ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਪਤਨੀ ਤੋਂ ਤੰਗ ਆ ਕੇ ਪੰਜਾਬੀ ਨੌਜਵਾਨ ਨੇ ਦੁਬਈ 'ਚ ਕੀਤੀ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ, 26ਜੂਨ (ਅਵਤਾਰ ਸਿੰਘ ਅਣਖੀ) - ਪਤਨੀ ਦੇ ਸਤਾਏ ਇਕ ਪੰਜਾਬੀ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਨੌਜਵਾਨ ਸਤਨਾਮ ਸਿੰਘ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 45 ਓਵਰਾਂ ਮਗਰੋਂ 184/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਡੀ ਗ੍ਰੈਂਡਹੋਮ ਦੀਆਂ ਵੀ 50 ਦੌੜਾਂ ਪੂਰੀਆਂ
. . .  1 day ago
21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
. . .  1 day ago
ਕਲਾਨੌਰ, 26 ਜੂਨ (ਪੁਰੇਵਾਲ)-ਕੋਟਾ ਤੋਂ ਰੇਲ ਗੱਡੀ ਰਾਹੀਂ ਛੁੱਟੀ ਲੈ ਕੇ ਵਾਪਸ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਹੀਮਾਂਬਾਦ ਵਿਖੇ ਪਰਤ ਰਹੇ 21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਜਿਸ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 40 ਓਵਰਾਂ ਮਗਰੋਂ 152/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਨੀਸ਼ਮ ਦੀਆਂ 50 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦੀਆਂ ਚੁਗੀਆਂ ਅਸਥੀਆਂ, ਨਾਮ ਚਰਚਾ 28 ਨੂੰ
. . .  1 day ago
ਕੋਟਕਪੂਰਾ, 26 ਜੂਨ (ਮੋਹਰ ਸਿੰਘ ਗਿੱਲ) - ਨਾਭੇ ਦੀ ਜੇਲ੍ਹ 'ਚ ਦੋ ਵਿਅਕਤੀਆਂ ਹੱਥੋਂ ਕਤਲ ਹੋਏ ਡੇਰਾ ਸੱਚਾ ਸੌਦਾ ਸਿਰਸਾ ਦੇ 45 ਮੈਂਬਰੀ ਕਮੇਟੀ ਮੈਂਬਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਜਿਸ ਦਾ...
ਵਿਸ਼ਵ ਕੱਪ ਤੋਂ ਬਾਅਦ ਭਾਰਤ ਖਿਲਾਫ ਟੈਸਟ ਤੇ ਇੱਕਦਿਨਾਂ ਮੈਚ ਖੇਡਣਾ ਚਾਹੁੰਦਾ ਹੈ ਕ੍ਰਿਸ ਗੇਲ
. . .  1 day ago
ਲੰਦਨ, 26 ਜੂਨ - ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਵਿਸ਼ਵ ਕੱਪ ਤੋਂ ਬਾਅਦ ਆਪਣੀ ਯੋਜਨਾ ਬਾਰੇ ਕਿਹਾ ਕਿ ਵਿਸ਼ਵ ਕੱਪ ਤੋਂ ਬਾਅਦ ਉਹ ਭਾਰਤ ਖਿਲਾਫ ਇੱਕ ਟੈਸਟ...
ਦੋ ਮਹਿਲਾਵਾਂ ਤੋਂ 10 ਕਰੋੜ ਦੇ ਪਾਲਿਸ਼ ਰਹਿਤ ਹੀਰੇ ਬਰਾਮਦ
. . .  1 day ago
ਗੁਹਾਟੀ, 26 ਜੂਨ - ਅਸਾਮ ਰਾਈਫ਼ਲਜ਼ ਨੇ ਹੈਲਾਕੰਡੀ ਵਿਖੇ ਦੋ ਮਹਿਲਾਵਾਂ ਤੋਂ 10 ਕਰੋੜ ਰੁਪਏ ਕੀਮਤ ਵਾਲੇ 1667 ਗ੍ਰਾਮ ਪਾਲਿਸ਼ ਰਹਿਤ ਹੀਰੇ ਬਰਾਮਦ ਕੀਤੇ...
ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਮੀਖਿਆ ਮੀਟਿੰਗ
. . .  1 day ago
ਸ੍ਰੀਨਗਰ, 26 ਜੂਨ - ਜੰਮੂ ਕਸ਼ਮੀਰ ਦੇ ਦੌਰੇ 'ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਪਾਲ ਸਤਿਆਪਾਲ ਮਲਿਕ ਨੇ ਸੂਬੇ ਦੇ ਅਨੇਕਾਂ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 31 ਓਵਰਾਂ ਮਗਰੋਂ 97/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੀ ਅੱਧੀ ਟੀਮ ਆਊਟ, ਸਕੋਰ 83/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਵਲੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼, 24 ਓਵਰਾਂ ਮਗਰੋਂ 77/4
. . .  1 day ago
ਅਧਿਕਾਰੀ ਦੀ ਬੈਟ ਨਾਲ ਕੁੱਟਮਾਰ ਕਰਨ 'ਤੇ ਸੀਨੀਅਰ ਭਾਜਪਾ ਆਗੂ ਦਾ ਵਿਧਾਇਕ ਬੇਟਾ ਗ੍ਰਿਫ਼ਤਾਰ
. . .  1 day ago
2016 ਤੋਂ ਭਾਰਤੀ ਹਵਾਈ ਫੌਜ ਨੂੰ ਪਿਆ ਭਾਰੀ ਘਾਟਾ, ਸਰਕਾਰ ਨੇ ਲੋਕ ਸਭਾ 'ਚ ਗਿਣਾਇਆ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੂੰ ਪਾਕਿਸਤਾਨ ਨੇ ਪਾਇਆ ਮੁਸ਼ਕਿਲ 'ਚ, 46 ਦੌੜਾਂ 'ਤੇ 4 ਖਿਡਾਰੀ ਆਊਟ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 11 ਓਵਰਾਂ ਮਗਰੋਂ 44/3
. . .  1 day ago
ਟਰੱਕ ਅੰਦਰ ਬਣਿਆ ਸੀ ਸਪੈਸ਼ਲ ਕੈਬਿਨ, ਜਿਸ ਵਿਚ ਰੱਖੇ ਸਨ ਨਸ਼ੀਲੇ ਪਦਾਰਥ, ਦੋਸ਼ੀ ਕਾਬੂ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 9 ਓਵਰਾਂ ਮਗਰੋਂ 38/3
. . .  1 day ago
ਝਾਰਖੰਡ 'ਚ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ - ਮੋਦੀ
. . .  1 day ago
ਪ੍ਰੇਮ ਸਬੰਧਾਂ ਦੇ ਕਾਰਨ ਪਿਤਾ ਨੇ ਅਣਖ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਆਊਟ, ਮਾਰਟਿਨ ਗੁਪਟਿਲ ਨੇ ਬਣਾਈਆਂ 5 ਦੌੜਾਂ
. . .  1 day ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਮਹਿੰਦਰਪਾਲ ਬਿੱਟੂ ਹੱਤਿਆ ਮਾਮਲਾ : ਨਿਸ਼ਾਨਦੇਹੀ ਲਈ ਨਵੀਂ ਜ਼ਿਲ੍ਹਾ ਜੇਲ੍ਹ 'ਚ ਲਿਆਂਦੇ ਗਏ ਦੋਵੇਂ ਦੋਸ਼ੀ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  1 day ago
ਜੰਮੂ-ਕਸ਼ਮੀਰ ਦੇ ਦੌਰੇ 'ਤੇ ਰਵਾਨਾ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਨੌਜਵਾਨ ਦੀ ਧੌਣ ਵੱਢ ਕੇ ਭੱਜੇ ਹਮਲਾਵਰਾਂ ਨੇ ਕਾਰ ਹੇਠਾਂ ਕੁਚਲ ਕੇ ਲਈ ਲੜਕੀ ਦੀ ਜਾਨ
. . .  1 day ago
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
. . .  1 day ago
ਨਿਰਮਲਾ ਸੀਤਾਰਮਨ ਨੇ ਉਪ ਰਾਸ਼ਟਰਪਤੀ ਨਾਇਡੂ ਨਾਲ ਕੀਤੀ ਮੁਲਾਕਾਤ
. . .  1 day ago
ਜ਼ਮੀਨੀ ਵਿਵਾਦ ਨੂੰ ਲੈ ਕੇ ਭਕਨਾ ਭਕਨਾ ਖ਼ੁਰਦ 'ਚ ਚੱਲੀ ਗੋਲੀ, ਚਾਰ ਜ਼ਖ਼ਮੀ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੇ ਨਗਰ ਕੀਰਤਨ 'ਚ ਸ਼ਮੂਲੀਅਤ ਲਈ ਸਰਨਾ ਨੇ ਲੌਂਗੋਵਾਲ ਨੂੰ ਦਿੱਤਾ ਸੱਦਾ ਪੱਤਰ
. . .  1 day ago
ਕ੍ਰਿਕਟ ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਵਿਰੁੱਧ 'ਕਰੋ ਜਾਂ ਮਰੋ' ਦਾ ਮੁਕਾਬਲਾ ਖੇਡੇਗਾ ਪਾਕਿਸਤਾਨ
. . .  1 day ago
ਖੋਖਲੇ ਸਾਬਤ ਹੋਏ ਕੈਪਟਨ ਵਲੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਕੀਤੇ ਵਾਅਦੇ- ਸੁਖਬੀਰ ਬਾਦਲ
. . .  1 day ago
ਪੁਲਵਾਮਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  1 day ago
ਕਾਰ ਨੇ ਕੁਚਲੇ ਫੁੱਟਪਾਥ 'ਤੇ ਸੁੱਤੇ ਬੱਚੇ, ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਚਾਲਕ
. . .  1 day ago
ਟਰੇਨ 'ਚੋਂ ਤੇਲ ਚੋਰੀ ਕਰਦੇ ਸਮੇਂ ਹਾਈਵੋਲਟੇਜ ਤਾਰਾਂ ਦੇ ਸੰਪਰਕ 'ਚ ਆਇਆ ਨੌਜਵਾਨ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਉਤਰਾਖੰਡ ਦੇ ਸਿੱਖਿਆ ਮੰਤਰੀ ਦੇ ਪੁੱਤਰ ਦੀ ਮੌਤ
. . .  1 day ago
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ- ਚੀਮਾ
. . .  1 day ago
ਅਜਨਾਲਾ 'ਚ ਪਹੁੰਚਣ 'ਤੇ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਹੋਇਆ ਭਰਵਾਂ ਸਵਾਗਤ
. . .  1 day ago
ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਹਾਕੀ ਖਿਡਾਰਨ ਗੁਰਜੀਤ ਕੌਰ ਦਾ ਰਾਜਾਸਾਂਸੀ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ
. . .  1 day ago
ਚਮਕੀ ਬੁਖ਼ਾਰ ਕਾਰਨ ਮੁਜ਼ੱਫਰਪੁਰ 'ਚ ਇੱਕ ਹੋਰ ਬੱਚੇ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ ਹੋਈ 132
. . .  1 day ago
ਬਿਜਲੀ ਦੇ ਖੰਭੇ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਅੱਜ ਜੰਮੂ-ਕਸ਼ਮੀਰ ਦੇ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  1 day ago
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਪੋਹ ਸੰਮਤ 550

ਪਹਿਲਾ ਸਫ਼ਾ

ਮਹਾਂਗੱਠਜੋੜ ਫੇਲ੍ਹ ਤਜਰਬਾ, ਦੇਸ਼ ਮਜਬੂਰ ਨਹੀਂ ਮਜ਼ਬੂਤ ਸਰਕਾਰ ਚਾਹੁੰਦੈ-ਮੋਦੀ

• ਕਾਂਗਰਸ ਦੇ ਵਿਰੋਧ 'ਚ ਪੈਦਾ ਹੋਈਆਂ ਪਾਰਟੀਆਂ ਅੱਜ ਫਿਰ ਇਕਜੁੱਟ ਹੋ ਰਹੀਆਂ • ਭਾਜਪਾ ਦੀ ਦੋ ਦਿਨਾ ਕੌਮੀ ਕਾਨਫ਼ਰੰਸ ਸਮਾਪਤ

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 12 ਜਨਵਰੀ-ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਵਿਰੋਧੀ ਧਿਰ ਵਲੋਂ ਮਹਾਂ-ਗੱਠਜੋੜ ਦੀਆਂ ਤੇਜ਼ ਹੁੰਦੀਆਂ ਸੰਭਾਵਨਾਵਾਂ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਜਬੂਰ ਸਰਕਾਰ ਨਹੀਂ, ਮਜ਼ਬੂਤ ਸਰਕਾਰ' ਦਾ ਨਾਅਰਾ ਦਿੰਦਿਆਂ ਭਾਜਪਾ ਕਾਰਕੁਨਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਦੇ ਨਾਲ ਜਨਤਾ ਦਰਮਿਆਨ ਜਾਣ ਦਾ ਸੁਨੇਹਾ ਦਿੱਤਾ, ਜਿਸ 'ਚ ਹਾਲ 'ਚ ਸੰਸਦ 'ਚ ਪਾਸ ਹੋਏ ਆਰਥਿਕ ਆਧਾਰ 'ਤੇ 10 ਫ਼ੀਸਦੀ ਰਾਖਵੇਂਕਰਨ 'ਤੇ ਖਾਸ ਤਵੱਜੋਂ ਦੇਣ ਲਈ ਕਿਹਾ | ਦਿੱਲੀ ਦੇ ਰਾਮਲੀਲ੍ਹਾ ਮੈਦਾਨ ਤੋਂ ਤਕਰੀਬਨ 12 ਹਜ਼ਾਰ ਭਾਜਪਾ ਆਗੂਆਂ ਨੂੰ ਲੋਕ ਸਭਾ ਚੋਣਾਂ 'ਚ 'ਰੱਖਿਆਤਮਿਕ' ਨਾਂਅ ਦਾ ਹਮਲਾਵਰ ਰੁਖ਼ ਅਖ਼ਤਿਆਰ ਕਰਨ ਦਾ ਸੱਦਾ ਦਿੱਤਾ, ਜਿਨ੍ਹਾਂ ਲੋਕ ਸਭਾ ਚੋਣਾਂ ਦੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਪਹਿਲਾਂ ਹੀ ਪਾਣੀਪਤ ਦੀ ਜੰਗ ਨਾਲ ਤੁਲਨਾ ਕਰ ਚੁੱਕੇ ਸਨ | ਤਕਰੀਬਨ ਪੌਣੇ ਦੋ ਘੰਟੇ ਦੇ ਸੰਬੋਧਨ 'ਚ ਮੋਦੀ ਨੇ ਨਾ ਸਿਰਫ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਨੂੰ ਨਿਸ਼ਾਨੇ 'ਤੇ ਲਿਆ, ਸਗੋਂ ਪਿਛਲੀਆਂ ਲੋਕ ਸਭਾ ਚੋਣਾਂ 'ਚ ਦਿੱਤੇ ਨਾਅਰੇ 'ਨਾ ਖਾਊਾਗਾ, ਨਾ ਖਾਣੇ ਦੂੰਗਾ' ਦੀ ਤਰਜ਼ 'ਤੇ ਕਾਂਗਰਸ ਦੇ ਰਵੱਈਏ ਨੂੰ 'ਨਾ ਭੁੱਲਣਾ ਹੈ ਨਾ ਭੁੱਲਣ ਦੇਣਾ ਹੈ' 'ਤੇ ਹੀ ਧਿਆਨ ਕੇਂਦਰਿਤ ਕਰਨ ਲਈ ਕਿਹਾ | ਪ੍ਰਧਾਨ ਮੰਤਰੀ ਨੇ ਮਹਾਂਗੱਠਜੋੜ ਦੀ ਬੁਨਿਆਦ ਅਤੇ ਸੋਚ 'ਤੇ ਹਮਲਾ ਬੋਲਦਿਆਂ ਕਿਹਾ ਕਿ ਜਿਨ੍ਹਾਂ ਪਾਰਟੀਆਂ ਦਾ ਜਨਮ ਕਾਂਗਰਸ ਦੇ ਵਿਰੋਧ ਤੋਂ ਹੋਇਆ ਸੀ, ਉਹੀ ਪਾਰਟੀਆਂ ਅੱਜ ਇਕਜੁੱਟ ਹੋ ਰਹੀਆਂ ਹਨ | ਸੂਬਾ ਸਰਕਾਰਾਂ 'ਚ ਗੱਠਜੋੜਾਂ ਦੇ 'ਨਾਕਾਮ' ਹੋਣ ਦਾ ਹਵਾਲਾ ਦਿੰਦਿਆਂ ਮੋਦੀ ਨੇ ਤੇਲੰਗਾਨਾ, ਕਰਨਾਟਕ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਥੇ ਸਿਰਫ ਟ੍ਰੇਲਰ ਚੱਲ ਰਿਹਾ ਹੈ | ਕਰਨਾਟਕ ਦੇ ਮੁੱਖ ਮੰਤਰੀ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਥਾਂ 'ਤੇ ਕਲਰਕ ਬਣਾ ਕੇ ਰੱਖਿਆ ਗਿਆ ਹੈ | ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਸਰਕਾਰ ਚਲਾਉਣ ਦੇ ਨਾਂਅ 'ਤੇ ਕੇਸ ਵਾਪਸ ਲੈਣ ਲਈ ਸੌਦੇਬਾਜ਼ੀ ਹੋ ਰਹੀ ਹੈ | ਉਨ੍ਹਾਂ ਆਪਣੇ ਿਖ਼ਲਾਫ਼ ਇਕੱਠੇ ਹੋ ਰਹੇ ਸਾਰੇ ਆਗੂਆਂ 'ਤੇ ਤਨਜ਼ ਕਰਦਿਆਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਇਕ ਵਿਅਕਤੀ ਦੇ ਵਿਰੋਧ 'ਚ ਸਾਰੇ ਇਕਜੁੱਟ ਹੋ ਰਹੇ ਹਨ | ਇਥੇ ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਦਿੱਲੀ 'ਚ ਮਹਾਂਗੱਠਜੋੜ ਦੇ ਗਠਨ 'ਤੇ ਤਿੱਖੇ ਸ਼ਬਦੀ ਹਮਲੇ ਕਰ ਰਹੇ ਸਨ, ਉਸ ਵੇਲੇ ਲਖਨਊ 'ਚ ਸਮਾਜਵਾਦੀ ਪਾਰਟੀ ਮੁਖੀ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ ਇਕੱਠੇ ਪ੍ਰੈੱਸ ਕਾਨਫਰੰਸ ਕਰਕੇ ਉੱਤਰ ਪ੍ਰਦੇਸ਼ 'ਚ ਦੋਵਾਂ ਪਾਰਟੀਆਂ ਦੇ ਗੱਠਜੋੜ ਦਾ ਐਲਾਨ ਕਰ ਰਹੇ ਸਨ | ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ 'ਚ ਸਭ ਤੋਂ ਵੱਧ ਸਫ਼ਲਤਾ 80 'ਚੋਂ 71 ਸੀਟਾਂ ਜਿੱਤ ਕੇ ਉੱਤਰ ਪ੍ਰਦੇਸ਼ 'ਚੋਂ ਹੀ ਹਾਸਲ ਕੀਤੀਆਂ ਸਨ |
10 ਸਾਲ ਘੁਟਾਲਿਆਂ 'ਚ ਗੁਆਏ
ਪ੍ਰਧਾਨ ਮੰਤਰੀ ਨੇ ਕਾਂਗਰਸ ਦੇ 2004 ਤੋਂ 2014 ਦੇ ਕਾਰਜਕਾਲ ਨੂੰ ਜੰਮ ਕੇ ਨਿਸ਼ਾਨਾ ਬਣਾਇਆ | ਭਾਸ਼ਣ ਦੇ ਜ਼ਿਆਦਾਤਰ ਸਮੇਂ 'ਚ ਯੂ. ਪੀ. ਏ. ਕਾਰਜਕਾਲ 'ਤੇ ਹਮਲਾਵਰ ਹੁੰਦਿਆਂ ਮੋਦੀ ਨੇ ਕਿਹਾ ਕਿ ਭਾਰਤ ਨੇ ਸਭ ਤੋਂ ਅਹਿਮ 10 ਸਾਲ ਘੁਟਾਲਿਆਂ ਅਤੇ ਭਿ੍ਸ਼ਟਾਚਾਰ 'ਚ ਗੁਆਏ ਹਨ | ਇਸ ਦੇ ਨਾਲ ਹੀ ਆਪਣੀ ਸਰਕਾਰ ਦੀ ਤੁਲਨਾ ਕਰਦਿਆਂ ਕਿਹਾ ਕਿ ਸਾਢੇ ਚਾਰ ਸਾਲ 'ਚ ਸਾਡੀ ਸਰਕਾਰ 'ਤੇ ਭਿ੍ਸ਼ਟਾਚਾਰ ਦਾ ਕੋਈ ਵੀ ਇਲਜ਼ਾਮ ਨਹੀਂ ਹੈ |
ਰਾਮ ਮੰਦਰ ਮੁੱਦਾ
ਪਿਛਲੀਆਂ ਚੋਣਾਂ 'ਚ ਭਾਜਪਾ ਦੇ ਮਨੋਰਥ-ਪੱਤਰ ਦਾ ਅਹਿਮ ਹਿੱਸਾ ਰਹੇ ਰਾਮ ਮੰਦਰ ਦਾ ਮੁੱਦਾ ਉਠਾਉਂਦੇ ਹੋਏ ਮੋਦੀ ਨੇ ਕਿਹਾ ਕਿ ਕਾਂਗਰਸ ਹੀ ਰਾਮ ਮੰਦਰ ਦੀ ਉਸਾਰੀ ਨਹੀਂ ਹੋਣ ਦੇ ਰਹੀ | ਇਥੇ ਜ਼ਿਕਰਯੋਗ ਹੈ ਕਿ ਨਵੇਂ ਸਾਲ 'ਤੇ ਇਕ ਖ਼ਬਰ ਏਜੰਸੀ ਨੂੰ ਦਿੱਤੇ ਆਪਣੇ ਇੰਟਰਵਿਊ 'ਚ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਕਾਨੂੰਨੀ ਅਮਲ ਪੂਰਾ ਹੋਣ ਤੋਂ ਪਹਿਲਾਂ ਰਾਮ ਮੰਦਰ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ |

ਪਟਨਾ ਸਾਹਿਬ 'ਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ

ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤ ਨੇ ਕੀਤੀ ਸ਼ਿਰਕਤ
ਗੁਰਦੁਆਰਾ ਗਊਘਾਟ ਸਾਹਿਬ ਤੋਂ ਆਰੰਭ ਹੋ ਕੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਇਆ ਸਮਾਪਤ

ਸੁਰਿੰਦਰਪਾਲ ਸਿੰਘ ਵਰਪਾਲ
ਪਟਨਾ ਸਾਹਿਬ, 12 ਜਨਵਰੀ-ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਅੱਜ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਅਤੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜੋ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਗੰਗਾ ਕਿਨਾਰੇ ਸੁਸ਼ੋਭਿਤ ਗੁਰਦੁਆਰਾ ਗਊਘਾਟ ਸਾਹਿਬ ਤੋਂ ਸ਼ੁਰੂ ਹੋ ਕੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਵਿਖੇ ਸਮਾਪਤ ਹੋਇਆ, ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਐੱਸ.ਐੱਸ. ਆਹਲੂਵਾਲੀਆ, ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਤੋਂ ਇਲਾਵਾ ਦੇਸ਼-ਵਿਦੇਸ਼ ਤੋਂ ਪਹੁੰਚੀ ਸੰਗਤ ਨੇ ਸ਼ਿਰਕਤ ਕੀਤੀ | ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਗਊਘਾਟ ਸਾਹਿਬ ਵਿਖੇ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਗਿਆਨੀ ਰਣਜੀਤ ਸਿੰਘ ਗੌਹਰ ਨੇ ਗੁਰ ਇਤਿਹਾਸ ਅਤੇ ਭਾਈ ਦਵਿੰਦਰ ਸਿੰਘ ਖੰਨੇ ਵਾਲਿਆਂ ਦੇ ਜਥੇ ਨੇ ਇਲਾਹੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ |
ਇਸ ਦੌਰਾਨ ਗਿਆਨੀ ਇਕਬਾਲ ਸਿੰਘ ਵਲੋਂ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਅਤੇ ਗਿਆਨੀ ਹਰਪ੍ਰੀਤ ਸਿੰਘ ਨੇ ਹੁਕਮਨਾਮਾ ਲਿਆ। ਜੈਕਾਰਿਆਂ ਦੀ ਗੂੰਜ ਵਿਚ ਗਿਆਨੀ ਇਕਬਾਲ ਸਿੰਘ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਮਹਿਕਦੇ ਫੁੱਲਾਂ ਨਾਲ ਸਜਾਈ ਗਈ ਸੁੰਦਰ ਪਾਲਕੀ ਸਾਹਿਬ ਵਿਚ ਸੁਸ਼ੋਭਿਤ ਕੀਤਾ। ਫੁੱਲਾਂ ਦੀ ਵਰਖਾ ਦੌਰਾਨ ਢੋਲਕੀਆਂ-ਛੈਣਿਆਂ ਨਾਲ ਸ਼ਬਦ ਗਾਇਨ ਕਰਦੀਆਂ ਸੰਗਤਾਂ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਦੀ ਪੇਸ਼ਕਾਰੀ, ਬੈਂਡ ਪਾਰਟੀਆਂ ਦੀਆਂ ਮਨਮੋਹਕ ਧੁਨਾਂ ਨੇ ਮਾਹੌਲ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾ ਦਿੱਤਾ। ਕਿੱਲੋਮੀਟਰ ਤੱਕ ਚੱਲਣ ਵਾਲੇ ਨਗਰ ਕੀਰਤਨ ਵਿਚ ਸ਼ਾਮਿਲ ਹੋਏ ਸ਼ਰਧਾਲੂਆਂ ਦੀ ਆਓ ਭਗਤ ਕਰਦੇ ਹੋਏ ਵੱਖ-ਵੱਖ ਪ੍ਰਕਾਰ ਦੇ ਲੰਗਰ ਸਥਾਨਕ ਵਾਸੀਆਂ ਵਲੋਂ ਲਗਾਏ ਗਏ, ਉੱਥੇ ਹੀ ਨਗਰ ਕੀਰਤਨ ਦੇ ਸਤਿਕਾਰ ਵਿਚ ਬਾਜ਼ਾਰ ਪੂਰੀ ਤਰ੍ਹਾਂ ਸਜਾਏ ਗਏ ਅਤੇ ਸਾਫ਼-ਸਫ਼ਾਈ ਲਈ ਸੰਗਤ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਤਾਇਨਾਤ ਕਰਮਚਾਰੀਆਂ ਨੇ ਤਨਦੇਹੀ ਨਾਲ ਸੇਵਾ ਕੀਤੀ। ਇਸ ਮੌਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੂੰ ਪ੍ਰਕਾਸ਼-ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਿਫ਼ਤ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਨ੍ਹਾਂ ਆਪਣੇ ਜੀਵਨ ਦੇ ਥੋੜ੍ਹੇ ਕਾਰਜਕਾਲ ਦੌਰਾਨ ਅਜਿਹੇ ਕਾਰਜ ਕੀਤੇ, ਜਿਨ੍ਹਾਂ ਦੀ ਵਿਸ਼ਵ ਵਿਚ ਕਿਧਰੇ ਮਿਸਾਲ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾਂ ਜਬਰ-ਜ਼ੁਲਮ ਖ਼ਿਲਾਫ਼ ਲੜੀਆਂ ਅਤੇ ਜਿੱਤ ਹਾਸਲ ਕੀਤੀ, ਜਦਕਿ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਵਿਖੇ ਨਿਆਰੇ ਖ਼ਾਲਸਾ ਪੰਥ ਦੀ ਸਾਜਨਾ ਕਰਨ ਦੇ ਨਾਲ ਆਪਣਾ ਸਰਬੰਸ ਵਾਰ ਦਿੱਤਾ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿਧਾਂਤ ਅਤੇ ਫਲਸਫ਼ੇ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਗਤ ਨੂੰ ਪ੍ਰਕਾਸ਼-ਪੁਰਬ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਸਿੱਖ ਕੌਮ ਨੂੰ ਜਿੱਥੇ ਇਕ ਵੱਖਰੀ ਪਹਿਚਾਣ ਦਿੱਤੀ, ਉੱਥੇ ਹੀ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਕਰ ਕੇ ਨਾਂਦੇੜ ਸਾਹਿਬ ਵਿਖੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਸਭ ਸੰਗਤ ਨੂੰ ਗੁਰੂ ਮੰਨਣ ਦਾ ਹੁਕਮ ਦਿੱਤਾ। ਅਜਿਹੇ 'ਚ ਉਨ੍ਹਾਂ ਦਾ ਪ੍ਰਕਾਸ਼-ਪੁਰਬ ਮਨਾਇਆ ਤਾਂ ਹੀ ਸਫ਼ਲ ਹੈ ਜੇਕਰ ਅੰਮ੍ਰਿਤ ਛੱਕ ਕੇ ਗੁਰੂ ਸਿਧਾਂਤਾਂ ਉੱਪਰ ਪਹਿਰਾ ਦਿੱਤਾ ਜਾਵੇ। ਇਸ ਦੌਰਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਆਈਆਂ ਹੋਈਆਂ ਸੰਗਤਾਂ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਹੀ ਨਗਰ ਕੀਰਤਨ 'ਚ ਸ਼ਾਮਿਲ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਨਾਨਕਸਰ ਸੰਪਰਦਾ ਦੇ ਮੁਖੀ ਸੰਤ ਬਾਬਾ ਘਾਲਾ ਸਿੰਘ, ਬਾਬਾ ਜੋਗਾ ਸਿੰਘ ਆਦਿ ਹਾਜ਼ਰ ਸਨ।
ਰੰਗ ਬਿਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਪਟਨਾ ਸਾਹਿਬ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮ ਭੂਮੀ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ (ਬਿਹਾਰ) ਵਿਖੇ ਜਾਹੋ-ਜਲਾਲ ਨਾਲ ਮਨਾਏ ਜਾ ਰਹੇ 352ਵੇਂ ਪ੍ਰਕਾਸ਼ ਪੁਰਬ ਮੌਕੇ ਜਿੱਥੇ ਦੇਸ਼-ਵਿਦੇਸ਼ ਵਿਚੋਂ ਸੰਗਤ ਵੱਡੀ ਤਦਾਦ ਵਿਚ ਪਹੁੰਚੀ, ਉੱਥੇ ਹੀ ਪੂਰੇ ਸ਼ਹਿਰ ਨੂੰ ਰੰਗ-ਬਿਰੰਗੀਆਂ ਰੌਸ਼ਨੀਆਂ ਨਾਲ ਰੁਸ਼ਨਾਇਆ ਹੋਇਆ ਹੈ, ਜਦਕਿ ਸੰਗਤ ਦੀ ਰਿਹਾਇਸ਼, ਖਾਣ-ਪੀਣ ਸਮੇਤ ਹਰ ਪ੍ਰਕਾਰ ਦੇ ਪ੍ਰਬੰਧ ਜੰਗੀ ਪੱਧਰ 'ਤੇ ਕੀਤੇ ਹੋਏ ਹਨ। ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਇਲਾਵਾ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸਾਹਿਬ, ਕੰਗਣਘਾਟ ਸਾਹਿਬ, ਗਡੀ ਸਾਹਿਬ, ਗੁਰੂ ਕਾ ਬਾਗ, ਗਊਘਾਟ ਸਾਹਿਬ, ਸੁਨਾਰ ਟੋਲੀ ਸਾਹਿਬ ਦੇ ਨਾਲ ਸਥਾਨਕ ਰੇਲਵੇ ਸਟੇਸ਼ਨ, ਕੌਮਾਂਤਰੀ ਹਵਾਈ ਅੱਡਾ ਅਤੇ ਬਜ਼ਾਰਾਂ ਨੂੰ ਆਧੁਨਿਕ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ। ਗੁਰਦੁਆਰਾ ਮੈਣੀ ਸਾਹਿਬ ਵਿਖੇ ਨਤਮਸਤਕ ਹੋਈਆਂ ਵੱਖ-ਵੱਖ ਸ਼ਖ਼ਸੀਅਤਾਂ-ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਪ੍ਰਬੰਧਾਂ ਅਧੀਨ ਗੁਰਦੁਆਰਾ ਬਾਲ ਲੀਲ੍ਹਾ ਮੈਣੀ ਸੰਗਤ ਸਾਹਿਬ ਦੇ ਚੌਗਿਰਦੇ ਨੂੰ ਦਿਲਕਸ਼ ਅਤੇ ਅਲੌਕਿਕ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ। ਦੂਜੇ ਪਾਸੇ ਸੰਗਤ ਦੀ ਰਿਹਾਇਸ਼ ਅਤੇ ਲੰਗਰ ਦੇ ਵਿਸ਼ਾਲ ਪ੍ਰਬੰਧ ਕੀਤੇ ਹੋਏ ਹਨ। ਗੁਰਦੁਆਰਾ ਸਾਹਿਬ ਵਿਖੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨਤਮਸਤਕ ਹੋਏ, ਜਿਨ੍ਹਾਂ ਨੂੰ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਬਾਵਾ ਸਿੰਘ ਗੁਮਾਨਪੁਰਾ, ਬਾਬਾ ਅਵਤਾਰ ਸਿੰਘ, ਬਾਬਾ ਮੁਖਵਿੰਦਰ ਸਿੰਘ, ਤਲਬੀਰ ਸਿੰਘ ਗਿੱਲ, ਬਾਬਾ ਜੋਗਾ ਸਿੰਘ, ਮਹੰਤ ਚਮਕੌਰ ਸਿੰਘ ਲੋਹਗੜ੍ਹ, ਸੇਵਾ ਸਿੰਘ, ਪ੍ਰੋ: ਸਰਦਾਰਾ ਸਿੰਘ, ਰਾਮ ਸਿੰਘ ਭਿੰਡਰ, ਨਵਤੇਜ ਸਿੰਘ ਵੇਰਕਾ, ਮਹੰਤ ਸ਼ਾਮ ਸੁੰਦਰ ਸਿੰਘ ਮਿਰਜ਼ਾਪੁਰ, ਮਲਕ ਸਿੰਘ ਸੰਧੂ, ਦਿਲਜੀਤ ਸਿੰਘ, ਮਲਕੀਤ ਸਿੰਘ, ਸਰਬ ਭੁੱਲਰ, ਨਰਿੰਦਰ ਸਿੰਘ, ਜਸਪ੍ਰੀਤ ਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ, ਕੁਲਦੀਪ ਸਿੰਘ ਪੰਡੋਰੀ ਤੇ ਬਾਬਾ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

ਸਮਾਜਵਾਦੀ ਪਾਰਟੀ ਤੇ ਬਸਪਾ ਵਲੋਂ ਲੋਕ ਸਭਾ ਚੋਣਾਂ ਲਈ ਗੱਠਜੋੜ ਦਾ ਐਲਾਨ

• ਦੋਵੇਂ ਲੜਨਗੇ 38-38 ਸੀਟਾਂ 'ਤੇ ਚੋਣ  • ਕਾਂਗਰਸ ਨੂੰ ਰੱਖਿਆ ਗੱਠਜੋੜ ਤੋਂ ਬਾਹਰ
ਲਖਨਊ, 12 ਜਨਵਰੀ (ਪੀ. ਟੀ. ਆਈ.)-ਕਿਸੇ ਸਮੇਂ ਇਕ-ਦੂਸਰੇ ਦੇ ਵਿਰੋਧੀ ਰਹੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਉੱਤਰ ਪ੍ਰਦੇਸ਼ ਵਿਚ ਗੱਠਜੋੜ ਕਰਨ ਦਾ ਐਲਾਨ ਕੀਤਾ ਹੈ ਅਤੇ ਦੋਵੇਂ ਪਾਰਟੀਆਂ 38-38 ਸੀਟਾਂ 'ਤੇ ਚੋਣ ਲੜਨਗੀਆਂ, ਜਦਕਿ ਕਾਂਗਰਸ ਨੂੰ ਗੱਠਜੋੜ ਤੋਂ ਬਾਹਰ ਰੱਖਿਆ ਹੈ | ਦੋਵਾਂ ਪਾਰਟੀਆਂ ਨੇ ਕਿਹਾ ਕਿ ਉਹ ਅਮੇਠੀ ਅਤੇ ਰਾਏ ਬਰੇਲੀ ਤੋਂ ਉਮੀਦਵਾਰ ਖੜੇ੍ਹ ਨਹੀਂ ਕਰਨਗੀਆਂ | ਦੋਵਾਂ ਹਲਕਿਆਂ ਦੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ ਪ੍ਰਤੀਨਿਧਤਾ ਕਰਦੇ ਹਨ | ਉਨ੍ਹਾਂ 80 ਵਿੱਚੋਂ ਦੋ ਸੀਟਾਂ ਛੋਟੀਆਂ ਪਾਰਟੀਆਂ ਲਈ ਵੀ ਛੱਡੀਆਂ ਹਨ | ਇਥੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਇਹ ਗੱਠਜੋੜ ਗੁਰੂ-ਚੇਲਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਨੀਂਦ ਹਰਾਮ ਕਰ ਦੇਵੇਗਾ | ਫੂਲਪੁਰ, ਗੋਰਖਪੁਰ ਅਤੇ ਕੈਰਾਨਾ ਸੰਸਦੀ ਹਲਕਿਆਂ ਵਿਚ ਹੋਈਆਂ ਉਪ ਚੋਣਾਂ ਵਿਚ ਭਾਜਪਾ ਦੀ ਹਾਰ ਦਾ ਜ਼ਿਕਰ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਲੋਕ ਸਭਾ ਦੀਆਂ ਉਪ ਚੋਣਾਂ ਵਿਚ ਜਿਵੇਂ ਸਾਡੇ ਗੱਠਜੋੜ ਨੇ ਭਾਜਪਾ ਨੂੰ ਹਰਾਇਆ ਸੀ, ਅਸੀਂ ਆਮ ਚੋਣਾਂ ਵਿਚ ਵੀ ਭਗਵਾਂ ਪਾਰਟੀ ਦਾ ਸਫ਼ਾਇਆ ਕਰ ਦੇਵਾਂਗੇ | 2014 ਦੀਆਂ ਲੋਕਾਂ ਸਭਾ ਚੋਣਾਂ ਵਿਚ ਭਾਜਪਾ ਨੇ ਉੱਤਰ ਪ੍ਰਦੇਸ਼ ਵਿਚ 71 ਸੀਟਾਂ, ਜਦਕਿ ਇਸ ਦੀ ਭਾਈਵਾਲ ਅਪਨਾ ਦਲ ਨੇ ਦੋ ਸੀਟਾਂ ਜਿੱਤੀਆਂ ਸਨ | ਸਮਾਜਵਾਦੀ ਪਾਰਟੀ ਨੇ ਪੰਜ ਅਤੇ ਕਾਂਗਰਸ ਨੇ ਦੋ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ, ਜਦਕਿ ਬਸਪਾ ਦਾ ਖ਼ਾਤਾ ਵੀ ਨਹੀ ਸੀ ਖੁੱਲਿ੍ਹਆ | ਕਾਂਗਰਸ ਨੂੰ ਗੱਠਜੋੜ ਵਿਚ ਸ਼ਾਮਿਲ ਨਾ ਕਰਨ ਬਾਰੇ ਸਪੱਸ਼ਟ ਕਰਦਿਆਂ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਦੇ ਸਾਲਾਂ-ਬੱਧੀ ਸ਼ਾਸਨ ਦੌਰਾਨ ਦੇਸ਼ ਵਿਚ ਗਰੀਬੀ, ਬੇਰੋਜ਼ਗਾਰੀ ਅਤੇ ਭਿ੍ਸ਼ਟਾਚਾਰ ਵਧਿਆ ਹੈ ਅਤੇ ਵੱਖ-ਵੱਖ ਰੱਖਿਆ ਸੌਦਿਆਂ ਵਿਚ ਘੁਟਾਲੇ ਹੋਏ ਹਨ |
ਆਪਣੀ ਹੋਂਦ ਬਚਾਉਣ ਲਈ ਦੋਵਾਂ ਨੇ ਗੱਠਜੋੜ ਕੀਤਾ-ਭਾਜਪਾ
ਭਾਜਪਾ ਨੇ ਅੱਜ ਕਿਹਾ ਕਿ ਸਮਾਜਵਾਦੀ ਪਾਰਟੀ ਅਤੇ ਬਸਪਾ ਨੇ ਗੱਠਜੋੜ ਆਪਣੀ ਹੋਂਦ ਬਚਾਉਣ ਲਈ ਕੀਤਾ ਨਾ ਕਿ ਦੇਸ਼ ਜਾਂ ਉੱਤਰ ਪ੍ਰਦੇਸ਼ ਲਈ ਅਤੇ ਇਸ ਨੇ ਇਨ੍ਹਾਂ ਦਲੀਲਾਂ ਨੂੰ ਖਾਰਜ ਕਰ ਦਿੱਤਾ ਕਿ ਆ ਰਹੀਆਂ ਲੋਕ ਸਭਾ ਚੋਣਾਂ 'ਤੇ ਗੱਠਜੋੜ ਦਾ ਵੱਡਾ ਅਸਰ ਪਵੇਗਾ | ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਇਥੇ ਪਾਰਟੀ ਦੀ ਕੌਮੀ ਕੌਾਸਲ ਦੀ ਮੀਟਿੰਗ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਮਾਜਵਾਦੀ ਪਾਰਟੀ ਤੇ ਬਸਪਾ ਨੇ ਗੱਠਜੋੜ ਨਾ ਤਾਂ ਦੇਸ਼ ਲਈ ਅਤੇ ਨਾ ਹੀ ਉੱਤਰ ਪ੍ਰਦੇਸ਼ ਲਈ ਕੀਤਾ ਹੈ, ਸਗੋਂ ਆਪਣੀ ਹੋਂਦ ਬਚਾਉਣ ਲਈ ਕੀਤਾ ਹੈ |

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਯਾਦਗਾਰੀ ਸਿੱਕਾ ਪ੍ਰਧਾਨ ਮੰਤਰੀ ਅੱਜ ਕਰਨਗੇ ਜਾਰੀ

ਨਵੀਂ ਦਿੱਲੀ, 12 ਜਨਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਐਤਵਾਰ ਨੂੰ ਯਾਦਗਾਰੀ ਸਿੱਕਾ ਜਾਰੀ ਕਰਨਗੇ | ਪ੍ਰਧਾਨ ਮੰਤਰੀ ਦਫ਼ਤਰ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਇਸ ਮੌਕੇ ਪ੍ਰਧਾਨ ਮੰਤਰੀ ਆਪਣੀ ਰਿਹਾਇਸ਼ 'ਤੇ ਕੁਝ ਗਿਣੇ-ਚੁਣੇ ਲੋਕਾਂ ਨੂੰ ਸੰਬੋਧਨ ਕਰਨਗੇ | ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ 2017 'ਚ ਦਸਵੀਂ ਪਾਤਸ਼ਾਹੀ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਪਟਨਾ 'ਚ ਹੋਏ ਸਮਾਗਮਾਂ 'ਚ ਵੀ ਸ਼ਿਰਕਤ ਕੀਤੀ ਸੀ ਅਤੇ ਉਸ ਮੌਕੇ ਇਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕੀਤੀ ਸੀ | ਇਸ ਤੋਂ ਇਲਾਵਾ ਸਮੇਂ-ਸਮੇਂ ਸਿਰ ਆਪਣੇ ਭਾਸ਼ਣਾਂ 'ਚ ਵੀ ਪ੍ਰਧਾਨ ਮੰਤਰੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਿਸਾਲ ਦਿੰਦਿਆਂ ਉਤਸ਼ਾਹਿਤ ਕਰਦੇ ਰਹੇ ਹਨ | 30 ਦਸੰਬਰ, 2018 ਨੂੰ ਰੇਡੀਓ 'ਚ ਆਪਣੇ ਮਹੀਨੇਵਾਰ ਪ੍ਰੋਗਰਾਮ 'ਮਨ ਕੀ ਬਾਤ' 'ਚ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਹਾਦਰੀ, ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਕਮਜ਼ੋਰ ਤਬਕੇ ਦੇ ਹੱਕ 'ਚ ਲੜਾਈ ਲੜੀ ਸੀ | 2016 'ਚ ਲੁਧਿਆਣਾ 'ਚ ਹੋਏ ਰਾਸ਼ਟਰੀ ਐਮ. ਐਸ. ਐਮ. ਈ. ਪੁਰਸਕਾਰ ਸਮਾਗਮ 'ਚ ਗੁਰੂ ਸਾਹਿਬਾਨ ਦਾ ਸੰਦੇਸ਼ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਚਾਹੁੰਦੇ ਸੀ ਕਿ ਲੋਕ ਸਮੁੱਚੇ ਵਿਸ਼ਵ ਵਾਸੀਆਂ ਨੂੰ ਬਰਾਬਰ ਸਮਝਣ |

ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਜੋੜ ਮੇਲਾ ਆਰੰਭ

ਦੇਸ਼-ਵਿਦੇਸ਼ ਤੋਂ ਸੰਗਤ ਪੁੱਜਣੀ ਸ਼ੁਰੂ
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- 40 ਮੁਕਤਿਆਂ ਦੀ ਯਾਦ 'ਚ ਸ੍ਰੀ ਮੁਕਤਸਰ ਸਾਹਿਬ ਵਿਖੇ ਇਤਿਹਾਸਕ ਮਾਘੀ ਜੋੜ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ | ਅੱਜ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰ੍ਰਕਾਸ਼ ਕੀਤਾ ਗਿਆ, ਜਿਸ ਦਾ ਭੋਗ 14 ਜਨਵਰੀ (1 ਮਾਘ) ਨੂੰ ਸਵੇਰੇ 6 ਵਜੇ ਪਵੇਗਾ | 13 ਅਤੇ 14 ਜਨਵਰੀ ਨੂੰ ਗੁਰਦੁਆਰਾ ਟੁੱਟੀ ਗੰਢੀ ਸਾਹਿਬ (ਸ੍ਰੀ ਦਰਬਾਰ ਸਾਹਿਬ) ਵਿਖੇ ਸਾਰਾ ਦਿਨ ਕੀਰਤਨ ਪ੍ਰਵਾਹ ਚੱਲੇਗਾ ਅਤੇ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਧਾਰਮਿਕ ਦੀਵਾਨ ਸਜਣਗੇ, ਜਿਸ 'ਚ ਰਾਗੀ, ਢਾਡੀ ਅਤੇ ਕਵੀਸ਼ਰੀ ਜਥੇ ਸੰਗਤ ਨੂੰ ਗੁਰਇਤਿਹਾਸ ਸਰਵਣ ਕਰਵਾਉਣਗੇ | ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ਵਿਖੇ ਨਤਮਸਤਕ ਹੋਣ ਲਈ ਦੇਸ਼-ਵਿਦੇਸ਼ ਤੋਂ ਸੰਗਤ ਪੁੱਜਣੀ ਸ਼ੁਰੂ ਹੋ ਗਈ ਹੈ | ਗੁਰਦੁਆਰਾ ਟੁੱਟੀ ਗੰਢੀ ਸਾਹਿਬ ਨੂੰ ਰੰਗ-ਬਿਰੰਗੀਆਂ ਬਿਜਲਈ ਲੜੀਆਂ ਨਾਲ ਸਜਾਇਆ ਗਿਆ ਹੈ | ਸ਼ੋ੍ਰਮਣੀ ਕਮੇਟੀ ਵਲੋਂ ਸੰਗਤ ਦੀ ਸਹੂਲਤ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਜਦਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ | ਮਾਘੀ ਜੋੜ ਮੇਲੇ ਮੌਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਸਿਆਸੀ ਕਾਨਫ਼ਰੰਸ ਨਹੀਂ ਕੀਤੀ ਜਾ ਰਹੀ, ਜਦਕਿ ਇਨ੍ਹਾਂ ਪਾਰਟੀਆਂ ਦੇ ਉੱਘੇ ਆਗੂ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਨਤਮਸਤਕ ਹੋਣਗੇ ਅਤੇ ਸ਼ਹੀਦਾਂ ਦੀ ਯਾਦ ਵਿਚ ਜੁੜਨਗੇ | ਸ਼ੋ੍ਰਮਣੀ ਅਕਾਲੀ ਦਲ ਵਲੋਂ ਮਲੋਟ ਰੋਡ ਬਾਈਪਾਸ ਵਿਖੇ ਵਿਸ਼ਾਲ ਕਾਨਫ਼ਰੰਸ ਕੀਤੀ ਜਾ ਰਹੀ ਹੈ, ਜਿਸ ਨੂੰ ਸ: ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਤੋਂ ਇਲਾਵਾ ਹੋਰ ਉੱਘੇ ਆਗੂ ਸੰਬੋਧਨ ਕਰਨਗੇ | ਜਦਕਿ ਅਕਾਲੀ ਦਲ (ਅੰਮਿ੍ਤਸਰ) ਦੀ ਕਾਨਫ਼ਰੰਸ ਨੂੰ ਸਿਮਰਨਜੀਤ ਸਿੰਘ ਮਾਨ ਤੇ ਹੋਰ ਆਗੂ ਸੰਬੋਧਨ ਕਰਨਗੇ | ਸ੍ਰੀ ਮੁਕਤਸਰ ਸਾਹਿਬ ਨੂੰ ਆਉਣ ਵਾਲੇ ਰਸਤਿਆਂ 'ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਅਤੇ ਸ਼ਹਿਰ ਵਾਸੀਆਂ ਵਲੋਂ ਵਿਸ਼ੇਸ਼ ਤੌਰ 'ਤੇ ਲੰਗਰ ਲਗਾਏ ਗਏ ਹਨ |

ਰਾਸ਼ਟਰਪਤੀ ਵਲੋਂ ਨਿਪਾਲ ਸੈਨਾ ਮੁਖੀ ਨੂੰ ਭਾਰਤੀ ਫ਼ੌਜ ਦੇ ਜਨਰਲ ਦਾ ਆਨਰੇਰੀ ਰੈਂਕ ਪ੍ਰਦਾਨ

ਨਵੀਂ ਦਿੱਲੀ, 12 ਜਨਵਰੀ (ਪੀ. ਟੀ. ਆਈ.)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਨਿਪਾਲ ਦੇ ਸੈਨਾ ਮੁਖੀ ਪੂਰਨ ਚੰਦ ਥਾਪਾ ਨੂੰ ਭਾਰਤੀ ਫ਼ੌਜ ਦੇ ਜਨਰਲ ਦਾ ਆਨਰੇਰੀ ਰੈਂਕ ਪ੍ਰਦਾਨ ਕੀਤਾ | ਇਸ ਮੌਕੇ ਕੇਂਦਰੀ ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ, ਤਿੰਨਾਂ ਸੈਨਾਵਾਂ ਦੇ ਮੁਖੀ ਅਤੇ ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ | ਨਿਪਾਲ ਸੈਨਾ ਮੁਖੀ ਨੂੰ ਪ੍ਰਦਾਨ ਕੀਤੇ ਗਏ ਸ਼ੋਭਾ ਪੱਤਰ 'ਤੇ ਲਿਖਿਆ ਕਿ ਉਨ੍ਹਾਂ ਦੀ ਪ੍ਰਸੰਸਾਯੋਗ ਸੈਨਿਕ ਦਲੇਰੀ ਅਤੇ ਉਨ੍ਹਾਂ ਵਲੋਂ ਭਾਰਤ ਨਾਲ ਲੰਬੇ ਸਮੇਂ ਤੋਂ ਚੱਲੇ ਆ ਰਹੇ ਦੋਸਤਾਨਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪਾਏ ਅਥਾਹ ਯੋਗਦਾਨ ਨੂੰ ਮਾਨਤਾ ਦਿੰਦਿਆਂ ਭਾਰਤ ਦਾ ਰਾਸ਼ਟਰਪਤੀ ਜਨਰਲ ਪੂਰਨ ਚੰਦਰ ਥਾਪਾ ਨੂੰ ਭਾਰਤੀ ਫ਼ੌਜ ਦੇ ਜਨਰਲ ਦਾ ਆਨਰੇਰੀ ਰੈਂਕ ਪ੍ਰਦਾਨ ਕਰਕੇ ਖੁਸ਼ੀ ਮਹਿਸੂਸ ਕਰਦਾ ਹੈ | ਥਾਪਾ ਨੇ ਪਿਛਲੇ ਸਾਲ ਸਤੰਬਰ ਵਿਚ ਨਿਪਾਲ ਫ਼ੌਜ ਦੇ ਮੁਖੀ ਦਾ ਅਹੁਦਾ ਸੰਭਾਲਿਆ ਸੀ | 1980 ਵਿਚ ਨਿਪਾਲ ਫ਼ੌਜ ਵਿਚ ਕਮਿਸ਼ਨ ਲੈਣ ਵਾਲੇ ਨਿਪਾਲ ਸੈਨਾ ਦੇ ਜਨਰਲ ਨੈਸ਼ਨਲ ਡਿਫੈਂਸ ਕਾਲਜ (ਭਾਰਤ) ਅਤੇ ਆਰਮੀ ਕਮਾਂਡ ਤੇ ਸਟਾਫ ਕਾਲਜ ਨਿਪਾਲ ਦੇ ਗਰੈਜੂਏਟ ਹਨ |

ਜਨਰਲ ਵਰਗ ਲਈ 10 ਫ਼ੀਸਦੀ ਰਾਖਵਾਂਕਰਨ ਬਾਰੇ ਬਿੱਲ 'ਤੇ ਰਾਸ਼ਟਰਪਤੀ ਦੀ ਮੋਹਰ

ਨਵੀਂ ਦਿੱਲੀ, 12 ਜਨਵਰੀ (ਪੀ. ਟੀ. ਆਈ.)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਜਨਰਲ ਵਰਗ ਦੇ ਆਰਥਿਕ ਰੂਪ ਵਿਚ ਪਛੜੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਅਤੇ ਸਿੱਖਿਆ ਵਿਚ 10 ਫ਼ੀਸਦੀ ਰਾਖਵਾਂਕਰਨ ਮੁਹੱਈਆ ਕਰਨ ਲਈ ਸੰਵਿਧਾਨਕ ਸੋਧ ਬਿੱਲ 'ਤੇ ਸਹੀ ਪਾ ਦਿੱਤੀ ਹੈ | ਲਾਅ ਤੇ ਨਿਆਂ ਮੰਤਰਾਲੇ ਵਲੋਂ ਜਾਰੀ ਇਕ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਸੰਵਿਧਾਨ (103 ਸੋਧ) ਐਕਟ 2019 'ਤੇ ਰਾਸ਼ਟਰਪਤੀ ਨੇ ਮੋਹਰ ਲਾ ਦਿੱਤੀ ਹੈ | ਨੋਟੀਫਿਕੇਸ਼ਨ ਮੁਤਾਬਿਕ ਐਕਟ ਸਰਕਾਰ ਵਲੋਂ ਬਾਅਦ ਵਿਚ ਐਲਾਨੀ ਜਾਣ ਵਾਲੀ ਤਾਰੀਕ ਤੋਂ ਅਮਲ ਵਿਚ ਆਵੇਗਾ | ਇਕ ਨਵੀਂ ਧਾਰਾ ਸ਼ਾਮਿਲ ਕਰਕੇ ਸੰਵਿਧਾਨ ਦੀ ਧਾਰਾ 15 ਅਤੇ 16 ਵਿਚ ਸੋਧ ਕੀਤੀ ਗਈ ਹੈ ਜਿਹੜੀ ਰਾਜਾਂ ਨੂੰ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੀ ਉੱਨਤੀ ਲਈ ਵਿਸ਼ੇਸ਼ ਵਿਵਸਥਾ ਕਰਨ ਦੀ ਇਜਾਜ਼ਤ ਦਿੰਦੀ ਹੈ | ਇਸ ਵਿਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਰਾਖਵਾਂਕਰਨ ਮੌਜੂਦਾ ਰਾਖਵਾਂਕਰਨ ਤੋਂ ਵੱਖਰਾ ਹੋਵੇਗਾ ਅਤੇ ਇਹ ਹਰੇਕ ਸ਼੍ਰੇਣੀ ਵਿਚ ਕੁਲ ਸੀਟਾਂ ਦਾ ਵੱਧ ਤੋਂ ਵੱਧ 10 ਫ਼ੀਸਦੀ ਹੋਵੇਗਾ | ਸੰਸਦ ਨੇ ਬਿੱਲ 9 ਜਨਵਰੀ ਨੂੰ ਪਾਸ ਕਰ ਦਿੱਤਾ ਸੀ |
ਤਿੰਨ ਤਲਾਕ ਆਰਡੀਨੈਂਸ ਨੂੰ ਵੀ ਸਹਿਮਤੀ
ਨਵੀਂ ਦਿੱਲੀ, (ਯੂ. ਐਨ. ਆਈ.)-ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਤਿੰਨ ਤਲਾਕ ਦੀ ਪ੍ਰਥਾ ਨੂੰ ਫ਼ੌਜਦਾਰੀ ਅਪਰਾਧ ਬਣਾਉਣ ਵਾਲੇ ਆਰਡੀਨੈਂਸ ਨੂੰ ਆਪਣੀ ਸਹਿਮਤੀ ਦੇ ਦਿੱਤੀ ਹੈ | ਕੇਂਦਰੀ ਮੰਤਰੀ ਮੰਡਲ ਨੇ ਵੀਰਵਾਰ ਆਰਡੀਨੈਂਸ ਮੁੜ ਜਾਰੀ ਕਰਨ ਨੂੰ ਪ੍ਰਵਾਨਗੀ ਦਿੱਤੀ ਸੀ ਕਿਉਂਕਿ ਪਹਿਲੇ ਆਰਡੀਨੈਂਸ ਦੀ ਮਿਆਦ 22 ਜਨਵਰੀ ਨੂੰ ਖਤਮ ਹੋ ਰਹੀ ਹੈ | ਆਰਡੀਨੈਂਸ ਨੂੰ ਕਾਨੂੰਨ ਵਿਚ ਬਦਲਣ ਵਾਲਾ ਬਿੱਲ ਰਾਜ ਸਭਾ ਵਿਚ ਅਟਕਿਆ ਹੋਇਆ ਹੈ ਜਿਥੇ ਵਿਰੋਧੀ ਧਿਰ ਇਸ ਨੂੰ ਪਾਸ ਕੀਤੇ ਜਾਣ ਦਾ ਵਿਰੋਧ ਕਰ ਰਹੀ ਹੈ | ਸੂਤਰਾਂ ਨੇ ਦੱਸਿਆ ਕਿ ਰਾਸ਼ਟਰਪਤੀ ਨੇ ਇੰਡੀਅਨ ਮੈਡੀਕਲ ਐਸੋਸੀਏਸਨ (ਸੋਧ) ਬਿੱਲ 2018 ਨਾਲ ਸਬੰਧਿਤ ਆਰਡੀਨੈਂਸ ਨੂੰ ਵੀ ਆਪਣੀ ਸਹਿਮਤੀ ਦੇ ਦਿੱਤੀ ਹੈ |

ਮੁਕਾਬਲੇ 'ਚ ਅਲ-ਬਦਰ ਦੇ ਕਮਾਂਡਰ ਜ਼ੀਨਤ-ਉਲ-ਇਸਲਾਮ ਸਣੇ 2 ਅੱਤਵਾਦੀ ਹਲਾਕ

ਸ੍ਰੀਨਗਰ, 12 ਜਨਵਰੀ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ 'ਚ ਮੁਕਾਬਲੇ ਦੌਰਾਨ ਅਲ-ਬਦਰ ਦੇ ਚੋਟੀ ਦੇ ਕਮਾਂਡਰ ਜ਼ੀਨਤ-ਉਲ-ਇਸਲਾਮ ਸਣੇ 2 ਅੱਤਵਾਦੀ ਹਲਾਕ ਹੋ ਗਏ | ਮੁਕਾਬਲਾ ਸ਼ੁਰੂ ਹੋਣ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਸੁਰੱਖਿਆ ਬਲਾਂ 'ਤੇ ਭਾਰੀ ...

ਪੂਰੀ ਖ਼ਬਰ »

ਵੇਰਕਾ ਨੇੜੇ ਟਰੈਕਟਰ ਟਰਾਲੀ ਨਹਿਰ 'ਚ ਡਿੱਗਣ ਨਾਲ 5 ਪ੍ਰਵਾਸੀ ਮਜ਼ਦੂਰਾਂ ਦੀ ਮੌਤ

ਵੇਰਕਾ, 12 ਜਨਵਰੀ (ਪਰਮਜੀਤ ਸਿੰਘ ਬੱਗਾ)-ਅੰਮਿ੍ਤਸਰ ਦੇ ਮਹਿਤਾ ਰੋਡ 'ਤੇ ਪੈਂਦੇ ਕਸਬਾ ਵੱਲ੍ਹਾ ਖੇਤਰ 'ਚ ਅੱਜ ਸਵੇਰੇ ਵਾਪਰੇ ਇਕ ਦਰਦਨਾਕ ਹਾਦਸੇ ਦੌਰਾਨ ਲੈਂਟਰ ਪਾਉਣ ਦਾ ਸਾਮਾਨ ਲੈ ਕੇ 9 ਮਜ਼ਦੂਰਾਂ ਸਮੇਤ ਜਾ ਰਹੀ ਟਰੈਕਟਰ ਟਰਾਲੀ ਦੇ ਅੱਪਰ ਦੁਆਬ ਨਹਿਰ 'ਚ ਡਿੱਗਣ ...

ਪੂਰੀ ਖ਼ਬਰ »

167 ਸ਼ਹਿਰਾਂ 'ਚ ਇਸ਼ਤਿਹਾਰਾਂ ਰਾਹੀਂ 150 ਕਰੋੜ ਤੋਂ ਵੱਧ ਆਮਦਨ ਦਾ ਮਿੱਥਿਆ ਟੀਚਾ-ਸਿੱਧੂ

ਨਵੀਂ ਨੀਤੀ ਨਾਲ ਲੁਧਿਆਣਾ ਸ਼ਹਿਰ ਦੀ ਆਮਦਨ 'ਚ ਹੋਇਆ ਚੋਖਾ ਵਾਧਾ ਚੰਡੀਗੜ੍ਹ, 12 ਜਨਵਰੀ (ਅਜਾਇਬ ਸਿੰਘ ਔਜਲਾ)- ਪੰਜਾਬ ਦੇ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸੱ ਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਇੱਥੇ ਖ਼ੁਲਾਸਾ ਕਰਦਿਆਂ ਕਿਹਾ ਗਿਆ ...

ਪੂਰੀ ਖ਼ਬਰ »

ਰਾਜਨਾਥ ਵਲੋਂ ਫੂਲਕਾ ਦਾ ਸਨਮਾਨ ਅੱਜ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪਿਛਲੇ ਤਿੰਨ ਦਹਾਕਿਆਂ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਦੀ ਅਦਾਲਤਾਂ 'ਚ ਪ੍ਰਤੀਨਿਧਤਾ ਕਰਨ ਵਾਲੇ ਸਾਬਕਾ 'ਆਪ' ਨੇਤਾ ਤੇ ਉੱਘੇ ਵਕੀਲ ਐਚ.ਐਸ. ਫੂਲਕਾ ਤੇ ਤਿੰਨ ਤਲਾਕ ਵਰਕਰ ...

ਪੂਰੀ ਖ਼ਬਰ »

ਮਦਰਾਸ ਹਾਈਕੋਰਟ ਵਲੋਂ ਨਲਿਨੀ ਚਿਦੰਬਰਮ ਨੂੰ ਗਿ੍ਫ਼ਤਾਰੀ ਤੋਂ ਰਾਹਤ

ਚੇਨਈ, 12 ਜਨਵਰੀ (ਏਜੰਸੀ)-ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਪਤਨੀ ਨਲਿਨੀ ਚਿਦੰਬਰਮ ਨੂੰ ਮਦਰਾਸ ਹਾਈਕੋਰਟ ਨੇ ਚਿੱਟ ਫ਼ੰਡ ਮਾਮਲੇ ਵਿਚ ਸੀ.ਬੀ.ਆਈ. ਵਲੋਂ ਗਿ੍ਫ਼ਤਾਰੀ ਤੋਂ ਅੰਤਿ੍ਮ ਰਾਹਤ ਦੇ ਦਿੱਤੀ ਹੈ ਜਦੋਂ ਤੱਕ ਉਹ ਪੱਛਮੀ ਬੰਗਾਲ ਦੀ ਅਦਾਲਤ ਤੋਂ ਅਗਾਊਾ ...

ਪੂਰੀ ਖ਼ਬਰ »

ਆਈ. ਐਸ. ਨਾਲ ਸਬੰਧਾਂ ਦੇ ਸ਼ੱਕ 'ਚ ਇਕ ਗਿ੍ਫ਼ਤਾਰ

ਨਵੀਂ ਦਿੱਲੀ, 12 ਜਨਵਰੀ (ਏਜੰਸੀ)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਕਿਹਾ ਹੈ ਕਿ ਇਸ ਨੇ ਆਈ.ਐਸ.ਆਈ.ਐਸ. ਤੋਂ ਪ੍ਰਭਾਵਿਤ ਇਕ ਸਮੂਹ ਨਾਲ ਸਬੰਧਾਂ ਦੇ ਮਾਮਲੇ 'ਚ ਗਾਜ਼ੀਆਬਾਦ ਤੋਂ ਤਾਜ਼ਾ ਗਿ੍ਫ਼ਤਾਰੀ ਕੀਤੀ ਹੈ, ਜੋ ਕਿ ਰਾਜਨੀਤਕ ਲੋਕਾਂ ਤੇ ਸਰਕਾਰੀ ਇਮਾਰਤਾਂ ਨੂੰ ...

ਪੂਰੀ ਖ਼ਬਰ »

ਅੰਮਿ੍ਤਸਰ ਹਵਾਈ ਅੱਡੇ ਤੋਂ 11 ਕਿੱਲੋ ਸੋਨੇ ਦੇ ਗਹਿਣੇ ਫੜੇ

ਜਲੰਧਰ, 12 ਜਨਵਰੀ (ਸ਼ਿਵ ਸ਼ਰਮਾ)-ਜੀ. ਐਸ.ਟੀ. ਵਿਭਾਗ ਦੇ ਮੋਬਾਈਲ ਵਿੰਗ ਦੀ ਜਲੰਧਰ ਤੋਂ ਗਈ ਟੀਮ ਨੇ ਅੰਮਿ੍ਤਸਰ ਹਵਾਈ ਅੱਡੇ ਤੋਂ ਕਰੀਬ 11 ਕਿੱਲੋ ਸੋਨੇ ਦੇ ਗਹਿਣੇ ਫੜੇ ਹਨ, ਜਿਨ੍ਹਾਂ ਦੀ ਕੀਮਤ ਅੰਦਾਜ਼ਨ 3.25 ਕਰੋੜ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ | ਟੀਮ ਨੇ ਗਹਿਣਿਆਂ ਦੇ ...

ਪੂਰੀ ਖ਼ਬਰ »

ਭਾਰਤ 'ਚ ਪਿਛਲੇ ਸਾਢੇ ਚਾਰ ਸਾਲਾਂ 'ਚ ਅਸਹਿਣਸ਼ੀਲਤਾ ਤੇ ਗੁੱਸਾ ਵਧਿਆ-ਰਾਹੁਲ

ਦੁਬਈ, 12 ਜਨਵਰੀ (ਪੀ. ਟੀ. ਆਈ.)-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿਚ ਭਾਰਤ ਵਿਚ ਅਸਹਿਣਸ਼ੀਲਤਾ ਅਤੇ ਗੁੱਸਾ ਵਧਿਆ ਹੈ ਅਤੇ ਇਹ ਸੱਤਾ ਵਿਚ ਬੈਠੇ ਲੋਕਾਂ ਦੀ ਮਾਨਸਿਕਤਾ ਦੀ ਦੇਣ ਹੈ | ਰਾਹਲੁ ਗਾਂਧੀ ਜਿਹੜੇ ਸੰਯੁਕਤ ਅਰਬ ...

ਪੂਰੀ ਖ਼ਬਰ »

ਮਿਰਚ ਮਸਾਲਾ

- ਤ੍ਰਿਦੀਬ ਰਮਨ

'ਕਮਲ' ਦੇ ਰਾਜ 'ਚ ਅਡਵਾਨੀ ਨੂੰ 'ਗੁਲਾਬ'

ਨਵੀਂ ਦਿੱਲੀ 'ਚ ਭਾਜਪਾ ਦੀ ਰਾਸ਼ਟਰੀ ਪ੍ਰੀਸ਼ਦ 'ਚ ਸ਼ਾਮਿਲ ਹੋਣ ਆਏ ਤਮਾਮ ਆਗੂਆਂ ਦਾ ਸਵਾਗਤ ਉਨ੍ਹਾਂ ਨੂੰ ਕਮਲ ਦਾ ਫੁੱਲ ਭੇਟ ਕਰਕੇ ਕੀਤਾ ਗਿਆ | ਪਰ ਜਿਵੇਂ ਹੀ ਪ੍ਰੋਗਰਾਮ 'ਚ ਸੀਨੀਅਰ ਆਗੂ ਲਾਲ ਕਿ੍ਸ਼ਨ ਅਡਵਾਨੀ ਪਹੁੰਚੇ ਤਾਂ ਉਥੇ ਮੌਜੂਦ ਕਾਰਕੁਨਾਂ ਨੇ 'ਜੈ ਸ੍ਰੀ ...

ਪੂਰੀ ਖ਼ਬਰ »

ਲਓ ਆ ਗਈਆਂ ਚੋਣਾਂ

ਆਗਾਮੀ ਚੋਣਾਂ ਦੇ ਮੱਦੇਨਜ਼ਰ ਕੇਂਦਰ 'ਚ ਸੱਤਾਧਾਰੀ ਪਾਰਟੀ ਸਮਾਜ ਦੇ ਹਰ ਵਰਗ ਨੂੰ ਕੁਝ ਤੋਹਫੇ ਦੇ ਕੇ ਲੁਭਾਉਣ ਦੀ ਕੋਸ਼ਿਸ਼ 'ਚ ਹੈ | ਆਰਥਿਕ ਆਧਾਰ 'ਤੇ ਰਾਖਵਾਂਕਰਨ ਦਾ ਜਿੰਨ ਬੋਤਲ 'ਚੋਂ ਬਾਹਰ ਆ ਚੁੱਕਾ ਹੈ ਤੇ ਹੁਣ ਸਰਕਾਰ ਦੇ ਨਿਸ਼ਾਨੇ 'ਤੇ ਨੌਜਵਾਨ, ਕਿਸਾਨ ਤੇ ...

ਪੂਰੀ ਖ਼ਬਰ »

ਰਾਖਵਾਂਕਰਨ ਦੀ ਮੌਨ ਤਿਆਰੀ

ਦੇਸ਼ ਦੇ ਇਤਿਹਾਸ 'ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਆਰਥਿਕ ਆਧਾਰ 'ਤੇ 10 ਫੀਸਦੀ ਰਾਖਵਾਂ ਦੇਣ ਵਾਲਾ ਸੋਧ ਬਿੱਲ ਕੇਵਲ 72 ਘੰਟਿਆਂ ਦੇ ਅੰਦਰ ਹੀ ਸਦਨ 'ਚ ਪਾਸ ਹੋ ਗਿਆ | ਮੋਦੀ ਦਾ ਇਰਾਦਾ ਚੋਣਾਂ ਵਾਲੇ ਸਾਲ ਦੇ ਸ਼ੁਰੂ ਤੋਂ ਹੀ ਇਕ ਵੱਡਾ ਧਮਾਕਾ ਕਰਨ ਦਾ ਸੀ | ਇਸ ਲਈ ਉਸ ਨੇ ...

ਪੂਰੀ ਖ਼ਬਰ »

ਸ਼ਾਹ ਦਾ ਨਵਾਂ ਅਵਤਾਰ

ਜਦੋਂ ਤੋਂ ਤਿੰਨ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ 'ਚ ਕੈਪਟਨ ਅਮਿਤ ਸ਼ਾਹ ਦੀ ਅਗਵਾਈ 'ਚ ਭਾਜਪਾ ਦੀਆਂ ਵਿਕਟਾਂ ਡਿੱਗੀਆਂ ਹਨ, ਉਦੋਂ ਤੋਂ ਸ਼ਾਹ ਦਾ ਕੰਮ ਕਰਨ ਦਾ ਅੰਦਾਜ਼ ਬਦਲ ਗਿਆ ਹੈ | ਹੁਣ ਉਹ ਆਪਣੇ ਪਾਰਟੀ ਕਾਰਕੁਨਾਂ ਨਾਲ ਹੱਸ-ਬੋਲ ਕੇ ਗੱਲਬਾਤ ਕਰਦੇ ਹਨ | ...

ਪੂਰੀ ਖ਼ਬਰ »

ਰਾਫ਼ੇਲ ਦਾ ਵਿਵਾਦ

ਰਾਫ਼ੇਲ ਮੁੱਦੇ ਨੂੰ ਕਾਂਗਰਸ ਇਨ੍ਹਾਂ ਚੋਣਾਂ 'ਚ ਵੱਡਾ ਹਥਿਆਰ ਬਣਾਉਣਾ ਚਾਹੁੰਦੀ ਹੈ | ਇਸ ਕਾਰਨ ਰਾਹੁਲ ਦਾ ਗਾਹੇ-ਬਗਾਹੇ ਬਿਆਨ ਆ ਜਾਂਦਾ ਹੈ | ਪਰ ਰਾਫ਼ੇਲ ਦੇ ਕੁਝ ਸਵਾਲਾਂ ਦੇ ਜਵਾਬ ਦੇਣ ਤੋਂ ਨਿਰਮਲਾ ਸੀਤਾਰਮਨ ਤੇ ਅਮਿਤ ਸ਼ਾਹ ਵੀ ਕਤਰਾਅ ਰਹੇ ਹਨ | ਪਿਛਲੇ ਦਿਨੀਂ ...

ਪੂਰੀ ਖ਼ਬਰ »

36 ਘੰਟਿਆਂ 'ਚ ਹੀ ਵਰਮਾ ਦਾ ਅਹੁਦੇ ਤੋਂ ਜਾਣਾ

ਆਲੋਕ ਵਰਮਾ ਤੋਂ ਉਨ੍ਹਾਂ ਦਾ ਸੀ.ਬੀ.ਆਈ. ਨਿਰਦੇਸ਼ਕ ਦਾ ਅਹੁਦਾ ਕੇਵਲ 36 ਘੰਟਿਆਂ ਵਿਚਾਲੇ ਹੀ ਖੋਹ ਲਿਆ ਗਿਆ | ਕਹਿੰਦੇ ਹਨ ਇਸ ਦਾ ਕਾਰਨ ਵਰਮਾ ਵਲੋਂ ਕਾਹਲ ਨਾਲ ਕੀਤੇ ਤਬਾਦਲਿਆਂ ਦੇ ਫੈਸਲੇ ਨਾਲ ਜੁੜਿਆ ਹੋਇਆ ਹੈ | ਅਜਿਹੇ ਹੀ ਇਕ ਫੈਸਲੇ 'ਚ ਵਰਮਾ ਨੇ ਪੀ.ਐਮ.ਓ. ਦੇ ਚਹੇਤੇ ...

ਪੂਰੀ ਖ਼ਬਰ »

ਅਖਿਲੇਸ਼ ਅੱਗੇ ਸ਼ਿਵਪਾਲ ਬਣੇ ਚੁਣੌਤੀ

ਭਾਵੇਂ ਬਸਪਾ (ਬਹੁਜਨ ਸਮਾਜ ਪਾਰਟੀ) ਤੇ ਸਪਾ (ਸਮਾਜਵਾਦੀ ਪਾਰਟੀ) 'ਚ ਲੋਕ ਸਭਾ ਚੋਣਾਂ ਲਈ ਗਠਜੋੜ ਹੋ ਗਿਆ ਹੋਵੇ, ਪਰ ਚਾਚਾ ਸ਼ਿਵਪਾਲ ਅਜੇ ਵੀ ਭਾਜਪਾ ਦੇ ਇਸ਼ਾਰੇ 'ਤੇ ਅਖਿਲੇਸ਼ ਦੀ ਨੱਕ 'ਚ ਦਮ ਕਰ ਰਹੇ ਹਨ | ਸ਼ਿਵਪਾਲ ਦੇ ਇਸ ਫੈਸਲੇ ਨਾਲ ਕਿ ਉਹ ਚੋਣਾਂ 'ਚ ਹਰੇਕ ਸੀਟ 'ਤੇ ...

ਪੂਰੀ ਖ਼ਬਰ »

ਯੂ. ਪੀ. 'ਚ ਕਾਂਗਰਸ ਆਪਣੇ ਬਲਬੂਤੇ 'ਤੇ ਲੜੇਗੀ ਚੋਣਾਂ-ਰਾਹੁਲ

ਦੁਬਈ, 12 ਜਨਵਰੀ (ਏਜੰਸੀ)-ਉੱਤਰ ਪ੍ਰਦੇਸ਼ 'ਚ ਮਿਲ ਕੇ ਚੋਣਾਂ ਲੜਨ ਲਈ ਸਪਾ ਤੇ ਬਸਪਾ ਵਲੋਂ ਗਠਜੋੜ ਦਾ ਐਲਾਨ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸੂਬੇ 'ਚ ਆਪਣੇ ਬਲਬੂਤੇ 'ਤੇ ਚੋਣਾਂ ਲੜੇਗੀ | ਦੁਬਈ 'ਚ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX