ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆ ਗਿਰੋਹ ਦੇ ਚਾਰ ਮੈਂਬਰਾਂ ਨੂੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਫ਼ਾਜ਼ਿਲਕਾ ਜਗਦੀਸ਼ ....
ਕੈਦੀ ਭਜਾ ਕੇ ਲਿਜਾਉਣ ਦੀ ਪੁਲਿਸ ਮੁਲਜ਼ਮਾਂ ਨੇ ਘੜੀ ਝੂਠੀ ਕਹਾਣੀ
. . .  1 day ago
ਤਲਵੰਡੀ ਭਾਈ, 24 ਜੂਨ (ਕੁਲਜਿੰਦਰ ਸਿੰਘ ਗਿੱਲ)- ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ੀ ਲਈ ਲਿਆਏ ਜਾ ਰਹੇ ਇੱਕ ਕੈਦੀ ਨੂੰ ਉਸ ਦੇ ਸਾਥੀਆਂ ਵੱਲੋਂ ਭਜਾ ਕੇ ਲੈ ਜਾਣ ਦੀ ਸੂਚਨਾ ਨੇ ਜ਼ਿਲ੍ਹਾ ਫ਼ਿਰੋਜਪੁਰ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਪ੍ਰੰਤੂ ਸਾਰੇ .....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 46 ਓਵਰਾਂ ਤੋਂ ਬਾਅਦ ਬੰਗਲਾਦੇਸ਼ 227/5
. . .  1 day ago
ਕੈਪਟਨ ਨੇ ਡੇਰਾ ਪ੍ਰੇਮੀ ਕਤਲ ਮਾਮਲੇ ਦੀ ਜਾਂਚ ਲਈ 'ਸਿੱਟ' ਦੇ ਗਠਨ ਲਈ ਹੁਕਮ ਕੀਤੇ ਜਾਰੀ
. . .  1 day ago
ਚੰਡੀਗੜ੍ਹ, 24 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ(ਐੱਸ.ਆਈ.ਟੀ) ਦੇ ਗਠਨ ਦੇ ਹੁਕਮ ਜਾਰੀ ਕੀਤੇ ਹਨ। ਐੱਸ.ਆਈ.ਟੀ ਦੀ ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 40 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦੀਆਂ 200 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦਾ ਹੋਇਆ ਅੰਤਿਮ ਸਸਕਾਰ
. . .  1 day ago
ਕੋਟਕਪੂਰਾ, 24 ਜੂਨ (ਮੋਹਰ ਗਿੱਲ, ਮੇਘਰਾਜ ਸ਼ਰਮਾ)- ਨਾਭਾ ਜੇਲ੍ਹ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਅੰਤਿਮ ਸਸਕਾਰ ਅੱਜ ਕਰ ਦਿੱਤਾ ਗਿਆ ਹੈ। ਬਿੱਟੂ ਦੇ ਵੱਡੇ ਪੁੱਤਰ ਅਮਰਿੰਦਰ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਦੱਸਣਯੋਗ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਚੌਥਾ ਖਿਡਾਰੀ ਆਊਟ, ਸੌਮਯ ਸਰਕਾਰ ਨੇ ਬਣਾਈਆਂ 3 ਦੌੜਾਂ
. . .  1 day ago
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦੀ ਤਜਵੀਜ਼ ਪ੍ਰਵਾਨ ਕਰੇ ਪਾਕਿ ਸਰਕਾਰ- ਭਾਈ ਲੌਂਗੋਵਾਲ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ 'ਚ ਇੱਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ ਤਿੰਨ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਤੀਜਾ ਖਿਡਾਰੀ ਆਊਟ, ਸ਼ਾਕਿਬ ਨੇ ਬਣਾਈਆਂ 51 ਦੌੜਾਂ
. . .  1 day ago
ਮਹਿੰਦਰਪਾਲ ਬਿੱਟੂ ਦੇ ਅੰਤਿਮ ਸਸਕਾਰ ਲਈ ਰਾਜ਼ੀ ਹੋਏ ਡੇਰਾ ਪ੍ਰੇਮੀ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 20 ਓਵਰਾਂ ਤੋਂ ਬਾਅਦ ਬੰਗਲਾਦੇਸ਼ 95/2
. . .  1 day ago
ਜਲ ਸਰੋਤ ਮੁਲਾਜ਼ਮਾਂ ਵਲੋਂ ਤਨਖ਼ਾਹ ਨਾ ਮਿਲਣ 'ਤੇ ਰੋਸ ਮੁਜ਼ਾਹਰਾ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਦੂਜਾ ਖਿਡਾਰੀ ਆਊਟ, ਤਮੀਮ ਇਕਬਾਲ ਨੇ ਬਣਾਈਆਂ 36 ਦੌੜਾਂ
. . .  1 day ago
ਦਿਨ-ਦਿਹਾੜੇ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 15 ਓਵਰਾਂ ਤੋਂ ਬਾਅਦ ਬੰਗਲਾਦੇਸ਼ 74 /1
. . .  1 day ago
ਬਲਾਚੌਰ 'ਚ ਸੜਕ ਨਿਰਮਾਣ ਦੀ ਢਿੱਲੀ ਰਫ਼ਤਾਰ ਨੂੰ ਲੈ ਕੇ ਅਕਾਲੀ ਭਾਜਪਾ ਆਗੂਆਂ ਵੱਲੋਂ ਪ੍ਰਦਰਸ਼ਨ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 10 ਓਵਰਾਂ ਤੋਂ ਬਾਅਦ ਬੰਗਲਾਦੇਸ਼ 40 /1
. . .  1 day ago
ਪੇਸ਼ੀ ਭੁਗਤਣ ਆਏ ਕੈਦੀ ਨੂੰ ਲੈ ਕੇ ਫ਼ਰਾਰ ਹੋਏ ਉਸ ਦੇ ਸਾਥੀ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਬੰਗਲਾਦੇਸ਼ 25 /1
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 23 ਦੌੜਾਂ 'ਤੇ ਬੰਗਲਾਦੇਸ਼ ਦਾ ਪਹਿਲਾਂ ਖਿਡਾਰੀ ਆਊਟ
. . .  1 day ago
ਦਾਂਤੇਵਾੜਾ 'ਚ ਮਾਉਵਾਦੀਆਂ ਨੇ ਕੀਤਾ ਆਈ.ਡੀ.ਧਮਾਕਾ
. . .  1 day ago
ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ ਵਿਜੇ ਵਡੇਟੀਵਾਰ
. . .  1 day ago
ਕ੍ਰਾਂਤੀਕਾਰੀ ਮੋਰਚਾ ਵੱਲੋਂ ਬਲਾਕ ਚੋਗਾਵਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਡੀ.ਐੱਸ.ਪੀ. ਦਫ਼ਤਰ ਦਾ ਘਿਰਾਓ
. . .  1 day ago
27 ਫਰਵਰੀ ਨੂੰ ਭਾਰਤੀ ਹਵਾਈ ਖੇਤਰ 'ਚ ਨਹੀਂ ਵੜੇ ਸਨ ਪਾਕਿ ਜਹਾਜ਼- ਧਨੋਆ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਖੇਮਕਰਨ 'ਚ ਪੁਲਿਸ ਨੇ ਇੱਕ ਹਜ਼ਾਰ ਨਸ਼ੀਲੇ ਕੈਪਸੂਲਾਂ ਸਣੇ ਦੋ ਨੂੰ ਕੀਤਾ ਕਾਬੂ
. . .  1 day ago
6 ਸਾਲਾ ਬਾਲੜੀ ਨਾਲ ਹੋਮਗਾਰਡ ਕਰਮਚਾਰੀ ਦੇ ਕਲਯੁਗੀ ਪੁੱਤਰ ਵਲੋਂ ਜਬਰ ਜਨਾਹ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਪਲਾਸਟਿਕ ਸਨਅਤਕਾਰਾਂ ਵਲੋਂ ਸੰਘਰਸ਼ ਵਿੱਢਣ ਦਾ ਐਲਾਨ
. . .  1 day ago
ਰਵੀਸ਼ੰਕਰ ਪ੍ਰਸਾਦ ਨੇ ਲੋਕ ਸਭਾ 'ਚ ਪੇਸ਼ ਕੀਤਾ ਆਧਾਰ ਅਤੇ ਹੋਰ ਕਾਨੂੰਨੀ (ਸੋਧ) ਬਿੱਲ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਅਸ਼ੋਕ ਗਹਿਲੋਤ ਨੇ ਦਿੱਤੇ ਬਾੜਮੇਰ ਹਾਦਸੇ ਦੀ ਜਾਂਚ ਦੇ ਹੁਕਮ
. . .  1 day ago
ਕੋਟਕਪੂਰਾ 'ਚ ਪੁਲਿਸ ਵਲੋਂ ਕੱਢਿਆ ਗਿਆ ਫਲੈਗ ਮਾਰਚ
. . .  1 day ago
ਚਮਕੀ ਬੁਖ਼ਾਰ ਕਾਰਨ ਬੱਚਿਆਂ ਦੀ ਮੌਤ 'ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਅਤੇ ਬਿਹਾਰ ਸਰਕਾਰ ਕੋਲੋਂ ਮੰਗਿਆ ਜਵਾਬ
. . .  1 day ago
ਸਰਹੱਦੀ ਖੇਤਰ 'ਚ ਪਏ ਹਲਕੇ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ
. . .  1 day ago
ਬਾੜਮੇਰ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਗਹਿਲੋਤ
. . .  1 day ago
ਲੋਕ ਸਭਾ 'ਚ ਅੱਜ ਜੰਮੂ-ਕਸ਼ਮੀਰ ਰਾਖਵਾਂਕਰਨ ਬਿੱਲ ਪੇਸ਼ ਕਰਨਗੇ ਅਮਿਤ ਸ਼ਾਹ
. . .  1 day ago
ਇੰਡੋਨੇਸ਼ੀਆ 'ਚ ਲੱਗੇ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਗੁਜਰਾਤ 'ਚ ਰਾਜ-ਸਭਾ ਉਪ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ
. . .  1 day ago
ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ
. . .  1 day ago
ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵੱਲੋਂ ਅਸਤੀਫ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਮੱਘਰ ਸੰਮਤ 550

ਸੰਪਾਦਕੀ

ਅਜੇ ਵੀ 2019 ਨੂੰ ਆਪਣੇ ਨਾਂਅ ਕਰ ਸਕਦੇ ਹਨ ਨਰਿੰਦਰ ਮੋਦੀ!

ਵਕਤ ਤੇਜ਼ੀ ਨਾਲ ਗੁਜ਼ਰ ਰਿਹਾ ਹੈ। ਸਾਲ 2018 ਪਾਕਿਸਤਾਨ ਦੇ ਇਤਿਹਾਸ ਵਿਚ ਹਮੇਸ਼ਾ ਯਾਦ ਰੱਖਿਆ ਜਾਏਗਾ ਕਿਉਂਕਿ ਇਸ ਸਾਲ ਵਿਚ ਚੋਣਾਂ ਹੋਈਆਂ, ਜਿਸ ਦੇ ਬਾਅਦ ਕੋਈ ਮੰਨੇ ਜਾਂ ਨਾ ਮੰਨੇ ਬੜੀ ਤਬਦੀਲੀ ਆਈ। ਚੋਣਾਂ ਵਿਚ ਵੱਡੇ-ਵੱਡੇ ਰਾਜਨੀਤਕ ਬੁਰਜ ਉਲਟ ਗਏ। 25 ਜੁਲਾਈ ਤੋਂ ਬਾਅਦ ਨਵੀਂ ਸਰਕਾਰ ਬਣੀ ਤੇ 22 ਸਾਲ ਦੇ ਸੰਘਰਸ਼ ਤੋਂ ਬਾਅਦ ਇਮਰਾਨ ਖਾਨ ਪ੍ਰਧਾਨ ਮੰਤਰੀ ਬਣ ਗਏ। ਪਾਕਿਸਤਾਨ ਦੇ ਅੰਦਰ ਤੇ ਬਾਹਰ ਸਭ ਦੀਆਂ ਨਜ਼ਰਾਂ ਉਨ੍ਹਾਂ ਦੀ ਸਰਕਾਰ ਦੇ ਪਹਿਲੇ 100 ਦਿਨਾਂ 'ਤੇ ਲੱਗੀਆਂ ਸਨ। ਹੁਣ ਇਹ ਪੜਾਅ ਵੀ ਪੂਰਾ ਹੋ ਗਿਆ ਹੈ। ਜੇ ਵਿਰੋਧੀ ਧਿਰ ਦੀ ਗੱਲ ਮੰਨ ਲਈ ਜਾਵੇ ਤਾਂ ਇਮਰਾਨ ਸਰਕਾਰ 100 ਦਿਨਾਂ ਦੇ ਟੀਚੇ ਹਾਸਲ ਨਹੀਂ ਕਰ ਸਕੀ ਪਰ ਇਹ ਗੱਲ ਤਾਂ ਸਭ ਨੂੰ ਮੰਨਣੀ ਪਏਗੀ ਕਿ ਜੋ ਕਾਮਯਾਬੀ ਇਮਰਾਨ ਖਾਨ ਨੇ ਹਾਸਲ ਕੀਤੀ ਹੈ ਉਹ ਆਖ਼ਰ 70 ਸਾਲਾਂ ਵਿਚ ਵੀ ਕੋਈ ਸਰਕਾਰ ਤੇ ਕੋਈ ਵੱਡੇ ਤੋਂ ਵੱਡਾ ਰਾਜਨੀਤਕ ਨੇਤਾ ਵੀ ਹਾਸਲ ਨਹੀਂ ਕਰ ਸਕਿਆ। ਇਸ ਕਾਮਯਾਬੀ ਦਾ ਨਾਂਅ ਕਰਤਾਰਪੁਰ ਲਾਂਘਾ ਹੈ, ਜਿਸ ਨੂੰ ਖੋਲ੍ਹਣ ਦਾ ਸਿਹਰਾ ਇਮਰਾਨ ਖਾਨ ਦੇ ਸਿਰ 'ਤੇ ਹੈ। ਇਮਰਾਨ ਖਾਨ ਦਾ ਇਹ ਕਦਮ ਦੱਖਣੀ ਏਸ਼ੀਆ ਦੀਆਂ ਸਾਰੀਆਂ ਸਰਕਾਰਾਂ 'ਤੇ ਭਾਰੀ ਹੈ, ਕਿਉਂਕਿ ਇਸ ਇਕ ਕਦਮ ਤੋਂ ਬਾਅਦ ਖੇਤਰ ਵਿਚ ਅਮਨ ਦੀ ਹਵਾ ਚੱਲ ਪਈ ਹੈ। ਨਫ਼ਰਤ, ਦੁਸ਼ਮਣੀ ਤੇ ਜੰਗ ਦੇ ਬੱਦਲ ਮੁੱਕ ਗਏ ਹਨ। ਹੁਣ ਸਿਰਫ ਇੰਤਜ਼ਾਰ ਹੈ ਕਿ ਭਾਰਤ ਤੋਂ ਕੌਣ ਇਮਰਾਨ ਦੀ ਸ਼ਾਂਤੀ ਦੀ ਪੇਸ਼ਕਸ਼ ਦਾ ਜਵਾਬ ਦਿੰਦਾ ਹੈ ਤੇ ਕਿੰਨਾ ਵੱਡਾ ਜਵਾਬ ਦਿੰਦਾ ਹੈ ਤੇ ਕਦੋਂ ਜਵਾਬ ਦਿੰਦਾ ਹੈ?
ਪਾਕਿਸਤਾਨ ਨੇ ਆਪਣਾ ਕੰਮ ਕਰ ਦਿੱਤਾ ਹੈ ਪਰ ਭਾਰਤ ਵਲੋਂ ਹੁਣ ਤੱਕ ਸਿਰਫ ਖਾਮੋਸ਼ੀ ਤੋਂ ਇਲਾਵਾ ਕੁਝ ਨਹੀਂ ਆਇਆ। ਪਾਕਿਸਤਾਨ ਦੀ ਜਨਤਾ ਸ਼ਿੱਦਤ ਨਾਲ ਇੰਤਜ਼ਾਰ ਕਰ ਰਹੀ ਹੈ ਕਿ ਪਾਕਿਸਤਾਨ ਨੂੰ ਛੋਟਾ ਤੇ ਆਪਣੇ-ਆਪ ਨੂੰ ਵੱਡਾ ਦੇਸ਼ ਕਹਿਣ ਵਾਲਾ ਭਾਰਤ ਕੀ ਵੱਡੇਪਣ ਦਾ ਮੁਜ਼ਾਹਰਾ ਕਰੇਗਾ? ਸ਼ਾਂਤੀ ਦਾ ਕੋਈ ਵੱਡਾ ਕਦਮ ਚੁੱਕੇਗਾ? ਪਾਕਿਸਤਾਨ ਨੇ ਦੁਨੀਆ ਭਰ ਤੇ ਖ਼ਾਸ ਕਰ ਭਾਰਤ ਵਿਚ ਵਸਣ ਵਾਲੀ ਸਿੱਖ ਕੌਮ ਵਾਸਤੇ ਕਰਤਾਰਪੁਰ ਦੀ ਯਾਤਰਾ ਲਈ ਪਾਸਪੋਰਟ ਤੇ ਵੀਜ਼ਾ ਦੀ ਪਾਬੰਦੀ ਖ਼ਤਮ ਕਰ ਦਿੱਤੀ ਹੈ, ਭਾਵ ਭਾਰਤ ਤੋਂ ਸਿੱਖ ਆਪਣੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਖ਼ਰੀ ਸਥਾਨ ਦੀ ਯਾਤਰਾ ਕਰਨ ਜਦੋਂ ਚਾਹੁਣ ਪੂਰੀ ਆਜ਼ਾਦੀ ਨਾਲ ਆ ਜਾ ਸਕਦੇ, ਉਨ੍ਹਾਂ ਨੂੰ ਰੋਕਿਆ ਨਹੀਂ ਜਾਏਗਾ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 28 ਨਵੰਬਰ ਨੂੰ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਸਮਾਗਮ ਵਿਚ ਵੀ ਭਾਰਤ ਤੋਂ ਆਏ ਵਫ਼ਦ ਦਾ ਖੁੱਲ੍ਹਦਿਲੀ ਨਾਲ ਸਵਾਗਤ ਕੀਤਾ ਅਤੇ ਆਪ ਉਨ੍ਹਾਂ ਨਾਲ ਖਲੋਤੇ ਰਹੇ। ਆਪਣੇ ਭਾਸ਼ਣ ਰਾਹੀਂ ਜਿਹੜਾ ਕਿ ਲਿਖਿਆ ਹੋਇਆ ਨਹੀਂ ਸੀ, ਉਨ੍ਹਾਂ ਨੇ ਭਾਰਤ ਨਾਲ ਆਪਣੇ 'ਮਨ ਕੀ ਬਾਤ' ਕੀਤੀ, ਜਿਹੜੀ ਹੁਣ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਆਪਣੇ ਦੇਸ਼ ਵਿਚ ਕਰਦੇ ਆਏ ਹਨ। ਮੋਦੀ ਜੀ ਨੇ ਹਾਲੇ ਤੱਕ ਪਾਕਿਸਤਾਨ ਦੇ ਲੋਕਾਂ ਨਾਲ 'ਮਨ ਕੀ ਬਾਤ' ਨਹੀਂ ਕੀਤੀ। ਕਰਤਾਰਪੁਰ ਲਾਂਘੇ 'ਤੇ ਉਨ੍ਹਾਂ ਕੋਲ ਇਕ ਸੁਨਹਿਰੀ ਮੌਕਾ ਸੀ ਕਿ ਉਹ ਵੀ ਖੁੱਲ੍ਹ ਕੇ ਅਮਨ-ਸ਼ਾਂਤੀ ਲਈ ਗੱਲ ਕਰਦੇ। ਆਪਣੀ ਗੱਲ ਕਰਦੇ ਤੇ ਚੋਣ ਮੁਹਿੰਮ ਵਿਚ ਆਪਣੀਆਂ ਕਾਮਯਾਬੀਆਂ ਦਾ ਵੱਡਾ ਇਜ਼ਾਫ਼ਾ ਕਰਦੇ। ਖੇਤਰੀ ਸਰਕਾਰਾਂ ਖ਼ਾਸ ਕਰ ਭਾਰਤ ਅਤੇ ਪਾਕਿਸਤਾਨ ਵਿਚ ਰਹਿਣ ਵਾਲੇ ਕਰੋੜਾਂ ਲੋਕਾਂ ਦੇ ਦਿਲ ਜਿੱਤ ਲੈਂਦੇ ਤਾਂ ਇਤਿਹਾਸ ਵਿਚ ਆਪਣਾ ਨਾਂਅ ਅਮੀਰ ਕਰ ਜਾਂਦੇ। ਇਤਿਹਾਸ ਉਨ੍ਹਾਂ ਨੂੰ ਸਿਰਫ ਭਾਜਪਾ ਦੇ ਨਹੀਂ, ਇਕ ਅਮਨ-ਪਸੰਦ ਅਤੇ ਲੋਕਾਂ ਦੇ ਵੱਡੇ ਨੇਤਾ ਦੇ ਰੂਪ ਵਿਚ ਯਾਦ ਕਰਦਾ। ਪਰ ਅਜਿਹਾ ਮਹਿਸੂਸ ਹੋਇਆ ਕਿ ਮੋਦੀ ਜੀ ਖੁੱਲ੍ਹ ਕੇ ਖੇਡ ਨਹੀਂ ਸਕੇ ਤੇ ਉਹ ਦਬਾਅ ਹੇਠ ਆਪਣੀ ਪਾਰੀ ਨੂੰ ਅੱਗੇ ਲਿਜਾ ਰਹੇ ਹਨ।
ਸ਼ਾਇਦ ਇਸੇ ਵਜ੍ਹਾ ਤੋਂ ਬਾਅਦ ਸਿਆਸੀ ਲੋਕ ਭਾਵੇਂ ਭਾਰਤ ਦੇ ਹੋਣ ਜਾਂ ਪਾਕਿਸਤਾਨ ਦੇ ਇਹ ਨਿਰੀਖਣ ਕਰ ਰਹੇ ਹਨ ਕਿ ਇਮਰਾਨ ਨੇ ਗੁਗਲੀ ਸੁੱਟੀ ਪਰ ਇਥੇ ਇਹ ਵੀ ਕਹਿਣਾ ਪਵੇਗਾ ਕਿ ਅਜਿਹੇ ਵਿਚਾਰ ਚੰਗੇ ਕੰਮ ਨੂੰ ਵੀ ਖਰਾਬ ਕਰ ਦਿੰਦੇ ਹਨ, ਜਿਸ ਤਰ੍ਹਾਂ ਧਰਮ-ਨਿਰਪੱਖ ਰਾਸ਼ਟਰ ਵਾਸਤੇ ਚੰਗਾ ਤੇ ਵੱਡਾ ਕਦਮ ਚੁੱਕਣ ਕਾਰਨ ਇਮਰਾਨ ਖਾਨ ਨੂੰ ਪਾਕਿਸਤਾਨ ਦੇ ਅੰਦਰ ਨਫ਼ਰਤ ਕਰਨ ਵਾਲੇ ਤੇ ਦੁਸ਼ਮਣੀਆਂ ਵੰਡਣ ਵਾਲੇ ਆਲੋਚਨਾ ਦਾ ਕੇਂਦਰ ਬਣਾ ਰਹੇ ਹਨ। ਬਿਲਕੁਲ ਇਸੇ ਤਰ੍ਹਾਂ ਇਹ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਭਾਰਤ ਵਿਚ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਵਿਰੋਧੀ ਧਿਰ ਦੀ ਆਲੋਚਨਾ ਦਾ ਸਾਹਮਣਾ ਕਰਨਾ ਹੋਵੇਗਾ ਪਰ ਕਰੋੜਾਂ ਲੋਕਾਂ ਦੀ ਭਲਾਈ ਲਈ ਵਿਰੋਧੀ ਧਿਰ ਦੀ ਆਲੋਚਨਾ ਬਰਦਾਸ਼ਤ ਕਰਨੀ ਪਵੇਗੀ। ਚੰਗਾ ਖਿਡਾਰੀ ਉਹੀ ਹੁੰਦਾ ਹੈ, ਜਿਹੜਾ ਦਬਾਅ ਹੇਠ ਹੁੰਦਿਆਂ ਵੀ ਵਧੀਆ ਪ੍ਰਦਰਸ਼ਨ ਕਰਦਾ ਹੈ। ਪਾਕਿਸਤਾਨ ਦੇ ਲੋਕ ਵੱਡੀ ਤਾਦਾਦ ਵਿਚ ਭਾਰਤ ਨਾਲ ਅਮਨ-ਸ਼ਾਂਤੀ ਚਾਹੁੰਦੇ ਹਨ ਅਤੇ ਮੋਦੀ ਸਰਕਾਰ ਤੋਂ ਉਮੀਦ ਰੱਖਦੇ ਹਨ ਕਿ ਉਹ ਕੇਂਦਰ ਸਰਕਾਰ ਵਿਚ ਰਹਿਣ ਜਾਂ ਨਾ ਰਹਿਣ ਜਾਂ ਫਿਰ ਚੋਣਾਂ ਜਿੱਤਣ ਤੋਂ ਬਾਅਦ ਫਿਰ ਸਰਕਾਰ ਬਣਾਉਣ ਪਰ ਆਪਣੇ ਹਿੱਸੇ ਦਾ ਕੰਮ ਜ਼ਰੂਰ ਕਰਨ। ਇਸ ਤੋਂ ਵਧੀਆ ਹੋਰ ਗੱਲ ਹੋ ਨਹੀਂ ਸੀ ਸਕਦੀ ਕਿ ਮੋਦੀ ਅਮਨ-ਸ਼ਾਂਤੀ ਦਾ ਤੋਹਫ਼ਾ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਦਿੰਦੇ ਕਿਉਂਕਿ ਅਜਿਹਾ ਮੌਕਾ ਫਿਰ ਨਹੀਂ ਆਉਣਾ। ਤੁਸੀਂ ਚੋਣਾਂ ਜਿੱਤ ਕੇ ਫਿਰ ਸਰਕਾਰ ਵਿਚ ਆ ਵੀ ਗਏ ਤਾਂ ਵੀ ਕੁਝ ਨਾ ਕੁਝ ਤਾਂ ਕਹਿਣਾ ਜਾਂ ਕਰਨਾ ਹੀ ਪਵੇਗਾ। ਖਾਮੋਸ਼ੀ ਨੇ ਦੋਵਾਂ ਪਾਸਿਆਂ ਦੇ ਲੋਕਾਂ ਨੂੰ ਭੁੱਖ, ਬੇਰੁਜ਼ਗਾਰੀ ਅਤੇ ਲੜਾਈਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ। ਹੋ ਸਕੇ ਤਾਂ 70 ਸਾਲਾਂ ਬਾਅਦ ਅਮਨ ਦੇ ਦਿਓ, ਵਿਛੜੇ ਦਿਲਾਂ ਨੂੰ ਮਿਲਾ ਦਿਓ, ਲੋਕਾਂ ਦਾ ਭਲਾ ਕਰ ਦਿਓ। ਮਰ ਦੋਵਾਂ ਪਾਸਿਆਂ ਦੇ ਲੋਕ ਰਹੇ ਹਨ, ਹੋ ਸਕੇ ਤਾਂ ਸਭ ਨੂੰ ਜਿਊਣ ਦੀ ਰਾਹ ਦਿਖਾ ਦਿਓ। ਸਾਡੀਆਂ ਜ਼ਿੰਦਗੀਆਂ ਸਾਨੂੰ ਦੇ ਦਿਓ, ਭੁੱਖ ਖ਼ਤਮ ਕਰ ਦਿਓ, ਨਫ਼ਰਤ ਮਿਟਾ ਦਿਓ, ਦੁਸ਼ਮਣੀ ਨੂੰ ਪਿਆਰ ਵਿਚ ਬਦਲ ਦਿਓ। ਇਹ ਸਿਰਫ ਸਾਡੇ 'ਤੇ ਜਾਂ ਕਿਸੇ 'ਤੇ ਅਹਿਸਾਨ ਨਹੀਂ ਹੋਵੇਗਾ, ਸਗੋਂ ਇਹ ਆਉਣ ਵਾਲੀਆਂ ਪੀੜ੍ਹੀਆਂ 'ਤੇ ਅਹਿਸਾਨ ਹੋਵੇਗਾ। ਆਪਣੀ ਹਉਮੈ ਦੀ ਬਲੀ ਦੇ ਕੇ ਲੱਖਾਂ-ਕਰੋੜਾਂ ਲੋਕਾਂ ਦੀ ਬਲੀ ਦਾ ਸਿਲਸਿਲਾ ਰੋਕ ਦਿਓ।
ਨਵਾਂ ਸਾਲ 2019 ਆਉਣ ਵਾਲਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਏਗਾ। ਭਾਰਤ ਵਿਚ ਚੋਣਾਂ ਹੋਣਗੀਆਂ ਅਤੇ ਨਵੀਂ ਸਰਕਾਰ ਚੁਣੀ ਜਾਵੇਗੀ। ਪਾਕਿਸਤਾਨ ਵਿਚ ਤਬਦੀਲੀ ਆ ਗਈ ਹੈ। ਹੁਣ ਦੇਖਣਾ ਇਹ ਹੈ ਕਿ ਭਾਰਤ ਵਿਚ ਲੋਕ ਆਪਣੀ ਵੋਟ ਦੀ ਤਾਕਤ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹਨ? ਉਹ ਕਿਸ ਨੂੰ ਸੱਤਾ 'ਤੇ ਬਿਠਾਉਂਦੇ ਹਨ ਅਤੇ ਕਿਸ ਨੂੰ ਘਰ ਭੇਜਦੇ ਹਨ? ਸਾਡੀਆਂ ਇਹੋ ਦੁਆਵਾਂ ਹਨ ਕਿ ਭਾਰਤ ਵਿਚ ਜਿਹੜੀ ਵੀ ਸਰਕਾਰ ਆਵੇ, ਉਹ ਅਮਨ ਤੇ ਲੋਕਾਂ ਦੇ ਵਿਕਾਸ ਲਈ ਸੋਚੇ, ਕੰਮ ਕਰੇ ਤੇ ਖੇਤਰ ਵਿਚ ਜ਼ਿੰਦਗੀ ਦੀ ਬਹਾਰ ਲਿਆਵੇ। ਮੌਤ ਦਾ ਕਾਰੋਬਾਰ ਬੰਦ ਕਰੇ, ਨਫ਼ਰਤ ਦਾ ਡੇਰਾ ਉੱਜੜ ਜਾਵੇ। ਪਿਆਰ ਦੇ ਬੱਦਲ ਰੱਜ ਕੇ ਵਰ੍ਹਣ। ਖੇਤਾਂ ਵਿਚ ਕਿਸਾਨ ਭੰਗੜੇ ਪਾਉਣ। ਕਿਸੇ ਨੂੰ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਸਮਝਣ ਤੋਂ ਪਹਿਲਾਂ ਇਨਸਾਨ ਸਮਝਿਆ ਜਾਵੇ। ਇਨਸਾਨੀਅਤ ਦੀ ਕਦਰ ਕੀਤੀ ਜਾਵੇ। ਉਨ੍ਹਾਂ ਦੇ ਜਜ਼ਬਾਤਾਂ ਦੀ ਕਦਰ ਕੀਤੀ ਜਾਵੇ। ਇਹ ਏਨਾ ਮੁਸ਼ਕਿਲ ਕੰਮ ਨਹੀਂ ਹੈ, ਜੋ ਭਾਰਤ ਤੇ ਪਾਕਿਸਤਾਨ ਦੇ ਸਿਆਸਤਦਾਨ ਨਹੀਂ ਕਰ ਸਕਦੇ। ਇਹ ਏਨੀ ਵੱਡੀ ਮੰਗ ਵੀ ਨਹੀਂ ਹੈ ਜਿਸ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਇਹ ਕੰਮ ਕਰਨਾ ਪਏਗਾ ਕਿਉਂਕਿ ਹੁਣ ਇਨਕਾਰ ਕਰਨ ਦੀ ਗੁੰਜਾਇਸ਼ ਵੀ ਨਹੀਂ ਰਹੀ। ਕਈ ਨਸਲਾਂ ਅਮਨ-ਸ਼ਾਂਤੀ ਨੂੰ ਉਡੀਕਦੀਆਂ ਮਰ-ਖਪ ਗਈਆਂ ਹਨ ਤੇ ਨਵੀਂ ਨਸਲ ਦਾ ਮਿਜਾਜ਼ ਬਦਲ ਗਿਆ ਹੈ। ਉਹ ਆਪਣੇ ਚੰਗੇ ਭਵਿੱਖ ਲਈ ਫ਼ੈਸਲੇ ਲੈਣਾ ਜਾਣਦੀ ਹੈ। ਜੇ ਸਿਆਸਤਦਾਨਾਂ ਨੇ ਨਫ਼ਰਤ ਵੰਡਣ ਦੀ ਨੀਤੀ ਨਾ ਬਦਲੀ ਤਾਂ ਫਿਰ ਬਹੁਤ ਕੁਝ ਬਦਲੇਗਾ। 2018 ਇਮਰਾਨ ਖਾਨ ਦੇ ਨਾਂਅ ਰਿਹਾ, ਹੁਣ ਵਾਰੀ ਮੋਦੀ ਜੀ ਦੀ ਹੈ। ਚੰਗਾ ਹੋਵੇ ਤਾਂ 2019 ਆਪਣੇ ਨਾਂਅ ਕਰ ਲੈਣ। ਨੇਕ ਕੰਮ ਵਿਚ ਦੇਰ ਨਹੀਂ ਕਰਨੀ ਚਾਹੀਦੀ। ਸਾਡੀਆਂ ਸ਼ੁੱਭ ਕਾਮਨਾਵਾਂ ਸਭ ਦੇ ਨਾਲ ਹਨ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪਾਕਿਸਤਾਨ ਤੇ ਭਾਰਤ ਦੇ ਲੋਕ ਦੋਸਤੀ ਨਾਲ ਰਹਿਣ ਅਤੇ ਇਹੋ ਦੋਸਤੀ ਨੇ ਜ਼ਿੰਦਾ ਰਹਿਣਾ ਹੈ। 2018 ਦਾ ਮੁਕਾਬਲਾ ਹੋਵੇ ਜਾਂ 2019 ਦਾ, ਇਹ ਮੁਕਾਬਲਾ ਦੋਸਤੀ ਨੇ ਹੀ ਜਿੱਤਣਾ ਹੈ, ਹਾਰ ਹਰ ਹਾਲਤ ਵਿਚ ਨਫ਼ਰਤ ਦੀ ਹੋਵੇਗੀ।


E.mail: tayyeba.bukhari@dunya.com.pk

 

ਗੰਭੀਰ ਵਾਤਾਵਰਨ ਅਸੰਤੁਲਨ ਵੱਲ ਵਧ ਰਿਹੈ ਪੰਜਾਬ

(ਕੱਲ੍ਹ ਤੋਂ ਅੱਗੇ) ਤਜਰਬੇ ਦਰਸਾਉਂਦੇ ਹਨ ਕਿ 10 ਮਈ ਨੂੰ ਲਗਾਏ ਝੋਨੇ ਕਾਰਨ ਪਾਣੀ ਦਾ ਪੱਧਰ 60 ਸੈਂਟੀਮੀਟਰ ਹੇਠਾਂ ਹੋ ਜਾਂਦਾ ਹੈ। 25 ਮਈ ਨੂੰ ਲਗਾਏ ਝੋਨੇ ਨਾਲ, 28 ਸੈਂਟੀਮੀਟਰ, 10 ਜੂਨ ਨੂੰ ਲਗਾਉਣ ਨਾਲ ਇਹ ਗਿਰਾਵਟ 10 ਸੈਂਟੀਮੀਟਰ ਹੀ ਰਹਿ ਜਾਂਦੀ ਹੈ ਪਰੰਤੂ 25 ਜੂਨ ਨੂੰ ...

ਪੂਰੀ ਖ਼ਬਰ »

2019 ਦੀਆਂ ਲੋਕ ਸਭਾ ਚੋਣਾਂ

ਭਾਜਪਾ ਨੂੰ ਪ੍ਰੇਸ਼ਾਨ ਕਰ ਸਕਦਾ ਹੈ ਸਥਾਪਤੀ ਵਿਰੋਧੀ ਰੁਝਾਨ

5 ਸਾਲ ਬਾਅਦ ਇਤਿਹਾਸ ਨੇ ਮੁੜ ਵਾਪਸੀ ਕੀਤੀ ਹੈ। ਦਸੰਬਰ 2013 ਵਿਚ ਪ੍ਰਧਾਨ ਮੰਤਰੀ ਅਹੁਦੇ ਦੇ ਤਤਕਾਲੀ ਭਾਜਪਾ ਉਮੀਦਵਾਰ ਨਰਿੰਦਰ ਮੋਦੀ ਨੇ ਆਪਣੇ ਟਵਿਟਰ ਅਕਾਊਂਟ 0nar}ndermod}_}n ਦੇ ਰਾਹੀਂ ਟਵੀਟ ਕੀਤਾ ਸੀ '5 ਸੂਬਿਆਂ ਦੇ ਨਤੀਜੇ ਆ ਗਏ ਹਨ ਅਤੇ ਇਹ ਸਾਫ਼ ਦਿਸ ਰਿਹਾ ਹੈ ਕਿ ਹਵਾ ...

ਪੂਰੀ ਖ਼ਬਰ »

ਕਾਂਗਰਸ ਦੀ ਜ਼ਿੰਮੇਵਾਰੀ

ਭਾਰਤ ਦੇ ਤਿੰਨ ਵੱਡੇ ਹਿੰਦੀ ਭਾਸ਼ਾਈ ਰਾਜਾਂ ਵਿਚ ਕਾਂਗਰਸ ਦੀ ਹੋਈ ਜਿੱਤ ਨੂੰ ਅਤੇ ਵੋਟਰਾਂ ਦੇ ਸਾਹਮਣੇ ਆਏ ਰੁਝਾਨ ਨੂੰ ਕੁਝ ਮਹੀਨਿਆਂ ਬਾਅਦ ਹੋ ਰਹੀਆਂ ਲੋਕ ਸਭਾ ਦੀਆਂ ਚੋਣਾਂ ਦੇ ਸੰਦਰਭ ਵਿਚ ਵੀ ਦੇਖਿਆ ਤੇ ਸਮਝਿਆ ਜਾ ਸਕਦਾ ਹੈ। ਨਰਿੰਦਰ ਮੋਦੀ ਅੱਜ ਵੀ ਉੱਚੇ ਕਦ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX