ਤਾਜਾ ਖ਼ਬਰਾਂ


ਵਿਸ਼ਵ ਕੱਪ 2019 : ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ
. . .  1 day ago
ਵਿਸ਼ਵ ਕੱਪ 2019 : ਪਾਕਿਸਤਾਨ 35 ਓਵਰਾਂ ਦੇ ਬਾਅਦ 162/3
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ ਜਿੱਤਣ ਲਈ ਦਿੱਤਾ 238 ਦੌੜਾਂ ਦਾ ਟੀਚਾ
. . .  1 day ago
ਪਤਨੀ ਤੋਂ ਤੰਗ ਆ ਕੇ ਪੰਜਾਬੀ ਨੌਜਵਾਨ ਨੇ ਦੁਬਈ 'ਚ ਕੀਤੀ ਖ਼ੁਦਕੁਸ਼ੀ
. . .  1 day ago
ਮਹਿਲ ਕਲਾਂ, 26ਜੂਨ (ਅਵਤਾਰ ਸਿੰਘ ਅਣਖੀ) - ਪਤਨੀ ਦੇ ਸਤਾਏ ਇਕ ਪੰਜਾਬੀ ਨੌਜਵਾਨ ਵਲੋਂ ਦੁਬਈ 'ਚ ਖ਼ੁਦਕੁਸ਼ੀ ਕਰਨ ਦਾ ਪਤਾ ਲੱਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਨਾਲ ਸਬੰਧਿਤ ਨੌਜਵਾਨ ਸਤਨਾਮ ਸਿੰਘ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 45 ਓਵਰਾਂ ਮਗਰੋਂ 184/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਡੀ ਗ੍ਰੈਂਡਹੋਮ ਦੀਆਂ ਵੀ 50 ਦੌੜਾਂ ਪੂਰੀਆਂ
. . .  1 day ago
21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
. . .  1 day ago
ਕਲਾਨੌਰ, 26 ਜੂਨ (ਪੁਰੇਵਾਲ)-ਕੋਟਾ ਤੋਂ ਰੇਲ ਗੱਡੀ ਰਾਹੀਂ ਛੁੱਟੀ ਲੈ ਕੇ ਵਾਪਸ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਰਹੀਮਾਂਬਾਦ ਵਿਖੇ ਪਰਤ ਰਹੇ 21 ਸਿੱਖ ਬਟਾਲੀਅਨ ਦੇ ਜਵਾਨ ਹੌਲਦਾਰ ਸਰਬਜੀਤ ਸਿੰਘ ਜਿਸ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 40 ਓਵਰਾਂ ਮਗਰੋਂ 152/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੇ ਨੀਸ਼ਮ ਦੀਆਂ 50 ਦੌੜਾਂ ਪੂਰੀਆਂ
. . .  1 day ago
ਮਹਿੰਦਰਪਾਲ ਬਿੱਟੂ ਦੀਆਂ ਚੁਗੀਆਂ ਅਸਥੀਆਂ, ਨਾਮ ਚਰਚਾ 28 ਨੂੰ
. . .  1 day ago
ਕੋਟਕਪੂਰਾ, 26 ਜੂਨ (ਮੋਹਰ ਸਿੰਘ ਗਿੱਲ) - ਨਾਭੇ ਦੀ ਜੇਲ੍ਹ 'ਚ ਦੋ ਵਿਅਕਤੀਆਂ ਹੱਥੋਂ ਕਤਲ ਹੋਏ ਡੇਰਾ ਸੱਚਾ ਸੌਦਾ ਸਿਰਸਾ ਦੇ 45 ਮੈਂਬਰੀ ਕਮੇਟੀ ਮੈਂਬਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੇ ਨਾਮਜ਼ਦ ਕੀਤੇ ਗਏ ਮੁੱਖ ਮੁਲਜ਼ਮ ਮਹਿੰਦਰਪਾਲ ਬਿੱਟੂ ਜਿਸ ਦਾ...
ਵਿਸ਼ਵ ਕੱਪ ਤੋਂ ਬਾਅਦ ਭਾਰਤ ਖਿਲਾਫ ਟੈਸਟ ਤੇ ਇੱਕਦਿਨਾਂ ਮੈਚ ਖੇਡਣਾ ਚਾਹੁੰਦਾ ਹੈ ਕ੍ਰਿਸ ਗੇਲ
. . .  1 day ago
ਲੰਦਨ, 26 ਜੂਨ - ਵੈਸਟ ਇੰਡੀਜ਼ ਦੇ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨੇ ਵਿਸ਼ਵ ਕੱਪ ਤੋਂ ਬਾਅਦ ਆਪਣੀ ਯੋਜਨਾ ਬਾਰੇ ਕਿਹਾ ਕਿ ਵਿਸ਼ਵ ਕੱਪ ਤੋਂ ਬਾਅਦ ਉਹ ਭਾਰਤ ਖਿਲਾਫ ਇੱਕ ਟੈਸਟ...
ਦੋ ਮਹਿਲਾਵਾਂ ਤੋਂ 10 ਕਰੋੜ ਦੇ ਪਾਲਿਸ਼ ਰਹਿਤ ਹੀਰੇ ਬਰਾਮਦ
. . .  1 day ago
ਗੁਹਾਟੀ, 26 ਜੂਨ - ਅਸਾਮ ਰਾਈਫ਼ਲਜ਼ ਨੇ ਹੈਲਾਕੰਡੀ ਵਿਖੇ ਦੋ ਮਹਿਲਾਵਾਂ ਤੋਂ 10 ਕਰੋੜ ਰੁਪਏ ਕੀਮਤ ਵਾਲੇ 1667 ਗ੍ਰਾਮ ਪਾਲਿਸ਼ ਰਹਿਤ ਹੀਰੇ ਬਰਾਮਦ ਕੀਤੇ...
ਅਮਿਤ ਸ਼ਾਹ ਵੱਲੋਂ ਜੰਮੂ ਕਸ਼ਮੀਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਸਮੀਖਿਆ ਮੀਟਿੰਗ
. . .  1 day ago
ਸ੍ਰੀਨਗਰ, 26 ਜੂਨ - ਜੰਮੂ ਕਸ਼ਮੀਰ ਦੇ ਦੌਰੇ 'ਤੇ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜਪਾਲ ਸਤਿਆਪਾਲ ਮਲਿਕ ਨੇ ਸੂਬੇ ਦੇ ਅਨੇਕਾਂ ਵਿਕਾਸ ਕਾਰਜਾਂ ਨੂੰ ਲੈ ਕੇ ਅਧਿਕਾਰੀਆਂ...
ਵਿਸ਼ਵ ਕੱਪ 2019 : ਨਿਊਜ਼ੀਲੈਂਡ 31 ਓਵਰਾਂ ਮਗਰੋਂ 97/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਦੀ ਅੱਧੀ ਟੀਮ ਆਊਟ, ਸਕੋਰ 83/5
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਵਲੋਂ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼, 24 ਓਵਰਾਂ ਮਗਰੋਂ 77/4
. . .  1 day ago
ਅਧਿਕਾਰੀ ਦੀ ਬੈਟ ਨਾਲ ਕੁੱਟਮਾਰ ਕਰਨ 'ਤੇ ਸੀਨੀਅਰ ਭਾਜਪਾ ਆਗੂ ਦਾ ਵਿਧਾਇਕ ਬੇਟਾ ਗ੍ਰਿਫ਼ਤਾਰ
. . .  1 day ago
2016 ਤੋਂ ਭਾਰਤੀ ਹਵਾਈ ਫੌਜ ਨੂੰ ਪਿਆ ਭਾਰੀ ਘਾਟਾ, ਸਰਕਾਰ ਨੇ ਲੋਕ ਸਭਾ 'ਚ ਗਿਣਾਇਆ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ ਨੂੰ ਪਾਕਿਸਤਾਨ ਨੇ ਪਾਇਆ ਮੁਸ਼ਕਿਲ 'ਚ, 46 ਦੌੜਾਂ 'ਤੇ 4 ਖਿਡਾਰੀ ਆਊਟ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 11 ਓਵਰਾਂ ਮਗਰੋਂ 44/3
. . .  1 day ago
ਟਰੱਕ ਅੰਦਰ ਬਣਿਆ ਸੀ ਸਪੈਸ਼ਲ ਕੈਬਿਨ, ਜਿਸ ਵਿਚ ਰੱਖੇ ਸਨ ਨਸ਼ੀਲੇ ਪਦਾਰਥ, ਦੋਸ਼ੀ ਕਾਬੂ
. . .  1 day ago
ਵਿਸ਼ਵ ਕੱਪ 2019 : ਨਿਊਜ਼ੀਲੈਂਡ 9 ਓਵਰਾਂ ਮਗਰੋਂ 38/3
. . .  1 day ago
ਝਾਰਖੰਡ 'ਚ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਮਾਮਲੇ 'ਚ ਦੋਸ਼ੀਆਂ ਨੂੰ ਮਿਲੇ ਸਖ਼ਤ ਸਜ਼ਾ - ਮੋਦੀ
. . .  1 day ago
ਪ੍ਰੇਮ ਸਬੰਧਾਂ ਦੇ ਕਾਰਨ ਪਿਤਾ ਨੇ ਅਣਖ ਖ਼ਾਤਰ ਲੜਕੀ ਤੇ ਉਸ ਦੇ ਪ੍ਰੇਮੀ ਦਾ ਦਿਨ ਦਿਹਾੜੇ ਕੀਤਾ ਕਤਲ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਦਾ ਪਹਿਲਾ ਖਿਡਾਰੀ ਆਊਟ, ਮਾਰਟਿਨ ਗੁਪਟਿਲ ਨੇ ਬਣਾਈਆਂ 5 ਦੌੜਾਂ
. . .  1 day ago
ਸ੍ਰੀਨਗਰ ਪਹੁੰਚੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਮਹਿੰਦਰਪਾਲ ਬਿੱਟੂ ਹੱਤਿਆ ਮਾਮਲਾ : ਨਿਸ਼ਾਨਦੇਹੀ ਲਈ ਨਵੀਂ ਜ਼ਿਲ੍ਹਾ ਜੇਲ੍ਹ 'ਚ ਲਿਆਂਦੇ ਗਏ ਦੋਵੇਂ ਦੋਸ਼ੀ
. . .  1 day ago
ਪਾਕਿਸਤਾਨ-ਨਿਊਜ਼ੀਲੈਂਡ ਮੈਚ : ਮੈਦਾਨ ਗਿੱਲਾ ਹੋਣ ਕਾਰਨ ਟਾਸ 'ਚ ਦੇਰੀ
. . .  1 day ago
ਜੰਮੂ-ਕਸ਼ਮੀਰ ਦੇ ਦੌਰੇ 'ਤੇ ਰਵਾਨਾ ਹੋਏ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਨੌਜਵਾਨ ਦੀ ਧੌਣ ਵੱਢ ਕੇ ਭੱਜੇ ਹਮਲਾਵਰਾਂ ਨੇ ਕਾਰ ਹੇਠਾਂ ਕੁਚਲ ਕੇ ਲਈ ਲੜਕੀ ਦੀ ਜਾਨ
. . .  1 day ago
ਨਹਿਰ 'ਚੋਂ ਮਿਲੀ ਨੌਜਵਾਨ ਦੀ ਲਾਸ਼, ਕਈ ਦਿਨਾਂ ਤੋਂ ਸੀ ਲਾਪਤਾ
. . .  1 day ago
ਨਿਰਮਲਾ ਸੀਤਾਰਮਨ ਨੇ ਉਪ ਰਾਸ਼ਟਰਪਤੀ ਨਾਇਡੂ ਨਾਲ ਕੀਤੀ ਮੁਲਾਕਾਤ
. . .  1 day ago
ਜ਼ਮੀਨੀ ਵਿਵਾਦ ਨੂੰ ਲੈ ਕੇ ਭਕਨਾ ਭਕਨਾ ਖ਼ੁਰਦ 'ਚ ਚੱਲੀ ਗੋਲੀ, ਚਾਰ ਜ਼ਖ਼ਮੀ
. . .  1 day ago
550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੱਢੇ ਜਾਣ ਵਾਲੇ ਨਗਰ ਕੀਰਤਨ 'ਚ ਸ਼ਮੂਲੀਅਤ ਲਈ ਸਰਨਾ ਨੇ ਲੌਂਗੋਵਾਲ ਨੂੰ ਦਿੱਤਾ ਸੱਦਾ ਪੱਤਰ
. . .  1 day ago
ਕ੍ਰਿਕਟ ਵਿਸ਼ਵ ਕੱਪ 'ਚ ਅੱਜ ਨਿਊਜ਼ੀਲੈਂਡ ਵਿਰੁੱਧ 'ਕਰੋ ਜਾਂ ਮਰੋ' ਦਾ ਮੁਕਾਬਲਾ ਖੇਡੇਗਾ ਪਾਕਿਸਤਾਨ
. . .  1 day ago
ਖੋਖਲੇ ਸਾਬਤ ਹੋਏ ਕੈਪਟਨ ਵਲੋਂ ਚਾਰ ਹਫ਼ਤਿਆਂ 'ਚ ਨਸ਼ਾ ਖ਼ਤਮ ਕਰਨ ਦੇ ਕੀਤੇ ਵਾਅਦੇ- ਸੁਖਬੀਰ ਬਾਦਲ
. . .  1 day ago
ਪੁਲਵਾਮਾ 'ਚ ਮੁਠਭੇੜ ਦੌਰਾਨ ਇੱਕ ਅੱਤਵਾਦੀ ਢੇਰ
. . .  1 day ago
ਕਾਰ ਨੇ ਕੁਚਲੇ ਫੁੱਟਪਾਥ 'ਤੇ ਸੁੱਤੇ ਬੱਚੇ, ਲੋਕਾਂ ਨੇ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਚਾਲਕ
. . .  1 day ago
ਟਰੇਨ 'ਚੋਂ ਤੇਲ ਚੋਰੀ ਕਰਦੇ ਸਮੇਂ ਹਾਈਵੋਲਟੇਜ ਤਾਰਾਂ ਦੇ ਸੰਪਰਕ 'ਚ ਆਇਆ ਨੌਜਵਾਨ
. . .  1 day ago
ਉੱਤਰ ਪ੍ਰਦੇਸ਼ 'ਚ ਵਾਪਰੇ ਸੜਕ ਹਾਦਸੇ 'ਚ ਉਤਰਾਖੰਡ ਦੇ ਸਿੱਖਿਆ ਮੰਤਰੀ ਦੇ ਪੁੱਤਰ ਦੀ ਮੌਤ
. . .  1 day ago
ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਕਰਾਈ ਜਾਵੇ- ਚੀਮਾ
. . .  1 day ago
ਅਜਨਾਲਾ 'ਚ ਪਹੁੰਚਣ 'ਤੇ ਹਾਕੀ ਖਿਡਾਰਨ ਗੁਰਜੀਤ ਕੌਰ ਦਾ ਹੋਇਆ ਭਰਵਾਂ ਸਵਾਗਤ
. . .  1 day ago
ਅਮਰੀਕੀ ਵਿਦੇਸ਼ ਮੰਤਰੀ ਪੋਂਪੀਓ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
. . .  1 day ago
ਹਾਕੀ ਖਿਡਾਰਨ ਗੁਰਜੀਤ ਕੌਰ ਦਾ ਰਾਜਾਸਾਂਸੀ ਪਹੁੰਚਣ 'ਤੇ ਹੋਇਆ ਸ਼ਾਨਦਾਰ ਸਵਾਗਤ
. . .  1 day ago
ਚਮਕੀ ਬੁਖ਼ਾਰ ਕਾਰਨ ਮੁਜ਼ੱਫਰਪੁਰ 'ਚ ਇੱਕ ਹੋਰ ਬੱਚੇ ਨੇ ਤੋੜਿਆ ਦਮ, ਮੌਤਾਂ ਦੀ ਗਿਣਤੀ ਹੋਈ 132
. . .  1 day ago
ਬਿਜਲੀ ਦੇ ਖੰਭੇ ਨਾਲ ਟਕਰਾਈ ਯਾਤਰੀਆਂ ਨਾਲ ਭਰੀ ਬੱਸ, ਤਿੰਨ ਦੀ ਮੌਤ ਅਤੇ ਕਈ ਜ਼ਖ਼ਮੀ
. . .  1 day ago
ਅੱਜ ਜੰਮੂ-ਕਸ਼ਮੀਰ ਦੇ ਦੌਰੇ 'ਤੇ ਜਾਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ
. . .  1 day ago
ਪੁਲਿਸ ਨੇ ਵੜੇਵਿਆਂ ਨਾਲ ਭਰੇ ਟਰੱਕ 'ਚੋਂ ਬਰਾਮਦ ਕੀਤਾ ਪੋਸਤ
. . .  1 day ago
ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਪੋਹ ਸੰਮਤ 550

ਹੁਸ਼ਿਆਰਪੁਰ / ਮੁਕੇਰੀਆਂ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵੱਖ-ਵੱਖ ਥਾੲੀਂ ਨਗਰ ਕੀਰਤਨ ਸਜਾਏ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਪਿਆਰਿਆਂ ਦੀ ਅਗਵਾਈ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਤੋਂ ਵਿਸ਼ਾਲ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ | ਇਸ ਵਿਸ਼ਾਲ ਨਗਰ ਕੀਰਤਨ 'ਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸਭਾ-ਸੁਸਾਇਟੀਆਂ ਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੱਡੀ ਗਿਣਤੀ 'ਚ ਸ਼ਿਰਕਤ ਕੀਤੀ | ਇਹ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਿੰਘ ਸਭਾ ਵਿਖੇ ਖ਼ਾਲਸਾਈ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋਇਆ | ਨਗਰ ਕੀਰਤਨ ਦਾ ਸੰਗਤਾਂ ਵਲੋਂ ਜਗ੍ਹਾ-ਜਗ੍ਹਾ ਸੁੰਦਰ ਗੇਟ ਬਣਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ | ਸੰਗਤਾਂ ਵਲੋਂ ਵੱਖ-ਵੱਖ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ | ਨਗਰ ਕੀਰਤਨ 'ਚ ਸਿੱਖ ਵੈੱਲਫੇਅਰ ਸੁਸਾਇਟੀ, ਬਾਬਾ ਜਵਾਹਰ ਸਿੰਘ ਜੀ ਸੇਵਾ ਸੁਸਾਇਟੀ, ਗੁਰਦੁਆਰਾ ਹਰੀ ਭਗਤਪੁਰਾ ਮਿੱਠਾ ਟਿਵਾਣਾ, ਗੁਰਦੁਆਰਾ ਸ੍ਰੀ ਕਲਗ਼ੀਧਰ, ਸਿੰਘ ਬ੍ਰਦਰਜ਼ ਵੈੱਲਫੇਅਰ ਸੁਸਾਇਟੀ, ਸ੍ਰੀ ਗੁਰੂ ਹਰਿ ਕ੍ਰਿਸ਼ਨ ਪਬਲਿਕ ਸਕੂਲ, ਮਾਤਾ ਗੁਜਰੀ ਜੀ ਸਤਿਸੰਗ ਸਭਾ, ਮਾਤਾ ਸਾਹਿਬ ਕੌਰ ਇਸਤਰੀ ਸਤਿਸੰਗ ਸਭਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸਕੂਲੀ ਬੱਚਿਆਂ ਨੇ ਹਿੱਸਾ ਲਿਆ | ਇਸ ਮੌਕੇ ਵੱਖ-ਵੱਖ ਰਾਗੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਜੱਸ ਸਰਵਣ ਕਰਵਾਇਆ | ਨਗਰ ਕੀਰਤਨ ਦੇ ਅੱਗੇ ਗੱਤਕਾ ਪਾਰਟੀਆਂ ਵਲੋਂ ਦਿਖਾਏ ਜਾ ਰਹੇ ਆਪਣੇ ਗਤਕੇ ਦੇ ਜੌਹਰ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਸਨ | ਨਗਰ ਕੀਰਤਨ 'ਚ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਸਾਬਕਾ ਵਿਧਾਇਕ ਤੇ ਮੈਂਬਰ ਸ਼ੋ੍ਰਮਣੀ ਕਮੇਟੀ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੈਂਬਰ ਸ਼ੋ੍ਰਮਣੀ ਕਮੇਟੀ, ਪ੍ਰੇਮ ਸਿੰਘ ਪਿੱਪਲਾਂਵਾਲਾ ਸੀਨੀਅਰ ਡਿਪਟੀ ਮੇਅਰ, ਅਵਤਾਰ ਸਿੰਘ ਲਾਇਲ, ਕਮਲਜੀਤ ਸਿੰਘ ਤੁਲੀ, ਜਪਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਗੋਗੋਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਗੜ੍ਹਸ਼ੰਕਰ, (ਧਾਲੀਵਾਲ)-ਪਿੰਡ ਗੋਗੋਂ ਦੇ ਗੁਰਦੁਆਰਾ ਸਿੰਘ ਸਭਾ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ | ਨਗਰ ਕੀਰਤਨ ਪਿੰਡ ਗੋਗੋਂ ਤੋਂ ਬਾਅਦ ਮਹਿਤਾਬਪੁਰ ਵਿਚ ਦੀ ਹੁੰਦਾ ਹੋਇਆ ਸਮਾਪਤ ਹੋਇਆ | ਨਗਰ ਕੀਰਤਨ ਦੇ ਵੱਖ-ਵੱਖ ਪੜਾਵਾਂ ਦੌਰਾਨ ਢਾਡੀ ਜਸਵੰਤ ਸਿੰਘ ਬੈਂਸ ਦੇ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਰਾਹੀਂ ਨਿਹਾਲ ਕੀਤਾ | ਨਗਰ ਕੀਰਤਨ 'ਚ ਬਲਵੀਰ ਸਿੰਘ ਬੈਂਸ, ਪ੍ਰਧਾਨ ਗੁਰਮੇਲ ਸਿੰਘ ਫੌਜੀ, ਜੁਝਾਰ ਸਿੰਘ, ਨੰਬਰਦਾਰ ਕੁਲਦੀਪ ਸਿੰਘ, ਮਨਜੀਤ ਸਿੰਘ, ਨੰਬਰਦਾਰ ਸੁਰਜੀਤ ਸਿੰਘ, ਅਜੀਤ ਸਿੰਘ ਸੰਧੂ, ਕੁਲਵੰਤ ਸਿੰਘ, ਜਗਤਾਰ ਸਿੰਘ, ਜਰਨੈਲ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਗੁਰਦੇਵ ਸਿੰਘ, ਗੁਰਮੇਲ ਸਿੰਘ ਤੇ ਨਗਰ ਨਿਵਾਸੀ ਸੰਗਤਾਂ ਤੋਂ ਇਲਾਵਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਹਾਜ਼ਰੀ ਭਰਦੇ ਹੋਏ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ |
ਗੁਰਦੁਆਰਾ ਗਰਨਾ ਸਾਹਿਬ ਬੋਦਲ ਵਿਖੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
ਦਸੂਹਾ, (ਭੁੱਲਰ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ 'ਚ ਗੁਰਦੁਆਰਾ ਗਰਨਾ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਬੋਦਲ, ਬੋਦਲ ਕੋਟਲੀ, ਬੇਰਛਾ, ਅੱਡਾ ਗਰਨਾ, ਝਿੰਗੜ ਕਲਾਂ, ਕੰਗਾ, ਕਠਾਣਾ, ਸ਼ਾਹਪੁਰ, ਪਵਾਂ ਝਿੰਗੜ ਆਦਿ ਤੋਂ ਹੁੰਦਾ ਹੋਇਆ ਵਾਪਸ ਗੁਰਦੁਆਰਾ ਗਰਨਾ ਸਾਹਿਬ ਵਿਖੇ ਆ ਕੇ ਸਮਾਪਤ ਹੋਇਆ | ਇਸ ਮੌਕੇ ਵੱਖ-ਵੱਖ ਥਾਵਾਂ 'ਤੇ ਸੰਗਤਾਂ ਦੇ ਸਵਾਗਤ ਲਈ ਸਵਾਗਤੀ ਗੇਟ ਅਤੇ ਲੰਗਰ ਲਗਾਏ ਹੋਏ ਸਨ | ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਤਾਰਾ ਸਿੰਘ ਸੱਲਾਂ ਨੇ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਮੈਨੇਜਰ ਰਤਨ ਸਿੰਘ, ਮੈਨੇਜਰ ਸਤਿੰਦਰ ਸਿੰਘ ਬਾਜਵਾ, ਹਰਪਾਲ ਸਿੰਘ ਬਿੱਟਾ, ਸਰਪੰਚ ਵੀਰ ਇੰਦਰ ਸਿੰਘ ਮਛਿਆਣਾ, ਸੁਖਵਿੰਦਰ ਸਿੰਘ ਬੋਦਲ ਪ੍ਰਧਾਨ ਸਿੱਖੀ ਵਿਰਸਾ ਬਚਾਓ ਸੇਵਾ ਸੁਸਾਇਟੀ, ਗੁਰ ਬਿਕਰਮ ਸਿੰਘ, ਪਰਮਿੰਦਰ ਸਿੰਘ, ਗੁਰਦੀਪ ਕੌਰ ਸਰਕਲ ਪ੍ਰਧਾਨ ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ, ਜਸਬੀਰ ਸਿੰਘ ਰੰਧਾਵਾ, ਨਰਿੰਦਰਪਾਲ ਸਿੰਘ ਭਾਟੀਆ, ਪ੍ਰੋਫੈਸਰ ਬਲਦੇਵ ਸਿੰਘ ਬੱਲੀ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |
ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
ਗੜ੍ਹਸ਼ੰਕਰ, (ਸੁਮੇਸ਼ ਬਾਲੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਤੋਂ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ | ਇਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ਼ ਤੇ ਵਿਦਿਆਰਥੀਆਂ ਦੇ ਬੈਂਡ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਕਾਂਗਰਸ ਬੁਲਾਰਾ ਨਿਮਿਸ਼ਾ ਮਹਿਤਾ, ਰਜਿੰਦਰ ਕੌਰ ਸ਼ੂਕਾ ਪ੍ਰਧਾਨ ਨਗਰ ਕੌਾਸਲ ਗੜ੍ਹਸ਼ੰਕਰ, ਡਾ: ਜੰਗ ਬਹਾਦਰ ਸਿੰਘ ਰਾਏ, ਗਿਆਨੀ ਬਲਵੀਰ ਸਿੰਘ ਚੰਗਿਆੜਾ, ਰਛਪਾਲ ਸਿੰਘ ਰਾਜੂ ਪ੍ਰਧਾਨ ਬਸਪਾ ਪੰਜਾਬ, ਜੈ ਕਿਸ਼ਨ ਸਿੰਘ ਰੌੜੀ ਸਮੇਤ ਸੰਗਤਾਂ ਹਾਜ਼ਰ ਸਨ |
ਬਾਬਾ ਰਤਨ ਸਿੰਘ ਦੇ ਜੋੜ ਮੇਲੇ ਸਬੰਧੀ ਨਗਰ ਕੀਰਤਨ 21 ਨੂੰ
ਚੱਬੇਵਾਲ, (ਸਖ਼ੀਆ)-ਗੁਰਦੁਆਰਾ ਸ਼ਹੀਦ ਬਾਬਾ ਰਤਨ ਸਿੰਘ ਦੇ ਅਸਥਾਨ ਚੱਬੇਵਾਲ ਵਿਖੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਮੌਕੇ 21 ਜਨਵਰੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਸਿੰਘ ਤੇ ਭੁਪਿੰਦਰਜੀਤ ਸਿੰਘ ਬੇਦੀ ਨੇ ਦੱਸਿਆ ਕਿ ਸਵੇਰੇ ਸਮੇਂ ਸੰਗਤਾਂ ਗੁਰ ਅਸਥਾਨ'ਤੇ ਇਕੱਠੀਆਂ ਹੋਣਗੀਆਂ, ਜਿੱਥੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਜਾਵੇਗਾ | ਮਿਆਣੀ, 12 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ)- ਗੁਰਦੁਆਰਾ ਛੇਵੀਂ ਪਾਤਸ਼ਾਹੀ ਪੁਲਪੁਖਤਾ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਲਾਕੇ ਦੀਆਂ ਸਮੂਹ ਸੰਗਤਾਂ ਵਲੋਂ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ | ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਹੈੱਡ ਗ੍ਰੰਥੀ ਭਾਈ ਜਗਦੀਪ ਸਿੰਘ ਬੁਰਜ ਨੇ ਕੀਤੀ | ਇਸ ਮੌਕੇ ਬਾਬਾ ਸੁੱਖਾ ਸਿੰਘ, ਸਰਪੰਚ ਕਿ੍ਸ਼ਨਾ ਕੁਮਾਰੀ, ਦਵਿੰਦਰ ਸਿੰਘ ਬਾਜਵਾ, ਸਤਨਾਮ ਸਿੰਘ, ਤਰਲੋਕ ਸਿੰਘ, ਗੁਰਮੁਖ ਸਿੰਘ, ਬਾਗ਼ ਸਿੰਘ, ਨਿਸ਼ਾਨ ਸਿੰਘ ਸੰਧੂ, ਸਤਵੰਤ ਸਿੰਘ, ਅਜੀਤ ਸਿੰਘ, ਯਾਦਵਿੰਦਰ ਸਿੰਘ, ਧਨਵੰਤ ਸਿੰਘ, ਅੰਮਿ੍ਤਪਾਲ ਸਿੰਘ, ਹਰਮੇਲ ਸਿੰਘ, ਏਕਮਜੋਤ ਸਿੰਘ, ਸ਼ਿੰਗਾਰਾ ਸਿੰਘ, ਗੁਰਦੇਵ ਸਿੰਘ, ਲਵਪ੍ਰੀਤ ਸਿੰਘ, ਸੁਖਦੇਵ ਸਿੰਘ, ਅਵਤਾਰ ਸਿੰਘ, ਹਰਭਜਨ ਸਿੰਘ, ਬਿਕਰਮ ਸਿੰਘ, ਹਰਵੰਤ ਸਿੰਘ, ਸਤਪਾਲ ਸਿੰਘ ਆਦਿ ਮੌਜੂਦ ਸਨ |
ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ
ਦਸੂਹਾ, (ਭੁੱਲਰ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਵਿਖੇ ਨਗਰ ਕੀਰਤਨ ਸਜਾਇਆ ਗਿਆ | ਨਗਰ ਕੀਰਤਨ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਤੋਂ ਆਰੰਭ ਹੋ ਕੇ ਪਿੰਡ ਖੈਰਾਬਾਦ, ਕੋਟਲੀ, ਜੰਡ, ਮਾਂਗਟਾ, ਛਾਂਗਲਾ, ਮਹੱਦੀਪੁਰ, ਕਲਿਆਣਪੁਰ, ਉਸਮਾਨ ਸ਼ਹੀਦ, ਕਸਬਾ ਰੋਡ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਸਿੰਘ ਸਭਾ ਮਿਆਣੀ ਵਿਖੇ ਸਮਾਪਤ ਹੋਇਆ | ਇਸ ਮੌਕੇ ਵੱਖ-ਵੱਖ ਪਿੰਡਾਂ 'ਚ ਵੱਖ-ਵੱਖ ਸਥਾਨਾਂ 'ਤੇ ਨਗਰ ਕੀਰਤਨ ਦੇ ਸਵਾਗਤ ਲਈ ਸਵਾਗਤੀ ਗੇਟ ਬਣਾਏ ਹੋਏ ਸਨ | ਇਸ ਮੌਕੇ ਸੰਗਤਾਂ ਵਲੋਂ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਲਈ ਲੰਗਰ ਵੀ ਲਗਾਏ ਹੋਏ ਸਨ | ਇਸ ਮੌਕੇ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦੇ ਸਕੱਤਰ ਅਮਰੀਕ ਸਿੰਘ ਗੱਗੀ ਤੇ ਵੱਡੀ ਗਿਣਤੀ 'ਚ ਹੋਰ ਸੰਗਤਾਂ ਹਾਜ਼ਰ ਸਨ |
ਸ੍ਰੀ ਗੁਰੂ ਗੋੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
ਮਾਹਿਲਪੁਰ, (ਦੀਪਕ ਅਗਨੀਹੋਤਰੀ)-ਸ੍ਰ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਧਰਮਸ਼ਾਲਾ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਤਰਨ ਸਜਾਇਆ ਗਿਆ | ਇਹ ਨਗਰ ਕੀਰਤਨ ਵੱਖ਼-ਵੱਖ਼ ਬਾਜ਼ਾਰਾਂ, ਮੁਹੱਲਿਆਂ ਤੇ ਵਾਰਡਾਂ ਵਿਚੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ ਵਿਖ਼ੇ ਪਹੁੰਚਿਆ | ਇਸ ਮੌਕੇ ਰਾਗੀ ਜਥਿਆਂ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ | ਇਸ ਮੌਕੇ ਮੈਂਬਰ ਸ਼ੋ੍ਰਮਣੀ ਕਮੇਟੀ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਦਇਆ ਸਿੰਘ ਮੇਘੋਵਾਲ, ਇਕਬਾਲ ਸਿੰਘ ਖ਼ੇੜਾ, ਅਪਿੰਦਰ ਸਿੰਘ ਮਾਹਿਲਪੁਰੀ, ਬੰਤ ਸਿੰਘ ਬੈਂਸ, ਜਗਦੀਪ ਸਿੰਘ, ਵਿੰਗ ਕਮਾਂਡਰ ਹਰਦੇਵ ਸਿੰਘ ਢਿੱਲੋਂ, ਸੁਰਿੰਦਰ ਸਿੰਘ ਪ੍ਰਦੇਸੀ, ਅਮਰਜੀਤ ਸਿੰਘ ਨਿੱਪੀ ਬੈਂਸ, ਹਰਪ੍ਰੀਤ ਸਿੰਘ ਬੈਂਸ, ਜਸਪ੍ਰੀਤ ਸਿੰਘ ਬੈਂਸ, ਤਰਲੋਚਨ ਸਿੰਘ ਸੰਧੂ, ਜਸਵੰਤ ਸਿੰਘ ਸੀਹਰਾ, ਜਗਤਾਰ ਸਿੰਘ ਸੰਧੂ, ਪਿ੍ੰ: ਦਵਿੰਦਰ ਸਿੰਘ ਬੈਂਸ, ਬੀਬੀ ਰਣਜੀਤ ਕੌਰ ਮਾਹਿਲਪੁਰੀ, ਸੁਖਵੰਤ ਸਿੰਘ ਸੁੱਖਾ, ਪ੍ਰੋ ਸਰਵਣ ਸਿੰਘ, ਤਜਿੰਦਰ ਕੌਰ ਸੰਨੀ, ਜਸਵੀਰ ਕੌਰ, ਕਸ਼ਮੀਰ ਸਿੰਘ, ਪਰਮਜੀਤ ਸਿੰਘ, ਬਲਵੰਤ ਸਿੰਘ ਮੱਖ਼ਣ, ਜੈਲਦਾਰ ਗੁਰਿੰਦਰ ਸਿੰਘ, ਜਸਵੰਤ ਸਿੰਘ ਦੋਹਲਰੋ ਤੇ ਹੋਰ ਸੰਗਤਾਂ ਹਾਜ਼ਰ ਸਨ |
ਪ੍ਰਕਾਸ਼ ਪੁਰਬ ਸਬੰਧੀ ਖ਼ਾਨਪੁਰ ਸਹੋਤੇ ਵਿਖੇ ਸਮਾਗਮ ਕਰਵਾਇਆ
ਸ਼ਾਮਚੁਰਾਸੀ, (ਗੁਰਮੀਤ ਸਿੰਘ ਖ਼ਾਨਪੁਰੀ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸਿੰਘ ਸਭਾ ਪਿੰਡ ਖ਼ਾਨਪੁਰ ਸਹੋਤੇ ਵਿਖੇ ਕਰਵਾਇਆ ਗਿਆ ਜਿਸ ਵਿਚ ਸੰਗਤਾਂ ਨੇ ਹਾਜ਼ਰ ਹੋ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਦਾ ਅਨੰਦ ਮਾਣਿਆ | ਇਸ ਮੌਕੇ ਭਾਈ ਹੀਰਾ ਸਿੰਘ ਮਾਣਕਢੇਰੀ ਦੇ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਉਪਰੰਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ, ਜਿਸ ਵਿਚ ਸੰਗਤਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ | ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਇਸ ਨਗਰ ਕੀਰਤਨ 'ਚ ਗੱਤਕਾ ਪਾਰਟੀ ਨੇ ਗੱਤਕੇ ਦੇ ਜੌਹਰ ਦਿਖਾਏ |
ਪ੍ਰਕਾਸ਼ ਪੁਰਬ ਸਬੰਧੀ ਸਮਾਗਮ ਕਰਵਾਇਆ
ਅੱਡਾ ਸਰਾਂ, (ਹਰਜਿੰਦਰ ਸਿੰਘ ਮਸੀਤੀ)-ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਸੁਸਾਇਟੀ ਬਕਾਰੋ ਅਧੀਨ ਚੱਲਦੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਨੈਣੋਵਾਲ ਵੈਦ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ 'ਚ ਸਮਾਗਮ ਕਰਵਾਇਆ ਗਿਆ | ਪਿ੍ੰ: ਸਵਿੰਦਰ ਕੌਰ ਮੱਲ੍ਹੀ ਦੀ ਅਗਵਾਈ 'ਚ ਕਰਵਾਏ ਇਸ ਸਮਾਗਮ ਦੌਰਾਨ ਮੂਲ ਮੰਤਰ ਦਾ ਜਾਪ ਕੀਤਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਗੁਰੂ ਜੀ ਦੀ ਜੀਵਨੀ ਨਾਲ ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ | ਸਮਾਗਮ ਦੇ ਅੰਤ 'ਚ ਪਿ੍ੰ: ਸਵਿੰਦਰ ਕੌਰ ਮੱਲ੍ਹੀ ਨੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਸਬੰਧੀ ਚਾਨਣਾ ਪਾਇਆ | ਇਸ ਮੌਕੇ ਰਜਿੰਦਰ ਕੌਰ, ਮਨਿੰਦਰਪਾਲ ਸਿੰਘ, ਜੋਤੀ ਸੈਣੀ, ਜਰਨੈਲ ਸਿੰਘ, ਕਮਲਪ੍ਰੀਤ ਕੌਰ, ਪ੍ਰਭਜੋਤ ਕੌਰ, ਕੰਚਨ, ਰਣਦੀਪ ਕੌਰ, ਨਵਦੀਪ ਕੌਰ, ਕੁਸਮ ਆਦਿ ਹਾਜ਼ਰ ਸਨ |
ਗੁਰਦੁਆਰਾ ਗੋਬਿੰਦ ਪ੍ਰਵੇਸ਼ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ
ਮਿਆਣੀ, (ਹਰਜਿੰਦਰ ਸਿੰਘ ਮੁਲਤਾਨੀ)-ਗੁਰਦੁਆਰਾ ਗੋਬਿੰਦ ਪ੍ਰਵੇਸ਼ ਮਿਆਣੀ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ | ਇਸ ਨਗਰ ਕੀਰਤਨ ਦੀ ਆਰੰਭਤਾ ਮੌਕੇ ਅਰਦਾਸ ਭਾਈ ਸਰਬਜੀਤ ਸਿੰਘ ਨੇ ਕੀਤੀ ਉਪਰੰਤ ਨਗਰ ਕੀਰਤਨ ਪਿੰਡ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਗੋਬਿੰਦ ਪ੍ਰਵੇਸ਼ ਵਿਖੇ ਸਮਾਪਤ ਹੋਇਆ | ਇਸ ਮੌਕੇ ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਸੁਰਿੰਦਰ ਕੌਰ ਚੌਧਰੀ, ਡਾ. ਲਖਵੀਰ ਸਿੰਘ ਚੌਧਰੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਲਸ਼ਨ ਭਗਤ, ਗੋਲਡੀ ਮੁਲਤਾਨੀ, ਨੰਬਰਦਾਰ ਸੁਰਜੀਤ ਸਿੰਘ, ਕੈਪ. ਰਘਬੀਰ ਸਿੰਘ, ਛੱਜਾ ਸਿੰਘ, ਸੂਬੇ. ਸਰਬਜੀਤ ਸਿੰਘ, ਪ੍ਰਧਾਨ ਚਰਨ ਸਿੰਘ, ਸੰਨ੍ਹੀ ਸਿੰਘ, ਗੁਰਜੀਤ ਸਿੰਘ ਡਿੰਪਾ, ਬਾਬਾ ਹਰਭਜਨ ਸਿੰਘ ਭੱਜੀ , ਕੁਲਦੀਪ ਸਿੰਘ, ਨਰਿੰਦਰ ਸਿੰਘ, ਪੰਚ ਕਮਲ ਲਾਲ ਚੌਹਾਨ, ਹਰਭਜਨ ਸਿੰਘ ਮੱਲ੍ਹੀ, ਪਿੰ੍ਰਸੀਪਲ ਕੁਲਦੀਪ ਰਾਜ, ਕੁਲਵੰਤ ਬੰਟੀ, ਵਰਿਆਮ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਪ੍ਰਧਾਨ ਗੁਰਵਿੰਦਰ ਸਿੰਘ, ਪਰਵਿੰਦਰ ਕੁਮਾਰ ਲਾਡੀ, ਡਾ. ਸਤਨਾਮ ਸਿੰਘ, ਸੁਰਜੀਤ ਸਿੰਘ, ਰਾਜੇਸ਼ ਰਾਜੂ, ਅਨੋਖ ਸਿੰਘ, ਦਲੇਰ ਸਿੰਘ, ਭੁੱਲਾ ਸਿੰਘ ਆਦਿ ਮੌਜੂਦ ਸਨ |

ਪੰਚਾਇਤਾਂ ਇਮਾਨਦਾਰੀ ਨਾਲ ਪਿੰਡਾਂ ਦਾ ਵਿਕਾਸ ਕਰਨ ਤਾਂ ਦੇਸ਼ ਦਾ ਵਿਕਾਸ ਖ਼ੁਦ ਹੋ ਜਾਵੇਗਾ-ਭਾਰਤ ਭੂਸ਼ਨ ਆਸ਼ੂ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਹੁਸ਼ਿਆਰਪੁਰ ਜ਼ਿਲ੍ਹੇ ਦੇ ਨਵ-ਨਿਯੁਕਤ ਜ਼ਿਲ੍ਹਾ ਪ੍ਰੀਸ਼ਦ, ਪੰਚਾਇਤ ਸੰਮਤੀ ਮੈਂਬਰ ਤੇ ਪੰਚਾਇਤਾਂ ਦੇ ਪੰਚਾਂ-ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਅੱਜ ਦਾਣਾ ਮੰਡੀ ਹੁਸ਼ਿਆਰਪੁਰ 'ਚ ਕਰਵਾਇਆ ਗਿਆ, ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਹਾਜੀਪੁਰ, 12 ਜਨਵਰੀ (ਰਣਜੀਤ ਸਿੰਘ)-ਜ਼ਿਲ੍ਹਾ ਪੁਲਿਸ ਮੁਖੀ ਜੇ. ਇਲਨਚੇਲੀਅਨ ਤੇ ਡੀ.ਐੱਸ.ਪੀ. ਮੁਕੇਰੀਆਂ ਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਥਾਣਾ ਹਾਜੀਪੁਰ ਪੁਲਿਸ ਨੇ ਨਾਜਾਇਜ਼ ਦੇਸੀ ਸ਼ਰਾਬ ਸਮੇਤ ਦੋ ਵਿਅਕਤੀ ਕਾਬੂ ਕੀਤੇ ਹਨ | ਇਸ ਸਬੰਧੀ ਐੱਸ.ਐੱਚ.ਓ. ...

ਪੂਰੀ ਖ਼ਬਰ »

ਕੁਝ ਬਲਾਕਾਂ ਦੀਆਂ ਖ਼ਾਲੀ ਕੁਰਸੀਆਂ ਭਰਾਉਣ ਲਈ ਪ੍ਰਸ਼ਾਸਨ ਨੂੰ ਕਰਨੀ ਪਈ ਜੱਦੋ-ਜਹਿਦ

ਜ਼ਿਲ੍ਹੇ 'ਚ ਸਹੁੰ ਚੁੱਕ ਸਮਾਗਮ ਲਈ ਲਗਾਏ ਪੰਡਾਲ 'ਚ ਜ਼ਿਲ੍ਹੇ ਦੇ ਸਾਰੇ 10 ਬਲਾਕਾਂ ਦੇ ਪੰਚਾਂ-ਸਰਪੰਚਾਂ ਦੇ ਬੈਠਣ ਲਈ ਅਲੱਗ-ਅਲੱਗ ਸਥਾਨ ਨਿਸ਼ਚਿਤ ਕੀਤੇ ਗਏ ਸਨ | ਸ਼ਹਿਰ ਦੇ ਨਜ਼ਦੀਕੀ ਬਲਾਕਾਂ ਵਾਲੀਆਂ ਪੰਚਾਂ-ਸਰਪੰਚਾਂ ਦੀਆਂ ਸੀਟਾਂ ਤਾਂ ਨਿਰਧਾਰਿਤ ਸਮੇਂ ਤੋਂ ...

ਪੂਰੀ ਖ਼ਬਰ »

ਬੇਨਿਯਮੀਆਂ ਦੂਰ ਕਰ ਕੇ ਯੋਗ ਲਾਭਪਾਤਰੀਆਂ ਤੱਕ ਆਟਾ-ਦਾਲ ਸਕੀਮ ਪਹੁੰਚਾਈ ਜਾਵੇਗੀ-ਭਾਰਤ ਭੂਸ਼ਨ ਆਸ਼ੂ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਬੇਨਿਯਮੀਆਂ ਦੂਰ ਕਰਕੇ ਯੋਗ ਲਾਭਪਾਤਰੀਆਂ ਤੱਕ ਆਟਾ-ਦਾਲ ਸਕੀਮ ਦਾ ਲਾਭ ਪਹੁੰਚਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ | ਇਹ ਵਿਚਾਰ ਅੱਜ ਹੁਸ਼ਿਆਰਪੁਰ ਵਿਖੇ ਸਹੁੰ ਚੁੱਕ ਸਮਾਗਮ ਉਪਰੰਤ ਖ਼ੁਰਾਕ ਤੇ ਸਿਵਲ ...

ਪੂਰੀ ਖ਼ਬਰ »

ਜਦੋਂ ਮੰਤਰੀ ਵਲੋਂ ਸਹੁੰ ਚੁਕਾਉਣ ਮੌਕੇ ਖ਼ਾਮੋਸ਼ ਰਹੇ ਪੰਚ-ਸਰਪੰਚ

ਹੁਸ਼ਿਆਰਪੁਰ 'ਚ ਸਹੁੰ ਚੁੱਕ ਸਮਾਗਮ ਮੌਕੇ ਉਸ ਸਮੇਂ ਅਜੀਬ ਮਾਹੌਲ ਪੈਦਾ ਹੋ ਗਿਆ, ਜਦੋਂ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਸਹੁੰ ਚੁਕਾਉਣ ਲਈ ਮਾਈਕ 'ਤੇ ਸਹੁੰ ਵਾਲੀ ਸ਼ਬਦਾਵਲੀ ਪੜ੍ਹਦੇ ਰਹੇ, ਪ੍ਰੰਤੂ ਕੁੱਝ ਗਿਣਤੀ ਦੇ ਪੰਚਾਂ-ਸਰਪੰਚਾਂ ਨੂੰ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ

ਚੱਬੇਵਾਲ, 12 ਜਨਵਰੀ (ਰਾਜਾ ਸਿੰਘ ਪੱਟੀ)-ਥਾਣਾ ਚੱਬੇਵਾਲ ਪੁਲਿਸ ਵਲੋਂ 450 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਇੰਸਪੈਕਟਰ ਮਨਮੋਹਣ ਕੁਮਾਰ ਥਾਣਾ ਮੁਖੀ ਚੱਬੇਵਾਲ ਨੇ ਦੱਸਿਆ ਕਿ ਗੁਪਤ ...

ਪੂਰੀ ਖ਼ਬਰ »

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਨਗਰ ਕੀਰਤਨ 19 ਨੂੰ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)-ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼ਹੀਦ ਸਿੰਘਾਂ ਦਸਮੇਸ਼ ਨਗਰ ਹੁਸ਼ਿਆਰਪੁਰ ਤੋਂ 19 ਜਨਵਰੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਪੰਜ ਪਿਆਰਿਆਂ ਦੀ ਅਗਵਾਈ 'ਚ ...

ਪੂਰੀ ਖ਼ਬਰ »

ਦਸੂਹਾ ਤੋਂ ਮਿਆਣੀ ਰੋਡ ਦੀ ਮੁੜ ਉਸਾਰੀ ਹੋਣੀ ਚਾਹੀਦੀ ਹੈ-ਬਿੱਕਾ ਚੀਮਾ

ਦਸੂਹਾ, 12 ਜਨਵਰੀ (ਕੌਸ਼ਲ)- ਦਸੂਹਾ ਤੋਂ ਮਿਆਣੀ ਵੱਲ ਨੂੰ ਜਾਂਦੀ ਸੜਕ ਦੀ ਖਸਤਾ ਹਾਲਤ ਲੰਮੇ ਸਮੇਂ ਤੋਂ ਚੱਲ ਰਹੀ ਹੈ | ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੁਰਜੀਤ ਸਿੰਘ ਬਿੱਕਾ ਚੀਮਾ ਨੇ ਕਿਹਾ ਕਿ ਇਹ ਸੜਕ ਇਲਾਕਿਆਂ ਨੂੰ ਬੇਟ ਖੇਤਰ ਨਾਲ ਜੋੜਦੀ ਹੈ | ਇਸ ਸੜਕ ...

ਪੂਰੀ ਖ਼ਬਰ »

ਬਾਬਾ ਰਤਨ ਸਿੰਘ ਦੇ ਜੋੜ ਮੇਲੇ ਸਬੰਧੀ ਨਗਰ ਕੀਰਤਨ 21 ਨੂੰ

ਚੱਬੇਵਾਲ, 12 ਜਨਵਰੀ (ਸਖ਼ੀਆ)-ਗੁਰਦੁਆਰਾ ਸ਼ਹੀਦ ਬਾਬਾ ਰਤਨ ਸਿੰਘ ਦੇ ਅਸਥਾਨ ਚੱਬੇਵਾਲ ਵਿਖੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਮੌਕੇ 21 ਜਨਵਰੀ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ | ਇਸ ...

ਪੂਰੀ ਖ਼ਬਰ »

ਹੁਣ ਫਲਾਈਓਵਰ ਦੀਆਂ ਲਾਈਟਾਂ ਜਲਦ ਜਗਣਗੀਆਂ-ਐਡਵੋਕੇਟ ਘੁੰਮਣ

ਦਸੂਹਾ, 12 ਜਨਵਰੀ (ਕੌਸ਼ਲ)- ਨਗਰ ਕੌਾਸਲ ਦਸੂਹਾ ਦੇ ਮੀਤ ਪ੍ਰਧਾਨ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ ਦਸੂਹਾ ਦੇ ਰਹਿੰਦੇ ਕੰਮਾਂ ਦੇ ਟੈਂਡਰ ਵੀ ਜਲਦੀ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ | ਦਸੂਹਾ ਦੇ ਪਿਛਲੇ ਕਰੀਬ ਦੋ ...

ਪੂਰੀ ਖ਼ਬਰ »

ਅਰੋੜਾ ਇਮੀਗ੍ਰੇਸ਼ਨ ਇਲਾਕੇ ਦੀ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਕੰਪਨੀ-ਅਰੋੜਾ

ਗੜ੍ਹਸ਼ੰਕਰ, 12 ਜਨਵਰੀ (ਧਾਲੀਵਾਲ)-ਅਰੋੜਾ ਇਮੀਗ੍ਰੇਸ਼ਨ ਐਾਡ ਐਜੂਕੇਸ਼ਨਲ ਕੰਸਲਟੈਂਟਸ ਨਵਾਂਸ਼ਹਿਰ/ ਗੜ੍ਹਸ਼ੰਕਰ ਦੇ ਰਿਜਨਲ ਡਾਇਰੈਕਟਰ ਕੰਵਰਪ੍ਰੀਤ ਸਿੰਘ ਅਰੋੜਾ ਨੇ ਸਥਾਨਕ ਦਫ਼ਤਰ ਵਿਖੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਰੋੜਾ ਇਮੀਗ੍ਰੇਸ਼ਨ ਇਲਾਕੇ ਦੀ ਸਭ ਤੋਂ ...

ਪੂਰੀ ਖ਼ਬਰ »

ਅਮਰੀਕਾ 'ਚ ਗੋਲੀ ਲੱਗਣ ਕਾਰਨ ਮੌਤ ਦਾ ਸ਼ਿਕਾਰ ਹੋਏ ਅਮਨਦੀਪ ਦਾ ਕੀਤਾ ਸਸਕਾਰ

ਮਿਆਣੀ, 12 ਜਨਵਰੀ (ਹਰਜਿੰਦਰ ਸਿੰਘ ਮੁਲਤਾਨੀ)-ਪਿੰਡ ਮਿਆਣੀ ਵਿਖੇ ਅੱਜ ਉਸ ਸਮੇਂ ਮਾਤਮ ਛਾ ਗਿਆ ਜਦੋਂ 28 ਦਸੰਬਰ ਨੂੰ ਅਮਰੀਕਾ 'ਚ ਪਿੰਡ ਦੇ ਨੌਜਵਾਨ ਅਮਨਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੀ ਅੱਜ ਮਿ੍ਤਕ ਦੇਹ ਲੈ ਕੇ ਅਮਰੀਕਾ ਤੋਂ ਮਹਿੰਦਰ ਸਿੰਘ ਜਦ ...

ਪੂਰੀ ਖ਼ਬਰ »

ਅੰਨ੍ਹੇ ਕਤਲ ਦੀ ਗੁੱਥੀ ਥਾਣਾ ਮੇਹਟੀਆਣਾ ਪੁਲਿਸ ਨੇ ਸੁਲਝਾਈ

ਹੁਸ਼ਿਆਰਪੁਰ, 12 ਜਨਵਰੀ (ਨਰਿੰਦਰ ਸਿੰਘ ਬੱਡਲਾ)-ਬੀਤੇ ਦਿਨੀਂ ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਰਾਜਪੁਰ ਭਾਈਆਂ ਤੋਂ ਬੱਡਲਾ ਰੋਡ 'ਤੇ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਵਲੋਂ ਸੁਲਝਾ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਖੱਖ ਡੀ.ਐਸ.ਪੀ. ...

ਪੂਰੀ ਖ਼ਬਰ »

ਮਾਂ-ਪੁੱਤ ਦੀ ਕੁੱਟਮਾਰ ਕਰਨ ਦੇ ਦੋਸ਼ 'ਚ ਪਤੀ ਸਮੇਤ 3 ਨਾਮਜ਼ਦ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)-ਮਾਂ-ਬੇਟੇ ਨੂੰ ਰਸਤੇ 'ਚ ਰੋਕ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਪਤੀ, ਦਿਓਰ ਤੇ ਨਨਾਣ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਕੁਲਦੀਪ ਸਹੋਤਾ ਪਤਨੀ ਹਰਜਿੰਦਰ ਕੁਮਾਰ ਵਾਸੀ ਦੀਪ ...

ਪੂਰੀ ਖ਼ਬਰ »

ਨਸ਼ੀਲੇ ਪਦਾਰਥਾਂ ਸਮੇਤ ਤਸਕਰ ਕਾਬੂ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਸਥਾਨਾਂ 'ਤੇ ਛਾਪੇਮਾਰੀ ਕਰਕੇ 7 ਤਸਕਰਾਂ ਨੂੰ ਕਾਬੂ ਕਰਕੇ ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਬਰਾਮਦ ਕੀਤਾ ਹੈ | ਜਾਣਕਾਰੀ ਅਨੁਸਾਰ ਥਾਣਾ ਮੇਹਟੀਆਣਾ ਦੀ ਪੁਲਿਸ ਨੇ ...

ਪੂਰੀ ਖ਼ਬਰ »

ਔਰਤ ਨੂੰ ਅਸ਼ਲੀਲ ਸੰਦੇਸ਼ ਭੇਜਣ ਦੇ ਦੋਸ਼ 'ਚ 1 ਨਾਮਜ਼ਦ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)-ਮੋਬਾਈਲ ਫੋਨ 'ਤੇ ਅਸ਼ਲੀਲ ਸੰਦੇਸ਼ ਭੇਜਣ ਦੇ ਕਥਿਤ ਦੋਸ਼ 'ਚ ਥਾਣਾ ਹਰਿਆਣਾ ਪੁਲਿਸ ਨੇ ਇਕ ਕਥਿਤ ਦੋਸ਼ੀ ਨੂੰ ਨਾਮਜ਼ਦ ਕਰਕੇ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਅੱਭੋਵਾਲ ਦੀ ਵਾਸੀ ਇਕ ਔਰਤ ਨੇ ਪੁਲਿਸ ...

ਪੂਰੀ ਖ਼ਬਰ »

ਜ਼ਮੀਨ ਵੇਚਣ ਦੇ ਨਾਂਅ 'ਤੇ 4 ਲੱਖ ਠੱਗਣ ਵਾਲਾ ਨਾਮਜ਼ਦ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ)-ਜ਼ਮੀਨ ਵੇਚਣ ਦੇ ਨਾਂਅ 'ਤੇ ਕਥਿਤ ਤੌਰ 'ਤੇ ਚਾਰ ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਥਾਣਾ ਹਰਿਆਣਾ ਪੁਲਿਸ ਨੇ ਇਕ ਤਸਕਰ ਨੂੰ ਨਾਮਜ਼ਦ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਦਰੀਆ ਦੇ ਵਾਸੀ ਅਮਰਜੀਤ ਸਿੰਘ ਨੇ ਪੁਲਿਸ ...

ਪੂਰੀ ਖ਼ਬਰ »

ਸੀਵਰੇਜ ਕਾਰਨ ਕਿਸਾਨਾਂ ਤੇ ਲੋਕਾਂ ਨੂੰ ਆ ਰਹੀਆਂ ਹਨ ਭਾਰੀ ਦਿੱਕਤਾਂ

ਹਰਿਆਣਾ, 12 ਜਨਵਰੀ (ਹਰਮੇਲ ਸਿੰਘ ਖੱਖ)-ਕਸਬਾ ਹਰਿਆਣਾ ਦੇ ਲੋਕਾਂ ਨੂੰ ਸੀਵਰੇਜ ਦੀ ਸਹੂਲਤ ਦੇਣ ਲਈ ਪਿਛਲੇ ਲੰਬੇ ਸਮੇਂ ਤੋਂ ਬਹੁਤ ਹੀ ਧੀਮੀ ਗਤੀ ਨਾਲ ਕੰਮ ਚੱਲ ਰਿਹਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਤੇ ਇਲਾਕੇ ਦੇ ਕਿਸਾਨਾਂ ਨੂੰ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ...

ਪੂਰੀ ਖ਼ਬਰ »

ਕੁੱਟਮਾਰ ਕਰਨ ਸਬੰਧੀ ਕੇਸ ਦਰਜ

ਦਸੂਹਾ, (ਭੁੱਲਰ)- ਦਸੂਹਾ ਪੁਲਿਸ ਵਲੋਂ ਕੁੱਟਮਾਰ ਕਰਨ ਸਬੰਧੀ ਕੇਸ ਦਰਜ ਕੀਤਾ ਗਿਆ ਹੈ | ਐੱਸ. ਐੱਚ. ਓ. ਸਲਵਿੰਦਰ ਸਿੰਘ ਨੇ ਦੱਸਿਆ ਕਿ ਕਰਮਜੀਤ ਸਿੰਘ ਪੁੱਤਰ ਰਜਿੰਦਰ ਸਿੰਘ ਪਿੰਡ ਗੰਗਾ ਚੱਕ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਪਿੰਡ ਨੂੰ ਜਾ ਰਿਹਾ ਸੀ ਤਾਂ ਚਾਰ ...

ਪੂਰੀ ਖ਼ਬਰ »

ਸੰਤੋਸ਼ ਚੌਧਰੀ ਵਲੋਂ ਪਤੀ ਚੌਧਰੀ ਰਾਮ ਲੁਭਾਇਆ ਦੀ ਬਰਸੀ ਮੌਕੇ ਸਾਂਝੀ ਰਸੋਈ ਨੂੰ 21 ਹਜ਼ਾਰ ਰੁਪਏ ਭੇਟ

ਹੁਸ਼ਿਆਰਪੁਰ, 12 ਜਨਵਰੀ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ ਨੇ ਅੱਜ ਸਾਂਝੀ ਰਸੋਈ 'ਚ ਆਪਣੇ ਪਤੀ ਸਾਬਕਾ ਵਿਧਾਇਕ ਚੌਧਰੀ ਰਾਮ ਲੁਭਾਇਆ ਦੀ ਦੂਸਰੀ ਬਰਸੀ ਮਨਾਈ | ਇਸ ਮੌਕੇ ਉਨ੍ਹਾਂ ਪਰਿਵਾਰ ਸਮੇਤ ਖਾਣਾ ਖੁਆਉਣ ਦੀ ...

ਪੂਰੀ ਖ਼ਬਰ »

ਟਰੈਕਟਰ ਪਲਟਣ ਨਾਲ ਕਿਸਾਨ ਦੀ ਮੌਤ

ਨਸਰਾਲਾ, 12 ਜਨਵਰੀ (ਸਤਵੰਤ ਸਿੰਘ ਥਿਆੜਾ)-ਮਿੱਲ 'ਚ ਗੰਨੇ ਲਾਹ ਕੇ ਵਾਪਸ ਆਉਂਦਿਆਂ ਟਰਾਲੀ ਟਰੈਕਟਰ ਦੇ ਪਲਟ ਜਾਣ ਕਾਰਨ ਥੱਲੇ ਆ ਕੇ ਇੱਕ ਕਿਸਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ ਆਸਵਿੰਦਰ ਸਿੰਘ (39) ਪੁੱਤਰ ਪਿਆਰਾ ਸਿੰਘ ਪਿੰਡ ...

ਪੂਰੀ ਖ਼ਬਰ »

ਨਗਰ ਕੌ ਾਸਲ ਦਸੂਹਾ ਵਲੋਂ ਅਵਾਰਾ ਪਸ਼ੂਆਂ ਨੇ ਗਲੇ 'ਚ ਰੇਡੀਅਮ ਵਾਲੇ ਪਟੇ ਪਾਉਣ ਦਾ ਕਾਰਜ ਜਾਰੀ

ਦਸੂਹਾ, 9 ਜਨਵਰੀ (ਕੌਾਸਲ)-ਨਗਰ ਕੌਾਸਲ ਦਸੂਹਾ ਵਲੋਂ ਕਾਰਜ ਸਾਧਕ ਅਫ਼ਸਰ ਮਦਨ ਸਿੰਘ ਦੀ ਅਗਵਾਈ 'ਚ ਇਲਾਕੇ ਦੇ ਆਵਾਰਾ ਪਸ਼ੂਆਂ ਦੇ ਗਲੇ 'ਚ ਰੇਡੀਅਮ ਵਾਲੇ ਪਟੇ ਪਾਏ ਜਾ ਰਹੇ ਹਨ | ਇਸ ਸਬੰਧੀ ਨਗਰ ਕੌਾਸਲ ਦੀ ਸਾਰੀ ਟੀਮ ਨੇ ਇਲਾਕੇ ਅੰਦਰ ਦਰਜਨਾਂ ਆਵਾਰਾ ਪਸ਼ੂਆਂ ਨੂੰ ਫੜ ...

ਪੂਰੀ ਖ਼ਬਰ »

ਬੀਮਾ ਗ੍ਰਾਮ ਬਣਨ 'ਤੇ ਸਮੁੰਦੜਾ ਨੂੰ ਐਲ. ਆਈ. ਸੀ. ਵਲੋਂ 75 ਹਜ਼ਾਰ ਦੀ ਰਾਸ਼ੀ ਭੇਟ

ਸਮੁੰਦੜਾ, 12 ਜਨਵਰੀ (ਤੀਰਥ ਸਿੰਘ ਰੱਕੜ)-ਸਮੁੰਦੜਾ ਦੇ ਪਹਿਲੀ ਵਾਰ ਬੀਮਾ ਗ੍ਰਾਮ ਬਣਨ 'ਤੇ ਗ੍ਰਾਮ ਪੰਚਾਇਤ ਵਲੋਂ ਸਰਪੰਚ ਰਵਨ ਕੁਮਾਰ ਤੇ ਐਲ.ਆਈ.ਸੀ.ਏਜੰਟ ਮਾ: ਅਸ਼ੋਕ ਕੁਮਾਰ ਅਤੇ ਵੀਨਾ ਕੁਮਾਰੀ ਦੀ ਅਗਵਾਈ 'ਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਜਲੰਧਰ ਡਵੀਜ਼ਨ ਦੇ ...

ਪੂਰੀ ਖ਼ਬਰ »

ਅਵਾਰਾ ਪਸ਼ੂਆਂ ਦੇ ਜ਼ਖ਼ਮੀ ਹੋਣ 'ਤੇ ਕੋਈ ਨਹੀਂ ਲੈਂਦਾ ਸਾਰ

ਐਮਾਂ ਮਾਂਗਟ, 12 ਜਨਵਰੀ (ਗੁਰਾਇਆ)-ਅੱਜ ਕੱਲ੍ਹ ਵੱਡੀ ਗਿਣਤੀ ਵਿਚ ਆਵਾਰਾ ਪਸ਼ੂ ਸੜਕਾਂ, ਖੇਤਾਂ, ਪਿੰਡਾਂ, ਸ਼ਹਿਰਾਂ ਤੇ ਹੋਰ ਕਈ ਜਨਤਕ ਥਾਵਾਂ 'ਤੇ ਘੁੰਮਦੇ ਦੇਖੇ ਜਾਂਦੇ ਹਨ | ਇਹ ਆਵਾਰਾ ਪਸ਼ੂ ਪੈ ਰਹੀ ਸੰਘਣੀ ਧੁੰਦ ਤੇ ਰਾਤ ਦੇ ਹਨੇਰੇ 'ਚ ਦੁਰਘਟਨਾਵਾਂ ਦਾ ਕਾਰਨ ਬਣਦੇ ...

ਪੂਰੀ ਖ਼ਬਰ »

ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਹੰਗਾਮਾ

ਗੜ੍ਹਸ਼ੰਕਰ, 12 ਜਨਵਰੀ (ਧਾਲੀਵਾਲ)-ਦੁਪਹਿਰ ਸਮੇਂ ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਕੁੱਝ ਵਿਅਕਤੀਆਂ ਵਲੋਂ ਹੰਗਾਮਾ ਕੀਤੇ ਜਾਣ ਦੀ ਸੂਚਨਾ ਹਸਪਤਾਲ ਪ੍ਰਬੰਧਕਾਂ ਵਲੋਂ ਸਥਾਨਕ ਪੁਲਿਸ ਨੂੰ ਦਿੱਤੀ ਗਈ ਹੈ | ਸਿਵਲ ਹਸਪਤਾਲ ਦੇ ਐਮਰਜੈਂਸੀ ਵਿਭਾਗ 'ਚ ਦਾਖਲ ...

ਪੂਰੀ ਖ਼ਬਰ »

ਵੱਖ-ਵੱਖ ਸਕੂਲਾਂ-ਕਾਲਜਾਂ 'ਚ ਲੋਹੜੀ ਸਬੰਧੀ ਸਮਾਗਮ

ਦਸੂਹਾ, 12 ਜਨਵਰੀ (ਭੁੱਲਰ)- ਕੇ.ਐਮ.ਐੱਸ. ਕਾਲਜ ਆਫ਼ ਆਈ. ਟੀ. ਐਾਡ ਮੈਨੇਜਮੈਂਟ ਦਸੂਹਾ ਵਿਖੇ ਧੀਆਂ ਦੀ ਲੋਹੜੀ ਸਬੰਧੀ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਿ੍ੰ. ਡਾ. ਸ਼ਬਨਮ ਕੌਰ ਸ਼ਾਮਿਲ ਹੋਏ ਜਦਕਿ ਪ੍ਰਧਾਨਗੀ ਡਾਇਰੈਕਟਰ ਮਾਨਵ ਸੈਣੀ ਨੇ ਕੀਤੀ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX