ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆ ਗਿਰੋਹ ਦੇ ਚਾਰ ਮੈਂਬਰਾਂ ਨੂੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਫ਼ਾਜ਼ਿਲਕਾ ਜਗਦੀਸ਼ ....
ਕੈਦੀ ਭਜਾ ਕੇ ਲਿਜਾਉਣ ਦੀ ਪੁਲਿਸ ਮੁਲਜ਼ਮਾਂ ਨੇ ਘੜੀ ਝੂਠੀ ਕਹਾਣੀ
. . .  1 day ago
ਤਲਵੰਡੀ ਭਾਈ, 24 ਜੂਨ (ਕੁਲਜਿੰਦਰ ਸਿੰਘ ਗਿੱਲ)- ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ੀ ਲਈ ਲਿਆਏ ਜਾ ਰਹੇ ਇੱਕ ਕੈਦੀ ਨੂੰ ਉਸ ਦੇ ਸਾਥੀਆਂ ਵੱਲੋਂ ਭਜਾ ਕੇ ਲੈ ਜਾਣ ਦੀ ਸੂਚਨਾ ਨੇ ਜ਼ਿਲ੍ਹਾ ਫ਼ਿਰੋਜਪੁਰ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਪ੍ਰੰਤੂ ਸਾਰੇ .....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 46 ਓਵਰਾਂ ਤੋਂ ਬਾਅਦ ਬੰਗਲਾਦੇਸ਼ 227/5
. . .  1 day ago
ਕੈਪਟਨ ਨੇ ਡੇਰਾ ਪ੍ਰੇਮੀ ਕਤਲ ਮਾਮਲੇ ਦੀ ਜਾਂਚ ਲਈ 'ਸਿੱਟ' ਦੇ ਗਠਨ ਲਈ ਹੁਕਮ ਕੀਤੇ ਜਾਰੀ
. . .  1 day ago
ਚੰਡੀਗੜ੍ਹ, 24 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ(ਐੱਸ.ਆਈ.ਟੀ) ਦੇ ਗਠਨ ਦੇ ਹੁਕਮ ਜਾਰੀ ਕੀਤੇ ਹਨ। ਐੱਸ.ਆਈ.ਟੀ ਦੀ ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 40 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦੀਆਂ 200 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦਾ ਹੋਇਆ ਅੰਤਿਮ ਸਸਕਾਰ
. . .  1 day ago
ਕੋਟਕਪੂਰਾ, 24 ਜੂਨ (ਮੋਹਰ ਗਿੱਲ, ਮੇਘਰਾਜ ਸ਼ਰਮਾ)- ਨਾਭਾ ਜੇਲ੍ਹ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਅੰਤਿਮ ਸਸਕਾਰ ਅੱਜ ਕਰ ਦਿੱਤਾ ਗਿਆ ਹੈ। ਬਿੱਟੂ ਦੇ ਵੱਡੇ ਪੁੱਤਰ ਅਮਰਿੰਦਰ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਦੱਸਣਯੋਗ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਚੌਥਾ ਖਿਡਾਰੀ ਆਊਟ, ਸੌਮਯ ਸਰਕਾਰ ਨੇ ਬਣਾਈਆਂ 3 ਦੌੜਾਂ
. . .  1 day ago
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦੀ ਤਜਵੀਜ਼ ਪ੍ਰਵਾਨ ਕਰੇ ਪਾਕਿ ਸਰਕਾਰ- ਭਾਈ ਲੌਂਗੋਵਾਲ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ 'ਚ ਇੱਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ ਤਿੰਨ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਤੀਜਾ ਖਿਡਾਰੀ ਆਊਟ, ਸ਼ਾਕਿਬ ਨੇ ਬਣਾਈਆਂ 51 ਦੌੜਾਂ
. . .  1 day ago
ਮਹਿੰਦਰਪਾਲ ਬਿੱਟੂ ਦੇ ਅੰਤਿਮ ਸਸਕਾਰ ਲਈ ਰਾਜ਼ੀ ਹੋਏ ਡੇਰਾ ਪ੍ਰੇਮੀ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 20 ਓਵਰਾਂ ਤੋਂ ਬਾਅਦ ਬੰਗਲਾਦੇਸ਼ 95/2
. . .  1 day ago
ਜਲ ਸਰੋਤ ਮੁਲਾਜ਼ਮਾਂ ਵਲੋਂ ਤਨਖ਼ਾਹ ਨਾ ਮਿਲਣ 'ਤੇ ਰੋਸ ਮੁਜ਼ਾਹਰਾ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਦੂਜਾ ਖਿਡਾਰੀ ਆਊਟ, ਤਮੀਮ ਇਕਬਾਲ ਨੇ ਬਣਾਈਆਂ 36 ਦੌੜਾਂ
. . .  1 day ago
ਦਿਨ-ਦਿਹਾੜੇ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 15 ਓਵਰਾਂ ਤੋਂ ਬਾਅਦ ਬੰਗਲਾਦੇਸ਼ 74 /1
. . .  1 day ago
ਬਲਾਚੌਰ 'ਚ ਸੜਕ ਨਿਰਮਾਣ ਦੀ ਢਿੱਲੀ ਰਫ਼ਤਾਰ ਨੂੰ ਲੈ ਕੇ ਅਕਾਲੀ ਭਾਜਪਾ ਆਗੂਆਂ ਵੱਲੋਂ ਪ੍ਰਦਰਸ਼ਨ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 10 ਓਵਰਾਂ ਤੋਂ ਬਾਅਦ ਬੰਗਲਾਦੇਸ਼ 40 /1
. . .  1 day ago
ਪੇਸ਼ੀ ਭੁਗਤਣ ਆਏ ਕੈਦੀ ਨੂੰ ਲੈ ਕੇ ਫ਼ਰਾਰ ਹੋਏ ਉਸ ਦੇ ਸਾਥੀ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਬੰਗਲਾਦੇਸ਼ 25 /1
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 23 ਦੌੜਾਂ 'ਤੇ ਬੰਗਲਾਦੇਸ਼ ਦਾ ਪਹਿਲਾਂ ਖਿਡਾਰੀ ਆਊਟ
. . .  1 day ago
ਦਾਂਤੇਵਾੜਾ 'ਚ ਮਾਉਵਾਦੀਆਂ ਨੇ ਕੀਤਾ ਆਈ.ਡੀ.ਧਮਾਕਾ
. . .  1 day ago
ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ ਵਿਜੇ ਵਡੇਟੀਵਾਰ
. . .  1 day ago
ਕ੍ਰਾਂਤੀਕਾਰੀ ਮੋਰਚਾ ਵੱਲੋਂ ਬਲਾਕ ਚੋਗਾਵਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਡੀ.ਐੱਸ.ਪੀ. ਦਫ਼ਤਰ ਦਾ ਘਿਰਾਓ
. . .  1 day ago
27 ਫਰਵਰੀ ਨੂੰ ਭਾਰਤੀ ਹਵਾਈ ਖੇਤਰ 'ਚ ਨਹੀਂ ਵੜੇ ਸਨ ਪਾਕਿ ਜਹਾਜ਼- ਧਨੋਆ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਖੇਮਕਰਨ 'ਚ ਪੁਲਿਸ ਨੇ ਇੱਕ ਹਜ਼ਾਰ ਨਸ਼ੀਲੇ ਕੈਪਸੂਲਾਂ ਸਣੇ ਦੋ ਨੂੰ ਕੀਤਾ ਕਾਬੂ
. . .  1 day ago
6 ਸਾਲਾ ਬਾਲੜੀ ਨਾਲ ਹੋਮਗਾਰਡ ਕਰਮਚਾਰੀ ਦੇ ਕਲਯੁਗੀ ਪੁੱਤਰ ਵਲੋਂ ਜਬਰ ਜਨਾਹ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਪਲਾਸਟਿਕ ਸਨਅਤਕਾਰਾਂ ਵਲੋਂ ਸੰਘਰਸ਼ ਵਿੱਢਣ ਦਾ ਐਲਾਨ
. . .  1 day ago
ਰਵੀਸ਼ੰਕਰ ਪ੍ਰਸਾਦ ਨੇ ਲੋਕ ਸਭਾ 'ਚ ਪੇਸ਼ ਕੀਤਾ ਆਧਾਰ ਅਤੇ ਹੋਰ ਕਾਨੂੰਨੀ (ਸੋਧ) ਬਿੱਲ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਅਸ਼ੋਕ ਗਹਿਲੋਤ ਨੇ ਦਿੱਤੇ ਬਾੜਮੇਰ ਹਾਦਸੇ ਦੀ ਜਾਂਚ ਦੇ ਹੁਕਮ
. . .  1 day ago
ਕੋਟਕਪੂਰਾ 'ਚ ਪੁਲਿਸ ਵਲੋਂ ਕੱਢਿਆ ਗਿਆ ਫਲੈਗ ਮਾਰਚ
. . .  1 day ago
ਚਮਕੀ ਬੁਖ਼ਾਰ ਕਾਰਨ ਬੱਚਿਆਂ ਦੀ ਮੌਤ 'ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਅਤੇ ਬਿਹਾਰ ਸਰਕਾਰ ਕੋਲੋਂ ਮੰਗਿਆ ਜਵਾਬ
. . .  1 day ago
ਸਰਹੱਦੀ ਖੇਤਰ 'ਚ ਪਏ ਹਲਕੇ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ
. . .  1 day ago
ਬਾੜਮੇਰ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਗਹਿਲੋਤ
. . .  1 day ago
ਲੋਕ ਸਭਾ 'ਚ ਅੱਜ ਜੰਮੂ-ਕਸ਼ਮੀਰ ਰਾਖਵਾਂਕਰਨ ਬਿੱਲ ਪੇਸ਼ ਕਰਨਗੇ ਅਮਿਤ ਸ਼ਾਹ
. . .  1 day ago
ਇੰਡੋਨੇਸ਼ੀਆ 'ਚ ਲੱਗੇ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਗੁਜਰਾਤ 'ਚ ਰਾਜ-ਸਭਾ ਉਪ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ
. . .  1 day ago
ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ
. . .  1 day ago
ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵੱਲੋਂ ਅਸਤੀਫ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਮੱਘਰ ਸੰਮਤ 550

ਪੰਜਾਬ / ਜਨਰਲ

ਵਧੀਕ ਮੁੱਖ ਸਕੱਤਰ ਨੇ ਕੇਂਦਰੀ ਟੀਮ ਨਾਲ ਕੀਤਾ ਲਾਂਘੇ ਵਾਲੀ ਥਾਂ ਦਾ ਦੌਰਾ

ਬਟਾਲਾ/ਡੇਰਾ ਬਾਬਾ ਨਾਨਕ/ ਕੋਟਲੀ ਸੂਰਤ ਮੱਲ੍ਹੀ, 12 ਦਸੰਬਰ (ਕਾਹਲੋਂ, ਸ਼ਰਮਾ, ਨਾਗਰਾ)-26 ਨਵੰਬਰ ਨੂੰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਲਈ ਰੱਖੇ ਗਏ ਨੀਂਹ ਪੱਥਰ ਉਪਰੰਤ ਭਾਰਤ ਸਰਕਾਰ ਵਲੋਂ ਵੀ ਲਾਂਘੇ ਦਾ ਰਸਮੀ ਅਗਾਜ ਸ਼ੁਰੂ ਕਰ ਦਿੱਤਾ ਗਿਆ ਹੈ | ਅੱਜ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਡਾ. ਨਿਰਮਲਜੀਤ ਸਿੰਘ ਕਲਸੀ ਵਧੀਕ ਮੁੱਖ ਸਕੱਤਰ ਪੰਜਾਬ ਨੇ ਕੌਮੀ ਮਾਰਗ ਦੀ ਇਕ ਉੱਚ ਪੱਧਰੀ ਟੀਮ ਨਾਲ ਹਿੰਦ-ਪਾਕਿ ਕੌਮਾਂਤਰੀ ਸਰਹੱਦ ੳੱੁਪਰ ਲਾਂਘੇ ਵਾਲੀ ਥਾਂ ਦਾ ਦੌਰਾ ਕੀਤਾ | ਇਸ ਮੌਕੇ ਬਾਬਾ ਸੁਖਦੀਪ ਸਿੰਘ ਬੇਦੀ ਵੀ ਉਨ੍ਹਾਂ ਦੇ ਨਾਲ ਸਨ | ਇਸ ਦੌਰਾਨ ਕੇਂਦਰੀ ਟੀਮ ਦੇ ਅਧਿਕਾਰੀਆਂ ਵਲੋਂ ਲਾਂਘੇ ਦੀ ਨਿਸ਼ਾਨਦੇਹੀ ਲਈ ਵੱਖ-ਵੱਖ ਸਥਾਨਾਂ ਤੋਂ ਇਲਾਵਾ ਕੰਡਿਆਲੀ ਤਾਰ ਦੇ ਪਾਰ ਜਾ ਕੇ ਵੀ ਲਾਂਘੇ ਵਾਲੀ ਰਸਤੇ ਦੀ ਪੈਮਾਇਸ਼ ਕੀਤੀ ਗਈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਅੱਜ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਜਾਇਜ਼ਾ ਲੈਣ ਲਈ ਕੌਮੀ ਮਾਰਗ ਦੀ ਇਕ ਉੱਚ ਪੱਧਰੀ ਟੀਮ ਤੋਂ ਇਲਾਵਾ ਪੰਜਾਬ ਸਰਕਾਰ ਦੇ ਵਧੀਕ ਮੁੱਖ ਸਕੱਤਰ, ਜਿਨ੍ਹਾਂ ਨੂੰ ਇਸ ਪ੍ਰਾਜੈਕਟ ਦਾ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ, ਨੇ ਜੀਰੋ ਲਾਇਨ ਦਾ ਦੌਰਾ ਕੀਤਾ ਹੈ ਤੇ ਇਸ ਦੌਰਾਨ ਕੇਂਦਰੀ ਟੀਮ ਦੇ ਅਧਿਕਾਰੀਆਂ ਵਲੋਂ ਉਨ੍ਹਾਂ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਥੋਂ ਇਹ ਲਾਂਘਾ ਅਮਲ 'ਚ ਲਿਆਂਦਾ ਜਾਣਾ ਹੈ | ਰੰਧਾਵਾ ਨੇ ਦੱਸਿਆ ਕਿ ਕੇਂਦਰੀ ਟੀਮ ਵਲੋਂ ਉਨ੍ਹਾਂ ਥਾਵਾਂ ਦੀ ਵੀ ਨਿਸ਼ਾਨਦੇਹੀ ਕੀਤੀ ਗਈ ਹੈ, ਜਿਥੇ ਕਰਤਾਰਪੁਰ ਸਾਹਿਬ ਦੇ ਰਸਤੇ 'ਚ ਬੀ.ਐਸ.ਐਫ. ਦੀਆਂ ਚੌਕੀਆਂ, ਕਸਟਮ ਦਫ਼ਤਰ ਆਦਿ ਦਾ ਨਿਰਮਾਣ ਕੀਤਾ ਜਾਣਾ ਹੈ, ਜਿਸ ਲਈ ਜ਼ਮੀਨ ਸਰਕਾਰ ਹੇਠ ਲਏ ਜਾਣ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਦੋ-ਤਿੰਨ ਦਿਨ ਅੰਦਰ ਹੀ ਇਸ ਪ੍ਰਾਜੈਕਟ ਦੀ ਰਿਪੋਰਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ, ਜਿਸ ਉਪਰੰਤ ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ | ਜਦੋਂ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਜਾਣ ਵਾਲੇ ਰੂਟ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੇਂਦਰੀ ਟੀਮ ਨੂੰ ਇਹ ਵਿਸ਼ੇਸ਼ ਹਦਾਇਤ ਕੀਤੀ ਗਈ ਹੈ ਕਿ ਕਰਤਾਰਪੁਰ ਸਾਹਿਬ ਜਾਣ ਲਈ ਡੇਰਾ ਬਾਬਾ ਨਾਨਕ ਤੋਂ ਕੌਮਾਂਤਰੀ ਸਰਹੱਦ ਤੱਕ ਜਾਣ ਵਾਲੇ ਪੁਰਾਣੇ ਰਸਤੇ ਨੂੰ ਬਹਾਲ ਰੱਖਿਆ ਜਾਵੇ, ਕਿਉਂਕਿ ਗੁਰੂ ਨਾਨਕ ਦੇਵ ਜੀ ਇਸ ਰਸਤੇ ਰਾਹੀਂ ਡੇਰਾ ਬਾਬਾ ਨਾਨਕ ਤੋਂ ਕਰਤਾਰਪਰ ਸਾਹਿਬ ਨੂੰ ਜਾਂਦੇ ਸਨ | ਇਸ ਮੌਕੇ ਆਈ.ਜੀ. ਪੀ.ਐਸ. ਪਰਮਾਰ, ਬਿ੍ਗੇਡੀਅਰ ਕੇ.ਐਸ. ਬਰਾੜ, ਰਜੇਸ਼ ਸ਼ਰਮਾ ਡੀ.ਆਈ.ਜੀ., ਵਿਪੁਲ ਉੱਜਵਲ ਡੀ.ਸੀ. ਗੁਰਦਾਸਪੁਰ, ਉਪਿੰਦਰਜੀਤ ਸਿੰਘ ਘੁੰਮਣ ਐਸ.ਐਸ.ਪੀ. ਬਟਾਲਾ, ਰੋਹਿਤ ਗੁਪਤਾ ਐਸ.ਡੀ.ਐਮ., ਸਹਾਇਕ ਕਮਾਂਡੈਟ ਨੀਰਜ ਕੁਮਾਰ, ਅਰਵਿੰਦ ਕੁਮਾਰ ਜਾਇੰਟ ਕਮਿਸ਼ਨਰ ਕਸਟਮ, ਸੰਜੀਵ ਕਾਲੜਾ, ਵਿਸ਼ਾਲ ਗੁਪਤਾ, ਮੁਨੀਸ਼ ਰਸਤੋਗੀ, ਜਸਪਾਲ ਸਿੰਘ ਪ੍ਰਾਜੈਕਟ, ਐਕਸੀਅਨ ਹਰਜੋਤ ਸਿੰਘ, ਡੀ.ਐਸ.ਪੀ. ਹਰਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

ਬਾਦਲ ਦੇ ਇਜਲਾਸ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਘੱਟ-ਡਾ. ਚੀਮਾ

ਚੰਡੀਗੜ੍ਹ 12 ਦਸੰਬਰ (ਵਿਕਰਮਜੀਤ ਸਿੰਘ ਮਾਨ)-ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸਮੂਹ ਅਕਾਲੀ ਲੀਡਰਸ਼ਿਪ ਵਲੋਂ ਬੀਤੇ ਸਮੇਂ ਦੌਰਾਨ ਹੋਈਆਂ ਗ਼ਲਤੀਆਂ ਤੇ ਭੁੱਲਾਂ ਬਖ਼ਸ਼ਾਉਣ ਲਈ ਮੰਗੀ ਮੁਆਫ਼ੀ ਮਗਰੋਂ ਕੱਲ੍ਹ ਸ਼ੁਰੂ ਹੋਣ ਜਾ ਰਹੇ ਵਿਧਾਨ ਸਭਾ ਇਜਲਾਸ 'ਚ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਵਲੋਂ ਕੈਪਟਨ ਨਾਲ ਮੁਲਾਕਾਤ

ਪਾਕਿ ਤੋਂ ਲਿਆਂਦਾ ਤਿੱਤਰ ਤੋਹਫ਼ੇ ਵਜੋਂ ਦਿੱਤਾ

ਚੰਡੀਗੜ੍ਹ, 12 ਦਸੰਬਰ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਨਵੀਂ ਦਿੱਲੀ ਤੋਂ ਆਪਣੀ ਵਾਪਸੀ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਚੰਡੀਗੜ੍ਹ ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਦਾ ਇਜਲਾਸ ਅੱਜ ਤੋਂ

ਚੰਡੀਗੜ੍ਹ, 12 ਦਸੰਬਰ (ਬਿਊਰੋ ਚੀਫ਼)-ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਦਾ ਤਿੰਨ ਦਿਨਾਂ ਇਜਲਾਸ ਕੱਲ੍ਹ ਬਾਅਦ ਦੁਪਹਿਰ ਮਗਰਲੇ ਦਿਨਾਂ ਦੌਰਾਨ ਵਿਛੜੀਆਂ ਵਿਸ਼ੇਸ਼ ਹਸਤੀਆਂ ਸਬੰਧੀ ਸ਼ੋਕ ਮਤੇ ਪਾਸ ਕਰਨ ਨਾਲ ਸ਼ੁਰੂ ਹੋਵੇਗਾ | ਸ਼ੋਕ ਪ੍ਰਸਤਾਵਾਂ ਤੋਂ ਬਾਅਦ ਸਦਨ ਦੀ ...

ਪੂਰੀ ਖ਼ਬਰ »

ਕਰਤਾਰਪੁਰ ਸਾਹਿਬ ਲਾਂਘੇ ਦੇ ਰਾਹ 'ਚ ਅੜਿੱਕਾ ਨਾ ਬਣਨ ਕੈਪਟਨ-ਸੁਖਬੀਰ

ਚੰਡੀਗੜ੍ਹ, 12 ਦਸੰਬਰ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੰੂ ਅਪੀਲ ਕੀਤੀ ਹੈ ਕਿ ਉਹ ਅਜਿਹਾ ਕੁਝ ਵੀ ਕਹਿਣ ਜਾਂ ਕਰਨ ਤੋਂ ਗੁਰੇਜ਼ ਕਰਨ, ਜਿਸ ਨਾਲ ਪਾਕਿਸਤਾਨ 'ਚ ਸ੍ਰੀ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਕੁਲਵੰਤ ਸਿੰਘ ਕੀਤੂ ਹਲਕਾ ਬਰਨਾਲਾ ਦੇ ਇੰਚਾਰਜ ਨਿਯੁਕਤ

ਬਰਨਾਲਾ, 12 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਲੋਂ ਬਹੁਤ ਹੀ ਮਿਹਨਤੀ ਨੌਜਵਾਨ ਆਗੂ ਸ: ਕੁਲਵੰਤ ਸਿੰਘ ਕੀਤੂ ਨੂੰ ਹਲਕਾ ਬਰਨਾਲਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ 'ਤੇ ਸ: ਕੁਲਵੰਤ ਸਿੰਘ ...

ਪੂਰੀ ਖ਼ਬਰ »

ਸਾਬਕਾ ਸੈਨਾ ਮੁਖੀ ਜੇ.ਜੇ. ਸਿੰਘ ਵਲੋਂ ਅਕਾਲੀ ਦਲ ਤੋਂ ਅਸਤੀਫ਼ਾ

ਚੰਡੀਗੜ੍ਹ, 12 ਦਸੰਬਰ (ਐਨ.ਐਸ. ਪਰਵਾਨਾ)-ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੰਦਿਆਂ ਸਾਬਕਾ ਸੈਨਾ ਮੁਖੀ ਜਨਰਲ ਜੇ.ਜੇ. ਸਿੰਘ ਨੇ ਪਾਰਟੀ ਲੀਡਰਸ਼ਿਪ ਤੋਂ ਨਿਰਾਸ਼ ਹੋ ਕੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ | ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਵੀ ਰਹਿ ...

ਪੂਰੀ ਖ਼ਬਰ »

ਧੰੁਦ ਕਾਰਨ 100 ਰੇਲ ਗੱਡੀਆਂ ਪ੍ਰਭਾਵਿਤ

ਫ਼ਿਰੋਜ਼ਪੁਰ, 12 ਦਸੰਬਰ (ਜਸਵਿੰਦਰ ਸਿੰਘ ਸੰਧੂ)-ਭਾਰੀ ਧੰੁਦ ਪੈਣ ਨੂੰ ਮੱਦੇਨਜ਼ਰ ਰੱਖਦੇ ਹੋਏ ਰੇਲਵੇ ਵਿਭਾਗ ਵਲੋਂ ਫ਼ਿਰੋਜ਼ਪੁਰ ਡਵੀਜ਼ਨ ਦੀਆਂ ਪੂਰਨ ਤੌਰ 'ਤੇ ਅਤੇ ਅੰਸ਼ਿਕ ਤੌਰ 'ਤੇ ਵੱਖ-ਵੱਖ ਲਾਈਨਾਂ 'ਤੇ ਦੌੜਨ ਵਾਲੀਆਂ ਰੱਦ ਕੀਤੀਆਂ ਗਈਆਂ ਰੇਲ ਗੱਡੀਆਂ ਕਾਰਨ ...

ਪੂਰੀ ਖ਼ਬਰ »

ਕਰਤਾਰਪੁਰ ਸਾਹਿਬ ਲਾਂਘੇ ਲਈ ਡੇਰਾ ਬਾਬਾ ਨਾਨਕ ਵਿਖੇ ਜਲਦ ਬੁਨਿਆਦੀ ਢਾਂਚੇ ਨੂੰ ਮੁਕੰਮਲ ਕਰਾਂਗੇ-ਕੈਪਟਨ

ਚੰਡੀਗੜ੍ਹ, 12 ਦਸੰਬਰ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਹੈ ਕਿ ਪੰਜਾਬ ਸਰਕਾਰ ਛੇਤੀ ਹੀ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਵਿਖੇ ਲੱਖਾਂ ਸਿੱਖ ਸ਼ਰਧਾਲੂਆਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ...

ਪੂਰੀ ਖ਼ਬਰ »

ਸੁਖਬੀਰ ਵਲੋਂ ਯੁੂਥ ਵਿੰਗ ਤੇ ਐਸ. ਓ. ਆਈ. ਦੇ ਜਥੇਬੰਦਕ ਢਾਂਚੇ ਦਾ ਐਲਾਨ

ਚੰਡੀਗੜ੍ਹ, 12 ਦਸੰਬਰ (ਅਜੀਤ ਬਿਊਰੋ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਲੀਡਰਸ਼ਿਪ ਨਾਲ ਰਾਏ ਮਸ਼ਵਰਾ ਕਰਨ ਤੋਂ ਬਾਅਦ ਅੱਜ ਪਾਰਟੀ ਦੇ ਯੁੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰ ਦਿੱਤਾ | ਇਸ ਅਨੁਸਾਰ ਸ. ਪਰਮਬੰਸ ਸਿੰਘ ...

ਪੂਰੀ ਖ਼ਬਰ »

ਬਰਗਾੜੀ ਮੋਰਚਾ ਸਰਕਾਰ ਨੇ ਲਵਾਇਆ ਤੇ ਸਰਕਾਰ ਨੇ ਹੀ ਚੁਕਵਾਇਆ-ਬਾਦਲ

ਮਲੋਟ, 12 ਦਸੰਬਰ (ਗੁਰਮੀਤ ਸਿੰਘ ਮੱਕੜ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਪਾਰਟੀ ਦੇ ਸਰਪ੍ਰਸਤ ਸ: ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਪਿੰਡ ਕੋਲਿਆਂਵਾਲੀ ਵਿਖੇ ਪੈੱ੍ਰਸ ਨਾਲ ਗੱਲਬਾਤ ਕਰਦੇ ਹੋਏ ਪਹਿਲੀ ਵਾਰ ਇਹ ਕਬੂਲ ਕੀਤਾ ਕਿ ਸ਼੍ਰੋਮਣੀ ਕਮੇਟੀ ਅਤੇ ...

ਪੂਰੀ ਖ਼ਬਰ »

ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵਲੋਂ ਖ਼ੁਦਕੁਸ਼ੀ

ਨਾਭਾ, 12 ਦਸੰਬਰ (ਕਰਮਜੀਤ ਸਿੰਘ)-ਸਥਾਨਕ ਬਲਾਕ ਦੇ ਪਿੰਡ ਸੰਗਤਪੁਰਾ ਵਿਖੇ ਕਿਸਾਨ ਬੂਟਾ ਸਿੰਘ ਜੋ ਕਿ ਪਿੰਡ ਦਾ ਸਰਪੰਚ ਵੀ ਸੀ, ਜਿਸ ਉਪਰ 40 ਲੱਖ ਦਾ ਕਰਜ਼ਾ ਸੀ ਨੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਖ਼ੁਦਕੁਸ਼ੀ ਕਰ ਲਈ | ਇਸ ਕੋਲ ਲਗਪਗ 6 ਕਿੱਲੇ ਜ਼ਮੀਨ ਸੀ ਅਤੇ ਜ਼ਮੀਨ 'ਤੇ ਇਸ ...

ਪੂਰੀ ਖ਼ਬਰ »

ਏਡਿਡ ਕਾਲਜਾਂ ਨੂੰ ਤਨਖ਼ਾਹਾਂ ਲਈ ਗ੍ਰਾਂਟ ਸਮੇਂ ਸਿਰ ਨਾ ਮਿਲਣ 'ਤੇ ਅਧਿਆਪਕ ਪ੍ਰੇਸ਼ਾਨ

ਚੰਡੀਗੜ੍ਹ, 12 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- 'ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ' ਦੇ ਆਗੂਆਂ ਨੇ ਪੰਜਾਬ ਸਰਕਾਰੀ ਤੋਂ ਏਡਿਡ ਕਾਲਜਾਂ ਨੂੰ ਦਿੱਤੀ ਜਾਣ ਵਾਲੀ ਗਰਾਂਟ ਸਮੇਂ ਸਿਰ ਜਾਰੀ ਕਰਨ ਦੀ ਮੰਗ ਕੀਤੀ ਹੈ | ਯੂਨੀਅਨ ਦੇ ਆਗੂਆਂ ਨੇ ਅੱਜ ਚੰਡੀਗੜ੍ਹ ...

ਪੂਰੀ ਖ਼ਬਰ »

ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਭਰਨ ਲਈ ਦਸਤਾਵੇਜ਼ਾਂ ਦੀ ਜਾਣਕਾਰੀ ਤੋਂ ਸੱਖਣੇ ਨੇ ਚੋਣ ਲੜਨ ਦੇ ਚਾਹਵਾਨ

ਦੋਰਾਂਗਲਾ, 12 ਦਸੰਬਰ (ਲਖਵਿੰਦਰ ਸਿੰਘ ਚੱਕਰਾਜਾ)-30 ਦਸੰਬਰ ਨੰੂ ਹੋ ਰਹੀਆਂ ਪੰਚਾਇਤੀ ਚੋਣਾਂ ਜਿਸ ਲਈ 15 ਦਸੰਬਰ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਜਾਣਗੇ | ਜਿਸ ਲਈ ਚੋਣ ਲੜਨ ਦੇ ਚਾਹਵਾਨਾਂ ਵਲੋਂ ਹੁਣ ਤੋਂ ਹੀ ਦੌੜ ਭੱਜ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਹਰੇਕ ...

ਪੂਰੀ ਖ਼ਬਰ »

ਐਸਕੋਰਟਸ ਲਿਮਟਿਡ ਤੇ ਕੁਬੋਟਾ ਨੇ ਹੱਥ ਮਿਲਾਇਆ

ਚੰਡੀਗੜ੍ਹ, 12 ਦਸੰਬਰ (ਅ. ਬ.)-ਭਾਰਤ ਦੇ ਪ੍ਰਮੁੱਖ ਇੰਜੀਨੀਅਰਿੰਗ ਸਮੂਹ ਐਸਕੋਰਟਸ ਲਿਮਟਿਡ ਅਤੇ ਜਾਪਾਨ ਦੀ ਸਭ ਤੋਂ ਵੱਡੀ ਟਰੈਕਟਰ ਨਿਰਮਾਤਾ ਕੰਪਨੀ ਕੁਬੋਟਾ ਕਾਰਪੋਰੇਸ਼ਨ ਨੇ ਆਪਣੇ ਵਿਸ਼ਵ ਪੱਧਰੀ ਸੰਯੁਕਤ ਵੈਂਚਰ ਦਾ ਐਲਾਨ ਕੀਤਾ ਹੈ | ਇਹ ਸੰਯੁਕਤ ਵੈਂਚਰ ਘਰੇਲੂ ...

ਪੂਰੀ ਖ਼ਬਰ »

ਭਲਕੇ ਰਿਲੀਜ਼ ਹੋਵੇਗੀ ਪੰਜਾਬੀ ਫ਼ਿਲਮ 'ਭੱਜੋ ਵੀਰੋ ਵੇ'

ਜਲੰਧਰ, 12 ਦਸੰਬਰ (ਅਜੀਤ ਬਿਊਰੋ)- 14 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਭੱਜੋ ਵੀਰੋ ਵੇ' ਦੀ ਦਰਸ਼ਕਾਂ ਵਲੋਂ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ | 'ਭੱਜੋ ਵੀਰੋ ਵੇ' 'ਰਿਦਮ ਬੁਆਏਜ਼ ਐਾਟਰਟੇਨਮੈਂਟ' ਦੀ ਪੇਸ਼ਕਸ਼ ਹੈ, ਜਿਸ ਨੂੰ ਇਕੋ ਦਿਨ ਪੂਰੀ ...

ਪੂਰੀ ਖ਼ਬਰ »

ਪਾਕਿ ਗਏ ਹਿੰਦੂ ਤੀਰਥ ਯਾਤਰੂਆਂ ਵਲੋਂ ਅੰਮਿ੍ਤ ਕੁੰਡ 'ਚ ਇਸ਼ਨਾਨ

ਅੰਮਿ੍ਤਸਰ, 12 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਚੱਕਵਾਲ 'ਚ ਸਥਿਤ ਹਿੰਦੂਆਂ ਦੇ ਪ੍ਰਸਿੱਧ ਤੇ ਪ੍ਰਾਚੀਨ ਸ੍ਰੀ ਕਟਾਸਰਾਜ ਤੀਰਥ ਦੀ ਯਾਤਰਾ ਲਈ ਪਹੁੰਚੇ ਭਾਰਤੀ ਸ਼ਰਧਾਲੂਆਂ ਨੇ ਅੱਜ ਸਵੇਰੇ ਤੀਰਥ ਦੇ ਅੰਮਿ੍ਤ ਕੁੰਭ ਨਾਮੀ ਸਰੋਵਰ 'ਚ ਇਸ਼ਨਾਨ ਕਰਨ ...

ਪੂਰੀ ਖ਼ਬਰ »

ਸੂਬੇ ਦੇ ਸਮੂਹ ਪਟਵਾਰੀ ਤੇ ਕਾਨੂੰਨਗੋ ਅੱਜ ਤੋਂ ਸਮੂਹਿਕ ਛੁੱਟੀ 'ਤੇ

ਅੰਮਿ੍ਤਸਰ, 12 ਦਸੰਬਰ (ਹਰਜਿੰਦਰ ਸਿੰਘ ਸ਼ੈਲੀ)-ਰੈਵੀਨਿਊ ਪਟਵਾਰ ਯੂਨੀਅਨ ਅਤੇ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਪੰਜਾਬ ਦੀ ਬੈਠਕ ਸੂਬਾਈ ਪ੍ਰਧਾਨ ਨਿਰਮਲਜੀਤ ਸਿੰਘ ਬਾਜਵਾ ਅਤੇ ਗੁਰਜੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਲੁਧਿਆਣਾ ਵਿਖੇ ਹੋਈ | ਜਿਸ 'ਚ ...

ਪੂਰੀ ਖ਼ਬਰ »

ਦਿੱਲੀ ਹਵਾਈ ਅੱਡੇ ਜਾਣ ਵਾਲੀਆਂ ਸਰਕਾਰੀ ਬੱਸਾਂ 'ਚ ਪੰਜਾਬ ਨਾਲ ਧੱਕਾ

ਜਲੰਧਰ, 12 ਦਸੰਬਰ (ਮੇਜਰ ਸਿੰਘ)-ਪੰਜਾਬ, ਚੰਡੀਗੜ੍ਹ, ਹਰਿਆਣਾ ਤੇ ਰਾਜਸਥਾਨ ਤੋਂ ਪ੍ਰਵਾਸੀ ਭਾਰਤੀਆਂ ਤੇ ਹੋਰ ਮੁਸਾਫ਼ਰਾਂ ਨੂੰ ਸੁਖਾਲੀ ਤੇ ਬੇਹਤਰ ਬੱਸ ਸੇਵਾ ਪ੍ਰਦਾਨ ਕਰਨ ਲਈ ਵੋਲਵੋ ਏ.ਸੀ. ਬੱਸਾਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਲਈ ਚੱਲਦੀਆਂ ਹਨ | ਪੰਜਾਬ ਤੋਂ ਇਕ ...

ਪੂਰੀ ਖ਼ਬਰ »

ਬਜ਼ੁਰਗਾਂ 'ਚ ਵਧ ਰਹੀ ਹੈ ਰੀੜ੍ਹ ਦੀ ਹੱਡੀ ਦੀ ਸਮੱਸਿਆ-ਡਾ. ਤਿ੍ਵੇਦੀ

ਜਲੰਧਰ, 12 ਦਸੰਬਰ (ਐੱਮ.ਐੱਸ. ਲੋਹੀਆ)-ਉਮਰ ਦੇ ਵੱਧਣ ਦੇ ਨਾਲ-ਨਾਲ ਸਰੀਰ ਦੇ ਬਹੁਤ ਸਾਰੇ ਹਿੱਸੇ ਡੀਜਨਰੇਸ਼ਨ ਹੋਣ ਲੱਗਦੇ ਹਨ | ਜਿਸ ਨੂੰ ਅਸੀਂ ਉਮਰ ਵਧਣ ਦੇ ਨਾਲ ਹੋਣ ਵਾਲੇ ਬਦਲਾਅ ਆਖਦੇ ਹਾਂ | ਇਸ ਦਾ ਸਭ ਤੋਂ ਜ਼ਿਆਦਾ ਅਸਰ ਗਰਦਨ, ਕਮਰ ਅਤੇ ਰੀੜ੍ਹ ਦੀ ਹੱਡੀ 'ਤੇ ਹੁੰਦਾ ...

ਪੂਰੀ ਖ਼ਬਰ »

ਥਾਣਿਆਂ ਤੇ ਕਚਹਿਰੀਆਂ ਦੀ ਸਿਆਸਤ ਤੋਂ ਅੱਗੇ ਨਹੀਂ ਵਧ ਰਹੇ ਧੜੇਬੰਦੀਆਂ 'ਚ ਵੰਡੇ 'ਪਿੰਡ'

ਚੰਡੀਗੜ੍ਹ, 12 ਦਸੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਪਿੰਡ ਧੜੇਬੰਦੀਆਂ ਵਿਚ ਵੰਡੇ ਹੋਣ ਕਾਰਨ ਥਾਣਿਆਂ ਅਤੇ ਕਚਹਿਰੀਆਂ ਦੀ ਸਿਆਸਤ ਤੋਂ ਅੱਗੇ ਨਹੀਂ ਜਾ ਰਹੇ¢ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਪਿੰਡ ਗੰਦੇ ਪਾਣੀ ਦੇ ਨਿਕਾਸ, ਗਲੀਆਂ, ਨਾਲੀਆਂ ਅਤੇ ਹੋਰਨਾਂ ...

ਪੂਰੀ ਖ਼ਬਰ »

ਵਿਧਾਨ ਸਭਾ ਚੋਣਾਂ ਦੇ ਨਤੀਜੇ ਕਾਂਗਰਸ ਦੀ ਭਾਜਪਾ ਦੀ ਨਕਾਰਾਤਮਕ ਰਾਜਨੀਤੀ 'ਤੇ ਜਿੱਤ ਹੈ- ਸੋਨੀਆ

ਨਵੀਂ ਦਿੱਲੀ, 12 ਦਸੰਬਰ (ਏਜੰਸੀ)- ਕਾਂਗਰਸ ਦੀ ਸਾਬਕਾ ਪ੍ਰਧਾਨ ਅਤੇ ਯੂ.ਪੀ.ਏ. ਦੀ ਚੇਅਰਪ੍ਰਸਨ ਸੋਨੀਆ ਗਾਂਧੀ ਨੇ ਬੀਤੇ ਦਿਨ ਵਿਧਾਨ ਸਭਾ ਚੋਣਾਂ ਦੇ ਆਏ ਨਤੀਜ਼ਿਆਂ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਕਾਂਗਰਸ ਦੀ ਭਾਜਪਾ ਦੀ ਨਕਾਰਾਤਮਕ ਰਾਜਨੀਤੀ 'ਤੇ ਜਿੱਤ ...

ਪੂਰੀ ਖ਼ਬਰ »

ਬਿ੍ਟਿਸ਼ ਕੋਲੰਬੀਆ ਦੇ ਡਿਪਟੀ ਸਪੀਕਰ ਵਲੋ ਰਾਣਾ ਕੇ. ਪੀ. ਸਿੰਘ ਨਾਲ ਮੁਲਾਕਾਤ

ਚੰਡੀਗੜ੍ਹ, 12 ਦਸੰਬਰ (ਅਜੀਤ ਬਿਊਰੋ)- ਕੈਨੇਡਾ ਦੇ ਪ੍ਰਾਂਤ ਬਿ੍ਟਿਸ਼ ਕੋਲੰਬੀਆ ਦੇ ਡਿਪਟੀ ਸਪੀਕਰ ਸ੍ਰੀ ਰਾਜ ਚੌਹਾਨ ਵਲੋਂ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨਾਲ ਮੁਲਾਕਾਤ ਕੀਤੀ ਗਈ | ਮੀਟਿੰਗ ਦੌਰਾਨ ਦੋਵੇਂ ਆਗੂਆਂ ਵਲੋਂ ਦੁਵੱਲੇ ...

ਪੂਰੀ ਖ਼ਬਰ »

ਛੱਤੀਸਗੜ੍ਹ 'ਚ ਮੁਕਾਬਲੇ ਦੌਰਾਨ 1 ਨਕਸਲੀ ਹਲਾਕ

ਰਾਏਪੁਰ, 12 ਦਸੰਬਰ (ਏਜੰਸੀ)- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਇਕ ਨਕਸਲੀ ਦੇ ਮਾਰੇ ਜਾਣ ਦੀ ਖ਼ਬਰ ਹੈ | ਮੁਕਾਬਲੇ ਵਾਲੀ ਜਗ੍ਹਾ ਤੋਂ ਸੁਰੱਖਿਆ ਕਰਮਚਾਰੀਆਂ ਨੇ 25 ਆਈ.ਈ.ਡੀ. ਅਤੇ ਹੋਰ ਧਮਾਕਾਖੇਜ਼ ਸਮੱਗਰੀ ਬਰਾਮਦ ...

ਪੂਰੀ ਖ਼ਬਰ »

ਅਮਰੀਕਾ ਵਲੋਂ ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਸਫ਼ਲ ਪ੍ਰੀਖਣ

ਹੋਨੋਲੂਲੂ, 12 ਦਸੰਬਰ (ਏਜੰਸੀ)-ਅਮਰੀਕਾ ਨੇ ਹਵਾਈ 'ਚ ਇਕ ਸਫਲ ਮਿਜ਼ਾਈਲ ਪ੍ਰੀਖਣ ਕੀਤਾ ਹੈ | ਬੈਲਿਸਿਟਕ ਮਿਜ਼ਾਈਲਾਂ ਤੋਂ ਬਚਾਅ ਲਈ ਇਹ ਅਮਰੀਕਾ ਦਾ ਨਵਾਂ ਕਦਮ ਹੈ | ਅਮਰੀਕੀ ਮਿਜ਼ਾਈਲ ਰੱਖਿਆ ਏਜੰਸੀ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਅਮਰੀਕੀ ਜਲ ਸੈਨਾ ਨੇ ...

ਪੂਰੀ ਖ਼ਬਰ »

ਕੈਦੀ ਬਣ ਕੇ ਰਹਿ ਗਏ ਨੇ ਸਾਊਦੀ ਅਰਬ 'ਚ ਫਸੇ ਹਜ਼ਾਰਾਂ ਭਾਰਤੀ

ਜਲੰਧਰ, 12 ਦਸੰਬਰ (ਮੇਜਰ ਸਿੰਘ)-ਸਾਊਦੀ ਅਰਬ ਦੀ ਇਕ ਕੰਸਟਰੱਕਸ਼ਨ ਕੰਪਨੀ ਵਲੋਂ ਕੰਮ ਬੰਦ ਕੀਤੇ ਜਾਣ ਕਾਰਨ 3 ਹਜ਼ਾਰ ਤੋਂ ਵਧੇਰੇ ਵਿਹਲੇ ਹੋਏ ਭਾਰਤੀ ਕਾਮੇ ਇਸ ਵੇਲੇ ਕੈਦੀਆਂ ਵਰਗਾ ਜੀਵਨ ਬਤੀਤ ਕਰ ਰਹੇ ਹਨ | ਇਨ੍ਹਾਂ ਕਾਮਿਆਂ ਵਿਚੋਂ 1700 ਕਾਮੇ ਅਜਿਹੇ ਹਨ ਜਿਨ੍ਹਾਂ ...

ਪੂਰੀ ਖ਼ਬਰ »

ਸਿੰਜਾਈ ਤੇ ਡਰੇਨੇਜ਼ ਬਾਰੇ ਕੌਮਾਂਤਰੀ ਕਮਿਸ਼ਨ ਦੇ ਮੁਖੀ ਦੀ ਜਲ ਸਰੋਤ ਮੰਤਰੀ ਨਾਲ ਮੀਟਿੰਗ

ਚੰਡੀਗੜ੍ਹ, 12 ਦਸੰਬਰ (ਅਜੀਤ ਬਿਊਰੋ)- ਪੰਜਾਬ 'ਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਠੱਲ੍ਹ ਪਾਉਣ ਲਈ ਯਤਨਸ਼ੀਲ ਸੂਬੇ ਦੇ ਜਲ ਸਰੋਤ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਇਥੇ ਪੰਜਾਬ ਭਵਨ ਵਿਚ ਸਿੰਜਾਈ ਤੇ ਡਰੇਨੇਜ ਬਾਰੇ ਕੌਮਾਂਤਰੀ ਕਮਿਸ਼ਨ ਦੇ ਮੁਖੀ ...

ਪੂਰੀ ਖ਼ਬਰ »

ਸਹੋਤਾ ਵਲੋਂ ਕਾਂਗਰਸ ਦੀ ਤਿੰਨ ਰਾਜਾਂ 'ਚ ਹੋਈ ਜਿੱਤ 'ਤੇ ਵਧਾਈ

ਜਲੰਧਰ, 12 ਦਸੰਬਰ (ਮੇਜਰ ਸਿੰਘ)-ਓਵਰਸੀਜ਼ ਕਾਂਗਰਸ ਯੂ. ਕੇ. ਦੇ ਸਾਬਕਾ ਚੇਅਰਮੈਨ ਸ: ਦਲਜੀਤ ਸਿੰਘ ਸਹੋਤਾ ਨੇ ਤਿੰਨ ਵੱਡੇ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਸ਼ਾਨਦਾਰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਪੂਰੇ ਦੇਸ਼ ਵਿਚ ਕਾਂਗਰਸ ਦੇ ਹੱਕ 'ਚ ਹਵਾ ਚੱਲ ...

ਪੂਰੀ ਖ਼ਬਰ »

ਕੈਪਟਨ ਦੇ ਬਿਆਨ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ-ਭਾਈ ਚਾਵਲਾ

ਕੀਰਤਪੁਰ ਸਾਹਿਬ, 12 ਦਸੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ)-ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੇ ਦਿਨੀਂ ਕਰਤਾਰਪੁਰ ਲਾਂਘੇ 'ਚ ਅੜਿੱਕਾ ਪਾਉਣ ਵਾਲੇ ਬਿਆਨ ਨੇ ਦੇਸ਼ਾਂ-ਵਿਦੇਸ਼ਾਂ 'ਚ ਵਸਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ | ਇਨ੍ਹਾਂ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਨੌਜਵਾਨ ਵਰਗ ਨਾਲ ਵੱਡਾ ਧੋਖਾ ਕੀਤਾ-ਮੀਤ ਹੇਅਰ, ਸਿੱਧੂ

ਪਟਿਆਲਾ, 12 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਬੇਰੁਜ਼ਗਾਰੀ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ (ਆਪ) ਦੇ ਯੂਥ ਵਿੰਗ ਵਲੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਸ਼ਹਿਰ 'ਚ ਵਰ੍ਹਦੇ ਮੀਂਹ ਦੌਰਾਨ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ | ਯੂਥ ਵਿੰਗ ਦੇ ਇੰਚਾਰਜ ...

ਪੂਰੀ ਖ਼ਬਰ »

ਕੜਾਕੇ ਦੀ ਠੰਢ, ਪਰ ਨਹੀਂ ਮਿਲੀਆਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ

ਫ਼ਾਜ਼ਿਲਕਾ, 12 ਦਸੰਬਰ (ਦਵਿੰਦਰ ਪਾਲ ਸਿੰਘ)-ਪੰਜਾਬ 'ਚ ਮੌਸਮ ਦੇ ਬਦਲਦੇ ਮਿਜ਼ਾਜ ਕਾਰਨ ਕੜਾਕੇ ਦੀ ਠੰਢ ਪੈਣ ਲੱਗ ਪਈ ਹੈ ਪਰ ਪੰਜਾਬ ਸਰਕਾਰ 6ਵੀਂ ਤੋਂ 8ਵੀਂ ਜਮਾਤ ਵਿਚ ਪੜ੍ਹਦੇ ਸਕੂਲੀ ਵਿਦਿਆਰਥੀਆਂ ਨੂੰ ਦੋ ਸਾਲਾਂ ਤੋਂ ਵਰਦੀਆਂ ਦੇਣ 'ਚ ਨਾਕਾਮ ਰਹੀ ਹੈ | ਸਿੱਖਿਆ ...

ਪੂਰੀ ਖ਼ਬਰ »

ਹਿੰਦ-ਪਾਕਿ ਦੋਸਤੀ ਦੀਆਂ ਚਾਹਵਾਨ ਸੰਸਥਾਵਾਂ ਵਲੋਂ ਲਾਂਘੇ ਵਿਰੋਧੀ ਬਿਆਨ ਦੇਣ ਵਾਲਿਆਂ ਦੀ ਆਲੋਚਨਾ

ਜਲੰਧਰ, 12 ਦਸੰਬਰ (ਮੇਜਰ ਸਿੰਘ)-ਦੱਖਣੀ ਏਸ਼ੀਆ ਖ਼ਾਸ ਕਰਕੇ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ ਤੇ ਸਦਭਾਵਨਾ ਦੀ ਬਹਾਲੀ ਲਈ ਕੰਮ ਕਰਨ ਵਾਲੀਆਂ ਜਥੇਬੰਦੀਆਂ ਹਿੰਦ-ਪਾਕਿ ਦੋਸਤੀ ਮੰਚ, ਫ਼ੋਕਲੋਰ ਰਿਸਰਚ ਅਕਾਦਮੀ, ਪਾਕਿਸਤਾਨ-ਇੰਡੀਆ ਪੀਪਲਜ਼ ਫ਼ੋਰਮ ਫ਼ਾਰ ਪੀਸ ਐਾਡ ...

ਪੂਰੀ ਖ਼ਬਰ »

ਭਾਰਤੀ ਸੰਪਾਦਕ ਮੰਡਲ ਵਲੋਂ ਅਕਬਰ ਦੀ ਮੈਂਬਰਸ਼ਿਪ ਰੱਦ

ਨਵੀਂ ਦਿੱਲੀ, 12 ਦਸੰਬਰ (ਪੀ. ਟੀ. ਆਈ.)-ਭਾਰਤੀ ਸੰਪਾਦਕ ਮੰਡਲ ਵਲੋਂ ਅੱਜ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਸਾਬਕਾ ਕੇਂਦਰੀ ਮੰਤਰੀ ਐਮ. ਜੇ. ਅਕਬਰ ਅਤੇ ਤਹਿਲਕਾ ਦੇ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ | ਇਕ ਬਿਆਨ 'ਚ ਕਿਹਾ ਗਿਆ ...

ਪੂਰੀ ਖ਼ਬਰ »

ਏਡਿਡ ਸਕੂਲ ਅਧਿਆਪਕਾਂ ਤੋਂ ਬਾਅਦ ਹੁਣ ਸਰਕਾਰ ਬੱਚਿਆਂ ਨਾਲ ਵੀ ਕਰਨ ਲੱਗੀ ਮਤਰੇਈ ਮਾਂ ਵਾਲਾ ਸਲੂਕ

ਫ਼ਾਜ਼ਿਲਕਾ, 12 ਦਸੰਬਰ (ਅਮਰਜੀਤ ਸ਼ਰਮਾ)-ਪੰਜਾਬ ਸਰਕਾਰ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਨਾਲ ਤਾਂ ਮਤਰੇਈ ਮਾਂ ਵਾਲਾ ਸਲੂਕ ਤਾਂ ਕੀਤਾ ਜਾਂਦਾ ਹੈ ਅਤੇ ਹੁਣ ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨੂੰ ਵੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਾਂਗ ...

ਪੂਰੀ ਖ਼ਬਰ »

ਵਧੀਆ ਪ੍ਰਦਰਸ਼ਨ ਲਈ ਉਪ ਰਾਸ਼ਟਰਪਤੀ ਕਰਨਗੇ 8 ਸੰਸਦ ਮੈਂਬਰਾਂ ਦਾ ਸਨਮਾਨ

ਨਵੀਂ ਦਿੱਲੀ, 12 ਦਸੰਬਰ (ਏਜੰਸੀ)-ਸੰਸਦੀ ਲੋਕਤੰਤਰ ਨੂੰ ਮਜ਼ਬੂਤੀ ਦੇਣ ਲਈ ਪਾਏ ਯੋਗਦਾਨ ਅਤੇ ਵਧੀਆ ਪ੍ਰਦਰਸ਼ਨ ਲਈ ਉਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ ਵਲੋਂ 13 ਦਸੰਬਰ ਨੂੰ ਐਨ. ਸੀ. ਪੀ. ਮੁਖੀ ਸ਼ਰਦ ਪਵਾਰ, ਭਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਅਤੇ ਹੇਮਾ ਮਾਲਿਨੀ ...

ਪੂਰੀ ਖ਼ਬਰ »

ਪੰਥਕ ਆਗੂਆਂ 'ਚ ਕੋਈ ਦਰਾੜ ਨਹੀਂ, ਅਗਲੀ ਰਣਨੀਤੀ ਦਾ ਐਲਾਨ 20 ਨੂੰ

ਫ਼ਿਰੋਜ਼ਪੁਰ, 12 ਦਸੰਬਰ (ਜਸਵਿੰਦਰ ਸਿੰਘ ਸੰਧੂ)- ਸਿੱਖ ਪੰਥ ਵਲੋਂ ਸ਼ਾਂਤਮਈ ਢੰਗ ਨਾਲ ਲੜੇ ਗਏ ਸੰਘਰਸ਼ ਬਰਗਾੜੀ ਇਨਸਾਫ਼ ਮੋਰਚੇ ਦੀਆਂ ਪ੍ਰਾਪਤੀਆਂ ਨੂੰ ਵੱਡੀਆਂ ਅਤੇ ਮੋਰਚੇ ਨੂੰ ਸਫਲ ਦੱਸਦੇ ਹੋਏ ਸਰਬੱਤ ਖ਼ਾਲਸਾ ਵਲੋਂ ਐਲਾਨੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ...

ਪੂਰੀ ਖ਼ਬਰ »

ਬ੍ਰਾਹਮਣਾਂ ਨੂੰ ਨਿੰਦਣ ਦੇ ਮਾਮਲੇ 'ਚ ਟਵਿਟਰ ਦੇ ਸੀ. ਈ. ਓ. ਦੀ ਗਿ੍ਫ਼ਤਾਰੀ 'ਤੇ ਰੋਕ

ਜੋਧਪੁਰ, 12 ਦਸੰਬਰ (ਪੀ. ਟੀ. ਆਈ.)-ਬ੍ਰਾਹਮਣਾਂ ਨੂੰ ਕਥਿਤ ਤੌਰ 'ਤੇ ਨਿੰਦਣ ਦੇ ਮਾਮਲੇ 'ਚ ਅੱਜ ਰਾਜਸਥਾਨ ਹਾਈਕੋਰਟ ਨੇ ਟਵਿਟਰ ਸੀ. ਈ. ਓ. ਜੈਕ ਡੋਰਸੀ ਦੀ ਗਿ੍ਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ ਪਰ ਉਨ੍ਹਾਂ ਿਖ਼ਲਾਫ਼ ਦਰਜ ਐਫ. ਆਈ. ਆਰ. ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ...

ਪੂਰੀ ਖ਼ਬਰ »

ਅਮਿਤ ਸ਼ਾਹ 'ਤੇ ਵਿਵਾਦਪੂਰਨ ਟਿੱਪਣੀ ਕਰਨ ਲਈ ਰਾਹੁਲ ਗਾਂਧੀ ਨੂੰ ਸੰਮਨ ਜਾਰੀ

ਰਾਂਚੀ, 12 ਦਸੰਬਰ (ਏਜੰਸੀ)-ਸਥਾਨਕ ਅਦਾਲਤ ਵਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣੇ ਹਮਰੁਤਬਾ ਵਿਰੋਧੀ ਧਿਰ ਭਾਜਪਾ ਦੇ ਅਮਿਤ ਸ਼ਾਹ ਖਿਲਾਫ਼ ਵਿਵਾਦਪੂਰਨ ਬਿਆਨ ਦੇਣ ਲਈ ਸੰਮਨ ਜਾਰੀ ਕੀਤੇ ਗਏ ਹਨ | ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਅਜੇ ਕੁਮਾਰ ...

ਪੂਰੀ ਖ਼ਬਰ »

ਚੀਨ ਤੇ ਅਮਰੀਕਾ ਵਲੋਂ ਆਪਣੇ ਵਪਾਰਕ ਮਾਮਲੇ ਸੁਲਝਾਉਣ ਲਈ ਗੱਲਬਾਤ ਦੀ ਸ਼ੁਰੂਆਤ

ਵਾਸ਼ਿੰਗਟਨ, 12 ਦਸੰਬਰ (ਏਜੰਸੀ)-ਅਮਰੀਕਾ ਅਤੇ ਚੀਨ ਦੇ ਸਿਖ਼ਰ ਦੇ ਅਧਿਕਾਰੀਆਂ ਨੇ ਆਪਣੇ ਵਪਾਰਕ ਮਤਭੇਦਾਂ ਨੂੰ ਸੁਲਝਾਉਣ ਲਈ ਗੱਲਬਾਤ ਸ਼ੁਰੂ ਕਰ ਦਿੱਤੀ ਹੈ | ਇਕ ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਵਪਾਰ ਦੇ ਸੰਤੁਲਨ ਨੂੰ ਘਟਾਉਂਦੇ ਹੋਏ ਖਾਸ ਕਰਕੇ ਉਨ੍ਹਾਂ ...

ਪੂਰੀ ਖ਼ਬਰ »

ਭਾਰਤ ਜਨਤਕ ਸਿਹਤ ਖ਼ਰਚ ਜੀ.ਡੀ.ਪੀ. ਦੇ 2.5 ਫ਼ੀਸਦੀ ਤੱਕ ਵਧਾਏਗਾ-ਮੋਦੀ

ਨਵੀਂ ਦਿੱਲੀ, 12 ਦਸੰਬਰ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ 2025 ਤੱਕ ਆਪਣੇ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦਾ 2.5 ਫ਼ੀਸਦੀ ਤੱਕ ਜਨਤਕ ਸਿਹਤ ਦੇ ਖ਼ੇਤਰ 'ਚ ਖ਼ਰਚ ਕਰੇਗਾ | ਮੋਦੀ ਨੇ ਕਿਹਾ ਕਿ ਭਾਰਤ ਉਨ੍ਹਾਂ ਪਹਿਲੇ ਦੇਸ਼ਾਂ 'ਚ ਸ਼ਾਮਿਲ ਹੈ ...

ਪੂਰੀ ਖ਼ਬਰ »

ਰੇਲ ਗੱਡੀਆਂ 'ਚ ਬਲੈਕ ਬਾਕਸ ਵਰਗੀ ਆਡੀਓ-ਵੀਡੀਓ ਰਿਕਾਰਡਿੰਗ ਸਿਸਟਮ ਪ੍ਰਣਾਲੀ-ਗੋਹੈਨ

ਨਵੀਂ ਦਿੱਲੀ, 12 ਦਸੰਬਰ (ਏਜੰਸੀ)—ਰੇਲਵੇ ਮੰਤਰਾਲੀ ਵਲੋਂ ਸੰਸਦ 'ਚ ਦੱਸਿਆ ਗਿਆ ਕਿ ਕਿਸੇ ਵੀ ਹਾਦਸੇ ਦੇ ਵਾਪਰਨ ਦੇ ਘਟਨਕ੍ਰਮ ਨੂੰ ਰਿਕਾਰਡ ਕਰਨ ਲਈ ਕੁਝ ਰੇਲਾਂ 'ਚ ਜਹਾਜ਼ਾਂ ਦੇ ਬਲੈਕ ਬਕਸੇ ਵਰਗਾ ਸਮਾਨ ਲਗਾਇਆ ਗਿਆ ਹੈ | ਲੋਕ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਰੇਲ ਰਾਜ ...

ਪੂਰੀ ਖ਼ਬਰ »

ਗੁਰਮੀਤ ਸਿੰਘ ਕੂਨਰ ਕਰਨਪੁਰ ਹਲਕੇ ਤੋਂ ਤੀਜੀ ਵਾਰ ਜੇਤੂ ਰਹੇ

ਸ੍ਰੀ ਮੁਕਤਸਰ ਸਾਹਿਬ, 12 ਦਸੰਬਰ (ਰਣਜੀਤ ਸਿੰਘ ਢਿੱਲੋਂ)-ਕਾਂਗਰਸ ਪਾਰਟੀ ਦੇ ਰਾਜਸਥਾਨ ਸੂਬੇ 'ਚ ਕਰਨਪੁਰ ਹਲਕੇ ਤੋਂ ਉਮੀਦਵਾਰ ਗੁਰਮੀਤ ਸਿੰਘ ਕੂਨਰ ਤੀਜੀ ਵਾਰ ਵਿਧਾਇਕ ਚੁਣੇ ਗਏ ਹਨ | ਇਸ ਵਾਰ ਉਨ੍ਹਾਂ ਆਪਣੇ ਵਿਰੋਧੀ ਅਜ਼ਾਦ ਉਮੀਦਵਾਰ ਪਿ੍ਥਵੀ ਪਾਲ ਸਿੰਘ ਸੰਧੂ ...

ਪੂਰੀ ਖ਼ਬਰ »

ਫਰਾਂਸ ਦੇ ਬਾਜ਼ਾਰ 'ਚ ਹਥਿਆਰਬੰਦ ਵਲੋਂ ਗੋਲੀਬਾਰੀ-ਤਿੰਨ ਮੌਤਾਂ

ਸਟਰਾਸਬਰਗ (ਫਰਾਂਸ), 12 ਦਸੰਬਰ (ਏਜੰਸੀ)-ਫਰਾਂਸ ਦੇ ਸ਼ਹਿਰ ਸਟਰਾਸਬਰਗ ਦੇ ਇਕ ਬਾਜ਼ਾਰ 'ਚ ਇਕ ਹਥਿਆਰਬੰਦ ਵਿਅਕਤੀ ਨੇ ਗੋਲੀਆਂ ਚਲਾ ਕੇ ਕਰੀਬ ਤਿੰਨ ਲੋਕਾਂ ਨੂੰ ਮਾਰ ਦਿੱਤਾ ਅਤੇ ਇਸ ਗੋਲੀਬਾਰੀ 'ਚ ਦਰਜ਼ਨ ਦੇ ਕਰੀਬ ਲੋਕ ਜ਼ਖਮੀ ਹੋ ਗਏ ਹਨ | ਗ੍ਰਹਿ ਮੰਤਰੀ ਕ੍ਰਿਸਟੋਫ਼ ...

ਪੂਰੀ ਖ਼ਬਰ »

ਰਿਸ਼ਤਿਆਂ 'ਚ ਸੁਧਾਰ ਲਈ ਭਾਰਤ ਦਾ ਨਕਾਰਾਤਮਕ ਰਵੱਈਆ ਸਹੀ ਨਹੀਂ-ਪਾਕਿ ਵਿਦੇਸ਼ ਸਕੱਤਰ

ਇਸਲਾਮਾਬਾਦ, 12 ਦਸੰਬਰ (ਪੀ.ਟੀ.ਆਈ.)-ਪਾਕਿਸਤਾਨ ਦੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ ਭਾਰਤ 'ਤੇ ਹਮਲਾਵਰ ਲਾਗਤਬਾਜ਼ੀ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਭਾਰਤ ਦਾ ਨਕਾਰਾਤਮਕ ਰਵੱਈਆ ਨਾ ਕੇਵਲ ਦੁਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ 'ਚ ...

ਪੂਰੀ ਖ਼ਬਰ »

ਜੀ.ਐਸ.ਏ.ਟੀ.-7ਏ. ਸੰਚਾਰ ਉਪਗ੍ਰਹਿ 19 ਦਸੰਬਰ ਨੂੰ ਛੱਡਿਆ ਜਾਵੇਗਾ-ਇਸਰੋ

ਬੈਂਗਲੁਰੂ, 12 ਦਸੰਬਰ (ਏਜੰਸੀ)- ਭਾਰਤੀ ਪੁਲਾੜ ਖੋਜ ਸੰਸਥਾ(ਇਸਰੋ) ਨੇ ਕਿਹਾ ਹੈ ਕਿ ਭਾਰਤ ਆਪਣੇ ਨਵੇਂ ਸੰਚਾਰ ਉਪਗ੍ਰਹਿ ਜੀ.ਐਸ.ਏ.ਟੀ.-7ਏ ਨੂੰ 19 ਦਸੰਬਰ ਨੂੰ ਲਾਂਚ ਕਰੇਗਾ ਜੋ ਜੇਓਸੀਨਕਰੋਨਸ ਸੈਟੇਲਾਈਟ ਲਾਂਚ ਵਾਹਨ ਜੀ.ਐਸ.ਐਲ.ਵੀ.-ਐਫ਼11 ਨੂੰ ਸ੍ਰੀਹਰੀਕੋਟਾ ਵਿਖੇ ...

ਪੂਰੀ ਖ਼ਬਰ »

'ਮੈਂ ਵੀ ਉਸੇ ਰਾਜ 'ਚ ਪੈਦਾ ਹੋਈ, ਜਿਥੇ ਤੁਸੀਂ ਜਨਮ ਲਿਆ' ਸੰਸਦ ਮੈਂਬਰ ਪ੍ਰਮਿਲਾ ਨੇ ਗੂਗਲ ਦੀ ਸੀ.ਈ.ਓ. ਨੂੰ ਕਿਹਾ

ਵਾਸ਼ਿੰਗਟਨ, 12 ਦਸੰਬਰ (ਏਜੰਸੀ)-ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ 'ਡਾਟਾ ਪ੍ਰਾਈਵੇਸੀ' 'ਤੇ ਜਵਾਬ ਦੇਣ ਲਈ ਅਮਰੀਕੀ ਸੰਸਦ ਦੇ ਸਾਹਮਣੇ ਪੇਸ਼ ਹੋਏ | ਇਥੇ ਉਨ੍ਹਾਂ ਦਾ ਸਾਹਮਣਾ ਭਾਰਤੀ ਮੂਲ ਦੀ ਪਹਿਲੀ ਅਮਰੀਕੀ ਮਹਿਲਾ ਸੰਸਦ ਮੈਂਬਰ ਪ੍ਰਮਿਲਾ ਜਯਾਪਾਲ ਨਾਲ ਹੋਇਆ | ...

ਪੂਰੀ ਖ਼ਬਰ »

ਪਾਕਿ ਨੇ ਅਮਰੀਕਾ ਵਲੋਂ ਕਾਲੀ ਸੂਚੀ 'ਚ ਪਾਏ ਜਾਣ ਦੇ ਫ਼ੈਸਲੇ ਨੂੰ ਨਕਾਰਿਆ

ਅੰਮਿ੍ਤਸਰ, 12 ਦਸੰਬਰ (ਸੁਰਿੰਦਰ ਕੋਛੜ)-ਅਮਰੀਕਾ ਵਲੋਂ ਪਾਕਿਸਤਾਨ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਦੀ ਕਾਲੀ ਸੂਚੀ 'ਚ ਪਾਏ ਜਾਣ ਦੇ ਫ਼ੈਸਲੇ ਨੂੰ ਨਕਾਰਦਿਆਂ ਪਾਕਿ ਸਰਕਾਰ ਨੇ ਇਸ ਪ੍ਰਤੀ ਵਿਰੋਧ ਜ਼ਾਹਰ ਕੀਤਾ ਹੈ | ਪਾਕਿਸਤਾਨ ਨੇ ਅਮਰੀਕਾ ਦੇ ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ 3 ਸਾਲਾ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ 'ਚ ਮੌਤ ਦੀ ਸਜ਼ਾ ਉਮਰ ਕੈਦ 'ਚ ਬਦਲੀ

ਨਵੀਂ ਦਿੱਲੀ, 12 ਦਸੰਬਰ (ਏਜੰਸੀ)-ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਕ ਵਿਅਕਤੀ ਨੂੰ 2007 'ਚ 3 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਅਤੇ ਉਸ ਦੀ ਹੱਤਿਆ ਕਰਨ ਦੇ ਮਾਮਲੇ 'ਚ ਮੌਤ ਦੀ ਸਜ਼ਾ ਦੇ ਫੈਂਸਲੇ ਨੂੰ ਬਦਲਦਿਆਂ ਨਿਰਦੇਸ਼ ਦਿੱਤੇ ਹਨ ਕਿ ਦੋਸ਼ੀ ਨੂੰ ਬਾਕੀ ਦੇ ਆਮ ਜੀਵਨ ...

ਪੂਰੀ ਖ਼ਬਰ »

ਧਾਰਮਿਕ ਆਜ਼ਾਦੀ ਦੀ ਉਲੰਘਣਾ ਲਈ ਪਾਕਿ ਨੂੰ ਕਾਲੀ ਸੂਚੀ 'ਚ ਪਾਉਣਾ ਟਰੰਪ ਪ੍ਰਸ਼ਾਸਨ ਦਾ ਦਲੇਰੀ ਵਾਲਾ ਕਦਮ- ਅਮਰੀਕੀ ਸੰਸਦ ਮੈਂਬਰ

ਵਾਸ਼ਿੰਗਟਨ, 12 ਦਸੰਬਰ (ਪੀ.ਟੀ.ਆਈ.)-ਅਮਰੀਕਾ ਦੇ ਇਕ ਪ੍ਰਭਾਵਸ਼ਾਲੀ ਸੰਸਦ ਮੈਂਬਰ ਦਾ ਕਹਿਣਾ ਹੈ ਕਿ ਟਰੰਪ ਪ੍ਰਸ਼ਾਸਨ ਵਲੋਂ ਪਾਕਿਸਤਾਨ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਦੀ ਕਾਲੀ ਸੂਚੀ 'ਚ ਪਾਉਣਾ ਇਕ ਦਲੇਰੀ ਵਾਲਾ ਕਦਮ ਹੈ | ਸੰਸਦ ਦੇ ਵਿਸ਼ਵ ...

ਪੂਰੀ ਖ਼ਬਰ »

ਆਟਿਜ਼ਮ ਬਿਮਾਰੀ ਨਾਲ ਸਬੰਧਿਤ ਸੋਧ ਬਿੱਲ ਰਾਜ ਸਭਾ 'ਚ ਪਾਸ

ਨਵੀਂ ਦਿੱਲੀ, 12 ਦਸੰਬਰ (ਏਜੰਸੀ)-ਆਟਿਜ਼ਮ ਬਿਮਾਰੀ ਨਾਲ ਪੀੜਤ ਦਿਵਿਆਂਗਾਂ ਲਈ ਰਾਸ਼ਟਰੀ ਟਰੱਸਟ ਦੇ ਗਠਨ 'ਚ ਨਿਯਮਾਂ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਨਾਲ ਸਬੰਧਿਤ ਇਕ ਅਹਿਮ ਬਿੱਲ ਨੂੰ ਰਾਜ ਸਭਾ 'ਚ ਹੰਗਾਮੇ ਦੇ ਵਿਚਕਾਰ ਪਾਸ ਕਰ ਦਿੱਤਾ ਗਿਆ | ਸਮਾਜਿਕ ਨਿਆ ਅਤੇ ...

ਪੂਰੀ ਖ਼ਬਰ »

ਪਿਛਲੇ ਤਿੰਨ ਸਾਲਾਂ 'ਚ 11 ਭਗੌੜੇ ਅਪਰਾਧੀਆਂ ਨੂੰ ਭਾਰਤ ਲਿਆਂਦਾ ਗਿਆ-ਸਰਕਾਰ

ਨਵੀਂ ਦਿੱਲੀ, 12 ਦਸੰਬਰ (ਪੀ.ਟੀ.ਆਈ.)-ਸਰਕਾਰ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਅਗਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਦੇ ਵਿਚੋਲੀਏ ਕ੍ਰਿਸਚੀਅਨ ਮਿਸ਼ੇਲ ਸਮੇਤ 11 ਭਗੌੜੇ ਅਪਰਾਧੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਹੈ | ਲੋਕ ਸਭਾ 'ਚ ਇਕ ਸਵਾਲ ਦੇ ਲਿਖ਼ਤੀ ...

ਪੂਰੀ ਖ਼ਬਰ »

ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਿਆਂ 'ਚ ਭਾਰੀ ਵਾਧਾ ਗ੍ਰਹਿ ਮੰਤਰਾਲੇ ਦੀ ਰਿਪੋਰਟ 'ਚ ਹੋਇਆ ਖੁਲਾਸਾ

ਨਵੀਂ ਦਿੱਲੀ, 12 ਦਸੰਬਰ (ਏਜੰਸੀ)-ਪਾਕਿਸਤਾਨ ਦੀ ਮਦਦ ਨਾਲ ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਖਿਲਾਫ਼ ਅੱਤਵਾਦੀਆਂ ਦੇ ਹਮਲਿਆਂ ਦੀ ਸੰਖਿਆ 'ਚ ਜਬਰਦਸਤ ਵਾਧਾ ਹੋ ਰਿਹਾ ਹੈ | ਸੰਸਦ 'ਚ ਪੇਸ਼ ਗ੍ਰਹਿ ਮੰਤਰਾਲੇ ਦੀ ਇਕ ਰਿਪੋਰਟ ਮੁਤਾਬਕਤ ਇਸ ਸਾਲ ਸੁਰੱਖਿਆ ਬਲਾਂ 'ਤੇ 587 ...

ਪੂਰੀ ਖ਼ਬਰ »

ਸੁਪਰੀਮ ਕੋਰਟ ਨੇ 6 ਲੋਕਾਂ ਦੇ ਹੱਤਿਆਰੇ ਦੀ ਮੌਤ ਦੀ ਸਜ਼ਾ ਘਟਾ ਕੇ ਉਮਰ ਕੈਦ ਕੀਤੀ

ਨਵੀਂ ਦਿੱਲੀ, 12 ਦਸੰਬਰ (ਏਜੰਸੀ)- ਸੁਪਰੀਮ ਕੋਰਟ ਨੇ ਅੱਜ 2001 'ਚ ਕੇਰਲਾ ਦੇ ਇਕ ਪਰਿਵਾਰ ਦੇ 6 ਮੈਂਬਰਾਂ ਦੀ ਹੱਤਿਆ ਕਰਨ ਵਾਲੇ ਦੀ ਮੌਤ ਦੀ ਸਜ਼ਾ ਨੂੰ ਘਟਾ ਕੇ ਉਮਰ ਕੈਦ 'ਚ ਤਬਦੀਲ ਕਰ ਦਿੱਤਾ ਹੈ | ਜਸਟਿਸ ਮਦਨ ਬੀ. ਲੋਕੁਰ ਦੀ ਅਗਵਾਈ ਵਾਲੀ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ...

ਪੂਰੀ ਖ਼ਬਰ »

ਪਾਕਿ ਜੇਲ੍ਹਾਂ 'ਚ ਸੜ ਰਹੇ ਹਨ 482 ਭਾਰਤੀ ਮਛੇਰੇ

ਨਵੀਂ ਦਿੱਲੀ, 12 ਦਸੰਬਰ (ਏਜੰਸੀ)-ਕੇਂਦਰ ਸਰਕਾਰ ਨੇ ਲੋਕ ਸਭਾ 'ਚ ਦੱਸਿਆ ਕਿ ਪਾਕਿਸਤਾਨ ਅਤੇ ਸ੍ਰੀਲੰਕਾ ਦੀਆਂ ਅਨੇਕਾ ਜੇਲ੍ਹਾਂ 'ਚ 500 ਭਾਰਤੀ ਮਛੇਰੇ ਸੜ ਰਹੇ ਹਨ | ਵਿਦੇਸ਼ ਮਾਮਲਿਆਂ ਬਾਰੇ ਰਾਜ ਮੰਤਰੀ ਵੀ ਕੇ ਸਿੰਘ ਨੇ ਇਕ ਲਿਖਤੀ ਜਵਾਬ 'ਚ ਕਿਹਾ ਕਿ 482 ਮਛੇਰੇ ...

ਪੂਰੀ ਖ਼ਬਰ »

2022 ਦੀਆਂ ਚੋਣਾਂ ਦੀ ਅਗਵਾਈ ਨਹੀਂ ਕਰੇਗੀ ਥਰੇਸਾ ਮੇਅ

ਲੰਡਨ, 12 ਦਸੰਬਰ (ਏਜੰਸੀ)-ਬਰਤਾਨੀਆ ਦੀ ਪ੍ਰਧਾਨ ਮੰਤਰੀ ਥਰੇਸਾ ਮੇਅ ਨੇ ਅੱਜ ਆਪਣੇ ਸੰਸਦ ਮੈਂਬਰਾਂ ਨੂੰ ਦੱਸਿਆ ਹੈ ਕਿ ਉਹ 2022 ਦੀਆਂ ਚੋਣਾਂ ਤੋਂ ਪਾਸੇ ਹਟਣ ਦੀ ਯੋਜਨਾ ਬਣਾ ਰਹੀ ਹੈ ਤੇ ਥਰੇਸਾ ਨੇ ਆਪਣੇ ਸੰਸਦ ਮੈਂਬਰਾਂ ਤੋਂ ਵਿਸ਼ਵਾਸ਼ ਮਤੇ 'ਚ ਸਹਿਯੋਗ ਮੰਗਿਆ | ਇਕ ...

ਪੂਰੀ ਖ਼ਬਰ »

5 ਸੂਬਿਆਂ 'ਚ ਚੋਣ ਨਤੀਜਿਆਂ ਦੀਆਂ ਭਵਿੱਖਬਾਣੀਆਂ ਨਤੀਜਿਆਂ 'ਤੇ ਖ਼ਰੀਆਂ ਨਹੀਂ ਉੱਤਰੀਆਂ

ਨਵੀਂ ਦਿੱਲੀ, 12 ਦਸੰਬਰ (ਏਜੰਸੀ)-ਹਰੇਕ ਚੋਣ ਤੋਂ ਬਾਅਦ ਐਗਜ਼ਿਟ ਪੋਲ ਜ਼ੋਰਦਾਰ ਬਹਿਰ ਅਤੇ ਵਿਚਾਰ ਵਟ ਾਂਦਰੇ ਦਾ ਮੁੱਖ ਬਿੰਦੂ ਹੁੰਦੇ ਹਨ | ਵੱਖ ਵੱਖ ਏਜੰਸੀਆਂ ਵਲੋਂ ਕੀਤੀਆਂ ਭਵਿੱਖਵਾਣੀਆਂ ਵੋਟਾਂ ਦੇ ਰੁਝਾਨ ਨਿਰਧਾਰਤ ਕਰਨ ਲਈ ਸਹਾਈ ਸਿੱਧ ਹੁੰਦੀਆਂ ਹਨ | ਬੀਤੀ 7 ...

ਪੂਰੀ ਖ਼ਬਰ »

ਕੰਮ ਵਾਲੀ ਥਾਂ 'ਤੇ ਔਰਤਾਂ ਨੂੰ ਮਿਲਣਾ ਚਾਹੀਦੈ ਪੂਰਾ ਸਨਮਾਨ-ਦਿੱਲੀ ਹਾਈਕੋਰਟ

ਨਵੀਂ ਦਿੱਲੀ, 12 ਦਸੰਬਰ (ਪੀ. ਟੀ. ਆਈ.)-ਦਿੱਲੀ ਹਾਈਕੋਰਟ ਦਾ ਕਹਿਣਾ ਹੈ ਕਿ ਕੰਮ ਵਾਲੀ ਥਾਂ 'ਤੇ ਔਰਤਾਂ ਨਾਲ ਸਨਮਾਨਜਨਕ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਇਕ ਗਰਭਵਤੀ ਔਰਤ ਮੁਲਾਜ਼ਮ ਪ੍ਰਤੀ ਸਮਝਦਾਰੀ ਅਤੇ ਹਮਦਰਦੀ ਭਰੇ ਸ਼ਬਦਾਂ ਦਾ ਪ੍ਰਗਟਾਵਾ ਕਰਨਾ ਚਾਹੀਦਾ ਹੈ | ...

ਪੂਰੀ ਖ਼ਬਰ »

ਸੰਯੁਕਤ ਰਾਸ਼ਟਰ ਵਾਤਾਵਰਨ ਰਿਪੋਰਟ 'ਤੇ ਧਿਆਨ ਦੇਣ ਦੀ ਲੋੜ-ਭਾਰਤ

ਕਾਟੋਵਾਈਸ, 12 ਦਸੰਬਰ (ਪੀ. ਟੀ. ਆਈ.)-ਭਾਰਤ ਨੇ ਹੋਰ 3 ਦੇਸ਼ਾਂ ਸਣੇ ਕਿਹਾ ਹੈ ਕਿ ਸੰਯੁਕਤ ਰਾਸ਼ਟਰ ਵਾਤਾਵਰਨ ਵਿਗਿਆਨਕ ਰਿਪੋਰਟ ਨੂੰ ਵਾਤਾਵਰਨ ਦੀ ਗੱਲਬਾਤ 'ਚ ਧਿਆਨ ਰੱਖਣਾ ਚਾਹੀਦਾ ਹੈ | ਇਹ ਰਿਪੋਰਟ ਅਮਰੀਕਾ, ਸਾਊਦੀ ਅਰਬ, ਰੂਸ ਅਤੇ ਕੁਵੈਤ (ਬੇਸਿਕ ਸਮੂਹ) ਸਣੇ ਵੱਖ ...

ਪੂਰੀ ਖ਼ਬਰ »

ਬਿਜਲੀ ਸਬਸਿਡੀ ਮਿਲਣ 'ਚ ਦੇਰੀ ਹੋਣ ਨਾਲ ਵਧਣਗੀਆਂ ਪਾਵਰਕਾਮ ਦੀਆਂ ਮੁਸ਼ਕਿਲਾਂ

ਸ਼ਿਵ ਸ਼ਰਮਾ ਜਲੰਧਰ, 12 ਨਵੰਬਰ-ਪਾਵਰਕਾਮ ਨੂੰ ਆਪਣੀ ਬਣਦੀ ਪਿਛਲੀ ਸਬਸਿਡੀ ਦੀ ਰਕਮ ਨਾ ਮਿਲਣ ਕਰਕੇ ਆਉਣ ਵਾਲੇ ਸਮੇਂ 'ਚ ਉਸ ਦੇ ਪਸੀਨੇ ਛੁੱਟ ਸਕਦੇ ਹਨ ਕਿਉਂਕਿ ਇਕ ਪਾਸੇ ਤਾਂ ਉਸ ਨੇ ਭਾਵੇਂ ਇਸ ਸਾਲ ਬਿਜਲੀ ਦੀ ਵਿੱਕਰੀ ਕਰਕੇ ਕੁਝ ਮੁਨਾਫ਼ਾ ਦਿਖਾਇਆ ਹੈ ਪਰ ਜੇਕਰ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX