ਤਾਜਾ ਖ਼ਬਰਾਂ


ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : ਨਿਊਜ਼ੀਲੈਂਡ ਨੇ ਦੱਖਣੀ ਅਫ਼ਰੀਕਾ ਨੂੰ 4 ਵਿਕਟਾਂ ਨਾਲ ਹਰਾਇਆ
. . .  1 minute ago
ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਦੇ ਪੱਟ 'ਚ ਲੱਗੀ ਗੋਲੀ
. . .  1 day ago
ਫਿਲੌਰ ,19 ਜੂਨ - ਫਿਲੌਰ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਚ ਟਰੇਨਿੰਗ ਕਰ ਰਹੇ ਪੁਲਿਸ ਮੁਲਾਜ਼ਮ ਸੰਜੀਵ ਕੁਮਾਰ ਪਿੰਡ ਢੋਲਵਾਹਾ ਰੋਡ ਨੇੜੇ ਆਈ ਟੀ ਆਈ ਹਰਿਆਣਾ ਦੇ ਟਰੇਨਿੰਗ ...
ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ
. . .  1 day ago
ਹਰੀਕੇ ਪੱਤਣ , 19 ਜੂਨ {ਸੰਜੀਵ ਕੁੰਦਰਾ} -ਨਾਰਕੋਟੈਕ ਸੈੱਲ ਤਰਨਤਾਰਨ ਦੀ ਟੀਮ ਨੇ ਪਿੰਡ ਬੂਰ ਨਜ਼ਦੀਕ 3 ਮੋਟਰ ਸਾਈਕਲ ਸਵਾਰਾਂ ਕੋਲੋਂ 280 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਦੱਖਣੀ ਅਫ਼ਰੀਕਾ ਨੇ ਨਿਊਜ਼ੀਲੈਂਡ ਨੂੰ 242 ਦੌੜਾਂ ਦਾ ਦਿੱਤਾ ਟੀਚਾ
. . .  1 day ago
ਮੰਜੇ ਦਾ ਸੇਰੁ ਮਾਰ ਕੇ ਪੁੱਤਰ ਨੇ ਆਪਣੇ ਪਿਤਾ ਨੂੰ ਮਾਰ ਮੁਕਾਇਆ
. . .  1 day ago
ਕੋਟਕਪੂਰਾ, 19 ਜੂਨ (ਮੋਹਰ ਸਿੰਘ ਗਿੱਲ)- ਸਿਰ 'ਚ ਮੰਜੇ ਦੇ ਸੇਰੁ ਮਾਰ ਕੇ ਇਕ ਪੁੱਤਰ ਵੱਲੋਂ ਆਪਣੇ ਹੀ ਪਿਤਾ ਨੂੰ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹਾ ਜਿਸ 'ਤੇ ਦਿਹਾਤੀ ਪੁਲਿਸ ਸਟੇਸ਼ਨ ਕੋਟਕਪੂਰਾ ਦੀ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਪੜਤਾਲ ਆਰੰਭ ....
ਬਿਹਾਰ 'ਚ ਚਮਕੀ ਬੁਖ਼ਾਰ ਦਾ ਕਹਿਰ, ਹੁਣ ਤੱਕ 128 ਬੱਚਿਆਂ ਨੇ ਤੋੜਿਆ ਦਮ
. . .  1 day ago
ਪਟਨਾ, 18 ਜੂਨ- ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹਰ ਘੰਟੇ ਬੱਚਿਆ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਸਰਕਾਰੀ ਅੰਕੜਿਆਂ ਦੇ ਅਨੁਸਾਰ, ਮਰਨ ਵਾਲੇ ਬੱਚਿਆਂ ਦੀ ਗਿਣਤੀ 128 ਤੱਕ ਪਹੁੰਚ ਗਈ...
ਸਿੱਖ ਡਰਾਈਵਰ ਕੁੱਟਮਾਰ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਕੀਤਾ ਜਾਰੀ
. . .  1 day ago
ਨਵੀਂ ਦਿੱਲੀ, 19 ਜੂਨ- ਦਿੱਲੀ ਹਾਈਕੋਰਟ ਨੇ ਪੁਲਿਸ ਅਤੇ ਗ੍ਰਹਿ ਮੰਤਰਾਲੇ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਦਿੱਲੀ ਦੇ ਮੁਖਰਜੀ ਨਗਰ 'ਚ 17 ਜੂਨ ਨੂੰ ਸਿੱਖ ਡਰਾਈਵਰ ਸਰਬਜੀਤ ਸਿੰਘ ਅਤੇ ਨਾਬਾਲਗ ਬੇਟੇ 'ਤੇ ਪੁਲਿਸ ਦੇ ਤਸ਼ੱਦਦ ਦੀ ਘਟਨਾ 'ਤੇ ਇਕ ਹਫ਼ਤੇ ...
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 36 ਓਵਰਾਂ ਤੋ ਬਾਅਦ ਦੱਖਣੀ ਅਫ਼ਰੀਕਾ 149/4
. . .  1 day ago
ਅਨੰਤਨਾਗ 'ਚ ਸ਼ਹੀਦ ਹੋਏ ਅਨਿਲ ਜਸਵਾਲ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਅੰਤਿਮ ਸੰਸਕਾਰ
. . .  1 day ago
ਊਨਾ, 19 ਜੂਨ (ਹਰਪਾਲ ਸਿੰਘ ਕੋਟਲਾ) - ਕਸ਼ਮੀਰ ਘਾਟੀ ਦੇ ਅਨੰਤਨਾਗ 'ਚ ਬੀਤੇ ਸੋਮਵਾਰ-ਮੰਗਲਵਾਰ ਦੀ ਰਾਤ ਨੂੰ ਇੱਕ ਮੁੱਠਭੇੜ 'ਚ ਸ਼ਹੀਦ ਹੋਏ ਊਨਾ ਦੇ ਸਪੂਤ ਅਨਿਲ ਜਸਵਾਲ ਦੀ ਮ੍ਰਿਤਕ ਦੇਹ ਦਾ ਬੁੱਧਵਾਰ ਨੂੰ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ....
ਨਿਊਜ਼ੀਲੈਂਡ-ਦੱਖਣੀ ਅਫਰੀਕਾ ਮੈਚ : 30 ਓਵਰਾਂ ਤੋ ਦੱਖਣੀ ਅਫਰੀਕਾ 124/3
. . .  1 day ago
ਕਿਸਾਨ ਕੋਲੋਂ ਟਰਾਂਸਫ਼ਾਰਮਰ ਬਦਲਣ ਦੇ ਇਵਜ਼ 'ਚ ਰਿਸ਼ਵਤ ਲੈਂਦਾ ਜੇ.ਈ ਕਾਬੂ
. . .  1 day ago
ਮਲੋਟ, 19 ਜੂਨ (ਗੁਰਮੀਤ ਸਿੰਘ ਮੱਕੜ)- ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਸੜੇ ਟਰਾਂਸਫ਼ਾਰਮਰ ਨੂੰ ਬਦਲਣ ਦੇ ਇਵਜ਼ ਵਿਚ ਪਿੰਡ ਕਬਰਵਾਲਾ ਦੇ ਕਿਸਾਨ ਰਣਜੀਤ ਸਿੰਘ ਕੋਲੋਂ 5 ਹਜ਼ਾਰ ਰਿਸ਼ਵਤ ਲੈਦੇ ਬਿਜਲੀ ਬੋਰਡ ਦੇ ਜੇ.ਈ ਜੱਸਾ ਸਿੰਘ ਨੂੰ ਰੰਗੇ ਹੱਥੀ ਕਾਬੂ ਕੀਤਾ
ਡੀ.ਡੀ. ਇੰਡੀਆ ਨੂੰ ਬੰਗਲਾਦੇਸ਼ ਟੀ.ਵੀ. ਸੈੱਟ 'ਤੇ ਦਿਖਾਇਆ ਜਾਵੇਗਾ - ਪ੍ਰਕਾਸ਼ ਜਾਵੜੇਕਰ
. . .  1 day ago
ਨਵੀਂ ਦਿੱਲੀ, 19 ਜੂਨ- ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਦਾ ਕਹਿਣਾ ਹੈ ਕਿ ਅੱਜ ਭਾਰਤ ਨੇ ਬੰਗਲਾਦੇਸ਼ ਦੇ ਨਾਲ ਇਕ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਡੀ.ਡੀ. ਇੰਡੀਆ ਨੂੰ ਬੰਗਲਾਦੇਸ਼ ਟੀ.ਵੀ. ਸੈੱਟ 'ਤੇ ਦਿਖਾਇਆ ਜਾਵੇਗਾ। ਇਸ ਦੇ ਬਦਲੇ 'ਚ ਬੰਗਲਾਦੇਸ਼ ....
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 59 ਦੌੜਾਂ 'ਤੇ ਦੱਖਣੀ ਅਫ਼ਰੀਕਾ ਦਾ ਦੂਜਾ ਖਿਡਾਰੀ ਆਊਟ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ :13 ਓਵਰਾਂ 'ਚ ਦੱਖਣੀ ਅਫ਼ਰੀਕਾ ਦੀਆਂ 50 ਦੌੜਾਂ ਪੂਰੀਆਂ
. . .  1 day ago
ਅੰਤਰਰਾਸ਼ਟਰੀ ਯੋਗਾ ਦਿਵਸ ਵਾਲੇ ਦਿਨ ਅਕਾਲੀ ਦਲ (ਅ) ਹਰ ਜ਼ਿਲ੍ਹੇ 'ਚ ਮਨਾਏਗੀ ਗਤਕਾ ਦਿਹਾੜਾ
. . .  1 day ago
ਫ਼ਤਹਿਗੜ੍ਹ ਸਾਹਿਬ, 19 ਜੂਨ (ਅਰੁਣ ਆਹੂਜਾ)- ਬੀਤੇ 5 ਸਾਲਾ ਤੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜ਼ਿਲ੍ਹਾ ਪੱਧਰ 'ਤੇ 21 ਜੂਨ ਦੇ ਦਿਹਾੜੇ ਨੂੰ ਬਤੌਰ 'ਗਤਕਾ ਦਿਹਾੜਾ' ਮਨਾਉਂਦੀ ਆ ਰਹੀ ਹੈ । ਉਸ ਰਵਾਇਤ ਨੂੰ ਜਾਰੀ ਰੱਖਦੇ ਹੋਏ ਇਸ 21 ਜੂਨ ਨੂੰ ਵੀ ਪਾਰਟੀ ਵੱਲੋਂ....
ਭਾਰਤ ਨੂੰ ਲੱਗਾ ਵੱਡਾ ਝਟਕਾ, ਸਿਖਰ ਧਵਨ ਵਿਸ਼ਵ ਕੱਪ ਤੋਂ ਬਾਹਰ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 10 ਓਵਰਾਂ ਤੋ ਦੱਖਣੀ ਅਫ਼ਰੀਕਾ 40/1
. . .  1 day ago
ਪਿੰਡ ਤੇੜਾ ਖ਼ੁਰਦ ਦੇ ਇੱਕ ਪਰਿਵਾਰ ਦੇ 4 ਮੈਂਬਰ ਭੇਦ ਭਰੇ ਹਾਲਤਾਂ 'ਚ ਲਾਪਤਾ
. . .  1 day ago
ਐੱਚ.ਬੀ. ਸਿੰਘ ਗੰਨ ਹਾਊਸ ਦੀ ਕੰਧ ਪਾੜ ਕੇ ਅਸਲਾ ਚੋਰੀ ਕਰਨ ਵਾਲੇ 4 ਦੋਸ਼ੀਆਂ 'ਚੋਂ 1 ਗ੍ਰਿਫ਼ਤਾਰ
. . .  1 day ago
ਮੁਜ਼ੱਫਰਪੁਰ 'ਚ ਚਮਕੀ ਬੁਖ਼ਾਰ ਕਾਰਨ ਮਰੇ ਬੱਚਿਆਂ ਦੀ ਗਿਣਤੀ ਦੱਸਣ ਤੋਂ ਸੁਸ਼ੀਲ ਮੋਦੀ ਨੇ ਕੀਤਾ ਇਨਕਾਰ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : 9 ਦੌੜਾਂ 'ਤੇ ਦੱਖਣੀ ਅਫ਼ਰੀਕਾ ਦਾ ਪਹਿਲਾ ਖਿਡਾਰੀ ਆਊਟ
. . .  1 day ago
ਨਸ਼ੇ ਦੀ ਹਾਲਤ 'ਚ ਛੱਪੜ ਵਿਚ ਡਿੱਗਿਆ ਵਿਅਕਤੀ, ਡੁੱਬਣ ਕਾਰਨ ਹੋਈ ਮੌਤ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਨਿਊਜ਼ੀਲੈਂਡ ਵਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਸਰਕਾਰੀ ਸਕੂਲ 'ਚ ਕਲਾਸ ਦੌਰਾਨ ਵਿਦਿਆਰਥਣਾਂ 'ਤੇ ਛੱਤ ਦਾ ਡਿੱਗਿਆ ਪਲੱਸਤਰ
. . .  1 day ago
'ਇੱਕ ਰਾਸ਼ਟਰ ਇੱਕ ਚੋਣ' ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਈ ਬੈਠਕ
. . .  1 day ago
11 ਮਹੀਨਿਆਂ ਤੋਂ ਕੁਵੈਤ 'ਚ ਬੰਦੀ ਪਤਨੀ ਦੀ ਉਡੀਕ 'ਚ ਪਤੀ ਦੀ ਹੋਈ ਮੌਤ
. . .  1 day ago
ਨਿਊਜ਼ੀਲੈਂਡ-ਦੱਖਣੀ ਅਫ਼ਰੀਕਾ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  1 day ago
ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਨੂੰ ਜਨਮਦਿਨ ਦੀ ਦਿੱਤੀ ਵਧਾਈ
. . .  1 day ago
ਚੋਣਾਂ ਦੌਰਾਨ ਸੰਨੀ ਦਿਓਲ ਨੇ ਚੋਣ ਕਮਿਸ਼ਨ ਦੀਆਂ ਸ਼ਰਤਾਂ ਦੀ ਕੀਤੀ ਉਲੰਘਣਾ
. . .  1 day ago
ਛੱਤੀਸਗੜ੍ਹ ਦੇ ਬੀਜਾਪੁਰ 'ਚ ਸਮਾਜਵਾਦੀ ਪਾਰਟੀ ਦੇ ਨੇਤਾ ਦੀ ਮਿਲੀ ਲਾਸ਼
. . .  1 day ago
ਚਿਤੌੜਗੜ੍ਹ 'ਚ ਭਾਰੀ ਮੀਂਹ ਕਾਰਨ ਨਾਲੇ 'ਚ ਫਸੀ ਬੱਸ, ਸਵਾਰ ਸਨ 35 ਯਾਤਰੀ
. . .  1 day ago
ਸ੍ਰੀ ਮੁਕਤਸਰ ਸਾਹਿਬ: 14 ਦਿਨ ਦੀ ਨਿਆਇਕ ਹਿਰਾਸਤ 'ਚ ਭੇਜੇ ਗਏ ਰਾਕੇਸ਼ ਚੌਧਰੀ ਸਮੇਤ 6 ਦੋਸ਼ੀ
. . .  1 day ago
ਏ.ਆਈ.ਸੀ.ਸੀ ਨੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਭੰਗ ਕਰਨ ਦਾ ਕੀਤਾ ਫ਼ੈਸਲਾ
. . .  1 day ago
ਦਿੱਲੀ: ਫਲਾਈਓਵਰ ਦੇ ਹੇਠਾਂ ਪਏ ਸਕਰੈਪ ਦੇ ਢੇਰ ਨੂੰ ਲੱਗੀ ਭਿਆਨਕ ਅੱਗ
. . .  1 day ago
ਛੱਪੜ 'ਚ ਡੁੱਬਣ ਕਾਰਨ ਦੋ ਸਾਲਾ ਬੱਚੇ ਦੀ ਮੌਤ
. . .  1 day ago
ਪ੍ਰਧਾਨ ਮੰਤਰੀ ਮੋਦੀ ਵੱਲੋਂ ਬੁਲਾਈ ਗਈ ਬੈਠਕ 'ਚ ਸ਼ਾਮਲ ਹੋਣਗੇ ਸੀਤਾ ਰਾਮ ਯੇਚੁਰੀ
. . .  1 day ago
ਘਰੇਲੂ ਝਗੜੇ ਦੇ ਚੱਲਦਿਆਂ ਪਤੀ ਵੱਲੋਂ ਪਤਨੀ ਦਾ ਕਤਲ
. . .  1 day ago
ਹਿਜ਼ਬੁਲ ਮੁਜਾਹਿਦੀਨ ਨਾਲ ਸੰਬੰਧਿਤ 5 ਅੱਤਵਾਦੀ ਗ੍ਰਿਫ਼ਤਾਰ
. . .  1 day ago
ਸਾਬਕਾ ਮਿਸ ਇੰਡੀਆ ਉਸ਼ੋਸ਼ੀ ਸੇਨਗੁਪਤਾ ਨਾਲ ਬਦਸਲੂਕੀ ਦੇ ਮਾਮਲੇ 'ਚ 7 ਲੋਕ ਗ੍ਰਿਫ਼ਤਾਰ
. . .  1 day ago
ਜ਼ਾਕਿਰ ਨਾਇਕ ਨੂੰ ਅਦਾਲਤ 'ਚ ਪੇਸ਼ ਹੋਣ ਦੇ ਹੁਕਮ
. . .  1 day ago
ਜਨਮਦਿਨ ਮੌਕੇ ਪ੍ਰਿਅੰਕਾ ਗਾਂਧੀ ਅਤੇ ਮਨਮੋਹਨ ਸਿੰਘ ਨੇ ਰਾਹੁਲ ਗਾਂਧੀ ਨੂੰ ਦਿੱਤੀ ਵਧਾਈ
. . .  1 day ago
ਟੈਂਪੂ ਚਾਲਕ 'ਤੇ ਪੁਲਿਸ ਤਸ਼ੱਦਦ ਦੀ ਜਾਂਚ ਸੀ.ਬੀ.ਆਈ. ਕੋਲ ਕਰਾਉਣ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ
. . .  1 day ago
ਬਿਹਾਰ 'ਚ ਚਮਕੀ ਬੁਖ਼ਾਰ ਕਾਰਨ ਹੋਈਆਂ ਮੌਤਾਂ ਦਾ ਮਾਮਲਾ ਸੁਪਰੀਮ ਕੋਰਟ 'ਚ ਪਹੁੰਚਿਆ
. . .  1 day ago
ਪ੍ਰਧਾਨ ਮੰਤਰੀ ਮੋਦੀ ਵਲੋਂ ਬੁਲਾਈ ਗਈ ਬੈਠਕ 'ਚ ਹਿੱਸਾ ਨਹੀਂ ਲੈਣਗੇ ਸ਼ਰਦ ਪਵਾਰ
. . .  1 day ago
ਓਮ ਬਿੜਲਾ ਬਣੇ ਲੋਕ ਸਭਾ ਦੇ ਸਪੀਕਰ, ਕਾਂਗਰਸ ਨੇ ਵੀ ਦਿੱਤਾ ਸਮਰਥਨ
. . .  1 day ago
ਕਾਂਗਰਸ ਨੇ ਲੋਕ ਸਭਾ ਸਪੀਕਰ ਲਈ ਓਮ ਬਿੜਲਾ ਦੇ ਨਾਂ ਦਾ ਕੀਤਾ ਸਮਰਥਨ
. . .  1 day ago
ਲੋਕ ਸਭਾ 'ਚ ਸਪੀਕਰ ਦੇ ਅਹੁਦੇ ਲਈ ਪ੍ਰਧਾਨ ਮੰਤਰੀ ਨੇ ਰੱਖਿਆ ਓਮ ਬਿੜਲਾ ਦੇ ਨਾਂ ਦਾ ਪ੍ਰਸਤਾਵ
. . .  1 day ago
ਲੋਕ ਸਭਾ ਸਪੀਕਰ ਦੀ ਚੋਣ ਪ੍ਰਕਿਰਿਆ ਸ਼ੁਰੂ
. . .  1 day ago
ਟਰੇਨ 'ਚੋਂ ਡਿੱਗਣ ਕਾਰਨ ਔਰਤ ਦੀ ਮੌਤ
. . .  1 day ago
ਮਾਲੀ 'ਚ ਹੋਏ ਅੱਤਵਾਦੀ ਹਮਲੇ 'ਚ 38 ਲੋਕਾਂ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਪੋਹ ਸੰਮਤ 550

ਹਰਿਆਣਾ ਹਿਮਾਚਲ

ਮੰਗਾਂ ਨੂੰ ਲੈ ਕੇ ਲੈਬ ਤਕਨੀਸ਼ੀਅਨਾਂ ਨੇ ਦਿੱਤਾ ਐਸ. ਡੀ. ਐਮ. ਕਾਲਾਂਵਾਲੀ ਦੇ ਦਫ਼ਤਰ ਅੱਗੇ ਧਰਨਾ

ਕਾਲਾਂਵਾਲੀ, 17 ਦਸੰਬਰ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਲੈਬਾਟਰੀ ਕਾਮਿਆਂ ਨੇ ਅੱਜ ਹਰਿਆਣਾ ਸਰਕਾਰ ਦੇ ਨਵੇਂ ਨਿਯਮਾਂ ਦੇ ਖਿਲਾਫ਼ ਅਤੇ ਲੈਬ ਤਕਨੀਸ਼ੀਅਨਾਂ ਨੂੰ ਬੇਰੁਜ਼ਗਾਰ ਕਰਨ ਦੇ ਰੋਸ ਵਜੋਂ ਕਾਲਾਂਵਾਲੀ ਦੇ ਐਸ.ਡੀ ਐਮ. ਦਫ਼ਤਰ ਦੇ ਸਾਹਮਣੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਧਰਨਾ ਦਿੱਤਾ | ਇਸ ਰੋਸ ਧਰਨੇ ਦੀ ਅਗਵਾਈ ਕਰ ਰਹੇ ਲੈਬਾਟਰੀ ਤਕਨੀਸ਼ੀਅਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬੀਰ ਸਿੰਘ ਨੇ ਕਿਹਾ ਕਿ ਲੈਬਾਟਰੀ ਕਾਮਿਆਂ ਦੀਆਂ ਹੱਕੀ ਮੰਗਾਂ ਵਿੱਚ ਕੇਂਦਰ ਸਰਕਾਰ ਦੇ ਸਿਹਤ ਸਕੱਤਰ ਮਨੋਜ ਝਲਾਨੀ ਵੱਲੋਂ ਜਾਰੀ ਕੀਤੇ ਪੱਤਰ ਅਨੁਸਾਰ ਜੋ ਲੈਬਾਟਰੀ ਤਕਨੀਸ਼ੀਅਨ ਸ਼ਰਤਾਂ ਪੂਰੀਆਂ ਕਰਦੇ ਹਨ, ਉਨਾਂ ਦੀ ਹਰਿਆਣਾ ਸਰਕਾਰ ਵੱਲੋਂ ਰਜਿਸਟਸ਼ਨ ਕੀਤੀ ਜਾਵੇ | ਲੈਬਾਟਰੀ ਤਕਨੀਸ਼ੀਅਨ ਵੈਲਫੇਅਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਅਜੈ ਬਿਨੂੰ ਦਾ ਕਹਿਣਾ ਸੀ ਕਿ ਬੇਸਿਕ ਲੈਬ ਤਕਨੀਸ਼ੀਅਨ ਕੇਵਲ ਟੈਸਟ ਰਿਪੋਰਟ ਤਿਆਰ ਕਰਦੇ ਹਨ | ਉਸ ਰਿਪੋਰਟ 'ਤੇ ਮਰੀਜ਼ ਨੂੰ ਦਿੱਤੀ ਜਾਣ ਵਾਲੀ ਦਵਾਈ ਦੇਣੀ ਪ੍ਰਵਾਨਤ ਡਾਕਟਰ ਦਾ ਕੰਮ ਹੈ | ੳਨ੍ਹਾਂ ਕਿਹਾ ਕਿ ਲੰਮੇ ਸਮੇਂ ਤੋ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਅੰਦਰ ਹਜ਼ਾਰਾਂ ਦੀ ਗਿਣਤੀ 'ਚ ਕੰਮ ਕਰ ਰਹੇ ਹਰਿਆਣਾ ਦੇ ਲੈਬਾਟਰੀ ਤਕਨੀਸ਼ੀਅਨਾਂ ਨੂੰ ਬੇਰੁਜ਼ਗਾਰ ਕਰਨ ਦੀ ਥਾਂ ਸਰਕਾਰ ਲੈਬਾਟਰੀ ਤਕਨੀਸ਼ੀਅਨਾਂ ਦੀ ਰਜਿਸਟੇਸ਼ਨ ਕਰਕੇ ਉਨ੍ਹਾਂ ਦੇ ਰੁਜ਼ਗਾਰ ਨੂੰ ਬਚਾਵੇ | ਐਸੋਸੀਏਸ਼ਨ ਦੇ ਸਕੱਤਰ ਮਿੰਟੂ ਸ਼ਰਮਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਲੈਬਾਟਰੀ ਤਕਨੀਸ਼ੀਅਨਾਂ ਦੀਆਂ ਹੱਕੀ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਪੂਰੇ ਹਰਿਆਣਾ ਪੱਧਰ 'ਤੇ ਅੰਦੋਲਨ ਤੇਜ਼ ਕੀਤਾ ਜਾਵੇਗਾ | ਧਰਨੇ ਉਪਰੰਤ ਲੈਬ ਤਕਨੀਸ਼ੀਅਨਾਂ ਨੇ ਐਸ.ਡੀ.ਐਮ. ਕਾਲਾਂਵਾਲੀ ਬਿਜੇਂਦਰ ਸਿੰਘ ਹੁੱਡਾ ਨੂੰ ਮੁੱਖ ਮੰਤਰੀ ਹਰਿਆਣਾ ਦੇ ਨਾਮ ਮੰਗ ਪੱਤਰ ਦਿੱਤਾ | ਇਸ ਮੌਕੇ ਰੋਸ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ 'ਚ ਕੱਚਾ ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਪ੍ਰਦੀਪ ਜੈਨ, ਮਨੁੱਖੀ ਅਧਿਕਾਰ ਮਿਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਿ੍ਸ਼ਨ ਜਿੰਦਲ, ਮਾਨਵਤਾ ਵਿਕਾਸ ਮੰਚ ਦੇ ਬਬਲੂ ਮਿੱਤਲ, ਹੈਲਪਿੰਗ ਹੈਂਡ ਦੇ ਲਖਵਿੰਦਰ ਸੋਢੀ , ਨਗਰ ਕੌਾਸਲਰ ਸੰਦੀਪ ਵਰਮਾ, ਇਕਬਾਲ ਸਿੰਘ ਆਦਿ ਸ਼ਾਮਿਲ ਸਨ |

ਇਨੈਲੋ-ਬਸਪਾ ਗਠਜੋੜ ਦੀ ਮਹਿਲਾ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਬੈਠਕ 20 ਨੂੰ

ਹਿਸਾਰ, 17 ਦਸੰਬਰ (ਰਾਜ ਪਰਾਸ਼ਰ)-ਇਨੈਲੋ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਸਕੱਤਰ ਵੀਰੇਂਦਰ ਨਰਵਾਲ ਨੇ ਦੱਸਿਆ ਕਿ ਇਨੈਲੋ-ਬਸਪਾ ਗਠਜੋੜ ਦੀ ਮਹਿਲਾ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਬੈਠਕ 20 ਦਸੰਬਰ ਨੂੰ ਸਵੇਰੇ 11 ਵਜੇ ਸਿਰਸਾ ਰੋਡ ਸਥਿਤ ਤਾਊ ਦੇਵੀ ਲਾਲ ਸਦਨ ਵਿਚ ਹੋਵੇਗੀ | ...

ਪੂਰੀ ਖ਼ਬਰ »

12 ਸਾਲ ਦੀ ਉਮਰ ਵਿਚ ਅਭਿਵੰਦਨ ਵਿਜ ਨੇ ਤਬਲਾ ਵਾਦਨ ਵਿਚ ਮਚਾਈ ਧੂਮ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਚਹੰੁਪੱਖੀ ਪ੍ਰਤਿਭਾ ਦੇ ਧਨੀ 12 ਸਾਲਾ ਛੋਟੇ ਉਸਤਾਦ ਅਭਿਵੰਦਨ ਵਿਜ ਆਪਣੇ ਛੋਟੇ-ਛੋਟੇ ਹੱਥਾਂ ਨਾਲ ਤਬਲਾ ਵਾਦਨ ਵਿਚ ਵੱਡਾ ਕਮਾਲ ਕਰ ਰਹੇ ਹਨ | ਤਬਲਾ ਵਾਦਨ ਵਿਚ ਕੌਮੀ ਪੱਧਰ 'ਤੇ ਵੱਖਰੀ ਪਛਾਣ ਬਣਾ ਚੁੱਕੇ ਅ ਭਿਵੰਦਨ ਦਾ ...

ਪੂਰੀ ਖ਼ਬਰ »

ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ 'ਤੇ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ

ਕਰਨਾਲ, 17 ਦਸੰਬਰ (ਗੁਰਮੀਤ ਸਿੰਘ ਸੱਗੂ)-ਦਿੱਲੀ ਹਾਈ ਕੋਰਟ ਵਲੋਂ ਦਿੱਲੀ ਵਿਖੇ ਹੋਏ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਦੋਸ਼ੀ ਕਾਂਗਰਸ ਦੇ ਸੀਨੀਅਰ ਆਗੂ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਿੱਤੇ ਜਾਣ 'ਤੇ ਸਿਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ | ਸ਼੍ਰੋਮਣੀ ...

ਪੂਰੀ ਖ਼ਬਰ »

ਸੰਘਣੇ ਜੰਗਲ ਖਾਰਾ ਵਿਖੇ ਅੱਠ ਭੱਠੀਆਂ ਚਲਦੀਆਂ ਫੜੀਆਂ

ਪਾਉਂਟਾ ਸਾਹਿਬ, 17 ਦਸੰਬਰ (ਹਰਬਖ਼ਸ਼ ਸਿੰਘ)-ਵਣ ਮੰਡਲ ਪਾਉਂਟਾ ਸਾਹਿਬ ਦੇ ਖਾਰਾ ਜੰਗਲ ਵਿਚ ਅੱਠ ਚੱਲਦੀਆਂ ਸ਼ਰਾਬ ਦੀਆਂ ਭੱਠੀਆਂ 'ਤੇ ਛਾਪਾ ਮਾਰ ਕੇ ਨਸ਼ਟ ਕੀਤੀਆਂ ਅਤੇ 27 ਡਰੰਮਾਂ ਵਿਚ, 1800 ਲੀਟਰ ਲਾਹਣ ਨੂੰ ਵੀ ਨਸ਼ਟ ਕੀਤਾ ਗਿਆ | ਛਾਪਾ ਮਾਰਨ ਵੇਲੇ ਸ਼ਰਾਬ ਮਾਫ਼ੀਆ ...

ਪੂਰੀ ਖ਼ਬਰ »

ਭਾਰਤ ਦੇ ਸੰਵਿਧਾਨ ਨੂੰ ਵੇਖ ਕੇ ਪ੍ਰਭਾਵਿਤ ਹੋਏ ਮੁਸਾਫ਼ਰ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਮਾਨਵ ਵਿਕਾਸ ਟਰੱਸਟ ਵਲੋਂ ਡਾ. ਭੀਮਰਾਵ ਅੰਬੇਡਕਰ ਸੰਵਾਦ ਅਧਿਐਨ ਕੇਂਦਰ ਅਤੇ ਬੇਗਮ ਟਾਈਗਰ ਫੋਰਸ ਦੇ ਸਹਿਯੋਗ ਨਾਲ ਕੌਮਾਂਤਰੀ ਗੀਤਾ ਮਹੋਤਸਵ ਮੌਕੇੇ ਬ੍ਰਹਮ ਸਰੋਵਰ 'ਤੇ ਲਗਾਈ ਗਈ ਨੁਮਾਇਸ਼ ਵਿਚ ਸੰਵਿਧਾਨ ਨੂੰ ...

ਪੂਰੀ ਖ਼ਬਰ »

ਤਰਕਸ਼ੀਲ ਵਿਗਿਆਨਕ ਵਿਚਾਰਾਂ ਲਈ ਲੋਕਾਂ ਨੂੰ ਕਰ ਰਹੇ ਹਨ ਪੇ੍ਰਰਿਤ-ਅਜਾਇਬ ਜਲਾਲਆਣਾ

ਕਾਲਾਂਵਾਲੀ, 17 ਦਸੰਬਰ (ਭੁਪਿੰਦਰ ਪੰਨੀਵਾਲੀਆ)-ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਕਾਲਾਂਵਾਲੀ ਵਲੋਂ ਚਲਾਈ ਜਾ ਰਹੀ ਤਰਕਸ਼ੀਲ ਸਾਹਿਤ ਵੈਨ ਅੰਧਵਿਸ਼ਵਾਸਾਂ ਨੂੰ ਦੂਰ ਕਰਨ ਅਤੇ ਵਿਗਿਆਨਿਕ ਵਿਚਾਰਾਂ ਦੀ ਚਿਣਗ ਲਾਉਣ ਲਈ ਸਿਰਸਾ ਜ਼ਿਲ੍ਹਾ ਦੇ ਪਿੰਡਾਂ ਵਿੱਚ ...

ਪੂਰੀ ਖ਼ਬਰ »

ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਨੂੰ ਸੀ. ਐਮ. ਬਣਾ ਕੇ ਕਾਂਗਰਸ ਨੇ ਜ਼ਾਹਰ ਕੀਤੀ ਸਿੱਖਾਂ ਪ੍ਰਤੀ ਆਪਣੀ-ਆਪਣੀ ਮੰਸ਼ਾ-ਸੂਬਾਈ ਪ੍ਰਧਾਨ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਸਿੱਖਾਂ ਦੇ ਨਾਲ ਅਨਿਆਂ ਕਰਨ ਦੀ ਆਦਤ ਤੋਂ ਕਾਂਗਰਸ ਕਦੇ ਵੀ ਬਾਜ ਨਹੀਂ ਆਵੇਗੀ | ਸਿੱਖ ਸਮੁਦਾਏ ਦੀ ਅਣਦੇਖੀ ਅਤੇ ਉਸ 'ਤੇ ਹੋਏ ਅੱਤਿਆਚਾਰਾਂ ਨੂੰ ਅਣਗੌਲਿਆਂ ਕਰਕੇ ਕਾਂਗਰਸ ਪਾਰਟੀ ਨੇ ਹਮੇਸ਼ਾ ਦੋਗਲੀ ਨੀਤੀ ਅਪਨਾਈ ...

ਪੂਰੀ ਖ਼ਬਰ »

4950 ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਸਵਾਰ ਕਾਬੂ

ਏਲਨਾਬਾਦ, 17 ਦਸੰਬਰ (ਜਗਤਾਰ ਸਮਾਲਸਰ)-ਜ਼ਿਲ੍ਹਾ ਪੁਲੀਸ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀ.ਆਈ.ਏ. ਸਿਰਸਾ ਪੁਲਿਸ ਨੇ ਅੱਜ ਵਣੀ ਖੇਤਰ ਵਿਚੋਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 4950 ਨਸ਼ੀਲੀਆਂ ...

ਪੂਰੀ ਖ਼ਬਰ »

ਨਸ਼ੇੜੀ ਮਨੁੱਖ ਦਾ ਸਮਾਜ ਵਿਚ ਹੁੰਦਾ ਹੈ ਹਮੇਸ਼ਾ ਤਿਰਸਕਾਰ-ਸਿੰਗਲਾ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਬ੍ਰਹਮ ਸਰੋਵਰ 'ਤੇ ਚੱਲ ਰਹੇ ਕੌਮਾਂਤਰੀ ਗੀਤਾ ਮਹੋਤਸਵ ਵਿਚ ਦਵਾਰਕਾਧੀਸ਼ ਚੈਰੀਟੇਬਲ ਫਾਊਾਡੇਸ਼ਨ ਅਤੇ ਰੰਗਮੰਚ ਚੈਰੀਟੇਬਲ ਟਰੱਸਟ ਵਲੋਂ ਨੁੱਕੜ ਨਾਟਕ ਮੌਤ ਤਾ ਖੂਹ ਪੇਸ਼ ਕੀਤਾ ਗਿਆ | ਪ੍ਰਧਾਨ ਅਵਿਨਾਸ਼ ਸਿੰਗਲਾ ...

ਪੂਰੀ ਖ਼ਬਰ »

ਪਤੀ ਸਮੇਤ ਸਹੁਰੇ ਪਰਿਵਾਰ ਦੇ 4 ਮੈਬਰਾਂ ਿਖ਼ਲਾਫ਼ ਦਾਜ ਬਦਲੇ ਹੱਤਿਆ ਕਰਨ ਦਾ ਮਾਮਲਾ ਦਰਜ

ਟੋਹਾਣਾ, 17 ਦਸੰਬਰ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹਾ ਹੈੱਡ ਕੁਆਟਰ ਫਤਿਹਾਬਾਦ ਦੇ ਝੰਡੀ ਮੁਹੱਲਾ ਦੀ ਭਾਵਨਾ ਨਾਂਅ ਦੀ ਲੜਕੀ ਦੀ ਸਹੁਰੇ ਘਰ ਕਸਬਾ ਆਦਮਪੁਰ 'ਚ ਦਹੇਜ਼ ਬਦਲੇ ਕਥਿਤ ਤੌਰ 'ਤੇ ਹੱਤਿਆ ਕਰਨ 'ਤੇ ਮਿ੍ਤਕਾ ਦੇ ਭਰਾ ਪਵਨ ਕੁਮਾਰ ਦੀ ਸ਼ਿਕਾਇਤ 'ਤੇ ਆਦਮਪੁਰ ...

ਪੂਰੀ ਖ਼ਬਰ »

10 ਗ੍ਰਾਮ ਹੈਰੋਇਨ ਅਤੇ ਲੁੱਟੀ ਕਾਰ ਸਮੇਤ 2 ਕਾਬੂ

ਟੋਹਾਣਾ, 17 ਦਸੰਬਰ (ਗੁਰਦੀਪ ਸਿੰਘ ਭੱਟੀ)-ਐਤਵਾਰ ਸ਼ਾਮ ਨੂੰ ਫਤਿਹਾਬਾਦ ਸਹਿਰ 'ਚੋਂ ਇਕ ਔਰਤ ਤੋਂ ਕਾਰ ਖੋਹ ਕੇ ਫ਼ਰਾਰ ਹੋਏ ਦੋ ਲੜਕਿਆਂ ਨੂੰ ਪੰਜਾਬ ਹੱਦ 'ਤੇ ਪੈਂਦੇ ਕਸਬਾ ਬੋਹਾ ਪੁਲਿਸ ਨੇ ਕਾਬੂ ਕਰ ਲਿਆ | ਉਨ੍ਹਾਂ ਕੋਲੋ ਬੋਹਾ ਪੁਲਿਸ ਨੇ 10 ਗਰਾਮ ਹੈਰੋਇਨ ਬਰਾਮਦ ...

ਪੂਰੀ ਖ਼ਬਰ »

ਮੁਅੱਤਲ ਸਰਪੰਚ ਅਤੇ ਉਸ ਦੇ ਸਹਿਯੋਗੀ ਿਖ਼ਲਾਫ਼ ਮਾਮਲਾ ਦਰਜ

ਟੋਹਾਣਾ, 17 ਦਸੰਬਰ (ਗੁਰਦੀਪ ਸਿੰਘ ਭੱਟੀ)-ਉਪ-ਮੰਡਲ ਦੇ ਪਿੰਡ ਰੂਪਾਂਵਾਲੀ ਦੇ ਮੁਅੱਤਲ ਸਰਪੰਚ ਕੁਲਦੀਪ ਸਿੰਘ ਤੇ ਉਸਦੇ ਸਾਥੀ ਧਾਰਸੂਲ ਨਿਵਾਸੀ ਕੇਵਲ ਸਿੰਘ ਿਖ਼ਲਾਫ਼ ਸ਼ਿਕਾਇਤਕਰਤਾ ਸੰਦੀਪ ਕੁਮਾਰ ਨੂੰ ਕਥਿਤ ਧਮਕੀ ਦੇਣ 'ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ | ਇਸ ...

ਪੂਰੀ ਖ਼ਬਰ »

ਸਾਬਕਾ ਮੱੁਖ ਮੰਤਰੀ ਨੂੰ ਮਿਲਿਆ ਵਫ਼ਦ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਸ਼ਟ ਨਿਵਾਰਣ ਕਮੇਟੀ ਦੇ ਸਾਬਕਾ ਮੈਂਬਰ ਐਡਵੋਕੇਟ ਅੰਕਿਤ ਗੁਪਤਾ ਦੀ ਅਗਵਾਈ ਵਿਚ ਇਕ ਵਫ਼ਦ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌ. ਭੁਪਿੰਦਰ ਸਿੰਘ ਹੁੱਡਾ ਨਾਲ ਮੁਲਾਕਾਤ ਕੀਤੀ | ਵਫ਼ਦ ਨੇ 3 ਸੂਬਿਆਂ ਵਿਚ ...

ਪੂਰੀ ਖ਼ਬਰ »

ਯਮੁਨਾਨਗਰ ਵਿਖੇ ਜ਼ਿਲ੍ਹਾ ਪੱਧਰੀ ਗੀਤਾ ਮਹਾਂਉਤਸਵ ਸ਼ੁਰੂ

ਯਮੁਨਾਨਗਰ, 17 ਦਸੰਬਰ (ਗੁਰਦਿਆਲ ਸਿੰਘ ਨਿਮਰ)-ਸੂਚਨਾ ਜਨ ਸੰਪਰਕ ਅਤੇ ਭਾਸ਼ਾ ਵਿਭਾਗ ਹਰਿਆਣਾ ਅਤੇ ਜ਼ਿਲ੍ਹਾ ਯਮੁਨਾਨਗਰ ਦੇ ਪ੍ਰਸ਼ਾਸਨ ਵਲੋਂ ਸ਼ਹਿਰ ਦੀ ਖੂਬਸੂਰਤ ਹਰਿਆਵਲ ਵਾਲੀ ਪੇਪਰ ਮਿੱਲ ਗ੍ਰਾਊਾਡ ਵਿਚ ਜ਼ਿਲ੍ਹਾ ਪੱਧਰੀ ਗੀਤਾ ਮਹੋਤਸਵ ਦਾ ਉਦਘਾਟਨ ...

ਪੂਰੀ ਖ਼ਬਰ »

ਗੀਤਾ ਜੈਅੰਤੀ ਮਹੋਤਸਵ ਦੇ ਪਹਿਲੇ ਦਿਨ ਕ੍ਰਿਸ਼ਨ ਰਾਸ ਲੀਲ੍ਹਾ ਨੇ ਬੰਨਿ੍ਹਆ ਰੰਗ

ਕੈਥਲ, 17 ਦਸੰਬਰ (ਅਜੀਤ ਬਿਊਰੋ)-ਜ਼ਿਲ੍ਹਾ ਪੱਧਰੀ ਗੀਤਾ ਜੈਅੰਤੀ ਮਹੋਤਸਵ ਦੇ ਪਹਿਲੇ ਦਿਨ ਸੱਭਿਆਚਾਰਕ ਸ਼ਾਮ ਵਿਚ ਡਿਪਟੀ ਕਮਿਸ਼ਨਰ ਧਰਮਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਪ੍ਰੋਗਰਾਮ 'ਚ ਰੇਖਾ ਧੀਮਾਨ ਨੇ ਕ੍ਰਿਸ਼ਨ ਭਗਤੀ ਅਤੇ ਨਿਫਾ ਕਰਨਾਲ ਦੀ ...

ਪੂਰੀ ਖ਼ਬਰ »

ਬੇਟੀਆਂ ਨੂੰ ਵੀ ਦੇਣਾ ਚਾਹੀਦਾ ਬੇਟਿਆਂ ਜਿੰਨਾ ਸਨਮਾਨ-ਮਾਜਰੀ

ਇਸਮਾਈਲਾਬਾਦ, 17 ਦਸੰਬਰ (ਅਜੀਤ ਬਿਊਰੋ)-ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਰਿੰਦਰ ਕਸ਼ਯਪ ਮਾਜਰੀ ਨੇ ਕਿਹਾ ਕਿ ਧੀਆਂ-ਭੈਣਾਂ ਨੂੰ ਉਚੇਰੀ ਸਿੱਖਿਆ ਦਿਲਵਾਉਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿਚ ਉਹ ਆਪਣੇ ਦੇਸ਼ ਅਤੇ ਮਾਪਿਆਂ ਤੇ ਪਿੰਡ ਦਾ ਨਾਂਅ ਰੌਸ਼ਨ ਕਰ ਸਕਣ | ਉਹ ...

ਪੂਰੀ ਖ਼ਬਰ »

ਲੱਕੜੀ ਨਾਲ ਬਣੇ ਛੋਟੇ-ਛੋਟੇ ਖਿਡੌਣੇ ਖੂਬ ਪਸੰਦ ਆ ਰਹੇ ਬੱਚਿਆਂ ਨੂੰ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਪਾਂਡੀਚੇਰੀ ਤੋਂ ਆਈ ਲਕਸ਼ਮੀ ਵਲੋਂ ਬਣਾਏ ਗਏ ਲਕੜੀ ਦੇ ਛੋਟੇ-ਛੋਟੇ ਖਿਡੌਣੇ ਬੱਚਿਆਂ ਨੂੰ ਖੂਬ ਪਸੰਦ ਆ ਰਹੇ ਹਨ | ਮੁਸਾਫ਼ਰ ਅਤੇ ਸਥਾਨਕ ਲੋਕ ਆਪਣੇ ਬੱਚਿਆਂ ਲਈ ਇਸ ਦੀ ਖ਼ਰੀਦਦਾਰੀ ਕਰ ਰਹੇ ਹਨ | ਲਕਸ਼ਮੀ ਨੇ ਦੱਸਿਆ ...

ਪੂਰੀ ਖ਼ਬਰ »

ਬ੍ਰਹਮ ਸਰੋਵਰ 'ਤੇ ਨਜ਼ਰ ਆਏ ਭਾਰਤ ਦੇ ਸੱਭਿਆਚਾਰ ਅਤੇ ਸ਼ਿਲਪ ਕਲਾ ਦੇ ਰੰਗ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਧਰਮ ਖੇਤਰ ਕੁਰੂਕਸ਼ੇਤਰ ਦੇ ਬ੍ਰਹਮ ਸਰੋਵਰ 'ਤੇ ਭਾਰਤ ਦੀ ਸੱਭਿਆਚਾਰਕ ਅਤੇ ਸ਼ਿਲਪਕਲਾ ਦੇ ਝਰੋਖੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਮੁਸਾਫ਼ਰਾਂ ਨੂੰ ਅਨੰਦਤ ਕਰ ਰਹੇ ਹਨ | ਇਸ ਮਹੋਤਸਵ ਵਿਚ ਸ਼ਿਲਪਕਲਾ ਅਤੇ ...

ਪੂਰੀ ਖ਼ਬਰ »

ਐਸ.ਪੀ. ਵਲੋਂ ਗੀਤਾ ਮਹੋਤਸਵ ਮੌਕੇ ਲਗਾਈ ਨੁਮਾਇਸ਼ ਦਾ ਜਾਇਜ਼ਾ

ਫਤਿਹਾਬਾਦ, 17 ਦਸੰਬਰ (ਹਰਬੰਸ ਮੰਡੇਰ)-ਫਤਿਹਾਬਾਦ ਪੰਚਾਇਤ ਭਵਨ 'ਚ 3 ਰੋਜ਼ਾ ਜ਼ਿਲ੍ਹਾ ਪੱਧਰੀ ਗੀਤਾ ਮਹਾਉਤਸਵ ਦੇ ਦੂਜੇ ਦਿਨ ਦੇ ਪ੍ਰੋਗਰਾਮ ਵਿਚ ਪੁਲਿਸ ਕਪਤਾਨ ਦੀਪਕ ਸਹਾਰਣ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਡੀ.ਸੀ. ਡਾ.ਜੇ.ਕੇ.ਆਭੀਰ ਖ਼ਾਸ ਹਿਮਾਨ ...

ਪੂਰੀ ਖ਼ਬਰ »

ਪਵਿੱਤਰ ਗ੍ਰੰਥ ਗੀਤਾ 'ਤੇ 60 ਦਿਨ ਮੰਥਨ ਤੋਂ ਬਾਅਦ ਫਰਵਰੀ 'ਚ ਹੋਵੇਗਾ ਵੱਡੀ ਗੀਤਾ ਸੰਸਦ ਦਾ ਪ੍ਰੋਗਰਾਮ-ਗਿਆਨਾਨੰਦ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਗੀਤਾ ਮਨੀਸ਼ੀ ਸਵਾਮੀ ਗਿਆਨਾਨੰਦ ਨੇ ਕਿਹਾ ਕਿ ਕੁਰੂਕਸ਼ੇਤਰ ਦੀ ਪਾਵਨ ਧਰਤੀ 'ਤੇ 5 ਹਜ਼ਾਰ 156 ਸਾਲ ਪਹਿਲਾਂ ਭਗਵਾਨ ਸ੍ਰੀਕ੍ਰਿਸ਼ਨ ਜੀ ਨੇ ਗੀਤਾ ਦਾ ਉਪਦੇਸ਼ ਦੇ ਕੇ ਸਾਰੇ ਸੰਸਾਰ ਨੂੰ ਗਿਆਨ ਦਾ ਚਾਨਣ ਦੇਣ ਦਾ ਕੰਮ ...

ਪੂਰੀ ਖ਼ਬਰ »

ਡਾ. ਭਰਤ ਕੰਸਲ ਨੂੰ ਮਿਲਿਆ ਗੋਲਡ

ਹਿਸਾਰ, 17 ਦਸੰਬਰ (ਰਾਜ ਪਰਾਸ਼ਰ)-ਹਿਸਾਰ ਦੇ ਇਕੋਇਕ ਨਵਜਾਤ ਸ਼ਿਸ਼ੁ ਰੋਗ ਸੁਪਰ ਸਪੇਸ਼ਲਿਸਟ ਡਾ. ਭਰਤ ਕੰਸਲ ਨੂੰ ਬੀਤੇ ਦਿਨੀਂ ਬਨਾਰਸ ਵਿਚ ਹੋਏ ਨਿਓਕੋਨ-2018 ਦੀ 38ਵੀਂ ਕਨਵੇਨਸ਼ਨ ਵਿਚ ਗੋਲਡ ਮੈਡਲ ਨਾਲ ਸੁਸ਼ੋਭਿਤ ਕੀਤਾ ਗਿਆ | ਉਹ ਪੂਰੇ ਹਿੰਦੁਸਤਾਨ ਵਿਚ ਨਵਜਾਤ ਰੋਗ ...

ਪੂਰੀ ਖ਼ਬਰ »

ਗੀਤਾ ਜੈਅੰਤੀ ਮੌਕੇ 70 ਸਰਪੰਚ ਹੋਏ ਸਨਮਾਨਿਤ

ਸਿਰਸਾ, 17 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ ਚਲ ਰਹੇ ਗੀਤਾ ਜੈਅੰਤੀ ਦੇ ਦੂਜੇ ਦਿਨ ਬਿਹਤਰੀਨ ਕੰਮ ਕਰਨਵਾਲੀਆਂ 70 ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ | ਦਸ ਸਰਪੰਚਾਂ ਨੂੰ ਜ਼ਿਲ੍ਹਾ ਪੱਧਰੀ ਸਵਛਤਾ ਪੁਸਕਾਰ ਦਿੱਤਾ ...

ਪੂਰੀ ਖ਼ਬਰ »

ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਨਾਲ ਮਸ਼ਹੂਰ ਬੁਲਾਰਿਆਂ ਨੇ ਪਵਿੱਤਰ ਗੀਤਾ ਦੇ ਗਿਆਨ 'ਤੇ ਦਿੱਤਾ ਭਾਸ਼ਣ

ਫਤਿਹਾਬਾਦ, 17 ਦਸੰਬਰ (ਅਜੀਤ ਬਿਊਰੋ)-ਗੀਤਾ ਮਹਾਨ ਗ੍ਰੰਥ ਹੈ ਜੋ ਸਾਨੂੰ ਧਰਮ ਮਾਰਗ, ਭਗਤੀ ਮਾਰਗ ਅਤੇ ਗਿਆਨ ਮਾਰਗ ਵਿਖਾਉਂਦਾ ਅਤੇ ਸਿਖਾਉਂਦਾ ਹੈ | ਸ੍ਰੀਮਦ ਭਾਗਵਤ ਗੀਤਾ ਤੋਂ ਹੀ ਸਾਨੂੰ ਪਰਮਾਤਮਾ ਭਗਤੀ ਦਾ ਗਿਆਨ ਪ੍ਰਾਪਤ ਹੁੰਦਾ ਹੈ | ਗੀਤਾ ਗ੍ਰੰਥ ਸਾਨੂੰ ਸਭ ਨੂੰ ...

ਪੂਰੀ ਖ਼ਬਰ »

ਸੱਜਣ ਕੁਮਾਰ ਨੂੰ ਉਮਰ ਕੈਦ ਹੋਣ ਨਾਲ ਸਿੱਖਾਂ ਦੇ ਦਿਲਾਂ ਨੂੰ ਕੁਝ ਠੰਡਕ ਪੁੱਜੀ

ਡੱਬਵਾਲੀ, 17 ਦਸੰਬਰ (ਇਕਬਾਲ ਸਿੰਘ ਸ਼ਾਂਤ)-1984 ਸਿੱਖ ਦੰਗਿਆਂ ਬਾਰੇ 34 ਸਾਲ ਪੁਰਾਣੇ ਮਾਮਲੇ 'ਚ ਦਿੱਲੀ ਹਾਈਕੋਰਟ ਵਲੋਂ ਕਾਂਗਰਸ ਆਗੂ ਸੱਜਣ ਕੁਮਾਰ ਅਤੇ ਸਾਥੀਆਂ ਨੂੰ ਉਮਰ ਕੈਦ ਕਰਨ 'ਤੇ ਸਿੱਖ ਸੰਗਤਾਂ ਦੇ ਦਿਲਾਂ ਨੂੰ ਕੁਝ ਠੰਡਕ ਪੁੱਜੀ ਹੈ | ਸਿੱਖਾਂ ਨੇ ਇਸ ਇਨਸਾਫ਼ ...

ਪੂਰੀ ਖ਼ਬਰ »

ਰਣਜੀਤ ਸਿੰਘ ਖੁਰਮੀ ਬਣੇ ਆਪ ਦੇ ਸੰਗਠਨ ਸਕੱਤਰ

ਕਾਲਾਂਵਾਲੀ, 17 ਦਸੰਬਰ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਸੂਰਤੀਆ ਧਰਮਸ਼ਾਲਾ ਵਿੱਚ ਅੱਜ ਆਮ ਆਦਮੀ ਪਾਰਟੀ ਹਲਕਾ ਕਾਲਾਂਵਾਲੀ ਦੀ ਮੀਟਿੰਗ ਹੋਈ | ਜਿਸ ਵਿੱਚ ਪਾਰਟੀ ਦੇ ਸੁਪਰਵਾਈਜ਼ਰ ਸੁਸ਼ੀਲ ਕੁਮਾਰ, ਲੋਕਸਭਾ ਸੰਗਠਨ ਸਕੱਤਰ ਕਲਿਆਣ ਸਿੰਘ, ਆਬਜਰਵਰ ਸੁਰੇਸ਼ ...

ਪੂਰੀ ਖ਼ਬਰ »

ਕਮਲਨਾਥ ਨੂੰ ਮੁੱਖ ਮੰਤਰੀ ਬਣਾਏ ਜਾਣ 'ਤੇੇ ਸਿੱਖ ਪ੍ਰਤੀਨਿਧਾਂ ਵਲੋਂ ਨਿੰਦਾ

ਰਤੀਆ, 17 ਦਸੰਬਰ (ਬੇਅੰਤ ਮੰਡੇਰ)-ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ ਭਾਨੀਖੇੜਾ ਦੀ ਪ੍ਰਧਾਨਗੀ 'ਚ ਵਿਸ਼ੇਸ਼ ਬੈਠਕ ਗੁਰਦੁਆਰਾ ਸਾਹਿਬ ਵਿਚ ਹੋਈ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਮੱਧ ਪ੍ਰਦੇਸ਼ 'ਚ ਹਾਲ ਹੀ ਵਿਚ ਕਾਂਗਰਸ ਪਾਰਟੀ ਦੀ ਜਿੱਤ ...

ਪੂਰੀ ਖ਼ਬਰ »

ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਬਹੁਤ ਵੱਡੀ ਸੇਵਾ-ਅਨਿਲ ਗਰਗ

ਗੂਹਲਾ ਚੀਕਾ, 17 ਦਸੰਬਰ (ਓ.ਪੀ. ਸੈਣੀ)-ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਬਹੁਤ ਵੱਡੀ ਸੇਵਾ ਹੈ | ਹਰ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਵਿੱਤ ਕਮਾਈ 'ਚੋਂ ਕੁੱਝ ਹਿੱਸਾ ਸੇਵਾ 'ਚ ਜ਼ਰੂਰ ਲਗਾਉਣਾ ਚਾਹੀਦਾ ਹੈ | ਉਪਰੋਕਤ ਸ਼ਬਦ ਅੱਜ ਇੱਥੇ ਮਾਂ ਵੈਸ਼ਨੋ ਦੇਵੀ ...

ਪੂਰੀ ਖ਼ਬਰ »

ਗੀਤਾ ਦੇ ਹਰ ਸਲੋਕ ਰਾਹੀਂ ਵੱਡੀ ਸਿੱਖਿਆ ਮਿਲਦੀ ਹੈ-ਐਸ.ਡੀ.ਐਮ.

ਰਤੀਆ, 17 ਦਸੰਬਰ (ਬੇਅੰਤ ਮੰਡੇਰ)-ਗੀਤਾ ਦੇ ਸ਼ਲੋਕ ਤੋਂ ਚੰਗੀ ਜੀਵਨ ਜਾਚ ਅਤੇ ਵੱਡੀ ਸਿੱਖਿਆ ਪ੍ਰਾਪਤ ਹੁੰਦੀ ਹੈ | ਉਕਤ ਪ੍ਰਗਟਾਵਾ ਐਸ.ਡੀ.ਐਮ. ਦੇਵੀ ਲਾਲ ਸਿਹਾਗ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਆਯੋਜਿਤ ਗੀਤਾ ਜੈਅੰਤੀ ਸਮਾਰੋਹ ਦੇ ਦੂਜੇ ਦਿਨ ਬਤੌਰ ...

ਪੂਰੀ ਖ਼ਬਰ »

ਵਿਦਿਆਰਥੀਆਂ ਵਲੋਂ ਰੰਗਾ ਰੰਗ ਸੱਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ
ਗੀਤਾ ਜੈਅੰਤੀ ਮੌਕੇ 70 ਸਰਪੰਚ ਹੋਏ ਸਨਮਾਨਿਤ

ਸਿਰਸਾ, 17 ਦਸੰਬਰ (ਭੁਪਿੰਦਰ ਪੰਨੀਵਾਲੀਆ)-ਸਿਰਸਾ ਦੀ ਚੌਧਰੀ ਦੇਵੀ ਲਾਲ ਯੂਨੀਵਰਸਿਟੀ 'ਚ ਚਲ ਰਹੇ ਗੀਤਾ ਜੈਅੰਤੀ ਦੇ ਦੂਜੇ ਦਿਨ ਬਿਹਤਰੀਨ ਕੰਮ ਕਰਨਵਾਲੀਆਂ 70 ਪੰਚਾਇਤਾਂ ਨੂੰ ਸਨਮਾਨਿਤ ਕੀਤਾ ਗਿਆ | ਦਸ ਸਰਪੰਚਾਂ ਨੂੰ ਜ਼ਿਲ੍ਹਾ ਪੱਧਰੀ ਸਵਛਤਾ ਪੁਸਕਾਰ ਦਿੱਤਾ ...

ਪੂਰੀ ਖ਼ਬਰ »

ਸਿੱਖ ਵਿਰੋਧੀ ਦੰਗਿਆਂ ਵਿਚ ਸੱਜਣ ਕੁਮਾਰ ਨੂੰ ਸਜ਼ਾ ਸੁਣਾਉਣ 'ਤੇ ਸਿੱਖਾਂ ਨੇ ਲਿਆ ਰਾਹਤ ਦਾ ਸਾਹ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਸੀਨੀਅਰ ਕਾਂਗਰਸੀ ਆਗੂ ਸੱਜਣ ਕੁਮਾਰ ਸਮੇਤ 4 ਦੋਸ਼ੀਆਂ ਨੂੰ ਦਿੱਲੀ ਹਾਈਕੋਰਟ ਵਲੋਂ ਸਿੱਖ ਵਿਰੋਧੀ ਦੰਗਿਆਂ ਵਿਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਉਣ 'ਤੇ ਸਿੱਖ ਸਮਾਜ ਨੇ ਰਾਹਤ ਮਹਿਸੂਸ ਕੀਤੀ ਹੈ | ...

ਪੂਰੀ ਖ਼ਬਰ »

ਮਹਿਲਾ ਕਮਿਸ਼ਨ ਦੀ ਮੀਤ ਪ੍ਰਧਾਨ ਨੇ ਮਹਿਲਾ ਥਾਣੇ ਦਾ ਕੀਤਾ ਨਿਰੀਖ਼ਣ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਹਰਿਆਣਾ ਮਹਿਲਾ ਕਮਿਸ਼ਨ ਦੀ ਮੀਤ ਪ੍ਰਧਾਨ ਪ੍ਰੀਤੀ ਭਾਰਦਵਾਜ ਨੇ ਸੋਮਵਾਰ ਨੂੰ ਮਹਿਲਾ ਥਾਣੇ ਦਾ ਨਿਰੀਖ਼ਣ ਕੀਤਾ | ਮਹਿਲਾ ਥਾਣੇ ਵਿਚ ਪੁੱਜਣ 'ਤੇ ਮੀਤ ਪ੍ਰਧਾਨ ਦਾ ਡੀ.ਐਸ.ਪੀ. ਤਾਨਿਆ ਸਿੰਘ ਨੇ ਸਵਾਗਤ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

ਪਾਉਂਟਾ ਸਾਹਿਬ ਨੂੰ ਰੇਲਵੇ ਲਿੰਕ ਲਈ ਮੰਗ ਫਿਰ ਉੱਠੀ

ਪਾਉਂਟਾ ਸਾਹਿਬ, 17 ਦਸੰਬਰ (ਹਰਬਖ਼ਸ਼ ਸਿੰਘ)-ਹਿਮਾਚਲ ਪ੍ਰਦੇਸ਼ ਆਰ.ਟੀ. ਆਈ ਫ਼ੈੱਡਰੇਸ਼ਨ ਦੀ ਅੱਜ ਬੈਠਕ ਆਯੋਜਿਤ ਕੀਤੀ ਗਈ ਜਿਸ ਦੀ ਪ੍ਰਧਾਨਗੀ ਆਰ. ਐਮ. ਰਮੋਲ ਨੇ ਕੀਤੀ ਜਿਸ ਵਿਚ ਬਹੁਤ ਦੇਰ ਤੋਂ ਕਈ ਦਹਾਕਿਆਂ ਤੋਂ ਰੇਲਵੇ ਲਾਈਨ ਨਾਲ ਪਾਉਂਟਾ ਸਾਹਿਬ ਨੂੰ ਜੋੜਨ ਦੀ ...

ਪੂਰੀ ਖ਼ਬਰ »

ਇਨੈਲੋ-ਬਸਪਾ ਗਠਜੋੜ ਦੀ ਅਧਿਕਾਰ ਯਾਤਰਾ ਸਿਰਸਾ ਪੁੱਜੀ

ਸਿਰਸਾ, 17 ਦਸੰਬਰ (ਭੁਪਿੰਦਰ ਪੰਨੀਵਾਲੀਆ)-ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਐਲਨਾਬਾਦ ਹਲਕੇ ਤੋਂ ਵਿਧਾਇਕ ਅਭੈ ਸਿੰਘ ਚੌਟਾਲਾ ਦੀ ਅਗਵਾਈ 'ਚ ਕੁਰੂਕਸ਼ੇਤਰ ਤੋਂ ਸ਼ੁਰੂ ਕੀਤੀ ਗਈ, ਇਨੈਲੋ-ਬਸਪਾ ਗਠਜੋੜ ਦੀ ਅਧਿਕਾਰ ਯਾਤਰਾ ਸਿਰਸਾ ਹੁੰਦੀ ਹੋਈ ...

ਪੂਰੀ ਖ਼ਬਰ »

ਕੌਮਾਂਤਰੀ ਗੀਤਾ ਮਹੋਤਸਵ ਸੰਸਾਰ ਅਤੇ ਰਾਸ਼ਟਰ ਦੇ ਗੌਰਵ ਦਾ ਪ੍ਰਤੀਬਿੰਬ-ਵਤਸ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹੋਤਸਵ ਦੇ ਸਬੰਧ ਵਿਚ ਹਰਿਆਣਾ ਕਲਾ ਪ੍ਰੀਸ਼ਦ ਵਲੋਂ ਮਲਟੀ ਆਰਟ ਕਲਚਰਲ ਸੈਂਟਰ ਵਿਚ ਕਾਮੇਡੀ ਰਿਅਲਟੀ ਸ਼ੋਅ ਕਰਵਾਇਆ ਗਿਆ, ਜਿਸ ਵਿਚ ਰਾਜ ਸਭਾ ਸਾਂਸਦ ਐਲ.ਜੀ. ਡੀ.ਪੀ. ਵਤਸ ਨੇ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਡਾ: ਗੋਇਲ ਬਣੇ ਚੋਣ ਕਮੇਟੀ ਦੇ ਸਹਾਇਕ ਕਨੀਵਨਰ

ਕੁਰੂਕਸ਼ੇਤਰ/ਸ਼ਾਹਾਬਾਦ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਅੱਗਰਵਾਲ ਸਭਾ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਆਗੂ ਡਾ. ਪ੍ਰਦੀਪ ਗੋਇਲ ਨੂੰ ਅੱਗਰਵਾਲ ਵੈਸ਼ ਸਮਾਜ ਦੀ ਚੋਣ ਕਮੇਟੀ ਦਾ ਸਹਾਇਕ ਕਨਵੀਨਰ ਬਣਾਇਆ ਗਿਆ ਹੈ | ਸਮਾਜ ਦੇ ਸੂਬਾਈ ਪ੍ਰਧਾਨ ਅਸ਼ੋਕ ਬੁਵਾਨੀਵਾਲਾ ...

ਪੂਰੀ ਖ਼ਬਰ »

ਸ੍ਰੀਮਦ ਭਗਵਦ ਗੀਤਾ ਜ਼ਿੰਦਗੀ ਨੂੰ ਕਰਮ ਨਾਲ ਜੋੜਦੀ ਹੈ-ਕੁਮਾਰ

ਗੂਹਲਾ ਚੀਕਾ, 17 ਦਸੰਬਰ (ਓ.ਪੀ. ਸੈਣੀ)-ਬਲਾਕ ਪੱਧਰ 'ਤੇ ਗੀਤਾ ਜੈਅੰਤੀ ਮਹੋਤਸਵ ਦੇ ਪਹਿਲੇ ਦਿਨ ਸ੍ਰੀ ਭਵਾਨੀ ਮੰਦਰ ਚੀਕਾ ਦੇ ਹਾਲ ਵਿਚ ਸਕੂਲੀ ਬੱਚਿਆਂ ਦੇ ਲੇਖ ਲਿਖਣ ਅਤੇ ਭਾਸ਼ਣ ਮੁਕਾਬਲੇ, ਸਵਾਲ-ਜਵਾਬ ਅਤੇ ਸੰਵਾਦ ਅਤੇ ਸ਼ਲੋਕ ਉਚਾਰਣ ਮੁਕਾਬਲੇ ਕਰਵਾਏ ਗਏ | ਇਸ ...

ਪੂਰੀ ਖ਼ਬਰ »

ਕੌਮਾਂਤਰੀ ਗੀਤਾ ਮਹੋਤਸਵ ਦੇ ਸਬੰਧ ਵਿਚ ਵੈਸ਼ਵਿਕ ਗੀਤਾ ਪਾਠ ਅੱਜ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਕਿਹਾ ਕਿ ਕੌਮਾਂਤਰੀ ਗੀਤਾ ਮਹੋਤਸਵ-2018 ਦੇ ਸਮਾਪਨ ਸਮਾਰੋਹ 'ਚ 18 ਦਸੰਬਰ ਨੂੰ ਕੁਰੂਕਸ਼ੇਤਰ ਦੀ ਧਰਤੀ ਵੈਸ਼ਵਿਕ ਗੀਤਾ ਪਾਠ ਥੀਮ ਪਾਰਕ 'ਚ ਹੋਣ ਜਾ ਰਿਹਾ ਹੈ | ਇਸ ਲਈ ਥੀਮ ਪਾਰਕ ...

ਪੂਰੀ ਖ਼ਬਰ »

ਚੌਪਾਲ ਸੰਸਥਾ ਵਲੋਂ ਸਿਹਤ ਜਾਗਰੂਕਤਾ ਵਰਕਸ਼ਾਪ ਲਗਾਈ

ਕੁਰੂਕਸ਼ੇਤਰ/ਸ਼ਾਹਾਬਾਦ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਚੌਪਾਲ ਸੰਸਥਾ ਵਲੋਂ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਵਿਚ ਸਿਹਤ ਜਾਗਰੂਕਤਾ ਵਰਕਸ਼ਾਪ ਲਗਾਈ ਗਈ | ਵਰਕਸ਼ਾਪ ਵਿਚ ਡਾ. ਪਾਲ ਮਦਾਨ ਅਤੇ ਆਚਾਰਿਆ ਦੇਵਵਰਤ ਨੇ ਲੋਕਾਂ ਨੂੰ ਯੋਗਾ, ਧਿਆਨ ਅਤੇ ਏਰੋਬਿਕਸ ਦੇ ...

ਪੂਰੀ ਖ਼ਬਰ »

ਫ਼ਿਲਮ ਫਾਈਵ ਵੈਡਿੰਗਜ਼ ਅਤੇ ਐਸ. ਪੀ. ਚੌਹਾਨ ਫ਼ਿਲਮਾਂ ਦੇ ਗਾਇਕ ਤਨੁਜ ਸ਼ਰਮਾ ਪੁੱਜੇ ਗੀਤਾ ਜੈਅੰਤੀ ਮਹੋਤਸਵ 'ਚ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਫਿਲਮ ਫਾਈਵ ਵੈਂਡਿੰਗਜ਼ ਅਤੇ ਐਸ.ਪੀ. ਚੌਹਾਨ ਵਰਗੀਆਂ ਫ਼ਿਲਮਾਂ ਵਿਚ ਆਪਣੀ ਆਵਾਜ਼ ਦਾ ਜਾਦੂ ਵਿਖਾਉਣ ਵਾਲੇ ਮਸਹੂਰ ਗਾਇਕ ਤਨੁਜ ਸ਼ਰਮਾ ਬ੍ਰਹਮ ਸਰੋਵਰ 'ਤੇ ਲੱਗੇ ਕਰਾਫ਼ਟ ਮੇਲੇ ਅਤੇ ਸਰਸ ਮੇਲੇ ਨੂੰ ਵੇਖਣ ਲਈ ਖ਼ਾਸ ...

ਪੂਰੀ ਖ਼ਬਰ »

ਸੂਬਾ ਪੱਧਰੀ ਨੁਮਾਇਸ਼ ਵਿਚ ਸਰਕਾਰ ਦੀਆਂ 4 ਸਾਲ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਬਣਾਈ ਗੈਲਰੀ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਕੌਮਾਂਤਰੀ ਗੀਤਾ ਮਹੋਤਸਵ-2018 ਵਿਚ ਮਹਾਨਿਰਦੇਸ਼ਕ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਹਰਿਆਣਾ, ਚੰਡੀਗੜ੍ਹ ਵਲੋਂ ਸੂਬਾਈ ਸਰਕਾਰ ਦੀ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਦੀ ਜਾਣਕਾਰੀ ਦੇਣ ਲਈ ਇਕ ਸੂਬਾਈ ਪੱਧਰੀ ...

ਪੂਰੀ ਖ਼ਬਰ »

ਐਮ. ਬੀ. ਬੀ. ਐਸ ਅਤੇ ਪੈਥੋਲੋਜਿਸਟ ਲਾਜ਼ਮੀ ਖਿਲਾਫ਼ ਲੈਬ ਸੰਚਾਲਕਾਂ ਨੇ ਸੰਘਰਸ਼ ਦੀ ਦਿੱਤੀ ਚਿਤਾਵਨੀ

ਡੱਬਵਾਲੀ, 17 ਦਸੰਬਰ (ਇਕਬਾਲ ਸਿੰਘ ਸ਼ਾਂਤ)-ਮੈਡੀਕਲ ਲੈਬੋਰੇਟਰੀਆਂ 'ਤੇ ਸਰਕਾਰ ਵਲੋਂ ਐਮ.ਬੀ.ਬੀ.ਐਸ ਅਤੇ ਪੈਥੋਲੌਜਿਸਟ ਲਾਜ਼ਮੀ ਕਰਨ ਦੀ ਸ਼ਰਤ ਨੂੰ ਗਲਤ ਢੰਗ ਨਾਲ ਲਾਗੂ ਕਰਨ ਖਿਲਾਫ਼ ਲੈਬੋਰੇਟਰੀ ਸੰਚਾਲਕ ਸੰਘਰਸ਼ ਦੇ ਰੌਾਅ ਵਿਚ ਹਨ | ਅੱਜ ਮੈਡੀਕਲ ਲੈਬੋਰੇਟਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਪਿੰਡ ਖਾਂਡਾ ਖੇੜੀ 'ਚ ਕਰਵਾਏ ਗਏ ਸਮੂਹਿਕ ਵਿਆਹ ਸਮਾਰੋਹ 'ਚ ਨਵੇਂ ਜੋੜਿਆਂ ਨੂੰ ਦਿੱਤਾ ਆਸ਼ੀਰਵਾਦ

ਹਿਸਾਰ, 17 ਦਸੰਬਰ (ਰਾਜ ਪਰਾਸ਼ਰ)-ਹਰਿਆਣਾ ਦੇ ਮੁੱਖ ਮੰਤਰੀ ਮਨੋੋਹਰ ਲਾਲ ਨੇ ਕਿਹਾ ਕਿ ਮਨੁੱਖ ਜਨਮ ਲੈ ਕੇ ਜੇਕਰ ਮਨ ਵਿਚ ਸਮਾਜ ਦੇ ਲੋਂੜਮੰਦ ਵਿਅਕਤੀਆਂ ਦੇ ਪ੍ਰਤੀ ਸੰਵੇਦਨਸ਼ੀਲਤਾ ਅਤੇ ਭਲਾਈ ਦੀ ਭਾਵਨਾ ਨਾ ਹੋਵੇ ਤਾਂ ਅਜਿਹੇ ਮਨੁੱਖ ਜੀਵਨ ਨੂੰ ਪੂਰਾ ਨਹੀਂ ਕਿਹਾ ...

ਪੂਰੀ ਖ਼ਬਰ »

ਗੰਭੀਰ ਹੁੰਦੀ ਜਾ ਰਹੀ ਹੈ ਅਵਾਰਾ ਪਸ਼ੂਆਂ ਤੇ ਕੁੱਤਿਆਂ ਦੀ ਸਮੱਸਿਆ-ਗੋਸ਼ਾ

ਲੁਧਿਆਣਾ, 17 ਦਸੰਬਰ (ਜੋਗਿੰਦਰ ਸਿੰਘ ਅਰੋੜਾ)- ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਵਾਰਾ ਪਸ਼ੂਆਂ ਤੇ ਕੱਤਿਆਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ | ਉਕਤ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ...

ਪੂਰੀ ਖ਼ਬਰ »

ਕਮਲ ਨਾਥ ਨੂੰ ਮੁੱਖ ਮੰਤਰੀ ਬਣਾਉਣ 'ਤੇ ਕਾਂਗਰਸ ਨੂੰ ਨਤੀਜੇ ਭੁਗਤਣੇ ਪੈਣਗੇ-ਸੁਰਜੀਤ ਸਿੰਘ

ਲੁਧਿਆਣਾ, 17 ਦਸੰਬਰ (ਕਵਿਤਾ ਖੁੱਲਰ)- 1984 ਸਿੱਖ ਕਤਲੇਆਮ ਪੀੜ੍ਹਤ ਵੈਲਫੇਅਰ ਸੁਸਾਇਟੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੂੰ ਤਾੜਨਾ ਕੀਤੀ ਹੈ ਕਿ ਦਿੱਲੀ ਸਿੱਖ ਦੰਗਿਆਂ ਲਈ ਜਿੰਮੇਵਾਰ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਸਮਾਪਤ

ਫਤਿਹਾਬਾਦ, 17 ਦਸੰਬਰ (ਅਜੀਤ ਬਿਊਰੋ)-ਜ਼ਿਲ੍ਹਾ ਪੱਧਰੀ ਵੁਸ਼ੂ ਚੈਂਪੀਅਨਸ਼ਿਪ ਅਪੇਕਸ ਪਬਲਿਕ ਸਕੂਲ ਵਿਚ ਕਰਵਾਈ ਗਈ | ਮੁਕਾਬਲੇ ਵਿਚ ਜ਼ਿਲ੍ਹੇ ਭਰ ਦੇ 200 ਖਿਡਾਰੀਆਂ ਨੇ ਹਿੱਸਾ ਲਿਆ | ਮੁਕਾਬਲਾ ਜੇਤੂ ਖਿਡਾਰੀ ਨਰਵਾਨਾ ਵਿਚ ਹੋਣ ਵਾਲੀ ਸੂਬਾਈ ਪੱਧਰੀ ਸਬ ਜੂਨੀਅਰ ...

ਪੂਰੀ ਖ਼ਬਰ »

ਪਵਨ ਕੁਮਾਰ ਅਤੇ ਸੁਰਿੰਦਰ ਸਿੰਘ ਦੀ ਹੋਈ ਤਰੱਕੀ

ਕੁਰੂਕਸ਼ੇਤਰ/ਸ਼ਾਹਾਬਾਦ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਪੁਲਿਸ ਚੌਕੀ ਹੁੱਡਾ ਵਿਚ ੲ.ਐਸ.ਆਈ. ਦੇ ਅਹੁਦੇ 'ਤੇ ਤਾਇਨਾਤ ਪਵਨ ਕੁਮਾਰ ਅਤੇ ਸੁਰਿੰਦਰ ਸਿੰਘ ਦੀ ਤਰੱਕੀ ਹੋਈ ਹੈ | ਥਾਣਾ ਇੰਚਾਰਜ ਦੀਦਾਰ ਸਿੰਘ ਨੇ ਦੱਸਿਆ ਕਿ ਪੁਲਿਸ ਵਿਭਾਗ ਵਲੋਂ ਏ.ਐਸ.ਆਈ. ਪਵਨ ਕੁਮਾਰ ...

ਪੂਰੀ ਖ਼ਬਰ »

ਮੁਸਾਫ਼ਰਾਂ ਨੂੰ ਵਾਤਾਵਰਨ ਅਤੇ ਸਫ਼ਾਈ ਸਬੰਧੀ ਕੀਤਾ ਜਾ ਰਿਹੈ ਜਾਗਰੂਕ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਗ੍ਰੀਨ ਅਰਥ ਸੰਗਠਨ ਅਤੇ ਸੂਬਾਈ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਬ੍ਰਹਮ ਸਰੋਵਰ ਕੰਢੇ ਨੁਮਾਇਸ ਲਗਾ ਕੇ ਲੋਕਾਂ ਨੂੰ ਵਾਤਾਵਰਨ, ਸਫ਼ਾਈ ਅਤੇ ਸਿਹਤ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ | ਨੁਮਾਇਸ ਦੇ ਜ਼ਰੀੇਏ ਵਾਤਾਵਰਣ ...

ਪੂਰੀ ਖ਼ਬਰ »

ਸਰਸਵਤੀ ਆਈ.ਟੀ.ਆਈ. ਦੇ ਵਿਦਿਆਰਥੀਆਂ ਵਲੋਂ ਬਣਾਏ ਗਏ ਪ੍ਰੋਜੈਕਟ ਬਣ ਰਹੇ ਖਿੱਚ ਦਾ ਕੇਂਦਰ

ਕੁਰੂਕਸ਼ੇਤਰ, 17 ਦਸੰਬਰ (ਜਸਬੀਰ ਸਿੰਘ ਦੁੱਗਲ)-ਸਰਸਵਤੀ ਪ੍ਰਾਈਵੇਟ ਆਈ.ਟੀ.ਆਈ. ਵਲੋਂ ਗੀਤਾ ਮਹੋਤਸਵ ਵਿਚ ਲੱਗੇ ਸਰਸ ਅਤੇ ਕਰਾਫ਼ਟ ਮੇਲੇ ਵਿਚ ਚੇਅਰਮੈਨ ਰਾਕੇਸ਼ ਸੈਣੀ ਅਤੇ ਪਿੰ੍ਰਸੀਪਲ ਪਾਲਾ ਰਾਮ ਦੀ ਅਗਵਾਈ ਵਿਚ ਸਟਾਲ ਲਗਾਇਆ ਗਿਆ ਹੈ | ਇਹ ਸਟਾਲ ਵਿਦਿਆਰਥੀਆਂ ਦੀ ...

ਪੂਰੀ ਖ਼ਬਰ »

ਕੈਲੇਫੋਰਨੀਆ ਤੋਂ ਆਇਆ ਵਫ਼ਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਨਤਮਸਤਕ

ਸ੍ਰੀ ਅਨੰਦਪੁਰ ਸਾਹਿਬ, 17 ਦਸੰਬਰ (ਜੇ. ਐਸ. ਨਿੱਕੂਵਾਲ)- ਕੈਲੇਫੋਰਨੀਆ ਤੋਂ ਵਿਧਾਨਕਾਰਾ ਤੇ ਪ੍ਰਵਾਸੀ ਭਾਰਤੀਆਂ ਦਾ 14 ਮੈਂਬਰੀ ਵਫ਼ਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਇਆ | ਵਿਧਾਨਕਾਰ ਐੱਸ. ਕਾਲੜਾ ਦੀ ਅਗਵਾਈ ਹੇਠ ਆਏ ਇਸ ਵਫ਼ਦ ਨੂੰ ਮੈਂਬਰ ਲੋਕ ਸਭਾ ...

ਪੂਰੀ ਖ਼ਬਰ »

ਕਾਰ-ਟਰੱਕ ਦੀ ਟੱਕਰ 'ਚ ਅੱਧਾ ਦਰਜਨ ਲੋਕ ਜ਼ਖ਼ਮੀ

ਨੰਗਲ, 17 ਦਸੰਬਰ (ਪ੍ਰੋ. ਅਵਤਾਰ ਸਿੰਘ)- ਨੰਗਲ-ਸ੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ 'ਤੇ ਸਥਿਤ ਐੱਮ. ਪੀ. ਕੋਠੀ ਦੇ ਕੋਲ ਇਕ ਸੜਕ ਹਾਦਸੇ ਵਿਚ ਅੱਧਾ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ | ਜਿਨ੍ਹਾਂ ਨੂੰ ਇਲਾਜ ਲਈ ਨੰਗਲ ਬੀ.ਬੀ.ਐੱਮ.ਬੀ. ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ...

ਪੂਰੀ ਖ਼ਬਰ »

ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

ਨੰਗਲ, 17 ਦਸੰਬਰ (ਪ੍ਰੀਤਮ ਸਿੰਘ ਬਰਾਰੀ)- ਅੱਜ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਗੇਟ ਨੰਬਰ 6 ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਨੂੰ ਨੰਗਲ ਪੁਲਿਸ ਦੇ ਮੁਲਾਜ਼ਮਾਂ ਵਲੋਂ ਡਬੋਲੀਆਂ ਦੀ ਮੱਦਦ ਨਾਲ ਕਾਫ਼ੀ ਸਖ਼ਤ ਮੁਸ਼ੱਕਤ ਮਗਰੋਂ ਪਾਣੀ ਤੋਂ ਬਾਹਰ ...

ਪੂਰੀ ਖ਼ਬਰ »

ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਨਗਰ ਕੀਰਤਨ 21 ਨੂੰ

ਬੇਲਾ, 17 ਦਸੰਬਰ (ਮਨਜੀਤ ਸਿੰਘ ਸੈਣੀ)-ਸ੍ਰੀ ਚਮਕੌਰ ਸਾਹਿਬ ਦੇ ਮਹਾਨ ਸ਼ਹੀਦਾਂ ਦੀ ਨਿੱਘੀ ਯਾਦ 'ਚ ਗੁਰਦੁਆਰਾ ਸ਼ਹੀਦ ਸਿੰਘ ਪਿੰਡ ਟੱਪਰੀਆਂ ਅਮਰ ਸਿੰਘ ਤੋਂ ਸਮੂਹ ਨਗਰ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਹਿਲਾ ਵਿਸ਼ਾਲ ਨਗਰ ਕੀਰਤਨ 21 ਦਸੰਬਰ ਨੂੰ ਸਜਾਇਆ ਜਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX