ਤਾਜਾ ਖ਼ਬਰਾਂ


ਸੰਘਣੀ ਧੁੰਦ ਕਾਰਨ ਵਾਪਰੇ ਹਾਦਸੇ ਵਿਚ 1 ਮੌਤ, 5 ਜ਼ਖਮੀ
. . .  21 minutes ago
ਮੋਗਾ, 17 ਜਨਵਰੀ - ਮੋਗਾ ਕੋਟਕਪੂਰਾ ਰੋਡ 'ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਇਕ ਮੌਤ ਹੋ ਗਈ ਹੈ ਤੇ 5 ਹੋਰ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ...
ਅੱਜ ਡੇਰਾ ਸਿਰਸਾ ਮੁਖੀ ਨੂੰ ਛਤਰਪਤੀ ਕਤਲ ਮਾਮਲੇ 'ਚ ਹੋਵੇਗੀ ਸਜ਼ਾ
. . .  30 minutes ago
ਜਲੰਧਰ, 17 ਜਨਵਰੀ - ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਮਾਮਲੇ 'ਚ ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਸਮੇਤ ਕ੍ਰਿਸ਼ਨ ਲਾਲ, ਨਿਰਮਲ ਸਿੰਘ ਤੇ ਕੁਲਦੀਪ ਸਿੰਘ ਨੂੰ ਸਜ਼ਾ ਸੁਣਾਈ ਜਾਵੇਗੀ। ਇਨ੍ਹਾਂ ਨੂੰ ਇਕੱਠੇ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ...
ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ
. . .  48 minutes ago
ਨਵੀਂ ਦਿੱਲੀ, 17 ਜਨਵਰੀ - ਪੈਟਰੋਲ ਤੇ ਡੀਜਲ ਦੀਆਂ ਕੀਮਤਾਂ 'ਚ ਅੱਜ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ। ਰਾਜਧਾਨੀ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 14 ਪੈਸੇ ਪ੍ਰਤੀ ਲੀਟਰ ਵਾਧਾ ਦਰਜ ਕੀਤਾ ਗਿਆ। ਇਸ ਨਾਲ ਪੈਟਰੋਲ ਦੀ ਕੀਮਤ 70.47 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਉੱਥੇ ਹੀ, ਰਾਜਧਾਨੀ...
ਅੱਜ ਦਾ ਵਿਚਾਰ
. . .  1 minute ago
ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਜਸਟਿਸ ਸੰਜੀਵ ਖੰਨਾ ਦੀ ਤਰੱਕੀ ਦੀ ਸਿਫ਼ਾਰਸ਼ ਤੋਂ ਬਾਰ ਕੌਂਸਲ ਨਾਰਾਜ਼
. . .  1 day ago
ਨਵੀਂ ਦਿੱਲੀ, 16 ਜਨਵਰੀ - ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਦੇ ਤਰੱਕੀ ਦੀ ਸਿਫ਼ਾਰਿਸ਼ 'ਤੇ ਬਾਰ ਕੌਂਸਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬਾਰ ਕੌਂਸਲ ਦੇ ਪ੍ਰਧਾਨ ਆਫ਼ ਇੰਡੀਆ...
ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  1 day ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  1 day ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਪੰਜਾਬ ਸਮੇਤ 12 ਸੂਬਿਆਂ 'ਚ ਸਥਾਪਿਤ ਹੋਣਗੀਆਂ ਨਵੀਆਂ ਯੂਨੀਵਰਸਿਟੀਆਂ
. . .  1 day ago
ਨਵੀਂ ਦਿੱਲੀ, 16 ਜਨਵਰੀ - ਕੇਂਦਰੀ ਕੈਬਨਿਟ ਵਲੋਂ ਅੱਜ ਬੁੱਧਵਾਰ ਨੂੰ 13 ਨਵੀਆਂ ਕੇਂਦਰੀ ਯੂਨੀਵਰਸਿਟੀਆਂ ਦੀ ਸਥਾਪਨਾ ਲਈ 3,600 ਕਰੋੜ ਰੁਪਏ ਖਰਚੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਵੀਆਂ ਯੂਨੀਵਰਸਿਟੀਆਂ 36 ਮਹੀਨਿਆਂ ਵਿਚ ਸਥਾਪਿਤ ਕੀਤੀਆਂ ਜਾਣਗੀਆਂ। ਪੰਜਾਬ...
ਨਵੇਂ ਸੀ.ਬੀ.ਆਈ. ਡਾਇਰੈਕਟਰ 'ਤੇ 24 ਜਨਵਰੀ ਹੋਵੇਗੀ ਬੈਠਕ
. . .  1 day ago
ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਲਈ ਸਿੱਖ ਸੰਗਤ ਨੇ ਚਲਾਇਆ ਲੰਗਰ
. . .  1 day ago
ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਮਿਲਿਆ 9 ਮਹੀਨਿਆਂ ਦਾ ਵਾਧਾ
. . .  1 day ago
ਕੁਲਬੀਰ ਜ਼ੀਰਾ ਕਾਂਗਰਸ ਪਾਰਟੀ ਤੋਂ ਮੁਅੱਤਲ
. . .  1 day ago
ਭੇਦਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼, ਜਾਂਚ 'ਚ ਜੁਟੀ ਪੁਲਿਸ
. . .  1 day ago
ਵੀਡੀਓ ਕਾਨਫਰੰਸਿੰਗ ਰਾਹੀਂ ਰਾਮ ਰਹੀਮ ਨੂੰ ਸੁਣਾਈ ਜਾਵੇਗੀ ਸਜ਼ਾ
. . .  1 day ago
ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ
. . .  1 day ago
ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ
. . .  1 day ago
'84 ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ 'ਤੇ ਟਾਈਟਲਰ ਨੇ ਦਿੱਤਾ ਇਹ ਬਿਆਨ
. . .  1 day ago
ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ਮੌਕੇ ਟਾਈਟਲਰ ਦੀ ਮੌਜੂਦਗੀ 'ਤੇ ਹਰਸਿਮਰਤ ਬਾਦਲ ਨੇ ਚੁੱਕੇ ਸਵਾਲ
. . .  1 day ago
ਸਵਾਈਨ ਫਲੂ ਕਾਰਨ 45 ਸਾਲਾ ਵਿਅਕਤੀ ਦੀ ਮੌਤ
. . .  1 day ago
ਸ਼ੀਲਾ ਦੀਕਸ਼ਤ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਪ੍ਰੋਗਰਾਮ 'ਚ ਨਜ਼ਰ ਆਏ ਜਗਦੀਸ਼ ਟਾਈਟਲਰ
. . .  1 day ago
ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਮੇਤ ਪੰਜ ਸੂਬਿਆਂ ਨੂੰ ਸੁਪਰੀਮ ਕੋਰਟ ਵਲੋਂ ਝਟਕਾ
. . .  1 day ago
ਕਰਤਾਰਪੁਰ ਸਾਹਿਬ ਲਾਂਘਾ ਬਣਾਉਣ 'ਚ ਦੇਰੀ ਕਾਂਗਰਸ ਸਰਕਾਰ ਦੀ ਨਾਕਾਮੀ- ਸਾਂਪਲਾ
. . .  1 day ago
ਆਪਣੇ ਅਸਤੀਫ਼ੇ 'ਚ ਮਾਸਟਰ ਬਲਦੇਵ ਨੇ ਕੇਜਰੀਵਾਲ ਨੂੰ ਲਿਖੀਆਂ ਇਹ ਗੱਲਾਂ
. . .  1 day ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਭਾਖੜਾ ਨਹਿਰ 'ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
. . .  1 day ago
ਫਿਲੌਰ ਸਥਿਤ ਪੰਜਾਬ ਐਂਡ ਸਿੰਧ ਬੈਂਕ 'ਚ ਚੋਰੀ ਦੀ ਨਾਕਾਮ ਕੋਸ਼ਿਸ਼
. . .  1 day ago
ਨਾਗੇਸ਼ਵਰ ਰਾਓ ਦੀ ਨਿਯੁਕਤੀ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਅਗਲੇ ਹਫ਼ਤੇ ਹੋਵੇਗੀ ਸੁਣਵਾਈ
. . .  1 day ago
ਕੀਨੀਆ ਦੀ ਰਾਜਧਾਨੀ ਨੈਰੋਬੀ 'ਚ ਧਮਾਕਾ, 15 ਲੋਕਾਂ ਦੀ ਮੌਤ
. . .  1 day ago
'ਆਪ' ਨੂੰ ਵੱਡਾ ਝਟਕਾ, ਵਿਧਾਇਕ ਮਾਸਟਰ ਬਲਦੇਵ ਨੇ ਪਾਰਟੀ ਤੋਂ ਦਿੱਤਾ ਅਸਤੀਫ਼ਾ
. . .  1 day ago
ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਚਲਾਏ ਜਾਣ ਕਾਰਨ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  1 day ago
ਵਿਆਹ ਦੀਆਂ ਤਿਆਰੀਆਂ ਵਿਚਾਲੇ ਘਰ 'ਚ ਲੱਗੀ ਅੱਗ, ਦੁਲਹਨ ਸਮੇਤ ਚਾਰ ਸਹੇਲੀਆਂ ਦੀ ਮੌਤ
. . .  about 1 hour ago
ਮੁਖ਼ਬਰੀ ਦੇ ਸ਼ੱਕ 'ਚ ਨਕਸਲੀਆਂ ਨੇ ਦੋ ਲੋਕਾਂ ਦੀ ਕੀਤੀ ਹੱਤਿਆ
. . .  about 1 hour ago
6 ਦਿਨਾਂ ਬਾਅਦ ਸਸਤਾ ਹੋਇਆ ਪੈਟਰੋਲ, ਡੀਜ਼ਲ ਦੀ ਕੀਮਤ 'ਚ ਵਾਧਾ
. . .  0 minutes ago
ਬਸਪਾ ਨੇਤਾ ਦਾ ਵਿਵਾਦਿਤ ਬਿਆਨ, ਕਿਹਾ- ਚੋਣਾਂ 'ਚ ਭਾਜਪਾ ਵਾਲਿਆਂ ਨੂੰ ਦੌੜਾ-ਦੌੜਾ ਕੇ ਮਾਰਾਂਗੇ
. . .  15 minutes ago
ਦੋ ਔਰਤਾਂ ਨੇ ਸਬਰੀਮਾਲਾ ਮੰਦਰ 'ਚ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼, ਪ੍ਰਦਰਸ਼ਨਕਾਰੀਆਂ ਨੇ ਰੋਕਿਆ
. . .  43 minutes ago
ਅੱਜ ਦਾ ਵਿਚਾਰ
. . .  about 1 hour ago
ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਤਕਨੀਕੀ ਅਦਾਰਿਆਂ 'ਚ 7ਵੇਂ ਤਨਖ਼ਾਹ ਕਮਿਸ਼ਨ 'ਚ ਵਾਧੇ ਨੂੰ ਮਨਜ਼ੂਰੀ
. . .  2 days ago
2019 ਦੇ ਸੈਸ਼ਨ ਤੋਂ ਸਾਰੇ ਵਿੱਦਿਅਕ ਅਦਾਰਿਆਂ 'ਚ ਲਾਗੂ ਹੋਵੇਗਾ 10 ਫ਼ੀਸਦੀ ਰਾਖਵਾਂਕਰਨ - ਪ੍ਰਕਾਸ਼ ਜਾਵੜੇਕਰ
. . .  2 days ago
ਕੀਨੀਆ ਦੇ ਨੈਰੋਬੀ 'ਚ ਧਮਾਕਾ
. . .  2 days ago
ਏ.ਟੀ.ਐਮ 'ਚੋਂ ਸੜੇ ਹੋਏ ਨਿਕਲੇ 2 ਹਜ਼ਾਰ ਦੇ ਤਿੰਨ ਨੋਟ
. . .  2 days ago
ਡੇਰਾ ਮੁਖੀ ਨੂੰ ਵੀਡੀਓ ਕਾਨਫਰੰਂਸਿੰਗ ਰਾਹੀ ਪੇਸ਼ ਕਰਨ ਦੀ ਅਰਜ਼ੀ ਮਨਜ਼ੂਰ
. . .  2 days ago
ਝਾਰਖੰਡ ਵੱਲੋਂ 10 ਫ਼ੀਸਦੀ ਰਾਖਵੇਂਕਰਨ ਨੂੰ ਮਨਜ਼ੂਰੀ
. . .  2 days ago
ਕਿਸ਼ਤੀ ਪਲਟਣ ਕਾਰਨ 6 ਮੌਤਾਂ
. . .  2 days ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 1 ਪੋਹ ਸੰਮਤ 550
ਿਵਚਾਰ ਪ੍ਰਵਾਹ: ਲੋਕਤੰਤਰ ਵਿਚ ਫ਼ਰਜ਼ਾਂ ਦੀ ਪਾਲਣਾ ਜ਼ਿਆਦਾ ਜ਼ਰੂਰੀ ਹੈ। -ਅਚਾਰੀਆ ਨਰਿੰਦਰ ਦੇਵ

ਅਜੀਤ ਮੈਗਜ਼ੀਨ

2018 ਮਸਲੇ ਅਤੇ ਮਸਾਲੇ ਵਿਚਕਾਰ ਲਟਕਦਾ ਰਿਹਾ ਹਿੰਦੀ ਸਿਨੇਮਾ

ਸਾਲ 2018 ਦਾ ਆਰੰਭ ਹੀ ਦੋ ਵਿਰੋਧਾਭਾਸੀ ਫ਼ਿਲਮਾਂ ਦੀ ਸਫ਼ਲਤਾ ਦੇ ਨਾਲ ਹੋਇਆ ਸੀ। ਇਸ ਸੰਦਰਭ 'ਚ 'ਪਦਮਾਵਤ' ਵਰਗੀ ਪੀਰੀਅਡ ਫ਼ਿਲਮ ਵਿਵਾਦਾਂ 'ਚ ਘਿਰੀ ਹੋਣ ਦੇ ਬਾਵਜੂਦ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਗਈ ਸੀ। ਦੂਜੇ ਪਾਸੇ ਸਾਲ ਦੀ ਦੂਜੀ ਸ਼ੁਰੂਆਤੀ ਫ਼ਿਲਮ ਬਾਇਓਪਿਕ 'ਸੰਜੂ' ਸੀ। ਕਲਾਕਾਰ ਸੰਜੇ ਦੱਤ ਦੇ ਜੀਵਨ 'ਤੇ ਆਧਾਰਿਤ ਇਸ ਫ਼ਿਲਮ ਵਿਚ ਨਾ ਤਾਂ 'ਪਦਮਾਵਤ' ਵਰਗੀ ਵਿਸ਼ਾਲਤਾ ਅਤੇ ਮਹਿੰਗੇ ਸੈੱਟਾਂ ਦੀ ਭਰਮਾਰ ਸੀ ਅਤੇ ਨਾ ਹੀ ਇਸ ਦੀ ਕਥਾ-ਵਸਤੂ ਕਿਸੇ ਸਰਬ-ਵਿਆਪਕ ਪ੍ਰਸੰਗ ਵਲ ਇਸ਼ਾਰਾ ਕਰਦੀ ਸੀ।
ਫਿਰ ਕੀ ਕਾਰਨ ਸੀ ਕਿ 'ਸੰਜੂ' ਨੂੰ 2018 ਦੇ ਆਰੰਭ ਦੀ ਸਭ ਤੋਂ ਸਫ਼ਲ ਫ਼ਿਲਮ ਘੋਸ਼ਿਤ ਕੀਤਾ ਗਿਆ ਸੀ? ਸਿਰਫ਼ ਦੋ-ਤਿੰਨ ਦਿਨਾਂ 'ਚ ਹੀ ਇਹ ਕਿਰਤ 100 ਕਰੋੜੀ ਫ਼ਿਲਮਾਂ ਦੇ ਕਲੱਬ 'ਚ ਸ਼ਾਮਿਲ ਹੋ ਗਈ ਸੀ। 'ਸੰਜੂ' ਨੇ 'ਪਦਮਾਵਤ' ਦੇ ਬਾਕਸ ਆਫਿਸ ਦਿਆਂ ਅੰਕੜਿਆਂ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਅਤੇ ਦਰਸ਼ਕਾਂ ਨੇ ਇਕ ਤਰ੍ਹਾਂ ਨਾਲ ਇਨ੍ਹਾਂ ਦੋਵਾਂ ਹੀ ਕਿਰਤਾਂ ਨੂੰ ਆਪਣੇ ਸਨੇਹ ਨਾਲ ਨਿਵਾਜਿਆ।
ਇਹ ਵਿਰੋਧਾਭਾਸੀ ਪ੍ਰਵਿਰਤੀਆਂ 2018 ਦੇ ਸਾਰੇ ਹੀ ਸਮੇਂ ਦੌਰਾਨ ਦੇਖਣ 'ਚ ਆਈਆਂ ਸਨ। ਇਕ ਪਾਸੇ ਤਾਂ 'ਪ੍ਰਮਾਣੂ-ਦਿ ਸਟੋਰੀ ਆਫ਼ ਪੋਖਾਰਨ' ਅਤੇ 'ਹਿਚਕੀ' ਵਰਗੀਆਂ ਫ਼ਿਲਮਾਂ ਨੂੰ ਆਲੋਚਕਾਂ ਅਤੇ ਦਰਸ਼ਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਸੀ ਤੇ ਦੂਜੇ ਪਾਸੇ ਰਵਾਇਤੀ ਸਿਨੇਮਾ ਨਾਲ ਸਬੰਧਿਤ 'ਰੇਸ-3' ਵਰਗੀਆਂ ਮਸਾਲਾ ਫ਼ਿਲਮਾਂ ਵੀ ਟਿਕਟ ਖਿੜਕੀ 'ਤੇ ਧਮਾਕਾ ਕਰ ਰਹੀਆਂ ਸਨ।
ਇਕ ਦ੍ਰਿਸ਼ਟੀਕੋਣ ਤੋਂ ਸਭ ਤੋਂ ਜ਼ਿਆਦਾ ਦਿਲਚਸਪ ਗੱਲ ਤਾਂ ਇਹ ਹੋਈ ਕਿ ਇਕ ਹਾਰਰ ਕਾਮੇਡੀ 'ਇਸਤਰੀ' ਨੂੰ ਵੀ ਇਸੇ ਸਾਲ 100 ਕਰੋੜੀ ਕਲੱਬ ਵਿਚ ਸ਼ਾਮਿਲ ਹੋਣ ਦਾ ਸਨਮਾਨ ਮਿਲਿਆ ਸੀ। ਇਸ ਤਰ੍ਹਾਂ ਦੀ ਬਾਕਸ ਆਫਿਸ ਸਫ਼ਲਤਾ ਤਾਂ ਇਸ ਪ੍ਰਕਾਰ ਦੇ ਸਿਨੇਮਾ ਨੂੰ ਪ੍ਰਚਾਰਿਤ ਕਰਨ ਵਾਲੇ ਰਾਮਸੇ ਭਰਾਵਾਂ ਨੂੰ ਵੀ ਨਸੀਬ ਨਹੀਂ ਸੀ ਹੋਈ।
2018 ਦੇ ਇਸ ਵਿਰੋਧਾਭਾਸ ਨੂੰ ਵਧੇਰੇ ਸਪੱਸ਼ਟ ਕਰਦਿਆਂ ਹੋਇਆਂ ਨਿਰਮਾਤਾ ਭੂਸ਼ਨ ਕੁਮਾਰ ਦੀ ਟਿੱਪਣੀ ਵੀ ਕਾਫੀ ਕੁਝ ਸਥਿਤੀ ਨੂੰ ਸਪੱਸ਼ਟ ਕਰਦੀ ਹੈ। ਯਾਦ ਰਹੇ ਭੂਸ਼ਨ ਕੁਮਾਰ ਨੇ ਇਸੇ ਸਾਲ 'ਸੋਨੂੰ ਕੇ ਟੀਟੂ ਕੀ ਸਵੀਟੀ' ਵਰਗੀ ਕਾਮੇਡੀ 'ਰੇਡ' ਨਾਮਕ ਐਕਸ਼ਨ ਥ੍ਰਿਲਰ ਦਾ ਨਿਰਮਾਣ ਕੀਤਾ ਸੀ। ਉਲਟ ਪ੍ਰਭਾਵ ਵਾਲੀਆਂ ਪਟਕਥਾਵਾਂ ਹੋਣ ਦੇ ਬਾਵਜੂਦ ਇਹ ਫ਼ਿਲਮਾਂ ਨਿਰਮਾਤਾ ਲਈ ਮਾਇਕ ਤੌਰ 'ਤੇ ਵਰਦਾਨ ਸਿੱਧ ਹੋਈਆਂ ਸਨ। ਭੂਸ਼ਨ ਅਨੁਸਾਰ ਵਿਭਿੰਨਤਾ ਹੀ ਹੁਣ ਸਫ਼ਲਤਾ ਹੈ।
ਆਪਣੀ ਇਸ ਸਫ਼ਲਤਾ ਦਾ ਵਿਸ਼ਲੇਸ਼ਣ ਭੂਸ਼ਨ ਕੁਮਾਰ ਨੇ ਇੰਜ ਕੀਤਾ ਹੈ, 'ਭਾਰਤੀ ਦਰਸ਼ਕ ਹੁਣ ਬਹੁਤ ਸਿਆਣੇ ਹੋ ਗਏ ਹਨ। ਹੁਣ ਫਾਰਮੂਲਾ ਫ਼ਿਲਮਾਂ ਉਨ੍ਹਾਂ ਲਈ ਮਹੱਤਵਹੀਣ ਹੋ ਗਈਆਂ ਹਨ। ਸ਼ਾਇਦ ਇਸ ਦਾ ਪ੍ਰਮੁੱਖ ਕਾਰਨ ਅੰਤਰਰਾਸ਼ਟਰੀ ਸਿਨੇਮਾ ਦਾ ਭਾਰਤ 'ਚ ਲੋਕਪ੍ਰਿਅਤਾ ਪ੍ਰਾਪਤ ਕਰਨਾ ਵੀ ਹੋ ਸਕਦਾ ਹੈ। ਸਾਡੇ ਨਿਰਮਾਤਾ ਵੀ ਕਹਾਣੀ ਦੀ ਭਾਲ ਕਰਨ 'ਚ ਦਲੇਰੀ ਦਿਖਾ ਰਹੇ ਹਨ ਅਤੇ ਕੋਈ ਨਾ ਕੋਈ ਨਵੀਨਤਾ ਦੀ ਤਲਾਸ਼ ਕਰਨ 'ਚ ਰਹਿੰਦੇ ਹਨ।
ਕੁਝ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ 2018 ਵਿਚ ਬਾਲੀਵੁੱਡ ਨੇ ਨਵੇਂ ਬਿੰਬ ਅਤੇ ਮਿਥ ਘੜਨ ਦੀ ਕੋਸ਼ਿਸ਼ 'ਚ ਕਈ ਪ੍ਰਕਾਰ ਦੀਆਂ ਫ਼ਿਲਮਾਂ ਦੇ 'ਯਾਨਰ' (ਦੌਰ) ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪ੍ਰਸੰਗ 'ਚ 'ਇਸਤਰੀ' ਫ਼ਿਲਮ ਦੇ ਸਹਿ-ਨਿਰਮਾਤਾ ਦਿਨੇਸ਼ ਵਿਜਨ ਦਾ ਇਹ ਕਥਨ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿ 'ਇਸਤਰੀ' ਫ਼ਿਲਮ ਇਕ ਭਿੰਨ ਪ੍ਰਕਾਰ ਦੀ ਕਹਾਣੀ ਹੀ ਨਹੀਂ, ਬਲਕਿ ਇਕ ਵੱਖਰੀ ਪ੍ਰਕਾਰ ਦਾ ਸਿਨੇਮਾ ਸੀ। ਮੈਨੂੰ ਖ਼ੁਸ਼ੀ ਹੈ ਕਿ ਸਾਡੀ ਇਸ ਵਿਲੱਖਣਤਾ ਨੂੰ ਦਰਸ਼ਕਾਂ ਦਾ ਸਤਿਕਾਰ ਮਿਲਿਆ ਹੈ।'
ਸ਼ਾਇਦ ਇਸੇ ਕਰਕੇ ਹੀ ਬਹੁਤ ਸਾਰੇ ਵਰਜਿਤ ਵਿਸ਼ਿਆਂ ਨੂੰ ਵੀ ਇਸ ਵਰ੍ਹੇ ਵੱਡੇ ਪਰਦੇ 'ਤੇ ਕਾਫੀ ਸਫ਼ਲਤਾ ਮਿਲੀ ਹੈ। 'ਪੈਡਮੈਨ' ਦੀ ਕਹਾਣੀ ਇਸਤਰੀਆਂ ਦੀ ਮਾਹਵਾਰੀ (ਮਾਸਿਕ ਧਰਮ) ਨਾਲ ਸਬੰਧਿਤ ਸੀ। ਇਹੋ ਜਿਹੇ ਕਠਿਨ ਵਿਸ਼ੇ ਨੂੰ ਪਰਦੇ 'ਤੇ ਉਤਾਰਨਾ ਹੀ ਇਕ ਚੁਣੌਤੀ ਸੀ। ਪਰ ਇਸ ਫ਼ਿਲਮ ਦਾ ਨਿਰਮਾਤਾ-ਨਾਇਕ ਅਕਸ਼ੈ ਕੁਮਾਰ ਇਸ ਨਾਲ ਫ਼ਿਲਮਿਕ ਵਿਸ਼ੇ ਨੂੰ ਮਨੋਰੰਜਨ ਭਰਪੂਰ ਢੰਗ ਨਾਲ ਵੱਡੇ ਪਰਦੇ 'ਤੇ ਲਿਆਉਣ ਲਈ ਪ੍ਰਤੀਬੱਧ ਸੀ। ਲਿਹਾਜ਼ਾ, ਉਹ ਸਫ਼ਲ ਵੀ ਹੋਇਆ ਸੀ।
ਦੂਜੇ ਪਾਸੇ ਇਸੇ ਹੀ ਨਾਇਕ-ਨਿਰਮਾਤਾ ਨੇ 'ਗੋਲਡ' ਦੇ ਮਾਧਿਅਮ ਦੁਆਰਾ ਖੇਡ ਨਾਲ ਸਬੰਧਿਤ ਮਾਨਸਿਕ ਦਵੰਦਾਂ ਨੂੰ ਪੇਸ਼ ਕਰਨ ਦੀ ਜਦੋਂ ਹਿੰਮਤ ਕੀਤੀ ਤਾਂ ਉਹ ਉਸ ਵਿਚ ਵੀ ਸਫ਼ਲ ਰਿਹਾ ਸੀ। ਅਕਸ਼ੈ ਕੁਮਾਰ ਇਨ੍ਹਾਂ ਦੋਵਾਂ ਫ਼ਿਲਮਾਂ ਦੀ ਸਫ਼ਲਤਾ ਦੇ ਬਾਰੇ 'ਚ ਕਹਿੰਦਾ ਹੈ ਕਿ 'ਜੇਕਰ ਤੁਸੀਂ ਕਿਸੇ ਕਹਾਣੀ ਨੂੰ ਪੂਰੀ ਇਮਾਨਦਾਰੀ ਨਾਲ ਕਹਿਣ ਜਾਂ ਦੱਸਣ ਦੀ ਕੋਸ਼ਿਸ਼ ਕਰੋਗੇ ਤਾਂ ਦਰਸ਼ਕਾਂ ਦਾ ਵੀ ਤੁਹਾਨੂੰ ਪੂਰਾ-ਪੂਰਾ ਸਹਿਯੋਗ ਮਿਲੇਗਾ।'
ਸ਼ਾਇਦ 2018 ਦਾ ਸਭ ਤੋਂ ਪ੍ਰਮੁੱਖ ਆਕਰਸ਼ਣ ਇਸ ਦੀਆਂ ਫ਼ਿਲਮਾਂ ਦੀ ਵਿਭਿੰਨਤਾ ਹੀ ਹੈ। ਇਕ ਪਾਸੇ 'ਸੂਈ ਧਾਗਾ' ਵਰਗੀ ਸਮਾਜਿਕ ਵਿਸ਼ੇ ਨਾਲ ਸਬੰਧਿਤ ਫ਼ਿਲਮ ਚਰਚਿਤ ਹੋ ਰਹੀ ਹੁੰਦੀ ਹੈ ਤਾਂ ਦੂਜੇ ਪਾਸੇ 4 ਕਰੋੜ ਦੇ ਛੋਟੇ ਬਜਟ ਨਾਲ ਬਣਾਈ ਗਈ ਫ਼ਿਲਮ 'ਅਕਤੂਬਰ' 45 ਕਰੋੜ ਦਾ ਵਪਾਰ ਕਰ ਕੇ ਫ਼ਿਲਮ ਜਗਤ ਨੂੰ ਹੈਰਾਨ ਕਰ ਦਿੰਦੀ ਹੈ। ਲਿਹਾਜ਼ਾ, ਇਤਿਹਾਸ, ਕਾਮੇਡੀ, ਸਮਾਜਿਕ ਸਮੱਸਿਆਵਾਂ, ਦੇਸ਼ ਭਗਤੀ ਦੀਆਂ ਪਟਕਥਾਵਾਂ ਅਤੇ ਯਥਾਰਥਵਾਦੀ ਸੰਦਰਭਾਂ ਨੂੰ ਬਰਾਬਰ ਰੂਪ 'ਚ ਸਿਨੇਮਾ ਪ੍ਰੇਮੀ ਪਸੰਦ ਕਰ ਰਹੇ ਹਨ। ਸ਼ਰਤ ਇਕੋ ਹੀ ਹੈ ਕਿ ਕਹਾਣੀ ਦੀ ਪੇਸ਼ਕਾਰੀ ਵਿਚ ਦਮ ਹੋਣਾ ਚਾਹੀਦਾ ਹੈ।
ਇਸ ਪਰਿਪੇਖ ਨੂੰ ਵਧੇਰੇ ਸਪੱਸ਼ਟ ਕਰਦਿਆਂ ਮੇਘਨਾ ਗੁਲਜ਼ਾਰ ਆਪਣੀ ਫ਼ਿਲਮ 'ਰਾਜ਼ੀ' ਦੀ ਸਫ਼ਲਤਾ ਨੂੰ ਇੰਜ ਬਿਆਨ ਕਰਦੀ ਹੈ, 'ਮੈਂ ਜਦੋਂ ਇਹ ਕਹਾਣੀ ਪੜ੍ਹੀ ਤਾਂ ਮੈਂ ਇਹ ਨਹੀਂ ਸੋਚਿਆ ਸੀ ਕਿ ਇਹ ਕਿਸ ਫਾਰਮੂਲੇ 'ਚ ਫਿਟ ਹੋਵੇਗੀ। ਮੈਨੂੰ ਇਸ 'ਚ ਐਕਸ਼ਨ, ਜਜ਼ਬਾਤ ਅਤੇ ਦੇਸ਼ ਭਗਤੀ ਦਾ ਸਮੁੱਚਾ ਮਿਸ਼ਰਨ ਨਜ਼ਰ ਆਇਆ ਸੀ। ਮੈਨੂੰ ਖੁਸ਼ੀ ਹੈ ਕਿ ਮੇਰੀ ਇਸ ਸੋਚ ਨੂੰ ਦਰਸ਼ਕਾਂ ਦਾ ਵੀ ਸਮਰਥਨ ਮਿਲਿਆ ਹੈ।'
ਇਸੇ ਤਰ੍ਹਾਂ ਹੀ ਗ਼ੈਰ-ਰਵਾਇਤੀ ਕਹਾਣੀ 'ਤੇ ਆਧਾਰਿਤ 'ਵੀਰੇ ਦੀ ਵੈਡਿੰਗ' ਨੂੰ ਵੀ ਬਾਕਸ ਆਫਿਸ 'ਤੇ ਸਫ਼ਲਤਾ ਇਸ ਕਰਕੇ ਮਿਲੀ ਸੀ ਕਿਉਂਕਿ ਇਸ 'ਚ ਨਾਰੀ-ਜਗਤ ਨੂੰ ਪ੍ਰਮੁੱਖਤਾ ਦਿੱਤੀ ਗਈ ਸੀ।
ਬਾਲੀਵੁੱਡ 'ਚ ਹੈਰਾਨਗੀ ਦਾ ਪ੍ਰਗਟਾਵਾ ਤਾਂ ਉਸ ਵੇਲੇ ਹੋਇਆ ਜਦੋਂ ਛੋਟੇ ਬਜਟ ਨਾਲ ਬਣਾਈ ਗਈ 'ਬਧਾਈ ਹੋ' ਵੀ ਪ੍ਰਦਰਸ਼ਨ ਦੇ ਪਹਿਲੇ ਹਫ਼ਤੇ 'ਚ ਹੀ 100 ਕਰੋੜੀ ਕਲੱਬ 'ਚ ਸ਼ਾਮਿਲ ਹੋ ਗਈ। ਇਸੇ ਹੀ ਤਰ੍ਹਾਂ ਦੀਵਾਲੀ ਦੇ ਮੌਕੇ 'ਤੇ ਪ੍ਰਦਰਸ਼ਿਤ ਹੋਈ 'ਸਰਕਾਰ' ਵੀ ਨਿਰਮਾਤਾਵਾਂ ਲਈ ਸ਼ੁੱਭ ਸਾਬਤ ਹੋਈ ਸੀ।
ਦਰਅਸਲ ਬਾਲੀਵੁੱਡ ਇਸ ਵੇਲੇ ਕਿਸੇ ਨਿਸ਼ਚਿਤ ਫਾਰਮੂਲੇ ਨੂੰ ਲੈ ਕੇ ਨਹੀਂ ਚਲ ਰਿਹਾ। 2018 ਵਿਚ ਦਰਸ਼ਕਾਂ ਨੇ ਆਮ ਜਨ-ਜੀਵਨ ਨਾਲ ਸਬੰਧਿਤ ਵਿਸ਼ਿਆਂ ਪ੍ਰਤੀ ਕਾਫੀ ਦਿਲਚਸਪੀ ਦਿਖਾਈ ਸੀ। ਇਸ ਲਈ ਨਿਰਮਾਤਾ ਵੀ ਲੇਖਕਾਂ ਨੂੰ ਮੌਲਿਕ ਅਤੇ ਆਫ਼ ਬੀਟ ਵਿਸ਼ਿਆਂ ਨੂੰ ਸੁਨਹਿਰੀ ਪਰਦੇ 'ਤੇ ਪੇਸ਼ ਕਰਨ ਲਈ ਉਤਸ਼ਾਹਿਤ ਕਰਦੇ ਰਹੇ ਸਨ।
ਜਿਥੇ ਇਸ ਵਰ੍ਹੇ ਹਿੰਦੀ ਸਿਨੇਮਾ ਯਥਾਰਥਵਾਦ ਅਤੇ ਸਧਾਰਨ ਜੀਵਨ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਰਿਹਾ, ਉਥੇ ਉਸ ਨੇ ਆਪਣਾ ਮੂਲ ਸੁਭਾਅ ਅਰਥਾਤ ਗਲੈਮਰ ਵੀ ਬਾਖੂਬੀ ਕਾਇਮ ਰੱਖਿਆ ਸੀ। ਯਸ਼ਰਾਜ ਫ਼ਿਲਮਜ਼ ਨੇ ਸਮਾਜਿਕ ਫ਼ਿਲਮ 'ਸੂਈ ਧਾਗਾ' ਬਣਾਉਣ ਤੋਂ ਇਲਾਵਾ ਐਕਸ਼ਨ ਅਤੇ ਵਿਜ਼ੂਅਲ ਨਾਲ ਭਰਪੂਰ 'ਠੱਗਜ਼ ਆਫ਼ ਹਿੰਦੁਸਤਾਨ' ਦਾ ਵੀ ਨਿਰਮਾਣ ਕੀਤਾ ਸੀ। ਵੱਡੇ ਬਜਟ ਨਾਲ ਬਣਾਈ ਗਈ ਇਸ ਫ਼ਿਲਮ ਵਿਚ ਮਲਟੀ ਸਟਾਰ ਕਾਸਟ (ਆਮਿਰ ਖ਼ਾਨ, ਅਮਿਤਾਬ ਬੱਚਨ, ਕੈਟਰੀਨਾ ਕੈਫ਼) ਨੂੰ ਪੇਸ਼ ਕੀਤਾ ਗਿਆ ਸੀ। ਹਾਲੀਵੁੱਡ ਦੀਆਂ ਫ਼ਿਲਮਾਂ ਦੀ ਤਰਜ਼ 'ਤੇ ਬਣਾਈ ਗਈ ਇਹ ਫ਼ਿਲਮ ਸਮੁੰਦਰੀ ਸਟੰਟ ਦ੍ਰਿਸ਼ਾਂ ਦੀ ਦਿਲਚਸਪ ਗਾਥਾ ਬੜੇ ਹੀ ਵਿਸ਼ਾਲ ਪੱਧਰ 'ਤੇ ਦਰਸ਼ਕਾਂ ਦੀ ਨਜ਼ਰ ਕਰਦੀ ਸੀ। ਪਰ ਇਸ ਫ਼ਿਲਮ ਦੀ ਇਕ ਵਿਸ਼ੇਸ਼ਤਾ ਇਹ ਵੀ ਸੀ ਕਿ ਬਾਵਜੂਦ ਫ਼ਿਲਮੀ ਮਸਾਲੇ ਜਾਂ ਰਵਾਇਤੀ ਬਣਤਰ ਦੇ ਇਹ ਆਪਣੇ-ਆਪ 'ਚ ਨਵੀਨਤਾ ਲੈ ਕੇ ਆਈ ਸੀ। ਖਾਸ ਤੌਰ 'ਤੇ ਜਿਸ ਲਹਿਜ਼ੇ 'ਚ ਆਮਿਰ ਖਾਨ ਦਾ ਕਿਰਦਾਰ ਘੜਿਆ ਗਿਆ, ਉਹ ਹਿੰਦੀ ਸਿਨੇਮਾ ਦੇ ਰਵਾਇਤੀ ਨਾਇਕ ਤੋਂ ਬਿਲਕੁਲ ਅਲੱਗ ਸੀ।
ਫਿਰ ਵੀ 2018 ਦੀ ਸਭ ਤੋਂ ਵੱਡੀ ਖੂਬੀ ਤਾਂ ਇਹ ਰਹੀ ਕਿ ਇਸ ਨੇ ਸਟਾਰ ਸਿਸਟਮ ਨੂੰ ਬਹੁਤ ਤਰਜੀਹ ਨਹੀਂ ਦਿੱਤੀ। ਦਰਸ਼ਕਾਂ ਨੇ ਸਲਮਾਨ ਖ਼ਾਨ ਦੀ 'ਰੇਸ-3' ਨੂੰ ਵੀ ਉਸੇ ਤਰਾਜ਼ੂ 'ਚ ਤੋਲਿਆ, ਜਿਸ 'ਚ ਉਨ੍ਹਾਂ ਨੇ ਵਰੁਣ ਧਵਨ ਦੀ 'ਸੂਈ ਧਾਗਾ' ਨੂੰ ਤੋਲਿਆ ਸੀ। ਇਸੇ ਹੀ ਤਰ੍ਹਾਂ ਆਯੂਸ਼ਮਨ ਖੁਰਾਣਾ ਨੂੰ ਵੀ ਅਸਾਧਾਰਨ 'ਬਧਾਈ' ਨਾਲ ਦਰਸ਼ਕਾਂ ਨੇ ਨਿਵਾਜਿਆ ਸੀ। ਹਾਂ, ਰਣਬੀਰ ਕਪੂਰ ਨੇ 'ਸੰਜੂ' ਦੇ ਮਾਧਿਅਮ ਰਾਹੀਂ ਸਟਾਰਡਮ ਦੇ ਖੇਤਰ 'ਚ ਦੁਬਾਰਾ ਐਂਟਰੀ ਜ਼ਰੂਰ ਕੀਤੀ ਸੀ। ਰਣਵੀਰ ਸਿੰਘ ਵੀ ਠੀਕ-ਠਾਕ ਹੀ ਰਿਹਾ ਸੀ।
ਨਾਇਕਾਵਾਂ 'ਚੋਂ ਵਿਸ਼ੇਸ਼ ਤੌਰ 'ਤੇ ਤਿੰਨ ਨਾਇਕਾਵਾਂ (ਦੀਪਿਕਾ ਪਾਦੂਕੋਣ, ਪ੍ਰਿਅੰਕਾ ਚੋਪੜਾ ਅਤੇ ਕੈਟਰੀਨਾ ਕੈਫ਼) ਕਿਸੇ ਨਾ ਕਿਸੇ ਕਾਰਨ ਚਰਚਾ ਦਾ ਵਿਸ਼ਾ ਜ਼ਰੂਰ ਬਣੀਆਂ ਰਹੀਆਂ ਸਨ। ਦੀਪਿਕਾ ਪਾਦੂਕੋਣ ਜਿਥੇ 'ਪਦਮਾਵਤ' ਕਰਕੇ ਵਿਵਾਦਾਂ 'ਚ ਛਾਈ ਰਹੀ ਸੀ, ਉਥੇ ਸਾਲ ਦੇ ਅਖੀਰ 'ਚ ਆਪਣੀ ਸ਼ਾਦੀ ਕਰਕੇ ਵੀ ਅਖ਼ਬਾਰਾਂ ਦੀਆਂ ਸੁਰਖੀਆਂ 'ਚ ਦ੍ਰਿਸ਼ਟੀਗੋਚਰ ਹੋਈ ਸੀ ਪਰ ਦਿਲਚਸਪ ਗੱਲ ਤਾਂ ਇਹ ਹੋਈ ਕਿ 'ਪਦਮਾਵਤ' ਦੇ ਖੇਤਰ 'ਚ ਉਸ ਨੂੰ ਸਫ਼ਲਤਾ ਮਿਲੀ ਅਤੇ ਨਿੱਜੀ ਜੀਵਨ 'ਚ ਸ਼ਾਦੀ ਦਾ ਬੰਧਨ ਵੀ ਕਾਮਯਾਬ ਹੋਇਆ। ਪ੍ਰਿਅੰਕਾ ਚੋਪੜਾ ਦਾ ਵੀ ਹਾਲੀਵੁੱਡ 'ਚ ਰੱਖਿਆ ਕਦਮ ਸਫ਼ਲ ਹੋਇਆ ਅਤੇ ਉਹ ਉਥੋਂ ਦੇ ਹੀ ਨਾਇਕ ਨਾਲ ਜੀਵਨ ਸਾਥੀ ਹੋਣ ਦਾ ਸੰਕਲਪ ਵੀ ਲੈ ਆਈ ਸੀ। ਕੈਟਰੀਨਾ ਲਈ ਇਹ ਸਾਲ ਇਸ ਲਈ ਵਿਸ਼ੇਸ਼ ਹੈ, ਕਿਉਂਕਿ ਇਸ ਸਾਲ 'ਠੱਗਜ਼ ਆਫ਼ ਹਿੰਦੁਸਤਾਨ' ਦੇ ਰਾਹੀਂ ਉਸ ਨੇ ਜ਼ਬਰਦਸਤ ਵਾਪਸੀ ਕੀਤੀ ਹੈ। ਯਾਦ ਰਹੇ ਰਣਬੀਰ ਕਪੂਰ ਨਾਲੋਂ ਅਲੱਗ ਹੋ ਜਾਣ ਤੋਂ ਬਾਅਦ ਉਸ ਨੂੰ ਫਲਾਪ ਨਾਇਕਾਵਾਂ ਦੀ ਸੂਚੀ 'ਚ ਪਾ ਦਿੱਤਾ ਗਿਆ ਸੀ।
ਕਹਿਣਾ ਹੀ ਪਵੇਗਾ ਕਿ 2018 ਵਿਚ ਬਾਲੀਵੁੱਡ ਦਾ ਮੁਹਾਂਦਰਾ ਕਾਫ਼ੀ ਹੱਦ ਤੱਕ ਬਦਲਿਆ ਹੋਇਆ ਨਜ਼ਰ ਆਇਆ। ਜਿਥੇ ਪਹਿਲਾਂ ਕਿਸੇ ਫ਼ਿਲਮ ਨੂੰ 100 ਕਰੋੜੀ ਕਲੱਬ 'ਚ ਸ਼ਾਮਿਲ ਹੋਣ ਲਈ ਬਾਕਸ ਆਫਿਸ 'ਤੇ ਬਲਾਕ ਬਸਟਰ ਸਮਝਿਆ ਜਾਂਦਾ ਸੀ, ਹੁਣ ਉਹ ਅੰਕੜਾ 400 ਜਾਂ 500 ਕਰੋੜ ਤੱਕ ਪਹੁੰਚ ਗਿਆ ਹੈ।
ਦੂਜਾ ਵੱਡਾ ਬਦਲਾਅ ਵਿਸ਼ੇ-ਪੱਖ ਦੀ ਪ੍ਰਮੁੱਖਤਾ ਪ੍ਰਤੀ ਹੈ। ਇਸ ਵਰ੍ਹੇ ਪੀਰੀਅਡ ਫ਼ਿਲਮਾਂ 'ਪਦਮਾਵਤ', ਬਾਇਓਪਿਕ 'ਸੰਜੂ', ਐਕਸ਼ਨ ਫ਼ਿਲਮਾਂ 'ਠੱਗਜ਼ ਆਫ਼ ਹਿੰਦੁਸਤਾਨ', ਹਾਰਰ ਕਾਮੇਡੀ 'ਇਸਤਰੀ', ਵਿਗਿਆਨਕ ਫ਼ਿਲਮਾਂ 'ਪ੍ਰਮਾਣੂ', ਸਮਾਜਿਕ ਫ਼ਿਲਮਾਂ 'ਸੂਈ ਧਾਗਾ', ਮਨੋਰੰਜਕ ਫ਼ਿਲਮਾਂ 'ਬਧਾਈ ਹੋ' ਅਤੇ ਗ਼ੈਰ-ਰਵਾਇਤੀ ਫ਼ਿਲਮਾਂ 'ਪੈਡਮੈਨ' ਆਦਿ ਨੇ ਅਲੱਗ-ਅਲੱਗ ਸ਼੍ਰੇਣੀ ਦੇ ਨਵੇਂ-ਨਵੇਂ ਵਰਗ ਵੀ ਸਥਾਪਤ ਕੀਤੇ ਸਨ।
ਸਿਤਾਰਿਆਂ ਦੇ ਦ੍ਰਿਸ਼ਟੀਕੋਣ ਤੋਂ ਵੀ ਇਹ ਸਾਲ ਇਸ ਕਰਕੇ ਵਿਸ਼ੇਸ਼ ਰਿਹਾ ਹੈ ਕਿ ਦਰਸ਼ਕ ਹੁਣ ਸਟਾਰਡਮ ਦੇ ਨਹੀਂ, ਬਲਕਿ ਕਹਾਣੀ-ਪੱਖ ਦੇ ਦੀਵਾਨੇ ਹੋ ਰਹੇ ਹਨ। ਲਿਹਾਜ਼ਾ, ਸਲਮਾਨ ਖ਼ਾਨ ਦੀ 'ਰੇਸ-3' ਵੀ ਉਸੇ ਤਰਾਜ਼ੂ 'ਚ ਤੋਲੀ ਗਈ ਸੀ, ਜਿਸ ਤਰਾਜ਼ੂ 'ਚ ਆਯੂਸ਼ਮਨ ਖੁਰਾਣਾ ਦੀ 'ਬਧਾਈ ਹੋ' ਨੂੰ ਤੋਲਿਆ ਗਿਆ ਸੀ। ਕਹਿਣ ਦਾ ਭਾਵ ਇਹ ਹੈ ਕਿ ਦਰਸ਼ਕਾਂ ਨੇ ਮਸਾਲੇ ਅਤੇ ਮਸਲੇ ਨੂੰ ਬਰਾਬਰ ਦੀ ਪਹਿਲ ਦਿੱਤੀ ਸੀ।


-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)।
ਮੋਬਾਈਲ : 099154-93043.

ਬਰਬਾਦੀ ਵੱਲ ਲੈ ਜਾਵੇਗੀ ਮੌਸਮਾਂ ਨਾਲ ਛੇੜ-ਛਾੜ

ਕੁਦਰਤ ਦੇ ਆਪਣੇ ਨਿਯਮ ਹਨ, ਜਿਨ੍ਹਾਂ ਸਦਕਾ ਮੌਸਮ ਬਦਲਦੇ ਨੇ, ਪਰੰਤੂ ਮਨੁੱਖ ਬਹੁਤ ਹੀ ਲਾਲਚੀ ਹੁੰਦਾ ਜਾ ਰਿਹਾ ਹੈ, ਉਸ ਨੇ ਕੁਦਰਤ ਦੇ ਇਸ ਨਿਜ਼ਾਮ ਨੂੰ ਆਪਣੀਆਂ ਲੋੜਾਂ ਅਨੁਸਾਰ ਭੰਨਣਾ, ਤੋੜਨਾ ਅਤੇ ਬਦਲਣਾ ਸ਼ੁਰੂ ਕੀਤਾ ਹੋਇਆ ਹੈ। ਇਸ ਕਾਰਨ ਪੂਰੀ ਦੁਨੀਆ ਵਿਚ ਮੌਸਮ ...

ਪੂਰੀ ਖ਼ਬਰ »

ਦੁਬਈ ਦਾ ਵਿਸ਼ਵ ਪ੍ਰਸਿੱਧ ਮਿਰਾਕਲ ਗਾਰਡਨ

ਧਰਤ ਦਾ ਅਸਲ ਸ਼ਿੰਗਾਰ ਫੁੱਲ ਹਨ ਤੇ ਜਦ ਕੁਦਰਤ ਜਾਂ ਫਿਰ ਕੁਦਰਤੀ ਫੁੱਲਾਂ ਨਾਲ ਧਰਤ ਨੂੰ ਸ਼ਿੰਗਾਰਿਆ ਜਾਂਦਾ ਹੈ ਤਾਂ ਵੇਖਣ ਵਾਲੇ ਦਾ ਮਨ ਬਾਗੋਬਾਗ ਹੋਣਾ ਲਾਜ਼ਮੀ ਹੁੰਦਾ ਹੈ। ਤੁਸੀਂ ਸੋਚੋ ਕਿ ਤੁਹਾਨੂੰ ਰੇਤਲੇ ਟਿੱਬਿਆਂ ਦੀ ਮਾਰੂਥਲੀ ਦੁਨੀਆ ਵਿਚ ਹਜ਼ਾਰਾਂ ਨਹੀਂ ...

ਪੂਰੀ ਖ਼ਬਰ »

'ਜੰਨਤ' ਜਾਮ ਹੈ!

ਨੰਗਲ ਡੈਮ ਤੋਂ ਬਰਫ਼ੀ ਖਾ ਕੇ ਸਫ਼ਰ ਸ਼ੁਰੂ ਕੀਤਾ। ਦੁਪਹਿਰੇ ਲਖਨਪੁਰ ਦੇ ਲੱਡੂਆਂ ਨੇ ਰੋਕ ਲਿਆ। 222,236 ਸਕੇਅਰ ਕਿਲੋਮੀਟਰ ਖੇਤਰ 'ਚ ਫੈਲੇ ਧਰਤੀ 'ਤੇ ਸਵਰਗ ਜੰਮੂ-ਕਸ਼ਮੀਰ ਦਾ ਪ੍ਰਵੇਸ਼ ਦੁਆਰ ਹੈ ਲਖਨਪੁਰ। ਲਖਨਪੁਰ 'ਚ 100 ਤੋਂ ਵੱਧ ਛੋਟੀਆਂ-ਵੱਡੀਆਂ ਰੇਹੜੀਆਂ ਹਨ, ਜਿਥੇ 24 ...

ਪੂਰੀ ਖ਼ਬਰ »

ਗ਼ਜ਼ਲ

* ਜਸਵੰਤ ਸਿੰਘ ਸੇਖਵਾਂ *

ਖੰਡਰ ਹੀ ਦੱਸ ਰਹੇ ਨੇ, ਕਿੰਜ ਝੱਲੀਆਂ ਸੀ ਮਾਰਾਂ। ਰੰਗੀਆਂ ਸੀ ਜੋ ਲਹੂ ਨੇ, ਮੌਜੂਦ ਨੇ ਦੀਵਾਰਾਂ। ਇਹ ਜੋ ਸਫ਼ਰ ਜ਼ਿੰਦਗੀ ਦਾ, ਹਰ ਮੋੜ 'ਤੇ ਬਦਲਦਾ ਹੈ, ਕਿਤੇ ਲੋੜ ਸਿਮਰਨੇ ਦੀ, ਕਿਤੇ ਚਾਹੀਦੀਆਂ ਕਟਾਰਾਂ। ਹੈ ਡਰ ਵੀ ਮੌਸਮਾਂ ਦਾ, ਚੋਗੇ ਦੀ ਭਾਲ ਵੀ ਹੈ, ਹੈ ਸਫ਼ਰ ਉਮਰ ...

ਪੂਰੀ ਖ਼ਬਰ »

ਹੰਕਾਰ

ਹੰਕਾਰ ਪੰਜ ਵਿਕਾਰਾਂ ਵਿਚੋਂ ਪੰਜਵੇਂ ਨੰਬਰ 'ਤੇ ਆਉਂਦਾ ਹੈ। ਜਿਥੇ ਇਹ ਦੂਜੇ ਨੂੰ ਤੰਗ ਕਰਦਾ ਹੈ, ਉਥੇ ਇਹ ਹੰਕਾਰੀ ਮਨੁੱਖ ਨੂੰ ਛੇਤੀ ਹੀ ਸਬਕ ਸਿਖਾ ਕੇ ਅਗਾਂਹ ਤੁਰਦਾ ਬਣਦਾ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਮਨੁੱਖ ਜਿੰਨਾ ਆਪ ਛੋਟਾ ਹੁੰਦਾ ਹੈ, ਉਸ ਦਾ ਹੰਕਾਰ ...

ਪੂਰੀ ਖ਼ਬਰ »

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ ਉਸ ਸਮੇਂ ਦੀ ਖਿੱਚੀ ਹੋਈ ਏ ਜਦੋਂ ਸੰਤ ਹਰਚੰਦ ਸਿੰਘ ਲੌਂਗੋਵਾਲ, ਗਵਾਲੀਅਰ ਦੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਏ ਸਨ। ਸ: ਸੋਭਾ ਸਿੰਘ ਆਰਟਿਸਟ ਦੀ ਸੰਤ ਜੀ ਨਾਲ ਨੇੜਤਾ ਸੀ ਕਿਉਂਕਿ ਸੰਤ ਜੀ ਸ: ਸੋਭਾ ਸਿੰਘ ਦੇ ਜਨਮ ਦਿਨ 'ਤੇ ਅੰਦਰੇਟੇ ਉਨ੍ਹਾਂ ਨੂੰ ਜਨਮ ਦਿਨ ...

ਪੂਰੀ ਖ਼ਬਰ »

ਨਹਿਲੇ 'ਤੇ ਦਹਿਲਾ

ਅੱਗ ਤੇ ਪਾਣੀ

ਜੋਸ਼ ਮਲੀਹਾਬਾਦੀ ਉਰਦੂ ਜ਼ਬਾਨ ਦੇ ਮੰਨੇ-ਪ੍ਰਮੰਨੇ ਸ਼ਾਇਰ ਸਨ। ਮਲੀਹਾਬਾਦ ਲਖਨਊ ਤੋਂ ਕਾਫੀ ਦੂਰ ਉਰਲੇ ਪਾਸੇ ਸਥਿਤ ਹੈ। ਜੋਸ਼ ਸਾਹਿਬ ਵੱਡੇ ਜ਼ਿਮੀਂਦਾਰ ਸਨ ਅਤੇ ਉਨ੍ਹਾਂ ਦੇ ਅੰਬਾਂ ਦੇ ਬਾਗ਼ ਸਨ। ਮਲੀਹਾਬਾਦ ਦੇ ਲਾਗੇ ਇਕ ਛੋਟਾ ਜਿਹਾ ਪਿੰਡ ਦਸਹਿਰੀ ਹੈ, ਜਿਥੋਂ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX