ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  1 day ago
ਅੱਜ ਦਾ ਵਿਚਾਰ
ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦਿਵਾਉਣ ਦੀ ਕੀਤੀ ਜਾਵੇਗੀ ਮੰਗ - ਭਗਵੰਤ ਮਾਨ
. . .  1 day ago
ਅਜਨਾਲਾ, 16 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਸੰਗਰੂਰ ਵੈਨ ਦਰਦਨਾਕ ਹਾਦਸੇ ਵਿਚ 4 ਬੱਚਿਆਂ ਨੂੰ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਰਾਸ਼ਟਰਪਤੀ ਕੋਲੋਂ ਬਹਾਦਰੀ ਅਵਾਰਡ ਦੀ ਮੰਗ ਕੀਤੀ ਜਾਵੇਗੀ। ਇਸ ਸਬੰਧ ਵਿਚ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਜਾਣਕਾਰੀ...
ਕੋਰੋਨਾਵਾਇਰਸ : ਚੀਨ ਦੇ ਵੁਹਾਨ ਤੋਂ ਭਾਰਤ ਲਿਆਂਦੇ ਗਏ 406 ਭਾਰਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਨਵੀਂ ਦਿੱਲੀ, 16 ਫਰਵਰੀ- ਚੀਨ 'ਚ ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਕਈ ਲੋਕ ਇਸ ਜਾਨ ਲੇਵਾ ਵਾਇਰਸ ਦੀ ਲਪੇਟ 'ਚ...
ਲੌਂਗੋਵਾਲ ਵੈਨ ਹਾਦਸੇ 'ਚ 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਅਮਨਦੀਪ ਕੌਰ ਨੂੰ ਕੈਪਟਨ ਨੇ ਦਿੱਤੀ ਸ਼ਾਬਾਸ਼
. . .  1 day ago
ਚੰਡੀਗੜ੍ਹ, 16 ਫਰਵਰੀ- ਬੀਤੇ ਦਿਨੀਂ ਸੰਗਰੂਰ ਵਿਖੇ ਸਕੂਲ ਵੈਨ ਨੂੰ ਲੱਗੀ ਅੱਗ 'ਚ ਕੁੱਦ ਕੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ 4 ਬੱਚਿਆਂ ਦੀ ਜਾਨ...
ਸਰਕਾਰ, ਪ੍ਰਸ਼ਾਸਨ ਅਤੇ ਖ਼ਰਾਬ ਸਿਸਟਮ ਦੀ ਲਾਪਰਵਾਹੀ ਕਾਰਨ ਵਾਪਰਿਆਂ ਲੌਂਗੋਵਾਲ ਵੈਨ ਹਾਦਸਾ : ਵਿਨਰਜੀਤ
. . .  1 day ago
ਲੌਂਗੋਵਾਲ, 16 ਫਰਵਰੀ (ਵਿਨੋਦ) - ਲੌਂਗੋਵਾਲ ਵਿਖੇ ਚਾਰ ਬੱਚਿਆਂ ਦੇ ਜਿੰਦਾ ਸੜ ਜਾਣ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਬੁਲਾਰੇ ਵਿਨਰਜੀਤ ...
ਚਾਰ ਕਾਰ ਸਵਾਰ ਨਕਾਬਪੋਸ਼ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਲੁੱਟੇ ਦੋ ਲੱਖ ਰੁਪਏ
. . .  1 day ago
ਬਠਿੰਡਾ, 16 ਫਰਵਰੀ (ਨਾਇਬ ਸਿੱਧੂ)- ਬਠਿੰਡਾ 'ਚ ਇੱਕ ਨੌਜਵਾਨ ਨੂੰ ਬੇਹੋਸ਼ ਕਰਕੇ ਦੋ ਲੱਖ ਰੁਪਏ ਲੁੱਟਣ...
ਅਕਾਲੀ ਦਲ (ਬ) ਦੇ ਵਫ਼ਦ ਵਲੋਂ ਲੌਂਗੋਵਾਲ ਹਾਦਸੇ ਦੇ ਪੀੜਤਾਂ ਨਾਲ ਦੁੱਖ ਦਾ ਪ੍ਰਗਟਾਵਾ
. . .  1 day ago
ਲੌਂਗੋਵਾਲ, 16 ਫਰਵਰੀ (ਵਿਨੋਦ)- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ...
ਭੀਮਾ ਕੋਰੇਗਾਂਵ ਮਾਮਲੇ ਨੂੰ ਐੱਨ. ਆਈ. ਏ. ਕੋਲ ਸੌਂਪ ਕੇ ਊਧਵ ਠਾਕਰੇ ਨੇ ਚੰਗਾ ਕੀਤਾ- ਫੜਨਵੀਸ
. . .  1 day ago
ਮੁੰਬਈ, 16 ਫਰਵਰੀ- ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਊਧਵ ਠਾਕਰੇ ਵਲੋਂ ਭੀਮਾ ਕੋਰੇਗਾਂਵ ਮਾਮਲੇ ਨੂੰ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਦੇ ਹਵਾਲੇ...
ਨਾਈਜੀਰੀਆ ਦੇ ਦੋ ਪਿੰਡਾਂ 'ਚ ਹਮਲਾ ਕਰਕੇ ਹਮਲਾਵਰਾਂ ਨੇ 30 ਲੋਕਾਂ ਨੂੰ ਉਤਾਰਿਆ ਮੌਤ ਦੇ ਘਾਟ
. . .  1 day ago
ਆਬੂਜਾ, 16 ਫਰਵਰੀ- ਉੱਤਰੀ-ਪੱਛਮੀ ਨਾਈਜੀਰੀਆ ਦੇ ਇੱਕ ਇਲਾਕੇ 'ਚ ਹਥਿਆਰਬੰਦ ਗਿਰੋਹਾਂ ਨੇ ਦੋ ਪਿੰਡਾਂ 'ਚ ਹਮਲਾ ਕਰਕੇ 30 ਲੋਕਾਂ ਦੀ ਹੱਤਿਆ ਕਰ ਦਿੱਤੀ। ਪੁਲਿਸ ਵਲੋਂ ਅੱਜ ਇਹ ਜਾਣਕਾਰੀ...
ਕੋਲਕਾਤਾ ਦੇ ਰਾਜਾ ਬਾਜ਼ਾਰ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ
. . .  1 day ago
ਕੋਲਕਾਤਾ, 16 ਫਰਵਰੀ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਰਾਜਾ ਬਾਜ਼ਾਰ 'ਚ ਇੱਕ ਇਮਾਰਤ ਨੂੰ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ...
ਸ਼ਰਦ ਪਵਾਰ ਨੇ ਐਨ.ਸੀ.ਪੀ ਦੇ ਮੰਤਰੀਆਂ ਦੀ ਸੋਮਵਾਰ ਨੂੰ ਬੁਲਾਈ ਬੈਠਕ
. . .  1 day ago
ਮੁੰਬਈ, 16 ਫਰਵਰੀ- ਐਨ.ਸੀ.ਪੀ ਮੁਖੀ ਸ਼ਰਦ ਪਵਾਰ ਨੇ ਸੋਮਵਾਰ ਨੂੰ ਮੁੰਬਈ 'ਚ ਮਹਾਰਾਸ਼ਟਰ ਸਰਕਾਰ 'ਚ ਪਾਰਟੀ ਦੇ ਮੰਤਰੀਆਂ...
ਕੇਰਲ 'ਚ ਨਹੀਂ ਲਾਗੂ ਹੋਵੇਗਾ ਸੀ. ਏ. ਏ. ਅਤੇ ਐੱਨ. ਪੀ. ਆਰ.- ਪਿਨਰਾਈ ਵਿਜੇਅਨ
. . .  1 day ago
ਤਿਰੂਵਨੰਤਪੁਰਮ, 16 ਫਰਵਰੀ- ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਅਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਨਾ ਤਾਂ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਲਾਗੂ ਕਰੇਗੀ ਅਤੇ...
ਔਰਤਾਂ ਦੀ ਸੁਰੱਖਿਆ ਅਤੇ ਕਿਸਾਨਾਂ ਦੇ ਮੁੱਦੇ 'ਤੇ ਭਾਜਪਾ 22 ਫਰਵਰੀ ਨੂੰ ਮਹਾਰਾਸ਼ਟਰ 'ਚ ਕਰੇਗੀ ਪ੍ਰਦਰਸ਼ਨ
. . .  1 day ago
ਨਵੀਂ ਦਿੱਲੀ, 16 ਫਰਵਰੀ- ਔਰਤਾਂ ਦੀ ਸੁਰੱਖਿਆ ਅਤੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਭਾਜਪਾ ਮਹਾਰਾਸ਼ਟਰ ਸਰਕਾਰ ਦੇ ਖ਼ਿਲਾਫ਼ 22 ਫਰਵਰੀ ਨੂੰ ਸੂਬਾ ਪੱਧਰੀ ...
ਜਲਦੀ ਹੀ ਸੁਖਬੀਰ ਮੁਕਤ ਹੋਵੇਗੀ ਸ਼੍ਰੋਮਣੀ ਕਮੇਟੀ- ਢੀਂਡਸਾ
. . .  1 day ago
ਸੰਦੌੜ, 16 ਫਰਵਰੀ (ਜਸਵੀਰ ਸਿੰਘ ਜੱਸੀ)- ਕਰੀਬ 25 ਸਾਲ ਤੋਂ ਜੇਲ੍ਹ 'ਚ ਬੰਦ ਸਿੱਖ ਕੈਦੀ ਭਾਈ ਦਯਾ ਸਿੰਘ ਲਾਹੌਰੀਆ ਨੂੰ ਆਪਣੇ ਪੁੱਤਰ ਸੁਰਿੰਦਰ ਸਿੰਘ ਸੰਧੂ ਦੇ ਵਿਆਹ ਸਮਾਗਮ 'ਚ ਸ਼ਾਮਲ ਹੋਣ ਲਈ 20 ਦਿਨਾਂ ਦੀ ਪੈਰੋਲ...
ਸੀ.ਏ.ਏ ਅਤੇ ਧਾਰਾ 370 ਦੇ ਫ਼ੈਸਲੇ 'ਤੇ ਰਹਾਂਗੇ ਕਾਇਮ : ਪ੍ਰਧਾਨ ਮੰਤਰੀ ਮੋਦੀ
. . .  1 day ago
ਵਾਰਾਨਸੀ, 16 ਫਰਵਰੀ- ਨਾਗਰਿਕਤਾ ਸੋਧ ਕਾਨੂੰਨ 'ਤੇ ਮੱਚੇ ਸਿਆਸੀ ਬਵਾਲ ਅਤੇ ਸ਼ਾਹੀਨ ਬਾਗ਼ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਵਿਰੋਧ ਪ੍ਰਦਰਸ਼ਨ...
ਦਿੱਲੀ ਦੀ ਸੀ. ਆਰ. ਪਾਰਕ 'ਚ ਢਹਿ-ਢੇਰੀ ਹੋਇਆ ਮਕਾਨ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ 'ਚ ਦੀਨਦਿਆਲ ਉਪਾਧਿਆਏ ਦੀ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਰਾਖਵੇਂਕਰਨ ਸੰਬੰਧੀ ਚੰਦਰਸ਼ੇਖਰ ਆਜ਼ਾਦ ਵੱਲੋਂ ਮੰਡੀ ਹਾਊਸ ਤੋਂ ਕੱਢਿਆ ਗਿਆ ਮਾਰਚ
. . .  1 day ago
ਸ਼ਾਹੀਨ ਬਾਗ ਤੋਂ ਮਹਿਲਾ ਪ੍ਰਦਰਸ਼ਨਕਾਰੀਆਂ ਨੇ ਅਮਿਤ ਸ਼ਾਹ ਦੀ ਰਿਹਾਇਸ਼ ਵੱਲ ਮਾਰਚ ਕੀਤਾ ਸ਼ੁਰੂ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ 'ਕਾਸ਼ੀ ਮਹਾਂਕਾਲ ਐਕਸਪ੍ਰੈੱਸ' ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
. . .  1 day ago
ਬੀਬੀ ਭੱਠਲ ਨੇ ਲੌਂਗੋਵਾਲ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ
. . .  1 day ago
ਵੈਨ ਹਾਦਸੇ 'ਚ ਮਾਰੇ ਗਏ ਮਾਸੂਮਾਂ ਦੇ ਅੰਤਿਮ ਸਸਕਾਰ ਮੌਕੇ ਨਹੀਂ ਪਹੁੰਚਿਆ ਕੋਈ ਵੀ ਉੱਚ ਅਧਿਕਾਰੀ
. . .  1 day ago
ਭਗਵੰਤ ਮਾਨ ਦੀ ਮਾਤਾ ਅਤੇ ਭੈਣ ਨੇ ਵੈਨ ਹਾਦਸੇ ਦੌਰਾਨ ਮਾਰੇ ਗਏ ਬੱਚਿਆਂ ਦੇ ਪਰਿਵਾਰਾਂ ਨਾਲ ਵੰਡਾਇਆ ਦੁੱਖ
. . .  1 day ago
ਸਹੁੰ ਚੁੱਕਣ ਤੋਂ ਬਾਅਦ ਬੋਲੇ ਕੇਜਰੀਵਾਲ- ਮੈਂ ਸਾਰਿਆਂ ਦਾ ਮੁੱਖ ਮੰਤਰੀ
. . .  1 day ago
ਗੁਰੂਹਰਸਹਾਏ : ਸੈਂਕੜੇ ਆਵਾਰਾ ਪਸ਼ੂਆਂ ਨੂੰ ਐੱਸ. ਡੀ. ਐੱਮ. ਦਫ਼ਤਰ 'ਚ ਛੱਡਣ ਪਹੁੰਚੇ ਕਿਸਾਨ
. . .  1 day ago
ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਇੱਕ ਵਾਰ ਫਿਰ ਛਾਇਆ 'ਨੰਨ੍ਹਾ ਮਫਲਰਮੈਨ'
. . .  1 day ago
ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਭਗਵੰਤ ਮਾਨ ਸਣੇ ਪਹੁੰਚੇ ਕਈ ਨੇਤਾ
. . .  1 day ago
ਸਤੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ ਅਤੇ ਇਮਰਾਨ ਹੁਸੈਨ ਨੇ ਮੰਤਰੀਆਂ ਦੇ ਅਹੁਦੇ ਦੀ ਚੁੱਕੀ ਸਹੁੰ
. . .  1 day ago
ਮਨੀਸ਼ ਸਿਸੋਦੀਆ ਨੇ ਮੰਤਰੀ ਦੇ ਅਹੁਦੇ ਦੀ ਚੁੱਕੀ ਸਹੁੰ
. . .  1 day ago
ਅਰਵਿੰਦ ਕੇਜਰੀਵਾਲ ਨੇ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼
. . .  1 day ago
ਰਾਮਲੀਲ੍ਹਾ ਮੈਦਾਨ 'ਚ ਪਹੁੰਚੇ ਅਰਵਿੰਦ ਕੇਜਰੀਵਾਲ, ਥੋੜ੍ਹੀ ਦੇਰ ਤੱਕ ਲੈਣਗੇ ਹਲਫ਼
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਵਾਰਾਨਸੀ ਦੇ ਜੰਗਮਵਾੜੀ ਮੱਠ 'ਚ ਕੀਤੀ ਪੂਜਾ
. . .  1 day ago
ਦਰਖ਼ਤ ਨਾਲ ਟਕਰਾਈ ਦਿੱਲੀ ਤੋਂ ਕਟੜਾ ਜਾ ਰਹੀ ਬੱਸ, ਚਾਲਕ ਅਤੇ ਕੰਡਕਟਰ ਦੀ ਮੌਤ
. . .  1 day ago
ਵੈਨ ਹਾਦਸੇ 'ਚ ਮਾਰੇ ਗਏ ਮਾਸੂਮਾਂ ਹੋਇਆ ਅੰਤਿਮ ਸਸਕਾਰ, ਧਾਹਾਂ ਮਾਰ-ਮਾਰ ਰੋਏ ਮਾਪੇ
. . .  1 day ago
ਸੀ. ਏ. ਏ. ਵਿਰੁੱਧ ਮਲੇਰਕੋਟਲਾ 'ਚ ਹੋ ਰਹੀ ਰੈਲੀ 'ਚ ਸ਼ਾਮਲ ਹੋਣ ਹੰਡਿਆਇਆ ਤੋਂ ਰਵਾਨਾ ਹੋਏ ਵੱਡੀ ਗਿਣਤੀ 'ਚ ਲੋਕ
. . .  1 day ago
ਮੋਗਾ ਗੋਲੀਕਾਂਡ : ਹੌਲਦਾਰ ਦੇ ਸਾਲ਼ੇ ਨੇ ਵੀ ਤੋੜਿਆ ਦਮ
. . .  1 day ago
ਕੋਰੋਨਾ ਵਾਇਰਸ ਦਾ ਅਸਰ, ਨੇਪਾਲ ਨੇ ਚੀਨ ਤੋਂ ਵਾਪਸ ਲਿਆਂਦੇ ਆਪਣੇ 175 ਨਾਗਰਿਕ
. . .  1 day ago
ਐੱਸ.ਜੀ.ਪੀ.ਸੀ ਵੱਲੋਂ ਮ੍ਰਿਤਕ ਬੱਚਿਆ ਦੇ ਪਰਿਵਾਰਾਂ ਨੂੰ 1-1 ਲੱਖ ਦੇਣ ਦਾ ਐਲਾਨ
. . .  1 day ago
ਜੰਮੂ ਕਸ਼ਮੀਰ 'ਚ 3-ਜੀ, 4-ਜੀ ਇੰਟਰਨੈੱਟ ਸੇਵਾਵਾਂ 'ਤੇ 24 ਤੱਕ ਰਹੇਗੀ ਰੋਕ - ਸੂਤਰ
. . .  1 day ago
ਲੌਂਗੋਵਾਲ ਦੇ ਰਾਮ ਬਾਗ ਵਿਚ ਕੀਤਾ ਜਾ ਰਿਹੈ 4 ਬੱਚਿਆਂ ਦਾ ਸਸਕਾਰ
. . .  1 day ago
ਵਿਅਕਤੀ ਨੇ ਪਤਨੀ, ਸੱਸ, ਸਾਲ਼ੀ ਤੇ ਸਾਲ਼ੇਹਾਰ ਨੂੰ ਮਾਰੀ ਗੋਲੀ, 3 ਮੌਤਾਂ
. . .  1 day ago
ਚੀਨ 'ਚ ਕੋਰੋਨਾ ਵਾਇਰਸ ਕਾਰਨ ਮੌਤਾਂ ਦੀ ਗਿਣਤੀ ਹੋਈ 1600
. . .  1 day ago
ਪ੍ਰਧਾਨ ਮੰਤਰੀ ਅੱਜ ਵਾਰਾਨਸੀ 'ਚ ਕਰਨਗੇ 30 ਤੋਂ ਵੱਧ ਪ੍ਰੋਜੈਕਟਾਂ ਦਾ ਉਦਘਾਟਨ
. . .  1 day ago
ਇਰਾਕ 'ਚ ਅਮਰੀਕੀ ਅੰਬੈਸੀ ਉੱਪਰ ਰਾਕਟ ਹਮਲਾ
. . .  1 day ago
ਅਰਵਿੰਦ ਕੇਜਰੀਵਾਲ ਅੱਜ ਤੀਸਰੀ ਵਾਰ ਲੈਣਗੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਹਲਫ਼
. . .  1 day ago
ਅੱਜ ਦਾ ਵਿਚਾਰ
. . .  1 day ago
ਬਿੱਗ ਬੌਸ-13 'ਚ ਸਿਧਾਰਥ ਸ਼ੁਕਲਾ ਨੇ ਮਾਰੀ ਬਾਜ਼ੀ
. . .  1 day ago
ਪੁਰਾਣੀ ਰੰਜਸ਼ ਨੂੰ ਲੈ ਕੇ ਸਿਵਲ ਹਸਪਤਾਲ ਵਿਖੇ ਦੋ ਧਿਰਾਂ ਭਿੜੀਆਂ
. . .  2 days ago
ਕੈਬਨਿਟ ਵਜੀਰ ਡਾ: ਵੇਰਕਾ,ਮੇਅਰ ਰਿੰਟੂ ਤੇ ਰਮਨ ਬਖ਼ਸ਼ੀ ਨੇ ਕੀਤਾ ਟਿਊਬਵੈੱਲ ਦਾ ਕੀਤਾ ਉਦਘਾਟਨ
. . .  2 days ago
ਸੰਗਰੂਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਮੱਘਰ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਪੰਜਾਬ 'ਚ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ-ਰੰਧਾਵਾ

ਐੱਸ. ਏ. ਐੱਸ. ਨਗਰ, 20 ਨਵੰਬਰ (ਕੇ. ਐੱਸ. ਰਾਣਾ)-ਰਾਜ ਦੀਆਂ ਖੰਡ ਮਿੱਲਾਂ ਦੇ ਨਵੀਨੀਕਰਨ ਸਮੇਤ ਸੂਬੇ 'ਚ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਗੰਨਾ ਕਾਸ਼ਤਕਾਰਾਂ ਦੀ ਸਾਰੀ ਬਕਾਇਆ ਰਾਸ਼ੀ ਡੇਢ ਮਹੀਨੇ ਦੇ ਅੰਦਰ-ਅੰਦਰ ਅਦਾ ਕਰ ਦਿੱਤੀ ਜਾਵੇਗੀ ਤੇ ਇਸ ਸਬੰਧੀ ਹਰ ਹਫ਼ਤੇ 25 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾਇਆ ਕਰੇਗੀ | ਇਹ ਪ੍ਰਗਟਾਵਾ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਸਾਨ ਵਿਕਾਸ ਚੈਂਬਰ, ਐੱਸ. ਏ. ਐੱਸ. ਨਗਰ ਵਿਖੇ ਕਰਵਾਏ 65ਵੇਂ ਸਰਬ ਭਾਰਤੀ ਸਹਿਕਾਰਤਾ ਹਫ਼ਤੇ ਦੇ ਸਮਾਪਤੀ ਸਮਾਰੋਹ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ | ਰੰਧਾਵਾ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਸਮੇਂ ਦੀ ਲੋੜ ਅਨੁਸਾਰ ਰਾਜ 'ਚ ਸਹਿਕਾਰਤਾ ਰਾਹੀਂ ਹੁਨਰਮੰਦੀ ਅਤੇ ਤਕਨੀਕੀ ਵਿਕਾਸ ਪ੍ਰਤੀ ਨਵੀਆਂ ਲੀਹਾਂ ਪਾਵੇਗਾ, ਜਿਸ ਨਾਲ ਰਾਜ ਦੇ ਨੌਜਵਾਨਾਂ ਨੂੰ ਹੁਨਰਮੰਦ ਤੇ ਤਕਨੀਕੀ ਜਾਣਕਾਰੀ ਪ੍ਰਾਪਤ ਹੋਵੇਗੀ, ਜਿਸ ਨਾਲ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਕਰਨ ਦੇ ਵਧੇਰੇ ਮੌਕੇ ਪ੍ਰਾਪਤ ਹੋਣਗੇ | ਉਨ੍ਹਾਂ ਹੋਰ ਕਿਹਾ ਕਿ ਸਹਿਕਾਰਤਾ ਵਿਭਾਗ ਵਿਚ ਕਿਸੇ ਵੀ ਕਿਸਮ ਦਾ ਭਿ੍ਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਉਂਕਿ ਇਹ ਵਿਭਾਗ ਲੋਕਾਂ ਦਾ ਆਪਣਾ ਵਿਭਾਗ ਹੈ, ਜੋ ਕਿ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਸਹਿਕਾਰੀ ਬੈਂਕਾਂ ਦਾ ਕਰਜ਼ਾ ਨਾ ਮੋੜਨ ਵਾਲੇ ਧਨਾਢਾਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਪੰਜਾਬ ਦੇ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਹੈ | ਇਹ ਵਿਭਾਗ ਕਿਸਾਨਾਂ ਨੂੰ ਵਿੱਤੀ ਮੁਸ਼ਕਿਲਾਂ 'ਚੋਂ ਕੱਢਣ ਸਬੰਧੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ | ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ ਨੇ ਦੱਸਿਆ ਕਿ ਸਹਿਕਾਰੀ ਸਭਾਵਾਂ ਨੂੰ ਸਬਸਿਡੀ 'ਤੇ ਮੁਹੱਈਆ ਕਰਵਾਈ ਗਈ ਮਸ਼ੀਨਰੀ ਸਦਕਾ ਇਸ ਵਾਰ ਪਰਾਲੀ ਫੂਕਣ ਦੀਆਂ ਘਟਨਾਵਾਂ 'ਚ ਵੱਡੇ ਪੱਧਰ 'ਤੇ ਕਮੀ ਆਈ ਹੈ | ਇਸ ਮੌਕੇ ਸਹਿਕਾਰਤਾ ਵਿਭਾਗ ਵਿਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਤੇ ਵਧੀਆ ਕਾਰਜ ਕਰਨ ਵਾਲੇ ਸਹਿਕਾਰੀ ਸੁਸਾਇਟੀਆਂ ਦੇ ਨੁਮਾਇੰਦਿਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਡਾ: ਹਰਸ਼ਿੰਦਰ ਕੌਰ ਵਲੋਂ ਸੂਬੇ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਸਾਂਝੇ ਕੀਤੇ ਤੇ ਨਾਲ ਹੀ ਸੂਬੇ ਦੀ ਬਿਹਤਰੀ ਸਬੰਧੀ ਸੁਝਾਅ ਵੀ ਦਿੱਤੇ ਗਏ | ਇਸ ਮੌਕੇ ਸ਼ੂਗਰਫੈੱਡ ਦੇ ਐਮ. ਡੀ. ਦਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਬੈਂਸ, ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਡ ਦੇ ਐਮ. ਡੀ. ਐੱਸ. ਕੇ. ਬਾਤਿਸ਼, ਸਹਿਕਾਰੀ ਸਭਾਵਾਂ ਪੰਜਾਬ ਦੇ ਵਧੀਕ ਰਜਿਸਟਰਾਰ ਸ੍ਰੀਮਤੀ ਨਿਸ਼ਾ ਰਾਣਾ, ਮਾਰਕਫੈੱਡ ਦੇ ਏ. ਐਮ. ਡੀ. ਬਾਲ ਮੁਕੰਦ ਸ਼ਰਮਾ, ਪਨਕੋਫੈੱਡ ਦੇ ਐਮ. ਡੀ. ਮਨਜੀਤ ਸਿੰਘ, ਸੰਯੁਕਤ ਰਜਿਸਟਰਾਰ ਪਟਿਆਲਾ ਡਵੀਜ਼ਨ ਦਰਸ਼ਨ ਸਿੰਘ ਗਿੱਲ, ਡਿਪਟੀ ਰਜਿਸਟਰਾਰ ਮੁਹਾਲੀ ਅਭਿਤੇਸ਼ ਸਿੰਘ ਸੰਧੂ, ਜ਼ਿਲ੍ਹਾ ਮੈਨੇਜਰ ਸ੍ਰੀਮਤੀ ਪ੍ਰਗਤੀ ਜੱਗਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ |

ਘਰ ਅੰਦਰ ਦਾਖ਼ਲ ਹੋ ਕੇ ਔਰਤ 'ਤੇ ਹਥੌੜੇ ਨਾਲ ਹਮਲਾ, ਹਾਲਤ ਗੰਭੀਰ

ਚੰਡੀਗੜ੍ਹ, 20 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 38 'ਚ ਰਹਿਣ ਵਾਲੀ ਇਕ ਕਾਂਗਰਸੀ ਵਰਕਰ 'ਤੇ ਉਸ ਦੇ ਘਰ ਅੰਦਰ ਦਾਖ਼ਲ ਹੋ ਕੇ ਹਥੌੜੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ | ਪੀੜਤ ਦੀ ਪਛਾਣ ਰਾਣੀ ਨੀਲਮ ਪਾਲ ਸਿੰਘ ਵਜੋਂ ਹੋਈ ਹੈ ਜੋ ਹਮਲੇ ਸਮੇਂ ਆਪਣੇ ਘਰ ਵਿਚ ਇਕੱਲੇ ...

ਪੂਰੀ ਖ਼ਬਰ »

ਐਸ.ਐਫ਼.ਐਸ. ਵਲੋਂ ਸਿੱਖ ਨੌਜਵਾਨਾਂ ਦੀਆਂ ਹੋ ਰਹੀਆਂ ਗਿ੍ਫ਼ਤਾਰੀਆਂ ਿਖ਼ਲਾਫ਼ ਰੋਸ ਪ੍ਰਦਰਸ਼ਨ

ਚੰਡੀਗੜ੍ਹ, 20 ਨਵੰਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ 'ਚ ਵਿਦਿਆਰਥੀ ਜਥੇਬੰਦੀ ਐਸ.ਐਫ.ਐਸ ਵਲੋਂ ਅੰਮਿ੍ਤਸਰ ਬੰਬ ਧਮਾਕੇ ਨੂੰ ਲੈ ਕੇ ਸਿੱਖ ਨੌਜਵਾਨਾਂ ਦੀਆਂ ਹੋ ਰਹੀਆਂ ਗਿ੍ਫ਼ਤਾਰੀਆਂ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਵਿਦਿਆਰਥੀਆਂ ਵਲੋਂ ...

ਪੂਰੀ ਖ਼ਬਰ »

ਹੋਟਲ ਅੰਦਰ ਚੱਲ ਰਹੇ ਵਿਆਹ ਦੇ ਪ੍ਰੋਗਰਾਮ 'ਚੋਂ ਪੰਜ ਲੱਖ ਰੁਪਏ ਚੋਰੀ

ਚੰਡੀਗੜ੍ਹ, 20 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 10 ਵਿਚ ਪੈਂਦੇ ਹੋਟਲ ਮਾੳਾੂਟਵਿਊ 'ਚੱਲ ਰਹੇ ਇਕ ਵਿਆਹ ਦੇ ਪ੍ਰੋਗਰਾਮ ਦੌਰਾਨ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਸੈਕਟਰ 19 ਦੇ ਰਹਿਣ ਵਾਲੇ ਡਾ. ਸੀ.ਪੀ. ...

ਪੂਰੀ ਖ਼ਬਰ »

ਕਿਰਨ ਖੇਰ ਦੇ ਰਾਜਨੀਤਿਕ ਸਹਾਇਕ ਦੇ ਜਨਮ ਦਿਨ ਦੀ ਪਾਰਟੀ 'ਚ ਚੱਲੀ ਗੋਲੀ-ਤਿੰਨ ਲੜਕੇ ਜ਼ਖ਼ਮੀ

ਚੰਡੀਗੜ੍ਹ, 20 ਨਵੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਕਿਰਨ ਖੇਰ ਦੇ ਰਾਜਨੀਤਿਕ ਸਲਾਹਕਾਰ ਸਹਿਦੇਵ ਸਲਾਰੀਆ ਦੇ ਜਨਮ ਦਿਨ ਦੀ ਪਾਰਟੀ ਲੜਾਈ ਦਾ ਅਖਾੜਾ ਬਣ ਗਈ ਅਤੇ ਪਾਰਟੀ 'ਚ ਸ਼ਾਮਿਲ ਹੋਣ ਆਏ ਕੁਝ ਲੜਕਿਆਂ ਨੇ ਪਾਰਟੀ 'ਚ ਗੋਲੀ ਚਲਾ ...

ਪੂਰੀ ਖ਼ਬਰ »

ਸਪੀਕਰ ਵਲੋਂ ਅੰਮਿ੍ਤਸਰ ਅੱਤਵਾਦੀ ਹਮਲੇ ਬਾਰੇ ਸੰਜਮ ਵਰਤਣ ਦੀ ਅਪੀਲ

ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਅੰਮਿ੍ਤਸਰ 'ਚ ਹੋਏ ਅੱਤਵਾਦੀ ਹਮਲੇ ਦੇ ਮੁੱਦੇ 'ਤੇ ਸੰਜਮ ਵਰਤਣ ਦੀ ਅਪੀਲ ਕੀਤੀ ਹੈ | ਉਨ੍ਹਾਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਅਪੀਲ ...

ਪੂਰੀ ਖ਼ਬਰ »

ਪੀ.ਯੂ. ਦੇ ਇੰਡੀਅਨ ਥੀਏਟਰ ਵਿਭਾਗ ਵਲੋਂ ਨਾਟਕ ਦੀ ਪੇਸ਼ਕਾਰੀ ਅੱਜ

ਚੰਡੀਗੜ੍ਹ, 20 ਨਵੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੇ ਇੰਡੀਅਨ ਥੀਏਟਰ ਵਿਭਾਗ ਦੇ ਵਿਦਿਆਰਥੀਆਂ ਵਲੋਂ ਦੋ ਦਿਨਾ ਨਾਟਕ ਦੀ ਪੇਸ਼ਕਾਰੀ ਦੀ ਸ਼ੁਰੂਆਤ ਅੱਜ ਤੋਂ ਕੀਤੀ ਜਾਏਗੀ | ਇਹ ਪੇਸ਼ਕਾਰੀ ਵਿਭਾਗ ਦੇ ਐਮ.ਏ. ਭਾਗ ਦੂਜਾ ਸਾਲ ਦੇ ਵਿਦਿਆਰਥੀ ਮਨੋਜ ਅਤੇ ...

ਪੂਰੀ ਖ਼ਬਰ »

ਪਿਛਲੇ ਸਮੇਂ ਦੌਰਾਨ ਵਾਪਰੀਆਂ ਹਿੰਸਕ ਘਟਨਾਵਾਂ ਬਾਰੇ ਸਰਕਾਰ 'ਵਾਈਟ ਪੇਪਰ' ਜਾਰੀ ਕਰੇ-ਖਹਿਰਾ

ਚੰਡੀਗੜ੍ਹ, 20 ਨਵੰਬਰ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਇੱਥੇ ਅੰਮਿ੍ਤਸਰ ਜ਼ਿਲ੍ਹੇ ਦੇ ਅਦਲੀਵਾਲ ਵਿਖੇ ਨਿਰੰਕਾਰੀ ਭਵਨ 'ਚ ਹੋਏ ਹਮਲੇ 'ਤੇ ਜਿੱਥੇ ਅਫ਼ਸੋਸ ਪ੍ਰਗਟਾਇਆ ਉੱਥੇ ਉਨ੍ਹਾਂ ਨੇ ਮਿ੍ਤਕਾਂ ਦੇ ਪਰਿਵਾਰਾਂ ...

ਪੂਰੀ ਖ਼ਬਰ »

ਕੇਜਰੀਵਾਲ ਅੱਜ ਫਿਰ ਹਰਿਆਣਾ ਦੇ ਦੌਰੇ 'ਤੇ ਆਉਣਗੇ

ਚੰਡੀਗੜ੍ਹ, 20 ਨਵੰਬਰ (ਐਨ.ਐਸ. ਪਰਵਾਨਾ)-ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਨਵੰਬਰ ਨੂੰ ਫਿਰ ਤੋਂ ਹਰਿਆਣਾ ਦੇ ਦੌਰੇ 'ਤੇ ਸੋਨੀਪਤ ਆ ਰਹੇ ਹਨ, ਜਿੱਥੇ ਉਹ ਬੀ.ਐਸ.ਐਫ. ਦੇ ਸ਼ਹੀਦ ਜਵਾਨ ਨਰਿੰਦਰ ਦੇ ਪਰਿਵਾਰ ਨੂੰ ...

ਪੂਰੀ ਖ਼ਬਰ »

ਪੀ.ਜੀ.ਆਈ. ਕਰਮਚਾਰੀ ਯੂਨੀਅਨ ਨੇ ਮੈਡੀਕਲ ਸੁਪਰਡੈਂਟ ਿਖ਼ਲਾਫ਼ ਖੋਲਿ੍ਹਆ ਮੋਰਚਾ

ਚੰਡੀਗੜ੍ਹ, 20 ਨਵੰਬਰ (ਮਨਜੋਤ ਸਿੰਘ ਜੋਤ)- ਪੀ.ਜੀ.ਆਈ. ਕਰਮਚਾਰੀ ਯੂਨੀਅਨ ਨੇ ਮੈਡੀਕਲ ਸੁਪਰਡੈਂਟ ਡਾ.ਅਨਿਲ ਕੁਮਾਰ ਗੁਪਤਾ ਦੇ ਤਾਨਾਸ਼ਾਹੀ ਰਵੱਈਏ ਿਖ਼ਲਾਫ਼ ਮੋਰਚਾ ਖੋਲ੍ਹਦੇ ਹੋਏ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਕਰਮਚਾਰੀਆਂ ਵਲੋਂ ਮੈਡੀਕਲ ...

ਪੂਰੀ ਖ਼ਬਰ »

ਖਰੜ 'ਚ 11960 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ

ਖਰੜ, 20 ਨਵੰਬਰ (ਜੰਡਪੁਰੀ)-18 ਤੋਂ 20 ਨਵੰਬਰ ਤੱਕ ਚੱਲੀ ਘਰ-ਘਰ ਪੋਲੀਓ ਬੂੰਦਾਂ ਪਿਲਾਉਣ ਦੀ ਮੁਹਿੰਮ ਅੱਜ ਸਮਾਪਤ ਹੋ ਗਈ ਹੈ | ਇਸ ਸਬੰਧੀ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਖਰੜ ਸ਼ਹਿਰੀ ਖੇਤਰ ਅਧੀਨ ਆਉਂਦੇ 0-5 ਸਾਲ ...

ਪੂਰੀ ਖ਼ਬਰ »

ਬੀ.ਪੀ.ਓ./ਆਈ.ਟੀ.ਈ.ਐਸ. ਨੂੰ ਉਤਸ਼ਾਹਿਤ ਕਰਨ ਲਈ ਵਿੱਤੀ ਸਹਾਇਤਾ

ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-ਬੀ.ਪੀ.ਓ. ਪ੍ਰਮੋਸ਼ਨ ਸਕੀਮ ਅਧੀਨ ਬੀ.ਪੀ.ਓ./ਆਈ.ਟੀ.ਈ.ਐਸ. ਨੂੰ ਉਤਸ਼ਾਹਿਤ ਕਰਨ ਲਈ ਯੋਗ ਕੰਪਨੀਆਂ ਨੂੰ ਵਾਏਬਿਲਟੀ ਗੈਪ ਫੰਡਿੰਗ (ਵੀ.ਜੀ.ਐਫ.) ਦੇ ਰੂਪ 'ਚ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਅੱਠਵੇਂ ਗੇੜ ਲਈ ਆਨਲਾਈਨ ਬੋਲੀ ਖੋਲ੍ਹ ...

ਪੂਰੀ ਖ਼ਬਰ »

ਮਾਲ ਵਿਭਾਗ ਦਾ ਕੰਮਕਾਰ ਚੁਸਤ-ਦਰੁਸਤ ਕਰਨ ਲਈ ਸਮੀਖਿਆ ਮੀਟਿੰਗ

ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਵਿਭਾਗ ਦਾ ਕੰਮਕਾਰ ਚੁਸਤ-ਦਰੁਸਤ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਹਨ | ਸਥਾਨਕ ਪੰਜਾਬ ਭਵਨ ਵਿਖੇ ਮਾਲ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ...

ਪੂਰੀ ਖ਼ਬਰ »

ਮੁਰੰਮਤ ਦੇ ਮਕਸਦ ਨਾਲ ਢਕੌਲੀ ਰੇਲਵੇ ਫਾਟਕ ਦੋ ਦਿਨਾਂ ਲਈ ਬੰਦ

ਜ਼ੀਰਕਪੁਰ, 20 ਨਵੰਬਰ (ਅਵਤਾਰ ਸਿੰਘ)-ਰੇਲਵੇ ਵਿਭਾਗ ਵਲੋਂ ਰੇਲਵੇ ਲਾਈਨ ਦੀ ਜ਼ਰੂਰੀ ਮੁਰੰਮਤ ਅਤੇ ਹੋਰ ਤਕਨੀਕੀ ਕਾਰਨਾਂ ਕਰਕੇ ਢਕੌਲੀ ਰੇਲਵੇ ਫਾਟਕ ਨੂੰ ਦੋ ਦਿਨਾਂ ਲਈ ਬੰਦ ਕੀਤਾ ਗਿਆ ਹੈ¢ ਰੇਲਵੇ ਵਿਭਾਗ ਵਲੋਂ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੂੰ ਇਸ ਸਬੰਧੀ ...

ਪੂਰੀ ਖ਼ਬਰ »

ਕੁਲਦੀਪ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਐੱਸ. ਏ. ਐੱਸ. ਨਗਰ, 20 ਨਵੰਬਰ (ਕੇ. ਐੱਸ. ਰਾਣਾ)-ਕੌਾਸਲਰ ਕਮਲਜੀਤ ਸਿੰਘ ਰੂਬੀ ਦੀ ਮਾਤਾ ਕੁਲਦੀਪ ਕੌਰ ਜੋ ਕਿ 12 ਨਵੰਬਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਇੱਥੋਂ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫੇਜ਼ 9 ਵਿਖੇ ...

ਪੂਰੀ ਖ਼ਬਰ »

ਹਰਪਾਲ ਸਿੰਘ ਚੀਮਾ ਤੇ ਕੁਲਦੀਪ ਧਾਲੀਵਾਲ ਵਲੋਂ 'ਆਪ' ਦੇ ਸਾਬਕਾ ਪ੍ਰਧਾਨ 'ਤੇ ਹਮਲੇ ਦੀ ਨਿੰਦਾ

ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਅੰਮਿ੍ਤਸਰ ਸ਼ਹਿਰੀ ਦੇ ਸਾਬਕਾ ਪ੍ਰਧਾਨ ਸੁਰੇਸ਼ ਸ਼ਰਮਾ 'ਤੇ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਅੰਮਿ੍ਤਸਰ ਲੋਕ ਸਭਾ ...

ਪੂਰੀ ਖ਼ਬਰ »

ਮੰਡੀਕਰਨ ਬੋਰਡ ਦੀ ਟੀਮ ਨੇ ਸ਼ਾਂਤੀਪੂਰਵਕ ਪ੍ਰਕਿਰਿਆ ਦੌਰਾਨ ਜ਼ਮੀਨ ਦੀ ਨਿਸ਼ਾਨਦੇਹੀ ਕਰ ਕਬਜ਼ਾ ਲਿਆ

ਕੁਰਾਲੀ, 20 ਨਵੰਬਰ (ਹਰਪ੍ਰੀਤ ਸਿੰਘ)-ਸ਼ਹਿਰ ਦੀ ਪਪਰਾਲੀ ਰੋਡ 'ਤੇ ਬਣਨ ਵਾਲੀ ਨਵੀਂ ਅਨਾਜ ਮੰਡੀ ਲਈ ਪਿਛਲੇ ਲੰਬੇ ਸਮੇਂ ਤੋਂ ਗ੍ਰਹਿਣ ਕੀਤੀ ਜ਼ਮੀਨ 'ਤੇ ਕਬਜ਼ਾ ਲੈਣ 'ਚ ਅਸਫਲ ਰਹੀ ਮੰਡੀਕਰਨ ਬੋਰਡ ਦੀ ਟੀਮ ਨੇ ਅੱਜ ਸ਼ਾਂਤੀਪੂਰਵਕ ਪ੍ਰਕਿਰਿਆ ਦੌਰਾਨ ਜ਼ਮੀਨ ਦੀ ...

ਪੂਰੀ ਖ਼ਬਰ »

ਜਵਾਨੀ ਸੰਭਾਲ ਮੋਰਚੇ ਨੂੰ ਸੂਬੇ 'ਚ ਲੋਕ ਲਹਿਰ ਬਣਾਉਣ ਦੀ ਲੋੜ-ਸੁਨੀਲ ਜਾਖੜ

ਐੱਸ. ਏ. ਐੱਸ. ਨਗਰ, 20 ਨਵੰਬਰ (ਕੇ. ਐੱਸ. ਰਾਣਾ)-ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਤੇ ਮੈਂਬਰ ਲੋਕ ਸਭਾ ਤੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੁਨੀਲ ਜਾਖੜ ਵਲੋਂ ਪੰਜਾਬ ਯੂਥ ਕਾਂਗਰਸ ...

ਪੂਰੀ ਖ਼ਬਰ »

ਨਿਗਮ ਵਲੋਂ ਹੱਲੋਮਾਜਰਾ ਕਾਰ ਬਾਜ਼ਾਰ ਨੂੰ ਮਨੀਮਾਜਰਾ ਬਦਲਣ ਦੇ ਹੁਕਮ ਜਾਰੀ

ਚੰਡੀਗੜ੍ਹ, 20 ਨਵੰਬਰ (ਆਰ.ਐਸ.ਲਿਬਰੇਟ)-ਨਗਰ ਨਿਗਮ ਚੰਡੀਗੜ੍ਹ ਨੇ ਹੱਲੋਮਾਜਰਾ ਤੋਂ ਕਾਰ ਬਾਜ਼ਾਰ ਨੂੰ ਐਸ.ਸੀ. ਓ. ਨੰ 35 ਤੋਂ 46 ਦੇ ਅੱਗੇ ਮਨੀਮਾਜਰਾ ਥੋੜ੍ਹੇ ਸਮੇਂ ਲਈ ਬਦਲ ਦਿੱਤਾ ਹੈ | ਹੱਲੋਮਾਜਰਾ ਦੇ ਕਾਰ ਬਾਜ਼ਾਰ ਵਾਲੀ ਥਾਂ 'ਤੇ ਸੈਲਾਨੀਆਂ ਦੇ ਵਾਹਨਾਂ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਸਮੇਤ ਹੋਰ ਸ਼ਖ਼ਸੀਅਤਾਂ ਕਰਨਪਾਲ ਸਿੰਘ ਸੇਖੋਂ ਦੀ ਅੰਤਿਮ ਯਾਤਰਾ 'ਚ ਸ਼ਾਮਿਲ ਹੋਏ

ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਸਿਆਸੀ ਸਕੱਤਰ ਕਰਨਪਾਲ ਸਿੰਘ ਸੇਖੋਂ ਦੀ ਰਿਹਾਇਸ਼ 'ਤੇ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਜ਼ਾਹਰ ਕੀਤੀ | ਸ੍ਰੀ ਸੇਖੋਂ ਦੀ ਪਿਛਲੇ ਹਫ਼ਤੇ ਮਿਸਰ ਵਿੱਚ ਆਸਵਾਂ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ ਵਿਖੇ ਸੰਗਤ 'ਤੇ ਖੰਡੇ ਨਾਲ ਹਮਲਾ ਕਰਨ ਵਾਲੇ ਦੋਸ਼ੀ ਨੂੰ 4 ਸਾਲ ਕੈਦ

ਐੱਸ. ਏ. ਐੱਸ. ਨਗਰ, 20 ਨਵੰਬਰ (ਜਸਬੀਰ ਸਿੰਘ ਜੱਸੀ)-ਫੇਜ਼-8 ਵਿਚਲੇ ਗੁਰਦੁਆਰਾ ਧੰਨਾ ਭਗਤ ਵਿਖੇ ਸ਼ਾਮ ਨੂੰ ਕਥਾ ਸੁਣਨ ਆਈ ਸੰਗਤ 'ਤੇ ਖੰਡਾ ਚਲਾਉਣ ਵਾਲੇ ਦੋਸ਼ੀ ਨੂੰ ਅਦਾਲਤ ਵਲੋਂ 4 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ | ਮੁਹਾਲੀ ਦੇ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਦੀ ...

ਪੂਰੀ ਖ਼ਬਰ »

5 ਦਿਨ ਪਹਿਲਾਂ ਫੈਕਟਰੀ ਅੰਦਰ ਝੁੱਗੀ 'ਚ ਸੜੀ ਵਿਆਹੁਤਾ ਦਾ ਪੋਸਟਮਾਰਟਮ ਹੋਇਆ

ਡੇਰਾਬੱਸੀ, 20 ਨਵੰਬਰ (ਸ਼ਾਮ ਸਿੰਘ ਸੰਧੂ)-ਡੇਰਾਬੱਸੀ-ਰਾਮਗੜ੍ਹ ਰੋਡ 'ਤੇ ਪਿੰਡ ਕਕਰਾਲੀ ਨੇੜਲੀ ਇਕ ਫੈਕਟਰੀ 'ਚ ਝੁੱਗੀ ਅੰਦਰ ਸੜ ਕੇ ਮਰੀ ਔਰਤ ਦਾ ਅੱਜ ਸਬ-ਡਵੀਜ਼ਨਲ ਹਸਪਤਾਲ ਡੇਰਾਬੱਸੀ ਵਿਖੇ ਪੋਸਟਮਾਰਟਮ ਕਰਵਾਇਆ ਗਿਆ | ਉਸ ਦੇ ਪੇਕੇ ਪਰਿਵਾਰ ਤੋਂ ਕਿਸੇ ਵੀ ...

ਪੂਰੀ ਖ਼ਬਰ »

12 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 1 ਕਾਬੂ

ਡੇਰਾਬੱਸੀ, 20 ਨਵੰਬਰ (ਸੰਧੂ)-ਡੇਰਾਬੱਸੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਦੀਆਂ 12 ਬੋਤਲਾਂ ਸਮੇਤ ਕਾਬੂ ਕੀਤਾ ਹੈ | ਦੋਸ਼ੀ ਦੀ ਪਛਾਣ ਮੁਹੰਮਦ ਅਸਲਮ ਵਾਸੀ ਡੇਰਾਬੱਸੀ ਵਜੋਂ ਹੋਈ ਹੈ | ਪੁਲਿਸ ਅਨੁਸਾਰ ਨਾਕੇ ਦੌਰਾਨ ਬੈਗ ...

ਪੂਰੀ ਖ਼ਬਰ »

ਸੀ. ਪੀ. ਆਈ.-ਸੀ. ਪੀ. ਆਈ. (ਐਮ) ਦੇ ਲੋਕ ਚੇਤਨਾ ਜਥੇ ਦਾ ਮੁਹਾਲੀ ਪੁੱਜਣ 'ਤੇ ਭਰਵਾਂ ਸਵਾਗਤ

ਐੱਸ. ਏ. ਐੱਸ. ਨਗਰ, 20 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਬੇਰੁਜ਼ਗਾਰੀ, ਕਰਜ਼ਿਆਂ, ਨਸ਼ਿਆਂ ਤੇ ਭਿ੍ਸ਼ਟਾਚਾਰ ਤੋਂ ਮੁਕਤ ਤੇ ਪੜਿ੍ਹਆ-ਲਿਖਿਆ, ਸਿਹਤਮੰਦ, ਅਮਨ ਤੇ ਭਾਈਚਾਰੇ ਨਾਲ ਵੱਸਦਾ ਖ਼ੁਸ਼ਹਾਲ ਸਾਂਝੀਵਾਲਤਾ ਦਾ ਪੰਜਾਬ ਸਿਰਜਣ ਲਈ 15 ਨਵੰਬਰ ਨੂੰ ਸ਼ਹੀਦ ਭਗਤ ...

ਪੂਰੀ ਖ਼ਬਰ »

ਨਿਰੰਕਾਰੀ ਭਵਨ 'ਤੇ ਹਮਲਾ ਦਹਿਸ਼ਤਗਰਦਾਂ ਵਲੋਂ ਨਹੀਂ, ਬਲਕਿ ਸਰਕਾਰੀ ਏਜੰਸੀਆਂ ਦਾ ਕਾਰਾ-ਬੈਂਸ

ਐੱਸ. ਏ. ਐੱਸ. ਨਗਰ, 20 ਨਵੰਬਰ (ਕੇ. ਐੱਸ. ਰਾਣਾ)-ਅੰਮਿ੍ਤਸਰ ਦੇ ਅਦਲੀਵਾਲ ਵਿਖੇ ਨਿਰੰਕਾਰੀ ਭਵਨ 'ਤੇ ਹੋਏ ਗ੍ਰਨੇਡ ਹਮਲਾ ਦਹਿਸ਼ਤਗਰਦਾਂ ਵਲੋਂ ਨਾ ਹੋ ਕੇ ਸਰਕਾਰੀਆਂ ਏਜੰਸੀਆਂ ਵਲੋਂ ਕਰਵਾਇਆ ਕਾਰਾ ਹੈ | ਇਹ ਵਿਚਾਰ ਪੰਜਾਬ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ...

ਪੂਰੀ ਖ਼ਬਰ »

ਜ਼ਿਲ੍ਹਾ ਮੁਹਾਲੀ ਅੰਦਰ ਸਫ਼ਲਤਾਪੂਰਵਕ ਨੇਪਰੇ ਚੜ੍ਹੀ ਪਲਸ ਪੋਲੀਓ ਮੁਹਿੰਮ-ਸਿਵਲ ਸਰਜਨ

ਐੱਸ. ਏ. ਐੱਸ. ਨਗਰ, 20 ਨਵੰਬਰ (ਕੇ. ਐੱਸ. ਰਾਣਾ)-ਕੌਮੀ ਪਲਸ ਪੋਲੀਓ ਪ੍ਰੋਗਰਾਮ ਤਹਿਤ ਜ਼ਿਲ੍ਹਾ ਮੁਹਾਲੀ ਅੰਦਰ ਸ਼ੁਰੂ ਕੀਤੀ ਗਈ ਪਲਸ ਪੋਲੀਓ ਮੁਹਿੰਮ ਪੂਰੀ ਤਰ੍ਹਾਂ ਸਫ਼ਲ ਰਹੀ | ਜ਼ਿਲ੍ਹੇ ਅੰਦਰ 0-5 ਸਾਲ ਤੱਕ ਦੇ ਕੱੁਲ 1,47,170 ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ਦੀਆਂ ...

ਪੂਰੀ ਖ਼ਬਰ »

ਦੁਸਹਿਰਾ ਗਰਾਊਾਡ ਤੇ ਖੇਡ ਮੈਦਾਨ ਦੀ ਜ਼ਮੀਨ ਵੇਚਣ ਵਿਰੁੱਧ ਲੋਕਾਂ 'ਚ ਭਾਰੀ ਰੋਸ-ਕੌ ਾਸਲਰ ਧਨੋਆ

ਐੱਸ. ਏ. ਐੱਸ. ਨਗਰ, 20 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਕੌਾਸਲਰ ਸਤਬੀਰ ਸਿੰਘ ਧਨੋਆਂ ਦੀ ਅਗਵਾਈ 'ਚ ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਸ਼ਹਿਰ ਦੇ ਭਖਵੇਂ ਮਸਲਿਆਂ ਸਬੰਧੀ ਇਕ ਮੀਟਿੰਗ ਕੀਤੀ ਗਈ, ਜਿਸ 'ਚ ਸਰਕਾਰ ਵਲੋਂ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ/ਕੈਪਸੂਲਾਂ ਤੇ ਹੈਰੋਇਨ ਸਮੇਤ ਪਤੀ-ਪਤਨੀ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 20 ਨਵੰਬਰ (ਜਸਬੀਰ ਸਿੰਘ ਜੱਸੀ)-ਐੱਸ. ਟੀ. ਐੱਫ. ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਪਤੀ-ਪਤਨੀ ਨੂੰ 1866 ਨਸ਼ੀਲੀਆਂ ਗੋਲੀਆਂ/ਕੈਪਸੂਲਾਂ ਤੇ 50 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਗਈ ਹੈ | ਉਕਤ ਪਤੀ-ਪਤਨੀ ਦੀ ਪਛਾਣ ਜਸਮੀਤ ਸਿੰਘ ...

ਪੂਰੀ ਖ਼ਬਰ »

ਗੰਦੇ ਪਾਣੀ ਦੀ ਸਮੱਸਿਆ ਤੋਂ ਦੁਖੀ ਗੁਰਦੇਵ ਨਗਰ ਦੇ ਵਸਨੀਕਾਂ ਵਲੋਂ ਨਗਰ ਕੌ ਾਸਲ ਦਾ ਘਿਰਾਓ

ਜ਼ੀਰਕਪੁਰ, 20 ਨਵੰਬਰ (ਅਵਤਾਰ ਸਿੰਘ)-ਬੀਤੇ ਕਈ ਮਹੀਨਿਆਂ ਤੋਂ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਹੇ ਭਬਾਤ ਖੇਤਰ ਦੀ ਗੁਰਦੇਵ ਨਗਰ ਕਾਲੋਨੀ ਦੇ ਵਸਨੀਕਾਂ ਵਲੋਂ ਅੱਜ ਆਪਣੀ ਇਸ ਸਮੱਸਿਆ ਦੇ ਹੱਲ ਲਈ ਨਗਰ ਕੌਾਸਲ ਦੇ ਦਫ਼ਤਰ ਅੱਗੇ ਰੋਸ ...

ਪੂਰੀ ਖ਼ਬਰ »

ਸੇਵਾ-ਮੁਕਤ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀਆਂ ਅਸਥੀਆਂ ਜਲ ਪ੍ਰਵਾਹ

ਕੀਰਤਪੁਰ ਸਾਹਿਬ, 20 ਨਵੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਲੋਂਗੇਵਾਲ ਦੀ ਲੜਾਈ ਦੇ ਨਾਇਕ ਸੇਵਾਮੁਕਤ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਉਨ੍ਹਾਂ ਦੀਆਂ ਅਸਥੀਆਂ ਅੱਜ ...

ਪੂਰੀ ਖ਼ਬਰ »

ਗਣਿਤ ਅਧਿਆਪਕਾ ਨੂੰ ਨੌਕਰੀ 'ਤੇ ਹਾਜ਼ਰ ਕਰਨ 'ਚ ਇਕ ਦਿਨ ਦੀ ਦੇਰੀ ਮੁੱਖ ਅਧਿਆਪਕ ਨੂੰ ਪਈ ਮਹਿੰਗੀ

ਮੁੱਲਾਂਪੁਰ-ਦਾਖਾ, 20 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ ਵਲੋਂ ਆਦਰਸ਼ ਅਤੇ ਮਾਡਲ ਸਕੂਲਾਂ ਸਣੇ ਐੱਸ.ਐੱਸ.ਏ ਅਤੇ ਰਮਸਾ 8886 ਅਧਿਆਪਕਾਂ ਦੀਆਂ ਸੇਵਾਵਾਂ ਨਿਯਮਿਤ ਕਰਨ ਸਮੇਂ 3 ਸਾਲ 10300 ਪ੍ਰਤੀ ਮਹੀਨਾ ਦੀ ਥਾਂ 15300 (ਰੈਗੂਲਰ ਤਨਖ਼ਾਹ ਸਕੇਲ ਦੀ ਮੁੱਢਲੀ ...

ਪੂਰੀ ਖ਼ਬਰ »

ਸੁਖਬੀਰ ਨੇ ਨਾਢਾ ਸਾਹਿਬ ਮੱਥਾ ਟੇਕਿਆ

ਪੰਚਕੂਲਾ, 20 ਨਵੰਬਰ (ਕਪਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਚਕੂਲਾ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਵਿਖੇ ਮੱਥਾ ਟੇਕਿਆ | ਸੁਖਬੀਰ ਸਿੰਘ ਬਾਦਲ ਨੇ 10-15 ਮਿੰਟ ਗੁਰਦੁਆਰਾ ਸਾਹਿਬ 'ਚ ਕੀਰਤਨ ...

ਪੂਰੀ ਖ਼ਬਰ »

ਜਬਰ ਜਨਾਹ ਦਾ ਦੋਸ਼ ਲਗਾਉਣ ਵਾਲੀ ਲੜਕੀ 'ਤੇ ਧੋਖਾਧੜੀ ਦਾ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 20 ਨਵੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਦੀ ਪੁਲਿਸ ਵਲੋਂ ਵਿਆਹ ਦਾ ਝਾਂਸਾ ਦੇ ਕੇ ਇਕ ਲੜਕੀ ਨਾਲ ਜਬਰ-ਜਨਾਹ ਕਰਨ ਤੇ ਗ਼ੈਰ-ਕੁਦਰਤੀ ਸਬੰਧ ਬਣਾਉਣ ਸਬੰਧੀ 4 ਵਿਅਕਤੀਆਂ ਿਖ਼ਲਾਫ਼ ਦਰਜ ਮਾਮਲੇ 'ਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਪੁਲਿਸ ਜਾਂਚ ...

ਪੂਰੀ ਖ਼ਬਰ »

ਡਾਕਟਰ ਨਾਲ ਕਰੋੜਾਂ ਦਾ ਲੋਨ ਦਿਵਾਉਣ ਦੇ ਨਾਂਅ 'ਤੇ 31 ਲੱਖ ਦੀ ਠੱਗੀ

ਐੱਸ. ਏ. ਐੱਸ. ਨਗਰ, 20 ਨਵੰਬਰ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਅਧੀਨ ਪੈਂਦੇ ਸੈਕਟਰ-70 ਵਿਚਲੀ ਇਕ ਕੰਪਨੀ ਵਲੋਂ ਦਿੱਲੀ ਦੀ ਇਕ ਫਰਮ ਨੂੰ ਬਿਜ਼ਨੈੱਸ ਸੈੱਟ ਕਰਵਾਉਣ ਦੇ ਨਾਂਅ 'ਤੇ ਪ੍ਰਾਈਵੇਟ ਫਾਈਨਾਂਸਰ ਤੋਂ ਕਰੋੜਾਂ ਰੁਪਏ ਦਾ ਲੋਨ ਦਿਵਾਉਣ ਦੇ ਮਾਮਲੇ 'ਚ ਲੱਖਾਂ ਰੁਪਏ ...

ਪੂਰੀ ਖ਼ਬਰ »

ਸਟਰਾਮ ਵਾਟਰ ਕੁਲੈਕਸ਼ਨ ਸੈਂਟਰ 'ਚ ਡਿੱਗ ਕੇ ਮਰੇ ਨੌਜਵਾਨ ਦੀ ਹੋਈ ਪਛਾਣ

ਡੇਰਾਬੱਸੀ, 20 ਨਵੰਬਰ (ਸ਼ਾਮ ਸਿੰਘ ਸੰਧੂ)-ਸੋਮਵਾਰ ਦੇਰ ਰਾਤ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਸਥਿਤ ਡੇਰਾਬੱਸੀ ਦੇ ਮੇਨ ਬਾਜ਼ਾਰ ਦੇ ਬਾਹਰ ਸੀਵਰ ਲਾਈਨ ਨਾਲ ਜੁੜੇ ਸਟਰਾਮ ਵਾਟਰ ਕੁਨੈਕਸ਼ਨ ਸੈਂਟਰ 'ਚ ਡਿੱਗ ਕੇ ਮਰੇ ਨੌਜਵਾਨ ਦੀ ਪਛਾਣ ਵਿਵੇਕ ਪੁੱਤਰ ਸਵ: ਮੁਕੇਸ਼ ...

ਪੂਰੀ ਖ਼ਬਰ »

ਆਸਟ੍ਰੇਲੀਆ ਤੋਂ ਭਾਰਤ ਪਹੰੁਚੇ ਡਾਕਟਰ ਨੂੰ ਜਾਅਲੀ ਟੈਕਸੀ ਵਾਲਿਆਂ ਨੇ ਲੁੱਟਿਆ

ਡੇਰਾਬੱਸੀ, 20 ਨਵੰਬਰ (ਸ਼ਾਮ ਸਿੰਘ ਸੰਧੂ)-ਆਪਣੀ ਧੀ ਨੂੰ ਮਿਲ ਕੇ ਆਸਟ੍ਰੇਲੀਆ ਤੋਂ ਦਿੱਲੀ ਪਹੁੰਚੇ ਡੇਰਾਬੱਸੀ ਦੇ ਵਸਨੀਕ ਇਕ 61 ਸਾਲਾ ਡਾਕਟਰ ਨੂੰ ਜਾਅਲੀ ਟੈਕਸੀ ਵਾਲੇ 4 ਲੁਟੇਰਿਆਂ ਵਲੋਂ ਕਰਨਾਲ ਬਾਈਪਾਸ ਤੋਂ ਕਰੀਬ 10 ਕਿੱਲੋਮੀਟਰ ਦੂਰ ਲੁੱਟਮਾਰ ਕਰਨ ਉਪਰੰਤ ਰਾਤ ...

ਪੂਰੀ ਖ਼ਬਰ »

ਪੇਂਟਿੰਗ ਤੇ ਮੂਰਤੀਆਂ ਦੀ ਪ੍ਰਦਰਸ਼ਨੀ ਲਗਾਈ

ਚੰਡੀਗੜ੍ਹ, 20 ਨਵੰਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਆਰਟਸ ਹਿਸਟਰੀ ਅਤੇ ਵਿਜੁਅਲ ਆਰਟਸ ਵਿਭਾਗ ਵਲੋਂ 'ਦਸਸਖਤ-2018' ਪ੍ਰੋਰਗਾਮ ਕਰਵਾਇਆ ਗਿਆ | ਇਸ 'ਚ ਪੇਂਟਿਗ ਅਤੇ ਮੂਰਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ | ਇਸ ਪ੍ਰਦਰਸ਼ਨੀ ਦਾ ਉਦਘਾਟਨ ਪਦਮ ਸ੍ਰੀ ਤੇ ਪਦਮ ...

ਪੂਰੀ ਖ਼ਬਰ »

ਅਦਾਲਤ 'ਚ ਦੋ ਮੁਲਜ਼ਮਾਂ ਦੇ ਪੇਸ਼ ਨਾ ਹੋਣ ਕਰਕੇ ਨਹੀਂ ਹੋ ਸਕੀ ਗੁਰਦਾਸ ਤੂਰ ਦੀ ਗਵਾਹੀ

ਪੰਚਕੂਲਾ, 20 ਨਵੰਬਰ (ਕਪਿਲ)-400 ਸਾਧੂਆਂ ਨੂੰ ਨਪੁੰਸਕ ਬਣਾਏ ਜਾਣ ਦੇ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ 'ਚ ਹੋਈ | ਸੁਣਵਾਈ ਦੇ ਚਲਦਿਆਂ ਡੇਰਾ ਸਾਧ ਰਾਮ ਰਹੀਮ ਨੂੰ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਅਦਾਲਤ ਵਿਚ ਪੇਸ਼ ...

ਪੂਰੀ ਖ਼ਬਰ »

ਪਡਿਆਲਾ ਵਿਖੇ 10ਵੇਂ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੇ ਦੂਸਰੇ ਦਿਨ ਢਾਡੀ ਦਰਬਾਰ ਕਰਵਾਇਆ

ਕੁਰਾਲੀ, 20 ਨਵੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੀ ਹੱਦ 'ਚ ਪੈਂਦੇ ਪਿੰਡ ਪਡਿਆਲਾ ਦੇ ਗੁਰਦੁਆਰਾ ਕਰਤਾਰਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਅਤੇ ਸੰਤ ਬਾਬਾ ਗਗਨਦੀਪ ਸਿੰਘ ਪਡਿਆਲਾ ਦੀ ਪ੍ਰੇਰਨਾ ਸਦਕਾ ਬਾਬਾ ਕਰਤਾਰ ਸਿੰਘ ...

ਪੂਰੀ ਖ਼ਬਰ »

ਫੋਰਟਿਸ ਹਸਪਤਾਲ ਮੁਹਾਲੀ ਦੇ ਡਾਕਟਰਾਂ ਨੇ ਵਿਸ਼ਵ ਦੀ ਦੁਰਲੱਭ ਮੈਡੀਕਲ ਉਪਲੱਬਧੀ ਹਾਸਲ ਕੀਤੀ

ਐੱਸ. ਏ. ਐੱਸ. ਨਗਰ, 20 ਨਵੰਬਰ (ਕੇ. ਐੱਸ. ਰਾਣਾ)-ਫੋਰਟਿਸ ਹਸਪਤਾਲ ਮੁਹਾਲੀ ਦੇ ਡਾਕਟਰਾਂ ਦੀ ਇਕ ਟੀਮ ਨੇ ਵਿਸ਼ਵ ਦੀ ਦੁਰਲੱਭ ਮੈਡੀਕਲ ਉਪਲੱਬਧੀ ਨੂੰ ਹਾਸਲ ਕੀਤਾ, ਜਿਸ ਦੇ ਤਹਿਤ ਪਹਿਲਾਂ ਇਕ ਜਿਊਾਦੇ ਕਿਡਨੀ ਡੋਨਰ ਦੀ ਕਿਡਨੀ ਵਿਚ ਵਧਦੇ ਹੋਏ ਟਿਊਮਰ ਦਾ ਇਲਾਜ ਕੀਤਾ ਗਿਆ, ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸੰਗਤਾਂ ਵਹੀਰਾਂ ਘੱਤ ਕੇ 25 ਨੂੰ ਬਰਗਾੜੀ ਪਹੁੰਚਣ-ਸੰਤ ਸਮਾਜ

ਐੱਸ. ਏ. ਐੱਸ. ਨਗਰ, 20 ਨਵੰਬਰ (ਨਰਿੰਦਰ ਸਿੰਘ ਝਾਂਮਪੁਰ)-ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੋਤ ਸਿੰਘ ਬੇਦੀ, ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਬਾਬਾ ਹਰੀ ਸਿੰਘ ਰੰਧਾਵੇ ਵਾਲਿਆਂ ਤੇ ਬਾਬਾ ਲਖਬੀਰ ਸਿੰਘ ਰਤਵਾੜੇ ਵਾਲਿਆਂ ਵਲੋਂ 25 ਨਵੰਬਰ ਨੂੰ ਬਰਗਾੜੀ ਵਿਖੇ ਕਰਵਾਏ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX