ਤਾਜਾ ਖ਼ਬਰਾਂ


ਜੇ.ਐਨ.ਯੂ ਵਿਦਿਆਰਥੀ ਸੰਘ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ ਕੱਲ੍ਹ
. . .  33 minutes ago
ਨਵੀਂ ਦਿੱਲੀ, 23 ਜਨਵਰੀ - ਦਿੱਲੀ ਹਾਈਕੋਰਟ ਵੱਲੋਂ ਕੱਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੰਘ ਦੁਆਰਾ ਇੰਟਰ ਹੋਸਟਲ ਐਡਮਨਿਸਟ੍ਰੇਸ਼ਨ ਦੇ ਹੋਸਟ ਮੈਨੂਅਲ 'ਚ ਸੋਧ ਕਰਨ ਦੇ ਫ਼ੈਸਲੇ...
ਦਰਦਨਾਕ ਸੜਕ ਹਾਦਸੇ 'ਚ 6 ਮੌਤਾਂ
. . .  52 minutes ago
ਭੋਪਾਲ, 23 ਜਨਵਰੀ - ਮੱਧ ਪ੍ਰਦੇਸ਼ ਦੇ ਭਿੰਡ ਵਿਖੇ ਨੈਸ਼ਨਲ ਹਾਈਵੇ 'ਤੇ ਹੋਏ ਦਰਦਨਾਕ ਸੜਕ ਹਾਦਸੇ ਵਿਚ 6 ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ 'ਚ 3 ਔਰਤਾਂ ਤੇ ਇੱਕ ਬੱਚਾ ਸ਼ਾਮਲ...
ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਵੀ ਬੋਲੀ ਨਾਗਰਿਕਤਾ ਸੋਧ ਕਾਨੂੰਨ ਦੇ ਖ਼ਿਲਾਫ਼
. . .  1 minute ago
ਜੈਪੁਰ, 23 ਜਨਵਰੀ - ਫ਼ਿਲਮੀ ਅਦਾਕਾਰਾ ਨੰਦਿਤਾ ਦਾਸ ਨੇ ਨਾਗਰਿਕਤਾ ਸੋਧ ਕਾਨੂੰਨ ਉੱਪਰ ਬੋਲਦਿਆਂ ਕਿਹਾ ਕਿ ਚਾਰ ਪੀੜੀਆਂ ਤੋਂ ਜੋ ਇੱਥੇ ਰਹਿ ਰਹੇ ਹਨ, ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਇਹ...
ਦੇਸ਼ ਦੇ ਮੱਥੇ 'ਤੇ ਕਲੰਕ ਹੈ ਨਾਗਰਿਕਤਾ ਸੋਧ ਕਾਨੂੰਨ - ਬਰਿੰਦਰ ਢਿੱਲੋਂ
. . .  about 1 hour ago
ਬੰਗਾ, 23 ਜਨਵਰੀ ( ਜਸਬੀਰ ਸਿੰਘ ਨੂਰਪੁਰ ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਖਟਕੜ ਕਲਾਂ ਵਿਖੇ ਪੰਜਾਬ ਯੂਥ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੇ ਮੱਥੇ 'ਤੇ ਕਲੰਕ ਹੈ, ਜਿਸ ਦਾ ਯੂਥ...
10 ਸਾਲਾ ਬੱਚੀ ਦੇ ਨਸ਼ੀਲਾ ਟੀਕਾ ਲਗਾ ਕੇ ਸਰੀਰਕ ਸ਼ੋਸ਼ਣ ਕਰਨ ਵਾਲੇ ਨੂੰ 20 ਸਾਲ ਦੀ ਕੈਦ
. . .  about 1 hour ago
ਹੁਸ਼ਿਆਰਪੁਰ, 23 ਜਨਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਸਕੂਲ ਜਾ ਰਹੀ 10 ਸਾਲਾ ਬੱਚੀ ਨੂੰ ਰਸਤੇ 'ਚ ਰੋਕ ਕੇ ਉਸ ਦੇ ਨਸ਼ੀਲੇ ਪ੍ਰਭਾਵ ਵਾਲਾ ਟੀਕਾ ਲਗਾਉਣ ਤੋਂ ਬਾਅਦ ਉਸ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ...
ਡੀ.ਐਸ.ਪੀ. ਦਵਿੰਦਰ ਸਿੰਘ ਨੂੰ 15 ਦਿਨ ਦੇ ਐਨ.ਆਈ.ਏ. ਰਿਮਾਂਡ 'ਤੇ ਭੇਜਿਆ ਗਿਆ
. . .  about 2 hours ago
ਜੰਮੂ, 23 ਜਨਵਰੀ - ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ ਅੱਜ ਐਨ.ਆਈ.ਏ. ਕੋਰਟ ਜੰਮੂ ਵਿਚ ਪੇਸ਼ ਕੀਤਾ ਗਿਆ। ਡੀ.ਐਸ.ਪੀ. ਦਵਿੰਦਰ ਸਿੰਘ ਨੂੰ ਤਿੰਨ ਅੱਤਵਾਦੀਆਂ ਨਾਲ ਕਾਬੂ ਕੀਤਾ ਗਿਆ ਸੀ। ਉਥੇ ਹੀ, ਡੀ.ਐਸ.ਪੀ. ਦਵਿੰਦਰ ਸਿੰਘ ਤੇ 3 ਹੋਰਾਂ ਨੂੰ...
ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਕਮੇਟੀ ਨੇ ਕੀਤੀ ਅਹਿਮ ਮੀਟਿੰਗ
. . .  about 2 hours ago
ਅੰਮ੍ਰਿਤਸਰ, 23 ਜਨਵਰੀ (ਜਸਵੰਤ ਸਿੰਘ ਜੱਸ) - ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ 'ਤੇ ਵਿਰਾਸਤੀ ਮਾਰਗ 'ਤੇ ਬਣੇ ਬੁੱਤਾਂ ਬਾਰੇ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵੱਲੋਂ ਅੱਜ ਮੀਟਿੰਗ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ...
ਕਪਿਲ ਸ਼ਰਮਾ ਦੁਬਈ 'ਚ ਖ਼ੁਸ਼ੀ ਭਰੇ ਅੰਦਾਜ਼ 'ਚ ਆਏ ਨਜ਼ਰ
. . .  about 2 hours ago
ਜਲੰਧਰ, 23 ਜਨਵਰੀ - ਕਾਮੇਡੀ ਕਿੰਗ ਕਪਿਲ ਸ਼ਰਮਾ, ਭਾਰਤੀ ਸਿੰਘ ਆਪਣੇ ਸਾਥੀਆਂ ਸਮੇਤ ਇਕ ਸ਼ੋਅ ਲਈ ਦੁਬਈ ਪੁੱਜੇ। ਇਸ ਮੌਕੇ ਪੂਰੀ ਟੀਮ ਖ਼ੁਸ਼ੀ ਭਰੇ ਅੰਦਾਜ਼ ਵਿਚ ਨਜ਼ਰ...
ਯੂਨੀਵਰਸਿਟੀ ਦੀਆਂ ਕੰਟੀਨਾਂ 'ਚ ਵੱਧ ਕੀਮਤਾਂ 'ਤੇ ਵਿਦਿਆਰਥੀਆਂ ਵਲੋਂ ਸੰਘਰਸ਼ ਜਾਰੀ
. . .  about 2 hours ago
ਪਟਿਆਲਾ, 23 ਜਨਵਰੀ (ਅਮਨਦੀਪ ਸਿੰਘ) - ਪੰਜਾਬੀ ਯੂਨੀਵਰਸਿਟੀ ਦੇ ਵਿਚ ਕੱਲ੍ਹ ਤੋਂ ਚਲ ਰਿਹਾ ਵਿਦਿਆਰਥੀਆਂ ਦਾ ਸੰਘਰਸ਼ ਜਾਰੀ ਹੈ ਵਿਦਿਆਰਥੀ ਇਸ ਮੰਗ 'ਤੇ ਅੜੇ ਹੋਏ ਹਨ ਕਿ ਯੂਨੀਵਰਸਿਟੀ ਦੀਆਂ ਸਾਰੀਆਂ ਕੰਟੀਨਾਂ 'ਤੇ ਰੇਟ/ਲਿਸਟ ਲਗਾਈ ਜਾਵੇ। ਵੱਧ ਰੇਟ ਲੈਣੇ ਬੰਦ...
ਢੱਡਰੀਆਂ ਵਾਲਾ ਅਤੇ ਸਾਥੀ ਵਿਕਰਮ ਸਿੰਘ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ
. . .  about 2 hours ago
ਅੰਮ੍ਰਿਤਸਰ 23 ਜਨਵਰੀ (ਅ.ਬ) - ਵਿਵਾਦਿਤ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਅਤੇ ਇਸ ਦੇ ਜਥੇਦਾਰ ਪ੍ਰਤੀ ਕੀਤੀਆਂ ਗਈਆਂ ਗਲਤ ਟਿੱਪਣੀਆਂ ਦਾ ਮਾਮਲਾ ਕਾਨੂੰਨੀ ਰੁਖ ਅਖ਼ਤਿਆਰ ਕਰਨ ਜਾ ਰਿਹਾ ਹੈ। ਭਾਈ ਢੱਡਰੀਆਂ...
ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੇ ਘਰ ਪਹੁੰਚੇ ਸੁਖਬੀਰ ਬਾਦਲ
. . .  1 minute ago
ਚੰਡੀਗੜ੍ਹ, 23 ਜਨਵਰੀ (ਸੁਰਿੰਦਰਪਾਲ) - ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਮ੍ਰਿਤਕ ਸੁਰਜੀਤ ਸਿੰਘ ਦੇ ਘਰ ਸ. ਸੁਖਬੀਰ ਸਿੰਘ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਮੌਕੇ ਕਈ ਹੋਰ ਅਕਾਲੀ ਆਗੂ ਵੀ ਹਾਜ਼ਰ...
ਐਸ.ਵਾਈ.ਐਲ. 'ਤੇ ਸਰਬ ਦਲ ਬੈਠਕ ਇਤਿਹਾਸਕ - ਚੰਦੂਮਾਜਰਾ
. . .  about 3 hours ago
ਚੰਡੀਗੜ੍ਹ, 23 ਜਨਵਰੀ (ਸੁਰਿੰਦਰਪਾਲ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਲਾਈ ਗਈ ਸਰਬ ਦਲ ਬੈਠਕ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅੱਜ ਇਤਿਹਾਸਕ ਦਿਨ ਹੈ ਕਿ ਜਿਸ ਵਿਚ ਪੰਜਾਬ ਦੇ ਪਾਣੀ ਦੀ ਲੜਾਈ...
ਗਣਤੰਤਰ ਦਿਵਸ ਮੌਕੇ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਨਹੀਂ ਉਡਾਏ ਜਾ ਸਕਣਗੇ ਡਰੋਨ
. . .  about 3 hours ago
ਜਲੰਧਰ, 23 ਜਨਵਰੀ (ਹੈਪੀ) - ਗਣਤੰਤਰ ਦਿਵਸ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਕਮਿਸ਼ਨਰੇਟ ਜਲੰਧਰ ਦੀ ਹਦੂਦ ਅੰਦਰ ਕਿਸੇ ਵੀ ਪ੍ਰਕਾਰ ਦੇ ਡਰੋਨ ਆਦਿ ਵਰਤੋਂ 'ਤੇ ਪਾਬੰਦੀ ਲਗਾਈ ਗਈ...
ਪਤਨੀ 'ਤੇ ਗੋਲੀ ਚਲਾਉਣ ਦੇ ਮਾਮਲੇ ਵਿਚ ਡੀ.ਐਸ.ਪੀ ਅਤੁਲ ਸੋਨੀ ਦੀ ਜ਼ਮਾਨਤ ਦੀ ਅਰਜ਼ੀ ਖ਼ਾਰਜ
. . .  about 3 hours ago
ਗਣਤੰਤਰ ਦਿਵਸ ਦੀ ਪਰੇਡ ਤੋਂ ਪਹਿਲਾ ਫੁੱਲ ਡਰੈੱਸ ਰੀਹਰਸਲ
. . .  about 3 hours ago
ਨਵੀਂ ਦਿੱਲੀ, 23 ਜਨਵਰੀ - 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਤੋਂ ਪਹਿਲਾ ਅੱਜ ਰਾਜਪੱਥ 'ਤੇ ਫੁੱਲ ਡਰੈੱਸ ਰੀਹਰਸਲ ਕੀਤੀ...
ਪਾਕਿ ਅਦਾਲਤ ਨੇ 15 ਸਾਲਾ ਹਿੰਦੂ ਲੜਕੀ ਨੂੰ ਮਹਿਲਾ ਸੁਰੱਖਿਆ ਕੇਂਦਰ ਭੇਜਿਆ, ਜਬਰਦਸਤੀ ਨਿਕਾਹ ਲਈ ਕੀਤਾ ਗਿਆ ਸੀ ਅਗਵਾ
. . .  about 4 hours ago
ਆਨ ਡਿਊਟੀ ਸਾਹਿਤਕ ਸਮਾਗਮਾਂ ਵਿਚ ਹਿੱਸਾ ਲੈ ਸਕਣਗੇ ਅਧਿਆਪਕ -ਕ੍ਰਿਸ਼ਨ ਕੁਮਾਰ
. . .  about 4 hours ago
ਰਾਜਸਥਾਨ ਤੋਂ ਪਾਣੀ ਦੇ ਪੈਸੇ ਨਹੀਂ ਲਏ ਜਾ ਸਕਦੇ - ਮੁੱਖ ਮੰਤਰੀ ਕੈਪਟਨ
. . .  about 4 hours ago
ਅਜਿਹਾ ਕਿਹੜਾ ਪਾਕਿਸਤਾਨੀ ਕ੍ਰਿਕਟਰ ਜੋ ਭਾਰਤੀ ਟੀਮ ਦੀ ਪ੍ਰਸੰਸਾ ਨਾ ਕਰਦਾ ਹੋਵੇ - ਸ਼ੋਇਬ ਅਖ਼ਤਰ
. . .  1 minute ago
ਬਠਿੰਡਾ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣੇ ਲਗਾਤਾਰ ਜਾਰੀ
. . .  about 5 hours ago
ਲੁਧਿਆਣਾ 'ਚ 10 ਕਰੋੜ ਦੀ ਹੈਰੋਇਨ ਬਰਾਮਦ, 4 ਨੌਜਵਾਨ ਕਾਬੂ
. . .  about 6 hours ago
ਅਸਮ 'ਚ 644 ਅੱਤਵਾਦੀਆਂ ਵੱਲੋਂ ਆਤਮ ਸਮਰਪਣ
. . .  about 6 hours ago
ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  about 6 hours ago
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  about 7 hours ago
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  about 7 hours ago
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  about 7 hours ago
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  about 7 hours ago
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  about 7 hours ago
ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ 8 ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
. . .  about 7 hours ago
ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਮਗਰੋਂ ਪਤੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
. . .  about 5 hours ago
ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
. . .  about 8 hours ago
ਕੰਗਨਾ ਰਾਣੌਤ ਨੇ ਉੱਘੀ ਵਕੀਲ 'ਤੇ ਕੀਤੀ ਵਿਵਾਦਗ੍ਰਸਤ ਟਿੱਪਣੀ
. . .  about 8 hours ago
ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ
. . .  about 9 hours ago
ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  about 9 hours ago
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  about 10 hours ago
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  about 10 hours ago
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  about 11 hours ago
ਅੱਜ ਦਾ ਵਿਚਾਰ
. . .  about 11 hours ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  1 day ago
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  1 day ago
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  about 1 hour ago
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  5 minutes ago
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  32 minutes ago
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  41 minutes ago
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  51 minutes ago
ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਤੇ ਉਪ-ਚੇਅਰਮੈਨ ਨੇ ਸੰਭਾਲਿਆ ਅਹੁਦਾ
. . .  about 1 hour ago
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ ਇੱਕ ਟਰੇਨ ਰੱਦ, 7 ਦੇ ਰੂਟ ਬਦਲੇ
. . .  about 1 hour ago
ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ
. . .  about 1 hour ago
ਪੁੱਛਾਂ ਦੇਣ ਵਾਲੇ ਜਬਰ ਜਨਾਹੀ ਬਾਬੇ ਨੂੰ ਹੋਈ 7 ਸਾਲ ਦੀ ਕੈਦ
. . .  1 minute ago
ਲੰਡਨ 'ਚ ਕਤਲ ਨੌਜਵਾਨ ਹਰਿੰਦਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਸ ਦੇ ਘਰ ਪਹੁੰਚੇ ਹਰਿੰਦਰਪਾਲ ਚੰਦੂਮਾਜਰਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 29 ਮੱਘਰ ਸੰਮਤ 550

ਕਪੂਰਥਲਾ / ਫਗਵਾੜਾ

ਜ਼ਿਲ੍ਹੇ 'ਚ 546 ਪੰਚਾਇਤਾਂ ਲਈ ਸਰਪੰਚੀ ਤੇ ਪੰਚੀ ਦੇ ਉਮੀਦਵਾਰ ਕੱਲ੍ਹ ਤੋਂ ਕਰਨਗੇ ਨਾਮਜ਼ਦਗੀ ਪਰਚੇ ਦਾਖ਼ਲ

85 ਬਲਾਕਾਂ ਵਿਚ 70 ਰਿਟਰਨਿੰਗ ਅਫ਼ਸਰਾਂ ਨੂੰ ਵੱਖ-ਵੱਖ ਪਿੰਡ ਅਲਾਟ ਕੀਤੇ

ਕਪੂਰਥਲਾ, 13 ਦਸੰਬਰ (ਅਮਰਜੀਤ ਕੋਮਲ)-ਜ਼ਿਲ੍ਹੇ ਦੀਆਂ 546 ਪੰਚਾਇਤਾਂ ਦੀ 30 ਦਸੰਬਰ ਨੂੰ ਹੋਣ ਵਾਲੀ ਚੋਣ ਲਈ ਨਿਯੁਕਤ ਕੀਤੇ 70 ਰਿਟਰਨਿੰਗ ਅਫ਼ਸਰਾਂ ਕੋਲ ਵੱਖ-ਵੱਖ ਪਿੰਡਾਂ ਨਾਲ ਸਬੰਧਿਤ ਸਰਪੰਚੀ ਤੇ ਪੰਚੀ ਦੇ ਉਮੀਦਵਾਰ 15 ਦਸੰਬਰ ਨੂੰ ਨਿਰਧਾਰਿਤ ਕੀਤੀਆਂ ਵੱਖ-ਵੱਖ ਥਾਵਾਂ 'ਤੇ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਨਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੰਮਦ ਤਇਅਬ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਕਪੂਰਥਲਾ ਮੁਹੰਮਦ ਤਇਅਬ ਨੇ ਦੱਸਿਆ ਕਿ ਪੰਚਾਇਤੀ ਚੋਣਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ ਦੇ 5 ਬਲਾਕਾਂ ਢਿਲਵਾਂ, ਕਪੂਰਥਲਾ, ਨਡਾਲਾ, ਸੁਲਤਾਨਪੁਰ ਲੋਧੀ ਤੇ ਫਗਵਾੜਾ ਵਿਚ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਦਾਖਲ ਕਰਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਜ਼ਿਲ੍ਹਾ ਚੋਣ ਕਾਰ ਅਫ਼ਸਰ ਨੇ ਦੱਸਿਆ ਕਿ 70 ਰਿਟਰਨਿੰਗ ਅਫ਼ਸਰਾਂ ਨੂੰ ਪਿੰਡ ਅਲਾਟ ਕੀਤੇ ਗਏ ਹਨ ਤੇ ਇਨ੍ਹਾਂ ਪਿੰਡਾਂ ਦੇ ਉਮੀਦਵਾਰ ਹੀ ਉਨ੍ਹਾਂ ਦੇ ਦਫ਼ਤਰਾਂ ਵਿਚ ਜਾ ਕੇ ਆਪਣੇ ਨਾਮਜ਼ਦਗੀ ਪਰਚੇ ਭਰਨਗੇ |
ਢਿਲਵਾਂ ਬਲਾਕ-ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ ਢਿਲਵਾਂ ਬਲਾਕ ਵਿਚ ਪੈਂਦੇ ਪਿੰਡ ਦੇਸਲ, ਬਾਗੂੁਵਾਲ, ਬੂਹ, ਮੁੰਡੀ ਛੰਨਾ, ਮੁੰਡੀ, ਖ਼ਾਨਪੁਰ ਤੇ ਫੱਤੂਢੀਂਗਾ ਨਾਲ ਸੰਬੰਧਿਤ ਉਮੀਦਵਾਰ ਆਪਣੇ ਨਾਮਜ਼ਦਗੀ ਪਰਚੇ ਰਿਟਰਨਿੰਗ ਅਫ਼ਸਰ ਗੁਰਜੀਤ ਸਿੰਘ ਏ.ਈ.ਓ. ਸਰਕਲ ਲੱਖਣ ਕੇ ਪੱਡਾ ਦੇ ਦਫ਼ਤਰ ਵਿਚ, ਉੱਚਾ ਸੈਫਲਾਬਾਦ, ਮਿਆਣੀ ਬੋਲਾ, ਫ਼ਜਲਾਬਾਦ, ਰੱਤੜਾ, ਮਹਿਮਦਵਾਲ, ਸ਼ੇਖਾਂਵਾਲਾ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਅਮੋਲਕ ਸਿੰਘ ਜ਼ਿਲ੍ਹਾ ਟਾਊਨ ਪਲੈਨਰ ਕਪੂਰਥਲਾ ਦੇ ਦਫ਼ਤਰ ਵਿਚ, ਅਕਬਰਪੁਰ, ਕਿਸ਼ਨ ਸਿੰਘ ਵਾਲਾ, ਖੈੜਾ ਬੇਟ, ਪੀਰੇਵਾਲ, ਤਰਖ਼ਾਣਾਵਾਲੀ, ਸੁਰਖਪੁਰ ਤੇ ਘਣੀਏਕੇ ਪਿੰਡਾਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਰਵਿੰਦਰ ਸਿੰਘ ਐਸ.ਡੀ.ਓ. ਭੂਮੀ ਤੇ ਪਾਣੀ ਸੁਰੱਖਿਆ ਅਫ਼ਸਰ ਕਪੂਰਥਲਾ ਦੇ ਦਫ਼ਤਰ ਵਿਚ, ਖੁਖਰੈਣ, ਘੁੱਗਬੇਟ, ਖ਼ਾਨਗਾਹ, ਮੇਜਰਵਾਲ, ਨੂਰਪੁਰ ਰਾਜਪੂਤਾਂ, ਬੁੱਧੂਵਾਲ ਤੇ ਗੌਰੇ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਵਚੇਤਨ ਸਿੰਘ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟ ਕੋਲ ਮਾਰਕੀਟ ਕਮੇਟੀ ਢਿਲਵਾਂ ਦੇ ਦਫ਼ਤਰ ਵਿਚ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਵਾਉਣਗੇ | ਇਸੇ ਤਰ੍ਹਾਂ ਰੂਪਨਪੁਰ, ਬੂਟ, ਪਹਾੜੀਪੁਰ, ਠੀਕਰੀਵਾਲ, ਬਾਦਸ਼ਾਹਪੁਰ, ਸੁਭਾਨਪੁਰ, ਝੱਲ ਠੀਕਰੀਵਾਲ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਗੁਲਬਰਗ ਸਿੰਘ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਕਪੂਰਥਲਾ ਦੇ ਦਫ਼ਤਰ ਵਿਚ, ਚੱਕੋਕੀ, ਬੁਤਾਲਾ, ਮੁਗਲਚੱਕ, ਹੈਬਤਪੁਰ, ਮਨਸੂਰਵਾਲ ਬੇਟ, ਮਾਂਗੇਵਾਲ, ਗੁਡਾਣੀ ਤੇ ਸੰਗੋਵਾਲ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਅਸ਼ਵਨੀ ਕੁਮਾਰ ਐਸ.ਡੀ.ਓ. ਜਲ ਸਪਲਾਈ ਤੇ ਸੈਨੀਟੇਸ਼ਨ ਕਪੂਰਥਲਾ ਦੇ ਦਫ਼ਤਰ ਵਿਚ, ਨੂਰਪੁਰ ਲੁਬਾਣਾ, ਨੂਰਪੁਰ ਜੱਟਾਂ, ਬੁੱਢਾ ਥੇਹ, ਰੰਧਾਵਾ, ਫੱਤੂਚੱਕ, ਮੰਡੇਰ ਬੇਟ, ਬਿਜਲੀ ਨੰਗਲ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਸੁਨੀਲ ਕੁਮਾਰ ਫੱਤੂਢੀਂਗਾ ਕੋਲ ਮਾਰਕੀਟ ਕਮੇਟੀ ਢਿਲਵਾਂ ਦੇ ਦਫ਼ਤਰ ਵਿਚ, ਸੰਗੋਜਲਾ, ਭੰਡਾਲ ਬੇਟ, ਜਾਤੀਕੇ, ਮੰਡ ਸੰਗੋਜਲਾ ਤੇ ਨਰਕਟ ਪਿੰਡਾ ਦੇ ਉਮੀਦਵਾਰ ਵਿਪਨ ਕੁਮਾਰ ਪਿ੍ੰਸੀਪਲ ਦੇਸਲ ਕੋਲ ਮਾਰਕੀਟ ਕਮੇਟੀ ਢਿਲਵਾਂ ਦੇ ਦਫ਼ਤਰ ਵਿਚ ਨਾਮਜ਼ਦਗੀ ਪਰਚੇ ਦਾਖਲ ਕਰਵਾਉਣਗੇ | ਇਸੇ ਤਰ੍ਹਾਂ ਗਾਜੀਗੁਡਾਣਾ, ਹੰਬੋਵਾਲ, ਸੰਗਰਾਏ, ਜੈਰਾਮਪੁਰ, ਸ਼ਾਹਪੁਰ ਪੀਰਾਂ ਤੇ ਰਮੀਦੀ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਸੁਖਜਿੰਦਰ ਸਿੰਘ ਡੀ.ਐਮ. ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਕਪੂਰਥਲਾ ਦੇ ਦਫ਼ਤਰ ਵਿਚ, ਪੱਡੇ ਬੇਟ, ਧਾਰੀਵਾਲ ਬੇਟ, ਨੂਰਪੁਰ ਜਨੂਹਾਂ, ਭੁੱਲਰ ਭੇਟ, ਹੋਠੀਆਂ ਤੇ ਫਤਿਹਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਕੁਲਵੰਤ ਸਿੰਘ ਐਚ.ਡੀ.ਓ. ਬਾਗਬਾਨੀ ਵਿਭਾਗ ਕੋਲ ਦਫ਼ਤਰ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਕਪੂਰਥਲਾ ਵਿਚ, ਖੋਲੇ, ਰਾਜਪੁਰਾ, ਦਿਆਲਪੁਰ, ਨਵਾਂ ਦਿਆਲਪੁਰ, ਜਗਜੀਤ ਨਗਰ, ਨਵੀਂ ਆਬਾਦੀ ਹਮੀਰਾ ਤੇ ਹਮੀਰਾ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਤਾਸ਼ਾ ਸੀ.ਡੀ.ਪੀ.ਓ. ਢਿਲਵਾਂ ਦੇ ਦਫ਼ਤਰ ਵਿਚ, ਮੁਰਾਰ, ਨਵਾਂ ਮੁਰਾਰ, ਡੋਗਰਾਂਵਾਲ, ਨਿਜ਼ਾਮਪੁਰ, ਵਿਜੋਲਾ, ਮੁਸਤਫ਼ਾਬਾਦ ਤੇ ਤਾਜਪੁਰ ਦੇ ਉਮੀਦਵਾਰ ਰਿਟਰਨਿੰਗ ਪਿ੍ੰਸੀਪਲ ਅਫ਼ਸਰ ਕੁਲਬੀਰ ਸਿੰਘ ਸੁਰਖਪੁਰ ਕੋਲ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਢਿਲਵਾਂ ਦੇ ਦਫ਼ਤਰ ਵਿਚ, ਲੱਖਣ ਕੇ ਪੱਡੇ, ਬਾਦਲਪੁਰ, ਪ੍ਰੇਮ ਨਗਰ, ਖ਼ਾਨਪੁਰ, ਬਾਮੂਵਾਲ ਤੇ ਮੁੱਦੋਵਾਲ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਬਲਕਾਰ ਸਿੰਘ ਏ.ਈ.ਓ. ਢਿਲਵਾਂ ਸਰਕਲ ਦੇ ਦਫ਼ਤਰ ਸੁਰਖਪੁਰ ਵਿਚ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਨਗੇ |
ਕਪੂਰਥਲਾ ਬਲਾਕ-ਬਲਾਕ ਕਪੂਰਥਲਾ ਦੇ ਪਿੰਡ ਕਾਂਜਲੀ, ਕੋਕਲਪੁਰ, ਚੂਹੜਵਾਲ, ਧੰਮ, ਭੀਲਾ, ਡੋਗਰਾਂਵਾਲ, ਨਵਾਂ ਪਿੰਡ, ਨਵਾਂ ਪਿੰਡ ਭੱਠੇ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਮਲਕੀਤ ਰਾਮ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਦੇ ਦਫ਼ਤਰ ਵਿਚ, ਲੱਖਣ ਕਲਾਂ, ਲੱਖਣ ਖ਼ੁਰਦ, ਡੇਰੇ ਲੱਖਣ ਕਲਾਂ, ਪੱਤੀ ਿਖ਼ਜਰਪੁਰ, ਸੀਨਪੁਰ, ਦਬੁਰਜੀ, ਧੁਆਂਖੇ ਜਗੀਰ, ਧੁਆਂਖੇ ਨਿਸ਼ਾਨ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਗੁਰਪ੍ਰੀਤ ਸਿੰਘ ਜ਼ਿਲ੍ਹਾ ਮੈਨੇਜਰ ਮਾਰਕਫੈੱਡ ਕਪੂਰਥਲਾ ਦੇ ਦਫ਼ਤਰ ਵਿਚ, ਬਿਸ਼ਨਪੁਰ, ਮੈਣਵਾਂ, ਕਾਦੂਪੁਰ, ਨੂਰਪੂਰ ਦੋਨਾ, ਕੋਟ ਕਰਾਰ ਖਾਂ, ਵਡਾਲਾ ਖ਼ੁਰਦ, ਖੋਜੇਵਾਲ, ਧਾਲੀਵਾਲ ਦੋਨਾ, ਬੁੱਧੂ ਪੁੰਦਰ, ਅਹਿਮਦਪੁਰ, ਮਨਸੂਰਵਾਲ ਦੋਨਾ (ਦਿਹਾਤੀ) ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਬਲਵਿੰਦਰਜੀਤ ਡਿਪਟੀ ਡਾਇਰੈਕਟਰ ਡੇਅਰੀ, ਵੈਟਰਨਰੀ ਪੋਲੀ ਕਲੀਨਿਕ ਕੰਪਲੈਕਸ ਰੇਲਵੇ ਰੋਡ ਕਪੂਰਥਲਾ ਵਿਚ, ਤਲਵੰਡੀ ਮਹਿਮਾ, ਔਜਲਾ ਜੌਗੀ, ਔਜਲਾ ਬਨਵਾਲੀ, ਗੋਬਿੰਦਪੁਰ, ਰਜਾਪੁਰ, ਸਿੱਧਪੁਰ, ਬਰਿੰਦਪੁਰ, ਸ਼ੇਖੂਪੁਰ ਦਿਹਾਤੀ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਵਜੋਤ ਸਿੰਘ ਐਸ.ਡੀ.ਓ. ਰੂਰਲ ਵਾਟਰ ਸਪਲਾਈ ਐਾਡ ਸੈਨੀਟੇਸ਼ਨ ਗਲੀ ਨੰਬਰ-13 ਗੁਰੂ ਤੇਗਬਹਾਦਰ ਨਗਰ ਜਲੰਧਰ ਰੋਡ ਕਪੂਰਥਲਾ ਦੇ ਦਫ਼ਤਰ ਵਿਚ, ਨੱਥੂਚਾਹਲ, ਧੰਦਲ, ਕਾਦਰਾਬਾਦ, ਜਵਾਲਾਪੁਰ, ਆਰੀਆਂਵਾਲ, ਮਾਧੋ ਝੰਡਾ, ਭੇਟ, ਬਹੂਈ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਕਮਲਜੀਤ ਲਾਲ ਐਸ.ਡੀ.ਓ. ਡਰੇਨਜ਼ ਵਿਭਾਗ ਓਲਡ ਕੋਰਟ ਕੰਪਲੈਕਸ ਕਪੂਰਥਲਾ ਦੇ ਦਫ਼ਤਰ ਵਿਚ, ਬਲੇਰਖਾਨਪੁਰ, ਸੁਖਾਣੀ, ਚੱਕਦੋਨਾ, ਬਡਿਆਲ, ਖੁਸਰੋਪੁਰ, ਕੇਸਰਪੁਰ, ਮੰਡੇਰ ਦੋਨਾ, ਮੰਨਣ, ਖਾਨੋਵਾਲ, ਕੱਸੋਚਾਹਲ ਪਿੰਡਾਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਵਿਸ਼ਾਲ ਕੁਮਾਰ ਏ.ਡੀ.ਓ. ਮੁੱਖ ਖੇਤੀਬਾੜੀ ਅਫ਼ਸਰ ਨੇੜੇ ਪਿੰਡ ਕਾਦੂਪੁਰ ਕਪੂਰਥਲਾ ਦੇ ਦਫ਼ਤਰ ਵਿਚ, ਆਲਮਗੀਰ, ਸੰਧੂ ਚੱਠਾ, ਸੁੰਨੜਵਾਲ, ਕਾਲਾ ਸੰਘਿਆਂ, ਰਾਮਪੁਰ, ਬਨਵਾਲੀਪੁਰ, ਜੱਲੋਵਾਲ, ਮਾਧੋਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਅਮਰੀਕ ਸਿੰਘ ਨੱਢਾ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਵਾਲ ਦੇ ਦਫ਼ਤਰ ਵਿਚ, ਸੈਦੋਵਾਲ, ਭਲਾਈਪੁਰ, ਭੰਡਾਲ ਦੋਨਾ, ਗੋਸਲ, ਵਰਿਆਂਹ ਦੋਨਾ, ਪੱਖੋਵਾਲ, ਬਿਹਾਰੀਪੁਰ, ਮੰਗਾ ਰੋਡਾ ਤੇ ਦੋਲੋਅਰਾਈਆਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਰਾਜ ਕੁਮਾਰ ਜ਼ਿਲ੍ਹਾ ਮੰਡੀ ਅਫ਼ਸਰ ਨਵੀਂ ਸਬਜ਼ੀ ਮੰਡੀ ਕਪੂਰਥਲਾ ਦੇ ਦਫ਼ਤਰ ਵਿਚ, ਸਿਧਵਾਂ ਦੋਨਾ, ਭਾਣੋਲੰਗਾ, ਸਿਆਲ, ਮਾਛੀਪਾਲ, ਕੌਲਪੁਰ, ਥਿੱਗਲੀ, ਕਾਹਲਵਾਂ, ਤੋਗਾਂਵਾਲ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਤੇਜਿੰਦਰਪਾਲ ਸਿੰਘ ਪਿ੍ੰਸੀਪਲ ਸੀਨੀਅਰ ਸੈਕੰਡਰੀ ਸਕੂਲ ਨੱਥੂਚਾਹਲ ਦੇ ਦਫ਼ਤਰ ਵਿਚ, ਖੈੜਾ ਦੋਨਾ, ਸੁਖੀਆ ਨੰਗਲ, ਸੰਧਰ ਜਗੀਰ, ਕਾਹਨਾ, ਹੁਸੈਨਪੁਰ, ਮੰਡੇਰ ਬੇਟ, ਕੋਠੇ ਕਾਲਾ ਸਿੰਘ, ਕੋਠੇ ਚੇਤਾ ਸਿੰਘ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਸ੍ਰੀਮਤੀ ਰਾਣੀ ਡਿਪਟੀ ਈ.ਐਸ.ਏ. ਪੁਰਾਣੇ ਕੋਰਟ ਕੰਪਲੈਕਸ ਕਪੂਰਥਲਾ ਦੇ ਦਫ਼ਤਰ ਵਿਚ, ਸੈਦੋ ਭੁਲਾਣਾ, ਢੱੁਡੀਆਂਵਾਲ, ਬੀਬੜੀ, ਝੱਲ ਬੀਬੜੀ, ਹੁਸੈਨਾਬਾਦ, ਰੱਤਾ ਨੌ ਆਬਾਦ, ਬਾਬਾ ਦੀਪ ਸਿੰਘ ਨਗਰ, ਰਾਵਲ, ਲੋਧੀ ਭੁਲਾਣਾ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਰਜਿੰਦਰ ਸਿੰਘ ਜ਼ਿਲ੍ਹਾ ਵੈੱਲਫੇਅਰ ਅਫ਼ਸਰ ਦੇ ਅੰਬੇਡਕਰ ਭਵਨ ਕਪੂਰਥਲਾ ਦੇ ਦਫ਼ਤਰ ਵਿਚ, ਖਾਲੂ, ਕੋਲੀਆਂਵਾਲ, ਸ਼ਾਹਪੁਰ ਡੋਗਰਾਂ, ਮਜਾਦਪੁਰ, ਭਗਵਾਨਪੁਰ, ਝੁੱਗੀਆਂ ਕਲਾਮ, ਰੱਤਾ ਕਦਮੀ ਤੇ ਦੇਵਲਾਂਵਾਲਾ ਦੇ ਉਮੀਦਾਵਾਰ ਰਿਟਰਨਿੰਗ ਅਫ਼ਸਰ ਬਲਜੀਤ ਸਿੰਘ ਸਹਾਇਕ ਲੇਬਰ ਕਮਿਸ਼ਨਰ ਕਪੂਰਥਲਾ ਦੇ ਉਦਯੋਗ ਵਿਭਾਗ ਹਮੀਰਾ ਰੋਡ ਕਪੂਰਥਲਾ ਵਿਚਲੇ ਦਫ਼ਤਰ ਵਿਚ, ਦੁਰਗਾਪੁਰ, ਮੱਲੀਆਂ, ਕੜਾਲ ਕਲਾਂ, ਕੌਲ ਤਲਵੰਡੀ, ਮਿੱਠਾ, ਮਿੱਠੜਾ, ਕੜਾਲ ਖ਼ੁਰਦ, ਤਲਵੰਡੀ ਪਾਈਾ, ਕੜਾਲ ਨੌ ਆਬਾਦ ਤੇ ਈਸ਼ਰਵਾਲ ਦੇ ਉਮੀਦਵਾਰ ਸ਼ਕਤੀ ਸਿੰਘ ਪਿ੍ੰਸੀਪਲ ਆਈ.ਟੀ.ਆਈ. ਨੇੜੇ ਸਤਨਰਾਇਣ ਮੰਦਿਰ ਕਪੂਰਥਲਾ ਦੇ ਦਫ਼ਤਰ ਵਿਚ, ਭਵਾਨੀਪੁਰ, ਗੋਪੀਪੁਰ, ਤਾਇਅਬਪੁਰ, ਪ੍ਰਵੇਜ਼ ਨਗਰ, ਆਬਾਦੀ ਨਾਨਕਪੁਰ, ਬਸਤੀ ਗੋਬਿੰਦਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਹਰਜਿੰਦਰ ਸਿੰਘ ਐਗਰੀਕਲਚਰਲ ਇਨਫਰਮੇਸ਼ਨ ਅਫ਼ਸਰ ਕੋਲ ਬੀ. ਡੀ. ਪੀ. ਓ. ਕਪੂਰਥਲਾ ਦੇ ਦਫ਼ਤਰ 'ਚ, ਖੀਰਾਂਵਾਲੀ, ਨੂਰਪੁਰ ਖੀਰਾਂਵਾਲੀ, ਜਹਾਂਗੀਰਪੁਰ, ਦੂਲੋਵਾਲ, ਦਬੂਲੀਆਂ, ਅਡਨਾਂਵਾਲੀ, ਤੇ ਅਲਾਉਦੀਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਕੁਲਭੂਸ਼ਨ ਗੋਇਲ ਕਾਰਜ ਸਾਧਕ ਅਫ਼ਸਰ ਨਗਰ ਕੌਾਸਲ ਕਪੂਰਥਲਾ ਦੇ ਦਫ਼ਤਰ ਵਿਚ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਨਗੇ | 

ਨਡਾਲਾ ਬਲਾਕ-ਨਡਾਲਾ ਬਲਾਕ ਦੇ ਪਿੰਡ ਰਾਏਪੁਰਪੀਰਬਖ਼ਸਵਾਲਾ, ਡਾਲਾ, ਹੁਸੈਨਪੁਰ, ਬਾਕਰਪੁਰ, ਖ਼ਲੀਲ, ਮੁਬਾਰਕਪੁਰ, ਬੂਲੇਵਾਲ, ਰਾਏਪੁਰ ਰਾਜਪੁਤਾਂ, ਪਸੀਏਵਾਲ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਚੰਦਰਮੋਹਨ ਭਾਟੀਆ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਭੁਲੱਥ ਦੇ ਦਫ਼ਤਰ ਵਿਚ, ਇਬਰਾਹੀਮਵਾਲ, ਟਾਂਡੀ ਦਾਖਲੀ, ਦਬੂਲੀਆਂ, ਬਾਜ਼ੀਗਰ ਬਸਤੀ ਤੇ ਹਬੀਬਵਾਲ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਸੁਰਜੀਤ ਸਿੰਘ ਏ.ਈ.ਓ. ਕੋਲ ਦਫ਼ਤਰ ਖੇਤੀਬਾੜੀ ਨੇੜੇ ਐਚ.ਡੀ.ਐਫ.ਸੀ. ਬੈਂਕ ਨਡਾਲਾ, ਮਿਆਣੀ ਭੱਗੂਪੁਰੀਆ, ਫ਼ਿਰੋਜ਼ ਸੰਗੋਵਾਲ, ਦੋਲੋਵਾਲ, ਬੱਲੋਚੱਕ, ਫ਼ਤਿਹਗੜ੍ਹ ਸੀਕਰੀ ਤੇ ਅਕਬਰਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਜਸਵੰਤ ਰਾਏ ਸਾਇਲ ਟੈਸਟਿੰਗ ਅਫ਼ਸਰ ਖੇਤੀਬਾੜੀ ਦਫ਼ਤਰ ਐਚ.ਡੀ.ਐਫ.ਸੀ. ਬੈਂਕ ਨਡਾਲਾ ਕੋਲ ਆਪਣੇ ਨਾਮਜ਼ਦਗੀ ਪਰਚੇ ਭਰਨਗੇ | ਇਸੇ ਤਰ੍ਹਾਂ ਬਸਤੀ, ਜੈਦ, ਲੰਮੇ, ਬੋਪਾਰਾਏ, ਮੇਤਲੇ ਖੈਰਾਬਾਦ, ਖੈਰਾਬਾਦ, ਭਗਵਾਨਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਰਮੇਸ਼ ਕੁਮਾਰ ਕਾਰਜ ਸਾਧਕ ਅਫ਼ਸਰ ਨਗਰ ਪੰਚਾਇਤ ਨਡਾਲਾ ਦੇ ਦਫ਼ਤਰ ਵਿਚ, ਨੰਗਲ ਲੁਬਾਣਾ, ਮੁੰਡੀ ਰੋਡ, ਮੰਡਕੁਲਾ, ਫ਼ਤਿਹਗੜ੍ਹ, ਭਦਾਸ ਤੇ ਮਕਸੂਦਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਅਰਵਿੰਦਰ ਸਿੰਘ ਸੈਕਟਰੀ ਮਾਰਕੀਟ ਕਮੇਟੀ ਕਪੂਰਥਲਾ ਦੇ ਦਫ਼ਤਰ ਵਿਚ, ਰਾਏਪੁਰ ਅਰਾਈਆਂ, ਮਿਰਜ਼ਾਪੁਰ, ਦਾਊਦਪੁਰ, ਦਾਊਦਪੁਰ ਖ਼ਰਾਜ, ਨਿਹਾਲਗੜ੍ਹ, ਜੱਗ ਤੇ ਬਹਿਲੋਲਪੁਰ ਪਿੰਡ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਕੁਲਵੰਤ ਸਿੰਘ ਬਾਗੜੀਆ ਕੋਲ ਬੀ. ਡੀ. ਪੀ. ਓ. ਨਡਾਲਾ ਦੇ ਦਫ਼ਤਰ ਵਿਚ, ਤਲਵੰਡੀ ਕੂਕਾ, ਮੰਡ ਤਲਵੰਡੀ ਕੂਕਾ, ਮੰਡ ਇਬਰਾਹੀਮਵਾਲ, ਕੂਕਾ, ਘੱਗ ਦਾਉਲਪੁਰ, ਘੱਗ, ਰਾਵਾਂ, ਕਮਾਲਪੁਰ, ਧੱਕੜਾਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਵਜ਼ੀਰ ਸਿੰਘ ਕੋਲ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਡਾਲਾ ਦੇ ਦਫ਼ਤਰ ਵਿਚ, ਖੱਸਣ, ਸ਼ੇਰੂਵਾਲ, ਤਲਵੰਡੀ ਪੁਰਦ, ਮਾਡਲ ਟਾਊਨ, ਤਲਵਾੜਾ, ਹੁੱਸੂਵਾਲ, ਜਵਾਹਰ ਨਗਰ, ਮਾਨਾ ਤਲਵੰਡੀ ਤੇ ਲਿੱਟਾਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਬਲਕਾਰ ਸਿੰਘ ਏ. ਡੀ. ਓ. ਕੋਲ ਬੀ.ਡੀ.ਪੀ.ਓ. ਨਡਾਲਾ ਦੇ ਦਫ਼ਤਰ ਵਿਚ, ਬਰਿਆਰ, ਈਨੋਵਾਲ, ਸਰੂਪਵਾਲ, ਈਸ਼ਬਬੁੱਚਾ, ਨਰੰਗਪੁਰ, ਜੱਬੋਵਾਲ, ਕਾਲੂਵਾਲ, ਅਵਾਨ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਜਤਿੰਦਰ ਸਿੰਘ ਏ.ਐਫ.ਐਸ.ਓ. ਕੋਲ ਬੀ.ਡੀ.ਪੀ.ਓ. ਨਡਾਲਾ ਦੇ ਦਫ਼ਤਰ ਵਿਚ, ਨਡਾਲੀ, ਬਾਗਵਾਨਪੁਰ, ਟਾਂਡੀ ਔਲਖ, ਅਕਾਲਾ, ਚਾਣਚੱਕ ਤੇ ਕਰਨੈਲ ਗੰਜ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਰਕੇਸ਼ ਭਗਤ ਪਿ੍ੰਸੀਪਲ ਐਸ.ਬੀ. ਪੀ.ਐਸ.ਐਮ. ਸਰਕਾਰੀ ਪੋਲੀਟੈਕਨਿਕ ਕਾਲਜ ਬੇਗੋਵਾਲ ਦੇ ਦਫ਼ਤਰ ਵਿਚ, ਬਜਾਜ, ਭਟਨੂਰਾਂ ਕਲਾਂ, ਭਟਨੂਰਾਂ ਖ਼ੁਰਦ, ਸਿਧਵਾਂ, ਫਤਿਹਪੁਰ, ਬਾਗੜੀਆ, ਜੋਗਿੰਦਰ ਨਗਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਸਨੇਹ ਲਤਾ ਸੀ.ਡੀ.ਪੀ.ਓ. ਕੋਲ ਸੀ.ਡੀ.ਪੀ.ਓ. ਨਡਾਲਾ ਦੇ ਦਫ਼ਤਰ ਵਿਚ, ਮਹਿਮਦਪੁਰ, ਰਾਮਗੜ੍ਹ, ਸੁਰਖਾਂ, ਸ਼ੇਰਸਿੰਘ ਵਾਲਾ, ਪੰਡੋਰੀ ਰਾਜਪੂਤਾਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਵਨੀਤ ਕੌਰ ਏ.ਆਰ. ਕੋਆਪਰੇਟਿਵ ਸੁਸਾਇਟੀ ਭੁਲੱਥ ਦੇ ਦਫ਼ਤਰ ਵਿਚ ਨਾਮਜ਼ਦਗੀ ਪਰਚੇ ਦਾਖਲ ਕਰਨਗੇ |
ਫਗਵਾੜਾ ਬਲਾਕ-ਫਗਵਾੜਾ ਬਲਾਕ ਦੇ ਪਿੰਡ ਡੁਮੇਲੀ, ਭਬਿਆਣਾ, ਰਿਹਾਣਾ ਜੱਟਾਂ, ਬਘਾਣਾ, ਟਾਂਡਾ ਬਘਾਣਾ, ਮੀਰਾਂਪੁਰੀ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਦੀਨਦਿਆਲ ਸ਼ਰਮਾ ਏ.ਆਰ. ਕੋਲ ਉਨ੍ਹਾਂ ਦੇ ਦਫ਼ਤਰ ਪੁਰਾਣੀ ਦਾਣਾ ਮੰਡੀ ਫਗਵਾੜਾ ਵਿਚ, ਗੁਜਰਾਤਾਂ, ਪਾਂਸ਼ਟਾ, ਮਾਇਓਪੱਟੀ, ਨਸੀਰਾਬਾਦ, ਹਰਬੰਸਪੁਰ ਤੇ ਨਰੂੜ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਸੁਰਿੰਦਰ ਕੁਮਾਰ ਕੋਲ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਦਫ਼ਤਰ ਵਿਚ, ਰਣਧੀਰਗੜ੍ਹ, ਸਾਹਨੀ, ਮਲਕਪੁਰ, ਵਾਹਦ, ਚੈੜ, ਬ੍ਰਹਮਪੁਰ, ਮਾਣਕ, ਗੁਲਾਬਗੜ੍ਹ, ਅਕਾਲਗੜ੍ਹ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪ੍ਰਦੀਪ ਚਟਾਨੀ ਐਸ.ਡੀ.ਓ. ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਕੋਲ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਦਫ਼ਤਰ ਵਿਚ, ਰਾਮਪੁਰ ਖਲਿਆਣ, ਪ੍ਰੇਮਪੁਰ, ਲੱਖਪੁਰ, ਬੇਗਮਪੁਰ, ਚੱਕਪ੍ਰੇਮਾ, ਢੱਡੇ, ਰਾਵਲਪਿੰਡੀ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਅਮਨਦੀਪ ਸ਼ਰਮਾ ਏ.ਈ.ਓ. ਫਗਵਾੜਾ ਕੋਲ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਫਗਵਾੜਾ ਵਿਚ, ਰਾਮਪੁਰ ਸੁੰਨੜਾ, ਬਬੇਲੀ, ਡਾ: ਅੰਬੇਡਕਰ ਨਗਰ, ਬੀੜ ਢੰਡੋਲੀ, ਢੰਡੋਲੀ, ਸੀਕਰੀ, ਜਗਪਾਲਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਸੁਖਦੀਪ ਸਿੰਘ ਐਚ.ਡੀ.ਓ. ਬਾਗਬਾਨੀ ਵਿਭਾਗ ਕੋਲ ਐਸ.ਡੀ.ਓ. ਪੀ.ਡਬਲਯੂ.ਡੀ. ਬੀ. ਐਾਡ ਆਰ. ਦੇ ਤਹਿਸੀਲ ਕੰਪਲੈਕਸ ਫਗਵਾੜਾ ਵਿਚਲੇ ਦਫ਼ਤਰ ਵਿਚ, ਰਾਣੀਪੁਰ ਕੰਬੋਆਂ, ਰਾਣੀਪੁਰ ਰਾਜਪੂਤਾਂ, ਬੁਹਾਨੀ, ਦੁੱਗ, ਢੱਕ ਜਗਪਾਲਪੁਰ, ਪਲਾਹੀ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਰਮਜੀਤ ਸਿੰਘ ਭੂਮੀ ਪਰਖ ਅਫ਼ਸਰ ਕੋਲ ਸੀ.ਡੀ.ਪੀ.ਓ. ਦਾਣਾ ਮੰਡੀ ਫਗਵਾੜਾ ਵਿਚਲੇ ਦਫ਼ਤਰ ਵਿਚ, ਖਲਵਾੜਾ, ਖਲਵਾੜਾ ਕਾਲੋਨੀ, ਪੰਡੋਰੀ, ਢੱਕ ਪੰਡੋਰੀ, ਵਜੀਦੋਵਾਲ, ਬਿਸ਼ਨਪੁਰ, ਫ਼ਤਿਹਗੜ੍ਹ, ਬੀੜ ਪੁਆਦ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਗੁਰਜੰਟ ਸਿੰਘ ਸਹਾਇਕ ਡਾਇਰੈਕਟਰ ਫ਼ੈਕਟਰੀ ਫਗਵਾੜਾ ਦੇ ਦਾਣਾ ਮੰਡੀ ਫਗਵਾੜਾ ਨੇੜਲੇ ਦਫ਼ਤਰ ਵਿਚ, ਭੁੱਲਾਰਾਏ, ਖਾਟੀ, ਖੁਰਮਪੁਰ, ਬਰਮ, ਬਲਾਲੋ, ਅਮਰੀਕ ਨਗਰੀ, ਦੇਵਾ ਸਿੰਘ ਵਾਲਾ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਇੰਦਰਜੀਤ ਸਹਿਜਪਾਲ ਕੋਲ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਦੇ ਦਫ਼ਤਰ ਵਿਚ, ਨੰਗਲ ਮਾਝਾ, ਸੰਗਤਪੁਰ, ਖੰਗੂੜਾ, ਕਿਸ਼ਨਪੁਰ, ਕਾਂਸੀ, ਕਾਂਸ਼ੀ ਨਗਰ, ਚਹੇੜੂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਰਣਜੀਤ ਕੁਮਾਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਫਗਵਾੜਾ ਦੇ ਦਫ਼ਤਰ ਵਿਚ, ਖਜਰੂਲਾ, ਮਾਧੋਪੁਰ, ਭਾਖੜੀਆਣਾ, ਹਰਦਾਸਪੁਰ, ਨਾਨਕ ਨਗਰੀ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਜਗਜੀਤ ਸਿੰਘ ਕੋਲ ਸੈਕਟਰੀ ਮਾਰਕੀਟ ਕਮੇਟੀ ਫਗਵਾੜਾ ਦੇ ਦਫ਼ਤਰ ਵਿਚ, ਮਹੇੜੂ, ਸਪਰੋੜ, ਮੇਹਟ, ਗੰਢਵਾਂ ਤੇ ਚੱਕ ਹਕੀਮ ਪਿੰਡਾਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਵਰਿੰਦਰ ਮੋਹਨ ਕੋਲ ਸੈਕਟਰੀ ਮਾਰਕੀਟ ਕਮੇਟੀ ਫਗਵਾੜਾ ਦੇ ਦਫ਼ਤਰ ਵਿਚ, ਅਠੌਲੀ, ਨਾਰੰਗਪੁਰ, ਨਵੀਂ ਆਬਾਦੀ, ਨਰੰਗਸ਼ਾਹਪੁਰ, ਮਸਤ ਨਗਰ, ਨਰੰਗਸ਼ਾਹਪੁਰ, ਨਿਹਾਲਗੜ੍ਹ, ਮਨ ਪਿੰਡਾਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪ੍ਰਦੁਮਣ ਸਿੰਘ ਐਸ.ਡੀ.ਓ. ਰੂਰਲ ਵਾਟਰ ਸਪਲਾਈ ਤੇ ਸੈਨੀਟੇਸ਼ਨ ਫਗਵਾੜਾ ਦੇ ਦਫ਼ਤਰ ਵਿਚ, ਉੱਚਾ ਪਿੰਡ, ਦਰਵੇਸ਼ ਪਿੰਡ, ਕਿਰਪਾਲਪੁਰ, ਸੁੰਨੜਾ ਰਾਜਪੂਤਾਂ, ਜਗਤਪੁਰ ਜੱਟਾਂ ਤੇ ਜਮਾਲਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਰਮਜੀਤ ਸਿੰਘ ਏ.ਡੀ.ਓ. ਕੋਲ ਐਸ.ਡੀ.ਓ. ਪੀ.ਡਬਲਯੂ.ਡੀ. ਬੀ.ਐਾਡ ਆਰ. ਤਹਿਸੀਲ ਕੰਪਲੈਕਸ ਫਗਵਾੜਾ ਦੇ ਦਫ਼ਤਰ ਵਿਚ, ਇਸੇ ਤਰ੍ਹਾਂ ਪਰਵਾ, ਮੌਲੀ, ਭਾਣੋਕੀ, ਖੈਰਾ, ਠੱਕਰਕੀ, ਨੰਗਲ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਤਰਸੇਮ ਸਿੰਘ ਦੇ ਦਫ਼ਤਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਗਤਪੁਰ ਜੱਟਾਂ ਵਿਚ ਆਪਣੇ ਨਾਮਜ਼ਦਗੀ ਪਰਚੇ ਦਾਖਲ ਕਰਵਾਉਣਗੇ |
ਸੁਲਤਾਨਪੁਰ ਲੋਧੀ ਬਲਾਕ-ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਕਮਾਲਪੁਰ, ਅੱਲਾਦਿੱਤਾ, ਸ਼ਾਲਾਪੁਰ ਦੋਨਾ, ਭੌਰ, ਸੇਚ, ਨਸੀਰੇਵਾਲ, ਮੌਖੇ, ਤੋਤੀ ਤੇ ਲਾਟੀਆਂਵਾਲ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਰਮਿੰਦਰ ਕੁਮਾਰ ਏ.ਈ.ਓ. ਕੋਲ ਖੇਤੀਬਾੜੀ ਦਫਤਰ ਸੁਲਤਾਨਪੁਰ ਲੋਧੀ ਵਿਚ, ਰਾਮਪੁਰ ਜਗੀਰ, ਬਸਤੀ ਰਾਮਪੁਰ ਜਗੀਰ, ਮਨਿਆਲਾ, ਤਾਸ਼ਪੁਰ, ਰਵਾਲ, ਸ਼ਾਹਜਹਾਂਪੁਰ, ਸੋਭੀਵਾਲ, ਉਗਰੂਪੁਰ, ਸ਼ੇਰਪੁਰ ਦੋਨਾਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਹਰਮਿੰਦਰ ਸਿੰਘ ਏ.ਐਫ.ਐਸ.ਓ. ਸੁਲਤਾਨਪੁਰ ਲੋਧੀ ਦੇ ਦਫ਼ਤਰ ਵਿਚ, ਡੱਲਾ, ਫੱਤੂਵਾਲ, ਦੀਪੇਵਾਲ, ਸੁਲਤਾਨਪੁਰ ਲੋਧੀ ਦਿਹਾਤੀ, ਗਿੱਲ, ਅਮਰਜੀਤਪੁਰ, ਅਹਿਮਦਪੁਰ, ਕਰਮਜੀਤਪੁਰ ਤੇ ਡੇਰਾ ਸੈਯਦਾਂ ਉਮੀਦਵਾਰ ਰਿਟਰਨਿੰਗ ਅਫ਼ਸਰ ਜਗਤਾਰ ਸਿੰਘ ਕਾਰਜ ਸਾਧਕ ਅਫ਼ਸਰ ਨਗਰ ਕੌਾਸਲ ਸੁਲਤਾਨਪੁਰ ਲੋਧੀ ਦੇ ਦਫ਼ਤਰ ਵਿਚ, ਜੱਬੋਵਾਲ, ਸ਼ਤਾਬਗੜ੍ਹ, ਫ਼ਰੀਦ ਸਰਾਏ, ਭਾਗੋਰਾਈਆਂ, ਤਰਫ਼ ਬਹਿਬਲ ਬਹਾਦਰ, ਰਾਮੇ, ਤਰਫ਼ ਹਾਜੀ, ਵਾਟਾਂਵਾਲੀ ਖ਼ੁਰਦ, ਸ਼ੇਰਪੁਰ ਸੱਧਾ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਰਾਜਨ ਭੱਟ ਸਹਾਇਕ ਪ੍ਰੋਫੈਸਰ ਕੋਲ ਵੈਟਰਨਰੀ ਹਸਪਤਾਲ ਸੁਲਤਾਨਪੁਰ ਲੋਧੀ ਦੇ ਦਫ਼ਤਰ ਦੇ ਕਮਰਾ ਨੰਬਰ-1 ਵਿਚ, ਭਰੋਆਣਾ, ਮੰਡ ਇੰਦਰਪੁਰ, ਤਕੀਆ, ਟਿੱਬੀ, ਬਸਤੀ ਮੀਰਪੁਰ, ਸ਼ੇਖਮਾਂਗਾ, ਸਰੂਪਵਾਲ, ਚੰਨਣ ਵਿੰਡੀ, ਸੁਚੇਤ ਗੜ੍ਹ, ਵਾਟਾਂਵਾਲੀ ਕਲਾਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਬਲਵਿੰਦਰਜੀਤ ਸਿੰਘ ਸੀ.ਡੀ.ਪੀ.ਓ. ਸੁਲਤਾਨਪੁਰ ਲੋਧੀ ਦੇ ਦਫ਼ਤਰ ਵਿਚ, ਕਬੀਰਪੁਰ, ਆਹਲੀ ਕਲਾਂ, ਆਹਲੀ ਖ਼ੁਰਦ, ਹੁਸੈਨਪੁਰ ਬੁਲੇ, ਹਜ਼ਾਰਾ, ਲੋਧੀਵਾਲ, ਮੰਡ ਅੱਲੂਵਾਲ, ਚੱਕਪੱਤੀ ਬਾਲੂ ਬਹਾਦਰ ਤੇ ਹਾਜ਼ੀਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਜੁਗਰਾਜ ਸਿੰਘ ਡਿਪਟੀ ਡਾਇਰੈਕਟਰ ਕੋਲ ਵੈਟਰਨਰੀ ਹਸਪਤਾਲ ਸੁਲਤਾਨਪੁਰ ਲੋਧੀ ਦੇ ਕਮਰਾ ਨੰਬਰ 2 ਵਿਚ, ਫੱਤੂਵਾਲ, ਲਾਟਵਾਲਾ, ਸਾਂਗਰਾ, ਬਾਊਪੁਰ ਜਦੀਦ, ਲੱਖ ਵਰਿਆਂਹ, ਰਾਮਪੁਰ ਗੌਰੇ, ਬੂਸੋਵਾਲ, ਸ਼ਾਹਦੁੱਲਾਪੁਰ, ਭੀਮਕਦੀਮ, ਭਾਗੋਬੁੱਢਾ, ਸ਼ਾਹਵਾਲਾ ਅੰਦਰੀਸਾ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਤਜਿੰਦਰਪਾਲ ਦੇ ਦਫ਼ਤਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਲਤਾਨਪੁਰ ਲੋਧੀ, ਪਰਮਜੀਤਪੁਰ, ਪੰਡੋਰੀ ਜਗੀਰ, ਮਿਆਣੀ ਬਹਾਦਰ, ਉੱਚਾ ਬੋਹੜਵਾਲਾ, ਜੱਬੋਸੁਧਾਰ, ਮੁੱਲਾਂ ਕਾਲਾ, ਪੱਸਣ ਕਦੀਮ, ਨਬੀਪੁਰ, ਝੰਡੂਵਾਲ ਕੰਬੋਆਂ, ਮਿਰਜ਼ਾਪੁਰ, ਖ਼ੁਰਦ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਮਾਨ ਸਿੰਘ ਕੋਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਸੁਲਤਾਨਪੁਰ ਲੋਧੀ ਦੇ ਲਾਇਬ੍ਰੇਰੀ ਦੇ ਕਮਰੇ ਵਿਚ ਨਾਮਜ਼ਦਗੀ ਦੇ ਪਰਚੇ ਭਰਨਗੇ | ਇਸੇ ਤਰ੍ਹਾਂ ਤਲਵੰਡੀ ਚੌਧਰੀਆਂ, ਬਸਤੀ ਨੂਰਪੁੂਰ, ਮਾਛੀਜੋਆ, ਹੈਦਰਾਬਾਦ ਬੇਟ, ਪਿੱਥੋਰਾਹਲ, ਮਹਿਜੀਤਪੁਰ, ਚੁਲੱਧਾ, ਚੂਹੜਪੁਰ, ਦੋਦਾਵਜੀਰ, ਭੈਣੀ ਹੁੱਸੇਖਾਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਪਰਮਜੀਤ ਸਿੰਘ ਬੀ.ਪੀ.ਈ.ਓ. ਦਫ਼ਤਰ ਸੁਲਤਾਨਪੁਰ ਲੋਧੀ-1 ਵਿਚ, ਮੁਹੱਬਲੀਪੁਰ, ਡਡਵਿੰਡੀ, ਚੱਕ ਕੋਟਲਾ, ਫ਼ੌਜੀ ਕਾਲੋਨੀ ਮੁਹੱਬਲੀਪੁਰ, ਫ਼ੌਜੀ ਕਾਲੋਨੀ ਰਣਧੀਰਪੁਰ, ਝੱਲ ਲੇਈਵਾਲਾ, ਰਣਧੀਰਪੁਰ, ਗਾਜੀਪੁਰ, ਸ਼ਿਕਾਰ ਪੁਰ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਲਵਦੀਪ ਸਿੰਘ ਐਸ.ਡੀ.ਓ. ਰੂਰਲ ਵਾਟਰ ਸਪਲਾਈ ਤੇ ਸੈਨੀਟੇਸ਼ਨ ਸੁਲਤਾਨਪੁਰ ਲੋਧੀ ਦੇ ਦਫ਼ਤਰ ਵਿਚ, ਹੈਬਤਪੁਰ, ਵਡੇਲ ਹਰਨਾਮਪੁਰ, ਮੀਰੇ, ਪੱਮਣ, ਸਵਾਲ, ਜੈਨਪੁਰ, ਸਰਾਏਾ ਜੱਟਾਂ, ਅਦਾਲਤਚੱਕ, ਮੇਵਾ ਸਿੰਘ ਵਾਲਾ, ਬਿਧੀਪੁਰ, ਮੁਕਟਰਾਮ ਵਾਲਾ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਗੁਰਪ੍ਰੀਤ ਸਿੰਘ ਕੋਲ ਬੀ.ਪੀ.ਈ.ਓ. ਦਫ਼ਤਰ-2 ਨੇੜੇ ਪੁਲਿਸ ਸਟੇਸ਼ਨ ਸੁਲਤਾਨਪੁਰ ਲੋਧੀ, ਮੈਰੀਪੁਰ, ਜਾਰਜਪੁਰ, ਕਾਲਰੂ, ਬਸਤੀ ਰੰਗੀਲਪੁਰ, ਨਸੀਰਪੁਰ, ਮਸੀਤ, ਭਗਤਪੁਰ, ਅਮਾਨੀਪੁਰ, ਖੋਖਰ ਜਦੀਦ ਤੇ ਡੌਲਾ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪ੍ਰਵੀਨ ਕੁਮਾਰ ਜੀ.ਐਮ. ਪੀ.ਆਰ.ਟੀ.ਸੀ. ਕੋਲ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਦਫ਼ਤਰ ਵਿਚ, ਸੂਜੋਕਾਲੀਆ, ਸੈਦਪੁਰ, ਮੰਗੂਪੁਰ, ਨੂਰੋਵਾਲ, ਹੁਸੈਨਪੁਰ ਦੂਲੋਵਾਲ, ਬਸਤੀ ਹੁਸੈਨਪੁਰ, ਮੁੱਲਾਂਬਾਹਾ, ਬਾਜਾ, ਸ਼ਿਵਦਿਆਲਵਾਲਾ, ਿਖ਼ਜਰਪੁਰ ਪਿੰਡਾਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਸੁਖਬੀਰ ਸਿੰਘ ਕੋਲ ਏ.ਆਰ. ਸਹਿਕਾਰੀ ਸਭਾਵਾਂ ਸੁਲਤਾਨਪੁਰ ਲੋਧੀ ਦੇ ਦਫ਼ਤਰ ਵਿਚ, ਟਿੱਬਾ, ਬਸਤੀ ਅਮਰਕੋਟ, ਬਸਤੀ ਜਾਂਗਲਾ, ਠੱਟਾ ਨਵਾਂ, ਠੱਟਾ ਪੁਰਾਣਾ, ਬੂਲਪੁਰ, ਬਸਤੀ ਬੂਲਪੁਰ, ਛੰਨਾ ਸ਼ੇਰ ਸਿੰਘ ਤੇ ਸ਼ਾਲਾਪੁਰ ਬੇਟ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਿ੍ੰਸੀਪਲ ਬਲਦੇਵ ਰਾਜ ਕੋਲ ਨਾਇਬ ਤਹਿਸੀਲਦਾਰ ਸੁਲਤਾਨਪੁਰ ਲੋਧੀ ਦੇ ਦਫ਼ਤਰ ਵਿਚ ਜਦਕਿ ਦੰਦੂਪੁਰ, ਦਰੀਏਵਾਲ, ਸਾਬੂਵਾਲ, ਟੋਡਰਵਾਲ, ਪੱਤੀ ਸਰਦਾਰ ਨਬੀ ਬਖ਼ਸ਼, ਨੱਥੂਪੁਰ, ਬੂਲੇਵਾਲ, ਕੁਤਬੇਵਾਲ, ਅੰਮਿ੍ਤਪੁਰ, ਅੰਮਿ੍ਤਪੁਰ ਰਾਜੇਵਾਲ ਪਿੰਡਾਂ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਪਰਮਜੀਤ ਸਿੰਘ ਮੈਨੇਜਰ ਵੇਅਰ ਹਾਊਸ ਕੋਲ ਤਹਿਸੀਲਦਾਰ ਸੁਲਤਾਨਪੁਰ ਲੋਧੀ ਦੇ ਦਫ਼ਤਰ ਵਿਚ ਆਪਣੇ ਨਾਮਜ਼ਦਗੀ ਦੇ ਪਰਚੇ ਭਰਨਗੇ |
<br/>

ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਸਿੱਖਾਂ ਦੇ ਜ਼ਖਮਾਂ 'ਤੇ ਲੂਣ ਛਿੜਕਿਆ-ਸੱਜਣ ਤਿੰਘ ਚੀਮਾ

ਸੁਲਤਾਨਪੁਰ ਲੋਧੀ, 13 ਦਸੰਬਰ (ਪੱਤਰ ਪ੍ਰੇਰਕਾਂ ਰਾਹੀਂ)- ਕਾਂਗਰਸ ਪਾਰਟੀ ਵਲੋਂ 1984 ਦੇ ਸਿੱਖ ਕਤਲੇਆਮ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦੇ ਫੈਸਲੇ ਦੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੱਜਣ ਸਿੰਘ ਚੀਮਾ ...

ਪੂਰੀ ਖ਼ਬਰ »

ਬੀ.ਡੀ.ਪੀ.ਓ. ਚੋਣ ਲੜਣ ਵਾਲੇ ਡਿਫਾਲਟਰ ਉਮੀਦਵਾਰਾਂ ਦੀਆਂ ਸੂਚੀਆਂ ਰਿਟਰਨਿੰਗ ਅਫ਼ਸਰਾਂ ਨੂੰ ਦੇਣ-ਭੁੱਲਰ

ਕਪੂਰਥਲਾ, 13 ਦਸੰਬਰ (ਅਮਰਜੀਤ ਕੋਮਲ)-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਕਪੂਰਥਲਾ ਅਵਤਾਰ ਸਿੰਘ ਭੁੱਲਰ ਨੇ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਸਬੰਧੀ 15 ਦਸੰਬਰ ਤੋਂ ਹੋਣ ਵਾਲੀਆਂ ਨਾਮਜ਼ਦਗੀਆਂ ਤੋਂ ਪਹਿਲਾਂ ਸਬੰਧਿਤ ...

ਪੂਰੀ ਖ਼ਬਰ »

ਸੋਸ਼ਲ ਮੀਡੀਆ ਤੇ ਇੰਟਰਨੈੱਟ ਵੱਲ ਝੁਕਾਅ ਤਣਾਅ ਤੇ ਨਸ਼ਾਖੋਰੀ ਦਾ ਕਾਰਨ ਬਣਦਾ ਜਾ ਰਿਹਾ-ਡਾ: ਬਲਵੰਤ ਸਿੰਘ

ਕਪੂਰਥਲਾ, 13 ਦਸੰਬਰ (ਅਮਰਜੀਤ ਕੋਮਲ)-ਸ਼ੋਸ਼ਲ ਮੀਡੀਆ ਤੇ ਇੰਟਰਨੈੱਟ ਵੱਲ ਜ਼ਿਆਦਾ ਝੁਕਾਅ ਤਣਾਅ ਨਸ਼ਾਖੋਰੀ ਦਾ ਕਾਰਨ ਬਣ ਰਿਹਾ ਹੈ ਇਨ੍ਹਾਂ ਦੀ ਜ਼ਿਆਦਾ ਵਰਤੋਂ ਕਾਰਨ ਕਿਸ਼ੋਰ ਤੇ ਨੌਜਵਾਨ ਜਿੱਥੇ ਇਕੱਲਾਪਣ ਦਾ ਸ਼ਿਕਾਰ ਹੋ ਰਹੇ ਹਨ ਉੱਥੇ ਉਨ੍ਹਾਂ ਦੀ ਸੋਚ ...

ਪੂਰੀ ਖ਼ਬਰ »

ਆਈ. ਟੀ. ਸੀ. ਲਿਮਟਿਡ ਵਲੋਂ ਜੇਮਜ ਹਟਨ ਇੰਸਟੀਚਿਊਟ ਨਾਲ ਆਲੂ ਦੀਆਂ ਨਵੀਆਂ ਕਿਸਮਾਂ ਦੀ ਖੋਜ ਸਬੰਧੀ ਸਮਝੌਤਾ

ਕਪੂਰਥਲਾ, 13 ਦਸੰਬਰ (ਅਮਰਜੀਤ ਕੋਮਲ)-ਆਈ.ਟੀ.ਸੀ. ਲਿਮਟਿਡ ਦੀ 100 ਪ੍ਰਤੀਸ਼ਤ ਭਾਈਵਾਲੀ ਵਾਲੀ ਕੰਪਨੀ ਟੈਕਨਿਕੋ ਐਗਰੀ ਸਾਇੰਸਜ਼ ਲਿਮਟਿਡ (ਟੀ.ਏ.ਏ.ਐਸ.ਐਲ.) ਨੇ ਦੇਸ਼ ਵਿਚ ਆਲੂ ਦੀਆਂ 16 ਨਵੀਆਂ ਕਿਸਮਾਂ ਤੇ 600 ਨਵੇਂ ਕਲੋਨ ਦੇ ਟਰਾਇਲ ਤੇ ਟੈਸਟਿੰਗ ਲਈ ਸਕਾਟਲੈਂਡ, ਬਿ੍ਟੇਨ ...

ਪੂਰੀ ਖ਼ਬਰ »

ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਦੇ ਵਿਦਿਆਰਥੀਆਂ ਦੇ ਰੋਲ ਨੰਬਰ ਲੈਣ ਲਈ ਐਸ. ਡੀ. ਐਮ. ਦਫਤਰ ਮੂਹਰੇ ਧਰਨਾ ਅੱਜ-ਜਰਨੈਲ ਨੰਗਲ

ਫਗਵਾੜਾ, 13 (ਤਰਨਜੀਤ ਸਿੰਘ ਕਿੰਨੜਾ)–ਅੱਜ ਲੋਕ ਇਨਸਾਫ਼ ਪਾਰਟੀ ਐੱਸ. ਸੀ. ਵਿੰਗ ਦੇ ਸੂਬਾ ਪ੍ਰਧਾਨ ਅਤੇ ਦੁਆਬਾ ਜ਼ੋਨ ਦੇ ਇੰਚਾਰਜ ਜਰਨੈਲ ਨੰਗਲ ਦੀ ਅਗਵਾਈ ਵਿੱਚ ਪੋਸਟ ਮੈਟਿ੍ਕ ਸਕਾਲਰਸ਼ਿਪ ਸਕੀਮ ਅਧੀਨ ਕਵਰ ਹੁੰਦੇ ਰਾਮਗੜ੍ਹੀਆ ਬੀ ਐੱਡ ਕਾਲਜ ਦੇ ਵਿਦਿਆਰਥੀ ਨਾਇਬ ...

ਪੂਰੀ ਖ਼ਬਰ »

ਢਿਲਵਾਂ ਪੁਲਿਸ ਵਲੋਂ 45 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਦੋ ਨੌਜਵਾਨ ਕਾਬੂ

ਢਿਲਵਾਂ, 13 ਦਸੰਬਰ (ਗੋਬਿੰਦ ਸੁਖੀਜਾ, ਪਲਵਿੰਦਰ ਸਿੰਘ, ਪ੍ਰਵੀਨ ਕੁਮਾਰ)-ਐਸ. ਐਸ. ਪੀ. ਕਪੂਰਥਲਾ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਥਾਣਾ ਢਿਲਵਾਂ ਦੀ ਪੁਲਿਸ ਨੇ ਦੋ ਨੌਜਵਾਨਾਂ ਨੂੰ 45 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ...

ਪੂਰੀ ਖ਼ਬਰ »

ਦਰਜਾ ਚਾਰ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ

ਕਪੂਰਥਲਾ, 13 ਦਸੰਬਰ (ਵਿਸ਼ੇਸ਼ ਪ੍ਰਤੀਨਿਧ)-ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਵਲੋਂ ਅੱਜ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਕਪੂਰਥਲਾ ਮੂਹਰੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ...

ਪੂਰੀ ਖ਼ਬਰ »

ਬਾਬਾ ਫ਼ਤਿਹ ਸਿੰਘ ਨਗਰ ਵਿਖੇ ਕਰਵਾਏ ਜਾ ਰਹੇ ਧਾਰਮਿਕ ਸਮਾਗਮ ਸਬੰਧੀ ਪੋਸਟਰ ਰਿਲੀਜ਼

ਫਗਵਾੜਾ, 13 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਐਨ.ਆਰ.ਆਈ. ਵੈੱਲਫੇਅਰ ਸੁਸਾਇਟੀ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਬਾ ਫ਼ਤਿਹ ਸਿੰਘ ਨਗਰ ਫਗਵਾੜਾ ਦੀ ਇਕ ਵਿਸ਼ੇਸ਼ ਮੀਟਿੰਗ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਬਸੂਟਾ (ਕੈਨੇਡਾ) ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ...

ਪੂਰੀ ਖ਼ਬਰ »

ਸਰਕਾਰੀ ਮਿਡਲ ਸਕੂਲ ਅਖਾੜਾ ਦੇ ਦੋ ਖਿਡਾਰੀਆਂ ਦੀ ਦੀ ਚੋਣ ਪੰਜਾਬ ਦੀ ਟੀਮ ਵਿਚ ਹੋਈ

ਭੁਲੱਥ, 13 ਦਸੰਬਰ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਅਖਾੜਾ ਦੇ ਸਰਕਾਰੀ ਮਿਡਲ ਸਕੂਲ ਦੇ ਦੋ ਖਿਡਾਰੀਆਂ ਦੀ ਚੋਣ ਸਬ ਜੂਨੀਅਰ ਨੈਸ਼ਨਲ ਖੋ ਖੋ ਲਈ ਪੰਜਾਬ ਦੀ ਟੀਮ ਵਿੱਚ ਹੋਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਹੈੱਡ ਮਾਸਟਰ ਰਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਆਂਗਣਵਾੜੀ ਤੇ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਗਰਮ ਵਰਦੀਆਂ ਦੀ ਵੰਡ

ਫਗਵਾੜਾ, 13 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਪਿੰਡ ਬ੍ਰਹਮਪੁਰ ਤਹਿਸੀਲ ਫਗਵਾੜਾ ਦੇ ਆਂਗਣਵਾੜੀ ਤੇ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਬੱਚਿਆਂ ਨੂੰ ਸਮਾਜ ਸੇਵਕ ਕ੍ਰਿਸ਼ਨ ਬ੍ਰਹਮਪੁਰ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਤਾਬ 'ਇਗਜ਼ਾਮ ਵਾਰਿਅਰਸ' ਐਲ. ਪੀ. ਯੂ. ਦੇ ਵਿਦਿਆਰਥੀਆਂ ਨੂੰ ਵੰਡੀ

ਜਲੰਧਰ, 13 ਦਸੰਬਰ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਵਿਖੇ ਸ਼ਾਂਤੀ ਦੇਵੀ ਮਿੱਤਲ ਹਾਲ 'ਚ ਕਿਤਾਬ ਵੰਡ ਸਮਾਰੋਹ ਦਾ ਪ੍ਰਬੰਧ ਕੀਤਾ, ਇਸ ਸਮਾਰੋਹ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਣਾ ਦਾਇਕ ਕਿਤਾਬ 'ਇਗਜ਼ਾਮ ਵਰਿਅਰਸ' ਨੂੰ ਪ੍ਰੀਖਿਆ ...

ਪੂਰੀ ਖ਼ਬਰ »

ਗਜ਼ਟਿਡ ਐਾਡ ਨਾਨ ਗਜ਼ਟਿਡ ਐਸ.ਸੀ/ਬੀ.ਸੀ. ਫੈਡਰੇਸ਼ਨ ਵਲੋਂ ਮੁੱਖ ਮੰਤਰੀ ਦੇ ਨਾਂਅ ਐਸ.ਡੀ.ਐਮ. ਨੂੰ ਮੰਗ-ਪੱਤਰ

ਫਗਵਾੜਾ, 13 ਦਸੰਬਰ (ਤਰਨਜੀਤ ਸਿੰਘ ਕਿੰਨੜਾ)-ਗਜ਼ਟਿਡ ਐਾਡ ਨਾਨ ਗਜ਼ਟਿਡ ਐਸ.ਸੀ/ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਵਲੋਂ ਜ਼ਿਲ੍ਹਾ ਪ੍ਰਧਾਨ ਸਤਵੰਤ ਟੂਰਾ ਦੀ ਅਗਵਾਈ ਹੇਠ ਪਰਸੋਨਲ ਵਿਭਾਗ ਦੇ ਗੈਰ ਸੰਵਿਧਾਨਕ ਅਤੇ ਰਾਖਵਾਂਕਰਨ ਵਿਰੋਧੀ ਪੱਤਰ ਨੂੰ ਰੱਦ ਕਰਨ ...

ਪੂਰੀ ਖ਼ਬਰ »

ਸਤਵਿੰਦਰ ਸਿੰਘ ਬੇਗੋਵਾਲੀਆ ਦੀ ਛੇਵੀਂ ਨਾਟ ਪੁਸਤਕ 'ਮੈਂ ਪੰਜਾਬਣ ਹਾਂ' ਰਿਲੀਜ਼

ਬੇਗੋਵਾਲ, 13 ਦਸੰਬਰ (ਸੁਖਜਿੰਦਰ ਸਿੰਘ)-ਨਾਟਕਕਾਰ ਪਿ੍ੰਸੀਪਲ ਸਤਵਿੰਦਰ ਸਿੰਘ ਬੇਗੋਵਾਲੀਆ ਦੀ ਛੇਵੀਂ ਨਾਟ ਪੁਸਤਕ 'ਮੈਂ ਪੰਜਾਬਣ ਹਾਂ' ਨੂੰ ਪੰਜਾਬ ਕਲਾ ਮੰਚ ਬੇਗੋਵਾਲ ਵਲੋਂ ਲੇਖਕਾਂ, ਵਿਦਵਾਨਾਂ ਦੀ ਹਾਜ਼ਰੀ ਵਿਚ ਪ੍ਰੈੱਸ ਕਲੱਬ ਜਲੰਧਰ ਵਿਖੇ ਰਿਲੀਜ਼ ਕੀਤੀ ਗਈ | ...

ਪੂਰੀ ਖ਼ਬਰ »

ਸਹੋਦਿਆ ਅੰਤਰ ਸਕੂਲ ਵਾਲੀਬਾਲ ਟਰਾਫ਼ੀ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਨੇ ਜਿੱਤੀ

ਕਪੂਰਥਲਾ, 13 ਦਸੰਬਰ, (ਵਿ.ਪ੍ਰ.)-ਬਾਵਾ ਲਾਲਵਾਨੀ ਸਕੂਲ ਕਪੂਰਥਲਾ ਵਿਖੇ ਕਰਵਾਏ ਸਹੋਦਿਆ ਅੰਤਰ ਸਕੂਲ ਵਾਲੀਬਾਲ ਟੂਰਨਾਮੈਂਟ 'ਚ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਸਾਹਮਣੇ ਰੇਲ ਕੋਚ ਫ਼ੈਕਟਰੀ ਦੀਆਂ ਲੜਕੀਆਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜੇਤੂ ਟਰਾਫ਼ੀ 'ਤੇ ...

ਪੂਰੀ ਖ਼ਬਰ »

ਖੁਖਰੈਣ ਸਕੂਲ 'ਚ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ

ਭੰਡਾਲ ਬੇਟ, 13 ਦਸੰਬਰ (ਜਾਤੀਕੇ)-ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕਰਨਾ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਬਰਾਬਰ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੁਨੀਤਾ ਕੁਮਾਰੀ ਗਣਿਤ ਅਧਿਆਪਕਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਖਰੈਣ 'ਚ 40 ਦੇ ਲਗਭਗ ਲੋੜਵੰਦ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ 'ਚ ਝੋਨੇ ਉੱਪਰ 500 ਰੁਪਏ ਪ੍ਰਤੀ ਕੁਇੰਟਲ ਬੋਨਸ ਦੀ ਮੰਗ

ਨਡਾਲਾ, 13 ਦਸੰਬਰ (ਮਾਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਇੱਥੇ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਅਤੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਮਾਨਾਂ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ...

ਪੂਰੀ ਖ਼ਬਰ »

ਸਾਬਕਾ ਕੌ ਾਸਲਰ ਹਰੀਸ਼ ਸ਼ਰਮਾ ਦੀ ਯਾਦ ਵਿਚ ਚੌਥਾ ਆਲ ਓਪਨ ਫੁੱਟਬਾਲ ਟੂਰਨਾਮੈਂਟ 24 ਤੋਂ

ਢਿਲਵਾਂ, 13 ਦਸੰਬਰ (ਗੋਬਿੰਦ ਸੁਖੀਜਾ, ਪਲਵਿੰਦਰ)-ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਢਿਲਵਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਵੀਰਾਂ ਦੇ ਸਹਿਯੋਗ ਨਾਲ ਸਵਰਗਵਾਸੀ ਸਾਬਕਾ ਕੌਾਸਲਰ ਹਰੀਸ਼ ਸ਼ਰਮਾ ਦੀ ਯਾਦ 'ਚ ਚੌਥਾ ਆਲ ਓਪਨ ਫੁੱਟਬਾਲ ਟੂਰਨਾਮੈਂਟ 24 ...

ਪੂਰੀ ਖ਼ਬਰ »

ਹੈਪੀ ਸੀਡਰ ਨਾਲ ਬੀਜੀ ਕਣਕ ਦੀ ਫ਼ਸਲ ਦੀਆਂ ਮੁਸ਼ਕਿਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

ਡਡਵਿੰਡੀ, 13 ਦਸੰਬਰ (ਬਲਬੀਰ ਸੰਧਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪੂਰਥਲਾ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਕਣਕ ਦੀ ਹੈਪੀ ਸੀਡਰ ਨਾਲ ਕੀਤੀ ਫ਼ਸਲ ਦੀ ਬਿਜਾਈ ਤੋਂ ਬਾਅਦ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਈ ਕ੍ਰਿਸ਼ੀ ਵਿਗਿਆਨ ...

ਪੂਰੀ ਖ਼ਬਰ »

ਫਗਵਾੜਾ ਪੁਲਿਸ ਬਰਖ਼ਾਸਤ ਇੰਸਪੈਕਟਰ ਇੰਦਰਜੀਤ ਨੂੰ ਪੋ੍ਰਡਕਸ਼ਨ ਵਾਰੰਟ 'ਤੇ ਲਿਆਵੇਗੀ

ਫਗਵਾੜਾ, 13 ਦਸੰਬਰ (ਹਰੀਪਾਲ ਸਿੰਘ)-ਪੰਜਾਬ ਦੇ ਬਹੁਚਰਚਿਤ ਗੈਂਗਸਟਰਾਂ ਪਾਸੋਂ ਬਰਾਮਦ ਇੱਕ ਗੱਡੀ ਨੂੰ ਥਾਣੇ ਵਿਚੋਂ ਗਾਇਬ ਕਰਨ ਦੇ ਮਾਮਲੇ ਵਿੱਚ ਫਗਵਾੜਾ ਪੁਲਿਸ ਨੇ ਪੰਜਾਬ ਪੁਲਿਸ ਦੇ ਬਰਖ਼ਾਸਤ ਇੰਸਪੈਕਟਰ ਦੇ ਿਖ਼ਲਾਫ਼ ਕੇਸ ਦਰਜ਼ ਕਰ ਲਿਆ ਹੈ | ਫਗਵਾੜਾ ਪੁਲਿਸ ...

ਪੂਰੀ ਖ਼ਬਰ »

ਪਿੰਡ ਭੁੱਲਰ ਬੇਟ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ

ਕਪੂਰਥਲਾ, 13 ਦਸੰਬਰ (ਵਿ.ਪ੍ਰ.)-ਪੰਚਾਇਤ ਚੋਣਾਂ ਤੋਂ ਪਹਿਲਾਂ ਹੀ ਜ਼ਿਲ੍ਹੇ ਦੇ ਕੁਝ ਪਿੰਡਾਂ ਦੇ ਲੋਕਾਂ ਵਲੋਂ ਆਪਣੇ ਪਿੰਡਾਂ ਦੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣਨ ਦਾ ਤਹੱਈਆ ਕੀਤਾ ਗਿਆ ਹੈ | ਇਸੇ ਕੜੀ ਤਹਿਤ ਬਲਾਕ ਢਿਲਵਾਂ ਦੇ ਪਿੰਡ ਭੁੱਲਰ ਬੇਟ ਵਾਸੀਆਂ ਦਾ ਇਕ ...

ਪੂਰੀ ਖ਼ਬਰ »

550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਚੱਲ ਰਹੇ ਜੰਗੀ ਪੱਧਰ 'ਤੇ ਵਿਕਾਸ ਕਾਰਜ ਜਲਦ ਮੁਕੰਮਲ ਕਰ ਲਏ ਜਾਣਗੇ-ਗੁਪਤਾ

ਸੁਲਤਾਨਪੁਰ ਲੋਧੀ, 13 ਦਸੰਬਰ (ਨਰੇਸ਼ ਹੈਪੀ, ਥਿੰਦ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਲੈ ਕੇ ਹਲਕੇ ਅੰਦਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ 23 ਨਵੰਬਰ ਨੂੰ ਵਿਕਾਸ ਕਾਰਜਾਂ ਦੇ ਰੱਖੇ ਗਏ ਨੀਂਹ ਪੱਥਰਾਂ ...

ਪੂਰੀ ਖ਼ਬਰ »

ਫਗਵਾੜਾ ਦੇ ਗੁਰਦੁਆਰਾ ਚੌੜਾ ਖੂਹ ਵਿਖੇ ਸ਼ਹੀਦੀ ਦਿਹਾੜਾ ਮਨਾਇਆ

ਫਗਵਾੜਾ, 13 ਦਸੰਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਫਗਵਾੜਾ ਵੱਲੋਂ ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਧਰਮ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ...

ਪੂਰੀ ਖ਼ਬਰ »

ਯੁਵਾ ਵਿਕਾਸ ਮੋਰਚੇ ਵਲੋਂ ਥਾਣਾ ਰਾਵਲਪਿੰਡੀ ਅੱਗੇ ਧਰਨਾ

ਫਗਵਾੜਾ, 13 ਦਸੰਬਰ (ਹਰੀਪਾਲ ਸਿੰਘ)-ਖੁਦਕੁਸ਼ੀ ਮਾਮਲੇ ਵਿੱਚ ਵਿੱਚ ਨਾਮਜ਼ਦ ਵਿਅਕਤੀ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕਿ ਅੱਜ ਯੁਵਾ ਵਿਕਾਸ ਮੋਰਚਾ ਵੱਲੋਂ ਥਾਣਾ ਰਾਵਲਪਿੰਡੀ ਦੇ ਬਾਹਰ ਧਰਨਾ ਦਿੱਤਾ ਗਿਆ | ਜ਼ਿਕਰਯੋਗ ਹੈ ਕਿ ਪਿੰਡ ਰਾਣੀਪੁਰ ਵਿਖੇ ਇੱਕ ਨੌਜਵਾਨ ...

ਪੂਰੀ ਖ਼ਬਰ »

ਸੈਫਲਾਬਾਦ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ, ਨੰਬਰਦਾਰ ਸਤਨਾਮ ਸਿੰਘ ਵਿਰਕ ਸਰਪੰਚ ਬਣੇ

ਕਪੂਰਥਲਾ/ਫੱਤੂਢੀਂਗਾ, 13 ਦਸੰਬਰ (ਅਮਰਜੀਤ ਕੋਮਲ, ਬਲਜੀਤ ਸਿੰਘ)-ਪਿੰਡ ਸੈਫਲਾਬਾਦ ਦੇ ਪ੍ਰਮੁੱਖ ਵਿਅਕਤੀਆਂ ਦੀ ਇਕ ਮੀਟਿੰਗ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਸੈਫਲਾਬਾਦ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਲੀਡਰ ਸਿੰਘ ਦੀ ਮੌਜੂਦਗੀ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX