ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਜੰਡਿਆਲੀ ਵਿਚ ਬੀਤੀ ਅੱਧੀ ਰਾਤ 8 ਹਥਿਆਰਬੰਦ ਲੁਟੇਰਿਆਂ ਵਲੋਂ ਕਿਸਾਨ ਦੇ ਪਰਿਵਾਰਕ ਮੈਂਬਰਾਂ ਨੂੰ ਜ਼ਖ਼ਮੀ ਕਰਨ ਉਪਰੰਤ ਗਹਿਣੇ ਤੇ ਹੋਰ ਸਾਮਾਨ ਲੁੱਟ ਲਿਆ ਤੇ ਫ਼ਰਾਰ ਹੋ ਗਏ | ਘਟਨਾ ਬੀਤੀ ਰਾਤ 1:30 ਵਜੇ ਦੇ ਕਰੀਬ ਉਸ ਵਕਤ ਵਾਪਰੀ ਜਦੋਂ 8 ਹਥਿਆਰਬੰਦ ਲੁਟੇਰੇ ਜੰਡਿਆਲੀ ਵਿਚ ਰਹਿੰਦੇ ਕਿਸਾਨ ਗੁਰਮੇਲ ਸਿੰਘ ਦੇ ਘਰ ਦਾਖ਼ਲ ਹੋਏ | ਉਸ ਵੇਲੇ ਗੁਰਮੇਲ ਸਿੰਘ ਦੀ ਮਾਤਾ ਗੁਰਦੇਵ ਕੌਰ, ਨੂੰ ਹ ਰਾਜਵੰਤ, ਪਤਨੀ ਅਮਰਜੀਤ ਕੌਰ, ਕਿਰਾਏਦਾਰ ਹਰਬੰਸ ਲਾਲ ਤੇ ਉਸ ਦੇ ਬੱਚੇ ਮੌਜੂਦ ਸਨ | ਇਹ ਲੁਟੇਰੇ ਘਰ ਦੀਆਂ ਕੰਧਾਂ ਟੱਪ ਕੇ ਦਾਖ਼ਲ ਹੋਏ ਤੇ ਸਭ ਤੋਂ ਪਹਿਲਾਂ ਉਹ ਗੁਰਦੇਵ ਕੌਰ ਦੇ ਕਮਰੇ ਵਿਚ ਗਏ | ਉਨ੍ਹਾਂ ਨੇ ਗੁਰਦੇਵ ਕੌਰ ਪਾਸੋਂ ਗਹਿਣੇ ਅਤੇ ਨਕਦੀ ਦੀ ਮੰਗ ਕੀਤੀ, ਜਦੋਂ ਗੁਰਦੇਵ ਕੌਰ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਉਸ ਦੀ ਡੰਡਿਆਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੇ ਸਿੱਟੇ ਵਜੋਂ ਉਸ ਦੇ ਨੱਕ 'ਤੇ ਸੱਟ ਲੱਗ ਗਈ | ਰੌਲੇ ਦੀ ਆਵਾਜ਼ ਸੁਣਕੇ ਗੁਰਮੇਲ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਉਥੇ ਆ ਗਏ | ਲੁਟੇਰਿਆਂ ਨੇ ਇਨ੍ਹਾਂ ਨੂੰ ਹਥਿਆਰ ਦਿਖਾ ਕੇ ਚੁੱਪ ਰਹਿਣ ਲਈ ਕਿਹਾ | ਇਨ੍ਹਾਂ ਲੁਟੇਰਿਆਂ ਵਿਚੋਂ ਕੁਝ ਲੁਟੇਰੇ ਤਾਂ ਪਰਿਵਾਰਕ ਮੈਂਬਰਾਂ ਪਾਸ ਖੜ੍ਹੇ ਰਹੇ, ਜਦਕਿ ਬਾਕੀ ਘਰ ਵਿਚੋਂ ਸਾਮਾਨ ਇਕੱਠਾ ਕਰਦੇ ਰਹੇ | ਲੁਟੇਰਿਆਂ ਵਲੋਂ ਪਰਿਵਾਰਕ ਮੈਂਬਰਾਂ ਤੇ ਕਿਰਾਏਦਾਰ ਹਰਬੰਸ ਲਾਲ ਦੀ ਵੀ ਕੁੱਟਮਾਰ ਕੀਤੀ ਗਈ | ਲੁਟੇਰੇ ਘਰ ਵਿਚ ਪਏ ਸੋਨੇ ਦੇ ਗਹਿਣੇ ਤੇ ਕੁਝ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ | ਜ਼ਖ਼ਮੀ ਹੋਏ ਪਰਿਵਾਰਕ ਮੈਂਬਰਾਂ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਦਾ ਇਲਾਜ ਕਰਨ ਉਪਰੰਤ ਘਰ ਭੇਜ ਦਿੱਤਾ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ | ਜਾਂਚ ਅਧਿਕਾਰੀ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਵਿਚ ਧਾਰਾ 458/459 ਅਧੀਨ ਮਾਮਲਾ ਦਰਜ ਕੀਤਾ ਹੈ |
ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਫੀਲਡਗੰਜ ਵਿਚ ਦੁਕਾਨਦਾਰ ਤੇ ਉਸ ਦੇ ਹਥਿਆਰਬੰਦ ਸਾਥੀਆਂ ਵਲੋਂ ਕੀਤੇ ਹਮਲੇ ਵਿਚ ਦੋ ਵਿਅਕਤੀ ਜ਼ਖ਼ਮੀ ਹੋ ਗਏ | ਜ਼ਖ਼ਮੀਆਂ ਵਿਚ ਦੁਕਾਨਦਾਰ ਤੇ ਉਸ ਦਾ ਸਾਥੀ ਸ਼ਾਮਿਲ ਹੈ | ਘਟਨਾ ਸ਼ਾਮ ਉਸ ਵਕਤ ਵਾਪਰੀ ਜਦੋਂ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਸਟੇਟ ਜੀ. ਐਸ. ਟੀ. ਦੀ ਟੀਮ ਵਲੋਂ ਘੁਮਾਰ ਮੰਡੀ ਵਿਖੇ ਸਥਿਤ ਸੁਰਿੰਦਰਾ ਸ਼ੂਅ ਸਟੋਰ ਵਿਖੇ ਦਸਤਕ ਦਿੱਤੀ ਗਈ ਤੇ ਟੀਮ ਨੇ ਸ਼ੂ ਸਟੋਰ ਵਿਚੋਂ ਦਸਤਾਵੇਜ਼ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਪੜਤਾਲ ਆਰੰਭ ਕਰ ਦਿੱਤੀ ਹੈ | ਜਾਣਕਾਰੀ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਭਾਜਪਾ ਸਨਅਤੀ ਸੈੱਲ ਦੇ ਸੂਬਾ ਪ੍ਰਧਾਨ ਤੇ ਸਨਅਤਕਾਰ ਰਾਕੇਸ਼ ਕਪੂਰ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ 'ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਦੇੜ ਦੇ ਮੀਤ ਜਥੇਦਰ ਜੋਤਇੰਦਰ ਸਿੰਘ ਦਾ ਰਾਕੇਸ਼ ਕੂਪਰ, ਭਾਜਪਾ ਦੇ ਸੂਬਾ ਜਨਰਲ ਸਕੱਤਰ ...
ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਕੇਂਦਰੀ ਜੇਲ੍ਹ ਵਿਚ ਇਸ ਸਾਲ ਮਈ ਮਹੀਨੇ ਵਿਚ ਫ਼ਰਾਰ ਹੋਏ ਦੋ ਬੰਦੀਆਂ ਨੂੰ ਕਾਬੂ ਕੀਤੇ ਜਾਣ ਤੋਂ ਬਾਅਦ ਪੁਲਿਸ ਵਲੋਂ ਇਨ੍ਹਾਂ ਪਾਸੋਂ ਪੁੱਛ ਪੜਤਾਲ ਕੀਤੀ ਜਾਵੇਗੀ | ਜਾਣਕਾਰੀ ਅਨੁਸਾਰ ਇਸ ਸਾਲ 13-14 ਮਈ ਦੀ ਰਾਤ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਬਾਲ ਮਜ਼ਦੂਰੀ ਵਿਰੋਧੀ ਹਫ਼ਤੇ ਦੇ ਤੀਸਰੇ ਦਿਨ ਜ਼ਿਲ੍ਹਾ ਟਾਸਕ ਫੋਰਸ ਦੀਆਂ ਦੋ ਟੀਮਾਂ ਨੇ ਵੱਖ-ਵੱਖ ਥਾਂਈ ਛਾਪੇਮਾਰੀ ਕੀਤੀ, ਪਰ ਛਾਪੇਮਾਰੀ ਦੌਰਾਨ ਦੋਹਾਂ ਟੀਮਾਂ ਨੂੰ ਮਹਾਂਨਗਰ ਵਿਚ ਕੋਈ ਵੀ ਬੱਚਾ ਬਾਲ ਮਜ਼ਦੂਰੀ ਕਰਦਾ ਨਜ਼ਰ ...
ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕੇਂਦਰੀ ਤੇ ਜਨਾਨਾ ਜੇਲ੍ਹ ਵਿਚ ਜਾਂਚ ਦੌਰਾਨ ਬਰਾਮਦ ਕੀਤੇ ਦੋ ਮੋਬਾਈਲਾਂ ਦੇ ਮਾਮਲੇ ਵਿਚ ਪੁਲਿਸ ਨੇ ਚਾਰ ਬੰਦੀਆਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ, ਜਿਨ੍ਹਾਂ ਵਿਚ ਇਕ ਔਰਤ ਵੀ ਸ਼ਾਮਿਲ ਹੈ | ਪਹਿਲੇ ਮਾਮਲੇ ਵਿਚ ...
ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਬਾਲ ਮਜ਼ਦੂਰੀ ਕਰਵਾਉਣ ਵਾਲੇ ਦੁਕਾਨਦਾਰਾਂ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਸ਼ੇਰਪੁਰ ਮਾਰਕੀਟ ਸਥਿਤ ਕਾਕਾ ਮਸਾਲਾ ਨਾਮੀ ਦੁਕਾਨ 'ਤੇ ਲੇਬਰ ...
ਲੁਧਿਆਣਾ, 5 ਦਸੰਬਰ (ਪਰਮੇਸ਼ਰ ਸਿੰਘ)- ਪੰਜਾਬ ਕਲਚਰਲ ਪ੍ਰੋਮੋਸ਼ਨ ਕੌਾਸਲ ਦੇ ਸਹਿਯੋਗ ਨਾਲ ਜੀ. ਆਰ. ਡੀ. ਅਕੈਡਮੀ ਵਿਖੇ ਕਰਵਾਏ ਗਏ ਪੰਜਾਬ ਮਲਟੀਕਲਚਰਲ ਫੈਸਟੀਵਲ ਦੌਰਾਨ ਕੋਲੰਬੀਅਨ ਸੱਭਿਆਚਾਰਕ ਵਫ਼ਦ ਵਲੋਂ ਕੀਤੀਆਂ ਪੇਸ਼ਕਾਰੀਆਂ ਨੂੰ ਵੇਖ ਕੇ ਅਧਿਆਪਕ ਤੇ ...
ਢੰਡਾਰੀ ਕਲਾਂ, 5 ਦਸੰਬਰ (ਪਰਮਜੀਤ ਸਿੰਘ ਮਠਾੜੂ)- ਪਿਛਲੇ ਸਮੇਂ ਤੋਂ ਢੰਡਾਰੀ ਖੁਰਦ ਦੇ ਵਾਰਡ ਨੰ: 28 ਦੇ ਸੀਵਰੇਜ, ਸੜਕਾਂ ਤੇ ਪੀਣ ਦੇ ਪਾਣੀ ਦੀ ਵਿਵਸਥਾ ਵਿਗੜੀ ਪਈ ਹੈ¢ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲਗੇ ਹੋਏ ਹਨ ਤੇ ਸੀਵਰੇਜ ਦਾ ਪ੍ਰਦੂਸ਼ਿਤ ਪਾਣੀ ਲੋਕਾਾ ਦੇ ਘਰਾਂ ...
ਲੁਧਿਆਣਾ, 5 ਦਸੰਬਰ (ਸਲੇਮਪੁਰੀ)-ਕੌਾਸਲ ਆਫ ਡਿਪਲੋਮਾ ਇੰਜੀਨੀਅਰਜ਼ ਪੰਜਾਬ ਦੇ ਆਹੁਦੇਦਾਰਾਂ ਦੀ ਮੀਟਿੰਗ ਜਥੇਬੰਦੀ ਦੇ ਸੂਬਾ ਚੇਅਰਮੈਨ ਇੰਜ: ਮਨਜਿੰਦਰ ਸਿੰਘ ਮੱਤੇਨੰਗਲ ਦੀ ਅਗਵਾਈ ਹੇਠ ਹੋਈ | ਇਸ ਮੌਕੇ ਜਥੇਬੰਦੀ ਦੇ ਸਕੱਤਰ ਜਨਰਲ ਇੰਜ: ਸੁਖਵਿੰਦਰ ਸਿੰਘ ...
ਲੁਧਿਆਣਾ, 5 ਦਸੰਬਰ (ਭੁਪਿੰਦਰ ਸਿੰਘ ਬਸਰਾ)- ਐਫ.ਐਮ.ਸੀ.ਜੀ. ਡਾਇਰੈਕਟ ਸੇਿਲੰਗ ਕੰਪਨੀ ਐਮ.ਵੇ ਇੰਡੀਆ ਨੇ ਐਟੀਟਿਊਡ ਬੀ ਬ੍ਰਾਈਟ ਹਰਬਲਸ-1 ਰੇਂਜ ਨੂੰ ਜਾਰੀ ਕਰਨ ਦੇ ਨਾਲ ਹਰਬਲ ਸਕਿਨ ਕੇਅਰ ਬਾਜ਼ਾਰ 'ਚ ਕਦਮ ਰੱਖ ਲਿਆ ਹੈ | ਅੰਸ਼ੂ ਬੁਧਰਾਜਾ ਨੇ ਕਿਹਾ ਕਿ ਐਮ ਵੇ 'ਚ ਸਾਡਾ ...
ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)- ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ ਕੈਲੀਬਰ ਪਲਾਜ਼ਾ (ਏ. ਸੀ.) ਮਾਰਕੀਟ, ਭਦੌੜ ਹਾਊਸ, ਮਾਤਾ ਰਾਣੀ ਰੋਡ, ਮੀਨਾ ਬਾਜ਼ਾਰ, ਪ੍ਰਤਾਪ ਬਾਜ਼ਾਰ ਦੀਆਂ ਸੜਕਾਂ ਦੀ ਖਸਤਾ ਹਾਲਤ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਚੈਂਬਰ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਅੰਡਰਟੇਕਿੰਗਸ (ਸੀਸੂ) ਵਲੋਂ 7 ਤੋਂ 10 ਦਸੰਬਰ ਤੱਕ ਗਲਾਡਾ ਮੈਦਾਨ ਚੰਡੀਗੜ੍ਹ ਸੜਕ ਲੁਧਿਆਣਾ ਵਿਖੇ 4 ਰੋਜ਼ਾ 5ਵੀਂ ਮੈਕਮਾ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਜ਼ੋਰਾ 'ਤੇ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਜ਼ਿਲ੍ਹਾ ਲੁਧਿਆਣਾ ਦੇ ਇਕ ਸੇਵਾ ਕੇਂਦਰ ਵਿਚ ਤਸਵੀਰ ਤੋਂ ਤਸਵੀਰ ਕਰਕੇ ਹਲਫ਼ੀਆ ਬਿਆਨ ਬਣਾਉਣ ਦਾ ਮਾਮਲਾ ਸਾਹਮਣੇ ਆਉਣ ਨਾਲ ਸੇਵਾ ਕੇਂਦਰਾਂ ਦੇ ਕੰਮ ਕਾਜ ਦੇ ਤਰੀਕੇ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ | ਮਾਮਲੇ ਦੀ ਸਹਾਇਕ ...
ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਕੇਂਦਰੀ ਜੇਲ੍ਹ ਦੀ ਸੁਰੱਖਿਆ ਵਿਚ ਵਾਧਾ ਕਰ ਦਿੱਤਾ ਗਿਆ ਹੈ ਤੇ ਇਸ ਲਈ ਵੱਖ-ਵੱਖ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ | ਜਾਣਕਾਰੀ ਅਨੁਸਾਰ ਜੇਲ੍ਹ ਅਧਿਕਾਰੀਆਂ ਦੀ ਮੀਟਿੰਗ ਸੁਪਰਡੈਂਟ ਸ਼ਮਸ਼ੇਰ ...
ਅੰਮਿ੍ਤਸਰ, 5 ਦਸੰਬਰ (ਸਟਾਫ ਰਿਪੋਰਟਰ)- ਦੱਖਣੀ ਅਮਰੀਕਾ ਦੇ ਦੇਸ਼ ਕੋਲੰਬੀਆ ਤੋਂ ਆਏ 12 ਮੈਂਬਰੀ ਸੱਭਿਆਚਾਰਕ ਵਫ਼ਦ 'ਚ ਸ਼ਾਮਿਲ ਕਲਾਕਾਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਦੇ ਦਰਸ਼ਨ ਕੀਤੇ ਅਤੇ ਇਸ ਅਧਿਆਤਮਕ ਅਸਥਾਨ ਤੇ ਮਹਾਨ ਸਿੱਖ ਰਵਾਇਤਾਂ ਤੋਂ ਬੇਹੱਦ ...
ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਦਾਜ ਖਾਤਰ ਵਿਆਹੁਤਾ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਧੋਖੇ ਨਾਲ ਦੂਜਾ ਵਿਆਹ ਕਰਵਾਉਣ ਦੇ ਮਾਮਲੇ ਵਿਚ ਪੁਲਿਸ ਨੇ ਪ੍ਰਵਾਸੀ ਭਾਰਤੀ ਨੌਜਵਾਨ ਤੇ ਉਸ ਦੇ 4 ਪਰਿਵਾਰਕ ਮੈਂਬਰਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ...
ਲੁਧਿਆਣਾ, 5 ਦਸੰਬਰ (ਪੁਨੀਤ ਬਾਵਾ)- ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਿਖ਼ਲਾਫ਼ ਆਮ ਆਦਮੀ ਪਾਰਟੀ ਮਾਲਵਾ ਜ਼ੋਨ-2 ਦੇ ਵਲੰਟੀਅਰਾਂ ਨੇ ਸਥਾਨਕ ਭਾਰਤ ਨਗਰ ਚੌਕ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕਰਦਿਆਂ ਪੈਦਲ ਮਾਰਚ ਕੱਢਿਆ ਅਤੇ ਪੰਜਾਬ ...
ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)- ਸ਼ਹਿਰ ਵਿਚ ਅਵਾਰਾ ਕੁੱਤਿਆਂ ਵਲੋਂ ਲੋਕਾਂ ਖਾਸਕਰ ਬੱਚਿਆਂ ਨੂੰ ਵੱਢਣ ਦੀਆਂ ਘਟਨਾਵਾਂ ਵਿਚ ਦਿਨੋ ਦਿਨ ਵਾਧਾ ਹੋਣ ਕਾਰਨ ਸ਼ਹਿਰ ਵਾਸੀਆਂ 'ਚ ਸਹਿਮ ਫੈਲਦਾ ਜਾ ਰਿਹਾ ਹੈ | ਨਗਰ ਨਿਗਮ ਪ੍ਰਸ਼ਾਸਨ ਵਲੋਂ ਅਵਾਰਾ ਕੁੱਤਿਆਂ ਦੇ ...
ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਅਕਾਲਗੜ੍ਹ ਮਾਰਕੀਟ ਵਿਚ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਅਭਿਸ਼ੇਕ ਚੋਪੜਾ ਵਾਸੀ ਸੀਤਾ ਨਗਰ ਦੀ ਸ਼ਿਕਾਇਤ 'ਤੇ ਉਸ ਦੇ ਨੌਕਰਾਂ ਰਣਦੀਪ ਸਿੰਘ, ਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਵਿਕਾਸ ਅਤੇ ਚੋਰੀ ਦਾ ਕੱਪੜਾ ...
ਲੁਧਿਆਣਾ, 5 ਦਸੰਬਰ (ਕਵਿਤਾ ਖੁੱਲਰ)-ਕਾਂਗਰਸ ਪਾਰਟੀ ਦੇ ਇਕਨੋਮਿਕ ਐਾਡ ਪੋਲੀਟਿਕਲ ਪਲੈਨਿੰਗ ਸੈੱਲ ਦੇ ਚੇਅਰਮੈਨ ਈਸ਼ਵਰਜੋਤ ਸਿੰਘ ਚੀਮਾ ਨੇ ਹਲਕਾ ਆਤਮ ਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੈਂਸ ਭਰਾਵਾਂ ਨੂੰ ਲੰਮੇ ਹੱਥੀ ਲੈਂਦੇ ਹੋਏ ਕਿਹਾ ਕਿ ਬੈਂਸ ...
ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਰੇਲਵੇ ਪੁਲਿਸ ਨੇ ਇਕ ਤਸਕਰ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 8 ਕਿਲੋ ਭੁੱਕੀ ਬਰਾਮਦ ਕੀਤੀ ਹੈ | ਜਾਂਚ ਅਧਿਕਾਰੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀ ਦੀ ਸ਼ਨਾਖਤ ...
ਇਯਾਲੀ/ਥਰੀਕੇ, 5 ਦਸੰਬਰ (ਰਾਜ ਜੋਸ਼ੀ)- ਫਿਰੋਜ਼ਪੁਰ ਰੋਡ ਸਥਿਤ ਗੁਰੂ ਨਾਨਕ ਦਰਬਾਰ ਪਿੰਡ ਝਾਂਡ ਵਿਖੇ ਬ੍ਰਹਮਲੀਨ ਬਾਬਾ ਗੁਲਜਾਰ ਸਿੰਘ ਦੇ 17ਵੇਂ ਬਰਸੀ ਸਮਾਗਮ ਵਿਚ ਵੱਖ-ਵੱਖ ਪਾਰਟੀਆਂ ਦੇ ਆਗੂਆਂ, ਧਾਰਮਿਕ ਤੇ ਸਮਾਜਿਕ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਸੰਗਤ ...
ਲੁਧਿਆਣਾ, 5 ਦਸੰਬਰ (ਸਲੇਮਪੁਰੀ)- ਮਾਤਾ ਮੋਹਨਦਈ ਓਸਵਾਲ ਹਸਪਤਾਲ ਲੁਧਿਆਣਾ ਦੇ ਸਮੂਹ ਮੁਲਾਜ਼ਮ ਮੰਗਾਂ ਨੂੰ ਲੈ ਕੇ ਅਚਾਨਕ ਹੜ੍ਹਤਾਲ 'ਤੇ ਬੈਠ ਗਏ, ਜਿਸ ਨਾਲ ਜਿਥੇ ਹਸਪਤਾਲ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ, ਉਥੇ ਮਰੀਜ਼ਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ...
ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਡਵੀਜਨ ਨੰਬਰ 2 ਦੇ ਨੇੜੇ ਆਟੋ ਰਿਕਸ਼ਾ ਗਰੋਹ ਦੇ ਮੈਂਬਰਾਂ ਵਲੋਂ ਇਕ ਨੌਜਵਾਨ ਨੂੰ ਜ਼ਖ਼ਮੀ ਕਰਨ ਉਪਰੰਤ 5 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਲੁੱਟ ਲਿਆ ਤੇ ਫ਼ਰਾਰ ਹੋ ਗਏ | ਘਟਨਾ ਅੱਜ ਰਾਤ ਉਸ ਵਕਤ ਵਾਪਰੀ ...
ਲੁਧਿਆਣਾ, 5 ਦਸੰਬਰ (ਕਵਿਤਾ ਖੁੱਲਰ)- ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਬਾਨੀ ਜਵੱਦੀ ਟਕਸਾਲ ਤੋਂ ਵਰੋਸਾਏ ਮਹਾਂਪੁਰਸ਼ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਕੈਨੇਡਾ ਵਿਖੇ ਗੁਰਮਤਿ ਪ੍ਰਚਾਰ ਫੇਰੀ ਤੋਂ ਵਾਪਸ ...
ਲੁਧਿਆਣਾ, 5 ਦਸੰਬਰ (ਜੁਗਿੰਦਰ ਸਿੰਘ ਅਰੋੜਾ)- ਮਹਾਂਨਗਰ ਲੁਧਿਆਣਾ ਵਿਚ ਵੀ ਸਰਦੀ ਦਾ ਜ਼ੋਰ ਦਿਨ ਬ ਦਿਨ ਵੱਧ ਰਿਹਾ ਹੈ ਤੇ ਹੌਜਰੀ ਤੇ ਗਰਮ ਕੱਪੜੇ ਦੇ ਬਾਜ਼ਾਰਾਂ ਵਿਚ ਖਰੀਦਦਾਰਾਂ ਦੀ ਭੀੜ ਵੀ ਨਜ਼ਰ ਆ ਰਹੀ ਤੇ ਹੌਜਰੀ ਕਾਰੋਬਾਰੀਆਂ ਦੇ ਚਿਹਰਿਆਂ ਉਪਰ ਰੌਣਕਾਂ ਵੀ ...
ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਸੁੰਦਰ ਨਗਰ ਨੇੜੇ ਜਾਂਦੇ ਬੁੱਢੇ ਦਰਿਆ ਵਿਚੋਂ ਪੁਲਿਸ ਨੇ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ | ਜਾਣਕਾਰੀ ਅਨੁਸਾਰ ਕੁਝ ਲੋਕਾਂ ਨੇ ਜਦੋਂ ਦਰਿਆ ਵਿਚ ਲਾਸ਼ ਪਈ ਦੇਖੀ ਤਾਂ ਪੁਲਿਸ ਨੂੰ ਸੂਚਿਤ ਕੀਤਾ | ਸੂਚਨਾ ...
ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)- ਸ਼ਹਿਰ ਵਾਸੀਆਂ ਵੱਲ ਪਿਛਲੇ ਕਈ ਸਾਲ ਤੋਂ ਬਕਾਇਆ ਪਾਣੀ, ਸੀਵਰੇਜ ਬਿੱਲਾਂ ਦੀ ਅਰਬਾਂ ਰੁਪਏ ਦੀ ਰਿਕਵੀਰ ਲੈਣ ਲਈ ਰਾਜ ਸਰਕਾਰ ਵਲੋਂ ਕਈ ਵਾਰ ਵਿਆਜ ਮੁਆਫੀ ਦੀ ਸਹੂਲਤ ਦੇਣ ਦੇ ਬਾਵਜੂਦ ਰਕਮ ਜਮ੍ਹਾਂ ਨਾ ਕਰਾਉਣ ਵਾਲਿਆਂ ਨੂੰ ...
ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)- ਨਗਰ ਨਿਗਮ ਜ਼ੋਨ ਏ ਅਧੀਨ ਪੈਂਦੀ ਪੁਰਾਣੀ ਜੀ. ਟੀ. ਰੋਡ 'ਤੇ ਇਕ ਬਹੁਮੰਜਿਲਾ ਮਾਰਕੀਟ ਦੇ ਮਾਲਿਕਾਂ/ਪ੍ਰਬੰਧਕਾਂ ਵਲੋਂ ਸਰਕਾਰੀ ਸੜਕ 'ਤੇ ਕਰੀਬ ਚਾਰ ਫੁੱਟ ਨਾਜਾਇਜ਼ ਕਬਜ਼ਾ ਕਰਕੇ ਕੀਤੀ ਕੰਧ ਇਮਾਰਤੀ ਸ਼ਾਖਾ ਨੇ ਬੁੱਧਵਾਰ ...
ਲੁਧਿਆਣਾ, 5 ਦਸੰਬਰ (ਸਲੇਮਪੁਰੀ)- ਪੰਜਾਬ ਦੇ ਸਭ ਤੋਂ ਪੁਰਾਣੇ ਹਸਪਤਾਲਾਂ ਦੀ ਸੂਚੀ ਵਿਚ ਸ਼ਾਮਿਲ ਡਾ: ਬੀ. ਐਲ. ਕਪੂਰ ਮੈਮੋਰੀਅਲ ਹਸਪਤਾਲ ਲੁਧਿਆਣਾ ਵਲੋਂ ਪਿਛਲੇ ਲੰਬੇ ਸਮੇਂ ਤੋਂ ਚਲਾਏ ਜਾ ਰਹੇ ਨਰਸਿੰਗ ਇੰਸਟੀਚਿਊਟ ਜੋ ਨਰਸਿੰਗ ਸਿੱਖਿਆ ਦੇ ਖੇਤਰ ਵਿਚ ਵੱਡਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX