ਤਾਜਾ ਖ਼ਬਰਾਂ


ਐਫ.ਏ.ਟੀ.ਐਫ ਦਾ ਫ਼ੈਸਲਾ : ਅਕਤੂਬਰ ਤੱਕ 'ਗ੍ਰੇ ਲਿਸਟ' 'ਚ ਰਹੇਗਾ ਪਾਕਿਸਤਾਨ
. . .  19 minutes ago
ਨਵੀਂ ਦਿੱਲੀ, 22 ਫਰਵਰੀ- ਪੈਰਿਸ 'ਚ ਹੋਈ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ) ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਪਾਕਿਸਤਾਨ 'ਗ੍ਰੇ ਲਿਸਟ' 'ਚ ਬਰਕਰਾਰ ਰਹੇਗਾ। ਐਫ.ਏ.ਟੀ.ਐਫ. ਵੱਲੋਂ ਲਿਆ ਗਿਆ ਇਹ ਫ਼ੈਸਲਾ ਇਸ ਸਾਲ ....
ਬੀ.ਐੱਸ.ਐਫ. ਸੈਕਟਰ ਮਮਦੋਟ ਨੇ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ
. . .  30 minutes ago
ਮਮਦੋਟ, 22 ਫਰਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਸੈਕਟਰ ਵਿਖੇ ਤਾਇਨਾਤ ਬੀ.ਐੱਸ.ਐਫ. ਦੀ 29 ਬਟਾਲੀਅਨ ਅਧੀਨ ਆਉਂਦੀ ਚੈੱਕ ਮੱਬੋ ਕੇ ਦੇ ਨੇੜਿਉਂ ਬੀ.ਐਸ.ਐਫ ਨੇ 4 ਪੈਕਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਦਾ ਵਜ਼ਨ 1 ਕਿੱਲੋ 600 ਗ੍ਰਾਮ ਦੇ ਕਰੀਬ ....
ਅਗਸਤਾ ਵੈਸਟਲੈਂਡ ਮਾਮਲਾ : ਰਾਜੀਵ ਸਕਸੈਨਾ ਦੀ ਅੰਤਰਿਮ ਜ਼ਮਾਨਤ 25 ਫਰਵਰੀ ਤੱਕ ਵਧਾਈ ਗਈ
. . .  51 minutes ago
ਨਵੀਂ ਦਿੱਲੀ, 22 ਫਰਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਸਤਾ ਵੈਸਟਲੈਂਡ ਮਾਮਲੇ 'ਚ ਦੋਸ਼ੀ ਰਾਜੀਵ ਸਕਸੈਨਾ ਦੀ ਅੰਤਰਿਮ ਜ਼ਮਾਨਤ ਦੀ ਮਿਆਦ 25 ਫਰਵਰੀ ਤੱਕ ਲਈ ਵਿਧਾ ਦਿੱਤੀ ਹੈ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਏਮਜ਼ ਦੀ ਮੈਡੀਕਲ ਰਿਪੋਰਟ...
ਜਨ ਔਸ਼ਧੀ ਕੇਂਦਰਾਂ ਦੀਆਂ ਸਸਤੀਆਂ ਦਵਾਈਆਂ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ
. . .  about 1 hour ago
ਸੰਗਰੂਰ, 22 ਫਰਵਰੀ (ਧੀਰਜ ਪਸ਼ੋਰੀਆ)- ਪ੍ਰਧਾਨ ਮੰਤਰੀ ਜਨ ਕਲਿਆਣ ਕਲਿਆਣਕਾਰੀ ਯੋਜਨਾ ਅਧੀਨ ਦੇਸ਼ 'ਚ ਖੋਲ੍ਹੇ ਗਏ ਜਨ ਔਸ਼ਧੀ ਕੇਂਦਰਾਂ ਤੋਂ ਮਿਲਣ ਵਾਲੀਆਂ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਣ ਕਰਨ ....
ਥਰੂਰ ਨੇ ਪਾਕਿਸਤਾਨ ਨਾਲ ਕ੍ਰਿਕਟ ਖੇਡਣ ਦੀ ਕੀਤੀ ਵਕਾਲਤ
. . .  about 1 hour ago
ਨਵੀਂ ਦਿੱਲੀ, 22 ਫਰਵਰੀ- ਕ੍ਰਿਕਟ ਵਿਸ਼ਵ ਕੱਪ 'ਚ ਭਾਰਤੀ ਕ੍ਰਿਕਟ ਟੀਮ ਦੇ ਪਾਕਿਸਤਾਨ ਨਾਲ ਮੈਚ ਨਾ ਖੇਡਣ ਦੀ ਚਹੁੰ-ਪਾਸੀਂ ਉੱਠ ਰਹੀ ਮੰਗ ਵਿਚਾਲੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਵਿਰੁੱਧ ਮੈਚ ਨਾ ਖੇਡਣਾ...
'ਆਪ' ਦੀਆਂ ਨਵ-ਵਿਆਹੀਆਂ ਵਿਧਾਇਕਾਂ ਰੂਬੀ ਅਤੇ ਬਲਜਿੰਦਰ ਨੂੰ ਕੈਪਟਨ ਨੇ ਦਿੱਤਾ ਆਸ਼ੀਰਵਾਦ
. . .  about 1 hour ago
ਚੰਡੀਗੜ੍ਹ, 22 ਫਰਵਰੀ- ਆਮ ਆਦਮ ਪਾਰਟੀ ਦੀਆਂ ਨਵ ਵਿਆਹੀਆਂ ਵਿਧਾਇਕਾਂ ਰੁਪਿੰਦਰ ਕੌਰ ਰੂਬੀ ਅਤੇ ਬਲਜਿੰਦਰ ਕੌਰ ਨੇ ਅੱਜ ਆਪਣੇ ਜੀਵਨ ਸਾਥੀਆਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ...
ਅਧਿਆਪਕਾਂ ਨੂੰ ਧਮਕੀਆਂ ਦੇਣ ਵਾਲੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲ 'ਚ ਕੀਤਾ ਬੰਦ
. . .  about 2 hours ago
ਚਮਿਆਰੀ, 22 ਫਰਵਰੀ (ਜਗਪ੍ਰੀਤ ਸਿੰਘ ਜੌਹਲ, ਗੁਰਪ੍ਰੀਤ ਸਿੰਘ ਢਿੱਲੋਂ)- ਸਰਕਾਰੀ ਸਕੂਲਾਂ 'ਚ ਚੱਲ ਰਹੇ ਵਿਵਾਦਿਤ 'ਪੜ੍ਹੋ ਪੰਜਾਬ ਪੜਾਓ ਪੰਜਾਬ' ਪ੍ਰੋਜੈਕਟ ਦੀ ਹੋ ਰਹੀ ਟੈਸਟਿੰਗ ਦਾ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਬਾਈਕਾਟ ਕੀਤਾ ਗਿਆ ਹੈ। ਇਸ ਦੇ ਤਹਿਤ ....
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ 25 ਫਰਵਰੀ ਸਵੇਰੇ 11 ਵਜੇ ਤੱਕ ਮੁਲਤਵੀ
. . .  about 2 hours ago
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੇਵੇਗੀ ਤੇਲੰਗਾਨਾ ਸਰਕਾਰ
. . .  about 2 hours ago
ਹੈਦਰਾਬਾਦ, 22 ਫਰਵਰੀ- ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਬੀਤੀ 14 ਫਰਵਰੀ ਨੂੰ ਪੁਲਵਾਮਾ ਹਮਲੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ 'ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ 25-25 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ...
ਜੈਸ਼ ਨਾਲ ਸੰਬੰਧਿਤ ਦੋ ਅੱਤਵਾਦੀ ਉੱਤਰ ਪ੍ਰਦੇਸ਼ 'ਚ ਗ੍ਰਿਫ਼ਤਾਰ
. . .  about 2 hours ago
ਲਖਨਊ, 22 ਫਰਵਰੀ- ਉੱਤਰ ਪ੍ਰਦੇਸ਼ ਦੇ ਏ.ਟੀ.ਐੱਸ. (ਅੱਤਵਾਦੀ ਵਿਰੋਧੀ ਦਸਤੇ) ਨੇ ਸਹਾਰਨਪੁਰ ਤੋਂ ਜੈਸ਼-ਏ-ਮੁਹੰਮਦ ਦੇ ਨਾਸ ਸੰਬੰਧਿਤ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਉੱਤਰ ਪ੍ਰਦੇਸ਼ ਦੇ ਡੀ.ਜੀ.ਪੀ. ਓ.ਪੀ. ਸਿੰਘ ਨੇ ਕਿਹਾ ਕਿ ....
ਘਰ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ
. . .  about 2 hours ago
ਪਟਨਾ, 22 ਫਰਵਰੀ- ਬਿਹਾਰ ਦੇ ਬਿਹਾਰ ਗੋਪਾਲਗੰਜ ਜ਼ਿਲ੍ਹੇ ਦੇ ਕੁਚਾਏਕੋਟ ਥਾਣਾ ਇਲਾਕੇ ਦੇ ਬਖ਼ਰੀ ਪਿੰਡ 'ਚ ਬੀਤੀ ਦੇਰ ਰਾਤ ਇੱਕ ਘਰ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਝੁਲਸ ਕੇ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੱਕ ਪੁਲਿਸ...
ਉਲਕਾ ਪਿੰਡ 'ਤੇ ਸਫ਼ਲਤਾਪੂਰਵਕ ਉਤਰਿਆ ਜਾਪਾਨੀ ਪੁਲਾੜ ਯਾਨ
. . .  about 2 hours ago
ਟੋਕੀਓ, 22 ਫਰਵਰੀ-ਜਾਪਾਨੀ ਪੁਲਾੜ ਯਾਨ ਹਾਯਾਬੂਸਾ 2 ਅੱਜ ਰੁਯੁਗੂ ਨਾਮੀ ਉਲਕਾ ਪਿੰਡ 'ਤੇ ਸਫ਼ਲਤਾਪੂਰਵਕ ਉਤਰ ਗਿਆ। ਯਾਨ ਨੇ ਰੁਯੁਗੂ ਉਲਕਾ ਪਿੰਡ ਦੀ ਸਤ੍ਹਾ 'ਚ ਗੋਲੀ ਦਾਗ਼ ਕੇ ਧੂੜ ਦਾ ਨਮੂਨਾ ਇਕੱਠਾ ਕੀਤਾ ਹੈ। ਦੱਸ ਦਈਏ ਕਿ ਸੌਰ ਮੰਡਲ ਦੀ ਉਤਪਤੀ...
ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਲੜਾਂਗੀ ਚੋਣ - ਹਰਸਿਮਰਤ ਕੌਰ ਬਾਦਲ
. . .  about 2 hours ago
ਮਾਨਸਾ, 22 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਬਦਲਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ ਉਦੋਂ ਵਿਰਾਮ ਚਿੰਨ੍ਹ ਲਗਾ ਦਿੱਤਾ ਜਦੋਂ ਉਨ੍ਹਾਂ ਨੇ ਅੱਜ ਇੱਥੇ ਸਪਸ਼ਟ ਕਰ ਦਿੱਤਾ ਕਿ ਉਹ ਲੋਕ ਸਭਾ ...
ਸੁਰੇਸ਼ ਪ੍ਰਭੂ ਨੇ ਰਾਜਾਸਾਂਸੀ ਹਵਾਈ ਅੱਡੇ ਦੀ ਹਵਾਈ ਪਾਰਕਿੰਗ ਦਾ ਵੀਡੀਓ ਕਾਨਫ਼ਰੰਸ ਰਾਹੀਂ ਰੱਖਿਆ ਗਿਆ ਨੀਂਹ ਪੱਥਰ
. . .  1 minute ago
ਰਾਜਾਸਾਂਸੀ, 22 ਫਰਵਰੀ (ਹੇਰ ਖੀਵਾ) - ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੀ ਹਵਾਈ ਪਾਰਕਿੰਗ ਦੇ ਕੀਤੇ ਜਾ ਰਹੇ ਵਿਸਥਾਰ ਦਾ ਅੱਜ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਵੀਡੀਓ ਕਾਨਫ਼ਰੰਸ ਰਾਹੀਂ ਨੀਂਹ ਪੱਥਰ ਰੱਖਿਆ....
28 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ ਸੂਬਾ ਸਰਕਾਰ- ਅਕਾਲੀ ਆਗੂ
. . .  about 2 hours ago
ਚੰਡੀਗੜ੍ਹ, 22 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬਾ ਸਰਕਾਰ ਨੇ ਦੋ ਸਾਲਾਂ 'ਚ 30 .....
ਸੰਗਰੂਰ: ਭਿੰਡਰਾਂ ਸਕੂਲ ਦੇ ਅਧਿਆਪਕਾਂ ਨੇ ਪੜ੍ਹੋ ਪੰਜਾਬ ਦੀ ਟੀਮ ਨੂੰ ਬੇਰੰਗ ਮੋੜਿਆ
. . .  about 3 hours ago
ਚੰਦੂਮਾਜਰਾ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
. . .  about 3 hours ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ
. . .  about 3 hours ago
ਪਿੰਡ ਮਾਣਕਵਾਲ ਵਿਖੇ ਸਾਂਝਾ ਅਧਿਆਪਕ ਕਮੇਟੀ ਨੇ ਲੁਧਿਆਣਾ ਸਿੱਖਿਆ ਅਫ਼ਸਰ ਨੂੰ ਘੇਰਿਆ
. . .  about 3 hours ago
ਗੁਆਂਢੀ ਵੱਲੋਂ ਲੜਕੀ ਨਾਲ ਜਬਰ ਜਨਾਹ, ਮਾਮਲਾ ਦਰਜ
. . .  about 3 hours ago
ਤਰੁਣ ਚੁਗ ਨੇ ਜਲੰਧਰ 'ਚ 'ਭਾਰਤ ਕੇ ਮਨ ਕੀ ਬਾਤ, ਮੋਦੀ ਕੇ ਸਾਥ' ਪ੍ਰੋਗਰਾਮ ਲਈ ਲੋਕਾਂ ਤੋਂ ਲਏ ਸੁਝਾਅ
. . .  about 3 hours ago
'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸੁਪਰੀਮ ਕੋਰਟ ਨੇ 10 ਸੂਬਿਆਂ ਨੂੰ ਜਾਰੀ ਕੀਤੇ ਨੋਟਿਸ
. . .  about 4 hours ago
ਦਸੂਹਾ ਨੇੜੇ ਇੱਕ ਕਾਰ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  about 4 hours ago
ਸ੍ਰੀ ਮੁਕਤਸਰ ਸਾਹਿਬ: ਪੜ੍ਹੋ ਪੰਜਾਬ ਦੇ ਬਾਈਕਾਟ ਨੂੰ ਲੈ ਕੇ ਪੁਲਿਸ ਅਤੇ ਅਧਿਆਪਕਾਂ ਵਿਚਾਲੇ ਟਕਰਾਅ ਦੀ ਸਥਿਤੀ
. . .  about 5 hours ago
ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਸੰਬੰਧੀ ਗਡਕਰੀ ਨੇ ਵਿਭਾਗ ਨੂੰ ਜਾਰੀ ਕੀਤਾ ਇਹ ਹੁਕਮ
. . .  about 4 hours ago
ਆਪ ਵਿਧਾਇਕਾਂ ਵੱਲੋਂ ਸਦਨ 'ਚੋਂ ਵਾਕ ਆਊਟ
. . .  about 5 hours ago
ਆਪ ਵੱਲੋਂ ਮੋਡ ਮੰਡੀ ਬੰਬ ਧਮਾਕੇ ਅਤੇ ਬਹਿਬਲ ਕਲਾਂ ਗੋਲੀ ਕਾਂਡ 'ਤੇ ਬਹਿਸ ਕਰਨ ਦੀ ਮੰਗ ਨੂੰ ਲੈ ਕੇ ਸਦਨ 'ਚ ਨਾਅਰੇਬਾਜ਼ੀ
. . .  about 5 hours ago
ਸਾਰੇ ਵਿਧਾਇਕ ਬੱਚਿਆ ਦੀਆਂ ਵਰਦੀਆਂ ਲਈ ਇਕ ਮਹੀਨੇ ਦੀ ਤਨਖ਼ਾਹ ਦੇਣ ਲਈ ਲਿਆਉਣ ਮਤਾ - ਮਜੀਠੀਆ
. . .  about 5 hours ago
ਮਜੀਠੀਆ ਨੇ ਵਿਧਾਨ ਸਭਾ 'ਚ ਚੁੱਕਿਆ ਸਰਕਾਰੀ ਸਕੂਲਾਂ 'ਚ ਬੱਚਿਆ ਨੂੰ ਵਰਦੀ ਨਾ ਮਿਲਣ ਦਾ ਮੁੱਦਾ
. . .  about 5 hours ago
ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੀ ਕਾਰਵਾਈ ਹੋਈ ਖ਼ਤਮ
. . .  about 5 hours ago
ਪਾਣੀ ਦਾ ਪੱਧਰ ਲਗਾਤਾਰ ਘਟਣ ਕਾਰਣ ਪੰਜਾਬ ਦੇ ਕੰਡੀ ਇਲਾਕਿਆਂ 'ਚ ਵੱਧ ਰਹੀ ਪਾਣੀ ਦੀ ਦਿੱਕਤ - ਰਜੀਆ ਸੁਲਤਾਨਾ
. . .  about 5 hours ago
ਰਣਦੀਪ ਨੇ ਨਾਭੇ 'ਚ ਰਾਜੀਵ ਗਾਂਧੀ ਦੇ ਨਾਂਅ 'ਤੇ ਬਣੀ ਪਾਰਕ ਨੂੰ ਲੈ ਕੇ ਕੀਤੀ ਇਹ ਮੰਗ
. . .  about 5 hours ago
ਅਰੁਣ ਨਾਰੰਗ ਨੇ ਸਦਨ 'ਚ ਚੁੱਕਿਆ ਰਿਸ਼ਵਤ ਲੈ ਕੇ ਬਿਜਲੀ ਦੇ ਮੀਟਰ ਲਗਾਉਣ ਦਾ ਮੁੱਦਾ
. . .  about 6 hours ago
'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦੀ ਟੈਸਟਿੰਗ ਨੂੰ ਲੈ ਕੇ ਸਕੂਲਾਂ 'ਚ ਪੁਲਿਸ ਤਾਇਨਾਤ
. . .  about 5 hours ago
ਬਜਟ ਇਜਲਾਸ : ਪੰਜਾਬ 'ਚ ਸਰਕਾਰ ਵੱਲੋਂ ਨਵੇਂ ਕਾਲਜ ਬਣਾਉਣ ਦੇ ਐਲਾਨ 'ਤੇ ਚਰਚਾ ਜਾਰੀ
. . .  about 6 hours ago
ਪੰਜਾਬ ਵਿਧਾਨ ਸਭਾ 'ਚ ਸਵਾਲ ਜਵਾਬ ਦੀ ਕਾਰਵਾਈ ਹੋਈ ਸ਼ੁਰੂ
. . .  about 6 hours ago
ਫ਼ਿਰੋਜ਼ਪੁਰ 'ਚ ਬੀ. ਐੱਸ. ਐੱਫ. ਨੇ ਕੌਮਾਂਤਰੀ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਰੁਪਏ ਦੀ ਹੈਰੋਇਨ
. . .  about 6 hours ago
ਡੀ. ਐੱਸ. ਹੁੱਡਾ ਨੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਨਕਾਰਿਆ
. . .  about 7 hours ago
ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 7 hours ago
ਪੰਜਾਬ ਦੇ ਸਕੂਲਾਂ 'ਚ ਚੱਲ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਅੱਜ ਹੋ ਰਹੀ ਟੈਸਟਿੰਗ ਲਈ ਮੁਹੱਈਆ ਹੋਵੇਗੀ ਪੁਲਿਸ ਸੁਰੱਖਿਆ
. . .  about 8 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਇੱਕ ਲੜਕੀ ਤੇ ਦੋ ਨਬਾਲਗ ਲੜਕਿਆਂ ਖਾਧੀ ਜ਼ਹਿਰੀਲੀ ਦਵਾਈ, ਇੱਕ ਲੜਕੇ ਦੀ ਮੌਤ
. . .  1 day ago
ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  1 day ago
ਵੋਟਾਂ ਦੀ ਰੰਜਸ਼ ਕਾਰਨ ਦੋ ਧਿਰਾਂ ਵਿਚਾਲੇ ਹੋਈ ਖ਼ੂਨੀ ਝੜਪ ਗੋਲੀ
. . .  1 day ago
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  1 day ago
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 day ago
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਿਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਿਹਤ ਸਿੱਖਿਆ ਕੇਂਦਰ ਸਥਾਪਿਤ ਕਰਨ ਲਈ ਰੋਟਰੀ ਕਲੱਬ ਨਾਲ ਕਰਾਰ

ਚੰਡੀਗੜ੍ਹ, 5 ਦਸੰਬਰ (ਆਰ.ਐਸ.ਲਿਬਰੇਟ)-ਚੰਡੀਗੜ੍ਹ ਪ੍ਰਸ਼ਾਸਨ ਤੇ ਚੰਡੀਗੜ੍ਹ ਰੋਟਰੀ ਕਲੱਬ ਨੇ ਸ਼ਹਿਰ 'ਚ ਸਿਹਤ ਸਿੱਖਿਆ ਕੇਂਦਰ (ਹੈਲਥ ਐਜੂਕੇਸ਼ਨ ਸੈਂਟਰ) ਸਥਾਪਤ ਕਰਨ ਲਈ ਸਮਝੌਤੇ ਉੱਤੇ ਦਸਤਖ਼ਤ ਕੀਤੇ ਹਨ | ਐਮਓਯੂ 'ਤੇ ਪ੍ਰਸ਼ਾਸਨ ਦੇ ਪ੍ਰਤੀਨਿਧੀ ਸਿੱਖਿਆ ਸਕੱਤਰ ਬੀ. ਐਲ. ਸ਼ਰਮਾ ਵਲੋਂ ਅਤੇ ਕਲੱਬ ਦੇ ਪ੍ਰਧਾਨ ਏ.ਪੀ.ਸਿੰਘ ਵਲੋਂ ਰੋਟਰੀ ਇੰਟਰਨੈਸ਼ਨਲ ਸਾਬਕਾ ਵਰਲਡ ਪ੍ਰਧਾਨ ਰਾਜਿੰਦਰ ਕੁਮਾਰ ਸਾਬੂ ਦੀ ਹਾਜ਼ਰੀ 'ਚ ਦਸਤਖ਼ਤ ਕੀਤੇ | ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਵੀ ਪੀ ਸਿੰਘ ਬਦਨੌਰ, ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਸ਼੍ਰੀ ਪਰੀਮਲ ਰਾਏ ਸਹਿਤ ਯੂ.ਟੀ. ਪ੍ਰਸ਼ਾਸਨ ਦੇ ਹੋਰ ਉੱਚ ਅਧਿਕਾਰੀ ਮੌਜੂਦ ਸਨ | ਬੁਲਾਰੇ ਅਨੁਸਾਰ ਰੋਟਰੀ ਕਲੱਬ ਚੰਡੀਗੜ੍ਹ, ਇਸ ਸੈਂਟਰ ਨੂੰ ਅਮਰੀਕਾ 'ਚ ਫੋਟੇ ਵੇਇਨੇ, ਇੰਡਿਆਨਾ ਸਥਿਤ ਮੈਕਮਿਲਨ ਹੈਲਥ ਸੈਂਟਰ ਸਥਾਪਤ ਕਰਨ ਵਾਲੇ ਅਮਰੀਕੀ ਗੈਰ ਸਰਕਾਰੀ ਸੰਸਥਾ ਦੇ ਨਾਲ ਮਿਲ ਕੇ ਸਥਾਪਤ ਕਰੇਗਾ, ਜੋ ਇਸ ਨੰੂ ਹਾਈ-ਟੇਕ ਉਪਕਰਨਾਂ ਦੀਆਂ ਸੇਵਾਵਾਂ ਸਹਿਤ ਹੋਵੇਗਾ | ਰੋਟਰੀ ਕਲੱਬ ਇਸ ਪ੍ਰਾਜੈਕਟ ਨੂੰ ਸਥਾਪਤ ਕਰਨ ਲਈ ਅੰਦਾਜ਼ਨ 300 000 ਅਮਰੀਕੀ ਡਾਲਰ (2 ਕਰੋੜ ਰੁਪਏ) ਖ਼ਰਚ ਕਰੇਗਾ | ਰੋਟਰੀ ਇੰਟਰਨੈਸ਼ਨਲ ਦੇ ਸਾਬਕਾ ਕੌਮਾਂਤਰੀ ਪ੍ਰਧਾਨ ਰਾਜਿੰਦਰ ਕੇ. ਸਾਬੂ ਨੇ ਦੱਸਿਆ ਕਿ ਇਹ ਅਤਿਆਧੁਨਿਕ ਸਿਹਤ ਸਿੱਖਿਆ ਕੇਂਦਰ ਸਕੂਲ ਸਟੂਡੈਂਟਸ ਨੂੰ ਮੈਡੀਕਲ ਸਾਇੰਸ, ਮਨੁੱਖੀ ਸਰੀਰ ਵਿਗਿਆਨ ਦੇ ਬੁਨਿਆਦੀ ਸਿਧਾਂਤਾਂ ਦੇ ਬਾਰੇ ਸਿੱਖਿਅਤ ਕਰਨ ਲਈ ਹੈ, ਮਾਸਟਰ ਟ੍ਰੇਨਰਸ ਦੇ ਨਾਲ-ਨਾਲ ਸਿੱਖਿਅਕਾਂ ਨੂੰ ਅਧਿਆਪਨ ਦੇਣ ਲਈ ਅਧਿਆਪਨ ਕੇਂਦਰ ਵਜੋਂ ਵੀ ਕੰਮ ਕਰੇਗਾ | ਸ਼੍ਰੀ ਸਾਬੂ ਨੇ ਹੀ ਇਸ ਪੂਰੇ ਪ੍ਰਾਜੈਕਟ ਦੀ ਯੋਜਨਾ ਤਿਆਰ ਕੀਤੀ ਹੈ | ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲੇ ਪੜਾਅ 'ਚ ਸਰਕਾਰੀ ਮਾਡਲ ਹਾਈ ਸਕੂਲ ਸੇਕਟਰ 22 ਸੀ ਵਿਚ ਇਸ ਕੇਂਦਰ ਨੂੰ ਸਥਾਪਤ ਕਰਨ ਦਾ ਫ਼ੈਸਲਾ ਲਿਆ ਹੈ, ਬਾਅਦ 'ਚ ਇੱਕ ਸਾਈਟ ਦੀ ਪਛਾਣ ਕਮੇਟੀ ਵਲੋਂ ਕੀਤੀ ਜਾਵੇਗੀ, ਜਿਸ 'ਚ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਵਿਭਾਗਾਂ ਦੇ ਪ੍ਰਤੀਨਿਧੀ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼ਾਮਿਲ ਹੋਣਗੇ | ਇਹ ਬੁਨਿਆਦੀ ਮੈਡੀਕਲ ਸਿੱਖਿਆ, ਸਿਹਤ ਜਾਂਚ ਤੇ ਅਧਿਆਪਨ ਪ੍ਰਦਾਨ ਕਰਨ ਵਿੱਚ ਸੈਂਟਰ ਆਫ਼ ਐਕਸੀਲੈਂਸ ਵਜੋਂ ਵੀ ਕੰਮ ਕਰੇਗਾ | ਇਸ ਦਾ ਸੰਚਾਲਨ ਅਤੇ ਪ੍ਰਬੰਧਨ ਕਰਮਚਾਰੀਆਂ ਦੀ ਇੱਕ ਟੀਮ, ਡਾਕਟਰਾਂ ਦੀ ਟੀਮ ਅਤੇ ਇੱਕ ਸੋਸਾਇਟੀ ਦੇ ਤਹਿਤ ਮਾਹਿਰਾਂ ਵੱਲੋਂ ਕੀਤੀ ਜਾਵੇਗਾ, ਜਿਸ ਵਿੱਚ ਪ੍ਰਸ਼ਾਸਕ ਦੇ ਸਲਾਹਕਾਰ ਚੇਅਰਮੈਨ ਹੋਣਗੇ | ਉਸ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਦੇ ਹੋਮ, ਹੈਲਥ, ਫਾਇਨੈਂਸ ਅਤੇ ਐਜੂਕੇਸ਼ਨ ਸਕੱਤਰ ਦੇ ਨਾਲ ਹੀ ਕਈ ਹੋਰ ਵਿਭਾਗਾਂ ਦੇ ਅਧਿਕਾਰੀ, ਪੀ.ਜੀ.ਆਈ. ਪ੍ਰਮੁੱਖ ਅਤੇ ਰੋਟਰੀ ਕਲੱਬ ਦੇ ਦੋ ਮੈਂਬਰ ਵੀ ਇਸ ਦੇ ਮੈਂਬਰ ਹੋਣਗੇ |

ਕਾਰ 'ਚ ਵਿਅਕਤੀ ਦੇ ਜਿੰਦਾ ਸੜ ਕੇ ਮੌਤ ਹੋਣ ਦੇ ਮਾਮਲੇ 'ਚ ਵੱਡੀ ਸਾਜਿਸ਼ ਬੇਨਕਾਬ

ਡੇਰਾਬੱਸੀ, 5 ਦਸੰਬਰ (ਗੁਰਮੀਤ ਸਿੰਘ)-ਪਿਛਲੇ ਦਿਨੀਂ ਨਾਹਨ ਵਿਖੇ ਇਕ ਕਾਰ 'ਚ ਜ਼ੀਰਕਪੁਰ ਵਾਸੀ ਆਕਾਸ਼ ਕੁਮਾਰ ਉਰਫ ਆਸ਼ੂ ਦੇ ਜਿੰਦਾ ਸੜ ਕੇ ਮਰਨ ਦੇ ਮਾਮਲੇ 'ਚ ਸਿਰਮੌਰ, ਨਾਹਨ ਪੁਲਿਸ ਨੇ ਇਕ ਵੱਡੀ ਸਾਜਿਸ਼ ਨੂੰ ਬੇਨਕਾਬ ਕੀਤਾ ਹੈ | ਪੁਲਿਸ ਮੁਤਾਬਿਕ ਆਕਾਸ਼ ਕੁਮਾਰ ...

ਪੂਰੀ ਖ਼ਬਰ »

ਰਵੀਕਾਂਤ ਵਲੋਂ ਸੈਕਟਰ 22 ਮਾਰਕੀਟ 'ਚ ਐਲ.ਈ.ਡੀ. ਲਾਈਟਾਂ ਲਗਾਉਣ ਦੀ ਰਸਮੀ ਸ਼ੁਰੂਆਤ

ਚੰਡੀਗੜ੍ਹ, 5 ਦਸੰਬਰ (ਆਰ.ਐਸ.ਲਿਬਰੇਟ)-ਅੱਜ ਇਲਾਕਾ ਕੌਾਸਲਰ ਰਵੀਕਾਂਤ ਸ਼ਰਮਾ ਵਲੋਂ ਸੈਕਟਰ 22 ਮਾਰਕੀਟ 'ਚ ਐਲ.ਈ.ਡੀ. ਲਾਈਟਾਂ ਲਗਾਉਣ ਦੀ ਰਸਮੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਕੌਾਸਲਰ ਸ੍ਰੀ ਸ਼ਰਮਾ ਨੇ ਦੱਸਿਆ ਕਿ 33 ਪੁਰਾਣੀ ਲਾਈਟਾਂ ਮਲਹੋਤਰਾ ਪੇਪਰ ਮਾਰਟ ਤੋਂ ਜਵਾਹਰ ...

ਪੂਰੀ ਖ਼ਬਰ »

ਮਾਡਿਲੰਗ ਖੇਤਰ 'ਚ ਹੀ ਨਹੀਂ, ਹਰ ਖੇਤਰ 'ਚ ਮੁਕਾਬਲਾ ਵਧਿਆ-ਸਾਗਰ ਭਟੋਆ

ਚੰਡੀਗੜ੍ਹ, 5 ਦਸੰਬਰ (ਅਜਾਇਬ ਸਿੰਘ ਔਜਲਾ)-ਸਿਰਫ਼ ਮਾਡਿਲੰਗ ਖੇਤਰ ਹੀ ਨਹੀਂ, ਹਰ ਖੇਤਰ 'ਚ ਮੁਕਾਬਲਾ ਵਧਿਆ ਹੈ ਤੇ ਫ਼ੈਸ਼ਨ ਤੇ ਮਾਡਿਲੰਗ ਜਗਤ ਨਾਲ ਜੁੜੇ ਕਲਾਕਾਰ ਤਾਂ ਵਧੇਰੇ ਮਿਹਨਤ ਕਰਕੇ ਇਸ ਖੇਤਰ 'ਚ ਪ੍ਰਵੇਸ਼ ਕਰ ਰਹੇ ਹਨ | ਇਹ ਗੱਲਾਂ 'ਮਿਸਟਰ ਨਾਰਥ ਇੰਡੀਆ' ਦਾ ...

ਪੂਰੀ ਖ਼ਬਰ »

ਹਸਪਤਾਲਾਂ 'ਚ ਹਾਰਨ ਵਜਾਉਣ ਵਾਲਿਆਂ ਦੇ ਪੁਲਿਸ ਨੇ ਪਹਿਲੇ ਦਿਨ ਕੀਤੇ 19 ਚਲਾਨ

ਚੰਡੀਗੜ੍ਹ, 5 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਟ੍ਰੈਫਿਕ ਪੁਲਿਸ ਵਲੋਂ ਸ਼ਹਿਰ ਨੂੰ ਹਾਰਨ ਮੁਕਤ ਬਨਾਉਣ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਤਹਿਤ ਲੋਕਾਂ ਨੂੰ ਹਾਰਨ ਦੀ ਵਰਤੋਂ ਲੋੜ ਪੈਣ 'ਤੇ ਹੀ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਮੁਹਿੰਮ ...

ਪੂਰੀ ਖ਼ਬਰ »

ਸਾਲਿਡ ਵੇਸਟ ਮੈਨੇਜਮੈਂਟ ਨੀਤੀ ਕਮੇਟੀ ਵਲੋਂ ਕੂੜਾ ਇਕੱਠਾ ਕਰਨ ਵਾਲੇ ਨੁਮਾਇੰਦਿਆਂ ਨਾਲ ਬੈਠਕ

ਚੰਡੀਗੜ੍ਹ, 5 ਦਸੰਬਰ (ਆਰ.ਐਸ.ਲਿਬਰੇਟ)-ਅੱਜ ਸਾਲਿਡ ਵੇਸਟ ਮੈਨੇਜਮੈਂਟ ਨੀਤੀ ਕਮੇਟੀ ਨੇ ਕੂੜਾ ਇਕੱਠਾ ਕਰਨ ਵਾਲੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਅਤੇ ਉਨ੍ਹਾਂ ਦੇ ਸੁਝਾਅ ਦਰਜ ਕੀਤੇ | ਬੁਲਾਰੇ ਅਨੁਸਾਰ ਚੰਡੀਗੜ੍ਹ 'ਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਦੀ ਯੋਜਨਾ ਦੇ ...

ਪੂਰੀ ਖ਼ਬਰ »

ਆਟੋ ਚਾਲਕ ਨੂੰ ਲੁੱਟਣ ਦੇ ਮਾਮਲੇ 'ਚ 3 ਗਿ੍ਫ਼ਤਾਰ

ਚੰਡੀਗੜ੍ਹ, 5 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ 'ਚ ਇਕ ਆਟੋ ਚਾਲਕ ਨੂੰ ਚਾਕੂ ਦੀ ਨੋਕ 'ਤੇ ਲੁੱਟਣ ਵਾਲੇ ਤਿੰਨ ਮੁਲਜ਼ਮਾਂ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ | 6 ਅਕਤੂਬਰ ਨੂੰ ਮੋਟਰਸਾਈਕਲ ਸਵਾਰ ਤਿੰਨ ਲੜਕੇ ਸ਼ਿਕਾਇਤ ਕਰਤਾ ਨੂੰ ਲੁੱਟ ਕੇ ਫ਼ਰਾਰ ਹੋ ...

ਪੂਰੀ ਖ਼ਬਰ »

ਕਾਇਆ ਕਲਪ ਟੀਮ ਵਲੋਂ ਸਰਕਾਰੀ ਹਸਪਤਾਲ ਸੈਕਟਰ-32 ਦਾ ਦੌਰਾ

ਚੰਡੀਗੜ੍ਹ, 5 ਦਸੰਬਰ (ਮਨਜੋਤ ਸਿੰਘ ਜੋਤ)-ਸਰਕਾਰੀ ਹਸਪਤਾਲ ਸੈਕਟਰ -32 'ਚ ਸਫ਼ਾਈ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕਾਇਆ ਕਲਪ ਪੁਰਸਕਾਰ ਦੇ ਦੂਜੇ ਚਰਣ ਤਹਿਤ ਤਿੰਨ ਮੈਂਬਰੀ ਟੀਮ ਵਲੋਂ ਦੌਰਾ ਕੀਤਾ ਗਿਆ | ਟੀਮ ਵਲੋਂ ਹਸਪਤਾਲ ਦੀ ਐਮਰਜੈਂਸੀ ਤੋਂ ਲੈ ਕੇ ਓ.ਪੀ.ਡੀ. ਅਤੇ ...

ਪੂਰੀ ਖ਼ਬਰ »

ਰੌਕ ਗਾਰਡਨ 'ਚ ਵਿਆਹ ਪਾਰਟੀਆਂ ਦੀ ਇਜਾਜ਼ਤ ਵਿਰੁੱਧ ਪਟੀਸ਼ਨ ਦਾਖ਼ਲ

ਚੰਡੀਗੜ੍ਹ, 5 ਦਸੰਬਰ (ਸੁਰਜੀਤ ਸਿੰਘ ਸੱਤੀ)-ਬੁੱਤ ਤਰਾਸ਼ੀ ਕਾਰਨ ਦੁਨੀਆ ਭਰ 'ਚ ਪ੍ਰਸਿੱਧ ਚੰਡੀਗੜ੍ਹ ਦੇ ਰੌਕ ਗਾਰਡਨ ਦੇ ਫੇਜ-3 ਵਿਚ ਵਿਆਹ ਪਾਰਟੀਆਂ ਦੀ ਇਜਾਜ਼ਤ ਖੋਲ੍ਹਣ ਦੇ ਵਿਰੋਧ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਲੋਕਹਿਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ | ...

ਪੂਰੀ ਖ਼ਬਰ »

ਖਿਜ਼ਰਾਬਾਦ ਵਿਖੇ ਰੱਥ ਯਾਤਰਾ 8 ਨੂੰ

ਖਿਜ਼ਰਾਬਾਦ, 5 ਦਸਬੰਰ (ਰੋਹਿਤ ਗੁਪਤਾ)-ਸਥਾਨਕ ਕਸਬਾ ਖਿਜ਼ਰਾਬਾਦ ਸਥਿਤ ਰਾਮਾ ਕਿ੍ਸ਼ਨ ਮੰਦਿਰ ਵਿਖੇ ਸਾਲਾਨਾ ਸਮਾਗਮ ਦੌਰਾਨ 8 ਦਸੰਬਰ ਨੂੰ ਰੱਥ ਯਾਤਰਾ ਕੱਢੀ ਜਾਵੇਗੀ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਰੱਥ ਯਾਤਰਾ ਦੌਰਾਨ ਭਜਨ ਕੀਰਤਨ ਇਸਕੋਨ ਮੰਦਿਰ ਦੇ ...

ਪੂਰੀ ਖ਼ਬਰ »

ਇਮਾਰਤਾਂ, ਘਰਾਂ ਲਈ ਨਵੇਂ ਸੋਧੇ ਨਿਯਮ ਲਾਗੂ ਕਰਨਾ ਮੰਦਭਾਗਾ : ਡਿਪਲੋਮਾ ਇੰਜੀਨੀਅਰਜ਼

ਐੱਸ. ਏ. ਐੱਸ. ਨਗਰ, 5 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਕੌਾਸਲ ਆਫ਼ ਡਿਪਲੋਮਾ ਇੰਜੀਨੀਅਰਜ਼ ਦੇ ਚੇਅਰਮੈਨ ਮਨਜਿੰਦਰ ਸਿੰਘ ਮੱਤੇਨੰਗਲ ਅਤੇ ਡਿਪਲੋਮਾ ਇੰਜੀਨੀਅਰਜ਼ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਦਿਲਪ੍ਰੀਤ ਸਿੰਘ ਲੋਹਟ ਤੇ ਪੈੱ੍ਰਸ ਸਕੱਤਰ ਕੁਲਵੀਰ ਸਿੰਘ ...

ਪੂਰੀ ਖ਼ਬਰ »

ਗੱਬੇਮਾਜਰਾ 'ਚ ਖ਼ੂਨਦਾਨ ਕੈਂਪ 'ਚ 64 ਯੂਨਿਟ ਖ਼ੂਨ ਇਕੱਤਰ

ਖਰੜ, 5 ਦਸੰਬਰ (ਗੁਰਮੁੱਖ ਸਿੰਘ ਮਾਨ)-ਖਰੜ ਨੇੜਲੇ ਪਿੰਡ ਗੱਬੇਮਾਜਰਾ ਦੇ ਸਰਦਾਰੀ ਯੂਥ ਵੈੱਲਫੇਅਰ ਕਲੱਬ ਵਲੋਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਦੂਸਰਾ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦੇ ਮੁੱਖ ਮਹਿਮਾਨ ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਸਨ | ਜਿਨ੍ਹਾਂ ਨੇ ...

ਪੂਰੀ ਖ਼ਬਰ »

ਪੰਜਾਬ ਕਾਂਗਰਸ ਦੇ ਮੀਡੀਆ ਪੈਨਲਿਸਟ ਗੋਰਾ ਗਿੱਲ ਦਾ ਸਨਮਾਨ

ਐੱਸ. ਏ. ਐੱਸ. ਨਗਰ, 5 ਦਸੰਬਰ (ਰਾਣਾ)-ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ ਵਲੋਂ ਪੰਜਾਬ ਕਾਂਗਰਸ ਦੇ ਨਵਨਿਯੁਕਤ ਮੀਡੀਆ ਪੈਨਲਿਸਟ ਅਮਨਦੀਪ ਸਿੰਘ ਗੋਰਾ ਗਿੱਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਭੁਪਿੰਦਰ ਸਿੰਘ ਰਾਠੌਰ ਬਣੇ ਭਾਜਪਾ ਕਿਸਾਨ ਮੋਰਚਾ ਦੇ ਸੋਸ਼ਲ ਮੀਡੀਆ ਇੰਚਾਰਜ

ਲਾਲੜੂ, 5 ਦਸੰਬਰ (ਰਾਜਬੀਰ ਸਿੰਘ)-ਭਾਜਪਾ ਕਿਸਾਨ ਮੋਰਚੇ ਦੀ ਇਕ ਮੀਟਿੰਗ ਭਾਜਪਾ ਮੰਡਲ ਲਾਲੜੂ ਦੇ ਦਫ਼ਤਰ ਵਿਖੇ ਹੋਈ, ਜਿਸ 'ਚ ਪੰਜਾਬ ਪ੍ਰਦੇਸ਼ ਭਾਜਪਾ ਕਿਸਾਨ ਮੋਰਚਾ ਦੇ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਤੋਂ ਇਲਾਵਾ ਭਾਜਪਾ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਬਾਰੇ ਰਾਜਨੀਤੀ ਨਾ ਕੀਤੀ ਜਾਵੇ : ਜੇ. ਪੀ. ਸਿੰਘ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਕਲਗੀਧਰ ਸੇਵਕ ਜਥੇ ਅਤੇ ਧਰਮ ਪ੍ਰਚਾਰ ਕਮੇਟੀ ਮੁਹਾਲੀ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਜੇ. ਪੀ. ਨੇ ਕਰਤਾਰਪੁਰ ਲਾਂਘੇ ਬਾਰੇ ਵੱਖ-ਵੱਖ ਆਗੂਆਂ ਵਲੋਂ ਕੀਤੀ ਜਾ ਰਹੀ ਰਾਜਨੀਤੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ...

ਪੂਰੀ ਖ਼ਬਰ »

ਸ੍ਰੀ ਸੁਖਮਨੀ ਸਕੂਲ ਦੇ ਪਿ੍ੰ: ਪੂਨਮ ਸ਼ਰਮਾ 'ਡਾ: ਐੱਸ. ਰਾਧਾ ਕ੍ਰਿਸ਼ਨਨ ਪੁਰਸਕਾਰ-2018' ਨਾਲ ਸਨਮਾਨਿਤ

ਡੇਰਾਬੱਸੀ, 5 ਦਸੰਬਰ (ਸ਼ਾਮ ਸਿੰਘ ਸੰਧੂ)-ਇੰਟਰਨੈਸ਼ਨਲ ਯੂਨਾਈਟਿਡ ਐਜੂਕੇਸ਼ਨਿਸਟ ਫਰੈਟ੍ਰਨਿਟੀ ਵਲੋਂ ਉਕਲਾਨਾ ਦੇ ਆਕਸਫੋਰਡ ਪਬਲਿਕ ਸਕੂਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸਿੱਖਿਆ ਦੇ ਖੇਤਰ 'ਚ ਵੱਡਮੱੁਲਾ ਯੋਗਦਾਨ ਪਾਉਣ ਬਦਲੇ ਸ੍ਰੀ ਸੁਖਮਨੀ ਇੰਟਰਨੈਸ਼ਨਲ ...

ਪੂਰੀ ਖ਼ਬਰ »

ਸਹਿਕਾਰੀ ਖੇਤੀਬਾੜੀ ਸੁਸਾਇਟੀ ਗੁੰਨੋਮਾਜਰਾ ਦੀ ਚੋਣ

ਮੁੱਲਾਂਪੁਰ ਗਰੀਬਦਾਸ, 5 ਦਸੰਬਰ (ਖੈਰਪੁਰ)-ਸਹਿਕਾਰੀ ਖੇਤੀਬਾੜੀ ਸੁਸਾਇਟੀ ਗੁੰਨੋਮਾਜਰਾ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਹੋਈ | ਇਸ ਸਬੰਧੀ ਸਭਾ ਦੇ ਸੈਕਟਰੀ ਹਰਦੀਪ ਕੌਰ ਨੇ ਦੱਸਿਆ ਕਿ ਸੁਸਾਇਟੀ ਨਾਲ ਸਬੰਧਿਤ ਪਿੰਡਾਂ ਦੇ ਮੈਂਬਰਾਂ ਦੀ ਹਾਜ਼ਰੀ 'ਚ ...

ਪੂਰੀ ਖ਼ਬਰ »

ਮੌਕਾ ਦੇਖ ਕੇ ਪਾਲਾ ਬਦਲਣ ਵਾਲਿਆਂ ਦੀ ਕੋਈ ਪਾਰਟੀ ਨਹੀਂ ਹੁੰਦੀ : ਕੈਪਟਨ ਸਿੱਧੂ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਪਾਰਟੀ 'ਚ ਰਹਿ ਕੇ ਗਦਾਰੀ ਕਰਨ ਵਾਲੇ ਜਾਂ ਫਿਰ ਮੌਕਾ ਦੇਖ ਕੇ ਪਾਲਾ ਬਦਲਣ ਵਾਲਿਆਂ ਦੀ ਕੋਈ ਪਾਰਟੀ ਨਹੀਂ ਹੁੰਦੀ | ਹਲਕਾ ਮੁਹਾਲੀ 'ਚ ਵੀ ਅਜਿਹੇ ਕਈ ਮੌਕਾਪ੍ਰਸਤ ਅਖੌਤੀ ਲੀਡਰ ਹਨ ਜਿਨ੍ਹਾਂ ਨੇ ਪਾਰਟੀ 'ਚ ਰਹਿੰਦਿਆਂ ਪਾਰਟੀ ...

ਪੂਰੀ ਖ਼ਬਰ »

ਘਰਾਂ 'ਚ ਹੁੰਦਾ ਜਣੇਪਾ ਅਸੁਰੱਖਿਅਤ ਤੇ ਜ਼ੋਖ਼ਮ ਭਰਿਆ : ਸਪਰਾ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਘਰਾਂ 'ਚ ਹੁੰਦੇ ਜਣੇਪਿਆਂ ਦੇ ਅਮਲ ਨੂੰ ਰੋਕਣ ਦੇ ਮਕਸਦ ਨਾਲ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਤੇ ਸਿਵਲ ਸਰਜਨ ਮੁਹਾਲੀ ਡਾ: ਰੀਟਾ ਭਾਰਦਵਾਜ ਵਲੋਂ ਅੱਜ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਗਿਆ | ਇਥੇ ਦੱਸਣਾ ...

ਪੂਰੀ ਖ਼ਬਰ »

ਤਹਿਸੀਲਦਾਰ ਚੋਣਾਂ ਵਲੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਰਾਜਸੀ ਪਾਰਟੀਆਂ ਵਲੋਂ ਆਪਣੇ ਬੂਥ ਲੇਬਲ ਏਜੰਟ (ਬੀ. ਐੱਲ. ਏ.) ਨਿਯੁਕਤ ਕੀਤੇ ਜਾਣੇ ਹਨ | ਇਸ ਗੱਲ ਦੀ ਜਾਣਕਾਰੀ ਦੇਣ ਲਈ ਤਹਿਸੀਲਦਾਰ ਚੋਣਾਂ ਸੰਜੇ ਕੁਮਾਰ ਵਲੋਂ ...

ਪੂਰੀ ਖ਼ਬਰ »

ਅਦਾਲਤ ਨੇ ਸ਼ਰਾਬ ਸਮੇਤ ਗਿ੍ਫ਼ਤਾਰ ਵਿਅਕਤੀ ਨੂੰ ਜੇਲ੍ਹ ਭੇਜਿਆ

ਖਰੜ, 5 ਦਸੰਬਰ (ਮਾਨ)-ਖਰੜ ਦੀ ਅਦਾਲਤ ਨੇ ਥਾਣਾ ਸਦਰ ਪੁਲਿਸ ਖਰੜ ਵਲੋਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀ ਬਲਦੇਵ ਸਿੰਘ ਨੂੰ ਨਿਆਇਕ ਹਿਰਾਸਤ 'ਚ ਭੇਜਣ ਦੇ ਹੁਕਮ ਸੁਣਾਏ ਹਨ | ਏ. ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਕਾਬੰਦੀ ...

ਪੂਰੀ ਖ਼ਬਰ »

ਮੋਬਾਈਲ ਟਾਵਰ ਲਗਵਾਉਣ ਦੇ ਨਾਂਅ 'ਤੇ 80 ਹਜ਼ਾਰ ਦੀ ਠੱਗੀ

ਚੰਡੀਗੜ੍ਹ, 5 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 7 ਦੀ ਰਹਿਣ ਵਾਲੀ ਇਕ ਔਰਤ ਨੂੰ ਆਪਣੇ ਪਲਾਟ 'ਚ ਮੋਬਾਈਲ ਟਾਵਰ ਲਗਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਸਬੰਧਿਤ ਮਾਮਲਾ ਦੀਪਕ ਨਾਂਅ ਦੇ ਵਿਅਕਤੀ ਿਖ਼ਲਾਫ਼ ਦਰਜ ...

ਪੂਰੀ ਖ਼ਬਰ »

ਅੰਬਿਕਾ ਕਾਲਜ ਵਿਖੇ 'ਏਡਜ਼: ਆਪਣੇ ਰੁਤਬੇ ਨੂੰ ਜਾਣੋ' ਦੇ ਬੈਨਰ ਹੇਠ ਸੈਮੀਨਾਰ

ਖਰੜ, 5 ਦਸੰਬਰ (ਜੰਡਪੁਰੀ)-ਅੰਬਿਕਾ ਕਾਲਜ ਆਫ਼ ਨਰਸਿੰਗ ਖਰੜ ਵਲੋਂ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ 'ਏਡਜ਼: ਆਪਣੇ ਰੁਤਬੇ ਨੂੰ ਜਾਣੋ' ਦੇ ਬੈਨਰ ਹੇਠ ਸੈਮੀਨਾਰ ਕਰਵਾਇਆ ਗਿਆ, ਜਿਸ ਦੌਰਾਨ ਡਾ: ਮਨਪ੍ਰੀਤ ਛਤਵਾਲ ਪੰਜਾਬ ਸਟੇਟ ਏਡਜ਼ ਕੰਟਰੋਲ ...

ਪੂਰੀ ਖ਼ਬਰ »

ਕਿਸਾਨਾਂ ਲਈ ਪ੍ਰੇਰਨਾ ਸ੍ਰੋਤ ਬਣਿਆ ਪਿੰਡ ਸਰਸੀਣੀ ਦਾ ਕਿਸਾਨ ਮਨਦੀਪ ਸਿੰਘ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਕਿਸਾਨ ਮਨਦੀਪ ਸਿੰਘ ਹੈ ਜੋ ਕਿ ਜ਼ਿਲ੍ਹਾ ਮੁਹਾਲੀ ਦੇ ਪਿੰਡ ਸਰਸੀਣੀ ਦਾ ਰਹਿਣ ਵਾਲਾ ਹੈ ਨੇ ਪਿਛਲੇ 3 ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਇਸ ਵਾਰ ਹੈਪੀਸੀਡਰ ਦੀ ਵਰਤੋਂ ਕਰਦਿਆਂ ਉਸ ਨੇ 12.5 ਏਕੜ ਵਿਚ ਕਣਕ ਦੀ ...

ਪੂਰੀ ਖ਼ਬਰ »

ਹਿੰਸਾ ਮਾਮਲੇ 'ਚ 3 ਮੁਲਜ਼ਮਾਂ ਨੂੰ ਦਿੱਤੀਆਂ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ

ਪੰਚਕੂਲਾ, 5 ਦਸੰਬਰ (ਕਪਿਲ)-25 ਅਗਸਤ 2017 ਨੂੰ ਹੋਈ ਹਿੰਸਾ ਦੇ ਮਾਮਲੇ 'ਚ ਸਿਰਸਾ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਸਭ ਤੋਂ ਵੱਡੀ ਰਾਜਦਾਰ ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ 'ਤੇ ਚੱਲ ਰਹੇ ਹਿੰਸਾ ਦੇ ਮਾਮਲੇ 'ਚ ਅੱਜ ਐਡੀਸ਼ਨਲ ਸੈਸ਼ਨ ਜੱਜ ਨੀਰਜਾ ਕੁਲਵੰਤ ਕਲਸਨ ਦੀ ...

ਪੂਰੀ ਖ਼ਬਰ »

ਗਣਤੰਤਰ ਦਿਵਸ ਦੇ ਸਮਾਰੋਹ ਲਈ ਡੀ.ਸੀ. ਵਲੋਂ ਅਧਿਕਾਰੀਆਂ ਨਾਲ ਬੈਠਕ

ਚੰਡੀਗੜ੍ਹ, 5 ਦਸੰਬਰ (ਆਰ.ਐਸ.ਲਿਬਰੇਟ)-ਡਿਪਟੀ ਕਮਿਸ਼ਨਰ ਚੰਡੀਗੜ੍ਹ ਮਨਦੀਪ ਸਿੰਘ ਬਰਾੜ ਨੇ ਗਣਤੰਤਰ ਦਿਵਸ 2019 ਦੇ ਸਮਾਗਮਾਂ ਬਾਰੇ ਸਬੰਧਿਤ ਅਧਿਕਾਰੀਆਂ ਨਾਲ ਬੈਠਕ ਕੀਤੀ | ਇਸ ਬੈਠਕ ਏਜੰਡਾ ਸੀ ਕਿ 26 ਜਨਵਰੀ ਨੂੰ ਹੋਣ ਵਾਲੇ ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਸਬੰਧਿਤ ...

ਪੂਰੀ ਖ਼ਬਰ »

ਨਾਜਾਇਜ਼ ਹਥਿਆਰ ਸਮੇਤ ਨਾਮੀ ਬਦਮਾਸ਼ ਗਿ੍ਫ਼ਤਾਰ

ਚੰਡੀਗੜ੍ਹ, 5 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ਼.) ਗੁਰੂਗ੍ਰਾਮ ਦੀ ਇਕ ਟੀਮ ਵਲੋਂ 50,000 ਰੁਪਏ ਦੀ ਇਨਾਮੀ ਬਦਮਾਸ਼ ਨੂੰ ਨਾਜਾਇਜ਼ ਹਥਿਆਰ ਸਮੇਤ ਗੁਰੂਗ੍ਰਾਮ ਤੋਂ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਹਰਿਆਣਾ ...

ਪੂਰੀ ਖ਼ਬਰ »

ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਦੀ ਸ਼ੁਰੂਆਤ ਅੱਜ

ਚੰਡੀਗੜ੍ਹ, 5 ਦਸੰਬਰ (ਮਨਜੋਤ ਸਿੰਘ ਜੋਤ)-ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਅਕਾਦਮਿਕ ਰੂਪ ਵਿਚ ਅਤੇ ਵਿਸ਼ਾਲ ਪੱਧਰ 'ਤੇ ਆਯੋਜਿਤ ਕਰਨ ਦੀ ਪਹਿਲ ਕਦਮੀ ਕਰਨ ਲਈ ਪੰਜਾਬ ਯੂਨੀਵਰਸਿਟੀ ਦਾ ਗੁਰੂ ਨਾਨਕ ਸਿੱਖ ਅਧਿਐਨ ਵਿਭਾਗ ਵਲੋਂ ਦੋ ਰੋਜ਼ਾ ...

ਪੂਰੀ ਖ਼ਬਰ »

ਵਿਧਾਨ ਸਭਾ ਇਜਲਾਸ ਮੌਕੇ ਸੈਂਕੜੇ ਮੁਲਾਜ਼ਮਾਂ ਵਲੋਂ ਚੰਡੀਗੜ੍ਹ 'ਚ ਸਮੂਹਿਕ ਭੁੱਖ ਹੜਤਾਲ 13 ਨੂੰ -ਸੱਜਨ, ਢਿੱਲੋਂ

ਚੰਡੀਗੜ੍ਹ, 5 ਦਸੰਬਰ (ਅਜਾਇਬ ਸਿੰਘ ਔਜਲਾ)-ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ , ਗੁਰਦਾਸਪੁਰ ਅਤੇ ਸ਼ਾਹਕੋਟ ਉਪ ਚੋਣ ਮੌਕੇ ਕੀਤੇ ਲਿਖਤੀ ਵਾਅਦੇ ਤੋਂ ਟਾਲਮਟੋਲ ਕਰਨ ਵਿਰੁੱਧ ਤੇ ਪੰਜਾਬ ਦੇ 5 ਲੱਖ ਮੁਲਾਜ਼ਮਾਂ ਅਤੇ 4 ਲੱਖ ਪੈਨਸ਼ਨਰਾਂ ਦੀਆਂ ਲਟਕ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਵਿਚ 'ਹਵਾ ਪ੍ਰਦੂਸ਼ਣ ਅਤੇ ਮਨੁੱਖੀ ਸਿਹਤ' ਬਾਰੇ ਟਰੇਨਿੰਗ ਪ੍ਰੋਗਰਾਮ

ਚੰਡੀਗੜ੍ਹ, 5 ਦਸੰਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਵਿਚ 'ਹਵਾ ਪ੍ਰਦੂਸ਼ਣ ਅਤੇ ਮਨੁੱਖੀ ਸਿਹਤ: ਕੇਸ ਸਟੱਡੀਜ਼' ਵਿਸ਼ੇ 'ਤੇ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ | ਇਹ ਸੈਮੀਨਾਰ ਪੀ.ਜੀ.ਆਈ. ਦੇ ਸਕੂਲ ਆਫ਼ ਪਬਲਿਕ ਹੈਲਥ ਅਤੇ ਕੰਮਿਊਨਟੀ ਮੈਡੀਸਨ ਵਿਭਾਗ ਦੇ ...

ਪੂਰੀ ਖ਼ਬਰ »

ਅਧਿਕਾਰੀਆਂ ਦੇ ਤਾਲਮੇਲ ਦੀ ਘਾਟ ਕਾਰਨ ਇਕ ਵਾਰ ਫਿਰ ਲਟਕਿਆ ਪੀ. ਆਰ-7 ਸੜਕ ਦੀ ਨਿਸ਼ਾਨਦੇਹੀ ਦਾ ਕੰਮ

ਜ਼ੀਰਕਪੁਰ, 5 ਦਸੰਬਰ (ਅਵਤਾਰ ਸਿੰਘ)-ਪੰਚਕੂਲਾ ਸੈਕਟਰ 20 ਤੇ 21 ਤੋਂ ਜ਼ੀਰਕਪੁਰ ਦੇ ਪੀਰਮੁਛੱਲਾ ਖੇਤਰ ਲਾਗਿਓਾ ਲੰਘਣ ਵਾਲੀ ਪੀ. ਆਰ-7, 200 ਫੁੱਟੀ ਸੜਕ ਦੀ ਨਿਸ਼ਾਨਦੇਹੀ ਲਈ ਅੱਜ ਦਾ ਸਮਾਂ ਨਿਰਧਾਰਤ ਹੋਣ ਦੇ ਬਾਵਜੂਦ ਪੰਚਕੂਲਾ ਤੇ ਮੁਹਾਲੀ ਦੇ ਏ. ਟੀ. ਪੀ. ਦਫ਼ਤਰ ਤੋਂ ...

ਪੂਰੀ ਖ਼ਬਰ »

ਕੋਆਰਡੀਨੇਸ਼ਨ ਕਮੇਟੀ ਯੂ.ਟੀ. ਵਰਕਰ ਚੰਡੀਗੜ੍ਹ ਦੇ ਆਗੂਆਂ ਅਤੇ ਵਰਕਰਾਂ ਦੀ ਮੀਟਿੰਗ

ਚੰਡੀਗੜ੍ਹ, 5 ਦਸੰਬਰ (ਅਜਾਇਬ ਸਿੰਘ ਔਜਲਾ)-ਕੋਆਰਡੀਨੇਸ਼ਨ ਕਮੇਟੀ ਆਫ਼ 'ਗੌਰਮਿੰਟ ਐਾਡ ਐਮ.ਸੀ. ਇੰਪਲਾਈਜ਼ ਐਾਡ ਯੂ.ਟੀ ਵਰਕਰ ਚੰਡੀਗੜ੍ਹ' ਦੀ ਇਕ ਇਕੱਤਰਤਾ ਮੁਲਾਜ਼ਮ ਮੰਗਾਂ ਨੂੰ ਲੈ ਕੇ ਹੋਈ | ਚੰਡੀਗੜ੍ਹ ਸੈਕਟਰ 25 ਵਿਖੇ ਇਸ ਮੀਟਿੰਗ ਵਿਚ ਕੋਆਰਡੀਨੇਸ਼ਨ ਕਮੇਟੀ ਦੇ ...

ਪੂਰੀ ਖ਼ਬਰ »

ਪੀ.ਜੀ.ਆਈ. 'ਚ ਲੈਂਪ ਲਾਈਟਿੰਗ ਸਮਾਗਮ ਮਨਾਇਆ

ਚੰਡੀਗੜ੍ਹ, 5 ਦਸੰਬਰ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਦੇ ਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਐਜੂਕੇਸ਼ਨ ਦੇ ਬੀ.ਐਸ.ਸੀ ਨਰਸਿੰਗ ਦੇ 46ਵੇਂ ਬੈਚ (ਸਾਲ ਚੌਥਾ) ਦੇ ਵਿਦਿਆਰਥੀਆਂ ਵਲੋਂ ਲੈਂਪ ਲਾਈਟਿੰਗ ਸਮਾਰੋਹ ਮਨਾਇਆ ਗਿਆ | ਇਸ ਮੌਕੇ ਪੀ.ਜੀ.ਆਈ. ਦੇ ਡਾਇਰੈਕਟਰ ਪ੍ਰੋ. ਜਗਤ ...

ਪੂਰੀ ਖ਼ਬਰ »

-ਜ਼ਿਲ੍ਹਾ ਵਾਲੀਬਾਲ ਚੈਂਪੀਅਨਸ਼ਿਪ- ਸੀਨੀਅਰ ਵਰਗ ਲੜਕਿਆਂ 'ਚ ਐਸ. ਕੇ. ਆਰ. ਐਮ. ਸਪੋਟਿੰਗ ਕਲੱਬ ਤੇ ਲੜਕੀਆਂ 'ਚ ਕਮਾਂਡੋ ਸਪੋਰਟਸ ਅਕੈਡਮੀ ਜੇਤੂ

ਖਰੜ, 5 ਦਸੰਬਰ (ਗੁਰਮੁੱਖ ਸਿੰਘ ਮਾਨ)-ਸ਼ਹੀਦ ਕਾਂਸ਼ੀ ਰਾਮ ਫਿਜ਼ੀਕਲ ਕਾਲਜ ਭਾਗੂਮਾਜਰਾ ਵਿਖੇ ਜ਼ਿਲ੍ਹਾ ਵਾਲੀਬਾਲ ਐਸੋਸੀਏਸ਼ਨ ਐੱਸ. ਏ. ਐੱਸ. ਨਗਰ ਵਲੋਂ ਲਾਇਨਜ਼ ਕਲੱਬ ਖਰੜ ਸਿਟੀ ਦੇ ਸਹਿਯੋਗ ਨਾਲ 13ਵੀਂ ਜ਼ਿਲ੍ਹਾ ਪੱਧਰੀ ਵਾਲੀਬਾਲ ਚੈਂਪੀਅਨਸ਼ਿਪ ਕਰਵਾਈ ਗਈ, ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ 18 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ

ਚੰਡੀਗੜ੍ਹ, 5 ਦਸੰਬਰ (ਅਜੀਤ ਬਿਊਰੋ)-ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵਲੋਂ ਦਿੱਤੀਆਂ ਹਦਾਇਤਾਂ 'ਤੇ ਸਿਹਤ ਵਿਭਾਗ ਨੇ ਤਰਸ ਦੇ ਆਧਾਰ 'ਤੇ ਨੌਕਰੀ ਦੇਣ ਦੇ ਬਕਾਇਆ ਪਏ ਸਮੂਹ ਕੇਸਾਂ ਨੂੰ ਨਿਪਟਾਉਂਦੇ ਹੋਏ 18 ਉਮੀਦਵਾਰਾਂ ਨੂੰ ...

ਪੂਰੀ ਖ਼ਬਰ »

ਆਊਟਸੋਰਸਿੰਗ 'ਚ ਹੋਏ ਭਿ੍ਸ਼ਟਾਚਾਰ ਦੀ ਵਿਜੀਲੈਂਸ ਜਾਂਚ ਦੇ ਹੁਕਮ

ਚੰਡੀਗੜ੍ਹ, 5 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਰਾਜ 'ਚ ਆਊਟਸੋਰਸਿੰਗ ਵਿਚ ਹੋਏ ਭਿ੍ਸ਼ਟਾਚਾਰ ਦੀ ਸ਼ਿਕਾਇਤਾਂ ਦੇ ਹੱਲ ਕਰਨ ਲਈ ਸਾਰੇ ਠੇਕੇਦਾਰਾਂ ਅਤੇ ਉਨ੍ਹਾਂ ਵਲੋਂ ਕੀਤੇ ਗਏ ਭਿ੍ਸ਼ਟਾਚਾਰ ਦੀ ਵਿਜੀਲੈਂਸ ਜਾਂਚ ਦੇ ...

ਪੂਰੀ ਖ਼ਬਰ »

ਕਿ੍ਸਚਨ ਸੁਸਾਇਟੀ ਦੀ ਜ਼ਮੀਨ ਸਬੰਧੀ ਸ਼ਿਕਾਇਤ 'ਤੇ ਗ਼ੌਰ ਕਰੇ ਪੁਲਿਸ- ਹਾਈਕੋਰਟ

ਚੰਡੀਗੜ੍ਹ, 5 ਦਸੰਬਰ (ਸੁਰਜੀਤ ਸਿੰਘ ਸੱਤੀ)-ਖਰੜ ਦੀ ਕਿ੍ਸਚਨ ਵੈਲਫੇਅਰ ਸੁਸਾਇਟੀ ਵਲੋਂ ਪੁਲਿਸ ਨੂੰ ਜ਼ਮੀਨ ਦੀ ਕਥਿਤ ਨਾਜਾਇਜ਼ ਵਿਕਰੀ 'ਤੇ ਕਾਰਵਾਈ ਸਬੰਧੀ ਦਿੱਤੀ ਸ਼ਿਕਾਇਤ 'ਤੇ ਕਾਰਵਾਈ ਨਾ ਕਰਨ ਕਾਰਨ ਹੁਣ ਸੁਸਾਇਟੀ ਦੀ ਇੱਕ ਪਟੀਸ਼ਨ 'ਤੇ ਹਾਈਕੋਰਟ ਨੇ ਪੁਲਿਸ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 5 ਦਸੰਬਰ (ਝਾਂਮਪੁਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਬਹਿਲੋਲਪੁਰ ਵਿਚ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿੰਡ ਦੇ ਬੱਚਿਆਂ ਨੇ ਗੁਰਮਤਿ ਦੇ ਨਾਲ ਸਬੰਧਿਤ ...

ਪੂਰੀ ਖ਼ਬਰ »

ਅਦਾਲਤ ਨੇ ਭੁਪਿੰਦਰ ਸਿੰਘ ਹੁੱਡਾ ਅਤੇ ਮੋਤੀ ਲਾਲ ਵੋਹਰਾ ਨੂੰ ਪੇਸ਼ ਹੋਣ ਦੇ ਸੁਣਾਏ ਹੁਕਮ

ਪੰਚਕੂਲਾ, 5 ਦਸੰਬਰ (ਕਪਿਲ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਮੋਤੀ ਲਾਲ ਵੋਹਰਾ ਦੇ ਿਖ਼ਲਾਫ਼ ਪੰਚਕੂਲਾ ਸੈਕਟਰ 6 ਵਿਚ ਏ. ਜੇ. ਐਲ. ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਪਲਾਟ ਵੰਡਣ ਦੇ ਮਾਮਲੇ ਵਿਚ ਅਦਾਲਤ ਨੇ ਭੁਪਿੰਦਰ ਸਿੰਘ ਹੁੱਡਾ ਅਤੇ ...

ਪੂਰੀ ਖ਼ਬਰ »

ਸ਼ਹਿਰ 'ਚ ਵਾਹਨ ਚੋਰੀ ਦੀਆਂ ਵਾਰਦਾਤਾਂ ਜਾਰੀ-3 ਮਾਮਲੇ ਦਰਜ

ਚੰਡੀਗੜ੍ਹ, 5 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਵਿਚ ਵਾਹਨ ਚੋਰੀ ਹੋਣ ਦੀਆਂ ਵਾਰਦਾਤਾਂ ਬੰਦ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ ਤੇ ਆਏ ਦਿਨ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ | ਪੁਲਿਸ ਨੇ ਸ਼ਹਿਰ ਵਿਚ ਵਾਹਨ ਚੋਰੀ ਹੋਣ ਦੇ ਅਜਿਹੇ ਹੀ ਤਿੰਨ ਹੋਰ ਮਾਮਲੇ ...

ਪੂਰੀ ਖ਼ਬਰ »

ਏ. ਟੀ. ਐੱਮ. ਬਦਲ ਕੇ ਖਾਤੇ 'ਚੋਂ ਕਢਵਾਏ 20 ਹਜ਼ਾਰ

ਐੱਸ. ਏ. ਐੱਸ. ਨਗਰ, 5 ਦਸੰਬਰ (ਜਸਬੀਰ ਸਿੰਘ ਜੱਸੀ)-ਥਾਣਾ ਬਲੌਾਗੀ ਅਧੀਨ ਪੈਂਦੇ ਗਰੀਨ ਇਨਕਲੇਵ ਵਿਚਲੇ ਐੱਚ. ਡੀ. ਐੱਫ. ਸੀ. ਬੈਂਕ ਦੇ ਏ. ਟੀ. ਐੱਮ. ਨੇੜੇ ਇਕ ਵਿਅਕਤੀ ਨਾਲ ਉਸ ਸਮੇਂ ਠੱਗੀ ਹੋ ਗਈ, ਜਦੋਂ ਕਿਸੇ ਹੋਰ ਵਿਅਕਤੀ ਨੇ ਉਸ ਦਾ ਏ. ਟੀ. ਐੱਮ ਬਦਲ ਕੇ ਉਸ ਨੂੰ ਹੋਰ ਏ. ਟੀ. ...

ਪੂਰੀ ਖ਼ਬਰ »

ਅਮਰੀਕੀ ਔਰਤ ਨਾਲ ਜਬਰ ਜਨਾਹ ਦੇ ਮਾਮਲੇ 'ਚ 4 ਗਵਾਹਾਂ ਦੇ ਬਿਆਨ ਦਰਜ

ਚੰਡੀਗੜ੍ਹ, 5 ਦਸੰਬਰ (ਰਣਜੀਤ ਸਿੰਘ/ਜਾਗੋਵਾਲ)-ਅਮਰੀਕੀ ਔਰਤ ਨਾਲ ਜਬਰ ਜਨਾਹ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ 'ਚ ਮੁਕੱਦਮਾ ਸ਼ੁਰੂ ਹੋ ਗਿਆ ਹੈ | ਇਹ ਮਾਮਲਾ ਇਕ ਆਟੋ ਚਾਲਕ ਬਲਦੇਵ ਕੁਮਾਰ ਦੇ ਿਖ਼ਲਾਫ਼ ਚੱਲੇਗਾ ਜਦਕਿ ਮਾਮਲੇ 'ਚ ਇਕ ਮੁਲਜ਼ਮ ਹਾਲੇ ਫ਼ਰਾਰ ਹੈ | ਇਸੇ ਸਾਲ ...

ਪੂਰੀ ਖ਼ਬਰ »

ਦਰੱਖ਼ਤਾਂ ਦੀ ਛੰਗਾਈ ਲਈ ਚੰਡੀਗੜ੍ਹ ਤੇ ਦਿੱਲੀ ਦੀ ਤਰਜ 'ਤੇ 2 ਮਸ਼ੀਨਾਂ ਖਰੀਦੀਆਂ ਜਾਣਗੀਆਂ : ਸਿੱਧੂ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)- ਐੱਸ. ਏ. ਐੱਸ. ਨਗਰ ਸ਼ਹਿਰ 'ਚ ਦਰੱਖਤਾਂ ਦੀ ਛੰਗਾਈ ਲਈ ਚੰਡੀਗੜ੍ਹ ਤੇ ਦਿੱਲੀ ਦੀ ਤਰਜ 'ਤੇ 2 ਆਧੁਨਿਕ ਪਰੂਨਿੰਗ ਮਸ਼ੀਨਾਂ ਖਰੀਦਣ ਲਈ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਨਗਰ ਨਿਗਮ ਦੀ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਅਕੈਡਮੀ ਤੇ ਸ਼ੈਮਰਾਕ ਸਕੂਲ ਦੇ 28 ਵਿਦਿਆਰਥੀਆਂ ਨੇ ਐਨ. ਡੀ. ਏ. 'ਚ ਸਫਲਤਾ ਕੀਤੀ ਹਾਸਲ

ਐੱਸ. ਏ. ਐੱਸ. ਨਗਰ, 5 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਮਹਾਰਾਜਾ ਰਣਜੀਤ ਸਿੰਘ ਅਕੈਡਮੀ ਅਤੇ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਦੇਸ਼ ਦੀ ਸੇਵਾ ਲਈ ਵੱਡੇ ਪੱਧਰ 'ਤੇ ਫ਼ੌਜੀ ਅਫ਼ਸਰ ਤਿਆਰ ਕੀਤੇ ਜਾ ਰਹੇ ਹਨ | 2011 ਦੇ ਪਹਿਲੇ ਬੈਚ ਤੋਂ ਹੁਣ ਤੱਕ ਸ਼ੈਮਰਾਕ ...

ਪੂਰੀ ਖ਼ਬਰ »

ਮਨੌਲੀ 'ਚ ਤਿੰਨ ਦਿਨਾਂ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਕਰਵਾਇਆ

ਐੱਸ. ਏ. ਐੱਸ. ਨਗਰ, 5 ਦਸੰਬਰ (ਨਰਿੰਦਰ ਸਿੰਘ ਝਾਂਮਪੁਰ)-ਪਿੰਡ ਮਨੌਲੀ ਦੇ ਵਸਨੀਕਾਂ ਦੇ ਉਪਰਾਲੇ ਸਦਕਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਭਾਈ ਰਣਜੀਤ ਸਿੰਘ ਖਾਲਸਾ ਢੱਡਰੀਆਂ ਵਾਲਿਆਂ ਨੇ ਤਿੰਨ ਦਿਨ ਸੰਗਤਾਂ ਨੂੰ ਕਥਾ ਕੀਰਤਨ ਦੀਆਂ ...

ਪੂਰੀ ਖ਼ਬਰ »

ਪ੍ਰੀਤ ਫਰਨੀਚਰ ਹਾਊਸ ਝੰਜੇੜੀ ਵਲੋਂ 'ਪੁਰਾਣਾ ਫਰਨੀਚਰ ਬਦਲ ਕੇ ਲੈ ਜਾਓ' ਦੀ ਸ਼ੁਰੂਆਤ

ਐੱਸ. ਏ. ਐੱਸ. ਨਗਰ, 5 ਦਸੰਬਰ (ਨਰਿੰਦਰ ਸਿੰਘ ਝਾਂਮਪੁਰ)-'ਪ੍ਰੀਤ ਫਰਨੀਚਰ ਹਾਊਸ ਜੋ ਕਿ 'ਸਰਹੰਦ-ਲਾਂਡਰਾਂ ਮੁੱਖ ਮਾਰਗ 'ਤੇ ਪਿੰਡ ਝੰਜੇੜੀ (ਨੇੜੇ ਸੀ. ਜੀ. ਸੀ. ਝੰਜੇੜੀ ਅਤੇ ਕੁਇਸ਼ਟ ਕਾਲਜ ਵਿਚਕਾਰ) ਸਥਿਤ ਹੈ, ਵਿਖੇ 'ਪੁਰਾਣਾ ਫਰਨੀਚਰ ਬਦਲਕੇ ਲੈ ਜਾਓ' ਦੀ ਰਸਮੀ ਤੌਰ 'ਤੇ ...

ਪੂਰੀ ਖ਼ਬਰ »

ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ 'ਚ ਭਾਰਤੀ ਵਿਦਿਆਰਥੀ ਵਿਸ਼ਵ ਭਰ 'ਚ ਮੋਹਰੀ : ਤਨਮੇ ਬਖਸ਼ੀ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਕੰਪਿਊਟਰ ਦੀਆਂ ਅੱਤ ਆਧੁਨਿਕ ਤਕਨੀਕਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ (ਏ. ਆਈ.-ਐੱਮ. ਐੱਲ.) ਦੇ ਖੇਤਰ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕਰਕੇ ਵਿਸ਼ਵ ਦੇ ਸਭ ਤੋਂ ਛੋਟੀ ਉਮਰ ਦੇ ਪ੍ਰੋਗਰਾਮਰ ਵਜੋਂ ਨਾਮਣਾ ...

ਪੂਰੀ ਖ਼ਬਰ »

ਜੱਟ ਮਹਾ ਸਭਾ ਵਲੋਂ ਕਰਤਾਰਪੁਰ ਲਾਂਘਾ ਬਣਾਉਣ ਦਾ ਸਵਾਗਤ

ਐੱਸ. ਏ. ਐੱਸ. ਨਗਰ, 5 ਦਸੰਬਰ (ਬੈਨੀਪਾਲ)-ਆਲ ਇੰਡੀਆ ਜੱਟ ਮਹਾ ਸਭਾ ਮੁਹਾਲੀ ਇਕਾਈ ਨੇ ਭਾਰਤ ਤੇ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਾਉਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ | ਸਭਾ ਦੀ ਮੁਹਾਲੀ ਇਕਾਈ ਦੇ ਪ੍ਰਧਾਨ ਦਲਜੀਤ ਸਿੰਘ ਮਨਾਣਾ ਅਤੇ ਬਲਜਿੰਦਰ ਸਿੰਘ ...

ਪੂਰੀ ਖ਼ਬਰ »

ਘਰ 'ਚੋਂ ਦਿਨ-ਦਿਹਾੜੇ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਕੁਰਾਲੀ, 5 ਦਸੰਬਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ 14 ਵਿਖੇ ਦਿਨ-ਦਿਹਾੜੇ ਚੋਰਾਂ ਵਲੋਂ ਇਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਹੈ | ਪੀੜਤ ਪੰਜਾਬ ਪੁਲਿਸ ਦੇ ਮੁਲਾਜਮ ਕਸ਼ਮੀਰ ਸਿੰਘ ...

ਪੂਰੀ ਖ਼ਬਰ »

ਸਕੂਲ 'ਚੋਂ ਮਿਡ-ਡੇ-ਮੀਲ ਬਣਾਉਣ ਵਾਲੇ ਬਰਤਨ ਤੇ ਗੈਸ ਸਿਲੰਡਰ ਚੋਰੀ

ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ)-ਬੀਤੀ ਰਾਤ ਪਿੰਡ ਛੱਤ ਦੇ ਸਰਕਾਰੀ ਐਲੀਮੈਂਟਰੀ ਸਕੂਲ 'ਚੋਂ ਚੋਰ ਬੱਚਿਆਂ ਲਈ ਦੁਪਹਿਰ ਦਾ ਖਾਣਾ (ਮਿਡ-ਡੇ-ਮੀਲ) ਬਣਾਉਣ ਵਾਲੇ ਭਾਂਡੇ, ਗੈਸ ਸਿਲੰਡਰ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ | ਇਸ ਸਬੰਧੀ ਸਕੂਲ ਪਿ੍ੰ: ਸੰਗੀਤਾ ਚੌਹਾਨ ...

ਪੂਰੀ ਖ਼ਬਰ »

ਰਾਏਪੁਰ ਰਾਣੀ ਵਿਖੇ ਢਾਬੇ ਤੋਂ 20 ਹਜ਼ਾਰ ਦੀ ਲੁੱਟ

ਪੰਚਕੂਲਾ, 5 ਦਸੰਬਰ (ਕਪਿਲ)-ਪੰਚਕੂਲਾ ਦੇ ਕਸਬੇ ਰਾਏਪੁਰ ਰਾਣੀ ਨੇੜਲੇ ਇਕ ਪਿੰਡ 'ਚ ਸਥਿਤ ਢਾਡੇ 'ਤੇ 15-20 ਵਿਅਕਤੀਆਂ ਵਲੋਂ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇਣ ਉਪਰੰਤ ਜੰਮ ਕੇ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਪਿੰਡ ਗੜ੍ਹੀ ਕੋਟਾਹਾ ...

ਪੂਰੀ ਖ਼ਬਰ »

ਧੂੰਏ ਨਾਲ ਸਾਹ ਘੁਟਣ ਕਾਰਨ ਸੁਰੱਖਿਆ ਗਾਰਡ ਦੀ ਮੌਤ

ਮੁੱਲਾਂਪੁਰ ਗਰੀਬਦਾਸ, 5 ਦਸੰਬਰ (ਖੈਰਪੁਰ)-ਪਿੰਡ ਤੋਗਾਂ ਨੇੜੇ ਪੀ. ਸੀ. ਐੱਲ. ਕੰਪਨੀ 'ਚ ਸੁਰੱਖਿਆ ਗਾਰਡ ਵਜੋਂ ਕੰਮ ਕਰਦੇ ਇਕ ਵਿਅਕਤੀ ਦੀ ਅੱਗ ਦੇ ਧੂੰਏ ਨਾਲ ਸਾਹ ਘੁਟਣ ਕਾਰਨ ਮੌਤ ਹੋ ਗਈ | ਜਾਣਕਾਰੀ ਅਨੁਸਾਰ ਉਕਤ ਵਿਅਕਤੀ ਠੰਢ ਤੋਂ ਬਚਣ ਲਈ ਰਾਤ ਵੇਲੇ ਕਮਰੇ 'ਚ ਅੱਗ ...

ਪੂਰੀ ਖ਼ਬਰ »

ਕਸਬਾ ਨਵਾਂਗਰਾਉਂ ਅੰਦਰ ਚੋਰੀ ਦੀਆਂ ਘਟਨਾਵਾਂ 'ਚ ਵਾਧਾ

ਮੁੱਲਾਂਪੁਰ ਗਰੀਬਦਾਸ, 5 ਦਸੰਬਰ (ਦਿਲਬਰ ਸਿੰਘ ਖੈਰਪੁਰ)-ਕਸਬਾ ਨਵਾਂਗਰਾਉਂ ਦੇ ਆਦਰਸ਼ ਨਗਰ ਅੰਦਰ ਚੋਰੀ ਅਤੇ ਝਪਟਮਾਰੀ ਦੀਆਂ ਘਟਨਾਵਾਂ 'ਚ ਦਿਨੋਂ ਦਿਨ ਵਾਧਾ ਹੋ ਰਿਹਾ ਹੈ | ਇਸ ਮਸਲੇ ਨੂੰ ਲੈ ਕੇ ਮਾਰਕੀਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਕੇਸ਼ਵ ਰਾਮ ਸ਼ਰਮਾ ...

ਪੂਰੀ ਖ਼ਬਰ »

ਹਲਕਾ ਡੇਰਾਬੱਸੀ 'ਚ ਉਸਾਰੇ ਜਾਣਗੇ ਖੇਡ ਸਟੇਡੀਅਮ : ਰੈਡੀ ਬੈਨੀਪਾਲ

ਜ਼ੀਰਕਪੁਰ, 5 ਦਸੰਬਰ (ਹੈਪੀ ਪੰਡਵਾਲਾ)-ਵਿਧਾਨ ਸਭਾ ਹਲਕਾ ਡੇਰਾਬੱਸੀ ਦੇ ਅਸਲ ਹਮਦਰਦ ਦੀਪਇੰਦਰ ਸਿੰਘ ਢਿੱਲੋਂ ਹੀ ਹਨ, ਜਿਨ੍ਹਾਂ ਦੀ ਯੋਗ ਅਗਵਾਈ ਹੇਠ ਇਥੇ ਵੱਡੇ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ | ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਤੇ ਜ਼ਿਲ੍ਹਾ ਕਾਂਗਰਸ ...

ਪੂਰੀ ਖ਼ਬਰ »

ਸਮਝੌਤਾ ਬਲਾਸਟ ਮਾਮਲੇ 'ਚ ਨਹੀਂ ਹੋ ਸਕੇ ਮੁਲਜ਼ਮਾਂ ਦੇ 313 ਦੇ ਬਿਆਨ

ਪੰਚਕੂਲਾ, 5 ਦਸੰਬਰ (ਕਪਿਲ)-ਪਾਣੀਪਤ ਦੇ ਸਮਝੌਤਾ ਬਲਾਸਟ ਮਾਮਲੇ ਵਿਚ ਪੰਚਕੂਲਾ ਸਥਿਤ ਐਨ. ਆਈ. ਏ. ਅਦਾਲਤ ਵਿਚ ਸੁਣਵਾਈ ਹੋਈ | ਇਸ ਦੌਰਾਨ ਮਾਮਲੇ ਦੇ ਮੁੱਖ ਮੁਲਜ਼ਮ ਆਸੀਮਾਨੰਦ ਸਮੇਤ ਸਾਰੇ ਮੁਲਜ਼ਮ ਅਦਾਲਤ ਵਿਚ ਪੇਸ਼ ਹੋਏ | ਸੁਣਵਾਈ ਦੌਰਾਨ ਅੱਜ ਚਾਰੇ ਮੁਲਜ਼ਮਾਂ ਦੇ 313 ...

ਪੂਰੀ ਖ਼ਬਰ »

37 ਮੈਂਬਰੀ ਪੰਜਾਬ ਪ੍ਰਦੇਸ਼ ਖੱਤਰੀ ਸਭਾ ਸਮੇਤ 14 ਮੈਂਬਰੀ ਮਹਿਲਾ ਕਾਰਜਕਾਰਨੀ ਦਾ ਐਲਾਨ

ਐੱਸ. ਏ. ਐੱਸ. ਨਗਰ, 5 ਦਸੰਬਰ (ਕੇ. ਐੱਸ. ਰਾਣਾ)-ਅੱਜ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਨੁਮਾਇੰਦਿਆਂ ਵਲੋਂ ਮੁਹਾਲੀ ਵਿਖੇ ਮੀਟਿੰਗ ਕਰਕੇ ਖੱਤਰੀ ਭਰਾਵਾਂ ਦੀਆਂ ਸਮੱਸਿਆਵਾਂ ਅਤੇ ਵਿਚਾਰ ਸੁਣੇ ਗਏ | ਇਸ ਮੀਟਿੰਗ ਸਬੰਧੀ ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਪ੍ਰਧਾਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX