ਤਾਜਾ ਖ਼ਬਰਾਂ


ਤੇਲ ਪਾਈਪਲਾਈਨ 'ਚ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ, 54 ਜ਼ਖਮੀ
. . .  10 minutes ago
ਮੈਕਸੀਕੋ, 19 ਜਨਵਰੀ- ਮੈਕਸੀਕੋ 'ਚ ਤੇਲ ਪਾਈਪਲਾਈਨ 'ਚ ਭਿਆਨਕ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ ਹੋ ਗਈ, ਜਦਕਿ 54 ਲੋਕ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਾਣਕਾਰੀ ਲਈ ਦੱਸ ਦੇਈਏ ......
ਮਾਣਹਾਨੀ ਮਾਮਲੇ 'ਚ ਲੁਧਿਆਣਾ ਅਦਾਲਤ ਪੁੱਜੇ ਸੰਜੈ ਸਿੰਘ
. . .  23 minutes ago
ਲੁਧਿਆਣਾ,19 ਜਨਵਰੀ (ਪਰਮਿੰਦਰ ਸਿੰਘ ਅਹੂਜਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਕੀਤੇ ਮਾਣਹਾਨੀ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਐਮ.ਪੀ. ਸੰਜੇ ਸਿੰਘ ਅਦਾਲਤ ਪਹੁਚੇ ਹਨ । ਅਦਾਲਤ 'ਚ ਹਾਜ਼ਰੀ ਲਗਾਉਣ ......
ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ ਦੀ 11 ਫਰਵਰੀ ਨੂੰ ਹੋਵੇਗੀ ਸੁਣਵਾਈ
. . .  38 minutes ago
ਨਵੀਂ ਦਿੱਲੀ, 19 ਜਨਵਰੀ- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਲਾਲੂ ਪ੍ਰਸਾਦ ਯਾਦਵ ਨਾਲ ਜੁੜੇ ਆਈ.ਆਰ.ਸੀ.ਟੀ.ਸੀ. ਘੋਟਾਲਾ ਮਾਮਲੇ 'ਚ 11 ਫਰਵਰੀ ਨੂੰ ਸੁਣਵਾਈ ....
ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਟਰੇਨਾਂ
. . .  55 minutes ago
ਨਵੀਂ ਦਿੱਲੀ, 19 ਜਨਵਰੀ- ਕੋਹਰੇ ਅਤੇ ਸੰਘਣੀ ਧੁੰਦ ਕਾਰਨ ਦਿੱਲੀ ਆਉਣ ਵਾਲੀਆਂ 10 ਟਰੇਨਾਂ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ .....
ਸਬਰੀਮਾਲਾ ਮਾਮਲਾ : 2018 ਤੋਂ ਹੁਣ ਤੱਕ ਪੁਲਿਸ ਵਲੋਂ 67,094 ਲੋਕਾਂ 'ਤੇ ਮਾਮਲਾ ਦਰਜ
. . .  about 1 hour ago
ਤਿਰੂਵਨੰਤਪੁਰਮ, 19 ਜਨਵਰੀ- ਕੇਰਲ ਪੁਲਿਸ ਨੇ ਸਬਰੀਮਾਲਾ ਸਥਿਤ ਭਗਵਾਨ ਅਯੱਪਾ ਦੇ ਮੰਦਰ 'ਚ 10 ਤੋਂ 50 ਸਾਲ ਦੀ ਉਮਰ ਵਾਲੀਆਂ ਔਰਤਾਂ ਦੇ ਪ੍ਰਵੇਸ਼ ਨੂੰ ਲੈ ਕੇ ਪ੍ਰਦਰਸ਼ਨ ਕਰਨ ਵਾਲੇ 67,094 ਲੋਕਾਂ ਵਿਰੁੱਧ ਮਾਮਲੇ ਦਰਜ ਕੀਤੇ ਹਨ। ਸੁਪਰੀਮ ਕੋਰਟ 'ਚ...
ਲੱਦਾਖ਼ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਲੋਕਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦਾ ਐਲਾਨ
. . .  about 1 hour ago
ਸ੍ਰੀਨਗਰ, 19 ਜਨਵਰੀ- ਜੰਮੂ-ਕਸ਼ਮੀਰ 'ਚ ਲੱਦਾਖ਼ ਖੇਤਰ ਦੇ ਖਾਰਦੁੰਗ ਲਾ 'ਚ ਬਰਫ਼ੀਲੇ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਨੇ 5 ਲੱਖ ਰੁਪਏ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਖਾਰਦੁੰਗ ਲਾ...
ਫਰਵਰੀ 'ਚ ਫਿਰ ਮਿਲਣਗੇ ਟਰੰਪ ਅਤੇ ਕਿਮ, ਵ੍ਹਾਈਟ ਹਾਊਸ ਵਲੋਂ ਖ਼ੁਲਾਸਾ
. . .  about 2 hours ago
ਵਾਸ਼ਿੰਗਟਨ, 19 ਜਨਵਰੀ- ਵ੍ਹਾਈਟ ਹਾਊਸ ਦਾ ਕਹਿਣਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਆਉਣ ਵਾਲੇ ਫਰਵਰੀ ਮਹੀਨੇ ਦੇ ਆਖ਼ਰੀ ਦਿਨਾਂ 'ਚ ਮੁਲਾਕਾਤ ਹੋਵੇਗੀ। ਟਰੰਪ ਅਤੇ ਕਿਮ ਵਿਚਾਲੇ ਇਹ ਦੂਜੀ...
ਕੋਲਕਾਤਾ 'ਚ ਅੱਜ ਮਮਤਾ ਕਰੇਗੀ ਮਹਾਂ ਰੈਲੀ, ਨਜ਼ਰ ਆਏਗੀ ਵਿਰੋਧੀ ਧਿਰਾਂ ਦੀ ਏਕਤਾ
. . .  about 2 hours ago
ਨਵੀਂ ਦਿੱਲੀ, 19 ਜਨਵਰੀ- ਟੀ. ਐੱਮ. ਸੀ. ਦੀ ਪ੍ਰਧਾਨ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਤਾਕਤ ਦਿਖਾਉਣ ਲਈ ਅੱਜ ਕੋਲਕਾਤਾ 'ਚ ਇੱਕ ਮਹਾਂ ਰੈਲੀ ਕਰੇਗੀ। ਉਨ੍ਹਾਂ ਨੇ ਵਿਰੋਧੀ ਧਿਰਾਂ ਦੇ ਨੇਤਾਵਾਂ ਨੂੰ ਇਸ ਸੰਬੰਧੀ...
ਅੱਜ ਦਾ ਵਿਚਾਰ
. . .  about 3 hours ago
ਨੌਜਵਾਨ ਉੱਪਰ ਹਮਲਾ ਕਰਕੇ ਨਕਦੀ, ਮੋਟਰਸਾਈਕਲ ਅਤੇ ਮੋਬਾਈਲ ਦੀ ਲੁੱਟ
. . .  1 day ago
ਅਜਨਾਲਾ, 18 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਦੇਰ ਸ਼ਾਮ ਅਜਨਾਲਾ ਤੋਂ ਆਪਣੇ ਪਿੰਡ ਜਾ ਰਹੇ ਇੱਕ ਨੌਜਵਾਨ ਤੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਹਮਲਾ ਕਰ ਕੇ ਉਸ ਦਾ ਮੋਟਰਸਾਈਕਲ...
ਕਈ ਸਿਆਸੀ ਪਾਰਟੀਆਂ ਦੇ ਆਗੂ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕਰਨਾਟਕ ਦੇ ਮੁੱਖ ਮੰਤਰੀ ਕੁਮਾਰਸਵਾਮੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੁੱਖ ਅਬਦੁੱਲਾ ਅਤੇ...
ਬਾਲ ਵਿਆਹ ਦੇ ਮਾਮਲੇ 'ਚ ਤਿੰਨ ਗ੍ਰਿਫ਼ਤਾਰ
. . .  1 day ago
ਬਾਜਾਖਾਨਾ, 18 ਜਨਵਰੀ (ਜੀਵਨ ਗਰਗ) - ਨੇੜਲੇ ਪਿੰਡ ਬਰਗਾੜੀ ਵਿਖੇ ਬਾਲ ਵਿਆਹ ਦੇ ਦੋਸ਼ ਵਿਚ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਸਹਾਏ...
ਡੀ.ਐਮ.ਕੇ ਪ੍ਰਮੁੱਖ ਸਟਾਲਿਨ ਪਹੁੰਚੇ ਕੋਲਕਾਤਾ
. . .  1 day ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਵਿਰੋਧੀ ਧਿਰ ਵੱਲੋਂ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਡੀ.ਐਮ.ਕੇ ਪ੍ਰਮੁੱਖ ਸਟਾਲਿਨ ਕੋਲਕਾਤਾ...
ਸ਼ੱਕੀ ਹਾਲਾਤਾਂ 'ਚ ਵਿਅਕਤੀ ਦੀ ਮੌਤ
. . .  1 day ago
ਚੌਕ ਮਹਿਤਾ, 18 ਜਨਵਰੀ (ਧਰਮਿੰਦਰ ਸਿੰਘ ਭੰਮਰਾ) - ਨੇੜਲੇ ਪਿੰਡ ਮਹਿਸਮਪੁਰ ਵਿਖੇ ਇੱਕ 35 ਤੋਂ 40 ਸਾਲਾਂ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੋਤ ਹੋਣ ਦੀ ਖਬਰ ਹੈ। ਥਾਣਾ ਮਹਿਤਾ...
ਹਰ ਬਰਾਤੀ ਨੇ ਬੱਸ 'ਚ ਲਈ ਆਪਣੀ ਆਪਣੀ ਟਿਕਟ, ਸਮਾਜ ਭਲਾਈ ਦਾ ਦਿੱਤਾ ਸੰਦੇਸ਼
. . .  1 day ago
ਬੰਗਾ, 18 ਜਨਵਰੀ (ਜਸਬੀਰ ਸਿੰਘ ਨੂਰਪੁਰ) - ਪਿੰਡ ਭੀਣ ਤਂੋ ਇਕ ਪਰਿਵਾਰ ਨੇ ਬੜੀ ਸਾਦਗੀ ਨਾਲ ਵਿਆਹ ਕੀਤਾ । ਮਹਿੰਗੀਆਂ ਗੱਡੀਆਂ 'ਚ ਬਰਾਤ ਲਿਜਾਣ ਦੀ ਬਜਾਏ ਪਿੰਡ ਭੀਣ ਤੋਂ ਜਗਰਾਉਂ ਲਈ ਬਰਾਤ ਸਵੇਰੇ ਟੈਂਪੂ 'ਤੇ ਬੈਠ ਕੇ ਨਵਾਂਸ਼ਹਿਰ ਬੱਸ ਅੱਡੇ ਪਹੁੰਚੀ । ਉੱਥੋਂ...
ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਵਿਧਾਇਕ ਜ਼ੀਰਾ ਦੀ ਮੁਅੱਤਲੀ ਰੱਦ ਕਰਾਉਣ ਲਈ ਕੋਸ਼ਿਸ਼ਾਂ ਆਰੰਭ
. . .  1 day ago
ਖ਼ਰਾਬ ਭੋਜਨ ਦੀ ਸ਼ਿਕਾਇਤ ਕਰਨ ਵਾਲੇ ਫ਼ੌਜੀ ਦੇ ਬੇਟੇ ਦੀ ਸ਼ੱਕੀ ਹਾਲਤ 'ਚ ਮੌਤ
. . .  1 day ago
ਬਰਫ ਦੇ ਤੋਦੇ ਡਿੱਗਣ ਕਾਰਨ ਵਾਪਰੇ ਹਾਦਸੇ ਵਿਚ 5 ਮੌਤਾਂ, 5 ਲਾਪਤਾ
. . .  1 day ago
ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  1 day ago
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  1 day ago
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  1 day ago
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  1 day ago
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  1 day ago
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  1 day ago
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  1 day ago
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  1 day ago
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  1 day ago
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  1 day ago
ਚੱਲਦੀ ਕਾਰ 'ਚ ਲੱਗੀ ਅੱਗ, ਕਾਰ ਚਾਲਕ ਦੀ ਮੌਤ
. . .  1 day ago
ਭਾਰਤ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ, 2-1 ਨਾਲ ਜਿੱਤੀ ਲੜੀ
. . .  1 day ago
ਭਾਰਤ ਨੂੰ ਆਖਰੀ ਓਵਰ 'ਚ ਜਿੱਤਣ ਲਈ ਇੱਕ ਦੌੜ ਦੀ ਲੋੜ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਕੇਦਾਰ ਜਾਧਵ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : ਭਾਰਤ ਨੂੰ 12 ਗੇਂਦਾ 'ਚ ਜਿੱਤਣ ਲਈ 14 ਦੌੜਾਂ ਦੀ ਲੋੜ
. . .  1 day ago
ਰਾਜੇਸ਼ ਕਾਲੀਆਂ ਬਣੇ ਚੰਡੀਗੜ੍ਹ ਦੇ ਮੇਅਰ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 45 ਓਵਰਾਂ ਤੋਂ ਬਾਅਦ ਭਾਰਤ 187/3
. . .  1 day ago
ਚੰਡੀਗੜ੍ਹ ਮੇਅਰ ਦੀ ਚੋਣ ਸ਼ੁਰੂ, ਕਾਂਗਰਸ ਉਮੀਦਵਾਰ ਨੇ ਵਾਪਸ ਲਿਆ ਨਾਂਅ
. . .  1 day ago
ਕਾਂਗਰਸ ਦੇ ਇਸ਼ਾਰੇ 'ਤੇ ਬਣ ਰਹੀਆਂ ਹਨ ਸਿਆਸੀ ਪਾਰਟੀਆਂ - ਮਜੀਠੀਆ
. . .  1 day ago
ਲਦਾਖ਼ 'ਚ ਆਏ ਬਰਫ਼ੀਲਾ ਤੂਫ਼ਾਨ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 4
. . .  1 day ago
ਪੰਜਾਬ ਦੇ ਡੀ. ਜੀ. ਪੀ. ਨੇ 31 ਜਨਵਰੀ ਤੱਕ ਅਹੁਦੇ ਤੋਂ ਫ਼ਾਰਗ ਹੋਣ ਦੀ ਕੀਤੀ ਮੰਗ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਧੋਨੀ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 35 ਓਵਰਾਂ ਤੋਂ ਬਾਅਦ ਭਾਰਤ 133/3
. . .  1 day ago
ਮੁਗਲਸਰਾਏ ਤਹਿਸੀਲ ਦਾ ਨਾਂਅ ਪੰਡਿਤ ਦੀਨ ਦਿਆਲ ਉਪਾਧਿਆਇ ਤਹਿਸੀਲ ਕਰਨ ਨੂੰ ਮਨਜ਼ੂਰੀ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇਕ ਦਿਨਾ ਮੈਚ : 30 ਓਵਰਾਂ ਤੋਂ ਬਾਅਦ ਭਾਰਤ 113/3
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : ਕਪਤਾਨ ਵਿਰਾਟ ਕੋਹਲੀ 46 ਦੌੜਾਂ ਬਣਾ ਕੇ ਆਊਟ
. . .  1 day ago
ਉੱਤਰ ਪ੍ਰਦੇਸ਼ ਸਰਕਾਰ ਵਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  1 day ago
ਕੋਲਿਆਂ ਦੀ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਪਤੀ-ਪਤਨੀ ਦੀ ਮੌਤ
. . .  1 day ago
ਭਾਰਤ-ਆਸਟ੍ਰੇਲੀਆ ਇਕ ਦਿਨਾ ਮੈਚ : 27ਵੇਂ ਓਵਰ 'ਚ 2 ਵਿਕਟਾਂ ਦੇ ਨੁਕਸਾਨ 'ਤੇ ਭਾਰਤ ਦੀਆਂ 100 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਆਸਟ੍ਰੇਲੀਆ ਇੱਕ ਦਿਨਾ ਮੈਚ : 25 ਓਵਰਾਂ ਤੋਂ ਬਾਅਦ ਭਾਰਤ 93/2
. . .  1 day ago
ਬਠਿੰਡਾ 'ਚ ਕਿਸਾਨ ਜਥੇਬੰਦੀਆਂ ਨੇ ਲਾਇਆ ਧਰਨਾ
. . .  1 day ago
ਸ੍ਰੀਨਗਰ ਦੇ ਲਾਲ ਚੌਂਕ 'ਚ ਹੋਇਆ ਗਰਨੇਡ ਹਮਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 26 ਮੱਘਰ ਸੰਮਤ 550
ਿਵਚਾਰ ਪ੍ਰਵਾਹ: ਤਲਵਾਰ ਦੇ ਜ਼ਖ਼ਮ ਮਿਟ ਜਾਂਦੇ ਹਨ ਪਰ ਜ਼ਬਾਨ ਦੇ ਨਹੀਂ ਮਿਟਦੇ। -ਜੇਮਜ਼ ਐਲਨ

ਧਰਮ ਤੇ ਵਿਰਸਾ

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ

ਡੇਰਾ ਬਾਬਾ ਨਾਨਕ ਗੁਰਦਾਸਪੁਰ ਜ਼ਿਲ੍ਹੇ ਦਾ ਪ੍ਰਮੁੱਖ ਇਤਿਹਾਸਕ ਨਗਰ ਹੈ। ਇਸ ਇਤਿਹਾਸਕ ਨਗਰ ਅਤੇ ਇਸ ਦੇ ਨਜ਼ਦੀਕੀ ਕਸਬਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਲਗਪਗ 18 ਸਾਲ ਖੇਤੀ ਕਰਦੇ ਰਹੇ। ਇਹ ਬਹੁਤ ਪਵਿੱਤਰ ਤੇ ਭਾਗਾਂ ਵਾਲੀ ਧਰਤੀ ਹੈ, ਜੋ ਰੇਲਵੇ ਮਾਰਗ ਰਾਹੀਂ ਸ੍ਰੀ ਅੰਮ੍ਰਿਤਸਰ ਅਤੇ ਸੜਕੀ ਮਾਰਗ ਰਾਹੀਂ ਗੁਰਦਾਸਪੁਰ, ਬਟਾਲਾ, ਅਜਨਾਲਾ ਤੇ ਅੰਮ੍ਰਿਤਸਰ ਨਾਲ ਜੁੜੀ ਹੋਈ ਹੈ। ਇਹ ਅਸਥਾਨ ਅੰਮ੍ਰਿਤਸਰ ਤੋਂ 55 ਕਿਲੋਮੀਟਰ ਤੇ ਬਟਾਲੇ ਤੋਂ 29 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ।
ਕਿਵੇਂ ਬਣਿਆ 'ਡੇਰਾ ਬਾਬੇ ਨਾਨਕ ਦਾ'?
ਗੁਰੂ ਸਾਹਿਬ ਆਪਣੀ ਸੰਸਾਰਕ ਯਾਤਰਾ ਸੰਪੂਰਨ ਕਰਕੇ 22 ਸਤੰਬਰ, 1539 ਈ: ਨੂੰ ਕਰਤਾਰਪੁਰ ਵਿਖੇ ਅਕਾਲ ਪੁਰਖ ਵਿਚ ਅਭੇਦ ਹੋ ਗਏ। ਅੰਤਿਮ ਸੰਸਕਾਰ ਵਾਲੇ ਅਸਥਾਨ 'ਤੇ ਪ੍ਰੇਮੀ ਗੁਰਸਿੱਖਾਂ ਵਲੋਂ ਯਾਦਗਾਰ ਕਾਇਮ ਕੀਤੀ ਗਈ, ਜਿਸ ਨੂੰ ਰਾਵੀ ਦਰਿਆ ਨੇ ਆਪਣੇ ਨਾਲ ਇਕਮਿਕ ਕਰ ਲਿਆ। ਇਹ ਯਾਦਗਾਰ ਰਾਵੀ ਵਿਚ ਵਲੀਨ ਹੋਣ ਪਿੱਛੋਂ ਬਾਬਾ ਸ੍ਰੀਚੰਦ ਤੇ ਉਨ੍ਹਾਂ ਦੇ ਭਤੀਜੇ ਭਾਈ ਧਰਮ ਦਾਸ ਨੇ ਰਾਵੀ ਦਰਿਆ ਦੇ ਦੂਜੇ ਪਾਸੇ ਭਾਈ ਅਜਿਤੇ ਰੰਧਾਵੇ ਦੇ ਖੂਹ 'ਤੇ, ਜੋ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਚ ਅੱਜ ਵੀ ਉਸ ਸਮੇਂ ਦੀ ਗਵਾਹੀ ਭਰਦਾ ਹੈ ਅਤੇ ਉਸ ਸਥਾਨ 'ਤੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਕਾਇਮ ਕੀਤੀ ਗਈ ਹੈ। ਇਹ ਸਰਜੀ ਸਾਹਿਬ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਖੂਹ ਪਹਿਲਾਂ ਉਪਰੋਂ ਖੁੱਲ੍ਹਾ ਸੀ, ਪਰ ਜਦੋਂ ਗੁਰਦੁਆਰਾ ਦਰਬਾਰ ਸਾਹਿਬ ਦੀ ਇਮਾਰਤ ਤਿਆਰ ਹੋਈ ਤਾਂ ਇਸ ਨੂੰ ਉਪਰੋਂ ਢਕ ਕੇ ਬਾਉਲੀ ਦੀ ਸ਼ਕਲ ਦੇ ਦਿੱਤੀ ਗਈ। ਇਸ ਖੂਹ ਦਾ ਜਲ ਹੀ ਸਰੋਵਰ ਵਿਚ ਪਾਇਆ ਜਾਂਦਾ ਹੈ। ਇਸ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਆਪਣੇ ਪ੍ਰੇਮੀ ਸਿੱਖਾਂ ਨਾਲ ਭਾਈ ਅਜਿਤੇ ਰੰਧਾਵਾ ਨੂੰ ਮਿਲਣ ਆਏ ਸਨ। ਸਮੇਂ ਦੇ ਚਲਦਿਆਂ ਇਸ ਦੇ ਆਲੇ-ਦੁਆਲੇ ਨਗਰ ਆਬਾਦ ਹੋ ਗਿਆ। ਲਖਮੀ ਦਾਸ ਦੇ ਸਪੁੱਤਰ ਧਰਮ ਚੰਦ ਨੇ ਇਸ ਬਸਤੀ ਦਾ ਨਾਂਅ ਦੇਹਰਾ ਬਾਬਾ ਨਾਨਕ ਰੱਖਿਆ ਸੀ, ਜੋ ਹੁਣ ਡੇਰਾ ਬਾਬਾ ਨਾਨਕ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਸ ਦੇਹਰੇ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ, ਸ: ਸੁਧ ਸਿੰਘ ਅਤੇ ਪ੍ਰ੍ਰੇਮੀ ਸੰਗਤਾਂ ਨੇ ਬੜੇ ਪ੍ਰੇਮ ਭਾਵ ਨਾਲ ਕਰਵਾਈ ਸੀ।
ਕੌਣ ਸੀ ਅਜਿਤਾ ਰੰਧਾਵਾ?
ਤਲਵੰਡੀ (ਪਾਕਿਸਤਾਨ) ਤੋਂ ਲਾਹੌਰ ਦੇ ਰਸਤੇ ਪਿੰਡ ਪੱਖੋਕੇ ਰੰਧਾਵਾ 110 ਮੀਲ ਦੇ ਕਰੀਬ ਦੂਰੀ 'ਤੇ ਹੈ, ਜੋ ਅੱਜਕਲ੍ਹ ਡੇਰਾ ਬਾਬਾ ਨਾਨਕ ਦੇ ਕੋਲ ਚੜ੍ਹਦੇ ਪੰਜਾਬ ਵਿਚ ਹੈ। ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਲਿਆਣ ਚੰਦ ਜੀ ਵੀ ਪਿੰਡ ਪੱਖੋਕੇ ਵਿਖੇ ਪਟਵਾਰੀ ਦੀ ਨੌਕਰੀ ਕਰਦੇ ਰਹੇ। ਇਸ ਪਿੰਡ ਦੀ ਜ਼ਮੀਨ ਦੇ ਮਾਲਕ ਰੰਧਾਵਾ ਗੋਤ ਦੇ ਜੱਟ ਸਨ। ਇਸ ਕਰਕੇ ਇਸ ਨੂੰ ਰੰਧਾਵਿਆਂ ਦਾ ਪੱਖੋਕੇ ਵੀ ਕਿਹਾ ਜਾਂਦਾ ਹੈ। ਰੰਧਾਵਿਆਂ ਦੇ ਚੌਧਰੀ ਦਾ ਨਾਂਅ ਅਜਿਤਾ ਸੀ। 1515 ਈ: ਨੂੰ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਸਮੇਤ ਅਜਿਤੇ ਰੰਧਾਵੇ ਦੇ ਵਗਦੇ ਖੂਹ 'ਤੇ ਘੜੀ ਆਰਾਮ ਕਰਨ ਲਈ ਬੈਠੇ ਸਨ। ਅਜਿਤਾ ਗੁਰੂ ਸਾਹਿਬ ਦੇ ਨਾਂਅ ਤੋਂ ਪਹਿਲਾਂ ਹੀ ਜਾਣੂ ਸੀ। ਇੱਥੇ ਉਸ ਨੂੰ ਗੁਰੂ ਸਾਹਿਬ ਦੇ ਪਹਿਲੀ ਵਾਰ ਦਰਸ਼ਨ ਹੋਏ ਤੇ ਇੱਥੇ ਹੀ ਗੁਰੂ ਸਾਹਿਬ ਨੂੰ ਉਨ੍ਹਾਂ ਦਾ ਪਰਿਵਾਰ, ਬੱਚੇ, ਪਤਨੀ, ਸੱਸ-ਸਹੁਰਾ, ਪ੍ਰੇਮ ਦੇ ਬੱਝੇ ਹੋਏ 8 ਸਾਲਾਂ ਦੇ ਵਿਛੋੜੇ ਬਾਅਦ ਮਿਲੇ ਸਨ। ਅਜਿਤਾ ਅੱਚਲ ਬਟਾਲੇ ਸਿੱਧ ਗੋਸ਼ਟਿ ਵੇਲੇ ਬਾਬਾ ਜੀ ਦੇ ਨਾਲ ਸੀ ਅਤੇ ਨਾਲ ਹੀ ਮੁਲਤਾਨ ਦੇ ਟਿੱਲੇ ਆਦਿ ਥਾਵਾਂ ਦੀ ਯਾਤਰਾ ਉਪਰੰਤ ਕਰਤਾਰਪੁਰ ਵਾਪਸ ਆਇਆ ਸੀ।
ਕਿਵੇਂ ਆਇਆ ਗੁਰੂ ਸਾਹਿਬ ਦਾ ਚੋਲਾ?
ਗੁਰਦੁਆਰਾ ਡੇਰਾ ਸਾਹਿਬ ਦੇ ਨਜ਼ਦੀਕ ਹੀ ਗੁਰਦੁਆਰਾ ਚੋਲਾ ਸਾਹਿਬ ਹੈ। ਕਿਹਾ ਜਾਂਦਾ ਹੈ ਕਿ ਇਹ ਚੋਲਾ ਬਗਦਾਦ ਦੀ ਫੇਰੀ ਦੌਰਾਨ ਗੁਰੂ ਸਾਹਿਬ ਨੂੰ ਹਾਕਮ ਇਸਮਾਈਲ ਸਫਵੀ ਨੇ ਭੇਟ ਕੀਤਾ ਸੀ। ਇਸ ਚੋਲੇ 'ਤੇ ਕੁਰਾਨ ਦੀਆਂ ਆਇਤਾਂ ਅਤੇ ਖੁਦਾ ਦੀ ਮਹਿਮਾ ਕਸ਼ੀਦੇ ਨਾਲ ਕੱਢੀ ਹੋਈ ਹੈ। ਬਾਅਦ ਵਿਚ ਗੁਰੂ ਸਾਹਿਬ ਨੇ ਇਹ ਚੋਲਾ ਇਕ ਪ੍ਰੇਮੀ ਨੂੰ ਦਿੱਤਾ ਸੀ। ਇਹ ਚੋਲਾ ਹੁਣ ਬੇਦੀ ਪਰਿਵਾਰ ਕੋਲ ਹੈ। ਹਰ ਸਾਲ ਚੋਲਾ ਸਾਹਿਬ ਦੇ ਜੋੜ ਮੇਲੇ 'ਤੇ ਲੱਖਾਂ ਸੰਗਤਾਂ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੀਆਂ ਹਨ। ਇੱਥੇ ਪੁਰਾਤਨ ਸਮੇਂ ਦਾ ਇਕ 8 ਨੁੱਕਰਾ ਖੂਹ ਵੀ ਮੌਜੂਦ ਹੈ।
ਕੀਰਤਨ ਅਸਥਾਨ ਕਿਵੇਂ ਬਣਿਆ?
ਸੰਮਤ 1646 ਨੂੰ ਬਾਬਾ ਧਰਮ ਚੰਦ ਜੀ ਜਦ ਅਕਾਲ ਚਲਾਣਾ ਕਰ ਗਏ ਤਾਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਜਦ ਇੱਥੇ ਆਏ ਤਾਂ ਕੀਰਤਨ ਅਸਥਾਨ 'ਤੇ ਬੈਠ ਕੇ ਉਨ੍ਹਾਂ ਨੇ ਪ੍ਰਭੂ ਦੀ ਸਿਫ਼ਤ ਸਲਾਹ ਵਜੋਂ ਕੀਰਤਨ ਕਰਨ ਦੀ ਮਰਯਾਦਾ ਕਾਇਮ ਕੀਤੀ। 1827 ਈ: ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੇ ਅਸਥਾਨ ਨੂੰ ਬਹੁਤ ਸਾਰੀ ਨਕਦੀ ਤੇ ਜਗੀਰ ਦੇ ਰੂਪ 'ਚ ਜਾਇਦਾਦ ਭੇਟ ਕੀਤੀ ਅਤੇ ਦਰਬਾਰ ਸਾਹਿਬ ਦੀ ਇਮਾਰਤ ਦੀ ਉਸਾਰੀ ਅਤੇ ਸੋਨੇ ਦੀ ਸੇਵਾ ਕਰਵਾਈ। 2003 'ਚ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਉਪਰੰਤ ਗੁਰਦੁਆਰਾ ਸਾਹਿਬ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਕਮੇਟੀ ਅਧੀਨ ਆ ਗਿਆ, ਜੋ ਹੁਣ ਤੱਕ ਚੱਲ ਰਿਹਾ ਹੈ। ਇਸ ਅਸਥਾਨ ਦੀ ਕਾਰ ਸੇਵਾ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਕਰਵਾ ਰਹੇ ਹਨ। ਸਰੋਵਰ ਤਿਆਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਸੰਗਤਾਂ ਦੀ ਰਿਹਾਇਸ਼ ਲਈ ਆਧੁਨਿਕ ਸਹੂਲਤਾਂ ਵਾਲੀ ਵੱਡੀ ਸਰਾਂ ਤੇ ਲੰਗਰ ਹਾਲ ਵੀ ਉਨ੍ਹਾਂ ਵਲੋਂ ਬਣਾਇਆ ਜਾ ਚੁੱਕਾ ਹੈ।
ਕਿਵੇਂ ਵਸਿਆ ਸ੍ਰੀ ਕਰਤਾਰਪੁਰ ਸਾਹਿਬ?
ਜਦ ਗੁਰੂ ਜੀ ਨੇ ਰਾਵੀ ਦੇ ਕੰਢੇ 'ਤੇ ਪੱਖੋਕੇ ਰੰਧਾਵੇ ਪਾਸ ਕੇਂਦਰੀ ਅਸਥਾਨ ਬਣਾਉਣ ਦੀ ਗੱਲ ਚੌਧਰੀ ਅਜਿਤੇ ਰੰਧਾਵੇ ਕੋਲ ਪ੍ਰਗਟ ਕੀਤੀ ਤਾਂ ਉਹ ਬੜਾ ਪ੍ਰਸੰਨ ਹੋਇਆ। ਬਾਅਦ ਵਿਚ ਪਿੰਡ ਦੇ ਬਾਕੀ ਜੱਟਾਂ ਨੇ ਵੀ ਇਹ ਅਸਥਾਨ ਬਣਨ ਵਿਚ ਖੁਸ਼ੀ ਪ੍ਰਗਟ ਕੀਤੀ। ਨਵਾਂ ਪਿੰਡ ਵਸਾਏ ਜਾਣ ਕਰਕੇ ਸਭ ਨੇ ਮਿਲ ਕੇ ਜ਼ਮੀਨ ਦਿੱਤੀ। ਗੁਰੂ ਸਾਹਿਬ ਨੇ ਸੰਮਤ 1572 ਨੂੰ ਇਸ ਸਥਾਨ 'ਤੇ ਮੋੜ੍ਹੀ ਗੱਡ ਦਿੱਤੀ ਅਤੇ ਪਿੰਡ ਦਾ ਨਾਂਅ ਕਰਤਾਰਪੁਰ ਰੱਖਿਆ। ਇਹ ਅਸਥਾਨ ਡੇਰਾ ਬਾਬਾ ਨਾਨਕ ਤੋਂ ਤਕਰੀਬਨ 5 ਕਿਲੋਮੀਟਰ ਦੂਰੀ ਦੀ ਵਿੱਥ 'ਤੇ ਦਰਿਆ ਦੇ ਪਰਲੇ ਕੰਢੇ 'ਤੇ ਸਥਿਤ ਹੈ। ਜਦੋਂ ਕਰਤਾਰਪੁਰ ਵਿਚ ਕੱਚੇ ਕੋਠੇ ਤਿਆਰ ਹੋਏ ਤਾਂ ਗੁਰੂੂ ਜੀ ਨੇ ਆਪਣੇ ਮਾਤਾ-ਪਿਤਾ ਤੇ ਪਰਿਵਾਰ ਨੂੰ ਇੱਥੇ ਲਿਆਉਣ ਦਾ ਪ੍ਰਬੰਧ ਕੀਤਾ ਤੇ ਬਾਅਦ ਵਿਚ ਭਾਈ ਮਰਦਾਨੇ ਦਾ ਪਰਿਵਾਰ ਵੀ ਕਰਤਾਰਪੁਰ ਆ ਗਿਆ। ਇਸ ਅਸਥਾਨ 'ਤੇ ਹੀ ਗੁਰੂ ਜੀ ਨੇ ਜ਼ਿੰਦਗੀ ਦੇ ਤਕਰੀਬਨ 18 ਸਾਲ ਖੇਤੀ ਕਰਦਿਆਂ ਬਿਤਾਏ। ਉਨ੍ਹਾਂ ਨੇ ਲੋਕਾਈ ਨੂੰ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ। ਅਖੀਰ 22 ਸਤੰਬਰ, 1539 ਈ: ਨੂੰ ਗੁਰੂ ਅੰਗਦ ਦੇਵ (ਭਾਈ ਲਹਿਣਾ ਜੀ) ਜੀ ਨੂੰ ਗੁਰਤਾਗੱਦੀ ਦੇ ਕੇ ਜੋਤੀ-ਜੋਤਿ ਸਮਾ ਗਏ। ਜੋਤੀ-ਜੋਤਿ ਸਮਾਉਣ ਸਮੇਂ ਜਦ ਸੰਗਤਾਂ ਵਲੋਂ ਗੁਰੂ ਮਹਾਰਾਜ ਜੀ ਦੀ ਚਾਦਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਉਸ ਚਾਦਰ ਦੀ ਰਾਖ ਵਾਲੀ ਗਾਗਰ ਨੂੰ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਵਲੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਲਿਆ ਕੇ ਦਫਨਾਇਆ ਗਿਆ ਸੀ, ਜਿਸ 'ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਇਤਿਹਾਸਕ ਥੜ੍ਹਾ ਸਾਹਿਬ ਮੌਜੂਦ ਹੈ।
ਇਤਿਹਾਸਕ ਪਿਛੋਕੜ
ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਦੇ ਨਜ਼ਦੀਕ ਹੀ ਪਿੰਡ ਪੱਖੋਕੇ ਟਾਹਲੀ ਸਾਹਿਬ ਵਿਖੇ ਗੁਰਦੁਆਰਾ ਬਾਬਾ ਸ੍ਰੀ ਚੰਦ ਜੀ ਸਥਿਤ ਹੈ। ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਚੰਦੂ ਨੰਗਲ ਵਿਖੇ ਵੀ ਇਤਿਹਾਸਕ ਮੰਦਰ ਬਾਬਾ ਸ੍ਰੀਚੰਦ ਜੀ ਸਥਿਤ ਹੈ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਬੰਦਗੀ ਕਰਿਆ ਕਰਦੇ ਸਨ।

ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪਾਵਨ ਸ਼ਹਾਦਤ

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਪਾਵਨ ਸ਼ਹਾਦਤ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਆਪਣੇ-ਆਪ ਵਿਚ ਵਿਲੱਖਣ ਹੈ, ਸਿਰਮੌਰ ਹੈ। ਗੁਰੂ ਸਾਹਿਬ ਜੀ ਦੀ ਸ਼ਹਾਦਤ ਦੁਖੀਆਂ ਦੇ ਦੁੱਖ ਹਰਨ ਦਾ ਉਹ ਰਸਤਾ ਹੈ, ਜੋ ਇਹ ਦਰਸਾਉਂਦਾ ਹੈ ਕਿ ਜੇਕਰ ਲੋੜ ਪਵੇ ਤਾਂ ...

ਪੂਰੀ ਖ਼ਬਰ »

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਭਗਤ ਪ੍ਰਹਿਲਾਦ

ਪ੍ਰਹਿਲਾਦ ਦਾ ਜਨਮ ਮੁਲਤਾਨ ਦੇ ਰਾਜੇ ਹਰਨਾਖਸ਼ ਦੇ ਘਰ ਹੋਇਆ। ਇਹ ਬੱਚਾ ਜਨਮ ਤੋਂ ਹੀ ਭਗਤੀ ਭਾਵ ਵਾਲਾ ਸੀ, ਜਦੋਂ ਕਿ ਇਸ ਦਾ ਪਿਤਾ ਰੱਬ ਦੇ ਨਾਂਅ ਤੋਂ ਹੀ ਮੁਨਕਰ ਸੀ। ਦੈਂਤ ਬਿਰਤੀ ਵਾਲੇ ਕਠੋਰ ਪਿਤਾ ਦੇ ਘਰ ਕੋਮਲ ਦਿਲ ਵਾਲਾ ਇਹ ਬਾਲਕ ਇਸ ਤਰ੍ਹਾਂ ਸੀ, ਜਿਵੇਂ ਕੱਲਰ ...

ਪੂਰੀ ਖ਼ਬਰ »

ਲਾਹੌਰ ਉੱਪਰ ਅੰਗਰੇਜ਼ਾਂ ਦਾ ਕਬਜ਼ਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਮਈ, 1848 ਵਿਚ ਦੇਸੀ ਸਿਪਾਹੀਆਂ ਦੀ ਵਫ਼ਾਦਾਰੀ ਬਾਰੇ ਸ਼ੰਕਾ ਪੈਦਾ ਕਰਨ ਦੀ ਸਾਜ਼ਿਸ਼ ਸਾਹਮਣੇ ਆ ਗਈ। ਇਕ ਤੇਜ਼ੀ ਨਾਲ ਚਲਾਏ ਮੁਕੱਦਮੇ ਬਾਅਦ ਤਿੰਨਾਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਇਕ ਨੂੰ ਦੇਸ਼ ਨਿਕਾਲਾ ਦੇ ਦਿੱਤਾ। ...

ਪੂਰੀ ਖ਼ਬਰ »

ਸੂਬਾ ਖ਼ੈਬਰ ਪਖ਼ਤੂਨਖ਼ਵਾ ਵਿਚ ਮੌਜੂਦ ਹਰੀ ਸਿੰਘ ਨਲਵਾ ਦੀਆਂ ਯਾਦਗਾਰਾਂ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਕਿਲ੍ਹਾ ਫ਼ਤਹਿਗੜ੍ਹ ਦੀਆਂ ਦੀਵਾਰਾਂ 4 ਗਜ਼ ਚੌੜੀਆਂ ਅਤੇ 12 ਗਜ਼ ਉੱਚੀਆਂ ਸਨ। ਇਸ ਵਿਚ ਦੋਹਰੇ ਦਰਵਾਜ਼ੇ ਲਗਵਾਏ ਗਏ ਸਨ। ਇਸ ਕਿਲ੍ਹੇ ਵਿਚ ਸ: ਨਲਵਾ ਨੇ ਆਪਣੇ ਪਾਲਿਤ ਪੁੱਤਰ ਸ: ਮਹਾਂ ਸਿੰਘ ਮੀਰਪੁਰੀਏ (ਇਹ ਭਾਈ ਦਾਤਾ ਰਾਮ ...

ਪੂਰੀ ਖ਼ਬਰ »

ਫ਼ਰੀਦ ਬਾਣੀ ਦਾ ਇਕੱਤਰੀਕਰਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਇਸ ਸਬੰਧੀ ਕੁਝ ਰੌਸ਼ਨੀ 'ਮਸਲੇ ਸ਼ੇਖ ਫ਼ਰੀਦ ਕੇ' ਪੁਸਤਕ ਪਾਉਂਦੀ ਦਿਸਦੀ ਹੈ। ਇਸ ਪੁਸਤਕ ਦਾ ਰਚਨਾਕਾਲ ਸਤਾਰ੍ਹਵੀਂ ਸਦੀ ਈਸਵੀ ਮੰਨਿਆ ਗਿਆ ਹੈ। ਇਸ ਵਿਚ ਜਿਨ੍ਹਾਂ ਸੂਫ਼ੀ ਬਜ਼ੁਰਗਾਂ ਨਾਲ ਬਾਬਾ ਫ਼ਰੀਦ ਦਾ ...

ਪੂਰੀ ਖ਼ਬਰ »

ਦਸਮ ਪਾਤਸ਼ਾਹ ਦੇ ਲਾਡਲੇ ਸਿੱਖ ਬਾਬਾ ਸੰਗਤ ਸਿੰਘ

ਗੁਰੂ ਗੋਬਿੰਦ ਸਿੰਘ ਨੂੰ ਦੇਸ਼ ਤੇ ਧਰਮ ਦੀ ਖ਼ਾਤਰ ਮੁਗ਼ਲਾਂ ਤੇ ਪਹਾੜੀ ਰਾਜਿਆਂ ਨਾਲ ਕਈ ਯੁੱਧ ਲੜਨੇ ਪਏ। ਮੁਗ਼ਲ ਸਰਕਾਰ ਭਾਰਤ ਦਾ ਧਾਰਮਿਕ ਸ਼ੋਸ਼ਣ ਕਰਨ ਲਈ ਪ੍ਰਸਿੱਧ ਹੈ। ਬਾਦਸ਼ਾਹ ਔਰੰਗਜ਼ੇਬ ਸਰਬ ਭਾਰਤ ਨੂੰ ਜ਼ਬਰਦਸਤੀ ਇਸਲਾਮ ਦਾ ਧਾਰਨੀ ਬਣਾਉਣਾ ਚਾਹੁੰਦਾ ਸੀ। ...

ਪੂਰੀ ਖ਼ਬਰ »

ਸ਼ਬਦ ਵਿਚਾਰ

ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ॥

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਪੜ੍ਹੋ) ਸਿਰੀਰਾਗੁ ਮਹਲਾ ੧ ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ॥ ਚੋਆ ਚੰਦਨੁ ਲਾਈਐ ਕਾਪੜੁ ਰੂਪੁ ਸੀਗਾਰੁ॥ ਖੇਹੂ ਖੇਹ ਰਲਾਈਐ ਛੋਡਿ ਚਲੈ ਘਰ ਬਾਰੁ॥ ੫॥ ਮਹਰ ਮਲੂਕ ਕਹਾਈਐ ਰਾਜਾ ਰਾਉ ਕਿ ...

ਪੂਰੀ ਖ਼ਬਰ »

ਪ੍ਰੇਰਨਾ-ਸਰੋਤ

ਸਾਰਾ ਬ੍ਰਹਿਮੰਡ ਬ੍ਰਹਮ ਦਾ ਆਭਾਸ ਹੈ

ਅਸੀਂ ਦਰਪਣ ਵਿਚ ਆਪਣਾ ਪ੍ਰਤੀਬਿੰਬ ਦੇਖਦੇ ਹਾਂ ਪਰ ਅਸੀਂ ਉਸ ਨੂੰ ਨਾ ਤਾਂ ਛੂਹ ਸਕਦੇ ਹਾਂ ਅਤੇ ਨਾ ਹੀ ਕਿਸੇ ਪਰਦੇ ਜਾਂ ਸਕਰੀਨ 'ਤੇ ਉਤਾਰ ਸਕਦੇ ਹਾਂ। ਅਜਿਹੇ ਪ੍ਰਤੀਬਿੰਬ ਨੂੰ ਅਸੀਂ ਕੇਵਲ ਦੇਖ ਹੀ ਸਕਦੇ ਹਾਂ। ਇਹ ਬ੍ਰਹਿਮੰਡ ਵੀ ਉਸ ਬ੍ਰਹਮ ਜਾਂ ਪਰਮਾਤਮਾ ਦਾ ਹੀ ...

ਪੂਰੀ ਖ਼ਬਰ »

ਪ੍ਰਸਿੱਧ ਹਿੰਦੂ ਤੀਰਥ ਅਤੇ ਸੈਲਾਨੀ ਕੇਂਦਰ ਪੁਸ਼ਕਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ) ਸੈਂਕੜੇ ਏਕੜ ਰੇਤਲੇ ਟਿੱਬਿਆਂ ਵਿਚ ਰੰਗ-ਬੇਰੰਗੇ ਕੱਪੜਿਆਂ, ਟੱਲੀਆਂ, ਨਕੇਲਾਂ ਅਤੇ ਕੱਪੜੇ ਤੋਂ ਬਣੇ ਫੁੱਲਾਂ ਨਾਲ ਸ਼ਿੰਗਾਰੇ ਊਠ ਹੀ ਊਠ ਵਿਖਾਈ ਦਿੰਦੇ ਹਨ। ਇਸ ਦੇ ਨਾਲ ਇੱਥੇ ਘੋੜੇ, ਗਾਵਾਂ, ਮੱਝਾਂ, ...

ਪੂਰੀ ਖ਼ਬਰ »

ਸ੍ਰੀ ਗੁਰੂ ਨਾਨਕ ਦੇਵ ਦੀਆਂ ਚਾਰ ਉਦਾਸੀਆਂ

ਮੁੱਢਲਾ ਹਾਲ ਸੰ: 1526-1554 ਬਿ:

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਸਿੱਧ ਅਥਵਾ ਜੋਗੀ, ਜਿਨ੍ਹਾਂ ਨੂੰ ਕੰਨਪਾਟੇ ਹੋਣ ਕਰਕੇ ਨਾਥ ਵੀ ਕਿਹਾ ਜਾਂਦਾ ਹੈ, ਦਰਅਸਲ ਬੁੱਧ ਧਰਮ ਦੀ ਇਕ ਪਰਮ ਪ੍ਰਸਿੱਧ ਸ਼ਾਖ ਮਹਾਯਾਨ ਸੰਪ੍ਰਦਾਇ ਦੇ ਹੀ ਜੰਮਪਲ ਹਨ। 12ਵੀਂ-13ਵੀਂ ਸਦੀ ਈ: ਵਿਚ ਜਦੋਂ ਮੁਸਲਮਾਨਾਂ ਨੇ ...

ਪੂਰੀ ਖ਼ਬਰ »

ਇਤਿਹਾਸਕ ਕਿਲ੍ਹਾ ਬਸੌਲੀ ਕਠੂਆ (ਜੰਮੂ-ਕਸ਼ਮੀਰ)

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ) ਇਸ ਵਿਚ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ ਜੋ ਫ਼ੌਜੀ ਦ੍ਰਿਸ਼ਟੀ ਤੋਂ ਉੱਤਮ/ਤਾਕਤਵਰ ਭੋਜਨ ਸੀ ਅਤੇ ਮੁਗਲ ਫ਼ੌਜ ਲਈ ਯੁੱਧ ਦੇ ਮੈਦਾਨ ਵਿਚ ਵਰਦਾਨ ਸੀ। ਪੰਜਾਬ ਉੱਤੇ ਹਮਲੇ ਕਰਨ ਵਾਲੇ ਸਾਰੇ ਵਿਦੇਸ਼ੀ ਹਮਲਾਵਰ ਫ਼ੌਜੀ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ ਨਵਾਂਸ਼ਹਿਰ

ਸਿੱਖ ਧਰਮ ਪ੍ਰਚਾਰ ਵਾਸਤੇ ਦਸ ਗੁਰੂ ਸਾਹਿਬਾਨਾਂ ਨੇ ਜਿਥੇ-ਜਿਥੇ ਵੀ ਆਪਣੇ ਪਾਵਨ ਪਵਿੱਤਰ ਚਰਨ ਪਾਏ, ਉਹ ਧਰਤੀ ਸੁਭਾਗੀ ਅਤੇ ਪੂਜਨੀਕ ਬਣ ਗਈ। ਇਹੋ ਜਿਹਾ ਹੀ ਭਾਗਾਂ ਵਾਲਾ ਪਾਵਨ ਇਤਿਹਾਸਕ ਅਸਥਾਨ ਦੁਆਬੇ ਦੀ ਧਰਤੀ 'ਤੇ ਜ਼ਿਲ੍ਹਾ ਨਵਾਂਸ਼ਹਿਰ ਵਿਖੇ ਸ੍ਰੀ ਗੁਰੂ ਤੇਗ਼ ...

ਪੂਰੀ ਖ਼ਬਰ »

ਧਾਰਮਿਕ ਸਾਹਿਤ

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਰਤੀ ਮਿਥ ਪਰੰਪਰਾ ਲੇਖਿਕਾ : ਡਾ: ਗਗਨਦੀਪ ਕੌਰ ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ। ਮੁੱਲ : 450 ਰੁਪਏ, ਪੰਨੇ : 215 ਸੰਪਰਕ : 97797-70343 ਇਸ ਪੁਸਤਕ ਵਿਚ ਗੁਰਬਾਣੀ ਵਿਚ ਆਏ ਮਿਥਿਹਾਸਕ ਹਵਾਲਿਆਂ ਦਾ ਵਰਨਣ ਹੈ। ਸ੍ਰੀ ਗੁਰੂ ਗ੍ਰੰਥ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX