ਤਲਵੰਡੀ ਸਾਬੋ, 5 ਦਸੰਬਰ (ਰਣਜੀਤ ਸਿੰਘ ਰਾਜੂ)- ਤਕਰੀਬਨ 13 ਕੁ ਸਾਲ ਪਹਿਲਾਂ ਹਰਿਆਣਾ ਦੇ ਪਿੰਡ ਸੂਬਾ ਖੇੜਾ ਦੀ ਜੰਮਪਾਲ ਪਿੰਡ ਬਹਿਮਣ ਕੌਰ ਸਿੰਘ ਵਾਲਾ ਵਿਖੇ ਵਿਆਹੀ ਅਮਨਪਾਲ ਕੌਰ (32 ਸਾਲ) ਵਲੋਂ ਬੀਤੇ ਦਿਨੀਂ ਕੋਈ ਜ਼ਹਿਰੀਲੀ ਚੀਜ਼ ਨਿਗਲ ਨਾਲ ਹੋਈ ਮੌਤ ਦੇ ਮਾਮਲੇ ਨੂੰ ਲੈ ਪੇਕੇ ਪਰਿਵਾਰ ਵੱਲੋਂ ਮਿ੍ਤਕਾ ਦੇ ਪਤੀ, ਸੱਸ ਅਤੇ ਚਾਚੇ ਸਹੁਰੇ ਿਖ਼ਲਾਫ਼ ਲੜਕੀ ਨੂੰ ਜ਼ਹਿਰ ਦੇ ਕੇ ਮਾਰਨ ਦੇ ਲਾਏ ਦੋਸ਼ਾਂ ਤਹਿਤ ਦਰਜ ਮਾਮਲੇ ਵਿਚ ਨਾਮਜ਼ਦ ਲੋਕਾਂ ਨੂੰ ਗਿ੍ਫ਼ਤਾਰ ਨਾ ਕੀਤੇ ਜਾਣ ਦੇ ਰੋਸ ਵਜੋਂ ਅੱਜ ਅਮਨਪਾਲ ਕੌਰ ਦੇ ਪੇਕੇ ਪਿੰਡ ਸੂਬਾ ਖੇੜਾ ਸਮੇਤ ਹਰਿਆਣਾ ਅਤੇ ਪੰਜਾਬ ਦੇ ਇਕ ਦਰਜਨ ਦੇ ਕਰੀਬ ਪਿੰਡਾਂ ਦੇ ਲੋਕਾਂ ਨੇ ਸਥਾਨਕ ਥਾਣਾ ਚੌਾਕ ਵਿਚ ਧਰਨਾ ਦੇ ਕੇ ਚਾਰ ਸੜਕ ਮਾਰਗਾਂ ਦੀ ਆਵਾਜਾਈ ਠੱਪ ਕਰਕੇ ਪੁਲਿਸ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕੀਤੀ | ਧਰਨੇ ਵਿਚ ਹਰਿਆਣਾ ਦੇ ਹਲਕਾ ਕਾਲਿਆਂਵਾਲੀ ਦੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਇਕ ਬਲਕੌਰ ਸਿੰਘ ਵੀ ਸ਼ਾਮਿਲ ਹੋਏ | ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਬਹਿਮਣ ਕੌਰ ਸਿੰਘ ਵਾਲਾ ਦੀ ਵਿਆਹੁਤਾ ਅਮਨਪਾਲ ਕੌਰ, ਜਿਸ ਦੇ ਦੋ ਲੜਕੀਆਂ ਅਤੇ ਇੱਕ ਲੜਕਾ ਵੀ ਹੈ, ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ | ਲੜਕੀ ਦੇ ਪਿਤਾ ਸੁਖਦੇਵ ਸਿੰਘ ਵਾਸੀ ਸੂਬਾ ਖੇੜਾ ਨੇ ਤਲਵੰਡੀ ਸਾਬੋ ਪੁਲਿਸ ਕੋਲ ਦਰਜ ਬਿਆਨਾਂ ਵਿਚ ਦੋਸ਼ ਲਾਏ ਸਨ ਕਿ ਉਸ ਦੀ ਲੜਕੀ ਅਮਨਪਾਲ ਕੌਰ ਦੇ ਸਹੁਰੇ ਪਰਿਵਾਰ ਵਿਚੋਂ ਉਸ ਦਾ ਪਤੀ ਪਿੰਦਰ ਸਿੰਘ, ਸੱਸ ਸ਼ਿੰਦਰ ਕੌਰ ਅਤੇ ਚਾਚਾ ਸਹੁਰਾ ਕੁਲਵੰਤ ਸਿੰਘ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ ਪੇਕੇ ਪਰਿਵਾਰ ਨਾਲ ਵੀ ਮਿਲਣ ਨਹੀਂ ਦਿੰਦੇ ਸਨ | ਜਿਨ੍ਹਾਂ ਨੇ ਅਮਨਪਾਲ ਕੌਰ ਨੂੰ ਸਲਫ਼ਾਸ ਦੇ ਦਿੱਤੀ | ਜਿਸ ਬਾਰੇ ਲੜਕੀ ਨੇ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਉਸ ਦੇ ਪਹੁੰਚਣ 'ਤੇ ਦੱਸਿਆ | ਇਸ ਉਪਰੰਤ ਉਸ ਦੀ ਮੌਤ ਹੋ ਗਈ | ਅੱਜ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਚਾਹੇ ਤਲਵੰਡੀ ਸਾਬੋ ਪੁਲੀਸ ਨੇ ਸੁਖਦੇਵ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਿ੍ਤਕਾ ਦੇ ਪਤੀ ਪਿੰਦਰ ਸਿੰਘ, ਸੱਸ ਸ਼ਿੰਦਰ ਕੌਰ ਅਤੇ ਚਾਚਾ ਸਹੁਰਾ ਕੁਲਵੰਤ ਸਿੰਘ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਪਿੰਦਰ ਸਿੰਘ ਨੂੰ ਤਾਂ ਗਿ੍ਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ | ਪਰ ਜਦ ਬਾਕੀ ਕਥਿਤ ਦੋਸ਼ੀਆਂ ਦੀ ਕੋਈ ਗਿ੍ਫ਼ਤਾਰੀ ਨਾ ਹੋਈ ਤਾਂ ਸੂਬਾ ਖੇੜਾ ਅਤੇ ਹੋਰ ਪਿੰਡਾਂ ਦੇ ਲੋਕਾਂ ਨੇ ਤਿੰਨ ਦਿਨ ਪਹਿਲਾਂ ਥਾਣਾ ਚੌਕ ਵਿਚ ਸੰਕੇਤਕ ਧਰਨਾ ਦਿੱਤਾ ਸੀ ਤਾਂ ਡੀਐਸਪੀ ਤਲਵੰਡੀ ਸਾਬੋ ਨੇ ਧਰਨਾਕਾਰੀਆਂ ਨੂੰ ਮੰਗਲਵਾਰ ਤੱਕ ਮਾਮਲੇ ਵਿਚ ਨਾਮਜ਼ਦ ਬਾਕੀਆਂ ਲੋਕਾਂ ਨੂੰ ਗਿ੍ਫ਼ਤਾਰ ਕਰਨ ਦਾ ਭਰੋਸਾ ਦਿੱਤਾ ਸੀ | ਬੁਲਾਰਿਆਂ ਨੇ ਕਿਹਾ ਕਿ ਉਹ ਪੁਲੀਸ ਨੂੰ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਵਾਰ-ਵਾਰ ਮਿਲਦੇ ਵੀ ਰਹੇ, ਪਰ ਕੋਈ ਨੇ ਅਜੇ ਤੱਕ ਅੱਗੇ ਕੋਈ ਕਾਰਵਾਈ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਅੱਜ ਇਹ ਧਰਨਾ ਤਦ ਤੱਕ ਜਾਰੀ ਰਹੇਗਾ ਜਦ ਤੱਕ ਪੁਲੀਸ ਕਥਿਤ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕਰਦੀ | ਧਰਨੇ ਨੂੰ ਹਰਿਆਣਾ ਵਿਧਾਨ ਸਭਾ ਹਲਕਾ ਕਾਲਿਆਂਵਾਲੀ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਇਕ ਬਲਕੌਰ ਸਿੰਘ, ਜਸਵੰਤ ਸਿੰਘ ਮਾਨ ਲੋਕ ਭਲਾਈ ਮੰਚ, ਬਲਵਿੰਦਰ ਸਿੰਘ ਸਹੂਵਾਲਾ, ਸਤਿਗੁਰੂ ਸਿੰਘ ਸੂਬਾ ਖੇੜਾ, ਗੁਰਤੇਜ ਸਿੰਘ ਕਲੱਬ ਪ੍ਰਧਾਨ ਸੂਬਾ ਖੇੜਾ, ਗੁਰਦੀਪ ਸਿੰਘ, ਪੱਪੀ ਸਿੰਘ ਪ੍ਰਧਾਨ ਵੱਡਾ ਗੁੜਾ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ | ਧਰਨੇ ਵਿਚ ਮਿ੍ਤਕਾ ਅਮਨਪਾਲ ਦੇ ਪੇਕੇ ਪਰਿਵਾਰ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਦੇ ਇਕ ਦਰਜਨ ਦੇ ਕਰੀਬ ਪਿੰਡਾਂ ਦੇ ਮਰਦ ਅਤੇ ਔਰਤਾਂ ਸ਼ਾਮਿਲ ਹੋਈਆਂ | ਦੂਜੇ ਪਾਸੇ ਜ਼ਿਲ੍ਹਾ ਪੁਲੀਸ ਵਲੋਂ ਵਿਸ਼ੇਸ਼ ਤੌਰ 'ਤੇ ਭੇਜੇ ਗਏ ਡੀਐਸਪੀ ਕੁਲਦੀਪ ਸਿੰਘ ਵਿਰਕ ਅਤੇ ਥਾਣਾ ਰਾਮਾਂ ਮੁਖੀ ਮਨੋਜ ਕੁਮਾਰ ਧਰਨਾ ਵਾਲੀ ਜਗ੍ਹਾ ਪਹੁੰਚ ਕੇ ਜਲਦੀ ਕਥਿਤ ਦੋਸ਼ੀਆਂ ਦੀ ਗਿ੍ਫ਼ਤਾਰੀ ਦਾ ਭਰੋਸਾ ਦਿਵਾਉਂਦੇ ਰਹੇ, ਲੇਕਿਨ ਧਰਨਾਕਾਰੀ ਇਸ ਗੱਲ 'ਤੇ ਅੜੇ ਰਹੇ ਕਿ ਸਥਾਨਕ ਪੁਲੀਸ 'ਤੇ ਉਨ੍ਹਾਂ ਨੂੰ ਕੋਈ ਭਰੋਸਾ ਨਹੀਂ ਅਤੇ ਉਹ ਜ਼ਿਲ੍ਹਾ ਪੁਲੀਸ ਮੁਖੀ ਨੂੰ ਧਰਨੇ ਵਾਲੀ ਜਗ੍ਹਾ ਬੁਲਾ ਕੇ ਗੱਲ ਕਰਵਾਉਣ ਲਈ ਕਹਿੰਦੇ ਰਹੇ | ਅਖੀਰ ਸ਼ਾਮ ਨੂੰ ਐਸਪੀ(ਡੀ) ਬਠਿੰਡਾ ਸਵਰਨ ਸਿੰਘ ਨੇ ਪਹੁੰਚ ਕੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਕਤ ਮਾਮਲਾ ਤਲਵੰਡੀ ਸਾਬੋ ਪੁਲਿਸ ਤੋਂ ਲੈ ਕੇ ਇਹ ਸੀਆਈਏ ਸਟਾਫ਼ ਬਠਿੰਡਾ ਨੂੰ ਦੇ ਦਿੱਤਾ ਜਾਵੇਗਾ ਤੇ ਕਥਿਤ ਦੋਸ਼ੀਆਂ ਨੂੰ ਜਲਦੀ ਗਿ੍ਫ਼ਤਾਰ ਕੀਤਾ ਜਾਵੇਗਾ | ਪੁਲਿਸ ਅਧਿਕਾਰੀ ਵਲੋਂ ਦਿਵਾਏ ਗਏ ਭਰੋਸੇ ਬਾਅਦ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ | ਦੂਜੇ ਪਾਸੇ ਚੌਾਕ ਵਿਚ ਧਰਨਾ ਲਾਉਣ ਕਰਕੇ ਇੱਥੋਂ ਚਾਰ ਸੜਕ ਮਾਰਗ ਬੰਦ ਹੋਣ ਕਾਰਨ ਪੁਲੀਸ ਨੂੰ ਸੜਕੀ ਆਵਾਜਾਈ ਦੇ ਬਦਲਵੇਂ ਪ੍ਰਬੰਧ ਕਰਨੇ ਪਏ |
ਬਠਿੰਡਾ ਛਾਉਣੀ, 5 ਦਸੰਬਰ (ਪਰਵਿੰਦਰ ਸਿੰਘ ਜੌੜਾ)- ਥਾਣਾ ਛਾਉਣੀ ਅਧੀਨ ਪਿੰਡ ਭੁੱਚੋ ਕਲਾਂ ਵਿਖੇ ਸਥਿਤ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਬਾਬਾ ਰੂੰਮੀ ਵਾਲਾ ਅੰਦਰੋਂ ਮਾਰੂਤੀ ਕਾਰ ਚੋਰੀ ਹੋਣ ਦਾ ਸਮਾਚਾਰ ਹੈ | ਵਿਸ਼ੇਸ਼ ਗੱਲ ਇਹ ਹੈ ਕਿ ਜਿਸ ਪਰਿਵਾਰ ਦੀ ਇਹ ਕਾਰ ...
ਸੰਗਤ ਮੰਡੀ, 5 ਦਸੰਬਰ (ਅੰਮਿ੍ਤਪਾਲ ਸ਼ਰਮਾ)-ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮਾਰਗ 'ਤੇ ਪੈਂਦੇ ਪਿੰਡ ਗੁਰਥੜੀ ਨੇੜੇ ਦੋ ਵਿਅਕਤੀਆਂ ਨੂੰ 6 ਕਿੱਲੋ ਡੋਡੇ ਪੋਸਤ ਸਮੇਤ ਕਾਬੂ ਕੀਤਾ ਹੈ | ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਨੇ ਦੱਸਿਆ ਕਿ ...
ਬਠਿੰਡਾ, 5 ਦਸੰਬਰ (ਭਰਪੂਰ ਸਿੰਘ)- ਗਣਪਤੀ ਇਨਕਲੇਵ ਅਤੇ ਸ਼ੀਸ਼ ਮਹਿਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 7 ਦਸੰਬਰ ਤੋਂ 9 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧੀ ਮੋਦਨ ਸਿੰਘ ਮਾਨ ਪ੍ਰਧਾਨ ਗਣਪਤੀ ਇਨਕਲੇਵ ...
ਬਠਿੰਡਾ, 5 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਫ਼ਰੀਦਕੋਟ ਅਤੇ ਬਰਨਾਲਾ ਦੀਆਂ ਲੜਕੀਆਂ ਨੇ ਸੈਮੀਫਾਈਨਲ ਮੁਕਾਬਲਿਆਂ ਵਿਚ ਜਿੱਤਾਂ ਦਰਜ ਕਰਕੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ (ਕਿ੍ਕਟ) ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਜਦਕਿ ਮੇਜ਼ਬਾਨ ਬਠਿੰਡਾ ...
ਬਠਿੰਡਾ, 5 ਦਸੰਬਰ (ਭਰਪੂਰ ਸਿੰਘ)-ਬਠਿੰਡਾ-ਡੱਬਵਾਲੀ ਸੜਕ ਉੱਪਰ ਇੰਜੀਨੀਅਰ ਕਾਲਜ ਕੋਲ ਇਕ ਮੋਟਰਸਾਈਕਲ ਸਵਾਰ ਨੌਜਵਾਨ ਰੁਪਿੰਦਰ ਸਿੰਘ ਪੁੱਤਰ ਜਸਕਰਨ ਸਿੰਘ ਕਾਰ ਦੀ ਟੱਕਰ ਨਾਲ ਗੰਭੀਰ ਜ਼ਖਮੀ ਹੋ ਗਿਆ, ਜਿਸ ਦੀ ਸੂਚਨਾ ਸਹਾਰਾ ਵਾਲਿਆਂ ਨੂੰ ਮਿਲਦੇਸਾਰ ਸਹਾਰਾ ਜਨ ...
ਕਾਲਾਂਵਾਲੀ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)- ਇਥੋਂ ਦੀ ਡੱਬਵਾਲੀ ਰੋਡ 'ਤੇ ਸਥਿਤ ਅਜੈ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੋਂ ਬੀਤੀ ਰਾਤ ਦੋ ਨਕਾਬਪੋਸ਼ ਲੁਟੇਰੇ ਪਿਸਤੌਲ ਦੀ ਨੋਕ 'ਤੇ ਪੰਪ ਦੇ ਕਰਿੰਦਿਆਂ ਤੋਂ 35 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ | ਇਸ ਲੁੱਟ ...
ਗੋਨਿਆਣਾ, 5 ਦਸੰਬਰ (ਮਨਦੀਪ ਸਿੰਘ ਮੱਕੜ)-ਨਗਰ ਕੌਾਸਲ ਗੋਨਿਆਣਾ ਵਲੋਂ ਗੋਨਿਆਣਾ ਜੈਤੋ ਰੋਡ 'ਤੇ ਕੋਟਭਾਈ ਰਜਬਾਹਾ ਟੱਪਣ ਸਾਰ ਆਪਣੀ ਜਗ੍ਹਾ 'ਤੇ ਕੂੜਾ ਡੰਪ ਬਣਾਇਆ ਜਾ ਰਿਹਾ ਹੈ, ਜਿਸ ਕਾਰਨ ਆਸ-ਪਾਸ ਦੇ ਘਰਾਂ, ਜ਼ਮੀਨ ਮਾਲਕਾਂ, ਦੁਕਾਨਦਾਰਾਂ ਨੇ ਨਗਰ ਕੌਾਸਲ ਖਿਲਾਫ਼ ...
ਰਾਮਾਂ ਮੰਡੀ, 5 ਦਸੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਟਾਊਨਸ਼ਿਪ ਰੋਡ 'ਤੇ ਖੇਤਾਂ ਵਿਚ ਐੱਲ. ਪੀ. ਜੀ. ਗੈਸ ਦਾ ਭਰਿਆ ਟਰਾਲਾ ਪਲਟ ਗਿਆ | ਇਸ ਮੌਕੇ ਰਾਹਗੀਰਾਂ ਨੇ ਦੱਸਿਆ ਕਿ ਅੱਜ ਸਵੇਰੇ ਰਿਫ਼ਾਇਨਰੀ ਦੇ ਐਚ. ਪੀ. ਸੀ. ਐਲ. ਪਲਾਂਟ ਤੋਂ ਐਲ. ਪੀ. ਜੀ. ਗੈਸ ਦਾ ਭਰਿਆ ਟਰਾਲਾ ...
ਬਠਿੰਡਾ, 5 ਦਸੰਬਰ (ਨਿੱਜੀ ਪੱਤਰ ਪ੍ਰੇਰਕ)-ਬਠਿੰਡਾ ਅਦਾਲਤ ਦੇ ਅਡੀਸ਼ਨਲ ਸ਼ੈਸ਼ਨ ਜੱਜ ਸ੍ਰੀ ਕੰਵਲਜੀਤ ਸਿੰਘ ਬਾਜਵਾ ਨੇ ਬਚਾਅ ਪੱਖ ਦੇ ਵਕੀਲ ਗੁਰਜੀਤ ਸਿੰਘ ਖਡਿਆਲ ਅਤੇ ਹਰਪਿੰਦਰ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਤਕਰੀਬਨ 10 ਮਹੀਨੇ ਪਹਿਲਾਂ ...
ਰਾਮਾਂ ਮੰਡੀ, 5 ਦਸੰਬਰ (ਗੁਰਪ੍ਰੀਤ ਸਿੰਘ ਅਰੋੜਾ)-ਬੀਤੇ ਦਿਨੀਂ ਸੰਗਤ ਕੈਂਚੀਆਂ ਵਿਖੇ ਗੁਰਮਤਿ ਸੇਵਾ ਲਹਿਰ ਵਲੋਂ ਆਯੋਜਿਤ ਕੀਤੇ ਗਏ ਕਵੀਸ਼ਰੀ ਮੁਕਾਬਲਿਆਂ ਵਿਚ ਨੇੜਲੇ ਪਿੰਡ ਬੰਗੀ ਰੁੱਘੂ ਦੇ ਮਾਸਟਰ ਮਾਈਾਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਕਵੀਸ਼ਰੀ ਜਥੇ ...
ਬਠਿੰਡਾ, 5 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘੁੱਦਾ ਦੇ ਖਿਡਾਰੀ ਛਾ ਗਏ ਹਨ | ਸਕੂਲ ਦੇ 4 ਵਿਦਿਆਰਥੀਆਂ ਨੇ 6 ਮੈਡਲ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ...
ਚਾਉਕੇ, 5 ਦਸੰਬਰ (ਮਨਜੀਤ ਸਿੰਘ ਘੜੈਲੀ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋਂ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ ਦੀ ਅਗਵਾਈ ਹੇਠ 'ਸੁਪਰ ਮੰਮੀ' ਪ੍ਰੋਗਰਾਮ ਕਰਵਾਇਆ ਗਿਆ | ਉਨ੍ਹਾਂ ਜਾਣਕਾਰੀ ...
ਲਹਿਰਾ ਮੁਹੱਬਤ, 5 ਦਸੰਬਰ (ਸੁਖਪਾਲ ਸਿੰਘ ਸੁੱਖੀ)-ਨੇੜਲੇ ਪਿੰਡ ਲਹਿਰਾ ਬੇਗਾ ਵਿਖੇ ਨੈਸ਼ਨਲ ਹਾਈਵੇਅ - 7 'ਤੇ ਸਥਿਤ ਹਰਭਜਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ 'ਚ ਇੱਕ ਰੋਜਾ ਅਥਲੈਟਿਕ ਮੀਟ ਕਰਵਾਈ | ਇਸ ਦੌਰਾਨ ਕਬੱਡੀ ਸੀਨੀਅਰ ਲੜਕਿਆਂ ਦੇ ਮੁਕਾਬਲੇ 'ਚ ...
ਨਥਾਣਾ, 5 ਦਸੰਬਰ (ਗੁਰਦਰਸ਼ਨ ਲੁੱਧੜ)- ਗੁਰਦੁਆਰਾ ਗੁਰੂਸਰ ਸਾਹਿਬ ਨਥਾਣਾ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਬਲਾਕ ਪੱਧਰੀ ਲਾਮਬੰਦੀ ਮੀਟਿੰਗ ਹੋਈ | ਬਲਾਕ ਪ੍ਰਧਾਨ ਜਸਪਾਲ ਸਿੰਘ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੇਲ ਸਿੰਘ ਲਹਿਰਾ ਨੇ ਜਥੇਬੰਦੀ ਦੇ ...
ਭਗਤਾ ਭਾਈਕਾ, 5 ਦਸੰਬਰ (ਸੁਖਪਾਲ ਸਿੰਘ ਸੋਨੀ)- ਬਾਬਾ ਵਿਸ਼ਵਕਰਮਾ ਕਮੇਟੀ ਭਗਤਾ ਭਾਈਕਾ ਅਤੇ ਇਲਾਕੇ ਦੀ ਸੰਗਤ ਵੱਲੋਂ ਇਕੱਤਰ 450 ਕੁਇੰਟਲ ਝੋਨਾ ਸਥਾਨਕ ਮਠਾੜੂ ਮਕੈਨੀਕਲ ਵਰਕਸ ਤੋਂ ਲੰਗਰ ਸਾਹਿਬ ਬਾਬਾ ਨਿਧਾਨ ਸਿੰਘ ਹਜ਼ੂਰ ਸਾਹਿਬ ਲਈ ਰਵਾਨਾ ਕੀਤਾ ਗਿਆ | ਇਸ ਸਮੇਂ ...
ਬਠਿੰਡਾ, 5 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-64ਵੀਂਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ ਬਾਸਕਟਬਾਲ ਖੇਡਾਂ ਦੇ ਅੰਡਰ-14 ਸਾਲ ਉਮਰ ਵਰਗ ਵਿਚ ਸਰਕਾਰੀ ਸਪੋਰਟਸ ਸਕੂਲ, ਘੁੱਦਾ ਦੀਆਂ ਖਿਡਾਰਨਾਂ ਨੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਬਾਸਕਟਬਾਲ ਵਿਚ ਸਕੂਲ ਦੀ ...
ਬਠਿੰਡਾ, 9 ਦਸੰਬਰ (ਨਿੱਜੀ ਪੱਤਰ ਪ੍ਰੇਰਕ)-ਜ਼ਮਹੂਰੀ ਅਧਿਕਾਰ ਸਭਾ ਇਕਾਈ ਬਠਿੰਡਾ ਵਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਮੌਕੇ 'ਅਜੋਕੀ ਸਥਿਤੀ ਵਿਚ ਜਮਹੂਰੀ ਹੱਕਾਂ ਦੀ ਲਹਿਰ ਨੂੰ ਚੁਣੌਤੀਆਂ ਤੇ ਸਾਡੇ ਕਾਰਜ' ਵਿਸ਼ੇ ਸਬੰਧੀ 9 ਦਸੰਬਰ ਨੂੰ ਸਵੇਰੇ 11ਵਜੇ ਟੀਚਰਜ਼ ...
ਬਰੇਟਾ, 5 ਦਸੰਬਰ (ਪ.ਪ.)- ਸਥਾਨਕ ਨੈਸ਼ਨਲ ਹਾਈਵੇ ਸੰਘਰਸ਼ ਕਮੇਟੀ ਵਲੋਂ ਬਣਨ ਵਾਲੇ ਬੰਦ ਪੁਲ ਦੇ ਿਖ਼ਲਾਫ਼ ਅਤੇ ਜ਼ਮੀਨ ਐਕੁਆਇਰ ਦਾ ਸਹੀ ਮੁਆਵਜ਼ਾ ਪ੍ਰਾਪਤ ਕਰਨ ਲਈ ਚੱਲ ਰਹੀ ਭੁੱਖ ਹੜਤਾਲ 42ਵੇਂ ਦਿਨ ਵਿਚ ਦਾਖਿਲ ਹੋ ਚੁੱਕੀ ਹੈ | ਭੁੱਖ ਹੜਤਾਲ ਦੇ ਮੌਕੇ ਬੁਲਾਰਿਆਂ ਨੇ ...
ਭੁੱਚੋ ਮੰਡੀ, 5 ਦਸੰਬਰ (ਬਲਵਿੰਦਰ ਸਿੰਘ ਸੇਠੀ)- ਭੁੱਚੋ ਮੰਡੀ-ਬਠਿੰਡਾ ਮੁੱਖ ਸੜਕ 'ਤੇ ਸਥਿਤ ਆਦੇਸ਼ ਯੂਨੀਵਰਸਿਟੀ ਦੇ ਵਿਭਾਗ ਆਦੇਸ਼ ਇੰਸਟੀਚਿਊਟ ਆਫ਼ ਡੈਂਟਲ ਸਾਇੰਸ ਐਾਡ ਰਿਸਰਚ ਵਿਖੇ ਵਿਦਿਆਰਥੀਆਂ ਨੇ ਫਰੈਸ਼ਰ ਪਾਰਟੀ ਦੌਰਾਨ 'ਇੰਦਰ ਧਰੁੁਸ਼' ਸਮਾਗਮ ਕਰਵਾਇਆ | ...
ਚਾਉਕੇ, 5 ਦਸੰਬਰ (ਮਨਜੀਤ ਸਿੰਘ ਘੜੈਲੀ)-ਸ੍ਰੀ ਗੁਰੂ ਤੇਗ ਬਹਾਦਰ ਸੰਸਥਾ ਬੱਲ੍ਹੋ ਵਿਖੇ ਰੈੱਡ ਰਿਬਨ ਕਲੱਬਾਂ ਵਲੋਂ ਕੌਮੀ ਸੇਵਾ ਯੋਜਨਾ ਇਕਾਈਆਾ ਦੇ ਸਹਿਯੋਗ ਨਾਲ ਵਿਸ਼ਵ ਏਡਜ਼ ਦਿਵਸ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ ¢ ਇਸ ਸੈਮੀਨਾਰ ਦੌਰਾਨ ਕੁਲਵਿੰਦਰ ਸਿੰਘ ...
ਭਗਤਾ ਭਾਈਕਾ, 5 ਦਸੰਬਰ (ਸੁਖਪਾਲ ਸਿੰਘ ਸੋਨੀ)-ਦਿ ਆਕਸਫੋਰਡ ਸਕੂਲ ਆਫ਼ ਐਜ਼ੂਕੇਸਨ ਭਗਤਾ ਦੇ ਪਿੰ੍ਰਸੀਪਲ ਹਰਮੋਹਣ ਸਿੰਘ ਸਾਹਨੀ ਨੇ ਦੱਸਿਆ ਕਿ ਪੰਜਾਬ ਦੇ ਡੀ. ਜੀ. ਪੀ. ਸ੍ਰੀ ਸੁਰੇਸ਼ ਅਰੋੜਾ ਦੀ ਹਦਾਇਤ ਅਨੁਸਾਰ ਪੰਜਾਬ ਪੁਲਿਸ ਅਤੇ ਸੰਸਥਾ ਐਲਨਜ਼ ਵਲੋਂ ਪੁਲਿਸ ...
ਮਹਿਰਾਜ, 5 ਦਸੰਬਰ (ਸੁਖਪਾਲ ਮਹਿਰਾਜ)-ਨੈਸ਼ਨਲ ਡਿਜ਼ਾਸਟਰ ਰਿਸਪੌਾਸ ਫੋਰਸ ਬਠਿੰਡਾ ਵਲੋਂ ਪਿੰ੍ਰਸੀਪਲ ਦੀ ਅਗਵਾਈ ਹੇਠ ਕੌਮੀ ਸੇਵਾ ਯੋਜਨਾ ਮਹਿਰਾਜ ਦੇ ਸਹਿਯੋਗ ਨਾਲ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਹਿਰਾਜ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਹਿੱਤ ...
ਬਠਿੰਡਾ, 5 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸ਼ਿਵ ਸੈਨਾ ਹਿੰਦੁਸਤਾਨ ਪਾਰਟੀ ਪੰਜਾਬ ਦੇ ਸੰਗਠਨ ਮੰਤਰੀ ਸੁਸ਼ੀਲ ਕੁਮਾਰ ਜਿੰਦਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ ਦੀ ਮਜ਼ਬੂਤੀ ਕਰਨ ਲਈ ਸੀਨੀਅਰ ਮੀਤ ਪ੍ਰਧਾਨ ਸੁਖਚੈਨ ਸਿੰਘ ਭਾਰਗੋ ਦੀ ਅਗਵਾਈ 'ਚ ...
ਝੁਨੀਰ, 5 ਦਸੰਬਰ (ਨਿ. ਪ. ਪ.)- ਕਸਬਾ ਝੁਨੀਰ ਵਿਖੇ ਪਾਰਕਿੰਗ ਦੀ ਜਗ੍ਹਾ ਨਾ ਹੋਣ ਕਾਰਨ ਆਮ ਲੋਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਨੇੜਲੇ ਪਿੰਡਾਂ ਤੋਂ ਆਉਂਦੇ ਲੋਕਾਂ ਅਤੇ ਆਮ ਦੁਕਾਨਦਾਰਾਂ ਨੂੰ ਆਪਣੇ ਮੋਟਰਸਾਈਕਲ ਅਤੇ ਕਾਰ ਆਦਿ ਨੂੰ ਖੜ੍ਹਾਉਣ 'ਚ ਮੁਸ਼ਕਿਲ ਆ ...
ਕਾਲਾਂਵਾਲੀ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)- ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵਲੋਂ ਖੇਤਰ ਦੇ ਪਿੰਡ ਬੜਾਗੁੜ੍ਹਾ ਦੇ ਗਰੀਨ ਪੈਲੇਸ ਵਿਚ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ | ਇਸ ਮੌਕੇ ਉੱਤੇ ਕਾਲਾਂਵਾਲੀ ਦੇ ਐਸ.ਡੀ.ਐਮ. ਬਿਜੇਂਦਰ ਸਿੰਘ ਨੇ ਬਤੌਰ ਮੁੱਖ ...
ਭਾਈਰੂਪਾ/ਭਗਤਾ ਭਾਈਕਾ, 5 ਦਸੰਬਰ (ਵਰਿੰਦਰ ਲੱਕੀ, ਸੁਖਪਾਲ ਸੋਨੀ)-ਪੰਜਾਬ ਸਰਕਾਰ ਵਲੋਂ ਬੰਦ ਪਏ ਪੰਜਾਬ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਪਰਾਲੀ 'ਤੇ ਚਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ, ਇਸ ਸਬੰਧੀ ਕਾਗ਼ਜ਼ੀ ਕਾਰਵਾਈ ਦੇ ਕੰਮ ਨੂੰ ਅੰਤਿਮ ਛੋਹਾਂ ...
ਮਾਨਸਾ, 5 ਦਸੰਬਰ (ਵਿ. ਪ੍ਰਤੀ.)- ਦਲਿਤ ਦਾਸਤਾਂ ਵਿਰੋਧੀ ਅੰਦੋਲਨ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੇ 63ਵੇਂ ਮਹਾਂ ਪ੍ਰੀ-ਨਿਰਵਾਣ ਦਿਵਸ ਮੌਕੇ ਸੂਬਾਈ ਸਮਾਗਮ ਅੱਜ ਫਿਲੌਰ ਦੇ ਕਮਿਊਨਿਟੀ ਸੈਂਟਰ ਵਿਖੇ ਹੋਵੇਗਾ | ਅੰਦੋਲਨ ਦੇ ਸੂਬਾ ਸਕੱਤਰ ...
ਬਠਿੰਡਾ, 05 ਦਸੰਬਰ (ਕੰਵਲਜੀਤ ਸਿੰਘ ਸਿੱਧੂ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਟ੍ਰੈਫ਼ਿਕ ਐਜੂਕੇਸ਼ਨ ਸੈਲ ਬਠਿੰਡਾ ਨੇ ਸੰਤ ਫ਼ਤਿਹ ਸਿੰਘ ਕਾਨਵੈਂਟ ਸਕੂਲ ਮੌੜ ਮੰਡੀ ਵਿਖੇ ਬੱਚਿਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਅਤੇ ਸਿਹਤ ਸੰਭਾਲ ਤਹਿਤ ਤੰਦਰੁਸਤ ਰਹਿਣ ਲਈ ...
ਰਾਮਾਂ ਮੰਡੀ, 5 ਦਸੰਬਰ (ਗੁਰਪ੍ਰੀਤ ਸਿੰਘ ਅਰੋੜਾ)-ਸਥਾਨਕ ਵੱਖ-ਵੱਖ ਸ਼ੰਸਥਾਵਾਂ ਅਤੇ ਸ਼ਹਿਰ ਦੀਆਂ ਮੋਹਰਤਬਰ ਸ਼ਖਸੀਅਤਾਂ ਨੇ ਭਾਰਤੀ ਰੇਲਵੇ ਤੋਂ ਸ਼ਹਿਰ ਵਿੱਚ ਇੱਕ ਅੰਡਰਬਿ੍ਜ ਅਤੇ ਕੁਝ ਗੱਡੀਆਂ ਦੇ ਠਹਿਰਾਉ ਦੀ ਪੁਰਜ਼ੋਰ ਮੰਗ ਕੀਤੀ ਹੈ | ਉੱਤਰੀ ਰੇਲਵੇ ਦੇ ...
ਸੰਗਤ ਮੰਡੀ, 5 ਦਸੰਬਰ (ਅੰਮਿ੍ਤਪਾਲ ਸ਼ਰਮਾ)-ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪਿੰਡ ਗੁਰਥੜੀ ਵਿਖੇ ਪੁਲਿਸ ਵੱਲੋਂ ਪ੍ਰਾਈਵੇਟ ਲੁੱਕ ਸਟੋਰ 'ਤੇ ਛਾਪਾ ਮਾਰੀ ਕਰਕੇ ਲੱਖਾਂ ਰੁਪਏ ਮੁੱਲ ਦੀ ਲੁੱਕ ਚੋਰੀ ਕਰਨ ਦੇ ਮਾਮਲੇ 'ਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ | ...
ਬਠਿੰਡਾ- 5 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਰਾਜਸਥਾਨ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ¢ ਅੱਜ ਖ਼ਜ਼ਾਨਾ ਮੰਤਰੀ ...
ਬਠਿੰਡਾ, 5 ਦਸੰਬਰ (ਸੁਖਵਿੰਦਰ ਸਿੰਘ ਸੁੱਖਾ)- ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਜਥੇਬੰਦੀ ਦੇ ਦਫ਼ਤਰ ਵਿਖੇ ਪ੍ਰਧਾਨ ਸੇਵਾ ਮੁਕਤ ਐਸ.ਐਸ.ਪੀ. ਸੁਖਦੇਵ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪੁਲਿਸ ਪੈਨਸ਼ਨਰਾਂ ਨੇ ਸੇਵਾ ਮੁਕਤ ...
ਬਠਿੰਡਾ, 5 ਦਸੰਬਰ (ਅਜੀਤ ਪ੍ਰਤੀਨਿਧ)-ਥਾਣਾ ਕੈਨਾਲ ਕਾਲੋਨੀ ਪੁਲਿਸ ਨੇ ਪ੍ਰਸ਼ੋਤਮ ਲਾਲ ਵਾਸੀ ਪ੍ਰਤਾਪ ਨਗਰ ਬਠਿੰਡਾ ਨੂੰ 8 ਪਾਬੰਦੀਸ਼ੁਦਾ ਨਸ਼ੀਲੀ ਦਵਾਈ ਵਾਲੀਆਂ ਸ਼ੀਸ਼ੀਆਂ ਐਨੋਰੈਕਸ ਅਤੇ 40 ਪਾਬੰਦੀਸ਼ੁਦਾ ਨਸ਼ੀਲੀਆਂ ਕੈਰੀਸੋਮਾ ਗੋਲੀਆਂ ਸਣੇ ਸਥਾਨਕ ਨਹਿਰ ...
ਬਠਿੰਡਾ, 5 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਬਾਂਸਲ ਕਲਾਸਿਸ ਕੋਟਾ ਜੋ 1981 ਤੋਂ ਸਿੱਖਿਆ ਦੇ ਖੇਤਰ ਵਿਚ ਵੱਡਾ ਨਾਮਣਾ ਖੱਟ ਚੁੱਕਾ ਹੈ ਅਤੇ ਆਈ ਆਈ ਟੀ, ਈ ਈ/ਐਨ ਈ ਟੀ/ਏ ਆਈ ਆਈ ਐਮ ਐਸ ਆਦਿ ਦੇ ਅਨੇਕਾਂ ਰਿਕਾਰਡ ਸੰਸਥਾ ਦੇ ਵਿਦਿਆਰਥੀਆਂ ਨੇ ਪ੍ਰਾਪਤ ਕੀਤੇ ਹਨ ਨੇ, ਆਪਣੇ ...
ਬਠਿੰਡਾ, 5 ਦਸੰਬਰ (ਕੰਵਲਜੀਤ ਸਿੰਘ ਸਿੱਧੂ)- ਲੋਕ ਜਨ ਸ਼ਕਤੀ ਪਾਰਟੀ ਦੇ ਸੂਬਾ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਮੈਂਬਰ ਐਫ਼.ਸੀ.ਆਈ. ਖਪਤਕਾਰ ਤੇ ਫੂਡ ਸਪਲਾਈ ਵਿਭਾਗ ਦੀ ਪ੍ਰਧਾਨਗੀ ਹੇਠ ਲੋਕ ਜਨ ਸ਼ਕਤੀ ਪਾਰਟੀ ਦੇ ਆਗੂਆਂ ਨਾਲ ਵਿਸ਼ੇਸ਼ ਮੀਟਿੰਗ ਕਰਦਿਆਂ ਪੰਜਾਬ ...
ਬਠਿੰਡਾ, 5 ਦਸੰਬਰ (ਸੁਖਵਿੰਦਰ ਸਿੰਘ ਸੁੱਖਾ)- ਬਠਿੰਡਾ ਦੇ ਨਾਮੀ ਕਾਰੋਬਾਰੀ ਅਮਰਜੀਤ ਮਹਿਤਾ ਦੇ ਖਾਤੇ ਵਿਚੋਂ ਕਿਸੇ ਅਨਜਾਣੇ ਵਿਅਕਤੀ ਨੇ ਫ਼ੋਨ ਕਾਲ ਕਰਕੇ ਧੋਖੇ ਨਾਲ 1 ਲੱਖ 95 ਹਜ਼ਾਰ ਰੁਪਏ ਕਢਵਾ ਲਏ ਹਨ | ਇਸ ਸਬੰਧੀ ਥਾਣਾ ਸਿਵਲ ਲਾਈਨ ਪੁਲਿਸ ਨੇ ਅਮਰਜੀਤ ਮਹਿਤਾ ਦੇ ...
ਬਠਿੰਡਾ, 5 ਦਸੰਬਰ (ਸਟਾਫ਼ ਰਿਪੋਰਟਰ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਠਿੰਡਾ ਵਲੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਪਰਾਲੀ ਦੀ ਸੁਚੱਜੇ ਢੰਗ ਨਾਲ ਸਾਂਭ-ਸੰਭਾਲ ਕਰਨ ਅਤੇ ਅੱਗ ਲਗਾਉਣ ਨਾਲ ਮਿੱਟੀ ਦੇ ਜ਼ਰੂਰੀ ਤੱਤਾਂ ਦੇ ਹੋਣ ਵਾਲੇ ਨੁਕਸਾਨਾਂ ...
ਬਠਿੰਡਾ, 5 ਦਸੰਬਰ (ਸੁਖਵਿੰਦਰ ਸਿੰਘ ਸੁੱਖਾ)- ਕੇਂਦਰੀ ਜੇਲ੍ਹ ਬਠਿੰਡਾ ਵਿਚ ਅੱਜ ਜੇਲ੍ਹ ਪ੍ਰਸ਼ਾਸਨ ਵਲੋਂ ਬਲਾਕ ਨੰਬਰ 3 ਦੇ ਬੈਰਕ ਨੰ. 8 ਦੀ ਤਲਾਸ਼ੀ ਦੌਰਾਨ ਅੰਦਰਲੇ ਬਾਥਰੂਮ ਵਿਚੋਂ ਇਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ | ਇਸ ਸਬੰਧੀ ਜੇਲ੍ਹ ਦੇ ਸਹਾਇਕ ਸੁਪਰਡੈਂਟ ...
ਕਾਲਾਂਵਾਲੀ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)- ਇਥੋਂ ਦੇ ਸ੍ਰੀ ਦੁਰਗਾ ਮੰਦਰ ਵਿਚ ਮੱਥੇ ਟੇਕਣ ਗਏ ਸ਼ਰਧਾਲੂ ਦਾ ਮੰਦਰ ਦੇ ਸਾਹਮਣੇ ਖੜ੍ਹਾ ਕੀਤਾ ਮੋਟਰਸਾਈਕਲ ਚੋਰੀ ਹੋ ਗਿਆ | ਮੋਟਰਸਾਈਕਲ ਮਾਲਕ ਨੇ ਚੋਰੀ ਦੀ ਸ਼ਿਕਾਇਤ ਕਾਲਾਂਵਾਲੀ ਪੁਲਿਸ ਨੂੰ ਦੇ ਦਿੱਤੀ ਜਿਸ ...
ਬੁਢਲਾਡਾ, 5 ਦਸੰਬਰ (ਨਿ. ਪ. ਪ.)- ਪਿੰਡ ਅਹਿਮਦਪੁਰ ਵਿਖੇ ਬਾਬਾ ਕਿਸ਼ੋਰ ਦਾਸ ਦੀ ਸਮਾਧ ਨੇੜੇ ਪਾਰਕ ਦੇ ਨਿਰਮਾਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ | ਇਸ ਕਾਰਜ ਦੀ ਦੇਖ-ਰੇਖ ਕਰ ਰਹੇ ਸੂਬੇਦਾਰ ਬਲਕਰਨ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਮਗਨਰੇਗਾ ਸਕੀਮ ਅਧੀਨ ...
ਸਰਦੂਲਗੜ੍ਹ, 5 ਦਸੰਬਰ (ਨਿ.ਪ.ਪ)- ਇੱਥੋਂ ਕੁੱਝ ਕਿੱਲੋਮੀਟਰ ਦੂਰ ਪਿੰਡ ਸੰਘਾ ਵਿਖੇ ਪੁੱਜਦੀ ਨਿਊ ਟੰਡਾਲ ਨਹਿਰ ਦੀ ਸਫ਼ਾਈ ਨਾ ਹੋਣ ਕਾਰਨ ਨਹਿਰ ਗੰਦਗੀ ਤੇ ਘਾਹ ਫੂਸ ਨਾਲ ਭਰੀ ਪਈ ਹੈ, ਜਿਸ ਕਾਰਨ ਜਿੱਥੇ ਹੁਣ ਕਿਸਾਨਾਂ ਨੂੰ ਪਾਣੀ ਦੀ ਜ਼ਰੂਰਤ ਨਾ ਹੋਣ ਕਾਰਨ ਇਹ ਨਹਿਰ ...
ਝੁਨੀਰ, 5 ਦਸੰਬਰ (ਰਮਨਦੀਪ ਸਿੰਘ ਸੰਧੂ)- ਕਸਬਾ ਝੁਨੀਰ ਵਿਖੇ ਸੰਤ ਬਾਬਾ ਪ੍ਰੇਮਦਾਸ ਜੀ ਸਪੋਰਟਸ ਕਲੱਬ ਵਲੋਂ 18ਵੇਂ ਜੋੜ ਮੇਲੇ 'ਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | 45 ਕਿੱਲੋਗਰਾਮ ਵਰਗ 'ਚ ਪਹਿਲਾ ਘਰਾਚੋ, ਦੂਸਰਾ ਫ਼ਤਿਹਪੁਰ, ਕਬੱਡੀ 55 ਕਿੱਲੋਗਰਾਮ 'ਚ ਪਹਿਲਾ ਝੁਨੀਰ ...
ਬੁਢਲਾਡਾ, 5 ਦਸੰਬਰ (ਨਿ. ਪ. ਪ.)- ਟੀਚਰਜ਼ ਹੋਮ ਟਰੱਸਟ ਬਠਿੰਡਾ ਦੇ 23 ਦਸੰਬਰ ਨੂੰ ਹੋਣ ਵਾਲੇ ਸਾਲਾਨਾ ਸਮਾਗਮ ਸਬੰਧੀ ਇੱਥੇ ਟਰੱਸਟ ਦੇ ਮੈਂਬਰਾਂ ਦੀ ਮੀਟਿੰਗ ਹੋਈ | ਸੀਨੀਅਰ ਮੈਂਬਰ ਬਲਵੀਰ ਸਿੰਘ ਸਰਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਵਧੀਆ ਨੰਬਰਾਂ 'ਚ ਪਾਸ ਹੋਣ ਵਾਲੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX