ਤਾਜਾ ਖ਼ਬਰਾਂ


ਮਾਲਵੇ 'ਚ ਬਦਲੇ ਮੌਸਮ ਦੇ ਮਿਜ਼ਾਜ ਨੇ ਕਿਸਾਨਾਂ ਦੇ ਸੂਤੇ ਸਾਹ, ਕਈ ਥਾਂਈਂ ਖੇਤਾਂ 'ਚ ਵਿਛੀ ਝੋਨੇ ਦੀ ਫ਼ਸਲ
. . .  34 minutes ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)- ਮਾਲਵਾ ਖੇਤਰ 'ਚ ਅੱਜ ਸਵੇਰ ਤੋਂ ਹੀ ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਸਵੇਰ ਵੇਲੇ ਮਾਲਵੇ ਦੇ...
ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਾਖ਼ਲ ਕੀਤੀ ਚਾਰਜਸ਼ੀਟ
. . .  43 minutes ago
ਨਵੀਂ ਦਿੱਲੀ, 18 ਅਕਤੂਬਰ- ਆਈ. ਐੱਨ. ਐਕਸ. ਮੀਡੀਆ ਮਾਮਲੇ 'ਚ ਸੀ. ਬੀ. ਆਈ. ਨੇ ਦਿੱਲੀ ਦੀ ਇੱਕ ਅਦਾਲਤ 'ਚ ਅੱਜ ਚਾਰਜਸ਼ੀਟ ਦਾਖ਼ਲ ਕੀਤੀ ਹੈ। ਸੀ. ਬੀ. ਆਈ. ਨੇ ਇਸ...
ਫਗਵਾੜਾ 'ਚ ਚੋਣ ਪ੍ਰਚਾਰ ਲਈ ਜਲੰਧਰ ਤੋਂ ਰਵਾਨਾ ਹੋਈ ਭਾਜਪਾ ਦੀ ਬਾਈਕ ਰੈਲੀ
. . .  1 minute ago
ਜਲੰਧਰ, 18 ਅਕਤੂਬਰ (ਸ਼ਿਵ ਸ਼ਰਮਾ)- ਫਗਵਾੜਾ 'ਚ ਚੋਣ ਪ੍ਰਚਾਰ ਲਈ ਅੱਜ ਜਲੰਧਰ ਤੋਂ ਭਾਜਪਾ ਦੀ ਇੱਕ ਬਾਈਕ ਰੈਲੀ ਰਵਾਨਾ ਹੋ...
ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਕੈਪਟਨ
. . .  about 1 hour ago
ਜਲੰਧਰ, 18 ਅਕਤੂਬਰ (ਮੁਨੀਸ਼)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਫਗਵਾੜਾ ਵਿਖੇ ਪਾਰਟੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ...
ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਲੱਗੀ ਅੱਗ
. . .  about 1 hour ago
ਗੁਰੂਹਰਸਹਾਏ, 18 ਅਕਤੂਬਰ (ਕਪਿਲ ਕੰਧਾਰੀ)- ਅੱਜ ਸਿਵਲ ਹਸਪਤਾਲ ਗੁਰੂਹਰਸਹਾਏ 'ਚ ਬਣੇ ਮੇਨ ਸਟੋਰ ਅਤੇ ਐੱਨ. ਐੱਚ. ਐੱਮ. ਦਫ਼ਤਰ 'ਚ ਅਚਾਨਕ ਅੱਗ ਲੱਗ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ...
ਬਠਿੰਡਾ ਵਿਖੇ ਨਹਿਰ 'ਚੋਂ ਵੱਡੀ ਮਾਤਰਾ 'ਚ ਕਾਰਤੂਸ ਬਰਾਮਦ
. . .  about 1 hour ago
ਬਠਿੰਡਾ, 18 ਅਕਤੂਬਰ (ਨਾਇਬ ਸਿੱਧੂ)- ਬਠਿੰਡਾ ਦੇ ਕਸਬਾ ਮੌੜ ਮੰਡੀ 'ਚੋਂ ਲੰਘਦੀ ਕੋਟਲਾ ਬਰਾਂਚ ਨਹਿਰ 'ਚੋਂ ਅੱਜ ਵੱਡੀ ਮਾਤਰਾ ਕਾਰਤੂਸ ਬਰਾਮਦ...
ਰਵਿਦਾਸ ਮੰਦਰ ਨੂੰ ਢਾਹੁਣ ਦਾ ਮਾਮਲਾ : ਮੁੜ ਉਸੇ ਥਾਂ 'ਤੇ ਬਣੇਗਾ ਮੰਦਰ, ਕੇਂਦਰ ਸਰਕਾਰ ਦੇਵੇਗੀ ਜ਼ਮੀਨ
. . .  about 1 hour ago
ਨਵੀਂ ਦਿੱਲੀ, 18 ਅਕਤੂਬਰ- ਦਿੱਲੀ ਦੇ ਤੁਲਗਕਾਬਾਦ ਇਲਾਕੇ 'ਚ ਡੀ. ਡੀ. ਏ. ਵਲੋਂ ਢਾਹਿਆ ਗਿਆ ਗੁਰੂ ਰਵਿਦਾਸ ਨਾਲ ਸੰਬੰਧਿਤ ਮੰਦਰ ਮੁੜੇ ਉਸੇ ਥਾਂ 'ਤੇ ਬਣੇਗਾ। ਕੇਂਦਰ ਸਰਕਾਰ ਠੀਕ...
ਭਾਜਪਾ 'ਚ ਸ਼ਾਮਲ ਹੋਏ ਕਰਤਾਰ ਸਿੰਘ ਭੜਾਨਾ
. . .  about 2 hours ago
ਨਵੀਂ ਦਿੱਲੀ, 18 ਅਕਤੂਬਰ- ਬਹੁਜਨ ਸਮਾਜ ਪਾਰਟੀ (ਬਸਪਾ) ਦੇ ਨੇਤਾ ਕਰਤਾਰ ਸਿੰਘ ਭੜਾਨਾ ਅੱਜ ਭਾਜਪਾ 'ਚ ਸ਼ਾਮਲ ਹੋ ਗਏ। ਉਨ੍ਹਾਂ ਨੇ ਮੁਰੈਨਾ ਸੀਟ ਤੋਂ ਕੇਂਦਰੀ...
ਅਕਾਲੀ ਆਗੂ ਜਥੇਦਾਰ ਪਰਮਜੀਤ ਸਿੰਘ ਰਾਏਪੁਰ ਨੇ ਫੜਿਆ ਕਾਂਗਰਸ ਦਾ 'ਹੱਥ'
. . .  52 minutes ago
ਫਗਵਾੜਾ, 18 ਅਕਤੂਬਰ (ਤਰਨਜੀਤ ਸਿੰਘ ਕਿੰਨੜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਜਥੇਦਾਰ ਪਰਮਜੀਤ ਸਿੰਘ ਰਾਏਪੁਰ...
ਧਾਲੀਵਾਲ ਦੇ ਹੱਕ 'ਚ ਕੈਪਟਨ ਵਲੋਂ ਫਗਵਾੜਾ 'ਚ ਰੋਡ ਸ਼ੋਅ
. . .  about 2 hours ago
ਫਗਵਾੜਾ, 18 ਅਕਤੂਬਰ (ਹਰੀਪਾਲ ਸਿੰਘ)- ਵਿਧਾਨ ਸਭਾ ਹਲਕਾ ਫਗਵਾੜਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ...
ਹਰਿਆਣਾ 'ਚ ਸੋਨੀਆ ਗਾਂਧੀ ਦੀ ਰੈਲੀ ਰੱਦ, ਰਾਹੁਲ ਗਾਂਧੀ ਸੰਭਾਲਣਗੇ ਮੋਰਚਾ
. . .  about 2 hours ago
ਨਵੀਂ ਦਿੱਲੀ, 19 ਅਕਤੂਬਰ- ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ ਹਰਿਆਣਾ ਦੇ ਮਹਿੰਦਰਗੜ੍ਹ ਦਾ ਦੌਰਾ ਰੱਦ ਹੋ ਗਿਆ ਹੈ। ਉਨ੍ਹਾਂ ਵਲੋਂ ਇੱਥੇ ਇੱਕ ਚੋਣ ਰੈਲੀ ਨੂੰ...
ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ
. . .  about 3 hours ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਕੌਮਾਂਤਰੀ ਨਗਰ ਕੀਰਤਨ...
ਪੀ. ਐੱਮ. ਸੀ. ਬੈਂਕ ਦੇ ਖਾਤਾ ਧਾਰਕਾਂ ਨੂੰ ਝਟਕਾ, ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਇਨਕਾਰ
. . .  about 3 hours ago
ਨਵੀਂ ਦਿੱਲੀ, 18 ਅਕਤੂਬਰ- ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੇ ਖਾਤਾ ਧਾਰਕਾਂ ਨੂੰ ਅੱਜ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸੁਪਰੀਮ ਕੋਰਟ ਨੇ ਇਸ ਸੰਬੰਧੀ ਦਾਇਰ ਪਟੀਸ਼ਨ...
ਆਸਾਮ ਐੱਨ. ਆਰ. ਸੀ. ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਤਬਾਦਲਾ, ਸੁਪਰੀਮ ਕੋਰਟ ਨੇ ਜਾਰੀ ਕੀਤਾ ਹੁਕਮ
. . .  about 3 hours ago
ਨਵੀਂ ਦਿੱਲੀ, 18 ਅਕਤੂਬਰ- ਸੁਪਰੀਮ ਕੋਰਟ ਨੇ ਆਸਾਮ ਨੈਸ਼ਨਲ ਰਜਿਸਟਰ ਆਫ਼ ਸਿਟੀਜਨਜ਼ (ਐੱਨ. ਆਰ. ਸੀ.) ਦੇ ਕੋਆਰਡੀਨੇਟਰ ਪ੍ਰਤੀਕ ਹੇਜਲਾ ਦਾ ਮੱਧ ਪ੍ਰਦੇਸ਼ 'ਚ ਤਬਾਦਲਾ...
ਪੁਲਿਸ ਨੇ ਹਿਰਾਸਤ 'ਚ ਲਏ ਜਥੇਦਾਰ ਬਲਜੀਤ ਸਿੰਘ ਦਾਦੂਵਾਲ
. . .  about 4 hours ago
ਤਲਵੰਡੀ ਸਾਬੋ, 18 ਅਕਤੂਬਰ (ਰਣਜੀਤ ਸਿੰਘ ਰਾਜੂ)- ਸਰਬੱਤ ਖ਼ਾਲਸਾ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਗਏ ਭਾਈ ਬਲਜੀਤ ਸਿੰਘ ਖ਼ਾਲਸਾ ਦਾਦੂਵਾਲ ਨੂੰ ਅੱਜ ਇੱਥੇ...
ਅਗਲੇ ਚੀਫ਼ ਜਸਟਿਸ ਲਈ ਜਸਟਿਸ ਬੋਬੜੇ ਦੇ ਨਾਂ ਦੀ ਸਿਫ਼ਾਰਿਸ਼
. . .  about 4 hours ago
ਵਿਅਕਤੀ ਵਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ
. . .  about 4 hours ago
ਮੁਹਾਲੀ ਦੇ ਪਿੰਡ ਕੁੰਭੜਾ 'ਚ ਚੱਲੀ ਗੋਲੀ, ਇੱਕ ਜ਼ਖ਼ਮੀ
. . .  1 minute ago
ਈ.ਡੀ ਨੇ ਪ੍ਰਫੁੱਲ ਪਟੇਲ ਨੂੰ ਪੇਸ਼ ਹੋਣ ਲਈ ਕਿਹਾ
. . .  about 5 hours ago
ਹਰਿਆਣਾ 'ਚ ਅੱਜ ਭਾਜਪਾ ਦੇ ਦਿੱਗਜ ਕਰਨਗੇ ਚੋਣ ਪ੍ਰਚਾਰ
. . .  about 5 hours ago
ਸਕੂਲ ਬੱਸ ਪਲਟਣ ਕਾਰਨ 5 ਬੱਚੇ ਜ਼ਖਮੀ
. . .  about 6 hours ago
ਕੋਲੇ ਦੀ ਖਾਨ 'ਚ ਫਸੇ 2 ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ
. . .  about 6 hours ago
ਸੋਨੀਆ ਗਾਂਧੀ ਅੱਜ ਹਰਿਆਣਾ ਦੇ ਮਹਿੰਦਰਗੜ੍ਹ 'ਚ ਕਰਨਗੇ ਰੈਲੀ
. . .  about 6 hours ago
ਪ੍ਰਧਾਨ ਮੰਤਰੀ ਅੱਜ ਹਰਿਆਣਾ 'ਚ ਕਰਨਗੇ 2 ਰੈਲੀਆਂ
. . .  about 6 hours ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਦੇ ਬਚਾਅ ਲਈ ਦਾਇਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਕਰੇਗਾ ਸੁਣਵਾਈ
. . .  about 7 hours ago
ਕੌਮਾਂਤਰੀ ਨਗਰ ਕੀਰਤਨ ਦੇਰ ਰਾਤ ਪੁੱਜਾ ਤਖ਼ਤ ਸ੍ਰੀ ਦਮਦਮਾ ਸਾਹਿਬ
. . .  about 7 hours ago
ਅੱਜ ਦਾ ਵਿਚਾਰ
. . .  about 7 hours ago
ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  1 day ago
ਪੰਜਾਬ ਸਰਕਾਰ ਵੱਲੋਂ ਕਸ਼ਮੀਰ ਵਿਚ ਮਾਰੇ ਗਏ ਵਪਾਰੀ ਦੇ ਵਾਰਸਾਂ ਅਤੇ ਜਖ਼ਮੀ ਦੇ ਇਲਾਜ ਲਈ ਮੁਆਵਜੇ ਦਾ ਐਲਾਨ
. . .  1 day ago
ਅੱਤਵਾਦੀਆ ਵਲੋਂ ਮਾਰੇ ਗਏ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਅਬੋਹਰ
. . .  1 day ago
ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਕੀਤੇ ਫਾਇਰ
. . .  1 day ago
ਸੁਹਾਗਣਾਂ ਨੇ ਚੰਦਰਮਾ ਨਿਕਲਣ ਤੋਂ ਬਾਅਦ ਤੋੜਿਆ ਵਰਤ
. . .  1 day ago
ਕੌਮਾਂਤਰੀ ਨਗਰ ਕੀਰਤਨ 10:30 ਵਜੇ ਤੱਕ ਪੁੱਜੇਗਾ ਤਖਤ ਸ੍ਰੀ ਦਮਦਮਾ ਸਾਹਿਬ
. . .  1 day ago
ਚੋਣ ਕਮਿਸ਼ਨ ਵੱਲੋਂ ਇੱਕ ਵਿਅਕਤੀ ਤੋਂ ਕਰੋੜਾਂ ਦੀ ਨਕਦੀ ਬਰਾਮਦ
. . .  1 day ago
ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਬਿਕਰਮ ਜੀਤ ਸਿੰਘ ਮਜੀਠੀਆ ਨੇ ਕੀਤਾ ਚੋਣ ਪ੍ਰਚਾਰ
. . .  1 day ago
ਗੱਡੀ ਹੇਠ ਆ ਜਾਣ ਕਾਰਨ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਮੌਤ
. . .  1 day ago
ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਲਈ ਗਈ ਤਸਵੀਰ ਆਈ ਸਾਹਮਣੇ
. . .  1 day ago
ਆਈ.ਐਨ.ਐਕਸ ਮੀਡੀਆ ਮਾਮਲਾ : 24 ਅਕਤੂਬਰ ਤੱਕ ਵਧੀ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ
. . .  1 day ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ
. . .  1 day ago
ਹਿੰਦ-ਪਾਕਿ ਸਰਹੱਦ ਤੋਂ ਚਾਰ ਕਰੋੜ ਦੀ ਹੈਰਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ
. . .  1 day ago
ਹਿਮਾਚਲ ਦੇ ਕਈਆਂ ਜ਼ਿਲ੍ਹਿਆਂ 'ਚ ਬਾਰਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ : ਮੌਸਮ ਵਿਭਾਗ
. . .  1 day ago
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਪੀ.ਐਨ.ਬੀ ਘੋਟਾਲਾ : ਵੈਸਟਮਿੰਸਟਰ ਕੋਰਟ ਨੇ ਨੀਰਵ ਮੋਦੀ ਦੀ ਹਿਰਾਸਤ 'ਚ ਕੀਤੀ ਵਾਧਾ
. . .  1 day ago
ਰਾਜੇਸ਼ ਬਾਘਾ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਰੋਡ ਸ਼ੋਅ
. . .  1 day ago
ਅਕਾਲੀ ਕੌਂਸਲਰਾਂ ਅਤੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
. . .  about 1 hour ago
ਸਾਂਝਾ ਮੁਲਾਜ਼ਮ ਮੰਚ ਪੰਜਾਬ ਕੱਲ੍ਹ ਕੱਢੇਗਾ ਹਲਕਾ ਦਾਖਾ 'ਚ ਝੰਡਾ ਮਾਰਚ
. . .  about 1 hour ago
ਜਦੋਂ ਸ਼ੇਰ ਦੇ ਵਾੜੇ 'ਚ ਵੜਿਆ ਨੌਜਵਾਨ, ਦਿੱਲੀ ਦੇ ਚਿੜੀਆ ਘਰ 'ਚ ਨਜ਼ਰ ਆਇਆ ਫ਼ਿਲਮੀ ਸੀਨ
. . .  about 1 hour ago
ਦਿੱਲੀ 'ਚ 4 ਨਵੰਬਰ ਤੋਂ ਲਾਗੂ ਹੋਵੇਗੀ ਓਡ-ਈਵਨ ਯੋਜਨਾ- ਕੇਜਰੀਵਾਲ
. . .  about 1 hour ago
ਪੀ. ਐੱਮ. ਸੀ. ਖਾਤਾ ਧਾਰਕਾਂ ਨਾਲ ਨਿਆਂ ਕਰੇ ਸਰਕਾਰ- ਮਨਮੋਹਨ ਸਿੰਘ
. . .  6 minutes ago
ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  33 minutes ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਪੋਹ ਸੰਮਤ 550

ਜਲੰਧਰ

ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਣ 'ਤੇ ਵੱਖ-ਵੱਖ ਆਗੂਆਂ ਵਲੋਂ ਸਵਾਗਤ

ਜਲੰਧਰ, 17 ਦਸੰਬਰ (ਸ਼ਿਵ)-ਭਾਜਪਾ ਦਿਹਾਤੀ ਦੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੇ ਅਦਾਲਤ ਵਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜਾ ਦੇ ਕੀਤੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਫ਼ੈਸਲੇ ਦਾ ਸਮਾਜ ਨੂੰ ਲੰਬੇ ਸਮੇਂ ਤੋਂ ਇੰਤਜ਼ਾਰ ਸੀ | ਸੱਜਣ ਕੁਮਾਰ ਨੂੰ ਸਜਾ ਦੇਣ ਦੇ ਆਏ ਫ਼ੈਸਲੇ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਵਰਕਰਾਂ ਨੂੰ ਲੱਡੂ ਵੀ ਵੰਡੇ | ਇਸ ਮੌਕੇ ਪ੍ਰਧਾਨ ਅਮਰਜੀਤ ਸਿੰਘ ਅਮਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੋਸ਼ੀਆਂ ਨੂੰ ਸਜਾਵਾਂ ਦੁਆਉਣ ਲਈ ਸਿੱਟ ਦਾ ਗਠਨ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਦੰਗਿਆਂ 'ਚ ਸ਼ਾਮਿਲ ਦੋਸ਼ੀਆਂ ਨੂੰ ਸਜਾਵਾਂ ਮਿਲਣੀਆਂ ਸ਼ੁਰੂ ਹੋਈਆਂ ਹਨ | ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਸਜਾ ਦੁਆਉਣ ਲਈ 80 ਸਾਲ ਦੀ ਜਗਦੀਸ਼ ਕੌਰ ਨੇ ਤਪੱਸਿਆ ਕੀਤੀ ਹੈ ਜਿਸ ਨੇ ਦੰਗਿਆਂ 'ਚ ਆਪਣੇ ਨੌਜਵਾਨ ਲੜਕੇ ਨੂੰ ਗੁਆ ਲਿਆ ਸੀ | ਉਨ੍ਹਾਂ ਕਿਹਾ ਕਿ ਇਨ੍ਹਾਂ ਦੰਗਿਆਂ ਦੇ ਬਾਕੀ ਦੋਸ਼ੀ ਕਾਂਗਰਸੀ ਆਗੂਆਂ ਨੂੰ ਵੀ ਅਦਾਲਤ ਵਲੋਂ ਸਜਾਵਾਂ ਦਿੱਤੀਆਂ ਜਾਣਗੀਆਂ | ਇਸ ਮੌਕੇ ਦਿਹਾਤੀ ਭਾਜਪਾ ਦੇ ਜਨਰਲ ਸਕੱਤਰ ਗਿਰਧਾਰੀ ਲਾਲ, ਰਜਿੰਦਰ ਸਿੰਘ ਪੱਪੀ, ਅਮਰਜੀਤ ਸਿੰਘ ਗੋਲਡੀ, ਰਾਜੀਵ ਪਾਂਜਾ, ਜੋਗਿੰਦਰ ਸਿੰਘ, ਪ੍ਰੇਮ ਕੁਮਾਰ ਬੇਰੀ, ਮੋਹਨ ਸਿੰਘ ਸ਼ੈਲੀ, ਰਾਹੁਲ ਸਾਹਨੀ, ਤੀਰਥ ਸਿੰਘ, ਰਾਸ਼ਟਰੀ ਸਿੱਖ ਸੰਗਤ ਦੇ ਦੇਵਕੀਨੰਦਨ ਠੁਕਰਾਲ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਜਸਵੰਤ ਸਿੰਘ, ਦਲਜੀਤ ਸਿੰਘ ਰਾਏ, ਜਸਵਿੰਦਰ ਸਿੰਘ, ਹਰਭਜਨ ਸਿੰਘ, ਨਿਸ਼ਾਨ ਸਿੰਘ, ਗੁਰਮੀਤ ਸਿੰਘ, ਰੁਪਿੰਦਰ ਪਾਲ ਸਿੰਘ, ਸੁਸ਼ੀਲ ਪ੍ਰਭਾਕਰ ਤੇ ਹੋਰ ਹਾਜ਼ਰ ਸਨ |
ਦੋਸ਼ੀ ਸੱਜਣ ਕੁਮਾਰ ਨੂੰ ਸਜ਼ਾ ਦਾ ਅਕਾਲੀ ਜਥੇ ਵਲੋਂ ਸਵਾਗਤ
ਜਲੰਧਰ, (ਮੇਜਰ ਸਿੰਘ)-ਅਕਾਲੀ ਜਥਾ ਸ਼ਹਿਰੀ ਤੇ ਦਿਹਾਤੀ ਦੇ ਆਗੂਆਂ ਨੇ ਦਿੱਲੀ 'ਚ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਦਾ ਸਵਾਗਤ ਕਰਦਿਆਂ ਕਿਹਾ ਕਿ ਆਖ਼ਰ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸੱਜਣ ਕੁਮਾਰ ਵਰਗੇ ਅਪਰਾਧੀਆਂ ਨੂੰ ਬਚਾਉਣ ਲਈ ਹਰ ਸਮੇਂ ਪੂਰਾ ਟਿਲ ਲਾਇਆ ਤੇ ਗਵਾਹਾਂ ਨੂੰ ਡਰਾਉਣ-ਧਮਕਾਉਣ ਦਾ ਕੰਮ ਕਰਦੇ ਰਹੇ, ਪਰ ਆਖ਼ਰ ਪਾਪ ਦੀ ਸਜ਼ਾ ਮਿਲੀ ਹੈ | ਇਹ ਬਿਆਨ ਅੱਜ ਇਥੇ ਜਲੰਧਰ ਸ਼ਹਿਰੀ ਦੇ ਪ੍ਰਧਾਨ ਸ: ਕੁਲਵੰਤ ਸਿੰਘ ਮੰਨਣ, ਸੀਨੀਅਰ ਆਗੂ ਸ: ਸਰਬਜੀਤ ਸਿੰਘ ਮੱਕੜ, ਬਲਜੀਤ ਸਿੰਘ ਨੀਲਾਮਹਿਲ, ਪਰਮਜੀਤ ਸਿੰਘ ਰਾਏਪੁਰ, ਗੁਰਪ੍ਰਤਾਪ ਸਿੰਘ ਪੰਨੂ, ਗੁਰਦੇਵ ਸਿੰਘ ਗੋਲਡੀ ਭਾਟੀਆ, ਸ: ਪ੍ਰੀਤਮ ਸਿੰਘ ਬਸਤੀ ਮਿੱਠੂ, ਸੁਖਵਿੰਦਰ ਸਿੰਘ ਰਾਜਪਾਲ, ਰਣਜੀਤ ਸਿੰਘ ਕਾਹਲੋਂ, ਰਾਣਾ ਹੰਸਰਾਜ, ਬਲਬੀਰ ਸਿੰਘ ਬਿੱਟੂ, ਰਣਜੀਤ ਸਿੰਘ ਰਾਣਾ, ਮਨਜੀਤ ਸਿੰਘ ਟਰਾਸਪ੍ਰੋਟਰ, ਅਮਰਪ੍ਰੀਤ ਸਿੰਘ ਮੋਟੀ, ਕੁਲਦੀਪ ਸਿੰਘ ਰਾਜੂ, ਮਨਿੰਦਰਪਾਲ ਸਿੰਘ ਗੁੰਬਰ, ਗੁਰਪ੍ਰੀਤ ਸਿੰਘ ਰੰਧਾਵਾ, ਟੱਕਰ ਗੁਰਪਾਲ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਅਮਰਜੀਤ ਸਿੰਘ ਮਿੱਠਾ, ਅਮਰਜੀਤ ਸਿੰਘ ਕਿਸ਼ਨਪੁਰਾ, ਪਰਮਜੀਤ ਸਿੰਘ ਸੇਠੀ, ਗੁਰਦੀਪ ਸਿੰਘ ਰਾਵੀ, ਅਵਤਾਰ ਸਿੰਘ ਘੁੰਮਣ ਕੁਲਦੀਪ ਸਿੰਘ ਓਬਰਾਏ, ਰਵਿੰਦਰ ਸਿੰਘ ਸਵੀਟੀ, ਭਜਨ ਲਾਲ ਚੋਪੜਾ, ਗੁਰਜੀਤ ਸਿੰਘ ਮਰਵਾਹਾ, ਹਰਸੁਰਿੰਦਰ ਸਿੰਘ, ਕੁਲਤਾਰ ਸਿੰਘ ਕੰਡਾ, ਕੁਲਦੀਪ ਸਿੰਘ ਲੁਬਾਣਾ, ਸੁਰਿੰਦਰ ਸਿੰਘ ਐਸ.ਟੀ., ਗੁਰਦੇਵ ਸਿੰਘ ਗੋਲਡੀ, ਇਕਬਾਲ ਸਿੰਘ ਢੀਡਸਾ, ਅਮਰਜੀਤ ਸਿੰਘ ਬਰਮੀ, ਸੁਖਮਿੰਦਰ ਸਿੰਘ ਰਾਜਪਾਲ, ਗਗਨਦੀਪ ਸਿੰਘ ਨਾਗੀ, ਆਯੂਬ ਖਾਨ, ਚਰਨਜੀਤ ਸਿੰਘ ਲੱਕੀ ਮੱਕੜ, ਗੁਰਬਚਨ ਸਿੰਘ ਕਥੂਰੀਆ, ਗੁਰਚਰਨ ਸਿੰਘ ਮੱਕੜ, ਜਸਵੀਰ ਸਿੰਘ ਦਕੋਹਾ, ਹਕੀਕਤ ਸਿੰਘ ਸੈਣੀ, ਕਵਲਪ੍ਰੀਤ ਸਿੰਘ ਸ਼ੰਮੀ, ਚਰਨ ਸਿੰਘ ਮਕਸੂਦਾਂ, ਜਸਵਿੰਦਰ ਸਿੰਘ ਮੰਤਰੀ, ਪਰਦੀਪ ਸਿੰਘ ਵਿੱਕੀ, ਦਰਸ਼ਨ ਸਿੰਘ ਗੌਤਮ ਨਗਰ, ਸਰਵਣ ਸਿੰਘ ਗਰਚਾ, ਗੁਰਮੀਤ ਸਿੰਘ ਲਾਟੀ, ਲਾਲ ਚੰਦ, ਵਿਕਰਮਜੀਤ ਸਿੰਘ ਔਲਖ, ਰਾਜਪ੍ਰੀਤ ਸਿੰਘ ਖਾਲਸਾ, ਰਵਿੰਦਰ ਸਿੰਘ ਗੋਲਡੀ, ਗਗਨਦੀਪ ਸਿੰਘ ਗੱਗੀ, ਸੰਤੋਖ ਸਿੰਘ ਸੈਣੀ, ਸੁਖਦੇਵ ਸਿੰਘ ਗੜਗੱਜ, ਤਜਿੰਦਰਪਾਲ ਸਿੰਘ ਊਭੀ, ਜਸਵਿੰਦਰ ਸਿੰਘ ਭੰਮਰਾ, ਅਵਤਾਰ ਸਿੰਘ ਸੈਂਹਬੀ, ਹਰਿੰਦਰ ਸਿੰਘ ਡਿੰਪੀ, ਪਰਮਪ੍ਰੀਤ ਸਿੰਘ ਵਿੱਟੀ, ਪਰਮਜੀਤ ਸਿੰਘ ਜੇ.ਪੀ, ਠੇਕੇਦਾਰ ਕਰਤਾਰ ਸਿੰਘ, ਕੁਲਜੀਤ ਸਿੰਘ ਚਾਵਲਾ, ਭੁਪਿੰਦਰ ਸਿੰਘ, ਰਾਜਾ ਪਰਮਿੰਦਰ ਸਿੰਘ, ਅਮਰਜੀਤ ਸਿੰਘ ਮੰਗਾ, ਜਸਵਿੰਦਰ ਸਿੰਘ ਸੱਭਰਵਾਲ, ਕਰਨੈਲ ਸਿੰਘ ਜੱਬਲ, ਵਰਿੰਦਰ ਸ਼ਰਮਾ, ਰਣਜੀਤ ਸਿੰਘ ਸੋਢਲ, ਅਜੀਤ ਸਿੰਘ ਮਿੱਠੂ ਬਸਤੀ, ਹਰਜਿੰਦਰ ਸਿੰਘ ਜੱਬਲ ਸਮੇਤ ਵੱਡੀ ਗਿਣਤੀ ਵਿਚ ਸ਼ਾਮਿਲ ਵਰਕਰਾਂ ਦੀ ਮੀਟਿੰਗ ਸਮੇਂ ਦਿੱਤਾ |
ਸੱਜਣ ਕੁਮਾਰ ਨੂੰ ਉਮਰ ਕੈਦ ਦੀ ਥਾਂ ਫਾਂਸੀ ਦੀ ਸਜ਼ਾ ਹੋਵੇ- ਗੁਰਸ਼ਰਨ ਟੱਕਰ
ਜਲੰਧਰ ਛਾਉਣੀ, (ਪਵਨ ਖਰਬੰਦਾ)- '84 ਸਿੱਖ ਕਤਲੇਆਮ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਗਏ ਸੱਜਣ ਕੁਮਾਰ ਨੂੰ ਅੱਜ ਮਾਣਯੋਗ ਅਦਾਲਤ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ 'ਤੇ ਆਪਣੇ ਵਿਚਾਰ ਰੱਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਜਲੰਧਰ ਛਾਉਣੀ ਦੇ ਸਰਕਲ ਪ੍ਰਧਾਨ ਸ. ਗੁਰਸ਼ਰਨ ਸਿੰਘ ਟੱਕਰ ਨੇ ਕਿਹਾ ਕਿ ਸੱਜਣ ਕੁਮਾਰ ਜੋ ਕਿ ਉਸ ਸਮੇਂ ਕਾਂਗਰਸ ਪਾਰਟੀ ਦਾ ਸੀਨੀਅਰ ਆਗੂ ਸੀ ਉਸ ਨੇ ਹੀ ਆਪਣੇ ਸਾਥੀਆਂ ਦੀ ਮਦਦ ਨਾਲ ਵੱਡੀ ਗਿਣਤੀ 'ਚ ਸਿੱਖ ਪਰਿਵਾਰਾਂ 'ਤੇ ਕਹਿਰ ਢਾਹਿਆ ਸੀ, ਜਿਸ ਨੂੰ ਅੱਜ ਅਦਾਲਤ ਵਲੋਂ ਕਰੀਬ 34 ਸਾਲਾਂ ਬਾਅਦ ਸਜ਼ਾ ਸੁਣਾ ਕੇ ਸਿੱਖ ਪਰਿਵਾਰਾਂ ਦੇ ਜ਼ਖ਼ਮਾਂ 'ਤੇ ਮਰਹਮ ਲਾਇਆ ਹੈ, ਉਸ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸੀ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਨੇ ਪ੍ਰਸ਼ਾਸਨਿਕ ਤੇ ਹੋਰ ਅਧਿਕਾਰੀਆਂ ਦੀ ਮਦਦ ਨਾਲ ਸਿੱਖ ਕਤਲੇਆਮ ਨਾਲ ਜੁੜੇ ਹੋਏ ਹੋਰ ਦੋਸ਼ੀਆਂ ਨੂੰ ਇਸ ਮਾਮਲੇ ਤੋਂ ਪੂਰੀ ਤਰ੍ਹਾਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਉਨ੍ਹਾਂ ਨੂੰ ਵੀ ਸਾਹਮਣੇ ਲਿਆਉਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਸਵ. ਇੰਦਰਾ ਗਾਂਧੀ ਦੇ ਕਾਤਲਾਂ ਨੂੰ ਤਾਂ ਇੰਦਰਾ ਗਾਂਧੀ ਤੇ ਕਤਲ ਦੇ 5 ਸਾਲਾਂ ਬਾਅਦ ਹੀ ਸਜ਼ਾ ਸੁਣਾ ਦਿੱਤੀ ਗਈ ਸੀ ਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ 'ਚ 34 ਸਾਲ ਲੱਗ ਗਏ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ | ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਮਾਮਲੇ 'ਚ ਮੁੱਖ ਮੰਤਰੀ ਕਮਲਨਾਥ ਦੀ ਭੂਮਿਕਾ ਦੀ ਵੀ ਪੂਰੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ | ਸ. ਟੱਕਰ ਨੇ ਕਿਹਾ ਕਿ ਮਾਣਯੋਗ ਅਦਾਲਤ 'ਚ ਦੇਰ ਨਾਲ ਹੀ ਸਹੀ ਪ੍ਰੰਤੂ ਸਿੱਖਾਂ ਨੂੰ ਕੁਝ ਇਨਸਾਫ਼ ਤਾਂ ਮਿਲਿਆ |
ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਸੱਜਣ ਕੁਮਾਰ ਨੂੰ ਫ਼ਾਸੀ ਲਾਏ ਜਾਣ ਦੀ ਮੰਗ
ਜਲੰਧਰ, (ਹਰਵਿੰਦਰ ਸਿੰਘ ਫੁੱਲ)-1984 'ਚ ਸਿੱਖ ਕਤਲੇਆਮ ਦੇ ਇਕ ਮਾਮਲੇ ਵਿਚ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵਲੋਂ ਸੁਣਾਈ ਓਮਰ ਕੈਦ ਦੀ ਸਜ਼ਾ ਦਾ ਸਿੱਖ ਤਾਲਮੇਲ ਕਮੇਟੀ ਵਲੋਂ ਜੋਰਦਾਰ ਸਵਾਗਤ ਕੀਤਾ ਗਿਆ | ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਜਤਿੰਦਰ ਸਿੰਘ ਮਝੈਲ ਤੇ ਗੁਰਜੀਤ ਸਿੰਘ ਸਤਨਾਮੀਆ ਨੇ ਇਕ ਸਾਂਝੇ ਬਿਆਨ ਰਾਹੀ ਕਿਹਾ ਹੈ ਕਿ 34 ਸਾਲ ਦੇ ਲੰਮੇ ਇੰਤਜਾਰ ਤੋਂ ਬਾਅਦ ਸਿੱਖ ਕੌਮ ਨੂੰ ਇਨਸਾਫ ਦੀ ਕਿਰਨ ਨਜ਼ਰ ਆ ਰਹੀ ਹੈ ਉਕਤ ਆਗੂਆਂ ਨੇ ਕਿਹਾ ਕਿ ਅਜਿਹੇ ਦੋਸ਼ੀਆਂ ਨੂੰ ਸ਼ਰੇਆਮ ਬਾਜ਼ਾਰ ਵਿਚ ਲਟਕਾ ਕੇ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ | ਉਕਤ ਆਗੂਆਂ ਨੇ ਕਿਹਾ ਕਿ ਬਾਕੀ ਰਹਿੰਦਿਆਂ ਦੋਸ਼ੀਆਂ ਨੂੰ ਵੀ ਤੁਰੰਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਿੰਨ੍ਹਾ ਵਿਚ ਜਗਦੀਸ਼ ਟਾਈਟਲਰ ਤੇ ਕਮਲਨਾਥ ਨੂੰ ਵੀ ਫਾਂਸੀ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਸਿੱਖ ਕੌਮ ਹਰਵਿੰਦਰ ਸਿੰਘ ਫੂਲਕਾ ਦੀ ਰਿਣੀ ਰਹੇਗੀ ਜਿੰਨਾ ਲੰਮੇ ਸਮੇਂ ਤੋਂ ਇਹ ਕੇਸ ਲੜਿਆ ਤੇ ਇਸ ਦੇ ਅੰਜਾਮ ਤੱਕ ਪਹੁੰਚਾਇਆ | ਇਸ ਮੌਕੇ ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਤਜਿੰਦਰ ਸਿੰਘ ਮਿੰਟੂ, ਮਨਮਿੰਦਰ ਸਿੰਘ ਭਾਟੀਆ, ਹਰਪਾਲ ਸਿੰਘ ਪਾਲੀ, ਬਲਦੇਵ ਸਿੰਘ ਮਿੱਠ,ੂ ਬਸਤੀ ਸਿੰਘ ਸੇਠੀ, ਆਦਿ ਹਾਜ਼ਰ ਸਨ |
ਸੱਜਣ ਕੁਮਾਰ ਨੂੰ ਉਮਰ ਕੈਦ ਨਹੀਂ, ਫਾਂਸੀ ਹੋਵੇ- ਖ਼ਾਲਸਾ
34 ਸਾਲ ਬਾਅਦ ਸਿੱਖ ਕਤਲੇਆਮ ਦੇ ਮਾਮਲੇ 'ਚ ਹੋਏ ਇਸ ਫੈਸਲੇ ਨੂੰ ਅਨਿਆਂ ਦੇ ਬਰਾਬਰ ਦੱਸਦਿਆਂ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪੰਜਾਬ ਪ੍ਰਧਾਨ ਪਰਮਿੰਦਰਪਾਲ ਸਿੰਘ ਖ਼ਾਲਸਾ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਨਹੀਂ, ਫਾਂਸੀ 'ਤੇ ਲਟਕਾ ਦੇਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਸਾਢੇ ਤਿੰਨ ਦਹਾਕਿਆਂ ਤੋਂ ਕਤਲੇਆਮ ਦੇ ਪੀੜਤ ਆਪਣੇ ਜਖ਼ਮਾਂ ਲਈ ਮਰਹਮ ਲੱਭਦੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਭਟਕਦੇ ਫਿਰਦੇ ਹਨ, ਜੋ ਆਪਣੇ ਆਪ ਵਿਚ ਭਾਰਤੀ ਨਿਆਂ ਪ੍ਰਣਾਲੀ ਲਈ ਸ਼ਰਮਨਾਕ ਸਥਿਤੀ ਹੈ | ਉਨ੍ਹਾਂ ਕਿਹਾ ਕਿ ਸੱਜਣ ਕੁਮਾਰ ਨੂੰ ਉਮਰ ਕੈਦ ਇਨ੍ਹਾਂ ਜ਼ਖ਼ਮਾਂ ਦੀ ਮਰਹਮ ਨਹੀਂ, ਬਲਕਿ ਕਤਲੇਆਮ ਦੇ ਸਾਰੇ ਹੀ ਦੋਸ਼ੀਆਂ ਨੂੰ ਫਾਂਸੀ ਲਟਕਾ ਦੇਣਾ ਚਾਹੀਦਾ ਹੈ |
ਸੱਜਣ ਕੁਮਾਰ ਨੂੰ ਫ਼ਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ- ਜਸਵੀਰ ਸਿੰਘ ਬੱਗਾ
ਚੁਗਿੱਟੀ/ਜੰਡੂਸਿੰਘਾ, (ਨਰਿੰਦਰ ਲਾਗੂ)-'84 ਦੇ ਸਿੱਖ ਕਤਲੇਆਮ ਦੇ ਦੋਸ਼ 'ਚ ਸੱਜਣ ਕੁਮਾਰ ਨੂੰ ਜੋ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਉਹ ਅਦਾਲਤ ਦਾ ਸ਼ਲਾਘਾਯੋਗ ਫ਼ੈਸਲਾ ਹੈ ਪਰ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ | ਇਹ ਪ੍ਰਗਟਾਵਾ ਅੱਜ ਲੰਮਾ ਪਿੰਡ ਵਿਖੇ ਲੋਕ ਇਨਸਾਫ਼ ਪਾਰਟੀ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਜਸਵੀਰ ਸਿੰਘ ਬੱਗਾ ਨੇ ਕੀਤਾ | ਬੱਗਾ ਨੇ ਆਖਿਆ ਕਿ ਬੜੀ ਸ਼ਰਮ ਵਾਲੀ ਗੱਲ ਹੈ ਕਿ ਅਜਿਹੇ ਲੋਕਾਂ ਨੂੰ ਹੁਣ ਤੱਕ ਰਾਜਨੀਤਕ ਪ੍ਰਭਾਵ ਨਾਲ ਬਚਾਇਆ ਜਾਂਦਾ ਰਿਹਾ ਹੈ | ਉਨ੍ਹਾਂ ਆਖਿਆ ਕਿ ਇਸ ਚਿਰੋਕਣੇ ਆਏ ਫ਼ੈਸਲੇ ਦਾ ਅਸੀਂ ਲੋਕ ਇਨਸਾਫ਼ ਪਾਰਟੀ ਵਲੋਂ ਸਵਾਗਤ ਕਰਦੇ ਹਾਂ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਗੋਰਾ, ਮਨਦੀਪ ਸੈਣੀ ਤੇ ਜਸਵੰਤ ਸਿੰਘ ਆਦਿ ਹਾਜ਼ਰ ਸਨ |

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਤੋਂ ਸੰਤੁਸ਼ਟ ਨਹੀਂ ਸਿੱਖ ਜਗਤ

ਜਲੰਧਰ, 17 ਦਸੰਬਰ (ਜਸਪਾਲ ਸਿੰਘ)-ਦਿੱਲੀ ਹਾਈਕੋਰਟ ਵਲੋਂ ਬੇਸ਼ੱਕ 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ 34 ਸਾਲ ਬਾਅਦ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਪਰ ਇਸ ਦੇ ਬਾਵਜੂਦ ਸਿੱਖ ਜਗਤ ਅਦਾਲਤ ਦੇ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹੈ ਤੇ ਉਨ੍ਹਾਂ ਦੀ ਮੰਗ ਹੈ ...

ਪੂਰੀ ਖ਼ਬਰ »

ਭੰਡਾਰੀ ਵਲੋਂ ਫ਼ੈਸਲੇ ਦੀ ਸ਼ਲਾਘਾ

ਜਲੰਧਰ, 17 ਦਸੰਬਰ (ਸ਼ਿਵ)-ਉੱਤਰੀ ਹਲਕੇ ਦੇ ਸਾਬਕਾ ਭਾਜਪਾ ਵਿਧਾਇਕ ਕੇ. ਡੀ. ਭੰਡਾਰੀ ਨੇ ਅਦਾਲਤ ਵਲੋਂ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜਾ ਦੇਣ ਦੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਿੱਖ ਸਮਾਜ ਦੇ ਉਨ੍ਹਾਂ ਲੋਕਾਂ ਨੂੰ ਇਨਸਾਫ਼ ਮਿਲਿਆ ਹੈ ...

ਪੂਰੀ ਖ਼ਬਰ »

ਹਾਈਕੋਰਟ ਵਲੋਂ ਸੁਰੇਸ਼ ਸਹਿਗਲ ਦੀ ਜ਼ਮਾਨਤ ਅਰਜ਼ੀ ਰੱਦ- ਜਾਣਾ ਪੈ ਸਕਦਾ ਹੈ ਜੇਲ੍ਹ

ਜਲੰਧਰ, 17 ਦਸੰਬਰ (ਸ਼ਿਵ ਸ਼ਰਮਾ)- ਬਿਲਡਿੰਗ ਇੰਸਪੈਕਟਰ ਦਿਨੇਸ਼ ਜੋਸ਼ੀ ਨਾਲ ਕੁੱਟਮਾਰ ਕਰਨ ਵਾਲੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਰਾਹਤ ਨਹੀਂ ਮਿਲੀ ਹੈ ਕਿਉਂਕਿ ਹਾਈਕੋਰਟ ਨੇ ਇਸ ਮਾਮਲੇ ਵਿਚ ਸਖ਼ਤ ਰੁੱਖ ਦਿਖਾਉਂਦੇ ਹੋਏ ਤੇ ...

ਪੂਰੀ ਖ਼ਬਰ »

ਮਾਸਟਰ ਵਿਨੋਦ ਕੁਮਾਰ ਕਸਬਾ ਅੱਪਰਾ ਤੋਂ ਸਰਪੰਚ ਦੇ ਅਹੁਦੇ ਲਈ ਮੈਦਾਨ 'ਚ

ਫਿਲੌਰ ਅੱਪਰਾ, 17 ਦਸੰਬਰ (ਸੁਰਜੀਤ ਸਿੰਘ ਬਰਨਾਲਾ)-ਕਸਬਾ ਅੱਪਰਾ ਤੋਂ ਸਰਪੰਚ ਦੇ ਅਹੁਦੇ ਲਈ ਮਾਸਟਰ ਵਿਨੋਦ ਕੁਮਾਰ ਚੋਣ ਮੈਦਾਨ 'ਚ ਉੱਤਰੇ ਹਨ | ਮਾਸਟਰ ਵਿਨੋਦ ਕੁਮਾਰ ਨੌਜਵਾਨ ਪੜੇ੍ਹ-ਲਿਖੇ ਤੇ ਲੋਕਾਂ ਦਾ ਕੰਮ ਕਰਵਾਉਣ ਵਾਲੇ ਉਮੀਦਵਾਰ ਹਨ | ਪਿਛਲੇ 5 ਸਾਲ ਮੈਂਬਰ ...

ਪੂਰੀ ਖ਼ਬਰ »

ਪਾਲ ਕਦੀਮ ਪੰਚਾਇਤ ਦੀ ਤੀਜੀ ਵਾਰ ਵੀ ਹੋਈ ਸਰਬਸੰਮਤੀ ਨਾਲ ਚੋਣ

ਫਿਲੌਰ , 17 ਦਸੰਬਰ (ਸੁਰਜੀਤ ਸਿੰਘ ਬਰਨਾਲਾ)-ਹਲਕਾ ਫਿਲੌਰ ਦੇ ਪਿੰਡ ਪਾਲ ਕਦੀਮ ਵਿਖੇ ਪਿੰਡ ਵਾਸੀਆਂ ਵਲੋਂ ਤੀਜੀ ਵਾਰ ਫਿਰ ਸਰਬ ਸੰਮਤੀ ਨਾਲ ਪੰਚਾਇਤ ਦੀ ਚੋਣ ਕਰ ਕੇ ਪਿੰਡ ਦੀ ਏਕਤਾ ਅਤੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ | ਇਸ ਸੰਬੰਧੀ ਸਮੂਹ ਪਿੰਡ ਵਾਸੀਆਂ ਵਲੋਂ ...

ਪੂਰੀ ਖ਼ਬਰ »

ਵੋਟਰ ਸੂਚੀਆਂ 'ਚ ਜਲਦ ਦੂਰ ਹੋਣ ਖਾਮੀਆਂ-ਵਰਮਾ

ਜਲੰਧਰ, 17 ਦਸੰਬਰ (ਸ਼ਿਵ)- ਆਦਮਪੁਰ ਹਲਕੇ ਦੇ ਚੋਣ ਅਧਿਕਾਰੀ ਤੇ ਨਿਗਮ ਦੇ ਸੰਯੁਕਤ ਕਮਿਸ਼ਨਰ ਸ੍ਰੀ ਰਾਜੀਵ ਵਰਮਾ ਨੇ ਸੁਪਰਵਾਈਜ਼ਰਾਂ ਨੂੰ ਹਦਾਇਤ ਦਿੰਦੇ ਹੋਏ ਕਿਹਾ ਹੈ ਕਿ ਵੋਟਰ ਸੂਚੀਆਂ ਵਿਚ ਨਾਵਾਂ, ਤਸਵੀਰਾਂ ਨੂੰ ਲੈ ਕੇ ਜਿਹੜੀਆਂ ਖ਼ਾਮੀਆਂ ਹਨ, ਉਨ੍ਹਾਂ ਨੂੰ ...

ਪੂਰੀ ਖ਼ਬਰ »

ਭੋਗਪੁਰ ਬਲਾਕ ਵਿਚ ਦੂਸਰੇ ਦਿਨ 93 ਨਾਮਜ਼ਦਗੀ ਪੱਤਰ ਦਾਖ਼ਲ

ਭੋਗਪੁਰ, 17 ਦਸੰਬਰ (ਕੁਲਦੀਪ ਸਿੰਘ ਪਾਬਲਾ)- ਪੰਜਾਬ ਭਰ 'ਚ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਅੱਜ ਦੂਸਰੇ ਦਿਨ ਭੋਗਪੁਰ ਬਲਾਕ ਅਧੀਨ ਆਉਂਦੀਆਂ ਵੱਖ-ਵੱਖ 83 ਪੰਚਾਇਤਾਂ ਲਈ 28 ਸਰਪੰਚ ਤੇ 65 ਪੰਚ ਦੇ ਉਮੀਦਵਾਰਾਂ ਵਲੋਂ ਆਪਣੇ ...

ਪੂਰੀ ਖ਼ਬਰ »

ਲੋਹੀਆਂ 'ਚ ਤੀਜੇ ਦਿਨ '43 ਪੰਚਾਂ-ਸਰਪੰਚਾਂ' ਦੀਆਂ ਨਾਮਜ਼ਦਗੀਆਂ ਨਾਲ ਹੋਈ ਬੋਹਣੀ

ਲੋਹੀਆਂ ਖਾਸ, 17 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਬਲਾਕ ਲੋਹੀਆਂ ਦੀਆਂ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਤੀਜੇ ਦਿਨ 10 ਸਰਪੰਚ ਉਮੀਦਵਾਰਾਂ ਅਤੇ 33 ਪੰਚ ਉਮੀਦਵਾਰਾਂ ਵਲੋਂ ਆਪਣੇ ਨਾਮਜਦਗੀ ਕਾਗਜ਼ ਦਾਖ਼ਲ ਕੀਤੇ ਜਾਣ ਨਾਲ ਲੋਹੀਆਂ ਬਲਾਕ 'ਚ ਨਾਮਜਦਗੀਆਂ ਦੀ ...

ਪੂਰੀ ਖ਼ਬਰ »

ਪਿੰਡ ਥੰਮੂਵਾਲ 'ਚ ਕਾਮਰੇਡ ਚਰਨਜੀਤ ਥੰਮੂਵਾਲ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ

ਸ਼ਾਹਕੋਟ, 17 ਦਸੰਬਰ (ਸਚਦੇਵਾ)- ਸ਼ਾਹਕੋਟ ਦੇ ਨਜ਼ਦੀਕ ਪਿੰਡ ਥੰਮੂਵਾਲ ਦੀ ਨਵੀਂ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ | ਇਸ ਮੌਕੇ ਪਿੰਡ ਦੇ ਲੋਕ ਤੇ ਪਤਵੰਤੇ ਸੱਜਣ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ 'ਚ ਇਕੱਤਰ ਹੋਏ, ਜਿਸ 'ਚ ਵਿਚਾਰ-ਵਟਾਂਦਰੇ ਤੋਂ ਬਾਅਦ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ 'ਚ ਦੂਸਰੇ ਦਿਨ 846 ਉਮੀਦਵਾਰਾਂ ਵਲੋਂ ਭਰੇ ਗਏ ਨਾਮਜ਼ਦਗੀ ਕਾਗਜ਼

ਜਲੰਧਰ, 17 ਦਸੰਬਰ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹੇ 'ਚ ਹੋ ਰਹੀਆਂ ਪੰਚਾਇਤ ਚੋਣਾਂ ਲਈ ਅੱਜ ਦੂਜੇ ਦਿਨ 846 ਉਮੀਦਵਾਰਾਂ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਭਰੇ ਗਏ | ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੇ ਦੂਜੇ ਦਿਨ 235 ...

ਪੂਰੀ ਖ਼ਬਰ »

ਪਿੰਡ ਲੁਟੇਰਾ ਖੁਰਦ ਪੰਚਾਇਤ ਦੀ ਸਰਬਸੰਮਤੀ ਨਾਲ ਚੋਣ

ਆਦਮਪੁਰ,17 ਦਸੰਬਰ (ਹਰਪ੍ਰੀਤ ਸਿੰਘ)- ਪੰਚਾਇਤੀ ਚੋਣਾਂ ਦੇ ਐਲਾਨ ਹੋਣ ਤੋਂ ਬਾਅਦ ਹੀ ਸਮੁੱਚੇ ਪੰਜਾਬ 'ਚ ਸਰਪੰਚੀ ਦੇ ਚਾਹਵਾਨਾਂ ਨੇ ਆਪਣੇ ਕਰਮਕੱਸੇ ਕਰ ਲਏ | ਪਰ ਵਿਧਾਨ ਸਭਾ ਹਲਕਾ ਆਦਮਪੁਰ ਵਿਚ ਕਈ ਪਿੰਡਾਂ 'ਚ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕੀਤੀ ਜਾ ਰਹੀ ਹੈ | ...

ਪੂਰੀ ਖ਼ਬਰ »

ਗੁ: ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਹੱਲਾ ਧੂੜਕੋਟ ਵਿਖੇ ਕਮੇਟੀ ਦੀ ਸਰਬਸੰਮਤੀ ਨਾਲ ਚੋਣ

ਸ਼ਾਹਕੋਟ, 17 ਦਸੰਬਰ (ਸਚਦੇਵਾ)- ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਹੱਲਾ ਧੂੜਕੋਟ ਸ਼ਾਹਕੋਟ ਵਿਖੇ ਸੰਗਤਾਂ ਦੀ ਇਕੱਤਰਤਾ ਹੋਈ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪੁਰਾਣੀ ਕਮੇਟੀ ਭੰਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਨਵੀਂ ...

ਪੂਰੀ ਖ਼ਬਰ »

ਸ਼ਾਹਕੋਟ 'ਚ ਦੂਸਰੇ ਦਿਨ 77 ਉਮੀਦਵਾਰਾਂ ਵਲੋਂ ਨਾਮਜ਼ਦਗੀ ਕਾਗ਼ਜ਼ ਦਾਖ਼ਲ

ਸ਼ਾਹਕੋਟ, 17 ਦਸੰਬਰ (ਸਚਦੇਵਾ)- ਪੰਚਾਇਤੀ ਚੋਣਾਂ ਨੂੰ ਲੈ ਕੇ ਬਲਾਕ ਸ਼ਾਹਕੋਟ 'ਚ ਦੂਸਰੇ ਦਿਨ ਵੱਖ-ਵੱਖ ਪਿੰਡਾਂ ਤੋਂ ਸਰਪੰਚ ਲਈ 22 ਤੇ ਮੈਂਬਰ ਪੰਚਾਇਤ ਲਈ 55 ਉਮੀਦਵਾਰਾਂ ਵਲੋਂ ਆਪਣੇ-ਆਪਣੇ ਪਿੰਡ ਨਾਲ ਸਬੰਧਿਤ ਰਿਟਰਨਿੰਗ ਅਫ਼ਸਰ ਪਾਸ ਨਾਮਜ਼ਦਗੀ ਕਾਗ਼ਜ਼ ਦਾਖ਼ਲ ...

ਪੂਰੀ ਖ਼ਬਰ »

ਸਪਾਰਕ ਮੇਲਾ 2018 ਦੀਆਂ ਤਿਆਰੀਆਂ ਮੁਕੰਮਲ, ਡਿਪਟੀ ਕਮਿਸ਼ਨਰ ਵਲੋਂ ਪ੍ਰਬੰਧਾਂ ਦਾ ਜਾਇਜ਼ਾ

ਜਲੰਧਰ 17 ਦਸੰਬਰ (ਹਰਵਿੰਦਰ ਸਿੰਘ ਫੁੱਲ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ 10ਵੀਂ ਜਮਾਤ ਤੋਂ ਬਾਅਦ ਵਿਦਿਆਰਥੀਆਂ ਨੂੰ ਸਹੀ ਕਿੱਤੇ ਅਤੇ ਉਚੇਰੀ ਸਿੱਖਿਆ ਦੀ ਚੋਣ ਲਈ ਕਰਵਾਏ ਜਾ ਰਹੇ ਦੋ ਦਿਨਾਂ ਸਪਾਰਕ ਕੈਰੀਅਰ ਗਾਈਡੈਂਸ ਮੇਲਾ-2018 ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ...

ਪੂਰੀ ਖ਼ਬਰ »

ਛਾਉਣੀ 'ਚ ਰੱਖਿਆ ਪੈਨਸ਼ਨ ਅਦਾਲਤ ਮੌਕੇ 124 ਮਾਮਲਿਆਂ ਦਾ ਕੀਤਾ ਮੌਕੇ 'ਤੇ ਨਿਪਟਾਰਾ

ਜਲੰਧਰ ਛਾਉਣੀ, 17 ਦਸੰਬਰ (ਪਵਨ ਖਰਬੰਦਾ)-ਜਲੰਧਰ ਛਾਉਣੀ ਵਿਖੇ ਸਥਿਤ ਵਜ਼ਰਾ ਸੈਨਿਕ ਇੰਸਟੀਚਿਊਟ ਵਿਖੇ ਅੱਜ ਸਾਬਕਾ ਫ਼ੌਜੀਆਂ ਤੇ ਡਿਫੈਂਸ ਦੇ ਹੋਰ ਵਿਭਾਗਾਂ ਨਾਲ ਜੁੜੇ ਹੋਏ ਹੋਰ ਮਹਿਕਮਿਆਂ ਦੇ ਸੇਵਾ ਮੁਕਤ ਕਰਮਚਾਰੀਆਂ ਦੀਆਂ ਪੈਨਸ਼ਨਾਂ ਸਬੰਧੀ ਸਮੱਸਿਆਵਾਂ ਨੂੰ ...

ਪੂਰੀ ਖ਼ਬਰ »

ਗੱਡੀਆਂ ਟਰਾਂਸਫ਼ਰ ਕਰਨ ਲਈ ਹੁਣ ਸਥਾਨਕ ਪੱਧਰ 'ਤੇ ਵੀ ਲੱਗੇਗੀ ਐਨ.ਸੀ.ਆਰ. ਰਿਪੋਰਟ

ਜਲੰਧਰ, 17 ਦਸੰਬਰ (ਸ਼ਿਵ)- ਗੱਡੀਆਂ ਟਰਾਂਸਫ਼ਰ ਕਰਨ ਸਮੇਤ ਹੋਰ ਵੀ ਕਈ ਅਹਿਮ ਕੰਮਾਂ ਲਈ ਪਹਿਲਾਂ ਦੂਜੇ ਰਾਜਾਂ ਤੋਂ ਐਨ.ਸੀ.ਆਰ.ਬੀ. ਰਿਪੋਰਟ ਮੰਗਵਾਈ ਜਾਂਦੀ ਸੀ ਪਰ ਹੁਣ ਆਰ.ਟੀ.ਏ. ਦਫ਼ਤਰ ਨੇ ਇਸ ਕੰਮ ਲਈ ਸਥਾਨਕ ਤੌਰ 'ਤੇ ਐਨ.ਸੀ.ਆਰ.ਬੀ. ਰਿਪੋਰਟ ਵੀ ਲਗਾਉਣ ਲਈ ਕਿਹਾ ਹੈ | ...

ਪੂਰੀ ਖ਼ਬਰ »

ਰਾਫ਼ੇਲ ਬਾਰੇ ਡੀ.ਸੀ. ਨੂੰ ਦੇਣਗੇ ਮੰਗ ਪੱਤਰ

ਜਲੰਧਰ, 17 ਦਸੰਬਰ (ਸ਼ਿਵ)- ਜਲੰਧਰ ਭਾਜਪਾ ਪ੍ਰਧਾਨ ਸ੍ਰੀ ਰਮਨ ਪੱਬੀ ਨੇ ਕਿਹਾ ਹੈ ਕਿ 18 ਦਸੰਬਰ ਨੂੰ ਸਵੇਰੇ ਸਾਢੇ 9ਵਜੇਂ ਪਾਰਟੀ ਵਲੋਂ ਕਾਂਗਰਸ ਨੇ ਰਾਫ਼ੇਲ ਬਾਰੇ ਕੀਤੇ ਗਏ ਝੂਠੇ ਪ੍ਰਚਾਰ ਬਾਰੇ ਵਿਰੋਧ ਜ਼ਾਹਰ ਕਰਨ ਲਈ ਮੰਗ ਪੱਤਰ ਦੇਣਗੇ | ਸ੍ਰੀ ਪੱਬੀ ਨੇ ਇਕ ਬਿਆਨ 'ਚ ...

ਪੂਰੀ ਖ਼ਬਰ »

ਨਿਗਮ ਪ੍ਰਸ਼ਾਸਨ 'ਤੇ ਨਿਸ਼ਾਨਾ-ਪਤੰਗਾਂ 'ਤੇ ਸਮੱਸਿਆਵਾਂ ਲਿਖ ਕੇ ਸਮਰਾਏ ਨੇ ਕੱਢੀ ਭੜਾਸ

ਜਲੰਧਰ, 17 ਦਸੰਬਰ (ਸ਼ਿਵ ਸ਼ਰਮਾ)-ਆਪਣੇ ਵਾਰਡ ਦੀਆਂ ਨਵੇਕਲੇ ਤਰੀਕੇ ਨਾਲ ਸਮੱਸਿਆਵਾਂ ਦਾ ਧਿਆਨ ਦੁਆਉਂਦੇ ਰਹੇ ਕੌਾਸਲਰ ਜਗਦੀਸ਼ ਸਮਰਾਏ ਨੇ ਆਪਣੇ ਹਲਕੇ ਦੀਆਂ ਸਮੱਸਿਆਵਾਂ ਹੱਲ ਨਾ ਹੋਣ 'ਤੇ ਪਤੰਗਾਂ 'ਤੇ ਸਮੱਸਿਆਵਾਂ ਦਾ ਜਿਕਰ ਕੀਤਾ ਤੇ ਸਾਰੇ ਮਸਲੇ ਮੌਜੂਦ ...

ਪੂਰੀ ਖ਼ਬਰ »

ਡੀਜ਼ਲ ਤੇ ਪੈਟਰੋਲ 'ਤੇ ਵੈਟ ਘਟਾਉਣ ਲਈ ਦਿੱਤਾ ਸਾਂਝਾ ਧਰਨਾ

ਜਲੰਧਰ, 17 ਦਸੰਬਰ (ਮੇਜਰ ਸਿੰਘ)-ਚੰਡੀਗੜ੍ਹ ਤੇ ਗੁਆਂਢੀ ਰਾਜਾਂ ਨਾਲੋਂ ਪੰਜਾਬ ਅੰਦਰ ਡੀਜ਼ਲ ਤੇ ਪੈਟਰੋਲ ਉੱਪਰ ਵੈਟ ਦਰ ਵਧ ਹੋਣ ਕਾਰਨ ਪੰਜਾਬ ਨੂੰ ਤੇਲ ਕੀਮਤਾਂ ਵਧੇਰੇ ਹੋਣ ਵਿਰੁੱਧ ਪੰਪ ਡੀਲਰਾਂ, ਕਿਸਾਨ ਯੂਨੀਅਨਾਂ ਤੇ ਟਰਾਂਸਪੋਰਟ ਯੂਨੀਅਨਾਂ ਨੇ ਸਾਂਝਾ ਧਰਨਾ ...

ਪੂਰੀ ਖ਼ਬਰ »

ਪੂਰੇ ਉਤਸ਼ਾਹ ਨਾਲ ਮਨਾਇਆ ਰੇਲਵੇ ਪੈਨਸ਼ਨਰਾਂ ਨੇ ਪੈਨਸ਼ਨ ਦਿਵਸ

ਜਲੰਧਰ, 17 ਦਸੰਬਰ (ਹਰਵਿੰਦਰ ਸਿੰਘ ਫੁੱਲ)-ਆਲ ਇੰਡੀਆ ਰਿਟਾਇਰਡ ਰੇਲਵੇ ਮੈਨਜ਼ ਫੈਡਰੇਸ਼ਨ ਨੇ ਫ਼ਿਰੋਜ਼ਪੁਰ ਮੰਡਲ ਦੇ ਪੈਨਸ਼ਨਰਾਂ ਨਾਲ ਇਕੱਠੇ ਹੋ ਕੇ ਕਾਮਰੇਡ ਗੁਰਦਿਆਲ ਦਾਸ ਦੀ ਪ੍ਰਧਾਨਗੀ ਹੇਠ ਸੱਤ ਨਰਾਇਣ ਮੰਦਰ ਹਾਲ ਮੁਹੱਲਾ ਗੋਬਿੰਦਗੜ੍ਹ ਵਿਖੇ ਪੈਨਸ਼ਨ ...

ਪੂਰੀ ਖ਼ਬਰ »

ਕਾਂਗਰਸ ਆਉਂਦੀਆਂ ਲੋਕ ਸਭਾ ਚੋਣਾਂ ਜਿੱਤ ਕੇ ਕੇਂਦਰ 'ਚ ਬਣਾਏਗੀ ਸਰਕਾਰ-ਗੋਰਾ ਗਿੱਲ

ਜਲੰਧਰ, 17 ਦਸੰਬਰ (ਜਸਪਾਲ ਸਿੰਘ)-ਕਾਂਗਰਸ ਪਾਰਟੀ ਰਾਹੁਲ ਗਾਂਧੀ ਦੀ ਅਗਵਾਈ 'ਚ 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਕੇਂਦਰ 'ਚ ਆਪਣੀ ਸਰਕਾਰ ਬਣਾਏਗੀ ਤੇ ਭਾਜਪਾ ਦਾ ਦੇਸ਼ ਅੰਦਰੋਂ ਸਫਾਇਆ ਹੋ ਜਾਵੇਗਾ | ਪੰਜਾਬ ਪ੍ਰਦੇਸ਼ ਕਾਂਗਰਸ ...

ਪੂਰੀ ਖ਼ਬਰ »

ਨਾਜਾਇਜ਼ ਕਾਲੋਨੀ ਿਖ਼ਲਾਫ਼ ਬਾਲੀ ਵਲੋਂ ਸ਼ਿਕਾਇਤ

ਜਲੰਧਰ, 17 ਦਸੰਬਰ (ਸ਼ਿਵ)-ਸਾਬਕਾ ਕੌਾਸਲਰ ਬਾਲ ਕ੍ਰਿਸ਼ਨ ਬਾਲੀ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇਕ ਸ਼ਿਕਾਇਤ ਭੇਜ ਕੇ ਹੁਸ਼ਿਆਰਪੁਰ ਰੋਡ 'ਤੇ ਕੱਟੀ ਜਾ ਰਹੀ ਕਾਲੋਨੀ ਦੇ ਿਖ਼ਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਬਾਲੀ ਦਾ ਕਹਿਣਾ ...

ਪੂਰੀ ਖ਼ਬਰ »

ਖੋਹਬਾਜ਼ੀ ਦੇ ਮਾਮਲੇ 'ਚ ਕੈਦ

ਜਲੰਧਰ, 17 ਦਸੰਬਰ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਗੁਰਮੋਹਨ ਸਿੰਘ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਜਤਿੰਦਰ ਸਿੰਘ ਉਰਫ ਲਾਲੀ ਪੁੱਤਰ ਮੁਖਤਿਆਰ ਸਿੰਘ ਵਾਸੀ ਨੇੜੇ ਰੌਸ਼ਨ ਦਾ ਭੱਠਾ, ਰਾਮਾ ਮੰਡੀ, ਜਲੰਧਰ ਨੂੰ 5 ...

ਪੂਰੀ ਖ਼ਬਰ »

ਡਾ. ਹਰਪ੍ਰੀਤ ਸਿੰਘ ਦੀ ਨਿਪੁੰਨਤਾ ਤੋਂ ਪ੍ਰਭਾਵਿਤ ਹੋਏ ਡਾ. ਆਰੇ ਮਾਰਟਸਨ

ਜਲੰਧਰ, 17 ਦਸੰਬਰ (ਐੱਮ. ਐੱਸ. ਲੋਹੀਆ) - ਗੋਡੇ ਤੇ ਚੂਲੇ ਬਦਲਣ ਦੇ ਖੇਤਰ 'ਚ ਲਗਾਤਾਰ ਸਫ਼ਲਤਾ ਹਾਸਲ ਕਰਦੇ ਹੋਏ ਆਰਥੋਨੋਵਾ ਹਸਪਤਾਲ, ਜਲੰਧਰ ਅਜਿਹੇ ਮੁਕਾਮ 'ਤੇ ਪਹੁੰਚ ਗਿਆ ਹੈ, ਕਿ ਇਸਤੋਂ ਪ੍ਰਭਾਵਿਤ ਹੋ ਕੇ ਵਿਦੇਸ਼ਾਂ ਦੇ ਮਾਹਿਰ ਸਰਜਨ ਆਰਥੋਨੋਵਾ ਹਸਪਤਾਲ 'ਚ ਡਾ. ...

ਪੂਰੀ ਖ਼ਬਰ »

ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ ਦੀ ਮੰਗ

ਜਲੰਧਰ, 17 ਦਸੰਬਰ (ਚੰਦੀਪ ਭੱਲਾ)-ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਮੀਟਿੰਗ ਅੱਜ ਪ੍ਰਧਾਨ ਧੀਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਸ੍ਰੀ ਸੁਖਵੰਤ ਸਿੰਘ ਨੇ ਕਿਹਾ ਕਿ ਨਵੇਂ ਭਰਤੀ ਹੋਏ ਪਟਵਾਰੀਆਂ ਨੂੰ ...

ਪੂਰੀ ਖ਼ਬਰ »

ਪੂਨਮ ਇੰਟਰਪ੍ਰਾਈਜ਼ਿਜ਼ ਜਲੰਧਰ ਵਲੋਂ ਆਬੂਧਾਬੀ ਜਾਣ ਲਈ ਇੰਟਰਵਿਊ ਅੱਜ ਤੇ ਕੱਲ੍ਹ

ਜਲੰਧਰ, 17 ਦਸੰਬਰ (ਅ. ਬ.)-ਆਬੂਧਾਬੀ ਦੀ ਮਸ਼ਹੂਰ ਕੰਪਨੀ ਨੂੰ ਆਪਣੇ ਮਲਟੀ ਪ੍ਰਾਜੈਕਟਾਂ ਲਈ ਸਕਿਉਰਿਟੀ ਗਾਰਡਾਂ ਅਤੇ ਲਾਈਟ ਡਿਊਟੀ ਡਰਾਈਵਰਾਂ (ਯੂ. ਏ. ਈ. ਲਾਇਸੰਸ ਹੋਲਡਰ) ਦੀ ਭਾਰੀ ਗਿਣਤੀ ਵਿਚ ਲੋੜ ਹੈ, ਜਿਸ ਦੀ ਭਰਤੀ ਲਈ ਇੰਟਰਵਿਊ ਅੱਜ 18 ਦਸੰਬਰ ਤੇ ਕੱਲ੍ਹ 19 ਦਸੰਬਰ ...

ਪੂਰੀ ਖ਼ਬਰ »

ਸਪਾਰਕ ਮੇਲਾ-2018 ਦੀ ਸ਼ੁਰੂਆਤ ਸਬੰਧੀ ਮਿੰਨੀ ਮੈਰਾਥਨ ਦੌੜ 'ਚ ਸੈਂਕੜੇ ਵਿਦਿਆਰਥੀਆਂ ਨੇ ਲਿਆ ਹਿੱਸਾ

ਜਲੰਧਰ, 17 ਦਸੰਬਰ (ਜਤਿੰਦਰ ਸਾਬੀ)- ਲੋਕਾਂ ਖਾਸ ਕਰਕੇ ਵਿਦਿਆਰਥੀਆਂ ਲਈ ਤੰਦਰੁਸਤੀ ਦੇ ਸੁਨੇਹੇ ਦੇ ਪ੍ਰਸਾਰ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਪਾਰਕ ਕੈਰੀਅਰ ਗਾਈਡੈਂਸ ਮੇਲੇ ਦੀ ਸ਼ੁਰੂਆਤ ਮਿੰਨੀ ਮੈਰਾਥਨ ਦੌੜ ਕਰਵਾ ਕੇ ਕੀਤਾ ਗਿਆ | ਡਿਪਟੀ ਕਮਿਸ਼ਨਰ ਜਲੰਧਰ ...

ਪੂਰੀ ਖ਼ਬਰ »

ਗੁਜਰਾਂਵਾਲਾ ਜਿਊਲਰਜ਼ ਵਲੋਂ ਕੱਢਿਆ ਗਿਆ 15ਵੀਂ ਬੋਨਾਜ਼ਾ ਸਕੀਮ ਦਾ ਵੀਕਲੀ ਡਰਾਅ

ਜਲੰਧਰ, 17 ਦਸੰਬਰ (ਅ.ਬ.)-ਗੁਜਰਾਂਵਾਲਾ ਜਿਊਲਰਜ਼ ਵਲੋਂ ਸਨਿਚਰਵਾਰ ਸ਼ਾਮ ਆਪਣੇ ਸ਼ੋਅਰੂਮ ਵਿਖੇ ਆਪਣੀ 15ਵੀਂ ਬੋਨਾਜ਼ਾ ਸਕੀਮ ਦਾ ਵੀਕਲੀ ਡਰਾਅ ਕੱਢਿਆ ਗਿਆ | ਇਹ ਵੀਕਲੀ ਡਰਾਅ ਸ਼ੋਅਰੂਮ ਵਿਚ ਖ਼ਰੀਦਦਾਰੀ ਕਰਨ ਆਏ ਗਾਹਕਾਂ ਵਲੋਂ ਕੱਢਿਆ ਗਿਆ | ਇਸ ਵੀਕਲੀ ਡਰਾਅ ਦੇ ...

ਪੂਰੀ ਖ਼ਬਰ »

ਹਰਭਜਨ ਸਿੰਘ ਸ਼ੇਖੇ ਦਿ ਸ਼ੇਰਪੁਰ ਸ਼ੇਖੇ ਮਲਟੀਪਰਪਜ਼ ਕੋਆਪ੍ਰੇਟਿਵ ਸੁਸਾਇਟੀ ਦੇ ਤੀਜੀ ਵਾਰ ਪ੍ਰਧਾਨ ਨਿਯੁਕਤ

ਚੁਗਿੱਟੀ/ਜੰਡੂਸਿੰਘਾ, 17 ਦਸੰਬਰ (ਨਰਿੰਦਰ ਲਾਗੂ)-ਕਾਂਗਰਸ ਦੇ ਵੱਖ-ਵੱਖ ਅਹੁਦਿਆਂ ਰਾਹੀਂ ਲੋਕ ਭਲਾਈ ਦੇ ਕਾਰਜਾਂ 'ਚ ਪਿਛਲੇ ਲੰਬੇ ਸਮੇਂ ਤੋਂ ਸਰਗਰਮੀ ਵਿਖਾ ਰਹੇ ਸੀਨੀ: ਕਾਂਗਰਸੀ ਨੇਤਾ ਹਰਭਜਨ ਸਿੰਘ ਸ਼ੇਖੇ ਨੂੰ ਅੱਜ ਦਿ ਸ਼ੇਰਪੁਰ ਸ਼ੇਖੇ ਮਲਟੀਪਰਪਜ਼ ...

ਪੂਰੀ ਖ਼ਬਰ »

ਨਿਰਮਲ ਕੁਟੀਆ ਜੌਹਲਾਂ ਵਿਖੇ ਪੋਹ ਮਹੀਨੇ ਦੀ ਸੰਗਰਾਂਦ ਨੂੰ ਸਮਰਪਿਤ ਗੁਰਮਤਿ ਸਮਾਗਮ-ਹੁੰਮ-ਹੁਮਾ ਕੇ ਪਹੁੰਚੀਆਂ ਸੰਗਤਾਂ

ਚੁਗਿੱਟੀ/ਜੰਡੂਸਿੰਘਾ, 17 ਦਸੰਬਰ (ਨਰਿੰਦਰ ਲਾਗੂ)-ਚੁਗਿੱਟੀ/ਜੰਡੂਸਿੰਘਾ, 17 ਦਸੰਬਰ (ਨਰਿੰਦਰ ਲਾਗੂ)-ਪੋਹ ਮਹੀਨੇ ਦੀ ਸੰਗਰਾਂਦ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਸੰਤ ਬਾਬਾ ਬਸੰਤ ਸਿੰਘ ਦੇ ਤਪੋ ਅਸਥਾਨ ਨਿਰਮਲ ਕੁਟੀਆਂ ਜੌਹਲਾਂ ਵਿਖੇ ...

ਪੂਰੀ ਖ਼ਬਰ »

ਦਸੰਬਰ ਆਫ਼ਰ ਦਾ ਗ੍ਰਾਹਕ ਵੱਧ ਤੋਂ ਵੱਧ ਲਾਭ ਉਠਾਉਣ-ਲਵਲੀ ਆਟੋਜ

ਜਲੰਧਰ, 17 ਦਸੰਬਰ (ਅ.ਬ.)- ਦੇਸ਼ ਦੀ ਸਭ ਤੋਂ ਮੋਹਰਲੀ ਕਾਰ ਕੰਪਨੀ ਮਾਰੂਤੀ-ਸਜ਼ੂਕੀ ਇੰਡੀਆ ਲਿਮਟਿਡ ਦੀਆਂ ਸਾਰੀਆਂ ਕਾਰਾਂ ਮਹਿੰਗੀਆਂ ਹੋ ਜਾਣਗੀਆਂ | ਇਨ੍ਹਾਂ ਕਾਰਾਂ ਦੀ ਕੀਮਤ 'ਚ ਕਰੀਬ 20 ਹਜ਼ਾਰ ਰੁਪਏ ਤੱਕ ਵਾਧਾ ਹੋ ਸਕਦਾ ਹੈ | ਲਵਲੀ ਆਟੋਜ ਵਲੋਂ ਦਸੰਬਰ ਮਹੀਨੇ ਦੇ ...

ਪੂਰੀ ਖ਼ਬਰ »

ਵਡਾਲਾ ਚੌਕ ਵਿਖੇ ਕਰਵਾਏ ਕੀਰਤਨ ਦਰਬਾਰ ਦੌਰਾਨ ਵੱਡੀ ਗਿਣਤੀ 'ਚ ਸੰਗਤ ਨੇ ਭਰੀ ਹਾਜ਼ਰੀ

ਜਲੰਧਰ, 17 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਜੀ ਸੇਵਾ ਸੁਸਾਇਟੀ ਵਲੋਂ ਵਡਾਲਾ ਚੌਕ ਨਕੋਦਰ ਰੋਡ ਜਲੰਧਰ ਵਿਖੇ ਕਰਵਾਏ ਗਏ ਕੀਰਤਨ ਦਰਬਾਰ 'ਚ ਵੱਡੀ ਗਿਣਤੀ ਵਿਚ ਸੰਗਤਾਂ ਨੇ ...

ਪੂਰੀ ਖ਼ਬਰ »

ਦੋਆਬਾ ਜ਼ੋਨ ਦਾ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਨੂੰ ਨਿਯੁਕਤ ਕਰਨ 'ਤੇ ਨੌਜਵਾਨਾਂ ਵਿਚ ਖੁਸ਼ੀ ਦੀ ਲਹਿਰ-ਨਾਗੀ

ਜਲੰਧਰ, 17 ਦਸੰਬਰ (ਮੇਜਰ ਸਿੰਘ)-ਯੂਥ ਅਕਾਲੀ ਦਲ ਦੋਆਬਾ ਜ਼ੋਨ ਦੇ ਨਵ-ਨਿਯੁਕਤ ਪ੍ਰਧਾਨ ਸ: ਸੁਖਦੀਪ ਸਿੰਘ ਸ਼ੁਕਾਰ ਨੂੰ ਗਗਨਦੀਪ ਸਿੰਘ ਨਾਗੀ ਸੀ.ਮੀਤ ਪ੍ਰਧਾਨ ਦੋਆਬਾ ਜ਼ੋਨ, ਸਰਕਲ ਪ੍ਰਧਾਨ ਕੁਲਦੀਪ ਸਿੰਘ ਉਬਰਾਏ, ਜ.ਸਕੱਤਰ ਲੀਗਲ ਸੈੱਲ ਐਡਵੋਕੇਟ ਸੰਦੀਪ ਸਿੰਘ ...

ਪੂਰੀ ਖ਼ਬਰ »

ਗੁਰਦੁਆਰਾ ਸਿੰਘ ਸਭਾ ਬਸਤੀ ਗੁਜ਼ਾਂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 9 ਨੂੰ

ਜਲੰਧਰ, 17 ਦਸੰਬਰ (ਹਰਵਿੰਦਰ ਸਿੰਘ ਫੁੱਲ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਪਿਤ ਗੁਰਦੁਆਰਾ ਸਿੰਘ ਸਭਾ ਬਸਤੀ ਗੁਜਾਂ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 9 ਜਨਵਰੀ ਨੂੰ ਸ੍ਰੀ ਗੁਰੂ ਗ੍ਰੇਥ ਸਹਿਬ ਜੀ ਦੀ ਛੱਤਰ ...

ਪੂਰੀ ਖ਼ਬਰ »

ਨਵ-ਨਿਯੁਕਤ ਪਟਵਾਰੀਆਂ ਦੀ ਨਿਯੁਕਤੀ ਨਾ ਕਰਨ ਸਬੰਧੀ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਪਟਵਾਰ ਯੂਨੀਅਨ ਵਲੋਂ ਨਿੰਦਾ

ਜਲੰਧਰ, 17 ਦਸੰਬਰ (ਹਰਵਿੰਦਰ ਸਿੰਘ ਫੁੱਲ)-ਨਵ ਨਿਯੁਕਤ ਪਟਵਾਰੀਆਂ ਦੀ ਨਿਯੁਕਤੀ ਨਾ ਕਰਨ ਸੰਬਧੀ ਅਕਾਲੀ ਦਲ ਵਲੋਂ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਦੀ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੀ ਜਲੰਧਰ ਇਕਾਈ ਨੇ ਭਰਪੂਰ ਨਿੰਦਾ ਕੀਤੀ ਹੈ | ਇਸ ਸਬੰਧੀ ਯੂਨੀਅਨ ਦੀ ਹੋਈ ...

ਪੂਰੀ ਖ਼ਬਰ »

ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਕੇਕ ਮਿਕਸਿੰਗ ਗਤੀਵਿਧੀ

ਜਲੰਧਰ, 17 ਦਸੰਬਰ (ਰਣਜੀਤ ਸਿੰਘ ਸੋਢੀ)-ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਸਕੂਲ ਆਫ਼ ਹੋਟਲ ਮੈਨੇਜਮੈਂਟ ਵਲੋਂ ਪ੍ਰੀ-ਕ੍ਰਿਸਮਸ ਸਮਾਰੋਹ ਦੇ ਜਸ਼ਨ ਨੂੰ ਮਨਾਉਣ ਲਈ ਕੇਕ ਮਿਕਸਿੰਗ ਗਤੀਵਿਧੀ ਕਰਵਾਈ ਗਈ | ਇਸ ਸਮਾਰੋਹ ਦੀ ਸ਼ੂਰਆਤ ਸੀ. ਟੀ. ਗਰੁੱਪ ਆਫ਼ ...

ਪੂਰੀ ਖ਼ਬਰ »

ਸਟੇਟ ਪਬਲਿਕ ਸਕੂਲ ਵਿਖੇ ਅੰਤਰ ਸਕੂਲ ਫੈਂਸੀ ਡਰੈੱਸ ਮੁਕਾਬਲਾ

ਜਲੰਧਰ, 17 ਦਸੰਬਰ (ਰਣਜੀਤ ਸਿੰਘ ਸੋਢੀ)-ਸਟੇਟ ਪਬਲਿਕ ਸਕੂਲ ਜਲੰਧਰ ਕੈਂਟ ਵਿਖੇ ਛੋਟੇ ਬੱਚਿਆਂ ਦੇ ਅੰਤਰ ਸਕੂਲ ਫੈਂਸੀ ਡਰੈੱਸ ਮੁਕਾਬਲੇ ਹੋਏ, ਜਿਸ 'ਚ ਵੱਖ-ਵੱਖ ਸਕੂਲਾਂ ਦੇ ਤਿੰਨ ਸਾਲ, ਚਾਰ ਸਾਲ ਤੇ ਪੰਜ ਸਾਲ ਦੇ 90 ਬੱਚਿਆਂ ਨੇ ਹਿੱਸਾ ਲਿਆ | ਇਸ ਸਮਾਰੋਹ ਦਾ ਮੁੱਖ ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਵਿਖੇ ਫ਼ਿਜ਼ੀਓਥਰੈਪੀ ਵਿਭਾਗ ਵਲੋਂ ਮਸਲ ਐਨਰਜੀ ਤਕਨੀਕ 'ਤੇ ਸੈਮੀਨਾਰ

ਜਲੰਧਰ, 17 ਦਸੰਬਰ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਫਿਜ਼ੀਓਥਰੈਪੀ ਵਿਭਾਗ ਵਲੋਂ ਮਸਲ ਐਨਰਜੀ ਤਕਨੀਕ ਵਿਸ਼ੇ 'ਤੇ ਦੋ-ਰੋਜ਼ਾ ਸੈਮੀਨਾਰ ਦੀ ਸ਼ੁਰੂਆਤ ਹੋਈ | ਸੈਮੀਨਾਰ ਦਾ ਉਦਘਾਟਨ ਮੁੱਖ ਮਹਿਮਾਨ ਡਾ. ਮਨਜੀਤ ਸਿੰਘ ਸਪੋਰਟਸ ਫਿਜੀਸ਼ਅਨ ...

ਪੂਰੀ ਖ਼ਬਰ »

ਸਿਲਾਈ ਮਸ਼ੀਨਾਂ ਤੇ ਸਰਟੀਫ਼ਿਕੇਟ ਵੰਡੇ

ਜਲੰਧਰ, 17 ਦਸੰਬਰ (ਰਣਜੀਤ ਸਿੰਘ ਸੋਢੀ)-ਮੈਰੀਗੋਲਡ ਇੰਟਰਨੈਸ਼ਨਲ ਐਜੂਕੇਸ਼ਨਲ ਸੁਸਾਇਟੀ ਵਲੋਂ ਸੋਸਵਾ ਪੰਜਾਬ ਦੇ ਸਹਿਯੋਗ ਨਾਲ ਮੈਰੀਗੋਲਡ ਇੰਟਰਨੈਸ਼ਨਲ ਸਕੂਲ ਵਿਖੇ ਕੁੜੀਆਂ ਅਤੇ ਔਰਤਾਂ ਨੂੰ ਸਿਲਾਈ ਦਾ ਕੋਰਸ ਪੂਰਾ ਕਰਨ ਉਪਰੰਤ ਸਰਟੀਫਿਕੇਟ ਅਤੇ ਸਿਲਾਈ ...

ਪੂਰੀ ਖ਼ਬਰ »

ਸਿਹਤ ਟੀਮ ਵਲੋਂ ਖਾਧ ਪਦਾਰਥਾਂ ਦੇ ਲਏ ਗਏ 8 ਨਮੂਨੇ

ਜਲੰਧਰ, 17 ਦਸੰਬਰ (ਐੱਮ. ਐੱਸ. ਲੋਹੀਆ) - ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਵੱਖ-ਵੱਖ ਖਾਧ ਪਦਾਰਥਾਂ ਦੇ 8 ਨਮੂਨੇ ਲਏ ਗਏ | ਜ਼ਿਲ੍ਹਾ ਸਿਹਤ ਅਫ਼ਸਰ ਡਾ. ਬਲਵਿੰਦਰ ਸਿੰਘ ਤੇ ਭੋਜਨ ਸੁਰਖਿਆ ਅਧਿਕਾਰੀ ਰਾਸ਼ੂ ਮਹਾਜਨ ਦੀ ਟੀਮ ਵਲੋਂ ਬਸਤੀ ਬਾਵਾ ਖੇਲ ਤੇ ਮਕਸੂਦਾਂ ਦੇ ਖੇਤਰ 'ਚ ...

ਪੂਰੀ ਖ਼ਬਰ »

ਸਰਕਾਰੀ ਪ੍ਰੀ-ਪ੍ਰਾਇਮਰੀ ਕਲਾਸਾਂ ਲਈ ਦਾਖ਼ਲੇ ਅੱਜ ਤੋਂ ਸ਼ੁਰੂ

ਜਲੰਧਰ, 17 ਦਸੰਬਰ (ਰਣਜੀਤ ਸਿੰਘ ਸੋਢੀ)-ਸਿੱਖਿਆ ਵਿਭਾਗ ਵਲੋਂ ਸੂਬੇ ਭਰ 'ਚ ਸਾਲ 2017 ਤੋਂ ਸ਼ੁਰੂ ਕੀਤੀਆਂ ਗਈਆਂ ਪ੍ਰੀ-ਪ੍ਰਾਇਮਰੀ ਕਲਾਸਾਂ 'ਚ ਨਵੇਂ ਸੈਸ਼ਨ ਲਈ ਦਾਖ਼ਲਾ ਮਿਤੀ 18 ਦਸੰਬਰ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਲਈ ਸਰਕਾਰੀ ਸਕੂਲਾਂ 'ਚ ਦਾਖ਼ਲੇ ਸਬੰਧੀ ਉਤਸ਼ਾਹ ...

ਪੂਰੀ ਖ਼ਬਰ »

ਕੇ.ਐਮ.ਵੀ. ਕਾਲਜੀਏਟ ਸਕੂਲ ਦੀ ਵਾਲੀਬਾਲ ਟੀਮ ਬਣੀ ਚੈਂਪੀਅਨ

ਜਲੰਧਰ, 17 ਦਸੰਬਰ (ਜਤਿੰਦਰ ਸਾਬੀ) ਕੇ.ਐਮ.ਵੀ. ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ ਜਲੰਧਰ ਦੀ ਵਾਲੀਬਾਲ ਟੀਮ ਨੇ ਪੰਜਾਬ ਸਟੇਟ ਸਕੂਲ ਚੈਂਪਿਅਨਸ਼ਿਪ ਜਿੱਤ ਕੇ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ | ਫਾਈਨਲ 'ਚ ਮੁਕਤਸਰ ਦੀ ਟੀਮ ਨੂੰ 3-0 ਨਾਲ ਹਰਾ ਕੇ ਜੇਤੂ ਬਣੀ | ਟੀਮ ਦੀਆਂ ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਵਿਚ 'ਪਾਲਣ-ਪੋਸ਼ਣ ਦੇ ਮਹੱਤਵ' ਬਾਰੇ ਸੈਮੀਨਾਰ

ਜਲੰਧਰ, 17 ਦਸੰਬਰ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਗਰੀਨ ਮਾਡਲ ਟਾਊਨ ਵਿਚ ਦਸਵੀਂ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦੇ ਲਈ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ | ਜਿਸ 'ਚ ਸ਼੍ਰੀਮਤੀ ਹਿਮਾਨੀ ਸਿੰਘ ਨੇ ਪਾਲਣ-ਪੋਸਣ ਦਾ ਮਹੱਤਵ ਦੱਸਦੇ ਹੋਏ ...

ਪੂਰੀ ਖ਼ਬਰ »

ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ 'ਚ ਜਲਦ ਬਣਨਗੇ ਸਮਾਰਟ ਕਲਾਸ ਰੂਮ

ਜਲੰਧਰ, 17 ਦਸੰਬਰ (ਰਣਜੀਤ ਸਿੰਘ ਸੋਢੀ)-ਸੂਬੇ ਭਰ ਦੇ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣ ਦੇ ਬਣਾਉਣ ਲਈ ਸਮਾਰਟ ਕਲਾਸ ਰੂਮ ਬਣਾਉਣ ਦੀ ਪ੍ਰਕਿਰਿਆ 'ਚ ਤੇਜ਼ੀ ਲਿਆਉਣ ਲਈ ਪਿਛਲੇ ਦਿਨੀਂ ਸੂਬੇ ਭਰ ਦੇ ਸਕੂਲ ਮੁਖੀਆਂ ਦੀ ਐਜੂਸੈਟ ਰਾਹੀਂ ਹੋਈ ਮੀਟਿੰਗ 'ਚ ਤੇਜ਼ੀ ਲਿਆਉਣ ...

ਪੂਰੀ ਖ਼ਬਰ »

ਲੋੜਵੰਦ ਬੱਚਿਆਂ ਨੂੰ ਕੋਟੀਆਂ, ਬੂਟ ਤੇ ਜੁਰਾਬਾਂ ਭੇਟ

ਸ਼ਾਹਕੋਟ, 17 ਦਸੰਬਰ (ਸਚਦੇਵਾ)- ਸਰਕਾਰੀ ਮਿਡਲ ਸਕੂਲ ਸ਼ਾਹਕੋਟ (ਲੜਕੇ) ਵਿਖੇ ਸਕੂਲ ਮੁਖੀ ਸ਼੍ਰੀਮਤੀ ਅਮਰਜੀਤ ਕੌਰ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ, ਜਿਸ 'ਚ ਅਮਨ ਮਲਹੋਤਰਾ ਉੱਘੇ ਸਮਾਜ ਸੇਵਕ, ਬੌਬੀ ਗਰੋਵਰ ਪ੍ਰਧਾਨ ਅਰੋੜਾ ਮਹਾਂ ਸਭਾ, ਬਿਕਰਮਜੀਤ ਸਿੰਘ ਬਜਾਜ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਡਰੋਲੀ ਕਲਾਂ, 17 ਦਸੰਬਰ (ਸੰਤੋਖ ਸਿੰਘ)-ਸਥਾਨਕ ਪਿੰਡ ਡਰੋਲੀ ਕਲਾਂ ਵਿਖੇ ਨੌਵੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਨਗਰ ਦੀਆਂ ਸੰਗਤਾ ਵਲੋਂ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਜਿਸ 'ਚ ਭਾਈ ਸਰਵਣ ਸਿੰਘ ਜੱਬੜ੍ਹ ਵਾਲੇ, ਭਾਈ ਲਾਲ ਸਿੰਘ ਜੀ, ਨਗਰ ਦੇ ...

ਪੂਰੀ ਖ਼ਬਰ »

ਸਰਕਾਰੀ ਸਕੂਲਾਂ ਦੇ ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ

ਭੋਗਪੁਰ, 17 ਦਸੰਬਰ (ਕੁਲਦੀਪ ਸਿੰਘ ਪਾਬਲਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸੀਨੀਅਰ ਸਕੈਡਰੀ ਸਕੂਲ (ਲੜਕੇ) ਭੋਗਪੁਰ ਵਿਖੇ ਬਲਾਕ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ | ਜਿਸ ਵਿਚ ਭੋਗਪੁਰ ਬਲਾਕ ਦੇ ਲਗਪਗ 14 ਸਰਕਾਰੀ ...

ਪੂਰੀ ਖ਼ਬਰ »

ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਨਕੋਦਰ ਵਿਖੇ ਸਾਲਾਨਾ ਸਮਾਗਮ ਕਰਵਾਇਆ

ਮੱਲ੍ਹੀਆਂ ਕਲਾਂ/ਨਕੋਦਰ, 17 ਦਸੰਬਰ (ਮਨਜੀਤ ਮਾਨ, ਗੁਰਵਿੰਦਰ ਸਿੰਘ)- ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਵਿਖੇ ਸਕੂਲ ਦੇ ਚੇਅਰਮੈਨ ਵਿਪਨ ਸ਼ਰਮਾ ਚੇਅਰਪਰਸਨ ਸ੍ਰੀਮਤੀ ਜੋਤੀ ਸ਼ਰਮਾ ਦੀ ਸਰਪ੍ਰਸਤੀ ਹੇਠ ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ...

ਪੂਰੀ ਖ਼ਬਰ »

ਵਾਈ. ਐਫ. ਸੀ. ਬੇਬੀ ਐਜੂ. ਫੁੱਟਬਾਲ ਲੀਗ ਦੇ ਚੌਥੇ ਪੜਾਅ ਦੇ ਹੋਏ ਮੁਕਾਬਲੇ

ਰੁੜਕਾ ਕਲਾਂ, 17 ਦਸੰਬਰ (ਦਵਿੰਦਰ ਸਿੰਘ ਖ਼ਾਲਸਾ)-ਵਾਈ.ਐਫ.ਸੀ. ਰੁੜਕਾ ਕਲਾਂ ਵਲੋਂ ਆਲ ਇੰਡੀਆ ਫੁੱਟਬਾਲ ਫੈੱਡਰੇਸ਼ਨ ਦੇ ਸਹਿਯੋਗ ਦੁਆਰਾ ਵਾਈ.ਐਫ.ਸੀ. ਬੇਬੀ ਫੁੱਟਬਾਲ ਲੀਗ ਦੀ ਚਲਾਈ ਜਾ ਰਹੀ ਹੈ | ਲੀਗ ਵਿਚ ਉਮਰ ਵਰਗ 7 ਸਾਲ ਤੋਂ ਲੈ ਕੇ 13 ਸਾਲ ਤੱਕ ਬੱਚਿਆਂ ...

ਪੂਰੀ ਖ਼ਬਰ »

ਵਰਲਡ ਵਾਈਡ ਸਕੋਪ ਵੈੱਲਫੇਅਰ ਸੁਸਾਇਟੀ ਯੂ.ਕੇ. ਵਲੋਂ ਕੀਤੇ ਜਾ ਰਹੇ ਕੰਮ ਸ਼ਲਾਘਾਯੋਗ-ਕਮਲ ਹੀਰ

ਰੁੜਕਾ ਕਲਾਂ, 17 ਦਸੰਬਰ (ਦਵਿੰਦਰ ਸਿੰਘ ਖ਼ਾਲਸਾ)- ਪੰਜਾਬ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਵਰਲਡ ਵਾਈਡ ਸਕੋਪ ਵੈੱਲਫੇਅਰ ਸੁਸਾਇਟੀ ਵਲੋਂ ਹਰ ਸਾਲ ਦੀ ਤਰ੍ਹਾਂ ਬ੍ਰਹਮ ਗਿਆਨੀ 108 ਸੰਤ ਬਾਬਾ ਮੋਨੀ ਜੀ ਮਹਾਰਾਜ ਜੀ ਦੇ ਅਸ਼ੀਰਵਾਦ ਸਦਕਾ ਸਾਬਕਾ ਮੁਖ ਮੰਤਰੀ ਪੰਜਾਬ ਸਵ. ...

ਪੂਰੀ ਖ਼ਬਰ »

ਮਹਾਂ ਸ਼ਿਵਰਾਤਰੀ ਮਨਾਉਣ ਸਬੰਧੀ ਮੀਟਿੰਗ

ਕਰਤਾਰਪੁਰ, 17 ਦਸੰਬਰ (ਜਸਵੰਤ ਵਰਮਾ, ਧੀਰਪੁਰ)-ਸ਼ਿਵ ਮੰਦਰ ਕਮੇਟੀ ਬਾਜ਼ਾਰ ਪਾਂਧਿਆ ਕਰਤਾਰਪੁਰ ਦੀ ਮੀਟਿੰਗ ਪ੍ਰਧਾਨ ਦੀਪਕ ਦੀਪਾ ਅਤੇ ਰਮੇਸ਼ ਸ਼ਰਮਾ (ਖ਼ਜ਼ਾਨਚੀ) ਦੀ ਦੇਖ-ਰੇਖ ਹੇਠ ਹੋਈ | ਮੀਟਿੰਗ ਵਿਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਬੜੀ ਧੂਮ ...

ਪੂਰੀ ਖ਼ਬਰ »

ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ ਵਿਖੇ ਕਵਿਤਾ ਤੇ ਗੀਤ ਮੁਕਾਬਲੇ ਕਰਵਾਏ

ਭੋਗਪੁਰ, 17 ਦਸੰਬਰ (ਕੁਲਦੀਪ ਸਿੰਘ ਪਾਬਲਾ)-ਸਰਕਾਰੀ ਸੀਨੀਅਰ ਸਕੈਡਰੀ ਸਕੂਲ ਬਿਨਪਾਲਕੇ (ਜਲੰਧਰ) ਵਿਖੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਵਿਤਾ ਤੇ ਗੀਤ ਮੁਕਾਬਲੇ ਕਰਵਾਏ ਗਏ | ਸਕੂਲ ਪਿ੍ੰਸੀਪਲ ਸੁਰਿੰਦਰ ਕੁਮਾਰ ਰਾਣਾ ...

ਪੂਰੀ ਖ਼ਬਰ »

ਆਦਮਪੁਰ ਦੇ ਸਫ਼ਾਈ ਸੇਵਕਾਂ ਵਲੋਂ ਹੜਤਾਲ ਖ਼ਤਮ

ਆਦਮਪੁਰ, 17 ਦਸੰਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ )- ਨਗਰ ਕੌਾਸਲ ਆਦਮਪੁਰ ਦੇ ਸਫ਼ਾਈ ਸੇਵਕਾਂ ਨੇ ਮੰਗਾਂ ਮੰਨੀਆਂ ਜਾਣ ਮਗਰਾੋ ਹੜਤਾਲ ਖ਼ਤਮ ਕਰ ਦਿੱਤੀ ਹੈ | ਸਫ਼ਾਈ ਮਜਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਚੰਦਨ ਗਰੇਵਾਲ ਵਲੋਂ ਅੱਜ ਵਿਰੋਧੀ ਧਿਰ ਦੇ ਆਗੂ ਦਰਸ਼ਨ ਸਿੰਘ ...

ਪੂਰੀ ਖ਼ਬਰ »

ਲੋਕਾਾ ਦਾ ਰੁਝਾਨ ਚੋਣਾਾ ਲੜਨ ਤੋਂ ਜ਼ਿਆਦਾ ਸਰਬਸੰਮਤੀ ਵੱਲ

ਆਦਮਪੁਰ, 17 ਦਸੰਬਰ (ਰਮਨ ਦਵੇਸਰ)-ਪੰਜਾਬ ਪੰਚਾਇਤ ਚੋਣਾਂ ਮੌਕੇ ਆਦਮਪੁਰ ਬਲਾਕ ਵਿਚ ਜ਼ਿਆਦਾਤਰ ਪਿੰਡਾਂ ਤੋਂ ਨੌਜਵਾਨ ਸਰਪੰਚ ਤੇ ਪੰਚਾਂ ਲਈ ਚੋਣ ਲੜਨ ਦੇ ਇਛੁੱਕ ਹਨ¢ ਇਕ ਹੋਰ ਖਾਸ ਗੱਲ ਬਲਾਕ ਆਦਮਪੁਰ ਦੇ ਪਿੰਡਾਂ 'ਚ ਚੋਣਾਂ ਨੰੂ ਲੈ ਕੇ ਜ਼ਿਆਦਾਤਰ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ ਕੁਰੇਸ਼ੀਆਂ ਵਿਖੇ ਸ਼ਹੀਦੀ ਪੁਰਬ ਮਨਾਇਆ

ਭੋਗਪੁਰ, 17 ਦਸੰਬਰ (ਕੁਲਦੀਪ ਸਿੰਘ ਪਾਬਲਾ)- ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ ਪਿੰਡ ਕੁਰੇਸ਼ੀਆਂ ਵਿਖੇ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਪੁਰਬ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ...

ਪੂਰੀ ਖ਼ਬਰ »

'ਸਮਰੱਥਾ' ਨੇਕੀ ਦੀ ਦੁਕਾਨ ਤੋਂ ਲੋੜਵੰਦ ਲੋਕਾਂ ਨੇ ਮੁਫ਼ਤ ਸਾਮਾਨ ਲਿਆ

ਕਰਤਾਰਪੁਰ, 17 ਦਸੰਬਰ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਦੀ ਸਮਾਜਸੇਵੀ ਸੰਸਥਾ 'ਸਮਰੱਥਾ' ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਨੇਕੀ ਕੀ ਦੁਕਾਨ' ਆਰੰਭ ਕੀਤੀ ਹੈ | ਇਹ ਦੁਕਾਨ ਹਰੇਕ ਐਤਵਾਰ ਨੂੰ ਦੁਪਹਿਰ 3 ਵਜੇ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ ਲਈ 11 ਪਿੰਡਾਂ ਦੇ ਨਾਮਜ਼ਦਗੀ ਪੇਪਰ ਨਗਰ ਕੌ ਾਸਲ ਕਰਤਰਾਪੁਰ ਵਿਖੇ ਦਾਖ਼ਲ ਹੋ ਰਹੇ

ਕਰਤਾਰਪੁਰ, 17 ਦਸੰਬਰ (ਜਸਵੰਤ ਵਰਮਾ, ਧੀਰਪੁਰ)-30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਲਈ ਕਰਤਾਰਪੁਰ ਹਲਕੇ ਦੇ 11 ਪਿੰਡਾਂ ਦੇ ਨਾਮਜ਼ਦਗੀ ਪੇਪਰ ਨਗਰ ਕੌਾਸਲ ਦਫ਼ਤਰ ਕਰਤਾਰਪੁਰ ਵਿਖੇ ਦਾਖ਼ਲ ਹੋ ਰਹੇ ਹਨ | ਇਸ ਸਬੰਧ ਵਿਚ ਕਾਰਜ ਸਾਧਕ ਅਫ਼ਸਰ-ਕਮ-ਰਿਟਰਨਿੰਗ ...

ਪੂਰੀ ਖ਼ਬਰ »

ਹਾਈਵੇ ਤੋਂ ਮਿਲੇ ਅਣਪਛਾਤੇ ਜ਼ਖ਼ਮੀ ਵਿਅਕਤੀ ਦੀ ਮੌਤ

ਫਿਲੌਰ, 17 ਦਸੰਬਰ ( ਸੁਰਜੀਤ ਸਿੰਘ ਬਰਨਾਲਾ )-ਥਾਣੇਦਾਰ ਰੂਪ ਪ੍ਰਕਾਸ਼ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਫਿਲੌਰ ਗੁਰਾਇਆ ਹਾਈਵੇ ਤੋਂ ਬੀਤੇ ਦਿਨੀਂ ਪੈਟਰੋਲੀਅਮ ਪਾਰਟੀ ਨੂੰ ਜ਼ਖ਼ਮੀ ਹਾਲਤ ਵਿਚ ਅਣਪਛਾਤਾ ਵਿਅਕਤੀ ਮਿਲਿਆ ਸੀ | ਜਿਸ ਨੂੰ ਉਨ੍ਹਾਂ ਸਿਵਲ ਹਸਪਤਾਲ ...

ਪੂਰੀ ਖ਼ਬਰ »

ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਬਹੁਤ ਲੇਟ- ਸੰਧੂ

ਗੁਰਾਇਆ, 17 ਦਸੰਬਰ (ਬਲਵਿੰਦਰ ਸਿੰਘ)-ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਬਾਰੇ ਮਾਰਕੀਟ ਕਮੇਟੀ ਗੁਰਾਇਆ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਨੇ ਕਿਹਾ ਹੈ ਕਿ ਸੱਜਣ ਕੁਮਾਰ ਅਤੇ ਹੋਰ ਦੋਸ਼ੀਆਂ ਨੂੰ ਹੁਣ 34 ਸਾਲ ਬਾਅਦ ਦਿੱਤੀ ਸਜ਼ਾ ਬਹੁਤ ਲੇਟ ਦਿੱਤੀ ਗਈ ...

ਪੂਰੀ ਖ਼ਬਰ »

ਪੰਚਾਇਤਾਂ ਦੇ ਸਿਆਸੀਕਰਨ ਕਾਰਨ ਲੋਕਾਂ ਦਾ ਪੰਚਾਇਤੀ ਚੋਣਾਂ ਤੋਂ ਮੋਹ ਭੰਗ

ਡਰੋਲੀ ਕਲਾਂ, 17 ਦਸੰਬਰ (ਸੰਤੋਖ ਸਿੰਘ)-ਪੰਚਾਇਤੀ ਚੋਣਾਂ ਵਿਚ ਲੋਕਾਂ ਵਲੋਂ ਪਿੰਡ ਪੱੱਧਰ 'ਤੇ ਰਲ ਬੈਠਕੇ ਵੋਟਾਂ ਰਾਹੀ ਸਰਪੰਚ ਚੁਨਣ ਦੇ ਰੁਝਾਨ ਨੂੰ ਸਿਆਸੀ ਲੋਕਾਂ ਨੇ ਖ਼ਤਮ ਕਰਕੇ ਭਾਈਚਾਰਕ ਸਾਂਝ ਨੂੰ ਵੱਡੇ ਪੱਧਰ 'ਤੇ ਖੋਰਾਂ ਲਾਉਣ 'ਚ ਕੋਈ ਕਸਰ ਨਹੀਂ ਛੱਡੀ | ...

ਪੂਰੀ ਖ਼ਬਰ »

ਸਮਾਜ ਸੇਵਕ ਡਾ. ਜਗਤਾਰ ਸਿੰਘ ਚੰਦੀ ਵਲੋਂ ਕੰਨੀਆਂ ਖੁਰਦ ਸਕੂਲ ਨੂੰ 30 ਡੈੱਸਕ ਭੇਟ

ਸ਼ਾਹਕੋਟ, 17 ਦਸੰਬਰ (ਸਚਦੇਵਾ)- ਸਰਕਾਰੀ ਪ੍ਰਾਇਮਰੀ ਸਕੂਲ ਕੰਨੀਆਂ ਖੁਰਦ (ਸ਼ਾਹਕੋਟ) ਵਿਖੇ ਸਕੂਲ ਮੁਖੀ ਪ੍ਰਵੀਨ ਕੁਮਾਰੀ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ, ਜਿਸ 'ਚ ਉੱਘੇ ਸਮਾਜ ਸੇਵਕ ਜਗਤਾਰ ਸਿੰਘ ਚੰਦੀ, ਨਵੀਂ ਚੁਣੀ ਗਈ ਪੰਚਾਇਤ ਦੇ ਸਰਪੰਚ ਗੁਰਦੇਵ ਸਿੰਘ, ...

ਪੂਰੀ ਖ਼ਬਰ »

ਸਪਾਰਕ ਮੇਲਾ-2018 ਦੀ ਸ਼ੁਰੂਆਤ ਸਬੰਧੀ ਮਿੰਨੀ ਮੈਰਾਥਨ ਦੌੜ 'ਚ ਸੈਂਕੜੇ ਵਿਦਿਆਰਥੀਆਂ ਨੇ ਲਿਆ ਹਿੱਸਾ

ਜਲੰਧਰ, 17 ਦਸੰਬਰ (ਜਤਿੰਦਰ ਸਾਬੀ)- ਲੋਕਾਂ ਖਾਸ ਕਰਕੇ ਵਿਦਿਆਰਥੀਆਂ ਲਈ ਤੰਦਰੁਸਤੀ ਦੇ ਸੁਨੇਹੇ ਦੇ ਪ੍ਰਸਾਰ ਲਈ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਸਪਾਰਕ ਕੈਰੀਅਰ ਗਾਈਡੈਂਸ ਮੇਲੇ ਦੀ ਸ਼ੁਰੂਆਤ ਮਿੰਨੀ ਮੈਰਾਥਨ ਦੌੜ ਕਰਵਾ ਕੇ ਕੀਤਾ ਗਿਆ | ਡਿਪਟੀ ਕਮਿਸ਼ਨਰ ਜਲੰਧਰ ...

ਪੂਰੀ ਖ਼ਬਰ »

ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਬਹੁਤ ਲੇਟ- ਸੰਧੂ

ਗੁਰਾਇਆ, 17 ਦਸੰਬਰ (ਬਲਵਿੰਦਰ ਸਿੰਘ)-ਦਿੱਲੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਬਾਰੇ ਮਾਰਕੀਟ ਕਮੇਟੀ ਗੁਰਾਇਆ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਨੇ ਕਿਹਾ ਹੈ ਕਿ ਸੱਜਣ ਕੁਮਾਰ ਅਤੇ ਹੋਰ ਦੋਸ਼ੀਆਂ ਨੂੰ ਹੁਣ 34 ਸਾਲ ਬਾਅਦ ਦਿੱਤੀ ਸਜ਼ਾ ਬਹੁਤ ਲੇਟ ਦਿੱਤੀ ਗਈ ...

ਪੂਰੀ ਖ਼ਬਰ »

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX