ਤਾਜਾ ਖ਼ਬਰਾਂ


ਪੁਲਿਸ ਥਾਣਾ ਰਾਜਾਸਾਂਸੀ ਤੇ ਕੰਬੋਅ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਪੁਲਿਸ ਸੋਗ ਯਾਦਗਾਰੀ ਦਿਵਸ
. . .  40 minutes ago
ਰਾਜਾਸਾਂਸੀ, 18 ਅਕਤੂਬਰ (ਹਰਦੀਪ ਸਿੰਘ ਖੀਵਾ)- ਪੁਲਿਸ ਜ਼ਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਐੱਸ.ਐੱਸ.ਪੀ ਵਿਕਰਮ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੁਲਿਸ ਥਾਣਾ ਰਾਜਾਸਾਂਸੀ ਅਤੇ ਥਾਣਾ ਕੰਬੋਅ...
ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ
. . .  53 minutes ago
ਲਖਨਊ, 18 ਅਕਤੂਬਰ- ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਅੱਜ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਗੋਲੀ ਲਖਨਊ ਸਥਿਤ ਉਨ੍ਹਾਂ...
ਪਾਕਿਸਤਾਨ ਕ੍ਰਿਕਟ ਟੀਮ 'ਚ ਵੱਡਾ ਬਦਲਾਅ, ਸਰਫ਼ਰਾਜ਼ ਅਹਿਮਦ ਦੀ ਟੈਸਟ ਅਤੇ ਟੀ-20 ਕਪਤਾਨੀ ਤੋਂ ਛੁੱਟੀ
. . .  about 1 hour ago
ਇਸਲਾਮਾਬਾਦ, 18 ਅਕਤੂਬਰ- ਆਈ. ਸੀ. ਸੀ. ਵਿਸ਼ਵ ਕੱਪ 2019 ਅਤੇ ਹੁਣ ਸ੍ਰੀਲੰਕਾ ਖ਼ਿਲਾਫ਼ ਘਰ 'ਚ ਟੀ-20 ਲੜੀ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਸਰਫ਼ਰਾਜ਼ ਅਹਿਮਦ...
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
. . .  about 1 hour ago
ਤਰਨਤਾਰਨ, 18 ਅਕਤੂਬਰ (ਵਿਕਾਸ ਮਰਵਾਹਾ)- ਜ਼ਿਲ੍ਹਾ ਤਰਨਤਾਰਨ ਦੀ ਪੁਲਿਸ ਨੇ ਜ਼ਿਲ੍ਹੇ 'ਚ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ...
ਅਸਮਾਨ 'ਚ ਛਾਏ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ
. . .  about 1 hour ago
ਅਜਨਾਲਾ, 18 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਸਰਹੱਦੀ ਖੇਤਰ 'ਚ ਅੱਜ ਸਵੇਰੇ ਹੋਈ ਹਲਕੀ ਬਾਰਸ਼ ਤੋਂ ਬਾਅਦ ਮੁੜ ਅਸਮਾਨ 'ਚ ਛਾਏ ਬੱਦਲਾਂ ...
ਭਾਈ ਲੌਂਗੋਵਾਲ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਉਸਾਰਿਆ ਪ੍ਰਬੰਧਕੀ ਕੰਪਲੈਕਸ ਕੀਤਾ ਸੰਗਤਾਂ ਨੂੰ ਸਮਰਪਿਤ
. . .  about 1 hour ago
ਸੁਲਤਾਨਪੁਰ ਲੋਧੀ, 18 ਅਕਤੂਬਰ (ਥਿੰਦ, ਹੈਪੀ, ਲਾਡੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਮਾਗਮਾਂ ਨੂੰ ਸਮਰਪਿਤ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ...
ਭਾਜਪਾ ਮਹਿਲਾ ਮੋਰਚਾ ਨੇ ਐਸ.ਪੀ ਦਫ਼ਤਰ ਦਾ ਕੀਤਾ ਘਿਰਾਓ
. . .  about 1 hour ago
ਫਗਵਾੜਾ, 18 ਅਕਤੂਬਰ (ਹਰੀਪਾਲ ਸਿੰਘ)- ਔਰਤਾਂ ਪ੍ਰਤੀ ਗ਼ਲਤ ਸ਼ਬਦਾਵਲੀ ਬੋਲਣ ਵਾਲੇ ਕਾਂਗਰਸੀ ਆਗੂ ਦੇ ਖ਼ਿਲਾਫ਼ ਦਿੱਤੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ...
ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  about 1 hour ago
ਅਬੋਹਰ/ਫ਼ਾਜ਼ਿਲਕਾ, 18 ਅਕਤੂਬਰ (ਪ੍ਰਦੀਪ ਕੁਮਾਰ)- ਬੀਤੀ 16 ਅਕਤੂਬਰ ਨੂੰ ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਅਬੋਹਰ ਦੇ ਰਹਿਣ ਵਾਲੇ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦਾ...
ਮੁੜ ਬਲੈਕ ਲਿਸਟ ਹੋਣੋਂ ਬਚਿਆ ਪਾਕਿਸਤਾਨ, ਐੱਫ. ਏ. ਟੀ. ਐੱਫ. ਦੀ ਬੈਠਕ 'ਚ ਮਿਲਿਆ 2020 ਤੱਕ ਦਾ ਸਮਾਂ
. . .  about 2 hours ago
ਨਵੀਂ ਦਿੱਲੀ, 18 ਅਕਤੂਬਰ- ਐੱਫ. ਏ. ਟੀ. ਐੱਫ. ਦੀ ਅੱਜ ਹੋਈ ਇੱਕ ਅਹਿਮ ਬੈਠਕ 'ਚ ਇੱਕ ਵਾਰ ਫਿਰ ਪਾਕਿਸਤਾਨ ਬਲੈਕ ਲਿਸਟ ਹੋਣੋਂ ਬਚ ਗਿਆ ਹੈ। ਐੱਫ. ਏ. ਟੀ. ਐੱਫ. ਨੇ ਪਾਕਿਸਤਾਨ ਨੂੰ...
ਮਾਲਵੇ 'ਚ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੇ ਸੂਤੇ ਸਾਹ, ਕਈ ਥਾਂਈਂ ਖੇਤਾਂ 'ਚ ਵਿਛੀ ਝੋਨੇ ਦੀ ਫ਼ਸਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਮਾਲਵਾ ਖੇਤਰ 'ਚ ਅੱਜ ਸਵੇਰ ਤੋਂ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਸਵੇਰ ਵੇਲੇ ਮਾਲਵੇ ਦੇ...
ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਾਖ਼ਲ ਕੀਤੀ ਚਾਰਜਸ਼ੀਟ
. . .  about 3 hours ago
ਨਵੀਂ ਦਿੱਲੀ, 18 ਅਕਤੂਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਿੱਲੀ ਦੀ ਇੱਕ ਅਦਾਲਤ 'ਚ ਅੱਜ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸੀ. ਬੀ. ਆਈ. ਨੇ ਇਸ...
ਫਗਵਾੜਾ 'ਚ ਚੋਣ ਪ੍ਰਚਾਰ ਲਈ ਜਲੰਧਰ ਤੋਂ ਰਵਾਨਾ ਹੋਈ ਭਾਜਪਾ ਦੀ ਬਾਈਕ ਰੈਲੀ
. . .  about 3 hours ago
ਜਲੰਧਰ, 18 ਅਕਤੂਬਰ (ਸ਼ਿਵ ਸ਼ਰਮਾ)- ਫਗਵਾੜਾ 'ਚ ਚੋਣ ਪ੍ਰਚਾਰ ਲਈ ਅੱਜ ਜਲੰਧਰ ਤੋਂ ਭਾਜਪਾ ਦੀ ਇੱਕ ਬਾਈਕ ਰੈਲੀ ਰਵਾਨਾ ਹੋ...
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੈਪਟਨ
. . .  about 3 hours ago
ਜਲੰਧਰ, 18 ਅਕਤੂਬਰ (ਮੁਨੀਸ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਫਗਵਾੜਾ ਵਿਖੇ ਪਾਰਟੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ...
ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲੱਗੀ ਅੱਗ
. . .  about 3 hours ago
ਗੁਰੂਹਰਸਹਾਏ, 18 ਅਕਤੂਬਰ (ਕਪਿਲ ਕੰਧਾਰੀ)- ਅੱਜ ਸਿਵਲ ਹਸਪਤਾਲ ਗੁਰੂਹਰਸਹਾਏ 'ਚ ਬਣੇ ਮੇਨ ਸਟੋਰ ਅਤੇ ਐੱਨ. ਐੱਚ. ਐੱਮ. ਦਫ਼ਤਰ 'ਚ ਅਚਾਨਕ ਅੱਗ ਲੱਗ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਬਠਿੰਡਾ ਵਿਖੇ ਨਹਿਰ 'ਚੋਂ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ
. . .  about 3 hours ago
ਬਠਿੰਡਾ, 18 ਅਕਤੂਬਰ (ਨਾਇਬ ਸਿੱਧੂ)- ਬਠਿੰਡਾ ਦੇ ਕਸਬਾ ਮੌੜ ਮੰਡੀ 'ਚੋਂ ਲੰਘਦੀ ਕੋਟਲਾ ਬਰਾਂਚ ਨਹਿਰ 'ਚੋਂ ਅੱਜ ਵੱਡੀ ਮਾਤਰਾ ਕਾਰਤੂਸ ਬਰਾਮਦ...
ਰਵਿਦਾਸ ਮੰਦਰ ਨੂੰ ਢਾਹੁਣ ਦਾ ਮਾਮਲਾ : ਮੁੜ ਉਸੇ ਥਾਂ 'ਤੇ ਬਣੇਗਾ ਮੰਦਰ, ਕੇਂਦਰ ਸਰਕਾਰ ਦੇਵੇਗੀ ਜ਼ਮੀਨ
. . .  about 4 hours ago
ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  about 4 hours ago
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  about 3 hours ago
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  about 5 hours ago
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  about 5 hours ago
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 5 hours ago
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  about 5 hours ago
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  about 6 hours ago
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  about 6 hours ago
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  about 6 hours ago
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  about 7 hours ago
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  about 7 hours ago
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  about 7 hours ago
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  about 7 hours ago
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  about 8 hours ago
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  about 8 hours ago
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  about 9 hours ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  about 9 hours ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 9 hours ago
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  about 9 hours ago
ਅੱਜ ਦਾ ਵਿਚਾਰ
. . .  about 9 hours ago
ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  1 day ago
ਪੰਜਾਬ ਸਰਕਾਰ ਵੱਲੋਂ ਕਸ਼ਮੀਰ ਵਿਚ ਮਾਰੇ ਗਏ ਵਪਾਰੀ ਦੇ ਵਾਰਸਾਂ ਅਤੇ ਜਖ਼ਮੀ ਦੇ ਇਲਾਜ ਲਈ ਮੁਆਵਜੇ ਦਾ ਐਲਾਨ
. . .  1 day ago
ਅੱਤਵਾਦੀਆ ਵਲੋਂ ਮਾਰੇ ਗਏ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਅਬੋਹਰ
. . .  1 day ago
ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਕੀਤੇ ਫਾਇਰ
. . .  1 day ago
ਸੁਹਾਗਣਾਂ ਨੇ ਚੰਦਰਮਾ ਨਿਕਲਣ ਤੋਂ ਬਾਅਦ ਤੋੜਿਆ ਵਰਤ
. . .  1 day ago
ਕੌਮਾਂਤਰੀ ਨਗਰ ਕੀਰਤਨ 10:30 ਵਜੇ ਤੱਕ ਪੁੱਜੇਗਾ ਤਖਤ ਸ੍ਰੀ ਦਮਦਮਾ ਸਾਹਿਬ
. . .  1 day ago
ਚੋਣ ਕਮਿਸ਼ਨ ਵੱਲੋਂ ਇੱਕ ਵਿਅਕਤੀ ਤੋਂ ਕਰੋੜਾਂ ਦੀ ਨਕਦੀ ਬਰਾਮਦ
. . .  1 day ago
ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਬਿਕਰਮ ਜੀਤ ਸਿੰਘ ਮਜੀਠੀਆ ਨੇ ਕੀਤਾ ਚੋਣ ਪ੍ਰਚਾਰ
. . .  about 1 hour ago
ਗੱਡੀ ਹੇਠ ਆ ਜਾਣ ਕਾਰਨ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਮੌਤ
. . .  about 1 hour ago
ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਲਈ ਗਈ ਤਸਵੀਰ ਆਈ ਸਾਹਮਣੇ
. . .  about 1 hour ago
ਆਈ.ਐਨ.ਐਕਸ ਮੀਡੀਆ ਮਾਮਲਾ : 24 ਅਕਤੂਬਰ ਤੱਕ ਵਧੀ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ
. . .  about 1 hour ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ
. . .  about 1 hour ago
ਹਿੰਦ-ਪਾਕਿ ਸਰਹੱਦ ਤੋਂ ਚਾਰ ਕਰੋੜ ਦੀ ਹੈਰਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ
. . .  19 minutes ago
ਹਿਮਾਚਲ ਦੇ ਕਈਆਂ ਜ਼ਿਲ੍ਹਿਆਂ 'ਚ ਬਾਰਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ : ਮੌਸਮ ਵਿਭਾਗ
. . .  24 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 26 ਮੱਘਰ ਸੰਮਤ 550

ਹਰਿਆਣਾ ਹਿਮਾਚਲ

ਦੁਕਾਨਦਾਰਾਂ ਵਲੋਂ ਕੀਤੇ ਨਾਜਾਇਜ਼ ਕਬਜ਼ਿਆਂ ਤੋਂ ਰਾਹਗੀਰ ਦੁਖੀ

ਅਸੰਧ, 10 ਦਸੰਬਰ (ਅ.ਬ.)- ਸ਼ਹਿਰ ਦੀਆਂ ਸੜਕਾਂ 'ਤੇ ਨਾਜਾਇਜ਼ ਕਬਜ਼ੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਹੋਏ ਹਨ | ਨਾਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਦੀਆਂ ਸੜਕਾਂ 'ਤੇ ਸਾਰਾ ਦਿਨ ਜਾਮ ਦੇ ਹਾਲਾਤ ਬਣੇ ਰਹਿੰਦੇ ਹਨ | ਸ਼ਹਿਰ ਦੇ ਸਾਲਵਨ ਚੌਕ, ਜੀਂਦ ਚੌਕ ਵਿਚ ਹਰ ਸਮੰੇ ਲੰਮੀਆਂ-ਲੰਮੀਆਂ ਲਾਈਨਾਂ ਲੱਗਣ ਕਾਰਨ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੁਰਦੁਆਰਾ ਚੌਕ ਤੋਂ ਲੈ ਕੇ ਡਾਕਖਾਨੇ ਵਾਲੀ ਗਲੀ ਵਿਚ ਤਾਂ ਨਿਕਲਣ ਦਾ ਰਸਤਾ ਵੀ ਦੁਕਾਨਦਾਰ ਨਹੀਂ ਛੱਡਦੇ | ਦੁਕਾਨਦਾਰ ਆਪਣੀ ਮਨਮਰਜ਼ੀ ਕਰਕੇ ਦੁਕਾਨ ਦਾ ਸਾਰਾ ਸਾਮਾਨ ਸੜਕ 'ਤੇ ਲਗਾ ਦਿੰਦੇ ਹਨ | ਸ਼ਹਿਰ ਵਾਸੀ ਮਹਿੰਦਰ ਕੁਮਾਰ, ਕਰਮਬੀਰ, ਰੋਹਤਾਸ਼, ਦਿਲਬਾਗ, ਭੁਲਨ, ਸੋਨੂੰ ਅਤੇ ਸੰਜੂ ਆਦਿ ਨੇ ਦੱਸਿਆ ਕਿ ਨਗਰਪਾਲਿਕਾ ਦੇ ਕਰਮਚਾਰੀ ਆਉਂਦੇ ਤਾਂ ਹਨ ਪਰ ਚਿਤਾਵਨੀ ਦੇ ਕੇ ਖਾਲੀ ਹੱਥ ਚਲੇ ਜਾਂਦੇ ਹਨ, ਜਿਸ ਦਾ ਦੁਕਾਨਦਾਰਾਂ 'ਤੇ ਕੋਈ ਅਸਰ ਨਹੀਂ ਹੁੰਦਾ | ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ਕਾਰਨ ਪਿੰਡ ਵਾਸੀਆਂ ਨੂੰ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦਕਿ ਮੇਨ ਬਾਜ਼ਾਰ ਡਾਕਖਾਨੇ ਵਾਲੀ ਗਲੀ ਤੋਂ ਮੋਟਰਸਾਈਕਲ ਤਾਂ ਕੀ, ਪੈਦਲ ਨਿਕਲਣਾ ਵੀ ਮੁਸ਼ਕਿਲ ਹੋ ਰਿਹਾ ਹੈ | ਕਈ ਵਾਰ ਤਾਂ ਦੁਕਾਨਦਾਰਾਂ ਦੇ ਨਾਲ ਆਹਮਣਾ-ਸਾਹਮਣਾ ਕਰਨ ਦੀ ਵੀ ਨੌਬਤ ਆ ਜਾਂਦੀ ਹੈ | ਉਨ੍ਹਾਂ ਕਿਹਾ ਕਿ ਨਗਰਪਾਲਿਕਾ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਗੁਰਦੁਆਰਾ ਚੌਕ ਵਿਚ ਸਬਜ਼ੀ ਅਤੇ ਫਰੂਟ ਡੀਲਰਾਂ ਨੂੰ ਨਿਰਧਾਰਿਤ ਥਾਂ ਵੰਡ ਰੱਖੀ ਹੈ ਪਰ ਉਹ ਆਪਣੀ ਸਬਜ਼ੀ ਅਤੇ ਫਰੂਟ ਦੀ ਰੇਹੜੀਆਂ ਨੂੰ ਨਿਰਧਾਰਿਤ ਥਾਂ 'ਤੇ ਨਾ ਲਗਾ ਕੇ ਮੇਨ ਸੜਕ ਦੇ ਦੋਵੇਂ ਪਾਸੇ ਲਗਾ ਦਿੰਦੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਆਵਾਜਾਈ ਵਿਚ ਭਾਰੀ ਮੁਸ਼ਕਿਲਾਂ ਦਾ ਸਾਹਮਨਾ ਕਰਨਾ ਪੈ ਰਿਹਾ ਹੈ | ਇਸ ਦੇ ਬਾਵਜੂਦ ਨਗਰਪਾਲਿਕਾ ਦੇ ਅਧਿਕਾਰੀ ਅਤੇ ਕਰਮਚਾਰੀ ਅੱਖਾਂ ਬੰਦ ਕੀਤੇ ਹੋਏ ਹਨ | ਇਸ ਸਬੰਧ 'ਚ ਨਗਰਪਾਲਿਕਾ ਸਕੱਤਰ ਰਾਮਕਰਨ ਭਾਰਦਵਾਜ ਦਾ ਕਹਿਣਾ ਹੈ ਕਿ ਛੇਤੀ ਹੀ ਨਾਜਾਇਜ਼ ਕਬਜ਼ੇ ਤੋਂ ਰਾਹਤ ਦਿਲਵਾਈ ਜਾਵੇਗੀ ਅਤੇ ਰੇਹੜੀ ਵਾਲਿਆਂ ਨੂੰ ਨਿਰਧਾਰਿਤ ਥਾਂ 'ਤੇ ਟਰਾਂਸਫਰ ਕੀਤਾ ਜਾਵੇਗਾ |

ਬਾਲ ਮਜ਼ਦੂਰੀ ਕਰਵਾਉਣ ਵਾਲੇ ਮਾਲਕਾਂ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 10 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਬਾਲ ਮਜਦੂਰੀ ਕਰਵਾਉਣ ਵਾਲੇ 3 ਮਾਲਕਾਂ ਿਖ਼ਲਾਫ਼ ਮਾਮਲੇ ਦਰਜ ਕੀਤੇ ਹਨ | ਪਹਿਲੇ ਮਾਮਲੇ ਵਿਚ ਥਾਣਾ ਟਿੱਬਾ ਦੀ ਪੁਲਿਸ ਨੇ ਹਰਚਰਨ ਸਿੰਘ ਵਾਸੀ ਗੁਰਾਇਆ ਦੀ ਸ਼ਿਕਾਇਤ 'ਤੇ ਮੁਹੰਮਦ ਹੈਦਰ ਵਾਸੀ ਟਿੱਬਾ ਰੋਡ ...

ਪੂਰੀ ਖ਼ਬਰ »

ਲੋਕਾਂ ਦੀ ਆਸਾਂ 'ਤੇ ਖ਼ਰ੍ਹਾ ਉਤਰ ਰਹੇ ਹਨ ਰਾਜ ਮੰਤਰੀ-ਗਾਬਾ

ਕੁਰੂਕਸ਼ੇਤਰ/ਸ਼ਾਹਾਬਾਦ, 10 ਦਸੰਬਰ (ਜਸਬੀਰ ਸਿੰਘ ਦੁੱਗਲ)-ਰਾਜ ਵਿਹਾਰ ਕਾਲੋਨੀ ਵਾਸੀਆਂ ਨੇ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਦੇ ਹੁੱਡਾ ਸਥਿਤ ਰਿਹਾਇਸ਼ 'ਤੇ ਰਾਜ ਮੰਤਰੀ ਨੂੰ ਮਿਲ ਕੇ ਕਾਲੋਨੀ ਵਿਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਲਈ ਧੰਨਵਾਦ ਕੀਤਾ | ਕਾਲੋਨੀ ...

ਪੂਰੀ ਖ਼ਬਰ »

ਗੀਤਾ ਜੈਅੰਤੀ 'ਚ 7 ਫੁੱਟ ਦੇ ਆਯੁਸ਼ ਭੱਲਾ ਬਣ ਰਹੇ ਨੇ ਖਿੱਚ ਦਾ ਕੇਂਦਰ

ਕੁਰੂਕਸ਼ੇਤਰ, 10 ਦਸੰਬਰ (ਜਸਬੀਰ ਸਿੰਘ ਦੁੱਗਲ)-ਗੀਤਾ ਮਹਾਂਉਤਸਵ ਦੀ ਰੌਣਕ ਵਿਚ ਬ੍ਰਹਮ ਸਰੋਵਰ 'ਤੇ ਲਗਾਤਾਰ ਲੋਕ ਪੁੱਜ ਕੇ ਚਾਰ ਚੰਨ ਲਗਾ ਰਹੇ ਹਨ | ਹਜ਼ਾਰਾਂ ਦੀ ਗਿਣਤੀ ਵਿਚ ਲੋਕ ਗੀਤਾ ਜੈਅੰਤੀ ਵਿਚ ਪੁੱਜ ਕੇ ਮਨਪਸੰਦ ਵਸਤਾਂ ਦੀ ਖ਼ਰੀਦਦਾਰੀ ਕਰ ਰਹੇ ਹਨ ਅਤੇ ...

ਪੂਰੀ ਖ਼ਬਰ »

ਵਿਧਾਇਕ ਸੁਧਾ ਵਲੋਂ ਸ੍ਰੀ ਕ੍ਰਿਸ਼ਨ ਸਰਕਿਟ ਤਹਿਤ ਪਖਾਨਿਆਂ ਦਾ ਉਦਘਾਟਨ

ਥਾਨੇਸਰ, 10 ਦਸੰਬਰ (ਅ.ਬ.)- ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਕੁਰੂਕਸ਼ੇਤਰ ਨੂੰ ਕੌਮਾਂਤਰੀ ਨਕਸ਼ੇ 'ਤੇ ਚਮਕਾਉਣ ਲਈ ਸੂਬਾਈ ਸਰਕਾਰ ਵਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਇਸ ਧਰਮ ਖੇਤਰ ਕੁਰੂਕਸ਼ੇਤਰ ਨੂੰ ਸੈਰ ਸਪਾਟਾ ਮੰਤਰਾਲਾ ਵਲੋਂ ਸਵਦੇਸ਼ ਦਰਸ਼ਨ ...

ਪੂਰੀ ਖ਼ਬਰ »

ਆਟੋ ਪਲਟਣ ਕਾਰਨ ਵਿਦਿਆਰਥਣਾਂ ਜ਼ਖ਼ਮੀ

ਫਤਿਹਾਬਾਦ, 10 ਦਸੰਬਰ (ਹਰਬੰਸ ਮੰਡੇਰ)- ਪਿੰਡ ਦਰਿਆਪੁਰ ਨੇੜੇ ਆਟੋ ਪਲਟਣ ਕਾਰਨ ਉਸ ਵਿਚ ਸਵਾਰ ਕਈ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅਕਾਵਾਲੀ ਤੋਂ 8 ਵਿਦਿਆਰਥਣਾਂ ਆਟੋ 'ਚ ਸਵਾਰ ਹੋ ਕੇ ਦਰਿਆਪੁਰ ਜਾ ਰਹੀ ਸਨ ਕਿ ਰਸਤੇ 'ਚ ਆਟੋ ...

ਪੂਰੀ ਖ਼ਬਰ »

ਸੜਕ ਹਾਦਸੇ 'ਚ 2 ਗੰਭੀਰ ਜ਼ਖ਼ਮੀ

ਏਲਨਾਬਾਦ, 10 ਦਸੰਬਰ (ਜਗਤਾਰ ਸਮਾਲਸਰ)-ਪਿੰਡ ਮੂਸਲੀ ਦੇ ਨਜ਼ਦੀਕ ਇਕ ਮੋਟਰਸਾਈਕਲ ਹਾਦਸੇ 'ਚ 2 ਵਿਅਕਤੀ ਗੰਭੀਰ ਰੂਪ ਜ਼ਖ਼ਮੀ ਹੋ ਗਏ | ਜਾਣਕਾਰੀ ਮੁਤਾਬਿਕ ਜਟੁਰ ਖਾਨ ਪੁੱਤਰ ਨਿਜਾਮਦੀਨ ਵਾਸੀ ਤਲਵਾੜਾ ਝੀਲ ਆਪਣੇ ਇਕ ਹੋਰ ਸਾਥੀ ਰਾਮ ਚੰਦਰ ਪੁੱਤਰ ਜੈਸਾ ਰਾਮ ਵਾਸੀ ...

ਪੂਰੀ ਖ਼ਬਰ »

ਬਿਜਲੀ ਨਿਗਮ ਦੇ ਕਮਰੇ ਦਾ ਤਾਲਾ ਤੋੜ ਕੇ ਤਿਜੋਰੀ 'ਚੋਂ ਸਾਢੇ 3 ਲੱਖ ਚੋਰੀ

ਟੋਹਾਣਾ, 10 ਦੰਸਬਰ (ਗੁਰਦੀਪ ਸਿੰਘ ਭੱਟੀ)- ਚੰਡੀਗੜ੍ਹ ਰੋਡ 'ਤੇ ਪੈਂਦੇ ਦੱਖਣੀ ਹਰਿਆਣਾ ਬਿਜਲੀ ਵੰਡ ਨਿਗਮ ਦੀ ਪੁਰਾਣੀ ਬਿਲਡਿੰਗ ਦੇ ਬਿੱਲ ਵਸੂਲੀ ਕਮਰੇ ਦੇ ਤਾਲੇ ਤੋੜ ਕੇ ਨਿਗਮ ਦੀ ਤਿਜੋਰੀ ਤੋਂ 3 ਲੱਖ 66 ਹਜ਼ਾਰ 318 ਰੁਪਏ ਤੇ ਇਕ ਚੈੱਕ 38 ਹਜ਼ਾਰ 107 ਰੁਪਏ ਦਾ ਚੋਰੀ ਕਰ ਲਏ ...

ਪੂਰੀ ਖ਼ਬਰ »

ਕਾਰ ਸਵਾਰ ਨੌਜਵਾਨਾਂ ਨੇ ਵਕੀਲ ਦੇ ਘਰ ਦੀ ਦੀਵਾਰ ਤੋੜੀ

ਹਿਸਾਰ, 10 ਦਸੰਬਰ (ਰਾਜ ਪਰਾਸ਼ਰ)-ਸੈਕਟਰ-15 ਦੀ ਹਾਊਸਿੰਗ ਬੋਰਡ ਕਾਲੋਨੀ ਵਿਚ ਰਹਿਣ ਵਾਲੇ ਸੀਨੀਅਰ ਐਡਵੋਕੇਟ ਮਨਮੋਹਨ ਰਾਏ ਦੇ ਘਰ ਦੀ ਮੁੱਖ ਦੀਵਾਰ ਨੂੰ ਦੇਰ ਰਾਤ ਕਰੀਬ 12.30 ਵਜੇ ਹੌਾਡਾ ਸਿਟੀ ਕਾਰ ਸਵਾਰ 2 ਨੌਜਵਾਨਾਂ ਨੇ ਭੰਨ੍ਹ ਦਿੱਤਾ ਅਤੇ ਫ਼ਰਾਰ ਹੋ ਗਏ | ਪੂਰੀ ਘਟਨਾ ...

ਪੂਰੀ ਖ਼ਬਰ »

10 ਕਿਸਾਨ ਪਰਿਵਾਰਾਂ ਨੂੰ 16.37 ਲੱਖ ਰੁਪਏ ਵੰਡੇ

ਡੱਬਵਾਲੀ, 10 ਦਸੰਬਰ (ਇਕਬਾਲ ਸਿੰਘ ਸ਼ਾਂਤ)- ਮੁੱਖ ਮੰਤਰੀ ਕਿਸਾਨ ਅਤੇ ਖੇਤੀ ਹਰ ਮਜਦੂਰ ਜੀਵਨ ਸੁਰੱਖਿਆ ਯੋਜਨਾ ਤਹਿਤ ਖੇਤੀ ਦੌਰਾਨ ਜਾਨ ਗੁਆਉਣ ਵਾਲੇ ਅਤੇ ਜ਼ਖ਼ਮੀ ਹੋਏ 10 ਕਿਸਾਨਾਂ ਦੇ ਪਰਿਵਾਰਾਂ ਨੂੰ ਲਗਪਗ 16.37 ਲੱਖ ਦੀ ਮਾਲੀ ਮੱਦਦ ਵੰਡੀ | ਸਥਾਨਕ ਮਾਰਕੀਟ ਕਮੇਟੀ ...

ਪੂਰੀ ਖ਼ਬਰ »

ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਲਾਇਆ 50 ਲੱਖ ਰੁਪਏ ਦਾ ਜੁਰਮਾਨਾ

ਸਿਰਸਾ, 10 ਦਸੰਬਰ (ਭੁਪਿੰਦਰ ਪੰਨੀਵਾਲੀਆ)- ਭਾਵੇਂ ਨੈਸ਼ਨਲ ਗਰੀਨ ਟਿ੍ਬਿਊਨਲ ਤੇ ਪ੍ਰਸ਼ਾਸਨ ਪਰਾਲੀ ਸਾੜਨ 'ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਹੋਈ ਸੀ ਤੇ ਪੂਰੀ ਸਖ਼ਤਾਈ ਕੀਤੀ ਹੋਈ ਸੀ ਪਰ ਇਸ ਦੇ ਬਾਵਜੂਦ ਸਿਰਸਾ ਦੇ ਕਿਸਾਨ ਸੂਬੇ ਭਰ 'ਚੋਂ ਪਰਾਲੀ ਸਾੜਨ 'ਤੇ ਦੂਜੇ ਥਾਂ ...

ਪੂਰੀ ਖ਼ਬਰ »

ਆਪਸੀ ਝਗੜੇ ਦੌਰਾਨ ਭਤੀਜੇ ਵਲੋਂ ਚਾਚੇ ਦੀ ਹੱਤਿਆ

ਨਰਵਾਨਾ, 10 ਦਸੰਬਰ (ਅ.ਬ.)- ਪਿੰਡ ਘਸੋ ਕਲਾਂ ਵਿਚ ਸਕੇ ਚਾਚਾ-ਭਤੀਜੇ ਵਿਚ ਹੋਈ ਆਪਸੀ ਕਹਾਸੁਣੀ ਵਿਚ ਭਤੀਜੇ ਨੇ ਚਾਚੇ ਦੇ ਸਿਰ ਵਿਚ ਲੋਹੇ ਦਾ ਫਾਵੜਾ ਮਾਰ ਕੇ ਹੱਤਿਆ ਕਰ ਦਿੱਤੀ | ਮਿ੍ਤਕ ਦੇ ਵੱਡੇ ਭਰਾ ਰਘੁਬੀਰ ਦੀ ਸ਼ਿਕਾਇਤ 'ਤੇ ਸੁਸ਼ੀਲ ਿਖ਼ਲਾਫ਼ ਹੱਤਿਆ ਦਾ ਮਾਮਲਾ ...

ਪੂਰੀ ਖ਼ਬਰ »

ਕੌਮਾਂਤਰੀ ਗੀਤਾ ਮਹਾਂਉਤਸਵ ਨੂੰ ਯਾਦਗਾਰ ਬਣਾਇਆ ਜਾਵੇਗਾ-ਰਾਜ ਮੰਤਰੀ

ਕੁਰੂਕਸ਼ੇਤਰ, 10 ਦਸੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕਿ੍ਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹਾਂਉਤਸਵ 2018 ਨੂੰ ਯਾਦਗਾਰ ਬਣਾਉਣ ਵਿਚ ਸੂਬਾ ਸਰਕਾਰ ਵਲੋਂ ਕੋਈ ਘਾਟ ਨਹੀਂ ਰਹੇਗੀ | ਮਹਾਂਉਤਸਵ ਦੇ ...

ਪੂਰੀ ਖ਼ਬਰ »

ਸੇਲਜ਼ਮੈਨ ਤੋਂ ਨਕਦੀ ਨਾਲ ਭਰਿਆ ਬੈਗ ਝਪਟਣ ਦੇ ਮਾਮਲੇ 'ਚ ਦੋਸ਼ੀ ਕਾਬੂ

ਕੈਥਲ, 10 ਦਸੰਬਰ (ਅ.ਬ.)- ਬ੍ਰਹਮਾਨੰਦ ਚੌਕ ਪੰੂਡਰੀ 'ਤੇ ਸੇਲਜਮੈਨ ਤੋਂ ਨਕਦੀ ਨਾਲ ਭਰਿਆ ਬੈਗ ਝਪਟਣ ਦੇ ਮਾਮਲੇ 'ਚ ਜ਼ਿਲ੍ਹਾ ਜੀਂਦ ਵਾਸੀ 32 ਸਾਲਾ ਦੋਸ਼ੀ ਨੂੰ ਸੀ. ਆਈ. ਏ.-2 ਪੁਲਿਸ ਨੇ ਕਾਬੂ ਕਰ ਲਿਆ | ਦੋਸ਼ੀ ਦੇ ਕਬਜ਼ੇ ਤੋਂ 5 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ ਗਈ ਹੈ | ...

ਪੂਰੀ ਖ਼ਬਰ »

ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਲਾਭਪਾਤਰਾਂ ਦੀ ਚੋਣ

ਫਤਿਹਾਬਾਦ, 10 ਦਸੰਬਰ (ਅ.ਬ.)-ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਵੱਖ-ਵੱਖ ਲਾਭਪਾਤਰੀਆਂ ਨੂੰ ਪਖਾਨਾ ਨਿਰਮਾਣ ਲਈ 10 ਹਜ਼ਾਰ ਰੁਪਏ ਦੀ ਰਕਮ ਦੇਣ ਦੀ ਮਨਜੂਰੀ ਦਿੱਤੀ ਗਈ ਹੈ | ਯੋਜਨਾ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਸੱਤ ਖੰਡਾਂ ਲਈ ਲਾਭਪਾਤਰੀਆਂ ਦੀ ਪਛਾਣ ਕਰ ਲਈ ਗਈ ਹੈ | ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ 'ਚੋਂ ਸਾਮਾਨ ਚੋਰੀ ਕਰਨ ਵਾਲੇ ਕਾਬੂ

ਅਸੰਧ, 10 ਦਸੰਬਰ (ਅ.ਬ.)- ਬੀਤੀ ਰਾਤ ਚੋਰਾਂ ਨੇ ਡੇਰਾ ਗੁਜਰਾਖੀਆ ਦੇ ਗੁਰਦੁਆਰਾ ਸਾਹਿਬ 'ਚੋਂ ਦਾਨ ਪਾਤਰ ਅਤੇ ਹੋਰ ਸਾਮਾਨ ਚੋਰੀ ਕਰ ਲਿਆ | ਪੁਲਿਸ ਨੇ ਦੋਵੇਂ ਚੋਰਾਂ ਨੂੰ ਕਾਬੂ ਕਰਕੇ ਸਾਮਾਨ ਬਰਾਮਦ ਕਰ ਲਿਆ ਹੈ | ਥਾਣਾ ਇੰਚਾਰਜ਼ ਹਰਵਿੰਦਰ ਸਿੰਘ ਨੇ ਦੱਸਿਆ ਕਿ ਡੇਰਾ ...

ਪੂਰੀ ਖ਼ਬਰ »

ਗੁਰੂਕੁਲ ਦੇ 5 ਨਿਸ਼ਾਨੇਬਾਜ਼ ਦੇਣਗੇ ਨੈਸ਼ਨਲ ਟੀਮ ਦਾ ਟਰਾਇਲ

ਕੁਰੂਕਸ਼ੇਤਰ, 10 ਦਸੰਬਰ (ਜਸਬੀਰ ਸਿੰਘ ਦੁੱਗਲ)- ਗੁਰੂਕੁਲ ਕੁਰੂਕਸ਼ੇਤਰ ਦੀ ਸ਼ੂਟਿੰਗ ਰੇਂਜ ਵਿਚ ਨਿਸ਼ਾਨੇਬਾਜ਼ੀ ਦੇ ਗੁਰ ਸਿੱਖ ਰਹੇ 5 ਨਿਸ਼ਾਨੇਬਾਜ਼ਾਂ ਦੀ ਚੋਣ ਨੈਸ਼ਨਲ ਟੀਮ ਦੇ ਟਰਾਇਲ ਲਈ ਹੋਈ ਹੈ, ਜਿਸ ਕਾਰਨ ਗੁਰੂਕੁਲ ਵਿਚ ਖੁਸ਼ੀ ਦਾ ਮਾਹੌਲ ਹੈ | ਗੁਰੂਕੁਲ ਦੇ ...

ਪੂਰੀ ਖ਼ਬਰ »

ਪੂਰੇ ਦੇਸ਼ 'ਚ ਮੋਹਰੀ ਹੈ ਹਰਿਆਣਾ ਦੀ ਖੇਡ ਨੀਤੀ-ਰਾਜ ਮੰਤਰੀ

ਕੁਰੂਕਸ਼ੇਤਰ, 10 ਦਸੰਬਰ (ਜਸਬੀਰ ਸਿੰਘ ਦੁੱਗਲ)-ਪਿੰਡ ਚਨਾਰਥਲ ਵਿਚ ਆਜ਼ਾਦੀ ਘੁਲਾਟੀਏ ਸਵ. ਰਾਮ ਸਿੰਘ ਦੀ ਯਾਦ ਵਿਚ ਹੋਏ ਨੈਸ਼ਨਲ ਕਬੱਡੀ ਮੁਕਾਬਲੇ ਦੀ ਸ਼ੁਰੂਆਤ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕੀਤੀ | ਰਾਜ ਮੰਤਰੀ ਨੇ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਦੇਸ਼ ...

ਪੂਰੀ ਖ਼ਬਰ »

ਨਗਰ ਕੀਰਤਨ ਦਾ ਨੀਲੋਖੇੜੀ ਪੱੁਜਣ 'ਤੇ ਭਰਵਾਂ ਸਵਾਗਤ

ਨੀਲੋਖੇੜੀ, 10 ਦਸੰਬਰ (ਆਹੂਜਾ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਸਜਾਏ ਨਗਰ ਕੀਰਤਨ ਦਾ ਨੀਲੋਖੇੜੀ ਪੁੱਜਣ 'ਤੇ ਸ੍ਰੀ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ 'ਤੇ ਸਭਾ ਦੇ ਪ੍ਰਧਾਨ ਬਲਬੀਰ ਸਿੰਘ ਮਰਵਾਹ, ਸੁਖਵਿੰਦਰ ਸਿੰਘ ਚੱਠਾ, ਜਸਵੰਤ ਸਿੰਘ, ...

ਪੂਰੀ ਖ਼ਬਰ »

ਸੜਕ ਹਾਦਸਿਆਂ ਨੂੰ ਰੋਕਣ ਲਈ ਲਗਾਈ ਵਰਕਸ਼ਾਪ

ਸਿਰਸਾ, 10 ਦਸੰਬਰ (ਭੁਪਿੰਦਰ ਪੰਨੀਵਾਲੀਆ)- ਧੁੰਦ 'ਚ ਸੜਕ ਹਾਦਸਿਆਂ ਨੂੰ ਰੋਕਣ ਲਈ ਸਥਾਨਕ ਦੇ ਪੰਚਾਇਤ ਭਵਨ 'ਚ ਵਰਕਸ਼ਾਪ ਲਗਾਈ ਗਈ, ਜਿਸ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ | ਵਰਕਸ਼ਾਪ ਦੌਰਾਨ ਸਬੰਧਿਤ ਅਧਿਕਾਰੀਆਂ ਨੂੰ ਸੜਕਾਂ 'ਤੇ ਚਿੱਟੀਆਂ ਪੱਟੀਆਂ ...

ਪੂਰੀ ਖ਼ਬਰ »

ਗੂਹਲਾ ਦੇ ਨੰਬਰਦਾਰਾਂ ਨੇ ਐੱਸ. ਡੀ. ਐੱਮ. ਨੂੰ ਸੌਾਪਿਆ ਮੰਗ ਪੱਤਰ

ਗੂਹਲਾ ਚੀਕਾ, 10 ਦਸੰਬਰ (ਓ.ਪੀ. ਸੈਣੀ)- ਨੰਬਰਦਾਰ ਐਸੋਸੀਏਸ਼ਨ ਗੂਹਲਾ ਨੇ ਐੱਸ. ਡੀ. ਐੱਮ. ਗੂਹਲਾ ਨੂੰ ਇਕ ਮੰਗ ਪੱਤਰ ਸੌਾਪ ਕੇ ਮੰਗ ਕੀਤੀ ਹੈ ਕਿ ਨੰਬਰਦਾਰ ਸੁਮੇਰ ਯਾਦਵ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗਿ੍ਫ਼ਤਾਰ ਕੀਤਾ ਜਾਵੇ | ਹਰਿਆਣਾ ...

ਪੂਰੀ ਖ਼ਬਰ »

ਸਾਲਾਨਾ ਐਥਲੈਟਿਕ ਮੀਟ ਸਮਾਪਤ

ਫਤਿਹਾਬਾਦ, 10 ਦਸੰਬਰ (ਹਰਬੰਸ ਮੰਡੇਰ)- ਆਰਿਆ ਭੱਟ ਪਬਲਿਕ ਸਕੂਲ 'ਚ ਹੋਈ ਸਾਲਾਨਾ ਐਥਲੈਟਿਕ ਮੀਟ ਸੰਪਨ ਹੋ ਗਈ | ਇਸ ਮੌਕੇ ਕੁਸ਼ਤੀ, ਸ਼ਾਟਪੁੱਟ ਆਦਿ ਮੁਕਾਬਲੇ ਕਰਵਾਏ ਗਏ | ਇਹ ਮੁਕਾਬਲੇ ਕੋਚ ਅਮਿਤ ਬਿਸ਼ਨੋਈ, ਰਾਜਕੁਮਾਰ ਸਰਦਾਨਾ ਅਤੇ ਵਿਨੋਦ ਕੁਮਾਰ ਦੀ ਦੇਖ-ਰੇਖ ਹੇਠ ...

ਪੂਰੀ ਖ਼ਬਰ »

ਵੱਖ-ਵੱਖ ਪੋਿਲੰਗ ਬੂਥਾਂ ਲਈ ਮੁਲਾਜ਼ਮਾਂ ਦੀਆਂ ਡਿਊਟੀਆਂ ਵੰਡੀਆਂ

ਫਤਿਹਾਬਾਦ, 10 ਦਸੰਬਰ (ਅ.ਬ.)- ਆਗਾਮੀ 16 ਦਸੰਬਰ ਨੂੰ ਨਗਰਪਾਲਿਕਾ ਜਾਖਲ ਮੰਡੀਆਂ ਦੀ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਜ਼ਿਲ੍ਹਾ ਸੂਚਨਾ ਅਤੇ ਵਿਗਿਆਨ ਕੇਂਦਰ (ਐੱਨ.ਆਈ.ਸੀ.) ਦੇ ਸਾਫਟਵੇਅਰ ਵਲੋਂ ਰੈਂਡਮ ਮੈਥਡ ਨਾਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ...

ਪੂਰੀ ਖ਼ਬਰ »

ਨੰਬਰਦਾਰ ਸੁਮੇਰ ਦੇ ਕਾਤਲਾਂ ਦੀ ਗਿ੍ਫ਼ਤਰੀ ਨੂੰ ਲੈ ਕੇ ਐਸੋਸੀਏਸ਼ਨ ਨੇ ਸੌਾਪਿਆ ਮੰਗ ਪੱਤਰ

ਕੁਰੂਕਸ਼ੇਤਰ, 10 ਦਸੰਬਰ (ਜਸਬੀਰ ਸਿੰਘ ਦੁੱਗਲ)- ਮਾਨੇਸਰ ਦੇ ਨੰਬਰਦਾਰ ਸੁਮੇਰ ਯਾਦਵ ਦੇ ਕਾਤਲਾਂ ਦੀ ਗਿ੍ਫ਼ਤਾਰੀ ਅਤੇ ਨਿਰਪੱਖ ਜਾਂਚ ਦੀ ਮੰਗ ਨੂੰ ਲੈ ਕੇ ਹਰਿਆਣਾ ਨੰਬਰਦਾਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਦੇ ਨਾਂਅ ਤਹਿਸੀਲਦਾਰ ਟੀਕਾਰਾਮ ਗੌਤਮ ਨੂੰ ਮੰਗ ਪੱਤਰ ...

ਪੂਰੀ ਖ਼ਬਰ »

ਕਾਲਜ ਅਤੇ ਸਕੂਲ ਦੇ ਵਿਦਿਆਰਥੀਆਂ ਤੋਂ ਸਕਾਲਰਸ਼ਿਪ ਲਈ ਆਵੇਦਨ ਮੰਗੇ

ਫਤਿਹਾਬਾਦ, 10 ਦਸੰਬਰ (ਅ.ਬ.)- ਖੇਡ ਅਤੇ ਯੁਵਾ ਪ੍ਰੋਗਰਾਮ ਵਿਭਾਗ ਵਲੋਂ ਕੌਮੀ ਅਤੇ ਸੂਬਾ ਪੱਧਰ ਦੇ ਮੁਕਾਬਲਿਆਂ 'ਚ ਇਕ ਅਪ੍ਰੈਲ 2017 ਤੋਂ 31 ਮਾਰਚ 2018 ਤੱਕ ਦੀ ਮਿਆਦ ਲਈ ਖੇਡ ਪ੍ਰਾਪਤੀਆਂ ਅਨੁਸਾਰ ਕਾਲਜ ਅਤੇ ਸਕੂਲ ਦੇ ਤਮਗਾ ਜੇਤੂਆਂ ਤੋਂ ਸਕਾਲਰਸ਼ਿਪ ਆਵੇਦਨ ਮੰਗੇ ਗਏ ਹਨ, ...

ਪੂਰੀ ਖ਼ਬਰ »

ਬ੍ਰਹਮ ਸਰੋਵਰ ਦੇ ਕੰਢਿਆਂ 'ਤੇ ਮਹਿਸੂਸ ਕੀਤੀ ਜਾ ਰਹੀ ਹੈ ਭਾਰਤੀ ਸੰਸਕ੍ਰਿਤੀ ਦੀ ਮਹਿਕ

ਕੁਰੂਕਸ਼ੇਤਰ, 10 ਦਸੰਬਰ (ਜਸਬੀਰ ਸਿੰਘ ਦੁੱਗਲ)- ਬ੍ਰਹਮ ਸਰੋਵਰ ਦੇ ਕੰਢੇ 'ਤੇ ਭਾਰਤੀ ਸੰਸਕ੍ਰਿਤੀ ਦੀ ਮਹਿਕ ਦੂਰ-ਦੂਰ ਤੱਕ ਮਹਿਸੂਸ ਕੀਤੀ ਜਾ ਰਹੀ ਹੈ | ਇਸ ਸੰਸਕ੍ਰਿਤੀ ਦੀ ਮਹਿਕ ਦਾ ਅਹਿਸਾਸ ਕਰਨ ਤੋਂ ਬਾਅਦ ਸ਼ਹਿਰ ਤੇ ਸੂਬੇ ਦੇ ਲੋਕ ਕੌਮਾਂਤਰੀ ਗੀਤਾ ਮਹਾਂਉਤਸਵ ...

ਪੂਰੀ ਖ਼ਬਰ »

ਸੁਰਤਾਪੁਰ ਫਾਰਮ ਵੱਲ ਦਰਿਆ 'ਚ ਨਾਜਾਇਜ਼ ਮਾਈਨਿੰਗ ਦਾ ਸਖ਼ਤ ਨੋਟਿਸ

ਰੂਪਨਗਰ, 10 ਦਸੰਬਰ (ਸਟਾਫ ਰਿਪੋਰਟਰ)- ਜ਼ਿਲੇ੍ਹ ਵਿਚ ਕਿਸੇ ਵੀ ਢੰਗ ਨਾਲ ਗੈਰ ਕਾਨੂੰਨੀ ਮਾਈਨਿੰਗ ਨਾ ਕੀਤੀ ਜਾਵੇ ਤੇ ਅਜਿਹਾ ਕਰਨ ਵਾਲਿਆਂ ਿਖ਼ਲਾਫ਼ ਸਖ਼ਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਹ ਚਿਤਾਵਨੀ ਦਿੰਦਿਆਂ ਗੁਰਵਿੰਦਰ ਸਿੰਘ, ਪੀ. ਪੀ. ਐੱਸ., ਉਪ ...

ਪੂਰੀ ਖ਼ਬਰ »

ਸਵੈ-ਰੁਜ਼ਗਾਰ ਲਈ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਦਿੱਤਾ ਕਰਜ਼ਾ

ਸਿਰਸਾ, 10 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸਵੈ-ਰੁਜ਼ਗਾਰ ਸਥਾਪਿਤ ਕਰਨ ਲਈ ਅਨੁਸੂਚਿਤ ਜਾਤੀ ਦੇ ਬੀ. ਪੀ. ਐੱਲ. ਪਰਿਵਾਰਾਂ ਨੂੰ ਪੌਣੇ ਦੋ ਕਰੋੜ ਤੋਂ ਵੱਧ ਦਾ ਕਰਜ਼ਾ ਦਿੱਤਾ ਗਿਆ ਹੈ | ਗਰੀਬ ਪਰਿਵਾਰਾਂ ਨੂੰ ਦਿੱਤੇ ਗਏ ਕਰਜ਼ੇ 'ਤੇ ਸਬਸਿਡੀ ਵੀ ਮੁਹੱਈਆ ਕਰਵਾਈ ਗਈ ਹੈ | ...

ਪੂਰੀ ਖ਼ਬਰ »

ਨੰਗਲ ਸਰਸਾ ਵਿਖੇ ਸ਼ਹੀਦੀ ਸਮਾਗਮ 14 ਤੋਂ

ਭਰਤਗੜ੍ਹ, 10 ਦਸੰਬਰ (ਜਸਬੀਰ ਸਿੰਘ ਬਾਵਾ)-ਇਤਿਹਾਸਕ ਤੇ ਪਵਿੱਤਰ ਅਸਥਾਨ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਨੰਗਲ ਸਰਸਾ ਵਿਖੇ ਸ਼ਹੀਦੀ ਸਮਾਗਮ 14 ਤੋਂ 16 ਦਸੰਬਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ...

ਪੂਰੀ ਖ਼ਬਰ »

ਨੰਗਲ ਦੇ ਵੱਖ-ਵੱਖ ਪਾਰਕਾਂ ਦਾ ਹਾਲ-ਬੇਹਾਲ

ਨੰਗਲ, 10 ਦਸੰਬਰ (ਗੁਰਪ੍ਰੀਤ ਸਿੰਘ ਗਰੇਵਾਲ)- ਨੰਗਲ ਦੇ ਵੱਖ-ਵੱਖ ਪਾਰਕਾਂ ਦਾ ਬਹੁਤ ਮਾੜਾ ਹਾਲ ਹੈ, ਜਿਸ ਕਾਰਨ ਨਾਗਰਿਕ ਬਹੁਤ ਹੀ ਪ੍ਰੇਸ਼ਾਨ ਹਨ | ਨੰਗਲ ਦਾ ਸਭ ਤੋਂ ਵੱਧ ਖੂਬਸੂਰਤ ਮਧੂਵਨ ਪਾਰਕ 'ਚ ਕਦੇ 'ਫੁੱਲਾਂ ਦੇ ਮੇਲੇ' ਲੱਗਿਆ ਕਰਦੇ ਸਨ, ਪਰ ਅੱਜ ਦੀ ਤਰੀਕ 'ਚ ਇਹ ...

ਪੂਰੀ ਖ਼ਬਰ »

ਸਮਾਜ ਸੇਵੀ ਨੇ ਸਕੂਲੀ ਬੱਚਿਆਂ ਨੂੰ ਬੂਟ-ਜੁਰਾਬਾਂ ਵੰਡੀਆਂ

ਨੂਰਪੁਰ ਬੇਦੀ, 10 ਦਸੰਬਰ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਖੇਤਰ ਦੇ ਪਿੰਡ ਸੁੱਖੇਮਾਜਰਾ ਵਿਖੇ ਸਥਿਤ ਦਿਆਲ ਫਾਰਮ ਹਾਊਸ ਦੇ ਮਾਲਕ ਤੇ ਆਈ.ਟੀ. ਵਿਭਾਗ ਮੁਹਾਲੀ 'ਚ ਸੇਵਾ ਨਿਭਾ ਰਹੇ ਸਮਾਜ ਸੇਵੀ ਸ਼ਮਸ਼ੇਰ ਸਿੰਘ ਨੇ ਅੱਜ ਇਸੇ ਪਿੰਡ ਦੇ ਸਰਕਾਰੀ ...

ਪੂਰੀ ਖ਼ਬਰ »

ਘਨੌਲੀ ਦੇ ਮੋਹਤਬਰਾਂ ਵਲੋਂ ਪੰਚਾਇਤੀ ਚੋਣਾਂ ਸਬੰਧੀ ਅਹਿਮ ਮੀਟਿੰਗ

ਘਨੌਲੀ, 10 ਦਸੰਬਰ (ਜਸਵੀਰ ਸਿੰਘ ਸੈਣੀ)-ਭੰਗ ਹੋ ਚੁੱਕੀ ਗ੍ਰਾਮ ਪੰਚਾਇਤ ਘਨੌਲੀ ਦੀ ਮੀਟਿੰਗ ਅਧਿਕਾਰਤ ਪੰਚ ਦਲਜੀਤ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ 30 ਦਸੰਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਸਬੰਧੀ ਮੁਹਤਬਰਾਂ ...

ਪੂਰੀ ਖ਼ਬਰ »

ਮਧੂਬਨ ਵਾਟਿਕਾ ਸਕੂਲ ਦੀ 2 ਰੋਜ਼ਾ ਸਾਲਾਨਾ ਸਪੋਰਟਸ ਮੀਟ ਸਮਾਪਤ

ਨੂਰਪੁਰ ਬੇਦੀ, 10 ਦਸੰਬਰ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ)-ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) 'ਚ 13ਵੀਂ ਸਲਾਨਾ ਦੋ ਰੋਜ਼ਾ ਸਪੋਰਟਸ ਮੀਟ ਸਮਾਪਤ ਹੋ ਗਈ ਹੈ | ਦੂਜੇ ਦਿਨ ਸਕੂਲ ਦੇ ਅਧਿਆਪਕਾਂ ਵਿਚਕਾਰ ਦੌੜਾਂ ਕਰਵਾਈਆਂ ਗਈਆਂ | ਸਕੂਲੀ ...

ਪੂਰੀ ਖ਼ਬਰ »

ਰਾਮ ਮੰਦਰ ਨਿਰਮਾਣ ਨੂੰ ਲੈ ਕੇ ਹਿੰਦੂ ਸੰਗਠਨਾਂ ਨੇ ਰੱਥ ਯਾਤਰਾ ਕੱਢੀ

ਰੂਪਨਗਰ, 10 ਦਸੰਬਰ (ਸਤਨਾਮ ਸਿੰਘ ਸੱਤੀ)-ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਹਿੰਦੂ ਸੰਗਠਨਾਂ ਵੱਲੋਂ ਰਾਮ ਮੰਦਰ ਨਿਆਸ ਰੋਪੜ ਇਕਾਈ ਦੀ ਅਗਵਾਈ 'ਚ ਇੱਕ ਰਥ ਯਾਤਰਾ ਕੱਢੀ ਗਈ ਜੋ ਰਾਮ-ਲੀਲ੍ਹਾ ਮੈਦਾਨ ਤੋਂ ਸ਼ਾਮ 4 ਵਜੇ ਅਰੰਭ ਹੋਈ ਤੇ ਸਾਰੇ ਸ਼ਹਿਰ ਦਾ ਚੱਕਰ ਲਾ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਗਰਮ ਕੋਟੀਆਂ, ਜੁਰਾਬਾਂ ਤੇ ਬੂਟ ਦਿੱਤੇ

ਸੁਖਸਾਲ, 10 ਦਸੰਬਰ (ਧਰਮ ਪਾਲ)-ਸਰਦੀਆਂ ਦੇ ਮੌਸਮ ਨੂੰ ਵੇਖਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਮੋਜੋਵਾਲ ਵਿਖੇ ਜੋਤੀ ਬਾਲਾ ਪਤਨੀ ਸੁਸ਼ੀਲ ਕੁਮਾਰ ਵਲੋਂ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਗਰਮ ਕੋਟੀਆਂ, ਜੁਰਾਬਾਂ ਤੇ ਬੂਟ ਦਿੱਤੇ ਗਏ | ਇਸ ਮੌਕੇ ਉਨ੍ਹਾਂ ਸਕੂਲ 'ਚ ਇਕ ...

ਪੂਰੀ ਖ਼ਬਰ »

ਖੰਡ ਉਤਪਾਦਨ 'ਚ ਰੋੋਹਤਕ ਸਹਿਕਾਰੀ ਖੰਡ ਮਿੱਲ ਰਹੀ ਅੱਵਲ

ਕੁਰੂਕਸ਼ੇਤਰ, 10 ਦਸੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੀ ਸਹਿਕਾਰੀ ਖੰਡ ਮਿੱਲਾਂ ਨੇ ਚਾਲੂ ਗੰਨਾ ਪਿਰਾਈ ਮੌੌਸਮ ਦੌੌਰਾਨ ਹੁਣ ਤੱਕ 37.48 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰਕੇ 2.75 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ | ਜਾਣਕਾਰੀ ਮੁਤਾਬਿਕ ਰੋੋਹਤਕ ਸਹਿਕਾਰੀ ...

ਪੂਰੀ ਖ਼ਬਰ »

5 ਜ਼ਿਲਿ੍ਹਆਂ 'ਚ 16 ਨੂੰ ਰਹੇਗੀ ਜਨਤਕ ਛੁੱਟੀ

ਕੁਰੂਕਸ਼ੇਤਰ, 10 ਦਸੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਸਰਕਾਰ ਨੇ ਨੋਟੀਫਾਈਡ ਕੀਤਾ ਹੈ ਕਿ ਸੂਬੇ ਦੇ 5 ਨਗਰ ਨਿਗਮਾਂ ਹਿਸਾਰ, ਰੋਹਤਕ, ਯਮੁਨਾਨਗਰ, ਪਾਣੀਪਤ ਅਤੇ ਕਰਨਾਲ ਅਤੇ ਨਗਰਪਾਲਿਕਾ ਜਾਖਲ ਮੰਡੀ (ਫਤਿਹਾਬਾਦ) ਅਤੇ ਪੁੰਡਰੀ (ਕੈਥਲ) ਦੇ ਆਮ ਚੋਣਾਂ ਦੀ ਚੋਣ ਵਾਲੇ ...

ਪੂਰੀ ਖ਼ਬਰ »

ਸਵਾਮੀ ਸ਼ਿਵਨੰਦਾ ਸਰਵਹਿੱਤਕਾਰੀ ਸਕੂਲ ਵਿਖੇ ਖੇਡ ਮੇਲਾ ਕਰਵਾਇਆ

ਮੋਰਿੰਡਾ, 10 ਦਸੰਬਰ (ਕੰਗ)-ਸਵਾਮੀ ਸ਼ਿਵਨੰਦਾ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਅੰਡਰ ਹਾਊਸ ਖੇਡ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਸ਼ਿਵਾਜੀ, ਟੈਗੋਰ, ਅਸ਼ੋਕਾ ਤੇ ਰਮਨ ਹਾਊਸ ਦੇ ਲਗਭਗ 400 ਵਿਦਿਆਰਥੀਆਂ ਨੇ ਭਾਗ ਲਿਆ | ਖੇਡ ਮੇਲੇ ...

ਪੂਰੀ ਖ਼ਬਰ »

ਹੈਰੋਇਨ ਸਮੇਤ 3 ਕਾਬੂ

ਸਿਰਸਾ, 10 ਦਸੰਬਰ (ਭੁਪਿੰਦਰ ਪੰਨੀਵਾਲੀਆ)- ਸੀ. ਆਈ. ਏ. ਥਾਣਾ ਪੁਲਿਸ ਨੇ ਬੇਗੂ ਰੋਡ ਤੋਂ ਸਕੋਡਾ ਗੱਡੀ 'ਚੋਂ ਤਿੰਨ ਵਿਅਕਤੀਆਂ ਤੋਂ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਫੜ੍ਹੇ ਗਏ ਵਿਅਕਤੀਆਂ ਦੀ ਪਛਾਣ ਸੂਬੇ ਸਿੰਘ ਵਾਸੀ ਬਣੀ, ਧਰਮਵੀਰ ਵਾਸੀ ਬਾਹੀਆ ਅਤੇ ਵਿਨੋਦ ਵਾਸੀ ...

ਪੂਰੀ ਖ਼ਬਰ »

ਸੰਤਨਗਰ ਪੈਕਸ ਚੋਣਾਂ 'ਚ ਭਾਜਪਾ ਜੇਤੂ, ਸਰਕਾਰੀ ਖੇਮੇ ਦੀ ਵੋਟ ਨੇ ਬੇੜੀ ਲਾਈ ਪਾਰ

ਏਲਨਾਬਾਦ, 10 ਦਸੰਬਰ (ਜਗਤਾਰ ਸਮਾਲਸਰ)- ਪਿੰਡ ਸੰਤਨਗਰ ਪੈਕਸ ਦੀਆ ਅੱਜ ਹੋਈਆਂ ਚੋਣਾਂ 'ਚ ਭਾਜਪਾ ਨੇ ਇਕ ਵੋਟ 'ਤੇ ਜਿੱਤ ਹਾਸਿਲ ਕਰਕੇ ਚੇਅਰਮੈਨ ਦੇ ਅਹੁਦੇ 'ਤੇ ਆਪਣਾ ਕਬਜ਼ਾ ਜਮਾਇਆ | ਸੰਤਨਗਰ ਪੈਕਸ ਦੇ ਕੁੱਲ 10 ਮੈਂਬਰ ਹਨ, ਪਿਛਲੇ ਕਈ ਦਿਨਾਂ ਤੋਂ ਇਸ ਚੋਣ ਨੂੰ ਲੈ ਕੇ ...

ਪੂਰੀ ਖ਼ਬਰ »

ਸਾਬਕਾ ਪ੍ਰਧਾਨ ਮੰਤਰੀ ਸਮਾਰਕ 'ਤੇ ਹੋਣਗੇ ਹਰਿਆਣਵੀ ਸੱਭਿਆਚਾਰਕ ਪ੍ਰੋਗਰਾਮ-ਪਵਨ ਸ਼ਰਮਾ

ਕੁਰੂਕਸ਼ੇਤਰ, 10 ਦਸੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਬ੍ਰਾਹਮਣ ਧਰਮਸ਼ਾਲਾ ਅਤੇ ਹੋਸਟਲ ਦੇ ਸੂਬਾਈ ਪ੍ਰਧਾਨ ਪਵਨ ਸ਼ਰਮਾ ਪਹਿਲਵਾਨ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸਵ. ਸ੍ਰੀ ਗੁਲਜਾਰੀ ਲਾਲ ਨੰਦਾ ਸਮਾਰਕ 'ਤੇ ਮਲਟੀ ਆਰਟ ਕਲਚਰਲ ਸੈਂਟਰ ਕੁਰੂਕਸ਼ੇਤਰ ਅਤੇ ...

ਪੂਰੀ ਖ਼ਬਰ »

ਸ੍ਰੀ ਰਾਮ ਸੇਵਾ ਕਮੇਟੀ ਨੇ ਲੋੜਵੰਦਾਂ ਨੂੰ ਕੰਬਲ ਤੇ ਜਰਸੀਆਂ ਵੰਡੀਆਂ

ਨੀਲੋਖੇੜੀ, 10 ਦਸੰਬਰ (ਆਹੂਜਾ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀਰਾਮ ਸੇਵਾ ਕਮੇਟੀ ਵਲੋਂ ਲੋੜਵੰਦਾਂ ਨੂੰ ਕੰਬਲ ਅਤੇ ਜਰਸੀਆਂ ਵੰਡੀਆਂ ਗਈਆਂ | ਇਸ ਸਬੰਧੀ ਨੀਲ ਨਗਰ ਦਫ਼ਤਰ ਵਿਚ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਸਮਾਜ ਸੇਵੀ ਈਸ਼ਮ ਸਿੰਘ ਪਾਲ ਨੇ ...

ਪੂਰੀ ਖ਼ਬਰ »

ਗੀਤ 'ਮਾਂ ਦੀ ਨਸੀਹਤ' ਦਾ ਪੋਸਟਰ ਜਾਰੀ

ਏਲਨਾਬਾਦ, 10 ਦਸੰਬਰ (ਜਗਤਾਰ ਸਮਾਲਸਰ)- ਪ੍ਰਸਿੱਧ ਗਾਇਕ ਭਿੰਦਰ ਬਰਸਾਲ ਵਲੋਂ ਗਾਏ ਗੀਤ 'ਮਾਾ ਦੀ ਨਸੀਹਤ' ਨੂੰ ਰਣਯੋਧ ਰਿਕਾਰਡ ਵਲੋਂ ਜਲਦੀ ਹੀ ਪੂਰੀ ਦੁਨੀਆਂ 'ਚ ਵੱਡੇ ਪੱਧਰ 'ਤੇ ਜਾਰੀ ਕੀਤਾ ਜਾਵੇਗਾ | ਇਸ ਗੀਤ ਦਾ ਪੋਸਟਰ ਅੱਜ ਲਿਬਨਾਨ ਦੇ ਗੁਰਦੁਆਰਾ ਸਾਹਿਬ ਵਿਚ ...

ਪੂਰੀ ਖ਼ਬਰ »

ਭਾਜਪਾ ਸਰਕਾਰ ਨੇ ਸਭ ਤੋਂ ਵੱਡਾ ਧੋਖਾ ਨੌਜਵਾਨਾਂ ਨਾਲ ਕੀਤਾ-ਗਰਗ

ਬਾਬੈਨ, 10 ਦਸੰਬਰ (ਡਾ. ਦੀਪਕ ਦੇਵਗਨ)- ਯੁਵਾ ਕਾਂਗਰਸ ਆਗੂ ਸੰਦੀਪ ਗਰਗ ਨੇ ਬਾਬੈਨ ਬਲਾਕ ਦੇ ਪਿੰਡ ਟਾਟਕਾ ਅਤੇ ਟਾਟਕੀ ਵਿਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਅਤੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ | ਉਨ੍ਹਾਂ ਨੇ ਪਿੰਡ ਵਾਸੀਆਂ ਦੀ ਮੰਗ 'ਤੇ ਟਾਟਕੀ ਵਿਚ ਗੂਗਾ ...

ਪੂਰੀ ਖ਼ਬਰ »

ਰਾਤ ਦੇ ਹਨੇਰੇ 'ਚ ਚਮਕਦੀਆਂ ਹਨ ਸੁਧੀਰ ਵਲੋਂ ਬਣਾਈਆਂ ਤਸਵੀਰਾਂ

ਕੁਰੂਕਸ਼ੇਤਰ, 10 ਦਸੰਬਰ (ਜਸਬੀਰ ਸਿੰਘ ਦੁੱਗਲ)- ਅਜਮੇਰ ਦੇ ਸ਼ਿਲਪਕਾਰ ਸੁਧੀਰ ਕੁਮਾਰ ਵਲੋਂ ਬਣਾਈ ਗਈ ਪੇਂਟਿੰਗ ਰਾਤ ਦੇ ਹਨੇਰੇ ਵਿਚ ਚਮਕਦੀ ਹੈ | ਇਸ ਵਾਰ ਕੌਮਾਂਤਰੀ ਗੀਤਾ ਮਹਾਂਉਤਸਵ 2018 ਲਈ ਸ਼ਿਲਪਕਾਰ ਸੁਧੀਰ ਕੁਮਾਰ ਮੁਸਾਫਿਰਾਂ ਲਈ ਪਿੰਡ ਦੀ ਤਸਵੀਰ ਅਤੇ ਭਗਵਾਨ ...

ਪੂਰੀ ਖ਼ਬਰ »

ਕਬੱਡੀ ਮੁਕਾਬਲੇ 'ਚ ਜਲਾਲਪੁਰ ਤੇ ਪਾਈ ਦੀਆਂ ਟੀਮਾਂ ਰਹੀਆਂ ਜੇਤੂ

ਕੁਰੂਕਸ਼ੇਤਰ/ਸ਼ਾਹਾਬਾਦ, 10 ਦਸੰਬਰ (ਜਸਬੀਰ ਸਿੰਘ ਦੁੱਗਲ)- ਪਿੰਡ ਚਨਾਰਥਲ ਵਿਚ ਆਜ਼ਾਦੀ ਘੁਲਾਟੀਏ ਸਵ. ਰਾਮ ਸਿੰਘ ਦੀ ਯਾਦ 'ਚ ਕਰਵਾਏ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ਦੇ ਸਮਾਪਨ 'ਤੇ ਯੁਵਾ ਕਾਂਗਰਸ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਸੀ. ਡੀ. ਐੱਲ. ਯੂ. ਦੀਆਂ ਪ੍ਰੀਖਿਆਵਾਂ ਦੇ ਮੱਦੇਨਜ਼ਰ ਧਾਰਾ-144 ਲਾਗੂ

ਫਤਿਹਾਬਾਦ, 10 ਦਸੰਬਰ (ਅ.ਬ.)- ਜ਼ਿਲ੍ਹਾ ਚੋਣ ਅਧਿਕਾਰੀ ਡਾ. ਜੇੇੇ. ਕੇ. ਆਭੀਰ ਨੇ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਰਸਾ ਤਹਿਤ ਅੰਡਰ ਗ੍ਰੈਜੂਏਟ ਕੋਰਸਾਂ ਤਹਿਤ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਉਣ ਲਈ ਪ੍ਰੀਖਿਆ ...

ਪੂਰੀ ਖ਼ਬਰ »

ਸੇਵ ਦੀ ਗਰਲ ਚਾਈਲਡ ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ

ਅਸੰਧ, 10 ਦਸੰਬਰ (ਅ.ਬ.)- ਨਿਆਇਕ ਕੰਪਲੈਕਸ ਵਿਚ ਸੇਵ ਦਿ ਗਰਲ ਚਾਈਲਡ ਵਿਸ਼ੇ 'ਤੇ ਪ੍ਰੋਗਰਾਮ ਕਰਵਾਇਆ ਗਿਆ | ਪ੍ਰਧਾਨਗੀ ਉਪ ਮੰਡਲ ਕਾਨੂੰਨ ਸੇਵਾ ਵਿਭਾਗ ਦੀ ਚੇਅਰਪਰਸਨ ਅਤੇ ਐੱਸ. ਡੀ. ਜੇ. ਐੱਮ. ਰੇਖਾ ਨੇ ਕੀਤੀ | ਪ੍ਰੋਗਰਾਮ ਵਿਚ ਵਕੀਲਾਂ ਅਤੇ ਪੀ. ਐੱਲ. ਵੀਜ਼ ਨੇ ਹਿੱਸਾ ...

ਪੂਰੀ ਖ਼ਬਰ »

ਉੱਤਰ ਪ੍ਰਦੇਸ਼ ਦੀ ਟੀਮ ਬਣੀ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਦੀ ਓਵਰਆਲ ਚੈਂਪੀਅਨ

ਕਾਲਾਂਵਾਲੀ, 10 ਦਸੰਬਰ (ਭੁਪਿੰਦਰ ਪੰਨੀਵਾਲੀਆ)- ਭਾਰਤ ਸਕਾਊਟਸ ਅਤੇ ਗਾਈਡਜ਼ ਦੇ 5 ਦਿਨਾ ਨੈਸ਼ਨਲ ਇੰਟੀਗ੍ਰੇਸ਼ਨ ਕੈਂਪ ਦੀ ਸਮਾਪਤੀ ਤੇ ਹੋਏ ਇਨਾਮ ਵੰਡ ਸਮਾਰੋਹ ਦੌਰਾਨ ਭਾਸ਼ਾ, ਖਾਣ ਪੀਣ, ਰਹਿਣ ਸਹਿਣ, ਭੇਸ਼ਭੂਸ਼ਾ, ਰੀਤੀ ਰਿਵਾਜ਼ਾਂ 'ਚ ਉੱਤਰ ਪ੍ਰਦੇਸ਼ ਦੀ ਟੀਮ ...

ਪੂਰੀ ਖ਼ਬਰ »

ਇਨੈਲੋ ਦੀ ਸਰਕਾਰ ਆਉਣ 'ਤੇ ਕਿਸਾਨਾਂ ਅਤੇ ਛੋਟੇ ਦੁਕਾਨਦਾਰਾਂ ਦੇ ਕਰਜ਼ੇ ਹੋਣਗੇ ਮੁਆਫ਼-ਅਭੈ ਚੌਟਾਲਾ

ਨੀਲੋਖੇੜੀ, 10 ਦਸੰਬਰ (ਆਹੂਜਾ)- ਵਿਰੋਧੀ ਪੱਖ ਦੇ ਆਗੂ ਅਭੈ ਚੌਟਾਲਾ ਨੇ ਕਿਹਾ ਕਿ ਐੱਸ. ਵਾਈ. ਐੱਲ. ਨਹਿਰ ਕਿਸਾਨ ਦੀ ਜੀਵਨ ਰੇਖਾ ਹੈ ਅਤੇ ਇਨੈਲੋ ਕਿਸਾਨ, ਵਪਾਰੀ ਅਤੇ ਕਮੇਰਿਆਂ ਦੀ ਪਾਰਟੀ ਹੈ | ਇਕ ਦਸੰਬਰ ਨੂੰ ਐੱਸ. ਵਾਈ. ਐੱਲ. ਨਹਿਰ ਦੇ ਪਾਣੀ ਨੂੰ ਲੈ ਕੇ ਜਨ ਅਧਿਕਾਰ ...

ਪੂਰੀ ਖ਼ਬਰ »

ਕਰਤਾਰਪੁਰ ਦੇ ਲਾਂਘੇ ਨੂੰ ਲੈ ਕੇ ਪੰਜਾਬ ਵਾਸੀ ਹਮੇਸ਼ਾ ਸਿੱਧੂ ਦੇ ਰਿਣੀ ਰਹਿਣਗੇ-ਗੁੱਜਰਵਾਲ

ਲੁਧਿਆਣਾ, 10 ਦਸੰਬਰ (ਸਲੇਮਪੁਰੀ)- ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰਤਾਰਪੁਰ ਦਾ ਲਾਂਘਾ ਖੁਲ੍ਹਵਾਉਣ ਲਈ ਜੋ ਯਤਨ ਕੀਤੇ ਹਨ, ਨੂੰ ਪੰਜਾਬ ਦੇ ਸਮੂਹ ਵਾਸੀ ਹਮੇਸ਼ਾ ਰਿਣੀ ਰਹਿਣਗੇ | ਇਹ ਵਿਚਾਰ ਐਸ. ਸੀ./ਬੀ. ਸੀ. ਗਜ਼ਟਿਡ-ਨਾਨ ਗਜ਼ਟਿਡ ਅਫ਼ਸਰ ਯੂਨੀਅਨ ਪੰਜਾਬ ...

ਪੂਰੀ ਖ਼ਬਰ »

ਹਰਿਆਣਵੀ ਪੰਡਾਲ 'ਚ ਦੇਸੀ ਘਿਓ ਨਾਲ ਤਿਆਰ ਹੋਣਗੇ ਪਕਵਾਨ

ਕੁਰੂਕਸ਼ੇਤਰ, 10 ਦਸੰਬਰ (ਜਸਬੀਰ ਸਿੰਘ ਦੁੱਗਲ)- ਕੌਮਾਂਤਰੀ ਗੀਤਾ ਮਹਾਂਉਤਸਵ-2018 ਵਿਚ ਹਰਿਆਣਾ ਸੱਭਿਆਚਾਰਕ ਦਰਸ਼ਨ ਪੰਡਾਲ ਵਿਚ ਹਰਿਆਣਵੀ ਸਵਾਦ ਦੇ ਨਾਂਅ ਤੋਂ ਰਸੋਈ ਸਥਾਪਿਤ ਕੀਤੀ ਜਾ ਰਹੀ ਹੈ, ਜਿਸ 'ਚ ਮੁਸਾਫ਼ਿਰਾਂ ਨੂੰ ਦੇਸੀ ਘਿਓ ਵਿਚ ਤਿਆਰ ਹਰਿਆਣਵੀ ਖਾਨ-ਪਾਨ ...

ਪੂਰੀ ਖ਼ਬਰ »

ਪਵਿੱਤਰ ਗ੍ਰੰਥ ਗੀਤਾ ਦਾ ਗਿਆਨ ਸੰਸਾਰ ਦੇ ਕੋਨੇ-ਕੋਨੇ ਤੱਕ ਪਹੰੁਚਾਉਣਾ ਸਰਕਾਰ ਦਾ ਉਦੇਸ਼-ਰਾਜ ਮੰਤਰੀ

ਕੁਰੂਕਸ਼ੇਤਰ, 10 ਦਸੰਬਰ (ਜਸਬੀਰ ਸਿੰਘ ਦੁੱਗਲ)- ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਕਿਹਾ ਕਿ ਮਨੁੱਖ ਨੂੰ ਆਪਣਾ ਜੀਵਨ ਆਦਰਸ਼ ਬਣਾਉਣ ਲਈ ਪਵਿੱਤਰ ਗ੍ਰੰਥ ਗੀਤਾ ਦਾ ਗਿਆਨ ਲੈਣਾ ਹੋਵੇਗਾ | ਇਸ ਪਵਿੱਤਰ ਗ੍ਰੰਥ ਗੀਤਾ ...

ਪੂਰੀ ਖ਼ਬਰ »

ਬਾਲੀਵਾਲ ਪਿੰਡ 'ਚ ਸਾਲਾਨਾ ਸਮਾਗਮ ਕਰਵਾਇਆ

ਊਨਾ , 10 ਦਸੰਬਰ (ਹਰਪਾਲ ਸਿੰਘ ਕੋਟਲਾ)-ਹਰੋਲੀ ਵਿਧਾਨ ਸਭਾ ਖੇਤਰ ਦੇ ਤਹਿਤ ਗੁਰੂਦੁਆਰਾ ਸਾਹਿਬ ਪਿੰਡ ਬਾਲੀਵਾਲ ਵਿਚ ਸੋਮਵਾਰ ਨੂੰ ਸੰਤ ਬਾਬਾ ਕਰਤਾਰ ਸਿੰਘ ਸੁਬੋਆਨ ਹਰੋਲੀ ਵਾਲਿਆਂ ਦੀ ਯਾਦ ਵਿਚ ਸਾਲਾਨਾ ਸਮਾਗਮ ਸ਼ਰਧਾਪੂਰਵਕ ਮਨਾਇਆ ਗਿਆ ¢ ਇਸ ਮੌਕੇ ਸ੍ਰੀ ਅਖੰਡ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX