ਤਾਜਾ ਖ਼ਬਰਾਂ


ਅਮਰੀਕਾ ਤੋਂ ਦਿੱਲੀ ਉਡਾਣ ਦੌਰਾਨ ਲੋਹੀਆ ਦੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
. . .  7 minutes ago
ਲੋਹੀਆ ਖ਼ਾਸ, 18 ਜਨਵਰੀ (ਗੁਰਪਾਲ ਸਿੰਘ ਸ਼ਤਾਬਗੜ੍ਹ) - ਅਮਰੀਕਾ ਦੇ ਕੈਲੇਫੋਰਨੀਆ 'ਚ ਪੈਂਦੇ ਮਨਟੀਕਾ ਸ਼ਹਿਰ ਵਿਖੇ ਪਰਿਵਾਰ ਸਮੇਤ ਰਹਿੰਦੇ ਜਗੀਰ ਸਿੰਘ ਵਾਸੀ ਪਿੰਡ ਬਦਲੀ ਬਲਾਕ ਲੋਹੀਆ ਖ਼ਾਸ ਦੇ ਘਰ ਰੱਖੇ ਵਿਆਹ ਸਮਾਗਮ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ...
ਸ੍ਰੀਲੰਕਾ ਦੇ ਰਾਸ਼ਟਰਪਤੀ ਵੱਲੋਂ ਅਜੀਤ ਡੋਭਾਲ ਨਾਲ ਮੁਲਾਕਾਤ
. . .  32 minutes ago
ਨਵੀਂ ਦਿੱਲੀ, 18 ਜਨਵਰੀ - ਸ੍ਰੀਲੰਕਾ ਦੇ ਰਾਸ਼ਟਰਪਤੀ ਗੋਤਬਯਾ ਰਾਜਪਕਸ਼ੇ ਵੱਲੋਂ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਦੋਵਾਂ ਵਿਚਕਾਰ ਰਾਸ਼ਟਰੀ ਸੁਰੱਖਿਆ, ਖ਼ੁਫ਼ੀਆ ਵੰਡ...
ਦਲਿਤ ਵਿਰੋਧੀ ਹਨ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲੇ - ਅਮਿਤ ਸ਼ਾਹ
. . .  46 minutes ago
ਬੈਂਗਲੁਰੂ, 18 ਜਨਵਰੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਰਨਾਟਕ ਦੇ ਹੁਬਲੀ 'ਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੂੰ ਪੁੱਛਣਾ...
10 ਪੀੜੀਆਂ ਬਾਅਦ ਵੀ ਸਾਵਰਕਰ ਦੀ ਹਿੰਮਤ ਦਾ ਮੁਕਾਬਲਾ ਨਹੀਂ ਕਰ ਸਕਦੇ ਰਾਹੁਲ ਗਾਂਧੀ - ਸਮ੍ਰਿਤੀ ਈਰਾਨੀ
. . .  51 minutes ago
ਲਖਨਊ, 18 ਜਨਵਰੀ - ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਉਹ ਮਾਫ਼ੀ ਨਹੀਂ ਮੰਗਣਗੇ। ਉਹ ਰਾਹੁਲ ਸਾਵਰਕਰ ਨਹੀ ਹਨ। ਮੈਂ ਅੱਜ ਰਾਹੁਲ ਗਾਂਧੀ...
ਪ੍ਰਨੀਤ ਕੌਰ ਨੇ ਕੀਤਾ 66 ਕੇ ਵੀ ਸਬ- ਸਟੇਸ਼ਨ ਦਾ ਰਸਮੀ ਉਦਘਾਟਨ
. . .  56 minutes ago
ਡੇਰਾਬਸੀ, 18 ਜਨਵਰੀ (ਸ਼ਾਮ ਸਿੰਘ ਸੰਧੂ) - ਹਲਕਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਵਲੋਂ ਅੱਜ ਡੇਰਾਬਸੀ ਨੇੜਲੇ ਪਿੰਡ ਹਰੀਪੁਰ ਕੂੜਾ ਵਿਖੇ 4 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ...
ਝਾਰਖੰਡ : ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਦੀ ਰਿਹਾਈ ਦਾ ਰਾਹ ਪੱਧਰਾ
. . .  about 1 hour ago
ਰਾਂਚੀ, 18 ਜਨਵਰੀ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 139 ਕੈਦੀਆਂ ਨੂੰ ਰਿਹਾਅ ਕਰਨ ਦੇ ਪ੍ਰਸਤਾਵ...
ਹੁਣ ਸ਼੍ਰੋ:ਅ:ਦ (ਬਾਦਲ) ਦੇ ਮਾਲਵਾ ਜੋਨ-2 ਦੇ ਸਕੱਤਰ ਨੇ ਦਿੱਤਾ ਅਸਤੀਫ਼ਾ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 18 ਜਨਵਰੀ ( ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ...
ਸੀ.ਏ.ਏ 'ਤੇ 10 ਲਾਈਨਾਂ ਬੋਲ ਕੇ ਦਿਖਾਉਣ ਰਾਹੁਲ ਗਾਂਧੀ - ਜੇ.ਪੀ ਨੱਢਾ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਢਾ ਦਾ ਕਹਿਣਾ ਹੈ ਕਿ ਉਹ ਵਿਰੋਧੀ ਪਾਰਟੀਆਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਨਾਗਰਿਕਤਾ ਸੋਧ ਕਾਨੂੰਨ ਤੋਂ ਕੀ...
ਜੇ.ਈ.ਈ (ਮੇਨ) 2020 ਨਤੀਜਾ : ਜਲੰਧਰ ਦੇ 2 ਵਿਦਿਆਰਥੀਆਂ ਨੇ ਸੂਬੇ ਭਰ 'ਚੋਂ ਕੀਤਾ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ
. . .  about 1 hour ago
ਜਲੰਧਰ, 18 ਜਨਵਰੀ (ਚਿਰਾਗ਼ ਸ਼ਰਮਾ) - ਜੇ.ਈ.ਈ (ਮੇਨ) 2020 ਦੇ ਪਹਿਲੇ ਫੇਸ ਦੇ ਨਤੀਜਿਆਂ ਵਿਚ ਜਲੰਧਰ ਦੇ ਉੱਜਵਲ ਮਹਿਤਾ ਨੇ 99.99 ਫ਼ੀਸਦੀ ਅੰਕ ਹਾਸਲ ਕਰ ਕੇ ਪੰਜਾਬ ਭਰ 'ਚੋਂ ਪਹਿਲਾ ਸਥਾਨ...
'ਆਪ' ਵਿਧਾਇਕ ਆਦਰਸ਼ ਸ਼ਾਸਤਰੀ ਨੇ ਝਾੜੂ ਛੱਡ ਫੜਿਆ ਹੱਥ
. . .  about 2 hours ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੇ ਦਵਾਰਕਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਆਦਰਸ਼ ਸ਼ਾਸਤਰੀ ਅੱਜ ਸੀਨੀਅਰ ਕਾਂਗਰਸੀ ਆਗੂ ਪੀ.ਸੀ ਚਾਕੋ ਅਤੇ ਦਿੱਲੀ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਦੀ...
ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਗ੍ਰਿਫ਼ਤਾਰ
. . .  about 2 hours ago
ਰਾਏਪੁਰ, 18 ਜਨਵਰੀ - ਝਾਰਖੰਡ ਦੇ ਚਾਏਬਾਸਾ ਵਿਖੇ ਪੁਲਿਸ ਅਤੇ ਸੀ.ਆਰ.ਪੀ ਐੱਫ ਨੇ ਸਾਂਝੇ ਆਪ੍ਰੇਸ਼ਨ ਤਹਿਤ ਮੁੱਠਭੇੜ ਤੋਂ ਬਾਅਦ ਇੱਕ ਨਕਸਲੀ ਨੂੰ ਗ੍ਰਿਫ਼ਤਾਰ ਕਰ...
ਸੀ.ਏ.ਏ ਲਾਗੂ ਕਰਨ 'ਤੇ ਧੰਨਵਾਦ ਲਈ ਭਾਜਪਾ ਹੈੱਡਕੁਆਟਰ ਪਹੁੰਚੇ ਹਰਿਆਣਾ ਤੇ ਦਿੱਲੀ ਦੇ ਪਾਕਿਸਤਾਨੀ ਸ਼ਰਨਾਰਥੀ
. . .  about 3 hours ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਤੇ ਹਰਿਆਣਾ 'ਚ ਰਹਿ ਰਹੇ ਪਾਕਿਸਤਾਨੀ ਸ਼ਰਨਾਰਥੀ ਨਾਗਰਿਕਤਾ ਸੋਧ ਕਾਨੂੰਨ ਨੂੰ ਲਾਗੂ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ...
ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਵੇਗਾ ਪੰਚਮੀ ਦਾ ਪਵਿੱਤਰ ਦਿਹਾੜਾ- ਭਾਈ ਲੌਂਗੋਵਾਲ
. . .  about 2 hours ago
ਲੌਂਗੋਵਾਲ, 18 ਜਨਵਰੀ (ਸ.ਸ.ਖੰਨਾ ) ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜਨਮ ਅਸਥਾਨ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਅੱਜ ਅਜੀਤ ਨਾਲ ਗੱਲਬਾਤ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਗੁਰਦੁਆਰਾ...
ਸੜਕ ਹਾਦਸੇ 'ਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ
. . .  about 2 hours ago
ਮੁੰਬਈ, 18 ਜਨਵਰੀ - ਮੁੰਬਈ-ਪੁਣੇ ਐਕਸਪ੍ਰੈੱਸ ਵੇਅ 'ਤੇ ਹੋਏ ਕਾਰ ਹਾਦਸੇ ਵਿਚ ਫ਼ਿਲਮੀ ਅਦਾਕਾਰਾ ਸ਼ਬਾਨਾ ਆਜ਼ਮੀ ਜ਼ਖਮੀ ਹੋ...
ਪ੍ਰਧਾਨ ਮੰਤਰੀ ਅਤੇ ਸੋਨੀਆ ਗਾਂਧੀ ਨੇ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਪ੍ਰਗਟਾਇਆ ਦੁੱਖ
. . .  about 3 hours ago
ਨਵੀਂ ਦਿੱਲੀ, 18 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਕੇਸਰੀ ਦਿੱਲੀ ਦੇ ਮੁੱਖ ਸੰਪਾਦਕ ਅਸ਼ਵਨੀ ਚੋਪੜਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਟਵੀਟ ਵਿਚ ਪ੍ਰਧਾਨ ਮੰਤਰੀ...
ਜੰਮੂ-ਕਸ਼ਮੀਰ 'ਚ ਰਹੱਸਮਈ ਬਿਮਾਰੀ ਕਾਰਨ 10 ਬੱਚਿਆਂ ਦੀ ਮੌਤ
. . .  about 3 hours ago
19 ਜਨਵਰੀ ਨੂੰ ਵੀ ਖੁੱਲ੍ਹਾ ਰਹੇਗਾ ਸ਼ਿਰਡੀ ਸਾਂਈ ਮੰਦਰ
. . .  about 3 hours ago
ਤ੍ਰਿਵੇਂਦਰ ਰਾਵਤ ਵੱਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ
. . .  about 3 hours ago
ਸਿਰਫ਼ ਸੱਤਾ ਹਾਸਲ ਕਰਨ ਦੀ ਸੋਚ ਤਕ ਸੀਮਤ ਹੋ ਕੇ ਰਹਿ ਗਈ ਹੈ ਅਕਾਲੀ ਲੀਡਰਸ਼ਿਪ - ਪਰਮਿੰਦਰ ਢੀਂਡਸਾ
. . .  about 4 hours ago
ਹਥਿਆਰਬੰਦ ਲੁਟੇਰਿਆਂ ਵੱਲੋਂ ਬੈਂਕ 'ਚੋਂ 5 ਲੱਖ ਦੀ ਲੁੱਟ
. . .  about 4 hours ago
ਸਾਲ 2013 ਦੇ ਗੁੜੀਆ ਸਮੂਹਿਕ ਜਬਰ ਜਨਾਹ ਮਾਮਲੇ 'ਚ ਦੋ ਦੋਸ਼ੀ ਕਰਾਰ
. . .  about 4 hours ago
ਅਕਾਲੀ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਦੀ ਸ਼ਤਾਬਦੀ ਵਰ੍ਹੇ ਨੂੰ ਲੈ ਕੇ 'ਸਫ਼ਰ-ਏ-ਅਕਾਲੀ ਲਹਿਰ' ਪ੍ਰੋਗਰਾਮ ਸ਼ੁਰੂ
. . .  about 4 hours ago
ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ ਨੌਜਵਾਨ ਦੀ ਮੌਤ
. . .  about 4 hours ago
ਉਤਰਾਖੰਡ ਦੇ ਮੁੱਖ ਮੰਤਰੀ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ
. . .  about 4 hours ago
ਕਿੱਨੌਰ : ਢਿਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇ ਬੰਦ
. . .  about 4 hours ago
ਪ੍ਰਗਿਆ ਠਾਕੁਰ ਨੂੰ ਸ਼ੱਕੀ ਚਿੱਠੀ ਭੇਜਣ ਦੇ ਮਾਮਲੇ 'ਚ ਇੱਕ ਗ੍ਰਿਫ਼ਤਾਰ
. . .  about 4 hours ago
ਵਿਅਕਤੀ ਦਾ ਕੁੱਟ ਕੁੱਟ ਕੇ ਬੇਰਹਿਮੀ ਨਾਲ ਕਤਲ, ਉਪਰੰਤ ਹੋਈ ਗੋਲੀਬਾਰੀ 'ਚ 2 ਜ਼ਖਮੀ
. . .  about 4 hours ago
ਨਿਰਭੈਆ ਦੇ ਦੋਸ਼ੀ ਪਵਨ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ 20 ਜਨਵਰੀ ਨੂੰ ਹੋਵੇਗੀ ਸੁਣਵਾਈ
. . .  1 minute ago
ਸੀ.ਏ.ਏ ਅਤੇ ਐਨ.ਆਰ.ਸੀ ਨੂੰ ਲੈ ਕੇ ਇੱਕ ਮੰਚ 'ਤੇ ਆਉਣ ਸਾਰੀਆਂ ਵਿਰੋਧੀ ਪਾਰਟੀਆਂ - ਚਿਦੰਬਰਮ
. . .  about 5 hours ago
ਜੰਮੂ-ਕਸ਼ਮੀਰ 'ਚ ਪਾਕਿਸਤਾਨ ਨੇ ਫਿਰ ਕੀਤੀ ਜੰਗਬੰਦੀ ਦੀ ਉਲੰਘਣਾ
. . .  about 5 hours ago
ਢੀਂਡਸਾ ਸਾਹਿਬ ਨੂੰ ਮੇਰਾ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨਾ ਬਿਲਕੁਲ ਵੀ ਪਸੰਦ ਨਹੀਂ - ਭਾਈ ਲੌਂਗੋਵਾਲ
. . .  about 5 hours ago
ਰਾਹੁਲ ਗਾਂਧੀ ਨੇ ਪਿਊਸ਼ ਗੋਇਲ ਅਤੇ ਹਰਸਿਮਰਤ ਬਾਦਲ ਨੂੰ ਲਿਖੀ ਚਿੱਠੀ
. . .  about 5 hours ago
ਜੰਮੂ ਕਸ਼ਮੀਰ 'ਚ ਵੁਆਇਸ ਅਤੇ ਐੱਸ.ਐਮ.ਐੱਸ ਸੇਵਾਵਾਂ ਹੋਣਗੀਆਂ ਬਹਾਲ - ਪ੍ਰਿੰਸੀਪਲ ਸਕੱਤਰ
. . .  about 5 hours ago
ਕਰਿਆਨੇ ਦਾ ਸਮਾਨ ਵੇਚ ਕੇ ਮੋਟਰਸਾਈਕਲਾਂ 'ਤੇ ਆ ਰਹੇ ਨੌਜਵਾਨਾਂ ਨੂੰ ਟਰੱਕ ਨੇ ਮਾਰੀ ਟੱਕਰ, ਦੋਹਾਂ ਦੀ ਮੌਤ
. . .  about 6 hours ago
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੌਮ ਨੂੰ ਅਗਵਾਈ ਦੇਣ ਦੀ ਅਪੀਲ
. . .  about 6 hours ago
ਪੁੱਛਗਿੱਛ ਲਈ ਡੀ. ਐੱਸ. ਪੀ. ਦਵਿੰਦਰ ਸਿੰਘ ਨੂੰ ਦਿੱਲੀ ਲਿਆਏਗੀ ਐੱਨ. ਆਈ. ਏ.
. . .  about 6 hours ago
ਨਾਗਰਿਕਤਾ ਕਾਨੂੰਨ ਨੂੰ ਪੰਜਾਬ 'ਚ ਲਾਗੂ ਕਰਾਉਣ ਲਈ ਅੰਮ੍ਰਿਤਸਰ 'ਚ ਕੱਢੀ ਗਈ ਤਿਰੰਗਾ ਯਾਤਰਾ
. . .  about 6 hours ago
ਵਾਹਨ ਵਲੋਂ ਟੱਕਰ ਮਾਰੇ ਜਾਣ ਕਾਰਨ ਹਾਈਵੇਅ 'ਤੇ ਪਲਟੀ ਕਾਰ, ਤਿੰਨ ਜ਼ਖ਼ਮੀ
. . .  about 6 hours ago
ਸਾਨੀਆ ਮਿਰਜ਼ਾ ਦਾ ਧਮਾਕਾ, ਮਾਂ ਬਣਨ ਤੋਂ ਬਾਅਦ ਜਿੱਤਿਆ ਪਹਿਲਾ ਖ਼ਿਤਾਬ
. . .  about 7 hours ago
ਜੰਮੂ-ਕਸ਼ਮੀਰ 'ਚ ਹਿਰਾਸਤ 'ਚ ਰੱਖੇ ਗਏ ਚਾਰ ਹੋਰ ਨੇਤਾ ਰਿਹਾਅ
. . .  about 7 hours ago
ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦੇਹਾਂਤ
. . .  about 7 hours ago
ਸਾਵਰਕਰ ਨੂੰ ਲੈ ਕੇ ਸੰਜੇ ਰਾਓਤ ਨੇ ਫਿਰ ਦਿੱਤਾ ਵਿਵਾਦਿਤ ਬਿਆਨ, ਕਿਹਾ- ਵਿਰੋਧ ਕਰਨ ਵਾਲਿਆਂ ਨੂੰ ਭੇਜੋ ਜੇਲ੍ਹ
. . .  about 7 hours ago
ਸੰਘਣੀ ਧੁੰਦ ਕਾਰਨ ਰੁਕੀ ਲੁਧਿਆਣੇ ਦੀ ਰਫ਼ਤਾਰ
. . .  about 8 hours ago
ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਸੋਧ ਦਾ ਮਾਮਲਾ 21 ਜਨਵਰੀ ਤੱਕ ਲਈ ਮੁਲਤਵੀ
. . .  about 8 hours ago
ਸੋਨੀਆ ਗਾਂਧੀ ਦੀ ਰਿਹਾਇਸ਼ ਦੇ ਬਾਹਰ ਕਾਂਗਰਸੀ ਵਰਕਰਾਂ ਦਾ ਵਿਰੋਧ-ਪ੍ਰਦਰਸ਼ਨ
. . .  about 8 hours ago
ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਐੱਨ. ਆਈ. ਏ. ਕਰੇਗੀ ਜਾਂਚ
. . .  about 9 hours ago
ਸੰਘਣੀ ਧੁੰਦ ਅਤੇ ਠੰਢ ਕਾਰਨ ਜਨ-ਜੀਵਨ ਪ੍ਰਭਾਵਿਤ
. . .  about 9 hours ago
ਪਾਕਿਸਤਾਨ 'ਚ ਹਿੰਦੂ ਲੜਕੀਆਂ ਦੀ ਅਗਵਾਕਾਰੀ 'ਤੇ ਭਾਰਤ ਨੇ ਜਤਾਇਆ ਵਿਰੋਧ, ਪਾਕਿ ਹਾਈ ਕਮਿਸ਼ਨ ਦਾ ਅਧਿਕਾਰੀ ਤਲਬ
. . .  about 9 hours ago
ਮਥੁਰਾ 'ਚ ਨਾਬਾਲਗ ਲੜਕੀ ਨਾਲ ਜਬਰ ਜਨਾਹ
. . .  about 10 hours ago
ਦਿੱਲੀ ਬਾਰ ਕੌਂਸਲ ਨੇ ਨਿਰਭਿਆ ਮਾਮਲੇ 'ਚ ਦੋਸ਼ੀਆਂ ਦੇ ਵਕੀਲ ਏ.ਪੀ ਸਿੰਘ ਨੂੰ ਜਾਰੀ ਕੀਤਾ ਨੋਟਿਸ
. . .  about 10 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 29 ਪੋਹ ਸੰਮਤ 550

ਰੂਪਨਗਰ

ਨਵੇਂ ਚੁਣੇ ਗਏ ਪੰਚਾਂ, ਸਰਪੰਚਾਂ ਅਤੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਹਿਰੂ ਸਟੇਡੀਅਮ ਵਿਖੇ ਚੁਕਵਾਈ ਸਹੁੰ

ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ, ਗੁਰਪ੍ਰੀਤ ਸਿੰਘ ਹੁੰਦਲ, ਮਨਜਿੰਦਰ ਸਿੰਘ ਚੱਕਲ)-ਨਹਿਰੂ ਸਟੇਡੀਅਮ ਰੂਪਨਗਰ ਵਿਖੇ ਅੱਜ ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਅਤੇ ਛਪਾਈ ਤੇ ਲਿਖਣ ਸਮਗਰੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਰੂਪਨਗਰ ਜ਼ਿਲ੍ਹੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦੇ ਸਰਪੰਚਾਂ, ਪੰਚਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਅਤੇ ਪੰਚਾਇਤ ਸੰਮਤੀ ਮੈਂਬਰਾਂ ਨੂੰ ਭਾਰਤੀ ਸੰਵਿਧਾਨ ਤਹਿਤ ਮਿਲੀਆਂ ਜ਼ਿੰਮੇਵਾਰੀਆਂ ਨੂੰ ਨਿਸ਼ਠਾ-ਪੂਰਵਕ ਤੇ ਨਿਰਪੱਖਤਾ ਨਾਲ ਨਿਭਾਉਣ ਦੀ ਸਹੁੰ ਚੁਕਾਈ | ਇਸ ਮੌਕੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਸਨ | ਧਰਮਸੋਤ ਨੇ 10 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, 95 ਪੰਚਾਇਤ ਸੰਮਤੀ ਮੈਂਬਰਾਂ, 611 ਸਰਪੰਚਾਂ ਅਤੇ 3300 ਪੰਚਾਂ ਨੂੰ ਸਹੁੰ ਚੁਕਾਈ | ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਧਰਮਸੋਤ ਨੇ ਨਵੇਂ ਚੁਣ ਕੇ ਆਏ ਪੰਚਾਂ-ਸਰਪੰਚਾਂ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਨ੍ਹਾਂ ਵਿਚ ਲੋਕਾਂ ਨੇ ਵਿਸ਼ਵਾਸ ਜਤਾਇਆ ਹੈ ਅਤੇ ਉਮੀਦ ਹੈ ਕਿ ਉਹ ਇਮਾਨਦਾਰੀ ਨਾਲ ਕੰਮ ਕਰਨਗੇ | ਇਸ ਮੌਕੇ ਧਰਮਸੋਤ ਨੇ ਪਿਛਲੀ ਸਰਕਾਰ 'ਤੇ ਵੀ ਕਈ ਸਿਆਸੀ ਵਾਰ ਕੀਤੇ | ਇਸ ਮੌਕੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹੇ ਦੇ ਨਵੇਂ ਚੁਣੇ ਪੰਚਾਂ-ਸਰਪੰਚਾਂ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ | ਇਸ ਤੋਂ ਪਹਿਲਾਂ ਆਏ ਪਤਵੰਤੇ ਵਿਅਕਤੀਆਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਜ਼ਿਲ੍ਹੇ ਦੇ ਨਵੇਂ ਚੁਣੇ ਪੰਚਾਂ-ਸਰਪੰਚਾਂ, ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਨਿਰਪੱਖ ਚੋਣਾਂ ਕਰਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ | ਇਸ ਸਮਾਗਮ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਮਾਨ ਮਸਤਾਨਾ ਵੱਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ | ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ, ਬੀ.ਚੰਦਰਸ਼ੇਖਰ ਆਈ ਜੀ.ਐਸ.ਟੀ.ਐਫ., ਸਵਪਨ ਸ਼ਰਮਾ ਸੀਨੀਅਰ ਪੁਲਿਸ ਕਪਤਾਨ, ਅਮਰਦੀਪ ਸਿੰਘ ਗੁਜਰਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਬਰਿੰਦਰ ਸਿੰਘ ਢਿੱਲੋਂ ਜ਼ਿਲ੍ਹਾ ਕਾਂਗਰਸ ਪ੍ਰਧਾਨ, ਸ੍ਰੀਮਤੀ ਹਰਜੋਤ ਕੌਰ ਐਸ.ਡੀ.ਐਮ. ਰੂਪਨਗਰ, ਸੀਨੀਅਰ ਕਾਂਗਰਸ ਆਗੂ ਰਮੇਸ਼ ਗੋਇਲ ਅਤੇ ਅਮਰਜੀਤ ਸਿੰਘ ਭੁੱਲਰ, ਹਰਬੰਸ ਸਿੰਘ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ, ਜਸਪ੍ਰੀਤ ਸਿੰਘ ਸਹਾਇਕ ਕਮਿਸ਼ਨਰ (ਜ), ਅਮਿੱਤ ਚੌਹਾਨ ਵਣ ਮੰਡਲ ਅਫ਼ਸਰ, ਗੁਰਨੇਤਰ ਸਿੰਘ, ਜਸਵੰਤ ਸਿੰਘ ਜ਼ਿਲ੍ਹਾ ਮਾਲ ਅਫ਼ਸਰ, ਅਜਿੰਦਰ ਸਿੰਘ ਪੁਲਿਸ ਕਪਤਾਨ, ਗੁਰਵਿੰਦਰ ਸਿੰਘ, ਰਮਿੰਦਰ ਸਿੰਘ ਕਾਹਲੋਂ, ਜੀ.ਪੀ.ਸਿੰਘ, ਰਾਜ ਕਪੂਰ, ਮਨਵੀਰ ਬਾਜਵਾ (ਸਾਰੇ ਡੀ.ਐਸ.ਪੀ.), ਤਹਿਸੀਲ, ਬੀਡੀਪੀਓਜ਼, ਨਾਇਬ ਤਹਿਸੀਲਦਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਪੰਚ, ਸਰਪੰਚ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹਾਜ਼ਰ ਸਨ |
ਨਸ਼ਿਆਂ ਵਿਰੁੱਧ ਸਹੁੰ ਚੁੱਕਣ ਤੋਂ ਪਹਿਲਾਂ ਅੱਧਾ ਪੰਡਾਲ ਹੋਇਆ ਖ਼ਾਲੀ
ਸਮਾਗਮ ਦੌਰਾਨ ਸਰਪੰਚਾਂ, ਪੰਚਾਂ ਦੀ ਸਹੁੰ ਤੋਂ ਬਾਅਦ ਜਦੋਂ ਕੁਝ ਸਮੇਂ ਬਾਅਦ ਦੁਬਾਰਾ ਡੈਪੋ ਤਹਿਤ ਮੰਤਰੀ ਜੀ ਨੇ ਲੰਬੇ ਭਾਸ਼ਣ ਮਗਰੋਂ ਨਸ਼ਾ ਮੁਕਤ ਦੀ ਸਹੁੰ ਚੁਕਾਉਣੀ ਸ਼ੁਰੂ ਕੀਤੀ ਤਾਂ ਲਗਭਗ ਅੱਧਾ ਪੰਡਾਲ ਖ਼ਾਲੀ ਹੋ ਚੁੱਕਾ ਸੀ | ਅੱਧ ਤੋਂ ਵੱਧ ਸਰਪੰਚਾਂ, ਪੰਚਾਂ ਅਤੇ ਮੈਂਬਰਾਂ ਨੇ ਪਿੰਡਾਂ ਵਿਚ ਨਸ਼ਾ ਮੁਕਤੀ ਦੀ ਸਹੁੰ ਨਹੀਂ ਚੁੱਕੀ ਬਲਕਿ ਧਰਮਸੋਤ ਅਤੇ ਚੰਨੀ ਦੇ ਭਾਸ਼ਣਾਂ ਤੋਂ ਬਾਅਦ ਲੋਕ ਇਹ ਕਹਿੰਦੇ ਸੁਣੇ ਗਏ ਕਿ ਸਹੁੰ ਚੁਕਾਉਣ ਤੋਂ ਪਹਿਲਾਂ ਵਿਧਾਇਕ ਬਣੇ ਇਹ ਲੀਡਰ ਨਸ਼ਾ ਮੁਕਤ ਚੋਣਾਂ ਲੜਨ ਦਾ ਪ੍ਰਣ ਕਰਨ ਤਾਂ ਹੀ ਇਨ੍ਹਾਂ ਦੀ ਕਹਿਣੀ ਤੇ ਕਰਨੀ 'ਚ ਭਰੋਸਾ ਬਣੇਗਾ | ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਬਿਨਾਂ ਸ਼ਰਾਬ ਤੋਂ ਹੀ ਨਹੀਂ ਲੜੀਆਂ ਜਾਂਦੀਆਂ ਤਾਂ ਸਹੁੰ ਚੁੱਕਣ ਅਤੇ ਚੁਕਾਉਣ ਦਾ ਕੀ ਫ਼ਾਇਦਾ?
ਸਮਾਗਮ 'ਚੋਂ ਸੀਨੀਅਰ ਕਾਂਗਰਸੀ ਰਹੇ ਨਦਾਰਦ
ਸਹੁੰ ਚੱੁਕ ਸਮਾਗਮ 'ਚ ਨਵੇਂ ਥਾਪੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਨਾਲ ਅਮਰਜੀਤ ਸਿੰਘ ਭੁੱਲਰ ਅਤੇ ਸੀਨੀਅਰ ਕਾਂਗਰਸੀ ਆਗੂ ਰਮੇਸ਼ ਗੋਇਲ ਤੋਂ ਵਗੈਰ ਜ਼ਿਲ੍ਹੇ ਦਾ ਹੋਰ ਕੋਈ ਵੀ ਸੀਨੀਅਰ ਕਾਂਗਰਸੀ ਆਗੂ ਨਹੀਂ ਪੁੱਜੇ | ਕੁਝ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਗਮ ਦਾ ਸੱਦਾ ਨਹੀਂ ਭੇਜਿਆ ਗਿਆ ਜਦੋਂ ਕਿ ਪ੍ਰਸ਼ਾਸਨ ਨੇ ਕਿਹਾ ਕਿ ਅਸੀਂ ਸਾਰਿਆਂ ਨੂੰ ਫ਼ੋਨ ਰਾਹੀਂ ਸੱਦਾ ਦਿੱਤਾ ਸੀ |

ਸ੍ਰੀ ਅਨੰਦਪੁਰ ਸਾਹਿਬ-ਬੰਗਾ ਨੈਸ਼ਨਲ ਹਾਈਵੇਅ ਦੇ ਪ੍ਰਾਜੈਕਟ ਨੂੰ ਮੁੜ ਪਾਸ ਕਰਵਾਇਆ ਜਾਵੇਗਾ-ਚੰਦੂਮਾਜਰਾ

ਨੂਰਪੁਰ ਬੇਦੀ, 12 ਜਨਵਰੀ (ਹਰਦੀਪ ਸਿੰਘ ਢੀਂਡਸਾ, ਰਾਜੇਸ਼ ਚੌਧਰੀ)- ਸ੍ਰੀ ਅਨੰਦਪੁਰ ਸਾਹਿਬ ਤੋਂ ਬੰਗਾ ਤੱਕ ਬਣਨ ਵਾਲੇ ਰੱਦ ਹੋਏ ਨੈਸ਼ਨਲ ਹਾਈਵੇ ਨੂੰ ਮੁੜ ਪਾਸ ਕਰਵਾਇਆ ਜਾਵੇਗਾ | ਇਹ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਸਾਂਸਦ ਪ੍ਰੇਮ ਸਿੰਘ ...

ਪੂਰੀ ਖ਼ਬਰ »

ਧੋਖਾਧੜੀ ਦਾ ਮੁਕੱਦਮਾ ਦਰਜ

ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਇਥੋਂ ਦੇ ਮੁਹੱਲਾ ਭੋਰਾ ਸਾਹਿਬ ਦੇ ਵਸਨੀਕ ਿਖ਼ਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜਗਮੋਹਣ ਸਿੰਘ ਪੁੱਤਰ ਬਚਨ ਸਿੰਘ ਵਾਸੀ ਅਕੈਡਮੀ ਰੋਡ ...

ਪੂਰੀ ਖ਼ਬਰ »

ਸਪੀਕਰ ਵਲੋਂ ਮੁੱਖ ਮੰਤਰੀ ਨਾਲ ਮੁਲਾਕਾਤ ਕਰ ਕੇ ਪਾਣੀ ਦੇ ਵਧੇ ਰੇਟਾਂ 'ਚ ਰਾਹਤ ਦੇਣ ਦੀ ਮੰਗ

ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਸ਼ਹਿਰ ਦੇ ਨਿਵਾਸੀਆਂ ਨੂੰ ਵਧੇ ਹੋਏ ਜਲ ਸਪਲਾਈ ਦੇ ਬਿੱਲਾਂ ਤੋਂ ਰਾਹਤ ਦਿਵਾਉਣ ਲਈ ਹਲਕਾ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ...

ਪੂਰੀ ਖ਼ਬਰ »

ਪਿੰਡ ਦਰਗਾਹਸ਼ਾਹ ਦੇ ਜੰਗਲ ਦੀ ਗਸ਼ਤ ਕਰ ਰਹੇ ਜੰਗਲਾਤ ਕਰਮੀਆਂ 'ਤੇ ਹਮਲਾ

ਰੂਪਨਗਰ, 12 ਜਨਵਰੀ (ਸਤਨਾਮ ਸਿੰਘ ਸੱਤੀ)- ਬੀਤੀ ਰਾਤ ਕਰੀਬ 9 ਵਜੇ ਰੂਪਨਗਰ ਨੇੜਲੇ ਪਿੰਡ ਦਰਗਾਹ ਸ਼ਾਹ ਦੇ ਜੰਗਲ 'ਚ ਗਸ਼ਤ ਕਰ ਰਹੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ 'ਤੇ ਕੁਝ ਵਿਅਕਤੀਆਂ ਨੇ ਹਮਲਾ ਕਰ ਦਿੱਤਾ ਅਤੇ ਦੋਸ਼ ਲਾਇਆ ਕਿ ਜੰਗਲਾਤ ਵਿਭਾਗ ਦੇ ਕਰਮਚਾਰੀ ਪਿੰਡ ...

ਪੂਰੀ ਖ਼ਬਰ »

ਜਗਤਾਰ ਸਿੰਘ ਨੂੰ ਮਿਲਿਆ ਸੈਟੀਕਾ ਦੇ ਆਪ੍ਰੇਸ਼ਨ ਤੋਂ ਛੁਟਕਾਰਾ

ਰੂਪਨਗਰ, 12 ਜਨਵਰੀ (ਸਟਾਫ਼ ਰਿਪੋਰਟਰ)-ਸਥਾਨਕ ਲਹਿਰੀ ਸ਼ਾਹ ਮੰਦਰ ਰੋਡ 'ਤੇ ਸਥਿਤ ਡਾ. ਸਰਦਾਨਾ ਬੱਚਿਆਂ ਵਾਲੇ ਹਸਪਤਾਲ ਨੇੜੇ ਅਰਜਨ ਆਯੁਰਵੈਦਿਕ ਹਸਪਤਾਲ ਗੋਡਿਆਂ, ਰੀੜ੍ਹ ਦੀ ਹੱਡੀ, ਸਰਵਾਈਕਲ, ਸੈਟੀਕਾ ਪੇਨ, ਦਮਾ ਅਤੇ ਬਵਾਸੀਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ...

ਪੂਰੀ ਖ਼ਬਰ »

ਪਿੰਡ ਕਜੌਲੀ ਦੀ ਸਰਪੰਚ ਦੇ ਘਰ ਚੋਰੀ

ਮੋਰਿੰਡਾ, 12 ਜਨਵਰੀ (ਕੰਗ)- ਮੋਰਿੰਡਾ-ਲੁਧਿਆਣਾ ਸੜਕ 'ਤੇ ਪੈਂਦੇ ਪਿੰਡ ਕਜੌਲੀ ਦੀ ਸਰਪੰਚ ਹੁਸਨਦੀਪ ਕੌਰ ਪਤਨੀ ਹਰਚੰਦ ਸਿੰਘ ਦੇ ਘਰ ਚੋਰਾਂ ਵਲੋਂ ਚੋਰੀ ਕਰ ਲਏ ਜਾਣ ਦਾ ਸਮਾਚਾਰ ਮਿਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਚੰਦ ਸਿੰਘ ਨੇ ਦੱਸਿਆ ਕਿ ਬੀਤੀ ਰਾਤ ...

ਪੂਰੀ ਖ਼ਬਰ »

ਵੱਖ-ਵੱਖ ਥਾਵਾਂ ਤੋਂ 10 ਨਗਰ ਕੀਰਤਨ ਪੁੱਜਣਗੇ

ਸ੍ਰੀ ਅਨੰਦਪੁਰ ਸਾਹਿਬ, 12 ਜਨਵਰੀ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ)- ਸ੍ਰੀ ਅਨੰਦਪੁਰ ਸਾਹਿਬ ਵਿਖੇ ਅੱਜ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਵੱਖ-ਵੱਖ ਥਾਵਾਂ ਤੋਂ 10 ਨਗਰ ਕੀਰਤਨ ਪੁੱਜਣਗੇ | ਗੁਰਪੁਰਬ ਮਨਾਉਣ ਲਈ ਸੰਗਤਾਂ ...

ਪੂਰੀ ਖ਼ਬਰ »

ਰੂਪਨਗਰ ਜ਼ਿਲ੍ਹੇ ਦੀਆਂ ਦੋ ਜੈਸਮੀਨਾਂ ਨੇ ਖੇਲੋ ਇੰਡੀਆ 'ਚ ਜਿੱਤੇ ਪੰਜਾਬ ਲਈ ਮੈਡਲ

ਨੂਰਪੁਰ ਬੇਦੀ, 12 ਜਨਵਰੀ (ਹਰਦੀਪ ਸਿੰਘ ਢੀਂਡਸਾ)- ਪੁਣੇ (ਮਹਾਂਰਾਸ਼ਟਰ) ਵਿਖੇ ਚੱਲ ਰਹੀਆਂ ਕੌਮੀ ਪੱਧਰੀ ਦੀਆਂ 'ਖੇਲੋ ਇੰਡੀਆ ਯੂਥ ਗੇਮਜ਼' ਵਿਚ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੀਆਂ ਦੋ ਧੀਆਂ ਨੇ ਮੈਡਲ ਹਾਸਲ ਕਰ ਕੇ ਪੰਜਾਬ ਦਾ ਨਾਂਅ ਕੌਮੀ ਪੱਧਰ 'ਤੇ ਰੋਸ਼ਨ ਕੀਤਾ ਹੈ | ...

ਪੂਰੀ ਖ਼ਬਰ »

ਪੀ.ਐਸ.ਯੂ. ਵੱਲੋਂ ਡੀ.ਸੀ. ਦਫ਼ਤਰ ਸਾਹਮਣੇ ਧਰਨੇ ਦਾ ਐਲਾਨ

ਰੂਪਨਗਰ, 12 ਜਨਵਰੀ (ਐਮ.ਐਸ.ਚੱਕਲ)- ਰੂਪਨਗਰ ਦੇ ਰਣਜੀਤ ਬਾਗ਼ ਵਿਖੇ ਪੰਜਾਬ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਨਰਸਿੰਗ ਕਾਲਜ ਦੀ ਵਿਦਿਆਰਥਣਾਂ ਮੀਟਿੰਗ ਹੋਈ | ਜਿਸ 'ਚ ਇਹ ਫ਼ੈਸਲਾ ਲਿਆ ਹੈ ਕਿ ਸਰਕਾਰੀ ਨਰਸਿੰਗ ਕਾਲਜ ਦੀਆਂ ਦਲਿਤ ਵਿਦਿਆਰਥਣਾਂ ਕੋਲੋਂ ਜਬਰੀ ਫ਼ੀਸਾਂ ...

ਪੂਰੀ ਖ਼ਬਰ »

ਸਪੀਕਰ ਨੇ ਸ਼ਹਿਰ 'ਚ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਅਚਾਨਕ ਲਿਆ ਜਾਇਜ਼ਾ

ਨੰਗਲ, 12 ਜਨਵਰੀ (ਪ੍ਰੀਤਮ ਸਿੰਘ ਬਰਾਰੀ)- ਨੰਗਲ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਆਉਦੇਂ ਦਿਨਾਂ 'ਚ ਲਾਲਾ ਲਾਜਪਤ ਰਾਏ ਹਸਪਤਾਲ 'ਚ ਮਿਆਰੀ ਸਿਹਤ ਸਹੂਲਤਾਂ ਉਪਲਬਧ ਹੋਣਗੀਆਂ ਜਿਸ ਦੇ ਤਹਿਤ ਸੂਬਾ ਸਰਕਾਰ ਵੱਲੋਂ ਇਸ ਹਸਪਤਾਲ 'ਚ ਅੱਧੀ ਦਰਜਨ ਨਵੇਂ ...

ਪੂਰੀ ਖ਼ਬਰ »

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ

ਰੂਪਨਗਰ, 12 ਜਨਵਰੀ (ਗੁਰਪ੍ਰੀਤ ਸਿੰਘ ਹੁੰਦਲ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਦਰਬਾਰ ਸਿੰਘ ਸਭਾ ਬੜੀ ਹਵੇਲੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਸ੍ਰੀ ਗੁਰੂ ਗ੍ਰੰਥ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX