ਤਾਜਾ ਖ਼ਬਰਾਂ


99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ - ਮੋਦੀ
. . .  20 minutes ago
ਨਵੀਂ ਦਿੱਲੀ, 18 ਦਸੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ.ਐਸ.ਟੀ. ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੋਦੀ ਨੇ ਕਿਹਾ ਹੈ ਕਿ 99 ਫੀਸਦੀ ਚੀਜ਼ਾਂ ਨੂੰ 18 ਫੀਸਦੀ ਜਾਂ ਉਸ ਤੋਂ ਘੱਟ ਜੀ.ਐਸ.ਟੀ. ਦੇ ਦਾਇਰੇ 'ਚ ਲਿਆਂਦਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਹ ਐਲਾਨ ਮੁੰਬਈ...
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ
. . .  49 minutes ago
ਆਈ.ਪੀ.ਐਲ. ਨਿਲਾਮੀ : ਇੰਗਲੈਂਡ ਦੇ ਸੈਮ ਕੁਰੈਨ ਨੂੰ ਪੰਜਾਬ ਨੇ 7 ਕਰੋੜ 20 ਲੱਖ 'ਚ ਖਰੀਦਿਆ...
ਸਰਹੱਦੀ ਇਲਾਕੇ 'ਚ ਭੁਚਾਲ ਦੇ ਝਟਕੇ ਮਹਿਸੂਸ
. . .  about 1 hour ago
ਖੇਮਕਰਨ, 18 ਦਸੰਬਰ - ਪੰਜਾਬ ਦੇ ਸਰਹੱਦੀ ਇਲਾਕੇ ਅੰਦਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ...
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ
. . .  about 1 hour ago
ਆਈ.ਪੀ.ਐਲ. ਨਿਲਾਮੀ : ਵਰੁਣ ਚਕਰਵਤੀ ਨੂੰ ਪੰਜਾਬ ਨੇ 8 ਕਰੋੜ 40 ਲੱਖ 'ਚ ਖਰੀਦਿਆ...
ਹਾਮਿਦ ਅੰਸਾਰੀ ਭਾਰਤ ਪੁੱਜਿਆ
. . .  about 1 hour ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਪਾਕਿਸਤਾਨ 'ਚ 6 ਸਾਲ ਜੇਲ੍ਹ ਕੱਟਣ ਮਗਰੋਂ ਹਾਮਿਦ ਨਿਹਾਲ ਅੰਸਾਰੀ ਵਾਹਗਾ ਬਾਰਡਰ ਰਾਹੀਂ ਭਾਰਤ ਪੁੱਜ ਗਿਆ। ਆਪਣੇ ਵਤਨ ਦੀ ਮਿੱਟੀ ਨੂੰ ਨਤਮਸਤਕ ਹੋਣ ਮਗਰੋਂ ਉਹ ਆਪਣੇ ਮਾਪਿਆ ਤੇ ਭਰਾ ਨਾਲ ਭਾਵੁਕ...
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ 2019 : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4.8 ਕਰੋੜ 'ਚ ਖਰੀਦਿਆ
ਬੰਗਾ 'ਚ ਪਟਵਾਰੀ ਰਿਸ਼ਵਤ ਲੈਂਦਾ ਕਾਬੂ
. . .  about 2 hours ago
ਬੰਗਾ, 18 ਦਸੰਬਰ (ਜਸਬੀਰ ਸਿੰਘ ਨੂਰਪੁਰ) - ਬੰਗਾ ਵਿਖੇ ਵਿਜੀਲੈਂਸ ਦੀ ਟੀਮ ਨੇ ਪਟਵਾਰੀ ਅਮਰਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਗਿਆ। ਡੀ.ਐਸ.ਪੀ. ਕੁਲਵੰਤ ਰਾਏ ਵਿਜੀਲੈਂਸ ਨੇ ਦੱਸਿਆ ਕਿ ਉਕਤ ਪਟਵਾਰੀ ਨੇ ਤਜਿੰਦਰ...
ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਤੀਸਰੇ ਦਿਨ ਬਲਾਕ ਅਜਨਾਲਾ ਲਈ 117 ਸਰਪੰਚ ਅਤੇ 406 ਪੰਚ ਦੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਿਲ ਕਰਵਾਏ
. . .  about 2 hours ago
ਅਜਨਾਲਾ, 18 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਅੰਦਰ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਿਲ ਕਰਨ ਦੇ ਅੱਜ ਤੀਸਰੇ ਦਿਨ ਅੱਜ ਵੱਡੀ ਗਿਣਤੀ 'ਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਵਲੋਂ ਆਪਣੇ...
ਦਲੇਰ ਮਹਿੰਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਸਨਮਾਨਿਤ
. . .  about 2 hours ago
ਨਵੀਂ ਦਿੱਲੀ, 18 ਦਸੰਬਰ - ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੋਪ ਸਿੰਗਰ ਦਲੇਰ ਮਹਿੰਦੀ ਨੂੰ ਵਰਲਡ ਬੁੱਕ ਆਫ ਰਿਕਾਰਡਸ ਲੰਡਨ ਵਲੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਪਿੱਠਵਰਤੀ ਗਾਇਕੀ ਤੇ ਪੰਜਾਬੀ ਸੰਗੀਤ ਵਿਚ ਪਾਏ ਯੋਗਦਾਨ ਲਈ ਸਨਮਾਨਿਤ...
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ : ਇਸ਼ਾਂਤ ਸ਼ਰਮਾ ਨੂੰ ਦਿੱਲੀ ਨੇ 1.10 ਕਰੋੜ ਤੇ ਲਾਸਿਥ ਮਲਿੰਗਾ ਨੂੰ ਮੁੰਬਈ ਨੇ 2 ਕਰੋੜ 'ਚ ਖਰੀਦਿਆ...
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ : ਜੈਦੇਵ ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ 'ਚ ਖਰੀਦਿਆ...
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ
. . .  about 2 hours ago
ਆਈ.ਪੀ.ਐਲ. ਨਿਲਾਮੀ 2019 : ਵਿਕੇਟਕੀਪਰ ਰਿਧੀਮਾਨ ਸਾਹਾ ਨੂੰ ਸਨਰਾਇਜ਼ ਹੈਦਰਾਬਾਦ ਨੇ 1.2 ਕਰੋੜ 'ਚ ਖਰੀਦਿਆ...
ਸ੍ਰੀ ਹਰਿਮੰਦਰ ਸਾਹਿਬ 'ਚ ਐਚ.ਐਸ.ਫੂਲਕਾ ਨੇ ਕੀਤਾ ਸ਼ੁਕਰਾਨਾ
. . .  about 2 hours ago
ਅੰਮ੍ਰਿਤਸਰ, 18 ਦਸੰਬਰ (ਜਸਵੰਤ ਸਿੰਘ ਜੱਸ) - 1984 ਸਿੱਖ ਕਤਲੇਆਮ ਮਾਮਲੇ ਵਿਚ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਉੱਘੇ ਵਕੀਲ ਐਚ.ਐਸ. ਫੂਲਕਾ ਅੱਜ ਸ਼ੁਕਰਾਨੇ ਲਈ ਸ੍ਰੀ ਹਰਿਮੰਦਰ ਸਾਹਿਬ...
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ
. . .  about 3 hours ago
ਆਈ.ਪੀ.ਐਲ. ਨਿਲਾਮੀ : ਅਕਸ਼ਰ ਪਟੇਲ ਨੂੰ ਦਿੱਲੀ ਕੈਪੀਟਲਜ਼ ਨੇ 5 ਕਰੋੜ 'ਚ ਖਰੀਦਿਆ...
ਹਾਮਿਦ ਨੂੰ ਲੈਣ ਲਈ ਉਸ ਦੇ ਮਾਤਾ ਪਿਤਾ ਵਾਹਗਾ ਪਹੁੰਚੇ
. . .  about 3 hours ago
ਅੰਮ੍ਰਿਤਸਰ, 18 ਦਸੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਹਾਮਿਦ ਨਿਹਾਲ ਅੰਸਾਰੀ ਨੂੰ ਲੈਣ ਲਈ ਉਸ ਦੇ ਮਾਤਾ ਪਿਤਾ ਤੇ ਭਰਾ ਵਾਹਗਾ ਪਹੁੰਚ ਚੁੱਕੇ...
ਆਈ.ਪੀ.ਐਲ. ਨਿਲਾਮੀ : ਯੁਵਰਾਜ ਸਿੰਘ ਦਾ ਅਜੇ ਵੀ ਕੋਈ ਖ਼ਰੀਦਦਾਰ ਨਹੀਂ, ਆਧਾਰ ਕੀਮਤ ਸਿਰਫ਼ ਇਕ ਕਰੋੜ
. . .  about 3 hours ago
'ਇੱਕ ਪਿੰਡ ਇੱਕ ਗੁਰਦੁਆਰਾ ਸਾਹਿਬ' ਮੁਹਿੰਮ ਦਾ ਹਿੱਸਾ ਬਣਿਆ ਪਿੰਡ ਫੈਜਗੜ੍ਹ, ਭਾਈ ਲੌਂਗੋਵਾਲ ਨੇ ਕੀਤੀ ਸ਼ਲਾਘਾ
. . .  about 3 hours ago
ਕਿਸਾਨਾਂ ਦੇ ਕਰਜ਼ਿਆਂ ਦੀ ਮਾਫ਼ੀ ਤੱਕ ਪ੍ਰਧਾਨ ਮੰਤਰੀ ਮੋਦੀ ਨੂੰ ਚੈਨ ਨਾਲ ਸੌਣ ਨਹੀਂ ਦੇਵਾਂਗੇ- ਰਾਹੁਲ
. . .  about 3 hours ago
ਭੁੱਖ ਹੜਤਾਲ 'ਤੇ ਬੈਠੇ ਭਾਜਪਾ ਨੇਤਾ ਤਜਿੰਦਰਪਾਲ, ਕਮਲਨਾਥ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਕੀਤੀ ਮੰਗ
. . .  about 4 hours ago
ਗੁਰਦਾਸਪੁਰ : ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਬੱਬੇਹਾਲੀ ਅਤੇ ਉਸ ਦੇ ਪੁੱਤਰ ਸਮੇਤ 12 ਲੋਕਾਂ 'ਤੇ ਮਾਮਲਾ ਦਰਜ
. . .  about 4 hours ago
ਸਰਬ ਸੰਮਤੀ ਨਾਲ ਚੁਣੀ ਪਿੰਡ ਸੇਖਾ ਖੁਰਦ ਦੀ ਪੰਚਾਇਤ
. . .  about 4 hours ago
ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 40 ਤੋਂ ਵੱਧ ਜ਼ਖ਼ਮੀ
. . .  about 5 hours ago
ਪੰਜਾਬ 'ਚ ਭਾਜਪਾ ਆਗੂਆਂ ਨੇ ਰਾਸ਼ਟਰਪਤੀ ਦੇ ਨਾਂ ਸੌਂਪੇ ਮੰਗ ਪੱਤਰ
. . .  about 5 hours ago
ਪੰਚਾਇਤ ਚੋਣਾਂ 'ਚ ਕਾਂਗਰਸ ਦੀ ਧੱਕੇਸ਼ਾਹੀ ਵਿਰੁੱਧ ਅਕਾਲੀ ਦਲ ਨੇ ਸ੍ਰੀ ਮੁਕਤਸਰ ਸਾਹਿਬ 'ਚ ਲਾਇਆ ਧਰਨਾ
. . .  about 6 hours ago
ਸਿਵਲ ਸਕੱਤਰੇਤ ਦੀਆਂ ਸਮੂਹ ਐਸੋਸੀਏਸ਼ਨਾਂ ਵਲੋਂ ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਉਣ ਦੇ ਫ਼ੈਸਲੇ ਦਾ ਵਿਰੋਧ
. . .  about 6 hours ago
ਹਾਮਿਦ ਦੀ ਭਾਰਤ ਵਾਪਸੀ ਦੀ ਕਵਰੇਜ ਲਈ ਵੱਡੀ ਗਿਣਤੀ 'ਚ ਪਾਕਿ ਮੀਡੀਆ ਅਟਾਰੀ-ਵਾਹਗਾ ਸਰਹੱਦ 'ਤੇ ਪਹੁੰਚਿਆ
. . .  about 6 hours ago
'84 ਕਤਲੇਆਮ ਅਤੇ ਰਾਫੇਲ ਦੇ ਮੁੱਦੇ 'ਤੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ
. . .  about 6 hours ago
ਪਾਕਿ ਵਿਦੇਸ਼ ਮੰਤਰਾਲੇ ਨੇ ਹਾਮਿਦ ਨੂੰ ਦੱਸਿਆ ਭਾਰਤੀ ਜਾਸੂਸ
. . .  about 6 hours ago
ਚੋਣ ਕਮਿਸ਼ਨ ਨੇ ਦੋ ਪਿੰਡਾਂ 'ਚ ਪੰਚਾਇਤੀ ਚੋਣਾਂ 'ਤੇ ਲਾਈ ਰੋਕ
. . .  about 7 hours ago
ਪਿਸ਼ਾਵਰ ਜੇਲ੍ਹ ਤੋਂ ਵਾਹਗਾ ਸਰਹੱਦ ਲਈ ਰਵਾਨਾ ਹੋਇਆ ਹਾਮਿਦ ਅੰਸਾਰੀ
. . .  about 7 hours ago
'84 ਕਤਲੇਆਮ ਮਾਮਲੇ 'ਚ ਸਜ਼ਾ ਤੋਂ ਬਾਅਦ ਸੱਜਣ ਕੁਮਾਰ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ
. . .  about 7 hours ago
ਪੰਚਾਇਤੀ ਚੋਣਾਂ 'ਚ ਸਰਕਾਰ ਦੀ ਧੱਕੇਸ਼ਾਹੀ ਵਿਰੁੱਧ ਚੁਗਾਵਾਂ ਵਿਖੇ ਅਕਾਲੀ ਵਰਕਰਾਂ ਵਲੋਂ ਬੀ. ਡੀ. ਓ. ਦਫ਼ਤਰ ਅੱਗੇ ਪ੍ਰਦਰਸ਼ਨ
. . .  about 5 hours ago
'84 ਦੰਗਿਆਂ ਦੇ ਮੁੱਦੇ 'ਤੇ ਹੰਗਾਮੇ ਤੋਂ ਬਾਅਦ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਮੁਲਤਵੀ
. . .  about 8 hours ago
ਪਾਕਿਸਤਾਨ ਦੀ ਜੇਲ੍ਹ 'ਚੋਂ ਰਿਹਾਅ ਹੋ ਕੇ ਅੱਜ ਭਾਰਤ ਪਹੁੰਚੇਗਾ ਹਾਮਿਦ, ਮਾਂ ਨੇ ਕਿਹਾ- ਮਨੁੱਖਤਾ ਦੀ ਜਿੱਤ
. . .  about 8 hours ago
ਤ੍ਰਿਣਮੂਲ ਕਾਂਗਰਸ ਨੇ ਨੌਕਰੀਆਂ ਅਤੇ ਰੁਜ਼ਗਾਰ ਦੇ ਮੁੱਦੇ 'ਤੇ ਰਾਜ ਸਭਾ 'ਚ ਦਿੱਤਾ ਨੋਟਿਸ
. . .  about 8 hours ago
ਪਟਿਆਲਾ ਹਾਊਸ ਕੋਰਟ 'ਚ 11 ਜਨਵਰੀ ਤੱਕ ਟਲੀ ਏਅਰਸੈੱਲ-ਮੈਕਸਿਸ ਮਾਮਲੇ ਦੀ ਸੁਣਵਾਈ
. . .  about 9 hours ago
ਆਸਟ੍ਰੇਲੀਆ ਨੇ ਪਰਥ ਟੈਸਟ ਮੈਚ ਭਾਰਤ ਨੂੰ 146 ਦੌੜਾਂ ਨਾਲ ਦਿੱਤੀ ਮਾਤ, ਲੜੀ 1-1 ਨਾਲ ਬਰਾਬਰ
. . .  about 9 hours ago
ਸੋਮਾਲੀਆ 'ਚ ਅਮਰੀਕੀ ਹਮਲੇ 'ਚ ਅਲ-ਸ਼ਬਾਬ ਦੇ 62 ਅੱਤਵਾਦੀ ਢੇਰ
. . .  about 9 hours ago
ਦੂਜੇ ਟੈਸਟ ਮੈਚ 'ਚ ਆਸਟ੍ਰੇਲੀਆ ਨੇ ਭਾਰਤ ਨੂੰ 146 ਦੌੜਾਂ ਨਾਲ ਦਿੱਤੀ ਮਾਤ
. . .  about 10 hours ago
ਭਾਜਪਾ ਦੇ ਸੰਸਦ ਮੈਂਬਰਾਂ ਨੇ ਰਾਹੁਲ ਗਾਂਧੀ ਵਿਰੁੱਧ ਲੋਕ ਸਭਾ 'ਚ ਦਿੱਤਾ ਵਿਸ਼ੇਸ਼ ਅਧਿਕਾਰ ਮਤੇ ਦਾ ਨੋਟਿਸ
. . .  about 10 hours ago
ਮੁੰਬਈ 'ਚ ਅੱਜ ਮੈਟਰੋ ਲਾਈਨ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ ਮੋਦੀ
. . .  about 10 hours ago
ਮੁੰਬਈ : ਹਸਪਤਾਲ 'ਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ ਅੱਠ
. . .  about 11 hours ago
ਅੱਜ ਦਾ ਵਿਚਾਰ
. . .  about 11 hours ago
28 ਸਾਲਾਂ ਨੌਜਵਾਨ ਦੀ ਮੌਤ
. . .  1 day ago
ਪ੍ਰਿਥਵੀ ਸ਼ਾਹ ਦੀ ਜਗ੍ਹਾ ਮਯੰਕ ਅਗਰਵਾਲ ਭਾਰਤੀ ਟੈਸਟ ਟੀਮ 'ਚ ਸ਼ਾਮਲ
. . .  1 day ago
ਉਡੀਸ਼ਾ ਅਤੇ ਤ੍ਰਿਪੁਰਾ ਲਈ ਵਾਧੂ ਰਾਹਤ ਪੈਕੇਜ ਨੂੰ ਮਨਜ਼ੂਰੀ
. . .  about 1 hour ago
ਪੁਲਿਸ ਨਾਕੇ ਤੇ ਖੜੇ ਮੁਲਾਜ਼ਮਾਂ ਉੱਪਰ ਚੜੀ ਕਾਰ , ਇਕ ਦੀ ਮੌਤ
. . .  about 1 hour ago
ਮੁੰਬਈ : ਹਸਪਤਾਲ ਨੂੰ ਲੱਗੀ ਅੱਗ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 5
. . .  about 1 hour ago
ਕੱਪੜਾ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  18 minutes ago
ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋ ਚੁੱਕੀ ਸਹੁੰ
. . .  44 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਜੀਓ ਅਤੇ ਜਿਊਣ ਦਿਓ, ਜ਼ਿੰਦਗੀ ਦਾ ਪ੍ਰਮੁੱਖ ਸਿਧਾਂਤ ਹੈ। -ਸਿਜਲਰ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਅੱਤਵਾਦੀ ਗ੍ਰਨੇਡ ਹਮਲੇ ਨੂੰ ਲੈ ਕੇ ਫ਼ਤਹਿਗੜ੍ਹ ਚੂੜੀਆਂ 'ਚ ਪੁਲਿਸ ਨੇ ਕੀਤੀ ਘੇਰਾਬੰਦੀ

ਫਤਹਿਗੜ੍ਹ ਚੂੜੀਆਂ, 18 ਨਵੰਬਰ (ਧਰਮਿੰਦਰ ਸਿੰਘ ਬਾਠ)-ਅੱਜ ਰਾਜਾਸਾਂਸੀ ਦੇ ਨਜ਼ਦੀਕ ਪਿੰਡ ਅਦਲੀਵਾਲ ਰੋਡ ਫਤਹਿਗੜ੍ਹ ਚੂੜੀਆਂ ਉਪਰ ਸਥਿਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਸੁੱਟੇ ਗਏ ਗ੍ਰਨੇਡ ਦੇ ਕਾਰਨ 4 ਵਿਅਕਤੀਆਂ ਦੇ ਮਾਰੇ ਜਾਣ ਅਤੇ ਦਰਜਨ ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੇ ਮੱਦੇਨਜ਼ਰ ਰੱਖਦਿਆਂ ਫਤਹਿਗੜ੍ਹ ਚੂੜੀਆਂ ਅਤੇ ਆਸ-ਪਾਸ ਪਿੰਡਾਂ 'ਚ ਫਤਹਿਗੜ੍ਹ ਚੂੜੀਆਂ ਪੁਲਿਸ ਵਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮੋੜਾਂ ਤੋਂ ਚੌਕਾਂ ਉੱਪਰ ਸਖ਼ਤ ਨਾਕੇਬੰਦੀ ਕਰ ਦਿੱਤੀ ਗਈ ਹੈ ਅਤੇ ਹਰ ਆਉਣ-ਜਾਣ ਵਾਲੇ ਵਾਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ | ਇਸ ਸਬੰਧੀ ਥਾਣਾ ਫਤਹਿਗੜ੍ਹ ਚੂੜੀਆਂ ਦੇ ਐਸ.ਐਚ.ਓ. ਸ: ਹਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਤਹਿਗੜ੍ਹ ਚੂੜੀਆਂ ਤੋਂ 15 ਕਿੱਲੋਮੀਟਰ ਦੀ ਦੂਰੀ 'ਤੇ ਹੈ ਪਿੰਡ ਅਦਲੀਵਾਲ ਅਤੇ ਉੱਥੇ ਹੋਏ ਗ੍ਰਨੇਡ ਹਮਲੇ ਨੂੰ ਮੱਦੇਨਜ਼ਰ ਰੱਖਦਿਆਂ ਐਸ.ਐਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਦੇ ਹੁਕਮਾਂ ਅਨੁਸਾਰ ਪੁਲਿਸ ਵਲੋਂ ਜਬਰਦਸਤ ਨਾਕੇਬੰਦੀ ਕੀਤੀ ਗਈ ਹੈ ਅਤੇ ਸ਼ੱਕੀ ਵਿਅਕਤੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |

ਅੰਮਿ੍ਤਸਰ ਦੇ ਨਿਰੰਕਾਰੀ ਭਵਨ ਵਿਖੇ ਬੰਬ ਧਮਾਕੇ ਤੋਂ ਬਾਅਦ ਸਰਹੱਦੀ ਇਲਾਕਿਆਂ 'ਚ ਹਾਈ ਅਲਰਟ ਜਾਰੀ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਅੰਮਿ੍ਤਸਰ ਦੇ ਰਾਜਾਸਾਂਸੀ ਨੇੜਲੇ ਪੈਂਦੇ ਕਸਬਾ ਅਦਲੀਵਾਲ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਸਰਹੱਦੀ ਇਲਾਕਿਆਂ ਅੰਦਰ ਹਾਈ ਅਲਰਟ ਜਾਰੀ ਕਰ ਦਿੱਤਾ ਹੈ | ਜਿਸ ਤਹਿਤ ਪੁਲਿਸ ਵਲੋਂ ਸਖ਼ਤੀ ਨਾਲ ਤਲਾਸ਼ੀ ...

ਪੂਰੀ ਖ਼ਬਰ »

ਰਾਸ਼ਟਰੀ ਸਮਾਜ ਸੇਵਾ ਸਮਿਤੀ ਨੇ ਕੱਢਿਆ ਸ਼ਾਂਤਮਈ ਮਾਰਚ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਰਾਸ਼ਟਰੀ ਸਮਾਜ ਸੇਵਾ ਸਮਿਤੀ ਵਲੋਂ ਅੱਜ ਕਾਲੇ ਦਿਵਸ ਵਜੋਂ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ ਸ਼ਾਂਤਮਈ ਮਾਰਚ ਕੱਢਿਆ ਗਿਆ | ਇਸ ਸਮਿਤੀ ਦਾ ਉਦੇਸ਼ ਸਮਾਜ ਵਿਚ ਕਿਸੇ ਵੀ ਵਰਗ 'ਤੇ ਹੋ ਰਹੇ ਅੱਤਿਆਚਾਰ ਿਖ਼ਲਾਫ਼ ਸ਼ਾਂਤਮਈ ਤੇ ਸੰਵਿਧਾਨਿਕ ...

ਪੂਰੀ ਖ਼ਬਰ »

ਪਿੰਡ ਪੀਰ ਦੀ ਸੈਨ ਅਤੇ ਰਣੀਆਂ ਦੀਆਂ ਚਾਰ ਮੋਟਰਾਂ ਚੋਰੀ

ਧਾਰੀਵਾਲ, 18 ਨਵੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਪਿੰਡ ਪੀਰ ਦੀ ਸੈਨ ਵਿਖੇ ਟਿਊਬਵੈੱਲ ਤੋਂ ਮੋਟਰਾਂ ਚੋਰੀ ਹੋਈਆਂ ਹਨ | ਇਸ ਸਬੰਧੀ ਪੀੜਤ ਕਿਸਾਨ ਜੱਗਬੀਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਪੀਰ ਦੀ ਸੈਨ ਨੇ ਦੱਸਿਆ ਉਹ ਆਪਣੇ ਟਿਊੁਬਵੈੱਲ ਤੇ ਫੇਰਾ ਮਾਰਨ ਗਏ ...

ਪੂਰੀ ਖ਼ਬਰ »

ਜਸਵੰਤ ਸਿੰਘ ਪੰਨੂ ਅਤੇ ਸਤੀਸ਼ ਕੁਮਾਰ ਦਿਹਾਤੀ ਸਰਕਲ ਅੰਮਿ੍ਤਸਰ ਦੇ ਸਰਬਸੰਮਤੀ ਨਾਲ ਪ੍ਰਧਾਨ ਤੇ ਜਨਰਲ ਸਕੱਤਰ ਚੁਣੇ

ਬਟਾਲਾ, 18 ਨਵੰਬਰ (ਕਾਹਲੋਂ)-ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦਿਹਾਤੀ ਸਰਕਲ ਅੰਮਿ੍ਤਸਰ ਦੀ ਇਕ ਵਿਸ਼ੇਸ਼ ਮੀ ਟਿੰਗ ਪੰਜਾਬ ਦੇ ਪ੍ਰਧਾਨ ਸ: ਗੁਰਵੇਲ ਸਿੰਘ ਬੱਲਪੁਰੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਅਜਨਾਲਾ ਮੰਡਲ ਜੰਡਿਆਲਾ ਗੁਰੂ ਮੰਡਲ ਈਸਟ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਨਹਿਰ 'ਚੋਂ ਮਿਲੀ ਲਾਸ਼

ਪੁਰਾਣਾ ਸ਼ਾਲਾ, 18 ਨਵੰਬਰ (ਗੁਰਵਿੰਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਤਿੰਨ ਦਿਨ ਪਹਿਲਾਂ ਕਾਰੋਬਾਰ ਲਈ ਘਰੋਂ ਨਿਕਲੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਅਪਰਬਾਰ ਦੁਆਬੀ ਨਹਿਰ 'ਚੋਂ ਭੇਦਭਰੀ ਹਾਲਤ 'ਚ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

ਚੇਚੀਆਂ ਛੋੜੀਆਂ ਤੋਂ ਬਿਆਨਪੁਰ ਨੰੂ ਜਾਣ ਵਾਲੀ ਸੜਕ ਦੀ ਹਾਲਤ ਖ਼ਸਤਾ

ਪੁਰਾਣਾ ਸ਼ਾਲਾ, 18 ਨਵੰਬਰ (ਅਸ਼ੋਕ ਸ਼ਰਮਾ)-ਚੇਚੀਆਂ ਛੋੜੀਆਂ ਤੋਂ ਬਿਆਨਪੁਰ ਨੰੂ ਜਾਣ ਵਾਲੀ ਦਰਿਆ ਬਿਆਸ ਧੁੱਸੀ ਕੰਡੇ ਸੜਕ ਦੀ ਹਾਲਤ ਖ਼ਸਤਾ ਹੋਈ ਪਈ ਹੈ ਅਤੇ ਇੱਥੋਂ ਅਨੇਕਾਂ ਭਾਰੀ ਵਾਹਨ ਕਰੈਸ਼ਰ ਨਾਲ ਲੱਦੇ ਨਿਕਲਦੇ ਹਨ | ਇਸ ਨਾਲ ਟੁੱਟੀ ਸੜਕ ਆਵਾਜਾਈ ਵਿਚ ਕਾਫ਼ੀ ...

ਪੂਰੀ ਖ਼ਬਰ »

ਵਿਭਾਗ ਕੋਲੋਂ ਨਹੀਂ ਹੱਲ ਹੋ ਰਿਹਾ ਫ਼ਤਹਿਗੜ੍ਹ ਚੂੜੀਆਂ ਦਾ ਖ਼ਰਾਬ ਹੋਇਆ ਸੀਵਰੇਜ ਸਿਸਟਮ

ਫਤਹਿਗੜ ਚੂੜੀਆਂ, 18 ਨਵੰਬਰ (ਧਰਮਿੰਦਰ ਸਿੰਘ ਬਾਠ)-ਪਿਛਲੇ ਕਈ ਦਿਨਾਂ ਤੋਂ ਫਤਹਿਗੜ੍ਹ ਚੂੜੀਆਂ ਦੇ ਵੱਖ-ਵੱਖ ਮੁਹੱਲਿਆਂ 'ਚ ਸੀਵਰੇਜ ਬੰਦ ਕਾਰਨ ਲੋਕਾਂ ਦੇ ਘਰਾਂ ਅਤੇ ਗਲੀਆਂ 'ਚ ਖੜੇ ਗੰਦੇ ਪਾਣੀ ਤੋਂ ਲੋਕ ਡਾਢੇ ਪ੍ਰੇਸ਼ਾਨ ਹਨ ਅਤੇ ਨਰਕ ਭਰੀ ਜ਼ਿੰਦਗੀ ਜਿਊਣ ਲਈ ...

ਪੂਰੀ ਖ਼ਬਰ »

ਦਲਿਤ ਦਾਸਤਾ ਵਿਰੋਧੀ ਅੰਦੋਲਨ ਆਗੂਆਂ ਵਲੋਂ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ

ਸ੍ਰੀ ਹਰਿਗੋਬਿੰਦਪੁਰ, 18 ਨਵੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਧਾਲੀਵਾਲ 'ਚ ਦਲਿਤ ਦਾਸਤਾ ਵਿਰੋਧੀ ਅੰਦੋਲਨ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਮੁੱਖਾ ਖੁਜਾਲਾ, ਸੁੱਖਾ ਸਿੰਘ ਮਠੋਲਾ, ਗੁਰਜੰਟ ਸਿੰਘ ਧਾਲੀਵਾਲ, ਨਰਿੰਦਰ ...

ਪੂਰੀ ਖ਼ਬਰ »

ਸਰਹੱਦੀ ਖੇਤਰ 'ਚ ਪੁਲਿਸ ਹੋਈ ਚੌਕਸ

ਡੇਰਾ ਬਾਬਾ ਨਾਨਕ, 18 ਨਵੰਬਰ (ਵਤਨ)-ਅੱਜ ਰਾਜਾਸਾਂਸੀ ਨੇੜੇ ਇਕ ਧਾਰਮਿਕ ਸਥਾਨ 'ਤੇ ਹੋਏ ਬੰਬ ਧਮਾਕੇ ਤੋਂ ਬਾਅਦ ਸਰਹੱਦੀ ਖੇਤਰਾਂ ਦੀ ਪੁਲਿਸ ਚੌਕਸ ਹੋ ਗਈ ਹੈ ਅਤੇ ਮਿਲੀਆਂ ਹਦਾਇਤਾਂ ਅਨੁਸਾਰ ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਕਸਬੇ ਵਿਚ ਪੈਂਦੇ ਰਾਧਾ ਸੁਆਮੀ ਸਤਿਸੰਗ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਣੇ ਇਕ ਕਾਬੂ

ਧਾਰੀਵਾਲ, 18 ਨਵੰਬਰ (ਸਵਰਨ ਸਿੰਘ)-ਪੁਲਿਸ ਥਾਣਾ ਧਾਰੀਵਾਲ ਦੀ ਪੁਲਿਸ ਨੇ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਸਮੇਤ ਇਕ ਨੂੰ ਕੀਤਾ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਐਸ.ਐਚ.ਓ. ਅਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਏ.ਐਸ.ਆਈ. ਸੁਖਦੇਵ ਸਿੰਘ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

250 ਬੋਤਲਾਂ ਜ਼ਹਿਰੀਲੀ ਅਲਕੋਹਲ ਬਰਾਮਦ

ਬਟਾਲਾ, 18 ਨਵੰਬਰ (ਕਾਹਲੋਂ)-ਅੱਜ ਆਬਕਾਰੀ ਵਿਭਾਗ ਅਤੇ ਐਕਸਾਈਜ਼ ਸਟਾਫ਼ ਸੀ.ਆਈ.ਏ. ਵਲੋਂ ਪਿੰਡ ਖਤੀਬ 'ਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 2 ਵੱਖ-ਵੱਖ ਥਾਵਾਂ ਤੋਂ 250 ਬੋਤਲਾਂ ਜ਼ਹਿਰੀਲੀ ਅਲਕੋਹਲ ਬਰਾਮਦ ਹੋਣ ਦੀ ਖ਼ਬਰ ਹੈ | ਇਸ ਸਬੰਧੀ ਵਿਭਾਗ ਦੇ ਇੰਸਪੈਕਟਰ ਰਮਨ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ-ਇਕ ਜ਼ਖ਼ਮੀ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਪਠਾਨਕੋਟ ਰੋਡ 'ਤੇ ਪੈਂਦੀ ਆਈ.ਟੀ.ਆਈ. ਲੜਕੇ ਨਜ਼ਦੀਕ ਬੀਤੀ ਰਾਤ ਦੋ ਮੋਟਰਸਾਈਕਲਾਂ ਦੀ ਆਹਮੋਂ ਸਾਹਮਣੇ ਹੋਈ ਟੱਕਰ 'ਚ ਇਕ ਨੌਜਵਾਨ ਦੀ ਮੌਤ ਹੋ ਗਈ | ਜਦੋਂ ਕਿ ਇਕ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਮਿ੍ਤਕ ਉਂਕਾਰ ਸਿੰਘ (29) ਪੁੱਤਰ ...

ਪੂਰੀ ਖ਼ਬਰ »

ਸੇਂਟ ਥੋਮਸ ਸਕੂਲ 'ਚ ਸਾਲਾਨਾ ਇਨਾਮ ਤੇ ਸੱਭਿਆਚਾਰ ਸਮਾਗਮ ਯਾਦਗਰੀ ਹੋ ਨਿੱਬੜਿਆ

ਵਡਾਲਾ ਬਾਂਗਰ, 18 ਨਵੰਬਰ (ਭੁੰਬਲੀ)-ਨਜ਼ਦੀਕੀ ਪਿੰਡ ਮਸਤਕੋਟ ਸਥਿਤ ਸੇਂਟ ਥੋਮਸ ਹਾਈ ਸਕੂਲ ਵਿਖੇ ਫ਼ਾਦਰ ਸੀਰੀਅਕ ਜਾਰਜ ਅਤੇ ਫਾਦਰ ਐਲਬਿਨ ਐਾਟਨੀ ਦੀ ਦੇਖ-ਰੇਖ ਹੇਠ ਪਿ੍ੰਸੀਪਲ ਸਿਸਟਰ ਸ਼ਾਲੂਮ ਦੀ ਅਗਵਾਈ ਕਰਵਾਇਆ ਗਿਆ ਸੱਭਿਆਚਾਰਕ ਤੇ ਸਾਲਾਨਾ ਇਨਾਮ ਵੰਡ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਧਾਨ ਬੱਬੇਹਾਲੀ ਨੇ ਕਾਦੀਆਂ ਹਲਕੇ ਦੀ ਸੰਭਾਲੀ ਕਮਾਂਡ-ਵਰਕਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ

ਕਾਹਨੂੰਵਾਨ, 18 ਨਵੰਬਰ (ਹਰਜਿੰਦਰ ਸਿੰਘ ਜੱਜ)-ਕਾਦੀਆਂ ਹਲਕੇ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਇੰਚਾਰਜ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਰੌਸ਼ਨ ਰਹੇ ਦਿਮਾਗ ਸੇਵਾ ਸਿੰਘ ਸੇਖਵਾਂ ਵਲੋਂ ਅਕਾਲੀ ਦਲ ਬਾਦਲ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤੇ ਜਾਣ 'ਤੇ ...

ਪੂਰੀ ਖ਼ਬਰ »

ਜਸਵੰਤ ਸਿੰਘ ਖਹਿਰਾ (ਸ਼ਾਹ) ਨਮਿਤ ਸ਼ਰਧਾਂਜਲੀ ਸਮਾਗਮ

ਸੇਖਵਾਂ, 18 ਨਵੰਬਰ (ਕੁਲਬੀਰ ਸਿੰਘ ਬੂਲੇਵਾਲ)-ਬੀਤੇ ਦਿਨੀਂ ਗੁਰੂ ਚਰਨਾਂ 'ਚ ਜਾ ਬਿਰਾਜੇ ਸ: ਜਸਵੰਤ ਸਿੰਘ ਖੈਹਿਰਾ (ਸ਼ਾਹ) ਨਮਿਤ ਸ਼ਰਧਾਂਜਲੀ ਸਮਾਗਮ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਡੇਹਰੀਵਾਲ ਦਰੋਗਾ ਵਿਖੇ ਹੋਇਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ...

ਪੂਰੀ ਖ਼ਬਰ »

ਅਚਲੇਸ਼ਵਰ ਧਾਮ ਵਿਖੇ ਨੌਮੀ-ਦਸਵੀਂ ਮੇਲੇ 'ਤੇ ਜਾਗਰਣ ਕਰਵਾਇਆ

ਅੱਚਲ ਸਾਹਿਬ, 18 ਨਵੰਬਰ (ਗੁਰਚਰਨ ਸਿੰਘ)-ਅੱਚਲੇਸ਼ਵਰ ਧਾਮ ਵਿਖੇ ਨੌਮੀ ਦਸਵੀਂ ਦੇ ਮੇਲੇ ਨੂੰ ਸਮਰਪਿਤ ਅੱਚਲੇਸ਼ਵਰ ਮੰਦਰ ਕਾਰ ਸੇਵਾ ਟਰੱਸਟ ਵਲੋਂ ਜਾਗਰਣ ਕਰਵਾਇਆ ਗਿਆ, ਜਿਸ ਵਿਚ ਪ੍ਰਸਿੱਧ ਗਾਇਕ ਖ਼ਾਨ ਸਾਬ ਨੇ ਮਾਤਾ ਰਾਣੀ ਅਤੇ ਭੋਲੇ ਸ਼ੰਕਰ ਦਾ ਗੁਣਗਾਣ ਕੀਤਾ | ...

ਪੂਰੀ ਖ਼ਬਰ »

ਫ਼ਤਹਿਗੜ੍ਹ ਚੂੜੀਆਂ ਦੇ ਸਰਕਾਰੀ ਸਕੂਲ ਲੜਕੇ ਦਾ ਵਿਗਿਆਨ 'ਚ ਰਿਹਾ ਸ਼ਾਨਦਾਰ ਪ੍ਰਦਰਸ਼ਨ

ਫਤਹਿਗੜ੍ਹ ਚੂੜੀਆਂ, 18 ਨਵੰਬਰ (ਧਰਮਿੰਦਰ ਸਿੰਘ ਬਾਠ)-ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਸ੍ਰੀਮਤੀ ਰਕੇਸ਼ ਬਾਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਲਾਕ ਫਤਹਿਗੜ੍ਹ ਚੂੜੀਆਂ ਦੇ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਤਹਿਗੜ੍ਹ ਚੂੜੀਆਂ ...

ਪੂਰੀ ਖ਼ਬਰ »

ਸੁਖਜਿੰਦਰ ਮੈਮੋਰੀਅਲ ਸਕੂਲ ਵਿਖੇ ਖੇਡ ਦਿਵਸ ਮਨਾਇਆ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਸੁਖਜਿੰਦਰ ਮੈਮੋਰੀਅਲ ਸਕੂਲ ਬੱਬਰੀ ਵਿਖੇ ਖੇਲੋ ਇੰਡੀਆ ਵਧੋ ਇੰਡੀਆ ਤਹਿਤ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਚੌਥੀ ਅਤੇ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ ਖੇਡ ਦਿਵਸ ਮਨਾਇਆ | ਜਿਸ ਦੀ ਪ੍ਰਧਾਨਗੀ ਸਕੂਲ ਦੇ ਐਮ.ਡੀ. ਦਲਜੀਤ ਕੌਰ ...

ਪੂਰੀ ਖ਼ਬਰ »

ਸੁੰਦਰ ਦਸਤਾਰ ਮੁਕਾਬਲੇ ਕਰਵਾਏ

ਸ੍ਰੀ ਹਰਿਗੋਬਿੰਦਪੁਰ, 18 ਨਵੰਬਰ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਸ਼ਹਿਰ ਗੁਰਦੁਆਰਾ ਦਾਨੀ ਦਿਆਲ ਸਿੰਘ ਵਿਖੇ ਸਰਬੱਤ ਦਾ ਭਲਾ ਗਰੁੱਪ ਕਿਸ਼ਨਕੋਟ ਵਲੋਂ ਨੌਜਵਾਨਾਂ ਦੇ ਮਨਾਂ 'ਚ ਵੱਧ ਤੋਂ ਵੱਧ ਦਸਤਾਰ ਸਜਾਉਣ ਦੇ ਰੁਝਾਨ ਨੂੰ ਜਗਾਉਣ ਲਈ 14 ਤੋਂ 18 ਸਾਲ ...

ਪੂਰੀ ਖ਼ਬਰ »

ਸੇਖਵਾਂ ਵਲੋਂ ਜਲਾਲਾਬਾਦ ਹਲਕੇ 'ਚ ਸਿਆਸੀ ਰੋਟੀਆਂ ਸੇਕਣ ਦਾ ਕੀ ਫ਼ਾਇਦਾ- ਜਾਗੋਵਾਲ ਤੇ ਰਾਏਚੱਕ

ਕਾਹਨੂੰਵਾਨ, 18 ਨਵੰਬਰ (ਹਰਜਿੰਦਰ ਸਿੰਘ ਜੱਜ)-ਜਿਹੜਾ ਵਿਅਕਤੀ ਪਾਰਟੀ 'ਚ ਰਹਿ ਕੇ ਪਾਰਟੀ ਨਾਲ ਜੁੜੇ ਟਕਸਾਲੀ ਵਰਕਰ ਆਗੂਆਂ ਦੀ ਸਹੀ ਸਾਰ ਨਹੀਂ ਲੈ ਸਕਿਆ | ਅੱਜ ਅਜਿਹਾ ਵਿਅਕਤੀ ਪਾਰਟੀ ਦੀ ਸਿਰਮੌਰ ਆਗੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਤੋਂ ...

ਪੂਰੀ ਖ਼ਬਰ »

ਕਾਰਪੋਰੇਟ ਹਸਪਤਾਲ ਵਲੋਂ ਅੱਚਲ ਸਾਹਿਬ ਵਿਖੇ ਮੁਫ਼ਤ ਮੈਡੀਕਲ ਕੈਂਪ

ਬਟਾਲਾ, 18 ਨਵੰਬਰ (ਕਾਹਲੋਂ)-ਦਾ ਕਾਰਪੋਰੇਟ ਹਸਪਤਾਲ ਅੰਮਿ੍ਤਸਰ ਵਲੋਂ ਸ੍ਰੀ ਅੱਚਲ ਸਾਹਿਬ ਵਿਖੇ ਨੌਵੀਂ-ਦਸਵੀਂ ਦੇ ਮੇਲੇ ਮੌਕੇ ਲਾਇਨਜ਼ ਕਲੱਬ ਮੁਸਕਾਨ ਬਟਾਲਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ | ਇਸ ਮੌਕੇ ਕਲੱਬ ਪ੍ਰਧਾਨ ਬਰਿੰਦਰ ਸਿੰਘ ਅਠਵਾਲ ...

ਪੂਰੀ ਖ਼ਬਰ »

ਪੰਜਾਬ ਸਰਕਾਰ ਦੇ ਕਾਰਜਕਾਲ 'ਚ ਹਰ ਵਰਗ ਸੁਰੱਖਿਅਤ- ਕਾਂਗਰਸੀ ਆਗੂ

ਫਤਹਿਗੜ੍ਹ ਚੂੜੀਆਂ, 18 ਨਵੰਬਰ (ਜੇ.ਐਸ. ਮਾਨ)-ਪੰਜਾਬ ਦੀ ਕਾਂਗਰਸ ਸਰਕਾਰ ਨੇ ਜਦੋਂ ਤੋਂ ਪੰਜਾਬ ਦੀ ਸੱਤਾ ਦੀ ਵਾਗਡੋਰ ਸੰਭਾਲੀ ਹੈ, ਉਦੋਂ ਤੋਂ ਹੀ ਪੰਜਾਬ ਵਿਕਾਸ ਦੀਆਂ ਲੀਹਾਂ 'ਤੇ ਚੱਲਦਾ ਨਜ਼ਰ ਆ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਚੇਅਰਮੈਨ ਰਵੇਲ ...

ਪੂਰੀ ਖ਼ਬਰ »

50 ਨੌਜਵਾਨਾਂ ਦੀ ਟੀਮ ਨੂੰ ਹਰਮਨ ਗੁਰਾਇਆ ਤੇ ਕਾਹਲੋਂ ਨੇ ਆਂਧਰਾ ਪ੍ਰਦੇਸ਼ ਲਈ ਕੀਤਾ ਰਵਾਨਾ

ਬਟਾਲਾ, 18 ਨਵੰਬਰ (ਕਾਹਲੋਂ)-ਭਾਰਤ ਸਰਕਾਰ ਦੇ ਖੇਡ ਤੇ ਯੁਵਾ ਮਾਮਲੇ ਵਿਭਾਗ ਵਲੋਂ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹੇ ਗੰਟੂਰ ਵਿਖੇ 22 ਨਵੰਬਰ ਤੋਂ 6 ਦਸੰਬਰ ਤੱਕ 15 ਰੋਜ਼ਾ ਅੰਤਰ ਰਾਜ ਯੂਥ ਐਕਸਚੇਂਜ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ 'ਚ ਪੰਜਾਬ ਦੇ ਗੁਰਦਾਸਪੁਰ, ...

ਪੂਰੀ ਖ਼ਬਰ »

ਗੁਜਰਾਤ ਵਿਗਿਆਨ ਪ੍ਰਦਰਸ਼ਨੀ ਲਈ ਸੇਖ਼ਪੁਰ ਸਕੂਲ ਦੀ ਚੋਣ

ਬਟਾਲਾ, 18 ਨਵੰਬਰ (ਕਾਹਲੋਂ)-ਐਨ.ਸੀ.ਈ.ਆਰ.ਟੀ. ਵਲੋਂ ਕਰਵਾਈ ਜਾ ਰਹੀ 45ਵੀਂ ਜਵਾਹਰ ਲਾਲ ਨਹਿਰੂ ਰਾਸ਼ਟਰੀ ਵਿਗਿਆਨ, ਗਣਿਤਕ ਅਤੇ ਵਾਤਾਵਰਨੀ ਪ੍ਰਦਰਸ਼ਨੀ-2018, ਜਿਸ ਦਾ ਆਯੋਜਨ 23 ਨਵੰਬਰ ਤੋਂ 27 ਨਵੰਬਰ ਤੱਕ ਸਰਦਾਰ ਪਟੇਲ ਸਟੇਡੀਅਮ, ਨਵਰੰਗਪੁਰਾ ਅਹਿਮਦਾਬਾਦ, ਗੁਜਰਾਤ ਵਿਚ ...

ਪੂਰੀ ਖ਼ਬਰ »

ਚੀਮਾ ਹਾਕੀ ਅਕੈਡਮੀ 'ਚ ਸਰਾਭਾ ਯਾਦਗਾਰੀ ਟੂਰਨਾਮੈਂਟ ਕਰਵਾਇਆ

ਬਟਾਲਾ, 18 ਨਵੰਬਰ (ਕਾਹਲੋਂ)-ਹਾਕੀ ਜਗਤ 'ਚ ਆਪਣੀ ਵਿਲੱਖਣ ਪਹਿਚਾਣ ਬਣਾ ਕੇ ਭਾਰਤੀ ਹਾਕੀ ਟੀਮ ਵਿਚ ਦਰਜਨ ਦੇ ਕਰੀਬ ਖਿਡਾਰੀਆਂ ਦਾ ਯੋਗਦਾਨ ਪਾ ਚੁੱਕੀ ਚੀਮਾ ਹਾਕੀ ਅਕੈਡਮੀ ਸ਼ਾਹਬਾਦ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਰੋਜ਼ਾ ...

ਪੂਰੀ ਖ਼ਬਰ »

ਸਵ: ਸੂਬੇਦਾਰ ਬਲਬੀਰ ਸਿੰਘ ਕਿਲ੍ਹਾ ਦੇਸਾ ਸਿੰਘ ਨਮਿਤ ਸ਼ਰਧਾਂਜਲੀ ਸਮਾਰੋਹ

ਕਾਲਾ ਅਫਗਾਨਾ, 18 ਨਵੰਬਰ (ਅਵਤਾਰ ਸਿੰਘ ਰੰਧਾਵਾ)-ਅਕਾਲੀ ਆਗੂ ਸਰਪੰਚ ਜਰਨੈਲ ਸਿੰਘ ਲਾਡੀ ਕਿਲ੍ਹਾ ਦੇਸਾ ਸਿੰਘ ਅਤੇ ਸੂਬੇਦਾਰ ਹਰਪਾਲ ਸਿੰਘ ਅਤੇ ਸੂਬੇਦਾਰ ਰਾਜਬੀਰ ਸਿੰਘ ਦੇ ਸਤਿਕਾਰਯੋਗ ਪਿਤਾ ਸੇਵਾ ਮੁਕਤ ਸੂਬੇ: ਬਲਬੀਰ ਸਿੰਘ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ...

ਪੂਰੀ ਖ਼ਬਰ »

ਸਿੱਖਿਆ ਮੰਤਰੀ ਓ.ਪੀ. ਸੋਨੀ ਪਹੁੰਚੇ ਚੇਅਰਮੈਨ ਰਮਨ ਬਹਿਲ ਦੇ ਗ੍ਰਹਿ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਸਿੱਖਿਆ ਮੰਤਰੀ ਪੰਜਾਬ ਓ.ਪੀ. ਸੋਨੀ ਅੱਜ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਚੇਅਰਮੈਨ ਰਮਨ ਬਹਿਲ ਦੇ ਗ੍ਰਹਿ ਵਿਖੇ ਪਹੁੰਚੇ, ਜਿੱਥੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਨਿੱਘਾ ਸਵਾਗਤ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਸਪਾਊਸ ਵੀਜ਼ੇ 'ਤੇ ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਟੀਮ ਗਲੋਬਲ ਲੈ ਕੇ ਆਈ ਸੁਨਹਿਰੀ ਮੌਕਾ-ਗੈਵੀ ਕਲੇਰ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਵਿਦਿਆਰਥੀਆਂ ਨੰੂ ਸਟੱਡੀ ਵੀਜ਼ੇ 'ਤੇ ਵਿਦੇਸ਼ ਭੇਜਣ ਵਾਲੀ ਸੰਸਥਾ ਟੀਮ ਗਲੋਬਲ ਸਪਾਊਸ ਵੀਜ਼ੇ 'ਤੇ ਆਪਣੇ ਪਤੀ ਜਾਂ ਪਤਨੀ ਨਾਲ ਆਸਟੇ੍ਰਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਇਕ ਵਧੀਆ ਮੌਕਾ ਲੈ ਕੇ ਆਈ ਹੈ | ਜਿਸ ਵਿਚ ਅੱਜ ਹੀ ਅਪਲਾਈ ...

ਪੂਰੀ ਖ਼ਬਰ »

ਟ੍ਰੀਨਿਟੀ ਸਕੂਲ ਵਿਖੇ ਪ੍ਰੋਗਰਾਮ ਕਰਵਾਇਆ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਟ੍ਰੀਨਿਟੀ ਪਬਲਿਕ ਸਕੂਲ ਵਿਖੇ ਪਿ੍ੰਸੀਪਲ ਅਨੀਤਾ ਮਹਾਜਨ ਦੀ ਪ੍ਰਧਾਨਗੀ ਹੇਠ ਇਕ ਪ੍ਰੋਗਰਾਮ ਕਰਵਾਇਆ ਗਿਆ | ਜਿਸ 'ਚ ਪਹਿਲੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੇ ਭਾਸ਼ਣ ਤੇ ਗੀਤ ਪੇਸ਼ ਕੀਤੇ | ਜਦਕਿ ਅੱਠਵੀਂ ਤੇ ਦਸਵੀਂ ਕਲਾਸ ਦੇ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਤੋਂ ਹਰ ਵਰਗ ਦੇ ਲੋਕ ਖੁਸ਼ : ਕਾਂਗਰਸੀ ਆਗੂ

ਡੇਰਾ ਬਾਬਾ ਨਾਨਕ, 18 ਨਵੰਬਰ (ਹੀਰਾ ਸਿੰਘ ਮਾਂਗਟ)- ਕਾਂਗਰਸ ਸਰਕਾਰ ਤੋਂ ਹਰ ਵਰਗ ਦੇ ਲੋਕ ਖੁਸ਼ ਦਿਖਾਈ ਦੇ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਜ਼ਿਲ੍ਹਾ ਜਨਰਲ ਸਕੱਤਰ ਰਿੰਕਾ ਅਗਵਾਨ, ਮਨਜੀਤ ਸਿੰਘ ਮੀਤੂ ਮਛਰਾਲਾ ਤੇ ...

ਪੂਰੀ ਖ਼ਬਰ »

ਐਸ. ਜੀ. ਆਰ. ਡੀ. ਇੰਟਰਨੈਸ਼ਨਲ ਸਕੂਲ ਮੇਹੜੇ ਵਿਖੇ ਰੰਗੋਲੀ ਪ੍ਰਤੀਯੋਗਤਾ ਕਰਵਾਈ

ਕਾਹਨੂੰਵਾਨ, 18 ਨਵੰਬਰ (ਹਰਜਿੰਦਰ ਸਿੰਘ ਜੱਜ)-ਇੱਥੋਂ ਨਜ਼ਦੀਕ ਐਸ.ਜੀ.ਆਰ.ਡੀ. ਇੰਟਰਨੈਸ਼ਨਲ ਸਕੂਲ ਮੇਹੜੇ ਵਿਖੇ ਪਿ੍ੰ: ਵਿਨੋਦ ਕੁਮਾਰ ਦੀ ਪ੍ਰਧਾਨਗੀ ਹੇਠ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਰੰਗੋਲੀ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਵੁੱਡ ਸਟਾਕ ਸਕੂਲ 'ਚ ਬਾਲ ਦਿਵਸ ਧੂਮ-ਧਾਮ ਨਾਲ ਮਨਾਇਆ

ਬਟਾਲਾ, 18 ਨਵੰਬਰ (ਕਾਹਲੋਂ)- ਵੁੱਡ ਸਟਾਕ ਪਬਲਿਕ ਸੀਨੀ: ਸੈਕੰ: ਸਕੂਲ ਬਟਾਲਾ 'ਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਸਮਰਪਿਤ 'ਬਾਲ ਦਿਵਸ' ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸਕੂਲ ਚੇਅਰਮੈਨ ...

ਪੂਰੀ ਖ਼ਬਰ »

ਇੰਡੀਅਨ ਹੈਰੀਟੇਜ ਸਕੂਲ ਵਿਖੇ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

ਧਾਰੀਵਾਲ, 18 ਨਵੰਬਰ (ਸਵਰਨ ਸਿੰਘ)-ਸਥਾਨਕ ਇੰਡੀਅਨ ਹੈਰੀਟੇਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਮੁਕਾਬਲਿਆਂ ਵਿਚ ਮੱਲ੍ਹਾਂ ਮਾਰਨ 'ਤੇ ਸਕੂਲ ਵਿਖੇ ਸਨਮਾਨਿਤ ਕੀਤਾ ਗਿਆ, ਜਿਸ ਵਿਚ ਸੰਸਥਾਂ ਦੇ ਚੇਅਰਮੈਨ ਸੁੱਚਾ ਸਿੰਘ ਲੰਗਾਹ ਅਤੇ ਡਾਇਰੈਕਟਰ ਡਾ: ਰਵਿੰਦਰ ਸਿੰਘ ...

ਪੂਰੀ ਖ਼ਬਰ »

ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਬਾਲ ਦਿਵਸ ਮਨਾਇਆ

ਗੁਰਦਾਸਪੁਰ, 18 ਨਵੰਬਰ (ਆਰਿਫ਼)- ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਵਿਖੇ ਬਾਲ ਦਿਵਸ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਦਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਰੰਗਾਰੰਗ ਪ੍ਰੋਗਰਾਮ ਨਾਲ ਕੀਤੀ ...

ਪੂਰੀ ਖ਼ਬਰ »

ਕੈਪਟਨ ਸਰਕਾਰ ਵਲੋਂ 5 ਜੂਨ ਤੋਂ ਕਿਸਾਨਾਂ ਨੂੰ ਝੋਨਾ ਲਗਾਉਣ ਦੀ ਇਜਾਜ਼ਤ ਦੇਣ ਦੇ ਐਲਾਨ ਕਰ ਕੇ ਕਿਸਾਨ ਖ਼ੁਸ਼ : ਲੱਡੂ

ਕੋਟਲੀ ਸੂਰਤ ਮੱਲ੍ਹੀ, 18 ਨਵੰਬਰ (ਕੁਲਦੀਪ ਸਿੰਘ ਨਾਗਰਾ)-ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦਿਆਂ ਅਗਲੇ ਵਰ੍ਹੇ ਤੋਂ 5 ਜੂਨ ਤੋਂ ਬਾਅਦ ਰਾਜ ਦੇ ਕਿਸਾਨਾਂ ਨੂੰ ਝੋਨਾ ਲਗਾਉਣ ਦੀ ਇਜਾਜ਼ਤ ਦੇਣ ਦੇ ਐਲਾਨ ਕਰਕੇ ਕਿਸਾਨਾਂ 'ਚ ...

ਪੂਰੀ ਖ਼ਬਰ »

ਛੋਟਾ ਘੱਲੂਘਾਰਾ ਸ਼ਹੀਦ ਮੈਮੋਰੀਅਲ ਹਾਈ ਸਕੂਲ ਵਿਖੇ ਬਾਲ ਦਿਵਸ ਮਨਾਇਆ

ਕਾਹਨੂੰੂਵਾਨ, 18 ਨਵੰਬਰ (ਹਰਜਿੰਦਰ ਸਿੰਘ ਜੱਜ)-ਛੋਟਾ ਘੱਲੂਘਾਰਾ ਸ਼ਹੀਦ ਮੈਮੋਰੀਅਲ ਹਾਈ ਸਕੂਲ ਕਾਹਨੂੰਵਾਨ ਵਿਖੇ ਬਾਲ ਦਿਵਸ ਮਨਾਇਆ ਗਿਆ, ਜਿਸ ਦੀ ਅਗਵਾਈ ਪਿ੍ੰ: ਰਜੀਵ ਸੈਣੀ ਨੇ ਕੀਤੀ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਦੇ ਇੰਟਰ ਹਾਊਸ ਵਾਈਸ, ਕੋਰੀਉਗ੍ਰਾਫ਼ੀ, ...

ਪੂਰੀ ਖ਼ਬਰ »

ਛੋਟੇਪੁਰ ਪਰਿਵਾਰ ਨੇ ਪਿੰਡ 'ਚ ਸਟਰੀਟ ਲਾਈਟਾਂ ਲਗਵਾਈਆਂ

ਧਾਰੀਵਾਲ, 18 ਨਵੰਬਰ (ਸਵਰਨ ਸਿੰਘ)-ਕੇਵਲ ਸਰਕਾਰਾਂ ਹੀ ਲੋਕਾਂ ਨੂੰ ਸਹੂਲਤਾਂ ਦੇਣ ਨਾਲ ਸਮਾਜ ਸੰਪੂਰਨ ਤੌਰ 'ਤੇ ਉਨਤੀ ਨਹੀਂ ਹੋ ਸਕਦੀ, ਪਰ ਜੇਕਰ ਲੋਕਾਂ ਅੰਦਰ ਚੰਗੀ ਭਾਵਨਾ ਹੋਵੇ ਤਾਂ ਇਲਾਕਾ ਸਵਰਗ ਬਣ ਸਕਦਾ ਹੈ | ਜਿਸ ਦੀ ਤਾਜ਼ਾ ਮਿਸਾਲ ਪਿੰਡ ਛੋਟੇਪੁਰ ਵਿਖੇ ...

ਪੂਰੀ ਖ਼ਬਰ »

ਰੰਧਾਵਾ ਵਲੋਂ ਬਿਨਾਂ ਪੱਖਪਾਤ ਕਰਵਾਇਆ ਜਾ ਰਿਹੈ ਹਲਕੇ ਦਾ ਵਿਕਾਸ- ਭੰਮਰਾ

ਡੇਰਾ ਬਾਬਾ ਨਾਨਕ, 18 ਨਵੰਬਰ (ਹੀਰਾ ਸਿੰਘ ਮਾਂਗਟ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਤੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਪੰਜਾਬ ਸ: ਸੁਖਜਿੰਦਰ ਸਿੰਘ ਰੰਧਾਵਾ ਵਲੋਂ ਹਲਕਾ ਡੇਰਾ ਬਾਬਾ ਨਾਨਕ ਦਾ ਵਿਕਾਸ ਬਿਨਾ ਪੱਖਪਾਤ ਤੇ ਪਾਰਟੀਬਾਜ਼ੀ ਤੋਂ ਉਪਰ ਉੱਠ ...

ਪੂਰੀ ਖ਼ਬਰ »

ਭਗਤ ਨਾਮਦੇਵ ਜੀ ਦੇ 748ਵੇਂ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

ਘੁਮਾਣ, 18 ਨਵੰਬਰ (ਬੰਮਰਾਹ/ਬਾਵਾ)-ਸ਼ੋ੍ਰਮਣੀ ਭਗਤ ਨਾਮਦੇਵ ਜੀ ਦੇ 748ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸ੍ਰੀ ਨਾਮਦੇਵ ਦਰਬਾਰ ਕਮੇਟੀ ਘੁਮਾਣ, ਇਲਾਕੇ ਦੀਆਂ ਸੰਗਤਾਂ ਤੇ ਵੱਖ-ਵੱਖ ਸੁਸਾਇਟੀਆਂ ਵਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਸੁੰਦਰ ਪਾਲਕੀ 'ਚ ਸੁਸ਼ੋਭਿਤ ...

ਪੂਰੀ ਖ਼ਬਰ »

ਤੱਤਲਾ 'ਚ ਧੰਨਵਾਦੀ ਅਤੇ ਪੰਚਾਇਤੀ ਚੋਣਾਂ ਸਬੰਧੀ ਮੀਟਿੰਗ

ਬਟਾਲਾ, 18 ਨਵੰਬਰ (ਕਾਹਲੋਂ)-ਨਜ਼ਦੀਕੀ ਪਿੰਡ ਤੱਤਲਾ ਵਿਖੇ ਸੀਨੀਅਰ ਕਾਂਗਰਸੀ ਆਗੂ ਸ: ਜਸਪਾਲ ਸਿੰਘ ਤੱਤਲਾ ਵਲੋਂ ਆਪਣੀ ਮਾਤਾ ਕਸ਼ਮੀਰ ਕੌਰ ਤੱਤਲਾ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨ 'ਤੇ ਵਰਕਰਾਂ ਦਾ ਧੰਨਵਾਦ ਕਰਨ ਅਤੇ ਪੰਚਾਇਤੀ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ...

ਪੂਰੀ ਖ਼ਬਰ »

ਦਸਮੇਸ਼ ਪਬਲਿਕ ਸਕੂਲ ਕੋਟਲੀ ਸੂਰਤ ਮੱਲ੍ਹੀ ਦੇ ਵਿਦਿਆਰਥੀਆਂ ਦੀ ਨੈਤਿਕ ਸਿੱਖਿਆ ਇਮਤਿਹਾਨ ਲਈ ਪੰਜਾਬ ਪੱਧਰੀ ਚੋਣ

ਕੋਟਲੀ ਸੂਰਤ ਮੱਲ੍ਹੀ, 18 ਨਵੰਬਰ (ਕੁਲਦੀਪ ਸਿੰਘ ਨਾਗਰਾ)-ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਅੱਡਾ ਕੋਟਲੀ ਸੂਰਤ ਮੱਲ੍ਹੀ ਦੇ ਵਿਦਿਅਰਥੀਆਂ ਦੀ ਨੈਤਿਕ ਸਿੱਖਿਆ ਇਮਤਿਹਾਨ ਵਿਚੋਂ ਬਲਾਕ ਡੇਰਾ ਬਾਬਾ ਨਾਨਕ ਵਿਚੋਂ ਪਹਿਲੀਆਂ ਪੁਜੀਸ਼ਨਾਂ 'ਤੇ ਆਉਣ ਕਰਕੇ ਪੰਜਾਬ ...

ਪੂਰੀ ਖ਼ਬਰ »

ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ 3764 ਬੱਚਿਆਂ ਨੰੂ ਪਿਲਾਈਆਂ ਬੂੰਦਾਂ

ਗੁਰਦਾਸਪੁਰ, 18 ਨਵੰਬਰ (ਆਲਮਬੀਰ ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮਾਈਗਰੇਟਰੀ ਪਲਸ ਪੋਲੀਓ ਮੁਹਿੰਮ ਦੇ ਦੂਜੇ ਗੇੜ ਤਹਿਤ ਪਹਿਲੇ ਦਿਨ ਜ਼ਿਲ੍ਹੇ ਭਰ ਦੇ ਵੱਖ-ਵੱਖ ਖੇਤਰਾਂ ਵਿਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੰੂ ਪੋਲੀਓ ਬੂੰਦਾਂ ਪਿਲਾਈਆਂ ਗਈਆਂ | ਇਸ ਸਬੰਧੀ ...

ਪੂਰੀ ਖ਼ਬਰ »

ਸੇਮ ਨਾਲੇ 'ਤੇ ਬਣੀ ਪੁਲੀ ਦੀ ਰੇਿਲੰਗ ਟੁੱਟੀ ਹੋਣ ਕਾਰਨ ਵਾਪਰ ਸਕਦੈ ਹਾਦਸਾ

ਪੁਰਾਣਾ ਸ਼ਾਲਾ, 18 ਨਵੰਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਬੇਟ ਖੇਤਰ ਦੇ ਪਿੰਡ ਪੱਖੋਵਾਲ ਕੁਲੀਆਂ ਤੇ ਚੇਚੀਆਂ ਛੋੜੀਆਂ ਸੜਕ ਵਿਚਕਾਰ ਪੈਂਦੇ ਸੇਮ ਨਾਲੇ 'ਤੇ ਬਣੀ ਪੁਲੀ ਦੀ ਰੇਿਲੰਗ ਨਾ ਹੋਣ ਕਰਕੇ ਹਰ ਵੇਲੇ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ | ਇਸ ...

ਪੂਰੀ ਖ਼ਬਰ »

ਸ੍ਰੀਨਗਰ-ਜੰਮੂ ਹਾਈਵੇਅ 'ਤੇ ਵਾਪਰੇ ਹਾਦਸੇ 'ਚ ਮਾਰੇ ਗਏ ਪੰਜਾਬ ਦੇ ਟਰੱਕ ਡਰਾਈਵਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ

ਸ੍ਰੀਨਗਰ, 18 ਨਵੰਬਰ (ਮਨਜੀਤ ਸਿੰਘ)- ਸ਼ੇਰ-ਏ-ਕਸ਼ਮੀਰ ਟਰੱਕ ਮਾਲਕ ਯੂਨੀਅਨ ਦੀ ਇਕ ਸ਼ੋਕਮਈ ਮੀਟਿੰਗ 'ਚ ਸ੍ਰੀਨਗਰ-ਜੰਮੂ ਹਾਈਵੇਅ 'ਤੇ ਖਰਾਬ ਮੌਸਮ ਦੇ ਚੱਲਦੇ ਪੰਜਾਬ ਦੇ ਟਰਾਲੇ ਦੇ ਹਾਦਸਾਗ੍ਰਸਤ ਹੋਣ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪੀੜਤ ਟਰੱਕ ...

ਪੂਰੀ ਖ਼ਬਰ »

ਬਿ੍ਗੇਡੀਅਰ ਚਾਂਦਪੁਰੀ ਅਤੇ ਸੇਖੋਂ ਦੇ ਦਿਹਾਂਤ 'ਤੇ ਸ਼ੋਕ ਮੀਟਿੰਗ

ਬਟਾਲਾ, 18 ਨਵੰਬਰ (ਕਾਹਲੋਂ)-1971 ਦੀ ਜੰਗ ਦੇ ਹੀਰੋ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਅਤੇ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਸ: ਕੇ.ਐਸ. ਸੇਖੋਂ ਦੇ ਦਿਹਾਂਤ 'ਤੇ ਅੱਜ ਇਕ ਸ਼ੋਕ ਮੀਟਿੰਗ ਸੂਬੇਦਾਰ ਮੇਜਰ ਪ੍ਰਤਾਪ ਸਿੰਘ ਤੱਤਲਾ ਵਲੋਂ ਕਰਵਾਈ ਗਈ, ਜਿਸ ਵਿਚ ਸਾਬਕਾ ...

ਪੂਰੀ ਖ਼ਬਰ »

ਚੌੜ ਸਿਧਵਾਂ ਵਿਖੇ ਕ੍ਰਿਸਮਸ ਨੂੰ ਸਮਰਪਿਤ ਕਬੱਡੀ ਕੱਪ ਕਰਵਾਇਆ

ਵਰਸੋਲਾ, 18 ਨਵੰਬਰ (ਵਰਿੰਦਰ ਸਹੋਤਾ)-ਇੱਥੋਂ ਨਜ਼ਦੀਕੀ ਪਿੰਡ ਚੌੜ ਸਿਧਵਾਂ ਵਿਖੇ ਕ੍ਰਿਸਚੀਅਨ ਸਮਸੂਨ ਸੈਨਾ ਵਲੋਂ ਕ੍ਰਿਸਮਸ ਨੂੰ ਸਮਰਪਿਤ ਦੂਜਾ ਕਬੱਡੀ ਕੱਪ ਟੂਰਨਾਮੈਂਟ ਧੂਮਧਾਮ ਨਾਲ ਕਰਵਾਇਆ ਗਿਆ | ਇਸ ਸਬੰਧ 'ਚ ਸਵੇਰ ਦੇ ਸਮੇਂ ਮਸੀਹੀ ਸਭਾ ਦਾ ਪ੍ਰਬੰਧ ਕੀਤਾ ...

ਪੂਰੀ ਖ਼ਬਰ »

ਬਰਗਾੜੀ 'ਚ 25 ਦੇ ਸਮਾਗਮ 'ਚ ਸੰਗਤਾਂ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੀਆਂ- ਜਥੇਦਾਰ ਜੌਲੀ

ਬਟਾਲਾ, 18 ਨਵੰਬਰ (ਸੁਖਦੇਵ ਸਿੰਘ)-ਬਰਗਾੜੀ ਵਿਖੇ ਚੱਲ ਰਹੇ ਇਨਸਾਫ਼ ਮੋਰਚੇ ਵਲੋਂ 25 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ 'ਚ ਮਹਾਨ ਸਮਾਗਮ 'ਚ ਜ਼ਿਲ੍ਹਾ ਗੁਰਦਾਸਪੁਰ ਤੋਂ ਸੰਗਤਾਂ ਦਾ ਵੱਡਾ ਕਾਫ਼ਲਾ ਸ਼ਾਮਿਲ ਹੋਵੇਗਾ | ਉਪਰੋਕਤ ...

ਪੂਰੀ ਖ਼ਬਰ »

ਪ੍ਰਸਿੱਧ ਭਾਰਤ ਨਾਟਿਅਮ ਦੀ ਨਚਾਰ ਸ਼ਰੇਇਸੀ ਗੋਪੀਨਾਥ ਨੇ ਭਾਰਤ ਨਾਟਿਅਮ ਡਾਂਸ ਕੀਤਾ ਪੇਸ਼

ਦੀਨਾਨਗਰ, 18 ਨਵੰਬਰ(ਸੰਧੂ/ਸੋਢੀ/ਸ਼ਰਮਾ)-ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਇੰਟਰਨੈਸ਼ਨਲ ਰੂਰਲ ਹੈਰੀਟੇਜ ਸੁਸਾਇਟੀ ਨਵੀਂ ਦਿੱਲੀ ਦੀ ਦੇਖਰੇਖ ਹੇਠ ਪ੍ਰਸਿੱਧ ਭਾਰਤ ਨਾਟਿਅਮ ਦੀ ਨਚਾਰ ਸ਼ਰੇਇਸੀ ਗੋਪੀਨਾਥ ਵਲੋਂ ਭਾਰਤ ਨਾਟਿਅਮ ਡਾਂਸ ਪੇਸ਼ ਕੀਤਾ ਗਿਆ | ਕਾਲਜ ਦੇ ...

ਪੂਰੀ ਖ਼ਬਰ »

ਮਾਮਲਾ ਫਤਹਿਗੜ੍ਹ ਚੂੜੀਆਂ ਸ਼ਹਿਰ ਦੇ ਸੀਵਰੇਜ ਪਾਣੀ ਦੇ ਨਿਕਾਸ ਨਾ ਹੋਣ ਦਾ

ਫਤਹਿਗੜ੍ਹ ਚੂੜੀਆਂ, 18 ਨਵੰਬਰ (ਧਰਮਿੰਦਰ ਸਿੰਘ ਬਾਠ)-ਪਿਛਲੇ ਕਈ ਦਿਨਾਂ ਤੋਂ ਫਤਹਿਗੜ੍ਹ ਚੂੜੀਆਂ ਸ਼ਹਿਰ ਦੇ ਸੀਵਰੇਜ ਦਾ ਨਿਕਾਸ ਨਾ ਹੋਣ ਕਾਰਨ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਦਿਖਾਈ ਦੇ ਰਹੇ ਹਨ ਅਤੇ ਸੀਵਰੇਜ ਵਿਭਾਗ ਅਜੇ ਤੱਕ ਪਾਣੀ ਦਾ ਨਿਕਾਸ ...

ਪੂਰੀ ਖ਼ਬਰ »

ਗੁਰੂ ਰਾਮਦਾਸ ਅਕੈਡਮੀ ਔਜਲਾ ਵਿਖੇ ਲੋਕ ਨਾਚ ਭਾਰਤ ਨਾਟਯਮ ਨੰੂ ਪ੍ਰਫੁਲਿਤ ਕਰਨ ਲਈ ਪ੍ਰੋਗਰਾਮ ਕਰਵਾਇਆ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਅੱਜ ਗੁਰੂ ਰਾਮਦਾਸ ਅਕੈਡਮੀ ਔਜਲਾ ਵਿਖੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਹਿਯੋਗ ਨਾਲ ਆਈ.ਆਰ.ਸੀ.ਐਨ. ਨਵੀਂ ਦਿੱਲੀ ਵਲੋਂ ਲੋਕ ਨਾਚ ਭਾਰਤ ਨਾਟਯਮ ਨੰੂ ਪ੍ਰਫੁਲਿਤ ਕਰਨ ਲਈ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਜ਼ਿਲ੍ਹੇ ਦੇ ਡਿਪਟੀ ...

ਪੂਰੀ ਖ਼ਬਰ »

'ਮਾਈਗ੍ਰੇਟ' ਮੁਹਿੰਮ ਤਹਿਤ ਪ੍ਰਵਾਸੀ ਮਜ਼ਦੂਰਾਂ ਲਈ ਸਵਾਈਨ ਫਲੂ ਜਾਗਰੂਕਤਾ ਕੈਂਪ ਲਗਾਇਆ

ਕਲਾਨੌਰ, 18 ਨਵੰਬਰ (ਪੁਰੇਵਾਲ)-ਸਿਹਤ ਵਿਭਾਗ ਪੰਜਾਬ ਸਿਵਲ ਸਰਜਨ ਗੁਰਦਾਸਪੁਰ ਡਾ: ਕਿਸ਼ਨ ਚੰਦ ਦੀਆਂ ਹਦਾਇਤਾਂ ਤਹਿਤ ਅੱਜ ਸਥਾਨਕ ਕਸਬੇ ਦੇ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਊਨਟੀ ਸਿਹਤ ਕੇਂਦਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਲਖਵਿੰਦਰ ਸਿੰਘ ਅਠਵਾਲ ਦੀ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਦਾ ਕੰਮ ਕ੍ਰਿਸਮਸ ਤੋਂ ਪਹਿਲਾਂ-ਪਹਿਲਾਂ ਨਿਪਟਾਇਆ ਜਾਵੇ- ਬਿਸ਼ਪ ਰਿਆਜ਼ ਤੇਜਾ

ਧਾਰੀਵਾਲ, 18 ਨਵੰਬਰ (ਜੇਮਸ ਨਾਹਰ)-ਪੰਜਾਬ ਸਰਕਾਰ ਵਲੋਂ ਦਸੰਬਰ ਮਹੀਨੇ ਕਰਵਾਈਆਂ ਜਾਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਤਿਆਰੀ ਕੀਤੀ ਜਾ ਰਹੀ ਹੈ | ਇਨ੍ਹਾਂ ਚੋਣਾਂ ਦਾ ਪ੍ਰਚਾਰ ਤੇ ਸ਼ੋਰ 15 ਦਸੰਬਰ ਨੂੰ ਵੋਟਾਂ ਪੈਣ ਉਪਰੰਤ ਖ਼ਤਮ ਹੋ ਜਾਵੇਗਾ, ਜਦਕਿ ਕ੍ਰਿਸਮਸ ...

ਪੂਰੀ ਖ਼ਬਰ »

ਕੇਂਦਰ ਦੀ ਭਾਜਪਾ ਸਰਕਾਰ ਤੋਂ ਆਮ ਜਨਤਾ ਦਾ ਮੋਹ ਭੰਗ ਹੋਇਆ- ਅਮਨਦੀਪ ਰੰਧਾਵਾ

ਧਾਰੀਵਾਲ, 18 ਨਵੰਬਰ (ਸਵਰਨ ਸਿੰਘ)-ਕੇਂਦਰ ਵਿਚਲੀ ਭਾਜਪਾ ਸਰਕਾਰ ਤੋਂ ਆਮ ਜਨਤਾ ਦਾ ਮੋਹ ਭੰਗ ਹੋ ਚੁੱਕਾ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਲੋਕ ਭਾਜਪਾ ਨੂੰ ਮੂੰਹ ਨਹੀਂ ਲਗਾਉਣਗੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਹਿਲਾ ਕਾਂਗਰਸ ਜ਼ਿਲ੍ਹਾ ਗੁਰਦਾਸਪੁਰ ...

ਪੂਰੀ ਖ਼ਬਰ »

ਸ੍ਰੀ ਨੌਜਵਾਨ ਬਜਰੰਗ ਬਲੀ ਸਭਾ ਕਾਦੀਆਂ ਵਲੋਂ 38ਵਾਂ ਸਾਲਾਨਾ ਮਹਾਂਮਾਈ ਜਾਗਰਣ

ਕਾਦੀਆਂ, 18 ਨਵੰਬਰ (ਕੁਲਵਿੰਦਰ ਸਿੰਘ, ਮਕਬੂਲ ਅਹਿਮਦ)-ਸ੍ਰੀ ਨੌਜਵਾਨ ਬਜਰੰਗ ਬਲੀ ਸਭਾ (ਰਜਿ:) ਕਾਦੀਆਂ ਵਲੋਂ ਸਾਲਾਨਾ 38ਵਾਂ ਮਹਾਂਮਾਈ ਦਾ ਜਾਗਰਣ ਸ੍ਰੀ ਕ੍ਰਿਸ਼ਨਾ ਮੰਦਰ ਮੁਹੱਲਾ ਧਰਮਪੁਰਾ ਕਾਦੀਆਂ ਵਿਖੇ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਜਲੰਧਰ ਛਾਉਣੀ ਵਿਖੇ ਮਾਂ ਮਰੀਅਮ ਦਾ ਮੇਲਾ ਧੂਮਧਾਮ ਨਾਲ ਮਨਾਇਆ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਜਲੰਧਰ ਕੈਂਟ ਸੰਤ ਮੈਰੀ ਕੈਥੀਡਰਲ ਚਰਚ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਂ ਮਰੀਅਮ ਦਾ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਜਲੰਧਰ ਡਾਇਓਸਿਸ ਦੇ ਬਿਸ਼ਪ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਅਤੇ ...

ਪੂਰੀ ਖ਼ਬਰ »

ਭਾਰਤੀ ਜਨਤਾ ਪਾਰਟੀ ਦੀ ਮੀਟਿੰਗ

ਗੁਰਦਾਸਪੁਰ, 18 ਨਵੰਬਰ (ਆਲਮਬੀਰ ਸਿੰਘ)-ਭਾਰਤੀ ਜਨਤਾ ਪਾਰਟੀ ਦੀ ਮੰਡਲ ਪੱਧਰੀ ਮੀਟਿੰਗ ਨਵੇਂ ਨਿਯੁਕਤ ਕੀਤੇ ਮੰਡਲ ਪ੍ਰਧਾਨ ਪਵਨ ਸ਼ਰਮਾ ਦੇ ਗ੍ਰਹਿ ਵਿਖੇ ਹੋਈ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਬਾਲ ਕਿਸ਼ਨ ਮਿੱਤਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਪਾਰਟੀ ...

ਪੂਰੀ ਖ਼ਬਰ »

ਚੌਧਰੀ ਦੀ ਅਗਵਾਈ 'ਚ ਹਲਕਾ ਦੀਨਾਨਗਰ ਵਿਕਾਸ ਪੱਖੋਂ ਸਿੱਧ ਹੋਵੇਗਾ ਚਾਨਣ ਮੁਨਾਰਾ-ਕੇਵਲ ਕੁਮਾਰ ਚਾਵਾ

ਪੁਰਾਣਾ ਸ਼ਾਲਾ, 18 ਨਵੰਬਰ (ਗੁਰਵਿੰਦਰ ਸਿੰਘ ਗੁਰਾਇਆ)-ਜਦੋਂ-ਜਦੋਂ ਵੀ ਕਾਂਗਰਸ ਪਾਰਟੀ ਪੰਜਾਬ ਦੀ ਸੱਤਾ 'ਚ ਆਈ ਉਦੋਂ ਹੀ ਕੈਬਨਿਟ ਮੰਤਰੀ ਪੰਜਾਬ ਸ੍ਰੀਮਤੀ ਅਰੁਣਾ ਚੌਧਰੀ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਦੀਨਾਨਗਰ ਦਾ ਸਰਬਪੱਖੀ ਵਿਕਾਸ ਚਾਲੂ ਹੋਇਆ | ਜਦੋਂ ਕਿ ...

ਪੂਰੀ ਖ਼ਬਰ »

ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਤੋਂ ਭੱਜੀ ਕਾਂਗਰਸ ਸਰਕਾਰ-ਬੱਬੇਹਾਲੀ

ਦੋਰਾਂਗਲਾ, 18 ਨਵੰਬਰ (ਲਖਵਿੰਦਰ ਸਿੰਘ ਚੱਕਰਾਜਾ)-ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ 'ਚ ਆਈ ਕਾਂਗਰਸ ਸਰਕਾਰ ਹਰ ਪੱਖ ਤੋਂ ਫੇਲ੍ਹ ਸਾਬਤ ਹੋਈ | ਜਿਸ ਕਾਰਨ ਲੋਕਾਂ ਦਾ ਕਾਂਗਰਸ ਤੋਂ ਹੁਣ ਮੋਹ ਭੰਗ ਹੁੰਦਾ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ...

ਪੂਰੀ ਖ਼ਬਰ »

ਐਸ.ਐਲ. ਬਾਵਾ ਕਾਲਜੀਏਟ ਸਕੂਲ 'ਚ 26ਵੀਂ ਬਾਲ ਸਾਇੰਸ ਵਰਕਸ਼ਾਪ ਲਗਾਈ

ਬਟਾਲਾ, 18 ਨਵੰਬਰ (ਬੁੱਟਰ)-ਸਥਾਨਕ ਐਸ.ਐਲ.ਬਾਵਾ ਡੀ.ਏ.ਵੀ. ਕਾਲਜੀਏਟ ਸਕੂਲ 'ਚ ਪਿ੍ੰਸੀਪਲ ਡਾ: ਵਰਿੰਦਰ ਭਾਟੀਆ ਦੀ ਅਗਵਾਈ 'ਚ ਕਾਲਜ ਦੇ ਸਾਇੰਸ ਵਿਭਾਗ ਦੀ ਸੁਸਾਇਟੀ ਆਫ਼ ਬਾਇਓਲੋਜੀਕਲ ਸਾਇੰਸ ਵਲੋਂ 26ਵੀਂ ਬਾਲ ਸਾਇੰਸ ਵਰਕਸ਼ਾਪ ਲਗਾਈ ਗਈ | ਇਸ ਵਰਕਸ਼ਾਪ ਵਿਚ ਜ਼ਿਲ੍ਹਾ ...

ਪੂਰੀ ਖ਼ਬਰ »

ਜੀ. ਐਸ. ਇੰਟਰਨੈਸ਼ਨਲ ਪਬਲਿਕ ਸਕੂਲ ਭਗਵਾਨਪੁਰ ਦੇ ਵਿਦਿਆਰਥੀਆਂ ਦਾ ਵਿੱਦਿਅਕ ਟੂਰ ਕਰਵਾਇਆ

ਕੋਟਲੀ ਸੂਰਤ ਮੱਲ੍ਹੀ, 18 ਨਵੰਬਰ (ਕੁਲਦੀਪ ਸਿੰਘ ਨਾਗਰਾ)-ਜੀ.ਐਸ. ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਵਲੋਂ ਵਿਦਿਆਰਥੀਆਂ ਦਾ ਵਿਰਾਸਤ-ਏ-ਖ਼ਾਲਸਾ ਤੇ ਤਖ਼ਤ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਦਿਅਕ ਟੂਰ ਲਿਜਾਇਆ ਗਿਆ | ਸੰਸਥਾ ਦੇ ਐਮ.ਡੀ. ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਨੂੰ ਇੱਟਾਂ ਦਾਨ ਕੀਤੀਆਂ

ਹਰਚੋਵਾਲ, 18 ਨਵੰਬਰ (ਰਣਜੋਧ ਸਿੰਘ ਭਾਮ)-ਪਿੰਡ ਬਸਰਾਵਾਂ ਦੇ ਐਨ.ਆਰ.ਆਈ. ਸ: ਸੁੱਖਾ ਸਿੰਘ ਐਸ.ਡੀ.ਓ. ਕੈਨੇਡਾ ਨੇ ਆਪਣੇ ਪਿੰਡ ਨੂੰ ਯਾਦ ਕਰਦਿਆਂ ਪਿੰਡ ਦੇ ਗੁਰਦੁਆਰਾ ਸਾਹਿਬ ਨੂੰ ਇਕ ਲੱਖ ਰੁਪਏ ਦੀਆਂ ਇੱਟਾਂ ਦਾਨ ਕੀਤੀਆਂ ਹਨ | ਇਸ ਸਬੰਧੀ ਦਿਲਬਾਗ ਸਿੰਘ ਬਸਰਾਵਾਂ ਨੇ ...

ਪੂਰੀ ਖ਼ਬਰ »

ਸ੍ਰੀਯਸ਼ੀ ਗੋਪੀਨਾਥ ਨੇ ਨਿ੍ਤ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹਿਆ
ਜ਼ਿਲ੍ਹਾ ਹੈਰੀਟੇਜ ਸੁਸਾਇਟੀ ਨੇ ਭਾਰਤ ਨਾਟੀਅਮ ਨਿ੍ਤ ਪ੍ਰੋਗਰਾਮ ਕਰਵਾਇਆ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਇੰਡੀਆ ਇੰਟਰਨੈਸ਼ਨਲ ਰਿਊਰਲ ਕਲਚਰ ਸੈਂਟਰ ਦਿੱਲੀ ਰਾਹੀਂ ਕਰਵਾਏ ਪ੍ਰੋਗਰਾਮ ਅਧੀਨ ਭਾਰਤ ਨਾਟੀਅਮ ਨਿ੍ਤ ਪੇਸ਼ ਕੀਤਾ ਗਿਆ | ਇਹ ਨਿ੍ਤ ਦਿੱਲੀ ਦੀ ਪ੍ਰਸਿੱਧ ਕਲਾਕਾਰ ਸ੍ਰੀਯਸ਼ੀ ...

ਪੂਰੀ ਖ਼ਬਰ »

ਜ਼ਿਲ੍ਹਾ ਹੈਰੀਟੇਜ ਸੁਸਾਇਟੀ ਨੇ ਭਾਰਤ ਨਾਟੀਅਮ ਨਿ੍ਤ ਪ੍ਰੋਗਰਾਮ ਕਰਵਾਇਆ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਇੰਡੀਆ ਇੰਟਰਨੈਸ਼ਨਲ ਰਿਊਰਲ ਕਲਚਰ ਸੈਂਟਰ ਦਿੱਲੀ ਰਾਹੀਂ ਕਰਵਾਏ ਪ੍ਰੋਗਰਾਮ ਅਧੀਨ ਭਾਰਤ ਨਾਟੀਅਮ ਨਿ੍ਤ ਪੇਸ਼ ਕੀਤਾ ਗਿਆ | ਇਹ ਨਿ੍ਤ ਦਿੱਲੀ ਦੀ ਪ੍ਰਸਿੱਧ ਕਲਾਕਾਰ ਸ੍ਰੀਯਸ਼ੀ ...

ਪੂਰੀ ਖ਼ਬਰ »

ਸੰਤ ਫਰਾਂਸਿਸ ਕਾਨਵੈਂਟ ਸਕੂਲ ਵਿਖੇ ਬਾਲ ਦਿਵਸ ਮਨਾਇਆ

ਡੇਰਾ ਬਾਬਾ ਨਾਨਕ, 18 ਨਵੰਬਰ (ਵਿਜੇ ਕੁਮਾਰ ਸ਼ਰਮਾ)-ਸੰਤ ਫਰਾਂਸਿਸ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਤੇ ਮੈਨੇਜਮੈਂਟ ਕਮੇਟੀ ਵੱਲੋਂ ਬਾਲ ਦਿਵਸ ਸਕੂਲ ਦੇ ਡਾਇਰੈਕਟਰ ਫਾਦਰ ਪੌਲ ਅਤੇ ਪਿ੍ੰਸੀਪਲ ਸਿਸਟਰ ਐਨਸਲੈਟ ਦੀ ਅਗਵਾਈ 'ਚ ਬੜੇ ਉਤਸ਼ਾਹ ਨਾਲ ਮਨਾਇਆ ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ 23 ਨੂੰ ਮਨਾਇਆ ਜਾਵੇਗਾ-ਸੰਤ ਗੁਰਵਿੰਦਰ ਸਿੰਘ

ਕਾਹਨੂੰਵਾਨ, 18 ਨਵੰਬਰ (ਹਰਜਿੰਦਰ ਸਿੰਘ ਜੱਜ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲਾਨਾ ਪ੍ਰਕਾਸ਼ ਉਤਸਵ 23 ਨਵੰਬਰ ਨੂੰ ਗੁਰਦੁਆਰਾ ਬੰਦੀ ਛੋੜ ਕਬੀਰ ਗੁਰੂ ਆਸ਼ਰਮ ਕਾਹਨੂੰਵਾਨ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੇ ਹੀ ਸ਼ਰਧਾ ਪੂਰਵਕ ਨਾਲ ਧੂਮ-ਧਾਮ ਨਾਲ ...

ਪੂਰੀ ਖ਼ਬਰ »

ਘੁਮਾਣ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀ ਸਨਮਾਨਿਤ

ਘੁਮਾਣ, 18 ਨਵੰਬਰ (ਬੰਮਰਾਹ)-ਘੁਮਾਣ ਇੰਟਰਨੈਸ਼ਨਲ ਪਬਲਿਕ ਸਕੂਲ ਘੁਮਾਣ ਦੇ ਵਿਦਿਆਰਥੀਆਂ ਨੂੰ ਸਹੋਦਿਆ ਸਕੂਲ ਕੰਪਲੈਕਸ, ਅੰਮਿ੍ਤਸਰ ਵਲੋਂ ਐਡੁਬਰੁੱਕ ਦੇ ਸਹਿਯੋਗ ਨਾਲ 'ਅੰਗਰੇਜ਼ੀ ਸ੍ਰੇਸ਼ਠ ਐਵਾਰਡ' ਨਾਲ ਨਿਵਾਜਿਆ ਗਿਆ | ਇਸ ਵਿਚ ਛੇਵੀਂ ਤੋਂ ਲੈ ਕੇ ਬਾਰਵੀਂ ਤੱਕ ...

ਪੂਰੀ ਖ਼ਬਰ »

ਆਰ.ਆਰ. ਬਾਵਾ ਕਾਲਜ ਬਟਾਲਾ ਵਿਖੇ ਕਾਮਰਸ ਵਿਭਾਗ ਵਲੋਂ ਸੈਮੀਨਾਰ ਲਗਾਇਆ

ਬਟਾਲਾ, 18 ਨਵੰਬਰ (ਕਾਹਲੋਂ)-ਆਰ.ਆਰ.ਬਾਵਾ ਡੀ.ਏ.ਵੀ. ਕਾਲਜ ਫ਼ਾਰ ਗਰਲਜ਼ ਬਟਾਲਾ ਵਿਖੇ ਕਾਲਜ ਪਿ੍ੰ: ਪ੍ਰੋ: ਡਾ: (ਸ੍ਰੀਮਤੀ) ਨੀਰੂ ਚੱਢਾ ਦੀ ਆਗਿਆ ਨਾਲ ਕਾਮਰਸ ਵਿਭਾਗ ਦੇ ਪ੍ਰੋ: ਡਾ: ਹਰਦੀਪ ਕੌਰ, ਪ੍ਰੋ: ਸੁਪਿ੍ਆ ਦੁੱਗਲ, ਪ੍ਰੋ: ਰੀਦਿਮਾ ਸੇਖੜੀ ਅਤੇ ਪ੍ਰੋ: ਵਿਕਰਮ ਅਗਰਵਾਲ ...

ਪੂਰੀ ਖ਼ਬਰ »

ਦਸਮੇਸ਼ ਸੀਨੀ: ਸੈਕੰ: ਸਕੂਲ 'ਚ ਧਾਰਮਿਕ ਸਮਾਗਮ ਕਰਵਾਇਆ

ਬਟਾਲਾ, 18 ਨਵੰਬਰ (ਕਾਹਲੋਂ)-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲ ਰੋਡ ਕਾਦੀਆਂ ਵਿਖੇ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦਾ ...

ਪੂਰੀ ਖ਼ਬਰ »

ਸਾਇੰਸ ਪ੍ਰੈਕਟੀਕਲਾਂ ਨਾਲ ਬੱਚਿਆਂ 'ਚ ਰਿਸਰਚ ਸਕਿੱਲ ਦਾ ਵਿਕਾਸ ਹੁੰਦਾ ਹੈ-ਡਾ: ਮਨੋਜ ਕੁਮਾਰ

ਦੀਨਾਨਗਰ, 18 ਨਵੰਬਰ (ਸੰਧੂ/ਸ਼ਰਮਾ/ਸੋਢੀ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਿਚ ਅੱਜ ਤੋਂ ਲੈ ਕੇ 19 ਨਵੰਬਰ ਤੱਕ ਡੇਅ ਐਾਡ ਨਾਈਟ ਇੰਸਪਾਇਰ ਇਨਟਰਨਸ਼ਿਪ ਕੈਂਪ ਡੀ.ਐੱਸ.ਟੀ. ਭਾਰਤ ਸਰਕਾਰ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਅੱਜ ਕੈਂਪ ਦਾ ਉਦਘਾਟਨ ਮੁੱਖ ...

ਪੂਰੀ ਖ਼ਬਰ »

ਬਿਸ਼ਪ ਅਗਨੈਲੋ ਗਰੇਸ਼ੀਅਸ ਦਾ ਸੰਤ ਫਰਾਂਸਿਸ ਕਾਨਵੈਂਟ ਸਕੂਲ ਪੰਹੁਚਣ 'ਤੇ ਨਿੱਘਾ ਸਵਾਗਤ

ਡੇਰਾ ਬਾਬਾ ਨਾਨਕ, 18 ਨਵੰਬਰ (ਵਿਜੇ ਕੁਮਾਰ ਸ਼ਰਮਾ)-ਬਿਸ਼ਪ ਅਗਨੈਲੋ ਗਰੇਸ਼ੀਅਸ ਦਾ ਅੱਜ ਸੰਤ ਫਰਾਂਸਿਸ ਕਾਨਵੈਂਟ ਸਕੂਲ ਡੇਰਾ ਬਾਬਾ ਨਾਨਕ ਅਤੇ ਸੰਤ ਜੌਰਜ਼ ਕੈਥੋਲਿਕ ਚਰਚ ਵਿਖੇ ਪਹੰੁਚਣ 'ਤੇ ਸਕੂਲ ਦੇ ਡਾਇਰੈਕਟਰ ਫਾਦਰ ਪੌਲ, ਪਿ੍ੰਸੀਪਲ ਸਿਸਟਰ ਐਨਸਲੈਟ, ਫਾਦਰ ...

ਪੂਰੀ ਖ਼ਬਰ »

ਬੇਬੀ ਸ਼ੋਅ ਪ੍ਰੋਗਰਾਮ ਕਰਵਾਇਆ

ਕਾਲਾ ਅਫਗਾਨਾਂ, 18 ਨਵੰਬਰ (ਅਵਤਾਰ ਸਿੰਘ ਰੰਧਾਵਾ)-ਸ੍ਰੀ ਗੁਰੂ ਨਾਨਕ ਦੇਵ ਜੀ ਇੰਟਰਨੈਸ਼ਨਲ ਸਕੂਲ ਅਤੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਵਿਖੇ ਸਾਂਝੇ ਤੌਰ 'ਤੇ ਬੇਬੀ ਸ਼ੋਅ, ਮਾਪੇ ਮਿਲਣੀ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸਕੂਲੀ ...

ਪੂਰੀ ਖ਼ਬਰ »

ਰੁਜ਼ਗਾਰ ਲਾਇਨਮੈਨਾਂ ਨੰੂ ਨਿਯੁਕਤੀ ਪੱਤਰ ਨਾ ਦਿੱਤੇ ਤਾਂ ਵੱਡਾ ਸੰਘਰਸ਼ ਛੇੜਿਆ ਜਾਵੇਗਾ-ਪਿਰਮਲ ਸਿੰਘ

ਗੁਰਦਾਸਪੁਰ, 18 ਨਵੰਬਰ (ਸੁਖਵੀਰ ਸਿੰਘ ਸੈਣੀ)-ਅੱਜ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਜੋਗਿੰਦਰ ਸਿੰਘ ਮੰਝ ਦੀ ਅਗਵਾਈ ਹੇਠ ਗੁਰਦਾਸਪੁਰ ਵਿਖੇ ਹੋਈ | ਜਿਸ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਹਲਕਾ ਭਦੌੜ ...

ਪੂਰੀ ਖ਼ਬਰ »

ਬੇਰਿੰਗ ਸਕੂਲ ਦਾ ਸਾਲਾਨਾ ਸਮਾਗਮ 'ਸੈਲੂਡੋਜ਼ 2018' ਬੱਚਿਆਂ ਦੇ ਰੰਗ 'ਚ ਰੰਗਿਆ

ਬਟਾਲਾ, 18 ਨਵੰਬਰ (ਕਾਹਲੋਂ)-ਬੇਰਿੰਗ ਸਕੂਲ ਬਟਾਲਾ ਦਾ ਸਾਲਾਨਾ ਸਮਾਗਮ 'ਸੈਲੂਡੋਜ਼ 2018' ਡਾ: ਡ੍ਰੈਰਿਕ ਇੰਚਾਰਜ (ਸੈਕਟਰੀ ਬੁਕਾ) ਦੀ ਰਹਿਨੁਮਾਈ ਅਤੇ ਪਿ੍ੰਸੀਪਲ ਐਚ.ਐਲ. ਪੀਟਰ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਸਮਾਗਮ ਵਿਚ ਸ: ਬਲਵਿੰਦਰ ਸਿੰਘ ਲਾਡੀ (ਐਮ.ਐਲ.ਏ. ਸ੍ਰੀ ...

ਪੂਰੀ ਖ਼ਬਰ »

ਗੋਲਡਨ ਗਰੁੱਪ ਨੇ 23 ਨੂੰ ਅੰਗਹੀਣ ਕੈਂਪ ਸਬੰਧੀ 71 ਅੰਗਹੀਣਾਂ ਦੇ ਅੰਗਾਂ ਦੇ ਮਾਪ ਲਏ

ਗੁਰਦਾਸਪੁਰ, 18 ਨਵੰਬਰ (ਸੁਖਵੀਰ ਸਿੰਘ ਸੈਣੀ)-ਗੋਲਡਨ ਗਰੁੱਪ ਅਤੇ ਸ੍ਰੀ ਸੱਤਿਆ ਸਾਈਾ ਸੇਵਾ ਸੁਸਾਇਟੀ ਵਲੋਂ ਸ੍ਰੀ ਸਾਈਾ ਬਾਬਾ ਦੇ ਜਨਮ ਦਿਨ ਦੇ ਸਬੰਧ 23 ਨਵੰਬਰ ਨੰੂ ਲਗਾਏ ਜਾਣ ਵਾਲੇ ਰਾਜ ਪੱਧਰੀ 23ਵੇਂ ਅੰਗਹੀਣ ਕੈਂਪ ਦੇ ਸਬੰਧ ਵਿਚ ਅੱਜ ਸਥਾਨਕ ਗੋਲਡਨ ਸਕੂਲ ਵਿਖੇ ...

ਪੂਰੀ ਖ਼ਬਰ »

ਰਵਿੰਦਰਾ ਸਕੂਲ ਦੇ ਜਗਤਾਰ ਸਿੰਘ ਨੇ ਜੂਡੋ ਚੈਂਪੀਅਨਸ਼ਿਪ 'ਚੋਂ ਜਿੱਤਿਆ ਚਾਂਦੀ ਦਾ ਤਗ਼ਮਾ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਰਵਿੰਦਰਾ ਸਕੂਲ ਦੇ ਵਿਦਿਆਰਥੀ ਜਗਤਾਰ ਸਿੰਘ ਨੇ ਜੂਡੋ ਕੋਮਨ ਵੈਲਥ ਖੇਡਾਂ 'ਚੋਂ ਚਾਂਦੀ ਦਾ ਤਗ਼ਮਾ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਜਤਿੰਦਰ ਕੌਰ ਸੋਹਲ ਨੇ ਦੱਸਿਆ ਕਿ ਪਿਛਲੇ ...

ਪੂਰੀ ਖ਼ਬਰ »

ਹਾਰਨੀਆਂ 'ਚ ਦੋ ਰੋਜ਼ਾ ਸਾਲਾਨਾ ਕੀਰਤਨ ਦਰਬਾਰ ਕਰਵਾਇਆ

ਕਾਹਨੂੰਵਾਨ, 18 ਨਵੰਬਰ (ਹਰਜਿੰਦਰ ਸਿੰਘ ਜੱਜ)-ਸਮੂਹ ਹਾਰਨੀਆਂ ਪਿੰਡਾਂ ਦੀ ਸੰਗਤ ਵਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 22ਵਾਂ ਸਾਲਾਨਾ ਕੀਰਤਨ ਦਰਬਾਰ ਸਠਿਆਲੀ ਪੁਲ ਹਾਰਨੀਆਂ ਵਿਖੇ ਕਰਵਾਇਆ ...

ਪੂਰੀ ਖ਼ਬਰ »

ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ ਦਾ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ

ਧਾਰੀਵਾਲ, 18 ਨਵੰਬਰ (ਜੇਮਸ ਨਾਹਰ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ 71ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਅਤੇ ਸੀ.ਬੀ.ਐਸ.ਈ. ਸਹੋਦਿਆ ਦੀ ਅਥਲੈਟਿਕਸ ਮੀਟ ਵਿਚ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ ਲੇਹਲ ਦੇ ਵਿਦਿਆਰਥੀਆਂ ਨੇ ਭਾਗ ਲੈ ਕੇ ਸ਼ਾਨਦਾਰ ...

ਪੂਰੀ ਖ਼ਬਰ »

ਜੀ.ਜੀ.ਐੱਸ. ਮਾਡਰਨ ਸਕੂਲ ਵਿਖੇ ਬੱਚਿਆਂ ਦੇ ਸਧਾਰਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਧਾਰੀਵਾਲ, 18 ਨਵੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਗੁਰੂ ਗੋਬਿੰਦ ਸਿੰਘ ਮਾਡਰਨ ਸਕੂਲ ਬਖਤਪੁਰ ਦੇ ਵਿਦਿਆਰਥੀਆਂ ਦੇ ਇੰਟਰ ਹਾਊਸ ਸਧਾਰਨ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ | ਇਸ ਬਾਬਤ ਸਕੂਲ ਪਿ੍ੰਸੀਪਲ ਮੇਜਰ ਸਿੰਘ ਚਾਹਲ ਨੇ ਦੱਸਿਆ ਕਿ ਗੁਰਬਾਣੀ, ਸਿੱਖ ਇਤਿਹਾਸ, ...

ਪੂਰੀ ਖ਼ਬਰ »

ਅੰਡਰ- 17 ਵਾਲੀਬਾਲ 'ਚ ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ ਘੁਮਾਣ ਦੀ ਟੀਮ ਲਗਾਤਾਰ ਚੌਥੀ ਵਾਰ ਅੱਵਲ ਰਹੀ

ਘੁਮਾਣ, 18 ਨਵੰਬਰ (ਬੰਮਰਾਹ)-ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ ਘੁਮਾਣ ਦੀਆਂ ਅੰਡਰ 17 ਲੜਕੀਆਂ ਦੇ ਵਾਲੀਬਾਲ ਮੁਕਾਬਲਿਆਂ ਵਿਚ ਲਗਾਤਾਰ ਚੌਥੀ ਵਾਰ ਜ਼ਿਲ੍ਹਾ ਚੈਂਪੀਅਨ ਬਣ ਕੇ ਜਿੱਤਾਂ ਦੀ ਲੜੀ ਨੂੰ ਬਰਕਰਾਰ ਰੱਖਿਆ ਹੈ | 71ਵੀਆਂ ਜ਼ਿਲ੍ਹਾ ਮਿਡਲ, ਹਾਈ ਅਤੇ ਸੀਨੀਅਰ ...

ਪੂਰੀ ਖ਼ਬਰ »

ਸਕੂਲ 'ਚ ਰੰਗੋਲੀ ਮੁਕਾਬਲੇ ਕਰਵਾਏ

ਕਲਾਨੌਰ, 18 ਨਵੰਬਰ (ਪੁਰੇਵਾਲ)-ਸਥਾਨਕ ਕਸਬੇ 'ਚ ਸਥਿਤ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸੀਨੀਅਰ ਸੈ: ਪਬਲਿਕ ਸਕੂਲ 'ਚ ਚੇਅਰਮੈਨ ਅਜੀਤ ਸਿੰਘ ਮੱਲ੍ਹੀ ਦੇ ਸਹਿਯੋਗ ਅਤੇ ਪਿ੍ੰਸੀਪਲ ਡਾ. ਗੁਰਿੰਦਰ ਕੌਰ ਮਾਨ ਦੀ ਅਗਵਾਈ 'ਚ ਸਕੂਲ ਦੇ ਵੱਖ-ਵੱਖ ਹਾਊਸ ਦੇ ...

ਪੂਰੀ ਖ਼ਬਰ »

ਸੁਖਮਨੀ ਪਬਲਿਕ ਸਕੂਲ 'ਚ ਮਨਾਇਆ ਬਾਲ ਦਿਵਸ

ਡੇਰਾ ਬਾਬਾ ਨਾਨਕ, 18 ਨਵੰਬਰ (ਵਤਨ)-ਨਜ਼ਦੀਕੀ ਪਿੰਡ ਚਾਕਾਂਵਾਲੀ ਦੇ ਸੁਖਮਨੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ 'ਚ ਬਾਲ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਇਸ ਬਾਲ ਦਿਵਸ ਵਿਚ ਬੱਚਿਆਂ, ਅਧਿਆਪਕਾਂ ਅਤੇ ਮੈਨੇਜਮੈਂਟ ਕਮੇਟੀ ਨੇ ਹਿੱਸਾ ਲਿਆ | ਇਸ ਮੌਕੇ ਸਕੂਲ ਦੀ ...

ਪੂਰੀ ਖ਼ਬਰ »

ਬਾਬਾ ਪ੍ਰਦੀਪ ਸ਼ਾਹ ਰਿੰਕੂ ਕਾਦਰੀ ਦੀ ਯਾਦ 'ਚ ਕਰਵਾਏ ਜਾ ਰਹੇ ਸਾਲਾਨਾ ਮੇਲੇ ਦਾ ਪੋਸਟਰ ਰਿਲੀਜ਼

ਬਟਾਲਾ, 18 ਨਵੰਬਰ (ਕਾਹਲੋਂ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਪ੍ਰਦੀਪ ਸ਼ਾਹ ਰਿੰਕੂ ਕਾਦਰੀ ਦੀ ਯਾਦ ਵਿਚ ਸ੍ਰੀ ਹਰਗੋਬਿੰਦਪੁਰ ਵਿਖੇ ਉਨ੍ਹਾਂ ਦੇ ਦਰਬਾਰ 'ਤੇ ਸਾਲਾਨਾ ਕੱਵਾਲੀ ਤੇ ਸੱਭਿਆਚਾਰਕ ਮੇਲਾ 4 ਦਸੰਬਰ ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ...

ਪੂਰੀ ਖ਼ਬਰ »

ਅਕਾਲ ਅਕੈਡਮੀ ਤਿੱਬੜ ਨੇ ਨਸ਼ਿਆਂ ਖਿਲਾਫ਼ ਕੱਢੀ ਪੈਦਲ ਯਾਤਰਾ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਅਕਾਲ ਅਕੈਡਮੀ ਤਿੱਬੜ ਵਲੋਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਹਿਯੋਗ ਨਾਲ ਨਸ਼ਿਆਂ ਿਖ਼ਲਾਫ਼ ਦੂਜੀ ਪੈਦਲ ਯਾਤਰਾ ਕੱਢੀ ਗਈ | ਜਿਸ ਨੰੂ ਲੇਬਰ ਸੈਲ ਪੰਜਾਬ ਦੇ ਚੇਅਰਮੈਨ ਗੁਰਮੀਤ ਸਿੰਘ ਪਾਹੜਾ ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨਾਂ ਨੂੰ ਪਈ ਦੋਹਰੀ ਮਾਰ-ਬੱਬੇਹਾਲੀ

ਗੁਰਦਾਸਪੁਰ, 18 ਨਵੰਬਰ (ਆਰਿਫ਼)-ਪੰਜਾਬ ਸਰਕਾਰ ਦੀਆਾ ਕਿਸਾਨ ਵਿਰੋਧੀ ਨੀਤੀਆਂ ਕਾਰਨ ਅੱਜ ਪੰਜਾਬ ਦਾ ਕਿਸਾਨ ਮਾਯੂਸੀ ਦੇ ਦੌਰ ਵਿਚੋਂ ਲੰਘ ਰਿਹਾ ਹੈ | ਮੰਡੀਆਂ ਵਿਚ ਝੋਨੇ ਨਾ ਚੁੱਕੇ ਜਾਣ ਕਾਰਨ ਕਿਸਾਨਾਂ ਦੀ ਆਰਥਿਕ ਹਾਲਤ ਮਾੜੀ ਹੁੰਦੀ ਜਾ ਰਹੀ ਹੈ¢ ਇਨ੍ਹਾਂ ਗੱਲਾਂ ...

ਪੂਰੀ ਖ਼ਬਰ »

ਦਯਾਨੰਦ ਸਕੂਲ 'ਚ ਬਾਲ ਦਿਵਸ ਮਨਾਇਆ

ਘਰੋਟਾ, 18 ਨਵੰਬਰ (ਸੰਜੀਵ ਗੁਪਤਾ)-ਦਯਾਨੰਦ ਇੰਟਰਨੈਸ਼ਨਲ ਪਬਲਿਕ ਸਕੂਲ ਨਾਲਾ ਵਿਖੇ ਪਿ੍ੰਸੀ: ਰਚਨਾ ਅਹੂਜਾ ਦੀ ਪ੍ਰਧਾਨਗੀ ਹੇਠ ਬਾਲ ਦਿਵਸ ਮਨਾਇਆ ਗਿਆ | ਪਿ੍ੰਸੀ: ਅਹੂਜਾ ਨੇ ਬੱਚਿਆਂ ਨੰੂ ਬਾਲ ਦਿਵਸ ਦਾ ਮਹੱਤਵ ਦੱਸਿਆ | ਇਸ ਮੌਕੇ ਵਿਦਿਆਰਥੀਆਂ ਦੇ ਫੈਂਸੀ ਡਰੈੱਸ ...

ਪੂਰੀ ਖ਼ਬਰ »

ਵੁੱਡ ਸਟਾਕ ਸਕੂਲ 'ਚ ਗੋਪੀਨਾਥ ਵਲੋਂ ਸੱਭਿਆਚਾਰਕ ਪ੍ਰੋਗਰਾਮ

ਬਟਾਲਾ, 18 ਨਵੰਬਰ (ਕਾਹਲੋਂ)-ਵੁੱਡ ਸਟਾਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਪਿ੍ੰ: ਸ੍ਰੀਮਤੀ ਐਨਸੀ ਦੀ ਰਹਿਨੁਮਾਈ ਹੇਠ ਭਾਰਤ ਦਾ ਮਸ਼ਹੂਰ ਲੋਕ ਨਾਚ ਭਰਤ ਨਾਟਇਜ਼ਮ ਮਿਸ ਸਿ੍ਆਸੀ ਗੋਪੀਨਾਥ ਵਲੋਂ ਪੇਸ਼ ਕੀਤਾ ਗਿਆ | ਇਸ ਮੌਕੇ ਨਾਚ ਵਿਚ ਉਨ੍ਹਾਂ ਦਾ ਸਾਥ ਦੇਵਿਕਾ ...

ਪੂਰੀ ਖ਼ਬਰ »

ਸੇਂਟ ਕਬੀਰ ਪਬਲਿਕ ਸਕੂਲ ਵਿਖੇ ਬਾਲ ਦਿਵਸ ਮਨਾਇਆ

ਕਾਹਨੂੰਵਾਨ, 18 ਨਵੰਬਰ (ਹਰਜਿੰਦਰ ਸਿੰਘ ਜੱਜ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿਖੇ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਕਮੇਟੀ ਦੇ ਸਹਿਯੋਗ ਸਦਕਾ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਦੀ ਯਾਦਗਰ ਨੂੰ ਤਾਜ਼ਾ ਕਰਦਿਆਂ ਪਿ੍ੰ: ਐਸ:ਬੀ. ਨਾਇਰ ਤੇ ਮੈਡਮ ...

ਪੂਰੀ ਖ਼ਬਰ »

ਬਲਾਕ ਪੱਧਰੀ ਸਾਇੰਸ ਮੇਲੇ 'ਚ ਮੀਰਥਲ ਸਕੂਲ ਅੱਵਲ

ਡਮਟਾਲ, 18 ਨਵੰਬਰ (ਰਾਕੇਸ਼ ਕੁਮਾਰ)-ਬਲਾਕ ਪੱਧਰੀ ਸਾਇੰਸ ਮੇਲੇ ਵਿਚ ਵੱਖ-ਵੱਖ ਕੈਟਾਗਰੀਆਂ 'ਚ ਸਰਕਾਰੀ ਸੈਕੰਡਰੀ ਸਕੂਲ ਘਿਆਲਾ ਵਿਖੇ ਕਰਵਾਏ ਗਏ ਮੁਕਾਬਲਿਆਂ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਰਥਲ ਦੇ ਵਿਦਿਆਰਥੀਆਂ ਵਲੋਂ ਰਿਸੋਰਸ ਮੈਨੇਜਮੈਂਟ, (11ਵੀਂ-12ਵੀਂ) ...

ਪੂਰੀ ਖ਼ਬਰ »

ਫੂਡ ਸੇਫਟੀ ਵੈਨ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਪਠਾਨਕੋਟ, 18 ਨਵੰਬਰ (ਸੰਧੂ/ਆਰ. ਸਿੰਘ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਰਾਮਵੀਰ ਅਤੇ ਸਿਵਲ ਸਰਜਨ ਪਠਾਨਕੋਟ ਡਾ: ਨੈਨਾ ਸਲਾਥੀਆ ਵਲੋਂ ਸਾਂਝੇ ਤੌਰ 'ਤੇ ਫੂਡ ਸੇਫਟੀ ਵੈਨ ਨੂੰ ਹਰੀ ...

ਪੂਰੀ ਖ਼ਬਰ »

ਪਠਾਨਕੋਟ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਜਨਰਲ ਬਾਡੀ ਸਮਾਗਮ

ਪਠਾਨਕੋਟ, 18 ਨਵੰਬਰ (ਸੰਧੂ)-ਪਠਾਨਕੋਟ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਜਨਰਲ ਬਾਡੀ ਮੀਟਿੰਗ ਸਮਾਗਮ ਹੋਇਆ | ਸਮਾਗਮ ਦੌਰਾਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਭਾਸ਼ ਮਨਚੰਦਾ ਵਲੋਂ ਸਮਾਗਮ ...

ਪੂਰੀ ਖ਼ਬਰ »

ਗੋਪਾਲ ਅਸ਼ਟਮੀ ਮੌਕੇ ਧਾਰਮਿਕ ਸਮਾਗਮ

ਪਠਾਨਕੋਟ, 18 ਨਵੰਬਰ (ਆਰ. ਸਿੰਘ)-ਗੋਪਾਲ ਧਾਮ ਗਊਸ਼ਾਲਾ ਸਰਕੁਲਰ ਰੋਡ ਪਠਾਨਕੋਟ ਵਿਖੇ ਗੋਪਾਲ ਅਸ਼ਟਮੀ ਦੇ ਮੌਕੇ ਗਊ ਸੇਵਾ ਸਮਿਤੀ ਦੇ ਪ੍ਰਧਾਨ ਵਿਜੇ ਕੁਮਾਰ ਪਾਸੀ ਦੀ ਪ੍ਰਧਾਨਗੀ ਵਿਚ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਜ਼ਿਲ੍ਹਾ ਪ੍ਰਧਾਨ ਕਾਾਗਰਸ ਪਾਰਟੀ ...

ਪੂਰੀ ਖ਼ਬਰ »

ਅਦਿੱਤਿਆ ਵਾਹਿਨੀ ਸੰਸਥਾ ਵਲੋਂ ਸਮਾਗਮ

ਪਠਾਨਕੋਟ, 18 ਨਵੰਬਰ (ਸੰਧੂ)-ਜਗਤ ਗੁਰੂ ਨਿਸ਼ਚਲਾਨੰਦ ਸ਼ੰਕਰਾਚਾਰੀਆ ਵਲੋਂ ਸਥਾਪਿਤ ਅਦਿੱਤਿਆ ਵਾਹਿਨੀ ਸੰਸਥਾ ਵਲੋਂ ਗੋਪਾਲ ਅਸ਼ਟਮੀ ਦੇ ਸਬੰਧ ਵਿਚ ਕਾਮਧੇਨੂੰ ਗਊਸ਼ਾਲਾ ਵਿਖੇ ਗਊ ਸੇਵਾ ਅਭਿਆਨ ਸੰਸਥਾ ਦੇ ਜਨਰਲ ਸਕੱਤਰ ਅਭਿਨਵ ਜੰਡਿਆਲ ਅਤੇ ਸਕੱਤਰ ਬਿ੍ਜ ਰਾਜ ...

ਪੂਰੀ ਖ਼ਬਰ »

ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ

ਪਠਾਨਕੋਟ, 18 ਨਵੰਬਰ (ਆਰ. ਸਿੰਘ)-ਪੰਜਾਬ ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਪਠਾਨਕੋਟ ਦੀ ਮੀਟਿੰਗ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਐਸੋਸੀਏਸ਼ਨ ਮੈਂਬਰਾਂ ਨੇ ਕਈ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ | ...

ਪੂਰੀ ਖ਼ਬਰ »

ਪਠਾਨਕੋਟ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਜਨਰਲ ਬਾਡੀ ਸਮਾਗਮ

ਪਠਾਨਕੋਟ, 18 ਨਵੰਬਰ (ਸੰਧੂ)-ਪਠਾਨਕੋਟ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਅਰੋੜਾ ਦੀ ਪ੍ਰਧਾਨਗੀ ਹੇਠ ਜਨਰਲ ਬਾਡੀ ਮੀਟਿੰਗ ਸਮਾਗਮ ਹੋਇਆ | ਸਮਾਗਮ ਦੌਰਾਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਭਾਸ਼ ਮਨਚੰਦਾ ਵਲੋਂ ਸਮਾਗਮ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਚਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ

ਪਠਾਨਕੋਟ, 18 ਨਵੰਬਰ (ਸੰਧੂ)-ਪਠਾਨਕੋਟ ਨੇੜੇ ਪੈਂਦੇ ਸੁਜਾਨਪੁਰ ਦੇ ਪੁੱਲ ਨੰਬਰ-3 ਕੋਲ ਤੇਜ ਰਫ਼ਤਾਰ ਅਣਪਛਾਤੇ ਵਾਹਨ ਦੀ ਚਪੇਟ ਵਿਚ ਆਉਣ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਮੁਨੀਸ਼ ਕੁਮਾਰ (28) ਨਿਵਾਸੀ ਸੁਜਾਨਪੁਰ ਵਜੋਂ ਹੋਈ ਹੈ | ...

ਪੂਰੀ ਖ਼ਬਰ »

ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ 45 ਹਜ਼ਾਰ ਦੀ ਦਿੱਤੀ ਸਕਾਲਰਸ਼ਿਪ

ਪਠਾਨਕੋਟ, 18 ਨਵੰਬਰ (ਸੰਧੂ)-ਬੇਟੀ ਬਚਾਓ, ਬੇਟੀ ਪੜ੍ਹਾਓ ਅਭਿਆਨ ਨੂੰ ਅੱਗੇ ਵਧਾਉਂਦੇ ਹੋਏ ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਮਾਈਕਲ ਅਤੇ ਉਨ੍ਹਾਂ ਦੀ ਪਤਨੀ ਐਜਲ ਵਲੋਂ ਆਪਣੇ ਬੇਟੇ ਜੈਨੀਸ਼ ਡਿਸੂਜਾ ਦੀ ਹੋਲੀ ਕਮਯੂਨੀਅਨ ਸੈਰੇਮਨੀ ਤਹਿਤ ਸਮਾਗਮ ਕਰਵਾਇਆ ਗਿਆ | ਜਿਸ ...

ਪੂਰੀ ਖ਼ਬਰ »

ਸਾਇਨ ਕ੍ਰਿਕਟ ਅਕੈਡਮੀ ਨੇ ਇਕ ਰੋਜ਼ਾ ਕ੍ਰਿਕਟ ਮੈਚ ਕਰਵਾਇਆ

ਨਰੋਟ ਮਹਿਰਾ, 18 ਨਵੰਬਰ (ਰਾਜ ਕੁਮਾਰੀ)-ਸਾਇਨ ਕਿ੍ਕਟ ਅਕੈਡਮੀ ਸਰਨਾ ਵਲੋਂ ਪਿੰਡ ਐਮਾਂ ਗੁੱਜਰਾਂ ਵਿਖੇ ਇਕ ਰੋਜ਼ਾ ਕ੍ਰਿਕਟ ਮੈਚ ਕਰਵਾਇਆ ਗਿਆ | ਕ੍ਰਿਕਟ ਮੈਚ ਦਾ ਉਦਘਾਟਨ ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ ਰਾਜ ਕੁਮਾਰ ਸਿਹੋੜਾ ਨੇ ਰਿਬਨ ਕੱਟ ਕੇ ਕੀਤਾ | ਜਾਣਕਾਰੀ ...

ਪੂਰੀ ਖ਼ਬਰ »

ਇਲਾਕੇ ਦੇ ਕਮਿਊਨਿਟੀ ਹੈਲਥ ਸੈਂਟਰਾਂ 'ਚ ਡਾਕਟਰਾਂ ਦੀ ਘਾਟ ਜਲਦ ਹੋਵੇਗੀ ਪੂਰੀ-ਸਾਹਿਬ ਸਿੰਘ

ਪਠਾਨਕੋਟ, 18 ਨਵੰਬਰ (ਚੌਹਾਨ)-ਧਾਰ ਬਲਾਕ ਵਰਗੇ ਪੱਛੜੇ ਇਲਾਕੇ 'ਚ ਸਿਹਤ ਸਹੂਲਤਾਂ ਦਾ ਪਹਿਲਾਂ ਵੀ ਬਹੁਤ ਬੁਰਾ ਹਾਲ ਹੈ | ਬਧਾਣੀ ਅਤੇ ਦੁਨੇਰਾ ਕਮਿਊਨਿਟੀ ਹੈਲਥ ਸੈਂਟਰਾਂ 'ਚ ਡਾਕਟਰਾਂ ਤੇ ਹੋਰ ਸਹੂਲਤਾਂ ਦੀ ਵੱਡੀ ਘਾਟ ਹੈ | ਜਿਸ ਨੰੂ ਜਲਦ ਹੀ ਦੂਰ ਕਰਨ ਲਈ ਰਾਜ ਸਰਕਾਰ ...

ਪੂਰੀ ਖ਼ਬਰ »

ਨੰਗਲ ਤੋਂ ਮੀਰਥਲ ਸੰਪਰਕ ਸੜਕ ਥਾਂ-ਥਾਂ ਟੁੱਟੀ ਹੋਣ ਕਾਰਨ ਲੋਕ ਪ੍ਰੇਸ਼ਾਨ

ਡਮਟਾਲ, 18 ਨਵੰਬਰ (ਰਾਕੇਸ਼ ਕੁਮਾਰ)-ਨੰਗਲ ਤੋਂ ਮੀਰਥਲ ਤੱਕ ਮੰਡੀ ਬੋਰਡ ਵਲੋਂ ਬਣਾਈ ਕੁਝ ਦਿਨ ਪਹਿਲਾਂ ਸੰਪਰਕ ਸੜਕ ਥਾਂ-ਥਾਂ ਤੋਂ ਟੁੱਟੀ ਹੋਣ ਕਾਰਨ ਆਮ ਲੋਕਾਂ ਨੰੂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਰ ਮੰਡੀ ਬੋਰਡ ਇਸ ਪਾਸੇ ਧਿਆਨ ਨਹੀਂ ਦੇ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਨਰੋਟ ਮਹਿਰਾ ਵਿਖੇ ਬਾਲ ਮੇਲਾ ਲਗਾਇਆ

ਨਰੋਟ ਮਹਿਰਾ, 18 ਨਵੰਬਰ (ਸੁਰੇਸ਼ ਕੁਮਾਰ)-ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਸਿੱਖਿਆ ਮੰਤਰੀ ਓ.ਪੀ. ਸੋਨੀ ਅਤੇ ਸਿੱਖਿਆ ਸਕੱਤਰ ਕਿਸ਼ਨ ਕੁਮਾਰ ਦੇ ਹੁਕਮਾਂ ਅਨੁਸਾਰ ਸਿੱਖਿਆ ਬਲਾਕ ਪਠਾਨਕੋਟ-2 ਵਿਖੇ ਬੀ.ਪੀ.ਈ.ਓ. ਕਿਸ਼ੋਰ ਚੰਦ, ਬਲਾਕ ਮਾਸਟਰ ਟਰੇਨਰ ਰਾਜ ਕੁਮਾਰ ਅਤੇ ...

ਪੂਰੀ ਖ਼ਬਰ »

59ਵੀਂ ਪੰਜਾਬ ਸਟੇਟ ਇੰਟਰ ਓਪਨ ਟੇਬਲ ਟੈਨਿਸ ਮੁਕਾਬਲੇ ਕਰਵਾਏ

ਪਠਾਨਕੋਟ, 18 ਨਵੰਬਰ (ਸੰਧੂ)-ਚੱਕਰਧਾਰੀ ਵੈੱਲਫੇਅਰ ਚੈਰੀਟੇਬਲ ਕਲੱਬ ਪਠਾਨਕੋਟ ਵਲੋਂ ਕਰਵਾਈ ਜਾ ਰਹੀ 59ਵੀਂ ਪੰਜਾਬ ਸਟੇਟ ਇੰਟਰ ਡਿਸਟਿ੍ਕ ਓਪਨ ਟੇਬਲ ਟੈਨਿਸ ਮੁਕਾਬਲੇ ਦੇ ਚੌਥੇ ਦਿਨ ਕਲੱਬ ਦੇ ਚੇਅਰਮੈਨ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਅਦਲੀਵਾਲ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਪਠਾਨਕੋਟ ਵਿਖੇ ਸੁਰੱਖਿਆ ਪ੍ਰਬੰਧ ਸਖ਼ਤ

ਪਠਾਨਕੋਟ, 18 ਨਵੰਬਰ (ਸੰਧੂ)-ਅੰਮਿ੍ਤਸਰ ਸਾਹਿਬ ਦੇ ਹਲਕਾ ਰਾਜਾਸਾਂਸੀ ਦੇ ਪਿੰਡ ਅਦਲੀਵਾਲ ਵਿਖੇ ਸੰਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਜ਼ਿਲ੍ਹਾ ਪਠਾਨਕਟ ਪੁਲਿਸ ਵਲੋਂ ਤੁਰੰਤ ਹਰਕਤ ਵਿਚ ਆਉਂਦਿਆ ਸ਼ਹਿਰ ਦੇ ਮੁੱਹਲਾ ਸ਼ੈਲੀ ਕੂਲੀਆਂ ਦੇ ਨੇੜੇ ...

ਪੂਰੀ ਖ਼ਬਰ »

ਪੈਨਟੂਨ ਪੁਲ ਨਾ ਬਣਨ ਕਾਰਨ ਲੋਕ ਪ੍ਰੇਸ਼ਾਨ

ਸਰਨਾ, 18 ਨਵੰਬਰ (ਬਲਵੀਰ ਰਾਜ)-ਪਿੰਡ ਫਰੀਦਾਨਗਰ ਵਿਚ ਪੈਂਦੇ ਧੀਰਾ ਸੰਪਰਕ ਖਾਲ ਉਪਰ ਬਣਿਆ ਪੈਨਟੂਨ ਪੁਲ ਪਹਿਲਾਂ ਪਿਆ ਹੋਇਆ ਸੀ ਅਤੇ ਕਈ ਪਿੰਡਾਂ ਨੰੂ ਆਪਸ ਵਿਚ ਜੋੜਨ ਦਾ ਮਾਧਿਅਮ ਸੀ | ਉਹ ਪੁਲ ਅੱਜ ਕੱਲ੍ਹ ਨਹੀਂ ਹੈ, ਕਿਉਂਕਿ ਢੋਲ ਚੁੱਕ ਦਿੱਤੇ ਗਏ ਜੋ ਉੱਥੇ ਹੀ ਆਲੇ ...

ਪੂਰੀ ਖ਼ਬਰ »

ਮਾਂ ਵੈਸ਼ਨੋ ਕਲੱਬ ਨੇ 17ਵਾਂ ਸਾਲਾਨਾ ਜਾਗਰਣ ਕਰਵਾਇਆ

ਨਰੋਟ ਜੈਮਲ ਸਿੰਘ, 18 ਨਵੰਬਰ (ਗੁਰਮੀਤ ਸਿੰਘ)-ਮਾਂ ਵੈਸ਼ਨੋ ਕਲੱਬ ਵਲੋਂ 17ਵਾਂ ਸਾਲਾਨਾ ਜਗਰਾਤਾ ਕਲੱਬ ਪ੍ਰਧਾਨ ਯਸ਼ਪਾਲ ਵਰਮਾ ਦੀ ਪ੍ਰਧਾਨਗੀ ਹੇਠ ਸ਼ਰਧਾ ਨਾਲ ਕਰਵਾਇਆ ਗਿਆ | ਜਿਸ ਵਿਚ ਹਲਕਾ ਵਿਧਾਇਕ ਜੋਗਿੰਦਰਪਾਲ ਮੁੱਖ ਮਹਿਮਾਨ ਹਾਜ਼ਰ ਹੋਏ | ਇਸ ਮੌਕੇ ...

ਪੂਰੀ ਖ਼ਬਰ »

ਭਾਰਤੀ ਸੇਵਾ ਦਲ ਪੰਜਾਬ ਦੀ ਮੀਟਿੰਗ

ਪਠਾਨਕੋਟ, 18 ਨਵੰਬਰ (ਆਰ. ਸਿੰਘ)-ਭਾਰਤੀ ਸੇਵਾ ਦਲ ਪੰਜਾਬ ਦੀ ਮੀਟਿੰਗ ਸ਼ੈਲੀ ਰੋਡ ਵਿਖੇ ਚੇਅਰਮੈਨ ਬੂਆ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਹੱਦਾਂ 'ਤੇ ਆਏ ਦਿਨ ਹੋ ਰਹੀਆਂ ਘਟਨਾਵਾਂ ਅਤੇ ਜਵਾਨਾਂ ਦੀਆਂ ਸ਼ਹੀਦੀਆਂ 'ਤੇ ਵਿਚਾਰ ਵਟਾਂਦਰਾ ਕੀਤਾ | ਚੇਅਰਮੈਨ ...

ਪੂਰੀ ਖ਼ਬਰ »

ਗੁਰਦੁਆਰਾ ਦਸਮੇਸ਼ ਗਾਰਡਨ ਕਾਲੋਨੀ ਵਿਖੇ ਗੁਰਮਤਿ ਸਮਾਗਮ

ਪਠਾਨਕੋਟ, 18 ਨਵੰਬਰ (ਆਰ. ਸਿੰਘ)-ਗੁਰਦੁਆਰਾ ਦਸਮੇਸ਼ ਗਾਰਡਨ ਕਾਲੋਨੀ ਵਿਖੇ ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਮੁੱਖ ਪ੍ਰਬੰਧਕ ਗੁਰਦੀਪ ਸਿੰਘ ਗੁਲ੍ਹਾਟੀ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ਵਿਚ ਪੰਥ ਪ੍ਰਸਿੱਧ ...

ਪੂਰੀ ਖ਼ਬਰ »

ਜ਼ਿਲ੍ਹੇ 'ਚ ਕਣਕ ਦੀ ਬਿਜਾਈ ਦਾ 65 ਫ਼ੀਸਦੀ ਕੰਮ ਮੁਕੰਮਲ- ਡਾ: ਹਰਿੰਦਰ ਸਿੰਘ ਬੈਂਸ

ਪਠਾਨਕੋਟ, 18 ਨਵੰਬਰ (ਸੰਧੂ/ਆਰ. ਸਿੰਘ)-ਹਾੜੀ ਸੀਜ਼ਨ ਦੌਰਾਨ ਜ਼ਿਲ੍ਹਾ ਪਠਾਨਕੋਟ 'ਚ ਤਕਰੀਬਨ 43000 ਹੇਕਟੇਅਰ ਰਕਬੇ 'ਚ ਕਣਕ ਦੀ ਬਿਜਾਈ ਕੀਤੀ ਜਾਵੇਗੀ | ਜਿਸ ਵਿਚੋਂ 65 ਫ਼ੀਸਦੀ ਬਿਜਾਈ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਆਸ ਹੈ ਕਿ ਅਗਲੇ ਹਫਤੇ ਤੱਕ ਬਿਜਾਈ ਦਾ ਕੰਮ ਮੁਕੰਮਲ ...

ਪੂਰੀ ਖ਼ਬਰ »

ਦਾਜ ਲਈ ਤੰਗ ਪ੍ਰੇਸ਼ਾਨ ਕਰਨ ਨੂੰ ਲੈ ਕੇ ਦੋ ਿਖ਼ਲਾਫ਼ ਮਾਮਲਾ ਦਰਜ

ਪਠਾਨਕੋਟ, 18 ਨਵੰਬਰ (ਸੰਧੂ)-ਥਾਣਾ ਡਵੀਜਨ ਨੰਬਰ-1 ਵਿਖੇ ਸਹੁਰਾ ਪਰਿਵਾਰ ਵਲੋਂ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਨੂੰ ਲੈ ਕੇ ਮਹਿਲਾ ਵਲੋਂ ਲਗਾਏ ਦੋਸ਼ਾਂ ਤਹਿਤ ਪਤੀ ਸਮੇਤ ਦੋ ਲੋਕਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਹਿਲਾ ਚਰਨਪ੍ਰੀਤ ਕੌਰ ਵਾਸੀ ਲਮੀਮੀ ਨੇ ...

ਪੂਰੀ ਖ਼ਬਰ »

ਅਕਾਲੀ ਟਕਸਾਲੀ ਆਗੂ ਹਰੀ ਸਿੰਘ ਲਦਪਾਲਵਾਂ ਨੰੂ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਨਰੋਟ ਮਹਿਰਾ, 18 ਨਵੰਬਰ (ਰਾਜ ਕੁਮਾਰੀ)-ਅਕਾਲੀ ਦਲ ਦੇ ਟਕਸਾਲੀ ਆਗੂ ਸਵਰਗੀ ਹਰੀ ਸਿੰਘ ਲਦਪਾਲਵਾਂ ਦਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿੰਡ ਲਦਪਾਲਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ...

ਪੂਰੀ ਖ਼ਬਰ »

ਪਲਸ ਪੋਲਿਓ ਮਾਈਗੇ੍ਰਟਰੀ ਰਾਊਾਡ ਸ਼ੁਰੂ

ਪਠਾਨਕੋਟ, 18 ਨਵੰਬਰ (ਆਰ. ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਦੇ ਅਧੀਨ ਪਲਸ ਪੋਲਿਓ ਮਾਈਗਰੇਟਰੀ ਰਾਊਾਡ ਸਿਵਲ ਸਰਜਨ ਡਾ: ਨੈਨਾ ਸਲਾਥੀਆ ਦੀ ਅਗਵਾਈ ਹੇਠ ਸ਼ੁਰੂ ਹੋਇਆ | ਇਸ ਮੁਹਿੰਮ ਨੂੰ ਸਫਲ ਬਣਾਉਣ ਲਈ 0 ਤੋਂ 5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX