ਤਾਜਾ ਖ਼ਬਰਾਂ


ਨਸ਼ੇ ਦੀ ਵੱਧ ਮਾਤਰਾ ਲੈਣ ਕਾਰਨ ਨੌਜਵਾਨ ਦੀ ਮੌਤ
. . .  15 minutes ago
ਗੜ੍ਹਸ਼ੰਕਰ, 20 ਜੂਨ (ਧਾਲੀਵਾਲ)- ਗੜ੍ਹਸ਼ੰਕਰ ਬਲਾਕ ਦੇ ਪਿੰਡ ਪਨਾਮ ਨਾਲ ਸਬੰਧਿਤ 27 ਸਾਲਾ ਨੌਜਵਾਨ ਸਤਨਾਮ ਸਿੰਘ ਦੀ ਨਸ਼ੇ ਦੀ ਓਵਰ ਡੋਜ਼ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਨੌਜਵਾਨ ਸਤਨਾਮ ਸਿੰਘ ਪਿੰਡ ਨੇੜਲੀ ਨਹਿਰ ਤੋਂ ਗੰਭੀਰ ਹਾਲਤ 'ਚ ਗੜ੍ਹਸ਼ੰਕਰ ....
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ ਜਿੱਤ ਲਈ 382 ਦੌੜਾਂ ਦਾ ਦਿੱਤਾ ਟੀਚਾ
. . .  31 minutes ago
ਨਸ਼ੇ ਦੇ ਓਵਰ ਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ
. . .  about 1 hour ago
ਪੱਟੀ, 20 ਜੂਨ (ਕੁਲਵਿੰਦਰਪਾਲ ਸਿੰਘ ਕਾਲੇਕੇ)- ਪੱਟੀ ਦੇ ਨਜ਼ਦੀਕੀ ਪਿੰਡ ਬਰਵਾਲਾ ਵਿਖੇ ਇਕ ਨੌਜਵਾਨ ਦੀ ਨਸ਼ੀਲਾ ਟੀਕਾ ਲਗਾਉਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਬਾਂਹ 'ਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਉਸੇ ....
ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦਾ ਸੀਨੀਅਰ ਸਹਾਇਕ 15 ਹਜ਼ਾਰ ਰਿਸ਼ਵਤ ਲੈਂਦਾ ਕਾਬੂ
. . .  about 1 hour ago
ਫ਼ਿਰੋਜ਼ਪੁਰ, 20 ਜੂਨ (ਜਸਵਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ ਵਿਜੀਲੈਂਸ ਦੇ ਸੀਨੀਅਰ ਪੁਲਿਸ ਕਪਤਾਨ ਹਰਗੋਬਿੰਦ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਟੀਮ ਦੇ ਇੰਚਾਰਜ ਸਤ ਪ੍ਰੇਮ ਸਿੰਘ ਨੇ ਸ਼ਿਕਾਇਤ ਕਰਤਾ ਜਸਵੰਤ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਟੀਮ ਸਹਿਤ ....
ਵਿਸ਼ਵ ਕੱਪ 2019 : ਮੀਂਹ ਕਾਰਨ ਰੁਕਿਆ ਮੈਚ
. . .  about 1 hour ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦਾ ਚੌਥਾ ਖਿਡਾਰੀ ਆਊਟ
. . .  about 1 hour ago
ਡਾ.ਓਬਰਾਏ ਦੇ ਯਤਨਾਂ ਸਦਕਾ ਵਤਨ ਪੁੱਜੀ 22 ਸਾਲਾ ਜਸਕਰਨ ਦੀ ਮ੍ਰਿਤਕ ਦੇਹ
. . .  about 1 hour ago
ਰਾਜਾਸਾਂਸੀ, 20 ਜੂਨ (ਖੀਵਾ)- ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ਾ-ਮੁਕਤ ਕਰਨ ਦੇ ਸੁਪਨੇ ਲੈ ਕੇ ਮਸਕਟ ਗਏ 22 ਸਾਲਾ ਜਸਕਰਨ ਸਿੰਘ ਪੁੱਤਰ ਸੁਖਵਿੰਦਰ ਸਿੰਘ ਜੋ ਬੀਤੀ 11 ਜੂਨ ਨੂੰ ਦੁਬਈ ਵਿਖੇ ਹੋਏ ਇੱਕ ਦਰਦਨਾਕ ਸੜਕ ਹਾਦਸੇ 'ਚ ਮੌਤ ਦੇ ਮੂੰਹ ਜਾ ਪਿਆ ....
ਹਿਮਾਚਲ ਪ੍ਰਦੇਸ਼ : ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ, 35 ਜ਼ਖਮੀ
. . .  about 1 hour ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 25 ਲੋਕਾਂ ਦੀ ਮੌਤ ਹੋ ਗਈ ਜਦਕਿ 35 ਲੋਕ ਜ਼ਖਮੀ ਹੋਏ....
ਵਿਸ਼ਵ ਕੱਪ 2019 : 313 ਦੌੜਾਂ 'ਤੇ ਆਸਟ੍ਰੇਲੀਆ ਦਾ ਦੂਜਾ ਖਿਡਾਰੀ ਆਊਟ
. . .  about 1 hour ago
ਵਿਸ਼ਵ ਕੱਪ 2019 : 42 ਓਵਰਾਂ ਤੋਂ ਬਾਅਦ ਆਸਟ੍ਰੇਲੀਆ 289/1
. . .  about 1 hour ago
ਅਜਮੇਰ ਸ਼ਰੀਫ਼ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਨੌਜਵਾਨ ਚੱਲਦੀ ਰੇਲਗੱਡੀ ਤੋਂ ਡਿੱਗਿਆ, ਮੌਤ
. . .  about 1 hour ago
ਫ਼ਤਹਿਗੜ੍ਹ ਸਾਹਿਬ, 20 ਜੂਨ (ਅਰੁਣ ਆਹੂਜਾ) - ਪਵਿੱਤਰ ਦਰਗਾਹ ਅਜਮੇਰ ਸ਼ਰੀਫ਼ ਵਿਖੇ ਨਤਮਸਤਕ ਹੋ ਕੇ ਰੇਲਗੱਡੀ ਰਾਹੀ ਵਾਪਸ ਪਰਤ ਰਹੇ ਇਕ ਨੌਜਵਾਨ ਸ਼ਰਧਾਲੂ ਦੀ ਚੱਲਦੀ ਰੇਲਗੱਡੀ ਤੋਂ ਹੇਠਾਂ ਡਿਗ ਜਾਣ ਕਾਰਨ ਮੌਕੇ 'ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ....
ਸੜਕ ਹਾਦਸੇ 'ਚ ਗੰਨਾ ਮਿੱਲ ਦੇ ਇੰਸਪੈਕਟਰ ਦੀ ਮੌਤ
. . .  about 2 hours ago
ਖਮਾਣੋਂ, 20 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਹਿਰ ਦੇ ਲਕਸ਼ਮੀ ਰਾਈਸ ਮਿੱਲ ਦੇ ਨੇੜੇ ਮੁੱਖ ਮਾਰਗ 'ਤੇ ਇੱਕ ਔਡੀ ਕਾਰ ਅਤੇ ਮੋਟਰ ਸਾਈਕਲ ਦੀ ਟੱਕਰ 'ਚ ਨਾਹਰ ਸ਼ੂਗਰ ਮਿੱਲ ਸਲਾਣਾ ਵਿਖੇ ਬਤੌਰ ਇੰਸਪੈਕਟਰ ਸੇਵਾਵਾਂ ਨਿਭਾ ਰਹੇ ਪਲਵਿੰਦਰ ਸਿੰਘ (59 ਸਾਲ) ....
ਹਿਮਾਚਲ ਪ੍ਰਦੇਸ਼ : ਡੂੰਘੀ ਖੱਡ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
. . .  about 2 hours ago
ਸ਼ਿਮਲਾ, 20 ਜੂਨ- ਹਿਮਾਚਲ ਪ੍ਰਦੇਸ ਦੇ ਕੁੱਲੂ ਜ਼ਿਲ੍ਹੇ 'ਚ ਇਕ ਨਿੱਜੀ ਬੱਸ ਦੇ ਡੂੰਘੀ ਖੱਡ 'ਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਬੱਸ 'ਚ 50 ਯਾਤਰੀ ਸਵਾਰ ਸਨ ਜਿਨ੍ਹਾਂ 'ਚੋਂ 20 ਯਾਤਰੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ....
ਵਿਸ਼ਵ ਕੱਪ 2019 : 30 ਓਵਰਾਂ ਤੋਂ ਬਾਅਦ ਆਸਟ੍ਰੇਲੀਆ 177/1
. . .  about 2 hours ago
ਸਿੱਖ ਦੰਗਿਆਂ ਦੇ ਮਾਮਲੇ 'ਚ ਕਮਲ ਨਾਥ ਦੇ ਖ਼ਿਲਾਫ਼ ਫਿਰ ਤੋਂ ਹੋਵੇਗੀ ਜਾਂਚ- ਮਨਜਿੰਦਰ ਸਿਰਸਾ
. . .  about 2 hours ago
ਨਵੀਂ ਦਿੱਲੀ, 20 ਜੂਨ- ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਭਾਜਪਾ-ਅਕਾਲੀ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ 1984 'ਚ ਹੋਏ ਸਿੱਖ ਦੰਗਿਆਂ ਦੇ ਮਾਮਲੇ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੀ ....
ਬਿਜਲੀ ਚੋਰੀ ਫੜਨ ਗਏ ਬਿਜਲੀ ਮੁਲਾਜ਼ਮਾਂ ਨੂੰ ਕਿਸਾਨਾਂ ਨੇ ਡੇਢ ਘੰਟਾ ਬੰਦੀ ਬਣਾਈ ਰੱਖਿਆ
. . .  about 3 hours ago
ਫ਼ਸਲ 'ਤੇ ਸਪਰੇ ਕਰਦੇ ਸਮੇਂ ਕਿਸਾਨ ਦੀ ਮੌਤ
. . .  about 3 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ ਦੀ ਠੋਸ ਸ਼ੁਰੂਆਤ, 13 ਓਵਰਾਂ ਤੋਂ ਬਾਅਦ ਬਿਨਾਂ ਵਿਕਟ ਗੁਆਏ 72 ਦੌੜਾਂ 'ਤੇ
. . .  about 3 hours ago
ਮੀਂਹ ਕਾਰਨ ਅੰਮ੍ਰਿਤਸਰ ਦੇ ਮਾਲ ਰੋਡ ਦੀ ਸੜਕ ਦਾ ਇਕ ਹਿੱਸਾ ਹੇਠਾਂ ਧਸਿਆਂ
. . .  about 4 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ 6 ਓਵਰਾਂ ਮਗਰੋਂ 31/0 'ਤੇ
. . .  about 4 hours ago
ਹਾਰਡ ਕੌਰ ਖਿਲਾਫ ਰਾਜਧ੍ਰੋਹ ਦਾ ਮਾਮਲਾ ਦਰਜ, ਯੋਗੀ ਤੇ ਭਾਗਵਤ ਖਿਲਾਫ ਕੀਤੀ ਸੀ ਟਿੱਪਣੀ
. . .  about 4 hours ago
ਪਾਰਟੀ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ ਇਸ ਦਾ ਫੈਸਲਾ ਮੈਂ ਨਹੀਂ ਕਰਾਂਗਾ - ਰਾਹੁਲ ਗਾਂਧੀ
. . .  about 4 hours ago
ਵਿਸ਼ਵ ਕੱਪ 2019 : ਆਸਟ੍ਰੇਲੀਆ ਬਨਾਮ ਬੰਗਲਾਦੇਸ਼, ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 5 hours ago
ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ ਸੰਜੀਵ ਭੱਟ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  about 5 hours ago
ਹਿੰਦ ਪਾਕਿ ਕੌਮੀ ਸਰਹੱਦ ਤੋਂ ਸਾਢੇ 26 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ
. . .  about 5 hours ago
ਜਲੰਧਰ 'ਚ ਮੀਂਹ ਸਮੇਤ ਹੋਈ ਗੜੇਮਾਰੀ
. . .  about 5 hours ago
ਲਾਪਤਾ ਹੋਏ ਪਰਿਵਾਰ ਵਿਚੋਂ ਇਕ ਮਹਿਲਾ ਦੀ ਮਿਲੀ ਲਾਸ਼
. . .  about 5 hours ago
ਸੜਕ ਦੁਰਘਟਨਾ ਵਿਚ ਔਰਤ ਦੀ ਮੌਤ
. . .  1 minute ago
ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਜਲੰਧਰ ਦੇ ਡੀ.ਸੀ. ਨੂੰ ਦਿੱਤਾ ਮੰਗ ਪੱਤਰ
. . .  about 6 hours ago
550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਉੱਚ ਪੱਧਰੀ ਮੀਟਿੰਗ ਦੀ ਕੈਪਟਨ ਨੇ ਕੀਤੀ ਪ੍ਰਧਾਨਗੀ
. . .  about 6 hours ago
ਮੋਦੀ 'ਤੇ ਸਵਾਲ ਖੜੇ ਕਰਨ ਵਾਲਾ ਬਰਖ਼ਾਸਤ ਆਈ.ਪੀ.ਐਸ. ਅਧਿਕਾਰੀ 30 ਸਾਲ ਪੁਰਾਣੇ ਮਾਮਲੇ 'ਚ ਦੋਸ਼ੀ ਕਰਾਰ
. . .  about 6 hours ago
ਜੰਡਿਆਲਾ ਗੁਰੂ ਵਿਖੇ ਹਨੇਰੀ ਉਪਰੰਤ ਹੋਈ ਬਾਰਸ਼
. . .  about 6 hours ago
ਰਾਂਚੀ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣਗੇ ਨਰਿੰਦਰ ਮੋਦੀ
. . .  about 7 hours ago
ਬਾਰਿਸ਼ ਨੇ ਗੁਰੂ ਨਗਰੀ ਵਿਚ ਮੌਸਮ ਕੀਤਾ ਸੁਹਾਵਣਾ
. . .  about 7 hours ago
ਰੇਲਵੇ ਗੇਟਮੈਨ ਦੀ ਕਵਾਟਰ ਵਿਚੋਂ ਮਿਲੀ ਲਾਸ਼
. . .  about 7 hours ago
ਇਕ ਰਾਸ਼ਟਰ, ਇਕ ਚੋਣ ਸਮੇਂ ਦੀ ਮੰਗ, ਲਗਾਤਾਰ ਚੋਣ ਹੋਣ ਨਾਲ ਵਿਕਾਸ 'ਚ ਪੈਂਦੀ ਹੈ ਰੁਕਾਵਟ - ਰਾਸ਼ਟਰਪਤੀ
. . .  about 7 hours ago
ਏ.ਐਨ 32 ਜਹਾਜ਼ ਹਾਦਸਾ : 6 ਮ੍ਰਿਤਕ ਦੇਹਾਂ ਤੇ 7 ਦੇ ਅਵਸ਼ੇਸ਼ ਬਰਾਮਦ
. . .  about 7 hours ago
ਸਰਜੀਕਲ ਸਟ੍ਰਾਈਕ ਤੇ ਏਅਰ ਸਟ੍ਰਾਈਕ ਕਰਕੇ ਭਾਰਤ ਨੇ ਆਪਣੇ ਇਰਾਦੇ ਪ੍ਰਗਟ ਕੀਤੇ - ਰਾਸ਼ਟਰਪਤੀ
. . .  about 7 hours ago
ਅੱਤਵਾਦ ਖਿਲਾਫ ਪੂਰਾ ਵਿਸ਼ਵ ਭਾਰਤ ਨਾਲ - ਰਾਸ਼ਟਰਪਤੀ
. . .  1 minute ago
ਚੰਦਰਯਾਨ 2 ਨੂੰ ਲਾਂਚ ਕਰਨ ਦੀ ਤਿਆਰੀ 'ਚ ਵਿਗਿਆਨੀ - ਰਾਸ਼ਟਰਪਤੀ
. . .  about 8 hours ago
ਕੂੜੇ ਦਾ ਇਸਤੇਮਾਲ ਸੜਕ ਬਣਾਉਣ ਲਈ ਹੋ ਰਿਹਾ ਹੈ - ਰਾਸ਼ਟਰਪਤੀ
. . .  about 8 hours ago
ਜੀ.ਐਸ.ਟੀ. ਨੂੰ ਸਰਲ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ - ਰਾਸ਼ਟਰਪਤੀ
. . .  about 8 hours ago
ਭਾਰਤ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ - ਰਾਸ਼ਟਰਪਤੀ
. . .  about 8 hours ago
ਭਾਰਤ ਸਭ ਤੋਂ ਵੱਧ ਸਟਾਰਟ ਅੱਪ ਵਾਲੇ ਦੇਸ਼ਾਂ ਵਿਚ ਸ਼ਾਮਲ, ਉੱਚ ਸਿੱਖਿਆ 'ਚ ਸੀਟਾਂ ਦੀ ਗਿਣਤੀ ਡੇਢ ਗੁਣਾ ਕੀਤੀ ਜਾਵੇਗੀ - ਰਾਸ਼ਟਰਪਤੀ
. . .  about 8 hours ago
ਤਿੰਨ ਤਲਾਕ, ਹਲਾਲਾ ਵਰਗੀਆਂ ਕੁਰੀਤੀਆਂ ਨੂੰ ਖ਼ਤਮ ਕਰਨ ਦੀ ਲੋੜ - ਰਾਸ਼ਟਰਪਤੀ
. . .  about 8 hours ago
3 ਕਰੋੜ ਦਿਹਾਤੀ ਔਰਤਾਂ ਨੂੰ ਲੋਨ ਦਿੱਤਾ ਗਿਆ - ਰਾਸ਼ਟਰਪਤੀ ਕੋਵਿੰਦ
. . .  about 8 hours ago
ਸਸਤੀ ਦਵਾਈਆਂ ਲਈ 5300 ਜਨ ਔਸ਼ਧੀ ਕੇਂਦਰ ਖੋਲੇ ਗਏ - ਰਾਸ਼ਟਰਪਤੀ ਕੋਵਿੰਦ
. . .  about 8 hours ago
ਆਯੁਸ਼ਮਾਨ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਸਿਹਤ ਯੋਜਨਾ - ਰਾਸ਼ਟਰਪਤੀ ਕੋਵਿੰਦ
. . .  about 8 hours ago
ਡੇਅਰੀ ਤੇ ਮੱਛੀ ਪਾਲਣ ਨਾਲ ਕਿਸਾਨਾਂ ਦੀ ਆਮਦਨੀ ਵਧੇਗੀ - ਰਾਸ਼ਟਰਪਤੀ ਕੋਵਿੰਦ
. . .  about 8 hours ago
ਆਉਣ ਵਾਲੀ ਪੀੜੀ ਲਈ ਪਾਣੀ ਬਚਾਉਣਾ ਹੋਵੇਗਾ - ਰਾਸ਼ਟਰਪਤੀ ਕੋਵਿੰਦ
. . .  about 8 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਮੱਘਰ ਸੰਮਤ 550

ਖੇਡ ਸੰਸਾਰ

ਅਰਜਨਟੀਨਾ ਨੂੰ 3-2 ਨਾਲ ਹਰਾ ਕੇ ਇੰਗਲੈਂਡ ਤਗਮੇ ਦੀ ਦੌੜ 'ਚ ਸ਼ਾਮਿਲ

ਭੁਵਨੇਸ਼ਵਰ ਤੋਂ ਚਹਿਲ ਦੀ ਵਿਸ਼ੇਸ਼ ਰਿਪੋਰਟ
ਭੁਵਨੇਸ਼ਵਰ, 12 ਦਸੰਬਰ- ਬੁੱਧਵਾਰ ਨੂੰ ਖੇਡੇ ਗਏ ਪਹਿਲੇ ਬੇਹੱਦ ਰੋਮਾਂਚਕ ਕੁਆਰਟਰ ਫਾਈਨਲ ਮੁਕਾਬਲੇ 'ਚ ਇੰਗਲੈਂਡ ਨੇ ਮੌਜੂਦਾ ਉਲੰਪਿਕ ਚੈਂਪੀਅਨ ਅਰਜਨਟੀਨਾ ਨੂੰ 3-2 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ | ਇੰਗਲੈਂਡ ਦੇ ਲਿਆਮ ਅਨਸੇਲ ਨੰੂ ਮੈਨ ਆਫ਼ ਦਾ ਮੈਚ ਚੁਣਿਆ ਗਿਆ | 1986 ਦੇ ਆਲਮੀ ਕੱਪ 'ਚੋਂ ਚਾਂਦੀ ਦਾ ਤਗਮਾ ਜੇਤੂ ਇੰਗਲੈਂਡ ਦੀ ਟੀਮ ਦੂਸਰੀ ਵਾਰ ਵਿਸ਼ਵ ਕੱਪ 'ਚੋਂ ਤਗਮਾ ਜਿੱਤਣ ਦੀ ਦੌੜ 'ਚ ਸ਼ਾਮਲ ਹੋ ਗਈ ਹੈ | ਵਿਸ਼ਵ ਲੀਗ ਤੇ ਰਾਸ਼ਟਰਮੰਡਲ ਖੇਡਾਂ 'ਚੋਂ ਕਾਂਸੀ ਦਾ ਤਗਮਾ ਜੇਤੂ ਇੰਗਲੈਂਡ ਦੀ ਟੀਮ ਨੇ ਇਸ ਜਿੱਤ ਨਾਲ ਵਿਸ਼ਵ ਦੀ ਦੂਸਰੇ ਦਰਜੇ ਦੀ ਟੀਮ ਅਰਜਨਟੀਨਾ ਦਾ ਸੰਸਾਰ ਕੱਪ 'ਚੋਂ ਦੂਸਰੀ ਵਾਰ ਤਗਮਾ ਜਿੱਤਣ ਦਾ ਸੁਪਨਾ ਚਕਨਾਚੂਰ ਕਰ ਦਿੱਤਾ | ਅਰਜਨਟੀਨਾ ਦੀ ਟੀਮ ਆਲਮੀ ਕੱਪ ਦੇ ਚਾਰ 'ਚੋਂ 2 ਮੈਚ ਹੀ ਜਿੱਤ ਸਕੀ | ਇਸ ਟੀਮ ਨੇ 12 ਗੋਲ ਕੀਤੇ ਅਤੇ 11 ਕਰਵਾਏ | ਇਸ ਵਿਸ਼ਵ ਕੱਪ ਦੇ ਹੁਣ ਤੱਕ ਦੇ ਸਭ ਤੋਂ ਰੋਮਾਂਚਕ ਉਕਤ ਮੈਚ ਦੀ ਸ਼ੁਰੂਆਤ ਦੋਵਾਂ ਟੀਮਾਂ ਵੱਲੋਂ ਕੀਤੇ ਗਏ ਹਮਲਿਆਂ ਨਾਲ ਹੋਈ ਪਰ ਦੋਵਾਂ ਹੀ ਟੀਮਾਂ ਜਲਦੀ ਰੱਖਿਆਤਮਿਕ ਖੇਡ 'ਤੇ ਉੱਤਰ ਆਈਆਂ ਅਤੇ ਮੈਚ ਦੀ ਗਤੀ ਹੌਲੀ ਹੋ ਗਈ | ਮੈਚ ਦੇ 10ਵੇਂ ਤੇ 11ਵੇਂ ਮਿੰਟ 'ਚ ਇੰਗਲੈਂਡ ਨੇ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਿਲ ਕੀਤੇ ਪਰ ਇਨ੍ਹਾਂ ਨੂੰ ਅਰਜਨਟੀਨਾ ਦੀ ਮਜ਼ਬੂਤ ਰੱਖਿਆ ਪੰਕਤੀ ਨੇ ਬੇਕਾਰ ਕਰ ਦਿੱਤਾ | ਇਸ ਤਰ੍ਹਾਂ ਮੈਚ ਦਾ ਪਹਿਲਾ ਕੁਆਰਟਰ ਗੋਲ ਰਹਿਤ ਬਰਾਬਰੀ ਨਾਲ ਸਮਾਪਤ ਹੋਇਆ | ਦੂਸਰੇ ਕੁਆਰਟਰ ਦੇ ਦੂਸਰੇ ਮਿੰਟ 'ਚ ਹੀ ਅਰਜਨਟੀਨਾ ਦੇ ਗੋਂਜਾਲੋ ਪਿਲਾਟ ਨੇ ਪੈਨਲਟੀ ਕਾਰਨਰ ਰਾਹੀਂ ਗੋਲ (17ਵਾਂ ਮਿੰਟ) ਕਰਕੇ ਆਪਣੀ ਟੀਮ ਨੂੰ 1-0 ਦੀ ਬੜ੍ਹਤ ਦਿਵਾਈ | ਅਰਜਨਟੀਨਾ ਨੇ ਦੋ ਵਧੀਆ ਮੌਕੇ ਗੁਆਉਣ ਉਪਰੰਤ ਇੰਗਲੈਂਡ ਦੇ ਚੌਥਾ ਵਿਸ਼ਵ ਕੱਪ ਖੇਡ ਰਹੇ ਖਿਡਾਰੀ ਬੈਰੀ ਮਿਡਲਟਨ ਨੇ ਮਿਲੇ ਮੌਕੇ ਦਾ ਖ਼ੂਬ ਫ਼ਾਇਦਾ ਉਠਾਇਆ ਅਤੇ ਮੈਦਾਨੀ ਗੋਲ ਨਾਲ ਮੈਚ ਨੂੰ 27ਵੇਂ ਮਿੰਟ 'ਚ ਬਰਾਬਰੀ 'ਤੇ ਲਿਆਂਦਾ | ਇਸ ਉਪਰੰਤ ਇੰਗਲੈਂਡ ਨੂੰ ਇਕ ਪੈਨਲਟੀ ਕਾਰਨਰ ਮਿਲਿਆ ਜੋ ਬੇਕਾਰ ਗਿਆ | ਇਸ ਤਰ੍ਹਾਂ ਅੱਧੇ ਸਮੇਂ ਤੱਕ ਮੈਚ 1-1 ਗੋਲਾਂ ਦੀ ਬਰਾਬਰੀ 'ਤੇ ਰਿਹਾ | ਤੀਸਰੇ ਕੁਆਰਟਰ 'ਚ ਅਰਜਨਟੀਨਾ ਨੂੰ 37ਵੇਂ ਮਿੰਟ 'ਚ ਇਕ ਅਤੇ ਇੰਗਲੈਂਡ ਨੂੰ 38ਵੇਂ ਮਿੰਟ 'ਚ ਦੋ ਪੈਨਲਟੀ ਕਾਰਨਰ ਮਿਲੇ, ਜੋ ਗੋਲਾਂ 'ਚ ਨਹੀਂ ਬਦਲ ਸਕੇ | ਮੈਚ ਦੇ 45ਵੇਂ ਮਿੰਟ 'ਚ ਵਿਲ ਕਾਲਨਨ ਨੇ ਬਿਹਤਰੀਨ ਮੈਦਾਨੀ ਗੋਲ ਰਾਹੀਂ ਇੰਗਲੈਂਡ ਦੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ | ਇਹ ਬੜ੍ਹਤ ਤੀਸਰੇ ਕੁਆਰਟਰ ਦੀ ਸਮਾਪਤੀ ਤੱਕ ਕਾਇਮ ਰਹੀ | ਚੌਥੇ ਕੁਆਰਟਰ 'ਚ ਅਰਜਨਟੀਨਾ ਦੀ ਟੀਮ ਪੂਰੀ ਤਰ੍ਹਾਂ ਹਮਲਾਵਰ ਹੋ ਗਈ ਅਤੇ ਇਸ ਨੇ 48ਵੇਂ ਮਿੰਟ 'ਚ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਿਲ ਕੀਤੇ ਅਤੇ ਗੋਂਜਾਲੋ ਪਿਲਾਟ ਨੇ ਤੀਸਰੇ ਪੈਨਲਟੀ ਕਾਰਨਰ ਨੂੰ ਗੋਲ 'ਚ ਬਦਲ ਕੇ, ਆਪਣੀ ਟੀਮ ਨੂੰ 2-2 ਦੀ ਬਰਾਬਰੀ 'ਤੇ ਲਿਆਂਦਾ | ਉਪਰੰਤ ਇੰਗਲੈਂਡ ਦੀ ਟੀਮ ਨੇ ਵੀ ਜ਼ੋਰਦਾਰ ਹਮਲੇ ਬੋਲੇ ਅਤੇ ਹੈਰੀ ਮਾਰਟਿਨ ਨੇ 49ਵੇਂ ਮਿੰਟ 'ਚ ਵਧੀਆ ਮੈਦਾਨੀ ਗੋਲ ਨਾਲ ਇੰਗਲੈਂਡ ਨੂੰ ਮੁੜ 3-2 ਦੀ ਬੜ੍ਹਤ ਦਿਵਾ ਦਿੱਤੀ ਜੋ ਅਖ਼ੀਰ ਤੱਕ ਕਾਇਮ ਰਹੀ |
ਆਸਟੇ੍ਰਲੀਆ ਨੇ ਫਰਾਂਸ ਨੂੰ ਆਸਾਨੀ ਨਾਲ ਪਛਾੜ ਕੇ ਸੈਮੀਫਾਈਨਲ 'ਚ ਬਣਾਈ ਜਗ੍ਹਾ

ਭੁਵਨੇਸ਼ਵਰ-ਵਿਸ਼ਵ ਕੱਪ ਹਾਕੀ ਨੂੰ ਜਿੱਤਣ ਦੀ ਸਭ ਤੋਂ ਵੱਡੀ ਦਾਅਵੇਦਾਰ ਮੰਨੀ ਜਾਂਦੀ ਆਸਟੇ੍ਰਲੀਆ ਦੀ ਟੀਮ ਨੇ ਚੈਂਪੀਅਨਜ਼ ਵਾਲੀ ਖੇਡ ਦਾ ਪ੍ਰਦਰਸ਼ਨ ਕਰਦਿਆਂ 28 ਸਾਲ ਬਾਅਦ ਵਿਸ਼ਵ ਕੱਪ ਖੇਡ ਰਹੀ ਫਰਾਂਸ ਦੀ ਟੀਮ ਨੂੰ ਕੁਆਰਟਰ ਫਾਈਨਲ 'ਚ 3-0 ਨਾਲ ਹਰਾ ਕੇ, ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ | ਆਸਟੇ੍ਰਲੀਆ ਦੀ ਟੀਮ ਨੇ ਇਸ ਟੂਰਨਾਮੈਂਟ 'ਚ ਹੁਣ ਤੱਕ ਆਪਣੇ ਸਾਰੇ 4 ਮੈਚ ਜਿੱਤੇ ਹਨ | ਆਸਟ੍ਰੇਲੀਆ ਨੇ ਆਪਣੇ ਮਿਆਰਾਂ ਨੂੰ ਕਾਇਮ ਰੱਖਦਿਆਂ ਇਸ ਕੱਪ ਦੌਰਾਨ 19 ਗੋਲ ਕੀਤੇ ਅਤੇ ਇਸ ਿਖ਼ਲਾਫ਼ ਸਿਰਫ਼ ਆਇਰਲੈਂਡ ਦੀ ਟੀਮ ਹੀ ਇਕ ਗੋਲ ਕਰ ਸਕੀ ਹੈ | ਪੂਲ ਮੈਚਾਂ 'ਚ ਅਰਜਨਟੀਨਾ ਨੂੰ ਹਰਾ ਕੇ, ਚਲੰਤ ਵਿਸ਼ਵ ਕੱਪ ਦਾ ਸਭ ਤੋਂ ਵੱਡਾ ਉਲਟਫੇਰ ਕਰਨ ਵਾਲੀ ਫਰਾਂਸ ਦੀ ਟੀਮ ਮੌਜੂਦਾ ਆਲਮੀ ਚੈਂਪੀਅਨ ਆਸਟੇ੍ਰਲੀਆ ਦੀ ਟੀਮ ਨੂੰ ਉਮੀਦਾਂ ਅਨੁਸਾਰ ਟੱਕਰ ਦੇਣ 'ਚ ਅਸਫ਼ਲ ਰਹੀ | ਵੈਸੇ ਫਰਾਂਸ ਦੀ ਟੀਮ ਲਈ ਆਲਮੀ ਕੱਪ ਦੀਆਂ ਆਖ਼ਰੀ ਅੱਠ ਟੀਮਾਂ 'ਚ ਪੁੱਜਣਾ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ | ਇਸ ਟੂਰਨਾਮੈਂਟ ਦੌਰਾਨ ਫਰਾਂਸ ਦੀ ਟੀਮ ਨੇ ਪੰਜ 'ਚੋਂ 2 ਮੈਚ ਜਿੱਤੇ, 1 ਬਰਾਬਰ ਰੱਖਿਆ ਤੇ 2 ਹਾਰੇ | ਇਸ ਟੀਮ ਨੇ ਟੂਰਨਾਮੈਂਟ ਦੌਰਾਨ 8 ਗੋਲ ਕੀਤੇ ਅਤੇ 9 ਗੋਲ ਕਰਵਾਏ | ਅੱਜ ਖੇਡੇ ਗਏ ਮੈਚ 'ਚ ਆਸਟੇ੍ਰਲੀਆ ਦੀ ਟੀਮ ਨੇ ਚੌਥੇ ਮਿੰਟ 'ਚ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਇਸ ਨੂੰ ਜਰਮੀ ਹੇਵਰਡ ਨੇ ਗੋਲ 'ਚ ਤਬਦੀਲ ਕਰਕੇ, ਆਪਣੀ ਟੀਮ ਨੂੰ 1-0 ਨਾਲ ਅੱਗੇ ਕਰ ਦਿੱਤਾ | ਪਹਿਲੇ ਕੁਆਰਟਰ ਦੀ ਸਮਾਪਤੀ ਤੱਕ ਆਸਟੇ੍ਰਲੀਆ ਦੀ ਇਹ ਬੜ੍ਹਤ ਕਾਇਮ ਰਹੀ | ਦੂਸਰੇ ਕੁਆਰਟਰ 'ਚ ਅਤੇ ਮੈਚ ਦੇ 18ਵੇਂ ਮਿੰਟ 'ਚ ਕੰਗਾਰੂ ਟੀਮ ਵਲੋਂ ਬਲੇਕ ਗਰੂਰਜ਼ ਨੇ ਪੈਨਲਟੀ ਕਾਰਨਰ ਜਰੀਏ, ਆਪਣੀ ਟੀਮ ਲਈ ਦੂਸਰਾ ਗੋਲ ਕੀਤਾ | ਅੱਧੇ ਸਮੇਂ ਤੱਕ 2-0 ਦੀ ਬੜ੍ਹਤ ਪ੍ਰਾਪਤ ਆਸਟੇ੍ਰਲੀਆ ਦੀ ਟੀਮ ਵਲੋਂ ਕਪਤਾਨ ਆਇਰਨ ਜਰੂਸਕੀ ਨੇ ਤੀਸਰੇ ਕੁਆਰਟਰ 'ਚ ਮਿਲੇ ਇਕ ਹੋਰ ਪੈਨਲਟੀ ਕਾਰਨਰ ਨੂੰ 37ਵੇਂ ਮਿੰਟ 'ਚ ਗੋਲ 'ਚ ਤਬਦੀਲ ਕਰਕੇ, ਆਪਣੀ ਟੀਮ ਨੂੰ 3-0 ਨਾਲ ਅੱਗੇ ਕਰ ਦਿੱਤਾ | ਇਸ ਬੜ੍ਹਤ ਨੂੰ ਕੰਗਾਰੂ ਟੀਮ ਨੇ ਅਖੀਰ ਤੱਕ ਕਾਇਮ ਰੱਖਿਆ | ਜੇਤੂ ਟੀਮ ਨੂੰ 7 ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ 'ਚੋਂ ਇਸ ਨੇ 3 ਨੂੰ ਗੋਲਾਂ 'ਚ ਬਦਲਿਆ | ਫਰਾਂਸ ਦੀ ਟੀਮ ਇਕਲੌਤੇ ਪੈਨਲਟੀ ਕਾਰਨਰ ਦਾ ਲਾਹਾ ਨਾ ਲੈ ਸਕੀ | ਆਸਟ੍ਰੇਲੀਆਈ ਟੀਮ ਨੇ ਅਗਲੇ ਮੈਚਾਂ ਨੂੰ ਧਿਆਨ 'ਚ ਰੱਖਦਿਆਂ, ਫਰਾਂਸ ਿਖ਼ਲਾਫ਼ ਪੂਰਾ ਜ਼ੋਰ ਨਹੀਂ ਲਗਾਇਆ ਅਤੇ ਆਪਣੀ ਊਰਜਾ ਬਚਾ ਕੇ, ਰੱਖਣ ਨੂੰ ਤਰਜੀਹ ਦਿੱਤੀ | ਆਸਟ੍ਰੇਲੀਆਈ ਕਪਤਾਨ ਆਇਰਨ ਜਰੂਸਕੀ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ | ਆਸਟਰੇਲੀਅਨ ਟੀਮ ਸੈਮੀਫਾਈਨਲ 'ਚ, ਭਲਕੇ ਭਾਰਤ ਅਤੇ ਹਾਲੈਂਡ ਦਰਮਿਆਨ ਹੋਣ ਵਾਲੇ ਮੈਚ ਦੀ ਜੇਤੂ ਟੀਮ ਨਾਲ ਭਿੜੇਗੀ |

ਭਾਰਤ ਦੀ ਹਾਲੈਂਡ ਨਾਲ ਟੱਕਰ ਅੱਜ

ਹਾਲੈਂਡ ਿਖ਼ਲਾਫ਼ ਆਲਮੀ ਕੱਪਾਂ 'ਚ ਪਹਿਲਾ ਮੈਚ ਜਿੱਤਣ ਲਈ ਆਸਵੰਦ ਹੈ ਭਾਰਤ

ਭੁਵਨੇਸ਼ਵਰ, 12 ਦਸੰਬਰ (ਚਹਿਲ)-ਉਡੀਸ਼ਾ ਪੁਰਸ਼ ਵਿਸ਼ਵ ਹਾਕੀ ਕੱਪ ਦੇ ਕਰੋ ਜਾਂ ਮਰੋ ਵਾਲੇ ਦੌਰ ਤਹਿਤ 13 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਕੁਆਰਟਰ ਫਾਈਨਲਜ਼ ਤਹਿਤ ਭਾਰਤੀ ਟੀਮ, ਆਲਮੀ ਹਾਕੀ ਦੀ ਤਾਕਤਵਰ ਟੀਮ ਹਾਲੈਂਡ (ਨੀਦਰਲੈਂਡ) ਨਾਲ ਭਿੜੇਗੀ | ਵਿਸ਼ਵ ਕੱਪਾਂ 'ਚੋਂ ...

ਪੂਰੀ ਖ਼ਬਰ »

ਆਲ ਇੰਡੀਆ ਅੰਤਰ 'ਵਰਸਿਟੀ ਮਹਿਲਾ ਜੂਡੋ ਚੈਂਪੀਅਨਸ਼ਿਪ 'ਚੋਂ ਪੰਜਾਬ ਯੂਨਵਰਸਿਟੀ ਬਣੀ ਚੈਂਪੀਅਨ

ਜਲੰਧਰ, 12 ਦਸੰਬਰ (ਸਾਬੀ)-ਆਲ ਇੰਡੀਆ ਅੰਤਰ ਵਰਸਿਟੀ ਮਹਿਲਾ ਜੂਡੋ ਚੈਂਪੀਅਨਸ਼ਿਪ 'ਚੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 4 ਸੋਨ ਤੇ 4 ਚਾਂਦੀ ਦੇ ਤਗਮੇ ਤੇ 32 ਅੰਕ ਲੈ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ | ਇਹ ਜਾਣਕਾਰੀ ਡਾਇਰੈਕਟਰ ਸਪੋਰਟਸ ਡਾ. ਪਰਮਿੰਦਰ ਸਿੰਘ ...

ਪੂਰੀ ਖ਼ਬਰ »

ਭਾਰਤ ਨੂੰ ਮਿਲੀ ਵਿਸ਼ਵ ਹਾਕੀ ਲੜੀ ਦੀ ਮੇਜ਼ਬਾਨੀ

ਭੁਵਨੇਸ਼ਵਰ 12 ਦਸੰਬਰ (ਚਹਿਲ)- ਭੁਵਨੇਸ਼ਵਰ ਵਿਖੇ ਚੱਲ ਰਹੇ ਵਿਸ਼ਵ ਕੱਪ ਹਾਕੀ ਦੇ ਸਫ਼ਲ ਆਯੋਜਨ ਨੂੰ ਦੇਖਦੇ ਹੋਏ ਕੌਮਾਂਤਰੀ ਹਾਕੀ ਫੈੱਡਰੇਸ਼ਨ ਨੇ ਭਾਰਤ ਨੂੰ ਅਗਲੇ ਵਰ੍ਹੇ ਵਿਸ਼ਵ ਹਾਕੀ ਲੜੀ ਦੇ ਇਕ ਫਾਈਨਲ ਮੁਕਾਬਲੇ ਦੀ ਮੇਜ਼ਬਾਨੀ ਸੌਾਪੀ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਕੀ ਹਾਕੀ 'ਚ ਡਰੈਗ ਫਲਿੱਕ ਦਾ ਜਾਦੂ ਖ਼ਤਮ ਹੋ ਰਿਹੈ?

ਜਲੰਧਰ, 12 ਦਸੰਬਰ (ਜਤਿੰਦਰ ਸਾਬੀ)- ਹਾਕੀ 'ਚ ਲੰਬੇ ਸਮੇਂ ਤੱਕ ਮਜ਼ਬੂਤ ਹਥਿਆਰ ਵਜੋਂ ਪ੍ਰਸਿੱਧ ਕਲਾ ਡਰੈਗ ਫਲਿੱਕ ਕੀ ਹੁਣ ਤੇਜ਼ੀ ਨਾਲ ਖਤਮ ਹੋ ਰਹੀ ਹੈ | ਹਾਕੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਹੱਤਵ ਪੂਰਨ ਤਕਨੀਕ ਦੇ ਭਵਿੱਖ 'ਚ ਹੋਰ ਵੀ ਮਾੜੀ ਸਥਿਤੀ ਵਿਚ ਪੁੱਜਣ ਦੀ ...

ਪੂਰੀ ਖ਼ਬਰ »

ਹਰਮਨ ਤੇ ਸਮਿ੍ਤੀ ਦੇ ਸਮਰਥਨ ਦੇ ਬਾਅਦ ਪੋਵਾਰ ਨੇ ਕੋਚ ਦੇ ਅਹੁਦੇ ਲਈ ਫਿਰ ਦਿੱਤੀ ਅਰਜ਼ੀ

ਮੁੰਬਈ, 12 ਦਸੰਬਰ (ਏਜੰਸੀ)- ਟੀ-20 ਕਪਤਾਨ ਹਰਮਨਪ੍ਰੀਤ ਕੌਰ ਤੇ ਉਪ ਕਪਤਾਨ ਸਮਿ੍ਤੀ ਮੰਦਾਨਾ ਦੇ ਸਮਰਥਨ ਦੇ ਬਾਅਦ ਰਮੇਸ਼ ਪੋਵਾਰ ਨੇ ਮੰਗਲਵਾਰ ਨੂੰ ਇਕ ਵਾਰ ਫਿਰ ਮਹਿਲਾ ਕ੍ਰਿਕਟ ਟੀਮ ਦੇ ਕੋਚ ਲਈ ਅਰਜ਼ੀ ਦਿੱਤੀ ਹੈ | ਮਹਿਲਾ ਕੋਚ ਦੇ ਰੂਪ 'ਚ ਪੋਵਾਰ ਦਾ ਕਾਰਜਕਾਲ 30 ...

ਪੂਰੀ ਖ਼ਬਰ »

ਬੈਡਮਿੰਟਨ: ਸਿੰਧੂ ਨੇ ਕੀਤਾ ਵਿਸ਼ਵ ਟੂਰ ਫਾਈਨਲਜ਼ 'ਚ ਜੇਤੂ ਆਗਾਜ਼ਸਮੀਰ ਵਰਮਾ ਹਾਰੇ

ਗਵਾਂਗਝੂ, 12 ਦਸੰਬਰ (ਏਜੰਸੀ)- ਉਲੰਪਿਕ ਚਾਂਦੀ ਤਗਮਾ ਜੇਤੂ ਪੀ. ਵੀ. ਸਿੰਧੂ ਨੇ ਵਿਸ਼ਵ ਟੂਰ ਫਾਈਨਲਜ਼ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਗਰੁੱਪ ਮੈਚ 'ਚ ਬੁੱਧਵਾਰ ਨੂੰ ਇੱਥੇ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਆਪਣੇ ਅਭਿਆਨ ...

ਪੂਰੀ ਖ਼ਬਰ »

ਆਈ. ਪੀ. ਐਲ. 2019

ਨਿਲਾਮੀ 'ਚ ਕੋਈ ਭਾਰਤੀ ਸਭ ਤੋਂ ਵੱਧ ਆਧਾਰ ਮੁੱਲ ਵਾਲੇ ਖਿਡਾਰੀਆਂ ਦੀ ਸੂਚੀ 'ਚ ਨਹੀਂ

ਨਵੀਂ ਦਿੱਲੀ, 12 ਦਸੰਬਰ (ਏਜੰਸੀ)-ਇੰਡੀਅਨ ਪ੍ਰੀਮਿਅਰ ਲੀਗ (ਆਈ ਪੀ ਐਲ) 2019 ਦੇ ਸੈਸ਼ਨ ਲਈ 18 ਦਸੰਬਰ ਨੂੰ ਜੈਪੁਰ 'ਚ ਨਿਲਾਮੀ ਹੋਣ ਵਾਲੀ ਹੈ ਤੇ ਕਿਸੇ ਵੀ ਭਾਰਤੀ ਕ੍ਰਿਕਟ ਖਿਡਾਰੀ ਨੂੰ ਨਿਲਾਮੀ ਲਈ 2 ਕਰੋੜ ਰੁਪਏ ਤੋਂ ਵੱਧ ਦੇ ਆਧਾਰ ਮੁੱਲ ਦੀ ਸੂਚੀ 'ਚ ਜਗ੍ਹਾ ਨਹੀਂ ਮਿਲੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX