ਤਾਜਾ ਖ਼ਬਰਾਂ


ਪੰਜਾਬੀ ਫ਼ਿਲਮ ਅਦਾਕਾਰ ਜਸਵਿੰਦਰ ਭੱਲਾ ਦੇ ਸਾਲੇ ਵੱਲੋਂ ਖ਼ੁਦਕੁਸ਼ੀ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  about 1 hour ago
ਲੁਧਿਆਣਾ, 18 ਨਵੰਬਰ (ਰੁਪੇਸ਼)- ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਹਾਸਰਸ ਅਦਾਕਾਰ ਜਸਵਿੰਦਰ ਭੱਲੇ ਦੇ ਸਾਲੇ ਅਲੋਕ ਦੀਪ ਸਿੰਘ (35) ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਲਈ ਉਸ ਨੇ ਤਿੰਨ ਲੋਕਾਂ ...
ਸੜਕ ਹਾਦਸੇ 'ਚ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ
. . .  about 1 hour ago
ਮਹਿਲ ਕਲਾਂ/ਟੱਲੇਵਾਲ, 18 ਨਵੰਬਰ (ਤਰਸੇਮ ਸਿੰਘ ਚੰਨਣਵਾਲ/ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪੁਲਿਸ ਥਾਣਾ ਟੱਲੇਵਾਲ ਅਧੀਨ ਆਉਂਦੇ ਪਿੰਡ ਗਹਿਲ ਨਜ਼ਦੀਕ ਮਾਸੀ ਦੇ ਵਿਆਹ ਤੋਂ ਘਰ ਪਰਤਦਿਆਂ ਸੜਕ ਹਾਦਸੇ...
ਤੀਰ-ਅੰਦਾਜ਼ ਆਰਤੀ ਬਣੀ ਗੋਲਡ ਮੈਡਲਿਸਟ
. . .  about 1 hour ago
ਜ਼ੀਰਕਪੁਰ, 18 ਨਵੰਬਰ (ਹੈਪੀ ਪੰਡਵਾਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦੇ ਮਾਨਸਾ ਵਿਖੇ ਕਰਵਾਏ ਮੁਕਾਬਲਿਆਂ 'ਚ ਦਸਮੇਸ਼ ਖ਼ਾਲਸਾ...
ਜੰਮੂ-ਕਸ਼ਮੀਰ : ਰਾਜੌਰੀ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 18 ਨਵੰਬਰ- ਜੰਮੂ-ਕਸ਼ਮੀਰ ਦੇ ਸੁਦੰਰਬਾਨੀ ਦੇ ਰਾਜੌਰੀ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਪਾਕਿਸਤਾਨੀ ਫ਼ੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ....
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ
. . .  about 2 hours ago
ਚੰਡੀਗੜ੍ਹ, 18 ਨਵੰਬਰ (ਵਿਕਰਮਜੀਤ ਸਿੰਘ ਮਾਨ) - ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਹੋਣ ਮਗਰੋਂ ਵੱਖ ਵੱਖ ਜਥੇਬੰਦੀਆਂ ਵੱਲੋਂ ਲਗਾਏ ਧਰਨੇ ਦੇ ਚੱਲਦਿਆਂ ਸਰਕਾਰ ਨੇ ਪਰਿਵਾਰ ਦੀਆਂ ਮੰਗਾਂ ਨੂੰ...
ਬਿਲ ਗੇਟਸ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 18 ਨਵੰਬਰ- ਮਾਈਕ੍ਰੋਸੋਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਅੱਜ ਰਾਜਧਾਨੀ ਦਿੱਲੀ 'ਚ...
ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  about 3 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਦੇ ਲਈ ਉਨ੍ਹਾਂ ਦੀ ਰਿਹਾਇਸ਼ 'ਤੇ ਐਨ.ਐਸ.ਪੀ ਮੁਖੀ ਸ਼ਰਦ ਪਵਾਰ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਹਾਂ ਨੇਤਾਵਾਂ...
ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  about 3 hours ago
ਪਟਨਾ, 18 ਨਵੰਬਰ- ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ 'ਚ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਮਾਰਬਲ ਨਾਲ ਲੱਦਿਆ 18 ਟਾਇਰੀ ਟਰੱਕ ਸੜਕ 'ਤੇ ਪਲਟ ਗਿਆ, ਜਿਸ ਦੇ...
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  about 3 hours ago
ਪਠਾਨਕੋਟ, 18 ਨਵੰਬਰ (ਸੰਧੂ)- ਨਸ਼ੇ ਦੇ ਕਾਰੋਬਾਰੀਆਂ ਦੇ ਖ਼ਿਲਾਫ਼ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਮੁਹਿੰਮ ਦੇ ਤਹਿਤ ਜ਼ਿਲ੍ਹਾ ਪਠਾਨਕੋਟ ਪੁਲਿਸ ਦੇ ਹੱਥ ਵੱਡੀ ਸਫਲਤਾ ...
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲਿਸ ਦੇ ਬੁਲਾਰੇ ਮਨਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਪੁਲਿਸ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਮੰਗਾਂ ਦੇ ਬਾਰੇ 'ਚ ਗੱਲ ਕਰਨ ਦੀ ਕੋਸ਼ਿਸ਼ ਕਰ...
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਸ਼ਿਵ ਸੈਨਾ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਹੋਰ ਵਿਰੋਧੀ ਦਲਾਂ ਨੇ ਰਾਜ ਸਭਾ ਦੇ ਸਪੀਕਰ ਵੈਂਕਈਆ ਨਾਇਡੂ ਨੂੰ ਨੋਟਿਸ ...
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਆਪਣੀ ਮੰਗਾਂ ਨੂੰ ਲੈ ਕੇ ਜਵਾਹਰ ਲਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ (ਜੇ. ਐੱਨ. ਯੂ.) ਵਲੋਂ ਸੰਸਦ ਤੱਕ ਕੱਢੇ ਜਾ ਰਹੇ ਮਾਰਚ...
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਦਿੱਲੀ 'ਚ ਪ੍ਰਦੂਸ਼ਣ ਅਤੇ ਔਡ-ਇਵਨ ਤੋਂ ਬਾਅਦ ਹੁਣ ਪਾਣੀ 'ਤੇ ਸਿਆਸੀ ਆਗੂਆਂ ਵੱਲੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  about 4 hours ago
ਨਵੀਂ ਦਿੱਲੀ, 18 ਨਵੰਬਰ- ਪੂਰਬੀ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਜਲੇਬੀ ਖਾਣ ਵਾਲੀ ਆਪਣੀ ਤਸਵੀਰ 'ਤੇ ਸਫ਼ਾਈ ਦਿੱਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ...
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 5 hours ago
ਇਸਲਾਮਾਬਾਦ, 18 ਨਵੰਬਰ- ਪਾਕਿਸਤਾਨ ਦੇ ਪੂਰਬੀ ਜ਼ਿਲ੍ਹੇ ਓਕਾਰਾ 'ਚ ਸਤਲੁਜ ਦਰਿਆ 'ਚ ਅੱਜ ਕਿਸ਼ਤੀ ਦੇ ਪਲਟਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਮਾਲਹੁ ਸ਼ੇਖ਼ਾ ਇਲਾਕੇ...
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 5 hours ago
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 5 hours ago
ਬੂਹ ਹਥਾੜ ਖੇਤਰ 'ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ
. . .  about 5 hours ago
ਸੰਸਦ ਭਾਰਤ ਦੀ ਵਿਕਾਸ ਯਾਤਰਾ ਦਾ ਪ੍ਰਤੀਬਿੰਬ ਹੈ- ਮੋਦੀ
. . .  about 6 hours ago
ਰਾਜ ਸਭਾ ਦੇ 250ਵੇਂ ਸੈਸ਼ਨ 'ਚ ਸ਼ਾਮਲ ਹੋਣਾ ਮੇਰੀ ਖ਼ੁਸ਼ਕਿਸਮਤੀ- ਪ੍ਰਧਾਨ ਮੰਤਰੀ ਮੋਦੀ
. . .  about 6 hours ago
ਸਦਨ ਨੇ ਬਦਲੇ ਹਾਲਾਤ 'ਚ ਖ਼ੁਦ ਨੂੰ ਢਾਲਣ ਦੀ ਕੋਸ਼ਿਸ਼ ਕੀਤੀ- ਮੋਦੀ
. . .  about 6 hours ago
ਰਾਜ ਸਭਾ 'ਚ ਯੋਗਦਾਨ ਦੇਣ ਵਾਲਿਆਂ ਨੂੰ ਵਧਾਈਆਂ- ਪ੍ਰਧਾਨ ਮੰਤਰੀ ਮੋਦੀ
. . .  about 6 hours ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ
. . .  about 6 hours ago
ਕੈਪਟਨ ਸੰਧੂ ਨਾਲ ਮੁਲਾਕਾਤ ਕਰਨਗੇ ਦਲਿਤ ਨੌਜਵਾਨ ਦੇ ਜਗਮੇਲ ਦੇ ਪਰਿਵਾਰਕ ਮੈਂਬਰ
. . .  about 6 hours ago
ਕੈਲੇਫੋਰਨੀਆ 'ਚ ਗੋਲੀਬਾਰੀ, ਚਾਰ ਲੋਕਾਂ ਦੀ ਮੌਤ
. . .  about 6 hours ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  about 7 hours ago
ਸੰਸਦ 'ਚ ਪਹੁੰਚੇ ਸੰਨੀ ਦਿਓਲ
. . .  about 7 hours ago
ਦਿੱਲੀ 'ਚ ਆਸਮਾਨ ਸਾਫ਼, ਇਸ ਲਈ ਔਡ-ਈਵਨ ਦੀ ਕੋਈ ਲੋੜ ਨਹੀਂ- ਕੇਜਰੀਵਾਲ
. . .  about 7 hours ago
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਰੋਕਿਆ
. . .  about 7 hours ago
ਜ਼ਮੀਨੀ ਝਗੜੇ ਦੌਰਾਨ ਨੌਜਵਾਨ ਦਾ ਕਤਲ
. . .  1 minute ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 8 hours ago
ਕੀ ਸਰਕਾਰ ਇਹ ਮੰਨਣ ਲਈ ਤਿਆਰ ਹੈ ਕਿ ਦੇਸ਼ ਆਰਥਿਕ ਮੰਦੀ 'ਚੋਂ ਲੰਘ ਰਿਹਾ ਹੈ- ਭਗਵੰਤ ਮਾਨ
. . .  about 8 hours ago
ਆਈ. ਐੱਨ. ਐਕਸ. ਮੀਡੀਆ ਮਾਮਲਾ : ਚਿਦੰਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ
. . .  about 8 hours ago
ਸੜਕ ਕਿਨਾਰੇ ਝਾੜੀਆਂ 'ਚੋਂ ਮਿਲਿਆ ਨਵ-ਜੰਮਿਆ ਲੜਕਾ
. . .  about 8 hours ago
ਕੈਨੇਡਾ ਤੋਂ ਵਿਸ਼ੇਸ਼ ਬੱਸ ਰਾਹੀਂ ਆਏ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਨੇ ਹਰਿਮੰਦਰ ਸਾਹਿਬ ਪਹੁੰਚਣ 'ਤੇ ਕੀਤਾ ਸਨਮਾਨਿਤ
. . .  about 8 hours ago
ਜੇ. ਐੱਨ. ਯੂ. ਦੇ ਵਿਦਿਆਰਥੀਆਂ ਦੇ ਮਾਰਚ ਤੋਂ ਪਹਿਲਾਂ ਸੰਸਦ ਦੇ ਨੇੜੇ ਧਾਰਾ 144 ਲਾਗੂ
. . .  about 9 hours ago
ਲੋਕ ਸਭਾ 'ਚ ਅਰੁਣ ਜੇਤਲੀ, ਸੁਸ਼ਮਾ ਸਵਰਾਜ ਅਤੇ ਰਾਮ ਜੇਠਮਲਾਨੀ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 9 hours ago
ਜੰਮੂ-ਕਸ਼ਮੀਰ : ਸ੍ਰੀਨਗਰ ਅਤੇ ਬਨਿਹਾਲ ਵਿਚਾਲੇ ਟਰੇਨ ਸੇਵਾ ਬਹਾਲ
. . .  about 9 hours ago
ਜੰਮੂ-ਕਸ਼ਮੀਰ 'ਚ ਅਸਥਿਰਤਾ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਲੋਕ ਸਭਾ 'ਚ ਦਿੱਤਾ ਸਥਗਨ ਪ੍ਰਸਤਾਵ ਨੋਟਿਸ
. . .  about 9 hours ago
ਸੰਸਦ ਦੇ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਵਿਰੋਧੀ ਦਲਾਂ ਕੋਲ ਕੀਤੀ ਸਕਾਰਾਤਮਕ ਸਹਿਯੋਗ ਦੀ ਅਪੀਲ
. . .  about 9 hours ago
ਸਾਰੇ ਮੁੱਦਿਆਂ 'ਤੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ- ਮੋਦੀ
. . .  about 10 hours ago
ਉਮੀਦ ਹੈ ਇਸ ਇਜਲਾਸ 'ਚ ਸਕਾਰਾਤਮਕ ਨਤੀਜੇ ਨਿਕਲਣਗੇ- ਪ੍ਰਧਾਨ ਮੰਤਰੀ ਮੋਦੀ
. . .  about 10 hours ago
ਸਕਾਰਾਤਮਕ ਭੂਮਿਕਾ ਲਈ ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦੀ ਹਾਂ- ਮੋਦੀ
. . .  about 10 hours ago
2019 ਦਾ ਆਖ਼ਰੀ ਅਤੇ ਮਹੱਤਵਪੂਰਨ ਇਜਲਾਸ ਹੈ- ਪ੍ਰਧਾਨ ਮੰਤਰੀ ਮੋਦੀ
. . .  about 10 hours ago
ਸੰਸਦ ਭਵਨ 'ਚ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਮੀਡੀਆ ਨੂੰ ਕਰ ਰਹੇ ਹਨ ਸੰਬੋਧਿਤ
. . .  about 10 hours ago
ਮਹਾਰਾਸ਼ਟਰ 'ਚ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ - ਸੰਜੇ ਰਾਊਤ
. . .  about 10 hours ago
ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ 47ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ
. . .  about 10 hours ago
ਬੱਸ ਅਤੇ ਟਰੱਕ ਦੀ ਟੱਕਰ 'ਚ 10 ਮੌਤਾਂ, 25 ਜ਼ਖਮੀ
. . .  about 11 hours ago
ਸ਼ਰਦ ਪਵਾਰ ਸ਼ਾਮ 4 ਵਜੇ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  about 11 hours ago
ਅਰਵਿੰਦ ਕੇਜਰੀਵਾਲ ਅੱਜ ਦੁਪਹਿਰ 12 ਵਜੇ ਕਰਨਗੇ ਪ੍ਰੈੱਸ ਵਾਰਤਾ
. . .  about 11 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਮੱਘਰ ਸੰਮਤ 550

ਪਹਿਲਾ ਸਫ਼ਾ

ਸਰਕਾਰ ਦੇ ਭਰੋਸੇ ਤੋਂ ਬਾਅਦ ਗੰਨਾ ਉਤਪਾਦਕਾਂ ਦਾ ਅੰਦੋਲਨ ਸਮਾਪਤ

• 310 ਰੁ: ਪ੍ਰਤੀ ਕੁਇੰਟਲ ਹੋਵੇਗੀ ਗੰਨੇ ਦੀ ਖ਼ਰੀਦ • 25 ਰੁ: ਬੋਨਸ ਦੇਵੇਗੀ ਸਰਕਾਰ • ਨਿੱਜੀ ਖੰਡ ਮਿੱਲਾਂ ਨੂੰ ਕਿਸਾਨਾਂ ਦੀ ਅਦਾਇਗੀ ਲਈ ਲਏ ਕਰਜ਼ੇ ਦੇ ਵਿਆਜ ਦੇ 65 ਕਰੋੜ ਵੀ ਦੇਣ ਦਾ ਫ਼ੈਸਲਾ • 15 ਜਨਵਰੀ ਤੱਕ ਬਕਾਏ ਦੇਣ ਦਾ ਭਰੋਸਾ
ਚੰਡੀਗੜ੍ਹ / ਜਲੰਧਰ / ਫਗਵਾੜਾ/ ਮੁਕੇਰੀਆਂ/ਦਸੂਹਾ, 5 ਦਸੰਬਰ (ਹਰਕਵਲਜੀਤ ਸਿੰਘ, ਮੇਜਰ ਸਿੰਘ ਅਸ਼ੋਕ ਕੁਮਾਰ ਵਾਲੀਆ, ਰਾਮਗੜ੍ਹੀਆ, ਭੁੱਲਰ, ਕੌਸ਼ਲ)-ਸਰਕਾਰ ਵਲੋਂ ਗੰਨਾ ਉਤਪਾਦਕਾਂ ਦੀਆਂ ਮੰਗਾਂ ਮੰਨੇ ਜਾਣ ਬਾਰੇ ਦਿੱਤੇ ਭਰੋਸੇ ਤੋਂ ਬਾਅਦ ਫਗਵਾੜਾ ਵਿਖੇ ਹਾਈਵੇ ਰੋਕ ਕੇ ਬੈਠੇ ਕਿਸਾਨ ਸੰਗਠਨਾਂ ਦੇ ਆਗੂਆਂ ਨੇ ਅੰਦੋਲਨ ਸਮਾਪਤ ਕਰ ਦਿੱਤਾ ਹੈ | ਇਸੇ ਤਰ੍ਹਾਂ ਮੁਕੇਰੀਆਂ ਅਤੇ ਦਸੂਹਾ ਖੰਡ ਮਿੱਲਾਂ ਦੇ ਿਖ਼ਲਾਫ਼ ਕਿਸਾਨਾਂ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ | ਚੰਡੀਗੜ੍ਹ ਵਿਖੇ ਮੁੱਖ ਮੰਤਰੀ ਤੇ ਸਰਕਾਰੀ ਅਧਿਕਾਰੀਆਂ ਦੀ ਨਿੱਜੀ ਖੰਡ ਮਿੱਲ ਮਾਲਕਾਂ ਨਾਲ ਹੋਈ ਮੀਟਿੰਗ ਵਿਚ ਕਿਸਾਨਾਂ ਦਾ ਗੰਨਾ 310 ਰੁਪਏ ਪ੍ਰਤੀ ਕੁਇੰਟਲ ਖਰੀਦਣ ਅਤੇ ਨਿੱਜੀ ਖੰਡ ਮਿੱਲਾਂ ਵਲੋਂ ਤੁਰੰਤ ਪਿੜਾਈ ਸ਼ੁਰੂ ਕਰਨ ਦੇ ਸਮਝੌਤੇ ਬਾਅਦ ਗੰਨਾ ਉਤਪਾਦਕਾਂ ਦਾ ਅੰਦੋਲਨ ਸਮਾਪਤ ਹੋਣ ਦਾ ਰਾਹ ਖੁੱਲ੍ਹ ਗਿਆ | ਪਿਛਲੇ ਸਾਲ ਦਾ 400 ਕਰੋੜ ਰੁਪਏ ਦੇ ਕਰੀਬ ਬਕਾਇਆ 15 ਜਨਵਰੀ, 2019 ਤੱਕ ਅਦਾ ਕਰਨ ਤੇ ਗੰਨੇ ਦੀ ਚਾਲੂ ਖ਼ਰੀਦ ਦੀ ਅਦਾਇਗੀ ਜਲਦੀ ਸ਼ੁਰੂ ਕਰਨ ਦੇ ਭਰੋਸੇ ਬਾਅਦ ਸ਼ਾਮੀਂ ਕਰੀਬ 7 ਵਜੇ ਸੰਘਰਸ਼ਸ਼ੀਲ ਸੰਗਠਨਾਂ ਦੇ ਆਗੂਆਂ ਨੇ ਹਾਈਵੇ 'ਤੇ ਜਾਮ ਖ਼ਤਮ ਕਰ ਦਿੱਤਾ | ਵਰਨਣਯੋਗ ਹੈ ਕਿ ਗੰਨਾ ਮਿੱਲ ਮਾਲਕਾਂ ਨਾਲ 3 ਦਸੰਬਰ ਨੂੰ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਉਤਪਾਦਕਾਂ ਨੇ 4 ਦਸੰਬਰ ਤੋਂ ਫਗਵਾੜਾ ਵਿਖੇ ਅਣਮਿੱਥੇ ਸਮੇਂ ਲਈ ਹਾਈਵੇ ਜਾਮ ਕਰ ਦਿੱਤਾ ਸੀ |
ਚੰਡੀਗੜ੍ਹ 'ਚ ਹੋਈ ਮੀਟਿੰਗ
ਚੰਡੀਗੜ੍ਹ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਿੱਜੀ ਖੰਡ ਮਿੱਲ ਮਾਲਕਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਰਾਜ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਰਕਾਰ ਵਲੋਂ ਗੰਨੇ ਦੀ ਖ਼ਰੀਦ 'ਤੇ ਕਿਸਾਨਾਂ ਨੂੰ 25 ਰੁਪਏ ਪ੍ਰਤੀ ਕੁਇੰਟਲ ਸਿੱਧਾ ਬੋਨਸ ਦਿੱਤਾ ਜਾਵੇਗਾ, ਜਦੋਂਕਿ ਗੰਨੇ ਦੀ ਨਿਰਧਾਰਤ ਕੁੱਲ ਕੀਮਤ 310 ਰੁਪਏ 'ਚੋਂ 285 ਰੁਪਏ ਦੀ ਅਦਾਇਗੀ ਨਿੱਜੀ ਖੰਡ ਮਿੱਲਾਂ ਵਲੋਂ ਕੀਤੀ ਜਾਵੇਗੀ | ਮੁੱਖ ਮੰਤਰੀ ਨਿਵਾਸ 'ਤੇ ਨਿੱਜੀ ਖੰਡ ਮਿੱਲਾਂ ਦੇ ਮਾਲਕਾਂ ਨਾਲ ਹੋਈ ਇਸ ਮੀਟਿੰਗ ਦੌਰਾਨ ਰਾਜ ਸਰਕਾਰ ਵਲੋਂ ਇਨ੍ਹਾਂ ਖੰਡ ਮਿੱਲਾਂ ਨੂੰ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਲਈ ਪ੍ਰਾਪਤ ਕੀਤੇ 200 ਕਰੋੜ ਦੇ ਕਰਜ਼ੇ 'ਤੇ ਬਣਦਾ 65 ਕਰੋੜ ਦਾ ਵਿਆਜ ਵੀ ਇਨ੍ਹਾਂ ਮਿੱਲਾਂ ਨੂੰ ਆਉਂਦੇ ਇਕ ਹਫ਼ਤੇ 'ਚ ਜਾਰੀ ਕਰਨ ਦਾ ਫ਼ੈਸਲਾ ਲਿਆ | ਸੂਚਨਾ ਅਨੁਸਾਰ ਨਿੱਜੀ ਖੰਡ ਮਿੱਲਾਂ ਦੇ ਮਾਲਕਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਰਾਜ ਸਰਕਾਰ ਵਲੋਂ 65 ਕਰੋੜ ਰੁਪਏ ਜਾਰੀ ਹੋਣ ਤੋਂ ਬਾਅਦ ਕਿਸਾਨਾਂ ਦੇ ਗੰਨੇ ਦੇ ਬਕਾਇਆ ਰਹਿ ਗਏ 130 ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਨੂੰ ਆਉਂਦੇ ਇਕ ਮਹੀਨੇ 'ਚ ਦੇ ਦਿੱਤੀ ਜਾਵੇਗੀ ਪਰ ਕਿਸਾਨਾਂ ਦੀ ਮੰਗ ਅਨੁਸਾਰ ਇਸ ਰਾਸ਼ੀ 'ਤੇ ਬਣਦਾ ਵਿਆਜ ਕਿਸਾਨਾਂ ਨੂੰ ਨਹੀਂ ਦਿੱਤਾ ਜਾਵੇਗਾ | ਨਿੱਜੀ ਖੰਡ ਮਿਲ ਮਾਲਕਾਂ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਗੰਨੇ ਦੀ ਖ਼ਰੀਦ ਲਈ ਕਿਸਾਨਾਂ ਨੂੰ ਪਰਚੀ ਜਾਰੀ ਕਰਨ ਦੀ ਪ੍ਰਕਿਰਿਆ 2 ਦਿਨਾਂ ਤੱਕ ਸ਼ੁਰੂ ਹੋ ਜਾਵੇਗੀ, ਜਦੋਂਕਿ ਇਹ ਖੰਡ ਮਿੱਲਾਂ ਵੀ 4 ਤੋਂ 6 ਦਿਨਾਂ 'ਚ ਚਾਲੂ ਹੋ ਜਾਣਗੀਆਂ | ਵਰਨਣਯੋਗ ਹੈ ਕਿ ਇਹ ਖੰਡ ਮਿੱਲਾਂ ਪਹਿਲਾਂ ਹੀ ਤਕਰੀਬਨ ਇਕ ਮਹੀਨਾ ਲੇਟ ਹੋ ਚੁੱਕੀਆਂ ਹਨ ਅਤੇ ਕੀ ਚਾਲੂ ਸੀਜ਼ਨ ਦੌਰਾਨ ਖ਼ਰੀਦਿਆ ਜਾਣ ਵਾਲਾ ਸਾਰਾ ਗੰਨਾ ਵੀ ਪੀੜ ਸਕਣਗੀਆਂ ਕਿ ਨਹੀਂ, ਕਿਉਂਕਿ ਇਸ ਸਾਲ ਗੰਨੇ ਦੀ ਬਿਜਾਈ ਹੇਠ ਰਕਬਾ ਵੀ ਜ਼ਿਆਦਾ ਹੈ |
ਵਰਨਣਯੋਗ ਹੈ ਕਿ ਰਾਜ ਸਰਕਾਰ ਜਿਸ ਵਲੋਂ ਇਨ੍ਹਾਂ ਨਿੱਜੀ ਖੰਡ ਮਿੱਲਾਂ ਨੂੰ ਮਗਰਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਦਿੱਤਾ ਗਿਆ 250 ਕਰੋੜ ਰੁਪਿਆ ਵਾਪਸ ਉਗਰਾਹੇ ਜਾਣ ਦੇ ਮੁੱਦੇ 'ਤੇ ਅੱਜ ਦੀ ਮੀਟਿੰਗ 'ਚ ਕੋਈ ਵਿਚਾਰ-ਵਟਾਂਦਰਾ ਨਹੀਂ ਹੋ ਸਕਿਆ | ਹਾਲਾਂਕਿ ਮੰਤਰੀ ਮੰਡਲ ਦੀਆਂ ਮਗਰਲੀਆਂ 2 ਮੀਟਿੰਗਾਂ ਦੌਰਾਨ ਇਸ ਮੰਤਵ ਲਈ ਏਜੰਡਾ ਪੇਸ਼ ਕੀਤਾ ਗਿਆ ਸੀ ਪਰ ਮਿੱਲ ਮਾਲਕਾਂ ਦੇ ਦਬਾਅ ਹੇਠ ਇਸ ਨੂੰ ਵਿਚਾਰ-ਵਟਾਂਦਰੇ ਲਈ ਅੱਗੇ ਪਾ ਦਿੱਤਾ ਗਿਆ ਸੀ | ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਵੀ ਉਕਤ ਰਾਸ਼ੀ ਵਾਪਸ ਨਾ ਲਏ ਜਾਣ ਲਈ ਰਾਜ ਸਰਕਾਰ ਨੂੰ ਪੁੱਛਿਆ ਸੀ ਅਤੇ ਇਹ ਵੀ ਕਿਹਾ ਸੀ ਕਿ ਨਿੱਜੀ ਖੰਡ ਮਿੱਲਾਂ ਨੂੰ ਰਾਜ ਸਰਕਾਰ ਇਸ ਢੰਗ ਨਾਲ ਪੈਸੇ ਕਿੰਨੇ ਦੇ ਸਕਦੀ ਸੀ | ਮੁੱਖ ਮੰਤਰੀ ਵਲੋਂ ਲਈ ਗਈ ਇਸ ਮੀਟਿੰਗ ਵਿਚ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ, ਰਾਜ ਦੇ ਐਡਵੋਕੇਟ ਜਨਰਲ ਅਤੁੱਲ ਨੰਦਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਿੱਤ ਕਮਿਸ਼ਨਰ ਵਿਕਾਸ ਵਿਸ਼ਵਜੀਤ ਖੰਨਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਪ੍ਰਮੁੱਖ ਸਕੱਤਰ ਵਿੱਤ ਅਨੀਰੁਧ ਤਿਵਾੜੀ ਹਾਜ਼ਰ ਸਨ, ਜਦੋਂਕਿ ਨਿੱਜੀ ਖੰਡ ਮਿੱਲਾਂ ਵਲੋਂ ਰਜਿੰਦਰ ਸਿੰਘ ਚੱਢਾ, ਕਮਲ ਓਸਵਾਲ, ਰਾਣਾ ਇੰਦਰਪ੍ਰਤਾਪ ਸਿੰਘ, ਜਰਨੈਲ ਸਿੰਘ ਵਾਹਦ ਅਤੇ ਕੁਨਾਲ ਯਾਦਵ ਮੀਟਿੰਗ 'ਚ ਹਾਜ਼ਰ ਹੋਏ | ਰਾਜ ਸਰਕਾਰ ਦੇ ਇਕ ਬੁਲਾਰੇ ਨੇ ਮੀਟਿੰਗ ਤੋਂ ਬਾਅਦ ਦਾਅਵਾ ਕੀਤਾ ਕਿ ਅੱਜ ਦੀ ਮੀਟਿੰਗ ਵਿਚ ਹੋਏ ਸਮਝੌਤੇ ਨਾਲ ਨਿੱਜੀ ਖੰਡ ਮਿੱਲ ਮਾਲਕਾਂ ਅਤੇ ਰਾਜ ਸਰਕਾਰ ਦਰਮਿਆਨ ਚੱਲ ਰਿਹਾ ਰੇੜਕਾ ਖ਼ਤਮ ਹੋ ਗਿਆ ਹੈ ਅਤੇ ਹੁਣ ਇਹ ਨਿੱਜੀ ਖੰਡ ਮਿੱਲਾਂ ਗੰਨੇ ਦੀ ਪਿੜਾਈ ਦਾ ਕੰਮ ਸ਼ੁਰੂ ਕਰ ਸਕਣਗੀਆਂ |
ਦੂਜੇ ਦਿਨ ਵੀ ਆਵਾਜਾਈ ਰਹੀ ਠੱਪ
ਫਗਵਾੜਾ-ਸਰਕਾਰੀ ਤੇ ਨਿੱਜੀ ਖੰਡ ਮਿੱਲਾਂ ਵਲੋਂ ਕਿਸਾਨਾਂ ਤੋਂ ਖ਼ਰੀਦੇ ਗਏ ਗੰਨੇ ਦੀ ਅਦਾਇਗੀ ਨਾ ਕੀਤੇ ਜਾਣ 'ਤੇ ਪੰਜਾਬ ਸਰਕਾਰ ਵਲੋਂ ਗੰਨਾਂ ਉਤਪਾਦਕ ਕਿਸਾਨਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਏ ਜਾਣ ਕਾਰਨ ਤੇ ਖੰਡ ਮਿੱਲਾਂ ਵਲੋਂ ਮਿੱਲਾਂ ਨਾ ਚਾਲੂ ਕੀਤੇ ਜਾਣ ਦੇ ਰੋਸ ਵਜੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਫਗਵਾੜਾ-ਜਲੰਧਰ ਹਾਈਵੇ 'ਤੇ ਦਿੱਤਾ ਗਿਆ ਧਰਨਾ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਦੇ ਭਰੋਸੇ ਪਿੱਛੋਂ ਧਰਨਾ ਅੱਜ ਸ਼ਾਮੀ ਸਮਾਪਤ ਹੋ ਗਿਆ | ਇੱਥੇ ਵਰਨਣਯੋਗ ਹੈ ਕਿ ਪੰਜਾਬ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਅੱਜ ਦੂਜੇ ਦਿਨ ਵੀ ਨੈਸ਼ਨਲ ਹਾਈਵੇ 'ਤੇ ਧਰਨਾ ਦਿੱਤਾ ਤੇ ਬੀਤੀ ਰਾਤ ਵੀ ਕਿਸਾਨ ਠੰਢ ਦੇ ਬਾਵਜੂਦ ਨੈਸ਼ਨਲ ਹਾਈਵੇ 'ਤੇ ਬੈਠੇ ਰਹੇ | ਇਸ ਮੌਕੇ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਤੇ ਐਸ.ਐਸ.ਪੀ. ਸਤਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਦੀਆਂ ਮੰਗਾ ਨੂੰ ਪ੍ਰਵਾਨ ਕਰ ਲਿਆ ਹੈ | ਇੱਥੇ ਵਰਨਣਯੋਗ ਹੈ ਕਿ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ 'ਤੇ ਕਲੱਬ ਕਬਾਨਾ ਨੇੜੇ ਕਿਸਾਨਾਂ ਵਲੋਂ ਭਾਰਤੀ ਕਿਸਾਨ ਯੂਨੀਅਨ ਦੁਆਬਾ, ਭਾਈ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ, ਜਮਹੂਰੀ ਕਿਸਾਨ ਸਭਾ ਪੰਜਾਬ, ਮਾਝਾ ਕਿਸਾਨ ਸੰਘਰਸ਼ ਕਮੇਟੀ, ਗੰਨਾ ਸੰਘਰਸ਼ ਕਮੇਟੀ ਧੂਰੀ, ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ, ਦਸੂਹਾ ਗੰਨਾ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ ਦੋ ਦਿਨ ਧਰਨਾ ਦੇ ਕੇ ਨੈਸ਼ਨਲ ਹਾਈਵੇ ਜਾਮ ਰੱਖਿਆ | ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ, ਸਤਨਾਮ ਸਿੰਘ ਸਾਹਨੀ, ਜਤਿੰਦਰਪਾਲ ਸਿੰਘ ਪਲਾਹੀ, ਸੰਤੋਖ ਸਿੰਘ ਬਿਲਗਾ, ਸਤਵੀਰ ਸਿੰਘ, ਜਗਜੀਤ ਸਿੰਘ ਡੱਲੇਵਾਲ, ਕੁਲਵੰਤ ਸਿੰਘ ਸੰਧੂ, ਬਲਵਿੰਦਰ ਸਿੰਘ ਰਾਜੂ ਔਲਖ, ਸੁਖਪਾਲ ਸਿੰਘ ਡੱਫੜ, ਬਲਦੇਵ ਸਿੰਘ ਸਿਰਸਾ, ਜਸਵੰਤ ਸਿੰਘ ਪਠਾਨਕੋਟ, ਸੰਤੋਖ ਸਿੰਘ ਤੰਗੜ੍ਹ, ਹਰਿੰਦਰ ਸਿੰਘ ਜਨਰਲ ਸਕੱਤਰ, ਮੋਹਨ ਸਿੰਘ ਈਸ਼ਰਵਾਲ, ਹਰਿੰਦਰ ਸਿੰਘ ਚਹੇੜੂ ਤੇ ਹੋਰ ਵੀ ਬਹੁਤ ਸਾਰੇ ਬੁਲਾਰਿਆਂ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਅੱਜ ਜਾਗੀ ਹੈ ਜਿਨ੍ਹਾਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਜ਼ਿਮੀਂਦਾਰਾਂ ਦੀ ਖੇਤਾਂ ਵਿਚ ਖੜ੍ਹੀ ਗੰਨੇ ਦੀ ਫ਼ਸਲ ਨੂੰ ਬਚਾਇਆ | ਉਨ੍ਹਾਂ ਨੇ ਸੂਬੇ ਦੇ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਸ ਧਰਨੇ ਵਿਚ ਆਪਣਾ ਕੀਮਤੀ ਸਮਾਂ ਕੱਢ ਕੇ ਸ਼ਮੂਲੀਅਤ ਕੀਤੀ | ਧਰਨੇ ਵਿਚ ਸ਼ਾਮਿਲ ਕਿਸਾਨਾਂ ਲਈ ਡੁਮੇਲੀ, ਨੰਗਲ ਮੱਝਾ, ਰਾਣੀਪੁਰ, ਈਸ਼ਰਵਾਲ, ਨੌਲੀ, ਹਰਦਾਸਪੁਰ ਤੋਂ ਦਿਨ ਰਾਤ ਲੰਗਰ ਬਣਕੇ ਆਉਂਦਾ ਰਿਹਾ | ਇਸ ਮੌਕੇ 'ਤੇ ਕਿਸਾਨ ਅਮਰੀਕ ਸਿੰਘ, ਮੁਖ਼ਤਿਆਰ ਸਿੰਘ, ਚਰਨਜੀਤ ਸਿੰਘ ਫ਼ਰੀਦਕੋਟ, ਕ੍ਰਿਪਾਲ ਸਿੰਘ ਮੁਸਾਪੁਰ, ਕੁਲਦੀਪ ਸਿੰਘ ਰਾਏਪੁਰ ਫਰਾਲਾ, ਹਰਦੀਪ ਸਿੰਘ ਦੀਪਾ ਰਿਹਾਣਾ ਜੱਟਾਂ, ਜਸਵੀਰ ਸਿੰਘ ਭੁੱਲਾਰਾਈ, ਜੋਗਿੰਦਰ ਸਿੰਘ ਪਲਾਹੀ, ਸੰਤੋਖ ਸਿੰਘ ਲੱਖਪੁਰ, ਜਤਿੰਦਰ ਸਿੰਘ ਡੁਮੇਲੀ, ਹਰਜੀਤ ਸਿੰਘ, ਜਸਵੀਰ ਸਿੰਘ ਚਲਾਂਗ, ਜਸਵੰਤ ਸਿੰਘ ਪਠਾਨਕੋਟ, ਮੇਜਰ ਸਿੰਘ ਕੂਲਥਮ, ਬਲਵੀਰ ਸਿੰਘ ਰਿਹਾਣਾ ਜੱਟਾਂ, ਸੋਹਨ ਸਿੰਘ, ਹਰਦੇਵ ਸਿੰਘ ਮਿਨਹਾਸ, ਅਵਤਾਰ ਸਿੰਘ ਧਨਾਲਾ ਜੱਟਾ, ਮੋਹਨ ਸਿੰਘ ਈਸਰਵਾਲ, ਬਿੱਲਾ ਨੌਲੀ, ਹਰਨੇਕ ਸਿੰਘ ਸਾਹਨੀ, ਸੁੱਖਾ ਨਸਰਾਲਾ, ਸੁੱਖਾ ਸਰਨਾਣਾ, ਹਰਨੇਕ ਸਿੰਘ, ਗੁਰਦਿਆਲ ਸਿੰਘ ਲੱਖਪੁਰ ਤੋਂ ਇਲਾਵਾ ਸੂਬੇ ਭਰ ਤੋਂ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
ਧਰਨੇ ਦੀ ਸਮਾਪਤੀ ਪਿੱਛੋਂ ਪ੍ਰਸ਼ਾਸਨ ਨੇ ਲਿਆ ਸੁੱਖ ਦਾ ਸਾਹ
ਕਿਸਾਨਾਂ ਵਲੋਂ ਜਲੰਧਰ ਨੈਸ਼ਨਲ ਹਾਈਵੇ 'ਤੇ ਦਿੱਤੇ ਗਏ ਧਰਨੇ ਕਾਰਨ ਨੈਸ਼ਨਲ ਹਾਈਵੇ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ | ਜਿਸ ਕਾਰਨ ਰਾਹਗੀਰਾਂ ਨੂੰ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ | ਕਿਸਾਨਾਂ ਨੇ ਕੇਵਲ ਐਾਬੂਲੈਂਸ ਨੂੰ ਲੰਘਣ ਦੀ ਇਜਾਜ਼ਤ ਦਿੱਤੀ ਤੇ ਹੋਰ ਆਵਾਜਾਈ ਬਿਲਕੁਲ ਠੱਪ ਰਹੀ | ਕਿਸਾਨਾਂ ਦੇ ਧਰਨੇ ਕਾਰਨ ਫਗਵਾੜਾ ਦੇ ਕਈ ਨਿੱਜੀ ਸਕੂਲ ਬੰਦ ਰਹੇ | ਕਿਸਾਨਾਂ ਦੇ ਧਰਨੇ ਨੂੰ ਦੇਖਦਿਆਂ ਦੂਜੇ ਦਿਨ ਵੀ ਫਗਵਾੜਾ 'ਚ ਵੱਡੀ ਗਿਣਤੀ ਵਿਚ ਪੁਲਿਸ ਤਾਇਨਾਤ ਰਹੀ | ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਤੇ ਐਸ.ਐਸ.ਪੀ. ਕਪੂਰਥਲਾ ਸਤਿੰਦਰ ਸਿੰਘ ਨੇ ਹਾਲਾਤ ਪੂਰੀ ਨਜ਼ਰ ਰੱਖ | ਅੱਜ ਸ਼ਾਮੀ ਸਰਕਾਰ ਵਲੋਂ ਕਿਸਾਨਾਂ ਦੀਆਂ ਮੰਗਾਂ ਮੰਨਣ ਸਬੰਧੀ ਦਿੱਤੇ ਭਰੋਸੇ ਪਿੱਛੋਂ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ |
ਮੁਕੇਰੀਆਂ ਤੇ ਦਸੂਹਾ ਖੰਡ ਮਿੱਲਾਂ ਿਖ਼ਲਾਫ਼ ਧਰਨਾ ਖ਼ਤਮ
ਮੁਕੇਰੀਆਂ/ਦਸੂਹਾ-ਪੰਜਾਬ ਸਰਕਾਰ ਵਲੋਂ ਭਾਵੇਂ ਖੰਡ ਮਿੱਲਾਂ ਤੇ ਕਿਸਾਨਾਂ ਵਿਚਾਲੇ ਚਲ ਰਹੇ ਤਕਰਾਰ ਨੂੰ ਖ਼ਤਮ ਕਰਦਿਆਂ ਗੰਨੇ ਦੇ ਮੁੱਲ 'ਚ ਕੀਤੇ ਗਏ 35 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ 'ਚੋਂ 25 ਰੁਪਏ ਦੀ ਸਬਸਿਡੀ ਖੰਡ ਮਿੱਲਾਂ ਨੂੰ ਦੇਣ ਦਾ ਐਲਾਨ ਬਾਅਦ ਦੁਪਹਿਰ ਕਰ ਦਿੱਤਾ ਸੀ ਪਰ ਫ਼ਿਰ ਵੀ ਕਿਸਾਨਾਂ ਵਲੋਂ ਖੰਡ ਮਿਲ ਮੁਕੇਰੀਆਂ ਤੇ ਖੰਡ ਮਿਲ ਦਸੂਹਾ ਦੇ ਿਖ਼ਲਾਫ਼ ਆਪਣੀ ਮੰਗਾਂ ਮਨਵਾਉਣ ਲਈ ਇਹ ਰੋਸ ਧਰਨਾ ਦੇਰ ਰਾਤ ਤੱਕ ਜਾਰੀ ਰਿਹਾ | ਕਿਸਾਨ ਮੰਗ ਕਰ ਰਹੇ ਸਨ ਕਿ ਸੜਕਾਂ 'ਤੇ ਖੜ੍ਹੀਆਂ ਸੈਂਕੜੇ ਗੰਨਾ ਟਰਾਲੀਆਂ ਨੂੰ ਤੁਰੰਤ ਖੰਡ ਮਿੱਲਾਂ ਦੇ ਅੰਦਰ ਦਾਖ਼ਲ ਕੀਤਾ ਜਾਵੇ | ਪਿਛਲੇ ਬਕਾਏ ਦੀ ਰਾਸ਼ੀ ਕਿਸਾਨਾਂ ਦੇ ਖ਼ਾਤਿਆਂ ਵਿਚ ਪਾਈ ਜਾਵੇ ਅਤੇ ਨਵੇਂ ਸ਼ੁਰੂ ਹੋਣ ਵਾਲੇ ਗੰਨਾ ਪਿੜਾਈ ਸੀਜ਼ਨ 2018-19 ਲਈ ਕਿਸਾਨਾਂ ਵਲੋਂ ਵੇਚੇ ਗਏ ਗੰਨੇ ਦੀ ਅਦਾਇਗੀ 14 ਦਿਨਾਂ ਦੇ ਅੰਦਰ-ਅੰਦਰ ਦੇਣਾ ਯਕੀਨੀ ਬਣਾਇਆ ਜਾਵੇ | ਖੰਡ ਮਿਲ ਮੁਕੇਰੀਆਂ ਤੇ ਦਸੂਹਾ ਮੈਨੇਜਮੈਂਟ ਨਾਲ ਬਾਅਦ ਦੁਪਹਿਰ ਸ਼ੁਰੂ ਹੋਈ ਕਿਸਾਨ ਜਥੇਬੰਦੀਆਂ ਦੀ ਗੱਲਬਾਤ ਦੇਰ ਰਾਤ ਕਰੀਬ 8:30 ਵਜੇ ਸਿਰੇ ਚੜ੍ਹੀ ਤੇ ਦੋਵਾਂ ਖੰਡ ਮਿੱਲਾਂ ਿਖ਼ਲਾਫ਼ ਰੋਸ ਧਰਨਾ ਕਿਸਾਨ ਜਥੇਬੰਦੀਆਂ ਨੇ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ | ਰੋਸ ਧਰਨੇ ਦੀ ਸਮਾਪਤੀ ਹੋਣ ਕਾਰਨ ਆਮ ਜਨਤਾ ਤੇ ਪੁਲਿਸ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਅਤੇ ਪਿਛਲੇ ਚਾਰ ਦਿਨਾਂ ਤੋਂ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਦਸੂਹਾ-ਹੁਸ਼ਿਆਰਪੁਰ ਰੋਡ 'ਤੇ ਠੱਪ ਹੋਈ ਆਵਾਜਾਈ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ | ਮੁਕੇਰੀਆਂ 'ਚ ਗੰਨਾ ਕਾਸ਼ਤਕਾਰ ਕਿਸਾਨਾਂ ਵਲੋਂ ਸਮਾਪਤ ਕੀਤੇ ਗਏ ਰੋਸ ਧਰਨੇ ਦੀ ਪੁਸ਼ਟੀ ਐੱਸ.ਡੀ.ਐਮ ਮੁਕੇਰੀਆਂ ਸ੍ਰੀ ਅਦਿੱਤਿਆ ਉੱਪਲ ਅਤੇ ਦਸੂਹਾ ਵਿਖੇ ਸਮਾਪਤ ਹੋਏ ਰੋਸ ਧਰਨੇ ਦੀ ਪੁਸ਼ਟੀ ਐੱਸ.ਡੀ.ਐਮ. ਦਸੂਹਾ ਸ. ਹਰਚਰਨ ਸਿੰਘ ਵਲੋਂ ਕੀਤੀ ਗਈ ਅਤੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਗਏ ਫ਼ੈਸਲੇ ਮਗਰੋਂ ਕਿਸਾਨ ਜਥੇਬੰਦੀਆਂ ਦੀ ਗੱਲਬਾਤ ਕੁਝ ਮਸਲਿਆਂ ਨੂੰ ਲੈ ਕੇ ਅਟਕੀ ਹੋਈ ਸੀ ਪਰ ਦੇਰ ਸ਼ਾਮ ਖੰਡ ਮਿੱਲਾਂ ਦੇ ਨਾਲ ਕਿਸਾਨਾਂ ਦੇ ਸਮਝੌਤੇ ਪਿੱਛੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਖੰਡ ਮਿਲ ਮੁਕੇਰੀਆਂ ਤੇ ਦਸੂਹਾ 12 ਦਸੰਬਰ ਤੋਂ ਆਪਣੇ ਪਿੜਾਈ ਸੀਜ਼ਨ 2018-19 ਲਈ ਸ਼ੁਰੂ ਹੋ ਜਾਣਗੀਆਂ | ਉਨ੍ਹਾਂ ਦੱਸਿਆ ਕਿ 15 ਜਨਵਰੀ ਤੱਕ ਕਿਸਾਨਾਂ ਦੇ ਖ਼ਾਤਿਆਂ 'ਚ ਪਿਛਲੀ ਬਕਾਇਆ ਰਾਸ਼ੀ ਵੀ ਪਾ ਦਿੱਤੀ ਜਾਵੇਗੀ | ਗੰਨੇ ਦਾ ਭਾਅ 310 ਰੁਪਏ ਪ੍ਰਤੀ ਕੁਇੰਟਲ ਕਿਸਾਨਾਂ ਨੂੰ ਮਿਲੇਗਾ ਜਿਸ 'ਚ ਪੰਜਾਬ ਸਰਕਾਰ ਵਲੋਂ 25 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾਵੇਗੀ | ਇਸ ਮੌਕੇ ਪਗੜੀ ਸੰਭਾਲ ਜੱਟਾ ਦੇ ਪ੍ਰਧਾਨ ਕੰਵਲਪ੍ਰੀਤ ਸਿੰਘ ਕਾਕੀ, ਗੁਰਪ੍ਰਤਾਪ ਸਿੰਘ, ਸਤਨਾਮ ਸਿੰਘ ਬਾਗੜੀਆਂ, ਮਾਸਟਰ ਸੀਸ਼ਮ ਸਿੰਘ ਗੁਰਦਾਸਪੁਰ, ਸੁਲੱਖਣ ਸਿੰਘ ਜੱਗੀ, ਠਾਕੁਰ ਜਗਦੇਵ ਸਿੰਘ, ਅਮਰਜੀਤ ਸਿੰਘ ਕਾਨੂੰਗੋ, ਨਿਸ਼ਾਨ ਸਿੰਘ ਸੰਘਿਆ ਤੇ ਦਸੂਹਾ ਰੋਸ ਧਰਨੇ ਦੇ ਆਗੂਆਂ ਦੇ ਸੰਘਰਸ਼ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਤੇ ਬਾਜਵਾ ਨੇ ਖੰਡ ਮਿੱਲਾਂ ਿਖ਼ਲਾਫ਼ ਛੇੜੇ ਗਏ ਸੰਘਰਸ਼ 'ਚ ਦਿੱਤੇ ਗਏ ਸਹਿਯੋਗ ਲਈ ਸਮੂਹ ਕਿਸਾਨਾਂ ਦਾ ਅਤੇ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕੀਤਾ |

ਪਾਕਿ ਨੇ ਸ਼ੁਰੂ ਕੀਤੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ

ਸੁਰਿੰਦਰ ਕੋਛੜ
ਅੰਮਿ੍ਤਸਰ, 5 ਦਸੰਬਰ-ਸ੍ਰੀ ਕਰਤਾਰਪੁਰ ਸਾਹਿਬ ਸਾਂਝੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲਿਆਂ ਵਲੋਂ ਭਾਵੇਂ ਕਿ ਅਜੇ ਤੱਕ ਆਪਸ 'ਚ 'ਮੈਮੋਰੰਡਮ ਆਫ਼ ਅੰਡਰਸਟੈਂਡਿੰਗ' ਭਾਵ ਆਪਸੀ ਲਿਖ਼ਤੀ ਸਮਝੌਤਾ ਨਹੀਂ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਪਾਕਿਸਤਾਨ ਸਰਕਾਰ ਨੇ ਪਹਿਲਕਦਮੀ ਕਰਦਿਆਂ ਲਾਂਘੇ ਦੀ ਉਸਾਰੀ ਆਰੰਭ ਕਰ ਦਿੱਤੀ ਹੈ | ਇਸ ਦੇ ਚਲਦਿਆਂ ਉਸਾਰੀ ਦਾ ਕੰਮ ਕਰਨ ਵਾਲੀ ਕੰਪਨੀ ਵਲੋਂ ਉਸਾਰੀ ਦੇ ਕੰਮ ਲਈ ਭਾਰੀ ਮਸ਼ੀਨਾਂ, ਸਰੀਆ, ਬਜਰੀ, ਰੇਤ, ਸੀਮੈਂਟ ਭਾਰੀ ਮਾਤਰਾ 'ਚ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਾਇਆ ਜਾ ਰਿਹਾ ਹੈ | ਉਕਤ ਕੰਪਨੀ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਤਰਫ਼ੋਂ ਸ੍ਰੀ ਕਰਤਾਰਪੁਰ ਸਾਹਿਬ-ਡੇਰਾ ਬਾਬਾ ਨਾਨਕ ਸਾਂਝੇ ਲਾਂਘੇ ਦੀ ਉਸਾਰੀ ਦਾ ਕੰਮ ਦੋ ਪੜਾਅ 'ਚ ਖ਼ਤਮ ਕੀਤਾ ਜਾਵੇਗਾ | ਲਾਂਘੇ ਦੀ ਉਸਾਰੀ ਲਈ ਪਹਿਲੇ ਪੜਾਅ ਦੀ ਸ਼ੁਰੂਆਤ ਕਰਦਿਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਡੇਰਾ ਬਾਬਾ ਨਾਨਕ ਦਰਸ਼ਨੀ ਸਥਲ ਤਕ ਆਉਂਦੇ ਲਗਪਗ 4.5 ਕਿੱਲੋਮੀਟਰ ਲੰਬੇ ਰਸਤੇ 'ਤੇ ਪੱਕੀ ਸੜਕ ਬਣਾਉਣ ਲਈ ਕੱਚੇ ਰਸਤੇ 'ਤੇ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਹੈ | ਇਸ ਰਸਤੇ ਦੇ ਵੱਡੇ ਹਿੱਸੇ ਨੂੰ ਪੱਧਰਾ ਕਰ ਲਿਆ ਗਿਆ ਹੈ ਅਤੇ ਬਾਕੀ ਸਾਰੇ ਰਸਤੇ 'ਤੇ ਵੀ ਨਿਸ਼ਾਨਦੇਹੀ ਲਈ ਝੰਡੀਆਂ ਅਤੇ ਆਰਜ਼ੀ ਗੇਟ ਬਣਾ ਲਏ ਗਏ ਹਨ |
ਕੰਪਨੀ ਅਧਿਕਾਰੀਆਂ ਅਨੁਸਾਰ ਆਉਂਦੇ ਇਕ-ਦੋ ਦਿਨਾਂ 'ਚ ਲਾਂਘੇ ਲਈ ਦੋ ਤਰਫ਼ਾ ਪੱਕੀ ਸੜਕ, ਯਾਤਰੂਆਂ ਦੀ ਸੁਵਿਧਾ ਲਈ ਹਿਫ਼ਾਜ਼ਤੀ ਦੀਵਾਰ ਅਤੇ ਰਸਤੇ 'ਚ ਆਉਂਦੀ ਵੇਈਾ ਨਦੀ 'ਤੇ ਪੁਲ ਬਣਾਉਣ ਲਈ ਜੰਗੀ ਪੱਧਰ 'ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਉਕਤ ਦੇ ਇਲਾਵਾ ਪਹਿਲੇ ਪੜਾਅ 'ਚ ਹੀ ਸਰਹੱਦੀ ਟਰਮੀਨਲ ਅਤੇ 629 ਮੀਟਰ ਚੌੜੇ ਦਰਿਆ ਰਾਵੀ 'ਤੇ ਪੁਲ ਦੀ ਉਸਾਰੀ ਸ਼ੁਰੂ ਕੀਤੇ ਜਾਣ ਦੇ ਨਾਲ-ਨਾਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ 'ਚ ਪਾਕਿ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਲਈ ਸਰਾਂ, ਉਡੀਕ-ਘਰ, ਗੈਲਰੀ, ਇਮੀਗ੍ਰੇਸ਼ਨ ਤੇ ਸਿਹਤ ਸੇਵਾਵਾਂ ਕੇਂਦਰ ਵੀ ਬਣਾਇਆ ਜਾਵੇਗਾ | ਦੱਸਿਆ ਜਾ ਰਿਹਾ ਹੈ ਕਿ ਉਸਾਰੀ ਦੇ ਦੂਜੇ ਪੜਾਅ 'ਚ ਸ਼ਰਧਾਲੂਆਂ ਲਈ ਹੋਟਲ ਤੇ ਸਰਾਂ ਦੇ ਨਾਲ-ਨਾਲ ਗੁਰਦੁਆਰਾ ਸਾਹਿਬ ਦੇ ਚੁਫ਼ੇਰੇ ਉੱਚੀ ਦੀਵਾਰ ਬਣਾਈ ਜਾਵੇਗੀ |
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਭਾਰਤ ਵਲੋਂ ਪਰਮਿਟ ਰਾਹੀਂ ਕੌਮਾਂਤਰੀ ਸਰਹੱਦ ਪਾਰ ਕਰਨ ਵਾਲੇ ਸ਼ਰਧਾਲੂਆਂ ਨੂੰ ਪਾਕਿਸਤਾਨ ਟਰਾਂਸਪੋਰਟ ਦੀਆਂ ਵਿਸ਼ੇਸ਼ ਬੱਸਾਂ ਰਾਹੀਂ ਸਰਹੱਦੀ ਟਰਮੀਨਲ ਤੱਕ ਲਿਜਾਇਆ ਜਾਵੇਗਾ | ਜਿੱਥੋਂ ਬਾਇਓਮੀਟਿ੍ਕ ਮਸ਼ੀਨਾਂ ਦੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਸ਼ਰਧਾਲੂ ਗੁਰਦੁਆਰਾ ਸਾਹਿਬ 'ਚ ਪ੍ਰਵੇਸ਼ ਕਰ ਸਕਣਗੇ ਅਤੇ ਦਿੱਤੇ ਗਏ ਸਮੇਂ ਦੌਰਾਨ ਉਹ ਗੁਰਦੁਆਰਾ ਸਾਹਿਬ 'ਚ ਬਿਨਾਂ ਕਿਸੇ ਰੁਕਾਵਟ ਦੇ ਦਰਸ਼ਨ ਕਰ ਸਕਣਗੇ | ਵਾਪਸੀ ਵੇਲੇ ਉਨ੍ਹਾਂ ਨੂੰ ਆਪਣਾ ਪਰਮਿਟ ਪਾਕਿ ਇਮੀਗ੍ਰੇਸ਼ਨ ਅਧਿਕਾਰੀ ਨੂੰ ਵਾਪਸ ਕਰਨਾ ਹੋਵੇਗਾ | ਦੱਸਿਆ ਜਾ ਰਿਹਾ ਹੈ ਕਿ ਪਰਮਿਟ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਜਾਣ ਦੀ ਮਨਜ਼ੂਰੀ ਨਹੀਂ ਹੋਵੇਗੀ, ਜਦਕਿ ਵੀਜ਼ਾ ਰਾਹੀਂ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਪਾਕਿ ਸਥਿਤ ਹੋਰਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਦੀ ਖੁੱਲ੍ਹ ਹੋਵੇਗੀ | ਦੱਸਣਯੋਗ ਹੈ ਕਿ ਲਾਂਘੇ ਨੂੰ ਲੈ ਕੇ ਪਾਕਿ ਦੀ ਸੰਘੀ ਜਾਂਚ ਏਜੰਸੀ (ਐਫ.ਆਈ.ਏ.) ਵਲੋਂ ਵੀ ਕਰਤਾਰਪੁਰ ਸਰਹੱਦ 'ਤੇ ਇਮੀਗ੍ਰੇਸ਼ਨ ਦਫ਼ਤਰ ਸਥਾਪਤ ਕਰ ਲਿਆ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਐਫ.ਆਈ.ਏ. ਅਧਿਕਾਰੀ ਬੋਰਡਿੰਗ ਅਫ਼ਸਰ ਦੀ ਭੂਮਿਕਾ ਨਿਭਾਉਣਗੇ ਅਤੇ ਸ਼ਰਧਾਲੂਆਂ ਦੇ ਦਸਤਾਵੇਜ਼ ਚੈੱਕ ਕਰਨਗੇ ਅਤੇ ਬਾਇਓਮੀਟਿ੍ਕ ਤਕਨਾਲੋਜੀ ਰਾਹੀਂ ਉਨ੍ਹਾਂ ਦੀ ਪਛਾਣ ਕਰਨਗੇ |

ਕ੍ਰਿਸਚੀਅਨ ਮਿਸ਼ੇਲ ਨੂੰ 5 ਦਿਨਾ ਸੀ.ਬੀ.ਆਈ. ਹਿਰਾਸਤ 'ਚ ਭੇਜਿਆ

ਅਗਸਤਾ ਵੈਸਟਲੈਂਡ ਮਾਮਲੇ 'ਚ ਦੁਬਈ ਤੋਂ ਲਿਆਂਦਾ
ਨਵੀਂ ਦਿੱਲੀ, 5 ਦਸੰਬਰ (ਉਪਮਾ ਡਾਗਾ ਪਾਰਥ)-ਅਗਸਤਾ ਵੈਸਟਲੈਂਡ ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੇ ਕਿ੍ਸਚੀਅਨ ਮਿਸ਼ੇਲ, ਜਿਸ ਨੂੰ ਕੱਲ੍ਹ ਰਾਤ ਵਿਸ਼ੇਸ਼ ਜਹਾਜ਼ ਰਾਹੀਂ ਦੁਬਈ ਤੋਂ ਲਿਆਂਦਾ ਗਿਆ ਸੀ, ਨੂੰ 5 ਦਿਨ ਦੀ ਸੀ. ਬੀ. ਆਈ. ਹਿਰਾਸਤ 'ਚ ਭੇਜ ਦਿੱਤਾ ਗਿਆ ਹੈ | ਪਟਿਆਲਾ ਹਾਊਸ ਕੋਰਟ 'ਚ ਪੇਸ਼ ਹੋਏ ਮਿਸ਼ੇਲ ਲਈ ਸੀ. ਬੀ. ਆਈ. ਨੇ 14 ਦਿਨ ਦੀ ਹਿਰਾਸਤ ਦੀ ਮੰਗ ਕੀਤੀ ਸੀ | ਸੀ. ਬੀ. ਆਈ. 3600 ਕਰੋੜ ਦੇ
ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦੇ 'ਚ ਮਿਸ਼ੇਲ ਦੀ ਭੂਮਿਕਾ ਦੀ ਪੜਤਾਲ ਕਰ ਰਹੀ ਹੈ | ਅੱਜ ਪਟਿਆਲਾ ਹਾਊਸ 'ਚ ਸੀ. ਬੀ. ਆਈ. ਵਲੋਂ ਡੀ. ਪੀ. ਸਿੰਘ ਅਤੇ ਮਿਸ਼ੇਲ ਵਲੋਂ ਏਲਜੋ ਕੇ ਜੋਸੇਫ ਵਕੀਲ ਵਜੋਂ ਪੇਸ਼ ਹੋਏ ਸੀ | ਸੀ. ਬੀ. ਆਈ. ਨੇ ਹਿਰਾਸਤ ਦੀ ਮੰਗ ਕਰਦਿਆਂ ਕਿਹਾ ਕਿ ਉਹ ਕੁਝ ਅਹਿਮ ਦਸਤਾਵੇਜ਼ਾਂ ਬਾਰੇ ਪੁੱਛਗਿੱਛ ਕਰਨਾ ਚਾਹੁੰਦੀ ਹੈ |

ਮਾਲਿਆ ਵਲੋਂ ਕਰਜ਼ੇ ਦੀ 100 ਫ਼ੀਸਦੀ ਰਕਮ ਵਾਪਸ ਕਰਨ ਦੀ ਪੇਸ਼ਕਸ਼

ਨਵੀਂ ਦਿੱਲੀ, 5 ਦਸੰਬਰ (ਉਪਮਾ ਡਾਗਾ ਪਾਰਥ)-ਬਰਤਾਨੀਆ ਦੀ ਅਦਾਲਤ ਵਲੋਂ ਸ਼ਰਾਬੀ ਕਾਰੋਬਾਰੀ ਵਿਜੈ ਮਾਲਿਆ ਨੂੰ ਭਾਰਤ ਦੇ ਸਪੁਰਦ ਕਰਨ ਦੇ ਮਾਮਲੇ ਦਾ ਫ਼ੈਸਲਾ ਆਉਣ ਤੋਂ 5 ਦਿਨ ਪਹਿਲਾਂ ਮਾਲਿਆ ਨੇ ਬੈਂਕਾਂ ਦਾ ਮੂਲ ਪੂਰਾ ਕਰਜ਼ਾ (ਬਿਨਾਂ ਵਿਆਜ ਤੋਂ) ਅਦਾ ਕਰਨ ਦੀ ਪੇਸ਼ਕਸ਼ ਕੀਤੀ ਹੈ | ਮਾਲਿਆ ਨੇ ਟਵਿੱਟਰ ਜ਼ਰੀਏ ਬੈਂਕਾਂ ਅਤੇ ਸਰਕਾਰ ਨੂੰ ਅਪੀਲ
ਕਰਦਿਆਂ ਕਰਜ਼ੇ ਦੀ 100 ਫ਼ੀਸਦੀ ਰਕਮ ਵਾਪਸ ਕਰਨ ਦੀ ਪੇਸ਼ਕਸ਼ ਕੀਤੀ ਹੈ, ਜਿਸ 'ਚ ਵਿਆਜ ਦੀ ਰਕਮ ਸ਼ਾਮਿਲ ਨਹੀਂ ਹੋਵੇਗੀ | ਮਾਲਿਆ ਨੇ ਭਾਰਤੀ ਮੀਡੀਆ ਅਤੇ ਨੇਤਾਵਾਂ 'ਤੇ ਉਸ ਨਾਲ ਵਿਤਕਰਾ ਕਰਨ ਦਾ ਇਲਜ਼ਾਮ ਲਗਾਇਆ ਹੈ | ਮਾਲਿਆ ਨੇ ਅੱਜ ਕੀਤੇ ਲੜੀਵਾਰ ਟਵੀਟਾਂ ਰਾਹੀਂ ਇਹ ਪੇਸ਼ਕਸ਼ ਕਰਦਿਆਂ ਕਿਹਾ ਕਿ 2016 'ਚ ਵੀ ਉਸ ਨੇ ਕਰਨਾਟਕ ਹਾਈਕੋਰਟ 'ਚ ਕਰਜ਼ ਭੁਗਤਾਨ ਬਾਰੇ ਪ੍ਰਸਤਾਵ ਰੱਖਿਆ ਸੀ ਪਰ ਉਸ ਬਾਰੇ ਕੋਈ ਪ੍ਰਚਾਰ ਨਹੀਂ ਕੀਤਾ ਗਿਆ | ਸ਼ਰਾਬ ਕਾਰੋਬਾਰੀ ਨੇ ਦਲੀਲ ਦਿੰਦਿਆਂ ਕਿਹਾ ਕਿ ਹਵਾਈ ਈਾਦਣ ਮਹਿੰਗਾ ਹੋਣ ਕਾਰਨ ਕਿੰਗ ਫ਼ਿਸ਼ਰ ਏਅਰਲਾਈਨਜ਼ ਦੀ ਹਾਲਤ ਖ਼ਰਾਬ ਹੋਈ | ਏਅਰਲਾਈਨਜ਼ ਉਸ ਵੇਲੇ 140 ਡਾਲਰ ਪ੍ਰਤੀ ਬੈਰਲ ਦੇ ਭਾਅ ਦੇ ਦੌਰ 'ਚੋਂ ਲੰਘ ਰਹੀ ਸੀ, ਜਿਸ ਕਾਰਨ ਘਾਟਾ ਹੋਇਆ ਅਤੇ ਬੈਂਕਾਂ ਤੋਂ ਲਏ ਕਰਜ਼ੇ ਦੀ ਰਕਮ ਖਰਚੀ ਗਈ | ਮਾਲਿਆ ਨੇ ਉਸ ਦੀ ਕੰਪਨੀ ਵਲੋਂ ਸਰਕਾਰੀ ਖਜ਼ਾਨੇ 'ਚ ਸੈਂਕੜੇ ਕਰੋੜਾਂ ਦਾ ਟੈਕਸ ਯੋਗਦਾਨ ਪਾਉਣ ਦਾ ਹਵਾਲਾ ਦਿੰਦਿਆਂ ਕਿਹਾ ਤਿੰਨ ਦਹਾਕਿਆਂ ਤੱਕ ਸਭ ਤੋਂ ਵੱਡੇ ਸ਼ਰਾਬ ਸਮੂਹ ਵਜੋਂ ਉਨ੍ਹਾਂ ਦੀ ਕੰਪਨੀ ਨੇ ਕਈ ਰਾਜਾਂ ਦੀ ਵੀ ਮਦਦ ਕੀਤੀ | ਮਾਲਿਆ ਨੇ ਨੇਤਾਵਾਂ ਅਤੇ ਮੀਡੀਆ ਵਲੋਂ ਉਸ ਿਖ਼ਲਾਫ਼ ਕੀਤੇ ਜਾ ਰਹੇ ਵਰਤਾਓ 'ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਉਹ ਸਾਰੇ ਉਸ ਨੂੰ ਭਗੌੜਾ ਕਰਾਰ ਦੇ ਰਹੇ ਹਨ, ਪਰ ਉਸ ਵਲੋਂ ਕਰਨਾਟਕ ਹਾਈਕੋਰਟ 'ਚ ਦਿੱਤੇ ਪ੍ਰਸਤਾਵ 'ਤੇ ਕਿਸੇ ਨੇ ਵੀ ਚਰਚਾ ਹੀ ਨਹੀਂ ਕੀਤੀ | ਜ਼ਿਕਰਯੋਗ ਹੈ ਕਿ ਕਈ ਬੈਂਕਾਂ ਤੋਂ ਤਕਰੀਬਨ 9000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਦੇਸ਼ ਛੱਡ ਕੇ ਜਾ ਚੁੱਕੇ ਮਾਲਿਆ ਮਾਰਚ 2016 ਤੋਂ ਬਰਤਾਨੀਆ 'ਚ ਹੈ | ਮਾਲਿਆ ਦੀ ਸਪੁਰਦਗੀ ਵਾਰੰਟ ਤਹਿਤ 18 ਅਪ੍ਰੈਲ ਨੂੰ ਸਕਾਟਲੈਂਡ ਯਾਰਡ ਨੇ ਗਿ੍ਫ਼ਤਾਰ ਕੀਤਾ ਗਿਆ, ਜਿਸ ਬਾਰੇ ਮਾਮਲਾ ਲੰਡਨ ਦੇ ਵੈਸਟ ਮਿਨਸਟਰ ਕੋਰਟ 'ਚ ਚੱਲ ਰਿਹਾ ਹੈ | ਅਦਾਲਤ 'ਚ 12 ਸਤੰਬਰ ਨੂੰ ਆਖ਼ਰੀ ਸੁਣਵਾਈ ਸੀ | ਅਦਾਲਤ 10 ਦਸੰਬਰ ਨੂੰ ਫ਼ੈਸਲਾ ਸੁਣਾ ਸਕਦੀ ਹੈ |

ਡਾ: ਮੋਹਨਜੀਤ ਨੂੰ ਸਾਹਿਤ ਅਕਾਦਮੀ ਪੁਰਸਕਾਰ

ਨਵੀਂ ਦਿੱਲੀ, 5 ਦਸੰਬਰ (ਏਜੰਸੀ)-ਪੰਜਾਬੀ ਦੇ ਪ੍ਰਸਿੱਧ ਕਵੀ ਡਾ: ਮੋਹਨਜੀਤ ਨੂੰ ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ | ਵੱਖ-ਵੱਖ ਭਾਸ਼ਾਵਾਂ 'ਚ ਸਾਹਿਤ ਦੇ ਖੇਤਰ 'ਚ ਵੱਡਾ ਨਾਮਣਾ ਖੱਟਣ ਵਾਲੇ ਕਵੀਆਂ, ਲੇਖਕਾਂ, ਨਾਵਲਕਾਰਾਂ, ਕਹਾਣੀਕਾਰਾਂ ਤੇ ਆਲੋਚਕਾਂ ਨੂੰ ਮਿਲਣ ਵਾਲੇ ਸਾਲਾਨਾ ਸਾਹਿਤ ਅਕਾਦਮੀ ਪੁਰਸਕਾਰਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ |
2018 ਦੇ ਸਾਹਿਤ ਅਕਾਦਮੀ ਪੁਰਸਕਾਰ ਲਈ 7 ਕਵਿਤਾਵਾਂ ਦੀ ਕਿਤਾਬਾਂ, 6 ਕਹਾਣੀਕਾਰਾਂ, 6 ਨਾਵਲਕਾਰਾਂ, 3 ਸਾਹਿਤਕ ਆਲੋਚਨਾ ਦੀ ਕਿਤਾਬਾਂ ਅਤੇ 2 ਨਿਬੰਧਾਂ ਦੀਆਂ ਕਿਤਾਬਾਂ ਨੂੰ ਚੁਣਿਆ ਗਿਆ ਹੈ | ਜਿਸ 'ਚ ਕਵਿਤਾਵਾਂ ਲਈ ਪੰਜਾਬੀ ਕਵੀ ਡਾ: ਮੋਹਨਜੀਤ, ਸਨਾਂਤਾ ਤਾਂਤੀ ਨੂੰ (ਅਸਾਮੀ), ਪਰੇਸ਼ ਨਰਿੰਦਰ ਕਾਮਤ (ਕੋਕਣੀ), ਐਸ. ਰਾਮੇਸਨ ਨਾਇਰ (ਮਲਿਆਲਮ), ਡਾ: ਰਾਜੇਸ਼ ਕੁਮਾਰ ਵਿਆਸ (ਰਾਜਸਥਾਨੀ), ਡਾ: ਰਮਾ ਕਾਂਤ ਸ਼ੁਕਲਾ (ਸੰਸਕ੍ਰਿਤ) ਤੇ ਖਿਮਾਨ ਯੂ. ਮੁਲਾਨੀ ਨੂੰ (ਸਿੰਧੀ) ਲਈ ਚੁਣਿਆ ਗਿਆ ਹੈ | ਇੰਦਰਜੀਤ ਕੇਸਰ (ਡੋਗਰੀ), ਅਨੀਸ ਸਾਲੀਮ (ਅੰਗ੍ਰੇਜੀ), ਚਿਤਰਾ ਮੁਦਗਲ (ਹਿੰਦੀ), ਸ਼ਿਆਮ ਬੇਸਾਰਾ (ਸੰਤਾਲੀ), ਐਸ. ਰਾਮਾਕ੍ਰਿਸ਼ਨ (ਤਾਮਿਲ) ਤੇ ਰਹਮਾਨ ਅੱਬਾਸ ਨੂੰ (ਉਰਦੂ) ਨਾਵਲ ਲਈ ਚੁਣਿਆ ਗਿਆ ਹੈ | ਛੋਟੀਆਂ ਕਹਾਣੀਆਂ ਲਈ ਕਹਾਣੀਕਾਰ ਸਨਜੀਬ ਚਟੋਪਾਧਿਆਏ ਨੂੰ (ਬੰਗਾਲੀ), ਰਿਤੂਰਾਜ ਬਾਸੂਮਾਤਰੇ (ਬੋਡੋ), ਮੁਸ਼ਤਾਕ ਅਹਿਮਦ ਮੁਸ਼ਤਾਕ (ਕਸ਼ਮੀਰੀ), ਪ੍ਰੋ. ਬੀਨਾ ਠਾਕੁਰ (ਮੈਥਿਲੀ), ਬੁਧੀਚੰਦਰਾ ਹੀਸਨਾਂਬਾ (ਮਰਾਠੀ) ਤੇ ਲੋਕ ਨਾਥ ਉਪਾਧਿਆਏ ਚੰਪਾਗੇਨ ਨੂੰ (ਨਿਪਾਲੀ) ਚੁਣਿਆ ਗਿਆ ਹੈ | ਸਾਹਿਤਕ ਆਲੋਚਨਾ ਦੇ ਖੇਤਰ 'ਚ ਕੇ.ਜੀ. ਨਾਗਾਰਾਜੱਪਾ ਨੂੰ (ਕੰਨੜ), ਮਾ ਸੂ ਪਾਟਿਲ (ਮਰਾਠੀ) ਤੇ ਪ੍ਰੋ. ਦਸਰਥੀ ਦਾਸ (ਉੜੀਆ) ਲਈ ਚੁਣਿਆ ਗਿਆ ਹੈ, ਜਦਕਿ ਪ੍ਰੋ. ਸ਼ਰੀਪਾ ਵਿਜੀਵਾਲਾ ਨੂੰ (ਗੁਜਰਾਤੀ) ਤੇ ਡਾ: ਕੋਲਕਾਲੂਰੀ ਇਨੋਚ ਨੂੰ (ਤੇਲਗੂ) ਨਿਬੰਧਾਂ ਦੀ ਕਿਤਾਬ ਲਈ ਚੁਣਿਆ ਗਿਆ ਹੈ | ਸਾਹਿਤ ਅਕਾਦਮੀ ਦੇ ਪ੍ਰਧਾਨ ਡਾ: ਚੰਦਰਸ਼ੇਖਰ ਕਾਮਬਰ ਦੀ ਅਗਵਾਈ 'ਚ ਕਾਰਜਕਾਰੀ ਬੋਰਡ ਦੇ ਜੂਰੀ ਮੈਂਬਰਾਂ ਦੀ ਪ੍ਰਵਾਨਗੀ ਨਾਲ ਇਨ੍ਹਾਂ ਪੁਰਸਕਾਰਾਂ ਦੇ ਨਾਂਵਾਂ ਦੀਆਂ ਸਿਫਾਰਸ਼ਾਂ 24 ਭਾਰਤੀ ਭਾਸ਼ਾਵਾਂ ਦੇ ਪ੍ਰਤੀਨਿਧੀਆਂ ਵਲੋਂ ਕੀਤੀ ਗਈ ਹੈ | ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਨੂੰ 29 ਜਨਵਰੀ 2019 ਨੂੰ ਹੋਣ ਵਾਲੇ ਸਮਾਗਮ 'ਚ ਇਕ ਲੱਖ ਰੁਪਏ ਦੇ ਚੈਕ ਦੇ ਨਾਲ ਤਾਂਬੇ ਦੀ ਤਸਤਰੀ ਤੇ ਇਕ ਸ਼ਾਲ ਆਦਿ ਭੇਟ ਕੀਤਾ ਜਾਵੇਗਾ |

ਜੀ.ਕੇ. ਸਮੇਤ ਸਾਰੇ ਅਹੁਦੇਦਾਰ ਤੇ ਅੰਤਿ੍ੰਗ ਬੋਰਡ ਦੇ ਮੈਂਬਰ ਦੇ ਸਕਦੇ ਹਨ ਅਸਤੀਫ਼ਾ

ਨਵੀਂ ਦਿੱਲੀ, 5 ਦਸੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਿ੍ੰਗ ਬੋਰਡ ਦੀ ਵਿਸ਼ੇਸ਼ ਇਕੱਤਰਤਾ 6 ਦਸੰਬਰ ਵੀਰਵਾਰ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਸਥਿਤ ਕਮੇਟੀ ਦੇ ਦਫ਼ਤਰ ਵਿਖੇ ਸੱਦੀ ਗਈ ਹੈ | ਇਸ ਅੰਤਿ੍ੰਗ ਬੋਰਡ ਦੀ ਮੀਟਿੰਗ ਦਾ ਜੋ ਏਜੰਡਾ ਦਿੱਤਾ ਗਿਆ ਹੈ ਉਸ 'ਚ, 27 ਜੂਨ 2018 ਨੂੰ ਹੋਈ ਮੀਟਿੰਗ ਦੀ ਕਾਰਵਾਈ ਦੀ ਪੁਸ਼ਟੀ ਕਰਨ ਤੋਂ ਇਲਾਵਾ ਖ਼ਰਚਿਆਂ ਦੀ ਪ੍ਰਵਾਨਗੀ ਬਾਰੇ ਵਿਚਾਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮੇਤ ਹੋਰ ਗੁਰਪੁਰਬਾਂ ਦੇ ਪ੍ਰਬੰਧ ਬਾਰੇ ਵਿਚਾਰ ਕੀਤਾ ਜਾਵੇਗਾ | ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਜਾਰੀ ਕੀਤੀ ਗਈ ਇਸ ਮੀਟਿੰਗ 'ਚ ਸ਼ਾਮਲ ਹੋਣ ਲਈ ਕਮੇਟੀ ਅਹੁਦੇਦਾਰਾਂ ਤੇ ਅੰਤਿ੍ੰਗ ਬੋਰਡ ਦੇ ਮੈਂਬਰਾਂ ਤੋਂ ਇਲਾਵਾ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ ਤੇ ਕੁਲਮੋਹਨ ਸਿੰਘ ਨੂੰ ਵੀ ਸੱਦਾ ਦਿੱਤਾ ਗਿਆ ਹੈ | ਭਰੋਸੇਯੋਗ ਸੂਤਰਾਂ ਮੁਤਾਬਿਕ ਅੰਤਿ੍ੰਗ ਬੋਰਡ ਦੀ ਇਸ ਮੀਟਿੰਗ ਦੌਰਾਨ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਸਮੇਤ ਸਾਰੇ ਅਹੁਦੇਦਾਰ ਤੇ ਅੰਤਿ੍ੰਗ ਬੋਰਡ ਦੇ ਮੈਂਬਰ ਅਸਤੀਫ਼ਾ ਦੇ ਦੇਣਗੇ ਅਤੇ ਨਵੇਂ ਅੰਤਿ੍ੰਗ ਬੋਰਡ ਦੀ ਚੋਣ ਲਈ ਤਰੀਕ ਵੀ ਦੱਸ ਦਿੱਤੀ ਜਾਵੇਗੀ | ਦੱਸਣਯੋਗ ਹੈ ਕਿ ਭਿ੍ਸ਼ਟਾਚਾਰ ਦੇ ਕਈ ਮਾਮਲਿਆਂ ਨੂੰ ਲੈ ਕੇ ਕਮੇਟੀ ਮੁਖੀ ਦੀ ਕਾਰਜਸ਼ੈਲੀ 'ਤੇ ਸਵਾਲ ਖੜ੍ਹੇ ਹੋ ਰਹੇ ਸਨ ਅਤੇ ਦਿੱਲੀ ਕਮੇਟੀ ਦੇ ਹੀ ਇਕ ਮੈਂਬਰ ਗੁਰਮੀਤ ਸਿੰਘ ਸ਼ੰਟੀ ਵਲੋਂ ਪਟਿਆਲਾ ਹਾਊਸ ਕੋਰਟ 'ਚ ਭਿ੍ਸ਼ਟਾਚਾਰ ਦੇ 3 ਮਾਮਲੇ ਦਰਜ ਕਰਵਾਏ ਜਾ ਚੁੱਕੇ ਹਨ ਜਿਸ ਦੇ ਬਾਰੇ 7 ਦਸੰਬਰ ਨੂੰ ਅਹਿਮ ਫ਼ੈਸਲਾ ਆਉਣ ਦੀ ਪੱਕੀ ਉਮੀਦ ਹੈ | ਇਨ੍ਹਾਂ ਮਸਲਿਆਂ ਦੇ ਮੱਦੇਨਜ਼ਰ ਹੀ ਅਕਾਲੀ ਦਲ ਹਾਈਕਮਾਨ ਵਲੋਂ ਪਿਛਲੇ ਤਿੰਨ ਦਿਨਾਂ ਤੋਂ ਦਿੱਲੀ 'ਚ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਸੀ ਅਤੇ ਬੁੱਧਵਾਰ ਨੂੰ ਹੋਈ ਆਖ਼ਰੀ ਮੀਟਿੰਗ ਦੌਰਾਨ ਜੀ.ਕੇ. ਸਮੇਤ ਸਾਰੇ ਅਹੁਦੇਦਾਰਾਂ ਦੇ ਅਸਤੀਫ਼ੇ ਦੇ ਫ਼ੈਸਲੇ 'ਤੇ ਮੋਹਰ ਲਗਾ ਦਿੱਤੀ ਗਈ | ਦੱਸਣਯੋਗ ਹੈ ਕਿ ਦਿੱਲੀ ਕਮੇਟੀ ਦੇ ਅੰਤਿ੍ੰਗ ਬੋਰਡ ਦੀ ਮਿਆਦ ਹਾਲੇ ਫ਼ਰਵਰੀ ਤੱਕ ਦੀ ਹੈ ਪਰ ਉਪਰੋਕਤ ਕਾਰਨਾਂ ਦੇ ਮੱਦੇਨਜ਼ਰ ਇਸ ਨੂੰ ਪਹਿਲਾਂ ਹੀ ਭੰਗ ਕੀਤੇ ਜਾਣ ਉਪਰੰਤ 2 ਸਾਲ ਲਈ ਨਵਾਂ ਅੰਤਿ੍ੰਗ ਬੋਰਡ ਚੁਣਿਆ ਜਾਵੇਗਾ |

ਅਣਖ ਖ਼ਾਤਰ ਹੱਤਿਆ ਦੇ ਮਾਮਲੇ 'ਚ ਭਰਾ ਨੂੰ ਫਾਂਸੀ ਦੀ ਸਜ਼ਾ

ਹਿਸਾਰ, 5 ਦਸੰਬਰ (ਰਾਜ ਪਰਾਸ਼ਰ)-ਅਣਖ ਖ਼ਾਤਰ ਿਖ਼ਲਾਫ਼ ਜਾਰੀ ਸਨਾਤਨ ਧਰਮ ਚੈਰੀਟੇਬਲ ਦੀ ਮੁਹਿੰਮ ਨੂੰ ਇਕ ਵੱਡੀ ਸਫਲਤਾ ਮਿਲੀ ਹੈ, ਜਿਸ 'ਚ ਅਣਖ ਖ਼ਾਤਰ ਦੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ | 9 ਫਰਵਰੀ 2017 ਵਿਚ ਅਣਖ ਖ਼ਾਤਰ ਲੜਕੀ ਦੀ ਹੱਤਿਆ ਮਾਮਲੇ 'ਚ ਐਡੀਸ਼ਨਲ ਸੈਸ਼ਨ ਜੱਜ ਡਾ. ਪੰਕਜ ਦੀ ਅਦਾਲਤ ਨੇ ਮਿ੍ਤਕਾ ਦੇ ਭਰਾ ਅਸ਼ੋਕ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ | ਮਾਮਲੇ 'ਚ ਮੁੱਦਈ ਮਿ੍ਤਕਾ ਦੇ ਪਤੀ ਰੋਹਤਾਸ ਸੈਣੀ ਦੇ ਗਵਾਹੀ ਤੋਂ ਮੁਕਰਨ ਤੋਂ ਬਾਅਦ ਸਨਾਤਨ ਧਰਮ ਚੈਰੀਟੇਬਲ ਟਰੱਸਟ ਨੇ ਇਸ ਮਾਮਲੇ ਵਿਚ ਗਵਾਹੀ ਦਿੱਤੀ ਸੀ, ਜਿਸ ਦੇ ਆਧਾਰ 'ਤੇ ਅਦਾਲਤ ਨੇ ਇਹ ਫ਼ੈਸਲਾ ਸੁਣਾਇਆ ਹੈ | ਸਨਾਤਨ ਧਰਮ ਚੈਰੀਟੇਬਲ ਟਰੱਸਟ ਅਤੇ ਜੈ ਭੀਮ ਆਰਮੀ ਟਰੱਸਟ ਦੇ ਚੇਅਰਮੈਨ ਸੰਜੇ ਚੌਹਾਲ ਨੇ ਦੱਸਿਆ ਕਿ ਅਣਖ ਖ਼ਾਤਰ ਮਿ੍ਤਕ ਲੜਕੀ ਨੂੰ ਨਿਆਂ ਦਿਵਾਉਣ ਲਈ ਟਰੱਸਟ ਨੇ ਖ਼ੁਦ ਕਾਨੂੰਨੀ ਲੜਾਈ ਲੜੀ | ਸੰਜੇ ਚੌਹਾਨ ਨੇ ਦੱਸਿਆ ਕਿ 8 ਅਗਸਤ
2015 ਨੂੰ ਪਿੰਡ ਸੀਸਵਾਲ ਵਾਸੀ ਰੋਹਤਾਸ ਅਤੇ ਪਿੰਡ ਜੁਗਲਾਨ ਵਾਸੀ ਕਿਰਨ ਨੇ ਉਨ੍ਹਾਂ ਦੇ ਟਰੱਸਟ ਦਫ਼ਤਰ ਵਿਚ ਹਿੰਦੂ ਵਿਆਹ ਕਾਨੂੰਨ 1955 ਤਹਿਤ ਪ੍ਰੇਮ-ਵਿਆਹ ਕੀਤਾ ਸੀ | ਵਿਆਹ ਕਰਨ ਤੋਂ ਬਾਅਦ ਦੋਵਾਂ ਨੇ ਟਰੱਸਟ ਦੇ ਦਫ਼ਤਰ ਵਿਚ ਰਜਿਸਟਰ 'ਚ ਆਪਣੇ ਪਰਿਵਾਰ ਤੋਂ ਜਾਨ ਦਾ ਖ਼ਤਰਾ ਦੱਸਣ ਦੀ ਗੱਲ ਦਰਜ ਕੀਤੀ ਸੀ | ਲੜਕੀ ਕਿਰਨ ਨੇ ਇਹ ਵੀ ਲਿਖਿਆ ਸੀ ਕਿ ਜੇਕਰ 5-7 ਦਿਨ ਤੱਕ ਮੇਰੇ ਪਤੀ ਨਾਲ ਮੇਰਾ ਕੋਈ ਸੰਪਰਕ ਨਾ ਹੋ ਸਕੇ, ਤਾਂ ਇਹ ਸਮਝ ਲਿਆ ਜਾਵੇ ਕਿ ਮੇਰੀ ਜਾਨ ਨੂੰ ਖ਼ਤਰਾ ਹੈ | ਇਸ ਦੌਰਾਨ ਲੜਕੀ ਦੇ ਪਰਿਵਾਰ ਨੂੰ ਪ੍ਰੇਮ-ਵਿਆਹ ਦਾ ਪਤਾ ਚੱਲਿਆ, ਤਾਂ ਉਸ ਦੀ 9 ਫਰਵਰੀ 2017 ਨੂੰ ਅਣਖ ਖ਼ਾਤਰ ਹੱਤਿਆ ਕਰ ਦਿੱਤੀ ਗਈ, ਜਿਸ ਦੀ ਸੂਚਨਾ ਉਨ੍ਹਾਂ ਨੂੰ 14 ਫਰਵਰੀ 2017 ਨੂੰ ਮਿਲੀ ਸੀ | ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੜਕੀ ਦੇ ਭਰਾ ਅਸ਼ੋਕ ਨੂੰ ਗਿ੍ਫ਼ਤਾਰ ਤਾਂ ਕਰ ਲਿਆ, ਪਰ ਦੋਸ਼ੀ ਅਸ਼ੋਕ ਦੇ ਪਿਤਾ ਪੁਲਿਸ ਵਿਭਾਗ ਵਿਚ ਐਸ.ਆਈ. ਹੋਣ ਕਾਰਨ ਪੁਲਿਸ ਨੇ ਇਸ ਮਾਮਲੇ ਵਿਚ ਨਾ ਹੀ ਟਰੱਸਟ ਤੋਂ ਕੋਈ ਰਿਕਾਰਡ ਲਿਆ ਅਤੇ ਨਾ ਹੀ ਇਸ ਮਾਮਲੇ ਵਿਚ ਉਨ੍ਹਾਂ ਦੇ ਕੋਈ ਬਿਆਨ ਲਏ ਗਏ | ਇਸ ਤੋਂ ਬਾਅਦ ਟਰੱਸਟ ਨੇ ਅਦਾਲਤ 'ਚ ਟਰੱਸਟ ਦੇ ਵਕੀਲ ਜਤਿੰਦਰ ਕੁਸ਼ ਦੇ ਜ਼ਰੀਏ 5 ਸਤੰਬਰ 2018 ਨੂੰ ਦਰਖ਼ਾਸਤ ਦਿੱਤੀ, ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰਦੇ ਹੋਏ 14 ਸਤੰਬਰ ਨੂੰ ਟਰੱਸਟ ਦੇ ਰਿਕਾਰਡ ਦੀ ਜਾਂਚ ਕੀਤੀ ਅਤੇ ਚੇਅਰਮੈਨ ਸੰਜੇ ਚੌਹਾਨ ਦੀ ਗਵਾਹੀ ਲਈ ਗਈ | ਚੌਹਾਨ ਨੇ ਦੱਸਿਆ ਕਿ ਐਡੀਸ਼ਨਲ ਸੈਸ਼ਨ ਜੱਜ ਡਾ. ਪੰਕਜ ਨੇ ਮਿ੍ਤਕ ਲੜਕੀ ਕਿਰਨ ਦੇ ਭਰਾ ਅਸ਼ੋਕ ਨੂੰ 29 ਨਵੰਬਰ ਨੂੰ ਦੋਸ਼ੀ ਕਰਾਰ ਦਿੱਤਾ ਸੀ | ਟਰੱਸਟ ਨੇ ਦੋਸ਼ੀ ਿਖ਼ਲਾਫ਼ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕੀਤੀ ਸੀ | ਜਿਸ 'ਤੇ ਅਦਾਲਤ ਨੇ ਅੱਜ ਦੋਸ਼ੀ ਅਸ਼ੋਕ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ |

ਭਾਰਤ ਪਹੁੰਚੇ ਪਾਕਿਸਤਾਨੀ ਟਰੱਕ 'ਚੋਂ 32 ਕਿੱਲੋ ਸੋਨਾ ਬਰਾਮਦ

ਅਟਾਰੀ, 5 ਦਸੰਬਰ (ਰੁਪਿੰਦਰਜੀਤ ਸਿੰਘ ਭਕਨਾ)-ਭਾਰਤ ਦੀ ਪਹਿਲੀ ਸੰਗਠਿਤ ਜਾਂਚ ਚੌਕੀ ਅਟਾਰੀ 'ਚ ਭਾਰਤੀ ਕਸਟਮ ਵਿਭਾਗ ਨੇ ਪਾਕਿਸਤਾਨ ਤੋਂ ਸੇਬ ਲੱਦ ਕੇ ਭਾਰਤ ਪਹੰੁਚੇ ਪਾਕਿਸਤਾਨੀ ਟਰੱਕ 'ਚੋਂ ਲੁਕਾ ਕੇ ਰੱਖੀਆਂ ਸੋਨੇ ਦੀਆਂ ਪਲੇਟ ਨੁਮਾ 27 ਇੱਟਾਂ ਬਰਾਮਦ ਕੀਤੀਆਂ ਹਨ, ...

ਪੂਰੀ ਖ਼ਬਰ »

ਖੰਨਾ 'ਚ ਗੋਲੀ ਮਾਰ ਕੇ 20 ਲੱਖ ਲੁੱਟੇ

ਖੰਨਾ, 5 ਦਸੰਬਰ (ਹਰਜਿੰਦਰ ਸਿੰਘ ਲਾਲ/ ਓਬਰਾਏ/ ਧੀਮਾਨ)-ਅੱਜ ਸ਼ਾਮ ਦੋ ਲੁਟੇਰੇ ਦਿਨ-ਦਿਹਾੜੇ ਜੀ. ਟੀ. ਰੋਡ 'ਤੇ ਸ਼ਰੇਆਮ ਇਕ ਵਿਅਕਤੀ ਨੂੰ ਗੋਲੀ ਮਾਰ ਕੇ 20 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਰਾਜ ਸਟੀਲ ਇੰਡਸਟਰੀਜ਼ ਮੰਡੀ ਗੋਬਿੰਦਗੜ੍ਹ ਦਾ ਇਕ ...

ਪੂਰੀ ਖ਼ਬਰ »

ਸੁਜਾਨਪੁਰ 'ਚ 10 ਲੱਖ ਰੁਪਏ ਲੁੱਟੇ

ਸੁਜਾਨਪੁਰ, 5 ਦਸੰਬਰ (ਜਗਦੀਪ ਸਿੰਘ)-ਸੁਜਾਨਪੁਰ ਦੇ ਪੁਲ ਨੰਬਰ 4 ਅਤੇ 5 ਦਰਮਿਆਨ ਪੈਂਦੇ ਸ਼ਾਮਾ ਹਾਰਡਵੇਅਰ ਐਾਡ ਆਇਰਨ ਸਟੋਰ 'ਤੋਂ ਅੱਜ ਨਕਾਬਪੋਸ਼ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ 'ਤੇ 10 ਲੱਖ ਰੁਪਏ ਲੁੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਦੁਕਾਨ ਮਾਲਕ ਸ਼ਾਮ ਲਾਲ ...

ਪੂਰੀ ਖ਼ਬਰ »

ਰਾਜਸਥਾਨ ਅਤੇ ਤੇਲੰਗਾਨਾ 'ਚ ਚੋਣ ਪ੍ਰਚਾਰ ਬੰਦ

ਜੈਪੁਰ, 5 ਦਸੰਬਰ (ਏਜੰਸੀ)-ਰਾਜਸਥਾਨ ਤੇ ਤੇਲੰਗਾਨਾ 'ਚ ਅੱਜ ਸ਼ਾਮ ਚੋਣ ਪ੍ਰਚਾਰ ਰੁਕ ਗਿਆ ਹੈ ਤੇ ਇਥੇ ਕੱਲ੍ਹ 7 ਦਸੰਬਰ ਨੂੰ ਵੋਟਾਂ ਪੈਣਗੀਆਂ | ਰਾਜਸਥਾਨ ਵਿਧਾਨ ਸਭਾ ਦੀਆਂ 199 ਸੀਟਾਂ ਤੇ ਤੇਲੰਗਾਨਾ ਦੀਆਂ 119 ਵਿਧਾਨ ਸਭਾ ਸੀਟਾਂ ਲਈ 7 ਦਸੰਬਰ ਨੂੰ ਸਵੇਰੇ 8 ਵਜੇ ਤੋੋਂ ...

ਪੂਰੀ ਖ਼ਬਰ »

ਫੋਰਬਸ ਇੰਡੀਆ ਦੀ ਸੂਚੀ 'ਚ ਸਲਮਾਨ ਖ਼ਾਨ ਬਣੇ ਕਮਾਈ ਦੇ ਸੁਲਤਾਨ

ਵਿਰਾਟ ਕੋਹਲੀ ਤੇ ਧੋਨੀ ਨੇ ਪਹਿਲੇ 5 'ਚ ਬਣਾਈ ਜਗ੍ਹਾ ਨਵੀਂ ਦਿੱਲੀ, 5 ਦਸੰਬਰ (ਏਜੰਸੀ)- ਫੋਰਬਸ ਇੰਡੀਆ ਨੇ ਭਾਰਤ ਦੇ ਸਭ ਤੋਂ ਅਮੀਰ ਸਿਤਾਰਿਆਂ ਦੀ ਸੂਚੀ ਜਾਰੀ ਕੀਤੀ ਹੈ | ਇਕ ਪਾਸੇ ਜਿੱਥੇ ਬਾਲੀਵੁੱਡ ਦੇ 'ਦਬੰਗ ਖ਼ਾਨ' ਇਸ ਸੂਚੀ 'ਚ ਫਿਰ ਤੋਂ ਸਿਖਰ 'ਤੇ ਪਹੁੰਚ ਗਏ ਹਨ, ...

ਪੂਰੀ ਖ਼ਬਰ »

ਸਾਇੰਸ ਦੀ ਵੱਡੀ ਉਪਲੱਬਧੀ

ਪਹਿਲੀ ਵਾਰ ਮਿ੍ਤਕ ਦੀ ਟਰਾਂਸਪਲਾਂਟ ਕੁੱਖੋਂ ਹੋਇਆ ਸਿਹਤਮੰਦ ਬੱਚੇ ਦਾ ਜਨਮ

ਲੰਡਨ, 5 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਾਇੰਸ ਦੀ ਬਦੌਲਤ ਪਹਿਲੀ ਵਾਰ ਇਕ ਮਿ੍ਤਕ ਦੀ ਟਰਾਂਸਪਲਾਂਟ ਕੁੱਖ ਤੋਂ ਬੱਚੇ ਦਾ ਜਨਮ ਹੋਇਆ ਹੈ | ਇਕ 40 ਸਾਲਾ ਔਰਤ ਦੀ ਮੌਤ ਤੋਂ ਬਾਅਦ ਉਸ ਦੀ ਕੁੱਖ ਇਕ ਹੋਰ ਔਰਤ ਨੂੰ ਦਿੱਤੀ ਗਈ ਸੀ, ਜਿਸ ਦਾ ਜਨਮ ਬਿਨ੍ਹਾਂ ਕੁੱਖ ਤੋਂ ...

ਪੂਰੀ ਖ਼ਬਰ »

ਇਸਰੋ ਵਲੋਂ ਸਭ ਤੋਂ ਭਾਰਾ ਉਪਗ੍ਰਹਿ ਜੀ ਸੈੱਟ-11 ਲਾਂਚ

ਇੰਟਰਨੈੱਟ ਸਪੀਡ ਹੋਵੇਗੀ ਤੇਜ਼ ਬੈਂਗਲੁਰੂ, 5 ਦਸੰਬਰ (ਏਜੰਸੀ)-ਭਾਰਤ ਦਾ ਸਭ ਤੋਂ ਭਾਰਾ ਉਪਗ੍ਰਹਿ ਜੀ ਸੈਟ-11 ਬੁੱਧਵਾਰ ਤੜਕੇ ਫ਼ਰੈਂਚ ਗੁਆਨਾ ਤੋਂ ਏਰੀਅਨ ਸਪੇਸ ਰਾਕੇਟ ਦੀ ਮਦਦ ਨਾਲ ਸਫ਼ਲਤਾਪੂਰਵਕ ਲਾਂਚ ਕੀਤਾ ਗਿਆ | ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਦੱਸਿਆ ...

ਪੂਰੀ ਖ਼ਬਰ »

ਰਿਜ਼ਰਵ ਬੈਂਕ ਵਲੋਂ ਰੇਪੋ ਦਰਾਂ 'ਚ ਕੋਈ ਬਦਲਾਅ ਨਹੀਂ

ਮੁੰਬਈ, 5 ਦਸੰਬਰ (ਏਜੰਸੀ)-ਰਿਜ਼ਰਵ ਬੈਂਕ ਨੇ ਉਮੀਦਾਂ ਦੇ ਮੁਤਾਬਿਕ ਰੇਪੋ ਦਰ 'ਚ ਕੋਈ ਬਦਲਾਅ ਨਹੀਂ ਕੀਤਾ | ਬੈਂਕ ਦੀ 6 ਮੈਂਬਰੀ ਮੌਦਰਿਕ ਨੀਤੀ ਕਮੇਟੀ (ਐਮ. ਪੀ. ਸੀ.) ਨੇ ਤਿੰਨ ਦਿਨਾ ਸਮੀਿਖ਼ਆ ਬੈਠਕ 'ਚ ਰੈਪੋ ਦਰ ਨੂੰ 6.5 ਫ਼ੀਸਦੀ ਅਤੇ ਰਿਵਰਸ ਰੇਪੋ ਦਰ ਨੂੰ 6.25 ਫ਼ੀਸਦੀ ਦੀ ...

ਪੂਰੀ ਖ਼ਬਰ »

ਕੋਲਾ ਘੁਟਾਲਾ

ਸਾਬਕਾ ਕੋਲਾ ਸਕੱਤਰ ਗੁਪਤਾ ਤੇ 2 ਹੋਰਾਂ ਨੂੰ 3 ਸਾਲ ਜੇਲ੍ਹ

ਦੋ ਹੋਰ ਦੋਸ਼ੀਆਂ ਨੂੰ ਚਾਰ ਸਾਲ ਦੀ ਕੈਦ ਨਵੀਂ ਦਿੱਲੀ, 5 ਦਸੰਬਰ (ਉਪਮਾ ਡਾਗਾ ਪਾਰਥ)-ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਦੇ ਵਿਸ਼ੇਸ਼ ਸੀ. ਬੀ. ਆਈ. ਜੱਜ ਭਾਰਤ ਪਰਾਸ਼ਰ ਨੇ ਕੋਲਾ ਘੁਟਾਲੇ ਦੇ ਇਕ ਮਾਮਲੇ 'ਚ ਮੰਤਰਾਲੇ ਸਾਬਕਾ ਕੋਲਾ ਸਕੱਤਰ ਐਚ. ਸੀ. ਗੁਪਤਾ ਨੂੰ ਤਿੰਨ ਸਾਲ ...

ਪੂਰੀ ਖ਼ਬਰ »

ਸੀ.ਬੀ.ਆਈ. ਦੀ ਸਾਖ ਬਚਾਉਣ ਲਈ ਅਸਧਾਰਨ ਹਾਲਤ 'ਚ ਲੈਣਾ ਪਿਆ ਫ਼ੈਸਲਾ

ਕੇਂਦਰ ਨੇ ਸੁਪਰੀਮ ਕੋਰਟ ਨੂੰ ਦਿੱਤੀ ਜਾਣਕਾਰੀ ਨਵੀਂ ਦਿੱਲੀ, 5 ਦਸੰਬਰ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਸੀ.ਬੀ.ਆਈ ਡਾਇਰੈਕਟਰ ਆਲੋਕ ਵਰਮਾ ਨੂੰ ਜਬਰੀ ਛੁੱਟੀ 'ਤੇ ਭੇਜਣ ਦੇ ਫ਼ੈਸਲੇ ਨੂੰ ਜਨਤਾ 'ਚ ਏਜੰਸੀ ਦੀ ਸਾਖ਼ ਕਾਇਮ ਰੱਖਣ ਦੀ ਦਿਸ਼ਾ 'ਚ ਚੁੱਕਿਆ ਕਦਮ ...

ਪੂਰੀ ਖ਼ਬਰ »

ਸੀ.ਆਈ.ਐਸ.ਸੀ.ਈ. ਦੇ ਵਿਦਿਆਰਥੀ ਅਗਲੇ ਸਾਲ ਤੋਂ 1 ਵਿਸ਼ੇ ਦੀ ਪੂਰਕ ਪ੍ਰੀਖਿਆ ਦੇ ਸਕਣਗੇ

ਨਵੀਂ ਦਿੱਲੀ, 5 ਦਸੰਬਰ (ਏਜੰਸੀ)-ਕੌਾਸਲ ਫਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਗਜ਼ਾਮੀਨੇਸ਼ਨ (ਸੀ.ਆਈ.ਐਸ.ਸੀ.ਈ.) ਨੇ ਅੱਜ ਐਲਾਨ ਕੀਤਾ ਹੈ ਕਿ ਆਈ.ਐਸ.ਸੀ.ਈ. ਤੇ ਆਈ.ਐਸ.ਸੀ. ਦੇ ਵਿਦਿਆਰਥੀ ਅਗਲੇ ਸਾਲ ਤੋਂ ਸਿਰਫ ਇਕ ਵਿਸ਼ੇ 'ਚ ਹੀ ਪੂਰਕ (ਕੰਪਾਰਟਮੈਂਟ) ਪ੍ਰੀਖਿਆ ਦੇਣ ਦੇ ...

ਪੂਰੀ ਖ਼ਬਰ »

ਬੁਲੰਦਸ਼ਹਿਰ ਹਿੰਸਾ-ਮੁੱਖ ਦੋਸ਼ੀ ਯੋਗੇਸ਼ ਰਾਜ ਨੇ ਵੀਡੀਓ ਜਾਰੀ ਕਰਕੇ ਖੁਦ ਨੂੰ ਦੱਸਿਆ ਨਿਰਦੋਸ਼

ਲਖਨਊ, 5 ਦਸੰਬਰ (ਏਜੰਸੀ)- ਬੁਲੰਦਸ਼ਹਿਰ ਹਿੰਸਾ ਦਾ ਮੁੱਖ ਦੋਸ਼ੀ ਯੋਗੇਸ਼ ਰਾਜ, ਜੋ ਕਿ ਹਿੰਸਾ ਵਾਲੇ ਦਿਨ ਤੋਂ ਹੀ ਭਗੋੜਾ ਹੈ, ਨੇ ਇਕ ਵੀਡੀਓ ਸੰਦੇਸ਼ ਜਾਰੀ ਕਰਕੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ ਕਿ ਉਹ ਘਟਨਾ ਵਾਲੀ ਥਾਂ 'ਤੇ ਮੌਜੂਦ ਨਹੀਂ ਸੀ | ਜਾਰੀ ਵੀਡੀਓ, ਜਿਸ 'ਚ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਸ਼ਾਂਤੀ ਤੇ ਸੁਲ੍ਹਾ ਦਾ ਹਮਾਇਤੀ ਹੈ ਪਾਕਿਸਤਾਨ

ਇਮਰਾਨ ਖ਼ਾਨ ਨੇ ਅਮਰੀਕਾ ਦੇ ਵਿਸ਼ੇਸ਼ ਦੂਤ ਨੂੰ ਦੱਸਿਆ ਇਸਲਾਮਾਬਾਦ, 5 ਦਸੰਬਰ (ਪੀ. ਟੀ. ਆਈ.)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਮਰੀਕਾ ਦੇ ਵਿਸ਼ੇਸ਼ ਦੂਤ ਜ਼ਾਲਮਈ ਖ਼ਲੀਲਜ਼ਾਦ ਨੂੰ ਦੱਸਿਆ ਕਿ ਅਫ਼ਗਾਨਿਸਤਾਨ 'ਚ ਸ਼ਾਂਤੀ ਅਤੇ ਸੁਲ੍ਹਾ ਪਾਕਿਸਤਾਨ ...

ਪੂਰੀ ਖ਼ਬਰ »

ਥਾਈਲੈਂਡ 'ਚ ਫ਼ਰਜ਼ੀ ਵਿਆਹਾਂ ਦੇ ਦੋਸ਼ 'ਚ 10 ਭਾਰਤੀ ਗਿ੍ਫ਼ਤਾਰ

ਬੈਂਕਾਕ, 5 ਦਸੰਬਰ (ਏਜੰਸੀ)-ਥਾਈਲੈਂਡ 'ਚ ਆਪਣੇ ਵਿਆਹ ਦੇ ਫ਼ਰਜ਼ੀ (ਜਾਅਲੀ) ਦਸਤਾਵੇਜ਼ ਜਮ੍ਹਾਂ ਕਰਵਾਉਣ ਦੇ ਦੋਸ਼ਾਂ 'ਚ 10 ਭਾਰਤੀ ਮਰਦਾਂ ਅਤੇ ਥਾਈਲੈਂਡ ਦੀਆਂ 24 ਔਰਤਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਦਕਿ 20 ਸ਼ੱਕੀ ਭਾਰਤੀ ਤੇ 6 ਥਾਈਲੈਂਡ ਔਰਤਾਂ ਅਜੇ ਵੀ ਪੁਲਿਸ ਦੀ ...

ਪੂਰੀ ਖ਼ਬਰ »

ਪਾਕਿ ਤੋਂ ਆਜ਼ਾਦੀ ਲਈ ਗਿਲਗਿਤ ਬਾਲਤਿਸਤਾਨ 'ਚ ਪ੍ਰਦਰਸ਼ਨ

ਇਸਲਾਮਾਬਾਦ, 5 ਦਸੰਬਰ (ਏਜੰਸੀ)-ਗਿਲਗਿਤ ਬਾਲਤਿਸਤਾਨ ਦੇ ਹੁੰਜਾ ਇਲਾਕੇ ਵਿਚ ਬੁੱਧਵਾਰ ਨੂੰ ਭਾਰੀ ਗਿਣਤੀ 'ਚ ਲੋਕਾਂ ਨੇ ਮੁੱਢਲੇ ਅਤੇ ਸੰਵਿਧਾਨਕ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ | ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਸੜਕਾਂ 'ਤੇ ਉੱਤਰੇ ਤੇ ਸਰਕਾਰ ...

ਪੂਰੀ ਖ਼ਬਰ »

ਪਾਕਿਸਤਾਨ ਵਲੋਂ ਉੜੀ 'ਚ ਗੋਲੀਬਾਰੀ, ਜਵਾਨ ਜ਼ਖ਼ਮੀ

ਬਾਰਾਮੂਲਾ, 5 ਦਸੰਬਰ (ਏਜੰਸੀਆਂ)-ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਕੰਟਰੋਲ ਰੇਖਾ ਦੇ ਨੇੜੇ ਵਸੇ ਉੜੀ ਸੈਕਟਰ 'ਚ ਅੱਜ ਪਾਕਿ ਫ਼ੌਜ ਨੇ ਜੰਗਬੰਦੀ ਦੀ ਮੁੜ ਉਲੰਘਣਾ ਕੀਤੀ ਹੈ | ਇਸ ਗੋਲੀਬਾਰੀ 'ਚ ਫ਼ੌਜ ਦਾ ਇਕ ਜਵਾਨ ਜ਼ਖ਼ਮੀ ਹੋ ਗਿਆ | ਭਾਰਤੀ ਜਵਾਨਾਂ ਨੇ ਵੀ ...

ਪੂਰੀ ਖ਼ਬਰ »

ਕਾਂਗਰਸ ਨੇ ਕ੍ਰਿਸਚੀਅਨ ਮਿਸ਼ੇਲ ਵਲੋਂ ਪੇਸ਼ ਹੋਣ ਵਾਲੇ ਯੂਥ ਆਗੂ ਤੇ ਵਕੀਲ ਨੂੰ ਕੱਢਿਆ

ਨਵੀਂ ਦਿੱਲੀ, 5 ਦਸੰਬਰ (ਏਜੰਸੀ)- ਕਾਂਗਰਸ ਨੇ ਅੱਜ ਅਗਸਤਾ ਵੈਸਟਲੈਂਡ ਵੀ.ਵੀ.ਆਈ.ਪੀ. ਹੈਲੀਕਾਪਟਰ ਘੁਟਾਲੇ ਦੇ ਵਿਚੋਲੇ ਕ੍ਰਿਸਚੀਅਨ ਮਿਸ਼ੇਲ ਵਲੋਂ ਪੇਸ਼ ਹੋਣ ਵਾਲੇ ਯੂਥ ਕਾਂਗਰਸੀ ਆਗੂ ਤੇ ਵਕੀਲ ਅਲਜੋ ਕੇ ਜੋਸੇਫ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ | ਇਸੇ ਦੌਰਾਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX