ਤਾਜਾ ਖ਼ਬਰਾਂ


ਪੀ. ਚਿਦੰਬਰਮ ਨੂੰ ਸੀ.ਬੀ.ਆਈ. ਨੇ ਅਦਾਲਤ ਵਿਚ ਕੀਤਾ ਪੇਸ਼
. . .  5 minutes ago
ਪੀ.ਚਿਦੰਬਰਮ ਨੂੰ ਕੁੱਝ ਦੇਰ ਵਿਚ ਅਦਾਲਤ ਵਿਚ ਪੇਸ਼ ਕਰੇਗੀ ਸੀ.ਬੀ.ਆਈ
. . .  23 minutes ago
ਅਜੇ ਕੁਮਾਰ ਭੱਲਾ ਦੇਸ਼ ਦੇ ਹੋਣਗੇ ਅਗਲੇ ਗ੍ਰਹਿ ਸਕੱਤਰ
. . .  37 minutes ago
ਨਵੀਂ ਦਿੱਲੀ, 22 ਅਗਸਤ - ਦੇਸ਼ ਦੇ ਅਗਲੇ ਗ੍ਰਹਿ ਸਕੱਤਰ ਦੇ ਤੌਰ 'ਤੇ ਅਜੇ ਕੁਮਾਰ ਭੱਲਾ ਦੀ ਚੋਣ ਕੀਤੀ ਗਈ ਹੈ। ਬਤੌਰ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਦੀ ਨਿਯੁਕਤੀ ਨੂੰ ਲੈ ਕੇ ਕੇਂਦਰ ਸਰਕਾਰ ਦੀ ਕੈਬਨਿਟ ਨਿਯੁਕਤੀ ਕਮੇਟੀ ਨੇ ਆਪਣੀ ਮਨਜ਼ੂਰੀ ਦੇ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਆਤਮ ਹੱਤਿਆ
. . .  50 minutes ago
ਫ਼ਰੀਦਕੋਟ, 22 ਅਗਸਤ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੋਂ ਦੇ ਪਿੰਡ ਮਾਨੀ ਸਿੰਘ ਵਾਲਾ ਦੇ ਕਿਸਾਨ ਸਾਰਜ ਸਿੰਘ (51) ਪੁੱਤਰ ਗੁਰਚਰਨ ਸਿੰਘ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਆਤਮ ਹਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ...
ਅਦਾਲਤਾਂ ਵਿਚ ਭਲਕੇ ਸ਼ੁੱਕਰਵਾਰ ਨੂੰ ਹੋਵੇਗੀ ਛੁੱਟੀ
. . .  53 minutes ago
ਜਲੰਧਰ, 22 ਅਗਸਤ (ਚੰਦੀਪ) - ਜਨਮ ਅਸ਼ਟਮੀ ਨੂੰ ਮੁੱਖ ਰੱਖਦੇ ਹੋਏ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅਦਾਲਤਾਂ ਵਿਚ ਭਲਕੇ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਛੁੱਟੀ ਦੇ ਦਿਨ ਰੱਖੇ ਗਏ...
ਸੀ.ਬੀ.ਆਈ. ਨੇ ਤਿੰਨ ਘੰਟੇ ਤੱਕ ਕੀਤੀ ਚਿਦੰਬਰਮ ਤੋਂ ਪੁੱਛਗਿੱਛ
. . .  about 1 hour ago
ਨਵੀਂ ਦਿੱਲੀ, 22 ਅਗਸਤ - ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੇਂਦਰੀ ਮੰਤਰੀ ਪੀ.ਚਿਦੰਬਰਮ ਤੋਂ ਸੀ.ਬੀ.ਆਈ. ਨੇ ਤਿੰਨ ਘੰਟਿਆਂ ਤੱਕ ਪੁੱਛਗਿੱਛ ਕੀਤੀ ਹੈ ਤੇ ਥੋੜੀ ਦੇਰ ਤੱਕ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕੀਤਾ...
ਸੁਖਬੀਰ ਬਾਦਲ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕਰਨਗੇ ਦੌਰਾ
. . .  about 1 hour ago
ਸੁਲਤਾਨਪੁਰ ਲੋਧੀ, 22 ਅਗਸਤ (ਥਿੰਦ/ਹੈਪੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਦੁਪਹਿਰ 3 ਵਜੇ ਸੁਲਤਾਨਪੁਰ ਲੋਧੀ ਪਹੁੰਚ ਰਹੇ ਹਨ। ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਹੋਣ...
ਹੜ੍ਹਾਂ ਦੇ ਪੱਕੇ ਹੱਲ ਲਈ ਪੰਜਾਬ ਸਰਕਾਰ ਵਿਸ਼ਵ ਬੈਂਕ ਨੂੰ ਤਜਵੀਜ਼ ਭੇਜ ਰਹੀ ਹੈ - ਕੈਪਟਨ ਅਮਰਿੰਦਰ ਸਿੰਘ
. . .  about 1 hour ago
ਕਪੂਰਥਲਾ/ਸੁਲਤਾਨਪੁਰ ਲੋਧੀ, (ਅਮਰਜੀਤ ਸਿੰਘ ਸਡਾਨਾ/ਜਗਮੋਹਨ ਸਿੰਘ ਥਿੰਦ/ਨਰੇਸ਼ ਹੈਪੀ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਲਾਕ ਸੁਲਤਾਨ ਪੁਰ ਲੋਧੀ ਦੇ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਨਵਤੇਜ...
ਕਰਜ਼ੇ ਦੇ ਬੋਝ ਥੱਲੇ ਦੱਬੇ ਨੌਜਵਾਨ ਕਿਸਾਨ ਨੇ ਖ਼ੁਦਕੁਸ਼ੀ ਕਰ ਜੀਵਨ ਲੀਲਾ ਕੀਤੀ ਸਮਾਪਤ
. . .  about 2 hours ago
ਤਲਵੰਡੀ ਸਾਬੋ 22 ਅਗਸਤ (ਰਣਜੀਤ ਸਿੰਘ ਰਾਜੂ) - ਨੇੜਲੇ ਪਿੰਡ ਨੱਤ ਦੇ ਨੌਜਵਾਨ ਕਿਸਾਨ ਕੁਲਬੀਰ ਸਿੰਘ ਨੇ ਅੱਜ ਕਰਜ਼ੇ ਦੇ ਬੋਝ ਦੇ ਚੱਲਦਿਆਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਢਾਈ ਏਕੜ ਜ਼ਮੀਨ ਦੇ ਮਾਲਕ ਕਿਸਾਨ ਦਾ ਸਰਕਾਰ ਦੀ...
ਪ੍ਰਧਾਨ ਮੰਤਰੀ ਤਿੰਨ ਦੇਸ਼ਾਂ ਦੇ ਦੌਰੇ ਲਈ ਹੋਏ ਰਵਾਨਾ
. . .  about 2 hours ago
ਨਵੀਂ ਦਿੱਲੀ, 22 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਰਾਂਸ, ਯੂ.ਏ.ਈ ਤੇ ਬਹਿਰੀਨ ਦੇ ਦੌਰੇ ਲਈ ਰਵਾਨਾ ਹੋ ਗਏ...
ਹੜ੍ਹਾਂ 'ਚ 30 ਹਜ਼ਾਰ ਲੋਕ ਹੋਏ ਪ੍ਰਭਾਵਿਤ, 108 ਪਿੰਡ ਦੀਆਂ ਫ਼ਸਲਾਂ ਹੋਈਆਂ ਬਰਬਾਦ - ਕੈਪਟਨ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਹਵਾਈ ਸਰਵੇਖਣ
. . .  about 3 hours ago
ਜਲੰਧਰ, 22 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ਟਵੀਟਰ 'ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਅੱਜ ਨਵਾਂਸ਼ਹਿਰ, ਲੁਧਿਆਣਾ, ਫਿਲੌਰ, ਸ਼ਾਹਕੋਟ ਤੇ ਲੋਹੀਆਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ...
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਮੀਟਿੰਗ ਬਾਹਰ ਵਿਦਿਆਰਥੀਆਂ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ
. . .  about 3 hours ago
ਚੰਡੀਗੜ੍ਹ 22 ਅਗਸਤ (ਮਨਜੋਤ) - ਪੰਜਾਬ ਯੂਨੀਵਰਸਿਟੀ ਦੀ ਸੈਨੇਟ ਬਾਹਰ ਵਿਦਿਆਰਥੀ ਜਥੇਬੰਦੀ ਐਸ.ਐਫ.ਐਸ. ਅਤੇ ਐਨ.ਐਸ.ਯੂ.ਆਈ. ਵੱਲੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਸੈਨੇਟ ਮੀਟਿੰਗ ਬਾਹਰ ਰੋਸ ਪ੍ਰਦਰਸ਼ਨ ਕੀਤਾ...
ਬਾਘਾ ਪੁਰਾਣਾ ਹਲਕੇ ਦੇ ਪਿੰਡਾਂ ਤੋਂ ਹੜ੍ਹ ਪੀੜਤਾਂ ਲਈ ਲੰਗਰ ਲੈ ਕੇ ਪੁੱਜੀਆਂ ਸੰਗਤਾਂ
. . .  about 3 hours ago
ਠੱਠੀ ਭਾਈ, 22 ਅਗਸਤ (ਜਗਰੂਪ ਸਿੰਘ ਮਠਾੜੂ) - ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਵੱਖ ਵੱਖ ਪਿੰਡਾਂ ਦੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹਲਕਾ ਬਾਘਾ ਪੁਰਾਣਾ ਦੇ ਇੱਥੋਂ ਨੇੜਲੇ ਵੱਖ ਵੱਖ ਪਿੰਡਾਂ ਤੋਂ ਸੇਵਕ ਸੰਗਤਾਂ ਦਾ ਜੱਥਾ ਲੰਗਰ ਅਤੇ...
ਰਾਈਫ਼ਲ ਸਾਫ਼ ਕਰਦੇ ਸਮੇਂ ਗੋਲੀ ਲੱਗਣ ਕਾਰਨ ਵਿਅਕਤੀ ਦੀ ਮੌਤ
. . .  about 3 hours ago
ਟੱਲੇਵਾਲ, 22 ਅਗਸਤ (ਸੋਨੀ ਚੀਮਾ)-ਪਿੰਡ ਭੋਤਨਾ ਵਿਖੇ ਰਾਈਫ਼ਲ ਸਾਫ਼ ਕਰਦੇ ਸਮੇਂ ਅਚਾਨਕ ਚੱਲੀ ਗੋਲੀ ਨਾਲ ਵਿਅਕਤੀ ਦੀ ਮੌਤ ਹੋ ਗਈ। ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਵਿਖੇ ਅੱਜ ਸਵੇਰੇ 9 ਵਜੇ ਦੇ ਕਰੀਬ ਤਰਸੇਮ ਸਿੰਘ ਪੁੱਤਰ...
ਭਾਰਤ ਨੂੰ ਕਿਸੇ ਦਿਨ ਅਫ਼ਗ਼ਾਨਿਸਤਾਨ ਵਿਚ ਜ਼ਰੂਰ ਲੜਨਾ ਪਏਗਾ - ਟਰੰਪ
. . .  about 3 hours ago
ਵਾਸ਼ਿੰਗਟਨ, 22 ਅਗਸਤ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ, ਈਰਾਨ, ਰੂਸ ਤੇ ਤੁਰਕੀ ਵਰਗੇ ਦੇਸ਼ਾਂ ਨੂੰ ਕਦੀ ਨਾ ਕਦੀ ਅਫ਼ਗ਼ਾਨਿਸਤਾਨ ਵਿਚ ਅੱਤਵਾਦੀਆਂ ਨਾਲ ਲੜਨਾ ਹੀ ਪਏਗਾ। ਟਰੰਪ ਨੇ ਕਿਹਾ ਕਿ ਕੇਵਲ...
ਮੁੱਖ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਪਿੰਡ ਮੀਓਵਾਲ, ਨਵਾਂ ਖਹਿਰਾ ਬੇਟ, ਸੰਗੋਵਾਲ ਦਾ ਹਵਾਈ ਦੌਰਾ
. . .  about 4 hours ago
ਡੁੱਬ ਰਹੀ ਅਰਥ ਵਿਵਸਥਾ ਤੋਂ ਧਿਆਨ ਭਟਕਾਉਣ ਲਈ ਹੋਈ ਚਿਦੰਬਰਮ ਦੀ ਗ੍ਰਿਫ਼ਤਾਰੀ - ਕਾਂਗਰਸ
. . .  about 4 hours ago
ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਲਈ ਮੁੱਖ ਮੰਤਰੀ ਰਵਾਨਾ
. . .  about 4 hours ago
ਤਿੰਨ ਦੇਸ਼ਾਂ ਦੇ ਦੌਰੇ 'ਤੇ ਰਵਾਨਾ ਹੋਣਗੇ ਮੋਦੀ
. . .  about 4 hours ago
ਪੀ.ਚਿਦੰਬਰਮ ਤੋਂ ਪੁੱਛਗਿੱਛ ਸ਼ੁਰੂ, ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
. . .  about 5 hours ago
ਹਿਮਾਚਲ ਪ੍ਰਦੇਸ਼ ਵਿਚ ਭੁਚਾਲ ਦੇ ਝਟਕੇ
. . .  about 5 hours ago
ਕੈਪਟਨ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਹਵਾਈ ਸਰਵੇਖਣ
. . .  about 6 hours ago
ਭੀਮ ਆਰਮੀ ਦਾ ਪ੍ਰਧਾਨ ਪੁਲਿਸ ਨੇ ਲਿਆ ਹਿਰਾਸਤ 'ਚ
. . .  about 6 hours ago
ਜਿਸ ਹੈੱਡਕੁਆਟਰ ਦਾ ਚਿਦੰਬਰਮ ਨੇ ਕੀਤਾ ਸੀ ਉਦਘਾਟਨ, ਉਸੇ ਵਿਚ ਦੋਸ਼ੀ ਬਣਾ ਕੇ ਲਿਆਈ ਸੀ.ਬੀ.ਆਈ.
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਦਿੱਲੀ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਭੰਨਤੋੜ , ਚਲੀ ਗੋਲੀ
. . .  about 15 hours ago
ਛੱਤਬੀੜ ਚਿੜੀਆਂ ਘਰ 'ਚ ਨਵੇਂ ਸ਼ੇਰਾਂ ਦੀ ਆਮਦ
. . .  1 day ago
ਪੀ ਚਿਦੰਬਰਮ ਦੀ ਕੱਲ੍ਹ ਹੋਵੇਗੀ ਸੀ ਬੀ ਆਈ ਕੋਰਟ 'ਚ ਪੇਸ਼ੀ
. . .  1 day ago
ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਸੀ ਬੀ ਆਈ ਨੇ ਕੀਤਾ ਗ੍ਰਿਫ਼ਤਾਰ
. . .  1 day ago
ਸੜਕ ਹਾਦਸੇ 'ਚ ਆਂਗਣਵਾੜੀ ਵਰਕਰ ਦੀ ਮੌਤ
. . .  1 day ago
ਕੈਪਟਨ ਨੇ ਕੇਂਦਰ ਤੋਂ ਮੰਗਿਆ 1000 ਕਰੋੜ ਦਾ ਵਿਸ਼ੇਸ਼ ਪੈਕੇਜ
. . .  1 day ago
ਚੇਅਰਮੈਨ ਜ਼ਮੀਨੀ ਬੰਦਰਗਾਹਾਂ ਨੇ ਲਿਆ ਕਰਤਾਰਪੁਰ ਲਾਂਘੇ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
. . .  1 day ago
ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਸ਼ੇਰਗਿੱਲ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  1 day ago
ਟਰੈਫ਼ਿਕ ਪੁਲਿਸ ਅਤੇ ਨਗਰ ਕੌਂਸਲ ਵਲੋਂ ਸਾਮਾਨ ਚੁੱਕਣ ਦੌਰਾਨ ਰੇਹੜੀ ਚਾਲਕ ਦੀ ਮੌਤ
. . .  1 day ago
ਹੜ੍ਹਾਂ ਕਾਰਨ ਜਲੰਧਰ ਤੋਂ ਫ਼ਿਰੋਜ਼ਪੁਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਅਜੇ ਵੀ ਰੱਦ
. . .  1 day ago
ਭਰੇ ਬਾਜ਼ਾਰ 'ਚ ਦੁਕਾਨਦਾਰ ਨੂੰ ਚਾਕੂ ਮਾਰ ਕੇ ਫ਼ਰਾਰ ਹੋਇਆ ਨੌਜਵਾਨ
. . .  1 day ago
ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਵਚਨਬੱਧ ਹੈ ਪੰਜਾਬ ਸਰਕਾਰ- ਕਾਂਗੜ
. . .  1 day ago
ਸੁਪਰੀਮ ਕੋਰਟ 'ਚ ਸ਼ੁੱਕਰਵਾਰ ਨੂੰ ਹੋਵੇਗੀ ਚਿਦੰਬਰਮ ਮਾਮਲੇ 'ਤੇ ਸੁਣਵਾਈ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਫਿਰ ਕੀਤੀ ਗਈ ਜੰਗਬੰਦੀ ਦੀ ਉਲੰਘਣਾ
. . .  about 1 hour ago
ਲੈਂਟਰ ਡਿੱਗਣ ਕਾਰਨ 13 ਪਸ਼ੂਆਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਗੁਰੂ ਰਵਿਦਾਸ ਮੰਦਰ ਨੂੰ ਢਾਉਣ ਦੇ ਮਾਮਲੇ 'ਚ ਦਿੱਲੀ ਵਿਖੇ ਲੋਕਾਂ ਦਾ ਆਇਆ ਹੜ੍ਹ
. . .  about 1 hour ago
ਸਤਲੁਜ ਦਰਿਆ ਦੀ ਮਾਰ ਹੁਣ ਰਾਸ਼ਟਰੀ ਮਾਰਗ 'ਤੇ ਵੀ ਪੈਣ ਲੱਗੀ
. . .  about 1 hour ago
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਡੀ. ਐੱਸ. ਪੀ. ਦਫ਼ਤਰ ਘੇਰਿਆ
. . .  0 minutes ago
ਅਣਪਛਾਤੇ ਵਿਅਕਤੀਆਂ ਨੇ ਘਰ 'ਤੇ ਚਲਾਈਆਂ ਗੋਲੀਆਂ, ਮਾਂ-ਪੁੱਤ ਜ਼ਖ਼ਮੀ
. . .  about 1 hour ago
ਰਿਸ਼ਵਤ ਲੈਂਦਿਆਂ ਰੇਲਵੇ ਵਿਭਾਗ ਦਾ ਸੀਨੀਅਰ ਸੈਕਸ਼ਨ ਇੰਜੀਨੀਅਰ ਰੰਗੇ ਹੱਥੀਂ ਕਾਬੂ
. . .  16 minutes ago
ਡਿਫੈਂਸ ਮਾਰਗ 'ਤੇ ਧਰਨੇ ਦੌਰਾਨ ਡੀ. ਸੀ. ਗੁਰਦਾਸਪੁਰ ਦਾ ਕੀਤਾ ਘਿਰਾਓ
. . .  27 minutes ago
ਗਹਿਣਿਆਂ ਦੀ ਦੁਕਾਨ ਤੋਂ 18 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ ਹੋਇਆ ਨੌਜਵਾਨ
. . .  40 minutes ago
ਪੰਜਾਬ ਦੇ ਹੜ੍ਹ ਪੀੜਤਾਂ ਲਈ ਹਿਮਾਚਲ ਤੋਂ ਵੀ ਵਧੇ ਹੱਥ, ਵੱਖ-ਵੱਖ ਸੰਗਠਨਾਂ ਨੇ ਭੇਜੀ ਰਾਹਤ ਸਮਗਰੀ
. . .  48 minutes ago
ਪੁਲਿਸ ਵੱਲੋਂ ਕਾਬੂ ਕੀਤੇ ਗਏ ਦੋ ਚੋਰਾਂ ਵਿਚੋਂ ਇੱਕ ਦੀ ਮੌਤ
. . .  about 1 hour ago
ਲੋਹੀਆਂ ਖੇਤਰ 'ਚ ਫੌਜ ਵਲੋਂ ਹੈਲੀਕਾਪਟਰਾਂ ਰਾਹੀਂ ਹੜ੍ਹ ਪੀੜਤਾਂ ਨੂੰ ਰਾਸ਼ਨ ਮੁਹੱਈਆ ਕਰਾਉਣਾ ਸ਼ੁਰੂ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 6 ਮੱਘਰ ਸੰਮਤ 550

ਜਲੰਧਰ

ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੇਵਾ-ਮੁਕਤ ਅਧਿਆਪਕਾ ਦੀ ਭੇਦਭਰੀ ਹਾਲਤ 'ਚ ਸੜੀ ਹੋਈ ਲਾਸ਼ ਮਿਲੀ

ਜਲੰਧਰ, 20 ਨਵੰਬਰ (ਐੱਮ. ਐੱਸ. ਲੋਹੀਆ)- ਮਾਡਲ ਹਾਊਸ ਦੇ 4 ਮਰਲਾ ਮਕਾਨਾਂ 'ਚ ਰਹਿੰਦੀ ਠਾਕੁਰ ਦੇਵੀ (77) ਪਤਨੀ ਅਜੀਤ ਸਿੰਘ ਦੀ ਭੇਦਭਰੇ ਹਾਲਾਤ 'ਚ ਉਸ ਦੇ ਘਰ 'ਚੋਂ ਸੜ੍ਹੀ ਹੋਈ ਲਾਸ਼ ਮਿਲੀ ਹੈ | ਠਾਕੁਰ ਦੇਵੀ ਦੇ ਪਰਿਵਾਰਕ ਮੈਂਬਰਾਂ ਤੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਉਹ ਦਿਮਾਗੀ ਤੌਰ ਤੇ ਪ੍ਰੇਸ਼ਾਨ ਰਹਿੰਦੀ ਸੀ | ਠਾਕੁਰ ਦੇਵੀ ਦੇ ਪਤੀ ਦੀ ਕਰੀਬ 18 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ | ਉਸ ਦੀ ਇਕ ਧੀ ਤੇ ਇਕ ਪੁੱਤਰ ਹੈ, ਧੀ ਭਾਰਤੀ ਪਤਨੀ ਪ੍ਰਵੀਨ ਜੋ ਕਿ ਅਧਿਆਪਕਾ ਹੈ ਤੇ ਵਡਾਲਾ ਚੌਕ ਨੇੜੇ ਰਹਿੰਦੀ ਹੈ | ਪੁੱਤਰ ਨਵਦੀਪ ਨੇ ਇੰਜੀਨਰਿੰਗ ਕੀਤੀ ਹੋਈ ਹੈ ਤੇ ਕਰੀਬ 12 ਸਾਲ ਤੋਂ ਮੁੰਬਈ 'ਚ ਆਪਣਾ ਕਾਰੋਬਾਰ ਕਰ ਰਿਹਾ ਹੈ | ਪਿੱਛਲੇ ਕੁੱਝ ਸਮੇਂ ਤੋਂ ਨਵਦੀਪ ਦਾ ਕਾਰੋਬਾਰ ਸਹੀ ਨਹੀਂ ਚੱਲ ਰਿਹਾ ਸੀ, ਜਿਸ ਕਰਕੇ ਠਾਕੁਰ ਦੇਵੀ ਪ੍ਰੇਸ਼ਾਨ ਰਹਿੰਦੀ ਸੀ | ਉਹ ਆਪਣੇ ਘਰ 'ਚ ਇਕੱਲੀ ਰਹਿੰਦੀ ਸੀ, ਜੋ ਉਸ ਦੀ ਦਿਮਾਗੀ ਪ੍ਰੇਸ਼ਾਨੀ ਦਾ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ | ਠਾਕੁਰੀ ਦੇਵੀ ਨੇ ਘਰ ਦਾ ਕੰਮ ਕਰਨ ਲਈ ਸੀਤਾ ਨਾਂਅ ਦੀ ਇਕ ਔਰਤ ਨੂੰ ਰੱਖਿਆ ਹੋਇਆ ਸੀ | ਅੱਜ ਰੋਜ਼ਾਨਾ ਦੀ ਤਰ੍ਹਾਂ ਜਦੋਂ ਸੀਤਾ ਠਾਕੁਰ ਦੇਵੀ ਦੇ ਘਰ ਦਾ ਕੰਮ ਕਰਨ ਆਈ ਤਾਂ ਕਿਸੇ ਨੇ ਅੰਦਰੋਂ ਦਰਵਾਜ਼ਾ ਨਹੀਂ ਖੋਲਿ੍ਹਆ | ਸੀਤਾ ਨੇ ਗੁਆਂਢੀਆਂ ਦੇ ਘਰ ਜਾ ਕੇ ਇਸ ਬਾਰੇ ਦੱਸਿਆ, ਫਿਰ ਉਹ ਗੁਆਂਢੀਆਂ ਦੀ ਛੱਤ ਰਸਤੇ ਠਾਕੁਰ ਦੇਵੀ ਦੇ ਘਰ ਦਾਖ਼ਲ ਹੋਈ, ਜਦੋਂ ਉਸ ਨੇ ਘਰ ਅੰਦਰ ਜਾ ਕੇ ਦੇਖਿਆ ਤਾਂ ਠਾਕੁਰ ਦੇਵੀ ਦੀ ਮਿ੍ਤਕ ਦੇਹ ਸੜ੍ਹੀ ਹੋਈ ਹਾਲਤ 'ਚ ਲੋਬੀ ਦੇ ਫ਼ਰਸ਼ 'ਤੇ ਪਈ ਸੀ | ਉਸ ਦੇ ਨਾਲ ਹੀ ਇਕ ਤੇਲ ਵਾਲੀ ਬੋਤਲ ਪਈ ਸੀ | ਇਹ ਸਭ ਦੇਖ ਕੇ ਸੀਤਾ ਬੇਹੋਸ਼ ਹੋ ਕੇ ਡਿੱਗ ਗਈ,  ਤਾਂ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਭਾਰਤੀ ਤੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ 'ਤੇ ਏ. ਸੀ. ਪੀ. ਪੱਛਮੀ ਸਰਬਜੀਤ ਰਾਏ ਤੇ ਥਾਣਾ ਮੁਖੀ ਬਰਜਿੰਦਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ 'ਤੇ ਪਹੁੰਚ ਗਏ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮੁਖੀ ਨੇ ਦੱਸਿਆ ਕਿ ਠਾਕੁਰੀ ਦੇਵੀ ਦੀ ਧੀ ਭਾਰਤੀ ਤੇ ਜਵਾਈ ਨਵਦੀਪ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਸੀ. ਆਰੀ. ਪੀ. ਸੀ. ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇਹ ਨੂੰ ਕਬਜ਼ੇ 'ਚ ਲੈ ਕੇ ਉਸ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।

ਨਿਗਮ ਵਲੋਂ ਤਾਰਾਂ ਪਾਉਣ ਦੀਆਂ ਸਾਰੀਆਂ ਪੁਰਾਣੀਆਂ ਮਨਜ਼ੂਰੀਆਂ ਰੱਦ

ਜਲੰਧਰ, 20 ਨਵੰਬਰ- (ਸ਼ਿਵ ਸ਼ਰਮਾ) ਨਗਰ ਨਿਗਮ ਪ੍ਰਸ਼ਾਸਨ ਨੇ ਅਹਿਮ ਫ਼ੈਸਲਾ ਕਰਦੇ ਹੋਏ ਸੜਕਾਂ ਵਿਚ ਟੈਲੀਫ਼ੋਨ ਦੀਆਂ ਤਾਰਾਂ ਪਾਉਣ ਲਈ ਸਾਰੀਆਂ ਮਨਜ਼ੂਰੀਆਂ 'ਤੇ ਰੋਕ ਲਗਾਉਂਦੇ ਹੋਏ ਹੁਣ ਨਵੀਂਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਜੇਕਰ ਕੋਈ ਵੀ ਸੜਕ ਤਾਰਾਂ ...

ਪੂਰੀ ਖ਼ਬਰ »

ਗੁਰਪੁਰਬ ਮੌਕੇ ਸਵੇਰੇ 4 ਤੋਂ 5 ਤੇ ਸ਼ਾਮ ਨੂੰ 9 ਤੋਂ ਰਾਤ 10 ਵਜੇ ਤੱਕ ਹੀ ਚਲਾਏ ਜਾ ਸਕਣਗੇ ਪਟਾਕੇ

ਜਲੰਧਰ, 20 ਨਵੰਬਰ (ਚੰਦੀਪ ਭੱਲਾ)- ਜ਼ਿਲ੍ਹਾ ਮੈਜਿਸਟਰੇਟ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਗੁਰਪੁਰਬ ਮੌਕੇ ਪਟਾਕੇ ਚਲਾਉਣ ਸਬੰਧੀ ਪਹਿਲਾਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਵਿਚ ਸੋਧ ਕਰਦੇ ਹੋਏ ਮੁੜ ਨਵੀਂਆਂ ...

ਪੂਰੀ ਖ਼ਬਰ »

ਮਾਮਲਾ ਏ.ਸੀ. ਮਾਰਕੀਟ 'ਚ ਚੱਲਦੇ ਜੂਏ ਦੌਰਾਨ ਹੋਏ ਹਮਲੇ ਦਾ ਮਾਸੀ ਤੋਂ ਪਿਸਤੌਲ ਖੋਹਣ ਵਾਲਾ ਕਾਕਾ ਗਿ੍ਫ਼ਤਾਰ

ਜਲੰਧਰ, 20 ਨਵੰਬਰ (ਐੱਮ.ਐੱਸ. ਲੋਹੀਆ)- ਰੈਣਕ ਬਾਜ਼ਰ ਦੀ ਏ. ਸੀ. ਮਾਰਕੀਟ ਦੀ ਪੰਜਵੀਂ ਮੰਜ਼ਿਲ 'ਤੇ ਮਨਜੀਤ ਸਿੰਘ ਉਰਫ਼ ਬੌਬੀ ਦੀ ਦੁਕਾਨ 'ਚ ਨਵੰਬਰ ਮਹੀਨੇ ਦੀ ਪਹਿਲੀ ਤਰੀਕ ਨੂੰ ਚੱਲਦੇ ਜੂਏ ਦੌਰਾਨ ਤੜਕੇ ਚੱਲੀਆਂ ਗੋਲੀਆਂ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ-4 ਦੀ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਟੱਕਰ ਨਾਲ ਵਿਅਕਤੀ ਦੀ ਮੌਤ

ਜਲੰਧਰ, 20 ਨਵੰਬਰ (ਐੱਮ.ਐੱਸ. ਲੋਹੀਆ)- ਦਾਣਾ ਮੰਡੀ ਨੇੜੇ ਇਕ ਅਣਪਛਾਤੇ ਵਾਹਨ ਦੀ ਟੱਕਰ ਨਾਲ 60 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਅਸ਼ੋਕ ਕੁਮਾਰ ਪੁੱਤਰ ਹੰਸ ਰਾਜ ਵਾਸੀ ਗਾਂਧੀ ਕੈਂਪ ਵਜੋਂ ਹੋਈ ਹੈ | ਮਾਮਲੇ ਦੀ ਜਾਂਚ ਕਰ ਰਹੇ ਥਾਣਾ ਡਵੀਜ਼ਨ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲੇ 2 ਗਿ੍ਫ਼ਤਾਰ, 3 ਮੋਬਾਈਲ ਫ਼ੋਨ ਬਰਾਮਦ

ਜਲੰਧਰ, 20 ਨਵੰਬਰ (ਐੱਮ. ਐੱਸ. ਲੋਹੀਆ)- ਲੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਨੌਜਵਾਨਾਂ ਨੂੰ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟ ਕੀਤੇ 3 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ | ਗਿ੍ਫ਼ਤਾਰ ਕੀਤੇ ...

ਪੂਰੀ ਖ਼ਬਰ »

500 ਗ੍ਰਾਮ ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਜਲੰਧਰ, 20 ਨਵੰਬਰ (ਐੱਮ. ਐੱਸ. ਲੋਹੀਆ)- ਥਾਣਾ ਪਤਾਰਾ ਅਧੀਨ ਆਉਂਦੇ ਰਕਬਾਟੀ ਪੁਆਇੰਟ, ਪਿੰਡ ਉੱਚਾ ਨੇੜੇ ਕਾਰਵਾਈ ਕਰਦੇ ਹੋਏ ਸੀ. ਆਈ. ਏ. ਦਿਹਾਤੀ ਦੀ ਪੁਲਿਸ ਪਾਰਟੀ ਨੇ ਇਕ ਕਾਰ 'ਚੋਂ 500 ਗ੍ਰਾਮ ਹੈਰੋਇਨ ਬਰਾਮਦ ਕਰਕੇ ਉਸ ਦੇ ਚਾਲਕ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ...

ਪੂਰੀ ਖ਼ਬਰ »

ਅੱਤਵਾਦੀਆਂ ਦੀ ਦਹਿਸ਼ਤ 'ਚ ਲੋਕ, ਦੌੜ ਲਗਾਉਣ ਆਏ ਨੌਜਵਾਨਾਂ ਨੂੰ ਔਰਤ ਨੇ ਅੱਤਵਾਦੀ ਦੱਸ ਫੈਲਾਈ ਸਨਸਨੀ

ਮਕਸੂਦਾਂ, 20 ਨਵੰਬਰ (ਲਖਵਿੰਦਰ ਪਾਠਕ)- ਵਾਰਡ ਨੰ. 5 ਦੇ ਅਧੀਨ ਆਉਂਦੀ ਨੂਰਪੁਰ ਕਾਲੋਨੀ ਦੇ ਇਕ ਸਕੂਲ ਦੇ ਨਾਲ ਲੱਗਦੇ ਖੇਤਾਂ 'ਚ ਬੀਤੇ ਦਿਨ ਸ਼ਾਮ ਸੱਤ ਵਜੇ ਦੇ ਕਰੀਬ ਖ਼ਾਕੀ ਜੈਕਟਾਂ ਪਾ ਕੇ ਦੌੜ ਲਗਾਉਣ ਆਏ ਦੋ ਨੌਜਵਾਨਾਂ ਨੂੰ ਵੇਖ ਲੋਕਾਂ ਨੇ ਅੱਤਵਾਦੀ ਸਮਝ ਲਿਆ ਤੇ ਇਸ ...

ਪੂਰੀ ਖ਼ਬਰ »

11 ਵਜੇ ਤੋਂ ਬਾਅਦ ਵੀ ਸ਼ਰਾਬ ਵੇਚਣ ਲਈ ਕਰ ਰਹੇ ਮਜਬੂਰ

ਜਲੰਧਰ, 20 ਨਵੰਬਰ (ਸ਼ਿਵ)- ਜਲੰਧਰ ਵਾਈਨ ਸੇਲਜ਼ਮੈਨ ਐਾਡ ਲੇਬਰ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਵਿਸ਼ਾਲ ਸ਼ਰਮਾ ਨੇ ਇਕ ਜਾਰੀ ਬਿਆਨ ਵਿਚ ਕਿਹਾ ਹੈ ਕਿ ਸ਼ਰਾਬ ਦੇ ਠੇਕਿਆਂ 'ਤੇ ਰਾਤ 11 ਵਜੇ ਤੋਂ ਬਾਅਦ ਵੀ ਸ਼ਰਾਬ ਵੇਚਣ ਲਈ ਠੇਕੇਦਾਰ ਮਜਬੂਰ ਕਰ ਰਹੇ ਹਨ ਤੇ ਜੇਕਰ ਇਸ ਕੰਮ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਤੋਂ ਨਗਰ ਕੀਰਤਨ ਸਜਾਇਆ

ਮਕਸੂਦਾਂ, 20 ਨਵੰਬਰ (ਲਖਵਿੰਦਰ ਪਾਠਕ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਵਲੋਂ ਸਮੂਹ ਸਿੰਘ ਸਭਾਵਾਂ ਤੇ ਸੇਵਾ ਸੁਸਾਇਟੀਆਂ, ਸੰਤਾਂ, ਮਹਾਪੁਰਸ਼ਾਂ ਦੇ ਸਹਿਯੋਗ ਦੇ ਨਾਲ ਅਰਦਾਸ ਦੀ ਮਰਯਾਦਾ ਨੂੰ ਕਾਇਮ ਰੱਖਦੇ ਹੋਏ ਵਿਸ਼ਾਲ ਅਲੌਕਿਕ ਨਗਰ ...

ਪੂਰੀ ਖ਼ਬਰ »

ਉਦਘਾਟਨਾਂ ਦੇ ਕੰਮਾਂ 'ਤੇ ਰੋਕ ਲਗਾਏ ਜਾਣ ਕਰਕੇ ਬੇਰੁਜ਼ਗਾਰ ਹੋਏ ਪੱਥਰਾਂ 'ਤੇ ਲਿਖਾਈ ਕਰਨ ਵਾਲੇ ਕਾਰੀਗਰ

ਚੰਦੀਪ ਭੱਲਾ ਜਲੰਧਰ, 20 ਨਵੰਬਰ- ਪੰਜਾਬ ਸਰਕਾਰ ਵਲੋਂ ਆਉਂਦੇ ਹੀ ਆਪਣੇ ਕੌਾਸਲਰਾਂ, ਵਿਧਾਇਕਾਂ ਤੇ ਮੰਤਰੀਆਂ ਦੇ ਫਿਜ਼ੂਲ ਖਰਚੀ ਵਾਲੇ ਅਤੇ ਟੌਰ ਟੱਪੇ ਵਾਲੇ ਸਾਰੇ ਕੰਮ ਬੰਦ ਕਰ ਦਿੱਤੇ ਗਏ ਸਨ ਤੇ ਇੱਥੋਂ ਤੱਕ ਕੀ ਉਦਘਾਟਨ ਦਾ ਕੰਮ ਵੀ ਬੰਦ ਕਰ ਦਿੱਤਾ ਗਿਆ ਸੀ ਤਾਕਿ ...

ਪੂਰੀ ਖ਼ਬਰ »

ਸ਼ਹਿਰ 'ਚ ਭੀਖ ਵਿਰੋਧੀ ਮੁਹਿੰਮ ਸ਼ੁਰੂ ਕਰਨ ਲਈ ਟਾਸਕ ਫੋਰਸ ਤਿਆਰ

ਜਲੰਧਰ, 20 ਨਵੰਬਰ (ਚੰਦੀਪ ਭੱਲਾ)- ਜ਼ਿਲ੍ਹੇ 'ਚ ਭੀਖ ਮੰਗਣ ਦੀ ਬੁਰਾਈ ਨੂੰ ਖ਼ਤਮ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਵਿਚ ਭੀਖ ਵਿਰੋਧੀ ਮੁਹਿੰਮ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ | ਇਹ ਫ਼ੈਸਲਾ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਮਸ਼ੀਨ 'ਚ ਆਉਣ ਨਾਲ ਕਰਮਚਾਰੀ ਦੀ ਮੌਤ

ਜਲੰਧਰ 20 ਨਵੰਬਰ (ਸ਼ੈਲੀ)- ਸੋਮਵਾਰ ਸ਼ਾਮ ਨੂੰ ਲੈਦਰ ਕੰਪਲੈਕਸ ਵਿਖੇ ਇਕ ਫੈਕਟਰੀ ਵਿਚ ਮਸ਼ੀਨ ਵਿਚ ਲੈਦਰ ਦੀ ਸਫ਼ਾਈ ਕਰਦੇ ਹੋਏ ਇਕ ਕਾਰੀਗਰ ਦੀ ਮਸ਼ੀਨ ਦੀ ਲਪੇਟ ਵਿਚ ਆ ਗਿਆ ਸੀ ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ, ਜਿਸ ਨੂੰ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ...

ਪੂਰੀ ਖ਼ਬਰ »

ਜਬਰ ਜਨਾਹ ਦੇ ਮਾਮਲੇ 'ਚ 10 ਸਾਲ ਦੀ ਕੈਦ

ਜਲੰਧਰ, 20 ਨਵੰਬਰ (ਚੰਦੀਪ ਭੱਲਾ)- ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਹਰੀਤ ਕੌਰ ਕਾਲੇਕਾ ਦੀ ਅਦਾਲਤ ਨੇ ਨਬਾਲਗ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਮਨਜੋਤ ਸਿੰਘ ਪੁੱਤਰ ਹਰਨਿੰਦਰ ਸਿੰਘ ਵਾਸੀ ਸੂਸਾਪੁਰ, ਪਤਾਰਾ ਨੂੰ 10 ਸਾਲ ਦੀ ਕੈਦ ...

ਪੂਰੀ ਖ਼ਬਰ »

ਟਾਂਡਾ ਰੋਡ 'ਤੇ ਖੰਭਾ ਹਟਾਉਣ ਵੇਲੇ ਬਿਜਲੀ ਦੇ ਉਪਕਰਨ ਸੜੇ

ਜਲੰਧਰ, 20 ਨਵੰਬਰ (ਸ਼ਿਵ)- ਟਾਂਡਾ ਰੋਡ ਕਿਰਨ ਬੁੱਕ ਸ਼ਾਪ ਦੇ ਨਾਲ ਹੀ ਇਕ ਬਿਜਲੀ ਦਾ ਖੰਭਾ ਬਦਲਣ ਵੇਲੇ ਬਿਜਲੀ ਦੀਆਂ ਤਾਰਾਂ ਆਪਸ ਵਿਚ ਜੁੜ ਜਾਣ ਨਾਲ ਜ਼ਿਆਦਾ ਵੋਲਟੇਜ਼ ਆਉਣ ਨਾਲ ਇਲਾਕਾ ਵਾਸੀਆਂ ਦੇ ਲੱਖਾਂ ਦੇ ਮੁੱਲ ਦੇ ਬਿਜਲੀ ਉਪਕਰਨ ਸੜ ਗਏ ਤੇ ਨਾਰਾਜ਼ ਲੋਕਾਂ ਨੇ ...

ਪੂਰੀ ਖ਼ਬਰ »

ਸਵੱਛ ਭਾਰਤ ਮਿਸ਼ਨ ਤਹਿਤ ਵਾਲ ਪੇਂਟਿੰਗ ਮੁਕਾਬਲਾ ਸ਼ੁਰੂ

ਜਲੰਧਰ, 20 ਨਵੰਬਰ (ਸ਼ਿਵ)- ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਸਵੱਛ ਭਾਰਤ ਮੁਹਿੰਮ ਤਹਿਤ ਨਗਰ ਨਿਗਮ ਜਲੰਧਰ ਤੇ ਐੱਚ. ਐੱਮ. ਵੀ. ਕਾਲਜ ਜਲੰਧਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਦਿਨਾਂ ਵਾਲ ਪੇਂਟਿੰਗ ਦੇ ਮੁਕਾਬਲੇ 'ਚ 25 ਸਕੂਲਾਂ ਦੇ ਵਿਦਿਆਰਥੀਆਂ ਵਲੋਂ ਹਿੱਸਾ ...

ਪੂਰੀ ਖ਼ਬਰ »

ਅਕਾਲੀ ਵਿਧਾਇਕ ਟੀਨੂੰ ਦੇ ਦਖ਼ਲ ਨਾਲ ਐਸ. ਸੀ. ਵਿਦਿਆਰਥੀਆਂ ਨੂੰ ਮਿਲੇ ਰੋਲ ਨੰਬਰ

ਜਲੰਧਰ, 20 ਨਵੰਬਰ (ਮੇਜਰ ਸਿੰਘ)-ਸਥਾਨਕ ਲੜਕੀਆਂ ਦੇ ਕਾਲਜ ਐਚ. ਐਮ. ਵੀ. 'ਚ ਪੜ੍ਹਦੀਆਂ ਐਸ. ਸੀ. ਵਰਗ ਦੀਆਂ ਵਿਦਿਆਰਥਣਾਂ ਲਈ ਸਰਕਾਰ ਵਲੋਂ ਵਜ਼ੀਫਾ ਨਾ ਭੇਜੇ ਜਾਣ ਕਾਰਨ ਕਾਲਜ ਪ੍ਰਬੰਧਕਾਂ ਵਲੋਂ ਉਨ੍ਹਾਂ ਨੂੰ ਰੋਲ ਨੰਬਰ ਨਹੀਂ ਸਨ ਦਿੱਤੇ ਜਾ ਰਹੇ, ਆਖ਼ਰ ਅਕਾਲੀ ...

ਪੂਰੀ ਖ਼ਬਰ »

ਆਲ ਇੰਡੀਆ ਅੰਤਰ ਵਰਸਿਟੀ ਵੇਟ ਲਿਫਟਿੰਗ ਚੈਂਪੀਅਨਸ਼ਿਪ 'ਚੋਂ ਜੀ. ਐੱਨ. ਡੀ ਯੂ ਓਵਰਆਲ ਦੂਜੇ ਸਥਾਨ 'ਤੇ

ਜਲੰਧਰ, 20 ਨਵੰਬਰ (ਜਤਿੰਦਰ ਸਾਬੀ)- ਆਲ ਇੰਡੀਆ ਅੰਤਰ ਵਰਸਿਟੀ ਵੇਟ ਲਿਫਟਿੰਗ ਚੈਂਪੀਅਨਸ਼ਿਪ ਜੋ ਕੇਰਲਾ ਦੇ ਸ਼ਹਿਰ ਕਾਲੀਕੱਟ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਨੇ 173 ਅੰਕ ਹਾਸਲ ਕਰਕੇ ਓਵਰਆਲ ਦੂਜਾ ਸਥਾਨ ਹਾਸਲ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਵਿਖੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਸੈਮੀਨਾਰ ਕਰਵਾਇਆ

ਜਲੰਧਰ, 20 ਨਵੰਬਰ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਫ਼ਿਲਾਸਫ਼ੀ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਸਬੰਧੀ ਅੰਤਰ ਵਿਭਾਗ ਸੈਮੀਨਾਰ ਕਰਵਾਇਆ ਗਿਆ, ਜਿਸ ਦਾ ਵਿਸ਼ਾ 'ਸਮਕਾਲੀਨ ਸਮੇਂ 'ਚ ਸ੍ਰੀ ਗੁਰੂ ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਦਾ ਡਰਾਇੰਗ ਤੇ ਪੇਂਟਿੰਗ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 20 ਨਵੰਬਰ (ਰਣਜੀਤ ਸਿੰਘ ਸੋਢੀ)- ਇਨੋਸੈਂਟ ਹਾਰਟਸ ਸਕੂਲ ਗਰੀਨ ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਅੰਤਰ ਸਕੂਲ ਡਰਾਇੰਗ ਤੇ ਕਲਰਿੰਗ ਮੁਕਾਬਲੇ ਸਹੋਦਿਯਾ ਸਕੂਲਜ਼ ਜਲੰਧਰ ਵਲੋਂ ਕਰਵਾਏ ਗਏ, ਜਿਸ 'ਚ ਹਿੱਸਾ ਲਿਆ ਤੇ ਇਨਾਮ ਪ੍ਰਾਪਤ ਕਰਕੇ ਸੰਸਥਾ ਦਾ ਨਾਂਅ ਰੌਸ਼ਨ ...

ਪੂਰੀ ਖ਼ਬਰ »

ਸੇਂਟ ਸੋਲਜਰ ਨੇ ਵਿਦਿਆਰਥੀਆਂ ਨੂੰ ਟੀਚਾ ਮਿੱਥ ਕੇ ਕੈਰੀਅਰ ਕੌਾਸਲਿੰਗ ਸਬੰਧੀ ਕੀਤਾ ਜਾਗਰੂਕ

ਜਲੰਧਰ, 20 ਨਵੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਲਈ ਕੈਰੀਅਰ ਕੌਾਸਲਿੰਗ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ 200 ਦੇ ਕਰੀਬ ਮਾਪਿਆਂ ਤੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੀਟ ਦਾ ਮੰਤਵ ...

ਪੂਰੀ ਖ਼ਬਰ »

ਐੱਮ. ਜੀ. ਐੱਨ. ਕਾਲਜ ਆਫ਼ ਐਜੂਕੇਸ਼ਨ ਵਿਖੇ ਵਾਤਾਵਰਨ ਸੰਭਾਲ ਵਿਸ਼ੇ 'ਤੇ ਸੈਮੀਨਾਰ ਕਰਵਾਇਆ

ਜਲੰਧਰ, 20 ਨਵੰਬਰ (ਰਣਜੀਤ ਸਿੰਘ ਸੋਢੀ)- ਐੱਮ. ਜੀ. ਐੱਨ. ਕਾਲਜ ਆਫ਼ ਐਜੂਕੇਸ਼ਨ ਜਲੰਧਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਵ ਸਬੰਧੀ ਵਾਤਾਵਰਨ ਸੰਭਾਲ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਸ੍ਰੀ ਗੁਰੂ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਵਿਖੇ ਤਿੰਨ ਦਿਨਾ ਰਾਜ ਪੱਧਰੀ ਨੌਕਰੀ ਮੇਲਾ ਸਮਾਪਤ

ਜਲੰਧਰ, 20 ਨਵੰਬਰ (ਰਣਜੀਤ ਸਿੰਘ ਸੋਢੀ)-ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਤੇ ਸੀ. ਟੀ. ਬਹੁਤਕਨੀਕੀ ਕਾਲਜ ਦੇ ਸਹਿਯੋਗ ਨਾਲ ਸੀ. ਟੀ. ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਕੈਂਪਸ ਵਿਖੇ ਕਰਵਾਇਆ ਗਿਆ ਤਿੰਨ ਦਿਨਾਂ ਰਾਜ ਪੱਧਰੀ ਰੁਜ਼ਗਾਰ ਮੇਲਾ ਸਮਾਪਤ ਹੋਇਆ | ਇਸ ਰੁਜ਼ਗਾਰ ਮੇਲੇ ...

ਪੂਰੀ ਖ਼ਬਰ »

ਜ਼ੋਨਲ ਯੁਵਕ ਮੇਲੇ 'ਚ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

ਜਲੰਧਰ, 20 ਨਵੰਬਰ (ਰਣਜੀਤ ਸਿੰਘ ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਕਰਵਾਏ ਗਏ ਅੰਤਰ ਜ਼ੋਨਲ ਯੁਵਕ ਮੇਲੇ 'ਚ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ...

ਪੂਰੀ ਖ਼ਬਰ »

ਪਿ੍ਆ ਨੇ ਕਰਾਟੇ ਚੈੈਂਪੀਅਨਸ਼ਿਪ 'ਚੋਂ ਦੂਜਾ ਸਥਾਨ ਹਾਸਲ ਕੀਤਾ

ਜਲੰਧਰ, 20 ਨਵੰਬਰ (ਜਤਿੰਦਰ ਸਾਬੀ)- 64ਵੀਆਂ ਪੰਜਾਬ ਸਕੂਲ ਖੇਡਾਂ ਦੇ ਕਰਾਟੇ ਮੁਕਾਬਲੇ ਜੋ ਬੀਤੇ ਦਿਨੀ ਅਿੰਮ੍ਰਤਸਰ ਵਿਖੇ ਕਰਵਾਏ ਗਏ | ਇਸ ਦੇ ਅੰਡਰ 19 ਸਾਲ ਵਰਗ ਦੇ 60 ਕਿੱਲੋ ਭਾਰ ਵਰਗ 'ਚੋਂ ਨਹਿਰੂ ਗਾਰਡਨ ਸਕੂਲ ਦੀ ਪਿ੍ਆ ਨੇ ਦੂਜਾ ਸਥਾਨ ਹਾਸਲ ਕੀਤਾ | ਇਹ ਜਾਣਕਾਰੀ ਕੋਚ ...

ਪੂਰੀ ਖ਼ਬਰ »

ਡਿਪਸ ਵਿਖੇ ਅੰਤਰ ਹਾਊਸ ਵਾਲੀਬਾਲ ਮੁਕਾਬਲੇ ਕਰਵਾਏ

ਜਲੰਧਰ, 20 ਨਵੰਬਰ (ਜਤਿੰਦਰ ਸਾਬੀ)- ਡਿਪਸ ਉੱਗੀ ਵਿਖੇ ਅੰਡਰ-19 ਸਾਲ ਵਰਗ ਦੇ ਅੰਤਰ ਹਾਊਸ ਵਾਲੀਬਾਲ ਮੁਕਾਬਲੇ ਕਰਵਾਏ ਗਏ | ਇਸ ਵਿਚ 4 ਹਾਊਸਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ | ਇਸ ਵਿਚੋਂ ਸਫਾਇਰ ਹਾਊਸ ਨੇ ਪਹਿਲਾ ਤੇ ਡਾਇਮੰਡ ਹਾਊਸ ਨੇ ਦੂਜਾ ਸਥਾਨ ਹਾਸਲ ਕੀਤਾ | ਜੇਤੂ ...

ਪੂਰੀ ਖ਼ਬਰ »

ਮੇਜ਼ਬਾਨ ਐੱਲ. ਪੀ. ਯੂ. ਦੀ ਜੰਮੂ ਯੂਨੀਵਰਸਿਟੀ 'ਤੇ 2-0 ਨਾਲ ਸ਼ਾਨਦਾਰ ਜਿੱਤ

ਜਲੰਧਰ, 20 ਨਵੰਬਰ (ਜਤਿੰਦਰ ਸਾਬੀ)- ਐੱਲ. ਪੀ. ਯੂ. ਵਿਖੇ ਕਰਵਾਈ ਜਾ ਰਹੀ ਨਾਰਥ ਜ਼ੋਨ ਅੰਤਰ ਵਰਸਿਟੀ ਬੈਡਮਿੰਟਨ ਚੈਂਪੀਅਨਸ਼ਿਪ ਦੇ ਵਿਚ ਅੱਜ ਖੇਡੇ ਗਏ ਮੈਚਾਂ ਵਿਚੋਂ ਮੇਜ਼ਬਾਨ ਐੱਲ.ਪੀ.ਯੂ. ਨੇ ਜੰਮੂ ਯੂਨੀਵਰਸਿਟੀ 'ਤੇ 2-0 ਨਾਲ ਸ਼ਾਨਦਾਰ ਜਿੱਤ ਦਰਜ਼ ਕਰਕੇ ਅਗਲੇ ਗੇੜ 'ਚ ...

ਪੂਰੀ ਖ਼ਬਰ »

ਜ਼ਿਲ੍ਹਾ ਸਕੂਲ ਫੁੱਟਬਾਲ ਟੂਰਨਾਮੈਂਟ ਸਮਾਪਤ

ਜਲੰਧਰ, 20 ਨਵੰਬਰ (ਜਤਿੰਦਰ ਸਾਬੀ)- ਜ਼ਿਲ੍ਹਾ ਜਲੰੰਧਰ ਸਕੂਲ ਟੂਰਨਾਮੈਂਟ ਕਮੇਟੀ ਵਲੋਂ ਦੋਆਬਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਵਿਖੇ ਕਰਵਾਇਆ ਗਿਆ ਅੰਡਰ 17 ਸਾਲ ਵਰਗ ਦਾ ਫੁੱਟਬਾਲ ਟੂਰਨਾਮੈਂਟ ਸਮਾਪਤ ਹੋ ਗਿਆ | ਲੜਕੀਆਂ ਦੇ ਵਰਗ 'ਚੋਂ ਜ਼ੋਨ ਨੰਬਰ 4 ਨੇ ...

ਪੂਰੀ ਖ਼ਬਰ »

ਮਾਮਲਾ ਪਤੀ-ਪਤਨੀ 'ਚ ਹੋਏ ਝਗੜੇ ਦਾ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਕੀਤੀ ਜਾਵੇਗੀ ਅਗਲੇਰੀ ਕਾਰਵਾਈ-ਥਾਣਾ ਮੁਖੀ

ਚੁਗਿੱਟੀ/ਜੰਡੂਸਿੰਘਾ, 20 ਨਵੰਬਰ (ਨਰਿੰਦਰ ਲਾਗੂ)-ਬੀਤੀ ਰਾਤ ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਆਪਣੇ ਘਰ 'ਚ ਇਕ ਦੂਜੇ ਨਾਲ ਆਹਣੋ-ਸਾਹਮਣੇ ਹੋਏ ਅਖਿਲ ਭਾਰਤੀਯ ਹਿਊਮਨ ਰਾਈਟ ਐਸੋਸੀਏਸ਼ਨ ਦੀ ਜ਼ਿਲ੍ਹਾ ਪ੍ਰਧਾਨ ਡੌਲੀ ਹਾਂਡਾ ਤੇ ਉਸ ਦੇ ਪਤੀ ਸੈਨੇਟਰੀ ...

ਪੂਰੀ ਖ਼ਬਰ »

ਦੋ ਡੀ. ਸੀ.ਐੱਫ. ਏ. ਸਮੇਤ 35 ਅਫ਼ਸਰ, ਮੁਲਾਜ਼ਮ ਚੈਕਿੰਗ 'ਚ ਨਿਕਲੇ ਗ਼ੈਰ-ਹਾਜ਼ਰ

ਜਲੰਧਰ, 20 ਨਵੰਬਰ (ਸ਼ਿਵ)- ਨਿਗਮ ਦੇ ਸੰਯੁਕਤ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਵਲੋਂ ਅੱਜ ਕੀਤੀ ਗਈ ਅਚਨਚੇਤੀ ਚੈਕਿੰਗ ਵਿਚ ਦੋ ਡੀ.ਸੀ.ਅੱੈਫ.ਏ. ਸਮੇਤ 35 ਅਫ਼ਸਰਾਂ ਅਤੇ ਮੁਲਾਜ਼ਮ ਨੂੰ ਗ਼ੈਰਹਾਜ਼ਰ ਪਾਇਆ ਹੈ ਜਿਹੜੇ ਕਿ ਦਫ਼ਤਰ ਲੱਗਣ ਦੇ ਵੇਲੇ ਤੱਕ ਵੀ ਸਮੇਂ ਸਿਰ ...

ਪੂਰੀ ਖ਼ਬਰ »

ਜਮਸ਼ੇਰ ਖਾਸ (ਲੜਕੇ) ਸਕੂਲ ਵਿਖੇ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ ਦਾ ਸ਼ਾਨਦਾਰ ਆਯੋਜਨ

ਜਮਸ਼ੇਰ ਖਾਸ, 20 ਨਵੰਬਰ (ਕਪੂਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ (ਲੜਕੇ) ਵਿਖੇ ਪਿ੍ੰ: ਸ਼੍ਰੀ ਅਸ਼ੋਕ ਬਸਰਾ ਦੀ ਅਗਵਾਈ ਹੇਠ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ: ਸਿ) ਜਲੰਧਰ ਦੀਆਂ ਹਦਾਇਤਾਂ ਅਨੁਸਾਰ ਬਲਾਕ ਈਸਟ-04 ਜਲੰਧਰ ਪੱਧਰ ਦੀ ਸਾਇੰਸ ...

ਪੂਰੀ ਖ਼ਬਰ »

ਰੇਲ ਕੋਚ ਫੈਕਟਰੀ, ਸੈਂਟਰਲ ਰੇਲਵੇ ਤੇ ਸਾਊਥ ਈਸਟਰਨ ਰੇਲਵੇ ਵਲੋਂ ਜਿੱਤਾਂ ਦਰਜ

ਜਲੰਧਰ, 20 ਨਵੰਬਰ (ਜਤਿੰਦਰ ਸਾਬੀ)- ਰੇਲ ਕੋਚ ਫੈਕਟਰੀ ਕਪੂਰਥਲਾ ਦੇ ਹਾਕੀ ਐਸਟਰੋਟਰਫ ਮੈਦਾਨ 'ਤੇ ਕਰਵਾਈ ਜਾ ਰਹੀ 40ਵੀਂ ਆਲ ਇੰਡੀਆ ਰੇਲਵੇ ਮਹਿਲਾ ਹਾਕੀ ਚੈਂਪੀਅਨਸ਼ਿਪ ਵਿਚੋਂ ਮੇਜ਼ਬਾਨ ਰੇਲ ਕੋਚ ਫੈਕਟਰੀ ਨੇ ਵੈਸਟਰਨ ਰੇਲਵੇ ਨੂੰ 6-3 ਨਾਲ ਹਰਾ ਕੇ ਅਗਲੇ ਗੇੜ 'ਚ ...

ਪੂਰੀ ਖ਼ਬਰ »

ਮਕਸੂਦਾਂ ਬੰਬ ਧਮਾਕੇ 'ਚ ਗਿ੍ਫ਼ਤਾਰ ਵਿਦਿਆਰਥੀ ਜੇਲ੍ਹ ਭੇਜੇ

ਮਕਸੂਦਾਂ, 20 ਨਵੰਬਰ (ਲਖਵਿੰਦਰ ਪਾਠਕ)- ਥਾਣਾ ਮਕਸੂਦਾਂ 'ਚ ਬੰਬ ਸੁੱਟਣ ਦੇ ਦੋਸ਼ 'ਚ ਕਾਬੂ ਕੀਤੇ ਗਏ ਵਿਦਿਆਰਥੀ ਸ਼ਾਹਿਦ ਕਯੂਮ ਤੇ ਫ਼ਾਜ਼ਿਲ ਬਸ਼ੀਰ ਨੂੰ ਪੁਲਿਸ ਵਲੋਂ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਵਲੋਂ ਦੋਸ਼ੀਆਂ ਦੇ ਦੁਬਾਰਾ ਰਿਮਾਂਡ ਦੀ ਮੰਗ ਨਾ ...

ਪੂਰੀ ਖ਼ਬਰ »

ਪੁਲਿਸ ਕੋਲ ਨਹੀਂ ਹੈ ਕੋਈ ਸਬੂਤ-ਐਡਵੋਕੇਟ ਹੰੁਦਲ

ਬੰਬ ਧਮਾਕਿਆਂ 'ਚ ਨਾਮਜ਼ਦ ਕਸ਼ਮੀਰੀ ਵਿਦਿਆਰਥੀਆਂ ਦੇ ਵਕੀਲ ਐਡਵੋਕੇਟ ਕੇ. ਐੱਸ. ਹੰੁਦਲ ਨੇ ਦੱਸਿਆ ਕਿ ਪੁਲਿਸ ਕੋਲ ਕਿਸੇ ਤਰ੍ਹਾਂ ਦੇ ਕੋਈ ਸਬੂਤ ਨਹੀਂ ਹਨ ਜੋਕਿ ਇਹ ਸਾਬਤ ਕਰਦੇ ਹੋਣ ਕਿ ਥਾਣੇ 'ਚ ਬੰਬ ਧਮਾਕੇ ਇਨ੍ਹਾਂ ਵਿਦਿਆਰਥੀਆਂ ਨੇ ਹੀ ਕੀਤੇ ਹਨ | ਹਾਲੇ ਤੱਕ ...

ਪੂਰੀ ਖ਼ਬਰ »

ਸਾਬਤ ਕਰਾਂਗੇ ਦੋਸ਼-ਏ. ਸੀ. ਪੀ. ਮਾਹਲ

ਏ. ਸੀ. ਪੀ. ਨਾਰਥ ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਪੁਲਿਸ ਵਲੋਂ ਦੋਸ਼ੀਆਂ ਦੇ ਹੋਰ ਰਿਮਾਂਡ ਮੰਗ ਨਹੀਂ ਕੀਤੀ ਗਈ | ਪੁਲਿਸ ਵਲੋਂ ਦੋਸ਼ੀਆਂ ਦੇ ਬਾਕੀ ਨਾਮਜ਼ਦ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਗਿ੍ਫ਼ਤਾਰੀ ਉਪਰੰਤ ਆਹਮੋ-ਸਾਹਮਣੇ ਪੁੱਛਗਿੱਛ ਕਰਨ ...

ਪੂਰੀ ਖ਼ਬਰ »

ਆਟੋ-ਸਾਈਕਲ ਦੀ ਟੱਕਰ 'ਚ 5 ਜ਼ਖ਼ਮੀ

ਮਕਸੂਦਾਂ, 20 ਨਵੰਬਰ (ਲਖਵਿੰਦਰ ਪਾਠਕ)- ਥਾਣਾ-1 ਅਧੀਨ ਆਉਂਦੇ ਰਵੀਦਾਸ ਨਗਰ ਦੇ ਸਾਹਮਣੇ ਸੁਰਾਨੁਸੀ ਰੋਡ 'ਤੇ ਇਕ ਆਟੋ ਤੇ ਸਾਈਕਲ ਦੀ ਟੱਕਰ ਹੋ ਜਾਣ ਕਾਰਨ ਇਕ ਬੱਚੇ ਸਮੇਤ 5 ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ | ...

ਪੂਰੀ ਖ਼ਬਰ »

ਜਲੰਧਰ 'ਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਬਣਾਏਗੀ ਥਿੰਕ ਗੈਸ

ਜਲੰਧਰ, 20 ਨਵੰਬਰ (ਹਰਵਿੰਦਰ ਸਿੰਘ ਫੁੱਲ)-ਦੇਸ਼ ਦੀ ਮੋਹਰੀ ਗੈਸ ਇਨਫਰਾਸਟ੍ਰਕਚਰ ਕੰਪਨੀ ਥਿੰਕ ਗੈਸ ਦੇਸ਼ ਦੇ ਤਿੰਨ ਰਾਜਾਂ 'ਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਨੈੱਟਵਰਕ ਸਥਾਪਿਤ ਕਰਨ ਜਾ ਰਹੀ ਹੈ | ਥਿੰਕ ਗੈਸ, ਪੰਜਾਬ, ਮੱਧ ਪ੍ਰਦੇਸ਼ ਤੇ ਬਿਹਾਰ 'ਚ ਸਿਟੀ ਗੈਸ ...

ਪੂਰੀ ਖ਼ਬਰ »

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁਲਰ ਨੇ ਲਿਆ ਨਿਰੰਕਾਰੀ ਭਵਨ ਤੇ ਆਰ. ਐੱਸ. ਐੱਸ ਸ਼ਾਖਾ ਦਾ ਜਾਇਜ਼ਾ

ਜਲੰਧਰ 20 ਨਵੰਬਰ (ਸ਼ੈਲੀ)- ਬੀਤੇ ਦਿਨੀ ਅਮਿ੍ਤਸਰ ਵਿਚ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ ਦੇ ਚਲਦੇ ਜਲੰਧਰ ਪੁਲਿਸ ਨੇ ਵੀ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ | ਇਸ ਦੇ ਚਲਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁਲਰ ਨੇ ਸ਼ਹਿਰ ਦੇ ਸਾਰੇ ਥਾਣਿਆਂ ਦੇ ਥਾਣਾ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX