ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ
. . .  1 day ago
ਸ੍ਰੀ ਮੁਕਤਸਰ ਸਾਹਿਬ: ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਪੁਲਿਸ ਵੱਲੋਂ ਗ੍ਰਿਫ਼ਤਾਰ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ 'ਤੇ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੂੰ ਗ੍ਰਿਫ਼ਤਾਰ ਕਰ ...
ਤੇਜ਼ ਹਨੇਰੀ ਨੇ ਲਈ ਸਕੂਟਰੀ ਸਵਾਰ ਲੜਕੀ ਦੀ ਜਾਨ , ਲੜਕਾ ਹੋਇਆ ਜ਼ਖਮੀ
. . .  1 day ago
ਫਗਵਾੜਾ,15 ਜੂਨ (ਹਰੀਪਾਲ ਸਿੰਘ)-ਸਥਾਨਕ ਹੁਸ਼ਿਆਰਪੁਰ ਰੋਡ 'ਤੇ ਇਕ ਸਰਕਾਰੀ ਬੱਸ ਦੀ ਲਪੇਟ ਵਿਚ ਆਉਣ ਦੇ ਨਾਲ ਸਕੂਟਰੀ ਸਵਾਰ ਇਕ ਬੱਚੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੁਸ਼ਿਆਰਪੁਰ ਰੋਡ...
ਵਿਸ਼ਵ ਕੱਪ 2019 : 10 ਓਵਰਾਂ ਤੋਂ ਬਾਅਦ ਸ੍ਰੀਲੰਕਾ 86/0
. . .  1 day ago
ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕੰਮ 'ਤੇ ਵਾਪਸ ਆਉਣ ਦੀ ਕੀਤੀ ਅਪੀਲ
. . .  1 day ago
ਕੋਲਕਾਤਾ, 15 ਜੂਨ- ਪੱਛਮੀ ਬੰਗਾਲ 'ਚ ਜਾਰੀ ਡਾਕਟਰਾਂ ਦੀ ਹੜਤਾਲ ਸੰਬੰਧੀ ਮਮਤਾ ਬੈਨਰਜੀ ਨੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮਮਤਾ ਨੇ ਡਾਕਟਰਾਂ ਨਾਲ ਹੀ ਮਾਰਕੁੱਟ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ....
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਵਿਅਕਤੀ ਅਤੇ ਔਰਤ ਵੱਲੋਂ ਖ਼ੁਦਕੁਸ਼ੀ
. . .  1 day ago
ਮੋਗਾ, ਗੁਰਤੇਜ ਸਿੰਘ ਬੱਬੀ, ਸੁਰਿੰਦਰ ਪਾਲ ਸਿੰਘ - ਅੱਜ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਬੱਧਨੀ ਕਲਾਂ ਵਿਖੇ ਪਿਛਲੇ ਕੁੱਝ ਦਿਨਾਂ ਤੋਂ ਕਿਰਾਏ ਦੇ ਮਕਾਨ 'ਚ ਰਹਿ ਰਹੇ ਵਿਅਕਤੀ ਅਤੇ ਔਰਤ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਿਕ....
ਵਿਸ਼ਵ ਕੱਪ 2019 : 5 ਓਵਰਾਂ ਤੋਂ ਬਾਅਦ ਸ੍ਰੀਲੰਕਾ 35/0
. . .  1 day ago
12 ਸਾਲਾ ਬੱਚੀ ਨੂੰ ਕੁੱਤੇ ਦੇ ਵੱਢਣ 'ਤੇ ਮਾਲਕਾਂ ਨੂੰ ਅਦਾਲਤ ਵੱਲੋਂ ਸਜ਼ਾ
. . .  1 day ago
ਬੰਗਾ, 15 ਜੂਨ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ 12 ਸਾਲ ਦੀ ਬੱਚੀ ਨੂੰ ਪਿਟਬੁੱਲ ਕੁੱਤੇ ਵੱਲੋਂ ਕੱਟਣ ਦੇ ਦੋਸ਼ ਤਹਿਤ ਨਵਾਂ ਸ਼ਹਿਰ ਦੀ ਅਦਾਲਤ ਨੇ ਕੁੱਤੇ ਦੇ ਮਾਲਕ ਨੂੰ ਛੇ ਮਹੀਨੇ ਦੀ ਸਜ਼ਾ ਅਤੇ ਜੁਰਮਾਨਾ ਕੀਤਾ ਹੈ। ਕੁੱਤੇ ਦੇ ਕੱਟਣ 'ਤੇ ਸ਼ਾਇਦ ਇਹ ਅਦਾਲਤ ਵੱਲੋਂ ....
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ ਜਿੱਤ ਲਈ 335 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਘਰਾਚੋਂ, 15 ਜੂਨ (ਕੰਵਲਜੀਤ ਸਿੰਘ ਘੁਮਾਣ)- ਇੱਥੋਂ ਦੇ ਨੇੜਲੇ ਪਿੰਡ ਨਾਗਰਾ ਵਿਖੇ ਦੋ ਏਕੜ ਦੇ ਮਾਲਕ ਕਿਸਾਨ ਵੱਲੋਂ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਦੀ ਪਹਿਚਾਣ ਰਾਮ ਸਿੰਘ ਪੁੱਤਰ ਚੰਨਣ ਸਿੰਘ ....
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਛੇਵਾਂ ਝਟਕਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਚੌਥਾ ਝਟਕਾ
. . .  1 day ago
ਤੇਜ਼ ਹਨੇਰੀ ਝੱਖੜ ਕਾਰਨ ਕਈ ਥਾਵਾਂ ਤੇ ਡਿੱਗੇ ਰੁੱਖ ਤੇ ਸੜਕਾਂ ਵੀ ਹੋਈਆਂ ਜਾਮ
. . .  1 day ago
ਅਜਨਾਲਾ, 15 ਜੂਨ (ਗੁਰਪ੍ਰੀਤ ਸਿੰਘ ਢਿੱਲੋਂ)- ਅੱਜ ਦੁਪਹਿਰ ਸਮੇਂ ਹੋਈ ਬਰਸਾਤ ਨਾਲ ਜਿੱਥੇ ਆਮ ਲੋਕਾਂ ਅਤੇ ਪਸ਼ੂ ਪੰਛੀਆਂ ਨੂੰ ਜਿੱਥੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਕੁੱਝ ਰਾਹਤ ਮਿਲੀ ਹੈ ਉੱਥੇ ਹੀ ਬਾਰਸ਼ ਸ਼ੁਰੂ ਹੋਣ ਤੋਂ ਪਹਿਲਾਂ ਤੇਜ਼ ਹਨੇਰੀ ਝੱਖੜ ਕਾਰਨ ...
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਤੀਜਾ ਝਟਕਾ
. . .  1 day ago
ਕੈਪਟਨ ਨੇ 4 ਮੈਂਬਰੀ ਵਫ਼ਦ ਨੂੰ ਮੇਘਾਲਿਆ ਭੇਜਣ ਦਾ ਕੀਤਾ ਫ਼ੈਸਲਾ
. . .  1 day ago
ਚੰਡੀਗੜ੍ਹ, 15 ਜੂਨ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 4 ਮੈਂਬਰੀ ਵਫ਼ਦ ਨੂੰ ਮੇਘਾਲਿਆ ਭੇਜਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਉੱਥੇ ਵੱਸਦੇ ਪੰਜਾਬੀਆਂ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕੀਤਾ ਜਾ ਸਕੇ। ਜਲ ਸਰੋਤ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ...
ਤੂਫ਼ਾਨੀ ਹਨੇਰੀ ਕਾਰਨ ਅੰਮ੍ਰਿਤਸਰ ਹਵਾਈ ਅੱਡਾ ਰਾਜਾਸਾਂਸੀ ਦੇ ਟਰਮੀਨਲ ਹਾਲ ਦੀ ਉੱਡੀ ਛੱਤ
. . .  1 day ago
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਆਸਟ੍ਰੇਲੀਆ 195/2
. . .  1 day ago
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
. . .  1 day ago
ਥਾਣਾ ਫ਼ਤਹਿਗੜ੍ਹ ਚੂੜੀਆਂ ਵਿਖੇ ਭੇਦਭਰੀ ਹਾਲਤ 'ਚ ਏ.ਐੱਸ.ਆਈ. ਦੀ ਮੌਤ
. . .  1 day ago
ਕੁੱਟਮਾਰ ਦੀ ਸ਼ਿਕਾਰ ਔਰਤ ਦਾ ਪਤਾ ਲੈਣ ਪਹੁੰਚੇ ਅਮਨ ਅਰੋੜਾ, ਕੁਲਤਾਰ ਸੰਧਵਾਂ ਤੇ ਹੋਰ ਆਗੂ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਦੂਜਾ ਝਟਕਾ
. . .  1 day ago
ਨਸ਼ੇ ਦੀ ਵੱਧ ਮਾਤਰਾ ਕਾਰਨ ਤਿੰਨ ਬੱਚਿਆਂ ਦੇ ਪਿਤਾ ਦੀ ਮੌਤ
. . .  1 day ago
ਵਿਸ਼ਵ ਕੱਪ 2019 : 20 ਓਵਰਾਂ ਤੋਂ ਬਾਅਦ ਆਸਟ੍ਰੇਲੀਆ 93/1
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਨੀਤੀ ਅਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ-ਝੱਖੜ ਨਾਲ ਪਿਆ ਮੀਂਹ
. . .  1 day ago
ਵਿਸ਼ਵ ਕੱਪ 2019 : 17 ਓਵਰਾਂ ਤੋਂ ਬਾਅਦ ਆਸਟ੍ਰੇਲੀਆ 80/1
. . .  1 day ago
ਨਸ਼ਾ ਛੁਡਾਊ ਕੇਂਦਰ 'ਚ ਨਸ਼ਾ ਛੱਡਣ ਆਏ ਨੌਜਵਾਨ ਦੀ ਮੌਤ
. . .  1 day ago
ਮੁਜ਼ਫੱਰਪੁਰ 'ਚ ਦਿਮਾਗ਼ੀ ਬੁਖ਼ਾਰ ਕਾਰਨ ਹੁਣ ਤੱਕ 69 ਬੱਚਿਆ ਦੀ ਹੋਈ ਮੌਤ
. . .  1 day ago
ਸ੍ਰੀਲੰਕਾ-ਆਸਟ੍ਰੇਲੀਆ ਮੈਚ : 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ 53/0
. . .  1 day ago
18 ਜੂਨ ਨੂੰ ਕੇਜਰੀਵਾਲ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰੇਗੀ ਕਾਂਗਰਸ
. . .  1 day ago
'84 ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਵਾਂਗ ਜੇਲ੍ਹ ਜਾਣਗੇ ਕਮਲਨਾਥ- ਸਿਰਸਾ
. . .  1 day ago
ਵਿਸ਼ਵ ਕੱਪ 2019 : 6 ਓਵਰਾਂ ਤੋਂ ਬਾਅਦ ਆਸਟ੍ਰੇਲੀਆ 23/0
. . .  1 day ago
ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
. . .  1 day ago
ਸੰਨੀ ਦਿਓਲ ਨੇ ਦੂਰਬੀਨ ਨਾਲ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  1 day ago
ਵਿਸ਼ਵ ਕੱਪ 2019 : ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਮਹਾਰਾਸ਼ਟਰ 'ਚ ਕੱਲ੍ਹ ਹੋਵੇਗਾ ਮੰਤਰੀ ਮੰਡਲ ਦਾ ਵਿਸਥਾਰ - ਦੇਵਿੰਦਰ ਫੜਨਵੀਸ
. . .  1 day ago
ਸ੍ਰੀ ਮੁਕਤਸਰ ਸਾਹਿਬ: ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਔਰਤ ਦੀ ਕੁੱਟਮਾਰ ਕਰਨ ਵਾਲੇ 6 ਦੋਸ਼ੀ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ
. . .  1 day ago
ਬਖ਼ਸ਼ੇ ਨਹੀਂ ਜਾਣਗੇ ਮਹਿਲਾ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀ- ਮਨੀਸ਼ਾ ਗੁਲਾਟੀ
. . .  1 day ago
ਫੱਲੇਵਾਲ ਖੇਤੀਬਾੜੀ ਸਭਾ 'ਤੇ ਅਕਾਲੀ ਦਲ ਦਾ ਕਬਜ਼ਾ
. . .  1 day ago
ਮਹਿਲਾ ਕੁੱਟਮਾਰ ਮਾਮਲੇ 'ਚ ਕੈਪਟਨ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕਹੀ ਗੱਲ
. . .  1 day ago
ਔਰਤਾਂ ਦੀ ਮੁਫ਼ਤ ਯਾਤਰਾ 'ਤੇ 'ਮੈਟਰੋ ਮੈਨ' ਦੇ ਸਵਾਲ 'ਤੇ ਸਿਸੋਦੀਆ ਨੇ ਜਤਾਈ ਹੈਰਾਨੀ
. . .  1 day ago
ਡਾ. ਮਨਮੋਹਨ ਸਿੰਘ ਨੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ
. . .  1 day ago
ਸੈਪਟਿਕ ਟੈਂਕ ਦੀ ਸਫ਼ਾਈ ਕਰਨ ਉਤਰੇ 7 ਕਰਮਚਾਰੀਆਂ ਦੀ ਮੌਤ
. . .  1 day ago
ਟਰੈਕਟਰ-ਟਰਾਲੀ ਹੇਠਾਂ ਆਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਹਰਪਾਲ ਚੀਮਾ ਨੇ ਨਵਜੋਤ ਸਿੰਘ ਸਿੱਧੂ ਨੂੰ 'ਆਪ' 'ਚ ਆਉਣ ਦਾ ਦਿੱਤਾ ਸੱਦਾ
. . .  1 day ago
ਪਤੀ ਵਲੋਂ ਗੋਲੀਆਂ ਮਾਰ ਕੇ ਪਤਨੀ ਦੀ ਹੱਤਿਆ
. . .  1 day ago
ਆਈ. ਐੱਮ. ਏ. ਦੇ ਵਫ਼ਦ ਨੇ ਕੀਤੀ ਹਰਸ਼ ਵਰਧਨ ਨਾਲ ਮੁਲਾਕਾਤ
. . .  1 day ago
ਨੀਤੀ ਅਯੋਗ ਦੀ ਬੈਠਕ 'ਚ ਸ਼ਾਮਲ ਨਹੀਂ ਹੋਣਗੇ ਤੇਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ
. . .  1 day ago
ਡਾ. ਮਨਮੋਹਨ ਸਿੰਘ ਅੱਜ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕਰਨਗੇ ਬੈਠਕ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਮੱਘਰ ਸੰਮਤ 550

ਰੂਪਨਗਰ

ਡੀ.ਸੀ. ਵਲੋਂ ਉੱਘੇ ਬਾਗਬਾਨਾਂ ਦੇ ਖੇਤਾਂ ਦਾ ਦੌਰਾ

ਰੂਪਨਗਰ, 13 ਦਸੰਬਰ (ਸਤਨਾਮ ਸਿੰਘ ਸੱਤੀ)-ਡਿਪਟੀ ਕਮਿਸ਼ਨਰ ਡਾ: ਸੁਮੀਤ ਕੁਮਾਰ ਜਾਰੰਗਲ ਨੇ ਬੀਤੇ ਦਿਨੀਂ ਜ਼ਿਲ੍ਹੇ 'ਚ ਬਾਗਬਾਨੀ ਸਬੰਧੀ ਚੱਲ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਲੈਣ ਲਈ ਜ਼ਿਲ੍ਹੇ ਦੇ ਉੱਘੇ ਬਾਗਬਾਨਾਂ ਦੇ ਖੇਤਾਂ ਦਾ ਦੌਰਾ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵੀਪਾਲ ਸਿੰਘ, ਬਾਗਬਾਨੀ ਵਿਕਾਸ ਅਫ਼ਸਰ ਰੂਪਨਗਰ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਉਨ੍ਹਾਂ ਫਲ, ਫੁੱਲ ਤੇ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਬਾਗਬਾਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਪਾਸੋਂ ਜਿੱਥੇ ਜਾਣਕਾਰੀ ਲਈ ੳੇਥੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵੀ ਪੁੱਛ-ਪੜਤਾਲ ਕੀਤੀ | ਉਨ੍ਹਾਂ ਦੱਸਿਆ ਕਿ ਇਸ ਦੌਰੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਪਤਿਆਲਾਂ ਦੇ ਜਿਮੀਦਾਰ ਸ਼ਮਸ਼ੇਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਆਪਣੇ ਖੇਤਾਂ ਵਿਚ ਉਗਾਈਆਂ ਗਈਆਂ ਸਬਜ਼ੀਆਂ ਜਿਵੇਂ ਕਿ ਬਰੌਕਲੀ, ਰੈੱਡਕੈਬੇਜ਼, ਲੈਟਸ, ਸ਼ਿਮਲਾ ਮਿਰਚ, ਘੀਆ, ਟਮਾਟਰ, ਬੈਂਗਣ ਆਦਿ ਉਤਪਾਦ ਖੁੱਲੀ ਮੰਡੀ 'ਚ ਵੇਚਣ ਦੀ ਬਜਾਏ ਰੂਪਨਗਰ 'ਚ ਹੀ ਸਿਟੀ ਫਰੈੱਸ਼ ਨਾਂਅ ਦਾ ਵਿੱਕਰੀ ਕੇਂਦਰ ਖੋਲਿ੍ਹਆ ਹੈ ਜਿਸ 'ਤੇ ਆਮ ਰੇਟਾਂ 'ਤੇ ਹੀ ਸਬਜ਼ੀਆਂ ਦੀ ਵਿੱਕਰੀ ਸ਼ੁਰੂ ਕੀਤੀ ਹੈ | ਡਿਪਟੀ ਕਮਿਸ਼ਨਰ ਨੇ ਵਿੱਕਰੀ ਕੇਂਦਰ ਦਾ ਵੀ ਦੌਰਾ ਕੀਤਾ ਤੇ ਇਸ ਜਿਮੀਦਾਰ ਦੇ ਵਿਲੱਖਣ ਕੰਮ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ | ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਫੁੱਲਾਂ, ਫਲਾਂ ਤੇ ਸਬਜ਼ੀ ਦੀ ਖੇਤੀ ਕਰਦੇ ਪਿੰਡ ਬਿਕੋਂ ਦੇ ਅਗਾਂਹਵਧੂ ਨੌਜਵਾਨ ਬਾਗਬਾਨ ਮਨੀ ਸਿੰਘ ਪੁੱਤਰ ਬਲਵੀਰ ਸਿੰਘ ਦੇ ਫਾਰਮ ਦਾ ਵੀ ਦੌਰਾ ਕੀਤਾ | ਜਿਸ ਬਾਰੇ ਡਾ: ਰਵੀਪਾਲ ਸਿੰਘ ਬਾਗਬਾਨੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਬਾਗਬਾਨੀ ਵਿਭਾਗ ਵਲੋਂ ਸਰਕਾਰੀ ਰੇਟਾਂ 'ਤੇ ਸਪਲਾਈ ਕੀਤੇ ਨਿੰਬੂ ਦੇ ਬੂਟੇ, ਅਗੇਤੀ ਜਾਫ਼ਰੀ (ਫੁੱਲ) ਉਪਲਬਧ ਕਰਵਾਏ ਗਏ ਤੇ ਇਨ੍ਹਾਂ ਨੂੰ ਲਗਾਉਣ ਸਬੰਧੀ ਲੋੜੀਂਦੀ ਤਕਨੀਕੀ ਜਾਣਕਾਰੀ ਵੀ ਦਿੱਤੀ | ਇਸ ਦੇ ਨਾਲ ਹੀ ਇਸ ਜਿਮੀਦਾਰ ਨੇ ਬੈਂਗਣ ਤੇ ਪਪੀਤੇ ਦੀ ਮਲਟੀ ਕਰਾਪਿੰਗ ਵੀ ਕੀਤੀ ਹੋਈ ਹੈ | ਡਾ: ਰਵੀਪਾਲ ਸਿੰਘ ਨੇ ਦੱਸਿਆ ਕਿ ਇਹ ਅਗਾਂਹਵਧੂ ਜਿਮੀਦਾਰ ਜੋ ਵੀ ਸਬਜ਼ੀਆਂ, ਫਲ ਤੇ ਫੁੱਲ ਪੈਦਾ ਕਰਦਾ ਹੈ, ਉਸ ਦਾ ਮੰਡੀਕਰਨ ਵੀ ਖੁਦ ਹੀ ਕਰਦਾ ਹੈ ਜਿਸ ਨਾਲ ਉਸ ਨੂੰ ਆਮ ਮੰਡੀ ਨਾਲੋਂ ਡੇਢ ਤੋਂ ਦੋ ਗੁਣਾ ਵੱਧ ਆਮਦਨ ਹੁੰਦੀ ਹੈ | ਕਿਸਾਨ ਮੁਤਾਬਿਕ ਉਸ ਨੇ ਲਗਭਗ ਡੇਢ ਏਕੜ 'ਚ ਪਪੀਤਾ, ਅਗੇਤੀ ਜਾਫ਼ਰੀ ਤੇ ਬੈਂਗਣ ਦੀ ਕਾਸ਼ਤ ਤੋਂ ਪਿਛਲੇ ਸਾਲ 1,70,000-ਰੁਪਏ ਦਾ ਮੁਨਾਫ਼ਾ ਕਮਾਇਆ ਹੈ | ਡਿਪਟੀ ਕਮਿਸ਼ਨਰ ਵਲੋਂ ਇਸ ਨੌਜਵਾਨ ਦੁਆਰਾ ਕੀਤੇ ਗਏ ਮਲਟੀਕਰਾਪਿੰਗ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੂੰ ਵੱਧ ਤੋਂ ਵੱਧ ਜ਼ਿਮੀਂਦਾਰਾਂ ਨੂੰ ਬਾਗਬਾਨੀ ਸਬੰਧਿਤ ਕਿੱਤਿਆਂ ਨਾਲ ਜੋੜਨ ਦੇ ਦਿਸ਼ਾ ਨਿਰਦੇਸ਼ ਦਿੱਤੇ ਤਾਂ ਜੋ ਜਿਮੀਦਾਰ ਬਾਗਬਾਨੀ ਫ਼ਸਲਾਂ ਅਪਣਾ ਕੇ ਆਪਣਾ ਆਰਥਿਕ ਪੱਧਰ ਉੱਚਾ ਚੁੱਕ ਸਕਣ |

'ਆਪ' ਹਾਈ ਕਮਾਂਡ ਨੇ ਦਿੱਤੀਆਂ ਨਵੀਆਂ ਅਹੁਦੇਦਾਰੀਆਂ

ਰੂਪਨਗਰ, 13 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਆਮ ਆਦਮੀ ਪਾਰਟੀ ਹਾਈ ਕਮਾਂਡ ਵਲੋਂ ਰੂਪਨਗਰ ਵਾਸੀ ਸੁਰਿੰਦਰ ਸਿੰਘ ਨੂੰ ਐਸ. ਸੀ. ਵਿੰਗ. ਪੰਜਾਬ ਦਾ ਵਾਈਸ ਪ੍ਰਧਾਨ ਦਾ ਅਹੁਦਾ ਦਿੱਤਾ ਗਿਆ | ਪਿ੍ੰਸੀਪਲ ਸੁਰਜਣ ਸਿੰਘ ਨੂੰ ਐਸ. ਸੀ. ਵਿੰਗ ਜ਼ਿਲ੍ਹਾ ਰੂਪਨਗਰ ਦਾ ਪ੍ਰਧਾਨ ...

ਪੂਰੀ ਖ਼ਬਰ »

ਅਧਿਵਕਤਾ ਪ੍ਰੀਸ਼ਦ ਵਲੋਂ ਰਾਮ ਮੰਦਰ ਸਬੰਧੀ ਮੰਗ-ਪੱਤਰ

ਸ੍ਰੀ ਅਨੰਦਪੁਰ ਸਾਹਿਬ, 13 ਦਸੰਬਰ (ਜੇ. ਐਸ. ਨਿੱਕੂਵਾਲ)-ਇੱਥੋਂ ਦੀ ਅਧਿਵਕਤਾ ਪ੍ਰੀਸ਼ਦ ਵਲੋਂ ਪ੍ਰਧਾਨ ਸੰਦੀਪ ਕੌਸ਼ਲ ਦੀ ਪ੍ਰਧਾਨਗੀ ਹੇਠ ਰਾਮ ਮੰਦਿਰ ਬਣਾਉਣ ਸਬੰਧੀ ਇਕ ਮੰਗ ਪੱਤਰ ਐਸ. ਡੀ. ਐਮ. ਹਰਬੰਸ ਸਿੰਘ ਨੂੰ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ...

ਪੂਰੀ ਖ਼ਬਰ »

ਕੌਮਾਂਤਰੀ ਕਰਾਟੇ 'ਚ ਤਗਮਾ ਜਿੱਤਣ ਵਾਲਿਆਂ ਦਾ ਸਨਮਾਨ

ਰੂਪਨਗਰ, 13 ਦਸੰਬਰ (ਪੱਤਰ ਪ੍ਰੇਰਕ)-ਪਿੰਡ ਸਨਾਣਾ ਵਿਖੇ ਕਰਾਟੇ ਐਸੋਸੀਏਸ਼ਨ ਆਫ਼ ਇੰਡੀਆ ਵਲੋਂ ਕਰਵਾਏ ਗਏ ਆਬੂਧਾਬੀ (ਦੁਬਈ) 'ਚ ਹੋਏ ਟੂਰਨਾਮੈਂਟ 'ਚ ਤਗਮੇ ਜਿੱਤਣ ਵਾਲਿਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਉਕਤ ਟੂਰਨਾਮੈਂਟ 'ਚ ਗਗਨਦੀਪ ...

ਪੂਰੀ ਖ਼ਬਰ »

ਪਿੰਡ ਡੂਮਛੇੜੀ-ਪੰਜਕੋਹਾ ਲਿੰਕ ਸੜਕ ਦੀ ਉਸਾਰੀ ਸਵਾਲਾਂ ਦੇ ਘੇਰੇ 'ਚ

ਮੋਰਿੰਡਾ, 13 ਦਸੰਬਰ (ਕੰਗ)-ਮੋਰਿੰਡਾ-ਸਰਹਿੰਦ ਰੋਡ 'ਤੇ ਪੈਂਦੇ ਪਿੰਡ ਡੂਮਛੇੜ੍ਹੀ-ਪੰਜਕੋਹਾ ਨੂੰ ਜੋੜਦੀ ਲਿੰਕ ਸੜਕ ਦੀ ਉਸਾਰੀ ਮਗਰਲੇ 5-6 ਸਾਲਾਂ ਬਾਅਦ ਹੋਣੀ ਸ਼ੁਰੂ ਹੋਈ ਸੀ, ਪ੍ਰੰਤੂ ਇਹ ਸੜਕ ਮੁਕੰਮਲ ਹੋਣ ਤੋਂ ਪਹਿਲਾਂ ਹੀ ਇਹ ਸੜਕ ਸਵਾਲਾਂ ਦੇ ਘੇਰੇ 'ਚ ਆ ਗਈ ਹੈ | ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਅੱਜ

ਰੂਪਨਗਰ, 13 ਦਸੰਬਰ (ਪੱਤਰ ਪ੍ਰੇਰਕ)-ਹਲਕਾ ਰੂਪਨਗਰ ਦੀ ਸ਼ੋ੍ਰਮਣੀ ਅਕਾਲੀ ਦਲ ਦੀ ਜਥੇਬੰਦੀ ਵਲੋਂ ਪਾਰਟੀ ਦਾ ਸਥਾਪਨਾ ਦਿਵਸ 14 ਦਸੰਬਰ ਸ਼ੁੱਕਰਵਾਰ ਨੂੰ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਾਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਦੱਸਿਆ ਕਿ ...

ਪੂਰੀ ਖ਼ਬਰ »

ਹਰਿੰਦਰਪਾਲ ਚੰਦੂਮਾਜਰਾ ਨੂੰ ਕੋਰ ਕਮੇਟੀ ਮੈਂਬਰ ਤੇ ਜਨਰਲ ਸਕੱਤਰ ਬਣਾਉਣ ਦਾ ਸਵਾਗਤ

ਮੋਰਿੰਡਾ, 13 ਦਸੰਬਰ (ਪਿ੍ਤਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਸਨੌਰ ਤੋਂ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸ਼੍ਰੋਮਣੀ ਯੂਥ ਅਕਾਲੀ ਦਾ ਕੋਰ ਕਮੇਟੀ ਮੈਂਬਰ ਤੇ ਯੂਥ ਅਕਾਲੀ ਦਲ ਦਾ ਜਨਰਲ ਸਕੱਤਰ ...

ਪੂਰੀ ਖ਼ਬਰ »

ਸਿਮਰਨਜੀਤ ਸਿੰਘ ਮਾਨ ਅੱਜ ਸ੍ਰੀ ਅਨੰਦਪੁਰ ਸਾਹਿਬ 'ਚ

ਸ੍ਰੀ ਅਨੰਦਪੁਰ ਸਾਹਿਬ, 13 ਦਸੰਬਰ (ਜੇ. ਐਸ. ਨਿੱਕੂਵਾਲ)-ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੈਂਬਰ ਲੋਕ ਸਭਾ ਸਿਮਰਨਜੀਤ ਸਿੰਘ ਮਾਨ 14 ਦਸੰਬਰ ਨੂੰ ਸਵੇਰੇ 11 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਾਰਟੀ ਦੇ ਸਥਾਪਨਾ ਦਿਵਸ ਸਬੰਧੀ ...

ਪੂਰੀ ਖ਼ਬਰ »

ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ

ਘਨੌਲੀ, 13 ਦਸੰਬਰ (ਜਸਵੀਰ ਸਿੰਘ ਸੈਣੀ)-ਘਨੌਲੀ ਬੱਸ ਸਟੈਂਡ 'ਤੇ ਇਕ ਮੋਟਰਸਾਈਕਲ ਸਵਾਰ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ | ਇਸ ਸਬੰਧੀ ਹਾਈਵੇਅ ਪੁਲਿਸ ਮੁਲਾਜ਼ਮ ਰਾਜ ਕੁਮਾਰ ਨੇ ਦੱਸਿਆ ਕਿ ਜਗੀਰ ਸਿੰਘ (50) ਪੁੱਤਰ ਸੁਰਜੀਤ ਸਿੰਘ ਵਾਸੀ ਕੋਟਲਾ ਵਜਵਾੜਾ ਜ਼ਿਲ੍ਹਾ ...

ਪੂਰੀ ਖ਼ਬਰ »

ਰਾਜ ਪੱਧਰੀ ਵਿੱਦਿਅਕ ਮੁਕਾਬਲੇ 'ਚ ਡੀ. ਏ. ਵੀ. ਸਕੂਲ ਰੂਪਨਗਰ ਦੀ ਝੰਡੀ

ਰੂਪਨਗਰ, 13 ਦਸੰਬਰ (ਸਤਨਾਮ ਸਿੰਘ ਸੱਤੀ)-ਐਸ. ਏ. ਐਸ. ਨਗਰ (ਮੋਹਾਲੀ) ਵਿਖੇ ਹੋਏ ਰਾਜ ਪੱਧਰੀ ਵਿੱਦਿਅਕ ਮੁਕਾਬਲਿਆਂ ਦੇ ਸੀਨੀਅਰ ਵਰਗ Ýਚ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਦੀ +2 ਸਾਇੰਸ ਦੀ ਵਿਦਿਆਰਥਣ ਹਰਮਨ ਕੌਰ ਨੇ ਮੌਖਿਕ ਲਿਖਤ ਮੁਕਾਬਲੇ 'ਚ ਰਾਜ ...

ਪੂਰੀ ਖ਼ਬਰ »

ਭਾਈ ਨੱਥਾ ਸਿੰਘ ਨੇ ਗੁਰਦੁਆਰਾ ਸਾਹਿਬ 'ਚ ਬਤੌਰ ਮੈਨੇਜਰ ਸੰਭਾਲੀਆਂ ਸੇਵਾਵਾਂ

ਸ੍ਰੀ ਚਮਕੌਰ ਸਾਹਿਬ, 13 ਦਸੰਬਰ (ਜਗਮੋਹਣ ਸਿੰਘ ਨਾਰੰਗ)-ਇਤਿਹਾਸਕ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਅਤੇ ਸ੍ਰੀ ਗੜ੍ਹੀ ਸਾਹਿਬ ਦੇ ਮੈਨੇਜਰ ਭਾਈ ਮਹਿੰਦਰ ਸਿੰਘ ਚੌਹਾਨਕੇ ਦੀ ਇਥੋਂ ਬਦਲੀ ਹੋਣ ਉਪਰੰਤ ਉਨ੍ਹਾਂ ਨੂੰ ਵਿਦਾਇਗੀ ਦਿੱਤੀ ਗਈ ਅਤੇ ਇਤਿਹਾਸਕ ਗੁ: ਸ੍ਰੀ ...

ਪੂਰੀ ਖ਼ਬਰ »

ਬੀ. ਡੀ. ਪੀ. ਓ. ਦਫ਼ਤਰ ਦੇ ਡਰਾਈਵਰ ਪ੍ਰੀਤਮ ਸਿੰਘ ਨੇ ਦਿੱਤਾ ਇਮਾਨਦਾਰੀ ਦਾ ਸਬੂਤ

ਰੂਪਨਗਰ, 13 ਦਸੰਬਰ (ਸ. ਰ.)-ਬੀ. ਡੀ. ਪੀ. ਓ. ਦਫ਼ਤਰ ਦੇ ਡਰਾਈਵਰ ਪ੍ਰੀਤਮ ਸਿੰਘ ਦੋਲੋਵਾਲ ਨੂੰ ਹੈੱਡ ਕੁਆਰਟਰ ਮੋਹਾਲੀ ਤੋਂ ਆਉਂਦੇ ਹੋਏ ਸਹੌੜਾ ਕੋਲ ਪਰਸ ਸੜਕ 'ਤੇ ਮਿਲਿਆ ਜਿਸ ਵਿਚ 3500 ਰੁਪਏ, ਆਈ. ਕਾਰਡ ਤੇ ਹੋਰ ਜ਼ਰੂਰੀ ਦਸਤਾਵੇਜ਼ ਸਨ | ਪਰਸ 'ਚ ਮਿਲੇ ਦਸਤਾਵੇਜ਼ਾਂ ਤੋਂ ...

ਪੂਰੀ ਖ਼ਬਰ »

ਰੂਪਨਗਰ ਜ਼ਿਲ੍ਹੇ ਦੀ ਫ਼ੌਜ ਦੀ ਭਰਤੀ ਅਪ੍ਰੈਲ 2019 'ਚ ਲੁਧਿਆਣਾ ਵਿਖੇ ਹੋਵੇਗੀ-ਟ੍ਰੇਨਿੰਗ ਅਫ਼ਸਰ

ਨੰਗਲ, 13 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਸਰਕਾਰ ਵਲੋਂ ਰੂਪਨਗਰ ਜ਼ਿਲ੍ਹ•ੇ ਦੇ ਨੌਜਵਾਨਾਂ ਨੂੰ ਫ਼ੌਜ ਵਿਚ ਭਰਤੀ ਦੀ ਤਿਆਰੀ ਕਰਵਾਉਣ ਲਈ ਸੀ-ਪਾਈਟ ਕੈਂਪ ਨਯਾ ਨੰਗਲ ਵਿਖੇ ਕੋਚਿੰਗ ਦੇਣ ਦਾ ਪ੍ਰਬੰਧ ਕੀਤਾ ੁਗਆ ਹੈ | ਭਰਤੀ ਦੀ ਤਿਆਰੀ ਲਈ ਟਰਾਇਲ 19, 21 ਤੇ 26 ...

ਪੂਰੀ ਖ਼ਬਰ »

ਮਾਂਗੇਵਾਲ ਦੇ ਜੰਮਪਲ ਰੂਪਜੀਤ ਸਿੰਘ ਰਤਨ ਦੀ ਹੋਈ ਕੌਮੀ ਸ਼ਤਰੰਜ ਟੀਮ 'ਚ ਚੋਣ

ਸ੍ਰੀ ਅਨੰਦਪੁਰ ਸਾਹਿਬ, 13 ਦਸੰਬਰ (ਜੇ. ਐਸ. ਨਿੱਕੂਵਾਲ)-ਇੱਥੋਂ ਦੇ ਪਿੰਡ ਮਾਂਗੇਵਾਲ ਦੇ ਸਿੱਖਿਆ ਸ਼ਾਸਤਰੀ ਪਿ੍ੰ: ਡਾਇਰੈਕਟਰ ਸੁਖਦੇਵ ਸਿੰਘ ਰਤਨ ਦੇ ਪੋਤਰੇ ਰੂਪਜੀਤ ਸਿੰਘ ਰਤਨ ਪੁੱਤਰ ਇੰਦਰਜੀਤ ਸਿੰਘ ਦੀ ਕੌਮੀ ਸ਼ਤਰੰਜ ਟੀਮ ਲਈ ਚੋਣ ਹੋ ਗਈ ਹੈ | ਸਕੱਤਰ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕੱਤਰਤਾ

ਮੋਰਿੰਡਾ, 13 ਦਸੰਬਰ (ਕੰਗ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਰੂਪਨਗਰ ਦੀ ਇਕੱਤਰਤਾ ਸ਼ੂਗਰ ਮਿੱਲ ਮੋਰਿੰਡਾ ਵਿਖੇ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਮੋਰਿੰਡਾ ਵਲੋਂ ਕੰਮਕਾਜ਼ ਸ਼ੁਰੂ

ਮੋਰਿੰਡਾ, 13 ਦਸੰਬਰ (ਕੰਗ)-ਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਮੋਰਿੰਡਾ ਦੀ ਚੋਣ 13 ਸਤੰਬਰ ਨੂੰ ਪੂਰੀ ਪ੍ਰੀਕਿਰਿਆ ਮੁਤਾਬਿਕ ਹੋਈ ਸੀ ਪ੍ਰੰਤੂ ਕੁਝ ਰਾਜਨੀਤਿਕ ਕਾਰਨਾਂ ਕਰਕੇ ਇਸ ਚੋਣ ਨੂੰ ਅਧਿਕਾਰੀਆਂ ਵਲੋਂ, ਕੁਝ ਮੈਂਬਰਾਂ ਵਲੋਂ ਅਹੁਦੇਦਾਰਾਂ ਦੀ ਚੋਣ ਨੂੰ ਲੈ ਕੇ ...

ਪੂਰੀ ਖ਼ਬਰ »

ਸੇਵਾ-ਮੁਕਤ ਪੈਨਸ਼ਨਰਜ਼ ਵਰਕਰਜ਼ ਫੈੱਡਰੇਸ਼ਨ ਦੀ ਮੀਟਿੰਗ

ਰੂਪਨਗਰ, 13 ਦਸੰਬਰ (ਗੁਰਪ੍ਰੀਤ ਸਿੰਘ ਹੁੰਦਲ)-ਆਲ ਇੰਡੀਆ ਪਰੋਵੀਡੈਂਟ ਫ਼ੰਡ ਸੇਵਾ-ਮੁਕਤ ਪੈਨਸ਼ਨਰਜ਼ ਵਰਕਰਜ਼ ਫੈੱਡਰੇਸ਼ਨ ਦੀ ਸੂਬਾ ਪੱਧਰੀ ਮੀਟਿੰਗ ਕੌਮੀ ਪ੍ਰਧਾਨ ਕਰਨੈਲ ਸਿੰਘ ਲਖਮੀਪੁਰ ਦੀ ਪ੍ਰਧਾਨਗੀ ਹੇਠ ਰਣਜੀਤ ਬਾਗ਼ ਵਿਖੇ ਹੋਈ | ਮੀਟਿੰਗ 'ਚ ਸੇਵਾ-ਮੁਕਤ ...

ਪੂਰੀ ਖ਼ਬਰ »

ਤਿੰਨ ਰਾਜਾਂ 'ਚ ਵਿਧਾਨ ਸਭਾ ਚੋਣਾਂ ਜਿੱਤੀ ਕਾਂਗਰਸ ਦੇ ਵਰਕਰ ਬਾਗੋਬਾਗ

ਰੂਪਨਗਰ, 13 ਦਸੰਬਰ (ਸਟਾਫ ਰਿਪੋਰਟਰ)-ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ 'ਚ ਚੋਣਾਂ ਜਿੱਤੀ ਕਾਂਗਰਸ ਪਾਰਟੀ ਦੇ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਹੈ ਤੇ ਕਾਂਗਰਸ ਪਾਰਟੀ ਇਸ ਨੂੰ ਆਉਂਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਾ ਸੈਮੀਫਾਈਨਲ ਮੈਚ ਜਿੱਤਣ ਦਾ ਦਾਅਵਾ ...

ਪੂਰੀ ਖ਼ਬਰ »

ਐੱਨ. ਸੀ. ਸੀ. ਕੈਡਿਟਾਂ ਨੇ ਸਲੱਮ ਇਲਾਕੇ 'ਚ ਕੀਤਾ ਸਵੱਛਤਾ ਪ੍ਰਤੀ ਜਾਗਰੂਕ

ਨੰਗਲ, 13 ਦਸੰਬਰ (ਪ੍ਰੀਤਮ ਸਿੰਘ ਬਰਾਰੀ)-ਸੇਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਨਵਾਂ ਨੰਗਲ ਦੇ ਐੱਨ. ਸੀ. ਸੀ. ਕੈਡਿਟਾਂ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਝੁੱਗੀ ਝੌਾਪੜੀ ਤੇ ਸਲੱਮ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਸਵੱਛਤਾ ਪ੍ਰਤੀ ਜਾਗਰੂਕ ਕਰਦਿਆਂ ਖੁੱਲ੍ਹੇ 'ਚ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਦੇ ਵਿਦਿਆਰਥੀ ਦੀ ਕੌਮੀ ਟੀਮ ਲਈ ਚੋਣ

ਸ੍ਰੀ ਅਨੰਦਪੁਰ ਸਾਹਿਬ, 13 ਦਸੰਬਰ (ਜੇ. ਐਸ. ਨਿੱਕੂਵਾਲ)-ਇੱਥੋਂ ਦੇ ਐਸ. ਜੀ. ਐਸ ਖ਼ਾਲਸਾ ਸੀਨੀ: ਸੈਕੰ: ਸਕੂਲ ਦੇ ਵਿਦਿਆਰਥੀ ਬਿਕਰਮਜੀਤ ਸਿੰਘ ਦੀ ਕੌਮੀ ਸਕੂਲ ਖੇਡ ਜੂਡੋ'ਚ ਚੋਣ ਹੋ ਗਈ ਹੈ | ਪਿ੍ੰ: ਸੁਖਪਾਲ ਕੌਰ ਵਾਲੀਆ ਤੇ ਜੂਡੋ ਕੋਚ ਸੰਜੀਵ ਸ਼ਰਮਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਦੀ ਜਿੱਤ 'ਤੇ ਲੱਡੂ ਵੰਡੇ

ਮੋਰਿੰਡਾ, 13 ਦਸੰਬਰ (ਕੰਗ)-ਕਾਂਗਰਸ ਪਾਰਟੀ ਦੀ ਸ਼ਾਨਦਾਰ ਜਿੱਤ 'ਤੇ ਮੋਰਿੰਡਾ ਵਿਖੇ ਜਸਪਾਲ ਸਿੰਘ ਰੀਹਲ ਵਾਈਸ ਚੇਅਰਮੈਨ ਓ. ਬੀ. ਸੀ. ਵਿਭਾਗ ਪੰਜਾਬ ਦੀ ਅਗਵਾਈ ਹੇਠ ਲੱਡੂ ਵੰਡੇ ਗਏ | ਇਸ ਮੌਕੇ ਓ. ਬੀ. ਸੀ. ਵਿਭਾਗ ਪੰਜਾਬ ਕਾਂਗਰਸ ਦੇ ਸੂਬਾ ਚੇਅਰਮੈਨ ਗੁਰਿੰਦਰਪਾਲ ...

ਪੂਰੀ ਖ਼ਬਰ »

ਨਾਬਾਰਡ ਦੀ ਕਰਜ਼ਾ ਯੋਜਨਾ ਜ਼ਿਲ੍ਹੇ 'ਚ ਜ਼ਰੂਰੀ ਕਰਜ਼ੇ ਦੀ ਕਰੇਗੀ ਪੂਰਤੀ-ਕਲੇਰ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰਾਸ਼ਟਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ (ਨਾਬਾਰਡ) ਵਲੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਤੀ ਸਾਲ 2019-20 ਲਈ ਤਿਆਰ ਕੀਤੀ ਗਈ ਸੰਭਾਵੀ ਕਰਜ਼ਾ ਯੋਜਨਾ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪਮ ਕਲੇਰ ...

ਪੂਰੀ ਖ਼ਬਰ »

ਪੰਜਾਬ 'ਚ ਨੌਜਵਾਨਾਂ ਨੂੰ ਜਲਦੀ ਦਿੱਤੇ ਜਾਣਗੇ ਸਮਾਰਟ ਫੋਨ-ਗੋਲਡੀ

ਬੀਣੇਵਾਲ, 13 ਦਸੰਬਰ (ਬੈਜ ਚੌਧਰੀ)-ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਇਕ-ਇਕ ਕਰਕੇ ਸਾਰੇ ਚੋਣ ਵਾਅਦੇ ਪੂਰੇ ਕਰਨ ਜਾ ਰਹੀ ਹੈ | ਪਹਿਲਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ, ਫਿਰ ਕੰਢੀ ਤੇ ਬੀਤ ਇਲਾਕੇ ਦੇ ਕਿਸਾਨਾਂ ਦੀ ਕੰਡਿਆਲੀ ਤਾਰ/ਜਾਲ ਤੇ ...

ਪੂਰੀ ਖ਼ਬਰ »

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੁਇਜ਼ ਮੁਕਾਬਲਾ ਕਰਵਾਇਆ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ)-ਸ਼ਹੀਦ ਬਾਬਾ ਦੀਪ ਸਿੰਘ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਸਿੰਘਾਂ ਡਗਾਣਾ ਰੋਡ ਹੁਸ਼ਿਆਰਪੁਰ ਵਲੋਂ ਮੁੱਖ ਸੇਵਾਦਾਰ ਸੰਤ ਰਣਜੀਤ ਸਿੰਘ ਅਤੇ ਬੀਬੀ ਸੰਦੀਪ ਕੌਰ ਦੀ ਦੇਖ-ਰੇਖ ਹੇਠ ਕਰਵਾਏ ਜਾ ਰਹੇ ...

ਪੂਰੀ ਖ਼ਬਰ »

ਡੀ. ਏ. ਵੀ. ਕਾਲਜ ਦਸੂਹਾ ਵਿਖੇ ਪੰਡਿਤ ਜਗਦੀਸ਼ ਚੰਦਰ ਦੀ 22ਵੀਂ ਬਰਸੀ ਸਬੰਧੀ ਸਮਾਗਮ

ਦਸੂਹਾ, 13 ਦਸੰਬਰ (ਭੁੱਲਰ)-ਜੇ. ਸੀ. ਡੀ. ਏ. ਵੀ. ਕਾਲਜ ਦਸੂਹਾ ਵਿਖੇ ਪੰਡਿਤ ਜਗਦੀਸ਼ ਚੰਦਰ ਦੀ 22ਵੀਂ ਬਰਸੀ ਆਰੀਆ ਸਮਾਜ ਦੀਆਂ ਪਰੰਪਰਾਵਾਂ ਤੇ ਰੀਤੀਆਂ ਅਨੁਸਾਰ 'ਹਵਨ ਯੱਗ' ਕਰਕੇ ਮਨਾਈ ਗਈ | ਇਸ ਮੌਕੇ ਸ੍ਰੀ ਵੀ. ਕੇ. ਬੱਸੀ ਪ੍ਰਧਾਨ ਆਰੀਆ ਸਮਾਜ ਸਭਾ ਦਸੂਹਾ ਪ੍ਰਮੁੱਖ ...

ਪੂਰੀ ਖ਼ਬਰ »

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮੀਟਿੰਗ ਹੋਈ

ਮੁਕੇਰੀਆਂ, 13 ਦਸੰਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ ਦੀ ਮਾਸਿਕ ਮੀਟਿੰਗ ਸੀਨੀਅਰ ਮੀਤ ਪ੍ਰਧਾਨ ਸ੍ਰੀ ਨਰਿੰਦਰ ਸਿੰਘ ਗੋਲੀ ਦੀ ਪ੍ਰਧਾਨਗੀ ਹੇਠ ਕਮੇਟੀ ਘਰ ਮੁਕੇਰੀਆਂ ਵਿਖੇ ਹੋਈ ਜਿਸ ਵਿਚ 17 ਦਸੰਬਰ 2018 ਨੂੰ ਪੈਨਸ਼ਨਰਜ਼ ਦਿਵਸ ...

ਪੂਰੀ ਖ਼ਬਰ »

ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਲੱਖਾਂ ਮੈਂਬਰ 15 ਤੇ 16 ਨੂੰ ਹਰਿਦੁਆਰ ਪੁੱਜਣਗੇ-ਸਹਿਗਲ

ਹੁਸ਼ਿਆਰਪੁਰ, 13 ਦਸੰਬਰ (ਹਰਪ੍ਰੀਤ ਕੌਰ)-ਆਲ ਇੰਡੀਆ ਖੱਤਰੀ ਸਭਾ ਦੀ ਪ੍ਰਧਾਨਗੀ ਵਿਚ ਧਾਰਮਿਕ ਸਥਾਨ ਹਰਿਦੁਆਰ ਵਿਖੇ 15 ਤੇ 16 ਦਸੰਬਰ ਨੂੰ ਖੱਤਰੀ ਮਹਾਂਕੁੰਭ ਮੇਲਾ ਲੱਗ ਰਿਹਾ ਹੈ ਜਿੱਥੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਚੰਡੀਗੜ੍ਹ, ਦਿੱਲੀ, ਯੂ.ਪੀ., ...

ਪੂਰੀ ਖ਼ਬਰ »

ਪੈਨਸ਼ਨਰਾਂ ਵਲੋਂ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ

ਦਸੂਹਾ , 13 ਦਸੰਬਰ (ਭੁੱਲਰ)- ਅੱਜ ਆਲ ਕੇਡਰ ਪੈਨਸ਼ਨਰਜ ਐਸੋਸੀਏਸ਼ਨ ਦਸੂਹਾ ਦੇ ਅਹੁਦੇਦਾਰਾਂ ਵਲੋਂ ਬਾਬਾ ਬਰਫ਼ਾਨੀ ਲੰਗਰ ਹਾਲ ਦਸੂਹਾ ਵਿਖੇ ਐੱਸ. ਐੱਮ. ਜੋਤੀ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੇ ਸਬੰਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਜੈ ਦੇਵ ਰਿਸ਼ੀ ਨੇ ...

ਪੂਰੀ ਖ਼ਬਰ »

ਲਤੀਫ਼ਪੁਰ ਵਿਖੇ ਸੱਭਿਆਚਾਰਕ ਮੇਲਾ 16 ਨੂੰ

ਐਮਾਂ ਮਾਂਗਟ, 13 ਦਸੰਬਰ (ਭੰਮਰਾ)-ਮੁਕੇਰੀਆਂ ਦੇ ਪਿੰਡ ਲਤੀਫ਼ਪੁਰ (ਖ਼ਾਨਪੁਰ) ਵਿਖੇ ਬਾਬਾ ਫ਼ਰੀਦ ਸਪੋਰਟਸ ਕਲੱਬ ਲਤੀਫ਼ਪੁਰ, ਐਨ.ਆਰ.ਆਈ. ਵੀਰਾਂ ਅਤੇ ਸਮੂਹ ਪਿੰਡ ਵਾਸੀਆਂ ਵਲੋਂ ਸੂਬੇਦਾਰ ਬਖ਼ਸ਼ੀਸ਼ ਸਿੰਘ ਦੀ ਯਾਦ ਵਿਚ 16 ਦਸੰਬਰ ਨੂੰ ਸੱਭਿਆਚਾਰਕ ਮੇਲਾ ਕਰਵਾਇਆ ...

ਪੂਰੀ ਖ਼ਬਰ »

ਸੂਬਾ ਪੱਧਰੀ ਸੋਲੋ ਡਾਂਸ ਮੁਕਾਬਲੇ 'ਚ ਰੇਲਵੇ ਮੰਡੀ ਸਕੂਲ ਦਾ ਵਧੀਆ ਪ੍ਰਦਰਸ਼ਨ

ਹੁਸ਼ਿਆਰਪੁਰ, 13 ਦਸੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੂਬਾ ਪੱਧਰੀ ਸੋਲੋ ਡਾਂਸ ਮੁਕਾਬਲਾ ਕਰਵਾਇਆ ਗਿਆ | ਜਿਸ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੀਆਂ ਜੇਤੂ ਟੀਮਾਂ ਨੇ ਭਾਗ ਲਿਆ | ਇਸ ਮੁਕਾਬਲੇ 'ਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ...

ਪੂਰੀ ਖ਼ਬਰ »

ਸੰਤ ਚਰਨ ਦਾਸ ਉਦਾਸੀ ਦੀ ਬਰਸੀ 16 ਨੂੰ

ਦਸੂਹਾ, 13 ਦਸੰਬਰ (ਭੁੱਲਰ)-ਪਿੰਡ ਖੁਣ-ਖੁਣ ਖ਼ੁਰਦ ਵਿਖੇ 108 ਸੰਤ ਚਰਨ ਦਾਸ ਉਦਾਸੀ ਦੀ 23ਵੀਂ ਬਰਸੀ 16 ਦਸੰਬਰ ਸੰਗਰਾਂਦ ਵਾਲੇ ਦਿਨ ਐਤਵਾਰ ਨੂੰ ਮੌਜੂਦਾ ਗੱਦੀ-ਨਸ਼ੀਨ ਸੰਤ ਭੁਪਿੰਦਰ ਦਾਸ ਅਤੇ ਸਮੂਹ ਇਲਾਕਾ ਨਿਵਾਸੀਆਂ ਸਾਧ-ਸੰਗਤ ਵਲੋਂ ਮਨਾਈ ਜਾ ਰਹੀ ਹੈ | 14 ਦਸੰਬਰ ਦਿਨ ...

ਪੂਰੀ ਖ਼ਬਰ »

8 ਫਾਰਗ ਬੀਬੀਆਂ ਨੂੰ ਅਦਾਲਤੀ ਕੇਸ ਤੋਂ ਮਿਲੀ ਰਾਹਤ

ਸ੍ਰੀ ਅਨੰਦਪੁਰ ਸਾਹਿਬ, 13 ਦਸੰਬਰ (ਜੇ. ਐਸ. ਨਿੱਕੂਵਾਲ)-ਫਾਰਗ ਸਿੱਖਿਆ ਕਰਮੀਆਂ ਦੀਆਂ 8 ਬੀਬੀਆਂ 'ਤੇ ਅਦਾਲਤੀ ਕੇਸ ਪਾਏ ਗਏ ਸਨ ਜਿਨ੍ਹਾਂ ਨੂੰ ਅੱਜ ਅਦਾਲਤ ਵਲੋਂ ਰਾਹਤ ਦਿੱਤੀ ਗਈ ਤੇ ਕੇਸ ਰੱਦ ਕਰ ਦਿੱਤਾ ਗਿਆ | ਇਸ ਬਾਰੇ ਦੱਸਿਆ ਜਥੇਬੰਦੀ ਦੀ ਪ੍ਰਧਾਨ ਚੰਚਲ ਨੇ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰੀਕਿ੍ਆ ਕੱਲ੍ਹ ਤੋਂ-ਐਸ. ਡੀ. ਐਮ.

ਸ੍ਰੀ ਅਨੰਦਪੁਰ ਸਾਹਿਬ, 13 ਦਸੰਬਰ (ਜੇ. ਐਸ. ਨਿੱਕੂਵਾਲ)-ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਪੰਚਾਇਤੀ ਚੋਣਾਂ ਸਬੰਧੀ ਕੀਤੇ ਐਲਾਨ ਮੁਤਾਬਕ ਚੋਣਾਂ ਸਬੰਧੀ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰੀਕਿਰਿਆ 15 ਦਸੰਬਰ ਤੋਂ ਸ਼ੁਰੂ ਹੋਵੇਗੀ | ਜਿਸ ਲਈ ਉਪ ਮੰਡਲ 'ਚ ਰਿਟਰਨਿੰਗ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਉਪਕਾਰ ਸੇਵਾ ਸੁਸਾਇਟੀ ਦੀ ਮੀਟਿੰਗ

ਸ੍ਰੀ ਚਮਕੌਰ ਸਾਹਿਬ, 13 ਦਸੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਉਪਕਾਰ ਸੇਵਾ ਸੁਸਾਇਟੀ ਦੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਹਾਫਿਜ਼ਾਬਾਦ ਦੀ ਪ੍ਰਧਾਨਗੀ ਹੇਠ ਸੁਸਾਇਟੀ ਦੇ ਦਫ਼ਤਰ ਵਿਚ ਹੋਈ | ਜਿਸ ਵਿਚ ਸੁਸਾਇਟੀ ਦੇ ਪਹਿਲੇ ਮਹੀਨੇ ਦਾ ਲੇਖਾ-ਜੋਖਾ ...

ਪੂਰੀ ਖ਼ਬਰ »

ਸਾਬਕਾ ਆਈ. ਜੀ. ਲੋਕ ਨਾਥ ਆਂਗਰਾ ਹੋਏ ਵਿਦਿਆਰਥੀਆਂ ਦੇ ਰੂ ਬ ਰੂ

ਨੂਰਪੁਰ ਬੇਦੀ, 13 ਦਸੰਬਰ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ)-ਸ੍ਰੀ ਲੋਕ ਨਾਥ ਆਂਗਰਾ ਸਾਬਕਾ ਆਈ. ਜੀ. ਅਤੇ ਮੈਂਬਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਸ: ਸ: ਸ: ਸ: ਕਰਤਾਰਪੁਰ ਵਿਖੇ ਸਕੂਲ ਦੇ ਵਿਦਿਆਰਥੀਆਂ ਦੇ ਰੂ ਬ ਰੂ ਹੋਏ | ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਢਾਡੀ ਜਥਾ ਯੂਰਪ ਦੌਰੇ ਤੋਂ ਵਤਨ ਪਰਤਿਆ

ਨੂਰਪੁਰ ਬੇਦੀ, 13 ਦਸੰਬਰ (ਰਾਜੇਸ਼ ਚੌਧਰੀ)-ਗਿਆਨੀ ਜਵਾਲਾ ਸਿੰਘ ਪਤੰਗਾ ਦਾ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥਾ ਯੂਰਪ ਦੌਰੇ ਤੋਂ ਵਾਪਸ ਪਰਤ ਆਇਆ ਹੈ | ਕਰੀਬ ਡੇਢ ਮਹੀਨੇ ਦੇ ਇਸ ਦੌਰੇ ਦੌਰਾਨ ਜਥੇ ਨੇ ਜਰਮਨ, ਹਾਲੈਂਡ, ਬੈਲਜੀਅਮ ਵਿਖੇ ਵੱਖ-ਵੱਖ ਗੁਰਦੁਆਰਿਆਂ 'ਚ ...

ਪੂਰੀ ਖ਼ਬਰ »

ਮਮਤਾ ਦਿਵਸ ਮਨਾਇਆ

ਪੁਰਖਾਲੀ, 13 ਦਸੰਬਰ (ਬੰਟੀ)-ਸਿਹਤ ਵਿਭਾਗ ਵਲੋਂ ਆਂਗਣਵਾੜੀ ਕੇਂਦਰ ਵਿਖੇ ਮਮਤਾ ਦਿਵਸ ਮਨਾਇਆ ਗਿਆ | ਇਸ ਮੌਕੇ ਗਰਭਵਤੀ ਔਰਤਾਂ ਨੂੰ ਜੇ. ਐਸ. ਵਾਈ. ਸਕੀਮ ਬਾਰੇ ਦੱਸਿਆ ਗਿਆ ਤੇ ਆਪਣਾ ਜਣੇਪਾ ਸਰਕਾਰੀ ਸੰਸਥਾਵਾਂ 'ਚ ਕਰਵਾਉਣ ਦੀ ਅਪੀਲ ਕੀਤੀ ਗਈ | ਇਸ ਤੋਂ ਇਲਾਵਾ ਔਰਤਾਂ ...

ਪੂਰੀ ਖ਼ਬਰ »

ਐਚ. ਆਈ. ਵੀ. (ਏਡਜ਼) ਵੈਨ ਰਾਹੀਂ ਲੋਕਾਂ ਨੂੰ ਕੀਤਾ ਜਾਗਰੂਕ

ਨੂਰਪੁਰ ਬੇਦੀ, 13 ਦਸੰਬਰ (ਵਿੰਦਰਪਾਲ ਝਾਡੀਆਂ, ਰਾਜੇਸ਼ ਚੌਧਰੀ)-ਡਾ: ਸ਼ਿਵ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਇੰ: ਸੀ. ਐਚ. ਸੀ. ਨੂਰਪੁਰ ਬੇਦੀ ਦੀ ਅਗਵਾਈ ਹੇਠ ਸੀ. ਐਚ. ਸੀ. ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਪਚਰੰਡਾ, ਝੱਜ, ਮੁਕਾਰੀ, ਚਨੌਲੀ, ਤਖਤਗੜ੍ਹ, ਬੈਂਸ ਅਤੇ ...

ਪੂਰੀ ਖ਼ਬਰ »

ਸਿੱਖ ਮਿਸ਼ਨਰੀ ਕਾਲਜ ਨੇ ਕਰਵਾਏ ਧਾਰਮਿਕ ਕੁਇਜ਼ ਮੁਕਾਬਲੇ
ਸਿੱਖ ਮਿਸ਼ਨਰੀ ਕਾਲਜ ਦਾ ਉਪਰਾਲਾ ਸ਼ਲਾਘਾਯੋਗ- ਸਿੰਘ ਸਾਹਿਬ

ਸ੍ਰੀ ਅਨੰਦਪੁਰ ਸਾਹਿਬ, 13 ਦਸੰਬਰ (ਜੇ. ਐਸ. ਨਿੱਕੂਵਾਲ)-ਸਿੱਖ ਮਿਸ਼ਨਰੀ ਕਾਲਜ ਦਾ ਉਪਰਾਲਾ ਅਤਿ ਸ਼ਲਾਘਾਯੋਗ ਹੈ | ਸਕੂਲੀ ਬੱਚਿਆਂ ਦੇ ਧਾਰਮਿਕ ਕੁਇਜ਼ ਮੁਕਾਬਲੇ ਕਰਵਾ ਕੇ ਸੰਗਤਾਂ ਨੂੰ ਜੋ ਜਾਣਕਾਰੀ ਦਿੱਤੀ ਗਈ ਹੈ ਇਸ ਤੋਂ ਹੋਰ ਸੰਸਥਾਵਾਂ ਨੂੰ ਵੀ ਸਿੱਖਿਆ ਲੈ ਕੇ ...

ਪੂਰੀ ਖ਼ਬਰ »

ਪਿੰਡ ਬੇਲੀ ਦੇ ਰਾਜਿੰਦਰ ਜਿੰਦੂ ਨੇ ਛੋਟੀ ਉਮਰੇ ਵੱਡੀ ਫ਼ਿਲਮ ਲਿਖੀ

ਰੂਪਨਗਰ, 13 ਦਸੰਬਰ (ਸਟਾਫ ਰਿਪੋਰਟਰ)-ਅੱਜਕੱਲ੍ਹ ਜਿੱਥੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਉੱਥੇ ਹੀ ਪਿੰਡ ਬੇਲੀ ਦੇ ਨੌਜਵਾਨ ਰਾਜਿੰਦਰ ਜਿੰਦੂ ਨੇ ਪੰਜਾਬੀ ਸਿਨੇਮਾ ਲਈ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ | ਫ਼ਿਲਮ 'ਟਾਈਟੈਨਿਕ' ਜਿਸ 'ਚ ਉਨ੍ਹਾਂ ਨੇ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਵਿਖੇ ਆਵਾਜਾਈ ਦੇ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ

ਸ੍ਰੀ ਅਨੰਦਪੁਰ ਸਾਹਿਬ, 13 ਦਸੰਬਰ (ਜੇ. ਐਸ. ਨਿੱਕੂਵਾਲ)-ਇੱਥੋਂ ਦੇ ਐਸ. ਜੀ. ਐਸ. ਖ਼ਾਲਸਾ ਸੀ: ਸੈ: ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ਿਲ੍ਹਾ ਪੁਲਿਸ ਵਲੋਂ ਆਵਾਜਾਈ ਦੇ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਨੇ ...

ਪੂਰੀ ਖ਼ਬਰ »

9ਵੀਂ ਮਹਿਫ਼ਲ ਪੀਰਾਂ ਦੀ 20 ਨੂੰ ਕਬੀਰ ਭਵਨ ਵਿਖੇ

ਸ੍ਰੀ ਅਨੰਦਪੁਰ ਸਾਹਿਬ, 13 ਦਸੰਬਰ (ਜੇ. ਐਸ. ਨਿੱਕੂਵਾਲ)-ਸਰਬ ਧਰਮ ਯੂਥ ਵੈੱਲਫੇਅਰ ਤੇ ਸਪੋਰਟਸ ਕਲੱਬ ਵਲੋਂ ਕਬੀਰ ਪੰਥੀ ਸਮਾਜ ਸੁਧਾਰ ਸਭਾ ਦੇ ਸਹਿਯੋਗ ਨਾਲ ਕਬੀਰ ਸਤਿਸੰਗ ਭਵਨ ਚੋਈ ਬਾਜ਼ਾਰ ਵਿਖੇ 20 ਦਸੰਬਰ ਨੰੂ ਸਵੇਰੇ 10 ਵਜੇ ਤੋਂ 9ਵੀਂ ਮਹਿਫ਼ਲ ਪੀਰਾਂ ਦੀ ਸਮਾਗਮ ...

ਪੂਰੀ ਖ਼ਬਰ »

ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਕਰਵਾਇਆ

ਪੁਰਖਾਲੀ, 13 ਦਸੰਬਰ (ਅੰਮਿ੍ਤਪਾਲ ਸਿੰਘ ਬੰਟੀ)-ਗੁਰਦੁਆਰਾ ਸਾਹਿਬ ਪੁਰਖਾਲੀ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਦੋ ਦਿਨ ਚੱਲੇ ਇਸ ਸਮਾਗਮ ਦੌਰਾਨ ਕਥਾ ਵਾਚਕ ਭਾਈ ਅਮਰਿੰਦਰ ਸਿੰਘ ਰੋਪੜ ਵਲੋਂ ਸੰਗਤਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX