ਤਾਜਾ ਖ਼ਬਰਾਂ


ਸਮ੍ਰਿਤੀ ਮੰਧਾਨਾ ਤੇ ਰੋਹਨ ਬੋਪੰਨਾ ਅਰਜੁਨ ਐਵਾਰਡ ਨਾਲ ਸਨਮਾਨਿਤ
. . .  1 day ago
ਨਵੀਂ ਦਿੱਲੀ, 16 ਜੁਲਾਈ - ਖੇਡ ਮੰਤਰੀ ਕਿਰਨ ਰਿਜਿਜੂ ਨੇ ਅੱਜ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਸਮ੍ਰਿਤੀ ਮੰਧਾਨਾ ਅਤੇ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੂੰ ਅਰਜੁਨ ਐਵਾਰਡ ਨਾਲ...
ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟ ਤੇ ਇੱਕ ਕੈਬਿਨ ਕਰੂ ਮੈਂਬਰ ਮੁਅੱਤਲ
. . .  1 day ago
ਨਵੀਂ ਦਿੱਲੀ, 16 ਜੁਲਾਈ - ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕਰਨ 'ਤੇ 3 ਪਾਇਲਟਾਂ ਤੇ ਇੱਕ ਕੈਬਿਨ ਕਰੂ ਮੈਂਬਰ ਨੂੰ ਮੁਅੱਤਲ ਕਰ ਦਿੱਤਾ ਗਿਆ...
ਮੁੰਬਈ ਇਮਾਰਤ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 10 ਹੋ ਗਈ ਹੈ, ਜਦਕਿ 8 ਲੋਕ ਜ਼ਖਮੀ...
ਪਿਸਤੌਲ ਦੀ ਨੋਕ 'ਤੇ ਦਿਨ-ਦਿਹਾੜੇ ਵੈਸਟਰਨ ਯੂਨੀਅਨ ਤੋਂ ਨਗਦੀ ਦੀ ਲੁੱਟ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ) - ਬਾਹੜ-ਮਜ਼ਾਰਾ, ਕੁਲਥਮ ਰੋਡ 'ਤੇ ਸਰਕਾਰੀ ਡਿਸਪੈਂਸਰੀ ਪਿੰਡ ਕੁਲਥਮ ਦੇ ਨਜ਼ਦੀਕ ਵੈਸਟਰਨ ਯੂਨੀਅਨ ਤੋਂ ਦਿਨ-ਦਿਹਾੜੇ ਨਗਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ। ਇਸ ਸਬੰਧੀ ਜਾਣਕਾਰੀ ....
ਬੰਗਾ ਪੁਲਿਸ ਵੱਲੋਂ ਨਸ਼ੀਲੇ ਟੀਕਿਆਂ ਸਮੇਤ ਦੋ ਕਾਬੂ
. . .  1 day ago
ਬੰਗਾ, 16 ਜੁਲਾਈ (ਜਸਬੀਰ ਸਿੰਘ ਨੂਰਪੁਰ)- ਬੰਗਾ ਸਿਟੀ ਪੁਲਿਸ ਨੇ ਪਿੰਡ ਹੱਪੋਵਾਲ ਵਿਖੇ ਲਗਾਏ ਨਾਕੇ ਦੌਰਾਨ ਇੱਕ ਨੌਜਵਾਨ ਨੂੰ 24 ਨਸ਼ੀਲੇ ਟੀਕਿਆਂ ਸਮੇਤ ਕਾਬੂ ਕੀਤਾ ਹੈ ਜਿਸ ਦੀ ਪਹਿਚਾਣ ਅੰਕੁਸ਼ ਵਾਸੀ ਪੱਦੀ ਮੱਟਵਾਲੀ ਵਜੋਂ ਹੋਈ ਹੈ। ਇਸੇ ਤਰ੍ਹਾਂ ਪਿੰਡ ਕਾਹਮਾ ...
ਅਣਖ ਖ਼ਾਤਰ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਧੀ ਦਾ ਕਤਲ
. . .  1 day ago
ਸਮਾਣਾ, 16 ਜੁਲਾਈ (ਹਰਵਿੰਦਰ ਸਿੰਘ ਟੋਨੀ) - ਨੇੜਲੇ ਪਿੰਡ ਘਿਉਰਾ ਵਿਖੇ ਪਿਤਾ ਵੱਲੋਂ ਪੁੱਤਰ ਨਾਲ ਮਿਲ ਕੇ ਅਣਖ ਖ਼ਾਤਰ ਅਪਣੀ ਧੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਦੇ ਮੁੱਖ ਅਫ਼ਸਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ....
ਮੁੰਬਈ : ਡੋਂਗਰੀ ਇਮਾਰਤ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 7
. . .  1 day ago
ਮੁੰਬਈ, 16 ਜੁਲਾਈ- ਮੁੰਬਈ ਦੇ ਡੋਂਗਰੀ ਇਲਾਕੇ 'ਚ ਇੱਕ ਚਾਰ ਮੰਜ਼ਿਲਾ ਇਮਾਰਤ ਦੇ ਢਹਿਣ ਤੋਂ ਬਾਅਦ ਮਲਬੇ 'ਚ ਦੱਬਣ ਕਾਰਨ 7 ਲੋਕਾਂ ਦੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦੇ ਅਨੁਸਾਰ ਐਨ.ਡੀ.ਆਰ.ਐਫ ਦੀਆਂ ਟੀਮਾਂ ਵੱਲੋਂ ਬਾਕੀ ਲੋਕਾਂ ਨੂੰ ਬਾਹਰ ਕੱਢਣ ਲਈ ....
ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਹੋਏ ਚਿੰਤਤ
. . .  1 day ago
ਬਰੇਟਾ, 16 ਜੁਲਾਈ (ਜੀਵਨ ਸ਼ਰਮਾ) - ਇਲਾਕੇ ਨੇੜਿਓ ਹਰਿਆਣੇ ਰਾਜ ਦੇ ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਭਾਵੇਂ ਕਿ ਪਿਛਲੇ ਕੁਝ ਦਿਨ ਪਹਿਲਾ ਇਸ ਦਰਿਆ 'ਚ ਫ਼ੈਕਟਰੀਆਂ ਦਾ ਕੈਮੀਕਲ ਵਾਲਾ ਦੂਸ਼ਿਤ ਪਾਣੀ ਚੱਲ ...
ਕੈਪਟਨ ਵੱਲੋਂ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਮਸਲਿਆਂ ਸਬੰਧੀ ਕੇਂਦਰ ਦੇ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਹਨ। ਕੈਪਟਨ ਵੱਲੋਂ ਅੱਜ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨਾਲ ਮੁਲਾਕਾਤ ਕੀਤੀ ਤੇ ...
ਚੱਕ ਜਵਾਹਰੇਵਾਲਾ ਗੋਲੀ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਦੀ ਫੂਕੀ ਅਰਥੀ
. . .  1 day ago
ਸ੍ਰੀ ਮੁਕਤਸਰ ਸਾਹਿਬ, 16 ਜੁਲਾਈ (ਰਣਜੀਤ ਸਿੰਘ ਢਿੱਲੋਂ)- ਚੱਕ ਜਵਾਹਰੇਵਾਲਾ ਗੋਲੀ ਕਾਂਡ ਦੇ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਐਕਸ਼ਨ ਕਮੇਟੀ ਵਲੋਂ ਸ਼ੁਰੂ ਕੀਤਾ ਧਰਨਾ ਤੀਜੇ ਦਿਨ 'ਚ ਦਾਖ਼ਲ ਹੋ ਗਿਆ ਅਤੇ ਚੌਥੇ ਦਿਨ ਵੀ ਲਾਸ਼ਾਂ ਦਾ ਅੰਤਿਮ ਸਸਕਾਰ ਨਹੀਂ ਕੀਤਾ ...
ਪਾਕਿਸਤਾਨ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਕਰਤਾਰਪੁਰ ਲਾਂਘੇ ਦਾ ਕੀਤਾ ਦੌਰਾ
. . .  1 day ago
ਅੰਮ੍ਰਿਤਸਰ, 16 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿਖੇ ਕਰਤਾਰਪੁਰ ਲਾਂਘੇ ਦੀ ਚੱਲ ਰਹੀ ਉਸਾਰੀ ਦਾ ਅੱਜ ਦੁਪਹਿਰ ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਜਾਇਜ਼ਾ ਲਿਆ। ਇਸ ਮੌਕੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ, ਐਫ. ਡਬਲਿਊ. ਓ. ..
ਪੰਜਾਬ 'ਚ ਸਕੂਲਾਂ ਦਾ ਬਦਲਿਆ ਸਮਾਂ
. . .  1 day ago
ਅਜਨਾਲਾ, 16 ਜੁਲਾਈ (ਗੁਰਪ੍ਰੀਤ ਢਿੱਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ਦੇ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਇਸ ਬਦਲਾਅ ਦੇ ਤਹਿਤ 17 ਜੁਲਾਈ, ਦਿਨ ਬੁੱਧਵਾਰ ਤੋਂ ਸਮੂਹ ਪ੍ਰਾਇਮਰੀ/ਮਿਡਲ/ਹਾਈ/...
ਬਿਜਲੀ ਦਫ਼ਤਰ 'ਚ ਵੜਿਆ ਮੀਂਹ ਦਾ ਪਾਣੀ, ਕੰਪਿਊਟਰ ਤੇ ਰਿਕਾਰਡ ਦਾ ਹੋਇਆ ਨੁਕਸਾਨ
. . .  1 day ago
ਜੈਤੋ, 16 ਜੁਲਾਈ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਸਥਾਨਕ ਬਿਜਲੀ ਦਫ਼ਤਰ ਜੋ ਕਿ ਮੇਨ ਸੜਕ ਨਾਲੋਂ ਕਰੀਬ 6 ਫੁੱਟ ਨੀਵਾਂ ਹੈ 'ਚ ਮੀਂਹ ਦਾ ਪਾਣੀ ਵੜਨ ਨਾਲ ਦਫ਼ਤਰੀ ਕੰਪਿਊਟਰ ਤੇ ਰਿਕਾਰਡ ਦਾ ਨੁਕਸਾਨ ਵੱਡੇ ਪੱਧਰ ...
ਨਸ਼ਾ ਤਸਕਰ ਨੂੰ ਅਦਾਲਤ ਨੇ ਸੁਣਾਈ 10 ਸਾਲ ਦੀ ਕੈਦ
. . .  1 day ago
ਸੰਗਰੂਰ, 16 ਜੁਲਾਈ (ਧੀਰਜ ਪਸ਼ੋਰੀਆ)- ਵਧੀਕ ਸੈਸ਼ਨ ਜੱਜ ਸਮਰਿਤੀ ਧੀਰ ਦੀ ਅਦਾਲਤ ਨੇ ਪੋਸਤ ਡੋਡਿਆਂ ਦੀ ਤਸਕਰੀ ਕਰਨ ਦੇ ਦੋਸ਼ਾਂ 'ਚ ਇੱਕ ਵਿਅਕਤੀ ਨੂੰ 10 ਸਾਲ ਦੀ ਕੈਦ ਅਤੇ ਇੱਕ ਲੱਖ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ। ਪੁਲਿਸ ਥਾਣਾ ਸਦਰ ਧੂਰੀ ਵਿਖੇ...
ਵਿਜੀਲੈਂਸ ਟੀਮ ਵੱਲੋਂ ਮਾਲ ਵਿਭਾਗ ਦਾ ਪਟਵਾਰੀ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਜ਼ੀਰਾ, 16 ਜੁਲਾਈ- ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਵਿਜੀਲੈਂਸ ਟੀਮ ਫ਼ਿਰੋਜ਼ਪੁਰ ਨੇ ਤਹਿਸੀਲ ਜ਼ੀਰਾ ਦੇ ਮਾਲ ਹਲਕਾ ਠੱਠਾ ਕਿਸ਼ਨ ਸਿੰਘ 'ਚ ਤਾਇਨਾਤ ਪਟਵਾਰੀ ਰਾਜਿੰਦਰ ਸਿੰਘ ਉਰਫ਼ ਰਾਜੂ ਨੂੰ ਇੱਕ ਕਿਸਾਨ ਪਾਸੋਂ 4 ਹਜ਼ਾਰ ...
ਨਕਲੀ ਬੀਜ ਅਤੇ ਕੀੜੇਮਾਰ ਦਵਾਈਆਂ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਹੋਈ ਸਰਕਾਰ
. . .  1 day ago
ਕੈਪਟਨ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਮੁਲਾਕਾਤ
. . .  1 day ago
ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਕੀਤਾ ਗਿਆ ਕਾਬੂ
. . .  1 day ago
ਪੰਜਾਬ ਨੂੰ ਤਬਾਹੀ ਦੇ ਕੰਡੇ 'ਤੇ ਲਿਆਏ ਅਕਾਲੀ ਅਤੇ ਕਾਂਗਰਸੀਏ -ਬੈਂਸ
. . .  1 day ago
ਕਰਨਾਟਕ ਦੇ ਬਾਗ਼ੀ ਵਿਧਾਇਕਾਂ ਦੀ ਅਰਜ਼ੀ 'ਤੇ ਸੁਪਰੀਮ ਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ
. . .  1 day ago
ਭੇਦਭਰੇ ਹਾਲਾਤ 'ਚ ਮਿਲੀ ਔਰਤ ਅਤੇ ਮਾਸੂਮ ਬੱਚੀ ਦੀ ਲਾਸ਼
. . .  1 day ago
ਤਪਾ ਖੇਤਰ 'ਚ ਤੇਜ਼ ਮੀਂਹ ਕਾਰਨ ਪਾਣੀ 'ਚ ਡੁੱਬੀ ਸੈਂਕੜੇ ਏਕੜ ਝੋਨੇ ਦੀ ਫ਼ਸਲ
. . .  1 day ago
22 ਜੁਲਾਈ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਦਿੱਤਾ ਜਾਵੇਗਾ ਧਰਨਾ
. . .  1 day ago
ਪਾਣੀ ਦਾ ਫਲੋ ਵਧਣ ਕਾਰਨ ਪਟਿਆਲਾ 'ਚ ਖ਼ਾਲੀ ਕਰਵਾਈਆਂ ਗਈਆਂ ਕਾਲੋਨੀਆਂ
. . .  1 day ago
ਨੇਪਾਲ 'ਚ ਆਏ ਹੜ੍ਹ ਕਾਰਨ 78 ਲੋਕਾਂ ਦੀ ਮੌਤ
. . .  1 day ago
ਮੁੰਬਈ ਇਮਾਰਤ ਹਾਦਸਾ : ਮਲਬੇ ਹੇਠੋਂ ਕੱਢਿਆ ਗਿਆ ਮਾਸੂਮ ਬੱਚਾ
. . .  1 day ago
ਅਸਮ 'ਚ ਹੜ੍ਹ ਦਾ ਕਹਿਰ ਜਾਰੀ, ਲੋਕਾਂ ਨੂੰ ਨਹੀਂ ਮਿਲ ਰਹੀ ਸਰਕਾਰੀ ਸਹਾਇਤਾ
. . .  1 day ago
ਦਿੱਲੀ : ਬੁੱਧਵਾਰ ਨੂੰ ਹੋਵੇਗੀ ਕੇਂਦਰੀ ਮੰਤਰੀ ਮੰਡਲ ਦੀ ਬੈਠਕ
. . .  1 day ago
ਬੱਸ ਅਤੇ ਕਾਰ ਵਿਚਾਲੇ ਹੋਈ ਭਿਆਨਕ ਟੱਕਰ 'ਚ ਦੋ ਲੋਕਾਂ ਦੀ ਮੌਤ
. . .  1 day ago
ਦਿੱਲੀ ਪੁਲਿਸ ਵੱਲੋਂ ਨਸ਼ਾ ਤਸਕਰ ਕਰਨ ਖੰਨਾ ਗ੍ਰਿਫ਼ਤਾਰ
. . .  1 day ago
ਸੜਕ ਹਾਦਸੇ 'ਚ ਪਤੀ-ਪਤਨੀ ਅਤੇ ਬੱਚੇ ਸਮੇਤ ਪੰਜ ਜ਼ਖ਼ਮੀ
. . .  1 day ago
ਮੁੰਬਈ ਇਮਾਰਤ ਹਾਦਸਾ : ਦੋ ਲੋਕਾਂ ਦੀ ਮੌਤ
. . .  1 day ago
ਕਰਜ਼ੇ ਤੋਂ ਪਰੇਸ਼ਾਨ ਨੌਜਵਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਮੁੰਬਈ ਇਮਾਰਤ ਹਾਦਸਾ : ਰਾਹਤ ਅਤੇ ਬਚਾਅ ਕਾਰਜ ਜੰਗੀ ਪੱਧਰ 'ਤੇ ਜਾਰੀ
. . .  1 day ago
ਸ਼੍ਰੋਮਣੀ ਕਮੇਟੀ ਵਲੋਂ ਉਤਸ਼ਾਹ ਨਾਲ ਮਨਾਇਆ ਗਿਆ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ
. . .  1 day ago
ਬਿਹਾਰ 'ਚ ਹੜ੍ਹ ਕਾਰਨ 25 ਲੋਕਾਂ ਦੀ ਹੋਈ ਮੌਤ- ਨਿਤੀਸ਼ ਕੁਮਾਰ
. . .  1 day ago
130 ਮਿ. ਮੀ. ਮੀਂਹ ਨੇ ਡੁਬੋਇਆ ਬਠਿੰਡਾ, ਸ਼ਹਿਰ 'ਚ ਬਣੇ ਹੜ੍ਹਾਂ ਵਰਗੇ ਹਾਲਾਤ
. . .  1 day ago
ਮੁੰਬਈ 'ਚ ਡਿੱਗੀ ਚਾਰ ਮੰਜ਼ਿਲਾ ਇਮਾਰਤ, ਮਲਬੇ ਹੇਠਾਂ 'ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
. . .  1 day ago
ਬਾਗ਼ੀ ਵਿਧਾਇਕਾ ਦਾ ਅਸਤੀਫ਼ਾ ਸਵੀਕਾਰ ਕਰਨ ਸਪੀਕਰ- ਮੁਕੁਲ ਰੋਹਤਗੀ
. . .  1 day ago
ਬਠਿੰਡਾ ਪੁਲਿਸ ਨੇ ਕੀਤਾ ਗ਼ੈਰ-ਕਾਨੂੰਨੀ ਡਰੱਗ ਰੈਕੇਟ ਦਾ ਪਰਦਾਫਾਸ਼, ਮੁੱਖ ਦੋਸ਼ੀ ਗ੍ਰਿਫ਼ਤਾਰ
. . .  1 day ago
ਖ਼ਾਲਸਾ ਸੰਘਰਸ਼ ਜਥੇਬੰਦੀ ਪੰਜਾਬ ਦੇ ਮੁਖੀ 'ਤੇ ਜਾਨਲੇਵਾ ਹਮਲਾ
. . .  1 day ago
ਇੰਡੋਨੇਸ਼ੀਆ 'ਚ ਲੱਗੇ ਭੂਚਾਲ ਦੇ ਝਟਕੇ, ਨੁਕਸਾਨੇ ਗਏ ਪ੍ਰਾਚੀਨ ਹਿੰਦੂ ਮੰਦਰ
. . .  1 day ago
ਤਲਵੰਡੀ ਸਾਬੋ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਤੜਕਸਾਰ ਤੋਂ ਪੈ ਰਹੇ ਮੀਂਹ ਨੇ ਖੋਲ੍ਹੀ ਪ੍ਰਬੰਧਾਂ ਦੀ ਪੋਲ
. . .  1 day ago
ਕਰਨਾਟਕ ਸਿਆਸੀ ਸੰਕਟ : ਬਾਗ਼ੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਮਾਣਹਾਨੀ ਦੇ ਮਾਮਲੇ 'ਚ ਕੇਜਰੀਵਾਲ ਅਤੇ ਸਿਸੋਦੀਆ ਨੂੰ ਮਿਲੀ ਜ਼ਮਾਨਤ
. . .  1 day ago
ਮਾਨਸੂਨ ਦੇ ਪਹਿਲੇ ਮੀਂਹ ਕਾਰਨ ਜਲ-ਥਲ ਹੋਇਆ ਸ੍ਰੀ ਮੁਕਤਸਰ ਸਾਹਿਬ
. . .  1 day ago
ਭਾਰੀ ਮੀਂਹ ਕਾਰਨ ਮਕਾਨ ਦੀ ਡਿੱਗੀ ਛੱਤ, ਦੋ ਬੱਚਿਆਂ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਢਿੱਗਾਂ ਡਿੱਗਣ ਕਾਰਨ ਬੰਦ ਹੋਇਆ ਰਿਸ਼ੀਕੇਸ਼-ਬਦਰੀਨਾਥ ਹਾਈਵੇਅ
. . .  1 day ago
ਭਾਜਪਾ ਸੰਸਦੀ ਦਲ ਦੀ ਬੈਠਕ ਸ਼ੁਰੂ
. . .  1 day ago
ਪੁੱਤਰ ਵੱਲੋਂ ਬਜ਼ੁਰਗ ਬਾਪ ਦਾ ਕਤਲ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਮੱਘਰ ਸੰਮਤ 550

ਸੰਪਾਦਕੀ

ਕੀ ਬੇਬਾਕ ਪੱਤਰਕਾਰ ਜਮਾਲ ਖਸ਼ੂਗੀ ਦੇ ਕਾਤਲਾਂ ਨੂੰ ਸਜ਼ਾ ਮਿਲੇਗੀ?

ਗੁਜ਼ਰੇ ਅਕਤੂਬਰ ਦੇ ਪਹਿਲੇ ਹਫ਼ਤੇ ਸਾਰੀ ਦੁਨੀਆ ਦੇ ਮੀਡੀਆ ਨੇ ਇਕ ਹੈਰਾਨੀ ਭਰੀ ਖ਼ਬਰ ਨਸ਼ਰ ਕੀਤੀ ਕਿ ਤੁਰਕੀ ਦੀ ਰਾਜਧਾਨੀ ਇਸਤਾਂਬੁਲ ਸਥਿਤ ਸਾਊਦੀ ਅਰਬ ਦੇ ਸਫ਼ਾਰਤਖਾਨੇ ਦੇ ਅੰਦਰ 'ਦ ਵਾਸ਼ਿੰਗਟਨ ਪੋਸਟ' ਦੇ ਸੀਨੀਅਰ ਪੱਤਰਕਾਰ ਜਮਾਲ ਖਸ਼ੂਗੀ ਦਾ ਕੁਝ ਅਣਪਛਾਤੇ ਲੋਕਾਂ ਵਲੋਂ ਭੇਦਭਰੇ ਢੰਗ ਨਾਲ ਕਤਲ ਕਰ ਦਿੱਤਾ ਗਿਆ। ਇਹ ਨਾ ਵਿਸ਼ਵਾਸ ਕਰਨ ਯੋਗ ਅਤੇ ਹੈਰਾਨ ਕਰ ਦੇਣ ਵਾਲੀ ਘਟਨਾ ਸੀ ਕਿ ਦੁਨੀਆ ਦੇ ਮਸ਼ਹੂਰ ਮਹਾਂਨਗਰ ਵਿਚ ਸਥਿਤ ਇਕ ਤਾਕਤਵਰ ਦੇਸ਼ ਦੇ ਸਫ਼ਾਰਤਖਾਨੇ ਅੰਦਰ ਕੌਮਾਂਤਰੀ ਪੱਧਰ ਦੇ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਤੋਂ ਵੀ ਵੱਧ ਹੈਰਾਨ ਕਰਨ ਵਾਲਾ ਤੱਥ ਇਹ ਕਿ ਕਾਤਲਾਂ ਦਾ ਕੋਈ ਸੁਰਾਗ ਨਹੀਂ। ਅੱਜ ਤੱਕ ਜਮਾਲ ਖਸ਼ੂਗੀ ਦੀ ਲਾਸ਼ ਦਾ ਕੋਈ ਥਹੁ-ਪਤਾ ਵੀ ਨਹੀਂ ਲੱਗ ਸਕਿਆ! ਮ੍ਰਿਤਕ ਸਰੀਰ ਨਾ ਮਿਲਣ ਕਾਰਨ ਅਜੇ ਤੱਕ ਇਸ ਤੱਥ ਦੀ ਪੁਖਤਗੀ ਵੀ ਨਹੀਂ ਹੋ ਸਕੀ ਕਿ ਇਹ ਕਤਲ ਕਿਸ ਢੰਗ ਨਾਲ ਹੋਇਆ ਸੀ?
ਬੀ.ਬੀ.ਸੀ. ਦੀ ਇਕ ਰਿਪੋਰਟ ਮੁਤਾਬਕ 2 ਅਕਤੂਬਰ ਨੂੰ ਦੁਪਹਿਰ ਕਰੀਬ ਇਕ ਵਜੇ ਜਮਾਲ ਖਸ਼ੂਗੀ ਇਸਤਾਂਬੁਲ ਸਥਿਤ ਸਾਊਦੀ ਅਰਬ ਦੇ ਸਫ਼ਾਰਤਖਾਨੇ ਅੰਦਰ ਦਾਖ਼ਲ ਹੋਏ, ਜਿਥੋਂ ਉਨ੍ਹਾਂ ਨੇ ਆਪਣੇ ਹੋਣ ਵਾਲੇ ਵਿਆਹ ਨਾਲ ਸਬੰਧਿਤ ਕੁਝ ਜ਼ਰੂਰੀ ਕਾਗਜ਼ਾਤ ਹਾਸਲ ਕਰਨੇ ਸਨ। ਉਨ੍ਹਾਂ ਦੀ ਮੰਗੇਤਰ ਸਫ਼ਾਰਤਖਾਨੇ ਦੇ ਬਾਹਰ ਹੀ ਉਡੀਕ ਵਿਚ ਖੜ੍ਹੀ ਰਹੀ ਪਰ ਉਸ ਦੀ ਉਡੀਕ ਕਦੇ ਵੀ ਖ਼ਤਮ ਨਾ ਹੋਈ। ਖਸ਼ੂਗੀ ਸਫ਼ਾਰਤਖਾਨੇ ਵਿਚੋਂ ਕਦੇ ਵੀ ਬਾਹਰ ਨਹੀਂ ਆਏ। ਪੁੱਛਗਿੱਛ ਕਰਨ 'ਤੇ ਸਫ਼ਾਰਤਖਾਨੇ ਵਲੋਂ ਜੁਆਬ ਦਿੱਤਾ ਗਿਆ ਕਿ ਖਸ਼ੂਗੀ ਕਾਗਜ਼ਾਤ ਲੈ ਕੇ ਜਾ ਚੁੱਕੇ ਹਨ। ਸੋ, ਇਸ ਸਬੰਧ ਵਿਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਲਈ ਗਈ। ਬਾਅਦ ਵਿਚ ਜਦ ਇਸ ਮਾਮਲੇ ਵਿਚ ਕੌਮਾਂਤਰੀ ਪੱਧਰ ਦੇ ਮੀਡੀਏ ਦਾ ਦਖ਼ਲ ਵਧ ਗਿਆ ਤਾਂ ਅਧਿਕਾਰਤ ਪੱਧਰ 'ਤੇ ਜਾਂਚ ਵਿਚ ਸਫ਼ਾਰਤਖਾਨੇ ਦੇ ਅਧਿਕਾਰੀ ਖਸ਼ੂਗੀ ਦੇ ਸਫ਼ਾਰਤਖਾਨੇ ਵਿਚੋਂ ਬਾਹਰ ਚਲੇ ਜਾਣ ਦਾ ਕੋਈ ਵੀ ਸਬੂਤ ਪੇਸ਼ ਨਾ ਕਰ ਸਕੇ ਅਤੇ ਆਖਰ ਉਨ੍ਹਾਂ ਨੂੰ ਮੰਨਣਾ ਪਿਆ ਕਿ ਖਸ਼ੂਗੀ ਦਾ ਕਤਲ ਹੋ ਚੁੱਕਾ ਹੈ।
ਕੋਈ ਵੀ ਸਫ਼ਾਰਤਖਾਨਾ ਜਾਂ ਅੰਬੈਸੀ ਬੇਹੱਦ ਸੰਵੇਦਨਸ਼ੀਲ ਅਤੇ ਸੁਰੱਖਿਅਤ ਮੰਨੀ ਜਾਂਦੀ ਹੈ, ਜਿਸ ਦੇ ਅੰਦਰ ਅਤੇ ਬਾਹਰ 24 ਘੰਟੇ ਸੁਰੱਖਿਆ ਦਾ ਪ੍ਰਬੰਧ ਮੌਜੂਦ ਰਹਿੰਦਾ ਹੈ ਅਤੇ ਹਰ ਨੁੱਕਰ ਸੀ.ਸੀ.ਟੀ.ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਰਹਿੰਦੀ ਹੈ। ਸੋ, ਅਜਿਹੀ ਥਾਂ 'ਤੇ ਕਿਸੇ ਬਹੁਤ ਸੀਨੀਅਰ ਪੱਤਰਕਾਰ ਦਾ ਕਤਲ ਹੋ ਜਾਣਾ ਇਕ ਵੱਡੀ ਸਾਜਿਸ਼ ਅਤੇ ਪਹਿਲਾਂ ਤੋਂ ਹੀ ਤਿਆਰ ਕੀਤੀ ਗਈ ਵਿਉਂਤਬੰਦੀ ਤੋਂ ਬਿਨਾਂ ਮੁਨਾਸਬ ਹੀ ਨਹੀਂ ਹੋ ਸਕਦਾ। ਸਫ਼ਾਰਤਖਾਨੇ ਦੇ ਅਧਿਕਾਰੀ ਆਪਣੀ ਸਫ਼ਾਈ ਵਿਚ ਇਸ ਘਟਨਾ ਨੂੰ ਅਚਾਨਕ ਹੋਈ ਬਹਿਸ ਦਾ ਨਤੀਜਾ ਦੱਸ ਰਹੇ ਹਨ ਪਰ ਇਹ ਕੋਈ ਤਸੱਲੀਬਖਸ਼ ਜਵਾਬ ਨਹੀਂ ਹੈ। ਸਾਊਦੀ ਅਧਿਕਾਰੀਆਂ ਵਲੋਂ ਇਸ ਘਟਨਾ ਸਬੰਧੀ ਵਾਰ-ਵਾਰ ਬਿਆਨ ਬਦਲੇ ਜਾ ਰਹੇ ਹਨ।
ਅਮਰੀਕਾ ਵਿਚ ਰਹਿ ਰਹੇ ਅਤੇ ਸਾਊਦੀ ਅਰਬ ਦੇ ਨਾਗਰਿਕ ਜਮਾਲ ਖਸ਼ੂਗੀ ਬੇਬਾਕ ਢੰਗ ਨਾਲ ਰਾਇ ਰੱਖਣ ਵਾਲੇ ਕੌਮਾਂਤਰੀ ਕੱਦ-ਬੁੱਤ ਦੇ ਪੱਤਰਕਾਰ ਅਤੇ ਲੇਖਕ ਸਨ। 'ਦ ਵਾਸ਼ਿੰਗਟਨ ਪੋਸਟ' ਦੇ ਸੀਨੀਅਰ ਪੱਤਰਕਾਰ ਦੀ ਹੈਸੀਅਤ ਤੋਂ ਇਲਾਵਾ ਉਹ ਅਲ ਅਰਬ ਨਿਊਜ਼ ਚੈਨਲ ਦੇ ਸਾਬਕਾ ਜਨਰਲ ਮੈਨੇਜਰ ਅਤੇ ਚੀਫ਼ ਐਡੀਟਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਸਨ ਅਤੇ ਸਾਊਦੀ ਅਰਬ ਦੇ ਅਖ਼ਬਾਰ 'ਅਲ ਵਤਨ' ਦੇ ਐਡੀਟਰ ਦੇ ਰੁਤਬੇ 'ਤੇ ਵੀ ਰਹਿ ਚੁੱਕੇ ਸਨ। ਇਸ ਅਖ਼ਬਾਰ ਰਾਹੀਂ ਉਨ੍ਹਾਂ ਨੇ ਸਾਊਦੀ ਅਰਬ ਵਿਚ ਔਰਤਾਂ ਦੇ ਹੱਕਾਂ ਦੀ ਜ਼ੋਰਦਾਰ ਵਕਾਲਤ ਕੀਤੀ ਸੀ ਅਤੇ ਇਸਲਾਮਕ ਕੱਟੜਵਾਦ ਦੇ ਖ਼ਿਲਾਫ ਬੇਬਾਕੀ ਨਾਲ ਲਿਖਿਆ ਸੀ। ਖਾਸ ਕਰ ਉਨ੍ਹਾਂ ਨੇ ਮੌਜੂਦਾ ਸਾਲ ਦੇ ਮਈ ਮਹੀਨੇ ਵਿਚ ਸਾਊਦੀ ਅਰਬ ਸਰਕਾਰ ਵਲੋਂ ਗ੍ਰਿਫ਼ਤਾਰ ਕੀਤੀ ਗਈ ਨੌਜਵਾਨ ਕ੍ਰਾਂਤੀਕਾਰੀ ਔਰਤ ਆਗੂ ਲੋਜ਼ਾਨ-ਅਲ-ਹਥਲਾਲ ਦੇ ਹੱਕ ਵਿਚ ਬਹੁਤ ਜ਼ੋਰ-ਸ਼ੋਰ ਨਾਲ ਲਿਖਿਆ ਅਤੇ ਆਪਣੀਆਂ ਕਈ ਟੀ.ਵੀ. ਇੰਟਰਵਿਊ ਵਿਚ ਇਸ ਘਟਨਾ ਦਾ ਵਿਰੋਧ ਕੀਤਾ। ਲੋਜ਼ਾਨ ਪਿਛਲੇ ਕਈ ਸਾਲਾਂ ਤੋਂ ਸਾਊਦੀ ਅਰਬ ਵਿਚ ਔਰਤਾਂ ਦੇ ਹੱਕਾਂ ਦੀ ਲੜਾਈ ਲੜ ਰਹੀ ਹੈ ਅਤੇ ਉਸ ਨੇ ਔਰਤਾਂ ਦੇ ਡਰਾਈਵਿੰਗ ਕਰਨ ਦੇ ਹੱਕ ਨੂੰ ਹਾਸਲ ਕਰਨ ਲਈ ਇਕ ਮੁਹਿੰਮ ਚਲਾਈ ਹੋਈ ਹੈ। ਆਪਣੀਆਂ ਬਗ਼ਾਵਤ ਵਾਲੀਆਂ ਸਰਗਰਮੀਆਂ ਕਾਰਨ ਇਸ ਵੇਲੇ ਲੋਜ਼ਾਨ ਅਤੇ ਉਸ ਦਾ ਪਤੀ ਫਾਹਦ ਅਲਬੁਤਾਰੀ ਸਾਊਦੀ ਅਰਬ ਦੀ ਇਕ ਜੇਲ੍ਹ ਵਿਚ ਕੈਦ ਹਨ।
ਖਸ਼ੂਗੀ ਸਾਊਦੀ ਅਰਬ ਵਿਚ ਧਾਰਮਿਕ ਕੱਟੜਵਾਦ ਨੂੰ ਖ਼ਤਮ ਕਰਨ ਅਤੇ ਮੁਸਲਿਮ ਜੀਵਨ ਢੰਗ ਨੂੰ ਤੁਰਕੀ ਦੀ ਤਰਜ਼ 'ਤੇ ਲਿਆਉਣ ਲਈ ਸੰਘਰਸ਼ ਕਰ ਰਹੇ ਸਨ, ਜਿੱਥੇ ਅੱਜ ਦੀ ਤਾਰੀਖ ਵਿਚ ਮੁਸਲਮਾਨ ਸਮਾਜ ਯੂਰਪੀਨ ਪੱਧਰ ਦਾ ਖੁਸ਼ਹਾਲ ਜੀਵਨ ਜੀਅ ਰਿਹਾ ਹੈ ਅਤੇ ਔਰਤਾਂ-ਮਰਦਾਂ ਨੂੰ ਬਰਾਬਰ ਦੇ ਹੱਕ ਮਿਲੇ ਹੋਏ ਹਨ। ਉਹ ਸਾਊਦੀ ਅਰਬ ਨੂੰ ਇਨਸਾਨੀ ਹੱਕਾਂ ਦੀ ਰਾਖੀ ਕਰਨ ਵਾਲੇ ਅਤੇ ਤਰੱਕੀਸ਼ੁਦਾ ਮੁਲਕ ਵਜੋਂ ਵੇਖਣਾ ਚਾਹੁੰਦੇ ਸਨ। ਇਸ ਢੰਗ ਦੀਆਂ ਸਰਗਰਮੀਆਂ ਕਾਰਨ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦਾ ਸਾਊਦੀ ਅਰਬ ਸਰਕਾਰ ਨਾਲ ਵਿਚਾਰਕ ਟਕਰਾਅ ਵਧ ਚੁੱਕਾ ਸੀ ਅਤੇ ਉਹ 'ਦ ਵਾਸ਼ਿਗਟਨ ਪੋਸਟ' ਵਿਚ ਛਪਦੇ ਆਪਣੇ ਮਹੀਨਾਵਾਰ ਕਾਲਮਾਂ ਵਿਚ ਸਾਊਦੀ ਅਰਬ ਦੇ ਰਾਜਕੁਮਾਰ ਮੁਹੰਮਦ ਬਿਨ ਕਾਸਮ ਅਤੇ ਸਾਊਦੀ ਰਾਜੇ ਦੇ ਵਿਰੋਧ ਵਿਚ ਲਗਾਤਾਰ ਲਿਖ ਰਹੇ ਸਨ। ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਅਤੇ ਸਾਊਦੀ ਅਰਬ ਦੀ ਸਰਕਾਰ ਨਾਲ ਉਨ੍ਹਾਂ ਦੇ ਸਬੰਧ ਤਣਾਅ ਵਾਲੇ ਬਣੇ ਹੋਏ ਸਨ।
ਅਮਰੀਕਨ ਏਜੰਸੀ ਸੀ.ਆਈ.ਏ. ਵਲੋਂ ਇਸ ਮਾਮਲੇ ਵਿਚ ਕੀਤੀ ਗਈ ਇਕ ਤਾਜ਼ਾ ਜਾਂਚ-ਪੜਤਾਲ ਤੋਂ ਬਾਅਦ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਹੈ ਕਿ ਜਮਾਲ ਖਸ਼ੂਗੀ ਦਾ ਕਤਲ ਸਾਊਦੀ ਰਾਜਕੁਮਾਰ ਦੇ ਇਸ਼ਾਰੇ 'ਤੇ ਹੋਇਆ ਹੈ। ਇਸ ਜਾਂਚ ਵਿਚ ਇਸ ਘਟਨਾ ਦਾ ਜ਼ਿਕਰ ਕਰਦਿਆਂ ਹੋਇਆਂ ਕਿਹਾ ਗਿਆ ਹੈ ਕਿ ਇਸਤਾਂਬੁਲ ਸਫ਼ਾਰਤਖਾਨੇ ਕੋਲ ਜਮਾਲ ਖਸ਼ੂਗੀ ਦੇ ਆਉਣ ਦੀ ਖ਼ਬਰ ਸੀ ਅਤੇ ਉਸ ਨੂੰ ਮਾਰਨ ਦਾ ਪਹਿਲਾਂ ਹੀ ਪ੍ਰਬੰਧ ਕੀਤਾ ਜਾ ਚੁੱਕਾ ਸੀ। ਰਿਪੋਰਟ ਮੁਤਾਬਕ ਇਸ ਕੰਮ ਲਈ ਸਾਊਦੀ ਅਰਬ ਤੋਂ ਸਰਕਾਰੀ ਪੱਧਰ 'ਤੇ ਪੰਦਰਾਂ ਮੈਂਬਰੀ ਟੀਮ ਹਵਾਈ ਜਹਾਜ਼ ਰਾਹੀਂ ਤੁਰਕੀ ਪਹੁੰਚੀ ਅਤੇ ਖਸ਼ੂਗੀ ਦੇ ਸਫ਼ਾਰਤਖਾਨੇ ਅੰਦਰ ਦਾਖ਼ਲ ਹੁੰਦਿਆਂ ਹੀ ਉਸ ਦਾ ਕਤਲ ਕਰਕੇ ਲਾਸ਼ ਖੁਰਦ-ਬੁਰਦ ਕਰ ਦਿੱਤੀ ਗਈ। ਇਸ ਜਾਂਚ ਨੂੰ ਬੀ.ਬੀ.ਸੀ., ਸੀ. ਐੱਨ. ਐੱਨ., ਦ ਵਾਸ਼ਿੰਗਟਨ ਪੋਸਟ ਅਤੇ ਖ਼ਬਰੀ ਮੀਡੀਆ ਜਗਤ ਦੇ ਕਈ ਹੋਰ ਮਸ਼ਹੂਰ ਟੀ.ਵੀ. ਚੈਨਲਾਂ ਅਤੇ ਅਖ਼ਬਾਰਾਂ ਵਲੋਂ ਪ੍ਰਮੁੱਖਤਾ ਨਾਲ ਛਾਪਣ ਤੋਂ ਬਾਅਦ ਸਾਊਦੀ ਅਰਬ ਸਰਕਾਰ ਸਕਤੇ ਵਿਚ ਆ ਗਈ ਹੈ ਅਤੇ ਸਰਕਾਰ ਵਲੋਂ ਸਫ਼ਾਈ ਦਿੰਦਿਆਂ ਇਸ ਰਿਪੋਰਟ ਦਾ ਖੰਡਨ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਬਾਰੇ ਬਿਆਨ ਜਾਰੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਤੁਰਕੀ ਸਰਕਾਰ ਵਲੋਂ ਇਸ ਕਤਲ ਦੇ ਸਬੰਧ ਵਿਚ ਸਫ਼ਾਰਤਖਾਨੇ ਦੇ ਅੰਦਰ ਦੀ ਇਕ ਆਡੀਓ ਮਿਲਣ ਦੀ ਵੀ ਪੁਸ਼ਟੀ ਕੀਤੀ ਗਈ ਹੈ। ਬਰਤਾਨੀਆ, ਜਰਮਨੀ ਅਤੇ ਫਰਾਂਸ ਨੇ ਇਕ ਸਾਂਝਾ ਬਿਆਨ ਜਾਰੀ ਕਰਦਿਆਂ ਸਾਊਦੀ ਅਰਬ ਨੂੰ ਚਿਤਾਵਨੀ ਦਿੱਤੀ ਹੈ ਕਿ ਇਸ ਕਤਲ ਦੇ ਮਾਮਲੇ ਵਿਚ ਇਨਸਾਫ ਨਾ ਹੋਣ ਦੀ ਸੂਰਤ ਵਿਚ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਜਰਮਨੀ ਨੇ ਸਾਊਦੀ ਅਰਬ ਨਾਲ ਜੰਗੀ ਹਥਿਆਰਾਂ ਦੀ ਇਕ ਸੌਦੇਬਾਜ਼ੀ ਨੂੰ ਰੋਕ ਕੇ ਇਸ ਸਬੰਧ ਵਿਚ ਆਪਣੀ ਨੀਤੀ ਨੂੰ ਅਮਲੀ ਰੂਪ ਦੇ ਦਿੱਤਾ ਹੈ।
ਏਨੇ ਭਾਰੀ ਕੌਮਾਂਤਰੀ ਵਿਰੋਧ ਦੇ ਚਲਦਿਆਂ ਇਸ ਮਾਮਲੇ ਵਿਚ ਹੁਣ ਤੱਕ 15 ਤੋਂ ਉੱਪਰ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਪਰ ਸਵਾਲ ਇਹ ਹੈ ਕਿ ਮੁੱਖ ਦੋਸ਼ੀ ਕਟਹਿਰੇ ਵਿਚ ਖੜ੍ਹੇ ਹੋਣਗੇ ਜਾਂ ਨਹੀਂ? ਜੋ ਲੋਕ ਇਸ ਮਾਮਲੇ ਵਿਚ ਫੜੇ ਗਏ ਹਨ, ਉਹ ਤਾਂ ਸਿਰਫ ਇਸ਼ਾਰਿਆਂ 'ਤੇ ਚੱਲਣ ਵਾਲੇ ਪਿਆਦੇ ਹਨ। ਕੀ ਸਾਊਦੀ ਅਰਬ ਵਿਚ ਵਸਦੇ ਲੱਖਾਂ ਲੋਕਾਂ ਦੇ ਹੱਕਾਂ ਲਈ ਲੜਨ ਵਾਲੇ ਇਕ ਬੇਬਾਕ ਪੱਤਰਕਾਰ ਨੂੰ ਕਤਲ ਕਰਨ ਦਾ ਮਾਮਲਾ ਸੱਤਾਧਾਰੀਆਂ ਵਲੋਂ ਪਚਾ ਲਿਆ ਜਾਵੇਗਾ ਜਾਂ ਇਸ ਮਾਮਲੇ ਵਿਚ ਪੂਰਾ ਇਨਸਾਫ਼ ਹੋਵੇਗਾ? ਸੱਚ ਦੇ ਹੱਕ ਵਿਚ ਖੜ੍ਹੀਆਂ ਅਤੇ ਜੂਝਣ ਵਾਲੀਆਂ ਕਲਮਾਂ ਦਿਲੋਂ ਇਹ ਚਾਹੁੰਦੀਆਂ ਹਨ ਕਿ ਇਹ ਮਾਮਲਾ ਕੁਝ ਦਿਨਾਂ ਦੇ ਰੌਲੇ-ਰੱਪੇ ਤੋਂ ਬਾਅਦ ਠੰਢੇ ਬਸਤੇ ਵਿਚ ਨਾ ਪੈ ਜਾਵੇ ਅਤੇ ਜਮਾਲ ਖਸ਼ੂਗੀ ਦੀ ਮੌਤ ਦੇ ਮਾਮਲੇ ਵਿਚ ਨਿਰਪੱਖ ਜਾਂਚ ਹੋਣ ਤੋਂ ਬਾਅਦ ਇਨਸਾਫ਼ ਹੋਵੇ ਅਤੇ ਸੱਚ ਪੂਰੀ ਤਰ੍ਹਾਂ ਦੁਨੀਆ ਦੇ ਸਾਹਮਣੇ ਆਵੇ।


ਵਾਰਸਾ, ਪੋਲੈਂਡ। ਫੋਨ : 0048516732105
yadsatkoha@yahoo.com

 

ਵਾਹ! ਆ ਗਿਆ ਹੈ ਨਕਲੀ ਨਿਊਜ਼ ਰੀਡਰ

ਨਿਵੇਕਲੇ, ਦਿਲਕਸ਼, ਅਲੋਕਾਰੀ ਤੇ ਦੂਰ-ਦ੍ਰਿਸ਼ਟੀ ਵਾਲੇ ਕਾਰਜ ਨੇਪਰੇ ਚੜ੍ਹਾਉਣ ਵਿਚ ਚੀਨ ਦਾ ਕੋਈ ਮੁਕਾਬਲਾ ਨਹੀਂ। ਅਕਸਰ ਅਖ਼ਬਾਰਾਂ ਵਿਚ ਚੀਨ ਦੀਆਂ ਅਜਿਹੀਆਂ ਪ੍ਰਾਪਤੀਆਂ ਸਬੰਧੀ ਪੜ੍ਹਨ ਨੂੰ ਮਿਲਦਾ ਰਹਿੰਦਾ ਹੈ। ਉਸ ਦੀ ਨਵੀਂ ਪ੍ਰਾਪਤੀ ਹੈਰਾਨ ਕਰਨ ਵਾਲੀ ਹੈ। ...

ਪੂਰੀ ਖ਼ਬਰ »

ਕੀ 2019 ਦੀਆਂ ਆਮ ਚੋਣਾਂ ਦਾ ਮੁੱਦਾ ਬਣ ਸਕੇਗੀ ਨੋਟਬੰਦੀ?

ਨੋਟਬੰਦੀ ਦੇ ਦੋ ਸਾਲ ਪੂਰੇ ਹੋ ਚੁੱਕੇ ਹਨ ਅਤੇ ਇਸ ਦੌਰਾਨ ਕਈ ਚੋਣਾਂ ਵੀ ਹੋਈਆਂ ਹਨ। ਉਨ੍ਹਾਂ ਚੋਣਾਂ ਵਿਚ ਇਸ ਨੂੰ ਭਾਜਪਾ ਵਿਰੋਧੀ ਪਾਰਟੀਆਂ ਨੇ ਮੁੱਦਾ ਵੀ ਬਣਾਇਆ ਪਰ ਸਿੱਧੇ ਤੌਰ 'ਤੇ ਇਸ ਦੇ ਕਾਰਨ ਨਾ ਤਾਂ ਭਾਜਪਾ ਨੂੰ ਨੁਕਸਾਨ ਹੋਇਆ ਅਤੇ ਨਾ ਹੀ ਭਾਜਪਾ ਵਿਰੋਧੀ ...

ਪੂਰੀ ਖ਼ਬਰ »

ਪ੍ਰਵਾਸੀ ਲਾੜਿਆਂ 'ਤੇ ਕੱਸਦਾ ਸ਼ਿਕੰਜਾ

ਕੇਂਦਰੀ ਮਹਿਲਾ ਅਤੇ ਬਾਲ ਕਲਿਆਣ ਮੰਤਰਾਲੇ ਵਲੋਂ ਵਿਆਹ ਕਰਵਾ ਕੇ ਆਪਣੀ ਨਵ-ਵਿਆਹੀ ਦੁਲਹਨ ਨੂੰ ਅੱਧ-ਵਿਚਾਲੇ ਹੀ ਛੱਡ ਕੇ ਵਿਦੇਸ਼ ਭੱਜ ਜਾਣ ਵਾਲੇ ਪ੍ਰਵਾਸੀ ਲਾੜਿਆਂ ਦੇ ਪਾਸਪੋਰਟ ਰੱਦ ਕੀਤੇ ਜਾਣ ਦੇ ਫ਼ੈਸਲੇ ਨਾਲ ਬਿਨਾਂ ਸ਼ੱਕ ਸਮਾਜ ਦੇ ਇਕ ਵੱਡੇ ਵਰਗ ਨੂੰ ਰਾਹਤ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX