ਤਾਜਾ ਖ਼ਬਰਾਂ


ਅਯੁੱਧਿਆ ਪਹੁੰਚੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ
. . .  12 minutes ago
ਲਖਨਊ, 16 ਜੂਨ- ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਦਾ ਮੁੱਦਾ ਇੱਕ ਵਾਰ ਫਿਰ ਗਰਮਾਉਣ ਲੱਗਾ ਹੈ। ਉੱਥੇ ਹੀ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਅੱਜ ਆਪਣੇ 18 ਸੰਸਦ ਮੈਂਬਰਾਂ ਨਾਲ ਅਯੁੱਧਿਆ ਪਹੁੰਚੇ ਹਨ। ਠਾਕਰੇ ਦੇ ਇਸ ਕਦਮ ਨੂੰ ਰਾਮ ਮੰਦਰ ਨਿਰਮਾਣ...
ਸੋਮਾਲੀਆ 'ਚ ਹੋਏ ਦੋ ਬੰਬ ਧਮਾਕਿਆਂ 'ਚ 11 ਲੋਕਾਂ ਦੀ ਮੌਤ
. . .  25 minutes ago
ਮੋਗਾਦਿਸ਼ੂ, 16 ਜੂਨ- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਹੋਏ ਦੋ ਬੰਬ ਧਮਾਕਿਆਂ 'ਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਅਲਕਾਇਦਾ ਨਾਲ ਜੁੜੇ ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲਈ ਹੈ। ਪੁਲਿਸ...
ਨਿਊਜ਼ੀਲੈਂਡ 'ਚ ਲੱਗੇ 7.4 ਦੀ ਤੀਬਰਤਾ ਵਾਲੇ ਭੂਚਾਲ ਦੇ ਜ਼ਬਰਦਸਤ ਝਟਕੇ
. . .  43 minutes ago
ਵੈਲਿੰਗਟਨ, 16 ਜੂਨ- ਨਿਊਜ਼ੀਲੈਂਡ ਦੇ ਉੱਤਰੀ ਟਾਪੂ 'ਤੇ ਅੱਜ ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 7.4 ਮਾਪੀ ਗਈ। ਭੂਚਾਲ ਤੋਂ ਬਾਅਦ ਨਿਊਜ਼ੀਲੈਂਡ ਦੇ ਮੌਸਮ ਵਿਗਿਆਨ ਵਿਭਾਗ ਨੇ ਸੁਨਾਮੀ ਦੀ...
ਵਿਸ਼ਵ ਕੱਪ 'ਚ ਅੱਜ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਮੁਕਾਬਲਾ
. . .  about 1 hour ago
ਮੈਨਚੈਸਟਰ, 16 ਜੂਨ- ਅੱਜ ਵਿਸ਼ਵ ਕੱਪ 'ਚ ਅਜਿਹਾ ਮੁਕਾਬਲਾ ਹੋਣ ਜਾ ਰਿਹਾ ਹੈ, ਜਿਸ 'ਤੇ ਦੁਨੀਆ ਭਰ ਦੇ ਕ੍ਰਿਕਟ ਪ੍ਰੇਮੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਹ ਮੁਕਾਬਲਾ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਵੇਗਾ ਅਤੇ ਇਸ ਨੂੰ 'ਮਹਾਮੁਕਾਬਲੇ' ਦਾ ਨਾਂਅ ਦਿੱਤਾ...
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁੱਭਕਾਮਨਾਵਾਂ
. . .  about 1 hour ago
ਕੌਮਾਂਤਰੀ ਪਿਤਾ ਦਿਵਸ 'ਤੇ ਅਦਾਰਾ 'ਅਜੀਤ' ਵਲੋਂ ਸ਼ੁੱਭਕਾਮਨਾਵਾਂ.........................
ਅੱਜ ਦਾ ਵਿਚਾਰ
. . .  about 1 hour ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ 87 ਦੌੜਾਂ ਨਾਲ ਹਰਾਇਆ
. . .  1 day ago
ਸ੍ਰੀ ਮੁਕਤਸਰ ਸਾਹਿਬ: ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਪੁਲਿਸ ਵੱਲੋਂ ਗ੍ਰਿਫ਼ਤਾਰ
. . .  1 day ago
ਸ੍ਰੀ ਮੁਕਤਸਰ ਸਾਹਿਬ, 15 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਸੜਕ 'ਤੇ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿਚ ਪੁਲਿਸ ਵੱਲੋਂ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੂੰ ਗ੍ਰਿਫ਼ਤਾਰ ਕਰ ...
ਤੇਜ਼ ਹਨੇਰੀ ਨੇ ਲਈ ਸਕੂਟਰੀ ਸਵਾਰ ਲੜਕੀ ਦੀ ਜਾਨ , ਲੜਕਾ ਹੋਇਆ ਜ਼ਖਮੀ
. . .  1 day ago
ਫਗਵਾੜਾ,15 ਜੂਨ (ਹਰੀਪਾਲ ਸਿੰਘ)-ਸਥਾਨਕ ਹੁਸ਼ਿਆਰਪੁਰ ਰੋਡ 'ਤੇ ਇਕ ਸਰਕਾਰੀ ਬੱਸ ਦੀ ਲਪੇਟ ਵਿਚ ਆਉਣ ਦੇ ਨਾਲ ਸਕੂਟਰੀ ਸਵਾਰ ਇਕ ਬੱਚੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਹੁਸ਼ਿਆਰਪੁਰ ਰੋਡ...
ਵਿਸ਼ਵ ਕੱਪ 2019 : 10 ਓਵਰਾਂ ਤੋਂ ਬਾਅਦ ਸ੍ਰੀਲੰਕਾ 86/0
. . .  1 day ago
ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕੰਮ 'ਤੇ ਵਾਪਸ ਆਉਣ ਦੀ ਕੀਤੀ ਅਪੀਲ
. . .  1 day ago
ਕੋਲਕਾਤਾ, 15 ਜੂਨ- ਪੱਛਮੀ ਬੰਗਾਲ 'ਚ ਜਾਰੀ ਡਾਕਟਰਾਂ ਦੀ ਹੜਤਾਲ ਸੰਬੰਧੀ ਮਮਤਾ ਬੈਨਰਜੀ ਨੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮਮਤਾ ਨੇ ਡਾਕਟਰਾਂ ਨਾਲ ਹੀ ਮਾਰਕੁੱਟ ਦੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ....
ਪ੍ਰੇਮ ਸੰਬੰਧਾਂ ਦੇ ਚੱਲਦਿਆਂ ਵਿਅਕਤੀ ਅਤੇ ਔਰਤ ਵੱਲੋਂ ਖ਼ੁਦਕੁਸ਼ੀ
. . .  1 day ago
ਮੋਗਾ, ਗੁਰਤੇਜ ਸਿੰਘ ਬੱਬੀ, ਸੁਰਿੰਦਰ ਪਾਲ ਸਿੰਘ - ਅੱਜ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਬੱਧਨੀ ਕਲਾਂ ਵਿਖੇ ਪਿਛਲੇ ਕੁੱਝ ਦਿਨਾਂ ਤੋਂ ਕਿਰਾਏ ਦੇ ਮਕਾਨ 'ਚ ਰਹਿ ਰਹੇ ਵਿਅਕਤੀ ਅਤੇ ਔਰਤ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਮੁਤਾਬਿਕ....
ਵਿਸ਼ਵ ਕੱਪ 2019 : 5 ਓਵਰਾਂ ਤੋਂ ਬਾਅਦ ਸ੍ਰੀਲੰਕਾ 35/0
. . .  1 day ago
12 ਸਾਲਾ ਬੱਚੀ ਨੂੰ ਕੁੱਤੇ ਦੇ ਵੱਢਣ 'ਤੇ ਮਾਲਕਾਂ ਨੂੰ ਅਦਾਲਤ ਵੱਲੋਂ ਸਜ਼ਾ
. . .  1 day ago
ਬੰਗਾ, 15 ਜੂਨ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ 12 ਸਾਲ ਦੀ ਬੱਚੀ ਨੂੰ ਪਿਟਬੁੱਲ ਕੁੱਤੇ ਵੱਲੋਂ ਕੱਟਣ ਦੇ ਦੋਸ਼ ਤਹਿਤ ਨਵਾਂ ਸ਼ਹਿਰ ਦੀ ਅਦਾਲਤ ਨੇ ਕੁੱਤੇ ਦੇ ਮਾਲਕ ਨੂੰ ਛੇ ਮਹੀਨੇ ਦੀ ਸਜ਼ਾ ਅਤੇ ਜੁਰਮਾਨਾ ਕੀਤਾ ਹੈ। ਕੁੱਤੇ ਦੇ ਕੱਟਣ 'ਤੇ ਸ਼ਾਇਦ ਇਹ ਅਦਾਲਤ ਵੱਲੋਂ ....
ਵਿਸ਼ਵ ਕੱਪ 2019 : ਆਸਟ੍ਰੇਲੀਆ ਨੇ ਸ੍ਰੀਲੰਕਾ ਨੂੰ ਜਿੱਤ ਲਈ 335 ਦੌੜਾਂ ਦਾ ਦਿੱਤਾ ਟੀਚਾ
. . .  1 day ago
ਕਰਜ਼ੇ ਤੋਂ ਪਰੇਸ਼ਾਨ ਕਿਸਾਨ ਵੱਲੋਂ ਖ਼ੁਦਕੁਸ਼ੀ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਛੇਵਾਂ ਝਟਕਾ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਚੌਥਾ ਝਟਕਾ
. . .  1 day ago
ਤੇਜ਼ ਹਨੇਰੀ ਝੱਖੜ ਕਾਰਨ ਕਈ ਥਾਵਾਂ ਤੇ ਡਿੱਗੇ ਰੁੱਖ ਤੇ ਸੜਕਾਂ ਵੀ ਹੋਈਆਂ ਜਾਮ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਤੀਜਾ ਝਟਕਾ
. . .  1 day ago
ਕੈਪਟਨ ਨੇ 4 ਮੈਂਬਰੀ ਵਫ਼ਦ ਨੂੰ ਮੇਘਾਲਿਆ ਭੇਜਣ ਦਾ ਕੀਤਾ ਫ਼ੈਸਲਾ
. . .  1 day ago
ਤੂਫ਼ਾਨੀ ਹਨੇਰੀ ਕਾਰਨ ਅੰਮ੍ਰਿਤਸਰ ਹਵਾਈ ਅੱਡਾ ਰਾਜਾਸਾਂਸੀ ਦੇ ਟਰਮੀਨਲ ਹਾਲ ਦੀ ਉੱਡੀ ਛੱਤ
. . .  1 day ago
ਵਿਸ਼ਵ ਕੱਪ 2019 : 35 ਓਵਰਾਂ ਤੋਂ ਬਾਅਦ ਆਸਟ੍ਰੇਲੀਆ 195/2
. . .  1 day ago
ਬਿਜਲੀ ਦੇ ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ
. . .  1 day ago
ਥਾਣਾ ਫ਼ਤਹਿਗੜ੍ਹ ਚੂੜੀਆਂ ਵਿਖੇ ਭੇਦਭਰੀ ਹਾਲਤ 'ਚ ਏ.ਐੱਸ.ਆਈ. ਦੀ ਮੌਤ
. . .  1 day ago
ਕੁੱਟਮਾਰ ਦੀ ਸ਼ਿਕਾਰ ਔਰਤ ਦਾ ਪਤਾ ਲੈਣ ਪਹੁੰਚੇ ਅਮਨ ਅਰੋੜਾ, ਕੁਲਤਾਰ ਸੰਧਵਾਂ ਤੇ ਹੋਰ ਆਗੂ
. . .  1 day ago
ਵਿਸ਼ਵ ਕੱਪ 2019 : ਆਸਟ੍ਰੇਲੀਆ ਨੂੰ ਲੱਗਾ ਦੂਜਾ ਝਟਕਾ
. . .  1 day ago
ਨਸ਼ੇ ਦੀ ਵੱਧ ਮਾਤਰਾ ਕਾਰਨ ਤਿੰਨ ਬੱਚਿਆਂ ਦੇ ਪਿਤਾ ਦੀ ਮੌਤ
. . .  1 day ago
ਵਿਸ਼ਵ ਕੱਪ 2019 : 20 ਓਵਰਾਂ ਤੋਂ ਬਾਅਦ ਆਸਟ੍ਰੇਲੀਆ 93/1
. . .  1 day ago
ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਨੀਤੀ ਅਯੋਗ ਦੀ ਗਵਰਨਿੰਗ ਕੌਂਸਲ ਦੀ ਬੈਠਕ
. . .  1 day ago
ਸ੍ਰੀ ਮੁਕਤਸਰ ਸਾਹਿਬ 'ਚ ਤੇਜ਼ ਹਨੇਰੀ-ਝੱਖੜ ਨਾਲ ਪਿਆ ਮੀਂਹ
. . .  1 day ago
ਵਿਸ਼ਵ ਕੱਪ 2019 : 17 ਓਵਰਾਂ ਤੋਂ ਬਾਅਦ ਆਸਟ੍ਰੇਲੀਆ 80/1
. . .  1 day ago
ਨਸ਼ਾ ਛੁਡਾਊ ਕੇਂਦਰ 'ਚ ਨਸ਼ਾ ਛੱਡਣ ਆਏ ਨੌਜਵਾਨ ਦੀ ਮੌਤ
. . .  1 day ago
ਮੁਜ਼ਫੱਰਪੁਰ 'ਚ ਦਿਮਾਗ਼ੀ ਬੁਖ਼ਾਰ ਕਾਰਨ ਹੁਣ ਤੱਕ 69 ਬੱਚਿਆ ਦੀ ਹੋਈ ਮੌਤ
. . .  1 day ago
ਸ੍ਰੀਲੰਕਾ-ਆਸਟ੍ਰੇਲੀਆ ਮੈਚ : 10 ਓਵਰਾਂ ਤੋਂ ਬਾਅਦ ਆਸਟ੍ਰੇਲੀਆ 53/0
. . .  1 day ago
18 ਜੂਨ ਨੂੰ ਕੇਜਰੀਵਾਲ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰੇਗੀ ਕਾਂਗਰਸ
. . .  1 day ago
'84 ਦੰਗਿਆਂ ਦੇ ਮਾਮਲੇ 'ਚ ਸੱਜਣ ਕੁਮਾਰ ਵਾਂਗ ਜੇਲ੍ਹ ਜਾਣਗੇ ਕਮਲਨਾਥ- ਸਿਰਸਾ
. . .  1 day ago
ਵਿਸ਼ਵ ਕੱਪ 2019 : 6 ਓਵਰਾਂ ਤੋਂ ਬਾਅਦ ਆਸਟ੍ਰੇਲੀਆ 23/0
. . .  1 day ago
ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ
. . .  1 day ago
ਸੰਨੀ ਦਿਓਲ ਨੇ ਦੂਰਬੀਨ ਨਾਲ ਕੀਤੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ
. . .  1 day ago
ਵਿਸ਼ਵ ਕੱਪ 2019 : ਸ੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਲਿਆ ਫ਼ੈਸਲਾ
. . .  1 day ago
ਮਹਾਰਾਸ਼ਟਰ 'ਚ ਕੱਲ੍ਹ ਹੋਵੇਗਾ ਮੰਤਰੀ ਮੰਡਲ ਦਾ ਵਿਸਥਾਰ - ਦੇਵਿੰਦਰ ਫੜਨਵੀਸ
. . .  1 day ago
ਸ੍ਰੀ ਮੁਕਤਸਰ ਸਾਹਿਬ: ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਔਰਤ ਦੀ ਕੁੱਟਮਾਰ ਕਰਨ ਵਾਲੇ 6 ਦੋਸ਼ੀ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇਕ ਵਿਅਕਤੀ ਦੀ ਮੌਤ
. . .  1 day ago
ਬਖ਼ਸ਼ੇ ਨਹੀਂ ਜਾਣਗੇ ਮਹਿਲਾ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀ- ਮਨੀਸ਼ਾ ਗੁਲਾਟੀ
. . .  1 day ago
ਫੱਲੇਵਾਲ ਖੇਤੀਬਾੜੀ ਸਭਾ 'ਤੇ ਅਕਾਲੀ ਦਲ ਦਾ ਕਬਜ਼ਾ
. . .  1 day ago
ਮਹਿਲਾ ਕੁੱਟਮਾਰ ਮਾਮਲੇ 'ਚ ਕੈਪਟਨ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਕਹੀ ਗੱਲ
. . .  1 day ago
ਔਰਤਾਂ ਦੀ ਮੁਫ਼ਤ ਯਾਤਰਾ 'ਤੇ 'ਮੈਟਰੋ ਮੈਨ' ਦੇ ਸਵਾਲ 'ਤੇ ਸਿਸੋਦੀਆ ਨੇ ਜਤਾਈ ਹੈਰਾਨੀ
. . .  1 day ago
ਡਾ. ਮਨਮੋਹਨ ਸਿੰਘ ਨੇ ਕਾਂਗਰਸ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ
. . .  1 day ago
ਸੈਪਟਿਕ ਟੈਂਕ ਦੀ ਸਫ਼ਾਈ ਕਰਨ ਉਤਰੇ 7 ਕਰਮਚਾਰੀਆਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਮੱਘਰ ਸੰਮਤ 550

ਪਟਿਆਲਾ

ਨਗਰ ਨਿਗਮ ਦੇ ਜਨਰਲ ਇਜਲਾਸ ਦੌਰਾਨ ਕਈ ਅਹਿਮ ਮਤੇ ਹੋਏ ਪਾਸ

ਪਟਿਆਲਾ, 13 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਨਗਰ ਨਿਗਮ ਪਟਿਆਲਾ ਦਾ ਜਨਰਲ ਇਜਲਾਸ ਨਿਗਮ ਦੇ ਮੇਅਰ ਸੰਜੀਵ ਕੁਮਾਰ ਬਿੱਟੂ ਤੇ ਕਾਰਜਕਾਰੀ ਕਮਿਸ਼ਨਰ ਮਨਜੀਤ ਸਿੰਘ ਨਾਰੰਗ ਦੀ ਅਗਵਾਈ ਹੇਠ ਹੋਇਆ | ਇਸ ਮੌਕੇ ਨਿਗਮ ਦੇ ਕੌਾਸਲਰਾਂ ਸਮੇਤ ਸਮੂਹ ਅਧਿਕਾਰੀ ਵੀ ਮੌਜੂਦ ਸਨ | ਇਜਲਾਸ ਦੀ ਕਾਰਵਾਈ ਸ਼ੁਰੂ ਕਰਦਿਆਂ ਪਿਛਲੀ ਬੈਠਕਾਂ ਦੌਰਾਨ ਹੋਈਆਂ ਕਾਰਵਾਈਆਂ ਦਾ ਲੇਖਾ-ਜੋਖਾ ਕਰਦੇ ਹੋਏ ਕਾਰਵਾਈ ਨੂੰ ਅੱਗੇ ਵਧਾਇਆ ਗਿਆ | ਇਸ ਮੌਕੇ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਆਉਂਦੀ ਸਭ ਤੋਂ ਵੱਡੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਨਹਿਰੀ ਪਾਣੀ ਦੇ ਪ੍ਰੋਜੈਕਟ ਲਈ ਜ਼ਮੀਨ ਐਕਵਾਇਰ ਕਰਨ ਲਈ ਥਾਂ ਦੀ ਨਿਸ਼ਾਨਦੇਹੀ ਕਰਨ ਦੀ ਪ੍ਰਕਿਰਿਆ ਬਾਰੇ ਵਿਚਾਰ ਚਰਚਾ ਕਰਨ ਲਈ ਮਤਾ ਪਾਇਆ ਗਿਆ | ਇਸ ਪ੍ਰੋਜੈਕਟ ਅਧੀਨ ਭਾਖੜਾ ਨਹਿਰ ਤੋਂ ਪਾਣੀ ਲੈ ਕੇ ਉਸ ਨੰੂ ਸਾਫ਼ ਕਰਕੇ ਸ਼ਹਿਰ ਵਾਸੀਆਂ ਨੂੰ ਸਪਲਾਈ ਕਰਨ ਦੀ ਤਜਵੀਜ਼ ਹੈ ਤੇ ਇਹ ਪ੍ਰੋਜੈਕਟ ਏਸ਼ੀਅਨ ਡਿਵੈਲਪਮੈਂਟ ਬੈਂਕ ਦੇ ਸਹਿਯੋਗ ਨਾਲ ਪੂਰਾ ਕੀਤਾ ਜਾਣਾ ਹੈ | ਕੁੱਝ ਦਿਨ ਪਹਿਲਾਂ ਇਸ ਸਬੰਧ 'ਚ ਬੈਂਕ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਚਕਾਰ ਬੈਠਕ ਦੌਰਾਨ ਚਰਚਾ ਵੀ ਹੋਈ ਸੀ | ਇਸ ਦੌਰਾਨ ਦੌਰਾ ਕਰਨ 'ਤੇ ਨਾਭਾ ਰੋਡ 'ਤੇ ਸਥਿਤ ਅਬਲੋਵਾਲ ਵਿਖੇ ਭਾਖੜਾ ਕੋਲ ਇਹ ਟਰੀਟਮੈਂਟ ਪਲਾਂਟ ਲਗਾਉਣ ਦੀ ਤਜਵੀਜ਼ ਪਾਸ ਹੋਈ ਸੀ | ਅੱਜ ਜਨਰਲ ਇਜਲਾਸ ਦੌਰਾਨ ਇਸ ਮਤੇ ਨੂੰ ਸਾਰੇ ਕੌਾਸਲਰਾਂ ਵਲੋਂ ਪਾਸ ਕਰਦੇ ਹੋਏ ਇਸ ਦੇ ਕੰਮ ਨੂੰ ਜਲਦੀ ਸ਼ੁਰੂ ਕਰਵਾਉਣ ਦੀ ਗੱਲ ਵੀ ਕਹੀ ਗਈ | ਇਸ ਤਜਵੀਜ਼ ਦੌਰਾਨ 31 ਏਕੜ ਤੋਂ ਵੱਧ ਥਾਂ ਲਈ ਜਾਣੀ ਹੈ | ਇਸ ਤੋਂ ਬਿਨ੍ਹਾਂ ਕਈ ਹੋਰ ਮਤਿਆਂ ਨੂੰ ਵੀ ਹਾਊਸ ਦੀ ਪ੍ਰਵਾਨਗੀ ਲਈ ਰੱਖਿਆ ਗਿਆ ਜਿਨ੍ਹਾਂ 'ਚ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ 'ਤੇ ਉਸ ਦੇ ਪੁੱਤਰ ਨੂੰ ਸੇਵਾਦਾਰ ਦੀ ਅਸਾਮੀ ਲਈ ਰੱਖਣ, ਮਾਤਾ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਨੂੰ ਨੌਕਰੀ ਦੇਣ ਸਬੰਧੀ, ਸੇਵਾ ਕਾਲ 'ਚ ਵਾਧਾ ਕਰਨ ਸਬੰਧੀ ਤੇ ਸਵੈ-ਇੱਛਾ ਸੇਵਾਮੁਕਤੀ ਆਦਿ ਮਤਿਆਂ ਬਾਰੇ ਵੀ ਵਿਚਾਰ ਕੀਤਾ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਮੇਅਰ ਸੰਜੀਵ ਕੁਮਾਰ ਨੇ ਦੱਸਿਆ ਕਿ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਸਭ ਤੋਂ ਵੱਡੀ ਸਮੱਸਿਆ ਨੂੰ ਸੁਲਝਾਉਣ ਲਈ ਮਿਸ਼ਨ 2050 ਨੂੰ ਧਿਆਨ 'ਚ ਰੱਖ ਕੇ ਪਾਣੀ ਦਾ ਪ੍ਰੋਜੈਕਟ ਤਿਆਰ ਕੀਤਾ ਜਾ ਰਿਹਾ ਹੈ | ਇਸ ਤੋਂ ਪਹਿਲਾ ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਸ਼ਹਿਰ ਦੇ ਵਿਕਾਸ ਲਈ ਵਿੱਤ ਪ੍ਰਬੰਧ ਕਰਨ ਸਮੇਤ ਕਈ ਹੋਰ ਮਸਲੇ ਵੀ ਵਿਚਾਰੇ ਗਏ | ਇਸ ਮੌਕੇ ਨਗਰ ਨਿਗਮ ਦੇ ਸੀਨੀ. ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਵਿੰਨਤੀ ਸੰਗਰ, ਸਮੂਹ ਕੌਾਸਲਰ, ਨਿਗਰਾਨ ਗੁਰਿੰਦਰਪਾਲ ਸਿੰਘ ਤੇ ਰਵਦੀਪ ਸਿੰਘ, ਸਿਹਤ ਅਫ਼ਸਰ ਸਮੇਤ ਹੋਰ ਵੀ ਸਟਾਫ਼ ਮੌਜੂਦ ਸੀ |

ਜਲ ਸਪਲਾਈ ਕਾਮਿਆਂ ਵਲੋਂ ਲਾਇਆ ਪੱਕਾ ਮੋਰਚਾ ਜਾਰੀ

ਪਟਿਆਲਾ, 13 ਦਸੰਬਰ (ਅ.ਸ. ਆਹਲੂਵਾਲੀਆ)-ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਜਲ ਸਪਲਾਈ ਤੇ ਮੁੱਖ ਦਫ਼ਤਰ ਨਾਭਾ ਰੋਡ ਪਟਿਆਲਾ ਵਿਖੇ 12 ਦਸੰਬਰ ਤੋਂ ਲਾਇਆ ਪੱਕਾ ਮੋਰਚਾ ਅੱਜ ਵੀ ਜਾਰੀ ਰਿਹਾ | ਅੱਜ ਪੁਸ਼ਮਿੰਦਰ ਸਿੰਘ ਜਲੰਧਰ, ਸੰਦੀਪ ਖਾਨ ਬਠਿੰਡਾ, ...

ਪੂਰੀ ਖ਼ਬਰ »

ਮੱਧ ਪ੍ਰਦੇਸ਼ 'ਚ ਲੋੜੀਂਦਾ ਕਤਲ ਦਾ ਦੋਸ਼ੀ ਸਮਾਣਾ 'ਚ ਗਿ੍ਫ਼ਤਾਰ

ਸਮਾਣਾ, 13 ਦਸੰਬਰ (ਸਾਹਿਬ ਸਿੰਘ)-ਮੱਧ ਪ੍ਰਦੇਸ਼ ਜ਼ਿਲ੍ਹਾ ਛਤਰਪੁਰ ਦੇ ਪਿੰਡ ਵਦਧਾਰਬਾ ਦੇ ਰਹਿਣ ਵਾਲੇ ਕੰਬਾਈਨ ਮਾਲਕ ਰਾਜੇਸ਼ ਤਿਵਾੜੀ ਨੂੰ ਕਤਲ ਕਰਕੇ ਫ਼ਰਾਰ ਹੋਣ ਵਾਲੇ ਕਥਿਤ ਦੋਸ਼ੀ ਮਹਿੰਦਰ ਸਿੰਘ ਨੂੰ ਮੱਧ ਪ੍ਰਦੇਸ਼ ਤੇ ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ...

ਪੂਰੀ ਖ਼ਬਰ »

ਨਿੱਜੀਕਰਨ ਤੇ ਰੁਕੀਆਂ ਤਨਖ਼ਾਹਾਂ ਨੂੰ ਲੈ ਕੇ ਯੂਨੀਅਨ ਵਲੋਂ ਧਰਨਾ

ਪਟਿਆਲਾ, 13 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਪਾਵਰਕਾਮ ਐਾਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ (ਬਿਜਲੀ ਬੋਰਡ) ਪੰਜਾਬ ਵਲੋਂ ਆਪਣੀਆਂ ਮੰਗਾਂ ਪ੍ਰਤੀ ਧਰਨਾ ਦੇ ਕੇ ਪਾਵਰਕਾਮ ਦੀ ਮਨੈਜਮੈਂਟ ਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ¢ ਜਥੇਬੰਦੀ ਦੇ ਸੂਬਾ ...

ਪੂਰੀ ਖ਼ਬਰ »

ਨਿਗਮ ਦੀ ਟੀਮ ਨੇ ਦੁਕਾਨਾਂ ਅੱਗੇ ਰੱਖਿਆ ਸਾਮਾਨ ਚੁੱਕਿਆ

ਪਟਿਆਲਾ, 13 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਅੱਜ ਨਗਰ ਨਿਗਮ ਦੀ ਟੀਮ ਨੇ ਵੱਖ- ਵਖਿ ਸੜਕਾਂ 'ਤੇ ਦੁਕਾਨਦਾਰਾਂ ਵਲੋਂ ਰੱਖੇ ਜਿੱਥੇ ਸਮਾਨ ਚੁੱਕਿਆ ਉੱਥੇ ਬੈਂਕਾਂ ਤੇ ਹੋਰ ਦੁਕਾਨਦਾਰਾਂ ਨੂੰ ਆਪਣੀਆਂ ਪਾਰਕਿੰਗਾਂ ਦਾ ਖ਼ੁਦ ਪ੍ਰਬੰਧ ਕਰਨ ਦੀ ਚਿਤਾਵਨੀ ਦਿੱਤੀ¢ ਨਿਗਮ ...

ਪੂਰੀ ਖ਼ਬਰ »

ਬੈਂਕ ਮੁਲਾਜ਼ਮਾਂ ਵਲੋਂ ਹੜਤਾਲ

ਪਟਿਆਲਾ, 13 ਦਸੰਬਰ (ਅ.ਸ. ਆਹਲੂਵਾਲੀਆ)-ਯੂਨਾਇਟਡ ਫੋਰਮ ਆਫ਼ ਬੈਂਕ ਯੂਨੀਅਨ (ਯੂ.ਐਫ.ਬੀ.ਓ.) ਵਲੋਂ ਦਿੱਤੇ ਸੱਦੇ ਤੋਂ ਬਾਅਦ ਬੈਂਕ ਆਫ਼ ਕਾਮਰਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ | ਸੁਖਵੀਰ ਸਿੰਘ, ਸਨਮੀਤ ਸਿੰਘ, ਸੰਗਾ ਰਾਮ ਨੇ ਕਿਹਾ ਕਿ 17 ਸਤੰਬਰ ਨੂੰ ਕੇਂਦਰ ਸਰਕਾਰ ਵਲੋਂ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਵਿਅਕਤੀ ਦੀ ਮੌਤ

ਪਟਿਆਲਾ, 13 ਦਸੰਬਰ (ਖਰੋੜ)-ਭਾਦਸੋਂ ਰੋਡ 'ਤੇ ਸਿੱਧੂਵਾਲ ਪਿੰਡ ਦੇ ਨਜਦੀਕ ਵਾਪਰੇ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਤੇ ਘੋੜੀ ਦੀ ਮੌਤ ਹੋ ਗਈ ਜਦੋਂ ਕਿ ਦੋ ਵਿਅਕਤੀ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਏ | ਇਸ ਹਾਦਸੇ ਦੀ ਤਫਤੀਸ਼ ਕਰ ਰਹੇ ਥਾਣਾ ਬਖਸ਼ਵਾਲਾ ਦੇ ਸਹਾਇਕ ਥਾਣੇਦਾਰ ...

ਪੂਰੀ ਖ਼ਬਰ »

ਦਰਜਾ ਚਾਰ ਯੂਨੀਅਨ ਵਲੋਂ ਖ਼ਜ਼ਾਨਾ ਦਫ਼ਤਰ ਅੱਗੇ ਧਰਨਾ

ਪਟਿਆਲਾ, 13 ਦਸੰਬਰ (ਜ.ਸ. ਢਿੱਲੋਂ)-ਸਥਾਨਕ ਮਿੰਨੀ ਸਕੱਤਰੇਤ ਵਿਖੇ ਤੀਜਾ ਤੇ ਚੌਥਾ ਦਰਜਾ ਮੁਲਾਜ਼ਮਾਂ ਨੇ ਰੋਸ ਰੈਲੀ ਕੀਤੀ | ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਨੂੰ ਲੁਟਾਉਣ ਵਿਚ ਸਰਕਾਰਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਪਰ ਮੁਲਾਜ਼ਮਾਂ ਤੇ ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਕੀਤੇ ਮਾੜੇ ਵਤੀਰੇ ਕਾਰਨ ਸਮੂਹ ਪਟਵਾਰੀ ਦੋ ਦਿਨਾ ਸਮੂਹਿਕ ਛੱਟੀ 'ਤੇ

ਰਾਜਪੁਰਾ, 13 ਦਸੰਬਰ (ਜੀ.ਪੀ. ਸਿੰਘ)-ਲੰਘੇ ਦਿਨੀਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਵਲੋਂ ਪਟਵਾਰੀਆਂ ਨਾਲ ਕੀਤੇ ਮਾੜੇ ਵਤੀਰੇ ਦੇ ਵਿਰੋਧ 'ਚ ਪੰਜਾਬ ਰੈਵੀਨਿਊ ਪਟਵਾਰ ਯੂਨੀਅਨ ਦੇ ਸੱਦੇ 'ਤੇ ਜ਼ਿਲ੍ਹਾ ਪਟਿਆਲਾ ਦੇ ਸਮੂਹ ਪਟਵਾਰੀਆਂ ਤੇ ਕਨੂੰਨਗੋ ਦੋ ਦਿਨਾਂ ਲਈ ਸਮੂਹਿਕ ...

ਪੂਰੀ ਖ਼ਬਰ »

ਚਾਰ ਸਾਲਾ ਬੱਚੀ ਦੀ ਕਰੰਟ ਲੱਗਣ ਨਾਲ ਮੌਤ

ਪਟਿਆਲਾ, 13 ਦਸੰਬਰ (ਮਨਦੀਪ ਸਿੰਘ ਖਰੋੜ)-ਪਟਿਆਲਾ ਨੇੜਲੇ ਪਿੰਡ ਧਬਲਾਨ ਦੇ ਇਕ ਮੁਰਗੀ ਫਾਰਮ 'ਚ ਚਾਰ ਸਾਲਾ ਲੜਕੀ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ | ਪੁਲਿਸ ਅਨੁਸਾਰ ਗੁਰਮੀਤ ਸਿੰਘ ਉਸ ਦੇ ਪਰਿਵਾਰ ਨਾਲ ਪਿੰਡ ਧਬਲਾਨ ਵਿਖੇ ਚਹਿਲ ਫਾਰਮ ...

ਪੂਰੀ ਖ਼ਬਰ »

ਦੋ ਕਿੱਲੋ ਚੂਰਾ ਪੋਸਤ ਬਰਾਮਦ

ਸਮਾਣਾ, 13 ਦਸੰਬਰ (ਸਾਹਿਬ ਸਿੰਘ)-ਥਾਣਾ ਸਦਰ ਸਮਾਣਾ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਦੋ ਕਿੱਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ | ਥਾਣਾ ਮੁਖੀ ਨਰਾਇਣ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਰੂਪ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਤੇ ਭੈੜੇ ਪੁਰਸ਼ਾਂ ਦੀ ਤਲਾਸ਼ 'ਚ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਲੜਕਾ ਲਾਪਤਾ

ਪਟਿਆਲਾ, 13 ਦਸੰਬਰ (ਮਨਦੀਪ ਸਿੰਘ ਖਰੋੜ)-ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸਥਾਨਕ ਵਾਈ.ਪੀ.ਐਸ. ਨੇੜੇ ਇਕ ਕੁਆਟਰ 'ਚ ਰਹਿਣ ਵਾਲਾ 25 ਸਾਲਾ ਲੜਕੇ ਦੇ ਘਰ ਤੋਂ ਬਾਹਰ ਜਾਣ ਤੋਂ ਬਾਅਦ ਵਾਪਸ ਨਾ ਆਉਣ ਦੇ ਮਾਮਲੇ 'ਚ ਇਕ ਅਣਪਛਾਤੇ ਵਿਅਕਤੀ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ...

ਪੂਰੀ ਖ਼ਬਰ »

ਜਾਗਰੂਕਤਾ ਵੈਨ ਰਾਹੀਂ ਲੋਕਾਂ ਨੂੰ ਏਡਜ਼ ਸਬੰਧੀ ਕੀਤਾ ਜਾਗਰੂਕ

ਪਟਿਆਲਾ, 13 ਦਸੰਬਰ (ਮਨਦੀਪ ਸਿੰਘ ਖਰੋੜ)-ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ ਵਲੋਂ ਪਿੰਡਾਂ 'ਚ ਰਹਿੰਦੇ ਲੋਕਾਂ ਨੂੰ ਐਚ.ਆਈ.ਵੀ ਤੇ ਏਡਜ਼ ਜਾਗਰੂਕਤਾ ਲਈ ਭੇਜੀ ਵੈਨ ਵਲੋਂ 12 ਦਿਨਾਂ ਦੌਰਾਨ ਜ਼ਿਲੇ੍ਹ ਦੇ 6 ਬਲਾਕਾਂ ਦੇ 60 ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਏਡਜ਼ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਦਾ ਪੰਜਾਬ ਪਹੁੰਚਣ 'ਤੇ ਨਿੱਘਾ ਸਵਾਗਤ

ਰਾਜਪੁਰਾ, 13 ਦਸੰਬਰ (ਜੀ.ਪੀ. ਸਿੰਘ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ 'ਚ ਮੰਗਲਵਾਰ 12 ਦਸੰਬਰ ਨੂੰ ਸ੍ਰੀ ਸੀਸ ਗੰਜ ਸਾਹਿਬ ਦਿੱਲੀ ਤੋਂ ਭਾਈ ਮਨਜੀਤ ਸਿੰਘ ਦੀ ਦੇਖ-ਰੇਖ ਵਿਚ ਅਰੰਭ ਹੋਏ ਮਹਾਨ ਨਗਰ ...

ਪੂਰੀ ਖ਼ਬਰ »

ਨਗਰ ਕੌ ਾਸਲ ਸਨੌਰ ਦੀ ਮੀਤ ਪ੍ਰਧਾਨਗੀ ਦਾ ਰੇੜਕਾ ਹੋਇਆ ਖ਼ਤਮ

ਸਨੌਰ, 13 ਦਸੰਬਰ (ਸੋਖਲ)-ਨਗਰ ਕੌਾਸਲ ਸਨੌਰ ਦੇ ਨਵੇਂ ਚੁਣੇ ਗਏ ਮੀਤ ਪ੍ਰਧਾਨ ਨੇ ਵੀਰਵਾਰ ਨੂੰ ਅਹੁਦਾ ਸੰਭਾਲ ਲਿਆ | ਇਸ ਦੌਰਾਨ ਨਗਰ ਕੌਾਸਲ 'ਚ ਇੱਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਹਲਕਾ ਸਨੌਰ ਦੇ ਕਾਂਗਰਸ ਮੁਖੀ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਮੁੱਖ ਮਹਿਮਾਨ ਦੇ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਨਸ਼ਾ ਮੁਕਤੀ ਵੈਨ ਨੇ ਨਸ਼ਿਆਂ ਿਖ਼ਲਾਫ਼ ਕੀਤਾ ਜਾਗਰੂਕ

ਬਨੂੜ, 13 ਦਸੰਬਰ (ਭੁਪਿੰਦਰ ਸਿੰਘ)-ਸਿਹਤ ਵਿਭਾਗ ਵਲੋਂ ਨਸ਼ਿਆਂ ਿਖ਼ਲਾਫ਼ ਲਾਮਬੰਦੀ ਕਰਨ ਲਈ ਨਸ਼ਾ ਮੁਕਤੀ ਵੈਨ ਰਾਹੀਂ ਆਰੰਭ ਪ੍ਰਚਾਰ ਮੁਹਿੰਮ ਅਧੀਨ ਮਿੰਨੀ ਪੀ.ਐਚ.ਸੀ. ਖੇੜਾ ਗੱਜੂ ਅਧੀਨ ਪੈਂਦੇ ਪਿੰਡਾਂ 'ਚ ਨਸ਼ਿਆਂ ਵਿਰੁੱਧ ਲਾਮਬੰਦੀ ਕੀਤੀ ਗਈ | ਇਸ ਮੌਕੇ ਸਿਹਤ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ

ਪਟਿਆਲਾ, 13 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ 'ਚ ਭਾਰਤ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਸਥਾਪਤ ਸ੍ਰੀ ਗੁਰੂ ਗੋਬਿੰਦ ਸਿੰਘ ਚੇਅਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ...

ਪੂਰੀ ਖ਼ਬਰ »

ਜ਼ਰੂਰਤਮੰਦ ਪਰਿਵਾਰਾਂ ਨੂੰ ਗਰਮ ਸਵੈਟਰ ਤੇ ਜੈਕਟਾਂ ਵੰਡੀਆਂ

ਨਾਭਾ, 13 ਦਸੰਬਰ (ਅਮਨਦੀਪ ਸਿੰਘ ਲਵਲੀ)-ਸ੍ਰੀ ਸ਼ਿਰੜੀ ਸਾਈ ਸੇਵਾ ਸਮਿਤੀ ਨਾਭਾ ਦੇ ਮੈਂਬਰਾਂ ਵਲੋਂ 101 ਜ਼ਰੂਰਤਮੰਦ ਪਰਿਵਾਰਾਂ ਨੂੰ ਗਰਮ ਸਵੈਟਰਾਂ ਤੇ ਜੈਕਟਾਂ ਵੰਡ ਗਰੀਬ ਦਾ ਮੁੱਖ ਗੁਰੂ ਦੀ ਗੋਲਕ ਉੱਪਰ ਪਹਿਰਾ ਦੇ ਲੋੜਵੰਦਾਂ ਦੀ ਮਦਦ ਕੀਤੀ | ਇਸ ਮੌਕੇ ਵਿਕਾਸ ...

ਪੂਰੀ ਖ਼ਬਰ »

'ਪੰਜਾਬੀ ਭਾਸ਼ਾ ਦੇ ਅਧਿਐਨ ਲਈ ਕੰਪਿਊਟਰ ਦੀ ਵਰਤੋਂ' ਵਿਸ਼ੇ 'ਤੇ ਵਰਕਸ਼ਾਪ ਸਮਾਪਤ

ਪਟਿਆਲਾ, 13 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਤੇ ਪੰਜਾਬੀ ਪੀਡੀਆ ਵਲੋਂ 'ਪੰਜਾਬੀ ਭਾਸ਼ਾ ਦੇ ਅਧਿਐਨ ਲਈ ਕੰਪਿਊਟਰ ਦੀ ਵਰਤੋਂ' ਵਿਸ਼ੇ 'ਤੇ ਕਰਵਾਈ ਗਈ 7 ਦਿਨਾ ਵਰਕਸ਼ਾਪ ਜਿਸ 'ਚ ਵੱਖ-ਵੱਖ ਵਿਭਾਗਾਂ ਦੇ 41 ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਦੋ ਜ਼ਖ਼ਮੀ

ਸਮਾਣਾ, 13 ਦਸੰਬਰ (ਸਾਹਿਬ ਸਿੰਘ)-ਸਮਾਣਾ-ਭਵਾਨੀਗੜ੍ਹ ਸੜਕ 'ਤੇ ਪਿੰਡ ਬੰਮ੍ਹਣਾ ਨੇੜੇ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਦੋ ਲੋਕ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਸਮਾਣਾ 'ਚ ਦਾਖ਼ਲ ਕਰਵਾਇਆ ਗਿਆ | ਮੋਟਰਸਾਈਕਲ ਸਵਾਰ ਰੂਪਾ ਸਿੰਘ ਤੇ ਬਲਵੀਰ ...

ਪੂਰੀ ਖ਼ਬਰ »

ਦਿਲਪ੍ਰੀਤ ਸਿੰਘ ਬਾਬਾ ਨੂੰ ਪਟਿਆਲਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ

ਪਟਿਆਲਾ, 13 ਦਸੰਬਰ (ਮਨਦੀਪ ਸਿੰਘ ਖਰੋੜ)-ਅੱਜ ਸਥਾਨਕ ਪੁਲਿਸ ਵਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੇ ਮਾਨਯੋਗ ਅਦਾਲਤ ਨੇ ਉਕਤ ਗੈਂਗਸਟਰ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦੇ ...

ਪੂਰੀ ਖ਼ਬਰ »

ਘੇਰ ਕੇ ਕੁੱਟਮਾਰ ਕਰਨ ਦੇ ਮਾਮਲੇ 'ਚ 2 ਨਾਮਜ਼ਦ

ਪਟਿਆਲਾ, 13 ਦਸੰਬਰ (ਮਨਦੀਪ ਸਿੰਘ ਖਰੋੜ)-ਥਾਣਾ ਕੋਤਵਾਲੀ ਦੀ ਪੁਲਿਸ ਨੇ ਦੋ ਵਿਅਕਤੀਆਂ ਦੀ ਘੇਰ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਇਕ ਔਰਤ ਸਮੇਤ ਦੋ ਜਣਿਆ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਬੀਰੂ ਵਾਸੀ ਨਿਊ ਮਾਲਵਾ ਕਾਲੋਨੀ ਨੇ ...

ਪੂਰੀ ਖ਼ਬਰ »

ਸੜਕ ਦੁਰਘਟਨਾਵਾਂ 'ਚ ਅਨਮੋਲ ਜ਼ਿੰਦਗੀ ਅਜਾਈਾ ਗਵਾ ਬੈਠਦੇ ਨਾਗਰਿਕਾਂ ਵੱਲ ਨਹੀਂ ਧਿਆਨ ਕਿਸੇ ਦਾ

ਪਟਿਆਲਾ, 13 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਨੂੰ ਭਾਵੇਂ ਅਜੋਕੇ ਸਮੇਂ 'ਚ ਮੁੱਖ ਮੰਤਰੀ ਦੇ ਸ਼ਹਿਰ ਹੋਣ ਦਾ ਮਾਣ ਦੂਜੀ ਵਾਰ ਹਾਸਲ ਹੋਇਆ ਹੈ ਪਰ ਇੱਥੇ ਸੜਕੀ ਦੁਰਘਟਨਾਵਾਂ 'ਚ ਰਾਹਗੀਰਾਂ ਦੀ ਲਗਾਤਾਰ ਜਾਨ ਗਵਾਉਣ ਦੇ ਸਿਲਸਿਲੇ 'ਚ ਕਿਸੇ ਪਾਸਿਉਂ ਖੜੋਤ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦੇ ਮਾਡਲ ਸਕੂਲ ਵਿਖੇ ਵਾਹਨਾਂ 'ਤੇ ਰਿਫ਼ਲੈਕਟਰ ਲਾਏ

ਪਟਿਆਲਾ, 13 ਦਸੰਬਰ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਖੇ ਐਨ.ਐਸ.ਐਸ ਯੂਨਿਟ ਤੇ ਪਟਿਆਲਾ ਫਾਊਾਡੇਸ਼ਨ ਵਲੋਂ ਸੜਕ ਸੁਰੱਖਿਆ ਤਹਿਤ ਧੁੰਦਾਂ ਕਾਰਨ ਵਾਪਰ ਰਹੇ ਹਾਦਸਿਆਂ ਬਾਰੇ ਵਿਦਿਆਰਥੀਆਂ ਨੂੰ ਸਵੇਰ ਦੀ ਸਭਾ 'ਚ ...

ਪੂਰੀ ਖ਼ਬਰ »

ਡੀ.ਏ.ਵੀ. ਸਕੂਲ ਵਿਖੇ ਕੈਂਪ

ਸਮਾਣਾ, 13 ਦਸੰਬਰ (ਗੁਰਦੀਪ ਸ਼ਰਮਾ)-ਡੀ.ਏ.ਵੀ. ਸਕੂਲ ਸਮਾਣਾ ਵਿਖੇ ਸਕੂਲ ਪਿ੍ੰਸੀਪਲ ਡਾ. ਮੋਹਨ ਲਾਲ ਸ਼ਰਮਾ ਦੀ ਯੋਗ ਅਗਵਾਈ ਹੇਠ ਸਿੰਪਲੀ ਹੈਲਥ ਪਲੱਸ ਦੇ ਸਹਿਯੋਗ ਨਾਲ ਈ.ਐਨ.ਟੀ. ਕੈਂਪ ਲਗਾਇਆ ਗਿਆ ਜਿਸ 'ਚ ਪਟਿਆਲਾ ਤੋਂ ਈ.ਐਨ.ਟੀ. ਦੇ ਵਿਸ਼ੇਸ਼ ਮਾਹਿਰ ਡਾ. ਹਰਸਿਮਰਨ ...

ਪੂਰੀ ਖ਼ਬਰ »

ਯੋਗੀ ਵਲੋਂ ਭਾਸ਼ਾ ਵਿਭਾਗ ਭਵਨ ਤੋਂ ਲੈ ਕੇ ਚਾਂਦਨੀ ਚੌਕ ਤੱਕ ਬਣਨ ਵਾਲੀ ਸੜਕ ਦਾ ਦੌਰਾ

ਪਟਿਆਲਾ, 13 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਲਈ ਵੱਡੀ ਖ਼ੁਸ਼ੀ ਵਾਲੀ ਗੱਲ ਇਹ ਹੈ ਕਿ ਸ਼ਹਿਰ ਦੇ ਵਿਚ ਭਾਸ਼ਾ ਵਿਭਾਗ ਭਵਨ ਤੋਂ ਲੈ ਕੇ ਚਾਂਦਨੀ ਚੌਕ ਤੱਕ ਇਕ ਅੰਦਰੂਨੀ ਬਾਈ ਪਾਸ ਬਣਨ ਜਾ ਰਿਹਾ ਹੈ¢ ਇਸ ਨਾਲ ਜਿਸ ...

ਪੂਰੀ ਖ਼ਬਰ »

ਦਿਲਪ੍ਰੀਤ ਸਿੰਘ ਬਾਬਾ ਨੂੰ ਪਟਿਆਲਾ ਪੁਲਿਸ ਨੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ

ਪਟਿਆਲਾ, 13 ਦਸੰਬਰ (ਮਨਦੀਪ ਸਿੰਘ ਖਰੋੜ)-ਅੱਜ ਸਥਾਨਕ ਪੁਲਿਸ ਵਲੋਂ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿੱਥੇ ਮਾਨਯੋਗ ਅਦਾਲਤ ਨੇ ਉਕਤ ਗੈਂਗਸਟਰ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦੇ ...

ਪੂਰੀ ਖ਼ਬਰ »

ਕਰਮਚਾਰੀ ਦਲ ਵਲੋਂ ਬੈਠਕ

ਪਟਿਆਲਾ, 13 ਦਸੰਬਰ (ਜਸਪਾਲ ਸਿੰਘ ਢਿੱਲੋਂ)-ਪੰਜਾਬ ਸਟੇਟ ਕਰਮਚਾਰੀ ਦਲ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਦਲ ਦੇ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮ ਮੰਗਾਂ ਨੂੰ ਲਗਾਤਾਰ ਟਾਲਿਆ ਜਾ ਰਿਹਾ ਹੈ | ਜਿਸ ਕਾਰਨ ਮੁਲਾਜ਼ਮ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਨਾਭਾ, 13 ਦਸੰਬਰ (ਕਰਮਜੀਤ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਡੌੜ ਵਿਖੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਪਿ੍ੰਸੀਪਲ ਜਸਪਾਲ ਸਿੰਘ ਦੀ ਸਰਪ੍ਰਸਤੀ ਹੇਠ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਵਾਇਸ ਪਿ੍ੰਸੀਪਲ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀ ਟੀਮ ਨੇ ਲਿਆ ਪਿੰਡਾਂ ਦਾ ਦੌਰਾ ਕਰਕੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਦਾ ਜਾਇਜ਼ਾ

ਰਾਜਪੁਰਾ, 13 ਦਸੰਬਰ (ਜੀ.ਪੀ. ਸਿੰਘ)-ਬਲਾਕ ਰਾਜਪੁਰਾ ਦੇ ਪਿੰਡਾਂ 'ਚ ਅੱਜ ਪਰਾਲੀ ਦੀ ਸਾਂਭ ਸੰਭਾਲ ਕਰਨ ਲਈ ਸਬਸਿਡੀ 'ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਮਸ਼ੀਨਾਂ ਵਲੋਂ ਖੇਤਾਂ 'ਚ ਕੀਤੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਪੰਜਾਬ ਖੇਤੀਬਾੜੀ ਵਿਭਾਗ ਦੇ ਜੁਆਇੰਟ ...

ਪੂਰੀ ਖ਼ਬਰ »

ਸਥਾਪਨਾ ਦਿਵਸ ਮੌਕੇ ਵਰਕਰ ਵੱਡੀ ਗਿਣਤੀ 'ਚ ਪਹੁੰਚਣ-ਜਥੇ. ਰਿਆ

ਖਮਾਣੋਂ, 13 ਦਸੰਬਰ (ਜੋਗਿੰਦਰ ਪਾਲ)-ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਬਸੀ ਪਠਾਣਾ ਨੇ ਇਲਾਕੇ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਮਨਾਏ ਜਾ ਰਹੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਵਰਕਰ ਵੱਡੀ ਗਿਣਤੀ 'ਚ ਇਸ ...

ਪੂਰੀ ਖ਼ਬਰ »

ਨਸ਼ਿਆਂ ਿਖ਼ਲਾਫ਼ ਜਾਗਰੂਕ ਕੀਤਾ

ਫ਼ਤਹਿਗੜ੍ਹ ਸਾਹਿਬ, 13 ਦਸੰਬਰ (ਭੂਸ਼ਨ ਸੂਦ)-ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸੀ.) ਫ਼ਤਹਿਗੜ੍ਹ ਸਾਹਿਬ ਪਰਮਜੀਤ ਕੌਰ ਸਿੱਧੂ ਦੇ ਨਿਰਦੇਸ਼ ਅਨੁਸਾਰ ਸਰਕਾਰੀ ਹਾਈ ਸਕੂਲ ਅਲੀਪੁਰ ਸੋਢੀਆਂ ਵਿਖੇ ਮੁੱਖ-ਅਧਿਆਪਕ ਵਿਜੈ ਸਿੰਘ ਤੇ ਸਮੂਹ ...

ਪੂਰੀ ਖ਼ਬਰ »

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਦਿਆਰਥੀਆਂ ਨੂੰ ਚੰਗੀ ਸਿਹਤ ਪ੍ਰਤੀ ਕੀਤਾ ਜਾ ਰਿਹਾ ਹੈ ਜਾਗਰੂਕ

ਪਟਿਆਲਾ, 13 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੇ ਲੋਕਾਂ ਦੀ ਚੰਗੀ ਸਿਹਤ ਲਈ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਸਰੀਰਕ ਤੰਦਰੁਸਤੀ ਪ੍ਰਤੀ ਜਾਗਰੂਕ ਕਰਨ ਲਈ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਨੇ ਹਮੇਸ਼ਾ ਲੋਕ ਹਿਤਾਂ ਲਈ ਕੁਰਬਾਨੀਆਂ ਕੀਤੀਆਂ-ਬੀਬੀ ਲੂੰਬਾ

ਪਾਤੜਾਂ, 13 ਦਸੰਬਰ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ 98ਵੇਂ ਸਥਾਪਨਾ ਦਿਵਸ ਦੇ ਸਬੰਧ 'ਚ ਪਾਰਟੀ ਵਲੋਂ ਹਰ ਹਲਕੇ ਵਿਚ ਸ੍ਰੀ ਅਖੰਡ ਸਾਹਿਬ ਆਰੰਭ ਕਰਵਾਏ ਗਏ ਹਨ | ਇਸੇ ਤਹਿਤ ਹਲਕਾ ਸ਼ੁਤਰਾਣਾ ਲਈ ਇਹ ਅਖੰਡ ਪਾਠ ਸਾਹਿਬ ਸਾਬਕਾ ਵਿਧਾਇਕਾ ਬੀਬੀ ਵਨਿੰਦਰ ...

ਪੂਰੀ ਖ਼ਬਰ »

ਅੱਠਵੀਂ ਸੀਸ ਮਾਰਗ ਯਾਤਰਾ ਦਾ ਬਨੂੜ ਖੇਤਰ 'ਚ ਭਰਵਾਂ ਸਵਾਗਤ

ਬਨੂੜ, 13 ਦਸੰਬਰ (ਭੁਪਿੰਦਰ ਸਿੰਘ)-ਗੰਗਾ ਨਰਸਰੀ ਜ਼ੀਰਕਪੁਰ ਦੇ ਸੰਚਾਲਕ ਭਾਈ ਮਨਜੀਤ ਸਿੰਘ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਨੌਵੀਂ ਪਾਤਿਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਹੀਦੀ ...

ਪੂਰੀ ਖ਼ਬਰ »

ਵੱਖ-ਵੱਖ ਪੰਚਾਇਤਾਂ ਨੇ ਹੁਣ ਤੱਕ 36 ਲੱਖ ਰੁਪਏ ਜਮ੍ਹਾਂ ਕਰਵਾਏ- ਢਿੱਲੋਂ

ਪਟਿਆਲਾ, 13 ਦਸੰਬਰ (ਜਸਪਾਲ ਸਿੰਘ ਢਿੱਲੋਂ)- ਪੰਚਾਇਤ ਚੋਣਾਂ ਦੀ ਪ੍ਰਕ੍ਰਿਆ ਸ਼ੁਰੂ ਹੋ ਗਈ ਹੈ | ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਿਕ 15 ਦਸੰਬਰ ਤੋਂ ਨਾਮਜ਼ਦਗੀਆਂ ਦਾ ਕੰਮ ਸ਼ੁਰੂ ਹੋ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਵਿਕਾਸ ...

ਪੂਰੀ ਖ਼ਬਰ »

ਮੁਕਾਬਲਿਆਂ 'ਚ ਫਿਜ਼ੀਕਲ ਕਾਲਜ ਚੁਪਕੀ ਬਣਿਆ ਚੈਂਪੀਅਨ

ਸਮਾਣਾ, 13 ਦਸੰਬਰ (ਗੁਰਦੀਪ ਸ਼ਰਮਾ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਇੰਟਰ ਕਾਲਜ ਰੋਡ ਸਾਈਕਲ ਔਰਤ ਮੁਕਾਬਲੇ ਕਰਵਾਏ ਗਏ | ਜਿਸ 'ਚ ਫਿਜ਼ੀਕਲ ਕਾਲਜ ਚੁਪਕੀ ਦੀਆਂ ਲੜਕੀਆਂ ਦੀ ਟੀਮ ਚੈਂਪੀਅਨ ਬਣੀ | ਕਾਲਜ ਦੀ ਐਮ.ਪੀ. ਐਡ ਭਾਗ ਪਹਿਲਾ ਦੀ ਖਿਡਾਰਨ ਜਗਜੀਤ ਕੌਰ ਨੇ ...

ਪੂਰੀ ਖ਼ਬਰ »

ਵਿਦਿਆਰਥਣਾਂ ਨੇ 300 ਵਾਹਨਾਂ 'ਤੇ ਰਿਫ਼ਲੈਕਟਰ ਲਗਾਏ

ਪਟਿਆਲਾ, 13 ਦਸੰਬਰ (ਗੁਰਵਿੰਦਰ ਸਿੰਘ ਔਲਖ)-ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਪਟਿਆਲਾ ਤੋਂ ਅੱਜ ਯੁਵਕ ਸੇਵਾਵਾਂ ਵਿਭਾਗ ਪਟਿਆਲਾ ਵਲੋਂ ਟਰੈਕਟਰ ਟਰਾਲੀਆਂ, ਰੇਹੜੀਆਂ ਤੇ ਰਿਕਸ਼ਿਆਂ ਉੱਪਰ ਰਿਫ਼ਲੈਕਟਰ ਲਗਾਉਣ ਦੀ ਸ਼ੁਰੂਆਤ ਕੀਤੀ ਗਈ | ਕਾਲਜ ਦੇ ...

ਪੂਰੀ ਖ਼ਬਰ »

1 ਕੁਇੰਟਲ 75 ਕਿਲੋ ਭੁੱਕੀ ਚੂਰਾ ਬਰਾਮਦ

ਨਾਭਾ, 13 ਦਸੰਬਰ (ਕਰਮਜੀਤ ਸਿੰਘ)-ਬੀਤੀ ਰਾਤ ਪੁਲਿਸ ਚੌਾਕੀ ਗਲਵੱਟੀ ਵਲੋਂ ਪਿੰਡ ਢੀਂਗੀ ਨੇੜੇ ਚੋਆ ਪੁਲ ਕੋਲ ਇਕ ਕਾਰ 'ਚੋਂ 1 ਕੁਇੰਟਲ 75 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਪੁਲਿਸ ਚੌਾਕੀ ਗਲਵੱਟੀ ਦੇ ਇੰਚਾਰਜ ਐੱਸ.ਆਈ. ...

ਪੂਰੀ ਖ਼ਬਰ »

ਡੀ ਡੀ ਪੀ ਓ ਢਿੱਲੋਂ ਵਿਰੁੱਧ ਕਾਰਵਾਈ ਕੀਤੀ ਜਾਏ-ਕਿਸਾਨ ਹਿਤ ਸੰਸਥਾਵਾਂ

ਪਟਿਆਲਾ, 13 ਦਸੰਬਰ (ਅਜੀਤ ਬਿਊਰੋ)–ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਦੇ ਰੱਖੜਾ ਕੈਂਪਸ 'ਚ ਜੋ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਲੋਂ ਦਿੱਤੇ ਗਏ ਸਟੇਅ ਦੇ ਬਾਵਜੂਦ ਮਾਲ ਵਿਭਾਗ ਦੇ ਕਾਨੰੂਗੋ ਵਲੋਂ 71 ਬਿਘੇ 11 ਬਿਸਵੇ ਜ਼ਮੀਨ ਦਾ ਕਬਜ਼ਾ ਪੰਚਾਇਤ ਅਫ਼ਸਰ ...

ਪੂਰੀ ਖ਼ਬਰ »

ਨਟਾਸ ਵਲੋਂ ਸਾਰਥਿਕ ਰੰਗਮੰਚ ਜੋੜੀ ਦਾ ਸਨਮਾਨ

ਪਟਿਆਲਾ, 13 ਦਸੰਬਰ (ਗੁਰਵਿੰਦਰ ਸਿੰਘ ਔਲਖ)-ਸਾਰਥਿਕ ਰੰਗ ਮੰਚ ਪਟਿਆਲਾ, ਉੱਤਰ ਖੇਤਰ ਸਭਿਆਚਾਰਕ ਕੇਂਦਰ ਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਦੇ ਸਹਿਯੋਗ ਨਾਲ ਪੰਜਵੇਂ ਨੌਰਾਹ ਰਿਚਰਡਜ਼ 7 ਦਿਨੀਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਸਮਾਪਤੀ ਸਮਾਗਮ 'ਤੇ ਨੈਸ਼ਨਲ ਥੀਏਟਰ ...

ਪੂਰੀ ਖ਼ਬਰ »

ਗਾਂਧੀ ਨਗਰ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰੀਆਂ

ਪਟਿਆਲਾ, 13 ਦਸੰਬਰ (ਗੁਰਪ੍ਰੀਤ ਸਿੰਘ ਚੱਠਾ)-ਸਰਕਾਰੀ ਹਾਈ ਸਕੂਲ ਗਾਂਧੀ ਨਗਰ ਪਟਿਆਲਾ ਦੇ ਵਿਦਿਆਰਥੀਆਂ ਨੇ ਸ.ਮ.ਸ.ਸ ਸਿਵਲ ਲਾਈਨਜ਼ ਪਟਿਆਲਾ ਵਿਖੇ ਹੋਏ ਵਿਦਿਆਰਥੀਆਂ ਦੇ ਬਲਾਕ ਪੱਧਰੀ ਕੰਪਿਊਟਰ ਮੁਕਾਬਲਿਆਂ 'ਚ ਭਾਗ ਲੈ ਕੇ ਕੰਪਿਊਟਰ ਅਧਿਆਪਕਾ ਸ੍ਰੀਮਤੀ ਡਿੰਪਲ ਦੇ ...

ਪੂਰੀ ਖ਼ਬਰ »

ਧਾਗਾ ਮਿੱਲ 'ਚ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ

ਸਮਾਣਾ, 13 ਦਸੰਬਰ (ਸਾਹਿਬ ਸਿੰਘ)-ਸਮਾਣਾ-ਰਾਜਲਾ ਸੜਕ 'ਤੇ ਸਥਿਤ ਪ੍ਰੀਮੀਅਰ ਧਾਗਾ ਮਿੱਲ 'ਚ ਅੱਗ ਲੱਗਣ ਨਾਲ 40 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦੀ ਸੂਚਨਾ ਹੈ | ਅੱਗ ਬੁਝਾਊ ਅਮਲੇ ਨੇ ਪੰਜ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾਉਣ 'ਚ ਸਫ਼ਲਤਾ ਹਾਸਿਲ ...

ਪੂਰੀ ਖ਼ਬਰ »

ਦੋ ਸਾਲ ਪਹਿਲਾਂ ਸੀਵਰੇਜ ਕਾਰਨ ਪੁੱਟੀ ਸੜਕ ਦੁਕਾਨਦਾਰਾਂ ਲਈ ਬਣੀ ਸਿਰਦਰਦੀ

ਬਨੂੜ, 13 ਦਸੰਬਰ (ਭੁਪਿੰਦਰ ਸਿੰਘ)-ਬਨੂੜ ਦੇ ਮੁੱਖ ਬਾਜ਼ਾਰ ਦੀ ਤਰਸਯੋਗ ਸੜਕ ਤੋਂ ਦੁਕਾਨਦਾਰ ਤੇ ਗ੍ਰਾਹਕ ਬਹੁਤ ਪ੍ਰੇਸ਼ਾਨ ਹਨ | ਸੜਕ 'ਤੇ ਪਏ ਡੂੰਘੇ ਖੱਡਿਆਂ ਕਾਰਨ ਨਿੱਤ ਦਿਨ ਹਾਦਸੇ ਵਾਪਰਦੇ ਹਨ ਤੇ ਕਈ ਦੁਕਾਨਦਾਰ ਲੱਤਾਂ, ਬਾਂਹਾਂ ਤੋਂ ਨਕਾਰਾ ਹੋ ਚੁੱਕੇ ਹਨ ਤੇ ਇਕ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX