ਕੁਹਾੜਾ, 5 ਦਸੰਬਰ (ਤੇਲੂ ਰਾਮ ਕੁਹਾੜਾ) - ਜੰਡਿਆਲੀ ਵਿਖੇ ਜੰਡਿਆਲੀ- ਪਹਾੜੂਵਾਲ ਸੜਕ ਦੇ ਕਿਨਾਰੇ ਰਹਿੰਦੇ ਗੁਰਮੇਲ ਸਿੰਘ ਪੁੱਤਰ ਪਿਆਰਾ ਸਿੰਘ ਦੇ ਘਰ ਵਿਚ ਦਾਖਲ ਹੋ ਕੇ ਲੁਟੇਰਿਆਂ ਵਲੋਂ ਲੁੱਟ ਮਾਰ ਅਤੇ ਕੱੁਟ ਮਾਰ ਕਰਨ ਦੀ ਖ਼ਬਰ ਹੈ | ਗੁਰਮੇਲ ਸਿੰਘ ਨੇ ਜਾਂਚ ਕਰਨ ਆਏ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਰਾਤ ਨੂੰ ਲਗ ਭਗ 1:30 ਵਜੇ ਕੰਧ ਟੱਪ ਕੇ 7-8 ਬੰਦੇ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋਏ | ਉਨ੍ਹਾਂ ਦੇ ਹੱਥਾਂ ਵਿਚ ਸੋਟੀਆਂ ਅਤੇ ਡੰਡੇ ਸਨ ਅਤੇ ਉਨ੍ਹਾਂ ਨੇ ਆਪਣੇ ਮੰੂਹ ਢਕੇ ਹੋਏ ਸਨ ਅਤੇ ਉਹ ਹਿੰਦੀ ਵਿਚ ਗੱਲਾਂ ਕਰਦੇ ਸਨ | ਉਹ ਆਉਂਦੇ ਸਾਰ ਸਾਡੇ ਦਰਵਾਜੇ ਤੋੜ ਕੇ ਕਮਰਿਆਂ ਵਿਚ ਦਾਖਲ ਹੋ ਗਏ ਅਤੇ ਉਸ ਨੂੰ ਉਨ੍ਹਾਂ ਨੇ ਇਕ ਕਮਰੇ ਵਿਚ ਬੰਦ ਕਰ ਦਿੱਤਾ ਅਤੇ ਉਸ ਦੀ ਮਾਤਾ ਗੁਰਦੇਵ ਕੌਰ ਨੂੰ ਕੁੱਟ ਕੇ ਉਸ ਦੀਆਂ ਵਾਲੀਆਂ ਲਾਹ ਲਈਆਂ ਅਤੇ ਉਸ ਦੀ ਨੂੰ ਹ ਰਾਜਦੀਪ ਕੌਰ ਦੀਆਂ ਵਾਲੀਆਂ ਵੀ ਲਾਹ ਲਈਆਂ | ਉਸ ਦੀ ਪਤਨੀ ਅਮਰਜੀਤ ਕੌਰ ਵਲੋਂ ਵਿਰੋਧ ਕਰਨ ਤੇ ਉਸ ਦੀ ਕੁੱਟ ਮਾਰ ਕੀਤੀ ਅਤੇ ਵਿਰੋਧ ਕਰ ਰਹੇ ਇਕ ਕਿਰਾਏਦਾਰ ਬਲਬੀਰ ਸਿੰਘ ਨੂੰ ਵੀ ਕੁੱਟਿਆ ਅਤੇ ਉਸ ਦੀ ਬਾਂਹ ਟੁੱਟ ਗਈ, ਜਿਸ ਕਾਰਨ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ | ਗੁਰਮੇਲ ਸਿੰਘ ਨੇ ਦੱਸਿਆ ਕਿ ਲੁਟੇਰੇ ਛੋਟੇ ਜਿਹੇ ਇਕ ਬੱਚੇ 'ਤੇ ਹਮਲਾ ਕਰਨ ਲੱਗੇ ਤਾਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹ ਬੱਚੇ ਨੂੰ ਕੱੁਝ ਨਾ ਕਹਿਣ ਜੋ ਕੱੁਝ ਉਨ੍ਹਾਂ ਨੇ ਲੈ ਕੇ ਜਾਣਾ ਹੈ ਲੈ ਜਾਣ | ਗੁਰਮੇਲ ਸਿੰਘ ਅਨੁਸਾਰ ਘਰ ਵਿਚ ਸੱਤ ਕੁ ਹਜਾਰ ਦੇ ਲਗਪਗ ਨਕਦੀ ਪਈ ਸੀ ਜੋ ਕਿ ਲੁਟੇਰੇ ਨਾਲ ਲੈ ਗਏ | ਲੁਟੇਰਿਆਂ ਨਾਲ ਹੱਥੋ ਪਾਈ ਹੋਣ ਸਮੇਂ ਜੋ ਰੌਲਾ ਪਿਆ ਉਸ ਨੂੰ ਸੁਣਕੇ ਇਕ ਗੁਆਂਢੀ ਨੇ ਅਪਣੇ ਘਰ ਦੀ ਛੱਤ ਉਤੇ ਚੜ੍ਹ ਕੇ ਦੇਖਿਆ ਤਾਂ ਉਸ ਨੇ ਆਪਣੀ ਛੱਤ ਤੋਂ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਲੁਟੇਰੇ ਕੰਧ ਟੱਪ ਕੇ ਘਰ ਦੇ ਪਿੱਛੇ ਖੇਤਾਂ ਵਿਚੋਂ ਹੋ ਕੇ ਚਲੇ ਗਏ | ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਜਾਣ ਪਿੱਛੋਂ ਗੁਰਮੇਲ ਸਿੰਘ ਨੂੰ ਕਮਰੇ ਵਿਚੋਂ ਬਾਹਰ ਕੱਢਿਆ ਗਿਆ, ਜਿਸ ਨੇ ਵਾਰਦਾਤ ਬਾਰੇ 100 ਨੰਬਰ ਤੇ ਫ਼ੋਨ ਕਰ ਕੇ ਪੁਲਿਸ ਨੂੰ ਸੂਚਨਾ ਦਿੱਤੀ | ਸੂਚਨਾ ਮਿਲਦੇ ਸਾਰ ਚੌਕੀ ਇੰਚਾਰਜ ਹਰਭਜਨ ਸਿੰਘ, ਏ. ਸੀ. ਪੀ. ਹਰਜਿੰਦਰ ਸਿੰਘ ਗਿੱਲ ਅਤੇ ਪੀ. ਸੀ. ਆਰ. ਟੀਮ ਵੀ ਮੌਕੇ 'ਤੇ ਪੱੁਜ ਗਏ | ਮਗਰੋਂ ਏ. ਸੀ. ਪੀ. 4 ਰਾਜਬੀਰ ਸਿੰਘ ਬੋਪਾਰਾਏ ਅਤੇ ਏ. ਸੀ. ਪੀ. ਡੀ. ਰਤਨ ਸਿੰਘ ਬਰਾੜ ਅਤੇ ਸੂਹੀਆਂ ਕੁੱਤਿਆਂ ਦੀ ਟੀਮ ਲੈ ਕੇ ਵਿਭਾਗ ਵਾਲੇ ਪੁੱਜ ਗਏ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵਾਰਦਾਤ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਆਲੇ ਦੁਆਲੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਵੀ ਪੁਣ-ਛਾਣ ਵੀ ਕੀਤੀ ਜਾ ਰਹੀ ਹੈ |
ਮਾਛੀਵਾੜਾ ਸਾਹਿਬ, 5 ਦਸੰਬਰ (ਸੁਖਵੰਤ ਸਿੰਘ ਗਿੱਲ/ਮਨੋਜ ਕੁਮਾਰ) - ਕੈਨੇਡਾ ਦੇ ਸਾਬਕਾ ਮੈਂਬਰ ਪਾਰਲੀਮੈਂਟ ਰੂਬੀ ਢੱਲਾ ਨੇ ਕਿਹਾ ਕਿ ਪੰਜਾਬ ਵਿਚ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਅਤੇ ਬੇਰੁਜ਼ਗਾਰੀ ਦੇ ਡਰ ਨੇ ਨੌਜਵਾਨਾਂ ਨੂੰ ਵਿਦੇਸ਼ਾਂ ਦੀ ਧਰਤੀ ਵੱਲ ਰੁਖ ਕਰਨ ...
ਖੰਨਾ, 5 ਦਸੰਬਰ (ਹਰਜਿੰਦਰ ਸਿੰਘ ਲਾਲ)-ਲਾਈਨੋਪਾਰ ਇਲਾਕੇ ਲਲਹੇੜੀ ਰੋਡ, ਗੁਰੂ ਤੇਗ਼ ਬਹਾਦਰ ਨਗਰ ਨਿਵਾਸੀਆਂ ਵਲੋਂ ਸੀਵੇਰਜ਼, ਗੰਦੇ ਪਾਣੀ ਦੀ ਨਿਕਾਸੀ ਦੀ ਗੰਭੀਰ ਸਮੱਸਿਆ ਦੇ ਹੱਲ ਲਈ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਕੱਲ੍ਹ ਲੰਬੇ ਸਮੇਂ ਤੋਂ ਸੰਘਰਸ਼ ਕਰਦੀਆਂ ਆ ...
ਮਲੌਦ, 5 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਥਾਣਾ ਮਲੌਦ ਵਿਚ ਬਤੌਰ ਵਾਇਰਲੈੱਸ ਇੰਚਾਰਜ ਡਿਊਟੀ ਨਿਭਾ ਰਹੇ ਥਾਣੇਦਾਰ ਸਤਨਾਮ ਸਿੰਘ ਕੂਹਲੀ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ | ਐੱਸ. ਐੱਚ. ਓ. ਮਲੌਦ ਨਛੱਤਰ ਸਿੰਘ ਨੇ ਦੱਸਿਆ ਕਿ ਸਤਨਾਮ ...
ਖੰਨਾ, 5 ਦਸੰਬਰ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਨੇੜੇ ਹੋਏ ਇਕ ਸੜਕ ਹਾਦਸੇ ਵਿਚ ਦੋ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਨਛੱਤਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਜਰਗੜੀ ਅੱਜ ਜਦੋਂ ਆਪਣੇ ਪੋਤੇ ਰਵੀ ਦੇ ਨਾਲ ਮੋਟਰਸਾਈਕਲ ਤੇ ਜਰਗ ...
ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਜ਼ਿਲ੍ਹਾ ਲੁਧਿਆਣਾ ਦੀਆਂ ਜ਼ਿਲ੍ਹਾ ਕਚਿਹਰੀਆਂ ਤੇ ਇਸ ਦੀਆਂ ਸਬ ਡਵੀਜ਼ਨਾਂ ਖੰਨਾ, ਸਮਰਾਲਾ, ਜਗਰਾਉਂ ਤੇ ਪਾਇਲ ਵਿਖੇ 8 ਦਸੰਬਰ ਨੂੰ ਕੌਮੀ ਲੋਕ ਅਦਾਲਤਾਂ ਲਗਾਈਆਂ ਜਾ ਰਹੀਆਂ ਹਨ | ਡਾ: ਗੁਰਪ੍ਰੀਤ ਕੌਰ ਸੀ. ਜੇ. ਐਮ. ਕਮ ...
ਅਹਿਮਦਗੜ੍ਹ, 5 ਦਸੰਬਰ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਸੂਬੇ ਦੇ ਕਰਜਾਈ ਕਿਸਾਨਾਂ ਨੂੰ ਕੁਝ ਰਾਹਤ ਦਿੱਤੇ ਜਾਣ ਦੀ ਯੋਜਨਾ ਤਹਿਤ ਛੋਟੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਨੀਤੀ ਨੂੰ ਪਾਰਦਰਸ਼ਤਾ ਨਾਲ ਲਾਗੂ ਕੀਤੇ ਜਾਣ ਦੇ ਸਰਕਾਰੀ ਦਾਅਵੇ ਖੋਖਲੇ ਹੋਣ ਦੀ ...
ਸਮਰਾਲਾ, 5 ਦਸੰਬਰ (ਬਲਜੀਤ ਸਿੰਘ ਬਘੌਰ)- ਸਥਾਨਕ ਪਾਣੀ ਵਾਲੀ ਟੈਂਕੀ ਕੋਲ ਦੋ ਧਿਰਾਂ ਦੇ ਵਿਅਕਤੀਆਂ ਦੀ ਹੋਈ ਲੜਾਈ ਵਿਚ ਪੁਲਿਸ ਵਲੋਂ ਇਕ ਧਿਰ ਦੇ 4 ਨੌਜਵਾਨਾਂ ਅਤੇ 10-12 ਅਣਪਛਾਤੇ ਵਿਅਕਤੀਆਂ ਤੇ ਕੇਸ ਦਰਜ ਕੀਤਾ ਗਿਆ ਹੈ | ਕੇਸ ਵਿਚ ਨਾਮਜ਼ਦ ਦੀ ਪਹਿਚਾਣ ਬੱਬੂ, ਸਨੀਲ ਤੇ ...
ਖੰਨਾ, 5 ਦਸੰਬਰ (ਮਨਜੀਤ ਸਿੰਘ ਧੀਮਾਨ)-ਸੜਕ ਹਾਦਸੇ ਵਿਚ ਦੋ ਮੋਟਰਸਾਈਕਲ ਸਵਾਰਾਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਿਵਲ ਹਸਪਤਾਲ ਵਿਖੇ ਦਾਖਲ ਗੁਰਿੰਦਰ ਸਿੰਘ 21 ਵਾਸੀ ਬਰਵਾਲੀ ਨੇ ਦੱਸਿਆ ਕਿ ਮੈਂ ਅਤੇ ਮੇਰਾ ਸਾਥੀ ਸੁਖਵੀਰ ਸਿੰਘ ਵਾਸੀ ਬਰਵਾਲੀ, ਜਦੋਂ ਭੜੀ ...
ਬੀਜਾ, 5 ਦਸੰਬਰ (ਰਣਧੀਰ ਸਿੰਘ ਧੀਰਾ)- ਪਿੰਡ ਬਰਮਾਲੀਪੁਰ ਦੇ ਸਰਕਾਰੀ ਮਿਡਲ ਸਕੂਲ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਕੰਮ ਪੰਜ ਪਿਆਰਿਆਂ ਨੇ ਪਿੰਡ ਵਾਸੀਆਂ ਦੀ ਹਾਜਰੀ ਵਿਚ ਟੱਕ ਲਗਾ ਕੇ ਸ਼ੁਰੂ ਕਰਵਾਇਆ | ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਉਹ ਸਕੂਲ ਨੂੰ ਅਪਗ੍ਰੇਡ ਵੀ ...
ਸਮਰਾਲਾ, 5 ਦਸੰਬਰ (ਬਲਜੀਤ ਸਿੰਘ ਬਘੌਰ) - ਸੋਨਾਲੀ ਜੀਤ ਰਾਵਲ ਚੈਰੀਟੇਬਲ ਟਰੱਸਟ ਵਲੋਂ ਕਰਵਾਏ ਸਾਲਾਨਾ ਸਮਾਗਮ ਦੌਰਾਨ ਇਲਾਕੇ ਦੀਆਂ ਵਿੱਦਿਅਕ ਸੰਸਥਾਵਾਂ ਦੇ ਸਮਰਿਤੀ, ਰੰਗੋਲੀ ਮੇਕਿੰਗ, ਡਰਾਇੰਗ ਐਾਡ ਪੇਂਟਿੰਗ ਅਤੇ ਸੁਲੇਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ...
ਮਲੌਦ, 5 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਸ਼ਹੀਦ ਬਾਬਾ ਮਹਾਰਾਜ ਸਰਕਾਰੀ ਹਾਈ ਸਕੂਲ ਰੱਬੋਂ ਉੱਚੀ ਵਿਖੇ ਹਲਕਾ ਵਿਧਾਇਕ ਪਾਇਲ ਦੇ ਸਿਆਸੀ ਸਕੱਤਰ ਰਣਜੀਤ ਸਿੰਘ ਪਾਇਲ ਨੇ ਸਕੂਲ ਦੀ ਇਮਾਰਤ ਅੰਦਰ ਵਿਦਿਆਰਥੀਆਂ ਦੀ ਸਹੂਲਤ ਲਈ ਬਾਥਰੂਮ ...
ਅਹਿਮਦਗੜ੍ਹ, 5 ਦਸੰਬਰ (ਸੋਢੀ/ਪੁਰੀ) - ਸਬ ਡਵੀਜ਼ਨ ਅਹਿਮਦਗੜ੍ਹ ਦੇ ਐਸ. ਡੀ. ਐਮ. ਡਾ. ਪੂਨਮਪ੍ਰੀਤ ਕੌਰ ਨੇ ਸਥਾਨਕ ਸ਼ਹਿਰ ਵਿਖੇ ਆਰਥਿਕ ਪੱਖੋਂ ਗ਼ਰੀਬ ਅਤੇ ਮਜ਼ਦੂਰਾਂ ਲਈ ਸਾਂਝੀ ਰਸੋਈ ਖੋਲ੍ਹਣ ਸਬੰਧੀ ਮੀਟਿੰਗ ਕੀਤੀ¢ ਇਸ ਮੀਟਿੰਗ ਵਿਚ ਨਗਰ ਕੌਾਸਲ ਦੇ ਕਾਰਜ ਸਾਧਕ ...
ਦੋਰਾਹਾ, 5 ਦਸੰਬਰ (ਜਸਵੀਰ ਝੱਜ)-ਸਰਹਿੰਦ ਨਹਿਰ ਦੀ ਪੁਲ਼ ਮਾਨਪੁਰ ਹੈੱਡ ਤੋਂ ਪਟਿਆਲ਼ਾ ਫੀਡਰ ਨਹਿਰ ਨੂੰ ਜੌੜੇ ਪੁਲ਼ ਤੱਕ ਦੀ ਨਹਿਰ ਸਾਲ 2008 ਤੋਂ ਰਹਿੰਦੀਆਂ ਲਗਪਗ ਤਿੰਨ ਬੁਰਜੀਆਂ ਤੱਕ ਦਾ ਕੰਮ 11 ਸਾਲ ਬਾਅਦ ਕੀਤਾ ਜਾ ਰਿਹਾ ਹੈ | ਚੀਫ਼ ਇੰਨ ਵਿਜੀਲੈਂਸ ਮੈਡਮ ਗੀਤਾ ...
ਦੋਰਾਹਾ, 5 ਦਸੰਬਰ (ਮਨਜੀਤ ਸਿੰਘ ਗਿੱਲ)-ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਸਾਬਕਾ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਬਲਵੰਤ ਸਿੰਘ ਘਲੋਟੀ ਅਤੇ ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਮਾਲਵਾ ਜ਼ੋਨ 3 ਦੇ ਮੀਡੀਆ ਅਤੇ ਆਈ. ਟੀ. ਵਿੰਗ ਇੰਚਾਰਜ ਗੁਰਦੀਪ ਸਿੰਘ ਅੜੈਚਾਂ ਨੇ ...
ਮਾਛੀਵਾੜਾ ਸਾਹਿਬ, 5 ਦਸੰਬਰ (ਸੁਖਵੰਤ ਸਿੰਘ ਗਿੱਲ) - ਸਿੱਖਿਆ ਵਿਭਾਗ ਦੀਆਂ ਹਦਾਇਤਾਂ 'ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਲੋਲਪੁਰ ਦੇ ਬੱਚਿਆਂ ਵਲੋਂ ਸਕੂਲ ਪਿ੍ੰਸੀਪਲ ਹਰਿੰਦਰ ਸਿੰਘ ਦੀ ਅਗਵਾਈ ਹੇਠ ਸ਼ਿਮਲੇ ਦਾ ਵਿੱਦਿਅਕ ਟੂਰ ਲਗਾਇਆ ਗਿਆ | ਟੂਰ ਸੰਬੰਧੀ ...
ਖੰਨਾ, 5 ਦਸੰਬਰ (ਹਰਜਿੰਦਰ ਸਿੰਘ ਲਾਲ)-ਬਾਰ ਐਸੋਸੀਏਸ਼ਨ ਖੰਨਾ ਵਲੋਂ ਰਜਤ ਗੌਤਮ ਦੇ ਕੌਾਸਲ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ 'ਤੇ ਲੱਡੂ ਵੰਡੇ ਕੇ ਖ਼ੁਸ਼ੀ ਮਨਾਈ ਗਈ | ਪੰਜਾਬ ਅਤੇ ਹਰਿਆਣਾ ਬਾਰ ਕੌਾਸਲ ਦੀਆਂ ਚੋਣਾਂ ਵਿਚ ਰਜਤ ਗੌਤਮ ਵਲੋਂ ਨਿਯਮਤ ਵੋਟਾਂ ਦਾ ਕੋਟਾ ...
ਰਾੜਾ ਸਾਹਿਬ, 5 ਦਸੰਬਰ (ਸਰਬਜੀਤ ਸਿੰਘ ਬੋਪਾਰਾਏ)- ਬਾਬਾ ਤੇਜਾ ਸਿੰਘ ਭੋਰਾ ਸਾਹਿਬ ਵਾਲਿਆਂ ਦੀ ਚੌਥੀ ਬਰਸੀ ਗੁਰਦੁਆਰਾ ਕਰਮਸਰ ਰਾੜਾ ਸਾਹਿਬ ਵਿਖੇ ਸੰਤ ਬਲਜਿੰਦਰ ਸਿੰਘ ਦੀ ਦੇਖ ਰੇਖ ਹੇਠ 9 ਦਸੰਬਰ ਨੂੰ ਮਨਾਈ ਜਾ ਰਹੀ ਹੈ | ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ...
ਖੰਨਾ, 5 ਦਸੰਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਖੱਟਰਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਖੰਨਾ ਤਹਿਸੀਲ ਦੇ ਨੰਬਰਦਾਰ ਵੱਡੀ ਗਿਣਤੀ ਵਿਚ ਪਹੁੰਚੇ | ਪੰਜਾਬ ਨੰਬਰਦਾਰ ਯੂਨੀਅਨ ਦੇ ਮੀਤ ਪ੍ਰਧਾਨ ...
ਰਾੜਾ ਸਾਹਿਬ, 5 ਦਸੰਬਰ (ਸਰਬਜੀਤ ਸਿੰਘ ਬੋਪਾਰਾਏ)- ਸੰਤ ਈਸ਼ਰ ਸਿੰਘ ਜੀ ਮੈਮੋਰੀਅਲ ਪਬਲਿਕ ਸਕੂਲ ਕਰਮਸਰ (ਰਾੜਾ ਸਾਹਿਬ) ਵਿਖੇ ਸਹੋਦਿਆ ਗਰੱੁਪ ਸੰਗੀਤ ਮੁਕਾਬਲਾ ਕਰਵਾਇਆ ਗਿਆ | ਇਸ ਮੁਕਾਬਲੇ ਵਿਚ ਈਸਟ ਜ਼ੋੋਨ ਖੰਨਾ ਦੇ 12 ਸਕੂਲਾਂ ਦੀ ਪ੍ਰਤੀਨਿਧਤਾ ਕਰਦੇ ਹੋਏ ਕੁੱਲ ...
ਮਲੌਦ, 5 ਦਸੰਬਰ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਗੁਰਦੁਆਰਾ ਸਿੱਧਸਰ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿਚ ਸਰੋਵਰ ਅਤੇ ਸ਼ਹੀਦੀ ਬੁੰਗੇ ਦੇ ਹਾਲ ਵਿਚ ਫ਼ਰਸ਼ ਉਪਰ ਪੱਥਰ ਲਗਾਉਣ ਤੋਂ ਉਪਰੰਤ ਭਵਿੱਖ ਵਿਚ ਗੁਰਦੁਆਰਾ ਸਾਹਿਬ ਦੇ ...
ਖੰਨਾ, 05 ਦਸੰਬਰ (ਜੋਗਿੰਦਰ ਸਿੰਘ ਓਬਰਾਏ)-ਗਰੀਨ ਗਰੋਵ ਪਬਲਿਕ ਸਕੂਲ ਮੋਹਨਪੁਰ ਵਿਖੇ ਵਿਦਿਆਰਥੀਆਂ ਦੇ ਟਰੈਫ਼ਿਕ ਨਾਲ ਸਬੰਧਿਤ ਇੰਟਰ ਸਕੂਲ ਪੇਂਟਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਡੀ.ਐਸ.ਪੀ.ਮੁਕੇਸ਼ ਅਤੇ ਟਰੈਫ਼ਿਕ ਪੁਲਿਸ ਦੇ ਇੰਚਾਰਜ ਹਰਜਿੰਦਰ ਸਿੰਘ ਮੁੱਖ ...
ਖੰਨਾ, 5 ਦਸੰਬਰ (ਅਮਰਜੀਤ ਸਿੰਘ)-ਗਰਮ ਪਾਣੀ ਪੈਣ ਨਾਲ ਪਿਉ ਧੀ ਦੇ ਝੁਲਸ ਜਾਣ ਦਾ ਸਮਾਚਾਰ ਹੈ | ਸਿਵਲ ਹਸਪਤਾਲ ਖੰਨਾ ਵਿਚ ਇਲਾਜ ਅਧੀਨ ਜਸਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸ਼ਾਹਪੁਰ (ਫ਼ਤਿਹਗੜ੍ਹ ਸਾਹਿਬ) ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਮੈਂ ਘਰ ਵਿਚ ...
ਸਮਰਾਲਾ, 5 ਦਸੰਬਰ (ਸੁਰਜੀਤ)- ਪੰਜਾਬ ਸਰਕਾਰ ਵਲੋਂ ਰਾਜ ਵਿਚ ਪੰਚਾਇਤੀ ਚੋਣਾਂ ਦਸੰਬਰ ਮਹੀਨੇ ਦੇ ਅਖੀਰ ਵਿਚ ਕਰਵਾਈਆਂ ਜਾ ਰਹੀਆਂ ਹਨ | ਪਿੰਡ ਗਹਿਲੇਵਾਲ ਦੇ ਸਾਬਕਾ ਸਰਪੰਚ ਅਵਤਾਰ ਸਿੰਘ ਅਤੇ ਸਿਕੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਇਨ੍ਹਾਂ ਦਿਨਾਂ ਵਿਚ ਸ਼੍ਰੀ ...
ਬੀਜਾ, 5 ਦਸੰਬਰ (ਕਸ਼ਮੀਰਾ ਸਿੰਘ ਬਗ਼ਲੀ)-ਬਾਬਾ ਮਾਣਕ ਚੰਦ ਬੇਰੋਵਾਲ ਜ਼ਿਲ੍ਹਾ ਤਰਨ ਤਾਰਨ ਧਾਰਮਿਕ ਅਸਥਾਨ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਸੰਗਤ ਦਾ ਜਥਾ ਪਿੰਡ ਬਗ਼ਲੀ ਕਲਾਂ ਦੇ ਨੇੜੇ ਬਗਲਾ ਵਿਖੇ ਬਾਬਾ ਮਾਣਕ ਚੰਦ ਦੀ ਯਾਦ ਵਿਚ ਬਣੇ ਧਾਰਮਿਕ ...
ਡੇਹਲੋਂ, 5 ਦਸੰਬਰ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਦੇ ਦੁੱਧ ਉਤਪਾਦਕਾਂ ਨੰੂ ਬਚਾਉਣ ਅਤੇ ਦੁੱਧ ਦੇ ਦਿਨ-ਬ-ਦਿਨ ਡਿਗਦੇ ਭਾਅ ਨੰੂ ਰੋਕਣ ਲਈ ਪੰਜਾਬ ਸਰਕਾਰ ਤੁਰੰਤ ਇਸ ਪਾਸੇ ਧਿਆਨ ਦੇਵੇ ਤਾਂ ਕਿ ਸੂਬੇ ਦੇ ਦੁੱਧ ਉਤਪਾਦਕਾਂ ਨੰੂ ਆਰਥਿਕ ਮੰਦਹਾਲੀ ਤੋਂ ਬਚਾਇਆ ਜਾ ...
ਮਲੌਦ, 5 ਦਸੰਬਰ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਨਗਰ ਪੰਚਾਇਤ ਮਲੌਦ ਵਿਖੇ ਚੇਅਰਮੈਨ ਰਜਿੰਦਰ ਸਿੰਘ ਕਾਕਾ ਰੋੜੀਆਂ ਅਤੇ ਸੀਨੀਅਰ ਆਗੂ ਸਾਬਕਾ ਸਰਪੰਚ ਜਸਵੰਤ ਸਿੰਘ ਬੇਰ ਕਲਾਂ ਦੀ ਹਾਜ਼ਰੀ ਵਿਚ ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ...
ਜੌੜੇਪੁਲ ਜਰਗ, 5 ਦਸੰਬਰ (ਪਾਲਾ ਰਾਜੇਵਾਲੀਆ)-ਕਾਂਗਰਸ ਦੇ ਮਹਿਲਾ ਮੰਡਲ ਦੀ ਕਾਰਕੁਨ ਅਤੇ ਉੱਘੀ ਸਮਾਜ ਸੇਵਕਾਂ ਬੀਬੀ ਰਜਿੰਦਰ ਕੌਰ ਘੁਰਾਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਆਮ ਵਰਗ ਨੂੰ ਸਹੂਲਤਾਂ ਦੇ ਰਹੀ ਹੈ, ਪਰ ਕਈ ਥਾਵਾਂ 'ਤੇ ਉਨ੍ਹਾਂ ਵਿਅਕਤੀਆਂ ਨੂੰ ...
ਜੌੜੇਪੁਲ ਜਰਗ, 5 ਦਸੰਬਰ (ਪਾਲਾ ਰਾਜੇਵਾਲੀਆ)-ਉਘੇ ਸਮਾਜ ਸੇਵੀ ਤੇ ਗੀਤਕਾਰ ਜੀਤ ਖਨਿਆਣ ਦੇ ਪਿਤਾ ਮਹੰਤ ਨਰਸਿੰਗ ਪੁਰੀ ਦੀ ਅਚਾਨਕ ਮੌਕੇ ਤੇ ਗਾਇਕ ਜਸਵੰਤ ਸੰਦੀਲਾ, ਗਾਇਕ ਰਵਿੰਦਰ ਗਰੇਵਾਲ, ਗੀਤਕਾਰ ਭੂਰਾ ਸਲਾਣੇ ਵਾਲ, ਲਾਡੀ ਗਿੱਲ, ਗਾਇਕ ਦਲਜੀਤ ਕੌਰ, ਲਿਖਾਰੀ ਸਭਾ ...
ਮਾਛੀਵਾੜਾ ਸਾਹਿਬ, 5 ਦਸੰਬਰ (ਸੁਖਵੰਤ ਸਿੰਘ ਗਿੱਲ)- ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਦੀ ਯਾਦ ਵਿਚ ਲੱਗਦੇ ਸਾਲਾਨਾ ਮੇਲੇ ਸੰਬੰਧੀ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਐਾਡ ਵੈਲਫੇਅਰ ...
ਮਾਛੀਵਾੜਾ ਸਾਹਿਬ, 5 ਦਸੰਬਰ (ਸੁਖਵੰਤ ਸਿੰਘ ਗਿੱਲ) - ਗਾਰਡਨ ਵੈਲੀ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਲੋਂ ਸਕੂਲ ਦਾ ਸਾਲਾਨਾ ਸਮਾਗਮ ਕਰਵਾਇਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਮਾਨ ਸਿੰਘ ਲੌਾਗੀਆਂ, ਸਕੂਲ ਚੇਅਰਮੈਨ ਬਚਿੱਤਰ ਸਿੰਘ ਨੇ ਜੋਤ ਜਗਾ ਕੇ ਸਮਾਗਮ ...
ਬੀਜਾ, 5 ਦਸੰਬਰ (ਰਣਧੀਰ ਸਿੰਘ ਧੀਰਾ)- ਪਿੰਡ ਕਿਸ਼ਨਗੜ੍ਹ ਵਿਖੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਬੇਅੰਤ ਸਿੰਘ ਜੱਸੀ ਦੀ ਸਰਪ੍ਰਸਤੀ ਹੇਠ ਯੂਥ ਕਾਂਗਰਸ ਦੇ ਪ੍ਰਧਾਨ ਡਾ. ਗੁਰਮੁਖ ਸਿੰਘ ਚਾਹਲ ਨੇ ਯੂਥ ਕਾਂਗਰਸ ਦੇ ਫਾਰਮ ਭਰੇ ਅਤੇ ਹੋਣ ਵਾਲੀ ਚੋਣ ਸਬੰਧੀ ...
ਖੰਨਾ, 5 ਦਸੰਬਰ (ਹਰਜਿੰਦਰ ਸਿੰਘ ਲਾਲ)-ਪਹਿਲਾਂ 10 ਸਾਲ ਅਕਾਲੀ ਭਾਜਪਾ ਦੇ ਰਾਜ ਵਿਚ ਲਾਈਨੋਂ ਪਾਰ ਇਲਾਕੇ ਖੰਨਾ ਦੀਆਂ ਕਾਲੋਨੀਆਂ ਜਗਤ ਕਾਲੋਨੀ, ਨੰਦੀ ਕਾਲੋਨੀ, ਆਜ਼ਾਦ ਨਗਰ, ਕੇਹਰ ਸਿੰਘ ਕਾਲੋਨੀ, ਜੀ. ਟੀ. ਬੀ. ਨਗਰ ਦੇ ਵਾਸੀ ਇਸ ਗੱਲ ਦਾ ਰੋਣਾ ਰੋਂਦੇ ਰਹੇ ਕਿ ਸਰਕਾਰ ...
ਦੋਰਾਹਾ, 5 ਦਸੰਬਰ (ਜੋਗਿੰਦਰ ਸਿੰਘ ਓਬਰਾਏ)-ਦੋਰਾਹਾ ਦੀ ਇਕ ਫ਼ੈਕਟਰੀ ਵਿਚ ਕੰਮ ਕਰਨ ਵਾਲੀ ਲੜਕੀ ਠੱਗਾਂ ਦੇ ਚੰੁਗਲ ਵਿਚ ਫਸ ਕੇ 90 ਹਜ਼ਾਰ ਰੁਪਏ ਗੁਆ ਬੈਠੀ | ਇਸ ਸਬੰਧੀ ਅੱਜ ਮਜ਼ਦੂਰ ਲੜਕੀ ਰਾਧਾ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲ ਤੋਂ ਦੋਰਾਹਾ ਵਿਚ ਰਹਿ ਰਹੀ ਹੈ ਅਤੇ ...
ਖੰਨਾ, 5 ਦਸੰਬਰ (ਹਰਜਿੰਦਰ ਸਿੰਘ ਲਾਲ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਲੁਧਿਆਣਾ ਦੀ ਇਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਨਰਿੰਦਰਜੀਤ ਸਿੰਘ ਈਸੜੂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਰਬਸੰਮਤੀ ਨਾਲ 8 ਦਸੰਬਰ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ ਟੋਡਰਮੱਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX