ਤਾਜਾ ਖ਼ਬਰਾਂ


ਭਾਰਤ ਦੱਖਣੀ ਅਫ਼ਰੀਕਾ ਤੀਸਰਾ ਟੈੱਸਟ : ਭਾਰਤ ਨੂੰ ਲੱਗਾ ਤੀਸਰਾ ਝਟਕਾ, ਕਪਤਾਨ ਕੋਹਲੀ ਆਊਟ
. . .  11 minutes ago
ਹਲਕਾ ਦਾਖਾ ਵਿਖੇ ਗਰਜਣਗੇ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ
. . .  45 minutes ago
ਬਲਾਚੌਰ, 19 ਅਕਤੂਬਰ (ਦੀਦਾਰ ਸਿੰਘ ਬਲਾਚੌਰੀਆ) - ਆਪਣੀਆਂ ਹੱਕੀ ਮੰਗਾਂ ਲਈ ਪੀ.ਡਬਲਿਊ.ਡੀ ਵਰਕਸ਼ਾਪ ਵਰਕਰ ਯੂਨੀਅਨ ਦਾ ਵਿਸ਼ਾਲ ਕਾਫ਼ਲਾ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦਾ ਪਿੱਟ ਸਿਆਪਾ ਕਰਨ ਲਈ ਦਾਖਾ ਵਿਧਾਨ ਸਭਾ ਹਲਕੇ ਲਈ ਰਵਾਨਾ ਹੋਇਆ। ਸੀਨੀਅਰ ਆਗੂ...
ਹਿੰਦ ਪਾਕਿ ਸਰਹੱਦ ਤੋਂ 5 ਕਰੋੜ ਦੀ ਹੈਰੋਇਨ ਬਰਾਮਦ
. . .  about 1 hour ago
ਫ਼ਿਰੋਜ਼ਪੁਰ 19 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਹਿੰਦ ਪਾਕਿ ਕੌਮਾਂਤਰੀ ਸਰਹੱਦ 'ਤੇ ਪੈਂਦੀ ਸਰਹੱਦੀ ਚੌਕੀ ਰਾਜੋ ਕੇ ਦੇ ਖੇਤਰ 'ਚ ਲੱਗੇ ਸਰਹੱਦੀ ਬੁਰਜੀ ਨੰਬਰ 144/4-5 ਲਾਗਿਓਂ ਬੀ.ਐਸ.ਐਫ ਐਕਸ ਐਡਹੌਕ ਪਾਪਾ-ਵੀ ਵਲੋਂ ਹੈਰੋਇਨ ਦਾ ਇਕ ਪੈਕੇਟ ਬਰਾਮਦ ਕਰਨ 'ਚ ਸਫਲਤਾ ਹਾਸਲ...
ਕਮਲੇਸ਼ ਤਿਵਾਰੀ ਦੇ ਕਤਲ ਮਾਮਲੇ 'ਚ 6 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ
. . .  about 1 hour ago
ਲਖਨਊ, 19 ਅਕਤੂਬਰ - ਹਿੰਦੂ ਮਹਾਂਸਭਾ ਦੇ ਸਾਬਕਾ ਪ੍ਰਧਾਨ ਕਮਲੇਸ਼ ਤਿਵਾਰੀ ਦੀ ਹੱਤਿਆ ਮਾਮਲੇ ਵਿਚ ਪੁਲਿਸ ਨੇ ਗੁਜਰਾਤ ਦੇ ਸੂਰਤ ਤੋਂ 6 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਸ਼ੁੱਕਰਵਾਰ ਨੂੰ ਲਖਨਊ ਵਿਚ ਕਮਲੇਸ਼ ਤਿਵਾਰੀ ਦੀ ਬੇਰਹਿਮੀ ਨਾਲ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਗਈ...
ਅੱਜ ਮੋਦੀ ਸਿਰਸਾ ਤੇ ਰੇਵਾੜੀ 'ਚ ਕਰਨਗੇ ਚੋਣ ਰੈਲੀਆਂ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਰਿਆਣਾ ਵਿਚ ਸਿਰਸਾ ਤੇ ਰੇਵਾੜੀ ਵਿਖੇ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੇ ਚੱਲਦਿਆਂ ਆਪਣੀ ਪਾਰਟੀ ਭਾਜਪਾ ਲਈ ਚੋਣ ਰੈਲੀਆਂ ਨੂੰ ਸੰਬੋਧਨ...
ਅੱਜ ਦਾ ਵਿਚਾਰ
. . .  about 2 hours ago
ਜਲੰਧਰ 'ਚ ਪੱਤਰਕਾਰ 'ਤੇ ਹਮਲਾ
. . .  1 day ago
ਜਲੰਧਰ , 18 ਅਕਤੂਬਰ -ਗੁਰੂ ਨਾਨਕ ਮਿਸ਼ਨ ਹਸਪਤਾਲ ਨਜ਼ਦੀਕ ਇਕ ਪੱਤਰਕਾਰ 'ਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਤੇ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ।
ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੇ ਨਾਂ 'ਤੇ ਦਾਦੂਵਾਲ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  1 day ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਸਰਬੱਤ ਖ਼ਾਲਸਾ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਪਹਿਲਾਂ ਜ਼ਮਾਨਤ ਦੇਣ ਦੇ ਹੁਕਮਾਂ ਉਪਰੰਤ ਜ਼ਮਾਨਤ ਦੇ ਭਰੇ ਕਾਗ਼ਜ਼ਾਂ ਦੀ ਤਸਦੀਕ ਨਾ ਹੋਣ ਦੀ ਗੱਲ ਕਰਦਿਆਂ ਨੈਬ ...
ਭਿਆਨਕ ਸੜਕ ਹਾਦਸੇ 'ਚ 4 ਵਿਅਕਤੀਆਂ ਦੀ ਮੌਤ
. . .  1 day ago
ਬੱਧਨੀ ਕਲਾਂ, 18 ਅਕਤੂਬਰ {ਸੰਜੀਵ ਕੋਛੜ }-ਮੋਗਾ ਬਰਨਾਲਾ ਨੈਸ਼ਨਲ ਹਾਈ ਵੇਅ 'ਤੇ ਪਿੰਡ ਬੋਡੇ ਨਜ਼ਦੀਕ ਸੜਕ ਹਾਦਸੇ 'ਚ ਬੱਸ ਅਤੇ ਕਾਰ ਦੀ ਟੱਕਰ 'ਚ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਗੰਭੀਰ ਫੱਟੜ ...
ਜਥੇਦਾਰ ਦਾਦੂਵਾਲ ਨੂੰ ਗ੍ਰਿਫ਼ਤਾਰੀ ਉਪਰੰਤ ਦੇਰ ਸ਼ਾਮ ਅਦਾਲਤ 'ਚ ਕੀਤਾ ਪੇਸ਼
. . .  1 day ago
ਤਲਵੰਡੀ ਸਾਬੋ ,18 ਅਕਤੂਬਰ (ਰਣਜੀਤ ਸਿੰਘ ਰਾਜੂ) -ਅੱਜ ਸਵੇਰੇ ਤਲਵੰਡੀ ਸਾਬੋ ਤੋਂ 3 ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤੇ ਗਏ ਸਰਬੱਤ ਖ਼ਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਦੇਰ ਸ਼ਾਮ 107/151 ਤਹਿਤ ਨੈਬ ...
ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ ਹੈਰੋਇਨ ਸਮੇਤ ਕੀਤਾ ਕਾਬੂ
. . .  1 day ago
ਜਲੰਧਰ, 18 ਅਕਤੂਬਰ- ਜਲੰਧਰ ਦੇ ਥਾਣਾ ਲਾਂਬੜਾ ਦੀ ਪੁਲਿਸ ਨੇ ਕਿੰਨਰ ਗੈਂਗ ਦੇ ਚਾਰ ਮੈਂਬਰਾਂ ਨੂੰ 161 ਗ੍ਰਾਮ ਹੈਰੋਇਨ, ਇਕ ਐਕਟਿਵਾ ਅਤੇ ਦੋ ਇਲੈੱਕਟ੍ਰਾਨਿਕ ਕੰਡੇ ਸਮੇਤ ਕਾਬੂ ਕੀਤਾ ਹੈ। ਪੁਲਿਸ ਵੱਲੋਂ ਮਾਮਲਾ...
ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਦਰ ਬਾਜ਼ਾਰ ਵਿਖੇ ਹੋਇਆ ਹੰਗਾਮਾ
. . .  1 day ago
ਤਪਾ ਮੰਡੀ,18 ਅਕਤੂਬਰ (ਪ੍ਰਵੀਨ ਗਰਗ) - ਸਥਾਨਕ ਸਦਰ ਬਾਜ਼ਾਰ ਵਿਖੇ ਤਿਉਹਾਰਾਂ ਦੇ ਮੱਦੇਨਜ਼ਰ ਚੁੱਕੇ ਜਾ ਰਹੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੇ ਮੁਲਾਜ਼ਮ ...
ਸਿਹਤ ਵਿਭਾਗ ਨੇ 1 ਕੁਇੰਟਲ 60 ਕਿੱਲੋ ਨਕਲੀ ਘਿਉ ਕੀਤਾ ਜ਼ਬਤ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਨਵਦੀਪ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸਿਹਤ ਵਿਭਾਗ ਦੀ ਫੂਡ ਸੇਫ਼ਟੀ ...
ਪਾਕਿਸਤਾਨ ਸਰਕਾਰ ਵੱਲੋਂ ਸੰਗਤਾਂ ਤੋਂ 20 ਡਾਲਰ ਵਸੂਲਣਾ ਯੋਗ ਨਹੀਂ : ਪ੍ਰੋ. ਬਡੂੰਗਰ
. . .  1 day ago
ਪਟਿਆਲਾ, 18 ਅਕਤੂਬਰ (ਅਮਨਦੀਪ ਸਿੰਘ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿ ਸਰਕਾਰਾਂ ਵੱਲੋਂ...
ਕੈਪਟਨ ਨੇ ਇਮਰਾਨ ਖਾਨ ਨੂੰ ਸ਼ਰਧਾਲੂਆਂ 'ਤੇ ਲਗਾਈ ਫ਼ੀਸ ਵਾਪਸ ਲੈਣ ਦੀ ਕੀਤੀ ਅਪੀਲ
. . .  1 day ago
ਚੰਡੀਗੜ੍ਹ, 18 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਟਵੀਟ ਕੀਤਾ। ਇਸ ਟਵੀਟ ਦੇ ਜਰੀਏ ਕੈਪਟਨ ਨੇ ਇਮਰਾਨ ਖਾਨ ਨੂੰ...
ਪੰਜਾਬ ਦੀ ਸਿਆਸਤ 'ਚ 21 ਤਰੀਕ ਨੂੰ ਪਵੇਗਾ ਨਵਾਂ ਮੋੜ - ਸੁਖਬੀਰ ਬਾਦਲ
. . .  1 day ago
ਪੁਲਿਸ ਥਾਣਾ ਰਾਜਾਸਾਂਸੀ ਤੇ ਕੰਬੋਅ ਵੱਲੋਂ ਮਨਾਇਆ ਗਿਆ ਰਾਜ ਪੱਧਰੀ ਪੁਲਿਸ ਸੋਗ ਯਾਦਗਾਰੀ ਦਿਵਸ
. . .  1 day ago
ਹਿੰਦੂ ਮਹਾਂਸਭਾ ਦੇ ਨੇਤਾ ਕਮਲੇਸ਼ ਤਿਵਾੜੀ ਦੀ ਹੱਤਿਆ
. . .  1 day ago
ਪਾਕਿਸਤਾਨ ਕ੍ਰਿਕਟ ਟੀਮ 'ਚ ਵੱਡਾ ਬਦਲਾਅ, ਸਰਫ਼ਰਾਜ਼ ਅਹਿਮਦ ਦੀ ਟੈਸਟ ਅਤੇ ਟੀ-20 ਕਪਤਾਨੀ ਤੋਂ ਛੁੱਟੀ
. . .  1 day ago
ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 3 ਮੈਂਬਰ ਕਾਬੂ
. . .  1 day ago
ਅਸਮਾਨ 'ਚ ਛਾਏ ਬੱਦਲਾਂ ਨੇ ਕਿਸਾਨਾਂ ਦੀ ਵਧਾਈ ਚਿੰਤਾ
. . .  1 day ago
ਭਾਈ ਲੌਂਗੋਵਾਲ ਨੇ ਗੁਰਦੁਆਰਾ ਬੇਰ ਸਾਹਿਬ ਵਿਖੇ ਉਸਾਰਿਆ ਪ੍ਰਬੰਧਕੀ ਕੰਪਲੈਕਸ ਕੀਤਾ ਸੰਗਤਾਂ ਨੂੰ ਸਮਰਪਿਤ
. . .  1 day ago
ਭਾਜਪਾ ਮਹਿਲਾ ਮੋਰਚਾ ਨੇ ਐਸ.ਪੀ ਦਫ਼ਤਰ ਦਾ ਕੀਤਾ ਘਿਰਾਓ
. . .  1 day ago
ਕਸ਼ਮੀਰ 'ਚ ਅੱਤਵਾਦੀਆਂ ਵਲੋਂ ਮਾਰੇ ਗਏ ਵਪਾਰੀ ਚਰਨਜੀਤ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  1 day ago
ਮੁੜ ਬਲੈਕ ਲਿਸਟ ਹੋਣੋਂ ਬਚਿਆ ਪਾਕਿਸਤਾਨ, ਐੱਫ. ਏ. ਟੀ. ਐੱਫ. ਦੀ ਬੈਠਕ 'ਚ ਮਿਲਿਆ 2020 ਤੱਕ ਦਾ ਸਮਾਂ
. . .  1 day ago
ਮਾਲਵੇ 'ਚ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੇ ਸੂਤੇ ਸਾਹ, ਕਈ ਥਾਂਈਂ ਖੇਤਾਂ 'ਚ ਵਿਛੀ ਝੋਨੇ ਦੀ ਫ਼ਸਲ
. . .  1 day ago
ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਾਖ਼ਲ ਕੀਤੀ ਚਾਰਜਸ਼ੀਟ
. . .  1 day ago
ਫਗਵਾੜਾ 'ਚ ਚੋਣ ਪ੍ਰਚਾਰ ਲਈ ਜਲੰਧਰ ਤੋਂ ਰਵਾਨਾ ਹੋਈ ਭਾਜਪਾ ਦੀ ਬਾਈਕ ਰੈਲੀ
. . .  1 day ago
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੈਪਟਨ
. . .  1 day ago
ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲੱਗੀ ਅੱਗ
. . .  1 day ago
ਬਠਿੰਡਾ ਵਿਖੇ ਨਹਿਰ 'ਚੋਂ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ
. . .  1 day ago
ਰਵਿਦਾਸ ਮੰਦਰ ਨੂੰ ਢਾਹੁਣ ਦਾ ਮਾਮਲਾ : ਮੁੜ ਉਸੇ ਥਾਂ 'ਤੇ ਬਣੇਗਾ ਮੰਦਰ, ਕੇਂਦਰ ਸਰਕਾਰ ਦੇਵੇਗੀ ਜ਼ਮੀਨ
. . .  1 day ago
ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  1 day ago
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  1 day ago
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  1 day ago
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  1 day ago
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  1 day ago
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  about 1 hour ago
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  about 1 hour ago
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  about 1 hour ago
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  2 minutes ago
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  24 minutes ago
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  38 minutes ago
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  about 1 hour ago
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  about 1 hour ago
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  about 1 hour ago
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  about 1 hour ago
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  1 day ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  1 day ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਮੱਘਰ ਸੰਮਤ 550

ਜਲੰਧਰ

ਹਾਈਡ੍ਰੌਲਿਕ ਸਿਲੰਡਰ ਫਟਣ ਕਾਰਨ ਅਲਮੀਨੀਅਮ ਪ੍ਰੈਸ਼ਰ ਡਾਈ ਕਾਸਟਿੰਗ ਫ਼ੈਕਟਰੀ 'ਚ ਧਮਾਕਾ

ਮਕਸੂਦਾਂ, 13 ਦਸੰਬਰ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਗਦਈਪੁਰ ਖੇਤਰ 'ਚ ਸਥਿਤ ਦੁਪਹਿਰ ਸਾਢੇ 11-12 ਵਜੇ ਦੇ ਕਰੀਬ ਇਕ ਅਲਮੀਨੀਅਮ ਪ੍ਰੈਸ਼ਰ ਡਾਈ ਕਾਸਟਿੰਗ ਫ਼ੈਕਟਰੀ 'ਚ ਹੋਏ ਜ਼ੋਰਦਾਰ ਧਮਾਕੇ ਨੇ ਪੂਰੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ | ਧਮਾਕਾ ਇਨ੍ਹਾਂ ਜ਼ੋਰਦਾਰ ਸੀ ਕਿ ਨਾ ਸਿਰਫ਼ ਫ਼ੈਕਟਰੀ ਦੀ 25 ਫੁੱਟ ਦੇ ਕਰੀਬ ਊੱਚੀ ਸੀਮੈਂਟ ਸਲੇਟਾਂ ਦੀ ਸ਼ੈੱਡ ਪੂਰੀ ਤਰ੍ਹਾਂ ਚੂਰ-ਚੂਰ ਹੋ ਗਈ ਬਲਕਿ ਫ਼ੈਕਟਰੀ ਦੇ ਦਰਵਾਜੇ-ਬਾਰੀਆਂ ਦੇ ਸ਼ੀਸ਼ੇ ਵੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਏ | ਇਸ ਤੋਂ ਇਲਾਵਾ ਫ਼ੈਕਟਰੀ ਦੇ ਨਾਲ ਬਣੇ ਪ੍ਰਵਾਸੀ ਮਜ਼ਦੂਰਾਂ ਦੇ ਵਿਹੜੇ ਦੇ ਕੁਆਟਰਾਂ ਦੀਆਂ ਕੰਧਾਂ ਵੀ ਹਿੱਲ ਗਈਆਂ ਤੇ ਇਕ ਕੁਆਟਰ ਦੀ ਛੱਤ ਵੀ ਡਿੱਗ ਗਈ, ਜਿਸ ਅੰਦਰ ਛੋਟੇ ਬੱਚੇ ਮੌਜੂਦ ਸਨ ਜੋਕਿ ਚੰਗੀ ਕਿਸਮਤ ਦੇ ਚੱਲਦਿਆਂ ਬਾਲ-ਬਾਲ ਬਚ ਗਏ | ਹਾਦਸੇ 'ਚ ਫ਼ੈਕਟਰੀ 'ਚ ਕੰਮ ਕਰ ਰਹੇ ਤਿੰਨ ਮਜ਼ਦੂਰ ਪ੍ਰਮੋਦ ਕੁਮਾਰ ਜਿਸ ਦਾ ਇਕ ਹੱਥ ਫਰੈਕਚਰ ਹੋ ਗਿਆ ਤੇ ਮੂੰਹ 'ਤੇ ਕੁਝ ਸੱਟਾ ਲੱਗੀਆਂ, ਰਾਮ ਕੁਮਾਰ ਜਿਸ ਦਾ ਮੂੰਹ ਗੰਭੀਰ ਰੂਪ ਨਾਲ ਝੁਲਸ ਗਿਆ ਤੇ ਰਾਮਨਾਥ ਜਿਸ ਦਾ ਮੂੰਹ, ਸੱਜਾ ਹੱਥ ਤੇ ਪੈਰ ਸੜ ਗਏ | ਹਾਲਾਂਕਿ ਡਾਕਟਰਾਂ ਵਲੋਂ ਜ਼ਖ਼ਮੀਆਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ | ਧਮਾਕੇ ਕਾਰਨ ਫ਼ੈਕਟਰੀ 'ਚ ਹੜਕੰਪ ਮੱਚ ਗਿਆ | ਫ਼ੈਕਟਰੀ ਮਾਲਕਾਂ ਵਲੋਂ ਜ਼ਖ਼ਮੀਆਂ ਨੂੰ ਹਸਪਤਾਲ ਭਿਜਵਾ ਫ਼ੈਕਟਰੀ ਦੇ ਗੇਟ ਬੰਦ ਕਰ ਦਿੱਤੇ ਗਏ ਜਿਸ ਕਾਰਨ ਮੌਕੇ 'ਤੇ ਇਕੱਠਾ ਹੋਏ ਮਜ਼ਦੂਰਾਂ ਵਲੋਂ ਫ਼ੈਕਟਰੀ ਮਾਲਕਾਂ ਿਖ਼ਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਘਟਨਾ ਦੀ ਸੂਚਨਾ ਮਿਲਦੇ ਡੀ. ਐਸ. ਪੀ. ਕਰਤਾਰਪੁਰ ਦਿਗਵਿਜੈ ਕਪਿਲ, ਥਾਣਾ ਮਕਸੂਦਾਂ ਦੇ ਮੁਖੀ ਰਮਨਦੀਪ ਸਿੰਘ ਤੇ ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਸੰਜੀਵ ਕੁਮਾਰ ਮੌਕੇ 'ਤੇ ਪੁੱਜੇ ਤੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਉਣ ਦੀ ਗੱਲ ਕਹੀ |
ਹਾਈਡ੍ਰੌਲਿਕ ਸਿਲੰਡਰ ਫੱਟਣ ਕਾਰਨ ਵਾਪਰਿਆ ਹਾਦਸਾ -ਫ਼ੈਕਟਰੀ ਮਾਲਕ
ਯੂਨਾਈਟਿਡ ਕਾਸਟਿੰਗ ਫ਼ੈਕਟਰੀ ਦੇ ਮਾਲਕ ਰਾਜੀਵ ਧੀਰ ਨੇ ਦੱਸਿਆ ਕਿ ਮਸ਼ੀਨ ਦੇ ਨਾਲ ਹਾਈਡ੍ਰੌਲਿਕ ਸਿਲੰਡਰ ਲੱਗਾ ਹੁੰਦਾ ਹੈ ਜਿਸ ਤੋਂ ਬਲਾਸਟ ਹੋ ਗਿਆ | ਬਲਾਸਟ ਦੇ ਕਾਰਨ ਕੋਈ ਚੀਜ਼ ਜ਼ੋਰਦਾਰ ਸ਼ੈੱਡ ਦੇ ਬੀਮ ਦੇ ਸੈਂਟਰ ਪੁਆਇੰਟ ਨਾਲ ਟਕਰਾਈ ਜਿਸ ਕਾਰਨ ਸ਼ੈੱਡ ਪੂਰੀ ਤਰ੍ਹਾਂ ਨੁਕਸਾਨੀ ਗਈ ਤੇ ਹਾਦਸੇ 'ਚ ਤਿੰਨ ਮਜ਼ਦੂਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਲੈ ਜਾਇਆ ਗਿਆ | ਫ਼ੈਕਟਰੀ ਮਾਲਕ ਅਨੁਸਾਰ ਜਿਸ ਥਾਂ 'ਤੇ ਹਾਦਸਾ ਵਾਪਰਿਆ ਉਹ ਫ਼ੈਕਟਰੀ ਦਾ ਹਿੱਸਾ 12-13 ਮਰਲੇ 'ਚ ਮੌਜੂਦ ਹੈ ਜਦਕਿ ਉਨ੍ਹਾਂ ਦੇ ਫ਼ੈਕਟਰੀ 'ਚ ਪ੍ਰੈਸ਼ਰ ਕਾਸਟਿੰਗ ਮਸ਼ੀਨ ਦੇ ਯੂਨਿਟ ਹਾਦਸੇ ਵਾਲੀ ਫ਼ੈਕਟਰੀ ਦੇ ਸਾਹਮਣੇ ਵੀ ਮੌਜੂਦ ਹਨ | ਫ਼ੈਕਟਰੀ ਮਾਲਕ ਅਨੁਸਾਰ ਉਨ੍ਹਾਂ ਨੂੰ 30 ਸਾਲ ਹੋ ਗਏ ਫ਼ੈਕਟਰੀ ਚਲਾਉਂਦੇ ਪਰ ਪਹਿਲੀ ਵਾਰ ਇਸ ਤਰ੍ਹਾਂ ਦਾ ਹਾਦਸੇ ਦਾ ਸਾਹਮਣਾ ਕਰਨਾ ਪਿਆ | ਹਾਦਸੇ ਦੇ ਕਾਰਨਾਂ ਦੀ ਉਹ ਪੜਤਾਲ ਕਰ ਰਹੇ ਹਨ ਕਿਉਂਕਿ ਅਜਿਹਾ ਪਹਿਲਾ ਕਦੇ ਵੀ ਨਹੀਂ ਹੋਇਆ |
ਮਜ਼ਦੂਰਾਂ ਵਲੋਂ ਨਾਅਰੇਬਾਜ਼ੀ
ਹਾਦਸਾਇਨ੍ਹਾਂ ਜ਼ੋਰਦਾਰ ਸੀ ਕਿ ਧਮਾਕੇ ਦੀ ਖ਼ਬਰ ਪੂਰੇ ਇਲਾਕੇ 'ਚ ਅੱਗ ਵਾਂਗ ਫੈਲ ਗਈ | ਘਟਨਾ ਦੀ ਸੂਚਨਾ ਮਿਲਦੇ ਵੱਡੀ ਗਿਣਤੀ 'ਚ ਫ਼ੈਕਟਰੀ 'ਚ ਕੰਮ ਕਰਦੇ ਵਰਕਰਾਂ ਦੇ ਪਰਿਵਾਰ ਮੈਂਬਰ ਤੇ ਮਜ਼ਦੂਰ ਲੀਡਰ ਮੌਕੇ 'ਤੇ ਪੁੱਜ ਗਏ ਪਰ ਫ਼ੈਕਟਰੀ ਮਾਲਕਾਂ ਵਲੋਂ ਫ਼ੈਕਟਰੀ ਦਾ ਗੇਟ ਬੰਦ ਕਰ ਦਿੱਤਾ ਗਿਆ ਅਤੇ ਨਾਂ ਹੀ ਕਿਸੇ ਨੂੰ ਅੰਦਰ ਜਾਣ ਦਿੱਤਾ ਗਿਆ ਤੇ ਨਾਂ ਹੀ ਫ਼ੈਕਟਰੀ 'ਚ ਮੌਜੂਦ ਮਜ਼ਦੂਰਾਂ ਨੂੰ ਹੀ ਬਾਹਰ ਆਉਣ ਦਿੱਤਾ ਗਿਆ ਜਿਸ ਤੋਂ ਖ਼ਫ਼ਾ ਮਜ਼ਦੂਰਾਂ ਦੇ ਪਰਿਵਾਰ ਮੈਂਬਰਾਂ ਅਤੇ ਪੂਰਵਾਂਚਲ ਵਿਕਾਸ ਮਹਾਂਸਭਾ ਦੇ ਪੰਜਾਬ ਪ੍ਰਧਾਨ ਸੱਚਿਦਾਨੰਦ ਨੇ ਆਪਣੇ ਸਾਥੀਆਂ ਨਾਲ ਰੋਸ 'ਚ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੂੰ ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀਆਂ ਵਲੋਂ ਸ਼ਾਂਤ ਕੀਤਾ ਗਿਆ ਅਤੇ ਹਾਦਸੇ ਬਾਰੇ ਜਾਣੂ ਕਰਵਾਇਆ ਗਿਆ |
ਦੇਰ ਸ਼ਾਮ ਤੱਕ ਨਹੀਂ ਹੋਈ ਕੋਈ ਕਾਨੂੰਨੀ ਕਾਰਵਾਈ
ਘਟਨਾ ਦੀ ਸੂਚਨਾ ਮਿਲਦੇ ਚਾਹੇ ਡੀ.ਐਸ.ਪੀ. ਕਰਤਾਰਪੁਰ ਤੇ ਥਾਣਾ ਮੁਖੀ ਭਾਰੀ ਪੁਲਿਸ ਫੋਰਸ ਨਾਲ ਮੌਕੇ 'ਤੇ ਪੁੱਜੇ | ਉਨ੍ਹਾਂ ਦੱਸਿਆ ਕਿ ਹਾਦਸੇ 'ਚ ਤਿੰਨ ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਦੀ ਹਾਲਤ ਖ਼ਤਰੇ 'ਚੋਂ ਬਾਹਰ ਦੱਸੀ ਜਾ ਰਹੀ ਹੈ ਪਰ ਦੇਰ ਸ਼ਾਮ ਤੱਕ ਪੁਲਿਸ ਵਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ | ਜਾਂਚ ਅਧਿਕਾਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਵਲੋਂ ਜ਼ਖ਼ਮੀਆਂ ਨੂੰ ਅਨਫਿੱਟ ਦੱਸਿਆ ਗਿਆ ਹੈ | ਜ਼ਖ਼ਮੀਆਂ ਦੇ ਬਿਆਨਾਂ ਉਪਰੰਤ ਹੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |
ਫ਼ੈਕਟਰੀ ਦੇ ਨਾਲ ਬਣੇ ਕੁਆਟਰ ਦੀ ਵੀ ਡਿੱਗੀ ਛੱਤ
ਧਮਾਕੇ ਦੇ ਕਾਰਨ ਫ਼ੈਕਟਰੀ ਦੇ ਆਸਪਾਸ ਬਣੇ ਮਕਾਨਾਂ ਦੀਆਂ ਕੰਧਾ ਤੱਕ ਹਿੱਲ ਗਈਆਂ | ਫ਼ੈਕਟਰੀ ਦੇ ਨਾਲ ਹੀ ਇਕ ਪ੍ਰਵਾਸੀ ਮਜ਼ਦੂਰਾਂ ਦਾ ਵਿਹੜਾ ਬਣਿਆ ਹੋਇਆ ਹੈ ਜਿੱਥੇ ਇਕ ਕਵਾਟਰ ਦੀਆਂ ਲੱਕੜ ਦੇ ਬਾਲਿਆਂ ਦੀ ਬਣੀ ਛੱਤਾ ਦਾ ਇਕ ਹਿੱਸਾ ਡਿੱਗ ਗਿਆ | ਹਾਦਸੇ ਦੇ ਸਮੇਂ ਕ੍ਰਿਸ਼ਨ ਪ੍ਰਸਾਦ ਦੇ ਕੁਆਟਰ 'ਚ ਦੋ ਛੋਟੇ ਬੱਚੇ ਮੌਜੂਦ ਸਨ ਪਰ ਛੱਤ ਦੇ ਡਿੱਗੇ ਹਿੱਸੇ ਦੀ ਲਪੇਟ 'ਚ ਆਉਣੋ ਬਚ ਗਏ | ਹਾਲਾਂਕਿ ਕੁਆਟਰ ਦੇ ਬਾਹਰ ਮੌਜੂਦ ਬੈਠੀ ਇਕ ਔਰਤ ਰੰਜਨਾ ਦੇ ਫ਼ੈਕਟਰੀ ਦੀ ਛੱਤ ਦਾ ਇਕ ਹਿੱਸਾ ਆ ਕੇ ਡਿੱਗ ਗਿਆ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ |

ਨਾਜਾਇਜ਼ ਸ਼ਰਾਬ ਦੀਆਂ 720 ਬੋਤਲਾਂ ਸਮੇਤ ਦੋ ਕਾਬੂ

ਜਲੰਧਰ ਛਾਉਣੀ, 13 ਦਸੰਬਰ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਉੱਪ ਪੁਲਿਸ ਚੌਕੀ ਪਰਾਗਪੁਰ ਦੇ ਇੰਚਾਰਜ ਕਮਲਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਗੁਪਤ ਸੂਚਨਾ ਦੇ ਆਧਾਰ 'ਤੇ ਪਿੰਡ ਕੋਟ ਕਲਾਂ ਨੇੜੇ ਨਾਕਾਬੰਦੀ ਕਰਦੇ ਹੋਏ ਸ਼ਰਾਬ ਦੀ ਸਪਲਾਈ ਕਰਨ ਵਾਲੇ ਦੋ ਤਸਕਰਾਂ ਨੂੰ ...

ਪੂਰੀ ਖ਼ਬਰ »

ਨਿਗਮ 'ਚ ਸ਼ਾਮਿਲ ਹੋਏ 12 ਪਿੰਡਾਂ 'ਚ ਐਨ.ਓ.ਸੀ. ਨੀਤੀ ਲਾਗੂ ਨਹੀਂ

ਜਲੰਧਰ, 13 ਦਸੰਬਰ (ਸ਼ਿਵ)-ਜਲੰਧਰ ਛਾਉਣੀ ਦੇ ਇਲਾਕੇ 'ਚ ਆਉਂਦੇ 12 ਪਿੰਡਾਂ ਨੂੰ ਨਿਗਮ ਵਿਚ ਸ਼ਾਮਿਲ ਕਰ ਲਿਆ ਗਿਆ ਹੈ ਪਰ ਇਸ ਜਗ੍ਹਾ ਵਿਚ ਅਣਅਧਿਕਾਰਤ ਕਾਲੋਨੀਆਂ 'ਚ ਪਲਾਟਾਂ ਨੂੰ ਰੈਗੂਲਰ ਕਰਵਾਉਣ ਵਾਲੀ ਐਨ.ਓ.ਸੀ. ਨੀਤੀ 'ਤੇ ਫਿਲਹਾਲ ਰੋਕ ਲੱਗੀ ਹੋਣ ਕਰਕੇ ਲੋਕ ਕਾਫ਼ੀ ...

ਪੂਰੀ ਖ਼ਬਰ »

ਪਿਆਜ਼ਾਂ ਦੇ ਬੋਰਿਆਂ ਹੇਠ ਲੁਕੋ ਕੇ ਲਿਆਂਦੀ 3.5 ਕੁਇੰਟਲ ਭੁੱਕੀ ਸਮੇਤ 3 ਤੱਸਕਰ ਕਾਬੂ

ਜਲੰਧਰ/ਫਿਲੌਰ, 13 ਦਸੰਬਰ (ਐੱਮ. ਐੱਸ. ਲੋਹੀਆ, ਸੁਰਜੀਤ ਸਿੰਘ ਬਰਨਾਲਾ)- ਕਾਊਾਟਰ ਇੰਟੈਲੀਜੈਂਸ ਵਿੰਗ ਵਲੋਂ ਇਕ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕਰਕੇ 3 ਤੱਸਕਰਾਂ ਨੂੰ 3.5 ਕੁਇੰਟਲ ਭੁੱਕੀ ਸਮੇਤ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ...

ਪੂਰੀ ਖ਼ਬਰ »

ਮੇਅਰ ਵਲੋਂ ਸਵੀਪਿੰਗ ਘੋਟਾਲੇ ਦੀ ਜਾਂਚ ਵਿਜੀਲੈਂਸ ਨੂੰ ਸੌ ਾਪਣ ਦੀ ਤਿਆਰੀ

ਜਲੰਧਰ, 13 ਦਸੰਬਰ (ਸ਼ਿਵ ਸ਼ਰਮਾ)- ਨਗਰ ਨਿਗਮ ਦੇ ਬਹੁਚਰਚਿਤ ਸਵੀਪਿੰਗ ਮਸ਼ੀਨ ਘੋਟਾਲੇ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣ ਦੇ ਮਾਮਲੇ 'ਚ ਕੰਮ ਅੱਗੇ ਨਾ ਤੋਰਨ ਤੋਂ ਨਾਰਾਜ਼ ਮੇਅਰ ਜਗਦੀਸ਼ ਰਾਜਾ ਹੁਣ ਇਸ ਨੂੰ ਲੈ ਕੇ ਸਖ਼ਤੀ ਕਰਨ ਦੀ ਤਿਆਰੀ ਵਿਚ ਹਨ | ਕਮਿਸ਼ਨਰ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ

ਗੁਰਾਇਆ, 13 ਦਸੰਬਰ (ਬਲਵਿੰਦਰ ਸਿੰਘ)-ਇੱਥੇ ਆਲ ਇੰਡੀਆ ਰੇਡੀਉ ਟਰਾਂਸਮੀਟਰ ਸਾਹਮਣੇ ਵਾਪਰੇ ਸੜਕ ਹਾਦਸੇ 'ਚ ਇਕ ਦੀ ਮੌਤ ਹੋ ਗਈ | ਮਿਲੀ ਜਾਣਕਾਰੀ ਮੁਤਾਬਿਕ ਜਗਤਾਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਨਿਹਾਲਗੜ੍ਹ ਗੁਰਾਇਆ ਤੋਂ ਮੋਟਰਸਾਈਕਲ ਤੇ ਫਗਵਾੜਾ ਵੱਲ ਜਾ ਰਿਹਾ ...

ਪੂਰੀ ਖ਼ਬਰ »

ਰਾਮਾ ਮੰਡੀ 'ਚ ਪੁਲਿਸ ਵਲੋਂ ਫਲੈਗ ਮਾਰਚ

ਜਲੰਧਰ ਛਾਉਣੀ, 13 ਦਸੰਬਰ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਮੁਖੀ ਜੀਵਨ ਸਿੰਘ ਨੇ ਅੱਜ ਸਮੇਤ ਪੁਲਿਸ ਪਾਰਟੀ ਤੇ ਐਸ.ਓ.ਜੀ. ਟੀਮ ਨੂੰ ਨਾਲ ਲੈ ਕੇ ਰਾਮਾ ਮੰਡੀ ਮਾਰਕੀਟ ਤੇ ਲਾਗਲੇ ਖੇਤਰਾਂ 'ਚ ਫਲੈਗ ਮਾਰਚ ਕੱਢਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜੀਵਨ ...

ਪੂਰੀ ਖ਼ਬਰ »

ਆਲ ਇੰਡੀਆ ਪੁਲਿਸ ਅਥਲੈਟਿਕਸ ਚੈਂਪੀਅਨਸ਼ਿਪ 'ਚੋਂ ਪੰਜਾਬ ਪੁਲਿਸ ਨੇ 3 ਸੋਨ ਤੇ 1 ਕਾਂਸੀ ਦਾ ਤਗਮਾ ਹਾਸਲ ਕੀਤਾ

ਜਲੰਧਰ, 13 ਦਸੰਬਰ (ਜਤਿੰਦਰ ਸਾਬੀ)- ਨਵੀ ਦਿੱਲੀ ਵਿਖੇ ਸੀ.ਆਈ.ਐਸ.ਐਫ ਵਲੋਂ ਕਰਵਾਈ ਜਾ ਰਹੀ 67ਵੀਂ ਆਲ ਇੰਡੀਆ ਪੁਲਿਸ ਅਥਲੈਟਿਕਸ ਚੈਂਪੀਅਨਸ਼ਿਪ ਦੇ ਵਿਚੋਂ ਪੰਜਾਬ ਪੁਲਿਸ ਦੇ ਅਥਲੀਟਾਂ ਨੇ ਤੀਜੇ ਦਿਨ 3 ਸੋਨ ਤੇ 1 ਕਾਂਸੀ ਦਾ ਤਗਮਾਂ ਹਾਸਲ ਕੀਤਾ ਤੇ ਹੌਲਦਾਰ ਰੁਪਿੰਦਰ ...

ਪੂਰੀ ਖ਼ਬਰ »

ਰਾਮਾ ਮੰਡੀ ਦੀਆਂ ਨਾਜਾਇਜ਼ ਇਮਾਰਤਾਂ ਨੂੰ ਜਲਦ ਜਾਰੀ ਹੋਣਗੇ ਨੋਟਿਸ

ਜਲੰਧਰ, 13 ਦਸੰਬਰ (ਸ਼ਿਵ)-ਰਾਮਾ ਮੰਡੀ ਇਲਾਕੇ 'ਚ ਨਾਜਾਇਜ਼ ਇਮਾਰਤਾਂ ਬਣਨ ਦੇ ਦੋਸ਼ ਲੱਗਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਵੀ ਹਰਕਤ ਵਿਚ ਆਉਂਦਾ ਦਿਖਾਈ ਦੇ ਰਿਹਾ ਹੈ | ਇਸ ਮਾਮਲੇ ਵਿਚ ਨਵੇਂ ਨੋਟਿਸ ਵੀ ਜਾਰੀ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਜਾ ਸਕਦੀ ਹੈ | ਸੰਯੁਕਤ ...

ਪੂਰੀ ਖ਼ਬਰ »

ਪਟਵਾਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਕੰਮਕਾਜ ਰੱਖਿਆ ਠੱਪ

ਜਲੰਧਰ, 13 ਦਸੰਬਰ (ਚੰਦੀਪ ਭੱਲਾ)—ਦੀ ਰੈਵੀਨਿਊ ਪਟਵਾਰ ਯੂਨੀਅਨ ਨੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨਾਂ 13 ਤੇ 14 ਦਸੰਬਰ ਦੀ ਸਮੂਹਿਕ ਛੁੱਟੀ ਲੈ ਕੇ ਕੰਮਕਾਜ ਠੱਪ ਰੱਖਿਆ | ਇਸ ਸਬੰਧੀ ਗੱਲਬਾਤ ਕਰਦੇ ਹੋਏ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਹਿਸੀਲ ਜਲੰਧਰ-1 ਧੀਰਾ ...

ਪੂਰੀ ਖ਼ਬਰ »

ਖੇਤੀ ਬਰਾਮਦ ਨੀਤੀ ਲਈ ਡਰਿਪ ਕੈਪੀਟਲ ਲਾਹੇਬੰਦ-ਮੁਕੇਸ਼ਵਰ

ਜਲੰਧਰ, 13 ਦਸੰਬਰ (ਸ਼ਿਵ)- ਡਰਿੱਪ ਕੈਪੀਟਲ ਦੇ ਕੁ ਸੀ.ਈ.ਓ. ਤੇ ਕੁ ਫਾੳਾੂਡਰ ਪੁਸ਼ਕਰ ਮੁਕੇਸ਼ਵਰ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਕਿਸਾਨੀ ਦੇ ਫ਼ਾਇਦੇ ਲਈ ਲਿਆਂਦੀ ਗਈ ਖੇਤੀ ਬਰਾਮਦ ਨੀਤੀ-2018 ਨਾਲ ਉਨਾਂ ਨੂੰ ਕਾਫ਼ੀ ਫ਼ਾਇਦਾ ਹੋਵੇਗਾ ਤੇ ਖੇਤੀ ਉਤਪਾਦਾਂ ਦੇ ਬਰਾਮਦ ਲਈ ...

ਪੂਰੀ ਖ਼ਬਰ »

ਐਡਵੋਕੇਟ ਜੌਲੀ ਝਾਂਜੀ ਦੀ ਸੜਕ ਹਾਦਸੇ 'ਚ ਮੌਤ

ਜਲੰਧਰ, 13 ਦਸੰਬਰ (ਸ਼ਿਵ)- ਭਾਜਪਾ ਦੇ ਕਾਨੂੰਨੀ ਸੈੱਲ ਦੇ ਸੀਨੀਅਰ ਆਗੂ ਐਡਵੋਕੇਟ ਹਰਸ਼ ਝਾਂਜੀ ਦੀ ਪਤਨੀ ਜੌਲੀ ਝਾਂਜੀ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਜਦਕਿ ਜ਼ਖ਼ਮੀ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ | ਹਾਦਸਾ ਬੁੱਧਵਾਰ ਰਾਤ ਨੂੰ ...

ਪੂਰੀ ਖ਼ਬਰ »

ਡਾ: ਪੰਕਜ ਪਾਲ ਨੂੰ 2020 ਦੀ ਪ੍ਰਧਾਨਗੀ ਤੇ ਡਾ: ਅਮਰਜੀਤ ਨੂੰ 2021 ਲਈ ਮਿਲਿਆ ਭਰੋਸਾ

ਜਲੰਧਰ, 13 ਦਸੰਬਰ (ਐੱਮ.ਐੱਸ. ਲੋਹੀਆ) - ਇੰਡੀਅਨ ਮੈਡੀਕਲ ਐਸੋਸੀਏਸਨ (ਆਈ.ਐੱਮ.ਏ.) ਵੱਲੋਂ ਇਕ ਵਾਰ ਫਿਰ ਤੋਂ ਇਕਜੁੱਟਤਾ ਦਾ ਸਬੂਤ ਦਿੰਦੇ ਹੋਏ ਸਰਬਸੰਮਤੀ ਦੇ ਨਾਲ ਡਾ. ਪੰਕਜ ਪਾਲ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ | ਡਾ. ਪਾਲ ਦੇ ਵਿਰੁੱਧ ਸਾਲ 2020 ਲਈ ਪ੍ਰਧਾਨਗੀ ਦਾ ਦਾਅਵਾ ...

ਪੂਰੀ ਖ਼ਬਰ »

ਟਰਾਂਸਪੋਰਟਰ ਦੀ ਸ਼ਿਕਾਇਤ 'ਤੇ ਭਾਜਪਾ ਆਗੂ ਰਾਜਨ ਅੰਗੂਰਾਲ ਿਖ਼ਲਾਫ਼ ਮੁਕੱਦਮਾ ਦਰਜ

ਜਲੰਧਰ, 13 ਦਸੰਬਰ (ਐੱਮ. ਐੱਸ. ਲੋਹੀਆ)- ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਟ੍ਰਾਂਸਪੋਰਟਰ ਦੀਪਕ ਪੁੱਤਰ ਪੰਡਿਤ ਦੇਵੀ ਦੱਤ ਵਾਸੀ ਬਸਤੀ ਸ਼ੇਖ ਦੀ ਸ਼ਿਕਾਇਤ 'ਤੇ ਭਾਜਪਾ ਆਗੂ ਰਾਜਨ ਅੰਗੂਰਾਲ ਅਤੇ ਉਸ ਦੇ ਸਾਥੀਆਂ ਿਖ਼ਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਏ.ਐੱਸ.ਆਈ. ...

ਪੂਰੀ ਖ਼ਬਰ »

ਅੱਧਾ ਕਿੱਲੋਂ ਅਫ਼ੀਮ ਸਮੇਤ ਇਕ ਕਾਬੂ

ਭੋਗਪੁਰ, 13 ਦਸੰਬਰ (ਕੁਲਦੀਪ ਸਿੰਘ ਪਾਬਲਾ)- ਭੋਗਪੁਰ ਪੁਲਸ ਵਲੋਂ ਨਸ਼ਾ ਤਸਕਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਮੁਖੀ ਨਰੇਸ਼ ਕੁਮਾਰ ਜੋਸ਼ੀ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਅੱਧਾ ਕਿੱਲੋ ਅਫੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਤਾਬ 'ਇਗਜ਼ਾਮ ਵਾਰਿਅਰਸ' ਐਲ. ਪੀ. ਯੂ. ਦੇ ਵਿਦਿਆਰਥੀਆਂ ਨੂੰ ਵੰਡੀ

ਜਲੰਧਰ, 13 ਦਸੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਵਿਖੇ ਸ਼ਾਂਤੀ ਦੇਵੀ ਮਿੱਤਲ ਹਾਲ 'ਚ ਕਿਤਾਬ ਵੰਡ ਸਮਾਰੋਹ ਦਾ ਪ੍ਰਬੰਧ ਕੀਤਾ, ਇਸ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਣਾ ਦਾਇਕ ਕਿਤਾਬ 'ਇਗਜ਼ਾਮ ਵਾਰਿਅਰਸ' ਨੂੰ ਪ੍ਰੀਖਿਆ ...

ਪੂਰੀ ਖ਼ਬਰ »

ਉਦਘਾਟਨ ਪੱਥਰ 'ਤੇ ਕੌ ਾਸਲਰ ਦਾ ਨਾਂਅ ਨਾ ਲਿਖਣ ਉੱਤੇ ਕੌ ਾਸਲਰ ਵਲੋਂ ਰੋਸ

ਮਕਸੂਦਾਂ, 13 ਦਸੰਬਰ (ਲਖਵਿੰਦਰ ਪਾਠਕ)-ਵਾਰਡ ਨੰ. 5 ਦੇ ਅਧੀਨ ਆਉਂਦੇ ਮੁਹੱਲਾ ਸੁੰਦਰ ਨਗਰ ਦੀਆਂ ਗਲੀਆਂ ਦੀ ਉਸਾਰੀ ਦੇ ਕੰਮ ਦਾ ਉਦਘਾਟਨ ਵਿਧਾਇਕ ਬਾਵਾ ਹੈਨਰੀ ਵਲੋਂ ਕੀਤਾ ਗਿਆ ਪਰ ਉਦਘਾਟਨ ਦੇ ਨਾਲ ਹੀ ਵਿਵਾਦ ਵੀ ਸ਼ੁਰੂ ਹੋ ਗਿਆ ਹੈ | ਵਿਵਾਦ ਦੀ ਵਜ੍ਹਾ ਹੈ ਉਦਘਾਟਨ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ (ਲੜਕੀਆਂ) ਤੇ ਪੰਜਾਬੀ ਲੇਖਕ ਸਭਾ (ਰਜਿ.) ਦੇ ਵਫਦ ਦੀ ਬੈਠਕ ਸੁੱਖੀ ਬਾਠ ਨਾਲ ਹੋਈ

ਜਲੰਧਰ, 13 ਦਸੰਬਰ (ਰਣਜੀਤ ਸਿੰਘ ਸੋਢੀ)-ਪੰਜਾਬੀ ਲੇਖਕ ਸਭਾ (ਰਜਿ.) ਜਲੰਧਰ ਦਾ ਇਕ ਵਫ਼ਦ ਉੱਘੇ ਸਮਾਜ ਸੇਵੀ, ਕਾਰੋਬਾਰੀ ਤੇ ਸਾਹਿਤ ਪ੍ਰੇਮੀ ਸੁੱਖੀ ਬਾਠ ਦੇ ਗ੍ਰਹਿ ਵਿਖੇ ਉਨ੍ਹਾਂ ਨਾਲ ਕੁਝ ਪਲ ਸਾਂਝੇ ਕਰਨ ਪਹੁੰਚਿਆ | ਇਸ ਵਫ਼ਦ ਦੀ ਅਗਵਾਈ ਲੇਖਕ ਸਭਾ ਦੇ ਪ੍ਰਧਾਨ ਡਾ. ...

ਪੂਰੀ ਖ਼ਬਰ »

ਇੰਪਰੂਵਮੈਂਟ ਟਰੱਸਟ ਨੂੰ 5 ਕਰੋੜ ਜਾਰੀ ਕਰਨ ਦੀ ਹਦਾਇਤ

ਜਲੰਧਰ, 13 ਦਸੰਬਰ (ਸ਼ਿਵ)- ਕਿਸਾਨਾਂ ਨੂੰ ਇਨਹਾਂਸਮੈਂਟ ਦੀਆਂ ਰਕਮਾਂ ਦੇਣ ਲਈ ਪੰਜਾਬ ਸਰਕਾਰ ਨੇ ਇੰਪਰੂਵਮੈਂਟ ਟਰੱਸਟ ਨੂੰ ਜਲਦੀ ਹੀ 5 ਕਰੋੜ ਰੁਪਏ ਦੀ ਰਕਮ ਜਾਰੀ ਕਰਨ ਦੀ ਹਦਾਇਤ ਕੀਤੀ ਹੈ ਤਾਂ ਜੋ ਉਨਾਂ 16 ਕਿਸਾਨਾਂ ਨੂੰ ਰਕਮ ਜਾਰੀ ਕੀਤੀ ਜਾ ਸਕੇ ਜਿਨ੍ਹਾਂ ਦੀ ...

ਪੂਰੀ ਖ਼ਬਰ »

ਸੁਰੇਸ਼ ਸਹਿਗਲ ਮਾਮਲੇ 'ਚ 17 ਨੂੰ ਆ ਸਕਦੈ ਫ਼ੈਸਲਾ

ਜਲੰਧਰ, 13 ਦਸੰਬਰ (ਸ਼ਿਵ)- ਸਾਬਕਾ ਮੇਅਰ ਸੁਰੇਸ਼ ਸਹਿਗਲ ਵਲੋਂ ਬਿਲਡਿੰਗ ਵਿਭਾਗ ਦੇ ਇੰਸਪੈਕਟਰ ਦਿਨੇਸ਼ ਜੋਸ਼ੀ ਨਾਲ ਕੁੱਟਮਾਰ ਕਰਨ ਦੇ ਮਾਮਲੇ 'ਚ ਹੁਣ 17 ਦਸੰਬਰ ਨੂੰ ਕੋਈ ਫ਼ੈਸਲਾ ਆਉਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਇਸ ਮਾਮਲੇ 'ਤੇ ਅੱਜ ਹਾਈਕੋਰਟ 'ਚ ਹੋਈ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਦੇ ਮਾਮਲੇ 'ਚ ਕੈਦ

ਜਲੰਧਰ, 13 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕਰਨੇਸ਼ ਕੁਮਾਰ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਅੰਮਿ੍ਤਾ ਪੁੱਤਰੀ ਪਰਮਜੀਤ ਸਿੰਘ ਵਾਸੀ ਵਿਕਾਸ ਨਗਰ, ਸ਼ਾਹਕੋਟ, ਸੋਨੀਆ ਪੁੱਤਰੀ ਕੁਲਵਿੰਦਰ ਸਿੰਘ ਵਾਸੀ ...

ਪੂਰੀ ਖ਼ਬਰ »

ਸਕੂਲ 'ਚ 29 ਲੱਖ 45 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੇ 5 ਕਮਰਿਆਂ ਦੀ ਸ਼ੁਰੂਆਤ

ਫਿਲੌਰ, 13 ਦਸੰਬਰ (ਸੁਰਜੀਤ ਸਿੰਘ ਬਰਨਾਲਾ)-ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਲੜਕੀਆਂ ਫਿਲੌਰ ਵਿਖੇ ਰਮਸਾ ਦੇ ਸਹਿਯੋਗ ਨਾਲ 29 ਲੱਖ 45 ਹਜ਼ਾਰ ਰੁਪਏ ਦੀ ਲਾਗਤ ਨਾਲ 5 ਕਮਰਿਆਂ ਦੇ ਬਣਾਉਣ ਦੀ ਸ਼ੁਰੂਆਤ ਮੌਕੇ ਬਾਬਾ ਪਰਮਜੀਤ ਸਿੰਘ ਵਲੋਂ ਅਰਦਾਸ ਕੀਤੀ ਗਈ ਤੇ ਕੌਸਲਰ ...

ਪੂਰੀ ਖ਼ਬਰ »

ਪਟਵਾਰੀਆਂ ਤੇ ਕਾਨੂੰਨਗੋ ਦੇ ਅਚਨਚੇਤ ਛੁੱਟੀ 'ਤੇ ਜਾਣ ਨਾਲ ਲੋਕ ਪ੍ਰੇਸ਼ਾਨ

ਲੋਹੀਆਂ ਖਾਸ, 13 ਦਸੰਬਰ (ਬਲਵਿੰਦਰ ਸਿੰਘ ਵਿੱਕੀ)-ਸਬ ਤਹਿਸੀਲ ਲੋਹੀਆਂ ਅਧੀਨ ਆਉਂਦੇ ਪਟਵਾਰ ਸਰਕਲ ਲੋਹੀਆਂ, ਕੰਗ ਖੁਰਦ ਦੇ ਪਟਵਾਰੀਆਂ/ਕਾਨੂੰਨਗੋ ਵਲੋਂ ਅੱਜ ਤੋਂ ਡਿਪਟੀ ਕਮਿਸ਼ਨਰ ਬਠਿੰਡਾ ਦੇ ਵਿਰੋਧੀ ਵਤੀਰੇ ਿਖ਼ਲਾਫ਼ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦੀ ...

ਪੂਰੀ ਖ਼ਬਰ »

40 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਸਕੂਟਰੀ ਚਾਲਕ ਕਾਬੂ, ਸਾਥੀ ਫ਼ਰਾਰ

ਜਡਿਆਲਾ ਮੰਜਕੀ/ਜਮਸ਼ੇਰ ਖ਼ਾਸ, 13 ਦਸੰਬਰ (ਸੁਰਜੀਤ ਸਿੰਘ ਜੰਡਿਆਲਾ/ਰਾਜ ਕਪੂਰ)-ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਇਕ ਸਕੂਟਰੀ ਚਾਲਕ ਨੂੰ 40 ਬੋਤਲਾਂ ਅੰਗਰੇਜ਼ੀ ਮਾਰਕਾ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ | ਥਾਣਾ ਮੁਖੀ ਇਸਪੈਕਟਰ ਬਿਮਲ ਕਾਂਤ ਹੁਰਾਂ ਨੇ ...

ਪੂਰੀ ਖ਼ਬਰ »

ਸੁੱਤੇ ਪਏ ਢਾਬੇ ਦੇ ਕਰਿੰਦੇ ਦੀ ਅਚਾਨਕ ਮੌਤ

ਕਿਸ਼ਨਗੜ੍ਹ, 13 ਦਸੰਬਰ (ਲਖਵਿੰਦਰ ਸਿੰਘ ਲੱਕੀ)-ਜਲੰਧਰ ਤੋਂ ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਅੱਡਾ ਬਿਆਸ ਪਿੰਡ ਦੇ ਮਿਲਨ ਢਾਬੇ 'ਤੇ ਬੀਤੀ ਰਾਤ ਅਚਾਨਕ ਸੁੱਤੇ ਪਏ ਕਰਿੰਦਾ ਪ੍ਰੇਮ, ਉਮਰ 40 ਸਾਲ ਪੁੱਤਰ ਦੁਆ ਦਾਸ ਵਾਸੀ ਨਿੱਕੀ ਮਿਆਣੀ, ਪਠਾਨਕੋਟ ਦੀ ਰਾਤ ਕਰੀਬ ਦੋ ...

ਪੂਰੀ ਖ਼ਬਰ »

ਸਫ਼ਾਈ ਸੇਵਕਾਂ ਵਲੋਂ ਨਗਰ ਕੌ ਾਸਲ ਦਾ ਘਿਰਾਓ

ਆਦਮਪੁਰ, 13 ਦਸੰਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਸ਼ਾਖਾ ਆਦਮਪੁਰ ਵਲੋਂ ਨਗਰ ਕੌਾਸਲ ਆਦਮਪੁਰ ਦਾ ਘਿਰਾਓ ਕਰ ਪੰਜਾਬ ਸਰਕਾਰ ਿਖ਼ਲਾਫ਼ ਰੋਸ਼ ਪ੍ਰਦਰਸ਼ਨ ਕਰ ਘੰਟਾ ਘਰ ਚੌਕ 'ਚ ਕਾਂਗਰਸੀ ਕੌਾਸਲਰ ਦਰਸ਼ਨ ਸਿੰਘ ਕਰਵਲ ਦਾ ਪੁਤਲਾ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਲੋਕਾਂ ਨੰੂ ਜਾਗਰੂਕ ਕਰਨ 'ਚ ਅੱਗੇ-ਅਮਨਦੀਪ ਮਿੱਤਲ

ਆਦਮਪੁਰ, 13 ਦਸੰਬਰ (ਰਮਨ ਦਵੇਸਰ)- ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸੰਗਠਨ ਲੋਕਾਂ ਨੰੂ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ¢ ਉਕਤ ਸ਼ਬਦ ਅਮਨਦੀਪ ਮਿੱਤਲ (ਸਾਬਕਾ ਡਾਇਰੈਕਟਰ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਅਤੇ ...

ਪੂਰੀ ਖ਼ਬਰ »

ਪਿੰਡ ਖਹਿਰਾ ਸਕੂਲ ਵਿਖੇ 138 ਬੱਚਿਆਂ ਨੂੰ ਜੈਕਟਾਂ ਤੇ ਹੋਰ ਸਾਮਾਨ ਕੀਤਾ ਤਕਸੀਮ

ਫਿਲੌਰ, 13 ਦਸੰਬਰ (ਸੁਰਜੀਤ ਸਿੰਘ ਬਰਨਾਲਾ)-ਸਰਕਾਰੀ ਹਾਈ ਸਕੂਲ ਖਹਿਰਾ ਵਿਖੇ ਪ੍ਰਵਾਸੀ ਭਾਰਤੀ ਮੱਖਣ ਲਾਲ ਵਲੋਂ ਸਰਦੀਆਂ ਦੇ ਮੌਸਮ ਨੰੂ ਵੇਖਦੇ ਹੋਏ 138 ਸਕੂਲੀ ਬੱਚਿਆਂ ਨੰੂ ਜੈਕਟਾਂ ਤੇ ਹੋਰ ਸਾਮਾਨ ਤਕਸੀਮ ਕੀਤਾ | ਜਿਨ੍ਹਾਂ ਵਿਚ ਸਰਕਾਰੀ ਮਿਡਲ ਸਕੂਲ, ਆਂਗਣਵਾੜੀ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਸ਼ਾਹਕੋਟ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਸ਼ਾਹਕੋਟ, 13 ਦਸੰਬਰ (ਸਚਦੇਵਾ)- ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ, ਵਾਈਸ ਪ੍ਰਧਾਨ ਡਾ. ਗਗਨਦੀਪ ਕੌਰ ਦੀ ਅਗਵਾਈ ਤੇ ਪਿ੍ੰਸੀਪਲ ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ, ਜਿਸ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਢੇਰੀਆਂ ਮੁਸਤਰਕਾ 'ਚ ਵਿਸ਼ੇਸ਼ ਸਮਾਗਮ

ਸ਼ਾਹਕੋਟ, 13 ਦਸੰਬਰ (ਸਚਦੇਵਾ)- ਸਰਕਾਰੀ ਪ੍ਰਾਇਮਰੀ ਸਕੂਲ ਢੇਰੀਆਂ ਮੁਸਤਰਕਾ ਸ਼ਾਹਕੋਟ ਵਿਖੇ ਸਕੂਲ ਮੁਖੀ ਅਮਰਜੀਤ ਕੌਰ ਦੀ ਅਗਵਾਈ ਹੇਠ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਸਤੀਸ਼ ਰਿਹਾਨ ਪ੍ਰਧਾਨ ਨਗਰ ਪੰਚਾਇਤ, ਬੌਬੀ ਗਰੋਵਰ ਪ੍ਰਧਾਨ ਅਰੋੜਾ ਮਹਾਂ ਸਭਾ, ...

ਪੂਰੀ ਖ਼ਬਰ »

ਸ਼ਾਹਕੋਟ ਤੇ ਮਹਿਤਪੁਰ ਪੁਲਿਸ ਨੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 'ਸਾਂਝਾ ਸਰਚ ਆਪ੍ਰੇਸ਼ਨ' ਕੀਤਾ

ਸ਼ਾਹਕੋਟ, 13 ਦਸੰਬਰ (ਸਚਦੇਵਾ)- ਐੱਸ.ਐੱਸ.ਪੀ. ਜਲੰਧਰ (ਦਿਹਾਤੀ) ਸ. ਨਵਜੋਤ ਸਿੰਘ ਮਾਹਲ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਦਵਿੰਦਰ ਸਿੰਘ ਘੁੰਮਣ ਐੱਸ.ਐੱਚ.ਓ. ਮਾਡਲ ਥਾਣਾ ਸਾਹਕੋਟ ਦੀ ਅਗਵਾਈ 'ਚ ਸ਼ਾਹਕੋਟ ਤੇ ਮਹਿਤਪੁਰ ਪੁਲਿਸ ਵਲੋਂ ਪੰਚਾਇਤੀ ਚੋਣਾਂ ਦੇ ...

ਪੂਰੀ ਖ਼ਬਰ »

ਐੱਸ.ਸੀ.ਸੀ. ਕੈਡਿਟਸ ਪੰਜਾਬ ਨੂੰ ਨਸ਼ਾ ਮੁਕਤ ਕਰਨ 'ਚ ਅਹਿਮ ਰੋਲ ਅਦਾ ਕਰ ਸਕਦੇ ਹਨ-ਬਾਜਵਾ

ਸ਼ਾਹਕੋਟ, 13 ਦਸੰਬਰ (ਸਚਦੇਵਾ)- ਪੁਲਿਸਿੰਗ ਸਾਂਝ ਕੇਂਦਰ ਸ਼ਾਹਕੋਟ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਵਿਖੇ ਪਿ੍ੰਸੀਪਲ ਸੁਰਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਨਸ਼ਿਆਂ ਿਖ਼ਲਾਫ਼ ਸੈਮੀਨਾਰ ਕਰਵਾਇਆ ਗਿਆ, ਜਿਸ 'ਚ ਏ.ਐੱਸ.ਆਈ ਵਿਜੇ ...

ਪੂਰੀ ਖ਼ਬਰ »

ਘੁੱਗਾ ਪਿੰਡ ਵਿਖੇ ਪੰਚਾਇਤ ਦੀ ਚੋਣ ਲਈ ਸਰਬਸੰਮਤੀ 'ਤੇ ਸਹਿਮਤੀ ਬਣੀ

ਕਿਸ਼ਨਗੜ੍ਹ/ਕਰਤਾਰਪੁਰ 13 ਦਸੰਬਰ (ਲਖਵਿੰਦਰ ਸਿੰਘ ਲੱਕੀ/ਜਸਵੰਤ ਵਰਮਾ)-ਪੰਜਾਬ ਅੰਦਰ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਦਾ ਬਿਗਨਲ ਵੱਜਦਿਆਂ ਬਹੁਤੇ ਇਲਾਕਿਆਂ ਵਿਚ ਜਿੱਥੇ ਪੈਸਿਆਂ ਦੀ ਵੱਧ ਤੋੋਂ ਵੱਧ ਹੋੜ ਤੇ ਸਿਆਣੇ ਲੋਕ ਜੋਸ਼ੋ ਖਰੋਸ਼ ਨਾਲ ਗਰਮ ...

ਪੂਰੀ ਖ਼ਬਰ »

ਸੱਟਾਂ ਮਾਰਨ 'ਤੇ ਦਰਜਨ ਭਰ ਲੋਕਾਂ ਿਖ਼ਲਾਫ਼ ਮੁਕੱਦਮਾ ਦਰਜ

ਜੰਡਿਆਲਾ ਮੰਜਕੀ/ਜਮਸ਼ੇਰ ਖਾਸ, 13 ਦਸੰਬਰ (ਸੁਰਜੀਤ ਸਿੰਘ ਜੰਡਿਆਲਾ/ਰਾਜ ਕਪੂਰ)- ਸਥਾਨਕ ਕਸਬੇ ਦੀ ਪੱਤੀ ਧੁੰਨੀ ਕੀ ਦੇ ਰਹਿਣ ਵਾਲੇ ਜੁਗਰਾਜ ਸਿੰਘ ਪੁੱਤਰ ਸੁਰਿੰਦਰ ਸਿੰਘ ਦੇ ਬੇਸਬਾਲ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕਰ ਕੇ ਫੱਟੜ ਕਰਨ ਵਾਲੇ ਦਰਜਨ ਭਰ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਦੀਵਾਨ ਸਜਾਏ

ਰੁੜਕਾ ਕਲਾਂ, 13 ਦਸੰਬਰ (ਦਵਿੰਦਰ ਸਿੰਘ ਖ਼ਾਲਸਾ)- ਰੁੜਕਾ ਕਲਾਂ ਵਿਖੇ ਧਰਮ ਦੀ ਚਾਦਰ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਗੁਰਦੁਆਰਾ ਪ੍ਰਬੰਧਕ ਕਮੇਟੀ ਪੱਤੀ ਭੂੰਦੜ ਕੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਨਾਲ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX