ਤਾਜਾ ਖ਼ਬਰਾਂ


ਅੰਮ੍ਰਿਤਸਰ ਪਹੁੰਚੀ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ
. . .  6 minutes ago
ਅੰਮ੍ਰਿਤਸਰ, 19 ਨਵੰਬਰ (ਰਾਜੇਸ਼ ਕੁਮਾਰ ਸੰਧੂ)- ਮਸ਼ਹੂਰ ਬਾਲੀਵੁੱਡ ਅਦਾਕਾਰਾ ਕ੍ਰਿਸ਼ਮਾ ਕਪੂਰ ਅੱਜ ਅੰਮ੍ਰਿਤਸਰ ਦੇ ਰਾਜਾਸਾਂਸੀ ਹਵਾਈ ਅੱਡੇ 'ਤੇ ਪਹੁੰਚੀ। ਦੱਸਣਯੋਗ ਹੈ ਕਿ...
ਗਾਂਧੀ ਪਰਿਵਾਰ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ ਦਾ ਮੁੱਦਾ ਲੋਕ ਸਭਾ 'ਚ ਉੱਠਿਆ
. . .  51 minutes ago
ਨਵੀਂ ਦਿੱਲੀ, 19 ਨਵੰਬਰ- ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੇ ਅੱਜ ਲੋਕ ਸਭਾ 'ਚ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ...
ਸਾਈਕਲ 'ਤੇ 3500 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੇ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਟੇਕਿਆ ਮੱਥਾ
. . .  59 minutes ago
ਬਠਿੰਡਾ, 19 ਨਵੰਬਰ (ਨਾਇਬ ਸਿੰਘ ਸਿੱਧੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਾਈਕਲ 'ਤੇ 3500 ਕਿਲੋਮੀਟਰ ਦੀ ਯਾਤਰਾ ਕਰਨ ਵਾਲੇ ਦੋ ਪੁਲਿਸ...
ਪੰਜਾਬ 'ਚ ਤਿੰਨ ਆਈ. ਪੀ. ਐੱਸ. ਅਫ਼ਸਰਾਂ ਦੇ ਤਬਾਦਲੇ
. . .  about 1 hour ago
ਚੰਡੀਗੜ੍ਹ, 19 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ ਸੂਬੇ 'ਚ ਤਿੰਨ ਆਈ. ਪੀ. ਐੱਸ...
ਕੇਰਲ ਪੁਲਿਸ ਨੇ 12 ਸਾਲਾ ਲੜਕੀ ਨੂੰ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਤੋਂ ਰੋਕਿਆ
. . .  about 1 hour ago
ਤਿਰੂਵਨੰਤਪੁਰਮ, 19 ਨਵੰਬਰ- ਕੇਰਲ ਪੁਲਿਸ ਨੇ ਅੱਜ ਇੱਕ 12 ਸਾਲਾ ਲੜਕੀ ਨੂੰ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਤੋਂ ਰੋਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਲੜਕੀ...
ਭਾਰਤ-ਪਾਕਿਸਤਾਨ ਵਿਚਾਲੇ ਪੋਸਟਲ ਸਰਵਿਸ ਬਹਾਲ
. . .  about 1 hour ago
ਇਸਲਾਮਾਬਾਦ, 19 ਨਵੰਬਰ- ਪਾਕਿਸਤਾਨ ਨੇ ਭਾਰਤ ਨਾਲ ਪੋਸਟਲ ਸਰਵਿਸ ਨੂੰ ਮੁੜ ਬਹਾਲ ਕਰ ਦਿੱਤਾ ਹੈ। ਪਾਕਿਸਤਾਨੀ ਮੀਡੀਆ ਦੇ ਹਵਾਲੇ ਨਾਲ...
ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਲਾਸ਼
. . .  about 2 hours ago
ਡੇਹਲੋਂ, 19 ਨਵੰਬਰ (ਅੰਮ੍ਰਿਤਪਾਲ ਸਿੰਘ ਕੈਲੇ)- ਪੁਲਿਸ ਕਮਿਸ਼ਨਰ ਲੁਧਿਆਣਾ ਦੇ ਥਾਣਾ ਡੇਹਲੋਂ ਦੇ ਘੇਰੇ ਅੰਦਰ ਪੈਂਦੇ ਇਲਾਕੇ 'ਚ ਅੱਜ 45 ਸਾਲ ਦੇ ਕਰੀਬ ਇੱਕ ਵਿਅਕਤੀ ਦੀ ਲਾਸ਼ ਮਿਲੀ...
ਕਾਂਗਰਸ-ਐੱਨ. ਸੀ. ਪੀ. ਨੇਤਾਵਾਂ ਵਿਚਾਲੇ ਅੱਜ ਹੋਣ ਵਾਲੀ ਬੈਠਕ ਮੁਲਤਵੀ
. . .  about 2 hours ago
ਨਵੀਂ ਦਿੱਲੀ, 19 ਨਵੰਬਰ- ਮਹਾਰਾਸ਼ਟਰ 'ਚ ਸਰਕਾਰ ਗਠਨ ਦੇ ਮੁੱਦੇ 'ਤੇ ਕਾਂਗਰਸ ਅਤੇ ਐੱਨ. ਸੀ. ਪੀ. ਨੇਤਾਵਾਂ ਵਿਚਾਲੇ ਅੱਜ ਹੋਣ ਵਾਲੀ ਬੈਠਕ ਮੁਲਤਵੀ ਕਰ ਦਿੱਤੀ ਗਈ ਹੈ। ਐੱਨ. ਸੀ. ਪੀ. ਨੇਤਾ...
ਲੁਧਿਆਣਾ ਦਮੋਰੀਆ ਪੁਲ ਨੇੜੇ ਲੀਹੋਂ ਲੱਥਾ ਮਾਲ ਗੱਡੀ ਦਾ ਡੱਬਾ
. . .  about 2 hours ago
ਲੁਧਿਆਣਾ, 19 ਨਵੰਬਰ (ਰੁਪੇਸ਼ ਕੁਮਾਰ)- ਲੁਧਿਆਣਾ ਦਮੋਰੀਆ ਪੁਲ ਨੇੜੇ ਅੱਜ ਉਸ ਵੇਲੇ ਵੱਡਾ ਹਾਦਸਾ ਹੋਣੋਂ ਟਲ ਗਿਆ, ਜਦੋਂ ਇੱਕ ਮਾਲ ਗੱਡੀ ਦਾ ਡੱਬਾ ਅਚਾਨਕ ਲੀਹੋਂ ਲੱਥ ਗਿਆ। ਇਹ ਟਰੇਨ ਲੁਧਿਆਣਾ...
ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਲੰਡਨ ਰਵਾਨਾ ਹੋਏ ਨਵਾਜ਼ ਸ਼ਰੀਫ਼
. . .  about 2 hours ago
ਇਸਲਾਮਾਬਾਦ, 19 ਨਵੰਬਰ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਡਾਕਟਰੀ ਇਲਾਜ ਲਈ ਅੱਜ ਲਾਹੌਰ ਹਵਾਈ ਅੱਡੇ ਤੋਂ ਏਅਰ ਐਂਬੂਲੈਂਸ ਰਾਹੀਂ ਲੰਡਨ ਰਵਾਨਾ...
ਹੰਗਾਮੇ ਕਾਰਨ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  about 3 hours ago
ਸੰਸਦ 'ਚ ਇੰਦਰਾ ਗਾਂਧੀ ਨੂੰ ਦਿੱਤੀ ਗਈ ਸ਼ਰਧਾਂਜਲੀ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਅੱਜ ਉਨ੍ਹਾਂ ਦੇ 102ਵੇਂ ਜਨਮ ਦਿਨ ਮੌਕੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ...
ਲੋਕ ਸਭਾ ਦੀ ਕਾਰਵਾਈ ਸ਼ੁਰੂ, ਵਿਰੋਧੀ ਧਿਰ ਕਰ ਰਹੇ ਹਨ ਹੰਗਾਮਾ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਸਰਦ ਰੁੱਤ ਇਜਲਾਸ ਦੇ ਅੱਜ ਦੂਜੇ ਦਿਨ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਦਨ 'ਚ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ...
ਦਰਦਨਾਕ ਸੜਕ ਹਾਦਸੇ 'ਚ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀ ਦੀ ਮੌਤ
. . .  about 3 hours ago
ਸੰਗਤ ਮੰਡੀ, 19 ਨਵੰਬਰ (ਦੀਪਕ)- ਬੀਤੀ ਰਾਤ ਬਠਿੰਡਾ-ਬਾਦਲ ਰੋਡ 'ਤੇ ਪਿੰਡ ਕਾਲਝਰਾਨੀ ਵਿਖੇ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ...
ਕਾਂਗਰਸ ਨੇ ਲੋਕ ਸਭਾ 'ਚ ਦਿੱਤਾ ਸਦਨ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਕਾਂਗਰਸ ਨੇ ਪਾਰਟੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਐੱਸ. ਪੀ. ਜੀ. ਸੁਰੱਖਿਆ ਹਟਾਉਣ ਨੂੰ ਲੈ...
ਪ੍ਰਧਾਨ ਮੰਤਰੀ ਮੋਦੀ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 4 hours ago
ਪੱਕਾ ਮੋਰਚਾ ਲਾਈ ਬੈਠੇ ਬੀ.ਐਡ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਬੈਠਕ
. . .  about 4 hours ago
ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦਾ ਗੋਲੀਆਂ ਮਾਰ ਕੇ ਕਤਲ
. . .  about 5 hours ago
ਇੰਦਰਾ ਗਾਂਧੀ ਨੂੰ ਸ਼ਰਧਾਂਜਲੀ ਕੀਤੀ ਗਈ ਭੇਟ
. . .  about 5 hours ago
ਦਿੱਲੀ ਐਨ.ਸੀ.ਆਰ. ਵਿਚ ਘਟਿਆ ਪ੍ਰਦੂਸ਼ਣ
. . .  1 minute ago
ਅੱਜ ਦਾ ਵਿਚਾਰ
. . .  about 6 hours ago
ਸਿਆਚਿਨ : ਗਲੇਸ਼ੀਅਰ 'ਚ 8 ਫਸੇ ਜਵਾਨ, ਬਚਾਅ ਕਾਰਜ ਜਾਰੀ
. . .  1 day ago
ਪੰਜਾਬੀ ਫ਼ਿਲਮ ਅਦਾਕਾਰ ਜਸਵਿੰਦਰ ਭੱਲਾ ਦੇ ਸਾਲੇ ਵੱਲੋਂ ਖ਼ੁਦਕੁਸ਼ੀ, ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
. . .  1 day ago
ਸੜਕ ਹਾਦਸੇ 'ਚ ਦੋ ਮਾਸੂਮ ਬੱਚਿਆਂ ਦੀ ਹੋਈ ਮੌਤ
. . .  1 day ago
ਤੀਰ-ਅੰਦਾਜ਼ ਆਰਤੀ ਬਣੀ ਗੋਲਡ ਮੈਡਲਿਸਟ
. . .  1 day ago
ਜੰਮੂ-ਕਸ਼ਮੀਰ : ਰਾਜੌਰੀ 'ਚ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  1 day ago
ਚੰਗਾਲੀਵਾਲਾ ਕਾਂਡ : ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ
. . .  1 day ago
ਬਿਲ ਗੇਟਸ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਸੋਨੀਆ ਗਾਂਧੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਪਹੁੰਚੇ ਸ਼ਰਦ ਪਵਾਰ
. . .  1 day ago
ਬਿਹਾਰ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 6 ਬੱਚਿਆਂ 'ਤੇ ਪਲਟਿਆ 18 ਟਾਇਰੀ ਟਰੱਕ
. . .  1 day ago
ਹੈਰੋਇਨ ਸਮੇਤ ਫ਼ੌਜ 'ਚੋ ਸੇਵਾ ਮੁਕਤ ਕੈਪਟਨ ਅਤੇ ਪੁਲਿਸ ਮੁਲਾਜ਼ਮ ਕਾਬੂ
. . .  1 day ago
ਜੇ. ਐੱਨ. ਯੂ. ਦੇ ਵਿਦਿਆਰਥੀਆਂ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ- ਦਿੱਲੀ ਪੁਲਿਸ
. . .  1 day ago
ਸ਼ਿਵ ਸੈਨਾ, ਟੀ.ਐਮ.ਸੀ ਸਮੇਤ ਹੋਰ ਪਾਰਟੀਆਂ ਦਾ ਰਾਜਸਭਾ ਦੇ ਸਪੀਕਰ ਨੂੰ ਨੋਟਿਸ ਜਾਰੀ
. . .  1 day ago
ਜੇ. ਐੱਨ. ਯੂ. ਵਿਦਿਆਰਥੀਆਂ ਦੇ ਮਾਰਚ ਨੂੰ ਪੁਲਿਸ ਨੇ ਸਫਦਰਜੰਗ ਮਕਬਰੇ ਨੇੜੇ ਰੋਕਿਆ
. . .  1 day ago
11 ਨਮੂਨਿਆਂ ਦੇ ਆਧਾਰ 'ਤੇ ਦਿੱਲੀ ਦੇ ਪਾਣੀ ਦੀ ਗੁਣਵੱਤਾ ਦਾ ਨਹੀਂ ਲਗਾਇਆ ਜਾ ਸਕਦਾ ਅੰਦਾਜ਼ਾ : ਕੇਜਰੀਵਾਲ
. . .  1 day ago
ਵਾਇਰਲ ਫੋਟੋ 'ਤੇ ਬੋਲੇ ਗੰਭੀਰ- ਜੇਕਰ ਜਲੇਬੀ ਖਾਣ ਨਾਲ ਦਿੱਲੀ 'ਚ ਵਧਿਆ ਪ੍ਰਦੂਸ਼ਣ ਤਾਂ ਨਹੀਂ ਖਾਵਾਂਗਾ
. . .  1 day ago
ਪਾਕਿਸਤਾਨ : ਸਤਲੁਜ ਦਰਿਆ 'ਚ ਕਿਸ਼ਤੀ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ
. . .  about 1 hour ago
ਦੇਸ਼ ਦੀ ਬਿਹਤਰੀ ਲਈ ਰਾਜ ਸਭਾ ਹਮੇਸ਼ਾ ਰਹੀ ਹੈ ਤਿਆਰ : ਪ੍ਰਧਾਨ ਮੰਤਰੀ ਮੋਦੀ
. . .  about 1 hour ago
ਦਲਿਤ ਨੌਜਵਾਨ ਜਗਮੇਲ ਦੇ ਪਰਿਵਾਰਕ ਮੈਂਬਰਾਂ ਵਲੋਂ ਕੈਪਟਨ ਸੰਧੂ ਨਾਲ ਮੁਲਾਕਾਤ
. . .  about 1 hour ago
ਬੂਹ ਹਥਾੜ ਖੇਤਰ 'ਚ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਵੱਡੀ ਕਾਰਵਾਈ
. . .  about 1 hour ago
ਸੰਸਦ ਭਾਰਤ ਦੀ ਵਿਕਾਸ ਯਾਤਰਾ ਦਾ ਪ੍ਰਤੀਬਿੰਬ ਹੈ- ਮੋਦੀ
. . .  2 minutes ago
ਰਾਜ ਸਭਾ ਦੇ 250ਵੇਂ ਸੈਸ਼ਨ 'ਚ ਸ਼ਾਮਲ ਹੋਣਾ ਮੇਰੀ ਖ਼ੁਸ਼ਕਿਸਮਤੀ- ਪ੍ਰਧਾਨ ਮੰਤਰੀ ਮੋਦੀ
. . .  3 minutes ago
ਸਦਨ ਨੇ ਬਦਲੇ ਹਾਲਾਤ 'ਚ ਖ਼ੁਦ ਨੂੰ ਢਾਲਣ ਦੀ ਕੋਸ਼ਿਸ਼ ਕੀਤੀ- ਮੋਦੀ
. . .  5 minutes ago
ਰਾਜ ਸਭਾ 'ਚ ਯੋਗਦਾਨ ਦੇਣ ਵਾਲਿਆਂ ਨੂੰ ਵਧਾਈਆਂ- ਪ੍ਰਧਾਨ ਮੰਤਰੀ ਮੋਦੀ
. . .  6 minutes ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ
. . .  8 minutes ago
ਕੈਪਟਨ ਸੰਧੂ ਨਾਲ ਮੁਲਾਕਾਤ ਕਰਨਗੇ ਦਲਿਤ ਨੌਜਵਾਨ ਦੇ ਜਗਮੇਲ ਦੇ ਪਰਿਵਾਰਕ ਮੈਂਬਰ
. . .  16 minutes ago
ਕੈਲੇਫੋਰਨੀਆ 'ਚ ਗੋਲੀਬਾਰੀ, ਚਾਰ ਲੋਕਾਂ ਦੀ ਮੌਤ
. . .  28 minutes ago
ਰਾਜ ਸਭਾ ਦੇ 250ਵੇਂ ਸੈਸ਼ਨ ਮੌਕੇ ਸਦਨ ਨੂੰ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਮੋਦੀ
. . .  43 minutes ago
ਸੰਸਦ 'ਚ ਪਹੁੰਚੇ ਸੰਨੀ ਦਿਓਲ
. . .  1 minute ago
ਦਿੱਲੀ 'ਚ ਆਸਮਾਨ ਸਾਫ਼, ਇਸ ਲਈ ਔਡ-ਈਵਨ ਦੀ ਕੋਈ ਲੋੜ ਨਹੀਂ- ਕੇਜਰੀਵਾਲ
. . .  about 1 hour ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 25 ਮੱਘਰ ਸੰਮਤ 550

ਸੰਪਾਦਕੀ

ਬੁਲੰਦ ਸ਼ਹਿਰ ਵਿਚ ਥਾਣੇਦਾਰ ਦੀ ਹੱਤਿਆ

ਕੌਣ ਚਾਹੁੰਦਾ ਸੀ ਖ਼ੂਨ ਦੀਆਂ ਨਦੀਆਂ ਵਹਾਉਣਾ?

ਉੱਤਰ ਪ੍ਰਦੇਸ਼ ਦੇ ਪੁਲਿਸ ਮੁਖੀ ਨੇ ਇਹ ਦੱਸਿਆ ਹੈ ਕਿ ਬੁਲੰਦ ਸ਼ਹਿਰ ਵਿਚ ਗਊ ਹੱਤਿਆ ਦਾ ਮਾਮਲਾ ਇਕ ਵੱਡੀ ਸਾਜਿਸ਼ ਦਾ ਹਿੱਸਾ ਸੀ ਅਤੇ ਇਹ ਕਾਨੂੰਨ ਵਿਵਸਥਾ ਵਿਗਾੜਨ ਦਾ ਕੋਈ ਸਾਧਾਰਣ ਮਾਮਲਾ ਨਹੀਂ ਸੀ। ਪੁਲਿਸ ਮੁਖੀ ਦੇ ਉਸ ਬਿਆਨ ਤੋਂ ਬਾਅਦ ਹੁਣ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਗਿਆ ਹੈ ਕਿ ਕੁਝ ਦੇਸ਼ ਅਤੇ ਸਮਾਜ ਵਿਰੋਧੀ ਤੱਤ ਵੱਡੇ ਪੈਮਾਨੇ 'ਤੇ ਦੰਗੇ ਕਰਵਾਉਣਾ ਚਾਹੁੰਦੇ ਸਨ ਅਤੇ ਉਸ ਲਈ ਹੀ ਗਊ ਹੱਤਿਆ ਦਾ ਤਾਣਾ-ਬਾਣਾ ਬੁਣਿਆ ਗਿਆ ਸੀ। ਇਹ ਤਾਂ ਸਥਾਨਕ ਪੁਲਿਸ ਅਤੇ ਉਸ ਦੇ ਮੁਖੀ ਸ਼ਹੀਦ ਸਬੋਧ ਕੁਮਾਰ ਸਿੰਘ ਦੀ ਦੂਰਗਾਮੀ ਸੋਚ ਸੀ ਕਿ ਉੱਤਰ ਪ੍ਰਦੇਸ਼ ਇਕ ਵੱਡੇ ਖ਼ੂਨ ਖਰਾਬੇ ਤੋਂ ਬਚ ਗਿਆ। ਇਹ ਖ਼ੂਨ ਖਰਾਬਾ ਆਜ਼ਾਦ ਭਾਰਤ ਦਾ ਸਭ ਤੋਂ ਵੱਡਾ ਖ਼ੂਨ ਖਰਾਬਾ ਵੀ ਹੋ ਸਕਦਾ ਸੀ ਕਿਉਂਕਿ ਬੁਲੰਦ ਸ਼ਹਿਰ ਜ਼ਿਲ੍ਹੇ ਦੇ ਇਕ ਪਾਸੇ ਤਿੰਨ ਦਿਨਾਂ ਦਾ ਮੁਸਲਿਮ ਇਜ਼ਤੇਮਾ ਖਤਮ ਹੋਇਆ ਸੀ, ਜਿਸ ਵਿਚ ਘੱਟੋ-ਘੱਟ 10 ਲੱਖ ਲੋਕਾਂ ਨੇ ਹਿੱਸਾ ਲਿਆ ਸੀ। ਉਂਜ ਤਾਂ ਉਸ ਵਿਚ ਹਿੱਸਾ ਲੈਣ ਵਾਲਿਆਂ ਦਾ ਇਕ ਅੰਦਾਜ਼ਾ 50 ਲੱਖ ਵੀ ਹੈ। ਇਹ ਸੱਚ ਹੈ ਕਿ ਬੁਲੰਦ ਸ਼ਹਿਰ ਦੇ ਜਿਸ ਥਾਣੇ ਵਿਚ ਹਿੰਸਾ ਅਤੇ ਅੱਗ ਲਗਾਈ ਗਈ ਉਹ ਇਜ਼ਤੇਮਾ ਦੇ ਸਥਾਨ ਤੋਂ ਕਰੀਬ 40 ਤੋਂ 50 ਕਿਲੋਮੀਟਰ ਦੂਰ ਸੀ, ਪਰ ਲੱਖਾਂ ਲੋਕਾਂ ਦਾ ਜਦੋਂ ਕੋਈ ਜਮਾਵੜਾ ਹੁੰਦਾ ਹੈ, ਤਾਂ ਉਸ ਦੇ ਬਾਅਦ ਲੋਕ ਉਥੋਂ ਵਾਪਸ ਆਉਂਦੇ ਹਨ ਅਤੇ ਆਲੇ-ਦੁਆਲੇ ਦੀਆਂ ਸੜਕਾਂ 'ਤੇ ਉਨ੍ਹਾਂ ਦੀ ਮੌਜੂਦਗੀ ਵਧ ਜਾਂਦੀ ਹੈ। ਬੁਲੰਦ ਸ਼ਹਿਰ ਦੇ ਜਿਸ ਸਥਾਨ 'ਤੇ ਸੜਕ ਨੂੰ ਜਾਮ ਕੀਤਾ ਗਿਆ ਸੀ, ਉਥੋਂ ਵੀ ਵੱਡੀ ਗਿਣਤੀ ਵਿਚ ਮੁਸਲਮਾਨ ਲੰਘ ਰਹੇ ਸੀ, ਕਿਉਂਕਿ ਘਟਨਾ ਤੋਂ ਪਹਿਲਾਂ ਦੀ ਸ਼ਾਮ ਨੂੰ ਹੀ ਇਹ ਇਜ਼ਤੇਮਾ ਖ਼ਤਮ ਹੋਇਆ ਸੀ ਅਤੇ ਲੋਕ ਆਪਣੇ-ਆਪਣੇ ਪਿੰਡਾਂ ਅਤੇ ਸ਼ਹਿਰਾਂ ਨੂੰ ਵਾਪਸ ਆ ਰਹੇ ਸਨ। ਹਫ੍ਰਿਗਟੋਨ ਪੋਸਟ ਦੀ ਇਕ ਖ਼ਬਰ ਅਨੁਸਾਰ ਬੁਲੰਦ ਸ਼ਹਿਰ ਦੀ ਘਟਨਾ ਵਾਲੀ ਜਗ੍ਹਾ ਦੇ ਕੋਲੋਂ ਹੀ ਕੁਝ ਮੁਸਲਮਾਨ ਜਾਮ ਦੌਰਾਨ ਲੰਘ ਵੀ ਰਹੇ ਸਨ ਅਤੇ ਇਸ ਤੋਂ ਪਹਿਲਾਂ ਕਿ ਭੀੜ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਉਂਦੀ, ਉਸ ਤੋਂ ਪਹਿਲਾਂ ਹੀ ਥਾਣੇਦਾਰ ਸਬੋਧ ਕੁਮਾਰ ਸਿੰਘ ਨੇ ਭੀੜ 'ਤੇ ਲਾਠੀ ਚਾਰਜ ਕਰਵਾ ਦਿੱਤਾ ਅਤੇ ਉਥੋਂ ਭੀੜ ਨੂੰ ਹਟਾਉਣ ਲੱਗੀ। ਜ਼ਾਹਰ ਹੈ ਭੀੜ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਈ ਅਤੇ ਉਸ ਨੇ ਪੁਲਿਸ 'ਤੇ ਹਮਲਾ ਬੋਲ ਦਿੱਤਾ। ਲੋਕਾਂ ਦੀ ਵੱਡੀ ਗਿਣਤੀ ਦੇ ਦਬਾਅ 'ਚ ਪੁਲਿਸ ਨੂੰ ਪਿੱਛੇ ਹਟਣਾ ਪਿਆ ਅਤੇ ਭੀੜ ਨੇ ਪੁਲਿਸ ਥਾਣੇਦਾਰ ਨੂੰ ਮਾਰ ਦਿੱਤਾ। ਇਸ ਤਰ੍ਹਾਂ ਪੁਲਿਸ ਥਾਣੇਦਾਰ ਤਾਂ ਸ਼ਹੀਦ ਹੋ ਗਿਆ ਪਰ ਉਸ ਨੇ ਸੂਬੇ ਨੂੰ ਇਕ ਭਿਆਨਕ ਖ਼ੂਨ ਖਰਾਬੇ ਤੋਂ ਬਚਾ ਲਿਆ। ਉਸ ਦਾ ਕਾਰਨ ਇਹ ਹੈ ਕਿ ਜੇਕਰ ਘਟਨਾ ਵਾਲੀ ਥਾਂ 'ਤੇ ਕੁਝ ਹੋਰ ਅਣਕਿਆਸਿਆ ਵਾਪਰ ਜਾਂਦਾ ਤਾਂ ਉਹ ਉਥੋਂ ਤੱਕ ਹੀ ਸੀਮਤ ਨਹੀਂ ਰਹਿਣਾ ਸੀ, ਦੰਗੇ ਦੋ ਤਰਫ਼ਾ ਹੁੰਦੇ ਅਤੇ ਉਸ ਦੀ ਅੱਗ ਚਾਰੇ ਪਾਸੇ ਫੈਲਦੀ। ਦੋਵੇਂ ਪੱਖਾਂ ਦੇ ਲੋਕ ਮਾਰੇ ਜਾਂਦੇ ਅਤੇ ਫਿਰ ਭੜਕਾਹਟ ਇਕ ਸਥਾਨ ਤੱਕ ਹੀ ਸੀਮਤ ਨਾ ਰਹਿੰਦੀ। ਇਜ਼ਤੇਮਾ ਤੋਂ ਵਾਪਸ ਆ ਰਹੇ ਮੁਸਲਿਮ ਵਰਗ ਦੇ ਲੋਕ ਦੰਗਾਈਆਂ ਦਾ ਆਸਾਨ ਨਿਸ਼ਾਨਾ ਬਣ ਜਾਂਦੇ, ਕਿਉਂਕਿ ਉਸ ਮੁਸਲਿਮ ਮਹਾਂਕੁੰਭ ਵਿਚ ਭਾਗ ਲੈਣ ਲਈ ਲੋਕ ਪੂਰੇ ਦੇਸ਼ ਵਿਚੋਂ ਆਏ ਸਨ। ਇਸ ਲਈ ਉਨ੍ਹਾਂ 'ਤੇ ਹਮਲੇ ਤੋਂ ਬਾਅਦ ਅੱਗ ਪੂਰੇ ਦੇਸ਼ ਵਿਚ ਫੈਲਦੀ ਅਤੇ ਸ਼ਾਇਦ ਅਸੀਂ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡੇ ਫਿਰਕੂ ਦੰਗਿਆਂ ਦੇ ਗਵਾਹ ਹੁੰਦੇ।
ਆਖ਼ਰ ਏਨੇ ਵੱਡੇ ਪੈਮਾਨੇ 'ਤੇ ਦੰਗਾ ਫੈਲਾਉਣ ਦੀ ਸਾਜ਼ਿਸ਼ ਕਿਸ ਦੀ ਹੋ ਸਕਦੀ ਹੈ? ਇਸ ਸਵਾਲ ਦਾ ਸਿੱਧਾ ਜਵਾਬ ਦੇਣਾ ਮੁਸ਼ਕਿਲ ਹੈ ਕਿਉਂਕਿ ਦੇਸ਼ ਦੇ ਦੁਸ਼ਮਣ ਕੋਈ ਇਕ ਨਹੀਂ ਹਨ, ਕਈ ਮਤਲਬੀ ਦੰਗਾ ਕਰਵਾ ਕੇ ਆਪਣੇ ਮਤਲਬ ਦੀਆਂ ਰੋਟੀਆਂ ਸੇਕਣਾ ਚਾਹੁੰਦੇ ਹਨ। ਜਦਕਿ ਖ਼ੁਦ ਪੁਲਿਸ ਮੁਖੀ ਨੇ ਇਸ ਨੂੰ ਇਕ ਵੱਡੀ ਸਾਜ਼ਿਸ਼ ਦਾ ਹਿੱਸਾ ਮੰਨਿਆ ਹੈ ਤਾਂ ਉਮੀਦ ਕਰਨੀ ਚਾਹੀਦੀ ਹੈ ਕਿ ਉਹ ਸਾਜ਼ਿਸ਼ ਕਰਨ ਵਾਲਿਆਂ ਨੂੰ ਵੀ ਬੇਨਕਾਬ ਕਰਨਗੇ। ਪਰ ਅਸੀਂ ਸਿਰਫ਼ ਉਮੀਦ ਹੀ ਕਰ ਸਕਦੇ ਹਾਂ, ਯਕੀਨ ਨਹੀਂ। ਕਿਉਂਕਿ ਜਾਂਚ ਏਜੰਸੀਆਂ ਆਪਣੀ ਭਰੋਸੇਯੋਗਤਾ ਗੁਆ ਚੁੱਕੀਆਂ ਹਨ। ਪੁਲਿਸ ਮੁਖੀ ਦੇ ਸਾਜ਼ਿਸ਼ ਵਾਲੇ ਬਿਆਨ ਦੀ ਸੱਚਾਈ ਸ਼ੱਕ ਤੋਂ ਪਰ੍ਹੇ ਹੈ। ਇਸ ਦਾ ਕਾਰਨ ਇਹ ਹੈ ਕਿ ਗਊ ਦੀ ਹੱਤਿਆ ਜਿਸ ਪਿੰਡ ਵਿਚ ਕਥਿਤ ਤੌਰ 'ਤੇ ਹੋਈ, ਉਥੋਂ ਉਸ ਦੇ ਆਲੇ ਦੁਆਲੇ ਤੋਂ ਕੋਈ ਗਊ ਜਾਂ ਬਲਦ ਗਾਇਬ ਨਹੀਂ ਪਾਇਆ ਗਿਆ। ਜ਼ਾਹਿਰ ਹੈ ਕਿ ਹੱਤਿਆ ਦੇ ਅੰਗ ਬਾਹਰੋਂ ਲਿਆ ਕੇ ਰੱਖੇ ਗਏ ਸਨ। ਟਰੈਕਟਰ ਵਿਚ ਜਿਹੜੇ ਲੋਕਾਂ ਨੇ ਅੰਗ ਦੇਖੇ ਸਨ, ਉਨ੍ਹਾਂ ਦਾ ਕਹਿਣਾ ਹੈ ਕਿ ਇਕ ਦਰਜਨ ਜਾਨਵਰਾਂ ਦੀ ਹੱਤਿਆ ਤੋਂ ਬਾਅਦ ਬਚੇ ਹੋਏ ਅੰਗ ਸਨ। ਮਤਲਬ ਇਹ ਕਿ ਜੇਕਰ ਹੱਤਿਆਵਾਂ ਉਥੇ ਹੁੰਦੀਆਂ ਤਾਂ ਲਗਪਗ ਇਕ ਦਰਜਨ ਗਾਵਾਂ ਜਾਂ ਬਲਦ ਉਸ ਇਲਾਕੇ 'ਚੋਂ ਗਾਇਬ ਹੁੰਦੇ। ਪਰ ਉਥੋਂ ਤਾਂ ਇਕ ਵੀ ਗਊ ਜਾਂ ਬਲਦ ਗਾਇਬ ਨਹੀਂ ਹੋਇਆ।
ਇਕ ਪੁਲਿਸ ਅਧਿਕਾਰੀ, ਜਿਸ ਨੇ ਖੇਤਾਂ ਵਿਚ ਜਾ ਕੇ ਖੁਦ ਉਥੋਂ ਦਾ ਹਾਲ ਦੇਖਿਆ, ਉਸ ਦਾ ਕਹਿਣਾ ਹੈ ਕਿ ਜਾਨਵਰ ਕੁਝ ਦਿਨ ਪਹਿਲਾਂ ਦੇ ਕੱਟੇ ਹੋਏ ਸਨ ਭਾਵ ਘਟਨਾ ਵਾਲੀ ਰਾਤ ਨੂੰ ਕੁਝ ਲੋਕਾਂ ਨੇ ਕਿਸੇ ਹੋਰ ਥਾਂ ਤੋਂ ਲਿਆ ਕੇ ਗੰਨੇ ਦੇ ਇਕ ਖੇਤ ਵਿਚ ਮਵੇਸ਼ੀਆਂ ਦੇ ਕੱਟੇ ਹੋਏ ਹਿੱਸੇ ਰੱਖ ਦਿੱਤੇ ਸਨ ਅਤੇ ਉਨ੍ਹਾਂ ਨੂੰ ਰੱਖਿਆ ਵੀ ਗੰਨੇ ਵਿਚ ਲਟਕਾ ਕੇ ਤਾਂ ਕਿ ਉਹ ਬਹੁਤ ਦੂਰ ਤੋਂ ਹੀ ਦਿਖਾਈ ਦੇਣ। ਜਿਸ ਖੇਤ ਵਿਚ ਉਹ ਰੱਖੇ ਗਏ ਸਨ, ਉਸ ਦੇ ਮਾਲਕ ਨੂੰ ਕਿਸੇ ਨੇ ਸਵੇਰੇ 8 ਵਜੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ। ਉਸ ਨੂੰ ਇਹ ਜਾਣਕਾਰੀ ਖੇਤਾਂ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਤੋਂ ਮਿਲੀ ਸੀ। ਸੂਚਨਾ ਮਿਲਦਿਆਂ ਹੀ ਉਹ ਆਪਣੇ ਖੇਤਾਂ ਵੱਲ ਗਿਆ ਅਤੇ ਹੌਲੀ-ਹੌਲੀ ਪਿੰਡ ਦੇ ਹੋਰ ਲੋਕ ਵੀ ਉਥੇ ਇਕੱਠੇ ਹੋਣ ਲੱਗੇ। ਫਿਰ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਥਾਣੇਦਾਰ ਦੀ ਹੱਤਿਆ ਦੇ ਸ਼ੱਕ ਅਧੀਨ ਫੜੇ ਗਏ ਯੋਗੇਸ਼ ਰਾਜ ਨੇ ਦਾਖਲ ਕੀਤੀ ਗਈ ਆਪਣੇ ਐਫ.ਆਈ.ਆਰ. ਵਿਚ ਦਾਅਵਾ ਕੀਤਾ ਹੈ ਕਿ ਉਸ ਨੇ ਉਥੇ ਉਨ੍ਹਾਂ ਮਵੇਸ਼ੀਆਂ ਦੀ ਹੱਤਿਆ ਹੁੰਦੀ ਦੇਖੀ ਪਰ ਉਸ ਦੀ ਭੈਣ ਨੇ ਇਕ ਪੱਤਰਕਾਰ ਨੂੰ ਦੱਸਿਆ ਕਿ ਉਸ ਨੂੰ 8.30 ਵਜੇ ਕਿਸੇ ਨੇ ਫ਼ੋਨ ਕਰਕੇ ਦੱਸਿਆ ਕਿ ਮਹਾਵ ਨਾਂਅ ਦੇ ਪਿੰਡ ਵਿਚ ਗਊ ਹੱਤਿਆ ਹੋਈ ਹੈ ਅਤੇ ਉਸ ਤੋਂ ਬਾਅਦ ਹੀ ਉਹ ਘਟਨਾ ਵਾਲੀ ਜਗ੍ਹਾ 'ਤੇ ਪਹੁੰਚਿਆ। ਯੋਗੇਸ਼ ਰਾਜ ਨੇ ਗਊ ਹੱਤਿਆ ਲਈ ਆਪਣੇ ਪਿੰਡ ਦੇ 6 ਮੁਸਲਮਾਨਾਂ ਦੇ ਨਾਂਅ ਐਫ.ਆਈ.ਆਰ. ਵਿਚ ਦਰਜ ਕਰਵਾ ਦਿੱਤੇ, ਜਦਕਿ ਦੋਵੇਂ ਪਿੰਡਾਂ ਦਾ ਫਾਸਲਾ 6 ਕਿਲੋਮੀਟਰ ਦਾ ਹੈ। ਉਨ੍ਹਾਂ 6 ਨਾਵਾਂ ਵਿਚੋਂ 2 ਨਾਂਅ ਤਾਂ 11 ਅਤੇ 12 ਸਾਲਾਂ ਦੇ ਬੱਚਿਆਂ ਦੇ ਹਨ। ਜ਼ਾਹਰ ਹੈ ਰਾਜ ਵਲੋਂ ਲਿਖਾਈ ਗਈ ਐਫ.ਆਈ.ਆਰ. ਫ਼ਰਜ਼ੀ ਹੈ, ਉਸ ਵਿਚ ਜਿਹੜੇ 4 ਹੋਰ ਨਾਂਅ ਦਿੱਤੇ ਗਏ ਹਨ, ਉਨ੍ਹਾਂ ਵਿਚੋਂ ਕੁਝ ਨਾਵਾਂ ਵਾਲੇ ਲੋਕ ਉਸ ਦੇ ਪਿੰਡ ਵਿਚ ਹੈ ਹੀ ਨਹੀਂ।
ਜ਼ਾਹਿਰ ਹੈ ਕਿ ਮਵੇਸ਼ੀਆਂ ਨੂੰ ਕਿਤੇ ਹੋਰ ਮਾਰਿਆ ਗਿਆ ਸੀ ਅਤੇ ਉਸ ਪਿੰਡ ਦੇ ਖੇਤ ਵਿਚ ਉਨ੍ਹਾਂ ਨੂੰ ਲਟਕਾ ਦਿੱਤਾ ਗਿਆ ਸੀ। ਯੋਗੇਸ਼ ਰਾਜ ਵਰਗੇ ਲੋਕ ਸਿਰਫ਼ ਕਠਪੁਤਲੀ ਬਣੇ ਹੋਏ ਸਨ। ਪਰ ਸਵਾਲ ਉਠਦਾ ਹੈ ਕਿ ਕਠਪੁਤਲੀਆਂ ਦੀ ਡੋਰ ਕਿਸ ਦੇ ਹੱਥ ਵਿਚ ਸੀ? ਇਹ ਪਤਾ ਲਗਾਉਣਾ ਯੋਗੀ ਸਰਕਾਰ ਅਤੇ ਉਨ੍ਹਾਂ ਦੀ ਪੁਲਿਸ ਦਾ ਕੰਮ ਹੈ। ਕੀ ਉਹ ਇਸ ਖ਼ੂਨੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰ ਸਕਣਗੇ? ਉਂਜ ਦੇਸ਼ ਨੂੰ ਉਸ ਸ਼ਹੀਦ ਥਾਣੇਦਾਰ ਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ, ਜਿਸ ਨੇ ਆਪਣੀ ਜਾਨ ਦੇ ਕੇ ਦੇਸ਼ ਵਿਚ ਖ਼ੂਨ ਦੀਆਂ ਨਦੀਆਂ ਨੂੰ ਵਹਿਣ ਤੋਂ ਰੋਕ ਦਿੱਤਾ। (ਸੰਵਾਦ)

 

ਪੰਜ ਰਾਜਾਂ ਦੇ ਚੋਣ ਸਰਵੇਖਣ : ਫੇਰ ਆਈ ਪਰਖ਼ ਦੀ ਘੜੀ

7 ਦਸੰਬਰ ਸ਼ਾਮ ਨੂੰ ਰਾਜਸਥਾਨ ਦੇ ਤੇਲੰਗਾਨਾ ਵਿਚ ਵੋਟਾਂ ਦਾ ਕੰਮ ਮੁੱਕਦੇ ਸਾਰ ਧੜਾਧੜ ਚੋਣ ਸਰਵੇਖਣ ਪ੍ਰਸਾਰਿਤ ਹੋਣ ਲੱਗੇ। ਭਾਰਤ ਵਿਚ ਚੋਣ ਸਰਵੇਖਣਾਂ ਦਾ ਹਸ਼ਰ ਕੀ ਹੁੰਦਾ ਹੈ, ਦਿਲਚਸਪੀ ਰੱਖਣ ਵਾਲੇ ਲੋਕ ਭਲੀ-ਭਾਂਤ ਜਾਣਦੇ ਹਨ। ਵੱਖ-ਵੱਖ ਚੋਣਾਂ ਸਮੇਂ ਆਉਂਦੇ ਚੋਣ ...

ਪੂਰੀ ਖ਼ਬਰ »

ਰਾਮ ਮੰਦਰ ਦੀ ਉਸਾਰੀ ਲਈ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ ਕੀਤੀ ਜਾਵੇ

ਜਿਉਂ-ਜਿਉਂ 2019 ਦੀ ਲੋਕ ਸਭਾ ਚੋਣ ਨੇੜੇ ਆ ਰਹੀ ਹੈ, ਅਯੁੱਧਿਆ ਵਿਚ ਰਾਮ ਮੰਦਰ ਉਸਾਰਨ ਦਾ ਮੁੱਦਾ ਉਭਾਰਿਆ ਜਾ ਰਿਹਾ ਹੈ। ਸੁਪਰੀਮ ਕੋਰਟ ਦਾ ਫ਼ੈਸਲਾ ਉਡੀਕਣ ਦੀ ਗੱਲ ਵੀ ਰੱਦ ਕੀਤੀ ਜਾ ਰਹੀ ਹੈ। ਸਰਕਾਰ ਤੋਂ ਆਰਡੀਨੈਂਸ ਜਾਰੀ ਕਰਵਾਉਣ ਦੀ ਵੀ ਮੰਗ ਹੋ ਰਹੀ ਹੈ। ਸ੍ਰੀ ...

ਪੂਰੀ ਖ਼ਬਰ »

ਅਵਾਰਾ ਕੁੱਤਿਆਂ ਦੀ ਗੰਭੀਰ ਹੁੰਦੀ ਸਮੱਸਿਆ

ਪੰਜਾਬ ਵਿਚ ਅਵਾਰਾ ਕੁੱਤਿਆਂ ਵਲੋਂ ਲੋਕਾਂ ਨੂੰ ਵੱਢੇ ਜਾਣ ਦੀਆਂ ਘਟਨਾਵਾਂ ਵਿਚ ਦਿਨੋ-ਦਿਨ ਹੋ ਰਹੇ ਵਾਧੇ ਨੇ ਸਮਾਜ ਦੇ ਇਕ ਵੱਡੇ ਵਰਗ ਨੂੰ ਇਕ ਵਾਰ ਫਿਰ ਹੈਰਾਨ ਕੀਤਾ ਹੈ। ਪਿੰਡਾਂ ਵਿਚ ਹੱਡਾ ਰੋੜੀਆਂ ਨੂੰ ਇਸ ਲਈ ਜ਼ਿੰਮੇਵਾਰ ਦੱਸਿਆ ਜਾਂਦਾ ਸੀ ਪਰ ਹੁਣ ਸ਼ਹਿਰਾਂ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX