ਤਾਜਾ ਖ਼ਬਰਾਂ


ਅਕਾਲੀ ਦਲ ਤੋਂ ਬਾਅਦ ਹੁਣ ਭਾਜਪਾ ਦੀ ਸਹਿਯੋਗੀ ਜੇ. ਜੇ. ਪੀ. ਵੀ ਨਹੀਂ ਲੜੇਗੀ ਦਿੱਲੀ ਚੋਣਾਂ
. . .  4 minutes ago
ਨਵੀਂ ਦਿੱਲੀ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਭਾਜਪਾ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਚੋਣ...
ਹੁਸ਼ਿਆਰਪੁਰ ਵਿਖੇ ਦੋ ਦੁਕਾਨਾਂ 'ਚ ਲੱਗੀ ਭਿਆਨਕ ਅੱਗ
. . .  19 minutes ago
ਹੁਸ਼ਿਆਰਪੁਰ, 21 ਜਨਵਰੀ (ਬਲਜਿੰਦਰਪਾਲ ਸਿੰਘ)- ਘੰਟਾ ਘਰ ਦੇ ਨਜ਼ਦੀਕ ਡਰਾਈ-ਕਲੀਨਰ ਅਤੇ ਕੱਪੜਿਆਂ ਦੀ ਦੁਕਾਨ 'ਚ ਅੱਜ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਲੱਖਾਂ ਰੁਪਏ ਦਾ...
ਜਿਸ ਨੇ ਵਿਰੋਧ ਕਰਨਾ ਹੈ ਕਰ ਲਓ, ਨਾਗਰਿਕਤਾ ਕਾਨੂੰਨ ਵਾਪਸ ਨਹੀਂ ਹੋਵੇਗਾ- ਅਮਿਤ ਸ਼ਾਹ
. . .  30 minutes ago
ਲਖਨਊ, 21 ਜਨਵਰੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਦੇ ਸਮਰਥਨ 'ਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ। ਉੱਤਰ ਪ੍ਰਦੇਸ਼ ਦੇ ਲਖਨਊ 'ਚ ਹੋਈ ਇਸ ਰੈਲੀ 'ਚ...
ਮੋਦੀ ਅਤੇ ਓਲੀ ਨੇ ਵਿਰਾਟ ਨਗਰ ਆਈ.ਸੀ.ਪੀ ਦਾ ਕੀਤਾ ਉਦਘਾਟਨ
. . .  39 minutes ago
ਨੇਪਾਲ, 21 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਮੰਗਲਵਾਰ ਨੂੰ ਇੱਥੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਦੋਹਾਂ ...
ਜਲ ਸਪਲਾਈ ਵਿਭਾਗ ਦੇ ਐੱਸ. ਡੀ. ਓ. ਨੇ ਚਲਾਈ ਗੋਲੀ, ਕਲਰਕ ਜ਼ਖ਼ਮੀ
. . .  about 1 hour ago
ਸੰਗਰੂਰ, 21 ਜਨਵਰੀ (ਦਮਨਜੀਤ ਸਿੰਘ)- ਸੰਗਰੂਰ ਦੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦਫ਼ਤਰ ਵਿਖੇ ਵਿਭਾਗ ਦੇ ਹੀ ਐੱਸ. ਡੀ. ਓ. ਵਲੋਂ ਇੱਕ ਕਲਰਕ 'ਤੇ ਗੋਲੀ ਚਲਾਉਣ ਦਾ ਸਨਸਨੀਖ਼ੇਜ਼ ਮਾਮਲਾ...
ਦੁਕਾਨ ਲੁੱਟਣ ਆਏ ਲੁਟੇਰਿਆ ਨੇ ਮਾਲਕ 'ਤੇ ਚਲਾਈ ਗੋਲੀ
. . .  about 1 hour ago
ਫ਼ਤਿਹਗੜ੍ਹ ਸਾਹਿਬ, 21 ਜਨਵਰੀ (ਬਲਜਿੰਦਰ ਸਿੰਘ) - ਫ਼ਤਿਹਗੜ੍ਹ ਸਾਹਿਬ 'ਚ ਪੈਂਦੇ ਸਰਹਿੰਦ ਮੰਡੀ ਓਵਰਬ੍ਰਿਜ ਨੇੜੇ ਸਥਿਤ ਕਰਿਆਨਾ ਦੀ ਹੋਲਸੇਲ ਦੀ ਦੁਕਾਨ '...
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਫੌਜ ਦਾ ਜਵਾਨ ਅਤੇ ਇੱਕ ਐੱਸ. ਪੀ. ਓ. ਸ਼ਹੀਦ
. . .  about 1 hour ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ 'ਚ ਅੱਜ ਅੱਤਵਾਦੀਆਂ ਨਾਲ ਹੋਈ ਮੁਠਭੇੜ ਦੌਰਾਨ ਫੌਜ ਦਾ...
ਹਾਈਕੋਰਟ ਪਹੁੰਚਿਆ ਜੇ. ਐੱਨ. ਯੂ. ਵਿਦਿਆਰਥੀ ਸੰਗਠਨ, ਲੇਟ ਫ਼ੀਸ ਅਤੇ ਹੋਸਟਲ ਮੈਨੂਅਲ 'ਚ ਬਦਲਾਅ ਦੀ ਕੀਤੀ ਮੰਗ
. . .  about 1 hour ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਪ੍ਰਸ਼ਾਸਨ ਦੇ ਕੁਝ ਫ਼ੈਸਲਿਆਂ ਵਿਰੁੱਧ ਜੇ. ਐੱਨ. ਯੂ. ਵਿਦਿਆਰਥੀ ਸੰਗਠਨ ਦਿੱਲੀ ਹਾਈਕੋਰਟ 'ਚ ਪਹੁੰਚ...
ਕੁਫ਼ਰੀ 'ਚ ਹੋਈ ਤਾਜ਼ਾ ਬਰਫ਼ਬਾਰੀ, ਖਿੜੇ ਸੈਲਾਨੀਆਂ ਦੇ ਚਿਹਰੇ
. . .  about 2 hours ago
ਸ਼ਿਮਲਾ, 21 ਜਨਵਰੀ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ 'ਚ ਪੈਂਦੇ ਕੁਫ਼ਰੀ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ, ਜਿਸ ਕਾਰਨ ਹਰ ਪਾਸੇ ਬਰਫ਼ ਦੀ ਚਿੱਟੀ...
ਨੇਪਾਲ ਦੇ ਹੋਟਲ 'ਚੋਂ ਮਿਲੀਆਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ
. . .  about 2 hours ago
ਕਾਠਮੰਡੂ, 21 ਜਨਵਰੀ- ਨੇਪਾਲ ਦੇ ਦਮਨ ਦੇ ਇੱਕ ਹੋਟਲ ਰੂਮ 'ਚੋਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਸੰਬੰਧੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕਾਂ ਦੇ...
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 3 hours ago
ਨਵੀਂ ਦਿੱਲੀ, 21 ਜਨਵਰੀ- ਜੰਮੂ-ਕਸ਼ਮੀਰ 'ਚੋਂ ਧਾਰਾ 370 ਨੂੰ ਬੇਅਸਰ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਵਿਰੁੱਧ ਦਾਇਰ ਪਟੀਸ਼ਨਾਂ...
ਸੰਗਰੂਰ : ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਹਾਂਡਾ ਅਤੇ ਸੁਨੀਤਾ ਸ਼ਰਮਾ ਨੇ ਦਿੱਤਾ ਅਸਤੀਫ਼ਾ
. . .  about 3 hours ago
ਸੁਨਾਮ ਊਧਮ ਸਿੰਘ ਵਾਲਾ, 21 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਸੁਖਦੇਵ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ 'ਚ ਸੁਧਾਰਾਂ ਨੂੰ ਲੈ ਕੇ ਲੜੀ ਜਾ ਰਹੀ ਸਿਧਾਂਤਕ ਲੜਾਈ ਦਾ ਸਮਰਥਨ...
ਪੁਲਵਾਮਾ 'ਚ ਸੀ. ਆਰ. ਪੀ. ਐੱਫ. ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 3 hours ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ...
ਸੁਨੀਲ ਯਾਦਵ ਹੀ ਲੜਨਗੇ ਕੇਜਰੀਵਾਲ ਵਿਰੁੱਧ ਚੋਣ
. . .  about 3 hours ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਭਾਜਪਾ ਦੇ ਇੰਚਾਰਜ ਸ਼ਿਆਮ ਜਾਜੂ ਨੇ ਸਾਰੀਆਂ ਅਟਕਲਾਂ ਨੂੰ ਖ਼ਾਰਜ ਕਰਦਿਆਂ ਕਿਹਾ ਹੈ ਕਿ ਅਸੀਂ ਇਹ ਤੈਅ ਕੀਤਾ ਹੈ ਕਿ ਸੁਨੀਲ ਯਾਦਵ ਹੀ ਅਰਵਿੰਦ ਕੇਜਰੀਵਾਲ...
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 3 hours ago
ਸ੍ਰੀਨਗਰ, 21 ਜਨਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਇਲਾਕੇ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ...
ਹਾਈਕੋਰਟ ਨੇ ਕੈਟ 'ਤੇ ਹੁਕਮ 'ਤੇ ਲਾਈ ਰੋਕ, ਦਿਨਕਰ ਗੁਪਤਾ ਨੂੰ ਡੀ. ਜੀ. ਪੀ. ਬਣਾਈ ਰੱਖਣ ਦੀ ਹਿਦਾਇਤ
. . .  about 3 hours ago
ਅੰਮ੍ਰਿਤਸਰ ਵਿਖੇ ਮਠਿਆਈ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  about 4 hours ago
ਵਿਰਾਸਤੀ ਮਾਰਗ 'ਤੇ ਸ਼ਹੀਦ ਸਿੱਖ ਸੂਰਬੀਰ ਯੋਧਿਆਂ ਦੇ ਬੁੱਤ ਲਗਾਉਣ ਦੀ ਮੰਗ
. . .  about 4 hours ago
ਜਵਾਹਰ ਸੁਰੰਗ ਦੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਕਾਰਨ ਕੌਮੀ ਹਾਈਵੇਅ-44 ਬੰਦ, ਸੈਂਕੜੇ ਟਰੱਕ ਫਸੇ
. . .  about 4 hours ago
ਦਿੱਲੀ ਵਿਧਾਨ ਸਭਾ ਚੋਣਾਂ : ਕੇਜਰੀਵਾਲ ਦੇ ਸਾਹਮਣੇ ਉਮੀਦਵਾਰ ਬਦਲ ਸਕਦੀ ਹੈ ਭਾਜਪਾ
. . .  about 4 hours ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  about 5 hours ago
ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਸੁਖਬੀਰ ਨੇ ਸੱਦੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ
. . .  about 5 hours ago
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
. . .  about 5 hours ago
ਦਿੱਲੀ ਚੋਣਾਂ 'ਚ ਭਾਜਪਾ 50 ਤੋਂ ਵਧੇਰੇ ਸੀਟਾਂ 'ਤੇ ਜਿੱਤੇਗੀ- ਤੇਜਿੰਦਰ ਬੱਗਾ
. . .  about 5 hours ago
ਕਾਬੂ ਹੇਠ ਹੋਈ ਰਘੁਬੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਅੱਗ
. . .  about 6 hours ago
ਪੁਲਿਸ ਹਿਰਾਸਤ 'ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਜੈਦੇਵ ਗੱਲਾ
. . .  about 6 hours ago
ਬਗ਼ਦਾਦ: ਅਮਰੀਕੀ ਦੂਤਾਵਾਸ ਨੇੜੇ ਇਕ ਵਾਰ ਫਿਰ ਦਾਗੇ ਗਏ ਰਾਕੇਟ
. . .  about 8 hours ago
ਸੂਰਤ 'ਚ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  1 day ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  1 day ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  1 day ago
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  1 day ago
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  1 day ago
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  1 day ago
ਦਿੱਲੀ 'ਚ ਭਾਜਪਾ ਨੇ 3 ਸੀਟਾਂ ਦਿੱਤੀਆਂ ਸਹਿਯੋਗੀਆਂ ਨੂੰ
. . .  1 day ago
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਦਿੱਤਾ ਗਿਆ ਰੋਸ ਧਰਨਾ
. . .  1 day ago
ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇ -ਮਨਜੀਤ ਸਿੰਘ ਰਾਏ
. . .  1 day ago
ਕਾਲਿੰਦੀ ਕੁੰਜ-ਸ਼ਾਹੀਨ ਬਾਗ ਰੋਡ ਖੁਲ੍ਹਵਾਉਣ ਲਈ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ
. . .  about 1 hour ago
ਈ. ਡੀ. ਵਲੋਂ ਕਾਰਤੀ ਚਿਦੰਬਰਮ ਕੋਲੋਂ ਪੁੱਛਗਿੱਛ
. . .  about 1 hour ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਬੰਗਲਾਦੇਸ਼ ਦੇ ਦੌਰੇ ਦੀ ਵੀ ਹੋ ਰਹੀ ਹੈ ਜਾਂਚ- ਜੰਮੂ-ਕਸ਼ਮੀਰ ਦੇ ਡੀ. ਜੀ. ਪੀ.
. . .  about 1 hour ago
ਐੱਨ. ਚੰਦਰਸ਼ੇਖਰਨ ਨੇ ਕੀਤੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ
. . .  about 1 hour ago
ਰੋਡ ਸ਼ੋਅ 'ਚ ਹੀ ਬੀਤਿਆ ਸਮਾਂ, ਕੇਜਰੀਵਾਲ ਹੁਣ ਕੱਲ੍ਹ ਭਰਨਗੇ ਨਾਮਜ਼ਦਗੀ ਪੱਤਰ
. . .  23 minutes ago
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ 'ਚ ਅਕਾਲੀ-ਭਾਜਪਾ ਗਠਜੋੜ ਟੁੱਟਣ ਦੀਆਂ ਖ਼ਬਰਾਂ
. . .  54 minutes ago
ਸੁਪਰੀਮ ਕੋਰਟ ਵਲੋਂ ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ ਖ਼ਾਰਜ, ਅਪਰਾਧ ਵੇਲੇ ਨਾਬਾਲਗ ਹੋਣ ਦੀ ਕਹੀ ਸੀ ਗੱਲ
. . .  about 1 hour ago
ਮੁਜ਼ੱਫਰਪੁਰ ਸ਼ੈਲਟਰ ਹੋਮ ਮਾਮਲਾ : ਬ੍ਰਜੇਸ਼ ਠਾਕੁਰ ਸਣੇ 19 ਲੋਕ ਦੋਸ਼ੀ ਕਰਾਰ
. . .  about 1 hour ago
ਜੇ.ਪੀ. ਨੱਢਾ ਬਣੇ ਭਾਜਪਾ ਦੇ ਕੌਮੀ ਪ੍ਰਧਾਨ
. . .  about 1 hour ago
ਮੰਗਲੁਰੂ ਹਵਾਈ ਅੱਡੇ 'ਤੇ ਸ਼ੱਕੀ ਬੈਗ 'ਚ ਮਿਲਿਆ ਆਈ. ਈ. ਡੀ.
. . .  about 1 hour ago
ਹਿਜ਼ਬੁਲ ਮੁਜ਼ਾਹਦੀਨ ਨਾਲ ਸੰਬੰਧਿਤ ਸਨ ਸ਼ੋਪੀਆਂ 'ਚ ਮਾਰੇ ਗਏ ਅੱਤਵਾਦੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਮੱਘਰ ਸੰਮਤ 550

ਮਾਨਸਾ

ਟੁੱਟੀਆਂ ਸੜਕਾਂ ਤੇ ਗੰਦਗੀ ਦੇ ਢੇਰ ਮਾਨਸਾ ਵਾਸੀਆਂ ਲਈ ਬਣ ਰਹੇ ਨੇ ਸਿਰਦਰਦੀ

ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਵੀ ਪਹਿਲੇ ਤੋੜ ਗਈ ਸੀ ਦਮ
ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 18 ਨਵੰਬਰ ਸਥਾਨਕ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਅਤੇ ਵੱਖ ਵੱਖ ਥਾਵਾਂ 'ਤੇ ਪਏ ਗੰਦਗੀ ਦੇ ਢੇਰ ਮਾਨਸਾ ਵਾਸੀਆਂ ਲਈ ਸਿਰਦਰਦੀ ਹੀ ਨਹੀਂ ਬਣ ਰਹੇ ਬਲਕਿ ਨਵੀਆਂ ਸਮੱਸਿਆਵਾਂ ਵੀ ਉਪਜਾ ਰਹੇ ਹਨ | ਜ਼ਿਕਰਯੋਗ ਗੱਲ ਹੈ ਕਿ ਇਸ ਵਕਤ ਤਿੰਨਕੋਣੀ ਤੋਂ ਬੱਸ ਸਟੈਂਡ ਅਤੇ ਬੱਸ ਸਟੈਂਡ ਤੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੱਕ ਨਵੀਂ ਬਣੀ ਸੀਮਿੰਟਡ ਸੜਕ ਹੀ ਸਾਬਤ ਸੂਰਤੀ ਹੈ, ਬਾਕੀ ਸ਼ਹਿਰ ਦੀਆਂ ਸਭ ਅੰਦਰੂਨੀ ਸੜਕਾਂ ਦਾ ਬੇਹੱਦ ਮਾੜਾ ਹਾਲ ਹੈ | ਜਿਹੜੀ ਇਕ ਅੱਧੀ ਹੋਰ ਸੜਕ ਦਿੱਖ ਭਰਪੂਰ ਹੈ, 'ਚ ਸੀਵਰੇਜ ਦੇ ਉੱਘੜ-ਦੁੱਘੜ ਮੈਨਹੋਲਾਂ ਨੇ ਸਥਿਤੀ ਬਦਤਰ ਬਣਾ ਦਿੱਤੀ ਹੈ | ਬਹੁਤੀਆਂ ਥਾਵਾਂ 'ਤੇ ਮੇਨਹੋਲ ਧਰਤੀ 'ਚ ਧਸੇ ਪਏ ਹਨ ਅਤੇ ਕੁਝ ਥਾਵਾਂ 'ਤੇ ਸੜਕ ਤੋਂ ਕਾਫ਼ੀ ਉੱਚੇ ਹਨ | ਸਿਤਮ ਜ਼ਰੀਫੀ ਇਹ ਹੈ ਕਿ ਪ੍ਰਬੰਧਕੀ ਕੰਪਲੈਕਸ ਤੋਂ ਮਾਨਸਾ ਖੁਰਦ ਨੂੰ ਜਾਂਦੀ ਮੁੱਖ ਸੜਕ ਦੇ ਕਈ ਮੈਨਹੋਲ ਤਾਂ ਠੇਕੇਦਾਰਾਂ ਦੀ ਅਣਗਹਿਲੀ ਕਾਰਨ ਹੇਠਾਂ ਹੀ ਦੱਬੇ ਗਏ ਹਨ | 'ਅਜੀਤ' ਦੀ ਟੀਮ ਵਲੋਂ ਅੱਜ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦਾ ਦੌਰਾ ਕਰਨ 'ਤੇ ਵੇਖਿਆ ਗਿਆ ਕਿ ਬੱਸ ਸਟੈਂਡ ਤੋਂ ਮੁੱਖ ਬਾਜ਼ਾਰ 'ਚ ਦੀ ਗੁਜ਼ਰਦੀ ਰੇਲਵੇ ਫਾਟਕ ਤੱਕ ਸੜਕ ਦਾ ਏਨਾ ਬੁਰਾ ਹਾਲ ਹੈ ਕਿ ਵਾਹਨ ਚਾਲਕਾਂ ਦੇ ਨਾਲ ਨਾਲ ਪੈਦਲ ਤੁਰਨ ਵਾਲੇ ਵੀ ਡਿੱਕ-ਡੋਲੇ ਖਾਂਦੇ ਹਨ | ਇਸੇ ਤਰ੍ਹਾਂ 33 ਫੁੱਟ ਸੜਕ, ਫਾਟਕ ਤੋਂ ਰੇਲਵੇ ਸਟੇਸ਼ਨ, ਵੀਰ ਨਗਰ ਮੁਹੱਲਾ, ਜਵਾਹਰਕੇ ਰੋਡ, ਬਾਰਾਂ ਹੱਟਾ ਚੌਕ ਤੋਂ ਇੱਧਰ ਉੱਧਰ ਜਾਂਦੀਆਂ ਸੜਕਾਂ, ਗਊਸ਼ਾਲਾ ਰੋਡ, ਚਕੇਰੀਆਂ ਰੋਡ, ਰਮਨ ਸਿਨੇਮਾ ਰੋਡ ਆਦਿ ਸੜਕਾਂ ਥਾਂ ਥਾਂ ਤੋਂ ਟੁੱਟੀਆਂ ਪਈਆਂ ਹਨ | ਫਾਟਕ ਨੇੜਿਉਂ ਐਫ.ਸੀ.ਆਈ. ਗੋਦਾਮਾਂ ਜਾਂਦੀ ਸੜਕ ਦਾ ਵੀ ਰੱਬ ਰਖਵਾਲਾ ਹੈ | ਅੰਡਰ ਬਿ੍ਜ ਵਾਲੀ ਸੜਕ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਥਾਂ ਥਾਂ ਤੋਂ ਟੁੱਟ ਚੁੱਕੀ ਹੈ | ਇਹੀ ਹਾਲ ਹੋਰ ਕਈ ਸੜਕਾਂ ਦਾ ਹੈ | ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਾਸਲ ਵਲੋਂ ਭਾਵੇਂ ਸਫ਼ਾਈ ਪੱਖੋਂ ਕੁਝ ਕਦਮ ਚੁੱਕੇ ਗਏ ਹਨ ਪਰ ਵੱਖ ਵੱਖ ਥਾਵਾਂ 'ਤੇ ਪਏ ਗੰਦਗੀ ਦੇ ਢੇਰ ਉਨ੍ਹਾਂ ਦਾ ਮੂੰਹ ਚਿੜਾ ਰਹੇ ਸਨ | ਜਿਨ੍ਹਾਂ ਥਾਵਾਂ 'ਤੇ ਕੂੜੇ ਦੇ ਡੰਪ ਬਣਾਏ ਗਏ ਹਨ, ਕੋਲ ਟਰਾਲੀਆਂ ਆਦਿ ਤਾਂ ਵੇਖੀਆਂ ਗਈਆਂ ਪਰ ਨੇੜੇ ਤੇੜੇ ਵੱਡੇ ਗੰਦਗੀ ਦੇ ਢੇਰ ਲੋਕਾਂ ਨੂੰ ਨੱਕ 'ਤੇ ਰੁਮਾਲ ਰੱਖਣ ਲਈ ਮਜਬੂਰ ਕਰਦੇ ਹਨ | ਗਲੀਆਂ ਦੇ ਮੋੜਾਂ 'ਤੇ ਗੰਦਗੀ ਦੇ ਢੇਰ ਵੇਖੇ ਗਏ ਅਤੇ ਖ਼ਾਲਸਾ ਸਕੂਲ ਦੇ ਸਾਹਮਣੇ ਤੋਂ ਇਲਾਵਾ ਸਿਵਲ ਹਸਪਤਾਲ ਦੇ ਸਾਹਮਣੇ ਤੋਂ ਇਲਾਵਾ ਅੰਦਰ ਵੀ ਗੰਦਗੀ ਦੇ ਢੇਰ ਪਏ ਰਹਿੰਦੇ ਹਨ |
ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨੇ ਦਮ ਤੋੜਿਆ
ਸ਼ਹਿਰ 'ਚ ਟਰੈਫ਼ਿਕ ਦੀ ਸਮੱਸਿਆ ਗੰਭੀਰ ਹੈ | ਟੁੱਟੀਆਂ-ਫੁੱਟੀਆਂ ਸੜਕਾਂ ਦੇ ਨਾਲ ਹੀ ਦੁਕਾਨਦਾਰਾਂ ਵਲੋਂ ਦੁਕਾਨਾਂ ਅੱਗੇ ਸਜਾਏ ਸਾਮਾਨ ਅਤੇ ਖੜ੍ਹਾਏ ਜਾਂਦੇ ਵਾਹਨ ਰਾਹਗੀਰਾਂ ਲਈ ਵੱਡੀ ਸਮੱਸਿਆ ਬਣਦੇ ਹਨ | ਚਾਰ-ਪਹੀਆ ਵਾਹਨ ਵਾਲਿਆਂ ਨੂੰ ਤਾਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਦੱਸਣਯੋਗ ਹੈ ਕਿ ਦੀਵਾਲੀ ਤੋਂ 2 ਦਿਨ ਪਹਿਲਾਂ ਪੁਲਿਸ ਪ੍ਰਸ਼ਾਸਨ ਤੇ ਨਗਰ ਕੌਾਸਲ ਨੇ ਮਿਲ ਕੇ ਕਚਹਿਰੀ ਰੋਡ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ ਸੀ ਅਤੇ ਦਾਅਵਾ ਕੀਤਾ ਗਿਆ ਸੀ ਕਿ ਤਿਉਹਾਰ ਲੰਘਣ ਉਪਰੰਤ ਸ਼ਹਿਰ 'ਚ ਅਜਿਹੇ ਕਬਜ਼ੇ ਵਿਸ਼ੇਸ਼ ਮੁਹਿੰਮ ਚਲਾ ਕੇ ਹਟਾਏ ਜਾਣਗੇ ਪਰ ਵਿਸ਼ੇਸ਼ ਮੁਹਿੰਮ ਤਾਂ ਕੀ ਚੱਲਣੀ ਸੀ ਸਗੋਂ ਦੁਕਾਨਾਂ ਅੱਗੇ ਰੱਖੇ ਬੋਰਡ ਆਦਿ ਇਕ ਦਿਨ ਚੁੱਕ ਕੇ ਆਮ ਕਬਜ਼ਾ ਹਟਾਊ ਮੁਹਿੰਮ ਵੀ ਪਹਿਲੇ ਦਿਨ ਹੀ ਦਮ ਤੋੜ ਗਈ ਸੀ | ਅਧਿਕਾਰੀ ਲੱਖ ਦਾਅਵੇ ਕਰਨ ਪਰ ਹਕੀਕਤ 'ਚ ਮਾਨਸਾ ਵਾਸੀ ਟਰੈਫ਼ਿਕ ਸਮੱਸਿਆ ਨਾਲ ਦੋ-ਚਾਰ ਹੁੰਦੇ ਹੋਏ ਨਜਾਇਜ਼ ਕਬਜ਼ਿਆਂ ਤੋਂ ਡਾਹਢੇ ਪ੍ਰੇਸ਼ਾਨ ਹਨ ਅਤੇ ਇਸ ਕਾਰਜ ਲਈ ਕਈ ਪੱਤਰਕਾਰਾਂ ਸਮੇਤ ਸ਼ਹਿਰੀਆਂ ਦੇ ਨੁਮਾਇੰਦਿਆਂ ਦੀ ਗਠਿਤ ਕੀਤੀ ਕਮੇਟੀ ਵੀ ਸੋਸ਼ਲ ਮੀਡੀਆ 'ਤੇ ਚਰਚਾ ਤੱਕ ਹੀ ਸੀਮਤ ਰਹੀ ਹੈ | ਨਾ ਪ੍ਰਸ਼ਾਸਨ ਨੇ ਇਸ ਕਮੇਟੀ ਦੀ ਮੁੜ ਮੀਟਿੰਗ ਬੁਲਾਈ ਹੈ ਅਤੇ ਨਾ ਹੀ ਕੋਈ ਕਾਰਗਰ ਤੇ ਸਖ਼ਤ ਕਦਮ ਚੁੱਕਿਆ ਹੈ | ਸ਼ਹਿਰੀਆਂ ਦੀ ਡਿਪਟੀ ਕਮਿਸ਼ਨਰ ਤੇ ਨਗਰ ਕੌਾਸਲ ਦੇ ਅਧਿਕਾਰੀਆਂ ਤੋਂ ਮੰਗ ਹੈ ਕਿ ਉਪਰੋਕਤ ਸਮੱਸਿਆਵਾਂ ਵੱਲ ਗ਼ੌਰ ਕੀਤੀ ਜਾਵੇ ਕਿਉਂਕਿ ਲੋਕ ਡੇਂਗੂ ਦੇ ਨਾਲ ਹੀ ਆਮ ਬਿਮਾਰੀਆਂ ਦੀ ਗਿ੍ਫ਼ਤ 'ਚ ਵੀ ਆ ਰਹੇ ਹਨ ਅਤੇ ਟਰੈਫ਼ਿਕ ਸਮੱਸਿਆ ਕਾਰਨ ਨਿੱਕੇ-ਮੋਟੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ |

ਬਣਦੀ ਕਾਰਵਾਈ ਕਰਨ ਦੀ ਕੀਤੀ ਮੰਗ

ਝੁਨੀਰ, 18 ਨਵੰਬਰ (ਸੰਧੂ)- ਨੇੜਲੇ ਪਿੰਡ ਰਾਮਾਂਨੰਦੀ ਵਿਖੇ ਜੋਗਿੰਦਰ ਸਿੰਘ ਦੇ ਘਰ ਜ਼ਬਰਦਸਤੀ ਦਾਖਲ ਹੋਏ ਪਿੰਡ ਦੇ ਹੀ ਇਕ ਵਿਅਕਤੀ ਵਲੋਂ ਉਨ੍ਹਾਂ ਦੀ ਨੂੰ ਹ ਨਾਲ ਬਦਸਲੂਕੀ ਕਰਨ 'ਤੇ ਜੌੜਕੀਆਂ ਪੁਲਿਸ ਵਲੋਂ ਬਣਦੀ ਕਾਰਵਾਈ ਨਹੀਂ ਕੀਤੀ ਗਈ | ਪਰਜਾਪਤ ਭਲਾਈ ਸਭਾ ਦੇ ...

ਪੂਰੀ ਖ਼ਬਰ »

86 ਬੋਤਲਾਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ

ਮਾਨਸਾ, 18 ਨਵੰਬਰ (ਵਿ.ਪ੍ਰਤੀ.)- ਜ਼ਿਲ੍ਹਾ ਪੁਲਿਸ ਮਾਨਸਾ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ 86 ਬੋਤਲਾਂ ਨਜਾਇਜ਼ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਕਰ ਕੇ 2 ਵਿਅਕਤੀਆਂ ਿਖ਼ਲਾਫ਼ ਕਾਰਵਾਈ ਕੀਤੀ ਹੈ | ਕਰਨਵੀਰ ਸਿੰਘ ਡੀ.ਐਸ.ਪੀ. (ਡੀ) ਨੇ ਦੱਸਿਆ ਕਿ ਥਾਣਾ ਸਦਰ ...

ਪੂਰੀ ਖ਼ਬਰ »

ਰਾਸ਼ਟਰੀ ਸਮਾਜ ਸੇਵਾ ਸੰਮਤੀ ਵਲੋਂ ਸ਼ਾਂਤਮਈ ਮਾਰਚ

ਮਾਨਸਾ, 18 ਨਵੰਬਰ (ਵਿ.ਪ੍ਰਤੀ.)-ਰਾਸ਼ਟਰੀ ਸਮਾਜ ਸੇਵਾ ਸੰਮਤੀ ਵਲੋਂ ਸ਼ਾਂਤਮਈ ਮਾਰਚ ਕੱਢਿਆ ਗਿਆ | ਉਹ ਮੰਗ ਕਰ ਰਹੇ ਸਨ ਕਿ ਸੰਤ ਰਾਮਪਾਲ 'ਤੇ ਹਰਿਆਣਾ ਸਰਕਾਰ ਵਲੋਂ ਦਰਜ ਕੀਤੇ ਗਏ ਮੁਕੱਦਮੇ ਰੱਦ ਕੀਤੇ ਜਾਣ | ਉਨ੍ਹਾਂ ਦਾ ਦੋਸ਼ ਸੀ ਕਿ ਗਿਣੀ-ਮਿਥੀ ਸਾਜ਼ਿਸ਼ ਅਧੀਨ ਸੰਤ ...

ਪੂਰੀ ਖ਼ਬਰ »

ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਪਿੰਡਾਂ 'ਚ ਮੀਟਿੰਗਾਂ

ਮਾਨਸਾ, 18 ਨਵੰਬਰ (ਵਿ.ਪ੍ਰਤੀ.)- ਪੰਜਾਬ ਖੇਤ ਮਜ਼ਦੂਰ ਸਭਾ ਵਲੋਂ ਭੈਣੀਬਾਘਾ, ਉੱਭਾ ਅਤੇ ਸਥਾਨਕ ਵਾਰਡ ਨੰਬਰ 1 ਵਿਖੇ ਇਕੱਤਰਤਾਵਾਂ ਕੀਤੀਆਂ ਗਈਆਂ | ਜਥੇਬੰਦੀ ਦੇ ਸੂਬਾਈ ਸਕੱਤਰ ਕਿ੍ਸ਼ਨ ਚੌਹਾਨ ਨੇ ਦੋਸ਼ ਲਗਾਇਆ ਕਿ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਾਰਨ ਕਿਰਤੀ ਵਰਗ ...

ਪੂਰੀ ਖ਼ਬਰ »

ਤੰਦਰੁਸਤ ਮਿਸ਼ਨ ਪੰਜਾਬ ਦਾ ਮੰੂਹ ਚਿੜਾ ਰਿਹੈ ਘੱਗਰ ਦਰਿਆ'ਚ ਵਗਦਾ ਕਾਲਾ ਤੇ ਦੂਸ਼ਿਤ ਪਾਣੀ

ਪ੍ਰਕਾਸ਼ ਸਿੰਘ ਜ਼ੈਲਦਾਰ ਸਰਦੂਲਗੜ੍ਹ-18 ਨਵੰਬਰ- ਸਥਾਨਕ ਸ਼ਹਿਰ ਤੇ ਇਲਾਕੇ ਦੇ ਪਿੰਡਾਂ 'ਚੋਂ ਲੰਘਦੇ ਘੱਗਰ ਦਰਿਆ 'ਚ ਵਗਦਾ ਕਾਲਾ ਤੇ ਦੂਸ਼ਿਤ ਪਾਣੀ ਤੰਦਰੁਸਤ ਮਿਸ਼ਨ ਪੰਜਾਬ ਦਾ ਮੂੰਹ ਚਿੜਾ ਰਿਹਾ ਹੈ ਕਿਉਂਕਿ ਇਕ ਪਾਸੇ ਤਾਂ ਸਰਕਾਰ ਉਪਰੋਕਤ ਮਿਸ਼ਨ ਤਹਿਤ ਜਨਤਾ ...

ਪੂਰੀ ਖ਼ਬਰ »

'ਆਪ' ਦੇ ਹਲਕਾ ਮੀਡੀਆ ਇੰਚਾਰਜ ਵਲੋਂ ਅਸਤੀਫ਼ਾ

ਬਰੇਟਾ, 18 ਨਵੰਬਰ (ਜੀਵਨ ਸ਼ਰਮਾ)- ਆਮ ਆਦਮੀ ਪਾਰਟੀ ਦੇ ਹਲਕਾ ਮੀਡੀਆ ਇੰਚਾਰਜ ਜਗਵਿੰਦਰ ਸਿੰਘ ਧਰਮਪੁਰਾ ਵੱਲੋਂ ਪਾਰਟੀ ਦੇ ਦੋ ਧੜਿਆਂ ਵਿਚਕਾਰ ਚੱਲ ਰਹੇ ਰੇੜਕੇ ਤੋਂ ਪ੍ਰੇਸ਼ਾਨ ਹੋ ਕੇ ਆਪਣੇ ਅਹੁਦੇ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ...

ਪੂਰੀ ਖ਼ਬਰ »

ਜਨਤਕ ਜਥੇਬੰਦੀਆਂ ਦੇ ਵਿਰੋਧ ਸਦਕਾ ਵਿਧਵਾ ਦੇ ਘਰ ਦੀ ਕੁਰਕੀ ਨਾ ਹੋਈ

ਮਾਨਸਾ, 18 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਇਕ ਵਿਧਵਾ ਔਰਤ ਦੇ ਘਰ ਦੀ ਕੁਰਕੀ ਰੁਕਵਾਈ ਗਈ | ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਗੁਰਪ੍ਰੀਤ ਕੌਰ ਦੇ ਪਤੀ ਨੇ ਕਈ ਸਾਲ ਪਹਿਲਾਂ ਬੈਂਕ ਤੋਂ ਮਕਾਨ ...

ਪੂਰੀ ਖ਼ਬਰ »

ਭੁੱਖ ਹੜਤਾਲ 25ਵੇਂ ਦਿਨ ਵੀ ਜਾਰੀ

ਬਰੇਟਾ, 18 ਨਵੰਬਰ (ਜੀਵਨ ਸ਼ਰਮਾ)- ਸਥਾਨਕ ਨੈਸ਼ਨਲ ਹਾਈਵੇ ਸੰਘਰਸ਼ ਕਮੇਟੀ ਵਲੋਂ ਸਥਾਨਕ ਕੈਂਚੀਆਂ ਉੱਪਰ ਮੰਗਾਂ ਨੂੰ ਲੈ ਕੇ ਲੜੀਵਾਰ ਭੁੱਖ ਹੜਤਾਲ ਅੱਜ 25ਵੇਂ ਦਿਨ 'ਚ ਦਾਖਲ ਹੋ ਗਈ ਹੈ | ਅੱਜ ਗੋਰਾ ਸਿੰਘ, ਜਗਦੇਵ ਸਿੰਘ, ਅਮਰਪਾਲ ਸਿੰਘ, ਪਵਨ ਕੁਮਾਰ ਅਤੇ ਜਰਨੈਲ ਸਿੰਘ ...

ਪੂਰੀ ਖ਼ਬਰ »

ਲੋਕਾਂ ਨੰੂ ਫ਼ਿਰਕੂਪੁਣੇ ਦੀ ਭੱਠੀ ਵਿਚ ਝੋਕ ਰਹੀਆਂ ਨੇ ਸਰਕਾਰਾਂ-ਗੁਰਨਾਮ ਸਿੰਘ ਦਾਊਦ

ਸਰਦੂਲਗੜ੍ਹ, 18 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਸ਼ੁਰੂ ਕੀਤੀ 'ਲੋਕ ਜਗਾਓ ਲੁਟੇਰੇ ਭਜਾਓ' ਜਥਾ ਮਾਰਚ ਮੁਹਿੰਮ ਸਰਦੂਲਗੜ੍ਹ ਪਹੁੰਚਣ 'ਤੇ ਰਾਜਸੀ ਕਾਨਫ਼ਰੰਸ ਰੱਖੀ ਗਈ | ਸੰਬੋਧਨ ਕਰਦੇ ਹੋਏ ਪਾਰਟੀ ਦੀ ਕੇਂਦਰੀ ...

ਪੂਰੀ ਖ਼ਬਰ »

ਓਲਡ ਸਟੂਡੈਂਟ ਮਿਲਣੀ ਕਰਵਾਈ

ਭੀਖੀ, 19 ਨਵੰਬਰ (ਨਿ.ਪ.ਪ.)- ਸ੍ਰੀ ਤਾਰਾ ਚੰਦ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਪੜ੍ਹ ਚੁੱਕੇ ਵਿਦਿਆਰਥੀਆਂ ਦਾ ਮਿਲਣੀ ਸਮਾਰੋਹ ਕਰਵਾਇਆ ਗਿਆ | ਉਦਘਾਟਨ ਵਿੱਦਿਆ ਭਾਰਤੀ ਸੂਬੇ ਦੇ ਕਾਰਜਕਾਰੀ ਸੁਰੇਜ਼ ਕੁਮਾਰ ਨੇ ਕੀਤਾ | ਮੁੱਖ ਬੁਲਾਰੇ ਦੇ ਤੌਰ 'ਤੇ ਅਮਿਤ ...

ਪੂਰੀ ਖ਼ਬਰ »

ਆਇਸਾ ਤੇ ਇਨਕਲਾਬੀ ਨੌਜਵਾਨ ਸਭਾ ਵਲੋਂ ਇਕੱਤਰਤਾ

ਝੁਨੀਰ, 18 ਨਵੰਬਰ (ਨਿ.ਪ.ਪ.)- ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਅਤੇ ਇਨਕਲਾਬੀ ਨੌਜਵਾਨ ਸਭਾ ਵਲੋਂ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਾ ਜਬਰੀ ਬਦਲੀਆਂ ਅਤੇ ਈ. ਟੀ.ਟੀ. ਕੋਰਸ ਦੀ ਟੀ. ਪੀ. ਵਿਚ ਵਾਧੇ ਦੇ ਿਖ਼ਲਾਫ਼ ਰੋਸ ਵਜੋਂ ਇੱਥੇ ਐਨਲਾਈਟਿਡ ਕਾਲਜ ਵਿਖੇ ...

ਪੂਰੀ ਖ਼ਬਰ »

ਬੀ. ਬੀ. ਐਸ. ਸੰਸਥਾ ਦੇ ਵਿਦਿਆਰਥੀ ਗੁਰਵੀਰ ਕੋਠਾ ਗੁਰੂ ਨੇ 9 ਬੈਂਡ ਹਾਸਲ ਕੀਤੇ

ਭਗਤਾ ਭਾਈਕਾ, 18 ਨਵੰਬਰ (ਸੁਖਪਾਲ ਸਿੰਘ ਸੋਨੀ)-ਸਥਾਨਿਕ ਸ਼ਹਿਰ ਦੇ ਨਾਮਵਰ ਬੀ ਬੀ ਐਸ ਆਈਲਟਸ ਇੰਸਟੀਚਿਊਟ ਦੇ ਵਿਦਿਆਰਥੀ ਨੇ 9 ਬੈਂਡ, 3 ਵਿਦਿਆਰਥੀਆਂ ਨੂੰ 8 ਅਤੇ 3 ਨੇ 7.5 ਬੈਂਡ ਹਾਸਲ ਕਰਕੇ ਸੰਸਥਾ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਸਫਲਤਾ ਪਾਈ ਕੀਤੀ ਹੈ | ਸੰਸਥਾ ਦੇ ...

ਪੂਰੀ ਖ਼ਬਰ »

ਗਣਿਤ ਅਤੇ ਵਿਗਿਆਨ ਕਲ੍ਹਾ ਪ੍ਰਦਰਸ਼ਨੀ ਮੇਲਾ ਕਰਵਾਇਆ

ਨਥਾਣਾ, 18 ਨਵੰਬਰ (ਗੁਰਦਰਸ਼ਨ ਲੁੱਧੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਖੇ ਸਕੂਲੀ ਵਿਦਿਆਰਥੀਆਂ ਦੀ ਗਣਿਤ ਅਤੇ ਵਿਗਿਆਨ ਵਿਸ਼ਿਆਂ ਨਾਲ ਸਬੰਧਿਤ ਪ੍ਰੈਕਟੀਕਲ ਯੋਗਤਾ ਪ੍ਰਖਣ ਲਈ ਮੇਲਾ ਕਰਵਾਇਆ ਗਿਆ | ਜਿਸ ਵਿਚ ਬਲਾਕ ਨਥਾਣਾ ਦੇ 32 ਸਕੂਲਾਂ ਦੇ ...

ਪੂਰੀ ਖ਼ਬਰ »

ਫ਼ਿਲਮ 'ਰੰਗ ਪੰਜਾਬ' ਦੀ ਸਟਾਰ ਕਾਸਟ ਬਠਿੰਡਾ ਪੁੱਜੀ

ਬਠਿੰਡਾ, 18 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- 23 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਰੰਗ ਪੰਜਾਬ' ਦੇ ਸਿਤਾਰੇ ਅੱਜ ਬਠਿੰਡਾ ਦੇ ਪੈੱ੍ਰਸ ਕਲੱਬ ਪੁੱਜੇ ਜਿਥੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਫ਼ਿਲਮ ਦੇ ਹੀਰੋ ਦੀਪ ਸਿੱਧੂ ਨੇ ਦੱਸਿਆ ਕਿ 'ਪੰਜਾਬ ਰੰਗ' ...

ਪੂਰੀ ਖ਼ਬਰ »

ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਮਾਸੂਮ ਬੱਚੀ ਲਈ ਮੱਦਦ ਦੀ ਗੁਹਾਰ

ਰਾਮਪੁਰਾ ਫੂਲ, 18 ਨਵੰਬਰ (ਗੁਰਮੇਲ ਸਿੰਘ ਵਿਰਦੀ)-ਸਥਾਨਕ ਸ਼ਹਿਰ ਦੇ ਦਸਮੇਸ਼ ਨਗਰ ਦੀ ਰਹਿਣ ਵਾਲੀ ਅੱਠ ਸਾਲਾਂ ਦੀ ਗ਼ਰੀਬ ਪਰਿਵਾਰ ਦੀ ਬੱਚੀ ਏਕਮਜੀਤ ਲੁਧਿਆਣਾ ਦੇ ਹਸਪਤਾਲ ਅੰਦਰ ਬਿਮਾਰੀ ਕਾਰਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੀ ਹੈ | ਮੁਹੱਲਾ ਵਾਸੀ ਗੁਰਪ੍ਰੀਤ ...

ਪੂਰੀ ਖ਼ਬਰ »

ਬਾਬਾ ਫ਼ਰੀਦ ਪਬਲਿਕ ਸੀਨੀ. ਸੈਕੰ. ਸਕੂਲ ਦੇ ਵਿਦਿਆਰਥੀਆਂ ਨੇ 27 ਤਗਮੇ ਜਿੱਤੇ

ਬਠਿੰਡਾ, 18 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਤੇ ਉਨ੍ਹਾਂ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਉਭਾਰਨ ਲਈ ਹਰ ਸਾਲ ਜ਼ਿਲ੍ਹਾ ਪੱਧਰ, ਜ਼ੋਨਲ ਪੱਧਰ ਅਤੇ ਰਾਜ ਪੱਧਰ ਦੇ ਗੁਣਾਤਮਿਕ ਵਿੱਦਿਅਕ ...

ਪੂਰੀ ਖ਼ਬਰ »

ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧ ਕਾਰਨ ਮਹਿਰਾਜ ਵਾਸੀ ਪ੍ਰੇਸ਼ਾਨ

ਮਹਿਰਾਜ, 18 ਨਵੰਬਰ (ਸੁਖਪਾਲ ਮਹਿਰਾਜ)- ਸੀਵਰੇਜ ਸਿਸਟਮ ਦੇ ਮਾੜੇ ਪ੍ਰਬੰਧਾਂ ਕਾਰਨ ਕਸਬਾ ਮਹਿਰਾਜ ਵਾਸੀ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਅਤੇ ਸਮੱਸਿਆਵਾਂ ਨਾਲ ਜੂਝ ਰਹੇ ਹਨ | ਇਸ ਸਬੰਧੀ ਸਥਾਨਕ ਪੱਤੀ ਸੌਲ-ਮੱਲੂਆਣਾ ਸੜਕ ਦੇ ਘਰਾਂ ਨੇ ਦੱਸਿਆ ਕਿ ਪਿਛਲੇ ਕਈ ...

ਪੂਰੀ ਖ਼ਬਰ »

ਮਲੂਕਾ ਵਲੋਂ ਮਾਤਾ ਹਮੀਰ ਕੌਰ ਮਹਿਰਾਜ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ

ਮਹਿਰਾਜ, 18 ਨਵੰਬਰ (ਸੁਖਪਾਲ ਮਹਿਰਾਜ)- ਪਿਛਲੇ ਦਿਨੀਂ ਮਾਤਾ ਹਮੀਰ ਕੌਰ ਮਹਿਰਾਜ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ | ਉਨ੍ਹਾਂ ਦੀ ਮੌਤ 'ਤੇ ਦੁੱਖ ਸਾਂਝਾ ਕਰਨ ਲਈ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਉਨ੍ਹਾਂ ਦੇ ਗ੍ਰਹਿ ਪੱਤੀ ਕਰਮਚੰਦ ...

ਪੂਰੀ ਖ਼ਬਰ »

ਪ੍ਰਧਾਨ ਗੁਰਵਿੰਦਰ ਭਗਤਾ ਨੇ ਸਮੂਹ ਅਹੁਦੇਦਾਰਾਂ ਦਾ ਕੀਤਾ ਐਲਾਨ

ਗੋਨਿਆਣਾ, 18 ਨਵੰਬਰ (ਮਨਦੀਪ ਸਿੰਘ ਮੱਕੜ)-ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਭਗਤਾ ਨੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੇ ਆਦੇਸ਼ਾਂ 'ਤੇ ਬਠਿੰਡਾ ਦਿਹਾਤੀ ਦੇ ਅਧੀਨ ਆਉਂਦੇ ਮੰਡਲਾਂ ਵਿਚੋਂ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ | ਪ੍ਰਧਾਨ ...

ਪੂਰੀ ਖ਼ਬਰ »

1942 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਮਾਨਸਾ/ ਬੁਢਲਾਡਾ, 18 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ/ਸਵਰਨ ਸਿੰਘ ਰਾਹੀ)- ਮੈਗਨੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਝੁੱਗੀ ਝੌਾਪੜੀ ਅਤੇ ਹੋਰਨਾਂ ਗ਼ਰੀਬ ਬਸਤੀਆਂ 'ਚ ਪਹੁੰਚ ਕਰ ਕੇ 0 ਤੋਂ 5 ਸਾਲ ਦੇ 1942 ਬੱਚਿਆਂ ਨੂੰ ...

ਪੂਰੀ ਖ਼ਬਰ »

1942 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ

ਮਾਨਸਾ/ ਬੁਢਲਾਡਾ, 18 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ/ਸਵਰਨ ਸਿੰਘ ਰਾਹੀ)- ਮੈਗਨੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦਿਨ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਝੁੱਗੀ ਝੌਾਪੜੀ ਅਤੇ ਹੋਰਨਾਂ ਗ਼ਰੀਬ ਬਸਤੀਆਂ 'ਚ ਪਹੁੰਚ ਕਰ ਕੇ 0 ਤੋਂ 5 ਸਾਲ ਦੇ 1942 ਬੱਚਿਆਂ ਨੂੰ ...

ਪੂਰੀ ਖ਼ਬਰ »

ਪਿੰਡ ਆਂਡਿਆਂਵਾਲੀ 'ਚ ਜ਼ਮੀਨਦੋਜ਼ ਪਾਈਪ ਪਾਉਣ ਦਾ ਕੀਤਾ ਉਦਘਾਟਨ

ਬੋਹਾ, 18 ਨਵੰਬਰ (ਸਲੋਚਨਾ ਤਾਂਗੜੀ)- ਵਿਧਾਨ ਸਭਾ ਹਲਕਾ ਬੁਢਲਾਡਾ ਦੀ ਕਾਂਗਰਸ ਇੰਚਾਰਜ ਰਣਜੀਤ ਕੌਰ ਭੱਟੀ ਨੇ ਪਿੰਡ ਆਂਡਿਆਂਵਾਲੀ ਸਥਿਤ ਜ਼ਮੀਨਦੋਜ਼ ਨਹਿਰੀ ਪਾਣੀ ਦੀਆਂ ਪਾਈਪਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ | ਉਨ੍ਹਾਂ ਕਿਹਾ ਕਿ ਬੋਹਾ ਖੇਤਰ ਦੇ ਪਿੰਡਾਂ ਵਿਚ ...

ਪੂਰੀ ਖ਼ਬਰ »

ਬੇਅਦਬੀ ਦੇ ਦੋਸ਼ਾਂ ਤਹਿਤ ਗਿ੍ਫ਼ਤਾਰ ਡੇਰਾ ਪ੍ਰੇਮੀ ਬਠਿੰਡਾ ਤੋਂ ਨਵੀਂ ਨਾਭਾ ਜੇਲ੍ਹ ਤਬਦੀਲ

ਬਠਿੰਡਾ, 18 ਨਵੰਬਰ (ਸੁਖਵਿੰਦਰ ਸਿੰਘ ਸੁੱਖਾ)- ਜ਼ਿਲ੍ਹੇ ਦੇ ਪਿੰਡ ਗੁਰੂਸਰ ਅਤੇ ਭਗਤਾ ਭਾਈਕਾ ਵਿਖੇ ਹੋਈ ਬੇਅਦਬੀ ਮਾਮਲੇ ਪਿਛਲੇ ਦਿਨੀਂ ਵੱਖ-ਵੱਖ ਸਮੇਂ ਗਿ੍ਫ਼ਤਾਰ ਕੀਤੇ ਗਏ ਸਾਰੇ 10 ਡੇਰਾ ਪ੍ਰੇਮੀਆਂ ਨੂੰ ਕੇਂਦਰੀ ਜੇਲ੍ਹ ਬਠਿੰਡਾ ਤੋਂ ਨਵੀਂ ਨਾਭਾ ਜੇਲ੍ਹ ...

ਪੂਰੀ ਖ਼ਬਰ »

ਫ਼ਤਹਿ ਗਰੁੱਪ ਦੀਆਂ ਖਿਡਾਰਨਾਂ ਨੇ ਗਤਕਾ ਚੈਂਪੀਅਨਸ਼ਿਪ 'ਚ ਜਿੱਤੇ ਚਾਰ ਸੋਨ ਤਗਮੇ

ਰਾਮਪੁਰਾ ਫੂਲ, 18 ਨਵੰਬਰ (ਗੁਰਮੇਲ ਸਿੰਘ ਵਿਰਦੀ)- ਲੜਕੀਆਂ ਦੀ ਸਿੱਖਿਆ ਅਤੇ ਖੇਡਾਂ ਨੂੰ ਸਮਰਪਿਤ ਇਲਾਕੇ ਦੀ ਮੋਹਰੀ ਸੰਸਥਾ ਫ਼ਤਹਿ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੀਆਂ ਖਿਡਾਰਨਾਂ ਨੇ ਗਤਕਾ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਗੋਲਡ ਮੈਡਲ ...

ਪੂਰੀ ਖ਼ਬਰ »

ਬਲਾਕ ਪੱਧਰੀ ਗਣਿਤ ਮੁਕਾਬਲੇ 'ਚ ਟੀਮ ਰਹੀ ਅੱਵਲ

ਕਾਲਾਂਵਾਲੀ, 18 ਨਵੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਕਸਬਾ ਔਢਾਂ 'ਚ ਬਲਾਕ ਪੱਧਰੀ ਗਣਿਤ ਮੁਕਾਬਲੇ ਛੇਵੀਂ ਤੋਂ ਅੱਠਵੀਂ ਕਲਾਸ ਤੱਕ ਸਰਕਾਰੀ ਕੰਨਿਆ ਹਾਈ ਸਕੂਲ ਅਤੇ ਜਮਾਤ ਨੌਵੀਂ ਤੋਂ ਬਾਰ੍ਹਵੀਂ ਤੱਕ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਔਢਾਂ ਵਿਚ ਕਰਵਾਏ ਗਏ | ...

ਪੂਰੀ ਖ਼ਬਰ »

ਦਰਬਾਰਾ ਸਿੰਘ ਦੀ 5ਵੀਂ ਬਰਸੀ ਮਨਾਈ

ਰਾਮਾਂ ਮੰਡੀ, 18 ਨਵੰਬਰ (ਤਰਸੇਮ ਸਿੰਗਲਾ)- ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਸ੍ਰ. ਕੌਰ ਸਿੰਘ ਸਿੱਧੂ ਦੇ ਪਿਤਾ ਅਤੇ ਜੈ ਬਾਬਾ ਸਰਬੰਗੀ ਸਪੋਰਟਸ ਕਲੱਬ ਪਿੰਡ ਰਾਮਾਂ ਦੇ ਪ੍ਰਧਾਨ ਗੁਰਚੇਤ ਸਿੰਘ ਸਿੱਧੂ ਦੇ ਦਾਦਾ ਸ. ਦਰਬਾਰਾ ਸਿੰਘ ਦੀ 5ਵੀਂ ਬਰਸੀ ਗੁਰਦੁਆਰਾ ਸ਼੍ਰੀ ...

ਪੂਰੀ ਖ਼ਬਰ »

ਆਲ-ਇੰਡੀਆ ਇੰਟਰ ਯੂਨੀਵਰਸਿਟੀ ਕੁਸ਼ਤੀ ਚੈਂਪੀਅਨਸ਼ਿਪ 'ਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਚੜ੍ਹਤ

ਤਲਵੰਡੀ ਸਾਬੋ­ 18 ਨਵੰਬਰ (ਰਵਜੋਤ ਸਿੰਘ ਰਾਹੀ)- ਚੌਧਰੀ ਬੰਸੀ ਲਾਲ ਯੂਨੀਵਰਸਿਟੀ ਭਿਵਾਨੀ (ਹਰਿਆਣਾ) ਵਿਖੇ ਹੋਈ ਆਲ-ਇੰਡੀਆ ਕੁਸ਼ਤੀ ਚੈਂਪੀਅਨਸ਼ਿਪ 'ਚ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਖਿਡਾਰੀ ਪ੍ਰਦੀਪ ਕੁਮਾਰ ਨੇ ਮਜ਼ਬੂਤ ਇਰਾਦਿਆਂ ਤੇ ਦਮ-ਖਮ ਨਾਲ ...

ਪੂਰੀ ਖ਼ਬਰ »

ਚੋਰੀ ਦੇ ਕੇਸ 'ਚੋਂ ਇਕ ਮਹਿਲਾ ਸਮੇਤ ਦੋ ਬਰੀ

ਬਠਿੰਡਾ, 18 ਨਵੰਬਰ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਅਦਾਲਤ ਦੇ ਜੁਡੀਸ਼ੀਅਲ ਮੈਜਿਸਟਰੇਟ ਮੈਡਮ ਨਵਜੀਤਪਾਲ ਕੌਰ ਨੇ ਐਡਵੋਕੇਟ ਇਕਬਾਲ ਸਿੰਘ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਤਕਰੀਬਨ 5 ਸਾਲ ਪੁਰਾਣੇ ਚੋਰੀ ਦੇ ਇਕ ਕੇਸ ਵਿਚੋਂ ਇਕ ਮਹਿਲਾ ਸਮੇਤ ਦੋ ...

ਪੂਰੀ ਖ਼ਬਰ »

ਮਾੳਾੂਟ ਲਿਟਰਾ ਜ਼ੀ ਸਕੂਲ 'ਚ ਬਾਲ ਦਿਵਸ ਮਨਾਇਆ

ਲਹਿਰਾ ਮੁਹੱਬਤ, 18 ਨਵੰਬਰ (ਸੁਖਪਾਲ ਸਿੰਘ ਸੁੱਖੀ) - ਮਾਊਾਟ ਲਿਟਰਾ ਜ਼ੀ ਸਕੂਲ ਲਹਿਰਾ ਧੁਰਕੋਟ (ਰਾਮਪੁਰਾ) ਵਿਖੇ ਬਾਲ ਦਿਵਸ ਮਨਾਇਆ ਗਿਆ | ਜਿਸ ਦੌਰਾਨ ਸਕੂਲ ਦੇ ਕਿੰਡਰ ਗਾਰਡਨ ਵਿੰਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਵਿਚ ਭਾਗ ਲਿਆ ਤੇ ...

ਪੂਰੀ ਖ਼ਬਰ »

ਗੈਸ ਟੈਂਕਰ ਦੇ ਪਿਛਲੇ 4 ਟਾਇਰ ਚੋਰੀ

ਸੰਗਤ ਮੰਡੀ, 18 ਨਵੰਬਰ (ਸ਼ਾਮ ਸੁੰਦਰ ਜੋਸ਼ੀ)- ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ਉੱਤੇ ਸਥਿਤ ਪਿੰਡ ਜੱਸੀ ਬਾਗ਼ ਵਾਲੀ ਵਿਖੇ ਖੜ੍ਹੇ ਹੈਰੀ ਆਟੋ ਫਿਊਲਜ ਕੰਪਨੀ ਦੇ ਗੈਸ ਟੈਂਕਰ ਦੇ ਪਿਛਲੇ 4 ਚਾਰ ਟਾਇਰ ਕੋਈ ਨਾਮਾਲੂਮ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ | ਚੋਰੀ ਹੋਏ ...

ਪੂਰੀ ਖ਼ਬਰ »

ਗਣਿਤ ਅਤੇ ਵਿਗਿਆਨ ਕਲਾ ਪ੍ਰਦਰਸ਼ਨੀ ਮੇਲਾ ਕਰਵਾਇਆ

ਨਥਾਣਾ, 18 ਨਵੰਬਰ (ਗੁਰਦਰਸ਼ਨ ਲੁੱਧੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਖੇ ਸਕੂਲੀ ਵਿਦਿਆਰਥੀਆਂ ਦੀ ਗਣਿਤ ਅਤੇ ਵਿਗਿਆਨ ਵਿਸ਼ਿਆਂ ਨਾਲ ਸੰਬੰਧਤ ਪ੍ਰੈਕਟੀਕਲ ਯੋਗਤਾ ਪਰਖਣ ਲਈ ਮੇਲਾ ਕਰਵਾਇਆ ਗਿਆ ਜਿਸ ਵਿੱਚ ਬਲਾਕ ਨਥਾਣਾ ਦੇ 32 ਸਕੂਲਾਂ ਦੇ ...

ਪੂਰੀ ਖ਼ਬਰ »

ਹਫ਼ਤਾਵਾਰੀ ਗੁਰਮਤਿ ਸਮਾਗਮ ਕਰਵਾਇਆ

ਤਲਵੰਡੀ ਸਾਬੋ, 18 ਨਵੰਬਰ (ਰਣਜੀਤ ਸਿੰਘ ਰਾਜੂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਸ਼ੁਰੂ ਕੀਤੀ ਗਈ ਗੁਰਮਤਿ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX