ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 48 ਦੌੜਾਂ ਨਾਲ ਹਰਾਇਆ
. . .  1 day ago
ਸੰਗਤ ਨਾਲ ਭਰੀ ਗੱਡੀ ਪਲਟੀ, 1 ਦੀ ਮੌਤ 2 ਗੰਭੀਰ 5 ਫੱਟੜ
. . .  1 day ago
ਘਨੌਰ,20ਜੂਨ(ਜਾਦਵਿੰਦਰ ਸਿੰਘ ਜੋਗੀਪੁਰ)- ਸਨੌਰ ਅਸਰ ਪੁਰ ਸੜਕ 'ਤੇ ਬਿਆਸ ਡੇਰੇ ਦੀ ਸੰਗਤ ਨਾਲ ਭਰੀ ਮਹਿੰਦਰਾ ਐਂਡ ਮਹਿੰਦਰਾ ਦੀ ਲੋਡਰ ਗੱਡੀ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਸੜਕ 'ਤੇ ਪਲਟ...
ਭਾਜਪਾ 'ਚ ਸ਼ਾਮਲ ਹੋਏ ਟੀ.ਡੀ.ਪੀ ਦੇ ਤਿੰਨ ਰਾਜ ਸਭਾ ਮੈਂਬਰ
. . .  1 day ago
ਨਵੀਂ ਦਿੱਲੀ, 20 ਜੂਨ- ਲੋਕ ਸਭਾ ਚੋਣਾਂ ਦੌਰਾਨ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਤੇਲਗੂ ਦੇਸਮ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਜਾਣਕਾਰੀ ਦੇ ਅਨੁਸਾਰ, ਰਾਜ ਸਭਾ ਦੇ ਟੀ.ਡੀ.ਪੀ. ਸੰਸਦ ਮੈਂਬਰ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 382 ਦੌੜਾਂ ਦਾ ਦਿੱਤਾ ਟੀਚਾ
. . .  1 day ago
ਨਸ਼ੇ ਦੇ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  1 day ago
ਪੱਟੀ, 20 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ)- ਪੱਟੀ ਦੇ ਨਜ਼ਦੀਕੀ ਪਿੰਡ ਬਰਵਾਲਾ ਵਿਖੇ ਇਕ ਨੌਜਵਾਨ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਬਾਂਹ 'ਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਉਸੇ ....
ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੀਨੀਅਰ ਸਹਾਇਕ 15 ਹਜ਼ਾਰ ਰਿਸ਼ਵਤ ਲੈਂਦਾ ਕਾਬੂ
. . .  1 day ago
ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਵਿਜੀਲੈਂਸ ਦੇ ਸੀਨੀਅਰ ਪੁਲਿਸ ਕਪਤਾਨ ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਦੇ ਇੰਚਾਰਜ ਸਤ ਪ੍ਰੇਮ ਸਿੰਘ ਨੇ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟੀਮ ਸਹਿਤ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦਾ ਚੌਥਾ ਖਿਡਾਰੀ ਆਊਟ
. . .  1 day ago
ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ 22 ਸਾਲਾ ਜਸਕਰਨ ਦੀ ਮ੍ਰਿਤਕ ਦੇਹ
. . .  1 day ago
ਰਾਜਾਸਾਂਸੀ, 20 ਜੂਨ (ਖੀਵਾ)- ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਬੀਤੀ 11 ਜੂਨ ਨੂੰ ਦੁਬਈ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਦੇ ਮੂੰਹ ਜਾ ਪਿਆ ....
ਹਿਮਾਚਲ ਪ੍ਰਦੇਸ਼ : ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ, 35 ਜ਼ਖਮੀ
. . .  1 day ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਜਦਕਿ 35 ਲੋਕ ਜ਼ਖਮੀ ਹੋਏ....
ਵਿਸ਼ਵ ਕੱਪ 2019 : 313 ਦੌੜਾਂ 'ਤੇ ਆਸਟ੍ਰੇਲੀਆ ਦਾ ਦੂਜਾ ਖਿਡਾਰੀ ਆਊਟ
. . .  1 day ago
ਵਿਸ਼ਵ ਕੱਪ 2019 : 42 ਓਵਰਾਂ ਤੋਂ ਬਾਅਦ ਆਸਟ੍ਰੇਲੀਆ 289/1
. . .  1 day ago
ਅਜਮੇਰ ਸ਼ਰੀਫ਼ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਨੌਜਵਾਨ ਚੱਲਦੀ ਰੇਲਗੱਡੀ ਤੋਂ ਡਿੱਗਿਆ, ਮੌਤ
. . .  1 day ago
ਫ਼ਤਹਿਗੜ੍ਹ ਸਾਹਿਬ, 20 ਜੂਨ (ਅਰੁਣ ਆਹੂਜਾ) - ਪਵਿੱਤਰ ਦਰਗਾਹ ਅਜਮੇਰ ਸ਼ਰੀਫ਼ ਵਿਖੇ ਨਤਮਸਤਕ ਹੋ ਕੇ ਰੇਲਗੱਡੀ ਰਾਹੀ ਵਾਪਸ ਪਰਤ ਰਹੇ ਇਕ ਨੌਜਵਾਨ ਸ਼ਰਧਾਲੂ ਦੀ ਚੱਲਦੀ ਰੇਲਗੱਡੀ ਤੋਂ ਹੇਠਾਂ ਡਿਗ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ....
ਸੜਕ ਹਾਦਸੇ 'ਚ ਗੰਨਾ ਮਿੱਲ ਦੇ ਇੰਸਪੈਕਟਰ ਦੀ ਮੌਤ
. . .  1 day ago
ਖਮਾਣੋਂ, 20 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਹਿਰ ਦੇ ਲਕਸ਼ਮੀ ਰਾਈਸ ਮਿੱਲ ਦੇ ਨੇੜੇ ਮੁੱਖ ਮਾਰਗ 'ਤੇ ਇੱਕ ਔਡੀ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਨਾਹਰ ਸ਼ੂਗਰ ਮਿੱਲ ਸਲਾਣਾ ਵਿਖੇ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਪਲਵਿੰਦਰ ਸਿੰਘ (59 ਸਾਲ) ....
ਹਿਮਾਚਲ ਪ੍ਰਦੇਸ਼ : ਡੂੰਘੀ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
. . .  1 day ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਬੱਸ 'ਚ 50 ਯਾਤਰੀ ਸਵਾਰ ਸਨ ਜਿਨ੍ਹਾਂ 'ਚੋਂ 20 ਯਾਤਰੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ....
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਆਸਟ੍ਰੇਲੀਆ 177/1
. . .  1 day ago
ਸਿੱਖ ਦੰਗਿਆਂ ਦੇ ਮਾਮਲੇ 'ਚ ਕਮਲ ਨਾਥ ਦੇ ਖ਼ਿਲਾਫ਼ ਫਿਰ ਤੋਂ ਹੋਵੇਗੀ ਜਾਂਚ- ਮਨਜਿੰਦਰ ਸਿਰਸਾ
. . .  1 day ago
ਬਿਜਲੀ ਚੋਰੀ ਫੜਨ ਗਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਡੇਢ ਘੰਟਾ ਬੰਦੀ ਬਣਾਈ ਰੱਖਿਆ
. . .  1 day ago
ਫ਼ਸਲ 'ਤੇ ਸਪਰੇ ਕਰਦੇ ਸਮੇਂ ਕਿਸਾਨ ਦੀ ਮੌਤ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੀ ਠੋਸ ਸ਼ੁਰੂਆਤ, 13 ਓਵਰਾਂ ਤੋਂ ਬਾਅਦ ਬਿਨਾਂ ਵਿਕਟ ਗੁਆਏ 72 ਦੌੜਾਂ 'ਤੇ
. . .  1 day ago
ਮੀਂਹ ਕਾਰਨ ਅੰਮ੍ਰਿਤਸਰ ਦੇ ਮਾਲ ਰੋਡ ਦੀ ਸੜਕ ਦਾ ਇਕ ਹਿੱਸਾ ਹੇਠਾਂ ਧਸਿਆਂ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ 6 ਓਵਰਾਂ ਮਗਰੋਂ 31/0 'ਤੇ
. . .  1 day ago
ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ, ਯੋਗੀ ਤੇ ਭਾਗਵਤ ਖਿਲਾਫ ਕੀਤੀ ਸੀ ਟਿੱਪਣੀ
. . .  1 day ago
ਪਾਰਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਇਸ ਦਾ ਫੈਸਲਾ ਮੈਂ ਨਹੀਂ ਕਰਾਂਗਾ - ਰਾਹੁਲ ਗਾਂਧੀ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਬਨਾਮ ਬੰਗਲਾਦੇਸ਼, ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਹਿੰਦ ਪਾਕਿ ਕੌਮੀ ਸਰਹੱਦ ਤੋਂ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ
. . .  1 day ago
ਜਲੰਧਰ 'ਚ ਮੀਂਹ ਸਮੇਤ ਹੋਈ ਗੜੇਮਾਰੀ
. . .  1 day ago
ਲਾਪਤਾ ਹੋਏ ਪਰਿਵਾਰ ਵਿਚੋਂ ਇਕ ਮਹਿਲਾ ਦੀ ਮਿਲੀ ਲਾਸ਼
. . .  1 day ago
ਸੜਕ ਦੁਰਘਟਨਾ ਵਿਚ ਔਰਤ ਦੀ ਮੌਤ
. . .  1 day ago
ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਜਲੰਧਰ ਦੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਉੱਚ ਪੱਧਰੀ ਮੀਟਿੰਗ ਦੀ ਕੈਪਟਨ ਨੇ ਕੀਤੀ ਪ੍ਰਧਾਨਗੀ
. . .  1 day ago
ਮੋਦੀ 'ਤੇ ਸਵਾਲ ਖੜੇ ਕਰਨ ਵਾਲਾ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ 30 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਕਰਾਰ
. . .  1 day ago
ਜੰਡਿਆਲਾ ਗੁਰੂ ਵਿਖੇ ਹਨੇਰੀ ਉਪਰੰਤ ਹੋਈ ਬਾਰਸ਼
. . .  1 day ago
ਰਾਂਚੀ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣਗੇ ਨਰਿੰਦਰ ਮੋਦੀ
. . .  1 day ago
ਬਾਰਿਸ਼ ਨੇ ਗੁਰੂ ਨਗਰੀ ਵਿਚ ਮੌਸਮ ਕੀਤਾ ਸੁਹਾਵਣਾ
. . .  1 day ago
ਰੇਲਵੇ ਗੇਟਮੈਨ ਦੀ ਕਵਾਟਰ ਵਿਚੋਂ ਮਿਲੀ ਲਾਸ਼
. . .  1 day ago
ਇਕ ਰਾਸ਼ਟਰ, ਇਕ ਚੋਣ ਸਮੇਂ ਦੀ ਮੰਗ, ਲਗਾਤਾਰ ਚੋਣ ਹੋਣ ਨਾਲ ਵਿਕਾਸ 'ਚ ਪੈਂਦੀ ਹੈ ਰੁਕਾਵਟ - ਰਾਸ਼ਟਰਪਤੀ
. . .  1 day ago
ਏ.ਐਨ 32 ਜਹਾਜ਼ ਹਾਦਸਾ : 6 ਮ੍ਰਿਤਕ ਦੇਹਾਂ ਤੇ 7 ਦੇ ਅਵਸ਼ੇਸ਼ ਬਰਾਮਦ
. . .  1 day ago
ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਆਪਣੇ ਇਰਾਦੇ ਪ੍ਰਗਟ ਕੀਤੇ - ਰਾਸ਼ਟਰਪਤੀ
. . .  1 day ago
ਅੱਤਵਾਦ ਖਿਲਾਫ ਪੂਰਾ ਵਿਸ਼ਵ ਭਾਰਤ ਨਾਲ - ਰਾਸ਼ਟਰਪਤੀ
. . .  1 day ago
ਚੰਦਰਯਾਨ 2 ਨੂੰ ਲਾਂਚ ਕਰਨ ਦੀ ਤਿਆਰੀ 'ਚ ਵਿਗਿਆਨੀ - ਰਾਸ਼ਟਰਪਤੀ
. . .  1 day ago
ਕੂੜੇ ਦਾ ਇਸਤੇਮਾਲ ਸੜਕ ਬਣਾਉਣ ਲਈ ਹੋ ਰਿਹਾ ਹੈ - ਰਾਸ਼ਟਰਪਤੀ
. . .  1 day ago
ਜੀ.ਐਸ.ਟੀ. ਨੂੰ ਸਰਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ - ਰਾਸ਼ਟਰਪਤੀ
. . .  1 day ago
ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ - ਰਾਸ਼ਟਰਪਤੀ
. . .  1 day ago
ਭਾਰਤ ਸਭ ਤੋਂ ਵੱਧ ਸਟਾਰਟ ਅੱਪ ਵਾਲੇ ਦੇਸ਼ਾਂ ਵਿਚ ਸ਼ਾਮਲ, ਉੱਚ ਸਿੱਖਿਆ 'ਚ ਸੀਟਾਂ ਦੀ ਗਿਣਤੀ ਡੇਢ ਗੁਣਾ ਕੀਤੀ ਜਾਵੇਗੀ - ਰਾਸ਼ਟਰਪਤੀ
. . .  1 day ago
ਤਿੰਨ ਤਲਾਕ, ਹਲਾਲਾ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਦੀ ਲੋੜ - ਰਾਸ਼ਟਰਪਤੀ
. . .  1 day ago
3 ਕਰੋੜ ਦਿਹਾਤੀ ਔਰਤਾਂ ਨੂੰ ਲੋਨ ਦਿੱਤਾ ਗਿਆ - ਰਾਸ਼ਟਰਪਤੀ ਕੋਵਿੰਦ
. . .  1 day ago
ਸਸਤੀ ਦਵਾਈਆਂ ਲਈ 5300 ਜਨ ਔਸ਼ਧੀ ਕੇਂਦਰ ਖੋਲੇ ਗਏ - ਰਾਸ਼ਟਰਪਤੀ ਕੋਵਿੰਦ
. . .  1 day ago
ਆਯੁਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ - ਰਾਸ਼ਟਰਪਤੀ ਕੋਵਿੰਦ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 26 ਮੱਘਰ ਸੰਮਤ 550

ਫਰੀਦਕੋਟ / ਮੁਕਤਸਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਦੇ ਦਰਸ਼ਨਾਂ ਲਈ ਮੁਫ਼ਤ ਬੱਸ ਯਾਤਰਾ ਸ਼ੁਰੂ

ਫ਼ਰੀਦਕੋਟ, 10 ਦਸੰਬਰ (ਸਤੀਸ਼ ਬਾਗ਼ੀ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਅਸਥਾਨ ਟਿੱਲਾ ਬਾਬਾ ਫ਼ਰੀਦ ਪ੍ਰਬੰਧਕ ਕਮੇਟੀ ਵਲੋਂ ਇਤਿਹਾਸਕ ਧਰਤੀ ਸੁਲਤਾਨਪੁਰ ਲੋਧੀ ਦੇ ਦਰਸ਼ਨ ਦੀਦਾਰ ਕਰਵਾਉਣ ਦੇ ਸਬੰਧ ਵਿਚ ਅੱਜ ਮੁਫ਼ਤ ਬੱਸ ਯਾਤਰਾ ਸ਼ੁਰੂ ਕਰਨ ਮੌਕੇ ਟਿੱਲਾ ਬਾਬਾ ਫ਼ਰੀਦ ਵਿਖੇ ਅਰਦਾਸ ਕੀਤੀ ਗਈ | ਇਸ ਮੌਕੇ ਟਿੱਲਾ ਬਾਬਾ ਫ਼ਰੀਦ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖਾਲਸਾ ਨੇ ਸੁਲਤਾਨਪੁਰ ਲੋਧੀ ਲਈ ਜਾਣ ਵਾਲੀਆਂ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਿਆਂ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਸੁਲਤਾਰਪੁਰ ਲੋਧੀ ਵਿਖੇ ਜਾ ਕੇ ਕੇਵਲ ਬਾਹਰੀ ਅੱਖਾਂ ਦੇ ਨਾਲ ਨਹੀਂ ਸਗੋਂ ਅੰਦਰਲੀਆਂ ਮਨ ਦੀਆਂ ਅੱਖਾਂ ਨਾਲ ਦਰਸ਼ਨ ਕਰਨ ਅਤੇ ਅਪਣੀਆਂ ਬੁਰਾਈਆਂ ਨੂੰ ਤਿਆਗਣ ਦਾ ਪ੍ਰਣ ਲੈਣ | ਉਨ੍ਹਾਂ ਨੇ ਇਸ ਉਪਰਾਲੇ ਲਈ ਟਿੱਲਾ ਬਾਬਾ ਫ਼ਰੀਦ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਨੂੰ ਵੀ ਮੁਬਾਰਕਬਾਦ ਦਿੱਤੀ | ਇਸ ਮੌਕੇ ਟਿੱਲਾ ਬਾਬਾ ਫ਼ਰੀਦ ਦੇ ਸੇਵਾਦਾਰ ਮਹੀਪ ਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਦਿਲੀ ਇੱਛਾ ਸੀ ਕਿ ਪੰਜਾਬ ਅੰਦਰਲੇ ਧਾਰਮਿਕ ਸਥਾਨਾਂ ਲਈ ਅਜਿਹੀਆਂ ਯਾਤਰਾਵਾਂ ਸ਼ੁਰੂ ਕੀਤੀਆਂ ਜਾਣ ਜਿਸ ਨੂੰ ਅੱਜ ਬੂਰ ਪਿਆ ਹੈ | ਉਨ੍ਹਾਂ ਕਿਹਾ ਕਿ ਇਸ ਯਾਤਰਾ ਸਬੰਧੀ ਹੁਣ ਤੱਕ ਲਗਪਗ 900 ਸ਼ਰਧਾਲੂਆਂ ਦੇ ਨਾਂਅ ਦਰਜ ਹੋ ਚੁੱਕੇ ਹਨ ਅਤੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਣਗੇ | ਮਹੀਪ ਇੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਬੱਸਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਅਤੇ ਜੀ.ਪੀ.ਐੱਸ. ਦੀਆਂ ਸਹੂਲਤਾਂ ਲਗਾਈਆਂ ਗਈਆਂ ਹਨ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਦੱਸਿਆ ਕਿ ਇਸ ਯਾਤਰਾ ਉਪਰੰਤ ਡੇਰਾ ਬਾਬਾ ਨਾਨਕ ਅਤੇ ਸ੍ਰੀ ਹਰਮਿੰਦਰ ਸਾਹਿਬ ਸ੍ਰੀ ਅੰਮਿ੍ਤਸਰ ਸਾਹਿਬ ਦੇ ਦਰਸ਼ਨਾਂ ਲਈ ਵੀ ਮੁਫ਼ਤ ਯਾਤਰਾ ਸ਼ੁਰੂ ਕੀਤੀ ਜਾਵੇਗੀ | ਇਸ ਉਪਰੰਤ ਦੋ ਬੱਸਾਂ ਵਿਚ ਸਵਾਰ 44 ਸ਼ਰਧਾਲੂਆਂ ਨੂੰ ਟਿੱਲਾ ਬਾਬਾ ਫ਼ਰੀਦ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਖ਼ਾਲਸਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਪਾਵਰਕਾਮ ਪੰਜਾਬ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਬਰਾੜ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਕੀਰਤ ਸਿੰਘ ਗਿੱਲ ਸਪੁੱਤਰ ਗੁਰਤੇਜ ਸਿੰਘ ਗਿੱਲ ਨੇ ਟਿੱਲਾ ਬਾਬਾ ਫ਼ਰੀਦ ਦੀ ਪ੍ਰਬੰਧਕ ਕਮੇਟੀ ਵਲੋਂ ਸ਼ੁਰੂ ਕੀਤੀ ਗਈ ਮੁਫ਼ਤ ਯਾਤਰਾ ਲਈ ਸੰਗਤਾਂ ਵਲੋਂ ਧੰਨਵਾਦ ਕੀਤਾ | ਇਸ ਮੌਕੇ ਟਿੱਲਾ ਬਾਬਾ ਫ਼ਰੀਦ ਪ੍ਰਬੰਧਕ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਸੇਖੋਂ ਸਾਬਕਾ ਸਰਪੰਚ, ਚੰਦ ਸਿੰਘ ਡੋਡ ਤੇ ਮਲਕੀਤ ਸਿੰਘ ਗੋਲੇਵਾਲਾ ਤੋਂ ਇਲਾਵਾ ਗਿੰਦਰਜੀਤ ਸਿੰਘ ਸੇਖੋਂ ਸੀਨੀਅਰ ਆਗੂ ਜ਼ਿਲ੍ਹਾ ਕਾਂਗਰਸ ਕਮੇਟੀ, ਰਜਿੰਦਰ ਸਿੰਘ ਬਰਾੜ ਜਲਾਲੇਆਣਾ, ਨਰਿੰਦਰ ਪਾਲ ਸਿੰਘ ਨਿੰਦਾ ਸਾਬਕਾ ਪ੍ਰਧਾਨ ਨਗਰ ਕੌਾਸਲ, ਅੰਮਿ੍ਤਪਾਲ ਸਿੰਘ, ਡਾਕਟਰ ਗੁਰਿੰਦਰ ਮੋਹਨ ਸਿੰਘ, ਜਗਪਾਲ ਸਿੰਘ ਬਰਾੜ ਸਮਾਜ ਸੇਵੀ, ਸ਼ਿਵਕਰਨ ਸ਼ਰਮਾ ਹਰਿਦਿਆਲੇਆਣਾ ਹਲਕਾ ਇੰਚਾਰਜ਼ ਬੀ.ਜੇ.ਪੀ. ਹਲਕਾ ਵਿਧਾਨ ਸਭਾ, ਗੁਰਨਾਮ ਸਿੰਘ, ਸੁਰਿੰਦਰ ਸਿੰਘ ਕੋਹਲੀ, ਡਾਕਟਰ ਡਿੰਪੀ , ਪਰਮਜੀਤ ਸਿੰਘ ਪਲੇਨ, ਜੀਤ ਸਿੰਘ, ਬਚਨ ਸਿੰਘ ਨੱਥਲ ਵਾਲਾ, ਜ਼ੋਰਾ ਸਿੰਘ, ਬਾਜ਼ਵਿੰਦਰ ਸਿੰਘ ਅਤੇ ਹਰਜੀਤ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਸੂਬਾ ਪੱਧਰੀ ਲੋਕ ਗੀਤ ਮੁਕਾਬਲੇ 'ਚ ਸੁਖਦੀਪ ਕੌਰ ਗੋਲੇਵਾਲਾ ਜੇਤੂ

ਗੋਲੇਵਾਲਾ, 10 ਦਸੰਬਰ (ਅਮਰਜੀਤ ਬਰਾੜ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਵਿੱਦਿਅਕ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਲੇਵਾਲਾ ਦੀ ਵਿਦਿਆਰਥਣ ਸੁਖਦੀਪ ਕੌਰ ਨੇ ਲੋਕ ਗੀਤ ਮੁਕਾਬਲੇ ਵਿਚ ਪੰਜਾਬ ਭਰ 'ਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ | ...

ਪੂਰੀ ਖ਼ਬਰ »

ਹਾਦਸਿਆਂ ਦਾ ਕਾਰਨ ਬਣ ਰਹੇ ਹਨ ਤੂੜੀ ਵਾਲੇ ਟਰਾਲੇ

ਗੋਲੇਵਾਲਾ, 10 ਦਸੰਬਰ (ਅਮਰਜੀਤ ਬਰਾੜ)-ਟਰੈਕਟਰਾਂ ਦੇ ਪਿੱਛੇ ਟਰਾਲਿਆਂ ਦੇ ਉਪਰ ਭੁੰਗ ਬਣਾ ਕੇ ਤੂੜੀ ਨਾਲ ਲੱਦੇ ਟਰਾਲੇ ਜਦ ਸੜਕਾਂ ਉਪਰ ਚੱਲਦੇ ਹਨ ਤਾਂ ਇਹ ਆਪਣੇ ਆਪ ਵਿਚ ਟਰੈਫ਼ਿਕ ਨਿਯਮਾਂ ਦੀ ਵੱਡੀ ਉਲੰਘਣਾ ਹੈ ਤੇ ਜਦ ਸਰਦੀ ਦੇ ਇਸ ਮੌਸਮ ਵਿਚ ਵਧ ਰਹੀਆਂ ਧੁੰਦਾਂ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਸਬੰਧੀ ਸਮਾਗਮ ਕੱਲ੍ਹ

ਫ਼ਰੀਦਕੋਟ, 10 ਦਸੰਬਰ (ਬਾਗ਼ੀ)-ਬ੍ਰਾਹਮਣ ਸਭਾ ਫ਼ਰੀਦਕੋਟ ਦੇ ਪ੍ਰਧਾਨ ਸੁਖਦੇਵ ਸਿੰਘ ਸ਼ਰਮਾ ਨੇ ਦੱਸਿਆ ਕਿ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਦੀ ਇਕਾਈ ਨਿਹਾਲ ਸਿੰਘ ਵਾਲਾ ਵਲੋਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿਚ ...

ਪੂਰੀ ਖ਼ਬਰ »

ਇਤਿਹਾਸਕ ਕਸਬੇ ਬਰਗਾੜੀ ਲਈ ਪੂਰਾ ਸੀਵਰੇਜ ਅਤੇ ਗਰਾਂਟਾਂ ਦੀ ਝੜੀ ਲਗਾ ਦੇਵਾਂਗੇ - ਪੰਚਾਇਤ ਮੰਤਰੀ

ਬਰਗਾੜੀ, 10 ਦਸੰਬਰ (ਲਖਵਿੰਦਰ ਸ਼ਰਮਾ)-ਪੰਜਾਬ ਦੇ ਪੰਚਾਇਤ ਮੰਤਰੀ ਤਿ੍ਪਤਰਾਜਿੰਦਰ ਸਿੰਘ ਬਾਜਵਾ ਨੇ ਬਰਗਾੜੀ ਵਿਖੇ ਸੀਨੀਅਰ ਕਾਂਗਰਸੀ ਆਗੂ ਹਿਰਦੇਪਾਲ ਸਿੰਘ ਭਲੂਰੀਆ ਅਤੇ ਪ੍ਰੀਤਪਾਲ ਸਿੰਘ ਭਲੂਰੀਆ ਦੇ ਘਰ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਉਪਰੰਤ ਪੱਤਰਕਾਰਾਂ ...

ਪੂਰੀ ਖ਼ਬਰ »

ਰੈਵੀਨਿਊ ਪਟਵਾਰ ਯੂਨੀਅਨ ਨੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਦਿੱਤਾ ਧਰਨਾ

ਫ਼ਰੀਦਕੋਟ, 10 ਦਸੰਬਰ (ਸਰਬਜੀਤ ਸਿੰਘ)-ਰੈਵੀਨਿਊ ਪਟਵਾਰ ਯੂਨੀਅਨ ਫ਼ਰੀਦਕੋਟ ਵਲੋਂ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਮੂਹਰੇ ਬਠਿੰਡਾ ਦੇ ਪਟਵਾਰੀਆਂ ਦੀ ਹਮਾਇਤ 'ਚ ਜ਼ਿਲ੍ਹਾ ਪ੍ਰਧਾਨ ਬਿੱਕਰ ਸਿੰਘ ਦੀ ਅਗਵਾਈ 'ਚ ਧਰਨਾ ਲਗਾਇਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਜੈਤੋ ਵਿਚ ਲਗਾਈ ਗਈ ਲੋਕ ਅਦਾਲਤ

ਜੈਤੋ, 10 ਦਸੰਬਰ (ਭੋਲਾ ਸ਼ਰਮਾ)-ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਦੀ ਰੌਸ਼ਨੀ ਵਿਚ ਸਥਾਨਕ ਕੋਰਟ ਕੰਪਲੈਕਸ ਅੰਦਰ ਐਡੀਸ਼ਨਲ ਸਿਵਲ ਜੱਜ ਸ੍ਰੀ ਗਗਨਦੀਪ ਸਿੰਘ ਗਰਗ ਦੀ ਰਹਿਨੁਮਾਈ ਅਧੀਨ ਲੋਕ ਅਦਾਲਤ ਲਾਈ ਗਈ | ਇਸ ਅਦਾਲਤ ਵਿਚ ਪਹੁੰਚੇ 185 ...

ਪੂਰੀ ਖ਼ਬਰ »

ਸਰਕਾਰੀ ਸਕੂਲ ਦੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ

ਫ਼ਰੀਦਕੋਟ, 10 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਸਰਕਾਰੀ ਹਰਿੰਦਰਾ ਮਿਡਲ ਸਕੂਲ ਕੰਮੇਆਣਾ ਗੇਟ, ਫ਼ਰੀਦਕੋਟ ਵਿਖੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਰਮੇਸ਼ ਗੇਰਾ ਨੇ ਆਪਣੀ 32ਵੀਂ ਵਰੇਗੰਢ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਮਨਾਈ | ਇਸ ਮੌਕੇ ਗੇਰਾ ਪਰਿਵਾਰ ਵਲੋਂ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਦੇ ਵਿਰੋਧ ਸਦਕਾ ਜ਼ਮੀਨ ਦੀ ਕੁਰਕੀ ਰੁਕੀ

ਜੈਤੋ, 10 ਦਸੰਬਰ (ਸ਼ਰਮਾ)-ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਦੇ ਕਾਰਕੁੰਨਾਂ ਵਲੋਂ ਵਿਰੋਧ ਕਰਨ 'ਤੇ ਪਿੰਡ ਬਿਸ਼ਨੰਦੀ ਦੇ ਕਿਸਾਨ ਗੱਜਣ ਸਿੰਘ ਦੀ ਜ਼ਮੀਨ ਕੁਰਕ ਕਰਨ ਆਏ ਅਧਿਕਾਰੀਆਂ ਨੂੰ ਬਗ਼ੈਰ ਕਾਰਵਾਈ ਕੀਤਿਆਂ ਵਾਪਸ ਪਰਤਣਾ ਪਿਆ | ਯੂਨੀਅਨ ਦੇ ਜ਼ਿਲ੍ਹਾ ਮੀਤ ...

ਪੂਰੀ ਖ਼ਬਰ »

ਪੰਜਾਬੀ ਭਾਸ਼ਾ ਨੂੰ ਸਨਮਾਨ ਦਿਵਾਉਣ ਲਈ ਵਿਰੋਧੀ ਧਿਰ ਦੇ ਨੇਤਾ ਦੇ ਨਾਂਅ ਵਿਧਾਇਕ ਸੰਧਵਾਂ ਨੂੰ ਸੌਾਪਿਆ ਪੱਤਰ

ਕੋਟਕਪੂਰਾ, 10 ਦਸੰਬਰ (ਮੇਘਰਾਜ)-ਪੰਜਾਬੀ ਮਾਂ ਬੋਲੀ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਅਦਾਰਿਆਂ 'ਚ ਬਣਦਾ ਹੱਕ ਦਿਵਾਉਣ ਲਈ ਹੋਂਦ 'ਚ ਆਈ ਸੰਸਥਾ 'ਪੰਜਾਬੀ ਭਾਸ਼ਾ ਪਸਾਰ ਭਾਈਚਾਰਾ' ਵਲੋਂ 5 ਦਸੰਬਰ 2018 ਨੂੰ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਸੀ ਕਿ ਉਹ ...

ਪੂਰੀ ਖ਼ਬਰ »

ਆਰ.ਟੀ.ਆਈ. ਤਹਿਤ ਜਾਣਕਾਰੀ ਮੁਹੱਈਆ ਕਰਵਾਏ ਜਾਣ ਲਈ ਕੀਤੀ ਅਪੀਲ

ਜੈਤੋ, 10 ਦਸੰਬਰ (ਸ਼ਰਮਾ)-ਇੱਥੋਂ ਦੇ ਆਰ.ਟੀ.ਆਈ. ਐਕਟੀਵਿਸਟ ਗਿਆਨ ਚੰਦ ਗੋਇਲ ਨੇ ਵਧੀਕ ਡਾਇਰੈਕਟਰ ਲੋਕ ਸੰਪਰਕ ਵਿਭਾਗ ਨੂੰ ਪੱਤਰ ਭੇਜ ਕੇ ਵਿਭਾਗੀ ਜਾਣਕਾਰੀ ਦੇਣ ਦੀ ਮੰਗ ਕੀਤੀ ਹੈ | ਸ੍ਰੀ ਗੋਇਲ ਅਨੁਸਾਰ ਉਹ ਵਿਭਾਗ ਵਲੋਂ ਪੱਤਰਕਾਰਾਂ ਨੂੰ ਜਾਰੀ ਕੀਤੇ ਜਾਂਦੇ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 2 ਰੋਜ਼ਾ ਜ਼ੋਨਲ ਪੱਧਰੀ ਆਤਮ ਪ੍ਰਬੋਧ ਸਮਾਗਮ ਕਰਵਾਇਆ

ਕੋਟਕਪੂਰਾ, 10 ਦਸੰਬਰ (ਮੇਘਰਾਜ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਵਲੋਂ ਸਥਾਨਕ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਸਿੱਖਾਂਵਾਲਾ ਰੋਡ ਵਿਖੇ 2 ਰੋਜ਼ਾ ਜ਼ੋਨਲ ਪੱਧਰੀ ਆਤਮ ਪ੍ਰਬੋਧ ਸਮਾਗਮ ਦੇ ਅਖੀਰਲੇ ਦਿਨ ਦੀ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਬੱਸ ਸਟੈਂਡ ਵਿਖੇ ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਸਰਪ੍ਰਸਤ ਬਖ਼ਸ਼ੀਸ਼ ਸਿੰਘ ਲਹੌਰੀਆ ਅਤੇ ਪ੍ਰਧਾਨ ਮੱਖਣ ਸਿੰਘ ਰਹੂੜਿਆਂਵਾਲੀ ...

ਪੂਰੀ ਖ਼ਬਰ »

ਪਵਨਦੀਪ ਸਿੰਘ ਬਰਾੜ ਭੀਟੀਵਾਲਾ ਨੂੰ ਸਰਪੰਚੀ ਦਾ ਉਮੀਦਵਾਰ ਐਲਾਨਿਆ

ਲੰਬੀ, 10 ਦਸੰਬਰ (ਮੇਵਾ ਸਿੰਘ) ਬਲਾਕ ਲੰਬੀ ਦੇ ਪਿੰਡ ਭੀਟੀਵਾਲਾ ਵਾਸੀਆਂ ਨੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਜਨਰਲ ਸਕੱਤਰ ਅਤੇ ਸਮਾਜ ਸੇਵੀ ਪਵਨਦੀਪ ਸਿੰਘ ਬਰਾੜ ਭੀਟੀਵਾਲਾ ਦੇ ਘਰ ਭਾਰੀ ਇਕੱਠ ਕਰਕੇ ਕੀਤੀ ਮੀਟਿੰਗ ਤੋਂ ਬਾਅਦ ਪਵਨਦੀਪ ਨੂੰ ਪਿੰਡ ਤੋਂ ਸਰਪੰਚੀ ਦੇ ...

ਪੂਰੀ ਖ਼ਬਰ »

ਕੰਪਿਊਟਰ ਕੁਇਜ਼ ਮੁਕਾਬਲੇ ਕਰਵਾਏ

ਮੰਡੀ ਲੱਖੇਵਾਲੀ, 10 ਦਸੰਬਰ (ਮਿਲਖ ਰਾਜ)- ਸਰਕਾਰੀ ਕੰਨਿਆ ਸੈਕੰਡਰੀ ਸਕੂਲ ਪਿੰਡ ਭਾਗਸਰ ਵਿਖੇ ਕੰਪਿਊਟਰ ਅਧਿਆਪਕਾ ਅਰਵਿੰਦਰ ਕੌਰ ਤੇ ਅੰਜੂ ਨਾਰੰਗ ਦੀ ਅਗਵਾਈ ਹੇਠ ਸਕੂਲ ਪੱਧਰੀ ਕੰਪਿਊਟਰ ਕੁਇਜ਼ ਮੁਕਾਬਲੇ ਕਰਵਾਏ ਗਏ | ਇਸ ਸਬੰਧੀ ਪਿ੍ੰਸੀਪਲ ਹਰਜੀਤ ਸਿੰਘ ਨੇ ...

ਪੂਰੀ ਖ਼ਬਰ »

ਲੋੜਵੰਦ ਵਿਦਿਆਰਥੀਆਂ ਨੂੰ ਜਰਸੀਆਂ ਵੰਡੀਆਂ

ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਐੱਨ.ਐੱਸ.ਐੱਸ. ਦੇ ਵਲੰਟੀਅਰਾਂ ਅਤੇ ਸਮੂਹ ਸਟਾਫ਼ ਮੈਂਬਰਾਂ ਦੇ ਸਹਿਯੋਗ ਨਾਲ ਲੋੜਵੰਦ ਵਿਦਿਆਰਥੀਆਂ ਨੂੰ 100 ਕੋਟੀਆਂ ਦਾਨ ਕੀਤੀਆਂ ਗਈਆਂ | ਇਸ ਮੌਕੇ ਪਿ੍ੰਸੀ: ...

ਪੂਰੀ ਖ਼ਬਰ »

ਮਿੱਠਾ ਸਿੰਘ ਗੰਧੜ੍ਹ ਨਮਿਤ ਸ਼ਰਧਾਂਜਲੀ ਸਮਾਗਮ

ਮੰਡੀ ਲੱਖੇਵਾਲੀ, 10 ਦਸੰਬਰ (ਰੁਪਿੰਦਰ ਸਿੰਘ ਸੇਖੋਂ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨਾਮਦਾਰ ਸਿੰਘ ਸਹਾਰਨ ਦੇ ਚਾਚਾ ਮਿੱਠਾ ਸਿੰਘ ਗੰਧੜ੍ਹ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਲੱਖੇਵਾਲੀ ਰੋਡ ਸਹਾਰਨ ਢਾਣੀ ਵਿਖੇ ਹੋਈ | ਇਸ ਮੌਕੇ ਪ੍ਰਸਿੱਧ ਰਾਗੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ (ਰਜਿ:) ਕਾਦੀਆਂ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (ਰਣਜੀਤ ਸਿੰਘ ਢਿੱਲੋਂ)- ਭਾਰਤੀ ਕਿਸਾਨ ਯੂਨੀਅਨ (ਰਜਿ:) ਕਾਦੀਆਂ ਸ੍ਰੀ ਮੁਕਤਸਰ ਸਾਹਿਬ ਦੀ ਮੀਟਿੰਗ ਜ਼ਿਲ੍ਹਾ ਜਨਰਲ ਸਕੱਤਰ ਗੁਰਤੇਜ ਸਿੰਘ ਉਦੇਕਰਨ ਦੀ ਪ੍ਰਧਾਨਗੀ ਹੇਠ ਯੂਨੀਅਨ ਦੇ ਦਫ਼ਤਰ ਵਿਖੇ ਹੋਈ | ਇਸ ਮੌਕੇ ਬੁਲਾਰਿਆਂ ਨੇ ...

ਪੂਰੀ ਖ਼ਬਰ »

ਬੀ. ਐੱਸ. ਐੱਨ. ਐੱਲ. ਸੇਵਾਵਾਂ ਦਾ ਮਾੜਾ ਹਾਲ

ਮੰਡੀ ਬਰੀਵਾਲਾ, 10 ਦਸੰਬਰ (ਨਿਰਭੋਲ ਸਿੰਘ)- ਬੀ.ਐੱਸ.ਐੱਨ.ਐੱਲ. ਦੀਆਂ ਮਾੜੀਆਂ ਸੇਵਾਵਾਂ ਦਾ ਖ਼ਮਿਆਜ਼ਾ ਲੋਕਾਂ ਨੰੂ ਭੁਗਤਣਾ ਪੈ ਰਿਹਾ ਹੈ | ਜਸਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਜੰਟ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਵੰਗਲ ਵਿਚ ਬੀ.ਐੱਸ.ਐੱਨ.ਐੱਲ. ਸੇਵਾਵਾਂ ਦੀ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ

ਮਲੋਟ, 10 ਦਸੰਬਰ (ਗੁਰਮੀਤ ਸਿੰਘ ਮੱਕੜ)-ਪਿੰਡ ਦਾਨੇਵਾਲਾ ਦੇ ਗੁਰਦੁਆਰਾ ਚਰਨ ਕਮਲ ਭੋਰਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਬਾਬਾ ਬਲਜੀਤ ਸਿੰਘ ਨੇ ਦੱਸਿਆ ...

ਪੂਰੀ ਖ਼ਬਰ »

ਕੱਸੀਆਂ ਤੇ ਰਜਬਾਹਿਆਂ 'ਚ ਤੁਰੰਤ ਪਾਣੀ ਛੱਡਣ ਦੀ ਮੰਗ

ਦੋਦਾ, 10 ਦਸੰਬਰ (ਰਵੀਪਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਤੇ ਹਰਬੰਸ ਸਿੰਘ ਕੋਟਲੀ ਨੇ ਸਾਂਝੇ ਬਿਆਨ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨੂੰ ਕਣਕ ਅਤੇ ...

ਪੂਰੀ ਖ਼ਬਰ »

ਡਾ: ਅੰਬੇਦਕਰ ਦਾ ਪ੍ਰੀਨਿਰਵਾਣ ਦਿਵਸ ਮਨਾਇਆ

ਮੰਡੀ ਲੱਖੇਵਾਲੀ, 10 ਦਸੰਬਰ (ਸੇਖੋਂ, ਮਿਲਖ ਰਾਜ)-ਸਰਕਾਰੀ ਸੀਨੀ: ਸੈਕੰਡਰੀ ਸਕੂਲ (ਲੜਕੇ) ਲੱਖੇਵਾਲੀ ਵਿਖੇ ਡਾ: ਭੀਮ ਰਾਓ ਅੰਬੇਦਕਰ ਦਾ 63ਵਾਂ ਪ੍ਰੀਨਿਰਵਾਣ ਦਿਵਸ ਪਿ੍ੰਸੀਪਲ ਗੁਰਮੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ ਜਿਸ ਵਿਚ ਪਿ੍ੰ: ਗੁਰਮੀਤ ਸਿੰਘ ਨੇ ਬਾਬਾ ...

ਪੂਰੀ ਖ਼ਬਰ »

ਕਾਨੂੰਨੀ ਸੇਵਾਵਾਂ ਸਬੰਧੀ ਸੈਮੀਨਾਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (ਰਣਜੀਤ ਸਿੰਘ ਢਿੱਲੋਂ)-ਵਾਈ ਐੱਸ ਸੀਨੀਅਰ ਸੈਕੰਡਰੀ ਸਕੂਲ ਥਾਂਦੇਵਾਲਾ ਵਿਖੇ ਕਾਨੂੰਨੀ ਸੇਵਾਵਾਂ ਸਬੰਧੀ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਐਡਵੋਕੇਟ ਹਰਸ਼ਦੀਪ ਸਿੰਘ ਅਤੇ ਪੀ.ਐੱਲ.ਵੀ. ਜਗਮੀਤ ਕੌਰ ਨੇ ਜ਼ਿਲ੍ਹਾ ਕਾਨੂੰਨੀ ...

ਪੂਰੀ ਖ਼ਬਰ »

ਸ਼ਹਿਰ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਵਾਉਣਾ ਸ਼ਲਾਘਾਯੋਗ ਕੰਮ-ਡੀ. ਐੱਸ. ਪੀ.

ਮਲੋਟ, 10 ਦਸੰਬਰ (ਗੁਰਮੀਤ ਸਿੰਘ ਮੱਕੜ)-ਸ਼ਹਿਰ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰਵਾਉਣ ਦੀ ਮੁਹਿੰਮ ਦੇ ਅੱਜ ਚੌਥੇ ਦਿਨ ਡੀ.ਐੱਸ.ਪੀ. ਭੁਪਿੰਦਰ ਸਿੰਘ ਰੰਧਾਵਾ ਦੀ ਹਾਜ਼ਰੀ ਵਿਚ ਸ਼ਹਿਰ ਦੇ ਜੀ.ਟੀ. ਰੋਡ ਤੋਂ ਆਵਾਰਾ ਪਸ਼ੂਆਂ ਦੇ 3 ਟਰੱਕ ਭਰ ਕੇ ਪਿੰਡ ਰੱਤਾ ਟਿੱਬਾ ਦੀ ...

ਪੂਰੀ ਖ਼ਬਰ »

ਪੀ. ਐੱਸ. ਧੰਜੂ ਨੇ ਨਵੇਂ ਐਕਸੀਅਨ ਵਜੋਂ ਅਹੁਦਾ ਸੰਭਾਲਿਆ

ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸਥਾਨਕ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਖੇ ਇੰਜੀ: ਪ੍ਰਭਲੀਨ ਸਿੰਘ ਧੰਜੂ ਨੇ ਅੱਜ ਨਵੇਂ ਐਕਸੀਅਨ ਵਜੋਂ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਸ: ਧੰਜੂ ਪਟਿਆਲਾ ਵਿਖੇ ਬਤੌਰ ਐੱਸ.ਡੀ.ਓ. ਕੰਮ ਕਰਦੇ ...

ਪੂਰੀ ਖ਼ਬਰ »

ਕੈਂਸਰ ਨਾਲ ਇਕ ਹੋਰ ਵਿਅਕਤੀ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (ਰਣਜੀਤ ਸਿੰਘ ਢਿੱਲੋਂ)-ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਹਨ | ਇਸੇ ਤਰ੍ਹਾਂ ਸੇਵਾ ਮੁਕਤ ਅਧਿਆਪਕ ਗੁਰਦੇਵ ਸਿੰਘ ਭੁੱਲਰ ਪਿੰਡ ਭੁੱਲਰ ਦੀ ਕੈਂਸਰ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ | ਮਿ੍ਤਕ ਦੇ ਪੋਤਰੇ ...

ਪੂਰੀ ਖ਼ਬਰ »

ਪਿੰਡ ਤਰਮਾਲਾ ਦੇ ਹਰਬਰਿੰਦਰ ਸਿੰਘ ਗਿੱਲ ਨੇ ਬਿਨਾਂ ਪਰਾਲੀ ਸਾੜੇ ਕਣਕ ਬਿਜਾਈ ਦੀ ਖ਼ੋਜੀ ਤਕਨੀਕ

ਮਲੋਟ, 10 ਦਸੰਬਰ (ਗੁਰਮੀਤ ਸਿੰਘ ਮੱਕੜ)-ਜਦੋਂ ਤੋਂ ਨੈਸ਼ਨਲ ਗਰੀਨ ਟਿ੍ਬਿਊਨਲ ਨੇ ਝੋਨੇ ਦੀ ਪਰਾਲੀ ਸਾੜਨ 'ਤੇ ਰੋਕ ਲਗਾਈ ਹੈ, ਉਦੋਂ ਤੋਂ ਹੀ ਪੰਜਾਬ ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀਆਂ ਪਰਾਲੀ ਪ੍ਰਬੰਧਨ ਦੇ ਸਸਤੇ, ਸੌਖੇ ਅਤੇ ਕਾਰਗਰ ਤਰੀਕੇ ਲੱਭਣ ਲਈ ਖੋਜ ਕਰ ...

ਪੂਰੀ ਖ਼ਬਰ »

ਨੌਜਵਾਨਾਂ ਨੇ ਲਿਆ ਵਿਸ਼ਾਲ ਧਰਮ ਸਭਾ 'ਚ ਹਿੱਸਾ

ਗਿੱਦੜਬਾਹਾ, 10 ਦਸੰਬਰ (ਬਲਦੇਵ ਸਿੰਘ ਘੱਟੋਂ)-ਸ੍ਰੀ ਰਾਮ ਜਨਮ ਭੂਮੀ ਨਿਆਸ ਵਲੋਂ ਬੀਤੇ ਕੱਲ੍ਹ ਬਠਿੰਡਾ ਵਿਖੇ ਕੀਤੇ ਗਏ ਵਿਸ਼ਾਲ ਧਰਮ ਸਭਾ ਦੇ ਆਯੋਜਨ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਜ਼ਿਲ੍ਹਾ ਪ੍ਰਧਾਨ ਰਜੇਸ਼ ਪਠੇਲਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਭਾਜਪਾ ...

ਪੂਰੀ ਖ਼ਬਰ »

ਖਪਤਕਾਰਾਂ ਤੋਂ ਬਕਾਇਆ ਵਸੂਲਣ ਲਈ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਹੋਇਆ ਪੱਬਾਂ-ਭਾਰ

ਗਿੱਦੜਬਾਹਾ, 10 ਦਸੰਬਰ (ਬਲਦੇਵ ਸਿੰਘ ਘੱਟੋਂ)-ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਲੋਂ ਮਿਲੇ ਨਿਰਦੇਸ਼ਾਂ 'ਤੇ ਜੇ. ਈ. ਤੋਂ ਲੈ ਕੇ ਐਕਸੀਅਨ ਤੱਕ ਦੇ ਅਧਿਕਾਰੀ ਲੋਕਾਂ ਵੱਲ ਖੜ੍ਹਾ ਵਿਭਾਗ ਦਾ ਬਕਾਇਆ ਵਸੂਲਣ ਲਈ ਪੱਬਾਂ ਭਾਰ ਨਜ਼ਰ ਆ ਰਹੇ ਹਨ | ਸਬੰਧਿਤ ਅਧਿਕਾਰੀ ...

ਪੂਰੀ ਖ਼ਬਰ »

ਸ਼ਰਾਬ ਦਾ ਠੇਕਾ ਚੁਕਵਾਉਣ ਨੂੰ ਲੈ ਕੇ ਆਬਾਦੀ ਵਾਸੀਆਂ ਕੀਤਾ ਪ੍ਰਦਰਸ਼ਨ

ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪਿੰਡ ਲੱਕੜਵਾਲਾ ਵਿਖੇ ਸ਼ਰਾਬ ਦਾ ਠੇਕਾ ਆਬਾਦੀ ਵਿਚ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ | ਇਸ ਸਬੰਧ ਵਿਚ ਅੱਜ ਸਥਾਨਕ ਲੋਕਾਂ ਨੇ ਬਹੁਜਨ ਸਮਾਜ ਪਾਰਟੀ ਦੀ ਅਗਵਾਈ ਵਿਚ ਰੋਸ ਪ੍ਰਦਰਸ਼ਨ ਕੀਤਾ | ਪਿੰਡ ਵਾਸੀਆਂ ਨੇ ...

ਪੂਰੀ ਖ਼ਬਰ »

ਜ਼ਿਲ੍ਹੇ ਵਿਚ ਵੱਖ-ਵੱਖ ਥਾਵਾਂ 'ਤੇ ਚਲਾਏ ਜਾ ਰਹੇ ਹਨ ਆਧਾਰ ਕੇਂਦਰ

ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਵੱਖ-ਵੱਖ ਥਾਵਾਂ 'ਤੇ ਅਧਾਰ ਕਾਰਡ ਬਣਵਾਉਣ ਜਾ ਇਸ ਵਿਚ ਸੋਧ ਲਈ ਕੇਂਦਰ ਸਥਾਪਿਤ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐੱਮ.ਕੇ. ...

ਪੂਰੀ ਖ਼ਬਰ »

ਜਮ੍ਹਾਂ ਖੋਰਾਂ ਨੇ ਯੂਰੀਆ ਖਾਦ ਦੀ ਨਕਲੀ ਕਿੱਲਤ ਦਿਖਾ ਕੇ ਕਿਸਾਨਾਂ ਨੂੰ ਸ਼ਰੇ੍ਹਆਮ ਲੁੱਟਣਾ ਕੀਤਾ ਸ਼ੁਰੂ

ਗਿੱਦੜਬਾਹਾ, 10 ਦਸੰਬਰ (ਬਲਦੇਵ ਸਿੰਘ ਘੱਟੋਂ)-ਗਿੱਦੜਬਾਹਾ ਅਤੇ ਆਸ-ਪਾਸ ਦੇ ਕਿਸਾਨਾਂ ਨੂੰ ਕਣਕ 'ਚ ਪਾਉਣ ਲਈ ਯੂਰੀਆ ਖਾਦ ਪ੍ਰਾਪਤ ਕਰਨ 'ਚ ਭਾਰੀ ਦਿੱਕਤ ਆ ਰਹੀ ਹੈ | ਕੁਝ ਦੁਕਾਨਦਾਰਾਂ ਕੋਲ ਵੱਡਾ ਸਟਾਕ ਜਮ੍ਹਾਂ ਹੋਣ ਦੇ ਬਾਵਜੂਦ ਯੂਰੀਆ ਖਾਦ ਦੀ ਕਿੱਲਤ ਦਿਖਾ ਕੇ ...

ਪੂਰੀ ਖ਼ਬਰ »

ਈ. ਜੀ. ਐੱਸ. ਅਧਿਆਪਕਾਂ ਨੇ ਸਰਕਾਰ ਦੇ ਨਾਂਅ ਭੇਜੀਆਂ ਚਿੱਠੀਆਂ

ਸ੍ਰੀ ਮੁਕਤਸਰ ਸਾਹਿਬ, 10 ਦਸੰਬਰ (ਹਰਮਹਿੰਦਰ ਪਾਲ)-ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਈ.ਜੀ.ਐੱਸ./ਏ.ਆਈ.ਈ./ਐੱਸ.ਟੀ.ਆਰ. ਦੇ ਜ਼ਿਲ੍ਹਾ ਪ੍ਰਧਾਨ ਵਨੀਤ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਸੂਬੇ ਦੇ ਪ੍ਰਾਇਮਰੀ ਸਕੂਲਾਂ ਵਿਚ ...

ਪੂਰੀ ਖ਼ਬਰ »

ਅਜੇ ਨਹੀਂ ਹੋਵੇਗੀ ਗ੍ਰਾਮ ਪੰਚਾਇਤ ਦੋਦਾ ਦੀ ਚੋਣ

ਦੋਦਾ, 10 ਦਸੰਬਰ (ਰਵੀਪਾਲ) -ਪਿੰਡ ਦੋਦਾ (ਸ੍ਰੀ ਮੁਕਤਸਰ ਸਾਹਿਬ) ਗ੍ਰਾਮ ਪੰਚਾਇਤ ਦੀ ਚੋਣ ਦਾ ਕੇਸ ਪੰਜਾਬ ਹਰਿਆਣਾ ਹਾਈਕੋਰਟ ਵਿਖੇ ਹੋਣ ਕਰਕੇ ਗ੍ਰਾਮ ਪੰਚਾਇਤ ਦੀ ਚੋਣ ਨਹੀਂ ਹੋ ਰਹੀ | ਇਸ ਸਬੰਧੀ ਸਰਪੰਚ ਛਿੰਦਰ ਸਿੰਘ ਭੱਟੀ ਨੇ ਦੱਸਿਆ ਕਿ ਦੋਦਾ ਪੰਚਾਇਤ ਦੇ 5 ਸਾਲ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX