ਤਾਜਾ ਖ਼ਬਰਾਂ


ਭਾਰਤ-ਪਾਕਿ ਸਰਹੱਦ ਤੋਂ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  12 minutes ago
ਫ਼ਿਰੋਜ਼ਪੁਰ, 22 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮਾਂਤਰੀ ਸਰਹੱਦ ਤੋਂ ਬੀ. ਐੱਸ. ਐੱਫ. ਨੇ ਬੀਤੀ ਰਾਤ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਖੇਤਰ 'ਚ ਸੁੱਟੀਆਂ ਗਈਆਂ ਹੈਰੋਇਨ...
ਰਾਜਨਾਥ ਸਿੰਘ ਅੱਜ ਨੇਵੀ ਕਮਾਂਡਰ ਕਾਨਫ਼ਰੰਸ ਨੂੰ ਕਰਨਗੇ ਸੰਬੋਧਨ
. . .  40 minutes ago
ਨਵੀਂ ਦਿੱਲੀ, 22 ਅਕਤੂਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦਿੱਲੀ 'ਚ ਨੇਵੀ ਕਮਾਂਡਰ ਕਾਨਫ਼ਰੰਸ ਨੂੰ ਸੰਬੋਧਨ...
ਹਿੰਦ-ਪਾਕਿ ਹੁਸੈਨੀਵਾਲਾ ਕੌਮੀ ਸਰਹੱਦ 'ਤੇ ਮੁੜ ਉੱਡੇ ਪਾਕਿ ਡਰੋਨ
. . .  58 minutes ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) - ਹਿੰਦ-ਪਾਕਿ ਹੁਸੈਨੀਵਾਲਾ ਸਰਹੱਦ ਤੇ ਪਾਕਿਸਤਾਨ ਵਾਲੇ ਪਾਸਿਓ ਬੀਤੀ ਦੇਰ ਰਾਤ ਮੁੜ ਡਰੋਨ ਉੱਡਣ ਦੀਆਂ ਖ਼ਬਰਾਂ ਹਨ । ਜਿਨ੍ਹਾਂ ਨੂੰ ਡੇਗਣ ਲਈ ਬੀ.ਐੱਸ.ਐਫ ਵੱਲੋਂ ਕੀਤੀ ਗਈ ਫਾਇਰਿੰਗ ਦੀ ਆਵਾਜ਼ ਸੁਣ ਲੋਕਾਂ...
ਤਾਮਿਲਨਾਡੂ, ਕੇਰਲ ਤੇ ਕਰਨਾਟਕ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਰੈੱਡ ਅਲਰਟ
. . .  about 1 hour ago
ਨਵੀਂ ਦਿੱਲੀ, 22 ਅਕਤੂਬਰ - ਮੌਸਮ ਵਿਭਾਗ ਵੱਲੋਂ ਤਾਮਿਲਨਾਡੂ, ਕੇਰਲ ਤੇ ਕਰਨਾਟਕ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ...
ਬਿਹਾਰ : ਸ਼ੈਲਟਰ ਹੋਮ ਤੋਂ 4 ਲੜਕੀਆਂ ਲਾਪਤਾ
. . .  about 1 hour ago
ਪਟਨਾ, 22 ਅਕਤੂਬਰ - ਬਿਹਾਰ ਦੇ ਮੋਤੀਹਾਰੀ ਵਿਖੇ ਸ਼ੈਲਟਰ ਹੋਮ ਤੋਂ ਸ਼ੱਕੀ ਹਾਲਾਤਾਂ 'ਚ 4 ਲੜਕੀਆਂ ਲਾਪਤਾ ਹੋ ਗਈਆਂ। ਹਾਲਾਂਕਿ ਇੱਕ ਲੜਕੀ ਬਾਅਦ ਵਿਚ ਮਿਲ ਗਈ ਹੈ, ਜਦਕਿ ਬਾਕੀ...
ਵਿਅਕਤੀ ਵੱਲੋਂ ਪਤਨੀ ਅਤੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ
. . .  about 1 hour ago
ਪ੍ਰਯਾਗਰਾਜ, 22 ਅਕਤੂਬਰ - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਇੱਕ ਵਿਅਕਤੀ ਨੇ ਪਤਨੀ ਅਤੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਪੁਲਿਸ ਅਧਿਕਾਰੀ ਦਾ...
ਪੀ. ਚਿਦੰਬਰਮ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਅੱਜ
. . .  about 2 hours ago
ਨਵੀਂ ਦਿੱਲੀ, 22 ਅਕਤੂਬਰ - ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ ਵੱਲੋਂ ਅੱਜ ਫ਼ੈਸਲਾ ਸੁਣਾਇਆ...
ਨਿਕੋਬਾਰ ਟਾਪੂ 'ਚ ਆਇਆ ਭੂਚਾਲ
. . .  about 2 hours ago
ਨਵੀਂ ਦਿੱਲੀ, 22 ਅਕਤੂਬਰ - ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ 6.30 ਵਜੇ ਨਿਕੋਬਾਰ ਟਾਪੂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਸ਼ਬਦ ਗੁਰੂ ਯਾਤਰਾ ਦਾ ਨਾਭਾ ਪਹੁੰਚਣ 'ਤੇ ਸਵਾਗਤ
. . .  about 2 hours ago
ਨਾਭਾ, 22 ਅਕਤੂਬਰ (ਕਰਮਜੀਤ ਸਿੰਘ) - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਅੱਜ ਤੜਕਸਾਰ 3 ਵਜੇ ਨਾਭਾ ਪਹੁੰਚੀ। ਜਿੱਥੇ ਕਿ ਸੰਗਤਾਂ ਵੱਲੋਂ ਯਾਤਰਾ...
ਅੱਜ ਦਾ ਵਿਚਾਰ
. . .  about 2 hours ago
ਬੀ ਐੱਸ ਐੱਫ ਨੇ ਕੀਤਾ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ
. . .  1 day ago
ਗੁਰੂ ਹਰ ਸਹਾਏ ,21 ਅਕਤੂਬਰ {ਕਪਿਲ ਕੰਧਾਰੀ }- ਬੀਐਸਐਫ ਦੇ ਦੋ ਬਟਾਲੀਅਨ ਨੇ ਕਾਮਸਕੇ ਚੌਕੀ ਦੇ ਅਧੀਨ ਭਾਰਤੀ ਹੱਦ ਵਿਚ ਘੁੰਮਦੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ । ਇਨ੍ਹਾਂ ਕੋਲੋਂ 2 ਮੋਬਾਈਲ...
ਜਲਾਲਾਬਾਦ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਚੜ੍ਹਿਆ ਸਿਰੇ - ਜ਼ਿਲ੍ਹਾ ਪ੍ਰਸ਼ਾਸਨ
. . .  1 day ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਵਿਧਾਨ ਸਭਾ ਚੋਣ ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸਿਰੇ ਚੜ੍ਹਨ ਦਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ...
104 ਸਾਲਾ ਮਾਤਾ ਚਾਂਦ ਰਾਣੀ ਨੇ ਪਾਈ ਵੋਟ
. . .  1 day ago
ਫਗਵਾੜਾ , 21 ਅਕਤੂਬਰ { ਕਿੰਨੜਾ }- ਫਗਵਾੜਾ 'ਚ 104 ਸਾਲਾ ਮਾਤਾ ਚਾਂਦ ਰਾਣੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ।ਵੋਟ ਪਾਉਣ ਮੌਕੇ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਨਾਲ ...
ਕਰਤਾਰਪੁਰ ਲਾਂਘਾ : 'ਆਸਥਾ ਦੇ ਨਾਂਅ 'ਤੇ ਕਾਰੋਬਾਰ' ਕਰ ਰਿਹਾ ਹੈ ਪਾਕਿਸਤਾਨ - ਬੀਬਾ ਬਾਦਲ
. . .  1 day ago
ਚੰਡੀਗੜ੍ਹ, 21 ਅਕਤੂਬਰ- ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦੇ ਲਈ ਇੱਕ ਸਮਝੌਤੇ 'ਤੇ ਹਸਤਾਖ਼ਰ ਕਰਨ ਦਾ ਫ਼ੈਸਲੇ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ 23 ...
ਜਲਾਲਾਬਾਦ ਵਿਚ ਕੁੱਲ 78.76 ਫ਼ੀਸਦੀ ਹੋਇਆ ਮਤਦਾਨ
. . .  1 day ago
35 ਬੂਥਾਂ 'ਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ ਕੰਮ
. . .  1 day ago
7 ਕਿੱਲੋ 590 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ
. . .  1 day ago
ਨੌਜਵਾਨਾਂ ਨੇ ਸੀ.ਆਈ.ਏ ਸਟਾਫ਼ ਜੈਤੋ ਦੇ ਵਿਰੁੱਧ ਲਗਾਇਆ ਧਰਨਾ
. . .  1 day ago
ਅਕਾਲੀ ਉਮੀਦਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਕ ਜਗ੍ਹਾ ਤੋਂ ਦੂਜੀ ਥਾਂ ‘ਤੇ ਛੱਡਿਆ ਗਿਆ ਸੀ- ਐਸ.ਐਚ.ਓ.ਸਿਟੀ
. . .  1 day ago
ਵਿੱਤ ਵਿਭਾਗ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3 ਫ਼ੀਸਦੀ ਡੀ.ਏ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ
. . .  1 day ago
ਪਲਾਸਟਿਕ ਦੀਆਂ ਬੋਤਲਾਂ 'ਚੋਂ ਹੈਰੋਇਨ ਹੋਈ ਬਰਾਮਦ
. . .  1 day ago
ਹਲਕਾ ਦਾਖਾ ਦੇ ਪਿੰਡ ਜਾਂਗਪੁਰ 'ਚ ਚੱਲੀ ਗੋਲੀ, ਅਕਾਲੀ ਵਰਕਰ ਹੋਇਆ ਜ਼ਖਮੀ
. . .  1 day ago
ਰਿਪਬਲਿਕ ਆਫ਼ ਘਾਨਾ ਦੇ ਰੇਲ ਮੰਤਰੀ ਤੇ ਹਾਈ ਕਮਿਸ਼ਨ ਮਾਈਕਲ ਨੋਰਟੋ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਪੰਜਾਬ 'ਚ ਅਗੇਤੀ ਕਣਕ ਦੀ ਬਿਜਾਈ ਸ਼ੁਰੂ
. . .  1 day ago
ਸ਼ਾਮ 5 ਵਜੇ ਤੱਕ ਮੁਕੇਰੀਆਂ 'ਚ 57.28 ਫ਼ੀਸਦੀ ਵੋਟਿੰਗ
. . .  1 day ago
23 ਅਕਤੂਬਰ ਕਰਤਾਰਪੁਰ ਲਾਂਘੇ ਨਾਲ ਸੰਬੰਧਿਤ ਸਮਝੌਤੇ 'ਤੇ ਹਸਤਾਖ਼ਰ ਕਰੇਗਾ ਪਾਕਿਸਤਾਨ
. . .  1 day ago
ਸ਼ਾਮ 5 ਵਜੇ ਤੱਕ ਫਗਵਾੜਾ 'ਚ 49.19 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ ਜ਼ਿਮਨੀ ਚੋਣਾਂ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਵਲੋਂ ਬੂਥਾਂ 'ਤੇ ਕਬਜ਼ੇ ਕਰਨ ਦੇ ਦੋਸ਼
. . .  1 day ago
ਸ੍ਰੀ ਮੁਕਤਸਰ ਸਾਹਿਬ: ਲੁੱਟ ਖੋਹ ਦੇ ਦੋਸ਼ੀ ਪਿਸਤੌਲ, ਨਗਦੀ, ਮੋਟਰਸਾਈਕਲ ਸਮੇਤ ਕਾਬੂ
. . .  1 day ago
ਕਰੰਟ ਲੱਗਣ ਕਾਰਨ ਕਈ ਮੱਝਾਂ ਦੀ ਮੌਤ
. . .  1 day ago
ਕਰਤਾਰਪੁਰ ਲਾਂਘਾ: 23 ਅਕਤੂਬਰ ਨੂੰ ਭਾਰਤ ਕਰੇਗਾ ਸਮਝੌਤੇ 'ਤੇ ਹਸਤਾਖ਼ਰ
. . .  1 day ago
ਦਾਖਾ ਵਿਖੇ ਸ਼ਾਮੀਂ 5.10 ਵਜੇ ਤੱਕ 64.67 ਫ਼ੀਸਦੀ ਵੋਟਿੰਗ
. . .  1 day ago
ਕੌਮਾਂਤਰੀ ਨਗਰ ਕੀਰਤਨ ਦਾ ਗੁਰਦੁਆਰਾ ਵਿਖੇ ਪਹੁੰਚ 'ਚੇ ਹੋਇਆ ਭਰਵਾਂ ਸਵਾਗਤ
. . .  1 day ago
ਜਲਾਲਾਬਾਦ ਵਿਖੇ ਕਾਂਗਰਸੀ ਸਮਰਥਕਾਂ ਵਲੋਂ ਅਕਾਲੀ ਦਲ ਦੇ ਬੂਥ 'ਤੇ ਹਮਲਾ ਅਤੇ ਭੰਨ-ਤੋੜ
. . .  1 day ago
ਪ੍ਰਕਾਸ਼ ਪੁਰਬ ਨੂੰ ਇੱਕੋ ਸਟੇਜ 'ਤੇ ਮਨਾਉਣ ਸੰਬੰਧੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦਾ ਅਕਾਲੀ ਦਲ ਵਲੋਂ ਸਵਾਗਤ
. . .  1 day ago
ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦਾ ਖਰਚਾ ਨਹੀਂ ਚੁੱਕ ਸਕਦੀ ਪੰਜਾਬ ਸਰਕਾਰ : ਰੰਧਾਵਾ
. . .  1 day ago
106 ਸਾਲਾ ਹਰਸ਼ ਸਿੰਘ ਨੇ ਪਾਈ ਵੋਟ
. . .  1 day ago
ਜਲਾਲਾਬਾਦ ਦੇ ਪਿੰਡ ਚੱਕ ਪੁੰਨਾ ਵਾਲੀ ਦੇ ਬੂਥ ਨੰਬਰ 151 'ਤੇ ਮਸ਼ੀਨ ਖ਼ਰਾਬ ਹੋਣ ਕਰ ਕੇ ਵੋਟਿੰਗ ਦਾ ਕੰਮ ਰੁਕਿਆ
. . .  1 day ago
ਪੱਲੀ ਝਿੱਕੀ ਲਾਗੇ ਕਾਰ ਮੋਟਰਸਾਈਕਲ ਦੀ ਟੱਕਰ ਚ ਇੱਕ ਦੀ ਮੌਤ
. . .  1 day ago
ਦੁਪਹਿਰ 3 ਵਜੇ ਤੱਕ ਫਗਵਾੜਾ 'ਚ 39.97 ਫ਼ੀਸਦੀ ਵੋਟਿੰਗ
. . .  1 day ago
ਚਾਰ ਅਣਪਛਾਤੇ ਨੌਜਵਾਨਾਂ ਨੇ ਹਵਾਈ ਫਾਇਰ ਕਰ ਕੇ ਨੌਜਵਾਨਾਂ ਕੋਲੋਂ ਖੋਹੀ ਗੱਡੀ
. . .  1 day ago
ਸ੍ਰੀ ਬੇਰ ਸਾਹਿਬ ਪਹੁੰਚਣਗੇ ਘਾਨਾ ਦੇ ਰੇਲ ਮੰਤਰੀ ਅਤੇ 10 ਦੇਸ਼ਾਂ ਦੇ ਰਾਜਦੂਤ
. . .  1 day ago
ਹਲਕਾ ਜਲਾਲਾਬਾਦ 'ਚ 3 ਵਜੇ ਤੱਕ 57 ਫ਼ੀਸਦੀ ਹੋਈ ਵੋਟਿੰਗ
. . .  1 day ago
ਦੁਪਹਿਰ 3 ਵਜੇ ਤੱਕ ਦਾਖਾ 'ਚ 50.80 ਫ਼ੀਸਦੀ ਵੋਟਿੰਗ
. . .  1 day ago
ਸ੍ਰੀ ਅਕਾਲ ਤਖ਼ਤ ਜਥੇਦਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਦਾ ਮੁੱਖ ਸਮਾਗਮ ਇੱਕ ਸਟੇਜ 'ਤੇ ਮਨਾਉਣ ਦਾ ਆਦੇਸ਼ ਜਾਰੀ
. . .  1 day ago
ਅਕਾਲੀ ਉਮੀਦਵਾਰ ਨੇ ਬੂਥ 'ਤੇ ਪੈਸੇ ਵੰਡਦਾ ਵਿਅਕਤੀ ਕਾਬੂ ਕਰ ਕੇ ਕੀਤਾ ਪੁਲਿਸ ਹਵਾਲੇ
. . .  1 day ago
ਦੁਪਹਿਰ 2 ਵਜੇ ਤੱਕ ਫਗਵਾੜਾ 'ਚ 34 ਫ਼ੀਸਦੀ ਵੋਟਿੰਗ
. . .  1 day ago
ਹਲਕਾ ਜਲਾਲਾਬਾਦ ਦੇ ਵੱਖ-ਵੱਖ ਪਿੰਡਾ 'ਚ ਦੁਪਹਿਰ 2.30 ਵਜੇ ਤੱਕ 48 ਫ਼ੀਸਦੀ ਵੋਟਿੰਗ
. . .  1 day ago
ਦੁਪਹਿਰ 2.15 ਵਜੇ ਤੱਕ ਹਲਕਾ ਦਾਖਾ 'ਚ 45 ਫ਼ੀਸਦੀ ਵੋਟਿੰਗ
. . .  1 day ago
ਜਲਾਲਾਬਾਦ 'ਚ ਕਾਂਗਰਸ ਵੱਲੋਂ ਲਗਾਏ ਗਏ ਬੂਥ 'ਤੇ ਸ਼ਰੇਆਮ ਵੰਡੇ ਜਾ ਰਹੇ ਹਨ ਪੈਸੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਮੱਘਰ ਸੰਮਤ 550

ਸੰਗਰੂਰ

ਵਿਰਾਸਤ ਤੇ ਸੱਭਿਆਚਾਰ ਨੂੰ ਬਚਾਉਣ ਦਾ ਪ੍ਰਣ ਕਰ ਕੇ ਸਮਾਪਤ ਹੋਇਆ ਸੰਗਰੂਰ ਇੰਟਰਨੈਸ਼ਨਲ ਬੁੱਕ ਫ਼ੈਸਟੀਵਲ

ਸੰਗਰੂਰ, 18 ਨਵੰਬਰ (ਧੀਰਜ ਪਸ਼ੌਰੀਆ)-ਪੰਜਾਬ ਦੀ ਵਿਰਾਸਤ ਅਤੇ ਸਭਿਆਚਾਰ ਨੂੰ ਬਚਾਉਣ ਦੇ ਨਾਲ ਨਾਲ ਨਸ਼ਿਆਂ ਨਾਲ ਜ਼ਖਮੀ ਹੋਏ ਪੰਜਾਬ ਦੇ ਇਲਾਜ ਦਾ ਪ੍ਰਣ ਕਰਦਿਆਂ ਤਿੰਨ ਦਿਨਾਂ ਸੰਗਰੂਰ ਇੰਟਰਨੈਸ਼ਨਲ ਬੁੱਕ ਫ਼ੈਸਟੀਵਲ ਸੰਪੰਨ ਹੋ ਗਿਆ ਹੈ | ਪੁਸਤਕ ਮੇਲੇ ਦੇ ਅੰਤਿਮ ਦਿਨ ਛੁੱਟੀ ਦਾ ਦਿਨ ਹੋਣ ਕਾਰਨ ਵੱਡੀ ਗਿਣੀ ਸਾਹਿਤ ਪ੍ਰੇਮੀਆਂ ਨੇ ਪੁਸਤਕ ਪ੍ਰਦਰਸ਼ਨੀਆਂ ਤੋਂ ਕਿਤਾਬਾਂ ਦੀ ਖ਼ਰੀਦਦਾਰੀ ਕੀਤੀ | ਸਵੇਰੇ ਸ਼ੁਰੂ ਹੋਏ ਸੈਸ਼ਨ ਦੌਰਾਨ ਅਜੇ ਬਰਾੜ ਅਤੇ ਨਵਜੋਤ ਕੌਰ ਦੀ ਲਿਖੀ ਪੁਸਤਕ 'ਵੈਨ ਅਬਦਾਲੀਜ ਪੈਲਕੁਅਨਜ ਟਰੈਂਬਲਡ' 'ਤੇ ਪੁਸਤਕ ਦੇ ਲੇਖਕਾਂ ਅਤੇ ਕਰਨਵੀਰ ਸਿੰਘ ਸਿਬੀਆ ਨੇ ਵਿਚਾਰ ਚਰਚਾ ਕੀਤੀ | ਪੁਸਤਕ ਮੇਲੇ ਦੀ ਪ੍ਰਬੰਧਕ ਸੰਗਰੂਰ ਹੈਰੀਟੇਜ ਪਰੀਜਰਵੇਸ਼ਨ ਸੁਸਾਇਟੀ ਦੇ ਚੇਅਰਮੈਨ ਕਰਨਵੀਰ ਸਿੰਘ ਸਿਬੀਆ ਨੇ ਕਿਹਾ ਕਿ ਪੁਸਤਕ ਮੇਲੇ ਦਾ ਮੁੱਖ ਮੰਤਵ ਪੰਜਾਬ ਦੀ ਨੌਜਵਾਨ ਪੀੜੀ ਨੂੰ ਪੰਜਾਬ ਦੀ ਵਿਰਾਸਤ, ਸਭਿਆਚਾਰ ਅਤੇ ਪੁਸਤਕਾਂ ਦੇ ਨਾਲ ਜੋੜਨ ਦੇ ਨਾਲ ਨਾਲ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ | ਸੁਸਾਇਟੀ ਨੇ ਇਸ ਮੰਤਵ ਦੀ ਪੂਰੀ ਲਈ ਨੌਜਵਾਨਾਂ ਨੂੰ ਅੱਠ ਹਜ਼ਾਰ ਦੇ ਕਰੀਬ ਪੁਸਤਕਾਂ ਮੁਫ਼ਤ ਵੰਡੀਆਂ ਹਨ | ਸ੍ਰੀ ਸਿਬੀਆ ਨੇ ਹੋਰ ਦੱਸਿਆ ਕਿ ਸੰਗਰੂਰ ਵਾਸੀ ਆਪਣੀ ਵਿਰਾਸਤ ਤੋਂ ਟੁੱਟ ਰਹੇ ਹਨ, ਇਸ ਲਈ ਸੁਸਾਇਟੀ ਨੇ ਨਾਅਰਾ ਦਿੱਤਾ ਹੈ 'ਸੰਗਰੂਰ ਮੇਰੀ ਜਾਨ', ਪੰਜਾਬ ਮੇਰੀ ਸ਼ਾਨ' | ਇਸ ਨਾਅਰੇ ਨੂੰ ਅਮਲੀ ਰੂਪ ਦੇਣ ਲਈ ਸੰਗਰੂਰ ਨੂੰ ਟੂਰਿਜ਼ਮ ਦੇ ਨਕਸ਼ੇ 'ਤੇ ਉਭਾਰਿਆ ਜਾਵੇਗਾ | ਸੰਗਰੂਰ 'ਤੇ ਇਕ ਡਾਕੂਮੈਂਟਰੀ ਫ਼ਿਲਮ ਤਿਆਰ ਕਰਨ ਲਈ ਇਕ ਹਫ਼ਤੇ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ ਜਿਸ ਵਿਚ ਸੰਗਰੂਰ ਤੋਂ ਇਲਾਵਾ ਮਲੇਰਕੋਟਲਾ, ਬਾਗੜੀਆਂ, ਲਾਗੜੀਆਂ, ਸੁਨਾਮ, ਡੇਹਲੋਂ ਦੇ ਨਾਲ ਨਾਲ ਵੱਡੇ ਘੱਲੂਘਾਰੇ ਵਾਲੇ ਸਥਾਨ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ | ਸੱਤੇ ਦਿਨ ਸ਼ਾਮ ਨੂੰ ਸੰਗਰੂਰ ਵਿਖੇ ਸਾਹਿਤਕ ਅਤੇ ਸਭਿਆਚਾਰਕ ਪ੍ਰੋਗਰਾਮ ਹੋਇਆ ਕਰਨਗੇ | ਇਹ ਡਾਕੂਮੈਂਟਰੀ ਵਿਸ਼ਵ ਪੱਧਰ ਟੀ.ਵੀ. ਚੈਨਲਾਂ 'ਤੇ ਚਲਾਈ ਜਾਵੇਗੀ ਤਾਂ ਜੋ ਸੰਗਰੂਰ ਨੂੰ ਵਿਸ਼ਵ ਪੱਧਰੀ ਪਹਿਚਾਣ ਮਿਲ ਸਕੇ | ਵਿਸ਼ੇਸ਼ ਤੌਰ ਉੱਤੇ ਪੁੱਜੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਸੁਸਾਇਟੀ ਵਲੋਂ ਵਿਰਾਸਤ ਨੂੰ ਬਚਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ | ਉੱਘੇ ਸਾਇਰ ਡਾ: ਸੁਰਜੀਤ ਪਾਤਰ ਦੇ ਬੇਟੇ ਮਨਰਾਜ ਪਾਤਰ ਨੇ ਆਪਣੇ ਗੀਤਾਂ ਅਤੇ ਗ਼ਜ਼ਲਾਂ ਰਾਹੀਂ ਪੰਜਾਬ ਦੀ ਤਰਾਸਦੀ ਬਿਆਨ ਕੀਤੀ | ਗੀਤ 'ਕੀ ਦੱਸੀਏ ਹਾਲ ਪੰਜਾਬ ਦਾ' ਦੇ ਬੋਲਾਂ ਨੇ ਹਾਜ਼ਰੀਨ ਨੂੰ ਪੰਜਾਬ ਦੀ ਹਾਲਤ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ | ਉਡਾਨ ਆਰਟਸ ਵਲੋਂ ਗੁਰਪਿਆਰ ਸਿੰਘ ਵਲੋਂ ਪੇਸ਼ ਕੀਤੇ ਨਾਟਕ 'ਸੁਲਘਦੀ ਧਰਤੀ' ਰਾਹੀਂ ਨਸ਼ਿਆਂ ਵਿਚ ਡੁੱਬ ਰਹੇ ਪੰਜਾਬ ਨੂੰ ਬਚਾਉਣ ਦੀ ਦੁਹਾਈ ਦਿੱਤੀ ਗਈ | ਨਾਟਕ ਦੌਰਾਨ ਪੰਡਾਲ ਵਿਚ ਪੂਰਾ ਸਨਾਟਾ ਛਾਇਆ ਰਿਹਾ | ਹਰ ਦਰਸ਼ਕ ਜ਼ਖਮੀ ਹੋਏ ਪੰਜਾਬ ਨੂੰ ਬਚਾਉਣ ਲਈ ਕੁਝ ਕਰਨ ਬਾਰੇ ਸੋਚ ਰਿਹਾ ਸੀ | ਡਾ: ਪਰਮਜੀਤ ਕੱਟੂ ਨੇ ਆਪਣੇ ਨਾਟਕ 'ਸਟਰੇਅ ਸਟਾਰਜ' ਦੀ ਪੇਸ਼ਕਾਰੀ ਕਰ ਕੇ ਸੰਦੇਸ਼ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਨੇ ਸਾਰੇ ਵਿਸ਼ਵ ਵਿਚੋਂ ਗਿਆਨ ਇਕਾਈਆਂ ਕਰ ਕੇ ਪੰਜਾਬੀਆਂ ਨੂੰ ਦਿੱਤਾ ਪਰ ਅੱਜ ਪੰਜਾਬ ਵਾਸੀ ਗਿਆਨ ਦੇ ਸਾਗਰ ਸੂਬੇ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ ਵਿਚ ਪਰਵਾਸ ਕਰ ਰਹੇ ਹਨ | ਜੀ.ਜੀ.ਐਸ. ਸਕੂਲ ਦੀ ਵਿਦਿਆਰਥਣ ਰਵਨੀਤ ਕੌਰ ਨੇ ਪੰਜਾਬੀ ਬੋਲੀਆਂ ਦੀ ਪੇਸ਼ਕਾਰੀ ਕਰ ਕੇ ਰੰਗ ਬੰਨਿ੍ਹਆ | ਅੰਤ ਵਿਚ ਪੰਜਾਬ ਦੇ ਵਿਰਸੇ ਅਤੇ ਸਭਿਆਚਾਰਕ ਨੂੰ ਸੰਭਾਲਣ ਦਾ ਹੋਕਾ ਦਿੰਦਾ ਅਤੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਦਾ ਪ੍ਰਣ ਕਰਦਿਆਂ ਇਹ ਪੁਸਤਕ ਮੇਲਾ ਆਉਣ ਵਾਲੇ ਸਮੇਂ ਲਈ ਵੱਡੀਆਂ ਉਮੀਦਾਂ ਰੱਖਦਾ ਹੋਇਆ ਸਮਾਪਤ ਹੋ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ: ਏ.ਐਸ. ਮਾਨ, ਲੇਖਕ ਰਾਜੀਵ ਜਿੰਦਲ, ਲੇਖਕ ਕ੍ਰਿਸ਼ਨ ਬੇਤਾਬ, ਡਾ: ਹਰਜੀਤ ਕੌਰ, ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ ਮਿੱਤਲ, ਰਾਜਿੰਦਰ ਕੌਰ ਮਾਨ, ਰਾਜਿੰਦਰ ਭੱਲੂ, ਬਲਵਿੰਦਰ ਜਿੰਦਲ, ਅਕਾਲ ਕਾਲਜ ਕੌਾਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਡਾ: ਰਾਜਿੰਦਰ ਕੌਰ ਮਾਨ, ਪਿ੍ੰ: ਸੁਮਨ ਮਿੱਤਲ, ਸੁਖਵਿੰਦਰ ਸਿੰਘ (ਹਰਮਨ), ਅਮਰਜੀਤ ਕੌਰ ਸੇਖੋਂ, ਨੰਦਨ ਸ਼ਰਮਾ, ਅਮਨਦੀਪ ਸਿੱਧੂ, ਰੂਹੀ ਜੋਸ਼ੀ, ਜੋਹਨਪਾਲ ਗੋਲਡੀ ਅਤੇ ਹੋਰ ਪਤਵੰਤੇ ਮੌਜੂਦ ਸਨ |

ਹੈਵੀ ਗੱਡੀਆਂ ਨੇ ਬਦਹਾਲ ਕੀਤੀ ਸ਼ੇਰਪੁਰ ਦੀ ਟਰੈਫ਼ਿਕ ਵਿਵਸਥਾ

ਸ਼ੇਰਪੁਰ, 18 ਨਵੰਬਰ (ਸੁਰਿੰਦਰ ਚਹਿਲ) - ਸ਼ੇਰਪੁਰ ਦੇ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਰੱਖੇ ਸਮਾਨ ਅਤੇ ਮਸ਼ਹੂਰੀ ਬੋਰਡਾਂ ਕਾਰਨ ਪਹਿਲਾਂ ਤੋਂ ਹੀ ਆਵਾਜਾਈ ਦੀਆਂ ਦਿੱਕਤਾਂ ਨਾਲ ਜੂਝ ਰਹੇ ਰਾਹਗੀਰਾਂ ਲਈ ਭਾਰੀ ਵਾਹਨਾਂ ਨੇ ਵੱਡੀ ਸਮੱਸਿਆ ਪੈਦਾ ਕੀਤੀ ਹੈ | ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਅਹਿਮਦਗੜ੍ਹ, 18 ਨਵੰਬਰ (ਸੋਢੀ, ਪੁਰੀ) - ਸਥਾਨਕ ਬਾਬਾ ਬੰਦਾ ਸਿੰਘ ਬਹਾਦਰ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆਂ ਗਿਆ | ਸਥਾਨਕ ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਬੰਧਕ ਕਮੇਟੀ ਦੇ ...

ਪੂਰੀ ਖ਼ਬਰ »

ਮਾਮਲਾ ਸੁਖਬੀਰ ਦੇ ਕਾਫ਼ਲੇ 'ਤੇ ਹੋਏ ਹਮਲੇ ਦਾ

ਸਿੱਖ ਕਾਰਕੁਨਾਂ ਵਿਰੁੱਧ ਦਰਜ ਮਾਮਲੇ 'ਚੋਂ ਇਰਾਦਾ ਕਤਲ ਦੀ ਧਾਰਾ ਹਟੀ

ਸੰਗਰੂਰ, 18 ਨਵੰਬਰ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ 'ਤੇ ਸੰਗਰੂਰ ਫੇਰੀ ਦੌਰਾਨ ਹੋਏ ਹਮਲੇ ਉਪਰੰਤ ਸੰਗਰੂਰ ਪੁਲਿਸ ਵਲੋਂ 5 ਪਛਾਤੇ ਅਤੇ 35 ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਮਾਮਲੇ ...

ਪੂਰੀ ਖ਼ਬਰ »

ਵਿਦਿਆਰਥਣਾਂ ਦਾ ਸਨਮਾਨ

ਲਹਿਰਾਗਾਗਾ, 18 ਨਵੰਬਰ (ਅਸ਼ੋਕ ਗਰਗ) - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮੂਨਕ ਵਿਖੇ ਕਰਵਾਏ ਗਏ ਬਲਾਕ ਪੱਧਰੀ ਸਾਇੰਸ ਮੇਲਾ ਅਤੇ ਕੁਇਜ਼ ਮੁਕਾਬਲੇ ਵਿਚ ਸਰਕਾਰੀ ਹਾਈ ਸਕੂਲ ਕੋਟੜਾ ਲਹਿਲ ਦੀਆਂ ਵਿਦਿਆਰਥਣਾਂ ਸ਼ਵਨਪ੍ਰੀਤ ਕੌਰ, ਜਸਪ੍ਰੀਤ ਕੌਰ ਅਤੇ ਮਨਪ੍ਰੀਤ ...

ਪੂਰੀ ਖ਼ਬਰ »

L 35 ਤੋਂ ਲੈ ਕੇ 90 ਸਾਲ ਤੱਕ ਦੇ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਤੇ ਖਿਡਾਰਨਾਂ ਨੇ ਲਿਆ ਭਾਗ

ਮਸਤੂਆਣਾ ਸਾਹਿਬ, 18 ਨਵੰਬਰ (ਦਮਦਮੀ) - ਪੰਜਾਬ ਮਾਸਟਰ ਅਥਲੈਟਿਕ ਐਸੋਸੀਏਸ਼ਨ ਵਲੋਂ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਵਲੋਂ ਮਸਤੂਆਣਾ ਸਾਹਿਬ ਵਿਖੇ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ ਦੀ ਅਗਵਾਈ ਵਿਚ ਦੋ ਰੋਜ਼ਾ 39ਵੀਂ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ...

ਪੂਰੀ ਖ਼ਬਰ »

ਕੁੱਕ ਵਰਕਰਾਂ ਦਾ ਕਾਫ਼ਲਾ ਦਿੱਲੀ ਸੰਸਦ ਅੱਗੇ ਰੋਸ ਮਾਰਚ ਕਰਨ ਲਈ ਰਵਾਨਾ

ਸੁਨਾਮ ਊਧਮ ਸਿੰਘ ਵਾਲਾ, 18 ਨਵੰਬਰ (ਧਾਲੀਵਾਲ, ਭੁੱਲਰ) - ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਕੁੱਕ ਵਰਕਰਾਂ ਦਾ ਇਕ ਵੱਡਾ ਕਾਫ਼ਲਾ ਆਪਣੀਆਂ ਮੰਗਾਂ ਨੂੰ ਲੈ ਕੇ ਪਾਰਲੀਮੈਂਟ ਅੱਗੇ ਰੋਸ ਮਾਰਚ ਕਰਨ ਲਈ ਲਾਲ ਝੰਡਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਸੰਗਰੂਰ ਦੀ ...

ਪੂਰੀ ਖ਼ਬਰ »

ਨਾਕਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ

ਜਾਖ਼ਲ, 18 ਨਵੰਬਰ (ਪ੍ਰਵੀਨ ਮਦਾਨ) - ਫਤਹਿਬਾਦ ਵਿਚ ਲਾਵਾਰਸ ਗੱਡੀ ਮਿਲਣ 'ਤੇ ਪੰਜਾਬ ਵਿਚ ਆਗਿਆਤ ਸ਼ੱਕੀ ਵਿਅਕਤੀਆਂ ਦੇ ਦੇਖੇ ਜਾਣ ਤੋਂ ਬਾਅਦ ਉਨ੍ਹਾਂ ਦੇ ਹਰਿਆਣਾ ਵਿਚ ਘੁਸਣ ਦੀ ਸ਼ੰਕਾ ਦੇ ਮੱਦੇਨਜ਼ਰ ਫਤਹਿਬਾਦ ਜ਼ਿਲ੍ਹੇ ਦੇ ਜੋ ਹੱਦ ਪੰਜਾਬ ਨਾਲ ਲੱਗਦੀ ਹੈ ਨੂੰ ...

ਪੂਰੀ ਖ਼ਬਰ »

528 ਬੋਤਲਾਂ ਸ਼ਰਾਬ ਬਰਮਾਦ- 1 ਗਿ੍ਫ਼ਤਾਰ, 1 ਫਰਾਰ

ਜਾਖ਼ਲ, 18 ਨਵੰਬਰ (ਪ੍ਰਵੀਨ ਮਦਾਨ) - ਜ਼ਿਲ੍ਹਾ ਸੰਗਰੂਰ ਦੇ ਐਸ.ਐਸ.ਪੀ. ਡਾ. ਸੰਦੀਪ ਗਰਗ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਵਿਚ ਚਲਾਈ ਗਈ ਨਸ਼ੇ ਵਿਰੋਧੀ ਮੁਹਿੰਮ ਤਹਿਤ ਨਾਕਾਬੰਦੀ ਦੌਰਾਨ ਚੋਟੀਆਂ ਚੌਾਕੀ ਦੇ ਇੰਚਾਰਜ ਏ.ਐਸ.ਆਈ. ਗੁਲਜ਼ਾਰ ਸਿੰਘ ਨੇ ਦੱਸਿਆ ਕਿ ਨਾਕਾਬੰਦੀ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਸਿੰਗਲਾ ਨੇ ਸ਼ੁਰੂ ਕਰਵਾਏ ਜ਼ਿਲ੍ਹਾ ਵਿਕਾਸ ਕਾਰਜ

ਸੰਗਰੂਰ, 18 ਨਵੰਬਰ (ਅਮਨਦੀਪ ਸਿੰਘ ਬਿੱਟਾ) - ਸ਼੍ਰੀ ਵਿਜੈ ਇੰਦਰ ਸਿੰਗਲਾ ਕੈਬਨਿਟ ਮੰਤਰੀ ਲੋਕ ਨਿਰਮਾਣ ਵਿਭਾਗ ਵਲੋਂ ਚੋਣਾਂ ਤੋਂ ਪਹਿਲਾਂ ਸੰਗਰੂਰ ਨਿਵਾਸੀਆਂ ਨਾਲ ਕੀਤੇ ਵਾਅਦਿਆਂ ਉਨ੍ਹਾਂ ਨੂੰ ਆਪਣੇ ਵਿਭਾਗ ਰਾਹੀਂ ਪੂਰਾ ਕਰਨ ਦਾ ਆਗਾਜ਼ ਕਰ ਦਿੱਤਾ ਗਿਆ ਹੈ | ਇਸ ...

ਪੂਰੀ ਖ਼ਬਰ »

ਰਾਜਾਸਾਂਸੀ ਨਿਰੰਕਾਰੀ ਭਵਨ 'ਤੇ ਹੋਏ ਹਮਲੇ ਤੋਂ ਬਾਅਦ ਪੁਲਿਸ ਹੋਈ ਚੌਕਸ

ਸੰਗਰੂਰ, 18 ਨਵੰਬਰ (ਧੀਰਜ ਪਸ਼ੌਰੀਆ) - ਅੱਜ ਦੁਪਹਿਰ ਅੰਮਿ੍ਤਸਰ ਨੇੜੇ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ ਵਿਚ ਹੋਏ ਗਰਨੇਡ ਹਮਲੇ ਤੋਂ ਬਾਅਦ ਸੰਗਰੂਰ ਸਿਟੀ ਪੁਲਿਸ ਚੌਕਸ ਹੋ ਗਈ ਹੈ | ਸਿਟੀ ਪੁਲਿਸ ਪਾਰਟੀ ਨੇ ਥਾਣਾ ਸਿਟੀ ਮੁਖੀ ਇੰਸਪੈਕਟਰ ਪਲਵਿੰਦਰ ਸਿੰਘ ਦੀ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ

ਲਹਿਰਾਗਾਗਾ, 18 ਨਵੰਬਰ (ਅਸ਼ੋਕ ਗਰਗ) - ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਲਹਿਰਾਗਾਗਾ ਵਿਚ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਵਿਦਿਆਰਥੀਆਂ ਦੇ ਕਵਿਤਾ ਉਚਾਰਨ, ਸ਼ੁੱਧ ਅਤੇ ਸਾਫ਼ ਲਿਖਾਈ, ਲੇਖ-ਲੇਖਣੀ, ਪ੍ਰਸ਼ਨ-ਉੱਤਰ, ਪੇਂਟਿੰਗ ...

ਪੂਰੀ ਖ਼ਬਰ »

ਬਿਜਲੀ ਦੇ ਬਿੱਲ ਪੰਜਾਬੀ 'ਚ ਭੇਜਣ ਦੀ ਮੰਗ

ਸ਼ੇਰਪੁਰ, 18 ਨਵੰਬਰ (ਸੁਰਿੰਦਰ ਚਹਿਲ) - ਪੰਜਾਬ ਸਰਕਾਰ ਨੇ ਪੰਜਾਬੀ ਭਾਸ਼ਾ ਐਕਟ ਬਕਾਇਦਾ ਤੌਰ ਉੱਤੇ ਲਾਗੂ ਕਰ ਕੇ ਭਾਵੇਂ ਸਾਰਾ ਸਰਕਾਰੀ ਦਫਤਰੀ ਕੰਮਕਾਰ ਪੰਜਾਬ ਵਿਚ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਹਨ ਪਰ ਬਹੁਤੇ ਦਫ਼ਤਰਾਂ ਨੇ ਇਨ੍ਹਾਂ ਹੁਕਮਾਂ ਨੂੰ ਗੰਭੀਰਤਾ ...

ਪੂਰੀ ਖ਼ਬਰ »

ਪ੍ਰਾਇਮ ਇੰਟਰਨੈਸ਼ਨਲ ਨੇ 14 ਵੀਜ਼ੇ ਲਗਵਾਏ

ਧੂਰੀ, 17 ਨਵੰਬਰ (ਨਰਿੰਦਰ ਸੇਠ) - ਪ੍ਰਾਇਮ ਇੰਟਰਨੈਸ਼ਨਲ ਕੰਸਲਟੈਂਸੀ ਬਰਾਂਚ ਧੂਰੀ ਦੇ ਐਮ.ਡੀ.ਸ: ਮਨਦੀਪ ਸਿੰਘ ਰਾਜੋਮਾਜਰਾ ਅਤੇ ਅੰਮਿ੍ਤਪਾਲ ਸਿੰਘ ਢੀਂਡਸਾ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਸੰਸਥਾ ਵਲੋਂ ਪੰਕਜ ਕੁਮਾਰ, ਪਿ੍ਗਿਆ ਪਾਂਡੇ, ...

ਪੂਰੀ ਖ਼ਬਰ »

ਵਿਦਿਆਰਥੀਆਂ ਦੀ ਜਿਮਨਾਸਟਿਕ 'ਚ ਝੰਡੀ

ਮਹਿਲਾਂ ਚੌਕ, 18 ਨਵੰਬਰ (ਬੜਿੰਗ) - ਸਿੱਖਿਆ ਵਿਭਾਗ ਵਲੋਂ ਵਾਰ-ਹੀਰੋ ਸਟੇਡੀਅਮ ਸੰਗਰੂਰ ਵਿਖੇ ਕਰਵਾਏ ਜ਼ਿਲ੍ਹਾ ਪੱਧਰੀ ਟੂਰਨਾਮੈਂਟਾਂ 'ਚ ਜਿਮਨਾਸਟਿਕ ਦੇ ਮੁਕਾਬਲਿਆਂ ਵਿਚ ਪੰਜਾਬ ਕਾਨਵੈਂਟ ਸਕੂਲ ਮਹਿਲਾਂ ਦੇ ਅੰਡਰ 14 ਅਤੇ 17 ਲੜਕਿਆਂ ਨੇ ਪਹਿਲਾ ਸਥਾਨ ਪ੍ਰਾਪਤ ...

ਪੂਰੀ ਖ਼ਬਰ »

ਲਾਈਫ਼ ਗਾਰਡ ਸੰਸਥਾ ਵਲੋਂ ਸਮਾਗਮ ਕਰਵਾਇਆ

ਸੰਗਰੂਰ, 18 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਲਾਈਫ਼ ਗਾਰਡ ਸੰਸਥਾਵਾਂ ਵਲੋਂ ਮੱਘਰ ਦੀ ਦਸਵੀਂ ਦੇ ਅਵਸਰ ਉੱਪਰ ਛੇਵੀਂ ਪਾਤਸ਼ਾਹੀ ਦੇ ਗੁਰਦੁਆਰਾ ਜੋਤੀਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਦੀਵਾਨ ਵਿਚ ਪ੍ਰਕਾਸ਼ ਚੰਦ ਗਰਗ ...

ਪੂਰੀ ਖ਼ਬਰ »

ਸੂਬਾ ਪੱਧਰੀ ਖੇਡਾਂ ਲਈ 18 ਵਿਦਿਆਰਥੀਆਂ ਦੀ ਚੋਣ

ਅਮਰਗੜ੍ਹ, 18 ਨਵੰਬਰ (ਸੁਖਜਿੰਦਰ ਸਿੰਘ ਝੱਲ) - ਰਾਮ ਸਰੂਪ ਮੈਮੋਰੀਅਲ ਸਕੂਲ ਚੌਾਦਾ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਫ਼ਟਬਾਲ ਤੇ ਬੇਸਬਾਲ ਖੇਡ ਵਿਚ ਸੂਬਾ ਪੱਧਰੀ ਖੇਡਣ ਦਾ ਮਾਣ ਹਾਸਲ ਕੀਤਾ | ਜਿਨ੍ਹਾਂ 18 ਖਿਡਾਰੀਆਂ ਦੀ ਸੂਬਾ ...

ਪੂਰੀ ਖ਼ਬਰ »

ਲਾਇਨਜ਼ ਕਲੱਬ ਗ੍ਰੇਟਰ ਵਲੋਂ ਡਾਂਡੀਆ ਨਾਈਟ

ਮਲੇਰਕੋਟਲਾ, 18 ਨਵੰਬਰ (ਪਾਰਸ ਜੈਨ) - ਲਾਇਨਜ਼ ਕਲੱਬ ਗ੍ਰੇਟਰ ਮਲੇਰਕੋਟਲਾ ਵਲੋਂ ਡਾਂਡੀਆ ਨਾਈਟ ਕਰਵਾਈ ਗਈ | ਜਿਸ ਵਿਚ ਮੁੱਖ ਮਹਿਮਾਨ ਮੈਲਵਿਨ ਜੋਨਜ਼ ਫੈਲੋਸ਼ਿਪ (ਲਾਇਨਜ਼ ਕਲੱਬ ਇੰਟਰਨੈਸ਼ਨਲ ਐਵਾਰਡ) ਨਾਲ ਸਨਮਾਨਿਤ, ਲਾਇਨ ਪੀ.ਆਰ. ਜੈਰਥ ਅਤੇ ਵਿਸ਼ੇਸ਼ ਮਹਿਮਾਨ ...

ਪੂਰੀ ਖ਼ਬਰ »

ਐਸ.ਆਈ.ਟੀ. ਵਲੋਂ ਸੁਖਬੀਰ ਿਖ਼ਲਾਫ਼ ਵਿਖਾਵਾਕਾਰੀ ਸਿੱਖਾਂ 'ਤੇ ਲਾਈ ਧਾਰਾ 307 ਹਟਾਉਣ ਦੀ ਸਿਫ਼ਾਰਸ਼ ਲੋਇਪਾ ਦੀ ਵੱਡੀ ਜਿੱਤ - ਪ੍ਰੋ. ਗੱਜਣਮਾਜਰਾ

ਮਲੇਰਕੋਟਲਾ, 18 ਨਵੰਬਰ (ਕੁਠਾਲਾ) - ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੰਗਰੂਰ ਫੇਰੀ ਮੌਕੇ ਗੁਰਦੁਆਰਾ ਨਾਨਕੀਆਣਾ ਸਾਹਿਬ ਨੇੜੇ ਰੋਸ ਵਿਖਾਵਾ ਕਰਨ ਵਾਲੇ ਸਿੱਖ ਆਗੂਆਂ ਉੱਪਰ ਸੰਗਰੂਰ ਪੁਲਿਸ ਵਲੋਂ ਦਰਜ ਕੀਤੇ ...

ਪੂਰੀ ਖ਼ਬਰ »

ਪੰਜਾਬ ਪੱਧਰੀ ਤਿੰਨ ਦਿਨਾ ਸਾਲਾਨਾ ਤਬਲੀਗ਼ੀ ਇਜ਼ਤਿਮਾਹ ਦੇ ਆਖ਼ਰੀ ਦਿਨ ਲੱਖਾਂ ਲੋਕਾਂ ਵਲੋਂ ਸ਼ਮੂਲੀਅਤ

ਮਲੇਰਕੋਟਲਾ, 18 ਨਵੰਬਰ (ਹਨੀਫ਼ ਥਿੰਦ) - ਵਿਸ਼ਵ ਭਰ ਵਿਚ ਮੁਸਲਿਮ ਭਾਈਚਾਰੇ 'ਚ ਕੰਮ ਕਰ ਰਹੀ ਤਬਲੀਗ਼ੀ ਜਮਾਅਤ ਮਰਕਜ਼ ਨਿਜ਼ਾਮੂਦੀਨ (ਬੰਗਲੇ ਵਾਲੀ) ਮਸਜਿਦ ਦਿੱਲੀ ਦੀਆਂ ਹਦਾਇਤਾਂ 'ਤੇ ਤਿੰਨ ਦਿਨਾਂ ਸਾਲਾਨਾ ਪੰਜਾਬ ਪੱਧਰੀ ਇਜਤਿਮਾਹ ਵੱਡੀ ਈਦਗਾਹ ਮਲੇਰਕੋਟਲਾ ...

ਪੂਰੀ ਖ਼ਬਰ »

ਰਾਜ ਪੱਧਰੀ ਵਿਗਿਆਨ ਮਾਡਲ ਪ੍ਰਤੀਯੋਗਤਾ ਕਰਵਾਈ

ਲੌਾਗੋਵਾਲ, 18 ਨਵੰਬਰ (ਵਿਨੋਦ) - ਸਲਾਈਟ ਡੀਂਮਡ ਯੂਨੀਵਰਸਿਟੀ ਲੌਾਗੋਵਾਲ ਵਿਖੇ ਸਕੂਲੀ ਵਿਦਿਆਰਥੀਆਂ ਦੀ ਰਾਜ ਪੱਧਰੀ ਵਿਗਿਆਨ ਮਾਡਲ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿਚ ਪੰਜਾਬ ਭਰ ਦੇ 70 ਤੋਂ ਵਧੇਰੇ ਸਕੂਲਾਂ ਨੇ ਭਾਗ ਲਿਆ ਅਤੇ ਸੌ ਤੋਂ ਵਧੇਰੇ ਮਾਡਲਾਂ ਦਾ ...

ਪੂਰੀ ਖ਼ਬਰ »

ਕਿਸਾਨਾਂ ਵਲੋਂ ਐਨ.ਜੀ.ਟੀ. ਦੇ ਬਿਆਨ ਦਾ ਵਿਰੋਧ

ਸੁਨਾਮ ਊਧਮ ਸਿੰਘ ਵਾਲਾ, 17 ਨਵੰਬਰ (ਸੱਗੂ, ਭੁੱਲਰ, ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਸੁਨਾਮ ਦੀ ਇਕ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾ ਵਾਲ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਵਿਖੇ ਹੋਈ ਅਤੇ ਇਸ ਮੌਕੇ ਗਰੀਨ ...

ਪੂਰੀ ਖ਼ਬਰ »

ਸਹਿਕਾਰੀ ਦਿਵਸ ਮਨਾਇਆ

ਦਿੜ੍ਹਬਾ ਮੰਡੀ, 18 ਨਵੰਬਰ (ਪਰਵਿੰਦਰ ਸੋਨੂੰ) - 65ਵੇਂ ਸਰਬ-ਭਾਰਤੀ ਸਹਿਕਾਰੀ ਸਪਤਾਹ ਦੋਰਾਨ ਜਿਲ੍ਹਾ ਸੰਗਰੂਰ ਅੰਦਰ 14 ਨਵੰਬਰ ਤੋ 20 ਨਵੰਬਰ ਤੱਕ ਸਹਿਕਾਰਤਾ ਵਿਭਾਗ ਅਤੇ ਪਨਕੋਫੈਡ ਪੰਜਾਬ ਵਲੋਂ ਲਗਾਤਾਰ ਸਹਿਕਾਰੀ ਸਮਾਗਮ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ | ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਮਾਨਾ ਪੱਤੀ ਵਿਖੇ 'ਬਾਲ ਮੇਲਾ' ਲਾਇਆ

ਚੀਮਾਂ ਮੰਡੀ, 18 ਨਵੰਬਰ (ਜਸਵਿੰਦਰ ਸਿੰਘ ਸ਼ੇਰੋਂ) ¸ ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਮਾਨਾਂ ਪੱਤੀ ਵਿਖੇ ਮੁੱਖ ਅਧਿਆਪਕ ਪਰਮਿੰਦਰ ਕੌਰ ਦੀ ਅਗਵਾਈ ਹੇਠ 'ਬਾਲ ਮੇਲਾ' ਲਾਇਆ ਗਿਆ | ਇਸ ਮੌਕੇ ਵੱਖ¸ਵੱਖ ਵਿਸ਼ਿਆਂ ਨਾਲ ਸਬੰਧਿਤ ਪ੍ਰਦਰਸ਼ਨੀ ਲਗਾਈ ਗਈ | ਵਿਦਿਆਰਥੀਆਂ ...

ਪੂਰੀ ਖ਼ਬਰ »

ਭਾਈ ਲੌ ਾਗੋਵਾਲ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਇਕ ਮੰਚ 'ਤੇ ਮਨਾਉਣ ਦਾ ਸੱਦਾ

ਲੌਾਗੋਵਾਲ, 18 ਨਵੰਬਰ (ਵਿਨੋਦ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਮੁੱਚੀਆਂ ਧਿਰਾਂ ਨੂੰ ਸਾਂਝੇ ਤੌਰ 'ਤੇ ਮਨਾਉਣ ਦਾ ਸੱਦਾ ਦਿੱਤਾ ...

ਪੂਰੀ ਖ਼ਬਰ »

14ਵਾਂ ਮੇਲਾ ਦੇਸ਼ ਭਗਤਾਂ ਦਾ ਕਰਵਾਇਆ

ਲੌਾਗੋਵਾਲ, 18 ਨਵੰਬਰ (ਵਿਨੋਦ) - ਗ਼ਦਰ ਪਾਰਟੀ ਦੇ ਬਾਨੀ ਬਾਬਾ ਸੋਹਨ ਸਿੰਘ ਭਕਨਾ ਦੇ ਸਮੁੱਚੇ ਜੀਵਨ ਸੰਘਰਸ਼ ਨੂੰ ਸਮਰਪਿਤ ਦੇਸ਼ ਭਗਤ ਯਾਦਗਾਰ ਕਮੇਟੀ ਲੌਾਗੋਵਾਲ ਵਲੋਂ 14ਵਾਂ ਮੇਲਾ ਦੇਸ਼ ਭਗਤਾਂ ਦਾ ਦੇਸ਼ ਭਗਤ ਯਾਦਗਾਰ ਲੌਾਗੋਵਾਲ ਵਿਖੇ ਕਰਵਾਇਆ ਗਿਆ | ਕਮੇਟੀ ਦੇ ...

ਪੂਰੀ ਖ਼ਬਰ »

ਹੈਨਰੀ ਨੇ ਯੂਥ ਕਾਂਗਰਸੀ ਆਗੂਆਂ ਨਾਲ ਕੀਤੀ ਮੀਟਿੰਗ

ਧਰਮਗੜ੍ਹ, 18 ਨਵੰਬਰ (ਗੁਰਜੀਤ ਸਿੰਘ ਚਹਿਲ) - ਕਿਸਾਨਾਂ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਕਾਂਗਰਸ ਸਰਕਾਰ ਵਲੋਂ ਬੀਜ, ਕੀਟਨਾਸ਼ਕ, ਨਦੀਨ ਨਾਸ਼ਕ, ਮਸ਼ੀਨਰੀ, ਮੁਰਗ਼ੀ ਫਾਰਮ, ਡੇਅਰੀ ਫਾਰਮ, ਮੱਛੀ ਫਾਰਮ ਆਦਿ ਦੇ ਕੰਮਾਂ ਉੱਪਰ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਹਨ | ਇਹ ...

ਪੂਰੀ ਖ਼ਬਰ »

ਧਨੌਰੀ ਦੀ ਟੀਮ ਨੇ ਜਿੱਤਿਆ ਓਪਨ ਮੁਕਾਬਲਾ

ਸੰਦੌੜ, 18 ਨਵੰਬਰ (ਜਗਪਾਲ ਸਿੰਘ ਸੰਧੂ) - ਨਵੀਂ ਸੋਚ ਨਵੀਂ ਉਮੀਦ ਵੈੱਲਫੇਅਰ ਕਲੱਬ ਚੱਕ ਸੇਖੂਪੁਰ ਕਲਾਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਬੱਡੀ ਕੱਪ ਕਰਵਾਇਆ ਗਿਆ | ਕਲੱਬ ਆਗੂ ਕਮਲਜੀਤ ਸਿੰਘ ਚੱਕ ਨੇ ਦੱਸਿਆ ਕਿ ਖੇਡ ਮੇਲੇ ਵਿਚ ਹੋਏ ਸਖ਼ਤ ਮੁਕਾਬਲਿਆਂ ...

ਪੂਰੀ ਖ਼ਬਰ »

ਨੰਬਰਦਾਰਾ ਯੂਨੀਅਨ ਦੀ ਮੀਟਿੰਗ

ਲੌਾਗੋਵਾਲ, 18 ਨਵੰਬਰ (ਵਿਨੋਦ) - ਪੰਜਾਬ ਨੰਬਰਦਾਰ ਯੂਨੀਅਨ ਸਬ ਤਹਿਸੀਲ ਲੌਾਗੋਵਾਲ ਦੀ ਮੀਟਿੰਗ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਲੌਾਗੋਵਾਲ ਵਿਖੇ ਹੋਈ | ਪ੍ਰਧਾਨ ਪਰਮਜੀਤ ਸਿੰਘ ਕਿਲ੍ਹਾ ਭਰੀਆਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਨੰਬਰਦਾਰਾਂ ਦਾ ...

ਪੂਰੀ ਖ਼ਬਰ »

ਨੰਬਰਦਾਰਾਂ ਨੇ ਸਰਕਾਰ ਤੋਂ ਕੀਤੀ ਵਾਅਦੇ ਨਿਭਾਉਣ ਦੀ ਮੰਗ

ਸੰਗਰੂਰ, 18 ਨਵੰਬਰ (ਧੀਰਜ ਪਸ਼ੌਰੀਆ) - ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਨੰਬਰਦਾਰਾਂ ਦੀ ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਦੌਰਾਨ ਨੰਬਰਦਾਰਾਂ ਨਾਲ ਕੀਤੇ ...

ਪੂਰੀ ਖ਼ਬਰ »

ਸਾਲਾਨਾ ਖੇਡ ਸਮਾਰੋਹ ਕਰਵਾਇਆ

ਲਹਿਰਾਗਾਗਾ, 18 ਨਵੰਬਰ (ਸੂਰਜ ਭਾਨ ਗੋਇਲ) - ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ ਲਹਿਰਾਗਾਗਾ ਅਤੇ ਨੰਨੇ ਫ਼ਰਿਸ਼ਤੇ ਸਕੂਲ ਵਿਚ ਸਾਲਾਨਾ ਖੇਡ ਸਮਾਰੋਹ ਕਰਵਾਇਆ ਗਿਆ | ਜਿਸ ਵਿਚ ਖੋ-ਖੋ, ਐਥਲੈਟਿਕਸ, ਰੁਮਾਲ ਛੂਹ, 200 ਮੀਟਰ ਰੇਸ਼ ਅਤੇ ਹੋਰ ਖੇਡਾਂ ਕਰਵਾਈਆਂ ਗਈਆਂ | ਇਸ ...

ਪੂਰੀ ਖ਼ਬਰ »

ਸਵ: ਲਾਭ ਸਿੰਘ ਚੰਦੂਰਾਈਆ ਨੂੰ ਸ਼ਰਧਾਂਜਲੀਆਂ ਭੇਟ

ਅਮਰਗੜ੍ਹ, 18 ਨਵੰਬਰ (ਸੁਖਜਿੰਦਰ ਸਿੰਘ ਝੱਲ) - ਮਨਦੀਪ ਸਿੰਘ ਚੰਦੂਰਾਈਆ ਦੇ ਪਿਤਾ ਸ: ਲਾਭ ਸਿੰਘ ਚੰਦੂਰਾਈਆ ਜੋ ਪਿਛਲੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ ਨੂੰ ਉਨ੍ਹਾਂ ਦੇ ਗ੍ਰਹਿ ਪਿੰਡ ਚੰਦੂਰਾਈਆ ਵਿਖੇ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਘਰ-ਘਰ ਜਾ ਕੇ ਖੜ੍ਹਾ ਪਾਣੀ ਸਾਫ਼ ਕਰਵਾਇਆ

ਭਵਾਨੀਗੜ੍ਹ, 18 ਨਵੰਬਰ (ਰਣਧੀਰ ਸਿੰਘ ਫੱਗੂਵਾਲਾ) - ਸਥਾਨਕ ਦਸਮੇਸ਼ ਨਗਰ ਵਿਖੇ ਡੇਂਗੂ ਦੇ ਕਾਰਨ ਹੋਈ ਇਕ ਔਰਤ ਦੀ ਹੋਈ ਮੌਤ ਦੇ ਕਾਰਨ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਇਸ ਨਗਰ ਵਿਖੇ ਘਰ-ਘਰ ਜਾ ਕੇ ਡੇਂਗੂ ਦੇ ਬੁਖ਼ਾਰ ਦੇ ਹੋਏ ਕਾਰਨਾਂ ਸਬੰਧੀ ਲੋਕਾਂ ਨੂੰ ...

ਪੂਰੀ ਖ਼ਬਰ »

ਹਸਪਤਾਲ ਨੰੂ ਐਕਸਰੇ ਮਸ਼ੀਨ ਭੇਟ

ਅਮਰਗੜ੍ਹ, 18 ਨਵੰਬਰ (ਸੁਖਜਿੰਦਰ ਸਿੰਘ ਝੱਲ) - ਮੁੱਢਲਾ ਸਿਹਤ ਕੇਂਦਰ ਅਮਰਗੜ੍ਹ ਵਿਖੇ ਵਰਧਮਾਨ ਟੈਕਸਟਾਈਲ ਗਰੁੱਪ ਵਲੋਂ ਭੇਟ ਕੀਤੀ ਡਿਜੀਟਲ ਐਕਸਰੇ ਮਸ਼ੀਨ ਦਾ ਉਦਘਾਟਨ ਚੀਫ਼ ਐਗਜੈਕਟਿਵ ਕੁਲਦੀਪ ਜੈਨ ਅਰਿਹੰਤ ਸਪਿੰਨਗ ਮਿੱਲ ਮਲੇਰਕੋਟਲਾ ਨੇ ਕੀਤਾ | ਸੀਨੀਅਰ ...

ਪੂਰੀ ਖ਼ਬਰ »

ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਮੈਡੀਕਲ ਕੈਂਪ 25 ਨੂੰ

ਧਰਮਗੜ੍ਹ, 18 ਨਵੰਬਰ (ਗੁਰਜੀਤ ਸਿੰਘ ਚਹਿਲ) - ਕਲਗ਼ੀਧਰ ਟਰੱਸਟ ਵਲੋਂ ਸ਼੍ਰੋਮਣੀ ਪੰਥ ਰਤਨ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਸਦਕਾ ਨਿਸ਼ਕਾਮ ਮੈਡੀਕਲ ਕੇਅਰ ਸੁਸਾਇਟੀ ਪਟਿਆਲਾ ਅਤੇ ਗ੍ਰੰਥੀ, ਰਾਗੀ, ਪ੍ਰਚਾਰਕ ਸਿੰਘ ਸਭਾ ਦੇ ਵਿਸ਼ੇਸ਼ ...

ਪੂਰੀ ਖ਼ਬਰ »

ਪਿੰਡ ਦੇ ਵਿਚਕਾਰ ਲਗਾ ਰਹੇ ਟਾਵਰ ਦਾ ਲੋਕਾਂ ਵਲੋਂ ਵਿਰੋਧ

ਜਾਖਲ, 18 ਨਵੰਬਰ (ਪ੍ਰਵੀਨ ਮਦਾਨ) - ਜਾਖਲ ਬਲਾਕ ਦੇ ਪਿੰਡ ਮੂਸਾ ਖੇੜਾ ਵਿਚ ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਇਕ ਟੈਲੀਫ਼ੋਨ ਕੰਪਨੀ ਵਲੋਂ ਪਿੰਡ ਦੇ ਵਿਚਕਾਰ ਟਾਵਰ ਲਗਾਉਣਾ ਸ਼ੁਰੂ ਕਰ ਦਿੱਤਾ | ਪਿੰਡ ਵਾਸੀਆਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਅਤੇ ਕੰਮ ਬੰਦ ...

ਪੂਰੀ ਖ਼ਬਰ »

ਸਕੂਲ 'ਚ ਸ਼ਬਦ ਗਾਇਨ ਮੁਕਾਬਲੇ ਕਰਵਾਏ

ਸੰਗਰੂਰ, 18 ਨਵੰਬਰ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਵਿਖੇ 35ਵਾਂ ਅੰਤਰ ਪਬਲਿਕ ਸਕੂਲ ਸ਼ਬਦ ਗਾਇਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਸੰਗਰੂਰ, ਲੁਧਿਆਣਾ, ਅਤੇ ਪਟਿਆਲਾ ਜ਼ਿਲਿ੍ਹਆਂ ਦੇ ਸਕੂਲਾਂ ਦੀਆਂ 7 ਟੀਮਾਂ ਨੇ ...

ਪੂਰੀ ਖ਼ਬਰ »

ਲੋੜਵੰਦ ਲੜਕੀਆਂ ਦੇ ਵਿਆਹ ਲਈ ਦਿੱਤੀ ਸਹਾਇਤਾ ਰਾਸ਼ੀ

ਭਵਾਨੀਗੜ੍ਹ, 18 ਨਵੰਬਰ (ਜਰਨੈਲ ਸਿੰਘ ਮਾਝੀ) - ਪਿੰਡ ਸੰਤੋਖਪੁਰਾ ਦੇ ਸਮਾਜ ਸੇਵੀ ਸਰਪੰਚ ਧਰਮਿੰਦਰ ਸਿੰਘ ਆਪਣੀ ਕਮਾਈ 'ਚੋਂ ਪਿੰਡ ਦੀਆਂ ਲੋੜਵੰਦ ਬੱਚੀਆਂ ਨੰੂ ਉਨ੍ਹਾਂ ਦੇ ਵਿਆਹ 'ਤੇ 11 ਹਜ਼ਾਰ ਰੁਪਏ ਦਿੰਦੇ ਹਨ | ਅੱਜ ਫੇਰ ਉਨ੍ਹਾਂ ਨੇ ਪਿੰਡ ਦੀਆਂ ਲੋੜਵੰਦ ਦੋ ...

ਪੂਰੀ ਖ਼ਬਰ »

'ਨਵੀਆਂ -ਮਹਿਕਾਂ' ਮੈਗਜ਼ੀਨ ਜਾਰੀ

ਸ਼ੇਰਪੁਰ, 18 ਨਵਬੰਰ (ਦਰਸਨ ਸਿੰਘ ਖੇੜੀ) - ਸਰਕਾਰੀ ਪ੍ਰਾਇਮਰੀ ਸਕੂਲ ਗੁਰਬਖਸਪੁਰਾ ਵਿਖੇ ਸ੍ਰੀ ਰੌਸ਼ਨ ਲਾਲ ਗੋਇਲ ਚੈਰੀਟੇਬਲ ਟਰੱਸਟ ਨਵੀਂ ਦਿੱਲੀ ਵਲੋਂ ਕਰਵਾਏ ਗਏ ਵਜ਼ੀਫ਼ਾ ਵੰਡ ਸਮਾਗਮ ਦੌਰਾਨ ਬੱਚਿਆ ਵਲੋਂ ਤਿਆਰ ਕੀਤਾ ਗਿਆ ਹੱਥ ਲਿਖਤ ਮੈਗਜ਼ੀਨ ਨਵੀਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX