ਤਾਜਾ ਖ਼ਬਰਾਂ


ਦੂਸਰੇ ਟੀ-20 'ਚ ਭਾਰਤ ਨੇ ਨਿਊਜ਼ੀਲੈਂਡ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਹਾਰ
. . .  1 minute ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਭਾਰਤ ਦਾ ਤੀਸਰਾ ਖਿਡਾਰੀ (ਸ਼੍ਰੇਅਸ ਅਈਅਰ) 44 ਦੌੜਾਂ ਬਣਾ ਕੇ ਆਊਟ
. . .  6 minutes ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਭਾਰਤ 103/2
. . .  14 minutes ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਕੇ.ਐੱਲ.ਰਾਹੁਲ ਨੇ ਠੋਕਿਆ ਲਗਾਤਾਰ ਦੂਸਰਾ ਅਰਧ ਸੈਂਕੜਾ
. . .  16 minutes ago
ਹਿਮਾਚਲ ਪ੍ਰਦੇਸ਼ ਦੇ ਕੇਲਾਂਗ 'ਚ ਲਹਿਰਾਇਆ ਗਿਆ ਤਿਰੰਗਾ
. . .  23 minutes ago
ਸ਼ਿਮਲਾ, 26 ਜਨਵਰੀ- ਹਿਮਾਚਲ ਪ੍ਰਦੇਸ਼ 'ਚ ਗਣਤੰਤਰ ਦਿਵਸ ਮੌਕੇ ਲਾਹੌਲ-ਸਪਿਤੀ ਜ਼ਿਲ੍ਹੇ ਦੇ ਕੇਲਾਂਗ 'ਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੇ. ਕੇ. ਸਰੋਚ ਨੇ 10,000 ਫੁੱਟ...
ਅੰਮ੍ਰਿਤਸਰ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  31 minutes ago
ਅਜਨਾਲਾ, 26 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ 'ਚ ਭਲਕੇ 27 ਜਨਵਰੀ ਨੂੰ ਛੁੱਟੀ ਰਹੇਗੀ। ਇਹ ਐਲਾਨ...
ਗਣਤੰਤਰ ਦਿਵਸ ਮੌਕੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਫ਼ਰੀਦਕੋਟ ਵਿਖੇ ਲਹਿਰਾਇਆ ਤਿਰੰਗਾ
. . .  40 minutes ago
ਫ਼ਰੀਦਕੋਟ, 26 ਜਨਵਰੀ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਗਣਤੰਤਰ ਦਿਵਸ ਮੌਕੇ ਅੱਜ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ...
ਪਠਾਨਕੋਟ ਦੇ ਸਾਰੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  44 minutes ago
ਪਠਾਨਕੋਟ, 26 ਜਨਵਰੀ (ਚੌਹਾਨ)- ਪਠਾਨਕੋਟ ਵਿਖੇ ਗਣਤੰਤਰ ਦਿਵਸ ਮੌਕੇ ਕੌਮੀ ਝੰਡਾ ਲਹਿਰਾਉਣ ਆਏ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 7 ਓਵਰਾਂ ਤੋਂ ਬਾਅਦ ਭਾਰਤ 42/2
. . .  50 minutes ago
ਇੱਕ ਵਾਰ ਫਿਰ ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ ਪੰਜਾਬ ਸਰਕਾਰ
. . .  about 1 hour ago
ਪਟਿਆਲਾ, 26 ਜਨਵਰੀ (ਅਮਨਦੀਪ ਸਿੰਘ)- ਪੰਜਾਬ ਸਰਕਾਰ 26 ਜਨਵਰੀ ਨੂੰ ਨੌਜਵਾਨਾਂ ਨੂੰ ਸਮਾਰਟ ਫ਼ੋਨ ਦੇਣ ਦਾ ਵਾਅਦਾ ਨਹੀਂ ਪੂਰਾ ਕਰ ਸਕੀ। ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪਟਿਆਲਾ 'ਚ...
ਫ਼ਤਿਹਗੜ੍ਹ ਸਾਹਿਬ ਵਿਖੇ ਰਾਸ਼ਟਰੀ ਝੰਡੇ ਦਾ ਅਪਮਾਨ
. . .  about 1 hour ago
ਫ਼ਤਿਹਗੜ੍ਹ ਸਾਹਿਬ, 26 ਜਨਵਰੀ (ਬਲਜਿੰਦਰ ਸਿੰਘ)- ਦੇਸ਼ ਦੇ 71ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸਥਾਨਕ ਮਾਧੋਪੁਰ ਦੇ ਖੇਡ ਸਟੇਡੀਅਮ 'ਚ ਹੋਏ ਸਮਾਗਮ ਮੌਕੇ ਪੰਜਾਬ ਦੇ...
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਭਾਰਤ ਨੂੰ ਜਿੱਤ ਲਈ ਦਿੱਤਾ 133 ਦੌੜਾਂ ਦਾ ਟੀਚਾ
. . .  about 1 hour ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਦਾ ਪੰਜਵਾਂ ਖਿਡਾਰੀ (ਟੇਲਰ) 18 ਦੌੜਾਂ ਬਣਾ ਕੇ ਆਊਟ
. . .  about 1 hour ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 19 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 123/4
. . .  about 1 hour ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ
. . .  about 1 hour ago
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਬਰਵਾਲ ਵਲੋਂ 27 ਜਨਵਰੀ ਨੂੰ ਤਰਨਤਾਰਨ ਦੇ ਸਾਰੇ ਸਕੂਲਾਂ 'ਚ ਛੁੱਟੀ ਦਾ ਐਲਾਨ......
ਗਣਤੰਤਰ ਦਿਵਸ ਮੌਕੇ ਆਸਾਮ 'ਚ ਹੋਏ ਕਈ ਧਮਾਕੇ
. . .  about 1 hour ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : 15 ਓਵਰਾਂ ਤੋਂ ਬਾਅਦ ਨਿਊਜ਼ੀਲੈਂਡ 94/4
. . .  about 1 hour ago
ਸ਼ਾਹਕੋਟ ਦੇ ਸਕੂਲਾਂ 'ਚ ਕੱਲ੍ਹ ਦੀ ਛੁੱਟੀ ਦਾ ਐਲਾਨ
. . .  about 2 hours ago
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਵਿਧਾਇਕ ਡੈਨੀ ਬੰੰਡਾਲਾ ਨੇ ਜੰਡਿਆਲਾ ਵਿਖੇ ਲਹਿਰਾਇਆ ਝੰਡਾ
. . .  about 2 hours ago
ਡੇਰਾ ਬਾਬਾ ਨਾਨਕ ਵਿਖੇ ਗਣਤੰਤਰ ਦਿਵਸ ਮੌਕੇ ਐੱਸ. ਡੀ. ਐੱਮ. ਨੇ ਲਹਿਰਾਇਆ ਕੌਮੀ ਝੰਡਾ
. . .  about 2 hours ago
ਗਣਤੰਤਰ ਦਿਵਸ ਮੌਕੇ ਪ੍ਰਦੀਪ ਕੁਮਾਰ ਸੱਭਰਵਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਲਹਿਰਾਇਆ ਤਿਰੰਗਾ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ ਵਿਖੇ ਗਣਤੰਤਰ ਦਿਵਸ ਮੌਕੇ ਉਪ ਮੰਡਲ ਮੈਜਿਸਟ੍ਰੇਟ ਮੈਡਮ ਕਨੂ ਗਰਗ ਨੇ ਕੌਮੀ ਝੰਡਾ ਲਹਿਰਾਇਆ
. . .  about 3 hours ago
ਮਾਨਸਾ ਜ਼ਿਲ੍ਹੇ ਦੇ ਵਿੱਦਿਅਕ ਅਦਾਰਿਆਂ 'ਚ ਭਲਕੇ ਛੁੱਟੀ ਦਾ ਐਲਾਨ
. . .  about 3 hours ago
ਗਣਤੰਤਰ ਦਿਵਸ ਮੌਕੇ ਫ਼ਾਜ਼ਿਲਕਾ 'ਚ ਡਿਪਟੀ ਕਮਿਸ਼ਨ ਮਨਪ੍ਰੀਤ ਸਿੰਘ ਛਤਵਾਲ ਨੇ ਲਹਿਰਾਇਆ ਤਿਰੰਗਾ
. . .  about 3 hours ago
ਗੜ੍ਹਸ਼ੰਕਰ ਵਿਖੇ ਐੱਸ. ਡੀ. ਐੱਮ. ਹਰਬੰਸ ਸਿੰਘ ਨੇ ਲਹਿਰਾਇਆ ਤਿਰੰਗਾ
. . .  about 2 hours ago
ਭਾਰਤ-ਨਿਊਜ਼ੀਲੈਂਡ ਦੂਜਾ ਟੀ-20 : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਲਿਆ ਫ਼ੈਸਲਾ
. . .  about 3 hours ago
ਗਣਤੰਤਰ ਦਿਵਸ ਪਰੇਡ ਖ਼ਤਮ ਹੋਣ ਮਗਰੋਂ ਰਾਜਪਥ 'ਤੇ ਪੈਦਲ ਚੱਲ ਕੇ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਦਾ ਕੀਤਾ ਸਵਾਗਤ
. . .  about 3 hours ago
ਪਰੇਡ ਖ਼ਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਯਰ ਬੋਲਸੋਨਾਰ ਰਾਜਪਥ ਤੋਂ ਹੋਏ ਰਵਾਨਾ
. . .  about 3 hours ago
ਬੀ. ਐੱਸ. ਐੱਫ. ਵਲੋਂ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਤਿਰੰਗਾ
. . .  about 3 hours ago
ਰਾਸ਼ਟਰੀ ਗਾਣ ਨਾਲ ਖ਼ਤਮ ਹੋਈ ਗਣਤੰਤਰ ਦਿਵਸ ਪਰੇਡ
. . .  about 3 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਜਗੁਆਰ ਜਹਾਜ਼ ਨੇ ਕੀਤਾ ਮਾਰਚ ਪਾਸਟ
. . .  about 3 hours ago
ਐੱਸ. ਯੂ.-30 ਅਤੇ ਐੱਮ. ਕੇ. ਆਈ. ਜਹਾਜ਼ਾਂ ਨੇ ਆਸਮਾਨ 'ਚ ਦਿਖਾਈ ਕਰਤਬ, ਬਣਾਇਆ ਤ੍ਰਿਸ਼ੂਲ
. . .  about 4 hours ago
ਗਣਤੰਤਰ ਦਿਵਸ ਮੌਕੇ ਰਾਜਪਥ 'ਤੇ ਦਮਦਾਰ ਚਿਨੂਕ ਅਤੇ ਅਪਾਚੇ ਹੈਲੀਕਾਪਟਰਾਂ ਨੇ ਆਸਮਾਨ 'ਚ ਦਿਖਾਇਆ ਦਮ
. . .  about 4 hours ago
ਗਣਤੰਤਰ ਦਿਵਸ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਲਹਿਰਾਇਆ ਤਿਰੰਗਾ
. . .  about 4 hours ago
ਮਾਨਸਾ ਵਿਖੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਲਹਿਰਾਇਆ ਕੌਮੀ ਝੰਡਾ
. . .  about 4 hours ago
ਗਣਤੰਤਰ ਦਿਵਸ ਮੌਕੇ ਪਹਿਲੀ ਵਾਰ ਸੀ. ਆਰ. ਪੀ. ਐੱਫ. ਦੀਆਂ ਮਹਿਲਾ ਬਾਈਕਰਾਂ ਨੇ ਰਾਜਪਥ 'ਤੇ ਦਿਖਾਏ ਕਰਤਬ
. . .  about 4 hours ago
ਅੰਮ੍ਰਿਤਸਰ 'ਚ ਕੈਬਨਿਟ ਮੰਤਰੀ ਸਰਦਾਰ ਸੁਖਬਿੰਦਰ ਸਿੰਘ ਸਰਕਾਰੀਆ ਨੇ ਲਹਿਰਾਇਆ ਰਾਸ਼ਟਰੀ ਝੰਡਾ
. . .  about 4 hours ago
ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਫ਼ਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ
. . .  about 4 hours ago
ਅਜਨਾਲਾ 'ਚ ਧੂਮ-ਧਾਮ ਨਾਲ ਮਨਾਇਆ ਗਣਤੰਤਰ ਦਿਵਸ, ਐੱਸ. ਡੀ. ਐੱਮ. ਡਾ. ਦੀਪਕ ਭਾਟੀਆ ਨੇ ਲਹਿਰਾਇਆ ਤਿਰੰਗਾ
. . .  about 4 hours ago
ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰਾਜਪਥ 'ਤੇ ਕੱਢੀ ਗਈ ਪੰਜਾਬ ਦੀ ਝਾਕੀ ਨੇ ਮੋਹਿਆ ਸਭ ਦਾ ਮਨ
. . .  about 3 hours ago
ਮੋਗਾ ਵਿਖੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਲਹਿਰਾਇਆ ਤਿਰੰਗਾ
. . .  about 4 hours ago
ਪਟਿਆਲਾ ਦੇ ਪੋਲੋ ਗਰਾਉਂਡ ਵਿਖੇ ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਲਹਿਰਾਇਆ ਗਿਆ ਤਿਰੰਗਾ
. . .  about 4 hours ago
ਰਾਜਪਥ 'ਤੇ ਨਿਕਲ ਰਹੀਆਂ ਹਨ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਝਾਕੀਆਂ
. . .  about 4 hours ago
ਥਲ ਸੈਨਾ ਦੀ ਸਿਗਨਲ ਕੋਰ ਕਮਾਂਡ ਦੀ ਅਧਿਕਾਰੀ ਤਾਨੀਆ ਸ਼ੇਰਗਿੱਲ ਦੀ ਅਗਵਾਈ 'ਚ 147 ਜਵਾਨਾਂ ਵਾਲੇ ਪੁਰਸ਼ ਕੰਟੀਜੈਂਟ ਨੇ ਕੀਤੀ ਪਰੇਡ
. . .  about 4 hours ago
ਰਾਜਪਥ 'ਤੇ ਨਿਕਲੀ ਹਵਾਈ ਫੌਜ ਦੀ ਝਾਕੀ
. . .  about 4 hours ago
ਗਣਤੰਤਰ ਦਿਵਸ ਦੇ ਸੂਬਾ ਪੱਧਰੀ ਸਮਾਗਮ ਮੌਕੇ ਰਾਜਪਾਲ ਪੰਜਾਬ ਨੇ ਲਹਿਰਾਇਆ ਝੰਡਾ
. . .  1 minute ago
ਲੁਧਿਆਣਾ ਵਿਖੇ ਕੈਬਨਿਟ ਮੰਤਰੀ ਅਰੁਣਾ ਚੌਧਰੀ ਨੇ ਝੰਡਾ ਲਹਿਰਾਇਆ
. . .  about 5 hours ago
ਰਾਜਪਥ 'ਤੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਨੇ ਕੀਤੀ ਪਰੇਡ, ਰੈਜੀਮੈਂਟ ਦਾ ਆਦਰਸ਼ ਵਾਕ ਹੈ 'ਦੇਗ ਤੇਗ ਫ਼ਤਿਹ'
. . .  about 5 hours ago
ਰਾਜਪਥ 'ਤੇ ਦੁਨੀਆ ਦੇਖ ਰਹੀ ਹੈ ਭਾਰਤ ਦੀ ਤਾਕਤ, ਪਰੇਡ ਕਰ ਰਹੀਆਂ ਹਨ ਸੈਨਾ ਦੀ ਟੁਕੜੀਆਂ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਮੱਘਰ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

-ਮਾਮਲਾ ਪੈਰਾਫੇਰੀ ਕੰਟਰੋਲ ਐਕਟ ਸਬੰਧੀ ਪਿੰਡਾਂ ਨੂੰ ਨੋਟਿਸ ਭੇਜਣ ਦਾ- ਅਵਿਨਾਸ਼ ਅੱਠਵੇਂ ਦਿਨ ਪਿੰਡ ਦੜੂਆ 'ਚ 'ਭੁੱਖ ਹੜਤਾਲ' 'ਤੇ

ਚੰਡੀਗੜ੍ਹ, 13 ਦਸੰਬਰ (ਆਰ.ਐਸ.ਲਿਬਰੇਟ)-ਜੇਲ੍ਹ ਤੋਂ ਬਾਹਰ ਆਉਣ ਦੇ ਬਾਅਦ ਅਵਿਨਾਸ਼ ਸ਼ਰਮਾ ਨੇ ਚੰਡੀਗੜ੍ਹ ਦੇ ਪਿੰਡ-ਪਿੰਡ ਵਿਚ ਜਾ ਕੇ ਭੁੱਖ ਹੜਤਾਲ 'ਤੇ ਬੈਠਣਾ ਜਾਰੀ ਰੱਖਿਆ ਹੋਇਆ ਹੈ | ਇਸੇ ਲੜੀ 'ਚ ਛੇਵੇਂ ਦਿਨ ਪਿੰਡ ਕੈਂਬਵਾਲਾ, ਸੱਤਵੇਂ ਪਿੰਡ ਕਿਸ਼ਨਗੜ੍ਹ ਤੇ ਅੱਜ ਪਿੰਡ ਦੜੂਆ 'ਚ ਆਪਣੇ ਸਾਥੀਆਂ ਨਾਲ ਭੁੱਖ ਹੜਤਾਲ 'ਤੇ ਬੈਠੇ | ਜਿਸ ਪਿੰਡ 'ਚ ਅਵਿਨਾਸ਼ ਭੁੱਖ ਹੜਤਾਲ 'ਤੇ ਬੈਠਦੇ ਹਨ ਤਾਂ ਉਸ ਹਰ ਪਿੰਡ ਵਿਚ ਘਰ-ਘਰ ਜਾ ਕੇ ਹਾਈ ਕੋਰਟ ਦੇ ਫ਼ੈਸਲੇ ਦੀਆਂ ਨਕਲਾਂ ਵੰਡਦੇ ਹਨ | ਉਨ੍ਹਾਂ ਅਨੁਸਾਰ ਦ ਨਿਊ ਪੰਜਾਬ ਕੈਪੀਟਲ (ਪੈਰਾਫੇਰੀ) ਕੰਟਰੋਲ ਐਕਟ 1952 ਲਈ ਹਾਈ ਕੋਰਟ ਦੇ ਜੱਜ ਨੇ ਕਿਹਾ ਹੈ ਕਿ ਇਹ ਕਾਨੰੂਨ ਯੂ ਟੀ ਚੰਡੀਗੜ੍ਹ ਲਈ ਨਹੀਂ ਹੈ | ਉਸ ਦੇ ਬਾਅਦ ਹੀ ਭਾਜਪਾ ਆਗੂਆਂ ਨੇ ਪਿੰਡਾਂ ਨੂੰ ਨਗਰ ਨਿਗਮ 'ਚ ਸ਼ਾਮਿਲ ਕਰਨ ਦੀ ਕਾਰਵਾਈ ਵਿੱਢੀ ਹੈ | ਇਹ ਕਾਨੰੂਨ ਚੰਡੀਗੜ੍ਹ ਦੀ ਹੱਦ ਦੇ 16 ਕਿਲੋਮੀਟਰ ਬਾਹਰ ਲਾਗੂ ਹੁੰਦਾ ਹੈ ਨਾ ਕਿ ਚੰਡੀਗੜ੍ਹ ਦੀ ਬਾਊਾਡਰੀ ਦੇ ਅੰਦਰ | ਪਿੰਡਾਂ ਦੇ ਲੋਕ ਅਵਿਨਾਸ਼ ਸ਼ਰਮਾ ਨੂੰ ਰਾਤ ਰੁਕਣ ਲਈ ਠੰਡ ਦੇ ਮੁਤਾਬਿਕ ਬਿਸਤਰਿਆਂ ਆਦਿ ਦਾ ਪ੍ਰਬੰਧ ਵੀ ਕਰਦੇ ਹਨ | ਅਵਿਨਾਸ਼ ਸਿੰਘ ਸ਼ਰਮਾ ਨੇ ਕਿਹਾ ਮੇਰੀ ਭੁੱਖ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਜਦੋਂ ਤੱਕ ਪ੍ਰਸ਼ਾਸਨ ਲੋਕਾਂ ਤੋਂ ਲਿਖਤੀ ਮੁਆਫ਼ੀ ਨਹੀਂ ਮੰਗਦਾ, ਜਿਨ੍ਹਾਂ ਦੇ ਘਰ ਢਾਹੇ ਉਨ੍ਹਾਂ ਨੰੂ ਮੁਆਵਜ਼ਾ ਨਹੀਂ ਦਿੰਦਾ ਇਸ ਦੇ ਨਾਲ 13 ਪਿੰਡਾਂ ਨੂੰ ਨਗਰ ਨਿਗਮ 'ਚ ਸ਼ਾਮਿਲ ਕਰਨ ਦਾ ਫ਼ੈਸਲਾ ਵਾਪਸ ਨਹੀਂ ਲੈਂਦਾ |
ਅਵਿਨਾਸ਼ ਸ਼ਰਮਾ ਦਾ ਮੰਨਣਾ ਹੈ ਕਿ ਚੰਡੀਗੜ੍ਹ ਦੇ ਪਿੰਡਾਂ 'ਤੇ ਪੈਰਾਫੇਰੀ ਕੰਟਰੋਲ ਐਕਟ ਇੱਕ ਹਾਈ ਕੋਰਟ ਵਲੋਂ ਦਿੱਤੇ ਫ਼ੈਸਲੇ ਮੁਤਾਬਿਕ ਨਹੀਂ ਲੱਗਦਾ, ਪ੍ਰਸ਼ਾਸਨ ਸਿਰਫ਼ ਸੱਤਾ ਧਿਰ ਜਾਂ ਪ੍ਰਭਾਵੀ ਆਗੂਆਂ ਦੀ ਸਿਆਸੀ ਗਰਜ਼ ਪੂਰੀ ਕਰਨ ਲਈ ਪਿੰਡਾਂ ਵਾਲਿਆਂ ਨੂੰ ਇਸ ਐਕਟ ਦਾ ਡਰਾਵਾ ਦੇ ਕੇ ਸਿਆਸੀ ਧਿਰਾਂ ਦੇ ਦਰਵਾਜ਼ੇ 'ਤੇ ਜਾਣ ਲਈ ਮਜਬੂਰ ਕਰਨ ਦਾ ਜ਼ਰੀਆ ਬਣਾਇਆ ਹੋਇਆ ਹੈ | ਪ੍ਰਸ਼ਾਸਨ ਨੂੰ ਇਸ ਗ਼ਲਤੀ ਲਈ ਚੰਡੀਗੜ੍ਹ ਦੇ ਪਿੰਡਾਂ ਵਾਲਿਆਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ, ਜਦ ਤੱਕ ਪ੍ਰਸ਼ਾਸਨ ਅਜਿਹਾ ਨਹੀਂ ਕਰਦਾ ਤਾਂ ਉਨ੍ਹਾਂ ਦਾ ਮਰਨ ਵਰਤ ਜਾਰੀ ਰਹੇਗਾ | ਇਹ ਐਲਾਨ ਬਾਅਦ ਉਹ ਲਗਾਤਾਰ ਭੁੱਖ ਹੜਤਾਲ 'ਤੇ ਚੱਲ ਰਹੇ ਹਨ |

ਸੜਕ ਹਾਦਸੇ ਦੇ ਜ਼ਖ਼ਮੀ ਦੀ ਜ਼ੇਰੇ ਇਲਾਜ ਮੌਤ

ਜ਼ੀਰਕਪੁਰ, 13 ਦਸੰਬਰ (ਹੈਪੀ ਪੰਡਵਾਲਾ)-ਬੀਤੀ 10 ਦਸੰਬਰ ਨੂੰ ਜ਼ੀਰਕਪੁਰ-ਪਟਿਆਲਾ ਸੜਕ 'ਤੇ ਪੈਂਦੇ ਪਿੰਡ ਲੋਹਗੜ੍ਹ ਦੇ ਮੋੜ ਨੇੜੇ ਪਟਿਆਲਾ ਵੱਲ ਤੋਂ ਆ ਰਹੀ ਇਕ ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹੇ ਰਣਬੀਰ ਸਿੰਘ ਨਾਮਕ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ...

ਪੂਰੀ ਖ਼ਬਰ »

ਔਰਤ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ

ਚੰਡੀਗੜ੍ਹ, 13 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 22 ਦੀ ਰਹਿਣ ਵਾਲੀ ਇਕ 49 ਸਾਲਾ ਔਰਤ ਨੇ ਆਪਣੇ ਘਰ ਅੰਦਰ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਜਾਣਕਾਰੀ ਅਨੁਸਾਰ ਪੁਲਿਸ ਨੂੰ ਵੀਰਵਾਰ ਸ਼ਾਮ 6 ਵਜੇ ਸੂਚਨਾ ਮਿਲੀ ਸੀ ਕਿ ਸੈਕਟਰ 22 'ਚ ਇਕ ਔਰਤ ਨੇ ਫਾਹਾ ਲਗਾ ਲਿਆ ਹੈ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ ਗਿ੍ਫ਼ਤਾਰ ਦੋਸ਼ੀ ਨੂੰ ਇਕ ਸਾਲ ਕੈਦ

ਚੰਡੀਗੜ੍ਹ, 13 ਦਸੰਬਰ (ਰਣਜੀਤ ਸਿੰਘ)-ਪਾਬੰਦੀਸ਼ੁਦਾ ਟੀਕਿਆਂ ਨਾਲ ਗਿ੍ਫ਼ਤਾਰ ਹੋਏ ਇਕ ਵਿਅਕਤੀ ਨੂੰ ਜ਼ਿਲ੍ਹਾ ਅਦਾਲਤ ਨੇ ਦੋਸ਼ੀ ਕਰਾਰ ਦਿੰਦੇ ਹੋਏ ਇਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਇਸ ਦੇ ਨਾਲ ਹੀ ਅਦਾਲਤ ਨੇ ਦੋਸ਼ੀ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਵੀ ਲਗਾਇਆ ...

ਪੂਰੀ ਖ਼ਬਰ »

ਲੋਕ ਸਭਾ 2019 ਚੋਣ ਸਬੰਧੀ ਸਿਆਸੀ ਧਿਰਾਂ ਨਾਲ ਡੀ.ਸੀ ਵਲੋਂ ਬੈਠਕ

ਚੰਡੀਗੜ੍ਹ, 13 ਦਸੰਬਰ (ਆਰ.ਐਸ.ਲਿਬਰੇਟ)-ਅੱਜ Ñਲੋਕ ਸਭਾ 2019 ਚੋਣ ਸਬੰਧੀ ਸਿਆਸੀ ਧਿਰਾਂ ਦੇ ਨੁਮਾਇੰਦਿਆਂ ਨਾਲ ਡਿਪਟੀ ਕਮਿਸ਼ਨਰ-ਕਮ-ਇਲੈਕਟੋਰਲ ਰਜਿਸਟੇ੍ਰਸ਼ਨ ਅਫ਼ਸਰ ਚੰਡੀਗੜ੍ਹ ਮਨਦੀਪ ਸਿੰਘ ਬਰਾੜ ਨੇ ਬੈਠਕ ਕੀਤੀ | ਬੈਠਕ ਦਾ ਮੁੱਖ ਏਜੰਡਾ ਵਸਨੀਕਾਂ ਦੇ ਨਾਂਅ ਦਰਜ ...

ਪੂਰੀ ਖ਼ਬਰ »

ਗੁਲਦਾਊਦੀ ਸ਼ੋਅ-2018 'ਨਿਊ-ਸਪਾਈਡਰ' ਨਵੇਂ ਫੁੱਲ ਦੀ ਕਿਸਮ ਪੇਸ਼ ਹੋਵੇਗੀ ਅੱਜ

ਚੰਡੀਗੜ੍ਹ, 13 ਦਸੰਬਰ (ਆਰ.ਐਸ.ਲਿਬਰੇਟ)- ਨਗਰ ਨਿਗਮ ਵਲੋਂ ਭਲਕੇ ਕਰਵਾਏ ਜਾਣ ਵਾਲੇ ਗੁਲਦਾਊਦੀ ਸ਼ੋਅ-2018 ਦੌਰਾਨ 268 ਤੋਂ ਜ਼ਿਆਦਾ ਫੁੱਲਾਂ ਦੀਆਂ ਕਿਸਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ, ਇਸੇ ਦੌਰਾਨ 'ਨਿਊ-ਸਪਾਈਡਰ' ਨਵੇਂ ਫੁੱਲ ਦੀ ਕਿਸਮ ਵੀ ਪੇਸ਼ ਕੀਤੀ ਜਾਵੇਗੀ | ਇਸ ...

ਪੂਰੀ ਖ਼ਬਰ »

ਸੈਕਟਰ 30 'ਚ ਘਰਾਂ ਨੇੜੇ ਖੜ੍ਹੀਆਂ 14 ਕਾਰਾਂ ਦੀਆਂ ਬੈਟਰੀਆਂ ਚੋਰੀ

ਚੰਡੀਗੜ੍ਹ, 13 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 30 'ਚ ਦੇਰ ਰਾਤ ਘਰਾਂ ਨੇੜੇ ਖੜ੍ਹੀਆਂ 14 ਕਾਰਾਂ ਦੀਆਂ ਬੈਟਰੀਆਂ ਅਤੇ ਇਕ ਇਨੋਵਾ ਕਾਰ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰੀ ਕੀਤੀ ਇਨੋਵਾ ਕਾਰ ਦਾ ਤੇਲ ਖ਼ਤਮ ਹੋ ਜਾਣ ਦੇ ਬਾਅਦ ਚੋਰ ਕਾਰ ਨੂੰ ਸੈਕਟਰ 29 ...

ਪੂਰੀ ਖ਼ਬਰ »

ਬਵਾਸੀਰ ਤੇ ਭੁਕੰਦਰ ਦੀ ਮੁਫ਼ਤ ਜਾਂਚ ਸਬੰਧੀ ਕੈਂਪ ਭਲਕੇ

ਕੁਰਾਲੀ, 13 ਦਸੰਬਰ (ਅਕਾਲਗੜ੍ਹੀਆ)-ਸਥਾਨਕ ਸਿੰਘਪੁਰਾ ਰੋਡ 'ਤੇ ਸਥਿਤ ਚੌਧਰੀ ਹਸਪਤਾਲ ਵਿਖੇ ਭਲਕੇ 15 ਦਸੰਬਰ ਨੂੰ ਬਵਾਸੀਰ ਅਤੇ ਭੁਕੰਦਰ ਦੀ ਮੁਫ਼ਤ ਜਾਂਚ ਸਬੰਧੀ ਕੈਂਪ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ...

ਪੂਰੀ ਖ਼ਬਰ »

ਚਾਰ ਨੌਜਵਾਨਾਂ ਿਖ਼ਲਾਫ਼ ਜੂਆ ਐਕਟ ਤਹਿਤ ਮਾਮਲਾ ਦਰਜ

ਲਾਲੜੂ, 13 ਦਸੰਬਰ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਦੱਪਰ ਟੋਲ ਪਲਾਜਾ ਨੇੜਲੇ ਇਕ ਢਾਬੇ 'ਤੇ ਕਥਿਤ ਤੌਰ 'ਤੇ ਜੂਆ ਖੇਡਦੇ ਸਮੇਂ ਚਾਰ ਨੌਜਵਾਨਾਂ ਨੂੰ ਲੈਹਲੀ ਪੁਲਿਸ ਨੇ ਨਕਦੀ ਸਮੇਤ ਗਿ੍ਫ਼ਤਾਰ ਕੀਤਾ ਹੈ | ਪੁਲਿਸ ਵਲੋਂ ਚਾਰੋਂ ਨੌਜਵਾਨਾਂ ...

ਪੂਰੀ ਖ਼ਬਰ »

ਬਲਾਕ ਮਾਜਰੀ ਦੇ ਪਿੰਡਾਂ ਦੇ ਪਟਵਾਰੀਆਂ ਨੇ ਅੱਜ ਕੰਮ ਬੰਦ ਰੱਖਿਆ

ਖਿਜ਼ਰਾਬਾਦ, 13 ਦਸੰਬਰ (ਰੋਹਿਤ ਗੁਪਤਾ)-ਇੱਥੋਂ ਨੇੜਲੇ ਕਸਬੇ ਬਲਾਕ ਮਾਜਰੀ ਵਿਖੇ ਸਬ ਤਹਿਸੀਲ ਅਧੀਨ ਆਉਂਦੇ ਪਿੰਡਾਂ ਦੇ ਪਟਵਾਰੀਆਂ ਦੁਆਰਾ ਰਾਜ ਭਰ 'ਚ ਸਮੂਹ ਪਟਵਾਰੀਆਂ ਤੇ ਕਾਨੂੰਗੋਆਂ ਵਲੋਂ ਕੀਤੀ ਹੜਤਾਲ ਦੀ ਹਮਾਇਤ ਦਾ ਐਲਾਨ ਕਰਦਿਆਂ ਸਮੂਹਿਕ ਛੁੱਟੀ ਲੈ ਕੇ ਅੱਜ ...

ਪੂਰੀ ਖ਼ਬਰ »

ਮੰੁਬਈ ਦਾ ਮਸ਼ਹੂਰ ਪੁਸਤਕ ਭੰਡਾਰ 'ਬਾਰਗੇਨ ਬੁੱਕ ਹੱਟ' ਹੁਣ ਵੀਆਰ ਪੰਜਾਬ 'ਚ ਵੀ ਖੁੱਲਿ੍ਹਆ

ਐੱਸ. ਏ. ਐੱਸ. ਨਗਰ, 13 ਦਸੰਬਰ (ਕੇ. ਐੱਸ. ਰਾਣਾ)-ਪੰਜ ਦਹਾਕੇ ਪਹਿਲਾਂ ਮੁੰਬਈ 'ਚ ਸਥਾਪਿਤ ਇਕ ਵਿਰਾਸਤ ਪ੍ਰਕਾਸ਼ਨ ਸੰਗਠਨ ਵਿਲਕੋ ਪਬਲਿਸ਼ਿੰਗ ਹਾਊਸ ਨੇ ਉੱਤਰ ਭਾਰਤ 'ਚ ਆਪਣੇ ਮਸ਼ਹੂਰ ਪੁਸਤਕ ਸਟੋਰ-ਬਾਰਗੇਨ ਬੁੱਕ ਹੱਟ ਦੇ ਨਾਲ ਵੀਆਰ ਪੰਜਾਬ ਮੁਹਾਲੀ 'ਚ ਦਾਖ਼ਲਾ ਕੀਤਾ ...

ਪੂਰੀ ਖ਼ਬਰ »

ਸੰਤ ਵਰਿਆਮ ਸਿੰਘ ਸਕੂਲ ਨੇ ਰਾਜ ਪੱਧਰੀ ਵਿੱਦਿਅਕ ਮੁਕਾਬਲੇ 'ਚ ਨਾਮਣਾ ਖੱਟਿਆ

ਮੁੱਲਾਂਪੁਰ ਗਰੀਬਦਾਸ, 13 ਦਸੰਬਰ (ਖੈਰਪੁਰ)-ਸੰਤ ਵਰਿਆਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਦੀ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਗਏ ਰਾਜ ਪੱਧਰੀ ਵਿੱਦਿਅਕ ...

ਪੂਰੀ ਖ਼ਬਰ »

ਅਕਾਲੀ ਵਰਕਰ ਕੰਗ ਦੀ ਰਹਿਨੁਮਾਈ 'ਚ ਕਾਂਗਰਸ 'ਚ ਸ਼ਾਮਿਲ

ਮੁੱਲਾਂਪੁਰ ਗਰੀਬਦਾਸ, 13 ਦਸੰਬਰ (ਦਿਲਬਰ ਸਿੰਘ ਖੈਰਪੁਰ)-ਸ਼੍ਰੋਮਣੀ ਅਕਾਲੀ ਦਲ (ਬ) ਤੋਂ ਜਿੱਥੇ ਵੱਡੇ ਆਗੂ ਇਕ-ਇਕ ਕਰਕੇ ਕਿਨਾਰਾ ਕਰ ਰਹੇ ਹਨ, ਉਥੇ ਹੀ ਦਿਨ ਪ੍ਰਤੀ ਦਿਨ ਪਿੰਡਾਂ ਅੰਦਰ ਵੀ ਅਕਾਲੀ ਦਲ ਦੀ ਸ਼ਾਖ ਡਿੱਗਦੀ ਜਾ ਰਹੀ ਹੈ | ਸਥਾਨਕ ਖੇਤਰ ਅੰਦਰ ਅਕਾਲੀ ਦਲ ਨੂੰ ...

ਪੂਰੀ ਖ਼ਬਰ »

ਐੱਸ. ਟੀ. ਐੱਫ. ਵਲੋਂ ਅਫ਼ੀਮ ਸਮੇਤ ਇਕ ਡਰਾਈਵਰ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 13 ਦਸੰਬਰ (ਜਸਬੀਰ ਸਿੰਘ ਜੱਸੀ)-ਪੰਜਾਬ ਸਰਕਾਰ ਵਲੋਂ ਬਣਾਈ ਗਈ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਵਲੋਂ ਬਲੌਾਗੀ ਬੈਰੀਅਰ ਵਿਖੇ ਨਾਕਾਬੰਦੀ ਦੌਰਾਨ ਇਕ ਵਿਅਕਤੀ ਨੂੰ 250 ਗ੍ਰਾਮ ਅਫ਼ੀਮ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਉਕਤ ਮੁਲਜ਼ਮ ਦੀ ਪਛਾਣ ...

ਪੂਰੀ ਖ਼ਬਰ »

ਬਾਬਾ ਬਲਬੀਰ ਸਿੰਘ ਵਲੋਂ ਲਾਂਡਰਾਂ ਸੜਕ ਦੀ ਮੁਰੰਮਤ ਸ਼ਹੀਦੀ ਜੋੜ ਮੇਲੇ ਤੋਂ ਪਹਿਲਾਂ ਕਰਨ ਦੀ ਮੰਗ

ਐੱਸ. ਏ. ਐੱਸ. ਨਗਰ, 13 ਦਸੰਬਰ (ਕੇ. ਐੱਸ. ਰਾਣਾ)-ਜਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਮੁਖੀ ਬੁੱਢਾ ਦਲ ਨੇ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਮੁਹਾਲੀ ਤੋਂ ਫਤਹਿਗੜ੍ਹ ਸਾਹਿਬ ਤੱਕ ਦੀ ਸੜਕ ਦੀ ਜਲਦ ਤੋਂ ਜਲਦ ਮੁਰੰਮਤ ਕੀਤੀ ਜਾਵੇ ਤਾਂ ਜੋ ਸੰਗਤ ਨੂੰ ਸ੍ਰੀ ...

ਪੂਰੀ ਖ਼ਬਰ »

ਸਿਵਲ ਸਰਜਨ ਵਲੋਂ ਸਵਾਈਨ ਫਲੂ ਤੋਂ ਬਚਾਓ ਸਬੰਧੀ ਐਡਵਾਈਜ਼ਰੀ ਜਾਰੀ

ਐੱਸ. ਏ. ਐੱਸ. ਨਗਰ, 13 ਦਸੰਬਰ (ਕੇ. ਐੱਸ. ਰਾਣਾ)-ਸਵਾਈਨ ਫਲੂ ਆਮ ਤੌਰ 'ਤੇ ਨਵੰਬਰ ਤੋਂ ਮਾਰਚ ਮਹੀਨੇ ਤੱਕ ਜ਼ਿਆਦਾ ਪ੍ਰਭਾਵ 'ਚ ਰਹਿੰਦਾ ਹੈ, ਪਰ ਪੈਟਰਨ ਬਦਲ ਜਾਣ ਕਾਰਨ ਹੁਣ ਇਹ ਬਿਮਾਰੀ ਕਿਸੇ ਵੀ ਸੀਜ਼ਨ 'ਚ ਹੋ ਸਕਦੀ ਹੈ | ਸਵਾਈਨ ਫਲੂ ਤੋਂ ਘਬਰਾਉਣ ਦੀ ਬਜਾਏ ਇਸ ਦੀ ਤੁਰੰਤ ...

ਪੂਰੀ ਖ਼ਬਰ »

ਬਾਰ ਕੌਾਸਲ ਮੈਂਬਰ ਕਰਮਜੀਤ ਚੌਧਰੀ ਦਾ ਡੇਰਾਬੱਸੀ ਪਹੁੰਚਣ 'ਤੇ ਭਰਵਾਂ ਸਵਾਗਤ

ਡੇਰਾਬੱਸੀ, 13 ਦਸੰਬਰ (ਸ਼ਾਮ ਸਿੰਘ ਸੰਧੂ)-ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਬਾਰ ਕੌਾਸਲ ਦੇ ਚੁਣੇ ਹੋਏ ਮੈਂਬਰ ਕਰਮਜੀਤ ਚੌਧਰੀ ਦਾ ਡੇਰਾਬੱਸੀ ਪਹੰੁਚਣ 'ਤੇ ਡੇਰਾਬੱਸੀ ਬਾਰ ਐਸੋਸੀਏਸ਼ਨ ਵਲੋਂ ਪ੍ਰਧਾਨ ਵਿਕਰਾਂਤ ਪਵਾਰ ਦੀ ਅਗਵਾਈ ਹੇਠ ਭਰਵਾਂ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਡੈਪੋ ਤੇ ਬਡੀ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਸੱਭਿਆਚਾਰਕ ਪ੍ਰੋਗਰਾਮ ਕੱਲ੍ਹ

ਐੱਸ. ਏ. ਐੱਸ. ਨਗਰ, 13 ਦਸੰਬਰ (ਕੇ. ਐੱਸ. ਰਾਣਾ)-ਪੰਜਾਬ ਵਿਚ ਸੂਬਾ ਸਰਕਾਰ ਵਲੋਂ ਆਰੰਭੀ ਨਸ਼ਾ ਰੋਕੂ ਮੁਹਿੰਮ ਤਹਿਤ ਡੈਪੋ ਤੇ ਬਡੀ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਸੱਭਿਆਚਾਰਕ ਪ੍ਰੋਗਰਾਮ 15 ਦਸੰਬਰ ਨੂੰ ਸ਼ਾਮ 3 ਵਜੇ ਤੋਂ 5 ਵਜੇ ਤੱਕ ਕਰਵਾਇਆ ਜਾਵੇਗਾ, ਜਿਸ ਵਿਚ ...

ਪੂਰੀ ਖ਼ਬਰ »

ਮੇਅਰ ਵਲੋਂ ਚੰਡੀਗੜ੍ਹ ਦੀ ਸਵੱਛਤਾ ਕਮੇਟੀ ਦਾ ਗਠਨ

ਚੰਡੀਗੜ੍ਹ, 13 ਦਸੰਬਰ (ਆਰ.ਐਸ.ਲਿਬਰੇਟ)-ਅੱਜ ਸ੍ਰੀ ਦਵੇਸ਼ ਮੌਦਗਿਲ ਨਗਰ ਨਿਗਮ ਚੰਡੀਗੜ੍ਹ ਨੇ ਕੌਾਸਲਰਾਂ, ਅਧਿਕਾਰੀਆਂ, ਸਟੇਕਹੋਲਡਰਾਂ, ਸਫ਼ਾਈ ਸੈਨਿਕ ਅਤੇ ਆਮ ਜਨਤਾ ਦੇ ਨੁਮਾਇੰਦਿਆਂ ਸਹਿਤ 180 ਤੋਂ ਜ਼ਿਆਦਾ ਮੈਂਬਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਹੈ, ਜੋ ਠੋਸ ...

ਪੂਰੀ ਖ਼ਬਰ »

ਸਕੱਤਰ ਸਮਾਜਿਕ ਵੈੱਲਫੇਅਰ ਵਲੋਂ ਸੀਨੀਅਰ ਸਿਟੀਜ਼ਨਾਂ ਦੇ ਮੁੱਦਿਆਂ 'ਤੇ ਚਰਚਾ

ਚੰਡੀਗੜ੍ਹ, 13 ਦਸੰਬਰ (ਆਰ.ਐਸ.ਲਿਬਰੇਟ)-ਅੱਜ ਸਕੱਤਰ ਸਮਾਜਿਕ ਭਲਾਈ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਗੈਰ-ਸਰਕਾਰੀ ਸੰਗਠਨਾਂ ਵਲੋਂ ਉਠਾਈਆਂ ਗਈਆਂ ਮੰਗਾਂ ਸਹਿਤ ਸੀਨੀਅਰ ਸਿਟੀਜ਼ਨਾਂ ਸਬੰਧੀ ਮੁੱਦਿਆਂ 'ਤੇ ਚਰਚਾ ਕੀਤੀ ਗਈ | ਗੈਰ-ਸਰਕਾਰੀ ਸੰਸਥਾਵਾਂ ਵਲੋਂ ਪੇਸ਼ ...

ਪੂਰੀ ਖ਼ਬਰ »

ਜਾਗਰੂਕਤਾ ਫੈਲਾਉਣ ਦੇ ਟੀਚੇ ਤਹਿਤ ਪ੍ਰਸ਼ਾਸਨ ਅੱਜ ਮਨਾਏਗਾ ਵਿਸ਼ਵ ਊਰਜਾ ਦਿਵਸ

ਚੰਡੀਗੜ੍ਹ, 13 ਦਸੰਬਰ(ਆਰ.ਐਸ.ਲਿਬਰੇਟ)-ਸੁਪਰਿਟੈਂਡਗਿੰਗ ਇੰਜੀਨੀਅਰ-ਕਮ-ਐਸਡੀਏ ਚੰਡੀਗੜ੍ਹ ਨੇ ਭਲਕੇ-14 ਦਸੰਬਰ ਨੂੰ ਵਿਸ਼ਵ ਊਰਜਾ ਦਿਵਸ ਮਨਾਉਂਦੇ ਦੋ ਥਾਵਾਂ 'ਤੇ ਪ੍ਰੋਗਰਾਮ ਕਰਵਾ ਰਿਹਾ ਹੈ | ਇਸ ਅਧੀਨ ਜੀ.ਐਮ.ਐਸ ਪਲਸੋਰਾ ਕਾਲੋਨੀ (ਸਕੂਲ) ਸਵੇਰ 9:00 ਤੋਂ ਦੁਪਹਿਰ 1:00 ...

ਪੂਰੀ ਖ਼ਬਰ »

ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ਕੱਲ੍ਹ

ਐੱਸ. ਏ. ਐੱਸ. ਨਗਰ, 13 ਦਸੰਬਰ (ਝਾਂਮਪੁਰ)-ਪੰਜਾਬੀ ਸਾਹਿਤ ਸਭਾ ਮੁਹਾਲੀ ਦੀ ਮਹੀਨਾਵਾਰ ਇਕੱਤਰਤਾ 15 ਦਸੰਬਰ ਨੂੰ ਸ਼ਾਮ 4 ਵਜੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਮੁਹਾਲੀ ਵਿਖੇ ਹੋਵੇਗੀ | ਇਸ ਸਬੰਧੀ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਡਾ: ਸਵੈਰਾਜ ਸੰਧੂ ...

ਪੂਰੀ ਖ਼ਬਰ »

ਢਕੋਰਾਂ ਵਿਖੇ ਦੋ ਰੋਜ਼ਾ ਗੁਰਮਤਿ ਸਮਾਗਮ 17 ਤੋਂ

ਖਿਜ਼ਰਾਬਾਦ, 13 ਦਸੰਬਰ (ਰੋਹਿਤ ਗੁਪਤਾ)-ਇੱਥੋਂ ਨੇੜਲੇ ਪਿੰਡ ਢਕੋਰਾਂ ਕਲਾਂ ਵਿਖੇ ਪਿੰਡ ਵਾਸੀਆਂ ਵਲੋਂ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਗੁਜਰ ਕੌਰ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੋਂ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ ਵਿਚ ਦੋ ਰੋਜ਼ਾ ਸਾਲਾਨਾ ...

ਪੂਰੀ ਖ਼ਬਰ »

ਫ਼ਰਨੀਚਰ ਮਾਰਕੀਟ 'ਚ ਲੱਗੀ ਅੱਗ ਦੇ ਮਾਮਲੇ 'ਚ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ

ਚੰਡੀਗੜ੍ਹ, 13 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਸੈਕਟਰ 54 ਫ਼ਰਨੀਚਰ ਮਾਰਕੀਟ 'ਚ ਮੰਗਲਵਾਰ ਰਾਤ ਲੱਗੀ ਅੱਗ ਦੇ ਮਾਮਲੇ 'ਚ ਪੁਲਿਸ ਨੇ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਸਬੰਧਿਤ ਮਾਮਲੇ ਦੀ ਸ਼ਿਕਾਇਤ ਸੈਕਟਰ 37 ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਗੁਲਮੋਹਰ ਸਿਟੀ ਤੇ ਆਸ਼ਿਆਨਾ ਕਾਲੋਨੀ 'ਚ ਬੂਟੇ ਲਗਾਏ

ਡੇਰਾਬੱਸੀ, 13 ਦਸੰਬਰ (ਸੰਧੂ)-ਚੌਗਿਰਦੇ ਦੇ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਆਸ਼ਿਆਨਾ ਕਾਲੋਨੀ ਵਾਸੀਆਂ ਵਲੋਂ ਐਡਵੋਕੇਟ ਜਸਪਾਲ ਸਿੰਘ ਦੱਪਰ, ਦਰਸ਼ਨ ਕੌਰ, ਜਸਬੀਰ ਸਿੰਘ ਸੈਣੀ ਤੇ ਮੀਰਾ ਸੈਣੀ ਦੀ ਅਗਵਾਈ ਹੇਠ ਆਸ਼ਿਆਨਾ ਕਾਲੋਨੀ ਸਮੇਤ ਗੁਲਮੋਹਰ ਸਿਟੀ ...

ਪੂਰੀ ਖ਼ਬਰ »

ਮਾਮਲਾ ਮਨੋਜ ਤਿਵਾੜੀ ਵਲੋਂ ਸ਼ਿਵ ਦਾ ਕਾਰਟੂਨ ਬਣਾ ਕੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਅਦਾਲਤ ਨੇ ਪੁਲਿਸ ਨੂੰ ਜਾਂਚ ਦੇ ਦਿੱਤੇ ਹੁਕਮ

ਪੰਚਕੂਲਾ, 13 ਦਸੰਬਰ (ਕਪਿਲ)-ਛੱਤੀਸਗੜ੍ਹ ਚੋਣਾਂ ਲਈ ਦਿੱਲੀ ਭਾਜਪਾ ਪ੍ਰਦੇਸ਼ ਪ੍ਰਧਾਨ ਤੇ ਸਾਂਸਦ ਮਨੋਜ ਤਿਵਾਰੀ ਵਲੋਂ ਭਗਵਾਨ ਸ਼ਿਵ ਜੀ ਦਾ ਕਾਰਟੂਨ ਬਣਾ ਕੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਅੱਜ ਪੰਚਕੂਲਾ ਜੇ. ਐਮ. ਆਈ. ਸੀ. ਤਰੁਣ ...

ਪੂਰੀ ਖ਼ਬਰ »

ਸ਼ੁਲਭ ਸੋਚਾਲਿਆ ਸਫ਼ਾਈ ਮਜ਼ਦੂਰ ਸੰਗਠਨ ਦੇ ਆਗੂਆਂ ਨੇ ਕੌਾਸਲਰ ਤੇ ਮਹਿਲਾ ਅਧਿਕਾਰੀ 'ਤੇ ਲਗਾਏ ਧੱਕੇਸ਼ਾਹੀ ਦੇ ਦੋਸ਼

ਐੱਸ. ਏ. ਐੱਸ. ਨਗਰ, 13 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਨਗਰ ਨਿਗਮ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਬਣਾਏ ਗਏ 70 ਦੇ ਕਰੀਬ ਜਨਤਕ ਪਖਾਨਿਆਂ ਦੇ ਕਰਮਚਾਰੀਆਂ ਦੀ ਯੂਨੀਅਨ ਸ਼ੁਲਭ ਸੋਚਾਲਿਆ ਤੇ ਸਫਾਈ ਮਜ਼ਦੂਰ ਸੰਗਠਨ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਸਵੀ ਮੌਕੇ ਸਮਾਗਮ 18 ਨੂੰ

ਐੱਸ. ਏ. ਐੱਸ. ਨਗਰ, 13 ਦਸੰਬਰ (ਨਰਿੰਦਰ ਸਿੰਘ ਝਾਂਮਪੁਰ)-ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਦਸਵੀ ਦਾ ਸ਼ੁਭ ਦਿਹਾੜਾ 18 ਦਸੰਬਰ ਨੂੰ ਮਨਾਇਆ ਜਾਵੇਗਾ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਦਿਨ ਸਵੇਰੇ ...

ਪੂਰੀ ਖ਼ਬਰ »

ਪੈਨਸ਼ਨਰਜ਼ ਦਿਵਸ 16 ਨੂੰ ਮਨਾਉਣ ਦਾ ਫ਼ੈਸਲਾ

ਐੱਸ. ਏ. ਐੱਸ. ਨਗਰ, 13 ਦਸੰਬਰ (ਬੈਨੀਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੀ ਕਾਰਜਕਾਰਨੀ ਦੀ ਮੀਟਿੰਗ ਹੋਈ | ਇਸ ਮੀਟਿੰਗ ਵਿਚ ਸਥਾਨਕ ਸੈਕਟਰ-71 'ਚ ਸਥਿਤ ਪ੍ਰਾਚੀਨ ਕਲਾ ਕੇਂਦਰ ਵਿਖੇ ਪੈਨਸ਼ਨਰਜ਼ ਦਾ ਇਤਿਹਾਸਕ ਦਿਵਸ 16 ਦਸੰਬਰ ਨੂੰ ...

ਪੂਰੀ ਖ਼ਬਰ »

ਪਟਵਾਰੀ ਦੋ ਦਿਨਾਂ ਦੀ ਅਚਨਚੇਤ ਛੱੁਟੀ 'ਤੇ ਗਏ

ਖਰੜ, 13 ਦਸੰਬਰ (ਜੰਡਪੁਰੀ)-ਖਰੜ ਦੇ ਪਟਵਾਰੀ 13 ਤੇ 14 ਦਸੰਬਰ ਦੋ ਦਿਨਾਂ ਦੀ ਅਚਨਚੇਤ ਛੁੱਟੀ 'ਤੇ ਚਲੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਟਵਾਰੀ ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਫ਼ੈਸਲੇ ਮੁਤਾਬਿਕ ਪੰਜਾਬ ਦੇ ਸਮੂਹ ...

ਪੂਰੀ ਖ਼ਬਰ »

ਜਗਤਪੁਰਾ ਵਾਸੀ ਨੂੰ ਅਗਵਾ ਕਰ ਕੇ ਲਿਜਾਣ ਵਾਲਾ ਨਿਪਾਲੀ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 13 ਦਸੰਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਜਗਤਪੁਰਾ ਵਿਖੇ ਰਾਤ ਸਮੇਂ 20/25 ਵਿਅਕਤੀਆਂ ਵਲੋਂ ਰਵੀ ਤੇ ਸ਼ਿਵ ਸ਼ੰਕਰ ਨਾਂਅ ਦੇ ਨੌਜਵਾਨ ਦੀ ਕੁੱਟਮਾਰ ਮਗਰੋਂ ਸ਼ਿਵ ਸ਼ੰਕਰ ਨੂੰ ਅਗਵਾ ਕਰਨ ਦੇ ਮਾਮਲੇ 'ਚ ਪੁਲਿਸ ਨੇ ਧਰਮ ਦੱਤ ...

ਪੂਰੀ ਖ਼ਬਰ »

ਵਿਧਾਨ ਸਭਾ ਸੈਸ਼ਨ ਦਾ ਮਜ਼ਾਕ ਨਾ ਉਡਾਓ-ਭਾਕਪਾ

ਚੰਡੀਗੜ੍ਹ, 13 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-14 ਦਸੰਬਰ ਤੋਂ ਵਿਧਾਨ ਸਭਾ ਦੇ ਸਰਦ ਰੁੱਤ ਸਮਾਗਮ ਦੇ ਆਰੰਭ ਹੋਣ ਤੇ ਭਾਰਤੀ ਕਮਿਊਨਿਸਟ ਪਾਰਟੀ ਨੇ ਮੰਗ ਕੀਤੀ ਹੈ ਕਿ ਇਸ ਵਾਰ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਕਾਂਗਰਸ-ਅਕਾਲੀ-ਭਾਜਪਾ ਅਤੇ ਆਪ ਨੂੰ ਪੰਜਾਬ ਦੇ ਭੱਖਦੇ ...

ਪੂਰੀ ਖ਼ਬਰ »

ਬਲਾਕ ਮਾਜਰੀ ਦੇ 108 ਸਰਪੰਚਾਂ ਲਈ ਸੀਟਾਂ ਰਾਖਵੀਂਆਂ

ਖਰੜ, 13 ਦਸੰਬਰ (ਗੁਰਮੁੱਖ ਸਿੰਘ ਮਾਨ)-ਸਬ-ਡਵੀਜ਼ਨ ਖਰੜ ਤਹਿਤ ਪੈਂਦੇ ਬਲਾਕ ਮਾਜਰੀ ਅੰਦਰ 108 ਪੰਚਾਇਤਾਂ ਲਈ ਸਰਪੰਚ ਚੁਣੇ ਜਾਣਗੇ, ਜਿਨ੍ਹਾਂ 'ਚੋਂ ਅਨੁਸੂਚਿਤ ਜਾਤੀਆਂ ਲਈ 16, ਅਨੁਸੂਚਿਤ ਜਾਤੀ ਇਸਤਰੀਆਂ ਲਈ 15, ਇਸਤਰੀਆਂ ਲਈ 38 ਤੇ ਜਨਰਲ ਵਰਗ ਲਈ 39 ਸਰਪੰਚਾਂ ਦੀਆਂ ਸੀਟਾਂ ...

ਪੂਰੀ ਖ਼ਬਰ »

ਸਾਂਝਾ ਮੁਲਾਜ਼ਮ ਮੰਚ ਵਲੋਂ ਵਿਧਾਨ ਸਭਾ ਵੱਲ ਰੋਸ ਮਾਰਚ

ਐੱਸ. ਏ. ਐੱਸ. ਨਗਰ, 13 ਦਸੰਬਰ (ਤਰਵਿੰਦਰ ਸਿੰਘ ਬੈਨੀਪਾਲ)-ਸਾਂਝਾ ਮੁਲਾਜ਼ਮ ਮੰਚ ਦੀ ਅਗਵਾਈ 'ਚ ਸੈਂਕੜੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੁੱਡਾ ਪਾਰਕ 'ਚ ਰੋਸ ਰੈਲੀ ਕਰਨ ਉਪਰੰਤ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਵੱਲ ਰੋਸ ਮਾਰਚ ਕੀਤਾ | ਇਸ ਰੋਸ ...

ਪੂਰੀ ਖ਼ਬਰ »

-ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ- ਦੂਜੇ ਦਿਨ ਪੁਰਸ਼ ਮੁਕਾਬਲਿਆਂ 'ਚ ਚੰਡੀਗੜ੍ਹ ਦੇ ਖਿਡਾਰੀਆਂ ਦੀ ਰਹੀ ਝੰਡੀ

ਐੱਸ. ਏ. ਐੱਸ. ਨਗਰ, 13 ਦਸੰਬਰ (ਕੇ. ਐੱਸ. ਰਾਣਾ)-ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਜਾਰੀ ਹਫ਼ਤਾਵਾਰੀ ਦੂਸਰੀ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ-2018 ਦੇ ਦੂਜੇ ਦਿਨ ਪੁਰਸ਼ਾਂ ਦੇ ਮੁਕਾਬਲਿਆਂ 'ਚ ਚੰਡੀਗੜ੍ਹ ਦੇ ਖਿਡਾਰੀਆਂ ਨੇ ਝੰਡੇ ਗੱਡਦੇ ਹੋਏ ...

ਪੂਰੀ ਖ਼ਬਰ »

ਕਾਰ ਦੀ ਟੱਕਰ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ

ਡੇਰਾਬੱਸੀ, 13 ਦਸੰਬਰ (ਸ਼ਾਮ ਸਿੰਘ ਸੰਧੂ)-ਅੰਬਾਲਾ-ਚੰਡੀਗੜ੍ਹ ਕੌਮੀ ਸ਼ਾਹਰਾਹ 'ਤੇ ਪੈਂਦੇ ਡੇਰਾਬੱਸੀ ਰੇਲਵੇ ਓਵਰ ਬਿ੍ਜ 'ਤੇ ਜ਼ਾਇਲੋ ਕਾਰ ਅਤੇ ਮੋਟਰਸਾਈਕਲ ਦਰਮਿਆਨ ਹੋਈ ਟੱਕਰ 'ਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ | ਮਿ੍ਤਕ ਦੀ ਪਛਾਣ ਸੁਖਵਿੰਦਰ ਸਿੰਘ (43) ਪੁੱਤਰ ...

ਪੂਰੀ ਖ਼ਬਰ »

ਸੈਕਟਰ 76-80 ਦੀਆਂ ਸਮੱਸਿਆਵਾਂ ਨੂੰ ਲੈ ਕੇ ਅਲਾਟੀਆਂ ਵਲੋਂ ਪੁੱਡਾ ਭਵਨ ਅੱਗੇ ਸਮੂਹਿਕ ਭੁੱਖ-ਹੜਤਾਲ

ਐੱਸ. ਏ. ਐੱਸ. ਨਗਰ, 13 ਦਸੰਬਰ (ਨਰਿੰਦਰ ਸਿੰਘ ਝਾਂਮਪੁਰ)-ਸੈਕਟਰ 76-80 ਪਲਾਟ ਅਲਾਟਮੈਂਟ ਐਾਡ ਡਿਵੈਲਪਮੈਂਟ ਵੈੱਲਫੇਅਰ ਕਮੇਟੀ ਦੇ ਪ੍ਰਧਾਨ ਸੁੱਚਾ ਸਿੰਘ ਕਲੌੜ ਦੀ ਪ੍ਰਧਾਨਗੀ ਹੇਠ ਗਮਾਡਾ ਵਲੋਂ ਆਪਣੇ ਅਧੀਨ ਆਉਂਦੇ ਸੈਕਟਰਾਂ ਦੇ ਸਤੰਬਰ 2017 ਤੋਂ 5:5 ਗੁਣਾਂ ਪਾਣੀ ਦੇ ...

ਪੂਰੀ ਖ਼ਬਰ »

ਰਾਹਗੀਰਾਂ ਤੋਂ ਮੋਬਾਈਲ ਫ਼ੋਨ ਝਪਟਣ ਵਾਲੇ 2 ਨੌਜਵਾਨ ਗਿ੍ਫ਼ਤਾਰ

ਐੱਸ. ਏ. ਐੱਸ. ਨਗਰ, 13 ਦਸੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਦੀ ਪੁਲਿਸ ਨੇ 2 ਝਪਟਮਾਰਾਂ ਨੂੰ ਖੋਹ ਕੀਤੇ ਮੋਬਾਈਲ ਫ਼ੋਨਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਨ੍ਹਾਂ ਦੀ ਪਛਾਣ ਦਿਆ ਰਾਮ ਅਤੇ ਰਾਜ ਕੁਮਾਰ ਦੋਵੇਂ ਵਾਸੀ ਅੰਬ ਸਾਹਿਬ ਕਾਲੋਨੀ ਫੇਜ਼-11 ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX