ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  41 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਮਾਲੇਗਾਓਂ ਧਮਾਕਾ ਦੇ ਪੀੜਤ ਨੇ ਸਾਧਵੀ ਪ੍ਰਗਿਆ ਦੀ ਉਮੀਦਵਾਰੀ ਦੇ ਖ਼ਿਲਾਫ਼ ਕੀਤੀ ਸ਼ਿਕਾਇਤ
. . .  about 3 hours ago
ਨਵੀਂ ਦਿੱਲੀ, 18 ਅਪ੍ਰੈਲ- ਭਾਰਤੀ ਜਨਤਾ ਪਾਰਟੀ ਵੱਲੋਂ ਮਾਲੇਗਾਓਂ ਦੀ ਦੋਸ਼ੀ ਸਾਧਵੀ ਪ੍ਰਗਿਆ ਠਾਕੁਰ ਨੂੰ ਲੋਕ ਸਭਾ ਚੋਣਾਂ ਦੀ ਟਿਕਟ ਦਿੱਤੇ ਜਾਣ ਤੋਂ ਬਾਅਦ ਸਿਆਸਤ ਗਰਮਾ ਗਈ ਹੈ। ਹੁਣ ਮਾਲੇਗਾਓਂ ਧਮਾਕੇ ਦੇ ਪੀੜਤ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਉਨ੍ਹਾਂ ਦੀ ....
ਪਾਕਿਸਤਾਨ ਦੇ ਵਿੱਤ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  about 4 hours ago
ਇਸਲਾਮਾਬਾਦ, 18 ਅਪ੍ਰੈਲ- ਵਿੱਤੀ ਸੰਕਟ ਤੋਂ ਜੂਝ ਰਹੇ ਪਾਕਿਸਤਾਨ ਦੇ ਕੇਂਦਰੀ ਵਿੱਤ ਮੰਤਰੀ ਅਸਦ ਉਮਰ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਇਸ 'ਤੇ ਅੰਤਿਮ ਫ਼ੈਸਲਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਲਿਆ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ....
ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਕੀਤੀ ਖ਼ਾਰਜ
. . .  about 4 hours ago
ਨਵੀਂ ਦਿੱਲੀ, 18 ਅਪ੍ਰੈਲ- ਈ.ਡੀ ਅਤੇ ਸੀ.ਬੀ.ਆਈ. ਦੀ ਮੰਗ ਨੂੰ ਧਿਆਨ 'ਚ ਰੱਖਦੇ ਹੋਏ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਮਾਮਲੇ ਦੇ ਕਥਿਤ ਵਿਚੌਲੀਏ ਕ੍ਰਿਸਚੀਅਨ ਮਿਸ਼ੇਲ ਦੀ ਜ਼ਮਾਨਤ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ....
ਅਖਿਲੇਸ਼ ਯਾਦਵ ਨੇ ਆਜ਼ਮਗੜ੍ਹ ਤੋਂ ਭਰਿਆ ਨਾਮਜ਼ਦਗੀ ਪੱਤਰ
. . .  about 4 hours ago
ਲਖਨਊ, 18 ਅਪ੍ਰੈਲ- ਲੋਕ ਸਭਾ ਚੋਣਾਂ 2019 'ਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅੱਜ ਆਜ਼ਮਗੜ੍ਹ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਭਰਿਆ....
ਜੰਮੂ ਕਸ਼ਮੀਰ 'ਚ 3 ਵਜੇ ਤੱਕ 38.5 ਫ਼ੀਸਦੀ ਹੋਈ ਵੋਟਿੰਗ
. . .  about 4 hours ago
ਦੁਬਈ ਤੋਂ ਅੰਮ੍ਰਿਤਸਰ ਹਵਾਈ ਅੱਡੇ ਪੁੱਜੇ ਯਾਤਰੀ ਕੋਲੋਂ ਲੱਖਾਂ ਦਾ ਸੋਨਾ ਹੋਇਆ ਬਰਾਮਦ
. . .  about 4 hours ago
ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਜੈੱਟ ਏਅਰਵੇਜ਼ ਦੀਆਂ ਸਾਰੀਆਂ ਉਡਾਣਾਂ ਬੰਦ
. . .  about 5 hours ago
ਗੰਨੇ ਦੀ ਬਕਾਇਆ ਅਦਾਇਗੀ ਲਈ ਡੀ.ਸੀ ਦਫ਼ਤਰ ਸੰਗਰੂਰ ਪਹੁੰਚਿਆ ਕਿਸਾਨਾਂ ਦਾ ਧਰਨਾ
. . .  about 5 hours ago
ਮੰਗਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਮੋਗਾ- ਜਲੰਧਰ ਹਾਈਵੇ 'ਤੇ ਧਰਨਾ
. . .  about 5 hours ago
ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਨਿਯੁਕਤ
. . .  about 5 hours ago
ਛੱਤੀਸਗੜ੍ਹ 'ਚ ਦੁਪਹਿਰ 1 ਵਜੇ ਤੱਕ 47.02 ਫ਼ੀਸਦੀ ਹੋਈ ਵੋਟਿੰਗ
. . .  about 6 hours ago
ਮਹਾਰਾਸ਼ਟਰ 'ਚ 1 ਵਜੇ ਤੱਕ 35.6 ਫ਼ੀਸਦੀ ਹੋਈ ਵੋਟਿੰਗ
. . .  about 6 hours ago
ਹੁਣ ਵੱਟਸਐਪ 'ਤੇ ਨਹੀਂ ਹੋਵੇਗਾ ਪੰਜਾਬ ਸਰਕਾਰ ਦਾ ਕੋਈ ਵੀ ਕੰਮ
. . .  about 5 hours ago
ਸਾਧਵੀ ਪ੍ਰਗਿਆ ਨੂੰ ਟਿਕਟ ਦਿੱਤੇ ਜਾਣ 'ਤੇ ਉਮਰ ਅਬਦੁੱਲਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ
. . .  about 6 hours ago
ਵਾਪਰੇ ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  about 6 hours ago
ਪ੍ਰੈੱਸ ਕਾਨਫ਼ਰੰਸ ਦੌਰਾਨ ਭਾਜਪਾ ਦੇ ਬੁਲਾਰੇ 'ਤੇ ਇਕ ਵਿਅਕਤੀ ਨੇ ਸੁੱਟੀ ਜੁੱਤੀ
. . .  about 6 hours ago
ਸੁਲਤਾਨਪੁਰ ਲੋਕ ਸਭਾ ਸੀਟ ਤੋਂ ਮੇਨਕਾ ਗਾਂਧੀ ਨੇ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 7 hours ago
ਲਖਨਊ : ਨਾਮਜ਼ਦਗੀ ਭਰਨ ਤੋਂ ਬਾਅਦ ਪੂਨਮ ਸਿਨਹਾ ਨੇ ਕੀਤਾ ਰੋਡ ਸ਼ੋਅ
. . .  about 7 hours ago
ਪੱਛਮੀ ਬੰਗਾਲ: ਰਾਏਗੰਜ 'ਚ ਸੀ.ਪੀ.ਐਮ ਉਮੀਦਵਾਰ ਮੁਹੰਮਦ ਸਲੀਮ ਦੀ ਗੱਡੀ 'ਤੇ ਹੋਇਆ ਹਮਲਾ
. . .  about 7 hours ago
ਪੁਰਤਗਾਲ 'ਚ ਸੈਲਾਨੀਆ ਨਾਲ ਭਰੀ ਬੱਸ ਦੇ ਹਾਦਸਾ ਗ੍ਰਸਤ ਹੋਣ ਕਾਰਨ 29 ਮੌਤਾਂ, 28 ਜ਼ਖਮੀ
. . .  about 7 hours ago
ਛੱਤੀਸਗੜ੍ਹ 'ਚ ਚੋਣਾਂ ਦੌਰਾਨ ਨਕਸਲੀਆਂ ਨੇ ਕੀਤਾ ਆਈ.ਡੀ. ਧਮਾਕਾ
. . .  about 8 hours ago
ਬੀ.ਕੇ.ਯੂ. ਵੱਲੋਂ ਭਾਜਪਾ ਨੂੰ ਸਮਰਥਨ ਨਾ ਦੇਣ ਦਾ ਐਲਾਨ
. . .  about 8 hours ago
ਪੱਛਮੀ ਬੰਗਾਲ : ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ
. . .  about 8 hours ago
ਕਰੋੜਾਂ ਦੀ ਹੈਰੋਇਨ ਸਮੇਤ ਦੋ ਕਾਬੂ
. . .  about 8 hours ago
ਆਦਰਸ਼ ਸਕੂਲ ਮਨਾਵਾਂ ਦੇ ਸਟਾਫ਼ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਮੈਨੇਜਮੈਂਟ ਖ਼ਿਲਾਫ਼ ਰੋਸ ਧਰਨਾ
. . .  about 8 hours ago
ਤਾਮਿਲਨਾਡੂ 'ਚ 11 ਵਜੇ ਤੱਕ 30.62 ਫ਼ੀਸਦੀ ਹੋਈ ਵੋਟਿੰਗ
. . .  about 8 hours ago
ਛੱਤੀਸਗੜ੍ਹ 'ਚ 11 ਵਜੇ ਤੱਕ 26.2 ਅਤੇ ਅਸਮ 'ਚ 26.39 ਫ਼ੀਸਦੀ ਹੋਈ ਵੋਟਿੰਗ
. . .  about 8 hours ago
ਪੂਨਮ ਸਿਨਹਾ ਨੇ ਲੋਕ ਸਭਾ ਚੋਣਾਂ ਦੇ ਲਈ ਦਾਖਲ ਕਰਵਾਇਆ ਨਾਮਜ਼ਦਗੀ ਪੱਤਰ
. . .  about 8 hours ago
ਸਿਰ ਵੱਢ ਕੇ ਕਤਲ ਕੀਤੀ ਲੜਕੀ ਦੇ ਮਾਮਲੇ 'ਚ ਪੁਲਿਸ ਵੱਲੋਂ ਤਿੰਨ ਕਾਬੂ
. . .  about 9 hours ago
ਲੋਕ ਸਭਾ ਚੋਣਾਂ : ਉੱਤਰ ਪ੍ਰਦੇਸ਼ 'ਚ 11 ਵਜੇ ਤੱਕ 24.31 ਫ਼ੀਸਦੀ ਹੋਈ ਵੋਟਿੰਗ
. . .  about 9 hours ago
ਪਾਕਿਸਤਾਨ 'ਚ ਯਾਤਰੀ ਨਾਲ ਭਰੀ ਬੱਸ 'ਤੇ ਹੋਏ ਹਮਲੇ 'ਚ 14 ਮੌਤਾਂ
. . .  about 9 hours ago
ਸ੍ਰੀ ਮੁਕਤਸਰ ਸਾਹਿਬ: ਜਗਮੀਤ ਸਿੰਘ ਬਰਾੜ 19 ਨੂੰ ਅਕਾਲੀ ਦਲ 'ਚ ਹੋਣਗੇ ਸ਼ਾਮਲ
. . .  about 9 hours ago
ਲੋਕ ਸਭਾ ਚੋਣਾਂ : ਬਿਹਾਰ 'ਚ 10 ਵਜੇ ਤੱਕ 19.5 ਫ਼ੀਸਦੀ ਹੋਈ ਵੋਟਿੰਗ
. . .  about 9 hours ago
ਮਿਸ਼ੇਲ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ 'ਤੇ ਅਦਾਲਤ ਨੇ ਫ਼ੈਸਲਾ ਰੱਖਿਆ ਸੁਰੱਖਿਅਤ
. . .  about 9 hours ago
ਛੱਤੀਸਗੜ੍ਹ : ਪੋਲਿੰਗ ਬੂਥ 'ਤੇ ਤਾਇਨਾਤ ਚੋਣ ਅਧਿਕਾਰੀ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ
. . .  1 minute ago
ਵੱਖ-ਵੱਖ ਪਿੰਡਾਂ ਦੀਆ ਪੰਚਾਇਤਾਂ ਨਾਲ ਚੋਣਾਂ ਸਬੰਧੀ ਅੱਜ ਵਿਚਾਰ ਵਟਾਂਦਰਾ ਕਰਨਗੇ ਸਰਕਾਰੀਆ
. . .  about 9 hours ago
ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜ ਬੱਬਰ ਨੇ ਪਾਈ ਵੋਟ
. . .  about 10 hours ago
ਉੜੀਸਾ: ਬੋਲਾਂਗੀਰ 'ਚ ਪੋਲਿੰਗ ਬੂਥ 'ਤੇ ਈ.ਵੀ.ਐਮ ਮਸ਼ੀਨ ਹੋਈ ਖ਼ਰਾਬ, ਰੋਕੀ ਵੋਟਿੰਗ
. . .  about 10 hours ago
9 ਵਜੇ ਤੱਕ ਅਸਮ ਵਿਚ 9.51 ਫ਼ੀਸਦੀ, ਜੰਮੂ ਕਸ਼ਮੀਰ 'ਚ 0.99 ਫ਼ੀਸਦੀ, ਕਰਨਾਟਕਾ 'ਚ 1.14 ਫ਼ੀਸਦੀ
. . .  about 11 hours ago
ਕਮਲ ਹਸਨ ਤੇ ਸ਼ਰੂਤੀ ਹਸਨ ਨੇ ਪਾਈ ਵੋਟ
. . .  about 12 hours ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਜੀਓ ਅਤੇ ਜਿਊਣ ਦਿਓ, ਜ਼ਿੰਦਗੀ ਦਾ ਪ੍ਰਮੁੱਖ ਸਿਧਾਂਤ ਹੈ। -ਸਿਜਲਰ

ਪੰਜਾਬ / ਜਨਰਲ

ਪੰਜਾਬੀ ਭਾਸ਼ਾ ਦੇ ਸਰੋਕਾਰਾਂ ਸਬੰਧੀ ਜਲੰਧਰ 'ਚ ਭਰਵੀਂ ਇਕੱਤਰਤਾ

ਜਲੰਧਰ, 18 ਨਵੰਬਰ (ਜਸਪਾਲ ਸਿੰਘ)-ਪੰਜਾਬੀ ਭਾਸ਼ਾ ਦੇ ਸਰੋਕਾਰਾਂ ਸਬੰਧੀ ਪੰਜਾਬੀ ਪ੍ਰੇਮੀਆਂ ਦੀ ਇਕ ਭਰਵੀਂ ਇਕੱਤਰਤਾ ਸਥਾਨਕ ਪੰਜਾਬ ਪ੍ਰੈੱਸ ਕਲੱਬ ਵਿਖੇ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਹੋਰਨਾਂ ਬੁਲਾਰਿਆਂ ਨੇ ਮਾਂ-ਬੋਲੀ ਪੰਜਾਬੀ ਦੀ ਬਿਹਤਰੀ ਲਈ ਸਾਂਝੀ ਕੌਮੀਅਤ ਉਸਾਰਨ ਦਾ ਸੱਦਾ ਦਿੱਤਾ | ਇਸ ਦੇ ਨਾਲ ਹੀ ਬੁਲਾਰਿਆਂ ਨੇ ਸਮੂਹ ਪੰਜਾਬੀਆਂ ਨੂੰ ਧਰਮਾਂ ਅਤੇ ਜਾਤਾਂ-ਪਾਤਾਂ ਦੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਪੰਜਾਬੀ ਭਾਸ਼ਾ ਲਈ ਮਿਲ ਕੇ ਕੰਮ ਕਰਨ ਤੇ ਪੰਜਾਬੀ ਭਾਸ਼ਾ ਨੂੰ ਇਕ ਸਿਆਸੀ ਮੁੱਦਾ ਬਣਾਏ ਜਾਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ | ਇਸ ਮੌਕੇ ਪੰਜਾਬ ਜਾਗਿ੍ਤੀ ਮੰਚ ਦੇ ਪ੍ਰਧਾਨ ਅਤੇ ਉੱਘੇ ਪੱਤਰਕਾਰ ਸਤਨਾਮ ਸਿੰਘ ਮਾਣਕ ਨੇ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੀਆਂ ਜਥੇਬੰਦੀਆਂ ਦੀ ਇਕ ਸਾਂਝੀ ਤਾਲਮੇਲ ਕਮੇਟੀ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਕਮੇਟੀ 'ਚ ਪੰਜਾਬੀ ਲਈ ਕੰਮ ਕਰਨ ਵਾਲੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸ਼ਾਮਿਲ ਕੀਤਾ ਜਾਵੇਗਾ ਤੇ ਉਸ ਦੀ ਹਰ 2 ਮਹੀਨੇ ਬਾਅਦ ਬੈਠਕ ਹੋਵੇਗੀ | ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਦਾ ਮਸਲਾ ਕੇਵਲ ਮਾਂ-ਬੋਲੀ ਨਾਲ ਹੀ ਨਹੀਂ ਜੁੜਿਆ ਹੋਇਆ ਬਲਕਿ ਇਸ ਨਾਲ ਸਾਡੇ ਸੱਭਿਆਚਾਰਕ, ਆਰਥਿਕ ਤੇ ਸਮਾਜਿਕ ਸਰੋਕਾਰ ਵੀ ਜੁੜੇ ਹੋਏ ਹਨ ਤੇ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਮਾਂ-ਬੋਲੀ ਲਈ ਇਕਜੁੱਟ ਹੋ ਕੇ ਕੰਮ ਕਰੀਏ | ਸੰਬੋਧਨ ਕਰਦਿਆਂ ਪਟਿਆਲਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਅਸੀਂ ਇਸੇ ਤਰ੍ਹਾਂ ਪੰਜਾਬੀ ਤੋਂ ਬੇਮੁੱਖ ਹੁੰਦੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਭਾਸ਼ਾ ਵੀ ਹੋਰਨਾਂ ਭਾਸ਼ਾਵਾਂ ਵਾਂਗ ਖ਼ਤਮ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਭਾਸ਼ਾ ਦਾ ਮਸਲਾ ਸਾਡੀ ਆਰਥਿਕਤਾ ਅਤੇ ਸਮਾਜ ਨਾਲ ਵੀ ਜੜਿਆ ਹੋਇਆ ਹੈ ਤੇ ਸਾਨੂੰ ਸੁਚੇਤ ਹੋ ਕੇ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਯਤਨ ਕਰਨੇ ਹੋਣਗੇ | ਇਸ ਮੌਕੇ ਉਨ੍ਹਾਂ ਵਾਤਾਵਰਣ ਅਤੇ ਪਾਣੀ ਦੇ ਸੰਕਟ ਦੇ ਮੁੱਦੇ ਵੀ ਉਭਾਰਦੇ ਹੋਏ ਇਨ੍ਹਾਂ ਪ੍ਰਤੀ ਪੰਜਾਬੀਆਂ ਨੂੰ ਸੰਜੀਦਾ ਹੋਣ ਦਾ ਸੱਦਾ ਦਿੱਤਾ | ਉੱਘੇ ਵਕੀਲ ਮਿੱਤਰ ਸੈਨ ਮੀਤ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਸਰਕਾਰਾਂ 'ਤੇ ਟੇਕ ਛੱਟ ਕੇ ਸਾਨੂੰ ਖੁਦ ਹੰਭਲਾ ਮਾਰਨਾ ਚਾਹੀਦਾ ਹੈ | ਉੱਘੇ ਸਾਹਿਤਕਾਰ ਸੁਰਜੀਤ ਜੱਜ, ਮਹਿੰਦਰ ਸਿੰਘ ਸੇਖੋਂ, ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ, ਚੰਡੀਗੜ੍ਹ ਤੋਂ ਆਏ ਸ੍ਰੀ ਦੀਪਕ ਸ਼ਰਮਾ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਹਰਮੀਤ ਕੌਰ ਬਰਾੜ, ਡਾ. ਅਰਵਿੰਦਰਪਾਲ ਕੌਰ, ਗੁਰਪ੍ਰੀਤ ਸਿੰਘ ਚੰਦਬਾਜਾ, ਦੇਵੀ ਦਿਆਲ ਸ਼ਰਮਾ, ਕੁਲਵੰਤ ਸਿੰਘ ਦਾਲਮ ਤੇ ਹੋਰਨਾਂ ਪੰਜਾਬੀ ਪ੍ਰੇਮੀਆਂ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਸਮੂਹ ਪੰਜਾਬੀਆਂ ਨੂੰ ਆਪੋ-ਆਪਣੇ ਪੱਧਰ 'ਤੇ ਪੰਜਾਬੀ ਦੀ ਬਿਹਤਰੀ ਲਈ ਕੰਮ ਕਰਨ ਦਾ ਸੱਦਾ ਦਿੱਤਾ | ਮੰਚ ਦਾ ਸੰਚਾਲਨ ਕਰਦਿਆਂ ਸ੍ਰੀ ਦੀਪਕ ਬਾਲੀ ਜਨਰਲ ਸਕੱਤਰ ਪੰਜਾਬ ਜਾਗਿ੍ਤੀ ਮੰਚ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਫਿਕਰਮੰਦੀ ਦਾ ਜ਼ਿਕਰ ਕੀਤਾ | ਇਸ ਮੌਕੇ ਸੁਖਬੀਰ ਕੌਰ ਚੱਠਾ, ਹਰਜੀਤ ਸਿੰਘ ਵਿਰਕ, ਡਾ. ਅਰਵਿੰਦਰ ਕੌਰ, ਪ੍ਰਦੀਪ ਖੁੱਲਰ, ਡੌਲੀ ਹਾਂਡਾ, ਪ੍ਰਵੀਨ ਅਬਰੋਲ, ਰੀਤੀਕਾ ਮਰਵਾਹਾ, ਮੰਜੂ ਕੰਡਾ, ਕੁਲਵਿੰਦਰ ਦੀਪ ਕੌਰ, ਗੁਰਮੀਤ ਸਿੰਘ ਵਾਰਸ, ਕੁਲਵਿੰਦਰ ਸਿੰਘ ਹੀਰਾ, ਜਗਤਾਰ ਸਿੰਘ ਹਾਜ਼ਰ ਸਨ |

ਹਥਿਆਰਬੰਦ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਫੈਕਟਰੀ ਵਰਕਰ ਦਾ ਕਤਲ

ਲੁਧਿਆਣਾ, 18 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਹਾਦਰਕੇ ਰੋਡ 'ਤੇ ਅੱਜ ਰਾਤ ਦੋ ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰੇ ਇਕ ਫੈਕਟਰੀ ਵਰਕਰ ਦਾ ਬੇਰਹਿਮੀ ਨਾਲ ਕਤਲ ਕਰਨ ਉਪਰੰਤ ਫਰਾਰ ਹੋ ਗਏ | ਘਟਨਾ ਕਾਰਨ ਇਲਾਕੇ ਵਿਚ ਭਾਰੀ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ...

ਪੂਰੀ ਖ਼ਬਰ »

ਵਿਲੱਖਣ ਅਜੂਬਾ ਹੋਵੇਗਾ ਸੁਲਤਾਨਪੁਰ ਲੋਧੀ ਵਿਖੇ ਬਣ ਰਿਹਾ 'ਮੂਲ ਮੰਤਰ ਅਸਥਾਨ'

ਅਮਰਜੀਤ ਕੋਮਲ ਕਪੂਰਥਲਾ, 18 ਨਵੰਬਰ-ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਬਾਅਦ ਦੇਸ਼ ਵਿਚ ਇਤਿਹਾਸਕ ਸ਼ਹਿਰ ਸੁਲਤਾਨਪੁਰ ਲੋਧੀ ਹੀ ਇਕ ਵਿਲੱਖਣ ਅਸਥਾਨ ਹੈ, ਜਿਥੇ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 14 ਸਾਲ 9 ਮਹੀਨੇ 13 ਦਿਨ ...

ਪੂਰੀ ਖ਼ਬਰ »

ਜਵੱਦੀ ਟਕਸਾਲ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਰਾਹੀਂ ਪੰਥ ਲਈ ਵੱਡੇ ਕਾਰਜ ਕਰ ਰਹੀ ਹੈ-ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ

ਲੁਧਿਆਣਾ, 18 ਨਵੰਬਰ (ਕਵਿਤਾ ਖੁੱਲਰ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਗੁਰਮਤਿ ਸੰਗੀਤ ਵਿਚ ਸ਼ਬਦ ਨੂੰ ਪ੍ਰਧਾਨਤਾ ਦਿੱਤੀ ਤੇ ਗੁਰਬਾਣੀ ਨੂੰ ਨਿਰਧਾਰਤ ਰਾਗਾਂ ਵਿਚ ਗਾਇਨ ਕਰਨ ਦੀ ਪ੍ਰੰਪਰਾ ਦਾ ਮੁੱਢ ਬੰਨਿ੍ਹਆ, ਪਰ ਇਕ ਸਮਾਂ ਅਜਿਹਾ ਆਇਆ ਜਦੋਂ ਗੁਰਬਾਣੀ ਨੂੰ ...

ਪੂਰੀ ਖ਼ਬਰ »

ਲੜਕੀ ਤੇ ਤੇਜ਼ਾਬ ਸੁੱਟਣ ਦਾ ਮਾਮਲਾ

ਸ਼ੱਕੀ ਨੌਜਵਾਨ ਥਾਣੇ ਵਿਚੋਂ ਹੋਇਆ ਫਰਾਰ

ਲੁਧਿਆਣਾ, 18 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਅਧੀਨ ਪੈਂਦੇ ਇਲਾਕੇ ਪੁਨੀਤ ਨਗਰ ਵਿਚ ਬੀਤੇ ਦਿਨ ਲੜਕੀ ਉਪਰ ਤੇਜ਼ਾਬ ਸੁੱਟਣ ਦੇ ਮਾਮਲੇ ਵਿਚ ਪੁਲਿਸ ਵਲੋਂ ਹਿਰਾਸਤ ਵਿਚ ਲਏ ਨੌਜਵਾਨ ਦੇ ਥਾਣੇ ਵਿਚੋਂ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ...

ਪੂਰੀ ਖ਼ਬਰ »

ਘੁਬਾਇਆ ਪਰਿਵਾਰ ਇਕ ਵਾਰ ਫਿਰ ਤੋਂ ਚਰਚਾ 'ਚ

ਫ਼ਾਜ਼ਿਲਕਾ, 18 ਨਵੰਬਰ (ਦਵਿੰਦਰ ਪਾਲ ਸਿੰਘ)-ਸ਼ੋ੍ਰਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਪਿਛਲੇ ਕਾਫ਼ੀ ਸਮੇਂ ਤੋਂ ਸਿਆਸੀ ਗਲਿਆਰਿਆਂ ਵਿਚ ਚਰਚਾ ਵਿਚ ਛਾਏ ਹੋਏ ਹਨ, ਕਿ ਭਵਿੱਖ ਵਿਚ ਉਹ ਕਿਸ ਪਾਰਟੀ ਦੀ ਟਿਕਟ ਤੋਂ ਲੋਕ ਸਭਾ ਚੋਣ ਲੜਨਗੇ | ਸ਼ੇਰ ਸਿੰਘ ...

ਪੂਰੀ ਖ਼ਬਰ »

ਪੰਜਾਬ 'ਚ ਤੀਜੇ ਬਦਲ ਲਈ ਨਵੀਂ ਪਾਰਟੀ ਦੇ ਗਠਨ ਦੇ ਯਤਨ ਤੇਜ਼

ਮੇਜਰ ਸਿੰਘ ਜਲੰਧਰ, 18 ਨਵੰਬਰ-ਪੰਜਾਬ ਅੰਦਰ ਤੀਜਾ ਬਦਲ ਉਸਾਰਨ ਲਈ 'ਆਪ' ਤੋਂ ਵੱਖ ਹੋਏ ਸ: ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਾਲੇ ਗਰੁੱਪ, ਬੈਂਸ ਭਰਾਵਾਂ ਦੀ ਲੋਕ ਇਨਸਾਫ਼ ਪਾਰਟੀ ਅਤੇ ਡਾ: ਧਰਮਵੀਰ ਗਾਂਧੀ ਦੀ ਅਗਵਾਈ ਵਾਲਾ ਪੰਜਾਬ ਮੰਚ ਭਾਰਤ 'ਚ ਫੈਡਰਲ ਢਾਂਚੇ 'ਤੇ ...

ਪੂਰੀ ਖ਼ਬਰ »

ਧਵਨ ਨੇ 'ਕਮਲ' ਛੱਡ 'ਝਾੜੂ' ਫੜਿਆ

ਚੰਡੀਗੜ੍ਹ, 18 ਨਵੰਬਰ (ਆਰ. ਐਸ. ਲਿਬਰੇਟ)-ਅੱਜ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾਈ ਆਗੂ ਹਰਮੋਹਨ ਧਵਨ ਨੇ 9 ਸਾਲ ਬਾਅਦ ਭਾਜਪਾ ਦੇ 'ਕਮਲ' ਨੂੰ ਛੱਡ ਕੇ 'ਆਪ' ਦੇ ਝਾੜੂ ਨਾਲ ਆਪਣਾ ਸਿਆਸੀ ਰਾਹ ਸਾਫ਼ ਕਰਨ ਦਾ ਐਲਾਨ ਕਰ ਦਿੱਤਾ, ਇਸ ਸਮੇਂ ਇਨ੍ਹਾਂ ਨਾਲ ਪੱਕੇ ਸਾਥੀ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ 3 ਕਿਸਾਨਾਂ ਵਲੋਂ ਖ਼ੁਦਕੁਸ਼ੀ

ਘਰਾਚੋਂ, 18 ਨਵੰਬਰ (ਘੁਮਾਣ) - ਪਿੰਡ ਨਾਗਰਾ ਵਿਖੇ ਇਕ ਕਿਸਾਨ ਵਲੋਂ ਕਰਜ਼ੇ ਦੀ ਪੰਡ ਦਾ ਭਾਰ ਨਾ ਸਹਾਰਦਿਆਂ ਜੀਵਨ ਲੀਲ੍ਹਾ ਨੂੰ ਸਮਾਪਤ ਕਰ ਲੈਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਪੁੱਤਰ ਨਰੰਜਨ ਸਿੰਘ ਵਾਸੀ ਨਾਗਰਾ (40) ਕਰਜ਼ੇ ਦੇ ਬੋਝ ਕਾਰਨ ਪ੍ਰੇਸ਼ਾਨ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਮਨਾਉਣ ਲਈ 21 ਨੂੰ ਪਾਕਿਸਤਾਨ ਜਾਣਗੇ ਸ਼ਰਧਾਲੂ

ਅੰਮਿ੍ਤਸਰ, 18 ਨਵੰਬਰ (ਜਸਵੰਤ ਸਿੰਘ ਜੱਸ)¸ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 549 ਸਾਲਾ ਪ੍ਰਕਾਸ਼ ਪੁਰਬ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ 23 ਨਵੰਬਰ ਨੂੰ ਮਨਾਉਣ ਲਈ ਇਸ ਵਾਰ ਭਾਰਤ ਤੋਂ ਵੱਖ-ਵੱਖ ਸਿੱਖ ਤੀਰਥ ਯਾਤਰੀ ...

ਪੂਰੀ ਖ਼ਬਰ »

ਪੋਲੀਓ ਰੋਕੂ ਮੁਹਿੰਮ ਦੇ ਪਹਿਲੇ ਦਿਨ 3 ਲੱਖ 48 ਹਜ਼ਾਰ ਬੱਚਿਆਂ ਨੂੰ ਪਿਲਾਈ ਦਵਾਈ

ਲੁਧਿਆਣਾ, 18 ਨਵੰਬਰ (ਸਲੇਮਪੁਰੀ)-ਸੰਸਾਰ ਸਿਹਤ ਸੰਸਥਾ ਅਤੇ ਭਾਰਤ ਸਰਕਾਰ ਦੇ ਸਿਹਤ ਮੰਤਰਾਲਾ ਵਲੋਂ ਦੇਸ਼ ਵਿਚੋਂ ਪੋਲੀਓ ਦੀ ਨਾਮੁਰਾਦ ਬਿਮਾਰੀ ਦੀ ਰੋਕਥਾਮ ਲਈ ਚਲਾਈ ਵਿਸ਼ੇਸ਼ ਪੰਜ ਰੋਜ਼ਾ ਪੋਲੀਓ ਰੋਕੂ ਮੁਹਿੰਮ ਤਹਿਤ ਅੱਜ ਪੰਜਾਬ ਵਿਚ ਬੱਚਿਆਂ ਨੂੰ ਦਵਾਈ ...

ਪੂਰੀ ਖ਼ਬਰ »

ਸੇਖਵਾਂ ਤੇ ਘੁਬਾਇਆ ਨੇ ਕੰਧਵਾਲਾ ਹਾਜ਼ਰ ਖਾਂ 'ਚ ਅਸਤੀਫ਼ਾ ਦੇਣ ਵਾਲੇ ਅਕਾਲੀਆਂ ਨਾਲ ਕਾਇਮ ਕੀਤਾ ਰਾਬਤਾ

ਮੰਡੀ ਅਰਨੀਵਾਲਾ, 18 ਨਵੰਬਰ (ਨਿਸ਼ਾਨ ਸਿੰਘ ਸੰਧੂ)-ਅਕਾਲੀ ਦਲ ਵਿਚੋਂ ਬਰਖ਼ਾਸਤ ਕੀਤੇ ਗਏ ਬਾਗੀ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਅੱਜ ਹਲਕਾ ਜਲਾਲਾਬਾਦ 'ਚ ਅਕਾਲੀ ਦਲ ਤੋਂ ਅਸਤੀਫ਼ਾ ਦੇ ਚੁੱਕੇ ਆਗੂਆਂ ਦਾ ਪਿੰਡ ਕੰਧਵਾਲਾ ਹਾਜਰ ...

ਪੂਰੀ ਖ਼ਬਰ »

ਸੇਖਵਾਂ ਆਪਣੇ ਹਲਕੇ ਦੇ ਟਕਸਾਲੀ ਆਗੂਆਂ ਵੱਲ ਧਿਆਨ ਦੇਣ-ਆਗੂ

ਗੁਰਦਾਸਪੁਰ, 18 ਨਵੰਬਰ (ਆਲਮਬੀਰ ਸਿੰਘ)-ਹਲਕਾ ਕਾਦੀਆਂ ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂਆਂ ਤੇ ਪਾਰਟੀ ਵਰਕਰਾਂ ਵਲੋਂ ਸੇਵਾ ਸਿੰਘ ਸੇਖਵਾਂ ਦੀ ਜਲਾਲਾਬਾਦ ਤੋਂ ਸ਼ੁਰੂ ਕਰਨ ਵਾਲੀ ਮੁਹਿੰਮ ਦੇ ਵਿਰੋਧ ਵਿਚ ਸ਼ਹਿਰ ਦੇ ਇਕ ਨਿੱਜੀ ਹੋਟਲ ਵਿਖੇ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ ਦਾ ਸਸਕਾਰ

ਚੋਹਲਾ ਸਾਹਿਬ, 18 ਨਵੰਬਰ (ਬਲਵਿੰਦਰ ਸਿੰਘ)-ਮਾਝੇ 'ਚ ਕਬੱਡੀ ਦੇ ਜਹਾਜ਼ ਕਰਕੇ ਜਾਣੇ ਜਾਂਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮਨ ਚੋਹਲਾ (27) ਦੀ ਬੀਤੀ ਰਾਤ ਅੰਮਿ੍ਤਸਰ ਵਿਖੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ | ਪਰਿਵਾਰਕ ਜਾਣਕਾਰੀ ਮੁਤਾਬਕ ਸੁਖਮਨ ਬੀਤੀ ਸ਼ਾਮ ...

ਪੂਰੀ ਖ਼ਬਰ »

ਦਮਾ, ਨਜ਼ਲਾ ਆਦਿ ਬਿਮਾਰੀਆਂ ਸਬੰਧੀ ਮੁਫ਼ਤ ਕੈਂਪ 23 ਨੂੰ

ਸ੍ਰੀ ਅਨੰਦਪੁਰ ਸਾਹਿਬ, 18 ਨਵੰਬਰ (ਨਿੱਕੂਵਾਲ, ਕਰਨੈਲ ਸਿੰਘ)-ਪਿੰਡ ਮਾਂਗੇਵਾਲ ਵਿਖੇ ਦਮਾ, ਨਜ਼ਲਾ, ਖਾਂਸੀ, ਜੁਖ਼ਾਮ ਅਤੇ ਟੌਾਸਲ ਆਦਿ ਬਿਮਾਰੀਆਂ ਦਾ 30ਵਾਂ ਹਕੀਮ ਖੁਸ਼ਹਾਲ ਸਿੰਘ ਯਾਦਗਾਰੀ ਮੁਫ਼ਤ ਕੈਂਪ 23 ਨਵੰਬਰ ਨੂੰ ਲਗਾਇਆ ਜਾਵੇਗਾ | ਮਾਤਾ ਰਜਿੰਦਰ ਕੌਰ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਕਠੂਆ ਜਬਰ ਜਨਾਹ ਤੇ ਕਤਲ ਮਾਮਲੇ ਦੇ ਮੁਖ ਗਵਾਹ ਦੀ ਪਟੀਸ਼ਨ ਖ਼ਾਰਜ

ਨਵੀਂ ਦਿੱਲੀ, 18 ਨਵੰਬਰ (ਪੀ. ਟੀ. ਆਈ.)-ਸੁਪਰੀਮ ਕੋਰਟ ਨੇ ਉਹ ਪਟੀਸ਼ਨ ਖ਼ਾਰਜ ਕਰ ਦਿੱਤੀ ਜਿਸ ਵਿਚ ਦਾਅਵਾ ਕੀਤਾ ਗਿਆ ਕਿ ਸਨਸਨੀਖੇਜ਼ ਕਠੂਆ ਸਮੂਹਿਕ ਜਬਰ ਜਨਾਹ ਤੇ ਹੱਤਿਆ ਮਾਮਲੇ ਵਿਚ ਮੁਖ ਗਵਾਹ 'ਤੇ ਇਕ ਹੋਰ ਜਬਰ ਜਨਾਹ ਮਾਮਲੇ ਵਿਚ ਜੰਮੂ ਤੇ ਕਸ਼ਮੀਰ ਪੁਲਿਸ ਨੇ ...

ਪੂਰੀ ਖ਼ਬਰ »

ਡੇਰਾ ਸਿਰਸਾ ਦੇ ਉਭਾਰ ਲਈ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨ ਜ਼ਿੰਮੇਵਾਰ-ਰਾਮੂਵਾਲੀਆ

ਬਠਿੰਡਾ, 18 ਨਵੰਬਰ (ਸੁਖਵਿੰਦਰ ਸਿੰਘ ਸੁੱਖਾ)- ਸਿਆਸੀ ਸਿੱਖ ਆਗੂਆਂ, ਪ੍ਰਚਾਰਕਾਂ ਤੇ ਸ਼ੋ੍ਰਮਣੀ ਕਮੇਟੀ ਦੇ ਦਲਿਤਾਂ ਵਿਰੋਧੀ ਵਤੀਰੇ ਕਾਰਨ ਦਲਿਤ ਸਿੱਖ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਹਨ | ਇਹ ਪ੍ਰਗਟਾਵਾ ਬਠਿੰਡਾ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਸਾਬਕਾ ...

ਪੂਰੀ ਖ਼ਬਰ »

ਗੋ ਗਲੋਬਲ ਕੰਸਲਟੈਂਟ ਮੋਗਾ ਨੇ ਅਮਨਦੀਪ ਕੌਰ ਦਾ ਨਿਊਜ਼ੀਲੈਂਡ ਜਾਣ ਦਾ ਸੁਪਨਾ ਸਾਕਾਰ ਕੀਤਾ

ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਕੰਸਲਟੈਂਟ ਜੋ ਕਿ ਨੇੜੇ ਸਬ-ਜੇਲ੍ਹ ਵਾਲੀ ਗਲੀ ਵਿਚ ਸਥਿਤ ਹੈ, ਵਿਦਿਆਰਥੀਆਂ ਦੇ ਹਰ ਵਰਗ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਬਹੁਤ ਹੀ ਥੋੜ੍ਹੇ ਸਮੇਂ 'ਚ ਸਾਕਾਰ ਕਰਨ ਵਾਲੀ ਵੀਜ਼ਾ ਸੰਸਥਾ ਵਲੋਂ ਜ਼ਿਲ੍ਹਾ ਮੋਗਾ ਦੀ ...

ਪੂਰੀ ਖ਼ਬਰ »

ਕੈਨੇਡਾ ਪੜ੍ਹਨ ਵਾਲੇ ਓਵਰ ਆਲ 6.0 (5.5) ਬੈਂਡ ਵਿਦਿਆਰਥੀਆਂ ਨੂੰ ਵੀ ਮਿਲੇਗਾ ਵਰਕ ਪਰਮਿਟ-ਜੇ.ਐਮ.ਓਵਰਸੀਜ਼

ਮੋਗਾ, 18 ਨਵੰਬਰ (ਸੁਰਿੰਦਰਪਾਲ ਸਿੰਘ)-ਆਸਟ੍ਰੇਲੀਆ ਤੇ ਕੈਨੇਡਾ ਸਟੱਡੀ ਅਤੇ ਮਲਟੀਪਲ ਵੀਜ਼ਾ ਲਗਵਾਉਣ 'ਚ ਸਹਾਈ ਹੋ ਰਹੀ ਜੇ.ਐਮ. ਓਵਰਸੀਜ਼ ਜੋ ਕਿ ਮੋਗਾ ਸ਼ਹਿਰ ਦੀ ਅੰਮਿ੍ਤਸਰ ਰੋਡ 'ਤੇ ਲਾਲਾ ਲਾਜਪਤ ਰਾਏ ਮਾਰਕੀਟ ਵਿਖੇ ਸਥਿਤ ਹੈ, ਦੇ ਸੰਸਥਾ ਪ੍ਰਬੰਧਕ ਗਗਨ ਬਾਂਸਲ ਨੇ ...

ਪੂਰੀ ਖ਼ਬਰ »

ਖਾੜਕੂ ਜਥੇਬੰਦੀ ਦੀ ਲੈਟਰਪੈਡ 'ਤੇ ਫ਼ਿਰੌਤੀ ਮੰਗਣ ਵਾਲੇ ਗਰੋਹ ਦੇ ਚਾਰ ਮੈਂਬਰ ਕਾਬੂ

ਮਲੋਟ, 18 ਨਵੰਬਰ (ਗੁਰਮੀਤ ਸਿੰਘ ਮੱਕੜ)-ਬੀਤੇ ਦਿਨੀਂ ਸ਼ਹਿਰ ਦੇ ਇਕ ਧਨਾਢ ਵਿਅਕਤੀ ਰਾਜ ਕੁਮਾਰ ਨਾਗਪਾਲ ਨੂੰ ਖਾੜਕੂ ਜਥੇਬੰਦੀ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਲੈਟਰਪੈਡ 'ਤੇ 50 ਲੱਖ ਦੀ ਫ਼ਿਰੌਤੀ ਮੰਗਣ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ...

ਪੂਰੀ ਖ਼ਬਰ »

ਬਿਜ਼ਨੈੱਸ ਫ਼ਸਟ ਪੋਰਟਲ ਨਾਲ ਨਿਵੇਸ਼ ਨੂੰ ਮਿਲਿਆ ਹੁਲਾਰਾ

ਚੰਡੀਗੜ੍ਹ, 18 ਨਵੰਬਰ (ਅਜੀਤ ਬਿਊਰੋ)-ਉਦਯੋਗਿਕ ਤੇ ਵਪਾਰਕ ਵਿਕਾਸ ਨੀਤੀ-2017 ਰਾਹੀਂ ਮੁਹੱਈਆ ਕਰਵਾਈਆਂ ਰਿਆਇਤਾਂ ਕਾਰਨ ਪੰਜਾਬ ਨੇ 'ਬਿਜ਼ਨਸ ਫ਼ਸਟ ਪੋਰਟਲ' ਦੀ ਸ਼ੁਰੂਆਤ ਤੋਂ ਮਹਿਜ਼ 10 ਦਿਨਾਂ ਦੇ ਅੰਦਰ 55 ਕਾਮਨ ਐਪਲੀਕੇਸ਼ਨ ਫਾਰਮਾਂ (ਸੀ.ਏ.ਐਫ.) ਸਮੇਤ 21,536 ਕਰੋੜ ਦਾ ...

ਪੂਰੀ ਖ਼ਬਰ »

ਖ਼ੁਰਾਕੀ ਪਦਾਰਥਾਂ ਦੇ ਨਮੂਨਿਆਂ ਦੀ ਜਾਂਚ ਸਬੰਧੀ ਰਿਪੋਰਟਾਂ 'ਚ ਆਇਆ ਨਿਰੰਤਰ ਸੁਧਾਰ-ਪੰਨੂ

ਚੰਡੀਗੜ੍ਹ, 18 ਨਵੰਬਰ (ਅਜੀਤ ਬਿਊਰੋ)-ਸੂਬੇ 'ਚ ਖ਼ੁਰਾਕੀ ਪਦਾਰਥਾਂ ਦੀ ਨਿਰੰਤਰ ਜਾਂਚ ਸਦਕਾ ਖਾਣ ਵਾਲੇ ਪਦਾਰਥਾਂ ਦੇ ਨਮੁੂਨਿਆਂ ਦੀ ਜਾਂਚ ਸਬੰਧੀ ਰਿਪੋਰਟਾਂ ਵਿਚ ਕਾਫ਼ੀ ਸੁਧਾਰ ਹੋਇਆ ਹੈ | ਇਹ ਜਾਣਕਾਰੀ ਦਿੰਦਿਆਂ ਫੂਡ ਅਤੇ ਡਰੱਗ ਪ੍ਰਬੰਧਨ ਪੰਜਾਬ ਦੇ ਕਮਿਸ਼ਨਰ ਸ. ...

ਪੂਰੀ ਖ਼ਬਰ »

ਕੇਂਦਰ ਸਰਕਾਰ ਦਾ ਆਂਗਣਵਾੜੀ ਵਰਕਰਾਂ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਨਿੱਜੀਕਰਨ ਕਰਨਾ ਮੰਦਭਾਗਾ-ਊਸ਼ਾ ਰਾਣੀ

ਜਲੰਧਰ, 18 ਨਵੰਬਰ (ਰਣਜੀਤ ਸਿੰਘ ਸੋਢੀ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਚੇਅਰਪਰਸਨ ਪਰਮਜੀਤ ਕੌਰ ਤੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ 'ਚ ਦੇਸ਼ ਭਗਤ ਹਾਲ ਜਲੰਧਰ ਵਿਖੇ ਸੂਬਾਈ ਕੰਨਵੈਨਸ਼ਨ ਕਰਵਾਈ ਗਈ, ਜਿਸ ਵਿਚ ਸੂਬੇ ਦੇ 11 ...

ਪੂਰੀ ਖ਼ਬਰ »

ਸੁਲਤਾਨਪੁਰ ਲੋਧੀ ਵਿਖੇ 23 ਦੇ ਸਮਾਗਮਾਂ 'ਚ ਸ਼ਾਮਿਲ ਹੋਣਗੇ ਪੰਜਾਬ ਦੇ ਰਾਜਪਾਲ

ਚੰਡੀਗੜ੍ਹ 18 ਨਵੰਬਰ (ਅਜੀਤ ਬਿਊਰੋ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਇਸ ਸਾਲ ਸੁਲਤਾਨਪੁਰ ਲੋਧੀ ਵਿਖੇ ਕੀਤੇ ਜਾਣ ਵਾਲੇ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX