ਜਲਾਲਾਬਾਦ, 5 ਦਸੰਬਰ (ਜਤਿੰਦਰ ਪਾਲ ਸਿੰਘ)-ਹਲਕਾ ਜਲਾਲਾਬਾਦ ਦੇ ਪਿੰਡ ਚੱਕ ਜਾਨੀਸਰ ਦੇ 28 ਸਾਲਾ ਨੌਜਵਾਨ ਦੀ ਬੀਤੇ ਐਤਵਾਰ ਨੂੰ ਪਿੰਡ ਮਹਾਲਮ ਵਿਖੇ ਹੋਈ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਤੋਂ ਬਾਅਦ ਥਾਣਾ ਸਿਟੀ ਵੈਰੋਂ ਕੇ ਪੁਲਸ ਵਲੋਂ ਸ਼ੀਲਾ ਨਾਮਕ ਔਰਤ 'ਤੇ ਪਰਚਾ ਦਰਜ ਕੀਤਾ ਗਿਆ ਸੀ | ਪਰ ਅਜੇ ਤੱਕ ਉਕਤ ਔਰਤ ਦੀ ਗਿ੍ਫ਼ਤਾਰੀ ਨਾ ਹੋਣ ਕਰਕੇ ਅਤੇ ਥਾਣਾ ਚੱਕ ਵੈਰੋਂ ਕੇ ਵੱਲੋਂ ਕੋਈ ਸੰਤੋਸ਼ਜਨਕ ਕਾਰਵਾਈ ਨਾ ਹੋਣ ਕਰਕੇ ਅੱਜ ਪਰਿਵਾਰਕ ਮੈਂਬਰਾਂ ਨੇ ਗ਼ੁੱਸੇ ਵਿਚ ਆ ਕੇ ਲੱਖੇ ਵਾਲੀ ਸੜਕ ਤੇ ਪਿੰਡ ਚੱਕ ਮੰਨੇ ਵਾਲਾ ਦੀ ਨਹਿਰ ਦੀ ਪੁਲੀ 'ਤੇ ਧਰਨਾ ਲਗਾ ਦਿੱਤਾ | ਇਸ ਧਰਨੇ ਕਾਰਨ ਲੱਖੇ ਵਾਲੀ ਸੜਕ ਅਤੇ ਸ਼੍ਰੀ ਮੁਕਤਸਰ ਸਾਹਿਬ ਸੜਕ ਨੂੰ ਜਾਣ ਵਾਲੇ ਵਹੀਕਲਾਂ ਦੀ ਲੰਮੀਆਂ ਲਾਈਨਾਂ ਲੱਗ ਗਈਆਂ | ਸ਼੍ਰੀ ਮੁਕਤਸਰ ਸਾਹਿਬ ਸੜਕ 'ਤੇ ਬਣ ਰਹੇ ਰੇਲਵੇ ਪੁਲ ਕਾਰਨ ਸਾਰਾ ਟ੍ਰੈਫ਼ਿਕ ਇਸੇ ਸੜਕ 'ਤੇ ਹੋਣ ਕਰਕੇ ਲੋਕ ਕਾਫ਼ੀ ਪ੍ਰੇਸ਼ਾਨੀ ਵਿਚ ਪੈ ਗਏ | ਇਸ ਮੌਕੇ ਗੱਲਬਾਤ ਕਰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਮਹਾਲਮ ਵਿਚ ਕਾਫ਼ੀ ਲੰਮੇ ਸਮੇਂ ਤੋਂ ਨਸ਼ੇ ਦੀ ਵਿੱਕਰੀ ਹੋ ਰਹੀ ਹੈ ਪਰ ਪੰਜਾਬ ਪੁਲਸ ਇਸ 'ਤੇ ਕਾਬੂ ਪਾਉਣ ਵਿਚ ਨਾਕਾਮ ਸਾਬਤ ਹੋਈ ਹੈ | ਮਹਾਲਮ ਵਿਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਤੇ ਉਨ੍ਹਾਂ ਨੇ ਕੱਲ੍ਹ ਵੀ ਸ਼ੀਲਾ ਨਾਮਕ ਔਰਤ ਕੋਲੋਂ ਨਸ਼ਾ ਮੰਗਵਾ ਕੇ ਦੇਖਿਆ ਹੈ ਤੇ ਉਹ ਅਜੇ ਵੀ ਨਸ਼ਾ ਵੇਚ ਰਹੀ ਹੈ | ਇਨ੍ਹਾਂ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਨਸ਼ੇ ਦੇ ਸੌਦਾਗਰਾਂ ਦੇ ਨਾਲ ਮਿਲਿਆ ਹੋਇਆ ਹੈ ਤੇ ਕੋਈ ਕਾਰਵਾਈ ਨਹੀਂ ਕਰਦਾ ਤੇ ਅਧਿਕਾਰੀ ਮੋਟੇ ਪੈਸੇ ਖਾ ਰਹੇ ਹਨ | ਸਕੂਲਾਂ ਦੀ ਛੁੱਟੀ ਦਾ ਸਮਾਂ ਹੋਣ ਕਰਕੇ ਸਕੂਲ ਵੈਨਾਂ ਵੀ ਇਸ ਜਾਮ ਦਾ ਸ਼ਿਕਾਰ ਬਣੀਆਂ ਤੇ ਛੋਟੇ ਬੱਚੇ ਵੀ ਜਾਮ ਵਿਚ ਫਸੇ ਰਹੇ | ਮੌਕੇ 'ਤੇ ਐਸ.ਐਚ.ਓ. ਥਾਣਾ ਸਿਟੀ ਜਲਾਲਾਬਾਦ ਲਵਮੀਤ ਕੌਰ ਤੇ ਐਸ.ਐਚ.ਓ. ਥਾਣਾ ਸਦਰ ਭੋਲਾ ਸਿੰਘ ਨੇ ਮੌਕੇ 'ਤੇ ਪਹੰੁਚ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਤੇ ਯੋਗ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾਇਆ | ਇਸ ਮੌਕੇ ਕੁਲਵਿੰਦਰ ਸਿੰਘ, ਰਣਜੀਤ ਸਿੰਘ, ਬਲਕਰਨ ਸਿੰਘ, ਅੰਮਿ੍ਤ ਸਿੰਘ, ਬੂਟਾ ਸਿੰਘ, ਜਗਮੀਤ ਸਿੰਘ, ਨਿੱਕੂ, ਮੰਦਰ ਸਿੰਘ, ਬੰਟੀ, ਗੱਗੀ, ਹੈਪੂ, ਜੱਗਾ ਮਾਨ, ਬਿੱਟੂ, ਰਮਨਦੀਪ ਆਦਿ ਹਾਜ਼ਰ ਸਨ |
ਫ਼ਾਜ਼ਿਲਕਾ, 5 ਦਸੰਬਰ (ਦਵਿੰਦਰ ਪਾਲ ਸਿੰਘ)-ਪ੍ਰਾਈਵੇਟ ਸਕੂਲਾਂ ਵਲੋਂ ਵਿਦਿਆਰਥੀਆਂ ਕੋਲੋਂ ਲਈਆਂ ਜਾ ਰਹੀਆਂ ਫ਼ੀਸਾਂ ਦੇ ਵਿਚ ਹਰ ਸਾਲ ਕੀਤੇ ਜਾਂਦੇ ਵਾਧੇ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵਲੋਂ ਬਣਾਏ ਗਏ ਦਿ ਪੰਜਾਬ ਰੈਗੂਲੇਸ਼ਨ ਆਫ਼ ਫ਼ੀਸ ਆਫ਼ ਅਨਏਡਿਡ ਸਕੂਲ' ...
ਫ਼ਿਰੋਜ਼ਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਘੱਲ ਖ਼ੁਰਦ ਅਧੀਨ ਪੈਂਦੇ ਖੇਤਰ ਮਾਹਲਾ ਦੇ ਨਜ਼ਦੀਕ ਤੇਜ਼ ਰਫ਼ਤਾਰ ਕਾਰ ਅਤੇ ਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਸਬੰਧੀ ਪੁਲਿਸ ਵਲੋਂ ਇਕ ਵਿਅਕਤੀ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ ...
ਅਬੋਹਰ, 5 ਦਸੰਬਰ (ਸੁਖਜਿੰਦਰ ਸਿੰਘ ਢਿੱਲੋਂ)-ਇੱਥੋਂ ਦੀ ਗੁਰੂ ਕ੍ਰਿਪਾ ਕਾਲੋਨੀ ਨਿਵਾਸੀ ਇਕ ਵਿਅਕਤੀ ਨੇ ਆਰਥਿਕ ਤੰਗੀ ਦੇ ਚੱਲਦਿਆਂ ਆਤਮ ਹੱਤਿਆ ਕਰ ਲਈ ਹੈ | ਮਿ੍ਤਕ 3 ਲੜਕੀਆਂ ਦਾ ਪਿਤਾ ਸੀ | ਜਾਣਕਾਰੀ ਅਨੁਸਾਰ ਟੀਲੂ (35 ਸਾਲ) ਪੁੱਤਰ ਨੱਥੂ ਰਾਮ ਹੋਰੀਂ 3 ਭਰਾ ਹਨ | ਇਸ ...
ਸੀਤੋ ਗੁੰਨੋ, 5 ਦਸੰਬਰ (ਬਲਜਿੰਦਰ ਸਿੰਘ ਭਿੰਦਾ)-ਅਬੋਹਰ ਤੋਂ ਡੱਬਵਾਲੀ ਰੋਡ 'ਤੇ ਸੀਤੋ ਗੁੰਨੋ ਬਾਈਪਾਸ ਦੇ ਨਜ਼ਦੀਕ ਕਿੰਨੂਆਂ ਦਾ ਭਰਿਆ ਟਰੱਕ ਸੰਤੁਲਨ ਵਿਗੜਨ ਕਾਰਨ ਪਲਟ ਗਿਆ | ਜਾਣਕਾਰੀ ਅਨੁਸਾਰ ਆਰ.ਜੇ. 07 ਜੀ.ਸੀ. 0191 ਨੰਬਰ ਦਾ ਟਰਾਲਾ ਅਬੋਹਰ ਤੋਂ ਆ ਰਿਹਾ ਸੀ ਅਤੇ ...
ਮੱਲਾਂਵਾਲਾ, 5 ਦਸੰਬਰ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਮੱਲਾਂਵਾਲਾ ਤੋਂ ਥੋੜ੍ਹੀ ਦੂਰ ਬਸਤੀ ਧਰਮਪੁਰਾ ਦੇ ਸ਼ਮਸ਼ਾਨਘਾਟ ਵਿਚੋਂ ਭੇਦਭਰੇ ਹਾਲਾਤ 'ਚ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਏ.ਐੱਸ.ਆਈ. ਰੇਸ਼ਮ ਸਿੰਘ ਨੇ ਪੁਲਿਸ ...
ਫ਼ਿਰੋਜ਼ਪੁਰ, 5 ਦਸੰਬਰ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਅਧੀਨ ਵਿਧਾਨਸਭਾ ਖੇਤਰ ਗੁਰੂਹਰਸਹਾਏ ਦੇ ਪਿੰਡ ਮੋਹਨ ਕੇ ਉਤਾੜ ਵਿਖੇ ਸੱਤ ਵਰਿ੍ਹਆਂ ਦੀ ਦਲਿਤ ਬੱਚੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ 'ਚ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਐਸ.ਕੇ ਅਗਰਵਾਲ ...
ਜ਼ੀਰਾ, 5 ਦਸੰਬਰ (ਮਨਜੀਤ ਸਿੰਘ ਢਿੱਲੋਂ)-ਗੁਰਦੁਆਰਾ ਸਿੰਘ ਸਭਾ ਜ਼ੀਰਾ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਜ਼ੀਰਾ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਡਾ: ਜਸਵੰਤ ਸਿੰਘ ਭੱਟੀ ਦੀ ਪ੍ਰਧਾਨਗੀ 'ਚ ਹੋਈ | ਇਸ ਮੌਕੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ...
ਜ਼ੀਰਾ, 5 ਦਸੰਬਰ (ਮਨਜੀਤ ਸਿੰਘ ਢਿੱਲੋਂ)-ਧੰਨ-ਧੰਨ ਬਾਬਾ ਕਾਲਾ ਮਾਹਿਰ ਟੂਰਨਾਮੈਂਟ ਕਮੇਟੀ ਪਿੰਡ ਸ਼ਾਹਵਾਲਾ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਸ਼ਾਹਵਾਲਾ ਵਿਚ ਬੱਚਿਆਂ ਨੂੰ ਬੂਟ, ਜੁਰਾਬਾਂ, ਟਾਟ, ਬੈਂਚ ਤੇ ਪਾਣੀ ਵਾਲਾ ਵਾਟਰ ...
ਕੁੱਲਗੜ੍ਹੀ, 5 ਦਸੰਬਰ (ਸੁਖਜਿੰਦਰ ਸਿੰਘ ਸੰਧੂ)-ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਕੁੱਲਗੜ੍ਹੀ ਵਿਖੇ ਨੈਤਿਕ ਸਿੱਖਿਆ 'ਤੇ ਸੈਮੀਨਾਰ ਕਰਵਾਇਆ ਗਿਆ | ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਜਸਵਿੰਦਰ ਸਿੰਘ ਖਾਲਸਾ ਇੰਗਲੈਂਡ ਵਾਲੇ (ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ) ...
ਗੁਰੂਹਰਸਹਾਏ, 5 ਦਸੰਬਰ (ਪਿ੍ਥਵੀ ਰਾਜ ਕੰਬੋਜ)-ਪਿੰਡ ਮਹੰਤਾਂ ਵਾਲਾ ਦੇ ਸੀਨੀਅਰ ਕਾਂਗਰਸੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਪਿੰਡ ਵਿਚ ਹੋ ਰਹੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਅੱਜ ਮਨਰੇਗਾ ਮਜ਼ਦੂਰਾਂ ਨੂੰ ਨਵੇਂ ਕੰਮ ਅਲਾਟ ਕਰਵਾ ਕੇ ਕੰਮ ਸ਼ੁਰੂ ਕਰਵਾਏ ...
ਗੁਰੂਹਰਸਹਾਏ, 5 ਦਸੰਬਰ (ਅਮਰਜੀਤ ਸਿੰਘ ਬਹਿਲ)-ਸਥਾਨਕ ਸ਼ਹਿਰ ਦੇ ਰੇਲਵੇ ਪਾਰਕ ਵਿਖੇ ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਰਵਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਤੋਂ ਸੇਵਾ-ਮੁਕਤ ਹੋਏ ਮੁਲਾਜ਼ਮਾਂ ਨੇ ਭਾਗ ਲਿਆ, ...
ਜ਼ੀਰਾ, 5 ਦਸੰਬਰ (ਮਨਜੀਤ ਸਿੰਘ ਢਿੱਲੋਂ)-ਜ਼ੀਰਾ ਨੇੜਲੇ ਪਿੰਡ ਝਤਰਾ ਦੇ ਪ੍ਰਵਾਸੀ ਪੰਜਾਬੀਆਂ ਵਲੋਂ ਆਪਣੇ ਪਿੰਡ ਦੇ ਸਕੂਲ 'ਚ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਕੇ ਸਕੂਲ ਦੀ ਨੁਹਾਰ ਬਦਲ ਦਿੱਤੀ ਗਈ ਹੈ | ਇਸ ਸਬੰਧੀ ਪਿੰਡ ਵਾਸੀ ਸਵਰਗੀ ਮੇਜਰ ਜਰਨਲ ਆਸਾ ਸਿੰਘ ਦੇ ...
ਫ਼ਿਰੋਜਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫ਼ਿਰੋਜ਼ਪੁਰ ਵਿਖੇ ਪਿ੍ੰਸੀਪਲ ਜਗਦੀਪ ਪਾਲ ਸਿੰਘ ਦੀ ਅਗਵਾਈ ਹੇਠ ਇਕ ਵਿਲੱਖਣ ਸੈਮੀਨਾਰ ਸਕੂਲ ਦੇ ਜਮਨੇਜ਼ੀਅਮ ਹਾਲ ਅੰਦਰ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹਾ ਸਿੱਖਿਆ ...
ਜ਼ੀਰਾ, 5 ਦਸੰਬਰ (ਜਗਤਾਰ ਸਿੰਘ ਮਨੇਸ)-ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜੇ ਬਿਨਾਂ ਜ਼ਮੀਨ ਵਿਚ ਵਾਹ ਕੇ ਪਿਛਲੇ ਲੰਬੇ ਸਮੇਂ ਤੋਂ ਖੇਤੀ ਕਰ ਰਹੇ ਅਗਾਂਹ ਵਧੂ ਨੌਜਵਾਨ ਕਿਸਾਨ ਸੁਖਦੇਵ ਸਿੰਘ ਪਿੰਡ ਬੇਰੀ ਵਾਲਾ (ਬੂਲੇ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ...
ਫ਼ਿਰੋਜਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)-ਕਿੱਤਾ ਅਗਵਾਈ ਬਿਊਰੋ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਨੇਕ ਸਿੰਘ ਅਤੇ ਜ਼ਿਲ੍ਹਾ ਗਾਈਡੈਂਸ ਕੌਾਸਲਰ ਸੰਦੀਪ ਕੰਬੋਜ ਦੀ ਸਰਪ੍ਰਸਤੀ ਅਤੇ ਪਿੰ੍ਰਸੀਪਲ ਰਾਜੇਸ਼ ਮਹਿਤਾ ਦੀ ਅਗਵਾਈ ...
ਫ਼ਿਰੋਜ਼ਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)-ਡੀਜ਼ਲ ਛਿੜਕ ਕੇ ਇਕ ਵਿਅਕਤੀ ਨੂੰ ਅੱਗ ਲਾ ਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਜ਼ੀਰਾ ਪੁਲਿਸ ਨੇ ਜੀਜੇ ਤੇ ਭੈਣ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਹਾਇਕ ...
ਕੁੱਲਗੜ੍ਹੀ, 5 ਦਸੰਬਰ (ਸੁਖਜਿੰਦਰ ਸਿੰਘ ਸੰਧੂ)-ਸਿਹਤ ਸਹੂਲਤਾਂ ਵਿਚ ਪਛੜੇ ਹੋਣ ਕਾਰਨ ਬਹੁਤ ਸਾਰੇ ਹਲਕਾ ਵਾਸੀਆਂ ਦਾ ਨੁਕਸਾਨ ਹੋ ਰਿਹਾ, ਕਈ ਮਰੀਜ਼ ਇਸ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ | ਪਿਛਲੇ ਦਿਨੀਂ ਫ਼ਿਰੋਜ਼ਪੁਰ ਤੋਂ ਅਜੀਤ ਦੇ ਪੱਤਰਕਾਰ ਪਰਮਿੰਦਰ ਸਿੰਘ ...
ਜ਼ੀਰਾ, 5 ਦਸੰਬਰ (ਜਗਤਾਰ ਸਿੰਘ ਮਨੇਸ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਕਮੇਟੀ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਧਰਮਾਂ ਦੇ ਸਾਂਝੇ ਗੁਰੂ ਹਨ, ਕਿਉਂਕਿ ਉਨ੍ਹਾਂ ਸਾਰੇ ਹੀ ...
ਮੱਲਾਂਵਾਲਾ, 5 ਦਸੰਬਰ (ਗੁਰਦੇਵ ਸਿੰਘ)-ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦੀ ਮੀਟਿੰਗ ਸਬ ਡਵੀਜ਼ਨ ਮੱਲਾਂਵਾਲਾ ਦੀ ਮੀਟਿੰਗ ਹੋਈ, ਜਿਸ ਦੀ ਪ੍ਰਧਾਨਗੀ ਦਲਜੀਤ ਸਿੰਘ ਨੇ ਕੀਤੀ | ਮੀਟਿੰਗ ਵਿਚ ਪੰਜਾਬ ਸਰਕਾਰ ਤੇ ਪਾਵਰਕਾਮ ਦੀ ਮੈਨੇਜਮੈਂਟ ਦੇ ਮੁਲਾਜ਼ਮ ਵਿਰੋਧੀ ...
ਮਮਦੋਟ, 5 ਦਸੰਬਰ (ਸੁਖਦੇਵ ਸਿੰਘ ਸੰਗਮ)-ਬੀ.ਐਸ.ਐਫ. ਬਟਾਲੀਅਨ 118 ਵਲੋਂ ਸਰਹੱਦੀ ਪਿੰਡ ਗਜਨੀ ਵਾਲਾ ਸਰਕਾਰੀ ਸਕੂਲ ਵਿਖੇ ਸਿਵਲ ਐਕਸ਼ਨ ਪ੍ਰੋਗਰਾਮ ਕਰਾਇਆ ਗਿਆ | ਸਕੂਲ ਮੈਨੇਜਮੈਂਟ ਦੇ ਸਹਿਯੋਗ ਨਾਲ ਕਰਾਏ ਗਏ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਮਹਿਮਾਨ ਵਜੋਂ ਡੀ.ਆਈ.ਜੀ. ...
ਤਲਵੰਡੀ ਭਾਈ, 5 ਦਸੰਬਰ (ਕੁਲਜਿੰਦਰ ਸਿੰਘ ਗਿੱਲ)-ਨਾਮਵਰ ਵਿੱਦਿਅਕ ਸੰਸਥਾ ਐੱਸ.ਕੇ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ ਵਿਖੇ ਐਨ.ਸੀ.ਸੀ. ਕੈਡਿਟਾਂ ਲਈ ਸ਼ੂਟਿੰਗ ਰੇਂਜ ਸਥਾਪਿਤ ਕੀਤੀ ਗਈ ਹੈ, ਜਿਸ ਦਾ ਉਦਘਾਟਨ ਅੱਜ ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ...
ਜ਼ੀਰਾ, 5 ਦਸੰਬਰ (ਜਗਤਾਰ ਸਿੰਘ ਮਨੇਸ)-ਸਵਾਮੀ ਸ਼ੰਕਰਾ ਪੁਰੀ ਮਹਾਰਾਜ ਵਲੋਂ ਸਥਾਪਤ ਸ੍ਰੀ ਸ਼ੰਕਰਾਪੁਰੀ ਪੁਰਾਤਨ ਗਊਸ਼ਾਲਾ ਪਿੰਜਰਾ ਪੋਲ ਜ਼ੀਰਾ ਵਿਖੇ ਗਊਸ਼ਾਲਾ ਦੇ ਪ੍ਰਧਾਨ ਤੇ ਸੰਚਾਲਕ ਮਹਾਂ ਮੰਡਲੇਸ਼ਵਰ 1008 ਸ੍ਰੀ ਸਵਾਮੀ ਕਮਲਪੁਰੀ ਮਹਾਰਾਜ ਵਲੋਂ ਮੂਰਤੀ ...
ਜ਼ੀਰਾ, 5 ਦਸੰਬਰ (ਜਗਤਾਰ ਸਿੰਘ ਮਨੇਸ)-ਸਥਾਨਕ ਸ਼ਹਿਰ ਜ਼ੀਰਾ ਅਤੇ ਇਲਾਕੇ ਦੀ ਆਈਲੈਟਸ ਦੇ ਖੇਤਰ ਵਿਚ ਮੰਨੀ ਪ੍ਰਮੰਨੀ ਸੰਸਥਾ ਵੂਈ ਕੈਨ ਦੇ ਵਿਦਿਆਰਥੀਆਂ ਵਲੋਂ ਆਈਲੈਟਸ ਵਿਚੋਂ ਵਧੀਆ ਬੈਂਡ ਪ੍ਰਾਪਤ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਜਾ ਰਿਹਾ ਹੈ | ...
ਜ਼ੀਰਾ, 5 ਦਸੰਬਰ (ਮਨਜੀਤ ਸਿੰਘ ਢਿੱਲੋਂ)- ਪੀ.ਡਬਲਿਊ.ਡੀ. ਟੈਕਨੀਸ਼ਨ ਤੇ ਦਰਜਾ-ਚਾਰ ਗੌਰਮਿੰਟ ਮੁਲਾਜ਼ਮ ਯੂਨੀਅਨ ਦੀ ਇਕ ਵਿਸ਼ੇਸ਼ ਮੀਟਿੰਗ ਮੋਤੀ ਬਾਗ ਪਾਰਕ ਜ਼ੀਰਾ ਵਿਖੇ ਫ਼ਿਰੋਜ਼ਪੁਰ ਜ਼ੋਨ ਦੇ ਪ੍ਰਧਾਨ ਸੌਨਫੀ ਚੌਧਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਰੀ ...
ਫ਼ਿਰੋਜ਼ਪੁਰ, 5 ਦਸੰਬਰ (ਰਾਕੇਸ਼ ਚਾਵਲਾ)-ਆਮ ਆਦਮੀ ਪਾਰਟੀ ਦੇ ਹੋਂਦ 'ਚ ਆਉਣ ਸਮੇਂ ਤੋਂ ਪਾਰਟੀ ਲਈ ਕੰਮ ਕਰ ਰਹੇ ਜ਼ਿਲ੍ਹਾ ਕਚਹਿਰੀ ਦੇ ਵਕੀਲ ਰਜਨੀਸ਼ ਦਹੀਆ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਆਪ ਨੇ ਸ੍ਰੀ ਦਹੀਆ ਨੂੰ ਪੰਜਾਬ ਐਸ.ਸੀ. ਵਿੰਗ ਦਾ ਜਰਨਲ ਸਕੱਤਰ ਨਿਯੁਕਤ ...
ਮੁੱਦਕੀ, 5 ਦਸੰਬਰ (ਭਾਰਤ ਭੂਸ਼ਨ ਅਗਰਵਾਲ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਕਸਬਾ ਮੁੱਦਕੀ ਵਿਖੇ ਸਥਿਤ ਹਸਪਤਾਲ ਅਤੇ ਸੇਵਾ ਕੇਂਦਰ ਕੰਪਲੈਕਸ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰ ਰਿਹਾ ਸੀ, ਨੂੰ ਅੱਜ ਰਾਹਤ ਮਿਲ ਗਈ ਹੈ | ਲੋਕ ਹਿੱਤਾਂ ...
ਫ਼ਿਰੋਜ਼ਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)-ਪੁਲਿਸ ਥਾਣਾ ਘੱਲ ਖ਼ੁਰਦ ਦੇ ਅਧੀਨ ਪੈਂਦੇ ਪਿੰਡ ਰੱਤਾ ਖੇੜਾ ਬਾਜਾ ਕੋਤਵਾਲ ਵਿਖੇ ਖੇਤਾਂ ਵਿਚ ਖੜੀ 8 ਏਕੜ ਕਣਕ ਦੀ ਫ਼ਸਲ ਦਾ ਕਬਜ਼ਾ ਕਰਨ ਦੀ ਨੀਅਤ ਨਾਲ ਨੁਕਸਾਨ ਕਰਨ ਦੇ ਦੋਸ਼ਾਂ ਹੇਠ 3 ਵਿਅਕਤੀਆਂ ਸਮੇਤ 40-50 ਅਣਪਛਾਤੇ ...
ਫ਼ਾਜ਼ਿਲਕਾ, 5 ਦਸੰਬਰ (ਦਵਿੰਦਰ ਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਸਵੱਛ ਭਾਰਤ ਮੁਹਿੰਮ ਤੇ ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਦੇ ਨਾਂਅ ਹੇਠ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਿਸ ਤਹਿਤ ਵੱਡੇ ਪੱਧਰ 'ਤੇ ਪ੍ਰਚਾਰ ਕੀਤੇ ਜਾ ਰਹੇ ਹਨ | ਪਰ ਕੇਂਦਰ ਅਤੇ ...
ਫ਼ਿਰੋਜ਼ਪੁਰ, 5 ਦਸੰਬਰ (ਰਾਕੇਸ਼ ਚਾਵਲਾ)-ਫ਼ਰਜ਼ੀ ਐਮ.ਬੀ.ਬੀ.ਐਸ. ਦੀ ਡਿਗਰੀ 'ਤੇ ਡਾਕਟਰੀ ਕਰਨ ਵਾਲੇ ਮਾਮਲੇ 'ਚ ਪੁਲਿਸ ਨੂੰ ਲੋੜੀਂਦੇ ਇਕ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਫ਼ਿਰੋਜ਼ਪੁਰ ਦੀ ਜ਼ਿਲ੍ਹਾ ਅਦਾਲਤ ਨੇ ਖਾਰਿਜ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ...
ਫ਼ਿਰੋਜ਼ਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)- ਸੀਨੀਅਰ ਕਪਤਾਨ ਪੁਲਿਸ ਪ੍ਰੀਤਮ ਸਿੰਘ ਵਲੋਂ ਨਸ਼ਾ ਤਸਕਰਾਂ ਿਖ਼ਲਾਫ਼ ਵਿੱਢੀ ਵਿਸ਼ੇਸ਼ ਮੁਹਿੰਮ ਅਧੀਨ ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ ਛਾਪੇਮਾਰੀ ਦੌਰਾਨ ਲਾਹਣ ਬਰਾਮਦ ਕਰਨ 'ਚ ਸਫਲਤਾ ਹਾਸਿਲ ਕੀਤੀ ...
ਫ਼ਿਰੋਜ਼ਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਨਸ਼ਾ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਡੈਪੋ ਮੁਹਿੰਮ ਤਹਿਤ ਮਾਸਟਰਜ਼ ਟਰੇਨਰਾਂ, ਕਲੱਸਟਰਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਹੁਣ ...
ਫ਼ਿਰੋਜ਼ਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)-ਕ੍ਰਿਸ਼ੀ ਵਿਗਿਆਨ ਕੇਂਦਰ ਫ਼ਿਰੋਜ਼ਪੁਰ ਵਲੋਂ ਵਿਸ਼ਵ ਭੂਮੀ ਸਿਹਤ ਦਿਵਸ ਪਿੰਡ ਬੁੱਕਣ ਖਾਂ ਵਾਲਾ ਵਿਖੇ ਮਨਾਇਆ ਗਿਆ, ਜਿਸ ਵਿਚ ਲਾਗਲੇ ਪਿੰਡਾਂ ਦੇ ਅਗਾਂਹਵਧੂ ਕਿਸਾਨਾਂ ਨੇ ਹਿੱਸਾ ਲਿਆ | ਇਸ ਮੌਕੇ ਡਾ: ਗੁਰਜੰਟ ...
ਫ਼ਿਰੋਜ਼ਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਦੇ ਮੁਖੀ ਐਸ.ਐਸ.ਪੀ. ਪ੍ਰੀਤਮ ਸਿੰਘ ਵਲੋਂ ਨਸ਼ਾਖੋਰੀ ਵਿਰੁੱਧ ਛੇੜੀ ਵਿਸ਼ੇਸ਼ ਮੁਹਿੰਮ ਤਹਿਤ ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਦਰਿਆਈ ਪਿੰਡ ਅਲੀ ਕੇ ਅਧੀਨ 19 ...
ਜ਼ੀਰਾ, 5 ਦਸੰਬਰ (ਜਗਤਾਰ ਸਿੰਘ ਮਨੇਸ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਨੈਤਿਕ ਸਿੱਖਿਆ ਦਾ ਇਮਤਿਹਾਨ ਪ੍ਰੀਤਮ ਸਿੰਘ ਅਤੇ ਸੁਰਿੰਦਰ ਮੋਹਨ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ ਗਿਆ, ਜਿਸ ਵਿਚ ਸ੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਕੋਟ ਈਸੇ ਖਾਂ ਦੇ ...
ਫ਼ਿਰੋਜ਼ਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)-ਜ਼ਿਲ੍ਹਾ ਫ਼ਿਰੋਜ਼ਪੁਰ ਨੂੰ ਨਸ਼ਾ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਡੈਪੋ ਮੁਹਿੰਮ ਤਹਿਤ ਮਾਸਟਰਜ਼ ਟਰੇਨਰਾਂ, ਕਲੱਸਟਰਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਹੁਣ ...
ਫ਼ਿਰੋਜ਼ਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਬਲਾਕ ਵਿਕਾਸ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ ਦੌਰਾਨ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਵਿਖੇ ਨਵੇਂ ਬੀ.ਡੀ.ਪੀ.ਓ. ਵਜੋਂ ਅਮਰਦੀਪ ਸਿੰਘ ਦਾ ਤਬਾਦਲਾ ਹੋਇਆ ਹੈ, ਜਿਨ੍ਹਾਂ ਨੇ ਅੱਜ ...
ਗੋਲੂ ਕਾ ਮੋੜ, 5 ਦਸੰਬਰ (ਸੁਰਿੰਦਰ ਸਿੰਘ ਲਾਡੀ)-ਬੀਤੇ ਦਿਨੀਂ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੰਪੰਨ ਹੋਈਆਂ 40ਵੀਆਂ ਪੰਜਾਬ ਮਾਸਟਰਸ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਮਾੜੇ ਕਲਾਂ ਬਲਾਕ ...
ਫ਼ਿਰੋਜ਼ਪੁਰ, 5 ਦਸੰਬਰ (ਜਸਵਿੰਦਰ ਸਿੰਘ ਸੰਧੂ)-ਸੋਸ਼ਲ ਮੀਡੀਆ ਰਾਹੀਂ ਅਕਾਲੀ ਦਲ ਬਾਦਲ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਨੂੰ ਪਾਰਟੀ ਆਗੂਆਂ, ਵਰਕਰਾਂ ਤੇ ਆਮ ਲੋਕਾਂ ਤੱਕ ਪਹੰੁਚਾ ਕੇ ਪਾਰਟੀ ਦੀ ਮਜ਼ਬੂਤੀ ਲਈ ਬਣਾਏ ਗਏ ਆਈ.ਟੀ. ਵਿੰਗ ਲੋਕ ਸਭਾ ਹਲਕਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX