ਤਾਜਾ ਖ਼ਬਰਾਂ


ਪਠਾਨਕੋਟ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  1 minute ago
ਪਠਾਨਕੋਟ, 26 ਜਨਵਰੀ (ਚੌਹਾਨ)- ਪਠਾਨਕੋਟ ਵਿਖੇ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਆਏ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 7 ਓਵਰਾਂ ਤੋਂ ਬਾਅਦ ਭਾਰਤ 42/2
. . .  7 minutes ago
ਇੱਕ ਵਾਰ ਫਿਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ ਪੰਜਾਬ ਸਰਕਾਰ
. . .  24 minutes ago
ਪਟਿਆਲਾ, 26 ਜਨਵਰੀ (ਅਮਨਦੀਪ ਸਿੰਘ)- ਪੰਜਾਬ ਸਰਕਾਰ 26 ਜਨਵਰੀ ਨੂੰ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪਟਿਆਲਾ 'ਚ...
ਫ਼ਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਝੰਡੇ ਦਾ ਅਪਮਾਨ
. . .  33 minutes ago
ਫ਼ਤਿਹਗੜ੍ਹ ਸਾਹਿਬ, 26 ਜਨਵਰੀ (ਬਲਜਿੰਦਰ ਸਿੰਘ)- ਦੇਸ਼ ਦੇ 71ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸਥਾਨਕ ਮਾਧੋਪੁਰ ਦੇ ਖੇਡ ਸਟੇਡੀਅਮ 'ਚ ਹੋਏ ਸਮਾਗਮ ਮੌਕੇ ਪੰਜਾਬ ਦੇ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 133 ਦੌੜਾਂ ਦਾ ਟੀਚਾ
. . .  50 minutes ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਦਾ ਪੰਜਵਾਂ ਖਿਡਾਰੀ (ਟੇਲਰ) 18 ਦੌੜਾਂ ਬਣਾ ਕੇ ਆਊਟ
. . .  52 minutes ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 19 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 123/4
. . .  56 minutes ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ
. . .  55 minutes ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ......
ਗਣਤੰਤਰ ਦਿਵਸ ਮੌਕੇ ਆਸਾਮ 'ਚ ਹੋਏ ਕਈ ਧਮਾਕੇ
. . .  45 minutes ago
ਗੁਹਾਟੀ, 26 ਜਨਵਰੀ- 71ਵੇਂ ਗਣਤੰਤਰ ਦਿਵਸ ਮੌਕੇ ਅੱਜ ਸਵੇਰੇ ਆਸਾਮ 'ਚ ਘੱਟ ਤੀਬਰਤਾ ਵਾਲੇ ਚਾਰ ਧਮਾਕੇ ਹੋਏ। ਇਨ੍ਹਾਂ 'ਚੋਂ ਤਿੰਨ ਡਿਬਰੂਗੜ੍ਹ ਜ਼ਿਲ੍ਹੇ 'ਚ ਹੋਏ, ਜਦੋਂਕਿ ਚੌਥਾ ਚਰਾਈਦੇਵ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 94/4
. . .  about 1 hour ago
ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 1 hour ago
ਸ਼ਾਹਕੋਟ, 26 ਜਨਵਰੀ (ਏ. ਐੱਸ. ਸਚਦੇਵਾ)- ਗਣਤੰਤਰ ਦਿਵਸ ਮੌਕੇ ਸ਼ਾਹਕੋਟ ਵਿਖੇ ਮਨਾਏ ਗਏ ਤਹਿਸੀਲ ਪੱਧਰੀ ਸਮਾਗਮ ਦੌਰਾਨ ਐੱਸ. ਡੀ. ਐੱਮ. ਸ਼ਾਹਕੋਟ ਡਾ. ਸੰਜੀਵ ਸ਼ਰਮਾ ਨੇ...
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 1 hour ago
ਤਲਵੰਡੀ ਸਾਬੋ/ਸੀਂਗੋ ਮੰਡੀ, 26 ਜਨਵਰੀ (ਲਕਵਿੰਦਰ ਸ਼ਰਮਾ, ਰਣਜੀਤ ਸਿੰਘ ਰਾਜੂ)- ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਸੰਗਤ ਖ਼ੁਰਦ ਦੇ ਇੱਕ ਕਿਸਾਨ ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ...
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  about 1 hour ago
ਜੰਡਿਆਲਾ ਗੁਰੂ, 26 ਜਨਵਰੀ (ਰਣਜੀਤ ਸਿੰਘ ਜੋਸਨ)- ਅੱਜ ਗਣਤੰਤਰ ਦਿਵਸ ਮੌਕੇ ਨਗਰ ਕੌਂਸਲ ਦਫ਼ਤਰ ਜੰਡਿਆਲਾ ਗੁਰੂ ਵਿਖੇ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਹਲਕਾ...
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  about 1 hour ago
ਡੇਰਾ ਬਾਬਾ ਨਾਨਕ, 26 ਜਨਵਰੀ (ਹੀਰਾ ਸਿੰਘ ਮਾਂਗਟ)- ਅੱਜ ਗਣਤੰਤਰ ਦਿਵਸ ਮੌਕੇ ਸਬ ਡਵੀਜ਼ਨ ਡੇਰਾ ਬਾਬਾ ਨਾਨਕ ਵਿਖੇ ਐੱਸ. ਡੀ. ਐੱਮ. ਗੁਰਸਿਮਰਨ ਸਿੰਘ ਢਿੱਲੋਂ ਨੇ ਕੌਮੀ ਝੰਡਾ ਲਹਿਰਾਇਆ...
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  about 2 hours ago
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ.......
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  about 2 hours ago
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  about 2 hours ago
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  about 2 hours ago
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  about 2 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 2 hours ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  about 2 hours ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  about 3 hours ago
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  about 3 hours ago
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  about 3 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  about 3 hours ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  about 3 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  about 3 hours ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  about 3 hours ago
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  about 3 hours ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  about 3 hours ago
ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  about 3 hours ago
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ
. . .  about 3 hours ago
ਅਜਨਾਲਾ 'ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਐੱਸ. ਡੀ. ਐੱਮ. ਡਾ. ਦੀਪਕ ਭਾਟੀਆ ਨੇ ਲਹਿਰਾਇਆ ਤਿਰੰਗਾ
. . .  about 3 hours ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ
. . .  about 2 hours ago
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ
. . .  about 4 hours ago
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ
. . .  about 4 hours ago
ਰਾਜਪਥ 'ਤੇ ਨਿਕਲ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ
. . .  about 4 hours ago
ਥਲ ਸੈਨਾ ਦੀ ਸਿਗਨਲ ਕੋਰ ਕਮਾਂਡ ਦੀ ਅਧਿਕਾਰੀ ਤਾਨੀਆ ਸ਼ੇਰਗਿੱਲ ਦੀ ਅਗਵਾਈ 'ਚ 147 ਜਵਾਨਾਂ ਵਾਲੇ ਪੁਰਸ਼ ਕੰਟੀਜੈਂਟ ਨੇ ਕੀਤੀ ਪਰੇਡ
. . .  about 4 hours ago
ਰਾਜਪਥ 'ਤੇ ਨਿਕਲੀ ਹਵਾਈ ਫੌਜ ਦੀ ਝਾਕੀ
. . .  about 4 hours ago
ਗਣਤੰਤਰ ਦਿਵਸ ਦੇ ਸੂਬਾ ਪੱਧਰੀ ਸਮਾਗਮ ਮੌਕੇ ਰਾਜਪਾਲ ਪੰਜਾਬ ਨੇ ਲਹਿਰਾਇਆ ਝੰਡਾ
. . .  about 4 hours ago
ਲੁਧਿਆਣਾ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਝੰਡਾ ਲਹਿਰਾਇਆ
. . .  about 4 hours ago
ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਨੇ ਕੀਤੀ ਪਰੇਡ, ਰੈਜੀਮੈਂਟ ਦਾ ਆਦਰਸ਼ ਵਾਕ ਹੈ 'ਦੇਗ ਤੇਗ ਫ਼ਤਿਹ'
. . .  about 4 hours ago
ਰਾਜਪਥ 'ਤੇ ਦੁਨੀਆ ਦੇਖ ਰਹੀ ਹੈ ਭਾਰਤ ਦੀ ਤਾਕਤ, ਪਰੇਡ ਕਰ ਰਹੀਆਂ ਹਨ ਸੈਨਾ ਦੀ ਟੁਕੜੀਆਂ
. . .  about 4 hours ago
ਤਲਵੰਡੀ ਸਾਬੋ : ਗਣਤੰਤਰਤਾ ਦਿਵਸ ਮੌਕੇ ਸਬ ਡਵੀਜ਼ਨ ਪੱਧਰੀ ਸਮਾਗਮ 'ਚ ਐੱਸ. ਡੀ. ਐੱਮ. ਨੇ ਲਹਿਰਾਇਆ ਝੰਡਾ
. . .  about 4 hours ago
ਰਾਜਪਥ 'ਤੇ ਗਣਤੰਤਰ ਦਿਵਸ ਪਰੇਡ ਸ਼ੁਰੂ
. . .  about 4 hours ago
21 ਤੋਪਾਂ ਨਾਲ ਦਿੱਤੀ ਗਈ ਸਲਾਮੀ
. . .  about 4 hours ago
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜਪਥ 'ਤੇ ਲਹਿਰਾਇਆ ਤਿਰੰਗਾ
. . .  about 4 hours ago
ਰਾਜਪਥ 'ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਥੋੜ੍ਹੀ ਦੇਰ 'ਚ ਸ਼ੁਰੂ ਹੋਵੇਗੀ ਗਣਤੰਤਰ ਦਿਵਸ ਪਰੇਡ
. . .  about 4 hours ago
ਗਣਤੰਤਰ ਦਿਵਸ : ਨੈਸ਼ਨਲ ਵਾਰ ਮੈਮੋਰੀਅਲ ਵਿਖੇ ਪ੍ਰਧਾਨ ਮੰਤਰੀ ਮੋਦੀ ਨੇ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ
. . .  about 5 hours ago
ਗਣਤੰਤਰ ਦਿਵਸ 2020 : ਰਾਸ਼ਟਰਪਤੀ ਲਹਿਰਾਉਣਗੇ ਝੰਡਾ, 21 ਤੋਪਾਂ ਦੀ ਸਲਾਮੀ ਨਾਲ ਹੋਵੇਗਾ ਰਾਸ਼ਟਰ ਗਾਣ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਮੱਘਰ ਸੰਮਤ 550

ਪਹਿਲਾ ਸਫ਼ਾ

ਕਮਲਨਾਥ ਹੋਣਗੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ

ਸਾਰਾ ਦਿਨ ਦੀ ਕਸ਼ਮਕਸ਼ ਦੇ ਬਾਅਦ ਦੇਰ ਰਾਤ ਹੋਇਆ ਐਲਾਨ
ਨਵੀਂ ਦਿੱਲੀ,ਭੋਪਾਲ, 13 ਦਸੰਬਰ (ਏਜੰਸੀ)-ਮੱਧ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕਮਲਨਾਥ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਚੁਣਿਆ ਗਿਆ ਹੈ | ਕਮਲਨਾਥ ਨੂੰ ਵਿਧਾਇਕ ਦਲ ਦੀ ਬੈਠਕ ਦੌਰਾਨ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ | ਦਿਨ ਭਰ ਚੱਲੀ ਰੱਸਾਕਸ਼ੀ ਦੇ ਬਾਅਦ ਦੇਰ ਰਾਤ ਉਨ੍ਹਾਂ ਦੇ ਨਾਂਅ ਦਾ ਐਲਾਨ ਕੀਤਾ ਗਿਆ | ਵਿਧਾਇਕ ਦਲ ਦੀ ਬੈਠਕ ਦੌਰਾਨ ਸੀਨੀਅਰ ਨੇਤਾ ਏ. ਕੇ. ਐਾਟਨੀ ਨੇ ਐਲਾਨ ਕੀਤਾ ਕਿ ਕਮਲਨਾਥ ਸੂਬੇ ਦੇ ਮੁੱਖ ਮੰਤਰੀ ਹੋਣਗੇ | ਮੱਧ ਪ੍ਰਦੇਸ਼ ਕਾਂਗਰਸ ਨੇ ਆਪਣੇ ਅਧਿਕਾਰਤ ਟਵਿਟਰ ਹੈਾਡਲ 'ਤੇ ਇਕ ਟਵੀਟ ਜ਼ਰੀਏ ਇਹ ਜਾਣਕਾਰੀ ਦਿੱਤੀ | ਸਾਬਕਾ ਕੇਂਦਰੀ ਮੰਤਰੀ ਕਮਲਨਾਥ ਛਿੰਦਵਾੜਾ ਤੋਂ 9 ਵਾਰ ਸੰਸਦ ਮੈਂਬਰ ਰਹੇ ਹਨ | ਉਸ ਨੂੰ ਚੋਣਾਂ ਤੋਂ ਐਨ ਪਹਿਲਾਂ ਕਾਂਗਰਸ ਸੂਬਾ ਪ੍ਰਧਾਨ ਬਣਾਇਆ ਗਿਆ ਸੀ | ਮੁੱਖ ਮੰਤਰੀ ਚੁਣੇ ਜਾਣ ਦੇ ਬਾਅਦ ਕਮਲਨਾਥ ਨੇ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਉਨ੍ਹਾਂ ਲਈ ਮੀਲ ਦਾ ਪੱਥਰ ਹੈ | ਸਮਰਥਨ ਲਈ ਜਿਓਤੀਰਾਦਿੱਤਿਆ ਦਾ ਧੰਨਵਾਦ ਕੀਤਾ | ਉਨ੍ਹਾਂ ਨੇ ਸਵੀਕਾਰ ਕੀਤਾ ਕਿ ਅੱਗੇ ਆਉਣਾ ਚੁਣੌਤੀ ਭਰਿਆ ਹੈ | ਕਮਲਨਾਥ ਨੇ ਇਹ ਵੀ ਕਿਹਾ ਕਿ ਅਸੀਂ ਸਾਰੇ ਮਿਲ ਕੇ ਵਾਅਦਿਆਂ ਨੂੰ ਪੂਰਾ ਕਰਾਂਗੇ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਭੁੱਖ ਨਹੀਂ ਹੈ। ਕੋਈ ਮੰਗ ਨਹੀਂ ਸੀ। ਕਮਲਨਾਥ ਨੇ ਕਿਹਾ ਕਿ ਅਸੀਂ ਇਕ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦਾ ਭਵਿੱਖ ਸੁਰੱਖਿਅਤ ਰਹੇਗਾ। ਕੱਲ੍ਹ ਸਵੇਰੇ 10:30 ਵਜੇ ਰਾਜਪਾਲ ਨੂੰ ਮਿਲਾਂਗੇ। ਕਮਲਨਾਥ (72) ਦੇਰ ਰਾਤ ਭੁਪਾਲ ਪੁੱਜੇ ਜਿਥੇ ਹਵਾਈ ਅੱਡੇ 'ਤੇ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ ਦੇ ਹੱਕ 'ਚ ਨਾਅਰੇ ਲਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਉਥੋਂ ਉਹ ਸਿੱਧੇ ਵਿਧਾਇਕ ਦਲ ਦੀ ਬੈਠਕ ਲਈ ਪਾਰਟੀ ਦਫ਼ਤਰ ਗਏ। ਪਾਰਟੀ ਦੇ ਹੋਰ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਜਿਓਤੀਰਾਦਿੱਤਿਆ ਸਿੰਧੀਆ ਵੀ ਮੁੱਖ ਮੰਤਰੀ ਦੇ ਅਹੁਦੇ ਲਈ ਦੌੜ 'ਚ ਸਨ। ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਕਮਲਨਾਥ ਨੇ ਰਾਹੁਲ ਦੀ ਰਿਹਾਇਸ਼ ਦੇ ਬਾਹਰ ਪੱਤਰਕਾਰਾਂ ਨੂੰ ਕਿਹਾ ਕਿ ਉਹ ਭੋਪਾਲ ਜਾ ਰਹੇ ਹਨ। ਵਿਧਾਇਕ ਦਲ ਦੀ ਬੈਠਕ ਹੋਵੇਗੀ ਅਤੇ ਉਸ ਦੇ ਬਾਅਦ ਸਾਰਿਆਂ ਨੂੰ ਫ਼ੈਸਲੇ ਦਾ ਪਤਾ ਲੱਗ ਜਾਵੇਗਾ। ਸਿੰਧੀਆ ਨੇ ਵੀ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਸਚਿਨ ਪਾਇਲਟ (41) ਨੇ ਰਾਹੁਲ ਗਾਂਧੀ ਨਾਲ ਰਾਤ ਨੂੰ ਦੁਬਾਰਾ ਮੀਟਿੰਗ ਕੀਤੀ ਸੀ। ਉਨ੍ਹਾਂ ਦੇ ਜਾਣ ਤੋਂ ਬਾਅਦ ਅਸ਼ੋਕ ਗਹਿਲੋਤ ਵੀ ਦੁਬਾਰਾ ਰਾਹੁਲ ਦੀ ਰਿਹਾਇਸ਼ 'ਤੇ ਪੁੱਜੇ ਸਨ। ਰਾਹੁਲ ਗਾਂਧੀ ਸ਼ੁੱਕਰਵਾਰ ਨੂੰ ਛੱਤੀਸਗੜ੍ਹ ਦੇ ਦੋ ਦਾਅਵੇਦਾਰਾਂ ਟੀ ਐਸ ਸਿੰਘ ਦਿਓ ਅਤੇ ਭੁਪੇਸ਼ ਪਟੇਲ ਨਾਲ ਮੁਲਾਕਾਤ ਕਰਨਗੇ। ਦਿਨ ਵੇਲੇ ਦੇ ਘਟਨਾਕ੍ਰਮ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਰਾਣੇ ਤੇ ਨੌਜਵਾਨ ਕਾਂਗਰਸੀ ਵਿਚਕਾਰ ਚਲ ਰਹੀ ਕਸ਼ਮਕਸ਼ ਦਰਮਿਆਨ ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀਆਂ ਦੀ ਚੋਣ ਨੂੰ ਲੈ ਕੇ ਸੋਨੀਆ ਗਾਂਧੀ ਸਮੇਤ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਸਲਾਹ ਮਸ਼ਵਰਾ ਕੀਤਾ। ਰਾਹੁਲ ਗਾਂਧੀ ਦੀ ਸਰਕਾਰੀ ਰਿਹਾਇਸ਼ ਪਾਰਟੀ ਸਰਗਰਮੀਆਂ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਕਿਉਂਕਿ ਮੁੱਖ ਮੰਤਰੀ ਅਹੁਦੇ ਲਈ ਚਾਰ ਦਾਅਵੇਦਾਰ ਅਤੇ ਤਿੰਨ ਹਿੰਦੀ ਭਾਸ਼ਾ ਵਾਲੇ ਰਾਜਾਂ ਦੇ ਅਬਜ਼ਰਵਰ ਪਾਰਟੀ ਪ੍ਰਧਾਨ ਨੂੰ ਮੁੱਖ ਮੰਤਰੀ ਦੀ ਚੋਣ ਵਿਚ ਸਹਾਇਤਾ ਕਰਨ ਲਈ ਵਾਰ ਵਾਰ ਗੇੜੇ ਮਾਰਦੇ ਰਹੇ। ਮੱਧ ਪ੍ਰਦੇਸ਼ ਵਿਚ ਕਮਲ ਨਾਥ ਅਤੇ ਜੋਤੀਰਾਦਿੱਤਿਆ ਸਿੰਧੀਆ ਅਤੇ ਰਾਜਸਥਾਨ ਵਿਚ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਕਾਰ ਕਸ਼ਮਕਸ਼ ਚੱਲ ਰਹੀ ਸੀ। ਰਾਹੁਲ ਗਾਂਧੀ ਦੀ ਭੈਣ ਪ੍ਰਿੰਯਕਾ ਗਾਂਧੀ ਵਾਡਰਾ ਵੀ ਆਪਣੇ ਭਰਾ ਦੇ ਘਰ ਜਾਂਦੀ ਦੇਖੀ ਗਈ ਪਰ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਉਨ੍ਹਾਂ ਨੇ ਸਲਾਹ ਮਸ਼ਵਰੇ ਵਿਚ ਹਿੱਸਾ ਲਿਆ ਜਾਂ ਨਹੀਂ। ਰਾਜਸਥਾਨ ਵਿਚ ਦੋਵੇਂ ਦਾਅਵੇਦਾਰਾਂ ਦੇ ਹਮਾਇਤੀ ਨਾਅਰੇਬਾਜ਼ੀ ਕਰ ਰਹੇ ਹਨ ਅਤੇ ਕੁਝ ਇਲਾਕਿਆਂ ਵਿਚ ਹਿੰਸਾ ਹੋਣ ਦੀ ਵੀ ਖ਼ਬਰ ਹੈ। ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿਧਾਇਕਾਂ ਨੇ ਇਕ ਇਕ ਲਾਈਨ ਦਾ ਮਤਾ ਪਾ ਕੇ ਮੁੱਖ ਮੰਤਰੀ ਬਾਰੇ ਫ਼ੈਸਲਾ ਕਰਨ ਦਾ ਅਧਿਕਾਰ ਰਾਹੁਲ ਗਾਂਧੀ ਨੂੰ ਸੌਂਪ ਦਿੱਤਾ। ਛੱਤੀਸਗੜ੍ਹ ਵਿਚ ਸੂਬਾ ਪਾਰਟੀ ਪ੍ਰਧਾਨ ਭੁਪੇਸ਼ ਬਘੇਲ ਦੇ ਘਰ ਦੇ ਬਾਹਰ ਕੁਝ ਝੜਪਾਂ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਛੱਤੀਸਗੜ੍ਹ ਵਿਚ ਭੁਪੇਸ਼ ਬਘੇਲ ਤੋਂ ਇਲਾਵਾ ਟੀ. ਐਸ. ਸਿੰਘ ਦੇਓ (66), ਪਛੜੀਆਂ ਜਾਤਾਂ ਦੇ ਨੇਤਾ ਤਮਰਧਵਾਜ ਸਾਹੂ (69) ਅਤੇ ਪਾਰਟੀ ਦੇ ਉਘੇ ਨੇਤਾ ਚਰਨ ਦਾਸ ਮਹੰਤ (64) ਮੁੱਖ ਮੰਤਰੀ ਅਹੁਦੇ ਦੇ ਦੌੜ 'ਚ ਸ਼ਾਮਿਲ ਹਨ। ਰਾਜਸਥਾਨ ਲਈ ਆਸਵੰਦ ਸਚਿਨ ਪਾਇਲਟ ਤੇ ਅਸ਼ੋਕ ਗਹਿਲੋਤ ਨੇ ਪਾਰਟੀ ਕਾਰੁਕਨਾਂ ਨੂੰ ਸ਼ਾਂਤੀ ਤੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪਾਰਟੀ ਸੂਤਰਾਂ ਨੇ ਸੰਕੇਤ ਦਿੱਤਾ ਕਿ ਕਾਂਗਰਸ ਇਨ੍ਹਾਂ ਦੋਵਾਂ ਰਾਜਾਂ ਵਿਚ ਉਪ ਮੁੱਖ ਮੰਤਰੀ ਬਣਾਉਣ ਦੀ ਤਜਵੀਜ਼ 'ਤੇ ਵੀ ਵਿਚਾਰ ਕਰ ਰਹੀ ਹੈ। ਰਾਹੁਲ ਗਾਂਧੀ ਨੇ ਰਾਜਸਥਾਨ ਦੇ ਪਾਰਟੀ ਆਬਜ਼ਰਵਰ ਕੇ. ਸੀ. ਵੇਨੂੰਗੋਪਾਲ ਤੇ ਮੱਧ ਪ੍ਰਦੇਸ਼ ਦੇ ਏ. ਕੇ. ਐਂਟਨੀ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਤੋਂ ਨਵੇਂ ਚੁਣੇ ਵਿਧਾਇਕਾਂ ਦੇ ਵਿਚਾਰ ਪੁੱਛੇ। ਕਾਂਗਰਸ ਪ੍ਰਧਾਨ ਨੇ ਗਹਿਲੋਤ, ਪਾਇਲਟ, ਨਾਥ ਤੇ ਸਿੰਧੀਆ ਨਾਲ ਵੀ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ।

ਰਾਜਸਥਾਨ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਆਂ ਦਾ ਐਲਾਨ ਅੱਜ ਸੰਭਵ

ਨਵੀਂ ਦਿੱਲੀ, 13 ਦਸੰਬਰ (ਪੀ. ਟੀ. ਆਈ.)-ਕਾਂਗਰਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਬੀ ਕਸ਼ਮਕਸ਼ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਅਤੇ ਛੱਤੀਸਗੜ੍ਹ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਫ਼ੈਸਲਾ ਸ਼ੁੱਕਰਵਾਰ ਤੱਕ ਟਾਲ ਦਿੱਤਾ, ਕਿਉਂਕਿ ਉਹ ਪਾਰਟੀ ਦੇ ਕੁਝ ਸੀਨੀਅਰ ਨੇਤਾਵਾਂ ਨਾਲ ਹੋਰ ਚਰਚਾ ਕਰਨਾ ਚਾਹੁੰਦੇ ਹਨ | ਅੱਜ ਸਾਰਾ ਦਿਨ ਹੀ ਮੁੱਖ ਮੰਤਰੀਆਂ ਦੇ ਨਾਵਾਂ ਨੂੰ ਲੈ ਕੇ ਅਫ਼ਵਾਹਾਂ ਦਾ ਬਾਜ਼ਾਰ ਗਰਮ ਰਿਹਾ | ਪਾਰਟੀ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਨੇ ਅੱਜ ਛੱਤੀਸਗੜ੍ਹ ਦੇ ਨਵੇਂ ਮੁੱਖ ਮੰਤਰੀ ਦੇ ਨਾਂਅ ਲਈ ਕਈ ਨੇਤਾਵਾਂ ਅਤੇ ਮੁੱਖ ਮੰਤਰੀ ਦੇ ਦਾਅਵੇਦਾਰਾਂ ਨਾਲ ਬੈਠਕਾਂ ਕੀਤੀਆਂ ਪਰ ਬਾਅਦ 'ਚ ਦੇਰ ਰਾਤ ਆਪਣਾ ਕੋਈ ਫ਼ੈਸਲਾ ਸੁਣਾਉਣ ਤੋਂ ਪਹਿਲਾਂ ਸ਼ੁੱਕਰਵਾਰ ਤੱਕ ਟਾਲ ਦਿੱਤਾ | ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਨੇ ਰਾਜਸਥਾਨ ਲਈ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਜੋ ਕਿ ਮੁੱਖ ਮੰਤਰੀ ਦੀ ਦੌੜ 'ਚ ਸ਼ਾਮਿਲ ਹਨ, ਨਾਲ ਕਈ ਬੈਠਕਾਂ ਕੀਤੀਆਂ ਪਰ ਇਸ ਬਾਰੇ ਕੋਈ ਆਮ ਸਹਿਮਤੀ ਨਹੀਂ ਬਣ ਸਕੀ। ਸੂਤਰਾਂ ਨੇ ਦੱਸਿਆ ਕਿ ਇਸ ਦੌਰਾਨ ਰਾਹੁਲ ਗਾਂਧੀ ਦੇ ਘਰ ਦੇ ਬਾਹਰ ਸਚਿਨ ਪਾਇਲਟ ਦੇ ਸਮਰਥਕਾਂ ਨੇ ਪਾਇਲਟ ਦੇ ਹੱਕ 'ਚ ਨਾਅਰੇਬਾਜ਼ੀ ਵੀ ਕੀਤੀ। ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ 'ਚ ਸ਼ਾਮਿਲ ਗਹਿਲੋਤ ਦੇ ਨਾਲ ਪਾਇਲਟ ਵੀ ਆਪਣਾ ਮਜ਼ਬੂਤ ਦਾਅਵਾ ਪੇਸ਼ ਕਰ ਰਹੇ ਹਨ। ਅੱਜ ਦੇਰ ਸ਼ਾਮ ਰਾਹੁਲ ਗਾਂਧੀ ਨੇ ਕੇਂਦਰੀ ਨਿਗਰਾਨ ਮਲਿਕ ਖੜਗੇ ਨਾਲ ਬੈਠਕ ਕੀਤੀ, ਜਿਨ੍ਹਾਂ ਕਿਹਾ ਕਿ ਹੋਰ ਵਿਚਾਰ-ਵਟਾਂਦਰਾ ਸ਼ੁੱਕਰਵਾਰ ਨੂੰ ਕੀਤਾ ਜਾਵੇਗਾ। ਸੀਨੀਅਰ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਅਤੇ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਨੇ ਆਪੋ-ਆਪਣੇ ਸਮਰੱਥਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ।

4 ਕਿਲੋਮੀਟਰ ਲੰਮੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਕਰੇਗਾ ਭਾਰਤ

ਕੇਂਦਰੀ ਰਾਜ ਮੰਤਰੀ ਨੇ ਸੰਸਦ 'ਚ ਦਿੱਤੀ ਜਾਣਕਾਰੀ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 13 ਦਸੰਬਰ-ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਪਾਕਿਸਤਾਨ ਦੇ ਨਾਲ ਲਗਦੀ ਅੰਤਰਰਾਸ਼ਟਰੀ ਸਰਹੱਦ ਤੱਕ ਭਾਰਤ 4 ਕਿਲੋਮੀਟਰ ਲੰਮੇ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਕਰੇਗਾ | ਅੱਜ ਸੰਸਦ 'ਚ ਰਾਜ ਮਾਰਗਾਂ ਬਾਰੇ ਰਾਜ ਮੰਤਰੀ ਮਨਸੁੱਖ ਲਾਲ ਮਾਂਡਵੀਆ ਨੇ ਇਕ ਸਵਾਲ ਦੇ ਜਵਾਬ 'ਚ ਉਕਤ ਗੱਲ ਆਖੀ | ਅੰਮਿ੍ਤਸਰ ਤੋਂ ਕਾਂਗਰਸੀ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਲਾਂਘੇ ਦੀ ਉਸਾਰੀ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਉਕਤ ਜਾਣਕਾਰੀ ਦਿੱਤੀ ਗਈ ਹਾਲਾਂਕਿ ਔਜਲਾ ਦੀ ਮੰਗ ਯੋਜਨਾ ਉਲੀਕਣ ਤੋਂ ਪਹਿਲਾਂ ਸ਼ਰਧਾਲੂਆਂ ਦੀ ਤਾਦਾਦ ਅਤੇ ਅਗਲੇ ਕਈ ਸਾਲਾਂ ਦਾ ਨਜ਼ਰੀਆ ਧਿਆਨ ਵਿਚ ਰੱਖ ਕੇ ਚੱਲਣਾ ਦਾ ਹੈ | ਹਾਲ 'ਚ ਮੋਦੀ ਮੰਤਰੀ ਮੰਡਲ ਵਲੋਂ ਪ੍ਰਵਾਨ ਕੀਤੇ ਕਰਤਾਰਪੁਰ ਸਾਹਿਬ ਲਾਂਘੇ ਲਈ 26 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਨੀਂਹ-ਪੱਥਰ ਰੱਖਿਆ ਸੀ | ਗੁਆਂਢੀ ਮੁਲਕ ਪਾਕਿਸਤਾਨ ਨੇ ਵੀ ਉਸਾਰੀ ਲਈ ਹਰੀ ਝੰਡੀ ਦੇ ਦਿੱਤੀ ਹੈ ਅਤੇ ਦੋਵਾਂ ਹੀ ਮੁਲਕਾਂ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 'ਚ ਹੋਣ ਵਾਲੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਹ ਉਸਾਰੀ ਮੁਕੰਮਲ ਕਰਨ ਦਾ ਭਰੋਸਾ ਵੀ ਦਿਵਾਇਆ ਗਿਆ | ਲਾਂਘਾ ਖੁੱਲ੍ਹਣ ਨਾਲ ਸਿੱਖ ਸ਼ਰਧਾਲੂ ਸਰਹੱਦ ਪਾਰ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਿਮ ਸਮਾਂ ਬਿਤਾਇਆ ਸੀ, ਦੇ ਦਰਸ਼ਨ ਦੀਦਾਰ ਕਰ ਸਕਣਗੇ | ਔਜਲਾ ਨੇ ਗੁਰੂ ਨਾਨਕ ਦੇਵ ਜੀ ਪ੍ਰਤੀ ਲੋਕਾਂ ਦੀ ਸ਼ਰਧਾ ਦਾ ਹਵਾਲਾ ਦਿੰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਬੁਨਿਆਦੀ ਢਾਂਚੇ 'ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ | ਔਜਲਾ ਨੇ ਅੰਮਿ੍ਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ 'ਚ ਰੋਜ਼ਾਨਾ ਆਉਣ ਵਾਲੇ ਤਕਰੀਬਨ ਸਵਾ ਲੱਖ ਸ਼ਰਧਾਲੂਆਂ ਦੀ ਤਦਾਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ (ਪਾਕਿਸਤਾਨ) ਇਹ ਤਦਾਦ ਹੋਰ ਵੱਧ ਹੋਣ ਦੀ ਸੰਭਾਵਨਾ ਹੈ ਜਿਸ ਨੂੰ ਵੇਖਦਿਆਂ ਸਰਕਾਰ ਨੂੰ ਸਿਗਨਲ ਮੁਕਤ ਹਾਈਵੇ, ਅੰਮਿ੍ਤਸਰ ਤੋਂ ਚੱਲਣ ਵਾਲੀ ਮੈਟਰੋ ਅਤੇ ਅੰਮਿ੍ਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੁਸਾਫ਼ਿਰਾਂ ਨੂੰ ਲੈ ਜਾਣ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ | ਔਜਲਾ ਨੇ ਕਿਹਾ ਕਿ ਸਰਕਾਰ ਨੂੰ ਸ਼ਰਧਾਲੂਆਂ ਦੀ ਤਦਾਦ ਨੂੰ ਧਿਆਨ 'ਚ ਰੱਖਦਿਆਂ ਲਾਂਘੇ ਨੂੰ ਅੰਤਰਰਾਸ਼ਟਰੀ ਪੱਧਰ ਦਾ ਬੁਨਿਆਦੀ ਢਾਂਚਾ ਉਸਾਰਨਾ ਚਾਹੀਦਾ ਹੈ ਜਿੱਥੇ ਬੱਸ ਟਰਮੀਨਲ ਕਾਰ ਪਾਰਕਿੰਗ, ਰੇਲਵੇ ਸਟੇਸ਼ਨ ਅਤੇ ਮੈਟਰੋ ਸਟੇਸ਼ਨਾਂ ਦੀ ਵੀ ਸੁਵਿਧਾ ਹੋਣੀ ਚਾਹੀਦੀ ਹੈ | ਅੰਮਿਤ੍ਰਸਰ ਤੋਂ ਸੰਸਦ ਮੈਂਬਰ ਔਜਲਾ ਨੇ ਕਿਹਾ ਕਿ ਸਰਕਾਰ ਨੂੰ ਇਹ ਯੋਜਨਾ ਉਲੀਕਣ ਲਈ ਅਗਲੇ 50 ਸਾਲਾਂ ਦਾ ਨਜ਼ਰੀਆ ਰੱਖ ਕੇ ਚੱਲਣਾ ਪਵੇਗਾ |

ਇੰਟਰਪੋਲ ਵਲੋਂ ਮੇਹੁਲ ਚੋਕਸੀ ਿਖ਼ਲਾਫ਼ ਰੈੱਡ ਕਾਰਨਰ ਨੋਟਿਸ ਜਾਰੀ

ਨਵੀਂ ਦਿੱਲੀ, 13 ਦਸੰਬਰ (ਉਪਮਾ ਡਾਗਾ ਪਾਰਥ)-ਪੀ.ਐੱਨ.ਬੀ. ਘੁਟਾਲੇ ਦੇ ਦੋਸ਼ੀ ਮੇਹੁਲ ਚੋਕਸੀ ਦੇ ਿਖ਼ਲਾਫ਼ ਸੀ.ਬੀ.ਆਈ. ਦੀ ਅਪੀਲ 'ਤੇ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ | 13,500 ਕਰੋੜ ਦੇ ਘੁਟਾਲੇ ਦਾ ਦੋਸ਼ੀ ਮੇਹੁਲ ਚੌਕਸੀ ਏਟੀਗੁਆ 'ਚ ਰਹਿ ਰਿਹਾ ਹੈ ਅਤੇ ਉਸ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਚੋਕਸੀ ਨੇ ਰੈੱਡ ਨੋਟਿਸ ਜਾਰੀ ਕਰਨ ਦੇ ਿਖ਼ਲਾਫ਼ ਅਪੀਲ ਕਰਦਿਆਂ ਭਾਰਤੀ ਜ਼ੇਲ੍ਹਾਂ ਦੀ ਉਲੰਘਣਾ ਦਾ ਹਵਾਲਾ ਦਿੱਤਾ ਸੀ | ਇੱਥੇ ਜ਼ਿਕਰਯੋਗ ਹੈ ਕਿ ਇੰਟਰਪੋਲ ਆਪਣੇ ਮੈਂਬਰ ਦੇਸ਼ਾਂ ਦੀ ਅਪੀਲ 'ਤੇ ਕਿਸੇ ਭਗੌੜੇ ਮੁਜਰਮ ਿਖ਼ਲਾਫ਼ ਇਹ ਨੋਟਿਸ ਜਾਰੀ ਕਰਦਾ ਹੈ | ਇੰਟਰਪੋਲ ਆਪਣੇ 192 ਮੈਂਬਰ ਦੇਸ਼ਾਂ ਨੂੰ ਜਾਣਕਾਰੀ ਦਿੰਦਾ ਹੈ ਕਿ ਮੁਜਰਮ ਦੇ ਦਿਖਾਈ ਦੇਣ 'ਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਜਾਵੇ ਤਾਂ ਜੋ ਉਸ ਦੀ ਸਪੁਰਦਗੀ ਦੀ ਤਿਆਰੀ ਸ਼ੁਰੂ ਕੀਤੀ ਜਾ ਸਕੇ |

ਰਾਫ਼ੇਲ ਤੇ ਰਾਮ ਮੰਦਰ ਮੁੱਦੇ 'ਤੇ ਸੰਸਦ 'ਚ ਭਾਰੀ ਹੰਗਾਮਾ

ਤੀਜੇ ਦਿਨ ਵੀ ਨਹੀਂ ਚੱਲੀ ਸੰਸਦ
ਨਵੀਂ ਦਿੱਲੀ, 13 ਦਸੰਬਰ (ਉਪਮਾ ਡਾਗਾ ਪਾਰਥ)-ਸੰਸਦ ਦੇ ਹੇਠਲੇ ਸਦਨ 'ਚ ਅੱਜ ਆਰਡੀਨੈਂਸ ਰਾਹੀਂ ਮੰਦਰ ਦੀ ਉਸਾਰੀ ਨੂੰ ਮਨਜ਼ੂਰੀ ਦੇਣ ਦੀ ਮੰਗ ਉਠੀ | ਭਾਜਪਾ ਦੀ ਗਠਜੋੜ ਭਾਈਵਾਲ ਸ਼ਿਵਸੈਨਾ ਨੇ ਲੋਕ ਸਭਾ 'ਚ ਮੰਗ ਰੱਖਦਿਆਂ ਕਿਹਾ ਕਿ ਬਹੁਮਤ ਵਾਲੀ ਸਰਕਾਰ ਹੋਣ ਦੇ ਬਾਵਜੂਦ ਕੇਂਦਰ ਵਲੋਂ ਰਾਮ ਮੰਦਰ ਬਾਰੇ ਕੋਈ ਕਦਮ ਨਾ ਚੁੱਕਿਆ ਜਾਣਾ ਇਹ ਦਰਸਾਉਂਦਾ ਹੈ ਕਿ ਉਹ ਮੁੱਦੇ ਤੋਂ ਭਟਕ ਚੁੱਕੀ ਹੈ | ਇਜਲਾਸ ਸ਼ੁਰੂ ਹੋਣ ਤੋਂ ਹੀ ਰਾਮ ਮੰਦਰ ਨੂੰ ਲੈ ਕੇ ਹਮਲਾਵਰ ਹੋਈ ਸ਼ਿਵ ਸੈਨਾ ਸੰਸਦ 'ਚ ਅੰਦਰ ਬਾਹਰ ਜ਼ੋਰ-ਸ਼ੋਰ ਨਾਲ ਇਹ ਮੁੱਦਾ ਉਠਾ ਰਹੀ ਹੈ | ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਸਦ ਦੇ ਅਹਾਤੇ 'ਚ ਲੱਗੀ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕਰਦੇ ਨਜ਼ਰ ਆਏ | ਸਦਨ ਦੀ ਕਾਰਵਾਈ ਸ਼ੁਰੂ ਹੋਣ 'ਤੇ ਮੁੜ ਮੁੱਦਾ ਉਠਾਉਂਦੇ ਸ਼ਿਵ ਸੈਨਾ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਸਾਢੇ ਚਾਰ ਸਾਲ ਪਹਿਲਾਂ ਹਿੰਦੂਤਵ ਦੇ ਮੁੱਦੇ ਤੇ ਉਨ੍ਹਾਂ ਦੀ ਪਾਰਟੀ ਭਾਜਪਾ ਨਾਲ ਗਠਜੋੜ 'ਚ ਸ਼ਾਮਿਲ ਹੋਈ ਸੀ ਪਰ ਭਾਜਪਾ ਹੁਣ ਮੁੱਦੇ ਤੋਂ ਭਟਕ ਗਈ ਹੈ | ਭਾਜਪਾ ਦੇ ਬਾਗੀ ਗਠਜੋੜ ਭਾਈਵਾਲ ਨੇ ਵਾਜਪਾਈ ਸਰਕਾਰ ਵੇਲੇ ਮੁੱਦੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਵੇਲੇ 25 ਪਾਰਟੀਆਂ ਦੀ ਸਰਕਾਰ ਸੀ ਜਿਸ ਕਾਰਨ ਫ਼ੈਸਲਾ ਨਹੀਂ ਲਿਆ ਗਿਆ ਪਰ ਹੁਣ ਬਹੁਮਤ ਵਾਲੀ ਸਰਕਾਰ ਹੋਣ ਦੇ ਬਾਵਜੂਦ ਸਰਕਾਰ ਨੇ ਸਾਢੇ ਚਾਰ ਸਾਲ 'ਚ ਵੀ ਕੋਈ ਕਦਮ ਨਹੀਂ ਚੁੱਕਿਆ | ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ 25 ਨਵੰਬਰ ਨੂੰ ਅਯੁਧਿਆ ਜਾ ਕੇ ਮੁੜ ਇਹ ਮੁੱਦਾ ਸ਼ੁਰੂ ਕੀਤਾ ਸੀ | ਸ਼ਿਵ ਸੈਨਾ ਨੇ ਸੁਪਰੀਮ ਕੋਰਟ 'ਚ ਚੱਲ ਰਹੇ ਕੇਸ 'ਚ ਵੀ ਤੇਜ਼ੀ ਲਿਆਉਣ ਦੀ ਮੰਗ ਕੀਤੀ |
ਸੰਸਦ ਦਾ ਤੀਸਰਾ ਦਿਨ
ਸਰਦ ਰੁੱਤ ਦੀ ਇਜਲਾਸ ਦੇ ਤੀਜੇ ਦਿਨ ਵੀ ਸੰਸਦ ਦੇ ਦੋਵਾਂ ਸਦਨਾਂ 'ਚ ਕੋਈ ਕਾਰਵਾਈ ਨਹੀਂ ਹੋਈ | ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਆਗੂ ਆਪੋ-ਆਪਣੀਆਂ ਮੰਗਾਂ ਨੂੰ ਲੈ ਕੇ ਸਭਾ ਦੇ ਵਿਚਕਾਰ ਆ ਗਏ | ਕਾਂਗਰਸ ਵਲੋਂ ਰਾਫੇਲ ਮੁੱਦੇ 'ਤੇ ਸਾਂਝੀ ਸੰਸਦੀ ਕਮੇਟੀ (ਜੇ.ਪੀ.ਸੀ.) ਦੇ ਗਠਨ ਦੀ ਮੰਗ ਕਰਦਿਆਂ ਪ੍ਰਧਾਨ ਮੰਤਰੀ ਜਵਾਬ ਦੋ ਦੇ ਨਾਅਰੇ ਲਾਏ ਗਏ | ਜਦਕਿ ਸ਼ਿਵ ਸੈਨਾ ਰਾਮ ਮੰਦਰ, ਤੇਲਗੂ ਦੇਸਮ ਪਾਰਟੀ, ਆਂਧਰਾ ਪ੍ਰਦੇਸ਼ ਦੇ ਵਿਸ਼ੇਸ਼ ਰਾਜ ਦੇ ਦਰਜੇ ਅਤੇ ਅੰਨਾ.ਡੀ.ਐਮ.ਕੇ. ਦੀ ਮੈਂਬਰ ਕਾਵੇਰੀ ਮੁੱਦੇ 'ਤੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ | ਹੰਗਾਮਿਆਂ ਕਾਰਨ ਸਪੀਕਰ ਸੁਮਿਤਰਾ ਮਹਾਜਨ ਨੇ ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਅਤੇ ਫਿਰ ਦਿਨ ਭਰ ਲਈ ਮੁਲਤਵੀ ਕਰ ਦਿੱਤੀ |
ਸੰਸਦ ਹਮਲੇ ਦੀ ਬਰਸੀ
ਸੰਸਦ 'ਚ 2001 'ਚ ਹੋਏ ਦਹਿਸ਼ਤਗਰਦੀ ਹਮਲੇ ਦੀ ਬਰਸੀ 'ਤੇ ਸੰਸਦ ਭਵਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਸਮਾਗਮ ਕੀਤਾ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਸੰਸਦ ਮੈਂਬਰਾਂ ਨੇ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਇੱਥੇ ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ 5 ਰਾਜਾਂ ਦੇ ਚੋਣ ਨਤੀਜਿਆਂ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਜਦ ਪ੍ਰਧਾਨ ਮੰਤਰੀ ਮੋਦੀ ਅਤੇ ਰਾਹੁਲ ਗਾਂਧੀ ਇਕੋ ਮੰਚ 'ਤੇ ਮੌਜੂਦ ਸਨ | ਹਾਲਾਂਕਿ ਦੋਵਾਂ ਆਗੂਆਂ ਨੇ ਇਕ ਦੂਜੇ ਨਾਲ ਗੱਲਬਾਤ ਨਹੀਂ ਕੀਤੀ | ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦਾ ਹਾਲਚਾਲ ਪੁੱਛਿਆ ਪਰ ਰਾਹੁਲ ਗਾਂਧੀ ਨਾਲ ਕੋਈ ਗੱਲ ਨਹੀਂ ਕੀਤੀ

ਸੋਪੋਰ ਮੁਕਾਬਲੇ 'ਚ ਲਸ਼ਕਰ ਦੇ 2 ਅੱਤਵਾਦੀ ਹਲਾਕ

ਇਲਾਕੇ 'ਚ ਪ੍ਰਦਰਸ਼ਨ, ਪਥਰਾਅ ਤੇ ਹੜਤਾਲ
ਸ੍ਰੀਨਗਰ, 13 ਦਸੰਬਰ (ਮਨਜੀਤ ਸਿੰਘ)-ਉੱਤਰੀ-ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਸੋਪੋਰ ਇਲਾਕੇ 'ਚ ਬੀਤੇ ਦਿਨ ਤੋਂ ਜਾਰੀ ਮੁਕਾਬਲਾ ਲਸ਼ਕਰ ਦੇ 2 ਸਥਾਨਕ ਅੱਤਵਾਦੀਆਂ ਦੇ ਅੱਜ ਸਵੇਰੇ ਹਲਾਕ ਹੋਣ ਤੋਂ ਬਾਅਦ ਸਮਾਪਤ ਹੋ ਗਿਆ | ਇਸ ਮੁਕਾਬਲੇ ਦੌਰਾਨ 2 ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ | ਪ੍ਰਸ਼ਾਸਨ ਨੇ ਸੋਪੋਰ ਵਿਖੇ ਤਣਾਅ ਅਤੇ ਅਫ਼ਵਾਹਾਂ 'ਤੇ ਰੋਕ ਲਗਾਉਣ ਅਤੇ ਹਿੰਸਾ ਨੂੰ ਰੋਕਣ ਦੇ ਮੱਦੇਨਜ਼ਰ ਜ਼ਿਲੇ੍ਹ 'ਚ ਇੰਟਰਨੈਟ ਸੇਵਾ ਮੁਅੱਤਲ ਕਰਨ ਦੇ ਨਾਲ ਸਕੂਲਾਂ ਅਤੇ ਕਾਲਜਾਂ 'ਚ ਛੁੱਟੀ ਕਰ ਦਿੱਤੀ ਸੀ | ਪੁਲਿਸ ਬੁਲਾਰੇ ਅਨੁਸਾਰ ਬੁੱਧਵਾਰ ਦੇਰ ਰਾਤ 22 ਆਰ. ਆਰ. , ਪੁਲਿਸ ਦੇ ਵਿਸ਼ੇਸ਼ ਆਪ੍ਰੇਸ਼ਨ ਗਰੁੱਪ (ਐਸ. ਓ. ਜੀ) ਅਤੇ ਸੀ .ਆਰ. ਪੀ. ਨੇ ਲਸ਼ਕਰ ਦੇ 2 ਸਥਾਨਕ ਅੱਤਵਾਦੀਆਂ ਸੋਪੋਰ ਨੇੜੇ ਭਰਾਥ-ਕਲਾਂ ਪਿੰਡ 'ਚ ਮੌਜੂਦ ਹੋਣ ਦੀ ਸੂਚਨਾ 'ਤੇ ਦੁਪਹਿਰ ਸਮੇਂ ਘੇਰਾਬੰਦੀ ਕੀਤੀ ਤਾਂ ਉਥੇ ਗੁੰਡ ਮੁਹੱਲੇ 'ਚ ਲੁਕੇ ਅੱਤਵਾਦੀਆਂ ਨੇ ਫ਼ਰਾਰ ਹੋਣ ਲਈ ਗੋਲੀਆਂ ਚਲਾ ਦਿੱਤੀਆਂ | ਇੱਧਰ ਸ਼ਰਾਰਤੀ ਅਨਸਰਾਂ ਨੇ ਮੁਕਾਬਲੇ ਵਾਲੇ ਸਥਾਨ 'ਤੇ ਇਕੱਠ ਹੋ ਕੇ ਸੁਰੱਖਿਆ ਬਲਾਂ 'ਤੇ ਪਥਰਾਅ ਸ਼ੁਰੂ ਕਰ ਦਿੱਤਾ ਪਰ ਸੁਰੱਖਿਆ ਬਲਾਂ ਦੇ ਸਖ਼ਤ ਘੇਰੇ ਨੂੰ ਤੋੜਨ 'ਚ ਅੱਤਵਾਦੀ ਨਾਕਾਮ ਰਹੇ | ਸੁਰੱਖਿਆ ਬਲਾਂ ਨੇ ਰਾਤ ਹੋਣ ਦੇ ਨਾਲ ਹੀ ਆਪ੍ਰੇਸ਼ਨ ਰੋਕ ਦਿੱਤਾ | ਤਿੰਨ ਘੰਟੇ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਰੁਕਣ ਤੋਂ ਬਾਅਦ ਰਾਤ 2 ਵਜੇ ਮੁੜ ਗੋਲੀਆਂ ਚਲੀਆਂ ਅਤੇ ਸਵੇਰੇ 8 ਵਜੇ ਤਕ ਦੋਵੇਂ ਅੱਤਵਾਦੀਆਂ ਦੇ ਮਾਰੇ ਜਾਣ ਤੋਂ ਬਾਅਦ ਮੁਕਾਬਲਾ ਸਮਾਪਤ ਹੋ ਗਿਆ | ਮੁਕਾਬਲਾ ਸਮਾਪਤ ਹੋਣ ਤੋਂ ਬਾਅਦ ਪੁਲਿਸ ਨੇ ਮਕਾਨ ਦੇ ਮਲਬੇ ਹੇਠੋਂ ਤਲਾਸ਼ੀ ਦੌਰਾਨ 2 ਅੱਤਵਾਦੀਆਂ ਦੀ ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਦੀ ਪਹਿਚਾਣ ਲਸ਼ਕਰ ਦਾ ਸਰਗਰਮ ਅੱਤਵਾਦੀ ਓਵੇਸ ਅਹਿਮਦ ਭੱਟ ਵਾਸੀ ਗੁੰਡਭਰਥ ਸੋਪੋਰ ਅਤੇ ਤਾਹਿਰ ਅਹਿਮਦ ਡਾਰ ਵਾਸੀ ਵਾਰਪੋਰਾ ਸੋਪੋਰ ਵਜੋਂ ਹੋਈ ਹੈ |

ਪੁਣਛ ਵਿਚ ਪਾਕਿ ਵਲੋਂ ਗੋਲਾਬਾਰੀ ਕੰਟਰੋਲ ਰੇਖਾ 'ਤੇ ਵਿਅਕਤੀ ਲਾਪਤਾ

ਸ੍ਰੀਨਗਰ, 13 ਦਸੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਪੁਣਛ ਵਿਖੇ ਪਾਕਿ ਫ਼ੌਜ ਨੇ ਗੋਲੀਬਾਰੀ ਦੀ ਇਕ ਹੋਰ ਉਲੰਘਣਾ ਕਰਦੇ ਗੋਲੀਬਾਰੀ ਦੇ ਨਾਲ ਭਾਰੀ ਸ਼ੈਲਿੰਗ ਕੀਤੀ | ਰੱਖਿਆ ਬੁਲਾਰੇ ਅਨੁਸਾਰ ਪਾਕਿ ਫ਼ੌਜ ਨੇ ਅੱਜ ਸਵੇਰੇ 5. 50 ਵਜੇ ਜ਼ਿਲ੍ਹਾ ਪੁਣਛ ਦੀ ਤਹਿਸੀਲ ਹਵੌਲੀ ਦੇ ਗੁਲਪੋਰ ਇਲਾਕੇ ਸਥਿਤ ਕੀਰਨੀ ਸੈਕਟਰ ਵਿਖੇ ਗੋਲੀਬਾਰੀ ਅਤੇ ਸ਼ੈਲਿੰਗ ਕਰਦੇ ਭਾਰਤੀ ਫ਼ੌਜ ਦੀਆਂ ਅਗਲੇਰੀਆਂ ਚੌਕੀਆਂ ਅਤੇ ਨਾਗਰਿਕ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ | ਇਸ ਸ਼ੈਲਿੰਗ ਨਾਲ ਪਿੰਡ 'ਚ ਕਈ ਮਕਾਨਾਂ ਨੂੰ ਨੁਕਸਾਨ ਪਹੰੁਚਾਇਆ | ਭਾਰਤੀ ਫ਼ੌਜ ਨੇ ਵੀ ਗੋਲੀਬਾਰੀ ਦਾ ਢੁਕਵਾਂ ਜਵਾਬ ਦਿੱਤਾ | ਇਸ ਦੌਰਾਨ ਪੁਣਛ ਦੇ ਕੰਟਰੋਲ ਰੇਖਾ 'ਤੇ ਇਲਿਆਸ ਅਹਿਮਦ (30) ਦੇ ਭੇਦਭਰੀ ਹਾਲਾਤ 'ਚ ਲਾਪਤਾ ਹੋਣ ਦੀ ਖ਼ਬਰ ਹੈ | ਐਸ. ਐਚ .ਓ. ਚੌਕੀ ਜੁਲਾਸ ਨੇ ਘਟਨਾ ਦੀ ਤਸਦੀਕ ਕਰਦੇ ਦੱਸਿਆ ਕਿ ਇਸ ਸਬੰਧ 'ਚ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਜਾਰੀ ਹੈ | ਪਿੰਡ ਦੇ ਨਜ਼ਦੀਕ ਹੀ ਕੰਟਰੋਲ ਰੇਖਾ ਹੋਣ ਕਾਰਨ ਉਸ ਦੇ ਸਰਹੱਦ ਪਾਰ ਜਾਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਜਾ ਰਹੀ ਹੈ |

ਅਦਾਲਤ ਵਲੋਂ ਭਿ੍ਸ਼ਟਾਚਾਰ ਸਬੰਧੀ ਜੀ.ਕੇ. ਤੇ ਹੋਰਨਾਂ ਿਖ਼ਲਾਫ਼ 24 ਘੰਟੇ ਅੰਦਰ ਐਫ਼.ਆਈ.ਆਰ. ਦਰਜ ਕਰਨ ਦੇ ਹੁਕਮ

ਨਵੀਂ ਦਿੱਲੀ, 13 ਦਸੰਬਰ (ਜਗਤਾਰ ਸਿੰਘ)-ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਬੰਧ 'ਚ ਕਥਿਤ ਭਿ੍ਸ਼ਟਾਚਾਰ ਦੇ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਨੇ ਦਿੱਲੀ ਪੁਲਿਸ ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਿਖ਼ਲਾਫ਼ 24 ਘੰਟੇ ਅੰਦਰ ਐਫ਼.ਆਈ.ਆਰ. ਦਰਜ ਕਰਨ ...

ਪੂਰੀ ਖ਼ਬਰ »

ਪੰਚਾਇਤ ਚੋਣਾਂ : ਚੋਣ ਕਮਿਸ਼ਨਰ ਵਲੋਂ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਮੀਟਿੰਗ

ਚੋਣ ਤਿਆਰੀਆਂ ਦਾ ਲਿਆ ਜਾਇਜ਼ਾ ਚੰਡੀਗੜ੍ਹ, 13 ਦਸੰਬਰ (ਅਜੀਤ ਬਿਊਰੋ)-ਰਾਜ ਚੋਣ ਕਮਿਸ਼ਨਰ ਪੰਜਾਬ ਜਗਪਾਲ ਸਿੰਘ ਸੰਧੂ ਨੇ ਅੱਜ ਇਥੇ ਪੰਜਾਬ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨਾਲ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਮੀਟਿੰਗ ਕੀਤੀ ਗਈ | ...

ਪੂਰੀ ਖ਼ਬਰ »

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਸ਼ੁਰੂ

• ਪਹਿਲੇ ਦਿਨ ਵਿੱਛੜੇ ਆਗੂਆਂ ਨੂੰ ਸ਼ਰਧਾਂਜਲੀ • ਕੈਪਟਨ, ਬਾਦਲ, ਸੁਖਬੀਰ ਸਮੇਤ ਪ੍ਰਮੁੱਖ ਆਗੂ ਰਹੇ ਗੈਰ ਹਾਜ਼ਰ ਚੰਡੀਗੜ੍ਹ, 13 ਦਸੰਬਰ (ਐਨ. ਐਸ. ਪਰਵਾਨਾ)-ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਸ਼ੁਰੂ ਹੋ ਗਿਆ, ਜਿਸ 'ਚ ਪਿਛਲੇ ਸਮੇਂ ਦੌਰਾਨ ਵਿੱਛੜੇ ...

ਪੂਰੀ ਖ਼ਬਰ »

ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਮਾਮਲੇ 'ਚ ਸੁਣਵਾਈ ਲਈ ਵਿਸ਼ੇਸ਼ ਅਦਾਲਤਾਂ ਦੀ ਜ਼ਰੂਰਤ-ਸੁਪਰੀਮ ਕੋਰਟ

ਨਵੀਂ ਦਿੱਲੀ, 13 ਦਸੰਬਰ (ਏਜੰਸੀਆਂ)-ਸੁਪਰੀਮ ਕੋਰਟ ਨੇ ਅੱਜ ਇਥੇ ਕਿਹਾ ਕਿ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਨਾਲ ਜੁੜੇ ਅਪਰਾਧਿਕ ਮਾਮਲਿਆਂ 'ਚ ਤੇਜ਼ੀ ਨਾਲ ਸੁਣਵਾਈ ਲਈ 18 ਰਾਜਾਂ ਦੇ ਸਾਰਿਆਂ ਜ਼ਿਲਿ੍ਹਆਂ 'ਚ ਵਿਸ਼ੇਸ਼ ਅਦਾਲਤਾਂ ਦਾ ਗਠਨ ਹੋਣਾ ...

ਪੂਰੀ ਖ਼ਬਰ »

2 ਮਹੀਨਿਆਂ ਬਾਅਦ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ

ਮੁੰਬਈ, 13 ਦਸੰਬਰ (ਏਜੰਸੀ)-ਦੋ ਮਹੀਨਿਆਂ ਤੱਕ ਪੈਟਰੋਲ ਦੀਆਂ ਕੀਮਤਾਂ 'ਚ ਮਾਮੂਲੀ ਗਿਰਾਵਟ ਤੋਂ ਬਾਅਦ ਅੱਜ ਦੇਸ਼ ਦਾ 3 ਵੱਡੇ ਮਹਾਨਗਰਾਂ 'ਚ ਮਾਮੂਲੀ ਵਾਧਾ ਦੇਖਿਆ ਗਿਆ | ਅਕਤੂਬਰ ਦੇ ਮੱਧ 'ਚ ਤੇਲ ਦੀਆਂ ਕੀਮਤਾਂ 'ਚ ਰਿਕਾਰਡ ਵਾਧੇ ਤੋਂ ਬਾਅਦ 2 ਮਹੀਨਿਆਂ ਦੌਰਾਨ ਤੇਲ ...

ਪੂਰੀ ਖ਼ਬਰ »

ਰਾਹੁਲ ਨੇ ਕੈਪਟਨ ਨੂੰ ਪੱਤਰ ਲਿਖ ਕੇ ਬਿਹਤਰ ਭਾਰਤ ਦੇ ਏਜੰਡੇ ਨੂੰ ਲਾਗੂ ਕਰਨ ਲਈ ਕਿਹਾ

ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਾਰਟੀ ਦੇ ਮੁੱਖ ਮੰਤਰੀਆਂ ਨੂੰ ਪੱਤਰ ਲਿਖ ਕੇ ਐਨ. ਐਸ. ਯੂ. ਆਈ. ਦੇ 'ਬਿਹਤਰ ਭਾਰਤ' ਦੇ ਏਜੰਡੇ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਲਈ ਕਿਹਾ ਹੈ | ਇਸ ਏਜੰਡੇ 'ਚ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ...

ਪੂਰੀ ਖ਼ਬਰ »

ਭਾਰਤੀ ਕੈਦੀ ਹਾਮਿਦ ਅੰਸਾਰੀ ਨੂੰ ਇਕ ਮਹੀਨੇ 'ਚ ਵਾਪਸ ਭੇਜੋ-ਪਾਕਿ ਅਦਾਲਤ

ਇਸਲਾਮਾਬਾਦ, 13 ਦਸੰਬਰ (ਪੀ. ਟੀ. ਆਈ.)-ਪਾਕਿਸਤਾਨ ਦੀ ਇਕ ਅਦਾਲਤ ਨੇ ਅੱਜ ਭਾਰਤੀ ਕੈਦੀ ਹਾਮਿਦ ਨਿਹਾਲ ਅੰਸਾਰੀ ਨੂੰ ਵਾਪਸ ਭਾਰਤ ਭੇਜਣ ਲਈ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰਨ ਲਈ ਸੰਘੀ ਸਰਕਾਰ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਹੈ, ਕਿਉਂਕਿ ਅੰਸਾਰੀ ਦੀ 3 ਸਾਲ ਦੀ ...

ਪੂਰੀ ਖ਼ਬਰ »

ਇਮਰਾਨ ਖ਼ਾਨ ਦੀ ਭੈਣ ਨੂੰ 2,940 ਕਰੋੜ ਦਾ ਜੁਰਮਾਨਾ

ਅੰਮਿ੍ਤਸਰ, 13 ਦਸੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਅੱਜ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਭੈਣ ਬੀਬੀ ਅਲੀਮਾ ਖਾਨਮ ਨੂੰ ਇਕ ਹਫ਼ਤੇ ਦੇ ਅੰਦਰ 2,940 ਕਰੋੜ ਰੁਪਏ ਟੈਕਸ ਅਤੇ ਜੁਰਮਾਨੇ ਵਜੋਂ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਹੈ | ਅਦਾਲਤ ਵਲੋਂ ...

ਪੂਰੀ ਖ਼ਬਰ »

ਰਾਫ਼ੇਲ ਸੌਦੇ ਦੀ ਜਾਂਚ ਨੂੰ ਲੈ ਕੇ ਅਰਜ਼ੀਆਂ 'ਤੇ ਸੁਪਰੀਮ ਕੋਰਟ ਵਲੋਂ ਫ਼ੈਸਲਾ ਅੱਜ

ਨਵੀਂ ਦਿੱਲੀ, 13 ਦਸੰਬਰ (ਏਜੰਸੀ)-ਰਾਫ਼ੇਲ ਸੌਦਾ ਰੱਦ ਕਰਨ ਤੇ ਅਦਾਲਤ ਦੀ ਨਿਗਰਾਨੀ ਵਿਚ ਇਸ ਦੀ ਜਾਂਚ ਦੀ ਮੰਗ ਨੂੰ ਲੈ ਕੇ ਅਰਜ਼ੀਆਂ ਸਬੰਧੀ ਸੁਪਰੀਮ ਕੋਰਟ ਦਾ ਫ਼ੈਸਲਾ ਕੱਲ੍ਹ ਆਵੇਗਾ | ਚੀਫ਼ ਜਸਟਿਸ ਰੰਜਨ ਗਗੋਈ ਦੀ ਅਗਵਾਈ ਵਾਲੇ ਬੈਂਚ ਨੇ ਰਾਫੇਲ ਸੌਦੇ ਦੀ ਜਾਂਚ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਨਿਰਭੈਆ ਮਾਮਲੇ ਦੇ ਦੋਸ਼ੀਆਂ ਨੂੰ ਤੁਰੰਤ ਫ਼ਾਂਸੀ ਚੜ੍ਹਾਉਣ ਦੀ ਮੰਗ ਵਾਲੀ ਅਰਜ਼ੀ ਖ਼ਾਰਜ

ਨਵੀਂ ਦਿੱਲੀ, 13 ਦਸੰਬਰ (ਪੀ. ਟੀ. ਆਈ.)-2012 ਦੇ ਨਿਰਭੈਆ ਸਮੂਹਿਕ ਜਬਰ ਜਨਾਹ ਅਤੇ ਹੱਤਿਆਕਾਂਡ ਦੇ ਦੋਸ਼ੀਆਂ ਨੂੰ ਜਲਦ ਫ਼ਾਂਸੀ ਚੜਾਉਣ ਦੀ ਮੰਗ ਲਈ ਦਾਇਰ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ | ਜਸਟਿਸ ਮਦਨ ਬੀ. ਲੋਕੁਰ ਤੇ ਜਸਟਿਸ ਦੀਪਕ ਗੁਪਤਾ ਦੇ ਬੈਂਚ ਨੇ ...

ਪੂਰੀ ਖ਼ਬਰ »

ਕੇ. ਚੰਦਰਸ਼ੇਖ਼ਰ ਰਾਓ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼

ਲਗਾਤਾਰ ਦੂਸਰੀ ਵਾਰ ਬਣੇ ਮੁੱਖ ਮੰਤਰੀਹੈਦਰਾਬਾਦ, 13 ਦਸੰਬਰ (ਪੀ. ਟੀ. ਆਈ.)-ਤੇਲੰਗਾਨਾ ਵਿਧਾਨ ਸਭਾ ਚੋਣਾਂ 'ਚ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੀ ਪਾਰਟੀ ਟੀ.ਆਰ.ਐਸ. ਦੇ ਪ੍ਰਧਾਨ ਕੇ. ਚੰਦਰਸ਼ੇਖ਼ਰ ਰਾਓ ਨੇ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਵਜੋਂ ਅੱਜ ਇੱਥੇ ਹਲਫ਼ ਲਿਆ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX