ਤਾਜਾ ਖ਼ਬਰਾਂ


ਨਾਭਾ ਵਿਧਾਨ ਸਭਾ ਵਿੱਚ ਚਾਰ ਵਜੇ ਤੱਕ ਅਠਵੰਜਾ ਪ੍ਰਤੀਸ਼ਤ ਪੋਲਿੰਗ ਹੋਈ
. . .  1 day ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
. . .  1 day ago
ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਵੋਟ ਪਾਉਣ ਲਈ ਪੁੱਜੇ
ਮਹਿਲਾ ਵੋਟਰ ਨੂੰ ਆਕਰਸ਼ਤ ਕਰਨ ਲਈ ਬਣਾਇਆ ਗਿਆ ਪਿੰਕ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਚੋਣ ਮੁਲਾਜ਼ਮ
. . .  1 day ago
ਮਹਿਲਾ ਵੋਟਰ ਨੂੰ ਆਕਰਸ਼ਤ ਕਰਨ ਲਈ ਬਣਾਇਆ ਗਿਆ ਪਿੰਕ ਪੋਲਿੰਗ ਬੂਥ ਦੇ ਬਾਹਰ ਖੜ੍ਹੇ ਚੋਣ ਮੁਲਾਜ਼ਮ...
ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  1 day ago
ਲੁਧਿਆਣਾ 'ਚ ਹੋਈ 62.15 ਫ਼ੀਸਦੀ ਵੋਟਿੰਗ
. . .  1 day ago
ਬੱਚੀਵਿੰਡ-ਪਿੰਡ ਸਾਰੰਗੜਾ ਵਿਖੇ ਦੇਰ ਸ਼ਾਮ ਹੋਈ ਹਿੰਸਾ ਵਿਚ ਅਕਾਲੀ ਸਮਰਥਕ ਜ਼ਖਮੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਰਾਣੀਵਾਲਾ ਵਿਖੇ ਵੋਟਿੰਗ ਪਾਰਟੀ ਦੀ ਬੱਸ ਨੂੰ ਘੇਰਿਆ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਦੇਰ ਸ਼ਾਮ ਜਦੋਂ ਵੋਟਿੰਗ ਸਮਾਪਤ ਹੋਈ ਤਾਂ ਵੋਟਿੰਗ ਅਮਲਾ ਆਪਣੇ ਘਰਾਂ ਨੂੰ ਰਵਾਨਾ ਹੋ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਗੱਡੀ ਨੂੰ ਘੇਰੀ ਰੱਖਿਆ ਅਤੇ ਐੱਸ.ਐੱਚ.ਓ...
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ 65.65 ਫ਼ੀਸਦੀ ਵੋਟਾਂ ਪਈਆਂ-ਡਾ. ਪ੍ਰਸ਼ਾਂਤ ਕੁਮਾਰ ਗੋਇਲ
. . .  1 day ago
ਫ਼ਤਿਹਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ਅੱਜ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀਪੂਰਵਕ ਸੰਪੰਨ ਹੋਇਆ ਅਤੇ ਹਲਕੇ ਵਿਚ 65.65 ਫ਼ੀਸਦੀ ਵੋਟਾਂ ਪਈਆਂ। ਸਮੁੱਚੇ ਹਲਕੇ ਵਿਚ ...
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਵੋਟਾਂ ਦੌਰਾਨ ਹੋਇਆ 64.17 ਫ਼ੀਸਦੀ ਮਤਦਾਨ
. . .  1 day ago
ਤਰਨ ਤਾਰਨ, 19 ਮਈ (ਹਰਿੰਦਰ ਸਿੰਘ, ਲਾਲੀ ਕੈਰੋਂ, ਪਰਮਜੀਤ ਜੋਸ਼ੀ)-ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਲਗਭਗ 64.17 ਫ਼ੀਸਦੀ ਮਤਦਾਨ ਹੋਇਆ। ਜ਼ਿਲ੍ਹੇ ਵਿਚ ਛੋਟੀਆਂ ਮੋਟੀਆਂ ...
ਸਰਲੀ ਕਤਲ ਕਾਂਡ ਨਾਲ ਵੋਟਾਂ ਦਾ ਕੋਈ ਸੰਬੰਧ ਨਹੀਂ - ਐੱਸ ਐੱਸ ਪੀ ਤਰਨ ਤਾਰਨ
. . .  1 day ago
ਖਡੂਰ ਸਾਹਿਬ ,19 ਮਈ (ਮਾਨ ਸਿੰਘ)- ਐੱਸ. ਐੱਸ. ਪੀ. ਤਰਨ ਤਾਰਨ ਕੁਲਦੀਪ ਸਿੰਘ ਚਾਹਲ ਵੱਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਲੀ ਕਲਾਂ ਵਿਚ ਹੋਏ ...
ਫ਼ਰੀਦਕੋਟ 'ਚ ਸ਼ਾਂਤੀ ਪੂਰਵਕ 62.67 ਫ਼ੀਸਦੀ ਪੋਲਿੰਗ ਹੋਈ
. . .  1 day ago
ਫ਼ਰੀਦਕੋਟ, 19 ਮਈ - (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਲਈ ਅੱਜ ਸ਼ਾਂਤੀ ਪੂਰਵਕ ਵੋਟਾਂ ਪਈਆਂ। ਚੋਣ ਕਮਿਸ਼ਨ ਵੱਲੋਂ ਜਾਰੀ ਸੂਚਨਾ ਮੁਤਾਬਿਕ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ...
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ ਚ 72% ਵੋਟ ਪੋਲਿੰਗ ਹੋਈ
. . .  1 day ago
ਬੱਚੀਵਿੰਡ : ਛੋਟਿਆਂ ਪਿੰਡਾਂ ਦੇ ਮੁਕਾਬਲੇ ਵੱਡਿਆਂ ਪਿੰਡਾਂ ਵਿੱਚ ਪੋਲਿੰਗ ਰੇਟ ਘੱਟ
. . .  1 day ago
ਬੱਚੀਵਿੰਡ ਅਤੇ ਇਸ ਦੇ ਆਸ ਪਾਸ ਵਾਲੇ ਪਿੰਡਾਂ ਵਿੱਚ ਲਗਭਗ 65 % ਵੋਟਾਂ ਹੋਈਆਂ ਪੋਲ
. . .  1 day ago
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 70.68 ਪ੍ਰਤੀਸ਼ਤ ਵੋਟਿੰਗ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 70.68 ਪ੍ਰਤੀਸ਼ਤ ਵੋਟਿੰਗ ਹੋਈ ਹੈ, ਜਦਕਿ ਹਲਕਾ ਵਾਈਜ਼ ਲੰਬੀ ਵਿਧਾਨ ਸਭਾ ਹਲਕੇ ਵਿਚ 73.84 ਪ੍ਰਤੀਸ਼ਤ,...
ਬੱਚੀਵਿੰਡ - ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਦੋਹਾਂ ਰਵਾਇਤੀ ਪਾਰਟੀਆਂ ਤੋਂ ਬਿਨਾ ਕਿਸੇ ਹੋਰ ਪਾਰਟੀ ਦਾ ਨਹੀਂ ਲੱਗਾ ਪੋਲਿੰਗ ਬੂਥ
. . .  1 day ago
ਬਲਾਕ ਖਮਾਣੋਂ ਵਿਚ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਚੋਣਾਂ ਦਾ ਕੰਮ
. . .  1 day ago
ਬਾਘਾ ਪੁਰਾਣਾ 'ਚ 61. 49 ਫ਼ੀਸਦੀ ਹੋਈ ਵੋਟਿੰਗ
. . .  1 day ago
ਦਹਿਸ਼ਤ ਭਰੇ ਮਾਹੌਲ ਵਿਚ ਸੰਪੰਨ ਹੋਈਆਂ ਖਡੂਰ ਸਾਹਿਬ ਤੇ ਆਸ ਪਾਸ ਪਿੰਡਾਂ ਦੀਆਂ ਵੋਟਾਂ
. . .  1 day ago
ਜਲਾਲਾਬਾਦ ਹਲਕੇ ਵਿੱਚ ਹੋਈ ਲੱਗਭਗ 77 ਫੀਸਦੀ ਵੋਟਿੰਗ
. . .  1 day ago
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਵੋਟਾਂ ਭੁਗਤਾਉਣ ’ਚ ਰਿਹਾ ਮੋਹਰੀ
. . .  1 day ago
ਨੌਜਵਾਨਾਂ ਤੇ ਬਜ਼ੁਰਗਾਂ ਨੂੰ ਵੰਡੇ ਪ੍ਰਸੰਸਾ ਪੱਤਰ
. . .  1 day ago
ਬੰਗਾ ਹਲਕੇ 'ਚ 65.75 ਫ਼ੀਸਦੀ ਵੋਟਿੰਗ
. . .  1 day ago
ਖੇਮਕਰਨ ਹੱਲਕੇ' ਚ ਵੋਟਾਂ ਪਾਉਣ ਦਾ,ਅਮਨ ਅਮਾਨ ਨਾਲ ਸਮਾਪਤ ਹੋ ਗਿਆ,ਪੋਲਿੰਗ ਕਰੀਬ 61% ਰਹੀ
. . .  1 day ago
ਠੱਠੀ ਭਾਈ : ਬਾਘਾ ਪੁਰਾਣਾ ਦੇ ਪਿੰਡ ਬੰਬੀਹਾ ਭਾਈ ਵਿਖੇ 2064 ਚੋਂ 1430 ਵੋਟਾਂ ਪੋਲ ਹੋਈਆਂ
. . .  1 day ago
ਗੜ੍ਹਸ਼ੰਕਰ ਹਲਕੇ 'ਚ 63.09 ਫ਼ੀਸਦੀ ਪੋਲਿੰਗ
. . .  1 day ago
ਪਠਾਨਕੋਟ 'ਚ ਹੋਈ 75% ਵੋਟਿੰਗ
. . .  1 day ago
ਜਲੰਧਰ 'ਚ 7 ਵਜੇ ਤੱਕ 62.36 %ਵੋਟਿੰਗ
. . .  1 day ago
ਭੋਆ 'ਚ 71% ਵੋਟਿੰਗ
. . .  1 day ago
ਹਲਕਾ ਮਜੀਠਾ ਨਾਲ ਸਬੰਧਤ ਸਰਕਲ ਮੱਤੇਵਾਲ ਦੇ ਕਰੀਬ 32 ਪਿੰਡਾਂ ਦੇ 45 ਬੁਥਾ ਵਿੱਚ 61.40 ਫੀਸਦੀ ਵੋਟਾਂ ਹੋਈਆਂ ਪੋਲ
. . .  1 day ago
ਹਲਕਾ ਸ਼ੁਤਰਾਣਾ ਚ ਅਮਨ-ਅਮਾਨ ਨਾਲ ਨੇਪਰੇ ਚੜ੍ਹੀਲੋਕ ਸਭਾ ਚੋਣ, 66 ਫੀਸਦੀ ਪਈਆਂ ਵੋਟਾਂ
. . .  1 day ago
ਅਮਨ ਅਮਾਨ ਨਾਲ ਨੇਪਰੇ ਚੜ੍ਹੀ ਲੋਕ ਸਭਾ ਚੋਣ
. . .  1 day ago
ਸਬ-ਡਿਵੀਜ਼ਨ ਮਹਿਲ ਕਲਾਂ 'ਚ 68.87 ਫ਼ੀਸਦੀ ਪੋਲਿੰਗ
. . .  1 day ago
ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ 'ਚ 70% ਤੋਂ ਵੱਧ ਵੋਟ ਹੋਈ ਪੋਲ
. . .  1 day ago
ਪੋਲਿੰਗ ਸਟੇਸ਼ਨ ਅੰਦਰ ਵੀਡੀਓ ਵਾਇਰਲ ਸਬੰਧੀ ਕਾਰਵਾਈ ਦੀ ਸਿਫ਼ਾਰਿਸ਼
. . .  1 day ago
ਅਜਨਾਲਾ ਚ ਵੋਟਾਂ ਅਮਨ ਅਮਾਨ ਨਾਲ ਸੰਪੰਨ
. . .  1 day ago
ਸੁਲਤਾਨਪੁਰ ਲੋਧੀ 'ਚ 61 ਫ਼ੀਸਦੀ ਤੋਂ ਵੱਧ ਪੋਲਿੰਗ
. . .  1 day ago
ਮੁੱਲਾਂਪੁਰ ਵਿਖੇ ਅੰਗਹੀਣ ਨੂੰ ਰੋਕਣ 'ਤੇ ਚੋਣ ਕਮਿਸ਼ਨ ਨੂੰ ਕੀਤੀ ਗਈ ਸ਼ਿਕਾਇਤ
. . .  1 day ago
ਕੁਹਾੜਾ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਅਮਨ ਅਮਾਨ ਨਾਲ ਵੋਟਾਂ ਪੈਣ ਦਾ ਕੰਮ ਮੁਕੰਮਲ
. . .  1 day ago
ਕਤਾਰਾਂ ਲੱਗੀਆਂ ਹੋਣ ਕਾਰਨ ਸ੍ਰੀ ਚਮਕੌਰ ਸਾਹਿਬ ਦੇ ਕੋਈ ਬੂਥਾਂ 'ਤੇ 6 ਵਜੇ ਤੋਂ ਬਾਅਦ ਵੀ ਵੋਟਿੰਗ ਜਾਰੀ
. . .  1 day ago
ਰੂੰ ਫੈਕਟਰੀ 'ਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
. . .  1 day ago
ਬਾਘਾਪੁਰਾਣਾ ਦੇ ਪਿੰਡ ਜੀਤਾ ਸਿੰਘ ਵਾਲਾ 'ਚ ਸ਼ਾਮੀਂ 6 ਵਜੇ ਤੱਕ 73 ਫ਼ੀਸਦੀ ਮਤਦਾਨ
. . .  1 day ago
ਬੱਧਣੀਕਲਾਂ ਵਿਖੇ 6 ਵਜੇ ਤੱਕ 58.20 ਫ਼ੀਸਦੀ ਵੋਟਿੰਗ, ਕੁੱਲ 8011 ਵੋਟਰਾਂ 'ਚੋਂ 4663 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ
. . .  1 day ago
ਬਾਘਾਪੁਰਾਣਾ ਦੇ ਪਿੰਡ ਠੱਠੀ ਭਾਈ 'ਚ ਸ਼ਾਮੀਂ 6 ਵਜੇ ਤੱਕ 71 ਫ਼ੀਸਦੀ ਮਤਦਾਨ
. . .  1 day ago
ਜੰਡਿਆਲਾ ਗੁਰੂ 'ਚ ਵੋਟਿੰਗ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਿਆ, ਕੁੱਲ 57 ਫ਼ੀਸਦੀ ਮਤਦਾਨ
. . .  1 day ago
ਵਿਧਾਨ ਸਭਾ ਹਲਕਾ ਖੇਮਕਰਨ 'ਚ ਸ਼ਾਮੀਂ 6 ਵਜੇ ਤੱਕ 60 ਫ਼ੀਸਦੀ ਮਤਦਾਨ
. . .  1 day ago
ਡੇਰਾਬੱਸੀ 'ਚ ਸ਼ਾਮੀਂ 6 ਵਜੇ ਤੱਕ 64.7 ਫ਼ੀਸਦੀ ਵੋਟਿੰਗ
. . .  1 day ago
ਚੋਣ ਪੈਟਰੋਲਿੰਗ ਟੀਮ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਸਿੰਘ ਨੇ ਖ਼ੁਦ ਨੂੰ ਮਾਰੀ ਗੋਲੀ, ਮੌਕੇ 'ਤੇ ਹੀ ਮੌਤ
. . .  1 day ago
'ਆਪ' ਵਿਧਾਇਕ ਜੈ ਕਿਸ਼ਨ ਰੋੜੀ ਦੀਆਂ ਕਾਂਗਰਸ ਦੇ ਬੂਥ 'ਤੇ ਬੈਠਣ ਦੀਆਂ ਤਸਵੀਰਾਂ ਵਾਇਰਲ
. . .  1 day ago
ਹਲਕਾ ਅਟਾਰੀ ਦੇ ਪਿੰਡ ਖਹਿਰੇ 'ਚ ਸਭ ਤੋਂ ਵੱਧ ਰਿਕਾਰਡ, ਹੁਣ ਤੱਕ 83 ਫ਼ੀਸਦੀ ਵੋਟਿੰਗ ਹੋਈ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਪੋਹ ਸੰਮਤ 550

ਚੰਡੀਗੜ੍ਹ / ਸਾਹਿਬਜ਼ਾਦਾ ਅਜੀਤ ਸਿੰਘ ਨਗਰ

-ਪੰਜਾਬ ਯੂਨੀਵਰਸਿਟੀ ਸੈਨੇਟ ਮੀਟਿੰਗ- ਹੋਸਟਲਾਂ 'ਚ ਦੇਰ ਰਾਤ ਆਉਣ 'ਤੇ ਵਿਦਿਆਰਥਣਾਂ ਨੂੰ ਨਹੀਂ ਦੇਣਾ ਪਵੇਗਾ ਜੁਰਮਾਨਾ

ਚੰਡੀਗੜ੍ਹ, 15 ਦਸੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਚ ਹੋਸਟਲਾਂ ਵਿਚ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਹੁਣ ਦੇਰ ਰਾਤ ਆਉਣ 'ਤੇ ਜਾਂ ਹਾਜ਼ਰੀ ਨਾ ਲਗਾਉਣ 'ਤੇ ਕੋਈ ਜੁਰਮਾਨਾ ਨਹੀਂ ਦੇਣਾ ਪਵੇਗਾ | ਇੰਨਾ ਹੀ ਨਹੀਂ ਵਿਦਿਆਰਥਣਾਂ ਰਾਤ 11 ਵਜੇ ਤੋਂ ਬਾਅਦ ਵੀ ਹੋਸਟਲਾਂ ਤੋਂ ਬਾਹਰ ਜਾ ਸਕਣਗੀਆਂ | ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਅੱਜ ਹੋਈ ਮੀਟਿੰਗ ਵਿਚ ਹੋਸਟਲਾਂ ਨਾਲ ਸਬੰਧਤ ਲੜਕੀਆਂ 'ਤੇ ਲੱਗਣ ਵਾਲਾ ਜੁਰਮਾਨਾ ਖ਼ਤਮ ਕਰਨ ਦਾ ਫ਼ੈਸਲਾ ਲਿਆ ਗਿਆ | ਇਸ ਦੇ ਨਾਲ ਹੀ ਸੈਨੇਟ ਵਲੋਂ ਵਿਦਿਆਰਥਣਾਂ ਨੂੰ ਹੋਸਟਲਾਂ ਤੋਂ ਬਾਹਰ ਜਾਣ ਲਈ ਕਈ ਰਜਿਸਟਰਾਂ 'ਤੇ ਐਾਟਰੀ ਕਰਨ ਦੀ ਬਜਾਏ ਕੇਵਲ ਇਕ ਹੀ ਰਜਿਸਟਰ ਗੇਟ 'ਤੇ ਰੱਖਣ ਦਾ ਫ਼ੈਸਲਾ ਵੀ ਮੀਟਿੰਗ ਵਿਚ ਲਿਆ ਜਿਸ ਤਹਿਤ ਹੁਣ ਵਿਦਿਆਰਥਣਾਂ ਨੂੰ ਹੋਸਟਲਾਂ ਤੋਂ ਬਾਹਰ ਜਾਣ ਲਈ ਕੇਵਲ ਇਕ ਹੀ ਰਜਿਸਟਰ 'ਤੇ ਐਾਟਰੀ ਕਰਨੀ ਹੋਵੇਗੀ |
ਇਸ ਦੇ ਨਾਲ ਹੀ ਸੈਨੇਟ ਵਲੋਂ ਪੀ.ਯੂ. ਕੈਸ਼ ਕਮੇਟੀ ਵਿਚ ਵਿਦਿਆਰਥਣਾਂ ਦੀ ਪ੍ਰਤੀਨਿਧਤਾ ਬਾਰੇ ਰਜ਼ਾਮੰਦੀ ਦੇ ਦਿੱਤੀ ਗਈ ਹਾਲਾਂਕਿ ਇਸ ਲਈ ਨਿਯਮ ਨੂੰ ਦੇਖਣ ਲਈ ਅਤੇ ਹੋਸਟਲਾਂ ਨੂੰ 24 ਘੰਟੇ ਖੋਲ੍ਹਣ ਦੇ ਮੁੱਦੇ 'ਤੇ ਕਮੇਟੀ ਗਠਿਤ ਕੀਤੀ ਗਈ ਹੈ | ਇਸ ਕਮੇਟੀ ਵਿਚ ਪ੍ਰੋ: ਨਵਦੀਪ ਗੋਇਲ, ਡੀਨ ਵਿਦਿਆਰਥੀ ਭਲਾਈ ਪ੍ਰੋ: ਇਮੈਨੁਅਲ ਨਾਹਰ, ਵਿਦਿਆਰਥੀ ਕੌਾਸਲ ਦੇ ਚਾਰੇ ਮੈਂਬਰ, ਪ੍ਰੋ: ਪੈਮ ਰਾਜਪੂਤ, ਪ੍ਰੋ: ਜੀ.ਕੇ ਗੋਸਮਾਮੀ, ਪ੍ਰੋ: ਅਮੀਰ ਸੁਤਾਨਾ, ਮੁੱਖ ਸੁਰੱਖਿਆ ਅਧਿਕਾਰੀ ਪ੍ਰੋ: ਅਸ਼ਵਨੀ ਕੌਲ ਨੂੰ ਸ਼ਾਮਲ ਕੀਤਾ ਗਿਆ ਹੈ | ਦੱਸਣਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਵਿਚ ਲੜਕੀਆਂ ਦੇ ਹੋਸਟਲਾਂ ਨੂੰ 24 ਘੰਟੇ ਖੋਲ੍ਹਣ ਦੀ ਮੰਗ ਨੂੰ ਲੈ ਕੇ ਵਿਦਿਆਰਥੀ ਕੌਾਸਲ ਦੀ ਪ੍ਰਧਾਨ ਕਨੂਪਿ੍ਆ, ਸਟੂਡੈਂਟ ਫ਼ਾਰ ਸੋਸਾਇਟੀ (ਐਸ.ਐਫ.ਐਸ) ਵਲੋਂ ਪਿਛਲੇ 48 ਦਿਨਾਂ ਤੋਂ ਸੰਘਰਸ਼ ਜਾਰੀ ਹੈ | ਅੱਜ ਵੀ ਸੈਨੇਟ ਮੀਟਿੰਗ ਦੀ ਸ਼ੁਰੂਆਤ ਮੌਕੇ ਐਸ.ਐਫ.ਐਸ. ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ |
ਸੈਨੇਟ ਮੀਟਿੰਗ ਵਿਚ ਪਿਛਲੇ ਸਾਲ 11 ਅਪ੍ਰੈਲ ਨੂੰ ਫ਼ੀਸ ਵਾਧੇ ਨੂੰ ਲੈ ਕੇ ਹੋਈ ਹਿੰਸਾ ਦੌਰਾਨ ਕਰੀਬ 62 ਵਿਦਿਆਰਥੀਆਂ ਿਖ਼ਲਾਫ਼ ਦਰਜ ਮਾਮਲੇ ਵਾਪਸ ਲਏ ਜਾਣ ਦੇ ਮੁੱਦੇ 'ਤੇ ਵੀ ਚਰਚਾ ਕਰਦਿਆਂ, ਮਾਮਲੇ ਵਾਪਸ ਕਰਵਾਉਣ ਦੀ ਮੰਗ ਕੀਤੀ ਗਈ | ਸੈਨੇਟ ਮੀਟਿੰਗ ਅੱਜ 11 ਵਜੇ ਸ਼ੁਰੂ ਹੋਈ ਅਤੇ ਦੁਪਹਿਰ 2 ਵਜੇ ਤੱਕ ਕੇਵਲ ਲੜਕੀਆਂ ਦੇ ਹੋਸਟਲਾਂ ਦੇ 24 ਘੰਟੇ ਖੋਲ੍ਹਣ ਦੇ ਮੁੱਦੇ 'ਤੇ ਹੀ ਚਰਚਾ ਹੁੰਦੀ ਰਹੀ | ਇਸ ਦੌਰਾਨ ਤਿੱਖੀ ਬਹਿਸ ਵੀ ਹੋਈ | ਸੈਨੇਟ ਮੀਟਿੰਗ 'ਚ ਕੁਝ ਸੈਨੇਟਰਾਂ ਨੇ ਦੋਸ਼ ਲਗਾਇਆ ਕਿ ਇਕ ਖ਼ਾਸ ਵਿਚਾਰਧਾਰਾ ਤਹਿਤ ਲੜਕੀਆਂ ਦੇ ਹੋਸਟਲਾਂ ਨੂੰ 24 ਘੰਟੇ ਖੋਲ੍ਹਣ ਦੀ ਮੰਗ ਮੰਨੀ ਨਹੀਂ ਜਾ ਰਹੀ | ਸੈਨੇਟ ਮੈਂਬਰ ਪ੍ਰੋ. ਅਜੇ ਰੰਗਾ ਅਤੇ ਡੀ.ਪੀ.ਐਸ. ਰੰਧਾਵਾ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਕਿਸੇ ਵੀ ਵਿਚਾਰਧਾਰਾ ਦੇ ਤਹਿਤ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ | ਜ਼ਿਕਰਯੋਗ ਹੈ ਕਿ ਹੁਣ ਤੱਕ ਪੰਜਾਬ ਯੂਨੀਵਰਸਿਟੀ ਵਿਚ ਵਿਦਿਆਰਥਣਾਂ ਨੂੰ ਰਾਤ 11 ਵਜੇ ਤੋਂ ਬਾਅਦ ਹੋਸਟਲ ਦੇ ਬਾਹਰ ਜਾਣ ਤੇ ਅੰਦਰੋਂ ਬਾਹਰ ਆਉਣ 'ਤੇ ਪਾਬੰਦੀ ਸੀ ਅਤੇ ਵਿਦਿਆਰਥਣਾਂ ਤੋਂ 100 ਰੁਪਏ ਜੁਰਮਾਨਾ ਲਿਆ ਜਾਂਦਾ ਸੀ ਪਰ ਹੁਣ ਦੇਰੀ ਨਾਲ ਆਉਣ 'ਤੇ ਲਿਆ ਜਾਣ ਵਾਲਾ ਜੁਰਮਾਨਾ ਬੰਦ ਕਰ ਦਿੱਤਾ ਗਿਆ ਹੈ |

ਬਰਗਾੜੀ ਇਨਸਾਫ਼ ਮੋਰਚਾ ਆਪਹੁਦਰੇ ਢੰਗ ਨਾਲ ਸਮਾਪਤ ਕੀਤਾ - ਕੈਪਟਨ ਚੰਨਣ ਸਿੰਘ ਸਿੱਧੂ

ਚੰਡੀਗੜ੍ਹ, 15 ਦਸੰਬਰ (ਅਜਾਇਬ ਸਿੰਘ ਔਜਲਾ)- ਯੂਨਾਈਟਿਡ ਸਿੱਖ ਮੂਵਮੈਂਟ ਦੇ ਆਗੂਆਂ ਨੇ ਬਰਗਾੜੀ ਮੋਰਚੇ ਸਬੰਧੀ ਇਕ ਪੱਤਰਕਾਰ ਸੰਮੇਲਨ ਦੌਰਾਨ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ | ਕੈਪਟਨ ਚੰਨਣ ਸਿੰਘ ਸਿੱਧੂ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ...

ਪੂਰੀ ਖ਼ਬਰ »

ਪਤਨੀ ਦੀ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਪਤੀ ਨੂੰ 10 ਸਾਲ ਕੈਦ

ਚੰਡੀਗੜ੍ਹ, 15 ਦਸੰਬਰ (ਰਣਜੀਤ ਸਿੰਘ/ਜਾਗੋਵਾਲ)- ਆਪਣੀ ਪਤਨੀ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ਜ਼ਿਲ੍ਹਾ ਅਦਾਲਤ ਨੇ ਸੰਗਰੂਰ ਦੇ ਰਹਿਣ ਵਾਲੇ ਵਿਅਕਤੀ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਵਿਕਾਸ ਗਰਗ ਨਾਮ ਦੇ ਵਿਅਕਤੀ ਨੂੰ ਆਈ.ਪੀ.ਸੀ ਦੀ ਧਾਰਾ ...

ਪੂਰੀ ਖ਼ਬਰ »

ਆਂਗਨਵਾੜੀ ਯੂਨੀਅਨ ਵਲੋਂ ਵਿਧਾਇਕਾਂ ਦੀਆਂ ਤਨਖ਼ਾਹਾਂ ਵਧਾਉਣ ਸਬੰਧੀ ਭੇਜੀ ਗਈ ਪ੍ਰਪੋਜ਼ਲ ਦੀ ਜ਼ੋਰਦਾਰ ਨਿਖੇਧੀ

ਚੰਡੀਗੜ੍ਹ, 15 ਦਸੰਬਰ (ਅਜਾਇਬ ਸਿੰਘ ਔਜਲਾ) - ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਨੇ ਪੰਜਾਬ ਸਰਕਾਰ ਵਲੋਂ ਸੂਬੇ ਦੇ ਸਾਰੇ 117 ਵਿਧਾਇਕਾ ਦੀਆਂ ਤਨਖ਼ਾਹਾਂ 'ਚ ਢਾਈ ਗੁਣਾਂ ਵਾਧਾ ਕਰਨ ਦੀ ਭੇਜੀ ਗਈ ਪ੍ਰਪੋਜ਼ਲ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਅਜਿਹਾ ...

ਪੂਰੀ ਖ਼ਬਰ »

ਵਿਦਿਆਰਥੀਆਂ ਵਲੋਂ ਸੈਨੇਟ ਮੀਟਿੰਗ ਦੌਰਾਨ ਜ਼ੋਰਦਾਰ ਰੋਸ ਪ੍ਰਦਰਸ਼ਨ

ਸੈਨੇਟ ਮੀਟਿੰਗ ਦੀ ਸ਼ੁਰੂਆਤ ਮੌਕੇ ਵਿਦਿਆਰਥੀਆਂ ਵਲੋਂ ਲੜਕੀਆਂ ਦੇ ਹੋਸਟਲਾਂ ਨੂੰ 24 ਘੰਟੇ ਖੋਲ੍ਹਣ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਵਿਦਿਆਰਥੀਆਂ ਦੀ ਪੰਜਾਬ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਅਤੇ ਪੁਲਿਸ ਨਾਲ ...

ਪੂਰੀ ਖ਼ਬਰ »

ਕੈਬਨਿਟ ਮੰਤਰੀ ਨੂੰ ਮੰਗ ਪੱਤਰ ਦੇਣ ਉਪਰੰਤ ਧਰਨਾ ਸਮਾਪਤ

ਐੱਸ. ਏ. ਐੱਸ. ਨਗਰ, 15 ਦਸੰਬਰ (ਝਾਂਮਪੁਰ)- ਸਿੱਖ ਅਜਾਇਬ ਘਰ ਪਿੰਡ ਬਲੌਾਗੀ ਨੂੰ ਜਲਦ ਹੀ ਪੱਕੇ ਤੌਰ 'ਤੇ ਜ਼ਮੀਨ ਅਲਾਟ ਕੀਤੀ ਜਾਵੇਗੀ ਅਤੇ ਇਸ ਭਰੋਸੇ ਤੋਂ ਬਾਅਦ ਪਿਛਲੇ ਕਈ ਦਿਨਾਂ ਤੋਂ ਜਾਰੀ ਧਰਨਾ ਸਮਾਪਤ ਕਰ ਦਿੱਤਾ ਗਿਆ | ਸਿੱਖ ਅਜਾਇਬ ਘਰ ਦੇ ਪ੍ਰਬੰਧਕ ਪਰਵਿੰਦਰ ...

ਪੂਰੀ ਖ਼ਬਰ »

ਮੰਤਰੀਆਂ ਤੇ ਵਿਧਾਇਕਾਂ ਨੂੰ ਗੱਫੇ ਤੇ ਮੁਲਾਜ਼ਮਾਂ ਲਈ ਧੱਫੇ - ਮੁਲਾਜ਼ਮ ਆਗੂ

ਚੰਡੀਗੜ੍ਹ, 15 ਦਸੰਬਰ (ਅਜਾਇਬ ਸਿੰਘ ਔਜਲਾ)- ਅਕਸਰ ਹੀ ਸੁਣਿਆ ਜਾਂਦਾ ਹੈ ਕਿ ਜਿਸ ਦਾ ਢਿੱਡ ਭਰਿਆ ਹੋਵੇ ਉਸ ਨੂੰ ਹੋਰ ਦੇਣਾ ਠੀਕ ਨਹੀਂ ਹੈ ਤੇ ਜਿਸ ਨੂੰ ਅਸਲ ਜ਼ਰੂਰਤ ਹੁੰਦੀ ਹੈ ਉਸ ਨੂੰ ਦੇਣਾ ਬਣਦਾ ਹੈ ਪਰ ਕਾਂਗਰਸ ਸਰਕਾਰ ਨੇ 2 ਸਾਲ ਵਿਚ ਦੇਣਾ ਤਾਂ ਕੀ ਸੀ ...

ਪੂਰੀ ਖ਼ਬਰ »

ਬੇਸਟੈੱਕ ਸਕੂਏਅਰ ਮਾਲ ਵਿਖੇ ਕ੍ਰਿਸਮਸ ਕਾਰਨੀਵਾਲ ਸ਼ੁਰੂ

ਐੱਸ. ਏ. ਐੱਸ. ਨਗਰ, 15 ਦਸੰਬਰ (ਕੇ. ਐੱਸ. ਰਾਣਾ)- ਮੁਹਾਲੀ ਸਥਿਤ ਬੇਸਟੈੱਕ ਸਕੂਏਅਰ ਮਾਲ ਵਿਖੇ ਕਿ੍ਸਮਸ ਕਾਰਨੀਵਾਲ ਅੱਜ ਸ਼ੁਰੂ ਹੋ ਗਿਆ | ਕਾਰਨੀਵਾਲ ਦੀ ਸ਼ੁਰੂਆਤ ਬੱਚਿਆਂ ਨੂੰ ਕ੍ਰਿਸਮਸ ਟ੍ਰੀ ਸਜਾਉਣ ਤੇ ਫੁੱਲ ਮਾਲਾਵਾਂ ਬਣਾਉਣਾ ਦੀ ਸਿਖਲਾਈ ਦੇਣ ਲਈ ਵਰਕਸ਼ਾਪ ਲਗਾ ...

ਪੂਰੀ ਖ਼ਬਰ »

ਨਸ਼ੀਲੇ ਟੀਕਿਆਂ ਸਮੇਤ ਇਕ ਗਿ੍ਫ਼ਤਾਰ

ਚੰਡੀਗੜ੍ਹ, 15 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇਕ ਵਿਅਕਤੀ ਨੂੰ ਪਾਬੰਧੀਸ਼ੁਦਾ ਟੀਕਿਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਖੁੱਡਾ ਲਹੌਰਾ ਤੋਗਾ ਦੇ ਰਹਿਣ ਵਾਲੇ ...

ਪੂਰੀ ਖ਼ਬਰ »

ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ ਕਿਨਾਰੇ ਦਿਨ-ਦਿਹਾੜੇ ਗੱਡੀ ਦਾ ਸ਼ੀਸ਼ਾ ਭੰਨ ਕੇ ਲੁੱਟੇ 1.95 ਲੱਖ

ਲਾਲੜੂ, 15 ਦਸੰਬਰ (ਰਾਜਬੀਰ ਸਿੰਘ)- ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਲੈਹਲੀ ਚੌਕ ਵਿਖੇ ਅੱਜ ਦਿਨ-ਦਿਹਾੜੇ ਲੁਟੇਰੇ ਇਕ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿਚ ਰੱਖੀ ਗਈ 1 ਲੱਖ 95 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਗਏ | ਲੁੱਟੀ ਗਈ ਰਾਸ਼ੀ ਡੇਰਾਬੱਸੀ ਤੋਂ ...

ਪੂਰੀ ਖ਼ਬਰ »

ਇਸਾਈ ਭਾਈਚਾਰੇ ਵਲੋਂ ਪੰਚਾਇਤੀ ਚੋਣਾਂ ਨੂੰ ਮੁਲਤਵੀ ਕਰਨ ਲਈ ਧਰਨਾ

ਚੰਡੀਗੜ੍ਹ, 15 ਦਸੰਬਰ (ਅਜਾਇਬ ਸਿੰਘ ਔਜਲਾ)- ਕਿ੍ਸਚਨ ਨੈਸ਼ਨਲ ਫ਼ਰੰਟ ਵਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ | ਫ਼ਰੰਟ ਦੇ ਨੈਸ਼ਨਲ ਪ੍ਰਧਾਨ ਲਾਰੈਂਸ ਚੌਧਰੀ ਦੀ ਰਹਿਨੁਮਾਈ ਵਿਚ ਇਸਾਈ ਭਾਈਚਾਰੇ ਵਲੋਂ ਪੰਜਾਬ ਦੇ ...

ਪੂਰੀ ਖ਼ਬਰ »

ਜੇਲ੍ਹ ਵਿਚ ਫਿਰੌਤੀ ਰੈਕਟ ਜੇਲ੍ਹ ਮੰਤਰੀ ਰੰਧਾਵਾ ਦੀ ਮਿਲੀਭੁਗਤ ਨਾਲ ਹੋਇਆ- ਮਹੇਸ਼ਇੰਦਰ ਸਿੰਘ ਗਰੇਵਾਲ

ਚੰਡੀਗੜ੍ਹ, 15 ਦਸੰਬਰ (ਅਜੀਤ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਦਮਾਸ਼ਾਂ ਨਾਲ ਮਿਲ ਕੇ ਫਿਰੌਤੀਕਾਰਾਂ ਦੀ ਪੁਸ਼ਤਪਨਾਹੀ ਕਰਦਾ ਆ ਰਿਹਾ ਹੈ¢ ਜਦੋਂ ਪਟਿਆਲਾ ਜੇਲ੍ਹ ਵਿਚ ਅਜਿਹੇ ਗਰੋਹ ਦਾ ਪਰਦਾਫਾਸ਼ ਹੋਇਆ ...

ਪੂਰੀ ਖ਼ਬਰ »

ਡੇਰਾ ਮੁਖੀ ਿਖ਼ਲਾਫ਼ ਚੱਲ ਰਹੇ ਦੋ ਕਤਲਾਂ ਸਬੰਧੀ ਮਾਮਲੇ 'ਚ ਸੁਣਵਾਈ ਹੋਈ

ਪੰਚਕੂਲਾ, 15 ਦਸੰਬਰ (ਕਪਿਲ)- ਦੋ ਸਾਧਵੀਂਆਂ ਨਾਲ ਸਰੀਰਕ ਸੋਸ਼ਣ ਕਰਨ ਦੇ ਮਾਮਲੇ 'ਚ ਸਜ਼ਾ ਯਾਫਤਾ ਡੇਰਾ ਸਿਰਸਾ ਮੁਖੀ ਿਖ਼ਲਾਫ਼ ਚੱਲ ਰਹੇ ਡੇਰਾ ਪ੍ਰਬੰਧਕ ਰਣਜੀਤ ਸਿੰਘ ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ ਦੀ ਸੁਣਵਾਈ ਅੱਜ ਪੰਚਕੂਲਾ ਸਥਿਤ ਹਰਿਆਣਾ ਦੀ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਸਬ-ਡਵੀਜ਼ਨ ਡੇਰਾਬੱਸੀ ਦੇ ਪਿੰਡਾਂ 'ਚ ਸਰਗਰਮੀਆਂ ਤੇਜ਼

ਡੇਰਾਬੱਸੀ, 15 ਦਸੰਬਰ (ਗੁਰਮੀਤ ਸਿੰਘ)- ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਸਬ-ਡਵੀਜ਼ਨ ਡੇਰਾਬੱਸੀ ਦੇ 91 ਪਿੰਡਾਂ 'ਚ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਇਨ੍ਹਾਂ ਚੋਣਾਂ ਦੌਰਾਨ ਸਬ-ਡਵੀਜ਼ਨ ਦੇ 91 ਪਿੰਡਾਂ ਦੇ ਕੁੱਲ 86,288 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਕੇ ਸਰਪੰਚਾਂ ...

ਪੂਰੀ ਖ਼ਬਰ »

ਚੰਡੀਗੜ੍ਹ-ਨਾਂਦੇੜ ਉਡਾਨ ਪ੍ਰਧਾਨ ਮੰਤਰੀ ਵਲੋਂ ਸਿੱਖਾਂ ਨੂੰ ਨਵੇਂ ਸਾਲ ਦਾ ਤੋਹਫ਼ਾ : ਚੰਦੂਮਾਜਰਾ

ਐੱਸ. ਏ. ਐੱਸ. ਨਗਰ, 15 ਦਸੰਬਰ (ਕੇ. ਐੱਸ. ਰਾਣਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ-ਨਾਂਦੇੜ ਹਵਾਈ ਉਡਾਨ ਸ਼ੁਰੂ ਕਰਕੇ ਸਿੱਖਾਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ...

ਪੂਰੀ ਖ਼ਬਰ »

ਬਲੌ ਾਗੀ ਪੰਚਾਇਤ ਨੂੰ ਬਦਨਾਮ ਕੀਤਾ ਜਾ ਰਿਹੈ-ਪੰਚਾਇਤ ਮੈਂਬਰ

ਐੱਸ. ਏ. ਐੱਸ. ਨਗਰ, 15 ਦਸੰਬਰ (ਕੇ. ਐੱਸ. ਰਾਣਾ)- ਬਲੌਾਗੀ ਦੇ ਪੰਚਾਇਤ ਮੈਂਬਰਾਂ ਵਲੋਂ ਇਕ ਫਰਜ਼ੀ ਖ਼ਬਰ ਬਣਾ ਕੇ ਉਸ ਨੂੰ ਸੋਸ਼ਲ ਮੀਡੀਆ 'ਤੇ ਅੱਪਲੋਡ ਕਰਕੇ ਪੰਚਾਇਤ ਨੂੰ ਬਦਨਾਮ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ | ਇਸ ਸਬੰਧੀ ਮੁਹਾਲੀ ਵਿਖੇ ਸੱਦੇ ਗਏ ਪੱਤਰਕਾਰ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਲੋਂ 577.77 ਕਰੋੜ ਬਜਟ ਨੂੰ ਮਨਜ਼ੂਰੀ

ਚੰਡੀਗੜ੍ਹ, 15 ਦਸੰਬਰ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਲੋਂ ਸਾਲ 2018-19 ਲਈ ਕਰੀਬ 577.77 ਕਰੋੜ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਗਈ | ਪੰਜਾਬ ਯੂਨੀਵਰਸਿਟੀ ਬੋਰਡ ਆਫ਼ ਫਾਈਨਾਂਸ ਵਲੋਂ ਬਜਟ ਦੀ ਤਜਵੀਜ਼ ਬਣਾਈ ਗਈ ਸੀ ਜਿਸ ਨੂੰ ਅੱਜ ਸੈਨੇਟ ਵਿਚ ...

ਪੂਰੀ ਖ਼ਬਰ »

ਮਰਹੂਮ ਕੈਪਟਨ ਅਜਮੇਰ ਸਿੰਘ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

ਕੁਰਾਲੀ, 15 ਦਸੰਬਰ (ਹਰਪ੍ਰੀਤ ਸਿੰਘ)- ਰਾਸ਼ਟਪਤੀ ਐਵਾਰਡ ਨਾਲ ਸਨਮਾਨਿਤ ਮਰਹੂਮ ਕੈਪਟਨ ਅਜਮੇਰ ਸਿੰਘ ਨਮਿੱਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅੱਜ ਨੇੜਲੇ ਪਿੰਡ ਭਾਗੋਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਪੁੱਜੇ ...

ਪੂਰੀ ਖ਼ਬਰ »

ਡੀ.ਸੀ. ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ

ਚੰਡੀਗੜ੍ਹ•, 15 ਦਸੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 9 ਵਿਚ ਪੈਂਦੀ ਇਕ ਕੰਪਨੀ ਦੇ ਮਾਲਕ ਿਖ਼ਲਾਫ਼ ਪੁਲਿਸ ਨੇ ਡੀ.ਸੀ. ਦੇ ਹੁਕਮਾਂ ਦੀ ਪਾਲਨਾ ਨਾ ਕਰਨ ਦਾ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲਾ ਜ਼ੀਰਕਪੁਰ ਦੇ ਰਹਿਣ ਵਾਲੇ ਕਰਨ ਬਜਾਜ ...

ਪੂਰੀ ਖ਼ਬਰ »

ਓਜਸ ਹਸਪਤਾਲ ਖੇਤਰ ਦੇ ਇਕ ਪ੍ਰਮੁੱਖ ਹਸਪਤਾਲ ਦੇ ਤੌਰ 'ਤੇ ਉੱਭਰਿਆ

ਚੰਡੀਗੜ੍ਹ, 15 ਦਸੰਬਰ (ਅ.ਬ.)-ਇਕ ਸਾਲ ਦੇ ਇਕ ਛੋਟੇ ਸਮੇਂ ਵਿਚ, ਓਜਸ ਸੁਪਰ ਸਪੈਸ਼ਲਿਟੀ ਹਸਪਤਾਲ ਪੰਚਕੂਲਾ ਖੇਤਰ ਵਿਚ ਇਕ ਪ੍ਰਮੁੱਖ ਸੈਕੰਡਰੀ ਅਤੇ ਟਰਸ਼ਰੀ ਪੱਧਰ ਦੇ ਹੈਲਥ ਕੇਅਰ ਹਸਪਤਾਲ ਦੇ ਰੂਪ ਵਿਚ ਉਭਰਿਆ ਹੈ | ਇਕ ਬਹੁਤ ਹੀ ਮਹੱਤਵਪੂਰਨ ਥਾਂ 'ਤੇ ਸਥਿਤ ਹਸਪਤਾਲ ...

ਪੂਰੀ ਖ਼ਬਰ »

ਸੁਖਬੀਰ ਤੇ ਮਜੀਠੀਆ ਵਲੋਂ ਐਸ.ਓ.ਆਈ. ਦੀ ਕਮਾਨ ਪਰਮਿੰਦਰ ਸਿੰਘ ਬਰਾੜ ਨੂੰ ਸੌ ਾਪਣਾ ਸ਼ਲਾਘਾਯੋਗ-ਗਿੱਲ, ਮਿੱਤਲ

ਫ਼ਤਹਿਗੜ੍ਹ ਸਾਹਿਬ, 15 ਦਸੰਬਰ (ਭੂਸ਼ਨ ਸੂਦ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਯੂਥ ਅਕਾਲੀ ਦਲ ਦੇ ਸਰਪ੍ਰਸਤ ਬਿਕਰਮ ਸਿੰਘ ਮਜੀਠੀਆ ਵਲੋਂ ਨੌਜਵਾਨ ਆਗੂ ਅਤੇ ਪਾਰਟੀ ਨੂੰ ਸਮਰਪਿਤ ਪਰਮਿੰਦਰ ਸਿੰਘ ਬਰਾੜ ਨੂੰ ਸਟੂਡੈਂਟਸ ਆਰਗੇਨਾਈਜ਼ੇਸਨ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX