ਤਾਜਾ ਖ਼ਬਰਾਂ


ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਢਿਲਵਾਂ, 20 ਫਰਵਰੀ (ਸੁਖੀਜਾ,ਪ੍ਰਵੀਨ,ਪਲਵਿੰਦਰ)-ਸਥਾਨਕ ਕਸਬੇ 'ਚ ਅੱਜ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ...
ਹੋਲੇ ਮਹੱਲੇ ਦੇ ਸੁਚਾਰੂ ਪ੍ਰਬੰਧਾਂ ਲਈ ਡੀ ਸੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੀਟਿੰਗ
. . .  1 day ago
ਸ੍ਰੀ ਅਨੰਦਪੁਰ ਸਾਹਿਬ ,20 ਫਰਵਰੀ { ਨਿੱਕੂਵਾਲ }-ਡਿਪਟੀ ਕਮਿਸ਼ਨਰ ਰੂਪਨਗਰ ਵਿਨੇ ਬਬਲਾਨੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ...
15 ਕਰੋੜ 100 ਕਰੋੜ 'ਤੇ ਭਾਰੀ - ਓਵੈਸੀ ਦੀ ਪਾਰਟੀ ਦੇ ਨੇਤਾ ਦਾ ਵਿਵਾਦਗ੍ਰਸਤ ਬਿਆਨ
. . .  1 day ago
ਨਵੀਂ ਦਿੱਲੀ, 20 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਤੋਂ ਨਿਕਲੀ ਚਿੰਗਾਰੀ 'ਤੇ ਵਿਰੋਧ ਦੀ ਸਿਆਸਤ ਤੇਜ ਹੋ ਗਈ ਹੈ। ਸੀ.ਏ.ਏ. ਖਿਲਾਫ ਪ੍ਰਦਰਸ਼ਨ ਨੂੰ ਲੈ ਕੇ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਮੀਨ ਦੇ ਨੇਤਾ ਵਾਰਿਸ ਪਠਾਨ ਨੇ ਬੇਹੱਦ...
ਭਾਜਪਾ ਪ੍ਰਧਾਨ ਜੇ.ਪੀ ਨੱਢਾ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਅੰਮ੍ਰਿਤਸਰ, 20 ਫਰਵਰੀ (ਹਰਮਿੰਦਰ ਸਿੰਘ) - ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਦੇਰ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਭਾਜਪਾ...
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਨਾਜਾਇਜ਼ ਇਮਾਰਤਾਂ ਢਾਈਆਂ
. . .  1 day ago
ਜ਼ੀਰਕਪੁਰ, 20 ਫਰਵਰੀ (ਹਰਦੀਪ ਹੈਪੀ ਪੰਡਵਾਲਾ) - ਅੱਜ ਹਾਈ ਕੋਰਟ ਦੇ ਹੁਕਮਾਂ 'ਤੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ 100 ਮੀਟਰ ਘੇਰੇ 'ਚ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਨੂੰ ਅੰਜਾਮ ਦਿੰਦਿਆਂ ਦਰਜਨ ਦੇ ਕਰੀਬ ਗੋਦਾਮ ਢਾਹ ਦਿੱਤੇ ਗਏ। ਇਸ ਮੌਕੇ ਪ੍ਰਸ਼ਾਸਨਿਕ...
ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ...
23 ਦੀ ਸੰਗਰੂਰ ਰੈਲੀ ਐਸ.ਜੀ.ਪੀ.ਸੀ ਦਾ ਮੁੱਢ ਬੱਨੇਗੀ- ਢੀਂਡਸਾ
. . .  1 day ago
ਸੰਦੌੜ, 20 ਫਰਵਰੀ (ਜਸਵੀਰ ਸਿੰਘ ਜੱਸੀ) - ਸੰਗਰੂਰ ਵਿਖੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ 23 ਫਰਵਰੀ ਨੂੰ ਸੰਗਰੂਰ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਨਾਰਾਜ਼ ਹੋਈ ਵਾਰਤਾਕਾਰ ਸਾਧਨਾ ਰਾਮਚੰਦਰਨ
. . .  1 day ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ...
ਸ਼ਾਹੀਨ ਬਾਗ ਫਿਰ ਪਹੁੰਚੇ ਵਾਰਤਾਕਾਰ, ਮੀਡੀਆ ਦੀ ਮੌਜੂਦਗੀ 'ਤੇ ਜਤਾਇਆ ਇਤਰਾਜ਼
. . .  1 day ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ...
ਖਿਡਾਰੀ ਨੇ ਪਤਨੀ ਤੇ ਤਿੰਨ ਬੱਚਿਆਂ ਨੂੰ ਕਾਰ 'ਚ ਬੰਦ ਕਰ ਜਿੰਦਾ ਸਾੜਿਆ, ਫਿਰ ਕੀਤੀ ਖ਼ੁਦਕੁਸ਼ੀ
. . .  1 day ago
ਬ੍ਰਿਸਬੇਨ, 20 ਫਰਵਰੀ - ਆਸਟ੍ਰੇਲੀਆ ਦੇ ਇਕ ਖਿਡਾਰੀ ਨੇ ਮੁਸ਼ਕਲਾਂ ਤੋਂ ਹਾਰ ਕੇ ਕੁੱਝ ਅਜਿਹਾ ਕਰ ਲਿਆ। ਜਿਸ ਨਾਲ ਪੂਰਾ ਖੇਡ ਜਗਤ ਹੈਰਾਨ ਪ੍ਰੇਸ਼ਾਨ ਹੈ। ਆਸਟ੍ਰੇਲੀਆ ਦੇ ਰਗਬੀ ਖਿਡਾਰੀ ਰੋਵਨ ਬੈਕਸਟਰ ਨੇ ਬੁੱਧਵਾਰ ਨੂੰ ਪਤਨੀ ਹੈਨਾ ਤੇ ਤਿੰਨ ਬੱਚਿਆਂ ਨੂੰ ਕਾਰ ਵਿਚ ਬੰਦ ਕਰ ਦਿੱਤਾ...
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸੋਮਵਾਰ ਤੱਕ ਲਈ ਮੁਲਤਵੀ
. . .  1 day ago
ਰਾਜਸਥਾਨ 'ਚ ਚੋਰੀ ਦੇ ਦੋਸ਼ 'ਚ ਦੋ ਭਰਾਵਾਂ ਦੀ ਵਹਿਸ਼ੀ ਢੰਗ ਨਾਲ ਕੁੱਟਮਾਰ - ਰਾਹੁਲ ਗਾਂਧੀ ਨੇ ਗਹਿਲੋਤ ਸਰਕਾਰ ਤੋਂ ਜਲਦ ਕਾਰਵਾਈ ਦੀ ਕੀਤੀ ਮੰਗ
. . .  1 day ago
ਨਵੀਂ ਦਿੱਲੀ, 20 ਫਰਵਰੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਦੇ ਨਾਗੌਰ ਵਿਚ ਦੋ ਨੌਜਵਾਨਾਂ ਦੇ ਨਾਲ ਕਥਿਤ ਤੌਰ 'ਤੇ ਹੋਈ ਜਾਲਮਾਨਾ ਢੰਗ ਨਾਲ ਕੁੱਟਮਾਰ ਦੀ ਸਖਤ ਆਲੋਚਨਾ ਕਰਦੇ ਹੋਏ ਰਾਹੁਲ ਗਾਂਧੀ ਨੇ ਇਸ ਮਾਮਲੇ ਵਿਚ ਅਸ਼ੋਕ ਗਹਿਲੋਤ ਸਰਕਾਰ...
ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਫਿਰ ਸ਼ਾਹੀਨ ਬਾਗ ਪਹੁੰਚੇ ਵਾਰਤਾਕਾਰ
. . .  1 day ago
ਨਵੀਂ ਦਿੱਲੀ, 20 ਫਰਵਰੀ- ਸ਼ਾਹੀਨ ਬਾਗ 'ਚ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦੇ ਲਈ ਇਕ ਵਾਰ ਫਿਰ ਤੋਂ ਵਾਰਤਾਕਾਰ ਸੰਜੇ ਹੇਗੜੇ ...
ਲੌਂਗੋਵਾਲ ਵੈਨ ਹਾਦਸਾ : ਸਿੱਖਿਆ ਮੰਤਰੀ ਨੂੰ ਨੈਤਿਕਤਾ ਕਬੂਲਦੇ ਹੋਏ ਤੁਰੰਤ ਦੇਣਾ ਚਾਹੀਦਾ ਅਸਤੀਫ਼ਾ - ਬੈਂਸ
. . .  1 day ago
ਲੌਂਗੋਵਾਲ, 20 ਫਰਵਰੀ (ਸ.ਸ.ਖੰਨਾ,ਵਿਨੋਦ) - ਲੌਂਗੋਵਾਲ ਵਿਖੇ ਵਾਪਰੇ ਦੁਖਾਂਤ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ...
ਮੀਂਹ ਕਾਰਨ ਮੌਸਮ ਦਾ ਬਦਲਿਆ ਮਿਜ਼ਾਜ
. . .  1 day ago
ਓਠੀਆਂ, 20 ਫਰਵਰੀ (ਗੁਰਵਿੰਦਰ ਸਿੰਘ ਸ਼ੀਨਾ)- ਜ਼ਿਲ੍ਹਾ ਅੰਮ੍ਰਿਤਸਰ 'ਚ ਮੀਂਹ ਸ਼ੁਰੂ ਹੋਣ ਕਾਰਨ ਜਿੱਥੇ ਮੌਸਮ ਸੁਹਾਵਣਾ ਹੋਇਆ ਹੈ ਉੱਥੇ ਹੀ ਠੰਢ ਵਧਣ ਕਾਰਨ...
ਨਿਰਭੈਆ ਦੇ ਦੋਸ਼ੀ ਨੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਦੱਸਿਆ ਬਿਮਾਰ
. . .  1 day ago
ਭੋਪਾਲ ਵਿਚ ਪਲਟੀ ਕਿਸ਼ਤੀ, ਡੀ.ਜੀ.ਪੀ. ਦੀ ਪਤਨੀ ਸਮੇਤ ਸਵਾਰ ਸਨ ਕਈ ਅਧਿਕਾਰੀ, ਬਚਾਅ
. . .  1 day ago
ਨਿਰਭੈਆ ਦੇ ਦੋਸ਼ੀ ਫਾਂਸੀ ਤੋਂ ਬਚਣ ਲਈ ਆਪਣਾ ਰਹੇ ਹਨ ਹਰ ਹੱਥਕੰਡੇ, ਹੁਣ ਪੁੱਜੇ ਚੋਣ ਕਮਿਸ਼ਨ
. . .  1 day ago
ਸ੍ਰੀ ਮੁਕਤਸਰ ਸਾਹਿਬ: ਬਾਦਲ ਨਾਲ ਮੇਰੇ ਗੂੜ੍ਹੇ ਸਬੰਧ-ਨੱਢਾ
. . .  1 day ago
ਵੈਨ ਹਾਦਸੇ 'ਚ ਅਮਨਦੀਪ ਕੌਰ ਦੀ ਬਹਾਦਰੀ 'ਤੇ ਉੱਠੇ ਸਵਾਲ
. . .  1 day ago
ਦੇਸ਼ ਦੇ ਸਾਰੇ ਬੈਂਕ ਰਹਿਣਗੇ 3 ਦਿਨ ਬੰਦ
. . .  1 day ago
ਸਰਕਾਰ ਨੇ 1300 ਸਰਕਾਰੀ ਸਕੂਲ ਕੀਤੇ ਬੰਦ, ਸਿੱਖਿਆ ਮੰਤਰੀ ਨੇ ਕਿਹਾ ਨਹੀਂ
. . .  1 day ago
ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਸੀ.ਬੀ.ਆਈ. ਨੂੰ ਝਟਕਾ
. . .  1 day ago
ਪੰਜਾਬ ਵਿਧਾਨ ਸਭਾ ਵਿਚ ਹੁਣ 28 ਫਰਵਰੀ ਨੂੰ ਪੇਸ਼ ਹੋਵੇਗਾ ਬਜਟ
. . .  1 day ago
ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਵਿਧਾਨ ਸਭਾ ਦੇ ਫ਼ੈਸਲੇ 'ਤੇ ਲਾਈ ਮੋਹਰ - ਕੈਪਟਨ
. . .  1 day ago
ਸ੍ਰੀ ਮੁਕਤਸਰ ਸਾਹਿਬ: ਜੇ.ਪੀ. ਨੱਢਾ ਬਾਦਲ ਪਿੰਡ ਪਹੁੰਚੇ
. . .  1 day ago
ਬਾਦਲ, ਸਿੱਧੂ ਤੇ ਢੀਂਡਸਾ ਸਦਨ ਦੀ ਕਾਰਵਾਈ ਵਿਚੋਂ ਰਹੇ ਗੈਰ ਹਾਜ਼ਰ
. . .  1 day ago
ਬਠਿੰਡਾ ਦਿਹਾਤੀ ਵਿਚ ਕਿਸੇ ਵੀ ਸਰਕਾਰੀ ਸਕੂਲ ਦੀ ਇਮਾਰਤ ਅਸੁਰੱਖਿਅਤ ਨਹੀਂ - ਵਿਜੈ ਇੰਦਰ ਸਿੰਗਲਾ
. . .  1 day ago
ਹਿੰਦੂ ਕੋਆਪਰੇਟਿਵ ਬੈਂਕ ਨੂੰ ਮੁੜ ਸੁਰਜੀਤ ਕੀਤਾ ਜਾ ਰਿਹੈ - ਰੰਧਾਵਾ
. . .  1 day ago
ਦੋਰਾਹਾ ਵਿਚ ਨਵੇਂ ਹਸਪਤਾਲ ਦਾ ਕੰਮ 15 ਮਹੀਨੇ ਵਿਚ ਹੋਵੇਗਾ ਮੁਕੰਮਲ - ਬਲਬੀਰ ਸਿੰਘ ਸਿੱਧੂ
. . .  1 day ago
ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸਿਆਂ 'ਚ ਵਾਧਾ - ਮਜੀਠੀਆ
. . .  1 day ago
ਸ੍ਰੀ ਮੁਕਤਸਰ ਸਾਹਿਬ: ਬਾਦਲ ਪਿੰਡ ’ਚ ਭਾਜਪਾ ਦੇ ਝੰਡਿਆਂ ਦੀ ਭਰਮਾਰ
. . .  1 day ago
ਪਿੰਡ ਕੈਰੋਂ ਵਿਖੇ ਨਰਸਿੰਗ ਕਾਲਜ ਖੋਲ੍ਹਣ ਦੀ ਕੋਈ ਤਜਵੀਜ਼ ਨਹੀਂ - ਓ.ਪੀ ਸੋਨੀ
. . .  1 day ago
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਪ੍ਰਸ਼ਨਕਾਲ ਨਾਲ ਦੁਬਾਰਾ ਹੋਈ ਸ਼ੁਰੂ
. . .  1 day ago
ਪੀ.ਸੀ.ਬੀ ਨੇ ਉਮਰ ਅਕਮਲ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਮੁਅੱਤਲ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵਿਅਕਤੀ ਦਾ ਸਿਲੰਡਰ ਮਾਰ ਕੇ ਕਤਲ
. . .  1 day ago
ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਨੇਪਾਲ ਦੇ ਰਾਜਾ ਗਿਆਨੇਂਦਰ ਬੀਰ ਬਿਕਰਮ ਸ਼ਾਹ ਦੇਵ
. . .  1 day ago
ਜਗਦੇਵ ਕਲਾਂ ਤੋਂ ਲਾਪਤਾ ਤਿੰਨ ਸਕੀਆਂ ਭੈਣਾਂ ਪੁਲਿਸ ਵੱਲੋਂ ਕੁੱਝ ਹੀ ਘੰਟਿਆਂ 'ਚ ਬਰਾਮਦ
. . .  1 day ago
ਬਜਟ ਇਜਲਾਸ : ਸਦਨ 'ਚ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  1 day ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ : ਸਪੀਕਰ ਵੱਲੋਂ ਪੜ੍ਹੇ ਜਾ ਰਹੇ ਹਨ ਸ਼ੋਕ ਮਤੇ
. . .  1 day ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੋਇਆ ਸ਼ੁਰੂ
. . .  1 day ago
ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਨਗਦੀ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਜੰਮੂ-ਪਠਾਨਕੋਟ ਹਾਈਵੇ 'ਤੇ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
. . .  1 day ago
'ਰਾਖਵਾਂਕਰਨ ਖ਼ਤਮ ਨਹੀਂ ਹੋਣ ਦੇਵਾਂਗੇ' ਵਾਲੇ ਪਟਨਾ 'ਚ ਰਾਹੁਲ ਗਾਂਧੀ ਦੇ ਲੱਗੇ ਪੋਸਟਰ
. . .  1 day ago
ਉਪਹਾਰ ਸਿਨੇਮਾ ਅਗਨੀਕਾਂਡ : ਪੀੜਤਾਂ ਦੀ ਕਿਊਰੇਟਿਵ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖ਼ਾਰਜ
. . .  1 day ago
ਤਿਹਾੜ ਜੇਲ੍ਹ 'ਚ ਬੰਦ ਨਿਰਭੈਆ ਦੇ ਦੋਸ਼ੀ ਵਿਨੈ ਨੇ ਕੰਧ 'ਚ ਮਾਰਿਆ ਸਿਰ, ਹੋਇਆ ਜ਼ਖਮੀ
. . .  1 day ago
ਕਾਰ ਤੇ ਟਰੱਕ ਦੀ ਟੱਕਰ 'ਚ 6 ਮੌਤਾਂ, 6 ਜ਼ਖਮੀ
. . .  1 day ago
ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ 'ਚ 3 ਮੌਤਾਂ, 10 ਜ਼ਖਮੀ
. . .  1 day ago
ਸਰਕਾਰੀ ਬੱਸ ਅਤੇ ਟਰੱਕ ਦੀ ਟੱਕਰ 'ਚ 19 ਮੌਤਾਂ
. . .  1 day ago
ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਮੱਘਰ ਸੰਮਤ 550

ਸੰਪਾਦਕੀ

ਵੋਟਾਂ ਲਈ ਲੋਕਾਂ ਨੂੰ ਬਣਾਇਆ ਜਾ ਰਿਹੈ ਮੁਫ਼ਤਖੋਰੇ

ਦੇਸ਼ ਵਿਚ ਪੰਜ ਸੂਬਿਆਂ ਦੀਆਂ ਚੋਣਾਂ ਦੇ ਐਲਾਨ ਤੋਂ ਬਾਅਦ ਨੇਤਾਵਾਂ ਵਲੋਂ ਇਕ-ਦੂਜੇ 'ਤੇ ਦੋਸ਼ ਲਗਾਏ ਜਾਣ ਦੇ ਨਾਲ ਹੀ ਮੁਫ਼ਤਖੋਰੀ ਨੂੰ ਉਤਸ਼ਾਹਿਤ ਕਰਨ ਦੀ ਦੌੜ ਲੱਗ ਗਈ ਹੈ। ਇਹ ਖ਼ਬਰ ਆਮ ਹੈ ਕਿ ਚੋਣਾਂ ਦੇ ਦਿਨਾਂ ਵਿਚ ਨੇਤਾਵਾਂ ਜਾਂ ਕਾਰਕੁਨਾਂ ਦੀਆਂ ਗੱਡੀਆਂ ਵਿਚੋਂ ਰੁਪਏ, ਸ਼ਰਾਬ ਆਦਿ ਫੜੇ ਜਾਂਦੇ ਹਨ, ਜਿਹੜੇ ਉਨ੍ਹਾਂ ਨੇ ਵੋਟਰਾਂ ਨੂੰ ਲੁਭਾਉਣ ਲਈ ਵੰਡਣੇ ਹੁੰਦੇ ਹਨ। ਮੇਰਾ ਤਾਂ ਇਹ ਵਿਚਾਰ ਹੈ ਕਿ ਇਕ ਸੂਬੇ ਵਿਚ ਜਿੰਨੀ ਰਕਮ ਦੀ ਚੋਣਾਂ ਸਮੇਂ ਸ਼ਰਾਬ ਵੰਡੀ ਜਾਂਦੀ ਹੈ, ਓਨੀ ਰਕਮ ਜੇਕਰ ਲੋਕਾਂ ਨੂੰ ਸਾਫ਼ ਪਾਣੀ ਦੇਣ ਲਈ ਖ਼ਰਚ ਕੀਤੀ ਜਾਵੇ ਤਾਂ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਹੋ ਸਕਦਾ ਹੈ। ਫੜੀ ਗਈ ਸਮੱਗਰੀ ਸਬੰਧੀ ਕੇਸ ਦਰਜ ਹੁੰਦਿਆਂ ਹੀ ਵਿਰੋਧੀ ਪੱਖ ਦੇ ਨੇਤਾ ਵੱਡੇ-ਵੱਡੇ ਬਿਆਨ ਦੇਣ ਵਿਚ ਹੀ ਆਪਣੀ ਸਾਰੀ ਤਾਕਤ ਲਗਾ ਦਿੰਦੇ ਹਨ। ਚੋਣ ਕਮਿਸ਼ਨ ਤੋਂ ਕਈ ਵਾਰ ਪੁੱਛਿਆ ਵੀ ਗਿਆ ਹੈ ਕਿ ਜਿਵੇਂ ਹੀ ਚੋਣਾਂ ਦਾ ਐਲਾਨ ਹੁੰਦਾ ਹੈ, ਉਸ ਤੋਂ ਬਾਅਦ ਜਿਹੜੇ ਰਾਜਨੀਤਕ ਦਲ ਮੁਫ਼ਤ ਸਹੂਲਤਾਂ ਦੇਣ ਦਾ ਐਲਾਨ ਕਰਦੇ ਹਨ, ਕੀ ਉਹ ਰਿਸ਼ਵਤ ਨਹੀਂ?
ਆਜ਼ਾਦੀ ਦੇ 70 ਸਾਲ ਬਾਅਦ ਵੀ ਅਸੀਂ ਦੇਸ਼ ਨੂੰ ਆਤਮ-ਨਿਰਭਰ ਨਹੀਂ ਬਣਾ ਸਕੇ। ਜੇਕਰ ਸਾਲ 2018 ਵਿਚ ਰਾਜਸਥਾਨ ਵਿਚ ਇਹ ਕਹਿਣਾ ਪਵੇ ਕਿ ਬੇਰੁਜ਼ਗਾਰਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇਗਾ ਤਾਂ ਦੇਸ਼ ਅਤੇ ਸਰਕਾਰ ਕਿਹੜੇ ਮੂੰਹ ਨਾਲ ਇਹ ਕਹਿ ਸਕਣਗੇ ਕਿ ਅਸੀਂ ਦੁਨੀਆ ਦੀ ਛੇਵੀਂ ਵੱਡੀ ਅਰਥ-ਵਿਵਸਥਾ ਹਾਂ ਜਦੋਂ ਕਿ ਦੇਸ਼ ਵਿਚ ਬੇਰੁਜ਼ਗਾਰਾਂ ਦੀ ਭਰਮਾਰ ਹੈ। ਕਈ ਸਾਲ ਪਹਿਲਾਂ ਅਸੀਂ ਇਹ ਨਾਅਰਾ ਲਗਾਉਂਦੇ ਸੀ, 'ਹਰ ਹੱਥ ਨੂੰ ਕੰਮ ਦਿਓ, ਕੰਮ ਦੇ ਪੂਰੇ ਦਾਮ ਦਿਓ।' ਕੰਮ ਅਤੇ ਸਹੀ ਮਿਹਨਤਾਨਾ ਮਿਲਣ ਦੇ ਸਥਾਨ 'ਤੇ ਉੱਚ ਸਿੱਖਿਆ ਪ੍ਰਾਪਤ ਕਰਕੇ ਬੇਰੁਜ਼ਗਾਰ ਘੁੰਮ ਰਹੇ ਨੌਜਵਾਨਾਂ ਦੀਆਂ ਵੋਟਾਂ ਹਾਸਲ ਕਰਨ ਲਈ ਵਾਅਦੇ ਕੀਤੇ ਜਾ ਰਹੇ ਹਨ। ਇਹ ਵੀ ਨਿਸਚਿਤ ਨਹੀਂ ਹੈ ਕਿ ਚੋਣ ਜਿੱਤਣ ਤੋਂ ਬਾਅਦ ਕੀ ਸਰਕਾਰ ਇਹ ਭੱਤਾ ਸਾਰਿਆਂ ਨੂੰ ਦੇ ਸਕੇਗੀ? ਕਿਹੋ ਜਿਹੀ ਤ੍ਰਾਸਦੀ ਹੈ ਕਿ ਪੰਜਾਬ ਵਰਗੇ ਖੁਸ਼ਹਾਲ ਸੂਬੇ ਵਿਚ ਵੀ ਰੁਜ਼ਗਾਰ ਦੇ ਨਾਂਅ 'ਤੇ ਵੱਡੇ-ਵੱਡੇ ਐਲਾਨ ਕਰਕੇ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਵਿਚ ਦੇਸ਼ ਦੇ ਸਿੱਖਿਅਕ ਨੌਜਵਾਨ ਦਾ ਸ਼ੋਸ਼ਣ ਅਤੇ ਨਿਰਾਦਰ ਕੀਤਾ ਜਾ ਰਿਹਾ ਹੈ। ਕਿਸੇ ਵੀ ਯੋਗਤਾ ਸਬੰਧੀ ਉਸ ਨੂੰ ਇਹ ਸਮਝਾ ਦਿੱਤਾ ਗਿਆ ਹੈ ਕਿ ਜੇਕਰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਮਿਲ ਜਾਵੇ ਤਾਂ ਸ਼ੁਕਰ ਮਨਾਓ। ਇਹ ਵੀ ਨਹੀਂ ਦੱਸਿਆ ਜਾਂਦਾ ਕਿ ਇਕ ਪਾਸੇ ਪੜ੍ਹੇ-ਲਿਖੇ ਨੌਜਵਾਨ ਨੂੰ ਤਾਂ 8-10 ਹਜ਼ਾਰ ਰੁਪਏ ਮਹੀਨੇ 'ਤੇ ਸਬਰ ਕਰਨ ਲਈ ਕਿਹਾ ਜਾਂਦਾ ਹੈ ਪਰ ਦੂਜੇ ਪਾਸੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਪ੍ਰਤੀ ਮਹੀਨਾ ਲੱਖਾਂ ਰੁਪਏ ਕਿਉਂ ਮਿਲਦੇ ਹਨ? ਹੁਣ ਤਾਂ ਅੱਤ ਹੀ ਹੋ ਗਈ। ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਪੈਨਸ਼ਨ ਵੀ ਸਰਕਾਰਾਂ ਨੇ ਏਨੀ ਵਧਾ ਦਿੱਤੀ, ਜਿਸ ਦੇ ਪੱਖ ਵਿਚ ਕੋਈ ਵੀ ਤਰਕ ਨਹੀਂ ਦਿੱਤਾ ਜਾ ਸਕਦਾ। ਕਿਸੇ ਸੂਬੇ ਵਿਚ ਚੋਣਾਂ ਜਿੱਤਣ ਲਈ ਲੈਪਟਾਪ ਦੇਣ ਦਾ ਐਲਾਨ ਹੁੰਦਾ ਹੈ ਅਤੇ ਕਿਤੇ ਸਕੂਟੀ ਦਿੱਤੇ ਜਾਣ ਦੀ ਗੱਲ ਹੁੰਦੀ ਹੈ। ਬਿਜਲੀ ਮੁਫ਼ਤ ਦੇਣ ਜਾਂ ਕਰਜ਼ ਮੁਆਫ਼ ਕਰਨ ਦੀ ਗੱਲ ਤਾਂ ਆਮ ਹੋ ਗਈ ਹੈ। ਅੱਜ ਤੱਕ ਅਜਿਹੀ ਨੀਤੀ ਅਤੇ ਵਿਵਸਥਾ ਕਿਉਂ ਨਹੀਂ ਬਣਾਈ ਗਈ ਕਿ ਕਿਸਾਨ ਖੁਸ਼ਹਾਲ ਰਹੇ, ਖ਼ੁਦਕੁਸ਼ੀ ਜਿਹਾ ਘਾਤਕ ਕਦਮ ਚੁੱਕਣ ਲਈ ਮਜਬੂਰ ਨਾ ਹੋਵੇ। ਸੱਚ ਇਹ ਹੈ ਕਿ ਕਰਜ਼ ਨਾਲ ਦੱਬੇ ਹਜ਼ਾਰਾਂ ਕਿਸਾਨ ਹਰ ਸਾਲ ਖ਼ੁਦਕੁਸ਼ੀ ਕਰ ਰਹੇ ਹਨ ਅਤੇ ਨੌਕਰੀ ਨਾ ਮਿਲਣ ਕਾਰਨ ਅਜੇ ਕੁਝ ਦਿਨ ਪਹਿਲਾਂ ਰਾਜਸਥਾਨ ਦੇ ਅਜਮੇਰ ਵਿਚ ਚਾਰ ਨੌਜਵਾਨਾਂ ਨੇ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਈ। ਨੌਕਰੀ ਲਈ ਦਿੱਤੀ ਗਈ ਪ੍ਰੀਖਿਆ ਵਿਚ ਸਫ਼ਲ ਹੋਣ ਤੋਂ ਬਾਅਦ ਵੀ ਜਦੋਂ ਨਿਯੁਕਤੀ ਪੱਤਰ ਨਹੀਂ ਮਿਲਦਾ, ਉਦੋਂ ਕਿੰਨਾ ਦੁੱਖ ਹੁੰਦਾ ਹੈ, ਇਸ ਦਾ ਅੰਦਾਜ਼ਾ ਦਿੱਲੀ ਵਿਚ ਖ਼ੁਦਕੁਸ਼ੀ ਕਰਨ ਵਾਲੇ ਇਕ ਨੌਜਵਾਨ ਦੀ ਕਹਾਣੀ ਤੋਂ ਲਗਾਇਆ ਜਾ ਸਕਦਾ ਹੈ। ਦੇਸ਼ ਦੀਆਂ ਸਰਕਾਰਾਂ ਨੂੰ ਇਹ ਸਿੱਧਾ ਸਵਾਲ ਹੈ ਕਿ ਦੇਸ਼ ਨੂੰ ਆਤਮ-ਨਿਰਭਰ, ਸਾਧਨ ਸੰਪੰਨ ਬਣਾਉਣ ਲਈ ਅੱਜ ਤੱਕ ਕੀ ਕੀਤਾ ਗਿਆ ਹੈ?
ਕੁਝ ਦਿਨ ਪਹਿਲਾਂ ਹੀ ਹਰਿਆਣਾ ਸਰਕਾਰ ਦੇ ਉਸ ਐਲਾਨ ਦੀ ਹਵਾ ਨਿਕਲਦੀ ਦਿਖਾਈ ਦਿੱਤੀ, ਜਦੋਂ ਸੂਚਨਾ ਦੇ ਅਧਿਕਾਰ ਤਹਿਤ ਇਕ ਨੌਜਵਾਨ ਨੇ ਇਹ ਜਾਣਕਾਰੀ ਹਾਸਲ ਕੀਤੀ ਕਿ ਖੱਟਰ ਸਰਕਾਰ ਨੇ ਕਿੰਨੀਆਂ ਨੌਕਰੀਆਂ ਦਿੱਤੀਆਂ ਹਨ। ਜਵਾਬ ਸੀ ਕਿ ਸਿਰਫ 647 । ਲੱਖਾਂ ਨੌਕਰੀਆਂ ਦੇਣ ਦਾ ਚੋਣਾਵੀ ਐਲਾਨ ਕਿੱਥੇ ਗੁਆਚ ਗਿਆ, ਲੋਕ ਇਹ ਪੁੱਛਦੇ ਹਨ? ਕਿੰਨਾ ਚੰਗਾ ਹੁੰਦਾ ਕਿ ਸਾਡਾ ਦੇਸ਼ ਵੀ ਸਵਿਟਜ਼ਰਲੈਂਡ ਦੀ ਤਰ੍ਹਾਂ ਖ਼ੁਦਮੁਖਤਿਆਰ ਅਤੇ ਲੋਕ ਆਤਮ-ਨਿਰਭਰ ਹੋ ਜਾਂਦੇ ਕਿ ਕਿਸੇ ਵੀ ਮੁਫ਼ਤਖੋਰੀ ਦੇ ਐਲਾਨ ਨੂੰ ਉਸ ਤਰ੍ਹਾਂ ਹੀ ਠੁਕਰਾ ਦਿੰਦੇ ਜਿਵੇਂ ਸਵਿਟਜ਼ਰਲੈਂਡ ਦੇ ਲੋਕਾਂ ਨੇ ਨਕਾਰਿਆ ਹੈ। ਸਾਲਾਂ ਤੋਂ ਛੱਤੀਸਗੜ੍ਹ ਸਰਕਾਰ ਚੌਲ ਬਹੁਤ ਸਸਤੇ ਭਾਅ 'ਤੇ ਦੇ ਰਹੀ ਹੈ। ਚੰਗਾ ਇਹ ਹੁੰਦਾ ਕਿ ਪੰਜ ਸਾਲ ਚੌਲ ਵੰਡਣ ਤੋਂ ਬਾਅਦ ਸਰਕਾਰ ਦੇ ਆਪਣੇ ਦੂਸਰੇ ਕਾਰਜਕਾਲ ਵਿਚ ਮੁਫ਼ਤ ਲੈਣ ਵਾਲਿਆਂ ਦਾ ਇਕ ਵੱਡਾ ਵਰਗ ਚੌਲ ਖ਼ੁਦ ਖਰੀਦਣ ਯੋਗ ਹੋ ਜਾਂਦਾ। ਪੰਜਾਬ ਵਿਚ ਵੀ ਸਸਤੇ ਭਾਅ ਦਾਲ-ਆਟਾ ਦੇਣ ਦੀ ਯੋਜਨਾ ਸਰਕਾਰ ਦਾ ਲੋਕ ਭਲਾਈ ਕਾਰਜ ਸੀ ਪਰ ਸਚਾਈ ਇਹ ਹੈ ਕਿ 50 ਫ਼ੀਸਦੀ ਤੋਂ ਜ਼ਿਆਦਾ ਘੱਟ ਲੋੜਵੰਦ ਲੋਕਾਂ ਨੂੰ ਇਹ ਸਸਤਾ ਦਾਲ-ਆਟਾ ਮਿਲਿਆ। ਜ਼ਿਆਦਾਤਰ ਇਹ ਵਸਤਾਂ ਤਾਂ ਨੇਤਾਵਾਂ ਅਤੇ ਸਰਕਾਰੀ ਅਫ਼ਸਰਾਂ ਦੀ ਮਿਲੀਭੁਗਤ ਨਾਲ ਵੱਡੀਆਂ-ਵੱਡੀਆਂ ਮਿੱਲਾਂ ਵਿਚ ਪਹੁੰਚ ਗਈਆਂ।
ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਇਕ ਸਮਾਗਮ ਵਿਚ ਕਰਜ਼ ਮੁਆਫ਼ੀ ਅਤੇ ਮੁਫ਼ਤ ਬਿਜਲੀ ਦੇਣ ਦੇ ਐਲਾਨਾਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ ਦੇ ਨਤੀਜੇ ਵਜੋਂ ਸੂਬੇ ਕੰਗਾਲ ਹੋ ਸਕਦੇ ਹਨ ਅਤੇ ਲੋਕ ਆਲਸੀ। ਮਦਰਾਸ ਉੱਚ ਅਦਾਲਤ ਦੇ ਜਸਟਿਸ ਕਿਰੁਬਾਕਰਨ ਅਤੇ ਜਸਟਿਸ ਅਬਦੁੱਲ ਕਦੂਸ ਦੇ ਬੈਂਚ ਨੇ ਕਿਹਾ ਹੈ ਕਿ ਰਾਜਨੀਤਕ ਸੁਆਰਥ ਲਈ ਇਸ ਤਰ੍ਹਾਂ ਦੇ ਲਾਭ ਸਾਰੇ ਵਰਗਾਂ ਨੂੰ ਦੇਣ ਦੇ ਐਲਾਨ ਕੀਤੇ ਜਾ ਰਹੇ ਹਨ, ਉਸ ਕਾਰਨ ਲੋਕ ਸਰਕਾਰਾਂ ਤੋਂ ਸਭ ਕੁਝ ਮੁਫ਼ਤ ਪਾਉਣ ਦੀ ਉਮੀਦ ਕਰਨ ਲੱਗੇ ਹਨ ਅਤੇ ਆਲਸੀ ਹੋ ਗਏ ਹਨ। ਉਨ੍ਹਾਂ ਦਾ ਇਹ ਕਹਿਣਾ ਹੈ ਕਿ ਉਹ ਮੁਫ਼ਤ ਚੌਲ ਵੰਡਣ ਦੀ ਯੋਜਨਾ ਦੇ ਵਿਰੁੱਧ ਨਹੀਂ ਹਨ ਪਰ ਇਸ ਨੂੰ ਸਿਰਫ ਜ਼ਰੂਰਤਮੰਦਾਂ ਅਤੇ ਗ਼ਰੀਬਾਂ ਦੇ ਲਈ ਸੀਮਤ ਕਰਨਾ ਚਾਹੀਦਾ ਹੈ। ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ਤੋਂ ਜਿਹੜਾ ਟੈਕਸ ਇਕੱਠਾ ਹੁੰਦਾ ਹੈ, ਸਰਕਾਰ ਸਿਰਫ ਉਸ ਦੀ ਨਿਗਰਾਨ ਹੈ, ਮਾਲਕ ਨਹੀਂ। ਲੋਕਾਂ ਦਾ ਇਹ ਪੈਸਾ ਇਸ ਤਰ੍ਹਾਂ ਰਾਜਨੀਤਕ ਰਿਸ਼ਵਤਖੋਰੀ ਜਾਂ ਮੁਫ਼ਤਖੋਰੀ ਵਿਚ ਖ਼ਤਮ ਕਰ ਦੇਣਾ ਲੋਕਾਂ ਨਾਲ ਵਿਸ਼ਵਾਸਘਾਤ ਹੈ। ਚੰਗਾ ਹੋਵੇਗਾ ਜੇਕਰ ਚੋਣਾਂ ਵਿਚ ਕੀਤੇ ਗਏ ਐਲਾਨਾਂ 'ਤੇ ਵੀ ਕਾਨੂੰਨ ਲਾਗੂ ਕੀਤਾ ਜਾਵੇ। ਇਹ ਵੀ ਵਿਵਸਥਾ ਕਰਨੀ ਹੋਵੇਗੀ ਕਿ ਚੋਣਾਂ ਤੋਂ ਪਹਿਲਾਂ ਵੰਡੇ ਗਏ ਤੋਹਫ਼ੇ ਜਾਂ ਚੋਣ ਜਿੱਤਣ ਤੋਂ ਬਾਅਦ ਦਿੱਤੇ ਜਾਣ ਵਾਲੇ ਲੈਪਟਾਪ, ਸਕੂਟੀ, ਟੀ.ਵੀ. ਜਾਂ ਹੋਰ ਲਾਭ ਵੀ ਰਾਜਨੀਤਕ ਰਿਸ਼ਵਤ ਦੀ ਸ਼੍ਰੇਣੀ ਵਿਚ ਹੀ ਰੱਖੇ ਜਾਣ।
ਸਰਕਾਰ ਸਮਾਜ ਦਾ ਸੁਧਾਰ ਕਰਨਾ ਚਾਹੁੰਦੀ ਹੈ, ਤਾਂ ਆਰਥਿਕ ਨਜ਼ਰੀਏ ਤੋਂ ਕਮਜ਼ੋਰ ਲੋਕਾਂ ਲਈ ਸਿੱਖਿਆ ਅਤੇ ਸਿਹਤ ਦੀਆਂ ਪੂਰੀਆਂ ਸਹੂਲਤਾਂ ਦੇਵੇ। ਜਿਹੜੇ ਕਰੀਬ 20 ਕਰੋੜ ਲੋਕ ਰਾਤ ਨੂੰ ਭੁੱਖੇ ਢਿੱਡ ਸੌਂਦੇ ਹਨ, ਉਨ੍ਹਾਂ ਦੀ ਭੁੱਖ ਮਿਟਾਉਣ ਲਈ ਠੋਸ ਕਦਮ ਉਠਾਵੇ। ਇਸ ਯੋਜਨਾ ਲਈ ਤਾਂ ਕਰਦਾਤਾ ਵੀ ਖੁਸ਼ ਹੋ ਕੇ ਸਹਿਯੋਗ ਦੇਵੇਗਾ। ਪਰ ਸਿਰਫ ਚੋਣਾਵੀ ਲਾਭ ਅਤੇ ਲੋਕ-ਲੁਭਾਉਣੇ ਐਲਾਨਾਂ ਤੋਂ ਬਾਅਦ ਲੋਕਾਂ ਦਾ ਧਨ ਨਿੱਜੀ ਹਿਤਾਂ ਦੀ ਪੂਰਤੀ 'ਤੇ ਖ਼ਰਚ ਕਰਨ ਵਾਲੇ ਨੇਤਾਵਾਂ ਨੂੰ ਸੋਚਣਾ ਪਵੇਗਾ। ਦੇਸ਼ ਦੇ ਉੱਪ ਰਾਸ਼ਟਰਪਤੀ ਅਤੇ ਮਦਰਾਸ ਉੱਚ ਅਦਾਲਤ ਵਲੋਂ ਜਿਹੜੀ ਗੰਭੀਰਤਾ ਇਸ ਮਾਮਲੇ ਸਬੰਧੀ ਦਿਖਾਈ ਗਈ ਹੈ, ਉਸ ਨੂੰ ਜ਼ਰੂਰ ਹੀ ਸਾਰੇ ਨੇਤਾਵਾਂ ਨੂੰ ਧਿਆਨ ਵਿਚ ਰੱਖਣਾ ਅਤੇ ਲਾਗੂ ਕਰਵਾਉਣਾ ਚਾਹੀਦਾ ਹੈ।


-ਸਾਬਕਾ ਕੈਬਨਿਟ ਮੰਤਰੀ, ਪੰਜਾਬ।

ਖ਼ੁਦ ਬਣਾਉਣਾ ਪੈਂਦਾ ਹੈ ਜ਼ਿੰਦਗੀ ਨੂੰ ਖੂਬਸੂਰਤ

ਜ਼ਿੰਦਗੀ ਵਿਚ ਖ਼ੂਬਸੂਰਤੀ ਪੈਦਾ ਕਰਨੀ ਪੈਂਦੀ ਹੈ, ਇਸ ਦੇ ਅਸਲ ਚਿਹਰੇ 'ਤੇ ਨਕਾਬ ਪਾ ਕੇ ਨਹੀਂ ਸਗੋਂ ਇਸ ਦੇ ਚਿਹਰੇ ਨੂੰ ਨਿਖ਼ਾਰ ਕੇ। ਗੂੜ੍ਹੇ ਹਨੇਰੇ ਦੀ ਮਿਆਦ ਵੀ ਚਾਨਣ ਦੇ ਆਉਣ ਤੱਕ ਹੀ ਹੁੰਦੀ ਹੈ ਅਤੇ ਚਾਨਣ, ਮਨਾਂ ਦੇ ਖੇੜੇ ਦੀ ਉਪਜ ਹੈ। ਤਾਹੀਓਂ ਸ਼ਾਇਦ ਬੱਚੇ ਦੀ ...

ਪੂਰੀ ਖ਼ਬਰ »

ਭਾਰਤ-ਪਾਕਿਸਤਾਨ ਵਿਚਕਾਰ ਵਪਾਰਕ ਵਾਧੇ ਦਾ ਦੋਵਾਂ ਦੇਸ਼ਾਂ ਨੂੰ ਹੋ ਸਕਦੈ ਲਾਭ

ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਨਾ ਸਿਰਫ ਵਪਾਰੀ ਸਗੋਂ ਦੋਵਾਂ ਦੇਸ਼ਾਂ ਦੀ ਜਨਤਾ ਦੁਵੱਲੇ ਆਪਸੀ ਵਪਾਰ ਦੇ ਹੱਕ ਵਿਚ ਹੈ। ਇਹ ਵਪਾਰ ਆਮ ਜਨਤਾ ਦੇ ਵੱਡੇ ਹਿੱਤ ਵਿਚ ਵੀ ਹੈ ਪਰ ਫਿਰ ਵੀ ਇਸ ਵਪਾਰ ਵਿਚ ਜਿੰਨੀ ਸਮਰੱਥਾ ਹੈ, ਉਸ ਤੋਂ ਕਿਤੇ ਥੱਲੇ ਦਰਾਮਦ ਅਤੇ ਬਰਾਮਦ ...

ਪੂਰੀ ਖ਼ਬਰ »

ਗੰਨਾ ਉਤਪਾਦਕ ਕਿਸਾਨਾਂ ਦਾ ਅੰਦੋਲਨ

ਗੰਨੇ ਦੇ ਭਾਅ ਨੂੰ ਲੈ ਕੇ ਪਿਛਲੇ ਕੁਝ ਮਹੀਨਿਆਂ ਤੋਂ ਵੱਖ-ਵੱਖ ਪੱਧਰਾਂ 'ਤੇ ਚਰਚਾ ਚਲਦੀ ਰਹੀ ਹੈ। ਪਿਛਲੇ ਦਿਨੀਂ ਪੰਜਾਬ ਵਿਚ ਨਿੱਜੀ ਖੰਡ ਮਿੱਲਾਂ ਵਾਲਿਆਂ ਨੇ ਇਸ ਸਬੰਧੀ ਇਕ ਇਸ਼ਤਿਹਾਰ ਵੀ ਛਪਵਾਇਆ ਸੀ ਕਿ ਉਨ੍ਹਾਂ ਨੂੰ ਲਗਾਤਾਰ ਘਾਟਾ ਪੈ ਰਿਹਾ ਹੈ, ਇਸ ਲਈ ਉਹ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX