ਤਾਜਾ ਖ਼ਬਰਾਂ


ਪਿੰਕ ਟੈੱਸਟ ਮੈਚ : ਬੰਗਲਾਦੇਸ਼ ਦੀ ਬੇਹੱਦ ਖ਼ਰਾਬ ਸ਼ੁਰੂਆਤ, 17 ਦੌੜਾਂ 'ਤੇ 3 ਖਿਡਾਰੀ ਆਊਟ
. . .  12 minutes ago
ਪਿੰਕ ਬਾਲ ਟੈਸਟ ਮੈਚ : ਬੰਗਲਾਦੇਸ਼ ਦੀ ਖਰਾਬ ਸ਼ੁਰੂਆਤ, ਸਕੋਰ 17/1
. . .  22 minutes ago
ਕੇਜਰੀਵਾਲ ਨੇ ਦਿੱਲੀ ਵਾਸੀਆਂ ਲਈ ਕੀਤਾ ਵੱਡਾ ਐਲਾਨ
. . .  41 minutes ago
ਨਵੀਂ ਦਿੱਲੀ, 22 ਨਵੰਬਰ - ਰਾਜਧਾਨੀ ਦਿੱਲੀ ਵਿਚ ਪਾਣੀ ਨੂੰ ਲੈ ਕੇ ਹੋ ਰਹੀ ਸਿਆਸਤ ਵਿਚਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਦਿੱਲੀ ਵਿਚ ਹੁਣ ਪਾਣੀ ਤੇ ਸੀਵਰ ਦੇ ਨਵੇਂ ਕੁਨੈਕਸ਼ਨ ਲੈਣ ਲਈ ਸਿਰਫ਼...
ਰੱਦ ਹੋਇਆ ਓ.ਸੀ.ਆਈ. ਕਾਰਡ ਵਾਪਸ ਲੈਣ ਲਈ ਸੁਪਰੀਮ ਕੋਰਟ ਪੁੱਜਾ ਮੋਦੀ ਦੀ ਆਲੋਚਨਾ ਕਰਨ ਵਾਲਾ ਲੇਖਕ
. . .  about 1 hour ago
ਨਵੀਂ ਦਿੱਲੀ, 22 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਟਾਈਮ ਮੈਗਜ਼ੀਨ ਵਿਚ ਆਲੋਚਨਾਤਮਿਕ ਲੇਖ ਲਿਖਣ ਵਾਲੇ ਬ੍ਰਿਟਿਸ਼ ਨਾਗਰਿਕ ਤੇ ਲੇਖਕ ਆਤਿਸ਼ ਤਾਸੀਰ ਨੇ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ਓ.ਸੀ.ਆਈ) ਕਾਰਡ ਲੈਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ...
ਦਿਨ ਰਾਤ ਪਿੰਕ ਬਾਲ ਟੈੱਸਟ : ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 1 hour ago
ਦਿਨ ਰਾਤ ਪਿੰਕ ਬਾਲ ਟੈੱਸਟ : ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ...
ਦਿਨ ਰਾਤ ਟੈੱਸਟ ਮੈਚ : ਈਡਨ ਗਾਰਡਨ ਵਿਚ ਭਾਰਤ ਬੰਗਲਾਦੇਸ਼ ਵਿਚਕਾਰ ਥੋੜ੍ਹੀ ਦੇਰ ਵਿਚ ਹੋਵੇਗਾ ਟਾਸ
. . .  about 1 hour ago
ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਮਲਹੋਤਰਾ ਦਾ ਦੇਹਾਂਤ
. . .  about 1 hour ago
ਜੰਡਿਆਲਾ ਗੁਰੂ, 22 ਨਵੰਬਰ (ਰਣਜੀਤ ਸਿੰਘ ਜੋਸਨ)- ਨਗਰ ਕੌਂਸਲ ਜੰਡਿਆਲਾ ਗੁਰੂ ਦੇ ਸਾਬਕਾ ਪ੍ਰਧਾਨ ਅਜੀਤ ਸਿੰਘ ਮਲਹੋਤਰਾ (77 ਸਾਲ) ਦਾ ਅੱਜ ਸਵੇਰੇ ਅਚਾਨਕ ਦੇਹਾਂਤ ਹੋ ਗਿਆ। ਉਨ੍ਹਾਂ ਦੇ ਬੇਵਕਤ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਹਿਰ ਵਿਚ ਸ਼ੋਕ ਦੀ ਲਹਿਰ ਦੌੜ ਗਈ...
ਛੱਤੀਸਗੜ੍ਹ 'ਚ ਨਕਸਲੀਆਂ ਦੇ ਹਮਲੇ 'ਚ ਸੀ.ਆਰ.ਪੀ.ਐਫ. ਜਵਾਨ ਜ਼ਖਮੀ
. . .  about 2 hours ago
ਬੀਜਾਪੁਰ, 22 ਨਵੰਬਰ - ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਜ਼ਿਲ੍ਹੇ ਬੀਜਾਪੁਰ ਵਿਚ ਨਕਸਲੀਆਂ ਵੱਲੋਂ ਲਗਾਏ ਗਏ ਆਈ.ਈ.ਡੀ. ਬੰਬ ਦੇ ਧਮਾਕੇ ਵਿਚ ਇਕ ਸੀ.ਆਰ.ਪੀ.ਐਫ. ਜਵਾਨ ਜ਼ਖਮੀ ਹੋ ਗਿਆ। ਇਹ ਘਟਨਾ ਅੱਜ ਸਵੇਰੇ...
ਮੈਚ ਦੇਖਣ ਲਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ਪੁੱਜੇ
. . .  about 2 hours ago
ਕੋਲਕਾਤਾ, 22 ਨਵੰਬਰ - ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਕੋਲਕਾਤਾ ਦੇ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ ਏਅਰਪੋਰਟ ਵਿਖੇ ਪਹੁੰਚ ਗਏ ਹਨ। ਅੱਜ ਈਡਨ ਗਾਰਡਨ ਵਿਚ ਭਾਰਤ ਬੰਗਲਾਦੇਸ਼ ਵਿਚਾਲੇ ਦਿਨ ਰਾਤ ਵਾਲਾ ਟੈੱਸਟ ਮੈਚ ਗੁਲਾਬੀ ਗੇਂਦ ਨਾਲ ਖੇਡਿਆ...
ਸ਼ਰਾਰਤੀ ਅਨਸਰ ਨੇ ਫਲਾਂ ਵਾਲੇ ਖੋਖਿਆਂ ਨੂੰ ਲਗਾਈ ਅੱਗ, ਕਰੋੜਾਂ ਦਾ ਨੁਕਸਾਨ
. . .  about 2 hours ago
ਅੰਮ੍ਰਿਤਸਰ, 22 ਨਵੰਬਰ (ਹਰਮਿੰਦਰ ਸਿੰਘ) - ਸਥਾਨਕ ਹਾਲ ਬਜ਼ਾਰ ਦੇ ਨੇੜੇ ਸਥਿਤ ਪੁਰਾਣਾ ਸਬਜ਼ੀ ਮੰਡੀ ਵਿਚ 28 ਖੋਖਿਆਂ ਨੂੰ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦੇਸ਼ਾ ਹੈ। ਜਿਸ ਸਬੰਧੀ ਖੋਖਾ ਮਾਲਕ ਜਤਿੰਦਰ ਭੰਡਾਰੀ ਨੇ ਦੱਸਿਆ...
ਕਿਸਾਨਾਂ ਦਾ ਦਿਨ-ਰਾਤ ਦਾ ਧਰਨਾ ਤੀਸਰੇ ਦਿਨ 'ਚ ਦਾਖਲ
. . .  about 3 hours ago
ਸ੍ਰੀ ਹਰਗੋਬਿੰਦਪੁਰ, 22 ਨਵੰਬਰ (ਕੰਵਲਜੀਤ ਚੀਮਾ) - ਗੰਨੇ ਦੀ ਬਕਾਇਆ ਅਦਾਇਗੀ ਜਾਰੀ ਨਾ ਹੋਣ ਕਾਰਨ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਸ੍ਰੀ ਹਰਗੋਬਿੰਦਪੁਰ-ਟਾਂਡਾ ਮਾਰਗ 'ਤੇ ਦਿਨ ਰਾਤ ਦਾ ਦਿੱਤਾ ਜਾ ਰਿਹਾ ਧਰਨਾ ਅੱਜ ਤੀਸਰੇ ਦਿਨ 'ਚ...
5 ਸਾਲ ਲਈ ਹੋਵੇਗਾ ਸਾਡਾ ਮੁੱਖ ਮੰਤਰੀ - ਸ਼ਿਵ ਸੈਨਾ
. . .  about 3 hours ago
ਮੁੰਬਈ, 22 ਨਵੰਬਰ - ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜ ਸਾਲ ਲਈ ਸ਼ਿਵ ਸੈਨਾ ਦਾ ਮੁੱਖ ਮੰਤਰੀ ਹੋਵੇਗਾ। ਐਨ.ਸੀ.ਪੀ. ਤੇ ਕਾਂਗਰਸ ਇਸ ਲਈ ਰਾਜ਼ੀ ਹੋ ਗਏ ਹਨ। ਇਸ ਦੇ ਨਾਲ ਹੀ ਭਾਜਪਾ ਨਾਲ ਸਰਕਾਰ ਬਣਾਉਣ ਦੀ ਗੱਲ 'ਤੇ ਉਨ੍ਹਾਂ...
ਕੁੱਝ ਰਿਸ਼ਤਿਆਂ ਤੋਂ ਬਾਹਰ ਆਉਣਾ ਚੰਗਾ ਹੁੰਦਾ ਹੈ - ਸ਼ਿਵ ਸੈਨਾ
. . .  about 3 hours ago
ਮੁੰਬਈ, 22 ਨਵੰਬਰ - ਮਹਾਰਾਸ਼ਟਰ ਵਿਚ ਨਵੀਂ ਸਰਕਾਰ ਦਾ ਰਸਤਾ ਅੱਜ ਸਾਫ਼ ਹੋ ਸਕਦਾ ਹੈ। ਸ਼ਿਵ ਸੈਨਾ ਕਾਂਗਰਸ ਤੇ ਐਨ.ਸੀ.ਪੀ. ਮੁੰਬਈ ਵਿਚ ਸਰਕਾਰ ਦੇ ਗਠਨ ਲਈ ਵੱਡਾ ਐਲਾਨ ਕਰ ਸਕਦੇ ਹਨ। ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ...
ਅਪਰਾਧੀ ਨਾਲ ਪਾਰਟੀ ਕਰਨ ਵਾਲੇ ਦਿੱਲੀ ਪੁਲਿਸ ਦੇ 6 ਮੁਲਾਜ਼ਮ ਮੁਅੱਤਲ
. . .  about 4 hours ago
ਨਵੀਂ ਦਿੱਲੀ, 22 ਨਵੰਬਰ - ਉੱਤਰ ਪ੍ਰਦੇਸ਼ ਦੇ ਲਖਨਊ ਵਿਖੇ ਇੱਕ ਅਪਰਾਧੀ ਨਾਲ ਪਾਰਟੀ ਕਰਨ ਦੇ ਦੋਸ਼ 'ਚ ਦਿੱਲੀ ਪੁਲਿਸ ਦੇ 6 ਮੁਲਾਜ਼ਮ ਮੁਅੱਤਲ ਕਰ ਦਿੱਤੇ ਗਏ ਹਨ। ਮੁਅੱਤਲ ਮੁਲਾਜ਼ਮਾਂ ਖ਼ਿਲਾਫ਼...
ਪਸ਼ੂ ਚੋਰੀ ਦੇ ਸ਼ੱਕ 'ਚ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ
. . .  about 4 hours ago
ਕੋਲਕਾਤਾ, 22 ਨਵੰਬਰ - ਪੱਛਮੀ ਬੰਗਾਲ ਦੇ ਕੂਚਵਿਹਾਰ ਵਿਖੇ ਪਸ਼ੂ ਚੋਰੀ ਦੇ ਸ਼ੱਕ ਵਿਚ ਭੀੜ ਨੇ 2 ਵਿਅਕਤੀਆਂ ਦੀ ਕੁੱਟ ਕੁੱਟ ਕੇ ਹੱਤਿਆ ਕਰ...
ਐਨ.ਸੀ.ਪੀ ਅਤੇ ਕਾਂਗਰਸ ਵੱਲੋਂ ਸ਼ਿਵ ਸੈਨਾ ਨਾਲ ਮੀਟਿੰਗ ਅੱਜ
. . .  about 4 hours ago
ਅੱਖਾਂ 'ਚ ਮਿਰਚਾਂ ਪਾ ਕੇ ਖੋਹਿਆ ਮੋਟਰਸਾਈਕਲ
. . .  about 4 hours ago
ਆਰ.ਓ ਕੰਪਨੀਆਂ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 4 hours ago
ਲੋਕ ਸਭਾ 'ਚ ਅੱਜ ਫਿਰ ਗੂੰਜੇਗਾ ਦਿੱਲੀ ਦੇ ਪ੍ਰਦੂਸ਼ਣ ਦਾ ਮੁੱਦਾ
. . .  about 5 hours ago
ਭਾਰਤ-ਬੰਗਲਾਦੇਸ਼ ਵਿਚਕਾਰ ਗੁਲਾਬੀ ਗੇਂਦ ਨਾਲ ਪਹਿਲਾ ਇਤਿਹਾਸਿਕ ਟੈਸਟ ਮੈਚ ਅੱਜ
. . .  about 5 hours ago
ਬਠਿੰਡਾ ਦੇ ਸਰਕਾਰੀ ਸਕੂਲ ਦੀਆਂ ਗ਼ਾਇਬ ਹੋਈਆਂ 3 ਨਾਬਾਲਗ ਲੜਕੀਆਂ ਮਿਲੀਆਂ
. . .  about 5 hours ago
ਅੱਜ ਦਾ ਵਿਚਾਰ
. . .  about 5 hours ago
ਠੱਠੀ ਭਾਈ ਵਿਖੇ ਭਲਕੇ ਜਨਤਕ ਰੈਲੀ ਨੂੰ ਸੰਬੋਧਨ ਕਰਨਗੇ ਭਗਵੰਤ ਮਾਨ
. . .  1 day ago
ਕਿਸਾਨਾਂ ਤੱਕ ਨਹੀਂ ਪਹੁੰਚੇਗਾ ਪਰਾਲੀ ਦੀ ਸੰਭਾਲ ਲਈ ਐਲਾਨ ਕੀਤਾ ਮੁਆਵਜ਼ਾ : ਚੀਮਾ
. . .  1 day ago
ਈ.ਡੀ. ਨੇ ਕਸ਼ਮੀਰ 'ਚ 7 ਅੱਤਵਾਦੀਆਂ ਦੀ ਜਾਇਦਾਦ ਕੀਤੀ ਜ਼ਬਤ
. . .  1 day ago
ਵਿਧਾਇਕ ਦੇ ਫ਼ੋਨ ਦੀ ਟੈਪਿੰਗ ਦਾ ਗਰਮਾਇਆ ਮਾਮਲਾ
. . .  1 day ago
ਅਣਪਛਾਤੇ ਵਿਅਕਤੀਆਂ ਨੇ ਕਾਰ ਸਵਾਰ ਨੂੰ ਗੋਲੀ ਮਾਰ ਕੇ ਕੀਤਾ ਜ਼ਖਮੀ
. . .  1 day ago
ਡਿਊਟੀ 'ਚ ਕੁਤਾਹੀ ਵਰਤਣ 'ਤੇ ਅਧਿਆਪਕ ਮੁਅੱਤਲ
. . .  1 day ago
ਪੰਜਾਬ ਦੀਆਂ ਅਧਿਆਪਕ, ਮੁਲਾਜ਼ਮ ਜਥੇਬੰਦੀਆਂ ਵਲੋਂ 24 ਨਵੰਬਰ ਨੂੰ ਸਿੱਖਿਆ ਮੰਤਰੀ ਦੀ ਕੋਠੀ ਘੇਰਨ ਦਾ ਐਲਾਨ
. . .  1 day ago
ਆਮਿਰ ਖ਼ਾਨ ਨੇ ਰੂਪਨਗਰ ਸਥਿਤ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਕੋਟਲਾ ਨਿਹੰਗ ਵਿਖੇ ਟੇਕਿਆ ਮੱਥਾ
. . .  1 day ago
ਜਮੀਅਤ ਉਲਮਾ-ਏ-ਹਿੰਦ ਬਾਬਰੀ ਮਸਜਿਦ ਮਾਮਲੇ 'ਚ ਸੁਪਰੀਮ ਕੋਰਟ 'ਚ ਨਹੀਂ ਦਾਇਰ ਕਰੇਗਾ ਸਮੀਖਿਆ ਪਟੀਸ਼ਨ
. . .  1 day ago
ਸਰਾਏ ਅਮਾਨਤ ਖਾਂ ਪਹੁੰਚੀ ਮਨਦੀਪ ਦੀ ਮ੍ਰਿਤਕ ਦੇਹ, ਦਿਲ ਦਾ ਦੌਰਾ ਪੈਣ ਕਾਰਨ ਦੁਬਈ 'ਚ ਹੋਈ ਸੀ ਮੌਤ
. . .  1 day ago
ਬੈਂਕ 'ਚ ਪੈਸੇ ਜਮਾ ਕਰਵਾਉਣ ਗਏ ਪ੍ਰਵਾਸੀ ਮਜ਼ਦੂਰ ਕੋਲੋਂ 50 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋਇਆ ਵਿਅਕਤੀ
. . .  1 day ago
ਗੁਰੂਹਰਸਹਾਏ ਸ਼ਹਿਰ 'ਚ ਡੇਂਗੂ ਨੇ ਦਿੱਤੀ ਦਸਤਕ
. . .  1 day ago
ਬੇਅੰਤ ਸਿੰਘ ਦੀ ਸਰਕਾਰ ਵਾਂਗ ਪੰਜਾਬ 'ਚ ਸਮੁੱਚੇ ਅਧਿਕਾਰਾਂ ਦਾ ਹੋ ਰਿਹੈ ਘਾਣ- ਮਜੀਠੀਆ
. . .  1 day ago
ਵਿਜੀਲੈਂਸ ਨੇ ਰਿਸ਼ਵਤ ਲੈਂਦਾ ਏ. ਐੱਸ. ਆਈ. ਰੰਗੇ ਹੱਥੀਂ ਦਬੋਚਿਆ
. . .  1 day ago
ਕੇਜਰੀਵਾਲ ਦੀ ਰਿਹਾਇਸ਼ ਨੇੜੇ ਭਾਜਪਾ ਵਲੋਂ ਪ੍ਰਦਰਸ਼ਨ
. . .  1 day ago
ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆ ਫ਼ੀਸਾਂ 'ਚ ਕੀਤੇ ਵਾਧੇ ਕਾਰਨ ਗਰੀਬ ਮਾਪਿਆਂ 'ਚ ਭਾਰੀ ਰੋਸ
. . .  about 1 hour ago
ਧੁੰਦ ਕਾਰਨ ਵਾਪਰੇ ਸੜਕ ਹਾਦਸੇ 'ਚ ਚਾਰ ਵਿਅਕਤੀ ਜ਼ਖ਼ਮੀ
. . .  about 1 hour ago
ਸ਼ਰਦ ਪਵਾਰ ਦੀ ਰਿਹਾਇਸ਼ 'ਤੇ ਪਹੁੰਚੇ ਅਹਿਮਦ ਪਟੇਲ
. . .  about 1 hour ago
ਦੋਬੁਰਜੀ ਵਿਖੇ ਚੋਰਾਂ ਨੇ ਲੁੱਟਿਆ ਐੱਸ. ਬੀ. ਆਈ. ਦਾ ਏ. ਟੀ. ਐੱਮ.
. . .  about 1 hour ago
ਮਹਿੰਦਾ ਰਾਜਪਕਸ਼ੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਲਿਆ ਹਲਫ਼
. . .  17 minutes ago
ਈ. ਡੀ. ਵਲੋਂ ਕੋਲਕਾਤਾ 'ਚ ਕਈ ਥਾਈਂ ਛਾਪੇਮਾਰੀ
. . .  35 minutes ago
ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ
. . .  54 minutes ago
ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਕੌਮੀ ਹਾਈਵੇਅ ਤੋਂ ਮਿਲੀ ਸ਼ੱਕੀ ਵਸਤੂ
. . .  about 1 hour ago
ਸ਼ਾਹਕੋਟ-ਮਲਸੀਆਂ ਕੌਮੀ ਮਾਰਗ 'ਤੇ ਸੰਘਣੀ ਧੁੰਦ ਦੌਰਾਨ ਦਰਜਨ ਤੋਂ ਵੱਧ ਵਾਹਨਾਂ ਦੀ ਹੋਈ ਅੱਗੜ-ਪਿੱਛੜ ਭਿਆਨਕ ਟੱਕਰ
. . .  40 minutes ago
ਜਲਿਆਂਵਾਲੇ ਬਾਗ ਦੀ ਮਿੱਟੀ ਵਾਲਾ ਕਲਸ਼ ਲੈ ਕੇ ਸੰਸਦ 'ਚ ਪਹੁੰਚੇ ਪ੍ਰਹਿਲਾਦ ਪਟੇਲ
. . .  about 1 hour ago
ਥਾਈਲੈਂਡ ਅਤੇ ਲਾਓਸ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ
. . .  about 1 hour ago
ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਬੀ. ਐੱਸ. ਐੱਫ. ਦਾ ਜਵਾਨ ਜ਼ਖ਼ਮੀ
. . .  1 day ago
ਸੰਘਣੀ ਧੁੰਦ ਕਾਰਨ ਆਮ ਜਨ-ਜੀਵਨ ਹੋਇਆ ਪ੍ਰਭਾਵਿਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 26 ਮੱਘਰ ਸੰਮਤ 550

ਸੰਪਾਦਕੀ

ਯੂਕਰੇਨ ਵਿਚ ਰੂਸ ਪੱਛਮੀ ਹੈਂਕੜ ਨੂੰ ਦੇ ਰਿਹਾ ਹੈ ਵੱਡੀ ਚੁਣੌਤੀ

ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਰੂਸ ਨੇ ਯੂਕਰੇਨ ਵਿਚ ਪੱਛਮੀ ਪ੍ਰਬਲਤਾ ਅਤੇ ਹੈਂਕੜਬਾਜ਼ੀ ਨੂੰ ਵੱਡੀ ਚੁਣੌਤੀ ਦੇਣ ਦਾ ਫ਼ੈਸਲਾ ਕਰ ਲਿਆ ਹੈ। ਰੂਸ ਨੇ ਪੱਛਮੀ ਸ਼ਹਿ 'ਤੇ ਯੂਕਰੇਨ ਵਲੋਂ ਉਸ ਨੂੰ ਭੜਕਾਉਣ ਦੇ ਯਤਨ ਦਾ ਜਵਾਬ ਫ਼ੌਜੀ ਕਾਰਵਾਈ ਨਾਲ ਦਿੱਤਾ ਹੈ, ਉਸ ਨੇ ਯੂਕਰੇਨ ਦੇ ਤਿੰਨ ਜਹਾਜ਼ ਜੋ ਕਿ ਕਰਚ ਦੇ ਭੀੜੇ ਰਸਤੇ, ਜਿਸ ਨੂੰ ਅੰਗਰੇਜ਼ੀ ਵਿਚ ਸਟਰੇਟ ਕਹਿੰਦੇ ਹਨ, ਵਿਚੋਂ ਲੰਘ ਰਹੇ ਸਨ, ਨੂੰ ਫੜ ਲਿਆ ਅਤੇ ਉਨ੍ਹਾਂ ਦੇ ਅਮਲੇ ਨੂੰ ਹਿਰਾਸਤ ਵਿਚ ਲੈ ਲਿਆ।
ਕਰਚ ਸਟਰੇਟ (ਭੀੜਾ ਲਾਂਘਾ) ਬਲੈਕ ਸੀ (ਕਾਲੇ ਸਾਗਰ) ਨੂੰ ਅਜ਼ੋਵ ਸਾਗਰ ਨਾਲ ਮਿਲਾਉਂਦਾ ਹੈ, ਜਿਸ ਦੇ ਪੱਛਮ ਵਿਚ ਕਰੀਮੀਆ ਹੈ ਅਤੇ ਪੂਰਬ ਵਿਚ ਰੂਸ ਦਾ ਤਾਮਾਨ ਪ੍ਰਾਇਦੀਪ (ਪੋਨਿਵਸੁਲਾ) ਹੈ। ਰੂਸ ਕਰੀਮੀਆ ਨੂੰ ਵੀ ਆਪਣਾ ਹਿੱਸਾ ਮੰਨਦਾ ਹੈ, ਇਸ ਲਈ ਰੂਸ ਕਰਚ ਦੇ ਭੀੜੇ ਲਾਂਘੇ ਨੂੰ ਵੀ ਆਪਣਾ ਹਿੱਸਾ ਮੰਨਦਾ ਹੈ। ਰੂਸ ਨੇ ਯੂਕਰੇਨ ਨਾਲ ਸਮਝੌਤਾ ਕੀਤਾ ਹੋਇਆ ਹੈ, ਜਿਸ ਅਨੁਸਾਰ ਯੂਕਰੇਨ ਦੇ ਜਹਾਜ਼ ਇਸ ਵਿਚੋਂ ਲੰਘ ਸਕਦੇ ਹਨ, ਪ੍ਰੰਤੂ ਲੰਘਣ ਤੋਂ ਪਹਿਲਾਂ ਉਨ੍ਹਾਂ ਨੂੰ ਰੂਸ ਨੂੰ ਦੱਸਣਾ ਪਵੇਗਾ ਕਿ ਉਹ ਲੰਘ ਰਹੇ ਹਨ। ਰੂਸ ਅਨੁਸਾਰ ਇਨ੍ਹਾਂ ਤਿੰਨਾਂ ਜਹਾਜ਼ਾਂ ਨੇ ਅਜਿਹਾ ਨਹੀਂ ਕੀਤਾ, ਇਸ ਲਈ ਹੀ ਉਸ ਨੇ ਇਨ੍ਹਾਂ ਜਹਾਜ਼ਾਂ ਨੂੰ ਅਤੇ ਇਨ੍ਹਾਂ ਦੇ ਅਮਲੇ ਨੂੰ ਹਿਰਾਸਤ ਵਿਚ ਲੈਣ ਦਾ ਫ਼ੈਸਲਾ ਕੀਤਾ, ਇਹ ਸਪੱਸ਼ਟ ਹੈ ਕਿ ਰੂਸ ਨਾਲ ਟੱਕਰ ਲੈਣ ਕਾਰਨ ਯੂਕਰੇਨ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ। ਯੂਕਰੇਨ ਨੂੰ ਹੰਗਰੀ, ਚੈਕੋਸਲੋਵਾਕੀਆ ਅਤੇ ਜਾਰਜੀਆ ਦੇ ਤਜਰਬਿਆਂ ਤੋਂ ਸਿੱਖਣਾ ਚਾਹੀਦਾ ਹੈ। ਜਦੋਂ ਸੋਵੀਅਤ ਯੂਨੀਅਨ ਨੇ ਇਨ੍ਹਾਂ 'ਤੇ ਹਮਲਾ ਕੀਤਾ ਤਾਂ ਕੋਈ ਵੀ ਪੱਛਮੀ ਦੇਸ਼ ਇਨ੍ਹਾਂ ਦੀ ਸਹਾਇਤਾ ਲਈ ਨਹੀਂ ਆਇਆ ਸੀ। ਯੂਕਰੇਨ ਦੀ ਸਥਿਤੀ ਤਾਂ ਇਨ੍ਹਾਂ ਦੇਸ਼ਾਂ ਨਾਲੋਂ ਵੀ ਮਾੜੀ ਹੋ ਸਕਦੀ ਹੈ, ਕਿਉਂਕਿ ਇਹ ਦੇਸ਼ ਤਾਂ ਪਹਿਲਾਂ ਹੀ ਬਹੁਤ ਅਸਥਿਰ ਹੋ ਚੁੱਕਾ ਹੈ ਅਤੇ ਘਰੇਲੂ ਯੁੱਧ ਦਾ ਵੀ ਸ਼ਿਕਾਰ ਬਣ ਚੁੱਕਾ ਹੈ। ਜੇ ਰੂਸ ਨਾਲ ਇਸ ਨੂੰ ਇਕ ਵੱਡੀ ਲੜਾਈ ਲੜਨੀ ਪੈ ਜਾਂਦੀ ਹੈ ਤਾਂ ਫਿਰ ਇਸ ਦਾ ਇਕ ਦੇਸ਼ ਵਜੋਂ ਬਣੇ ਰਹਿਣਾ ਲਗਪਗ ਅਸੰਭਵ ਹੋ ਜਾਵੇਗਾ। ਯੂਕਰੇਨ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜੇ ਇਸ ਦੀ ਰੂਸ ਨਾਲ ਖੁੱਲ੍ਹ ਕੇ ਲੜਾਈ ਹੋ ਜਾਂਦੀ ਹੈ ਤਾਂ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਕੋਈ ਵੀ ਪੱਛਮੀ ਦੇਸ਼ ਇਸ ਦੀ ਸਹਾਇਤਾ 'ਤੇ ਆਏਗਾ। ਅਮਰੀਕੀ ਫ਼ੌਜ ਨੇ ਤਾਂ ਹੁਣੇ-ਹੁਣੇ ਇਹ ਮੰਨ ਲਿਆ ਹੈ ਕਿ ਉਹ ਰੂਸ ਤੇ ਚੀਨ ਵਿਰੁੱਧ ਜੰਗ ਜਿੱਤਣ ਦੇ ਸਮਰੱਥ ਨਹੀਂ ਹੈ।
ਯੂਕਰੇਨ ਅਤੇ ਪੋਲੈਂਡ ਵਰਗੇ ਦੇਸ਼ਾਂ ਨੂੰ ਵੀ ਇਹ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਰੂਸ ਨਾਲ ਟੱਕਰ ਲੈ ਕੇ ਉਨ੍ਹਾਂ ਦੀ ਹੋਂਦ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ, ਨਾ ਸਿਰਫ਼ ਉਹ ਆਪਣੀ ਹੋਂਦ ਲਈ ਖ਼ਤਰਾ ਮੁੱਲ ਲੈ ਰਹੇ ਹਨ ਸਗੋਂ ਸਮੁੱਚੇ ਸੰਸਾਰ ਦੀ ਹੋਂਦ ਨੂੰ ਵੀ ਦਾਅ 'ਤੇ ਲਾ ਰਹੇ ਹਨ, ਉਨ੍ਹਾਂ ਨੂੰ ਅਮਰੀਕਾ ਅਤੇ ਨਾਟੋ ਤੋਂ ਗ਼ੈਰ-ਵਿਵਾਰਕ ਉਮੀਦਾਂ ਹਨ। ਉਨ੍ਹਾਂ ਨੂੰ ਇਹ ਸੱਚ ਸਵੀਕਾਰਨਾ ਹੀ ਪਵੇਗਾ ਕਿ ਹੁਣ ਯੂਰਪ ਵਿਚ ਰੂਸ ਹੀ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ ਅਤੇ ਸੰਸਾਰ ਪੱਧਰ 'ਤੇ ਵੀ ਰੂਸ ਅਤੇ ਚੀਨ ਦਾ ਗੱਠਜੋੜ ਸਭ ਤੋਂ ਸ਼ਕਤੀਸ਼ਾਲੀ ਗੱਠਜੋੜ ਹੈ। ਇਸ ਲਈ ਉਨ੍ਹਾਂ ਨੂੰ ਰੂਸ ਨਾਲ ਆਪਣੇ ਮਤਭੇਦ ਸ਼ਾਂਤੀ ਨਾਲ ਨਜਿੱਠਣੇ ਚਾਹੀਦੇ ਹਨ। ਰੂਸ ਨਾਲ ਫ਼ੌਜੀ ਟਕਰਾਅ ਦਾ ਅਰਥ ਉਨ੍ਹਾਂ ਦੀ ਮੁਕੰਮਲ ਤਬਾਹੀ ਹੀ ਹੋ ਸਕਦਾ ਹੈ। ਯੂਕਰੇਨ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਦੋਂ ਸੋਵੀਅਤ ਯੂਨੀਅਨ ਢਹਿ ਗਿਆ ਸੀ ਤਾਂ ਪੱਛਮੀ ਦੇਸ਼ਾਂ ਨੇ ਰੂਸ ਨੂੰ ਬਹੁਤ ਜ਼ਲੀਲ ਕੀਤਾ ਸੀ ਅਤੇ ਉਸ ਦਾ ਮਜ਼ਾਕ ਉਡਾਇਆ ਸੀ। ਰੂਸ ਵਿਚ ਉਸ ਸਮੇਂ ਦਾ ਹੀ ਬਹੁਤ ਗੁੱਸਾ ਭਰਿਆ ਪਿਆ ਹੈ। ਜੇ ਕਿਸੇ ਨੇ ਰੂਸ ਦੇ ਪੁਰਾਣੇ ਜ਼ਖ਼ਮ ਖੁਰਚ ਦਿੱਤੇ ਤਾਂ ਰੂਸ ਦਾ ਗੁੱਸਾ ਕਿੰਨਾ ਕੁ ਕਹਿਰਵਾਨ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਜੇ ਅੱਜ ਸੰਸਾਰ ਦਾ ਕੋਈ ਵੀ ਦੇਸ਼ ਜਾਂ ਦੇਸ਼ਾਂ ਦਾ ਸਮੂਹ ਰੂਸ ਨਾਲ ਫ਼ੌਜੀ ਟੱਕਰ ਲੈਂਦਾ ਹੈ ਤਾਂ ਰੂਸ ਕਿਸੇ ਵੀ ਹੱਦ ਤੱਕ ਜਾਣ ਤੋਂ ਨਹੀਂ ਝਿਜਕੇਗਾ। ਸੰਸਾਰ ਦੇ ਕਿਸੇ ਵੀ ਦੇਸ਼ ਨੂੰ ਰੂਸ ਦੀ ਦੀ ਸਮਰੱਥਾ 'ਤੇ ਸ਼ੱਕ-ਸੁਭਾ ਨਹੀਂ ਹੋਣਾ ਚਾਹੀਦਾ। ਮੈਨੂੰ ਲਗਦਾ ਹੈ ਕਿ ਪੱਛਮੀ ਦੇਸ਼ ਤੇ ਨਾਟੋ ਇਸ ਸਚਾਈ ਤੋਂ ਭਲੀ-ਭਾਂਤੀ ਜਾਣੂ ਹਨ ਅਤੇ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਉਹ ਰੂਸ ਨੂੰ ਸਿੱਧੀ ਫ਼ੌਜੀ ਚੁਣੌਤੀ ਦੇਣ। ਇਸ ਲਈ ਜੇ ਯੂਕਰੇਨ ਜਾਂ ਪੋਲੈਂਡ ਵਰਗਾ ਕੋਈ ਦੇਸ਼ ਇਸ ਆਸ 'ਤੇ ਰੂਸ ਨਾਲ ਪੰਗਾ ਲੈ ਲੈਂਦਾ ਹੈ ਕਿ ਪੱਛਮੀ ਦੇਸ਼ ਉਸ ਨੂੰ ਰੂਸ ਤੋਂ ਬਚਾ ਲੈਣਗੇ ਤਾਂ ਇਹ ਉਸ ਦੀ ਬਹੁਤ ਵੱਡੀ ਭੁੱਲ ਹੋਵੇਗੀ। ਅਜਿਹੇ ਟਕਰਾਅ ਦਾ ਨਤੀਜਾ ਉਸ ਦੇਸ਼ ਦੀ ਮੁਕੰਮਲ ਤਬਾਹੀ ਵਿਚ ਵੀ ਨਿਕਲ ਸਕਦਾ ਹੈ। ਕੁਝ ਲੋਕ ਇਹ ਕਹਿੰਦੇ ਹਨ ਕਿ ਜੇ ਰੂਸ ਫ਼ੌਜੀ ਤੌਰ 'ਤੇ ਏਨਾ ਸ਼ਕਤੀਸ਼ਾਲੀ ਹੈ ਤਾਂ ਫਿਰ ਉਹ ਅਫ਼ਗਾਨਿਸਤਾਨ ਵਿਚ ਤਾਲਿਬਾਨ ਤੋਂ ਕਿਉਂ ਹਾਰ ਗਿਆ? ਇਸ ਦਾ ਜਵਾਬ ਇਹ ਹੋ ਸਕਦਾ ਹੈ ਕਿ ਉਸ ਵੇਲੇ ਰੂਸ ਵਿਰੁੱਧ ਅਮਰੀਕਾ, ਚੀਨ, ਪਾਕਿਸਤਾਨ ਅਤੇ ਹੋਰ ਪੱਛਮੀ ਦੇਸ਼ ਇਕੱਠੇ ਹੋ ਗਏ ਸਨ। ਰੂਸ ਨੂੰ ਇਹ ਨਹੀਂ ਲਗਦਾ ਸੀ ਕਿ ਅਫ਼ਗਾਨਿਸਤਾਨ ਉਸ ਲਈ ਏਨਾ ਮਹੱਤਵਪੂਰਨ ਹੈ ਕਿ ਉਹ ਇਸ ਨੂੰ ਪ੍ਰਮਾਣੂ ਯੁੱਧ ਵਿਚ ਬਦਲ ਦੇਵੇ। ਉਸ ਵੇਲੇ ਰੂਸ ਵਿਚ ਅਜਿਹੀ ਸੋਚ ਵੀ ਪੈਦਾ ਹੋ ਚੁੱਕੀ ਸੀ ਕਿ ਉਸ ਨੂੰ ਪੱਛਮੀ ਦੇਸ਼ਾਂ ਨਾਲ ਮਿੱਤਰਤਾ ਵਾਲੇ ਸਬੰਧ ਬਣਾਉਣ ਦਾ ਵੀ ਯਤਨ ਕਰਨਾ ਚਾਹੀਦਾ ਹੈ, ਬਾਅਦ ਵਿਚ ਗੋਰਬਾਚੋਵ ਨੇ ਅਜਿਹੀ ਸੋਚ ਨੂੰ ਬੱਝਵਾਂ ਰੂਪ ਦੇ ਕੇ 'ਪੈਰਾਸਟਰੋਇਕਾ' ਦਾ ਸਿਧਾਂਤ ਵੀ ਲਿਆਂਦਾ ਸੀ।
ਪ੍ਰੰਤੂ ਅੱਜ ਹਾਲਾਤ ਬਿਲਕੁਲ ਬਦਲ ਚੁੱਕੇ ਹਨ। ਰੂਸ ਅਤੇ ਚੀਨ ਲਗਪਗ ਪੂਰੀ ਤਰ੍ਹਾਂ ਇਕੱਠੇ ਹੋ ਚੁੱਕੇ ਹਨ ਅਤੇ ਪਾਕਿਸਤਾਨ ਦਾ ਵੀ ਝੁਕਾਅ ਚੀਨ ਵੱਲ ਹੈ। ਪੁਤਿਨ ਨੇ ਰੂਸ ਵਿਚ ਪੱਛਮ ਪੱਖੀ ਸੋਚ ਦਾ ਲਗਪਗ ਮੁਕੰਮਲ ਸਫਾਇਆ ਕਰ ਦਿੱਤਾ ਹੈ ਅਤੇ ਉਸ ਨੇ ਅੱਜ ਰੂਸ ਅੰਦਰ ਰਾਸ਼ਟਰਵਾਦ ਦੀ ਅਜਿਹੀ ਭਾਵਨਾ ਜਗਾ ਦਿੱਤੀ ਹੈ ਕਿ ਅੱਜ ਰੂਸ ਦੇ ਲੋਕ ਪੱਛਮ ਵਲੋਂ ਕੀਤੀ ਗਈ ਬੇਇਜ਼ਤੀ ਦਾ ਬਦਲਾ ਲੈਣ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਨਜ਼ਰ ਆਉਂਦੇ ਹਨ। ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਅਫ਼ਗਾਨਿਸਤਾਨ ਏਸ਼ੀਆ ਵਿਚ ਸੀ, ਜੇ ਅਸੀਂ ਯੂਰਪ ਵੱਲ ਨਜ਼ਰ ਮਾਰੀਏ ਤਾਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਦੂਜੇ ਵਿਸ਼ਵ ਯੁੱਧ ਤੋਂ ਲੈ ਕੇ ਅੱਜ ਤੱਕ ਵੀ ਰੂਸ ਨੇ ਯੂਰਪ ਵਿਚ ਜਿਹੜੀ ਵੀ ਲੜਾਈ ਲੜੀ ਹੈ, ਉਸ ਵਿਚ ਜਿੱਤ ਹੀ ਹਾਸਲ ਕੀਤੀ ਹੈ। ਸਾਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਰੂਸ ਅਤੇ ਚੀਨ ਵਿਚ ਇਕ ਤਰ੍ਹਾਂ ਨਾਲ ਇਹ ਸਮਝੌਤਾ ਹੋਇਆ ਲਗਦਾ ਹੈ ਕਿ ਯੂਰਪ ਰੂਸ ਦਾ ਅਤੇ ਏਸ਼ੀਆ ਮੁੱਖ ਤੌਰ 'ਤੇ ਚੀਨ ਦਾ ਖੇਤਰ ਹੈ, ਇਸ ਲਈ ਰੂਸ ਯੂਰਪ ਵਿਚ ਆਪਣੇ-ਆਪ ਨੂੰ ਯੂਰਪ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਸਾਬਤ ਕਰਨ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੇਗਾ।
ਜੇ ਯੂਕਰੇਨ ਨੇ ਰੂਸ ਨੂੰ ਭੜਕਾਉਣ ਦੀ ਨੀਤੀ ਨਾ ਛੱਡੀ ਤਾਂ ਰੂਸ ਉਸ ਵਿਰੁੱਧ ਸਖ਼ਤ ਫ਼ੌਜੀ ਕਾਰਵਾਈ ਕਰ ਸਕਦਾ ਹੈ। ਅਜਿਹੀ ਸੂਰਤ ਵਿਚ ਪੱਛਮੀ ਦੇਸ਼ਾਂ ਕੋਲ ਦੋ ਹੀ ਰਸਤੇ ਹਨ, ਪਹਿਲਾ ਕਿ ਉਹ ਰੂਸ 'ਤੇ ਜਵਾਬੀ ਹਮਲਾ ਨਾ ਕਰਨ ਅਤੇ ਇਕ ਤਰ੍ਹਾਂ ਨਾਲ ਇਹ ਸਵੀਕਾਰ ਕਰ ਲੈਣ ਕਿ ਰੂਸ ਯੂਰਪ ਦਾ ਸਭ ਤੋਂ ਸ਼ਕਤੀਸ਼ਾਲੀ ਤੇ ਸਿਰਕੱਢ ਦੇਸ਼ ਹੈ, ਦੂਜਾ ਕਿ ਉਹ ਰੂਸ 'ਤੇ ਜਵਾਬੀ ਹਮਲਾ ਕਰਨ, ਅਜਿਹੀ ਸਥਿਤੀ ਵਿਚ ਰੂਸ ਪੋਲੈਂਡ 'ਤੇ ਹਮਲਾ ਕਰ ਕੇ ਉਸ ਨੂੰ ਤਬਾਹ ਕਰ ਸਕਦਾ ਹੈ, ਫਿਰ ਪੱਛਮੀ ਦੇਸ਼ਾਂ ਕੋਲ ਦੋ ਰਸਤੇ ਹਨ ਜਾਂ ਤਾਂ ਉਹ ਰੂਸ ਦੀ ਸ਼ਕਤੀ ਅਤੇ ਸਮਰੱਥਾ ਨੂੰ ਸਵੀਕਾਰ ਕਰ ਕੇ ਲੜਾਈ ਨੂੰ ਹੋਰ ਅੱਗੇ ਨਾ ਵਧਾਉਣ ਅਤੇ ਜਾਂ ਫਿਰ ਰੂਸ 'ਤੇ ਹਮਲਾ ਜਾਰੀ ਰੱਖਣ। ਇਸ ਤਰ੍ਹਾਂ ਦੀ ਜੰਗ ਨਾਲ ਪੱਛਮੀ ਪ੍ਰਭੂਸੱਤਾ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਤਰ੍ਹਾਂ ਦੀ ਸਥਿਤੀ ਵਿਚ ਅਮਰੀਕਾ ਲਈ ਦੋ ਰਸਤੇ ਹੋਣਗੇ, ਇਕ ਇਹ ਕਿ ਪੱਛਮੀ ਸਰਦਾਰੀ ਤੇ ਪ੍ਰਭੂਸੱਤਾ ਦਾ ਅੰਤ ਸਵੀਕਾਰ ਕਰ ਲਏ ਜਾਂ ਰੂਸ ਨਾਲ ਪ੍ਰਮਾਣੂ ਜੰਗ ਸ਼ੁਰੂ ਕਰ ਕੇ ਸੰਸਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇ।
ਮੈਨੂੰ ਲਗਦਾ ਹੈ ਕਿ ਅਜਿਹੇ ਦ੍ਰਿਸ਼ ਦੀ ਸੰਭਾਵਨਾ ਕਾਫੀ ਘੱਟ ਹੈ, ਜ਼ਿਆਦਾ ਸੰਭਾਵਨਾ ਇਸ ਗੱਲ ਦੀ ਹੈ ਕਿ ਰੂਸ ਅਤੇ ਯੂਕਰੇਨ ਦਾ ਟਕਰਾਅ ਉਥੇ ਤੱਕ ਹੀ ਸੀਮਤ ਰਹੇਗਾ ਅਤੇ ਜੇ ਯੂਕਰੇਨ ਨੇ ਰੂਸ ਨੂੰ ਭੜਕਾਉਣਾ ਨਾ ਛੱਡਿਆ ਤਾਂ ਹੀ ਰੂਸ ਯੂਕਰੇਨ ਵਿਰੁੱਧ ਫੈਸਲਾਕੁੰਨ ਜੰਗ ਕਰ ਸਕਦਾ ਹੈ। ਸਾਨੂੰ ਲਗਦਾ ਹੈ ਕਿ ਰੂਸ ਨੇ ਪੱਛਮੀ ਦੇਸ਼ਾਂ ਦੀ ਯੂਰਪ ਵਿਚ ਸਰਦਾਰੀ ਨੂੰ ਯੂਕਰੇਨ ਵਿਚ ਵੱਡੀ ਚੁਣੌਤੀ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਯੂਰਪ ਵਿਚ ਸਭ ਤੋਂ ਸ਼ਕਤੀਸ਼ਾਲੀ ਅਤੇ ਸਿਰਕੱਢ ਦੇਸ਼ ਬਣ ਚੁੱਕਾ ਹੈ। ਜੇ ਪੱਛਮੀ ਦੇਸ਼ ਰੂਸ ਨਾਲ ਫ਼ੌਜੀ ਟਕਰਾਅ ਦੀ ਸੋਚਦੇ ਹਨ ਤਾਂ ਉਹ ਆਪਣੇ ਲਈ ਅਤੇ ਸਮੁੱਚੇ ਸੰਸਾਰ ਲਈ ਬਹੁਤ ਵੱਡਾ ਖ਼ਤਰਾ ਮੁੱਲ ਲੈ ਰਹੇ ਹਨ। 

 

 

ਜਨਮ ਦਿਨ 'ਤੇ ਵਿਸ਼ੇਸ਼

ਅੰਗਰੇਜ਼ ਸਾਮਰਾਜ ਵਿਰੋਧੀ ਲਹਿਰ ਦੇ ਸ਼ਹੀਦ ਅਜੀਤ ਸਿੰਘ ਪਮਾਲੀ

ਸੰਨ 1849 'ਚ ਪੰਜਾਬ 'ਚ ਸਿੱਖ ਰਾਜ ਦਾ ਸੂਰਜ ਅਸਤ ਹੋ ਜਾਣ ਨਾਲ ਬੇਸ਼ੱਕ ਕਾਫੀ ਸਾਰੇ ਸਿੱਖ ਫ਼ੌਜੀ ਰੋਟੀ-ਰੋਜ਼ੀ ਲਈ ਬਰਤਾਨਵੀ ਫ਼ੌਜ 'ਚ ਭਰਤੀ ਹੋ ਗਏ ਤੇ ਬਹੁਤ ਸਾਰੇ ਪਿਤਾ-ਪੁਰਖੀ ਧੰਦਿਆਂ-ਖੇਤੀਬਾੜੀ ਤੇ ਪਸ਼ੂ ਪਾਲਣ ਵਗੈਰਾ 'ਚ ਜਜ਼ਬ ਹੋ ਗਏ ਪਰ ਗਿਣਤੀ ਪੱਖੋਂ ਥੋੜ੍ਹੇ ਪਰ ਅਥਾਹ ...

ਪੂਰੀ ਖ਼ਬਰ »

ਫ਼ਰਾਂਸ ਵਿਚ ਮਹਿੰਗਾਈ ਵਿਰੁੱਧ ਹਿੰਸਕ ਵਿਖਾਵਾ

ਪੂਰੀ ਦੁਨੀਆ ਦੇ ਹੁਕਮਰਾਨਾਂ ਲਈ ਚਿਤਾਵਨੀ

ਪੈਰਿਸ ਸੜ ਰਿਹਾ ਹੈ ਪਰ ਇਸ ਵਾਰ ਅਜਿਹੇ ਮੁੱਦੇ 'ਤੇ ਜਿਹੜੇ ਆਮ ਤੌਰ 'ਤੇ ਪੱਛਮ ਦੇ ਵਿਕਸਤ ਦੇਸ਼ਾਂ ਵਿਚ ਕਦੇ ਅਹਿਮ ਮੁੱਦਾ ਨਹੀਂ ਬਣਿਆ। ਯੂਰਪ ਦੇ ਵਿਕਸਤ ਦੇਸ਼ਾਂ ਵਿਚ ਮਹਿੰਗਾਈ ਏਨਾ ਵੱਡਾ ਮੁੱਦਾ ਕਦੇ ਨਹੀਂ ਬਣਿਆ ਕਿ ਲੋਕ ਉਸ ਵਿਰੁੱਧ ਸੜਕਾਂ 'ਤੇ ਉਤਰ ਆਉਣ ਪਰ ਪੈਰਿਸ ...

ਪੂਰੀ ਖ਼ਬਰ »

ਚੌਟਾਲਾ ਪਰਿਵਾਰ ਹੋਇਆ ਦੋਫਾੜ

ਜਾਟ ਬਹੁਗਿਣਤੀ ਵਾਲੇ ਸੂਬੇ ਹਰਿਆਣਾ ਵਿਚ ਇਕ ਸਮੇਂ ਸੱਤਾ ਦੀ ਪ੍ਰਮੁੱਖ ਦਾਅਵੇਦਾਰ ਮੰਨੀ ਜਾਂਦੀ ਪਾਰਟੀ ਇਨੈਲੋ ਭਾਵ ਇੰਡੀਅਨ ਨੈਸ਼ਨਲ ਲੋਕ ਦਲ ਸਪੱਸ਼ਟ ਤੌਰ 'ਤੇ ਦੋ ਗੁੱਟਾਂ ਵਿਚ ਵੰਡੀ ਗਈ, ਜਦੋਂ ਚੌਧਰੀ ਦੇਵੀ ਲਾਲ ਦੀ ਚੌਥੀ ਪੀੜ੍ਹੀ ਦੇ ਫਰਜੰਦ ਦੁਸ਼ਿਅੰਤ ਚੌਟਾਲਾ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX