ਤਾਜਾ ਖ਼ਬਰਾਂ


ਜ਼ਿਲ੍ਹਾ ਐੱਸ ਏ ਐੱਸ ਨਗਰ 'ਚ ਅੱਜ 10 ਮਰੀਜ਼ ਕੋਰੋਨਾ ਪਾਜ਼ੀਟਿਵ
. . .  1 day ago
ਐੱਸ ਏ ਐੱਸ ਨਗਰ ,8 ਅਪ੍ਰੈਲ (ਕੇ .ਐੱਸ. ਰਾਣਾ )- ਜ਼ਿਲ੍ਹਾ ਐੱਸ ਏ ਐੱਸ ਨਗਰ ਅੰਦਰ ਅਜ 10 ਮਰੀਜ਼ ਕੋਰੋਨਾ ਪਾਜ਼ੀਟਿਵ ਆਏ ਹਨ । ਇਹ ਸਾਰੇ ਡੇਰਾਬਸੀ ਦੇ ਪਿੰਡ ਜਵਾਹਰ ਪੁਰ ਦੇ ਹਨ । ਕੁੱਲ ਮਿਲਾ ਕੇ ...
ਫ਼ਾਜ਼ਿਲਕਾ ਜ਼ਿਲ੍ਹੇ ਦੇ 3 ਸ਼ੱਕੀ ਲੋਕਾਂ ,ਚੋਂ ਦੋ ਦੀ ਕੋਰੋਨਾ ਰਿਪੋਰਟ ਨੈਗੇਟਿਵ, ਇਕ ਦੇ ਮੁੜ ਮੰਗੇ ਸੈਂਪਲ
. . .  1 day ago
ਫ਼ਾਜ਼ਿਲਕਾ, 8 ਅਪ੍ਰੈਲ (ਪ੍ਰਦੀਪ ਕੁਮਾਰ )- ਕੋਰੋਨਾ ਵਾਇਰਸ ਨੂੰ ਲੈ ਕੇ ਫ਼ਾਜ਼ਿਲਕਾ ਜ਼ਿਲ੍ਹੇ ਤੋਂ ਪਟਿਆਲਾ ਲੈਬ ਲਈ ਭੇਜੇ 3 ਸ਼ੱਕੀ ਲੋਕਾਂ ਦੀ ਰਿਪੋਰਟ ਵਿਚੋਂ 2 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ,। ਫ਼ਾਜ਼ਿਲਕਾ ਜ਼ਿਲ੍ਹੇ ਦੇ ਸਿਵਲ ...
ਲੁਧਿਆਣਾ ਵਿਚ ਦੋ ਹੋਰ ਮਰੀਜ਼ਾਂ ਵਿਚ ਕੋਰੋਨਾ ਵਾਇਰਸ ਦੀ ਸ਼ਿਕਾਇਤ ਪਾਈ ਗਈ
. . .  1 day ago
ਲੁਧਿਆਣਾ, 8 ਅਪ੍ਰੈਲ {ਸਲੇਮਪੁਰੀ} - ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਦੋ ਹੋਰ ਮਰੀਜ਼ ਸਾਹਮਣੇ ਆਏ ਹਨ, ਜਿਸ ਪਿੱਛੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 9 ਤੱਕ ਪੁੱਜ ਗਿਆ ਹੈ। ਸਿਵਲ ਸਰਜਨ ਡਾ ਰਾਜੇਸ਼ ਬੱਗਾ ਨੇ ਦੇਰ ...
ਪੀ ਜੀ ਆਈ 'ਚ ਦਾਖ਼ਲ ਚਿਤਾਮਲੀ ਦੇ ਕੋਰੋਨਾ ਪਾਜ਼ੀਟਿਵ ਵਿਅਕਤੀ ਦੀ ਹੋਈ ਮੌਤ
. . .  1 day ago
ਕੋਰੋਨਾ ਪਾਜ਼ੀਟਿਵ ਵਿਅਕਤੀ ਦੇ ਸੰਪਰਕ ਚ ਆਉਣ ਵਾਲੇ 10 ਵਿਅਕਤੀਆਂ ਨੂੰ ਇਕਾਂਤਵਾਸ ਵਿਚ ਰੱਖਿਆ
. . .  1 day ago
ਪਠਾਨਕੋਟ ,8 ਅਪ੍ਰੈਲ (ਸੰਧੂ) -17 ਮਾਰਚ ਨੂੰ ਦਿੱਲੀ ਤੋਂ ਪਠਾਨਕੋਟ ਚੱਲਣ ਵਾਲੀ ਰੇਲਗੱਡੀ ਧੌਲਾਧਾਰ ਐਕਸਪ੍ਰੈੱਸ ਵਿਚ ਪਠਾਨਕੋਟ ਵਿਖੇ ਪਹੁੰਚੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੀ ਤਹਿਸੀਲ ਇੰਦੋਰਾ ਪਿੰਡ ਰੱਪੜ ਨਿਵਾਸੀ ਸਲੀਮ ...
ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਵਿਅਕਤੀ ਦੀ ਰਿਪੋਰਟ ਆਈ ਕੋਰੋਨਾ ਪਾਜ਼ੀਟਿਵ
. . .  1 day ago
ਸ੍ਰੀ ਮੁਕਤਸਰ ਸਾਹਿਬ ,8 ਅਪ੍ਰੈਲ {ਰਣਜੀਤ ਸਿੰਘ ਢਿੱਲੋਂ} - ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਾਰੀ ਹਸਪਤਾਲ ਵਿਚ ਤਬਲੀਗ਼ੀ ਜਮਾਤ ਨਾਲ ਸਬੰਧਿਤ ਇੱਕ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ । ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਨੌਜਵਾਨ ...
ਜਲੰਧਰ : ਪ੍ਰਸ਼ਾਸਨ ਨੇ ਮਿੱਠਾ ਬਾਜ਼ਾਰ ਦੇ ਘਰਾਂ ਨੂੰ ਕੀਤਾ ਕੁਆਰਨਟਾਈਨ
. . .  1 day ago
ਸੋਸ਼ਲ ਮੀਡੀਆ 'ਤੇ ਹਜ਼ਰਤ ਮੁਹੰਮਦ ਅਤੇ ਮੁਸਲਿਮ ਭਾਈਚਾਰੇ 'ਤੇ ਟਿੱਪਣੀ ਕਰਨ ਵਾਲਾ ਨੌਜਵਾਨ ਗ੍ਰਿਫ਼ਤਾਰ
. . .  1 day ago
ਪਟਿਆਲਾ , 8 ਅਪ੍ਰੈਲ { ਅਮਨਦੀਪ ਸਿੰਘ }- ਐੱਸ ਐੱਸ ਪੀ ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸੋਸ਼ਲ ਮੀਡੀਆ 'ਤੇ ਹਜ਼ਰਤ ਮੁਹੰਮਦ ਅਤੇ ਮੁਸਲਿਮ ਭਾਈਚਾਰੇ 'ਤੇ ਟਿੱਪਣੀ ਕਰਨ ਦੇ ਮਾਮਲੇ ...
ਔਰਤ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਹੋਈ ਮੌਤ, ਕੱਲ੍ਹ ਆਵੇਗੀ ਰਿਪੋਰਟ
. . .  1 day ago
ਮਹਿਲ ਕਲਾਂ, 8 ਅਪ੍ਰੈਲ (ਪੱਤਰ ਪ੍ਰੇਰਕ)-ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਲ ਕਲਾਂ ਸੋਢੇ ਨਾਲ ਸਬੰਧਿਤ ਇਕ 42 ਸਾਲਾ ਔਰਤ ਦੀ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਮੌਤ ਹੋਣ ਪਤਾ ਲੱਗਿਆ...
ਕੋਰੋਨਾ ਤੋਂ ਬਚਾਅ ਲਈ ਸਰਕਾਰੀ ਕੰਮ ਈ-ਮੇਲ, ਵੀਡੀਓ ਕਾਨਫਰੰਂਸਿੰਗ ਆਦਿ ਰਾਹੀਂ ਕਰਨ ਦੇ ਹੁਕਮਾਂ ਤੋਂ ਪਿੱਛੇ ਹਟੀ ਸਰਕਾਰ
. . .  1 day ago
ਲੋਹਟਬੱਦੀ, 8 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)- ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਨੇ ਸੂਬੇ ਦੇ ਸਮੂਹ ਵਿਭਾਗ ਮੁਖੀਆਂ, ਰਜਿਸਟਰਾਰ, ਪੰਜਾਬ ਅਤੇ ਹਰਿਆਣਾ ਹਾਈਕੋਰਟ, ਡਵੀਜ਼ਨਲ ਕਮਿਸ਼ਨਰਾਂ, ਸਮੂਹ ਜ਼ਿਲ੍ਹਾ ਤੇ ਸੈਸ਼ਨ ਜੱਜ, ਸਮੂਹ ਡਿਪਟੀ ਕਮਿਸ਼ਨਰ...
ਜਲੰਧਰ 'ਚ ਇੱਕ ਹੀ ਦਿਨ ਆਇਆ ਕੋਰੋਨਾ ਦਾ ਦੂਸਰਾ ਮਾਮਲਾ ਪਾਜ਼ੀਟਿਵ
. . .  1 day ago
ਜਲੰਧਰ, 8 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ 'ਚ ਇੱਕ ਹੀ ਦਿਨ ਕੋਰੋਨਾ ਵਾਇਰਸ ਦਾ ਦੂਸਰਾ ਮਾਮਲਾ ਪਾਜ਼ੀਟਿਵ ਆਇਆ ਹੈ। ਮਿੱਠਾ ਬਾਜ਼ਾਰ ਦੇ ਰਹਿਣ ਵਾਲੇ 59 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਦੀ ਪੁਸ਼ਟੀ ਨੋਡਲ ਅਫ਼ਸਰ...
ਕੋਵਿਡ-19 ਤੋਂ ਸਿਹਤਯਾਬ ਹੋਏ ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਸਰਕਾਰ, ਪ੍ਰਸ਼ਾਸਨ ਤੇ ਡਾਕਟਰਾਂ ਦਾ ਕੀਤਾ ਧੰਨਵਾਦ
. . .  1 day ago
ਚੰਡੀਗੜ੍ਹ, 8 ਅਪ੍ਰੈਲ (ਸੁਰਿੰਦਰਪਾਲ ਸਿੰਘ) - ਕੋਵਿਡ-19 ਤੋਂ ਸਿਹਤਯਾਬ ਹੋਣ ਬਾਅਦ ਸਰਪੰਚ ਹਰਪਾਲ ਸਿੰਘ ਪਠਲਾਵਾ ਨੇ ਆਖਿਆ ਕਿ ਇਸ ਬਿਮਾਰੀ ਨਾਲ ਬੁਲੰਦ ਹੌਸਲੇ ਨਾਲ ਲੜਨ ਦੀ ਲੋੜ ਹੈ ਨਾ ਕਿ ਡਰਨ ਦੀ। ਉਨ੍ਹਾਂ ਨੇ ਉਨ੍ਹਾਂ ਸਮੇਤ ਪਠਲਾਵਾ ਦੇ ਕੋਵਿਡ-19 ਪੀੜਤਾਂ ਨੂੰ...
ਕੋਰੋਨਾ ਵਾਇਰਸ : ਯੂ ਕੇ 'ਚ ਅੱਜ ਹੋਈਆਂ 936 ਮੌਤਾਂ
. . .  1 day ago
ਲੰਡਨ, 8 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬੀਤੇ 24 ਘੰਟਿਆਂ ਵਿਚ ਯੂ ਕੇ ਵਿਚ 936 ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ। ਹੁਣ ਤੱਕ ਯੂ ਕੇ ਵਿਚ ਕੁੱਲ 7095 ਮੌਤਾਂ...
ਪੰਜਾਬ 'ਚ ਕੋਰੋਨਾ ਕਾਰਨ ਹੁਣ ਤੱਕ 8 ਮੌਤਾਂ, 106 ਮਾਮਲਿਆਂ ਦੀ ਪੁਸ਼ਟੀ
. . .  1 day ago
ਚੰਡੀਗੜ੍ਹ, 8 ਅਪ੍ਰੈਲ (ਸੁਰਿੰਦਰਪਾਲ ਸਿੰਘ) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਸਿਹਤ ਬੁਲੇਟਿਨ ਅਨੁਸਾਰ ਹੁਣ ਤੱਕ ਪੰਜਾਬ ਵਿਚ ਕੋਰੋਨਾ ਵਾਇਰਸ ਦੇ 106...
ਮਸਜਿਦ 'ਚ ਰਹਿਣ ਵਾਲੇ 12 ਲੋਕ ਆਈਸੋਲੇਸ਼ਨ ਲਈ ਲਏ ਗਏ ਕਬਜ਼ੇ 'ਚ
. . .  1 day ago
ਜਲੰਧਰ, 8 ਅਪ੍ਰੈਲ - ਸਥਾਨਕ ਪੁਰਾਣਾ ਰੇਲਵੇ ਰੋਡ 'ਤੇ ਸਥਿਤ ਮਸਜਿਦ 'ਚ ਰਹਿਣ ਵਾਲੇ 12 ਲੋਕਾਂ ਨੂੰ ਸਿਵਲ ਹਸਪਤਾਲ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਨੇ ਆਈਸੋਲੇਸ਼ਨ ਲਈ ਕਬਜ਼ੇ ਵਿਚ...
ਕੈਪਟਨ ਨੇ ਕਰਫਿਊ ਵਧਾਉਣ ਦੀਆਂ ਰਿਪੋਰਟਾਂ ਨੂੰ ਕੀਤਾ ਖ਼ਾਰਜ
. . .  1 day ago
ਮੋਹਾਲੀ 'ਚ ਕੋਰੋਨਾ ਦੇ 4 ਹੋਰ ਮਾਮਲਿਆਂ ਦੀ ਪੁਸ਼ਟੀ, ਕੁੱਲ ਗਿਣਤੀ ਹੋਈ 30
. . .  1 day ago
ਸੁਖਬੀਰ ਵੱਲੋਂ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਲਈ ਮੁਆਵਜ਼ੇ ਦੀ ਅਪੀਲ
. . .  1 day ago
ਪਠਾਨਕੋਟ : 19 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ
. . .  1 day ago
ਕੋਵਿਡ-19 ਦੀ ਜਾਂਚ ਲਈ “psdm.gov.in” 'ਤੇ ਸਵੈ-ਮੁਲਾਂਕਣ ਟੂਲ ਕਿੱਟ ਜਾਰੀ
. . .  1 day ago
ਕੋਰੋਨਾ ਪੀੜਤ ਔਰਤ ਦੇ ਸੰਪਰਕ ਵਾਲੇ ਭੇਜੇ ਗਏ 11 ਨਮੂਨਿਆਂ 'ਚੋਂ 10 ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਕੋਰੋਨਾ ਤੋਂ ਬਚਾਅ ਲਈ ਈ-ਮੇਲ, ਈ-ਆਫਿਸ ਤੇ ਵੀਡੀਓ ਕਾਨਫਰੰਂਸਿੰਗ ਰਾਹੀਂ ਹੋਵੇਗਾ ਸਰਕਾਰੀ ਕੰਮ
. . .  1 day ago
ਕੋਰੋਨਾ ਤੋਂ ਬਚਾਅ ਲਈ ਸਮੁੱਚੇ ਅੰਮ੍ਰਿਤਸਰ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫ਼ੈਸਲਾ
. . .  1 day ago
ਤਾਲਾਬੰਦੀ ਤੋਂ ਬਾਹਰ ਨਿਕਲਣ ਦੇ ਤਰੀਕੇ ਲੱਭਣ ਲਈ ਹੋਵੇਗਾ ਟਾਸਕ ਫੋਰਸ ਦਾ ਗਠਨ - ਕੈਪਟਨ
. . .  1 day ago
ਮੁਸਲਿਮ ਆਗੂਆਂ ਦੇ ਸੰਪਰਕ 'ਚ ਆਉਣ ਵਾਲੀ ਇੱਕ ਲੜਕੀ ਸਮੇਤ 20 ਸ਼ੱਕੀਆਂ ਦੇ ਲਏ ਨਮੂਨੇ
. . .  1 day ago
14 ਅਪ੍ਰੈਲ ਤੋਂ ਅੱਗੇ ਕਰਫ਼ਿਊ ਵਧਾਉਣ ਸਬੰਧੀ ਅਜੇ ਕੋਈ ਫ਼ੈਸਲਾ ਨਹੀਂ ਹੋਇਆ - ਪੰਜਾਬ ਸਰਕਾਰ ਵੱਲੋਂ ਅਟਕਲਾਂ ਨੂੰ ਕੀਤਾ ਖ਼ਾਰਜ
. . .  1 day ago
ਵੱਧ ਸਕਦੈ ਲਾਕਡਾਊਨ - ਪ੍ਰਧਾਨ ਮੰਤਰੀ ਨੇ ਸਰਬ ਦਲੀ ਬੈਠਕ ’ਚ ਦਿੱਤੇ ਸੰਕੇਤ
. . .  1 day ago
ਅਜੀਤ ਅਖ਼ਬਾਰ ’ਚ ਲੱਗੀ ਖ਼ਬਰ ਦਾ ਹੋਇਆ ਅਸਰ, ਗਊਸ਼ਾਲਾ ’ਚ ਤੂੜੀ ਦੀ ਕਮੀ ਹੋਈ ਦੂਰ
. . .  1 day ago
ਕੋਰੋਨਾਵਾਇਰਸ : ਫ਼ਰੀਦਕੋਟੋਂ ਭੇਜੇ ਆਖ਼ਰੀ 61 ਸੈਂਪਲਾਂ ਚੋਂ 60 ਆਏ ਨੈਗੇਟਿਵ
. . .  1 day ago
ਦੇਸੀ ਪਿਸਟਲ ਸਮੇਤ ਮੇਹਲੀ ਚੌਕੀ ਪੁਲਿਸ ਮੁਲਾਜ਼ਮਾਂ ਵੱਲੋਂ ਨੌਜਵਾਨ ਕਾਬੂ
. . .  1 day ago
ਆਪ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਨੂੰ ਕੀਤਾ ਇਕਾਂਤਵਾਸ
. . .  1 day ago
ਕੈਬਨਿਟ ਮੰਤਰੀ ਰਾਣਾ ਸੋਢੀ ਵੱਲੋਂ ਕੀਤਾ ਗਿਆ ਸਿਵਲ ਹਸਪਤਾਲ ਦਾ ਦੌਰਾ
. . .  1 day ago
ਕੋਰੋਨਾ ਵਾਇਰਸ ਤੋਂ ਮਰਨ ਵਾਲੇ ਵਿਅਕਤੀ ਦਾ ਖਰਚਾ ਕਰਕੇ ਖੁਦ ਸਸਕਾਰ ਕਰਾਂਗਾ -ਸੁੱਚਾ ਸਿੰਘ ਕੈਨੇਡਾ
. . .  1 day ago
ਕੋਰੋਨਾ ਤੋਂ ਬਚਣਾ ਹੈ ਤਾਂ ਘਰ ਬੈਠਣਾ ਹੀ ਹੋਵੇਗਾ - ਕੇਂਦਰੀ ਮੰਤਰੀ ਸੋਮ ਪ੍ਰਕਾਸ਼
. . .  1 day ago
ਟੂਰਿਜ਼ਮ ਮੰਤਰਾਲਾ ਵਲੋਂ 15 ਅਕਤੂਬਰ ਤੱਕ ਹੋਟਲ, ਰੈਸਟੋਰੈਂਟ ਜਾਂ ਰਿਜ਼ਾਰਟ ਬੰਦ ਰੱਖਣ ਦਾ ਕੋਈ ਆਦੇਸ਼ ਨਹੀਂ ਜਾਰੀ ਹੋਇਆ
. . .  1 day ago
ਆੜ੍ਹਤੀਆ ਐਸੋਸੀਏਸ਼ਨ ਮੱਲਾਂਵਾਲਾ ਨੇ 1 ਲੱਖ 10 ਹਜ਼ਾਰ ਰੁਪਏ ਮੁੱਖ ਮੰਤਰੀ ਰਾਹਤ ਫ਼ੰਡ ‘ਚ ਦਿੱਤੇ
. . .  1 day ago
ਨਿੱਜੀ ਲੈਬ ’ਚ ਵੀ ਮੁਫ਼ਤ ਹੋਵੇ ਕੋਰੋਨਾ ਦੀ ਜਾਂਚ - ਸੁਪਰੀਮ ਕੋਰਟ
. . .  1 day ago
ਸ਼ਾਹਕੋਟ 'ਚ ਕਰਫ਼ਿਊ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਫਲੈਗ ਮਾਰਚ
. . .  1 day ago
ਪਿੰਡ ਵਿਰਕ ਦੇ ਤਿੰਨ ਮਰੀਜ਼ਾਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਵਿਦੇਸ਼ ਤੋਂ ਆਏ ਪਿੰਡ ਖੁੱਡਾ ਦੇ ਨੌਜਵਾਨ ਨੂੰ ਸਿਹਤ ਵਿਭਾਗ ਜਾਂਚ ਲੈ ਗਿਆ
. . .  1 day ago
ਕੋਰੋਨਾਵਾਇਰਸ ਦਾ ਪ੍ਰਹੇਜ ਹੀ ਇਲਾਜ: ਡੀ.ਆਈ.ਜੀ ਮਾਨ
. . .  1 day ago
ਸ੍ਰੀ ਮੁਕਤਸਰ ਸਾਹਿਬ: ਰਾਧਾ ਸੁਆਮੀ ਡੇਰਾ ਮੁਖੀ ਵਲੋਂ ਦੌਰਾ
. . .  1 day ago
ਭੱਠਾ ਐਸੋਸ਼ੀਏਸ਼ਨ ਨੇ ਡਿਪਟੀ ਕਮਿਸ਼ਨਰ ਨੂੰ 1 ਲੱਖ ਦਿੱਤੇ ਰਾਹਤ ਫੰਡ ਲਈ
. . .  1 day ago
ਹੁਣ ਡੋਨਾਲਡ ਟਰੰਪ ਨੇ ਵਿਸ਼ਵ ਸਿਹਤ ਜਥੇਬੰਦੀ ਨੂੰ ਦਿੱਤੀ ਧਮਕੀ
. . .  1 day ago
ਭੁਪਿੰਦਰ ਸਿੰਘ ਸੱਚਰ ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਬਣੇ
. . .  1 day ago
ਦਿੱਲੀ ’ਚ ਕੋਰੋਨਾਵਾਇਰਸ ਦੇ 576 ਮਾਮਲੇ ਆਏ ਸਾਹਮਣੇ, 9 ਮੌਤਾਂ
. . .  1 day ago
ਰਾਣਾ ਗੁਰਜੀਤ ਸਿੰਘ ਨੇ 50 ਹਜ਼ਾਰ ਪਰਿਵਾਰਾਂ ਨੂੰ ਵੰਡੇ ਸੈਨੇਟਾਈਜ਼ਰ
. . .  1 day ago
ਵੀਡੀਓ ਕਾਨਫਰੰਸਿੰਗ ਰਾਹੀਂ ਮੋਦੀ ਨੇ ਕੀਤੀ ਸਰਬ ਦਲ ਬੈਠਕ
. . .  1 day ago
ਬੈਂਕ ਦੇ ਬਾਹਰ ਭੀੜ ਬਣਾ ਕੇ ਲੋਕ ਉਡਾ ਰਹੇ ਨਿਯਮਾਂ ਦੀਆਂ ਧੱਜੀਆਂ
. . .  1 day ago
ਦਿੱਲੀ ਤੋਂ ਆਏ 4 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਹਸਪਤਾਲ ਭੇਜਿਆ ਗਿਆ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 27 ਪੋਹ ਸੰਮਤ 550

ਸ੍ਰੀ ਮੁਕਤਸਰ ਸਾਹਿਬ

ਡਿਪਟੀ ਕਮਿਸ਼ਨਰ ਦੀ ਅਗਵਾਈ 'ਚ ਜ਼ਿਲ੍ਹਾ ਖੇਤੀਬਾੜੀ ਵਿਕਾਸ ਕਮੇਟੀ ਦੀ ਮਹੀਨਾਵਾਰ ਬੈਠਕ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਖੇਤੀਬਾੜੀ ਵਿਕਾਸ ਕਮੇਟੀ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਐੱਮ. ਕੇ. ਅਰਾਵਿੰਦ ਕੁਮਾਰ ਨੇ ਦੱਸਿਆ ਹੈ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਯੂਰੀਆ ਖਾਦ ਦੀ ਕੋਈ ਘਾਟ ਨਹੀਂ ਹੈ ਅਤੇ ਲੋੜ ਅਨੁਸਾਰ ਸਟਾਕ ਵਿਚ ਖਾਦ ਉਪਲਬਧ ਹੈ | ਉਨ੍ਹਾਂ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਫ਼ਿਰ ਵੀ ਕੋਈ ਦੁਕਾਨਦਾਰ ਯੂਰੀਆ ਖਾਦ ਨਾਲ ਕੋਈ ਹੋਰ ਸਮਾਨ ਲੈਣ ਲਈ ਮਜਬੂਰ ਕਰਦਾ ਹੈ ਜਾਂ ਆਰਜ਼ੀ ûੜ ਪੈਦਾ ਕਰਦਾ ਹੈ, ਤਾਂ ਉਸ ਦੀ ਸ਼ਿਕਾਇਤ ਤੁਰੰਤ ਡਿਪਟੀ ਕਮਿਸ਼ਨਰ ਦਫ਼ਤਰ ਜਾਂ ਖੇਤੀਬਾੜੀ ਵਿਭਾਗ ਕੋਲ ਕੀਤੀ ਜਾਵੇ | ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਇਸ ਵਿਚ ਕੁਤਾਹੀ ਕਰਦਾ ਪਾਇਆ ਗਿਆ, ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਣਕ ਦੇ ਸੀਜ਼ਨ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੁੱਲ 67,500 ਮੀਟਿ੍ਕ ਟਨ ਯੂਰੀਆ ਖਾਦ ਦੀ ਜ਼ਰੂਰਤ ਹੈ, ਜਿਸ ਵਿਚੋਂ 52,329 ਮੀਟਿ੍ਕ ਟਨ ਯੂਰੀਆ ਕਿਸਾਨ ਖ਼ਰੀਦ ਕਰ ਚੁੱਕੇ ਹਨ ਅਤੇ 9463 ਟਨ ਯੂਰੀਆ ਸਟਾਕ ਵਿਚ ਉਪਲਬਧ ਹੈ, ਜਦਕਿ ਬਕਾਇਆ ਜ਼ਰੂਰਤ 5708 ਟਨ ਦੇ ਮੁਕਾਬਲੇ ਅਗਲੇ ਇਕ ਹਫ਼ਤੇ ਵਿਚ 5721 ਟਨ ਹੋਰ ਯੂਰੀਆ ਜ਼ਿਲ੍ਹੇ ਵਿਚ ਆ ਰਹੀ ਹੈ | ਇਸ ਤਰ੍ਹਾਂ ਜ਼ਿਲ੍ਹੇ ਵਿਚ ਜ਼ਰੂਰਤ ਤੋਂ ਵਧੇਰੇ ਯੂਰੀਆ ਪਹੁੰਚ ਜਾਵੇਗੀ | ਬੈਠਕ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ 429 ਕਿਸਾਨਾਂ ਨੂੰ ਇਕੱਲੇ ਤੌਰ 'ਤੇ ਅਤੇ 118 ਕਸਟਮ ਹਾਇਰਿੰਗ ਸੈਂਟਰਾਂ ਨੂੰ 542 ਮਸ਼ੀਨਾਂ ਦੀ ਖ਼ਰੀਦ ਲਈ ਕੁੱਲ 7,43,12,466 ਰੁਪਏ ਦੀ ਸਬਸਿਡੀ ਵਿਭਾਗ ਨੇ ਜਾਰੀ ਕਰ ਦਿੱਤੀ ਹੈ, ਜੇਕਰ ਕਿਸੇ ਕਿਸਾਨ ਦੇ ਬੈਂਕ ਖਾਤੇ ਵਿਚ ਇਹ ਸਬਸਿਡੀ ਨਹੀਂ ਆਈ, ਤਾਂ ਕਿਸਾਨ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰੇ | ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਿਜਲੀ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੁਣ ਤੋਂ ਹੀ ਇਹ ਯਕੀਨੀ ਬਣਾਉਣ ਕੇ ਖੇਤਾਂ ਵਿਚ ਕੋਈ ਤਾਰਾਂ ਢਿੱਲੀਆਂ ਨਾ ਹੋਣ ਤਾਂ ਜੋ ਕਣਕ ਪੱਕਣ ਤੇ ਤਾਰਾਂ ਕਾਰਨ ਫ਼ਸਲਾਂ ਨੂੰ ਅੱਗ ਲੱਗਣ ਦੀ ਕੋਈ ਘਟਨਾ ਨਾ ਵਾਪਰੇ | ਇਸ ਮੌਕੇ ਏ. ਡੀ. ਸੀ. (ਜਨਰਲ) ਡਾ: ਰਿਚਾ, ਐੱਸ. ਡੀ. ਐੱਮ. ਰਾਜਪਾਲ ਸਿੰਘ, ਗੋਪਾਲ ਸਿੰਘ, ਅਰਸ਼ਦੀਪ ਸਿੰਘ ਲੁਬਾਣਾ, ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਵੀਰਪਾਲ ਕੌਰ, ਖੇਤੀਬਾੜੀ ਅਫ਼ਸਰ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਰ ਸਨ |

ਪਿੰਡ ਕਿੱਲਿਆਂਵਾਲੀ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਮੰਡੀ ਕਿੱਲਿਆਂਵਾਲੀ, 10 ਜਨਵਰੀ (ਇਕਬਾਲ ਸਿੰਘ ਸ਼ਾਂਤ)-ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰ ਪੁਰਬ ਮੌਕੇ ਅੱਜ ਪਿੰਡ ਕਿੱਲਿਆਂਵਾਲੀ ਵਿਖੇ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਸਮੁੱਚੇ ਪਿੰਡ ਦੀ ਸਾਧ ਸੰਗਤ ਨੇ ਸ਼ਰਧਾ ਭਾਵ ਅਤੇ ਭਾਈਚਾਰੇ ...

ਪੂਰੀ ਖ਼ਬਰ »

ਜ਼ਿਲ੍ਹਾ ਐੱਨ.ਜੀ.ਓ. ਕੁਆਰਡੀਨੇਸ਼ਨ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਦੀ ਹਾਲਤ ਸੁਧਾਰਨ ਦੀ ਮੰਗ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਨੂੰ ਮਿਲਾ ਕੇ ਬਣਾਈ ਗਈ ਜ਼ਿਲ੍ਹਾ ਐੱਨ.ਜੀ.ਓ ਕੁਆਰਡੀਨੇਸ਼ਨ ਕਮੇਟੀ ਵਲੋਂ ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ...

ਪੂਰੀ ਖ਼ਬਰ »

ਡੀ. ਆਰ. ਐੱਮ. ਵਲੋਂ ਰੇਲਵੇ ਸਟੇਸ਼ਨ ਦਾ ਮੁਆਇਨਾ

ਮਲੋਟ, 10 ਜਨਵਰੀ (ਗੁਰਮੀਤ ਸਿੰਘ ਮੱਕੜ)-ਸਥਾਨਕ ਰੇਲਵੇ ਸਟੇਸ਼ਨ ਤੇ ਅੰਬਾਲਾ ਡਵੀਜ਼ਨ ਦੇ ਡੀ.ਆਰ.ਐੱਮ. ਦਿਨੇਸ਼ ਸ਼ਰਮਾ ਆਪਣੀ ਟੀਮ ਜਿਨ੍ਹਾਂ ਵਿਚ ਸੀਨੀਅਰ ਡੀ.ਆਈ.ਸੀ.ਐੱਮ. ਹਰੀ ਮੋਹਨ, ਸੀਨੀਅਰ ਡੀ.ਓ.ਐੱਮ. ਪ੍ਰਵੀਨ ਕੁਮਾਰ, ਕਮਰਸ਼ੀਅਲ ਇੰਸਪੈਕਟਰ ਰਾਜ ਕੁਮਾਰ, ...

ਪੂਰੀ ਖ਼ਬਰ »

ਕੇਂਦਰ ਸਰਕਾਰ ਵਲੋਂ ਗ਼ਰੀਬ ਜਨਰਲ ਵਰਗ ਨੂੰ 10 ਫ਼ੀਸਦੀ ਰਾਖਵਾਂਕਰਨ ਦੇਣ ਦੇ ਫ਼ੈਸਲੇ ਦਾ ਸਵਾਗਤ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਕੇਂਦਰ ਦੀ ਭਾਜਪਾ ਸਰਕਾਰ ਵਲੋਂ ਜਨਰਲ ਵਰਗ ਵਿਚ ਆਰਥਿਕ ਤੌਰ 'ਤੇ ਕਮਜ਼ੋਰ ਲੋਕਾਂ ਲਈ ਸਰਕਾਰੀ ਨੌਕਰੀਆਂ ਅਤੇ ਸਿੱਖਿਅਕ ਸੰਸਥਾਵਾਂ ਵਿਚ 10 ਫ਼ੀਸਦੀ ਰਾਖਵਾਂਕਰਨ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ...

ਪੂਰੀ ਖ਼ਬਰ »

ਮਾਘੀ ਮੇਲੇ 'ਤੇ ਅਕਾਲੀ ਕਾਨਫ਼ਰੰਸ ਵਿਚ ਵੱਡਾ ਇਕੱਠ ਹੋਵੇਗਾ-ਬੰਟੀ ਰੋਮਾਣਾ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸੀਨੀਅਰ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵਲੋਂ ਮਾਘੀ ਮੇਲੇ ਮੌਕੇ ਸ਼ੋ੍ਰਮਣੀ ਅਕਾਲੀ ਦਲ ਵਲੋਂ ਕੀਤੀ ਜਾ ਰਹੀ ਕਾਨਫ਼ਰੰਸ ਦੀ ਸਫ਼ਲਤਾ ਲਈ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਬੰਟੀ ...

ਪੂਰੀ ਖ਼ਬਰ »

ਪਿੰਡ ਅਕਾਲਗੜ੍ਹ ਦੀ ਨਵੀਂ ਬਣੀ ਪੰਚਾਇਤ ਵਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡ ਅਕਾਲਗੜ੍ਹ ਵਿਖੇ ਨਵੀਂ ਬਣੀ ਪੰਚਾਇਤ ਵਲੋਂ ਪਿੰਡ ਵਿਚ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ | ਜਿਸ ਵਿਚ ਪਿੰਡ ਅਕਾਲਗੜ੍ਹ ਦੇ ਸਰਪੰਚ ਸ਼ਮਿੰਦਰ ਸਿੰਘ ਗੋਗੀ, ਸਮੂਹ ਪੰਚਾਇਤ ਮੈਂਬਰਾਂ, ਸੰਤ ਬਾਬਾ ...

ਪੂਰੀ ਖ਼ਬਰ »

14 ਜਨਵਰੀ ਨੂੰ ਸ਼ਰਾਬ ਅਤੇ ਮੀਟ-ਆਂਡੇ ਦੀਆਂ ਦੁਕਾਨਾਂ ਰਹਿਣਗੀਆਂ ਬੰਦ-ਜ਼ਿਲ੍ਹਾ ਮੈਜਿਸਟ੍ਰੇਟ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਐੱਮ.ਕੇ. ਅਰਾਵਿੰਦ ਕੁਮਾਰ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਨੇ 40 ਮੁਕਤਿਆਂ ਦੀ ਯਾਦ ਵਿਚ ਲੱਗਣ ਪਵਿੱਤਰ ਮੇਲਾ ਮਾਘੀ ਨੂੰ ਧਿਆਨ ਵਿਚ ਰੱਖਦੇ ਹੋਏ ਧਾਰਾ 144 ਜ਼ਾਬਤਾ ਫ਼ੌਜਦਾਰੀ 1973 ਦੀ ਪਾਲਣਾ ...

ਪੂਰੀ ਖ਼ਬਰ »

ਨੈਸ਼ਨਲ ਬਲਾਈਾਡਨੈੱਸ ਕੰਟਰੋਲ ਪ੍ਰੋਗਰਾਮ ਅਧੀਨ ਗਤੀਵਿਧੀਆਂ ਲਗਾਤਾਰ ਜਾਰੀ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਗੁਲਵਿੰਦਰ ਸਿੰਘ)-ਦੇਸ਼ ਵਿਚੋਂ ਅੰਨ੍ਹੇਪਣ ਨੂੰ ਖ਼ਤਮ ਕਰਨ ਲਈ ਰਾਸ਼ਟਰੀ ਅੰਨ੍ਹਾਪਣ ਰੋਕੋ ਪ੍ਰੋਗਰਾਮ ਅਧੀਨ ਮਾਨਯੋਗ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ, ਏ. ਡੀ. ਸੀ. ਡਾ: ਰਿਚਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਿਵਲ ਸਰਜਨ ...

ਪੂਰੀ ਖ਼ਬਰ »

ਵੋਟਰ ਦਿਵਸ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ

ਮਲੋਟ, 10 ਜਨਵਰੀ (ਗੁਰਮੀਤ ਸਿੰਘ ਮੱਕੜ)-ਜ਼ਿਲ੍ਹਾ ਸਿੱਖਿਆ ਅਫ਼ਸਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਮੰਡੀ ਹਰਜੀ ਰਾਮ ਵਿਖੇ ਵੋਟਰ ਦਿਵਸ ਸਬੰਧੀ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਇਸ ਮੌਕੇ ਸਕੂਲ ਮੁਖੀ ਰਣਜੀਤ ਸਿੰਘ ਬਰਾੜ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਚੌਧਰੀ ਦੇਵੀ ਲਾਲ ਯਾਦਗਾਰੀ ਟੂਰਨਾਮੈਂਟ ਵਿਚ ਸੁਖਵੰਤ ਸਿੰਘ ਢਿੱਲੋਂ ਦਾ ਸ਼ਾਨਦਾਰ ਪ੍ਰਦਰਸ਼ਨ

ਗਿੱਦੜਬਾਹਾ, 10 ਜਨਵਰੀ (ਬਲਦੇਵ ਸਿੰਘ ਘੱਟੋਂ)-ਪੰਚਕੂਲਾ ਵਿਖੇ ਚੌਧਰੀ ਦੇਵੀ ਲਾਲ ਯਾਦਗਾਰੀ ਟੂਰਨਾਮੈਂਟ ਵਿਚ ਸੁਖਵੰਤ ਸਿੰਘ ਢਿੱਲੋਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਸ ਟੂਰਨਾਮੈਂਟ ਵਿਚ ਖੇਡੇ 7 ਮੈਚਾਂ ਵਿਚ ਸੁਖਵੰਤ ਸਿੰਘ ਢਿੱਲੋਂ ਨੇ 14 ਵਿਕਟਾਂ ਲੈ ਕੇ 103 ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਮੜ੍ਹਮੱਲੂ ਵਿਖੇ ਸਲਾਨਾ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਗੁਲਵਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਮੜ੍ਹਮੱਲੂ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸੀ.ਐੱਚ.ਟੀ. ਪ੍ਰਗਟ ਸਿੰਘ ਜੰਬਰ ਸ਼ਾਮਿਲ ਹੋਏ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਰੰਗਾਰੰਗ ...

ਪੂਰੀ ਖ਼ਬਰ »

ਅਗਰਵਾਲ ਸਭਾ ਵਲੋਂ ਵਿਸ਼ਾਲ ਖ਼ੂਨਦਾਨ ਕੈਂਪ 20 ਨੂੰ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਅਗਰਵਾਲ ਸਭਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਜ਼ਿਲ੍ਹਾ ਪ੍ਰਧਾਨ ਸਤਪਾਲ ਬਾਂਸਲ ਦੀ ਅਗਵਾਈ ਵਿਚ ਮੀਟਿੰਗ ਹੋਈ, ਜਿਸ ਵਿਚ 20 ਜਨਵਰੀ ਨੂੰ ਲਗਾਏ ਜਾ ਰਹੇ ਵਿਸ਼ਾਲ ਖ਼ੂਨਦਾਨ ਕੈਂਪ ਸਬੰਧੀ ...

ਪੂਰੀ ਖ਼ਬਰ »

ਐੱਨ. ਆਰ. ਆਈ. ਪੇਰੈਂਟਸ ਐਸੋਸੀਏਸ਼ਨ ਨੇ ਚੇਅਰਮੈਨ ਜੋਗਿੰਦਰ ਸਿੰਘ ਰੱਥੜੀਆਂ ਨੂੰ ਸਨਮਾਨਿਤ ਕੀਤਾ

ਮਲੋਟ, 10 ਜਨਵਰੀ (ਪਾਟਿਲ)- ਐੱਨ.ਆਰ.ਆਈ. ਪੇਰੈਂਟਸ ਐਸੋਸੀਏਸ਼ਨ ਮਲੋਟ ਵਲੋਂ ਜੋਗਿੰਦਰ ਸਿੰਘ ਰੱਥੜੀਆਂ ਸਰਪੰਚ ਨੂੰ ਸਹਿਕਾਰੀ ਮੰਡੀਕਰਨ ਸੁਸਾਇਟੀ ਦਾ ਚੇਅਰਮੈਨ ਨਿਯੁਕਤ ਕਰਨ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ...

ਪੂਰੀ ਖ਼ਬਰ »

ਦੋਦਾ 'ਚ ਮਜ਼ਦੂਰਾਂ ਲਈ ਸ਼ੈੱਡ ਬਣਾਇਆ ਜਾਵੇ-ਸੀ.ਟੀ.ਯੂ.

ਦੋਦਾ, 10 ਜਨਵਰੀ (ਰਵੀਪਾਲ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸੀ.ਟੀ.ਯੂ. ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵੰਤ ਸਿੰਘ ਸ਼ੇਖ਼ ਦੀ ਪ੍ਰਧਾਨਗੀ ਹੇਠ ਦੋਦਾ ਯੂਨੀਅਨ ਦਫ਼ਤਰ ਵਿਖੇ ਹੋਈ | ਜਿਸ 'ਚ ਕਿਰਤੀ ਕਾਮਿਆਂ ਸਮੇਤ ਪਿੰਡ ਦੇ ਸਰਪੰਚ ਛਿੰਦਰ ਸਿੰਘ ਭੱਟੀ, ਪੰਚਾਇਤ ...

ਪੂਰੀ ਖ਼ਬਰ »

ਕਮਿਊਨਿਟੀ ਹੈਲਥ ਸੈਂਟਰ ਲੰਬੀ ਵਿਖੇ ਸਵਾਈਨ ਫਲੂ ਬਾਰੇ ਜਾਗਰੂਕਤਾ ਕੈਂਪ ਲਗਾਇਆ

ਲੰਬੀ, 10 ਜਨਵਰੀ (ਸ਼ਿਵਰਾਜ ਸਿੰਘ ਬਰਾੜ)-ਕਮਿਊਨਿਟੀ ਹੈਲਥ ਸੈਂਟਰ ਲੰਬੀ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ: ਜਗਦੀਪ ਚਾਵਲਾ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿਚ ਸਵਾਈਨ ਫਲੂ ਜਾਗਰੂਕ ਕੈਂਪ ਲਾਏ ਗਏ | ਇਹ ਜਾਣਕਾਰੀ ਦਿੰਦਿਆਂ ਹੈਲਥ ਇੰਸਪੈਕਟਰ ਪਿ੍ਤਪਾਲ ਸਿੰਘ ਤੂਰ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ੍ਹ ਕਲਾਂ ਵਿਖੇ ਨੈਸ਼ਨਲ ਵੋਟਰ ਦਿਵਸ ਮਨਾਇਆ

ਮੰਡੀ ਬਰੀਵਾਲਾ, 10 ਜਨਵਰੀ (ਨਿਰਭੋਲ ਸਿੰਘ)-ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਰਾੜ੍ਹ ਕਲਾਂ ਵਿਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਵੋਟਰ ਦਿਵਸ ਮਨਾਇਆ ਗਿਆ | ਇਸ ਸਮੇਂ ਸਵੀਪ ਨੋਡਲ ਅਫ਼ਸਰ ਜਸਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੇ ਵਿਸਥਾਰ ਪੂਰਵਕ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਨਸ਼ਾ ਮੁਕਤੀ ਸਬੰਧੀ ਸੈਮੀਨਾਰ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਮਿਸ਼ਨ ਤੰਦਰੁਸਤ ਪੰਜਾਬ ਅਧੀਨ ਜ਼ਿਲ੍ਹਾ ਸਿਹਤ ਵਿਭਾਗ ਸ੍ਰੀ ਮੁਕਤਸਰ ਵਲੋਂ ਸਿਵਲ ਸਰਜਨ ਡਾ: ਸੁਖਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਥਾਨਕ ਭਾਈ ਮਸਤਾਨ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ...

ਪੂਰੀ ਖ਼ਬਰ »

ਸੋਨ ਤਮਗਾ ਹਾਸਲ ਕਰਨ ਵਾਲੇ ਵਿਦਿਆਰਥੀ ਸਨਮਾਨਿਤ

ਫ਼ਰੀਦਕੋਟ, 10 ਜਨਵਰੀ (ਸਤੀਸ਼ ਬਾਗ਼ੀ)-ਸਥਾਨਕ ਗਊਸ਼ਾਲਾ ਅਨੰਦੇਆਣਾ ਗੇਟ ਕਮੇਟੀ ਵਲੋਂ ਸਰਕਾਰੀ ਮਿਡਲ ਸਕੂਲ ਬਾਜ਼ੀਗਰ ਬਸਤੀ ਫ਼ਰੀਦਕੋਟ ਦੇ ਸੋਨ ਤਗਮਾ ਜੇਤੂ ਖਿਡਾਰੀ ਜਸ਼ਨਦੀਪ ਸਿੰਘ ਅਤੇ ਪ੍ਰਤਾਪ ਸਿੰਘ ਨੂੰ ਟਰੈਕ ਸੂਟ ਅਤੇ ਨਕਦ ਰਾਸ਼ੀ ਭੇਟ ਕਰਕੇ ਸਨਮਾਨਿਤ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਹੋਈ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪੰਜਾਬ ਰੋਡਵੇਜ਼ ਪੈਨਸ਼ਨਰ ਵੈੱਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਸਥਾਨਕ ਬੱਸ ਸਟੈਂਡ ਵਿਖੇ ਪ੍ਰਧਾਨ ਮੱਖਣ ਸਿੰਘ ਰਹੂੜਿਆਂਵਾਲੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਭ ਤੋਂ ਪਹਿਲਾਂ ਸਮੂਹ ਪੈਨਸ਼ਨਰਾਂ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਚੱਕ ਗਾਂਧਾ ਸਿੰਘ ਵਾਲਾ ਵਿਚ ਸਾਲਾਨਾ ਸਮਾਰੋਹ ਕਰਵਾਇਆ

ਮੰਡੀ ਬਰੀਵਾਲਾ, 10 ਜਨਵਰੀ (ਨਿਰਭੋਲ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਚੱਕ ਗਾਂਧਾ ਸਿੰਘ ਵਾਲਾ ਵਿਚ ਸਲਾਨਾ ਸਮਾਰੋਹ ਅਤੇ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਸਕੂਲ ਅਧਿਆਪਕ ਤੇਜਿੰਦਰ ਸਿੰਘ ਨੇ ਸਲਾਨਾ ਕਾਰਗੁਜ਼ਾਰੀ ਦੀ ਰਿਪੋਰਟ ਪੇਸ਼ ਕੀਤੀ ਅਤੇ ਸਕੂਲ ਮੁਖੀ ...

ਪੂਰੀ ਖ਼ਬਰ »

ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਮਿਡ-ਡੇ-ਮੀਲ ਤਹਿਤ 82.94 ਲੱਖ ਰੁਪਏ ਪ੍ਰਾਪਤ- ਜ਼ਿਲ੍ਹਾ ਸਿੱਖਿਆ ਅਫ਼ਸਰ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸਿੱਖਿਆ ਅਫ਼ਸਰ ਮਲਕੀਤ ਸਿੰਘ ਖੋਸਾ ਨੇ ਦੱਸਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਸਰਕਾਰੀ/ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ...

ਪੂਰੀ ਖ਼ਬਰ »

ਪਿੰਡ ਥਾਂਦੇਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਪਿੰਡ ਥਾਂਦੇਵਾਲਾ ਵਿਖੇ ਭਾਰਤੀਆ ਜੀਵਨ ਬੀਮਾ ਦੀ ਮੁਕਤਸਰ ਬ੍ਰਾਂਚ ਵਲੋਂ ਕੈਂਪ ਲਾਇਆ ਗਿਆ, ਜਿਸ ਵਿਚ ਪਿੰਡ ਦੇ ਸਰਪੰਚ ਸਤਨਾਮ ਸਿੰਘ, ਸਮੂਹ ਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ | ਕੈਂਪ ਵਿਚ ਬ੍ਰਾਂਚ ਮੈਨੇਜਰ ...

ਪੂਰੀ ਖ਼ਬਰ »

ਬੱਚਿਆਂ ਨੂੰ ਦਿੱਤੀ ਨੈਤਿਕ ਸਿੱਖਿਆ ਹੀ ਜ਼ਿੰਦਗੀ ਜਿਊਣ ਦਾ ਢੰਗ ਸਿਖਾਉਂਦੀ ਹੈ- ਕਮਲਾਨੰਦ ਗਿਰੀ

ਮਲੋਟ, 10 ਜਨਵਰੀ (ਪਾਟਿਲ)-ਸ੍ਰੀ ਕਿ੍ਸ਼ਨਾ ਮੰਦਰ ਧਰਮਸ਼ਾਲਾ ਮੰਡੀ ਹਰਜੀ ਰਾਮ ਵਿਖੇ ਸ੍ਰੀ ਰਾਮ ਕਥਾ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਕਲਿਆਣ ਕਮਲ ਆਸ਼ਰਮ ਹਰਿਦੁਆਰ ਦੇ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਨੇ ਕਿਹਾ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਚੰਗੇ ਸੰਸਕਾਰ ...

ਪੂਰੀ ਖ਼ਬਰ »

ਟੀਮ ਮੈਂਬਰ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ- ਬਿੰਦੂ ਗੁਲਾਟੀ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-'ਪੜੋ੍ਹ ਪੰਜਾਬ ਪੜ੍ਹਾਓ ਪੰਜਾਬ' ਬੱਚਿਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ | ਇਸ ਦਾ ਲਾਭ ਹਰ ਬੱਚੇ ਨੂੰ ਮਿਲਣਾ ਚਾਹੀਦਾ ਹੈ | ਟੀਮ ਦੇ ਸਾਰੇ ਮੈਂਬਰ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ | ਉਕਤ ਸ਼ਬਦਾਂ ਦਾ ...

ਪੂਰੀ ਖ਼ਬਰ »

ਵੋਟਰ ਜਾਗਰੂਕਤਾ ਦਿਵਸ ਮਨਾਇਆ

ਮਲੋਟ, 10 ਜਨਵਰੀ (ਗੁਰਮੀਤ ਸਿੰਘ ਮੱਕੜ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਅਤੇ ਪਿ੍ੰਸੀਪਲ ਵਿਜੈ ਗਰਗ ਦੀ ਅਗਵਾਈ ਹੇਠ 9 ਜਨਵਰੀ ਤੋਂ 10 ਜਨਵਰੀ ਤੱਕ ਵੋਟਰ ਜਾਗਰੂਕਤਾ ਦਿਵਸ ਮਨਾਇਆ ਗਿਆ, ਜਿਸ ...

ਪੂਰੀ ਖ਼ਬਰ »

ਪਿੰਡ ਆਲਮਵਾਲਾ ਦੇ ਸਰਕਾਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਮਲੋਟ, 10 ਜਨਵਰੀ (ਗੁਰਮੀਤ ਸਿੰਘ ਮੱਕੜ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲਮਵਾਲਾ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਸਮਾਰੋਹ ਵਿਚ ਪਿੰਡ ਆਲਮਵਾਲਾ ਦੀ ਨਵੀਂ ਚੁਣੀ ਗਈ ਸਮੂਹ ਗ੍ਰਾਮ ਪੰਚਾਇਤ ਅਤੇ ਪਤਵੰਤੇ ਸੱਜਣਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ...

ਪੂਰੀ ਖ਼ਬਰ »

ਆਸਾ ਬੁੱਟਰ ਦੇ ਲਗਪਗ ਦੋ ਦਰਜਨ ਕਾਂਗਰਸੀ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

ਦੋਦਾ, 10 ਜਨਵਰੀ (ਰਵੀਪਾਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ 'ਚ ਪਿੰਡ ਆਸਾ ਬੁੱਟਰ ਦੇ ਕਾਂਗਰਸ ਦੇ ਬੀ. ਸੀ. ਵਿੰਗ ਦੇ ਪ੍ਰਧਾਨ ਕੁਲਦੀਪ ਸਿੰਘ ਸਮੇਤ ਲਗਭਗ ਦੋ ...

ਪੂਰੀ ਖ਼ਬਰ »

ਮੇਲਾ ਮਾਘੀ ਦੀ ਕਾਨਫ਼ਰੰਸ ਨੂੰ ਸਫਲ ਕਰਨ ਲਈ ਡਿੰਪੀ ਢਿੱਲੋਂ ਵਲੋਂ ਹਲਕੇ ਦੇ ਪਿੰਡਾਂ ਦਾ ਦੌਰਾ

ਗਿੱਦੜਬਾਹਾ, 10 ਜਨਵਰੀ (ਬਲਦੇਵ ਸਿੰਘ ਘੱਟੋਂ)-ਸ਼ੋ੍ਰਮਣੀ ਅਕਾਲੀ ਦਲ ਬਾਦਲ ਹਲਕਾ ਗਿੱਦੜਬਾਹਾ ਦੇ ਇੰਚਾਰਜ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ 40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ...

ਪੂਰੀ ਖ਼ਬਰ »

ਫੈਕਲਟੀ ਵਿਭਾਗ ਪ੍ਰੋਗਰਾਮ ਤਹਿਤ ਡਾ: ਬਲੀ ਬਹਾਦੁਰ ਵਿਦਿਆਰਥੀਆਂ ਦੇ ਰੂਬਰੂ ਹੋਏ

ਮੰਡੀ ਕਿੱਲਿਆਂਵਾਲੀ, 10 ਜਨਵਰੀ (ਇਕਬਾਲ ਸਿੰਘ ਸ਼ਾਂਤ)-ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਵਿਚ ਤਿੰਨ ਰੋਜ਼ਾ ਫੈਕਲਟੀ ਵਿਭਾਗ ਪ੍ਰੋਗਰਾਮ ਦੇ ਦੂਜੇ ਦਿਨ ਅੱਜ ਗੁਰੂ ਨਾਨਕ ਕਾਲਜ ਮੁਕਤਸਰ ਦੇ ਸਮਾਜਿਕ ਸਿੱਖਿਆ ਵਿਭਾਗ ਦੇ ਮੁਖੀ ਡਾ: ਬਲੀ ਬਹਾਦੁਰ ਸਟਾਫ਼ ਅਤੇ ...

ਪੂਰੀ ਖ਼ਬਰ »

ਜੈਦਕਾ ਇੰਸਟੀਚਿਊਟ ਨੇ 5 ਦਿਨਾਂ ਵਿਚ ਕੈਨੇਡਾ ਦਾ ਮਲਟੀਪਲ ਵੀਜ਼ਾ ਲਗਵਾਇਆ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਨਜ਼ਦੀਕ ਸਥਿਤ ਜੈਦਕਾ ਇੰਸਟੀਚਿਊਟ ਨੇ ਸਾਰੇ ਪਿਛਲੇ ਰਿਕਾਰਡ ਤੋੜਦਿਆਂ ਸਿਰਫ਼ 5 ਦਿਨਾਂ ਵਿਚ ਕੈਨੇਡਾ ਦਾ 10 ਸਾਲ ਦਾ ਮਲਟੀਪਲ (ਵਿਜ਼ਟਰ) ਵੀਜ਼ਾ ਲਗਵਾਇਆ ਹੈ | ਇਹ ...

ਪੂਰੀ ਖ਼ਬਰ »

ਕਾਂਗਰਸੀ ਆਗੂ ਕਾਕਾ ਬਰਾੜ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ਼ ਕਾਰਵਾਈ ਹੋਵੇ-ਸੰਧੂ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਮਿਲਣ ਦਾ ਫੈਸਲਾ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਕਾਂਗਰਸ ਕਮੇਟੀ ਕਿਸਾਨ-ਮਜਦੂਰ ਸੈੱਲ ਦੇ ਚੇਅਰਮੈਨ ਸ਼ਰਨਜੀਤ ਸਿੰਘ ਸੰਧੂ ਨੇ ਪੰਚਾਇਤ ਚੋਣਾਂ ਦੌਰਾਨ ਲੱਖੇਵਾਲੀ ਵਿਖੇ ਸ਼ਾਮ ਨੂੰ ਗਿਣਤੀ ਸਮੇਂ ਕਾਂਗਰਸ ਕਿਸਾਨ-ਮਜਦੂਰ ਸੈੱਲ ਦੇ ਸੂਬਾ ਜਨਰਲ ...

ਪੂਰੀ ਖ਼ਬਰ »

ਸਿਹਤ ਵਿਭਾਗ ਨੇ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਿਵਲ ਸਰਜਨ ਡਾ: ਸੁਖਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਸਿਵਲ ਸਰਜਨ ਦਫ਼ਤਰ ਵਿਖੇ ਕੁਸ਼ਟ ਰੋਗ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬੀ. ਈ. ਈ., ਐੱਲ. ਐੱਚ. ਵੀ. ਅਤੇ ਆਸ਼ਾ ਨੇ ਭਾਗ ਲਿਆ | ਇਸ ...

ਪੂਰੀ ਖ਼ਬਰ »

ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲੱਪੀ ਈਨਾ ਖੇੜਾ ਦਾ ਪਿੰਡ ਪੁੱਜਣ 'ਤੇ ਸ਼ਾਨਦਾਰ ਸਵਾਗਤ

ਮਲੋਟ, 10 ਜਨਵਰੀ (ਪਾਟਿਲ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਣਨ ਉਪਰੰਤ ਲੱਪੀ ਈਨਾ ਖੇੜਾ ਜਦ ਆਪਣੇ ਜੱਦੀ ਪਿੰਡ ਈਨਾ ਖੇੜਾ ਪੁੱਜੇ ਤਾਂ ਇਲਾਕੇ ਦੇ ਆਗੂਆਂ ਨੇ ਸਾਬਕਾ ਵਿਧਾਇਕ ਸ: ਹਰਪ੍ਰੀਤ ਸਿੰਘ ਦੀ ਅਗਵਾਈ 'ਚ ਜ਼ੋਰਦਾਰ ਤੇ ਸ਼ਾਨਦਾਰ ਸਵਾਗਤ ਕੀਤਾ | ਸਾਬਕਾ ...

ਪੂਰੀ ਖ਼ਬਰ »

ਮਾਘੀ ਇਤਿਹਾਸਕ ਜੋੜ ਮੇਲੇ ਦੇ ਪ੍ਰਬੰਧ ਮੁਕੰਮਲ-ਮੈਨੇਜਰ ਬਲਦੇਵ ਸਿੰਘ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-40 ਮੁਕਤਿਆਂ ਦੀ ਯਾਦ ਵਿਚ ਇਤਿਹਾਸਕ ਮਾਘੀ ਜੋੜ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਅਤੇ ਸੰਗਤ ਦੀ ਸਹੂਲਤ ਲਈ ਸ਼ੋ੍ਰਮਣੀ ਕਮੇਟੀ ਵਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ | ਇਹ ਪ੍ਰਗਟਾਵਾ ਸ੍ਰੀ ਦਰਬਾਰ ...

ਪੂਰੀ ਖ਼ਬਰ »

ਮਾਘੀ ਮੇਲੇ ਦੀ ਕਾਨਫ਼ਰੰਸ ਸਬੰਧੀ ਵੱਖ-ਵੱਖ ਪਿੰਡਾਂ ਦਾ ਦੌਰਾ

ਮੰਡੀ ਬਰੀਵਾਲਾ, 10 ਜਨਵਰੀ (ਨਿਰਭੋਲ ਸਿੰਘ)-ਮਾਘੀ ਮੇਲਾ ਕਾਨਫ਼ਰੰਸ ਦੀ ਸਫਲਤਾ ਲਈ ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਬਰੀਵਾਲਾ ਨੇ ਸਰਕਲ ਬਰੀਵਾਲਾ ਦੇ ਪਿੰਡਾਂ ਡੋਡਾਂਵਾਲੀ, ਤਖ਼ਤਮਲਾਣਾ, ਜੰਡੋਕੇ, ਬਾਜਾ ਮਰਾੜ੍ਹ, ਚੱਕ ਬਾਜਾ, ਜੰਮੂਆਣਾ, ...

ਪੂਰੀ ਖ਼ਬਰ »

ਜਨਰਲ ਵਰਗ ਦੇ ਆਰਥਿਕ ਪੱਖੋਂ ਪਛੜੇ ਲੋਕਾਂ ਨੂੰ ਰਾਖਵਾਂਕਰਨ ਦੇਣ ਦੇ ਫ਼ੈਸਲੇ ਦਾ ਸਵਾਗਤ

ਗਿੱਦੜਬਾਹਾ, 10 ਜਨਵਰੀ (ਬਲਦੇਵ ਸਿੰਘ ਘੱਟੋਂ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਜਨਰਲ ਕੈਟਾਗਿਟੀ ਲਈ 10 ਪ੍ਰਤੀਸ਼ਤ ਰਾਖਵਾਂ ਕਰਨ ਨੂੰ ਮਨਜ਼ੂਰੀ ਦਿੱਤੇ ਜਾਣ 'ਤੇ ਜਸਕਰਨ ਸਿੰਘ ਰੰਗੀ ਪ੍ਰਧਾਨ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਸ੍ਰੀ ਮੁਕਤਸਰ ਸਾਹਿਬ ਨੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਪਿੰਡ ਬਾਦਲ 'ਚ ਦਿੱਲੀ ਦੰਗਿਆਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਅਰਦਾਸ ਸਮਾਗਮ

ਮੰਡੀ ਕਿੱਲਿਆਂਵਾਲੀ, 10 ਜਨਵਰੀ (ਇਕਬਾਲ ਸਿੰਘ ਸ਼ਾਂਤ)-ਕੇਂਦਰੀ ਮੰਤਰੀ ਬੀਬੀ ਹਰਸਮਿਰਤ ਕੌਰ ਬਾਦਲ ਨੇ ਕਾਂਗਰਸ ਪਾਰਟੀ ਨੂੰ ਸੁਆਲ ਕੀਤਾ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਮਨੁੱਖੀ ਬੰਬ ਹਾਦਸੇ ਵਿਚ ਹੱਤਿਆ ਹੋਈ, ਤਾਂ ਤਾਮਿਲਨਾਡੂ 'ਚ ਧਰਤੀ ਕਿਉਂ ...

ਪੂਰੀ ਖ਼ਬਰ »

ਪਿੰਡ ਤੱਪਾਖੇੜਾ ਨਸ਼ਿਆਂ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

ਲੰਬੀ, 10 ਜਨਵਰੀ (ਮੇਵਾ ਸਿੰਘ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਮਨਜੀਤ ਸਿੰਘ ਢੇਸੀ ਦੇ ਦਿਸ਼ਾ-ਨਿਰਦੇਸ਼ ਤੇ ਲੋਕਾਂ ਨੂੰ ਹਰ ਤਰ੍ਹਾਂ ਦੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਆਈ ...

ਪੂਰੀ ਖ਼ਬਰ »

ਗ਼ਰੀਬ ਜਨਰਲ ਵਰਗ ਨੂੰ 10 ਫ਼ੀਸਦੀ ਰਾਖਵਾਂਕਰਨ ਦੇਣਾ ਇਕ ਸ਼ਲਾਘਾਯੋਗ ਕਦਮ-ਭਾਕਿਯੂ (ਕਾਦੀਆਂ)

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵਲੋਂ ਪਿਛਲੇ ਸਮੇਂ ਤੋਂ ਮੰਗ ਕੀਤੀ ਜਾਂਦੀ ਸੀ ਕਿ ਗ਼ਰੀਬ ਜਨਰਲ ਵਰਗ ਨੂੰ ਵੀ ਰਾਖਵਾਂਕਰਨ ਦਿੱਤਾ ਜਾਵੇ | ਉਨ੍ਹਾਂ ਦੀ ਇਹ ਮੰਗ ਪੂਰੀ ਹੋਣ 'ਤੇ ਭਾਕਿਯੂ (ਕਾਦੀਆਂ) ਵਲੋਂ ...

ਪੂਰੀ ਖ਼ਬਰ »

ਛੱਤਰਪਤੀ ਫ਼ੈਸਲੇ ਮੱਦੇਨਜ਼ਰ ਪੰਜਾਬ ਪੁਲਿਸ ਨੇ ਹਰਿਆਣਵੀ ਹੱਦਾਂ ਸੀਲ ਕੀਤੀਆਂ

ਮੰਡੀ ਕਿੱਲਿਆਂਵਾਲੀ, 10 ਜਨਵਰੀ (ਇਕਬਾਲ ਸਿੰਘ ਸ਼ਾਂਤ)-ਮਰਹੂਮ ਪੱਤਰਕਾਰ ਰਾਮ ਚੰਦਰ ਛੱਤਰਪਤੀ ਦੀ ਹੱਤਿਆ ਮਾਮਲੇ 'ਚ ਕੱਲ੍ਹ ਅਦਾਲਤੀ ਫ਼ੈਸਲੇ ਦੇ ਮੱਦੇਨਜ਼ਰ ਪੰਜਾਬ ਪੁਲਿਸ ਸਖ਼ਤ ਚੌਕਸੀ ਵਰਤ ਰਹੀ ਹੈ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਹਰਿਆਣੇ ਨਾਲ ...

ਪੂਰੀ ਖ਼ਬਰ »

ਵਿਧਾਇਕ ਰੋਜ਼ੀ ਬਰਕੰਦੀ ਵਲੋਂ ਕਾਨਫ਼ਰੰਸ ਵਾਲੀ ਜਗ੍ਹਾ ਦਾ ਦੌਰਾ

ਸ੍ਰੀ ਮੁਕਤਸਰ ਸਾਹਿਬ, 10 ਜਨਵਰੀ (ਰਣਜੀਤ ਸਿੰਘ ਢਿੱਲੋਂ)-14 ਜਨਵਰੀ ਨੂੰ ਸ਼ੋ੍ਰਮਣੀ ਅਕਾਲੀ ਦਲ ਦੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲੇ 'ਤੇ ਹੋ ਰਹੀ ਕਾਨਫ਼ਰੰਸ ਸਬੰਧੀ ਤਿਆਰੀਆਂ ਜੋਰਾਂ 'ਤੇ ਹਨ | ਇਸ ਸਬੰਧੀ ਬਾਈਪਾਸ ਮਲੋਟ ਰੋਡ ਵਿਖੇ ਵੱਡਾ ਪੰਡਾਲ ਤਿਆਰ ...

ਪੂਰੀ ਖ਼ਬਰ »

'ਸਵੱਛ ਭਾਰਤ' ਟੀਮ ਵਲੋਂ ਗੁਰੂ ਨਾਨਕ ਮਿਸ਼ਨ ਸਕੂਲ 'ਚ ਸਵੱਛਤਾ ਕੈਂਪ ਲਗਾਇਆ

ਕੋਟਕਪੂਰਾ, 10 ਜਨਵਰੀ (ਮੇਘਰਾਜ)-ਸਥਾਨਕ ਦੁਆਰੇਆਣਾ ਰੋਡ 'ਤੇ ਸਥਿਤ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ 'ਸਵੱਛ ਭਾਰਤ' ਟੀਮ ਵਲੋਂ ਸਵੱਛਤਾ ਕੈਂਪ ਲਗਾਇਆ ਗਿਆ | ਇਸ ਦੀ ਸ਼ੁਰੂਆਤ ਸਕੂਲ ਅਧਿਆਪਕ ਗੁਰਬਿੰਦਰ ਸਿੰਘ ਨੇ ਟੀਮ ਦਾ ਸਵਾਗਤ ਕਰਕੇ ਕੀਤੀ | ਇਸ ...

ਪੂਰੀ ਖ਼ਬਰ »

ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਕਰਵਾਇਆ

ਦੋਦਾ, 10 ਜਨਵਰੀ (ਰਵੀਪਾਲ)-ਪੰਚਾਇਤੀ ਚੋਣਾਂ ਦੌਰਾਨ ਸ਼ਾਨਦਾਰ ਜਿੱਤ ਦੀ ਖ਼ੁਸ਼ੀ 'ਚ ਕਾਂਗਰਸ ਦੀ ਬਣੀ ਪੰਚਾਇਤ ਵਲੋਂ ਸਰਬੱਤ ਦੇ ਭਲੇ ਅਤੇ ਪਿੰਡ ਦੀ ਤਰੱਕੀ ਲਈ ਪੰਚਾਇਤ ਆਸਾ ਬੁੱਟਰ ਵਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਪਿੰਡ ...

ਪੂਰੀ ਖ਼ਬਰ »

ਪੰਚਾਇਤਾਂ ਪਿੰਡਾਂ ਦੇ ਲੋਕਤੰਤਰ ਦਾ ਥੰਮ-ਡਾ. ਜੰਗੀਰ ਸਿੰਘ

ਫ਼ਰੀਦਕੋਟ, 10 ਜਨਵਰੀ (ਸਤੀਸ਼ ਬਾਗ਼ੀ)-ਪੰਚਾਇਤੀ ਚੋਣਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪਿਛਲੇ 10 ਸਾਲ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਜੰਗਲ ਰਾਜ ਦਾ ਖ਼ਾਤਮਾ ਹੋ ਗਿਆ ਹੈ ਅਤੇ ਵੋਟਰਾਂ ਨੇ ਹੁਣ ਆਪਣੀ ਮਨ ਮਰਜ਼ੀ ਦੀਆਂ ਪੰਚਾਇਤਾਂ ਦੀ ਚੋਣ ਬਿਨਾਂ ਕਿਸੇ ਸਿਆਸੀ ਦਬਾਅ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX