ਤਾਜਾ ਖ਼ਬਰਾਂ


ਪੁਲਵਾਮਾ 'ਚ ਆਈ. ਈ. ਡੀ. ਹਮਲੇ ਦੌਰਾਨ ਜ਼ਖ਼ਮੀ ਹੋਏ 2 ਜਵਾਨਾਂ ਨੇ ਤੋੜਿਆ ਦਮ
. . .  4 minutes ago
ਸ੍ਰੀਨਗਰ, 18 ਜੂਨ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਆਈ. ਈ. ਡੀ. ਹਮਲੇ ਦੌਰਾਨ ਜ਼ਖ਼ਮੀ ਹੋਏ ਸੁਰੱਖਿਆ ਬਲਾਂ ਦੇ ਦੋ ਜਵਾਨਾਂ ਨੇ ਅੱਜ ਇਲਾਜ ਦੌਰਾਨ ਦਮ ਤੋੜ ਦਿੱਤਾ। ਅੱਤਵਾਦੀਆਂ ਨੇ ਲੰਘੇ ਦਿਨ 44 ਰਾਸ਼ਟਰੀ ਰਾਈਫ਼ਲਜ਼ ਦੀ ਗੱਡੀ ਨੂੰ ਉਸ ਸਮੇਂ ਆਈ. ਈ...
ਅਨੰਤਨਾਗ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ, ਇੱਕ ਜਵਾਨ ਸ਼ਹੀਦ
. . .  21 minutes ago
ਸ੍ਰੀਨਗਰ, 18 ਜੂਨ- ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਜ ਸਵੇਰੇ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਮੁਠਭੇੜ 'ਚ ਸੁਰੱਖਿਆ ਬਲਾਂ ਦਾ ਇੱਕ ਜਵਾਨ ਵੀ ਸ਼ਹੀਦ ਹੋ ਗਿਆ। ਮੁਠਭੇੜ ਵਾਲੀ ਥਾਂ ਤੋਂ ਸੁਰੱਖਿਆ ਬਲਾਂ ਨੇ ਹਥਿਆਰ...
ਮੋਗਾ 'ਚ ਮਿਲਿਆ ਜਿੰਦਾ ਬੰਬ
. . .  29 minutes ago
ਮੋਗਾ, 18 ਜੂਨ- ਮੋਗਾ 'ਚ ਲੁਧਿਆਣਾ ਰੋਡ 'ਤੇ ਟਾਟਾ ਮੋਟਰਜ਼ ਦੇ ਨੇੜੇ ਅੱਜ ਇੱਕ ਜਿੰਦਾ ਬੰਬ ਮਿਲਿਆ। ਬੰਬ ਮਿਲਣ ਦੀ ਖ਼ਬਰ ਸੁਣਦਿਆਂ ਹੀ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਉੱਧਰ ਇਸ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ...
ਚੀਨ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ 12 ਲੋਕਾਂ ਦੀ ਮੌਤ, 100 ਤੋਂ ਵੱਧ ਜ਼ਖ਼ਮੀ
. . .  41 minutes ago
ਬੀਜਿੰਗ, 18 ਜੂਨ- ਚੀਨ ਦੇ ਸਿਚੁਆਨ ਸੂਬੇ 'ਚ ਬੀਤੀ ਰਾਤ ਅਤੇ ਅੱਜ ਸਵੇਰੇ ਲੱਗੇ ਭੂਚਾਲ ਦੇ ਦੋ ਜ਼ਬਰਦਸਤ ਝਟਕਿਆਂ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਜਦਕਿ 100 ਤੋਂ ਵੱਧ ਜ਼ਖ਼ਮੀ ਹੋ ਗਏ। ਚੀਨੀ ਭੂਚਾਲ ਕੇਂਦਰ ਮੁਤਾਬਕ ਪਹਿਲਾ ਝਟਕਾ ਸਥਾਨਕ ਸਮੇਂ ਮੁਤਾਬਕ...
ਓਮ ਪ੍ਰਕਾਸ਼ ਬਿੜਲਾ ਹੋ ਸਕਦੇ ਹਨ ਲੋਕ ਸਭਾ ਦੇ ਨਵੇਂ ਸਪੀਕਰ
. . .  57 minutes ago
ਨਵੀਂ ਦਿੱਲੀ, 18 ਜੂਨ- ਰਾਜਸਥਾਨ ਦੇ ਕੋਟਾ ਤੋਂ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਓਮ ਪ੍ਰਕਾਸ਼ ਬਿੜਲਾ ਲੋਕ ਸਭਾ ਦੇ ਨਵੇਂ ਸਪੀਕਰ ਹੋ ਸਕਦੇ ਹਨ। ਸੂਤਰਾਂ ਵਲੋਂ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਬਿੜਲਾ ਦੂਜੀ ਵਾਰ ਕੋਟਾ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਸੰਸਦ...
ਅਯੁੱਧਿਆ ਅੱਤਵਾਦੀ ਹਮਲੇ 'ਤੇ ਅਦਾਲਤ ਅੱਜ ਸੁਣਾਏਗੀ ਫ਼ੈਸਲਾ
. . .  about 1 hour ago
ਲਖਨਊ, 18 ਜੂਨ- ਅਯੁੱਧਿਆ ਦੇ ਰਾਮ ਜਨਮ ਭੂਮੀ ਅਹਾਤੇ 'ਚ ਸਾਲ 2005 ਨੂੰ ਹੋਏ ਅੱਤਵਾਦੀ ਹਮਲੇ ਦੇ ਸਬੰਧ 'ਚ ਅੱਜ ਪ੍ਰਯਾਗਰਾਜ ਦੀ ਵਿਸ਼ੇਸ਼ ਅਦਾਲਤ ਵਲੋਂ ਫ਼ੈਸਲਾ ਸੁਣਾਇਆ ਜਾਵੇਗਾ। ਸੁਰੱਖਿਆ ਕਾਰਨਾਂ ਦੇ ਚੱਲਦਿਆਂ ਵਿਸ਼ੇਸ਼ ਅਦਾਲਤ ਨੈਨੀ ਸੈਂਟਰਲ ਜੇਲ੍ਹ 'ਚ...
ਝਾਵਲਾ ਮਾਈਨਰ 'ਚ ਪਿਆ ਪਾੜ, ਕਈ ਖੇਤ ਪਾਣੀ ਨਾਲ ਭਰੇ
. . .  about 1 hour ago
ਗੁਰੂਹਰਸਹਾਏ, 18 ਜੂਨ (ਹਰਚਰਨ ਸਿੰਘ ਸੰਧੂ)- ਪਿੰਡ ਕੋਹਰ ਸਿੰਘ ਵਾਲਾ ਕੋਲੋਂ ਲੰਘਦੇ ਝਾਵਲਾ ਮਾਈਨਰ 'ਚ ਅੱਜ ਸਵੇਰੇ ਵੱਡਾ ਪਾੜ ਪੈਣ ਨਾਲ ਕਈ ਖੇਤ ਪਾਣੀ ਨਾਲ ਭਰ ਗਏ। ਪਾਣੀ ਕਾਰਨ ਤਾਜ਼ਾ ਲੱਗਾ ਝੋਨਾ, ਝੋਨੇ ਦੀਆਂ ਪਨੀਰੀਆਂ ਅਤੇ ਹਰੇ ਚਾਰੇ ਚਾਰੇ ਦੀ ਫ਼ਸਲ...
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 107 ਬੱਚਿਆਂ ਦੀ ਮੌਤ
. . .  about 2 hours ago
ਪਟਨਾ, 18 ਜੂਨ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ 'ਚ ਚਮਕੀ ਬੁਖ਼ਾਰ (ਏ. ਈ. ਐੱਸ.) ਜਾਰੀ ਹੈ। ਇਸ ਕਾਰਨ ਹੁਣ ਤੱਕ 107 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਹਸਪਤਾਲ 'ਚ ਬਿਮਾਰ ਬੱਚਿਆਂ ਦੀ ਗਿਣਤੀ 400 ਤੋਂ ਵੱਧ ਹੋ ਗਈ ਹੈ। ਚਮਕੀ ਬੁਖ਼ਾਰ ਨਾਲ ਪੀੜਤ...
ਨਹਿਰ 'ਚ ਪਾੜ ਪੈਣ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬੀਆਂ
. . .  about 2 hours ago
ਬਾਘਾਪੁਰਾਣਾ, 18 ਜੂਨ (ਬਲਰਾਜ ਸਿੰਗਲਾ)- ਅੱਜ ਸਵੇਰੇ ਮੋਗਾ ਜ਼ਿਲ੍ਹੇ ਦੇ ਪਿੰਡ ਮੰਡੀਰਾਵਾਲਾ ਨਵਾਂ ਨੇੜਿਓਂ ਨਹਿਰ (ਸੂਆ) 'ਚ ਪਾੜ ਪੈ ਗਿਆ। ਇਸ ਕਾਰਨ ਨਹਿਰ ਦਾ ਪਾਣੀ ਦੂਰ-ਦੂਰ ਤੱਕ ਖੇਤਾਂ 'ਚ ਭਰਨ ਨਾਲ ਕਿਸਾਨਾਂ ਦੀਆਂ ਫ਼ਸਲਾਂ ਪਾਣੀ 'ਚ ਡੁੱਬ ਗਈਆਂ। ਮੌਕੇ 'ਤੇ...
ਅਨੰਤਨਾਗ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  about 2 hours ago
ਸ੍ਰੀਨਗਰ, 18 ਜੂਨ- ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਅੱਜ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਮੁਠਭੇੜ ਉਸ ਵੇਲੇ ਹੋਈ, ਜਦੋਂ ਸੁਰੱਖਿਆ ਬਲਾਂ ਵਲੋਂ ਅੱਤਵਾਦੀਆਂ ਵਿਰੁੱਧ ਸਰਚ ਮੁਹਿੰਮ ਚਲਾਈ ਜਾ ਰਹੀ ਸੀ। ਇਸ...
ਅੰਡੇਮਾਨ ਦੀਪ ਸਮੂਹ 'ਚ ਲੱਗੇ ਭੂਚਾਲ ਦੇ ਝਟਕੇ
. . .  about 2 hours ago
ਨਵੀਂ ਦਿੱਲੀ, 18 ਜੂਨ- ਅੰਡੇਮਾਨ ਦੀਪ ਸਮੂਹ 'ਤੇ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 4.9 ਮਾਪੀ ਗਈ। ਭੂਚਾਲ ਦੇ ਝਟਕੇ ਤੜਕੇ 3.49 ਵਜੇ ਮਹਿਸੂਸ ਕੀਤੇ ਗਏ। ਇਸ ਕਾਰਨ ਇੱਥੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ...
ਅੱਜ ਦਾ ਵਿਚਾਰ
. . .  about 3 hours ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਬੰਗਲਾਦੇਸ਼ ਨੇ ਵੈਸਟ ਇੰਡੀਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਾਰਸ਼ ਨੇ ਮੌਸਮ ਕੀਤਾ ਸੁਹਾਵਣਾ, ਤਾਪਮਾਨ 'ਚ ਆਈ ਗਿਰਾਵਟ
. . .  1 day ago
ਅੰਮ੍ਰਿਤਸਰ, 17 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਬਾਅਦ ਦੁਪਹਿਰ ਮੌਸਮ ਦੇ ਬਦਲੇ ਮਿਜ਼ਾਜ ਉਪਰੰਤ ਜਿੱਥੇ ਲੋਕਾਂ ਨੂੰ ਪੈ ਰਹੀ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਪੰਜਾਬ ਦੇ ਕਈ ਇਲਾਕਿਆਂ 'ਚ ਹੋਈ ਬਾਰਸ਼ ਕਾਰਨ...
ਸਤਲੁਜ ਦਰਿਆ 'ਚ ਬੇੜੀ ਡੁੱਬੀ, ਇਕੋ ਪਰਿਵਾਰ ਦੇ ਤਿੰਨ ਨੌਜਵਾਨ ਬੱਚਿਆਂ ਦੀ ਮੌਤ
. . .  1 day ago
ਫ਼ਿਰੋਜ਼ਪੁਰ, 17 ਜੂਨ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਸਰਹੱਦ 'ਤੇ ਪੈਂਦੀਆਂ ਗੱਟੀਆਂ ਲਾਗਿਉਂ ਵਗਦੇ ਸਤਲੁਜ ਦਰਿਆ ਵਿਚ ਬੇੜੀ ਡੁੱਬਣ ਨਾਲ ਇਕੋ ਪਰਿਵਾਰ ਦੇ ਤਿੰਨ ਨੌਜਵਾਨ ਬੱਚਿਆਂ ਦੀ ਮੌਤ ਹੋ ...
ਤੇਜ਼ ਹਨੇਰੀ ਨੇ ਬਿਜਲੀ ਦੇ ਟਾਵਰ ਪੁੱਟੇ
. . .  1 day ago
ਨਵੀਂ ਦਿੱਲੀ : ਜੇ ਪੀ ਨੱਢਾ ਨੂੰ ਬਣਾਇਆ ਭਾਜਪਾ ਦਾ ਕਾਰਜਕਾਰੀ ਪ੍ਰਧਾਨ
. . .  1 day ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਕਾਰਨ ਹੁਣ ਤੱਕ 104 ਬੱਚਿਆ ਦੀ ਮੌਤ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : 6 ਓਵਰਾਂ ਤੋਂ ਬਾਅਦ ਬੰਗਲਾਦੇਸ਼ 38/0
. . .  1 day ago
ਪੁਲਵਾਮਾ 'ਚ ਫੌਜ ਦੇ ਕਾਫ਼ਲੇ 'ਤੇ ਹੋਏ ਹਮਲੇ 'ਚ 5 ਜਵਾਨ ਜ਼ਖਮੀ, 1 ਅੱਤਵਾਦੀ ਢੇਰ
. . .  1 day ago
ਮੇਹੁਲ ਚੌਕਸੀ ਨੇ ਬੰਬੇ ਹਾਈਕੋਰਟ ਨੂੰ ਸੌਂਪਿਆ ਹਲਫ਼ਨਾਮਾ, ਕਿਹਾ- ਇਲਾਜ ਲਈ ਛੱਡਿਆ ਦੇਸ਼
. . .  1 day ago
ਪ੍ਰਵਾਸੀ ਮਜ਼ਦੂਰ ਦੀ ਨਬਾਲਗ ਬਾਲੜੀ ਨਾਲ ਰਿਸ਼ਤੇਦਾਰ ਵੱਲੋਂ ਜਬਰ ਜਨਾਹ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਜਿੱਤ ਲਈ ਦਿੱਤਾ 322 ਦੌੜਾਂ ਦਾ ਟੀਚਾ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਸੱਤਵਾਂ ਝਟਕਾ
. . .  1 day ago
ਸੋਸ਼ਲ ਮੀਡੀਆ 'ਤੇ ਅੱਪ ਸ਼ਬਦ ਬੋਲਣ ਵਾਲੀ ਮਹਿਲਾ ਅਕਾਲੀ ਆਗੂ 'ਤੇ ਪਰਚਾ ਦਰਜ
. . .  1 day ago
ਚੀਮਾ ਨੇ ਸਿੱਖਾਂ 'ਤੇ ਹੋ ਰਹੇ ਹਮਲਿਆਂ ਨੂੰ ਮੋਦੀ ਸਰਕਾਰ ਦੀ ਸਾਜ਼ਿਸ਼ ਦੱਸਿਆ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਪੰਜਵਾਂ ਝਟਕਾ
. . .  1 day ago
ਵੈਸਟਇੰਡੀਜ਼-ਬੰਦਲਾਦੇਸ਼ ਮੈਚ : ਵੈਸਟਇੰਡੀਜ਼ ਨੂੰ ਲੱਗਾ ਚੌਥਾ ਝਟਕਾ
. . .  1 day ago
ਟੈਂਪੂ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ 'ਚ 2 ਨੌਜਵਾਨਾਂ ਦੀ ਮੌਤ
. . .  1 day ago
ਅਜਨਾਲਾ 'ਚ ਸਿੱਖ ਜਥੇਬੰਦੀਆਂ ਵੱਲੋਂ ਦਿੱਲੀ ਪੁਲਿਸ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ
. . .  1 day ago
ਝੋਨਾ ਲਾਉਂਦੇ ਸਮੇਂ ਗਰਮੀ ਲੱਗਣ ਕਾਰਨ 70 ਸਾਲਾ ਪ੍ਰਵਾਸੀ ਮਜ਼ਦੂਰ ਦੀ ਮੌਤ
. . .  1 day ago
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 193/3
. . .  1 day ago
ਨਸ਼ਿਆਂ ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਲਿਪਤ ਪੁਲਿਸ ਦੇ 11 ਮੁਲਾਜ਼ਮ ਮੁਅੱਤਲ
. . .  1 day ago
ਮਾਨਸਿਕ ਪਰੇਸ਼ਾਨੀ ਦੇ ਚੱਲਦਿਆਂ ਵਿਅਕਤੀ ਨੇ ਸਿਰ 'ਚ ਮਾਰੀ ਗੋਲੀ, ਹਾਲਤ ਗੰਭੀਰ
. . .  1 day ago
31 ਓਵਰਾਂ ਤੋਂ ਬਾਅਦ ਵੈਸਟਇੰਡੀਜ਼ 156/2
. . .  1 day ago
ਸਿੱਖਾਂ ਨਾਲ ਕੁੱਟਮਾਰ ਦੇ ਮਾਮਲੇ 'ਚ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਕਮਿਸ਼ਨਰ ਕੋਲੋਂ ਮੰਗੀ ਰਿਪੋਰਟ
. . .  1 day ago
ਦਿੱਲੀ ਪੁਲਿਸ ਵਲੋਂ ਦੋ ਸਿੱਖਾਂ ਨਾਲ ਕੁੱਟਮਾਰ ਕਰਨ ਦੇ ਮਾਮਲੇ ਨੂੰ ਲੈ ਕੇ ਪਾਕਿ ਸਿੱਖਾਂ 'ਚ ਰੋਸ
. . .  1 day ago
ਸ਼੍ਰੋਮਣੀ ਕਮੇਟੀ ਵੱਲੋਂ ਮਾਮਲੇ ਸਬੰਧੀ ਦੇਸ਼ ਦੇ ਗ੍ਰਹਿ ਸਕੱਤਰ ਨੂੰ ਲਿਖਿਆ ਪੱਤਰ
. . .  1 day ago
ਬਿਹਾਰ 'ਚ 22 ਜੂਨ ਤੱਕ ਸਾਰੇ ਸਰਕਾਰੀ ਸਕੂਲ ਰਹਿਣਗੇ ਬੰਦ
. . .  1 day ago
ਭਾਈ ਲੌਂਗੋਵਾਲ ਨੇ ਪੁਲਿਸ ਵਲੋਂ ਦੋ ਸਿੱਖਾਂ ਦੀ ਜ਼ਾਲਮਾਨਾ ਕੁੱਟਮਾਰ ਦੀ ਕੀਤੀ ਨਿੰਦਾ
. . .  1 day ago
ਗੋਲੀ ਲੱਗਣ ਨਾਲ ਹੋਮਗਾਰਡ ਜਵਾਨ ਦੀ ਭੇਦਭਰੀ ਹਾਲਤਾਂ 'ਚ ਮੌਤ
. . .  1 day ago
ਜੰਮੂ-ਕਸ਼ਮੀਰ 'ਚ ਮੁਠਭੇੜ ਦੌਰਾਨ ਦੋ ਅੱਤਵਾਦੀ ਢੇਰ, ਇੱਕ ਜਵਾਨ ਸ਼ਹੀਦ
. . .  1 day ago
ਪਟਨਾ-ਅੰਮ੍ਰਿਤਸਰ ਵਿਚਕਾਰ ਰੋਜ਼ਾਨਾ ਏਅਰ ਇੰਡੀਆ ਦੀ ਹਵਾਈ ਉਡਾਣ ਹੋਵੇਗੀ ਸ਼ੁਰੂ- ਪੁਰੀ
. . .  1 day ago
ਵਿਸ਼ਵ ਕੱਪ 2019 : 10 ਓਵਰਾਂ ਤੋਂ ਬਾਅਦ ਵੈਸਟ ਇੰਡੀਜ਼ 33/1
. . .  1 day ago
ਦੱਖਣੀ ਅਫ਼ਰੀਕਾ 'ਚ ਵਾਪਰੇ ਸੜਕ ਹਾਦਸੇ 'ਚ 26 ਲੋਕਾਂ ਦੀ ਮੌਤ
. . .  1 day ago
ਚੋਰਾਂ ਨੇ ਲੋਪੋਕੇ ਦੇ ਗੁਰਦੁਆਰਾ ਸਾਹਿਬ ਦੀ ਭੰਨੀ ਗੋਲਕ, ਸੱਚਖੰਡ ਸਾਹਿਬ 'ਚ ਵੀ ਕੀਤੀ ਬੇਅਦਬੀ
. . .  1 day ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਬਿਹਾਰ ਦੇ ਮੁੱਖ ਮੰਤਰੀ ਨੇ ਕੀਤੀ ਮੁਲਾਕਾਤ
. . .  1 day ago
ਵਿਸ਼ਵ ਕੱਪ 2019 : ਵੈਸਟਇੰਡੀਜ਼ ਨੂੰ ਲੱਗਾ ਪਹਿਲਾ ਝਟਕਾ, ਕ੍ਰਿਸ ਗੇਲ ਆਊਟ
. . .  1 day ago
ਸ੍ਰੀ ਮੁਕਤਸਰ ਸਾਹਿਬ: ਡਾਕਟਰਾਂ ਵੱਲੋਂ ਮੁਕੰਮਲ ਹੜਤਾਲ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ ਦੋ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 21 ਮੱਘਰ ਸੰਮਤ 550

ਹਰਿਆਣਾ ਹਿਮਾਚਲ

ਅਫ਼ੀਮ ਸਮੇਤ ਗਿ੍ਫ਼ਤਾਰ ਦੋਸ਼ੀ ਨੂੰ ਇਕ ਸਾਲ ਦੀ ਕੈਦ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਨਸ਼ੀਲਾ ਪਦਾਰਥ ਕਾਨੂੰਨ ਮਾਮਲੇ 'ਚ ਅਦਾਲਤ ਨੇ ਇਕ ਵਿਅਕਤੀ ਨੂੰ ਇਕ ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ | ਇਹ ਫੈਸਲਾ ਜ਼ਿਲ੍ਹਾ ਕੁਰੂਕਸ਼ੇਤਰ ਦੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਸੁਣਾਇਆ | ਜ਼ਿਲ੍ਹਾ ਸਹਾਇਕ ਨਿਆਂਵਾਦੀ ਜਸਬੀਰ ਸਿੰਘ ਢਾਂਡਾ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਦੀਪ ਸਿੰਘ ਉਰਫ਼ ਸੋਨੀ ਪੁੱਤਰ ਜੀਤ ਸਿੰਘ ਵਾਸੀ ਡੇਰਾ ਭਾਗ ਸਿੰਘ ਪਟਿਆਲਾ ਰੋਡ ਚੀਕਾ ਨੂੰ 240 ਗ੍ਰਾਮ ਅਫੀਮ ਸਮੇਤ ਗਿ੍ਫ਼ਤਾਰ ਕੀਤਾ ਸੀ | ਡੀ.ਐਸ.ਪੀ. ਪਿਹੋਵਾ ਅਸ਼ੋਕ ਬਖ਼ਸ਼ੀ ਦੀ ਹਾਜ਼ਰੀ ਵਿਚ ਦੋਸ਼ੀ ਦੀ ਭਾਲ ਕੀਤੀ ਗਈ ਸੀ | ਇਹ ਮਾਮਲਾ ਕੋਰਟ ਵਿਚ ਵਿਚਾਰਾਧੀਨ ਸੀ | ਮਾਮਲੇ ਦੀ ਸੁਣਵਾਈ ਕਰਦੇ ਹੋਏ ਐਡੀਸ਼ਨਲ ਸੈਸ਼ਨ ਜੱਜ ਰਾਕੇਸ਼ ਸਿੰਘ ਦੀ ਕੋਰਟ ਨੇ ਦੀਪ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਇਕ ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ |

ਰੋਡਵੇਜ਼ ਦੇ ਸੇਵਾ ਮੁਕਤ ਮੁਲਾਜ਼ਮਾਂ ਨੇ ਡੀਪੂ ਪ੍ਰਸ਼ਾਸਨ ਿਖ਼ਲਾਫ਼ ਕੀਤੀ ਨਾਅਰੇਬਾਜ਼ੀ

ਸਿਰਸਾ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਰੋਡਵੇਜ਼ ਦੇ ਸੇਵਾਮੁਕਤ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਬੱਸ ਅੱਡੇ 'ਚ ਡਿਪੂ ਪ੍ਰਸ਼ਾਸਨ ਦੇ ਿਖ਼ਲਾਫ਼ ਨਾਅਰੇਬਾਜੀ ਕੀਤੀ ਤੇ ਮੰਗਾਂ ਪੂਰੀਆਂ ਨਾ ਹੋਣ 'ਤੇ ਜੀ.ਐਮ. ਦੇ ਦਫ਼ਤਰ ਅੱਗੇ ਬੇਮਿਆਦੀ ...

ਪੂਰੀ ਖ਼ਬਰ »

ਇਨਾਮੀ ਬਦਮਾਸ਼ ਨਾਜਾਇਜ਼ ਪਿਸਤੌਲ ਸਮੇਤ ਕਾਬੂ

ਕੁਰੂਕਸ਼ੇਤਰ/ਗੁਰੂਗ੍ਰਾਮ, 5 ਦਸੰਬਰ (ਜਸਬੀਰ ਸਿੰਘ ਦੁੱਗਲ)- ਸਪੈਸ਼ਲ ਟਾਸਕ ਫ਼ੋੋਰਸ (ਐਸ.ਟੀ.ਐਫ਼.) ਗੁਰੂਗ੍ਰਾਮ ਦੀ ਇਕ ਟੀਮ ਵਲੋੋਂ 50 ਹਜ਼ਾਰ ਦੇ ਇਨਾਮੀ ਬਦਮਾਸ਼ ਨੂੰ ਨਾਜਾਇਜ਼ ਹਥਿਆਰ ਸਮੇਤ ਕਮਲਾ ਨਹਿਰੂ ਪਾਰਕ ਨੇੜੇ ਸੋਹਨਾ ਚੌੌਕ ਗੁਰੂਗ੍ਰਾਮ ਤੋੋਂ ਗਿ੍ਫ਼ਤਾਰ ...

ਪੂਰੀ ਖ਼ਬਰ »

ਯੂਥ ਪ੍ਰੋਗਰਾਮਾਂ ਤੇ ਖੇਡ ਮੰਤਰਾਲੇ ਅਧੀਨ ਨਹਿਰੂ ਯੁਵਾ ਕੇਂਦਰ ਵਲੋਂ ਭਾਸ਼ਣ ਮੁਕਾਬਲੇ

ਫਤਿਹਾਬਾਦ, 5 ਦਸੰਬਰ (ਹਰਬੰਸ ਮੰਡੇਰ)-ਭਾਰਤ ਸਰਕਾਰ ਦੇ ਯੁਵਾ ਪ੍ਰੋਗਰਾਮ ਅਤੇ ਮੰਤਰਾਲੇ ਤਹਿਤ ਨਹਿਰੂ ਯੁਵਾ ਕੇਂਦਰ ਦੇ ਰੱਖਿਆ ਮੰਤਰਾਲੇ ਦੇ ਸਹਿਯੋਗ ਨਾਲ ਦੇਸ਼ ਭਗਤੀ ਅਤੇ ਰਾਸ਼ਟਰ ਨਿਰਮਾਣ ਵਿਸ਼ਿਆਂ 'ਤੇ ਜ਼ਿਲ੍ਹਾ ਪੱਧਰ ਦੇ ਇਨਾਮ ਭਾਸ਼ਣ ਮੁਕਾਬਲੇ ਕਰਵਾਏ ਜਾ ...

ਪੂਰੀ ਖ਼ਬਰ »

ਹਰਿਆਣਾ ਦੀਆਂ 30 ਮਹਿਲਾ ਹਾਕੀ ਖਿਡਾਰੀਆਂ ਦੀ ਕੈਂਪ ਲਈ ਚੋਣ

ਹਿਸਾਰ, 5 ਦਸੰਬਰ (ਰਾਜ ਪਰਾਸ਼ਰ)-ਮਹਿਲਾ ਤੇ ਪੁਰਸ਼ ਵਰਗ ਦੀ ਅੰਡਰ-21 'ਖੇਡੋ ਇੰਡੀਆ ਯੂਥ ਗੇਮਸ-2019' 'ਚ ਹਿੱਸਾ ਲੈਣ ਵਾਲੀ ਹਰਿਆਣਾ ਮਹਿਲਾ ਹਾਕੀ ਟੀਮ ਦੀਆਂ ਸੰਭਾਵਿਤ 30 ਖਿਡਾਰੀਆਂ ਦੀ ਸਿਖਲਾਈ ਕੈਂਪ ਲਈ ਹਾਕੀ ਹਰਿਆਣਾ ਨੇ ਚੋਣ ਕੀਤੀ ਹੈ | ਹਾਕੀ ਹਰਿਆਣਾ ਦੇ ਜਨਰਲ ਸਕੱਤਰ ...

ਪੂਰੀ ਖ਼ਬਰ »

ਹਰ ਵਾਰਡ ਦੀ ਸਮੱਸਿਆ ਨੂੰ ਕੀਤਾ ਜਾਵੇਗਾ ਹੱਲ-ਚਾਵਲਾ

ਕੁਰੂਕਸ਼ੇਤਰ/ਸ਼ਾਹਾਬਾਦ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਸ਼ਾਹਾਬਾਦ ਨਗਰ ਪਾਲਿਕਾ ਦਫ਼ਤਰ 'ਚ ਕੌਾਸਲਰ ਦੀ ਬੈਠਕ 'ਚ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ | ਨਗਰ ਪਾਲਿਕਾ ਪ੍ਰਧਾਨ ਬਲਦੇਵ ਰਾਜ ਚਾਵਲਾ ਨੇ ਕਿਹਾ ਕਿ ਸਾਰੇ ਵਾਰਡਾਂ 'ਚ ਵਿਕਾਸ ਕੰਮ ਚਲ ਰਹੇ ਹਨ ਅਤੇ ...

ਪੂਰੀ ਖ਼ਬਰ »

ਰਸੋਈ ਗੈਸ ਸਹੂਲਤ ਤੋਂ ਵਾਂਝੇ ਖਾਕੀ ਰਾਸ਼ਨ ਕਾਰਡ ਦੀ ਲੈ ਸਕਦੇ ਹਨ ਸਹੂਲਤ-ਡੀ. ਸੀ.

ਅੰਬਾਲਾ, 5 ਦਸੰਬਰ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਦੱਸਿਆ ਕਿ ਸੂਬਾਈ ਸਰਕਾਰ ਨੇ ਹੁਣ ਅਜਿਹੇ ਖਾਕੀ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਨੂੰ ਵੀ ਗਰਾਂਟ 'ਤੇ ਰਸੋਈ ਗੈਸ ਕੁਨੈਕਸ਼ਨ ਦੇਣ ਦਾ ਫੈਸਲਾ ਲਿਆ ਹੈ, ਜਿਨ੍ਹਾਂ ਕੋਲ ਹੁਣ ਤੱਕ ਇਹ ...

ਪੂਰੀ ਖ਼ਬਰ »

ਹਰਿਆਣਾ ਦੀਆਂ ਮੰਡੀਆਂ 'ਚ 71.07 ਲੱਖ ਮੀਟਿ੍ਕ ਟਨ ਝੋਨੇ ਦੀ ਆਮਦ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੀ ਮੰਡੀਆਂ 'ਚ ਹੁਣ ਤੱਕ 71.07 ਲੱਖ ਮੀਟਿ੍ਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਹੈ, ਜਦੋਂ ਕਿ ਪਿਛਲੇ ਸਾਲ 70.76 ਲੱਖ ਮੀਟਿ੍ਕ ਟਨ ਤੋਂ ਵੱਧ ਝੋਨੇ ਦੀ ਆਮਦ ਹੋਈ ਸੀ | ਜਾਣਕਾਰੀ ਮੁਤਾਬਿਕ ਝੋਨੇ ਦੀ ਕੁਲ ਆਮਦ 'ਚੋਂ ਸਰਕਾਰੀ ...

ਪੂਰੀ ਖ਼ਬਰ »

ਸੀ. ਡੀ. ਐਲ. ਯੂ. ਦੀ ਸਾਲਾਨਾ 'ਮੀਮਿਰ' ਪਤਿ੍ਕਾ ਦਾ ਦੂਜਾ ਅੰਕ ਜਾਰੀ

ਸਿਰਸਾ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)-ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਲੋਂ 'ਮੀਮਿਰ' ਪਤਿ੍ਕਾ ਦਾ ਦੂਜਾ ਅੰਕ ਅੰਗਰੇਜ਼ੀ ਵਿਭਾਗ ਦੇ ਪ੍ਰੋ. ਉਦੇਮ ਸਿੰਘ ਦੀ ਪ੍ਰਧਾਨਗੀ ਹੇਠ ਰਿਲੀਜ਼ ਕੀਤਾ ਗਿਆ | ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਵਿਜੈ ਕਾਇਤ ਨੇ 'ਸੀਮਿਰ' ਪਤਿ੍ਕਾ ...

ਪੂਰੀ ਖ਼ਬਰ »

ਮਟਕਾ ਦੌੜ 'ਚ ਰਾਜਰਾਣੀ ਅੱਵਲ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਮਹਿਲਾ ਅਤੇ ਬਾਲ ਵਿਕਾਸ ਵਿਭਾਗ ਥਾਣੇਸਰ ਗ੍ਰਾਮੀਣ ਵਲੋਂ ਮਹਿਲਾ ਗ੍ਰਾਮੀਣ ਖੇਡ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ 'ਚ ਥਾਨੇਸਰ ਬਲਾਕ ਦੇ ਸਾਰੇ ਦਿਹਾਤੀ ਖੇਤਰ ਦੀਆਂ ਔਰਤਾਂ ਨੇ ਹਿੱਸਾ ਲਿਆ | ਇਸ ਦੌਰਾਨ ਸੀ.ਡੀ.ਪੀ.ਓ. ...

ਪੂਰੀ ਖ਼ਬਰ »

ਕਿਸਾਨੀ ਕਰਜ਼ੇ ਦੇ ਨਬੇੜੇ ਲਈ ਹਰਿਆਣਾ ਕਿਸਾਨ ਮੰਚ ਵਲੋਂ ਪਿੰਡਾਂ ਦਾ ਦੌਰਾ

ਸਿਰਸਾ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)-ਕਿਸਾਨੀ ਕਰਜ਼ੇ ਦੇ ਨਿਬੇੜੇ ਲਈ ਹਰਿਆਣਾ ਕਿਸਾਨ ਮੰਚ ਦੇ ਆਗੂਆਂ ਵਲੋਂ ਸਿਰਸਾ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਤੋਂ ਕਰਜ਼ਾ ਨਿਬੇੜੇ ਦੇ ਫਾਰਮ ਭਰਵਾਏ | ਕਰਜ਼ਾ ਨਿਬੇੜਾ ਬੋਰਡ ਦੇ ਸਬੰਧ 'ਚ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਸੁਰੱਖਿਅਤ ਵਾਹਨ ਸਕੂਲ ਪਾਲਿਸੀ ਦੀ ਸਮੀਖਿਆ ਮੀਟਿੰਗ ਅੱਜ

ਫਤਿਹਾਬਾਦ, 5 ਦਸੰਬਰ (ਅਜੀਤ ਤਸਵੀਰ)-ਸੜਕ ਸੁਰੱਖਿਆ ਅਤੇ ਸੁਰੱਖਿਅਤ ਸਕੂਲ ਵਾਹਨ ਪਾਲਿਸੀ ਤਹਿਤ ਮੀਟਿੰਗ 6 ਦਸੰਬਰ ਨੂੰ ਲਘੂ ਸਕੱਤਰੇਤ ਸਥਿਤ ਮੀਟਿੰਗ ਹਾਲ 'ਚ ਸਵੇਰੇ 10:45 ਵਜੇ ਹੋਵੇਗੀ | ਇਹ ਮੀਟਿੰਗ ਡੀ.ਸੀ. ਡਾ. ਜੇ.ਕੇ. ਆਭੀਰ ਦੀ ਅਗਵਾਈ 'ਚ ਹੋਵੇਗੀ | ਏ.ਡੀ.ਸੀ. ਅਤੇ ...

ਪੂਰੀ ਖ਼ਬਰ »

ਡੀ. ਸੀ. ਵਲੋਂ ਗੀਤਾ ਉਤਸਵ ਦੀ ਤਿਆਰੀਆਂ ਦਾ ਜਾਇਜ਼ਾ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਕੌਮਾਂਤਰੀ ਗੀਤਾ ਉਤਸਵ 2018 ਨੂੰ ਸਫ਼ਲ ਅਤੇ ਯਾਦਗਾਰ ਬਣਾਉਣ ਲਈ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਛੱਡੀ ਜਾਵੇਗੀ | ਉਤਸਵ ਵਿਚ 13 ਤੋਂ 18 ਦਸੰਬਰ ਤੱਕ ਮੁੱਖ ਪ੍ਰੋਗਰਾਮ ...

ਪੂਰੀ ਖ਼ਬਰ »

'ਆਪ' ਆਗੂਆਂ ਨੇ 22 ਦੀ ਰੈਲੀ ਸਬੰਧੀ ਨੁੱਕੜ ਮੀਟਿੰਗਾਂ

ਸਿਰਸਾ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)-ਆਉਣ ਵਾਲੀ 22 ਦਸੰਬਰ ਨੂੰ ਸਿਰਸਾ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦੀ ਰੈਲੀ ਦੀ ਤਿਆਰੀ ਲਈ 'ਆਪ' ਆਗੂਆਂ ਵੱਲੋਂ ਪਿੰਡ-ਪਿੰਡ ਜਲਸੇ ਤੇ ਨੁੱਕੜ ਸਭਾਵਾਂ ਜਰੀਏ ਭਾਜਪਾ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕੀਤੇ ...

ਪੂਰੀ ਖ਼ਬਰ »

ਰਾਜਸਥਾਨ ਨਾਲ ਲਗਦੀ ਹੱਦ 'ਤੇ ਸੁਰੱਖਿਆ ਵਧਾਈ

ਸਿਰਸਾ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)-ਆਉਣ ਵਾਲੀ 7 ਦਸੰਬਰ ਨੂੰ ਰਾਜਸਥਾਨ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਰਸਾ ਦੇ ਨਾਲ ਲੱਗਦੀ ਰਾਜਸਥਾਨ ਦੀ ਹੱਦ 'ਤੇ ਸੁਰੱਖਿਆ ਹੋਰ ਵਧਾ ਦਿੱਤੀ ਗਈ ਹੈ | ਚੋਣ ਪ੍ਰਚਾਰ ਖ਼ਤਮ ਹੋਣ ਮਗਰੋਂ ਹੱਦ ਨੂੰ ਸੀਲ ਕਰ ...

ਪੂਰੀ ਖ਼ਬਰ »

ਵਿਗਿਆਨ ਨੇ ਬਹੁਤ ਤਰੱਕੀ ਕੀਤੀ, ਪਰ ਖੂਨ ਦਾ ਕੋਈ ਬਦਲ ਨਹੀਂ-ਗਵਰਨਰ

ਟੋਹਾਣਾ, 5 ਦਸੰਬਰ (ਗੁਰਦੀਪ ਸਿੰਘ ਭੱਟੀ)-ਹਰਿਆਣਾ ਦੇ ਗਵਰਨਰ ਸਤਿਆਦੇਵ ਨਾਰਾਇਣ ਨੇ ਇਥੋਂ ਦੇ ਰਾਮ ਭਵਨ ਵਿਚ ਕਿਹਾ ਕਿ ਖੂਨ ਦੁਨੀਆਂ ਦੇ ਕਿਸੇ ਵੀ ਕਾਰਖਾਨੇ ਵਿਚ ਪੈਦਾ ਨਹੀਂ ਕੀਤਾ ਜਾ ਸਕਦਾ | ਖ਼ੂਨ ਸਿਰਫ ਖ਼ੂਨਦਾਨੀਆਂ ਤੋਂ ਲੈ ਕੇ ਲੋੜਵੰਦ ਲੋਕਾਂ ਨੂੰ ਦਿੱਤਾ ਜਾ ...

ਪੂਰੀ ਖ਼ਬਰ »

ਦੋਸ਼ੀ ਡਾਕਟਰਾਂ ਤੇ ਸਟਾਫ਼ 'ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਐਸ. ਪੀ. ਨੂੰ ਦਿੱਤੀ ਸ਼ਿਕਾਇਤ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਨਿਊ ਬੋਰਨ ਵਾਰਡ ਵਿਚ ਝੁਲਸੀ ਨਵ-ਜਨਮੀ ਬੱਚੀ ਪੀ.ਜੀ.ਆਈ. ਚੰਡੀਗੜ੍ਹ ਵਿਚ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੀ ਹੈ | ਇਸ ਮਾਮਲੇ ਵਿਚ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਹੁਣ ਬੱਚੀ ਦੇ ...

ਪੂਰੀ ਖ਼ਬਰ »

ਅਗਰ ਚੇਤਨਾ ਤੇ ਸਦਭਾਵਨਾ ਰੱਥ ਯਾਤਰਾ ਦਾ ਭਰਵਾਂ ਸਵਾਗਤ

ਥਾਨੇਸਰ, 5 ਦਸੰਬਰ (ਅਜੀਤ ਬਿਊਰੋ)-ਪੁਣੇ ਤੋਂ ਸ਼ੁਰੂ ਹੋਈ ਅਗਰ ਚੇਤਨਾ ਤੇ ਸਦਭਾਵਨਾ ਰੱਥ ਯਾਤਰਾ ਦਾ ਕੁਰੂਕਸ਼ੇਤਰ ਪੁੱਜਣ 'ਤੇ ਸ਼ਹਿਰ ਦੀ ਵੱਖ-ਵੱਖ ਸੰਸਥਾਵਾਂ ਨੇ ਸਵਾਗਤ ਕੀਤਾ | ਰੱਥ ਯਾਤਰਾ ਵਿਚ ਮਹਾਰਾਜਾ ਦੀ ਮੂਰਤੀ ਨਾਲ ਲੈਸ ਅਤੇ ਅਗਰਵਾਲ ਸਮਾਜ ਦੇ 18 ਗੋਤਰਾ ਨੂੰ ...

ਪੂਰੀ ਖ਼ਬਰ »

ਗੁਰੂਕੁਲ ਕੁਰੂਕਸ਼ੇਤਰ 'ਚ ਐਨ.ਸੀ.ਸੀ. ਪ੍ਰੋਗਰਾਮ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਗੁਰੂਕੁਲ ਕੁਰੂਕਸ਼ੇਤਰ 'ਚ 10 ਹਰਿਆਣਾ ਬਟਾਲੀਅਨ ਵਲੋਂ ਐਨ.ਸੀ.ਸੀ. ਦਿਵਸ ਨੂੰ ਲੈ ਕੇ ਪ੍ਰੋਗਰਾਮ ਕੀਤਾ ਗਿਆ, ਜਿਸ 'ਚ ਐਨ.ਸੀ.ਸੀ. ਕੈਡੇਟਾਂ ਵਲੋਂ ਵੱਖ-ਵੱਖ ਸੱਭਿਅਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ | 10 ਹਰਿਆਣਾ ਬਟਾਲੀਅਨ ...

ਪੂਰੀ ਖ਼ਬਰ »

9 ਨੂੰ ਰੱਖੀ ਜਾਵੇਗੀ ਪਾਰਟੀ ਦੀ ਨੀਂਹ- ਦੁਸ਼ਅੰਤ ਚੌਟਾਲਾ

ਫਤਿਹਾਬਾਦ, 5 ਦਸੰਬਰ (ਹਰਬੰਸ ਮੰਡੇਰ)-ਪਿੰਡ ਬੜੋਪਲ ਦੇ ਸਰਪੰਚ ਜੋਗਿੰਦਰ ਪੂਨੀਆ ਨੇ ਅੱਜ ਆਪਣੇ ਸੈਂਕੜੇ ਸਮਰਥਕਾਂ ਨਾਲ ਸੰਸਦ ਮੈਂਬਰ ਦੁਸ਼ਅੰਤ ਚੌਟਾਲਾ ਦੇ ਸਮਰਥਨ 'ਚ ਆਉਣ ਦਾ ਐਲਾਨ ਕੀਤਾ | ਦੁਸ਼ਅੰਤ ਚੌਟਾਲਾ ਨੇ ਬੜੋਪਲ ਪਿੰਡ ਪਹੁੰਚ ਕੇ ਸਰਪੰਚ ਜੋਗਿੰਦਰ ਸਿੰਘ ...

ਪੂਰੀ ਖ਼ਬਰ »

ਅੰਤਿਮ ਦੌਰ 'ਚ ਪਹੁੰਚੇ ਰਾਜਸਥਾਨ ਚੋਣ ਪ੍ਰਚਾਰ 'ਚ ਪੰਜਾਬ ਤੇ ਹਰਿਆਣਾ ਦੇ ਨੇਤਾਵਾਂ ਨੇ ਭਰੀਆਂ ਹਾਜ਼ਰੀਆਂ

ਏਲਨਾਬਾਦ, 5 ਦਸੰਬਰ (ਜਗਤਾਰ ਸਮਾਲਸਰ)-ਆਖਰੀ ਦੌਰ 'ਚ ਪਹੁੰਚੀਆਂ ਰਾਜਸਥਾਨ ਵਿਧਾਨ ਸਭਾ ਚੋਣਾਂ-2018 'ਚ ਅੱਜ ਭਾਜਪਾ ਅਤੇ ਕਾਂਗਰਸ ਪਾਰਟੀਆਂ ਵਲੋਂ ਰਾਜਸਥਾਨ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਦੇ ਆਪਣੇ-ਆਪਣੇ ਪਾਰਟੀ ਆਗੂ ਨਾਲ ਆਪਣੀਆਂ-ਆਪਣੀਆਂ ਚੋਣ ਮੁਹਿੰਮਾਂ ਨੂੰ ...

ਪੂਰੀ ਖ਼ਬਰ »

ਐਡੀਸ਼ਨਲ ਡਾਇਰੈਕਟਰ ਨੇ ਖਾਦੀ ਗ੍ਰਾਮ-ਉਦਯੋਗ ਕੇਂਦਰ ਮਿਰਜਾਪੁਰ ਦਾ ਕੀਤਾ ਦੌਰਾ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਖਾਦੀ ਗ੍ਰਾਮ-ਉਦਯੋਗ ਸੰਘ ਨਰੜ ਮਿਰਜਾਪੁਰ 'ਚ ਉਦਯੋਗ ਵਿਭਾਗ ਹਰਿਆਣਾ ਦੇ ਐਡੀਸ਼ਨਲ ਡਾਇਰੈਕਟਰ ਆਰ. ਸੀ. ਦਾਰਾ ਪੁੱਜੇ | ਗ੍ਰਾਮ ਉਦਯੋਗ ਸੰਘ ਦੇ ਮੁੱਖ ਪ੍ਰਬੰਧਕ ਤੇ ਸਕੱਤਰ ਸਤਪਾਲ ਸੈਣੀ, ਸੰਘ ਦੇ ਅਹੁਦੇਦਾਰਾਂ ਅਤੇ ...

ਪੂਰੀ ਖ਼ਬਰ »

ਪੋ੍ਰਫ਼ੈਸਰ ਅਮਰਜੀਤ ਸਿੰਘ ਵਲੋਂ ਆਜ਼ਾਦੀ ਬਚਾਓ ਅੰਦੋਲਨ ਦੇ ਕੌਮੀ ਸੰਮੇਲਨ ਦੀ ਪ੍ਰਧਾਨਗੀ

ਥਾਨੇਸਰ, 5 ਦਸੰਬਰ (ਅਜੀਤ ਬਿਊਰੋ)-ਇਤਿਹਾਸ ਵਿਭਾਗ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਿਭਾਗ ਮੁਖੀ ਪ੍ਰੋਫ਼ੈਸਰ ਅਮਰਜੀਤ ਸਿੰਘ ਨੇ ਆਜ਼ਾਦੀ ਬਚਾਓ ਅੰਦੋਲਨ ਦੇ ਕੌਮੀ ਸੰਮੇਲਨ ਦੀ ਪ੍ਰਧਾਨਗੀ ਕੀਤੀ | ਅਮਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਆਜ਼ਾਦੀ ਬਚਾਓ ਅੰਦੋਲਨ ਦਾ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਨੇ ਵੀਡੀਓ ਕਾਨਫ਼ਰੰਸਿੰਗ ਰਾਹੀਂ ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਖ਼ੁਰਾਕ, ਨਾਗਰਿਕ, ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਰਾਮ ਨਿਵਾਸ ਨੇ ਕਿਹਾ ਕਿ 26 ਜਨਵਰੀ ਤੱਕ ਸੂਬੇ ਦੇ ਹਰ ਘਰ 'ਚ ਗੈਸ ਚੁੱਲ੍ਹਾ ਯਕੀਨੀ ਬਣਾਇਆ ਜਾਵੇ | ਇਸ ਵਿਸ਼ੇ 'ਚ ਕਿਸੇ ਵੀ ਤਰ੍ਹਾਂ ਦੀ ...

ਪੂਰੀ ਖ਼ਬਰ »

ਰਾਤਰੀ ਬੱਸ ਠਹਿਰਾਓ ਬੰਦ ਕਰਨ ਦੇ ਫੈਸਲੇ ਨੂੰ ਵਾਪਸ ਲਏ ਸਰਕਾਰ- ਐਸ.ਐਫ਼.ਆਈ.

ਕੈਥਲ, 5 ਦਸੰਬਰ (ਅਜੀਤ ਬਿਊਰੋ)-ਸਟੂਡੈਂਟਸ ਫ਼ੈਡਰੇਸ਼ਨ ਆਫ਼ ਇੰਡੀਆ ਸਰਕਾਰ ਵਲੋਂ ਪਿੰਡਾਂ 'ਚ ਆਖ਼ਰੀ ਬੱਸ ਦੇ ਰਾਤਰੀ ਠਹਿਰਾਓ ਨੂੰ ਬੰਦ ਕਰਨ ਦੇ ਫੈਸਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੀ ਹੈ | ਐਸ.ਐਫ਼.ਆਈ. ਦੇ ਜ਼ਿਲ੍ਹਾ ਸਕੱਤਰ ਗੋਲੂ ਬਾਤਾ ਅਤੇ ਜ਼ਿਲ੍ਹਾ ...

ਪੂਰੀ ਖ਼ਬਰ »

ਕਰਾਟੇ ਕੱਪ ਮੁਕਾਬਲੇ ਦੇ ਜੂਨੀਅਰ ਕੈਟੇਗਰੀ 'ਚ ਲੇਖਰਾਜ ਸਕੂਲ ਮੋਹਰੀ

ਫਤਿਹਾਬਾਦ, 5 ਦਸੰਬਰ (ਅਜੀਤ ਤਸਵੀਰ)-ਸਥਾਨਕ ਲੇਖਰਾਜ ਮੈਮੋਰੀਅਲ ਸਕੂਲ ਫਤਿਹਾਬਾਦ 'ਚ ਫਤਿਹਾਬਾਦ ਕਰਾਟੇ ਮੁਕਾਬਲੇ ਕਰਵਾਏ ਗਏ | ਜ਼ਿਲ੍ਹਾ ਕਰਾਟੇ ਐਸੋਸੀਏਸ਼ਨ ਫਤਿਆਬਾਦ ਵਲੋਂ ਕਰਵਾਏ ਮੁਕਾਬਲਿਆਂ 'ਚ ਫਤਿਆਬਾਦ ਜ਼ਿਲ੍ਹੇ ਦੇ 10 ਸਕੂਲਾਂ ਤੋਂ ਲਗਭਗ 410 ...

ਪੂਰੀ ਖ਼ਬਰ »

ਬੇਲਾ-ਰੋਪੜ ਮਾਰਗ ਦੀ ਹਾਲਤ ਬਦਤਰ, ਲੋਕ ਪ੍ਰੇਸ਼ਾਨ

ਬੇਲਾ, 5 ਦਸੰਬਰ (ਮਨਜੀਤ ਸਿੰਘ ਸੈਣੀ)-ਲੁਧਿਆਣਾ ਜ਼ਿਲ੍ਹੇ ਤੇ ਬੇਟ ਇਲਾਕੇ ਨੂੰ ਜ਼ਿਲ੍ਹਾ ਹੈੱਡਕੁਆਰਟਰ ਰੋਪੜ ਤੇ ਹਿਮਾਚਲ ਪ੍ਰਦੇਸ਼ ਨਾਲ ਮਿਲਾਉਣ ਵਾਲੀ ਬੇਲਾ-ਰੋਪੜ ਮਾਰਗ ਦੀ ਇੰਨੀ ਤਰਸਯੋਗ ਹਾਲਤ ਬਣੀ ਹੋੋਈ ਹੈ ਕਿ ਇਸ ਮੁੱਖ ਮਾਰਗ ਨਾਲੋਂ ਖੇਤਾਂ ਨੂੰ ਜਾਣ ਵਾਲੀ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰ ਤੋਂ 6 ਲੱਖ ਖੋਹ ਕੇ ਲੁਟੇਰੇ ਫ਼ਰਾਰ

ਜੀਂਦ, 5 ਦਸੰਬਰ (ਅਜੀਤ ਬਿਊਰੋ)-ਹੁੱਡਾ ਕੰਪਲੈਕਸ ਵਿਚ ਦਿਨ-ਦਿਹਾੜੇ ਮੋਟਰ ਸਾਈਕਲ ਸਵਾਰ ਵਿਅਕਤੀ ਤੋਂ 6 ਲੱਖ ਰੁਪਏ ਲੁੱਟ ਲਏ ਗਏ | ਪੀੜਤ ਪੀ.ਐਨ.ਬੀ. ਬੈਂਕ ਤੋਂ ਰਕਮ ਕਢਵਾ ਕੇ ਆਪਣੇ ਘਰ ਆ ਰਿਹਾ ਸੀ | ਘਟਨਾ ਦੀ ਸੂਚਨਾ ਮਿਲਣ 'ਤੇ ਡੀ.ਐਸ.ਪੀ. ਰਾਮਭਜ, ਸਿਵਲ ਲਾਈਨ ਥਾਣਾ ...

ਪੂਰੀ ਖ਼ਬਰ »

ਵਿਧਾਨ ਸਭਾ ਦਾ ਤਿੰਨ ਦਿਨਾ ਸੈਸ਼ਨ ਬੁਲਾਉਣਾ ਜਨਤਕ ਪ੍ਰਤੀਨਿਧਾਂ ਦੇ ਸੰਵਿਧਾਨਕ ਹੱਕਾਂ 'ਤੇ ਚਿੱਟੇ ਦਿਨ ਡਾਕਾ: ਪ੍ਰੋ: ਚੰਦੂਮਾਜਰਾ

ਸ੍ਰੀ ਅਨੰਦਪੁਰ ਸਾਹਿਬ, 5 ਦਸੰਬਰ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੰਜਾਬ ਮੰਤਰੀ ਮੰਡਲ ਵਲੋਂ ਵਿਧਾਨ ਸਭਾ ਦਾ ਤਿੰਨ ਦਿਨਾ ਸੈਸ਼ਨ ਬੁਲਾਉਣਾ ਲੋਕ ਰਾਜ 'ਤੇ ਸਵਾਲੀਆਂ ਚਿੰਨ੍ਹ ਹੈ | ਜਦੋਂ ਕਿ ਸੂਬੇ ਅੰਦਰ ਲੋਕ ਮਸਲਿਆਂ ਜਿਵੇਂ ਕਿ ਕਿਸਾਨਾਂ, ਅਧਿਆਪਕਾਂ, ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਕਾਲਾਂਵਾਲੀ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸ੍ਰੀ ਦੁਰਗਾ ਮੰਦਰ 'ਚ ਮੱਥਾ ਟੇਕਣ ਗਏ ਸ਼ਰਧਾਲੂ ਦਾ ਮੰਦਰ ਦੇ ਸਾਹਮਣੇ ਖੜ੍ਹਾ ਕੀਤਾ ਮੋਟਰ ਸਾਈਕਲ ਚੋਰੀ ਹੋ ਗਿਆ | ਮੋਟਰ ਸਾਈਕਲ ਮਾਲਿਕ ਨੇ ਚੋਰੀ ਦੀ ਸ਼ਿਕਾਇਤ ਕਾਲਾਂਵਾਲੀ ਪੁਲਿਸ ਨੂੰ ਦੇ ਦਿੱਤੀ | ਜਿਸ 'ਤੇ ਕਾਰਵਾਈ ...

ਪੂਰੀ ਖ਼ਬਰ »

ਐਸ.ਪੀ. ਵਲੋਂ ਮਹਿਲਾ ਥਾਣੇ ਦਾ ਉਦਘਾਟਨ

ਨਰਾਇਣਗੜ੍ਹ, 5 ਦਸੰਬਰ (ਪੀ. ਸਿੰਘ)-ਸੈਕਟਰ 4 'ਚ ਐਸ.ਪੀ. ਅੰਬਾਲਾ ਆਸਥਾ ਮੋਦੀ ਨੇ ਮਹਿਲਾ ਪੁਲਿਸ ਥਾਣੇ ਦਾ ਉਦਘਾਟਨ ਕੀਤਾ | ਇਸ ਮੌਕੇੇ ਉਨ੍ਹਾਂ ਨਾਲ ਐਸ.ਡੀ.ਐਮ. ਨਰਾਇਣਗੜ੍ਹ ਆਦਿੱਤੀ ਤੇ ਡੀ.ਐਸ.ਪੀ. ਅਮਿਤ ਭਾਟੀਆ ਵੀ ਹਾਜ਼ਰ ਸਨ | ਐਸ.ਪੀ. ਨੇ ਥਾਣੇ ਦਾ ਨਿਰੀਖਣ ਕੀਤਾ ਅਤੇ ...

ਪੂਰੀ ਖ਼ਬਰ »

ਸੂਬੇ ਦੇ 30 ਤੋਂ ਵੱਧ ਕਾਲਜਾਂ 'ਚ ਕਰਵਾਈ ਜਾਵੇਗੀ ਗੀਤਾ ਸੰਸਦ-ਮਦਨ ਮੋਹਨ ਛਾਬੜਾ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਕੇ.ਡੀ.ਬੀ. ਦੇ ਮਾਨਦ ਸਕੱਤਰ ਮਦਨ ਮੋਹਨ ਛਾਬੜਾ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ ਨੂੰ ਯਾਦਗਾਰ ਬਣਾਉਣ ਲਈ ਸਰਕਾਰ ਵਲੋਂ ਕੁਝ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ | ਇਸ ਵਾਰ 30 ਤੋਂ ਵੱਧ ਕਾਲਜਾਂ ਵਿਚ ਗੀਤਾ ਸੰਸਦ ...

ਪੂਰੀ ਖ਼ਬਰ »

ਲੁੱਟ-ਖੋਹ ਕਰਨ ਵਾਲੇ ਦੋਸ਼ੀ ਨੂੰ 10 ਸਾਲ ਦੀ ਸਜ਼ਾ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਨੇ ਲੁੱਟ-ਖੋਹ ਦੇ ਦੋਸ਼ੀ ਨੂੰ 10 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ | ਜ਼ਿਲ੍ਹਾ ਸਹਾਇਕ ਨਿਆਵਾਦੀ ਸ਼ਸ਼ੀ ਭੋਰੀਆ ਨੇ ਦੱਸਿਆ ਕਿ 15 ਮਾਰਚ 2018 ...

ਪੂਰੀ ਖ਼ਬਰ »

ਵੱਖ-ਵੱਖ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ

ਗੂਹਲਾ ਚੀਕਾ, 5 ਦਸੰਬਰ (ਓ.ਪੀ. ਸੈਣੀ)-ਸਰਕਾਰੀ ਕੰਨਿਆ ਸਕੂਲ ਚੀਕਾ ਵਿਖੇ ਚਲ ਰਹੇ ਬਲਾਕ ਪੱਧਰੀ ਗੀਤਾ ਮਹਾਂਉਤਸਵ ਪ੍ਰੋਗਰਾਮ ਵਿਖੇ ਗੀਤਾ ਸ਼ਲੋਕ ਉਚਾਰਣ, ਸਵਾਲ-ਜਵਾਬ ਅਤੇ ਭਾਸ਼ਣ ਮੁਕਾਬਲੇ ਵਿਖੇ ਸਰਕਾਰੀ ਸਕੂਲ ਖਰੌਦੀ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ...

ਪੂਰੀ ਖ਼ਬਰ »

ਨਕਾਬਪੋਸ਼ ਲੁਟੇਰਿਆਂ ਨੇ ਪੈਟਰੋਲ ਪੰਪ ਤੋਂ ਲੁੱਟੇ 35 ਹਜ਼ਾਰ ਰੁਪਏ

ਕਾਲਾਂਵਾਲੀ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)-ਡੱਬਵਾਲੀ ਰੋਡ 'ਤੇ ਸਥਿਤ ਅਜੈ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ਤੋਂ ਬੀਤੀ ਰਾਤ ਦੋ ਨਕਾਬਪੋਸ਼ ਲੁਟੇਰੇ ਪਿਸਤੌਲ ਦੀ ਨੋਕ 'ਤੇ ਪੰਪ ਦੇ ਕਰਿੰਦਿਆਂ ਤੋਂ 35 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਲੈ ਗਏ | ਇਸ ਲੁੱਟ ਦੀ ਸੂਚਨਾ ...

ਪੂਰੀ ਖ਼ਬਰ »

ਵਿਧਾਇਕ ਵਲੋਂ ਨਵੇਂ ਬੱਸ ਸਟੈਂਡ ਦੇ ਉਸਾਰੀ ਕੰਮ ਦਾ ਨਿਰੀਖ਼ਣ

ਅੰਬਾਲਾ, 5 ਦਸੰਬਰ (ਅਜੀਤ ਬਿਊਰੋ)-ਵਿਧਾਇਕ ਅਸੀਮ ਗੋਇਲ ਨੇ ਸ਼ਹਿਰ ਵਿਚ ਬਣਾਏ ਜਾ ਰਹੇ ਨਵੇਂ ਬੱਸ ਸਟੈਂਡ ਦੇ ਉਸਾਰੀ ਕੰਮ ਦਾ ਅਚਨਚੇਤ ਨਿਰੀਖ਼ਣ ਕਰਕੇ ਉੱਥੇ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ | ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ...

ਪੂਰੀ ਖ਼ਬਰ »

ਭਾਰਤੀ ਜੀਵਨ ਬੀਮਾ ਨਿਗਮ ਦਾ ਰੁਜ਼ਗਾਰ ਮੇਲਾ ਭਲਕੇ

ਨੀਲੋਖੇੜੀ, 5 ਦਸੰਬਰ (ਆਹੂਜਾ)-ਭਾਰਤੀ ਜੀਵਨ ਬੀਮਾ ਨਿਗਮ 'ਚ 7 ਦਸੰਬਰ ਨੂੰ ਰੁਜ਼ਗਾਰ ਮੇਲਾ ਲਗਾਇਆ ਜਾਵੇਗਾ | ਸ਼ਾਖਾ ਪ੍ਰਬੰਧਕ ਨਫੇ ਸਿੰਘ ਨੇ ਦੱਸਿਆ ਕਿ ਮੇਲੇ ਵਿਚ ਨੌਜਵਾਨਾਂ ਨੂੰ ਖੇਤਰ ਵਿਚ ਰੁਜ਼ਗਾਰ ਦੇਣ ਦੇ ਮੌਕੇ ਦਿੱਤੇ ਜਾਣਗੇ | ਇਸ ਮੇਲੇ ਵਿਚ ਸੇਵਾਮੁਕਤ ...

ਪੂਰੀ ਖ਼ਬਰ »

ਵਿਦਿਆਥੀਆਂ ਨੇ ਗੁਰਦੁਆਰਾ ਧਮਤਾਨ ਸਾਹਿਬ ਦੇ ਕੀਤੇ ਦਰਸ਼ਨ

ਟੋਹਾਣਾ, 5 ਦਸੰਬਰ (ਗੁਰਦੀਪ ਸਿੰਘ ਭੱਟੀ)-ਰੇਆਨ ਪਬਲਿਕ ਸਕੂਲ ਦੇ ਵਿਦਿਆਥੀਆਂ ਨੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਧਮਤਾਨ ਸਾਹਿਬ ਦੇ ਦਰਸ਼ਨ ਕੀਤੇ | ਗੁਰਦੁਆਰਾ ਧਮਤਾਨ ਸਾਹਿਬ ਦੇ ਮੈਨੇਜਰ ਤੇ ਕਰਮਚਾਰੀਆਂ ਨੇ ਬੱਚਿਆਂ ਦਾ ਗੁਰੂ ਘਰ ਵਿਚ ...

ਪੂਰੀ ਖ਼ਬਰ »

400 ਗਰਾਮ ਹੈਰੋਇਨ ਸਮੇਤ 2 ਕਾਬੂ

ਟੋਹਾਣਾ, 5 ਦਸੰਬਰ (ਗੁਰਦੀਪ ਸਿੰਘ ਭੱਟੀ)-ਕੌਮੀ ਸੜਕ ਮਾਰਗ ਦਿੱਲੀ-ਸਿਰਸਾ 'ਤੇ ਪੁਲਿਸ ਨਾਕਾ ਪਾਰਟੀ ਨੇ ਕਾਰ ਸਵਾਰ 2 ਨੌਜਵਾਨਾਂ ਕੋਲੋਂ 400 ਗਰਾਮ ਹੈਰੋਇਨ ਬਰਾਮਦ ਕਰਕੇ ਕਾਰ ਕਬਜੇ ਵਿਚ ਲੈ ਕੇ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਲਿਆ | ਸੀ.ਆਈ.ਏ. ਜ਼ਿਲ੍ਹਾ ਫਤਿਹਾਬਾਦ ਦੇ ...

ਪੂਰੀ ਖ਼ਬਰ »

ਕਰਜ਼ਾ ਨਿਪਟਾਰਾ ਪ੍ਰਚਾਰ ਯਾਤਰਾ ਸ਼ੁਰੂ

ਏਲਨਾਬਾਦ, 5 ਦਸੰਬਰ (ਜਗਤਾਰ ਸਮਾਲਸਰ)-ਕਰਜ਼ਾ ਨਿਪਟਾਰਾ ਕਮੇਟੀ ਵਲੋਂ ਅੱਜ ਚੌਪਟਾ ਵਿਖੇ ਕਰਜ਼ਾ ਨਿਪਟਾਰਾ ਪ੍ਰਚਾਰ ਯਾਤਰਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਕਮੇਟੀ ਦੇ ਪ੍ਰਧਾਨ ਕਰਨ ਚਾਡੀਵਾਲ ਨੇ ਦੱਸਿਆ ਕਿ 2 ਦਸੰਬਰ ਨੂੰ ਚੌਪਟਾ ਵਿਖੇ ਕਰਜ਼ਾ ...

ਪੂਰੀ ਖ਼ਬਰ »

ਰਾਖਵਾਂਕਰਨ ਮੁਕਤ ਭਾਰਤ ਸੰਗਠਨ ਨੇ ਪ੍ਰਧਾਨ ਮੰਤਰੀ ਦੇ ਨਾਂਅ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਯਮੁਨਾਨਗਰ, 5 ਦਸੰਬਰ (ਗੁਰਦਿਆਲ ਸਿੰਘ ਨਿਮਰ)-ਰਾਖਵਾਂਕਰਨ ਮੁਕਤ ਭਾਰਤ ਸੰਗਠਨ ਨੇ ਰਾਖਵਾਂਕਰਨ ਿਖ਼ਲਾਫ਼ ਇਕ ਮੰਗ ਪੱਤਰ ਡੀ.ਸੀ. ਯਮੁਨਾਨਗਰ ਦੇ ਮਾਰਫ਼ਤ ਪ੍ਰਧਾਨ ਮੰਤਰੀ ਨੂੰ ਦਿੱਤਾ | ਅੱਜ ਸਕੱਤਰੇਤ ਵਿਖੇ ਸੰਗਠਨ ਨੇ ਨਾਅਰੇਬਾਜ਼ੀ ਕਰਦਿਆਂ ਰਾਖਵਾਂਕਰਨ ਨੂੰ ਬੰਦ ...

ਪੂਰੀ ਖ਼ਬਰ »

2 ਰੋਜ਼ਾ ਅਧਿਆਪਕ ਸਿਖ਼ਲਾਈ ਪ੍ਰੋਗਰਾਮ ਸ਼ੁਰੂ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਭਾਸ਼ਾ ਸਿੱਖਿਆ ਦੇ ਤੀਜੇ ਗੇੜ ਦਾ 2 ਰੋਜ਼ਾ ਅਧਿਆਪਕ ਸਿਖ਼ਲਾਈ ਪ੍ਰੋਗਰਾਮ ਸ਼ੁਰੂ ਹੋ ਗਿਆ | ਜ਼ਿਲ੍ਹਾ ਪ੍ਰਾਜੈਕਟ ਅਧਿਕਾਰੀ ਨੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ | ਸਹਾਇਕ ਪ੍ਰਾਜੈਕਟ ਅਧਿਕਾਰੀ ਡਾ. ਕ੍ਰਿਸ਼ਨਾ ਕੁਮਾਰੀ ...

ਪੂਰੀ ਖ਼ਬਰ »

ਕੈਂਟ ਤੇ ਸ਼ਹਿਰ 'ਚ ਰੈਣ ਬਸੇਰਾ ਅਤੇ ਨੇਕੀ ਦੀ ਦੀਵਾਰ ਸ਼ੁਰੂ

ਅੰਬਾਲਾ, 5 ਦਸੰਬਰ (ਅਜੀਤ ਬਿਊਰੋ)-ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਅੰਬਾਲਾ ਕੈਂਟ ਅਤੇ ਸ਼ਹਿਰ ਵਿਚ ਗ਼ਰੀਬ ਅਤੇ ਬੇਸਹਾਰਾ ਲੋਕਾਂ ਦੀ ਸਹੂਲਤ ਲਈ ਅੰਬਾਲਾ ਕੈਂਟ ਅਤੇ ਅੰਬਾਲਾ ਸ਼ਹਿਰ ਰੈਣ ਬਸੇਰਾ ਤੇ ਨੇਕੀ ਦੀ ਦੀਵਾਰ ਸਹੂਲਤ ਦਾ ਉਦਘਾਟਨ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਮਜ਼ਦੂਰ ਕਿਸਾਨ ਰਾਜ ਰੈਲੀ ਲਈ ਲਗਾਈਆਂ ਡਿਊਟੀਆਂ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਭਾਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪੱਧਰੀ ਮਹੀਨਾਵਾਰ ਬੈਠਕ ਜਾਟ ਧਰਮਸ਼ਾਲਾ ਵਿਚ ਜ਼ਿਲ੍ਹਾ ਪ੍ਰਧਾਨ ਕ੍ਰਿਸ਼ਨ ਕਲਾਲ ਮਾਜਰਾ ਦੀ ਪ੍ਰਧਾਨਗੀ ਵਿਚ ਹੋਈ, ਜਿਸ 'ਚ 3 ਫਰਵਰੀ ਨੂੰ ੂ ਪਿੱਪਲੀ ਅਨਾਜ ਮੰਡੀ ਵਿਚ ਹੋਣ ਵਾਲੀ ...

ਪੂਰੀ ਖ਼ਬਰ »

ਨਗਰ ਨਿਗਮ ਦੀਆਂ ਚੋਣਾਂ ਲਈ ਯਮੁਨਾਨਗਰ 'ਚ ਵੱਡਾ ਇਕੱਠ

ਯਮੁਨਾਨਗਰ, 5 ਦਸੰਬਰ (ਗੁਰਦਿਆਲ ਸਿੰਘ ਨਿਮਰ)-ਯਮੁਨਾਨਗਰ-ਜਗਾਧਰੀ ਨਗਰ ਨਿਗਮ ਦੀਆਂ ਚੋਣਾਂ ਦਾ ਅੱਜ ਪੂਰੇ ਜ਼ੋਰਾਂ-ਸ਼ੋਰਾਂ ਨਾਲ ਭਾਜਪਾ ਨੇ ਬਿਗੁਲ ਵਜਾ ਦਿੱਤਾ ਹੈ | ਡੀ.ਸੀ. ਦਫ਼ਤਰ ਨੇੜੇ ਇਕ ਮੈਦਾਨ 'ਚ ਵੱਡਾ ਇਕੱਠ ਵੇਖਣ ਨੂੰ ਮਿਲਿਆ | ਸਾਰੇ ਕੌਾਸਲਰ ਢੋਲ-ਨਗਾਰਿਆਂ ...

ਪੂਰੀ ਖ਼ਬਰ »

ਵਿਜੈ ਪਾਂਚਾਲ ਨੇ 5 ਹਜ਼ਾਰ ਮੀਟਰ ਰੇਸ 'ਚ ਪਹਿਲਾ ਸਥਾਨ ਹਾਸਲ ਕਰ ਕੇ ਖੇਤਰ ਦਾ ਨਾਂਅ ਕੀਤਾ ਰੌਸ਼ਨ

ਗੂਹਲਾ ਚੀਕਾ, 5 ਦਸੰਬਰ (ਓ.ਪੀ. ਸੈਣੀ)-ਮਾਸਟਰ ਐਥਲੀਟ ਫਾਉਂਡੇਸ਼ਨ ਆਫ ਹਰਿਆਣਾ ਵਲੋਂ ਸੰਤ ਨਗਰ ਸਿਰਸਾ ਵਿਖੇ ਕਰਵਾਏ ਗਏ 2 ਰੋਜ਼ਾ ਖੇਡ ਮੁਕਾਬਲਿਆਂ 'ਚ ਹਰਿਆਣਾ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਕਰੀਬ 500 ਖਿਡਾਰੀਆਂ ਨੇ ਹਿੱਸਾ ਲਿਆ | ਮੁਕਾਬਲਿਆਂ 'ਚ 100 ਮੀਟਰ ਰੇਸ, 200 ਮੀਟਰ ...

ਪੂਰੀ ਖ਼ਬਰ »

ਗੀਤਾ ਜੈਅੰਤੀ ਦੇ ਸਬੰਧ 'ਚ ਪ੍ਰਭਾਤਫੇਰੀ

ਥਾਨੇਸਰ, 5 ਦਸੰਬਰ (ਅਜੀਤ ਬਿਊਰੋ)-ਸ੍ਰੀ ਕ੍ਰਿਸ਼ਨ ਕਿਰਪਾ ਗਊਸ਼ਾਲਾ ਅਤੇ ਸੇਵਾ ਸਮਿਤੀ ਵਲੋਂ ਗੀਤਾ ਜੈਅੰਤੀ ਦੇ ਸਬੰਧ 'ਚ ਪ੍ਰਭਾਤ ਫੇਰੀ ਲਕਸ਼ਮਣ ਕਾਲੋਨੀ ਦੇ ਵੀ.ਕੇ. ਭੰਡਾਰੀ, ਉਸ਼ਾ ਭੰਡਾਰੀ ਦੇ ਨਿਵਾਸ ਸਥਾਨ 'ਤੇ ਕੱਢੀ ਗਈ | ਪਰਿਵਾਰ ਦੇ ਮੈਂਬਰਾਂ ਨੂੰ ਸੁਰੇਂਦਰ ...

ਪੂਰੀ ਖ਼ਬਰ »

ਬਲਬੀਰ ਸਿੰਘ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਹਾਈ ਸਕੂਲ ਦੇ ਚੇਅਰਮੈਨ ਬਣੇ

ਅੰਬਾਲਾ ਸ਼ਹਿਰ, 5 ਦਸੰਬਰ (ਅਜੀਤ ਬਿਊਰੋ)- ਉਦਯੋਗਪਤੀ ਅਤੇ ਸਮਾਜ ਸੇਵੀ ਇੰਜੀਨੀਅਰ ਬਲਬੀਰ ਸਿੰਘ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹਾਈ ਸਕੂਲ ਨੇੜੇ ਗੁਰਦੁਆਰਾ ਮੰਜੀ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾ ਰਹੇ ਤਿੰਨਾਂ ਸਕੂਲਾਂ ਦਾ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਪਿੰਡ ਬੜਾਗੁੜਾ 'ਚ ਮਨਾਇਆ ਵਿਸ਼ਵ ਮਿੱਟੀ ਦਿਵਸ

ਕਾਲਾਂਵਾਲੀ, 5 ਦਸੰਬਰ (ਭੁਪਿੰਦਰ ਪੰਨੀਵਾਲੀਆ)-ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵਲੋਂ ਖੇਤਰ ਦੇ ਪਿੰਡ ਬੜਾਗੁੜ੍ਹਾ ਦੇ ਗਰੀਨ ਪੈਲੇਸ 'ਚ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਾਂਵਾਲੀ ਦੇ ਐਸ.ਡੀ.ਐਮ. ਬਿਜੇਂਦਰ ਸਿੰਘ ਨੇ ਬਤੌਰ ਮੁੱਖ ਮਹਿਮਾਨ ...

ਪੂਰੀ ਖ਼ਬਰ »

ਸਾਲਾਨਾ ਇਨਾਮ ਵੰਡ ਸਮਾਗਮ 6 ਤੇ 7 ਨੂੰ

ਟੋਹਾਣਾ, 5 ਦਸੰਬਰ (ਗੁਰਦੀਪ ਸਿੰਘ ਭੱਟੀ)-ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਚੰਦੜਕਲਾਂ ਦਾ ਸਾਲਾਨਾ ਇਨਾਮ ਵੰਡ ਸਮਾਗਮ 6 ਤੇ 7 ਦੰਸਬਰ ਨੂੰ ਸਕੂਲ ਅਹਾਤੇ ਵਿਚ ਕੀਤਾ ਜਾਵੇਗਾ | ਪਿ੍ੰਸੀਪਲ ਬਲਦੇਵ ਸਿੰਘ ਤੇ ਹੈਡ ਮਾਸਟਰ ਧਰਮਪਾਲ ਸਿੰਘ ਨੇ ਦੱਸਿਆ ਕਿ 2 ਰੋਜ਼ਾ ਸਾਲਾਨਾ ...

ਪੂਰੀ ਖ਼ਬਰ »

ਹਰਿਆਣਾ ਦੀਆਂ ਸਹਿਕਾਰੀ ਖੰਡ ਮਿੱਲਾਂ ਵਲੋਂ 2.03 ਲੱਖ ਕੁਇੰਟਲ ਖੰਡ ਦਾ ਉਤਪਾਦਨ

ਕੁਰੂਕਸ਼ੇਤਰ, 5 ਦਸੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੀ ਸਹਿਕਾਰੀ ਖੰਡ ਮਿੱਲਾਂ ਨੇ ਚਾਲੂ ਗੰਨਾ ਪਿਰਾਈ ਮੌੌਸਮ ਦੌੌਰਾਨ ਹੁਣ ਤਕ 29.39 ਲੱਖ ਕੁਇੰਟਲ ਗੰਨੇ ਦੀ ਪਿੜਾਈ ਕਰ ਕੇ 2.03 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ | ਜਾਣਕਾਰੀ ਮੁਤਾਬਿਕ ਰੋੋਹਤਕ ਸਹਿਕਾਰੀ ਖੰਡ ...

ਪੂਰੀ ਖ਼ਬਰ »

ਝਗੜਾ ਨਿਪਟਾਊ ਕਮੇਟੀ ਨੇ ਹੱਲ ਕੀਤੇ 16 ਮਾਮਲੇ ਮਾਮਲਾ ਵਿਵਾਦਿਤ ਪਾਣੀ ਤੇ ਸੀਵਰੇਜ ਦੇ ਬਿੱਲਾਂ ਦਾ

ਲੁਧਿਆਣਾ, 5 ਦਸੰਬਰ (ਅਮਰੀਕ ਸਿੰਘ ਬੱਤਰਾ)- ਓ ਐਾਡ ਐਮ ਸੈੱਲ ਵਿਭਾਗ ਦੀ ਖਪਤਕਾਰਾਂ ਵੱਲ ਬਕਾਇਆ ਅਰਬਾਂ ਰੁਪਏ ਦੀ ਰੁਕੀ ਰਿਕਵਰੀ ਲੈਣ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਸਖਤੀ ਵਰਤੇ ਜਾਣ 'ਤੇ ਹਜ਼ਾਰਾਂ ਲੋਕਾਂ ਨੇ ਰੋਸ ਪ੍ਰਗਟ ਕੀਤਾ ਸੀ ਕਿ ਉਨ੍ਹਾਂ (ਖਪਤਕਾਰਾਂ) ਨੂੰ ...

ਪੂਰੀ ਖ਼ਬਰ »

ਫ਼ਲਾਂ ਤੇ ਸਬਜ਼ੀਆਂ 'ਤੇ ਸਟਿੱਕਰ ਲਗਾਉਣ ਦੀ ਮਨਾਹੀ

ਲੁਧਿਆਣਾ, 5 ਦਸੰਬਰ (ਸਲੇਮਪੁਰੀ)-ਭਾਰਤ ਸਰਕਾਰ ਵਲੋਂ ਫਲਾਂ ਤੇ ਸਬਜ਼ੀਆਂ ਨੂੰ ਜ਼ਹਿਰੀ ਅੰਸ਼ ਤੋਂ ਬਚਾਉਣ ਲਈ ਦੁਕਾਨਦਾਰਾਂ ਵਲੋਂ ਇਨ੍ਹਾਂ ਉਪਰ ਲਗਾਏ ਜਾ ਰਹੇ ਸਟਿੱਕਰਾਂ 'ਤੇ ਰੋਕ ਲਗਾ ਦਿੱਤੀ ਹੈ | ਫੂਡ ਸੇਫ਼ਟੀ ਕਮਿਸ਼ਨਰ ਕੇ. ਐਸ. ਪੰਨੂੰ ਵਲੋਂ ਸੂਬੇ ਦੇ ਸਮੂਹ ...

ਪੂਰੀ ਖ਼ਬਰ »

ਭਾਰਤੀ ਫੌਜ ਦੇ 'ਆਪ੍ਰੇਸ਼ਨ ਸਦਭਾਵਨਾ' ਤਹਿਤ ਕਸ਼ਮੀਰੀ ਕਿਸਾਨ ਲੁਧਿਆਣਾ ਦੌਰੇ 'ਤੇ

ਲੁਧਿਆਣਾ, 5 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਭਾਰਤੀ ਫੌਜ ਵਲੋਂ ਸ਼ੁਰੂ ਕੀਤੇ ਗਏ 'ਆਪਰੇਸ਼ਨ ਸਦਭਾਵਨਾ' ਤਹਿਤ ਜੰਮੂ ਤੇ ਕਸ਼ਮੀਰ ਸੂਬੇ ਦੇ 19 ਨੌਜਵਾਨ ਕਿਸਾਨ ਇਨ੍ਹੀਂ ਦਿਨੀਂ ਲੁਧਿਆਣਾ ਦੇ ਦੌਰੇ 'ਤੇ ਹਨ | ਇਥੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਵੀਂਆਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX