ਤਾਜਾ ਖ਼ਬਰਾਂ


ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
. . .  0 minutes ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ...
ਬੀਬੀ ਰਾਜਿੰਦਰ ਕੌਰ ਭੱਠਲ ਨੇ ਪਰਿਵਾਰ ਸਮੇਤ ਪਾਈ ਵੋਟ
. . .  3 minutes ago
ਲਹਿਰਾਗਾਗਾ, 19 ਮਈ (ਗਰਗ, ਢੀਂਡਸਾ, ਗੋਇਲ) ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੀ ਉਪ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਅੱਜ ਸਵੇਰੇ ਪੋਲਿੰਗ ਬੂਥ ਨੰਬਰ 27 'ਤੇ ਆਪਣੇ ਪੁੱਤਰ ਤੇ ਨੂੰਹ ਸਮੇਤ ਵੋਟ ਦਾ ਇਸਤੇਮਾਲ ....
ਕੋਟਕਪੂਰਾ : ਸਿਆਸੀ ਰੰਜਸ਼ ਦੇ ਤਹਿਤ ਵਿਅਕਤੀਆਂ ਨੇ ਹਮਲਾ ਕਰਕੇ ਸਾਬਕਾ ਸਰਪੰਚ ਨੂੰ ਕੀਤਾ ਜ਼ਖ਼ਮੀ
. . .  4 minutes ago
ਕੋਟਕਪੂਰਾ, 19 ਮਈ (ਮੋਹਰ ਗਿੱਲ)- ਸਿਆਸੀ ਰੰਜਸ਼ ਤਹਿਤ ਅੱਜ ਵੋਟਾਂ ਦੇ ਦਿਨ ਪਿੰਡ ਢਾਬ ਗੁਰੂ ਦੇ ਸਾਬਕਾ ਸਰਪੰਚ ਤੇਜ ਸਿੰਘ 'ਤੇ ਹਮਲਾ ਕਰਕੇ ਪਿੰਡ ਦੇ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਦਾ ਇਸ ਸਮੇਂ ਸਿਵਲ ਹਸਪਤਾਲ 'ਚ...
ਜਲੰਧਰ ਦੇ ਮਾਡਲ ਟਾਊਨ 'ਚ ਬੂਥ ਨੰਬਰ 24 'ਤੇ ਈ. ਵੀ. ਐੱਮ. ਮਸ਼ੀਨ ਖ਼ਰਾਬ
. . .  6 minutes ago
ਜਲੰਧਰ, 19 ਮਈ- ਜਲੰਧਰ ਦੇ ਮਾਡਲ ਟਾਊਨ 'ਚ ਬੂਥ ਨੰਬਰ 24 'ਤੇ ਈ. ਵੀ. ਐੱਮ. ਮਸ਼ੀਨ ਖ਼ਰਾਬ ਹੋ ਗਈ ਹੈ। ਇੱਥੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵੋਟ ਪਾਉਣ ਆਏ ਹਨ ਪਰ ਈ. ਵੀ. ਐੱਮ. ਮਸ਼ੀਨ 'ਚ ਖ਼ਰਾਬੀ ਕਾਰਨ ਉਹ ਆਪਣੀ ਵੋਟ ਨਹੀਂ...
ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸਾਥੀਆਂ ਸਣੇ ਪਾਈ ਵੋਟ
. . .  7 minutes ago
ਅਟਾਰੀ ਤੋਂ ਕਾਂਗਰਸੀ ਵਿਧਾਇਕ ਤਰਸੇਮ ਸਿੰਘ ਡੀ. ਸੀ. ਨੇ ਆਪਣੇ ਸਾਥੀਆਂ ਸਣੇ ਪਾਈ ਵੋਟ.............
ਅਕਾਲੀਆਂ ਨੇ ਲਗਾਏ ਕਾਂਗਰਸ 'ਤੇ ਵੋਟਾਂ ਦੇ ਬਦਲੇ ਰਾਸ਼ਨ ਵੰਡਣ ਦੇ ਦੋਸ਼
. . .  8 minutes ago
ਗੁਰਦਾਸਪੁਰ, 19 ਮਈ (ਗੁਰਪ੍ਰਤਾਪ ਸਿੰਘ/ਆਲਮਬੀਰ ਸਿੰਘ)-ਸਥਾਨਿਕ ਸ਼ਹਿਰ ਦੇ ਮੇਨ ਬਾਜ਼ਾਰ ਅੰਦਰ ਸਥਿਤ ਇਕ ਨਿੱਜੀ ਹੋਟਲ ਤੋਂ ਕਾਂਗਰਸ ਪਾਰਟੀ ਵਲੋਂ ਰਾਸ਼ਨ ਵੰਡ ਕੇ ਵੋਟਾਂ ਹਥਿਆਉਣ ਦੇ ਅਕਾਲੀ-ਭਾਜਪਾ ਵਰਕਰਾਂ ਵਲੋਂ ਦੋਸ਼ ਲਗਾਏ ਗਏ ਹਨ। ਮੌਕੇ 'ਤੇ ਪਹੁੰਚੇ ਅਕਾਲੀ...
ਜੰਡਿਆਲੀ ਵਿਖੇ ਦੁਪਹਿਰ 12 ਵਜੇ ਤੱਕ 37 ਫ਼ੀਸਦੀ ਵੋਟਿੰਗ
. . .  13 minutes ago
ਰਾਮਾ ਮੰਡੀ ਦੇ ਬੂਥ ਨੰ. 44 'ਤੇ 55 ਅਤੇ ਬੂਥ ਨੰ. 47 'ਤੇ 50 ਫ਼ੀਸਦੀ ਵੋਟਿੰਗ
. . .  13 minutes ago
ਸੀਗੋਂ ਮੰਡੀ 'ਚ 27 ਫ਼ੀਸਦੀ ਵੋਟਿੰਗ
. . .  13 minutes ago
ਮਹਿਤਾਬਗੜ੍ਹ ਵਿਖੇ ਘੋੜੀ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ
. . .  16 minutes ago
ਦੇਵੀਗੜ੍ਹ, 19 ਮਈ -ਦੇਵੀਗੜ੍ਹ ਇਲਾਕੇ ਦੇ ਪਿੰਡ ਮਹਿਤਾਬਗੜ੍ਹ ਵਿਖੇ ਬਰਾਤ ਚੜ੍ਹਨ ਤੋਂ ਪਹਿਲਾਂ ਕੈਲਾਸ਼ ਸਿੰਘ ਨਾਂਅ ਦੇ ਲਾੜੇ ਨੇ ਪੋਲਿੰਗ ਬੂਥ 'ਤੇ ਵੋਟ ਪਾਈ। ਇਸ ਮੌਕੇ ਉਨ੍ਹਾਂ ਨਾਲ ਹਰਵਿੰਦਰ ਸਿੰਘ ਧਨੋਆ ਅਤੇ ਮਾਸਟਰ ਮਨਦੀਪ ਸਿੰਘ ਮੌਜੂਦ ....
ਸ਼ਾਹਪੁਰ ਜਾਜਾਨ ਵੋਟਾਂ ਦੌਰਾਨ ਸੰਨੀ ਦਿਓਲ ਦਾ ਤੁਫ਼ਾਨੀ ਦੌਰਾ
. . .  16 minutes ago
ਧਿਆਨਪੁਰ, 19 ਮਈ (ਸਰਬਜੀਤ ਸਿੰਘ ਰਿਆੜ) - ਸ਼ਾਹਪੁਰ ਜਾਜਨ 'ਚ ਪੈ ਰਹੀਆ ਵੋਟਾਂ ਦੌਰਾਨ ਪੋਲਿੰਗ ਬੂਥਾਂ 'ਤੇ ਸੰਨੀ ਦਿਓਲ ਵਲੋਂ ਤੁਫਾਨੀ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਸਾਬਕਾ ਸਰਪੰਚ ਜਗਰੂਪ ਸਿੰਘ ਸਾਹਪੁਰ ਜਾਜਨ, ਸਾਬਕਾ...
ਗੋਨਿਆਣਾ ਬਲਾਕ 'ਚ 12 ਵਜੇ ਤਕ 30 ਫ਼ੀਸਦੀ ਵੋਟਾਂ ਦੀ ਹੋਈ ਪੋਲਿੰਗ
. . .  23 minutes ago
ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿੱਚ 12 ਵਜੇ ਤੱਕ 25 ਫੀਸਦੀ ਪੋਲਿੰਗ ਹੋਈ
. . .  24 minutes ago
ਸਾਬਕਾ ਮੰਤਰੀ ਜਸਬੀਰ ਸਿੰਘ ਨੇ ਪਾਈ ਵੋਟ
. . .  26 minutes ago
ਸੰਗਰੂਰ, 19 ਮਈ (ਧੀਰਜ ਪਸ਼ੋਰੀਆ)- ਸਾਬਕਾ ਮੰਤਰੀ ਜਸਬੀਰ ਸਿੰਘ ਨੇ ਆਪਣੀ ਵੋਟ ਸੰਗਰੂਰ ਦੇ ਪੋਲਿੰਗ ਬੂਥ ਨੰ. 17 'ਤੇ ਆਪਣੇ ਪਰਿਵਾਰ ਸਮੇਤ ਵੋਟ .....
ਲਹਿਰਾ ਮੁਹੱਬਤ 'ਚ ਸਵੇਰੇ 11.30 ਵਜੇ ਤੱਕ 30 ਫ਼ੀਸਦੀ ਵੋਟਿੰਗ
. . .  29 minutes ago
ਕੈਬਨਿਟ ਮੰਤਰੀ ਰਾਣਾ ਸੋਢੀ ਨੇ ਪਾਈ ਵੋਟ
. . .  31 minutes ago
ਸਿੱਧੂ ਜੋੜੇ ਨੇ ਪਾਈ ਵੋਟ
. . .  32 minutes ago
ਪਟਿਆਲਾ ਤੋਂ ਆਜ਼ਾਦ ਉਮੀਦਵਾਰ ਰਣਧੀਰ ਸਿੰਘ ਖੰਗੂੜਾ ਨੇ ਪਾਈ ਵੋਟ
. . .  34 minutes ago
ਕਸਬਾ ਚਮਿਆਰੀ 'ਚ ਹੁਣ ਤੱਕ 25 ਫ਼ੀਸਦੀ ਪਈਆਂ ਵੋਟਾਂ
. . .  37 minutes ago
ਸਬ-ਡਿਵੀਜ਼ਨ ਮਹਿਲ ਕਲਾਂ 'ਚ 12ਵਜੇ ਤੱਕ 27 ਫ਼ੀਸਦੀ ਪੋਲਿੰਗ ਹੋਈ
. . .  38 minutes ago
ਦੀਨਾਨਗਰ ਬਲਾਕ ਵਿੱਚ 5 ਘੰਟੇ ਦੌਰਾਨ 30 ਫ਼ੀਸਦੀ ਵੋਟਿੰਗ ਹੋਈ।ਕੁਝ ਪਿੰਡਾਂ ਵਿੱਚ ਬੂਥਾਂ ਤੇ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ
. . .  41 minutes ago
'ਆਪ' ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਪਾਈ ਵੋਟ
. . .  36 minutes ago
ਮਸ਼ੀਨਾਂ ਗਲਤ ਦਿਸ਼ਾ ਵਿੱਚ ਰੱਖਣ ਕਾਰਨ ਵੋਟਰ ਹੋ ਰਹੇ ਹਨ ਪ੍ਰਭਾਵਿਤ
. . .  48 minutes ago
ਕੈਂਸਰ ਪੀੜਤ ਨੇ ਹਸਪਤਾਲ ਤੋਂ ਛੁੱਟੀ ਲੈ ਕੇ ਵੋਟ ਪਾਈ
. . .  48 minutes ago
ਬਠਿੰਡਾ 'ਚ ਪੋਲਿੰਗ ਬੂਥ 'ਤੇ ਅਕਾਲੀ-ਕਾਂਗਰਸੀਆਂ ਵਿਚਾਲੇ ਚੱਲੇ ਇੱਟਾਂ ਰੋੜੇ
. . .  47 minutes ago
ਜਿਲਾ ਅੰਮ੍ਰਿਤਸਰ ਚ 12 ਵਜੇ ਤੱਕ 19.53 ਫ਼ੀਸਦੀ ਵੋਟਾਂ ਹੋਇਆ ਪੋਲ, ਮਜੀਠਾ, ਅਟਾਰੀ, ਅਜਨਾਲਾ ਅਤੇ ਹਲਕਾ ਕੇਂਦਰੀ ਵਿਚ ਸਭ ਤੋਂ ਵੱਧ ਵੋਟਾਂ ਪਇਆ
. . .  51 minutes ago
ਹਲਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਪਰਿਵਾਰ ਸਮੇਤ ਆਪਣੇ ਜੱਦੀ ਪਿੰਡ ਲੱਖੂਵਾਲ 'ਚ ਪਾਈ ਵੋਟ
. . .  51 minutes ago
ਫ਼ਰੀਦਕੋਟ 'ਚ ਵੋਟਿੰਗ ਦਾ ਕੰਮ ਅਮਨ-ਅਮਾਨ ਨਾਲ ਜਾਰੀ
. . .  54 minutes ago
ਮਮਦੋਟ ਬਲਾਕ ਦੇ ਪਿੰਡ ਖੁੰਦਰ ਹਿਠਾੜ 'ਚ 11.30 ਤਕ 44 ਫ਼ੀਸਦੀ ਹੋਈ ਵੋਟਿੰਗ
. . .  55 minutes ago
ਵਿਧਾਇਕ ਬਲਦੇਵ ਸਿੰਘ ਖੈਹਿਰਾ ਨੇ ਪਾਈ ਵੋਟ
. . .  55 minutes ago
ਖੰਨਾ ਵਿਖੇ ਆਪਸ 'ਚ ਭਿੜੇ ਕਾਂਗਰਸੀ ਅਤੇ ਪੀ. ਡੀ. ਏ. ਸਮਰਥਕ
. . .  57 minutes ago
ਬ੍ਰਹਮ ਮਹਿੰਦਰਾ ਨੇ ਪਰਿਵਾਰ ਸਮੇਤ ਪਾਈ ਵੋਟ
. . .  57 minutes ago
ਮਲੋਟ 'ਚ ਹੁਣ ਤੱਕ 27.42 ਫੀਸਦੀ ਮਤਦਾਨ
. . .  1 minute ago
ਚਰਨਜੀਤ ਸਿੰਘ ਚੰਨੀ ਨੇ ਪਾਈ ਵੋਟ
. . .  1 minute ago
ਸੋਮ ਪ੍ਰਕਾਸ਼ ਨੇ ਪਰਿਵਾਰ ਨਾਲ ਪਾਈ ਵੋਟ
. . .  about 1 hour ago
ਹਲਕਾ ਡੇਰਾ ਬਾਬਾ ਨਾਨਕ ਵਿਚ 11ਵਜੇ ਤੱਕ 30 ਫੀਸਦੀ ਵੋਟਾਂ ਪੋਲ ਹੋਈਆਂ
. . .  about 1 hour ago
ਨਵਾਂਸ਼ਹਿਰ : ਮਸ਼ੀਨ ਬੰਦ ਹੋਣ ਕਾਰਨ ਲੋਕਾਂ ਨੂੰ ਕਰਨਾ ਪਿਆ ਇੰਤਜ਼ਾਰ
. . .  about 1 hour ago
ਤ੍ਰਿਪਤ ਬਾਜਵਾ ਨੇ ਕਾਦੀਆਂ ਸ਼ਹਿਰ 'ਚ ਪਾਈ ਵੋਟ
. . .  50 minutes ago
ਆਮ ਆਦਮੀ ਪਾਰਟੀ ਦੀ ਉਮੀਦਵਾਰ ਨੀਨਾ ਮਿੱਤਲ ਨੇ ਪਾਈ ਵੋਟ
. . .  about 1 hour ago
ਵਿਧਾਨ ਸਭਾ ਹਲਕਾ ਨਾਭਾ ਵਿਖੇ 30 ਪ੍ਰਤੀਸ਼ਤ ਦੇ ਕਰੀਬ ਹੋਈ ਵੋਟਿੰਗ
. . .  about 1 hour ago
ਜ਼ਿਲ੍ਹੇ ਚੋਂ 11 ਵਜੇ ਤੱਕ 23.66% ਵੋਟ ਪੋਲ
. . .  about 1 hour ago
ਡੇਰਾਬਸੀ 'ਚ ਇੱਕ ਵਿਅਕਤੀ ਦੀ ਵੋਟ ਦਾ ਭੁਗਤਾਨ ਕਿਸੇ ਹੋਰ ਵੱਲੋਂ ਕੀਤੇ ਜਾਣ ਦਾ ਮਾਮਲਾ
. . .  about 1 hour ago
ਘੁੰਮਣ ਕਲਾਂ ਵਿਚ ਵੀ ਨਹੀਂ ਲੱਗਿਆ ਸੁਖਪਾਲ ਸਿੰਘ ਖਹਿਰਾ ਦਾ ਪੋਲਿੰਗ ਬੂਥ
. . .  about 1 hour ago
ਕਲਾਨੌਰ 'ਚ ਤੀਜੀ ਵਾਰ ਵੋਟਿੰਗ ਮਸ਼ੀਨ ਖਰਾਬ ਹੋਣ ਕਾਰਨ ਗਰਮੀ 'ਚ ਬੇਹਾਲ ਵੋਟਰ ਵਾਪਸ ਪਰਤਣ ਲੱਗੇ
. . .  about 1 hour ago
ਨਾਭਾ ਵਿੱਚ ਹੁਣ ਤੱਕ ਤੀਹ ਪ੍ਰਤੀਸ਼ਤ ਹੋਈ ਪੋਲਿੰਗ
. . .  about 1 hour ago
ਬੱਸੀ ਪਠਾਣਾ 'ਚ 11 ਵਜੇ ਤੱਕ 19 ਫ਼ੀਸਦੀ ਹੋਈ ਵੋਟਿੰਗ
. . .  about 1 hour ago
ਫਗਵਾੜਾ ਵਿਚ 11 ਵਜੇ ਤੱਕ 20 ਫੀਸਦੀ ਪੋਲਿੰਗ
. . .  about 1 hour ago
ਲੁਧਿਆਣਾ 'ਚ ਸਵੇਰੇ 11 ਵਜੇ ਤੱਕ 21.13 ਫ਼ੀਸਦੀ ਵੋਟਿੰਗ
. . .  about 1 hour ago
90 ਸਾਲਾ ਬਜ਼ੁਰਗ ਨੇ ਬਿਮਾਰ ਹੋਣ ਦੇ ਬਾਵਜੂਦ ਵੀ ਰੂਪਨਗਰ ਦੇ ਇੱਕ ਵੋਟਿੰਗ ਦੇ ਕੇਂਦਰ 'ਚ ਪਾਈ
. . .  about 1 hour ago
ਮੁਹਾਲੀ ਵਿਚ 11 ਵਜੇ ਤੱਕ 21 ਫੀਸਦੀ ਪੋਲਿੰਗ, ਖਰੜ ਵਿਚ 18 ਫੀਸਦੀ ਤੇ ਡੇਰਾ ਬੱਸੀ ਵਿਚ 17 ਫੀਸਦੀ ਪੋਲਿੰਗ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਮੱਘਰ ਸੰਮਤ 550

ਹਰਿਆਣਾ ਹਿਮਾਚਲ

ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ 'ਚ ਅਵਾਰਾ ਕੁੱਤਿਆਂ ਦੀ ਭਰਮਾਰ

ਏਲਨਾਬਾਦ, 18 ਨਵੰਬਰ (ਜਗਤਾਰ ਸਮਾਲਸਰ)- ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ 'ਚ ਅਵਾਰਾ ਕੁੱਤਿਆਂ ਦੇ ਵਧਣ ਕਾਰਨ ਆਮ ਲੋਕਾਂ 'ਚ ਭੈਅ ਦਾ ਮਾਹੌਲ ਹੈ | ਹੁਣ ਤੱਕ ਅਨੇਕ ਬੱਚੇ ਅਤੇ ਬਜ਼ੁਰਗ ਇਨ੍ਹਾਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਵਲੋਂ ਇਸ ਪਾਸੇ ਅਜੇ ਕੋਈ ਕਦਮ ਨਹੀਂ ਚੁੱਕਿਆ ਗਿਆ | ਸ਼ਹਿਰ 'ਚ ਅਵਾਰਾ ਕੁੱਤੇ ਝੁੰਡਾਂ 'ਚ ਘੁੰਮਦੇ ਆਮ ਵੇਖੇ ਜਾ ਸਕਦੇ ਹਨ ਜੋ ਸਵੇਰੇ ਵੇਲੇ ਸੈਰ ਕਰਨ ਲਈ ਜਾਣ ਵਾਲੇ ਲੋਕਾਂ ਅਤੇ ਹਨੇਰੇ ਵੇਲੇ ਹਰ ਕਿਸੇ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ | ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋਏ ਅਤੇ ਸਥਾਨਕ ਸਰਕਾਰੀ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੇ ਨਰਿੰਦਰ ਸਿੰਘ, ਨੀਲਮ ਰਾਣੀ, ਅਰੁਣ ਕੁਮਾਰ ਅਤੇ ਅਭੀ ਕੁਮਾਰ ਨੇ ਦੱਸਿਆ ਕਿ ਕੁੱਤਿਆਂ ਦਾ ਪ੍ਰਕੋਪ ਦਿਨੋ-ਦਿਨ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ 'ਚ ਵੱਧਦਾ ਜਾ ਰਿਹਾ ਹੈ | ਇਹ ਕੁੱਤੇ ਝੁੰਡ 'ਚ ਜ਼ਿਆਦਾਤਰ ਵਿਖਾਈ ਦਿੰਦੇ ਹਨ ਜੋ ਬੱਚਿਆਂ ਅਤੇ ਬਜ਼ੁਰਗਾਂ 'ਤੇ ਅੱਖ ਝਪਕਦਿਆਂ ਹੀ ਧਾਵਾ ਬੋੋਲ ਦਿੰਦੇ ਹਨ | ਖੇਤਰ 'ਚ ਕਈ ਲੋਕ ਹੁਣ ਤੱਕ ਕੁੱਤਿਆਂ ਦਾ ਸ਼ਿਕਾਰ ਬਣ ਚੁੱਕੇ ਹਨ | ਸੜਕਾਂ ਅਤੇ ਗਲੀਆਂ 'ਚ ਘੁੰਮਦੇ ਇਹ ਕੁੱਤੇ ਅਕਸਰ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ | ਨਾਗਰਿਕ ਹਸਪਤਾਲ ਦੇ ਅੰਕੜਿਆਂ ਮੁਤਾਬਕ ਸਾਲ 2018 'ਚ ਹੁਣ ਤੱਕ ਲਗਪਗ 150 ਟੀਕੇ ਪ੍ਰਤੀ ਮਹੀਨਾ ਕੁੱਤਿਆਂ ਵਲੋਂ ਕੱਟੇ ਜਾਣ ਵਾਲੇ ਲੋਕਾਂ ਨੂੰ ਲਗਾਏ ਜਾ ਰਹੇ ਹਨ | ਔਸਤ 45 ਵਿਅਕਤੀ ਪ੍ਰਤੀ ਮਹੀਨਾ ਅਵਾਰਾ ਕੁੱਤਿਆਂ ਦਾ ਸ਼ਿਕਾਰ ਹੋ ਰਹੇ ਹਨ | ਇਹ ਅੰਕੜੇ ਸਿਰਫ਼ ਸਰਕਾਰੀ ਹਸਪਤਾਲ ਏਲਨਾਬਾਦ ਦੇ ਹਨ, ਇਨ੍ਹਾਂ ਤੋਂ ਇਲਾਵਾ ਬਹੁਤੇ ਲੋਕ ਆਪਣਾ ਇਲਾਜ ਹੋਰ ਹਸਪਤਾਲਾਂ ਤੋਂ ਵੀ ਕਰਵਾਉਦੇ ਹਨ | ਸਥਾਨਕ ਨੰਦੀਸ਼ਾਲਾ ਦੇ ਉਪ-ਪ੍ਰਧਾਨ ਰੂਪ ਰਾਮ ਜੈਪਾਲ ਨੇ ਦੱਸਿਆ ਕਿ ਇਹ ਅਵਾਰਾ ਕੁੱਤੇ ਸ਼ਹਿਰ ਦੀ ਢਾਣੀ ਸ਼ੇਰਾਵਾਲੀ ਰੋਡ 'ਤੇ ਬਣੀ ਨੰਦੀਸ਼ਾਲਾ ਰਾਤ ਸਮੇ ਜਾ ਕੇ ਪਸ਼ੂਆਂ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ | ਸ਼ਹਿਰ 'ਚ ਅਜਿਹੇ ਕੁੱਤੇ ਵੀ ਘੁੰਮ ਰਹੇ ਹਨ, ਜਿਨ੍ਹਾਂ ਦੇ ਖੁਰਕ ਅਤੇ ਕੀੜੇ ਆਦਿ ਪੈ ਚੁੱਕੇ ਹਨ | ਇਹ ਕੁੱਤੇ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ | ਲੋਕਾਂ ਦੀ ਮੰਗ ਹੈ ਕਿ ਅਵਾਰਾ ਅਤੇ ਬਿਮਾਰ ਕੁੱਤਿਆਂ ਨੂੰ ਟੀਕੇ ਆਦਿ ਲਗਾ ਕੇ ਮਾਰਿਆ ਜਾਵੇ ਜਾਂ ਇਨ੍ਹਾਂ ਦਾ ਕੋਈ ਸਥਾਈ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕ ਬਿਨਾਂ ਡਰ-ਭੈਅ ਦੇ ਘਰੋਂ ਨਿਕਲ ਸਕਣ |
ਕੀ ਕਹਿੰਦੇ ਹਨ ਹਸਪਤਾਲ ਇੰਚਾਰਜ
ਸਰਕਾਰੀ ਹਸਪਤਾਲ ਦੀ ਇੰਚਾਰਜ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਅਵਾਰਾ ਕੁੱਤੇ ਦੇ ਕੱਟਣ ਵਾਲੇ ਬੀ. ਪੀ. ਐੱਲ. ਪਰਿਵਾਰ ਦੇ ਲੋਕਾਂ ਨੂੰ ਇਹ ਟੀਕੇ ਮੁਫ਼ਤ ਲਗਾਏ ਜਾਂਦੇ ਹਨ ਜਦਕਿ ਹੋਰ ਲੋਕਾਂ ਕੋਲੋਂ 100 ਰੁਪਏ ਪ੍ਰਤੀ ਟੀਕੇ ਦੇ ਹਿਸਾਬ ਫ਼ੀਸ ਲਈ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਕੁੱਤਿਆਂ ਦਾ ਸ਼ਿਕਾਰ ਹੋਏ ਬਹੁਤੇ ਲੋਕ ਇਕ ਜਾਂ 2 ਟੀਕੇ ਲਗਵਾ ਕੇ ਆਪਣਾ ਇਲਾਜ ਵਿਚਾਲੇ ਹੀ ਛੱਡ ਦਿੰਦੇ ਹਨ ਜਦਕਿ ਅਜਿਹਾ ਨਹੀਂ ਕਰਨਾ ਚਾਹੀਦਾ, ਸਗੋਂ ਇਸ ਦਾ ਪੂਰਾ ਇਲਾਜ ਕਰਵਾਉਣਾ ਚਾਹੀਦਾ ਹੈ |

ਸੜਕ ਕੰਢੇ ਮੀਟ ਦੀਆਂ ਨਾਜਾਇਜ਼ ਦੁਕਾਨਾਂ ਬਣ ਰਹੀਆਂ ਨੇ ਹਾਦਸਿਆਂ ਦਾ ਕਾਰਨ

ਸਰਸਵਤੀ ਨਗਰ, 18 ਨਵੰਬਰ (ਅ.ਬ.)- ਮੁੱਖ ਮਾਰਗ ਐੱਨ. ਐੱਚ.-73 ਦੇ ਕੰਢੇ ਖੁੱਨੀ ਮੀਟ ਦੀਆਂ ਨਾਜਾਇਜ਼ ਦੁਕਾਨਾਂ ਥਾਣਾ ਛੱਪਰ ਵਿਚ ਮੁੱਖ ਸੜਕ 'ਤੇ ਹੋ ਰਹੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ | ਇਨ੍ਹਾਂ ਨਾਜਾਇਜ਼ ਮੀਟ ਦੀਆਂ ਦੁਕਾਨਾਂ ਕਾਰਨ ਰੋਜ਼ਾਨਾ ਮੁੱਖ ਸੜਕ 'ਤੇ ਇਨ੍ਹਾਂ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਬੱਸ ਸਟਾਪ ਪਿੰਡਾਰਸੀ ਤੋਂ ਇਕ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਇਸ ਬਾਰੇ ਥਾਣਾ ਕੇ. ਯੂ. ਕੇ. 'ਚ ਦਿੱਤੀ ਸ਼ਿਕਾਇਤ ਵਿਚ ਰਣਧੀਰ ਸਿੰਘ ਵਾਸੀ ਪਿੰਡਾਰਸੀ ਨੇ ਦੱਸਿਆ ਕਿ 13 ਨਵੰਬਰ ਨੂੰ ਉਹ ਆਪਣੇ ਮੋਟਰਸਾਈਕਲ ...

ਪੂਰੀ ਖ਼ਬਰ »

ਅਫੀਮ ਸਣੇ ਵਿਅਕਤੀ ਕਾਬੂ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪੁਲਿਸ ਕੁਰੂਕਸ਼ੇਤਰ ਦੀ ਨਾਰਕੋਟਿਕ ਸੈੱਲ ਨੇ ਨਸ਼ੀਲੇ ਪਦਾਰਥ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਨਾਰਕੋਟਿਕ ਸੈੱਲ ਦੇ ਐੱਸ. ਆਈ. ...

ਪੂਰੀ ਖ਼ਬਰ »

ਸੂਬਾ ਸਰਕਾਰ ਯੋਗਤਾ ਦੇ ਆਧਾਰ 'ਤੇ ਦੇ ਰਹੀ ਹੈ ਨੌਕਰੀਆਂ-ਰਾਜ ਮੰਤਰੀ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੇ ਕਿਰਤ ਅਤੇ ਰੁਜ਼ਗਾਰ ਰਾਜ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹਰ ਵਰਗ ਲਈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦਾ ਕੰਮ ਕੀਤਾ ਹੈ | ਏਨਾ ਹੀ ਨਹੀਂ, ਸੂਬਾ ਸਰਕਾਰ ਨੇ ਪਹਿਲੀ ਵਾਰ ...

ਪੂਰੀ ਖ਼ਬਰ »

ਮਹਿਲਾ ਕਾਂਗਰਸ ਨੇ ਮੁੱਖ ਮੰਤਰੀ ਖੱਟਰ ਦਾ ਪੁਤਲਾ ਫੂਕਿਆ

ਸਿਰਸਾ, 18 ਨਵੰਬਰ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਜਬਰ ਜਨਾਹ ਸਬੰਧੀ ਦਿੱਤੇ ਗਏ ਵਿਵਾਦਿਤ ਬਿਆਨ ਦੇ ਿਖ਼ਲਾਫ਼ ਕਾਂਗਰਸੀ ਮਹਿਲਾਵਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਉਨ੍ਹਾਂ ਿਖ਼ਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ ...

ਪੂਰੀ ਖ਼ਬਰ »

ਭਾਜਪਾ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਠੱਗਿਆ ਹੈ-ਦਪਿੰਦਰ ਹੁੱਡਾ

ਸਿਰਸਾ, 18 ਨਵੰਬਰ (ਭੁਪਿੰਦਰ ਪੰਨੀਵਾਲੀਆ)- 'ਹੁਣ ਤੱਕ ਭਾਜਪਾ ਸਰਕਾਰ ਨੇ ਨੌਜਵਾਨਾਂ ਨੂੰ ਰੁਜਗਾਰ ਨਹੀਂ ਦਿੱਤਾ ਬਲਕਿ ਉਨ੍ਹਾਂ ਨੂੰ ਠੱਗਣ ਦਾ ਕੰਮ ਕੀਤਾ ਹੈ, ਜਿਸ ਕਾਰਨ ਸੂਬੇ 'ਚ ਬੇਰੁਜ਼ਗਾਰਾਂ ਦੀ ਲੰਬੀ ਫੌਜ ਖੜ੍ਹੀ ਹੋ ਗਈ ਹੈ | 18 ਹਜ਼ਾਰ ਡੀ ਗੁਰੱਪ ਦੀਆਂ ਆਸਾਮੀਆਂ ...

ਪੂਰੀ ਖ਼ਬਰ »

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮਾੜਾ ਵਿਵਹਾਰ ਕਰਨਾ ਨਿੰਦਣਯੋਗ-ਵਿਸ਼ਾਲ ਖੁੱਬੜ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਭਾਜਪਾ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਾਣੀਪਤ ਵਿਚ ਹੀ ਰੋਕਣਾ, ਇਕ ਨਿੰਦਨਯੋਗ ਵਿਵਹਾਰ ਹੈ | ਦੇਸ਼ ਦੀ ਰਾਜਧਾਨੀ ਦੇ ਮੁੱਖ ਮੰਤਰੀ ਨਾਲ ਭਾਜਪਾ ਵਲੋਂ ਅਜਿਹਾ ਸਕੂਲ ਕਰਨਾ ਸਾਬਿਤ ਕਰਦਾ ਹੈ ...

ਪੂਰੀ ਖ਼ਬਰ »

ਚੋਰਾਂ ਵਲੋਂ ਏ. ਟੀ. ਐੱਮ. ਤੋੜ ਕੇ ਪੈਸੇ ਚੋਰੀ ਕਰਨ ਦੀ ਕੋਸ਼ਿਸ਼ ਅਸਫਲ

ਪਲਵਲ, 18 ਨਵੰਬਰ (ਅ.ਬ.)- ਰੇਲਵੇ ਰੋਡ 'ਤੇ ਬ੍ਰਾਹਮਣ ਧਰਮਸ਼ਾਲਾ ਦੇ ਨੇੜੇ ਸਥਿਤ ਯੂਕੋ ਬੈਂਕ ਦੀ ਏ. ਟੀ. ਐੱਮ. ਮਸ਼ੀਨ ਤੋਂ ਰੁਪਏ ਚੋਰੀ ਕਰਨ ਦੀ ਨੀਅਤ ਨਾਲ ਨਕਾਬਪੋਸ਼ ਚੋਰਾਂ ਨੇ ਮਸ਼ੀਨ ਦਾ ਨੁਕਸਾਨ ਕਰ ਦਿੱਤਾ ਪਰ ਚੋਰ ਮਸ਼ੀਨ ਵਿਚ ਰੱਖੇ ਕੈਸ਼ ਤੱਕ ਪੁੱਜਣ 'ਚ ਸਫਲ ਨਹੀਂ ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲਿਆਂ ਨੂੰ ਲੈ ਕੇ ਕੀਤੀ ਗਈ ਵਿਵਾਦਤ ਟਿੱਪਣੀ 'ਤੇ ਮੁਆਫ਼ੀ ਮੰਗਣ ਖੱਟਰ-ਸ਼ੈਲਜਾ

ਹਿਸਾਰ, 18 ਨਵੰਬਰ (ਰਾਜ ਪਰਾਸ਼ਰ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਜਬਰ ਜਨਾਹ ਦੇ ਮਾਮਲੇ 'ਚ ਦਿੱਤੇ ਗਏ ਬਿਆਨ ਦੀ ਰਾਜ ਸਭਾ ਸਾਂਸਦ ਕੁਮਾਰੀ ਸ਼ੈਲਜਾ ਨੇ ਸਖ਼ਤ ਨਿੰਦਾ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਬੜੀ ਸ਼ਰਮ ਦੀ ਗੱਲ ਹੈ ਕਿ ਮੁੱਖ ਮੰਤਰੀ ਮਨੋਹਰ ...

ਪੂਰੀ ਖ਼ਬਰ »

ਹਾਂਸੀ ਬੁਟਾਨਾ ਨਹਿਰ ਕੰਢੇ ਤੋਂ ਲੈਕਚਰਾਰ ਦੀ ਲਾਸ਼ ਬਰਾਮਦ

ਕੈਥਲ, 18 ਨਵੰਬਰ (ਅ.ਬ.)- ਕੈਥਲ-ਕੁਰੂਕਸ਼ੇਤਰ ਰੋਡ 'ਤੇ ਹਾਂਸੀ ਬੁਟਾਨਾ ਨਹਿਰ ਕੰਢੇ ਇਕ 42 ਸਾਲਾ ਲੈਕਚਰਾਰ ਦੀ ਲਾਸ਼ ਬਰਾਮਦ ਹੋਈ ਹੈ | ਰਾਹਗੀਰਾਂ ਅਤੇ ਕਿਸਾਨਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਪੁਲਿਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ...

ਪੂਰੀ ਖ਼ਬਰ »

ਤਨਖ਼ਾਹ ਲੈ ਕੇ ਪਰਤ ਰਹੇ ਨੌਜਵਾਨ ਤੋਂ ਨਕਦੀ ਲੁੱਟੀ

ਪਲਵਲ, 18 ਨਵੰਬਰ (ਅ.ਬ.)-ਡਿਊਟੀ ਤੋਂ ਤਨਖ਼ਾਹ ਲੈ ਕੇ ਘਰ ਵਾਪਿਸ ਆ ਰਹੇ ਨੌਜਵਾਨ ਨੂੰ ਆਪਣੇ ਮੋਟਰਸਾਈਕਲ 'ਤੇ ਘਰ ਛੱਡਣ ਦਾ ਬਹਾਨਾ ਬਣਾ ਕੇ ਉਸ ਤੋਂ ਨਕਦੀ ਲੁੱਟ ਲਈ | ਪੀੜਤ ਦੀ ਸ਼ਿਕਾਇਤ 'ਤੇ ਪੁਲਿਸ ਨੇ ਇਕ ਨਾਮਜ਼ਦ ਸਮੇਤ 3 ਿਖ਼ਲਾਫ਼ ਵੱਖ-ਵੱਖ ਧਾਰਾਵਾਂ 'ਚ ਮਾਮਲਾ ਦਰਜ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮਜ਼ਦੂਰ ਦੀ ਮੌਤ

ਪਲਵਲ, 18 ਨਵੰਬਰ (ਅ.ਬ.)-ਮਜ਼ਦੂਰੀ ਕਰਕੇ ਘਰ ਵਾਪਸ ਆ ਰਹੇ ਇਕ ਵਿਅਕਤੀ ਦੀ ਸੜਕ ਪਾਰ ਕਰਦੇ ਸਮੇਂ ਮੋਟਰਸਾਈਕਲ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ | ਕੈਂਪ ਥਾਣਾ ਪੁਲਿਸ ਨੇ ਮਿ੍ਤਕ ਦੇ ਭਰਾ ਦੀ ਸ਼ਿਕਾਇਤ 'ਤੇ ਅਣਪਛਾਤੇ ਮੋਟਰਸਾਈਕਲ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰਕੇ ਲਾਸ਼ ...

ਪੂਰੀ ਖ਼ਬਰ »

ਨਸ਼ਾ ਨਿਗਰਾਨ ਕਮੇਟੀ ਮੈਂਬਰਾਂ ਦੀ ਮੀਟਿੰਗ

ਕਾਹਨਪੁਰ ਖੂਹੀ, 18 ਨਵੰਬਰ (ਗੁਰਬੀਰ ਸਿੰਘ ਵਾਲੀਆ)-ਮਿੰਨੀ ਪੀ.ਐਚ.ਸੀ. ਕਾਹਨਪੁਰ ਖੂਹੀ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸ਼ਿਵ ਕੁਮਾਰ ਦੀ ਅਗਵਾਈ ਹੇਠ ਡੇਪੋ ਮੈਂਬਰਾਂ ਤੇ ਵੱਖ-ਵੱਖ ਪਿੰਡਾਂ ਦੇ ਨਸ਼ਾ ਨਿਗਰਾਨ ਕਮੇਟੀਆਂ ਦੇ ਮੈਂਬਰਾਂ ਨੂੰ ਟਰੇਨਿੰਗ ਦਿੱਤੀ ਗਈ | ...

ਪੂਰੀ ਖ਼ਬਰ »

ਨਖਰੋਜਪੁਰ ਪਿੰਡ ਦੇ ਵੱਡੀ ਗਿਣਤੀ 'ਚ ਲੋਕ ਕਾਂਗਰਸ 'ਚ ਸ਼ਾਮਿਲ

ਬਾਬੈਨ, 18 ਨਵੰਬਰ (ਡਾ. ਦੀਪਕ ਦੇਵਗਨ)- ਇਨੈਲੋ ਦੀ ਪਰਿਵਾਰਵਾਦ ਦੀ ਜੰਗ ਵਿਚ ਇਨੈਲੋ ਵਰਕਰ ਖ਼ੁਦ ਦੇ ਰਾਜਨੀਤਕ ਕੈਰੀਅਰ ਨੂੰ ਸ਼ਹੀਦ ਨਹੀਂ ਕਰਨਾ ਚਾਹੁੰਦੇ, ਇਸ ਲਈ ਇਸ ਪਾਰਟੀ ਤੋਂ ਵੱਖ ਵਰਕਰ ਕਾਂਗਰਸ ਨੂੰ ਤਵੱਜੋਂ ਦੇ ਰਹੇ ਹਨ | ਇਸੇ ਲੜੀ ਵਿਚ ਪਿੰਡ ਨਖਰੋਜਪੁਰ ਦੇ ...

ਪੂਰੀ ਖ਼ਬਰ »

ਰੱਸਾਕਸ਼ੀ 'ਚ ਜ਼ਿਲ੍ਹਾ ਪੱਧਰ 'ਤੇ ਸਿੱਖਿਆ ਭਾਰਤੀ ਮਾਡਲ ਸਕੂਲ ਰਿਹਾ ਅੱਵਲ

ਨਰਵਾਨਾ, 18 ਨਵੰਬਰ (ਅ.ਬ.)- ਸਿੱਖਿਆ ਭਾਰਤੀ ਮਾਡਲ ਸਕੂਲ ਉਝਾਨਾ ਵਿਚ ਖਿਡਾਰੀ ਸਨਮਾਨ ਸਮਾਰੋਹ ਕਰਵਾਇਆ ਗਿਆ | ਪ੍ਰਾਈਵੇਟ ਸਕੂਲ ਐਸੋਸੀਏਸ਼ਨ ਹਰਿਆਣਾ ਵਲੋਂ ਕਰਵਾਈਆਂ ਬਲਾਕ ਪੱਧਰੀ ਖੇਡਾਂ ਵਿਚ ਸਿੱਖਿਆ ਭਾਰਤੀ ਸਕੂਲ ਮੋਹਰੀ ਰਿਹਾ | ਵੱਖ-ਵੱਖ ਉਮਰ ਵਰਗਾਂ ਵਿਚ ਸਕੂਲ ...

ਪੂਰੀ ਖ਼ਬਰ »

ਕਿਲਕਾਰੀ ਪਲੇਅ ਵੇਅ ਸਕੂਲ ਦੇ ਬੱਚਿਆਂ ਨੇ ਬਿਰਲਾ ਮੰਦਿਰ ਵੇਖਿਆ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਕਿਲਕਾਰੀ ਪਲੇਅ ਵੇਅ ਐਾਡ ਡੇਕੇਅਰ ਸਕੂਲ ਸਲਾਰਪੁਰ ਰੋਡ ਦੇ ਛੋਟੇ-ਛੋਟੇ ਵਿਦਿਆਰਥੀਆਂ ਨੇ ਬਿਰਲਾ ਮੰਦਿਰ ਵੇਖਿਆ | ਬੱਚਿਆਂ ਨੇ ਬਿਰਲਾ ਮੰਦਿਰ ਦੇ ਪਾਰਕ ਵਿਚ ਸਥਿਤ ਸ੍ਰੀਕ੍ਰਿਸ਼ਨ-ਅਰਜੁਨ ਰੱਥ ਨਾਲ ਤਸਵੀਰ ਖਿਚਵਾਈ ...

ਪੂਰੀ ਖ਼ਬਰ »

ਚੋਣਾਂ 'ਚ ਭਾਜਪਾ ਜਾਵੇਗੀ ਤੇ ਆਮ ਆਦਮੀ ਪਾਰਟੀ ਆਵੇਗੀ-ਅਰਵਿੰਦ ਕੇਜਰੀਵਾਲ

ਕੁਰੂਕਸ਼ੇਤਰ/ਪਾਣੀਪਤ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਹਰਿਆਣਾ ਦੀ ਮਨੋਹਰ ਲਾਲ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ | ਸੂਬੇ ਵਿਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਜਾਵੇਗੀ ...

ਪੂਰੀ ਖ਼ਬਰ »

ਪਰਜਾਪਤੀ ਜਾਗਰੂਕ ਸਭਾ ਹਰਿਆਣਾ ਦੀ ਬੈਠਕ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਪਰਜਾਪਤੀ ਜਾਗਰੂਕ ਸਭਾ ਹਰਿਆਣਾ ਦੀ ਬੈਠਕ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਦੀ ਪ੍ਰਧਾਨਗੀ ਵਿਚ ਸਿਰਸਲਾ ਰੋਡ ਦਫ਼ਤਰ ਵਿਖੇ ਹੋਈ | ਇਸ ਬੈਠਕ ਦਾ ਸੰਚਾਲਨ ਜਨਰਲ ਸਕੱਤਰ ਰਵਿੰਦਰ ਸਿੰਘ ਵਲੋਂ ਕੀਤਾ ਗਿਆ | ਬੈਠਕ 'ਚ ...

ਪੂਰੀ ਖ਼ਬਰ »

ਪਿੰਡ ਅਮੀਨ ਵਿਖੇ ਸ੍ਰੀ ਖਾਟੂ ਸ਼ਿਆਮ ਸੰਕੀਰਤਨ ਕਰਵਾਇਆ

ਥਾਨੇਸਰ, 18 ਨਵੰਬਰ (ਅ.ਬ.)- ਸ੍ਰੀ ਖਾਟੂ ਸ਼ਿਆਮ ਪਰਿਵਾਰ ਸੇਵਾ ਕਮੇਟੀ ਥਾਨੇਸਰ ਵਲੋਂ ਪਿੰਡ ਅਮੀਨ ਦੀ ਜੈਸ੍ਰੀ ਸ਼ਿਆਮ ਗਊਸ਼ਾਲਾ 'ਚ ਸ੍ਰੀ ਖਾਟੂ ਸ਼ਿਆਮ ਸੰਕੀਰਤਨ ਅਤੇ ਭੰਡਾਰਾ ਲਗਾਇਆ ਗਿਆ | ਖਜ਼ਾਨਚੀ ਵਿਨੀਤ ਰਾਜਪਾਲ ਨੇ ਦੱਸਿਆ ਕਿ ਆਯੋਜਕ ਗਊਸ਼ਾਲਾ ਦੇ ਪ੍ਰਧਾਨ ...

ਪੂਰੀ ਖ਼ਬਰ »

ਵਾਲੀਬਾਲ ਮੁਕਾਬਲੇ 'ਚ ਰੈੱਡ ਸਦਨ ਰਿਹਾ ਅੱਵਲ

ਸਰਸਵਤੀ ਨਗਰ, 18 ਨਵੰਬਰ (ਅ.ਬ.)- ਗੌਰਮਿੰਟ ਸੀ. ਸੈ. ਸਕੂਲ ਤਲਾਕੌਰ ਵਿਚ ਜਾਏਫੁੱਲ ਗਤੀਵਿਧੀ ਤਹਿਤ ਅੰਤਰਸਦਰਨੀ ਖੇਡ ਮੁਕਾਬਲਾ ਕਰਵਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਪਿੰ੍ਰਸੀਪਲ ਮਹੇਸ਼ ਚੰਦ ਸਾਰਸਵਤ ਨੇ ਕੀਤੀ | ਖੇਡਾਂ ਦੀ ਸ਼ੁਰੂਆਤ ਜਸਵਿੰਦਰ ਸਿੰਘ ਬਲਾਕ ...

ਪੂਰੀ ਖ਼ਬਰ »

ਯੁਵਾ ਵਿੰਗ ਦੇ ਵਰਕਰ ਇਨੈਲੋ ਛੱਡ ਕੇ ਭਾਜਪਾ 'ਚ ਸ਼ਾਮਿਲ

ਫਤਿਹਾਬਾਦ, 18 ਨਵੰਬਰ (ਹਰਬੰਸ ਮੰਡੇਰ)- ਇਨੈਲੋ ਦੇ ਯੁਵਾ ਵਿੰਗ ਦੇ ਵਰਕਰਾਂ ਨੇ ਇਨੈਲੋ ਨੂੰ ਛੱਡ ਕੇ ਭਾਜਪਾ ਵਿਚ ਅਪਣਾ ਵਿਸ਼ਵਾਸ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਜਿਸ ਪਾਰਟੀ ਵਿਚ ਤਾਲਮੇਲ ਨਾ ਹੋਵੇ, ਉਸ ਪਾਰਟੀ ਵਿਚ ਵਰਕਰ ਕਿਵੇਂ ਰਹਿ ਸਕਦਾ ਹੈ | ਇਸ ਕਰਕੇ ਅਸੀਂ ਅਪਣਾ ...

ਪੂਰੀ ਖ਼ਬਰ »

ਦੂਜਾ ਵਿਸ਼ਾਲ ਜਾਹਰਵੀਰ ਗੋਗਾ ਜੀ ਜਾਗਰਣ ਤੇ ਭੰਡਾਰਾ ਕਰਵਾਇਆ

ਥਾਨੇਸਰ, 18 ਨਵੰਬਰ (ਅ.ਬ.)- ਮੁੰਦਰਾ ਵਾਲੀ ਸਰਕਾਰ ਕਲੱਬ ਵਲੋਂ ਧੋਬੀ ਮੁਹੱਲਾ ਥਾਨੇਸਰ 'ਚ ਦੂਜਾ ਵਿਸ਼ਾਲ ਜਾਹਰਵੀਰ ਗੋਗਾ ਜੀ ਜਾਗਰਣ ਅਤੇ ਭੰਡਾਰਾ ਕਰਵਾਇਆ ਗਿਆ | ਭਗਤ ਬਾਬਾ ਭੁਪਿੰਦਰ ਸਿੰਘ (ਲੁਹਾਰਾ ਗੱਦੀ ਵਾਲੇ) ਦੀ ਅਗਵਾਈ 'ਚ ਸਾਰੇ ਮੈਂਬਰਾਂ ਨੇ ਗੋਗਾ ਜੀ ਦੀ ਪੂਜਾ ...

ਪੂਰੀ ਖ਼ਬਰ »

ਬ੍ਰਾਹਮਣ ਸਮਾਜ 9 ਦਸੰਬਰ ਦੇ ਮਹਾਂਸੰਮਲੇਨ ਲਈ ਉਤਸ਼ਾਹਿਤ-ਬਸਤਾੜਾ

ਕਰਨਾਲ, 18 ਨਵੰਬਰ (ਗੁਰਮੀਤ ਸਿੰਘ ਸੱਗੂ)- ਆਗਾਮੀ 9 ਦਸੰਬਰ ਨੂੰ ਕਰਨਾਲ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਹੋਣ ਵਾਲੇ ਹਰਿਆਣਾ ਬ੍ਰਾਹਮਣ ਮਹਾਂ ਸੰਮੇਲਨ ਨੂੰ ਲੈ ਕੇ ਬ੍ਰਾਹਮਣ ਅਤੇ ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਸ਼ਰਮਾ ਬਸਤਾੜਾ ਨੇ ਕਈ ਪਿੰਡਾਂ ਦਾ ਤੂਫਾਨੀ ...

ਪੂਰੀ ਖ਼ਬਰ »

ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਦੇਣੇ ਵੀ ਜ਼ਰੂਰੀ- ਪ੍ਰੋ. ਗਣੇਸ਼ੀ ਲਾਲ

ਸਿਰਸਾ, 18 ਨਵੰਬਰ (ਭੁਪਿੰਦਰ ਪੰਨੀਵਾਲੀਆ)- ਉੜੀਸਾ ਦੇ ਰਾਜਪਾਲ ਪ੍ਰੋ. ਗਣੇਸ਼ੀ ਲਾਲ ਨੇ ਕਿਹਾ ਹੈ ਕਿ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਨੂੰ ਚੰਗੇ ਸੰਸਕਾਰ ਵੀ ਦੇਣ ਕਿਉਂਕਿ ਸਕੂਲੀ ...

ਪੂਰੀ ਖ਼ਬਰ »

ਐੱਨ. ਡੀ. ਆਰ. ਆਈ. 'ਚ ਚੱਲ ਰਹੇ 26ਵਾਂ ਸਾਲਾਨਾ ਸੰਮੇਲਨ ਸਮਾਪਤ

ਕਰਨਾਲ, 18 ਨਵੰਬਰ (ਗੁਰਮੀਤ ਸਿੰਘ ਸੱਗੂ)- ਰਾਸ਼ਟਰੀ ਡੇਅਰੀ ਖੋਜ ਸੰਸਥਾਨ ਵਿਖੇ ਕ੍ਰਿਸ਼ੀ ਅਰਥ ਸ਼ਾਸ਼ਤਰ ਖੋਜ ਸੰਘ ਏ. ਈ. ਆਰ. ਏ. ਦੇ 26ਵੇਂ ਸਾਲਾਨਾ ਸੰਮੇਲਨ ਦਾ ਸਫਲਤਾ ਨਾਲ ਸਮਾਪਨ ਹੋ ਗਿਆ | ਕ੍ਰਿਸ਼ੀ ਅਤੇ ਸਤਤਾ ਵਿਕਾਸ ਦੇ ਟੀਚੇ ਦੀ ਪ੍ਰਾਪਤੀ ਵਿਸ਼ੇ 'ਤੇ ਕਰਵਾਏ ਗਏ ...

ਪੂਰੀ ਖ਼ਬਰ »

ਸਕੂਲਾਂ 'ਚ 21 ਹਜ਼ਾਰ ਦੀਪ ਸਵੱਛਤਾ ਦੇ ਨਾਂਅ ਨਾਲ ਕਰਵਾਇਆ ਜਾਵੇਗਾ ਪ੍ਰੋਗਰਾਮ

ਕਰਨਾਲ, 18 ਨਵੰਬਰ (ਗੁਰਮੀਤ ਸਿੰਘ ਸੱਗੂ)- ਪਹਿਲੀ ਪਾਤਿਸ਼ਾਹੀ ਸਾਹਿਬ ਸ੍ਰ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪਹਿਲੀ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਦਿਸ਼ਾ-ਨਿਰਦੇਸ਼ਾਂ 'ਤੇ 22 ਨਵੰਬਰ ਨੂੰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਜ਼ਖ਼ਮੀ

ਮੋਰਿੰਡਾ, 18 ਨਵੰਬਰ (ਕੰਗ)-ਮੋਰਿੰਡਾ-ਸ੍ਰੀ ਚਮਕੌਰ ਸਾਹਿਬ ਸੜਕ 'ਤੇ ਪੈਂਦੇ ਪਿੰਡ ਚੱਕਲਾਂ ਲਾਗੇ ਵਾਪਰੇ ਸੜਕ ਹਾਦਸੇ ਦੌਰਾਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਮੁਤਾਬਿਕ ਹਾਦਸਾ ਉਦੋਂ ਵਾਪਰਿਆ ਜਦੋਂ ਕਰਨੈਲ ਸਿੰਘ ਪੁੱਤਰ ਅਮਰ ਸਿੰਘ ਵਾਸੀ ਵਾਰਡ ...

ਪੂਰੀ ਖ਼ਬਰ »

ਬਾਰਾਂਸਿੰਙੇ ਦੇ 9 ਸਿੰਙਾਂ ਤੇ ਖੋਪੜੀ ਸਮੇਤ ਇਕ ਕਾਬੂ, ਮਾਮਲਾ ਦਰਜ

ਪੁਰਖਾਲੀ, 18 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ)-ਜੰਗਲੀ ਜੀਵ ਸੁਰੱਖਿਆ ਵਿਭਾਗ ਤੇ ਕਾਊਾਟਰ ਇੰਟੈਲੀਜੈਂਸ ਦੀ ਸਾਂਝੀ ਕਾਰਵਾਈ ਤਹਿਤ ਪਿੰਡ ਰਾਮਪੁਰ ਵਿਖੇ ਇਕ ਘਰ 'ਚ ਛਾਪਾ ਮਾਰ ਕੇ ਇਕ ਵਿਅਕਤੀ ਨੂੰ ਬਾਰਾਂਸਿੰਗੇ ਦੇ 9ਸਿੰਗਾਂ ਤੇ ਖੋਪੜੀ ਸਮੇਤ ਕਾਬੂ ਕੀਤਾ ਹੈ | ਇਸ ...

ਪੂਰੀ ਖ਼ਬਰ »

ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ ਵਲੋਂ ਮੰਗਾਂ ਦੇ ਹੱਕ 'ਚ ਗੇਟ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 18 ਨਵੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ ਵਲੋਂ ਅੱਜ ਕਰਮਚਾਰੀਆਂ ਦੀ ਮੰਗਾਂ ਦੇ ਹੱਕ 'ਚ ਗੰਗੂਵਾਲ ਪਾਵਰ ਹਾਊਸ ਵਿਖੇ ਭਰਵੀਂ ਗੇਟ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ...

ਪੂਰੀ ਖ਼ਬਰ »

ਰੋਸ ਮਾਰਚ ਕੱਢ ਕੇ ਸੰਤ ਰਾਮਪਾਲ ਸਮਰਥਕਾਂ ਨੇ ਪ੍ਰਸ਼ਾਸਨ ਨੂੰ ਸੌਾਪਿਆ ਮੰਗ ਪੱਤਰ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਸੰਤ ਰਾਮਪਾਲ ਦੇ ਸਮਰਥਕਾਂ ਨੇ ਨਵੇਂ ਬੱਸ ਅੱਡੇ ਤੋਂ ਮਾਰਚ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ 'ਤੇ ਲਗਾਏ ਝੂਠੇ ਦੋਸ਼ਾਂ ਦੀ ਨਿਰਪੱਖ ਜਾਂਚ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਕੀਤੀ | ...

ਪੂਰੀ ਖ਼ਬਰ »

ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਿਖ਼ਲਾਫ਼ ਮੋਰਚਾ ਬਣਾਉਣ ਦਾ ਕੀਤਾ ਜਾਵੇਗਾ ਯਤਨ- ਕਾ. ਅਮਰਜੀਤ ਕੌਰ

ਕੁਰੂਕਸ਼ੇਤਰ/ਪਾਣੀਪਤ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਭਾਰਤੀ ਕਮਿਊਨਿਸਟ ਪਾਰਟੀ ਭਾਜਪਾ ਸਰਕਾਰ ਦੀ ਲੋਕ ਵਿਰੋਧੀ ਅਤੇ ਸੰਪਰਦਾਇਕ ਨੀਤੀਆਂ ਿਖ਼ਲਾਫ਼ ਧਰਮ ਨਿਰਪੱਖ, ਲੋਕਤਾਂਤਰਿਕ ਅਤੇ ਵਾਮਪੰਥੀ ਤਾਕਤਾਂ ਦਾ ਮੋਰਚਾ ਬਣਾਉਣ ਦਾ ਪੁਰਜ਼ੋਰ ਯਤਨ ਕਰੇਗੀ | ਇਹ ...

ਪੂਰੀ ਖ਼ਬਰ »

ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਵਿਦਿਆਰਥੀਆਂ ਨੇ ਖੂਬ ਮਚਾਈ ਧਮਾਲ

ਕੁਰੂਕਸ਼ੇਤਰ/ਸ਼ਾਹਾਬਾਦ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਡਿਵਾਈਨ ਪਬਲਿਕ ਸਕੂਲ ਵਿਚ 12ਵਾਂ ਸਾਲਾਨਾ ਖੇਡ ਪ੍ਰੋਗਰਾਮ ਕਰਵਾਇਆ ਗਿਆ | ਖੇਡਾਂ ਦਾ ਆਰੰਭ ਸਕੂਲ ਦੇ ਪ੍ਰਧਾਨ ਡਾ. ਗੁਰਦੀਪ ਸਿੰਘ ਹੇਰ, ਪਿੰ੍ਰਸੀਪਲ ਰਾਜੇਂਦਰ ਖੁੱਬਰ ਅਤੇ ਵਾਈਸ ਪਿੰ੍ਰਸੀਪਲ ਮਨੀਸ਼ ...

ਪੂਰੀ ਖ਼ਬਰ »

ਪੋਲ ਖੋਲ੍ਹ-ਹੱਲਾ ਬੋਲ ਜਨ ਸਭਾ 'ਚ ਪ੍ਰਵੀਨ ਚੌਧਰੀ ਸਥਾਨਕ ਪ੍ਰਤੀਨਿਧਾਂ 'ਤੇ ਖੂਬ ਬਰਸੇ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਅਤੇ ਥਾਨੇਸਰ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਪ੍ਰਵੀਨ ਚੌਧਰੀ ਨੇ ਐਤਵਾਰ ਨੂੰ ਬ੍ਰਹਮ ਸਰੋਵਰ 'ਤੇ ਕੇ. ਐੱਸ. ਪੈਲੇਸ 'ਚ ਪੋਲ ਖੋਲ੍ਹ-ਹੱਲਾ ਬੋਲ ਜਨ ਸਭਾ ਕੀਤੀ | ਪ੍ਰਵੀਨ ...

ਪੂਰੀ ਖ਼ਬਰ »

ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਕੁਰੂਕਸ਼ੇਤਰ/ਸ਼ਾਹਾਬਾਦ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਰਾਜ ਮੰਤਰੀ ਕ੍ਰਿਸ਼ਨ ਬੇਦੀ ਨੇ ਆਰਾਮ ਘਰ ਵਿਚ ਲੋਕ ਸਮੱਸਿਆਵਾਂ ਸੁਣੀਆਂ ਅਤੇ ਮੌਕੇ 'ਤੇ ਨਿਪਟਾਰੇ ਲਈ ਅਹੁਦੇਦਾਰਾਂ ਨੂੰ ਹਦਾਇਤਾਂ ਦਿੱਤੀਆਂ | ਉਨ੍ਹਾਂ ਕਿਹਾ ਕਿ ਖੇਤਰ ਦੀ ਕਿਸੇ ਵੀ ਸਮੱਸਿਆ ਨੂੰ ...

ਪੂਰੀ ਖ਼ਬਰ »

ਇਨੈਲੋ ਦੋਫਾੜ ਦੇ ਨਾਲ ਹੀ ਸੂਬੇ 'ਚ ਰੱਖ ਦਿੱਤੀ ਗਈ ਨਵੀਂ ਰਾਜਨੀਤਕ ਪਾਰਟੀ ਦੀ ਨੀਂਹ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੀ ਰਾਜਨੀਤੀ ਵਿਚ ਅਹਿਮ ਰਸੂਖ ਰੱਖਣ ਵਾਲੇ ਚੌਟਾਲਾ ਪਰਿਵਾਰ ਵਿਚ ਚੱਲ ਰਹੀ ਖਿੱਚ ਧੂਹ ਦਾ ਨਤੀਜਾ ਆਖ਼ਰਕਾਰ ਇੰਡੀਅਨ ਨੈਸ਼ਨਲ ਲੋਕ ਦਲ ਵੰਡ ਵਜੋਂ ਸਾਹਮਣੇ ਆ ਹੀ ਗਿਆ | ਇਨੈਲੋ ਦੇ ਦੋਫਾੜ ਹੋਣ ਦੇ ਨਾਲ ਹੀ ...

ਪੂਰੀ ਖ਼ਬਰ »

ਸਕੂਲ 'ਚ ਵਿਦਿਆਰਥੀਆਂ ਦਾ ਸਮੂਹਿਕ ਜਨਮ ਦਿਨ ਮਨਾਇਆ

ਰੋੜੀ, 18 ਨਵੰਬਰ (ਅ.ਬ.)- ਪਿੰਡ ਸੁਬਾਖੇੜਾ ਦੇ ਪ੍ਰਾਇਮਰੀ ਸਕੂਲ 'ਚ ਹਰ ਮਹੀਨੇ ਦੀ ਤਰ੍ਹਾਂ ਅਕਤੂਬਰ ਮਹੀਨੇ 'ਚ ਜਨਮ ਲੈਣ ਵਾਲੇ ਬੱਚਿਆਂ ਦਾ ਸਮੂਹਿਕ ਜਨਮ ਦਿਨ ਮਨਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਮੁੱਖ ਅਧਿਆਪਕ ਅਸ਼ੋਕ ਕੁਮਾਰ ਨੇ ਕੀਤੀ ਅਤੇ ਬੱਚਿਆਂ ਦੇ ਚੰਗੇ ...

ਪੂਰੀ ਖ਼ਬਰ »

ਦੇਵਤਾਵਾਂ ਅਤੇ ਮਹਾਪੁਰਸ਼ਾਂ ਦੇ ਆੋਦਰਸ਼ਾਂ ਨੂੰ ਜੀਵਨ 'ਚ ਅਪਣਾਓ-ਭਾਰਦਵਾਜ

ਥਾਨੇਸਰ, 18 ਨਵੰਬਰ (ਅ.ਬ.)- ਦੱਰਾਖੇੜਾ ਪੰਚਾਇਤੀ ਧਰਮਸ਼ਾਲਾ 'ਚ ਕੀਤੀ ਸ੍ਰੀਮਦ ਭਾਗਵਤ ਕਥਾ ਐਤਵਾਰ ਨੂੰ ਹਵਨ ਅਤੇ ਪ੍ਰਸਾਦਿ ਵੰਡ ਨਾਲ ਸੰਪਨ ਹੋਈ | ਇਸ ਪ੍ਰੋਗਰਾਮ 'ਚ ਪ੍ਰਬੰਧਕ ਅਮਰਪਾਲ ਸੈਣੀ, ਡਾ. ਮਹੇਸ਼ ਤਨੇਜਾ ਅਤੇ ਕੁਲਦੀਪ ਸੈਣੀ ਪਰਿਵਾਰ ਨੇ ਸ਼ਰਧਾਲੂਆਂ ਸਮੇਤ ...

ਪੂਰੀ ਖ਼ਬਰ »

ਵਾਲੀਬਾਲ ਮੁਕਾਬਲੇ 'ਚ ਬੀੜ ਕਾਲਵਾ ਦੀ ਟੀਮ ਰਹੀ ਅੱਵਲ

ਬਾਬੈਨ, 18 ਨਵੰਬਰ (ਡਾ. ਦੀਪਕ ਦੇਵਗਨ)- ਨਹਿਰੂ ਯੁਵਾ ਕੇਂਦਰ ਵਲੋਂ ਇਕ ਉਮੀਦ ਇਕ ਕਿਰਨ ਯੁਵਾ ਵਿਕਾਸ ਮੰਡਲ ਦੇ ਸਹਿਯੋਗ ਨਾਲ ਪਿੰਡ ਸੰਘੌਰ ਵਿਚ ਬਲਾਕ ਪੱਧਰੀ ਵਾਲੀਬਾਲ ਮੁਕਾਬਲਾ ਕਰਵਾਇਆ ਗਿਆ, ਜਿਸ 'ਚ 16 ਟੀਮਾਂ ਨੇ ਹਿੱਸਾ ਲਿਆ | ਮੁਕਾਬਲੇ ਵਿਚ ਕਈ ਰੋਮਾਂਚਕ ਮੈਚ ਹੋਏ ...

ਪੂਰੀ ਖ਼ਬਰ »

ਰੈਲੀ ਕੱਢ ਕੇ ਲੋਕਾਂ ਨੂੰ ਕੀਤਾ ਜਾਗਰੂਕ

ਜਗਾਧਰੀ, 18 ਨਵੰਬਰ (ਜਗਜੀਤ ਸਿੰਘ)- ਚਾਈਲਡ ਲਾਈਨ ਵਲੋਂ ਦੋਸਤੀ ਪ੍ਰੋਗਰਾਮ ਦੀ ਕੜੀ 'ਚ ਚਾਈਲਡ ਲਾਈਨ ਵਲੋਂ ਚਲਾਈ ਮੁਹਿੰਮ ਦੌਰਾਨ ਬੱਚਿਆਂ ਪ੍ਰਤੀ ਵੱਧ ਰਹੇ ਗੁਨਾਹਾਂ ਸਬੰਧੀ ਲੋਕਾਂ ਨੂੰ ਬਾਲ ਅਧਿਕਾਰਾਂ ਅਤੇ ਬੱਚਿਆਂ ਦੇ ਪ੍ਰਤੀ ਵੱਧ ਰਹੇ ਗੁਨਾਹਾਂ ਪ੍ਰਤੀ ਜਾਗਰੂਕ ...

ਪੂਰੀ ਖ਼ਬਰ »

ਨਿਰੰਕਾਰੀ ਭਵਨ ਦੀ ਸੁਰੱਖਿਆ ਵਧਾਈ

ਸਿਰਸਾ, 18 ਨਵੰਬਰ (ਭੁਪਿੰਦਰ ਪੰਨੀਵਾਲੀਆ)- ਪੰਜਾਬ ਦੇ ਅਜਨਾਲਾ ਵਿਖੇ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਮਗਰੋਂ ਸਿਰਸਾ 'ਚ ਸਥਿਤ ਨਿਰੰਕਾਰੀ ਭਵਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਜ਼ਿਲ੍ਹੇ ਦੇ ਸਾਰੇ ਥਾਣਿਆਂ ਨੂੰ ਚੌਕਸ ਕੀਤਾ ਗਿਆ ਹੈ | ਪੁਲਿਸ ਬੁਲਾਰੇ ਨੇ ਦੱਸਿਆ ...

ਪੂਰੀ ਖ਼ਬਰ »

ਬੜੋਪਲ ਨੂੰ ਪੀਣ ਵਾਲਾ ਪਾਣੀ ਦੇਣ ਲਈ 255.55 ਲੱਖ ਦੀ ਮਨਜੂਰੀ

ਟੋਹਾਣਾ, 18 ਨਵੰਬਰ (ਗੁਰਦੀਪ ਸਿੰਘ ਭੱਟੀ)- ਘੱਗਰ ਦੇ ਗੰਦੇ ਪਾਣੀ ਤੋਂ ਦੂਸ਼ਿਤ ਹੋ ਰਹੇ ਵਾਤਾਵਰਣ ਤੋਂ ਰਤੀਆ, ਜਾਖਲ ਤੇ ਟੋਹਾਣਾ ਦੇ ਇਕ ਹਿੱਸੇ ਨੂੰ ਜਲਦੀ ਰਾਹਤ ਮਿਲੇਗੀ | ਹਰਿਆਣਾ ਸਰਕਾਰ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਤਕਨੀਕੀ ਮਾਹਿਰਾਂ ਤੋਂ ਸਰਵੇਅ ...

ਪੂਰੀ ਖ਼ਬਰ »

ਗੀਤਾ ਜੈਅੰਤੀ ਮਹਾਂਉਤਸਵ ਬਿਨਾਂ ਕਿਸੇ ਬਜਟ ਦੇ ਸੁਚੱਜੇ ਢੰਗ ਨਾਲ ਮਨਾਉਣ ਦੀ ਦਿੱਤੀ ਚੁਣੌਤੀ

ਗੱਲ ਹਵਾਈ ਜਹਾਜ ਉਤਾਰਨ ਦੀ, ਕੂੜਾ ਸੁੱਟਣ ਲਈ ਥਾਂ ਨਹੀਂ- ਪ੍ਰਵੀਨ ਚੌਧਰੀ ਨੇ ਕਿਹਾ ਕਿ ਸਥਾਨਕ ਲੋਕ ਪ੍ਰਤੀਨਿਧੀ ਗੱਲ ਤਾਂ ਕੁਰੂਕਸ਼ੇਤਰ 'ਚ ਏਅਰਪੋਰਟ ਬਣਾਉਣ ਦੀ ਕਰਦੇ ਹਨ ਪਰ ਹੁਣ ਤੱਕ ਸ਼ਹਿਰ ਦਾ ਕੂੜਾ ਸੁੱਟਣ ਲਈ ਵੀ ਪ੍ਰਬੰਧ ਨਹੀਂ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਸ਼ਰਾਬ ਦੇ ਠੇਕਿਆਂ, ਹੋਟਲਾਂ, ਹਸਪਤਾਲਾਂ, ਮੋਬਾਈਲ ਟਾਵਰਾਂ ਨੂੰ ਪ੍ਰਾਪਰਟੀ ਟੈਕਸ ਦਾ ਰਿਕਾਰਡ ਦਿਖਾਉਣ ਲਈ ਜਾਰੀ ਕੀਤੇ ਜਾ ਰਹੇ ਨੋਟਿਸ

ਲੁਧਿਆਣਾ, 18 ਨਵੰਬਰ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਰਾਬ ਦੇ ਠੇਕਿਆਂ/ਅਹਾਤਿਆਂ, ਮੋਬਾਈਲ ਟਾਵਰਾਂ, ਸਰਕਾਰੀ ਵਿਭਾਗਾਂ, ਹਸਪਤਾਲਾਂ, ਹੋਟਲਾਂ, ਨਰਸਿੰਗ ਹੋਮਜ਼ ਤੇ ਕਿਰਾਏ 'ਤੇ ਦਿੱਤੀਆਂ ਦੁਕਾਨਾਂ ਦੇ ਮਾਲਕਾਂ ਨੂੰ ਨੋਟਿਸ ਭੇਜ ਕੇ ਭਰੇ ਗਏ ...

ਪੂਰੀ ਖ਼ਬਰ »

25 ਬੋਤਲਾਂ ਸ਼ਰਾਬ ਸਮੇਤ 3 ਗਿ੍ਫ਼ਤਾਰ

ਲੁਧਿਆਣਾ, 18 ਨਵੰਬਰ (ਅਮਰੀਕ ਸਿੰਘ ਬੱਤਰਾ)- ਲੁਧਿਆਣਾ ਪੁਲਿਸ ਨੇ 3 ਵਿਅਕਤੀਆਂ ਤੋਂ 25 ਬੋਤਲਾਂ ਸ਼ਰਾਬ ਬਰਾਮਦ ਕਰਕੇ ਦੋਸ਼ੀਆਂ ਿਖ਼ਲਾਫ਼ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਹੈ | ਐਾਟੀਨਾਰਕੋਟਿਕ ਸੈੱਲ 'ਚ ਤੈਨਾਤ ਹੌਲਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ 16 ਨਵੰਬਰ ...

ਪੂਰੀ ਖ਼ਬਰ »

ਪੀ. ਓ. ਸਟਾਫ਼ ਵਲੋਂ ਭਗੌੜਾ ਕਾਬੂ

ਲੁਧਿਆਣਾ, 18 ਨਵੰਬਰ (ਅਮਰੀਕ ਸਿੰਘ ਬੱਤਰਾ)-ਪੀ.ਓ. ਸਟਾਫ਼ ਲੁਧਿਆਣਾ ਵਲੋਂ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਗੁਰਮੇਜ਼ ਸਿੰਘ ਪੁੱਤਰ ਕੇਸਰ ਸਿੰਘ ਨੂੰ ਗਿ੍ਫ਼ਤਾਰ ਕੀਤਾ ਹੈ | ਪੀ.ਓ. ਸਟਾਫ਼ ਦੇ ਜਾਂਚ ਅਧਿਕਾਰੀ ਐਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਚੌਾਤਾ ...

ਪੂਰੀ ਖ਼ਬਰ »

ਸਹੁਰਾ ਪਰਿਵਾਰ ਤੋਂ ਦੁਖੀ ਨੌਜਵਾਨ ਵਲੋਂ ਖੁਦਕੁਸ਼ੀ

ਲੁਧਿਆਣਾ, 18 ਨਵੰਬਰ (ਅਮਰੀਕ ਸਿੰਘ ਬੱਤਰਾ)- ਨਿਊ ਸ਼ਿਵਪੁਰੀ ਵਾਸੀ 24 ਸਾਲਾ ਨੌਜਵਾਨ ਜਿਸ ਦਾ 5-6 ਮਹੀਨੇ ਪਹਿਲਾਂ ਹੀ ਮਨਜੀਤ ਨਗਰ ਦੀ ਰਹਿਣ ਵਾਲੀ ਜੋਤੀ ਨਾਲ ਵਿਆਹ ਹੋਇਆ ਸੀ, ਨੇ ਆਪਣੀ ਪਤਨੀ, ਸੱਸ, ਚਾਚੀ ਸੱਸ ਤੇ ਚਾਚਾ ਸਹੁਰਾ ਤੋਂ ਦੁਖੀ ਹੋ ਕੇ ਆਪਣੇ ਘਰ ਪੱਖੇ ਨਾਲ ਲਟਕ ...

ਪੂਰੀ ਖ਼ਬਰ »

ਹਜ਼ਾਰਾਂ ਦੀ ਗਿਣਤੀ 'ਚ ਪ੍ਰੀਖਿਆਰਥੀਆਂ ਨੇ ਦਿੱਤੀ ਗਰੁੱਪ ਡੀ ਦੀ ਪ੍ਰੀਖਿਆ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਵਲੋਂ ਗਰੁੱਪ ਡੀ ਦੀ ਪ੍ਰੀਖਿਆ ਦਾ ਦੂਜਾ ਗੇੜ ਸ਼ਾਂਤੀ ਨਾਲ ਸੰਪਨ ਹੋ ਗਿਆ | ਐਤਵਾਰ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਪ੍ਰੀਖਿਆਰਥੀ ਪ੍ਰੀਖਿਆ ਕੇਂਦਰਾਂ 'ਤੇ ਪੁੱਜੇ | ਇਸ ਦੌਰਾਨ ਪੁਲਿਸ ...

ਪੂਰੀ ਖ਼ਬਰ »

ਨਰ ਨਾਰਾਇਣ ਸੇਵਾ ਕਮੇਟੀ ਨੇ ਖੋਲ੍ਹੀ ਨੇਕੀ ਦੀ ਦੁਕਾਨ

ਕੁਰੂਕਸ਼ੇਤਰ/ਸ਼ਾਹਾਬਾਦ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਨਰ ਨਾਰਾਇਣ ਸੇਵਾ ਕਮੇਟੀ ਵਲੋਂ ਸਮਾਜ ਸੇਵਾ ਦੇ ਕਾਰਜਾਂ ਵਿਚ ਇਕ ਹੋਰ ਵਾਧਾ ਕਰਦੇ ਹੋਏ ਕਮੇਟੀ ਚੌਕ 'ਤੇ ਨੇਕੀ ਦੀ ਦੁਕਾਨ ਖੋਲ੍ਹੀ ਗਈ | ਕਮੇਟੀ ਦੇ ਸੰਸਥਾਪਕ ਮੁਨੀਸ਼ ਭਾਟੀਆ ਅਤੇ ਪ੍ਰਧਾਨ ਰਾਕੇਸ਼ ...

ਪੂਰੀ ਖ਼ਬਰ »

ਬੇਟੀਆਂ 'ਤੇ ਟਿੱਪਣੀ ਕਰਨ ਿਖ਼ਲਾਫ਼ ਰੋਹ 'ਚ ਆਈ ਮਹਿਲਾ ਕਾਂਗਰਸ, ਕੀਤਾ ਪ੍ਰਦਰਸ਼ਨ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਜਬਰ ਜਨਾਹ ਪੀੜਤ ਬੇਟੀਆਂ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵਲੋਂ ਕੀਤੀ ਗਈ ਟਿੱਪਣੀ ਿਖ਼ਲਾਫ਼ ਹਰਿਆਣਾ ਮਹਿਲਾ ਕਾਂਗਰਸ 'ਚ ਗੁੱਸਾ ਸਿਖਰਾਂ 'ਤੇ ਹੈ | ਟਿੱਪਣੀ ਤੋਂ ਰੋਹ 'ਚ ਆਈਆਂ ਮਹਿਲਾ ਕਾਂਗਰਸ ...

ਪੂਰੀ ਖ਼ਬਰ »

ਪਰਜਾਪਤੀ ਜਾਗਰੂਕ ਸਭਾ ਹਰਿਆਣਾ ਦੀ ਬੈਠਕ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)- ਪਰਜਾਪਤੀ ਜਾਗਰੂਕ ਸਭਾ ਹਰਿਆਣਾ ਦੀ ਬੈਠਕ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਦੀ ਪ੍ਰਧਾਨਗੀ 'ਚ ਸਿਰਸਲਾ ਰੋਡ ਦਫ਼ਤਰ ਵਿਚ ਹੋਈ | ਬੈਠਕ ਦਾ ਸੰਚਾਲਨ ਜਨਰਲ ਸਕੱਤਰ ਰਵਿੰਦਰ ਸਿੰਘ ਵਲੋਂ ਕੀਤਾ ਗਿਆ | ਬੈਠਕ ਵਿਚ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਪੇਪਰ ਮਿੱਲ ਵਿਖੇ ਵਿਰਸਾ ਸੰਭਾਲ ਗੁਰਮਤਿ ਮੁਕਾਬਲੇ ਕਰਵਾਏ

ਜਗਾਧਰੀ, 18 ਨਵੰਬਰ (ਜਗਜੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਗੁਰਦੁਆਰਾ ਪ੍ਰਬੰਧਕ ਕਮੇਟੀ ਪੇਪਰ ਮਿੱਲ ਵਲੋਂ ਵਿਰਸਾ ਸੰਭਾਲ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪੇਪਰ ਮਿੱਲ ਵਿਖੇ ਵਿਰਸਾ ਸੰਭਾਲ ਗੁਰਮਤਿ ...

ਪੂਰੀ ਖ਼ਬਰ »

ਨਾਇਬ ਸੈਣੀ ਨੇ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ

ਨਰਾਇਣਗੜ੍ਹ, 18 ਨਵੰਬਰ (ਪੀ. ਸਿੰਘ)-ਬ੍ਰਹਮਲੀਨ ਸਵਾਮੀ ਓਮਾਨੰਦ ਸਰਸਵਤੀ (ਵੇਦਾਂਤ ਭੂਸ਼ਣ) ਦੀ ਯਾਦ ਵਿਚ ਸ਼ਿਵ ਮੰਦਿਰ ਰਾਜਾ ਵਾਲਾ ਤਲਾਅ ਨਰਾਇਣਗੜ੍ਹ ਵਿਚ ਰਾਜ ਮੰਤਰੀ ਨਾਇਬ ਸੈਣੀ ਨੇ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ | ਰਾਜ ਮੰਤਰੀ ਨੇ ਧਰਮਸ਼ਾਲਾ ਲਈ 5 ਲੱਖ ਰੁਪਏ ...

ਪੂਰੀ ਖ਼ਬਰ »

ਸਾਈਕਲ ਰੈਲੀ ਕੱਢ ਕੇ ਬਿ੍ਗੇਡੀਅਰ ਕੁਲਦੀਪ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਕੁਰੂਕਸ਼ੇਤਰ, 18 ਨਵੰਬਰ (ਜਸਬੀਰ ਸਿੰਘ ਦੁੱਗਲ)-ਪ੍ਰੇਰਨਾ ਕਮੇਟੀ ਹਰਿਆਣਾ ਵਲੋਂ 178ਵੀਂ ਸਾਈਕਲ ਚਲਾਓ ਵਾਤਾਵਰਨ ਬਚਾਓ ਜਾਗਰੂਕਤਾ ਰੈਲੀ ਕੱਢੀ ਗਈ | ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਕੱਢੀ ਇਸ ਰੈਲੀ 'ਚ ਸਟਾਰ ਖੂਨਦਾਨੀ ਡਾ. ਅਸ਼ੋਕ ਕੁਮਾਰ ਵਰਮਾ, ਕਮਲ ਸੈਣੀ, ਦੁਸ਼ਿਅੰਤ ...

ਪੂਰੀ ਖ਼ਬਰ »

ਯੋਗ ਅਤੇ ਪ੍ਰਾਣਾਯਾਮ ਨਾਲ ਸਰੀਰ ਨੂੰ ਰੱਖਿਆ ਜਾ ਸਕਦਾ ਹੈ ਤੰਦਰੁਸਤ-ਡਾ: ਧੂਪ ਸਿੰਘ

ਨਰਵਾਨਾ, 18 ਨਵੰਬਰ (ਅ.ਬ.)- ਪਤੰਜਲੀ ਯੋਗ ਕਮੇਟੀ ਨਰਵਾਨਾ ਵਲੋਂ ਸੈਣੀ ਮੁਹੱਲਾ 'ਚ ਮਾਤਾ ਬਸੰਤੀ ਮੰਦਿਰ ਦੇ ਹਾਲ ਵਿਚ ਯੋਗ ਕੈਂਪ ਦੌਰਾਨ ਡਾ. ਧੂਪ ਸਿੰਘ ਮਲਿਕ ਜ਼ਿਲ੍ਹਾ ਇੰਚਾਰਜ ਨੇ ਕਿਹਾ ਕਿ ਅੱਜ ਦੇ ਪ੍ਰਦੂਸ਼ਿਤ ਵਾਤਾਵਰਨ 'ਚ ਸਰੀਰ ਨੂੰ ਯੋਗ ਅਤੇ ਪ੍ਰਾਣਾਯਾਮ ਰਾਹੀਂ ...

ਪੂਰੀ ਖ਼ਬਰ »

ਉਡੀਸਾ ਦੇ ਰਾਜਪਾਲ ਆਦਰਸ਼ ਬਾਲ ਵਿੱਦਿਆ ਮੰਦਿਰ ਪੁੱਜੇ

ਨਰਵਾਨਾ, 18 ਨਵੰਬਰ (ਅ.ਬ.)- ਉਡੀਸਾ ਦੇ ਰਾਜਪਾਲ ਗਣੇਸ਼ੀ ਲਾਲ ਨੇ ਕਿਹਾ ਕਿ ਉਡੀਸਾ ਬਹੁਤ ਹੀ ਸੋਹਣਾ ਸੂਬਾ ਹੈ, ਜਿੱਥੇ 26 ਫ਼ੀਸਦੀ ਵਸੋਂ ਆਦੀ ਵਾਸੀਆਂ ਦੀ ਹੈ ਅਤੇ ਉਨ੍ਹਾਂ ਦਾ ਰਹਿਣ-ਸਹਿਣ ਵੀ ਸਾਡੇ ਦੇਸ਼ ਤੋਂ ਵੱਖ ਹੈ ਪਰ ਇਸ ਦੇ ਬਾਵਜੂਦ ਵੀ ਉਡੀਸਾ ਲੜਾਕੂ ਜਹਾਜ ਬਣਾਉਣ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਗੰਭੀਰ ਜ਼ਖ਼ਮੀ

ਏਲਨਾਬਾਦ, 18 ਨਵੰਬਰ (ਜਗਤਾਰ ਸਮਾਲਸਰ)- ਪਿੰਡ ਕਿਸ਼ਨਪੁਰਾ ਕੋਲ ਹੋਏ ਇਕ ਸੜਕ ਹਾਦਸੇ 'ਚ ਇਕ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਸਿਰਸਾ ਦੇ ਹਸਪਤਾਲ ਲਈ ਰੈਫ਼ਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਅੰਕਿਤ ਪੁੱਤਰ ਬਲਰਾਮ ਵਾਸੀ ...

ਪੂਰੀ ਖ਼ਬਰ »

ਰਾਮਦੇਵ ਮੰਦਰ 'ਚ ਚੋਰਾਂ ਵਲੋਂ ਗੋਲਕ ਤੋੜ ਕੇ ਨਕਦੀ ਚੋਰੀ

ਰੋੜੀ, 18 ਨਵੰਬਰ (ਅ.ਬ.)- ਪਿੰਡ ਬੱਪਾਂ ਵਿਚ ਰਾਮਦੇਵ ਮੰਦਿਰ 'ਚ ਚੋਰਾਂ ਨੇ ਗੋਲਕ ਤੋੜ ਕੇ ਨਕਦੀ ਚੋਰੀ ਕਰ ਲਈ | ਦੱਸਣਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਵੀ ਗੋਲਕ ਚੋਰ ਗਰੋਹ ਨੇ ਓਢਾਂ, ਰੋੜੀ ਅਤੇ ਬੜਾਗੂੜਾ ਥਾਣਿਆਂ ਦੇ ਕਈ ਪਿੰਡਾਂ ਵਿਚ ਚੋਰੀ ਦੀਆਂ ਵਾਰਦਾਤਾਂ ਨੂੰ ...

ਪੂਰੀ ਖ਼ਬਰ »

ਏ. ਟੀ. ਐੱਮ. ਕਾਰਡ ਬਦਲ ਕੇ 40 ਹਜ਼ਾਰ ਰੁਪਏ ਕਿਸੇ ਹੋਰ ਖਾਤੇ 'ਚ ਪਾਏ

ਡੱਬਵਾਲੀ, 18 ਨਵੰਬਰ (ਇਕਬਾਲ ਸਿੰਘ ਸ਼ਾਂਤ)- ਏ. ਟੀ. ਐੱਮ. ਕਾਰਡ ਬਦਲ ਕੇ ਲੋਕਾਂ ਦੀ ਕਮਾਈ ਠੱਗਣ ਦੀਆਂ ਘਟਨਾਵਾਂ ਆਮ ਵਰਤਾਰਾ ਬਣ ਚੁੱਕਿਆ ਹੈ ਪਰ ਪੁਲਿਸ ਤੰਤਰ ਦੀ ਕਾਰਗੁਜਾਰੀ ਸਿਰਫ਼ ਐੱਫ਼. ਆਈ.ਆਰ. ਦਰਜ ਕਰਨ ਤੱਕ ਸੀਮਤ ਹੋ ਗਈ ਹੈ | ਡੱਬਵਾਲੀ ਵਿਖੇ ਸਟੇਟ ਬੈਂਕ ਦੇ ਏ. ...

ਪੂਰੀ ਖ਼ਬਰ »

ਗਿਆਰ੍ਹਵੀਂ ਵਾਲੀ ਸਰਕਾਰ ਦਾ 29ਵਾਂ ਸਾਲਾਨਾ ਮੇਲਾ ਸ਼ੁਰੂ

ਜਲੰਧਰ, 18 ਨਵੰਬਰ (ਜਸਪਾਲ ਸਿੰਘ)-ਦਰਬਾਰ ਬਾਬਾ ਜ਼ਾਹਰ ਪੀਰ ਤੇ ਬਾਬਾ ਪਹਿਲਵਾਨ ਸੱਚੀ ਸਰਕਾਰ ਦੇ ਅਸਥਾਨ ਬੇਅੰਤ ਨਗਰ ਨੇੜੇ ਪ੍ਰੋਫੈਸਰ ਕਾਲੋਨੀ ਰਾਮਾ ਮੰਡੀ ਵਿਖੇੇ ਗਿਆਰ੍ਹਵੀਂ ਵਾਲੀ ਸਰਕਾਰ ਦਾ 29ਵਾਂ 3 ਦਿਨਾਂ ਸਾਲਾਨਾ ਮੇਲਾ ਅੱਜ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ...

ਪੂਰੀ ਖ਼ਬਰ »

7ਵੀਂ ਪੰਜਾਬ ਸਟੇਟ ਹਾਰਸ ਸ਼ੋਅ ਚੈਂਪੀਅਨਸ਼ਿਪ 2018 ਦੇ ਕਿਰਨਦੀਪ ਸਿੰਘ, ਨਿਖਿਲ ਤੇ ਅਸਲਮ ਮੁਹੰਮਦ ਬਣੇ ਜੇਤੂ

ਜਲੰਧਰ, 18 ਨਵੰਬਰ (ਜਤਿੰਦਰ ਸਾਬੀ)- 7ਵੀਂ ਪੰਜਾਬ ਸਟੇਟ ਹਾਰਸ ਸ਼ੋਅ ਚੈੈਂਪੀਅਨਸ਼ਿਪ 2018 ਜੋ ਇੰਨਸਰਵਿਸ ਟਰੇਨਿੰਗ ਸੈਂਟਰ ਕਪੂਰਥਲਾ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ 'ਚ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ...

ਪੂਰੀ ਖ਼ਬਰ »

ਪੰਜਾਬ ਕਿ੍ਕਟ ਐਸੋਸੀਏਸ਼ਨ ਦਾ ਸੀਨੀਅਰ ਮਹਿਲਾ ਟੀਮ ਦਾ ਕੋਚਿੰਗ ਕੈਂਪ ਸਮਾਪਤ

ਜਲੰਧਰ, 18 ਨਵੰਬਰ (ਜਤਿੰਦਰ ਸਾਬੀ)- ਪੰਜਾਬ ਕਿ੍ਕਟ ਐਸੋਸੀਏਸ਼ਨ ਵਲੋਂ ਬਰਲਟਨ ਪਾਰਕ ਜਲੰਧਰ ਵਿਖੇ ਲਗਾਇਆ ਜਾ ਰਿਹਾ ਸੀਨੀਅਰ ਮਹਿਲਾ ਕ੍ਰਿਕਟ ਟੀਮ ਦਾ ਕੋਚਿੰਗ ਕੈਂਪ ਸਮਾਪਤ ਹੋ ਗਿਆ | ਇਸ ਕੋਚਿੰਗ ਕੈਂਪ ਪੰਜਾਬ ਭਰ ਤੋਂ 16 ਲੜਕੀਆਂ ਨੇ ਹਿੱਸਾ ਲਿਆ ਤੇ ਇਸ ਮੌਕੇ 'ਤੇ ...

ਪੂਰੀ ਖ਼ਬਰ »

ਕੈਪਟਨ ਸਰਕਾਰ 'ਚ ਮਹਿਫੂਜ਼ ਨਹੀਂ ਔਰਤਾਂ ਦਾ ਮਾਣ-ਸਨਮਾਨ-ਬਲਜਿੰਦਰ ਕੌਰ

ਜਲੰਧਰ, 18 ਨਵੰਬਰ (ਮੇਜਰ ਸਿੰਘ)-ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਤੇ ਵਿਧਾਇਕਾ ਬੀਬੀ ਬਲਜਿੰਦਰ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ, ਖਜ਼ਾਨਾ ਖਾਲੀ ਹੈ ਦੇ ਰੌਲੇ ਹੇਠ ਲੋਕਾਂ 'ਤੇ ਟੈਕਸਾਂ ਦਾ ਵੱਡਾ ਬੋਝ ਤਾਂ ਪਾ ਰਹੀ ਹੈ, ਪਰ ਫਿਰ ਵੀ ਲੋਕਾਂ ਨੂੰ ਰਿਆਇਤ ਜਾਂ ਸਹੂਲਤ ...

ਪੂਰੀ ਖ਼ਬਰ »

ਸਲੇਮਪੁਰ ਮਸੰਦਾਂ 'ਚ ਪਰਿਵਾਰ ਨੂੰ ਬੰਧਕ ਬਣਾ ਕੇ ਹਥਿਆਰਬੰਦ ਲੁਟੇਰਿਆਂ ਵਲੋਂ ਲੱਖਾਂ ਦੀ ਲੁੱਟ

ਜਲੰਧਰ, 18 ਨਵੰਬਰ (ਜਸਪਾਲ ਸਿੰਘ)-ਥਾਣਾ ਰਾਮਾ ਮੰਡੀ ਅਧੀਨ ਆਉਂਦੇ ਪਿੰਡ ਸਲੇਮਪੁਰ ਮਸੰਦਾਂ 'ਚ ਬਾਹਰਵਾਰ ਖੂਹ 'ਤੇ ਰਹਿੰਦੇ ਇਕ ਪਰਿਵਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ ਦਰਜਨ ਦੇ ਕਰੀਬ ਹਥਿਆਰਬੰਦ ਲੁਟੇਰਿਆਂ ਨੇ ਪਰਿਵਾਰਕ ਮੈਂਬਰਾਂ ਨੂੰ ਬੰਧਕ ਬਣਾ ਕੇ ਲੱਖਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX