ਤਾਜਾ ਖ਼ਬਰਾਂ


ਤੇਲ ਪਾਈਪਲਾਈਨ 'ਚ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ, 54 ਜ਼ਖਮੀ
. . .  7 minutes ago
ਮੈਕਸੀਕੋ, 19 ਜਨਵਰੀ- ਮੈਕਸੀਕੋ 'ਚ ਤੇਲ ਪਾਈਪਲਾਈਨ 'ਚ ਭਿਆਨਕ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ ਹੋ ਗਈ, ਜਦਕਿ 54 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਲਈ ਦੱਸ ਦੇਈਏ ......
ਮਾਣਹਾਨੀ ਮਾਮਲੇ 'ਚ ਲੁਧਿਆਣਾ ਅਦਾਲਤ ਪੁੱਜੇ ਸੰਜੈ ਸਿੰਘ
. . .  20 minutes ago
ਲੁਧਿਆਣਾ,19 ਜਨਵਰੀ (ਪਰਮਿੰਦਰ ਸਿੰਘ ਅਹੂਜਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਮਾਣਹਾਨੀ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਐਮ.ਪੀ. ਸੰਜੇ ਸਿੰਘ ਅਦਾਲਤ ਪਹੁਚੇ ਹਨ । ਅਦਾਲਤ 'ਚ ਹਾਜ਼ਰੀ ਲਗਾਉਣ ......
ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ ਦੀ 11 ਫਰਵਰੀ ਨੂੰ ਹੋਵੇਗੀ ਸੁਣਵਾਈ
. . .  35 minutes ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ 'ਚ 11 ਫਰਵਰੀ ਨੂੰ ਸੁਣਵਾਈ ....
ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  52 minutes ago
ਨਵੀਂ ਦਿੱਲੀ, 19 ਜਨਵਰੀ- ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 10 ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ .....
ਸਬਰੀਮਾਲਾ ਮਾਮਲਾ : 2018 ਤੋਂ ਹੁਣ ਤੱਕ ਪੁਲਿਸ ਵਲੋਂ 67,094 ਲੋਕਾਂ 'ਤੇ ਮਾਮਲਾ ਦਰਜ
. . .  about 1 hour ago
ਤਿਰੂਵਨੰਤਪੁਰਮ, 19 ਜਨਵਰੀ- ਕੇਰਲ ਪੁਲਿਸ ਨੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਦੇ ਮੰਦਰ 'ਚ 10 ਤੋਂ 50 ਸਾਲ ਦੀ ਉਮਰ ਵਾਲੀਆਂ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ 67,094 ਲੋਕਾਂ ਵਿਰੁੱਧ ਮਾਮਲੇ ਦਰਜ ਕੀਤੇ ਹਨ। ਸੁਪਰੀਮ ਕੋਰਟ 'ਚ...
ਲੱਦਾਖ਼ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 1 hour ago
ਸ੍ਰੀਨਗਰ, 19 ਜਨਵਰੀ- ਜੰਮੂ-ਕਸ਼ਮੀਰ 'ਚ ਲੱਦਾਖ਼ ਖੇਤਰ ਦੇ ਖਾਰਦੁੰਗ ਲਾ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਨੇ 5 ਲੱਖ ਰੁਪਏ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਖਾਰਦੁੰਗ ਲਾ...
ਫਰਵਰੀ 'ਚ ਫਿਰ ਮਿਲਣਗੇ ਟਰੰਪ ਅਤੇ ਕਿਮ, ਵ੍ਹਾਈਟ ਹਾਊਸ ਵਲੋਂ ਖ਼ੁਲਾਸਾ
. . .  about 2 hours ago
ਵਾਸ਼ਿੰਗਟਨ, 19 ਜਨਵਰੀ- ਵ੍ਹਾਈਟ ਹਾਊਸ ਦਾ ਕਹਿਣਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਆਉਣ ਵਾਲੇ ਫਰਵਰੀ ਮਹੀਨੇ ਦੇ ਆਖ਼ਰੀ ਦਿਨਾਂ 'ਚ ਮੁਲਾਕਾਤ ਹੋਵੇਗੀ। ਟਰੰਪ ਅਤੇ ਕਿਮ ਵਿਚਾਲੇ ਇਹ ਦੂਜੀ...
ਕੋਲਕਾਤਾ 'ਚ ਅੱਜ ਮਮਤਾ ਕਰੇਗੀ ਮਹਾਂ ਰੈਲੀ, ਨਜ਼ਰ ਆਏਗੀ ਵਿਰੋਧੀ ਧਿਰਾਂ ਦੀ ਏਕਤਾ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਟੀ. ਐੱਮ. ਸੀ. ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਤਾਕਤ ਦਿਖਾਉਣ ਲਈ ਅੱਜ ਕੋਲਕਾਤਾ 'ਚ ਇੱਕ ਮਹਾਂ ਰੈਲੀ ਕਰੇਗੀ। ਉਨ੍ਹਾਂ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਇਸ ਸੰਬੰਧੀ...
ਅੱਜ ਦਾ ਵਿਚਾਰ
. . .  about 3 hours ago
ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਤੋਂ ਆਪਣੇ ਪਿੰਡ ਜਾ ਰਹੇ ਇੱਕ ਨੌਜਵਾਨ ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰ ਕੇ ਉਸ ਦਾ ਮੋਟਰਸਾਈਕਲ...
ਕਈ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁੱਖ ਅਬਦੁੱਲਾ ਅਤੇ...
ਬਾਲ ਵਿਆਹ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
. . .  1 day ago
ਬਾਜਾਖਾਨਾ, 18 ਜਨਵਰੀ (ਜੀਵਨ ਗਰਗ) - ਨੇੜਲੇ ਪਿੰਡ ਬਰਗਾੜੀ ਵਿਖੇ ਬਾਲ ਵਿਆਹ ਦੇ ਦੋਸ਼ ਵਿਚ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਸਹਾਏ...
ਡੀ.ਐਮ.ਕੇ ਪ੍ਰਮੁੱਖ ਸਟਾਲਿਨ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਵਿਰੋਧੀ ਧਿਰ ਵੱਲੋਂ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਕੋਲਕਾਤਾ...
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ
. . .  1 day ago
ਚੌਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ) - ਨੇੜਲੇ ਪਿੰਡ ਮਹਿਸਮਪੁਰ ਵਿਖੇ ਇੱਕ 35 ਤੋਂ 40 ਸਾਲਾਂ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੋਤ ਹੋਣ ਦੀ ਖਬਰ ਹੈ। ਥਾਣਾ ਮਹਿਤਾ...
ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  1 day ago
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਭੀਣ ਤਂੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ 'ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ 'ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ...
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  1 day ago
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 5 ਮੌਤਾਂ, 5 ਲਾਪਤਾ
. . .  1 day ago
ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  1 day ago
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  1 day ago
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  1 day ago
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  1 day ago
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  1 day ago
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  1 day ago
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  1 day ago
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  1 day ago
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  1 day ago
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  1 day ago
ਚੱਲਦੀ ਕਾਰ 'ਚ ਲੱਗੀ ਅੱਗ, ਕਾਰ ਚਾਲਕ ਦੀ ਮੌਤ
. . .  1 day ago
ਭਾਰਤ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, 2-1 ਨਾਲ ਜਿੱਤੀ ਲੜੀ
. . .  1 day ago
ਭਾਰਤ ਨੂੰ ਆਖਰੀ ਓਵਰ 'ਚ ਜਿੱਤਣ ਲਈ ਇੱਕ ਦੌੜ ਦੀ ਲੋੜ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਕੇਦਾਰ ਜਾਧਵ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਭਾਰਤ ਨੂੰ 12 ਗੇਂਦਾ 'ਚ ਜਿੱਤਣ ਲਈ 14 ਦੌੜਾਂ ਦੀ ਲੋੜ
. . .  1 day ago
ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 187/3
. . .  1 day ago
ਚੰਡੀਗੜ੍ਹ ਮੇਅਰ ਦੀ ਚੋਣ ਸ਼ੁਰੂ, ਕਾਂਗਰਸ ਉਮੀਦਵਾਰ ਨੇ ਵਾਪਸ ਲਿਆ ਨਾਂਅ
. . .  1 day ago
ਕਾਂਗਰਸ ਦੇ ਇਸ਼ਾਰੇ 'ਤੇ ਬਣ ਰਹੀਆਂ ਹਨ ਸਿਆਸੀ ਪਾਰਟੀਆਂ - ਮਜੀਠੀਆ
. . .  1 day ago
ਲਦਾਖ਼ 'ਚ ਆਏ ਬਰਫ਼ੀਲਾ ਤੂਫ਼ਾਨ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 4
. . .  1 day ago
ਪੰਜਾਬ ਦੇ ਡੀ. ਜੀ. ਪੀ. ਨੇ 31 ਜਨਵਰੀ ਤੱਕ ਅਹੁਦੇ ਤੋਂ ਫ਼ਾਰਗ ਹੋਣ ਦੀ ਕੀਤੀ ਮੰਗ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਧੋਨੀ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਭਾਰਤ 133/3
. . .  1 day ago
ਮੁਗਲਸਰਾਏ ਤਹਿਸੀਲ ਦਾ ਨਾਂਅ ਪੰਡਿਤ ਦੀਨ ਦਿਆਲ ਉਪਾਧਿਆਇ ਤਹਿਸੀਲ ਕਰਨ ਨੂੰ ਮਨਜ਼ੂਰੀ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 30 ਓਵਰਾਂ ਤੋਂ ਬਾਅਦ ਭਾਰਤ 113/3
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਕਪਤਾਨ ਵਿਰਾਟ ਕੋਹਲੀ 46 ਦੌੜਾਂ ਬਣਾ ਕੇ ਆਊਟ
. . .  1 day ago
ਉੱਤਰ ਪ੍ਰਦੇਸ਼ ਸਰਕਾਰ ਵਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  1 day ago
ਕੋਲਿਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਪਤੀ-ਪਤਨੀ ਦੀ ਮੌਤ
. . .  1 day ago
ਭਾਰਤ-ਆਸਟ੍ਰੇਲੀਆ ਇਕ ਦਿਨਾ ਮੈਚ : 27ਵੇਂ ਓਵਰ 'ਚ 2 ਵਿਕਟਾਂ ਦੇ ਨੁਕਸਾਨ 'ਤੇ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 25 ਓਵਰਾਂ ਤੋਂ ਬਾਅਦ ਭਾਰਤ 93/2
. . .  1 day ago
ਬਠਿੰਡਾ 'ਚ ਕਿਸਾਨ ਜਥੇਬੰਦੀਆਂ ਨੇ ਲਾਇਆ ਧਰਨਾ
. . .  1 day ago
ਸ੍ਰੀਨਗਰ ਦੇ ਲਾਲ ਚੌਂਕ 'ਚ ਹੋਇਆ ਗਰਨੇਡ ਹਮਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 26 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਤਲਵਾਰ ਦੇ ਜ਼ਖ਼ਮ ਮਿਟ ਜਾਂਦੇ ਹਨ ਪਰ ਜ਼ਬਾਨ ਦੇ ਨਹੀਂ ਮਿਟਦੇ। -ਜੇਮਜ਼ ਐਲਨ

ਗੁਰਦਾਸਪੁਰ / ਬਟਾਲਾ / ਪਠਾਨਕੋਟ

ਅਕਾਲੀ ਦਲ ਨੇ ਡੇਰਾ ਬਾਬਾ ਨਾਨਕ 'ਚ ਹਲਕਾ ਇੰਚਾਰਜ ਜਲਦੀ ਨਾ ਲਗਾਇਆ ਤਾਂ ਭੁਗਤਣਾ ਪਵੇਗਾ ਖ਼ਮਿਆਜ਼ਾ

ਡੇਰਾ ਬਾਬਾ ਨਾਨਕ, 10 ਦਸੰਬਰ (ਵਤਨ)-ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਬਿਗੁਲ ਵਜ ਚੁੱਕਾ ਹੈ ਅਤੇ ਪੰਜਾਬ ਦੀ ਸਿਆਸਤ ਵਿਚ ਅਹਿਮ ਰੋਲ ਅਦਾ ਕਰਨ ਵਾਲੀਆਂ ਇਨ੍ਹਾਂ ਚੋਣਾਂ ਵਿਚ ਜਿੱਤਣ ਲਈ ਹਰ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾਉਂਦੀ ਹੈ, ਪਰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਚ ਸਿਆਸੀ ਤਸਵੀਰ ਬਾਕੀ ਹਲਕਿਆਂ ਨਾਲੋਂ ਕੁਝ ਵੱਖਰੀ ਹੈ | ਇਸ ਹਲਕੇ ਵਿਚ ਵਿਚ ਪੰਜਾਬ ਦੀ ਪ੍ਰਮੁੱਖ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਬਾਦਲ ਬਿਨਾਂ ਹਲਕਾ ਇੰਚਾਰਜ ਤੋਂ ਕੰਮ ਚਲਾ ਰਹੀ ਹੈ | ਭਾਵੇਂ ਪੰਚਾਇਤੀ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਕੁਝ-ਕੁ ਮਹੀਨਿਆਂ ਬਾਅਦ ਹੀ ਲੋਕ ਸਭਾ ਚੋਣਾਂ ਆਉਣ ਵਾਲੀਆਂ ਹਨ, ਪਰ ਅਕਾਲੀ ਹਾਈਕਮਾਨ ਅਜੇ ਤੱਕ ਇਸ ਹਲਕੇ ਵਿਚ ਹਲਕਾ ਇੰਚਾਰਜ ਤੈਅ ਨਹੀਂ ਕਰ ਸਕੀ, ਜਦਕਿ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵਰਕਰ ਅਤੇ ਆਗੂ ਪੰਚਾਇਤੀ ਚੋਣਾਂ ਵਿਚ ਹਿੱਸਾ ਲੈਣ ਲਈ ਖਾਸੇ ਉਤਸ਼ਾਹਿਤ ਦਿਖ ਰਹੇ ਹਨ ਅਤੇ ਆਪਣੇ ਪਿੰਡਾਂ ਵਿਚ ਸਰਪੰਚੀ ਦਾ ਦਾਅਵੇਦਾਰੀ ਲਈ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਇਸ਼ਾਰੇ ਦੀ ਉਡੀਕ ਕਰ ਰਹੇ ਹਨ | ਬੀਤੀਆਂ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਇੱਥੇ ਭਾਈ ਸੁਖਵਿੰਦਰ ਸਿੰਘ ਅਗਵਾਨ, ਜਥੇ. ਅਮਰੀਕ ਸਿੰਘ ਖਲੀਲਪੁਰ ਅਤੇ ਇੰਦਰਜੀਤ ਸਿੰਘ ਰੰਧਾਵਾ ਦੀ ਤਿੰਨ ਮੈਂਬਰੀ ਸਾਂਝੀ ਕਮੇਟੀ ਬਣਾਈ ਸੀ, ਪਰ ਉਨ੍ਹਾਂ ਚੋਣਾਂ ਵਿਚ ਨਾਮਜ਼ਦਗੀ ਵਾਲੇ ਦਿਨ ਕਾਂਗਰਸੀਆਂ ਨਾਲ ਹੋਏ ਤਕਰਾਰ ਤੋਂ ਬਾਅਦ ਅਕਾਲੀ ਦਲ ਬਾਦਲ ਇਨ੍ਹਾਂ ਚੋਣਾਂ ਤੋਂ ਬਾਹਰ ਹੋ ਗਿਆ ਸੀ ਅਤੇ ਕਾਂਗਰਸੀ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੇ ਗਏ ਸਨ | ਇਨ੍ਹਾਂ ਪੰਚਾਇਤੀ ਚੋਣਾਂ ਵਿਚ ਅਕਾਲੀ ਦਲ ਬਾਦਲ ਕੀ ਰਣਨੀਤੀ ਤੈਅ ਕਰੇਗਾ, ਇਸ ਦਾ ਖ਼ੁਲਾਸਾ ਅਜੇ ਤੱਕ ਹਾਈਕਮਾਨ ਨੇ ਨਹੀਂ ਕੀਤਾ, ਜਿਸ ਦੇ ਚਲਦਿਆਂ ਅਜੇ ਤੱਕ ਪਿੰਡਾਂ ਵਿਚੋਂ ਅਕਾਲੀ ਪੱਖੀ ਵਰਕਰਾਂ ਵਲੋਂ ਚੋਣਾਂ ਲੜਨ ਜਾਂ ਨਾ ਲੜਣ ਦਾ ਫ਼ੈਸਲਾ ਆਪਣੇ-ਆਪ ਕਰਨਾ ਪੈਣਾ ਹੈ | ਇਸ ਹਲਕੇ ਵਿਚ ਪੰਥਕ ਆਗੂ ਵਜੋਂ ਜਾਣੇ ਜਾਂਦੇ ਭਾਈ ਸੁਖਵਿੰਦਰ ਸਿੰਘ ਅਗਵਾਨ, ਜਥੇ. ਅਮਰੀਕ ਸਿੰਘ ਖਲੀਲਪੁਰ, ਇੰਦਰਜੀਤ ਸਿੰਘ ਰੰਧਾਵਾ ਅਤੇ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਆਪਣੇ ਪੱਧਰ 'ਤੇ ਪਾਰਟੀ ਦੀਆਂ ਗਤੀਵਿਧੀਆਂ ਚਲਾ ਰਹੇ ਹਨ ਅਤੇ ਇਹ ਆਗੂ ਵੀ ਹਲਕਾ ਇੰਚਾਰਜ ਬਣਨ ਦੀ ਦੌੜ ਵਿਚ ਸ਼ਾਮਿਲ ਹਨ | ਅਕਾਲੀ ਦਲ ਬਾਦਲ ਦੀ ਹਾਈਕਮਾਨ ਇਨ੍ਹਾਂ ਵਿਚੋਂ ਕਿਸ ਆਗੂ ਨੂੰ ਪੰਚਾਇਤੀ ਚੋਣਾਂ ਲੜਨ ਦੀ ਅਗਵਾਈ ਸੌਾਪੇਗੀ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਜੇਕਰ ਜਲਦੀ ਹੀ ਹਲਕਾ ਇੰਚਾਰਜ ਦਾ ਫ਼ੈਸਲਾ ਨਾ ਕੀਤਾ ਤਾਂ ਪੰਚਾਇਤੀ ਚੋਣਾਂ ਦੇ ਨਾਲ-ਨਾਲ ਲੋਕ ਸਭਾ ਚੋਣਾਂ ਵਿਚ ਵੀ ਪਾਰਟੀ ਨੂੰ ਨੁਕਸਾਨ ਉਠਾਉਣਾ ਪੈ ਸਕਦਾ ਹੈ |

ਨਸ਼ੇ ਦੀ ਹਾਲਤ 'ਚ ਕਾਰ ਚਲਾ ਰਹੇ ਵਿਅਕਤੀਆਂ ਨੇ ਸ਼ਹਿਰ ਅੰਦਰ ਕੀਤੀ ਹੁੱਲੜਬਾਜ਼ੀ

ਗੁਰਦਾਸਪੁਰ, 10 ਦਸੰਬਰ (ਆਰਿਫ਼/ਆਲਮਬੀਰ ਸਿੰਘ)-ਅੱਜ ਸ਼ਾਮ ਕਰੀਬ 8:30 ਵਜੇ ਸਥਾਨਕ ਸ਼ਹਿਰ ਦੇ ਮਿਊਾਸਪਲ ਕਮੇਟੀ ਚੌਕ ਵਿਚ ਨਸ਼ੇ ਦੀ ਹਾਲਤ ਵਿਚ ਇਕ ਲੈਂਸਰ ਕਾਰ ਨੰਬਰ ਪੀ.ਬੀ. 10-2508 ਨੰੂ ਚਲਾ ਰਹੇ ਚਾਰ ਵਿਅਕਤੀਆਂ ਨੇ ਹੁੱਲੜਬਾਜ਼ੀ ਕਰਦੇ ਹੋਏ ਪਹਿਲਾਂ ਤਾਂ ਚੌਕ 'ਚ ਖੜੀਆਂ ...

ਪੂਰੀ ਖ਼ਬਰ »

ਮੀਂਹ ਕਾਰਨ ਠੰਢ ਨੇ ਫੜਿਆ ਜ਼ੋਰ

ਗੁਰਦਾਸਪੁਰ, 10 ਦਸੰਬਰ (ਆਲਮਬੀਰ ਸਿੰਘ)-ਅੱਜ ਦੁਪਹਿਰ ਬਾਅਦ ਜ਼ਿਲ੍ਹੇ ਅੰਦਰ ਹੋ ਰਹੀ ਬਰਸਾਤ ਕਾਰਨ ਠੰਢ ਨੇ ਇਕਦਮ ਜ਼ੋਰ ਫੜ ਲਿਆ ਹੈ | ਇਸ ਬਰਸਾਤ ਕਾਰਨ ਜਿੱਥੇ ਵਾਤਾਵਰਨ ਸਾਫ਼ ਹੋਇਆ ਹੈ, ਉੱਥੇ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਸੁੱਕੀ ਠੰਢ ਤੋਂ ਲੋਕਾਂ ਨੰੂ ਰਾਹਤ ...

ਪੂਰੀ ਖ਼ਬਰ »

ਭਾਜਪਾ ਮੰਡਲ ਬਹਿਰਾਮਪੁਰ ਦੀ ਕਾਰਜਕਾਰਨੀ ਦਾ ਐਲਾਨ

ਬਹਿਰਾਮਪੁਰ, 10 ਦਸੰਬਰ (ਬਲਬੀਰ ਸਿੰਘ ਕੋਲਾ)-ਭਾਰਤੀ ਜਨਤਾ ਪਾਰਟੀ ਮੰਡਲ ਬਹਿਰਾਮਪੁਰ ਦੇ ਪ੍ਰਧਾਨ ਸੰਜੀਵ ਕੁਮਾਰ ਮਰਾੜਾ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਮੰਡਲ ਬਹਿਰਾਮਪੁਰ ਦੀ ਕਾਰਜਕਾਰਨੀ ਦਾ ਐਲਾਨ ਕੀਤਾ ਗਿਆ | ਜਿਸ ਵਿਚ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਬਾਲ ...

ਪੂਰੀ ਖ਼ਬਰ »

ਬਰਗਾੜੀ ਵਿਖੇ ਕਾਂਗਰਸੀਆਂ ਦੇ ਕਹਿਣ 'ਤੇ ਹੀ ਲੱਗਾ ਸੀ ਮੋਰਚਾ : ਸਾਬਕਾ ਚੇਅਰਮੈਨ ਵਾਹਲਾ

ਬਟਾਲਾ, 10 ਦਸੰਬਰ (ਕਾਹਲੋਂ)-ਸਾਬਕਾ ਚੇਅਰਮੈਨ ਸ਼ੂਗਰਫੈੱਡ ਪੰਜਾਬ ਸੁਖਬੀਰ ਸਿੰਘ ਵਾਹਲਾ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਬਰਗਾੜੀ ਵਿਚ, ਜੋ ਮੋਰਚਾ ਲਗਾਇਆ ਗਿਆ ਸੀ, ਉਹ ਕਾਂਗਰਸੀਆਂ ਦੇ ਕਹਿਣ 'ਤੇ ਹੀ ਲਗਾਇਆ ਗਿਆ ਸੀ ਤੇ ਹੁਣ ਕਾਂਗਰਸੀ ਮੰਤਰੀਆਂ ਦੇ ਕਹਿਣ 'ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ, ਰੁਜ਼ਗਾਰ ਬਿਊਰੋ ਤੇ ਸਿੱਖਿਆ ਵਿਭਾਗ ਵਲੋਂ ਹੋਣਹਾਰ ਬੱਚੇ ਸਨਮਾਨਿਤ

ਗੁਰਦਾਸਪੁਰ, 10 ਦਸੰਬਰ (ਆਰਿਫ਼)-ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਕੀਤੇ ਸਿੱਖਿਆ ਸੁਧਾਰਾਂ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਿੱਖਿਆ, ਖੇਡਾਂ, ਸੱਭਿਆਚਾਰਕ ਗਤੀਵਿਧੀਆਂ ਅਤੇ ਕਲਾਂ ਦੇ ਖੇਤਰ ਵਿਚ ਰੋਲ ਮਾਡਲ ਬਣ ਕੇ ਵਧੀਆ ਪ੍ਰਾਪਤੀਆਂ ਕਰ ...

ਪੂਰੀ ਖ਼ਬਰ »

ਕਰਤਾਰਪੁਰ ਸਾਹਿਬ ਦਰਸ਼ਨ ਅਭਿਲਾਖੀ ਸੰਸਥਾ ਵਲੋਂ ਮੁੱਖ ਮੰਤਰੀ ਦੇ ਬਿਆਨ ਦੀ ਸਖ਼ਤ ਨਿਖ਼ੇਧੀ

ਗੁਰਦਾਸਪੁਰ, 10 ਦਸੰਬਰ (ਆਰਿਫ਼)-ਮੁੱਖ ਮੰਤਰੀ ਪੰਜਾਬ ਵਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਦਿੱਤੇ ਬਿਆਨ ਨੰੂ ਲੈ ਕੇ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਕ ਪਾਸੇ ਜਿੱਥੇ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਲਾਂਘੇ ਲਈ ਨੀਂਹ ਪੱਥਰ ਰੱਖਣ ਨਾਲ ...

ਪੂਰੀ ਖ਼ਬਰ »

ਬਲਾਕ ਸ੍ਰੀ ਹਰਿਗੋਬਿੰਦਪੁਰ ਅਤੇ ਧਾਰੀਵਾਲ ਦੇ ਜਨਰਲ ਹੋਏ ਪਿੰਡ

ਬਟਾਲਾ, 10 ਦਸੰਬਰ (ਕਾਹਲੋਂ)-ਸੂਬੇ ਭਰ 'ਚ 30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਲਈ ਪਿੰਡਾਂ ਨੂੰ ਐੱਸ.ਸੀ. ਵਰਗ, ਮਹਿਲਾ ਐੱਸ.ਸੀ., ਔਰਤਾਂ ਲਈ ਰਾਖਵੇਂ ਅਤੇ ਕਈ ਪਿੰਡਾਂ ਨੂੰ ਜਨਰਲ ਕੀਤਾ ਗਿਆ ਹੈ, ਜਿਨ੍ਹਾਂ ਤਹਿਤ ਜ਼ਿਲ੍ਹਾ ਗੁਰਦਾਸਪੁਰ 'ਚ ਪੈਂਦੇ ਬਲਾਕ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜਿਆਂ ਨੂੰ ਦੇਖਦੇ ਹੋਏ ਪੰਚਾਇਤੀ ਚੋਣਾਂ 'ਤੇ ਪੁਨਰ ਵਿਚਾਰ ਹੋਵੇ - ਧਰਮੀ ਫ਼ੌਜੀ

ਧਾਰੀਵਾਲ, 10 ਦਸੰਬਰ (ਸਵਰਨ ਸਿੰਘ)-ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਿਵਾਰ ਵੈੱਲਫੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਨੇ ਕਿਹਾ ਕਿ ਦਸੰਬਰ ਮਹੀਨੇ ਵਿਚ ਛੋਟੇ ਸਾਹਿਬਜਾਦਿਆਂ, ਮਾਤਾ ਗੁਜਰੀ ਅਤੇ ਅਨੇਕਾਂ ਸਿੱਖ ਸ਼ਹੀਦਾਂ ਦੀ ਯਾਦ ਅੰਦਰ ਸਿੱਖ ਕੌਮ ...

ਪੂਰੀ ਖ਼ਬਰ »

ਸਰਬਸਮੰਤੀ ਨਾਲ ਪੰਚਾਇਤ ਬਣਾਉਣ ਵਾਲੇ ਪਿੰਡ ਨੂੰ 2 ਲੱਖ ਦਾ ਇਨਾਮ ਦਿੱਤਾ ਜਾਵੇਗਾ : ਤਿ੍ਪਤਰਜਿੰਦਰ ਸਿੰਘ ਬਾਜਵਾ

ਫਤਹਿਗੜ੍ਹ ਚੂੜੀਆਂ, 10 ਦਸੰਬਰ (ਧਰਮਿੰਦਰ ਸਿੰਘ ਬਾਠ)-ਪੰਚਾਇਤੀ ਚੋਣਾਂ ਦਾ ਐਲਾਨ ਹੁੰਦਿਆਂ ਹੀ ਪਿੰਡਾਂ 'ਚ ਹਲਚਲ ਤੇਜ਼ ਹੋ ਗਈ ਹੈ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਐਲਾਨ ਕੀਤੇ ਜਾਣ ਲੱਗੇ ਹਨ | ਪੰਚਾਇਤੀ ਚੋਣਾਂ ਨੂੰ ਮੱਦੇਨਜ਼ਰ ...

ਪੂਰੀ ਖ਼ਬਰ »

ਰਿਹਾਇਸ਼ੀ ਇਲਾਕੇ 'ਚੋਂ ਗੁਜ਼ਰਦੀਆਂ 11 ਕੇ.ਵੀ. ਤਾਰਾਂ ਨਾਲ ਕਿਸੇ ਵੇਲੇ ਵੀ ਵਾਪਰ ਸਕਦੈ ਹਾਦਸਾ

ਧਿਆਨਪੁਰ, 10 ਦਸੰਬਰ (ਸਰਬਜੀਤ ਸਿੰਘ ਰਿਆੜ)-ਨੇੜਲੇ ਪਿੰਡ ਸ਼ਾਹਪੁਰ ਜਾਜਨ ਦੇ ਰਿਹਾਸੀ ਇਲਾਕੇ ਵਿਚੋਂ 11 ਕੇ.ਵੀ. ਦੀਆਂ ਤਾਰਾ ਲੰਘ ਰਹੀਆ ਹਨ, ਜੋ ਕਦੇ ਵੀ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ | ਸ਼ਾਹਪੁਰ ਜਾਜਨ ਨਿਵਾਸੀ ਰਾਜੂ ਮਸੀਹ, ਤਰਸੇਮ ਮਸੀਹ, ਭਿੱਲਾ ਮਸੀਹ, ਡੇਵਿਡ ...

ਪੂਰੀ ਖ਼ਬਰ »

ਕੋਮਲਪ੍ਰੀਤ ਕੌਰ ਨੇ ਸੂਬੇ 'ਚੋਂ ਲਿਆ ਪਹਿਲਾ ਸਥਾਨ

ਘੁਮਾਣ, 10 ਨਵੰਬਰ (ਬੰਮਰਾਹ)-ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਬੀਤੇ ਦਿਨੀਂ ਬੀ.ਐੱਸ.ਸੀ. ਨਰਸਿੰਗ ਦੇ ਚੌਥੇ ਸਾਲ ਦੇ ਐਲਾਨੇ ਨਤੀਜੇ 'ਚ ਮਾਈ ਭਾਗੋ ਕਾਲਜ ਆਫ਼ ਨਰਸਿੰਗ ਦੀਆਂ ਤਿੰਨ ਵਿਦਿਆਰਥਣਾਂ ਨੇ ਸੂਬੇ ਭਰ ਵਿਚੋਂ ਪਹਿਲਾ, ਤੀਸਰਾ ਤੇ ਪੰਜਵਾਂ ਸਥਾਨ ਹਾਸਲ ਕੀਤਾ, ...

ਪੂਰੀ ਖ਼ਬਰ »

ਛਿਛਰੇਵਾਲ ਖੁਰਦ ਦੇ ਵਾਸੀਆਂ ਨੇ ਹਰਵਿੰਦਰ ਕੌਰ ਨੂੰ ਕਾਂਗਰਸੀ ਦਾਅਵੇਦਾਰ ਵਜੋਂ ਚੁਣਿਆ

ਕਾਲਾ ਅਫਗਾਨਾ, 10 ਦਸੰਬਰ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਛਿਛਰੇਵਾਲ ਖੁਰਦ ਦੇ ਵਾਸੀਆਂ ਨੇ ਅੱਜ ਸੀਨੀਅਰ ਕਾਂਗਰਸੀ ਆਗੂ ਤੀਰਥਪਾਲ ਸਿੰਘ ਬੱਬੂ ਟਰਾਲੀਆਂ ਵਾਲੇ ਦੀ ਪਤਨੀ ਬੀਬੀ ਹਰਵਿੰਦਰ ਕੌਰ ਨੂੰ ਸਰਪੰਚੀ ਦੀ ਚੋਣ ਲਈ ਦਾਅਵੇਦਾਰ ਵਜੋਂ ਥਾਪੜਾ ਦਿੱਤਾ | ...

ਪੂਰੀ ਖ਼ਬਰ »

ਕ੍ਰਿਸਮਸ ਸਮਾਰੋਹ ਸਬੰਧੀ ਮੀਟਿੰਗ

ਧਾਰੀਵਾਲ, 10 ਦਸੰਬਰ (ਸਵਰਨ ਸਿੰਘ)-ਸਥਾਨਕ ਮੁਹੱਲਾ ਲੁਧਿਆਣਾ ਵਿਖੇ ਹਰ ਸਾਲ ਦੀ ਤਰ੍ਹਾਂ ਲੁਧਿਆਣਾ ਮੁਹੱਲਾ ਵੈੱਲਫੇਅਰ ਸੁਸਾਇਟੀ ਵਲੋਂ ਕ੍ਰਿਸਮਸ ਦਿਹਾੜਾ ਮਨਾਇਆ ਜਾਵੇਗਾ | ਇਸ ਸਬੰਧ ਵਿਚ ਸੁਸਾਇਟੀ ਦੇ ਪ੍ਰਧਾਨ ਮਾਸਟਰ ਜੋਸਫ਼ ਗੋਰਾ ਨੇ ਦੱਸਿਆ ਕਿ 22 ਦਸੰਬਰ ਦੀ ...

ਪੂਰੀ ਖ਼ਬਰ »

ਪੈਨਸ਼ਨਰਾਂ ਨੰੂ ਬਿਜਲੀ ਰਿਆਇਤ ਦਿੱਤੀ ਜਾਵੇ-ਪੱਪੂ

ਗੁਰਦਾਸਪੁਰ, 10 ਦਸੰਬਰ (ਆਰਿਫ਼)-ਪਾਵਰਕਾਮ ਕਾਰਪੋਰੇਸ਼ਨ ਵਿਚੋਂ ਸੇਵਾ ਮੁਕਤ ਹੋਏ ਕਰਮਚਾਰੀ ਜੋ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ, ਜਿਸ ਦੀ ਟੈਕਨੀਕਲ ਸਰਵਿਸਿਜ਼ ਯੂਨੀਅਨ ਹਮਾਇਤ ਕਰਦੀ ਹੈ | ਇਸ ਸਬੰਧੀ ਸ੍ਰੀ ਪੱਪੂ ਨੇ ਕਿਹਾ ਕਿ ਸੇਵਾ ਮੁਕਤ ਕਰਮਚਾਰੀ ਜਿਨ੍ਹਾਂ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਯੂਥ ਕਲੱਬ ਨੇ ਦੋ ਰੋਜ਼ਾ ਖੇਡ ਟੂਰਨਾਮੈਂਟ ਕਰਵਾਇਆ

ਪੰਜਗਰਾਈਆਂ, 10 ਦਸੰਬਰ (ਬਲਵਿੰਦਰ ਸਿੰਘ)-ਪੰਜਗਰਾਈਆਂ ਨੇ ਸ਼ਹੀਦ ਊਧਮ ਸਿੰਘ ਯੂਥ ਕਲੱਬ ਨੇ ਨਹਿਰੂ ਯੁਵਾ ਕੇਂਦਰ ਗੁਰਦਾਸਪੁਰ ਦੇ ਸਹਿਯੋਗ ਨਾਲ ਸਾਲਾਨਾ ਦੋ ਰੋਜ਼ਾ ਖੇਡ ਟੂਰਨਾਮੈਂਟ ਕਰਵਾਇਆ | ਇਸ 'ਚ ਬਲਾਕ ਪੱਧਰ ਦੇ ਕਲੱਬਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ...

ਪੂਰੀ ਖ਼ਬਰ »

ਰੰਧਾਵਾ ਦੀ ਸਚਾਰੂ ਸੋਚ ਸਦਕਾ ਪੰਜਾਬ ਮੁੜ ਤਰੱਕੀ ਦੀਆਂ ਲੀਹਾਂ ਵੱਲ ਤੁਰਿਆ : ਕਾਂਗਰਸੀ ਆਗੂ

ਡੇਰਾ ਬਾਬਾ ਨਾਨਕ, 10 ਦਸਬੰਰ (ਹੀਰਾ ਸਿੰਘ ਮਾਂਗਟ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਚਾਰੂ ਸੋਚ ਸਦਕਾ ਅੱਜ ਪੰਜਾਬ ਮੁੱੜ ਤਰੱਕੀ ਦੀਆਂ ਲੀਹਾ ਵੱਲ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਸੀਨੀਅਰ ...

ਪੂਰੀ ਖ਼ਬਰ »

ਕ੍ਰਿਸਮਸ ਮਨਾਉਣ ਸਬੰਧੀ ਇਸਾਈ ਸਮਾਜ ਦੀ ਵਿਸ਼ੇਸ਼ ਇਕੱਤਰਤਾ

ਧਾਰੀਵਾਲ, 10 ਦਸੰਬਰ (ਜੇਮਸ ਨਾਹਰ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਾਣਾ ਮੰਡੀ ਕਾਹਨੂੰਵਾਨ ਵਿਖੇ 17 ਦਸੰਬਰ ਨੂੰ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ (ਕਿ੍ਸਮਸ) ਮਨਾਉਣ ਸਬੰਧੀ ਪਿੰਡ ਕੋਟ ਸੰਤੋਖ ਰਾਏ ਵਿਖੇ ਮਸੀਹ ਸਮਾਜ ਦੀ ਭਰਵੀ ਇਕੱਤਰਤਾ ਰਾਜੂ ਕੋਟ ਸੰਤੋਖ ਰਾਏ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਸਬੰਧੀ ਨਗਰ ਕੀਰਤਨ ਅੱਜ

ਬਟਾਲਾ, 10 ਦਸੰਬਰ (ਸੁਖਦੇਵ ਸਿੰਘ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨਾਨਕ ਨਗਰ ਤੋਂ ਵਿਸ਼ਾਲ ਨਗਰ ਕੀਰਤਨ ਅੱਜ 11 ਦਸੰਬਰ ਨੂੰ ਸਜਾਇਆ ਜਾ ਰਿਹਾ ਹੈ | ਇਸ ਸਬੰਧੀ ਪ੍ਰਧਾਨ ...

ਪੂਰੀ ਖ਼ਬਰ »

ਗੁਰੂ ਹਰਿਕ੍ਰਿਸ਼ਨ ਸਕੂਲ ਨੰਗਲ ਘੁਮਾਣ ਦੀਆਂ ਖਿਡਾਰਨਾਂ ਦੀ ਵਾਲੀਬਾਲ 'ਚ ਨੈਸ਼ਨਲ ਕੈਂਪ ਲਈ ਚੋਣ

ਘੁਮਾਣ, 10 ਦਸੰਬਰ (ਬੰਮਰਾਹ)-64ਵੀਆਂ ਰਾਜ ਪੱਧਰੀ ਖੇਡਾਂ ਜੋ ਕਿ ਪਿਛਲੇ ਦਿਨੀਂ ਤਰਨਤਾਰਨ ਵਿਖੇ ਕਰਵਾਈਆਂ ਗਈਆਂ | ਇਨ੍ਹਾਂ ਖੇਡਾਂ ਵਿਚ ਕਰਵਾਏ ਗਏ ਖੇਡ ਮੁਕਾਬਲਿਆਂ ਵਿਚ ਅੰਡਰ-14 ਦੇ ਜੋੜ ਵਿਚ ਵੱਖ-ਵੱਖ ਸਕੂਲਾਂ ਤੋਂ ਆਈਆਂ ਲੜਕੀਆਂ ਦੀਆਂ ਟੀਮਾਂ ਨੇ ਵਾਲੀਬਾਲ ...

ਪੂਰੀ ਖ਼ਬਰ »

ਗੁੱਡਵਿਲ ਸਕੂਲ 'ਚ ਵਿਗਿਆਨ ਤੇ ਗਣਿਤ ਉਲੰਪੀਆਡ ਦੀ ਪ੍ਰੀਖਿਆ ਹੋਈ

ਬਟਾਲਾ, 10 ਦਸੰਬਰ (ਕਾਹਲੋਂ)-ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਸੀ.ਬੀ.ਐੱਸ.ਈ. ਵਿਖੇ ਉੱਚ-ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਬਰੇਨ ਮੈਪਿੰਗ ਅਕੈਡਮੀ ਹੈਦਰਾਬਾਦ ਦੇ ਪ੍ਰੋਗਰਾਮ ਅਧੀਨ ਅੰਗਰੇਜ਼ੀ, ਗਣਿਤ ਅਤੇ ਵਿਗਿਆਨ ਵਿਸ਼ਿਆਂ ਦੇ ਉਲੰਪੀਅਡ ਟੈਸਟਾਂ ਦੀ ...

ਪੂਰੀ ਖ਼ਬਰ »

ਸਾਊਥ ਕੇਰਲਾ ਕਾਨਵੈਂਟ ਸਕੂਲ ਵਿਖੇ ਕਰਵਾਏ ਭਾਸ਼ਣ ਮੁਕਾਬਲੇ

ਕਾਹਨੂੰਵਾਨ, 10 ਦਸੰਬਰ (ਹਰਜਿੰਦਰ ਸਿੰਘ ਜੱਜ)-ਸਾਊਥ ਕੇਰਲਾ ਕਾਨਵੈਂਟ ਸਕੂਲ ਦਾਰਾਪੁਰ ਸਕੂਲ ਵਿਖੇ ਮੈਨੇਜਮੈਂਟ ਦੇ ਸਹਿਯੋਗ ਨਾਲ ਪਿ੍ੰ: ਸੀਮਾ ਸ਼ਰਮਾ ਦੀ ਅਗਵਾਈ ਹੇਠ ਨਰਸਰੀ ਕਲਾਸ ਅਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਦੀ ਭਾਸ਼ਣ ਮੁਕਾਬਲੇ ਕਰਵਾਏ ਗਏ, ਜਿਸ ਵਿਚ ...

ਪੂਰੀ ਖ਼ਬਰ »

ਫਤਹਿਜੰਗ ਸਿੰਘ ਬਾਜਵਾ ਦੀ ਅਗਵਾਈ 'ਚ ਸਾਰੀਆਂ ਪੰਚਾਇਤੀ ਚੋਣਾਂ ਜਿੱਤਾਂਗੇ-ਕਲਿਆਣਪੁਰ

ਧਾਰੀਵਾਲ, 10 ਦਸੰਬਰ (ਜੇਮਸ ਨਾਹਰ)-ਵਿਧਾਨ ਸਭਾ ਹਲਕਾ ਕਾਦੀਆਂ ਦੇ ਹਰਮਨ ਪਿਆਰੇ ਨੇਤਾ ਸ: ਫਤਹਿਜੰਗ ਸਿੰਘ ਬਾਜਵਾ ਦੀ ਯੋਗ ਅਗਵਾਈ ਵਿਚ ਨੇੜੇ ਆ ਰਹੀਆਂ ਸਾਰੀਆਂ ਪੰਚਾਇਤੀ ਚੋਣਾਂ ਸ਼ਾਨ ਨਾਲ ਲੜੀਆਂ ਤੇ ਜਿੱਤੀਆਂ ਜਾਣਗੀਆਂ | ਇਨ੍ਹਾਂ ਚੋਣਾਂ ਵਿਚ ਕਾਂਗਰਸ ਪਾਰਟੀ ਨਾਲ ...

ਪੂਰੀ ਖ਼ਬਰ »

ਜਸਬੀਰ ਸਿੰਘ ਵਡਾਲਾ ਬਾਂਗਰ ਵਲੋਂ ਵੋਟਰਾਂ ਨਾਲ ਰਾਬਤਾ ਸ਼ੁਰੂ

ਵਡਾਲਾ ਬਾਂਗਰ, 10 ਦਸੰਬਰ (ਭੰੁਬਲੀ)-ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਕਸਬਾ ਵਡਾਲਾ ਬਾਂਗਰ ਦੀ ਪੰਚਾਇਤ ਵਿਚ ਸਰਪੰਚੀ ਦੇ ਮੁੱਖ ਦਾਅਵੇਦਾਰ ਜਸਬੀਰ ਸਿੰਘ ਵਡਾਲਾ ਬਾਂਗਰ ਹੁਰਾਂ ਵਲੋਂ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਉਪਰੰਤ ਪ੍ਰਮਾਤਮਾ ਦਾ ...

ਪੂਰੀ ਖ਼ਬਰ »

ਪ੍ਰਾਇਮਰੀ ਸਕੂਲ ਬਾਜੇਚੱਕ ਨੰੂ ਸਹਾਇਤਾ ਰਾਸ਼ੀ ਭੇਟ

ਗੁਰਦਾਸਪੁਰ, 10 ਦਸੰਬਰ (ਆਲਮਬੀਰ ਸਿੰਘ)-ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵਲੋਂ ਸਮਾਰਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ | ਇਸ ਪ੍ਰੋਜੈਕਟ ਨੰੂ ਅੱਗੇ ਵਧਾਉਂਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਵਿਪੁਲ ਉਜਵਲ ਦੀ ਪ੍ਰੇਰਨਾ ਸਦਕਾ ਹੈੱਡ ਟੀਚਰ ...

ਪੂਰੀ ਖ਼ਬਰ »

ਲੋੜਵੰਦ ਵਿਦਿਆਰਥਣਾਂ ਨੂੰ ਵਰਦੀਆਂ ਤੇ ਬੂਟ ਵੰਡੇ

ਬਟਾਲਾ, 10 ਦਸੰਬਰ (ਕਾਹਲੋਂ)-ਲੜਕੀ ਵਿਦਿਆਰਥਣਾਂ ਭਲਾਈ ਐਸੋਸੀਏਸ਼ਨ ਬਟਾਲਾ (ਉਮੀਦ ਫਾਊਾਡੇਸ਼ਨ) ਵਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਟਾਲਾ (ਮਿਡਲ ਵਿੰਗ) 'ਚ ਲੋੜਵੰਦ ਵਿਦਿਆਰਥਣਾਂ ਨੂੰ ਸਰਦੀਆਂ ਦੀਆਂ ਵਰਦੀਆਂ ਅਤੇ ਬੂਟ ਵੰਡੇ ਗਏ | ਇਸ ਮੌਕੇ 319 ਜੋੜੇ ...

ਪੂਰੀ ਖ਼ਬਰ »

ਜਨਰਲ ਵਰਗ ਲਈ ਭਲਾਈ ਵਿਭਾਗ ਗਠਨ ਕਰਨ ਦੀ ਮੰਗ

ਗੁਰਦਾਸਪੁਰ, 10 ਦਸੰਬਰ (ਆਲਮਬੀਰ ਸਿੰਘ)-ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਦੀ ਮੀਟਿੰਗ ਸਥਾਨਕ ਫਿਸ਼ ਪਾਰਕ ਵਿਖੇ ਹੋਈ | ਜਿਸ ਦੀ ਪ੍ਰਧਾਨਗੀ ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਝੌਰ ਨੇ ਕੀਤੀ | ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਇੰਜੀ: ਪ੍ਰੀਤਮ ਸਿੰਘ ...

ਪੂਰੀ ਖ਼ਬਰ »

ਪਾਵਰਕਾਮ ਜਥੇਬੰਦੀ ਵਲੋਂ ਲੋਕ ਭਲਾਈ ਫ਼ੰਡ 'ਚੋਂ ਲੋੜਵੰਦ ਵਿਧਵਾ ਨੂੰ 40 ਹਜ਼ਾਰ ਦਾ ਚੈੱਕ ਭੇਟ

ਪੁਰਾਣਾ ਸ਼ਾਲਾ, 10 ਦਸੰਬਰ (ਗੁਰਵਿੰਦਰ ਸਿੰਘ ਗੁਰਾਇਆ)-ਪਾਵਰਕਾਮ ਉਪ ਮੰਡਲ ਪੁਰਾਣਾ ਸ਼ਾਲਾ ਅਧੀਨ ਲੰਬੇ ਸਮੇਂ ਤੋਂ ਲਾਈਨਮੈਨ ਦੀਆਂ ਸੇਵਾਵਾਂ ਨਿਭਾਉਣ ਵਾਲੇ ਸੇਵਾ ਸਿੰਘ ਦੀ ਬੀਤੇ ਦਿਨੀਂ ਹੋ ਚੁੱਕੀ ਮੌਤ ਤੋਂ ਬਾਅਦ ਟੀ.ਐੱਸ.ਯੂ ਜਥੇਬੰਦੀ ਵਲੋਂ ਆਪਣੇ ਲੋਕ ਭਲਾਈ ...

ਪੂਰੀ ਖ਼ਬਰ »

ਕਿ੍ਸ਼ੀ ਵਿਗਿਆਨ ਕੇਂਦਰ ਨੇ ਵਿਸ਼ਵ ਭੂਮੀ ਦਿਵਸ ਮਨਾਇਆ

ਗੁਰਦਾਸਪੁਰ, 10 ਦਸੰਬਰ (ਸੁਖਵੀਰ ਸਿੰਘ ਸੈਣੀ)- ਕਿ੍ਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਦੇ ਇੰਚਾਰਜ ਡਾ: ਸਰਬਜੀਤ ਸਿੰਘ ਔਲਖ ਦੀ ਅਗਵਾਈ ਹੇਠ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ | ਇਸ ਮੌਕੇ ਡਾ: ਭੁਪਿੰਦਰ ਸਿੰਘ ਸਹਿਯੋਗੀ ਡੀਨ ਖੇਤੀਬਾੜੀ ਸੰਸਥਾ ਨੇ ਕਹਾ ਕਿ ਮਿੱਟੀ ਕੁਦਰਤ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਕੇ ਆਪਣਾ ਵਾਅਦਾ ਨਿਭਾਇਆ : ਬਾਜਵਾ, ਅਗਵਾਨ

ਡੇਰਾ ਬਾਬਾ ਨਾਨਕ, 10 ਦਸੰਬਰ (ਹੀਰਾ ਸਿੰਘ ਮਾਂਗਟ)-ਕਾਂਗਰਸ ਸਰਕਾਰ ਨੇ 5 ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰਕੇ ਲੋਕਾਂ ਨਾਲ ਚੋਣਾਂ ਦੌਰਾਨ ਕੀਤਾ ਆਪਣਾ ਵਾਅਦਾ ਨਿਭਾਇਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ...

ਪੂਰੀ ਖ਼ਬਰ »

ਯੂਥ ਕਾਂਗਰਸ ਦੀ ਚੋਣ ਸਬੰਧੀ ਵਰਕਰਾਂ ਵਲੋਂ ਵੋਟਾਂ ਦੇ ਫਾਰਮ ਭਰਨ 'ਚ ਲਿਆਂਦੀ ਤੇਜ਼ੀ

ਕਲਾਨੌਰ, 10 ਦਸੰਬਰ (ਪੁਰੇਵਾਲ)-ਆਗਾਮੀਂ ਦਿਨਾਂ 'ਚ ਹੋਣ ਵਾਲੀ ਯੂਥ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ਦੀ ਚੋਣ ਸਬੰਧੀ ਸਥਾਨਕ ਕਸਬੇ ਦੇ ਯੂਥ ਕਾਂਗਰਸੀ ਵਰਕਰਾਂ ਵਲੋਂ ਵੀ ਤੇਜ਼ੀ ਲਿਆਂਦੀ ਜਾ ਰਹੀ ਹੈ ਅਤੇ ਵੋਟਾਂ ਦੇ ਫਾਰਮ ਭਰੇ ਜਾ ਰਹੇ ਹਨ | ਇਸ ਸਬੰਧ 'ਚ ਬੀਤੀ ਦੇਰ ਸ਼ਾਮ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਦਸੰਬਰ ਦੀ ਬਜਾਏ ਜਨਵਰੀ 'ਚ ਕਰਵਾਈਆਂ ਜਾਣ-ਜਗਦੀਸ਼ ਮਸੀਹ

ਗੁਰਦਾਸਪੁਰ, 10 ਦਸੰਬਰ (ਆਲਮਬੀਰ ਸਿੰਘ)- ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਨੰੂ ਦਸੰਬਰ ਮਹੀਨੇ ਕਰਵਾਉਣ ਦੀ ਬਜਾਏ ਜਨਵਰੀ ਮਹੀਨੇ ਵਿਚ ਕਰਵਾਈਆਂ ਜਾਣ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨੈਸ਼ਨਲ ਕ੍ਰਿਸਚਨ ਲੀਗ ਦੇ ਪ੍ਰਧਾਨ ...

ਪੂਰੀ ਖ਼ਬਰ »

ਬੇਰਿੰਗ ਸਕੂਲ 'ਚ ਟੈ੍ਰਫ਼ਿਕ ਪੁਲਿਸ ਵਲੋਂ ਡਰਾਈਵਰਾਂ ਨਾਲ ਨਿਯਮਾਂ ਸਬੰਧੀ ਮੀਟਿੰਗ

ਬਟਾਲਾ, 10 ਦਸੰਬਰ (ਕਾਹਲੋਂ)- ਬੇਰਿੰਗ ਸਕੂਲ ਬਟਾਲਾ ਵਿਚ ਸਕੂਲ ਸੁਰੱਖਿਆ ਵਾਹਨ ਸਕੀਮ ਅਧੀਨ ਟ੍ਰੈਫ਼ਿਕ ਪੁਲਿਸ ਵਲੋਂ ਡਰਾਈਵਰਾਂ ਦੀ ਮੀਟਿੰਗ ਕਰਵਾਈ ਗਈ ਅਤੇ ਐਚ.ਸੀ. ਮਨਜਿੰਦਰ ਸਿੰਘ ਦੇ ਨਾਲ ਡੀ.ਪੀ.ਓ. ਗੁਰਦਾਸਪੁਰ ਦੇ ਸ੍ਰੀ ਸੁਨੀਲ ਜੋਸ਼ੀ ਸ਼ਾਮਿਲ ਸਨ | ਉਨ੍ਹਾਂ ਨੇ ...

ਪੂਰੀ ਖ਼ਬਰ »

ਅਕਾਲ ਅਕੈਡਮੀ ਤਿੱਬੜ ਵਿਖੇ ਪ੍ਰਕਾਸ਼ ਪੁਰਬ ਮਨਾਇਆ

ਗੁਰਦਾਸਪੁਰ, 10 ਦਸੰਬਰ (ਆਰਿਫ਼)-ਅਕਾਲ ਅਕੈਡਮੀ ਤਿੱਬੜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ | ਜਿਸ ਵਿਚ ਪਹਿਲਾਂ ਸ੍ਰੀ ਸਾਹਿਬ ਪਾਠ ਦੇ ਭੋਗ ਪਾਏ ਗਏ | ਉਪਰੰਤ ਅਕੈਡਮੀ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ ਰਾਹੀਂ ਸਾਰਿਆਂ ਨੰੂ ਨਿਹਾਲ ਕੀਤਾ | ...

ਪੂਰੀ ਖ਼ਬਰ »

ਰੇਲਵੇ ਵਲੋਂ ਫਾਟਕ ਬੰਦ ਕੀਤੇ ਜਾਣ ਕਾਰਨ ਲੋਕ ਲੰਮਾ ਪੈਂਡਾ ਤੈਅ ਕਰਨ ਲਈ ਮਜਬੂਰ

ਡੇਰਾ ਬਾਬਾ ਨਾਨਕ, 10 ਦਸੰਬਰ (ਵਿਜੇ ਕੁਮਾਰ ਸ਼ਰਮਾ)-ਰੇਲਵੇ ਵਿਭਾਗ ਵਲੋਂ ਪਿੰਡ ਪੱਖੋਕੇ ਮਹਿਮਾਰਾ ਦਾ ਫਾਟਕ ਬੰਦ ਕੀਤੇ ਜਾਣ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨਾਂ ਲਈ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਇਹ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ

ਧਿਆਨਪੁਰ, 10 ਦਸੰਬਰ (ਸਰਬਜੀਤ ਸਿੰਘ ਰਿਆੜ)- ਨਜ਼ਦੀਕ ਪਿੰਡ ਤਲਵੰਡੀ ਰਾਮਾਂ ਦੀਆਂ ਸੰਗਤਾਂ ਵਲੋਂ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ | ਇਸ ਮੌਕੇ ਗੁਰਪੁਰਬ ਨੂੰ ਸਮਰਪਿਤ ਇਕ ਅਲੋਕਿਕ ...

ਪੂਰੀ ਖ਼ਬਰ »

ਤਿੱਬੜੀ ਕੈਂਟ ਤੇ ਗੁਰਦਾਸਪੁਰ ਤੋਂ ਮੁਕੇਰੀਆਂ ਤੱਕ ਰੇਲਵੇ ਲਾਈਨ ਵਿਛਾਉਣ ਦੀ ਮੰਗ

ਪੁਰਾਣਾ ਸ਼ਾਲਾ, 10 ਦਸੰਬਰ (ਅਸ਼ੋਕ ਸ਼ਰਮਾ)-ਤਿੱਬੜੀ ਕੈਂਟ ਤੇ ਗੁਰਦਾਸਪੁਰ ਤੋਂ ਮੁਕੇਰੀਆਂ ਰੇਲਵੇ ਲਾਈਨ ਵਿਛਾਉਣ ਦੀ ਮੰਗ ਇਲਾਕੇ ਅੰਦਰ ਦਿਨੋਂ-ਦਿਨ ਜ਼ੋਰ ਫੜ ਰਹੀ ਹੈ | ਇਸ ਸਬੰਧੀ ਉਹ ਜਲਦ ਡਿਫੈਂਸ ਮੰਤਰਾਲੇ ਤੱਕ ਪਹੰੁਚ ਕੀਤੀ ਜਾ ਰਹੀ ਹੈ ਅਤੇ ਲੋਕ ਸਭਾ ਮੈਂਬਰ ...

ਪੂਰੀ ਖ਼ਬਰ »

ਬਾਬਾ ਮੇਹਰ ਸਿੰਘ ਮੈਮੋਰੀਅਲ ਗਰੁੱਪ ਆਫ਼ ਇੰਸਟੀਚਿਊਟ ਵਿਖੇ ਵਿਗਿਆਨ ਪ੍ਰਦਰਸ਼ਨੀ ਲਗਾਈ

ਪੁਰਾਣਾ ਸ਼ਾਲਾ, 10 ਦਸੰਬਰ (ਅਸ਼ੋਕ ਸ਼ਰਮਾ)-ਬਾਬਾ ਮੇਹਰ ਸਿੰਘ ਮੈਮੋਰੀਅਲ ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਦੇ ਗਗਨ ਇੰਟਰਨੈਸ਼ਨਲ ਸਕੂਲ ਅਤੇ ਗਗਨ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਸੰਸਥਾ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਪੰਜਾਬੀ ਲੋਕ ਲਿਖਾਰੀ ਮੰਚ ਵਲੋਂ ਡਾ: ਅਨੂਪ ਸਿੰਘ ਦੀ ਪੁਸਤਕ 'ਤੇ ਵਿਚਾਰ ਗੋਸ਼ਟੀ ਸਮਾਗਮ 16 ਨੂੰ

ਬਟਾਲਾ, 10 ਦਸੰਬਰ (ਕਾਹਲੋਂ)-ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵਲੋਂ ਪ੍ਰਗਤੀਸ਼ੀਲ ਲੇਖਕ ਮੰਚ ਪੰਜਾਬ ਦੇ ਸਹਿਯੋਗ ਨਾਲ 16 ਦਸੰਬਰ ਨੂੰ ਸ਼ਿਵ ਆਡੀਟੋਰੀਅਮ ਬਟਾਲਾ ਵਿਖੇ ਡਾ: ਅਨੂਪ ਸਿੰਘ ਦੀ ਵਾਰਤਕ ਪੁਸਤਕ 'ਕੰਮ ਕੰਮ ਤੇ ਸਿਰਫ਼ ਕੰਮ' ਉੱਪਰ ਵਿਚਾਰ ਗੋਸ਼ਟੀ ਦਾ ਸਮਾਗਮ ...

ਪੂਰੀ ਖ਼ਬਰ »

ਵੁੱਡ ਸਟਾਕ ਪਬਲਿਕ ਸਕੂਲ ਵਿਖੇ ਸਾਲਾਨਾ ਸਮਾਗਮ

ਬਟਾਲਾ, 10 ਦਸੰਬਰ (ਕਾਹਲੋਂ)-ਵੁੱਡ ਸਟਾਕ ਪਬਲਿਕ ਸੀਨੀ: ਸੈਕੰ: ਸਕੂਲ ਬਟਾਲਾ ਵਲੋਂ ਸਾਲਾਨਾ ਸਮਾਗਮ ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ 'ਚ ਧੂਮਧਾਮ ਨਾਲ ਕਰਵਾਇਆ ਗਿਆ | ਸਮਾਗਮ 'ਚ ਸਕੂਲ ਚੇਅਰਮੈਨ ਡਾ: ਸਤਨਾਮ ਸਿੰਘ ਨਿੱਝਰ ਤੇ ਚੇਅਰਪਰਸਨ ਡਾ: ਸਤਿੰਦਰ ਕੌਰ ...

ਪੂਰੀ ਖ਼ਬਰ »

ਖੇਡਾਂ ਹੀ ਨੌਜਵਾਨ ਪੀੜ੍ਹੀ ਨੂੰ ਚੰਗੀ ਸਿਹਤ ਅਤੇ ਸੇਧ ਦੇ ਸਕਦੀਆਂ ਹਨ : ਐਸ. ਡੀ. ਐਮ.

ਧਾਰੀਵਾਲ, 10 ਦਸਬੰਰ (ਸਵਰਨ ਸਿੰਘ/ਨਿਸ਼ਾਨ ਸਿੰਘ ਕਾਹਲੋਂ)- ਸ੍ਰੀ ਗੁਰੂ ਅਰਜਨ ਦੇਵ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਾਹਿਬ ਧਾਰੀਵਾਲ ਵਿਚ 25ਵੇਂ ਹੈੱਡਮਾਸਟਰ ਤੇਜਾ ਸਿੰਘ ਬੋਪਾਰਾਏ ਯਾਦਗਾਰੀ ਚਾਰ ਰੋਜ਼ਾ ਪੰਜਾਬ ਪੱਧਰੀ ਹਾਕੀ ਟੂਰਨਾਮੈਂਟ ਦਾ ਉਦਘਾਟਨ ...

ਪੂਰੀ ਖ਼ਬਰ »

ਅਕਾਲੀ ਦਲ ਵਿਚੋਂ ਕੱਢੇ ਤੇ ਲੋਕਾਂ ਵਲੋਂ ਨਕਾਰੇ ਲੀਡਰ ਜਨਤਾ ਨੂੰ ਗੁੰਮਰਾਹ ਨਹੀਂ ਕਰ ਸਕਦੇ-ਬੱਲ

ਧਾਰੀਵਾਲ, 10 ਦਸੰਬਰ (ਸਵਰਨ ਸਿੰਘ)- ਸ਼੍ਰੋਮਣੀ ਅਕਾਲੀ ਦਲ ਵਰਕਰਾਂ ਅਤੇ ਆਗੂੁਆਂ ਦੀ ਮੀਟਿੰਗ ਪਿੰਡ ਕਲਿਆਣਪੁਰ ਵਿਖੇ ਜ਼ਿਲ੍ਹਾ ਪ੍ਰਚਾਰ ਸਕੱਤਰ ਧਰਪਾਲ ਬੱਲ ਦੀ ਅਗਵਾਈ ਵਿਚ ਹੋਈ | ਮੀਟਿੰਗ ਦੌਰਾਨ ਧਰਮਪਾਲ ਬੱਲ ਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ...

ਪੂਰੀ ਖ਼ਬਰ »

ਸਰਕਾਰੀ ਸਕੂਲ ਹਰਦੋਛੰਨੀ ਦੇ ਲੋੜਵੰਦ ਵਿਦਿਆਰਥੀਆਂ ਨੰੂ ਵੰਡੇ ਬੂਟ ਤੇ ਵਰਦੀਆਂ

ਵਰਸੋਲਾ, 10 ਦਸੰਬਰ (ਵਰਿੰਦਰ ਸਹੋਤਾ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹਰਦੋਛੰਨੀ ਦੇ ਪਿੰ੍ਰਸੀਪਲ ਬਲਦੇਵ ਸਿੰਘ ਕਾਹਲੋਂ ਅਤੇ ਸਮੂਹ ਸਟਾਫ਼ ਵਲੋਂ ਡਿਪਟੀ ਕਮਿਸ਼ਨਰ ਵਲੋਂ ਆਰੰਭੀ ਸਮਰਪਨ ਮੁਹਿੰਮ ਨੰੂ ਅੱਗੇ ਤੋਰਦੇ ਹੋਏ ਵਿਦਿਆਰਥੀ ਭਲਾਈ ਸੁਸਾਇਟੀ ...

ਪੂਰੀ ਖ਼ਬਰ »

ਡੀ. ਏ. ਵੀ. ਸੈਨੇਟਰੀ ਸਕੂਲ ਨੂੰ ਯੋਗਾ ਮੁਕਾਬਲੇ 'ਚ ਜ਼ਿਲ੍ਹੇ ਭਰ 'ਚੋਂ ਪਹਿਲਾ ਸਥਾਨ

ਬਟਾਲਾ, 10 ਦਸੰਬਰ (ਕਾਹਲੋਂ)- ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲਿਆਂ 'ਚ ਡੀ.ਏ.ਵੀ. ਸੈਨਟਰੀ ਸਕੂਲ ਬਟਾਲਾ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ | ਸਕੂਲ ਪਿ੍ੰਸੀਪਲ ਸ੍ਰੀਮਤੀ ਅਨੀਤਾ ਮਹਿਰਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲਿਆਂ 'ਚ ਸਕੂਲ ਦੇ ...

ਪੂਰੀ ਖ਼ਬਰ »

ਬੇਰਿੰਗ ਕਾਲਜੀਏਟ ਸਕੂਲ 'ਚ 2 ਰੋਜ਼ਾ ਸਾਇੰਸ ਮੇਲਾ ਸਮਾਪਤ

ਬਟਾਲਾ, 10 ਦਸੰਬਰ (ਕਾਹਲੋਂ)-ਬੇਰਿੰਗ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਡਾ: ਰਾਜਨ ਚੌਧਰੀ ਦੀ ਰਹਿਨੁਮਾਈ ਹੇਠ ਕਰਵਾਏ ਜਾ ਰਹੇ 2 ਰੋਜ਼ਾ ਸਾਇੰਸ ਮੇਲੇ ਦੇ ਅੱਜ ਦੂਜੇ ਦਿਨ ਵੀ ਰੌਚਕ ਮੁਕਾਬਲੇ ਹੋਏ, ਜਿਨ੍ਹਾਂ ਵਿਚ ਮੁੱਖ ਮਹਿਮਾਨ ਵਜੋਂ ਸ: ਗੁਰਦੀਪ ...

ਪੂਰੀ ਖ਼ਬਰ »

ਰਾਸ਼ਟਰੀ ਲੋਕ ਅਦਾਲਤ 'ਚ ਵੱਖ-ਵੱਖ ਕੇਸਾਂ ਦਾ ਨਿਪਟਾਰਾ

ਗੁਰਦਾਸਪੁਰ, 10 ਦਸੰਬਰ (ਆਲਮਬੀਰ ਸਿੰਘ)-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਟੀ.ਪੀ.ਐੱਸ ਮਾਨ ਦੀਆਂ ਹਦਾਇਤਾਂ ਮੁਤਾਬਕ ਅਤੇ ਸੈਸ਼ਨ ਡਵੀਜ਼ਨ ਗੁਰਦਾਸਪੁਰ ਦੀ ਦੇਖਰੇਖ ਹੇਠ ਅੱਜ ਸੈਸ਼ਨ ਡਵੀਜ਼ਨ ਗੁਰਦਾਸਪੁਰ ਅਧੀਨ ਸਮੂਹ ਨਿਆਂਇਕ ...

ਪੂਰੀ ਖ਼ਬਰ »

ਸੇਵਾ ਕੇਂਦਰ ਬੰਦ ਹੋਣ ਕਾਰਨ ਲੋਕ ਹੋ ਰਹੇ ਪ੍ਰੇਸ਼ਾਨ

ਧਿਆਨਪੁਰ, 10 ਦਸੰਬਰ (ਸਰਬਜੀਤ ਸਿੰਘ ਰਿਆੜ)-ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਵਲੋਂ ਪਿੰਡਾਂ 'ਚ ਕੇਂਦਰ ਸਥਾਪਿਤ ਕੀਤੇ ਗਏ ਸਨ ਤੇ ਇਨ੍ਹਾਂ ਸੇਵਾ ਕੇਂਦਰਾਂ 'ਚ ਆਧਾਰ ਕਾਰਡ, ਪੈਨ ਕਾਰਡ, ਜਨਮ/ਮੌਤ ਸਰਟੀਫਿਕੇਟ, ਬਿਜਲੀ ਦੇ ਬਿੱਲਾਂ ਦੇ ਭੁਗਤਾਨ ਅਤੇ ਹੋਰ ਸਹੂਲਤਾਂ ...

ਪੂਰੀ ਖ਼ਬਰ »

ਸ੍ਰੀ ਬਾਵਾ ਲਾਲ ਦਿਆਲ ਸੇਵਾ ਸੰਗ ਵਲੋਂ 7ਵੀਂ ਸ਼ੋਭਾ ਯਾਤਰਾ ਦਾ ਇਲਾਕੇ ਅੰਦਰ ਭਰਵਾਂ ਸਵਾਗਤ

ਕੋਟਲੀ ਸੂਰਤ ਮੱਲ੍ਹੀ, 10 ਦਸੰਬਰ (ਕੁਲਦੀਪ ਸਿੰਘ ਨਾਗਰਾ)-ਸ੍ਰੀ ਬਾਵਾ ਲਾਲ ਦਿਆਲ ਸੇਵਾ ਸੰਗ ਲੁਧਿਆਣਾ ਵਲੋਂ ਲੁਧਿਆਣਾ ਤੋਂ ਸ੍ਰੀ ਬਾਵਾ ਲਾਲ ਦਿਆਲ ਦੇ ਦਰਬਾਰ ਧਿਆਨਪੁੁਰ ਧਾਮ ਤੱਕ ਕੱਢੀ ਗਈ 7ਵੀਂ ਸਾਲਾਨਾ ਸੋਭਾ ਯਾਤਰਾ ਦਾ ਇਲਾਕੇ ਅੰਦਰ ਪਹੁੰਚਣ 'ਤੇ ਭਰਵਾ ਸਵਾਗਤ ...

ਪੂਰੀ ਖ਼ਬਰ »

ਜੀਆ ਲਾਲ ਮਿੱਤਲ ਸਕੂਲ ਦਾ ਇਨਾਮ ਵੰਡ ਸਮਾਗਮ ਧੂਮਧਾਮ ਨਾਲ ਸਮਾਪਤ

ਗੁਰਦਾਸਪੁਰ, 10 ਦਸੰਬਰ (ਆਰਿਫ਼)-ਜੀਆ ਲਾਲ ਮਿੱਤਲ ਡੀ.ਏ.ਵੀ.ਪਬਲਿਕ ਸਕੂਲ ਵਿਖੇ ਦੋ ਰੋਜ਼ਾ ਸਾਲਾਨਾ ਇਨਾਮ ਵੰਡ ਸਮਾਗਮ ਧੂਮਧਾਮ ਨਾਲ ਸਮਾਪਤ ਹੋਇਆ | ਜਿਸ ਵਿਚ ਗਰੁੱਪ ਟੈਸਟਿੰਗ ਅਫ਼ਸਰ ਤੇ ਟਰੇਨਿੰਗ ਸੈਕਟਰ 77 ਮੋਹਾਲੀ ਤੋਂ ਬਿ੍ਗੇਡੀਅਰ ਆਰ.ਐੱਸ. ਗਰੋਵਰ ਤੇ ਉਨ੍ਹਾਂ ਦੀ ...

ਪੂਰੀ ਖ਼ਬਰ »

ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ 'ਚ ਸਾਲਾਨਾ ਖੇਡਾਂ ਕਰਵਾਈਆਂ

ਬਟਾਲਾ, 10 ਦਸੰਬਰ (ਕਾਹਲੋਂ)- ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿਖੇ ਸਾਲਾਨਾ ਖੇਡਾਂ ਪਿ੍ੰਸੀਪਲ ਜਸਬਿੰਦਰ ਕੌਰ ਤੇ ਚੇਅਰਮੈਨ ਗੁਰਦਿਆਲ ਸਿੰਘ ਦੀ ਰਹਿਨੁਮਾਈ ਹੇਠ ਕਰਵਾਈਆਂ ਗਈਆਂ, ਜਿਨ੍ਹਾਂ ਦਾ ਆਰੰਭ ਪਿ੍ੰਸੀਪਲ ਮਨਜੀਤ ਸਿੰਘ ਸੰਧੂ ਸੇਖ਼ਪੁਰ ਸਕੂਲ ...

ਪੂਰੀ ਖ਼ਬਰ »

ਬੇਸਹਾਰਾ ਵਿਧਵਾ ਔਰਤ ਨੂੰ ਨੌਜਵਾਨਾਂ ਦੇ ਉੱਦਮਾਂ ਸਦਕਾ ਘਰ ਦੀ ਛੱਤ ਹੋਈ ਨਸੀਬ

ਪੁਰਾਣਾ ਸ਼ਾਲਾ, 10 ਦਸੰਬਰ (ਗੁਰਵਿੰਦਰ ਸਿੰਘ ਗੁਰਾਇਆ)- ਪਿੰਡ ਰਸੂਲਪੁਰ ਬੇਟ ਦੀ ਵਸਨੀਕ ਇਕ ਬੇਸਹਾਰਾ ਵਿਧਵਾ ਔਰਤ ਨੂੰ ਪਿੰਡ ਦੇ ਨੌਜਵਾਨਾਂ ਅਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਸਦਕਾ ਘਰ ਦੀ ਛੱਤ ਨਸੀਬ ਹੋਈ ਹੈ | ਨਿਊ ਜਨਰੇਸ਼ਨ ਪੰਚਾਇਤ ਗਰੁੱਪ ਦੇ ਆਗੂ ਸੁਰੇਸ਼ ...

ਪੂਰੀ ਖ਼ਬਰ »

ਸਹਾਰਾ ਕਲੱਬ ਨੇ ਸਿਵਲ ਹਸਪਤਾਲ 'ਚ ਮਰੀਜ਼ਾਂ ਲਈ ਲੰਗਰ ਲਗਾਇਆ

ਬਟਾਲਾ, 10 ਦਸੰਬਰ (ਬੁੱਟਰ)-ਸਿਵਲ ਹਸਪਤਾਲ ਬਟਾਲਾ ਵਿਖੇ ਸਹਾਰਾ ਕਲੱਬ (ਰਜਿ:) ਬਟਾਲਾ ਵਲੋਂ ਮਰੀਜ਼ਾਂ ਲਈ ਮਹੀਨਾਵਾਰ ਲੰਗਰ ਲਗਾਇਆ ਗਿਆ | ਇਸ ਮੌਕੇ ਹਸਪਤਾਲ 'ਚ ਦਾਖ਼ਲ ਮਰੀਜ਼ਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ, ਉਪਰੰਤ ਹਸਪਤਾਲ ਦੇ ਐੱਸ.ਐੱਮ.ਓ. ਡਾ: ਸੰਜੀਵ ਭੱਲਾ ਤੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਲਈ ਭਲਾਈ ਦੇ ਕੰਮ ਕਰਨ 'ਤੇ ਪਰਮਜੀਤ ਸਿੰਘ ਫ਼ੌਜੀ ਡੀ.ਸੀ. ਵਲੋਂ ਸਨਮਾਨਿਤ

ਧਾਰੀਵਾਲ, 10 ਦਸੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕੀ ਪਿੰਡ ਜਫ਼ਰਵਾਲ ਦੇ ਵਸਨੀਕ ਸਮਾਜ ਸੇਵੀ ਪਰਮਜੀਤ ਸਿੰਘ ਫ਼ੌਜੀ ਨੇ ਆਪਣੇ ਮਾਤਾ ਚਰਨ ਕੌਰ ਅਤੇ ਪਿਤਾ ਪਾਲ ਸਿੰਘ ਸ਼ਾਹ ਦੀ ਯਾਦ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਜਫਰਵਾਲ ਨੂੰ ਇਕ ਕਮਰਾ, ਸਬਮਰਸੀਬਲ ਮੋਟਰ, ਇਨਵੈਟਰ ...

ਪੂਰੀ ਖ਼ਬਰ »

ਗੁਰਦਾਸਪੁਰ ਦੇ ਪਿੰਡਾਂ ਨੰੂ ਸਬ ਡਵੀਜ਼ਨ ਦੀਨਾਨਗਰ ਨਾਲ ਜੋੜਨ 'ਤੇ ਲੋਕਾਂ 'ਚ ਭਾਰੀ ਰੋਸ

ਪੁਰਾਣਾ ਸ਼ਾਲਾ, 10 ਦਸੰਬਰ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਦੇ ਸਰਪੰਚਾਂ-ਪੰਚਾਂ ਅਤੇ ਸਮਾਜ ਸੇਵੀ ਜਥੇਬੰਦੀਆ ਦੇ ਆਗੂਆਂ ਦੀ ਮੀਟਿੰਗ ਗਾਜ਼ੀਕੋਟ ਪੁਲ ਵਿਖੇ ਐਡਵੋਕੇਟ ਅਰਜੁਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਵਿਚ ਇਲਾਕੇ ਦੀਆਂ ਮੁਸ਼ਕਿਲਾਂ ਸਬੰਧੀ ...

ਪੂਰੀ ਖ਼ਬਰ »

ਆਰ.ਐੱਮ.ਪੀ. ਯੂਨੀਅਨ ਕਾਹਨੂੰਵਾਨ ਦੀ ਮਹੀਨਾਵਾਰ ਮੀਟਿੰਗ

ਕਾਹਨੂੰਵਾਨ, 10 ਦਸੰਬਰ (ਹਰਜਿੰਦਰ ਸਿੰਘ ਜੱਜ)-ਆਰ.ਐੱਮ.ਪੀ. ਯੂਨੀਅਨ ਕਾਹਨੂੰਵਾਨ ਦੀ ਹਰ ਮਹੀਨੇ ਦੀ ਤਰ੍ਹਾਂ ਮਹੀਨਾਵਾਰ ਮੀਟਿੰਗ ਗੁਰਦੁਆਰਾ ਘੱਲੂਘਾਰਾ ਸਾਹਿਬ ਛੰਭ ਸਾਹਿਬ ਕਾਹਨੂੰਵਾਨ ਵਿਖੇ ਯੂਨੀਅਨ ਦੇ ਸੀਨੀ: ਮੀਤ ਪ੍ਰਧਾਨ ਡਾ: ਬਲਦੇਵ ਸਿੰਘ ਸੰਧੂ ਤੇ ਮੁੱਖ ...

ਪੂਰੀ ਖ਼ਬਰ »

ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਕੱਲ੍ਹ ਦਮਦਮਾ ਸਾਹਿਬ 'ਚ ਅਖੰਡ ਪਾਠ ਰਖਵਾਏ ਜਾਣਗੇ : ਕੈਪਟਨ ਬਾਠ

ਕੈਪਟਨ ਬਲਬੀਰ ਸਿੰਘ ਬਾਠ ਸ੍ਰੀ ਹਰਿਗੋਬਿੰਦਪੁਰ, 10 ਦਸੰਬਰ (ਕੰਵਲਜੀਤ ਸਿੰਘ ਸਿੰਘ ਚੀਮਾ)-ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਵਲੋਂ ਲਏ ਫ਼ੈਸਲੇ ਅਨੁਸ਼ਾਰ ...

ਪੂਰੀ ਖ਼ਬਰ »

ਗੋਲਡਨ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਸਮਾਪਤ

ਗੁਰਦਾਸਪੁਰ, 10 ਦਸੰਬਰ (ਆਰਿਫ਼)-ਗੋਲਡਨ ਗਰੁੱਪ ਆਫ਼ ਇੰਸਟੀਚਿਊਟ ਵਲੋਂ ਗੋਲਡਨ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਧੂਮਧਾਮ ਨਾਲ ਸਮਾਪਤ ਹੋਇਆ | ਜਿਸ ਵਿਚ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਦੇ ਵਿਦਿਆਰਥੀ ਸੀ.ਬੀ.ਐੱਸ.ਸੀ. ਵਲੋਂ ਸਨਮਾਨਿਤ

ਕਾਹਨੂੰਵਾਨ, 10 ਦਸੰਬਰ (ਹਰਜਿੰਦਰ ਸਿੰਘ ਜੱਜ)-ਸੀ.ਬੀ.ਐੱਸ.ਸੀ. ਦੇ ਰਿਜ਼ਨਲ ਡਾਇਰੈਕਟਰ ਸੀ.ਆਰ.ਜੇ. ਖੰਡਰਾਵ ਵਲੋਂ ਬਿਆਸ ਸਹੋਦਿਆ ਦੇ ਇਕ ਸਮਾਗਮ ਵਿਚ ਗੁਰੂ ਨਾਨਕ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸ੍ਰੀ ਖੇਡਰਾਵ ਨੇ ...

ਪੂਰੀ ਖ਼ਬਰ »

ਚੋਣਾਂ ਮੁਲਤਵੀ ਕਰਨ ਲਈ ਦਿੱਤਾ ਜਾਵੇਗਾ ਮੰਗ ਪੱਤਰ-ਲਾਰੈਂਸ ਚੌਧਰੀ

ਗੁਰਦਾਸਪੁਰ, 10 ਦਸੰਬਰ (ਆਲਮਬੀਰ ਸਿੰਘ)-ਪਿੰਡ ਬੱਬਰੀ ਵਿਖੇ ਮਸੀਹ ਭਾਈਚਾਰੇ ਦੀ ਇਕ ਮੀਟਿੰਗ ਹੋਈ | ਜਿਸ ਵਿਚ ਕ੍ਰਿਸਚਨ ਨੈਸ਼ਨਲ ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਲਾਰੈਂਸ ਚੌਧਰੀ ਨੇ ਕਿਹਾ ਕਿ ਸਰਪੰਚੀ ਚੋਣਾਂ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਦੌਰਾਨ ਆਪਸੀ ਭਾਈਚਾਰਕ ਸਾਂਝ ਨੂੰ ਸੰਭਾਲ ਕੇ ਰੱਖਣਾ ਸਮੇਂ ਦੀ ਲੋੜ : ਤਰਲੋਕ ਸਿੰਘ ਬਾਠ

ਤਰਲੋਕ ਸਿੰਘ ਬਾਠ ਘੁਮਾਣ, 10 ਦਸੰਬਰ (ਬੰਮਰਾਹ)-ਪੰਚਾਇਤੀ ਚੋਣਾਂ ਦੌਰਾਨ ਆਪਸੀ ਭਾਈਚਾਰਕ ਸਾਂਝ ਨੂੰ ਸੰਭਾਲ ਕੇ ਰੱਖਣਾ ਸਮੇਂ ਦੀ ਲੋੜ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਪੰਜਾਬ ਐਗਰੋ ਦੇ ਸਾਬਕਾ ਚੇਅਰਮੈਨ ਤਰਲੋਕ ਸਿੰਘ ਬਾਠ ਨੇ ...

ਪੂਰੀ ਖ਼ਬਰ »

ਹਰ ਵਿਅਕਤੀ ਨੂੰ ਆਪਣੇ ਅਧਿਕਾਰਾਂ ਦੀ ਜਾਣਕਾਰੀ ਹੋਣੀ ਜ਼ਰੂਰੀ - ਡਾ: ਬਾਜਵਾ

ਬਟਾਲਾ, 10 ਦਸੰਬਰ (ਹਰਦੇਵ ਸਿੰਘ ਸੰਧੂ)-ਅੱਜ ਮਨੱੁਖੀ ਅਧਿਕਾਰ ਦਿਵਸ ਨੂੰ ਸਮਰਪਿਤ ਅੰਤਰਰਾਸ਼ਟਰੀ ਮਨੱੁਖੀ ਅਧਿਕਾਰ ਸੁਰੱਖਿਆ ਬਿਊਰੋ (ਭਾਰਤ) ਬਟਾਲਾ ਇਕਾਈ ਵਲੋਂ ਸਥਾਨਕ ਗਰੇਟਰ ਕੈਲਾਸ਼ ਕਾਲੋਨੀ ਵਿਖੇ ਵਿਦਿਆ ਵੈਲੀ ਪਬਲਿਕ ਸਕੂਲ 'ਚ ਸਮਾਜਿਕ ਬੁਰਾਈਆਂ ਤੇ ਭਾਰਤੀ ...

ਪੂਰੀ ਖ਼ਬਰ »

ਪੰਚਾਇਤੀ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ

ਗੁਰਦਾਸਪੁਰ, 10 ਦਸੰਬਰ (ਆਰਿਫ਼)-ਸਥਾਨਕ ਗੁਰੂ ਨਾਨਕ ਪਾਰਕ ਵਿਖੇ ਪੰਚਾਇਤੀ ਰਾਜ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਹੋਈ | ਜਿਸ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ | ਉਨ੍ਹਾਂ ਕਿਹਾ ਕਿ ਸੇਵਾ ਮੁਕਤੀ ਉਪਰੰਤ ਪੰਚਾਇਤੀ ਰਾਜ ਦੇ ਸੇਵਾ ...

ਪੂਰੀ ਖ਼ਬਰ »

ਰਾਜ ਪੱਧਰੀ ਕ੍ਰਿਸਮਸ ਸਮਾਗਮ ਨੰੂ ਇਤਿਹਾਸਿਕ ਬਣਾਉਣ ਲਈ ਸੀਨੀਅਰ ਆਗੂਆਂ ਦੀ ਮੀਟਿੰਗ

ਗੁਰਦਾਸਪੁਰ, 10 ਦਸੰਬਰ (ਆਰਿਫ਼)-ਰਾਜ ਪੱਧਰੀ ਕ੍ਰਿਸਮਸ ਸਮਾਗਮ ਨੰੂ ਇਤਿਹਾਸਿਕ ਬਣਾਉਣ ਲਈ ਪੰਚਾਇਤ ਭਵਨ ਵਿਖੇ ਪੰਜਾਬ ਕ੍ਰਿਸਚਨ ਸਮਾਜ ਸੇਵਾ ਦਲ ਦੇ ਝੰਡੇ ਹੇਠ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ | ਜਿਸ ਵਿਚ ਆਗੂਆਂ ਨੇ ਰਾਜ ਪੱਧਰੀ ਕ੍ਰਿਸਮਸ ਸਮਾਗਮ ਨੰੂ ਵੱਡੇ ਪੱਧਰ ...

ਪੂਰੀ ਖ਼ਬਰ »

ਹਲਕਾ ਫਤਹਿਗੜ੍ਹ ਚੂੜੀਆਂ 'ਚ ਅਕਾਲੀ ਦਲ ਡਟ ਕੇ ਪੰਚਾਇਤੀ ਚੋਣਾਂ ਲੜੇਗਾ : ਰਵੀਕਰਨ ਸਿੰਘ ਕਾਹਲੋਂ

ਫਤਹਿਗੜ੍ਹ ਚੂੜੀਆਂ, 10 ਦਸੰਬਰ (ਧਰਮਿੰਦਰ ਸਿੰਘ ਬਾਠ)-30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਅਕਾਲੀ ਦਲ ਡਟ ਕੇ ਲੜੇਗਾ ਅਤੇ ਇਨ੍ਹਾਂ ਚੋਣਾਂ 'ਚ ਜਿੱਤ ਵੀ ਹਾਸਲ ਕਰੇਗਾ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਮਾਝਾ ਜ਼ੋਨ ਦੇ ਸਾਬਕਾ ਪ੍ਰਧਾਨ ਸ: ...

ਪੂਰੀ ਖ਼ਬਰ »

ਕਸਬਾ ਡੇਰਾ ਬਾਬਾ ਨਾਨਕ ਨੂੰ ਸੁੰਦਰ ਬਣਾਉਣ 'ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ : ਰੰਧਾਵਾ

ਡੇਰਾ ਬਾਬਾ ਨਾਨਕ, 10 ਦਸੰਬਰ (ਹੀਰਾ ਸਿੰਘ ਮਾਂਗਟ)-550 ਸਾਲਾ ਸ਼ਤਾਬਦੀ ਦਿਵਸ ਤੋਂ ਪਹਿਲਾਂ-ਪਹਿਲਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੀ ਚਰਨ ਛੋਅ ਪ੍ਰਾਪਤ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਨੂੰ ਸੁੰਦਰ ਬਣਾਉਣ ਵਿਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ | ...

ਪੂਰੀ ਖ਼ਬਰ »

ਪਠਾਨਕੋਟ ਵਹੀਕਲੇਡਜ਼ ਨੇ ਘੁਮਾਣ ਵਿਖੇ ਖੋਲਿ੍ਹਆ ਮਾਰੂਤੀ ਸਜੂਕੀ ਦਾ ਨਵਾਂ ਸ਼ੋਅ ਰੂਮ

ਘੁਮਾਣ, 10 ਦਸੰਬਰ (ਬੰਮਰਾਹ)-ਕਸਬਾ ਘੁਮਾਣ ਵਿਖੇ ਘੁਮਾਣ ਤੋਂ ਮਹਿਤਾ ਰੋਡ 'ਤੇ ਪਠਾਨਕੋਟ ਵਹੀਕਲੇਡਜ ਵਲੋਂ ਖੋਲ੍ਹੇ ਗਏ ਨਵੇਂ ਮਾਰੂਤੀ ਸਜੂਕੀ ਦੇ ਸ਼ੋਅ ਰੂਮ 'ਤੇ ਪਾਠ ਪੂਜਾ ਕੀਤੀ ਗਈ ਅਤੇ ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਈ.ਡੀ. ਕਰਨਲ ਵਾਈ.ਪੀ.ਐੱਸ. ਮਨਹਾਸ, ਕਰਨਲ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ ਦੇ ਵੱਖ-ਵੱਖ ਵਿਭਾਗਾਂ ਨੂੰ ਸੰਚਾਰੂ ਢੰਗ ਨਾਲ ਬਿਜਲੀ ਦੇਣ ਲਈ 21 ਲੱਖ ਦਾ ਚੈੱਕ ਭੇਟ

ਫਤਹਿਗੜ੍ਹ ਚੂੜੀਆਂ, 10 ਦਸੰਬਰ (ਧਰਮਿੰਦਰ ਸਿੰਘ ਬਾਠ)-ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ: ਤਿ੍ਪਤਰਜਿੰਦਰ ਸਿੰਘ ਬਾਜਵਾ ਵਲੋਂ ਫਤਹਿਗੜ੍ਹ ਚੂੜੀਆਂ ਦੇ ਵੱਖ-ਵੱਖ ਵਿਭਾਗਾਂ ਨੂੰ ਸੰਚਾਰੂ ਢੰਗ ਨਾਲ ਬਿਜਲੀ ਦੇਣ ਲਈ ਭੇਜੇ ਗਏ 21 ਲੱਖ ਰੁਪਏ ਦੇ ਚੈੱਕ ...

ਪੂਰੀ ਖ਼ਬਰ »

ਸੇਂਟ ਕਬੀਰ ਪਬਲਿਕ ਸਕੂਲ ਵਿਖੇ ਸਮਾਗਮ ਕਰਵਾਇਆ

ਕਾਹਨੂੰਵਾਨ, 10 ਦਸੰਬਰ (ਹਰਜਿੰਦਰ ਸਿੰਘ ਜੱਜ)-ਇੱਥੋਂ ਨਜ਼ਦੀਕ ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਗੁਰਦਾਸਪੁਰ ਵਿਖੇ ਸਮਾਗਮ ਕਰਵਾਇਆ ਗਿਆ | ਇਸ ਪ੍ਰੋਗਰਾਮ ਦੀ ਸ਼ਮਾ ਰੌਸ਼ਨ ਪ੍ਰੋਗਰਾਮ ਦੇ ਵਿਸ਼ੇਸ਼ ਮੁੱਖ ਮਹਿਮਾਨ ਪ੍ਰਸਿੱਧ ਲੇਖਕ ਡਾ: ਸੁਰਿੰਦਰ ਸਿੰਘ ਸਾਂਤ ...

ਪੂਰੀ ਖ਼ਬਰ »

ਸੱਤਯੁਗ ਦਰਸ਼ਨ ਸੰਗੀਤ ਕੇਂਦਰ ਦਾ 12ਵਾਂ ਇਨਾਮ ਵੰਡ ਸਮਾਰੋਹ

ਬਟਾਲਾ, 10 ਦਸੰਬਰ (ਬੁੱਟਰ)- ਸੱਤਯੁਗ ਦਰਸ਼ਨ ਸੰਗੀਤ ਕਲਾ ਕੇਂਦਰ ਵਲੋਂ ਕਰਵਾਏ ਗਏ 12ਵੇਂ ਸੰਗੀਤਕ ਮੁਕਾਬਲਿਆਂ 'ਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਕੂਲਾਂ ਜਿਨ੍ਹਾਂ 'ਚ ਬਟਾਲਾ ਦੇ ਏ.ਵੀ.ਐਮ. ਸੀਨੀ: ਸੈਕੰ: ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ...

ਪੂਰੀ ਖ਼ਬਰ »

ਸਹਾਰਾ ਕਲੱਬ ਵਲੋਂ ਮੁਫ਼ਤ ਗਰਮ ਕੱਪੜਿਆਂ ਦੇ ਸਟੋਰ ਦਾ ਉਦਘਾਟਨ

ਬਟਾਲਾ, 10 ਦਸੰਬਰ (ਕਾਹਲੋਂ)-ਸਹਾਰਾ ਕਲੱਬ ਵਲੋਂ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਲਈ ਮੁਫ਼ਤ ਪੁਰਾਣੇ ਗਰਮ ਕੱਪੜਿਆਂ ਦਾ ਸਟੋਰ ਕਲੱਬ ਦੇ ਮੁੱਖ ਦਫ਼ਤਰ ਵਿਖੇ ਖੋਲਿ੍ਹਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਰਮੇਸ਼ ਸਚਦੇਵਾ ਅਤੇ ਕੁਲਵੰਤ ਸਿੰਘ ਜਫ਼ਰਵਾਲ ਨੇ ਕੀਤਾ | ...

ਪੂਰੀ ਖ਼ਬਰ »

ਡੀ.ਡੀ.ਆਈ. ਸਕੂਲ ਦਾ ਵਫ਼ਦ ਨਾਸਾ ਖੋਜ ਕੇਂਦਰ ਅਮਰੀਕਾ ਦੀ ਯਾਤਰਾ ਕਰ ਕੇ ਵਾਪਸ ਪਰਤਿਆ

ਫਤਹਿਗੜ੍ਹ ਚੂੜੀਆਂ, 10 ਦੰਸਬਰ (ਫੁੱਲ, ਮਾਨ)-ਸਥਾਨਕ ਡੀ.ਡੀ.ਆਈ. ਸਕੂਲ ਦੇ ਬੱਚਿਆਂ ਨੂੰ ਸਕੂਲ ਡਾਇਰੈਕਟਰ ਸ੍ਰੀਮਤੀ ਐਕਮੀ ਭਾਟੀਆ ਅਤੇ ਪਿ੍ੰਸੀਪਲ ਗੁਰਪਾਲ ਕੌਰ ਤੁਲੀ ਦੀ ਰਹਿਨਮਾਈ ਹੇਠ ਯੂ.ਐੱਸ.ਏ. ਦੇ ਖੋਜ ਕੇਂਦਰ ਨਾਸਾ ਵਿਖੇ ਯਾਤਰਾ ਕਰਵਾਈ ਗਈ | ਸਕੂਲ ਦੇ ਐੱਮ.ਡੀ. ...

ਪੂਰੀ ਖ਼ਬਰ »

ਪ੍ਰਵਾਸੀ ਮਜ਼ਦੂਰ ਔਰਤਾਂ ਲਈ ਸਿਹਤ ਸੰਭਾਲ ਜਾਗਰੂਕਤਾ ਕੈਂਪ ਲਗਾਇਆ

ਕਲਾਨੌਰ, 10 ਦਸੰਬਰ (ਪੁਰੇਵਾਲ)-ਸਿਹਤ ਵਿਭਾਗ ਪੰਜਾਬ ਸਿਵਲ ਸਰਜਨ ਗੁਰਦਾਸਪੁਰ ਡਾ: ਕਿਸ਼ਨ ਚੰਦ ਦੀਆਂ ਹਦਾਇਤਾਂ ਤਹਿਤ ਬਾਹਰਲੇ ਰਾਜਾਂ 'ਚੋਂ ਆ ਕੇ ਕਲਾਨੌਰ ਖੇਤਰ 'ਚ ਰਹਿਣ ਵਾਲੀਆਂ ਔਰਤਾਂ ਦੀ ਸਿਹਤ ਸੰਭਾਲ ਲਈ ਸਥਾਨਕ ਕਸਬੇ ਦੇ ਸ਼ਹੀਦ ਸੁਖਵਿੰਦਰ ਸਿੰਘ ਸੈਣੀ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਤਿੰਨ ਜ਼ਖ਼ਮੀ

ਡਮਟਾਲ, 10 ਦਸੰਬਰ (ਰਾਕੇਸ਼ ਕੁਮਾਰ)-ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇ 'ਤੇ ਮੀਰਥਲ ਕੋਲ ਦੇਰ ਰਾਤ ਕਿਸੇ ਅਣਪਛਾਤੇ ਵਾਹਨ ਨੇ ਕਾਰ ਨੰੂ ਟੱਕਰ ਮਾਰ ਦਿੱਤੀ | ਜਿਸ ਵਿਚ ਕਾਰ ਸਵਾਰ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ | ਜਿਨ੍ਹਾਂ ਨੰੂ ਪੁਲਿਸ ਦੀ ਐਾਬੂਲੈਂਸ ਵਿਚ ਸਿਵਲ ਹਸਪਤਾਲ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੀਰਤਨ ਦਰਬਾਰ ਆਰੰਭ

ਪਠਾਨਕੋਟ, 10 ਦਸੰਬਰ (ਚੌਹਾਨ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੰੂ ਮੁੱਖ ਰੱਖਦਿਆਂ ਹੋਇਆਂ ਮਾਡਲ ਟਾਊਨ ਦੀ ਸਮੂਹ ਸਾਧ ਸੰਗਤ ਨੇ ਇਹ ਉਪਰਾਲਾ ਕੀਤਾ ਹੈ ਕਿ 550 ਸਾਲਾ ਪ੍ਰਕਾਸ਼ ਪੁਰਬ ...

ਪੂਰੀ ਖ਼ਬਰ »

ਯੁਵਾ ਏਕਤਾ ਮੰਚ ਨੇ ਲਏ ਡਾਸਿੰਗ, ਗਾਣੇ ਅਤੇ ਮਾਡਿਲੰਗ ਦੇ ਆਡੀਸ਼ਨ

ਪਠਾਨਕੋਟ, 10 ਦਸੰਬਰ (ਚੌਹਾਨ)-ਯੁਵਾ ਏਕਤਾ ਮੰਚ ਪਠਾਨਕੋਟ ਵਲੋਂ ਪ੍ਰਧਾਨ ਸੰਜੀਵ ਸਹੋਤਾ ਦੀ ਪ੍ਰਧਾਨਗੀ ਹੇਠ ਬੱਚਿਆਂ ਦੀ ਕਲਾ ਨੰੂ ਨਿਖਾਰਨ ਲਈ ਡਾਂਸ, ਮਾਡਿਲੰਗ ਅਤੇ ਗਾਉਣ ਦੇ ਆਡੀਸ਼ਨ ਸਥਾਨਕ ਸਵਾਗਤ ਪੈਲੇਸ ਵਿਚ ਕਰਵਾਏ ਗਏ | ਜਿਸ 'ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ...

ਪੂਰੀ ਖ਼ਬਰ »

ਕਿ੍ਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਜ਼ੀਰੋ ਡਰਿੱਲ ਨਾਲ ਬਿਜਾਈ

ਸ਼ਾਹਪੁਰ ਕੰਢੀ, 10 ਦਸੰਬਰ (ਰਣਜੀਤ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਵਲੋਂ ਝੋਨੇ ਦੀ ਰਹਿੰਦ-ਖੂੰਹਦ ਨੰੂ ਖੇਤ ਵਿਚ ਹੀ ਸੰਚਾਲਣ ਲਈ ਚੱਲ ਰਹੀ ਮੁਹਿੰਮ ਦੌਰਾਨ ਜ਼ਿਲ੍ਹਾ ਪਠਾਨਕੋਟ ਵਿਚ ਝੋਨੇ ਦੀ ਪਰਾਲੀ ਨੰੂ ਬਿਨਾਂ ਅੱਗ ...

ਪੂਰੀ ਖ਼ਬਰ »

ਸੂਬਿਆਂ ਤੇ ਜ਼ਿਲਿ੍ਹਆਂ 'ਚ ਸ੍ਰੀ ਰਾਮ ਮੰਦਰ ਨੰੂ ਲੈ ਕੇ ਸ਼ਿਵ ਸੈਨਾ ਕੱਢੇਗੀ ਸੰਕਲਪ ਯਾਤਰਾਵਾਂ-ਟੰਡਨ

ਪਠਾਨਕੋਟ, 10 ਦਸੰਬਰ (ਚੌਹਾਨ)-ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਜੰਮੂ-ਕਸ਼ਮੀਰ ਦੇ ਦੌਰੇ 'ਤੇ ਪਠਾਨਕੋਟ ਪੁੱਜੇ ਜਿੱਥੇ ਉਨ੍ਹਾਂ ਦਾ ਸਵਾਗਤ ਸਤੀਸ਼ ਮਹਾਜਨ ਉੱਤਰ-ਭਾਰਤ ਚੇਅਰਮੈਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਕੀਤਾ | ਇਸ ਮੌਕੇ ਰਾਜੀਵ ਟੰਡਨ ...

ਪੂਰੀ ਖ਼ਬਰ »

40ਵੇਂ ਓਪਨ ਪੰਜਾਬ 20-20 ਕਿ੍ਸਮਸ ਕਿ੍ਕਟ ਟੂਰਨਾਮੈਂਟ ਦੇ 7ਵੇਂ ਦਿਨ 2 ਮੈਚ ਕਰਵਾਏ

ਪਠਾਨਕੋਟ, 10 ਦਸੰਬਰ (ਆਰ. ਸਿੰਘ)-ਐੱਸ.ਡੀ. ਸਕੂਲ ਪਠਾਨਕੋਟ ਦੀ ਗਰਾਊਾਡ ਵਿਚ ਗਰੀਨਲੈਂਡ ਕਿ੍ਕਟ ਕਲੱਬ ਨੂੰ ਪ੍ਰਧਾਨ ਇੰਦਰਜੀਤ ਗੁਪਤਾ ਅਤੇ ਚੇਅਰਮੈਨ ਡਾ: ਗੁਰਬਖ਼ਸ਼ ਚੌਧਰੀ ਦੀ ਪ੍ਰਧਾਨਗੀ ਵਿਚ ਕਰਵਾਏ ਜਾ ਰਹੇ 40ਵੇਂ ਓਪਨ ਪੰਜਾਬ 20-20 ਕਿ੍ਸਮਸ ਕਿ੍ਕਟ ਟੂਰਨਾਮੈਂਟ ਦੇ ...

ਪੂਰੀ ਖ਼ਬਰ »

ਪਿੰਡ ਭਗਵਾਨਸਰ ਵਿਖੇ ਕਿਸਾਨ ਜਾਗਰੂਕਤਾ ਸੈਮੀਨਾਰ

ਨਰੋਟ ਮਹਿਰਾ, 10 ਦਸੰਬਰ (ਰਾਜ ਕੁਮਾਰੀ)-ਕਣਕ ਦੀ ਫ਼ਸਲ ਵਿਚੋਂ ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਲਈ ਹਮੇਸ਼ਾ ਫਲੈਟ ਫੈਨ ਜਾਂ ਫਲੱਡ ਜੈੱਟ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਛਿੜਕਾਅ ਕਰਦੇ ਸਮੇਂ ਕਾਹਲੀ ਨਹੀਂ ਕਰਨੀ ਚਾਹੀਦੀ | ਇਹ ...

ਪੂਰੀ ਖ਼ਬਰ »

ਆਈ.ਈ.ਸੀ. ਪਬਲੀਸਿਟੀ ਵੈਨ ਨੂੰ ਸਿਵਲ ਸਰਜਨ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਪਠਾਨਕੋਟ, 10 ਦਸੰਬਰ (ਆਰ. ਸਿੰਘ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲੋਕਾਂ ਨੂੰ ਏਡਜ਼ ਦੇ ਬਾਰੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਪਠਾਨਕੋਟ ਵਲੋਂ ਏਡਜ਼ ਜਨ ਜਾਗਰੂਕਤਾ ਮੁਹਿੰਮ ਸਬੰਧੀ ਆਈ.ਈ.ਸੀ. ਜਾਗਰੂਕਤਾ ਵੈਨ ਨੂੰ ਸਿਵਲ ਸਰਜਨ ਪਠਾਨਕੋਟ ਡਾ: ਨੈਨਾ ਸਲਾਥੀਆ ਨੇ ਸਿਵਲ ...

ਪੂਰੀ ਖ਼ਬਰ »

14 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਪਠਾਨਕੋਟ, 10 ਦਸੰਬਰ (ਆਰ. ਸਿੰਘ)-ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਪ੍ਰਧਾਨ ਵਿਜੈ ਕੁਮਾਰ ਪਾਸੀ ਦੀ ਅਗਵਾਈ ਵਿਚ ਏਸ਼ੀਆ ਪੈਲੇਸ ਪਠਾਨਕੋਟ ਵਿਖੇ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਜਿਸ ਵਿਚ ਲਾਇਨਜ਼ ਕਲੱਬ ਪਠਾਨਕੋਟ ਦੇ ਪੀ.ਆਰ.ਓ ਰਾਜੀਵ ਖੋਸਲਾ ਅਤੇ ਹੈਲਪਿੰਗ ...

ਪੂਰੀ ਖ਼ਬਰ »

ਯੁਵਾ ਮੋਰਚਾ ਵਲੋਂ ਭਾਜਪਾ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਸਨਮਾਨਿਤ

ਪਠਾਨਕੋਟ, 10 ਦਸੰਬਰ (ਚੌਹਾਨ)-ਪਠਾਨਕੋਟ ਦੇ ਯੁਵਾ ਮੋਰਚਾ ਦੀ ਟੀਮ ਵਲੋਂ ਪ੍ਰਧਾਨ ਅਰੁਣ ਵਿਗ ਅਤੇ ਰਾਸ਼ਟਰੀਏ ਸੋਸ਼ਲ ਮੀਡੀਆ ਇੰਚਾਰਜ ਲਾਇਨ ਇੰਜੀ: ਅਮਿਤ ਭੂਰੀ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪਠਾਨਕੋਟ ਦੇ ਨਵ ਨਿਯੁਕਤ ਭਾਜਪਾ ਪ੍ਰਧਾਨ ਵਿਪਨ ਮਹਾਜਨ ਨੰੂ ਸਨਮਾਨਿਤ ...

ਪੂਰੀ ਖ਼ਬਰ »

ਏ.ਐੱਸ.ਆਈ. ਤਰਸੇਮ ਸਿੰਘ ਨੇ ਬਮਿਆਲ ਚੌਕੀ ਇੰਚਾਰਜ ਵਜੋਂ ਅਹੁਦਾ ਸੰਭਾਲਿਆ

ਨਰੋਟ ਜੈਮਲ ਸਿੰਘ, 10 ਦਸੰਬਰ (ਗੁਰਮੀਤ ਸਿੰਘ)-ਸਰਹੱਦੀ ਇਲਾਕਾ ਬਮਿਆਲ ਵਿਖੇ ਏ.ਐੱਸ.ਆਈ ਤਰਸੇਮ ਸਿੰਘ ਵਲੋਂ ਅੱਜ ਬਤੌਰ ਚੌਕੀ ਇੰਚਾਰਜ ਦਾ ਅਹੁਦਾ ਸੰਭਾਲਿਆ ਗਿਆ ਹੈ | ਇਸ ਮੌਕੇ ਏ.ਐੱਸ.ਆਈ ਤਰਸੇਮ ਸਿੰਘ ਨੇ ਇਲਾਕਾ ਵਾਸੀਆਂ ਨੰੂ ਅਪੀਲ ਕੀਤੀ ਕਿ ਉਹ ਇਲਾਕੇ ਅੰਦਰ ਸ਼ਾਂਤੀ ...

ਪੂਰੀ ਖ਼ਬਰ »

ਮਾਮਲਾ ਕਠੂਆ ਜਬਰ ਜਨਾਹ ਤੇ ਕਤਲ ਦਾ- ਕਠੂਆ ਕਾਂਡ ਦੇ ਐਸ.ਆਈ.ਟੀ. ਹੈੱਡ ਪੀਰਜਾਦਾ ਦੀ ਗਵਾਹੀ 'ਤੇ ਜਿਰਾਹ ਜਾਰੀ

ਪਠਾਨਕੋਟ, 10 ਦਸੰਬਰ (ਚੌਹਾਨ)-ਕਠੂਆ ਜਬਰ ਜਨਾਹ ਤੇ ਕਤਲ ਕਾਂਡ ਵਿਚ ਅੱਜ 108ਵੇਂ ਗਵਾਹ ਦੇ ਤੌਰ 'ਤੇ ਕਠੂਆ ਕਾਂਡ ਲਈ ਗਠਿਤ ਕੀਤੀ ਐੱਸ.ਆਈ.ਟੀ. ਦੇ ਹੈੱਡ ਅਤੇ ਕ੍ਰਾਇਮ ਬਰਾਂਚ ਜੰਮੂ ਦੇ ਐੱਸ.ਪੀ. ਨਵੀਜ਼ ਪੀਰ ਜਾਦਾ ਪੇਸ਼ ਹੋਏ | ਇਨ੍ਹਾਂ ਨੇ ਕੋਰਟ 'ਚ ਗਵਾਹੀ ਦਿੱਤੀ, ਜਿਸ 'ਤੇ ...

ਪੂਰੀ ਖ਼ਬਰ »

ਯੂਥ ਕਾਂਗਰਸ ਦੀ ਮੈਂਬਰਸ਼ਿਪ ਲਈ ਪਠਾਨਕੋਟ ਵਿਖੇ ਵਿਸ਼ੇਸ਼ ਮੀਟਿੰਗ

ਪਠਾਨਕੋਟ, 10 ਦਸੰਬਰ (ਆਰ. ਸਿੰਘ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੂਥ ਕਾਂਗਰਸ ਦੇ ਵਰਕਰਾਂ ਦੀ ਮੈਂਬਰਸ਼ਿਪ ਸੰਬੰਧੀ ਜ਼ਿਲ੍ਹਾ ਕਾਂਗਰਸ ਕਮੇਟੀ ਦਫ਼ਤਰ ਗਾਂਧੀ ਚੌਾਕ ਪਠਾਨਕੋਟ ਵਿਖੇ ਲੋਕ ਸਭਾ ਹਲਕਾ ਗੁਰਦਾਸਪੁਰ-ਪਠਾਨਕੋਟ ...

ਪੂਰੀ ਖ਼ਬਰ »

ਕਾਂਗਰਸ ਪੰਚਾਇਤੀ ਚੋਣਾਂ 'ਚ ਹੂੰਝਾ ਫੇਰ ਜਿੱਤ ਪ੍ਰਾਪਤ ਕਰੇਗੀ-ਕਾਂਗਰਸ ਆਗੂ

ਮਾਧੋਪੁਰ, 10 ਦਸੰਬਰ (ਨਰੇਸ਼ ਮਹਿਰਾ)-ਜ਼ਿਲ੍ਹਾ ਪਠਾਨਕੋਟ ਦੇ ਅਧੀਨ ਪੈਂਦੇ 6 ਬਲਾਕਾਂ ਦੇ ਪਿੰਡਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਪੰਚਾਇਤੀ ਚੋਣਾਂ 'ਚ ਹੂੰਝਾਫੇਰ ਜਿੱਤ ਪ੍ਰਾਪਤ ਕਰੇਗੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਸਕੱਤਰ ਅਵਤਾਰ ਕਲੇਰ, ...

ਪੂਰੀ ਖ਼ਬਰ »

ਵਿਸ਼ਵ ਹਿਊਮਨ ਰਾਈਟਸ ਦਿਵਸ ਦੇ ਸਬੰਧ 'ਚ ਸਨਮਾਨ ਸਮਾਗਮ

ਪਠਾਨਕੋਟ, 10 ਦਸੰਬਰ (ਆਰ. ਸਿੰਘ)-ਹਿਊਮਨ ਰਾਈਟਸ ਪੰਜਾਬ ਵਲੋਂ ਵਿਸ਼ਵ ਹਿਊਮਨ ਰਾਈਟਸ ਦਿਵਸ ਦੇ ਸਬੰਧ ਪੰਜਾਬ ਪ੍ਰਧਾਨ ਰਾਜਾ ਜੁਲਕਾ ਦੀ ਪ੍ਰਧਾਨਗੀ ਵਿਚ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ 'ਚ ਅਜੋਕੇ ਦਿਨ ਵਿਚ ਵਧੀਆ ਪਰਫਾਰਮੈਂਸ ਐਵਾਰਡ ਨਾਲ ਦੋ ਕਾਰਜਕਾਰੀ ਮੈਂਬਰਾਂ ...

ਪੂਰੀ ਖ਼ਬਰ »

ਮਲਿਕ ਸਪੋਰਟਸ ਨੇ ਕਸ਼ਮੀਰ ਇਲੈਵਨ ਨੰੂ 6 ਵਿਕਟਾਂ ਨਾਲ ਹਰਾਇਆ

ਸੁਜਾਨਪੁਰ, 10 ਦਸੰਬਰ (ਜਗਦੀਪ ਸਿੰਘ)-ਅਨਮੋਲ ਸਪੋਰਟਸ ਕਲੱਬ ਸੁਜਾਨਪੁਰ ਵਲੋਂ ਚੇਅਰਮੈਨ ਸੁਰੇਸ਼ ਮਹਾਜਨ ਰਾਜੂ ਅਤੇ ਪ੍ਰਧਾਨ ਮਹਿੰਦਰ ਬਾਲੀ ਦੀ ਪ੍ਰਧਾਨਗੀ ਹੇਠ ਕਰਵਾਏ ਜਾ ਰਹੇ ਅਨਮੋਲ ਕ੍ਰਿਕਟ ਕੱਪ ਦੇ ਅੱਜ ਦੇ ਦਿਨ ਦਾ ਮੈਚ ਕਸ਼ਮੀਰ ਇਲੈਵਨ ਅਤੇ ਮਲਿਕ ਸਪੋਰਟਸ ...

ਪੂਰੀ ਖ਼ਬਰ »

ਸਟੇਟ ਪੈਨਸ਼ਨਰਜ਼ ਜਾਇੰਟ ਫ਼ਰੰਟ ਜ਼ਿਲ੍ਹਾ ਪਠਾਨਕੋਟ ਦੀ ਕਾਰਜਕਾਰਨੀ ਦੀ ਮੀਟਿੰਗ

ਪਠਾਨਕੋਟ, 10 ਦਸੰਬਰ (ਆਰ. ਸਿੰਘ)-ਸਟੇਟ ਪੈਨਸ਼ਨਰਜ਼ ਜਾਇੰਟ ਫ਼ਰੰਟ ਜ਼ਿਲ੍ਹਾ ਪਠਾਨਕੋਟ ਦੀ ਕਾਰਜਕਾਰਨੀ ਦੀ ਮੀਟਿੰਗ ਸੀਨੀਅਰ ਕਨਵੀਨਰ ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਵੱਡੀ ਗਿਣਤੀ ਵਿਚ ਪੈਨਸ਼ਨਰ ਸ਼ਾਮਿਲ ਹੋਏ | ਮੀਟਿੰਗ ਦੌਰਾਨ ਜਨਰਲ ਸਕੱਤਰ ਚਮਨ ...

ਪੂਰੀ ਖ਼ਬਰ »

ਪ੍ਰਾਚੀਨ ਸ਼ਿਵ ਮੰਦਰ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼

ਪਠਾਨਕੋਟ, 10 ਦਸੰਬਰ (ਚੌਹਾਨ)-ਪੁਰਾਣਾ ਸ਼ਾਲਾ ਸ਼ਾਹਪੁਰ ਰੋਡ ਸਥਿਤ ਕ੍ਰਿਸ਼ਨ ਮੰਦਰ ਦੀ ਜ਼ਮੀਨ ਨੰੂ ਲੈ ਕੇ ਦੋ ਧੜਿਆਂ ਨੇ ਵਿਵਾਦ ਦਾ ਰੂਪ ਧਾਰਨ ਕਰ ਲਿਆ ਹੈ | ਜਾਣਕਾਰੀ ਮੁਤਾਬਕ ਮੰਦਰ ਦੇ ਨਾਲ ਲੱਗਦੀ ਜ਼ਮੀਨ 'ਤੇ ਪਿਛਲੇ ਕੁਝ ਦਿਨਾਂ ਤੋਂ ਮਿੱਟੀ ਪਾਈ ਜਾ ਰਹੀ ਸੀ | ਜਿਸ ...

ਪੂਰੀ ਖ਼ਬਰ »

ਫੋਰਸ ਯੂਥ ਕਲੱਬ ਵਲੋਂ ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਪ੍ਰਧਾਨ ਨੰੂ ਕੀਤਾ ਸਨਮਾਨਿਤ

ਪਠਾਨਕੋਟ, 10 ਦਸੰਬਰ (ਚੌਹਾਨ)-ਸਮਾਜ ਸੇਵਾ 'ਚ ਅੱਗੇ ਰਹਿਣ ਵਾਲੀ ਫੋਰਸ ਯੂਥ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਚੇਅਰਮੈਨ ਪੰਕਜ ਭਗਤ ਅਤੇ ਪ੍ਰਧਾਨ ਰਾਜੇਸ਼ ਸ਼ਰਮਾ ਦੀ ਅਗਵਾਈ 'ਚ ਬ੍ਰਾਹਮਣ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਸ਼ਰਮਾ ਅਤੇ ਸ੍ਰੀ ਬ੍ਰਾਹਮਣ ...

ਪੂਰੀ ਖ਼ਬਰ »

2.8 ਗਰਾਮ ਚਿੱਟੇ ਸਮੇਤ ਇਕ ਔਰਤ ਕਾਬੂ

ਡਮਟਾਲ, 10 ਦਸੰਬਰ (ਰਾਕੇਸ਼ ਕੁਮਾਰ)-ਐੱਸ.ਪੀ. ਸੰਤੋਸ਼ ਪਟਿਆਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਨਸ਼ੇ ਿਖ਼ਲਾਫ਼ ਛੇੜੀ ਗਈ ਮੁਹਿੰਮ ਤਹਿਤ ਅੱਜ ਇਕ ਮਹਿਲਾ ਕੋਲੋਂ 2.8 ਗਰਾਮ ਚਿੱਟੇ ਸਮੇਤ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਐੱਸ.ਆਈ. ਜਗਪਾਲ ਸਿੰਘ ਨੇ ...

ਪੂਰੀ ਖ਼ਬਰ »

ਪ੍ਰਾਚੀਨ ਸ਼ਿਵ ਮੰਦਰ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਦੀ ਕੋਸ਼ਿਸ਼

ਪਠਾਨਕੋਟ, 10 ਦਸੰਬਰ (ਚੌਹਾਨ)-ਪੁਰਾਣਾ ਸ਼ਾਲਾ ਸ਼ਾਹਪੁਰ ਰੋਡ ਸਥਿਤ ਕ੍ਰਿਸ਼ਨ ਮੰਦਰ ਦੀ ਜ਼ਮੀਨ ਨੰੂ ਲੈ ਕੇ ਦੋ ਧੜਿਆਂ ਨੇ ਵਿਵਾਦ ਦਾ ਰੂਪ ਧਾਰਨ ਕਰ ਲਿਆ ਹੈ | ਜਾਣਕਾਰੀ ਮੁਤਾਬਕ ਮੰਦਰ ਦੇ ਨਾਲ ਲੱਗਦੀ ਜ਼ਮੀਨ 'ਤੇ ਪਿਛਲੇ ਕੁਝ ਦਿਨਾਂ ਤੋਂ ਮਿੱਟੀ ਪਾਈ ਜਾ ਰਹੀ ਸੀ | ਜਿਸ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX