ਤਾਜਾ ਖ਼ਬਰਾਂ


ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ
. . .  1 day ago
ਢਿਲਵਾਂ, 20 ਫਰਵਰੀ (ਸੁਖੀਜਾ,ਪ੍ਰਵੀਨ,ਪਲਵਿੰਦਰ)-ਸਥਾਨਕ ਕਸਬੇ 'ਚ ਅੱਜ ਬਿਜਲੀ ਦਾ ਕਰੰਟ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ...
ਹੋਲੇ ਮਹੱਲੇ ਦੇ ਸੁਚਾਰੂ ਪ੍ਰਬੰਧਾਂ ਲਈ ਡੀ ਸੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੀਟਿੰਗ
. . .  1 day ago
ਸ੍ਰੀ ਅਨੰਦਪੁਰ ਸਾਹਿਬ ,20 ਫਰਵਰੀ { ਨਿੱਕੂਵਾਲ }-ਡਿਪਟੀ ਕਮਿਸ਼ਨਰ ਰੂਪਨਗਰ ਵਿਨੇ ਬਬਲਾਨੀ ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ...
15 ਕਰੋੜ 100 ਕਰੋੜ 'ਤੇ ਭਾਰੀ - ਓਵੈਸੀ ਦੀ ਪਾਰਟੀ ਦੇ ਨੇਤਾ ਦਾ ਵਿਵਾਦਗ੍ਰਸਤ ਬਿਆਨ
. . .  1 day ago
ਨਵੀਂ ਦਿੱਲੀ, 20 ਫਰਵਰੀ - ਨਾਗਰਿਕਤਾ ਸੋਧ ਕਾਨੂੰਨ ਖਿਲਾਫ ਦਿੱਲੀ ਦੇ ਸ਼ਾਹੀਨ ਬਾਗ ਤੋਂ ਨਿਕਲੀ ਚਿੰਗਾਰੀ 'ਤੇ ਵਿਰੋਧ ਦੀ ਸਿਆਸਤ ਤੇਜ ਹੋ ਗਈ ਹੈ। ਸੀ.ਏ.ਏ. ਖਿਲਾਫ ਪ੍ਰਦਰਸ਼ਨ ਨੂੰ ਲੈ ਕੇ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲਮੀਨ ਦੇ ਨੇਤਾ ਵਾਰਿਸ ਪਠਾਨ ਨੇ ਬੇਹੱਦ...
ਭਾਜਪਾ ਪ੍ਰਧਾਨ ਜੇ.ਪੀ ਨੱਢਾ ਨੇ ਸ੍ਰੀ ਹਰਿਮੰਦਰ ਸਾਹਿਬ ਟੇਕਿਆ ਮੱਥਾ
. . .  1 day ago
ਅੰਮ੍ਰਿਤਸਰ, 20 ਫਰਵਰੀ (ਹਰਮਿੰਦਰ ਸਿੰਘ) - ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਅੱਜ ਦੇਰ ਸ਼ਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸੂਚਨਾ ਕੇਂਦਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 'ਤੇ ਉਨ੍ਹਾਂ ਨਾਲ ਭਾਜਪਾ...
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਨਾਜਾਇਜ਼ ਇਮਾਰਤਾਂ ਢਾਈਆਂ
. . .  1 day ago
ਜ਼ੀਰਕਪੁਰ, 20 ਫਰਵਰੀ (ਹਰਦੀਪ ਹੈਪੀ ਪੰਡਵਾਲਾ) - ਅੱਜ ਹਾਈ ਕੋਰਟ ਦੇ ਹੁਕਮਾਂ 'ਤੇ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ 100 ਮੀਟਰ ਘੇਰੇ 'ਚ ਹੋਈਆਂ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਨੂੰ ਅੰਜਾਮ ਦਿੰਦਿਆਂ ਦਰਜਨ ਦੇ ਕਰੀਬ ਗੋਦਾਮ ਢਾਹ ਦਿੱਤੇ ਗਏ। ਇਸ ਮੌਕੇ ਪ੍ਰਸ਼ਾਸਨਿਕ...
ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਦੋਸ਼ੀ ਨੂੰ 20 ਸਾਲ ਦੀ ਕੈਦ
. . .  1 day ago
ਹੁਸ਼ਿਆਰਪੁਰ, 20 ਫਰਵਰੀ (ਬਲਜਿੰਦਰਪਾਲ ਸਿੰਘ) - ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਈ ਨਾਬਾਲਗ ਵਿਦਿਆਰਥਣ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਪਾਏ...
23 ਦੀ ਸੰਗਰੂਰ ਰੈਲੀ ਐਸ.ਜੀ.ਪੀ.ਸੀ ਦਾ ਮੁੱਢ ਬੱਨੇਗੀ- ਢੀਂਡਸਾ
. . .  1 day ago
ਸੰਦੌੜ, 20 ਫਰਵਰੀ (ਜਸਵੀਰ ਸਿੰਘ ਜੱਸੀ) - ਸੰਗਰੂਰ ਵਿਖੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਵਾਉਣ ਲਈ 23 ਫਰਵਰੀ ਨੂੰ ਸੰਗਰੂਰ...
ਸ਼ਾਹੀਨ ਬਾਗ ਦੇ ਪ੍ਰਦਰਸ਼ਨਕਾਰੀਆਂ ਨਾਲ ਨਾਰਾਜ਼ ਹੋਈ ਵਾਰਤਾਕਾਰ ਸਾਧਨਾ ਰਾਮਚੰਦਰਨ
. . .  1 day ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ...
ਸ਼ਾਹੀਨ ਬਾਗ ਫਿਰ ਪਹੁੰਚੇ ਵਾਰਤਾਕਾਰ, ਮੀਡੀਆ ਦੀ ਮੌਜੂਦਗੀ 'ਤੇ ਜਤਾਇਆ ਇਤਰਾਜ਼
. . .  1 day ago
ਨਵੀਂ ਦਿੱਲੀ, 20 ਫਰਵਰੀ - ਸੁਪਰੀਮ ਕੋਰਟ ਵੱਲੋਂ ਵਿਚੋਲਗੀ ਲਈ ਨਿਯੁਕਤ ਕੀਤੇ ਵਾਰਤਾਕਾਰ ਸੰਜੈ ਹੇਗੜੇ ਤੇ ਸਾਧਨਾ ਰਾਮਚੰਦਰਨ ਸ਼ਾਹੀਨ ਬਾਗ ਪਹੁੰਚ ਗਏ। ਉਹ ਸੀ.ਏ.ਏ. ਦੇ ਵਿਰੋਧ ਵਿਚ ਚੱਲ ਰਹੇ ਪ੍ਰਦਰਸ਼ਨ ਦੇ ਦੂਸਰੇ ਦਿਨ ਵੀ ਪ੍ਰਦਰਸ਼ਨਕਾਰੀਆਂ ਦੇ ਨਾਲ ਗੱਲਬਾਤ...
ਖਿਡਾਰੀ ਨੇ ਪਤਨੀ ਤੇ ਤਿੰਨ ਬੱਚਿਆਂ ਨੂੰ ਕਾਰ 'ਚ ਬੰਦ ਕਰ ਜਿੰਦਾ ਸਾੜਿਆ, ਫਿਰ ਕੀਤੀ ਖ਼ੁਦਕੁਸ਼ੀ
. . .  1 day ago
ਬ੍ਰਿਸਬੇਨ, 20 ਫਰਵਰੀ - ਆਸਟ੍ਰੇਲੀਆ ਦੇ ਇਕ ਖਿਡਾਰੀ ਨੇ ਮੁਸ਼ਕਲਾਂ ਤੋਂ ਹਾਰ ਕੇ ਕੁੱਝ ਅਜਿਹਾ ਕਰ ਲਿਆ। ਜਿਸ ਨਾਲ ਪੂਰਾ ਖੇਡ ਜਗਤ ਹੈਰਾਨ ਪ੍ਰੇਸ਼ਾਨ ਹੈ। ਆਸਟ੍ਰੇਲੀਆ ਦੇ ਰਗਬੀ ਖਿਡਾਰੀ ਰੋਵਨ ਬੈਕਸਟਰ ਨੇ ਬੁੱਧਵਾਰ ਨੂੰ ਪਤਨੀ ਹੈਨਾ ਤੇ ਤਿੰਨ ਬੱਚਿਆਂ ਨੂੰ ਕਾਰ ਵਿਚ ਬੰਦ ਕਰ ਦਿੱਤਾ...
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸੋਮਵਾਰ ਤੱਕ ਲਈ ਮੁਲਤਵੀ
. . .  1 day ago
ਰਾਜਸਥਾਨ 'ਚ ਚੋਰੀ ਦੇ ਦੋਸ਼ 'ਚ ਦੋ ਭਰਾਵਾਂ ਦੀ ਵਹਿਸ਼ੀ ਢੰਗ ਨਾਲ ਕੁੱਟਮਾਰ - ਰਾਹੁਲ ਗਾਂਧੀ ਨੇ ਗਹਿਲੋਤ ਸਰਕਾਰ ਤੋਂ ਜਲਦ ਕਾਰਵਾਈ ਦੀ ਕੀਤੀ ਮੰਗ
. . .  1 day ago
ਨਵੀਂ ਦਿੱਲੀ, 20 ਫਰਵਰੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਜਸਥਾਨ ਦੇ ਨਾਗੌਰ ਵਿਚ ਦੋ ਨੌਜਵਾਨਾਂ ਦੇ ਨਾਲ ਕਥਿਤ ਤੌਰ 'ਤੇ ਹੋਈ ਜਾਲਮਾਨਾ ਢੰਗ ਨਾਲ ਕੁੱਟਮਾਰ ਦੀ ਸਖਤ ਆਲੋਚਨਾ ਕਰਦੇ ਹੋਏ ਰਾਹੁਲ ਗਾਂਧੀ ਨੇ ਇਸ ਮਾਮਲੇ ਵਿਚ ਅਸ਼ੋਕ ਗਹਿਲੋਤ ਸਰਕਾਰ...
ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਫਿਰ ਸ਼ਾਹੀਨ ਬਾਗ ਪਹੁੰਚੇ ਵਾਰਤਾਕਾਰ
. . .  1 day ago
ਨਵੀਂ ਦਿੱਲੀ, 20 ਫਰਵਰੀ- ਸ਼ਾਹੀਨ ਬਾਗ 'ਚ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦੇ ਲਈ ਇਕ ਵਾਰ ਫਿਰ ਤੋਂ ਵਾਰਤਾਕਾਰ ਸੰਜੇ ਹੇਗੜੇ ...
ਲੌਂਗੋਵਾਲ ਵੈਨ ਹਾਦਸਾ : ਸਿੱਖਿਆ ਮੰਤਰੀ ਨੂੰ ਨੈਤਿਕਤਾ ਕਬੂਲਦੇ ਹੋਏ ਤੁਰੰਤ ਦੇਣਾ ਚਾਹੀਦਾ ਅਸਤੀਫ਼ਾ - ਬੈਂਸ
. . .  1 day ago
ਲੌਂਗੋਵਾਲ, 20 ਫਰਵਰੀ (ਸ.ਸ.ਖੰਨਾ,ਵਿਨੋਦ) - ਲੌਂਗੋਵਾਲ ਵਿਖੇ ਵਾਪਰੇ ਦੁਖਾਂਤ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ...
ਮੀਂਹ ਕਾਰਨ ਮੌਸਮ ਦਾ ਬਦਲਿਆ ਮਿਜ਼ਾਜ
. . .  1 day ago
ਓਠੀਆਂ, 20 ਫਰਵਰੀ (ਗੁਰਵਿੰਦਰ ਸਿੰਘ ਸ਼ੀਨਾ)- ਜ਼ਿਲ੍ਹਾ ਅੰਮ੍ਰਿਤਸਰ 'ਚ ਮੀਂਹ ਸ਼ੁਰੂ ਹੋਣ ਕਾਰਨ ਜਿੱਥੇ ਮੌਸਮ ਸੁਹਾਵਣਾ ਹੋਇਆ ਹੈ ਉੱਥੇ ਹੀ ਠੰਢ ਵਧਣ ਕਾਰਨ...
ਨਿਰਭੈਆ ਦੇ ਦੋਸ਼ੀ ਨੇ ਆਪਣੇ ਆਪ ਨੂੰ ਮਾਨਸਿਕ ਤੌਰ 'ਤੇ ਦੱਸਿਆ ਬਿਮਾਰ
. . .  1 day ago
ਭੋਪਾਲ ਵਿਚ ਪਲਟੀ ਕਿਸ਼ਤੀ, ਡੀ.ਜੀ.ਪੀ. ਦੀ ਪਤਨੀ ਸਮੇਤ ਸਵਾਰ ਸਨ ਕਈ ਅਧਿਕਾਰੀ, ਬਚਾਅ
. . .  1 day ago
ਨਿਰਭੈਆ ਦੇ ਦੋਸ਼ੀ ਫਾਂਸੀ ਤੋਂ ਬਚਣ ਲਈ ਆਪਣਾ ਰਹੇ ਹਨ ਹਰ ਹੱਥਕੰਡੇ, ਹੁਣ ਪੁੱਜੇ ਚੋਣ ਕਮਿਸ਼ਨ
. . .  1 day ago
ਸ੍ਰੀ ਮੁਕਤਸਰ ਸਾਹਿਬ: ਬਾਦਲ ਨਾਲ ਮੇਰੇ ਗੂੜ੍ਹੇ ਸਬੰਧ-ਨੱਢਾ
. . .  1 day ago
ਵੈਨ ਹਾਦਸੇ 'ਚ ਅਮਨਦੀਪ ਕੌਰ ਦੀ ਬਹਾਦਰੀ 'ਤੇ ਉੱਠੇ ਸਵਾਲ
. . .  1 day ago
ਦੇਸ਼ ਦੇ ਸਾਰੇ ਬੈਂਕ ਰਹਿਣਗੇ 3 ਦਿਨ ਬੰਦ
. . .  1 day ago
ਸਰਕਾਰ ਨੇ 1300 ਸਰਕਾਰੀ ਸਕੂਲ ਕੀਤੇ ਬੰਦ, ਸਿੱਖਿਆ ਮੰਤਰੀ ਨੇ ਕਿਹਾ ਨਹੀਂ
. . .  1 day ago
ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਤੋਂ ਸੀ.ਬੀ.ਆਈ. ਨੂੰ ਝਟਕਾ
. . .  1 day ago
ਪੰਜਾਬ ਵਿਧਾਨ ਸਭਾ ਵਿਚ ਹੁਣ 28 ਫਰਵਰੀ ਨੂੰ ਪੇਸ਼ ਹੋਵੇਗਾ ਬਜਟ
. . .  1 day ago
ਬੇਅਦਬੀ ਮਾਮਲੇ ਵਿਚ ਸੁਪਰੀਮ ਕੋਰਟ ਨੇ ਵਿਧਾਨ ਸਭਾ ਦੇ ਫ਼ੈਸਲੇ 'ਤੇ ਲਾਈ ਮੋਹਰ - ਕੈਪਟਨ
. . .  1 day ago
ਸ੍ਰੀ ਮੁਕਤਸਰ ਸਾਹਿਬ: ਜੇ.ਪੀ. ਨੱਢਾ ਬਾਦਲ ਪਿੰਡ ਪਹੁੰਚੇ
. . .  1 day ago
ਬਾਦਲ, ਸਿੱਧੂ ਤੇ ਢੀਂਡਸਾ ਸਦਨ ਦੀ ਕਾਰਵਾਈ ਵਿਚੋਂ ਰਹੇ ਗੈਰ ਹਾਜ਼ਰ
. . .  1 day ago
ਬਠਿੰਡਾ ਦਿਹਾਤੀ ਵਿਚ ਕਿਸੇ ਵੀ ਸਰਕਾਰੀ ਸਕੂਲ ਦੀ ਇਮਾਰਤ ਅਸੁਰੱਖਿਅਤ ਨਹੀਂ - ਵਿਜੈ ਇੰਦਰ ਸਿੰਗਲਾ
. . .  1 day ago
ਹਿੰਦੂ ਕੋਆਪਰੇਟਿਵ ਬੈਂਕ ਨੂੰ ਮੁੜ ਸੁਰਜੀਤ ਕੀਤਾ ਜਾ ਰਿਹੈ - ਰੰਧਾਵਾ
. . .  1 day ago
ਦੋਰਾਹਾ ਵਿਚ ਨਵੇਂ ਹਸਪਤਾਲ ਦਾ ਕੰਮ 15 ਮਹੀਨੇ ਵਿਚ ਹੋਵੇਗਾ ਮੁਕੰਮਲ - ਬਲਬੀਰ ਸਿੰਘ ਸਿੱਧੂ
. . .  1 day ago
ਆਵਾਰਾ ਪਸ਼ੂਆਂ ਕਾਰਨ ਸੜਕ ਹਾਦਸਿਆਂ 'ਚ ਵਾਧਾ - ਮਜੀਠੀਆ
. . .  1 day ago
ਸ੍ਰੀ ਮੁਕਤਸਰ ਸਾਹਿਬ: ਬਾਦਲ ਪਿੰਡ ’ਚ ਭਾਜਪਾ ਦੇ ਝੰਡਿਆਂ ਦੀ ਭਰਮਾਰ
. . .  1 day ago
ਪਿੰਡ ਕੈਰੋਂ ਵਿਖੇ ਨਰਸਿੰਗ ਕਾਲਜ ਖੋਲ੍ਹਣ ਦੀ ਕੋਈ ਤਜਵੀਜ਼ ਨਹੀਂ - ਓ.ਪੀ ਸੋਨੀ
. . .  1 day ago
ਬਜਟ ਇਜਲਾਸ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਪ੍ਰਸ਼ਨਕਾਲ ਨਾਲ ਦੁਬਾਰਾ ਹੋਈ ਸ਼ੁਰੂ
. . .  1 day ago
ਪੀ.ਸੀ.ਬੀ ਨੇ ਉਮਰ ਅਕਮਲ ਨੂੰ ਤੁਰੰਤ ਪ੍ਰਭਾਵ ਨਾਲ ਕੀਤਾ ਮੁਅੱਤਲ
. . .  1 day ago
ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਵਿਅਕਤੀ ਦਾ ਸਿਲੰਡਰ ਮਾਰ ਕੇ ਕਤਲ
. . .  1 day ago
ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਪੁੱਜੇ ਨੇਪਾਲ ਦੇ ਰਾਜਾ ਗਿਆਨੇਂਦਰ ਬੀਰ ਬਿਕਰਮ ਸ਼ਾਹ ਦੇਵ
. . .  1 day ago
ਜਗਦੇਵ ਕਲਾਂ ਤੋਂ ਲਾਪਤਾ ਤਿੰਨ ਸਕੀਆਂ ਭੈਣਾਂ ਪੁਲਿਸ ਵੱਲੋਂ ਕੁੱਝ ਹੀ ਘੰਟਿਆਂ 'ਚ ਬਰਾਮਦ
. . .  1 day ago
ਬਜਟ ਇਜਲਾਸ : ਸਦਨ 'ਚ ਵਿੱਛੜੀਆਂ ਰੂਹਾਂ ਨੂੰ ਦਿੱਤੀ ਗਈ ਸ਼ਰਧਾਂਜਲੀ
. . .  1 day ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ : ਸਪੀਕਰ ਵੱਲੋਂ ਪੜ੍ਹੇ ਜਾ ਰਹੇ ਹਨ ਸ਼ੋਕ ਮਤੇ
. . .  1 day ago
ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਹੋਇਆ ਸ਼ੁਰੂ
. . .  1 day ago
ਟਰੱਕ ਡਰਾਈਵਰ ਨੂੰ ਗੋਲੀ ਮਾਰ ਕੇ ਨਗਦੀ ਅਤੇ ਮੋਬਾਈਲ ਖੋਹ ਕੇ ਫ਼ਰਾਰ ਹੋਏ ਲੁਟੇਰੇ
. . .  1 day ago
ਜੰਮੂ-ਪਠਾਨਕੋਟ ਹਾਈਵੇ 'ਤੇ ਟਰੱਕ ਅਤੇ ਕਾਰ ਵਿਚਾਲੇ ਹੋਈ ਟੱਕਰ 'ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ
. . .  1 day ago
'ਰਾਖਵਾਂਕਰਨ ਖ਼ਤਮ ਨਹੀਂ ਹੋਣ ਦੇਵਾਂਗੇ' ਵਾਲੇ ਪਟਨਾ 'ਚ ਰਾਹੁਲ ਗਾਂਧੀ ਦੇ ਲੱਗੇ ਪੋਸਟਰ
. . .  1 day ago
ਉਪਹਾਰ ਸਿਨੇਮਾ ਅਗਨੀਕਾਂਡ : ਪੀੜਤਾਂ ਦੀ ਕਿਊਰੇਟਿਵ ਪਟੀਸ਼ਨ ਸੁਪਰੀਮ ਕੋਰਟ ਨੇ ਕੀਤੀ ਖ਼ਾਰਜ
. . .  1 day ago
ਤਿਹਾੜ ਜੇਲ੍ਹ 'ਚ ਬੰਦ ਨਿਰਭੈਆ ਦੇ ਦੋਸ਼ੀ ਵਿਨੈ ਨੇ ਕੰਧ 'ਚ ਮਾਰਿਆ ਸਿਰ, ਹੋਇਆ ਜ਼ਖਮੀ
. . .  1 day ago
ਕਾਰ ਤੇ ਟਰੱਕ ਦੀ ਟੱਕਰ 'ਚ 6 ਮੌਤਾਂ, 6 ਜ਼ਖਮੀ
. . .  1 day ago
ਫ਼ਿਲਮ ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ 'ਚ 3 ਮੌਤਾਂ, 10 ਜ਼ਖਮੀ
. . .  1 day ago
ਸਰਕਾਰੀ ਬੱਸ ਅਤੇ ਟਰੱਕ ਦੀ ਟੱਕਰ 'ਚ 19 ਮੌਤਾਂ
. . .  1 day ago
ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਅੱਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਮੱਘਰ ਸੰਮਤ 550

ਪਹਿਲਾ ਸਫ਼ਾ

ਸੁਪਰੀਮ ਕੋਰਟ ਵਲੋਂ ਰਾਫ਼ੇਲ ਸੌਦੇ ਿਖ਼ਲਾਫ਼ ਦਾਇਰ ਸਾਰੀਆਂ ਪਟੀਸ਼ਨਾਂ ਖ਼ਾਰਜ

• ਬੈਂਚ ਨੇ ਕਿਹਾ ਕਿ ਰਾਫ਼ੇਲ ਦੀ ਕੀਮਤ ਬਾਰੇ ਫ਼ੈਸਲਾ ਕਰਨਾ ਅਦਾਲਤ ਦਾ ਕੰਮ ਨਹੀਂ • ਮੋਦੀ ਸਰਕਾਰ ਨੂੰ ਵੱਡੀ ਰਾਹਤ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 14 ਦਸੰਬਰ -ਮੋਦੀ ਸਰਕਾਰ ਨੂੰ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ਅੱਜ 36 ਰਾਫ਼ੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਲਈ ਭਾਰਤ ਅਤੇ ਫਰਾਂਸ ਵਿਚਕਾਰ ਹੋਏ ਸੌਦੇ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਖਾਰਜ ਕਰਦਿਆਂ ਕਿਹਾ ਕਿ ਉਸ ਨੂੰ ਰਾਫ਼ੇਲ ਸੌਦੇ ਵਿਚ ਕੋਈ ਬੇਨਿਯਮੀ ਨਹੀਂ ਦਿਸੀ, ਜਿਸ ਕਰਕੇ ਸੌਦੇ ਨੂੰ ਰੱਦ ਕਰ ਦਿੱਤਾ ਜਾਵੇ | ਸੁਪਰੀਮ ਕੋਰਟ ਨੇ 58000 ਕਰੋੜ ਰੁਪਏ ਦੇ ਸੌਦੇ ਜਿਹੜਾ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਵਿਚਕਾਰ ਹੋਇਆ ਸੀ, ਵਿਚ ਕਥਿਤ ਬੇਨਿਯਮੀਆਂ ਲਈ ਐਫ. ਆਈ. ਆਰ. ਦਰਜ ਕਰਨ ਅਤੇ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਕਰਵਾਉਣ ਦੀ ਮੰਗ ਵਾਲੀਆਂ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ | ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨਾਂ ਵਿਚ ਉਠਾਏ ਤਿੰਨ ਨੁਕਤਿਆਂ 'ਫ਼ੈਸਲਾ ਲੈਣ ਦੀ ਪ੍ਰਕਿਰਿਆ, ਕੀਮਤ ਅਤੇ ਇੰਡੀਅਨ ਆਫਸੈੱਟ ਭਾਈਵਾਲ ਦੀ ਚੋਣ' 'ਤੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ 36 ਜਹਾਜ਼ਾਂ ਦੀ ਖ਼ਰੀਦ ਦੇ ਸੰਵੇਦਨਸ਼ੀਲ ਮੁੱਦੇ 'ਤੇ ਅਦਾਲਤ ਵਲੋਂ ਦਖ਼ਲ ਦੇਣ ਦਾ ਕੋਈ ਕਾਰਨ ਨਹੀਂ ਦਿਸਦਾ | ਬੈਂਚ, ਜਿਸ ਵਿਚ ਜਸਟਿਸ ਐਸ. ਕੇ. ਕੌਲ ਅਤੇ ਜਸਟਿਸ ਕੇ. ਐਮ. ਜੋਸੇਫ ਸ਼ਾਮਿਲ ਸਨ, ਨੇ ਆਪਣੇ 29 ਸਫ਼ਿਆਂ ਦੇ ਫ਼ੈਸਲੇ ਵਿਚ ਕਿਹਾ ਕਿ ਭਾਰਤੀ ਹਵਾਈ ਫ਼ੌਜ ਨੂੰ ਉਨਤ ਲੜਾਕੂ ਜਹਾਜ਼ਾਂ ਦੀ ਲੋੜ ਹੈ, ਕਿਉਂਕਿ ਦੇਸ਼ ਇਸ ਤਰ੍ਹਾਂ ਦੀ ਸਥਿਤੀ ਵਿਚ ਇਨ੍ਹਾਂ ਜਹਾਜ਼ਾਂ ਤੋਂ ਬਿਨਾਂ ਨਹੀਂ ਰਹਿ ਸਕਦਾ, ਜਦੋਂ ਦੁਸ਼ਮਣ ਦੇਸ਼ ਨੇ ਚੌਥੀ ਤੇ ਪੰਜਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਖ਼ਰੀਦ ਲਏ ਹੋਣ ਅਤੇ ਸਾਡੇ ਕੋਲ ਇਨ੍ਹਾਂ ਵਿਚੋਂ ਕੋਈ ਵੀ ਨਹੀਂ | ਅਟਾਰਨੀ ਜਨਰਲ ਕੇ. ਕੇ. ਵੇਨੂੰਗੋਪਾਲ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਬਹੁਤ ਵਧੀਆ ਫ਼ੈਸਲਾ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਖਿਆਲ ਹੈ ਕਿ ਰਾਫ਼ੇਲ ਸੌਦੇ ਬਾਰੇ ਮੋਦੀ ਸਰਕਾਰ ਨੂੰ  ਅਦਾਲਤ ਨੇ ਕਲੀਨ ਚਿਟ ਦਿੱਤੀ ਹੈ | ਰਾਫ਼ੇਲ ਲੜਾਕੂ ਜਹਾਜ਼ ਦੋ ਇੰਜਣਾਂ ਵਾਲਾ ਦਰਮਿਆਨਾ ਬਹੁਮੰਤਵੀ ਭੂਮਿਕਾ ਵਾਲਾ ਲੜਾਕੂ ਜਹਾਜ਼ਾਂ ਹੈ, ਜਿਸ ਨੂੰ ਫਰਾਂਸ ਦੀ ਐਰੋਸਪੇਸ ਕੰਪਨੀ ਡਸਾਲਟ ਐਵੀਏਸ਼ਨ ਬਣਾਉਂਦੀ ਹੈ |
ਕੀਮਤ ਬਾਰੇ ਫ਼ੈਸਲਾ ਲੈਣਾ ਅਦਾਲਤ ਦਾ ਕੰਮ ਨਹੀਂ
ਬੈਂਚ ਨੇ ਕਿਹਾ ਕਿ ਰਾਫ਼ੇਲ ਲੜਾਕੂ ਜਹਾਜ਼ਾਂ ਦੀ ਕੀਮਤ ਬਾਰੇ ਫ਼ੈਸਲਾ ਕਰਨਾ ਇਸ ਅਦਾਲਤ ਦਾ ਕੰਮ ਨਹੀਂ | ਇਥੇ ਦੱਸਣਯੋਗ ਹੈ ਕਿ 36 ਰਾਫ਼ੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਪ੍ਰਕਿਰਿਆ 23 ਸਤੰਬਰ, 2016 ਨੂੰ ਸ਼ੁਰੂ ਹੋਈ ਸੀ ਪਰ ਉਸ ਸਮੇਂ ਕਿਸੇ ਨੇ ਵੀ ਸਵਾਲ ਨਹੀਂ ਸੀ ਉਠਾਇਆ ਅਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਕੋਸ ਹੋਲਾਂਦੇ ਵਲੋਂ ਭਾਰਤੀ ਆਫਸੈੱਟ ਭਾਈਵਾਲ ਦੀ ਚੋਣ ਸਬੰਧੀ ਦਿੱਤੇ ਬਿਆਨ ਪਿੱਛੋਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਸਨ | ਅਦਾਲਤ ਨੇ ਕਿਹਾ ਕਿ ਉਸ ਨੂੰ ਜਹਾਜ਼ਾਂ ਦੀ ਖ਼ਰੀਦ ਪ੍ਰਕਿਰਿਆ ਵਿਚ ਦਖ਼ਲ ਦੇਣ ਦਾ ਕੋਈ ਕਾਰਨ ਨਹੀਂ ਦਿਸਦਾ |
126 ਲੜਾਕੂ ਜਹਾਜ਼ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਦੇ
ਸੁਪਰੀਮ ਕੋਰਟ ਨੇ ਕਿਹਾ ਕਿ ਉਸ ਨੂੰ ਦੱਸਿਆ ਗਿਆ ਕਿ ਨਵੰਬਰ 2011 ਵਿਚ 136 ਰਾਫ਼ੇਲ ਲੜਾਕੂ ਜਹਾਜ਼ਾਂ ਦੀ ਖ਼ਰੀਦ ਲਈ ਸਹਿਮਤੀ ਬਣੀ ਸੀ ਪਰ ਕੁਝ ਮੁੱਦਿਆਂ ਦੇ ਹੱਲ ਨਾ ਹੋਣ ਕਾਰਨ ਇਹ ਸੌਦਾ ਸਿਰੇ ਨਹੀਂ ਸੀ ਚੜ੍ਹ ਸਕਿਆ | ਬੈਂਚ ਨੇ ਕਿਹਾ ਕਿ ਅਸੀਂ ਸਰਕਾਰ ਨੂੰ 36 ਦੀ ਥਾਂ 126 ਲੜਾਕੂ ਜਹਾਜ਼ ਖ਼ਰੀਦਣ ਲਈ ਮਜਬੂਰ ਨਹੀਂ ਕਰ ਸਕਦੇ ਅਤੇ ਇਹ ਗੱਲ ਸਹੀ ਨਹੀਂ ਕਿ ਅਦਾਲਤ ਖ਼ਰੀਦ ਪ੍ਰਕਿਰਿਆ ਦੇ ਹਰੇਕ ਪਹਿਲੂ ਦੀ ਛਾਣਬੀਣ ਲਈ ਅਪੀਲ ਅਥਾਰਟੀ ਬਣ ਕੇ ਕੰਮ ਕਰੇ |
ਰਿਲਾਇੰਸ ਨੂੰ ਲਾਭ ਦਾ ਸਬੂਤ ਨਹੀਂ
ਸਰਬਉੱਚ ਅਦਾਲਤ ਨੇ ਇਸ ਸੌਦੇ ਰਾਹੀਂ ਰਿਲਾਇੰਸ ਨੂੰ ਵਿਸ਼ੇਸ਼ ਫਾਇਦਾ ਪਹੁੰਚਾਉਣ ਦੇ ਕਥਿਤ ਇਲਜ਼ਾਮਾਂ 'ਤੇ ਬੋਲਦਿਆਂ ਕਿਹਾ ਕਿ ਅਦਾਲਤ ਨੂੰ ਅਜਿਹੀ ਕੋਈ ਸਮੱਗਰੀ ਨਹੀਂ ਮਿਲੀ, ਜਿਸ ਤੋਂ ਲੱਗੇ ਕਿ ਕਾਰੋਬਾਰੀ ਤਰੀਕੇ ਨਾਲ ਕਿਸੇ ਖ਼ਾਸ ਕੰਪਨੀ ਨੂੰ ਫਾਇਦਾ ਦਿੱਤਾ ਗਿਆ ਹੋਵੇ |
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਹੋਲਾਂਡੇ ਵਲੋਂ ਦਿੱਤੇ ਬਿਆਨ ਤੋਂ ਬਾਅਦ ਹੀ ਰਾਫੇਲ ਸੌਦੇ ਸਬੰਧੀ ਪਟੀਸ਼ਨਾਂ ਦਾਖਲ ਹੋਈਆਂ, ਇਸ ਲਈ ਸਿਰਫ ਇੰਟਰਵਿਊ ਤੇ ਸੁਝਾਵਾਂ ਦੇ ਆਧਾਰ 'ਤੇ ਇਨ੍ਹਾਂ ਨੂੰ ਵਾਚਿਆ ਨਹੀਂ ਜਾ ਸਕਦਾ |
ਕੀ ਹੈ ਰਾਫ਼ੇਲ ਵਿਵਾਦ
ਪਿਛਲੇ 2-3 ਸਾਲਾਂ ਤੋਂ ਵਿਵਾਦਾਂ 'ਚ ਰਹਿਣ ਵਾਲਾ ਰਾਫ਼ੇਲ ਸੌਦਾ ਉਸ ਵੇਲੇ ਸੁਰੱਖਿਆ 'ਚ ਆਇਆ ਜਦ ਅਪ੍ਰੈਲ, 2015 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਦੌਰੇ 'ਤੇ ਗਏ ਸੀ ਅਤੇ ਉਸ ਦੌਰਾਨ ਦੋਵਾਂ ਦੇਸ਼ਾਂ 'ਚ 36 ਰਾਫ਼ੇਲ ਜਹਾਜ਼ ਖ਼ਰੀਦਣ ਦੀ ਸਹਿਮਤੀ ਬਣੀ ਸੀ | ਸਤੰਬਰ, 2016 'ਚ ਸੌਦੇ 'ਤੇ ਅਧਿਕਾਰਤ ਤੌਰ 'ਤੇ ਦਸਤਖ਼ਤ ਹੋਣ ਤੋਂ ਬਾਅਦ ਵਿਵਾਦਾਂ ਦੀ ਲੜੀ 'ਚ ਹੋਰ ਵੀ ਇਜ਼ਾਫਾ ਹੋ ਗਿਆ | ਕਾਂਗਰਸ ਵਲੋਂ ਮਨਮੋਹਨ ਸਿੰਘ ਦੇ ਸਮੇਂ 526 ਕਰੋੜ ਰੁਪਏ ਦੇ ਹੋਏ ਸੌਦੇ ਨੂੰ 1600 ਕਰੋੜ ਰੁਪਏ 'ਚ ਕਰਨ ਅਤੇ ਤਜਰਬੇਕਾਰ ਕੰਪਨੀ ਐਚ. ਏ. ਐਲ. ਦੀ ਥਾਂ ਨਵੀਂ ਕੰਪਨੀ ਰਿਲਾਇੰਸ ਡਿਫੈਂਸ ਨੂੰ ਸੌਦਾ ਦੇਣ 'ਤੇ ਵੀ ਸਵਾਲ ਉਠਾਏ ਸੀ |
ਫ਼ੈਸਲੇ ਨੇ ਵਧਾਈ ਸਿਆਸੀ ਹਲਚਲ
ਸੁਪਰੀਮ ਕੋਰਟ ਦੇ ਫ਼ੈਸਲੇ ਪਿੱਛੋਂ ਸਿਆਸੀ ਹਲਕਿਆਂ 'ਚ ਪਾਰਾ ਵਧ ਗਿਆ | ਹਾਲੇ ਤੱਕ ਇਸ ਮਾਮਲੇ 'ਚ ਚੁੱਪ ਧਾਰੀ ਬੈਠੀ ਭਾਜਪਾ ਨੇ ਅਚਾਨਕ ਹਮਲਾਵਰ ਹੁੰਦਿਆਂ ਸੰਸਦ ਦੇ ਅੰਦਰ ਤੇ ਬਾਹਰ ਕਾਂਗਰਸ ਨੂੰ ਨਿਸ਼ਾਨੇ 'ਤੇ ਲੈਂਦਿਆਂ ਆਪਣਾ (ਕਾਂਗਰਸ ਦਾ) ਰੁਖ਼ ਸਪੱਸ਼ਟ ਕਰਨ ਲਈ ਕਿਹਾ, ਦੂਜੇ ਪਾਸੇ ਕਾਂਗਰਸ ਨੇ ਰਾਫ਼ੇਲ ਜਿਹੇ ਸੰਵੇਦਨਸ਼ੀਲ ਮੁੱਦੇ 'ਤੇ ਫ਼ੈਸਲਾ ਕਰਨ ਲਈ ਸੁਪਰੀਮ ਕੋਰਟ ਨੂੰ ਢੁਕਵਾਂ ਤੇ ਕਾਰਗਰ ਫੋਰਮ ਨਾ ਦੱਸਦਿਆਂ ਇਸ 'ਤੇ ਸਾਂਝੀ ਸੰਸਦੀ ਕਮੇਟੀ ਦੇ ਗਠਨ ਦੀ ਮੰਗ ਹੋਰ ਜ਼ੋਰ-ਸ਼ੋਰ ਨਾਲ ਉਠਾਈ |
ਇਸ ਮਾਮਲੇ 'ਤੇ ਸੁਣਵਾਈ ਕਰਨ ਤੋਂ ਬਾਅਦ 3 ਜੱਜਾਂ ਦੀ ਬੈਂਚ ਨੇ 14 ਨਵੰਬਰ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖਿਆ ਸੀ |
ਰਾਹੁਲ ਨੇ ਕਿਸ ਆਧਾਰ 'ਤੇ ਦੋਸ਼ ਲਾਏ-ਸ਼ਾਹ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਸਵਾਲੀਆ ਅੰਦਾਜ਼ 'ਚ ਪੁੱਛਦਿਆਂ ਕਿਹਾ ਕਿ ਉਹ ਕਿਸ ਆਧਾਰ 'ਤੇ ਅਜਿਹੇ ਗੰਭੀਰ ਇਲਜ਼ਾਮ ਲਾਉਂਦੇ ਹਨ | ਸ਼ਾਹ ਨੇ ਰਾਹੁਲ ਗਾਂਧੀ ਵਲੋਂ ਵਰਤੇ ਜਾਂਦੇ ਨਾਅਰੇ 'ਚੌਕੀਦਾਰ ਚੋਰ ਹੈ' ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਰਜ 'ਤੇ ਚਿੱਕੜ ਸੁੱਟਣ ਨਾਲ ਸੂਰਜ ਦਾ ਕੁਝ ਨਹੀਂ ਵਿਗੜਦਾ, ਸਗੋਂ ਆਪਣੇ 'ਤੇ ਹੀ ਚਿੱਕੜ ਡਿੱਗਦਾ ਹੈ |
ਸੁਪਰੀਮ ਕੋਰਟ ਨਹੀਂ ਢੁਕਵਾਂ ਫੋਰਮ-ਕਾਂਗਰਸ
ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਬੈਕਫੁੱਟ 'ਤੇ ਆਈ ਕਾਂਗਰਸ ਨੇ ਰੱਖਿਆ ਸੌਦੇ ਦੀ ਪੜਤਾਲ ਜਿਹੇ ਸੰਵੇਦਨਸ਼ੀਲ ਮੁੱਦੇ ਲਈ ਸੁਪਰੀਮ ਕੋਰਟ ਨੂੰ ਗ਼ੈਰ-ਮੁਨਾਸਿਬ ਫੋਰਮ ਕਰਾਰ ਦਿੱਤਾ | ਕਾਂਗਰਸ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸਰਕਾਰ ਵਲੋਂ ਪੇਸ਼ ਕੀਤੇ ਇਕਪਾਸੜ ਅਤੇ ਅੱਧ-ਪੱਕੀ ਜਾਣਕਾਰੀ ਦੇ ਆਧਾਰ 'ਤੇ ਫ਼ੈਸਲਾ ਦਿੱਤਾ ਹੈ | ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਨੇ ਪਾਰਟੀ ਦਾ ਪੱਖ ਰੱਖਦਿਆਂ ਕਿਹਾ ਕਿ ਪਾਰਟੀ ਦਾ ਸ਼ੁਰੂ ਤੋਂ ਇਹ ਮੰਨਣਾ ਹੈ ਕਿ ਅਜਿਹੇ ਸੰਵੇਦਨਸ਼ੀਲ ਮੁੱਦੇ ਨੂੰ ਸੁਪਰੀਮ ਕੋਰਟ ਰਾਹੀਂ ਨਹੀਂ ਹੱਲ ਕੀਤਾ ਜਾ ਸਕਦਾ | ਸੂਰਜੇਵਾਲ ਨੇ ਸੰਵਿਧਾਨ ਦੀਆਂ ਪਾਬੰਦੀਆਂ ਅਤੇ ਧਾਰਾ 136 ਅਤੇ 32 ਦੀਆਂ ਹੱਦਾਂ ਦਾ ਹਵਾਲਾ ਦਿੰਦਿਆਂ ਕਿਹਾ ਇਸ ਮਾਮਲੇ ਨੂੰ ਸੁਪਰੀਮ ਕੋਰਟ 'ਚ ਨਹੀਂ, ਸਗੋਂ ਸਾਂਝੀ ਸੰਸਦੀ ਕਮੇਟੀ (ਜੇ. ਪੀ. ਸੀ.) ਰਾਹੀਂ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ | ਇਲਜ਼ਾਮਾਂ ਦੇ ਘੇਰੇ ਹੇਠ ਆਏ ਉਦਯੋਗਪਤੀ ਅਨਿਲ ਅੰਬਾਨੀ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਪ੍ਰਤੀਕਰਮ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਿਖ਼ਲਾਫ਼ ਜੋ ਵੀ ਇਲਜ਼ਾਮ ਪਾਏ ਗਏ, ਉਹ ਸਿਆਸਤ ਤੋਂ ਪ੍ਰੇਰਿਤ ਸਨ |
ਮੁੜ ਜਾਇਜ਼ਾ ਪਟੀਸ਼ਨ ਦਾਇਰ ਕਰ ਸਕਦੇ ਹਨ ਪ੍ਰਸ਼ਾਂਤ ਭੂਸ਼ਣ
ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਦੇ ਫ਼ੈਸਲੇ 'ਤੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ 'ਚ ਨਜ਼ਰਸਾਨੀ ਪਟੀਸ਼ਨ ਦਾਇਰ ਕਰਨ ਬਾਰੇ ਵਿਚਾਰ ਕਰਨਗੇ |

'ਕੈਗ' ਰਿਪੋਰਟ ਸੰਸਦ 'ਚ ਕਿਉਂ ਨਹੀਂ ਪੇਸ਼ ਕੀਤੀ-ਰਾਹੁਲ

ਨਵੀਂ ਦਿੱਲੀ, 14 ਦਸੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਾਮ ਸਾਢੇ ਛੇ ਵਜੇ ਕੀਤੀ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਸਰਬਉੱਚ ਅਦਾਲਤ ਨੇ ਆਪਣੇ ਫ਼ੈਸਲੇ 'ਚ ਕੀਮਤ ਪ੍ਰਤੀ ਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ 'ਕੈਗ' ਰਿਪੋਰਟ ਮੁਤਾਬਿਕ ਸਾਰੇ ਅਮਲ ਪੂਰੇ ਕੀਤੇ ਗਏ ਹਨ | ਜ਼ਿਕਰਯੋਗ ਹੈ ਕਿ ਸੰਸਦੀ ਅਮਲ ਮੁਤਾਬਿਕ ਹਰ ਕੈਗ ਰਿਪੋਰਟ ਪਹਿਲਾਂ ਸੰਸਦ ਦੀ ਲੋਕ ਲੇਖਾ ਕਮੇਟੀ (ਪੀ. ਏ. ਸੀ.) ਕੋਲ ਜਾਂਦੀ ਹੈ, ਜਿਸ ਦਾ ਚੇਅਰਮੈਨ ਵਿਰੋਧੀ ਧਿਰ ਦਾ ਨੇਤਾ ਹੁੰਦਾ ਹੈ | ਕੈਗ ਰਿਪੋਰਟ ਪੀ. ਏ. ਸੀ. ਤੋਂ ਜਾਣ ਤੋਂ ਪਹਿਲਾਂ ਅਧਿਕਾਰਕ ਤੌਰ 'ਤੇ ਇਸ ਦਾ ਕਿਤੇ ਵੀ ਹਵਾਲਾ ਨਹੀਂ ਦਿੱਤਾ ਜਾ ਸਕਦਾ | ਇਸ ਵੇਲੇ ਸਦਨ 'ਚ ਕਾਂਗਰਸ ਦੇ ਨੇਤਾ ਮਲਿਕ ਅਰਜਨ ਖੜਗੇ ਪੀ. ਏ. ਸੀ. ਦੇ ਚੇਅਰਮੈਨ ਹਨ | ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ 'ਚ ਸਬੂਤ ਵਜੋਂ ਖੜਗੇ ਨੂੰ ਅੱਗੇ ਕਰਦਿਆਂ ਕਿਹਾ ਕਿ ਸੰਸਦ 'ਚ ਪੀ. ਏ. ਸੀ. ਕੋਲ ਅਜਿਹੀ ਕੋਈ ਰਿਪੋਰਟ ਨਹੀਂ ਪਹੁੰਚੀ ਹੈ | ਰਾਹੁਲ ਨੇ ਮਾਹੌਲ ਨੂੰ ਹਲਕਾ-ਫੁਲਕਾ ਬਣਾਉਂਦੇ ਤਨਜ਼ੀ ਅੰਦਾਜ਼ 'ਚ ਕਿਹਾ ਕਿ 'ਕੈਗ' ਦੀ ਰਿਪੋਰਟ ਨੂੰ ਕਿਹੜੇ ਪੀ. ਏ. ਸੀ. 'ਚ ਪੇਸ਼ ਕਰਕੇ ਅੰਕੜੇ ਪੇਸ਼ ਕੀਤੇ ਗਏ ਹਨ, ਕਿਉਂਕਿ ਸੰਸਦ ਦੀ ਪੀ. ਏ. ਸੀ. 'ਚ ਇਹ ਰਿਪੋਰਟ ਨਹੀਂ ਰੱਖੀ ਗਈ | ਖੜਗੇ ਨੇ ਰਾਹੁਲ ਦੀ ਕਹੀ ਗੱਲ ਦੀ ਤਸਦੀਕ ਕਰਦਿਆਂ ਕਿਹਾ ਕਿ ਸੰਸਦ 'ਚ ਅਜਿਹੀ ਕੋਈ ਰਿਪੋਰਟ ਨਹੀਂ ਪੇਸ਼ ਕੀਤੀ ਗਈ |
ਇਸੇ ਦੌਰਾਨ ਰਾਹੁਲ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਕਿਸਾਨਾਂ ਨੂੰ ਪਾਰਟੀ ਵਲੋਂ ਕੀਤੇ ਵਾਅਦੇ ਤਹਿਤ ਕਰਜ਼ ਮੁਆਫ਼ੀ ਜਲਦੀ ਦਿੱਤੀ ਜਾਵੇਗੀ |

ਰਾਫ਼ੇਲ ਮੁੱਦੇ 'ਤੇ ਸੰਸਦ 'ਚ ਹੰਗਾਮਾ

ਰਾਫ਼ੇਲ ਸੌਦੇ ਸਮੇਤ ਵੱਖ-ਵੱਖ ਮੁੱਦਿਆਂ 'ਤੇ ਹੰਗਾਮੇ ਕਾਰਨ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਹਫ਼ਤੇ 'ਚ ਲਗਾਤਾਰ ਵਿਰੋਧ ਬਣਿਆ ਰਿਹਾ ਤੇ ਸ਼ੁੱਕਰਵਾਰ ਨੂੰ ਲੋਕ ਸਭਾ ਤੇ ਰਾਜ ਸਭਾ ਦੀ ਬੈਠਕ ਇਕ-ਇਕ ਵਾਰ ਮੁਲਤਵੀ ਹੋਣ ਤੋਂ ਬਾਅਦ ਪੂਰੇ ਦਿਨ ਲਈ ਰੱਦ ਕਰ ਦਿੱਤੀ ਗਈ | ਰਾਫ਼ੇਲ ਸੌਦੇ 'ਤੇ ਸੱਤਾ ਧਿਰ ਵਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮੁਆਫ਼ੀ ਮੰਗਣ ਲਈ ਕਿਹਾ ਗਿਆ, ਜਦਕਿ ਕਾਂਗਰਸ ਨੇ ਇਸ ਸੌਦੇ ਦੀ ਜਾਂਚ ਲਈ ਜੇ.ਪੀ.ਸੀ. ਬਣਾਉਣ ਦੀ ਮੰਗ ਕੀਤੀ | ਰਾਫ਼ੇਲ ਸੌਦੇ 'ਚ ਸੁਪਰੀਮ ਕੋਰਟ ਵਲੋਂ ਸੁਣਾਏ ਫ਼ੈਸਲੇ ਦੀ ਪਿਠਭੂਮੀ 'ਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ 'ਚ ਕਾਂਗਰਸ ਤੇ ਪਾਰਟੀ ਪ੍ਰਧਾਨ 'ਤੇ ਰਾਜਨੀਤਿਕ ਫਾਇਦੇ ਲਈ ਦੇਸ਼ ਨੂੰ ਗੁੰਮਰਾਹ ਕਰਨ ਦੀ
ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੂੰ ਇਸ ਮਾਮਲੇ 'ਚ ਸਦਨ ਤੇ ਦੇਸ਼ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ | ਰਾਜਨਾਥ ਸਿੰਘ ਨੇ ਰਾਹੁਲ 'ਤੇ ਦੋਸ਼ ਲਗਾਉਂਦੇ ਹੋਏ ਉਨ੍ਹਾਂ 'ਤੇ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਤੇ ਕੌਮਾਂਤਰੀ ਪੱਧਰ 'ਤੇ ਦੇਸ਼ ਦੀ ਦਿਖ ਨੂੰ ਖਰਾਬ ਕਰਨ ਦਾ ਦੋਸ਼ ਲਗਾਇਆ | ਸਦਨ 'ਚ ਰਾਫ਼ੇਲ ਮੁੱਦੇ 'ਤੇ ਹੰਗਾਮਿਆਂ ਦੇ ਚੱਲਣ 'ਚ ਅੱਜ ਥੋੜ੍ਹੀ ਤਬਦੀਲੀ ਵੇਖਣ ਨੂੰ ਨਜ਼ਰ ਆਈ, ਜਦ ਕਾਂਗਰਸ ਵਲੋਂ 'ਪ੍ਰਧਾਨ ਮੰਤਰੀ ਜਵਾਬ ਦੋ' ਦੇ ਨਾਅਰਿਆਂ ਦੇ ਨਾਲ-ਨਾਲ ਭਾਜਪਾ ਸੰਸਦ ਮੈਂਬਰ ਵੀ 'ਰਾਹੁਲ ਗਾਂਧੀ ਜਵਾਬ ਦੋ' ਦੇ ਨਾਅਰੇ ਲਾਉਂਦੇ ਨਜ਼ਰ ਆਏ | ਹੰਗਾਮਾ ਵਧਦਾ ਵੇਖ ਕੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੇ ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ |

ਕਿਸੇ ਗਲਪ ਕਥਾ ਵਾਂਗ ਲਾਏ ਗਏ ਇਲਜ਼ਾਮ-ਜੇਤਲੀ

ਅਰੁਣ ਜੇਤਲੀ ਨੇ ਰਾਫ਼ੇਲ ਸੌਦੇ 'ਚ ਹਾਲੇ ਤੱਕ ਲਾਏ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਕਿਸੇ ਗਲਪ ਕਥਾਕਾਰ ਵਾਂਗ ਇਹ ਇਲਜ਼ਾਮ ਲਾਏ ਗਏ ਹਨ | ਜੇਤਲੀ ਨੇ ਦਾਰਸ਼ਨਿਕ ਅੰਦਾਜ਼ 'ਚ ਬੋਲਦਿਆਂ ਕਿਹਾ ਕਿ ਝੂਠ ਦੀ ਉਮਰ ਬਹੁਤ ਘੱਟ ਹੁੰਦੀ ਹੈ ਅਤੇ ਝੂਠ ਬੋਲਣ ਵਾਲੇ ਦੀ ਭਰੋਸੇਯੋਗਤਾ ਨੂੰ ਹੀ ਘੱਟ ਕਰਦੀ ਹੈ |
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਲ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਜੇਤਲੀ ਨੇ ਕਿਹਾ ਕਿ ਰਾਫੇਲ ਸੌਦੇ ਨਾਲ ਭਾਰਤ ਦੇ ਦੋਵਾਂ ਸੁਰੱਖਿਆ ਅਤੇ ਵਪਾਰਕ ਹਿੱਤਾਂ ਦੀ ਰੱਖਿਆ ਹੋਈ ਹੈ | ਉਨ੍ਹਾਂ ਕਿਹਾ ਕਿ ਜੇਕਰ ਇਮਾਨਦਾਰੀ ਵਾਲੇ ਸੌਦਿਆਂ 'ਤੇ ਹੀ ਸਵਾਲ ਖੜ੍ਹੇ ਹੋਣ ਲੱਗ ਪਏ ਤਾਂ ਸਰਕਾਰੀ ਅਧਿਕਾਰੀ ਅਤੇ ਹਥਿਆਰਬੰਦ ਸੈਨਾਵਾਂ ਭਵਿੱਖ ਵਿਚ ਇਸ ਤਰ੍ਹਾਂ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਦੋ ਵਾਰ ਸੋਚਣਗੀਆਂ | ਜੇਤਲੀ ਨੇ ਕਿਹਾ ਕਿ ਰਾਹੁਲ ਗਾਂਧੀ ਵਲੋਂ ਆਪਣੇ ਦੋਸ਼ਾਂ ਵਿਚ ਉਠਾਏ ਸਾਰੇ ਅੰਕੜੇ ਗਲਤ ਸਨ | ਉਨ੍ਹਾਂ ਕਿਹਾ ਕਿ ਸਰਕਾਰ ਫਿਰ ਸੰਸਦ ਵਿਚ ਮੁੱਦੇ 'ਤੇ ਬਹਿਸ ਲਈ ਫਿਰ ਦਬਾਅ ਪਾਵੇਗੀ | ਉਨ੍ਹਾਂ ਦਾਅਵਾ ਕੀਤਾ ਕਿ ਵਿਸ਼ਵ ਭਰ ਦੇ ਲੋਕਤੰਤਰਾਂ ਵਿਚ ਇਹ ਪ੍ਰੰਪਰਾ ਹੈ ਕਿ ਜੇਕਰ ਨੇਤਾਵਾਂ ਦਾ ਝੂਠ ਫੜਿਆ ਜਾਵੇ ਤਾਂ ਉਹ ਆਪਣੇ ਅਹੁਦੇ ਛੱਡ ਦਿੰਦੇ ਹਨ | ਕਾਂਗਰਸ ਵਲੋਂ ਸੌਦੇ ਦੀ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਮੰਗ ਬਾਰੇ ਪੁੱਛੇ ਸਵਾਲ 'ਤੇ ਜੇਤਲੀ ਨੇ ਕਿਹਾ ਕਿ ਕੇਵਲ ਨਿਆਂਇਕ ਸੰਸਥਾ ਹੀ ਇਸ ਤਰ੍ਹਾਂ ਦੀ ਜਾਂਚ ਕਰ ਸਕਦੀ ਹੈ, ਕਿਉਂਕਿ ਬੀਤੇ ਸਮੇਂ ਵਿਚ ਸਾਂਝੀ ਸੰਸਦੀ ਕਮੇਟੀ ਦਾ ਪੱਖਪਾਤੀ ਲੀਹਾਂ 'ਤੇ ਕੰਮ ਕਰਨ ਦਾ ਤਜਰਬਾ ਰਿਹਾ ਹੈ | ਇਸ ਦੇ ਨਾਲ ਹੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਫ਼ੈਸਲਾ ਕੇਂਦਰ ਸਰਕਾਰ ਦੀ ਜਿੱਤ ਹੈ | ਰੱਖਿਆ ਮੰਤਰੀ ਨੇ ਰਾਫ਼ੇਲ ਸੌਦੇ ਬਾਰੇ ਹਰੇਕ ਗੱਲ ਦਾ ਜਵਾਬ ਦਿੱਤਾ |

ਅਸ਼ੋਕ ਗਹਿਲੋਤ ਹੋਣਗੇ ਰਾਜਸਥਾਨ ਦੇ ਮੁੱਖ ਮੰਤਰੀ

ਨਵੀਂ ਦਿੱਲੀ, 14 ਦਸੰਬਰ (ਏਜੰਸੀ)- ਕਈ ਬੈਠਕਾਂ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਆਖਿਰਕਾਰ ਸੀਨੀਅਰ ਕਾਂਗਰਸੀ ਨੇਤਾ ਤੇ ਨੌਜਵਾਨ ਕਾਂਗਰਸੀ ਨੇਤਾ 'ਚ ਸ਼ਾਂਤੀਪੂਰਵਕ ਸਮਝੌਤਾ ਕਰਵਾਉਣ ਤੋਂ ਬਾਅਦ ਅਸ਼ੋਕ ਗਹਿਲੋਤ ਰਾਜਸਥਾਨ ਦੇ ਅਗਲੇ ਮੁੱਖ ਮੰਤਰੀ ਹੋਣਗੇ, ਜਦਕਿ ਸਚਿਨ ਪਾਇਲਟ ਉੱਪ-ਮੁੱਖ ਮੰਤਰੀ ਵਜੋਂ ਕਾਰਜਭਾਰ ਸੰਭਾਲਣਗੇ | ਇਸ ਸਬੰਧੀ ਕਾਂਗਰਸ ਦੇ ਸੂਬਾ ਆਬਜ਼ਰਵਰ ਕੇ.ਸੀ. ਵੇਨੂਗੋਪਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਹਿਲੋਤ ਨੇ ਰਾਜਸਥਾਨ ਦੇ ਲੋਕਾਂ ਦੀ ਤੀਸਰੀ ਵਾਰ ਸੇਵਾ ਕਰਨ ਦਾ ਮੌਕਾ ਦੇਣ ਲਈ ਰਾਹੁਲ ਗਾਂਧੀ ਦਾ ਧੰਨਵਾਦ ਕੀਤਾ ਹੈ ਤੇ ਵਾਅਦਾ ਕੀਤਾ ਹੈ ਕਿ ਉਹ ਤੇ ਸਚਿਨ ਪਾਇਲਟ ਸੂਬੇ 'ਚ ਚੰਗੀ ਸਰਕਾਰ ਦੇਣਗੇ | ਉਨ੍ਹਾਂ ਕਿਹਾ ਕਿ ਸਚਿਨ ਨੇ ਵੀ ਇਹ ਵਿਸ਼ਵਾਸ ਦਿਵਾਇਆ ਹੈ ਕਿ ਕਾਂਗਰਸ ਦਾ ਚੋਣਾਂ 'ਚ ਰਿਹਾ ਪ੍ਰਦਰਸ਼ਨ ਜਾਰੀ ਰਹੇਗਾ ਤੇ ਕਾਂਗਰਸ ਨੂੰ 2019 ਦੀਆਂ ਚੋਣਾਂ 'ਚ ਵਧੀਆ ਬਹੁਮਤ ਪ੍ਰਾਪਤ ਹੋਵੇਗਾ ਤੇ ਕੇਂਦਰ 'ਚ ਸਰਕਾਰ ਦਾ ਨਿਰਮਾਣ ਕਰੇਗੀ |

ਵਿਧਾਨ ਸਭਾ ਵਲੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਸਰਬਸੰਮਤੀ ਨਾਲ ਮਤਾ ਪਾਸ

• ਸਾਰੇ ਬੁਲਾਰਿਆਂ ਵਲੋਂ ਲਾਂਘੇ ਲਈ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਨੂੰ ਮਾਨਤਾ
• ਸੰਸਦ ਤੇ ਵਿਧਾਨ ਸਭਾਵਾਂ 'ਚ ਔਰਤਾਂ ਦੀ 33 ਫ਼ੀਸਦੀ ਨੁਮਾਇੰਦਗੀ ਲਈ ਮਤਾ ਪਾਸ
ਹਰਕਵਲਜੀਤ ਸਿੰਘ

ਚੰਡੀਗੜ੍ਹ, 14 ਦਸੰਬਰ -ਪੰਜਾਬ ਵਿਧਾਨ ਸਭਾ ਵਲੋਂ ਅੱਜ ਕਰਤਾਰਪੁਰ ਸਾਹਿਬ ਲਾਂਘੇ ਦਾ ਸਵਾਗਤ ਕਰਦਿਆਂ ਕੇਂਦਰ ਸਰਕਾਰ ਨੂੰ ਇਸ ਲਾਂਘੇ ਦੀ ਪ੍ਰਕਿਰਿਆ ਤੇਜ਼ ਕਰਨ ਤੇ ਗੁਰੂ ਨਾਨਕ ਦੇਵ ਜੀ ਦੀ 550ਵੀਂ ਪ੍ਰਕਾਸ਼ ਸ਼ਤਾਬਦੀ ਦੌਰਾਨ ਲਾਂਘੇ ਨੂੰ ਚਾਲੂ ਕੀਤੇ ਜਾਣ ਲਈ ਇਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਵਲੋਂ ਇਹ ਮਤਾ ਪੇਸ਼ ਕੀਤਾ ਗਿਆ, ਨੇ ਆਈ.ਐਸ.ਆਈ. ਦੇ ਨਾਪਾਕ ਇਰਾਦਿਆਂ ਤੋਂ ਸੁਚੇਤ ਰਹਿਣ ਤੇ ਉਨ੍ਹਾਂ ਨੂੰ ਨਾਕਾਮ ਕਰਨ ਦੀ ਅਪੀਲ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਲਾਂਘਾ ਖੁੱਲ੍ਹਣ ਦੀ ਖੁਸ਼ੀ ਹੈ ਤੇ ਮੈਂ ਪਹਿਲੇ ਜਥੇ ਨਾਲ ਮੱਥਾ ਟੇਕਣ ਵੀ ਜਾਣਾ ਚਾਹਵਾਂਗਾ, ਪਰ ਕਸ਼ਮੀਰ ਸਬੰਧੀ ਪਾਕਿਸਤਾਨ ਦਾ ਜੋ ਰਵੱਈਆ ਹੈ ਤੇ ਉਥੇ ਅੱਤਵਾਦੀਆਂ ਨੂੰ ਪਾਕਿ ਵਲੋਂ ਜੋ ਮਦਦ ਦਿੱਤੀ ਜਾ ਰਹੀ ਹੈ ਤੇ ਪੰਜਾਬ 'ਚ ਵੀ ਆਈ.ਐਸ.ਆਈ. ਵਲੋਂ ਅੱਤਵਾਦੀ ਤੱਤਾਂ ਨੂੰ ਮਦਦ ਦੇਣੀ ਬੰਦ ਨਾ ਕੀਤੀ ਗਈ ਤਾਂ ਮੈਂ ਉਦੋਂ ਤੱਕ ਪਾਕਿਸਤਾਨ ਨਹੀਂ ਜਾਵਾਂਗਾ ਜਦੋਂ ਤੱਕ ਪਾਕਿਸਤਾਨ ਆਪਣੀਆਂ ਅਜਿਹੀਆਂ ਨਾਪਾਕ ਹਰਕਤਾਂ ਬੰਦ ਨਹੀਂ ਕਰਦਾ | ਉਨ੍ਹਾਂ ਕਿਹਾ ਕਿ ਉਹ ਪੰਜਾਬ 'ਚ ਪਾਕਿਸਤਾਨ ਦੀਆਂ ਅਜਿਹੀਆਂ ਕਾਰਵਾਈਆਂ ਦੀ ਕਦੇ ਵੀ ਇਜਾਜ਼ਤ ਨਹੀਂ ਦੇਣਗੇ | ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਉਨ੍ਹਾਂ ਦੀ ਪਹਿਲਕਦਮੀ ਲਈ ਵਧਾਈ ਦਿੰਦੇ ਹਨ, ਪਰ ਇਮਰਾਨ ਆਪਣੀ ਫੌਜ ਨੂੰ ਵੀ ਕਾਬੂ ਕਰਨ ਨਹੀਂ ਤਾਂ ਦੋਸਤੀ ਲਈ ਵਧਾਏ ਹੱਥ ਦਾ ਕੋਈ ਫਾਇਦਾ ਨਹੀਂ ਹੋਣਾ | ਕੈਪਟਨ ਅਮਰਿੰਦਰ ਸਿੰਘ ਨੇ ਸਦਨ 'ਚ ਅੰਗਰੇਜ਼ੀ ਅਖ਼ਬਾਰ ਦਾ ਇਕ ਲੇਖ ਪੜ੍ਹ ਕੇ ਸੁਣਾਉਂਦਿਆਂ ਆਪਣੇ ਉਕਤ ਦੋਸ਼ਾਂ ਨੂੰ ਠੀਕ ਦੱਸਣ ਦੀ ਕੋਸ਼ਿਸ਼ ਕੀਤੀ ਕਿ ਲਾਂਘੇ ਖੋਲ੍ਹਣ ਦਾ ਪ੍ਰੋਜੈਕਟ ਪਾਕਿਸਤਾਨ ਦੀ ਫੌਜ ਵਲੋਂ  ਇਮਰਾਨ ਦੇ ਸੱਤਾ ਵਿਚ ਆਉਣ ਤੋਂ ਪਹਿਲਾਂ ਹੀ ਬਣਾ ਲਿਆ ਗਿਆ ਸੀ ਤੇ ਇਸੇ ਲਈ ਪਾਕਿ ਫੌਜ ਮੁਖੀ ਨੇ ਇਮ ਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਮੌਕੇ ਹੀ ਇਸ ਦਾ ਐਲਾਨ ਕਰ ਦਿੱਤਾ | ਉਨ੍ਹਾਂ ਦੋਸ਼ ਲਗਾਇਆ ਕਿ ਪਾਕਿਸਤਾਨ ਦੀ ਫੌਜ ਦਾ ਸਾਡੇ ਨਾਲ ਕੋਈ ਪਿਆਰ ਨਹੀਂ ਹੈ ਤੇ ਉਨ੍ਹਾਂ ਦੀ ਸੋਚ ਵੱਲ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ | ਮੁੱਖ ਮੰਤਰੀ ਵਲੋਂ ਕਰਤਾਰਪੁਰ ਲਾਂਘੇ ਸਬੰਧੀ ਧੰਨਵਾਦ ਦੇ ਮਤੇ 'ਤੇ ਪ੍ਰਗਟਾਏ ਗਏ ਅਜਿਹੇ ਵਿਚਾਰਾਂ ਤੋਂ ਸਦਨ ਦੇ ਮੈਂਬਰ ਕਾਫ਼ੀ ਹੈਰਾਨ ਸਨ | ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਤੇ 'ਤੇ ਬੋਲਦਿਆਂ ਕਿਹਾ ਕਿ ਇਹ ਇਕ ਇਤਿਹਾਸਕ ਮਤਾ ਹੈ ਤੇ ਸਮਾਂ ਹੈ ਕਿ ਅਜਿਹੇ ਮਹਾਨ ਕਾਰਜ ਵਿਚ ਨਾਕਾਰਾਤਮਕ ਵਿਚਾਰ ਨਾ ਪ੍ਰਗਟਾਏ ਜਾਣ | ਉਨ੍ਹਾਂ ਕਿਹਾ ਕਿ ਮੁੱਦਾ ਕੇਵਲ ਸਿੱਖਾਂ ਦੇ ਇਕ ਅਤਿ ਪਵਿੱਤਰ ਸਥਾਨ ਦੇ ਦਰਸ਼ਨਾਂ ਦਾ ਹੈ ਤੇ ਜੇ ਸਰਕਾਰੀ ਪੱਧਰ 'ਤੇ ਕੋਈ ਖ਼ਦਸ਼ੇ ਹਨ ਤਾਂ ਉਨ੍ਹਾਂ ਤੋਂ ਬਚਣ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਦੇ ਹਨ | ਉਨ੍ਹਾਂ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਨੂੰ ਭਾਰਤ 'ਚ ਸ਼ਾਮਿਲ ਕਰਾਉਣ ਲਈ ਜ਼ਮੀਨ ਦੇ ਤਬਾਦਲੇ ਦਾ ਮੁੱਦਾ ਵੀ ਉਠਾਇਆ, ਜਿਸ ਨੂੰ ਬਾਅਦ 'ਚ ਮਤੇ 'ਚ ਸ਼ਾਮਿਲ ਕਰ ਲਿਆ ਗਿਆ | 'ਆਪ' ਦੇ ਬਾਗੀ ਵਿਧਾਇਕ ਕੰਵਰ ਸੰਧੂ ਨੇ ਮਤੇ 'ਤੇ ਬੋਲਦਿਆਂ ਕਿਹਾ ਕਿ ਅਫ਼ਸੋਸ ਦੀ ਗੱਲ ਹੈ ਕਿ ਜਿਸ ਮੰਤਵ ਲਈ ਮਤਾ ਪਾਸ ਕੀਤਾ ਜਾ ਰਿਹਾ ਹੈ, ਉਸ 'ਤੇ ਹੀ ਕਿੰਤੂ ਪ੍ਰੰਤੂ ਕੀਤੇ ਜਾ ਰਹੇ ਹਨ | ਅਕਾਲੀ ਦਲ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਮਤੇ 'ਤੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਜਥੇ ਲਗਾਤਾਰ ਪਾਕਿਸਤਾਨ ਜਾਂਦੇ ਰਹਿੰਦੇ ਹਨ, ਪਰ ਕਦੇ ਕੋਈ ਅਜਿਹੀ ਘਟਨਾ ਨਹੀਂ ਹੋਈ | ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ 18 ਸਾਲ ਹੀ ਸ੍ਰੀ ਗੁਰੂ ਨਾਨਕ ਦੇਵ ਸ੍ਰੀ ਕਰਤਾਰਪੁਰ ਸਾਹਿਬ ਰਹੇ ਤੇ ਏਨਾ ਸਮਾਂ ਹੀ ਸਵ. ਕੁਲਦੀਪ ਸਿੰਘ ਵਡਾਲਾ ਹਰ ਮੱਸਿਆ 'ਤੇ ਇਹ ਲਾਂਘਾ ਖੋਲ੍ਹਣ ਲਈ ਅਰਦਾਸ ਕਰਨ ਜਾਂਦੇ ਰਹੇ | 'ਆਪ' ਦੇ ਕੁਲਤਾਰ ਸਿੰਘ ਸੰਧਵਾਂ ਨੇ ਮਤੇ 'ਤੇ ਬੋਲਦਿਆਂ ਕਿਹਾ ਕਿ ਸਾਡੇ ਮੁੱਖ ਮੰਤਰੀ ਨੂੰ ਸਿਰਫ ਪਿਆਰ ਦਾ ਸੰਦੇਸ਼ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਲੋਕ ਵੀ ਸ਼ਾਂਤੀ ਚਾਹੁੰਦੇ ਹਨ ਤੇ ਸਾਨੂੰ ਪਿਆਰ ਦਿੰਦੇ ਹਨ | ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਤੇ ਉਨ੍ਹਾਂ ਦੇ ਇਕ ਮੰਤਰੀ ਦੇ ਵਿਚਾਰ ਤੇ ਸੋਚ ਹੀ ਵੱਖਰੀ ਹੈ ਜਦਕਿ ਮੰਤਰੀ ਮੰਡਲ ਦੀ ਸਾਂਝੀ ਸੋਚ ਹੋਣੀ ਜ਼ਰੂਰੀ ਹੈ | ਦਿਲਚਸਪ ਗੱਲ ਇਹ ਸੀ ਕਿ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ ਨੇ ਮਤੇ 'ਤੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਜੋ ਖ਼ਦਸ਼ੇ ਜ਼ਾਹਰ ਕੀਤੇ ਗਏ ਹਨ, ਉਹ ਵੀ ਠੀਕ ਹੋ ਸਕਦੇ ਹਨ ਤੇ 70 ਸਾਲ ਦਾ ਤਜਰਬਾ ਵੀ ਸਾਡੇ ਸਾਹਮਣੇ ਹੈ | ਦਿਲਚਸਪ ਗੱਲ ਇਹ ਸੀ ਕਿ ਇਕੱਲੇ ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਹੀ ਸਦਨ 'ਚ ਮੁੱਖ ਮੰਤਰੀ ਦੇ ਨਾਕਾਰਾਤਮਕ ਵਿਚਾਰਾਂ ਦੇ ਹਾਮੀ ਬਣ ਕੇ ਸਾਹਮਣੇ ਆਏ ਜਦਕਿ ਦੂਜੇ ਸਾਰੇ ਬੁਲਾਰਿਆਂ ਵਲੋਂ ਉਨ੍ਹਾਂ ਦੇ ਵਿਚਾਰਾਂ ਦਾ ਵਿਰੋਧ ਕੀਤਾ ਗਿਆ | ਸ੍ਰੀ ਸੋਮ ਪ੍ਰਕਾਸ਼ ਨੇ ਪਾਕਿਸਤਾਨ ਵਿਖੇ ਨੀਂਹ ਪੱਥਰ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰਨਾਂ ਦੀਆਂ ਅੱਤਵਾਦੀਆਂ ਨਾਲ ਖਿੱਚਵਾਈਆਂ ਗਈਆਂ ਫੋਟੋਆਂ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਜਦੋਂ ਵੀ ਪਾਕਿਸਤਾਨ ਨਾਲ ਸ਼ਾਂਤੀ ਦੀ ਕਾਰਵਾਈ ਲਈ ਕਦਮ ਉਠਾਏ ਗਏ, ਉਸ ਤੋਂ ਬਾਅਦ ਕੋਈ ਨਾ ਕੋਈ ਵੱਡੀ ਕਾਰਵਾਈ ਹੋਈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਖ਼ਦਸ਼ੇ ਠੀਕ ਹਨ ਤੇ ਉਨ੍ਹਾਂ ਨੂੰ ਧਿਆਨ 'ਚ ਰੱਖਿਆ ਜਾਣਾ ਚਾਹੀਦਾ ਹੈ | ਮਤੇ 'ਤੇ ਬੋਲਦਿਆਂ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਨਾਲ ਲਾਂਘੇ ਸਬੰਧੀ ਨਵੀਂ ਸ਼ੁਰੂਆਤ ਹੋਈ ਹੈ ਜਦਕਿ ਸੰਸਦ ਦੀ ਸਬ-ਕਮੇਟੀ ਵਲੋਂ 2017 'ਚ ਲਾਂਘੇ ਦੀ ਮੰਗ ਨੂੰ ਰੱਦ ਕਰ ਦਿੱਤਾ ਗਿਆ ਸੀ | ਮਤੇ 'ਤੇ ਰਾਜ ਕੁਮਾਰ ਵੇਰਕਾ ਨੇ ਵੀ ਵਿਚਾਰ ਰੱਖੇ ਤੇ ਕਿਹਾ ਕਿ ਸਾਡੇ ਮੁੱਖ ਮੰਤਰੀ ਦੀ ਜੋ ਚਿੰਤਾ ਹੈ ਉਹ ਸਮੁੱਚੇ ਦੇਸ਼ ਦੀ ਵੀ ਚਿੰਤਾ ਹੈ | ਦਿਲਚਸਪ ਗੱਲ ਇਹ ਸੀ ਕਿ ਲਾਂਘੇ ਸਬੰਧੀ ਧੰਨਵਾਦ ਤੇ ਸ਼ਲਾਘਾ ਦੇ ਮਤੇ 'ਤੇ ਸਿਰਫ ਮੁੱਖ ਮੰਤਰੀ ਨੂੰ ਛੱਡ ਤਕਰੀਬਨ ਸਾਰੇ ਬੁਲਾਰਿਆਂ ਵਲੋਂ ਨਵਜੋਤ ਸਿੰਘ ਸਿੱਧੂ ਦੀ ਲਾਂਘੇ 'ਚ ਭੂਮਿਕਾ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਨਾਂਅ ਸ਼ਾਮਿਲ ਕੀਤੇ ਜਾਣ ਦਾ ਮੁੱਦਾ ਉਠਾਇਆ ਗਿਆ | ਨਵਜੋਤ ਸਿੰਘ ਸਿੱਧੂ, ਜੋ ਕਿ ਅੱਜ ਸਾਰਾ ਸਮਾਂ ਸਦਨ 'ਚ ਹਾਜ਼ਰ ਸਨ, ਪਰ ਦਿਲਚਸਪ ਗੱਲ ਇਹ ਸੀ ਕਿ ਸਦਨ 'ਚ ਉਨ੍ਹਾਂ ਵਲੋਂ ਇਸ ਮਤੇ 'ਤੇ ਕੋਈ ਵਿਚਾਰ ਦੇਣ ਤੋਂ ਗੁਰੇਜ਼ ਕੀਤਾ ਗਿਆ ਜਦਕਿ ਉਹ ਲਾਂਘੇ ਦੇ ਮੁੱਖ ਆਰਕੀਟੈਕਟ ਸਮਝੇ ਜਾਂਦੇ ਹਨ |
ਔਰਤਾਂ ਲਈ ਸੰਸਦ ਤੇ ਵਿਧਾਨ ਸਭਾਵਾਂ 'ਚ 33 ਫ਼ੀਸਦੀ ਰਾਖਵੇਂਕਰਨ ਲਈ ਮਤਾ ਪਾਸ
ਮੁੱਖ ਮੰਤਰੀ ਵਲੋਂ ਸਦਨ 'ਚ ਪੇਸ਼ ਕੀਤੇ ਗਏ ਮਤੇ ਜਿਸ ਵਿਚ ਕੇਂਦਰ ਤੋਂ ਔਰਤਾਂ ਲਈ ਸੰਸਦ ਤੇ ਵਿਧਾਨ ਸਭਾਵਾਂ ਵਿਚ 33 ਫੀਸਦੀ ਰਾਖਵੇਂਕਰਨ ਦੀ ਮੰਗ ਕੀਤੀ ਗਈ, ਨੂੰ ਸਦਨ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ | ਮੁੱਖ ਮੰਤਰੀ ਨੇ ਦੱਸਿਆ ਕਿ ਇਸ ਨਾਲ ਲੋਕ ਸਭਾ ਦੀਆਂ ਕੁੱਲ 543 ਸੀਟਾਂ 'ਚੋਂ 181 ਸੀਟਾਂ 'ਤੇ ਔਰਤਾਂ ਦਾ ਰਾਖਵਾਂਕਰਨ ਹੋ ਜਾਵੇਗਾ ਜਦਕਿ ਦੇਸ਼ ਦੀਆਂ ਵਿਧਾਨ ਸਭਾਵਾਂ 'ਚ 4109 ਸੀਟਾਂ 'ਚੋਂ 1370 ਸੀਟਾਂ ਔਰਤਾਂ ਲਈ ਰਾਖਵੀਆਂ ਹੋ ਜਾਣਗੀਆਂ |
ਧਿਆਨ ਦਿਵਾਊ ਮਤੇ
ਗੁਰਦਾਸਪੁਰ ਵਿਖੇ ਕੀੜੀ ਅਫਗਾਨਾਂ ਦੀ ਸ਼ਰਾਬ ਬਣਾਉਣ ਦੀ ਫੈਕਟਰੀ, ਜਿਸ 'ਚ ਕੁਝ ਸਮਾਂ ਪਹਿਲਾਂ ਹੋਏ ਹਾਦਸੇ ਕਾਰਨ ਖ਼ਤਰਨਾਕ ਤੇ ਪ੍ਰਦੂਸ਼ਿਤ ਰਸਾਇਣਾਂ ਦੇ ਲੀਕ ਹੋਣ ਨਾਲ ਦਰਿਆਈ ਪਾਣੀ ਦੂਸ਼ਿਤ ਹੋਣ ਤੋਂ ਇਲਾਵਾ ਪਾਣੀ ਵਿਚਲੇ ਜਨ ਜੀਵਨ ਦਾ ਵੀ ਨੁਕਸਾਨ ਹੋਇਆ ਸੀ, ਸਬੰਧੀ ਲਖਬੀਰ ਸਿੰਘ ਲੋਧੀਨੰਗਲ ਤੇ ਬਿਕਰਮ ਸਿੰਘ ਮਜੀਠੀਆ ਵਲੋਂ ਲਿਆਂਦੇ ਗਏ ਧਿਆਨ ਦਿਵਾਊ ਮਤੇ ਨੂੰ ਲੈ ਕੇ ਮੈਂਬਰਾਂ ਸਦਨ 'ਚ ਕਾਫ਼ੀ ਹੱਲਾ-ਗੁੱਲਾ ਕੀਤਾ | ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸਦਨ ਨੂੰ ਦੱਸਿਆ ਕਿ ਉਕਤ ਕੰਪਨੀ ਨੂੰ 5 ਕਰੋੜ ਦਾ ਜੋ ਜੁਰਮਾਨਾ ਲਗਾਇਆ ਗਿਆ ਸੀ, ਉਸ 'ਚੋਂ 2 ਕਰੋੜ ਜਮ੍ਹਾਂ ਹੋ ਗਏ ਹਨ ਜਦਕਿ 25 ਲੱਖ ਦੀ ਬੈਂਕ ਗਾਰੰਟੀ ਵੀ ਜ਼ਬਤ ਕਰ ਲਈ ਗਈ ਹੈ ਤੇ ਬਾਕੀ 3 ਕਰੋੜ ਦਾ ਜੁਰਮਾਨਾ ਵੀ ਜਮ੍ਹਾਂ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕੰਪਨੀ ਵਲੋਂ ਲੋੜੀਂਦੀਆਂ ਤਰਮੀਮਾਂ ਕੀਤੀਆਂ ਜਾ ਰਹੀਆਂ ਤਾਂ ਜੋ ਦੁਬਾਰਾ ਅਜਿਹਾ ਹਾਦਸਾ ਨਾ ਹੋ ਸਕੇ | ਗੁਰਪ੍ਰਤਾਪ ਸਿੰਘ ਵਡਾਲਾ ਵਲੋਂ ਆਲੂ ਕਾਸ਼ਤਕਾਰਾਂ ਨੂੰ ਵਾਜਬ ਭਾਅ ਨਾ ਮਿਲਣ ਦਾ ਮੁੱਦਾ ਉਠਾਏ ਜਾਣ ਸਬੰਧੀ ਸਰਕਾਰ ਨੇ ਸਪੱਸ਼ਟ ਕੀਤਾ ਕਿ ਅਗਰ ਜ਼ਰੂਰਤ ਮਹਿਸੂਸ ਕੀਤੀ ਗਈ ਤਾਂ ਸਰਕਾਰ ਖ਼ੁਦ ਮਾਰਕੀਟ 'ਚ ਦਾਖਲ ਹੋਵੇਗੀ | ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕਜ਼ਾਕਿਸਤਾਨ ਲਈ ਆਲੂ ਦੀ ਦਰਾਮਦ ਖੋਲ੍ਹਣ ਦੀ ਮੰਗ ਕੀਤੀ ਗਈ ਹੈ ਜਿਥੇ ਸਾਲਾਨਾ ਕੋਈ 400 ਕਰੋੜ ਦਾ ਆਲੂ ਪਹਿਲਾਂ ਜਾਂਦਾ ਸੀ | ਗਲੀਆਂ ਤੇ ਮੁੱਖ ਮਾਰਗਾਂ 'ਤੇ ਘੁੰਮਦੇ ਆਵਾਰਾ ਪਸ਼ੂਆਂ ਦੇ ਮੁੱਦੇ 'ਤੇ ਵੀ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸਰਕਾਰ ਇਸ ਸਬੰਧੀ ਪਾਲਸੀ ਬਣਾ ਰਹੀ ਹੈ ਤੇ ਅਵਾਰਾ ਪਸ਼ੂਆਂ ਕਾਰਨ ਮਾਰੇ ਜਾਣ ਵਾਲੇ ਲੋਕਾਂ ਨੂੰ 1 ਲੱਖ ਦਾ ਮੁਆਵਜ਼ਾ ਵੀ ਦਿੱਤਾ ਜਾ ਰਿਹਾ ਹੈ |
ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਲੋਂ ਸਦਨ ਤੋਂ ਵਾਕਆਊਟ
ਸਿਫਰ ਕਾਲ ਸ਼ੁਰੂ ਹੁੰਦਿਆਂ ਹੀ ਆਮ ਆਦਮੀ ਪਾਰਟੀ ਵਲੋਂ ਸਦਨ ਦੀ ਬੈਠਕ ਉਠਾਉਣ ਤੇ ਜ਼ਰੂਰੀ ਮੁੱਦਿਆਂ 'ਤੇ ਬਹਿਸ ਲਈ ਲੋੜੀਂਦਾ ਸਮਾਂ ਨਾ ਦਿੱਤੇ ਜਾਣ ਦੇ ਵਿਰੋਧ ਵਿਚ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇਬਾਜ਼ੀ ਕੀਤੀ ਗਈ ਅਤੇ ਬਾਅਦ ਵਿਚ ਸਦਨ 'ਚੋਂ ਵਾਕਆਊਟ ਵੀ ਕੀਤਾ ਗਿਆ | ਅਕਾਲੀ ਦਲ ਵਲੋਂ ਵੀ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਸਪੀਕਰ ਦੀ ਕੁਰਸੀ ਸਾਹਮਣੇ ਭਾਰੀ ਨਾਅਰੇਬਾਜ਼ੀ ਕੀਤੀ ਗਈ ਅਤੇ ਦੋਸ਼ ਲਗਾਇਆ ਗਿਆ ਕਿ ਕਿਸਾਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਹੋ ਰਹੀ ਹੈ ਜਦਕਿ ਮੁੱਖ ਮੰਤਰੀ ਵਲੋਂ ਕੁਰਕੀ ਨਾ ਹੋਣ ਦਾ ਐਲਾਨ ਕੀਤਾ ਹੋਇਆ ਹੈ | ਅਕਾਲੀ ਮੈਂਬਰਾਂ ਵਲੋਂ ਸਦਨ ਵਿਚ ਕਮਲਨਾਥ ਨੂੰ ਮੁੱਖ ਮੰਤਰੀ ਬਣਾਉਣ ਦਾ ਮੁੱਦਾ ਉਠਾਉਂਦਿਆਂ ਦੋਸ਼ ਲਗਾਇਆ ਗਿਆ ਕਿ ਉਹ 1984 ਦੇ ਦੰਗਿਆਂ ਲਈ ਦੋਸ਼ੀ ਠਹਿਰਾਏ ਗਏ ਹਨ, ਪਰ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਵਿਰੁੱਧ ਕਦੇ ਵੀ ਅਜਿਹਾ ਦੋਸ਼ ਸਾਬਤ ਨਹੀਂ ਹੋਇਆ ਤੇ ਉਨ੍ਹਾਂ ਸਦਨ 'ਚ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀਆਂ ਕਮਲਨਾਥ ਨੂੰ ਕੁਝ ਸਮਾਂ ਪਹਿਲਾਂ ਗੁਲਦਸਤੇ ਭੇਟ ਕਰਨ ਦੀਆਂ ਫੋਟੋਆਂ ਵੀ ਸਦਨ 'ਚ ਪੇਸ਼ ਕੀਤੀਆਂ ਗਈਆਂ | ਅਕਾਲੀ ਦਲ ਵਲੋਂ ਸਦਨ ਦੀ ਕਾਰਵਾਈ ਅੱਜ ਉਠਾਉਣ ਸਬੰਧੀ ਮਤੇ ਦਾ ਵਿਰੋਧ ਕਰਦਿਆਂ ਸਪੀਕਰ ਦੀ ਕੁਰਸੀ ਸਾਹਮਣੇ ਨਾਅਰੇਬਾਜ਼ੀ ਕਰਦਿਆਂ ਸਦਨ ਤੋਂ ਵਾਕਆਊਟ ਕੀਤਾ ਗਿਆ |
ਸਦਨ ਵਲੋਂ 4 ਬਿੱਲ ਪਾਸ
ਪੰਜਾਬ ਵਿਧਾਨ ਸਭਾ ਵਲੋਂ ਅੱਜ 4 ਬਿੱਲ ਵੀ ਪਾਸ ਕੀਤੇ ਗਏ | ਪੰਜਾਬ ਪੰਚਾਇਤੀ ਰਾਜ ਸੋਧਨਾ ਬਿੱਲ 2018 ਨੂੰ ਪਾਸ ਕਰਨ ਮੌਕੇ ਪੰਚਾਇਤੀ ਚੋਣਾਂ ਨੂੰ ਲੈ ਕੇ ਸਦਨ ਵਿਚ ਕਾਫ਼ੀ ਤਿੱਖੀ ਬਹਿਸ ਹੋਈ ਅਤੇ ਹੁਕਮਰਾਨ ਪਾਰਟੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਤੇ ਕੁਝ ਹੋਰ ਵਿਧਾਇਕਾਂ ਨੇ ਰਾਖਵੇਂਕਰਨ ਦੀ ਪ੍ਰਕਿਰਿਆ ਦੀ ਤਿੱਖੀ ਨੁਕਤਾਚੀਨੀ ਕੀਤੀ | ਸਦਨ ਵਲੋਂ ਪੰਜਾਬ ਪਸ਼ੂ ਖਾਦ ਖਾਲਸ ਤੇ ਖਣਿਜ ਮਿਸ਼ਰਨ ਵਿਨਿਯਮਨ ਬਿੱਲ 2018, ਪੰਜਾਬ ਦੇ ਕੈਦੀਆਂ ਦੇ ਚੰਗੇ ਆਚਰਨ (ਆਰਜ਼ੀ ਰਿਹਾਈ) ਸੋਧਨਾ ਬਿੱਲ 2018 ਤੇ ਪੰਜਾਬ ਵਸਤੂਆਂ ਤੇ ਸੇਵਾਵਾਂ ਕਰ (ਸੋਧਨਾ) ਬਿੱਲ 2018 ਨੂੰ ਪਾਸ ਕਰ ਦਿੱਤਾ | ਰਾਜ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜੀ.ਐਸ.ਟੀ. ਬਿੱਲ 'ਤੇ ਬੋਲਦਿਆਂ ਕਿਹਾ ਕਿ ਦੁਨੀਆ ਦੇ ਜਿਨ੍ਹਾਂ 161 ਦੇਸ਼ਾਂ 'ਚ ਜੀ.ਐਸ.ਟੀ. ਨਿਜ਼ਾਮ ਲਾਗੂ ਹੋਇਆ ਹੈ, ਭਾਰਤ ਵਲੋਂ ਕੇਵਲ ਉਨ੍ਹਾਂ ਦੀ ਨਕਲ ਹੀ ਕੀਤੀ ਜਾਣੀ ਸੀ, ਪ੍ਰੰਤੂ ਇਸ ਲਈ ਸ਼ਾਇਦ ਅਕਲ ਵੀ ਚਾਹੀਦੀ ਸੀ | ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਪ੍ਰਧਾਨ ਮੰਤਰੀ ਮੋਦੀ ਵਲੋਂ ਜੀ.ਐਸ.ਟੀ. ਨੂੰ ਲਾਗੂ ਕੀਤਾ ਗਿਆ ਹੈ, ਉਹ ਚੱਲਣ ਦੇ ਕਾਬਲ ਹੀ ਨਹੀਂ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸਾਲ ਵਿਚ ਇਕ ਵਾਰ ਜੀ.ਐਸ.ਟੀ. ਕੌਾਸਲ ਵਲੋਂ ਜੀ.ਐਸ.ਟੀ. ਵਿਚ 1000 ਤੋਂ ਵੱਧ ਤਰਮੀਮਾਂ ਕੀਤੀਆਂ ਗਈਆਂ ਹਨ ਜਿਸ ਤੋਂ ਸਪੱਸ਼ਟ ਹੈ ਕਿ ਇਸ ਵਿਚ ਕਿੰਨੀਆਂ ਕੁ ਤਰੁੱਟੀਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਬਣਾਈ ਜੀ.ਐਸ.ਟੀ. ਕੌਾਸਲ ਭਾਜਪਾ ਨਿਜ਼ਾਮ ਦਾ ਹਿੱਸਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪਾਰਲੀਮਾਨੀ ਚੋਣਾਂ ਤੋਂ ਬਾਅਦ ਕੇਂਦਰ 'ਚ ਕਾਂਗਰਸ ਸਰਕਾਰ ਬਣਨ 'ਤੇ ਜੀ.ਐਸ.ਟੀ. ਨੂੰ ਲੋਕ ਪੱਖੀ ਬਣਾਇਆ ਜਾਏਗਾ |
ਸੁਖਬੀਰ ਵਿਰੁੱਧ ਮਰਿਆਦਾ ਮਤਾ ਪੇਸ਼
ਸਦਨ 'ਚ ਅੱਜ ਹੁਕਮਰਾਨ ਧਿਰ ਵਲੋਂ ਸਦਨ ਦੀ ਮਗਰਲੀ ਬੈਠਕ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮੁੱਖ ਮੰਤਰੀ 'ਤੇ ਬਰਗਾੜੀ ਮੋਰਚੇ ਦੇ ਆਗੂਆਂ ਨਾਲ ਸਾਂਝ ਸਬੰਧੀ ਲਗਾਏ ਕੁਝ ਦੋਸ਼ਾਂ ਦੇ ਮੁੱਦੇ 'ਤੇ ਜਾਂਚ ਰਿਪੋਰਟ ਪੇਸ਼ ਕਰਦਿਆਂ ਕਿਹਾ ਗਿਆ ਕਿ ਜਾਂਚ ਵਿਚ ਦੋਸ਼ ਝੂਠ ਸਾਬਤ ਹੋਏ ਹਨ ਤੇ ਇਹ ਵਿਧਾਨ ਸਭਾ ਨੂੰ ਗੁੰਮਰਾਹ ਕਰਨ ਤੇ ਸਦਨ ਦੀ ਤੋਹੀਨ ਦਾ ਮਾਮਲਾ ਹੈ | ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਇਹ ਮਸਲਾ ਸਦਨ ਦੀ ਮਰਿਆਦਾ ਕਮੇਟੀ ਨੂੰ ਦੇਣ ਦਾ ਪ੍ਰਸਤਾਵ ਪੇਸ਼ ਕੀਤਾ, ਪਰ ਸਪੀਕਰ ਵਲੋਂ ਇਸ ਸਬੰਧੀ ਕੋਈ ਫੈਸਲਾ ਦਿੱਤੇ ਬਿਨਾਂ ਹੀ ਅੱਜ ਸਦਨ ਦੀ ਬੈਠਕ ਅਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ |
3 ਸੈਸ਼ਨਾਂ 'ਚ ਮੇਰਾ ਸਵਾਲ ਨਾ ਲਗਾਉਣ ਤੋਂ ਬਾਅਦ ਇਸ ਵਾਰ ਧਿਆਨ ਦਿਵਾਊ ਮਤਾ ਵੀ ਰੱਦ-ਢੀਂਡਸਾ
ਸਾਬਕਾ ਵਿੱਤ ਮੰਤਰੀ ਤੇ ਅਕਾਲੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸਦਨ 'ਚ ਦੋਸ਼ ਲਗਾਇਆ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਡੀ.ਏ. ਦੀਆਂ ਬਕਾਇਆ 4 ਕਿਸ਼ਤਾਂ ਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਸਬੰਧੀ ਉਨ੍ਹਾਂ ਸਦਨ ਦੀਆਂ ਮਗਰਲੀਆਂ 3 ਬੈਠਕਾਂ 'ਚ ਸਵਾਲ ਉਠਾਇਆ, ਲੇਕਿਨ ਸਰਕਾਰ ਵਲੋਂ ਉਸ ਦਾ ਜਵਾਬ ਨਹੀਂ ਦਿੱਤਾ ਗਿਆ | ਇਸ ਸਮਾਗਮ ਵਿਚ ਮੈਂ ਧਿਆਨ ਦਿਵਾਊ ਮਤਾ ਸਪੀਕਰ ਨੂੰ ਦਿੱਤਾ ਤਾਂ ਉਸ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਕਿ ਇਸ ਲਈ ਪਹਿਲਾਂ ਸਵਾਲ ਲੱਗਾ ਹੋਇਆ ਹੈ | ਉਨ੍ਹਾਂ ਕਿਹਾ ਕਿ ਅਗਰ ਇਕ ਵਿਧਾਇਕ ਨੂੰ ਅਜਿਹੀ ਛੋਟੀ ਜਾਣਕਾਰੀ ਨਹੀਂ ਮਿਲ ਸਕਦੀ ਤਾਂ ਅਸੀਂ ਆਪਣੇ ਸਵਾਲਾਂ ਦੇ ਉਤਰ ਲਈ ਕਿੱਥੇ ਜਾਈਏ | ਇਸ 'ਤੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਾਰਲੀਮਾਨੀ ਮਾਮਲਿਆਂ ਬਾਰੇ ਮੰਤਰੀ ਨੂੰ ਆਦੇਸ਼ ਕੀਤਾ ਕਿ ਸਵਾਲਾਂ ਦੇ ਜਵਾਬਾਂ ਵਿਚ ਦੇਰੀ ਨੂੰ ਸਰਕਾਰੀ ਪੱਧਰ 'ਤੇ ਖ਼ਤਮ ਕੀਤਾ ਜਾਵੇ |
ਸੰਧਵਾਂ ਵਲੋਂ ਹਾਈਕੋਰਟ ਵਿਚ ਪੰਜਾਬੀ ਲਾਗੂ ਕਰਨ ਦੀ ਮੰਗ
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵਲੋਂ ਅੱਜ ਸਦਨ ਵਿਚ ਇਕ ਮਤਾ ਲਿਆ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਪੰਜਾਬੀ ਨੂੰ ਲਾਗੂ ਕਰਨ ਤੇ ਹਾਈਕੋਰਟ ਦੇ ਸਾਰੇ ਪੁਰਾਣੇ ਫੈਸਲਿਆਂ ਦਾ ਵੀ ਪੰਜਾਬੀ ਵਿਚ ਉਲੱਥਾ ਕਰਵਾਏ ਜਾਣ ਦੀ ਮੰਗ ਰੱਖੀ, ਪਰ ਮਤਾ ਪਾਸ ਕਰਨ ਦੀ ਉਨ੍ਹਾਂ ਦੀ ਮੰਗ ਵੱਲ ਸਦਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ |
ਰਾਣਾ ਸੋਢੀ ਨੇ ਅਡਵਾਨੀ ਦੇ 84 ਸਬੰਧੀ ਇੰਕਸ਼ਾਫ ਦਾ ਮੁੱਦਾ ਉਠਾਇਆ
ਸਦਨ 'ਚ ਅਕਾਲੀ ਮੈਂਬਰਾਂ ਵਲੋਂ ਜਦੋਂ ਕਮਲਨਾਥ ਤੇ ਜਗਦੀਸ਼ ਟਾਈਟਲਰ ਦੀ 1984 ਦੇ ਦੰਗਿਆਂ 'ਚ ਸ਼ਮੂਲੀਅਤ ਦਾ ਮੁੱਦਾ ਉਠਾਇਆ ਗਿਆ ਤਾਂ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੋਸ਼ ਲਗਾਇਆ ਕਿ ਚੋਟੀ ਦੇ ਭਾਜਪਾ ਆਗੂ ਨੇ 1984 ਤੋਂ ਬਾਅਦ ਪਾਰਲੀਮੈਂਟ 'ਚ ਬੋਲਦਿਆਂ ਇਹ ਕਿਹਾ ਸੀ ਕਿ ਸਾਕਾ ਨੀਲਾ ਤਾਰਾ ਕਾਰਵਾਈ ਲਈ ਭਾਜਪਾ ਨੇ ਇੰਦਰਾ ਨੂੰ ਮਜਬੂਰ ਕੀਤਾ | ਉਨ੍ਹਾਂ ਕਿਹਾ ਕਿ ਅਡਵਾਨੀ ਨੇ ਆਪਣੀ ਸਵੈ-ਜੀਵਨੀ ਵਿਚ ਵੀ ਇਸ ਤੱਥ ਦਾ ਜ਼ਿਕਰ ਕੀਤਾ ਹੈ ਤਾਂ ਫਿਰ ਅਕਾਲੀ ਦਲ ਭਾਜਪਾ ਨਾਲ ਕਿਵੇਂ ਸਾਂਝ ਭਿਆਲੀ ਪਾ ਕੇ ਬੈਠਾ ਹੋਇਆ ਹੈ |
ਮੁੱਖ ਮੰਤਰੀ ਕੁਝ ਸਮੇਂ ਲਈ ਹੀ ਸਦਨ 'ਚ ਹਾਜ਼ਰ ਹੋਏ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜੋ ਸਦਨ ਦੀ ਬੈਠਕ ਵਿਚ ਕੋਈ 11.15 ਵਜੇ ਪੁੱਜੇ ਤੇ ਕੋਈ ਢਾਈ ਘੰਟੇ ਸਦਨ 'ਚ ਬੈਠਣ ਤੋਂ ਬਾਅਦ ਚਲੇ ਗਏ, ਪਰ ਮੁੱਖ ਮੰਤਰੀ ਬਿਲਕੁਲ ਤੰਦਰੁਸਤ ਨਜ਼ਰ ਆ ਰਹੇ ਸਨ | ਮਹਾਰਾਣੀ ਪ੍ਰਨੀਤ ਕੌਰ ਵੀ  ਜ ਸਪੀਕਰ ਦੀ ਦਰਸ਼ਕ ਗੈਲਰੀ 'ਚ ਮੌਜੂਦ ਸਨ ਤੇ ਸਪੀਕਰ ਰਾਣਾ ਕੇ.ਪੀ. ਸਿੰਘ ਤੇ ਸਦਨ ਦੇ ਮੈਂਬਰਾਂ ਨੇ ਬੈਂਚ ਥਪਥਪਾ ਕੇ ਉਨ੍ਹਾਂ ਦਾ ਸਵਾਗਤ ਵੀ ਕੀਤਾ |

ਪੰਜਾਬ ਤੇ ਹਰਿਆਣਾ 'ਚ ਠੰਢ ਵਧੀ

ਚੰਡੀਗੜ੍ਹ/ਸ੍ਰੀਨਗਰ, 14 ਦਸੰਬਰ (ਏਜੰਸੀ)-ਪਹਾੜਾਂ 'ਤੇ ਹੋਈ ਭਾਰੀ ਬਰਫ਼ਬਾਰੀ ਕਾਰਨ ਪੰਜਾਬ ਅਤੇ ਹਰਿਆਣਾ 'ਚ ਠੰਢ ਵਧ ਗਈ ਹੈ | ਕਸ਼ਮੀਰ 'ਚ ਝਰਨੇ ਜੰਮਣ ਲੱਗ ਪਏ ਹਨ | ਕਾਰਗਿਲ 'ਚ ਤਾਪਮਾਨ ਮਨਫ਼ੀ 9 ਡਿਗਰੀ ਅਤੇ ਗੁਲਮਰਗ 'ਚ ਮਨਫ਼ੀ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਪੰਜਾਬ ਅਤੇ ਹਰਿਆਣਾ 'ਚ ਬਠਿੰਡਾ ਸਭ ਤੋਂ ਠੰਢਾ ਸਥਾਨ ਰਿਹਾ, ਜਿਥੇ ਘੱਟੋ-ਘੱਟ ਤਾਪਮਾਨ 4.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ | ਮੌਸਮ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 7.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ | ਗੁਰਦਾਸਪੁਰ, ਪਠਾਨਕੋਟ, ਆਦਮਪੁਰ, ਅੰਮਿ੍ਤਸਰ, ਲੁਧਿਆਣਾ ਅਤੇ ਪਟਿਆਲਾ ਦਾ ਤਾਪਮਾਨ ਕ੍ਰਮਵਾਰ 8.2, 6.6, 5.4, 5.3, 7.6 ਅਤੇ 8.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਹਰਿਆਣਾ 'ਚ ਹਿਸਾਰ ਅਤੇ ਕਰਨਾਲ ਦਾ ਘੱਟੋ-ਘੱਟ ਤਾਪਮਾਨ ਕ੍ਰਮਵਾਰ 6.5 ਡਿਗਰੀ ਅਤੇ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਡਿਗਰੀ ਸੈਲਸੀਅਸ ਹੇਠਾਂ ਸੀ |

ਦਿਆਲ ਸਿੰਘ ਕੋਲਿਆਂਵਾਲੀ ਵਲੋਂ ਮੁਹਾਲੀ ਅਦਾਲਤ 'ਚ ਆਤਮ-ਸਮਰਪਣ

ਐੱਸ. ਏ. ਐੱਸ. ਨਗਰ, 14 ਦਸੰਬਰ (ਜਸਬੀਰ ਸਿੰਘ ਜੱਸੀ)-ਵਿਜੀਲੈਂਸ ਵਲੋਂ ਦਰਜ ਮਾਮਲੇ ਦੇ ਚੱਲਦਿਆਂ ਅੱਜ ਸ਼ਾਮ 4 ਵਜੇ ਸੀਨੀਅਰ ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਵਲੋਂ ਆਪਣੇ ਵਕੀਲ ਰਾਹੀਂ ਮੁਹਾਲੀ ਦੇ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮੋਹਿਤ ਬਾਂਸਲ ਦੀ  ਅਦਾਲਤ ...

ਪੂਰੀ ਖ਼ਬਰ »

ਪਾਕਿਸਤਾਨ 'ਚ ਬੰਬ ਧਮਾਕਾ-6 ਸੈਨਿਕ ਹਲਾਕ

ਲਾਹੌਰ, 14 ਦਸੰਬਰ (ਏਜੰਸੀ)-ਅੱਜ ਬਲੋਚਿਸਤਾਨ ਸੂਬੇ 'ਚ ਅੱਤਵਾਦੀਆਂ ਵਲੋਂ ਪਾਕਿਸਤਾਨੀ ਸੈਨਾ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਬੰਬ ਧਮਾਕੇ 'ਚ ਛੇ ਪਾਕਿ ਸੈਨਿਕਾਂ ਦੀ ਮੌਤ ਹੋ ਗਈ | ਫ਼ੌਜ ਨੇ ਦੱਸਿਆ ਕਿ ਇਹ ਘਟਨਾ ਤੁਰਬਤ ਜ਼ਿਲ੍ਹੇ ਦੇ ਕੱਛ ਖੇਤਰ 'ਚ ਉਸ ਸਮੇਂ ...

ਪੂਰੀ ਖ਼ਬਰ »

ਕਾਰਗਿਲ 'ਚ ਤਾਪਮਾਨ ਮਨਫੀ 9.9 ਡਿਗਰੀ ਤੱਕ ਪੁੱਜਾ

ਸ੍ਰੀਨਗਰ, 14 ਦਸੰਬਰ (ਮਨਜੀਤ ਸਿੰਘ)-ਕਸ਼ਮੀਰ ਵਾਦੀ ਇਸ ਵੇਲੇ ਠੰਢ ਦੀ ਲਪੇਟ 'ਚ ਹੈ | ਵਾਦੀ ਤੇ ਲੱਦਾਖ ਖੇਤਰ 'ਚ ਪਾਰਾ ਮਨਫੀ ਦੇ ਹੇਠਾ ਲੁੜਕ ਗਿਆ ਹੈ | ਮੌਸਮ ਬੁਲਾਰੇ ਅਨੁਸਾਰ ਬੀਤੀ ਰਾਤ ਕਸ਼ਮੀਰ ਵਾਦੀ 'ਚ ਪ੍ਰਸਿੱਧ ਸੈਲਾਨੀ ਗੁਲਮਰਗ ਮਨਫੀ 10.6 ਸੈਲਸੀਅਸ ਦੇ ਨਾਲ ਕਸ਼ਮੀਰ ...

ਪੂਰੀ ਖ਼ਬਰ »

ਆਈ.ਬੀ. ਅਤੇ ਰਾਅ ਮੁਖੀਆਂ ਦੇ ਕਾਰਜਕਾਲ 'ਚ 6 ਮਹੀਨੇ ਦਾ ਵਾਧਾ

ਨਵੀਂ ਦਿੱਲੀ, 14 ਦਸੰਬਰ (ਏਜੰਸੀ)-ਇੰਟੈਲੀਜੈਂਸ ਬਿਊਰੋ (ਆਈ.ਬੀ.) ਅਤੇ ਰਿਸਰਚ ਐਾਡ ਅਨੈਲਸਿਸ ਵਿੰਗ (ਰਾਅ) ਦੇ ਮੁਖੀਆਂ ਰਜੀਵ ਜੈਨ ਅਤੇ ਅਨਿਲ ਕੇ ਦਸ਼ਮਾਨਾ ਦੇ ਦੋ ਸਾਲ ਦੇ ਕਾਰਜਕਾਲ 'ਚ 6 ਮਹੀਨੇ ਦਾ ਹੋਰ ਵਾਧਾ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਇਸੇ ਮਹੀਨੇ ਹੀ ਇਨ੍ਹਾਂ ...

ਪੂਰੀ ਖ਼ਬਰ »

ਜੀ. ਕੇ. ਤੇ ਹੋਰਨਾਂ 'ਤੇ 7 ਜਨਵਰੀ ਤੱਕ ਮਾਮਲਾ ਦਰਜ ਕਰਨ 'ਤੇ ਰੋਕ

ਨਵੀਂ ਦਿੱਲੀ, 14 ਦਸੰਬਰ (ਜਗਤਾਰ ਸਿੰਘ)- ਸੈਸ਼ਨ ਅਦਾਲਤ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਅਤੇ ਹੋਰਨਾਂ ਿਖ਼ਲਾਫ਼ ਮਾਮਲਾ ਦਰਜ ਕਰਨ 'ਤੇ 7 ਜਨਵਰੀ 2019 ਤੱਕ ਰੋਕ ਲਗਾ ਦਿੱਤੀ ਹੈ | ਬੀਤੇ ਕੱਲ੍ਹ ਪਟਿਆਲਾ ਹਾਊਸ ਕੋਰਟ ਵਿਖੇ ...

ਪੂਰੀ ਖ਼ਬਰ »

ਬੈਂਕਾਂ 'ਤੇ ਸਰਕਾਰੀ ਹੁਕਮਾਂ ਦੇ ਬੋਝ ਨੂੰ ਘੱਟ ਕਰਨ ਦੀ ਲੋੜ- ਰਘੂਰਾਮ ਰਾਜਨ

ਨਵੀਂ ਦਿੱਲੀ, 14 ਦਸੰਬਰ (ਏਜੰਸੀ)-ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਜਨਤਕ ਖੇਤਰਾਂ ਦੇ ਬੈਂਕਾਂ 'ਤੇ ਸਰਕਾਰੀ ਹੁਕਮਾਂ ਅਤੇ ਨਿਰਦੇਸ਼ਾਂ ਦੇ ਬੋਝ ਨੂੰ ਘੱੱਟ ਕਰਨ ਦੀ ਜ਼ਰੂਰਤ ਹੈ | ਸ੍ਰੀ ...

ਪੂਰੀ ਖ਼ਬਰ »

17 ਨੂੰ ਸਹੰੁ ਚੁੱਕਣਗੇ ਕਮਲ ਨਾਥ

ਭੋਪਾਲ, 14 ਦਸੰਬਰ (ਏਜੰਸੀ)- ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੂੰ ਬਹੁਮਤ ਮਿਲਣ ਤੇ ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਅੱਜ ਕਮਲਨਾਥ ਨੇ ਹੋਰ ਕਾਂਗਰਸੀ ਨੇਤਾਵਾਂ ਨਾਲ ਰਾਜਪਾਲ ਅਨੰਦੀਬੇਨ ਪਟੇਲ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਇਹ ਤੈਅ ਹੋਇਆ ਕਿ ...

ਪੂਰੀ ਖ਼ਬਰ »

ਪੰਜਾਬ-ਹਰਿਆਣਾ 'ਚ ਘਟੀਆਂ ਪਰਾਲੀ ਸਾੜਨ ਦੀਆਂ ਘਟਨਾਵਾਂ

ਨਵੀਂ ਦਿੱਲੀ, 14 ਦਸੰਬਰ (ਏਜੰਸੀ)-ਸੰਸਦ ਵਿਚ ਅੱਜ ਇਹ ਜਾਣਕਾਰੀ ਦਿੱਤੀ ਗਈ ਕਿ 30 ਸਤੰਬਰ ਤੋਂ 30 ਨਵੰਬਰ ਵਿਚਾਲੇ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਚ ਕ੍ਰਮਵਾਰ 11 ਫ਼ੀਸਦੀ ਤੇ 29 ਫ਼ੀਸਦੀ ਦੀ ਕਮੀ ਆਈ ਹੈ ਜੋ ਦਿੱਲੀ ਵਿਚ ਪ੍ਰਦੂਸ਼ਣ ਦਾ ...

ਪੂਰੀ ਖ਼ਬਰ »

ਪੁਣਛ 'ਚ ਪਾਕਿ ਵਲੋਂ ਜੰਗਬੰਦੀ ਦੀ ਮੁੜ ਉਲੰਘਣਾ

ਜੰਮੂ, 14 ਦਸੰਬਰ (ਏਜੰਸੀਆਂ)-ਪਾਕਿਸਤਾਨ ਨੇ ਅੱਜ ਇਕ ਵਾਰ ਫਿਰ ਤੋਂ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਸਰਹੱਦ 'ਤੇ ਗੋਲੀਆਂ ਚਲਾਈਆਂ | ਅਧਿਕਾਰਕ ਸੁੂਤਰਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਕੰਟਰੋਲ ਰੇਖਾ ...

ਪੂਰੀ ਖ਼ਬਰ »

ਪਾਕਿ ਨੂੰ ਮਿਲਿਆ ਸਾਊਦੀ ਅਰਬ ਤੋਂ ਇਕ ਅਰਬ ਡਾਲਰ ਦਾ ਰਾਹਤ ਪੈਕੇਜ

ਅੰਮਿ੍ਤਸਰ, 14 ਦਸੰਬਰ (ਸੁਰਿੰਦਰ ਕੋਛੜ)-ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਸਾਊਦੀ ਅਰਬ ਤੋਂ ਇਕ ਅਰਬ ਡਾਲਰ ਦਾ ਰਾਹਤ ਪੈਕੇਜ ਮਿਲਿਆ ਹੈ | ਦੱਸਿਆ ਜਾ ਰਿਹਾ ਹੈ ਕਿ ਸਾਊਦੀ ਅਰਬ ਵਲੋਂ ਪਾਕਿਸਤਾਨ ਨੂੰ ਇਹ ਦੂਜੀ ਵਾਰ ਰਾਹਤ ਪੈਕੇਜ ਦਿੱਤਾ ਗਿਆ ਹੈ | ...

ਪੂਰੀ ਖ਼ਬਰ »

ਛੱਤੀਸਗੜ੍ਹ ਦੇ ਮੁੱਖ ਮੰਤਰੀ ਦਾ ਐਲਾਨ ਅੱਜ ਸੰਭਵ

ਰਾਏਪੁਰ, 14 ਦਸੰਬਰ (ਏਜੰਸੀ)-ਛੱਤੀਸਗੜ੍ਹ 'ਚ ਕਾਂਗਰਸ ਸਨਿਚਰਵਾਰ ਨੂੰ ਵਿਧਾਇਕ ਦਲ ਦੀ ਮੀਟਿੰਗ ਕਰੇਗੀ, ਜਿਸ ਦੌਰਾਨ ਸੂਬੇ ਦੇ ਅਗਲੇ ਮੁੱਖ ਮੰਤਰੀ ਦਾ ਐਲਾਨ ਕੀਤਾ ਜਾਵੇਗਾ | ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਿੱਲੀ 'ਚ ਸੂਬਾ ਇਕਾਈ ਦੇ ਚਾਰ ਸੀਨੀਆਰ ਆਗੂਆਂ ...

ਪੂਰੀ ਖ਼ਬਰ »

ਬਰਾਤ ਲਿਜਾ ਰਹੀ ਗੱਡੀ ਡੂੰਘੀ ਖੱਡ 'ਚ ਡਿੱਗੀ-3 ਬੱਚਿਆਂ ਸਮੇਤ 7 ਦੀ ਮੌਤ

ਸ੍ਰੀਨਗਰ, 14 ਦਸੰਬਰ (ਮਨਜੀਤ ਸਿੰਘ)-ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਿਆਸੀ ਵਿਖੇ ਵਿਆਹ ਸਮਾਗਮ ਤੋਂ ਪਰਤ ਰਹੇ ਬਰਾਤੀਆਂ ਨਾਲ ਭਰੀ ਸੂਮੋ ਗੱਡੀ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 3 ਬੱਚਿਆਂ ਸਮੇਤ 7 ਵਿਅਕਤੀਆਂ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ 3 ਹੋਰ ਗੰਭੀਰ ਜ਼ਖ਼ਮੀ ਹੋ ਗਏ | ...

ਪੂਰੀ ਖ਼ਬਰ »

ਰਾਕੇਸ਼ ਅਸਥਾਨਾ ਨੂੰ ਸੀ. ਬੀ. ਆਈ. ਦਾ ਵਿਸ਼ੇਸ਼ ਨਿਰਦੇਸ਼ਕ ਬਣਾਉਣ ਿਖ਼ਲਾਫ਼ ਪਟੀਸ਼ਨ ਖ਼ਾਰਜ

ਨਵੀਂ ਦਿੱਲੀ, 14 ਦਸੰਬਰ (ਏਜੰਸੀਆਂ)-ਆਈ. ਪੀ. ਐਸ. ਅਫ਼ਸਰ ਰਾਕੇਸ਼ ਅਸਥਾਨਾ ਨੂੰ ਸੀ. ਬੀ. ਆਈ. ਦਾ ਵਿਸ਼ੇਸ਼ ਨਿਰਦੇਸ਼ਕ ਬਣਾਉਣ ਿਖ਼ਲਾਫ਼ ਦਾਖ਼ਲ ਪਟੀਸ਼ਨ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤੀ ਹੈ | ਸੁਪਰੀਮ ਕੋਰਟ ਨੇ ਅੱਜ ਅਸਥਾਨਾ ਦੀ ਨਿਯੁਕਤੀ ਨੂੰ ਚੁਣੌਤੀ ਦੇਣ ...

ਪੂਰੀ ਖ਼ਬਰ »

ਫੋਰਟਿਸ 'ਚ ਹਿੱਸੇਦਾਰੀ ਮਲੇਸ਼ੀਆਈ ਕੰਪਨੀ ਨੂੰ ਵੇਚੇ ਜਾਣ ਦੇ ਮਾਮਲੇ 'ਚ ਸਥਿਤੀ ਜਿਉਂ ਦੀ ਤਿਉਂ ਰੱਖੇ ਜਾਣ ਦਾ ਆਦੇਸ਼

ਨਵੀਂ ਦਿੱਲੀ, 14 ਦਸੰਬਰ (ਏਜੰਸੀ)- ਸੁਪਰੀਮ ਕੋਰਟ ਨੇ ਅੱਜ ਮਾਲਵਿੰਦਰ ਸਿੰਘ ਅਤੇ ਸ਼ਿਵਿੰਦਰ ਸਿੰਘ ਵਲੋਂ ਫੋਰਟਿਸ ਹੈਲਥਕੇਅਰ 'ਚ ਕੰਟਰੋਿਲੰਗ ਹਿੱਸੇਦਾਰੀ ਮਲੇਸ਼ੀਆਈ ਆਈ. ਐਚ. ਐਚ. ਹੈਲਥਕੇਅਰ ਬੇਹਾਰਡ ਨੂੰ ਵੇਚੇ ਜਾਣ ਦੇ ਸਬੰਧ 'ਚ ਸਥਿਤੀ ਜਿਉੁਾ ਦੀ ਤਿਉਂ ਬਣਾਈ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX