ਤਾਜਾ ਖ਼ਬਰਾਂ


ਹਰੀਗੜ੍ਹ ਦੇ 38 ਸਾਲਾ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਨਾਭਾ, 24 ਮਈ {ਅਮਨਦੀਪ ਸਿੰਘ ਲਵਲੀ}- ਹਲਕਾ ਨਾਭਾ ਦੇ ਪਿੰਡ ਹਰੀਗੜ੍ਹ ਦੇ 38 ਸਾਲਾ ਵਸਨੀਕ ਦਿਲਸ਼ਾਦ ਖ਼ਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ...
ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਖਾੜਕੂ 'ਕੰਤਾ ਵਲੈਤੀਆ' ਗ੍ਰਿਫ਼ਤਾਰ
. . .  1 day ago
ਅੰਮ੍ਰਿਤਸਰ, 24 ਮਾਰਚ (ਰੇਸ਼ਮ ਸਿੰਘ)- ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਲੈਫ਼ਟੀਨੈਂਟ ਜਨਰਲ ਲਾਭ ਸਿੰਘ ਦਾ ਨਜ਼ਦੀਕੀ ਸਾਥੀ ਤੇ ਸੂਚੀਬੱਧ ਖਾੜਕੂ ਨੂੰ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਵਲੋਂ ਅੱਜ ਜਲੰਧਰ ....
ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਨੂੰ ਸੌਂਪਿਆ ਅਸਤੀਫ਼ਾ
. . .  1 day ago
ਨਵੀਂ ਦਿੱਲੀ, 24 ਮਈ- ਮੋਦੀ ਸਰਕਾਰ ਦੀ ਆਖ਼ਰੀ ਮੰਤਰੀ ਮੰਡਲ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਲੋਕ ਸਭਾ ਭੰਗ ਕੀਤੇ ਜਾਣ ਦੀ ਜਾਣਕਾਰੀ ਦੇਣ .....
ਅਣਖ ਦੀ ਖ਼ਾਤਰ ਨਾਬਾਲਗ ਧੀ ਦਾ ਕਤਲ, ਤਿੰਨ ਮੁੱਖ ਦੋਸ਼ੀਆਂ ਸਮੇਤ 8 ਕਾਬੂ
. . .  1 day ago
ਲੌਂਗੋਵਾਲ, 24 ਮਈ (ਵਿਨੋਦ)- ਥਾਣਾ ਚੀਮਾ ਅਧੀਨ ਪੈਂਦੇ ਪਿੰਡ ਨਮੋਲ ਵਿਖੇ ਅਣਖ ਦੀ ਖ਼ਾਤਰ ਕਤਲ ਕੀਤੀ ਗਈ ਲੜਕੀ ਦੇ ਮਾਮਲੇ 'ਚ ਚੀਮਾ ਪੁਲਿਸ ਨੇ ਦੋ ਔਰਤਾਂ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ਼ ਕੀਤਾ ਹੈ। ਇਸ ਸੰਬੰਧੀ ਪੁਲਿਸ ਨੇ ਤਿੰਨ ਮੁੱਖ ਦੋਸ਼ੀਆਂ ....
ਗੁਜਰਾਤ ਦੇ ਮੁੱਖ ਮੰਤਰੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਦਿੱਤੇ ਹੁਕਮ
. . .  1 day ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਨੀ ਨੇ ਸੂਰਤ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਹਾਦਸੇ 'ਚ ਮਾਰੇ ਗਏ ਵਿਦਿਆਰਥੀਆਂ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਉਸ ਹਾਦਸੇ ....
ਪੰਜਾਬ 'ਚ ਪਾਰਟੀਆਂ ਦੇ ਬੁਰੇ ਹਾਲਤਾਂ ਦੇ ਕਈ ਹਨ ਕਾਰਨ- ਸੰਜੇ ਸਿੰਘ
. . .  1 day ago
ਲੁਧਿਆਣਾ, 24 ਮਈ- ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵੱਲੋਂ ਮੁੱਦਿਆਂ ਦੀ ਗੱਲ ਨਾ ਕਰਕੇ ਹਮੇਸ਼ਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ....
ਸੂਰਤ: ਇਮਾਰਤ 'ਚ ਭਿਆਨਕ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ
. . .  1 day ago
ਗਾਂਧੀ ਨਗਰ, 24 ਮਈ- ਗੁਜਰਾਤ ਦੇ ਸੂਰਤ 'ਚ ਇਕ ਇਮਾਰਤ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਅੱਗ ਇੰਨੀ ਭਿਆਨਕ ਸੀ ਕਿ ਜਿਸ ਨਾਲ 15 ਲੋਕਾਂ ਦੀ ਮੌਤ ਹੋ ਗਈ ਜਦਕਿ ਲਗਭਗ 30 ਤੋਂ ਵੱਧ ਲੋਕ ਅੰਦਰ ਫਸੇ ਹੋਏ ....
ਕੇਂਦਰੀ ਕੈਬਨਿਟ ਨੇ ਦਿੱਤੀ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ
. . .  1 day ago
ਨਵੀਂ ਦਿੱਲੀ, 24 ਮਈ- ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਕੈਬਨਿਟ ਦੀ ਬੈਠਕ ਹੋਈ। ਇਸ ਬੈਠਕ 'ਚ ਕੈਬਨਿਟ ਵਲੋਂ 16ਵੀਂ ਭਾਵ ਕਿ ਮੌਜੂਦਾ ਲੋਕ ਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ...
ਤਰਨਤਾਰਨ 'ਚ ਘਰ 'ਚ ਸੁੱਤੇ ਪਏ ਪਰਿਵਾਰ ਦੇ ਤਿੰਨ ਜੀਆਂ ਦਾ ਬੇਰਹਿਮੀ ਨਾਲ ਕਤਲ
. . .  1 day ago
ਤਰਨ ਤਾਰਨ, 24 ਮਈ (ਹਰਿੰਦਰ ਸਿੰਘ)- ਤਰਨ ਤਾਰਨ ਦੇ ਨਜ਼ਦੀਕੀ ਪਿੰਡ ਢੋਟੀਆਂ ਵਿਖੇ ਬੀਤੀ ਰਾਤ ਘਰ 'ਚ ਸੁੱਤੇ ਪਏ ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਦੌਰਾਨ ਇੱਕ 10 ਸਾਲਾ ਲੜਕੀ ਗੰਭੀਰ...
ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਵਧਾਈ
. . .  1 day ago
ਵਾਸ਼ਿੰਗਟਨ, 24 ਮਈ- ਲੋਕ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈਆਂ ਦਿੱਤੀਆਂ ਹਨ। ਇਵਾਂਕਾ ਨੇ ਇਸ ਸੰਬੰਧੀ ਟਵੀਟ ਕਰਕੇ ਕਿਹਾ ਕਿ ਉਹ...
ਡੀ. ਆਰ. ਡੀ. ਓ. ਵਲੋਂ ਪੋਖਰਨ 'ਚ ਗਾਈਡੇਡ ਬੰਬ ਦਾ ਸਫਲਤਾਪੂਰਵਕ ਪ੍ਰੀਖਣ
. . .  1 day ago
ਜੈਪੁਰ, 24 ਮਈ- ਭਾਰਤ ਦੀ ਰੱਖਿਆ ਖੋਜ ਅਤੇ ਵਿਕਾਸ ਸੰਸਥਾ (ਡੀ. ਆਰ. ਡੀ. ਓ.) ਵਲੋਂ ਅੱਜ ਦੇਸ਼ 'ਚ ਵਿਕਸਿਤ 500 ਕਿਲੋਗ੍ਰਾਮ ਇਨਰਸਾਇਲੀ ਗਾਈਡੇਡ ਬੰਬ ਦਾ ਰਾਜਸਥਾਨ ਦੇ ਪੋਖਰਨ ਟੈਸਟ ਫਾਇਰਿੰਗ ਰੇਂਜ 'ਚ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਇਹ ਬੰਬ...
ਪਠਾਨਕੋਟ ਵਿਖੇ ਧੰਨਵਾਦ ਰੋਡ ਸ਼ੋਅ ਕੱਢਣ ਮਗਰੋਂ ਮੁੰਬਈ ਰਵਾਨਾ ਹੋਏ ਸੰਨੀ ਦਿਓਲ
. . .  1 day ago
ਰਾਜਾਸਾਂਸੀ, 24 ਮਈ (ਹਰਦੀਪ ਸਿੰਘ ਖੀਵਾ)- ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜੇਤੂ ਰਹੇ ਭਾਜਪਾ ਉਮੀਦਵਾਰ ਸੰਨੀ ਦਿਓਲ ਅੱਜ ਪਠਾਨਕੋਟ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਰੋਡ ਸ਼ੋਅ ਕੱਢਣ ਮਗਰੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ...
ਜਿੱਤਣ ਮਗਰੋਂ ਬੋਲੇ ਭਾਜਪਾ ਦੇ ਸੰਸਦ ਮੈਂਬਰ- ਪਾਕਿਸਤਾਨ ਭੇਜਾਂਗਾ ਅਲੀਗੜ੍ਹ ਯੂਨੀਵਰਸਿਟੀ 'ਚ ਲੱਗੀ ਜਿਨਾਹ ਦੀ ਤਸਵੀਰ
. . .  1 day ago
ਲਖਨਊ, 24 ਮਈ- ਉੱਤਰ ਪ੍ਰਦੇਸ਼ ਦੇ ਲੋਕ ਸਭਾ ਹਲਕਾ ਅਲੀਗੜ੍ਹ ਤੋਂ ਜਿੱਤੇ ਭਾਜਪਾ ਦੇ ਸੰਸਦ ਸਤੀਸ਼ ਕੁਮਾਰ ਗੌਤਮ ਮੈਂਬਰ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਮਗਰੋਂ ਹੁਣ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਲੱਗੀ ਮੁਹੰਮਦ ਅਲੀ ਜਿਨਾਹ ਦੀ...
ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅੰਮ੍ਰਿਤਸਰ, 24 ਮਈ (ਜਸਵੰਤ ਸਿੰਘ ਜੱਸ)- ਲੋਕ ਸਭਾ ਚੋਣਾਂ 'ਚ ਜਿੱਤ ਪ੍ਰਾਪਤ ਕਰਨ ਮਗਰੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਅੱਜ ਸ਼ੁਕਰਾਨੇ ਵਜੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਲੋਕ ਇਨਸਾਫ਼ ਪਾਰਟੀ ਪੰਜਾਬ ਦੀਆਂ ਸਾਰੀਆਂ ਜ਼ਿਮਨੀ ਚੋਣਾਂ ਲੜੇਗੀ- ਬੈਂਸ
. . .  1 day ago
ਲੁਧਿਆਣਾ, 24 ਮਈ (ਪੁਨੀਤ ਬਾਵਾ)- ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਪੰਜਾਬ 'ਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪੀ. ਡੀ. ਏ...
ਮਹਾਰਾਸ਼ਟਰ 'ਚ ਲੱਗੇ ਭੂਚਾਲ ਦੇ ਝਟਕੇ
. . .  1 day ago
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਕੀਤਾ ਅਸਤੀਫ਼ੇ ਦਾ ਐਲਾਨ
. . .  1 day ago
ਅਡਵਾਨੀ ਕਾਰਨ ਸੰਭਵ ਹੋਈ ਭਾਜਪਾ ਦੀ ਜਿੱਤ- ਮੋਦੀ
. . .  1 day ago
ਵੱਖ-ਵੱਖ ਉਮੀਦਵਾਰਾਂ ਨੂੰ ਨਕਾਰਦਿਆਂ ਫ਼ਰੀਦਕੋਟ 'ਚ 19053 ਵੋਟਰਾਂ ਨੇ ਦੱਬਿਆ 'ਨੋਟਾ' ਦਾ ਬਟਨ
. . .  1 day ago
ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਸੁਖਬੀਰ ਅਤੇ ਹਰਸਿਮਰਤ ਬਾਦਲ
. . .  1 day ago
ਅਮੇਠੀ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
. . .  1 day ago
ਅਫ਼ਗ਼ਾਨਿਸਤਾਨ 'ਚ ਹਵਾਈ ਹਮਲਿਆਂ 'ਚ ਘੱਟੋ-ਘੱਟ 14 ਨਾਗਰਿਕਾਂ ਦੀ ਮੌਤ
. . .  1 day ago
ਤਰਾਲ ਮੁਠਭੇੜ ਖ਼ਤਮ, ਪਰਿਵਾਰ ਦੇ ਹਵਾਲੇ ਕੀਤੀ ਗਈ ਮੂਸਾ ਦੀ ਲਾਸ਼
. . .  1 day ago
ਚੋਣਾਂ ਖ਼ਤਮ ਹੁੰਦਿਆਂ ਹੀ ਮੁਸ਼ਕਲ 'ਚ ਵਾਡਰਾ, ਜ਼ਮਾਨਤ ਰੱਦ ਕਰਾਉਣ ਲਈ ਦਿੱਲੀ ਹਾਈਕੋਰਟ ਪਹੁੰਚਿਆ ਈ. ਡੀ.
. . .  1 day ago
ਮੁਲਾਕਾਤ ਕਰਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਅਡਵਾਨੀ ਦੇ ਪੈਰਾਂ ਨੂੰ ਛੂਹ ਕੇ ਲਿਆ ਆਸ਼ੀਰਵਾਦ
. . .  1 day ago
ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  1 day ago
ਸੁਪਰੀਮ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਚੁੱਕੀ ਸਹੁੰ
. . .  1 day ago
ਲੋਕਾਂ ਦਾ ਧੰਨਵਾਦ ਕਰਨ ਦੇ ਲਈ ਸੰਨੀ ਦਿਓਲ ਵੱਲੋਂ ਪਠਾਨਕੋਟ ਵਿਖੇ ਰੋਡ ਸ਼ੋਅ
. . .  1 day ago
ਥਾਣੇਦਾਰ ਕਰਤਾਰ ਸਿੰਘ ਸੈਣੀ ਨਹੀਂ ਰਹੇ
. . .  1 day ago
ਜ਼ਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ 'ਚ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਦੋ ਬੱਸਾਂ ਵਿਚਾਲੇ ਹੋਈ ਜ਼ਬਰਦਸਤ ਟੱਕਰ, ਇੱਕ ਦੀ ਮੌਤ ਅਤੇ 15 ਜ਼ਖ਼ਮੀ
. . .  1 day ago
ਮੁਰਲੀ ਮਨੋਹਰ ਜੋਸ਼ੀ ਦੀ ਰਿਹਾਇਸ਼ 'ਤੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ
. . .  1 day ago
ਲਾਲ ਕ੍ਰਿਸ਼ਨ ਅਡਵਾਨੀ ਦੇ ਘਰ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
ਹਰਸਿਮਰਤ ਬਾਦਲ ਦੀ ਜਿੱਤ ਦੀ ਖ਼ੁਸ਼ੀ ਮਨਾ ਰਹੇ ਅਕਾਲੀ ਵਰਕਰਾਂ ਦੀ ਕਾਂਗਰਸੀ ਵਰਕਰਾਂ ਨਾਲ ਹੋਈ ਲੜਾਈ
. . .  1 day ago
ਲੋਕਾਂ ਦੇ ਜਨਾਦੇਸ਼ ਦਾ ਸਮਰਥਨ
. . .  1 day ago
ਸਿੱਕਮ ਵਿਧਾਨ ਸਭਾ ਚੋਣਾਂ : 15 ਸੀਟਾਂ 'ਤੇ ਸਿੱਕਮ ਡੈਮੋਕ੍ਰੇਟਿਕ ਫ਼ਰੰਟ ਅਤੇ 17 'ਤੇ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੀ ਜਿੱਤ
. . .  1 day ago
ਕੋਲਕਾਤਾ ਪੁਲਿਸ ਦੇ ਸਾਬਕਾ ਕਮਿਸ਼ਨਰ ਦੀ ਅਗਾਊਂ ਜ਼ਮਾਨਤ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
. . .  1 day ago
ਅਮੇਠੀ ਵਾਲਿਆ ਲਈ ਨਵੀਂ ਸਵੇਰ - ਸਮ੍ਰਿਤੀ ਈਰਾਨੀ
. . .  1 day ago
ਸੁਪਰੀਮ ਕੋਰਟ 'ਚ 4 ਜੱਜ ਚੁੱਕਣਗੇ ਸਹੁੰ
. . .  1 day ago
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤੀ ਮੁਬਾਰਕਬਾਦ
. . .  1 day ago
ਮਾਰਿਆ ਗਿਆ ਖ਼ਤਰਨਾਕ ਅੱਤਵਾਦੀ ਜ਼ਾਕਿਰ ਮੂਸਾ
. . .  about 1 hour ago
ਮੁੰਬਈ ਦੇ ਭਿੰਡੀ ਬਾਜ਼ਾਰ 'ਚ ਲੱਗੀ ਅੱਗ, 2 ਮੌਤਾਂ
. . .  about 1 hour ago
ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ, 16ਵੀਂ ਲੋਕ ਸਭਾ ਭੰਗ ਕਰਨ ਦੀ ਹੋਵੇਗੀ ਸਿਫ਼ਾਰਿਸ਼
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਆਰ.ਐੱਸ.ਐੱਸ ਨੇ ਭਾਜਪਾ ਦੀ ਜਿੱਤ ਦਾ ਕੀਤਾ ਸਵਾਗਤ
. . .  2 days ago
ਵਕੀਲ ਦੇ ਅਗਵਾ ਹੋਏ ਕਲਰਕ ਦਾ ਕਤਲ ਕਰ ਕੇ ਲਾਸ਼ ਨੂੰ ਨਹਿਰ 'ਚ ਸੁੱਟਿਆ
. . .  2 days ago
ਅਸੀ ਸਾਰੇ ਮਿਲ ਕੇ ਬਣਾਵਾਂਗੇ ਮਜ਼ਬੂਤ ਭਾਰਤ - ਮੋਦੀ
. . .  2 days ago
ਵਿਧਾਨ ਸਭਾ ਹਲਕਾ ਡੇਰਾਬੱਸੀ ਤੋਂ ਸੁਰਜੀਤ ਸਿੰਘ ਰੱਖੜਾ ਨੂੰ 17050 ਵੋਟਾਂ ਦੀ ਮਿਲੀ ਲੀਡ
. . .  2 days ago
ਫ਼ਾਜ਼ਿਲਕਾ ਜ਼ਿਲ੍ਹੇ ਦੇ ਕੁੱਲ 7,23,522 ਵੋਟਰਾਂ 'ਚੋ ਸੁਖਬੀਰ ਬਾਦਲ ਦੇ ਹੱਕ 'ਚ ਭੁਗਤੇ 3,16,126 ਵੋਟਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਮੱਘਰ ਸੰਮਤ 550

ਪੰਜਾਬ / ਜਨਰਲ

ਛੇਹਰਟਾ 'ਚ 'ਆਪ' ਦੇ ਬਾਗੀ ਧੜੇ ਦੇ ਆਗੂ ਸੁਰੇਸ਼ ਕੁਮਾਰ ਸ਼ਰਮਾ 'ਤੇ ਗੋਲੀਆਂ ਨਾਲ ਹਮਲਾ, ਹਾਲਤ ਗੰਭੀਰ

ਛੇਹਰਟਾ, 20 ਨਵੰਬਰ (ਵਡਾਲੀ, ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਾਣਾ ਛੇਹਰਟਾ ਅਧੀਨ ਪੈਂਦੇ ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਪੀ. ਏ. ਸੀ. ਮੈਂਬਰ ਸ਼ੁਰੇਸ਼ ਕੁਮਾਰ ਸ਼ਰਮਾ ਨੂੰ ਭਰੇ ਬਾਜ਼ਾਰ ਵਿਚ ਉਸ ਦੀ ਦੁਕਾਨ 'ਤੇ ਜਾ ਕੇ ਇਕ ਨੌਜਵਾਨ ਵਲੋਂ ਸ਼ਰੇਆਮ ਗੋਲੀਆਂ ਮਾਰ ਕੇ ਜਾਨਲੇਵਾ ਹਮਾਲਾ ਕੀਤਾ ਗਿਆ | ਇਸ ਹਮਲੇ ਕਾਰਨ ਸ਼ਹਿਰ 'ਚ ਦਹਿਸ਼ਤ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ ਸ਼ਾਮ ਕਰੀਬ 6:37 ਮਿੰਟ 'ਤੇ ਇਕ ਨਕਾਬਪੋਸ਼ ਵਿਅਕਤੀ ਵਲੋਂ ਭੀੜ ਨਾਲ ਭਰੇ ਬਾਜ਼ਾਰ 'ਚ ਸੁਰੇਸ਼ ਕੁਮਾਰ ਸ਼ਰਮਾ, ਜੋ ਪ੍ਰਤਾਪ ਬਾਜ਼ਾਰ ਛੇਹਰਟਾ ਵਿਖੇ ਆਪਣੀ ਫਰਨੀਚਰ ਦੀ ਦੁਕਾਨ ਪਿਛਲੇ ਕਈ ਸਾਲਾਂ ਤੋਂ ਚਲਾ ਰਿਹਾ ਹੈ, 'ਚ ਬੈਠਾ ਹੋਇਆ ਸੀ | ਇਕ ਨੌਜਵਾਨ ਜਿਸ ਨੇ ਮੂੰਹ ਢੱਕਿਆ ਹੋਇਆ ਸੀ, ਜੋ ਪੈਦਲ ਆ ਰਿਹਾ ਸੀ ਤੇ ਉਸ ਵਲੋਂ ਸੁਰੇਸ਼ ਕੁਮਾਰ ਸ਼ਰਮਾ ਦੀ ਦੁਕਾਨ 'ਤੇ ਜਾ ਕੇ ਨੌਜਵਾਨ ਵਲੋਂ ਪਿਸਟਲ ਕੱਢ ਕੇ ਉਸ 'ਤੇ ਤਿੰਨ ਗੋਲੀਆਂ ਸਿੱਧੀਆਂ ਮਾਰੀਆਂ, ਜਿਨ੍ਹਾਂ ਵਿਚੋਂ ਦੋ ਉਸ ਦੀ ਲੱਤ ਅਤੇ ਇਕ ਪੱਟ ਵਿਚ ਵੱਜੀ ਜਿਸ ਨਾਲ ਸੁਰੇਸ਼ ਕੁਮਾਰ ਸ਼ਰਮਾ ਗੰਭੀਰ ਜ਼ਖ਼ਮੀ ਹੋ ਗਿਆ | ਗੋਲੀਆਂ ਦੀ ਆਵਾਜ਼ ਸੁਣ ਕੇ ਨੇੜਲੇ ਦੁਕਾਨ ਤੇ ਰਾਹਗੀਰ ਜਦੋਂ ਹਮਲਾਵਰ ਵੱਲ ਭੱਜੇ ਤਾਂ ਉਕਤ ਹਮਲਾਵਰ ਨੌਜਵਾਨ ਮੌਕੇ ਵਾਰਦਾਤ ਤੋਂ ਫਰਾਰ ਹੋ ਗਿਆ | ਦੁਕਾਨਦਾਰਾਂ ਵਲੋਂ ਸੁਰੇਸ਼ ਕੁਮਾਰ ਸ਼ਰਮਾ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ | ਲੋਕਾਂ ਦੇ ਦੱਸਣ ਮੁਤਾਬਕ ਹਮਲਾਵਰ ਦੋ ਨੌਜਵਾਨ ਸਨ ਤੇ ਇਕ ਨੌਜਵਾਨ ਨੇ ਹਮਲਾ ਕੀਤਾ ਤੇ ਆਪਣੇ ਦੂਸਰੇ ਸਾਥੀ ਨਾਲ ਐਕਟਿਵਾ 'ਤੇ ਫਰਾਰ ਹੋ ਗਿਆ | ਸੂਚਨਾ ਮਿਲਦੇ ਹੀ ਡੀ. ਸੀ. ਪੀ. ਜਾਂਚ ਜਗਮੋਹਨ ਸਿੰਘ, ਏ. ਡੀ. ਸੀ. ਪੀ. ਕ੍ਰਾਈਮ ਹਰਜੀਤ ਸਿੰਘ ਧਾਲੀਵਾਲ, ਏ. ਡੀ. ਸੀ. ਪੀ. ਲਖਬੀਰ ਸਿੰਘ, ਥਾਣਾ ਛੇਹਰਟਾ ਦੇ ਮੁੱਖ ਅਫ਼ਸਰ ਹਰੀਸ਼ ਬਹਿਲ, ਚੌਕੀ ਟਾਊਨ ਇੰਚਾਰਜ ਰੂਪ ਲਾਲ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ | ਡੀ. ਸੀ. ਪੀ. ਜਾਂਚ ਜਗਮੋਹਨ ਸਿੰਘ ਨੇ ਕਿਹਾ ਕਿ ਘਟਨਾ ਸਬੰਧੀ ਵੱਖ-ਵੱਖ ਟੀਮਾਂ ਬਣਾ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ | ਇਸ ਮੌਕੇ ਭਾਜਪਾ ਦੇ ਛੇਹਰਟਾ ਮੰਡਲ ਦੇ ਪ੍ਰਧਾਨ ਮਨਜੀਤ ਮਿੰਟਾ, ਕਾਮਰੇਡ ਕੰਵਲਜੀਤ ਸਿੰਘ, ਡਾ: ਹਰੀਸ਼ ਸ਼ਰਮਾ ਹੀਰਾ ਤੇ ਹੋਰ ਲੋਕ ਵੱਡੀ ਗਿਣਤੀ ਵਿਚ ਘਟਨਾ ਸਥਾਨ 'ਤੇ ਪਹੁੰਚੇ |

ਮਲੇਸ਼ੀਆ ਰਹਿੰਦੇ ਨੌਜਵਾਨ ਵਲੋਂ ਆਤਮ ਹੱਤਿਆ

ਜ਼ੀਰਾ, 20 ਨਵੰਬਰ (ਜਗਤਾਰ ਸਿੰਘ ਮਨੇਸ, ਮਨਜੀਤ ਸਿੰਘ ਢਿੱਲੋਂ)- ਰੁਜ਼ਗਾਰ ਦੀ ਭਾਲ ਵਿਚ ਮਲੇਸ਼ੀਆ ਗਏ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਸਮਾਚਾਰ ਹੈ | ਮਿ੍ਤਕ ਲੜਕੇ ਕੁਲਵਿੰਦਰ ਸਿੰਘ (33) ਪੁੱਤਰ ਨਿਰੰਜਨ ਸਿੰਘ ਵਾਸੀ ਕੋਟ ਈਸੇ ਖਾਂ ਜ਼ੀਰਾ ਦੇ ...

ਪੂਰੀ ਖ਼ਬਰ »

ਕਾਰ ਸਵਾਰ ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਪੰਪ ਮਾਲਕ ਤੋਂ ਸਵਾ ਤਿੰਨ ਲੱਖ ਲੁੱਟੇ

ਅਬੋਹਰ/ਸੀਤੋ ਗੁੰਨੋ, 20 ਨਵੰਬਰ (ਸੁਖਜਿੰਦਰ ਸਿੰਘ ਢਿੱਲੋਂ, ਜਸਮੇਲ ਸਿੰਘ ਢਿੱਲੋਂ)-ਹਲਕਾ ਬੱਲੂਆਣਾ ਦੇ ਪਿੰਡ ਖੁੱਬਣ ਨੇੜੇ ਅੱਜ ਕਾਰ ਸਵਾਰ ਲੁਟੇਰੇ ਇਕ ਪੰਪ ਮਾਲਕ ਤੋਂ ਕਰੀਬ ਸਵਾ ਤਿੰਨ ਲੱਖ ਰੁਪਏ ਦੀ ਲੁੱਟ ਕਰਕੇ ਫ਼ਰਾਰ ਹੋ ਗਏ | ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ...

ਪੂਰੀ ਖ਼ਬਰ »

ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਿ੍ਤਕ ਮੁਲਾਜ਼ਮਾਂ ਦੇ ਪੰਜ ਵਾਰਿਸਾਂ ਨੂੰ ਸੌਾਪੇ ਨਿਯੁਕਤੀ ਪੱਤਰ

ਚੰਡੀਗੜ੍ਹ, 20 ਨਵੰਬਰ (ਅਜਾਇਬ ਸਿੰਘ ਔਜਲਾ)-ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਚੰਡੀਗੜ੍ਹ 'ਚ ਲੁਧਿਆਣਾ ਵਿਖੇ ਇਕ ਪ੍ਰਾਈਵੇਟ ਫੈਕਟਰੀ 'ਚ ਅੱਗ ਲੱਗਣ 'ਤੇ ਕੈਮੀਕਲ ਧਮਾਕੇ 'ਚ ਮਾਰੇ ਫਾਇਰ ...

ਪੂਰੀ ਖ਼ਬਰ »

ਐਨ.ਜੀ.ਟੀ. ਵਲੋਂ ਠੋਕਿਆ 50 ਕਰੋੜ ਦਾ ਜੁਰਮਾਨਾ ਬਣਿਆ ਸੋਨੀ ਤੋਂ ਮਹਿਕਮਾ ਖੁੱਸਣ ਦਾ ਕਾਰਨ!

ਚੰਡੀਗੜ੍ਹ, 20 ਨਵੰਬਰ (ਵਿਕਰਮਜੀਤ ਸਿੰਘ ਮਾਨ)- ਮੁੱਖ ਮੰਤਰੀ ਵਲੋਂ ਕੈਬਨਿਟ ਮੰਤਰੀ ਓ.ਪੀ. ਸੋਨੀ ਤੋਂ ਵਾਤਾਵਰਨ ਮਹਿਕਮਾ ਵਾਪਸ ਲੈਣ ਦੇ ਭਾਵੇਂ ਹੋਰ ਵੀ ਕਈ ਕਾਰਨ ਹੋਣਗੇ ਪਰ ਵੱਡਾ ਕਾਰਨ ਐਨ.ਜੀ.ਟੀ. ਵਲੋਂ ਸਰਕਾਰ ਨੂੰ ਹਾਲ ਹੀ ਵਿਚ ਠੋਕਿਆ 50 ਕਰੋੜ ਦਾ ਜੁਰਮਾਨਾ ਵੀ ...

ਪੂਰੀ ਖ਼ਬਰ »

ਭਾਜਪਾ ਕਾਰਜਕਾਰਨੀ 'ਚ ਸੱਤ ਹੋਰ ਮੈਂਬਰ ਸ਼ਾਮਿਲ

ਚੰਡੀਗੜ੍ਹ, 20 ਨਵੰਬਰ (ਸੁਰਜੀਤ ਸਿੰਘ ਸੱਤੀ)- ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਸੂਬਾ ਕਾਰਜਕਾਰਨੀ ਵਿਚ ਸੱਤ ਹੋਰ ਵਿਅਕਤੀਆਂ ਨੂੰ ਬਤੌਰ 'ਸਪੈਸ਼ਲ ਇਨਵਾਈਟੀ' ਵਜੋਂ ਸ਼ਾਮਿਲ ਕੀਤਾ ਹੈ | ਪਾਰਟੀ ਦੇ ਪੰਜਾਬ ਪ੍ਰਦੇਸ਼ ਜਨਰਲ ਸਕੱਤਰ ਰਾਕੇਸ਼ ਰਠੌਰ ਵਲੋਂ ...

ਪੂਰੀ ਖ਼ਬਰ »

ਮੰਤਰੀ ਮੰਡਲ ਦੀ ਬੈਠਕ ਕੱਲ੍ਹ

ਚੰਡੀਗੜ੍ਹ, 20 ਨਵੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਮੰਤਰੀ ਮੰਡਲ ਦੀ ਬੈਠਕ 22 ਨਵੰਬਰ ਨੂੰ ਸੱਦ ਲਈ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਮੰਤਰੀ ਮੰਡਲ ਦੀ ਬੈਠਕ ਬਾਅਦ ਦੁਪਹਿਰ 3 ਵਜੇ ਪੰਜਾਬ ਸਿਵਲ ਸਕੱਤਰੇਤ 'ਚ ਬੁਲਾਈ ਗਈ ਹੈ¢ ਇਸ ਸਬੰਧ ਵਿਚ ਰਾਜ ਦੇ ਮੁੱਖ ਸਕੱਤਰ ਵਲੋਂ ...

ਪੂਰੀ ਖ਼ਬਰ »

ਬਠਿੰਡਾ ਦੇ 200 ਤੋਂ ਵਧੇਰੇ ਪੀ. ਜੀ. ਹਾਊਸਾਂ ਦੀ ਜਾਂਚ

ਬਠਿੰਡਾ, 20 ਨਵੰਬਰ (ਕੰਵਲਜੀਤ ਸਿੰਘ ਸਿੱਧੂ)-ਅੰਮਿ੍ਤਸਰ ਜ਼ਿਲ੍ਹੇ ਦੇ ਪਿੰਡ ਅਦਲੀਵਾਲ ਵਿਖੇ ਲੰਘੇ ਦਿਨ ਹੋਏ ਬੰਬ ਧਮਾਕੇ ਤੋਂ ਜਾਰੀ ਹੋਏ ਹਾਈ ਅਲਰਟ ਤਹਿਤ ਬਠਿੰਡਾ ਪੁਲਿਸ ਨੇ ਹਰਕਤ 'ਚ ਆਉਂਦਿਆਂ ਜਿੱਥੇ ਸ਼ਹਿਰ ਦੇ ਪ੍ਰਮੁੱਖ ਥਾਵਾਂ 'ਤੇ ਨਾਕੇਬੰਦੀ ਕਰਕੇ ਜਾਂਚ ...

ਪੂਰੀ ਖ਼ਬਰ »

ਪਾਕਿ ਹਾਈ ਕਮਿਸ਼ਨ ਨੇ ਵੀਜ਼ੇ ਜਾਰੀ ਕਰਨ 'ਚ ਕੀਤੀ 30 ਫ਼ੀਸਦੀ ਕਟੌਤੀ

ਅੰਮਿ੍ਤਸਰ, 20 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਤੌਰ 'ਤੇ ਬਿਆਨ ਜਾਰੀ ਕਰਦਿਆਂ ਭਰੋਸਾ ਦਿੱਤਾ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ 550 ...

ਪੂਰੀ ਖ਼ਬਰ »

ਸਿਰਸਾ ਵਾਲੇ ਦੇ ਡੇਰਿਆਂ 'ਚ ਕੋਈ ਗ਼ੈਰ-ਕਾਨੂੰਨੀ ਕਾਰਵਾਈ ਦੇ ਦੋਸ਼ ਦੇ ਮਾਮਲੇ 'ਚ ਜਵਾਬ ਲਈ ਸਮਾਂ ਮੰਗਿਆ

ਚੰਡੀਗੜ੍ਹ, 20 ਨਵੰਬਰ (ਸੁਰਜੀਤ ਸਿੰਘ ਸੱਤੀ)- ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਚਲਦੇ ਸਮੁੱਚੇ ਡੇਰਿਆਂ ਵਿਚ ਗ਼ੈਰ-ਕਾਨੂੰਨੀ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਹਾਈਕੋਰਟ ਵਲੋਂ ਜਾਰੀ ਕੀਤੇ ਹੁਕਮ ਉਪਰੰਤ ਇਨ੍ਹਾਂ ਡੇਰਿਆਂ 'ਤੇ ਕਥਿਤ ਤੌਰ 'ਤੇ ਨਜ਼ਰ ਨਾ ਰੱਖ ਸਕਣ ...

ਪੂਰੀ ਖ਼ਬਰ »

ਆਧੁਨਿਕਤਾ ਦੇ ਦੌਰ 'ਚ ਪੰਜਾਬੀਆਂ ਤੋਂ ਦੂਰ ਹੁੰਦੀ ਜਾ ਰਹੀ ਹੈ ਦੇਸੀ ਘੁਲਾੜੀ ਦੇ ਗੁੜ ਦੀ ਮਿਠਾਸ

ਮਲੌਦ, 20 ਨਵੰਬਰ (ਸਹਾਰਨ ਮਾਜਰਾ)-ਕਰੀਬ 20 ਸਾਲਾਂ ਦੇ ਵਕਫ਼ੇ ਤੋਂ ਪੀੜੀ ਦਰ ਪੀੜੀ ਦੇਸੀ ਘੁਲਾੜੀ ਦਾ ਗੁੜ ਬਣਾਉਣ ਦਾ ਧੰਦਾ ਮਿਸ਼ਨਰੀ ਯੁੱਗ ਅਤੇ ਆਧੁਨਿਕਤਾ ਦੇ ਦੌਰ 'ਚ ਖ਼ਤਮ ਹੀ ਹੁੰਦਾ ਜਾ ਰਿਹਾ ਹੈ | ਇਉਂ ਜਾਪਦਾ ਜਿਵੇਂ ਗੁਆਂਢੀ ਸੂਬਿਆਂ ਦੇ ਪ੍ਰਵਾਸੀਆਂ ਦੇ ਹੱਥ ਹੀ ...

ਪੂਰੀ ਖ਼ਬਰ »

ਸ਼ੈਲਰ ਮਾਲਕਾਂ ਵਲੋਂ ਐਫ.ਸੀ.ਆਈ. ਦੇ ਜਨਰਲ ਸਕੱਤਰ ਨਾਲ ਮੁਲਾਕਾਤ

ਜਲੰਧਰ, 20 ਨਵੰਬਰ (ਸ਼ਿਵ ਸ਼ਰਮਾ)-ਪੰਜਾਬ ਸ਼ੈਲਰ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਤਰਸੇਮ ਸੈਣੀ ਦੀ ਅਗਵਾਈ ਵਿਚ ਚੰਡੀਗੜ੍ਹ 'ਚ ਸ਼ੈਲਰ ਮਾਲਕਾਂ ਦੇ ਇਕ ਵਫ਼ਦ ਨੇ ਐਫ. ਸੀ. ਆਈ. ਦੇ ਮਹਾਂਪ੍ਰਬੰਧਕ ਪੰਜਾਬ ਅਰਸ਼ਦੀਪ ਸਿੰਘ ਥਿੰਦ ਨੂੰ ਇਕ ਮੰਗ-ਪੱਤਰ ਦੇ ਕੇ ਮੌਜੂਦਾ ਸੀਜ਼ਨ ...

ਪੂਰੀ ਖ਼ਬਰ »

ਪਾਕਿ ਜਾਣ ਵਾਲੇ ਸਿੱਖ ਜਥੇ ਨੂੰ ਅੱਜ ਭਾਈ ਲੌਾਗੋਵਾਲ ਕਰਨਗੇ ਰਵਾਨਾ

ਅੰਮਿ੍ਤਸਰ, 20 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਮਨਾਉਣ ਲਈ ਸ਼ੋ੍ਰਮਣੀ ਕਮੇਟੀ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਨਾਲ ਸਬੰਧਿਤ ਤਿੰਨ ਹਜ਼ਾਰ ...

ਪੂਰੀ ਖ਼ਬਰ »

ਸਿੰਘ ਸਾਹਿਬਾਨ ਦੀ ਇਕੱਤਰਤਾ 26 ਨੂੰ

ਅੰਮਿ੍ਤਸਰ, 20 ਨਵੰਬਰ (ਜਸਵੰਤ ਸਿੰਘ ਜੱਸ)-ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲੋਂ ਪੰਥਕ ਮਾਮਲਿਆਂ ਸਬੰਧੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 26 ਨਵੰਬਰ ਨੂੰ ਬੁਲਾਈ ਗਈ ਹੈ | ਜਾਣਕਾਰੀ ਅਨੁਸਾਰ ਸਕੱਤਰੇਤ ਸ੍ਰੀ ...

ਪੂਰੀ ਖ਼ਬਰ »

ਮਿਡ-ਡੇ-ਮੀਲ ਦੀ ਕੁਕਿੰਗ ਕਾਸਟ 'ਚ ਵਾਧਾ

ਪੋਜੇਵਾਲ ਸਰਾਂ, 20 ਨਵੰਬਰ(ਨਵਾਂਗਰਾਈਾ)-ਪੰਜਾਬ ਸਰਕਾਰ ਵਲੋਂ ਐਮ.ਐੱਚ.ਆਰ .ਡੀ. ਨਵੀ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਸਕੂਲਾਂ ਵਿਚ ਬਣਦੇ ਮਿਡ-ਡੇ-ਮੀਲ ਦੀ ਕੁਕਿੰਗ ਕਾਸਟ 'ਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ | ਡਾਇਰੈਕਟਰ ਸਿੱਖਿਆ ਵਿਭਾਗ (ਐਲੀ.ਸਿ) ਪੰਜਾਬ ਵਲੋਂ ਜਾਰੀ ...

ਪੂਰੀ ਖ਼ਬਰ »

ਪੁਲਿਸ ਨੇ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਨੂੰ ਘਰੋਂ ਚੁੱਕਿਆ

ਝਬਾਲ, 20 ਨਵੰਬਰ (ਸੁਖਦੇਵ ਸਿੰਘ, ਸਰਬਜੀਤ ਸਿੰਘ)-ਪਿੰਡ ਝਬਾਲ ਵਿਖੇ ਤੜਕਸਾਰ ਪੁਲਿਸ ਪਾਰਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਝਬਾਲ ਦਾ ਘਰ ਛਾਪੇ ਮਾਰ ਕੇ ਉਨ੍ਹਾਂ ਨੂੰ ਗਿ੍ਫ਼ਤਾਰ ਕਰਕੇ ਲੈ ਗਈ | ਇਸ ਸਬੰਧੀ ਭਾਈ ...

ਪੂਰੀ ਖ਼ਬਰ »

ਅੰਮਿ੍ਤਸਰ ਧਮਾਕੇ ਉਪਰੰਤ ਸਿੱਖ ਨੌਜਵਾਨਾਂ ਦੀ ਫੜੋ-ਫੜੀ ਜਾਰੀ

ਅਮਿ੍ੰਤਸਰ, 20 ਨਵੰਬਰ (ਰੇਸ਼ਮ ਸਿੰਘ)-ਭਾਵੇਂ ਕਿ ਅੰਮਿ੍ਤਸਰ ਦੇ ਹੋਏ ਗ੍ਰਨੇਡ ਹਮਲੇ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਨੂੰ ਪਾਕਿਸਤਾਨ ਹਮਲਾ ਗਰਦਾਨਿਆ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਇਸ ਧਮਾਕੇ ਕਾਰਨ ਜ਼ਿਲ੍ਹੇ ਭਰ 'ਚ ਸਿੱਖ ਨੌਜਵਾਨਾਂ ਦੀ ...

ਪੂਰੀ ਖ਼ਬਰ »

ਸਰਵ ਸਿੱਖਿਆ ਅਭਿਆਨ ਦੇ 559 ਮਿਡਲ ਸਕੂਲਾਂ ਨੂੰ ਵਿਭਾਗੀ ਸਕੂਲ ਬਣਾਇਆ

ਪੋਜੇਵਾਲ ਸਰਾਂ, 20 ਨਵੰਬਰ (ਨਵਾਂਗਰਾਈਾ)-ਪੰਜਾਬ ਸਰਕਾਰ ਸਿੱਖਿਆ ਵਿਭਾਗ ਵਲੋਂ ਸਰਵ ਸਿੱਖਿਆ ਅਭਿਆਨ ਪ੍ਰੋਗਰਾਮ ਤਹਿਤ ਚੱਲ ਰਹੇ ਮਿਡਲ ਸਕੂਲਾਂ ਨੂੰ ਸਿੱਖਿਆ ਵਿਭਾਗ ਅਧੀਨ ਲੈਣ ਦਾ ਫ਼ੈਸਲਾ ਕੀਤਾ | ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵਲੋਂ ਇਕ ਨੋਟੀਫ਼ਿਕੇਸ਼ਨ ...

ਪੂਰੀ ਖ਼ਬਰ »

ਸ਼ਮਸ਼ੇਰ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ

ਲੁਧਿਆਣਾ, 20 ਨਵੰਬਰ (ਕਵਿਤਾ ਖੁੱਲਰ)-ਸ਼ਮਸ਼ੇਰ ਸਿੰਘ (ਰਿਟ: ਉ. ਸ਼੍ਰੇ. ਕ:) ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ, ਪਾਸੀ ਨਗਰ ਪੱਖੋਵਾਲ ਰੋਡ ਵਿਖੇ ਹੋਇਆ, ਜਿਸ 'ਚ ਵੱਖ ਵੱਖ ਆਗੂਆਂ ਨੇ ਪੁੱਜ ਕੇ ਸਵ: ਸ਼ਮਸ਼ੇਰ ਸਿੰਘ ਨੂੰ ...

ਪੂਰੀ ਖ਼ਬਰ »

ਉੱਤਰ ਪ੍ਰਦੇਸ਼ 'ਚ ਕਤਲ ਦੇ ਦੋਸ਼ ਵਿਚ 7 ਨੂੰ ਫਾਂਸੀ ਦੀ ਸਜ਼ਾ

ਮੁਜ਼ੱਫਰਨਗਰ, 20 ਨਵੰਬਰ (ਪੀ. ਟੀ. ਆਈ.)-ਅੱਜ ਇਕ ਸੈਸ਼ਨ ਅਦਾਲਤ ਨੇ 9 ਸਾਲ ਪਹਿਲਾਂ ਇਸ ਜ਼ਿਲ੍ਹੇ ਵਿਚ ਹਰਸੋਲੀ ਵਿਖੇ ਪੁਰਾਣੇ ਝਗੜੇ ਨੂੰ ਲੈ ਕੇ ਦੋ ਗਰੁੱਪਾਂ ਵਿਚਕਾਰ ਹੋਏ ਝਗੜੇ ਵਿਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ਵਿਚ 7 ਵਿਅਕਤੀਆਂ ਨੂੰ ਫਾਂਸੀ ਦੀ ਸਜ਼ਾ ...

ਪੂਰੀ ਖ਼ਬਰ »

ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਦੀ ਆਰਥਿਕਤਾ ਲੜਖੜਾਈ-ਖਟਕੜ

ਜਾਡਲਾ, 20 ਨਵੰਬਰ (ਬੱਲੀ)-ਅੱਜ ਭਾਰਤੀ ਕਮਿਊਨਿਸਟ ਪਾਰਟੀ (ਐਮ. ਐਲ.) ਐਨ.ਡੀ. ਵਲੋਂ ਪਿੰਡ ਸ਼ਹਾਬਪੁਰ ਵਿਖੇ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ 26ਵੀਂ ਬਰਸੀ ਮੌਕੇ ਸਿਆਸੀ ਕਾਨਫ਼ਰੰਸ ਕੀਤੀ ਗਈ | ਕਾਮਰੇਡ ਅਜਮੇਰ ਸਿੰਘ ਸਮਰਾ ਵਲੋਂ ਸ਼ਹੀਦੀ ਯਾਦਗਾਰ ਉੱਤੇ ਝੰਡਾ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀ ਮਨਜ਼ੂਰੀ ਨਾ ਮਿਲਣ ਕਾਰਨ ਫ਼ਰੀਦਕੋਟ ਪੁਲਿਸ ਵਲੋਂ ਫੜੇ ਖਾੜਕੂਆਂ 'ਤੇ ਅਦਾਲਤੀ ਕਾਰਵਾਈ ਅਣਮਿੱਥੇ ਸਮੇਂ ਲਈ ਰੁਕੀ

ਫ਼ਰੀਦਕੋਟ, 20 ਨਵੰਬਰ (ਸਰਬਜੀਤ ਸਿੰਘ)-ਫ਼ਰੀਦਕੋਟ ਪੁਲਿਸ ਵਲੋਂ ਇਸ ਸਾਲ ਮਈ ਮਹੀਨੇ 'ਚ ਹਥਿਆਰਾਂ ਸਮੇਤ ਗਿ੍ਫ਼ਤਾਰ ਕੀਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਸਬੰਧਿਤ ਦੋ ਖਾੜਕੂਆਂ ਵਿਰੁੱਧ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਮਨਜ਼ੂਰੀ ਨਾ ਮਿਲਣ ਕਰਕੇ ਅਦਾਲਤੀ ...

ਪੂਰੀ ਖ਼ਬਰ »

ਮਹਾਰਾਸ਼ਟਰ ਦੇ ਵਰਧਾ ਅਸਲ੍ਹਾ ਡੀਪੂ 'ਚ ਧਮਾਕਾ, 6 ਮੌਤਾਂ-10 ਜ਼ਖ਼ਮੀ

ਵਰਧਾ (ਮਹਾਰਾਸ਼ਟਰ), 20 ਨਵੰਬਰ (ਏਜੰਸੀ)-ਮਹਾਰਾਸ਼ਟਰ ਦੇ ਵਰਧਾ ਵਿਚ ਫ਼ੌਜ ਦੇ ਅਸਲਾ ਡੀਪੂ 'ਚ ਹੋਏ ਧਮਾਕੇ ਕਾਰਨ 6 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 10 ਹੋਰ ਜ਼ਖ਼ਮੀ ਹੋ ਗਏ ਜਿਨ੍ਹਾਂ 'ਚੋਂ 4 ਦੀ ਹਾਲਤ ਗੰਭੀਰ ਹੈ | ਇਕ ਰੱਖਿਆ ਬੁਲਾਰੇ ਨੇ ਦੱਸਿਆ ਕਿ ਇਹ ਧਮਾਕਾ ਸਵੇਰੇ ਕਰੀਬ 7 ...

ਪੂਰੀ ਖ਼ਬਰ »

ਸੀ.ਬੀ.ਆਈ. ਮੁਖੀ ਵਰਮਾ ਦਾ ਜਵਾਬ ਲੀਕ ਹੋਣ 'ਤੇ ਸੁਪਰੀਮ ਕੋਰਟ ਨਾਰਾਜ਼

ਨਵੀਂ ਦਿੱਲੀ, 20 ਨਵੰਬਰ (ਉਪਮਾ ਡਾਗਾ ਪਾਰਥ)-ਸੀ. ਬੀ. ਆਈ. ਜਿਹੇ ਸੰਵੇਦਨਸ਼ੀਲ ਮਾਮਲੇ 'ਚ ਭੇਦ ਗੁਪਤ ਰੱਖਣ 'ਚ ਕੁਤਾਹੀ ਵਰਤਣ ਤੋਂ ਖਫ਼ਾ ਸੁਪਰੀਮ ਕੋਰਟ ਨੇ ਸਬੰਧਿਤ ਕੇਸ ਦੀ ਸੁਣਵਾਈ 29 ਨਵੰਬਰ 'ਤੇ ਪਾ ਦਿੱਤੀ ਹੈ | ਸੁਪਰੀਮ ਕੋਰਟ ਨੇ ਕੇਂਦਰੀ ਵਿਜੀਲੈਂਸ ਕਮਿਸ਼ਨ ਸੀ. ਵੀ. ...

ਪੂਰੀ ਖ਼ਬਰ »

ਕੈਪਟਨ ਵਲੋਂ ਅੰਮਿ੍ਤਸਰ ਗ੍ਰਨੇਡ ਹਮਲੇ ਦੇ ਸਬੰਧ 'ਚ ਸੁਖਬੀਰ ਵਲੋਂ ਲਾਏ ਦੋਸ਼ਾਂ ਦੀ ਆਲੋਚਨਾ

ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-ਅੰਮਿ੍ਤਸਰ ਗ੍ਰਨੇਡ ਹਮਲੇ ਦੀ ਘਟਨਾ ਦੇ ਸਬੰਧ 'ਚ ਆਪਣੇ ਵਿਰੁੱਧ ਲਾਏ ਦੋਸ਼ਾਂ ਨੂੰ ਪੂਰੀ ਤਰ੍ਹਾਂ ਗ਼ੈਰ-ਜ਼ਰੂਰੀ ਅਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਦੱਸਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ...

ਪੂਰੀ ਖ਼ਬਰ »

- ਜੰਮੂ-ਕਸ਼ਮੀਰ ਪੰਚਾਇਤ ਚੋਣਾਂ -

ਦੂਜੇ ਪੜਾਅ 'ਚ ਕਸ਼ਮੀਰ ਤੇ ਲੱਦਾਖ 'ਚ 52.2, ਜੰਮੂ 'ਚ 80.4 ਫ਼ੀਸਦੀ ਪੋਲਿੰਗ

ਸ੍ਰੀਨਗਰ, 20 ਨਵੰਬਰ (ਮਨਜੀਤ ਸਿੰਘ)- ਜੰਮੂ-ਕਸ਼ਮੀਰ 'ਚ ਪੰਚਾਇਤ ਚੋਣਾਂ ਦੇ ਦੂਜੇ ਪੜਾਅ ਤਹਿਤ ਜੰਮੂ-ਕਸ਼ਮੀਰ ਦੇ 15 ਜ਼ਿਲਿ੍ਹਆਂ ਦੇ 43 ਬਲਾਕਾਂ 'ਚ ਚੋਣ ਪ੍ਰੀਕ੍ਰਿਆ ਸ਼ਾਂਤੀਪੁਰਨ ਢੰਗ ਨਾਲ ਪੂਰੀ ਹੋ ਗਈ ਹੈ | ਚੋਣ ਅਧਿਕਾਰੀ ਸ਼ਾਲੀਲ ਕਾਬਰਾ ਨੇ ਦੱਸਿਆ ਕਿ ਦੂਜੇ ਪੜਾਅ ...

ਪੂਰੀ ਖ਼ਬਰ »

ਪਾਕਿਸਤਾਨ 'ਚ ਬਲੋਚ ਨਾਗਰਿਕਾਂ ਵਲੋਂ ਪਾਕਿ ਫ਼ੌਜ ਅਤੇ ਆਈ. ਐਸ. ਆਈ. ਵਿਰੁੱਧ ਨਾਅਰੇਬਾਜ਼ੀ

ਅੰਮਿ੍ਤਸਰ, 20 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ਤੋਂ ਅਗਵਾ ਕੀਤੇ ਬਲੋਚ ਨਾਗਰਿਕਾਂ ਦੀ ਰਿਹਾਈ ਨੂੰ ਲੈ ਕੇ ਅੱਜ ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਉੱਥੋਂ ਦੇ ਸਥਾਨਕ ਨਾਗਰਿਕਾਂ ਵਲੋਂ ਖ਼ੂਫ਼ੀਆ ਏਜੰਸੀ ਆਈ. ਐਸ. ਆਈ. ਅਤੇ ਪਾਕਿਸਤਾਨੀ ਫ਼ੌਜ ...

ਪੂਰੀ ਖ਼ਬਰ »

ਡਾ: ਈਲੈਨੇ ਨਾਰਥ ਯੂਰੋਲੌਜੀਕਲ ਸੁਸਾਇਟੀ ਆਫ਼ ਇੰਡੀਆ ਦੇ ਪ੍ਰਧਾਨ ਬਣੇ

ਲੁਧਿਆਣਾ, 20 ਨਵੰਬਰ (ਸਲੇਮਪੁਰੀ)-ਐਸੋਸੀਏਸ਼ਨ ਆਫ਼ ਲੁਧਿਆਣਾ ਯੂਰੋਲੌਜਿਸਟਸ ਵਲੋਂ ਨਾਰਥ ਯੂਰੋਲੌਜੀਕਲ ਸੁਸਾਇਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਲੁਧਿਆਣਾ ਵਿਚ ਪਿਸ਼ਾਬ ਰੋਗਾਂ ਦੇ ਮਾਹਿਰ ਸਰਜਨਾਂ ਤੇ ਡਾਕਟਰਾਂ ਦੀ ਉੱਤਰੀ ਭਾਰਤ ਖਿੱਤੇ ਦੀ ਸਾਲਾਨਾ ਕਾਨਫ਼ਰੰਸ ...

ਪੂਰੀ ਖ਼ਬਰ »

ਸੈਮਸੰਗ ਨੇ ਵਿਸ਼ਵ ਦਾ ਪਹਿਲਾ ਪੰਜ ਕੈਮਰਿਆਂ ਵਾਲਾ ਮੋਬਾਈਲ ਗਲੈਕਸੀ ਏ 9 ਲਾਂਚ ਕੀਤਾ

ਗੁਰੂਗ੍ਰਾਮ, 20 ਨਵੰਬਰ (ਅ. ਬ.)-ਭਾਰਤ ਦਾ ਸਭ ਤੋਂ ਭਰੋਸੇਮੰਦ ਬ੍ਰਾਂਡ ਸੈਮਸੰਗ ਨੇ ਅੱਜ ਭਾਰਤ 'ਚ ਗਲੈਕਸੀ ਏ 9 ਲਾਂਚ ਕੀਤਾ | ਇਹ ਦੁਨੀਆ ਦਾ ਪਹਿਲਾ ਫ਼ੋਨ ਹੈ ਜਿਸ 'ਚ ਪਿਛਲੇ ਪਾਸੇ ਚਾਰ ਕੈਮਰੇ ਹਨ ਅਤੇ ਸਾਹਮਣੇ ਇਕ ਕੈਮਰਾ ਹੈ | ਇਹ ਫ਼ੋਨ ਬਹੁਤ ਹੀ ਦਿਲਖਿਚਵਾਂ, ਡਬਲ ਟਿਊਨ, ...

ਪੂਰੀ ਖ਼ਬਰ »

ਫਿਕੋ ਦੇ ਪ੍ਰਧਾਨ ਕੁਲਾਰ ਲੰਡਨ ਪਾਰਲੀਮੈਂਟ 'ਚ ਸਨਮਾਨ ਲੈਣ ਵਾਲੇ ਇਕੋ ਸਿੱਖ ਹੋਣਗੇ

ਲੁਧਿਆਣਾ, 20 ਨਵੰਬਰ (ਪੁਨੀਤ ਬਾਵਾ)-ਕੁਲਾਰ ਸੰਨਜ਼ ਦੇ ਮੈਨੇਜਿੰਗ ਪਾਰਟਨਰ ਅਤੇ ਫ਼ੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਇਕੋ-ਇਕ ਸਿੱਖ ਤੇ ਪੰਜਾਬੀ ਸਨਅਤਕਾਰ ਹਨ, ਜਿਨ੍ਹਾਂ ਨੂੰ ਲੰਡਨ ...

ਪੂਰੀ ਖ਼ਬਰ »

12 ਰਬੀ-ਉਲ-ਅੱਵਲ ਅੱਜ-ਸ਼ਾਹੀ ਇਮਾਮ ਪੰਜਾਬ

ਲੁਧਿਆਣਾ, 20 ਨਵੰਬਰ (ਕਵਿਤਾ ਖੁੱਲਰ)-ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਰਹਿਮਾਨ ਸਾਨੀ ਲੁਧਿਆਣਵੀ ਨੇ ਐਲਾਨ ਕੀਤਾ ਹੈ ਕਿ 12 ਰਬੀ-ਉਲ-ਅੱਵਲ (12 ਵਫਾਤ) ਦਾ ਪਵਿੱਤਰ ਦਿਹਾੜਾ 21 ਨਵੰਬਰ ਨੂੰ ਪੰਜਾਬ ਭਰ ਵਿਚ ਮਨਾਇਆ ਜਾਵੇਗਾ | ਉਨ੍ਹਾਂ ਕਿਹਾ ਕਿ 12 ਰਬੀ-ਉਲ-ਅੱਵਲ ਦਾ ...

ਪੂਰੀ ਖ਼ਬਰ »

ਫਿਰ ਤੋਂ ਵਾਹਨਾਂ 'ਤੇ ਲੱਗਣਗੀਆਂ ਹਾਈ ਸਕਿਓਰਿਟੀ ਨੰਬਰ ਪਲੇਟਾਂ

ਅੰਮਿ੍ਤਸਰ, 20 ਨਵੰਬਰ (ਹਰਜਿੰਦਰ ਸਿੰਘ ਸ਼ੈਲੀ)-ਕਰੀਬ ਚਾਰ ਸਾਲ ਪਹਿਲਾਂ ਸੂਬੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਤੋਂ ਬਾਅਦ ਵਾਹਨਾਂ 'ਤੇ ਇਕ ਨਿੱਜੀ ਕੰਪਨੀ ਵਲੋਂ ਹਾਈ ਸਿਕਓਰਿਟੀ ਨੰਬਰ ਪਲੇਟਾਂ ਲਗਾਉਣ ਦਾ ਜਿਹੜਾ ਕੰਮ ਬੰਦ ਕਰਵਾ ਦਿੱਤਾ ਗਿਆ ਸੀ, ਉਹ ...

ਪੂਰੀ ਖ਼ਬਰ »

ਅਕਸ਼ੇ ਕੁਮਾਰ ਤੋਂ ਅੱਜ ਚੰਡੀਗੜ੍ਹ 'ਚ ਐਸ.ਆਈ.ਟੀ. ਵਲੋਂ ਕੀਤੀ ਜਾਵੇਗੀ ਪੁੱਛਗਿੱਛ

ਚੰਡੀਗੜ੍ਹ, 20 ਨਵੰਬਰ (ਵਿਕਰਮਜੀਤ ਸਿੰਘ ਮਾਨ)-ਬਾਲੀਵੁੱਡ ਦੇ ਅਦਾਕਾਰ ਅਕਸ਼ੇ ਕੁਮਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵਲੋਂ 21 ...

ਪੂਰੀ ਖ਼ਬਰ »

-ਮਾਮਲਾ ਪੰਚਕੂਲਾ ਹਿੰਸਾ ਦਾ-

ਅਦਾਲਤ ਨੇ 4 ਮੁਲਜ਼ਮ ਭਗੌੜੇ ਐਲਾਨੇ

ਪੰਚਕੂਲਾ, 20 ਨਵੰਬਰ (ਕਪਿਲ)-25 ਅਗਸਤ 2017 ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਸਾਧਵੀਂਆਂ ਦਾ ਸਰੀਰਕ ਸੋਸ਼ਣ ਕਰਨ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਭੜਕੇ ਦੰਗਿਆਂ ਦੇ ਮਾਮਲੇ ਵਿਚ ਪੰਚਕੂਲਾ ...

ਪੂਰੀ ਖ਼ਬਰ »

ਸੰਗਰੂਰ ਪੁਲਿਸ ਵਲੋਂ ਗਿ੍ਫ਼ਤਾਰ ਜਤਿੰਦਰ ਸਿੰਘ ਦੇ ਮਾਤਾ-ਪਿਤਾ ਨੇ ਪੁੱਤਰ ਨੂੰ ਦੱਸਿਆ ਨਿਰਦੋਸ਼

ਸਮਾਣਾ, 20 ਨਵੰਬਰ (ਹਰਵਿੰਦਰ ਸਿੰਘ ਟੋਨੀ)-ਸੰਗਰੂਰ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਕਥਿਤ ਖ਼ਾਲਿਸਤਾਨ ਗ਼ਦਰ ਫੋਰਸ ਦੇ ਜਤਿੰਦਰ ਸਿੰਘ ਦੇ ਮਾਤਾ-ਪਿਤਾ ਪੁਲਿਸ ਦੀ ਕਹਾਣੀ ਨੂੰ ਸੱਚ ਨਹੀਂ ਮੰਨਦੇ | ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਪੁੱਤਰ ਨਿਰਦੋਸ਼ ਹੈ ਅਤੇ ਉਹ ...

ਪੂਰੀ ਖ਼ਬਰ »

ਸਰਕਾਰੀ ਬੱਸਾਂ ਦਿੱਲੀ ਹਵਾਈ ਅੱਡੇ ਜਾਣ ਤੋਂ ਰੋਕਣ ਿਖ਼ਲਾਫ਼ ਰੋਸ

ਜਲੰਧਰ, 20 ਨਵੰਬਰ (ਮੇਜਰ ਸਿੰਘ)-ਸਰਕਾਰੀ ਮਾਲਕੀ ਹੇਠਲੀਆਂ ਜਲੰਧਰ ਤੇ ਹੋਰਨਾਂ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਨੂੰ ਜਾਣ ਵਾਲੀਆਂ 15 ਬੱਸਾਂ ਨੂੰ ਦਿੱਲੀ ਟਰਾਂਸਪੋਰਟ ਵਿਭਾਗ ਨੇ ਰੋਕ ਦਿੱਤਾ ਹੈ, ਜਦਕਿ ਨਿੱਜੀ ਕੰਪਨੀ ਦੀਆਂ ਬੱਸਾਂ ਧੜੱਲੇ ਨਾਲ ਚੱਲ ਰਹੀਆਂ ਹਨ | ...

ਪੂਰੀ ਖ਼ਬਰ »

ਅੰਮਿ੍ਤਸਰ-ਹਾਵੜਾ ਵਿਚਾਲੇ ਚੱਲਣ ਵਾਲੀ 13006 ਹਾਵੜਾ ਮੇਲ ਅੱਜ ਰੱਦ ਰਹੇਗੀ

ਅੰਮਿ੍ਤਸਰ, 20 ਨਵੰਬਰ (ਸ਼ੈਲੀ)-ਰੈਕ ਦੀ ਕਮੀ ਦੇ ਚਲਦਿਆਂ ਫ਼ਿਰੋਜ਼ਪੁਰ ਡਵੀਜ਼ਨ ਨੇ ਅੰਮਿ੍ਤਸਰ ਤੋਂ ਹਾਵੜਾ ਵਿਚਾਲੇ ਚੱਲਣ ਵਾਲੀ 13006 ਹਾਵੜਾ ਮੇਲ ਨੂੰ 21 ਨਵੰਬਰ ਲਈ ਰੱਦ ਕਰ ਦਿੱਤਾ ਹੈ | ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਅਧਿਕਾਰੀ ਨੇ ਦੱਸਿਆ ਕਿ ਹਾਵੜਾ ਤੋਂ ਆਉਣ ...

ਪੂਰੀ ਖ਼ਬਰ »

ਭਿ੍ਸ਼ਟਾਚਾਰ ਦੇ ਖ਼ਾਤਮੇ ਲਈ ਜ਼ਰੂਰੀ ਸੀ ਨੋਟਬੰਦੀ ਵਰਗੀ ਤੇਜ਼ ਦਵਾਈ-ਮੋਦੀ

ਝਾਬੂਆ (ਮੱਧ ਪ੍ਰਦੇਸ਼), 20 ਨਵੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਬੈਕਿੰਗ ਪ੍ਰਣਾਲੀ 'ਚ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਅਸੀਂ ਨੋਟਬੰਦੀ ਵਰਗੀ ਤੇਜ਼ ਦਵਾਈ ਦਾ ਇਸਤੇਮਾਲ ਕੀਤਾ ਅਤੇ ਦੇਸ਼ 'ਚ ਡੰੂਘੀਆਂ ਜੜ੍ਹਾਂ ਤੱਕ ਫ਼ੈਲੇ ਭਿ੍ਸ਼ਟਾਚਾਰ ਨੂੰ ...

ਪੂਰੀ ਖ਼ਬਰ »

ਪਾਕਿਸਤਾਨ ਪਰਤ ਕੇ ਮੁਕੱਦਮੇ ਦਾ ਸਾਹਮਣਾ ਕਰਨਾ ਮੁਸ਼ੱਰਫ਼ ਲਈ ਚੰਗਾ ਹੋਵੇਗਾ-ਇਸਲਾਮਾਬਾਦ ਹਾਈਕੋਰਟ

ਇਸਲਾਮਾਬਾਦ, 20 ਨਵੰਬਰ (ਪੀ. ਟੀ. ਆਈ.)-ਇਸਲਾਮਾਬਾਦ ਹਾਈਕੋਰਟ ਨੇ ਕਿਹਾ ਕਿ ਪਾਕਿਸਤਾਨ ਵਾਪਸ ਪਰਤ ਕੇ ਘੋਰ ਦੇਸ਼ਧ੍ਰੋਹ ਦੇ ਮੁਕੱਦਮੇ ਦਾ ਸਾਹਮਣਾ ਕਰਨਾ ਪਾਕਿ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਲਈ ਚੰਗਾ ਹੋਵੇਗਾ | ਅਦਾਲਤ ਨੇ ਮੁਸ਼ੱਰਫ਼ ਦੇ ਵਕੀਲ ਨੂੰ ...

ਪੂਰੀ ਖ਼ਬਰ »

ਪਾਕਿ ਨੇ ਅਫਗਾਨਿਸਤਾਨ 'ਚ ਸ਼ਾਂਤੀ ਬਹਾਲੀ ਲਈ ਕਿਸੇ ਹੋਰ ਦੇਸ਼ ਨਾਲੋਂ ਵਧੇਰੇ ਕੋਸ਼ਿਸ਼ ਕੀਤੀ- ਜਨਰਲ ਬਾਜਵਾ

ਇਸਲਾਮਾਬਾਦ, 20 ਨਵੰਬਰ (ਏਜੰਸੀ)- ਪਾਕਿਸਤਾਨ ਦੀ ਤਾਕਤਵਰ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦੇ ਦੇਸ਼ ਨੇ ਅਫਗਾਨਿਸਤਾਨ 'ਚ ਸ਼ਾਂਤੀ ਦੀ ਬਹਾਲੀ ਲਈ ਕਿਸੇ ਵੀ ਹੋਰ ਦੇਸ਼ ਨਾਲੋਂ ਵਧੇਰੇ ਯੋਗਦਾਨ ਦਿੱਤਾ ਹੈ | ਜਨਰਲ ਬਾਜਵਾ ਦਾ ਇਹ ...

ਪੂਰੀ ਖ਼ਬਰ »

ਦਿੱਲੀ ਹਵਾਈ ਅੱਡੇ ਤੋਂ ਹਿਜ਼ਬੁਲ ਦਾ ਅੱਤਵਾਦੀ ਗਿ੍ਫ਼ਤਾਰ

ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਦਿੱਲੀ ਹਵਾਈ ਅੱਡੇ 'ਤੇ ਅੱਜ ਪੁਲਿਸ ਦੇ ਵਿਸ਼ੇਸ਼ ਸੈਲ ਨੇ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਦੀਨ ਦੇ ਇਕ ਅੱਤਵਾਦੀ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਗਏ ਅੱਤਵਾਦੀ ਦਾ ਨਾਂਅ ਅੰਸਾਰ ਉਲ ਹਕ ਦੱਸਿਆ ਜਾ ਰਿਹਾ ਹੈ | ਪੁਲਿਸ ...

ਪੂਰੀ ਖ਼ਬਰ »

ਰਾਜ ਧ੍ਰੋਹ ਦੇ ਮਾਮਲੇ 'ਚ ਹਾਰਦਿਕ ਪਟੇਲ ਸਣੇ 3 ਿਖ਼ਲਾਫ਼ ਦੋਸ਼ ਤੈਅ

ਅਹਿਮਦਾਬਾਦ, 20 ਨਵੰਬਰ (ਪੀ. ਟੀ. ਆਈ.)-ਅਗਸਤ 2015 'ਚ ਰਾਖਵਾਂਕਰਨ ਨੂੰ ਲੈ ਕੇ ਹੋਈ ਹਿੰਸਾ ਲਈ ਪਾਟੀਦਾਰ ਆਗੂ ਹਾਰਦਿਕ ਪਟੇਲ ਅਤੇ ਉਸ ਦੇ ਸਾਥੀਆਂ ਿਖ਼ਲਾਫ਼ ਦਰਜ ਰਾਜ-ਧ੍ਰੋਹ ਦੇ ਮਾਮਲੇ 'ਚ ਅੱਜ ਇੱਥੋਂ ਦੀ ਇਕ ਸੈਸ਼ਨ ਅਦਾਲਤ ਨੇ ਦੋੋਵਾਂ ਿਖ਼ਲਾਫ਼ ਦੋਸ਼ ਤੈਅ ਕੀਤੇ | ਸੈਸ਼ਨ ...

ਪੂਰੀ ਖ਼ਬਰ »

ਸਰਕਾਰੀ ਕੰਮ ਲਈ ਇਵਾਂਕਾ ਟਰੰਪ ਨੇ ਕੀਤੀ ਨਿੱਜੀ ਈ-ਮੇਲ ਦੀ ਵਰਤੋਂ

ਵਾਸ਼ਿੰਗਟਨ, 20 ਨਵੰਬਰ (ਏਜੰਸੀ)-ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪੁੱਤਰੀ ਅਤੇ ਵਾਈਟ ਹਾਊਸ ਦੀ ਮੁੱਖ ਸਲਾਹਕਾਰ ਇਵਾਂਕਾ ਟਰੰਪ ਨੇ ਪਿਛਲੇ ਸਾਲ ਸਰਕਾਰੀ ਕੰਮਕਾਜ ਨਾਲ ਸਬੰਧਿਤ ਸੈਂਕੜੇ ਈ-ਮੇਲ ਆਪਣੇ ਨਿੱਜੀ ਅਕਾਊਾਟ ਤੋਂ ਭੇਜੀਆਂ ਸਨ | 'ਵਾਸ਼ਿੰਗਟਨ ਪੋਸਟ' ਦੀ ਖ਼ਬਰ 'ਚ ...

ਪੂਰੀ ਖ਼ਬਰ »

ਸ਼ਿਕਾਗੋ ਦੇ ਹਸਪਤਾਲ 'ਚ ਗੋਲੀਬਾਰੀ-ਹਮਲਾਵਰ ਸਮੇਤ 4 ਮੌਤਾਂ

ਸ਼ਿਕਾਗੋ, 20 ਨਵੰਬਰ (ਏਜੰਸੀ)-ਅਮਰੀਕਾ ਦੇ ਸ਼ਿਕਾਗੋ 'ਚ ਇਕ ਹਸਪਤਾਲ 'ਚ ਗੋਲੀਬਾਰੀ 'ਚ 4 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਹਸਪਤਾਲ ਦੀਆਂ ਦੋ ਮਹਿਲਾ ਕਰਮਚਾਰੀ, ਇਕ ਪੁਲਿਸ ਕਰਮੀ ਤੇ ਹਮਲਾਵਰ ਖੁਦ ਸ਼ਾਮਿਲ ਹੈ | ਸ਼ਿਕਾਂਗੋ ਦੇ ਮੇਅਰ ਰੇਹਮ ਇਮੈਨੁਅਲ ਨੇ ਪੁਸ਼ਟੀ ਕਰਦੇ ਹੋਏ ...

ਪੂਰੀ ਖ਼ਬਰ »

9 ਦਸੰਬਰ ਨੂੰ ਸ਼ੁਰੂ ਹੋਵੇਗੀ ਸੀ.ਟੀ.ਈ.ਟੀ. ਦੀ ਪ੍ਰੀਖਿਆ

ਨਵੀਂ ਦਿੱਲੀ, 20 ਨਵੰਬਰ (ਏਜੰਸੀ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਸੀ.) ਵਲੋਂ ਦੇਸ਼ ਭਰ ਦੇ 92 ਸ਼ਹਿਰਾਂ 'ਚ 2,296 ਕੇਂਦਰਾਂ 'ਤੇ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (ਸੀ.ਟੀ.ਈ.ਟੀ. ) ਦੇ 11ਵੇਂ ਸੰਸਕਰਣ ਦੀ ਪ੍ਰੀਖਿਆ 9 ਦਸੰਬਰ ਦਿਨ ਬੁੱਧਵਾਰ ਨੂੰ ਕਰਵਾਈ ਜਾ ਰਹੀ ...

ਪੂਰੀ ਖ਼ਬਰ »

ਜੱਜ ਨੇ ਅਮਰੀਕਾ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਪਨਾਹ ਨਾ ਦੇਣ ਬਾਰੇ ਟਰੰਪ ਦਾ ਫ਼ੈਸਲਾ ਪਲਟਿਆ

ਵਾਸ਼ਿੰਗਟਨ, 20 ਨਵੰਬਰ (ਪੀ. ਟੀ. ਆਈ.)-ਅਮਰੀਕਾ ਦੇ ਇਕ ਫੈਡਰਲ ਜੱਜ ਨੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਵਾਲੇ ਲੋਕਾਂ ਨੂੰ ਪਨਾਹ ਦੇਣ ਤੋਂ ਇਨਕਾਰ ਕਰਨ ਦੇ ਟਰੰਪ ਪ੍ਰਸ਼ਾਸਨ ਦੇ ਹੁਕਮ ਨੂੰ ਆਰਜ਼ੀ ਤੌਰ 'ਤੇ ਰੋਕ ਦਿੱਤਾ ਹੈ | ਰਾਸ਼ਟਰਪਤੀ ਡੋਨਾਲਡ ...

ਪੂਰੀ ਖ਼ਬਰ »

ਪੰਜਾਬ 'ਚ ਕਿਸਾਨਾਂ ਨੇ ਰਿਕਾਰਡ ਸਮੇਂ ਅੰਦਰ ਕੀਤੀ 77 ਫ਼ੀਸਦੀ ਕਣਕ ਦੀ ਬਿਜਾਈ

ਚੰਡੀਗੜ੍ਹ, 20 ਨਵੰਬਰ (ਅਜੀਤ ਬਿਊਰੋ)-ਪੰਜਾਬ ਦੇ 26.20 ਲੱਖ ਏਕੜ ਦੇ ਖੇਤਰ 'ਚ ਕਣਕ ਦੀ ਬਿਜਾਈ ਕੀਤੀ ਜਾ ਚੁੱਕੀ ਹੈ ਜੋ ਕਿ ਸੂਬੇ 'ਚ ਕਣਕ ਦੀ ਬਿਜਾਈ ਅਧੀਨ ਆਉਂਦੇ ਕੁੱਲ ਰਕਬੇ ਦਾ 77 ਫ਼ੀਸਦੀ ਹਿੱਸਾ ਬਣਦਾ ਹੈ | ਖੇਤੀਬਾੜੀ ਡਾਇਰੈਕਟਰ ਜਸਬੀਰ ਸਿੰਘ ਬੈਂਸ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪਾਕਿ ਵਲੋਂ 3800 ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ ਜਾਰੀ ਕੀਤੇ ਵੀਜ਼ੇ

ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਪਾਕਿਸਤਾਨ ਨੇ ਇਸ ਵਾਰ 3800 ਤੋਂ ਵੱਧ ਸਿੱਖ ਸ਼ਰਧਾਲੂਆਂ ਨੂੰ 21-30 ਨਵੰਬਰ ਤਕ ਵੀਜ਼ੇ ਜਾਰੀ ਕੀਤੇ ਹਨ | ਪਾਕਿਸਤਾਨ ਹਾਈ ਕਮਿਸ਼ਨ ਵਲੋਂ ਜਾਰੀ ਇਕ ਬਿਆਨ 'ਚ ਦੱਸਿਆ ਗਿਆ ...

ਪੂਰੀ ਖ਼ਬਰ »

ਪੈਨ ਕਾਰਡ ਦੀ ਅਰਜ਼ੀ 'ਚ ਹੁਣ ਪਿਤਾ ਦਾ ਨਾਂਅ ਭਰਨਾ ਲਾਜ਼ਮੀ ਨਹੀਂ

ਨਵੀਂ ਦਿੱਲੀ, 20 ਨਵੰਬਰ (ਪੀ. ਟੀ. ਆਈ.)-ਆਮਦਨ ਟੈਕਸ ਵਿਭਾਗ ਨੇ ਕਿਹਾ ਕਿ ਪੈਨ ਕਾਰਡ ਬਣਾਉਣ ਲਈ ਦਿੱਤੀਆਂ ਜਾਣ ਵਾਲੀਆਂ ਅਰਜ਼ੀਆਂ 'ਚ ਪਿਤਾ ਦਾ ਨਾਂਅ ਲਿਖਣਾ ਲਾਜ਼ਮੀ ਨਹੀਂ ਹੈ ਜੇਕਰ ਅਰਜ਼ੀਕਾਰ ਸਿਰਫ਼ ਆਪਣੀ ਮਾਤਾ ਨਾਲ ਹੀ ਰਹਿ ਰਿਹਾ ਹੈ | ਕੇਂਦਰੀ ਡਾਇਰੈਕਟ ਟੈਕਸ ...

ਪੂਰੀ ਖ਼ਬਰ »

ਰਾਸ਼ਟਰਪਤੀ ਕੋਵਿੰਦ ਦੇ ਦੌਰੇ ਦੌਰਾਨ, ਭਾਰਤ-ਵੀਅਤਨਾਮ ਰੱਖਿਆ ਸਮਝੌਤੇ ਨੂੰ ਵਧਾਉਣ ਲਈ ਸਹਿਮਤ

ਹਨੋਈ, 20 ਨਵੰਬਰ (ਏਜੰਸੀ)-ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਆਪਣੇ ਹਮਰੁਤਬਾ ਵਿਅਤਨਾਮ ਦੇ ਨਗੁਏਨ ਫੂ ਤਰੋਂਗ ਨਾਲ ਉਤਪਾਦਕ ਅਤੇ ਵਿਆਪਕ ਗੱਲਬਾਤ ਦਾ ਆਯੋਜਨ ਕਰਦੇ ਹੋਏ ਭਾਰਤ ਅਤੇ ਵੀਅਤਨਾਮ ਨੇ ਰੱਖਿਆ, ਤੇਲ ਅਤੇ ਗੈਸ ਖੇਤਰਾਂ 'ਚ ਦੁਵੱਲੇ ਰਣਨੀਤਕ ...

ਪੂਰੀ ਖ਼ਬਰ »

ਪੁਲਿਸ ਵਲੋਂ ਦਿੱਲੀ 'ਚ ਲੁਕੇ 2 ਅੱਤਵਾਦੀਆਂ ਦੀਆਂ ਤਸਵੀਰਾਂ ਜਾਰੀ

ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਦਿੱਲੀ ਪੁਲਿਸ ਨੇ ਅੱਜ ਦੋ ਅੱਤਵਾਦੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਪੁਲਿਸ ਨੂੰ ਸ਼ੱਕ ਹੈ ਕਿ ਦੋਵੇਂ ਪਹਾੜਗੰਜ ਇਲਾਕੇ 'ਚ ਲੁਕੇ ਹੋਏ ਹਨ | ਦਿੱਲੀ ਪੁਲਿਸ ਨੇ ਆਮ ਲੋਕਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਜੇਕਰ ਕੋਈ ਉਕਤ ...

ਪੂਰੀ ਖ਼ਬਰ »

ਨਗਰੋਟਾ ਫ਼ੌਜੀ ਕੈਂਪ ਹਮਲਾ : ਮੌਲਾਨਾ ਮਸੂਦ ਅਜ਼ਹਰ ਦੇ ਭਰਾ ਸਣੇ 14 ਿਖ਼ਲਾਫ਼ ਦੋਸ਼ ਪੱਤਰ ਦਾਖ਼ਲ

ਨਵੀਂ ਦਿੱਲੀ, 20 ਨਵੰਬਰ (ਪੀ. ਟੀ. ਆਈ.)-ਜੰਮੂ-ਕਸ਼ਮੀਰ 'ਚ ਸਾਲ 2016 ਦੌਰਾਨ ਇਕ ਫ਼ੌਜੀ ਕੈਂਪ 'ਤੇ ਅੱਤਵਾਦੀ ਹਮਲੇ ਦੇ ਮਾਮਲੇ 'ਚ ਅੱਜ ਰਾਸ਼ਟਰੀ ਜਾਂਚ ਏਜੰਸੀ (ਐਨ. ਏ. ਆਈ.) ਨੇ ਪਾਕਿ ਸਥਿਤ ਅੱਤਵਾਦੀ ਜੱਥੇਬੰਦੀ ਜੈਸ਼-ਏ-ਮੁਹੰਮਦ ਦੇ ਉਪ ਮੁਖੀ ਅਤੇ ਮੌਲਾਨਾ ਮਸੂਦ ਅਜ਼ਹਰ ਦੇ ...

ਪੂਰੀ ਖ਼ਬਰ »

ਪਾਕਿਸਤਾਨ ਕਈ ਸਾਲਾਂ ਤੋਂ ਆਪਣੇ ਸਾਧਨਾਂ ਤੋਂ ਬਾਹਰ ਹੋ ਕੇ ਖਰਚ ਕਰ ਰਿਹੈ-ਰਿਪੋਰਟ

ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਮਾੜੀ ਆਰਥਿਕ ਸਥਿਤੀ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਮੌਜੂਦਾ ਵਿੱਤੀ ਘਾਟੇ ਵਿਚਕਾਰ, ਇਕ ਵਿਸ਼ਲੇਸ਼ਣ ਰਿਪੋਰਟ 'ਚ ਕਿਹਾ ਗਿਆ ਹੈ, ਕਿ ਦੇਸ਼ (ਪਾਕਿ) ਕਈ ਸਾਲਾਂ ਤੋਂ ਆਪਣੇ ਵਿੱਤੀ ਸਾਧਨਾਂ ਤੋਂ ਬਾਹਰਾ ਹੋ ਕੇ ਖਰਚ ਕਰ ਰਿਹਾ ਹੈ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX