ਤਾਜਾ ਖ਼ਬਰਾਂ


ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  1 day ago
ਲੁਧਿਆਣਾ 'ਚ ਹੋਈ 62.15 ਫ਼ੀਸਦੀ ਵੋਟਿੰਗ
. . .  1 day ago
ਬੱਚੀਵਿੰਡ-ਪਿੰਡ ਸਾਰੰਗੜਾ ਵਿਖੇ ਦੇਰ ਸ਼ਾਮ ਹੋਈ ਹਿੰਸਾ ਵਿਚ ਅਕਾਲੀ ਸਮਰਥਕ ਜ਼ਖਮੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਰਾਣੀਵਾਲਾ ਵਿਖੇ ਵੋਟਿੰਗ ਪਾਰਟੀ ਦੀ ਬੱਸ ਨੂੰ ਘੇਰਿਆ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਦੇਰ ਸ਼ਾਮ ਜਦੋਂ ਵੋਟਿੰਗ ਸਮਾਪਤ ਹੋਈ ਤਾਂ ਵੋਟਿੰਗ ਅਮਲਾ ਆਪਣੇ ਘਰਾਂ ਨੂੰ ਰਵਾਨਾ ਹੋ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਗੱਡੀ ਨੂੰ ਘੇਰੀ ਰੱਖਿਆ ਅਤੇ ਐੱਸ.ਐੱਚ.ਓ...
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ 65.65 ਫ਼ੀਸਦੀ ਵੋਟਾਂ ਪਈਆਂ-ਡਾ. ਪ੍ਰਸ਼ਾਂਤ ਕੁਮਾਰ ਗੋਇਲ
. . .  1 day ago
ਫ਼ਤਿਹਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ਅੱਜ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀਪੂਰਵਕ ਸੰਪੰਨ ਹੋਇਆ ਅਤੇ ਹਲਕੇ ਵਿਚ 65.65 ਫ਼ੀਸਦੀ ਵੋਟਾਂ ਪਈਆਂ। ਸਮੁੱਚੇ ਹਲਕੇ ਵਿਚ ...
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਵੋਟਾਂ ਦੌਰਾਨ ਹੋਇਆ 64.17 ਫ਼ੀਸਦੀ ਮਤਦਾਨ
. . .  1 day ago
ਤਰਨ ਤਾਰਨ, 19 ਮਈ (ਹਰਿੰਦਰ ਸਿੰਘ, ਲਾਲੀ ਕੈਰੋਂ, ਪਰਮਜੀਤ ਜੋਸ਼ੀ)-ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਲਗਭਗ 64.17 ਫ਼ੀਸਦੀ ਮਤਦਾਨ ਹੋਇਆ। ਜ਼ਿਲ੍ਹੇ ਵਿਚ ਛੋਟੀਆਂ ਮੋਟੀਆਂ ...
ਸਰਲੀ ਕਤਲ ਕਾਂਡ ਨਾਲ ਵੋਟਾਂ ਦਾ ਕੋਈ ਸੰਬੰਧ ਨਹੀਂ - ਐੱਸ ਐੱਸ ਪੀ ਤਰਨ ਤਾਰਨ
. . .  1 day ago
ਖਡੂਰ ਸਾਹਿਬ ,19 ਮਈ (ਮਾਨ ਸਿੰਘ)- ਐੱਸ. ਐੱਸ. ਪੀ. ਤਰਨ ਤਾਰਨ ਕੁਲਦੀਪ ਸਿੰਘ ਚਾਹਲ ਵੱਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਲੀ ਕਲਾਂ ਵਿਚ ਹੋਏ ...
ਫ਼ਰੀਦਕੋਟ 'ਚ ਸ਼ਾਂਤੀ ਪੂਰਵਕ 62.67 ਫ਼ੀਸਦੀ ਪੋਲਿੰਗ ਹੋਈ
. . .  1 day ago
ਫ਼ਰੀਦਕੋਟ, 19 ਮਈ - (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਲਈ ਅੱਜ ਸ਼ਾਂਤੀ ਪੂਰਵਕ ਵੋਟਾਂ ਪਈਆਂ। ਚੋਣ ਕਮਿਸ਼ਨ ਵੱਲੋਂ ਜਾਰੀ ਸੂਚਨਾ ਮੁਤਾਬਿਕ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ...
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ ਚ 72% ਵੋਟ ਪੋਲਿੰਗ ਹੋਈ
. . .  1 day ago
ਬੱਚੀਵਿੰਡ : ਛੋਟਿਆਂ ਪਿੰਡਾਂ ਦੇ ਮੁਕਾਬਲੇ ਵੱਡਿਆਂ ਪਿੰਡਾਂ ਵਿੱਚ ਪੋਲਿੰਗ ਰੇਟ ਘੱਟ
. . .  1 day ago
ਬੱਚੀਵਿੰਡ ਅਤੇ ਇਸ ਦੇ ਆਸ ਪਾਸ ਵਾਲੇ ਪਿੰਡਾਂ ਵਿੱਚ ਲਗਭਗ 65 % ਵੋਟਾਂ ਹੋਈਆਂ ਪੋਲ
. . .  1 day ago
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 70.68 ਪ੍ਰਤੀਸ਼ਤ ਵੋਟਿੰਗ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 70.68 ਪ੍ਰਤੀਸ਼ਤ ਵੋਟਿੰਗ ਹੋਈ ਹੈ, ਜਦਕਿ ਹਲਕਾ ਵਾਈਜ਼ ਲੰਬੀ ਵਿਧਾਨ ਸਭਾ ਹਲਕੇ ਵਿਚ 73.84 ਪ੍ਰਤੀਸ਼ਤ,...
ਬੱਚੀਵਿੰਡ - ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਦੋਹਾਂ ਰਵਾਇਤੀ ਪਾਰਟੀਆਂ ਤੋਂ ਬਿਨਾ ਕਿਸੇ ਹੋਰ ਪਾਰਟੀ ਦਾ ਨਹੀਂ ਲੱਗਾ ਪੋਲਿੰਗ ਬੂਥ
. . .  1 day ago
ਬਲਾਕ ਖਮਾਣੋਂ ਵਿਚ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਚੋਣਾਂ ਦਾ ਕੰਮ
. . .  1 day ago
ਸੰਘੋਲ 19 ਮਈ (ਹਰਜੀਤ ਸਿੰਘ ਮਾਵੀ )-ਵਿਧਾਨ ਸਭਾ ਹਲਕਾ ਬੱਸੀ ਪਠਾਣਾ ਦੇ ਬਲਾਕ ਖਮਾਣੋਂ ਵਿਚ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ ।.ਕੁੱਲ ਮਿਲਾ ਕੇ ਪਿੰਡ ਰਾਣਵਾਂ ਵਿਚ ਈਵੀਐਮ ...
ਬਾਘਾ ਪੁਰਾਣਾ 'ਚ 61. 49 ਫ਼ੀਸਦੀ ਹੋਈ ਵੋਟਿੰਗ
. . .  1 day ago
ਦਹਿਸ਼ਤ ਭਰੇ ਮਾਹੌਲ ਵਿਚ ਸੰਪੰਨ ਹੋਈਆਂ ਖਡੂਰ ਸਾਹਿਬ ਤੇ ਆਸ ਪਾਸ ਪਿੰਡਾਂ ਦੀਆਂ ਵੋਟਾਂ
. . .  1 day ago
ਜਲਾਲਾਬਾਦ ਹਲਕੇ ਵਿੱਚ ਹੋਈ ਲੱਗਭਗ 77 ਫੀਸਦੀ ਵੋਟਿੰਗ
. . .  1 day ago
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਵੋਟਾਂ ਭੁਗਤਾਉਣ ’ਚ ਰਿਹਾ ਮੋਹਰੀ
. . .  1 day ago
ਨੌਜਵਾਨਾਂ ਤੇ ਬਜ਼ੁਰਗਾਂ ਨੂੰ ਵੰਡੇ ਪ੍ਰਸੰਸਾ ਪੱਤਰ
. . .  1 day ago
ਬੰਗਾ ਹਲਕੇ 'ਚ 65.75 ਫ਼ੀਸਦੀ ਵੋਟਿੰਗ
. . .  1 day ago
ਖੇਮਕਰਨ ਹੱਲਕੇ' ਚ ਵੋਟਾਂ ਪਾਉਣ ਦਾ,ਅਮਨ ਅਮਾਨ ਨਾਲ ਸਮਾਪਤ ਹੋ ਗਿਆ,ਪੋਲਿੰਗ ਕਰੀਬ 61% ਰਹੀ
. . .  1 day ago
ਠੱਠੀ ਭਾਈ : ਬਾਘਾ ਪੁਰਾਣਾ ਦੇ ਪਿੰਡ ਬੰਬੀਹਾ ਭਾਈ ਵਿਖੇ 2064 ਚੋਂ 1430 ਵੋਟਾਂ ਪੋਲ ਹੋਈਆਂ
. . .  1 day ago
ਗੜ੍ਹਸ਼ੰਕਰ ਹਲਕੇ 'ਚ 63.09 ਫ਼ੀਸਦੀ ਪੋਲਿੰਗ
. . .  1 day ago
ਪਠਾਨਕੋਟ 'ਚ ਹੋਈ 75% ਵੋਟਿੰਗ
. . .  1 day ago
ਜਲੰਧਰ 'ਚ 7 ਵਜੇ ਤੱਕ 62.36 %ਵੋਟਿੰਗ
. . .  1 day ago
ਭੋਆ 'ਚ 71% ਵੋਟਿੰਗ
. . .  1 day ago
ਹਲਕਾ ਮਜੀਠਾ ਨਾਲ ਸਬੰਧਤ ਸਰਕਲ ਮੱਤੇਵਾਲ ਦੇ ਕਰੀਬ 32 ਪਿੰਡਾਂ ਦੇ 45 ਬੁਥਾ ਵਿੱਚ 61.40 ਫੀਸਦੀ ਵੋਟਾਂ ਹੋਈਆਂ ਪੋਲ
. . .  1 day ago
ਹਲਕਾ ਸ਼ੁਤਰਾਣਾ ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀਲੋਕ ਸਭਾ ਚੋਣ, 66 ਫੀਸਦੀ ਪਈਆਂ ਵੋਟਾਂ
. . .  1 day ago
ਅਮਨ ਅਮਾਨ ਨਾਲ ਨੇਪਰੇ ਚੜ੍ਹੀ ਲੋਕ ਸਭਾ ਚੋਣ
. . .  1 day ago
ਸਬ-ਡਿਵੀਜ਼ਨ ਮਹਿਲ ਕਲਾਂ 'ਚ 68.87 ਫ਼ੀਸਦੀ ਪੋਲਿੰਗ
. . .  1 day ago
ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ 'ਚ 70% ਤੋਂ ਵੱਧ ਵੋਟ ਹੋਈ ਪੋਲ
. . .  1 day ago
ਪੋਲਿੰਗ ਸਟੇਸ਼ਨ ਅੰਦਰ ਵੀਡੀਓ ਵਾਇਰਲ ਸਬੰਧੀ ਕਾਰਵਾਈ ਦੀ ਸਿਫ਼ਾਰਿਸ਼
. . .  1 day ago
ਅਜਨਾਲਾ ਚ ਵੋਟਾਂ ਅਮਨ ਅਮਾਨ ਨਾਲ ਸੰਪੰਨ
. . .  1 day ago
ਸੁਲਤਾਨਪੁਰ ਲੋਧੀ 'ਚ 61 ਫ਼ੀਸਦੀ ਤੋਂ ਵੱਧ ਪੋਲਿੰਗ
. . .  1 day ago
ਮੁੱਲਾਂਪੁਰ ਵਿਖੇ ਅੰਗਹੀਣ ਨੂੰ ਰੋਕਣ 'ਤੇ ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ
. . .  1 day ago
ਕੁਹਾੜਾ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਅਮਨ ਅਮਾਨ ਨਾਲ ਵੋਟਾਂ ਪੈਣ ਦਾ ਕੰਮ ਮੁਕੰਮਲ
. . .  1 day ago
ਕਤਾਰਾਂ ਲੱਗੀਆਂ ਹੋਣ ਕਾਰਨ ਸ੍ਰੀ ਚਮਕੌਰ ਸਾਹਿਬ ਦੇ ਕੋਈ ਬੂਥਾਂ 'ਤੇ 6 ਵਜੇ ਤੋਂ ਬਾਅਦ ਵੀ ਵੋਟਿੰਗ ਜਾਰੀ
. . .  1 day ago
ਰੂੰ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
. . .  1 day ago
ਬਾਘਾਪੁਰਾਣਾ ਦੇ ਪਿੰਡ ਜੀਤਾ ਸਿੰਘ ਵਾਲਾ 'ਚ ਸ਼ਾਮੀਂ 6 ਵਜੇ ਤੱਕ 73 ਫ਼ੀਸਦੀ ਮਤਦਾਨ
. . .  1 day ago
ਬੱਧਣੀਕਲਾਂ ਵਿਖੇ 6 ਵਜੇ ਤੱਕ 58.20 ਫ਼ੀਸਦੀ ਵੋਟਿੰਗ, ਕੁੱਲ 8011 ਵੋਟਰਾਂ 'ਚੋਂ 4663 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ
. . .  1 day ago
ਬਾਘਾਪੁਰਾਣਾ ਦੇ ਪਿੰਡ ਠੱਠੀ ਭਾਈ 'ਚ ਸ਼ਾਮੀਂ 6 ਵਜੇ ਤੱਕ 71 ਫ਼ੀਸਦੀ ਮਤਦਾਨ
. . .  1 day ago
ਜੰਡਿਆਲਾ ਗੁਰੂ 'ਚ ਵੋਟਿੰਗ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਿਆ, ਕੁੱਲ 57 ਫ਼ੀਸਦੀ ਮਤਦਾਨ
. . .  1 day ago
ਵਿਧਾਨ ਸਭਾ ਹਲਕਾ ਖੇਮਕਰਨ 'ਚ ਸ਼ਾਮੀਂ 6 ਵਜੇ ਤੱਕ 60 ਫ਼ੀਸਦੀ ਮਤਦਾਨ
. . .  1 day ago
ਡੇਰਾਬੱਸੀ 'ਚ ਸ਼ਾਮੀਂ 6 ਵਜੇ ਤੱਕ 64.7 ਫ਼ੀਸਦੀ ਵੋਟਿੰਗ
. . .  1 day ago
ਚੋਣ ਪੈਟਰੋਲਿੰਗ ਟੀਮ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ ਖ਼ੁਦ ਨੂੰ ਮਾਰੀ ਗੋਲੀ, ਮੌਕੇ 'ਤੇ ਹੀ ਮੌਤ
. . .  1 day ago
'ਆਪ' ਵਿਧਾਇਕ ਜੈ ਕਿਸ਼ਨ ਰੋੜੀ ਦੀਆਂ ਕਾਂਗਰਸ ਦੇ ਬੂਥ 'ਤੇ ਬੈਠਣ ਦੀਆਂ ਤਸਵੀਰਾਂ ਵਾਇਰਲ
. . .  1 day ago
ਹਲਕਾ ਅਟਾਰੀ ਦੇ ਪਿੰਡ ਖਹਿਰੇ 'ਚ ਸਭ ਤੋਂ ਵੱਧ ਰਿਕਾਰਡ, ਹੁਣ ਤੱਕ 83 ਫ਼ੀਸਦੀ ਵੋਟਿੰਗ ਹੋਈ
. . .  1 day ago
ਨਾਭਾ ਵਿਖੇ ਅਮਨ-ਸ਼ਾਂਤੀ ਨਾਲ ਵੋਟਿੰਗ ਮੁਕੰਮਲ, ਐੱਸ. ਡੀ. ਐੱਮ. ਮੁਤਾਬਕ ਕੁੱਲ 63 ਫ਼ੀਸਦੀ ਹੋਇਆ ਮਤਦਾਨ
. . .  1 day ago
ਸੰਗਰੂਰ 'ਚ ਅੱਗ ਬੁਝਾਉਣ ਜਾ ਰਹੀ ਗੱਡੀ ਨੂੰ ਹੀ ਲੱਗੀ ਭਿਆਨਕ ਅੱਗ
. . .  1 day ago
ਕਪੂਰਥਲਾ ਜ਼ਿਲ੍ਹੇ 'ਚ ਸ਼ਾਮੀਂ ਪੰਜ ਵਜੇ ਤੱਕ 58.28 ਫ਼ੀਸਦੀ ਵੋਟਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 26 ਮੱਘਰ ਸੰਮਤ 550

ਬਰਨਾਲਾ

ਗੁਰਦੁਆਰਾ ਟਾਹਲੀ ਸਾਹਿਬ ਰਤਨ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਦੀ ਲਾਸ਼ ਪਿੰਡ ਸੰਘੇੜਾ ਤੋਂ ਮਿਲੀ-ਕਈ ਦਿਨਾਂ ਤੋਂ ਸੀ ਲਾਪਤਾ

ਬਰਨਾਲਾ, 10 ਦਸੰਬਰ (ਰਾਜ ਪਨੇਸਰ)-ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੋਧਾ ਦੇ ਗੁਰਦੁਆਰਾ ਟਾਹਲੀ ਸਾਹਿਬ ਰਤਨ ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਦੀ ਲਾਸ਼ ਪਿੰਡ ਸੰਘੇੜਾ ਦੀ ਗਊਸ਼ਾਲਾ ਦੇ ਨਾਲ ਮੰਦਰ ਦੇ ਪਿੱਛੇ ਦੱਬੀ ਹੋਈ ਮਿਲੀ ਹੈ। ਲਾਸ਼ ਦੀ ਬਰਾਮਦੀ ਕਰਨ ਲਈ ਪਹੁੰਚੇ ਲੁਧਿਆਣਾ ਦੇ ਐਸ.ਪੀ. (ਦਿਹਾਤੀ) ਰੁਪਿੰਦਰ ਭਾਰਦਵਾਜ, ਡੀ.ਐਸ.ਪੀ. ਜਗਰਾਉਂ ਅਮਨਦੀਪ ਬਰਾੜ ਨੇ ਦੱਸਿਆ ਕਿ ਗੁਰਦੁਆਰਾ ਟਾਹਲੀ ਸਾਹਿਬ ਪਾਤਸ਼ਾਹੀ ਦਸਵੀਂ ਪਿੰਡ ਰਤਨ ਜੋਧਾਂ (ਲੁਧਿਆਣਾ) ਦੇ ਮੁੱਖ ਸੇਵਾਦਾਰ ਬਾਬਾ ਅਜੈਬ ਸਿੰਘ ਨੂੰ ਲੰਘੀ 4 ਦਸੰਬਰ ਨੂੰ ਕੁਝ ਵਿਅਕਤੀ ਦਾਨ ਦੇਣ ਦੀ ਗੱਲ ਆਖ ਕੇ ਨਾਲ ਲੈ ਗਏ, ਕਈ ਦਿਨ ਬੀਤਣ ਤੋਂ ਬਾਅਦ ਜਦ ਬਾਬੇ ਦੀ ਸਮਰਥਕਾਂ ਨੇ ਭਾਲ ਕੀਤੀ ਤਾਂ ਕੋਈ ਪਤਾ ਨਹੀਂ ਲੱਗਿਆ। ਬਾਬੇ ਦੇ ਫ਼ੋਨ 'ਤੇ ਹੋਰ ਕੋਈ ਵਿਅਕਤੀ ਇਹ ਗੱਲ ਆਖ ਰਿਹਾ ਸੀ ਕਿ ਬਾਬਾ ਜੀ ਦਾ ਗਲਾ ਖ਼ਰਾਬ ਹੈ ਬਾਅਦ ਵਿਚ ਗੱਲ ਕਰਵਾਵਾਂਗਾ। ਬਾਬੇ ਦੇ ਸਮਰਥਕਾਂ ਨੂੰ ਸ਼ੱਕ ਪੈਣ 'ਤੇ ਥਾਣਾ ਜੋਧਾਂ ਵਿਚ ਬਾਬਾ ਅਜੈਬ ਸਿੰਘ ਦੇ ਡਰਾਈਵਰ ਕਰਮਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੜਤਾਲ ਦੌਰਾਨ ਪਤਾ ਲੱਗਿਆ ਕਿ ਇਕ ਦਿਆ ਸਿੰਘ ਨਾਂਅ ਦਾ ਵਿਅਕਤੀ ਜੋ ਕਿ ਬਾਬਾ ਅਜੈਬ ਸਿੰਘ ਕੋਲ ਪਹਿਲਾਂ ਵੀ ਰਹਿੰਦਾ ਸੀ ਕਿਸੇ ਕਾਰਨਾਂ ਕਰ ਕੇ ਗੁਰਦੁਆਰਾ ਸਾਹਿਬ ਤੋਂ ਚਲਾ ਗਿਆ। ਕਾਫ਼ੀ ਸਮੇਂ ਬਾਅਦ ਦਿਆ ਸਿੰਘ ਫਿਰ ਬਾਬਾ ਅਜੈਬ ਸਿੰਘ ਕੋਲ ਆਇਆ ਤੇ ਰਹਿਣ ਲੱਗ ਪਿਆ। ਦਿਆ ਸਿੰਘ ਦਾ ਪਿੰਡ ਸੰਘੇੜਾ ਦੀ ਗਊਸ਼ਾਲਾ ਵਾਲੇ ਮੰਦਰ ਦੇ ਮੁੱਖ ਸੇਵਾਦਾਰ ਭੋਲਾ ਸਿੰਘ ਨਾਲ ਜਾਣ-ਪਛਾਣ ਸੀ। ਇਨ੍ਹਾਂ ਮਿਲ ਕੇ ਯੋਜਨਾ ਬਣਾਈ ਕਿ ਬਾਬਾ ਅਜੈਬ ਸਿੰਘ ਨੂੰ ਮਾਰ ਕੇ ਗੁਰਦੁਆਰਾ ਟਾਹਲੀ ਸਾਹਿਬ ਰਤਨ ਦੀ ਗੱਦੀ ਦਿਆ ਸਿੰਘ ਨੂੰ ਹਾਸਲ ਹੋ ਜਾਵੇਗੀ। ਇਨ੍ਹਾਂ ਨੇ 4 ਦਸੰਬਰ ਤੋਂ ਕੁਝ ਦਿਨ ਪਹਿਲਾਂ ਸੰਘੇੜਾ ਦੇ ਗਊਸ਼ਾਲਾ ਮੰਦਰ ਦੇ ਪਿਛਲੇ ਪਾਸੇ 8 ਫੁੱਟ ਡੂੰਘਾ ਟੋਆ ਜੇ.ਸੀ.ਬੀ. ਮਸ਼ੀਨ ਨਾਲ ਪੁੱਟ ਕੇ ਰੱਖਿਆ ਹੋਇਆ ਸੀ। ਟੋਆ ਪੁੱਟਣ ਲਈ ਦਿਆ ਸਿੰਘ ਤੇ ਭੋਲਾ ਸਿੰਘ ਨੇ ਬਲਵੀਰ ਸਿੰਘ ਜੋ ਕਿ ਭੋਲਾ ਸਿੰਘ ਦਾ ਭਰਾ ਹੈ ਦੀ ਮਦਦ ਲਈ ਗਈ। 4 ਦਸੰਬਰ ਨੂੰ ਬਾਬੇ ਨੂੰ ਅਗਵਾ ਕਰਨ ਤੋਂ ਬਾਅਦ ਉਸੇ ਰਾਤ ਬਾਬਾ ਅਜੈਬ ਸਿੰਘ ਨੂੰ ਕਿਸੇ ਨਸ਼ੀਲੀ ਦਵਾਈ ਦਾ ਟੀਕਾ ਲਗਾ ਕੇ ਕੁਰਸੀ 'ਤੇ ਬੰਨ੍ਹ ਦਿੱਤਾ ਤੇ ਫਿਰ ਲੋਹੇ ਦੇ ਰਾਡ ਨਾਲ ਅਨੇਕਾਂ ਵਾਰੀ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁੱਟ ਹੋਏ ਟੋਏ ਵਿਚ ਬਾਬੇ ਨੂੰ ਗਠੜੀ ਵਿਚ ਬੰਨ੍ਹ ਕੇ ਗੁੜ ਅਤੇ ਲੂਣ ਵੱਡੀ ਮਾਤਰਾ ਵਿਚ ਪਾ ਕੇ ਦੱਬ ਦਿੱਤਾ ਅਤੇ ਉੱਪਰ ਬੋਹੜ ਦਾ ਦੱਰਖਤ ਲਗਾ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਭੋਲਾ ਸਿੰਘ, ਦਿਆ ਸਿੰਘ ਤੇ ਬਲਵੀਰ ਸਿੰਘ ਦੀ ਨਿਸ਼ਾਨਦੇਹੀ 'ਤੇ ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਬਰਨਾਲਾ ਹਰਬੰਸ ਸਿੰਘ ਦੀ ਹਾਜ਼ਰੀ ਵਿਚ ਦੱਬੀ ਹੋਈ ਬਾਬਾ ਅਜੈਬ ਸਿੰਘ ਦੀ ਲਾਸ਼ ਨੂੰ ਬਾਹਰ ਕਢਵਾਇਆ ਗਿਆ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਜੋਧਾਂ ਪੁਲਿਸ ਤਿੰਨੇ ਮੁਲਜ਼ਮਾਂ ਨੂੰ ਨਾਲ ਲੈ ਕੇ ਚਲੀ ਗਈ। ਉਨ੍ਹਾਂ ਦੱਸਿਆ ਕਿ ਤਿੰਨੋਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਉਮੀਦ ਹੈ ਕਿ ਇਸ ਕਤਲ ਵਿਚ ਕਈ ਵੱਡੇ ਖ਼ੁਲਾਸੇ ਹੋ ਸਕਦੇ ਹਨ। ਇਸ ਮੌਕੇ ਐਸ.ਡੀ.ਐਮ. ਬਰਨਾਲਾ ਸੰਦੀਪ ਕੁਮਾਰ, ਡੀ.ਐਸ.ਪੀ. ਬਰਨਾਲਾ ਰਾਜੇਸ਼ ਕੁਮਾਰ ਛਿੱਬਰ, ਐਸ.ਐਚ.ਓ. ਸਿਟੀ-1 ਗੁਰਵੀਰ ਸਿੰਘ, ਐਸ.ਐਚ.ਓ. ਸਿਟੀ-2 ਮਨਜੀਤ ਸਿੰਘ, ਏ.ਐਸ.ਆਈ. ਮਹਿੰਦਰ ਸਿੰਘ ਬਾਬਾ ਆਦਿ ਵੀ ਹਾਜ਼ਰ ਸਨ।

ਚੀਮਾ ਬੈਂਕ ਵਿਚ ਨੋਟਬੰਦੀ ਵਰਗੇ ਹਾਲਾਤ

ਟੱਲੇਵਾਲ, 10 ਦਸੰਬਰ (ਸੋਨੀ ਚੀਮਾ)-2016 ਵਿਚ ਕੀਤੀ ਨੋਟਬੰਦੀ ਵਰਗੇ ਹਲਾਤ ਪਿੰਡ ਚੀਮਾ ਦੀ ਬੈਂਕ ਵਿਚ ਦੇਖਣ ਨੂੰ ਮਿਲੇ, ਜਦ ਭਾਰਤੀ ਸਟੇਟ ਬੈਂਕ ਚੀਮਾ ਦੀ ਬ੍ਰਾਂਚ ਵਿਚ ਕੈਸ਼ ਨਾ ਮਿਲਣ ਕਾਰਨ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਆਗੂ ਦਰਸ਼ਨ ਸਿੰਘ ਚੀਮਾ, ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਲੇਡੀਜ਼ ਥਾਣੇਦਾਰ ਸਮੇਤ ਪੰਜ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ

ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)-ਦੇਰ ਸ਼ਾਮ ਬਰਨਾਲਾ-ਬਠਿੰਡਾ ਮੁੱਖ ਮਾਰਗ 'ਤੇ ਗੁਰੂ ਨਾਨਕ ਸਕੂਲ ਨਜ਼ਦੀਕ ਇਕ ਕਾਰ ਅੱਗੇ ਆਵਾਰਾ ਪਸ਼ੂ ਆ ਜਾਣ ਕਾਰਨ ਕਾਰ ਵਿਚ ਸਵਾਰ ਲੇਡੀਜ਼ ਥਾਣੇਦਾਰ ਸਮੇਤ ਪੰਜ ਮੁਲਾਜ਼ਮਾਂ ਦੇ ਗੰਭੀਰ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ...

ਪੂਰੀ ਖ਼ਬਰ »

ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ 'ਚ ਦੋਸ਼ੀ ਨੂੰ ਤਿੰਨ ਸਾਲ ਦੀ ਸਜ਼ਾ

ਬਰਨਾਲਾ, 10 ਦਸੰਬਰ (ਧਰਮਪਾਲ ਸਿੰਘ)-ਜ਼ਿਲ੍ਹਾ ਵਧੀਕ ਸੈਸ਼ਨ ਜੱਜ ਬਰਨਾਲਾ ਸ੍ਰੀ ਰਮੇਸ਼ ਕੁਮਾਰੀ ਦੀ ਅਦਾਲਤ ਨੇ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਨਾਮਜ਼ਦ ਦੋਸ਼ੀ ਮੱਖਣ ਸਿੰਘ ਪੁੱਤਰ ਜੀਤ ਸਿੰਘ ਉਰਫ਼ ...

ਪੂਰੀ ਖ਼ਬਰ »

ਬਲਾਕ ਸ਼ਹਿਣਾ ਦੇ ਪਿੰਡਾਂ 'ਚ ਪੰਚਾਇਤੀ ਚੋਣ ਸਰਗਰਮੀਆਂ ਤੇਜ਼ ਬਲਾਕ ਦਫ਼ਤਰ ਵਿਖੇ ਲੱਗਣ ਲੱਗੀਆਂ ਰੌਣਕਾਂ

ਸ਼ਹਿਣਾ, 10 ਦਸੰਬਰ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਵਲੋਂ ਦਸੰਬਰ ਦੇ ਆਖ਼ਰੀ ਹਫ਼ਤੇ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਸਬੰਧ ਵਿਚ ਪਿੰਡਾਂ ਵਿਚ ਸੱਤਾਧਾਰੀ ਪਾਰਟੀ ਨਾਲ ਜੁੜੇ ਵਿਅਕਤੀਆਂ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ | ਚੋਣਾਂ ਦੇ ਸਬੰਧ ...

ਪੂਰੀ ਖ਼ਬਰ »

ਪਿੰਡ ਠੀਕਰੀਵਾਲਾ ਵਿਖੇ ਕੈਂਸਰ ਤੇ ਸ਼ੂਗਰ ਦੇ ਮਰੀਜ਼ਾਂ ਲਈ 'ਵੀਟ ਗਰਾਸ ਜੂਸ' ਦੀ ਨਿਸ਼ਕਾਮ ਸੇਵਾ ਕੀਤੀ ਸ਼ੁਰੂ

ਬਰਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਧਾਰਮਿਕ ਤੇ ਸਮਾਜਿਕ ਗਤੀਵਿਧੀਆਾ ਅਤੇ ਵਾਤਾਵਰਨ ਸਾਾਭ-ਸੰਭਾਲ ਤੇ ਹਰਾ-ਭਰਾ ਬਣਾਉਣ ਲਈ ਯਤਨਸ਼ੀਲ ਸੰਸਥਾਵਾਂ ਐਵਰਗਰੀਨ ਸੁਸਾਇਟੀ ਤੇ ਸੁਖਮਨੀ ਸਾਹਿਬ ਸੁਸਾਇਟੀ ਠੀਕਰੀਵਾਲਾ ਵਲੋਂ ਨਗਰ ਨਿਵਾਸੀਆਾ ਦੇ ਸਹਿਯੋਗ ਨਾਲ ...

ਪੂਰੀ ਖ਼ਬਰ »

ਬਰਨਾਲਾ ਦੀਆਂ ਸਾਹਿਤਕ ਸੰਸਥਾਵਾਂ ਵਲੋਂ ਸ਼ਾਇਰ ਤਰਸੇਮ ਦਾ ਸਨਮਾਨ

ਬਰਨਾਲਾ, 10 ਦਸੰਬਰ (ਅਸ਼ੋਕ ਭਾਰਤੀ)-ਬਰਨਾਲੇ ਦੀਆਂ ਸਾਹਿਤਕ ਸੰਸਥਾਵਾਂ ਵਲੋਂ ਸਾਂਝੇ ਤੌਰ 'ਤੇ ਗੋਬਿੰਦ ਚੈਰੀਟੇਬਲ ਟਰੱਸਟ ਬਰਨਾਲਾ ਵਿਖੇ ਸ਼ਾਇਰ ਤਰਸੇਮ ਨੂੰ ਸਾਹਿਤ ਅਕਾਦਮੀ ਨਵੀਂ ਦਿੱਲੀ ਵਲੋਂ ਬਾਲ ਸਾਹਿਤ ਪੁਰਸਕਾਰ ਮਿਲਣ ਦੀ ਖ਼ੁਸ਼ੀ ਵਿਚ ਕਰਵਾਏ ਗਏ ਸਮਾਗਮ ...

ਪੂਰੀ ਖ਼ਬਰ »

ਬਲਾਕ ਸ਼ਹਿਣਾ ਦੇ ਪਿੰਡਾਂ 'ਚ ਪੰਚਾਇਤੀ ਚੋਣ ਸਰਗਰਮੀਆਂ ਤੇਜ਼ ਬਲਾਕ ਦਫ਼ਤਰ ਵਿਖੇ ਲੱਗਣ ਲੱਗੀਆਂ ਰੌਣਕਾਂ

ਸ਼ਹਿਣਾ, 10 ਦਸੰਬਰ (ਸੁਰੇਸ਼ ਗੋਗੀ)-ਪੰਜਾਬ ਸਰਕਾਰ ਵਲੋਂ ਦਸੰਬਰ ਦੇ ਆਖ਼ਰੀ ਹਫ਼ਤੇ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਸਬੰਧ ਵਿਚ ਪਿੰਡਾਂ ਵਿਚ ਸੱਤਾਧਾਰੀ ਪਾਰਟੀ ਨਾਲ ਜੁੜੇ ਵਿਅਕਤੀਆਂ ਵਲੋਂ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ | ਚੋਣਾਂ ਦੇ ਸਬੰਧ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਨੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ

ਬਰਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਜਨੀਤਿਕ ਪਾਰਟੀਆਾ ਦੇ ਨੁਮਾਇੰਦਿਆਾ ਨਾਲ ਮੀਟਿੰਗ ਕੀਤੀ ਗਈ¢ ਮੀਟਿੰਗ ਦੌਰਾਨ ਸ੍ਰੀ ਗੁਪਤਾ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਲਈ ਜ਼ਿਲ੍ਹੇ ਦੀਆਂ 175 ਪੰਚਾਇਤਾਂ ਲਈ 299355 ਵੋਟਰ ਚੁਣਨਗੇ ਆਪਣੇ ਨੁਮਾਇੰਦੇ ਡਿਪਟੀ ਕਮਿਸ਼ਨਰ ਵਲੋਂ ਚੋਣਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਬਰਨਾਲਾ, 10 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-30 ਦਸੰਬਰ ਨੂੰ ਪੰਜਾਬ ਭਰ 'ਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਧਰਮ ਪਾਲ ਗੁਪਤਾ ਵਲੋਂ ਜ਼ਿਲ੍ਹੇ 'ਚ ਵੋਟਾਂ ਦਾ ਅਮਲ ਸ਼ਾਂਤੀਪੂਰਵਕ ਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ...

ਪੂਰੀ ਖ਼ਬਰ »

ਮੁਕਾਬਲਿਆਂ 'ਚ ਸਰਕਾਰੀ ਸਕੂਲ ਹਰੀਗੜ੍ਹ ਦੀ 17 ਸਾਲਾ ਟੀਮ ਨੇ ਪਹਿਲਾ ਤੇ 19 ਸਾਲਾ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ

ਧਨੌਲਾ, 10 ਦਸੰਬਰ (ਚੰਗਾਲ)-64ਵੀਆਂ ਪੰਜਾਬ ਰਾਜ ਸਕੂਲ ਖੇਡਾਂ ਰੱਸਾਕਸ਼ੀ ਦੇ ਰਾਜ ਪੱਧਰੀ ਮੁਕਾਬਲੇ ਫ਼ਤਿਹਗੜ੍ਹ ਸਾਹਿਬ ਵਿਖੇ ਕਰਵਾਏ ਗਏ, ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰੀਗੜ੍ਹ ਦੀ ਅੰਡਰ-17 ਅਤੇ ਅੰਡਰ-19 ਦੀ ਟੀਮ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ...

ਪੂਰੀ ਖ਼ਬਰ »

ਸਟੈਂਡਰਡ ਐਗਰੀ ਵਰਕਸ ਬਰਨਾਲਾ ਦੇ ਮਾਲਕ ਦੇ ਲੜਕੇ ਹਰਜਿੰਦਰ ਸਿੰਘ ਭਰੀ ਦੀ ਬਰਾਤ ਹੈਲੀਕਾਪਟਰ ਰਾਹੀਂ ਚੜ੍ਹੀ

ਹੰਡਿਆਇਆ, 10 ਦਸੰਬਰ (ਗੁਰਜੀਤ ਸਿੰਘ ਖੁੱਡੀ)-ਜ਼ਿਲ੍ਹਾ ਬਰਨਾਲਾ ਦੇ ਸਨਅਤੀ ਕਸਬਾ ਹੰਡਿਆਇਆ ਵਿਖੇ ਸਟੈਂਡਰਡ ਐਗਰੀ ਵਰਕਸ ਦੇ ਐਮ.ਡੀ. ਬਲਵਿੰਦਰ ਸਿੰਘ ਭਰੀ ਦੇ ਲੜਕੇ ਦੀ ਬਰਾਤ ਹਿਸਾਰ (ਹਰਿਆਣਾ) ਲਈ ਹੈਲੀਕਾਪਟਰ ਰਾਹੀਂ ਰਵਾਨਾ ਹੋਈ | ਜਾਣਕਾਰੀ ਅਨੁਸਾਰ ਐਮ.ਡੀ. ...

ਪੂਰੀ ਖ਼ਬਰ »

ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ

ਮਹਿਲ ਕਲਾਂ, 10 ਦਸੰਬਰ (ਅਵਤਾਰ ਸਿੰਘ ਅਣਖੀ)-ਰੰਗਮੰਚ ਦੇ ਬਾਬਾ ਬੋਹੜ ਭਾਅ ਜੀ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਨੂੰ ਸਮਰਪਿਤ ਛੇਵਾਂ ਉਦਾਸੀ ਯਾਦਗਾਰੀ ਮੇਲਾ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰੀ ਸੁਸਾਇਟੀ ਰਜਿ: ਰਾਏਸਰ ਵਲੋਂ ਪਿੰਡ ਦੀਆਂ ਦੋਵੇਂ ਗ੍ਰਾਮ ...

ਪੂਰੀ ਖ਼ਬਰ »

ਮਾਤਾ ਸਰਸਵਤੀ ਮੰਦਿਰ ਦੀ ਨੀਂਹ ਰੱਖੀ

ਤਪਾ ਮੰਡੀ, 10 ਦਸੰਬਰ (ਪ੍ਰਵੀਨ ਗਰਗ)-ਸਥਾਨਕ ਗੀਤਾ ਭਵਨ ਵਿਖੇ ਸ੍ਰੀ ਗੀਤਾ ਭਵਨ ਕਮੇਟੀ ਦੇ ਪ੍ਰਧਾਨ ਪ੍ਰੇਮ ਕੁਮਾਰ ਭੂਤ ਵਲੋਂ ਆਪਣੀ ਧਰਮ ਪਤਨੀ ਬਿਮਲਾ ਦੇਵੀ ਅਤੇ ਬੇਟੇ ਅਜੈ ਕੁਮਾਰ ਠੋਲਾ ਦੀ ਯਾਦ ਵਿਚ ਮਾਤਾ ਸਰਸਵਤੀ ਮੰਦਿਰ ਦੀ ਨੀਂਹ ਧਾਰਮਿਕ ਰੀਤੀ ਰਿਵਾਜ਼ਾਂ ...

ਪੂਰੀ ਖ਼ਬਰ »

ਦਾਨੀ ਪਰਿਵਾਰ ਵਲੋਂ ਉੱਗੋਕੇ ਸਕੂਲ ਨੂੰ ਐਲ.ਈ.ਡੀ. ਲਾਈਟਾਂ ਭੇਟ

ਸ਼ਹਿਣਾ, 10 ਦਸੰਬਰ (ਸੁਰੇਸ਼ ਗੋਗੀ)-ਪਿੰਡ ਉੱਗੋਕੇ ਦੇ ਸਮਾਜ ਸੇਵੀ ਪਰਿਵਾਰ ਵਲੋਂ ਸਰਕਾਰੀ ਹਾਈ ਸਕੂਲ ਉੱਗੋਕੇ ਨੂੰ ਐਲ.ਈ.ਡੀ. ਲਾਈਟਾਂ ਭੇਟ ਕੀਤੀਆਂ ਗਈਆਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਘੁਬੀਰ ਸਿੰਘ ਸਕੂਲ ਇੰਚਾਰਜ ਨੇ ਦੱਸਿਆ ਕਿ ਕਲਾਸਾਂ ਦੇ ਕਮਰਿਆਂ ਅੰਦਰ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਲਾਕ ਪੱਧਰੀ ਕਿਸ਼ੋਰ ਸਿੱਖਿਆ ਵਰਕਸ਼ਾਪ ਕਰਵਾਈ

ਧਨੌਲਾ, 10 ਦਸੰਬਰ (ਚੰਗਾਲ)-ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਮਿਊਨਿਟੀ ਹੈਲਥ ਸੈਂਟਰ ਧਨੌਲਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਕੁਲਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਪੱਧਰੀ ਕਿਸ਼ੋਰ ਸਿੱਖਿਆ ਸਬੰਧੀ ਵਰਕਸ਼ਾਪ ਲਗਾਈ | ਜਿਸ ਵਿਚ ...

ਪੂਰੀ ਖ਼ਬਰ »

ਬਰਨਾਲਾ ਸਪੋਰਟਸ ਐਾਡ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਮਨੂੰ ਸਿੰਗਲਾ ਸਨਮਾਨਿਤ

ਬਰਨਾਲਾ, 10 ਦਸੰਬਰ (ਅਸ਼ੋਕ ਭਾਰਤੀ)-ਬਰਨਾਲਾ ਸਪੋਰਟਸ ਐਾਡ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਬਰਨਾਲਾ ਦੇ ਹੋਣਹਾਰ ਮਨੂੰ ਸਿੰਗਲਾ ਸਪੱੁਤਰ ਰਾਜੇਸ਼ ਕੁਮਾਰ ਸਿੰਗਲਾ ਪੀ.ਸੀ.ਐਸ. ਜੁਡੀਸ਼ੀਅਲ ਦੀ ਪ੍ਰੀਖਿਆ ਵਿਚੋਂ 23ਵਾਂ ਰੈਂਕ ਹਾਸਲ ਕਰਨ 'ਤੇ ਸਨਮਾਨਿਤ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਹੰਡਿਆਇਆ ਦਿਹਾਤੀ ਵਿਖੇ ਗਰਾਮ ਸਭਾ ਦਾ ਇਜਲਾਸ ਕਰਵਾਇਆ

ਹੰਡਿਆਇਆ, 10 ਦਸੰਬਰ (ਗੁਰਜੀਤ ਸਿੰਘ ਖੱੁਡੀ)-ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਹੰਡਿਆਇਆ ਦਿਹਾਤੀ ਵਿਖੇ ਗਰਾਮ ਸਭਾ ਦਾ ਇਜਲਾਸ ਕਰਵਾਇਆ ਗਿਆ | ਜਿਸ ਵਿਚ ਪ੍ਰਬੰਧਕ ਮਦਨ ਲਾਲ ਏ.ਈ. ਦੀ ਅਗਵਾਈ ਵਿਚ ਪਿੰਡ ਵਿਚ ਹੋਣ ਵਾਲੇ ਕੰਮਾਂ ਸਬੰਧੀ ਮਤੇ ਪਾਸ ਕੀਤੇ ਗਏ | ਇਸ ਮੌਕੇ ਤੇ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਤਹਿਸੀਲ ਪੱਧਰੀ ਮੀਟਿੰਗ

ਮਹਿਲ ਕਲਾਂ, 10 ਦਸੰਬਰ (ਅਵਤਾਰ ਸਿੰਘ ਅਣਖੀ)-ਪੰਜਾਬ ਨੰਬਰਦਾਰ ਯੂਨੀਅਨ ਦੀ ਤਹਿਸੀਲ ਪੱਧਰੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਸਹੌਰ ਦੀ ਪ੍ਰਧਾਨਗੀ ਹੇਠ ਇੱਥੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਖੇ ਹੋਈ | ਇਸ ਮੌਕੇ ਨੰਬਰਦਾਰ ਨਛੱਤਰ ਸਿੰਘ ਸਿੱਧੂ, ਗੁਰਦੀਪ ਸਿੰਘ ਸੋਢਾ, ...

ਪੂਰੀ ਖ਼ਬਰ »

ਗੁਰੂ ਨਾਨਕ ਪਬਲਿਕ ਸਕੂਲ ਧਨੇਰ 'ਚ ਅਥਲੈਟਿਕਸ ਮੀਟ ਮੁਕਾਬਲੇ ਕਰਵਾਏ

ਮਹਿਲ ਕਲਾਂ, 10 ਦਸੰਬਰ (ਤਰਸੇਮ ਸਿੰਘ ਚੰਨਣਵਾਲ)-ਉੱਘੀ ਵਿੱਦਿਅਕ ਸੰਸਥਾ ਗੁਰੂ ਨਾਨਕ ਪਬਲਿਕ ਸਕੂਲ ਧਨੇਰ ਵਿਖੇ ਸਕੂਲ ਮੈਨੇਜਮੈਂਟ ਦਾ ਡਾਇਰੈਕਟਰ ਪਰਮਿੰਦਰ ਸਿੰਘ ਸੇਖੋਂ ਦੀ ਅਗਵਾਈ ਹੇਠ ਅਥਲੈਟਿਕਸ ਮੀਟ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਨਰਸਰੀ ...

ਪੂਰੀ ਖ਼ਬਰ »

ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਸੇਵਾਦਾਰ ਰੇਸ਼ਮ ਸਿੰਘ ਦੀ ਮੌਤ 'ਤੇ ਦੱੁਖ ਦਾ ਪ੍ਰਗਟਾਵਾ

ਸ਼ਹਿਣਾ, 10 ਦਸੰਬਰ (ਸੁਰੇਸ਼ ਗੋਗੀ)-ਸਿੱਖ ਸੇਵਾ ਸੁਸਾਇਟੀ ਪੰਜਾਬ ਦੇ ਸੇਵਾਦਾਰ ਰੇਸ਼ਮ ਸਿੰਘ ਮੌੜ ਜੋ ਕਿ ਪਿਛਲੇ ਦਿਨੀਂ ਤਲਵੰਡੀ ਸਾਬੋ ਤੋਂ ਸੇਵਾ ਕਰ ਕੇ ਵਾਪਸ ਪਰਤ ਰਹੇ ਸਨ, ਇਕ ਸੜਕ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਹੋਣ ਉਪਰੰਤ ਮੌਤ ਹੋ ਜਾਣ 'ਤੇ ਸੁਸਾਇਟੀ ਦੇ ਆਗੂ ...

ਪੂਰੀ ਖ਼ਬਰ »

ਯੂਥ ਸਪੋਰਟਸ ਕਲੱਬ ਧਨੌਲਾ ਵਲੋਂ ਕਰਵਾਇਆ ਫੁੱਟਬਾਲ, ਬਾਸਕਟਬਾਲ ਤੇ ਕਬੱਡੀ ਟੂਰਨਾਮੈਂਟ ਸਮਾਪਤ

ਧਨੌਲਾ, 10 ਦਸੰਬਰ (ਰਘਵੀਰ ਸਿੰਘ ਚੰਗਾਲ)-ਯੂਥ ਸਪੋਰਟਸ ਕਲੱਬ ਧਨੌਲਾ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਕਰਵਾਇਆ ਗਿਆ 13ਵਾਂ ਫੁੱਟਬਾਲ, ਬਾਸਕਟਬਾਲ ਤੇ ਕਬੱਡੀ ਟੂਰਨਾਮੈਂਟ ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਕਲੱਬ ਪ੍ਰਧਾਨ ਕੁਲਵੰਤ ਸਿੰਘ ਹੁੰਦਲ ...

ਪੂਰੀ ਖ਼ਬਰ »

ਆਰੀਆ ਭੱਟਾ ਸਕੂਲ ਵਿਖੇ ਹਿੰਦੀ ਵਿਸ਼ੇ ਨਾਲ ਸਬੰਧਿਤ ਵਰਕਸ਼ਾਪ ਲਗਾਈ

ਬਰਨਾਲਾ, 10 ਦਸੰਬਰ (ਅਸ਼ੋਕ ਭਾਰਤੀ)-ਆਰੀਆਭੱਟਾ ਇੰਟਰਨੈਸ਼ਨਲ ਸਕੂਲ ਬਰਨਾਲਾ ਵਿਖੇ ਹਿੰਦੀ ਵਿਸ਼ੇ ਨਾਲ ਸਬੰਧਤ ਵਰਕਸ਼ਾਪ ਲਗਾਈ ਗਈ | ਜਿਸ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ | ਵਰਕਸ਼ਾਪ ਦੌਰਾਨ ਅਧਿਆਪਕਾ ਰੇਨੂੰ ਨੇ ਵਿਦਿਆਰਥੀਆਂ ਨੂੰ ਹਿੰਦੀ ਵਿਸ਼ੇ ...

ਪੂਰੀ ਖ਼ਬਰ »

ਪੰਜਾਬ ਸਕਾਊਟਸ ਵਲੋਂ ਵੱਖ-ਵੱਖ ਮੁਕਾਬਲਿਆਂ 'ਚ ਅਹਿਮ ਪੁਜ਼ੀਸ਼ਨਾਂ ਹਾਸਲ

ਮਹਿਲ ਕਲਾਂ, 10 ਦਸੰਬਰ (ਤਰਸੇਮ ਸਿੰਘ ਚੰਨਣਵਾਲ)-ਭਾਰਤ ਸਕਾਊਟ ਅਤੇ ਗਾਈਡਜ਼ ਦੇ ਸਾਲਾਨਾ ਪ੍ਰੋਗਰਾਮ ਅਨੁਸਾਰ ਹਰਿਆਣਾ ਦੇ ਪਿੰਡ ਰਘੂਆਣਾ ਵਿਖੇ ਕਰਵਾਏ ਗਏ ਰਾਸ਼ਟਰੀ ਏਕੀਕਰਨ ਸ਼ਿਵਿਰ ਕੈਂਪ ਵਿਚ ਸੰਤ ਈਸ਼ਰ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX