ਤਾਜਾ ਖ਼ਬਰਾਂ


ਗਣਤੰਤਰ ਦਿਵਸ ਦੀ ਪਰੇਡ ਤੋਂ ਪਹਿਲਾ ਫੁੱਲ ਡਰੈੱਸ ਰੀਹਰਸਲ
. . .  1 minute ago
ਨਵੀਂ ਦਿੱਲੀ, 23 ਜਨਵਰੀ - 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲੀ ਪਰੇਡ ਤੋਂ ਪਹਿਲਾ ਅੱਜ ਰਾਜਪੱਥ 'ਤੇ ਫੁੱਲ ਡਰੈੱਸ ਰੀਹਰਸਲ ਕੀਤੀ...
ਪਾਕਿ ਅਦਾਲਤ ਨੇ 15 ਸਾਲਾ ਹਿੰਦੂ ਲੜਕੀ ਨੂੰ ਮਹਿਲਾ ਸੁਰੱਖਿਆ ਕੇਂਦਰ ਭੇਜਿਆ, ਜਬਰਦਸਤੀ ਨਿਕਾਹ ਲਈ ਕੀਤਾ ਗਿਆ ਸੀ ਅਗਵਾ
. . .  23 minutes ago
ਕਰਾਚੀ, 23 ਜਨਵਰੀ - ਇਕ 15 ਸਾਲਾ ਹਿੰਦੂ ਲੜਕੀ ਜਿਸ ਨੂੰ ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿਚ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਣ ਮਗਰੋਂ ਮੁਸਲਿਮ ਲੜਕੇ ਨਾਲ ਉਸ ਦਾ ਨਿਕਾਹ ਕੀਤਾ ਗਿਆ ਸੀ। ਇਸ ਮਾਮਲੇ ਵਿਚ ਕੋਰਟ ਦੇ ਆਦੇਸ਼ਾਂ 'ਤੇ ਲੜਕੀ...
ਆਨ ਡਿਊਟੀ ਸਾਹਿਤਕ ਸਮਾਗਮਾਂ ਵਿਚ ਹਿੱਸਾ ਲੈ ਸਕਣਗੇ ਅਧਿਆਪਕ -ਕ੍ਰਿਸ਼ਨ ਕੁਮਾਰ
. . .  31 minutes ago
ਐਸ.ਏ.ਐਸ ਨਗਰ, 23 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ )-ਪੰਜਾਬ ਦੇ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਅਧਿਆਪਕ ਹੁਣ ਸਾਹਿਤਕ ਸਮਾਗਮ ਵਿਚ ਆਨ ਡਿਊਟੀ ਸ਼ਾਮਲ ਹੋ ਸਕਣਗੇ।। ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਚ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ...
ਰਾਜਸਥਾਨ ਤੋਂ ਪਾਣੀ ਦੇ ਪੈਸੇ ਨਹੀਂ ਲਏ ਜਾ ਸਕਦੇ - ਮੁੱਖ ਮੰਤਰੀ ਕੈਪਟਨ
. . .  39 minutes ago
ਚੰਡੀਗੜ੍ਹ, 23 ਜਨਵਰੀ (ਗੁਰਿੰਦਰ ਸਿੰਘ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਰਾਜਸਥਾਨ ਤੋਂ ਪਾਣੀ ਦੇ ਬਦਲੇ ਪੈਸੇ ਨਹੀਂ ਲੈ ਸਕਦਾ। ਕਿਉਂਕਿ ਜਦੋਂ ਰਾਜਸਥਾਨ ਦੇ ਨਾਲ ਸਮਝੌਤਾ ਹੋਇਆ ਸੀ ਤਾਂ ਉਸ ਵਕਤ ਇਹ ਫ਼ੈਸਲਾ...
ਅਜਿਹਾ ਕਿਹੜਾ ਪਾਕਿਸਤਾਨੀ ਕ੍ਰਿਕਟਰ ਜੋ ਭਾਰਤੀ ਟੀਮ ਦੀ ਪ੍ਰਸੰਸਾ ਨਾ ਕਰਦਾ ਹੋਵੇ - ਸ਼ੋਇਬ ਅਖ਼ਤਰ
. . .  about 1 hour ago
ਨਵੀਂ ਦਿੱਲੀ, 23 ਜਨਵਰੀ - ਪਾਕਿਸਤਾਨ ਦੇ ਸਾਬਕਾ ਕ੍ਰਿਕਟ ਖਿਡਾਰੀ ਤੇ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਜੋ ਅਕਸਰ ਭਾਰਤੀ ਕ੍ਰਿਕਟ ਦੀ ਪ੍ਰਸੰਸਾ ਕਰਦੇ ਹਨ। ਇਸ ਵਿਚਕਾਰ ਉਨ੍ਹਾਂ ਨੇ ਭਾਰਤ ਦੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ 'ਤੇ ਜ਼ੋਰਦਾਰ ਤੰਜ ਕੱਸਦੇ ਹੋਏ ਕਿਹਾ ਹੈ ਕਿ ਵਰਿੰਦਰ...
ਬਠਿੰਡਾ ਜੇਲ੍ਹ ਵਿਚੋਂ ਮੋਬਾਈਲ ਫ਼ੋਨ ਮਿਲਣੇ ਲਗਾਤਾਰ ਜਾਰੀ
. . .  about 1 hour ago
ਬਠਿੰਡਾ, 23 ਜਨਵਰੀ (ਨਾਇਬ ਸਿੱਧੂ) - ਕੇਂਦਰੀ ਜੇਲ੍ਹ ਬਠਿੰਡਾ ਵਿਚ ਕੈਦੀਆਂ ਕੋਲੋਂ ਮੋਬਾਈਲ ਮਿਲਣ ਦਾ ਮਾਮਲਾ ਲਗਾਤਾਰ ਜਾਰੀ ਹੈ। ਜਦ ਤੋਂ ਜੇਲ੍ਹ ਵਿਚ ਸੀ ਆਰ ਪੀ ਐਫ ਤਾਇਨਾਤ ਕੀਤੀ ਗਈ ਹੈ ਤਾਂ ਜੇਲ੍ਹ ਦੇ ਕੈਦੀਆਂ, ਹਵਾਲਾਤੀਆਂ ਕੋਲੋਂ ਲਗਾਤਾਰ ਮੋਬਾਈਲ ਬਰਾਮਦ...
ਲੁਧਿਆਣਾ 'ਚ 10 ਕਰੋੜ ਦੀ ਹੈਰੋਇਨ ਬਰਾਮਦ, 4 ਨੌਜਵਾਨ ਕਾਬੂ
. . .  about 2 hours ago
ਲੁਧਿਆਣਾ, 23 ਜਨਵਰੀ (ਪਰਮਿੰਦਰ ਸਿੰਘ ਅਹੂਜਾ) - ਐਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ। ਇੰਚਾਰਜ ਹਰਬੰਸ ਸਿੰਘ ਮੁਤਾਬਿਕ...
ਅਸਮ 'ਚ 644 ਅੱਤਵਾਦੀਆਂ ਵੱਲੋਂ ਆਤਮ ਸਮਰਪਣ
. . .  about 2 hours ago
ਗੁਹਾਟੀ, 23 ਜਨਵਰੀ - ਅਸਮ ਦੇ ਮੁੱਖ ਮੰਤਰੀ ਸਰਬ ਨੰਦਾ ਸੋਨੋਵਾਲ ਤੇ ਚੋਟੀ ਦੇ ਫ਼ੌਜ ਤੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿਚ ਅੱਜ 644 ਅੱਤਵਾਦੀ ਲੀਡਰਾਂ ਤੇ ਕਾਡਰਾਂ ਵੱਲੋਂ ਹਥਿਆਰਾਂ ਸਮੇਤ ਆਤਮ ਸਮਰਪਣ ਕਰ ਦਿੱਤਾ ਗਿਆ। ਇਹ ਅੱਤਵਾਦੀ ਉਲਫਾ ਤੇ ਐਨ...
ਅਕਾਲੀ ਦਲ ਸੁਤੰਤਰ 26 ਜਨਵਰੀ ਨੂੰ ਕਰੇਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ
. . .  about 3 hours ago
ਨਾਭਾ, 23 ਜਨਵਰੀ (ਕਰਮਜੀਤ ਸਿੰਘ) - ਅਕਾਲੀ ਦਲ ਸੁਤੰਤਰ ਦੀ ਇੱਕ ਵਿਸ਼ੇਸ਼ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਪਾਰਟੀ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਦੀ ਅਗਵਾਈ ਹੇਠ ਹੋਈ। ਇਸ ਬੈਠਕ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਅਕਾਲੀ ਦਲ ਸੁਤੰਤਰ...
ਸੁਭਾਸ਼ ਚੰਦਰ ਬੋਸ ਦਾ 124ਵਾਂ ਜਨਮ ਦਿਨ ਮਨਾਇਆ
. . .  about 3 hours ago
ਅੰਮ੍ਰਿਤਸਰ, 23 ਜਨਵਰੀ (ਜਸਵੰਤ ਸਿੰਘ ਜੱਸ)ਆਜ਼ਾਦ ਹਿੰਦ ਫ਼ੌਜ ਦੇ ਬਾਨੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਜਨਮ 124ਵਾਂ ਜਨਮ ਦਿਨ ਅੱਜ ਆਜ਼ਾਦ ਹਿੰਦ ਫ਼ੌਜ ਸਕਸੈਸਰਜ਼ ਐਸੋਸੀਏਸ਼ਨ ਵੱਲੋਂ ਉਤਸ਼ਾਹ ਨਾਲ ਮਨਾਇਆ ਗਿਆ। ਐਸੋ: ਦੇ ਪ੍ਰਧਾਨ ਮਨੋਹਰ ਸਿੰਘ ਸੈਣੀ ਦੀ...
ਰਵੀਨਾ ਟੰਡਨ ਅਤੇ ਫਰਾਹ ਖਾਨ ਨੂੰ ਹਾਈ ਕੋਰਟ ਵੱਲੋਂ ਰਾਹਤ
. . .  about 3 hours ago
ਅਜਨਾਲਾ, 23 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਬਾਲੀਵੁੱਡ ਅਭਿਨੇਤਰੀ ਰਵੀਨਾ ਟੰਡਨ, ਫਰਾਹ ਖਾਨ ਅਤੇ ਭਾਰਤੀ ਸਿੰਘ ਖਿਲਾਫ਼ ਇਸਾਈ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ 'ਚ ਦਰਜ ਮੁਕੱਦਮੇ ਸਬੰਧੀ ਮਾਨਯੋਗ ਹਾਈਕੋਰਟ ਵੱਲੋਂ ਰਵੀਨਾ ਟੰਡਨ...
ਬੈਂਸ ਭਰਾਵਾਂ ਨੂੰ ਨਹੀਂ ਮਿਲਿਆ ਸਰਬ ਪਾਰਟੀ ਮੀਟਿੰਗ ਦਾ ਸੱਦਾ
. . .  about 3 hours ago
ਅਜਨਾਲਾ, 23 ਜਨਵਰੀ (ਗੁਰਪ੍ਰੀਤ ਸਿੰਘ ਢਿਲੋਂ) - ਸਰਬ ਪਾਰਟੀ ਮੀਟਿੰਗ ਵਿਚ ਬੈਂਸ ਭਰਾਵਾਂ ਨੂੰ ਸੱਦਾ ਨਹੀਂ ਦਿੱਤਾ ਗਿਆ। ਪੰਜਾਬ ਭਵਨ ਚੰਡੀਗੜ੍ਹ ਵਿਚ ਸਰਬ ਪਾਰਟੀ ਮੀਟਿੰਗ ਚੱਲ ਰਹੀ ਹੈ। ਪੰਜਾਬ ਭਵਨ ਦੇ ਬਾਹਰ ਪੁੱਜੇ ਸਿਮਰਜੀਤ ਸਿੰਘ ਬੈਂਸ ਨੂੰ ਪੁਲਿਸ ਵੱਲੋਂ ਰੋਕ ਦਿੱਤਾ ਗਿਆ। ਜਿਸ...
ਨਿਰਭੈਆ ਦੇ ਦੋਸ਼ੀਆਂ ਤੋਂ ਜੇਲ੍ਹ ਪ੍ਰਸ਼ਾਸਨ ਨੇ ਪੁੱਛੀ ਅੰਤਿਮ ਇੱਛਾ
. . .  about 3 hours ago
ਨਵੀਂ ਦਿੱਲੀ, 23 ਜਨਵਰੀ - ਨਿਰਭੈਆ ਜਬਰ ਜਨਾਹ ਮਾਮਲੇ ਵਿਚ ਚਾਰਾਂ ਦੋਸ਼ੀਆਂ ਦੀ ਫਾਂਸੀ ਦੀ ਤਿਆਰੀ ਸ਼ੁਰੂ ਹੋ ਗਈ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਦੀ ਅੰਤਿਮ ਇੱਛਾ ਬਾਰੇ ਵਿਚ ਪੁੱਛਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ...
ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲ ਨਾਭਾ ਦੇ ਖਿਲਾਫ ਦਿੱਤਾ ਗਿਆ ਰੋਸ ਧਰਨਾ
. . .  about 4 hours ago
ਨਾਭਾ, 23 ਜਨਵਰੀ (ਕਰਮਜੀਤ ਸਿੰਘ) - ਆਮ ਆਦਮੀ ਪਾਰਟੀ ਵੱਲੋਂ ਪਾਰਟੀ ਦੇ ਹਲਕਾ ਮੁਖੀ ਗੁਰਦੇਵ ਸਿੰਘ ਮਾਨ ਅਤੇ ਜ਼ਿਲ੍ਹਾ ਪ੍ਰਧਾਨ ਜੱਸੀ ਸੋਹੀਆਂ ਵਾਲਾ ਦੀ ਅਗਵਾਈ ਵਿਚ ਨਗਰ ਕੌਂਸਲ ਨਾਭਾ ਦੇ ਖਿਲਾਫ ਇਕ ਵਿਸ਼ਾਲ ਰੋਸ ਧਰਨਾ ਸਥਾਨਕ ਅਲਹੌਰਾਂ ਗੇਟ ਵਿਖੇ ਦਿੱਤਾ ਗਿਆ...
ਪਟਿਆਲਾ 'ਚ ਆਪਣੀਆਂ ਮੰਗਾਂ ਨੂੰ ਲੈ ਕੇ 8 ਲੋਕ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ
. . .  about 4 hours ago
ਪਟਿਆਲਾ, 23 ਜਨਵਰੀ (ਅਮਨਦੀਪ ਸਿੰਘ) - ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿਚ ਆਪਣੀਆਂ ਹੱਕੀ ਮੰਗਾ ਨੂੰ ਲੈ ਕੇ ਲਗਾਤਾਰ ਮੁਲਾਜ਼ਮਾਂ ਵੱਲੋਂ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ। ਅੱਜ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਦੇ 8 ਵਿਅਕਤੀ ਪਾਣੀ ਦੀ ਟੈਂਕੀ ਤੇ ਚੜ੍ਹ...
ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰਨ ਮਗਰੋਂ ਪਤੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
. . .  about 2 hours ago
ਸਵਾਈਨ ਫਲੂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
. . .  about 4 hours ago
ਕੰਗਨਾ ਰਾਣੌਤ ਨੇ ਉੱਘੀ ਵਕੀਲ 'ਤੇ ਕੀਤੀ ਵਿਵਾਦਗ੍ਰਸਤ ਟਿੱਪਣੀ
. . .  about 4 hours ago
ਅਜਿਹੀ ਸਜ਼ਾ ਦੇਵਾਂਗਾ ਕਿ ਆਉਣ ਵਾਲੀਆਂ ਪੀੜੀਆਂ ਯਾਦ ਰੱਖਣਗੀਆਂ - ਯੋਗੀ
. . .  about 5 hours ago
ਨਿੱਜੀ ਕੰਪਨੀ ਦੀ ਬੱਸ ਨਾਲ ਟਕਰਾ ਕੇ ਪਲਟੀ ਸਕੂਲ ਦੀ ਬੱਸ, 6 ਬੱਚੇ ਜ਼ਖਮੀ
. . .  about 5 hours ago
ਕੋਲਕਾਤਾ : ਭਾਜਪਾ ਦੇ ਸੰਸਦ ਮੈਂਬਰ ਸਵਪਨ ਦਾਸਗੁਪਤਾ ਦੇ ਖ਼ਿਲਾਫ਼ ਲੋਕਾਂ ਨੇ ਕੀਤਾ ਪ੍ਰਦਰਸ਼ਨ
. . .  about 6 hours ago
ਮਾਓਵਾਦੀਆਂ ਨੇ ਸੜਕ ਨਿਰਮਾਣ ਦੇ ਕੰਮ 'ਚ ਲੱਗੇ ਵਾਹਨਾਂ ਨੂੰ ਕੀਤਾ ਅੱਗ ਹਵਾਲੇ
. . .  about 7 hours ago
ਇੰਫਾਲ ਦੇ ਨਾਗਮਪਾਲ ਰਿਮਜ਼ ਰੋਡ 'ਤੇ ਹੋਇਆ ਧਮਾਕਾ
. . .  about 7 hours ago
ਅੱਜ ਦਾ ਵਿਚਾਰ
. . .  about 8 hours ago
ਦੋ ਮੋਟਰਸਾਈਕਲ ਦੀ ਆਹਮਣੇ ਸਾਹਮਣੇ ਟੱਕਰ 'ਚਂ ਇੱਕ ਦੀ ਮੌਤ
. . .  1 day ago
ਪਨ ਬੱਸ ਖੜ੍ਹੇ ਟਰਾਲੇ ਨਾਲ ਟਕਰਾਈ ,15 ਜ਼ਖ਼ਮੀ
. . .  1 day ago
ਚੋਰੀ ਕੀਤੀਆਂ 15 ਲਗਜ਼ਰੀ ਗੱਡੀਆਂ ਸਮੇਤ ਇਕ ਵਿਅਕਤੀ ਕਾਬੂ, 6 ਫ਼ਰਾਰ
. . .  1 day ago
ਰੇਲ ਗੱਡੀ ਅੱਗੇ ਲੇਟ ਕੇ ਬਜ਼ੁਰਗ ਨੇ ਕੀਤੀ ਖ਼ੁਦਕੁਸ਼ੀ
. . .  1 day ago
15 ਸਾਲ ਪੁਰਾਣੇ 3 ਪਹੀਆ ਵਾਹਨ ਬਦਲੇ ਜਾਣਗੇ ਇਲੈਕਟ੍ਰਿਕ/ਸੀ.ਐਨ.ਜੀ 3 ਪਹੀਆ ਵਾਹਨਾਂ 'ਚ - ਪੰਨੂ
. . .  1 day ago
ਤਿੰਨ ਜਣਿਆਂ ਸਮੇਤ ਰਾਜਸਥਾਨ ਫੀਡਰ (ਨਹਿਰ) 'ਚ ਡਿੱਗੀ ਕਾਰ
. . .  1 day ago
ਬੀ.ਡੀ.ਪੀ.ਓ ਮੋਰਿੰਡਾ 10000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
. . .  1 day ago
ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਤੇ ਉਪ-ਚੇਅਰਮੈਨ ਨੇ ਸੰਭਾਲਿਆ ਅਹੁਦਾ
. . .  1 day ago
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਦੇ ਚੱਲਦਿਆਂ ਇੱਕ ਟਰੇਨ ਰੱਦ, 7 ਦੇ ਰੂਟ ਬਦਲੇ
. . .  1 day ago
ਯਾਤਰੀ ਵੱਲੋਂ ਐਮਰਜੈਂਸੀ ਲਾਈਟ ਦੀ ਬੈਟਰੀ 'ਚ ਲੁਕਾ ਕੇ ਲਿਆਂਦਾ 1.1 ਕਰੋੜ ਦਾ ਸੋਨਾ ਬਰਾਮਦ
. . .  1 day ago
ਪੁੱਛਾਂ ਦੇਣ ਵਾਲੇ ਜਬਰ ਜਨਾਹੀ ਬਾਬੇ ਨੂੰ ਹੋਈ 7 ਸਾਲ ਦੀ ਕੈਦ
. . .  1 day ago
ਲੰਡਨ 'ਚ ਕਤਲ ਨੌਜਵਾਨ ਹਰਿੰਦਰ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਸ ਦੇ ਘਰ ਪਹੁੰਚੇ ਹਰਿੰਦਰਪਾਲ ਚੰਦੂਮਾਜਰਾ
. . .  1 day ago
ਗਣਤੰਤਰ ਦਿਵਸ ਨੂੰ ਲੈ ਕੇ ਪੁਲਿਸ ਨੇ ਸਰਹੱਦੀ ਖੇਤਰ 'ਚ ਵਧਾਈ ਚੌਕਸੀ
. . .  1 day ago
ਇੰਟਰਪੋਲ ਨੇ ਨਿਤਿਆਨੰਦ ਵਿਰੁੱਧ ਜਾਰੀ ਕੀਤਾ 'ਬਲੂ ਨੋਟਿਸ'
. . .  1 day ago
ਕਾਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, ਦੋ ਲੋਕਾਂ ਦੀ ਮੌਤ
. . .  about 1 hour ago
ਗੈਸ ਵੈਲਡਿੰਗ ਦੀ ਟੈਂਕੀ ਫਟਣ ਕਾਰਨ ਧਮਾਕਾ, ਇੱਕ ਜ਼ਖ਼ਮੀ
. . .  about 1 hour ago
ਅਕਾਲੀ ਦਲ ਦੀ ਰੈਲੀ ਨੂੰ ਕੇ ਭਾਈ ਲੌਂਗੋਵਾਲ ਦੀ ਅਗਵਾਈ ਹੇਠ ਅਕਾਲੀ ਵਰਕਰਾਂ ਦੀ ਬੈਠਕ
. . .  about 1 hour ago
ਆਪਣੀਆਂ ਮੰਗਾਂ ਨੂੰ ਲੈ ਕੇ ਜੰਗਲਾਤ ਕਾਮਿਆਂ ਨੇ ਨਾਭਾ ਵਿਖੇ ਲਾਇਆ ਧਰਨਾ
. . .  12 minutes ago
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਵਲੋਂ ਨਿਰਮਾਣ ਅਧੀਨ ਸ਼ਾਹਪੁਰ ਕੰਢੀ ਡੈਮ ਦਾ ਦੌਰਾ
. . .  24 minutes ago
ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼
. . .  40 minutes ago
ਅਵੰਤੀਪੋਰਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  57 minutes ago
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰਾਜਾਸਾਂਸੀ ਹਵਾਈ ਅੱਡੇ 'ਤੇ ਸਿਹਤ ਵਿਭਾਗ ਵਲੋਂ ਅਲਰਟ ਜਾਰੀ
. . .  about 1 hour ago
ਨਸ਼ੇ ਦੇ ਓਵਰਡੋਜ਼ ਦਾ ਕਾਰਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, ਨੌਜਵਾਨ ਦੇ ਦੂਜੇ ਸਾਥੀ ਦੀ ਹਾਲਤ ਗੰਭੀਰ
. . .  about 1 hour ago
ਸ੍ਰੀ ਦਰਬਾਰ ਸਾਹਿਬ ਦੇ ਰਸਤੇ 'ਚ ਲਾਏ ਬੁੱਤਾਂ ਦੇ ਮਾਮਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਬ-ਕਮੇਟੀ ਗਠਿਤ
. . .  about 1 hour ago
ਅਵੰਤੀਪੋਰਾ 'ਚ ਮੁੜ ਸ਼ੁਰੂ ਹੋਈ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ
. . .  57 minutes ago
ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਵਲੋਂ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਸੰਨੀ ਦਿਓਲ ਤੇ ਹੇਮਾ ਮਾਲਿਨੀ ਵੀ ਮੰਗਣਗੇ ਵੋਟਾਂ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਪੋਹ ਸੰਮਤ 550

ਮੋਗਾ

ਸੱਜਣ ਕੁਮਾਰ ਨੂੰ ਉਮਰ ਕੈਦ ਦਾ ਚੁਫ਼ੇਰਿਓਂ ਸਵਾਗਤ

ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ/ ਬਲਰਾਜ ਸਿੰਗਲਾ/ਪਲਵਿੰਦਰ ਸਿੰਘ ਟਿਵਾਣਾ
ਮੋਗਾ, 17 ਦਸੰਬਰ-31 ਅਕਤੂਬਰ 1984 ਨੂੰ ਉਸ ਸਮੇਂ ਦੀ ਮੌਜੂਦਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਉਸ ਦੇ ਅੰਗਰੱਖਿਅਕ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਦਿੱਲੀ ਵਿਚ ਸਿੱਖਾਂ ਦੇ ਹੋਏ ਕਤਲੇਆਮ ਤੇ ਇਸ ਕਤਲੇਆਮ ਵਿਚ ਆਪਣੀ ਮੋਹਰੀ ਭੂਮਿਕਾ ਨਿਭਾਉਣ ਵਾਲੇ ਕਾਂਗਰਸੀ ਰਾਜ ਨੇਤਾ ਬਿਲਕੁਲ ਅੱਖਾਂ ਦੇ ਸਾਹਮਣੇ ਆ ਗਏ ਸਨ ਤੇ ਉਸ ਕਤਲੇਆਮ ਵਿਚ 3 ਹਜ਼ਾਰ ਦੇ ਕਰੀਬ ਬੇਦੋਸ਼ੇ ਸਿੱਖਾਂ ਨੂੰ ਗਲਾਂ ਵਿਚ ਟਾਇਰ ਪਾ ਕੇ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਸੀ ਅਤੇ ਉਸੇ ਦਿਨ ਤੋਂ ਲੈ ਕੇ ਸਮੁੱਚਾ ਸਿੱਖ ਭਾਈਚਾਰਾ ਉਸ ਕਤਲੇਆਮ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਦਿਵਾਉਣ ਦੀ ਮੰਗ ਕਰਦਾ ਸੀ | ਹੁਣ 34 ਸਾਲ ਬਾਅਦ ਮਾਣਯੋਗ ਅਦਾਲਤ ਨੇ ਸਿੱਖਾਂ ਨੂੰ ਇਨਸਾਫ਼ ਦਿੰਦਿਆਂ ਉਸ ਕਤਲੇਆਮ ਵਿਚ ਸ਼ਾਮਲ ਲੋਕਾਂ ਨੂੰ ਸਜ਼ਾਵਾਂ ਹੀ ਨਹੀਂ ਦਿੱਤੀਆਂ ਸਗੋਂ ਇਸ ਕਤਲੇਆਮ ਦੀ ਅਗਵਾਈ ਕਰ ਰਹੇ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਸਿੱਖਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਲਾਉਣ ਦਾ ਕੰਮ ਹੀ ਨਹੀਂ ਕੀਤਾ ਸਗੋਂ ਸਿੱਖਾਂ ਨੂੰ ਹੋਰਨਾਂ ਕੇਸਾਂ ਵਿਚ ਇਨਸਾਫ਼ ਮਿਲਣ ਦੀ ਆਸ ਵਧ ਗਈ ਹੈ | ਇਸ ਸਬੰਧੀ ਪੇਸ਼ ਹਨ ਵੱਖ-ਵੱਖ ਨੇਤਾਵਾਂ ਦੇ ਵਿਚਾਰ :
ਅਕਾਲੀ ਦਲ ਤੇ ਕੇਂਦਰ ਦੀ ਭਾਜਪਾ ਸਰਕਾਰ ਕਰਕੇ ਮਿਲਿਆ ਸਿੱਖਾਂ ਨੂੰ ਇਨਸਾਫ਼-ਬਰਜਿੰਦਰ ਸਿੰਘ ਮੱਖਣ
1984 ਵਿਚ ਸਿੱਖਾਂ ਦਾ ਕੀਤਾ ਗਿਆ ਕਤਲੇਆਮ ਇਕ ਸੋਚੀ ਸਮਝੀ ਸਾਜਿਸ਼ ਮੁਤਾਬਿਕ ਕੀਤਾ ਗਿਆ ਸੀ ਪਰ ਉਸ ਸਮੇਂ ਦੀ ਕੇਂਦਰ ਦੀ ਕਾਂਗਰਸ ਸਰਕਾਰ ਨੇ ਇਸ ਨੂੰ ਦਿੱਲੀ ਦੰਗੇ ਦਾ ਨਾਂਅ ਦਿੱਤਾ ਸੀ ਜਦਕਿ ਇਹ ਦੰਗੇ ਨਹੀਂ ਸਨ ਤੇ ਇਹ ਇਕ ਸੋਚੀ ਸਮਝੀ ਸਾਜ਼ਿਸ਼ ਮੁਤਾਬਿਕ ਕੀਤਾ ਗਿਆ ਕਤਲੇਆਮ ਸੀ | ਕਤਲੇਆਮ ਦੀਆਂ ਫਾਈਲਾਂ ਨੂੰ ਹਮੇਸ਼ਾ ਰੋਲਿਆ ਜਾਂਦਾ ਰਿਹਾ ਪਰ 34 ਸਾਲ ਬਾਅਦ ਕੇਂਦਰ ਦੀ ਭਾਜਪਾ ਸਰਕਾਰ ਨੇ ਇਸ 'ਤੇ ਪੈਰਵਾਈ ਕੀਤੀ | ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦੇ ਅਦਾਲਤ ਦੇ ਇਸ ਫ਼ੈਸਲੇ ਦਾ ਸਵਾਗਤ ਕਰਨਾ ਬਣਦਾ ਹੈ |
ਗੁਨਾਹਾਂ ਦੇ ਮੁਕਾਬਲੇ ਸਜ਼ਾ ਘੱਟ-ਨਵਦੀਪ ਸਿੰਘ ਸੰਘਾ
1984 ਕਤਲੇਆਮ ਦੇ ਦੋਸ਼ੀਆਂ ਨੂੰ ਜੋ ਸਜ਼ਾਵਾਂ ਮਿਲੀਆਂ ਹਨ ਉਹ ਐਡਵੋਕੇਟ ਐਚ.ਐਸ. ਫੂਲਕਾ ਦੀ ਵੱਡੀ ਘਾਲਣਾ ਦਾ ਹੀ ਨਤੀਜਾ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਇਸ ਪਾਸੇ ਲਾ ਕੇ ਦੋਸ਼ੀਆਂ ਨੂੰ ਕਟਹਿਰੇ ਤੱਕ ਲਿਆਂਦਾ ਅਤੇ ਸਜ਼ਾਵਾਂ ਦਿਵਾਈਆਂ | ਜਿੱਥੇ ਇਕ ਪਾਸੇ ਮਾਣਯੋਗ ਅਦਾਲਤ ਨੇ ਸਿੱਖਾਂ ਨੂੰ ਇਨਸਾਫ਼ ਦਿੱਤਾ ਹੈ ਉੱਥੇ ਦੂਸਰੇ ਪਾਸੇ ਕਾਂਗਰਸ ਨੇ ਇਕ ਵਾਰ ਫਿਰ ਸਿੱਖ ਕਤਲੇਆਮ ਵਿਚ ਭੂਮਿਕਾ ਨਿਭਾਉਣ ਵਾਲੇ ਕਾਂਗਰਸੀ ਆਗੂ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਕੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਿਆ ਹੈ ਜਦੋਂ ਕਿ ਕਮਲ ਨਾਥ ਨਾਨਾਵਤੀ ਤੇ ਮਿਸ਼ਰਾ ਰਿਪੋਰਟ ਵਿਚ ਵੀ ਦੋਸ਼ੀ ਪਾਇਆ ਜਾ ਚੁੱਕਾ ਹੈ ਜਿੱਥੋਂ ਜੱਗ ਜ਼ਾਹਿਰ ਹੈ ਕਿ ਕਾਂਗਰਸ ਹਮੇਸ਼ਾ ਹੀ ਸਿੱਖ ਵਿਰੋਧੀ ਰਹੀ ਹੈ ਤੇ ਅੱਜ ਉਸ ਦਾ ਇਕ ਵਾਰ ਫਿਰ ਚਿਹਰਾ ਨੰਗਾ ਹੋ ਗਿਆ ਹੈ |
ਸੱਜਣ ਕੁਆਰ ਤੇ ਸਾਥੀਆਂ ਨੂੰ ਸਜ਼ਾ ਬੋਲਣ ਨਾਲ ਕਾਂਗਰਸ ਦਾ ਸਿੱਖਾਂ ਵਿਰੋਧੀ ਚਿਹਰਾ ਹੋਇਆ ਬੇਨਕਾਬ-ਰਾਜਵੰਤ ਸਿੰਘ ਮਾਹਲਾ
ਬਾਘਾ ਪੁਰਾਣਾ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀ. ਨੌਜਵਾਨ ਆਗੂ ਅਤੇ ਖਾਦੀ ਬੋਰਡ ਪੰਜਾਬ ਦੇ ਸਾਬਕਾ ਡਾਇਰੈਕਟਰ ਰਾਜਵੰਤ ਸਿੰਘ ਮਾਹਲਾ ਨੇ ਦਿੱਲੀ ਦੀ ਅਦਾਲਤ ਵਲੋਂ 1984 ਦੇ ਦਿੱਲੀ ਵਿਖੇ ਹੋਏ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਤੋਂ ਸਿੱਖ ਸੰਗਤਾਂ ਨੂੰ ਉਡੀਕ ਸੀ | ਇਸ ਨਾਲ ਸਿੱਖ ਸੰਗਤਾਂ ਦੇ ਤੜਫਦੇ ਹਿਰਦਿਆਂ ਨੂੰ ਜਿੱਥੇ ਕੁਝ ਸ਼ਾਂਤੀ ਮਿਲੀ ਹੈ | ਅਸੀਂ ਦੇਰੀ ਨਾਲ ਮਿਲੇ ਇਨਸਾਫ਼ ਦੇ ਲਈ ਮਾਣਯੋਗ ਅਦਾਲਤ ਦੇ ਵੀ ਸ਼ੁਕਰਗੁਜ਼ਾਰ ਹਾਂ |
ਸੱਜਣ ਕੁਮਾਰ ਤੇ ਉਸ ਦੇ ਸਾਥੀਆਂ ਨੂੰ ਸਜ਼ਾ ਸੁਣਾਉਣ ਦਾ ਫ਼ੈਸਲਾ ਸ਼ਲਾਘਾਯੋਗ-ਜਥੇਦਾਰ ਤੀਰਥ ਸਿੰਘ
ਬਾਘਾ ਪੁਰਾਣਾ-ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਅਤੇ ਉਸ ਦੇ ਸਾਥੀਆਂ ਨੂੰ ਦਿੱਲੀ ਦੀ ਮਾਣਯੋਗ ਹਾਈਕੋਰਟ ਵਲੋਂ ਸੁਣਵਾਈ ਗਈ ਉਮਰ ਕੈਦ ਦੀ ਸਜ਼ਾ ਨੇ ਜਿੱਥੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਕੁਝ ਸ਼ਾਂਤ ਕਰਨ ਦਾ ਯਤਨ ਕੀਤਾ ਹੈ ਉੱਥੇ ਕਾਂਗਰਸ ਪਾਰਟੀ ਜਿਸ ਨੇ ਸਿੱਖਾਂ ਦੇ ਕਾਤਲਾਂ ਨੂੰ ਬਚਾਉਣ ਦਾ ਜੋ 34 ਸਾਲ ਕੰਮ ਕੀਤਾ ਹੈ ਉਹ ਵੀ ਬੇਨਕਾਬ ਹੋ ਗਈ ਹੈ | ਦੇਸ਼-ਵਿਦੇਸ਼ ਵਿਚ ਵੱਸਦੀਆਂ ਸਿੱਖ ਸੰਗਤਾਂ ਕਾਂਗਰਸ ਪਾਰਟੀ ਦੀ ਇਸ ਘਨੌਣੀ ਕਾਰਵਾਈ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੀਆਂ | ਅਸੀਂ ਦੇਰੀ ਨਾਲ ਮਿਲੇ ਇਨਸਾਫ਼ ਲਈ ਮਾਣਯੋਗ ਅਦਾਲਤ ਦੇ ਵੀ ਸ਼ੁਕਰਗੁਜ਼ਾਰ ਹਾਂ |
1984 ਕਤਲੇਆਮ ਦੇ ਹੋਰਨਾਂ ਦੋਸ਼ੀਆਂ ਨੂੰ ਵੀ ਸਜਾ ਮਿਲੇ-ਵਿਧਾਇਕ ਮਨਜੀਤ ਬਿਲਾਸਪੁਰ
ਨਿਹਾਲ ਸਿੰਘ ਵਾਲਾ, (ਪਲਵਿੰਦਰ ਸਿੰਘ ਟਿਵਾਣਾ)-1984 ਸਿੱਖ ਨਸਲਕੁਸ਼ੀ ਦਾ ਦਰਦ ਸਿੱਖ ਭਾਈਚਾਰੇ ਨੂੰ ਸਦਾ ਹੀ ਤੜਫਾਉਂਦਾ ਰਿਹਾ ਹੈ ਦਿੱਲੀ ਹਾਈਕੋਰਟ ਵਲੋਂ ਸੱਜਣ ਕੁਮਾਰ ਨੂੰ ਸੁਣਾਈ ਗਈ ਉਮਰ ਕੈਦ ਦੀ ਸਜਾ ਨਾਲ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਸਿੱਖਾਂ ਦਾ ਨਿਆਂ ਪਾਲਿਕਾ ਤੇ ਵਿਸਵਾਸ ਬੱਝਿਆ ਹੈ | ਇਹ ਪ੍ਰਗਟਾਵਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਪਾਰਟੀ ਦੇ ਐਸ ਸੀ ਵਿੰਗ ਸੂਬਾ ਪ੍ਰਧਾਨ ਮਨਜੀਤ ਸਿੰਘ ਬਿਲਾਸਪੁਰ ਨੇ ਅਜੀਤ ਨਾਲ ਵਿਸੇਸ ਗੱਲਬਾਤ ਕਰਦਿਆਂ ਕੀਤਾ | ਉਹਨਾ ਕਿਹਾ ਕਿ ਦਿੱਲੀ ਹਾਈਕੋਰਟ ਦਾ ਤਾਜਾ ਫੈਸਲਾ ਦੇਰੀ ਨਾਲ ਆਇਆ ਦਰੁਸਤ ਫੈਸਲਾ ਹੈ |
ਸੱਜਣ ਕੁਮਾਰ ਵਾਂਗ ਦੂਜੇ ਦੋਸੀਆਂ ਨੂੰ ਸਜਾ ਦਿੱਤੀ ਜਾਵੇ-ਜਥੇਦਾਰ ਬੂਟਾ ਰਣਸੀਂਹ
ਨਿਹਾਲ ਸਿੰਘ ਵਾਲਾ (ਪਲਵਿੰਦਰ ਸਿੰਘ ਟਿਵਾਣਾ)-ਸਿੱਖ ਭਾਈਚਾਰੇ ਦੀ 1984 ਵਿਚ ਕੀਤੀ ਨਸਲਕੁਸੀ ਅਜ਼ਾਦ ਭਾਰਤ ਦੇ ਇਤਿਹਾਸ ਦਾ ਕਲੰਕਤ ਪੰਨਾ ਹੈ | ਨਿਆਂ ਵਿਚ ਕੀਤੀ ਜਾ ਰਹੀ ਲਗਾਤਾਰ ਦੇਰੀ ਕਾਰਨ ਸਿੱਖ ਭਾਈਚਾਰੇ ਦਾ ਨਿਆਂ ਪਾਲਿਕਾ ਪ੍ਰਣਾਲੀ ਤੋਂ ਵਿਸ਼ਵਾਸ ਖੁਰਦਾ ਜਾ ਰਿਹਾ ਸੀ ਪਰ ਹੁਣ ਦਿੱਲੀ ਕਤਲੇਆਮ ਦੇ ਦੋਸੀ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵਲੋਂ ਸੁਣਾਈ ਗਈ ਉਮਰ ਕੈਦ ਦੀ ਸਜਾ ਨਾਲ ਆਮ ਲੋਕਾਂ ਦਾ ਨਿਆਂ ਪਾਲਿਕਾ 'ਚ ਵਿਸ਼ਵਾਸ ਵਧਿਆ ਹੈ | ਇਹ ਪ੍ਰਗਟਾਵਾ ਅਜੀਤ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ 1920 ਦੇ ਕੌਮੀ ਜਨਰਲ ਸਕੱਤਰ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕੀਤਾ |

ਕੁੱਟਮਾਰ ਕਰਨ ਵਾਲੀਆਂ ਦੋਵੇਂ ਧਿਰਾਂ ਿਖ਼ਲਾਫ਼ ਮੁਕੱਦਮਾ ਦਰਜ

ਮੋਗਾ, 17 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਵਿਸ਼ਵਕਰਮਾ ਨਗਰ ਮੋਗਾ ਵਿਖੇ 21 ਨਵੰਬਰ ਨੂੰ ਰਾਤ 9:30 ਵਜੇ ਦੇ ਕਰੀਬ ਦੋ ਧਿਰਾਂ ਵਿਚਕਾਰ ਹੋਈ ਲੜਾਈ ਦਾ ਮੁਕੱਦਮਾ ਦੋਵਾਂ ਧਿਰਾਂ ਿਖ਼ਲਾਫ਼ ਥਾਣਾ ਸਿਟੀ ਸਾਊਥ ਮੋਗਾ ਵਿਖੇ ਦਰਜ ਕੀਤੇ ਜਾਣ ਦੀ ਖ਼ਬਰ ਹੈ | ਦਰਜ ਮੁਕੱਦਮੇ ਅਨੁਸਾਰ ...

ਪੂਰੀ ਖ਼ਬਰ »

ਪਿੰਡ ਲੰਗੇਆਣਾ ਨਵਾਂ ਅਤੇ ਨਾਥੇਵਾਲਾ ਦੇ ਸਾਬਕਾ ਸਰਪੰਚਾਂ ਨੇ ਕਾਂਗਰਸੀ ਵਰਕਰਾਂ 'ਤੇ ਲਾਏ ਨਾਮਜ਼ਦਗੀ ਪੱਤਰ ਖੋਹਣ ਦੇ ਦੋਸ਼

ਬਾਘਾ ਪੁਰਾਣਾ, 17 ਦਸੰਬਰ (ਬਲਰਾਜ ਸਿੰਗਲਾ)-ਅੱਜ ਇੱਥੇ ਪੰਚਾਇਤੀ ਚੋਣਾਂ ਦੇ ਸਬੰਧ ਵਿਚ ਰਿਟਰਨਿੰਗ ਅਫ਼ਸਰਾਂ ਕੋਲ ਸਰਪੰਚੀ ਅਤੇ ਪੰਚੀ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਸਥਾਨਕ ਚੋਣ ਅਮਲੇ ਕੋਲ ਮਾਰਕੀਟ ਕਮੇਟੀ ਦੇ ਦਫ਼ਤਰ ਵਿਚ ਅਤੇ ਨਗਰ ...

ਪੂਰੀ ਖ਼ਬਰ »

ਗੀਜ਼ਰ ਫਟਣ ਨਾਲ ਹੋਇਆ ਧਮਾਕਾ-ਜਾਨੀ ਨੁਕਸਾਨ ਤੋਂ ਬਚਾਅ

ਬਾਘਾ ਪੁਰਾਣਾ, 17 ਦਸੰਬਰ (ਬਲਰਾਜ ਸਿੰਗਲਾ)-ਬੀਤੇ ਕੱਲ੍ਹ ਸਥਾਨਕ ਸ਼ਹਿਰ ਅੰਦਰ ਵਾਰਡ ਨੰਬਰ 11 ਵਿਚ ਰਹਿੰਦੇ ਐਡਵੋਕੇਟ ਰਾਜੇਸ਼ ਕੁਮਾਰ ਸਿੰਗਲਾ ਦੇ ਘਰ ਇਕ ਬਿਜਲੀ ਦਾ ਗੀਜ਼ਰ ਉਸ ਸਮੇਂ ਫਟ ਗਿਆ ਜਦੋਂ ਉਸ ਦੀ ਪਤਨੀ ਸੋਨੀਆ ਗੋਇਲ ਆਪਣੀ ਨਬਾਲਿਕ ਬੇਟੀ ਕਰਮਜੋਤ ਕੌਰ ਨੂੰ ...

ਪੂਰੀ ਖ਼ਬਰ »

ਪੰਜਾਬ 'ਚੋਂ ਗੈਂਗਸਟਰਾਂ ਦਾ ਜਲਦੀ ਹੋਵੇਗਾ ਖ਼ਾਤਮਾ-ਆਈ.ਜੀ. ਮੁਖਵਿੰਦਰ ਸਿੰਘ ਛੀਨਾ

ਨਿਹਾਲ ਸਿੰਘ ਵਾਲਾ/ਸਮਾਧ ਭਾਈ, 17 ਦਸੰਬਰ (ਪਲਵਿੰਦਰ ਸਿੰਘ ਟਿਵਾਣਾ/ਗੁਰਮੀਤ ਸਿੰਘ ਮਾਣੰੂਕੇ)-ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੰੂਕੇ ਗਿੱਲ ਵਿਖੇ ਬੀਤੇ ਦਿਨੀਂ ਰਾਤ ਸਮੇਂ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਪਿਸਤੌਲ ਨਾਲ ਗੋਲੀਆਂ ਮਾਰ ਕੇ ਆਪਣੀ ...

ਪੂਰੀ ਖ਼ਬਰ »

- ਮਾਮਲਾ ਨਾਮਜ਼ਦਗੀ ਪੱਤਰ ਭਰਨ ਵਾਲੇ ਕੇਂਦਰਾਂ ਦੇ ਬਾਹਰ ਫਾਈਲਾਂ ਖੋਹਣ ਤੇ ਰੌਲੇ-ਰੱਪੇ ਦਾ-

ਐਸ. ਪੀ. ਐਚ. ਤੇ ਡੀ. ਐਸ. ਪੀ. ਦੀ ਅਗਵਾਈ ਹੇਠ ਸੁਰੱਖਿਆ ਦਸਤਿਆਂ ਨੇ ਸਖ਼ਤੀ ਨਾਲ ਪਾਈਆਂ ਭਾਜੜਾਂ

ਬਾਘਾ ਪੁਰਾਣਾ, 17 ਦਸੰਬਰ (ਬਲਰਾਜ ਸਿੰਗਲਾ)-ਪੰਚਾਇਤੀ ਚੋਣਾਂ ਦੇ ਸਬੰਧ ਵਿਚ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ ਕੋਲ ਸਥਾਨਕ ਨਗਰ ਕੌਾਸਲ ਤੇ ਮਾਰਕੀਟ ਕਮੇਟੀ ਦਫ਼ਤਰਾਂ ਵਿਚ ਸਥਾਪਤ ਕੀਤੇ ਹੋਏ ਬੂਥਾਂ 'ਤੇ ਜਾ ਕੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

ਮੋਗਾ, 17 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਸਹਾਇਕ ਥਾਣੇਦਾਰ ਚਰਨਜੀਤ ਸਿੰਘ ਅਤੇ ਉਸ ਦੀ ਗਸ਼ਤ ਕਰ ਰਹੀ ਪੁਲਿਸ ਪਾਰਟੀ ਵਲੋਂ ਸ਼ਾਮ ਸਵਾ ਪੰਜ ਵਜੇ ਦੇ ਕਰੀਬ ਬਸਤੀ ਗੋਬਿੰਦਗੜ੍ਹ ਮੋਗਾ ਤੋਂ ਪਰਮਜੀਤ ਸਿੰਘ ਪੁੱਤਰ ਲਾਲ ਸਿੰਘ ਵਾਸੀ ਲੰਢੇਕੇ ਨੂੰ 300 ਨਸ਼ੀਲੀਆਂ ਗੋਲੀਆ ਤੇ ...

ਪੂਰੀ ਖ਼ਬਰ »

ਸਰਪੰਚੀ ਦੇ 2 ਅਤੇ ਪੰਚੀ ਦੇ 2 ਉਮੀਦਵਾਰਾਂ ਨੇ ਕੀਤੇ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ

ਨਿਹਾਲ ਸਿੰਘ ਵਾਲਾ, 17 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਬਲਾਕ ਨਿਹਾਲ ਸਿੰਘ ਵਾਲਾ ਦੀਆਂ ਪੰਚਾਇਤੀ ਚੋਣਾਂ ਵਿਚ ਅੱਜ ਦੂਸਰੇ ਦਿਨ ਬਲਾਕ ਦੇ 2 ਸਰਪੰਚੀ ਅਤੇ 2 ਪੰਚੀ ਦੇ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ | ਇਸ ਸਬੰਧੀ ਸਹਾਇਕ ਰਿਟਰਨਿੰਗ ਅਫ਼ਸਰ ...

ਪੂਰੀ ਖ਼ਬਰ »

ਸੇਖਾਂ ਕਲਾਂ ਤੋਂ ਹਰਦੀਸ਼ ਸਿੰਘ ਸਿੱਧੂ ਵੀ ਸਰਪੰਚੀ ਲਈ ਚੋਣ ਮੈਦਾਨ 'ਚ ਡਟਿਆ

ਠੱਠੀ ਭਾਈ, 17 ਦਸੰਬਰ (ਜਗਰੂਪ ਸਿੰਘ ਮਠਾੜੂ)-ਸਿਆਸੀ ਸਫ਼ਾਂ 'ਚ ਅੱਗੇ ਰਹਿਣ ਵਾਲੇ ਪਿੰਡ ਸੇਖਾ ਕਲਾਂ ਦੇ ਟਕਸਾਲੀ ਕਾਂਗਰਸੀ ਪਰਿਵਾਰ ਵਜੋਂ ਜਾਣੇ ਜਾਂਦੇ ਸਾਬਕਾ ਸਰਪੰਚ ਸਵਰਗੀ ਜਰਨੈਲ ਸਿੰਘ ਸਿੱਧੂ ਦੇ ਪੋਤਰੇ ਹਰਦੀਸ਼ ਸਿੰਘ ਸਿੱਧੂ ਵਲੋਂ ਸਰਪੰਚੀ ਲਈ ਚੋਣ ਮੈਦਾਨ ...

ਪੂਰੀ ਖ਼ਬਰ »

ਦੂਜੇ ਧੜੇ ਵਲੋਂ ਆਪਣਾ ਉਮੀਦਵਾਰ ਚੋਣ ਮੈਦਾਨ 'ਚ ਉਤਾਰਨ 'ਤੇ ਭਿੰਡਰ ਕਲਾਂ ਵਿਚ ਟੁੱਟੀ ਸਰਬਸੰਮਤੀ

ਕਿਸ਼ਨਪੁਰਾ ਕਲਾਂ, 17 ਦਸੰਬਰ (ਪਰਮਿੰਦਰ ਸਿੰਘ ਗਿੱਲ)-ਪੰਜਾਬ ਅੰਦਰ ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਪਿੰਡਾਂ ਅੰਦਰ ਸਰਪੰਚੀ ਦੇ ਦਾਅਵੇਦਾਰਾਂ ਨੇ ਆਪੋ ਆਪਣੇ ਕਮਰਕੱਸੇ ਕਸ ਲਏ ਹਨ ਤੇ ਵੋਟਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ | ਪਿੰਡਾਂ ...

ਪੂਰੀ ਖ਼ਬਰ »

ਪੰਚਾਇਤ ਚੋਣ ਨਾਮਜ਼ਦਗੀਆਂ ਦੇ ਦੂਸਰੇ ਦਿਨ ਵੀ ਕਿਸੇ ਪੰਚ-ਸਰਪੰਚ ਨੇ ਫਾਰਮ ਦਾਖ਼ਲ ਨਹੀਂ ਕੀਤੇ-ਚੋਣ ਅਫ਼ਸਰ

ਫ਼ਤਿਹਗੜ੍ਹ ਪੰਜਤੂਰ, 17 ਦਸੰਬਰ (ਜਸਵਿੰਦਰ ਸਿੰਘ)-ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾ ਕੰਮ 15 ਦਸੰਬਰ ਤੋਂ ਸ਼ੁਰੂ ਹੋਇਆ ਹੈ ਪਰ ਪਹਿਲੀ ਵਾਰ ਕਸਬਾ ਫ਼ਤਿਹਗੜ੍ਹ ਪੰਜਤੂਰ ਦੀ ਮਾਰਕੀਟ ਕਮੇਟੀ ਦੇ ਦਫ਼ਤਰ ਵਿਖੇ ਪੰਚਾਂ, ਸਰਪੰਚਾਂ ਦੀਆਂ ਨਾਮਜ਼ਦਗੀਆਂ ਦੇ ਕਾਗ਼ਜ਼ ...

ਪੂਰੀ ਖ਼ਬਰ »

ਸਪਨਦੀਪ ਕੌਰ ਪਿੰਡ ਬੌਡੇ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ

ਬੱਧਨੀ ਕਲਾਂ, 17 ਦਸੰਬਰ (ਨਿਰਮਲਜੀਤ ਸਿੰਘ ਧਾਲੀਵਾਲ)-ਅੱਜ ਪਿੰਡ ਬੌਡੇ ਦੇ ਗੁਰਦੁਆਰਾ ਸਾਹਿਬ ਵਿਖੇ ਸਮੁੱਚੇ ਨਗਰ ਨਿਵਾਸੀਆਂ ਦੀ ਹਾਜ਼ਰੀ ਵਿਚ ਸਪਨਜੀਤ ਕੌਰ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਚੁਣੇ ਗਏ | ਇਸ ਤੋਂ ਇਲਾਵਾ ਅਮਰਜੀਤ ਸਿੰਘ, ਮੇਜਰ ਸਿੰਘ, ਜਗਜੀਤ ਸਿੰਘ, ...

ਪੂਰੀ ਖ਼ਬਰ »

ਕਾਂਗਰਸ ਪੰਚਾਇਤੀ ਚੋਣਾਂ ਸ਼ਾਨਦਾਰ ਢੰਗ ਨਾਲ ਜਿੱਤੇਗੀ-ਜਸਬੀਰ ਬਰਾੜ ਖੋਟੇ

ਮੋਗਾ, 17 ਦਸੰਬਰ (ਗੁਰਤੇਜ ਸਿੰਘ)-ਸਮੁੱਚੇ ਪੰਜਾਬ ਵਿਚ ਪੰਜਾਬ ਸਰਕਾਰ ਤੇ ਪੰਜਾਬ ਰਾਜ ਚੋਣ ਕਮਿਸ਼ਨ ਵਲੋਂ 30 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਵਿਚ ਕਾਂਗਰਸ ਸ਼ਾਨਦਾਰ ਢੰਗ ਨਾਲ ਜਿੱਤੇਗੀ ਕਿਉਂਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਅਗਵਾਈ ਵਿਚ ਲੋਕ ...

ਪੂਰੀ ਖ਼ਬਰ »

ਪਿੰਡ ਖੋਸਾ ਰਣਧੀਰ ਦੇ ਵਾਰਡ ਨੰਬਰ 5 ਪੰਚ ਦੀ ਚੋਣ ਲਈ ਭਾਰੀ ਇਕੱਠ

ਕੋਟ ਈਸੇ ਖਾਂ, 17 ਦਸੰਬਰ (ਨਿਰਮਲ ਸਿੰਘ ਕਾਲੜਾ)-30 ਦਸੰਬਰ ਨੂੰ ਹੋ ਰਹੀਆਂ ਪੰਚਾਇਤ ਚੋਣਾਂ ਵਿਚ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਸਰਗਰਮੀਆਂ ਜ਼ੋਰਾਂ 'ਤੇ ਹਨ | ਪਿੰਡ ਖੋਸਾ ਰਣਧੀਰ ਦੇ ਵਾਰਡ ਨੰਬਰ 5 ਦੇ ਪੰਚੀ ਦੀ ਚੋਣ ਲਈ ਉਮੀਦਵਾਰ ਗੁਰਬੰਸ ਕੌਰ ਦੇ ਹੱਕ ਵਿਚ ਸੀਨੀਅਰ ...

ਪੂਰੀ ਖ਼ਬਰ »

ਪਿੰਡ ਕਪੂਰੇ ਵਿਖੇ ਸਰਪੰਚੀ ਦੀ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਨੂੰ ਅਕਾਲੀ ਦਲ ਨੇ ਦਿੱਤਾ ਸਮਰਥਨ

ਮੋਗਾ, 17 ਦਸੰਬਰ (ਅਮਰਜੀਤ ਸਿੰਘ ਸੰਧੂ)-ਪਿੰਡ ਕਪੂਰੇ ਵਿਖੇ ਕਾਂਗਰਸ ਪਾਰਟੀ ਤੋਂ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਇਕਬਾਲ ਸਿੰਘ ਮਾਂਗਟ ਨੂੰ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ ਸਾਰਿਆਂ ਦੀ ਸਹਿਮਤੀ ਨਾਲ ਚੋਣਾਂ ਵਿਚ ਹਮਾਇਤ ਚੋਣਾਂ ਦਾ ਐਲਾਨ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਨੂੰ ਲੈ ਕੇ 111 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰਨ ਨਾਲ ਉਮੀਦਵਾਰਾਂ ਦੀ ਗਿਣਤੀ 113 ਤੱਕ ਪੁੱਜੀ

ਬਾਘਾ ਪੁਰਾਣਾ, 17 ਦਸੰਬਰ (ਬਲਰਾਜ ਸਿੰਗਲਾ)-ਪੰਚਾਇਤੀ ਚੋਣਾਂ ਦੇ ਸਬੰਧ ਵਿਚ ਐਸ.ਡੀ.ਐਮ. ਸਵਰਨਜੀਤ ਕੌਰ ਨੇ ਦੱਸਿਆ ਕਿ ਸਥਾਨਕ ਮਾਰਕੀਟ ਕਮੇਟੀ ਤੇ ਨਗਰ ਕੌਾਸਲ ਦੇ ਦਫ਼ਤਰਾਂ ਵਿਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਨਾਮਜ਼ਦਗੀ ਪੱਤਰ ਭਰਵਾਉਣ ਲਈ ਪੂਜੇ ਜ਼ੋਰ-ਸ਼ੋਰ ਨਾਲ ...

ਪੂਰੀ ਖ਼ਬਰ »

ਐਸ.ਡੀ.ਐਮ. ਤੇ ਹੋਰਨਾਂ ਅਧਿਕਾਰੀਆਂ ਨੇ ਨਾਮਜ਼ਦਗੀ ਪੱਤਰ ਭਰਵਾਉਣ ਵਾਲੇ ਕੇਂਦਰਾਂ ਦਾ ਕੀਤਾ ਦੌਰਾ

ਬਾਘਾ ਪੁਰਾਣਾ, 17 ਦਸੰਬਰ (ਬਲਰਾਜ ਸਿੰਗਲਾ)-ਪੰਜਾਬ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਦੇ ਤਹਿਤ ਨਾਮਜ਼ਦਗੀ ਪੁੱਤਰ ਭਰਵਾਉਣ ਦੇ ਦੂਜੇ ਦਿਨ ਸਥਾਨਕ ਹਲਕੇ ਦੇ ਵੱਖ-ਵੱਖ ਪਿੰਡਾਂ ਦੀਆਂ 72 ਪੰਚਾਇਤਾਂ ਦੀ ਚੋਣ ਲਈ ਨਾਮਜ਼ਦਗੀ ਪੱਤਰ ਸਥਾਨਕ ਨਗਰ ਕੌਾਸਲ ਤੇ ਮਾਰਕੀਟ ...

ਪੂਰੀ ਖ਼ਬਰ »

ਗੁਰਵਿੰਦਰ ਸਿੰਘ ਨੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਵਜੋਂ ਅਹੁਦਾ ਸੰਭਾਲਿਆ

ਮੋਗਾ, 17 ਦਸੰਬਰ (ਗੁਰਤੇਜ ਸਿੰਘ)-ਭਾਰਤ ਸਰਕਾਰ ਦੇ ਵਿਭਾਗ ਯੁਵਾ ਕੇਂਦਰ ਸੰਗਠਨ ਵਲੋਂ ਪਿਛਲੇ ਦਿਨਾਂ ਦੇ ਦਰਮਿਆਨ ਮਹਿਕਮੇ ਵਿਚ ਕਈ ਨਵੀਆਂ ਭਰਤੀਆਂ ਕੀਤੀਆਂ ਗਈਆਂ | ਇਸੇ ਤਹਿਤ ਯੁਵਾ ਕੇਂਦਰ ਮੋਗਾ ਵਿਖੇ ਨਵੇਂ ਜ਼ਿਲ੍ਹਾ ਯੂਥ ਕੋਆਰਡੀਨੇਟਰ ਗੁਰਵਿੰਦਰ ਸਿੰਘ ਮੁੰਧੋ ...

ਪੂਰੀ ਖ਼ਬਰ »

ਲੜਕੀ ਵਰਗਲਾਉਣ ਿਖ਼ਲਾਫ਼ ਤਿੰਨ ਨਾਮਜ਼ਦ

ਮੋਗਾ, 17 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਥਿਾਣਾ ਸਿਟੀ ਮੋਗਾ ਦੇ ਘੇਰੇ ਹੇਠ ਆਉਂਦੇ 40 ਸਾਲਾਂ ਵਿਅਕਤੀ ਨੇ ਸ਼ਿਕਾਇਤ ਦਰਜ ਕਰਵਾਈ ਕਿ ਪਿ੍ੰਸ ਉਰਫ਼ ਹੈਪੀ ਪੁੱਤਰ ਰਾਮ ਕਿਸ਼ਨ ਵਾਸੀ ਨਿਊ ਗੁਰੂ ਅਰਜਨ ਦੇਵ ਨਗਰ ਮੋਗਾ 15 ਦਸੰਬਰ ਨੂੰ ਇਕ ਵਜੇ ਦੇ ਕਰੀਬ ਬਸਤੀ ਉੱਚਾ ਟਿੱਬਾ ...

ਪੂਰੀ ਖ਼ਬਰ »

ਲੁੱਟ-ਖੋਹ ਦੇ ਮਾਮਲੇ 'ਚ 2 ਨੌਜਵਾਨ ਪੁਲਿਸ ਵਲੋਂ ਕਾਬੂ

ਨਿਹਾਲ ਸਿੰਘ ਵਾਲਾ, 17 ਦਸੰਬਰ (ਪਲਵਿੰਦਰ ਸਿੰਘ ਟਿਵਾਣਾ)-ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਦਰਵੇਸ਼ਾਂ ਦੀ ਧਾਰਮਿਕ ਜਗ੍ਹਾ ਦੇ ਨੇੜਿਉਂ 2 ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਆਪਣੇ ਘਰ ਗੱਲ ਕਰ ਰਹੇ ਇਕ ਵਿਅਕਤੀ ਤੋਂ ਮੋਬਾਈਲ ਫ਼ੋਨ ਖੋਹਣ ...

ਪੂਰੀ ਖ਼ਬਰ »

ਸੇਵਾ ਸੰਮਤੀ ਵਲੋਂ ਲਗਾਇਆ ਗਿਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਕੋਟ ਈਸੇ ਖਾਂ, 17 ਦਸੰਬਰ (ਨਿਰਮਲ ਸਿੰਘ ਕਾਲੜਾ)-ਜੈ ਭੋਲੇ ਬਰਫ਼ਾਨੀ ਸੇਵਾ ਸੰਮਤੀ ਰਜਿ: ਕੋਟ ਈਸੇ ਖਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਅੱਖਾਂ ਦਾ ਵਿਸ਼ਾਲ ਮੁਫ਼ਤ ਚੈਕ-ਅੱਪ ਕੈਂਪ ਵਾਲੀਆ ਪੈਲੇਸ ਮੋਗਾ ਰੋਡ ਕੋਟ ਈਸੇ ਖਾਂ ਵਿਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ...

ਪੂਰੀ ਖ਼ਬਰ »

ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਨੇ ਪੈਨਸ਼ਨਰਜ਼ ਦਿਵਸ ਮਨਾਇਆ

ਮੋਗਾ, 17 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਨੇ ਪੰਜਾਬ ਗੌਰਮਿੰਟ ਪੁਲਿਸ ਪੈਨਸ਼ਨਰਜ਼ ਐਸੋਸੀਏਸ਼ਨ, ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼, ਬਿਜਲੀ ਬੋਰਡ ਪਾਵਰ ਕਾਮ ਪੈਨਸ਼ਨਰਜ਼ ਐਸੋਸੀਏਸ਼ਨ, ਬਲਾਕ ...

ਪੂਰੀ ਖ਼ਬਰ »

ਸ਼ੂਗਰ ਚੇਤਨਾ ਸੁਸਾਇਟੀ ਮੋਗਾ ਦੀ ਮੀਟਿੰਗ

ਮੋਗਾ, 17 ਦਸੰਬਰ (ਜਸਪਾਲ ਸਿੰਘ ਬੱਬੀ)-ਸ਼ੂਗਰ ਚੇਤਨਾ ਸੁਸਾਇਟੀ ਮੋਗਾ ਦੀ ਮੀਟਿੰਗ ਸੰਸਥਾਪਕ ਰਾਜਿੰਦਰ ਛਾਬੜਾ, ਸਰਪ੍ਰਸਤ ਕੌਾਸਲਰ ਪ੍ਰੇਮ ਚੰਦ ਚੱਕੀ ਵਾਲਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਸੁਸਾਇਟੀ ਦੀ 6ਵੀਂ ਵਰ੍ਹੇਗੰਢ 'ਤੇ ਮਾਤਾ ਸੁਦੇਸ਼ ਰਾਣੀ ...

ਪੂਰੀ ਖ਼ਬਰ »

ਮੈਕਰੋ ਗਲੋਬਲ ਇਮੀਗ੍ਰੇਸ਼ਨ ਨੇ ਇਕ ਹਫ਼ਤੇ ਵਿਚ ਕੈਨੇਡਾ ਦੇ 15 ਵਿਜ਼ਟਰ ਅਤੇ 5 ਸਟੱਡੀ ਵੀਜ਼ੇ ਲਗਵਾਏ

ਮੋਗਾ, 17 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਪੰਜਾਬ ਅਤੇ ਕੈਨੇਡਾ ਸਰਕਾਰ ਤੋਂ ਮਾਨਤਾ ਪ੍ਰਾਪਤ ਮੈਕਰੋ ਗਲੋਬਲ ਇਮੀਗੇ੍ਰਸ਼ਨ ਸਰਵਿਸ ਅਨੇਕਾਂ ਹੀ ਲੋਕਾਂ ਨੂੰ ਵਿਦੇਸ਼ਾਂ ਵਿਚ ਵੱਸਣ ਅਤੇ ਸਟੱਡੀ ਕਰਨ ਦੇ ਸੁਪਨਿਆਂ ਨੂੰ ਕਾਨੂੰਨੀ ਢੰਗ ਨਾਲ ਉਨ੍ਹਾਂ ਦੀ ...

ਪੂਰੀ ਖ਼ਬਰ »

ਗੋਲਡਨ ਟਰੈਵਲ ਮੋਗਾ ਨੇ ਲਗਵਾਇਆ ਪਤੀ-ਪਤਨੀ ਦਾ ਕੈਨੇਡਾ ਦਾ ਵੀਜ਼ਾ

ਮੋਗਾ, 17 ਦਸੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਇਲਾਕਾ ਵਾਸੀਆਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਆਪਣੀ ਬਿਹਤਰੀਨ ਕਾਰਗੁਜ਼ਾਰੀ ਸਦਕਾ ਸਾਕਾਰ ਕਰਨ ਵਾਲੀ ਇਮੀਗੇ੍ਰਸ਼ਨ ਸੰਸਥਾ ਗੋਲਡਨ ਟਰੈਵਲ ਮੋਗਾ ਵਲੋਂ ਇਕ ਵਾਰ ਫਿਰ ਮੋਗਾ ਵਾਸੀ ਮਹਿਲਾ ਦਾ ਕੈਨੇਡਾ ਦਾ ...

ਪੂਰੀ ਖ਼ਬਰ »

ਆਲ ਇੰਡੀਆ ਆਂਗਣਵਾੜੀ ਵਰਕਰ ਯੂਨੀਅਨ ਨੇ ਡਿਪਟੀ ਕਮਿਸ਼ਨਰ ਮੋਗਾ ਨੂੰ ਦਿੱਤਾ ਮੰਗ-ਪੱਤਰ

ਮੋਗਾ, 17 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਮੋਗਾ ਦੇ 11 ਮੈਂਬਰੀ ਵਫ਼ਦ ਨੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਮਹਿੰਦਰਪਾਲ ਕੌਰ ਪੱਤੋ ਦੀ ਅਗਵਾਈ ਵਿਚ ਡਿਪਟੀ ...

ਪੂਰੀ ਖ਼ਬਰ »

ਲੋਕਲ ਗੁਰਪੁਰਬ ਕਮੇਟੀ ਮੋਗਾ ਵਲੋਂ ਕਥਾ ਕੀਰਤਨ ਸਮਾਗਮ ਕਰਵਾਇਆ

ਮੋਗਾ, 17 ਦਸੰਬਰ (ਜਸਪਾਲ ਸਿੰਘ ਬੱਬੀ)-ਗੁਰਦੁਆਰਾ ਸ਼੍ਰੀ ਕਲਗ਼ੀਧਰ ਦੱਤ ਰੋਡ ਮੋਗਾ ਵਿਖੇ ਲੋਕਲ ਗੁਰਪੁਰਬ ਕਮੇਟੀ ਮੋਗਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਹੀਦੀ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਹੋਈ

ਮੋਗਾ, 17 ਦਸੰਬਰ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਗੇਟ ਮੂਹਰੇ ਪੰਜਾਬ ਸਰਕਾਰ ਦੇ ਨਾਂਅ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਜ਼ਿਲ੍ਹਾ ਮੋਗਾ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਜਸਵੰਤ ...

ਪੂਰੀ ਖ਼ਬਰ »

ਇਲੈਕਟ੍ਰੋਹੋਮਿਓਪੈਥਿਕ ਡਾਕਟਰ ਮੈਡੀਕਲ ਐਸੋਸੀਏਸ਼ਨ ਦੀ ਹੋਈ ਮੀਟਿੰਗ

ਮੋਗਾ, 17 ਦਸੰਬਰ (ਗੁਰਤੇਜ ਸਿੰਘ)-ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮੀਟਿੰਗ ਸਮਰਾਟ ਹੋਟਲ ਵਿਚ ਡਾ. ਮਨਪ੍ਰੀਤ ਸਿੰਘ ਦੀ ਪ੍ਰਧਾਨਗੀ ਵਿਚ ਹੋਈ | ਮੀਟਿੰਗ ਵਿਚ ਡਾ. ਜਗਜੀਤ ਸਿੰਘ ਗਿੱਲ ਨੇ ਦੱਸਿਆ ਕਿ 11 ਜਨਵਰੀ 2019 ਨੂੰ ...

ਪੂਰੀ ਖ਼ਬਰ »

ਹੈੱਡ ਮਾਸਟਰ ਸਾਧੂ ਸਿੰਘ ਨਮਿਤ ਸ਼ਰਧਾਂਜਲੀ ਸਮਾਰੋਹ

ਧਰਮਕੋਟ, 17 ਦਸੰਬਰ (ਪਰਮਜੀਤ ਸਿੰਘ)-ਨੇਕ ਨਿਮਰਤਾ ਤੇ ਸਾਧੂ ਸੁਭਾਅ ਦੇ ਮਾਲਕ ਹੈੱਡ ਮਾਸਟਰ ਸਾਧੂ ਸਿੰਘ ਜੋ ਕਿ ਬੀਤੇ ਦਿਨੀਂ ਇਸ ਰੰਗ ਭਰੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ, ਦਾ ਸ਼ਰਧਾਂਜਲੀ ਸਮਾਰੋਹ ਪਿੰਡ ਲੋਹਗੜ੍ਹ ਵਿਖੇ ਹੋਇਆ | ਇਸ ਮੌਕੇ ਸ੍ਰੀ ਸਹਿਜ ਪਾਠਾਂ ਦੇ ...

ਪੂਰੀ ਖ਼ਬਰ »

ਸੱਚਖੰਡ ਵਾਸੀ ਸੰਤ ਫ਼ਤਹਿ ਸਿੰਘ ਦੀ ਤੀਸਰੀ ਬਰਸੀ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼

ਕੋਟ ਈਸੇ ਖਾਂ, 17 ਦਸੰਬਰ (ਨਿਰਮਲ ਸਿੰਘ ਕਾਲੜਾ)-ਮਹਾਨ ਤਪੱਸਵੀ ਸੇਵਾ ਮੂਰਤ, ਤਿਆਗ ਸਰੂਪ ਸੱਚਖੰਡ ਨਿਵਾਸੀ ਸੰਤ ਬਾਬਾ ਫ਼ਤਿਹ ਸਿੰਘ ਜੀ ਦੀ ਤੀਸਰੀ ਬਰਸੀ ਇਲਾਕੇ ਅਤੇ ਐਨ.ਆਰ.ਆਈ. ਦੇ ਸਹਿਯੋਗ ਨਾਲ ਵਾਤਾਵਰਣ ਪ੍ਰੇਮੀ ਸੰਤ ਗੁਰਮੀਤ ਸਿੰਘ ਜੀ ਦੀ ਅਗਵਾਈ ਹੇਠ ਗੁਰਦੁਆਰਾ ...

ਪੂਰੀ ਖ਼ਬਰ »

ਜੈ ਭੋਲੇ ਬਰਫ਼ਾਨੀ ਸੇਵਾ ਸਮਿਤੀ ਕੋਟ ਈਸੇ ਖਾਂ ਵਲੋਂ ਅੱਖਾਂ ਦਾ ਸਾਲਾਨਾ ਮੁਫ਼ਤ 5ਵਾਂ ਚੈੱਕਅਪ ਕੈਂਪ ਲਗਾਇਆ

ਕੋਟ ਈਸੇ ਖਾਂ, 17 ਦਸੰਬਰ (ਯਸ਼ਪਾਲ ਗੁਲਾਟੀ)-ਸ੍ਰੀ ਜੈ ਭੋਲੇ ਬਰਫ਼ਾਨੀ ਸੇਵਾ ਸੰਮਤੀ ਕੋਟ ਈਸੇ ਖਾਂ ਵਲੋਂ ਇਲਾਕੇ ਦੀਆਂ ਸਮੂਹ ਧਾਰਮਿਕ, ਸਮਾਜਿਕ ਸੰਸਥਾਵਾਂ ਅਤੇ ਸੰਗਤਾਂ ਦਾ ਸਹਿਯੋਗ ਨਾਲ ਸਥਾਨਕ ਵਾਲੀਆ ਪੈਲੇਸ ਵਿਖੇ ਸਾਲਾਨਾ 5ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ...

ਪੂਰੀ ਖ਼ਬਰ »

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਕਿਸਾਨੀ ਮੰਗਾਂ ਪੂਰੀਆਂ ਕਰਨ ਦੀ ਸਰਕਾਰ ਕੋਲੋਂ ਮੰਗ

ਬਾਘਾ ਪੁਰਾਣਾ, 17 ਦਸੰਬਰ (ਬਲਰਾਜ ਸਿੰਗਲਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਇਕੱਤਰਤਾ ਹੋਈ | ਜਿਸ ਵਿਚ ਸੂਬਾ ਮੀਤ ਪ੍ਰਧਾਨ ਪ੍ਰੀਤਮ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਸਾਨਾਂ ਦੇ ਪ੍ਰਮੁੱਖ ਮਸਲੇ 'ਤੇ ਸਰਕਾਰ ਵਲੋਂ ਚੋਣਾਂ ਵੇਲੇ ਕੀਤੇ ਵਾਅਦੇ ਪੂਰੇ ਕਰਨ ਦੀ ...

ਪੂਰੀ ਖ਼ਬਰ »

ਮੈਕਰੋ ਗਲੋਬਲ ਨਿਹਾਲ ਸਿੰਘ ਵਾਲਾ ਦੇ ਵਿਦਿਆਰਥੀ ਨੇ ਲਏ 6 ਬੈਂਡ

ਸਮਾਧ ਭਾਈ, 17 ਦਸੰਬਰ (ਗੁਰਮੀਤ ਸਿੰਘ ਮਾਣੂੰਕੇ)-ਪ੍ਰਸਿੱਧ ਸੰਸਥਾ ਮੈਕਰੋ ਗਲੋਬਲ ਮੋਗਾ ਦੀ ਸ਼ਾਖਾ ਨਿਹਾਲ ਸਿੰਘ ਵਾਲਾ ਵਿਖੇ ਵਿਦਿਆਰਥੀ ਆਏ ਦਿਨ ਆਈਲਟਸ 'ਚ ਚੰਗੇ ਬੈਂਡ ਪ੍ਰਾਪਤ ਕਰਕੇ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰ ਰਹੇ ਹਨ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ...

ਪੂਰੀ ਖ਼ਬਰ »

ਰਿਕਸ਼ਾ ਮਜ਼ਦੂਰ ਸੰਘ ਅਤੇ ਈ-ਰਿਕਸ਼ਾ ਵਿੰਗ (ਇੰਟਕ) ਦੇ ਜਸਵੰਤ ਸਿੰਘ ਜੱਸਾ ਪ੍ਰਧਾਨ ਬਣੇ

ਮੋਗਾ, 17 ਦਸੰਬਰ (ਜਸਪਾਲ ਸਿੰਘ ਬੱਬੀ)-ਮੁੱਖ ਚੌਾਕ ਮੋਗਾ ਨਜ਼ਦੀਕ ਰਿਕਸ਼ਾ ਸਟੈਂਡ ਤੇ ਰਿਕਸ਼ਾ ਮਜ਼ਦੂਰ ਸੰਘ (ਇੰਟਕ) ਅਤੇ ਈ-ਰਿਕਸ਼ਾ ਵਿੰਗ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਜਸਵੰਤ ਸਿੰਘ ਜੱਸਾ ਨੂੰ ਪ੍ਰਧਾਨ ਬਣਾਇਆ ਗਿਆ | ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਨਾਮਦੇਵ ਭਵਨ ਵਿਖੇ ਧਾਰਮਿਕ ਸਮਾਗਮ ਹੋਏ

ਮੋਗਾ, 17 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਗੁਰਦੁਆਰਾ ਸ੍ਰੀ ਨਾਮਦੇਵ ਭਵਨ ਅਕਾਲਸਰ ਰੋਡ ਮੋਗਾ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ ਜਿਸ ਵਿਚ ਦੋ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ | ਵਰਨਣਯੋਗ ਹੈ ਕਿ ਦੋਵੇਂ ਸ੍ਰੀ ਸਹਿਜ ਪਾਠ ਦਾ ਭੋਗ ਬੰਬੇ ਜਿਊਲਰਜ਼ ਜਗਰਾਜ ਸਿੰਘ ਤੇ ...

ਪੂਰੀ ਖ਼ਬਰ »

ਇੰਗਲਿਸ਼ ਸਟੂਡੀਓ ਨੇ ਲਗਵਾਇਆ ਕੈਨੇਡਾ ਦਾ 10 ਸਾਲਾ ਮਲਟੀਪਲ ਵੀਜ਼ਾ

ਬਾਘਾ ਪੁਰਾਣਾ, 17 ਦਸੰਬਰ (ਬਲਰਾਜ ਸਿੰਗਲਾ)-ਸਥਾਨਕ ਸ਼ਹਿਰ ਦੀ ਕੋਟਕਪੂਰਾ ਸੜਕ ਉੱਪਰ ਪੈਟਰੋਲ ਪੰਪ ਦੇ ਸਾਹਮਣੇ ਸਥਿਤ ਇਲਾਕੇ ਦੀ ਨਾਮਵਰ ਆਈਲਟਸ ਅਤੇ ਇਮੀਗਰੇਸ਼ਨ ਸੰਸਥਾ ਇੰਗਲਿਸ਼ ਸਟੂਡੀਓ ਦੇ ਮੁਖੀ ਪੰਕਜ ਬਾਂਸਲ ਤੇ ਗੌਰਵ ਕਾਲੜਾ ਨੇ ਦੱਸਿਆ ਕਿ ਸੰਸਥਾ ਵਲੋਂ ...

ਪੂਰੀ ਖ਼ਬਰ »

ਡਿਪਟੀ ਸਪੀਕਰ ਕੈਨੇਡਾ ਦਾ ਗੁਰੂਕੁਲ ਮਹਿਣਾ ਪਹੁੰਚਣ 'ਤੇ ਵਿਦਿਆਰਥੀਆਂ ਲਈ ਕੈਨੇਡਾ ਵਿਚ ਸਿੱਖਿਆ ਲਈ ਰਾਹ ਪੱਧਰਾ ਕੈਨੇਡਾ ਦੇ ਡਿਪਟੀ ਸਪੀਕਰ ਰਾਜ ਚੌਹਾਨ ਵਿਸ਼ੇਸ਼ ਤੌਰ 'ਤੇ ਪਹੁੰਚੇ

ਮੋਗਾ, 17 ਦਸੰਬਰ (ਗੁਰਤੇਜ ਸਿੰਘ)-ਐਸ.ਬੀ.ਆਰ.ਐਸ. ਗੁਰੂਕੁਲ ਮਹਿਣਾ ਜੋ ਕਿ ਚੇਅਰਮੈਨ ਦਲਜੀਤ ਸਿੰਘ ਥਿੰਦ ਕੈਨੇਡੀਅਨ, ਵਾਈਸ ਚੇਅਰਮੈਨ ਸ਼ੰਮੀ ਗਰਗ ਅਤੇ ਪਿ੍ੰਸੀਪਲ ਧਵਨ ਕੁਮਾਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਹੈ ਤੇ ਜਿੱਥੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ...

ਪੂਰੀ ਖ਼ਬਰ »

ਰਣੀਆ ਇੰਟਰਪ੍ਰਾਈਜ਼ਜ਼ ਨੇ ਲਗਵਾਏ ਇਕੱਠੇ 9 ਵੀਜ਼ੇ

ਮੋਗਾ, 17 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਮੋਗਾ ਤੇ ਮਾਲਵਾ ਦੀ ਨਾਮਵਰ ਸੰਸਥਾ ਰਣੀਆ ਇੰਟਰਪ੍ਰਾਈਜ਼ਜ਼ ਨਜ਼ਦੀਕ ਬੀ.ਡੀ.ਓ. ਕੰਪਲੈਕਸ ਪੁਰਾਣੀ ਕਚਹਿਰੀ ਮੋਗਾ ਵਲੋਂ ਇਕੱਠੇ 9 ਵੀਜ਼ੇ ਲਗਵਾ ਕੇ ਦਿੱਤੇ ਗਏ ਹਨ | ਇਸ ਸਬੰਧੀ ਡਾਇਰੈਕਟਰ ਪਿਰਤਪਾਲ ਸਿੰਘ ਅਤੇ ਸਟਾਫ਼ ਨੇ ...

ਪੂਰੀ ਖ਼ਬਰ »

ਆਰਟ ਐਾਡ ਕਰਾਫਟ ਨਾਲ ਤਿਆਰ ਕੀਤੀਆਂ ਕਲਾਕ੍ਰਿਤੀਆਂ

ਮੋਗਾ, 17 ਦਸੰਬਰ (ਗੁਰਤੇਜ ਸਿੰਘ)-ਸ਼ਹਿਰ ਦੀ ਵਿੱਦਿਅਕ ਸੰਸਥਾ ਲਿਟਲ ਮਿਲੇਨੀਅਮ ਸਕੂਲ ਵਿਚ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਆਰਟ ਐਾਡ ਕਰਾਫ਼ਟ ਨਾਲ ਤਿਆਰ ਕਲਾਕਿ੍ਤੀਆਂ ਤੋਂ ...

ਪੂਰੀ ਖ਼ਬਰ »

ਟੱਚ ਸਕਾਈ ਦੇ ਵਿਦਿਆਰਥੀ ਨੇ ਹਾਸਲ ਕੀਤੇ 6.5 ਬੈਂਡ

ਬਾਘਾ ਪੁਰਾਣਾ, 17 ਦਸੰਬਰ (ਬਲਰਾਜ ਸਿੰਗਲਾ)-ਮੁਦਕੀ ਰੋਡ 'ਤੇ ਸਥਿਤ ਆਈਲਟਸ ਸੈਂਟਰ ਟੱਚ ਸਕਾਈ ਇੰਸਟੀਚਿਊਟ ਆਫ਼ ਆਈਲਟਸ ਦੇ ਹੋਣਹਾਰ ਵਿਦਿਆਰਥੀ ਧਨਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਆਈਲਟਸ ਵਿਚ ਓਵਰਆਲ 6.5 ਬੈਂਡ ਹਾਸਲ ਅਤੇ ਈਚ 6 ਬੈਂਡ ਹਾਸਲ ਕਰਕੇ ਸੰਸਥਾ ਤੇ ...

ਪੂਰੀ ਖ਼ਬਰ »

ਐਾਟੀ ਕੁਰੱਪਸ਼ਨ ਅਵੇਅਰਨੈਸ ਆਰਗੇਨਾਈਜੇਸ਼ਨ ਨੇ ਲੋਕਾਂ ਨੂੰ ਵੰਡੇ ਮੁਫ਼ਤ ਪ੍ਰਦੂਸ਼ਣ ਮਾਸਕ

ਮੋਗਾ, 17 ਦਸੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪਿਛਲੇ 6 ਸਾਲਾਂ ਤੋਂ ਲਟਕ ਰਿਹਾ ਚਾਰ ਮਾਰਗੀ ਰਸਤੇ ਤੇ ਪੁਲਾਂ ਦੇ ਕੰਮ ਨੇ ਮੋਗਾ ਸ਼ਹਿਰ ਨਿਵਾਸੀਆਂ ਅਤੇ ਰਾਹਗੀਰਾਂ ਨੂੰ ਵੱਡੇ ਜ਼ੋਖ਼ਮ ਵਿਚ ਪਾਇਆ ਹੋਇਆ ਹੈ ਉੱਥੇ ਸਰਵਿਸ ਲਾਈਨਾਂ ਨਾ ਦੇਣ ਕਰ ਕੇ ਉਡਦੀ ਧੂੜ ...

ਪੂਰੀ ਖ਼ਬਰ »

ਪਾਰਕ 'ਚ ਲਾਇਬ੍ਰੇਰੀ ਖੋਲ੍ਹਣ ਦੀ ਮੰਗ

ਮੋਗਾ, 17 ਦਸੰਬਰ (ਸ਼ਿੰਦਰ ਸਿੰਘ ਭੁਪਾਲ)-ਦਸਮੇਸ਼ ਨਗਰ ਤੇ ਨਿਊ ਦਸਮੇਸ਼ ਨਗਰ ਦੇ ਸਿਮਰਪਾਲ ਸਿੰਘ ਸੰਧੂ, ਸੂਰਤ ਪਾਲ ਸਿੰਘ ਬਰਾੜ ਤੇ ਦਲਜੀਤ ਸਿੰਘ ਭੁੱਲਰ ਨੇ ਇਕ ਵਿਆਹ ਸਮਾਰੋਹ ਸਮੇਂ ਕਾਊਾਸਲਰ ਮਨਜੀਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਦਸਮੇਸ਼ ਨਗਰ ਤੇ ਨਿਊ ਦਸਮੇਸ਼ ...

ਪੂਰੀ ਖ਼ਬਰ »

ਮਾੜੀ ਮੁਸਤਫ਼ਾ ਦੇ ਗੁਰੂ ਹਰਿਗੋਬਿੰਦ ਸਕੂਲ ਦੇ ਬੱਚਿਆਂ ਨੇ ਲਈਆਂ ਪੁਜ਼ੀਸ਼ਨਾਂ

ਠੱਠੀ ਭਾਈ, 17 ਦਸੰਬਰ (ਜਗਰੂਪ ਸਿੰਘ ਮਠਾੜੂ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਮਾਧ ਭਾਈ ਵਿਖੇ ਕਰਵਾਏ ਅੰਤਰ ਸਕੂਲ ਯੁਵਕ ਮੇਲੇ ਦੌਰਾਨ ਇਲਾਕੇ ਦੀ ਸੰਸਥਾ ਗੁਰੂ ਹਰਗੋਬਿੰਦ ਪਬਲਿਕ ਸਕੂਲ ਮਾੜੀ ਮੁਸਤਫ਼ਾ ਦੇ ਬੱਚਿਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਭਾਗ ਲੈ ...

ਪੂਰੀ ਖ਼ਬਰ »

ਦਿੱਲੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਸ਼ਨੋਤਰੀ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਲ ਕੀਤਾ

ਫ਼ਤਿਹਗੜ੍ਹ ਪੰਜਤੂਰ, 17 ਦਸੰਬਰ (ਜਸਵਿੰਦਰ ਸਿੰਘ)-ਦਿੱਲੀ ਕਾਨਵੈਂਟ ਸਕੂਲ ਮੰੁਡੀ ਜਮਾਲ ਫ਼ਤਿਹਗੜ੍ਹ ਪੰਜਤੂਰ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸ਼੍ਰੀ ਹੇਮਕੁੰਟ ਸਾਹਿਬ ਸਕੂਲ ਵਿਖੇ ਕਰਵਾਏ ਅੰਤਰ ਯੁਵਕ ਮੇਲੇ ਵਿਚ ਪਹਿਲਾ ਸਥਾਨ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX