ਤਾਜਾ ਖ਼ਬਰਾਂ


ਐਫ.ਏ.ਟੀ.ਐਫ ਦਾ ਫ਼ੈਸਲਾ : ਅਕਤੂਬਰ ਤੱਕ 'ਗ੍ਰੇ ਲਿਸਟ' 'ਚ ਰਹੇਗਾ ਪਾਕਿਸਤਾਨ
. . .  19 minutes ago
ਨਵੀਂ ਦਿੱਲੀ, 22 ਫਰਵਰੀ- ਪੈਰਿਸ 'ਚ ਹੋਈ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐਫ.ਏ.ਟੀ.ਐਫ) ਦੀ ਬੈਠਕ 'ਚ ਇਹ ਫ਼ੈਸਲਾ ਲਿਆ ਗਿਆ ਹੈ ਕਿ ਪਾਕਿਸਤਾਨ 'ਗ੍ਰੇ ਲਿਸਟ' 'ਚ ਬਰਕਰਾਰ ਰਹੇਗਾ। ਐਫ.ਏ.ਟੀ.ਐਫ. ਵੱਲੋਂ ਲਿਆ ਗਿਆ ਇਹ ਫ਼ੈਸਲਾ ਇਸ ਸਾਲ ....
ਬੀ.ਐੱਸ.ਐਫ. ਸੈਕਟਰ ਮਮਦੋਟ ਨੇ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਦੀ ਹੈਰੋਇਨ
. . .  30 minutes ago
ਮਮਦੋਟ, 22 ਫਰਵਰੀ (ਸੁਖਦੇਵ ਸਿੰਘ ਸੰਗਮ)- ਮਮਦੋਟ ਸੈਕਟਰ ਵਿਖੇ ਤਾਇਨਾਤ ਬੀ.ਐੱਸ.ਐਫ. ਦੀ 29 ਬਟਾਲੀਅਨ ਅਧੀਨ ਆਉਂਦੀ ਚੈੱਕ ਮੱਬੋ ਕੇ ਦੇ ਨੇੜਿਉਂ ਬੀ.ਐਸ.ਐਫ ਨੇ 4 ਪੈਕਟ ਹੈਰੋਇਨ ਬਰਾਮਦ ਕੀਤੀ ਹੈ ਜਿਸ ਦਾ ਵਜ਼ਨ 1 ਕਿੱਲੋ 600 ਗ੍ਰਾਮ ਦੇ ਕਰੀਬ ....
ਅਗਸਤਾ ਵੈਸਟਲੈਂਡ ਮਾਮਲਾ : ਰਾਜੀਵ ਸਕਸੈਨਾ ਦੀ ਅੰਤਰਿਮ ਜ਼ਮਾਨਤ 25 ਫਰਵਰੀ ਤੱਕ ਵਧਾਈ ਗਈ
. . .  51 minutes ago
ਨਵੀਂ ਦਿੱਲੀ, 22 ਫਰਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਅਗਸਤਾ ਵੈਸਟਲੈਂਡ ਮਾਮਲੇ 'ਚ ਦੋਸ਼ੀ ਰਾਜੀਵ ਸਕਸੈਨਾ ਦੀ ਅੰਤਰਿਮ ਜ਼ਮਾਨਤ ਦੀ ਮਿਆਦ 25 ਫਰਵਰੀ ਤੱਕ ਲਈ ਵਿਧਾ ਦਿੱਤੀ ਹੈ। ਵਿਸ਼ੇਸ਼ ਜੱਜ ਅਰਵਿੰਦ ਕੁਮਾਰ ਨੇ ਏਮਜ਼ ਦੀ ਮੈਡੀਕਲ ਰਿਪੋਰਟ...
ਜਨ ਔਸ਼ਧੀ ਕੇਂਦਰਾਂ ਦੀਆਂ ਸਸਤੀਆਂ ਦਵਾਈਆਂ ਬਾਰੇ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ
. . .  about 1 hour ago
ਸੰਗਰੂਰ, 22 ਫਰਵਰੀ (ਧੀਰਜ ਪਸ਼ੋਰੀਆ)- ਪ੍ਰਧਾਨ ਮੰਤਰੀ ਜਨ ਕਲਿਆਣ ਕਲਿਆਣਕਾਰੀ ਯੋਜਨਾ ਅਧੀਨ ਦੇਸ਼ 'ਚ ਖੋਲ੍ਹੇ ਗਏ ਜਨ ਔਸ਼ਧੀ ਕੇਂਦਰਾਂ ਤੋਂ ਮਿਲਣ ਵਾਲੀਆਂ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਵਾਉਣ ਕਰਨ ....
ਥਰੂਰ ਨੇ ਪਾਕਿਸਤਾਨ ਨਾਲ ਕ੍ਰਿਕਟ ਖੇਡਣ ਦੀ ਕੀਤੀ ਵਕਾਲਤ
. . .  about 1 hour ago
ਨਵੀਂ ਦਿੱਲੀ, 22 ਫਰਵਰੀ- ਕ੍ਰਿਕਟ ਵਿਸ਼ਵ ਕੱਪ 'ਚ ਭਾਰਤੀ ਕ੍ਰਿਕਟ ਟੀਮ ਦੇ ਪਾਕਿਸਤਾਨ ਨਾਲ ਮੈਚ ਨਾ ਖੇਡਣ ਦੀ ਚਹੁੰ-ਪਾਸੀਂ ਉੱਠ ਰਹੀ ਮੰਗ ਵਿਚਾਲੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਹੈ ਕਿ ਪਾਕਿਸਤਾਨ ਵਿਰੁੱਧ ਮੈਚ ਨਾ ਖੇਡਣਾ...
'ਆਪ' ਦੀਆਂ ਨਵ-ਵਿਆਹੀਆਂ ਵਿਧਾਇਕਾਂ ਰੂਬੀ ਅਤੇ ਬਲਜਿੰਦਰ ਨੂੰ ਕੈਪਟਨ ਨੇ ਦਿੱਤਾ ਆਸ਼ੀਰਵਾਦ
. . .  about 1 hour ago
ਚੰਡੀਗੜ੍ਹ, 22 ਫਰਵਰੀ- ਆਮ ਆਦਮ ਪਾਰਟੀ ਦੀਆਂ ਨਵ ਵਿਆਹੀਆਂ ਵਿਧਾਇਕਾਂ ਰੁਪਿੰਦਰ ਕੌਰ ਰੂਬੀ ਅਤੇ ਬਲਜਿੰਦਰ ਕੌਰ ਨੇ ਅੱਜ ਆਪਣੇ ਜੀਵਨ ਸਾਥੀਆਂ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ...
ਅਧਿਆਪਕਾਂ ਨੂੰ ਧਮਕੀਆਂ ਦੇਣ ਵਾਲੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਸਕੂਲ 'ਚ ਕੀਤਾ ਬੰਦ
. . .  about 2 hours ago
ਚਮਿਆਰੀ, 22 ਫਰਵਰੀ (ਜਗਪ੍ਰੀਤ ਸਿੰਘ ਜੌਹਲ, ਗੁਰਪ੍ਰੀਤ ਸਿੰਘ ਢਿੱਲੋਂ)- ਸਰਕਾਰੀ ਸਕੂਲਾਂ 'ਚ ਚੱਲ ਰਹੇ ਵਿਵਾਦਿਤ 'ਪੜ੍ਹੋ ਪੰਜਾਬ ਪੜਾਓ ਪੰਜਾਬ' ਪ੍ਰੋਜੈਕਟ ਦੀ ਹੋ ਰਹੀ ਟੈਸਟਿੰਗ ਦਾ ਅਧਿਆਪਕ ਸੰਘਰਸ਼ ਕਮੇਟੀ ਵੱਲੋਂ ਬਾਈਕਾਟ ਕੀਤਾ ਗਿਆ ਹੈ। ਇਸ ਦੇ ਤਹਿਤ ....
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ 25 ਫਰਵਰੀ ਸਵੇਰੇ 11 ਵਜੇ ਤੱਕ ਮੁਲਤਵੀ
. . .  about 2 hours ago
ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ 25-25 ਲੱਖ ਰੁਪਏ ਦੇਵੇਗੀ ਤੇਲੰਗਾਨਾ ਸਰਕਾਰ
. . .  about 2 hours ago
ਹੈਦਰਾਬਾਦ, 22 ਫਰਵਰੀ- ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਬੀਤੀ 14 ਫਰਵਰੀ ਨੂੰ ਪੁਲਵਾਮਾ ਹਮਲੇ 'ਚ ਸੀ. ਆਰ. ਪੀ. ਐੱਫ. ਦੇ ਕਾਫ਼ਲੇ 'ਤੇ ਹੋਏ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ 25-25 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇਣ ਦਾ...
ਜੈਸ਼ ਨਾਲ ਸੰਬੰਧਿਤ ਦੋ ਅੱਤਵਾਦੀ ਉੱਤਰ ਪ੍ਰਦੇਸ਼ 'ਚ ਗ੍ਰਿਫ਼ਤਾਰ
. . .  about 2 hours ago
ਲਖਨਊ, 22 ਫਰਵਰੀ- ਉੱਤਰ ਪ੍ਰਦੇਸ਼ ਦੇ ਏ.ਟੀ.ਐੱਸ. (ਅੱਤਵਾਦੀ ਵਿਰੋਧੀ ਦਸਤੇ) ਨੇ ਸਹਾਰਨਪੁਰ ਤੋਂ ਜੈਸ਼-ਏ-ਮੁਹੰਮਦ ਦੇ ਨਾਸ ਸੰਬੰਧਿਤ ਦੋ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਉੱਤਰ ਪ੍ਰਦੇਸ਼ ਦੇ ਡੀ.ਜੀ.ਪੀ. ਓ.ਪੀ. ਸਿੰਘ ਨੇ ਕਿਹਾ ਕਿ ....
ਘਰ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ
. . .  about 2 hours ago
ਪਟਨਾ, 22 ਫਰਵਰੀ- ਬਿਹਾਰ ਦੇ ਬਿਹਾਰ ਗੋਪਾਲਗੰਜ ਜ਼ਿਲ੍ਹੇ ਦੇ ਕੁਚਾਏਕੋਟ ਥਾਣਾ ਇਲਾਕੇ ਦੇ ਬਖ਼ਰੀ ਪਿੰਡ 'ਚ ਬੀਤੀ ਦੇਰ ਰਾਤ ਇੱਕ ਘਰ 'ਚ ਅੱਗ ਲੱਗਣ ਕਾਰਨ ਇੱਕੋ ਪਰਿਵਾਰ ਦੇ 6 ਮੈਂਬਰਾਂ ਦੀ ਝੁਲਸ ਕੇ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੱਕ ਪੁਲਿਸ...
ਉਲਕਾ ਪਿੰਡ 'ਤੇ ਸਫ਼ਲਤਾਪੂਰਵਕ ਉਤਰਿਆ ਜਾਪਾਨੀ ਪੁਲਾੜ ਯਾਨ
. . .  about 2 hours ago
ਟੋਕੀਓ, 22 ਫਰਵਰੀ-ਜਾਪਾਨੀ ਪੁਲਾੜ ਯਾਨ ਹਾਯਾਬੂਸਾ 2 ਅੱਜ ਰੁਯੁਗੂ ਨਾਮੀ ਉਲਕਾ ਪਿੰਡ 'ਤੇ ਸਫ਼ਲਤਾਪੂਰਵਕ ਉਤਰ ਗਿਆ। ਯਾਨ ਨੇ ਰੁਯੁਗੂ ਉਲਕਾ ਪਿੰਡ ਦੀ ਸਤ੍ਹਾ 'ਚ ਗੋਲੀ ਦਾਗ਼ ਕੇ ਧੂੜ ਦਾ ਨਮੂਨਾ ਇਕੱਠਾ ਕੀਤਾ ਹੈ। ਦੱਸ ਦਈਏ ਕਿ ਸੌਰ ਮੰਡਲ ਦੀ ਉਤਪਤੀ...
ਬਠਿੰਡਾ ਲੋਕ ਸਭਾ ਹਲਕੇ ਤੋਂ ਹੀ ਲੜਾਂਗੀ ਚੋਣ - ਹਰਸਿਮਰਤ ਕੌਰ ਬਾਦਲ
. . .  about 2 hours ago
ਮਾਨਸਾ, 22 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਹਲਕਾ ਬਦਲਣ ਦੀਆਂ ਚੱਲ ਰਹੀਆਂ ਚਰਚਾਵਾਂ 'ਤੇ ਉਦੋਂ ਵਿਰਾਮ ਚਿੰਨ੍ਹ ਲਗਾ ਦਿੱਤਾ ਜਦੋਂ ਉਨ੍ਹਾਂ ਨੇ ਅੱਜ ਇੱਥੇ ਸਪਸ਼ਟ ਕਰ ਦਿੱਤਾ ਕਿ ਉਹ ਲੋਕ ਸਭਾ ...
ਸੁਰੇਸ਼ ਪ੍ਰਭੂ ਨੇ ਰਾਜਾਸਾਂਸੀ ਹਵਾਈ ਅੱਡੇ ਦੀ ਹਵਾਈ ਪਾਰਕਿੰਗ ਦਾ ਵੀਡੀਓ ਕਾਨਫ਼ਰੰਸ ਰਾਹੀਂ ਰੱਖਿਆ ਗਿਆ ਨੀਂਹ ਪੱਥਰ
. . .  1 minute ago
ਰਾਜਾਸਾਂਸੀ, 22 ਫਰਵਰੀ (ਹੇਰ ਖੀਵਾ) - ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਦੀ ਹਵਾਈ ਪਾਰਕਿੰਗ ਦੇ ਕੀਤੇ ਜਾ ਰਹੇ ਵਿਸਥਾਰ ਦਾ ਅੱਜ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵੱਲੋਂ ਵੀਡੀਓ ਕਾਨਫ਼ਰੰਸ ਰਾਹੀਂ ਨੀਂਹ ਪੱਥਰ ਰੱਖਿਆ....
28 ਹਜ਼ਾਰ ਕਰੋੜ ਰੁਪਏ ਦਾ ਹੋਰ ਕਰਜ਼ਾ ਲੈਣ ਦੀ ਤਿਆਰੀ ਕਰ ਰਹੀ ਹੈ ਸੂਬਾ ਸਰਕਾਰ- ਅਕਾਲੀ ਆਗੂ
. . .  about 2 hours ago
ਚੰਡੀਗੜ੍ਹ, 22 ਫਰਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੂਬਾ ਸਰਕਾਰ ਨੇ ਦੋ ਸਾਲਾਂ 'ਚ 30 .....
ਸੰਗਰੂਰ: ਭਿੰਡਰਾਂ ਸਕੂਲ ਦੇ ਅਧਿਆਪਕਾਂ ਨੇ ਪੜ੍ਹੋ ਪੰਜਾਬ ਦੀ ਟੀਮ ਨੂੰ ਬੇਰੰਗ ਮੋੜਿਆ
. . .  about 3 hours ago
ਚੰਦੂਮਾਜਰਾ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
. . .  about 3 hours ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਕੀਤਾ ਢੇਰ
. . .  about 3 hours ago
ਪਿੰਡ ਮਾਣਕਵਾਲ ਵਿਖੇ ਸਾਂਝਾ ਅਧਿਆਪਕ ਕਮੇਟੀ ਨੇ ਲੁਧਿਆਣਾ ਸਿੱਖਿਆ ਅਫ਼ਸਰ ਨੂੰ ਘੇਰਿਆ
. . .  about 3 hours ago
ਗੁਆਂਢੀ ਵੱਲੋਂ ਲੜਕੀ ਨਾਲ ਜਬਰ ਜਨਾਹ, ਮਾਮਲਾ ਦਰਜ
. . .  about 3 hours ago
ਤਰੁਣ ਚੁਗ ਨੇ ਜਲੰਧਰ 'ਚ 'ਭਾਰਤ ਕੇ ਮਨ ਕੀ ਬਾਤ, ਮੋਦੀ ਕੇ ਸਾਥ' ਪ੍ਰੋਗਰਾਮ ਲਈ ਲੋਕਾਂ ਤੋਂ ਲਏ ਸੁਝਾਅ
. . .  about 3 hours ago
'ਸਿਓਲ ਸ਼ਾਂਤੀ ਪੁਰਸਕਾਰ' ਨਾਲ ਸਨਮਾਨਿਤ ਪ੍ਰਧਾਨ ਮੰਤਰੀ ਮੋਦੀ
. . .  about 4 hours ago
ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਸੁਪਰੀਮ ਕੋਰਟ ਨੇ 10 ਸੂਬਿਆਂ ਨੂੰ ਜਾਰੀ ਕੀਤੇ ਨੋਟਿਸ
. . .  about 4 hours ago
ਦਸੂਹਾ ਨੇੜੇ ਇੱਕ ਕਾਰ 'ਚੋਂ ਮਿਲੀ ਨੌਜਵਾਨ ਦੀ ਲਾਸ਼
. . .  about 4 hours ago
ਸ੍ਰੀ ਮੁਕਤਸਰ ਸਾਹਿਬ: ਪੜ੍ਹੋ ਪੰਜਾਬ ਦੇ ਬਾਈਕਾਟ ਨੂੰ ਲੈ ਕੇ ਪੁਲਿਸ ਅਤੇ ਅਧਿਆਪਕਾਂ ਵਿਚਾਲੇ ਟਕਰਾਅ ਦੀ ਸਥਿਤੀ
. . .  about 5 hours ago
ਪਾਕਿਸਤਾਨ ਦੇ ਹਿੱਸੇ ਦਾ ਪਾਣੀ ਰੋਕਣ ਸੰਬੰਧੀ ਗਡਕਰੀ ਨੇ ਵਿਭਾਗ ਨੂੰ ਜਾਰੀ ਕੀਤਾ ਇਹ ਹੁਕਮ
. . .  about 4 hours ago
ਆਪ ਵਿਧਾਇਕਾਂ ਵੱਲੋਂ ਸਦਨ 'ਚੋਂ ਵਾਕ ਆਊਟ
. . .  about 5 hours ago
ਆਪ ਵੱਲੋਂ ਮੋਡ ਮੰਡੀ ਬੰਬ ਧਮਾਕੇ ਅਤੇ ਬਹਿਬਲ ਕਲਾਂ ਗੋਲੀ ਕਾਂਡ 'ਤੇ ਬਹਿਸ ਕਰਨ ਦੀ ਮੰਗ ਨੂੰ ਲੈ ਕੇ ਸਦਨ 'ਚ ਨਾਅਰੇਬਾਜ਼ੀ
. . .  about 5 hours ago
ਸਾਰੇ ਵਿਧਾਇਕ ਬੱਚਿਆ ਦੀਆਂ ਵਰਦੀਆਂ ਲਈ ਇਕ ਮਹੀਨੇ ਦੀ ਤਨਖ਼ਾਹ ਦੇਣ ਲਈ ਲਿਆਉਣ ਮਤਾ - ਮਜੀਠੀਆ
. . .  about 5 hours ago
ਮਜੀਠੀਆ ਨੇ ਵਿਧਾਨ ਸਭਾ 'ਚ ਚੁੱਕਿਆ ਸਰਕਾਰੀ ਸਕੂਲਾਂ 'ਚ ਬੱਚਿਆ ਨੂੰ ਵਰਦੀ ਨਾ ਮਿਲਣ ਦਾ ਮੁੱਦਾ
. . .  about 5 hours ago
ਪੰਜਾਬ ਵਿਧਾਨ ਸਭਾ 'ਚ ਪ੍ਰਸ਼ਨ ਕਾਲ ਦੀ ਕਾਰਵਾਈ ਹੋਈ ਖ਼ਤਮ
. . .  about 5 hours ago
ਪਾਣੀ ਦਾ ਪੱਧਰ ਲਗਾਤਾਰ ਘਟਣ ਕਾਰਣ ਪੰਜਾਬ ਦੇ ਕੰਡੀ ਇਲਾਕਿਆਂ 'ਚ ਵੱਧ ਰਹੀ ਪਾਣੀ ਦੀ ਦਿੱਕਤ - ਰਜੀਆ ਸੁਲਤਾਨਾ
. . .  about 5 hours ago
ਰਣਦੀਪ ਨੇ ਨਾਭੇ 'ਚ ਰਾਜੀਵ ਗਾਂਧੀ ਦੇ ਨਾਂਅ 'ਤੇ ਬਣੀ ਪਾਰਕ ਨੂੰ ਲੈ ਕੇ ਕੀਤੀ ਇਹ ਮੰਗ
. . .  about 5 hours ago
ਅਰੁਣ ਨਾਰੰਗ ਨੇ ਸਦਨ 'ਚ ਚੁੱਕਿਆ ਰਿਸ਼ਵਤ ਲੈ ਕੇ ਬਿਜਲੀ ਦੇ ਮੀਟਰ ਲਗਾਉਣ ਦਾ ਮੁੱਦਾ
. . .  about 6 hours ago
'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਦੀ ਟੈਸਟਿੰਗ ਨੂੰ ਲੈ ਕੇ ਸਕੂਲਾਂ 'ਚ ਪੁਲਿਸ ਤਾਇਨਾਤ
. . .  about 5 hours ago
ਬਜਟ ਇਜਲਾਸ : ਪੰਜਾਬ 'ਚ ਸਰਕਾਰ ਵੱਲੋਂ ਨਵੇਂ ਕਾਲਜ ਬਣਾਉਣ ਦੇ ਐਲਾਨ 'ਤੇ ਚਰਚਾ ਜਾਰੀ
. . .  about 6 hours ago
ਪੰਜਾਬ ਵਿਧਾਨ ਸਭਾ 'ਚ ਸਵਾਲ ਜਵਾਬ ਦੀ ਕਾਰਵਾਈ ਹੋਈ ਸ਼ੁਰੂ
. . .  about 6 hours ago
ਫ਼ਿਰੋਜ਼ਪੁਰ 'ਚ ਬੀ. ਐੱਸ. ਐੱਫ. ਨੇ ਕੌਮਾਂਤਰੀ ਸਰਹੱਦ ਤੋਂ ਬਰਾਮਦ ਕੀਤੀ ਕਰੋੜਾਂ ਰੁਪਏ ਦੀ ਹੈਰੋਇਨ
. . .  about 6 hours ago
ਡੀ. ਐੱਸ. ਹੁੱਡਾ ਨੇ ਕਾਂਗਰਸ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਨੂੰ ਨਕਾਰਿਆ
. . .  about 7 hours ago
ਕਸ਼ਮੀਰੀ ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਕਰਾਉਣ ਦੇ ਮੁੱਦੇ 'ਤੇ ਸੁਪਰੀਮ ਕੋਰਟ 'ਚ ਅੱਜ ਹੋਵੇਗੀ ਸੁਣਵਾਈ
. . .  about 7 hours ago
ਪੰਜਾਬ ਦੇ ਸਕੂਲਾਂ 'ਚ ਚੱਲ ਰਹੇ 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਦੀ ਅੱਜ ਹੋ ਰਹੀ ਟੈਸਟਿੰਗ ਲਈ ਮੁਹੱਈਆ ਹੋਵੇਗੀ ਪੁਲਿਸ ਸੁਰੱਖਿਆ
. . .  about 8 hours ago
ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  about 8 hours ago
ਅੱਜ ਦਾ ਵਿਚਾਰ
. . .  about 8 hours ago
ਇੱਕ ਲੜਕੀ ਤੇ ਦੋ ਨਬਾਲਗ ਲੜਕਿਆਂ ਖਾਧੀ ਜ਼ਹਿਰੀਲੀ ਦਵਾਈ, ਇੱਕ ਲੜਕੇ ਦੀ ਮੌਤ
. . .  1 day ago
ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  1 day ago
ਵੋਟਾਂ ਦੀ ਰੰਜਸ਼ ਕਾਰਨ ਦੋ ਧਿਰਾਂ ਵਿਚਾਲੇ ਹੋਈ ਖ਼ੂਨੀ ਝੜਪ ਗੋਲੀ
. . .  1 day ago
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  1 day ago
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 day ago
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਿਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਰੂਪਨਗਰ

ਬੇਲਾ ਵਿਖੇ ਲੱਗਣ ਵਾਲੀ ਕਿਸਾਨ ਸਬਜ਼ੀ ਮੰਡੀ ਚਮਕੌਰ ਸਾਹਿਬ ਦੇ ਸਬਜ਼ੀ ਆੜ੍ਹਤੀਆਂ ਦੇ ਦਬਾਅ ਹੇਠ ਬੰਦ ਕਰਨ ਦੇ ਹੁਕਮ

ਲੋਕਾਂ 'ਚ ਰੋਸ ਦੀ ਲਹਿਰ
ਬੇਲਾ, 5 ਦਸੰਬਰ (ਮਨਜੀਤ ਸਿੰਘ ਸੈਣੀ)-ਕਸਬਾ ਬੇਲਾ ਵਿਖੇ ਬੀਤੇ ਦਿਨ ਤੋਂ ਸ਼ੁਰੂ ਹੋਈ ਕਿਸਾਨ ਸਬਜ਼ੀ ਮੰਡੀ ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ ਵਲੋਂ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਜਿਸ ਨਾਲ ਇਲਾਕੇ ਦੇ ਲੋਕਾਂ ਖ਼ਾਸ ਕਰਕੇ ਔਰਤਾਂ 'ਚ ਸਖ਼ਤ ਰੋਸ ਦੀ ਲਹਿਰ ਹੈ | ਬੀਤੇ ਦਿਨੀਂ ਲੱਗੀ ਕਿਸਾਨ ਸਬਜ਼ੀ ਮੰਡੀ 'ਚ ਲੋਕਾਂ ਨੇ ਪਹਿਲੇ ਹੀ ਦਿਨ ਤਾਜ਼ਾ ਤੇ ਸਸਤੀ ਸਬਜ਼ੀ ਹੋਣ ਕਾਰਨ ਕਾਫ਼ੀ ਖ਼ਰੀਦਦਾਰੀ ਕੀਤੀ ਜਿਸ ਕਾਰਨ ਰੇਹੜੀਆਂ ਤੇ ਗੱਡੀਆਂ 'ਤੇ ਗ਼ੈਰ ਕਾਨੂੰਨੀ ਲਾਊਡ ਸਪੀਕਰ ਲਗਾਕੇ ਪਿੰਡ-ਪਿੰਡ ਸਬਜ਼ੀ ਵੇਚਣ ਵਾਲਿਆਂ ਵੱਲੋਂ ਮਨਮਰਜ਼ੀ ਦੇ ਭਾਅ 'ਤੇ ਸਬਜ਼ੀ ਵੇਚ ਕੇ ਲੋਕਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ ਸਬਜ਼ੀ ਵੇਚਣ ਵਾਲੇ ਏਕਾ ਕਰਕੇ ਇਕ ਹੀ ਭਾਅ 'ਤੇ ਪਿੰਡਾਂ 'ਚ ਸਬਜ਼ੀ ਵੇਚ ਰਹੇ ਹਨ ਬੀਤੇ ਦਿਨ ਲੱਗੀ ਕਿਸਾਨ ਮੰਡੀ 'ਚ ਖ਼ਰੀਦਦਾਰਾਂ ਦਾ ਭਾਰੀ ਇਕੱਠ ਦੇਖ ਕੇ ਸ੍ਰੀ ਚਮਕੌਰ ਸਾਹਿਬ ਵਿਖੇ ਸਬਜ਼ੀ ਦੀ ਆੜ੍ਹਤ ਕਰਨ ਵਾਲੇ ਆੜ੍ਹਤੀਆਂ ਤੇ ਰੇਹੜੀਆਂ ਦੁਕਾਨਾਂ 'ਤੇ ਮਨਮਰਜ਼ੀ ਦੇ ਭਾਅ ਲਗਾ ਕੇ ਸਬਜ਼ੀ ਵੇਚਣ ਵਾਲਿਆਂ ਨੂੰ ਹੱਥਾ ਪੈਰ ਦੀ ਪੈ ਗਈ ਅਤੇ ਉਸੇ ਸਮੇਂ ਬੇਲਾ ਵਿਖੇ ਕਿਸਾਨ ਸਬਜ਼ੀ ਮੰਡੀ 'ਚ ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ਨੂੰ ਭੇਜ ਕੇ ਸਬਜ਼ੀ ਵੇਚਣ ਆਏ ਕਿਸਾਨਾਂ ਨੂੰ ਗੈਰ ਕਾਨੂੰਨੀ ਮੰਡੀ ਲਗਾਉਣ 'ਤੇ ਮੁਕੱਦਮੇ ਦਰਜ ਕਰਾਉਣ ਦੇ ਦਬਕੇ ਮਾਰ ਕੇ ਭਜਾਉਣ ਲੱਗੇ ਪ੍ਰੰਤੂ ਸਬਜ਼ੀ ਖ਼ਰੀਦਣ ਆਏ ਖ਼ਰੀਦਦਾਰਾਂ ਵਲੋਂ ਵਿਰੋਧ ਕਰਨ 'ਤੇ ਮੁਲਾਜ਼ਮ ਉਸ ਸਮੇਂ ਤਾਂ ਚਲੇ ਗਏ ਪ੍ਰੰਤੂ ਅੱਜ ਪੁਲਿਸ ਚੌਾਕੀ ਵਿਖੇ ਕਿਸਾਨ ਸਬਜ਼ੀ ਮੰਡੀ ਨੂੰ ਗੈਰ ਕਾਨੂੰਨੀ ਦੱਸ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ | ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਨੁਸਾਰ ਸ੍ਰੀ ਚਮਕੌਰ ਸਾਹਿਬ ਵਿਖੇ ਸਬਜ਼ੀ ਮੰਡੀ ਹੈ ਇਸ ਲਈ ਬੇਲਾ ਬਹਿਰਾਮਪੁਰ ਬੇਟ ਵਿਖੇ ਮੰਡੀ ਨਹੀਂ ਲੱਗ ਸਕਦੀ | ਇਲਾਕੇ ਦੇ ਲੋਕਾਂ ਨੇ ਅਧਿਕਾਰੀਆਂ ਤੋਂ ਪੁੱਛਿਆ ਕਿ ਰੋਪੜ ਤੇ ਹੋਰ ਵੱਡੇ ਸ਼ਹਿਰਾਂ ਵਿਚ ਵੀ ਸਬਜ਼ੀ ਮੰਡੀਆਂ ਹਨ ਪ੍ਰੰਤੂ ਉੱਥੇ ਹਰ ਦਿਨ ਵੱਖ-ਵੱਖ ਥਾਵਾਂ 'ਤੇ ਕਿਸਾਨ ਸਬਜ਼ੀ ਮੰਡੀ ਕਿਵੇਂ ਲੱਗ ਰਹੀ ਹੈ | ਲੋਕਾਂ ਅਨੁਸਾਰ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਕਈ ਮੁਲਾਜ਼ਮ ਸਬਜ਼ੀ ਆੜ੍ਹਤ ਦਾ ਕੰਮ ਕਰਦੇ ਹਨ ਇਸ ਲਈ ਕਿਸਾਨ ਸਬਜ਼ੀ ਮੰਡੀ ਬੰਦ ਕਰਵਾਉਣ ਲਈ ਕਾਹਲੇ ਹਨ | ਇਸ ਮੌਕੇ ਸਬਜ਼ੀ ਵੇਚਣ ਵਾਲੇ ਕਿਸਾਨਾਂ ਨੇ ਦੱਸਿਆ ਕਿ ਉਹ ਪੁਰਖਾਲੀ ਤੇ ਰੋਪੜ 'ਚ ਕਈ ਥਾਵਾਂ 'ਤੇ ਲੱਗਦੀ ਕਿਸਾਨ ਸਬਜ਼ੀ ਮੰਡੀ 'ਚ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ ਅੱਜ ਤੱਕ ਨਾ ਹੀ ਉਨ੍ਹਾਂ ਕਿਸੇ ਤੋਂ ਪ੍ਰਵਾਨਗੀ ਲਈ ਨਾ ਹੀ ਉਹ ਕੋਈ ਫ਼ੀਸ ਅਦਾ ਕਰਦੇ ਹਨ ਰੋਪੜ ਵਿਚ ਪਹਿਲਾਂ ਉਹ ਦੱਸ ਰੁਪਏ ਪ੍ਰਤੀ ਫੜ੍ਹੀ ਅਦਾ ਕਰਦੇ ਸਨ ਪ੍ਰੰਤੂ ਹੁਣ ਉਹ ਵੀ ਕਾਫ਼ੀ ਸਮੇਂ ਤੋਂ ਬੰਦ ਹੈ ਪੁਰਖਾਲੀ ਵਿਖੇ ਲੱਗਦੀ ਕਿਸਾਨ ਸਬਜ਼ੀ ਮੰਡੀ ਵੀ ਕੋਈ ਫ਼ੀਸ ਅਦਾ ਨਹੀਂ ਕਰਦੇ | ਇਸ ਮੌਕੇ ਹਾਜ਼ਰ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕਾਂ ਹਰਕਨ ਸਿੰਘ ਲੌਾਗੀਆ ਭੈਰੋਮਾਜਰਾ, ਚੀਨੂ ਗੋਇਲ, ਰੋਹਿਤ ਸਭਰਵਾਲ, ਸਰਪੰਚ ਦਵਿੰਦਰ ਸਿੰਘ ਲੱਖੇਵਾਲ, ਚਰਨਜੀਤ ਸਿੰਘ ਪਿਰੋਜ਼ਪੁਰ, ਹਰਪਾਲ ਸਿੰਘ ਪਿਰੋਜ਼ਪੁਰ, ਨਰਿੰਦਰ ਸਿੰਘ ਸ਼ੰਟੀ ਬਲਰਾਮਪੁਰ, ਗੁਰਜੀਤ ਸਿੰਘ ਗੜ੍ਹੀ, ਪੰਚ ਗੁਰਬਚਨ ਸਿੰਘ ਬੇਲਾ, ਫ਼ੌਜੀ ਅਜਮੇਰ ਸਿੰਘ ਬੇਲਾ, ਹਰਜੀਤ ਸਿੰਘ ਜਟਾਣਾ, ਭੁਪਿੰਦਰ ਸਿੰਘ ਜਟਾਣਾ, ਮੇਘ ਰਾਜ ਗੜੀ, ਸੋਹਣ ਸਿੰਘ ਅਸਰਪੁਰ, ਸੱਜਣ ਸਿੰਘ ਕਾਬੜਵਾਲ, ਹਰਵਿੰਦਰ ਸਿੰਘ ਭੈਰੋਮਾਜਰਾ, ਸੁਖਦੇਵ ਸਿੰਘ ਮੋਹਣਮਾਜਰਾ, ਸਰਪੰਚ ਅਜੈਬ ਸਿੰਘ ਜਗਤਪੁਰ, ਅਸ਼ੋਕ ਕੁਮਾਰ ਸ਼ੌਾਕੀ, ਪੰਮਾ ਚੇਤਲ ਬੇਲਾ, ਵਿੱਕੀ ਬਲਰਾਮਪੁਰ ਸਮੇਤ ਵੱਡੀ ਗਿਣਤੀ 'ਚ ਇਲਾਕੇ ਦੀਆਂ ਬੀਬੀਆਂ ਨੇ ਕਿਹਾ ਕਿ ਕਿਸਾਨ ਮੰਡੀ ਲੱਗਣ ਨਾਲ ਕਿਸਾਨਾਂ ਅਤੇ ਲੋਕਾਂ ਨੂੰ ਵੱਡੀ ਸਹੂਲਤ ਮਿਲਣ ਦੀ ਆਸ ਪੈਦਾ ਹੋਈ ਸੀ ਕਿਉਂਕਿ ਸ੍ਰੀ ਚਮਕੌਰ ਸਾਹਿਬ ਵਿਖੇ ਸਬਜ਼ੀ ਮੰਡੀ ਸਵੇਰੇ ਚਾਰ ਵਜੇ ਲੱਗਦੀ ਹੈ ਅਤੇ ਉੱਥੇ ਸਬਜ਼ੀ ਆੜ੍ਹਤੀ ਇਕ ਜਾਂ ਦੋ ਕਿੱਲੋ ਸਬਜ਼ੀ ਨਹੀਂ ਵੇਚਦੇ ਵੱਡੀਆਂ ਢੇਰੀਆਂ 'ਚ ਸਬਜ਼ੀ ਵੇਚਦੇ ਹਨ ਜਿਸ ਖ਼ਰੀਦਦਾਰ ਨੂੰ ਇਕ ਕਿੱਲੋ ਸਬਜ਼ੀ ਦੀ ਲੋੜ ਹੋਵੇ ਇਸ ਤੋਂ ਵੱਧ ਖ਼ਰੀਦਣ ਲਈ ਉਸ ਦੀ ਮਾਲੀ ਹਾਲਤ ਚੰਗੀ ਨਹੀਂ ਉਹ ਵਿਅਕਤੀ ਦੱਸ ਕਿੱਲੋ ਸਬਜ਼ੀ ਕਿਵੇਂ ਖ਼ਰੀਦ ਸਕਦਾ ਅਤੇ ਜਿਸ ਘਰ 'ਚ ਕੋਈ ਮਰਦ ਨਹੀਂ ਉਹ ਸਵੇਰ ਚਾਰ ਵਜੇ ਸ੍ਰੀ ਚਮਕੌਰ ਸਾਹਿਬ ਵਿਖੇ ਕਿਵੇਂ ਸਬਜ਼ੀ ਖ਼ਰੀਦਣ ਜਾਣਗੀਆਂ | ਉਨ੍ਹਾਂ ਕਿਹਾ ਕਿ ਕਸਬਾ ਬੇਲਾ ਵਿਖੇ ਕਿਸਾਨ ਸਬਜ਼ੀ ਮੰਡੀ ਜ਼ਰੂਰੀ ਲੱਗਣੀ ਚਾਹੀਦੀ ਹੈ ਜੇਕਰ ਮਾਰਕੀਟ ਕਮੇਟੀ ਦੇ ਅਧਿਕਾਰੀ ਜਾਂ ਮੁਲਾਜ਼ਮ ਆੜ੍ਹਤੀਆ ਦੇ ਦਬਾਓ ਹੇਠ ਆ ਕੇ ਇਲਾਕੇ ਦੇ ਲੋਕਾਂ ਨੂੰ ਮਿਲਣ ਵਾਲੀ ਸਹੂਲਤ ਬੰਦ ਕਰਦੇ ਹਨ ਤਾਂ ਉਹ ਸੰਘਰਸ਼ ਲਈ ਤਿਆਰ ਹਨ ਉਕਤ ਹਾਜ਼ਰੀਨ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਮੰਡੀ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬੇਲਾ ਵਿਖੇ ਕਿਸਾਨ ਸਬਜ਼ੀ ਮੰਡੀ ਲਗਾਉਣ ਦੀ ਮਨਜ਼ੂਰੀ ਦਿੱਤੀ ਜਾਵੇ | ਇਸ ਸਬੰਧੀ ਮਾਰਕੀਟ ਕਮੇਟੀ ਸ੍ਰੀ ਚਮਕੌਰ ਸਾਹਿਬ ਦੇ ਸਕੱਤਰ ਦਾ ਪੱਖ ਜਾਣਨ ਲਈ ਫ਼ੋਨ ਲਗਾਇਆ ਪ੍ਰੰਤੂ ਸਕੱਤਰ ਸਾਹਿਬ ਨੇ ਫ਼ੋਨ ਚੁੱਕਣ ਦੀ ਖੇਚਲ ਨਹੀਂ ਕੀਤੀ ਤੇ ਬਾਅਦ 'ਚ ਫ਼ੋਨ ਬੰਦ ਕਰ ਦਿੱਤਾ |

ਹਾਈਡਰਾ ਮਸ਼ੀਨ ਤੇ ਐਾਬੂਲੈਂਸ ਦੀ ਟੱਕਰ ਨਾਲ 2 ਜ਼ਖ਼ਮੀ

ਭਰਤਗੜ੍ਹ, 5 ਦਸੰਬਰ (ਜਸਬੀਰ ਸਿੰਘ ਬਾਵਾ)-ਕੌਮੀ ਮਾਰਗ 'ਤੇ ਬੜਾ ਪਿੰਡ ਨੇੜੇ ਅੱਜ ਸ਼ਾਮ 6.30 ਵਜੇ ਹਾਈਡਰਾ ਮਸ਼ੀਨ ਤੇ ਐਾਬੂਲੈਂਸ ਦੀ ਟੱਕਰ ਹੋਣ ਮਗਰੋਂ ਬੇਕਾਬੂ ਹੋ ਕੇ ਐਾਬੂਲੈਂਸ ਡਿਵਾਈਡਰ 'ਤੇ ਚੜ੍ਹਨ ਨਾਲ 2 ਵਿਅਕਤੀ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਬੀ. ਐਸ. ਸੀ. ਕੰਪਨੀ ...

ਪੂਰੀ ਖ਼ਬਰ »

ਵਧੀਆ ਕਾਰਗੁਜ਼ਾਰੀ ਬਦਲੇ ਵਿਗਿਆਨ ਵਿਸ਼ੇ ਦੀ ਅਧਿਆਪਕਾ ਰਜਨੀ ਬਾਲਾ ਸਨਮਾਨਿਤ

ਸ੍ਰੀ ਚਮਕੌਰ ਸਾਹਿਬ, 5 ਦਸੰਬਰ (ਜਗਮੋਹਣ ਸਿੰਘ ਨਾਰੰਗ)-ਪਿੰਡ ਕੋਟਲਾ ਸੇਰਮੁੱਖ ਦੇ ਸਰਕਾਰੀ ਹਾਈ ਸਕੂਲ ਵਿਖੇ ਵਿਗਿਆਨ ਵਿਸ਼ੇ ਦੀ ਅਧਿਆਪਕਾ ਰਜਨੀ ਬਾਲਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਿੱਖਿਆ ਵਿਭਾਗ ਵਲੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ...

ਪੂਰੀ ਖ਼ਬਰ »

ਇਲਾਕੇ ਅੰਦਰ ਪਹਿਲਵਾਨੀ ਦੀ ਪਨੀਰੀ ਲਈ ਜੁਟਿਆ ਹੈ ਸਬ ਇੰਸਪੈਕਟਰ ਦੀਪਕ ਯਾਦਵ

ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਕੀਤਾ ਸਨਮਾਨਿਤ ਸ੍ਰੀ ਅਨੰਦਪੁਰ ਸਾਹਿਬ, 5 ਦਸੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਇਲਾਕੇ ਦੇ ਪਿੰਡ ਕੋਟਲਾ ਵਿਖੇ ਬੀਤੇ 7 ਸਾਲਾਂ ਤੋਂ ਪਹਿਲਵਾਨੀ ਦੀ ਨਵੀਂ ਪਨੀਰੀ ਲਈ ਸ੍ਰੀ ਹਨੂਮਾਨ ਅਖਾੜਾ ਚਲਾ ਕੇ ਨੌਜਵਾਨਾਂ ਦਾ ਪ੍ਰੇਰਨਾ ...

ਪੂਰੀ ਖ਼ਬਰ »

ਮਹਾਰਾਣੀ ਸਤਿੰਦਰ ਕੌਰ ਸਕੂਲ ਬੇਲਾ ਦੇ ਵਿਦਿਆਰਥੀਆਂ ਵੱਲੋਂ ਧਾਰਮਿਕ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ

ਬੇਲਾ, 5 ਦਸੰਬਰ (ਮਨਜੀਤ ਸਿੰਘ ਸੈਣੀ)-ਪੰਜਾਬ ਕਲਾ ਮੰਚ ਸ੍ਰੀ ਚਮਕੌਰ ਸਾਹਿਬ ਵਲੋਂ ਵੱਖ-ਵੱਖ ਸਕੂਲਾਂ ਦੇ ਕਰਵਾਏ ਦਸਤਾਰ ਤੇ ਸਿੱਖ ਪ੍ਰਸ਼ਨੋਤਰੀ ਮੁਕਾਬਲਿਆਂ 'ਚ ਮਹਾਰਾਣੀ ਸਤਿੰਦਰ ਕੌਰ ਮਾਡਰਨ ਸੀਨੀਅਰ ਸੈਕੰਡਰੀ ਸਕੂਲ, ਬੇਲਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ...

ਪੂਰੀ ਖ਼ਬਰ »

ਕਾਗ਼ਜ਼ ਦੀ ਨਿਰੰਤਰ ਵਧ ਰਹੀ ਕੀਮਤ 'ਤੇ ਸਖ਼ਤ ਚਿੰਤਾ ਪ੍ਰਗਟ

ਨੰਗਲ, 5 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਦੇ ਨਾਮਵਰ ਲੇਖਕਾਂ, ਸਮਾਜ ਸੇਵੀਆਂ ਨੇ ਕਾਗ਼ਜ਼ ਦੀਆਂ ਕੀਮਤਾਂ 'ਚ ਨਿਰੰਤਰ ਹੋ ਰਹੇ ਵਾਧੇ 'ਤੇ ਸਖ਼ਤ ਚਿੰਤਾ ਪ੍ਰਗਟ ਕੀਤੀ ਹੈ | ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਬਲਬੀਰ ਸਿੰਘ ਸੈਣੀ, ਅੱਖਰ ਚੇਤਨਾ ਮੰਚ ਦੇ ਪ੍ਰਧਾਨ ...

ਪੂਰੀ ਖ਼ਬਰ »

ਸਮਾਜ ਸੇਵੀ ਚਮਨ ਲਾਲ ਨੇ 5100 ਰੁਪਏ ਪੀ. ਜੀ. ਆਈ. ਮੁਫ਼ਤ ਬੱਸ ਲਈ ਦਾਨ ਦਿੱਤੇ

ਨੰਗਲ, 5 ਦਸੰਬਰ (ਪ੍ਰੋ: ਅਵਤਾਰ ਸਿੰਘ)-ਨੰਗਲ ਦੇ ਨਾਲ ਲੱਗਦੇ ਪਿੰਡ ਅਜੋਲੀ ਦੇ ਉੱਘੇ ਸਮਾਜ ਸੇਵੀ ਚਮਨ ਲਾਲ ਨੇ ਗੁਰੂ ਰਾਮਦਾਸ ਸਮਾਜ ਸੇਵਾ ਸੁਸਾਇਟੀ ਵਲੋਂ ਜੋ ਪੀ. ਜੀ. ਆਈ. ਲਈ ਮਰੀਜ਼ਾਂ ਨੂੰ ਲਿਜਾਣ ਲਈ ਮੁਫ਼ਤ ਬੱਸ ਸੇਵਾ ਸ਼ੁਰੂ ਕੀਤੀ ਹੋਈ ਹੈ ਲਈ 5100 ਰੁਪਏ ਸੇਵਾ ਲਈ ...

ਪੂਰੀ ਖ਼ਬਰ »

ਸਾਂਝਾ ਅਧਿਆਪਕ ਮੋਰਚੇ ਵਲੋਂ ਇਕੱਤਰਤਾ

ਰੂਪਨਗਰ, 5 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਸਥਾਨਕ ਮਹਾਰਾਜਾ ਰਣਜੀਤ ਸਿੰਘ ਬਾਗ਼ ਵਿਖੇ ਸਾਂਝਾ ਅਧਿਆਪਕ ਮੋਰਚਾ ਦੀ ਮੀਟਿੰਗ ਕਨਵੀਨਰ ਗੁਰਵਿੰਦਰ ਸਿੰਘ ਸਸਕੌਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਮੋਰਚੇ ਵਿਚ ਸ਼ਾਮਿਲ ਵੱਖ-ਵੱਖ ਜਥੇਬੰਦੀ ਦੇ ਆਗੂਆਂ ਨੇ ਭਾਗ ...

ਪੂਰੀ ਖ਼ਬਰ »

10 ਕਿੱਲੋ ਭੁੱਕੀ ਸਮੇਤ ਟਰੱਕ ਚਾਲਕ ਗਿ੍ਫ਼ਤਾਰ

ਕੀਰਤਪੁਰ ਸਾਹਿਬ, 5 ਦਸੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕੀਰਤਪੁਰ ਸਾਹਿਬ ਪੁਲਿਸ ਨੇ ਇਕ ਨਾਕੇ ਦੌਰਾਨ ਟਰੱਕ ਚਾਲਕ ਨੂੰ 10 ਕਿੱਲੋ ਭੁੱਕੀ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸਬ ਇੰਸਪੈਕਟਰ ਸੰਨੀ ਖੰਨਾ ਨੇ ...

ਪੂਰੀ ਖ਼ਬਰ »

ਐਸ. ਡੀ. ਐਮ. ਵਲੋਂ ਕੱਲ੍ਹ ਕਰਵਾਈ ਜਾਵੇਗੀ ਨਗਰ ਕੌਾਸਲ ਦੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ

ਨੰਗਲ, 5 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਦੀਆਂ ਅਮੀਰ ਨਗਰ ਕੌਾਸਲਾਂ 'ਚ ਸ਼ੁਮਾਰ ਕਰੋੜਾਂ ਰੁਪਏ ਸਾਲਾਨਾ ਬਜਟ ਰੱਖਣ ਵਾਲੀ ਨਗਰ ਕੌਾਸਲ ਨੰਗਲ ਦੇ ਸੀਨੀਅਰ ਮੀਤ ਪ੍ਰਧਾਨ ਦੀ ਚੋਣ ਆਖ਼ਰਕਾਰ ਐਸ. ਡੀ. ਐਮ. ਨੰਗਲ ਵਲੋਂ 7 ਦਸੰਬਰ ਨੂੰ ਕਰਵਾਉਣ ਲਈ ਅੱਜ ਦੇਰ ਸ਼ਾਮ ...

ਪੂਰੀ ਖ਼ਬਰ »

ਕੰਟਰੈਕਟਰ ਕਰਮਚਾਰੀ ਯੂਨੀਅਨ ਵਲੋਂ ਮੰਗਾਂ ਦੇ ਹੱਕ 'ਚ ਧਰਨਾ

ਰੂਪਨਗਰ, 5 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਕੰਟਰੈਕਟਰ ਕਰਮਚਾਰੀ ਯੂਨੀਅਨ ਵਲੋਂ ਰਣਜੀਤ ਸਿੰਘ ਬਾਗ 'ਚ ਰੋਸ ਧਰਨਾ ਦੇਣ ਉਪਰੰਤ ਡੀ. ਸੀ. ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਘੱਟੋ-ਘੱਟ ਤਨਖ਼ਾਹ ਐਕਟ 1948 ਸਹਾਇਕ ਲੇਬਰ ਕਮਿਸ਼ਨਰ ਐਸ. ਏ. ਐਸ. ਨਗਰ ...

ਪੂਰੀ ਖ਼ਬਰ »

ਪਲੇਟਫਾਰਮ ਦਾ ਨੀਂਹ ਪੱਥਰ ਰੱਖਿਆ

ਨੰਗਲ, 5 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਨਿਗਰਾਨ ਇੰਜੀਨੀਅਰ ਕੇ. ਕੇ. ਸੂਦ ਨੇ ਅੱਜ ਇਕ ਸਾਦੇ ਸਮਾਗਮ ਦੌਰਾਨ ਲੇਬਰ ਹੱਟ ਵਿਖੇ ਪਲੇਟਫਾਰਮ ਦਾ ਨੀਂਹ ਪੱਥਰ ਰੱਖਿਆ | ਇਸ ਮੌਕੇ ਇੰਜੀ: ਸੂਦ ਨੇ ਦੱਸਿਆ ਕਿ ਬੋਰਡ ਨੰਗਲ-ਭਾਖੜਾ ਮੁਫ਼ਤ ...

ਪੂਰੀ ਖ਼ਬਰ »

ਲਹਿੜੀਆਂ ਦੇ ਵਾਸੀਆਂ ਵਲੋਂ ਪੀ. ਜੀ. ਆਈ. ਮੁਫ਼ਤ ਬੱਸ ਸੇਵਾਵਾਂ ਲਈ ਰਾਸ਼ੀ ਭੇਟ

ਨੂਰਪੁਰ ਬੇਦੀ, 5 ਦਸੰਬਰ (ਵਿੰਦਰਪਾਲ ਝਾਂਡੀਆਂ )-ਸ੍ਰੀ ਗੁਰੂ ਰਾਮ ਦਾਸ ਸਮਾਜ ਸੇਵਾ ਸੁਸਾਇਟੀ ਵਲੋਂ ਪੀ. ਜੀ. ਆਈ. ਚੰਡੀਗੜ੍ਹ ਦੇ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਲਈ ਅਰੰਭ ਕੀਤੀਆਂ ਤਿੰਨ ਮੁਫ਼ਤ ਬੱਸ ਸੇਵਾਵਾਂ ਲਈ ਪਿੰਡ ਲਹਿੜੀਆਂ ਦੇ ਵਾਸੀਆਂ ਵਲੋਂ ਇਕੱਤਰ ਕਰਕੇ ...

ਪੂਰੀ ਖ਼ਬਰ »

ਦੁੱਧ ਉਤਪਾਦਕਾਂ ਲਈ ਜਾਗਰੂਕਤਾ ਕੈਂਪ ਲਗਾਇਆ

ਪੁਰਖਾਲੀ, 5 ਦਸੰਬਰ (ਬੰਟੀ)-ਡੇਅਰੀ ਸਿਖਲਾਈ ਤੇ ਵਿਸਥਾਰ ਸੇਵਾ ਕੈਂਪਾਂ ਦੀ ਲੜੀ ਤਹਿਤ ਡਾ: ਅਮਰ ਸਿੰਘ ਕੇ. ਆਰ. ਪੀ. ਤੇ ਮਨਰਾਜ ਸਿੰਘ ਏ. ਕੇ. ਆਰ. ਪੀ. ਦੀ ਅਗਵਾਈ ਹੇਠ ਪਿੰਡ ਹਿਰਦਾਪੁਰ ਖੇੜੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਦੁੱਧ ਉਤਪਾਦਕਾਂ ਨੂੰ ...

ਪੂਰੀ ਖ਼ਬਰ »

''ਕੌਣ ਬਣੇਗਾ ਦਸਮੇਸ਼ ਦਾ ਲਾਡਲਾ'' ਦੇ ਆਖ਼ਰੀ ਗੇੜ ਦਾ ਮੁਕਾਬਲਾ ਅੱਜ

ਸ੍ਰੀ ਅਨੰਦਪੁਰ ਸਾਹਿਬ, 5 ਦਸੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਮਿਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਕਰਵਾਏ ਜਾ ਰਹੇ ''ਕੌਣ ਬਣੇਗਾ ਦਸਮੇਸ਼ ਦਾ ਲਾਡਲਾ'' ਦੇ ਆਖ਼ਰੀ ਗੇੜ ਦੇ ਮੁਕਾਬਲਿਆਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ 'ਚ ਅੰਤਰਰਾਸ਼ਟਰੀ ਏਡਜ਼ ਦਿਵਸ ਮਨਾਇਆ

ਪੁਰਖਾਲੀ, 5 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਇਲਾਕੇ ਦੇ ਵੱਖ-ਵੱਖ ਸਰਕਾਰੀ ਸਕੂਲਾਂ 'ਚ ਏਡਜ਼ ਦਿਵਸ ਮਨਾਇਆ ਗਿਆ | ਸਰਕਾਰੀ ਹਾਈ ਸਕੂਲ ਸੈਂਫਲਪੁਰ ਵਿਖੇ ਅੰਤਰਰਾਸ਼ਟਰੀ ਏਡਜ਼ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਤੇ ਸਮੂਹ ਸਟਾਫ਼ ਵਲੋਂ ਏਡਜ਼ ਜਾਗਰੂਕਤਾ ...

ਪੂਰੀ ਖ਼ਬਰ »

ਪੰਜਾਬ ਨੰਬਰਦਾਰਾ ਯੂਨੀਅਨ ਮੋਰਿੰਡਾ ਦੀ ਮੀਟਿੰਗ

ਮੋਰਿੰਡਾ, 5 ਦਸੰਬਰ (ਪਿ੍ਤਪਾਲ ਸਿੰਘ)-ਪੰਜਾਬ ਨੰਬਰਦਾਰਾ ਯੂਨੀਅਨ ਮੋਰਿੰਡਾ ਦੀ ਮੀਟਿੰਗ ਯੂਨੀਅਨ ਦੇ ਪ੍ਰਧਾਨ ਪਿ੍ਥੀਪਾਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਰੁਪਿੰਦਰ ਸਿੰਘ ਪਿਚਰਾ ਨੇ ਦੱਸਿਆ ਕਿ ਯੂਨੀਅਨ ਵਲੋਂ ਪੰਜਾਬ ...

ਪੂਰੀ ਖ਼ਬਰ »

ਸਰਕਾਰੀ ਸੀ: ਸੈ: ਸਕੂਲ ਬਾਸੋਵਾਲ ਵਿਖੇ ਲਗਾਇਆ ਐਨ. ਐਸ. ਐਸ. ਕੈਂਪ

ਸ੍ਰੀ ਅਨੰਦਪੁਰ ਸਾਹਿਬ, 5 ਦਸੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਸੋਵਾਲ ਵਿਖੇ ਅੱਜ ਇਕ ਰੋਜ਼ਾ ਐਨ. ਐਸ. ਐਸ. ਕੈਂਪ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ਸਕੂਲ ਦੇ ਐਨ. ਐਸ. ਐਸ. ਯੂਨਿਟ ਦੇ ਪ੍ਰੋਗਰਾਮ ਅਫ਼ਸਰ ਲੈਕ: ਚਰਨਜੀਤ ਸਿੰਘ ...

ਪੂਰੀ ਖ਼ਬਰ »

ਸਪੀਕਰ ਅੱਜ ਮੈਦਾ ਮਾਜਰਾ 'ਚ ਰੱਖਣਗੇ ਪਰਸ਼ੂ ਰਾਮ ਭਵਨ ਦਾ ਨੀਂਹ ਪੱਥਰ

ਨੰਗਲ, 5 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਾਸਲ ਨੰਗਲ ਵਲੋਂ 1 ਕਰੋੜ 25 ਲੱਖ ਦੀ ਲਾਗਤ ਨਾਲ ਪਿੰਡ ਮੈਦਾ ਮਾਜਰਾ ਵਾਰਡ ਨੰਗਲ 10 ਵਿਖੇ 'ਪਰਸ਼ੂ ਰਾਮ ਭਵਨ' ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਿਸ ਦਾ 6 ਦਸੰਬਰ ਨੂੰ ਸਵੇਰੇ ਸਾਢੇ 11 ਵਜੇ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ...

ਪੂਰੀ ਖ਼ਬਰ »

ਕਰੋੜਾਂ ਦੀ ਲਾਗਤ ਨਾਲ ਬਣੀ ਰੈਸਟੋਰੈਂਟ ਦੀ ਇਮਾਰਤ ਬਣ ਰਹੀ ਹੈ ਖੰਡਰ

ਸ੍ਰੀ ਚਮਕੌਰ ਸਾਹਿਬ, 5 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਨਹਿਰੀ ਵਿਸ਼ਰਾਮ ਘਰ ਨੇੜੇ ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ 'ਤੇ ਉਸਾਰੀ ਗਈ ਰੈਸਟੋਰੈਂਟ ਦੀ ਇਮਾਰਤ ਅੱਜ ਖੰਡਰ ਬਣ ਰਹੀ ਹੈ | ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵਲੋਂ ਪੇਂਡੂ ਵਿਰਾਸਤੀ ਸੈਰ ਸਪਾਟਾ ...

ਪੂਰੀ ਖ਼ਬਰ »

ਟਰੱਕ ਤੇ ਸਾਈਕਲ ਦੀ ਟੱਕਰ 'ਚ ਇਕ ਜ਼ਖ਼ਮੀ

ਰੂਪਨਗਰ, 5 ਦਸੰਬਰ (ਪੱਤਰ ਪ੍ਰੇਰਕ)-ਰੂਪਨਗਰ ਦੇ ਪਿੰਡ ਚੰਦਪੁਰ ਵਿਖੇ ਟਰੱਕ ਤੇ ਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਮੁਤਾਬਕ ਉਕਤ ਪਿੰਡ ਦੇ ਰਜਿੰਦਰ ਸਿੰਘ ਪੁੱਤਰ ਸੋਹਣ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਤੋਂ ਸਾਈਕਲ 'ਤੇ ਘਰ ਵਾਪਸ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਵਿਖੇ ਕਰਵਾਇਆ ਸਾਲਾਨਾ ਸਮਾਗਮ ਯਾਦਗਾਰੀ ਹੋ ਨਿੱਬੜਿਆ

ਸ੍ਰੀ ਅਨੰਦਪੁਰ ਸਾਹਿਬ, 5 ਦਸੰਬਰ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)-ਇਥੋਂ ਦੇ ਸਾਰਿਆਂ ਤੋਂ ਪੁਰਾਣੇ ਐਸ.ਜੀ.ਐਸ. ਖ਼ਾਲਸਾ ਸੀਨੀ. ਸੈਕੰ. ਸਕੂਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਸਾਬਕਾ ਪੁਲਿਸ ਮੁਖੀ ਰਾਜਦੀਪ ਸਿੰਘ ਗਿੱਲ ਨੇ ...

ਪੂਰੀ ਖ਼ਬਰ »

ਸੋਹਣ ਸਿੰਘ ਚਾਹਲ ਨੇ ਭਾਰਤੀ ਨੌਸੈਨਾ ਦੀਆਂ ਉਪਲਬਧੀਆਂ ਬਾਰੇ ਦਿੱਤੀ ਜਾਣਕਾਰੀ

ਸੁਖਸਾਲ, 5 ਦਸੰਬਰ (ਧਰਮ ਪਾਲ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੁਖਸਾਲ ਵਿਖੇ ਸਕੂਲ ਦੇ ਐਨ.ਸੀ.ਸੀ. ਅਧਿਕਾਰੀ ਸੋਹਣ ਸਿੰਘ ਚਾਹਲ ਦੀ ਅਗਵਾਈ 'ਚ ਕੈਡਿਟਾਂ ਦੁਆਰਾ ਭਾਰਤੀ ਨੌਸੈਨਾ ਦਿਵਸ ਮਨਾਇਆ ਗਿਆ¢ ਉਨ੍ਹਾਂ ਕੈਡਿਟਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ...

ਪੂਰੀ ਖ਼ਬਰ »

ਰੂਪਨਗਰ ਵਿਖੇ ਵਿਸ਼ਵ ਭੂਮੀ ਦਿਵਸ ਮਨਾਇਆ

ਰੂਪਨਗਰ, 5 ਦਸੰਬਰ (ਸਤਨਾਮ ਸਿੰਘ ਸੱਤੀ)-ਭਾਰਤੀ ਖੇਤੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕਿ੍ਸ਼ੀ ਵਿਗਿਆਨ ਕੇਂਦਰ, ਰੋਪੜ ਵਲੋਂ ਆਤਮਾ ਤੇ ਅੰਬੂਜਾ ...

ਪੂਰੀ ਖ਼ਬਰ »

ਅਬਿਆਣਾ ਕਲਾਂ ਵਿਖੇ ਸਵਾਈਨ ਫਲੂ ਜਾਗਰੂਕਤਾ ਕੈਂਪ ਲਗਾਇਆ

ਨੂਰਪੁਰ ਬੇਦੀ, 5 ਦਸੰਬਰ (ਵਿੰਦਰਪਾਲ ਝਾਂਡੀਆਂ, ਰਾਜੇਸ਼ ਚੌਧਰੀ)-ਬਲਾਕ ਦੇ ਪਿੰਡ ਅਬਿਆਣਾ ਕਲਾਂ ਵਿਖੇ ਸਵਾਈਨ ਫਲੂ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਸ਼ਾਮਿਲ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਹੈਲਥ ਇੰਸਪੈਕਟਰ ਰਾਮ ਪ੍ਰਸ਼ਾਦ ਵੋਹਰਾ ਤਖਤਗੜ੍ਹ, ...

ਪੂਰੀ ਖ਼ਬਰ »

ਮੋਬਾਈਲ ਮੈਡੀਕਲ ਵੈਨ ਵਲੋਂ ਦਸੰਬਰ ਮਹੀਨੇ 52 ਪਿੰਡਾਂ 'ਚ ਹੋਵੇਗੀ ਸਿਹਤ ਜਾਂਚ

ਰੂਪਨਗਰ, 5 ਦਸੰਬਰ (ਸਤਨਾਮ ਸਿੰਘ ਸੱਤੀ)-ਸਿਵਲ ਸਰਜਨ ਰੂਪਨਗਰ ਨੇ ਦੱਸਿਆ ਕਿ ਮੋਬਾਈਲ ਮੈਡੀਕਲ ਵੈਨ ਰਾਹੀਂ ਇਸ ਯੂਨਿਟ ਦੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ਼ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਨੂੰ ਛੱਡ ਕੇ ਰੋਜ਼ਾਨਾ ਸਵੇਰੇ 9 ...

ਪੂਰੀ ਖ਼ਬਰ »

ਕਿਸਾਨ ਕਲੱਬਾਂ ਵਲੋਂ ਐਗਰੋਟੈੱਕ ਕਿਸਾਨ ਮੇਲੇ ਦਾ ਦੌਰਾ

ਮੋਰਿੰਡਾ, 5 ਦਸੰਬਰ (ਕੰਗ)-ਭਾਰਤ ਸਰਕਾਰ ਵਲੋਂ ਚੰਡੀਗੜ੍ਹ ਵਿਖੇ ਸੀ. ਆਈ. ਆਈ. ਐਗਰੋਟੈੱਕ ਮੇਲਾ ਲਗਾਇਆ ਗਿਆ | ਜਿਸ ਵਿਚ ਨਾਬਾਰਡ ਬੈਂਕ ਦੇ ਸਹਿਯੋਗ ਦੇ ਨਾਲ ਪ੍ਰੋਗਰੈਸਿਵ ਫਾਰਮਰ ਪਿੰਡ ਖਾਬੜਾ ਦੇ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਵਲੋਂ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਕ 'ਚ ਭਰਵੀਂ ਰੋਸ ਰੈਲੀ

ਸ੍ਰੀ ਅਨੰਦਪੁਰ ਸਾਹਿਬ, 5 ਦਸੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਦੀ ਸੰਚਾਲਣ ਮੰਡਲ ਸ੍ਰੀ ਅਨੰਦਪੁਰ ਸਾਹਿਬ ਇਕਾਈ ਵਲੋਂ ਅੱਜ ਸਥਾਨਕ ਮੰਡਲ ਦਫ਼ਤਰ ਵਿਖੇ ਕਰਮਚਾਰੀਆਂ ਦੀਆਂ ਮੰਗਾਂ ਦੇ ਹੱਕ 'ਚ ਪ੍ਰਧਾਨ ਸਾਥੀ ਭਾਗ ਚੰਦ ...

ਪੂਰੀ ਖ਼ਬਰ »

ਸਪੀਕਰ ਰਾਣਾ ਕੇ. ਪੀ. ਦੇ ਕੋਟੇ 'ਚੋਂ ਬਾਬੂ ਕਸ਼ਮੀਰੀ ਲਾਲ ਨੇ ਗਰੀਬ ਪਰਿਵਾਰਾਂ ਨੂੰ ਮਕਾਨ ਉਸਾਰੀ ਲਈ ਚੈੱਕ ਦਿੱਤੇ

ਨੂਰਪੁਰ ਬੇਦੀ, 5 ਦਸੰਬਰ (ਵਿੰਦਰਪਾਲ ਝਾਂਡੀਆਂ, ਹਰਦੀਪ ਢੀਂਡਸਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਅਖ਼ਤਿਆਰੀ ਕੋਟੇ 'ਚੋਂ ਜ਼ੋਨ ਦੇ ਸੰਮਤੀ ਮੈਂਬਰ ਤੇ ਸੀਨੀਅਰ ਆਗੂ ਬਾਬੂ ਕਸ਼ਮੀਰੀ ਲਾਲ ਹਰੀਪੁਰ ਵਲੋਂ ਜਿੱਥੇ ਆਪਣੇ ਜ਼ੋਨ ਦੇ ਪਿੰਡਾਂ 'ਚ ...

ਪੂਰੀ ਖ਼ਬਰ »

ਨਵੋਦਿਆ 'ਚ ਸੈਸ਼ਨ 2019-20 ਲਈ ਛੇਵੀਂ ਦੇ ਦਾਖ਼ਲੇ ਲਈ ਪ੍ਰੀਖਿਆ ਫਾਰਮ ਹੁਣ 15 ਤੱਕ ਭਰੇ ਜਾਣਗੇ

ਪੋਜੇਵਾਲ ਸਰਾਂ, 5 ਦਸੰਬਰ (ਨਵਾਂਗਰਾਈਾ)-ਜਵਾਹਰ ਨਵੋਦਿਆ ਵਿਦਿਆਲਿਆ ਪੋਜੇਵਾਲ 'ਚ ਸਾਲ 2019-20 ਲਈ ਛੇਵੀਂ ਜਮਾਤ ਦੇ ਦਾਖ਼ਲੇ ਲਈ ਦਾਖਲਾ ਪ੍ਰੀਖਿਆ 6 ਅਪ੍ਰੈਲ 2019 ਨੂੰ ਸਵੇਰੇ 11.30 ਵਜੇ ਹੋਵੇਗੀ | ਇਸ ਸਬੰਧੀ ਪਿ੍ੰ: ਸੂਰਯਾ ਪ੍ਰਕਾਸ਼ ਨੇ ਦੱਸਿਆ ਕਿ ਉਹ ਵਿਦਿਆਰਥੀ ਜੋ ਸੈਸ਼ਨ ...

ਪੂਰੀ ਖ਼ਬਰ »

ਜਾਦੂ ਸਿਰਫ਼ ਹੱਥ ਦੀ ਸਫ਼ਾਈ ਕੋਈ ਗੈਬੀ ਸ਼ਕਤੀ ਨਹੀਂ: ਜਾਦੂਗਰ ਦਿਆ ਨੰਦ

ਨੰਗਲ, 5 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਜਾਦੂ ਸਿਰਫ਼ ਹੱਥ ਦੀ ਸਫ਼ਾਈ ਹੀ ਹੈ ਕੋਈ ਗੈਬੀ ਸ਼ਕਤੀ ਨਹੀਂ ਹੈ ਅਤੇ ਇਸ ਨੂੰ ਕੋਈ ਵੀ ਵਿਅਕਤੀ ਦਿਲਚਸਪੀ ਨਾਲ ਸਿੱਖ ਸਕਦਾ ਹੈ | ਇਹ ਪ੍ਰਗਟਾਵਾ ਅੱਜ ਸਰਕਾਰੀ ਆਈ. ਟੀ. ਆਈ. ਨੰਗਲ ਵਿਖੇ ਜਾਦੂ ਦੇ ਹੈਰਤ ਅੰਗੇਜ਼ ਕਰਤੱਵ ਵਿਖਾਉਣ ...

ਪੂਰੀ ਖ਼ਬਰ »

ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਤਿੰਨ ਦਿਨਾ ਪ੍ਰੋਗਰਾਮ ਕਰਵਾਇਆ

ਸ੍ਰੀ ਚਮਕੌਰ ਸਾਹਿਬ, 5 ਦਸੰਬਰ (ਜਗਮੋਹਣ ਸਿੰਘ ਨਾਰੰਗ)-ਜਵਾਹਰ ਨਵੋਦਿਆ ਵਿਦਿਆਲਿਆ ਸੰਧੂ ਵਿਖੇ ਸਰਵ-ਸਿੱਖਿਆ ਅਭਿਆਨ ਤਹਿਤ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਤੇ ਆਪਸੀ ਤਾਲਮੇਲ ਵਧਾਉਣ ਸਬੰਧੀ ਤਿੰਨ ਦਿਨਾ ...

ਪੂਰੀ ਖ਼ਬਰ »

ਨੂਰਪੁਰ ਬੇਦੀ ਤੋਂ ਪੀ. ਜੀ. ਆਈ. ਦੇ ਮਰੀਜ਼ਾਂ ਲਈ ਲੰਗਰ ਸੇਵਾ ਭੇਜੀ

ਨੂਰਪੁਰ ਬੇਦੀ, 5 ਦਸੰਬਰ (ਵਿੰਦਰਪਾਲ ਝਾਂਡੀਆਂ, ਰਾਜੇਸ਼ ਚੌਧਰੀ)-ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਨੂਰਪੁਰ ਬੇਦੀ ਦੇ ਸੇਵਾਦਾਰਾਂ ਵਲੋਂ ਮਾ: ਚੰਨਣ ਸਿੰਘ ਸੈਣੀਮਾਜਰਾ ਮੁੱਖ ਸੇਵਾਦਾਰ ਦੀ ਅਗਵਾਈ 'ਚ ਪੀ. ਜੀ. ਆਈ. ਨੂੰ ਲੰਗਰ ਭੇਜਣ ਦੀ ਅਰੰਭੀ ਲੰਗਰ ਸੇਵਾ ਦੀ ਲੜੀ ...

ਪੂਰੀ ਖ਼ਬਰ »

ਸ਼ਹੀਦਾਂ ਦੀ ਯਾਦ 'ਚ ਕਰਵਾਏ ਜਾ ਰਹੇ ਕਬੱਡੀ ਕੱਪ ਦਾ ਪੋਸਟਰ ਜਾਰੀ

ਸ੍ਰੀ ਚਮਕੌਰ ਸਾਹਿਬ, 5 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਵੈੱਲਫੇਅਰ ਕਲੱਬ ਸ੍ਰੀ ਚਮਕੌਰ ਸਾਹਿਬ ਵੱਲੋਂ ਗੜ੍ਹੀ ਚਮਕੌਰ ਦੇ ਸ਼ਹੀਦਾਂ ਦੀ ਯਾਦ 'ਚ ਕਰਵਾਏ ਜਾਣ ਵਾਲੇ ਅੱਠਵੇਂ ਕਬੱਡੀ ਟੂਰਨਾਮੈਂਟ ਦਾ ਸਟਿੱਕਰ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਜਗਾਤਖਾਨਾ 'ਚ ਸਾਲਾਨਾ ਸਮਾਗਮ ਕਰਵਾਇਆ

ਘਨੌਲੀ, 5 ਦਸੰਬਰ (ਜਸਵੀਰ ਸਿੰਘ ਸੈਣੀ)-ਗੁਰੂ ਨਾਨਕ ਪਬਲਿਕ ਸਕੂਲ ਜਗਾਤਖਾਨਾ (ਹਿ: ਪ੍ਰ:) ਦੁਆਰਾ ਸਾਲਾਨਾ ਸਭਿਆਚਾਰਕ ਸਮਾਗਮ ਕਰਵਾਇਆ ਗਿਆ | ਇਸ ਸਬੰਧੀ ਪ੍ਰਬੰਧਕਾਂ ਨੇ ਦੱਸਿਆ ਕਿ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਦੇ ਤੌਰ 'ਤੇ ਜ਼ਿਲੇ੍ਹ ਦੇ ਐਸ. ਡੀ. ਐਮ. ਪ੍ਰਸ਼ਾਂਤ ...

ਪੂਰੀ ਖ਼ਬਰ »

ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੀ ਮੀਟਿੰਗ

ਨੰਗਲ, 5 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਸੀ. ਪੀ. ਐਫ. ਕਰਮਚਾਰੀ ਯੂਨੀਅਨ ਦੀ ਅਹਿਮ ਮੀਟਿੰਗ ਅੱਜ ਸੂਬਾ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਸਹੋਤਾ ਦੀ ਅਗਵਾਈ ਹੇਠ ਨੰਗਲ ਵਿਖੇ ਹੋਈ ਜਿਸ ਵਿਚ ਮੁਲਾਜ਼ਮ ਆਗੂਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ | ਆਪਣੇ ਸੰਬੋਧਨ ...

ਪੂਰੀ ਖ਼ਬਰ »

ਨੂਰਪੁਰ ਬੇਦੀ ਕੰਨਿਆ ਸਕੂਲ ਦੀ ਖਿਡਾਰਨ ਸਿਮਰਨਜੀਤ ਨੇ ਨੈਸ਼ਨਲ ਖੇਡਾਂ 'ਚ ਤਾਂਬੇ ਦਾ ਤਗਮਾ ਜਿੱਤਿਆ

ਨੂਰਪੁਰ ਬੇਦੀ, 5 ਦਸੰਬਰ (ਵਿੰਦਰਪਾਲ ਝਾਂਡੀਆਂ, ਰਾਜੇਸ਼ ਚੌਧਰੀ)-ਅਸਾਮ ਦੇ ਸ਼ਹਿਰ ਗੁਹਾਟੀ ਵਿਖੇ ਹੋਈਆਂ ਵੇਟ ਲਿਫਟਿੰਗ ਸਕੂਲ ਨੈਸ਼ਨਲ ਖੇਡਾਂ 'ਚ ਕੋਚ ਬਲਜਿੰਦਰ ਰੀਹਲ ਵਲੋਂ ਕਰਵਾਈ ਗਈ ਤੇ ਆਪਣੇ ਵਲੋਂ ਕੀਤੀ ਬੇਹੱਦ ਸਖ਼ਤ ਮਿਹਨਤ ਨਾਲ ਸਰਕਾਰੀ ਕੰਨਿਆ ਸੀਨੀਅਰ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 5 ਦਸੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੀ ਮੀਟਿੰਗ ਬਲਾਕ ਪ੍ਰਧਾਨ ਨੰਬਰਦਾਰ ਬਚਨ ਦਾਸ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਨੰਬਰਦਾਰਾਂ ਨਾਲ ਸਬੰਧਿਤ ਮਸਲਿਆ ਬਾਰੇ ਵਿਚਾਰ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਸਕੂਲਾਂ ਦੀ ਅਚਨਚੇਤ ਜਾਂਚ

ਸ੍ਰੀ ਅਨੰਦਪੁਰ ਸਾਹਿਬ, 5 ਦਸੰਬਰ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ ਵਲੋਂ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਪ੍ਰਾਇਮਰੀ ਸਕੂਲ ਗੱਜਪੁਰ ਬੇਲਾ, ਲੋਅਰ ਮੀਢਵਾ ਤੇ ਮਹਿੰਦਲੀ ਕਲਾਂ ਸਕੂਲਾਂ ਦੀ ਅਚਨਚੇਤ ਜਾਂਚ ...

ਪੂਰੀ ਖ਼ਬਰ »

ਲਾਲਾ ਲਾਜਪਤ ਰਾਏ ਸਿਵਲ ਹਸਪਤਾਲ ਨੰਗਲ ਜਲਦ ਹੀ ਹੋਵੇਗਾ ਲੋਕ ਅਰਪਣ-ਰਾਣਾ ਕੇ. ਪੀ. ਸਿੰਘ

ਨੰਗਲ, 5 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਲਾਲਾ ਲਾਜਪਤ ਰਾਏ ਸਿਵਲ ਹਸਪਤਾਲ ਨੰਗਲ ਜਲਦ ਹੀ ਲੋਕ ਅਰਪਣ ਕੀਤਾ ਜਾਵੇਗਾ | ਇਸ ਦੇ ਚੱਲ ਰਹੇ ਬਕਾਇਆ ਸਿਵਲ ਕੰਮ ਨੂੰ ਅਗਲੇ 15 ਦਿਨਾਂ 'ਚ ਮੁਕੰਮਲ ਕਰਕੇ ਸਿਹਤ ਵਿਭਾਗ ...

ਪੂਰੀ ਖ਼ਬਰ »

15 ਦਿਨਾਂ 'ਚ ਸਿਵਲ ਹਸਪਤਾਲ ਦੀ ਇਮਾਰਤ ਦਾ ਸਿਵਲ ਕੰਮ ਹੋਵੇਗਾ ਮੁਕੰਮਲ
ਲਾਲਾ ਲਾਜਪਤ ਰਾਏ ਸਿਵਲ ਹਸਪਤਾਲ ਨੰਗਲ ਜਲਦ ਹੀ ਹੋਵੇਗਾ ਲੋਕ ਅਰਪਣ-ਰਾਣਾ ਕੇ. ਪੀ. ਸਿੰਘ

ਨੰਗਲ, 5 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਲਾਲਾ ਲਾਜਪਤ ਰਾਏ ਸਿਵਲ ਹਸਪਤਾਲ ਨੰਗਲ ਜਲਦ ਹੀ ਲੋਕ ਅਰਪਣ ਕੀਤਾ ਜਾਵੇਗਾ | ਇਸ ਦੇ ਚੱਲ ਰਹੇ ਬਕਾਇਆ ਸਿਵਲ ਕੰਮ ਨੂੰ ਅਗਲੇ 15 ਦਿਨਾਂ 'ਚ ਮੁਕੰਮਲ ਕਰਕੇ ਸਿਹਤ ਵਿਭਾਗ ...

ਪੂਰੀ ਖ਼ਬਰ »

ਬੇਲਾ ਅਤੇ ਬਹਿਰਾਮਪੁਰ ਬੇਟ ਵਿਖੇ ਲਗਾਈਆਂ ਜਾਣ ਵਾਲੀਆਂ ਸਬਜ਼ੀ ਮੰਡੀਆਂ ਗ਼ੈਰ ਕਾਨੰੂਨੀ-ਜ਼ਿਲ੍ਹਾ ਮੰਡੀ ਅਫ਼ਸਰ

ਸ੍ਰੀ ਚਮਕੌਰ ਸਾਹਿਬ, 5 ਦਸੰਬਰ (ਜਗਮੋਹਣ ਸਿੰਘ ਨਾਰੰਗ)-ਜ਼ਿਲ੍ਹਾ ਮੰਡੀ ਅਫ਼ਸਰ ਦਵਿੰਦਰ ਸਿੰਘ ਕੈਂਥ ਵਲੋਂ ਅੱਜ ਇੱਥੇ ਦੱਸਿਆ ਗਿਆ ਕਿ ਬੇਲਾ ਅਤੇ ਬਹਿਰਾਮਪੁਰ ਬੇਟ ਵਿਖੇ ਲਗਾਈਆਂ ਜਾ ਰਹੀਆਂ ਸਬਜ਼ੀ ਮੰਡੀਆਂ ਗੈਰ ਕਾਨੰੂਨੀ ਹਨ | ਇਸ ਸਬੰਧੀ ਪੰਜਾਬ ਮੰਡੀ ਬੋਰਡ/ ...

ਪੂਰੀ ਖ਼ਬਰ »

ਸਰਹਾਲ ਕਾਜ਼ੀਆਂ 'ਚ ਤਿੰਨ ਮੱਝਾਂ ਤੇ ਇਕ ਝੋਟਾ ਚੋਰੀ

ਮੁਕੰਦਪੁਰ, 4 ਦਸੰਬਰ (ਅਮਰੀਕ ਸਿੰਘ ਢੀਂਡਸਾ)- ਪਿੰਡ ਸਰਹਾਲ ਕਾਜੀਆਂ ਵਿਖੇ ਇਕ ਕਿਸਾਨ ਪਰਿਵਾਰ ਦੀਆਂ ਤਿੰਨ ਮੋਹਰਾ ਕਿਸਮ ਦੀਆਂ ਤਿੰਨ ਮੱਝਾਂ ਤੇ ਇਕ ਝੋਟਾ ਚੋਰੀ ਹੋਣ ਦੀ ਖਬਰ ਹੈ | ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਤੇ ਅਮਰੀਕ ਸਿੰਘ ਪੁੱਤਰ ਸਾਧੂ ਸਿੰਘ ਵਾਸੀ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX