ਤਾਜਾ ਖ਼ਬਰਾਂ


ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਚਲੀਆਂ ਗੋਲੀਆਂ
. . .  1 day ago
ਸੁਲਤਾਨ ਵਿੰਡ ,21ਜਨਵਰੀ (ਗੁਰਨਾਮ ਸਿੰਘ ਬੁੱਟਰ) -ਅੰਮ੍ਰਿਤਸਰ ਜਲੰਧਰ ਜੀ ਟੀ ਰੋਡ 'ਤੇ ਸਥਿਤ ਨੈਸ਼ਨਲ ਸਿਟੀ ਨਿਊ ਅੰਮ੍ਰਿਤਸਰ ਵਿਖੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਇਲਾਕੇ ਦੇ ਕੁੱਝ ਲੋਕਾਂ ਨੇ ਦੱਸਿਆ ਕਿ...
ਵਿਜੀਲੈਂਸ ਵਿਭਾਗ ਵੱਲੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਚੌਂਕੀ ਇੰਚਾਰਜ ਰੰਗੇ ਹੱਥੀਂ ਕਾਬੂ
. . .  1 day ago
ਤਰਨ ਤਾਰਨ, 21 ਜਨਵਰੀ (ਹਰਿੰਦਰ ਸਿੰਘ)-ਵਿਜੀਲੈਂਸ ਵਿਭਾਗ ਤਰਨ ਤਾਰਨ ਦੀ ਟੀਮ ਨੇ ਚੌਂਕੀ ਧੋੜਾ ਦੇ ਇੰਚਾਰਜ ਏ.ਐੱਸ.ਆਈ. ਮਹਿਲ ਸਿੰਘ ਨੂੰ ਇਕ ਵਿਅਕਤੀ ਪਾਸੋਂ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ...
ਸੋਨੀਆ ਅਤੇ ਪ੍ਰਿਅੰਕਾ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ
. . .  1 day ago
ਨਵੀਂ ਦਿੱਲੀ, 21 ਜਨਵਰੀ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਕੱਲ੍ਹ ਤੋਂ ਦੋ ਦਿਨਾਂ ਰਾਏਬਰੇਲੀ ਦੌਰੇ 'ਤੇ ਹਨ।
ਅਫ਼ਗ਼ਾਨਿਸਤਾਨ ਵਿਚ 15 ਤਾਲਿਬਾਨੀ ਅੱਤਵਾਦੀ ਮਾਰੇ ਗਏ
. . .  1 day ago
ਪੰਜਾਬ ਕਾਂਗਰਸ ਦੀ 11 ਮੈਂਬਰੀ ਕਮੇਟੀ ਦਾ ਗਠਨ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੀ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀ ਨੂੰ ਭੰਗ ਕਰਨ ਤੋਂ ਬਾਅਦ 11 ਮੈਂਬਰੀ ਕਮੇਟੀ ਦਾ ਗਠਨ...
ਕਾਰ ਦੀ ਟੱਕਰ ਨਾਲ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਤ
. . .  1 day ago
ਫਿਲੌਰ, 21 ਜਨਵਰੀ (ਇੰਦਰਜੀਤ ਚੰਦੜ) – ਸਥਾਨਕ ਨੈਸ਼ਨਲ ਹਾਈਵੇ 'ਤੇ ਵਾਪਰੇ ਇਕ ਹਾਦਸੇ ਦੌਰਾਨ ਇਕ 40 ਸਾਲਾਂ ਦੇ ਕਰੀਬ ਇੱਕ ਵਿਅਕਤੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਇਨੋਵਾ ਕਾਰ ਜੋ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੀ ਸੀ ਕਿ ਫਿਲੌਰ...
ਐਨ.ਸੀ.ਪੀ ਵੱਲੋਂ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਨਵੀਂ ਦਿੱਲੀ, 21 ਜਨਵਰੀ - ਐਨ.ਸੀ.ਪੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 7 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। 'ਆਪ' ਤੋਂ ਅਸਤੀਫ਼ਾ ਦੇਣ ਵਾਲੇ ਦਿੱਲੀ ਕੈਂਟ ਦੇ ਮੌਜੂਦਾ...
2.50 ਕਰੋੜ ਦੀ ਹੈਰੋਇਨ ਸਣੇ ਇੱਕ ਗ੍ਰਿਫ਼ਤਾਰ
. . .  1 day ago
ਲੁਧਿਆਣਾ, 21 ਜਨਵਰੀ (ਰੁਪੇਸ਼ ਕੁਮਾਰ) - ਐੱਸ.ਟੀ.ਐੱਫ ਲੁਧਿਆਣਾ ਰੇਂਜ ਨੇ ਨਾਕੇਬੰਦੀ ਦੌਰਾਨ ਇੱਕ ਵਿਅਕਤੀ ਨੂੰ 510 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ...
ਪੰਜਾਬ ਕਾਂਗਰਸ ਦੀ ਸੂਬਾ ਤੇ ਜ਼ਿਲ੍ਹਾ ਜਥੇਬੰਦੀਆਂ ਭੰਗ
. . .  1 day ago
ਲੁਧਿਆਣਾ, 21 ਜਨਵਰੀ (ਪੁਨੀਤ ਬਾਵਾ) - ਕੁੱਲ ਹਿੰਦ ਕਾਂਗਰਸ ਵੱਲੋਂ ਪੰਜਾਬ ਪ੍ਰਦੇਸ਼ ਕਾਂਗਰਸ ਸੂਬਾ ਜਥੇਬੰਦੀ ਅਤੇ ਜ਼ਿਲ੍ਹਾ ਜਥੇਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਭੰਗ ਕਰ ਦਿੱਤਾ ਗਿਆ ਹੈ, ਜਦਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ...
ਸਕਾਰਪੀਓ ਤੇ ਬੱਸ ਦੀ ਸਿੱਧੀ ਟੱਕਰ 'ਚ ਫ਼ੌਜ ਦੇ ਜਵਾਨ ਦੀ ਮੌਤ, 7 ਜ਼ਖ਼ਮੀ
. . .  1 day ago
ਗੜ੍ਹਸ਼ੰਕਰ, 21 ਜਨਵਰੀ (ਧਾਲੀਵਾਲ) - ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ 'ਤੇ ਸ਼ਾਮ ਸਮੇਂ ਸਕਾਰਪੀਓ ਗੱਡੀ ਅਤੇ ਬੱਸ ਦਰਮਿਆਨ ਸਿੱਧੀ ਟੱਕਰ ਹੋਣ ਕਾਰਨ ਸਕਾਰਪੀਓ ਸਵਾਰ ਫ਼ੌਜ ਦੇ ਇੱਕ ਜਵਾਨ...
ਇਨੋਵਾ ਵਲੋਂ ਟੱਕਰ ਮਾਰੇ ਜਾਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ
. . .  1 day ago
ਸੁਨਾਮ ਊਧਮ ਸਿੰਘ ਵਾਲਾ, 21 ਜਨਵਰੀ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਅੱਜ ਸਵੇਰੇ ਸੁਨਾਮ-ਲਖਮੀਰਵਾਲਾ ਸੜਕ 'ਤੇ ਵਾਪਰੇ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ...
ਰਿਸ਼ਵਤ ਲੈਂਦਿਆਂ ਏ. ਸੀ. ਪੀ. ਦਾ ਰੀਡਰ ਰੰਗੇ ਹੱਥੀਂ ਕਾਬੂ
. . .  1 day ago
ਜਲੰਧਰ, 21 ਜਨਵਰੀ- ਜਲੰਧਰ ਦੇ ਏ. ਸੀ. ਪੀ. ਵੈਸਟ ਬਰਜਿੰਦਰ ਸਿੰਘ ਦੇ ਰੀਡਰ ਰਾਜੇਸ਼ ਕੁਮਾਰ ਨੂੰ ਵਿਜੀਲੈਂਸ ਦੀ ਟੀਮ ਨੇ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਰਾਜੇਸ਼ ਕੁਮਾਰ ਨੂੰ ਟੀਮ ਆਪਣੇ...
ਰਿਸ਼ਵਤ ਮੰਗਣ ਵਾਲੇ ਪਟਵਾਰੀ ਦਫ਼ਤਰ 'ਤੇ ਵਿਜੀਲੈਂਸ ਵਲੋਂ ਛਾਪੇਮਾਰੀ, ਪਟਵਾਰੀ ਫ਼ਰਾਰ
. . .  1 day ago
ਭੁਲੱਥ, 21 ਜਨਵਰੀ (ਸੁਖਜਿੰਦਰ ਸਿੰਘ ਮੁਲਤਾਨੀ)- ਅੱਜ ਦੁਪਹਿਰ ਵਿਜੀਲੈਂਸ ਵਿਭਾਗ ਕਪੂਰਥਲਾ ਨੇ ਡੀ. ਐੱਸ. ਪੀ. ਕੇਵਲ ਕ੍ਰਿਸ਼ਨ ਦੀ ਅਗਵਾਈ ਹੇਠ 30 ਹਜ਼ਾਰ ਰੁਪਏ ਰਿਸ਼ਵਤ ਵਜੋਂ...
ਦਿੱਲੀ ਆ ਸਕਣਗੇ ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ, ਅਦਾਲਤ ਨੇ ਸ਼ਰਤਾਂ 'ਤੇ ਦਿੱਤੀ ਇਜਾਜ਼ਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ ਨੂੰ ਤੀਸ ਹਜ਼ਾਰੀ ਕੋਰਟ ਨੇ ਰਾਜਧਾਨੀ ਦਿੱਲੀ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ ਇਹ ਇਜਾਜ਼ਤ ਸ਼ਰਤਾਂ 'ਤੇ...
ਅਕਾਲੀ ਦਲ ਤੋਂ ਬਾਅਦ ਹੁਣ ਭਾਜਪਾ ਦੀ ਸਹਿਯੋਗੀ ਜੇ. ਜੇ. ਪੀ. ਵੀ ਨਹੀਂ ਲੜੇਗੀ ਦਿੱਲੀ ਚੋਣਾਂ
. . .  1 day ago
ਨਵੀਂ ਦਿੱਲੀ, 21 ਜਨਵਰੀ- ਸ਼੍ਰੋਮਣੀ ਅਕਾਲੀ ਦਲ ਤੋਂ ਬਾਅਦ ਭਾਜਪਾ ਦੀ ਸਹਿਯੋਗੀ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਚੋਣ...
ਹੁਸ਼ਿਆਰਪੁਰ ਵਿਖੇ ਦੋ ਦੁਕਾਨਾਂ 'ਚ ਲੱਗੀ ਭਿਆਨਕ ਅੱਗ
. . .  1 day ago
ਜਿਸ ਨੇ ਵਿਰੋਧ ਕਰਨਾ ਹੈ ਕਰ ਲਓ, ਨਾਗਰਿਕਤਾ ਕਾਨੂੰਨ ਵਾਪਸ ਨਹੀਂ ਹੋਵੇਗਾ- ਅਮਿਤ ਸ਼ਾਹ
. . .  1 day ago
ਮੋਦੀ ਅਤੇ ਓਲੀ ਨੇ ਵਿਰਾਟ ਨਗਰ ਆਈ.ਸੀ.ਪੀ ਦਾ ਕੀਤਾ ਉਦਘਾਟਨ
. . .  1 day ago
ਜਲ ਸਪਲਾਈ ਵਿਭਾਗ ਦੇ ਐੱਸ. ਡੀ. ਓ. ਨੇ ਚਲਾਈ ਗੋਲੀ, ਕਲਰਕ ਜ਼ਖ਼ਮੀ
. . .  1 day ago
ਦੁਕਾਨ ਲੁੱਟਣ ਆਏ ਲੁਟੇਰਿਆ ਨੇ ਮਾਲਕ 'ਤੇ ਚਲਾਈ ਗੋਲੀ
. . .  1 day ago
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਫੌਜ ਦਾ ਜਵਾਨ ਅਤੇ ਇੱਕ ਐੱਸ. ਪੀ. ਓ. ਸ਼ਹੀਦ
. . .  1 day ago
ਹਾਈਕੋਰਟ ਪਹੁੰਚਿਆ ਜੇ. ਐੱਨ. ਯੂ. ਵਿਦਿਆਰਥੀ ਸੰਗਠਨ, ਲੇਟ ਫ਼ੀਸ ਅਤੇ ਹੋਸਟਲ ਮੈਨੂਅਲ 'ਚ ਬਦਲਾਅ ਦੀ ਕੀਤੀ ਮੰਗ
. . .  1 day ago
ਕੁਫ਼ਰੀ 'ਚ ਹੋਈ ਤਾਜ਼ਾ ਬਰਫ਼ਬਾਰੀ, ਖਿੜੇ ਸੈਲਾਨੀਆਂ ਦੇ ਚਿਹਰੇ
. . .  1 day ago
ਨੇਪਾਲ ਦੇ ਹੋਟਲ 'ਚੋਂ ਮਿਲੀਆਂ ਕੇਰਲ ਦੇ 8 ਸੈਲਾਨੀਆਂ ਦੀਆਂ ਲਾਸ਼ਾਂ
. . .  1 day ago
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  1 day ago
ਸੰਗਰੂਰ : ਸ਼੍ਰੋਮਣੀ ਅਕਾਲੀ ਦੇ ਜ਼ਿਲ੍ਹਾ ਪ੍ਰਧਾਨ ਹਾਂਡਾ ਅਤੇ ਸੁਨੀਤਾ ਸ਼ਰਮਾ ਨੇ ਦਿੱਤਾ ਅਸਤੀਫ਼ਾ
. . .  1 day ago
ਪੁਲਵਾਮਾ 'ਚ ਸੀ. ਆਰ. ਪੀ. ਐੱਫ. ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਸੁਨੀਲ ਯਾਦਵ ਹੀ ਲੜਨਗੇ ਕੇਜਰੀਵਾਲ ਵਿਰੁੱਧ ਚੋਣ
. . .  1 day ago
ਅਵੰਤੀਪੋਰਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  1 day ago
ਹਾਈਕੋਰਟ ਨੇ ਕੈਟ 'ਤੇ ਹੁਕਮ 'ਤੇ ਲਾਈ ਰੋਕ, ਦਿਨਕਰ ਗੁਪਤਾ ਨੂੰ ਡੀ. ਜੀ. ਪੀ. ਬਣਾਈ ਰੱਖਣ ਦੀ ਹਿਦਾਇਤ
. . .  1 day ago
ਅੰਮ੍ਰਿਤਸਰ ਵਿਖੇ ਮਠਿਆਈਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ
. . .  1 day ago
ਵਿਰਾਸਤੀ ਮਾਰਗ 'ਤੇ ਸ਼ਹੀਦ ਸਿੱਖ ਸੂਰਬੀਰ ਯੋਧਿਆਂ ਦੇ ਬੁੱਤ ਲਗਾਉਣ ਦੀ ਮੰਗ
. . .  1 day ago
ਜਵਾਹਰ ਸੁਰੰਗ ਦੇ ਆਲੇ-ਦੁਆਲੇ ਭਾਰੀ ਬਰਫ਼ਬਾਰੀ ਕਾਰਨ ਕੌਮੀ ਹਾਈਵੇਅ-44 ਬੰਦ, ਸੈਂਕੜੇ ਟਰੱਕ ਫਸੇ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ : ਕੇਜਰੀਵਾਲ ਦੇ ਸਾਹਮਣੇ ਉਮੀਦਵਾਰ ਬਦਲ ਸਕਦੀ ਹੈ ਭਾਜਪਾ
. . .  1 day ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਇੱਕ ਹੋਰ ਸੂਚੀ
. . .  1 day ago
ਸਰਬ ਪਾਰਟੀ ਮੀਟਿੰਗ ਤੋਂ ਪਹਿਲਾਂ ਸੁਖਬੀਰ ਨੇ ਸੱਦੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਬੈਠਕ
. . .  1 day ago
ਧਾਰਾ 370 ਨੂੰ ਬੇਅਸਰ ਕਰਨ ਵਿਰੁੱਧ ਦਾਇਰ ਪਟੀਸ਼ਨਾਂ 'ਤੇ ਅੱਜ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ
. . .  1 day ago
ਦਿੱਲੀ ਚੋਣਾਂ 'ਚ ਭਾਜਪਾ 50 ਤੋਂ ਵਧੇਰੇ ਸੀਟਾਂ 'ਤੇ ਜਿੱਤੇਗੀ- ਤੇਜਿੰਦਰ ਬੱਗਾ
. . .  1 day ago
ਕਾਬੂ ਹੇਠ ਹੋਈ ਰਘੁਬੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਅੱਗ
. . .  1 day ago
ਪੁਲਿਸ ਹਿਰਾਸਤ 'ਚ ਤੇਲਗੂ ਦੇਸ਼ਮ ਪਾਰਟੀ ਦੇ ਸੰਸਦ ਮੈਂਬਰ ਜੈਦੇਵ ਗੱਲਾ
. . .  1 day ago
ਬਗ਼ਦਾਦ: ਅਮਰੀਕੀ ਦੂਤਾਵਾਸ ਨੇੜੇ ਇਕ ਵਾਰ ਫਿਰ ਦਾਗੇ ਗਏ ਰਾਕੇਟ
. . .  1 day ago
ਸੂਰਤ 'ਚ ਰਘੁਵੀਰ ਟੈਕਸਟਾਈਲ ਮਾਰਕੀਟ 'ਚ ਲੱਗੀ ਭਿਆਨਕ ਅੱਗ
. . .  about 1 hour ago
ਅੱਜ ਦਾ ਵਿਚਾਰ
. . .  about 1 hour ago
ਜਲੰਧਰ : ਮਾਮੂਲੀ ਤਕਰਾਰ 'ਤੇ ਭਰਾ ਨੇ ਭਰਾ ਦੇ ਮਾਰਿਆ ਚਾਕੂ
. . .  2 days ago
ਵਿਜੀਲੈਂਸ ਟੀਮ ਨੇ ਏ.ਐੱਸ.ਆਈ ਨੂੰ 20 ਹਜ਼ਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ
. . .  2 days ago
ਦਿੱਲੀ ਵਿਧਾਨ ਸਭਾ ਚੋਣਾਂ : ਅਕਾਲੀ ਦਲ ਨੇ ਦਿੱਲੀ ਚੋਣਾਂ ਲੜਨ ਤੋਂ ਕੀਤਾ ਇਨਕਾਰ
. . .  2 days ago
ਪ੍ਰਧਾਨ ਮੰਤਰੀ ਤੇ ਜੇ.ਪੀ ਨੱਢਾ ਵੱਲੋਂ ਭਾਜਪਾ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ
. . .  2 days ago
ਸੁਰੱਖਿਆ ਪ੍ਰਬੰਧਾਂ ਤਹਿਤ ਰਾਜਾਸਾਂਸੀ ਹਵਾਈ ਅੱਡਾ ਵਿਖੇ ਰੈੱਡ ਅਲਰਟ ਜਾਰੀ
. . .  2 days ago
ਪੂਰਬੀ ਲੰਡਨ 'ਚ ਤਿੰਨ ਸਿੱਖ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
. . .  2 days ago
ਪੱਬ ਜੀ ਗੇਮ ਖੇਡਦੇ ਸਮੇਂ 12 ਵੀਂ ਜਮਾਤ ਦਾ ਵਿਦਿਆਰਥੀ ਹੋਇਆ ਬਿਮਾਰ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਪੋਹ ਸੰਮਤ 550

ਪਹਿਲਾ ਸਫ਼ਾ

ਪੁਲਵਾਮਾ ਮੁਕਾਬਲੇ 'ਚ ਹਿਜ਼ਬੁਲ ਕਮਾਂਡਰ ਸਮੇਤ ਤਿੰਨ ਅੱਤਵਾਦੀ ਹਲਾਕ-ਝੜਪਾਂ 'ਚ 7 ਮੌਤਾਂ

ਇਕ ਜਵਾਨ ਸ਼ਹੀਦ
ਮਨਜੀਤ ਸਿੰਘ

ਸ੍ਰੀਨਗਰ, 15 ਦਸੰਬਰ-ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਸਨਿਚਰਵਾਰ ਨੂੰ ਫੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ ਫੌਜੀ ਜਵਾਨ ਤੋਂ ਅੱਤਵਾਦੀ ਬਣੇ ਕਮਾਂਡਰ ਜ਼ਹੂਰ ਠੋਕਰ ਸਮੇਤ ਹਿਜ਼ਬੁਲ ਦੇ ਚੋਟੀ ਦੇ 3 ਅੱਤਵਾਦੀ ਮਾਰੇ ਗਏ | ਮੁਕਾਬਲੇ ਦੌਰਾਨ ਫੌਜ ਦਾ ਇਕ ਜਵਾਨ ਸ਼ਹੀਦ ਤੇ 2 ਜ਼ਖ਼ਮੀ ਹੋ ਗਏ | ਮੁਕਾਬਲੇ ਤੋਂ ਬਾਅਦ ਭੜਕੇ ਹਿੰਸਕ ਪ੍ਰਦਰਸ਼ਨਾਂ 'ਚ 7 ਆਮ ਨਾਗਰਿਕ ਮਾਰੇ ਗਏ ਅਤੇ 65 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਸ੍ਰੀਨਗਰ ਅਤੇ ਪੁਲਵਾਮਾ ਦੇ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ | ਦੱਖਣੀ ਕਸ਼ਮੀਰ 'ਚ ਤਣਾਅ ਨੂੰ ਦੇਖਦਿਆਂ ਸ੍ਰੀਨਗਰ ਅਤੇ ਸਮੁੱਚੇ ਦੱਖਣੀ ਕਸ਼ਮੀਰ 'ਚ ਇੰਟਰਨੈੱਟ ਸੇਵਾ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਸਕੂਲਾਂ ਅਤੇ ਕਾਲਜਾਂ ਨੂੰ ਵੀ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ | ਬਾਨਿਹਾਲ ਬਾਰਾਮੁੱਲਾ ਰੇਲ ਸੇਵਾ ਨੂੰ ਵੀ ਇਹਤਿਆਤ ਵਜੋਂ ਅਗਲੇ ਆਦੇਸ਼ ਤੱਕ ਰੋਕ ਦਿੱਤਾ ਗਿਆ | ਪੁਲਿਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਸਨਿਚਰਵਾਰ ਤੜਕੇ 55 ਆਰ. ਆਰ. ਪੁਲਿਸ ਅਤੇ ਸੀ. ਆਰ. ਪੀ. ਐਫ. ਦੇ 182-83 ਬਟਾਲੀਅਨ ਨੇ ਇਕ ਪੱਕੀ ਸੂਚਨਾ ਦੇ ਆਧਾਰ 'ਤੇ ਫੌਜੀ ਤੋਂ ਅੱਤਵਾਦੀ ਕਮਾਂਡਰ ਬਣੇ ਜ਼ਹੂਰ ਅਹਿਮਦ ਠੋਕਰ ਅਤੇ ਉਸ ਦੇ 2 ਸਾਥੀਆਂ ਦੇ ਪੁਲਵਾਮਾ ਦੇ ਖਾਰਪੁਰਾ-ਸਿਰਨੋ ਪਿੰਡ 'ਚ ਲੁਕੇ ਹੋਣ ਦੀ ਸੂਚਨਾ 'ਤੇ ਤਲਾਸ਼ੀ ਅਭਿਆਨ ਛੇੜਿਆ | ਪਿੰਡ ਦੇ ਬਾਹਰਵਾਰ ਇਕ ਪੋਲਟਰੀ ਫਾਰਮ ਨੇੜੇ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਆਪਣੇ ਵੱਲ ਵਧਦਾ ਦੇਖ ਗੋਲੀਬਾਰੀ ਕਰ ਦਿੱਤੀ | ਫੌਜ ਨੇ ਵੀ ਗੋਲੀਬਾਰੀ ਦਾ ਜਵਾਬ ਦਿੰਦੇ ਅੱਤਵਾਦੀਆਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਅੱਤਵਾਦੀਆਂ ਨੇ ਗੋਲੀਬਾਰੀ ਜਾਰੀ ਰੱਖੀ, ਜਿਸ 'ਚ 2 ਫ਼ੌਜੀ ਜਵਾਨ ਕਿਸ਼ਨ ਅਤੇ ਤੌਸੀਫ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸ੍ਰੀਨਗਰ ਦੇ 92 ਬੇਸ ਫ਼ੌਜੀ ਹਸਪਤਾਲ 'ਚ ਪਹੁੰਚਾਇਆ ਗਿਆ, ਜਿਥੇ ਕਿਸ਼ਨ ਸਿੰਘ ਰਾਜਪੂਤ ਵਾਸੀ ਚੁਰੂ (ਰਾਜਸਥਾਨ) ਦੀ ਮੌਤ ਹੋ ਗਈ | ਇਧਰ ਫ਼ੌਜ ਨੇ ਅੱਤਵਾਦੀਆਂ ਨਾਲ ਲਗਪਗ 3 ਘੰਟੇ ਚੱਲੇ ਇਸ ਮੁਕਾਬਲੇ 'ਚ 3 ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ, ਜਿਨ੍ਹਾਂ ਦੀ ਪਛਾਣ ਹਿਜ਼ਬੁਲ ਕਮਾਂਡਰ ਜ਼ਹੂਰ ਠੋਕਰ ਉਰਫ ਮੇਜਰ ਜ਼ਹੂਰ, ਜਿਹੜਾ ਕਿ 2017 'ਚ ਜੁਲਾਈ ਮਹੀਨੇ 'ਚ ਕੁਪਵਾੜਾ ਦੇ 173 ਸਥਿਤ ਟੀ. ਏ. 'ਚੋਂ ਸਰਵਿਸ ਰਾਈਫ਼ਲ ਏ. ਕੇ. 47 ਲੈ ਕੇ ਫ਼ਰਾਰ ਹੋਇਆ ਸੀ, ਸ਼ਾਮਿਲ ਹੈ | ਅਦਨਾਨ ਹਮੀਦ ਭੱਟ ਵਾਸੀ ਕਰੀਮਾਬਾਦ ਅਤੇ ਬਿਲਾਲ ਅਹਿਮਦ ਵਗੇ ਵਾਸੀ ਰਾਜਪੋਰਾ ਪੁਲਵਾਮਾ ਵਜੋਂ ਹੋਈ ਹੈ | ਜ਼ਹੂਰ ਠੋਕਰ ਕਈ ਹੱਤਿਆਵਾਂ ਲਈ ਜ਼ਿੰਮੇਵਾਰ ਸੀ ਤੇ ਹਿਜ਼ਬੁਲ ਦੀ ਅਤਿ ਲੋੜੀਂਦੇ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਿਲ ਸੀ | ਮੁਕਾਬਲੇ ਦੇ ਸ਼ੁਰੂ ਹੋਣ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਤਲਾਸ਼ੀ ਕਾਰਵਾਈ 'ਚ ਵਿਘਨ ਖੜ੍ਹਾ ਕਰਨ ਤੇ ਅੱਤਵਾਦੀਆਂ ਨੂੰ ਫ਼ਰਾਰ ਕਰਵਾਉਣ ਲਈ ਇਲਾਕੇ 'ਚ ਤਾਇਨਾਤ ਸੁਰੱਖਿਆ ਬਲਾਂ 'ਤੇ ਪਥਰਾਅ ਕੀਤਾ, ਜਿਸ ਨੂੰ ਖਿੰਡਾਉਣ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲੇ ਅਤੇ ਪੈਲੇਟ ਗਨ ਦੇ ਨਾਲ ਹਵਾਈ ਫਾਇਰਿੰਗ ਵੀ ਕਰਨੀ ਪਈ | ਪੁਲਿਸ ਮੁਤਾਬਿਕ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁਕਾਬਲੇ ਦੌਰਾਨ ਕਈ ਪ੍ਰਦਰਸ਼ਨਕਾਰੀ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਏ, ਜਿਨ੍ਹਾਂ 'ਚ 7 ਆਮ ਨਾਗਰਿਕ ਸ੍ਰੀਨਗਰ ਅਤੇ ਪੁਲਵਾਮਾ ਦੇ ਹਸਪਤਾਲਾਂ 'ਚ ਦਮ ਤੋੜ ਗਏ, ਜਿਨ੍ਹਾਂ ਦੀ ਪਛਾਣ ਸ਼ਾਬਾਜ਼ ਅਲੀ ਵਾਸੀ ਮੋਹਗਾਮਾ, ਸੁਹੇਲ ਅਹਿਮਦ, ਬੇਲੋ, ਲਿਆਕਤ ਅਹਿਮਦ ਪਾਰੀਗਾਮ, ਮੁਰਤਜ਼ਾ ਪਰਛੂ, ਆਮਿਰ ਅਹਿਮਦ ਪਾਲਾ ਅਸ਼ਮਿੰਦਰ ਅਤੇ ਆਬਿਦ ਹੁਸੈਨ ਲੌਨ ਸਾਰੇ ਪੁਲਵਾਮਾ ਵਜੋਂ ਹੋਈ ਹੈ | ਕਈ ਜ਼ਖ਼ਮੀਆਂ ਦੀ ਹਸਪਤਾਲ 'ਚ ਹਾਲਤ ਗੰਭੀਰ ਬਣੀ ਹੋਈ ਹੈ | ਮਾਰਿਆ ਗਿਆ ਇਕ ਨਾਗਰਿਕ ਆਬਿਦ ਹੁਸੈਨ ਲੌਨ ਇੰਡੋਨੇਸ਼ੀਆ 'ਚੋਂ ਪੜ੍ਹਾਈ ਕਰ ਕੇ ਪਿਛਲੇ ਵਰ੍ਹੇ ਉਥੋਂ ਵਿਆਹ ਕਰ ਕੇ ਪਰਤਿਆ ਸੀ | ਉਹ ਆਪਣੇ ਪਿੱਛੇ ਪਤਨੀ ਅਤੇ 3 ਮਹੀਨੇ ਦਾ ਬੱਚਾ ਛੱਡ ਗਿਆ ਹੈ |
ਮਹਿਬੂਬਾ ਅਤੇ ਉਮਰ ਵਲੋਂ ਖੂਨ ਖ਼ਰਾਬਾ ਬੰਦ ਕਰਨ ਦੀ ਮੰਗ
ਜੰਮੂ-ਕਸ਼ਮੀਰ ਦੇ 2 ਸਾਬਕਾ ਮੁੱਖ ਮੰਤਰੀਆਂ ਮਹਿਬੂਬਾ ਮੁਫ਼ਤੀ ਅਤੇ ਉਮਰ ਅਬਦੁੱਲਾ ਨੇ ਕਸ਼ਮੀਰ 'ਚ ਜਾਰੀ ਖ਼ੂਨ ਖ਼ਰਾਬਾ ਬੰਦ ਕਰਨ ਦੀ ਮੰਗ ਕੀਤੀ ਹੈ | ਦੋਵੇਂ ਆਗੂਆਂ ਨੇ ਪੁਲਵਾਮਾ 'ਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਰਾਜਪਾਲ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਟਵੀਟ ਕੀਤਾ ਕਿ ਰਾਜਪਾਲ ਪ੍ਰਸ਼ਾਸਨ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ 'ਚ ਨਾਕਾਮ ਰਿਹਾ ਹੈ | ਉਨ੍ਹਾਂ ਰਾਜਪਾਲ ਪ੍ਰਸ਼ਾਸਨ ਕੋਲ ਕਸ਼ਮੀਰ 'ਚ ਅਮਨ-ਸ਼ਾਂਤੀ ਸਥਾਪਿਤ ਕਰਨ ਲਈ ਪ੍ਰਭਾਵੀ ਕਦਮ ਚੁੱਕਣ ਦੀ ਮੰਗ ਕੀਤੀ |
ਰੋਸ 'ਚ 3 ਦਿਨ ਦੀ ਹੜਤਾਲ ਦਾ ਸੱਦਾ
ਸਾਂਝੀ ਵੱਖਵਾਦੀ ਲੀਡਰਸ਼ਿਪ (ਜੇ. ਆਰ. ਐਲ.) ਜਿਸ ਦੀ ਅਗਵਾਈ ਸਈਦ ਅਲੀ ਸ਼ਾਹ ਗਿਲਾਨੀ ਯਾਸੀਨ ਮਲਿਕ ਅਤੇ ਮੀਰ ਵਾਇਜ਼ ਓਮਰ ਫਾਰੂਕ ਕਰਦੇ ਹਨ, ਨੇ ਰੋਸ 'ਚ ਪੁਲਵਾਮਾ ਦੇ ਖਾਨਪੁਰਾ-ਸਿਰਨੋ ਵਿਖੇ ਹਿੰਸਕ ਪ੍ਰਦਰਸ਼ਨਾਂ 'ਚ ਮਾਰੇ ਗਏ ਨਾਗਰਿਕਾਂ ਦੀ ਮੌਤ ਲਈ ਕਸ਼ਮੀਰ 'ਚ 3 ਦਿਨ ਤੱਕ ਹੜਤਾਲ ਕਰਨ ਦਾ ਸੱਦਾ ਦਿੱਤਾ | ਸੋਮਵਾਰ ਨੂੰ ਸ੍ਰੀਨਗਰ ਦੇ ਬਾਦਾਮੀ ਬਾਗ ਸਥਿਤ ਫ਼ੌਜੀ ਛਾਉਣੀ ਵਲੋਂ ਮਾਰਚ ਕਰਨ ਨੂੰ ਕਿਹਾ ਹੈ | ਮੀਰਵਾਇਜ਼ ਨੇ ਟਵੀਟ ਰਾਹੀਂ ਕਿਹਾ ਕਿ ਉਹ ਭਾਰਤ ਸਰਕਾਰ ਨੂੰ ਕਹਿੰਦੇ ਹਨ ਕਿ ਰੋਜ਼-ਰੋਜ਼ ਕਸ਼ਮੀਰੀਆਂ ਨੂੰ ਮਾਰਨ ਨਾਲੋਂ ਇਕੋ ਦਿਨ ਖ਼ਤਮ ਕਰ ਦੇਣ, ਨਹੀਂ ਤਾਂ ਆਪਣੀ ਹਥਿਆਰਬੰਦ ਫ਼ੌਜ 'ਤੇ ਲਗਾਮ ਲਗਾਉਣ |

ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਵਾਲੇ ਕਿਸਾਨਾਂ ਲਈ ਪੰਜਾਬ ਸਰਕਾਰ ਵਲੋਂ 24 ਕਰੋੜ ਜਾਰੀ

ਕੇਂਦਰ ਸਰਕਾਰ 4 ਮਹੀਨੇ ਪਹਿਲਾਂ ਹੀ ਬਣਦਾ 50 ਫ਼ੀਸਦੀ ਹਿੱਸਾ ਕਰ ਚੁੱਕੀ ਹੈ ਜਾਰੀ
ਵਰਿੰਦਰ ਸਹੋਤਾ

ਵਰਸੋਲਾ, 15 ਦਸੰਬਰ -ਭਾਰਤ-ਪਾਕਿ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਸਾਲ 2016-17 ਦਾ ਮੁਆਵਜ਼ਾ ਦੇਣ ਲਈ ਪੰਜਾਬ ਸਰਕਾਰ ਨੇ 24,03,62,800 ਰੁਪਏ ਜਾਰੀ ਕਰ ਦਿੱਤੇ ਹਨ | ਜਦੋਂ ਕਿ ਇਸ ਤੋਂ ਕਰੀਬ 4 ਮਹੀਨੇ ਪਹਿਲਾਂ 28 ਅਗਸਤ 2018 ਨੂੰ ਕੇਂਦਰ ਸਰਕਾਰ ਨੇ ਬਣਦੇ 50 ਫ਼ੀਸਦੀ ਹਿੱਸੇ ਦੇ ਹਿਸਾਬ ਨਾਲ ਇੰਨੇ ਹੀ ਪੈਸੇ ਪੰਜਾਬ ਸਰਕਾਰ ਨੂੰ ਦੇ ਦਿੱਤੇ ਸਨ | ਉਸ ਸਮੇਂ ਹਾਈ ਕੋਰਟ 'ਚ ਜੱਜ ਸੂਰੀਆ ਕਾਂਤ (ਡਬਲ ਬੈਂਚ) ਅੱਗੇ ਯੂਨੀਅਨ ਆਫ਼ ਇੰਡੀਆ ਵਲੋਂ ਪੇਸ਼ ਹੋਏ ਸਰਕਾਰੀ ਵਕੀਲ ਬਿ੍ਜੇਸ਼ਵਰ ਸਿੰਘ ਕਨਵਰ ਅਤੇ ਬੀ.ਐੱਸ.ਐਫ਼. ਦੇ ਡੀ.ਆਈ.ਜੀ. ਨੇ ਇਕ ਹਲਫ਼ੀਆ ਬਿਆਨ ਅਤੇ ਹੋਰ ਦਸਤਾਵੇਜ਼ ਪੇਸ਼ ਕਰਕੇ ਦੱਸਿਆ ਸੀ ਕਿ ਕੇਂਦਰ ਸਰਕਾਰ ਨੇ ਸਰਹੱਦੀ ਕਿਸਾਨਾਂ ਨੂੰ ਸਾਲ 2016 ਅਤੇ 2017 ਦਾ ਮੁਆਵਜ਼ਾ ਦੇਣ ਲਈ ਬਣਦੇ 50 ਫ਼ੀਸਦੀ ਹਿੱਸੇ ਦੇ 24,03,62,800 ਰੁਪਏ ਪੰਜਾਬ ਸਰਕਾਰ ਨੂੰ ਦੇ ਦਿੱਤੇ ਹਨ | ਇਸ ਦੇ ਬਾਅਦ ਹਾਈ ਕੋਰਟ ਵਲੋਂ ਪੰਜਾਬ ਸਰਕਾਰ ਨੂੰ ਬਣਦਾ 50 ਫ਼ੀਸਦੀ ਹਿੱਸਾ, ਭਾਵ ਇੰਨੇ ਹੀ ਪੈਸੇ 'ਚ ਪਾ ਕੇ ਸਰਹੱਦੀ ਕਿਸਾਨਾਂ ਨੂੰ ਮੁਆਵਜ਼ੇ ਦੇ ਇਹ ਪੈਸੇ 15 ਦਿਨਾਂ ਦੇ ਅੰਦਰ-ਅੰਦਰ ਵੰਡਣ ਦੇ ਆਦੇਸ਼ ਦਿੱਤੇ ਸਨ ਪਰ ਪੰਜਾਬ ਸਰਕਾਰ ਵਲੋਂ ਇਨ੍ਹਾਂ ਆਦੇਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਸੀ | ਇਸ ਦੇ ਬਾਅਦ ਹੁਣ ਜਦੋਂ ਸਰਹੱਦੀ ਕਿਸਾਨਾਂ ਵਲੋਂ ਮੁੜ ਤੋਂ ਹਾਈ ਕੋਰਟ 'ਚ ਪਹੁੰਚ ਕਰਨ ਦੀ ਤਿਆਰੀ ਕਰ ਲਈ ਗਈ ਸੀ ਅਤੇ ਇਸ ਕੇਸ ਦੀ ਅਗਲੀ ਤਰੀਕ 18 ਦਸੰਬਰ ਵੀ ਬਿਲਕੁੱਲ ਨੇੜੇ ਆਉਂਦੀ ਦੇਖਦੇ ਹੋਏ ਪੰਜਾਬ ਸਕਾਰ ਨੇ ਸਰਹੱਦੀ ਕਿਸਾਨਾਂ ਲਈ ਉਕਤ ਰਕਮ ਜਾਰੀ ਕਰ ਦਿੱਤੀ ਹੈ | ਜ਼ਿਕਰਯੋਗ ਹੈ ਕਿ ਪੰਜਾਬ ਦੇ 6 ਸਰਹੱਦੀ ਜ਼ਿਲਿ੍ਹਆਂ ਪਠਾਨਕੋਟ, ਗੁਰਦਾਸਪੁਰ, ਅੰਮਿ੍ਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੇ ਕਿਸਾਨਾਂ ਦੀ ਕਰੀਬ 21,300 ਏਕੜ ਜ਼ਮੀਨ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਹੈ, ਜਿਸ ਵਿਚ ਇਹ ਕਿਸਾਨ ਆਪਣੀ ਮਨਮਰਜ਼ੀ ਨਾਲ ਖੇਤੀ ਨਹੀਂ ਕਰ ਸਕਦੇ | ਇਸ ਲਈ ਕਿਸਾਨਾਂ ਵਲੋਂ ਕੀਤੀ ਵੱਡੀ ਜੱਦੋ-ਜਹਿਦ ਦੇ ਬਾਅਦ 1 ਜਨਵਰੀ 2014 ਨੂੰ ਸੁਪਰੀਮ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ 50-50 ਫ਼ੀਸਦੀ ਹਿੱਸਾ ਪਾ ਕੇ ਸਬੰਧਿਤ ਕਿਸਾਨਾਂ ਨੂੰ ਸਾਲਾਨਾ 10 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਣਾ ਤੈਅ ਕੀਤਾ ਸੀ ਪਰ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਇਹ ਮੁਆਵਜ਼ਾ ਦੇਣ ਤੋਂ ਪਾਸਾ ਵਟਿਆ ਜਾ ਰਿਹਾ ਸੀ, ਜਿਸ ਦੇ ਚਲਦਿਆਂ ਇਨ੍ਹਾਂ ਸਰਹੱਦੀ ਕਿਸਾਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੋਈ ਹੈ, ਜਿਸ ਦੀ ਸੁਣਵਾਈ ਦੌਰਾਨ ਸਰਹੱਦੀ ਕਿਸਾਨਾਂ ਨੂੰ ਮੁਆਵਜ਼ੇ ਦਾ ਹੱਕ ਮਿਲਿਆ ਹੋਇਆ ਹੈ | ਕੇਂਦਰ ਸਰਕਾਰ ਦੇ ਬਾਅਦ ਹੁਣ ਪੰਜਾਬ ਸਰਕਾਰ ਵਲੋਂ ਵੀ ਸਰਹੱਦੀ ਕਿਸਾਨਾਂ ਲਈ ਮੁਆਵਜ਼ੇ ਦੇ ਬਣਦੇ 24,03,62,800 ਰੁਪਏ ਜਾਰੀ ਕਰ ਦਿੱਤੇ ਜਾਣ ਕਾਰਨ ਇਨ੍ਹਾਂ ਕਿਸਾਨਾਂ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਰਡਰ ਏਰੀਆ ਕਿਸਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਘਬੀਰ ਸਿੰਘ ਅਤੇ ਮੈਂਬਰ ਗੁਰਦੀਪ ਸਿੰਘ ਥੰਮ੍ਹਣ ਨੇ ਪੰਜਾਬ ਸਰਕਾਰ ਵਲੋਂ ਉਕਤ ਪੈਸੇ ਦੇਣ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਉਨ੍ਹਾਂ ਮੰਗ ਕੀਤੀ ਕਿ ਉਕਤ ਪੈਸੇ ਆਨ-ਲਾਈਨ ਸਿੱਧੇ ਸਬੰਧਿਤ ਕਿਸਾਨਾਂ ਦੇ ਖਾਤਿਆਂ 'ਚ ਪਾਏ ਜਾਣ |

ਅੰਗੀਠੀ ਦੀ ਜ਼ਹਿਰੀਲੀ ਗੈਸ ਕਾਰਨ 4 ਨੌਜਵਾਨਾਂ ਦੀ ਮੌਤ

ਇਕ ਦੀ ਹਾਲਤ ਗੰਭੀਰ
ਤਰਨ ਤਾਰਨ, 15 ਦਸੰਬਰ (ਹਰਿੰਦਰ ਸਿੰਘ)-ਤਰਨ ਤਾਰਨ ਦੇ ਨਜ਼ਦੀਕੀ ਪੈਂਦੇ ਪ੍ਰੀਤਮ ਗਾਰਡਨ ਵਿਖੇ ਕਮਰੇ ਵਿਚ ਸੁੱਤੇ 4 ਨੌਜਵਾਨਾਂ ਦੀ ਅੰਗੀਠੀ ਦੇ ਜ਼ਹਿਰੀਲੇ ਧੂੰਏਾ ਦੀ ਗੈਸ ਨਾਲ ਦਮ ਘੁੱਟਣ ਕਰਕੇ ਮੌਤ ਹੋ ਗਈ, ਜਦ ਕਿ ਇਕ ਹੋਰ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜੋ ਕਿ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ | ਘਟਨਾ ਦਾ ਉਦੋਂ ਪਤਾ ਚੱਲਿਆ ਜਦੋਂ ਸਨਿਚਰਵਾਰ ਦੀ ਸਵੇਰ ਮੈਰਿਜ ਪੈਲੇਸ ਦਾ ਮੈਨੇਜਰ ਉਨ੍ਹਾਂ ਦੇ ਕਮਰੇ ਵਿਚ ਪੁੱਜਾ | ਮਾਮਲੇ ਦਾ ਪਤਾ ਚੱਲਣ 'ਤੇ ਐੱਸ.ਡੀ.ਐੱਮ. ਸੁਰਿੰਦਰ ਸਿੰਘ, ਐੱਸ.ਪੀ.ਡੀ. ਤਿਲਕ ਰਾਜ, ਡੀ.ਐੱਸ. ਪੀ. ਸੁੱਚਾ ਸਿੰਘ ਅਤੇ ਐੱਸ.ਐੱਚ.ਓ. ਸਿਟੀ ਚੰਦਰ ਭੂਸ਼ਨ ਮੌਕੇ 'ਤੇ ਪਹੁੰਚ ਗਏ | ਨੌਜਵਾਨਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ | ਐੱਸ.ਪੀ.ਡੀ. ਤਿਲਕ ਰਾਜ ਨੇ ਦੱਸਿਆ ਕਿ ਰੁਬੀਨ ਉਰਫ਼ ਰਵੀ ਪੁੱਤਰ ਨਖਿਲ ਸਰਕਾਰ ਵਾਸੀ ਪੁਰਾਣਾ ਤਾਲੂ ਮਹਾਰਾਜਪੁਰ ਜ਼ਿਲ੍ਹਾ ਭੀਲੀਭੀਤ ਉੱਤਰ ਪ੍ਰਦੇਸ਼ ਹਾਲ ਮਜੀਠਾ ਰੋਡ ਬਾਈਪਾਸ ਅੰਮਿ੍ਤਸਰ ਨੇ ਬਿਆਨ ਦਿੱਤੇ ਕਿ ਉਹ ਤਰਨ ਤਾਰਨ ਵਿਖੇ ਇਕ ਦੂਜੇ ਪੈਲੇਸ ਦੀ ਸਾਫ਼-ਸਫ਼ਾਈ ਦਾ ਕੰਮ ਕਰਦਾ ਹੈ, ਜਦ ਕਿ ਉਸ ਦਾ ਵੱਡਾ ਲੜਕਾ ਕ੍ਰਿਸ਼ਨਾ (19) ਪ੍ਰੀਤਮ ਗਾਰਡਨ ਪੈਲੇਸ ਤਰਨ ਤਾਰਨ ਵਿਖੇ ਕੰਮ ਕਰਦਾ ਹੈ ਅਤੇ ਉਸ ਨਾਲ ਲਵ ਪੁੱਤਰ ਰਾਮ ਚੰਦਰ ਵਾਸੀ ਮੋਹਮਾਰੀ ਜ਼ਿਲ੍ਹਾ ਕ੍ਰਿਸ਼ਨ ਗੰਜ ਬਿਹਾਰ, ਵਿੱਕੀ ਪੁੱਤਰ ਮਾਣਕ ਦਾਸ ਵਾਸੀ ਸੇਰੰਗ ਜ਼ਿਲ੍ਹਾ ਗੁਹਾਟੀ (ਆਸਾਮ) ਅਤੇ ਸੁਰੇਸ਼ ਵਾਸੀ ਜ਼ਿਲ੍ਹਾ ਗੌਾਡਾ ਯੂ.ਪੀ. ਅਤੇ ਵਿਨੋਦ ਕੁਮਾਰ ਵਾਸੀ ਨੇਪਾਲ ਪੈਲੇਸ ਵਿਚ ਸਾਫ਼-ਸਫ਼ਾਈ ਦਾ ਕੰਮ ਕਰਦੇ ਸਨ | ਉਨ੍ਹਾਂ ਦੱਸਿਆ ਕਿ ਸਨਿਚਰਵਾਰ ਦੀ ਸਵੇਰੇ 10 ਵਜੇ ਉਸ ਨੂੰ ਪ੍ਰੀਤਮ ਗਾਰਡਨ ਪੈਲੇਸ ਦੇ ਮੈਨੇਜਰ ਨੇ ਦੱਸਿਆ ਕਿ ਉਸ ਦੇ ਬੇਟੇ ਸਮੇਤ ਵਿੱਕੀ, ਸੁਰੇਸ਼ ਅਤੇ ਲਵ ਦੀ ਕਮਰੇ 'ਚ ਬਲ ਰਹੀ ਕੱਚੇ ਕੋਲੇ ਦੀ ਅੰਗੀਠੀ ਦੇ ਜ਼ਹਿਰੀਲੇ ਧੂੰਏਾ ਦੀ ਗੈਸ ਕਾਰਨ ਦਮ ਘੁਟਣ ਨਾਲ ਮੌਤ ਹੋ ਗਈ ਅਤੇ ਵਿਨੋਦ ਨੇਪਾਲੀ ਦੀ ਹਾਲਤ ਗੰਭੀਰ ਹੈ ਅਤੇ ਉਸ ਨੂੰ ਇਕ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ | ਐੱਸ.ਡੀ.ਐੱਮ. ਸੁਰਿੰਦਰ ਸਿੰਘ ਅਤੇ ਐੱਸ.ਪੀ.ਡੀ. ਤਿਲਕ ਰਾਜ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਇਹੀ ਪਤਾ ਲੱਗਦਾ ਹੈ ਕਿ ਕਮਰੇ ਅੰਦਰ ਸੌਾਦੇ ਸਮੇਂ ਬਾਲੀ ਕੱਚੇ ਕੋਲਿਆਂ ਦੀ ਅੰਗੀਠੀ ਦੇ ਧੂੰਏਾ ਦੀ ਜ਼ਹਿਰੀਲੀ ਗੈਸ ਕਾਰਨ ਹੀ ਉਕਤ ਚਾਰੇ ਨੌਜਵਾਨਾਂ ਦੀ ਮੌਤ ਹੋਈ ਹੈ | ਇਸ ਤੋਂ ਇਲਾਵਾ ਵਿਨੋਦ ਨੇਪਾਲੀ ਦੇ ਹੋਸ਼ ਵਿਚ ਆਉਣ ਤੋਂ ਬਾਅਦ ਹੀ ਪੂਰੀ ਜਾਣਕਾਰੀ ਮਿਲੇਗੀ |

ਪਾਕਿ ਅਦਾਲਤ ਵਲੋਂ ਸਰਬਜੀਤ ਹੱਤਿਆ ਮਾਮਲੇ ਦੇ 2 ਮੁੱਖ ਮੁਲਜ਼ਮ ਬਰੀ

ਲਾਹੌਰ, 15 ਦਸੰਬਰ (ਪੀ. ਟੀ. ਆਈ.)-2013 'ਚ ਪਾਕਿਸਤਾਨ ਦੀ ਕੋਟ ਲੱਖਪਤ ਜੇਲ੍ਹ 'ਚ ਮਾਰੇ ਗਏ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਪਾਕਿਸਤਾਨ ਦੀ ਇਕ ਅਦਾਲਤ ਨੇ ਦੋ ਮੁੱਖ ਮੁਲਜ਼ਮਾਂ ਨੂੰ ਉਨ੍ਹਾਂ ਿਖ਼ਲਾਫ਼ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦਿਆਂ ਬਰੀ ਕਰ ਦਿੱਤਾ | ਲਾਹੌਰ ਦੀ ਸੈਸ਼ਨ ਅਦਾਲਤ ਨੇ ਪੰਜ ਸਾਲ ਤੋਂ ਜ਼ਿਆਦਾ ਸਮੇਂ ਤੋਂ ਵਿਚਾਰ ਅਧੀਨ ਪਏ ਇਸ ਕੇਸ 'ਚ ਆਪਣਾ ਫ਼ੈਸਲਾ ਸੁਣਾਇਆ | ਅਦਾਲਤ ਦੇ ਇਕ ਅਧਿਕਾਰੀ ਅਨੁਸਾਰ ਲਾਹੌਰ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੁਹੰਮਦ ਮੋਇਨ ਖ਼ੋਖਰ ਨੇ ਸਾਰੇ ਗਵਾਹਾਂ ਦੇ ਮੁਕਰਨ ਤੋਂ ਬਾਅਦ ਮੁੱਖ ਮੁਲਜ਼ਮਾਂ ਆਮਿਰ ਤੰਬਾ ਅਤੇ ਮੁਦੱਸਰ ਨੂੰ ਬਰੀ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਮੁਲਜ਼ਮਾਂ ਿਖ਼ਲਾਫ਼ ਕਿਸੇ ਇਕ ਗਵਾਹ ਨੇ ਵੀ ਗਵਾਹੀ ਨਹੀਂ  ਦਿੱਤੀ | ਉਨ੍ਹਾਂ ਿਖ਼ਲਾਫ਼ ਸਬੂਤਾਂ ਦੀ ਘਾਟ ਦੇ ਚਲਦਿਆਂ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ | ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਦੋਵਾਂ ਮੁਲਜ਼ਮਾਂ ਦੀ ਕੋਟ ਲੱਖਪਤ ਜੇਲ੍ਹ ਤੋਂ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਪੇਸ਼ੀ ਕੀਤੀ ਗਈ | ਦੱਸਣਯੋਗ ਹੈ ਕਿ ਮੌਤ ਦੀ ਸਜ਼ਾ ਦਾ ਸਾਹਮਣਾ ਕਰਨ ਵਾਲੇ ਦੋ ਪਾਕਿ ਨਾਗਰਿਕਾਂ ਆਮਿਰ ਤੇ ਮੁਦੱਸਰ ਨੇ 2013 'ਚ ਲਾਹੌਰ ਦੀ ਕੋਟ ਲੱਖਪਤ ਜੇਲ੍ਹ 'ਚ ਸਰਬਜੀਤ ਸਿੰਘ 'ਤੇ ਹਮਲਾ ਕਰ ਦਿੱਤਾ ਸੀ, ਜਿਸ ਕਰਕੇ ਉਸ ਦੀ ਮੌਤ ਹੋ ਗਈ ਸੀ | ਪਿਛਲੀਆਂ ਸੁਣਵਾਈਆਂ ਦੌਰਾਨ ਜੱਜ ਨੇ ਗਵਾਹਾਂ ਨੂੰ ਬਿਆਨ ਦਰਜ ਕਰਵਾਉਣ ਲਈ ਅਦਾਲਤ 'ਚ ਨਾ ਪੇਸ਼ ਕਰਨ ਕਰਕੇ ਸਰਕਾਰੀ ਵਕੀਲ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ | ਇਕ ਗਵਾਹ ਨੇ ਪਿਛਲੀ ਸੁਣਵਾਈ ਦੌਰਾਨ ਅਦਾਲਤ 'ਚ ਦੱਸਿਆ ਸੀ ਕਿ ਸਰਬਜੀਤ ਸਿੰਘ ਨੂੰ ਨਾਜ਼ੁਕ ਹਾਲਤ 'ਚ ਹਸਪਤਾਲ 'ਚ ਲਿਆਂਦਾ ਗਿਆ ਸੀ | ਅਧਿਕਾਰੀ ਨੇ ਗਵਾਹ ਦੇ ਹਵਾਲੇ ਨਾਲ ਦੱਸਿਆ ਕਿ ਮੈਂ ਸਰਬਜੀਤ ਦਾ ਬਿਆਨ ਰਿਕਾਰਡ ਕਰਨਾ ਚਾਹੁੰਦਾ ਸੀ ਪਰ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਦੱਸਦਿਆਂ ਮੈਨੂੰ ਰੋਕ ਦਿੱਤਾ ਸੀ | ਆਪਣਾ ਬਿਆਨ ਦਰਜ ਕਰਵਾਉਣ ਤੋਂ ਪਹਿਲਾਂ ਹੀ ਸਰਬਜੀਤ ਦੀ ਮੌਤ ਹੋ ਗਈ ਸੀ | ਸੈਸ਼ਨ ਅਦਾਲਤ 'ਚ ਮੁਕੱਦਮੇ ਦੀ ਸ਼ੁਰੂਆਤ ਤੋਂ ਪਹਿਲਾਂ ਲਾਹੌਰ ਹਾਈਕੋਰਟ ਦੇ ਜਸਟਿਸ ਮਜ਼ਹਰ ਅਲੀ ਅਕਬਰ ਨਕਵੀ ਦੇ ਇਕ ਮੈਂਬਰੀ ਨਿਆਇਕ ਕਮਿਸ਼ਨ ਵਲੋਂ ਸਰਬਜੀਤ ਸਿੰਘ ਹੱਤਿਆ ਮਾਮਲੇ ਦੀ ਜਾਂਚ ਦੀ ਸ਼ੁਰੂਆਤ ਕੀਤੀ ਸੀ | ਨਕਵੀ ਨੇ ਇਸ ਕੇਸ 'ਚ 40 ਗਵਾਹਾਂ ਦੇ ਬਿਆਨ ਦਰਜ ਕੀਤੇ ਸੀ ਅਤੇ ਆਪਣੀ ਰਿਪੋਰਟ ਸਰਕਾਰ ਨੂੰ ਸੌਾਪੀ ਸੀ, ਜੋ ਅਜੇ ਵੀ ਜਨਤਕ ਕੀਤੇ ਜਾਣ ਵਾਲੀ ਹੈ | ਉਕਤ ਇਕ ਮੈਂਬਰੀ ਕਮਿਸ਼ਨ ਨੇ ਵਿਦੇਸ਼ ਮੰਤਰਾਲੇ ਜ਼ਰੀਏ ਸਰਬਜੀਤ ਸਿੰਘ ਦੇ ਰਿਸ਼ਤੇਦਾਰਾਂ ਨੂੰ ਵੀ ਨੋਟਿਸ ਜਾਰੀ ਕੀਤੇ ਸਨ ਕਿ ਉਹ ਆਪਣੇ ਬਿਆਨ ਦਰਜ ਕਰਵਾਉਣ ਅਤੇ ਸਰਬਜੀਤ ਦੀ ਮੌਤ ਨਾਲ ਸਬੰਧਿਤ ਕੋਈ ਸਬੂਤ ਪੇਸ਼ ਕਰਨ | ਹਾਲਾਂਕਿ ਸਰਬਜੀਤ ਸਿੰਘ ਦੇ ਪਰਿਵਾਰ ਨੇ ਆਪਣੇ ਬਿਆਨ ਦਰਜ ਨਹੀਂ ਕਰਵਾਏ ਸਨ | ਉਕਤ ਦੋਵਾਂ ਮੁਲਜ਼ਮਾਂ ਨੇ ਕਮਿਸ਼ਨ ਕੋਲ ਦਰਜ ਕਰਵਾਏ ਗਏ ਆਪਣੇ ਬਿਆਨ 'ਚ ਅਪਰਾਧ ਕਰਨ ਦੀ ਗੱਲ ਕਬੂਲ ਕਰਦਿਆਂ ਕਿਹਾ ਸੀ ਕਿ ਲਾਹੌਰ ਅਤੇ ਫ਼ੈਸਲਾਬਾਦ 'ਚ ਹੋਏ ਬੰਬ ਧਮਾਕਿਆਂ 'ਚ ਮਾਰੇ ਗਏ ਲੋਕਾਂ ਦਾ ਬਦਲਾ ਲੈਣ ਲਈ ਅਸੀਂ ਸਰਬਜੀਤ ਸਿੰਘ ਨੂੰ ਮਾਰਿਆ ਸੀ | ਦੱਸਣਯੋਗ ਹੈ ਕਿ 1990 'ਚ ਪਾਕਿਸਤਾਨ ਦੇ ਪੰਜਾਬ ਪ੍ਰਾਂਤ 'ਚ ਹੋਏ ਬੰਬ ਧਮਾਕਿਆਂ 'ਚ ਸਰਬਜੀਤ ਦੀ ਕਥਿਤ ਸ਼ਮੂਲੀਅਤ ਲਈ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾਈ ਗਈ ਸੀ |

ਪਾਕਿ ਹਾਈ ਕਮਿਸ਼ਨ 'ਚੋਂ ਗੁੰਮ ਹੋਏ 23 ਭਾਰਤੀ ਪਾਸਪੋਰਟ

ਪਾਕਿ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਵੀਜ਼ਾ ਲਗਾਉਣ ਲਈ ਜਮ੍ਹਾਂ ਕਰਵਾਏ ਸਨ ਪਾਸਪੋਰਟ
ਅੰਮਿ੍ਤਸਰ, 15 ਦਸੰਬਰ (ਸੁਰਿੰਦਰ ਕੋਛੜ)-ਲਗਪਗ 25 ਦਿਨ ਪਹਿਲਾਂ ਦਿੱਲੀ ਸਥਿਤ ਪਾਕਿਸਤਾਨ ਹਾਈ ਕਮਿਸ਼ਨ 'ਚ ਵੀਜ਼ਾ ਲਗਾਉਣ ਲਈ ਜਮ੍ਹਾਂ ਕਰਵਾਏ ਗਏ ਭਾਰਤੀ ਪਾਸਪੋਰਟਾਂ ਦੇ ਗੁੰਮ ਹੋਣ ਦੇ ਮਾਮਲੇ 'ਚ ਹਾਈ ਕਮਿਸ਼ਨ ਦੇ ਅਧਿਕਾਰੀਆਂ ਪ੍ਰਤੀ ਬੇਭਰੋਸਗੀ ਜਤਾਈ ਜਾ ਰਹੀ ਹੈ | ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਗੁਰਧਾਮਾਂ 'ਤੇ ਜਾਣ ਦੇ ਚਾਹਵਾਨ ਦਿੱਲੀ ਤੇ ਹਰਿਆਣਾ ਦੇ 23 ਲੋਕਾਂ ਦੁਆਰਾ ਜਥੇ ਦੇ ਆਗੂ ਦਿੱਲੀ ਨਿਵਾਸੀ ਸ: ਹਰਭਜਨ ਸਿੰਘ ਸੇਠੀ ਉਰਫ਼ ਡੇਰੂ ਦੀ ਮਾਰਫ਼ਤ ਆਪਣੇ ਪਾਸਪੋਰਟ ਵੀਜ਼ਾ ਲਗਵਾਉਣ ਲਈ ਪਾਕਿ ਹਾਈ ਕਮਿਸ਼ਨ 'ਚ ਦਿੱਤੇ ਸਨ | ਜਿਨ੍ਹਾਂ ਨੂੰ ਜਮ੍ਹਾਂ ਕਰਨ ਦੀ ਹਾਈ ਕਮਿਸ਼ਨ ਵਲੋਂ ਬਕਾਇਦਾ ਰਸੀਦ ਵੀ ਦਿੱਤੀ ਗਈ | ਜਥੇ ਨੇ 21 ਨਵੰਬਰ ਤੋਂ 30 ਨਵੰਬਰ ਤੱਕ ਪਾਕਿਸਤਾਨ ਸਥਿਤ ਗੁਰਧਾਮਾਂ ਦੀ ਯਾਤਰਾ 'ਤੇ ਜਾਣਾ ਸੀ ਪਰ ਜਦੋਂ ਜਥੇ ਦੇ ਦਿੱਲੀ ਤੋਂ ਰਵਾਨਾ ਹੋਣ ਦੇ ਦਿਨ ਤੱਕ ਉਨ੍ਹਾਂ ਨੂੰ ਪਾਸਪੋਰਟ ਨਾ ਮਿਲੇ ਤਾਂ ਇਸ ਬਾਰੇ ਪਾਕਿਸਤਾਨ ਹਾਈ ਕਮਿਸ਼ਨ ਤੋਂ ਪੁੱਛਣ 'ਤੇ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਪਾਸਪੋਰਟ ਗੁੰਮ ਹੋ ਗਏ ਹਨ | ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਸਿੱਖ ਯਾਤਰੂ ਜਥੇ 'ਚ ਪਾਕਿਸਤਾਨ ਜਾਣ ਦੇ ਚਾਹਵਾਨ ਜਿਨ੍ਹਾਂ ਲੋਕਾਂ ਦੁਆਰਾ ਆਪਣੇ ਪਾਸਪੋਰਟ ਜਮ੍ਹਾਂ ਕਰਵਾਏ ਗਏ ਸਨ, ਉਨ੍ਹਾਂ 'ਚੋਂ ਸ੍ਰੀਮਤੀ ਰਿੰਕਲ ਭਾਟੀਆ, ਬਬਲੀ, ਪ੍ਰੀਤੀ ਸਮੇਤ ਜ਼ਿਆਦਾਤਰ ਬੀਬੀਆਂ ਹਿੰਦੂ ਪਰਿਵਾਰਾਂ ਨਾਲ ਸੰਬੰਧਿਤ ਹਨ ਅਤੇ ਫ਼ਰੀਦਾਬਾਦ ਅਤੇ ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ ਦੀਆਂ ਰਹਿਣ ਵਾਲੀਆਂ ਹਨ | 'ਅਜੀਤ' ਵਲੋਂ ਦਿੱਲੀ ਦੇ ਹੀ ਸ: ਅਜਮੇਰ ਸਿੰਘ ਗੁਲਾਟੀ ਨਾਲ ਫ਼ੋਨ 'ਤੇ ਇਸ ਬਾਰੇ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਤਿੰਨ ਪਾਸਪੋਰਟ ਜਥੇ ਦੇ ਆਗੂ ਨੂੰ ਦਿੱਤੇ ਗਏ ਸਨ, ਜੋ ਹੁਣ ਲਾਪਤਾ ਦੱਸੇ ਜਾ ਰਹੇ ਹਨ | ਉਨ੍ਹਾਂ ਪਾਸੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਕਤ ਲਾਪਤਾ ਹੋਏ ਦੱਸੇ ਜਾ ਰਹੇ ਪਾਸਪੋਰਟਾਂ 'ਚੋਂ ਸਿਰਫ਼ ਇਕ ਦੇ ਹੀ ਗੁੰਮ ਹੋਣ ਦੀ ਪੁਲਿਸ ਕੋਲ ਰਿਪੋਰਟ ਲਿਖਵਾਈ ਗਈ ਹੈ, ਜਿਸ ਦੇ ਕਾਰਨ ਹੀ ਇਹ ਮਾਮਲਾ ਭਾਰਤੀ ਵਿਦੇਸ਼ ਮੰਤਰਾਲਾ ਦੇ ਧਿਆਨ 'ਚ ਆਇਆ | ਪਾਕਿਸਤਾਨ ਗੁਰਧਾਮਾਂ ਦੀ ਜਥਾ ਲੈ ਕੇ ਜਾਣ ਵਾਲੇ ਇਕ ਜਥਾ ਆਗੂ ਨੇ ਦੱਸਿਆ ਕਿ ਇਹ ਇਕ ਗੰਭੀਰ ਅਤੇ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ ਅਤੇ ਇਹ ਵੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਪਾਸਪੋਰਟ ਕਿਸੇ ਸੋਚੀ ਸਮਝੀ ਯੋਜਨਾ ਹੇਠ ਲਾਪਤਾ ਕੀਤੇ ਗਏ ਹਨ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚੋਂ ਬਹੁਤਿਆਂ ਪਾਸਪੋਰਟ 'ਤੇ ਅਜੇ ਤੱਕ ਕੋਈ ਵੀ ਵੀਜ਼ਾ ਨਹੀਂ ਲੱਗਿਆ ਹੈ ਅਤੇ ਅਜਿਹੇ ਪਾਸਪੋਰਟ ਨੂੰ ਗ਼ਲਤ ਇਰਾਦੇ ਨਾਲ ਵਰਤੋਂ 'ਚ ਲਿਆਂਦਾ ਜਾ ਸਕਦਾ ਹੈ |
ਨਵੇਂ ਪਾਸਪੋਰਟ ਜਾਰੀ ਕਰਨ ਦੇ ਨਿਰਦੇਸ਼

ਨਵੀਂ ਦਿੱਲੀ, 15 ਦਸੰਬਰ (ਪੀ. ਟੀ. ਆਈ.)-ਪਾਕਿਸਤਾਨ ਹਾਈ ਕਮਿਸ਼ਨ ਤੋਂ 23 ਭਾਰਤੀ ਸਿੱਖਾਂ ਦੇ ਪਾਸਪੋਰਟ ਗ਼ਾਇਬ ਹੋ ਜਾਣ ਦੇ ਮਾਮਲੇ 'ਚ ਦੁਰਵਰਤੋਂ ਦੇ ਡਰ ਕਾਰਨ ਭਾਰਤ ਸਰਕਾਰ ਉਕਤ ਪਾਸਪੋਰਟਾਂ ਨੂੰ ਰੱਦ ਕਰ ਕੇ ਨਵੇਂ ਜਾਰੀ ਕਰ ਸਕਦੀ ਹੈ | ਅਧਿਕਾਰਤ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਵਿਦੇਸ਼ ਮੰਤਰਾਲੇ ਨੇ ਆਪਣੇ ਸੰਬਧਿਤ ਵਿਭਾਗ ਨੂੰ 23 ਪਾਸਪੋਰਟ ਰੱਦ ਕਰ ਕੇ ਭਾਰਤੀ ਸਿੱਖਾਂ ਨੂੰ ਨਵੇਂ ਪਾਸਪੋਰਟ ਜਾਰੀ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ | ਪਾਕਿਸਤਾਨ ਹਾਈ ਕਮਿਸ਼ਨ 'ਚ ਪਾਸਪੋਰਟ ਗ਼ਾਇਬ ਹੋਣ ਨਾਲ ਭਾਰਤ ਸਰਕਾਰ ਦੀਆਂ ਚਿੰਤਾਵ ਵਧ ਗਈਆਂ ਹਨ ਕਿਉਂਕਿ ਉਕਤ ਪਾਸਪੋਰਟਾਂ ਨੂੰ ਗ਼ਲਤ ਢੰਗ ਨਾਲ ਵਰਤਿਆ ਜਾ ਸਕਦਾ ਹੈ | ਫ਼ਿਲਹਾਲ ਇਸ ਪ੍ਰਤੀ ਪਾਕਿਸਤਾਨ ਹਾਈ ਕਮਿਸ਼ਨ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ |

ਕਾਗ਼ਜ਼ੀ ਕਾਰਵਾਈ ਪੂਰੀ ਕਰਨ 'ਚ ਰੁੱਝੇ ਸਰਪੰਚ-ਪੰਚ ਦੀ ਚੋਣ ਲੜਨ ਦੇ ਚਾਹਵਾਨ

ਨੌਜਵਾਨਾਂ 'ਚ ਵੱਡਾ ਉਤਸ਼ਾਹ, ਔਰਤਾਂ ਦੀ ਬਜਾਏ ਮਰਦ ਹੀ ਅੱਗੇ
ਗੁਰਚੇਤ ਸਿੰਘ ਫੱਤੇਵਾਲੀਆ

ਮਾਨਸਾ, 15 ਦਸੰਬਰ-ਪੰਚਾਇਤੀ ਚੋਣਾਂ ਸਬੰਧੀ ਚੋਣ ਹਲਚਲ ਤੇਜ਼ ਹੋਣ ਲੱਗੀ ਹੈ ਅਤੇ ਸਰਪੰਚ ਅਤੇ ਪੰਚ ਦੀ ਚੋਣ ਲੜਨ ਦੇ ਚਾਹਵਾਨ ਕਾਗ਼ਜ਼ੀ ਕਾਰਵਾਈ ਪੂਰੀ ਕਰਨ 'ਚ ਰੁੱਝ ਗਏ ਹਨ | ਸਬੰਧਿਤ ਵਿਭਾਗਾਂ ਦੇ ਅਫ਼ਸਰਾਂ ਕੋਲ ਉਮੀਦਵਾਰ 'ਕੋਈ ਇਤਰਾਜ਼ ਨਹੀਂ' ਦੇ ਸਰਟੀਫ਼ਿਕੇਟ ਹਾਸਲ ਕਰਦੇ ਵੇਖੇ ਗਏ | ਇਸ ਵਾਰ ਪੰਚਾਇਤੀ ਚੋਣਾਂ 'ਚ ਔਰਤਾਂ ਲਈ 50 ਫ਼ੀਸਦੀ ਰਾਖਵਾਂਕਰਨ ਕੀਤਾ ਗਿਆ ਹੈ | ਇਸ ਦੇ ਬਾਵਜੂਦ ਔਰਤਾਂ ਦੀ ਬਜਾਏ ਮਰਦ ਹੀ ਅੱਗੇ ਨਜ਼ਰ ਆ ਰਹੇ ਹਨ | ਇਥੋਂ ਤੱਕ ਕਿ ਸਰਟੀਫ਼ਿਕੇਟ ਲੈਣ ਲਈ ਵੀ ਔਰਤਾਂ ਦੀ ਥਾਂ ਮਰਦ ਹੀ ਦਫ਼ਤਰਾਂ ਵਿਚ ਚੱਕਰ ਕੱਟਦੇ ਰਹੇ | ਕਈ ਥਾਵਾਂ 'ਤੇ ਅਫ਼ਸਰਾਂ ਨੇ ਸਬੰਧਿਤ ਔਰਤਾਂ ਨੂੰ ਲਿਆਉਣ ਲਈ ਕਿਹਾ, ਜਿਸ ਕਾਰਨ ਮਰਦਾਂ ਦੇ ਮੂੰਹ ਲਟਕਦੇ ਵੇਖੇ ਗਏ | ਇਸ ਵਾਰ ਦੀਆਂ ਚੋਣਾਂ ਵਿਚ ਨੌਜਵਾਨਾਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲਿਆ | ਜਾਣਕਾਰੀ ਅਨੁਸਾਰ ਨੌਜਵਾਨ ਪੰਚਾਇਤੀ ਚੋਣਾਂ 'ਚ ਹਿੱਸਾ ਲੈਣ ਲਈ ਕਾਫ਼ੀ ਦਿਲਚਸਪੀ ਲੈਂਦੇ ਵੇਖੇ ਗਏ | ਬੀ.ਡੀ.ਪੀ.ਓ. ਦਫ਼ਤਰ ਮਾਨਸਾ ਵਿਖੇ ਇਕ ਨੌਜਵਾਨ ਆਪਣੀ ਨਵ-ਵਿਆਹੁਤਾ ਪਤਨੀ ਨੂੰ ਚੋਣ ਲੜਾਉਣ ਲਈ ਕਾਗਜ਼ੀ ਕਾਰਵਾਈ ਕਰਦਾ ਵੇਖਿਆ ਗਿਆ | ਭਾਵੇਂ ਪੰਚਾਇਤੀ ਚੋਣਾਂ ਪਾਰਟੀ ਚੋਣ ਨਿਸ਼ਾਨ 'ਤੇ ਨਹੀਂ ਲੜੀਆਂ ਜਾ ਰਹੀਆਂ ਪਰ ਇਨ੍ਹਾਂ ਚੋਣਾਂ ਪ੍ਰਤੀ ਕਾਂਗਰਸ ਪਾਰਟੀ ਨਾਲ ਸਬੰਧਿਤ ਲੋਕਾਂ 'ਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜਦ ਕਿ ਸ਼ੋ੍ਰਮਣੀ ਅਕਾਲੀ ਦਲ ਅਣਮੰਨੇ ਮਨ ਨਾਲ ਇਸ ਚੋਣ ਪ੍ਰਕਿਰਿਆ 'ਚ ਭਾਗ ਲੈ ਰਿਹਾ ਹੈ | ਕਈ ਪਿੰਡਾਂ ਵਿਚ ਤਾਂ ਕਾਂਗਰਸੀਆਂ ਦੇ ਆਪਸ ਵਿਚ ਸਿੰਗ ਫਸਣ ਦੇ ਆਸਾਰ ਬਣ ਗਏ ਹਨ | ਸੀ.ਪੀ.ਆਈ., ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ, ਸੀ.ਪੀ.ਐਮ. ਆਦਿ ਵਲੋਂ ਸਰਗਰਮੀ ਵੇਖਣ ਨੂੰ ਮਿਲ ਰਹੀ ਹੈ, ਜਦ ਕਿ 'ਆਪ' ਦੀ ਪਾਟੋ-ਧਾੜ ਹੋਣ ਕਾਰਨ ਉਨ੍ਹਾਂ ਦੀ ਸਰਗਰਮੀ ਹਾਲੇ ਤੱਕ ਬਹੁਤੀ ਨਜ਼ਰ ਨਹੀਂ ਆ ਰਹੀ | ਕਈ ਪਿੰਡਾਂ ਵਿਚ ਸਰਬਸੰਮਤੀ ਦੇ ਮਤੇ ਵੀ ਪੈ ਰਹੇ ਹਨ ਪਰ ਆਪਸੀ ਰੰਜਿਸ਼ ਤੇ ਧੜੇਬੰਦੀ ਹੋਣ ਕਾਰਨ ਕਈ ਪਿੰਡਾਂ 'ਚ ਮਤੇ ਟੁੱਟਣ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਹਨ | ਭਾਵੇਂ ਹਾਲੇ ਤੱਕ ਇਨ੍ਹਾਂ ਚੋਣਾਂ ਸਬੰਧੀ ਨਸ਼ੇ ਨਾ ਵਰਤਾਉਣ ਦੀਆਂ ਰਿਪੋਰਟਾਂ ਹਨ ਪਰ ਨਸ਼ੇ ਰਹਿਤ ਚੋਣਾਂ ਕਰਵਾਉਣਾ ਸਰਕਾਰ ਲਈ ਵੱਡੀ ਚੁਣੌਤੀ ਹੋਵੇਗੀ |

ਸਰਕਾਰ ਨੇ 'ਕੈਗ' ਰਿਪੋਰਟ ਦੇ ਮਾਮਲੇ 'ਚ ਝੂਠ ਬੋਲਿਆ-ਕਾਂਗਰਸ

ਨਵੀਂ ਦਿੱਲੀ, 15 ਦਸੰਬਰ (ਉਪਮਾ ਡਾਗਾ ਪਾਰਥ)-ਰਾਫ਼ੇਲ ਸੌਦੇ 'ਤੇ ਸ਼ੁੱਕਰਵਾਰ ਨੂੰ ਆਏ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਤਿੱਖੀ ਹੋਈ ਸਿਆਸੀ ਜੰਗ ਅਜੇ ਵੀ ਜਾਰੀ ਹੈ | ਕਾਂਗਰਸ ਨੇ ਸਰਕਾਰ ਨੂੰ 'ਕੈਗ' ਰਿਪੋਰਟ ਲੋਕ ਲੇਖਾ ਕਮੇਟੀ (ਪੀ. ਏ. ਸੀ.) 'ਚ ਪੇਸ਼ ਨਾ ਕਰਨ ਦੇ ਮੁੱਦੇ 'ਤੇ ਹਮਲਾਵਰ ਹੁੰਦਿਆਂ ਕਿਹਾ ਕਿ ਸਰਕਾਰ ਨੇ 'ਕੈਗ' ਰਿਪੋਰਟ ਦੇ ਮਾਮਲੇ 'ਚ ਝੂਠ ਬੋਲਿਆ ਹੈ | ਪੀ. ਏ. ਸੀ. ਦੇ ਚੇਅਰਮੈਨ ਅਤੇ ਲੋਕ ਸਭਾ 'ਚ ਕਾਂਗਰਸ ਦੇ ਨੇਤਾ ਮਲਿਕ ਅਰਜੁਨ ਖੜਗੇ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਤੋਂ ਬਾਅਦ ਅੱਜ ਮੁੜ ਦੁਹਰਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਸੁਪਰੀਮ ਕੋਰਟ 'ਚ ਗਲਤ ਜਾਣਕਾਰੀ ਦਿੱਤੀ ਹੈ | ਖੜਗੇ ਨੇ ਕਿਹਾ ਕਿ ਉਹ ਪੀ. ਏ. ਸੀ. ਦੇ ਮੈਂਬਰਾਂ ਨਾਲ ਮਿਲ ਕੇ ਅਟਾਰਨੀ ਜਨਰਲ ਨੂੰ ਬੁਲਾਉਣਗੇ ਅਤੇ 'ਕੈਗ' ਮੁਖੀ ਤੋਂ ਵੀ ਇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਰਿਪੋਰਟ ਕਿਸ ਵੇਲੇ ਸਦਨ 'ਚ ਪੇਸ਼ ਕੀਤੀ ਗਈ | ਕਾਂਗਰਸ ਵਲੋਂ ਖੜਗੇ ਤੋਂ ਬਾਅਦ ਕਪਿਲ ਸਿੱਬਲ, ਜੋ ਪੇਸ਼ੇ ਤੋਂ ਸੀਨੀਅਰ ਵਕੀਲ ਹਨ, ਨੇ ਵੀ ਪ੍ਰੈੱਸ ਕਾਨਫ਼ਰੰਸ ਕਰ ਕੇ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਦੇ ਫ਼ੈਸਲੇ 'ਚ ਕਿਤੇ ਵੀ ਸਰਕਾਰ ਨੂੰ ਕਲੀਨ ਚਿੱਟ ਨਹੀਂ ਦਿੱਤੀ ਗਈ, ਜਿਸ ਦਾ ਸਰਕਾਰ ਦਾਅਵਾ ਕਰ ਰਹੀ ਹੈ | ਸਿੱਬਲ ਨੇ ਫ਼ੈਸਲੇ 'ਤੇ ਬੋਲਦਿਆਂ ਕਿਹਾ ਕਿ ਜਦ ਤਕਨੀਕੀ ਪਹਿਲੂਆਂ ਅਤੇ ਕੀਮਤ ਬਾਰੇ ਪੜਤਾਲ ਹੀ ਨਹੀਂ ਕੀਤੀ ਤਾਂ ਸਰਕਾਰ ਕਲੀਨ ਚਿੱਟ ਦਾ ਦਾਅਵਾ ਕਿਵੇਂ ਕਰ ਸਕਦੀ ਹੈ? ਸਿੱਬਲ ਨੇ ਕਾਂਗਰਸ ਦਾ ਰੁਖ਼ ਮੁੜ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਸੰਵੇਦਨਸ਼ੀਲ ਰੱਖਿਆ ਸੌਦੇ ਦੀ ਪੜਤਾਲ ਲਈ ਸੁਪਰੀਮ ਕੋਰਟ ਉਚਿਤ ਫੋਰਮ ਨਹੀਂ ਹੈ | ਇਸ ਲਈ ਹੀ ਕਾਂਗਰਸ ਕਦੇ ਵੀ ਇਸ ਮੁੱਦੇ ਨੂੰ ਲੈ ਕੇ ਸਰਬਉੱਚ ਅਦਾਲਤ ਕੋਲ ਨਹੀਂ ਗਈ |

ਅਗਸਤਾ ਵੈਸਟਲੈਂਡ ਮਾਮਲੇ 'ਚ ਮਿਸ਼ੇਲ ਦੀ ਹਿਰਾਸਤ 'ਚ 4 ਦਿਨ ਦਾ ਵਾਧਾ

ਨਵੀਂ ਦਿੱਲੀ, 15 ਦਸੰਬਰ (ਉਪਮਾ ਡਾਗਾ ਪਾਰਥ)-ਅਗਸਤਾ ਵੈਸਟਲੈਂਡ ਦੀ ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦੇ ਦੇ ਕਥਿਤ ਵਿਚੋਲੀਏ ਕ੍ਰਿਸਚਿਨ ਮਿਸ਼ੇਲ ਦਾ ਸੀ. ਬੀ. ਆਈ. ਰਿਮਾਂਡ ਹੋਰ 4 ਦਿਨਾਂ ਲਈ ਵਧਾ ਦਿੱਤਾ ਗਿਆ ਹੈ | ਦਿੱਲੀ ਦੀ ਪਟਿਆਲਾ ਹਾਊਸ ਅਦਾਲਤ 'ਚ ਹੋਈ ਸੁਣਵਾਈ ਦੌਰਾਨ ...

ਪੂਰੀ ਖ਼ਬਰ »

'84 ਸਿੱਖ ਕਤਲੇਆਮ ਮਾਮਲਾ : ਸੱਜਣ ਕੁਮਾਰ ਦੇ ਕੇਸ 'ਚ ਦਿੱਲੀ ਹਾਈਕੋਰਟ ਦਾ ਫ਼ੈਸਲਾ ਕੱਲ੍ਹ

ਨਵੀਂ ਦਿੱਲੀ, 15 ਦਸੰਬਰ (ਪੀ. ਟੀ. ਆਈ.)-ਦਿੱਲੀ ਹਾਈਕੋਰਟ 1984 ਸਿੱਖ ਕਤਲੇਆਮ ਮਾਮਲੇ 'ਚ ਹੇਠਲੀ ਅਦਾਲਤ ਵਲੋਂ ਸੁਣਾਏ ਗਏ ਫ਼ੈਸਲੇ, ਜਿਸ 'ਚ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ, ਨੂੰ ਚੁਣੌਤੀ ਦੇਣ ਵਾਲੀਆਂ ਅਰਜ਼ੀਆਂ 'ਤੇ ਸੋਮਵਾਰ ਨੂੰ ਆਪਣਾ ਫ਼ੈਸਲਾ ਸੁਣਾਏਗਾ | ਜਸਟਿਸ ...

ਪੂਰੀ ਖ਼ਬਰ »

ਪਿਤਾ ਵਲੋਂ ਗੋਲੀਆਂ ਮਾਰ ਕੇ ਬੇਟੀ ਦੀ ਹੱਤਿਆ

ਕੁਰੂਕਸ਼ੇਤਰ, 15 ਦਸੰਬਰ (ਜਸਬੀਰ ਸਿੰਘ ਦੁੱਗਲ)-ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਇਕ ਵਿਅਕਤੀ ਨੇ ਆਪਣੀ ਪੁੱਤਰੀ ਦੀ ਹੱਤਿਆ ਕਰ ਦਿੱਤੀ | ਦੋਸ਼ੀ ਪਿਤਾ ਨੇ ਬੇਟੀ 'ਤੇ 3 ਗੋਲੀਆਂ ਚਲਾਈਆਂ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਵਾਰਦਾਤ ਨੂੰ ਅੰਜਾਮ ਦੇਣ ...

ਪੂਰੀ ਖ਼ਬਰ »

ਸ਼ਾਹ ਦੀ ਨਾਰਾਜ਼ਗੀ ਜਨਰਲ ਸਕੱਤਰਾਂ 'ਤੇ

ਪੰਜ ਸੂਬਿਆਂ 'ਚ ਵਿਧਾਨ ਸਭਾਵਾਂ ਦੀਆਂ ਚੋਣਾਂ 'ਚ ਕਮਲ ਦੀਆਂ ਉਮੀਦਾਂ 'ਤੇ ਪਾਣੀ ਫ਼ਿਰਨ ਤੋਂ ਬਾਅਦ ਦਿੱਲੀ 'ਚ ਜਨਰਲ ਸਕੱਤਰਾਂ ਦੀ ਬੈਠਕ ਲੈਂਦੇ ਹੋਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਗੁੱਸੇ 'ਚ ਆ ਗਏ | ਉਨ੍ਹਾਂ ਇਨ੍ਹਾਂ ਚੋਣਾਂ 'ਚ ਹਾਰ ਦਾ ਆਪਣਾ ਸਾਰਾ ਗੁੱਸਾ ਕੈਲਾਸ਼ ...

ਪੂਰੀ ਖ਼ਬਰ »

ਕਿਵੇਂ ਕੱਟਿਆ ਜਯੋਤੀਰਾਦਿੱਤਿਆ ਦਾ ਪੱਤਾ

ਸਚਿਨ ਪਾਇਲਟ ਨੇ ਚਾਹੇ ਉਪ ਮੁੱਖ ਮੰਤਰੀ ਬਣ ਕੇ ਸਬਰ ਕਰ ਲਿਆ ਹੋਵੇ, ਪਰ ਮੱਧ ਪ੍ਰਦੇਸ਼ 'ਚ ਜਯੋਤੀਰਾਦਿੱਤਿਆ ਦੇ ਹੱਥ ਇਹ ਵੀ ਨਹੀਂ ਆਇਆ, ਕਿਉਂਕਿ ਕਮਲ ਨਾਥ ਨੇ ਪੂਰੀ ਤਰ੍ਹਾਂ ਮੈਦਾਨ ਸਾਫ਼ ਕਰ ਦਿੱਤਾ | ਸੂਤਰ ਦੱਸਦੇ ਹਨ ਕਿ ਇਨ੍ਹਾਂ ਚੋਣਾਂ 'ਚ ਇਕੱਲੇ ਮੱਧ ਪ੍ਰਦੇਸ਼ 'ਚ ...

ਪੂਰੀ ਖ਼ਬਰ »

ਨਾਇਡੂ ਤੋਂ ਕਿਉਂ ਨਾਰਾਜ਼ ਹੈ ਸੋਨੀਆ

ਚੰਦਰ ਬਾਬੂ ਨਾਇਡੂ ਯੂ.ਪੀ.ਏ. ਦਾ ਕਨਵੀਨਰ ਬਣਦੇ-ਬਣਦੇ ਰਹਿ ਗਏ | ਕਹਿੰਦੇ ਹਨ ਰਾਹੁਲ ਗਾਂਧੀ ਨੇ ਤਾਂ ਉਨ੍ਹਾਂ ਨਾਲ ਇਹ ਵਾਅਦਾ ਕਰ ਦਿੱਤਾ ਸੀ ਕਿ 10 ਦਸੰਬਰ ਨੂੰ ਵਿਰੋਧੀ ਪਾਰਟੀਆਂ ਦੀ ਬੈਠਕ 'ਚ ਇਸ ਗੱਲ ਦਾ ਐਲਾਨ ਹੋ ਜਾਵੇਗਾ, ਪਰ ਸੋਨੀਆ ਦੀ ਨਾਰਾਜ਼ਗੀ ਕਾਰਨ ਨਾਇਡੂ ...

ਪੂਰੀ ਖ਼ਬਰ »

ਸ਼ਿਵਰਾਜ 'ਤੇ ਮਿਹਰਬਾਨ ਸਵਰਾਜ

ਕਰੀਬ ਡੇਢ ਦਹਾਕੇ ਤੱਕ ਮੱਧ ਪ੍ਰਦੇਸ਼ ਦੀ ਸੱਤਾ 'ਤੇ ਸ਼ਾਸਨ ਕਰਨ ਤੋਂ ਬਾਅਦ ਸ਼ਿਵਰਾਜ ਸਿੰਘ ਚੌਹਾਨ ਨੂੰ ਭੁਪਾਲ ਸਥਿਤ ਆਪਣਾ ਸਰਕਾਰੀ ਨਿਵਾਸ ਨਵੇਂ ਮੁੱਖ ਮੰਤਰੀ ਕਮਲ ਨਾਥ ਲਈ ਛੱਡਣਾ ਪਿਆ | ਹੁਣ ਕੋਈ ਛੋਟਾ ਘਰ ਮਿਲਣ ਦੀ ਚਿੰਤਾ 'ਚ ਡੁੱਬੇ ਸ਼ਿਵਰਾਜ 'ਤੇ ਕੇਂਦਰੀ ...

ਪੂਰੀ ਖ਼ਬਰ »

ਸਰਕਾਰ ਦੇ ਨਿਸ਼ਾਨੇ 'ਤੇ ਹੁਣ ਨੌਕਰਸ਼ਾਹੀ

ਜਦੋਂ ਮੋਦੀ ਸਰਕਾਰ ਕੇਂਦਰ 'ਤੇ ਕਾਬਜ਼ ਹੋਈ ਤਾਂ ਨੌਕਰਸ਼ਾਹਾਂ ਨੂੰ ਮੌਜਾਂ ਲੱਗ ਗਈਆਂ | ਇਥੋਂ ਤੱਕ ਕਿ ਵੱਖ-ਵੱਖ ਮੰਤਰਾਲਿਆਂ 'ਚ ਵੀ ਵਿਭਾਗ ਦੇ ਸਕੱਤਰ ਮੰਤਰੀਆਂ ਨੂੰ ਅਣਡਿੱਠ ਕਰ ਕੇ ਸਿੱਧੀਆਂ ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਨੂੰ ਆਪਣੀਆਂ ਰਿਪੋਰਟਾਂ ਭੇਜਣ ...

ਪੂਰੀ ਖ਼ਬਰ »

ਮਿਰਚ ਮਸਾਲਾ

- ਤ੍ਰਿਦੀਬ ਰਮਨ
ਪਾਇਲਟ ਦੀ ਉਡਾਣ ਨੂੰ ਰਾਹੁਲ ਨੇ ਕਿਵੇਂ ਲਾਇਆ ਪਾਸੇ

ਤਿੰਨਾਂ ਸੂਬਿਆਂ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਚੁਣਨ 'ਤੇ ਉਨ੍ਹਾਂ 'ਤੇ ਆਮ ਸਹਿਮਤੀ ਬਣਾਉਣ ਲਈ ਕਾਂਗਰਸ ਹਾਈਕਮਾਨ ਨੂੰ ਪੂਰੀ ਜ਼ੋਰ-ਅਜਮਾਈ ਕਰਨੀ ਪਈ | ਸਭ ਤੋਂ ਜ਼ਿਆਦਾ ਮੁਸ਼ਕਿਲ ਰਾਜਸਥਾਨ 'ਚ ਸੀ, ਜਿਥੇ ਸਚਿਨ ਪਾਇਲਟ ਨੇ ਬਾਗੀ ਸੁਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX