ਤਾਜਾ ਖ਼ਬਰਾਂ


ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
. . .  1 day ago
ਝੌਂਪੜ 'ਤੇ ਖੰਭਾਂ ਡਿੱਗਣ ਕਾਰਨ ਇਕ ਬਜ਼ੁਰਗ ਔਰਤ ਦੀ ਮੌਤ ,ਇਕ ਗੰਭੀਰ
. . .  1 day ago
ਬਲਾਚੌਰ,24 ਜੂਨ (ਦੀਦਾਰ ਸਿੰਘ ਬਲਾਚੌਰੀਆ)--ਅੱਜ ਬਾਅਦ ਦੁਪਹਿਰ ਹੋਈ ਬਾਰਸ਼ ਸ਼ੈਲਰ ਕਾਲੋਨੀ ਵਾਰਡ ਨੰਬਰ 3 ਨੇੜੇ ਕਚਰਾ ੳੇਠਾਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਇਕ ਪਰਿਵਾਰ ਲਈ ਆਫ਼ਤ ਬਣ ਗਈ ...
ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਵਿਅਕਤੀ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਖਮਾਣੋਂ, 24 ਜੂਨ (ਮਨਮੋਹਣ ਸਿੰਘ ਕਲੇਰ)- ਅੱਜ ਸ਼ਾਮ ਪਿੰਡ ਰਣਵਾਂ ਵਿਖੇ ਇਕ ਆਵਾਰਾ ਸਾਨ੍ਹ ਨੇ ਟੱਕਰ ਮਾਰ ਕੇ ਜੋਧ ਸਿੰਘ ਨਾਮਕ ਵਿਅਕਤੀ ਨੂੰ ਮੌਕੇ 'ਤੇ ਹੀ ਜਾਨੋਂ ਮਾਰ ਦਿੱਤਾ। ਮ੍ਰਿਤਕ ਦੇ ਭਰਾ ਕਸ਼ਮੀਰ ਸਿੰਘ ਅਤੇ ਬਚਿੱਤਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ...
ਅਰਬਨ ਸਪਲਾਈ ਦੀ ਤਾਰ ਟੁੱਟ ਕੇ ਨੌਜਵਾਨ 'ਤੇ ਡਿੱਗੀ, ਮੌਤ
. . .  1 day ago
ਖਡੂਰ ਸਾਹਿਬ, 24 ਜੂਨ (ਮਾਨ ਸਿੰਘ)- ਪਾਵਰ ਕਾਮ ਸਬ ਡਵੀਜ਼ਨ ਨਾਗੋਕੇ ਅਧੀਨ ਆਉਂਦੇ ਪਿੰਡ ਰਾਮਪੁਰ ਭੂਤਵਿੰਤ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਸਬੰਧੀ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨੌਜਵਾਨ ....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਅਫ਼ਗ਼ਾਨਿਸਤਾਨ 21/0
. . .  1 day ago
ਸਬ-ਡਵੀਜ਼ਨ ਤਪਾ 'ਚ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਨੇ ਕੱਢਿਆ ਫਲੈਗ ਮਾਰਚ
. . .  1 day ago
ਤਪਾ ਮੰਡੀ, 24 ਜੂਨ (ਵਿਜੇ ਸ਼ਰਮਾ)- ਪਿਛਲੇ ਦਿਨੀਂ ਨਾਭਾ ਜੇਲ੍ਹ 'ਚ ਬੰਦ ਡੇਰਾ ਸਿਰਸਾ ਦੇ ਕੱਟੜ ਸਮਰਥਕ ਮਹਿੰਦਰਪਾਲ ਬਿੱਟੂ ਦੇ ਹੋਏ ਕਤਲ ਨੂੰ ਲੈ ਕੇ ਸਬ-ਡਵੀਜ਼ਨ ਦੇ ਡੀ.ਐੱਸ.ਪੀ ਰਵਿੰਦਰ ਸਿੰਘ ਰੰਧਾਵਾ ਦੀ ਅਗਵਾਈ 'ਚ ਪੈਰਾ ਮਿਲਟਰੀ ਫੋਰਸ ਦੇ ਸਹਿਯੋਗ ਨਾਲ ....
ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ ਨੇ ਇਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਅਜਨਾਲਾ, 24 ਜੂਨ (ਐੱਸ. ਪ੍ਰਸ਼ੋਤਮ)- ਅਜਨਾਲਾ ਸੈਕਟਰ ਦੇ ਸਰਹੱਦੀ ਚੌਂਕੀ ਸ਼ਾਹਪੁਰ ਨੇੜਿਓਂ ਬੀ.ਐੱਸ.ਐਫ. 32 ਬਟਾਲੀਅਨ ਦੇ ਇੰਸਪੈਕਟਰ ਸੰਜੀਵ ਕੁਮਾਰ ਵੱਲੋਂ ਕੌਮਾਂਤਰੀ ਸਰਹੱਦ ਦੇ ਮਨਾਹੀ ਵਾਲੇ ਖੇਤਰ 'ਚ ਘੁੰਮ ਰਹੇ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ। ਕਾਬੂ ...
ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਜਿੱਤ ਲਈ ਦਿੱਤਾ 263 ਦੌੜਾਂ ਦਾ ਟੀਚਾ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਪੁਲਿਸ ਨੇ ਕੀਤਾ ਕਾਬੂ
. . .  1 day ago
ਫ਼ਾਜ਼ਿਲਕਾ, 24 ਜੂਨ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆ ਗਿਰੋਹ ਦੇ ਚਾਰ ਮੈਂਬਰਾਂ ਨੂੂੰ ਪਿਸਤੌਲ ਅਤੇ ਤੇਜ਼ਧਾਰ ਹਥਿਆਰਾਂ ਸਣੇ ਕਾਬੂ ਕੀਤਾ ਹੈ ਜਾਣਕਾਰੀ ਦਿੰਦਿਆ ਡੀ.ਐੱਸ.ਪੀ. ਫ਼ਾਜ਼ਿਲਕਾ ਜਗਦੀਸ਼ ....
ਕੈਦੀ ਭਜਾ ਕੇ ਲਿਜਾਉਣ ਦੀ ਪੁਲਿਸ ਮੁਲਜ਼ਮਾਂ ਨੇ ਘੜੀ ਝੂਠੀ ਕਹਾਣੀ
. . .  1 day ago
ਤਲਵੰਡੀ ਭਾਈ, 24 ਜੂਨ (ਕੁਲਜਿੰਦਰ ਸਿੰਘ ਗਿੱਲ)- ਲੁਧਿਆਣਾ ਤੋਂ ਸ੍ਰੀ ਮੁਕਤਸਰ ਸਾਹਿਬ ਵਿਖੇ ਪੇਸ਼ੀ ਲਈ ਲਿਆਏ ਜਾ ਰਹੇ ਇੱਕ ਕੈਦੀ ਨੂੰ ਉਸ ਦੇ ਸਾਥੀਆਂ ਵੱਲੋਂ ਭਜਾ ਕੇ ਲੈ ਜਾਣ ਦੀ ਸੂਚਨਾ ਨੇ ਜ਼ਿਲ੍ਹਾ ਫ਼ਿਰੋਜਪੁਰ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਪ੍ਰੰਤੂ ਸਾਰੇ .....
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 46 ਓਵਰਾਂ ਤੋਂ ਬਾਅਦ ਬੰਗਲਾਦੇਸ਼ 227/5
. . .  1 day ago
ਕੈਪਟਨ ਨੇ ਡੇਰਾ ਪ੍ਰੇਮੀ ਕਤਲ ਮਾਮਲੇ ਦੀ ਜਾਂਚ ਲਈ 'ਸਿੱਟ' ਦੇ ਗਠਨ ਲਈ ਹੁਕਮ ਕੀਤੇ ਜਾਰੀ
. . .  1 day ago
ਚੰਡੀਗੜ੍ਹ, 24 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਲਈ ਇਕ ਵਿਸ਼ੇਸ਼ ਜਾਂਚ ਟੀਮ(ਐੱਸ.ਆਈ.ਟੀ) ਦੇ ਗਠਨ ਦੇ ਹੁਕਮ ਜਾਰੀ ਕੀਤੇ ਹਨ। ਐੱਸ.ਆਈ.ਟੀ ਦੀ ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 40 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦੀਆਂ 200 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦਾ ਹੋਇਆ ਅੰਤਿਮ ਸਸਕਾਰ
. . .  1 day ago
ਕੋਟਕਪੂਰਾ, 24 ਜੂਨ (ਮੋਹਰ ਗਿੱਲ, ਮੇਘਰਾਜ ਸ਼ਰਮਾ)- ਨਾਭਾ ਜੇਲ੍ਹ 'ਚ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਅੰਤਿਮ ਸਸਕਾਰ ਅੱਜ ਕਰ ਦਿੱਤਾ ਗਿਆ ਹੈ। ਬਿੱਟੂ ਦੇ ਵੱਡੇ ਪੁੱਤਰ ਅਮਰਿੰਦਰ ਨੇ ਉਨ੍ਹਾਂ ਦੀ ਚਿਤਾ ਨੂੰ ਮੁੱਖ ਅਗਨੀ ਭੇਟ ਕੀਤੀ। ਦੱਸਣਯੋਗ...
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਚੌਥਾ ਖਿਡਾਰੀ ਆਊਟ, ਸੌਮਯ ਸਰਕਾਰ ਨੇ ਬਣਾਈਆਂ 3 ਦੌੜਾਂ
. . .  1 day ago
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨਾਂ ਦੀ ਤਜਵੀਜ਼ ਪ੍ਰਵਾਨ ਕਰੇ ਪਾਕਿ ਸਰਕਾਰ- ਭਾਈ ਲੌਂਗੋਵਾਲ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ 'ਚ ਇੱਕ ਹੋਰ ਮੌਤ, ਮਰਨ ਵਾਲਿਆਂ ਦੀ ਗਿਣਤੀ ਹੋਈ ਤਿੰਨ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਤੀਜਾ ਖਿਡਾਰੀ ਆਊਟ, ਸ਼ਾਕਿਬ ਨੇ ਬਣਾਈਆਂ 51 ਦੌੜਾਂ
. . .  1 day ago
ਮਹਿੰਦਰਪਾਲ ਬਿੱਟੂ ਦੇ ਅੰਤਿਮ ਸਸਕਾਰ ਲਈ ਰਾਜ਼ੀ ਹੋਏ ਡੇਰਾ ਪ੍ਰੇਮੀ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 20 ਓਵਰਾਂ ਤੋਂ ਬਾਅਦ ਬੰਗਲਾਦੇਸ਼ 95/2
. . .  1 day ago
ਜਲ ਸਰੋਤ ਮੁਲਾਜ਼ਮਾਂ ਵਲੋਂ ਤਨਖ਼ਾਹ ਨਾ ਮਿਲਣ 'ਤੇ ਰੋਸ ਮੁਜ਼ਾਹਰਾ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਬੰਗਲਾਦੇਸ਼ ਦਾ ਦੂਜਾ ਖਿਡਾਰੀ ਆਊਟ, ਤਮੀਮ ਇਕਬਾਲ ਨੇ ਬਣਾਈਆਂ 36 ਦੌੜਾਂ
. . .  1 day ago
ਦਿਨ-ਦਿਹਾੜੇ ਪੈਟਰੋਲ ਪੰਪ ਦੇ ਕਰਿੰਦਿਆਂ ਕੋਲੋਂ ਲੱਖਾਂ ਦੀ ਨਕਦੀ ਲੁੱਟ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 15 ਓਵਰਾਂ ਤੋਂ ਬਾਅਦ ਬੰਗਲਾਦੇਸ਼ 74 /1
. . .  1 day ago
ਬਲਾਚੌਰ 'ਚ ਸੜਕ ਨਿਰਮਾਣ ਦੀ ਢਿੱਲੀ ਰਫ਼ਤਾਰ ਨੂੰ ਲੈ ਕੇ ਅਕਾਲੀ ਭਾਜਪਾ ਆਗੂਆਂ ਵੱਲੋਂ ਪ੍ਰਦਰਸ਼ਨ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 10 ਓਵਰਾਂ ਤੋਂ ਬਾਅਦ ਬੰਗਲਾਦੇਸ਼ 40 /1
. . .  1 day ago
ਪੇਸ਼ੀ ਭੁਗਤਣ ਆਏ ਕੈਦੀ ਨੂੰ ਲੈ ਕੇ ਫ਼ਰਾਰ ਹੋਏ ਉਸ ਦੇ ਸਾਥੀ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 5 ਓਵਰਾਂ ਤੋਂ ਬਾਅਦ ਬੰਗਲਾਦੇਸ਼ 25 /1
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : 23 ਦੌੜਾਂ 'ਤੇ ਬੰਗਲਾਦੇਸ਼ ਦਾ ਪਹਿਲਾਂ ਖਿਡਾਰੀ ਆਊਟ
. . .  1 day ago
ਦਾਂਤੇਵਾੜਾ 'ਚ ਮਾਉਵਾਦੀਆਂ ਨੇ ਕੀਤਾ ਆਈ.ਡੀ.ਧਮਾਕਾ
. . .  1 day ago
ਮਹਾਰਾਸ਼ਟਰ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ ਵਿਜੇ ਵਡੇਟੀਵਾਰ
. . .  1 day ago
ਕ੍ਰਾਂਤੀਕਾਰੀ ਮੋਰਚਾ ਵੱਲੋਂ ਬਲਾਕ ਚੋਗਾਵਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਡੀ.ਐੱਸ.ਪੀ. ਦਫ਼ਤਰ ਦਾ ਘਿਰਾਓ
. . .  1 day ago
27 ਫਰਵਰੀ ਨੂੰ ਭਾਰਤੀ ਹਵਾਈ ਖੇਤਰ 'ਚ ਨਹੀਂ ਵੜੇ ਸਨ ਪਾਕਿ ਜਹਾਜ਼- ਧਨੋਆ
. . .  1 day ago
ਅਫ਼ਗ਼ਾਨਿਸਤਾਨ-ਬੰਗਲਾਦੇਸ਼ ਮੈਚ : ਅਫ਼ਗ਼ਾਨਿਸਤਾਨ ਨੇ ਟਾਸ ਜਿੱਤ ਕੇ ਬੰਗਲਾਦੇਸ਼ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  1 day ago
ਖੇਮਕਰਨ 'ਚ ਪੁਲਿਸ ਨੇ ਇੱਕ ਹਜ਼ਾਰ ਨਸ਼ੀਲੇ ਕੈਪਸੂਲਾਂ ਸਣੇ ਦੋ ਨੂੰ ਕੀਤਾ ਕਾਬੂ
. . .  1 day ago
6 ਸਾਲਾ ਬਾਲੜੀ ਨਾਲ ਹੋਮਗਾਰਡ ਕਰਮਚਾਰੀ ਦੇ ਕਲਯੁਗੀ ਪੁੱਤਰ ਵਲੋਂ ਜਬਰ ਜਨਾਹ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਫ਼ਿਰੋਜ਼ਪੁਰ ਜ਼ਿਲ੍ਹੇ 'ਚ ਦੋ ਨੌਜਵਾਨਾਂ ਦੀ ਮੌਤ
. . .  1 day ago
ਪਲਾਸਟਿਕ ਸਨਅਤਕਾਰਾਂ ਵਲੋਂ ਸੰਘਰਸ਼ ਵਿੱਢਣ ਦਾ ਐਲਾਨ
. . .  1 day ago
ਰਵੀਸ਼ੰਕਰ ਪ੍ਰਸਾਦ ਨੇ ਲੋਕ ਸਭਾ 'ਚ ਪੇਸ਼ ਕੀਤਾ ਆਧਾਰ ਅਤੇ ਹੋਰ ਕਾਨੂੰਨੀ (ਸੋਧ) ਬਿੱਲ
. . .  1 day ago
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਅਸ਼ੋਕ ਗਹਿਲੋਤ ਨੇ ਦਿੱਤੇ ਬਾੜਮੇਰ ਹਾਦਸੇ ਦੀ ਜਾਂਚ ਦੇ ਹੁਕਮ
. . .  1 day ago
ਕੋਟਕਪੂਰਾ 'ਚ ਪੁਲਿਸ ਵਲੋਂ ਕੱਢਿਆ ਗਿਆ ਫਲੈਗ ਮਾਰਚ
. . .  1 day ago
ਚਮਕੀ ਬੁਖ਼ਾਰ ਕਾਰਨ ਬੱਚਿਆਂ ਦੀ ਮੌਤ 'ਤੇ ਸੁਪਰੀਮ ਕੋਰਟ ਸਖ਼ਤ, ਕੇਂਦਰ ਅਤੇ ਬਿਹਾਰ ਸਰਕਾਰ ਕੋਲੋਂ ਮੰਗਿਆ ਜਵਾਬ
. . .  1 day ago
ਸਰਹੱਦੀ ਖੇਤਰ 'ਚ ਪਏ ਹਲਕੇ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ
. . .  1 day ago
ਬਾੜਮੇਰ 'ਚ ਹਾਦਸੇ ਵਾਲੀ ਥਾਂ 'ਤੇ ਪਹੁੰਚੇ ਮੁੱਖ ਮੰਤਰੀ ਗਹਿਲੋਤ
. . .  1 day ago
ਲੋਕ ਸਭਾ 'ਚ ਅੱਜ ਜੰਮੂ-ਕਸ਼ਮੀਰ ਰਾਖਵਾਂਕਰਨ ਬਿੱਲ ਪੇਸ਼ ਕਰਨਗੇ ਅਮਿਤ ਸ਼ਾਹ
. . .  1 day ago
ਇੰਡੋਨੇਸ਼ੀਆ 'ਚ ਲੱਗੇ 7.3 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ
. . .  1 day ago
ਗੁਜਰਾਤ 'ਚ ਰਾਜ-ਸਭਾ ਉਪ ਚੋਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ
. . .  1 day ago
ਰਾਹੁਲ ਗਾਂਧੀ ਖ਼ਿਲਾਫ਼ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ
. . .  1 day ago
ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵੱਲੋਂ ਅਸਤੀਫ਼ਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਮੱਘਰ ਸੰਮਤ 550

ਜਲੰਧਰ

ਵੱਖ-ਵੱਖ ਥਾਈਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

ਜਲੰਧਰ, 12 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਤੇਗ਼ ਬਹਦਾਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ 'ਚ ਬੜੀ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਦੀਵਾਨਾਂ 'ਚ ਰਾਗੀ ਸਿੰਘਾਂ ਤੇ ਕਥਾ ਵਾਚਕਾਂ ਨੇ ਗੁਰਬਾਣੀ ਕੀਰਤਨ ਤੇ ਗੁਰਮਤਿ ਵਿਚਾਰਾਂ ਦੁਆਰਾ ਸੰਗਤ ਨੂੰ ਗੁਰ ਇਤਹਿਾਸ ਤੋਂ ਜਾਣੂ ਕਰਵਾਇਆ | ਸ਼ਹੀਦੀ ਦਿਹਾੜੇ ਮੌਕੇ ਨੂੰ ਸਮਰਪਿਤ ਸ਼ਰਧਾਲੂਆਂ ਵਲੋਂ ਗੁਰਦੁਆਰਿਆਂ ਨੂੰ ਜਾਂਦੇ ਰਸਤਿਆਂ 'ਤੇ ਲੰਗਰ ਲਗਾਏ ਗਏ ਸਨ | ਇਸ ਸਬੰਧ 'ਚ ਗੁਰਦੁਆਰਾ ਸ੍ਰੀ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸੈਂਟਰਲ ਟਾਊਨ ਗਲੀ ਨੰ. 7 ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 12 ਦਿਨਾਂ ਤੋਂ ਚੱਲ ਰਹੇ ਸਮਾਗਮਾਂ ਦੇ ਭੋਗ ਪਾਏ ਗਏ ਉਪਰੰਤ ਸਜਾਏ ਗਏ ਦੀਵਾਨਾਂ ਵਿਚ ਭਾਈ ਦਰਸ਼ਨ ਸਿੰਘ ਕੋਮਲ, ਗੁਰੂ ਤੇਗ਼ ਬਹਾਦਰ ਸੰਗੀਤ ਅਕੈਡਮੀ, ਇਸਤਰੀ ਸਤਿਸੰਗ ਸਭਾ, ਭਾਈ ਲਖਵਿੰਦਰ ਸਿੰਘ (ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਭਾਈ ਗੁਰਇਕਬਾਲ ਸਿੰਘ (ਬੀਬੀ ਕੌਲਾਂ ਜੀ ਭਲਾਈ ਕੇਂਦਰ ਸ੍ਰੀ ਅੰਮਿ੍ਤਸਰ) ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਭਾਈ ਮਨਜੀਤ ਸਿੰਘ ਸੇਵਕ ਤੇ ਗਿਆਨੀ ਗੁਰਜਿੰਦਰ ਸਿੰਘ ਨੇ ਗੁਰਤਿ ਵਿਚਰਾਂ ਦੁਆਰਾ ਸੰਗਤ ਨੂੰ ਗੁਰ ਇਤਹਿਾਸ ਤੋਂ ਜਾਣੂ ਕਰਵਾਇਆ | ਸਮਾਗਮ ਦੌਰਾਨ ਹਲਕਾ ਵਿਧਾਇਕ ਰਜਿੰਦਰ ਬੇਰੀ, ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਕਮੇਟੀ, ਭਾਜਪਾ ਆਗੂ ਅਮਰਜੀਤ ਸਿਾਂਘ ਅਮਰੀ, ਕੁਲਦੀਪ ਸਿੰਘ ਰਾਜੂ, ਗੁਰਦੀਪ ਸਿੰਘ ਰਾਵੀ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਇਸ ਮੌਕੇ ਸਰਵਣ ਲਿੰਘ ਸਰਪ੍ਰਸਤ, ਈਸ਼ਰ ਸਿੰਘ ਪ੍ਰਧਾਨ, ਪਰਮਿੰਦਰ ਸਿੰਘ ਡਿੰਪੀ ਜਨਰਲ ਸਕੱਤਰ, ਜਤਿੰਦਰ ਸਿੰਘ ਖ਼ਾਲਸਾ, ਚੇਅਰਮੈਨ ਗੁਰਚਰਨ ਸਿੰਘ ਬਾਗ਼ਾਂ ਵਾਲੇ, ਬਲਜੀਤ ਸਿੰਘ ਸੇਠੀ, ਰਜਿੰਦਰ ਸਿੰਘ ਬੇਦੀ, ਚਰਨਜੀਤ ਸਿੰਘ ਡੀ.ਸੀ. ਟਾਇਰ ਹਾਊਸ, ਬਲਬੀਰ ਸਿੰਘ, ਗੁਰਮਿੰਦਰ ਸਿੰਘ ਗੋਮਾ, ਮਨਿੰਦਰਪਾਲ ਸਿੰਘ ਮਨੀ, ਸੁਖਦੇਵ ਸਿੰਘ ਸਹਿਗਲ, ਬਲਦੇਵ ਸਿੰਘ ਕੁੰਦੀ, ਰਵਿੰਦਰ ਸਿੰਘ ਰੀਹਲ ਤਰਲੋਚਨ ਸਿੰਘ ਟਾਇਰ ਹਾਊਸ, ਗੁਰਿੰਦਰ ਸਿੰਘ ਮਝੈਲ, ਅੰਮਿ੍ਪਾਲ ਸਿੰਘ ਸਫਰੀ, ਅਮਰਜੀਤ ਸਿੰਘ ਬੰਟੀ, ਆਤਮ ਪ੍ਰਕਾਸ਼ ਬੱਬਲੂ, ਜਸਪ੍ਰੀਤ ਸਿੰਘ ਰਾਣਾ, ਸਰਬਜੀਤ ਸਿੰਘ ਰਾਜਪਾਲ, ਤੇਜਿੰਦਰ ਸਿੰਘ ਪ੍ਰਦੇਸੀ, ਸੁਧੀਰ ਗੱਗੀ ਤੇ ਵੱਡੀ ਗਿਣਤੀ 'ਚ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰੀ |
ਗੁਰਦੁਆਰਾ ਨੌਵੀਂ ਪਾਤਸ਼ਾਹੀ , ਦੂਖ ਨਿਵਾਰਨ ਸਾਹਿਬ ਸ੍ਰੀ ਗੁਰੂ ਤੇਗ਼ ਬਹਦਾਰ ਨਗਰ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿਛਲੇ 8 ਦਿਨਾਂ ਤੋਂ ਚੱਲ ਰਹੇ ਸਮਾਗਮਾਂ ਦੇ ਅੱਜ ਭੋਗ ਪਾਏ ਗਏ | ਉਪਰੰਤ ਸਜਾਏ ਗਏ ਦੀਵਾਨਾਂ ਵਿਚ ਭਾਈ ਕੁਲਵੰਤ ਸਿੰਘ, ਭਾਈ ਫ਼ਤਿਹ ਸਿੰਘ, ਇਸਤਰੀ ਸਤਿਸੰਗ ਸਭਾ ਤੋਂ ਇਲਾਵਾ ਭਾਈ ਗੁਰਵਿੰਦਰ ਸਿੰਘ, ਭਾਈ ਜਬਰਤੋੜ ਸਿੰਘ ਅਤੇ ਭਾਈ ਕਰਨੈਲ ਸਿੰਘ ਸਾਰੇ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਰਸਭਿੰਨੇ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕੀਤਾ | ਗਿਆਨੀ ਸਰਬਜੀਤ ਸਿੰਘ, ਬੀਬੀ ਜਸਜੀਤ ਕੌਰ ਅਤੇ ਜਥੇਦਾਰ ਜਗਜੀਤ ਸਿੰਘ ਖਾਲਸਾ ਪ੍ਰਧਾਨ ਗੁਰਦੁਆਰਾ ਕਮੇਟੀ ਨੇ ਗੁਰਮਿਤ ਵਿਚਾਰਾਂ ਦੁਆਰਾ ਗੁਰ ਇਤਿਹਾਸ 'ਤੇ ਚਾਣਨਾ ਪਾਇਆ | ਇਸ ਮੌਕੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਕੰਵਲਜੀਤ ਸਿੰਘ ਜਨਰਲ ਸਕੱਤਰ, ਕੰਵਲਜੀਤ ਸਿੰਘ ਟੋਨੀ, ਮਨਜੀਤ ਸਿੰਘ ਠਕੁਰਾਲ, ਮਹਿੰਦਰ ਸਿੰਘ ਬਾਜਵਾ, ਪਰਮਜੀਤ ਸਿੰਘ ਕਾਹਨਪੁਰੀ, ਪਰਮਜੀਤ ਸਿੰਘ ਪਹਿਲਵਾਨ, ਮਨਜੀਤ ਸਿੰਘ ਪਟਵਾਰੀ, ਭੁਪਿੰਦਰ ਸਿੰਘ ਭਿੰਦਾ, ਕੁਲਵਿੰਦਰ ਸਿੰਘ ਮੱਲੀ, ਗੁਰਵਿੰਦਰ ਸਿੰਘ ਸੰਤ ਮੋਟਰਜ਼, ਹਰਦੀਪ ਸਿੰਘ ਮੱਲੀ, ਮਨਪ੍ਰਈਤ ਸਿੰਘ ਗਾਬਾ, ਹਰਜਿੰਦਰ ਸਿੰਘ ਲੈਂਡਲਾਰਡ, ਪਰਵਿੰਦਰ ਸਿੰਘ ਉਬਰਾਏ, ਖਾਲਸਾ ਨੌਜਵਾਨ ਸਭਾ ਦੇ ਗਗਨਦੀ ਸਿੰਘ ਗੱਗੀ, ਨਵਤੇਜ ਸਿੰਘ ਟਿੰਮੀ, ਮਨਪ੍ਰੀਤ ਸਿੰਘ ਮੋਲਾ, ਹਰਪ੍ਰੀਤ ਸਿੰਘ ਈਸ਼ੂ, ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ, ਜਸਵਿੰਦਰ ਸਿੰਘ ਮੱਕੜ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਘਰ ਵਿਖੇ ਹਾਜ਼ਰੀ ਭਰੀ |
ਗੁਰਦੁਆਰਾ ਬਾਬਾ ਜੀਵਨ ਸਿੰਘ ਗੜ੍ਹਾ ਵਿਖੇ ਵੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਈ ਰਣਜੀਤ ਸਿੰਘ ਤੇ ਭਾਈ ਬਲਵਿੰਦਰ ਸਿੰਘ ਦੇ ਰਾਗੀ ਜਥਿਆਂ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਭੁਪਿੰਦਰਪਾਲ ਸਿੰਘ ਖ਼ਾਲਸਾ ਪ੍ਰਧਾਨ, ਸਤਪਾਲ ਸਿੰਘ, ਪਲਵਿੰਦਰ ਸਿੰਘ ਰਾਜਾ, ਮਾਤਾ ਈਸ਼ਰ ਕੌਰ, ਬੀਬੀ ਰਾਜ ਕੌਰ, ਜੋਗਿੰਦਰ ਕੌਰ, ਸਤਵੰਤ ਕੌਰ, ਮਨਜੀਤ ਕੌਰ, ਨੀਟਾ ਭਗਤ, ਡਾ. ਜਗਜੀਤ ਕੌਰ ਬਜਾਜ, ਬਲਜੀਤ ਸਿੰਘ ਕੁਲਦੀਪ ਸਿੰਘ, ਕੈਪਟਨ ਗੁਰਬਚਨ ਸਿੰਘ, ਹਰਵਿੰਦਰ ਸਿੰਘ ਭਾਟੀਆ, ਡਾ. ਪਿ੍ਤਪਾਲ ਸਿੰਘ, ਐਮ.ਪੀ.ਸਿੰਘ ਕੈਪਟਨ ਗੁਰਬਖਸ਼ ਸਿੰਘ, ਗੁਰਮੀਤ ਸਿੰਘ ਅਤੇ ਇਲਾਕੇ ਦੀਆਂ ਸੰਗਤ ਨੇ ਹਾਜ਼ਰੀ ਭਰੀ |
ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿਚ ਸਵੇਰੇ ਅਤੇ ਸ਼ਾਮ ਭਾਰੀ ਗੁਰਮਤਿ ਸਮਾਗਮ ਹੋਏ | ਸਵੇਰ ਦੇ ਦੀਵਾਨ ਵਿਚ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਇਲਾਵਾ ਭਾਈ ਦਲੇਰ ਸਿੰਘ, ਭਾਈ ਮਹਿੰਦਰਪਾਲ ਸਿੰਘ ਅਤੇ ਭਾਈ ਜੈ ਦੇਵ ਸਿੰਘ ਦੇ ਜਥਿਆਂ ਨੇ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਗੁਰਦੀਪ ਸਿੰਘ ਔਲਖ ਨੇ ਸ਼ਹੀਦੀ ਪੁਰਬ ਸਬੰਧੀ ਕਵਿਤਾ ਸੁਣਾ ਕੇ ਨਿਹਾਲ ਕੀਤਾ, ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ | ਸ਼ਾਮ ਦੇ ਦੀਵਾਨ ਵਿਚ ਬੀਬੀ ਗੁਰਮਿੰਦਰ ਕੌਰ ਨੇ ਸਲੋਕ ਮਹਲਾ ਨੌਵਾਂ ਦੇ ਸ਼ਬਦਾਂ ਦੀ ਕੀਰਤਨ ਰਾਹੀਂ ਸੇਵਾ ਕੀਤੀ ਉਪਰੰਤ ਸੰਤ ਸੁਖਵੰਤ ਸਿੰਘ ਨਾਹਲਾਂ ਵਾਲੇ ਮਹਾਂਪੁਰਸ਼ਾਂ ਨੇ ਕੀਰਤਨ ਕੀਤਾ ਅਤੇ ਹਰਭਜਨ ਸਿੰਘ ਨਾਹਲ ਨੇ ਕਵਿਤਾ ਦਾ ਉਚਾਰਨ ਕੀਤਾ | ਇਸ ਮੌਕੇ ਬੇਅੰਤ ਸਿੰਘ ਸਰਹੱਦੀ, ਗੁਰਮੀਤ ਸਿੰਘ, ਇੰਦਰਪਾਲ ਸਿੰਘ, ਜਗਜੀਤ ਸਿੰਘ, ਸੁਰਿੰਦਰ ਸਿੰਘ ਸਿਆਲ, ਸੁਰਜੀਤ ਸਿੰਘ ਪੋਪਲੀ, ਚਰਨਜੀਤ ਸਿੰਘ, ਰਾਜਿੰਦਰ ਸਿੰਘ ਮੈਨੇਜਰ, ਹਰਜਿੰਦਰ ਸਿੰਘ, ਸਤਪਾਲ ਸਿੰਘ, ਹਰਬੰਸ ਸਿੰਘ, ਗੁਰਕ੍ਰਿਪਾਲ ਸਿੰਘ, ਹਰਜੀਤ ਸਿੰਘ, ਐਡਵੋਕੇਟ ਗੁਰਬਚਨ ਸਿੰਘ ਕਾਲੜਾ ਆਦਿ ਹਾਜ਼ਰ ਸਨ |
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਅੱਜ ਤੜਕੇ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ ਮੁਹੱਲਾ ਚਾਹਿਆਮ, ਬਸਤੀ ਸ਼ੇਖ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਸਜਾਇਆ ਗਿਆ | ਇਸ ਮੌਕੇ ਨਗਰ ਕੀਰਤਨ ਵਿਚ ਸ਼ਬਦੀ ਜਥੇ, ਫ਼ੌਜੀ ਬੈਂਡ, ਕਲਗੀਧਰ ਗਤਕਾ ਅਖਾੜਾ ਦੇ ਬੱਚੇ, ਘੋੜ ਸਵਾਰ ਪੰਜ ਪਿਆਰੇ ਅਤੇ ਕੁਲਵੰਤ ਸਿੰਘ ਨਿਹੰਗ ਦੀ ਅਗਵਾਈ ਵਿਚ ਸ਼ਬਦੀ ਜਥੇ ਸ਼ਬਦ ਕੀਰਤਨ ਕਰਦੇ ਪਾਲਕੀ ਸਾਹਿਬ ਦੇ ਨਾਲ-ਨਾਲ ਚੱਲ ਰਹੇ ਸਨ | ਨਗਰ ਕੀਰਤਨ ਵਿਚ ਪ੍ਰਧਾਨ ਗੁਰਬਚਨ ਸਿੰਘ, ਸਕੱਤਰ ਜਸਬੀਰ ਸਿੰਘ ਸਚਦੇਵਾ, ਹਰਬੰਸ ਸਿੰਘ ਖਜ਼ਾਂਨਚੀ, ਸੁਰਿੰਦਰ ਸਿੰਘ, ਜਸਬੀਰ ਸਿੰਘ ਲੱਕੀ, ਹਰਜੀਤ ਸਿੰਘ, ਸਤਪਾਲ ਸਿੰਘ ਅਲੱਗ, ਸੁਰਿੰਦਰ ਸਿੰਘ, ਅਮਰਜੀਤ ਸਿੰਘ ਨਿਹੰਗ, ਪਮੀਤ ਸਿੰਘ, ਜਸਬੀਰ ਸਿੰਘ ਸੇਠੀ, ਕਰਨਬੀਰ ਸਿੰਘ ਨਿਹੰਗ ਆਦਿ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਬਸਤੀ ਸ਼ੇਖ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਸਾਹਿਬ ਪੁੱਜ ਕੇ ਸੰਪੂਰਨ ਹੋਇਆ | ਨਗਰ ਕੀਰਤਨ ਦੇ ਰਸਤੇ ਵਿਚ ਸੰਗਤਾਂ ਲਈ ਕਈ ਥਾਈਾ ਲੰਗਰ ਲਗਾਏ ਗਏ | ਉਪਰੰਤ ਸ਼ਾਮ ਨੂੰ ਸ਼ਹੀਦੀ ਪੁਰਬ ਸਬੰਧੀ ਦੀਵਾਨ ਸਜਾਏ ਗਏ ਜਿਨ੍ਹਾਂ ਵਿਚ ਭਾਈ ਜਬਰਤੋੜ ਸਿੰਘ ਹਜ਼ੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ, ਭਾਈ ਹਰਜਿੰਦਰ ਸਿੰਘ, ਭਾਈ ਹਰਜਿੰਦਰ ਸਿੰਘ ਖਾਲਸਾ ਅਤੇ ਗੁਰਪ੍ਰੀਤ ਸਿੰਘ ਜਲੰਧਰ ਵਾਲਿਆਂ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਸਮਾਪਤੀ 'ਤੇ ਸਕੱਤਰ ਸ: ਜਸਬੀਰ ਸਿੰਘ ਸਚਦੇਵਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ |

ਖੇਤਾਂ 'ਚੋਂ ਬੱਚੀ ਅਤੇ ਔਰਤ ਦੀ ਲਾਸ਼ ਮਿਲੀ

ਆਦਮਪੁਰ, 12 ਦਸੰਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਨੇੜ੍ਹਲੇ ਪਿੰਡ ਸ਼ਾਹਪੁਰ 'ਚ ਇਕ ਬੱਚੀ ਤੇ ਪ੍ਰਵਾਸ਼ੀ ਮਜਦੂਰ ਔਰਤ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ ਹੈ | ਆਦਮਪੁਰ ਪੁਲਿਸ ਸਟੇਸ਼ਨ ਅਧੀਨ ਪੈਂਦੀ ਜੰਡੂਸਿੰਘਾ ਦੇ ਚੌਕੀ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਧਰਨੇ ਵੇਲੇ ਗੰਦਗੀ ਫੈਲਾਉਣ 'ਤੇ ਜੁਰਮਾਨੇ ਤੈਅ

ਜਲੰਧਰ, 12 ਦਸੰਬਰ (ਸ਼ਿਵ)- ਧਰਨਿਆਂ ਦੌਰਾਨ ਕਿਸੇ ਵੀ ਜਗ੍ਹਾ 'ਤੇ ਹੁਣ ਗੰਦਗੀ ਫੈਲਾਉਣੀ ਮਹਿੰਗੀ ਪਵੇਗੀ | ਨਗਰ ਨਿਗਮ ਜਲੰਧਰ ਨੇ ਸ਼ਹਿਰ 'ਚ ਅਲੱਗ-ਅਲੱਗ ਜਗ੍ਹਾ 'ਤੇ ਧਰਨਾ ਦੇਣ ਵਾਲਿਆਂ ਲਈ ਗੰਦਗੀ ਫੈਲਾਉਣ 'ਤੇ ਜੁਰਮਾਨਾ ਲਗਾਉਣ ਦਾ ਪ੍ਰਸਤਾਵ ਤਿਆਰ ਕਰ ਲਿਆ ਹੈ | ਚਾਹੇ ...

ਪੂਰੀ ਖ਼ਬਰ »

ਨਕਲੀ ਆਰ. ਟੀ. ਏ. ਵਲੋਂ ਚਲਾਨ ਕੱਟਣ ਦਾ ਮਾਮਲਾ ਚਲਾਨ ਵਸੂਲੀ ਮਾਮਲੇ ਦੀ ਆਰ. ਟੀ. ਏ. ਨੇ ਸਰਕਾਰ ਨੂੰ ਭੇਜੀ ਰਿਪੋਰਟ

ਜਲੰਧਰ, 12 ਦਸੰਬਰ (ਸ਼ਿਵ ਸ਼ਰਮਾ)-ਇਕ ਨਕਲੀ ਆਰ.ਟੀ.ਏ. ਵਲੋਂ ਗੁਗਨੀ ਪਿੰਡ 'ਚ ਗੱਡੀਆਂ ਦੇ ਚਲਾਨ ਕੱਟਣ ਦੇ ਨਾਂਅ 'ਤੇ ਵਸੂਲੀ ਕਰਨ ਦੇ ਮਾਮਲੇ ਤੋਂ ਬਾਅਦ ਸਰਕਾਰ ਵਲੋਂ ਜਵਾਬ ਮੰਗਣ ਉਪਰੰਤ ਆਰ. ਟੀ. ਏ. ਵਲੋਂ ਭੇਜੀ ਗਈ ਰਿਪੋਰਟ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਕਾਰ ਡਰਾਈਵਰ ...

ਪੂਰੀ ਖ਼ਬਰ »

1 ਕਿਲੋ ਅਫ਼ੀਮ ਸਮੇਤ ਵਿਅਕਤੀ ਕਾਬੂ

ਜਲੰਧਰ, 12 ਦਸੰਬਰ (ਐੱਮ. ਐੱਸ. ਲੋਹੀਆ) - ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਇਕ ਕਿਲੋ ਅਫ਼ੀਮ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਜਗਜੀਤ ਸਿੰਘ ਉਰਫ਼ ਜੱਗੀ ਪੁੱਤਰ ਦਿਲਦਾਰ ਸਿੰਘ ਵਾਸੀ ਪਿੰਡ ਭਟਨੂਰਾ, ਭੋਗਪੁਰ ਵਜੋਂ ...

ਪੂਰੀ ਖ਼ਬਰ »

ਨਵੀਂ ਪੈਨਸ਼ਨ ਸਕੀਮ ਦੇ ਵਿਰੋਧ 'ਚ ਆਮਦਨ ਕਰ ਮੁਲਾਜ਼ਮਾਂ ਵਲੋਂ ਨਾਅਰੇਬਾਜ਼ੀ

ਜਲੰਧਰ, 12 ਦਸੰਬਰ (ਸ਼ਿਵ)-ਨਵੀਂ ਪੈਨਸ਼ਨ ਸਕੀਮ ਦੇ ਿਖ਼ਲਾਫ਼ ਆਮਦਨ ਕਰ ਵਿਭਾਗ ਦੇ ਬਾਹਰ ਕਨਫੈਡਰੇਸ਼ਨ ਆਫ਼ ਸੈਂਟਰਲ ਗੌਰਮਿੰਟ ਇੰਪਲਾਈਜ਼ ਐਾਡ ਵਰਕਰ ਸੱਦੇ 'ਤੇ ਕੇਂਦਰੀ ਸਰਕਾਰ ਦੇ ਸਾਰੇ ਮੁਲਾਜ਼ਮ ਰੋਸ ਦਿਵਸ ਮੰਗ ਦਿਵਸ ਦੇ ਰੂਪ ਵਿਚ ਮਨਾਉਂਦੇ ਹੋਏ ਨਾਅਰੇਬਾਜ਼ੀ ...

ਪੂਰੀ ਖ਼ਬਰ »

ਪਵਨ ਕੁਮਾਰ ਟੀਨੂੰ ਨੇ ਮੰਗੀ ਡੋਪ ਟੈੱਸਟ ਸਬੰਧੀ ਜਾਣਕਾਰੀ

ਜਲੰਧਰ, 12 ਦਸੰਬਰ (ਐੱਮ.ਐੱਸ. ਲੋਹੀਆ)- ਵੀਰਵਾਰ ਤੋਂ ਪੰਜਾਬ ਵਿਧਾਨ ਸਭਾ 'ਚ ਸਰਦ ਰੁੱਤ ਦਾ ਇਜਲਾਸ ਸ਼ੁਰੂ ਹੋ ਰਿਹਾ ਹੈ, ਜਿਸ ਕਰਕੇ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਦੇ ਦਫ਼ਤਰਾਂ 'ਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਦਿਵਸ ਸਬੰਧੀ ਹੋਈ ਛੁੱਟੀ ਨੂੰ ਰੱਦ ...

ਪੂਰੀ ਖ਼ਬਰ »

ਜਲੰਧਰ ਜ਼ਿਲ੍ਹੇ ਦਾ ਪੈਨਸ਼ਨਰਜ਼ ਦਿਵਸ 15 ਨੂੰ ਮਨਾਇਆ ਜਾਵੇਗਾ

ਜਲੰਧਰ, 12 ਦਸੰਬਰ (ਫੁੱਲ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜਲੰਧਰ ਇਕਾਈ ਦੀ ਮੀਟਿੰਗ ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਪੈਨਸ਼ਨਰਜ਼ ਨੇ 15 ਦਸੰਬਰ, ਦਿਨ ਸਨਿਚਰਵਾਰ ਨੂੰ ਪੈਨਸ਼ਨਰਜ਼ ਦਿਵਸ ਗੁਰੂ ਨਾਨਕ ਦੇਵ ਜ਼ਿਲ੍ਹਾ ਲਾਇਬ੍ਰੇਰੀ ਦੇ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 882 ਪੰਚਾਇਤਾਂ ਦੀ ਚੋਣ ਲਈ ਪ੍ਰਬੰਧ ਮੁਕੰਮਲ-ਡੀ.ਸੀ.

ਜਲੰਧਰ, 12 ਦਸੰਬਰ (ਚੰਦੀਪ ਭੱਲਾ)—ਜਲੰਧਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹੇ ਦੀਆਂ 882 ਪੰਚਾਇਤਾਂ ਦੀ ਚੋਣ ਨੂੰ ਨਿਰਪੱਖ, ਪਾਰਦਰਸ਼ੀ ਤੇ ਸੁਚੱਜੇ ਢੰਗ ਨਾਲ ਕਰਵਾਉਣ ਲਈ ਪ੍ਰਬੰਧ ਮੁਕੰਮਲ ਕਰ ...

ਪੂਰੀ ਖ਼ਬਰ »

ਸੁਸ਼ੀਲ ਰਿੰਕੂ ਦੀ ਅਗਵਾਈ 'ਚ ਕਾਂਗਰਸ ਵਰਕਰਾਂ ਨੇ ਕੇਕ ਕੱਟ ਕੇ ਵਿਧਾਨ ਸਭਾ ਚੋਣਾਂ 'ਚ ਜਿੱਤ ਦੇ ਜਸ਼ਨ ਮਨਾਏ

ਜਲੰਧਰ, 12 ਦਸੰਬਰ (ਮੇਜਰ ਸਿੰਘ)-ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ ਵਿਧਾਇਕ ਤੇ ਕਾਂਗਰਸ ਆਗੂ ਸੁਸ਼ੀਲ ਰਿੰਕੂ ਦੀ ਅਗਵਾਈ ਵਿਚ ਵੱਡੀ ਗਿਣਤੀ 'ਚ ਇਕੱਤਰ ਕਾਂਗਰਸ ਆਗੂ ਵਰਕਰਾਂ ਨੇ ਕੇਕ ਕੱਟ ਕੇ ਤਿੰਨ ਰਾਜਾਂ ਨੂੰ ਪਾਰਟੀ ਦੀ ਸ਼ਾਨਦਾਰ ਜਿੱਤ ਦੇ ਜਸ਼ਨ ਮਨਾਏ | ਵਿਧਾਇਕ ...

ਪੂਰੀ ਖ਼ਬਰ »

ਲਾਂਬੜਾ 'ਚ ਦੋ ਟਰਾਲਿਆਂ ਵਿਚਕਾਰ ਟੱਕਰ

ਲਾਂਬੜਾ, 12 ਦਸੰਬਰ (ਕੁਲਜੀਤ ਸਿੰਘ ਸੰਧੂ)-ਬੀਤੀ ਰਾਤ ਜਲੰਧਰ-ਨਕੋਦਰ ਸੜਕ 'ਤੇ ਲਾਂਬੜਾ ਦੇ ਨਜ਼ਦੀਕ ਦੋ ਟਰਾਲਿਆਂ ਦੀ ਟੱਕਰ ਹੋ ਗਈ ਜਿਸ ਕਾਰਨ ਇਕ ਰੇਤ ਨਾਲ ਭਰਿਆ ਟਰਾਲਾ ਸੜਕ 'ਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਜਿਸ ਕਾਰਨ ਇਸ ਸੜਕ 'ਤੇ ਜਾਣ ਵਾਲੇ ਰਾਹਗੀਰਾਂ ਨੂੰ ...

ਪੂਰੀ ਖ਼ਬਰ »

ਜਲੰਧਰ ਦੇ ਕਾਨੂੰਗੋ ਤੇ ਪਟਵਾਰੀ ਬਠਿੰਡਾ ਦੇ ਧਰਨੇ 'ਚ ਹੋਣਗੇ ਸ਼ਾਮਿਲ

ਜਲੰਧਰ, 12 ਦਸੰਬਰ (ਹਰਵਿੰਦਰ ਸਿੰਘ ਫੁੱਲ)-ਅੱਜ ਦੀ ਰੈਵੀਨਿਊ ਪਟਵਾਰ ਯੂਨੀਅਨ ਤੇ ਦੀ ਰੈਵੀਨਿਉ ਕਾਨੁੰਨਗੋ ਐਸੋੋਸੀਏਸ਼ਨ ਪੰਜਾਬ ਦੀ ਐਮਰਜੈਂਸੀ ਮੀਟਿੰਗ ਨਿਰਮਲਜੀਤ ਸਿੰਘ ਬਾਜਵਾ ਤੇ ਗੁਰਜੀਤ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਲੁਧਿਆਣਾ ਮੁਕਾਮ 'ਤੇ ਹੋਈ | ਜਿਸ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਨੂੰ ਲੈ ਕੇ ਐਸ.ਡੀ.ਐਮ. ਵਲੋਂ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ

ਜਲੰਧਰ, 12 ਦਸੰਬਰ (ਚੰਦੀਪ ਭੱਲਾ)-30 ਦਸੰਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਐਸ.ਡੀ.ਐਮ. ਜਲੰਧਰ-1 ਡਾ.ਸੰਜੀਵ ਕੁਮਾਰ ਸ਼ਰਮਾ ਨੇ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ, ਰਿਟਰਨਿੰਗ ਅਧਿਕਾਰੀਆਂ ਤੇ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ ਕੀਤੀ ...

ਪੂਰੀ ਖ਼ਬਰ »

ਬਾਬਾ ਹਰਿਵੱਲਭ ਸੰਗੀਤ ਸੰਮੇਲਨ 28 ਤੋਂ

ਜਲੰਧਰ, 12 ਦਸੰਬਰ (ਹਰਵਿੰਦਰ ਸਿੰਘ ਫੁੱਲ)-ਬਾਬਾ ਹਰਿਵੱਲਭ ਸੰਗੀਤ ਮਹਾਂ ਸਭਾ ਵਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਉੱਤਰੀ ਭਾਰਤ ਦਾ ਪ੍ਰਸਿੱਧ ਬਾਬਾ ਹਰਿਵੱਲਭ ਸੰਗੀਤ ਸੰਮੇਲਨ 28 ਦਸੰਬਰ ਤੋਂ ਜਲੰਧਰ ਦੇ ਦੇਵੀ ਤਲਾਬ ਵਿਖੇ ਕਰਵਾਇਆ ਜਾਵੇਗਾ | ...

ਪੂਰੀ ਖ਼ਬਰ »

ਸੀਨੀਅਰ ਡਾਕਟਰਾਂ ਦਾ ਮਾਣ ਕਰਦੇ ਹੋਏ ਡਾ: ਲਲਵਾਨੀ ਤੇ ਡਾ: ਪਸਰੀਚਾ ਨੇ ਨਾਮਜ਼ਦਗੀ ਵਾਪਸ ਲਈ

ਜਲੰਧਰ, 12 ਦਸੰਬਰ (ਐੱਮ.ਐੱਸ. ਲੋਹੀਆ)- ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਜਲੰਧਰ ਇਕਾਈ ਦੀ ਸਾਲ 2020 ਲਈ ਪ੍ਰਧਾਨਗੀ ਦੀ ਚੋਣ ਕੀਤੀ ਜਾ ਰਹੀ ਹੈ, ਜਿਸ 'ਚ ਡਾ. ਪੰਕਜ ਪਾਲ, ਡਾ. ਅਮਰਜੀਤ ਸਿੰਘ, ਡਾ. ਅਲੋਕ ਲਲਵਾਨੀ ਤੇ ਡਾ. ਪੁਨੀਤ ਪਸਰੀਚਾ ਨੇ ਆਪਣੀਆਂ ਨਾਮਜ਼ਦਗੀਆਂ ...

ਪੂਰੀ ਖ਼ਬਰ »

ਆਜ਼ਾਦ ਹਿੰਦ ਸਰਕਾਰ ਦੇ 75ਵੇਂ ਸਥਾਪਨਾ ਦਿਵਸ ਸਬੰਧੀ ਸਮਾਗਮ ਭਲਕੇ

ਜਲੰਧਰ, 12 ਦਸੰਬਰ (ਐੱਮ. ਐੱਸ. ਲੋਹੀਆ) – ਨੈਸ਼ਨਲ ਮਾਰਟੀਅਰਜ਼ ਮੈਮੋਰੀਅਲ ਕਮੇਟੀ, ਜਲੰਧਰ ਵਲੋਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੁਆਰਾ ਸਿੰਗਾਪੁਰ 'ਚ ਸਥਾਪਤ ਕੀਤੀ ਅਜ਼ਾਦ ਹਿੰਦ ਸਰਕਾਰ ਦਾ 75ਵਾਂ ਸਥਾਪਨਾ ਦਿਵਸ 14 ਦਸੰਬਰ ਦਿਨ ਸ਼ੁਕਰਵਾਰ ਨੂੰ ਸਵੇਰੇ 11 ਵਜੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਦੀਆਂ ਖੇਡਾਂ ਲਈ ਮਾਸਟਰਾਂ ਨੇ ਖਿੱਚੀ ਚੋਣ ਟਰਾਇਲਾਂ ਦੀ ਤਿਆਰੀ

ਜਲੰਧਰ, 12 ਦਸੰਬਰ (ਜਤਿੰਦਰ ਸਾਬੀ)-ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਦੇ ਸਕੂਲਾਂ ਦੇ 'ਚ ਕੰਮ ਕਰਦੇ ਮਾਸਟਰਾਂ ਦੇ ਰਾਜ ਪੱਧਰੀ ਖੇਡ ਮੁਕਾਬਲੇ 26 ਤੋਂ 28 ਦਸੰਬਰ ਤੱਕ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਹਨ | ਇਨ੍ਹਾਂ ਖੇਡ ਮੁਕਾਬਲਿਆਂ ਲਈ ਜਲੰਧਰ ਜ਼ਿਲੇ੍ਹ ਦੇ ਮਾਸਟਰਾਂ ...

ਪੂਰੀ ਖ਼ਬਰ »

ਸਿਟੀਜ਼ਨ ਕੋ-ਆਪ੍ਰੇਟਿਵ ਬੈਂਕ ਨੇ ਕਰਨਾਟਕ ਦੇ ਸਾਬਕਾ ਮੰਤਰੀ ਐਮ.ਕੇ. ਪਟਿਲ ਨੂੰ ਕੀਤਾ ਸਨਮਾਨਿਤ

ਜਲੰਧਰ, 12 ਦਸੰਬਰ (ਹਰਵਿੰਦਰ ਸਿੰਘ ਫੁੱਲ)-ਕਰਨਾਟਕ ਦੇ ਸਾਬਕਾ ਕੈਬਨਿਟ ਮੰਤਰੀ ਤੇ ਐਨ.ਏ.ਐਫ.ਸੀ.ਯੂ.ਬੀ. ਦਿੱਲੀ ਦੇ ਪ੍ਰਧਾਨ ਐਚ.ਕੇ.ਪਟਿਲ ਨੇ ਸਿਟੀਜਨ ਅਰਬਨ ਕੋ-ਆਪਰੇਟਿਵ ਬੈਂਕ ਦਾ ਦੌਰਾ ਕੀਤਾ | ਇਸ ਮੌਕੇ ਉਨ੍ਹਾਂ ਨੇ ਸੂਬੇ ਦੇ ਸਹਿਕਾਰੀ ਅੰਦੋਲਨ ਨੂੰ ਮਜਬੂਤ ਕਰਨ ਲਈ ...

ਪੂਰੀ ਖ਼ਬਰ »

ਨਵਜੰਮੀ ਬੱਚੀ ਨੂੰ ਖ਼ਾਲੀ ਪਲਾਟ 'ਚ ਸੁੱਟਣ ਵਾਲਾ ਅਣਵਿਆਹਿਆ ਜੋੜਾ ਗਿ੍ਫ਼ਤਾਰ

ਕਿਸ਼ਨਗੜ੍ਹ/ਆਦਮਪੁਰ, 12 ਦਸੰਬਰ (ਲਖਵਿੰਦਰ ਸਿੰਘ ਲੱਕੀ, ਹਰਪ੍ਰੀਤ ਸਿੰਘ)-ਸਥਾਨਕ ਅਲਾਵਲਪੁਰ ਪੁਲਿਸ ਵਲੋਂ ਬਿਆਸ ਪਿੰਡ ਵਿਖੇ ਬੀਤੇ ਦਿਨ ਖ਼ਾਲੀ ਪਲਾਟ ਵਿਚ ਨਵ-ਜਨਮੀ ਜ਼ਿੰਦਾ ਬੱਚੀ ਨੂੰ ਸੁੱਟਣ ਵਾਲਾ ਅਣਵਿਆਹਿਆ ਜੋੜਾ ਗਿ੍ਫ਼ਤਾਰ ਕਰ ਲੈਣ ਦਾ ਸਮਾਚਾਰ ਹੈ | ...

ਪੂਰੀ ਖ਼ਬਰ »

ਕਾਂਗਰਸ ਦੇ ਜ਼ਿਲ੍ਹਾ ਵਾਈਸ ਪ੍ਰਧਾਨ 'ਤੇ ਗੋਲੀਆਂ ਨਾਲ ਹਮਲਾ

ਮਲਸੀਆਂ, 12 ਦਸੰਬਰ (ਸੁਖਦੀਪ ਸਿੰਘ)- ਬੀਤੀ ਦੇਰ ਰਾਤ ਮਲਸੀਆਂ ਦੀ ਦਾਣਾ ਮੰਡੀ 'ਚ ਕਾਰ ਸਵਾਰ ਨੌਜਵਾਨਾਂ ਨੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਜਲੰਧਰ (ਦਿਹਾਤੀ) ਦੇ ਨਵੇਂ ਬਣੇ ਵਾਈਸ ਪ੍ਰਧਾਨ ਅੰਮਿ੍ਤਪਾਲ ਸਿੰਘ ਜੋਨਾ 'ਤੇ ਪਿਸਤੌਲ ਨਾਲ ਹਮਲਾ ਕਰ ਦਿੱਤਾ ਜਿੰਨ੍ਹਾਂ ਨੇ ...

ਪੂਰੀ ਖ਼ਬਰ »

ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ 'ਚੋਂ ਪੱਲਵੀ ਨੇ ਸੋਨ ਤਗਮਾ ਜਿੱਤਿਆ

ਜਲੰਧਰ, 12 ਦਸੰਬਰ (ਜਤਿੰਦਰ ਸਾਬੀ)-17ਵੀਂ ਨੈਸ਼ਨਲ ਵੁਸ਼ੂ ਚੈਂਪੀਅਨਸ਼ਿਪ ਜੋ ਤਾਮਿਲਨਾਡੂ ਵਿਖੇ ਕਰਵਾਈ ਗਈ | ਇਸ ਚੈਂਪੀਅਨਸ਼ਿਪ ਦੇ ਵਿਚੋਂ ਪੰਜਾਬ ਵੁਸ਼ੂ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ | ਪੰਜਾਬ ਦੀ ਟੀਮ ਦੇ 'ਚ ਵਡਾਲਾ ਦੀ ਪੱਲਵੀ ਨੇ ਵੀ ਹਿੱਸਾ ਲਿਆ ਤੇ ਚਾਂਦੀ ਦਾ ...

ਪੂਰੀ ਖ਼ਬਰ »

ਪੈਦਲ ਜਾ ਰਹੇ ਵਿਅਕਤੀ ਨੂੰ ਕਰੇਨ ਨੇ ਮਾਰੀ ਟੱਕਰ, ਇਲਾਜ ਦੌਰਾਨ ਮੌਤ

ਜਲੰਧਰ, 12 ਦਸੰਬਰ (ਐੱਮ.ਐੱਸ. ਲੋਹੀਆ)- ਬਸਤੀ ਮਿੱਠੂ 'ਚ ਪੈਦਲ ਜਾ ਰਹੇ ਵਿਅਕਤੀ ਨੂੰ ਕਰੇਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਨਿੱਜੀ ਹਸਪਤਾਲ 'ਚ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਦੁਰਗਾ ਦਾਸ (78) ਵਾਸੀ ਮੁਹੱਲਾ ਕਰਾਰ ...

ਪੂਰੀ ਖ਼ਬਰ »

ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਲਈ ਜਲੰਧਰ ਦੀਆਂ ਤਿੰਨ ਖਿਡਾਰਨਾਂ ਦੀ ਚੋਣ

ਜਲੰਧਰ, 12 ਦਸੰਬਰ (ਜਤਿੰਦਰ ਸਾਬੀ)- 80ਵੀਂ ਕੈਡਿਟ ਜੂਨੀਅਰ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਜੋ 18 ਦਸੰਬਰ ਤੋਂ ਚੰਡੀਗੜ੍ਹ ਵਿਖੇ ਕਰਵਾਈ ਜਾ ਰਹੀ ਹੈ | ਇਸ ਚੈਂਪੀਅਨਸ਼ਿਪ ਦੇ 'ਚ ਜਲੰਧਰ ਦੀਆਂ ਤਿੰਨ ਟੇਬਿਲ ਟੈਨਿਸ ਖਿਡਾਰਨਾਂ ਮਾਨਿਆ, ਰਿਸ਼ਿਤਾ ਤੇ ਕਸ਼ਿਕਾ ਦੀ ...

ਪੂਰੀ ਖ਼ਬਰ »

ਆਲ ਇੰਡੀਆ ਅੰਤਰ 'ਵਰਸਿਟੀ ਵਿਚੋਂ ਗੁਰਕੀਰਤ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ

ਜਲੰਧਰ, 12 ਦਸੰਬਰ (ਜਤਿੰਦਰ ਸਾਬੀ)-ਆਲ ਇੰਡੀਆ ਅੰਤਰ 'ਵਰਸਿਟੀ ਅਥਲੈਟਿਕਸ ਚੈਂਪੀਅਨਸ਼ਿਪ ਜੋ ਮੈਂਗਲੌਰ ਵਿਖੇ ਕਰਵਾਈਨ ਗਈ | ਇਸ ਚੈਂਪੀਅਨਸ਼ਿਪ ਦੇ 'ਚ ਸਪੋਰਟਸ ਕਾਲਜ ਵਿਚ ਪ੍ਰੈਕਟਿਸ ਕਰਦੇ ਗੁਰਕੀਰਤ ਸਿੰਘ ਨੇ ਹੈਮਰ ਥਰੋਅ (62.48 ) ਮੀਟਰ ਨਾਲ ਚਾਂਦੀ ਦਾ ਤਗਮਾ ਹਾਸਲ ...

ਪੂਰੀ ਖ਼ਬਰ »

ਦੁਰਵਿਹਾਰ ਕਰਨ ਵਾਲੀ ਮੁੱਖ ਅਧਿਆਪਕਾ ਿਖ਼ਲਾਫ ਕਮੇਟੀ ਗਠਿਤ

ਜਲੰਧਰ, 12 ਦਸੰਬਰ (ਰਣਜੀਤ ਸਿੰਘ ਸੋਢੀ)-ਅਧਿਆਪਕ ਦੇਸ਼ ਦੇ ਨਿਰਮਾਤਾ ਹੰੁਦੇ ਹਨ, ਪਰ ਜੇ ਅਧਿਆਪਕ ਹੀ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨਾਲ ਦੁਰਵਿਹਾਰ ਕਰਨ ਲੱਗ ਜਾਣ ਤਾਂ ਦੇਸ਼ ਦਾ ਭਵਿੱਖ ਕੀ ਹੋਵੇਗਾ ਇਸ ਬਾਰੇ ਕੁੱਝ ਕਹਿਣਾ ਮੁਸ਼ਕਿਲ ਹੋਵੇਗਾ | ਇਸੇ ਤਰ੍ਹਾਂ ਦੀ ...

ਪੂਰੀ ਖ਼ਬਰ »

ਗੁਰਮਤਿ ਸਮਾਗਮ ਸਬੰਧੀ ਬੈਠਕ

ਚੁਗਿੱਟੀ/ਜੰਡੂਸਿੰਘਾ, 12 ਦਸੰਬਰ (ਨਰਿੰਦਰ ਲਾਗੂ)-ਮੀਰੀ-ਪੀਰੀ ਨੌਜਵਾਨ ਸਭਾ ਵਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹੱਲਾ ਗੁਰੂ ਨਾਨਕਪੁਰਾ ਵਿਖੇ 16 ਦਸੰਬਰ ਨੂੰ ਕਰਵਾਏ ਜਾਣ ਵਾਲੇ 27ਵੇਂ ਮਹੀਨਾਵਾਰੀ ਗੁਰਮਤਿ ਸਮਾਗਮ ਸਬੰਧੀ ਅੱਜ ਸਮੂਹ ਸੇਵਾਦਾਰਾਂ ਵਲੋਂ ...

ਪੂਰੀ ਖ਼ਬਰ »

ਸਮਾਰਟ ਸਿਟੀ ਦਾ ਜੀ.ਆਈ.ਐੱਸ. ਪ੍ਰਾਜੈਕਟ ਲੱਭੇਗਾ ਗੁਆਚੇ ਮੈਨਹੋਲ

ਜਲੰਧਰ, 12 ਦਸੰਬਰ (ਸ਼ਿਵ)- ਸਮਾਰਟ ਸਿਟੀ ਵਲੋਂ ਤਿਆਰ ਕੀਤੇ ਜਾ ਰਹੇ ਪ੍ਰਾਜੈਕਟ 'ਚ ਜੀ.ਆਈ.ਐੱਸ. ਪ੍ਰਣਾਲੀ ਨਾਲ ਸ਼ਹਿਰ ਦੇ ਉਹ ਗੁਆਚੇ ਮੈਨਹੋਲ ਲੱਭੇ ਜਾਣਗੇ ਜਿਹੜੇ ਕਿ ਸਾਲਾਂ ਤੋਂ ਸੜਕਾਂ ਬਣਦੇ ਸਾਰ ਹੀ ਸਮੇਂ-ਸਮੇਂ 'ਤੇ ਹੇਠਾਂ ਦੱਬਦੇ ਗਏ ਸਨ | ਇਸ ਬਾਰੇ ਪਾਇਲਟ ...

ਪੂਰੀ ਖ਼ਬਰ »

ਐਲ. ਪੀ. ਯੂ. ਦੇ ਡਿਸਟੈਂਸ ਐਜੂਕੇਸ਼ਨ ਪ੍ਰੋਗਰਾਮ ਨੂੰ ਮਿਲਿਆ 'ਵਰਲਡ ਐਜੂਕੇਸ਼ਨ ਸਮਿਟ ਅਵਾਰਡ'

ਜਲੰਧਰ, 12 ਦਸੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਨੂੰ ਓਪਨ ਐਾਡ ਡਿਸਟੈਂਸ ਲਰਨਿੰਗ ਇਨੋਵੇਸ਼ਨ ਕੈਟਾਗਰੀ 'ਚ 'ਵਰਲਡ ਐਜੂਕੇਸ਼ਨ ਸਮਿਟ-2018 ਅਵਾਰਡ' ਨਾਲ ਸਨਮਾਨਿਤ ਕੀਤਾ ਗਿਆ | ਇਹ ਸਮਾਰੋਹ ਡਿਜੀਟਲ ਲਰਨਿੰਗ ਮੈਗਜ਼ੀਨ ਵਲੋਂ ਬੰਬੇ ...

ਪੂਰੀ ਖ਼ਬਰ »

ਸੇਂਟ ਸੋਲਜਰ ਗਰੁੱਪ ਨੇ ਸ਼ਹੀਦੀ ਦਿਹਾੜਾ ਮਨਾਇਆ

ਜਲੰਧਰ, 12 ਦਸੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ ਅੱਜ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਸਬੰਧ 'ਚ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ...

ਪੂਰੀ ਖ਼ਬਰ »

ਐਚ.ਐਮ.ਵੀ. ਕਾਲਜੀਏਟ ਸਕੂਲ ਨੇ ਜਿੱਤੀ ਰਨਰਅਪ ਟਰਾਫ਼ੀ

ਜਲੰਧਰ, 12 ਦਸੰਬਰ (ਰਣਜੀਤ ਸਿੰਘ ਸੋਢੀ)-ਐੱਚ.ਐੱਮ.ਵੀ ਕਾਲਜੀਏਟ ਸੀ.ਸੈ. ਸਕੂਲ ਦੀ ਗਿਆਰ੍ਹਵੀਂ ਦੀ ਵਿਦਿਆਰਥਣ ਸਾਨਿਆ ਅਗਰਵਾਲ ਨੇ ਸੰਸਕਾਰਸ਼ਾਲਾ-ਅੰਤਰ ਸਕੂਲ ਵਾਦ-ਵਿਵਾਦ ਸੀ. ਟੀ. ਪਬਲਿਕ ਸਕੂਲ ਮਕਸੂਦਾਂ 'ਚ ਰਨਰਅਪ ਟਰਾਫ਼ੀ ਜਿੱਤ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ | ...

ਪੂਰੀ ਖ਼ਬਰ »

ਸਰਦਾਰਨੀ ਮਨਜੀਤ ਕੌਰ ਯਾਦਗਾਰੀ ਕ੍ਰਿਕਟ ਟੂਰਨਾਮੈਂਟ 'ਚ ਸਟੀਫਨ ਤੇ ਕੋ. ਅਪਰੇਟਿਵ ਵਲੋਂ ਜਿੱਤਾਂ ਦਰਜ

ਜਲੰਧਰ, 12 ਦਸੰਬਰ (ਜਤਿੰਦਰ ਸਾਬੀ)- ਸੀ. ਟੀ. ਸੰਸਥਾਂ ਵਲੋਂ ਕਰਵਾਏ ਜਾ ਰਹੇ 6ਵੇਂ ਸਰਦਾਰਨੀ ਮਨਜੀਤ ਕੌਰ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਦੇ ਵਿਚ ਖੇਡੇ ਗਏ ਪਹਿਲੇ ਮੈਚ ਵਿਚੋਂ ਕੋ. ਅਪਰੇਟਿਵ ਸਕੂਲ ਦੀ ਟੀਮ ਨੇ ਪੀ. ਪੀ. ਅੱੈਸ. ਬਠਿੰਡਾ 'ਤੇ ਜਿੱਤ ਦਰਜ ਕੀਤੀ | ਦੂਜੇ ਮੈਚ ...

ਪੂਰੀ ਖ਼ਬਰ »

ਸਰਕਾਰੀ ਸਕੂਲ ਨੂੰ ਸ਼ੇਰਗਿੱਲ ਪਰਿਵਾਰ ਵਲੋਂ ਕੁਰਸੀਆਂ ਭੇਟ

ਜਮਸ਼ੇਰ ਖਾਸ, 12 ਦਸੰਬਰ (ਰਾਜ ਕਪੂਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਮਸ਼ੇਰ ਖਾਸ (ਲੜਕੇ) ਨੂੰ ਪਿ੍ੰ: ਅਸ਼ੋਕ ਬਸਰਾ ਦੀ ਬੇਨਤੀ 'ਤੇ ਐਨ.ਆਰ.ਆਈ. ਕੈਨੇਡਾ ਜੋਗਿੰਦਰ ਸਿੰਘ ਸ਼ੇਰਗਿੱਲ ਅਤੇ ਉਨ੍ਹਾਂ ਦੀ ਧਰਮ ਪਤਨੀ ਸ਼ਮਿੰਦਰ ਕੌਰ ਵਲੋਂ ਆਰ.ਓ.ਟੀ. ਲੈਬ ਲਈ 60 ਕੁਰਸੀਆਂ ...

ਪੂਰੀ ਖ਼ਬਰ »

ਆਲ ਇੰਡੀਆ ਪੁਲਿਸ ਅਥਲੈਟਿਕਸ ਚੈਂਪੀਅਨਸ਼ਿਪ 'ਚੋਂ ਪੰਜਾਬ ਪੁਲਿਸ ਨੇ 10 ਸੋਨੇ, 4 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤੇ

ਜਲੰਧਰ, 12 ਦਸੰਬਰ (ਜਤਿੰਦਰ ਸਾਬੀ)- ਨਵੀ ਦਿੱਲੀ ਵਿਖੇ ਕਰਵਾਈ ਜਾ ਰਹੀ ਆਲ ਇੰਡੀਆ ਪੁਲਿਸ ਅਥਲੈਟਿਕਸ ਚੈਂਪੀਅਨਸ਼ਿਪ ਦੇ ਦੂਜੇ ਦਿਨ ਤੱਕ ਪੰਜਾਬ ਪੁਲਿਸ ਦੇ ਖਿਡਾਰੀਆਂ ਨੇ 10 ਸੋਨ, 4 ਚਾਂਦੀ ਤੇ 2 ਕਾਂਸੀ ਦੇ ਤਗਮੇ ਜਿੱਤ ਕੇ ਪਹਿਲੇ ਸਥਾਨ 'ਤੇ ਕਾਇਮ ਹੈ | ਇਸ ਚੈਂਪੀਅਨਸ਼ਿਪ ...

ਪੂਰੀ ਖ਼ਬਰ »

ਬਸਤੀ ਗੁਜ਼ਾਂ ਦੇ ਦੁਕਾਨਦਾਰਾਂ ਦੇ ਹੋਣਗੇ ਮਸਲੇ ਹੱਲ-ਭਾਟੀਆ

ਜਲੰਧਰ, 12 ਦਸੰਬਰ (ਸ਼ਿਵ)- ਬਸਤੀ ਗੁਜ਼ਾਂ ਦੇ ਦੁਕਾਨਦਾਰਾਂ ਨਾਲ ਮੀਟਿੰਗ ਕਰਦਿਆਂ ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ ਮਸਲੇ ਹਰ ਤਰ੍ਹਾਂ ਦੇ ਮਸਲੇ ਹੱਲ ਕਰਵਾਏ ਜਾਣਗੇ | ਇਸ ਮੌਕੇ ਜਾਣਕਾਰੀ ਦਿੱਤੀ ਗਈ ਕਿ ...

ਪੂਰੀ ਖ਼ਬਰ »

ਜਾਂਚ 'ਚ ਠੀਕ ਨਿਕਲੀਆਂ ਇੰਟਰਲਾਕਿੰਗ ਟਾਇਲਾਂ

ਜਲੰਧਰ, 12 ਦਸੰਬਰ (ਸ਼ਿਵ)- ਲਹੌਰੀਆਂ ਮੰਦਿਰ ਲਾਗੇ ਲੱਗ ਰਹੀਆਂ ਇੰਟਰਲਾਕਿੰਗ ਟਾਇਲਾਂ ਦੀ ਕੁਆਲਿਟੀ ਠੀਕ ਪਾਈ ਗਈ ਹੈ | ਬੀਐਾਡਆਰ ਦੇ ਐੱਸ.ਈ. ਇੰਜੀ. ਅਸ਼ਵਨੀ ਚੌਧਰੀ ਨੇ ਬੀਤੇ ਦਿਨੀਂ ਲਹੌਰੀਆਂ ਮੰਦਿਰ ਵਾਰਡ ਨੰਬਰ 46 ਵਿਚ ਜਾ ਕੇ ਇੰਟਰਲਾਕਿੰਗ ਟਾਇਲਾਂ ਦਾ ਕੰਮ ਦੇਖਿਆ ...

ਪੂਰੀ ਖ਼ਬਰ »

ਪਿ੍ੰ: ਸਤਵਿੰਦਰ ਬੇਗੋਵਾਲੀਆ ਦਾ ਨਾਟ-ਸੰਗਿ੍ਹ 'ਮੈਂ ਪੰਜਾਬਣ ਹਾਂ' ਰਿਲੀਜ਼

ਜਲੰਧਰ, 12 ਦਸੰਬਰ (ਹਰਵਿੰਦਰ ਸਿੰਘ ਫੁੱਲ)-ਨਾਮਵਰ ਨਾਟਕਕਾਰ ਪਿ੍ੰਸੀਪਲ ਸਤਵਿੰਦਰ ਬੇਗੋਵਾਲੀਆ ਦੀ 6ਵੀਂ ਨਾਟ-ਪੁਸਤਕ 'ਮੈਂ ਪੰਜਾਬਣ ਹਾਂ' ਨੂੰ ਪੰਜਾਬ ਪ੍ਰੱੈਸ ਕਲੱਬ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਉੱਘੇ ਨਾਟਕਕਾਰ ਤੇ ਨਾਟਕ ਵਿਧਾ ਦੇ ਮਾਹਿਰ ਡਾ. ਸ਼ਤੀਸ਼ ...

ਪੂਰੀ ਖ਼ਬਰ »

ਐੱਚ. ਐੱਮ. ਵੀ. 'ਚ ਬਾਇਓਪ੍ਰੋਸੈਸਿੰਗ 'ਤੇ ਸੈਮੀਨਾਰ ਕਰਵਾਇਆ

ਜਲੰਧਰ, 12 ਦਸੰਬਰ (ਰਣਜੀਤ ਸਿੰਘ ਸੋਢੀ)- ਹੰਸਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਦੇ ਬਾਇਉਟੈਕਨਾਲੋਜੀ ਵਿਭਾਗ ਵਲੋਂ ਬਾਇਓ ਪੋ੍ਰਸੈਸਿੰਗ ਤੇ ਬਾਇਓਰੀਮੀਡੀਏਸ਼ਨ 'ਤੇ ਸੈਮੀਨਾਰ ਕਾਲਜ ਪਿ੍ੰਸੀਪਲ ਪ੍ਰੋ. ਡਾ. ਅਜੈ ਸਰੀਨ ਦੇ ਦਿਸ਼ਾ ਨਿਰਦੇਸ਼ ਹੇਠ ਕਰਵਾਇਆ ਗਿਆ | ਇਸ ...

ਪੂਰੀ ਖ਼ਬਰ »

ਲੋਕ ਵਿਰੋਧੀ ਨੀਤੀਆਂ ਕਾਰਨ ਹੋਈ ਭਾਜਪਾ ਦੀ ਹਾਰ- ਗੁਪਤਾ, ਧੀਮਾਨ

ਜਲੰਧਰ, 12 ਦਸੰਬਰ (ਜਸਪਾਲ ਸਿੰਘ)- ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਬਾਗੋ-ਬਾਗ ਹੋਏ ਕਾਂਗਰਸੀ ਆਗੂਆਂ ਅਸ਼ੋਕ ਗੁਪਤਾ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਯਸ਼ਪਾਲ ਸਿੰਘ ਧੀਮਾਨ ਸਲਾਹਕਾਰ ਕੈਬਨਿਟ ਮੰਤਰੀ ਤੇ ਕੇ. ਕੇ. ਬਾਂਸਲ ਨੇ ...

ਪੂਰੀ ਖ਼ਬਰ »

ਅਕਬਰਪੁਰ ਕਲਾਂ ਸਕੂਲ ਵਿਖੇ ਬੱਚਿਆਂ ਦੇ ਟੈਟਨਸ ਦੇ ਟੀਕੇ ਲਗਾਏ

ਸ਼ਾਹਕੋਟ, 12 ਦਸੰਬਰ (ਸਚਦੇਵਾ)- ਸਰਕਾਰੀ ਪ੍ਰਾਇਮਰੀ ਸਕੂਲ ਅਕਬਰਪੁਰ ਕਲਾਂ ਵਿਖੇ ਸਰਕਾਰੀ ਡਿਸਪੈਂਸਰੀ ਤਲਵੰਡੀ ਸੰਘੇੜਾ ਦੇ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਸਿੰਘ ਪਿ੍ੰਸ ਦੀ ਅਗਵਾਈ ਹੇਠ ਡਿਸਪੈਂਸਰੀ ਦੇ ਸਟਾਫ਼ ਵਲੋਂ ਬੱਚਿਆਂ ਦੇ ਟੈਟਨਸ ਦੇ ਟੀਕੇ ਲਗਾਏ ਗਏ | ਇਸ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਇਕ ਕਾਬੂ

ਨਕੋਦਰ, 12 ਦਸੰਬਰ (ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ ਨਾਕਾਬੰਦੀ ਦੌਰਾਨ ਇਕ ਸਵਿਫਟ ਕਾਰ ਵਿਚੋਂ ਇਕ ਲੱਖ ਇਕਤਾਲੀ ਹਜ਼ਾਰ ਤਿੰਨ ਸੌ (1,41,300) ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਕਰ ਕੇ ਮੁਲਾਜ਼ਮ ਪ੍ਰਵੀਨ ਕੁਮਾਰ ਟੰਡਨ ਨੂੰ ਗਿ੍ਫ਼ਤਾਰ ਕਰ ਕੇ ਮੁਕੱਦਮਾ ...

ਪੂਰੀ ਖ਼ਬਰ »

ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ ਸੁਨਿਆਰੇ ਕੋਲੋਂ ਗਹਿਣੇ ਤੇ ਨਕਦੀ ਲੁੱਟੀ

ਕਠਾਰ, 12 ਦਸੰਬਰ (ਰਾਜੋਵਾਲੀਆ)- ਕਠਾਰ ਰੇਲਵੇ ਰੋਡ 'ਤੇ ਸੁਨਿਆਰੇ ਦੀ ਦੁਕਾਨ ਤੋਂ ਬੇਖੌਫ਼ ਤਿੰਨ ਅਣਪਛਾਤੇ ਲੁਟੇਰੇ ਦਿਨ ਦਿਹਾੜੇ ਪਿਸਤੌਲ ਦੀ ਨੋਕ 'ਤੇ ਗਹਿਣੇ ਤੇ ਨਕਦੀ ਲੁੱਟ ਕੇ ਲੈ ਗਏ | ਇਸ ਲੁੱਟ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਰਾਹੁਲ ਵਰਮਾਂ ਪੁੱਤਰ ਰਮਨ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ 'ਤੇ ਚੜ੍ਹਦੀ ਕਲਾ ਸਬੰਧੀ ਧਾਰਮਿਕ ਸਮਾਗਮ ਭਲਕੇ-ਵਿਧਾਇਕ ਟੀਨੂੰ

ਆਦਮਪੁਰ, 12 ਦਸੰਬਰ ( ਹਰਪ੍ਰੀਤ ਸਿੰਘ, ਰਮਨ ਦਵੇਸਰ)- ਵਿਧਾਨ ਸਭਾ ਹਲਕਾ ਆਦਮਪੁਰ ਦੇ ਸਮੂਹ ਅਕਾਲੀ-ਟਕਸਾਲੀ ਆਗੂ ਵਲੋਂ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣ ਸਬੰਧੀ ਅੱਜ ਸਵੇਰੇ ਕਰੀਬ 11 ਵਜੇ ਗੁਰਦੁਆਰਾ ਬਾਬਾ ਫ਼ਤਹਿਚੰਦ ਜੀ ਅਲਾਵਲਪੁਰ ਰੋਡ ਵਿਖੇ ਸ੍ਰੀ ...

ਪੂਰੀ ਖ਼ਬਰ »

ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ ਵੀ ਕਾਂਗਰਸ ਜਿੱਤ ਦੇ ਝੰਡੇ ਗੱਡੇਗੀ-ਲਾਲੀ

ਭੋਗਪੁਰ, 12 ਦਸੰਬਰ (ਕਮਲਜੀਤ ਸਿੰਘ ਡੱਲੀ)- ਪੰਜਾਬ ਦੀਆਂ ਪੰਚਾਇਤੀ ਚੋਣਾਂ 'ਚ ਵੀ ਕਾਂਗਰਸ ਪਾਰਟੀ ਜਿੱਤ ਦੇ ਝੰਡੇ ਗੱਡੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਨੇ ਭੋਗਪੁਰ ਵਿਖੇ ਰਾਜ ਕੁਮਾਰ ਰਾਜਾ ਸਾਬਕਾ ਪ੍ਰਧਾਨ ਨਗਰ ...

ਪੂਰੀ ਖ਼ਬਰ »

ਮੁਠੱਡਾ ਕਲਾਂ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਪੁਰਬ 'ਤੇ ਖ਼ੂਨਦਾਨ ਕੈਂਪ ਲਗਾਇਆ

ਰੁੜਕਾ ਕਲਾਂ, 12 ਦਸੰਬਰ (ਦਵਿੰਦਰ ਸਿੰਘ ਖ਼ਾਲਸਾ)- ਪਿੰਡ ਮੁਠੱਡਾ ਕਲਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਯਾਦਗਾਰੀ ਨੌਜਵਾਨ ਸਭਾ ਮੁਠੱਡਾ ਕਲਾਂ ਵਲੋਂ ਗੁਰਾਇਆਂ ਬਲੱਡ ਸੇਵਾ ਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਨੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਗਰਮ ਕੱਪੜੇ ਵੰਡੇ

ਭੋਗਪੁਰ, 12 ਦਸੰਬਰ (ਕੁਲਦੀਪ ਸਿੰਘ ਪਾਬਲਾ)- ਸਰਕਾਰੀ ਪ੍ਰਾਇਮਰੀ ਸਕੂਲ ਲੁਹਾਰਾਂ (ਚਾਹੜਕੇ) ਵਿਖੇ ਪ੍ਰਵਾਸੀ ਭਾਰਤੀ ਸੁਖਵੀਰ ਸਿੰਘ ਦੇ ਸਹਿਣੋਗ ਸਦਕਾ ਸਕੂਲ ਪੜ੍ਹਦੇ ਬੱਚਿਆਂ ਨੂੰ ਗਰਮ ਵਰਦੀਆਂ ਦਿੱਤੀਆਂ ਗਈਆਂ | ਇਸ ਮੌਕੇ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ...

ਪੂਰੀ ਖ਼ਬਰ »

ਬੱਲ ਨੌ 'ਚ 1914 ਦੇ ਜੰਗੀ ਸ਼ਹੀਦਾਂ ਦੀ ਯਾਦ ਵਿਚ ਘੋੜ ਦੌੜ ਮੁਕਾਬਲੇ ਕਰਵਾਏ

ਮੱਲ੍ਹੀਆਂ ਕਲਾਂ, 12 ਦਸੰਬਰ (ਮਨਜੀਤ ਮਾਨ)-ਪਿੰਡ ਬੱਲ ਨੌਾ ਵਿਖੇ 96 ਕਰੋੜੀ ਬਾਬਾ ਬੁੱਢਾ ਦਲ ਦੇ ਮੁਖੀ ਸੰਤ ਬਾਬਾ ਬਲਵੀਰ ਸਿੰਘ, ਵਿਸ਼ਵ ਪ੍ਰਸਿੱਧ ਵੱਡੀ ਦਸਤਾਰ ਵਾਲੇ ਬਾਬਾ ਮੇਜਰ ਸਿੰਘ ਬੱਲ, ਬਾਬਾ ਸੰਤਾ ਸਿੰਘ ਤੇ ਬਾਬਾ ਮੇਜਰ ਸਿੰਘ ਬੱਲ ਦੇ ਸਪੁੱਤਰ ਬਾਬਾ ਰਾਜਵਿੰਦਰ ...

ਪੂਰੀ ਖ਼ਬਰ »

ਬਲਾਕ ਮਹਿਤਪੁਰ ਦੇ ਸਰਪੰਚਾਂ ਦੇ ਰਾਖਵੇਕਰਨ ਦੀ ਸੂਚੀ ਜਾਰੀ

ਮਹਿਤਪੁਰ, 12 ਦਸੰਬਰ (ਰੰਧਾਵਾ)-ਪੰਚਾਇਤਾਂ ਦੀ 30 ਨੂੰ ਹੋ ਰਹੀ ਚੋਣ ਦੇ ਸਬੰਧ 'ਚ ਸਰਕਾਰ ਵਲੋਂ ਸਰਪੰਚਾਂ ਦੇ ਰਾਖਵੇਂਕਰਨ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ | ਮਹਿਤਪੁਰ ਬਲਾਕ 'ਚ ਪੈਂਦੀਆਂ 59 ਪੰਚਾਇਤਾਂ 'ਚੋਂ 13 ਸਰਪੰਚੀਆਂ ਅਨੁਸੂਚਿਤ ਜਾਤੀ, 16 ਸਰਪੰਚੀਆਂ ਅਨੁਸੂਚਿਤ ...

ਪੂਰੀ ਖ਼ਬਰ »

ਪੰਜਾਬ ਪੁਲਿਸ ਵਿਚ ਭਰਤੀ ਹੋਏ ਸਾਬਕਾ ਫ਼ੌਜੀਆਂ ਵਲੋਂ ਤਰੱਕੀ ਦੇਣ ਲਈ ਮੁੱਖ ਮੰਤਰੀ ਨੂੰ ਪੱਤਰ

ਨੂਰਮਹਿਲ, 12 ਦਸੰਬਰ (ਜਸਵਿੰਦਰ ਸਿੰਘ ਲਾਂਬਾ)-ਪੰਜਾਬ ਪੁਲਿਸ ਵਿਚ ਨੌਕਰੀ ਕਰ ਰਹੇ ਸਾਬਕਾ ਫ਼ੌਜੀਆਂ ਨੇ ਆਪਣੀਆਂ ਤਰੱਕੀਆਂ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖੀ ਹੈ | ਉਨ੍ਹਾਂ ਨੇ ਆਪਣੀ ਚਿੱਠੀ ਵਿਚ ਕਿਹਾ ਕਿ ਸਾਬਕਾ ਫ਼ੌਜੀਆਂ ...

ਪੂਰੀ ਖ਼ਬਰ »

ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਤ ਸੀਚੇਵਾਲ ਦਾ ਸਨਮਾਨ

ਮਲਸੀਆਂ, 12 ਦਸੰਬਰ (ਸੁਖਦੀਪ ਸਿੰਘ)-8ਵਾਂ ਮਨੁੱਖੀ ਅਧਿਕਾਰ ਸੰਗਠਨ ਵਲੋਂ ਨਵੀਂ ਦਿੱਲੀ ਵਿਚ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਸਨਮਾਨ ਕੀਤਾ ਗਿਆ | ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ ਕਿ ਸੰਤ ਸੀਚੇਵਾਲ ਵਲੋਂ ਪਵਿੱਤਰ ਵੇਈਾ ਸਮੇਤ ਪੰਜਾਬ ਦੇ ...

ਪੂਰੀ ਖ਼ਬਰ »

ਕਾਸੂਪੁਰ ਦਾ ਸਿਲਵਰ ਜੁਬਲੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

ਮਲਸੀਆਂ, 12 ਦਸੰਬਰ (ਸੁਖਦੀਪ ਸਿੰਘ)- ਸ੍ਰੀ ਗੁਰੁ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ. ਚਾਨਣ ਸਿੰਘ ਚੰਦੀ, ਸ. ਪ੍ਰਦੂਮਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ (ਸ਼ਾਹਕੋਟ) ਵਲੋਂ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਚੰਦੀ ਦੀ ਅਗਵਾਈ 'ਚ ਕਰਵਾਇਆ ...

ਪੂਰੀ ਖ਼ਬਰ »

ਬਲਾਕ ਫਿਲੌਰ ਅਧੀਨ 102 ਪੰਚਾਇਤਾਂ ਦੀ ਚੋਣ 30 ਨੂੰ - ਵਰਿੰਦਰਪਾਲ ਸਿੰਘ ਬਾਜਵਾ

ਫਿਲੌਰ, 12 ਦਸੰਬਰ ( ਸੁਰਜੀਤ ਸਿੰਘ ਬਰਨਾਲਾ )-ਐੱਸ.ਡੀ.ਐਮ. ਫਿਲੌਰ ਕਮ ਚੋਣ ਅਧਿਕਾਰੀ ਵਰਿੰਦਰਪਾਲ ਸਿੰਘ ਬਾਜਵਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬਲਾਕ ਫਿਲੌਰ 'ਚ 103 ਪੰਚਾਇਤਾਂ ਹਨ ਜਿਨ੍ਹਾਂ ਵਿਚੋਂ 102 ਪੰਚਾਇਤਾਂ ਦੀ ਚੋਣ ਕਰਵਾਈ ਜਾ ਰਹੀ ਹੈ | ਇਕ ਪੰਚਾਇਤ ਮੀਉਵਾਲ ਜਿਸ ...

ਪੂਰੀ ਖ਼ਬਰ »

ਸਕੂਲ ਸਟਾਫ਼ ਵਲੋਂ ਐਲ. ਈ. ਡੀ. ਤੇ ਹਰਮੋਨੀਅਮ ਅਤੇ ਸਮਾਜ ਸੇਵੀ ਵਲੋਂ ਬੂਟ ਭੇਟ

ਕਿਸ਼ਨਗੜ੍ਹ, 12 ਦਸੰਬਰ (ਹਰਬੰਸ ਸਿੰਘ ਹੋਠੀ)-ਸਰਕਾਰੀ ਐਲੀਮੈਂਟਰੀ ਸਕੂਲ ਨੌਗੱਜਾ ਵਿਖੇ ਸਕੂਲ ਮੁਖੀ ਅਮਰਪਾਲ ਸਿੰਘ ਤੇ ਸੈਂਟਰ ਹੈੱਡ ਟੀਚਰ ਜਸਵਿੰਦਰ ਸਿੰਘ ਬਾਂਸਲ (ਕਿਸ਼ਨਗੜ੍ਹ) ਆਦਿ ਦੀ ਸਾਂਝੀ ਅਗਵਾਈ ਹੇਠ ਉਕਤ ਸਕੂਲ 'ਚ ਰੱਖੇ ਗਏ ਸਾਦੇ, ਪ੍ਰਭਾਵਸ਼ਾਲੀ ਸਮਾਗਮ ...

ਪੂਰੀ ਖ਼ਬਰ »

ਮਾਸਟਰ ਗੋਪਾਲ ਸਿੰਘ ਮੈਮੋਰੀਅਲ ਸਰਕਾਰੀ ਹਾਈ ਸਕੂਲ ਕਲਿਆਣਪੁਰ 'ਚ ਨਵੀਂ ਬਿਲਡਿੰਗ ਦੀ ਉਸਾਰੀ ਸ਼ੁਰੂ

ਲਾਂਬੜਾ, 12 ਦਸੰਬਰ (ਕੁਲਜੀਤ ਸਿੰਘ ਸੰਧੂ)-ਇਥੋਂ ਦੇ ਨਜ਼ਦੀਕੀ ਪਿੰਡ ਕਲਿਆਣਪੁਰ ਦੇ ਮਾਸਟਰ ਗੋਪਾਲ ਸਿੰਘ ਮੈਮੋਰੀਅਲ ਸਰਕਾਰੀ ਹਾਈ ਸਕੂਲ 'ਚ ਅੱਜ ਨਵੀਂ ਬਿਲਡਿੰਗ ਦਾ ਨੀਂਹ ਪੱਥਰ ਐਨ.ਆਰ.ਆਈ. ਸਰਦਾਰ ਹਰੀ ਸਿੰਘ ਔਲਖ ਵਲੋਂ ਰੱਖਿਆ ਗਿਆ | ਜਾਣਕਾਰੀ ਦਿੰਦੇ ਪੰਜਾਬੀ ...

ਪੂਰੀ ਖ਼ਬਰ »

ਖਾਨਪੁਰ ਢੱਡਾ 'ਚ ਚਾਰ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੋ ਰੋਜ਼ਾ ਮਹਾਨ ਗੁਰਮਤਿ ਸਮਾਗਮ 21-22 ਨੂੰ

ਮੱਲ੍ਹੀਆਂ ਕਲਾਂ, 12 ਦਸੰਬਰ (ਮਨਜੀਤ ਮਾਨ)-ਪਿੰਡ ਖਾਨਪੁਰ ਢੱਡਾ, ਤਹਿਸੀਲ ਨਕੋਦਰ, ਜਲੰਧਰ ਵਿਖੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਦੋ ਰੋਜ਼ਾ ਮਹਾਨ ਗੁਰਮਤਿ ਸਮਾਗਮ 21 ਅਤੇ 22 ਦਸੰਬਰ, ਦਿਨ ਸ਼ੁੱਕਰਵਾਰ ਅਤੇ ਸਨਿਚਰਵਾਰ ...

ਪੂਰੀ ਖ਼ਬਰ »

ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਲਾਪਤਾ ਲੜਕੀ ਰੁੜਕਾ ਕਲਾਂ ਤੋਂ ਮਿਲੀ

ਰੁੜਕਾ ਕਲਾਂ, 12 ਦਸੰਬਰ (ਦਵਿੰਦਰ ਸਿੰਘ ਖ਼ਾਲਸਾ)- ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਲਾਡਪੁਰ ਤੂਰਾਂ ਤੋਂ ਪਿਛਲੇ ਕਈ ਦਿਨਾਂ ਤੋਂ ਲਾਪਤਾ ਇਕ ਲੜਕੀ ਰੁੜਕਾ ਕਲਾਂ ਤੋਂ ਮਿਲੀ ਹੈ | ਜਿਸਨੂੰ ਕਿ ਪਿੰਡ ਦੇ ਮੋਹਤਵਾਰ ਸੱਜਣਾਂ ਵਲੋਂ ਉਸਦੇ ਮਾਪਿਆਂ ਨੂੰ ਬੁਲਾ ...

ਪੂਰੀ ਖ਼ਬਰ »

'ਆਪ' ਵਰਕਰਾਂ ਵਲੋਂ ਇਨਸਾਫ਼ ਮਾਰਚ 'ਚ ਸ਼ਾਮਿਲ ਹੋਣ ਸਬੰਧੀ ਅਹਿਮ ਮੀਟਿੰਗ

ਭੋਗਪੁਰ, 12 ਦਸੰਬਰ (ਕੁਲਦੀਪ ਸਿੰਘ ਪਾਬਲਾ)- ਆਮ ਆਦਮੀ ਪਾਰਟੀ ਤੋਂ ਬਾਗੀ ਹੋਏ ਵਿਰੋਧੀ ਧਿਰ ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ ਵਲੋਂ ਆਮ ਆਦਮੀ ਪਾਰਟੀ ਦੇ ਹੋਰ 8 ਬਾਗੀ ਵਿਧਾਇਕਾਂ, ਲੋਕ ਇਨਸਾਫ਼ ਪਾਰਟੀ ਦੇ ਨੇਤਾ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਤੇ ...

ਪੂਰੀ ਖ਼ਬਰ »

ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਲਾਪਤਾ ਲੜਕੀ ਰੁੜਕਾ ਕਲਾਂ ਤੋਂ ਮਿਲੀ

ਰੁੜਕਾ ਕਲਾਂ, 12 ਦਸੰਬਰ (ਦਵਿੰਦਰ ਸਿੰਘ ਖ਼ਾਲਸਾ)- ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਲਾਡਪੁਰ ਤੂਰਾਂ ਤੋਂ ਪਿਛਲੇ ਕਈ ਦਿਨਾਂ ਤੋਂ ਲਾਪਤਾ ਇਕ ਲੜਕੀ ਰੁੜਕਾ ਕਲਾਂ ਤੋਂ ਮਿਲੀ ਹੈ | ਜਿਸਨੂੰ ਕਿ ਪਿੰਡ ਦੇ ਮੋਹਤਵਾਰ ਸੱਜਣਾਂ ਵਲੋਂ ਉਸਦੇ ਮਾਪਿਆਂ ਨੂੰ ਬੁਲਾ ...

ਪੂਰੀ ਖ਼ਬਰ »

ਸੁਦਾਣਾ 'ਚ 56ਵਾਂ ਟੂਰਨਾਮੈਂਟ ਸ਼ੁਰੂ, ਬਾਬਾ ਜਗਤਾਰ ਸਿੰਘ ਹੀਰਾ ਨੇ ਕੀਤਾ ਉਦਘਾਟਨ

ਭੋਗਪੁਰ, 12 ਦਸੰਬਰ (ਕਮਲਜੀਤ ਸਿੰਘ ਡੱਲੀ)- ਬਾਬਾ ਗੋਬਿੰਦ ਦਾਸ ਦੀ ਸਾਲਾਨਾ ਬਰਸੀ ਮੌਕੇ ਪਿੰਡ ਦੇ ਸਮੂਹ ਐੱਨ.ਆਰ.ਆਈਜ਼ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 56ਵਾਂ ਖੇਡ ਟੂਰਨਾਮੈਂਟ ਕਰਵਾਇਆ ਗਿਆ, ਜਿਸਦਾ ਉਦਘਾਟਨ ਬਾਬਾ ਜਗਤਾਰ ਸਿੰਘ ਵਲੋਂ ਕੀਤਾ ਗਿਆ | ਇਸ ਮੌਕੇ ਬਾਬਾ ...

ਪੂਰੀ ਖ਼ਬਰ »

ਸੋਹਣ ਸਹਿਜਲ ਅਤੇ ਡਾ.ਵਿਨੋਦ ਕੁਮਾਰ ਦਾ ਕੀਤਾ ਸਨਮਾਨ

ਗੁਰਾਇਆ, 12 ਦਸੰਬਰ (ਬਲਵਿੰਦਰ ਸਿੰਘ)-ਸਵ: ਸ੍ਰੀ ਜੋਗਿੰਦਰ ਰਾਮ ਪਰਿਵਾਰਕ ਯਾਦਾਂ ਭਲਾਈ ਟਰੱਸਟ ਦੁਸਾਂਝ ਕਲਾਂ ਤੇ ਸ਼ਹੀਦ ਭਗਤ ਸਿੰਘ ਵੈੱਲਫੇਅਰ (ਰਜ਼ਿ) ਸੁਸਾਇਟੀ ਵਲੋਂ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਦੇ ਸਹਿਯੋਗ ਨਾਲ ਸਾਲਾਨਾ ਸਨਮਾਨ ਤੇ ਪੁਸਤਕ ਰਿਲੀਜ਼ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX