ਤਾਜਾ ਖ਼ਬਰਾਂ


ਸੀ.ਬੀ.ਆਈ ਵੱਲੋਂ ਸਾਂਈ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਵੱਲੋਂ ਰਿਸ਼ਵਤ ਦੇ ਮਾਮਲੇ 'ਚ ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ ਹੈ।
ਨਵੇਂ ਸਰਪੰਚਾਂ ਨੂੰ ਗਰਾਮ ਪੰਚਾਇਤਾਂ ਦਾ ਰਿਕਾਰਡ 21 ਤੱਕ ਦੇਣ ਦੇ ਹੁਕਮ
. . .  1 day ago
ਖਮਾਣੋਂ ,17 ਜਨਵਰੀ {ਮਨਮੋਹਣ ਸਿੰਘ ਕਲੇਰ}- ਰਾਜ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ {ਚੋਣ ਸ਼ਾਖਾ} ਵੱਲੋਂ ਰਾਜ ਸਮੂਹ ਜ਼ਿਲ੍ਹਾ ਵਿਕਾਸ ਅਫ਼ਸਰਾਂ ਅਤੇ ਬਲਾਕ ਵਿਕਾਸ ਅਫ਼ਸਰਾਂ ਨੂੰ ਇਕ ਪੱਤਰ ਜਾਰੀ ਕਰਦੇ ਹੋਏ ਮੌਜੂਦਾ ...
ਕੈਬਨਿਟ ਦੀ ਨਿਯੁਕਤ ਕਮੇਟੀ ਨੇ ਘਟਾਇਆ ਰਾਕੇਸ਼ ਅਸਥਾਨਾ ਸਮੇਤ 4 ਅਫਸਰਾਂ ਦਾ ਕਾਰਜਕਾਲ
. . .  1 day ago
ਨਵੀਂ ਦਿੱਲੀ, 17 ਜਨਵਰੀ - ਸੀ.ਬੀ.ਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਤਿੰਨ ਹੋਰ ਸੀ.ਬੀ.ਆਈ ਅਫਸਰਾਂ ਦਾ ਕਾਰਜਕਾਲ ਕੇਂਦਰੀ ਕੈਬਨਿਟ ਦੀ ਨਿਯੁਕਤ ਕਮੇਟੀ ਵੱਲੋਂ...
ਸੱਚ ਦੀ ਜਿੱਤ ਹੋਈ ਹੈ - ਅੰਸ਼ੁਲ ਛਤਰਪਤੀ
. . .  1 day ago
ਪੰਚਕੂਲਾ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਮੇਤ ਚਾਰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ...
ਸੈਰ ਸਪਾਟਾ ਵਿਭਾਗ ਨੇ 7.90 ਕਰੋੜ ਦੀ ਲਾਗਤ ਨਾਲ ਛੱਤਬੀੜ ਦੀ ਕੀਤੀ ਕਾਇਆ ਕਲਪ - ਸਿੱਧੂ
. . .  1 day ago
ਜ਼ੀਰਕਪੁਰ, 17 ਜਨਵਰੀ (ਹਰਦੀਪ ਸਿੰਘ ਹੈਪੀ ਪੰਡਵਾਲਾ) - ਪੰਜਾਬ ਵਿੱਚ ਜੰਗਲੀ ਜੀਵ ਸੈਲਾਨੀਆਂ ਦੀ ਗਿਣਤੀ ਨੂੰ ਵਧਾਉਣ ਲਈ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰਮੋਸ਼ਨ ਬੋਰਡ ਵੱਲੋਂ ਛੱਤਬੀੜ...
ਛਤਰਪਤੀ ਹੱਤਿਆ ਮਾਮਲੇ 'ਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ
. . .  1 day ago
ਪੰਚਕੂਲਾ, 17 ਜਨਵਰੀ (ਰਾਮ ਸਿੰਘ ਬਰਾੜ) - ਪੱਤਰਕਾਰ ਰਾਮਚੰਦਰ ਛਤਰਪਤੀ ਹੱਤਿਆ ਮਾਮਲੇ 'ਚ ਸੀ.ਬੀ.ਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ...
ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਇੱਕ ਦਿਨਾਂ ਮੈਚ ਕੱਲ੍ਹ
. . .  1 day ago
ਮੈਲਬੌਰਨ, 17 ਜਨਵਰੀ - ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਤੀਸਰਾ ਅਤੇ ਆਖ਼ਰੀ ਇੱਕ ਦਿਨਾਂ ਮੈਚ 18 ਜਨਵਰੀ ਨੂੰ ਮੈਲਬੌਰਨ 'ਚ ਖੇਡਿਆ ਜਾਵੇਗਾ। ਦੋਵੇਂ ਟੀਮਾਂ 1-1 ਮੈਚ ਜਿੱਤ...
ਮਹਿਲਾ ਕ੍ਰਿਕਟ : ਬੀ.ਸੀ.ਸੀ.ਆਈ ਵੱਲੋਂ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ
. . .  1 day ago
ਮੁੰਬਈ, 17 ਜਨਵਰੀ - ਬੀ.ਸੀ.ਸੀ.ਆਈ ਨੇ ਇੰਗਲੈਂਡ ਖ਼ਿਲਾਫ਼ ਘਰੇਲੂ ਲੜੀ ਲਈ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਇਸ ਲੜੀ ਤਹਿਤ ਭਾਰਤੀ ਮਹਿਲਾ ਕ੍ਰਿਕਟ ਟੀਮ ਅਤੇ ਇੰਗਲੈਂਡ...
ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ ਹੋਵੇ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 10 ਜਨਵਰੀ - ਚੋਣ ਕਮਿਸ਼ਨ ਨੇ ਦਿੱਲੀ ਦੇ ਚੋਣ ਅਧਿਕਾਰੀ ਨੂੰ ਸੋਸ਼ਲ ਮੀਡੀਆ 'ਤੇ ਆਮ ਚੋਣਾਂ ਦੀ ਫ਼ਰਜ਼ੀ ਤਾਰੀਖ਼ ਜਾਰੀ ਕਰਨ ਵਾਲਿਆ ਖ਼ਿਲਾਫ਼ ਕਾਰਵਾਈ...
ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਵੱਲੋਂ ਐੱਫ.ਆਈ.ਆਰ ਦਰਜ
. . .  1 day ago
ਪਟਨਾ, 17 ਜਨਵਰੀ - ਬਿਹਾਰ ਦੇ ਸ਼ੈਲਟਰ ਹੋਮ 'ਚ ਬੱਚਿਆ ਨਾਲ ਕਥਿਤ ਸ਼ੋਸ਼ਣ ਨੂੰ ਲੈ ਕੇ ਸੀ.ਬੀ.ਆਈ ਨੇ 8 ਐੱਫ.ਆਈ.ਆਰ ਦਰਜ ਕੀਤੀਆਂ...
ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਹੋਏ ਸ਼ਾਮਲ
. . .  1 day ago
ਪਟਿਆਲਾ, 17 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)- ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ ਸਿੰਘ ਪੰਜਾਬ ਮੰਚ 'ਚ ਸ਼ਾਮਲ ਹੋ ਗਏ ਹਨ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਉਹ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਸੀਟ ਤੋਂ ਕੈਪਟਨ .....
ਲੋਕ ਵਿਦੇਸ਼ਾਂ ਤੋਂ ਇਲਾਜ ਲਈ ਆਉਂਦੇ ਨੇ ਗੁਜਰਾਤ - ਪ੍ਰਧਾਨ ਮੰਤਰੀ
. . .  1 day ago
ਅਹਿਮਦਾਬਾਦ, 17 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਅਹਿਮਦਾਬਾਦ ਵਿਖੇ ਸਰਦਾਰ ਵੱਲਭ ਭਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ...
ਆਸੀਆ ਅੰਦ੍ਰਾਬੀ ਨੂੰ ਐਨ.ਆਈ.ਏ ਅਦਾਲਤ 'ਚ ਕੀਤਾ ਗਿਆ ਪੇਸ਼
. . .  1 day ago
ਨਵੀਂ ਦਿੱਲੀ, 17 ਜਨਵਰੀ - ਅੱਤਵਾਦ ਦੇ ਦੋਸ਼ਾਂ ਵਿਚ ਕਸ਼ਮੀਰ ਦੀ ਵੱਖਵਾਦੀ ਆਗੂ ਆਸੀਆ ਅੰਦ੍ਰਾਬੀ ਨੂੰ ਉਸ ਦੇ 2 ਸਹਿਯੋਗੀਆਂ ਨਾਲ ਐਨ.ਆਈ.ਏ ਅਦਾਲਤ ਵਿਚ ਪੇਸ਼ ਕੀਤਾ...
ਕਾਂਗਰਸ ਵੱਲੋਂ ਵਿਧਾਨ ਸਭਾ ਚੋਣ ਲੜਨ ਵਾਲੇ ਰਾਜਵਿੰਦਰ ਸਿੰਘ ਲੱਖੀ ਅਕਾਲੀ ਦਲ 'ਚ ਸ਼ਾਮਲ
. . .  1 day ago
ਨਵੀਂ ਦਿੱਲੀ, 17 ਜਨਵਰੀ (ਜਗਤਾਰ ਸਿੰਘ)- ਨਵਾਂਸ਼ਹਿਰ ਤੋਂ ਕਾਂਗਰਸੀ ਆਗੂ ਰਾਜਵਿੰਦਰ ਸਿੰਘ ਲੱਖੀ ਅੱਜ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ 'ਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਰਾਜਵਿੰਦਰ ਨੇ 2012 'ਚ ਕਾਂਗਰਸ ਦੀ ਟਿਕਟ 'ਤੇ .....
ਛਤਰਪਤੀ ਹੱਤਿਆ ਮਾਮਲਾ : ਜੱਜ ਨੇ ਫ਼ੈਸਲਾ ਪੜ੍ਹਨਾ ਕੀਤਾ ਸ਼ੁਰੂ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਸਰਦਾਰ ਵੱਲਭ ਭਾਈ ਪਟੇਲ ਇੰਸਟੀਚਿਊਟ ਦਾ ਉਦਘਾਟਨ
. . .  1 day ago
ਸੁਣਵਾਈ ਦੇ ਦੌਰਾਨ ਛਤਰਪਤੀ ਦੇ ਪਰਿਵਾਰ ਲਈ ਮੁਆਵਜ਼ੇ ਦੀ ਕੀਤੀ ਗਈ ਮੰਗ
. . .  1 day ago
2018 'ਚ ਮਾਰੇ ਗਏ 250 ਅੱਤਵਾਦੀ - ਉੱਤਰੀ ਕਮਾਂਡ ਪ੍ਰਮੁੱਖ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ ਦੇ ਵਕੀਲ ਨੇ ਰਾਮ ਰਹੀਮ ਨੂੰ ਫਾਂਸੀ ਦੀ ਸਜ਼ਾ ਦਿੱਤੇ ਜਾਣ ਦੀ ਕੀਤੀ ਮੰਗ
. . .  1 day ago
ਥਰਮਲ ਮੁਲਾਜ਼ਮ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਪੁਲਿਸ ਨੇ ਲਿਆ ਹਿਰਾਸਤ
. . .  1 day ago
ਸ਼ਸ਼ੀ ਥਰੂਰ ਖ਼ਿਲਾਫ਼ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ ਮੁਲਤਵੀ
. . .  1 day ago
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦਿਨੇਸ਼ ਮਹੇਸ਼ਵਰੀ ਦਾ ਸਹੁੰ ਚੁੱਕ ਸਮਾਗਮ ਕੱਲ੍ਹ
. . .  1 day ago
ਪ੍ਰਧਾਨ ਮੰਤਰੀ ਨੇ ਕੀਤਾ ਵਾਈਬ੍ਰੈਂਟ ਗੁਜਰਾਤ ਗਲੋਬਲ ਵਪਾਰ ਮੇਲੇ ਦਾ ਉਦਘਾਟਨ
. . .  1 day ago
ਲੋਕਪਾਲ ਦੀ ਨਿਯੁਕਤੀ ਸਬੰਧੀ ਸੁਪਰੀਮ ਕੋਰਟ 'ਚ ਸੁਣਵਾਈ 7 ਮਾਰਚ ਨੂੰ
. . .  1 day ago
ਬੱਸ ਦੀ ਚਪੇਟ 'ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ
. . .  1 day ago
ਗਰਨੇਡ ਹਮਲੇ 'ਚ ਤਿੰਨ ਜ਼ਖਮੀ
. . .  1 day ago
ਛਤਰਪਤੀ ਹੱਤਿਆ ਮਾਮਲਾ : ਸੀ.ਬੀ.ਆਈ. ਦੇ ਵਕੀਲ ਜੱਜ ਸਾਹਮਣੇ ਰੱਖ ਰਹੇ ਹਨ ਆਪਣਾ ਪੱਖ
. . .  1 day ago
ਰਾਮ ਰਹੀਮ ਦੇ ਵਕੀਲ ਵੱਲੋਂ ਜੱਜ ਸਾਹਮਣੇ ਰਹਿਮ ਦੀ ਅਪੀਲ
. . .  1 day ago
ਛਤਰਪਤੀ ਹੱਤਿਆ ਮਾਮਲੇ 'ਚ ਫ਼ੈਸਲਾ ਆਉਣ ਤੋਂ ਪਹਿਲਾਂ ਪੁਲਿਸ ਵੱਲੋਂ 14 ਥਾਵਾਂ 'ਤੇ ਨਾਕਾਬੰਦੀ
. . .  1 day ago
ਪੱਤਰਕਾਰ ਰਾਮਚੰਦਰ ਛਤਰਪਤੀ ਮਾਮਲੇ ਦੀ ਸੁਣਵਾਈ ਸ਼ੁਰੂ
. . .  1 day ago
ਸੰਗਰੂਰ 'ਚ ਸਵਾਈਨ ਫਲੂ ਪੀੜਤਾਂ ਦੀ ਗਿਣਤੀ ਵੱਧ ਕੇ ਹੋਈ ਤਿੰਨ
. . .  1 day ago
ਅਮਿਤ ਸ਼ਾਹ ਦੀ ਸਿਹਤ 'ਚ ਹੋ ਰਿਹੈ ਸੁਧਾਰ - ਭਾਜਪਾ
. . .  1 day ago
ਪ੍ਰਸਿੱਧ ਗਜ਼ਲ ਗੋ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਪ੍ਰੋ. ਸੁਖਦੇਵ ਸਿੰਘ ਗਰੇਵਾਲ ਦਾ ਦੇਹਾਂਤ
. . .  1 day ago
ਮੋਗਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਲੜਕੀਆਂ ਸਮੇਤ 3 ਦੀ ਮੌਤ
. . .  1 day ago
ਵਿਧਾਇਕਾਂ ਦੀ ਖ਼ਰੀਦੋ ਫ਼ਰੋਖ਼ਤ ਨੂੰ ਲੈ ਕੇ ਕਾਂਗਰਸ ਵੱਲੋਂ ਭਾਜਪਾ ਖ਼ਿਲਾਫ਼ ਪ੍ਰਦਰਸ਼ਨ
. . .  1 day ago
ਸਬਰੀਮਾਲਾ ਮੰਦਰ 'ਚ ਪ੍ਰਵੇਸ਼ ਕਰਨ ਵਾਲੀਆ 2 ਮਹਿਲਾਵਾਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਕੱਲ੍ਹ
. . .  1 day ago
ਖਹਿਰਾ ਨੇ ਆਪ ਦੀ ਰੈਲੀ ਨੂੰ ਲੈ ਕੇ ਭਗਵੰਤ ਮਾਨ 'ਤੇ ਸਾਧਿਆ ਨਿਸ਼ਾਨਾ
. . .  1 day ago
ਸੌਦਾ ਸਾਧ ਦੀ ਸਜ਼ਾ ਦੀ ਸੁਣਵਾਈ ਨੂੰ ਦੇਖਦਿਆਂ ਪੰਜਾਬ ਪੁਲਸ ਵੱਲੋਂ ਥਾਂ ਥਾਂ ਨਾਕੇਬੰਦੀ
. . .  1 day ago
ਟੀ.ਐਮ.ਸੀ. ਦੀ ਵਿਰੋਧੀ ਰੈਲੀ 'ਚ ਸ਼ਾਮਲ ਹੋਣਗੇ ਬਸਪਾ ਨੇਤਾ ਸਤੀਸ਼ ਚੰਦਰ ਮਿਸ਼ਰਾ
. . .  1 day ago
ਸੁਪਰੀਮ ਕੋਰਟ ਵੱਲੋਂ ਸ਼ਰਤਾਂ ਤਹਿਤ ਮੁੰਬਈ 'ਚ ਡਾਂਸ ਬਾਰ ਨੂੰ ਮਨਜ਼ੂਰੀ
. . .  1 day ago
ਰਵੀ ਸ਼ੰਕਰ ਪ੍ਰਸਾਦ ਨੂੰ ਏਮਜ਼ ਤੋਂ ਮਿਲੀ ਛੁੱਟੀ
. . .  1 day ago
ਤੇਲੰਗਾਨਾ ਦੇ ਨਵੇਂ ਵਿਧਾਇਕਾਂ ਨੇ ਚੁੱਕੀ ਸਹੁੰ
. . .  1 day ago
ਸੁਖਪਾਲ ਖਹਿਰਾ ਜਲੰਧਰ ਵਿਖੇ ਕਰ ਰਹੇ ਪ੍ਰੈੱਸ ਵਾਰਤਾ
. . .  1 day ago
ਸਰਪੰਚ ਵੱਲੋਂ ਦਿੱਤੀ ਪਾਰਟੀ ਦੌਰਾਨ ਦੇਸੀ ਸ਼ਰਾਬ ਪੀ ਕੇ ਦੋ ਵਿਅਕਤੀਆਂ ਦੀ ਮੌਤ
. . .  1 day ago
ਦਿੱਲੀ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰਨੀ ਚੋਣਾਂ ਨੂੰ ਅਦਾਲਤ 'ਚ ਚੁਨੌਤੀ
. . .  1 day ago
ਸ੍ਰੀ ਹੇਮਕੁੰਟ ਸਾਹਿਬ 'ਚ ਹੋਈ ਤਾਜ਼ਾ ਬਰਫ਼ਬਾਰੀ, ਦੇਖੋ ਤਸਵੀਰਾਂ
. . .  1 day ago
ਸਵਾਈਨ ਫਲੂ ਨਾਲ ਔਰਤ ਦੀ ਹੋਈ ਮੌਤ
. . .  1 day ago
ਜੇਜੋਂ ਸ੍ਰੀ ਅੰਮ੍ਰਿਤਸਰ ਰੇਲ ਗੱਡੀ ਦਾ ਚੰਦੂਮਾਜਰਾ ਵੱਲੋਂ ਉਦਘਾਟਨ
. . .  1 day ago
ਪੰਜਾਬ ਦੀਆਂ 40 ਦੇ ਕਰੀਬ ਅਧਿਆਪਕ ਜਥੇਬੰਦੀਆਂ ਵੱਲੋਂ ਸੰਘਰਸ਼ ਕਮੇਟੀ ਦਾ ਗਠਨ
. . .  1 day ago
ਵਿਜੈ ਸਾਂਪਲਾ ਵੱਲੋਂ ਜੇਜੋਂ ਦੋਆਬਾ ਤੋਂ ਅੰਮ੍ਰਿਤਸਰ ਟਰੇਨ ਨੂੰ ਝੰਡੀ ਦੇ ਕੇ ਕੀਤਾ ਰਵਾਨਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 24 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਸਾਡੀ ਹਰ ਕਾਰਵਾਈ ਹਰੇਕ ਕਿੱਤੇ ਤੇ ਹਰੇਕ ਵਿਅਕਤੀ ਦੀ ਭਲਾਈ ਵੱਲ ਸੇਧਤ ਹੋਣੀ ਚਾਹੀਦੀ ਹੈ। -ਡਾ: ਅਬਦੁਲ ਕਲਾਮ

ਅਜੀਤ ਮੈਗਜ਼ੀਨ

2018 ਵਿਚ ਪਾਲੀਵੁੱਡ: ਚੱਲੀ ਬਦਲਾਅ ਦੀ ਹਵਾ ਮਸਤਾਨੀ

ਮੰਨਣਾ ਹੀ ਪਵੇਗਾ ਕਿ 2018 ਵਿਚ ਪੰਜਾਬੀ ਸਿਨੇਮਾ ਨੇ ਜ਼ਬਰਦਸਤ ਵਿਭਿੰਨਤਾ ਅਤੇ ਬਦਲਾਅ ਵਾਲੀ ਪ੍ਰਗਤੀ ਦਾ ਪ੍ਰਗਟਾਵਾ ਕੀਤਾ ਹੈ | ਇਸ ਵਰ੍ਹੇ ਦੀ ਸਭ ਤੋਂ ਵੱਡੀ ਉਪਲਬੱਧੀ ਤਾਂ ਇਹ ਰਹੀ ਹੈ ਕਿ ਇਸ ਪ੍ਰਾਂਤਿਕ ਸਿਨੇਮਾ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਕਲਾਕਾਰ, ਗਾਇਕ ਅਤੇ ਤਕਨੀਸ਼ੀਅਨ ਹਿੰਦੀ ਸਿਨੇਮਾ ਦੇ ਨਾਲ ਜੁੜਨ 'ਚ ਕਾਫ਼ੀ ਹੱਦ ਤੱਕ ਸਫ਼ਲ ਰਹੇ ਸਨ | ਇਹ ਪ੍ਰਾਪਤੀ ਇਸ ਕਰਕੇ ਵੀ ਵਿਲੱਖਣ ਸੀ, ਕਿਉਂਕਿ ਆਮ ਤੌਰ 'ਤੇ ਪੰਜਾਬੀ ਸਿਨੇਮਾ ਨੂੰ ਹਿੰਦੀ ਸਿਨੇਮਾ ਦੇ ਮੁਕਾਬਲੇ 'ਚ ਘਟੀਆ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ |
ਨਿਰਦੇਸ਼ਕਾਂ ਦੀ ਸ਼੍ਰੇਣੀ 'ਚੋਂ ਹੀ ਨਵਨੀਅਤ ਸਿੰਘ ('ਮੇਲ ਕਰਾ ਦੇ ਰੱਬਾ', 'ਸਿੰਘ ਵਰਸਿਜ਼ ਕੌਰ') ਨੇ ਵੀ 'ਯਮਲਾ, ਪਗਲਾ, ਦੀਵਾਨਾ ਫਿਰ ਸੇ' ਦੇ ਰਾਹੀਂ ਬਾਲੀਵੁੱਡ 'ਚ ਪ੍ਰਵੇਸ਼ ਕੀਤਾ ਸੀ | ਇਸ ਸਬੰਧ 'ਚ ਨਵਨੀਅਤ ਸਿੰਘ ਕਹਿੰਦਾ ਹੈ, 'ਪੰਜਾਬੀ ਤੋਂ ਹਿੰਦੀ ਫ਼ਿਲਮਾਂ ਵੱਲ ਜਾਣਾ ਮੇਰੇ ਲਈ ਬਹੁਤ ਕਠਿਨ ਨਹੀਂ ਸੀ, ਕਿਉਂਕਿ ਮੈਂ ਜਿਸ ਹਿੰਦੀ ਫ਼ਿਲਮ ਦਾ ਨਿਰਦੇਸ਼ਨ ਕੀਤਾ ਸੀ, ਉਹ ਬਹੁਤ ਹੱਦ ਤੱਕ ਪੰਜਾਬ ਦੇ ਸੱਭਿਆਚਾਰ ਦੀ ਹੀ ਤਰਜ਼ਮਾਨੀ ਕਰਦੀ ਸੀ |'
ਲਗਪਗ ਇਸੇ ਤਰ੍ਹਾਂ ਦੇ ਹੀ ਵਿਚਾਰ ਪੰਜਾਬੀ ਫ਼ਿਲਮ ਨਿਰਦੇਸ਼ਕ ਅਮਿਤ ਪਰਾਸ਼ਰ ('ਮੈਂ ਤੇਰਾ 22 ਤੂੰ ਮੇਰਾ 22') ਨੇ ਵੀ ਪ੍ਰਗਟ ਕੀਤੇ ਹਨ | ਅਮਿਤ ਕਹਿੰਦਾ ਹੈ, 'ਮੈਂ ਥੀਏਟਰ ਨਾਲ ਜੁੜਨ ਤੋਂ ਬਾਅਦ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਕ ਤਾਂ ਜ਼ਰੂਰ ਬਣ ਗਿਆ ਸੀ ਪਰ ਹਿੰਦੀ ਫ਼ਿਲਮਾਂ 'ਚ ਪ੍ਰਵੇਸ਼ ਕਰਨਾ ਮੇਰਾ ਇਕ ਬਹੁਤ ਪੁਰਾਣਾ ਸੰਕਲਪ ਸੀ | ਇਸ ਲਈ ਜਦੋਂ ਮੈਨੂੰ ਇਹ ਪ੍ਰਸਤਾਵ ਮਿਲਿਆ ਤਾਂ ਮੈਂ ਨਾਂਹ ਨਹੀਂ ਕਰ ਸਕਿਆ ਸੀ |'
ਦੂਜੇ ਪਾਸੇ ਦਿਲਜੀਤ ਸਿੰਘ ਨੂੰ ਜਦੋਂ ਤੋਂ 'ਉੜਤਾ ਪੰਜਾਬ' ਰਾਹੀਂ ਹਿੰਦੀ ਫ਼ਿਲਮਾਂ 'ਚ ਜਗ੍ਹਾ ਮਿਲੀ ਹੈ, ਉਦੋਂ ਦੇ ਕੁਝ ਦੂਜੇ ਪੰਜਾਬੀ ਅਦਾਕਾਰਾਂ ਲਈ ਵੀ ਬਾਲੀਵੁੱਡ ਦੇ ਦਰਵਾਜ਼ੇ ਖੁੱਲ੍ਹ ਗਏ ਹਨ | ਲਿਹਾਜ਼ਾ, ਗਿੱਪੀ ਗਰੇਵਾਲ ਹਿੰਦੀ ਫ਼ਿਲਮਾਂ 'ਚ ਅਦਾਕਾਰੀ ਹੀ ਨਹੀਂ ਕਰ ਰਿਹਾ ਹੈ, ਬਲਕਿ ਆਪਣੇ ਗੀਤਾਂ ਨਾਲ ਵੀ ਬਾਲੀਵੁੱਡ ਨੂੰ ਮਾਲਾਮਾਲ ਕਰ ਰਿਹਾ ਹੈ | ਇਹੀ ਹਾਲ ਐਮੀ ਵਿਰਕ (ਨਿੱਕਾ ਜ਼ੈਲਦਾਰ) ਦਾ ਹੈ |
ਇਸੇ ਤਰ੍ਹਾਂ ਹੀ ਜੱਸੀ ਗਿੱਲ ਨੇ 'ਹੈਪੀ ਫਿਰ ਭਾਗ ਜਾਏਗੀ' ਦੇ ਮਾਧਿਅਮ ਰਾਹੀਂ ਆਪਣੀ ਹਾਜ਼ਰੀ ਹਿੰਦੀ ਫ਼ਿਲਮ ਜਗਤ 'ਚ ਲੁਆਈ ਹੈ |
ਜਿਥੇ 2018 ਵਿਚ ਪੰਜਾਬੀ ਸਿਨੇਮਾ ਨਾਲ ਸਬੰਧਿਤ ਕਈ ਸ਼ਖ਼ਸੀਅਤਾਂ ਨੂੰ ਹਿੰਦੀ ਫ਼ਿਲਮ ਜਗਤ 'ਚ ਸਨਮਾਨ ਮਿਲਿਆ ਸੀ, ਉਥੇ ਇਸ ਸਾਲ ਪੰਜਾਬੀ ਫ਼ਿਲਮਾਂ ਦੇ ਨਿਰਮਾਣ 'ਚ ਵੀ ਵਿਵਿਧਤਾ ਅਤੇ ਵਿਲੱਖਣਤਾ ਦਾ ਪ੍ਰਗਟਾਵਾ ਮਿਲਿਆ ਸੀ | ਮਿਸਾਲ ਦੇ ਤੌਰ 'ਤੇ ਇਸ ਵਰ੍ਹੇ ਬਾਇਓਪਿਕ ਸ਼੍ਰੇਣੀ 'ਚ 'ਸੱਜਣ ਸਿੰਘ ਰੰਗਰੂਟ' ਅਤੇ 'ਸੂਬੇਦਾਰ ਜੁਗਿੰਦਰ ਸਿੰਘ' ਵਰਗੀਆਂ ਫ਼ੌਜੀ ਜੀਵਨ ਨਾਲ ਸਬੰਧਿਤ ਕਿਰਤਾਂ ਦਰਸ਼ਕਾਂ ਨੇ ਬਹੁਤ ਪਸੰਦ ਕੀਤੀਆਂ ਸਨ | ਵੈਸੇ ਤਾਂ ਫ਼ੌਜੀ ਜੀਵਨ ਨਾਲ ਜੁੜੀਆਂ ਹੋਈਆਂ ਕੁਝ ਪੁਰਾਣੀਆਂ ਫ਼ਿਲਮਾਂ ('ਧਰਤੀ ਵੀਰਾਂ ਦੀ', 'ਕਿੱਕਲੀ', 'ਉਡੀਕਾਂ') ਵੀ ਦਰਸ਼ਕਾਂ ਨੇ ਪਸੰਦ ਕੀਤੀਆਂ ਸਨ | ਵਿਸ਼ੇਸ਼ ਤੌਰ 'ਤੇ 'ਉਡੀਕਾਂ' ਨੇ ਤਾਂ ਪੰਜਾਬੀ ਸਿਨੇਮਾ ਦਾ ਨਵਾਂ ਮਿਆਰ ਵੀ ਸਥਾਪਤ ਕੀਤਾ ਸੀ | ਪਰ ਇਸ ਸਾਲ ਦੀਆਂ ਇਨ੍ਹਾਂ ਫ਼ੌਜੀ ਫ਼ਿਲਮਾਂ ਦੀ ਵਿਸ਼ੇਸ਼ਤਾ ਇਨ੍ਹਾਂ ਦਾ ਨਵਾਂ ਕਥਾਨਕ ਅਤੇ ਤਕਨੀਕੀ ਪੱਖ ਦੀ ਸ੍ਰੇਸ਼ਠਤਾ ਹੀ ਸੀ | ਵਿਸ਼ੇਸ਼ ਤੌਰ 'ਤੇ 'ਸੱਜਣ ਸਿੰਘ ਰੰਗਰੂਟ' ਦਾ ਦੁਖਾਂਤਕ ਅੰਤ ਹੀ ਪੰਜਾਬੀ ਦਰਸ਼ਕਾਂ ਲਈ ਇਕ ਨਵਾਂ ਮੋੜ ਸੀ |
ਕਾਮੇਡੀ ਦੇ ਖੇਤਰ 'ਚ ਵੀ ਇਸ ਵਰ੍ਹੇ ਕੁਝ ਪ੍ਰਗਤੀ ਨਜ਼ਰ ਆਈ ਸੀ | ਹੁਣ ਨਿਰਮਾਤਾਵਾਂ ਨੇ ਕਾਮੇਡੀ ਨੂੰ ਲਚਰਤਾ ਦੇ ਦਾਇਰੇ 'ਚੋਂ ਕੱਢ ਕੇ ਇਸ ਨੂੰ ਸਮਾਜਿਕ ਤੱਥਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਸੀ | ਇਸ ਲਈ 'ਲਾਵਾਂ ਫੇਰੇ', 'ਲਾਟੂ', 'ਗੋਲਕ ਬੁਗਨੀ ਬੈਂਕ ਅਤੇ ਬਟੂਆ', 'ਕੈਰੀ ਆਨ ਜੱਟਾ-2', 'ਮਰ ਗਏ ਓਏ ਲੋਕੋ', 'ਕੁੜਮਾਈਆਂ' ਅਤੇ 'ਅਫ਼ਸਰ' ਆਦਿ ਫ਼ਿਲਮਾਂ ਨੇ ਪੰਜਾਬੀ ਸਿਨੇਮਾ ਨੂੰ ਅੱਗੇ ਤੋਰਿਆ ਸੀ |
ਅਦਾਕਾਰ ਜਿੰਮੀ ਸ਼ੇਰਗਿੱਲ ਸਦਾ ਹੀ ਪੰਜਾਬੀ ਫ਼ਿਲਮਾਂ ਪ੍ਰਤੀ ਪ੍ਰਤੀਬੱਧ ਰਿਹਾ ਹੈ | ਪਰ ਇਸ ਸਾਲ ਉਸ ਦੀ 'ਦਾਣਾ ਪਾਣੀ' ਬਾਕਸ ਆਫਿਸ 'ਤੇ ਪਾਣੀ ਮੰਗਦੀ ਨਜ਼ਰ ਨਹੀਂ ਆਈ ਸੀ | ਹਾਲਾਂਕਿ ਇਸ ਦਾ ਕਥਾਨਕ ਲੀਕ ਤੋਂ ਹਟ ਕੇ ਸੀ, ਪਰ ਦਰਸ਼ਕਾਂ ਦੀ ਨਜ਼ਰ ਇਸ ਪ੍ਰਤੀ ਸਵੱਲੀ ਨਹੀਂ ਸੀ |
ਪ੍ਰਤੀਬੱਧਤਾ ਦਾ ਪ੍ਰਗਟਾਵਾ ਤਾਂ ਨੀਰੂ ਨੇ ਵੀ ਬਤੌਰ ਸਹਿ-ਨਿਰਮਾਤਰੀ 'ਲੌਾਗ ਲਾਚੀ' ਅਤੇ 'ਆਟੇ ਦੀ ਚਿੜੀ' ਰਾਹੀਂ ਵੀ ਕੀਤਾ ਸੀ, ਪਰ ਉਸ ਦੀਆਂ ਕੋਸ਼ਿਸ਼ਾਂ ਨੂੰ ਵੀ ਬੂਰ ਨਹੀਂ ਪਿਆ ਸੀ | ਹਾਂ, 'ਲੌਾਗ ਲਾਚੀ' ਦਾ ਟਾਈਟਲ ਗੀਤ 'ਸੰਦਲੀ ਸੰਦਲੀ ਨੈਣਾਂ 'ਚ' ਇਸ ਵਰ੍ਹੇ ਦੀ ਸਰਬੋਤਮ ਪੰਜਾਬੀ ਸੰਗੀਤ ਰਚਨਾ ਜ਼ਰੂਰ ਕਹੀ ਜਾ ਸਕਦੀ ਹੈ ਪਰ ਜਿਸ ਦਿਸ਼ਾ 'ਚ ਨੀਰੂ ਨੇ ਪੰਜਾਬੀ ਸਿਨੇਮਾ ਨੂੰ ਮੋੜਨ ਦੀ ਕੋਸ਼ਿਸ਼ ਕੀਤੀ, ਉਸ 'ਚ ਤਾਂ ਉਹ ਅਸਫ਼ਲ ਹੀ ਰਹੀ ਸੀ |
ਲਗਪਗ ਅਜਿਹਾ ਹੀ ਹਾਲ ਕੁਝ ਨਾਇਕ-ਗਾਇਕਾਂ ਦਾ ਵੀ ਰਿਹਾ ਹੈ | ਰਣਜੀਤ ਬਾਵਾ ਦੀ 'ਖਿੱਦੋ ਖੰੂਡੀ' ਦਾ ਤਾਂ ਇਹ ਹਾਲ ਹੋਇਆ ਸੀ ਕਿ ਪਹਿਲੇ ਹੀ ਸ਼ੋਅ ਤੋਂ ਬਾਅਦ ਕਈ ਸਿਨੇਮਾ ਘਰਾਂ ਤੋਂ ਇਸ ਦਾ ਪ੍ਰਦਰਸ਼ਨ ਰੋਕ ਦਿੱਤਾ ਗਿਆ ਸੀ | ਅਮਰਿੰਦਰ ਗਿੱਲ ਨੇ ਵੀ 'ਅਸ਼ਕੇ' ਰਾਹੀਂ ਇਕ ਨਵਾਂ ਬਿੰਬ ਘੜਨ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਸੀ ਪਰ ਇਹ ਤਜਰਬਾ ਉਸ ਲਈ ਵੀ ਮਹਿੰਗਾ ਹੀ ਪਿਆ ਸੀ |
ਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਜਦੋਂ 'ਸਨ ਆਫ਼ ਮਨਜੀਤ ਸਿੰਘ' ਦੇ ਮਾਧਿਅਮ ਰਾਹੀਂ ਕੁਝ ਨਵਾਂ ਕਹਿਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕੌੜਾ ਅਨੁਭਵ ਹੀ ਹੋਇਆ ਸੀ | ਹਾਲਾਂਕਿ ਵਿਸ਼ੇ ਪੱਖ ਤੋਂ ਇਹ ਕਿਰਤ ਇਕ ਤਾਜ਼ੀ ਹਵਾ ਦਾ ਝੋਕਾ ਲੈ ਕੇ ਹੀ ਆਈ ਸੀ |
ਹੁਣ ਇਹ ਪ੍ਰਸ਼ਨ ਸੁਭਾਵਿਕ ਹੀ ਉਠਦਾ ਹੈ ਕਿ ਬਾਵਜੂਦ ਇਨ੍ਹਾਂ ਕੋਸ਼ਿਸ਼ਾਂ ਦੇ 2018 ਵਿਚ ਇਕ ਵੀ ਫ਼ਿਲਮ ਬਲਾਕ ਬਸਟਰ ਕਿਉਂ ਨਹੀਂ ਸਿੱਧ ਹੋ ਸਕੀ? ਉਲਟਾ ਸਥਿਤੀ ਤਾਂ ਇਹ ਰਹੀ ਕਿ 'ਸੈਂਟਰ ਮਾਲ' ਚੰਡੀਗੜ੍ਹ 'ਚ 'ਰੇਡੂਆ' ਦਾ ਪਹਿਲਾ ਹੀ ਸ਼ੋਅ ਇਸ ਕਰਕੇ ਕੈਂਸਲ ਕਰਨਾ ਪਿਆ ਸੀ, ਕਿਉਂਕਿ ਇਕ ਵੀ ਟਿਕਟ ਇਸ ਸ਼ੋਅ ਦੀ ਨਹੀਂ ਸੀ ਵਿਕ ਸਕੀ | ਲਗਪਗ ਅਜਿਹੀ ਹੀ ਸਥਿਤੀ ਕੁਝ ਹੋਰ ਫ਼ਿਲਮਾਂ ਦੀ ਵੀ ਰਹੀ |
ਇਸ ਸੰਦਰਭ 'ਚ ਪਹਿਲੀ ਤਾਂ ਗੱਲ ਇਹ ਹੈ ਕਿ ਸਾਡੇ ਨਿਰਮਾਤਾ ਧੜਾਧੜ ਫ਼ਿਲਮਾਂ ਰਿਲੀਜ਼ ਕਰਨ 'ਚ ਵਿਸ਼ਵਾਸ ਕਰ ਰਹੇ ਹਨ | ਲਿਹਾਜ਼ਾ, ਇਕ ਹੀ ਹਫ਼ਤੇ 'ਚ ਦੋ-ਦੋ ਪੰਜਾਬੀ ਫ਼ਿਲਮਾਂ ਬਾਕਸ ਆਫਿਸ 'ਤੇ ਟੱਕਰ ਲੈਂਦੀਆਂ ਦੇਖੀਆਂ ਗਈਆਂ ਸਨ | ਇਸ ਟਾਕਰੇ ਨਾਲ ਨਿਰਮਾਤਾ ਦਾ ਜ਼ਖ਼ਮੀ ਹੋਣਾ ਸੁਭਾਵਿਕ ਹੀ ਹੈ |
ਸਾਲ 2018 ਵਿਚ ਬਹੁ-ਗਿਣਤੀ 'ਚ ਫ਼ਿਲਮਾਂ ਦੇ ਫਲਾਪ ਹੋਣ ਦਾ ਇਕ ਆਧਾਰ ਇਹ ਵੀ ਹੈ ਕਿ ਇਨ੍ਹਾਂ ਫ਼ਿਲਮਾਂ 'ਚ ਕਹਾਣੀ ਦੀ ਮੰਗ ਦੇ ਪ੍ਰਤੀਕੂਲ ਬਹੁਤ ਸਾਰੇ ਪਾਤਰ ਜਾਂ ਅਦਾਕਾਰ ਘੜੀ-ਮੁੜੀ ਇਕ ਹੀ ਸ਼ੈਲੀ 'ਚ ਪੇਸ਼ ਕੀਤੇ ਗਏ ਸਨ | ਲਿਹਾਜ਼ਾ, ਕਹਾਣੀ ਦਾ ਸੁਭਾਅ ਭਾਵੇਂ ਦੁਖਾਂਤਕ ਹੀ ਹੋਵੇ ਪਰ ਉਸ 'ਚ ਵੀ ਨਿਰਮਾਤਾ ਦੀ ਕੋਸ਼ਿਸ਼ ਹੁੰਦੀ ਰਹੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਘੁੱਗੀ, ਬੀ.ਐਨ. ਸ਼ਰਮਾ, ਬੀਨੂੰ ਢਿੱਲੋਂ ਅਤੇ ਜਸਵਿੰਦਰ ਭੱਲਾ ਦੀ ਹਾਜ਼ਰੀ ਲਗਾ ਕੇ ਉਸ 'ਚ ਕਾਮੇਡੀ ਦਾ ਤੜਕਾ ਲਗਾਇਆ ਜਾਵੇ | ਸਪੱਸ਼ਟ ਹੈ, ਨਿਰਮਾਤਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦਾ | ਇਸ ਲਈ ਇਨ੍ਹਾਂ ਕਲਾਕਾਰਾਂ ਨੂੰ ਦੁਹਰਾਇਆ ਜਾ ਰਿਹਾ ਹੈ | ਦਰਸ਼ਕ ਵੀ ਤਾੜ ਜਾਂਦੇ ਹਨ ਕਿ ਉਨ੍ਹਾਂ ਨੂੰ ਵਰਗਲਾਇਆ ਜਾ ਰਿਹਾ ਹੈ |
ਪੰਜਾਬੀ ਸਿਨੇਮਾ ਦੀ ਇਹ ਵੀ ਇਕ ਬਦਕਿਸਮਤੀ ਰਹੀ ਹੈ, ਬਹੁਤ ਘੱਟ ਅਜਿਹੇ ਬੈਨਰ ਹਨ ਜਿਹੜੇ ਨਿਰੰਤਰ ਜਾਂ ਸਥਾਈ ਰੂਪ 'ਚ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰ ਰਹੇ ਹਨ | ਸੱਚਾਈ ਤਾਂ ਇਹ ਹੈ ਕਿ ਬਹੁ-ਗਿਣਤ ਪੰਜਾਬੀ ਫ਼ਿਲਮਾਂ ਵਿਦੇਸ਼ਾਂ 'ਚ ਰਹਿ ਰਹੇ ਪੰਜਾਬੀਆਂ ਰਾਹੀਂ ਹੀ ਫਾਈਨਾਂਸ ਹੋ ਰਹੀਆਂ ਹਨ | ਇਹ ਫਾਈਨਾਂਸਰ ਸ਼ੌਕੀਆ ਤੌਰ 'ਤੇ ਹੀ ਪੰਜਾਬੀ ਫ਼ਿਲਮਾਂ ਦਾ ਨਿਰਮਾਣ ਕਰਦੇ ਹਨ | ਇਸ ਲਈ ਇਹ ਪ੍ਰੋਫੈਸ਼ਨਲ ਤੌਰ 'ਤੇ ਅਨਾੜੀ ਹੀ ਹੁੰਦੇ ਹਨ | ਫਿਰ ਜਦੋਂ ਫ਼ਿਲਮ-ਨਿਰਮਾਣ ਦੀ ਪ੍ਰਣਾਲੀ ਨਾਲ ਉਨ੍ਹਾਂ ਦਾ ਟਾਕਰਾ ਹੁੰਦਾ ਹੈ ਤਾਂ ਉਹ ਮੰੂਹ ਮੋੜ ਲੈਂਦੇ ਹਨ ਅਤੇ ਆਪਣਾ ਬਚਾਅ ਕਰਨ ਲਈ ਸਮਝੌਤੇ ਕਰਨ ਲਈ ਮਜਬੂਰ ਹੋ ਜਾਂਦੇ ਹਨ |
ਇਸ ਲਈ ਇਹ ਇਕ ਬਹੁਤ ਹੀ ਮੰਦਭਾਗੀ ਸਥਿਤੀ ਹੈ ਕਿ ਬਾਵਜੂਦ ਪੰਜਾਬੀ ਫ਼ਿਲਮਾਂ ਦੀ ਬਰਸਾਤ ਦੇ, 2018 ਵਿਚ ਬਾਕਸ ਆਫਿਸ 'ਤੇ ਸੋਕਾ ਹੀ ਨਜ਼ਰ ਆਇਆ ਸੀ | ਬਦਲਾਅ ਦੀ ਪ੍ਰਵਿਰਤੀ ਵਿਭਿੰਨ ਮਾਧਿਅਮ ਰਾਹੀਂ ਦਿ੍ਸ਼ਟੀਗੋਚਰ ਜ਼ਰੂਰ ਹੋਈ ਸੀ | ਇਸ ਸੰਦਰਭ 'ਚ ਇਕ ਵਾਰ ਤਾਂ ਇਹ ਵੀ ਪ੍ਰਤੀਤ ਹੋਇਆ ਕਿ ਪਾਲੀਵੁੱਡ ਅਤੇ ਬਾਲੀਵੁੱਡ ਦੀਆਂ ਦੂਰੀਆਂ ਖ਼ਤਮ ਹੋ ਰਹੀਆਂ ਹਨ ਅਤੇ ਦੋਵੇਂ ਸਮਾਨਾਂਤਰ ਦਿਸ਼ਾ 'ਚ ਜਾ ਰਹੇ ਹਨ | ਇਸ ਲਈ ਪੰਜਾਬੀ ਸਿਨੇਮਾ ਦੇ ਖੇਤਰ ਵਿਚ ਕਈ ਤੱਥ ਉਹ ਵੀ ਉਜਾਗਰ ਹੋਏ ਜਿਹੜੇ ਹੁਣ ਤੱਕ ਹਿੰਦੀ ਸਿਨੇਮਾ ਤੱਕ ਹੀ ਸੀਮਤ ਸਨ |
ਲਿਹਾਜ਼ਾ, ਹੁਣ ਪਾਲੀਵੁੱਡ 'ਚ ਵੀ ਫਿਰੌਤੀ ਮੰਗਣ ਦਾ ਦੌਰ ਸ਼ੁਰੂ ਹੋ ਗਿਆ ਹੈ | 2018 ਵਿਚ ਪਰਮੀਸ਼ ਵਰਮਾ ਦਾ ਗੋਲੀ ਲੱਗ ਕੇ ਜ਼ਖ਼ਮੀ ਹੋਣਾ ਅਤੇ ਗਿੱਪੀ ਗਰੇਵਾਲ ਨੂੰ ਧਮਕੀਆਂ ਮਿਲਣਾ ਅਜਿਹੇ ਸੰਕੇਤ ਹਨ ਕਿ ਬਾਲੀਵੁੱਡ ਵਰਗਾ ਮਾਫੀਆ ਪੰਜਾਬੀ ਸਿਨੇਮਾ ਦੇ ਖੇਤਰ ਵਿਚ ਵੀ ਇਸ ਸਾਲ ਹੋਂਦ 'ਚ ਆ ਗਿਆ ਹੈ |
ਸਪੱਸ਼ਟ ਹੈ, ਬਾਵਜੂਦ ਨਵੀਆਂ ਪ੍ਰਾਪਤੀਆਂ ਦੇ 2018 ਦਾ ਪੰਜਾਬੀ ਸਿਨੇਮਾ ਬਾਕਸ ਆਫਿਸ 'ਤੇ ਕੁਝ ਨਵਾਂ ਹਾਸਲ ਨਹੀਂ ਕਰ ਸਕਿਆ ਹੈ | ਸੱਚਾਈ ਤਾਂ ਇਹ ਹੈ ਕਿ ਇਸ ਵਰ੍ਹੇ ਪੰਜਾਬੀ ਫ਼ਿਲਮਾਂ ਦੀ ਸਫ਼ਲਤਾ ਦੀ ਦਰ ਸਿਰਫ਼ 20 ਫ਼ੀਸਦੀ ਤੱਕ ਹੀ ਸੀਮਤ ਰਹੀ ਹੈ | ਇਸ ਹਿਸਾਬ ਨਾਲ ਜੇਕਰ ਇਕ ਪੰਜਾਬੀ ਫ਼ਿਲਮ 3 ਕਰੋੜ ਦਾ ਵਪਾਰ ਕਰਦੀ ਹੈ ਤਾਂ ਇਸ ਵਾਰ ਪਾਲੀਵੁੱਡ ਦਾ ਕੁਝ ਵਣਜ 60 ਕਰੋੜ ਦੇ ਨਜ਼ਦੀਕ ਰਿਹਾ ਹੈ | ਇਹ ਇਕ ਬਹੁਤ ਹੀ ਸੀਮਤ ਅੰਕੜਾ ਹੈ | ਇਸ ਲਈ ਪੰਜਾਬੀ ਸਿਨੇਮਾ ਨੂੰ ਇਸ ਸੀਮਾ ਨੂੰ ਤੋੜਨਾ ਹੀ ਪਵੇਗਾ | ਵੈਸੇ ਪ੍ਰਯੋਗਾਤਮਿਕ ਤੌਰ 'ਤੇ ਕੁਝ ਨਵੇਂ ਨਿਰਦੇਸ਼ਕ ਨਵੀਆਂ-ਨਵੀਆਂ ਕਿਰਤਾਂ ਪੇਸ਼ ਕਰ ਰਹੇ ਹਨ | ਪਰ ਇਨ੍ਹਾਂ ਨਿਰਦੇਸ਼ਕਾਂ ਦੀਆਂ ਫ਼ਿਲਮਾਂ ਸਿਰਫ਼ ਫ਼ਿਲਮ ਉਤਸਵਾਂ ਤੱਕ ਹੀ ਸੀਮਤ ਰਹਿ ਗਈਆਂ ਹਨ | ਅਨੂਪ ਸਿੰਘ, ਰਾਜੀਵ ਅਤੇ ਜੀਤ ਮਠਾਰੂ ਆਦਿ ਅਜਿਹੇ ਹੀ ਨਿਰਦੇਸ਼ਕ ਹਨ |
ਇਸ ਲਈ ਸੰਖੇਪ ਰੂਪ 'ਚ ਅਸੀਂ 2018 ਨੂੰ ਪਾਲੀਵੁੱਡ ਲਈ ਵਿਭਿੰਨਤਾ ਵਾਲਾ ਸਾਲ ਤਾਂ ਜ਼ਰੂਰ ਕਹਿ ਸਕਦੇ ਹਾਂ, ਪਰ ਵਣਜੀ ਤੌਰ 'ਤੇ ਇਹ ਅਸਥਿਰਤਾ ਅਤੇ ਅਸਫ਼ਲਤਾ ਦਾ ਪ੍ਰਗਟਾਵਾ ਹੀ ਕਰਦਾ ਰਿਹਾ ਹੈ | ਲਿਹਾਜ਼ਾ, ਇਸ ਦੀ ਸਮੁੱਚੀ ਸਥਿਤੀ ਇਸ ਪ੍ਰਕਾਰ ਰਹੀ ਸੀ:
ਚਾਹਿਆ ਤਾਂ ਸੀ ਪਰਬਤ ਬਣਨਾ
ਜਾਂ ਦਰਿਆ ਜਾਂ ਝੀਲ |
ਰੇਤਾ ਬਣ ਕੇ ਫੈਲ ਗਿਆ ਪਰ
ਮੈਂ ਮੀਲਾਂ ਦੇ ਮੀਲ |

ਬੀਬਾ ਬਲਵੰਤ)
-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾ : 099154-93043.

ਕੀ ਹੈ ਜੀਨ ਅਤੇ ਜੀਵਨ ਦਾ ਰਹੱਸ?

ਧੂੜ 'ਚ ਲਿਪਟੀ ਪਥਰੀਲੀ ਪਿ੍ਥਵੀ ਜੇਕਰ ਅੱਜ ਨੀਲਮਣੀ ਬਣੀ ਝਿਲ-ਮਿਲ ਕਰ ਰਹੀ ਹੈ, ਤਦ ਇਕ ਅਜਿਹੇ ਅਣੂ ਦੇ ਹੋਂਦ 'ਚ ਆ ਜਾਣ ਕਰਕੇ, ਜਿਹੜਾ ਆਪਣਾ ਪ੍ਰਤੀਰੂਪ ਸਿਰਜਦਾ ਹੋਇਆ, ਆਲੇ-ਦੁਆਲੇ ਵਿਆਪਕ ਬੇ-ਤਰਤੀਬੀ ਨੂੰ ਤਰਤੀਬ ਅਰਪਣ ਕਰ ਰਿਹਾ ਹੈ | ਇਹ ਅਣੂ ਹੈ ਡੀ. ਐਨ. ਏ., ਜਿਸ 'ਚੋਂ ...

ਪੂਰੀ ਖ਼ਬਰ »

ਮਿਲਣ ਦਾ ਵਿਸ਼ਵਵਿਆਪੀ ਢੰਗ ਹੱਥ ਮਿਲਾਉਣਾ

ਸਾਡੇ ਸੁਭਾਅ ਦੀ ਸ਼ਾਲੀਨਤਾ ਦਾ ਸਭ ਤੋਂ ਖਾਸ ਪੱਖ ਹੁੰਦਾ ਹੈ ਕਿ ਕਿਸੇ ਨੂੰ ਮਿਲਣ ਸਮੇਂ ਅਸੀਂ ਕਿਵੇਂ ਦਾ ਵਿਹਾਰ ਕਰਦੇ ਹਾਂ | ਇਸ ਧਰਤੀ 'ਤੇ ਵੱਸਦੀਆਂ ਵੱਖ-ਵੱਖ ਸੱਭਿਅਤਾਵਾਂ ਵਿਚ ਇਕ-ਦੂਸਰੇ ਨੂੰ ਮਿਲਣ ਦੇ ਅਨੇਕਾਂ ਖੂਬਸੂਰਤ ਢੰਗ ਅਤੇ ਰਸਮੋ-ਰਿਵਾਜ ਵਿਕਸਤ ਹੋਏ ਜੋ ...

ਪੂਰੀ ਖ਼ਬਰ »

ਇਕ ਲੋਕ-ਗੀਤ ਜੋ ਸਾਨੂੰ ਸੀਤਾ ਦੀ ਅਗਨੀ-ਪ੍ਰੀਖਿਆ ਯਾਦ ਕਰਾ ਗਿਆ

ਲੋਕ-ਗੀਤਾਂ ਵਿਚ ਜ਼ਿੰਦਗੀ ਦਾ ਹਰ ਰੰਗ ਭਰਿਆ ਨਜ਼ਰ ਆਉਂਦਾ ਹੈ | ਖੁਸ਼ੀਆਂ ਦੇ ਮੰਜ਼ਰ ਵੀ ਨਜ਼ਰ ਆਉਂਦੇ ਹਨ, ਗ਼ਮੀਆਂ ਦੇ ਵੀ | ਕਿਤੇ-ਕਿਤੇ ਇਨ੍ਹਾਂ ਵਿਚ ਕਿੱਕਲੀਆਂ ਤੇ ਕਿਲਕਾਰੀਆਂ ਦੇ ਦਰਸ਼ਨ ਦੀਦਾਰੇ ਹੁੰਦੇ ਹਨ ਪਰ ਕਿਤੇ-ਕਿਤੇ ਅਜਿਹੇ ਲੋਕ-ਗੀਤ ਵੀ ਮਿਲਦੇ ਹਨ ਜੋ ...

ਪੂਰੀ ਖ਼ਬਰ »

ਪੰਜਾਬੀ ਸੱਭਿਆਚਾਰ ਦਾ ਝੰਡਾ-ਬਰਦਾਰ ਆਕਾਸ਼ਵਾਣੀ ਜਲੰਧਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) 2013 ਤਾੲੀਂ ਭਾਰਤ ਦੇ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਆਪਣੇ ਕਾਰਜਕਾਲ ਸਮੇਂ ਲੁਧਿਆਣਾ ਵਾਸਤੇ ਐਫ.ਐਮ. ਗੋਲਡ (ਐਫ.ਐਮ. ਗੋਲਡ) ਸੇਵਾ ਮਨਜ਼ੂਰ ਕੀਤੀ ਸੀ | ਇਸ ਦੀ ਦਾ ਪ੍ਰਸਾਰਣ 100.1 ਐਫ.ਐਮ. ਤੋਂ ਹੁੰਦਾ ਹੈ | ਐਸ ...

ਪੂਰੀ ਖ਼ਬਰ »

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-16: ਸਮਾਨਾਂਤਰ ਪੰਜਾਬੀ ਸਿਨੇਮਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਵੈਸੇ ਵੀ ਗੁਰਵਿੰਦਰ ਦੀ ਕਿਸਮਤੀ ਇਹ ਸੀ ਕਿ ਦਿੱਲੀ ਦਾ ਹੋਣ ਕਰਕੇ ਉਸ ਲਈ ਐਨ.ਐਫ.ਡੀ.ਸੀ. ਨਾਲ ਨਿਰੰਤਰ ਸੰਪਰਕ ਬਣਾਈ ਰੱਖਣਾ ਬਹੁਤ ਹੀ ਸੌਖਾ ਸੀ | ਲਿਹਾਜ਼ਾ ਉਸ ਨੇ ਇਸੇ ਸੰਸਥਾ ਦੀ ਹੀ ਮਦਦ ਨਾਲ 'ਚੌਥੀ ਕੂਟ' ਦਾ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਉਸ ਸਮੇਂ ਦੀ ਹੈ, ਜਦੋਂ ਸ: ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਸਨ | ਇਹ ਤਸਵੀਰ ਪੰਜਾਬ ਭਵਨ ਵਿਚ ਖਿੱਚੀ ਗਈ ਸੀ | ਸ: ਸੁਰਜੀਤ ਸਿੰਘ ਬਰਨਾਲਾ ਨੂੰ ਮੁੱਖ ਮੰਤਰੀ ਬਣਨ ਦੀ ਵਧਾਈ ਦੇਣ ਵਾਸਤੇ ਕਈ ਉੱਘੇ ਅਕਾਲੀ ਲੀਡਰ ਆਏ ਸਨ | ਜਿਵੇਂ ਸ: ਬਲਵੰਤ ਸਿੰਘ, ਸ: ...

ਪੂਰੀ ਖ਼ਬਰ »

ਪੋਲਸਡਨ ਲੇਸੀ ਹਾਊਸ : ਅੰਗਰੇਜ਼ ਘਰਾਣਿਆਂ ਤੋਂ ਭਾਰਤੀ ਮਹਾਰਾਜਿਆਂ ਤੱਕ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਉਸ ਕਮਰੇ ਦੀ ਵਲੰਟੀਅਰ ਔਰਤ ਸ੍ਰੀਮਤੀ ਫ੍ਰੈਸਿਸ ਗ੍ਰੇ ਨੇ ਸਾਨੂੰ ਅਨੇਕ ਰੌਚਕ ਤੱਥਾਂ ਤੋਂ ਜਾਣੂ ਕਰਾਇਆ | ਉਹ ਅਕਸਰ ਇਤਿਹਾਸ 'ਤੇ ਆਧਾਰਿਤ ਗੱਲਾਂ ਕਰਦੀ ਸੀ ਅਤੇ ਉਨ੍ਹਾਂ ਨੇ ਪੜਿ੍ਹਆ ਸੀ ਕਿ ਮਹਾਰਾਜਾ ਕਪੂਰਥਲਾ ਕਈ ਵਾਰ ...

ਪੂਰੀ ਖ਼ਬਰ »

ਮੰਗਲ ਦੇ ਦਰ ਉਤੇ ਤਾਜ਼ਾ ਦਸਤਕ :ਇਨਸਾਈਟ ਲੈਂਡਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਧਰਤੀ ਉਤੇ ਅਜਿਹੇ ਅਧਿਐਨ ਭਾਵੇਂ ਹੋ ਚੁੱਕੇ ਹਨ ਤੇ ਅਜੇ ਵੀ ਹੋ ਰਹੇ ਹਨ, ਮੰਗਲ ਉਤੇ ਇਨ੍ਹਾਂ ਖੋਜਾਂ ਨਾਲ ਇਨ੍ਹਾਂ ਅਧਿਐਨਾਂ ਵਾਸਤੇ ਕਈ ਨਵੀਆਂ ਅੰਤਰ-ਦਿ੍ਸ਼ਟੀਆਂ ਮਿਲਣ ਦੀ ਆਸ ਸਾਡੇ ਵਿਗਿਆਨੀਆਂ ਨੂੰ ਹੈ | 5 ਮਈ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX