ਤਾਜਾ ਖ਼ਬਰਾਂ


ਪੰਜਾਬ ਚ ਕੋਰੋਨਾ ਵਾਇਰਸ ਨਾਂ ਦੀ ਕੋਈ ਬਿਮਾਰੀ ਨਹੀਂ - ਬਲਬੀਰ ਸਿੱਧੂ
. . .  about 2 hours ago
ਮਹਿਲ ਕਲਾਂ, 26 ਜਨਵਰੀ (ਤਰਸੇਮ ਸਿੰਘ ਚੰਨਣਵਾਲ ) - ਮਹਿਲ ਕਲਾਂ ਬਲਾਕ ਅਧੀਨ ਆਉਂਦੇ ਪਿੰਡ ਰਾਏਸਰ ਵਿਖੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ...
ਸੜਕ ਹਾਦਸੇ 'ਚ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ, ਦੂਜਾ ਜ਼ਖ਼ਮੀ
. . .  1 day ago
ਕੁੱਪ ਕਲਾਂ, 26 ਜਨਵਰੀ (ਕੁਲਦੀਪ ਸਿੰਘ ਲਵਲੀ/ਮਨਜਿੰਦਰ ਸਿੰਘ ਸਰੌਦ) ਅੱਜ ਮਲੇਰਕੋਟਲਾ-ਲੁਧਿਆਣਾ ਮਾਰਗ ਤੇ ਪਿੰਡ ਭੋਗੀਵਾਲ ਨੇੜੇ ਗੰਨੇ ਨਾਲ ਲੱਦੀ ਖੜ੍ਹੀ ਟਰਾਲੀ ਨਾਲ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਇੱਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ, ਜਦਕਿ...
ਸੰਤ ਬਾਬਾ ਅਵਤਾਰ ਸਿੰਘ ਕਲਿਆਣ ਸੰਪਰਦਾਇ ਰਾੜਾ ਸਾਹਿਬ ਵਾਲੇ ਹੋਏ ਸਵਰਗਵਾਸ
. . .  1 day ago
ਲੋਹਟਬੱਦੀ, 26 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਅਸਥਾਨ ਗੁਰਦਵਾਰਾ ਈਸ਼ਰਸਰ ਸਾਹਿਬ ਪਿੰਡ ਲੋਹਟਬੱਦੀ ਨੇੜੇ ਕਲਿਆਣ ਪੁਲ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ, 50 ਸਾਲ ਅੱਜ ਆਪਣਾ ਪੰਜ ਭੌਤਿਕ...
ਭੀਮ ਆਰਮੀ ਦਾ ਮੁਖੀ ਚੰਦਰਸ਼ੇਖਰ ਆਜ਼ਾਦ ਗ੍ਰਿਫ਼ਤਾਰ
. . .  1 day ago
ਹੈਦਰਾਬਾਦ, 26 ਜਨਵਰੀ - ਹੈਦਰਾਬਾਦ ਪੁਲਿਸ ਨੇ ਲੰਗਰਹਾਉਸ ਪੁਲਿਸ ਥਾਣੇ ਦੀ ਹੱਦ ਅੰਦਰ ਨਾਗਰਿਕਤਾ ਸੋਧ ਕਾਨੂੰਨ ਅਤੇ ਐਨ.ਆਰ.ਸੀ ਖ਼ਿਲਾਫ਼ ਪ੍ਰਦਰਸ਼ਨ ਵਿਚ ਹਿੱਸਾ ਲੈਣ 'ਤੇ ਭੀਮ ਆਰਮੀ...
22 ਫਰਵਰੀ ਤੋਂ 1 ਮਾਰਚ ਤੱਕ ਭੁਵਨੇਸ਼ਵਰ 'ਚ ਹੋਣਗੀਆਂ 'ਖੇਲੋ ਇੰਡੀਆ ਯੂਨੀਵਰਸਿਟੀ' ਖੇਡਾਂ - ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 26 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' ਵਿਚ 'ਖੇਲੋ ਇੰਡੀਆ' ਵਿਚ ਹਿੱਸਾ ਲੈਣ ਵਾਲੇ ਖਿਡਾਰੀਆ ਤੇ ਮੇਜ਼ਬਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਰਾਸ਼ਟਰੀ ਖੇਡਾਂ ਇੱਕ ਅਜਿਹਾ ਅਖਾੜਾ ਹਨ, ਜਿਨ੍ਹਾਂ ਵਿਚ...
ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਖਾਸਾ, 26 ਜਨਵਰੀ (ਗੁਰਨੇਕ ਸਿੰਘ ਪੰਨੂੰ)- ਬੀਤੀ ਰਾਤ ਪਿੰਡ ਖੁਰਮਣੀਆਂ ਵਿਖੇ ਇੱਕ ਔਰਤ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕਾ ਦੀ ਪਹਿਚਾਣ ਕੰਵਲਜੀਤ ਕੌਰ...
ਲੌਂਗੋਵਾਲ ਵਿਖੇ ਵੱਡੇ ਇਕੱਠ ਵਲੋਂ ਢੀਂਡਸਾ ਨੂੰ ਸਮਰਥਨ
. . .  1 day ago
ਲੌਂਗੋਵਾਲ, 26 ਜਨਵਰੀ (ਵਿਨੋਦ, ਸ. ਸ. ਖੰਨਾ)– ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ ਦੀ ਅਗਵਾਈ ਹੇਠ ਅੱਜ ਗੁਰਦੁਆਰਾ ਯਾਦਗਾਰ ਭਾਈ ਮਨੀ ਸਿੰਘ ਲੌਂਗੋਵਾਲ ਵਿਖੇ ਲੌਂਗੋਵਾਲ ਇਲਾਕੇ ਦੇ ਵਰਕਰਾਂ ਨੇ ਵਿਸ਼ਾਲ ਇਕੱਠ...
ਜਲੰਧਰ ਦੇ ਵਿੱਦਿਅਕ ਅਦਾਰਿਆਂ 'ਚ ਕੱਲ੍ਹ ਛੁੱਟੀ ਦਾ ਐਲਾਨ
. . .  1 day ago
ਜਲੰਧਰ, 26 ਜਨਵਰੀ (ਚਿਰਾਗ਼ ਸ਼ਰਮਾ) - ਗਣਤੰਤਰ ਦਿਵਸ ਮੌਕੇ ਜਲੰਧਰ ਵਿਖੇ ਹੋਏ ਸਮਾਰੋਹ ਦੌਰਾਨ ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਨੇ ਜਲੰਧਰ...
ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਹੋਵੇਗੀ ਛੁੱਟੀ
. . .  1 day ago
ਗੁਰਦਾਸਪੁਰ, 26 ਜਨਵਰੀ (ਆਰਿਫ਼) - ਅੱਜ ਗਣਤੰਤਰ ਦਿਵਸ ਮੌਕੇ ਗੁਰਦਾਸਪੁਰ ਦੇ ਵਿੱਦਿਅਕ ਅਦਾਰਿਆਂ ਵਿਚ ਕੱਲ੍ਹ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਬਾਕੀ ਦਫ਼ਤਰ...
ਅਜੇ ਤੱਕ ਰਾਜਾਸਾਂਸੀ ਨਹੀਂ ਪਹੁੰਚੀ ਹਜ਼ੂਰ ਸਾਹਿਬ ਤੋਂ ਆਉਣ ਵਾਲੀ ਉਡਾਣ
. . .  1 day ago
ਰਾਜਾਸਾਂਸੀ, 26 ਜਨਵਰੀ (ਹੇਰ, ਖੀਵਾ) - ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਨਾਂਦੇੜ ਤੋਂ ਸਵੇਰੇ 9 ਵਜੇ ਪਹੁੰਚਣ ਵਾਲੀ ਅਜੇ ਤੱਕ ਨਹੀ ਪਹੁੰਚੀ ਹੈ ਅਜੇ ਤੱਕ ਜਿਸ ਦੇ ਰੋਸ ਵਜੋਂ ਯਾਤਰੂਆਂ ਨੇ ਹਵਾਈ ਅੱਡੇ ਅੰਦਰ ਨਾਅਰੇਬਾਜ਼ੀ ਕੀਤੀ। ਇਸ ਤੋਂ ਇਲਾਵਾ...
ਫਰਨੇਸ ਇਕਾਈ 'ਚ ਧਮਾਕਾ ਦੌਰਾਨ ਇੱਕ ਮਜ਼ਦੂਰ ਦੀ ਮੌਤ, 5 ਝੁਲਸੇ
. . .  1 day ago
ਅਮਲੋਹ, 26 ਜਨਵਰੀ (ਪੱਤਰ ਪ੍ਰੇਰਕ) ਅਮਲੋਹ ਦੇ ਨਜ਼ਦੀਕ ਪੈਂਦੀ ਇਕ ਫਰਨੇਸ ਇਕਾਈ ਵਿਚ ਬੀਤੀ ਦੇਰ ਰਾਤ ਧਮਾਕਾ ਹੋਣ ਕਾਰਨ 6 ਮਜ਼ਦੂਰਾਂ ਦੇ ਝੁਲਸ ਜਾਣ ਦੀ ਖ਼ਬਰ ਹੈ। ਜਿਨ੍ਹਾਂ ਚੋਂ ਇਕ ਮਜ਼ਦੂਰ ਨੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਇਲਾਜ ਦੌਰਾਨ...
ਟੀਮ ਇੰਡੀਆ ਦੀ ਨਿਊਜ਼ੀਲੈਂਡ ਨੂੰ ਉੱਪਰ 7 ਵਿਕਟਾਂ ਨਾਲ ਜਿੱਤ, ਲੜੀ 'ਚ 2-0 ਦੀ ਲੀਡ
. . .  1 day ago
ਆਕਲੈਂਡ, 26 ਜਨਵਰੀ - ਟੀਮ ਇੰਡੀਆ ਨੇ ਦੂਸਰੇ ਟੀ-20 ਵਿਚ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦਿਆ ਨਿਊਜ਼ੀਲੈਂਡ ਦੀ ਟੀਮ ਨਿਰਧਾਰਿਤ 20...
ਮੋਬਾਈਲ ਟਾਵਰ ਤੋਂ 24 ਬੈਟਰੇ ਚੋਰੀ
. . .  1 day ago
ਜਗਦੇਵ ਕਲਾਂ, 26 ਜਨਵਰੀ (ਸ਼ਰਨਜੀਤ ਸਿੰਘ ਗਿੱਲ)- ਪੁਲਿਸ ਥਾਣਾ ਝੰਡੇਰ ਤਹਿਤ ਪੈਂਦੇ ਪਿੰਡ ਤੇੜਾ ਕਲਾਂ ਵਿਖੇ ਬੀਤੀ ਰਾਤ ਚੋਰਾਂ ਨੇ ਮੋਬਾਈਲ ਟਾਵਰ ਤੋਂ 24 ਦੇ ਕਰੀਬ ਬੈਟਰੇ...
ਗਣਤੰਤਰ ਦਿਵਸ 'ਤੇ ਬੀ.ਐੱਸ.ਐਫ ਅਤੇ ਪਾਕਿ ਰੇਂਜਰਾਂ ਵਿਚਕਾਰ ਨਹੀਂ ਹੋਈਆਂ ਮਠਿਆਈ ਦਾ ਆਦਾਨ ਪ੍ਰਦਾਨ
. . .  1 day ago
ਅੰਮ੍ਰਿਤਸਰ, 26 ਜਨਵਰੀ (ਸੁਰਿੰਦਰ ਕੋਛੜ) - ਗਣਤੰਤਰ ਦਿਵਸ ਮੌਕੇ ਅਟਾਰੀ ਵਾਹਗਾ ਸਰਹੱਦ 'ਤੇ ਬੀ.ਐੱਸ.ਐਫ ਤੇ ਪਾਕਿ ਰੇਂਜਰਾਂ ਵਿਚਕਾਰ ਮਠਿਆਈ ਦਾ ਆਦਾਨ ਪ੍ਰਦਾਨ ਨਹੀਂ...
ਦੂਸਰੇ ਟੀ-20 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਭਾਰਤ ਦਾ ਤੀਸਰਾ ਖਿਡਾਰੀ (ਸ਼੍ਰੇਅਸ ਅਈਅਰ) 44 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਭਾਰਤ 103/2
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਕੇ.ਐੱਲ.ਰਾਹੁਲ ਨੇ ਠੋਕਿਆ ਲਗਾਤਾਰ ਦੂਸਰਾ ਅਰਧ ਸੈਂਕੜਾ
. . .  1 day ago
ਹਿਮਾਚਲ ਪ੍ਰਦੇਸ਼ ਦੇ ਕੇਲਾਂਗ 'ਚ ਲਹਿਰਾਇਆ ਗਿਆ ਤਿਰੰਗਾ
. . .  1 day ago
ਅੰਮ੍ਰਿਤਸਰ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਗਣਤੰਤਰ ਦਿਵਸ ਮੌਕੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਫ਼ਰੀਦਕੋਟ ਵਿਖੇ ਲਹਿਰਾਇਆ ਤਿਰੰਗਾ
. . .  1 day ago
ਪਠਾਨਕੋਟ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 7 ਓਵਰਾਂ ਤੋਂ ਬਾਅਦ ਭਾਰਤ 42/2
. . .  1 day ago
ਇੱਕ ਵਾਰ ਫਿਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ ਪੰਜਾਬ ਸਰਕਾਰ
. . .  1 day ago
ਫ਼ਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਝੰਡੇ ਦਾ ਅਪਮਾਨ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 133 ਦੌੜਾਂ ਦਾ ਟੀਚਾ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਦਾ ਪੰਜਵਾਂ ਖਿਡਾਰੀ (ਟੇਲਰ) 18 ਦੌੜਾਂ ਬਣਾ ਕੇ ਆਊਟ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 19 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 123/4
. . .  1 day ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ
. . .  1 day ago
ਗਣਤੰਤਰ ਦਿਵਸ ਮੌਕੇ ਆਸਾਮ 'ਚ ਹੋਏ ਕਈ ਧਮਾਕੇ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 94/4
. . .  1 day ago
ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 day ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  1 day ago
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  1 day ago
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  1 day ago
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  1 day ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  1 day ago
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  1 day ago
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  1 day ago
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  1 day ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  1 day ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  1 day ago
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  1 day ago
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  1 day ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  1 day ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  1 day ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  1 day ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  1 day ago
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 25 ਮੱਘਰ ਸੰਮਤ 550

ਪੰਜਾਬ / ਜਨਰਲ

ਛੇਹਰਟਾ 'ਚ ਤੜਕਸਾਰ ਹਥਿਆਰ ਦਿਖਾ ਕੇ ਸਾਢੇ 8 ਲੱਖ ਦੀ ਲੁੱਟ

ਛੇਹਰਟਾ, 9 ਦਸੰਬਰ (ਵਡਾਲੀ)-ਛੇਹਰਟਾ ਖੇਤਰ ਵਿਚ ਉਸ ਸਮੇਂ ਸਨਸਨੀ ਫ਼ੈਲ ਗਈ ਜਦੋਂ ਅੱਜ ਸਵੇਰ ਤੜਕਸਾਰ ਇਕ ਫਾਇਨਾਂਸ ਕੰਪਨੀ ਦੇ ਕਰਮਚਾਰੀਆਂ ਨੂੰ ਬੰਦੀ ਬਣਾ ਕੇ ਲੁਟੇਰਿਆਂ ਵਲੋਂ ਕਰੀਬ ਸਾਢੇ ਅੱਠ ਲੱਖ ਰੁਪਏ ਦੀ ਲੁੱਟ ਹੋ ਗਈ | ਜਾਣਕਾਰੀ ਅਨੁਸਾਰ ਗ੍ਰੀਨ ਵੈਲੀ ਵਿਖੇ ਇਕ ਕੋਠੀ ਵਿਚ ਪਿਛਲੇ ਕਰੀਬ 9 ਸਾਲ ਤੋਂ ਭਾਰਤ ਫਾਇਨਾਂਸ ਇੰਕਲੂਜਨ ਲਿਮਟਿਡ ਨਾਂਅ ਦੀ ਕੰਪਨੀ ਦੀ ਬ੍ਰਾਂਚ ਚੱਲ ਰਹੀ ਸੀ, ਜਿਸ ਵਿਚ ਕੁੱਲ 10 ਕਰਮਚਾਰੀ ਕੰਮ ਕਰਦੇ ਹਨ, ਜੋ ਸਾਰੇ ਹੀ ਅੰਮਿ੍ਤਸਰ ਜ਼ਿਲ੍ਹੇ ਤੋਂ ਬਾਹਰ ਦੇ ਵਾਸੀ ਸਨ | ਉਕਤ ਫਾਇਨਾਂਸ ਕੰਪਨੀ ਦੇ ਬ੍ਰਾਂਚ ਮੈਨੇਜਰ ਬਲਜੀਤ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਕੱਲ੍ਹ ਸ਼ਾਮ ਨੂੰ ਤਿਜੋਰੀ ਵਿਚ ਕੁਲੈਕਸ਼ਨ ਦੇ ਕਰੀਬ 8 ਲੱਖ 59 ਹਜਾਰ, 645 ਰੁਪਏ ਰੱਖੇ ਸਨ ਤੇ ਉਹ ਰਾਤ ਕਰੀਬ 1 ਵਜੇ ਆਪਣਾ ਕੰਮ ਨਿਪਟਾ ਕੇ 6 ਕਰਮਚਾਰੀ ਉੱਪਰ ਇਕ ਕਮਰੇ ਵਿਚ, ਮੈਂ ਤੇ ਇਕ ਹੋਰ ਕਰਮਚਾਰੀ ਹੇਠਲੇ ਕਮਰੇ ਵਿਚ ਸੌਾ ਗਏ ਸੀ ਤੇ ਤੜਕਸਾਰ ਕਰੀਬ 4:20 ਵਜੇ ਕੋਠੀ ਦਾ ਬਾਹਰਲਾ ਗੇਟ ਟੱਪ ਕੇ ਕਰੀਬ 6 ਨਕਾਬਪੋਸ਼ ਵਿਅਕਤੀ ਅੰਦਰ ਆਏ ਜਿਨ੍ਹਾਂ ਕੋਲ ਪੰਜ ਪਿਸਤੌਲ, ਇਕ ਕੋਲ ਕਿਰਚ ਤੇ ਹਾਕੀ ਸੀ | ਉਨ੍ਹਾਂ ਤੁਰੰਤ ਬ੍ਰਾਂਚ ਮੈਨੇਜਰ ਕੋਲ ਹਥਿਆਰਾਂ ਦੀ ਨੋਕ 'ਤੇ ਪੈਸਿਆਂ ਵਾਲੀ ਤਿਜੋਰੀ ਦੀ ਚਾਬੀ ਲੈ ਲਈ | ਲੁਟੇਰਿਆਂ ਨੇ ਸਭ ਨੂੰ ਥੱਲੇ ਲੈ ਆਏ ਪਰ ਨਵਜੀਤ ਸਿੰਘ ਨੂੰ ੳੁੱਪਰ ਹੀ ਬਾਥਰੂਮ ਵਿਚ ਬੰਦ ਕਰ ਦਿੱਤਾ | ਲੁਟੇਰਿਆਂ ਵਲੋਂ ਤਿਜੋਰੀ
ਦੀਆਂ ਦੋਵੇਂ ਚਾਬੀਆਂ ਕਰਮਚਾਰੀਆਂ ਕੋਲੋਂ ਲੈ ਕੇ ਉਸ ਵਿਚੋਂ ਕੁਲੈਕਸ਼ਨ ਦੀ 8,59,645 ਰੁਪਏ ਰਕਮ ਕੱਢ ਲਈ ਤੇ ਉਨ੍ਹਾਂ ਬਾਕੀ ਸਾਰਿਆਂ ਨੂੰ ਥੱਲੇ ਬਣੇ ਬਾਥਰੂਮ ਵਿਚ ਬੰਦ ਕਰ ਦਿੱਤਾ | ਹਥਿਆਰਬੰਦ ਵਿਅਕਤੀਆਂ ਨੇ ਜਾਂਦੇ ਹੋਏ ਸਾਡੇ ਕੋਲੋਂ ਮੋਬਾਈਲ ਲੈ ਲਏ ਤੇ ਸਚਿਨ ਰਾਣਾ ਦੀ ਜੇਬ ਵਿਚੋਂ 1500 ਰੁਪਏ ਕੱਢ ਲਏ ਤੇ ਉਸ ਦਾ ਸਪਲੈਂਡਰ ਮੋਟਰਸਾਈਕਲ ਵੀ ਲੈ ਗਏ | ਇਸ ਮੌਕੇ ਪੁਲਿਸ ਪ੍ਰਸ਼ਾਸਨ ਵਲੋਂ ਫਿੰਗਰ ਪਿ੍ੰਟ ਫੋਰੈਂਸਿਕ ਸਾਇੰਸ ਟੀਮ ਨੂੰ ਮੌਕੇ 'ਤੇ ਬੁਲਾਇਆ ਗਿਆ ਤੇ ਉਨ੍ਹਾਂ ਵਲੋਂ ਤਿਜੋਰੀ ਤੇ ਬਾਹਰਲੇ ਗੇਟ ਦੇ ਫਿੰਗਰ ਪਿ੍ੰਟ ਲਏ ਗਏ ਹਨ | ਉਕਤ ਕੋਠੀ, ਜਿਸ ਵਿਚ ਫਾਇਨਾਂਸ ਕੰਪਨੀ ਦਾ ਲੱਖਾਂ ਦਾ ਕੁਲੈਕਸ਼ਨ ਦਾ ਕੰਮ ਚੱਲਦਾ ਸੀ, ਉਸ ਦੇ ਦਰਵਾਜ਼ਿਆਂ ਕਰਮਚਾਰੀਆਂ ਵਲੋਂ ਸੌਾਦੇ ਸਮੇਂ ਬੰਦ ਨਹੀਂ ਕੀਤਾ ਗਿਆ ਸੀ ਤੇ ਨਾ ਹੀ ਉਕਤ ਕੋਠੀ ਵਿਚ ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ, ਜਿਸ ਕਾਰਨ ਲੁਟੇਰਿਆਂ ਵਲੋਂ ਕੋਠੀ ਦਾ ਬਾਹਰਲਾ ਗੇਟ ਟੱਪ ਕੇ ਬਿਨਾਂ ਕੋਈ ਦਰਵਾਜ਼ਾ ਜਾਂ ਖਿੜਕੀ ਤੋੜੇ ਇੰਨੀ ਵੱਡੀ ਲੁੱਟ ਦੀ ਘਟਨਾ ਨੂੰ ਬੇਖੌਫ਼ ਹੋ ਕੇ ਅੰਜਾਮ ਦਿੱਤਾ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਏ. ਸੀ. ਪੀ. ਪੱਛਮੀ ਵਿਸ਼ਾਲਜੀਤ ਸਿੰਘ, ਥਾਣਾ ਛੇਹਰਟਾ ਮੁਖੀ ਇੰਸਪੈਕਟਰ ਹਰੀਸ਼ ਬਹਿਲ ਪੁਲਿਸ ਪਾਰਟੀ ਨਾਲ ਘਟਨਾ ਸਥਾਨ 'ਤੇ ਪਹੁੰਚੇ ਤੇ ਘਟਨਾ ਦਾ ਜਾਇਜ਼ਾ ਲਿਆ ਤੇ ਕਲੋਨੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ | ਏ. ਸੀ. ਪੀ. ਵਿਸ਼ਾਲਜੀਤ ਸਿੰਘ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਕਾਲੋਨੀ ਵਿਚ ਚਲਾਏ ਜਾ ਰਹੇ ਫਾਇਨਾਂਸ ਦੇ ਕੰਮ ਦੀ ਕੋਈ ਜਾਣਕਾਰੀ ਨਹੀਂ ਸੀ |

ਗੁਨਾਹਗਾਰਾਂ ਲਈ ਰੈੱਡ ਕਾਰਪੈਟ ਵਿਛਾ ਕੇ ਮਰਿਆਦਾ ਕੀਤੀ ਭੰਗ-ਜਾਖੜ

ਜਲੰਧਰ, 9 ਦਸੰਬਰ (ਮੇਜਰ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਸ਼੍ਰੋਮਣੀ ਕਮੇਟੀ ਵਲੋਂ ਗੁਨਾਹਗਾਰ ਬਣ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਭੁੱਲਾਂ ਬਖ਼ਸ਼ਾਉਣ ਲਈ ਗਏ ਅਕਾਲੀ ਆਗੂਆਂ ਦੇ ਸਵਾਗਤ ਲਈ ਰੈਡ ਕਾਰਪੈਟ ...

ਪੂਰੀ ਖ਼ਬਰ »

ਕੈਪਟਨ ਫਿਰ ਪਹੁੰਚੇ ਪੀ.ਜੀ.ਆਈ.

ਚੰਡੀਗੜ੍ਹ, 9 ਦਸੰਬਰ (ਮਨਜੋਤ ਸਿੰਘ ਜੋਤ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਬੀਤੇ ਦਿਨੀਂ ਹਲਕੇ ਬੁਖ਼ਾਰ ਅਤੇ ਛਾਤੀ ਰੁਕਣ ਕਾਰਨ ਪੀ.ਜੀ.ਆਈ. ਵਿਖੇ ਦਾਖ਼ਲ ਕਰਵਾਇਆ ਗਿਆ ਸੀ ਦੇ ਅੱਜ ਮੁੜ ਡਾਕਟਰਾਂ ਵਲੋਂ ਸਿਹਤ ਜਾਂਚ ਲਈ ਜ਼ਰੂਰੀ ਟੈਸਟ ਕੀਤੇ ਗਏ | ...

ਪੂਰੀ ਖ਼ਬਰ »

ਹਾਈਕੋਰਟ ਨੇ ਸਟਾਫ਼ ਨਰਸਾਂ ਤੇ ਕੌ ਾਸਲਰਾਂ ਦੇ ਪੱਖ 'ਚ ਸੁਣਾਇਆ ਫ਼ੈਸਲਾ

ਐੱਸ. ਏ. ਐੱਸ. ਨਗਰ, 9 ਦਸੰਬਰ (ਕੇ. ਐੱਸ. ਰਾਣਾ)-ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅੰਦਰ ਸਾਲ 2012-13 ਵਿਚ ਠੇਕੇ 'ਤੇ ਭਰਤੀ ਸਟਾਫ਼ ਨਰਸਾਂ ਅਤੇ ਕਾਊਾਸਲਰਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਦੇ ਪੱਖ ਵਿਚ ਫ਼ੈਸਲਾ ...

ਪੂਰੀ ਖ਼ਬਰ »

ਵਿਆਹ ਵਾਲੀ ਕਾਰ ਨੇ ਲਈਆਂ ਦੋ ਜਾਨਾਂ

ਨਥਾਣਾ, 9 ਦਸੰਬਰ (ਗੁਰਦਰਸ਼ਨ ਲੁੱਧੜ)-ਭਗਤਾ-ਨਥਾਣਾ ਮੁੱਖ ਸੜਕ 'ਤੇ ਨਾਥਪੁਰਾ ਅੱਡੇ ਦੇ ਚੌਰਸਤੇ ਉਪਰ ਹੋਏ ਇਕ ਸੜਕ ਹਾਦਸੇ ਦੌਰਾਨ ਦੋ ਜਾਨਾਂ ਚਲੀਆਂ ਗਈਆਂ ਹਨ | ਜਾਣਕਾਰੀ ਅਨੁਸਾਰ ਬੀਤੀ ਰਾਤ ਇਹ ਹਾਦਸਾ 7:30 ਵਜੇ ਦੇ ਕਰੀਬ ਵਾਪਰਿਆ | ਨਾਥਪੁਰਾ ਨਿਵਾਸੀ ਮਨਜੀਤ ਕੌਰ ...

ਪੂਰੀ ਖ਼ਬਰ »

ਨਿਰਯਾਤਕਾਂ ਵਲੋਂ ਹੱਥ ਖਿੱਚ ਲੈਣ ਕਾਰਨ ਬਾਸਮਤੀ 1121 'ਚ ਮੰਦਾ

ਮੰਡੀ ਲਾਧੂਕਾ, 9 ਦਸੰਬਰ (ਰਾਕੇਸ਼ ਛਾਬੜਾ)-ਪਿਛਲੇ 3-4 ਦਿਨਾਂ ਤੋਂ ਬਾਸਮਤੀ 1121 ਚਾਵਲਾਂ 'ਚ ਨਿਰਯਾਤਕਾਂ ਦੀ ਖ਼ਰੀਦ ਠੰਢੀ ਪੈ ਜਾਣ ਕਾਰਨ ਝੋਨੇ ਤੇ ਚਾਵਲਾਂ ਦੇ ਭਾਅ 'ਚ ਮੰਦਾ ਆ ਗਿਆ ਹੈ | ਬਾਸਮਤੀ 1121 ਸੇਲਾ ਚਾਵਲ 6750/6800 ਰੁਪਏ ਤੱਕ ਵਿਕ ਗਿਆ ਹੈ, ਜਿਸ 'ਚ ਹੁਣ ਤੱਕ 300 ਰੁਪਏ ...

ਪੂਰੀ ਖ਼ਬਰ »

ਨਸ਼ੇ ਨੇ ਲਈਆਂ 2 ਜਾਨਾਂ

ਕੁਹਾੜਾ, 9 ਦਸੰਬਰ (ਤੇਲੂ ਰਾਮ ਕੁਹਾੜਾ)-ਲੱਖੋਵਾਲ ਵਿਖੇ ਇਕ ਨੌਜਵਾਨ ਵਲੋ ਚਿੱਟੇ ਦੇ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ¢ ਥਾਣਾ ਮੁਖੀ ਕੂੰਮ ਕਲਾਂ ਹਰਜਿੰਦਰ ਸਿੰਘ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਦੀ ਪਛਾਣ ਗੋਪੀ ਕੁਮਾਰ (22) ਪੁੱਤਰ ਕਿਸ਼ਨ ...

ਪੂਰੀ ਖ਼ਬਰ »

ਅਵਤਾਰ ਸਿੰਘ ਥਿੰਦ ਨਮਿਤ ਸ਼ਰਧਾਂਜਲੀ ਸਮਾਗਮ

ਸੁਲਤਾਨਪੁਰ ਲੋਧੀ, 9 ਦਸੰਬਰ (ਜਗਮੋਹਣ ਸਿੰਘ ਥਿੰਦ, ਨਰੇਸ਼ ਹੈਪੀ, ਪਰਸਨ ਲਾਲ ਭੋਲਾ)-ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਥਿੰਦ ਅਤੇ ਸਨਅਤਕਾਰ ਰਾਜਨ ਥਿੰਦ ਦੇ ਸਤਿਕਾਰਯੋਗ ਪਿਤਾ, ਸਾਬਕਾ ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਤੇ ਰਿਟਾਇਰਡ ਸੈਸ਼ਨ ਜੱਜ ...

ਪੂਰੀ ਖ਼ਬਰ »

ਧਾਰਮਿਕ ਜਜ਼ਬਾਤੀ ਮਾਮਲਿਆਂ 'ਚ ਉਲਝੀ ਪੰਜਾਬ ਦੀ ਸਿਆਸਤ

ਜਲੰਧਰ, 9 ਦਸੰਬਰ (ਮੇਜਰ ਸਿੰਘ)-ਪਿਛਲੇ ਕਰੀਬ ਇਕ ਸਾਲ ਤੋਂ ਪੰਜਾਬ ਦੀ ਸਮੁੱਚੀ ਸਿਆਸਤ ਧਾਰਮਿਕ ਜਜ਼ਬਾਤੀ ਮਾਮਲਿਆਂ 'ਚ ਉਲਝ ਕੇ ਰਹਿ ਗਈ ਹੈ ਤੇ ਸਮੁੱਚੀਆਂ ਪ੍ਰਮੁੱਖ ਰਾਜਸੀ ਪਾਰਟੀਆਂ ਦੀ ਸਰਗਰਮੀ ਦਾ ਮੁੱਖ ਕੇਂਦਰ ਵੀ ਜਜ਼ਬਾਤੀ ਧਾਰਮਿਕ ਮਸਲੇ ਹੀ ਬਣੇ ਹੋਏ ਹਨ | ...

ਪੂਰੀ ਖ਼ਬਰ »

ਛੜਿਆਂ ਦੀ ਜ਼ਿੰਦਗੀ ਨੂੰ ਹਾਸੇ ਦਾ ਤੜਕਾ ਲਾਵੇਗੀ 'ਭੱਜੋ ਵੀਰੋ ਵੇ' ਫ਼ਿਲਮ

ਜਲੰਧਰ, 9 ਦਸੰਬਰ (ਅਜੀਤ ਬਿਊਰੋ)- 14 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਭੱਜੋ ਵੀਰੋ ਵੇ' ਪਹਿਲੀ ਅਜਿਹੀ ਫ਼ਿਲਮ ਹੋਵੇਗੀ, ਜਿਹੜੀ ਛੜਿਆਂ ਦੀ ਜ਼ਿੰਦਗੀ ਦੀ ਹਾਲ ਬਿਆਨੀ ਕਰੇਗੀ | ਇਹ ਫ਼ਿਲਮ ਉਸ ਬੈਨਰ ਦੀ ਪੇਸ਼ਕਸ਼ ਹੈ, ਜਿਸ ਵਲੋਂ ਰਿਲੀਜ਼ ਕੀਤੀਆਂ ...

ਪੂਰੀ ਖ਼ਬਰ »

ਪਾਈਟੈਕਸ ਮੇਲੇ 'ਚ ਫੂਡ ਪ੍ਰੋਸੈਸਿੰਗ ਮੰਤਰੀ ਨੇ ਕਾਰੋਬਾਰੀਆਂ ਨੂੰ ਕੀਤਾ ਸਨਮਾਨਿਤ

ਅੰਮਿ੍ਤਸਰ, 9 ਦਸੰਬਰ (ਹਰਮਿੰਦਰ ਸਿੰਘ)¸ਪੰਜਾਬ ਦੇ ਫੂਡ ਪ੍ਰੋਸੈਸਿੰਗ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਜੇਕਰ ਕਿਸਾਨ ਅਤੇ ਸਨਅਤਕਾਰ ਆਪਸ 'ਚ ਮਿਲ ਕੇ ਕੰਮ ਕਰਨ ਤਾਂ ਬੇਰੋਜ਼ਗਾਰੀ ਤੇ ਖੇਤੀਬਾੜੀ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ | ਅਜੋਕੇ ਹਾਲਾਤਾਂ 'ਚ ...

ਪੂਰੀ ਖ਼ਬਰ »

17 ਨੂੰ ਪੈਟਰੋਲ-ਡੀਜ਼ਲ 'ਤੇ ਵੈਟ ਘਟਾਉਣ ਸਬੰਧੀ ਮੰਗ-ਪੱਤਰ ਦੇਣ ਦਾ ਫ਼ੈਸਲਾ

ਜਲੰਧਰ, 9 ਦਸੰਬਰ (ਸ਼ਿਵ ਸ਼ਰਮਾ)-ਪੰਜਾਬ ਦੇ ਮਹਿੰਗੇ ਪੈਟਰੋਲ-ਡੀਜ਼ਲ ਤੋਂ ਨਾ ਸਿਰਫ਼ ਆਮ ਲੋਕ ਅਤੇ ਪੈਟਰੋਲ ਪੰਪ ਮਾਲਕ ਔਖੇ ਹਨ ਸਗੋਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਵੀ ਗ਼ੁੱਸਾ ਬਾਹਰ ਆਉਣ ਲੱਗਾ ਹੈ ਤੇ ਇਸ ਬਾਰੇ ਕਿਸਾਨ ਜਥੇਬੰਦੀ ਦੇ ਇਕ ਆਗੂ ਨੇ ਤਾਂ ਇਸ ਬਾਰੇ ...

ਪੂਰੀ ਖ਼ਬਰ »

ਬਾਦਲਾਂ ਨੇ ਗਲਤੀਆਂ ਨਹੀਂ ਪਾਪ ਕੀਤੇ, ਜੋ ਕਦੇ ਮੁਆਫ਼ ਨਹੀਂ ਹੋ ਸਕਦੇ-ਜਥੇ: ਸੇਖਵਾਂ

ਸੇਖਵਾਂ, 9 ਦਸੰਬਰ (ਕੁਲਬੀਰ ਸਿੰਘ ਬੂਲੇਵਾਲ)-ਜਬਰ ਤੇ ਜੁਲਮ ਦਾ ਟਾਕਰਾ ਕਰਨ ਲਈ ਸਾਡੇ ਪੁਰਖਿਆਂ ਵਲੋਂ ਜੋ 1920 'ਚ ਅਸੂਲਾਂ ਤੇ ਸਿਧਾਂਤਾਂ ਵਾਲਾ ਸ਼ੋ੍ਰਮਣੀ ਅਕਾਲੀ ਦਲ ਬਣਾਇਆ ਗਿਆ ਸੀ, ਉਸ 'ਚ ਅੱਜ ਮੌਜੂਦਾ ਆਗੂਆਂ ਦੇ ਬੱਜਰ ਗੁਨਾਹਾਂ ਕਰਕੇ ਵੱਡੇ ਪੱਧਰ 'ਤੇ ਨਿਘਾਰ ਆ ...

ਪੂਰੀ ਖ਼ਬਰ »

ਚੋਣ ਕਮਿਸ਼ਨ ਦੇ ਫ਼ੈਸਲੇ ਵਿਰੁੱਧ ਖਾਲਿਦਾ ਜ਼ਿਆ ਨੇ ਹਾਈਕੋਰਟ ਦਾ ਦਖ਼ਲ ਮੰਗਿਆ

ਢਾਕਾ, 9 ਦਸੰਬਰ (ਪੀ. ਟੀ. ਆਈ.)-ਬੰਗਲਾਦੇਸ਼ ਦੀ ਕੈਦ ਅਧੀਨ ਸਾਬਕਾ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੀ ਨੇਤਾ ਖਾਲਿਦਾ ਜ਼ਿਆ ਨੇ ਅੱਜ ਹਾਈਕੋਰਟ 'ਚ 3 ਲਿਖਤੀ ਅਰਜ਼ੀਆਂ ਦਾਖ਼ਲ ਕਰ ਕੇ ਚੋੋੋੋੋੋੋੋਣ ਕਮਿਸ਼ਨ ਦੇ ਉਸ ਹੁਕਮ ਨੂੰ ਚਣੌਤੀ ਦਿੱਤੀ ਹੈ, ਜਿਸ 'ਚ ਆਗਾਮੀ ਆਮ ...

ਪੂਰੀ ਖ਼ਬਰ »

ਫੂਲਕਾ ਦਾ ਅਸਤੀਫ਼ਾ ਪ੍ਰਵਾਨ ਕਰ ਲਏ ਜਾਣ ਦੀ ਸੰਭਾਵਨਾ

ਚੰਡੀਗੜ੍ਹ, 9 ਦਸੰਬਰ (ਐਨ.ਐਸ. ਪਰਵਾਨਾ)-ਆਮ ਆਦਮੀ ਪਾਰਟੀ ਨਾਲ ਸਬੰਧਤ ਹਲਕਾ ਦਾਖਾ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਸ. ਐਚ.ਐਸ. ਫੂਲਕਾ ਵਲੋਂ 12 ਅਕਤੂਬਰ ਨੂੰ ਦਿੱਤਾ ਗਿਆ ਅਸਤੀਫ਼ਾ ਪ੍ਰਵਾਨ ਕਰ ਲਏ ਜਾਣ ਦੇ ਆਸਾਰ ਪੈਦਾ ਹੋ ਗਏ ਹਨ | ਉਨ੍ਹਾਂ ਨੇ ਸ੍ਰੀ ਗੁਰੂ ਗੰ੍ਰਥ ...

ਪੂਰੀ ਖ਼ਬਰ »

ਅੱਜ ਜੋਧਪੁਰ 'ਚ ਸ਼ੁਰੂ ਹੋਵੇਗਾ ਭਾਰਤ-ਰੂਸ ਸਾਂਝਾ ਫ਼ੌਜੀ ਅਭਿਆਸ

ਨਵੀਂ ਦਿੱਲੀ, 9 ਦਸੰਬਰ (ਪੀ. ਟੀ. ਆਈ.)-ਮੁਹਿੰਮ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਭਾਰਤੀ ਅਤੇ ਰੂਸੀ ਹਵਾਈ ਫ਼ੌਜਾਂ ਕੱਲ੍ਹ ਤੋਂ ਜੋਧਪੁਰ 'ਚ ਆਪਣਾ 12 ਦਿਨਾ ਸਾਂਝਾ ਫ਼ੌਜੀ ਅਭਿਆਸ ਕਰਨਗੀਆਂ | ਭਾਰਤੀ ਹਵਾਈ ਫ਼ੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅਵੀਏਾਦਰਾ ਨਾਂਅ ਦਾ ...

ਪੂਰੀ ਖ਼ਬਰ »

ਖੰਡ ਮਿੱਲਾਂ ਦੀ ਬੇਰੁਖ਼ੀ ਕਾਰਨ ਗੰਨਾ ਕਾਸ਼ਤਕਾਰ ਕਿਸਾਨਾਂ ਨੇ ਵੇਲਣੇ ਮੁੜ ਕੀਤੇ ਚਾਲੂ

ਪੁਰਾਣਾ ਸ਼ਾਲਾ, 9 ਦਸੰਬਰ (ਗੁਰਵਿੰਦਰ ਸਿੰਘ ਗੁਰਾਇਆ)-ਪੰਜਾਬ ਭਰ ਵਿਚ ਗੰਨੇ ਦੀ ਫ਼ਸਲ ਸਾਰੀਆਂ ਫ਼ਸਲਾਂ ਨਾਲੋਂ ਆਪਣਾ ਵਿਸ਼ੇਸ਼ ਮਹੱਤਵ ਰੱਖਦੀ ਹੈ, ਜਿਸ ਨੰੂ ਕਿਸਾਨ ਰਵਾਇਤੀ ਫ਼ਸਲਾਂ ਦੇ ਬਦਲਾਅ ਵਜੋਂ ਵੱਡੇ ਰਕਬੇ ਵਿਚ ਕਾਸ਼ਤ ਕਰਦੇ ਹਨ | ਜਦੋਂ ਕਿ ਮਾਝਾ ਅਤੇ ...

ਪੂਰੀ ਖ਼ਬਰ »

ਭੁੱਲਾਂ ਦੀ ਮੁਆਫ਼ੀ ਲਈ 'ਸੇਵਾ' ਕਰਨ ਆਏ ਅਕਾਲੀਆਂ ਦੀ 'ਸੇਵਾ' ਲਈ ਸ਼ੋ੍ਰਮਣੀ ਕਮੇਟੀ ਰਹੀ ਪੱਬਾਂ ਭਾਰ

ਅੰਮਿ੍ਤਸਰ, 9 ਦਸੰਬਰ (ਜਸਵੰਤ ਸਿੰਘ ਜੱਸ)-ਜਾਣੇ-ਅਨਜਾਣੇ ਹੋਈਆਂ ਭੁੱਲਾਂ-ਗਲਤੀਆਂ ਦੀ ਗੁਰੂ ਘਰ ਤੋਂ ਮੁਆਫ਼ੀ ਮੰਗਣ ਅਤੇ ਦੋਸ਼ੀਆਂ ਨੂੰ ਲੱਗਦੀ ਧਾਰਮਿਕ ਤਨਖ਼ਾਹ ਵਾਂਗ ਹੀ 'ਸੇਵਾ' ਕਰਨ ਲਈ ਆਈ ਸ਼ੋ੍ਰਮਣੀ ਅਕਾਲੀ ਦਲ ਦਲ ਦੀ ਲੀਡਰਸ਼ਿਪ ਦੀ 'ਸੇਵਾ' ਲਈ ਸਮੁੱਚੀ ...

ਪੂਰੀ ਖ਼ਬਰ »

4 ਅੰਤਰਰਾਸ਼ਟਰੀ ਹਵਾਈ ਅੱਡਿਆਂ ਵਾਲਾ ਪਹਿਲਾ ਸੂਬਾ ਬਣਿਆ ਕੇਰਲ

ਕੰਨੂਰ, 9 ਦਸੰਬਰ (ਏਜੰਸੀ)-ਅੱਜ ਕੰਨੂਰ ਵਿਚ ਹਵਾਈ ਅੱਡੇ ਦੇ ਉਦਘਾਟਨ ਦੇ ਨਾਲ ਹੀ ਕੇਰਲ ਚਾਰ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ | ਇਸ ਹਵਾਈ ਅੱਡੇ ਦਾ ਉਦਘਾਟਨ ਸ਼ਹਿਰੀ ਹਵਾਬਾਜ਼ੀ ਬਾਰੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਅਤੇ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਤਾਲਿਬਾਨੀ ਕਮਾਂਡਰ ਸਮੇਤ 14 ਅੱਤਵਾਦੀ ਹਲਾਕ-15 ਗਿ੍ਫ਼ਤਾਰ

ਕਾਬਲ 9 ਦਸੰਬਰ (ਏਜੰਸੀ)-ਅਫ਼ਗਾਨਿਸਤਾਨ ਦੇ ਪੂਰਬੀ ਗਜ਼ਨੀ ਖ਼ੇਤਰ 'ਚ ਅੱਜ ਸੁਰੱਖਿਆ ਬਲਾਂ ਨੇ ਇਕ ਵੱਡੀ ਮੁਹਿੰਮ ਦੌਰਾਨ ਤਾਲਿਬਾਨ ਦੇ ਟਿਕਾਣਿਆਂ 'ਤੇ ਹਮਲਾ ਕਰ ਕੇ ਇਕ ਕਮਾਂਡਰ ਸਣੇ ਕਰੀਬ 14 ਅੱਤਵਾਦੀਆਂ ਨੂੰ ਮਾਰ ਦਿੱਤਾ ਤੇ 15 ਨੂੰ ਗਿ੍ਫ਼ਤਾਰ ਕੀਤਾ ਹੈ | ...

ਪੂਰੀ ਖ਼ਬਰ »

ਪਾਰਟੀ 'ਚੋਂ ਕੱਢੇ ਵਰਕਰ ਵਲੋਂ ਕੇਂਦਰੀ ਮੰਤਰੀ ਆਠਵਲੇ ਦੇ ਥੱਪੜ ਮਾਰਨ ਦੀ ਕੋਸ਼ਿਸ਼

ਮੁੰਬਈ, 9 ਦਸੰਬਰ (ਏਜੰਸੀ)-ਮਹਾਰਾਸ਼ਟਰ ਦੇ ਥਾਣੇ ਜ਼ਿਲੇ੍ਹ 'ਚ ਜਨਤਕ ਸਮਾਰੋਹ ਦੌਰਾਨ ਪਾਰਟੀ 'ਚੋਂ ਕੱਢੇ ਇਕ ਵਰਕਰ ਨੇ ਕੇਂਦਰੀ ਮੰਤਰੀ ਰਾਮਦਾਸ ਆਠਵਲੇ ਦੇ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਿਪਬਲਿਕਨ ਪਾਰਟੀ ਆਫ਼ ਇੰਡੀਆ ...

ਪੂਰੀ ਖ਼ਬਰ »

ਸੋਨੀਆ ਗਾਂਧੀ ਨੂੰ ਜਨਮ ਦਿਨ ਮੌਕੇ ਮੋਦੀ ਵਲੋਂ ਵਧਾਈਆਂ

ਨਵੀਂ ਦਿੱਲੀ, 9 ਦਸੰਬਰ (ਪੀ. ਟੀ. ਆਈ.)-ਕਾਂਗਰਸੀ ਨੇਤਾ ਸੋਨੀਆ ਗਾਂਧੀ ਦੇ ਜਨਮਦਿਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ | ਇਕ ਟਵੀਟ ਰਾਹੀਂ ਮੋਦੀ ਨੇ ਸੋਨੀਆ ਗਾਂਧੀ ਨੂੰ ਉਨ੍ਹਾਂ ਦੇ ਜਨਮਦਿਨ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਦੀ ...

ਪੂਰੀ ਖ਼ਬਰ »

ਇਕ ਸਾਲ ਬਾਅਦ ਸਾਂਝਾ ਫ਼ੌਜੀ ਅਭਿਆਸ ਕਰਨਗੀਆਂ ਭਾਰਤੀ ਤੇ ਚੀਨੀ ਫ਼ੌਜਾਂ

ਬੀਜਿੰਗ, 9 ਦਸੰਬਰ (ਪੀ. ਟੀ. ਆਈ.)-ਅੱਤਵਾਦ ਦਾ ਮੁਕਾਬਲਾ ਕਰਨ ਅਤੇ ਆਪਸੀ ਤਾਲਮੇਲ ਵਧਾਉਣ ਦੇ ਉਦੇਸ਼ ਨਾਲ ਇਕ ਸਾਲ ਦੇ ਵਕਫ਼ੇ ਤੋਂ ਬਾਅਦ ਭਾਰਤ ਅਤੇ ਚੀਨ ਇਕ ਵਾਰ ਫਿਰ ਸਾਂਝਾ ਫ਼ੌਜੀ ਅਭਿਆਸ ਕਰਨਗੇ | ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅਭਿਆਸ ਦੱਖਣੀ-ਪੱਛਮੀ ਚੀਨ ਦੇ ...

ਪੂਰੀ ਖ਼ਬਰ »

ਚੀਨ 'ਚ ਜ਼ਮੀਨ ਖਿਸਕਣ ਨਾਲ 12 ਵਿਅਕਤੀ ਮਲਬੇ ਹੇਠਾਂ ਫਸੇ

ਚੇਂਡਗੂ, 9 ਦਸੰਬਰ (ਏਜੰਸੀ)-ਚੀਨ ਦੇ ਸਿਚੂਅਨ ਸੂਬੇ 'ਚ ਜ਼ਮੀਨ ਖਿਸਕਣ ਨਾਲ ਤਿੰਨ ਘਰ ਢਹਿ ਢੇਰੀ ਹੋ ਗਏ ਜਿਨ੍ਹਾਂ ਦੇ ਹੇਠਾਂ ਕਰੀਬ 12 ਲੋਕ ਹੇਠਾਂ ਦੱਬ ਗਏ | ਰਾਹਤ ਕਰਮੀਆਂ ਦਾ ਕਹਿਣਾ ਹੈ ਕਿ ਹੁਣ ਤੱਕ ਪੰਜ ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢ ਲਿਆ ਗਿਆ ਹੈ ਪਰ ਹਸਪਤਾਲ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਅੱਤਵਾਦੀ ਹਮਲੇ ਦੌਰਾਨ 8 ਜਵਾਨ ਹਲਾਕ-10 ਅਗਵਾ

ਮਾਸਕੋ, 9 ਦਸੰਬਰ (ਏਜੰਸੀ)-ਅਫ਼ਗਾਨਿਸਤਾਨ ਦੇ ਫਰਾਹ ਸੂਬੇ ਦੇ ਬਾਲਾ ਬਾਲੁਕ ਜ਼ਿਲ੍ਹੇ 'ਚ ਤਾਲਿਬਾਨੀ ਅੱਤਵਾਦੀਆਂ ਨੇ ਅੱਜ ਇਕ ਫ਼ੌਜੀ ਅੱਡੇ 'ਤੇ ਹਮਲਾ ਕਰ ਦਿੱਤਾ ਜਿਸ 'ਚ ਘੱਟੋ ਘੱਟ 8 ਜਵਾਨ ਮਾਰੇ ਗਏ | ਇਸ ਦੌਰਾਨ ਅੱਤਵਾਦੀਆਂ ਨੇ 10 ਜਵਾਨਾਂ ਨੂੰ ਬੰਧਕ ਵੀ ਬਣਾ ਲਿਆ ਹੈ | ...

ਪੂਰੀ ਖ਼ਬਰ »

ਅੱਤਵਾਦ ਦਾ ਖ਼ਾਤਮਾ ਗੱਲਬਾਤ ਲਈ ਸ਼ਰਤ-ਰਾਜਨਾਥ

ਮûਰਾ, 9 ਦਸੰਬਰ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਜਦੋਂ ਅਫ਼ਗਾਨਿਸਤਾਨ 'ਚ ਤਾਲਿਬਾਨ ਨਾਲ ਲੜਾਈ ਨੂੰ ਅਮਰੀਕਾ ਦੀ ਮਦਦ ਮਿਲ ਸਕਦੀ ਹੈ ਤਾਂ ਅੱਤਵਾਦੀਆਂ ਨਾਲ ਲੜਨ ਲਈ ਪਾਕਿਸਤਾਨ ਭਾਰਤ ਤੋਂ ਮਦਦ ਕਿਉਂ ਨਹੀਂ ਮੰਗ ਸਕਦਾ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਇਕ ਮਡਿਊਲ 'ਚੋਂ 5 ਬੈਂਡ ਹੋਣ ਦੇ ਬਾਵਜੂਦ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲਗਵਾਇਆ

ਫ਼ਰੀਦਕੋਟ, 9 ਦਸੰਬਰ (ਜਸਵੰਤ ਸਿੰਘ ਪੁਰਬਾ)-ਕਰਨਬੀਰ ਚੀਮਾ ਪੁੱਤਰ ਦਲਵਿੰਦਰ ਸਿੰਘ ਵਾਸੀ ਫ਼ਾਜ਼ਿਲਕਾ (ਪੰਜਾਬ) ਨੇ ਦੱਸਿਆ ਕਿ ਉਸ ਨੇ ਬਾਰ੍ਹਵੀਂ ਕਰਨ ਤੋਂ ਬਾਅਦ ਆਈਲੈਟਸ ਕੀਤੀ | ਜਿਸ ਵਿਚ ਉਸ ਨੇ 6 (5) ਬੈਂਡ ਪ੍ਰਾਪਤ ਕੀਤੇ | ਉਸ ਨੇ ਦੱਸਿਆ ਕਿ ਉਹ ਅਗਲੀ ਪੜ੍ਹਾਈ ...

ਪੂਰੀ ਖ਼ਬਰ »

ਭਾਰਤ ਦਾ ਵਿਕਾਸ ਬਹੁਤ ਮਜ਼ਬੂਤ-ਮਾਰੀਸ ਆਬਸਟਫਿਲਡ

ਵਾਸ਼ਿੰਗਟਨ, 9 ਦਸੰਬਰ (ਏਜੰਸੀ)-ਆਈ. ਐਮ. ਐਫ. ਦੇ ਮੁੱਖ ਅਰਥ ਸ਼ਾਸਤਰੀ ਮਾਰੀਸ ਆਬਸਟਫਿਲਡ ਨੇ ਐਤਵਾਰ ਨੂੰ ਕਿਹਾ ਕਿ ਪਿਛਲੇ ਚਾਰ ਸਾਲਾਂ 'ਚ ਭਾਰਤ ਦਾ ਵਿਕਾਸ ਕਾਫੀ ਠੋਸ ਰਿਹਾ | ਉਨ੍ਹਾਂ ਨੇ ਸਕਰਾਰ ਵਲੋਂ ਲਿਆਂਦੇ ਜੀ. ਐਸ. ਟੀ. ਅਤੇ ਦੀਵਾਲੀਆਪਨ ਕਾਨੂੰਨ ਵਰਗੇ ਮੌਲਿਕ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX