ਤਾਜਾ ਖ਼ਬਰਾਂ


ਜਲੰਧਰ ਜ਼ਿਲ੍ਹੇ 'ਚ ਅੱਜ ਇਸ ਭਾਅ 'ਤੇ ਵਿਕਣਗੇ ਫਲ ਤੇ ਸਬਜ਼ੀਆਂ
. . .  1 day ago
ਜਲੰਧਰ, 9 ਅਪ੍ਰੈਲ (ਚਿਰਾਗ਼ ਸ਼ਰਮਾ) - ਜਲੰਧਰ ਜ਼ਿਲ੍ਹੇ 'ਚ ਅੱਜ ਫਲਾਂ ਤੇ ਸਬਜ਼ੀਆਂ ਦੀ ਰੇਟ ਲਿਸਟ ਜਾਰੀ ਹੋਈ ਹੈ। ਜਿਸ ਮੁਤਾਬਿਕ ਲੋਕ ਕਾਲਾਬਾਜ਼ਾਰੀ ਤੋਂ ਬੱਚ ਸਕਦੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਕਾਰਨ ਭਾਰਤ ਸਮੇਤ ਪੰਜਾਬ 'ਚ ਲਾਕਡਾਊਨ ਹੈ ਤੇ ਕਰਫ਼ਿਊ ਦੇ...
ਕੋਰੋਨਾ ਨਾਲ ਪੀੜਤ ਦੀ ਮੌਤ 'ਤੇ ਭਾਰਤ ਸਰਕਾਰ ਵੱਲੋਂ ਸਸਕਾਰ ਕਰਨ ਸਬੰਧੀ ਹਦਾਇਤਾਂ ਜਾਰੀ
. . .  1 day ago
ਜਲੰਧਰ ,9 ਅਪ੍ਰੈਲ {ਚਿਰਾਗ਼ ਸ਼ਰਮਾ}- ਕੋਰੋਨਾ ਵਾਇਰਸ ਪੀੜਤਾਂ ਦੀ ਮੌਤ ਹੋਣ 'ਤੇ ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਵੱਲੋਂ ਹਦਾਇਤਾਂ ਜਾਰੀ ਕੀਤੀਆ ਹਨ ।ਸਰਕਾਰ ਦੀਆਂ ਗਾਈਡ ਲਾਈਨਜ਼ ਤੇ ਗਠਿਤ ਕਮੇਟੀ ਦੀ ਹਾਜ਼ਰੀ ...
ਕਰੋਨਾ ਪੀੜਤ ਕਰਮਜੀਤ ਕੌਰ ਦਾ ਮਹਿਲ ਕਲਾਂ 'ਚ ਹੋਇਆ ਅੰਤਿਮ ਸਸਕਾਰ ,ਪਤੀ ਅਤੇ ਪੁੱਤਰ ਦਿੱਤੀ ਚਿਖਾ ਨੂੰ ਅਗਨੀ
. . .  1 day ago
ਮਹਿਲ ਕਲਾਂ, 9 ਅਪ੍ਰੈਲ (ਅਵਤਾਰ ਸਿੰਘ ਅਣਖੀ)-ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਕਰੋਨਾ ਵਾਇਰਸ ਕਾਰਨ ਮੌਤ ਦਾ ਸ਼ਿਕਾਰ ਹੋਈ ਕਰਮਜੀਤ ਕੌਰ (52) ਪਤਨੀ ਦਲਜੀਤ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਦੀ ਮ੍ਰਿਤਕ ...
ਪੰਜਾਬ 'ਚ ਵੀ ਘਰਾਂ ਤੋਂ ਬਾਹਰ ਜਾਣ 'ਤੇ ਮਾਸਕ ਪਹਿਨਣਾ ਜ਼ਰੂਰੀ
. . .  1 day ago
ਚੰਡੀਗੜ੍ਹ, 09 ਅਪ੍ਰੈਲ - ਪੰਜਾਬ ਸਰਕਾਰ ਨੇ ਵੀ ਹੁਣ ਘਰ ਤੋਂ ਬਾਹਰ ਨਿਕਲਣ 'ਤੇ ਮਾਸਕ ਪਹਿਨਣਾ ਜ਼ਰੂਰੀ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਜਦੋਂ ਤੁਸੀਂ ਘਰ ਤੋਂ ਬਾਹਰ ...
ਕੋਰੋਨਾ ਵਾਇਰਸ ਮਰੀਜ਼ ਦੇ ਸਸਕਾਰ 'ਚ ਵਿਘਨ ਪਾਉਣ ਵਾਲੇ 60 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ
. . .  1 day ago
ਜਲੰਧਰ, 9 ਅਪ੍ਰੈਲ (ਐੱਮ.ਐੱਸ. ਲੋਹੀਆ) - ਕੋਰੋਨਾ ਮਰੀਜ਼ ਦਾ ਹਰਨਾਮਦਾਸਪੁਰਾ ਸ਼ਮਸ਼ਾਨ ਘਾਟ 'ਚ ਸਸਕਾਰ ਕਰਨ 'ਚ ਵਿਘਨ ਪਾਉਣ ਵਾਲੇ 60 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਮਿਸ਼ਨ ਰੇਟ ਪੁਲਿਸ ਨੇ ਮੁਕੱਦਮਾ ...
ਕੋਰੋਨਾ ਮ੍ਰਿਤਕ ਕਰਮਜੀਤ ਕੌਰ ਦੀ ਮ੍ਰਿਤਕ ਦੇਹ ਪੁੱਜੀ ਮਹਿਲ ਕਲਾਂ
. . .  1 day ago
ਮਹਿਲ ਕਲਾਂ, 9 ਅਪ੍ਰੈਲ (ਅਵਤਾਰ ਸਿੰਘ ਅਣਖੀ) - ਕੋਰੋਨਾ ਮ੍ਰਿਤਕ ਕਰਮਜੀਤ ਕੌਰ (52) ਵਾਸੀ ਮਹਿਲ ਕਲਾਂ (ਬਰਨਾਲਾ) ਦੀ ਮ੍ਰਿਤਕ ਦੇਹ ਮਹਿਲ ਕਲਾਂ ਸੋਢੇ ਦੇ ਸ਼ਮਸ਼ਾਨਘਾਟ ਵਿਚ ਪਹੁੰਚ ਚੁੱਕੀ ਹੈ। ਕੁੱਝ ਹੀ ਮਿੰਟਾਂ ਵਿਚ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ । ਸਸਕਾਰ ਸਮੇਂ ਮ੍ਰਿਤਕਾ ਦੇ ਪਤੀ ਅਤੇ ਪੁੱਤਰ ਨੂੰ ਹੀ ਸ਼ਾਮਿਲ ਹੋਣ ਦੀ ਆਗਿਆ ਦਿੱਤੀ...
ਕੋਰੋਨਾ ਵਾਇਰਸ : ਚਾਈਲਡ ਲਾਈਨ ਕਰੇਗੀ ਲੋੜਵੰਦ ਬੱਚਿਆਂ ਦੀ ਚੋਣ -ਉਪ ਨਿਰਦੇਸ਼ਕ ਹਿਨੂ ਸਿੰਘ
. . .  1 day ago
ਲੋਹਟਬੱਦੀ, 9 ਅਪ੍ਰੈਲ ( ਕੁਲਵਿੰਦਰ ਸਿੰਘ ਡਾਂਗੋਂ) - ਕੋਵਿਡ-19 ਦੌਰਾਨ ਛੋਟੇ ਬੱਚਿਆਂ ਨੂੰ ਮਾਨਸਿਕ ਪੀੜਾ 'ਚੋਂ ਕੱਢਣ ਅਤੇ ਲੋੜੀਂਦੀਆਂ ਸੁਵਿਧਾਵਾਂ ਦੇਣ ਦੇ ਮੰਤਵ ਨਾਲ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਭਾਰਤ ਸਰਕਾਰ ਅਧੀਨ ਚਾਈਲਡ ਲਾਈਨ ਇੰਡੀਆ ਫਾਊਂਡੇਸ਼ਨ ਨਵੀਂ ਦਿੱਲੀ ਵੱਲੋਂ ਵੀ ਸਰਕਾਰ ਨੂੰ ਵਿਸ਼ੇਸ਼ ਸਹਿਯੋਗ...
ਸਰਕਾਰੀਆ ਦੇ ਹੁਕਮਾਂ ਤੇ ਪਿੰਡਾਂ ਨੂੰ ਸੀਲ ਕਰਨ ਦਾ ਕੰਮ ਜ਼ੋਰਾਂ 'ਤੇ
. . .  1 day ago
ਓਠੀਆਂ, 9 ਅਪ੍ਰੈਲ (ਗੁਰਵਿੰਦਰ ਸਿੰਘ) - ਕੋਰੋਨਾ ਵਾਇਰਸ ਤੋਂ ਬਚਾਅ ਲਈ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਹਲਕਾ ਰਾਜਾਸਾਂਸੀ ਦੇ ਪਿੰਡਾਂ ਨੂੰ ਦਿਤੇ ਗਏ ਹੁਕਮਾਂ...
ਕੋਰੋਨਾ ਪੀੜਤ ਮਹਿਲਾ ਦੇ ਸੰਪਰਕ 'ਚ ਆਉਣ ਵਾਲੇ 10 ਜਣੇ ਕੀਤੇ ਗਏ ਕੁਆਰੰਟਾਇਨ
. . .  1 day ago
ਜਲੰਧਰ, 9 ਅਪ੍ਰੈਲ - ਜਲੰਧਰ ਵਿਖੇ ਅੱਜ ਸਵੇਰੇ ਕੋਰੋਨਾ ਵਾਇਰਸ ਦੀ ਪਾਜ਼ੀਟਿਵ ਪਾਈ ਗਈ ਮਹਿਲਾ ਦੇ ਸੰਪਰਕ 'ਚ ਆਉਣ ਵਾਲੇ 10 ਜਣਿਆ ਨੂੰ ਸਿਹਤ ਵਿਭਾਗ ਨੇ ਕੁਆਰੰਟਾਇਨ...
ਲੁਧਿਆਣਾ 'ਚ ਕੋਰੋਨਾ ਦੇ 12 ਮਾਮਲੇ ਪਾਜ਼ੀਟਿਵ - ਡੀ.ਸੀ
. . .  1 day ago
ਲੁਧਿਆਣਾ, 9 ਅਪ੍ਰੈਲ (ਰੁਪੇਸ਼ ਕੁਮਾਰ) ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ 507 ਸੈਂਪਲ ਲਏ ਨੇ ਜਿਨ੍ਹਾਂ ਚੋਂ 467 ਸੈਂਪਲ ਨੈਗੇਟਿਵ ਆਏ ਨੇ ਜਦੋਂ ਕਿ 12 ਮਾਮਲੇ ਪਾਜ਼ੀਟਿਵ ਨੇ ਅਤੇ ਬਾਕੀਆਂ ਦੀ ਅਜੇ ਰਿਪੋਰਟ ਆਉਣੀ ਬਾਕੀ...
ਕੋਰੋਨਾ ਵਾਇਰਸ : ਯੂ ਕੇ 'ਚ 24 ਘੰਟਿਆਂ ਦੌਰਾਨ 887 ਮੌਤਾਂ
. . .  1 day ago
ਲੰਡਨ, 9 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਬੀਤੇ 24 ਘੰਟਿਆਂ ਵਿਚ ਯੂ ਕੇ ਵਿਚ 887 ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੀਆਂ ਮੌਤਾਂ ਹੋਈਆਂ ਹਨ। ਹੁਣ ਤੱਕ ਯੂ ਕੇ ਵਿਚ ਕੁੱਲ...
ਕੋਰੋਨਾ ਵਾਇਰਸ ਦੇ 279 'ਚੋਂ 243 ਸੈਂਪਲਾਂ ਦੀ ਰਿਪੋਰਟ ਆਈ ਨੈਗੇਟਿਵ - ਡਾ: ਜਸਬੀਰ ਸਿੰਘ
. . .  1 day ago
ਹੁਸ਼ਿਆਰਪੁਰ, 9 ਅਪ੍ਰੈਲ (ਬਲਜਿੰਦਰਪਾਲ ਸਿੰਘ) - ਅੱਜ ਕੋਰੋਨਾ ਵਾਇਰਸ ਦੇ ਕੇਸਾਂ ਦੀ ਤਾਜੀ ਸਥਿਤੀ ਬਿਆਨ ਕਰਦਿਆਂ ਸਿਵਲ ਸਰਜਨ ਹੁਸ਼ਿਆਰਪੁਰ ਡਾ: ਜਸਬੀਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਕੋਰੋਨਾ ਵਾਇਰਸ ਦੇ 279 ਸੈਂਪਲ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ ਲਏ...
ਚੰਡੀਗੜ੍ਹ 'ਚ ਹੁਣ ਤੱਕ ਕੋਰੋਨਾ ਦੇ 172 ਨਮੂਨੇ ਨੈਗੇਟਿਵ
. . .  1 day ago
ਚੰਡੀਗੜ੍ਹ, 9 ਅਪ੍ਰੈਲ (ਸੁਰਿੰਦਰਪਾਲ) - ਯੂ.ਟੀ ਵੱਲੋਂ ਜਾਰੀ ਸਿਹਤ ਬੁਲਿਟਨ ਅਨੁਸਾਰ ਚੰਡੀਗੜ੍ਹ 'ਚ ਹੁਣ ਤੱਕ ਕੋਰੋਨਾ ਦੇ 203 ਨਮੂਨੇ ਲਏ ਗਏ ਸਨ, ਜਿਨ੍ਹਾਂ 'ਚੋਂ 172 ਨੈਗੇਟਿਵ, 18 ਪਾਜ਼ੀਟਿਵ...
ਕੋਰੋਨਾ ਮ੍ਰਿਤਕ ਔਰਤ ਦੇ ਬੇਟੇ ਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ
. . .  1 day ago
ਲੁਧਿਆਣਾ, 9 ਅਪ੍ਰੈਲ (ਸਲੇਮਪੁਰੀ) - ਲੁਧਿਆਣਾ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਅਮਰਪੁਰਾ ਦੀ ਵਸਨੀਕ ਔਰਤ ਮਰੀਜ਼ ਪੂਜਾ ਰਾਣੀ, ਜਿਸ ਦੀ ਪਿਛਲੇ ਦਿਨੀਂ ਕੋਰੋਨਾ ਵਾਇਰਸ ਕਾਰਨ...
ਫ਼ਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਖ਼ੁਦ ਹੀ ਕੀਤੀ ਤਾਲਾਬੰਦੀ
. . .  1 day ago
ਫ਼ਾਜ਼ਿਲਕਾ, 9 ਅਪ੍ਰੈਲ (ਪ੍ਰਦੀਪ ਕੁਮਾਰ) - ਪੰਜਾਬ ਵਿਚ ਵੱਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦਿਆਂ ਫ਼ਾਜ਼ਿਲਕਾ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਲੋਕਾਂ ਨੇ ਖ਼ੁਦ ਦੀ ਤਾਲਾਬੰਦੀ ਕਰਦਿਆਂ ਪਿੰਡਾਂ ਅੰਦਰ ਬਾਹਰਲੇ ਵਿਅਕਤੀਆਂ ਦੇ ਆਉਣ ਤੇ ਰੋਕ ਲਗਾ ਦਿਤੀ ਹੈ। ਪਿੰਡ ਰਾਮਗੜ੍ਹ, ਨੁਕੇਰੀਆ, ਮੰਡੀ ਅਮੀਨਗੰਜ, ਚੱਕ ਸੋਹਨਾ ਸੰਦੜ ਆਦਿ ਦੇ ਵਸਨੀਕਾਂ ਨੇ ਨਾਕੇ ਲਗਾ...
ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਉਣ 'ਤੇ ਪਿੰਡ ਗਗੜਪੁਰ ਸੀਲ
. . .  1 day ago
ਕੋਰੋਨਾ ਪੀੜਤ ਦੇ ਸੰਪਰਕ 'ਚ ਆਏ ਵਿਅਕਤੀ ਨੂੰ ਕੀਤਾ ਇਕਾਂਤਵਾਸ
. . .  1 day ago
ਕੋਰੋਨਾ ਸਬੰਧੀ ਅਫ਼ਵਾਹ ਫੈਲਾਉਣ ਵਾਲੇ ਨੌਜਵਾਨ 'ਤੇ ਪਰਚਾ ਦਰਜ
. . .  1 day ago
ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਸਿਹਤ ਸਬੰਧੀ ਸਾਵਧਾਨੀਆਂ ਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ
. . .  1 day ago
ਗਿਆਨੀ ਰਘਵੀਰ ਸਿੰਘ ਵੱਲੋਂ ਕੋਰੋਨਾ ਦੀ ਰੋਕਥਾਮ ਲਈ 25000 ਰੁਪਏ ਦੀ ਸੇਵਾ
. . .  1 day ago
ਪ੍ਰੀਖਿਆਵਾਂ ਸਬੰਧੀ ਜਾਰੀ ਕੀਤਾ ਪ੍ਰੈੱਸ ਨੋਟ ਅਗਲੇ ਹੁਕਮਾਂ ਤੱਕ ਤੁਰੰਤ ਲਿਆ ਗਿਆ ਵਾਪਸ
. . .  1 day ago
ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਭਾਰਤ 'ਚ ਫਸੇ ਕੈਨੇਡਾ ਜਾਣ ਵਾਲੇ ਯਾਤਰੀ ਹਵਾਈ ਅੱਡਾ ਵਿਖੇ ਪੁੱਜਣੇ ਸ਼ੁਰੂ
. . .  1 day ago
ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 130 ਮਾਮਲਿਆਂ ਦੀ ਹੋਈ ਪੁਸ਼ਟੀ
. . .  1 day ago
ਪੰਜਾਬ ਸਰਕਾਰ ਨੂੰ ਅਪਣਾਉਣੀ ਚਾਹੀਦੀ ਹੈ ਕੇਜਰੀਵਾਲ ਸਰਕਾਰ ਵੱਲੋਂ ਲਾਗੂ 5 ਟੀ ਯੋਜਨਾ : ਕੈਪਟਨ
. . .  1 day ago
ਗੁਰੂ ਹਰਕ੍ਰਿਸ਼ਨ ਹਸਪਤਾਲ ਦਾ ਇਸਤੇਮਾਲ ਕੋਰੋਨਾ ਪੀੜਤਾਂ ਦੇ ਲਈ ਕਰੇ ਦਿੱਲੀ ਸਰਕਾਰ : ਡੀ.ਐੱਸ.ਜੀ.ਐਮ.ਸੀ
. . .  1 day ago
ਪੱਤਰਕਾਰ ਵੱਲੋਂ ਕੋਰੋਨਾ ਪੀੜਤ ਮ੍ਰਿਤਕ ਲੋਕਾਂ ਦਾ ਸਸਕਾਰ ਕਰਨ ਲਈ ਕੀਤੀ ਨਿਸ਼ਕਾਮ ਪੇਸ਼ਕਸ਼
. . .  1 day ago
ਪੰਜਾਬ ਸਰਕਾਰ ਵੱਲੋਂ ਮੰਡੀਆਂ 'ਚ ਕੀਤੇ ਗਏ ਸਾਰੇ ਪ੍ਰਬੰਧ : ਕੈਪਟਨ
. . .  1 day ago
ਲੌਂਗੋਵਾਲ 'ਚ ਬਾਹਰਲੇ ਸੂਬਿਆਂ 'ਚੋਂ ਆਏ ਵਿਅਕਤੀਆਂ ਤੇ ਨਜ਼ਰ ਰੱਖ ਰਹੀ ਹੈ ਸਿਹਤ ਵਿਭਾਗ ਦੀ ਟੀਮ : ਐੱਸ.ਐਮ.ਓ
. . .  1 day ago
ਸਿੱਖਿਆ ਬੋਰਡ ਵੱਲੋਂ 5, 10 ਅਤੇ 12 ਵੀਂ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਮੁੜ ਕੀਤੀ ਜਾਰੀ
. . .  1 day ago
ਜਗਰਾਉਂ ਇਲਾਕੇ ਦੇ ਪਿੰਡ ਰਾਮਗੜ੍ਹ ਭੁੱਲਰ ਦੇ ਇਕ ਵਿਅਕਤੀ ਨੂੰ ਹੋਇਆ ਕੋਰੋਨਾ
. . .  1 day ago
ਦੇਸ਼ 'ਚ ਕੋਰੋਨਾ ਦਾ ਕਹਿਰ ਜਾਰੀ, 24 ਘੰਟਿਆਂ ਦੌਰਾਨ 549 ਮਾਮਲੇ ਆਏ ਸਾਹਮਣੇ
. . .  1 day ago
ਕਪੂਰਥਲਾ ਤੇ ਜਲੰਧਰ ਤੋਂ ਪਰਤੀਆਂ ਲੇਬਰਾਂ ਨੂੰ ਘਰਾਂ 'ਚ ਹੀ ਕੀਤਾ ਗਿਆ ਇਕਾਂਤਵਾਸ
. . .  1 day ago
ਫ਼ਾਜ਼ਿਲਕਾ ਜ਼ਿੱਲ੍ਹੇ 'ਚ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 382 ਵਿਅਕਤੀ ਗ੍ਰਿਫ਼ਤਾਰ, 169 ਮੁਕੱਦਮੇ ਦਰਜ
. . .  1 day ago
5 ਪਾਜ਼ੀਟਿਵ ਜਮਾਤੀਆਂ ਦੇ ਸੰਪਰਕ 'ਚ ਆਉਣ ਵਾਲੇ 6 ਸਥਾਨਕ ਨਿਵਾਸੀਆਂ ਦੀ ਵੀ ਰਿਪੋਰਟ ਆਈ ਪਾਜ਼ੀਟਿਵ
. . .  1 day ago
ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
. . .  1 day ago
ਕੋਰੋਨਾ ਨਾਲ ਮਰਨ ਵਾਲੇ ਦਾ ਅੰਤਿਮ ਸਸਕਾਰ ਕਰਨ ਲਈ ਸੀ.ਐਮ ਸਿਟੀ ਪ੍ਰਸ਼ਾਸਨ ਨੇ ਤੈਅ ਕੀਤਾ ਲਿਬਰਟੀ ਚੌਂਕ ਸਥਿਤ ਸ਼ਮਸ਼ਾਨ ਘਾਟ
. . .  1 day ago
ਲੁਧਿਆਣਾ ਦੇ ਫੋਰਟਿਸ ਹਸਪਤਾਲ 'ਚ ਮ੍ਰਿਤਕ ਔਰਤ ਵੀ ਪਾਈ ਗਈ ਕੋਰੋਨਾ ਪਾਜ਼ੀਟਿਵ
. . .  1 day ago
ਕੋਰੋਨਾ ਵਾਇਰਸ : ਅਵਤਾਰ ਹੈਨਰੀ ਅਤੇ ਉਨ੍ਹਾਂ ਦੇ ਬੇਟੇ ਬਾਵਾ ਹੈਨਰੀ ਨੇ ਖ਼ੁਦ ਨੂੰ ਪਰਿਵਾਰ ਸਮੇਤ ਕੀਤ ਕੁਆਰੰਟੀਨ
. . .  1 day ago
ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਕੀਤਾ ਗਿਆ ਕੋਰੋਨਾ ਕਾਰਨ ਮਰੇ ਵਿਅਕਤੀ ਦਾ ਅੰਤਿਮ ਸਸਕਾਰ
. . .  1 day ago
ਯੂ.ਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਹਾਲਤ 'ਚ ਸੁਧਾਰ
. . .  1 day ago
ਪੰਚਕੂਲਾ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ ਚਾਰ
. . .  1 day ago
ਕੋਰੋਨਾ ਦੇ ਖ਼ਿਲਾਫ਼ ਲੜਾਈ ਲੜ ਰਹੇ ਡਾਕਟਰਾਂ ਤੇ ਨਰਸਾਂ ਨੂੰ ਨਵਜੋਤ ਸਿੱਧੂ ਨੇ ਦਿੱਤੇ ਮਾਸਕ ਅਤੇ ਸੈਨੇਟਾਈਜ਼
. . .  1 day ago
ਮੰਤਰੀ ਦੀਆ ਹਦਾਇਤਾਂ ਉੱਪਰ ਪਿੰਡਾ ਨੂੰ ਸੀਲ ਕਰਨ ਦੀ ਪ੍ਰਕਿਰਿਆ ਸ਼ੁਰੂ
. . .  1 day ago
ਵਿਰਕ ਪਿੰਡ ਦੇ 3 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਆਉਣ ਉਪਰੰਤ ਆਮ ਵਾਂਗ ਹੋਣ ਲੱਗੇ ਹਾਲਾਤ
. . .  1 day ago
ਆਈ.ਐਮ.ਏ ਦਾ ਕੋਰੋਨਾ ਨੂੰ ਲੈ ਕੇ ਵੱਡਾ ਫ਼ੈਸਲਾ, ਨਿੱਜੀ ਡਾਕਟਰ ਸਰਕਾਰੀ ਪਰਚੀ 'ਤੇ ਮੁਫ਼ਤ ਕਰਨਗੇ ਮਰੀਜ਼ ਦੀ ਜਾਂਚ
. . .  1 day ago
ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆ ਨੂੰ ਪੁਲਿਸ ਅਧਿਕਾਰੀਆਂ ਨੇ ਕਰਫ਼ਿਊ ਨਿਯਮਾਂ ਦਾ ਪੜ੍ਹਾਇਆ ਪਾਠ
. . .  1 day ago
ਤਬਲੀਗ਼ੀ ਜਮਾਤ ਨਾਲ ਸਬੰਧਿਤ ਕੋਰੋਨਾ ਮਰੀਜ਼ ਦੇ ਸੰਪਰਕ 'ਚ ਆਏ 21 ਵਿਅਕਤੀਆਂ ਦੀ ਰਿਪੋਰਟ ਆਈ ਨੈਗੇਟਿਵ
. . .  1 day ago
ਮੰਤਰੀ ਸਰਕਾਰੀਆ ਵੱਲੋਂ ਸਰਪੰਚਾ ਨੂੰ ਕੋਰੋਨਾ ਦੀ ਰੋਕਥਾਮ ਲਈ ਅੱਗੇ ਆਉਣ ਦੀ ਅਪੀਲ
. . .  1 day ago
ਦਿੱਲੀ ਦੇ ਬੰਗਾਲੀ ਮਾਰਕੀਟ 'ਚ ਕੋਰੋਨਾ ਦੇ 4 ਮਾਮਲੇ ਆਏ ਸਾਹਮਣੇ
. . .  1 day ago
200 ਯਾਤਰੀਆਂ ਨੂੰ ਲੈ ਕੇ ਅੱਜ ਰਾਤ ਲੰਡਨ ਰਵਾਨਾ ਹੋਵੇਗੀ ਵਿਸ਼ੇਸ਼ ਉਡਾਣ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 28 ਪੋਹ ਸੰਮਤ 550

ਪਟਿਆਲਾ

ਮੁੱਖ ਮੰਤਰੀ ਨੇ ਪੰਚਾਂ ਤੇ ਸਰਪੰਚਾਂ ਨੂੰ ਅਹੁਦੇ ਤੇ ਨਸ਼ਿਆਂ ਵਿਰੁੱਧ ਡਟਣ ਲਈ ਸਹੁੰ ਚੁਕਾਈ

ਪਟਿਆਲਾ, 11 ਜਨਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਜ਼ਿਲਿ੍ਹਆਂ ਦੇ ਨਵੇਂ ਚੁਣੇ ਪੰਚਾਂ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਅਹੁਦੇ ਤੇ ਨਸ਼ਾ ਰੋਕੂ ਅਫ਼ਸਰ (ਡੈਪੋ) ਵਜੋਂ ਹਲਫ਼ ਦਿਵਾਇਆ ਅਤੇ ਆਪੋ-ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਬਣਾਉਣ ਦੇ ਨਾਲ-ਨਾਲ ਆਪਣੇ ਇਲਾਕੇ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਉਣ ਦਾ ਸੱਦਾ ਦਿੱਤਾ | ਪਿੰਡਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੀ ਸਰਕਾਰ ਵਲੋਂ ਹਰ ਸੰਭਵ ਮਦਦ ਮੁਹੱਈਆ ਕਰਵਾਉਣ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੀ ਅਲਾਮਤ ਨੂੰ ਖ਼ਤਮ ਕਰਨ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਚੁਣੇ ਹੋਏ ਨੁਮਾਇੰਦਿਆਂ ਦਾ ਰੋਲ ਬਹੁਤ ਮਹੱਤਵਪੂਰਨ ਹੈ | ਇਨ੍ਹਾਂ ਨੁਮਾਇੰਦਿਆਂ ਨੂੰ ਡੈਪੋ ਵਜੋਂ ਸਹੁੰ ਚੁਕਵਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,''ਇਹ ਪਹਿਲੀ ਜ਼ਿੰਮੇਵਾਰੀ ਹੈ, ਜਿਹੜੀ ਮੈਂ ਤੁਹਾਨੰੂ ਸੌਾਪ ਰਿਹਾ ਹਾਂ |'' ਨਸ਼ਿਆਂ ਦੀ ਲਾਹਨਤ ਨਾਲ ਇਕ ਪੂਰੀ ਪੀੜ੍ਹੀ ਬਰਬਾਦ ਹੋ ਜਾਣ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦਾ ਲੱਕ ਤੋੜਨ ਲਈ ਉਨ੍ਹਾਂ ਨੇ ਸਹੁੰ ਖਾਧੀ ਸੀ ਤੇ ਉਨ੍ਹਾਂ ਦੀ ਸਰਕਾਰ ਨੇ ਨਸ਼ਿਆਂ ਦੀ ਸਪਲਾਈ ਲਾਈਨ ਤੋੜਨ 'ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ | ਮੁੱਖ ਮੰਤਰੀ ਨੇ ਚੁਣੇ ਹੋਏ ਮੈਂਬਰਾਂ ਨੂੰ ਮੁਖ਼ਾਤਬ ਹੁੰਦਿਆਂ ਆਖਿਆ ਕਿ ਡੈਪੋ ਤੇ ਬੱਡੀ ਪ੍ਰੋਗਰਾਮਾਂ ਦੇ ਨਾਲ-ਨਾਲ ਓ.ਓ.ਏ.ਟੀ. ਕਲੀਨਿਕ ਬਹੁਤ ਕਾਮਯਾਬ ਸਿੱਧ ਹੋਏ ਹਨ ਅਤੇ ਹੁਣ ਇਸ ਲਾਹਨਤ ਦਾ ਖੁਰਾ-ਖੋਜ ਮਿਟਾ ਦੇਣ ਦੀ ਜ਼ਿੰਮੇਵਾਰੀ ਉਨ੍ਹਾਂ (ਚੁਣੇ ਹੋਏ ਨੁਮਾਇੰਦਿਆਂ) ਦੇ ਮੋਢਿਆਂ 'ਤੇ ਹੈ | ਆਪਣੇ ਸੰਬੋਧਨ 'ਚ ਮੁੱਖ ਮੰਤਰੀ ਦਾ ਮੰਨਣਾ ਹੈ ਕਿ ਪੰਚਾਂ ਅਤੇ ਸਰਪੰਚਾਂ ਦੀ ਚੋਣ ਹੇਠਲੇ ਪੱਧਰ 'ਤੇ ਪੰਚਾਇਤੀ ਰਾਜ ਪ੍ਰਣਾਲੀ ਰਾਹੀਂ ਹੋਈ ਹੈ ਜੋ ਸਾਡੇ ਮੁਲਕ ਦਾ ਮਜ਼ਬੂਤ ਥੰਮ੍ਹ ਹੈ | ਉਨ੍ਹਾਂ ਕਿਹਾ ਕਿ ਕੁਝ ਸਿਆਸੀ ਪਾਰਟੀਆਂ ਵਲੋਂ ਪੰਚਾਇਤੀ ਚੋਣਾਂ 'ਚ ਗਲਤ ਹੱਥਕੰਡੇ ਵਰਤਣ ਦੇ ਬਾਵਜੂਦ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਸ਼ਾਸਨ ਦੇ ਉਲਟ ਇਸ ਵਾਰ ਸੂਬੇ 'ਚ ਚੋਣਾਂ ਅਮਨ-ਸ਼ਾਂਤੀ ਨਾਲ ਹੋਈਆਂ ਹਨ | ਇਸ ਤੋਂ ਪਹਿਲਾਂ ਪੰਚਾਂ, ਸਰਪੰਚਾਂ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਵਧਾਈ ਦਿੰਦਿਆਂ ਸੱਦਾ ਦਿੱਤਾ ਕਿ ਉਹ ਆਪਣੇ ਪਿੰਡਾਂ ਦੇ ਉਨ੍ਹਾਂ ਦੇ ਮੁਕਾਬਲੇ ਹਾਰੇ ਹੋਏ ਉਮੀਦਵਾਰਾਂ ਨੂੰ ਵੀ ਨਾਲ ਲੈ ਕੇ ਚੱਲਣ ਤਾਂ ਕਿ ਉਨ੍ਹਾਂ ਦੇ ਇਲਾਕੇ ਦਾ ਚੌਾਹਤਰਫ਼ਾ ਵਿਕਾਸ ਹੋ ਸਕੇ | ਸ੍ਰੀਮਤੀ ਪ੍ਰਨੀਤ ਕੌਰ ਨੇ ਔਰਤਾਂ ਨੂੰ 50 ਫ਼ੀਸਦੀ ਰਾਖਵੇਂਕਰਨ ਦਾ ਲਾਭ ਮਿਲਣ ਨੂੰ ਇਤਿਹਾਸਕ ਤੇ ਮਾਣਮੱਤਾ ਫ਼ੈਸਲਾ ਦੱਸਦਿਆਂ ਕਿਹਾ ਕਿ ਹੁਣ ਔਰਤਾਂ ਨੂੰ ਪਿੰਡਾਂ ਦੇ ਵਿਕਾਸ ਸਮੇਤ ਇੱਕ ਮਜ਼ਬੂਤ ਅਤੇ ਨਵੇਂ ਪੰਜਾਬ ਦੀ ਸਿਰਜਣਾ ਲਈ ਅੱਗੇ ਵਧਣ ਵਾਸਤੇ ਮਰਦਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਉਨ੍ਹਾਂ ਦਾ ਭਰਵਾਂ ਸਾਥ ਤੇ ਸਹਿਯੋਗ ਦੇਣਾ ਚਾਹੀਦਾ ਹੈ | ਉਨ੍ਹਾਂ ਨੇ ਨਵੇਂ ਚੁਣੇ ਨੌਜਵਾਨ ਮੈਂਬਰਾਂ ਨੂੰ ਵੀ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਵੀ ਆਪਣੇ ਇਲਾਕੇ ਦੇ ਵਿਕਾਸ ਲਈ ਨਵੇਂ ਸੰਚਾਰ ਸਾਧਨਾਂ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ ਤੇ ਕਿਹਾ ਕਿ ਸਰਕਾਰ ਤੁਹਾਡੇ ਨਾਲ ਖੜ੍ਹੀ ਹੈ |
ਸ੍ਰੀ ਬ੍ਰਹਮ ਮਹਿੰਦਰਾ ਨੇ ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਮੈਂਬਰਾਂ ਨੂੰ ਸਿਆਸੀ ਵਲਗਣਾਂ ਤੋਂ ਅੱਗੇ ਵਧ ਕੇ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਦਿਹਾਤੀ ਖੇਤਰਾਂ ਦੇ ਸਰਵਪੱਖੀ ਵਿਕਾਸ ਲਈ ਆਪਣਾ ਯੋਗਦਾਨ ਪਾਉਣ ਦਾ ਵੀ ਸੱਦਾ ਦਿੱਤਾ | ਸਮਾਗਮ ਮੌਕੇ ਸੰਬੋਧਨ ਕਰਦਿਆਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਚਾਇਤਾਂ ਦੀ ਇਸ ਚੋਣ ਨਾਲ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਹੋਇਆ ਹੈ | ਬਾਜਵਾ ਨੇ ਵੀ ਨਵੇਂ ਚੁਣੇ ਇਨ੍ਹਾਂ ਪੰਚਾਂ, ਸਰਪੰਚਾਂ ਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਸਿਰ ਪਈ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਣ | ਉਨ੍ਹਾਂ ਨੇ ਐਲਾਨ ਕੀਤਾ ਕਿ ਪਿੰਡਾਂ ਦੇ ਵਿਕਾਸ ਲਈ ਪਿਛਲੇ 6 ਮਹੀਨਿਆਂ ਤੋਂ ਸਾਂਭੇ ਹੋਏ ਕਰੀਬ 700 ਕਰੋੜ ਰੁਪਏ ਦੇ ਫ਼ੰਡ ਮੁੱਖ ਮੰਤਰੀ ਬਹੁਤ ਜਲਦ ਜਾਰੀ ਕਰਨਗੇ |
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਕਾਰਜ ਯੋਜਨਾ ਉਲੀਕੀ ਹੈ ਜਿਸ ਤਹਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ | ਸਮਾਰੋਹ ਮੌਕੇ ਹਲਕਾ ਰਾਜਪੁਰਾ ਤੋਂ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮੁੱਖ ਮੰਤਰੀ ਸਮੇਤ ਹੋਰਨਾਂ ਸ਼ਖ਼ਸੀਅਤਾਂ ਅਤੇ ਸਹੰੁ ਚੁੱਕਣ ਪੁੱਜੇ ਪੰਚਾਂ, ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ 'ਚ ਸੁਤੰਤਰ ਢੰਗ ਨਾਲ ਸ਼ਾਂਤਮਈ ਚੋਣਾਂ ਕਰਵਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ | ਇਸ ਦੌਰਾਨ ਮੁੱਖ ਮੰਤਰੀ ਨੇ ਜ਼ਿਲ੍ਹਾ ਪਟਿਆਲਾ ਦੀਆਂ 1036 ਗਰਾਮ ਪੰਚਾਇਤਾਂ ਦੇ ਸਰਪੰਚਾਂ ਤੇ 6299 ਪੰਚਾਇਤ ਮੈਂਬਰਾਂ, ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ 25 ਮੈਂਬਰਾਂ ਤੇ 9 ਬਲਾਕ ਸੰਮਤੀਆਂ ਦੇ 193 ਮੈਂਬਰਾਂ ਸਮੇਤ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀਆਂ ਗਰਾਮ ਪੰਚਾਇਤਾਂ ਦੇ 426 ਸਰਪੰਚਾਂ ਅਤੇ 2433 ਪੰਚਾਇਤ ਮੈਂਬਰਾਂ ਸਮੇਤ ਜ਼ਿਲ੍ਹਾ ਪ੍ਰੀਸ਼ਦ ਫ਼ਤਿਹਗੜ੍ਹ ਸਾਹਿਬ ਦੇ 10 ਮੈਂਬਰਾਂ ਅਤੇ 5 ਬਲਾਕ ਸੰਮਤੀਆਂ ਦੇ 77 ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁਕਾਈ | ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੇ ਕਲਾਕਾਰਾਂ ਸ੍ਰੀ ਵਿਜੇ ਯਮਲਾ, ਸ੍ਰੀ ਗਗਨਦੀਪ ਬਦਰਾ ਤੇ ਬੀਬਾ ਸਰਘੀ ਨੇ ਸਭਿਆਚਾਰਕ ਗੀਤਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ। ਇਸ ਸਹੁੰ ਚੁੱਕ ਸਮਾਗਮ 'ਚ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਰਾਜਨੀਤਕ ਸਕੱਤਰ ਕੈਪਟਨ ਸੰਦੀਪ ਸੰਧੂ, ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਕੁਲਜੀਤ ਸਿੰਘ ਨਾਗਰਾ, ਹਲਕਾ ਬਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ., ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਹਰਿੰਦਰਪਾਲ ਸਿੰਘ ਹੈਰੀਮਾਨ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਪਟਿਆਲਾ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਡਿਪਟੀ ਮੇਅਰ ਸ੍ਰੀਮਤੀ ਵਿੰਤੀ ਸੰਗਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਤੇ ਏ.ਡੀ.ਜੀ.ਪੀ. ਸ੍ਰੀ ਹਰਪ੍ਰੀਤ ਸਿੰਘ ਸਿੱਧੂ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ, ਮੁੱਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਤੇ ਸ੍ਰੀ ਰਾਜੇਸ਼ ਸ਼ਰਮਾ, ਪੰਜਾਬੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਬੀ.ਐਸ. ਘੁੰਮਣ, ਪੰਚਾਇਤ ਮੰਤਰੀ ਦੇ ਓ.ਐਸ.ਡੀ. ਗੁਰਦਰਸ਼ਨ ਸਿੰਘ ਬਾਹੀਆ, ਸੀਨੀਅਰ ਕਾਂਗਰਸੀ ਆਗੂ ਸ੍ਰੀ ਪੀ.ਕੇ. ਪੁਰੀ, ਪਟਿਆਲਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਦਿਹਾਤੀ ਕਾਂਗਰਸ ਦੇ ਪ੍ਰਧਾਨ ਗੁਰਦੀਪ ਸਿੰਘ ਊਂਟਸਰ, ਮਹਿਲਾ ਕਾਂਗਰਸ ਦੀ ਸ਼ਹਿਰੀ ਪ੍ਰਧਾਨ ਸ੍ਰੀਮਤੀ ਕਿਰਨ ਢਿੱਲੋਂ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਮਹੰਤ ਹਰਵਿੰਦਰ ਸਿੰਘ ਖਨੌੜਾ ਤੇ ਜਸਪਾਲ ਸਿੰਘ ਜੀਰਕਪੁਰ, ਯੂਥ ਕਾਂਗਰਸ ਆਗੂ ਗਗਨਦੀਪ ਸਿੰਘ ਜੌਲੀ ਜਲਾਲਪੁਰ ਤੇ ਤਮਨਰਾਜ ਸਿੰਘ, ਐਸ.ਸੀ. ਸੈਲ ਦੇ ਚੇਅਰਮੈਨ ਸ੍ਰੀ ਸੋਨੂੰ ਸੰਗਰ, ਬਲਵਿੰਦਰ ਅੱਤਰੀ, ਕੇ.ਕੇ. ਸਹਿਗਲ, ਰਾਮ ਕੁਮਾਰ ਸਿੰਗਲਾ, ਗੁਰਜੀਤ ਸਿੰਘ ਗੁਰੀ, ਸ੍ਰੀ ਜਸਵਿੰਦਰ ਜੁਲਕਾ, ਰੁਪਿੰਦਰ ਸਿੰਘ ਜੈਲਦਾਰ ਸਾਬਕਾ ਜ਼ਿਲ੍ਹਾ ਪ੍ਰਧਾਨ, ਅਮਰੀਕ ਸਿੰਘ ਰਾਏ ਸਾਬਕਾ ਪ੍ਰਧਾਨ ਪੰਜਾਬ, ਜਥੇਦਾਰ ਹਰਬੰਸ ਸਿੰਘ ਦਦਹੇੜਾ, ਫੂਲਾ ਸਿੰਘ ਸਧਾਰਨਪੁਰ, ਵਿਨੋਦ ਢੂੰਡੀਆ, ਪਟਿਆਲਾ ਜ਼ੋਨ ਦੇ ਆਈ.ਜੀ. ਸ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਫ਼ਤਹਿਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ, ਐਸ.ਐਸ.ਪੀ ਸ੍ਰੀਮਤੀ ਅਲਕਾ ਮੀਨਾ ਤੇ ਪਟਿਆਲਾ ਦੇ ਐਸ.ਐਸ.ਪੀ. ਸ. ਮਨਦੀਪ ਸਿੰਘ, ਏ.ਡੀ.ਸੀ. (ਜ) ਸ੍ਰੀ ਸ਼ੌਕਤ ਅਹਿਮਦ ਪਰੇ, ਏ.ਡੀ.ਸੀ. (ਡੀ) ਸ੍ਰੀਮਤੀ ਪੂਨਮਦੀਪ ਕੌਰ, ਏ.ਡੀ.ਸੀ. (ਡੀ) ਫ਼ਤਹਿਗੜ੍ਹ ਸਾਹਿਬ ਸ. ਜਗਵਿੰਦਰਜੀਤ ਸਿੰਘ ਸੰਧੂ ਤੇ ਹੋਰ ਅਧਿਕਾਰੀਆਂ ਸਮੇਤ ਪਟਿਆਲਾ ਅਤੇ ਫ਼ਤਹਿਗੜ੍ਹ ਸਾਹਿਬ ਦੇ ਸਹੁੰ ਚੁਕਣ ਆਏ ਨਵੇਂ ਚੁਣੇ ਹੋਏ ਪੰਚ, ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੇ ਮੈਂਬਰ ਮੌਜੂਦ ਸਨ।

ਸਵੱਛਤਾ ਪੰਦ੍ਹਰਵਾੜੇ ਸਬੰਧੀ ਸਿਹਤ ਕੇਂਦਰ ਤਿ੍ਪੜੀ ਤੋਂ ਜਾਗਰੂਕਤਾ ਰੈਲੀ ਰਵਾਨਾ

ਪਟਿਆਲਾ, 11 ਜਨਵਰੀ (ਮਨਦੀਪ ਸਿੰਘ ਖਰੋੜ)-ਸਵੱਛਤਾ ਪੰਦਰਵਾੜੇ ਤਹਿਤ ਲੋਕਾਂ ਨੂੰ ਆਪਣੇ ਆਲ਼ੇ-ਦੁਆਲੇ ਦੀ ਸਾਫ਼-ਸਫ਼ਾਈ ਸਬੰਧੀ ਜਾਗਰੂਕ ਕਰਨ ਲਈ ਸੀਨੀਅਰ ਮੈਡੀਕਲ ਅਫ਼ਸਰ ਡਾ. ਅੰਜਨਾ ਗੁਪਤਾ ਦੀ ਅਗਵਾਈ ਵਿਚ ਤਿਵਾੜੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਤੇ ਸਿਹਤ ਸਟਾਫ਼ ...

ਪੂਰੀ ਖ਼ਬਰ »

ਜੇਲ੍ਹ 'ਚ ਕੈਦੀਆਂ ਦੀ ਤਲਾਸ਼ੀ ਉਪਰੰਤ 5 ਮੋਬਾਈਲ ਬਰਾਮਦ

ਪਟਿਆਲਾ, 11 ਜਨਵਰੀ (ਖਰੋੜ)-ਕੇਂਦਰੀ ਜੇਲ੍ਹ ਪਟਿਆਲਾ 'ਚ 250 ਕੈਦੀਆਂ ਦੀ ਤਲਾਸ਼ੀ ਲੈਣ ਉਪਰੰਤ 5 ਮੋਬਾਈਲ ਬਰਾਮਦ ਹੋਣ ਦੇ ਮਾਮਲੇ 'ਚ ਥਾਣਾ ਤਿ੍ਪੜੀ ਦੀ ਪੁਲਿਸ ਨੇ ਜੇਲ੍ਹ ਸੁਪਰਡੈਂਟ ਦੀ ਸ਼ਿਕਾਇਤ 'ਤੇ 9 ਕੈਦੀਆ ਿਖ਼ਲਾਫ਼ ਜੇਲ੍ਹ ਕਾਨੰੂਨ ਤਹਿਤ ਕੇਸ ਦਰਜ ਕਰ ਲਿਆ ਹੈ | ਇਸ ...

ਪੂਰੀ ਖ਼ਬਰ »

ਪੰਚਮੀ ਦੇ ਦਿਹਾੜੇ 'ਤੇ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਿਖੇ ਸੰਗਤਾਂ ਹੋਈਆਂ ਨਤਮਸਤਕ

ਪਟਿਆਲਾ, 11 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)-ਇਤਿਹਾਸਿਕ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਵੱਡੀ ਗਿਣਤੀ 'ਚ ਪੁੱਜੀ ਸੰਗਤ ਨੇ ਮੱਥਾ ਟੇਕ ਕੇ ਗੁਰੂਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਪੰਚਮੀ ਦੇ ਦਿਹਾੜੇ ਮੌਕੇ ਤੜਕ ਸਵੇਰ ਤੋਂ ਹੀ ...

ਪੂਰੀ ਖ਼ਬਰ »

ਪੰਜਾਬ ਅੰਦਰ ਬਿਜਲੀ ਦੀ ਖਪਤ ਵਧ ਕੇ 6000 ਮੈਗਾਵਾਟ 'ਤੇ ਪਹੰੁਚੀ

ਪਟਿਆਲਾ, 11 ਜਨਵਰੀ (ਜਸਪਾਲ ਸਿੰਘ ਢਿੱਲੋਂ)- ਪੰਜਾਬ ਅੰਦਰ ਇਸ ਵੇਲੇ ਕੜਾਕੇ ਦੀ ਠੰਢ ਪੈ ਰਹੀ ਹੈ ਇਹੋ ਕਾਰਨ ਹੈ ਕਿ ਬਿਜਲੀ ਉਪਰਕਨਾ ਲੋੜ ਵਧਣ ਕਾਰਨ ਹੀ ਬਿਜਲੀ ਦੀ ਖਪਤ ਵਧਕੇ 6000 ਮੈਗਾਵਾਟ ਦੇ ਕਰੀਬ ਪਹੁੰਚ ਗਈ ਹੈ | ਇਸ ਦੀ ਪੂਰਤੀ ਲਈ ਬਿਜਲੀ ਨਿਗਮ ਵਲੋਂ ਹਾਲੇ ਵੀ ਕੀਤੇ ...

ਪੂਰੀ ਖ਼ਬਰ »

ਕੈਪਟਨ ਵਲੋਂ ਇਤਿਹਾਸਕ ਅਸਥਾਨ ਸ਼ਾਹੀ ਸਮਾਧਾਂ ਦਾ ਦੌਰਾ

ਪਟਿਆਲਾ, 11 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੱੁਕਰਵਾਰ ਨੂੰ ਪਟਿਆਲਾ ਦੇ ਅਹਿਮ ਇਤਿਹਾਸਕ ਅਸਥਾਨ ਸ਼ਾਹੀ ਸਮਾਧਾਂ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਦੇ ਪੁਰਖਿਆਂ ਸਮੇਤ ਉਨ੍ਹਾਂ ਦੇ ਮਾਤਾ ਸਵਰਗਵਾਸੀ ਰਾਜ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਅੱਠਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਸਮਾਪਤ

ਪਟਿਆਲਾ, 11 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸਾਹਿਤ ਅਧਿਐਨ ਵਿਭਾਗ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਠਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ ਅੱਜ ਯੂਨੀਵਰਸਿਟੀ ਦੇ ...

ਪੂਰੀ ਖ਼ਬਰ »

ਪੰਜਾਬ ਅੰਦਰ ਬਿਜਲੀ ਦੀ ਖਪਤ ਵਧ ਕੇ 6000 ਮੈਗਾਵਾਟ 'ਤੇ ਪਹੰੁਚੀ

ਪਟਿਆਲਾ, 11 ਜਨਵਰੀ (ਜਸਪਾਲ ਸਿੰਘ ਢਿੱਲੋਂ)- ਪੰਜਾਬ ਅੰਦਰ ਇਸ ਵੇਲੇ ਕੜਾਕੇ ਦੀ ਠੰਢ ਪੈ ਰਹੀ ਹੈ ਇਹੋ ਕਾਰਨ ਹੈ ਕਿ ਬਿਜਲੀ ਉਪਰਕਨਾ ਲੋੜ ਵਧਣ ਕਾਰਨ ਹੀ ਬਿਜਲੀ ਦੀ ਖਪਤ ਵਧਕੇ 6000 ਮੈਗਾਵਾਟ ਦੇ ਕਰੀਬ ਪਹੁੰਚ ਗਈ ਹੈ | ਇਸ ਦੀ ਪੂਰਤੀ ਲਈ ਬਿਜਲੀ ਨਿਗਮ ਵਲੋਂ ਹਾਲੇ ਵੀ ਕੀਤੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ

ਪਟਿਆਲਾ, 11 ਜਨਵਰੀ (ਖਰੋੜ)-ਪਿੰਡ ਹਰਦਾਸਪੁਰ ਨੇੜੇ ਵਾਪਰੇ ਇਕ ਸੜਕ ਹਾਦਸੇ 'ਚ ਕਾਰ ਦੀ ਫੇਟ ਵੱਜਣ ਨਾਲ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਇਸ ਹਾਦਸੇ ਸਬੰਧੀ ਗੁਰਜੰਟ ਸਿੰਘ ਵਾਸੀ ਪਿੰਡ ਭਟੇੜੀ ਨੇ ਪੁਲਿਸ ਨੂੰ ਦੱਸਿਆ ਕਿ 9 ਜਨਵਰੀ ਨੂੰ ਰਾਤੀ 10 ਵਜੇ ਸਰਹਿੰਦ ਰੋਡ ...

ਪੂਰੀ ਖ਼ਬਰ »

ਨਗਰ ਕੌ ਾਸਲ ਦੇ ਕਰਮਚਾਰੀਆਂ ਵਲੋਂ ਰੋਸ ਮਾਰਚ

ਸਮਾਣਾ, 11 ਜਨਵਰੀ (ਸਾਹਿਬ ਸਿੰਘ)-ਨਗਰ ਕੌਾਸਲ ਸਮਾਣਾ ਦੇ ਸਫ਼ਾਈ ਕਰਮਚਾਰੀਆਂ ਨੇ ਉਨ੍ਹਾਂ ਨੂੰ ਤਿੰਨ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਸ਼ਹਿਰ ਵਿਚ ਰੋਸ ਮਾਰਚ ਕੀਤਾ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ | ਕਲਰਕ ਯੂਨੀਅਨ ਦੇ ਪ੍ਰਧਾਨ ਇੰਦਰਪਾਲ ...

ਪੂਰੀ ਖ਼ਬਰ »

ਭੁਪਿੰਦਰਾ ਇੰਟਰਨੈਸ਼ਨਲ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਪਟਿਆਲਾ, 11 ਜਨਵਰੀ (ਪ੍ਰਗਟ ਸਿੰਘ ਬਲਬੇੜ੍ਹਾ)-ਭੁਪਿੰਦਰਾ ਇੰਟਰਨੈਸ਼ਨਲ ਸਕੂਲ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਪ੍ਰਮਾਤਮਾ ਦਾ ਨਾਮ ਲਿਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਨਿੱਕੇ-ਨਿੱਕੇ ਵਿਦਿਆਰਥੀਆਂ ਨੇ ਆਪਣੇ ਗੀਤਾਂ ...

ਪੂਰੀ ਖ਼ਬਰ »

ਜੱਜ ਮਾਡਰਨ ਸਕੂਲ ਦੇਵੀਗੜ੍ਹ ਵਲੋਂ ਸਾਲਾਨਾ ਅਥਲੈਟਿਕ ਮੀਟ ਆਰੰਭ

ਦੇਵੀਗੜ੍ਹ, 11 ਜਨਵਰੀ (ਮੁਖ਼ਤਿਆਰ ਸਿੰਘ ਨੌਗਾਵਾਂ)-ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਦੇਵੀਗੜ੍ਹ ਵਿਖੇ ਸਾਲਾਨਾ ਦੋ ਦਿਨਾ ਅਥਲੈਟਿਕ ਮੀਟ ਆਰੰਭ ਕਰਵਾਈ ਗਈ | ਇਸ ਮੌਕੇ ਹਾਊਸ ਫਲੈਗ ਮਾਰਚ ਨਾਲ ਖੇਡ ਮੁਕਾਬਲਿਆਂ ਦਾ ਆਰੰਭ ਸਕੂਲ ਦੇ ਡਾਇਰੈਕਟਰ ਸੰਤੋਖ ਸਿੰਘ ਤੇ ...

ਪੂਰੀ ਖ਼ਬਰ »

ਸਮਾਣਾ ਬਾਰ ਨੇ ਜੱਜਾਂ ਨਾਲ ਮਿਲ ਕੇ ਮਨਾਇਆ ਲੋਹੜੀ ਦਾ ਤਿਉਹਾਰ

ਸਮਾਣਾ, 11 ਜਨਵਰੀ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਬਾਰ ਐਸੋਸੀਏਸ਼ਨ ਸਮਾਣਾ ਨੇ ਜੱਜਾਂ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਇਆ ਤੇ ਇਕ ਦੂਜੇ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ | ਇਸ ਦੇ ਨਾਲ ਹੀ ਮੁਕਤਸਰ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ | ਲੋਹੜੀ ਨੂੰ ...

ਪੂਰੀ ਖ਼ਬਰ »

ਨੰਬਰਦਾਰ ਨਿਸ਼ਾਨ ਸਿੰਘ ਨੂੰ ਸਦਮਾ-ਭਰਾ ਦੀ ਮੌਤ

ਸਮਾਣਾ, 11 ਜਨਵਰੀ (ਸਾਹਿਬ ਸਿੰਘ)-ਨੰਬਰਦਾਰ ਨਿਸ਼ਾਨ ਸਿੰਘ ਦੇ ਭਰਾ ਅਜੀਤ ਸਿੰਘ (80) ਬੀਤੇ ਦਿਨ ਅਕਾਲ ਚਲਾਣਾ ਕਰ ਗਏ ਹਨ | ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਉਨ੍ਹਾਂ ਦੇ ਜਵਾਨ ਪੋਤਰੇ ਦਾ ਭੋਗ ਪਾਇਆ ਗਿਆ ਸੀ | ਅਜੀਤ ਸਿੰਘ ਦੀ ਮੌਤ 'ਤੇ ਵਿਧਾਇਕ ਸਮਾਣਾ ਰਜਿੰਦਰ ਸਿੰਘ, ...

ਪੂਰੀ ਖ਼ਬਰ »

ਧਨੋਆ ਵਕੀਲ ਨੂੰ ਸਦਮਾ-ਭਰਾ ਦੀ ਮੌਤ

ਸਮਾਣਾ, 11 ਜਨਵਰੀ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਬਾਰ ਐਸੋਸੀਏਸ਼ਨ ਸਮਾਣਾ ਦੇ ਸਾਬਕਾ ਪ੍ਰਧਾਨ ਬਲਵੀਰ ਸਿੰਘ ਧਨੋਆ ਦੇ ਭਰਾ ਅਤੇ ਸਾਬਕਾ ਪੁਲਿਸ ਕਪਤਾਨ ਜਸਪਾਲ ਸਿੰਘ ਕੁੱਝ ਮਹੀਨਿਆਂ ਦੀ ਬਿਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ ਹਨ | ਉਨ੍ਹਾਂ ਦੀ ਮੌਤ 'ਤੇ ਸਾਬਕਾ ...

ਪੂਰੀ ਖ਼ਬਰ »

17 ਨੂੰ ਪ੍ਰਨੀਤ ਕੌਰ ਕਰਨਗੇ ਸਰਪੰਚਾਂ ਨੂੰ ਸੰਬੋਧਨ : ਪਹਾੜਪੁਰ

ਸਮਾਣਾ, 11 ਜਨਵਰੀ (ਗੁਰਦੀਪ ਸ਼ਰਮਾ)-ਸਮਾਣਾ ਹਲਕੇ ਦੇ ਜੇਤੂ ਸਰਪੰਚਾਂ ਤੇ ਪੰਚਾਇਤ ਮੈਂਬਰਾਂ ਨੂੰ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਸੰਬੋਧਨ ਕਰਨਗੇ | ਇਹ ਜਾਣਕਾਰੀ ਕਾਂਗਰਸ ਦੇ ਜ਼ਿਲ੍ਹਾ ਮੀਤ ਪ੍ਰਧਾਨ ਤੇ ਸੀਨੀਅਰ ਕਾਂਗਰਸੀ ਆਗੂ ਹਾਕਮ ਸਿੰਘ ...

ਪੂਰੀ ਖ਼ਬਰ »

ਚੋਰੀ ਦੇ ਮੋਟਰਸਾਈਕਲ ਸਮੇਤ ਵਿਅਕਤੀ ਕਾਬੂ

ਪਟਿਆਲਾ, 11 ਜਨਵਰੀ (ਖਰੋੜ)-ਥਾਣਾ ਕੋਤਵਾਲੀ ਦੀ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਮੋਟਰਸਾਈਕਲ ਸਵਾਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਾਂਚ ਕਰਨ ਉਪਰੰਤ ਮੋਟਰਸਾਈਕਲ ਚੋਰੀ ਦਾ ਪਾਇਆ ਗਿਆ | ਮੁਲਜ਼ਮ ਦੀ ਪਹਿਚਾਣ ਕਮਲ ਵਰਮਾ ਵਾਸੀ ਮਾਲੋਮਾਜਰਾ ਵਜੋਂ ਹੋਈ ਹੈ | ਇਸ ਦੀ ...

ਪੂਰੀ ਖ਼ਬਰ »

ਝਪਟਮਾਰ ਕਾਬੂ

ਪਟਿਆਲਾ, 11 ਜਨਵਰੀ (ਖਰੋੜ)-ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਇਕ ਝਪਟਮਾਰ ਨੂੰ ਝਪਟੇ ਹੋਏ ਮੋਬਾਈਲ ਸਮੇਤ ਕਾਬੂ ਕਰਕੇ ਉਸ ਦੇ ਿਖ਼ਲਾਫ਼ ਆਈਪੀਸੀ ਦੀ ਧਾਰਾ 379 ਬੀ ਤਹਿਤ ਕੇਸ ਦਰਜ ਕਰ ਲਿਆ ਹੈ | ਮੁਲਜ਼ਮ ਦੀ ਪਹਿਚਾਣ ਅਤੁਲ ਸਿੰਘ ਵਾਸੀ ਬਾਜਵਾ ਕਾਲੋਨੀ ਵਜੋਂ ਹੋਈ ਹੈ | ਇਸ ...

ਪੂਰੀ ਖ਼ਬਰ »

ਸਰਕਾਰੀ ਸਕੂਲ ਹਡਾਣਾ ਵਿਖੇ ਸਾਲਾਨਾ ਸਮਾਗਮ ਕਰਵਾਇਆ

ਦੇਵੀਗੜ੍ਹ, 11 ਜਨਵਰੀ (ਰਾਜਿੰਦਰ ਸਿੰਘ ਮੌਜੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਡਾਣਾ ਵਿਖੇ ਪਿ੍ੰਸੀਪਲ ਮਧੂਇੰਦਰ ਕੌਰ ਦੀ ਅਗਵਾਈ ਹੇਠ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਪਿ੍ੰਸੀਪਲ ਵਲੋਂ ਆਏ ਪਿੰਡ ਵਾਸੀਆਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ...

ਪੂਰੀ ਖ਼ਬਰ »

ਪੰਚਮੀ ਦੇ ਦਿਹਾੜੇ 'ਤੇ 51 ਵਲੰਟੀਅਰਾਂ ਨੇ ਕੀਤਾ ਖ਼ੂਨਦਾਨ

ਪਟਿਆਲਾ, 11 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹਿਊਮਨ ਵੈੱਲਫੇਅਰ ਫਾਊਾਡੇਸ਼ਨ ਤੇ ਯੂਨੀਵਰਸਲ ਵੈਲਫੇਅਰ ਕਲੱਬ ਵਲੋਂ ਪੰਚਮੀ ਦੇ ਦਿਹਾੜੇ 'ਤੇ ਮਿਸ਼ਨ ਲਾਲੀ ਤੇ ਹਰਿਆਲੀ ਤਹਿਤ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਵਿਦਿਆਰਥੀਆਂ ਨੂੰ ਨਿਸ਼ਚਾਇ ਫਾਊਾਡੇਸ਼ਨ ਨੇ ਕੋਟੀਆਂ ਵੰਡੀਆਂ

ਨਾਭਾ, 11 ਜਨਵਰੀ (ਅਮਨਦੀਪ ਸਿੰਘ ਲਵਲੀ)-ਸਰਕਾਰੀ ਐਲੀਮੈਂਟਰੀ ਸਕੂਲ ਰੇਲਵੇ ਕਾਲੋਨੀ ਦੇ ਲੋੜਵੰਦ ਬੱਚਿਆਂ ਨੂੰ ਨਿਸ਼ਚਾਇ ਫਾਊਾਡੇਸ਼ਨ ਪੰਜਾਬ ਆਰਗੇਨਾਈਜ਼ਰ ਵਲੋਂ ਗ਼ਰੀਬ ਦਾ ਮੁੱਖ ਗੁਰੂ ਦੀ ਗੋਲਕ 'ਤੇ ਪੈਰਾ ਦਿੰਦਿਆਂ ਮਨਪ੍ਰੀਤ ਕੌਰ ਪ੍ਰਧਾਨ ਤੇ ਵਰਿੰਦਰ ਗਰੇਵਾਲ ...

ਪੂਰੀ ਖ਼ਬਰ »

ਕੌਮੀ ਮੁੱਕੇਬਾਜ਼ੀ ਟੀਮ ਲਈ ਦੇਸ਼ ਭਰ ਦੇ 80 ਖਿਡਾਰੀਆਂ ਨੇ ਪੇਸ਼ ਕੀਤੀ ਦਾਅਵੇਦਾਰੀ

ਪਟਿਆਲਾ, 11 ਜਨਵਰੀ (ਚਹਿਲ)-ਕੌਮਾਂਤਰੀ ਟੂਰਨਾਮੈਂਟਾਂ ਲਈ ਕੌਮੀ ਮੁੱਕੇਬਾਜ਼ੀ ਟੀਮ ਦੀ 'ਚ ਥਾਂ ਬਣਾਉਣ ਲਈ ਦੇਸ਼ ਭਰ 'ਚੋਂ ਆਏ 80 ਦੇ ਕਰੀਬ ਖਿਡਾਰੀਆਂ ਨੇ ਇੱਥੇ ਐਨ.ਆਈ.ਐਸ ਵਿਖੇ ਨੇਪਰੇ ਚੜੇ੍ਹ ਤਿੰਨ ਦਿਨਾਂ ਟਰਾਇਲਾਂ ਦੌਰਾਨ ਦਾਅਵੇਦਾਰੀ ਪੇਸ਼ ਕੀਤੀ ਜਿਨ੍ਹਾਂ 'ਚ ...

ਪੂਰੀ ਖ਼ਬਰ »

ਆਦਰਸ਼ ਨਰਸਿੰਗ ਕਾਲਜ 'ਚ ਲੋਹੜੀ ਮਨਾਈ

ਸਮਾਣਾ, 11 ਜਨਵਰੀ (ਹਰਵਿੰਦਰ ਸਿੰਘ ਟੋਨੀ)-ਸਮਾਣਾ ਦੇ ਆਦਰਸ਼ ਨਰਸਿੰਗ ਕਾਲਜ 'ਚ ਅੱਜ ਕਾਲਜ ਕਮੇਟੀ ਵਲੋਂ ਧੀਆਂ ਦੀ ਲੋਹੜੀ ਮਨਾਈ ਗਈ | ਕਾਲਜ ਕਮੇਟੀ ਦੇ ਚੇਅਰਮੈਨ ਡਾ. ਕੇ.ਕੇ ਜੌਹਰੀ ਨੇ ਇਸ ਮੌਕੇ 'ਤੇ ਕਿਹਾ ਕਿ ਧੀਆਂ ਦੇ ਬਿਨਾਂ ਮੁੰਡਿਆਂ ਦੇ ਵਿਆਹ ਕਿਸ ਤਰ੍ਹਾਂ ਹੋਣਗੇ ...

ਪੂਰੀ ਖ਼ਬਰ »

ਸਰਕਾਰੀ ਸਕੂਲ ਅਲੀਪੁਰ ਅਰਾਈਆਂ 'ਚ ਸਾਲਾਨਾ ਸਮਾਗਮ ਕਰਵਾਇਆ

ਪਟਿਆਲਾ, 11 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)-ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਅਲੀਪੁਰ ਅਰਾਈਆਂ ਬਲਾਕ ਪਟਿਆਲਾ-1 ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਬੀ.ਪੀ.ਈ.ਓ. ਪਟਿਆਲਾ-1 ਸਰਬਜੀਤ ਕੌਰ ਵਲੋਂ ਬਾਲ ਮੈਗਜ਼ੀਨ ਅਲੀਪੁਰ ਦੇ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ

ਰਾਜਪੁਰਾ, 11 ਜਨਵਰੀ (ਜੀ.ਪੀ. ਸਿੰਘ)-ਅੱਜ ਤੜਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਥਾਨਕ ਕੇਂਦਰੀ ਗੁਰਦੁਆਰਾ ਸਿੰਘ ਸਭਾ ਤੋਂ ਪ੍ਰਧਾਨ ਅਬਰਿੰਦਰ ਸਿੰਘ ਦੀ ਦੇਖ-ਰੇਖ ਵਿਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਕੇਂਦਰੀ ਗੁਰਦੁਆਰਾ ਸਿੰਘ ...

ਪੂਰੀ ਖ਼ਬਰ »

ਦਾਜ ਦਹੇਜ ਐਕਟ ਤਹਿਤ ਕੇਸ ਦਰਜ

ਪਟਿਆਲਾ, 11 ਜਨਵਰੀ (ਖਰੋੜ)-ਥਾਣਾ ਔਰਤਾਂ ਦੀ ਪੁਲਿਸ ਨੇ ਵਿਆਹੁਤਾ ਨੂੰ ਦਾਜ ਦਹੇਜ ਲਈ ਤੰਗ ਪ੍ਰੇਸ਼ਾਨ ਦੇ ਮਾਮਲੇ 'ਚ ਉਸ ਦੇ ਸਹੁਰਾ ਪਰਿਵਾਰ ਿਖ਼ਲਾਫ਼ ਕੇਸ ਦਰਜ ਕਰ ਲਿਆ ਹੈ | ਇਸ ਮਸਲੇ ਸਬੰਧੀ ਕੰਵਲਪ੍ਰੀਤ ਕੌਰ ਵਾਸੀ ਪਟਿਆਲਾ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਕਿ ...

ਪੂਰੀ ਖ਼ਬਰ »

ਮੋਟਰਸਾਈਕਲ ਚੋਰੀ

ਸਮਾਣਾ, 11 ਜਨਵਰੀ (ਸਾਹਿਬ ਸਿੰਘ)-ਸ਼ਿਵ ਕੁਮਾਰ ਪੁੱਤਰ ਫ਼ਤਹਿ ਚੰਦ ਵਾਸੀ ਮਲੇਰੀਆ ਮੁਹੱਲਾ ਸਮਾਣਾ ਦੀ ਸ਼ਿਕਾਇਤ 'ਤੇ ਰਜਤ ਕੁਮਾਰ ਪੁੱਤਰ ਗੁਰਬਖ਼ਸ਼ ਸਿੰਘ ਤੇ ਧਰਮਵੀਰ ਸਿੰਘ ਪੁੱਤਰ ਚਮਕੌਰ ਸਿੰਘ ਵਾਸੀਆਨ ਨਵੀਂ ਸਰਾਂਪੱਤੀ ਸਮਾਣਾ ਵਿਰੁੱਧ ਮੋਟਰਸਾਈਕਲ ਚੋਰੀ ਕਰਨ ...

ਪੂਰੀ ਖ਼ਬਰ »

ਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ ਦੀ ਸਫਲਤਾ 'ਤੇ ਪ੍ਰੋਗਰਾਮ ਕਰਵਾਇਆ

ਪਟਿਆਲਾ, 11 ਜਨਵਰੀ (ਗੁਰਵਿੰਦਰ ਸਿੰਘ ਔਲਖ)-ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਚਨਬੱਧ 'ਕੋਜ਼ੇਨੂਰ ਮਿਸਿਜ਼ ਵਰਲਡ ਪੰਜਾਬਣ' ਵਲੋਂ ਅੱਜ ਪਟਿਆਲਾ ਵਿਖੇ ਭਾਰਤ ਅਤੇ ਦੁਬਈ ਵਿਖੇ ਵੱਖ-ਵੱਖ ਪੜਾਵਾਂ ਦੌਰਾਨ ਐਲਾਨੀਆਂ ਗਈਆਂ ਮਿਸਿਜ਼ ...

ਪੂਰੀ ਖ਼ਬਰ »

ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਨਾਭਾ, 11 ਜਨਵਰੀ (ਕਰਮਜੀਤ ਸਿੰਘ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 352ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਥਾਨਕ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਜੀ ਤੋਂ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਅਲਹੌਰਾਂ ਗੇਟ, ਸਦਰ ਬਾਜ਼ਾਰ, ਕਰਤਾਰਪੁਰਾ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾਉਣ ਵਾਲੇ ਵਿਰੁੱਧ ਮੁਕੱਦਮਾ ਦਰਜ

ਬਨੂੜ, 11 ਜਨਵਰੀ (ਭੁਪਿੰਦਰ ਸਿੰਘ)-ਬਨੂੜ ਪੁਲਿਸ ਨੇ ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਵਰਗ਼ਲਾ ਕੇ ਭਜਾਉਣ ਦੇ ਦੋਸ਼ਾਂ ਤਹਿਤ ਬਿਹਾਰ ਦੇ ਰਹਿਣ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਏ.ਐਸ.ਆਈ. ਰਾਮ ਕਿ੍ਸ਼ਨ ਨੇ ...

ਪੂਰੀ ਖ਼ਬਰ »

100 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕਾਬੂ

ਸਮਾਣਾ, 11 ਜਨਵਰੀ (ਸਾਹਿਬ ਸਿੰਘ, ਪ੍ਰੀਤਮ ਸਿੰਘ ਨਾਗੀ)-ਥਾਣਾ ਸਮਾਣਾ ਦੇ ਪਿੰਡ ਮਰੋੜੀ ਜਿੱਥੋਂ ਪਿਛਲੇ ਦਿਨੀਂ ਪੁਲਿਸ ਨੇ ਹਜ਼ਾਰਾਂ ਲੀਟਰ ਸ਼ਰਾਬ ਲਾਹਨ ਬਰਾਮਦ ਕਰਕੇ ਨਸ਼ਟ ਕੀਤੀ ਸੀ, ਦੇ ਇਕ ਘਰ 'ਤੇ ਛਾਪਾ ਮਾਰ ਕੇ ਸੀ.ਆਈ.ਏ. ਸਮਾਣਾ ਦੀ ਪੁਲਿਸ ਨੇ 100 ਬੋਤਲਾਂ ਨਾਜਾਇਜ਼ ...

ਪੂਰੀ ਖ਼ਬਰ »

ਰਾਜਪੁਰਾ ਰੋਡ ਤੋਂ ਅਸਥਾਈ ਕਬਜ਼ੇ ਹਟਾਏ

ਪਟਿਆਲਾ, 11 ਜਨਵਰੀ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦੀ ਲੈਂਡ ਸ਼ਾਖਾ ਵਲੋਂ ਪਟਿਆਲਾ-ਰਾਜਪੁਰਾ ਰੋਡ ਦੇ ਨਾਲ-ਨਾਲ ਕੀਤੇ ਅਸਥਾਈ ਨਾਜਾਇਜ਼ ਕਬਜ਼ੇ ਹਟਾਏ ਗਏ | ਇਨ੍ਹਾਂ ਕਬਜ਼ਿਆਂ ਕਾਰਨ ਦੁਰਘਟਨਾਵਾਂ ਦੀਆਂ ਸ਼ਿਕਾਇਤਾਂ ਵੱਡੀ ਪੱਧਰ 'ਤੇ ਆਉਣ ਦੀ ਗੱਲ ਦੱਸੀ ਗਈ | ਲੋਹੜੀ ਦੇ ...

ਪੂਰੀ ਖ਼ਬਰ »

ਐਫ ਐਾਡ ਸੀ.ਸੀ. ਦੀ ਬੈਠਕ 'ਚ ਲੱਖਾਂ ਰੁਪਏ ਦੇ ਕੰਮਾਂ ਨੂੰ ਝੰਡੀ

ਪਟਿਆਲਾ, 11 ਜਨਵਰੀ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਵਿਖੇ ਹੋਈ ਫਾਈਨਾਂਸ ਕੰਟਰੈਕਟ ਕਮੇਟੀ (ਐਫ ਐਾਡ ਸੀ.ਸੀ.) ਦੀ ਬੈਠਕ 'ਚ ਸ਼ਹਿਰ ਦੇ ਤਕਰੀਬਨ ਹਰ ਵਾਰਡ 'ਚ ਹੋਣ ਵਾਲੇ ਜਾਂ ਹੋ ਚੁੱਕੇ ਕੰਮਾਂ ਦੀ ਮਨਜ਼ੂਰੀ ਤੇ ਅਦਾਇਗੀ 'ਤੇ ਮੋਹਰ ਲਗਾਈ ਗਈ | ਅੱਜ ਦੇ ਏਜੰਡੇ 'ਚ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦਾ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸਮਾਪਤ

ਪਟਿਆਲਾ, 11 ਜਨਵਰੀ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਪਟਿਆਲਾ ਦੇ ਐੱਨ.ਐੱਸ.ਐੱਸ. ਵਿਭਾਗ ਵਲੋਂ ਲਗਾਇਆ ਗਿਆ ਸੱਤ ਦਿਨਾ ਕੈਂਪ ਵਿਦਿਆਰਥੀਆਂ 'ਚ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕਤਾ ਪੈਦਾ ਕਰਦਾ ਸਮਾਪਤ ਹੋਇਆ | ਇਸ ਕੈਂਪ ਦੇ ਸਮਾਪਤੀ ਸਮਾਰੋਹ 'ਚ ਡਾ. ...

ਪੂਰੀ ਖ਼ਬਰ »

ਪਾਤੜਾਂ ਪੁਲਿਸ ਵਲੋਂ ਸ਼ਹਿਰ ਵਾਸੀਆਂ ਨਾਲ ਮੀਟਿੰਗ

ਪਾਤੜਾਂ, 11 ਜਨਵਰੀ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ 'ਚ ਵਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਦੇ ਸਬੰਧ 'ਚ ਸ਼ਹਿਰ ਵਾਸੀਆਂ ਦਾ ਸਹਿਯੋਗ ਲੈਣ ਦੇ ਮੰਤਵ ਨਾਲ ਥਾਣਾ ਪਾਤੜਾਂ ਦੇ ਮੁਖੀ ਰਣਬੀਰ ਸਿੰਘ ਤੇ ਸ਼ਹਿਰੀ ਚੌਾਕੀ ਪਾਤੜਾਂ ਦੇ ਮੁਖੀ ਦਰਬਾਰਾ ਸਿੰਘ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਵਿਖੇ ਲੋਹੜੀ ਦਾ ਤਿਉਹਾਰ ਮਨਾਇਆ

ਪਟਿਆਲਾ, 11 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵਲੋਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ | ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਅੱਗੇ ਵਿਦਿਆਰਥੀਆਂ ਤੇ ਵੱਖ ਵੱਖ ਜਥੇਬੰਦੀਆਂ ਵਲੋਂ ...

ਪੂਰੀ ਖ਼ਬਰ »

ਕਰਤਾਰਪੁਰ ਲਾਂਘੇ ਲਈ ਕੇਂਦਰ ਸਰਕਾਰ ਜਲਦੀ ਜ਼ਮੀਨ ਪ੍ਰਾਪਤ ਕਰ ਕੰਮ ਸ਼ੁਰੂ ਕਰਾਵੇ-ਸਿੱਧੂ

ਰਾਜਪੁਰਾ, 11 ਜਨਵਰੀ (ਜੀ.ਪੀ. ਸਿੰਘ, ਰਣਜੀਤ ਸਿੰਘ)-ਪੰਜਾਬ ਨੂੰ ਸਹੀ ਤਰ੍ਹਾਂ ਨਾਲ ਵਿਕਾਸ ਆਮਦਨ ਦੇ ਬਿਨਾਂ ਹੋਰ ਸਰੋਤਾਂ ਤੋਂ ਬਿਨਾਂ ਸੰਭਵ ਨਹੀਂ ਹੈ | ਪੰਜਾਬ ਸਾਰੇ ਦੇਸ਼ ਨੂੰ ਅਨਾਜ ਦੇ ਕੇ ਦੇਸ਼ ਦਾ ਪੇਟ ਪਾਲਦਾ ਹੈ ਪਰ ਇਸ ਲਈ ਦੁਨੀਆਂ ਦੇ ਬਾਕੀ ਵਿਕਾਸਸ਼ੀਲ ...

ਪੂਰੀ ਖ਼ਬਰ »

ਮਗਰ ਸਾਹਿਬ ਸਕੂਲ 'ਚ ਧੀਆਂ ਦੀ ਲੋਹੜੀ ਸਬੰਧੀ ਰੈਲੀ ਕੱਢੀ

ਦੇਵੀਗੜ੍ਹ, 11 ਜਨਵਰੀ (ਰਾਜਿੰਦਰ ਸਿੰਘ ਮੌਜੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਗਰ ਸਾਹਿਬ ਵਿਖੇ ਪਿ੍ੰਸੀਪਲ ਪਰਮਜੀਤ ਸਿੰਘ ਬਾਠ ਦੀ ਅਗਵਾਈ ਹੇਠ ਅਤੇ ਕੈਰੀਅਰ ਗਾਈਡੈਂਸ ਦੇ ਮੁਖੀ ਅਧਿਆਪਕਾ ਪ੍ਰਵੀਨ ਕੁਮਾਰੀ ਦੀ ਦੇਖ ਰੇਖ ਹੇਠ ਵਿਦਿਆਰਥੀਆਂ ਵਲੋਂ ਸਵੈ ...

ਪੂਰੀ ਖ਼ਬਰ »

ਉੱਘੇ ਪੱਤਰਕਾਰ ਬੀ.ਐੱਸ. ਬੀਰ ਦੇ ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਪੁੱਜੀਆਂ

ਨਾਭਾ, 11 ਜਨਵਰੀ (ਅਮਨਦੀਪ ਸਿੰਘ ਲਵਲੀ)-ਮਹਿਰਮ ਗਰੁੱਪ ਦੇ ਮੁੱਖ ਸੰਪਾਦਕ ਉੱਘੇ ਪੰਜਾਬੀ ਸਾਹਿੱਤਕਾਰ ਬੀ.ਐੱਸ. ਬੀਰ ਅੱਜ ਸਮੁੱਚੀ ਦੁਨੀਆ ਨੂੰ ਅਲਵਿਦਾ ਕਹਿ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦੇ ਸੰਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ...

ਪੂਰੀ ਖ਼ਬਰ »

ਉੱਘੇ ਪੱਤਰਕਾਰ ਬੀ.ਐੱਸ. ਬੀਰ ਦੇ ਅੰਤਿਮ ਸੰਸਕਾਰ ਮੌਕੇ ਵੱਖ-ਵੱਖ ਸ਼ਖ਼ਸੀਅਤਾਂ ਪੁੱਜੀਆਂ

ਨਾਭਾ, 11 ਜਨਵਰੀ (ਅਮਨਦੀਪ ਸਿੰਘ ਲਵਲੀ)-ਮਹਿਰਮ ਗਰੁੱਪ ਦੇ ਮੁੱਖ ਸੰਪਾਦਕ ਉੱਘੇ ਪੰਜਾਬੀ ਸਾਹਿੱਤਕਾਰ ਬੀ.ਐੱਸ. ਬੀਰ ਅੱਜ ਸਮੁੱਚੀ ਦੁਨੀਆ ਨੂੰ ਅਲਵਿਦਾ ਕਹਿ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦੇ ਸੰਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ...

ਪੂਰੀ ਖ਼ਬਰ »

ਬਾਬਾ ਸਾਹਿਬ ਭਲਾਈ ਮੰਚ ਅਤੇ ਹਿਊਮਨ ਰਾਈਟਸ ਮਿਸ਼ਨ ਪੋ੍ਰਟੈਕਸ਼ਨ ਸੰਸਥਾ ਨੇ ਧੀਆਂ ਦੀ ਲੋਹੜੀ ਮਨਾਈ

ਪਟਿਆਲਾ, 11 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)-ਬਾਬਾ ਸਾਹਿਬ ਭਲਾਈ ਮੰਚ ਅਤੇ ਹਿਊਮਨ ਰਾਈਟਸ ਮਿਸ਼ਨ ਪੋ੍ਰਟੈਕਸ਼ਨ ਸੰਸਥਾ ਪਟਿਆਲਾ ਵਲੋਂ ਸਰਕਾਰੀ ਐਲੀਮੈਂਟਰੀ ਬਡੰੂਗਰ ਵਿਖੇ ਮਨਾਈ ਗਈ ਧੀਆਂ ਦੀ ਲੋਹੜੀ ਵਿਚ ਸਮਾਜ 'ਚ ਧੀਆਂ ਨੂੰ ਉੱਚਾ ਸਥਾਨ ਦੇਣ ਦਾ ਸੁਨੇਹਾ ਦਿੱਤਾ ...

ਪੂਰੀ ਖ਼ਬਰ »

ਕਾਂਗਰਸ ਨੀਵੇਂ ਪੱਧਰ ਦੀ ਰਾਜਨੀਤੀ 'ਤੇ ਉਤਰੀ : ਰੱਖੜਾ, ਜੁਨੇਜਾ

ਪਟਿਆਲਾ, 11 ਜਨਵਰੀ (ਪਰਗਟ ਸਿੰਘ ਬਲਬੇੜ੍ਹਾ)-ਥਾਣਾ ਘਨੌਰ ਵਿਖੇ ਸਾਬਕਾ ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ 'ਤੇ ਕੇਸ ਦਰਜ ਕਰਕੇ ਗਿ੍ਫ਼ਤਾਰ ਕਰਨ ਨੂੰ ਸ਼ੋ੍ਰਮਣੀ ਅਕਾਲੀ ਦਲ ਦੀ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਨੇ ਕਾਂਗਰਸ ਦੀ ਨੀਵੇਂ ਪੱਧਰ ਦੀ ਰਾਜਨੀਤੀ ਕਰਨ ਦਾ ...

ਪੂਰੀ ਖ਼ਬਰ »

ਕੈਪਟਨ ਨੇ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਲਈ ਤਿਆਰ ਰਹਿਣ ਲਈ ਕਿਹਾ

ਪਟਿਆਲਾ, 11 ਜਨਵਰੀ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਆਪਣੀ ਪਟਿਆਲਾ ਸਥਿਤ ਰਿਹਾਇਸ਼ ਨਿਊ ਮੋਤੀ ਬਾਗ਼ ਪੈਲੇਸ ਵਿਖੇ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਦੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਨਾਲ ਮੁਲਾਕਾਤ ਕਰਕੇ ...

ਪੂਰੀ ਖ਼ਬਰ »

30 ਬੋਤਲਾਂ ਮਾਲਟਾ ਦੇਸ਼ੀ ਸ਼ਰਾਬ ਸਮੇਤ ਇਕ ਗਿ੍ਫ਼ਤਾਰ

ਗੂਹਲਾ ਚੀਕਾ, 11 ਜਨਵਰੀ (ਓ.ਪੀ. ਸੈਣੀ)-ਗੂਹਲਾ ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ 30 ਬੋਤਲਾਂ ਮਾਲਟਾ ਦੇਸ਼ੀ ਸ਼ਰਾਬ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਮੁਤਾਬਿਕ ਗੂਹਲਾ ਪੁਲਿਸ ਪਿੰਡ ਸਲੇਮਪੁਰ ਨੇੜੇ ਗਸ਼ਤ ਕਰ ਰਹੀ ਸੀ | ਇਸ ਦੌਰਾਨ ਇਕ ਵਿਅਕਤੀ ਆਪਣੀ ...

ਪੂਰੀ ਖ਼ਬਰ »

ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ 'ਚ ਵੀ ਹਿੱਸਾ ਲੈਣਾ ਚਾਹੀਦਾ ਹੈ-ਡਾ. ਸੁਰਜੀਤ ਵਰਮਾ

ਰਾਜਪੁਰਾ, 11 ਜਨਵਰੀ (ਰਣਜੀਤ ਸਿੰਘ)-ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰਨਾਂ ਗਤੀਵਿਧੀਆਂ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ | ਅੱਜ-ਕੱਲ੍ਹ ਮੁਕਾਬਲੇ ਦਾ ਯੁੱਗ ਹੈ | ਸਟੇਜ 'ਤੇ ਜਾਣ ਨਾਲ ਸਾਡੇ ਅੰਦਰ ਦਾ ਡਰ ਭੈਅ ਖ਼ਤਮ ਹੋ ਜਾਂਦਾ ਹੈ | ਇਹ ਪ੍ਰਗਟਾਵਾ ਬਤੌਰ ਮੁੱਖ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX