ਤਾਜਾ ਖ਼ਬਰਾਂ


ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  17 minutes ago
ਨਵੀਂ ਦਿੱਲੀ, 18 ਅਕਤੂਬਰ - ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ ਦੇ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਕੀਤੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅੱਜ ਸੁਣਵਾਈ...
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  25 minutes ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ) - ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਚੱਲਿਆ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ...
ਅੱਜ ਦਾ ਵਿਚਾਰ
. . .  30 minutes ago
ਅੱਜ ਦਾ ਵਿਚਾਰ
ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  1 day ago
ਅਜਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਰਾਤ ਕਰਿਆਨਾ ਯੂਨੀਅਨ ਅਜਨਾਲਾ ਦੇ ਪ੍ਰਧਾਨ ਦੇ ਪੁੱਤਰ ਕੋਲੋਂ ਲੁਟੇਰੇ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ । ਇਸ ਸੰਬੰਧੀ ਪ੍ਰਧਾਨ ਨੰਦ ਕਿਸ਼ੋਰ ਦੇ ਪੁੱਤਰ ਰੋਹਿਤ ਕੁਮਾਰ ਭੱਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਰ...
ਪੰਜਾਬ ਸਰਕਾਰ ਵੱਲੋਂ ਕਸ਼ਮੀਰ ਵਿਚ ਮਾਰੇ ਗਏ ਵਪਾਰੀ ਦੇ ਵਾਰਸਾਂ ਅਤੇ ਜਖ਼ਮੀ ਦੇ ਇਲਾਜ ਲਈ ਮੁਆਵਜੇ ਦਾ ਐਲਾਨ
. . .  1 day ago
ਫ਼ਾਜ਼ਿਲਕਾ, 17 ਅਕਤੂਬਰ (ਪ੍ਰਦੀਪ ਕੁਮਾਰ )-ਬੀਤੇ ਦਿਨ ਕਸ਼ਮੀਰ ਵਿਚ ਅੱਤਵਾਦੀਆਂ ਵੱਲੋਂ ਮਾਰੇ ਗਏ ਅਬੋਹਰ ਦੇ ਰਹਿਣ ਵਾਲੇ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੇ ਵਾਰਿਸਾਂ ਨੂੰ ਸੂਬਾ ਸਰਕਾਰ ਨੇ 2 ਲੱਖ...
ਅੱਤਵਾਦੀਆ ਵਲੋਂ ਮਾਰੇ ਗਏ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਅਬੋਹਰ
. . .  1 day ago
ਅਬੋਹਰ, 17 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ) - ਬੀਤੇ ਕੱਲ੍ਹ ਜੰਮੂ ਕਸ਼ਮੀਰ ਦੇ ਸ਼ੋਪੀਆ ਇਲਾਕੇ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਅਬੋਹਰ ਦੇ ਵਪਾਰੀ ਚਰਨਜੀਤ ਸਿੰਘ ਦੀ ਲਾਸ਼ ਦੇਰ ਰਾਤ ਉਨ੍ਹਾਂ ਦੇ ਪਿੰਡ ਸਰਾਭਾ ਨਗਰ...
ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਕੀਤੇ ਫਾਇਰ
. . .  1 day ago
ਜੈਤੋ, 17 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ ਸ਼ਹਿਰ ਦੇ ਮੇਨ ਬਾਜਾਰ ਦੇ ਚੌਂਕ ਨੰਬਰ ਇਕ ਵਿਚ ਸਥਿਤ ਸ਼ੀਲੇ ਦੀ ਹੱਟੀ (ਜਿੰਦਲ ਸਿੰਗਾਰ ਸੈਂਟਰ) 'ਤੇ ਰਾਤ....
ਸੁਹਾਗਣਾਂ ਨੇ ਚੰਦਰਮਾ ਨਿਕਲਣ ਤੋਂ ਬਾਅਦ ਤੋੜਿਆ ਵਰਤ
. . .  1 day ago
ਜਲੰਧਰ, 17 ਅਕਤੂਬਰ - ਦੇਸ਼ ਭਰ 'ਚ ਅੱਜ ਕਰਵਾ ਚੌਥ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਦਿਨ ਸੁਹਾਗਣ ਔਰਤਾਂ ਲਈ ਖ਼ਾਸ ਹੁੰਦਾ ਹੈ। ਦੇਰ ਸ਼ਾਮ ਨੂੰ ਸੁਹਾਗਣਾਂ ਨੇ ਚੰਦਰਮਾ ਨਿਕਲਣ...
ਕੌਮਾਂਤਰੀ ਨਗਰ ਕੀਰਤਨ 10:30 ਵਜੇ ਤੱਕ ਪੁੱਜੇਗਾ ਤਖਤ ਸ੍ਰੀ ਦਮਦਮਾ ਸਾਹਿਬ
. . .  1 day ago
ਤਲਵੰਡੀ ਸਾਬੋ 17 ਅਕਤੂਬਰ (ਰਣਜੀਤ ਸਿੰਘ ਰਾਜੂ) ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਚੱਲਿਆ ਕੌਮਾਂਤਰੀ ਨਗਰ...
ਚੋਣ ਕਮਿਸ਼ਨ ਵੱਲੋਂ ਇੱਕ ਵਿਅਕਤੀ ਤੋਂ ਕਰੋੜਾਂ ਦੀ ਨਕਦੀ ਬਰਾਮਦ
. . .  1 day ago
ਮੁੰਬਈ, 17 ਅਕਤੂਬਰ - ਚੋਣ ਕਮਿਸ਼ਨ ਦੀ ਟੀਮ ਨੇ ਮੁੰਬਈ ਵਿਖੇ ਇੱਕ ਵਿਅਕਤੀ ਤੋਂ 2,90,50000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਹ ਪੈਸਾ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ...
ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਬਿਕਰਮ ਜੀਤ ਸਿੰਘ ਮਜੀਠੀਆ ਨੇ ਕੀਤਾ ਚੋਣ ਪ੍ਰਚਾਰ
. . .  1 day ago
ਮੰਡੀ ਅਰਨੀਵਾਲਾ, 17 (ਪ੍ਰਦੀਪ ਕੁਮਾਰ)- ਪੰਜਾਬ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿਚ ਜਲਾਲਾਬਾਦ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ...
ਗੱਡੀ ਹੇਠ ਆ ਜਾਣ ਕਾਰਨ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਮੌਤ
. . .  1 day ago
ਤਪਾ ਮੰਡੀ, 17 ਅਕਤੂਬਰ (ਪ੍ਰਵੀਨ ਗਰਗ)- ਸਥਾਨਕ ਸ਼ਾਮ ਦੇ ਕਰੀਬ 4 ਕੁ ਵਜੇ ਤਪਾ-ਜੇਠੂਕੇ ਰੇਲਵੇ ਲਾਈਨ ਵਿਚਕਾਰ ਇੱਕ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੇ ਜੰਮੂ ਤਵੀ ਗੱਡੀ...
ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਲਈ ਗਈ ਤਸਵੀਰ ਆਈ ਸਾਹਮਣੇ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਪਹਿਲੀ ਤਸਵੀਰ ...
ਆਈ.ਐਨ.ਐਕਸ ਮੀਡੀਆ ਮਾਮਲਾ : 24 ਅਕਤੂਬਰ ਤੱਕ ਵਧੀ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਆਈ.ਐਨ.ਐਕਸ ਮੀਡੀਆ ਮਾਮਲੇ 'ਚ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ 24 ਅਕਤੂਬਰ ਤੱਕ ਵਧਾ ਦਿੱਤੀ ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ
. . .  1 day ago
ਸ੍ਰੀਨਗਰ, 17 ਅਕਤੂਬਰ- ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਤੋਂ ਬਾਅਦ ਊਰੀ ਸ਼ਹਿਰ 'ਚ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ...
ਹਿੰਦ-ਪਾਕਿ ਸਰਹੱਦ ਤੋਂ ਚਾਰ ਕਰੋੜ ਦੀ ਹੈਰਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ
. . .  1 day ago
ਹਿਮਾਚਲ ਦੇ ਕਈਆਂ ਜ਼ਿਲ੍ਹਿਆਂ 'ਚ ਬਾਰਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ : ਮੌਸਮ ਵਿਭਾਗ
. . .  1 day ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਪੀ.ਐਨ.ਬੀ ਘੋਟਾਲਾ : ਵੈਸਟਮਿੰਸਟਰ ਕੋਰਟ ਨੇ ਨੀਰਵ ਮੋਦੀ ਦੀ ਹਿਰਾਸਤ 'ਚ ਕੀਤੀ ਵਾਧਾ
. . .  1 day ago
ਰਾਜੇਸ਼ ਬਾਘਾ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਰੋਡ ਸ਼ੋਅ
. . .  1 day ago
ਅਕਾਲੀ ਕੌਂਸਲਰਾਂ ਅਤੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਸਾਂਝਾ ਮੁਲਾਜ਼ਮ ਮੰਚ ਪੰਜਾਬ ਕੱਲ੍ਹ ਕੱਢੇਗਾ ਹਲਕਾ ਦਾਖਾ 'ਚ ਝੰਡਾ ਮਾਰਚ
. . .  1 day ago
ਜਦੋਂ ਸ਼ੇਰ ਦੇ ਵਾੜੇ 'ਚ ਵੜਿਆ ਨੌਜਵਾਨ, ਦਿੱਲੀ ਦੇ ਚਿੜੀਆ ਘਰ 'ਚ ਨਜ਼ਰ ਆਇਆ ਫ਼ਿਲਮੀ ਸੀਨ
. . .  1 day ago
ਦਿੱਲੀ 'ਚ 4 ਨਵੰਬਰ ਤੋਂ ਲਾਗੂ ਹੋਵੇਗੀ ਓਡ-ਈਵਨ ਯੋਜਨਾ- ਕੇਜਰੀਵਾਲ
. . .  1 day ago
ਪੀ. ਐੱਮ. ਸੀ. ਖਾਤਾ ਧਾਰਕਾਂ ਨਾਲ ਨਿਆਂ ਕਰੇ ਸਰਕਾਰ- ਮਨਮੋਹਨ ਸਿੰਘ
. . .  1 day ago
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  1 day ago
ਭਾਜਪਾ ਅਰਥ ਵਿਵਸਥਾ ਦੇ 'ਡਬਲ ਇੰਜਣ' 'ਤੇ ਮੰਗਦੀ ਹੈ ਵੋਟ- ਡਾ. ਮਨਮੋਹਨ ਸਿੰਘ
. . .  1 day ago
ਰੇਲੀਗੇਅਰ ਮਾਮਲਾ : ਨਿਆਇਕ ਹਿਰਾਸਤ 'ਚ ਭੇਜੇ ਗਏ ਮਲਵਿੰਦਰ ਅਤੇ ਸ਼ਵਿੰਦਰ
. . .  1 day ago
ਬਾਘਾਪੁਰਾਣਾ : ਡੀ. ਸੀ. ਦਫ਼ਤਰ ਕਰਮਚਾਰੀ ਯੂਨੀਅਨ ਵਲੋਂ ਦੋ ਦਿਨਾਂ 'ਕਲਮ ਛੋੜ' ਹੜਤਾਲ ਸ਼ੁਰੂ
. . .  1 day ago
ਹਾਦਸੇ ਤੋਂ ਬਾਅਦ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ
. . .  1 day ago
ਸੰਦੀਪ ਸੰਧੂ ਦੇ ਹੱਕ 'ਚ ਕੈਪਟਨ ਵਲੋਂ ਰੋਡ ਸ਼ੋਅ
. . .  1 day ago
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮਿਲੇਗਾ ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਦਾ ਇੱਕ ਵਫ਼ਦ
. . .  1 day ago
ਡਿਪਟੀ ਕਮਿਸ਼ਨਰ ਵੱਲੋਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਫਾਰਮ ਜਾਰੀ
. . .  1 day ago
ਭੇਦਭਰੀ ਹਾਲਤ 'ਚ ਵਿਆਹੁਤਾ ਦੀ ਮੌਤ
. . .  1 day ago
ਪੀ. ਐੱਮ. ਸੀ. ਬੈਂਕ : ਪੁਲਿਸ ਹਿਰਾਸਤ 'ਚ ਭੇਜੇ ਗਏ ਸਾਬਕਾ ਨਿਰਦੇਸ਼ਕ ਸੁਰਜੀਤ ਅਰੋੜਾ
. . .  1 day ago
25 ਕਿਲੋ ਹੈਰੋਇਨ ਸਣੇ ਤਿੰਨ ਗ੍ਰਿਫ਼ਤਾਰ
. . .  1 day ago
ਸਾਊਦੀ ਅਰਬ 'ਚ ਵਾਪਰੇ ਸੜਕ ਹਾਦਸੇ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਜਤਾਇਆ ਦੁੱਖ
. . .  1 day ago
ਪਰਾਲੀ ਨੂੰ ਸਾੜਨ 'ਤੇ ਜੇਕਰ ਕੋਈ ਕਿਸਾਨ 'ਤੇ ਮਾਮਲਾ ਦਰਜ ਕਰਨ ਪਹੁੰਚਿਆ ਤਾਂ ਉਸ ਨੂੰ ਬੰਦੀ ਬਣਾ ਲਿਆ ਜਾਵੇਗਾ- ਕਿਸਾਨ ਆਗੂ
. . .  1 day ago
ਜਲਾਲਾਬਾਦ 'ਚ ਗੋਲੀ ਚਲਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ
. . .  1 day ago
ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਰਿਹਾਅ
. . .  1 day ago
ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਦੀ ਗੋਲੀਬਾਰੀ ਕਾਰਨ ਵਪਾਰੀ ਦੀ ਮੌਤ ਤੋਂ ਬਾਅਦ ਅਬੋਹਰ 'ਚ ਸੋਗ ਦੀ ਲਹਿਰ
. . .  1 day ago
ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਣ ਜਾ ਰਹੀ ਔਰਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  1 day ago
ਦੇਸ਼ ਭਰ 'ਚ ਮਨਾਇਆ ਜਾ ਰਿਹਾ ਹੈ ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ
. . .  1 day ago
ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ 'ਚ ਲੱਗੀ ਅੱਗ
. . .  about 1 hour ago
ਸਾਊਦੀ ਅਰਬ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 35 ਲੋਕਾਂ ਦੀ ਮੌਤ
. . .  about 1 hour ago
ਜਾਪਾਨ ਅਤੇ ਫਿਲੀਪੀਨਜ਼ ਦੇ ਦੌਰੇ 'ਤੇ ਰਵਾਨਾ ਹੋਏ ਰਾਸ਼ਟਰਪਤੀ ਕੋਵਿੰਦ
. . .  15 minutes ago
ਅੱਜ ਦਾ ਵਿਚਾਰ
. . .  27 minutes ago
ਅਬੋਹਰ ਸ਼ਹਿਰ ਦੇ ਦੋ ਸੇਬ ਵਪਾਰੀਆਂ ਨੂੰ ਜੰਮੂ ਕਸ਼ਮੀਰ ਚ ਅੱਤਵਾਦੀਆਂ ਨੇ ਮਾਰੀ ਗੋਲੀ
. . .  2 days ago
ਕੈਪਟਨ ਦੇ ਰੋਡ ਸ਼ੋਅ ਵਿਚ ਲਗੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ
. . .  2 days ago
ਜਦੋਂ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੁੱਖ ਮੰਤਰੀ ਦੀ ਗੱਡੀ ਵਿਚ ਨਾ ਬੈਠਣ ਦਿੱਤਾ
. . .  2 days ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 30 ਮੱਘਰ ਸੰਮਤ 550

ਮੋਗਾ

ਏਡਜ਼ ਵਿਰੋਧੀ ਜਾਗਰੂਕਤਾ ਵੈਨ ਮੋਗਾ ਜ਼ਿਲ੍ਹੇ 'ਚ ਪੁੱਜੀ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵਲੋਂ ਲੋਕਾਂ ਨੂੰ ਐੱਚ.ਆਈ.ਵੀ. ਅਤੇ ਏਡਜ਼ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਭੇਜੀ ਗਈ ਜਾਗਰੂਕਤਾ ਵੈਨ ਜ਼ਿਲ੍ਹੇ 'ਚ ਪਹੁੰਚ ਚੁੱਕੀ ਹੈ ਅਤੇ ਇਸ ਵੈਨ ਰਾਹੀਂ ਵੱਖ-ਵੱਖ ਪਿੰਡਾਂ ਵਿਚ ਲੋਕਾਂ ਨੂੰ ਏਡਜ਼ ਦੀ ਨਾਮੁਰਾਦ ਬਿਮਾਰੀ ਤੋਂ ਬਚਾਅ ਬਾਰੇ ਜਾਗਰੂਕ ਕੀਤਾ ਜਾਵੇਗਾ | ਸਿਵਲ ਸਰਜਨ ਮੋਗਾ ਡਾ. ਸੁਸ਼ੀਲ ਜੈਨ ਨੇ ਇਸ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮੌਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵੈਨ ਜ਼ਿਲ੍ਹੇ ਅੰਦਰ 10 ਦਿਨਾਂ ਤੱਕ ਲੋਕਾਂ ਨੂੰ ਜਾਗਰੂਕ ਕਰੇਗੀ ਅਤੇ ਸਿਹਤ ਵਿਭਾਗ ਦਾ ਮੀਡੀਆ ਵਿੰਗ ਇਸ ਵੈਨ ਨਾਲ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾਏਗਾ | ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀ ਹਰ ਘਰ ਅਤੇ ਹਰ ਵਿਅਕਤੀ ਨੂੰ ਐੱਚ.ਆਈ.ਵੀ. ਅਤੇ ਏਡਜ਼ ਦੀ ਭਿਆਨਕ ਬਿਮਾਰੀ ਬਾਰੇ ਜਾਗਰੂਕ ਕਰਨ ਲਈ ਵਚਨਬੱਧ ਹੋਣਗੇ | ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫ਼ਸਰ ਅਤੇ ਇਸ ਮਿਸ਼ਨ ਦੇ ਨੋਡਲ ਅਫ਼ਸਰ ਡਾ. ਇੰਦਰਵੀਰ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਇਹ ਵੈਨ ਜ਼ਿਲ੍ਹੇ ਦੇ ਇਤਿਹਾਸਕ ਨਗਰ ਡਰੋਲੀ ਭਾਈ ਬਲਾਕ ਅੰਦਰ ਜਾਵੇਗੀ ਅਤੇ ਬਲਾਕ ਐਜੂਕੇਟਰ ਰਛਪਾਲ ਸਿੰਘ ਦੀ ਨਿਗਰਾਨੀ ਹੇਠ ਪਿੰਡ ਦੁਨੇਕੇ, ਧੱਲੇਕੇ, ਘੱਲ ਕਲਾਂ, ਦੌਲਤਪੁਰਾ ਅਤੇ ਹੋਰ ਨਾਲ ਲੱਗਦੇ ਪਿੰਡਾਂ ਵਿਚ ਆਪਣਾ ਪ੍ਰਚਾਰ ਕਰੇਗੀ | ਇਸ ਤੋਂ ਇਲਾਵਾ ਨੁੱਕੜ ਨਾਟਕ ਰਾਹੀਂ ਵੀ ਲੋਕਾਂ ਨੂੰ ਜਾਗਰੂਕ ਕਰਨ ਦਾ ਵਿਸ਼ੇਸ਼ ਉਪਰਾਲਾ ਕੀਤਾ ਜਾਵੇਗਾ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਤੇ ਸੂਚਨਾ ਅਫ਼ਸਰ ਕਿ੍ਸ਼ਨਾ ਸ਼ਰਮਾ ਨੇ ਕਿਹਾ ਕਿ ਜ਼ਿੰਦਗੀ ਕੁਦਰਤ ਦੀ ਅਨਮੋਲ ਦਾਤ ਹੈ, ਇਸ ਲਈ ਹਰ ਇਨਸਾਨ ਨੂੰ ਕੁਦਰਤ ਦੇ ਨਿਯਮਾਂ ਅਨੁਸਾਰ ਜ਼ਿੰਦਗੀ ਜਿਊਣ ਦਾ ਪ੍ਰਣ ਕਰਨਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਤੌਰ 'ਤੇ ਏਡਜ਼ ਦਾ ਬਚਾਅ ਕੇਵਲ ਜਾਗਰੂਕਤਾ ਹੀ ਹੈ | ਇਸ ਮੌਕੇ ਡਾ. ਅਰਵਿੰਦਰਪਾਲ ਸਿੰਘ ਗਿੱਲ ਜ਼ਿਲ੍ਹਾ ਸਿਹਤ ਅਫ਼ਸਰ, ਡਾ: ਸੁਰਿੰਦਰ ਸੇਤੀਆ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ, ਡਾ. ਹਰਿੰਦਰ ਕੁਮਾਰ ਸ਼ਰਮਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਨੀਸ਼ ਅਰੋੜਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਡਾ. ਰਾਜੇਸ਼ ਅਤਰੀ ਸੀਨੀਅਰ ਮੈਡੀਕਲ ਅਫ਼ਸਰ, ਡਾ. ਸੰਜੀਵ ਜੈਨ, ਅੰਮਿ੍ਤ ਸ਼ਰਮਾ, ਬਲਰਾਜ ਸਿੰਘ ਐਸ.ਆਈ., ਡਾ. ਹਰਜੀਤ ਕੌਰ ਮੈਡੀਕਲ ਅਫ਼ਸਰ, ਜਸਪ੍ਰੀਤ ਕੌਰ ਸਟਾਫ਼ ਨਰਸ, ਰਮਨਜੀਤ ਕੌਰ ਕੌਾਸਲਰ, ਨਰਿੰਦਰ ਕੌਰ, ਪਿਆਰੇ ਲਾਲ ਐੱਸ.ਆਈ., ਜਿੰਦ ਕੌਰ ਐਲ. ਐਚ.ਵੀ., ਨਵਨੀਤ ਰਾਣੀ ਏ.ਐਨ.ਐਮ., ਜਸਵਿੰਦਰਪਾਲ ਕੌਰ ਬਬੀਤਾ, ਵਿਪਨ ਕੁਮਾਰ ਅਤੇ ਕਮਲਜੀਤ ਤੋਂ ਇਲਾਵਾ ਸਿਹਤ ਵਿਭਾਗ ਦਾ ਸਟਾਫ਼ ਹਾਜ਼ਰ ਸੀ |

ਚਾਰ ਪੇਟੀਆਂ ਸ਼ਰਾਬ ਅਤੇ ਸਵਿਫ਼ਟ ਕਾਰ ਬਰਾਮਦ

ਮੋਗਾ, 14 ਦਸੰਬਰ (ਸ਼ਿੰਦਰ ਸਿੰਘ ਭੋਪਾਲ)- ਸਹਾਇਕ ਥਾਣੇਦਾਰ ਬਲਵੀਰ ਸਿੰਘ ਅਤੇ ਉਸ ਦੀ ਗਸ਼ਤ ਕਰਦੀ ਪੁਲਿਸ ਪਾਰਟੀ ਨੇ ਮੁਖ਼ਬਰ ਖ਼ਾਸ ਦੀ ਗੁਪਤ ਸੂਚਨਾ ਦੇ ਆਧਾਰ 'ਤੇ ਰਾਤ 8:30 ਵਜੇ ਦੇ ਕਰੀਬ ਭਾਈ ਕਾ ਪੰਪ ਮੋਗਾ ਤੋਂ ਇਕ ਸਵਿਫ਼ਟ ਡਿਜ਼ਾਇਰ ਕਾਰ ਨੰਬਰ ਪੀ.ਬੀ. 11 ਸੀ.ਬੀ. 9003 ...

ਪੂਰੀ ਖ਼ਬਰ »

26 ਲੱਖ ਦੇ ਗ਼ਬਨ 'ਚ ਲੁਧਿਆਣਾ ਦੀ ਫ਼ਰਮ ਦੇ ਮਾਲਕ 'ਤੇ ਮਾਮਲਾ ਦਰਜ

ਨਿਹਾਲ ਸਿੰਘ ਵਾਲਾ, 14 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਬਿਟਕੁਆਇਨ/ਕੰਪਿਊਟਰ ਮਸ਼ੀਨਾਂ ਦੀ ਖ਼ਰੀਦ ਕਰਨ ਦੇ ਨਾਂਅ 'ਤੇ 26 ਲੱਖ ਦਾ ਗ਼ਬਨ ਕਰਨ ਦੇ ਦੋਸ਼ ਵਿਚ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਪੁਲਿਸ ਨੇ ਉੱਭੀ ਟੈਕਨਾਲੋਜੀ ...

ਪੂਰੀ ਖ਼ਬਰ »

ਡੀ.ਸੀ. ਵਲੋਂ 'ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਮੂਹ ਵਿਭਾਗਾਂ ਦੇ ਅਧਿਕਾਰੀ ਪੰਜਾਬ ਸਰਕਾਰ ਵਲੋਂ ਆਰੰਭੇ ਗਏ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਹਵਾ, ਪਾਣੀ ਅਤੇ ਭੋਜਨ ਦੀ ਗੁਣਵੱਤਾ ਦੀ ਉਚਿਤ ਸੰਭਾਲ ਕਰਨ ਅਤੇ ਜ਼ਿਲ੍ਹਾ ਵਾਸੀਆਂ ਵਾਸਤੇ ਚੰਗਾ ਜੀਵਨ ਜਿਉਣ ਲਈ ...

ਪੂਰੀ ਖ਼ਬਰ »

ਸ਼ਹਿਰੀਆਂ ਨੂੰ ਜਾਇਦਾਦ ਕਰ 31 ਤੱਕ ਜਮ੍ਹਾਂ ਕਰਵਾਉਣ ਦੀ ਅਪੀਲ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਕਮਿਸ਼ਨਰ ਨਗਰ ਨਿਗਮ ਮੋਗਾ ਅਨੀਤਾ ਦਰਸ਼ੀ ਨੇ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਰਹਿ ਰਹੇ ਸ਼ਹਿਰ ਵਾਸੀਆਂ ਨੂੰ ਵਿੱਤੀ ਸਾਲ 2018-19 ਦਾ ਆਪਣਾ ਬਣਦਾ ਜਾਇਦਾਦ ਕਰ 31 ਦਸੰਬਰ 2018 ਤੱਕ ਬਗੈਰ ਛੋਟ ਤੇ ਬਿਨਾਂ ਜੁਰਮਾਨਾ ਤੋਂ ...

ਪੂਰੀ ਖ਼ਬਰ »

'ਸਵਸਥ ਭਾਰਤ ਤੰਦਰੁਸਤ ਪੰਜਾਬ' ਯਾਤਰਾ ਤੰਦਰੁਸਤੀ ਦਾ ਸੁਨੇਹਾ ਦਿੰਦੀ ਹੋਈ ਰਵਾਨਾ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਲੇਹ ਤੋਂ ਚੱਲ ਕੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਲੋਕਾਂ ਨੂੰ ਖਾਣ ਪੀਣ ਦੀਆਂ ਵਸਤਾਂ ਬਾਰੇ ਜਾਗਰੂਕ ਕਰਨ ਦੇ ਮਕਸਦ ਨਾਲ 12 ਦਸੰਬਰ ਨੂੰ ਮੋਗਾ ਜ਼ਿਲ੍ਹੇ 'ਚ ਪੁੱਜੀ 'ਸਵਸਥ ਭਾਰਤ ਤੰਦਰੁਸਤ ਪੰਜਾਬ ਯਾਤਰਾ' ਤਿੰਨ ...

ਪੂਰੀ ਖ਼ਬਰ »

ਨਸ਼ਾ ਤਸਕਰ ਨੂੰ 12 ਸਾਲ ਕੈਦ ਤੇ ਜੁਰਮਾਨਾ

ਮੋਗਾ, 14 ਦਸੰਬਰ (ਗੁਰਤੇਜ ਸਿੰਘ)- ਜ਼ਿਲ੍ਹਾ ਵਧੀਕ ਸੈਸ਼ਨ ਜੱਜ ਸ੍ਰੀਮਤੀ ਲਖਵਿੰਦਰ ਕੌਰ ਦੁੱਗਲ ਦੀ ਅਦਾਲਤ ਨੇ ਨਸ਼ੀਲੇ ਪਾਊਡਰ ਦੇ ਇਕ ਤਸਕਰ ਨੂੰ ਸਬੂਤਾਂ ਤੇ ਗਵਾਹਾਂ ਦੇ ਆਧਾਰ 'ਤੇ 12 ਸਾਲ ਕੈਦ ਤੇ ਇਕ ਲੱਖ ਰੁਪਏ ਜੁਰਮਾਨੇ ਦੇ ਹੁਕਮ ਜਾਰੀ ਕੀਤੇ ਹਨ | ਜੁਰਮਾਨਾ ਨਾ ...

ਪੂਰੀ ਖ਼ਬਰ »

ਹਰਿਆਣਾ ਸ਼ਰਾਬ ਸਮੇਤ ਇਕ ਕਾਬੂ-ਇਕ ਫ਼ਰਾਰ

ਮੋਗਾ, 14 ਦਸੰਬਰ (ਸ਼ਿੰਦਰ ਸਿੰਘ ਭੋਪਾਲ)- ਸਹਾਇਕ ਥਾਣੇਦਾਰ ਰਾਜਧੀਮ ਅਤੇ ਉਸ ਦੀ ਸਹਾਇਕ ਪੁਲਿਸ ਪਾਰਟੀ ਨੂੰ ਮੁਖ਼ਬਰ ਖ਼ਾਸ ਦੀ ਗੁਪਤ ਸੂਚਨਾ ਉਸ ਸਮੇਂ ਪ੍ਰਾਪਤ ਹੋਈ, ਜਦ ਉਹ ਬਾਅਦ ਦੁਪਹਿਰ ਸਾਢੇ ਬਾਰਾਂ ਵਜੇ ਦੇ ਕਰੀਬ ਬੁੱਘੀਪੁਰਾ ਚੌਕ (ਮੋਗਾ) ਕੋਲ ਆਮ ਵਾਂਗ ਗਸ਼ਤ ਕਰ ...

ਪੂਰੀ ਖ਼ਬਰ »

ਹਲਕੇ ਕੁੱਤੇ ਨੇ ਦੋ ਵਿਦਿਆਰਥਣਾਂ ਸਣੇ 6 ਨੂੰ ਕੀਤਾ ਗੰਭੀਰ ਜ਼ਖ਼ਮੀ

ਨਿਹਾਲ ਸਿੰਘ ਵਾਲਾ, 14 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)- ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਛੀਕੇ ਵਿਖੇ ਅੱਜ ਇਕ ਹਲਕੇ ਕੁੱਤੇ ਵਲੋਂ ਦੋ ਵਿਦਿਆਰਥਣਾਂ ਸਮੇਤ ਛੇ ਵਿਅਕਤੀਆਂ ਨੂੰ ਗੰਭੀਰ ਰੂਪ ਵਿਚ ਜ਼ਖਮੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਕੱਤਰ ...

ਪੂਰੀ ਖ਼ਬਰ »

ਵਿਦੇਸ਼ ਨਾ ਲਿਜਾਣ 'ਤੇ ਪਤੀ ਸਣੇ 6 ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਅਜੀਤਵਾਲ, 14 ਦਸੰਬਰ (ਸ਼ਮਸ਼ੇਰ ਸਿੰਘ ਗ਼ਾਲਿਬ)-ਲੜਕੀ ਨੂੰ ਵਿਦੇਸ਼ ਨਾ ਲਿਜਾਣ ਕਾਰਨ ਕੈਨੇਡੀਅਨ ਲਾੜੇ ਤੋਂ ਇਲਾਵਾ ਲਾੜੀ ਦੀ ਸੱਸ, ਸਹੁਰਾ, ਚਾਚੀ, ਚਾਚੀ ਦੇ ਮੁੰਡੇ ਅਤੇ ਵਿਚੋਲਣ 'ਤੇ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਮੁਤਾਬਿਕ ਸਤਵੰਤ ਕੌਰ ਪੁੱਤਰੀ ...

ਪੂਰੀ ਖ਼ਬਰ »

ਨਾਬਾਲਗਾ ਵਰਗਲਾਈ, ਮਾਮਲਾ ਦਰਜ

ਮੋਗਾ, 14 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਥਾਣਾ ਸਿਟੀ ਮੋਗਾ ਦੇ ਘੇਰੇ ਹੇਠ ਆਉਂਦੇ ਇਕ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ 16 ਸਾਲਾ ਲੜਕੀ ਨੂੰ ਨਿੱਕੂ ਪੁੱਤਰ ਗੁਰਮੇਲ ਸਿੰਘ ਵਾਸ ਰਾਮ ਨਗਰ ਮੋਗਾ, ਗੁਰਮੇਲ ਸਿੰਘ, ਰਿੰਕੂ ਪੁੱਤਰ ਗੁਰਮੇਲ ਸਿੰਘ, ਵੀਰਪਾਲ ਕੌਰ ...

ਪੂਰੀ ਖ਼ਬਰ »

ਲਰਨਿੰਗ ਫ਼ੀਲਡ ਏ ਗਲੋਬਲ ਸਕੂਲ 'ਚ 'ਕਿ੍ਸਮਸ ਐਕਸਟ੍ਰਾਵੇਗਜਾ' ਪ੍ਰੋਗਰਾਮ ਕੱਲ੍ਹ

ਮੋਗਾ, 14 ਦਸੰਬਰ (ਜਸਪਾਲ ਸਿੰਘ ਬੱਬੀ)-ਦੀ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਜੀ. ਟੀ. ਰੋਡ ਮੋਗਾ ਵਿਖੇ 16 ਦਸੰਬਰ ਨੂੰ ਕਰਵਾਏ ਜਾ ਰਹੇ 'ਕਿ੍ਸਮਸ ਐਕਸਟ੍ਰਾਵੇਗਜਾ' ਸਮਾਗਮ ਦੀਆਂ ਤਿਆਰੀਆਂ ਸਬੰਧੀ ਪਿ੍ੰ: ਸਮਿ੍ਤੀ ਭੱਲਾ ਦੀ ਅਗਵਾਈ ਹੇਠ ਮੀਟਿੰਗ ਹੋਈ | ਇਸ ਮੌਕੇ ਸਕੂਲ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀਆਂ ਦਾ ਪੰਜਾਬ ਦੀ ਤਰੱਕੀ ਲਈ ਅਹਿਮ ਯੋਗਦਾਨ-ਚੇਅਰਮੈਨ ਪਲਤਾ ਪ੍ਰਵਾਸੀ ਭਾਰਤੀ ਨੇ ਕੀਤੀ ਹੋਲੀ ਹਾਰਟ ਸਕੂਲ ਦੇ ਮੁਖੀ ਤੇ ਸਟਾਫ਼ ਨਾਲ ਮੀਟਿੰਗ

ਅਜੀਤਵਾਲ, 14 ਦਸੰਬਰ (ਹਰਦੇਵ ਸਿੰਘ ਮਾਨ)-ਪੱਛਮੀ ਮੁਲਕਾਂ ਵਿਚ ਉੱਥੋਂ ਦੇ ਵਿਦਿਆਰਥੀ ਵਰਗ ਦੀ ਤਰੱਕੀ ਕਰਕੇ ਇਹ ਮੁਲਕ ਦਿਨੋਂ-ਦਿਨ ਵਿਕਸਿਤ ਹੋ ਰਹੇ ਹਨ | ਇਸੇ ਤਰੱਕੀ ਦੇ ਰਾਜ ਨੂੰ ਜੇਕਰ ਪੰਜਾਬ ਦੇ ਵਿਦਿਆਰਥੀ ਵਰਗ ਨਾਲ ਸਾਂਝਾ ਕੀਤਾ ਜਾਵੇ ਤਾਂ ਸੱਚਮੁੱਚ ਭਵਿੱਖ ਵਿਚ ...

ਪੂਰੀ ਖ਼ਬਰ »

ਐੱਸ. ਬੀ. ਆਰ. ਐੱਸ. ਗੁਰੂਕੁਲ 'ਚ ਔਕਵੇ ਪ੍ਰੀ ਪ੍ਰਾਇਮਰੀ ਸਕੂਲ ਦਾ ਉਦਘਾਟਨ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਇਲਾਕੇ ਦੀ ਉੱਚ ਪੱਧਰੀ ਵਿੱਦਿਅਕ ਸੰਸਥਾ ਐੱਸ. ਬੀ. ਆਰ. ਐੱਸ. ਗੁਰੂਕੁਲ ਮਹਿਣਾ ਜੋ ਚੇਅਰਮੈਨ ਦਲਜੀਤ ਸਿੰਘ ਥਿੰਦ ਕੈਨੇਡੀਅਨ, ਵਾਈਸ ਚੇਅਰਮੈਨ ਸ਼ੰਮੀ ਗਰਗ ਤੇ ਪਿ੍ੰ: ਧਵਨ ਕੁਮਾਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ, ਵਿਚ ...

ਪੂਰੀ ਖ਼ਬਰ »

'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਇਕ ਰੋਜ਼ਾ ਸੈਮੀਨਾਰ

ਕਿਸ਼ਨਪੁਰਾ ਕਲਾਂ, 14 ਦਸੰਬਰ (ਅਮੋਲਕ ਸਿੰਘ ਕਲਸੀ)- ਸਰਕਾਰੀ ਕੰਨਿਆ ਹਾਈ ਸਕੂਲ ਕਿਸ਼ਨਪੁਰਾ ਕਲਾਂ ਵਿਖੇ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਗੁਰਪ੍ਰੀਤ ਸਿੰਘ ਐੱਚ.ਟੀ. ਸਰਕਾਰੀ ਪ੍ਰਾਇਮਰੀ ਸਕੂਲ ਨਿਧਾਂਵਾਲਾ ਅਤੇ ਪਿੰ੍ਰਸੀਪਲ ਡਾਈਟ ਸੁਖਚੈਨ ਸਿੰਘ ਹੀਰਾ ਦੇ ...

ਪੂਰੀ ਖ਼ਬਰ »

ਅੰਤਰ ਜ਼ਿਲ੍ਹਾ ਅਧਿਆਪਕ ਖੇਡਾਂ ਲਈ ਟ੍ਰਾਇਲ ਲਏ

ਬਿਲਾਸਪੁਰ, 14 ਦਸੰਬਰ (ਸੁਰਜੀਤ ਸਿੰਘ ਗਾਹਲਾ)-ਸਥਾਨਕ ਅਕਾਲੀ ਕਰਤਾਰ ਸਿੰਘ ਯਾਦਗਾਰੀ ਸਟੇਡੀਅਮ ਵਿਖੇ ਸਿੱਖਿਆ ਵਿਭਾਗ ਪੰਜਾਬ ਵਲੋਂ ਅਧਿਆਪਕਾਂ ਦੀਆਂ ਅੰਤਰ ਜ਼ਿਲ੍ਹਾ ਹੋਣ ਵਾਲੀਆਂ ਖੇਡਾਂ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੋਗਾ ਪ੍ਰਦੀਪ ਕੁਮਾਰ ਅਤੇ ਸਹਾਇਕ ...

ਪੂਰੀ ਖ਼ਬਰ »

ਬੱਚਿਆਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਣੰੂ ਕਰਵਾਇਆ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਓਜ਼ੋਨ ਕੌਾਟੀ ਕਾਲੋਨੀ ਵਿਖੇ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਬੱਚਿਆਂ ਨੂੰ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਉਣ ਲਈ ਚੇਅਰਮੈਨ ਅਨੁਜ ਗੁਪਤਾ ਦੀ ਅਗਵਾਈ ਹੇਠ ਸੈਮੀਨਾਰ ਕਰਵਾਇਆ ਗਿਆ | ਇਸ ਸਮੇਂ ਪਿ੍ੰਸੀਪਲ ...

ਪੂਰੀ ਖ਼ਬਰ »

ਅਮਿਨਿੰਦਰਪ੍ਰੀਤ ਨੇ 546.11 ਸਕੋਰ ਕੀਤੇ ਹਾਸਲ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ, ਚੇਅਰਪਰਸਨ ਕਮਲ ਸੈਣੀ ਦੇ ਸੁਚੱਜੇ ਪ੍ਰਬੰਧਾਂ ਹੇਠ ਜਿੱਥੇ ਵਿੱਦਿਅਕ ਖੇਤਰ ਵਿਚ ਤਰੱਕੀ ਕਰਦਾ ਅੱਗੇ ਵਧ ਰਿਹਾ ਹੈ, ...

ਪੂਰੀ ਖ਼ਬਰ »

ਰਾਈਟ ਵੇ ਏਅਰਿਲੰਕਸ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ)-ਮਾਲਵਾ ਦੀ ਪ੍ਰਸਿੱਧ ਸੰਸਥਾ ਰਾਈਟ ਵੇ ਏਅਰਿਲੰਕਸ ਦੇ ਵਿਦਿਆਰਥੀਆਂ ਹਰਵਿੰਦਰ ਸਿੰਘ ਪੁੱਤਰ ਸੁਖਮੰਦਰ ਸਿੰਘ ਨੇ 6.5 ਬੈਂਡ ਅਤੇ ਗੁਰਕਮਲ ਸਿੰਘ ਪੁੱਤਰ ਚਰਨਜੀਤ ਸਿੰਘ ਨੇ 6.5 ਬੈਂਡ ਪ੍ਰਾਪਤ ਕੀਤੇ ਹਨ | ਸੰਸਥਾ ਦੇ ਮੈਨੇਜਿੰਗ ...

ਪੂਰੀ ਖ਼ਬਰ »

ਕੇਂਦਰੀ ਸਹਿਕਾਰੀ ਬੈਂਕ ਅਜੀਤਵਾਲ ਦੀ ਨਵੀਂ ਇਮਾਰਤ ਦਾ ਉਦਘਾਟਨ

ਅਜੀਤਵਾਲ, 14 ਦਸੰਬਰ (ਹਰਦੇਵ ਸਿੰਘ ਮਾਨ)-ਮੋਗਾ ਕੇਂਦਰੀ ਸਹਿਕਾਰੀ ਬੈਂਕ ਦੀ ਬ੍ਰਾਂਚ ਅਜੀਤਵਾਲ ਦੀ ਡੇਰਾ ਸਮਾਧਾਂ ਅਜੀਤਵਾਲ ਦੀ ਨਵੀਂ ਬਣੀ ਮਾਰਕੀਟ ਵਿਚ ਇਮਾਰਤ ਦਾ ਸ਼ੁਭ ਮਹੂਰਤ ਮੌਕੇ ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ | ਨਿਰਮਲ ਆਸ਼ਰਮ ਡੇਰਾ ...

ਪੂਰੀ ਖ਼ਬਰ »

ਇੰਗਲਿਸ਼ ਸਟੂਡੀਓ ਨੇ ਲਵਾਇਆ 10 ਸਾਲਾ ਮਲਟੀਪਲ ਵੀਜ਼ਾ

ਬਾਘਾ ਪੁਰਾਣਾ, 14 ਦਸੰਬਰ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਨਾਮਵਰ ਆਈਲਟਸ ਅਤੇ ਇਮੀਗਰੇਸ਼ਨ ਸੰਸਥਾ ਇੰਗਲਿਸ਼ ਸਟੂਡੀਓ ਦੇ ਮੁਖੀ ਪੰਕਜ ਬਾਂਸਲ ਅਤੇ ਗੌਰਵ ਕਾਲੜਾ ਨੇ ਦੱਸਿਆ ਕਿ ਸੰਸਥਾ ਵਲੋਂ ਅਮਰੀਜ ਸਿੰਘ ਧਾਲੀਵਾਲ ਤੇ ਉਸ ਦੇ ਪਰਿਵਾਰ ਵਾਸੀ ਬਿਲਾਸਪੁਰ ਦਾ 10 ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਨੇ ਕੀਤੀ ਹੋਲੀ ਹਾਰਟ ਸਕੂਲ ਦੇ ਮੁਖੀ ਤੇ ਸਟਾਫ਼ ਨਾਲ ਮੀਟਿੰਗ

ਅਜੀਤਵਾਲ, 14 ਦਸੰਬਰ (ਹਰਦੇਵ ਸਿੰਘ ਮਾਨ)-ਪੱਛਮੀ ਮੁਲਕਾਂ ਵਿਚ ਉੱਥੋਂ ਦੇ ਵਿਦਿਆਰਥੀ ਵਰਗ ਦੀ ਤਰੱਕੀ ਕਰਕੇ ਇਹ ਮੁਲਕ ਦਿਨੋਂ-ਦਿਨ ਵਿਕਸਿਤ ਹੋ ਰਹੇ ਹਨ | ਇਸੇ ਤਰੱਕੀ ਦੇ ਰਾਜ ਨੂੰ ਜੇਕਰ ਪੰਜਾਬ ਦੇ ਵਿਦਿਆਰਥੀ ਵਰਗ ਨਾਲ ਸਾਂਝਾ ਕੀਤਾ ਜਾਵੇ ਤਾਂ ਸੱਚਮੁੱਚ ਭਵਿੱਖ ਵਿਚ ...

ਪੂਰੀ ਖ਼ਬਰ »

ਅੱਜ ਤੋਂ ਸ਼ੁਰੂ ਹੋਵੇਗੀ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ

ਬਾਘਾ ਪੁਰਾਣਾ, 14 ਦਸੰਬਰ (ਬਲਰਾਜ ਸਿੰਗਲਾ)-30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਬਲਾਕ ਬਾਘਾ ਪੁਰਾਣਾ ਦੇ 72 ਪਿੰਡਾਂ ਦੇ 1,44,750 ਵੋਟਰ ਆਪਣੀ ਵੋਟ ਦੀ ਵਰਤੋਂ ਕਰ ਸਕਣਗੇ | ਇਨ੍ਹਾਂ ਪੰਚਾਇਤੀ ਚੋਣਾਂ ਲਈ ਸਰਪੰਚੀ ਅਤੇ ਪੰਚੀ ਦੀ ਚੋਣ ਲੜਨ ਵਾਲੇ ਚਾਹਵਾਨ ...

ਪੂਰੀ ਖ਼ਬਰ »

ਅੱਜ ਤੋਂ ਸ਼ੁਰੂ ਹੋਵੇਗੀ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ

ਬਾਘਾ ਪੁਰਾਣਾ, 14 ਦਸੰਬਰ (ਬਲਰਾਜ ਸਿੰਗਲਾ)-30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿਚ ਬਲਾਕ ਬਾਘਾ ਪੁਰਾਣਾ ਦੇ 72 ਪਿੰਡਾਂ ਦੇ 1,44,750 ਵੋਟਰ ਆਪਣੀ ਵੋਟ ਦੀ ਵਰਤੋਂ ਕਰ ਸਕਣਗੇ | ਇਨ੍ਹਾਂ ਪੰਚਾਇਤੀ ਚੋਣਾਂ ਲਈ ਸਰਪੰਚੀ ਅਤੇ ਪੰਚੀ ਦੀ ਚੋਣ ਲੜਨ ਵਾਲੇ ਚਾਹਵਾਨ ...

ਪੂਰੀ ਖ਼ਬਰ »

ਮਾਤਾ ਬਚਨ ਕੌਰ ਬਰਾੜ ਦੇ ਦਿਹਾਂਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ

ਬਾਘਾ ਪੁਰਾਣਾ, 14 ਦਸੰਬਰ (ਬਲਰਾਜ ਸਿੰਗਲਾ)-ਸੂਬਾ ਸਕੱਤਰ ਕਾਂਗਰਸ ਸੂਬੇਦਾਰ ਗੁਰਬਚਨ ਸਿੰਘ ਬਰਾੜ, ਸੰਤੋਖ ਸਿੰਘ ਬਰਾੜ ਦੀ ਭਰਜਾਈ, ਐਮ.ਡੀ. ਮਿਲਕ ਫੈੱਡ ਪੰਜਾਬ ਮਨਜੀਤ ਸਿੰਘ ਬਰਾੜ ਆਈ.ਏ.ਐੱਸ., ਸ਼ਿਵ ਸਰੋਜ ਬਰਾੜ ਦੀ ਤਾਈ, ਇਕਬਾਲ ਸਿੰਘ ਬਰਾੜ ਐੱਚ.ਐੱਸ. ਬਰਾੜ ਸਕੂਲ ...

ਪੂਰੀ ਖ਼ਬਰ »

ਅਸਲ੍ਹਾ ਤੁਰੰਤ ਜਮ੍ਹਾਂ ਕਰਵਾਇਆ ਜਾਵੇ-ਚੌਕੀ ਇੰਚਾਰਜ

ਕਿਸ਼ਨਪੁਰਾ ਕਲਾਂ, 14 ਦਸੰਬਰ (ਅਮੋਲਕ ਸਿੰਘ ਕਲਸੀ)-ਪੰਚਾਇਤੀ ਚੋਣਾਂ ਨੂੰ ਲੈ ਕੇ ਅਮਨ-ਸ਼ਾਂਤੀ ਕਾਇਮ ਰੱਖਣ ਲਈ ਪੁਲਿਸ ਚੌਕੀ ਕਿਸ਼ਨਪੁਰਾ ਕਲਾਂ ਦੇ ਚੌਕੀ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਕਿਹਾ ਕਿ ਚੌਕੀ ਦੇ ਅਧੀਨ ਆਉਂਦੇ ਪਿੰਡਾਂ ਦੇ ਅਸਲ੍ਹਾਧਾਰਕ ਆਪਣਾ ਅਸਲ੍ਹਾ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੀ 98ਵੀਂ ਵਰ੍ਹੇਗੰਢ 'ਤੇ ਅਖੰਡ ਪਾਠਾਂ ਦੇ ਭੋਗ ਪਾਏ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੀ 98ਵੀਂ ਵਰ੍ਹੇਗੰਢ 'ਤੇ ਅੱਜ ਸਥਾਨਕ ਸ਼ਹਿਰ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਅਖੰਡ ਪਾਠਾਂ ਦੇ ਭੋਗ ਪਾਏ ਗਏ | ...

ਪੂਰੀ ਖ਼ਬਰ »

ਕਿਸ਼ਨਪੁਰਾ ਕਲਾਂ ਦੇ ਪ੍ਰਾਇਮਰੀ ਸਕੂਲ 'ਚ ਚੋਰੀ

ਕਿਸ਼ਨਪੁਰਾ ਕਲਾਂ, 14 ਦਸੰਬਰ (ਅਮੋਲਕ ਸਿੰਘ ਕਲਸੀ)-ਸਰਕਾਰੀ ਪ੍ਰਾਇਮਰੀ ਸਕੂਲ ਕਿਸ਼ਨਪੁਰਾ ਕਲਾਂ (ਲੜਕੇ) ਵਿਖੇ ਬੀਤੀ ਰਾਤ ਨੂੰ 2 ਟੂਟੀਆਂ ਅਤੇ ਹੋਰ ਸਾਮਾਨ ਚੋਰੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਦਿੰਦਿਆਂ ਸਕੂਲ ਮੁਖੀ ਰਣਬੀਰ ਕੌਰ, ਹਰਪ੍ਰੀਤ ਕੌਰ, ਸੂਬੇਦਾਰ ...

ਪੂਰੀ ਖ਼ਬਰ »

ਡਕੈਤੀ ਦੀ ਯੋਜਨਾ ਬਣਾਉਣ ਦੇ ਮਾਮਲੇ 'ਚ ਤਿੰਨਾਂ ਨੂੰ ਕੈਦ, ਬਾਕੀ ਬਰੀ

ਮੋਗਾ, 14 ਦਸੰਬਰ (ਗੁਰਤੇਜ ਸਿੰਘ)-ਅੱਜ ਜ਼ਿਲ੍ਹਾ ਵਧੀਕ ਸੈਸ਼ਨ ਜੱਜ ਸ੍ਰੀ ਜਗਦੀਪ ਸੂਦ ਦੀ ਅਦਾਲਤ ਨੇ ਡਕੈਤੀ ਦੀ ਯੋਜਨਾ ਬਣਾਉਣ ਵਾਲੇ ਤਿੰਨ ਵਿਅਕਤੀਆਂ ਨੂੰ ਸਬੂਤਾਂ ਅਤੇ ਗਵਾਹਾਂ ਦੇ ਆਧਾਰ 'ਤੇ ਤਿੰਨ ਸਾਲ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੇ ਹੁਕਮ ਸੁਣਾਏ ਹਨ | ...

ਪੂਰੀ ਖ਼ਬਰ »

ਵਿਅਕਤੀ ਵਲੋਂ ਅਦਾਲਤ 'ਚੋਂ ਭੱਜਣ ਦੀ ਅਸਫ਼ਲ ਕੋਸ਼ਿਸ਼

ਨਿਹਾਲ ਸਿੰਘ ਵਾਲਾ, 14 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਸਬ ਡਿਵੀਜ਼ਨ ਨਿਹਾਲ ਸਿੰਘ ਵਾਲਾ ਦੇ ਥਾਣਾ ਬੱਧਨੀ ਕਲਾਂ ਦੇ ਪੁਲਿਸ ਮੁਲਾਜ਼ਮਾਂ ਵਲੋਂ ਇਕ ਮੁਕੱਦਮੇ ਸਬੰਧੀ ਦੋਸ਼ੀ ਨੂੰ ਐਸ.ਡੀ.ਐਮ. ਨਿਹਾਲ ਸਿੰਘ ਵਾਲਾ ਦੀ ਅਦਾਲਤ ਵਿਚ ਪੇਸ਼ ਕਰਨ ਲਈ ਲਿਆਉਣ 'ਤੇ ਕਥਿਤ ...

ਪੂਰੀ ਖ਼ਬਰ »

ਕੌਮਾਂਤਰੀ ਪੱਧਰ ਦਾ ਡੇਅਰੀ ਤੇ ਖੇਤੀਬਾੜੀ ਮੇਲਾ ਜਗਰਾਉਂ 'ਚ ਅੱਜ ਹੋਵੇਗਾ ਸ਼ੁਰੂ

ਜਗਰਾਉਂ, 14 ਦਸੰਬਰ (ਜੋਗਿੰਦਰ ਸਿੰਘ)-ਕੌਮਾਂਤਰੀ ਪੱਧਰ ਦੇ ਅੱਜ ਜਗਰਾਉਂ 'ਚ ਸ਼ੁਰੂ ਹੋ ਰਹੇ ਡੇਅਰੀ ਅਤੇ ਖੇਤੀਬਾੜੀ ਮੇਲੇ 'ਚ ਇਸ ਵਾਰ ਜਿਥੇ ਰਾਜ ਦੀ ਆਰਥਿਕ ਪੱਖੋਂ ਟੁੱਟੀ ਕਿਸਾਨੀ ਨੂੰ ਹੁਲਾਰਾ ਦੇਣ ਲਈ ਨਵੀਂਆਂ ਤਕਨੀਕਾਂ ਦੀ ਪ੍ਰਦਰਸ਼ਨੀ ਤੇ ਦੇਸ਼ ਤੇ ਵਿਦੇਸ਼ਾਂ ...

ਪੂਰੀ ਖ਼ਬਰ »

ਰਣੀਆ ਇੰਟਰਪ੍ਰਾਈਜ਼ਜ਼ ਮੋਗਾ ਨੇ ਮਲਟੀਪਲ ਵੀਜ਼ਾ ਲਵਾਇਆ

ਮੋਗਾ, 14 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਮਾਲਵਾ ਦੀ ਨਾਮਵਰ ਸੰਸਥਾ ਰਣੀਆ ਇੰਟਰਪ੍ਰਾਈਜ਼ਜ਼ ਨੇੜੇ ਬੀ.ਡੀ.ਓ. ਕੰਪਲੈਕਸ ਮੋਗਾ ਨੇ ਕੈਨੇਡੀਅਨ ਵਿਦਿਆਰਥੀ ਦੇ ਨਾਨਾ-ਨਾਨੀ ਰਘਬੀਰ ਸਿੰਘ ਤੇ ਬਲਵਿੰਦਰ ਕੌਰ ਵਾਸੀ ਮਾਨਾ ਸਿੰਘ ਵਾਲਾ ਜ਼ਿਲ੍ਹਾ ਫ਼ਿਰੋਜ਼ਪੁਰ ਦਾ ਕੈਨੇਡਾ ...

ਪੂਰੀ ਖ਼ਬਰ »

ਗੋਲਡਨ ਟ੍ਰੈਵਲ ਮੋਗਾ ਨੇ ਲਵਾਏ ਕੈਨੇਡਾ ਦੇ ਵਿਜ਼ਟਰ ਵੀਜ਼ੇ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ)-ਮਾਲਵਾ ਿਖ਼ੱਤੇ ਦੀ ਨਾਮਵਰ ਇਮੀਗੇ੍ਰਸ਼ਨ ਸੰਸਥਾ ਗੋਲਡਨ ਟਰੈਵਲ ਮੋਗਾ ਜੋ ਕਿ ਸਥਾਨਕ ਭਗਤ ਸਿੰਘ ਮਾਰਕੀਟ ਵਿਖੇ ਸਥਿਤ ਹੈ, ਵਲੋਂ ਪਤੀ-ਪਤਨੀ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਵਾ ਕੇ ਦਿੱਤਾ ਗਿਆ ਹੈ | ਸੰਸਥਾ ਮੈਨੇਜਿੰਗ ...

ਪੂਰੀ ਖ਼ਬਰ »

ਟੁੱਟੇ ਕਿਨਾਰਿਆਂ ਵਾਲੇ ਪੁਲ ਧੁੰਦਾਂ 'ਚ ਬਣ ਸਕਦੇ ਹਨ ਹਾਦਸਿਆਂ ਦਾ ਕਾਰਨ

ਬਾਘਾ ਪੁਰਾਣਾ, 14 ਦਸੰਬਰ (ਬਲਰਾਜ ਸਿੰਗਲਾ)-ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਆਪਣੇ ਰਾਜ ਕਾਲ ਵਿਚ ਵਿਕਾਸ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਕਿਸੇ ਵੀ ਸਰਕਾਰ ਨੇ ਇਸ ਇਲਾਕੇ ਅੰਦਰਲੇ ਡ੍ਰੇਨ ਨਾਲਿਆਂ ਅਤੇ ਨਹਿਰਾਂ ਦੇ ਪੁਲਾਂ ਦੀ ਮੁਰੰਮਤ ਕਰਵਾਉਣ ਵੱਲ ...

ਪੂਰੀ ਖ਼ਬਰ »

'ਸਵਸਥ ਭਾਰਤ ਤੰਦਰੁਸਤ ਪੰਜਾਬ' ਯਾਤਰਾ ਦਾ ਕੈਂਬਰਿਜ ਸਕੂਲ 'ਚ ਸਵਾਗਤ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ)-'ਸਵਸਥ ਭਾਰਤ ਤੰਦਰੁਸਤ ਪੰਜਾਬ' ਯਾਤਰਾ ਜੋ ਲੇਹ ਤੋਂ ਚੱਲ ਕੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਬਾਰੇ ਜਾਗਰੂਕ ਕਰਦੇ ਹੋਏ ਮੋਗਾ ਪੁੱਜੀ ਸੀ, ਮੋਗਾ ਤੋਂ ਰਵਾਨਾ ਹੋਣ ਸਮੇਂ ਕੈਂਬਰਿਜ ...

ਪੂਰੀ ਖ਼ਬਰ »

ਮੋਗਾ ਵਿਖੇ ਲੜਕੀਆਂ ਵੀ ਬਣੀਆਂ ਸਟ੍ਰਾਂਗ ਵਿਮੈਨ

ਮੋਗਾ, 14 ਦਸੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਮੋਗਾ ਸ਼ਹਿਰ ਵਿਚ ਆਪਣੀ ਅੰਤਰਰਾਸ਼ਟਰੀ ਪੱਧਰ 'ਤੇ ਪਹਿਚਾਣ ਬਣਾਉਣ ਵਾਲੇ ਸਲੀਣਾ ਜਿੰਮ ਕਲੱਬ ਨੇ ਹੁਣ ਖੇਡਾਂ ਦੇ ਖੇਤਰ ਵਿਚ ਲੜਕੀਆਂ ਨੂੰ ਵੀ ਅੱਗੇ ਲਿਆਉਣ ਦਾ ਯਤਨ ਕਰ ਰਹੇ ਹਨ ਅਤੇ ਉਨ੍ਹਾਂ ਵਲੋਂ ਕਰਵਾਏ ਗਏ ...

ਪੂਰੀ ਖ਼ਬਰ »

ਨਹਿਰਾਂ ਤੇ ਡ੍ਰੇਨ ਨਾਲਿਆਂ ਦੀ ਖ਼ਸਤਾ ਹਾਲਤ ਟੁੱਟੇ ਕਿਨਾਰਿਆਂ ਵਾਲੇ ਪੁਲ ਧੁੰਦਾਂ 'ਚ ਬਣ ਸਕਦੇ ਹਨ ਹਾਦਸਿਆਂ ਦਾ ਕਾਰਨ

ਬਾਘਾ ਪੁਰਾਣਾ, 14 ਦਸੰਬਰ (ਬਲਰਾਜ ਸਿੰਗਲਾ)-ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਆਪਣੇ ਰਾਜ ਕਾਲ ਵਿਚ ਵਿਕਾਸ ਕਰਵਾਉਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਕਿਸੇ ਵੀ ਸਰਕਾਰ ਨੇ ਇਸ ਇਲਾਕੇ ਅੰਦਰਲੇ ਡ੍ਰੇਨ ਨਾਲਿਆਂ ਅਤੇ ਨਹਿਰਾਂ ਦੇ ਪੁਲਾਂ ਦੀ ਮੁਰੰਮਤ ਕਰਵਾਉਣ ਵੱਲ ...

ਪੂਰੀ ਖ਼ਬਰ »

ਹਲਕਾ ਬਾਘਾ ਪੁਰਾਣਾ ਵਲੋਂ ਅਕਾਲੀ ਦਲ ਦੇ ਸਥਾਪਨਾ ਦਿਵਸ ਸਬੰਧੀ ਸਮਾਗਮ

ਨੱਥੂਵਾਲਾ ਗਰਬੀ, 14 ਦਸੰਬਰ (ਸਾਧੂ ਰਾਮ ਲੰਗੇਆਣਾ)-ਸ਼੍ਰੋਮਣੀ ਅਕਾਲੀ ਦਲ ਪਾਰਟੀ ਬਲਾਕ ਬਾਘਾ ਪੁਰਾਣਾ ਵਲੋਂ ਪਾਰਟੀ ਦਾ 98ਵਾਂ ਸਥਾਪਨਾ ਦਿਵਸ ਹਰਗੋਬਿੰਦਸਰ ਗੁਰਦੁਆਰਾ ਲੰਗੇਆਣਾ ਪੁਰਾਣਾ ਵਿਖੇ ਮਨਾਇਆ ਗਿਆ, ਜਿਸ ਦੌਰਾਨ ਗਿਆਨੀ ਗੁਰਦਿਆਲ ਸਿੰਘ, ਭਾਈ ਸਾਧੂ ਸਿੰਘ ...

ਪੂਰੀ ਖ਼ਬਰ »

ਪਿੰਡ ਦੌਲੇਵਾਲਾ 'ਚ ਸੁਖਵਿੰਦਰ ਸਿੰਘ ਦੇ ਹੱਕ ਵਿਚ ਭਾਰੀ ਇਕੱਠ

ਕੋਟ ਈਸੇ ਖਾਂ, 14 ਦਸੰਬਰ (ਨਿਰਮਲ ਸਿੰਘ ਕਾਲੜਾ)-ਪਿੰਡ ਦੌਲੇਵਾਲਾ ਮਾਇਰ ਵਿਚ ਸਰਪੰਚੀ ਦੀ ਚੋਣ ਲੜਨ ਵਾਲੇ ਸੁਖਵਿੰਦਰ ਸਿੰਘ ਫੱਗੂ ਦੇ ਹੱਕ ਵਿਚ ਪਿੰਡ ਵਾਸੀਆਂ ਵਲੋਂ ਬਹੁਤ ਭਾਰੀ ਇਕੱਠ ਕੀਤਾ ਗਿਆ | ਇਸ ਇਕੱਠ ਵਿਚ ਪਿੰਡ ਦੇ ਮੁਹਤਬਰ ਨੌਜਵਾਨਾਂ ਅਤੇ ਔਰਤਾਂ ਨੇ ਹਿੱਸਾ ...

ਪੂਰੀ ਖ਼ਬਰ »

'ਸਵਸਥ ਭਾਰਤ ਤੰਦਰੁਸਤ ਪੰਜਾਬ' ਯਾਤਰਾ ਦਾ ਕੈਂਬਰਿਜ ਸਕੂਲ 'ਚ ਸਵਾਗਤ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ)-'ਸਵਸਥ ਭਾਰਤ ਤੰਦਰੁਸਤ ਪੰਜਾਬ' ਯਾਤਰਾ ਜੋ ਲੇਹ ਤੋਂ ਚੱਲ ਕੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤਾਂ ਬਾਰੇ ਜਾਗਰੂਕ ਕਰਦੇ ਹੋਏ ਮੋਗਾ ਪੁੱਜੀ ਸੀ, ਮੋਗਾ ਤੋਂ ਰਵਾਨਾ ਹੋਣ ਸਮੇਂ ਕੈਂਬਰਿਜ ...

ਪੂਰੀ ਖ਼ਬਰ »

ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਸਰਬਸੰਮਤੀਆਂ ਨੂੰ ਪਹਿਲ ਦੇਣ ਲੋਕ-ਲੋਹਗੜ੍ਹ

ਕੋਟ ਈਸੇ ਖਾਂ, 14 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜਿੱਥੇ ਹਲਕਾ ਧਰਮਕੋਟ ਵਿਚ ਵੀ ਪੰਚ-ਸਰਪੰਚ ਦੇ ਚਾਹਵਾਨ ਆਗੂਆਂ ਵਲੋਂ ਆਪਣੀਆਂ ਸਰਗਰਮੀਆਂ ਤੇਜ਼ ਕੀਤੀਆਂ ਗਈਆਂ ਹਨ, ਉੱਥੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ...

ਪੂਰੀ ਖ਼ਬਰ »

ਐੱਸ. ਐੱਫ. ਸੀ. ਸਕੂਲ 'ਚ ਵਿਦਿਆਰਥੀਆਂ ਨੂੰ ਵੰਡੇ ਪ੍ਰਮਾਣ-ਪੱਤਰ

ਮੋਗਾ, 14 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਇਲਾਕੇ ਦੀ ਵਿੱਦਿਅਕ ਸੰਸਥਾ ਐੱਸ. ਐੱਫ. ਸੀ. ਵਲੋਂ ਬੀਤੇ ਦਿਨੀਂ ਸਾਇੰਸ ਓਲੰਪੀਆਡ ਫਾਊਾਡੇਸ਼ਨ ਵਲੋਂ ਕਰਵਾਏ ਅੰਤਰਰਾਸ਼ਟਰੀ ਪੱਧਰ ਦੇ ਪ੍ਰੀਖਿਆ ਓਲੰਪੀਆਡ ਮੁਕਾਬਲਿਆਂ 'ਚ ਮੱਲਾਂ ਮਾਰਨ ਵਾਲੇ ਸਕੂਲੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX